ਤਾਜਾ ਖ਼ਬਰਾਂ


ਜੰਮੂ-ਕਸ਼ਮੀਰ : ਅੱਤਵਾਦੀਆਂ ਨਾਲ ਮੁਠਭੇੜ ਤੋਂ ਬਾਅਦ ਸੁਰੱਖਿਆ ਬਲਾਂ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪ
. . .  22 minutes ago
ਸ੍ਰੀਨਗਰ, 21 ਜਨਵਰੀ- ਜੰਮੂ-ਕਸ਼ਮੀਰ ਦੇ ਬਡਗਾਮ ਜ਼ਿਲ੍ਹੇ ਦੇ ਚਡੂਰਾ ਇਲਾਕੇ 'ਚ ਸੁਰੱਖਿਆ ਬਲਾਂ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪ ਹੋਣ ਦੀ ਖ਼ਬਰ ਹੈ। ਜ਼ਿਕਰਯੋਗ ਹੈ ਕਿ ਜ਼ਿਲ੍ਹੇ ਦੇ ਚਾਰੀ ਸ਼ਰੀਫ਼ ਦੇ ਜ਼ੀਨਪੰਚਾਲ ਇਲਾਕੇ 'ਚ ਅੱਜ ਸਵੇਰੇ ਸੁਰੱਖਿਆ ਬਲਾਂ ਅਤੇ...
ਜੋਧ ਸਿੰਘ ਸਮਰਾ ਤੇ ਮਜੀਠੀਆ ਮਿਲ ਕੇ ਸੰਭਾਲਣਗੇ ਹਲਕਾ ਅਜਨਾਲਾ ਦੀ ਜ਼ਿੰਮੇਵਾਰੀ - ਬਾਦਲ
. . .  21 minutes ago
ਹਰਸ਼ਾ ਛੀਨਾਂ, ਅਜਨਾਲਾ, 21 ਜਨਵਰੀ ਕੜਿਆਲ, ਢਿੱਲੋਂ)- ਪਾਰਟੀ ਵਰਕਰਾਂ ਨਾਲ ਮੀਟਿੰਗ ਕਰਨ ਤੋਂ ਪਹਿਲਾਂ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹਲਕਾ ਅਜਨਾਲਾ ਦੇ ਸਾਬਕਾ ਲੀਡਰਾਂ ਦੇ ......
ਸ਼ਰਾਬ ਦੇ ਦੁੱਖ ਕਾਰਨ ਹੀ ਭਗਵੰਤ ਮਾਨ ਦੇ ਪਰਿਵਾਰ ਨੇ ਉਸ ਨੂੰ ਛੱਡਿਆ- ਮਜੀਠੀਆ
. . .  37 minutes ago
ਹਰਸ਼ਾ ਛੀਨਾਂ, ਅਜਨਾਲਾ 21 ਜਨਵਰੀ (ਕੜਿਆਲ, ਗੁਰਪ੍ਰੀਤ ਸਿੰਘ ਢਿੱਲੋਂ)- ਹਲਕਾ ਅਜਨਾਲਾ 'ਚ ਵਰਕਰਾਂ ਨਾਲ ਮੀਟਿੰਗ ਕਰਨ ਪੁੱਜੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਪਹੁੰਚੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ .....
ਸੰਘਣੀ ਧੁੰਦ ਕਾਰਨ ਵਾਪਰੇ ਦਰਦਨਾਕ ਸੜਕ ਹਾਦਸੇ 'ਚ ਚਾਰ ਲੋਕਾਂ ਦੀ ਮੌਤ
. . .  36 minutes ago
ਭੁਵਨੇਸ਼ਵਰ, 21 ਜਨਵਰੀ- ਉੜੀਸਾ ਦੇ ਕੇਂਦਰਪਾੜਾ ਜ਼ਿਲ੍ਹੇ 'ਚ ਅੱਜ ਇੱਕ ਕਾਰ ਅਤੇ ਟਰੱਕ ਵਿਚਾਲੇ ਹੋਈ ਆਹਮੋ-ਸਾਹਮਣੇ ਟੱਕਰ 'ਚ ਚਾਰ ਲੋਕਾਂ ਦੀ ਮੌਤ ਹੋ ਗਈ, ਜਦਕਿ ਚਾਰ ਹੋਰ ਜ਼ਖ਼ਮੀ ਹੋ ਗਏ। ਸਾਰੇ ਜ਼ਖ਼ਮੀਆਂ ਨੂੰ ਇਲਾਜ ਲਈ ਸਥਾਨਕ ਹਸਪਤਾਲ 'ਚ ਦਾਖ਼ਲ...
ਭਗਵੰਤ ਮਾਨ ਵਲੋਂ ਸ਼ਰਾਬ ਛੱਡਣ 'ਤੇ ਬੋਲੇ ਬਾਦਲ, ਕਿਹਾ- ਉਨ੍ਹਾਂ ਵਲੋਂ ਕੁਝ ਸਮੇਂ ਲਈ ਛੱਡੀਆਂ ਜਾਂਦੀਆਂ ਹਨ ਕਈ ਚੀਜ਼ਾਂ
. . .  56 minutes ago
ਅਜਨਾਲਾ/ਹਰਛਾ ਛੀਨਾ 21 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ, ਕੜਿਆਲ)- ਪਾਰਟੀ ਵਰਕਰਾਂ ਨਾਲ ਮੀਟਿੰਗ ਕਰਨ ਲਈ ਅੱਜ ਅਜਨਾਲਾ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੀ ਕਾਂਗਰਸ ਸਰਕਾਰ...
ਸ਼ਾਹ ਦੇ ਹੈਲੀਕਾਪਟਰ ਲੈਂਡਿੰਗ ਨੂੰ ਮਾਲਦਾ 'ਚ ਇਜਾਜ਼ਤ ਨਾ ਦਿੱਤੇ ਜਾਣ ਨੂੰ ਭਾਜਪਾ ਨੇ ਦੱਸਿਆ ਸਾਜ਼ਿਸ਼
. . .  about 1 hour ago
ਨਵੀਂ ਦਿੱਲੀ, 21 ਜਨਵਰੀ-ਭਾਜਪਾ ਪ੍ਰਧਾਨ ਅਮਿਤ ਸ਼ਾਹ 22 ਜਨਵਰੀ ਨੂੰ ਪੱਛਮੀ ਬੰਗਾਲ ਦੇ ਮਾਲਦਾ 'ਚ ਰੈਲੀ ਨੂੰ ਸੰਬੋਧਨ ਕਰਨਗੇ। ਇਸ ਦੌਰਾਨ ਉੱਥੋਂ ਦੇ ਸਥਾਨਕ ਪ੍ਰਸ਼ਾਸਨ ਨੇ ਹਵਾਈ ਅੱਡੇ 'ਤੇ ਉਸਾਰੀ ਦਾ ਕੰਮ ਹੋਣ ਕਾਰਨ ਉੱਥੇ ਸ਼ਾਹ ਦਾ ਹੈਲੀਕਾਪਟਰ ਉਤਾਰਨ ਦੀ .....
ਪਟਨਾ ਸਾਹਿਬ ਵਿਖੇ ਨਤਮਸਤਕ ਹੋਏ ਪ੍ਰਤਾਪ ਸਿੰਘ ਬਾਜਵਾ
. . .  about 1 hour ago
ਪਟਨਾ, 21 ਜਨਵਰੀ (ਹਰਿੰਦਰ ਸਿੰਘ ਕਾਕਾ)- ਕਾਂਗਰਸ ਦਾ ਸਾਬਕਾ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਅੱਜ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਨਤਮਸਤਕ ....
ਸਿੱਧਗੰਗਾ ਮੱਠ ਦੇ ਮਹੰਤ ਸ਼ਿਵ ਕੁਮਾਰ ਸਵਾਮੀ ਦਾ ਦੇਹਾਂਤ
. . .  about 1 hour ago
ਬੈਂਗਲੁਰੂ, 21 ਜਨਵਰੀ- ਸਿੱਧਗੰਗਾ ਮੱਠ ਦੇ ਮਹੰਤ ਸ਼ਿਵ ਕੁਮਾਰ ਸਵਾਮੀ ਦਾ ਅੱਜ ਦੇਹਾਂਤ ਹੋ ਗਿਆ। ਉਹ 111 ਸਾਲ ਦੇ ਸਨ। ਮਹੰਤ ਸ਼ਿਵ ਕੁਮਾਰ ਪਿਛਲੇ ਕਈ ਦਿਨਾਂ ਤੋਂ ਬਿਮਾਰ ਸਨ ਅਤੇ ਹਸਪਤਾਲ 'ਚ ਦਾਖਲ ਸਨ ਜਿੱਥੇ ਉਨ੍ਹਾਂ ਅੱਜ ਆਖ਼ਰੀ ਸਾਹ .....
ਅਫ਼ਗਾਨਿਸਤਾਨ 'ਚ ਵਿਸ਼ੇਸ਼ ਬਲਾਂ ਦੇ ਟਿਕਾਣੇ 'ਤੇ ਕਾਰ ਬੰਬ ਧਮਾਕਾ, 18 ਦੀ ਮੌਤ
. . .  about 1 hour ago
ਕਾਬੁਲ, 21 ਜਨਵਰੀ- ਅਫ਼ਗਾਨਿਸਤਾਨ ਦੇ ਪੂਰਬੀ ਸੂਬੇ ਵਾਰਦਕ ਦੀ ਰਾਜਧਾਨੀ ਮੈਦਾਨ ਸ਼ਰ 'ਚ ਅੱਜ ਅੱਤਵਾਦੀ ਸੰਗਠਨ ਤਾਲਿਬਾਨ ਨੇ ਅਫ਼ਗਾਨਿਸਤਾਨ ਵਿਸ਼ੇਸ਼ ਬਲ ਦੇ ਟਿਕਾਣੇ 'ਤੇ ਕਾਰ ਬੰਬ ਧਮਾਕੇ ਨੂੰ ਅੰਜਾਮ ਦਿੱਤਾ, ਜਿਸ 'ਚ 18 ਲੋਕਾਂ ਦੀ ਮੌਤ ਹੋ ਗਈ ਅਤੇ 27...
ਜਿਹੜੇ ਦੇਸ਼ ਛੱਡ ਕੇ ਭੱਜ ਗਏ ਹਨ, ਉਨ੍ਹਾਂ ਨੂੰ ਲਿਆਂਦਾ ਜਾਵੇਗਾ ਵਾਪਸ- ਰਾਜਨਾਥ ਸਿੰਘ
. . .  about 1 hour ago
ਨਵੀਂ ਦਿੱਲੀ, 21 ਜਨਵਰੀ- ਕੇਂਦਰੀ ਰਾਜਨਾਥ ਸਿੰਘ ਨੇ ਮੇਹੁਲ ਚੌਕਸੀ ਦੇ ਮੁੱਦੇ 'ਤੇ ਕਿਹਾ ਕਿ ਸਰਕਾਰ ਨੇ ਆਰਥਿਕ ਅਪਰਾਧਿਕ ਬਿਲ ਪਾਸ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਦੇਸ਼ ਛੱਡ ਕੇ ਭੱਜ ਚੁੱਕੇ ਹਨ ਉਨ੍ਹਾਂ ਨੂੰ ਵਾਪਸ ਲਿਆਂਦਾ ਜਾਵੇਗਾ। ਰਾਜਨਾਥ ਸਿੰਘ ਨੇ ਕਿਹਾ .....
ਮਾਇਆਵਤੀ 'ਤੇ ਟਿੱਪਣੀ ਮਾਮਲਾ : ਭਾਜਪਾ ਵਿਧਾਇਕਾ ਨੂੰ ਮਹਿਲਾ ਕਮਿਸ਼ਨ ਨੇ ਭੇਜਿਆ ਨੋਟਿਸ
. . .  about 2 hours ago
ਨਵੀਂ ਦਿੱਲੀ, 21 ਜਨਵਰੀ- ਕੌਮੀ ਮਹਿਲਾ ਕਮਿਸ਼ਨ ਨੇ ਬਹੁਜਨ ਸਮਾਜ ਪਾਰਟੀ (ਬਸਪਾ) ਦੀ ਮੁਖੀ ਮਾਇਆਵਤੀ ਨੂੰ ਲੈ ਕੇ ਕੀਤੀ ਗਈ ਟਿੱਪਣੀ 'ਤੇ ਭਾਜਪਾ ਵਿਧਾਇਕਾ ਸਾਧਨਾ ਸਿੰਘ ਨੂੰ ਨੋਟਿਸ ਭੇਜਿਆ ਹੈ। ਕਮਿਸ਼ਨ ਦਾ ਕਹਿਣਾ ਹੈ ਕਿ ਇਹ ਟਿੱਪਣੀ ਬਹੁਤ ਹਮਲਾਵਰ ਤੇ...
ਖਹਿਰਾ ਦਾ 'ਆਪ' 'ਤੇ ਹਮਲਾ, ਕਿਹਾ- ਭਗਵੰਤ ਮਾਨ ਦੀ ਸ਼ਰਾਬ ਛੁਡਾਊ ਸੀ ਬਰਨਾਲਾ ਰੈਲੀ
. . .  about 2 hours ago
ਚੰਡੀਗੜ੍ਹ, 21 ਜਨਵਰੀ (ਅਜਾਇਬ ਸਿੰਘ ਔਜਲਾ)- ਪੰਜਾਬੀ ਏਕਤਾ ਪਾਰਟੀ ਦੇ ਮੁਖੀ ਸੁਖਪਾਲ ਸਿੰਘ ਖਹਿਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਬਰਨਾਲਾ ਰੈਲੀ ਭਗਵੰਤ ਮਾਨ ਦੀ ਸ਼ਰਾਬ ਛੁਡਾਊ ਰੈਲੀ ਸੀ। ਇਸ ਰੈਲੀ 'ਚ .....
ਸ੍ਰੀਲੰਕਾ ਨੇ 16 ਭਾਰਤੀ ਮਛੇਰਿਆਂ ਨੂੰ ਕੀਤਾ ਰਿਹਾਅ
. . .  about 2 hours ago
ਕੋਲੰਬੋ, 21 ਜਨਵਰੀ- ਸ੍ਰੀਲੰਕਾ ਨੇ ਅੱਜ 16 ਭਾਰਤੀ ਮਛੇਰਿਆਂ ਨੂੰ ਰਿਹਾਅ ਕੀਤਾ ਹੈ। ਬੀਤੀ 13 ਜਨਵਰੀ ਨੂੰ ਸ੍ਰੀਲੰਕਾ ਦੀ ਜਲ ਸੈਨਾ ਵਲੋਂ ਇਨ੍ਹਾਂ ਮਛੇਰਿਆਂ ਨੂੰ ਗ੍ਰਿਫ਼ਤਾਰ ਕੀਤਾ...
ਅਕਾਲੀ ਵਰਕਰਾਂ ਨਾਲ ਮੀਟਿੰਗ ਕਰਨ ਲਈ ਅਜਨਾਲਾ ਪਹੁੰਚੇ ਸੁਖਬੀਰ ਬਾਦਲ
. . .  about 1 hour ago
ਅਜਨਾਲਾ/ਹਰਛਾ ਛੀਨਾ, 21 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ,ਕੜਿਆਲ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅੱਜ ਪਾਰਟੀ ਵਰਕਰਾਂ ਨਾਲ ਮੀਟਿੰਗ ਕਰਨ ਲਈ ਅਜਨਾਲਾ ਪਹੁੰਚੇ ਹਨ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਕੈਬਨਿਟ ਮੰਤਰੀ...
ਜਨਰਲ ਵਰਗ ਦੇ ਰਾਖਵਾਂਕਰਨ ਦੇ ਖ਼ਿਲਾਫ਼ ਪਟੀਸ਼ਨ ਦਾਇਰ, ਮਦਰਾਸ ਹਾਈਕੋਰਟ ਨੇ ਸਰਕਾਰ ਨੂੰ ਜਾਰੀ ਕੀਤਾ ਨੋਟਿਸ
. . .  about 3 hours ago
ਚੇਨਈ, 21 ਜਨਵਰੀ- ਆਰਥਿਕ ਤੌਰ 'ਤੇ ਕਮਜ਼ੋਰ ਜਨਰਲ ਵਰਗ ਦੇ ਲਈ 10 ਫ਼ੀਸਦੀ ਰਾਖਵਾਂਕਰਨ ਦੇ ਮੁੱਦੇ 'ਤੇ ਮਦਰਾਸ ਹਾਈਕੋਰਟ ਨੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕਰ ਕੇ 18 ਫਰਵਰੀ ਤੋਂ ਪਹਿਲਾਂ ਜਵਾਬ ਦਾਖਲ ਕਰਨ ਦੇ ਲਈ ਕਿਹਾ ਹੈ। ਡੀ.ਐਮ.ਕੇ. ਦੇ......
ਸੁਖਬੀਰ ਬਾਦਲ ਅੱਜ ਹਲਕਾ ਰਾਜਾਸਾਂਸੀ ਦੇ ਪਿੰਡਾਂ ਦਾ ਕਰਨਗੇ ਦੌਰਾ
. . .  about 3 hours ago
ਸਵਾਈਨ ਫਲੂ ਕਾਰਨ ਔਰਤ ਦੀ ਮੌਤ
. . .  about 3 hours ago
ਮੈਕਸੀਕੋ : ਤੇਲ ਪਾਈਪਲਾਈਨ ਧਮਾਕੇ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 85
. . .  about 3 hours ago
ਨੇਤਾਵਾਂ ਦੀ ਹੱਤਿਆ ਦੇ ਵਿਰੋਧ 'ਚ ਭਾਜਪਾ ਦਾ ਮੁੱਖ ਮੰਤਰੀ ਕਮਲ ਨਾਥ ਦੇ ਖ਼ਿਲਾਫ਼ ਪ੍ਰਦਰਸ਼ਨ
. . .  about 3 hours ago
ਨਾਗੇਸ਼ਵਰ ਰਾਓ ਦੇ ਨਿਯੁਕਤੀ ਮਾਮਲੇ ਦੀ ਸੁਣਵਾਈ ਤੋਂ ਅਲੱਗ ਹੋਏ ਸੀ.ਜੇ.ਆਈ
. . .  about 4 hours ago
ਹਲਕਾ ਅਜਨਾਲਾ ਦੇ ਵਰਕਰਾਂ ਨਾਲ ਮੀਟਿੰਗ ਕਰਨਗੇ ਸੁਖਬੀਰ ਬਾਦਲ
. . .  about 4 hours ago
ਲਾਹੌਲ-ਸਪਿਤੀ ਜ਼ਿਲ੍ਹੇ ਦੇ ਕੀਲੌਂਗ 'ਚ ਹੋਈ ਤਾਜ਼ਾ ਬਰਫ਼ਬਾਰੀ
. . .  about 4 hours ago
ਜੰਮੂ-ਕਸ਼ਮੀਰ ਦੇ ਬਡਗਾਮ 'ਚ ਮੁੱਠਭੇੜ ਦੌਰਾਨ 2 ਅੱਤਵਾਦੀ ਢੇਰ
. . .  about 4 hours ago
80 ਕਰੋੜ ਰੁਪਏ ਦੀ ਹੈਰੋਇਨ ਸਮੇਤ 6 ਕਾਬੂ
. . .  about 5 hours ago
ਮੇਹੁਲ ਚੌਕਸੀ ਨੇ ਐਂਟੀਗੁਆ 'ਚ ਆਪਣਾ ਭਾਰਤੀ ਪਾਸਪੋਰਟ ਕਰਵਾਇਆ ਜਮਾਂ
. . .  about 5 hours ago
ਫਾਰਮੇਸੀ ਕੌਂਸਲ ਦੇ ਐਲਾਨੇ ਨਤੀਜਿਆਂ 'ਚ 6 ਮੈਂਬਰ ਚੁਣੇ ਗਏ
. . .  about 5 hours ago
ਸੁਸ਼ਮਾ ਸਵਰਾਜ ਅਤੇ ਯੋਗੀ ਨੇ ਯੂਥ ਪ੍ਰਵਾਸੀ ਭਾਰਤੀ ਦਿਵਸ ਦਾ ਕੀਤਾ ਉਦਘਾਟਨ
. . .  about 5 hours ago
ਜੰਮੂ-ਕਸ਼ਮੀਰ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਜਾਰੀ
. . .  about 6 hours ago
ਸੁਲਤਾਨਪੁਰ ਲੋਧੀ 'ਚ ਮੀਂਹ ਪੈਣ ਕਾਰਨ ਠੰਢ 'ਚ ਹੋਇਆ ਵਾਧਾ
. . .  about 6 hours ago
ਇਜ਼ਰਾਈਲ ਨੇ ਸੀਰੀਆ 'ਚ ਈਰਾਨੀ ਟਿਕਾਣਿਆਂ 'ਤੇ ਕੀਤੇ ਹਮਲੇ
. . .  about 7 hours ago
ਧੁੰਦ ਕਾਰਨ ਦੇਰੀ ਨਾਲ ਚੱਲ ਰਹੀਆਂ ਹਨ ਦਿੱਲੀ ਜਾਣ ਵਾਲੀਆਂ ਕਈ ਟਰੇਨਾਂ
. . .  about 7 hours ago
ਮਾਲੀ 'ਚ ਸੰਯੁਕਤ ਰਾਸ਼ਟਰ ਦੇ ਸ਼ਾਂਤੀ ਸੈਨਿਕਾਂ 'ਤੇ ਹੋਏ ਹਮਲੇ 'ਚ 10 ਦੀ ਮੌਤ, 25 ਜ਼ਖ਼ਮੀ
. . .  about 7 hours ago
ਅੱਜ ਦਾ ਵਿਚਾਰ
. . .  about 8 hours ago
ਅਜਨਾਲਾ : ਘਰ ਚੋਂ 15 ਤੋਲੇ ਸੋਨੇ ਦੇ ਗਹਿਣੇ, ਨਗਦੀ ਅਤੇ ਕੈਨੇਡੀਅਨ ਡਾਲਰ ਚੋਰੀ
. . .  1 day ago
ਕੇਂਦਰੀ ਜੇਲ੍ਹ 'ਚ ਕੈਦੀ ਦੀ ਮੌਤ
. . .  1 day ago
ਮਹਾਰਸ਼ਟਰ ਦੇ ਪਾਲਘਰ 'ਚ ਭੂਚਾਲ ਦੇ ਝਟਕੇ ਮਹਿਸੂਸ
. . .  1 day ago
ਹਿੰਦ-ਪਾਕਿ ਸਰਹੱਦ ਪਾਰ ਕਰਦਾ ਪਾਕਿ ਨਾਗਰਿਕ ਕਾਬੂ
. . .  1 day ago
ਗਣਤੰਤਰ ਦਿਵਸ ਦੇ ਸਬੰਧ ਵਿੱਚ ਅੰਮ੍ਰਿਤਸਰ ਦੇ ਹਵਾਈ ਅੱਡਾ ਰਾਜਾਸਾਂਸੀ ਵਿਖੇ ਰੈੱਡ ਅਲਰਟ ਜਾਰੀ
. . .  1 day ago
ਯੂ.ਐਨ. ਦੇ ਬੇਸ 'ਤੇ ਹੋਏ ਹਮਲੇ ਵਿਚ 8 ਸ਼ਾਂਤੀ ਸੈਨਿਕਾਂ ਦੀ ਮੌਤ
. . .  1 day ago
ਰੈਲੀ ਵਿਚ ਭਗਵੰਤ ਮਾਨ ਨੇ ਸ਼ਰਾਬ ਛੱਡਣ ਦਾ ਕੀਤਾ ਐਲਾਨ, ਮਾਂ ਸੀ ਬਹੁਤ ਪ੍ਰੇਸ਼ਾਨ
. . .  1 day ago
ਕਾਂਗਰਸੀ ਵਿਧਾਇਕਾਂ ਦੀ ਰਿਜ਼ਾਰਟ ਵਿਚ ਲੜਾਈ, ਇਕ ਹਸਪਤਾਲ ਭਰਤੀ
. . .  1 day ago
ਚਿੜੀਆ ਘਰ 'ਚ ਸ਼ੇਰ ਸੈਲਾਨੀਆਂ 'ਤੇ ਹਮਲਾ, ਇਕ ਦੀ ਮੌਤ
. . .  1 day ago
ਪਾਕਿਸਤਾਨ ਨੇ ਕਠੂਆ 'ਚ ਕੀਤੀ ਜੰਗਬੰਦੀ ਦੀ ਉਲੰਘਣਾ
. . .  1 day ago
'ਕਾਲੀਆ ਸਕੀਮ' ਦੇ ਨਾਂਅ 'ਤੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ ਪਟਨਾਇਕ - ਧਰਮਿੰਦਰ ਪ੍ਰਧਾਨ
. . .  about 1 hour ago
ਸੀਤਾਰਮਨ ਨੇ ਤਾਮਿਲਨਾਡੂ ਰੱਖਿਆ ਉਦਯੋਗਿਕ ਕਾਰੀਡੋਰ ਦਾ ਕੀਤਾ ਉਦਘਾਟਨ
. . .  about 1 hour ago
ਹੁਣ ਤੋਂ ਹੀ ਹਾਰ ਦੇ ਬਹਾਨੇ ਲੱਭ ਰਹੀ ਹੈ ਵਿਰੋਧੀ ਧਿਰ- ਪ੍ਰਧਾਨ ਮੰਤਰੀ ਮੋਦੀ
. . .  about 1 hour ago
ਪੰਜਾਬ ਦੀਆਂ ਸਾਰੀਆਂ ਸੀਟਾਂ 'ਤੇ ਆਮ ਆਦਮੀ ਪਾਰਟੀ ਇਕੱਲਿਆਂ ਲੜੇਗੀ ਚੋਣ : ਕੇਜਰੀਵਾਲ
. . .  about 1 hour ago
ਹਵਾਈ ਅੱਡੇ ਤੋਂ ਲੱਖਾਂ ਦੇ ਸੋਨੇ ਸਮੇਤ ਇਕ ਕਾਬੂ
. . .  15 minutes ago
'ਆਪ' ਨੇ ਚੰਡੀਗੜ੍ਹ ਤੋਂ ਹਰਮੋਹਨ ਧਵਨ ਨੂੰ ਐਲਾਨਿਆ ਉਮੀਦਵਾਰ
. . .  20 minutes ago
ਸੀਰੀਆ 'ਚ ਹੋਏ ਬੰਬ ਧਮਾਕੇ 'ਚ ਤਿੰਨ ਲੋਕਾਂ ਦੀ ਮੌਤ
. . .  35 minutes ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 3 ਕੱਤਕ ਸੰਮਤ 550
ਿਵਚਾਰ ਪ੍ਰਵਾਹ: ਸੁਰੱਖਿਆ ਹੀ ਸਰਕਾਰ ਦਾ ਸਭ ਤੋਂ ਵੱਡਾ ਕਾਨੂੰਨ ਹੈ। -ਜਸਟਿਸ ਅਨਿਲ

ਸੰਪਾਦਕੀ

ਕਿਵੇਂ ਹੱਲ ਹੋ ਸਕਦਾ ਹੈ ਕਸ਼ਮੀਰ ਦਾ ਮਸਲਾ ?

(ਕੱਲ੍ਹ ਤੋਂ ਅੱਗੇ)
ਇਨਸਾਨੀ ਵਗਦੇ ਹੋਏ ਖੂਨ ਨੇ ਕਸ਼ਮੀਰ ਦੀ ਜੰਨਤ ਵਰਗੀ ਹਰੀ-ਭਰੀ ਵਾਦੀ ਤੇ ਕਸ਼ਮੀਰ ਦੇ ਚਸ਼ਮਿਆਂ 'ਤੇ ਲਾਲ ਰੰਗ ਚੜ੍ਹਾਉਣਾ ਸ਼ੁਰੂ ਕਰ ਦਿੱਤਾ। ਅੱਜ ਵਾਦੀ-ਏ-ਕਸ਼ਮੀਰ ਦੀ ਜੰਨਤ, ਜਹੱਨਮ 'ਚ ਬਦਲ ਗਈ ਹੈ। ਕਸ਼ਮੀਰ ਵਾਦੀ 'ਚ ਕਸ਼ਮੀਰੀਆਂ ਦਾ ਸੁੱਖ-ਚੈਨ ਬਾਰੂਦੀ ਧਮਾਕਿਆਂ ਨੇ ਉਡਾ ਦਿੱਤਾ ਹੈ। ਡੁੱਲ੍ਹਦਾ ਹੋਇਆ ਇਨਸਾਨੀ ਖੂਨ ਦੱਸਦਾ ਹੈ ਕਿ ਸੈਂਕੜੇ ਇਨਸਾਨ ਸਿੱਖ, ਹਿੰਦੂ, ਮੁਸਲਮਾਨ ਮੌਤ ਦੀ ਭੇਟ ਚੜ੍ਹ ਰਹੇ ਹਨ। ਸੈਂਕੜੇ ਹੀ ਜਵਾਨ ਮੁੰਡੇ ਪੈਲਟ ਗੰਨਾਂ ਦੇ ਛਰ੍ਹਿਆਂ ਨਾਲ ਆਪਣੀਆਂ ਅੱਖਾਂ ਦਾ ਨੂਰ ਗੁਆ ਚੁੱਕੇ ਹਨ। ਸੈਂਕੜੇ ਹੀ ਇਨਸਾਨ ਗੁਆਚ ਗਏ। ਪਤਾ ਨਹੀਂ ਉਨ੍ਹਾਂ ਨੂੰ ਧਰਤੀ ਖਾ ਗਈ ਜਾਂ ਆਸਮਾਨ ਨੇ ਚੁੱਕ ਲਿਆ। ਹਾਲੇ ਪਤਾ ਨਹੀਂ ਕਿੰਨਾ ਹੋਰ ਇਨਸਾਨੀ ਖੂਨ ਕਸ਼ਮੀਰ ਵਾਦੀ ਨੂੰ ਲਾਲੋ-ਲਾਲ ਕਰਦਾ ਰਹੇਗਾ।
ਵੰਡ ਸਮੇਂ ਕਿਸੇ ਦੇ ਖ਼ਿਆਲ 'ਚ ਵੀ ਨਹੀਂ ਸੀ ਕਿ ਦੋਵੇਂ ਮੁਲਕ ਇਕ-ਦੂਜੇ ਦੇ ਦੁਸ਼ਮਣ ਬਣ ਕੇ ਸਦਾ ਆਪਸੀ ਨਫ਼ਰਤ ਇਕ-ਦੂਜੇ ਵਿਰੁੱਧ ਜੰਗੀ ਚਾਲਾਂ ਤੇ ਇਸ ਮੁਤਾਬਿਕ ਜੰਗ 'ਚ ਹੀ ਫਸੇ ਰਹਿਣਗੇ। ਦੋਵਾਂ ਮੁਲਕਾਂ ਦੇ ਨਫ਼ਰਤ ਫੈਲਾਉਣ ਦੇ ਮੁਫਾਦਪ੍ਰਸਤ ਨੇਤਾਵਾਂ ਦੀਆਂ ਕੋਝੀਆਂ ਸਾਜਿਸ਼ਾਂ ਕਾਰਨ ਹਿੰਦ-ਪਾਕਿ ਖਿੱਤੇ ਦਾ ਅਮਨ ਬਰਬਾਦ ਹੋ ਗਿਆ ਹੈ। ਸਰਹੱਦਾਂ ਦੇ ਆਰ-ਪਾਰ ਬਾਰੂਦੀ ਬਾਰਿਸ਼ ਦਾ ਇਕ ਨਾ ਖ਼ਤਮ ਹੋਣ ਵਾਲਾ ਸਿਲਸਿਲਾ ਚੱਲ ਪਿਆ ਜੋ ਅੱਜ ਵੀ ਚੱਲ ਰਿਹਾ ਹੈ ਤੇ ਪਤਾ ਨਹੀਂ ਕਦੋਂ ਤੱਕ ਚਲਦਾ ਰਹੇਗਾ।
ਕਸ਼ਮੀਰ ਮਸਲੇ 'ਤੇ ਵਿਸ਼ਵ ਦੀਆਂ ਸਾਮਰਾਜੀ ਤਾਕਤਾਂ ਇਕ ਭਿਆਨਕ ਖੇਡ ਖੇਡ ਰਹੀਆਂ ਹਨ ਜੋ ਆਮ ਜ਼ਿਹਨ ਦੇ ਇਨਸਾਨਾਂ ਦੀ ਸਮਝ 'ਚ ਨਹੀਂ ਆ ਸਕਦੀ। ਜਦ ਆਮ ਪਾਕਿਸਤਾਨੀ-ਹਿੰਦੁਸਤਾਨੀਆਂ ਦੀ ਸਮਝ 'ਚ ਇਹ ਬਰਬਾਦੀ ਵਾਲਾ ਖੇਡ ਆਇਆ, ਪਤਾ ਨਹੀਂ ਉਸ ਸਮੇਂ ਤੱਕ ਸਾਡੇ ਖਿੱਤੇ ਦਾ ਕੀ ਧੜਨ ਤਖ਼ਤਾ ਹੋ ਜਾਏਗਾ। ਕਸ਼ਮੀਰ ਵਾਦੀ ਜੰਨਤ ਨਹੀਂ ਆਮ ਇਨਸਾਨਾਂ ਲਈ ਇਕ ਜਹੱਨਮ ਬਣ ਗਈ ਹੈ। ਡਰ ਹੈ ਕਿ ਇਹ ਜਹੱਨਮ ਸਾਡੇ ਹਿੰਦੁਸਤਾਨ ਤੇ ਪਾਕਿਸਤਾਨ ਦੇ ਸਿਰਫ ਅਮਨ ਨੂੰ ਹੀ ਨਹੀਂ ਸਗੋਂ ਲੱਖਾਂ ਇਨਸਾਨਾਂ ਨੂੰ ਵੀ ਸਾੜ ਕੇ ਸੁਆਹ ਨਾ ਕਰ ਦੇਵੇ। ਹਿੰਦ-ਪਾਕਿ ਦੇ ਨੀਤੀਘਾੜੇ, ਸਰਕਾਰਾਂ ਤੇ ਸੁਰੱਖਿਆਤ ਅਦਾਰਿਆਂ ਦੇ ਕਰਤਾ-ਧਰਤਾ ਨਫ਼ਰਤਾਂ ਤੇ ਜੰਗੀ ਜਨੂੰਨ ਦਾ ਸੁੱਕਾ ਬਾਲਣ ਟੁੱਕ-ਟੁੱਕ ਕੇ ਇਕ ਬਹੁਤ ਵੱਡਾ ਢੇਰ ਲਾ ਰਹੇ ਹਨ। ਇਸੇ ਬਾਲਣ 'ਤੇ ਉਹ ਆਪ ਵੀ ਖੜ੍ਹੇ ਹਨ। ਹੱਥਾਂ 'ਚ ਤੀਲਾਂ ਦੀਆਂ ਡੱਬੀਆਂ ਫੜੀਆਂ ਹੋਈਆਂ ਹਨ ਤੇ ਤੀਲਾਂ ਕੱਢ ਕੇ ਇਸ ਬਾਲਣ ਨੂੰ ਅੱਗ ਲਾਉਣ ਦੀ ਤਿਆਰੀ ਹੈ। ਇਸ ਖਿੱਤੇ 'ਚ ਅਮਨ ਕਾਇਮ ਕਰਨ ਲਈ ਜ਼ਿੰਮੇਵਾਰ ਨਾ ਸਿਰਫ ਆਪ ਇਸ ਅੱਗ 'ਚ ਸੜ ਕੇ ਮਰਨਗੇ, ਸਗੋਂ ਹਿੰਦ-ਪਾਕਿ ਭਾਈਚਾਰੇ ਦੇ ਲੱਖਾਂ ਨਿਰਦੋਸ਼ਾਂ ਨੂੰ ਵੀ ਨਾਲ ਹੀ ਲੈ ਕੇ ਮਰਨਗੇ।
ਆਖ਼ਰ ਇਸ ਮਸਲਾ-ਏ-ਕਸ਼ਮੀਰ ਦਾ ਹੱਲ ਕੀ ਹੈ?
ਨਾ ਤਾਂ ਕਸ਼ਮੀਰ ਵਾਦੀ ਦੀ ਜਵਾਨੀ ਨੂੰ ਪੈਲਟ ਗੰਨਾਂ ਦੇ ਛਰ੍ਹੇ ਮਾਰ-ਮਾਰ ਅੰਨੇ ਕਰ ਕੇ ਇਹ ਮਸਲਾ ਹੱਲ ਹੋ ਸਕਦਾ ਹੈ। ਨਾ ਹੀ ਪੱਥਰਬਾਜ਼ ਮੁੰਡਿਆਂ ਦੀ ਕੁੱਟਮਾਰ ਕਰ ਕੇ ਜਾਂ ਗੋਲੀਆਂ ਮਾਰ-ਮਾਰ ਉਨ੍ਹਾਂ ਨੂੰ ਜ਼ਖ਼ਮੀ ਕਰ ਕੇ ਇਹ ਮਸਲਾ ਹੱਲ ਕੀਤਾ ਜਾ ਸਕਦਾ ਹੈ। ਨਾ ਹੀ ਪ੍ਰਦਰਸ਼ਨਕਾਰੀਆਂ 'ਤੇ ਹੰਝੂ ਗੈਸ ਸੁੱਟ ਕੇ ਇਸ ਮਸਲੇ ਨੂੰ ਹੱਲ ਕੀਤਾ ਜਾ ਸਕਦਾ ਹੈ। ਇਸ 'ਚ ਕੋਈ ਸ਼ੱਕ ਨਹੀਂ ਕਿ ਕਸ਼ਮੀਰ ਅੰਦਰ ਖ਼ਾਸ ਤੌਰ 'ਤੇ ਕਸ਼ਮੀਰ ਵਾਦੀ ਅੰਦਰ ਦਹਿਸ਼ਤਗਰਦੀ ਇਕ ਖੌਫ਼ਨਾਕ ਦਹਿਸ਼ਤਗਰਦਾਨਾ ਰੂਪ ਧਾਰ ਚੁੱਕੀ ਹੈ। ਪਰ ਸਾਰੀ ਕਸ਼ਮੀਰੀ ਕੌਮ ਤਾਂ ਦਹਿਸ਼ਤਗਰਦ ਨਹੀਂ ਹੈ। ਬਹੁਗਿਣਤੀ ਕਸ਼ਮੀਰੀ ਹਿੰਦੁਸਤਾਨੀ ਰਿਆਸਤ ਦੇ ਵਫ਼ਾਦਾਰ ਹਨ ਪਰ ਰਿਆਸਤ ਦਾ ਅਮਨ ਕਾਇਮ ਕਰਨ ਦੇ ਜ਼ਿੰਮੇਵਾਰ ਅਦਾਰੇ ਕਸ਼ਮੀਰੀਆਂ ਨੂੰ ਹਿੰਦੁਸਤਾਨੀ ਰਿਆਸਤ ਦੀ ਵਫ਼ਾਦਾਰੀ ਨਾਲੋਂ ਦੂਰ ਕਰ ਰਹੇ ਹਨ।
ਹਿੰਦੁਸਤਾਨੀ ਸੁਰੱਖਿਆ ਅਦਾਰੇ ਕਸ਼ਮੀਰ ਅੰਦਰ ਕਸ਼ਮੀਰੀਆਂ ਵਿਰੁੱਧ ਅੰਨ੍ਹੇਵਾਹ ਕਾਰਵਾਈ ਕਰ ਕੇ ਇਸ ਮਸਲੇ ਨੂੰ ਹੋਰ ਉਲਝਾ ਰਹੇ ਹਨ। ਕਿਸੇ ਵੀ ਕੌਮ ਦੇ ਵਿਅਕਤੀਆਂ ਦੀ ਕੁੱਟਮਾਰ ਕਰ ਕੇ, ਉਨ੍ਹਾਂ ਨੂੰ ਗੰਭੀਰ ਜ਼ਖ਼ਮੀ ਕਰ ਕੇ ਜਾਂ ਉਨ੍ਹਾਂ ਨੂੰ ਮਾਰ ਕੇ ਕੋਈ ਵੀ ਆਪਣੀ ਮਨਮਰਜ਼ੀ ਦਾ ਫ਼ੈਸਲਾ ਉਨ੍ਹਾਂ ਦੇ ਸਿਰਾਂ 'ਤੇ ਨਹੀਂ ਥੋਪਿਆ ਜਾ ਸਕਦਾ। ਅਜਿਹੇ ਮਸਲਿਆਂ ਦਾ ਹੱਲ 'ਗੋਲੀ ਨਹੀਂ ਬੋਲੀ ਹੈ', ਮਾਰ ਨਹੀਂ ਪਿਆਰ ਹੈ। ਬਸ ਇਕ ਹੀ ਗੱਲ ਦਾ ਰੌਲਾ ਪਾਇਆ ਜਾ ਰਿਹਾ ਹੈ ਕਿ ਕਸ਼ਮੀਰ ਦਾ ਮਸਲਾ ਹੀ ਦਹਿਸ਼ਤਗਰਦੀ ਹੈ ਪਰ ਗੱਲ ਤਾਂ ਇਹ ਹੈ ਕਿ ਇਸ ਦਹਿਸ਼ਤਗਰਦੀ ਦਾ ਕਾਰਨ ਕੀ ਹੈ? ਦਹਿਸ਼ਤਗਰਦਾਂ ਨੂੰ ਮਾਰ ਦੇਣਾ ਚਾਹੀਦਾ ਹੈ, ਮਾਰ ਦਿਓ। ਪਰ ਕੀ ਇਹ ਮਸਲਾ-ਏ-ਕਸ਼ਮੀਰ ਦਾ ਹੱਲ ਹੈ?
ਮਸਲਾ ਕਸ਼ਮੀਰ ਦਾ ਹੱਲ ਹੈ ਕੀ? ਮਸਲਾ ਕਸ਼ਮੀਰ ਦਾ ਹੱਲ ਪਾਕਿ-ਹਿੰਦ ਦੀ ਸਿਆਸੀ ਤੇ ਫ਼ੌਜੀ ਲੀਡਰਸ਼ਿਪ ਇਕ ਮੇਜ਼ 'ਤੇ ਮਿਲ ਬੈਠ ਕੇ ਗੱਲਬਾਤ ਰਾਹੀਂ ਇਸ ਮਸਲੇ ਦਾ ਮੁਨਾਸਿਬ ਢੰਗ ਨਾਲ ਹੱਲ ਕੱਢ ਸਕਦੀ ਹੈ। ਇਸ ਮਸਲੇ ਬਾਰੇ ਹਿੰਦੁਸਤਾਨ-ਪਾਕਿਸਤਾਨ ਦੀਆਂ ਸਰਕਾਰਾਂ ਦੋਵਾਂ ਮੁਲਕਾਂ ਦੇ ਆਮ ਬਹੁਗਿਣਤੀ ਲੋਕਾਂ ਨੂੰ ਭਰੋਸੇ 'ਚ ਲੈ ਸਕਦੀਆਂ ਹਨ। ਮੀਡੀਆ ਤੋਂ ਇਸ ਸਿਲਸਿਲੇ 'ਚ ਬਹੁਤ ਮਦਦ ਲਈ ਜਾ ਸਕਦੀ ਹੈ। ਪ੍ਰਿੰਟ ਮੀਡੀਏ 'ਚ ਇਸ ਮਸਲੇ ਬਾਰੇ ਮਜ਼ਮੂਨ ਲਿਖ ਕੇ ਬਿਜਲਈ ਮੀਡੀਏ 'ਤੇ ਸਮਝਦਾਰ ਤੇ ਅਮਨ ਨਾਲ ਪਿਆਰ ਕਰਨ ਵਾਲੇ ਦਾਨਿਸ਼ਵਰਾਂ ਨੂੰ ਬਿਠਾ ਕੇ ਗੱਲਬਾਤਾਂ ਰਾਹੀਂ ਆਮ ਜਨਤਾ ਦਾ ਜ਼ਿਹਨ ਇਸ ਮਸਲੇ ਦੇ ਹੱਲ ਲਈ ਤਿਆਰ ਕੀਤਾ ਜਾ ਸਕਦਾ ਹੈ। ਇੰਜ ਮਸਲੇ ਦੇ ਹੱਲ ਲਈ ਇਕ ਜ਼ਬਰਦਸਤ ਮਾਹੌਲ ਤੇ ਫ਼ਿਜ਼ਾ ਬਣਾਈ ਜਾ ਸਕਦੀ ਹੈ ਜੋ ਇਸ ਮਸਲੇ ਦੇ ਹੱਲ ਲਈ ਇਕ ਬਹੁਤ ਵੱਡਾ ਸਹਾਰਾ ਬਣ ਸਕਦੀ ਹੈ।
ਨਾ ਤਾਂ ਪਾਕਿਸਤਾਨੀ ਕਸ਼ਮੀਰ ਦਾ ਇਲਾਕਾ ਹਿੰਦੁਸਤਾਨੀ ਫ਼ੌਜ ਤਾਕਤ ਵਰਤ ਕੇ ਖੋਹ ਸਕਦੀ ਹੈ ਤੇ ਨਾ ਹੀ ਪਾਕਿਸਤਾਨ ਜੇਹਾਦੀਆਂ ਦੇ ਜੇਹਾਦ ਦੀ ਤਾਕਤ ਇਸਤੇਮਾਲ ਕਰਕੇ ਹਿੰਦੁਸਤਾਨੀ ਕਸ਼ਮੀਰ 'ਤੇ ਕਬਜ਼ਾ ਕਰ ਸਕਦਾ ਹੈ। ਇਸ ਮਸਲੇ ਦਾ ਹੱਲ ਹਿੰਦ-ਪਾਕਿ ਦੇ ਨੇਤਾ ਆਪਣੀ ਜਨਤਾ ਨੂੰ ਇਸ ਮਸਲੇ ਦੀ ਗੰਭੀਰਤਾ ਤੇ ਇਸ ਖਿੱਤੇ ਦੀ ਹੋ ਸਕਦੀ ਬਰਬਾਦੀ ਦਾ ਅਹਿਸਾਸ ਦੁਆ ਕੇ ਹੀ ਕੱਢ ਸਕਦੇ ਹਨ। ਹਿੰਦੁਸਤਾਨ ਤੇ ਪਾਕਿਸਤਾਨ ਦੀ ਬਹੁਗਿਣਤੀ ਆਮ ਜਨਤਾ ਨੂੰ ਕਸ਼ਮੀਰ ਦੇ ਕਿਸੇ ਵੀ ਮੁਨਾਸਿਬ ਹੱਲ 'ਤੇ ਰਾਜ਼ੀ ਕੀਤਾ ਜਾ ਸਕਦਾ ਹੈ। ਜੇ ਹਿੰਦੁਸਤਾਨ ਪਾਕਿਸਤਾਨ ਦੀਆਂ ਸਰਕਾਰਾਂ ਪਾਕਿਸਤਾਨੀਆਂ ਹਿੰਦੁਸਤਾਨੀਆਂ ਤੇ ਕਸ਼ਮੀਰ ਦੇ ਕਸ਼ਮੀਰੀਆਂ ਨੂੰ ਕਿਸੇ ਵੀ ਮੁਨਾਸਿਬ ਹੱਲ 'ਤੇ ਰਾਜ਼ੀ ਕਰ ਲੈਣ ਤਾਂ ਕਸ਼ਮੀਰ ਤੇ ਕਸ਼ਮੀਰੀ ਹਿੰਦੁਸਤਾਨ ਪਾਕਿਸਤਾਨ ਵਿਚਕਾਰ ਦੋਸਤੀ ਦੇ ਪੁਲ ਦਾ ਕਿਰਦਾਰ ਨਿਭਾਅ ਸਕਦੇ ਹਨ। ਨਾ ਤਾਂ ਹਿੰਦੁਸਤਾਨੀ ਸੁਰੱਖਿਆ ਅਦਾਰਿਆਂ ਦੇ ਜਵਾਨਾਂ ਅੱਗੇ ਖੜ੍ਹੇ ਗੁੱਸੇ ਦੇ ਜਜ਼ਬਾਤਾਂ ਨਾਲ ਭਰੇ ਕਸ਼ਮੀਰੀਆਂ ਨੂੰ ਚੁਣ-ਚੁਣ ਕੇ ਮਾਰਨਾ ਹੀ ਮਸਲਾ ਕਸ਼ਮੀਰ ਦਾ ਹੱਲ ਹੈ। ਡੰਡੇ ਦੇ ਜ਼ੋਰ ਨਾਲ ਨਾ ਕਸ਼ਮੀਰ ਅੰਦਰ ਅਮਨ ਕਾਇਮ ਹੋਣਾ ਹੈ ਤੇ ਨਾ ਹੀ ਇਸ ਮਸਲੇ ਦਾ ਕੋਈ ਹੱਲ ਨਿਕਲਣਾ ਹੈ। ਇਸ ਮਸਲੇ ਦਾ ਹੱਲ ਡਾਂਗ ਨਹੀਂ ਪਿਆਰ ਹੈ, ਗੋਲੀ ਨਹੀਂ ਬੋਲੀ ਹੈ, ਜੰਗ ਨਹੀਂ ਗੱਲ ਹੈ। ਜਦ ਤੱਕ ਮਸਲੇ ਦਾ ਹੱਲ ਦੋਵਾਂ ਮੁਲਕਾਂ ਦੇ ਨੇਤਾਵਾਂ ਨੂੰ ਕੱਢਣ 'ਚ ਸਫਲਤਾ ਨਹੀਂ ਮਿਲਦੀ, ਉਸ ਸਮੇਂ ਤੱਕ ਸਿੱਖ ਕੌਮ ਦੇ ਪਵਿੱਤਰ ਅਸਥਾਨਾਂ ਤੋਂ ਵਿਛੋੜੇ ਨਹੀਂ ਮੁੱਕ ਸਕਦੇ। ਪੰਜਾਬੀ ਇੰਜ ਹੀ ਜੁਦਾਈਆਂ ਦੇ ਦੁੱਖਾਂ ਦੀ ਸੂਲੀ 'ਤੇ ਟੰਗੇ ਰਹਿਣਗੇ। ਇਧਰ ਰਹਿਣ ਜਾਂ ਉੱਧਰ, ਇਕ-ਦੂਜੇ ਨੂੰ ਤਰਸਦੇ ਰਹਿਣਗੇ। ਆਰ-ਪਾਰ ਵਾਜਾਂ ਮਾਰਦੇ ਰਹਿਣਗੇ। ਇਨ੍ਹਾਂ ਦੀਆਂ ਖੁਸ਼ੀਆਂ ਦੀ ਰੌਸ਼ਨੀ ਦੁੱਖਾਂ ਦੇ ਹਨੇਰਿਆਂ ਦਾ ਰੂਪ ਧਾਰਦੀ ਰਹੇਗੀ। ਜ਼ਿੰਦਗੀ ਆਉਂਦੀ ਰਹੇਗੀ, ਜਾਂਦੀ ਰਹੇਗੀ ਪਰ ਜ਼ਿੰਦਗੀ ਦੇ ਬਾਗਾਂ 'ਚ ਬਹਾਰ ਪਤਾ ਨਹੀਂ ਕਦੋਂ ਆਏਗੀ? ਦੇਸੋਂ ਪ੍ਰਦੇਸ ਹੋਇਆਂ ਦਾ ਰੱਬ ਹੀ ਵਾਰਸ ਹੈ।
ਚੜ੍ਹਦੇ-ਲਹਿੰਦੇ ਪੰਜਾਬ ਦੀਆਂ ਹਵਾਵਾਂ, ਫ਼ਿਜ਼ਾਵਾਂ ਨੂੰ ਉਡੀਕ ਹੈ ਰਲ ਮਿਲ ਕੇ ਵਿਆਹ ਤੇ ਮੇਲੇ ਦੇਖਣ ਮੁਸਲਮਾਨ ਤੇ ਗ਼ੈਰ-ਮੁਸਲਮਾਨ ਪੰਜਾਬੀ, ਇਕ-ਦੂਜੇ ਦੇ ਪ੍ਰਾਹੁਣੇ ਬਣਨ ਪੰਜਾਬੀ, ਇਕ-ਦੂਜੇ ਦੇ ਦੁੱਖਾਂ-ਸੁਖਾਂ 'ਚ ਸ਼ਰੀਕ ਹੋਣ ਪੰਜਾਬੀ, ਆਉਣ-ਜਾਣ ਮਿਲਣ ਤੇ ਦਰਸ਼ਨ ਨੂੰ ਤੜਫ਼ਦੇ ਪੰਜਾਬੀਆਂ ਦਾ ਰੱਬ ਰਾਖਾ। ਹੇ ਸਾਡੇ ਸਾਰਿਆਂ ਦੇ ਰੱਬ ਅਸੀਂ ਤਾਂ ਦੁਆਵਾਂ ਹੀ ਮੰਗ ਸਕਦੇ ਹਾਂ। ਕਬੂਲਣ ਵਾਲਾ ਤਾਂ ਤੂੰ ਹੀ ਹੈਂ ਮੇਰੇ ਮੌਲਾ। (ਸਮਾਪਤ)


-ਖਾਲਸਾ ਹਾਊਸ, ਚੱਕ ਨੰ: 97/ਆਰ ਬੀ ਜੌਹਲ, ਤਹਿ: ਜੜ੍ਹਾਂਵਾਲਾ, ਜ਼ਿਲ੍ਹਾ ਫ਼ੈਸਲਾਬਾਦ (ਪਾਕਿਸਤਾਨ)
ਫੋਨ : 0092-300-760-7983

'ਮੀ ਟੂ' ਦੀ ਚਰਚਾ

ਪਿਛਲੇ ਕੁਝ ਦਿਨਾਂ ਤੋਂ ਸਾਡੇ ਦੇਸ਼ ਵਿਚ 'ਮੀ ਟੂ' ਰਾਹੀਂ ਹੋ ਰਹੇ ਸਰੀਰਕ ਸ਼ੋਸ਼ਣਾਂ ਦੇ ਖੁਲਾਸਿਆਂ ਨੇ ਇਕ ਵੱਡੀ ਮੁਹਿੰਮ ਦਾ ਰੂਪ ਧਾਰਨ ਕਰ ਲਿਆ ਹੈ। ਕੁਝ ਔਰਤਾਂ ਜਿਨ੍ਹਾਂ ਵਿਚ ਜ਼ਿਆਦਾਤਰ ਬਾਲੀਵੁੱਡ ਤੇ ਹਾਲੀਵੁੱਡ ਦੀਆਂ ਅਭਿਨੇਤਰੀਆਂ ਤੇ ਮਾਡਲਾਂ ਸ਼ਾਮਿਲ ਹਨ ਪਿਛਲੇ ...

ਪੂਰੀ ਖ਼ਬਰ »

ਬਾਗ਼ੀਆਂ ਨੂੰ ਮਨਾਉਣ ਦੇ ਰੌਂਅ ਵਿਚ ਨਹੀਂ ਅਕਾਲੀ ਲੀਡਰਸ਼ਿਪ

ਜਿਸ ਤਰ੍ਹਾਂ ਦੀਆਂ ਸੂਚਨਾਵਾਂ ਮਿਲ ਰਹੀਆਂ ਹਨ ਤੇ ਜਿਸ ਤਰ੍ਹਾਂ ਦਾ ਪ੍ਰਭਾਵ ਬਣ ਰਿਹਾ ਹੈ, ਉਸ ਤੋਂ ਜਾਪਦਾ ਹੈ ਕਿ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਉਨ੍ਹਾਂ ਦੀ ਅੰਦਰੂਨੀ ਸਲਾਹਕਾਰ ਕਮੇਟੀ ਨੇ ਫ਼ੈਸਲਾ ਕਰ ਲਿਆ ਹੈ ਕਿ ਅਕਾਲੀ ਦਲ ਬਾਦਲ ਵਿਚ ਉੱਠਣ ...

ਪੂਰੀ ਖ਼ਬਰ »

ਅਕਬਰ ਦਾ ਅਸਤੀਫ਼ਾ

ਐਮ.ਜੇ. ਅਕਬਰ ਇਕ ਪ੍ਰਸਿੱਧ ਪੱਤਰਕਾਰ ਰਹੇ ਹਨ। ਉਨ੍ਹਾਂ ਨੇ ਅੰਗਰੇਜ਼ੀ ਵਿਚ ਕਾਫੀ ਪੁਸਤਕਾਂ ਵੀ ਲਿਖੀਆਂ, ਜਿਨ੍ਹਾਂ ਦੀ ਆਪਣੇ ਸਮੇਂ ਵਿਚ ਖੂਬ ਚਰਚਾ ਹੁੰਦੀ ਰਹੀ ਹੈ। ਚਾਹੇ ਪੱਤਰਕਾਰੀ ਅਕਬਰ ਦਾ ਪੇਸ਼ਾ ਸੀ ਪਰ ਇਸ ਦੇ ਨਾਲ-ਨਾਲ ਉਨ੍ਹਾਂ ਦੀ ਸਿਆਸੀ ਲਾਲਸਾ ਵੀ ਬਣੀ ਰਹੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX