ਲੈਸਟਰ (ਇੰਗਲੈਂਡ), 18 ਅਕਤੂਬਰ (ਸੁਖਜਿੰਦਰ ਸਿੰਘ ਢੱਡੇ)-ਲੈਸਟਰ ਵਾਸੀ ਸਮਾਜ ਸੇਵੀ ਸ: ਸੁਲੱਖਣ ਸਿੰਘ ਦਰਦ ਨੂੰ ਬਿ੍ਟਿਸ਼ ਹਾਰਟ ਫਾਊਾਡੇਸ਼ਨ ਵਲੋਂ ਲੰਡਨ 'ਚ 'ਹਾਰਟ ਹੀਰੋ 2018' ਸਮਾਗਮ ਦੌਰਾਨ ਵਿਸ਼ੇਸ਼ 'ਆਊਟ ਸਟੈਂਡਿੰਗ ਅਚੀਵਮੈਂਟ ਐਵਾਰਡ' ਦੇ ਕੇ ਸਨਮਾਨਿਤ ਕੀਤਾ ਗਿਆ | ਸ: ਦਰਦ ਨੂੰ ਇਹ ਪੁਰਸਕਾਰ ਉਨ੍ਹਾਂ ਵਲੋਂ ਹਾਰਟ ਫਾਊਾਡੇਸ਼ਨ ਲਈ ਕੀਤੇ ਗਏ ਸਖ਼ਤ ਕਾਰਜਾਂ ਬਦਲੇ ਦਿੱਤਾ ਗਿਆ | ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਜੰਮਪਲ ਸ: ਸੁਲੱਖਣ ਸਿੰਘ ਦਰਦ ਵਲੋਂ ਕੀਤੇ ਜਾਂਦੇ ਸਮਾਜ ਸੇਵੀ ਕੰਮਾਂ ਨਾਲ ਸਮੁੱਚੇ ਸਿੱਖ ਭਾਈਚਾਰੇ ਦਾ ਨਾਂਅ ਉੱਚਾ ਹੋਇਆ ਹੈ | ਸ: ਦਰਦ ਪਿਛਲੇ 18 ਸਾਲਾਂ ਤੋਂ ਲੈਸਟਰ ਵਿਚ ਬਿ੍ਟਿਸ਼ ਹਾਰਟ ਫਾਊਾਡੇਸ਼ਨ ਦੇ ਪੇਸੈਂਟ ਇਨਫਰਮੇਸ਼ਨ ਪੈਨਲ ਦੇ ਮੈਂਬਰ ਹਨ | ਇਸ ਪੈਨਲ ਵਲੋਂ ਬੀਤੇ ਸਮੇਂ ਵਿਚ 1,24,000 ਪੌਾਡ ਇਸ ਸੰਸਥਾ ਲਈ ਬਚਾਏ ਗਏ ਹਨ | ਸ: ਦਰਦ ਵੱਖ-ਵੱਖ ਗੁਰੂ ਘਰਾਂ 'ਚ ਜਾ ਕੇ ਸਿਹਤ ਅਤੇ ਤੰਦਰੁਸਤੀ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਨਾਲ-ਨਾਲ ਬਿ੍ਟਿਸ਼ ਹਾਰਟ ਫਾਊਾਡੇਸ਼ਨ ਲਈ ਫੰਡ ਵੀ ਇਕੱਠਾ ਕਰਦੇ ਹਨ | ਸ: ਦਰਦ ਨੂੰ ਇਸ ਬਦਲੇ 2012 ਵਿਚ ਵੀ ਹਾਊਸ ਆਫ਼ ਕਾਮਨਜ਼ ਵਿਸ਼ੇ ਸਨਮਾਨਿਤ ਕੀਤਾ ਗਿਆ ਸੀ | ਸ: ਦਰਦ ਇਸ ਦੇ ਨਾਲ-ਨਾਲ ਯੂਨੀਵਰਸਿਟੀ ਹਸਪਤਾਲ ਵਿਖੇ ਵੀ ਚੈਪਲਿਨ ਵਜੋਂ ਵੀ ਸੇਵਾ ਕਰ ਰਹੇ ਹਨ | ਲੋਰੋਸ ਹੋਸਪਿਸ ਵਿਖੇ ਕੈਂਸਰ ਦੇ ਗੰਭੀਰ ਮਰੀਜ਼ਾਂ ਨੂੰ ਵੀ ਚੈਪਲਿਨ ਦੀ ਸੇਵਾ ਦਿੰਦੇ ਹਨ | ਸ: ਦਰਦ ਲੈਸਟਰ ਦੇ ਹਸਪਤਾਲ ਲੋਰੋਸ ਹੋਸਪਿਸ ਲਈ ਸੇਵਾ ਵਾਸਤੇ 24 ਘੰਟੇ ਉਪਲਬਧ ਰਹਿੰਦੇ ਹਨ ਅਤੇ ਇਸ ਤੋਂ ਇਲਾਵਾ ਉਹ ਪਿਛਲੇ 12 ਸਾਲਾਂ ਤੋਂ ਜੇਲ੍ਹਾਂ ਵਿਚ ਬੰਦ ਸਿੱਖਾਂ ਨੂੰ ਵੀ ਧਾਰਮਿਕ ਸਿੱ ਖਿਆ ਦੇਣ ਦੀ ਸੇਵਾ ਕਰਦੇ ਆ ਰਹੇ ਹਨ | ਇਸੇ ਤਰ੍ਹਾਂ ਸ: ਦਰਦ ਲੈਸਟਸਾਇਰ ਪੁਲਿਸ ਵਿਚ ਵੀ ਵਲੰਟੀਅਰ ਸਿੱਖ ਚੈਪਲਿਨ ਵਜੋਂ ਵੀ ਸੇਵਾ ਕਰ ਰਹੇ ਹਨ | ਸ: ਸੁਲੱਖਣ ਸਿੰਘ ਦਰਦ ਪਿਛਲੇ ਸਮੇਂ ਵਿਚ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਹੋਲੀਬੋਨ ਵਿਖੇ ਮੀਤ ਪ੍ਰਧਾਨ ਅਤੇ ਜਨਰਲ ਸਕੱਤਰ ਦੀ ਸੇਵਾ ਵੀ ਨਿਭਾਅ ਚੁੱਕੇ ਹਨ |
ਲੰਡਨ 18 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬੈਂਕ ਆਫ਼ ਇੰਗਲੈਂਡ ਵਲੋਂ 2020 ਵਿਚ 50 ਪੌਾਡ ਦੇ ਨਵੇਂ ਪਲਾਸਟਿਕ ਦੇ ਨੋਟ ਜਾਰੀ ਕਰਨ ਦਾ ਪ੍ਰਸਤਾਵ ਰੱਖਿਆ ਹੈ, ਜਿਸ ਨੂੰ ਲੈ ਕੇ ਇਕ ਮੁਹਿੰਮ ਸ਼ੁਰੂ ਕੀਤੀ ਗਈ ਹੈ ਕਿ ਨਵੇਂ ਜਾਰੀ ਹੋਣ ਵਾਲੇ 50 ਪੌਾਡ ਦੇ ਨੋਟਾਂ 'ਤੇ ਭਾਰਤੀ ...
ਵਾਰਸਾ (ਪੋਲੈਂਡ) 18 ਅਕਤੂਬਰ (ਯਾਦਵਿੰਦਰ ਸਿੰਘ ਸਤਕੋਹਾ)-ਯੂਕਰੇਨ ਦੇ ਰੂਸੀ ਕਬਜ਼ੇ ਹੇਠਲੇ ਖੇਤਰ ਕਰੀਮੀਆ ਦੇ ਕਰਚ ਨਾਮੀ ਸ਼ਹਿਰ ਵਿਚ ਇਕ ਪੋਲੀਟੈਕਨੀਕਲ ਕਾਲਜ 'ਚ 18 ਸਾਲ ਦੇ ਇਕ ਵਿਦਿਆਰਥੀ ਵਲੋਂ ਆਪਣੇ ਸਹਿਪਾਠੀਆਂ 'ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ ਗਈ, ਜਿਸ ਵਿਚ ...
ਲਾਸ ਏਾਜਲਸ 18 ਅਕਤੂਬਰ (ਹੁਸਨ ਲੜੋਆ ਬੰਗਾ)-ਲਾਸ ਏਾਜਲਸ ਵਿਚ ਸਿੱਖਾਂ ਵਲੋਂ ਗੁਰੂ ਨਾਨਕ ਦੇਵ 'ਤੇ ਦਸਤਾਵੇਜ਼ੀ ਫ਼ਿਲਮ ਦੇ ਸਮਰਥਨ ਲਈ ਇਸ ਐਤਵਾਰ ਨੂੰ ਵਿੱਤੀ ਸਹਿਯੋਗ ਲਈ ਪ੍ਰੋਗਰਾਮ ਕੀਤਾ ਜਾ ਰਿਹਾ ਹੈ | ਵਾਸ਼ਗਿੰਟਨ 'ਚ ਆਧਾਰਿਤ 'ਨੈਸ਼ਨਲ ਸਿੱਖ ਕੈਂਪੇਨ' ਵਲੋਂ ਗੁਰੂ ...
ਵਾਸ਼ਿੰਗਟਨ, 18 ਅਕਤੂਬਰ (ਏਜੰਸੀ)-ਅਮਰੀਕਾ ਸਰਕਾਰ ਨੇ ਕਿਹਾ ਹੈ ਕਿ ਉਹ ਜਨਵਰੀ ਤੋਂ ਐਚ-1 ਬੀ ਵੀਜ਼ੇ ਅਧੀਨ ਰੁਜ਼ਗਾਰ ਤੇ ਵਿਸ਼ੇਸ਼ ਪੇਸ਼ੇ (ਧੰਦੇ) ਦੀ ਪਰਿਭਾਸ਼ਾ 'ਚ ਬਦਲਾਅ ਕਰਨ ਦੀ ਯੋਜਨਾ ਬਣਾ ਰਹੀ ਹੈ | ਮੰਨਿਆ ਜਾ ਰਿਹਾ ਹੈ ਕਿ ਇਸ 'ਚ ਅਮਰੀਕਾ 'ਚ ਕੰਮ ਕਰ ਰਹੀਆਂ ਭਾਰਤੀ ...
ਟੋਰਾਂਟੋਂ 18 ਅਕਤੂਬਰ (ਹਰਜੀਤ ਸਿੰਘ ਬਾਜਵਾ)-ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਐਸੋਸੀਏਸ਼ਨ ਆਫ਼ ਕੈਨੇਡਾ ਵਲੋਂ ਬੀਤੇ ਦਿਨੀਂ ਗੁਰਦੁਆਰਾ ਬਾਬਾ ਬੁੱਢਾ ਜੀ ਹਮਿਲਟਨ (ਕੈਨੇਡਾ) ਵਿਖੇ ਗੁਰੂ ਲਾਧੋ ਰੇ ਦਿਵਸ ਮਨਾਇਆ ਗਿਆ | ਜਿੱਥੇ ਡਾ. ਤਰਲੋਕ ਸਿੰਘ ਡੀਨ ਚੰਡੀਗੜ੍ਹ ...
ਵਾਸ਼ਿੰਗਟਨ, 18 ਅਕਤੂਬਰ (ਏਜੰਸੀ)-ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਪੱਤਰਕਾਰ ਜਮਾਲ ਖਸ਼ੋਗੀ ਦੀ ਹੱਤਿਆ ਦੇ ਸ਼ੱਕ ਦੇ ਮਾਮਲੇ ਵਿਚ ਆਪਣੇ ਦੇਸ਼ ਦੇ ਮਹੱਤਵਪੂਰਨ ਸਹਿਯੋਗੀ ਸਾਊਦੀ ਅਰਬ ਨੂੰ ਬਚਾਉਣ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ¢ ਟਰੰਪ ਨੇ ਵਿਦੇਸ਼ ਮੰਤਰੀ ...
ਸਿਡਨੀ, 18 ਅਕਤੂਬਰ (ਹਰਕੀਰਤ ਸਿੰਘ ਸੰਧਰ)-ਸਿਡਨੀ ਦੇ ਇਲਾਕੇ ਰੀਜੈਂਟ ਪਾਰਕ ਦੇ ਇਕ ਹਿੰਦੂ ਮੰਦਰ ਦੀ ਭੋਨ ਤੋੜ ਦਾ ਮਾਮਲਾ ਸਾਹਮਣੇ ਆਇਆ ਹੈ | ਇਨ੍ਹਾਂ ਦਿਨਾਂ ਵਿਚ ਨਵਰਾਤਰੀ ਦਾ ਤਿਉਹਾਰ ਮੰਦਰ ਵਿਚ ਚੱਲ ਰਿਹਾ ਹੈ | ਰੀਜੈਂਟ ਪਾਰਕ ਦਾ ਇਹ ਭਾਰਤੀ ਹਿੰਦੂ ਮੰਦਰ 20 ਸਾਲ ਤੋਂ ...
ਸਿਡਨੀ, 18 ਅਕਤੂਬਰ (ਏਜੰਸੀ)-ਆਸਟ੍ਰੇਲੀਆ ਦੇ ਸਭ ਤੋਂ ਰੂੜੀਵਾਦੀ ਮੰਨੇ ਜਾਂਦੇ ਸੂਬੇ ਕਵੀਂਸਲੈਂਡ ਦੇ ਚੁਣੇ ਨੁਮਾਇੰਦਿਆਂ ਨੇ ਸਦੀਆਂ ਪੁਰਾਣੇ 'ਨੈਤਿਕਤਾ ਕਾਨੂੰਨ' ਨੂੰ ਬਦਲ ਕੇ ਔਰਤਾਂ ਨੂੰ ਕਾਨੂੰਨੀ ਤੌਰ 'ਤੇ ਗਰਭਪਾਤ ਕਰਵਾਉਣ ਦੇ ਆਗਿਆ ਦੇ ਦਿੱਤੀ ਹੈ¢ ਇਸ ਕਾਨੂੰਨ ...
ਹਾਂਗਕਾਂਗ, 18 ਅਕਤੂਬਰ (ਜੰਗ ਬਹਾਦਰ ਸਿੰਘ)-ਹਾਂਗਕਾਂਗ ਸਰਕਾਰ ਵਲੋਂ ਬਲਜਿੰਦਰ ਸਿੰਘ ਪੱਟੀ ਨੂੰ ਗੁੱਡ ਸਿਟੀਜ਼ਨ 2018 ਦੇ ਪੁਰਸਕਾਰ ਨਾਲ ਸਨਮਾਨਿਤ ਕਰਕੇ ਪੰਜਾਬੀ ਭਾਈਚਾਰੇ ਦੇ ਮਾਣ ਵਿਚ ਵਾਧਾ ਕੀਤਾ ਗਿਆ ਹੈ | ਪੰਜਾਬੀ ਭਾਈਚਾਰੇ ਲਈ ਮਾਣ ਦਾ ਪ੍ਰਤੀਕ ਬਣੇ ਬਲਜਿੰਦਰ ...
ਲੂਵਨ ਬੈਲਜੀਅਮ 18 ਅਕਤੂਬਰ (ਅਮਰਜੀਤ ਸਿੰਘ ਭੋਗਲ)-ਰੋਜ਼ੀ ਰੋਟੀ ਦੀ ਭਾਲ ਵਿਚ ਆਏ ਪੰਜਾਬ ਦੇ ਬੇਰੁਜ਼ਗਾਰ ਨੌਜਵਾਨ ਜੋ ਲੱਖਾਂ ਦਾ ਕਰਜ਼ਾ ਆਪਣੇ ਸਿਰ 'ਤੇ ਚੁੱਕੀ ਯੂਰਪ ਦੀਆਂ ਸੜਕਾਂ 'ਤੇ ਰੁਲਦੇ-ਫਿਰਦੇ ਹਨ ਜਿਨ੍ਹਾਂ 'ਤੇ ਅਏ ਦਿਨ ਬੈਲਜੀਅਮ ਸਰਕਾਰ ਵਲੋਂ ਕੀਤੀ ਜਾ ਰਹੀ ...
ਲੰਡਨ 18 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਿ੍ਟਿਸ਼ ਸੰਸਦ ਮੈਂਬਰਾਂ ਵਲੋਂ ਇਸ ਮਹੀਨੇ ਦੇ ਅਖੀਰ ਵਿਚ ਸੰਸਦ ਵਿਚ ਹਿੰਦੂ ਅਤੇ ਮੁਸਲਿਮ ਧਰਮਾਂ ਦੇ ਤਿਉਹਾਰਾਂ ਦੀਵਾਲੀ ਅਤੇ ਈਦ ਵਾਲੇ ਦਿਨ ਜਨਤਕ ਛੁੱਟੀ ਦੀ ਮੰਗ ਸਬੰਧੀ ਬਹਿਸ ਕੀਤੇ ਜਾਣ ਦੀਆਂ ਸੰਭਵਾਨਾਵਾਂ ਹਨ ...
ਮਿਲਾਨ (ਇਟਲੀ), 18 ਅਕਤੂਬਰ (ਇੰਦਰਜੀਤ ਸਿੰਘ ਲੁਗਾਣਾ)- ਇਟਲੀ ਦੀ ਰਾਜਧਾਨੀ ਰੋਮ 'ਚ ਸਥਾਪਿਤ ਗੁਰਦੁਆਰਾ ਗੁਰੂ ਨਾਨਕ ਦਰਬਾਰ (ਅਨਾਨੀਨਾ) ਰੋਮ ਦੇ ਪ੍ਰਬੰਧਕਾਂ ਦੇ ਆਪਸੀ ਮਤਭੇਦਾਂ ਦੇ ਚਲਦਿਆਂ ਗੁਰਦੁਆਰਾ ਸਾਹਿਬ ਨੂੰ ਤਾਲ੍ਹੇ ਲਾਉਣ ਤੇ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ...
ਵਾਸ਼ਿੰਗਟਨ, 18 ਅਕਤੂਬਰ (ਏਜੰਸੀ)-ਅਮਰੀਕਾ ਵਿਚ ਪਿਛਲੇ ਸਾਲ 60,394 ਭਾਰਤੀਆਂ ਨੂੰ ਗ੍ਰੀਨ ਕਾਰਡ ਮਿਲੇ ਜਦੋਂ ਕਿ ਇੱਥੇ ਸਥਾਈ ਤੌਰ 'ਤੇ ਰਹਿ ਕੇ ਕੰਮ ਕਰਨ ਦੀ ਖੁੱਲ੍ਹ ਦੀ ਸਹੂਲਤ ਲਈ 6,00,000 ਭਾਰਤੀ ਇੰਤਜ਼ਾਰ ਕਰ ਰਹੇ ਹਨ | ਅਪ੍ਰੈਲ 2018 ਦੇ ਅੰਕੜਿਆਂ ਮੁਤਾਬਕ 6, 32, 219 ਭਾਰਤੀ ...
ਲੰਡਨ 18 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਐਡਵੋਕੇਟ ਹਰੀ ਸਿੰਘ ਦੀ ਸਵੈਜੀਵਨੀ ਬਰਤਾਨੀਆ ਦੀ ਸੰਸਦ 'ਚ ਜਾਰੀ ਕੀਤੀ ਗਈ | ਐਮ. ਪੀ. ਵਰਿੰਦਰ ਸ਼ਰਮਾ ਦੀ ਅਗਵਾਈ 'ਚ ਕਰਵਾਏ ਸਮਾਗਮ 'ਚ ਯੂ. ਕੇ. ਦੇ ਸਾਬਕਾ ਅਟਾਰਨੀ ਜਨਰਲ ਐਮ. ਪੀ. ਡੌਮਨਿਕ ਗਰੀਵ, ਸ਼ੈਡੋ ਖ਼ਜ਼ਾਨਾ ...
ਲੰਡਨ 18 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-54 ਸਾਲਾ ਜਗਜੀਤ ਸਿੰਘ ਅਜਿਹਾ ਮੈਰਾਥਨ ਦੌੜਾਕ ਹੈ ਜਿਸ ਨੇ ਦੁਨੀਆ ਦੇ ਵੱਖ-ਵੱਖ ਹਿੱਸਿਆਂ 'ਚ ਹੋਣ ਵਾਲੀਆਂ ਮੈਰਾਥਨ ਦੌੜਾਂ 'ਚ ਹਿੱਸਾ ਲਿਆ | ਯੂ. ਕੇ. ਦੇ ਸ਼ਹਿਰ ਹੇਜ਼ 'ਚ ਰਹਿਣ ਵਾਲੇ ਜਗਜੀਤ ਸਿੰਘ ਨੇ ਬੀਤੇ ਦਿਨੀਂ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX