ਤਾਜਾ ਖ਼ਬਰਾਂ


ਭਾਖੜਾ ਨਹਿਰ 'ਚ ਬੰਬ ਦੀ ਅਫ਼ਵਾਹ ਦੇ ਚੱਲਦਿਆਂ ਫ਼ੌਜ ਦਾ ਗੁਪਤ ਨਿਰੀਖਣ
. . .  52 minutes ago
ਫ਼ਤਿਹਗੜ੍ਹ ਸਾਹਿਬ ,19 ਜਨਵਰੀ { ਜਤਿੰਦਰ ਸਿੰਘ ਰਾਠੌਰ } - ਭਾਖੜਾ ਨਹਿਰ 'ਚ ਬੰਬ ਦੀ ਅਫ਼ਵਾਹ ਦੇ ਚੱਲਦਿਆਂ ਫ਼ੌਜ ਦਾ ਗੁਪਤ ਨਿਰੀਖਣ ਕੀਤਾ ਗਿਆ। ਇਸ ਮੌਕੇ 'ਤੇ ਮੀਡੀਆ ਨੂੰ ਦੂਰ ਰੱਖਿਆ ਗਿਆ।
ਹਿਮਾਚਲ 'ਚ ਬੱਸ ਪਲਟਣ ਕਾਰਨ 17 ਵਿਦਿਆਰਥੀ ਜ਼ਖਮੀ
. . .  about 2 hours ago
ਹਮੀਰਪੁਰ, 19 ਜਨਵਰੀ - ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ 'ਚ ਇਕ ਸਕੂਲ ਬੱਸ ਦੇ ਪਲਟ ਜਾਣ ਕਾਰਨ 17 ਵਿਦਿਆਰਥੀ ਜ਼ਖਮੀ ਹੋ ਗਏ। ਇਕ ਨਿੱਜੀ ਬੱਸ ਬੱਚਿਆਂ ਨੂੰ ਸਕੂਲ ਲੈ ਕੇ ਜਾ ਰਹੀ ਸੀ।
ਰਾਹੁਲ ਦੇ ਸ਼ਕਤੀ ਪ੍ਰਾਜੈਕਟ ਦੀ ਪੰਜਾਬ 'ਚ ਕੈਪਟਨ ਵਲੋਂ ਸ਼ੁਰੂਆਤ
. . .  about 3 hours ago
ਚੰਡੀਗੜ੍ਹ, 19 ਜਨਵਰੀ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਦੇ ਸ਼ਕਤੀ ਪ੍ਰਾਜੈਕਟ ਨੂੰ ਅੱਜ ਇਥੇ ਲਾਂਚ ਕੀਤਾ ਗਿਆ। ਇਸ ਦਾ ਮਕਸਦ ਮਈ ਵਿਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਲਈ ਸੂਬੇ ਦੇ ਪਾਰਟੀ ਵਰਕਰਾਂ...
ਦਿਸ਼ਾਂਤ ਨੇ ਜੇ.ਈ.ਈ.ਮੇਨਜ਼ ਪ੍ਰੀਖਿਆ ਵਿਚ ਹਾਸਲ ਕੀਤੇ 99.99 ਫ਼ੀਸਦੀ ਅੰਕ
. . .  about 3 hours ago
ਚੰਡੀਗੜ੍ਹ, 19 ਜਨਵਰੀ (ਮਨਜੋਤ) - ਦਿਸ਼ਾਂਤ ਜਿੰਦਲ ਨੇ ਜੇ.ਈ.ਈ. ਮੇਨਜ਼ ਪ੍ਰੀਖਿਆ ਵਿਚ 99.99 ਫ਼ੀਸਦੀ ਅੰਕ ਹਾਸਲ ਕੀਤੇ...
ਪਸ਼ੂ ਪਾਲਣ ਵਿਭਾਗ ਸ਼ੁਰੂ ਕਰੇਗਾ ਮੋਬਾਈਲ ਡਿਸਪੈਂਸਰੀ -ਬਲਵੀਰ ਸਿੰਘ ਸਿੱਧੂ
. . .  about 4 hours ago
ਗੜ੍ਹਸ਼ੰਕਰ, 19 ਜਨਵਰੀ (ਧਾਲੀਵਾਲ)- ਪਸ਼ੂ ਪਾਲਣ ਵਿਭਾਗ ਵਲੋਂ ਪਿੰਡ-ਪਿੰਡ ਜਾ ਕੇ ਪਸ਼ੂਆਂ ਦੇ ਇਲਾਜ ਲਈ ਮੋਬਾਈਲ ਡਿਸਪੈਂਸਰੀ ਦਾ ਪ੍ਰਾਜੈਕਟ ਜਲਦ ਹੀ ਸ਼ੁਰੂ ਕੀਤਾ ਜਾ ਰਿਹਾ ਹੈ। ਡਾਕਟਰ ਤੇ ਹੋਰ ਸਟਾਫ਼ ਤੇ ਸਹੂਲਤਾਂ ਨਾਲ ਲੈਸ ਮੋਬਾਈਲ ਡਿਸਪੈਂਸਰੀ ਵੱਲੋਂ ਪਿੰਡ-ਪਿੰਡ...
ਮੋਟਰਸਾਈਕਲਾਂ ਦੀ ਟੱਕਰ ਵਿਚ ਦੋ ਵਿਅਕਤੀਆਂ ਦੀ ਮੌਤ, ਇਕ ਗੰਭੀਰ ਜ਼ਖ਼ਮੀ
. . .  about 4 hours ago
ਬਰਨਾਲਾ, 19 ਜਨਵਰੀ (ਧਰਮਪਾਲ ਸਿੰਘ)-ਪਿੰਡ ਠੀਕਰੀਵਾਲ ਤੋਂ ਚੁਹਾਣਕੇ ਖ਼ੁਰਦ ਨੂੰ ਜਾਂਦੀ ਸੜਕ 'ਤੇ ਹੋਈ ਮੋਟਰਸਾਈਕਲਾਂ ਦੀ ਆਹਮੋ ਸਾਹਮਣੇ ਟੱਕਰ ਵਿਚ ਮੋਟਰਸਾਈਕਲ 'ਤੇ ਸਵਾਰ ਦੋਵੇਂ ਚਾਲਕਾਂ ਦੀ ਮੌਤ ਹੋ ਗਈ। ਜਦਕਿ ਇਕ ਨੌਜਵਾਨ ਗੰਭੀਰ ਜ਼ਖ਼ਮੀ...
ਸੰਗਰੂਰ ਅਦਾਲਤ 'ਚ ਹੋਵੇਗੀ ਬੇਅਦਬੀ ਮਾਮਲੇ ਦੀ ਸੁਣਵਾਈ
. . .  about 5 hours ago
ਸੰਗਰੂਰ, 19 ਜਨਵਰੀ (ਧੀਰਜ ਪਸ਼ੋਰੀਆ)- ਢਾਈ-ਕੁ ਸਾਲ ਪਹਿਲਾਂ ਮਲੇਰਕੋਟਲਾ ਵਿਖੇ ਧਾਰਮਿਕ ਗ੍ਰੰਥ ਕੁਰਾਨ-ਏ-ਸ਼ਰੀਫ ਦੀ ਬੇਅਦਬੀ ਦੀਆਂ ਵਾਪਰੀਆਂ ਘਟਨਾਵਾਂ ਦੇ ਸੰਬੰਧ 'ਚ ਮਲੇਰਕੋਟਲਾ ਥਾਣਾ ਵਿਖੇ ਦਰਜ ਮਾਮਲੇ ਦੀ ਸੁਣਵਾਈ ਹੁਣ ਸੰਗਰੂਰ ਅਦਾਲਤ ਵਿਖੇ ਹੋਵੇਗੀ। ਮਾਮਲੇ...
ਪ੍ਰਧਾਨ ਮੰਤਰੀ ਮੋਦੀ ਨੂੰ ਹਟਾਉਣਾ ਹੈ ਕੋਲਕਾਤਾ 'ਚ ਹੋਈ ਮਹਾਂ ਰੈਲੀ ਦਾ ਏਜੰਡਾ- ਰਵਿ ਸ਼ੰਕਰ ਪ੍ਰਸਾਦ
. . .  about 5 hours ago
ਕੋਲਕਾਤਾ, 19 ਜਨਵਰੀ- ਕੋਲਕਾਤਾ 'ਚ ਵਿਰੋਧੀ ਰੈਲੀ 'ਤੇ ਬੋਲਦਿਆਂ ਕੇਂਦਰੀ ਮੰਤਰੀ ਰਵਿ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਜਿਹੜੇ ਅੱਖਾਂ 'ਚ ਅੱਖਾਂ ਪਾ ਕੇ ਨਹੀਂ ਦੇਖ ਸਕਦੇ ਅਤੇ ਉਹ ਅੱਜ ਇਕ ਮੰਚ 'ਤੇ ਇਕੱਠੇ ਹੋਏ ਹਨ। ਉਨ੍ਹਾਂ ਕਿਹਾ ਕਿ ਰੈਲੀ 'ਚ ਵੱਖ-ਵੱਖ ਪਾਰਟੀਆਂ ਦੇ ....
ਅਕਾਲੀ ਭਾਜਪਾ ਅਤੇ ਕਾਂਗਰਸ ਦੀਆਂ ਸਰਕਾਰਾਂ ਨੇ ਕਿਸਾਨਾਂ ਨੂੰ ਕੀਤਾ ਕੰਗਾਲ- ਸਿਮਰਨਜੀਤ ਬੈਂਸ
. . .  about 5 hours ago
ਖੇਮਕਰਨ, 19 ਜਨਵਰੀ (ਸੰਦੀਪ ਮਹਿਤਾ) - ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਕਿਸਾਨਾਂ ਦਾ ਦਰਦ ਜਾਣਨ ਲਈ ਸਰਹੱਦੀ ਕਸਬਾ ਖੇਮਕਰਨ ਵਿਖੇ ਪਹੁੰਚੇ। ਇਸ ਮੌਕੇ ਸਿਮਰਨਜੀਤ ਸਿੰਘ ਬੈਂਸ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ......
ਰੋਪੜ ਪੁਲਿਸ ਨੇ ਪੰਜਾਬ 'ਚ ਫ਼ੌਜ ਦੀ ਭਰਤੀ ਘੋਟਾਲੇ ਦਾ ਖ਼ੁਲਾਸਾ ਕਰਦਿਆਂ 5 ਵਿਅਕਤੀਆਂ ਨੂੰ ਕੀਤਾ ਕਾਬੂ
. . .  about 5 hours ago
ਚੰਡੀਗੜ੍ਹ, 19 ਜਨਵਰੀ- ਰੋਪੜ ਪੁਲਿਸ ਨੇ ਪੰਜਾਬ 'ਚ ਫ਼ੌਜ ਭਰਤੀ ਘੋਟਾਲੇ ਦਾ ਖ਼ੁਲਾਸਾ ਕਰਦਿਆਂ ਹੋਇਆਂ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਰਕਾਰ ਬੁਲਾਰੇ ਨੇ ਦਸਿਆ ਕਿ ਇਨ੍ਹਾਂ ਪਾਸੋਂ ਪੁਲਿਸ ਨੇ 29 ਆਧਾਰ ਕਾਰਡ ਅਤੇ ....
ਨੈਸ਼ਨਲ ਮਿਊਜ਼ੀਅਮ ਫ਼ਾਰ ਇੰਡੀਅਨ ਸਿਨੇਮਾ ਦਾ ਉਦਘਾਟਨ ਕਰਨ ਪਹੁੰਚੇ ਮੋਦੀ
. . .  about 6 hours ago
ਮੁੰਬਈ, 19 ਜਨਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੈਸ਼ਨਲ ਮਿਊਜ਼ੀਅਮ ਫ਼ਾਰ ਇੰਡੀਅਨ ਸਿਨੇਮਾ (ਐਨ.ਐਮ.ਆਈ.ਸੀ) ਦਾ ਉਦਘਾਟਨ ਕਰਨ ਲਈ ਮੁੰਬਈ ਪਹੁੰਚੇ ....
ਆਈ.ਆਰ.ਸੀ.ਟੀ.ਸੀ. ਮਾਮਲੇ 'ਚ ਲਾਲੂ ਪ੍ਰਸਾਦ ਯਾਦਵ ਨੂੰ ਮਿਲੀ ਜ਼ਮਾਨਤ
. . .  about 6 hours ago
ਨਵੀਂ ਦਿੱਲੀ, 19 ਜਨਵਰੀ- ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਸਾਬਕਾ ਕੇਂਦਰੀ ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ ਨੂੰ ਆਈ.ਆਰ.ਸੀ.ਟੀ.ਸੀ. ਮਾਮਲੇ 'ਚ ਸੀ.ਬੀ.ਆਈ. ਵੱਲੋਂ ਦਾਇਰ ਕੇਸ 'ਚ ਜ਼ਮਾਨਤ ਦੇ ਦਿੱਤੀ ....
ਈ. ਡੀ. ਵਲੋਂ ਜ਼ਾਕਿਰ ਨਾਇਕ ਦੇ ਪਰਿਵਾਰ ਦੀ ਜਾਇਦਾਦ ਅਟੈਚ
. . .  about 6 hours ago
ਨਵੀਂ ਦਿੱਲੀ, 19 ਜਨਵਰੀ- ਵਿਵਾਦਤ ਇਸਲਾਮੀ ਪ੍ਰਚਾਰਕ ਜ਼ਾਕਿਰ ਨਾਇਕ ਵਿਰੁੱਧ ਮਨੀ ਲਾਂਡਰਿੰਗ ਜਾਂਚ ਦੇ ਸੰਬੰਧ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ 16.40 ਕਰੋੜ ਰੁਪਏ ਦੀ ਜਾਇਦਾਦ ਅਟੈਚ ਕੀਤੀ ਹੈ। ਇਸ ਸੰਬੰਧੀ ਇੱਕ ਬਿਆਨ 'ਚ ਈ. ਡੀ. ਨੇ ਕਿਹਾ.....
ਜੇਕਰ ਮੌਸਮ ਬਦਲ ਸਕਦਾ ਹੈ ਤਾਂ ਭਾਜਪਾ ਦੀ ਸਰਕਾਰ ਕਿਉਂ ਨਹੀ - ਮਮਤਾ ਬੈਨਰਜੀ
. . .  about 7 hours ago
ਕੋਲਕਾਤਾ, 19 ਜਨਵਰੀ- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੋਲਕਾਤਾ 'ਚ ਹੋ ਰਹੀ ਮਹਾਂ ਰੈਲੀ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਇਸ ਰੈਲੀ 'ਚ 23 ਤੋਂ 26 ਪਾਰਟੀਆਂ ਇਕੱਠੀਆਂ ਹੋਈਆਂ ਹਨ। ਉਨ੍ਹਾਂ ਨੇ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ....
ਕਾਰ ਦੇ ਟਰੱਕ ਨਾਲ ਟਕਰਾਉਣ ਕਾਰਨ ਚਾਰ ਨੌਜਵਾਨਾਂ ਦੀ ਮੌਤ
. . .  about 7 hours ago
ਜੈਪੁਰ, 19 ਜਨਵਰੀ- ਰਾਜਸਥਾਨ ਦੇ ਬੀਕਾਨੇਰ ਜ਼ਿਲ੍ਹੇ ਦੇ ਨੋਖਾ ਥਾਣਾ ਖੇਤਰ 'ਚ ਬੀਤੀ ਰਾਤ ਇੱਕ ਕਾਰ ਦੇ ਟਰੱਕ ਨਾਲ ਟਕਰਾਅ ਜਾਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ। ਪੁਲਿਸ ਸੂਤਰਾਂ ਨੇ ਦੱਸਿਆ ਕਿ ਬੀਕਾਨੇਰ ਦੇ ਮੁਕਤਾਪ੍ਰਸਾਦ ਖੇਤਰ ਦੇ ਰਹਿਣ ਵਾਲੇ ਚਾਰ...
ਭਾਰਤ ਖ਼ਿਲਾਫ਼ ਜੋ ਕੰਮ ਪਾਕਿ ਨਹੀਂ ਕਰ ਸਕਿਆ ਉਹ ਮੋਦੀ ਨੇ 5 ਸਾਲਾਂ 'ਚ ਕਰ ਦਿੱਤਾ- ਕੇਜਰੀਵਾਲ
. . .  about 7 hours ago
ਮਹਾਂ ਗਠਜੋੜ 'ਮੋਦੀ' ਵਿਰੁੱਧ ਨਹੀਂ, ਦੇਸ਼ ਦੀ ਜਨਤਾ ਦੇ ਖ਼ਿਲਾਫ਼ ਹੈ- ਪ੍ਰਧਾਨ ਮੰਤਰੀ ਮੋਦੀ
. . .  1 minute ago
ਸੜਕ ਹਾਦਸੇ 'ਚ ਸਾਈਕਲ ਸਵਾਰ ਬਜ਼ੁਰਗ ਦੀ ਮੌਤ
. . .  about 7 hours ago
ਕੈਪਟਨ ਦੀ ਬਜਾਏ ਕੇਂਦਰ ਦੇ ਹੱਥ 'ਚ ਹੈ ਪੰਜਾਬ ਸਰਕਾਰ ਦੀ ਕਮਾਨ -ਖਹਿਰਾ
. . .  about 8 hours ago
ਸਬਰੀਮਾਲਾ ਮੰਦਰ ਦੇ ਦਰਸ਼ਨ ਕਰਨ ਪਹੁੰਚੀਆਂ ਔਰਤਾਂ ਪ੍ਰਦਰਸ਼ਨ ਦੇਖ ਪਰਤੀਆਂ ਵਾਪਸ
. . .  about 8 hours ago
ਮਹਾਂ ਰੈਲੀ: ਮੋਦੀ ਸਰਕਾਰ ਦੇ ਰਾਜ 'ਚ ਬੇਰੁਜ਼ਗਾਰੀ 'ਚ ਹੋਇਆ ਵਾਧਾ- ਐਮ.ਕੇ. ਸਟਾਲਿਨ
. . .  about 8 hours ago
ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਯੇਦੀਯੁਰੱਪਾ ਨੇ ਰਾਜਨਾਥ ਸਿੰਘ ਨਾਲ ਕੀਤੀ ਮੁਲਾਕਾਤ
. . .  about 9 hours ago
ਚੋਣਾਂ ਦੀ ਰੰਜਸ਼ ਕਾਰਨ ਇੱਕ ਪਰਿਵਾਰ 'ਤੇ ਗੋਲੀ ਬਾਰੀ, 3 ਗੰਭੀਰ ਜ਼ਖ਼ਮੀ
. . .  about 9 hours ago
ਸੁੱਚਾ ਸਿੰਘ ਛੋਟੋਪੁਰ ਦੀ ਅਗਵਾਈ 'ਚ ਹੋਈ 'ਆਪਣਾ ਪੰਜਾਬ ਪਾਰਟੀ' ਦੀ ਮੀਟਿੰਗ
. . .  about 9 hours ago
ਵਿਧਾਇਕ ਜਸਵਿੰਦਰ ਸਿੰਘ ਸੰਧੂ ਦਾ ਹੋਇਆ ਦਿਹਾਂਤ
. . .  about 9 hours ago
ਮੋਦੀ ਨੇ ਗੁਜਰਾਤ 'ਚ ਕੀਤਾ ਐੱਲ. ਐਂਡ. ਟੀ. ਆਰਮਡ ਸਿਸਟਮ ਕੰਪਲੈਕਸ ਦਾ ਉਦਘਾਟਨ
. . .  about 10 hours ago
ਬਰਫ਼ਬਾਰੀ ਕਾਰਨ ਸ੍ਰੀਨਗਰ 'ਚ ਪ੍ਰਭਾਵਿਤ ਹੋਈਆਂ ਉਡਾਣਾਂ
. . .  about 10 hours ago
ਖਹਿਰਾ ਦੀ ਅਗਵਾਈ 'ਚ ਹੋਈ ਪੰਜਾਬੀ ਏਕਤਾ ਪਾਰਟੀ ਦੀ ਸੂਬਾ ਪੱਧਰੀ ਮੀਟਿੰਗ
. . .  about 10 hours ago
ਦੱਖਣੀ ਭਾਰਤ 'ਤੇ ਹਮਲੇ ਦੀ ਸਾਜ਼ਿਸ਼ ਨਾਕਾਮ, ਤਿੰਨ ਗ੍ਰਿਫ਼ਤਾਰ
. . .  about 10 hours ago
ਲਾਲੂ ਪ੍ਰਸਾਦ ਯਾਦਵ ਦੀ ਜ਼ਮਾਨਤ ਅਰਜ਼ੀ 'ਤੇ 28 ਜਨਵਰੀ ਨੂੰ ਹੋਵੇਗੀ ਸੁਣਵਾਈ
. . .  about 10 hours ago
ਭਾਜਪਾ ਵਿਰੁੱਧ ਕੀਤੀ ਜਾ ਰਹੀ ਮਹਾਂ ਰੈਲੀ 'ਚ ਪਹੁੰਚੀ ਮਮਤਾ ਬੈਨਰਜੀ
. . .  about 11 hours ago
ਥੱਕੇ ਹੋਏ ਪਹਿਲਵਾਨ ਅਖਾੜੇ 'ਚ ਜਾ ਕੇ ਅਜ਼ਮਾਉਣਾ ਚਾਹੁੰਦੇ ਹਨ ਆਪਣੀ ਕਿਸਮਤ - ਅੱਬਾਸ ਨਕਵੀ
. . .  about 11 hours ago
ਸੁਰਜੀਤ ਰੱਖੜਾ ਅਤੇ ਕਬੀਰ ਦਾਸ ਨੇ ਦਿਆਲ ਸਿੰਘ ਕੋਲਿਆਂਵਾਲੀ ਨਾਲ ਕੀਤੀ ਮੁਲਾਕਾਤ
. . .  about 11 hours ago
ਤੇਲ ਪਾਈਪਲਾਈਨ 'ਚ ਅੱਗ ਲੱਗਣ ਕਾਰਨ 20 ਲੋਕਾਂ ਦੀ ਮੌਤ, 54 ਜ਼ਖਮੀ
. . .  about 12 hours ago
ਮਾਣਹਾਨੀ ਮਾਮਲੇ 'ਚ ਲੁਧਿਆਣਾ ਅਦਾਲਤ ਪੁੱਜੇ ਸੰਜੈ ਸਿੰਘ
. . .  about 8 hours ago
ਲਾਲੂ ਪ੍ਰਸਾਦ ਯਾਦਵ ਨਾਲ ਜੁੜੇ ਆਈ.ਆਰ.ਸੀ.ਟੀ.ਸੀ. ਘੋਟਾਲਾ ਮਾਮਲੇ ਦੀ 11 ਫਰਵਰੀ ਨੂੰ ਹੋਵੇਗੀ ਸੁਣਵਾਈ
. . .  about 12 hours ago
ਕੋਹਰੇ ਅਤੇ ਸੰਘਣੀ ਧੁੰਦ ਕਾਰਨ ਦੇਰੀ ਨਾਲ ਚੱਲ ਰਹੀਆਂ ਹਨ ਟਰੇਨਾਂ
. . .  about 12 hours ago
ਸਬਰੀਮਾਲਾ ਮਾਮਲਾ : 2018 ਤੋਂ ਹੁਣ ਤੱਕ ਪੁਲਿਸ ਵਲੋਂ 67,094 ਲੋਕਾਂ 'ਤੇ ਮਾਮਲਾ ਦਰਜ
. . .  about 13 hours ago
ਲੱਦਾਖ਼ 'ਚ ਬਰਫ਼ੀਲੇ ਤੂਫ਼ਾਨ ਦੀ ਲਪੇਟ 'ਚ ਆਉਣ ਕਾਰਨ ਮਾਰੇ ਲੋਕਾਂ ਦੇ ਪਰਿਵਾਰਾਂ ਲਈ ਮੁਆਵਜ਼ੇ ਦਾ ਐਲਾਨ
. . .  about 13 hours ago
ਫਰਵਰੀ 'ਚ ਫਿਰ ਮਿਲਣਗੇ ਟਰੰਪ ਅਤੇ ਕਿਮ, ਵ੍ਹਾਈਟ ਹਾਊਸ ਵਲੋਂ ਖ਼ੁਲਾਸਾ
. . .  about 14 hours ago
ਕੋਲਕਾਤਾ 'ਚ ਅੱਜ ਮਮਤਾ ਕਰੇਗੀ ਮਹਾਂ ਰੈਲੀ, ਨਜ਼ਰ ਆਏਗੀ ਵਿਰੋਧੀ ਧਿਰਾਂ ਦੀ ਏਕਤਾ
. . .  about 14 hours ago
ਅੱਜ ਦਾ ਵਿਚਾਰ
. . .  about 15 hours ago
ਨੌਜਵਾਨ ਉੱਪਰ ਹਮਲਾ ਕਰਕੇ ਨਕਦੀ, ਮੋਟਰਸਾਈਕਲ ਅਤੇ ਮੋਬਾਈਲ ਦੀ ਲੁੱਟ
. . .  about 1 hour ago
ਕਈ ਸਿਆਸੀ ਪਾਰਟੀਆਂ ਦੇ ਆਗੂ ਪਹੁੰਚੇ ਕੋਲਕਾਤਾ
. . .  about 1 hour ago
ਬਾਲ ਵਿਆਹ ਦੇ ਮਾਮਲੇ 'ਚ ਤਿੰਨ ਗ੍ਰਿਫ਼ਤਾਰ
. . .  56 minutes ago
ਡੀ.ਐਮ.ਕੇ ਪ੍ਰਮੁੱਖ ਸਟਾਲਿਨ ਪਹੁੰਚੇ ਕੋਲਕਾਤਾ
. . .  about 1 hour ago
ਸ਼ੱਕੀ ਹਾਲਾਤਾਂ 'ਚ ਵਿਅਕਤੀ ਦੀ ਮੌਤ
. . .  1 day ago
ਹਰ ਬਰਾਤੀ ਨੇ ਬੱਸ 'ਚ ਲਈ ਆਪਣੀ ਆਪਣੀ ਟਿਕਟ, ਸਮਾਜ ਭਲਾਈ ਦਾ ਦਿੱਤਾ ਸੰਦੇਸ਼
. . .  1 day ago
ਕਾਂਗਰਸ ਦੇ ਸੀਨੀਅਰ ਆਗੂਆਂ ਵੱਲੋਂ ਵਿਧਾਇਕ ਜ਼ੀਰਾ ਦੀ ਮੁਅੱਤਲੀ ਰੱਦ ਕਰਾਉਣ ਲਈ ਕੋਸ਼ਿਸ਼ਾਂ ਆਰੰਭ
. . .  1 day ago
ਖ਼ਰਾਬ ਭੋਜਨ ਦੀ ਸ਼ਿਕਾਇਤ ਕਰਨ ਵਾਲੇ ਫ਼ੌਜੀ ਦੇ ਬੇਟੇ ਦੀ ਸ਼ੱਕੀ ਹਾਲਤ 'ਚ ਮੌਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 3 ਕੱਤਕ ਸੰਮਤ 550
ਿਵਚਾਰ ਪ੍ਰਵਾਹ: ਸੁਰੱਖਿਆ ਹੀ ਸਰਕਾਰ ਦਾ ਸਭ ਤੋਂ ਵੱਡਾ ਕਾਨੂੰਨ ਹੈ। -ਜਸਟਿਸ ਅਨਿਲ

ਹਰਿਆਣਾ ਹਿਮਾਚਲ

ਰਾਜ ਮੰਤਰੀ ਵਲੋਂ ਕਿਸਾਨਾਂ ਦੀ ਬਕਾਇਆ ਅਦਾਇਗੀ ਲਈ ਉ ੱਚ ਅਧਿਕਾਰੀਆਂ ਨੂੰ ਨਿਰਦੇਸ਼

ਕੁਰੂਕਸ਼ੇਤਰ, 18 ਅਕਤੂਬਰ (ਜਸਬੀਰ ਸਿੰਘ ਦੁੱਗਲ)-ਖੁਰਾਕ, ਨਾਗਰਿਕ, ਸਪਲਾਈ ਅਤੇ ਖ਼ਪਤਕਾਰ ਮਾਮਲੇ ਰਾਜ ਮੰਤਰੀ ਕਰਨਦੇਵ ਕੰਬੋਜ਼ ਨੇ ਕਿਹਾ ਕਿ ਸੂਬੇ ਵਿਚ ਹੁਣ ਤੱਕ ਵੱਖ-ਵੱਖ ਖ਼ਰੀਦ ਏਜੰਸੀਆਂ ਵਲੋਂ ਕਰੀਬ 39 ਲੱਖ ਮੀਟਿ੍ਕ ਟਨ ਝੋਨੇ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ | ਖ਼ਰੀਦ ਏਜੰਸੀਆਂ ਨਿਰਧਾਰਤ ਮਾਪਦੰਡ ਤਹਿਤ ਝੋਨੇ ਦੀ ਖ਼ਰੀਦ ਕਰ ਰਹੀਆਂ ਹਨ | ਝੋਨੇ ਵਿਚ ਨਮੀ ਦੀ ਮਾਤਰਾ 17 ਫ਼ੀਸਦੀ ਤੋਂ ਵੱਧ ਨਹੀਂ ਹੋਣੀ ਚਾਹੀਦੀ, ਫਿਰ ਵੀ ਕਿਸਾਨਾਂ ਦੇ ਹਿੱਤ ਨੂੰ ਧਿਆਨ ਵਿਚ ਰੱਖਦਿਆਂ ਜਿਨ੍ਹਾਂ ਢੇਰੀਆਂ 'ਚ 22 ਫ਼ੀਸਦੀ ਤੱਕ ਨਮੀ ਦੀ ਮਾਤਰਾ ਹੈ, ਉਨ੍ਹਾਂ 'ਚ ਨਿਰਧਾਰਤ ਮਾਪਦੰਡ ਤਹਿਤ ਇਕ ਫ਼ੀਸਦੀ ਦਾ ਕੱਟ ਲਗਾ ਕੇ ਕਿਸਾਨਾਂ ਦੇ ਝੋਨੇ ਦੀ ਖ਼ਰੀਦ ਦੇ ਨਿਰਦੇਸ਼ ਦਿੱਤੇ ਗਏ ਹਨ, ਤਾਂ ਜੋ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋਵੇ | ਰਾਜ ਮੰਤਰੀ ਪਿੱਪਲੀ ਅਨਾਜ਼ ਮੰਡੀ ਵਿਚ ਅਚਨਚੇਤ ਨਿਰੀਖ਼ਣ ਦੌਰਾਨ ਕਿਸਾਨਾਂ ਅਤੇ ਵਪਾਰੀਆਂ ਨਾਲ ਖ਼ਰੀਦ ਸਬੰਧੀ ਵਿਸ਼ੇ ਨੂੰ ਲੈ ਕੇ ਗੱਲ ਕਰ ਰਹੇ ਹਨ | ਮੰਤਰੀ ਨੇ ਕਿਹਾ ਕਿਸਾਨਾਂ ਦੀ ਬਕਾਇਆ ਪੇਮੇਂਟ ਲਈ ਵੀ ਅਧਿਕਾਰੀਆਂ ਨੂੰ ਸਪੱਸ਼ਟ ਨਿਰਦੇਸ਼ ਦਿੱਤੇ ਗਏ ਹਨ ਕਿ ਕਿਸਾਨਾਂ ਦੀ ਪੇਮੇਂਟ ਸਮੇਂ 'ਤੇ ਹੋਣੀ ਚਾਹਦੀ ਹੈ ਅਤੇ ਜੇਕਰ ਕੋਈ ਅਧਿਕਾਰੀ ਖ਼ਰੀਦ ਅਤੇ ਪੇਮੇਂਟ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਕਰਦਾ ਪਾਇਆ ਗਿਆ, ਤਾਂ ਉਸ ਿਖ਼ਲਾਫ਼ ਪ੍ਰਸ਼ਾਸਨਿਕ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਨੇ ਲਾਡਵਾ, ਪਿੱਪਲੀ, ਥਾਨੇਸਰ ਅਤੇ ਪਿਹੋਵਾ ਵਿਚ ਅਨਾਜ਼ ਮੰਡੀਆਂ ਵਿਚ ਝੋਨੇ ਦੀ ਫ਼ਸਲ ਦਾ ਅਚਨਚੇਤ ਨਿਰੀਖ਼ਣ ਕੀਤਾ ਅਤੇ ਕਿਸਾਨਾਂ ਦੀ ਸਮੱਸਿਆਵਾਂ ਸੁਣੀਆਂ | ਮੌਕੇ 'ਤੇ ਹੀ ਸਬੰਧਿਤ ਅਧਿਕਾਰੀਆਂ ਨੂੰ ਨਿਪਟਾਰੇ ਦੇ ਨਿਰਦੇਸ਼ ਦਿੱਤੇ | ਉਨ੍ਹਾਂ ਨੇ ਕਿਹਾ ਕਿ ਮੌਜੂਦਾ ਹਰਿਆਣਾ ਸਰਕਾਰ ਨੇ ਝੋਨਾ ਗ੍ਰੇਡ-ਏ ਦਾ ਘੱਟੋਘੱਟ ਸਮਰਥਨ ਮੁੱਲ 1770 ਰੁਪਏ ਕੁਇੰਟਲ ਕਰ ਦਿੱਤਾ ਹੈ, ਜਦਕਿ ਆਮ ਝੋਨੇ ਦੀ ਕੀਮਤ 1750 ਰੁਪਏ ਕੁਇੰਟਲ ਹੈ | ਏਨਾ ਹੀ ਨਹੀਂ ਕਿਸਾਨਾਂ ਦੇ ਸਮਾਜਿਕ ਅਤੇ ਮਾਲੀ ਪੱਧਰ 'ਚ ਸੁਧਾਰ ਲਈ ਸਰਕਾਰ ਨੇ ਬਾਜਰੇ ਦੀ ਕੀਮਤ 1950 ਰੁਪਏ ਕੁਇੰਟਲ, ਮੱਕੇ ਦੀ 1700 ਕੁਇੰਟਲ, ਜਦਕਿ ਕਪਾਹ ਦੀ 5150 ਰੁਪਏ ਕੁਇੰਟਲ ਕਰ ਦਿੱਤੀ ਹੈ | ਇਸ ਦੇ ਨਾਲ-ਨਾਲ ਸੂਰਜਮੁਖੀ ਦੀ ਕੀਮਤ 5388 ਰੁਪਏ ਕੁਇੰਟਲ ਕੀਤੀ ਗਈ ਹੈ | ਕਿਸਾਨਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਰਬੀ ਸੀਜਨ 2018-19 ਲਈ ਕਣਕ ਦੀ ਸਮਰਥਨ ਕੀਮਤ ਵਧਾ ਕੇ 1840 ਰੁਪਏ, ਜੌਾ ਦੀ ਸਮਰਥਨ ਕੀਮਤ 1440 ਰੁਪਏ, ਚਨੇ ਦੀ ਕੀਮਤ 4620 ਰੁਪਏ ਅਤੇ ਸਰ੍ਹੋਂ ਦੀ ਕੀਮਤ 4200 ਰੁਪਏ ਕੁਇੰਟਲ ਕਰ ਦਿੱਤੀ ਹੈ | ਸਰਕਾਰ ਨੇ ਗ਼ਰੀਬ ਪਰਿਵਾਰਾਂ ਨੂੰ 5 ਲੱਖ ਰੁਪਏ ਤੱਕ ਦਾ ਮੈਡੀਕਲ ਲਾਭ ਮੁਹੱਈਆ ਕਰਵਾਉਣ ਲਈ ਪ੍ਰਧਾਨਮੰਤਰੀ ਜਨ ਆਰੋਗਿਆ ਯੋਜਨਾ ਆਯੁਸ਼ਮਾਨ ਭਾਰਤ ਯੋਜਨਾ ਲਾਗੂ ਕੀਤੀ ਹੈ | ਵਿਧਾਇਕ ਸੁਭਾਸ਼ ਸੁਧਾ ਨੇ ਕਿਹਾ ਕਿ ਮੰਡਆਂ ਵਿਚ ਖ਼ਰੀਦ ਅਤੇ ਚੁੱਕਾਈ ਲਈ ਅਧਿਕਾਰੀਆਂ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ | ਸਥਾਨਕ ਪੱਧਰ 'ਤੇ ਪਹਿਲਾਂ ਤੋਂ ਹੀ ਅਧਿਕਾਰੀਆਂ ਨੂੰ ਸਪੱਸ਼ਟ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਖ਼ਰੀਦ ਦੇ ਕੰਮ 'ਚ ਲਾਪਰਵਾਹੀ ਨਾ ਕਰਨ | ਡੀ.ਸੀ. ਡਾ. ਅੇਸ.ਐਸ. ਫੂਲੀਆ ਨੇ ਦੰਸਿਆ ਕਿ ਚੁੱਕਾਈ ਅਤੇ ਲਦਾਈ ਦਾ ਕੰਮ ਸੁਚੱਜੇ ਤੌਰ 'ਤੇ ਕੀਤਾ ਜਾ ਰਿਹਾ ਹੈ | ਮੰਡੀਆਂ ਵਿਚ ਬਿਜਲੀ, ਪਾਣੀ ਦੇ ਨਾਲ-ਨਾਲ ਪਾਖਾਨੇ ਦਾ ਵੀ ਪ੍ਰਬੰਧ ਹੈ | ਬਾਰਦਾਨਾ ਵੀ ਲੋੜੀਂਦੀ ਮਾਤਰਾ ਵਿਚ ਪਹਿਲਾਂ ਤੋਂ ਹੀ ਮੰਡੀਆਂ ਵਿਚ ਮੁਹੱਈਆ ਕਰਵਾ ਦਿੱਤਾ ਗਿਆ ਹੇ | ਸਮੇਂ-ਸਮੇਂ 'ਤੇ ਅਧਿਕਾਰੀਆਂ ਨਾਲ ਸਬੰਧਤ ਵਿਸ਼ੇ 'ਤੇ ਗੱਲਬਾਤ ਹੁੰਦੀ ਰਹਿੰਦੀ ਹੈ | ਇਸ ਮੌਕੇ 'ਤੇ ਐਸ.ਡੀ.ਐਮ. ਅਨਿਲ ਯਾਦਵ, ਐਸ.ਡੀ.ਐਮ. ਪੂਜਾ ਚਾਂਵਰੀਆ, ਸੁਸ਼ਾਂਤ ਭਾਰਤੀ, ਤਹਿਸੀਲਦਾਰ ਚੇਤਨਾ ਚੌਧਰੀ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਅਤੇ ਵਪਾਰੀ ਹਾਜ਼ਰ ਸਨ |

ਸੜਕ ਹਾਦਸੇ 'ਚ 2 ਜ਼ਖ਼ਮੀ

ਏਲਨਾਬਾਦ, 18 ਅਕਤੂਬਰ (ਜਗਤਾਰ ਸਮਾਲਸਰ)-ਇੱਥੋਂ ਦੇ ਪਿੰਡ ਮੂਸਲੀ ਦੇ ਕੋਲ ਹੋਏ ਇਕ ਸੜਕ ਹਾਦਸੇ 'ਚ 2 ਵਿਅਕਤੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ | ਜ਼ਖ਼ਮੀਆਂ ਨੂੰ ਭਾਈ ਘਨੱਈਆ ਮਾਨਵ ਸੇਵਾ ਟਰੱਸਟ ਦੀ ਐਾਬੂਲੈਂਸ ਰਾਹੀ ਸਿਰਸਾ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ | ਜਾਣਕਾਰੀ ...

ਪੂਰੀ ਖ਼ਬਰ »

ਧੋਖਾਧੜੀ ਕਰ ਕੇ ਖਾਤੇ 'ਚੋਂ ਉਡਾਏ 40 ਹਜ਼ਾਰ

ਪਲਵਲ, 18 ਅਕਤੂਬਰ (ਅਜੀਤ ਬਿਊਰੋ)-ਸ਼ਹਿਰ ਥਾਣਾ ਇਲਾਕਾ ਸਥਿਤ ਇਕ ਵਿਅਕਤੀ ਦੇ ਖਾਤੇ ਤੋਂ ਧੋਖਾਧੜੀ ਕਰਕੇ 40 ਹਜ਼ਾਰ ਰੁਪਏ ਕੱਢ ਲਏ ਗਏ | ਪੁਲਿਸ ਨੇ ਪੀੜਤ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਪੁਲਿਸ ਤੋਂ ਪ੍ਰਾਪਤ ਜਾਣਕਾਰੀ ਮੁਤਾਬਿਕ ...

ਪੂਰੀ ਖ਼ਬਰ »

ਓਮਕਾਰ ਚੌਹਾਨ ਬਣੇ ਯੂਨੀਵਰਸਿਟੀ ਕੈਂਪਸ ਸਟੂਡੈਂਟਸ ਕਾਰਜਕਾਰਨੀ ਪ੍ਰੀਸ਼ਦ ਦੇ ਪ੍ਰਧਾਨ

ਕੁਰੂਕਸ਼ੇਤਰ, 18 ਅਕਤੂਬਰ (ਜਸਬੀਰ ਸਿੰਘ ਦੁੱਗਲ)-ਕੁਰੂਕਸ਼ੇਤਰ ਯੂਨੀਵਰਸਿਟੀ 'ਚ 22 ਸਾਲ ਤੋਂ ਬਾਅਦ ਹੋਏ ਵਿਦਿਆਰਥੀ ਸੰਘ ਚੋਣ 'ਚ ਵਿਧੀ ਸੰਸਥਾਨ ਦੇ ਓਮਕਾਰ ਚੌਹਾਨ ਨੂੰ ਪ੍ਰੀਸ਼ਦ ਦਾ ਪ੍ਰਧਾਨ ਚੁਣਿਆ ਗਿਆ ਹੈ | ਉਨ੍ਹਾਂ ਸਖ਼ਤ ਮੁਕਾਬਲੇ 'ਚ ਸ਼ਿਵਾਨੀ ਨੂੰ 10 ਵੋਟਾਂ ...

ਪੂਰੀ ਖ਼ਬਰ »

30 ਲੱਖ ਡਕੈਤੀ ਦਾ ਮੁਲਜ਼ਮ ਇਕ ਸਾਲ ਬਾਅਦ ਭੀਲਵਾੜਾ ਤੋਂ ਕਾਬੂ

ਟੋਹਾਣਾ, 18 ਅਕਤੂਬਰ (ਗੁਰਦੀਪ ਸਿੰਘ ਭੱਟੀ)-ਬੀਤੇ ਸਾਲ ਦੀ 8 ਨਵੰਬਰ ਨੂੰ ਇਥੋਂ ਉਘੇ ਵਪਾਰੀ ਦੀ ਮਾਡਲ ਟਾਉਨ ਵਿਚ ਪੈਂਦੀ ਕੋਠੀ 'ਤੇ ਦਿਨ-ਦਿਹਾੜੇ ਹੋਈ 30 ਲੱਖ ਦੀ ਡਕੈਤੀ ਦਾ ਮੁੱਖ ਮੁਲਜ਼ਮ ਇਥੋਂ ਦੇ ਪਿੰਡ ਜਮਾਲਪੁਰ ਸ਼ੇਖਾਂ ਵਾਸੀ ਬਿੱਟੂ ਉਰਫ਼ ਸ਼ੰਕਰ ਨੂੰ ਪੁਲਿਸ ਨੇ ...

ਪੂਰੀ ਖ਼ਬਰ »

ਗ੍ਰਾਮੀਣ ਸਫ਼ਾਈ ਕਰਮਚਾਰੀਆਂ ਦੀ ਹੜਤਾਲ 9ਵੇਂ ਦਿਨ 'ਚ ਪੁੱਜੀ

ਯਮੁਨਾਨਗਰ, 18 ਅਕਤੂਬਰ (ਗੁਰਦਿਆਲ ਸਿੰਘ ਨਿਮਰ)-ਗ੍ਰਾਮੀਣ ਸਫ਼ਾਈ ਕਰਮਚਾਰੀ ਸੰਘ ਹਰਿਆਣਾ ਪ੍ਰਦੇਸ਼ ਸੰਬਧਤ ਭਾਰਤੀ ਮਜ਼ਦੂਰ ਸੰਘ ਦੀ ਯਮੁਨਾਨਗਰ ਯੂਨਿਟ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ 9ਵੇਂ ਦਿਨ ਵੀ ਹੜਤਾਲ 'ਤੇ ਰਹੀ | ਡੀ.ਸੀ. ਦਫ਼ਤਰ ਨੇੜੇ ਸੈਂਕੜੇ ਗ੍ਰਾਮੀਣ ...

ਪੂਰੀ ਖ਼ਬਰ »

ਹਰਿਆਣਾ ਸਟੇਟ ਇਲੈਕਟ੍ਰੀਸਿਟੀ ਬੋਰਡ ਵਰਕਰਜ਼ ਯੂਨੀਅਨ ਦਾ ਧਰਨਾ 18ਵੇਂ ਦਿਨ ਵੀ ਜਾਰੀ

ਸਰਸਵਤੀ ਨਗਰ, 18 ਅਕਤੂਬਰ (ਅਜੀਤ ਬਿਊਰੋ)-ਸਬ ਡਵੀਜ਼ਨ ਉੱਤਰੀ ਹਰਿਆਣਾ ਬਿਜਲੀ ਮਾਰਕੀਟ ਨਿਗਮ ਦਫ਼ਤਰ ਦੇ ਬਾਹਰ ਬਿਜਲੀ ਕਰਮਚਾਰੀਆਂ ਦਾ ਧਰਨਾ 18ਵੇਂ ਦਿਨ ਵੀ ਜਾਰੀ ਰਿਹਾ | ਧਰਨਾ ਪ੍ਰਦਰਸ਼ਨ ਦੀ ਮੁੱਖ ਮੰਗ ਦਫ਼ਤਰ 'ਚ ਸਟਾਫ਼ ਦੀ ਭਾਰੀ ਘਾਟ ਦਾ ਹੋਣਾ ਹੇ, ਜਿਸ ਬਾਰੇ ਉੱਚ ...

ਪੂਰੀ ਖ਼ਬਰ »

ਘੱਗਰ ਖੇਤਰ ਦੇ 50 ਪਿੰਡਾਂ ਦੇ ਕਿਸਾਨ ਪਰਾਲੀ ਦੇ ਮਾਮਲੇ 'ਤੇ ਸਰਕਾਰ ਵਿਰੁੱਧ ਹੋਏ ਲਾਮਬੰਦ

ਏਲਨਾਬਾਦ, 18 ਅਕਤੂਬਰ (ਜਗਤਾਰ ਸਮਾਲਸਰ)-ਅੱਜ ਜੀਵਨ ਨਗਰ ਅਨਾਜ ਮੰਡੀ 'ਚ ਘੱਗਰ ਨਦੀ ਖੇਤਰ ਦੇ ਕਰੀਬ 50 ਪਿੰਡਾਂ ਦੇ ਕਿਸਾਨਾਂ ਨੇ ਮਹਾਂ-ਪੰਚਾਇਤ ਕਰਕੇ ਪਰਾਲੀ ਦੇ ਮਾਮਲੇ 'ਤੇ ਆਪਣਾ ਸਖ਼ਤ ਫ਼ੈਸਲਾ ਲੈਦਿਆਂ ਅਗਲੀ 22 ਅਕਤੂਬਰ ਨੂੰ ਏਲਨਾਬਾਦ ਦੇ ਐਸ.ਡੀ.ਐਮ. ਦਾ ਘਿਰਾਓ ਕਰਨ ...

ਪੂਰੀ ਖ਼ਬਰ »

ਰੋਡਵੇਜ਼ ਹੜਤਾਲ ਦੇ ਸਮਰਥਨ ਅਤੇ ਏਸਮਾ ਦੇ ਵਿਰੋਧ ਵਿਚ ਕ੍ਰਾਂਤੀਕਾਰੀ ਯੁਵਾ ਸੰਗਠਨ ਨੇ ਸੌਾਪਿਆ ਮੰਗ ਪੱਤਰ

ਨਰਵਾਨਾ, 18 ਅਕਤੂਬਰ (ਅਜੀਤ ਬਿਊਰੋ)-ਕ੍ਰਾਂਤੀਕਾਰੀ ਯੁਵਾ ਸੰਗਠਨ ਦੇ ਵਫ਼ਦ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੇ ਨਾਂਅ ਐਸ.ਡੀ.ਐਮ. ਕਿਰਨ ਸਿੰਘ ਨੂੰ ਮੰਗ ਪੱਤਰ ਸੌਾਪਿਆ | ਸਾਥੀ ਕੁਲਦੀਪ ਨੇ ਦੱਸਿਆ ਕਿ ਹਰਿਆਣਾ ਵਿਚ ਪਿਛਲੇ 2 ਦਿਨਾਂ ਤੋਂ ਰੇਡਵੇਜ਼ ਦੀ ਹੜਤਾਲ ...

ਪੂਰੀ ਖ਼ਬਰ »

ਅਪਾਹਜ ਅਧਿਕਾਰ ਹਰਿਆਣਾ ਵਲੋਂ ਮੁੱਖ ਮੰਤਰੀ ਰਿਹਾਇਸ਼ ਦਾ ਘਿਰਾਓ 25 ਨੂੰ

ਨਰਵਾਨਾ, 18 ਅਕਤੂਬਰ (ਅਜੀਤ ਬਿਊਰੋ)-ਖੇਤਰ ਦੇ ਅਪਾਹਜ ਲੋਕਾਂ ਦੀ ਬੈਠਕ ਹੋਈ | ਬੈਠਕ ਦੀ ਪ੍ਰਧਾਨਗੀ ਜ਼ਿਲ੍ਹਾ ਪ੍ਰਧਾਨ ਬਲਬੀਰ ਸਿੰਘ ਜੁਲਹੇੜਾ ਨੇ ਕੀਤੀ | ਜ਼ਿਲ੍ਹਾ ਪ੍ਰਧਾਨ ਬਲਬੀਰ ਸਿੰਘ ਜੁਲਹੇੜਾ ਨੇ ਦੱਸਿਆ ਕਿ ਅਪਾਹਜ ਅਧਿਕਾਰ ਹਰਿਆਣਾ ਵਲੋਂ 25 ਅਕਤੂਬਰ ਨੂੰ ...

ਪੂਰੀ ਖ਼ਬਰ »

'ਹਰਿਆਣਾ 'ਚ ਪੰਜਾਬੀ ਸਾਹਿਤ ਇਕ ਵਿਸ਼ਲੇਸ਼ਣ' ਵਿਸ਼ੇ 'ਤੇ ਸਿਰਸਾ 'ਚ ਸੈਮੀਨਾਰ 23 ਨੂੰ

ਸਿਰਸਾ, 18 ਅਕਤੂਬਰ (ਭੁਪਿੰਦਰ ਪੰਨੀਵਾਲੀਆ)-ਜ਼ਿਲ੍ਹੇ ਦੀ ਚੌਧਰੀ ਦੇਵੀ ਲਾਲ ਯੂਨੀਵਰਸਿਟੀ ਸਿਰਸਾ ਦੇ ਪੰਜਾਬੀ ਵਿਭਾਗ ਵਲੋਂ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਪੰਚਕੂਲਾ ਦੇ ਸਹਿਯੋਗ 23 ਅਕਤੂਬਰ ਨੂੰ ਇਕ ਰੋਜ਼ਾ ਰਾਸ਼ਟਰੀ ਸੈਮੀਨਾਰ ਕਰਵਾਇਆ ਜਾ ਰਿਹਾ ਹੈ | ਇਹ ...

ਪੂਰੀ ਖ਼ਬਰ »

ਸਰਵ ਕਰਮਚਾਰੀ ਅਤੇ ਹੋਰ ਸੰਗਠਨਾਂ ਨੇ ਰੋਡਵੇਜ਼ ਕਰਮਚਾਰੀਆਂ ਦਾ ਕੀਤਾ ਸਮਰਥਨ

ਕੈਥਲ, 18 ਅਕਤੂਬਰ (ਅਜੀਤ ਬਿਊਰੋ)-ਸਰਵ ਕਰਮਚਾਰੀ ਸੰਘ ਹਰਿਆਣਾ ਸੀਟੂ ਅਤੇ ਹੋਰ ਜਨ ਸੰਗਠਨਾਂ ਦੇ ਅਪੀਲ 'ਤੇ ਹਰਿਆਣਾ ਰੋਡਵੇਜ਼ ਦੀ ਹੜਤਾਲ ਦੇ ਸਮਰਥਨ ਵਿਚ ਅਤੇ ਸਰਕਾਰ ਦੀ ਤਾਨਾਸ਼ਾਹੀ ਦੇ ਵਿਰੋਧ ਵਿਚ ਹਨੁਮਾਨ ਵਾਟੀਕਾ ਵਿਚ ਸੈਂਕੜੇ ਕਰਮਚਾਰੀ ਮਜ਼ਦੂਰ ਕਿਸਾਲ ਅਤੇ ...

ਪੂਰੀ ਖ਼ਬਰ »

ਵਿਕਾਸ ਕੰਮਾਂ ਨੂੰ ਲੈ ਕੇ ਨਗਰ ਕੌਾਸਲਰਾਂ ਦੀ ਭੁੱਖ ਹੜਤਾਲ ਤੀਜੇ ਦਿਨ ਵੀ ਰਹੀ ਜਾਰੀ

ਕਾਲਾਂਵਾਲੀ, 18 ਅਕਤੂਬਰ (ਭੁਪਿੰਦਰ ਪੰਨੀਵਾਲੀਆ)-ਮੰਡੀ ਕਾਲਾਂਵਾਲੀ 'ਚ ਨਗਰ ਪਾਲਿਕਾ ਵਲੋਂ ਸ਼ਹਿਰ ਦੀਆਂ ਸੜਕਾਂ ਦੀ ਉਸਾਰੀ ਅਤੇ ਹੋਰ ਵਿਕਾਸ ਕੰਮਾਂ ਦੇ ਟੈਂਡਰ ਜਾਰੀ ਹੋਣ ਕੇ ਬਾਵਜੂਦ ਕੰਮ ਸ਼ੁਰੂ ਨਾ ਹੋਣ ਕੇ ਵਿਰੋਧ 'ਚ ਪੰਜਾਬ ਬੱਸ ਸਟੈਂਡ ਦੇ ਨੇੜੇ ਟੈਂਟ ਲਾ ਕੇ ...

ਪੂਰੀ ਖ਼ਬਰ »

ਰਾਈਸ ਮਿੱਲਰਜ਼ ਦਾ ਕੋਟਾ ਵਧਾਵੇ ਸਰਕਾਰ-ਜਵੈਲ ਸਿੰਗਲਾ

ਕੁਰੂਕਸ਼ੇਤਰ, 18 ਅਕਤੂਬਰ (ਜਸਬੀਰ ਸਿੰਘ ਦੁੱਗਲ)-ਹਰਿਆਣਾ ਰਾਈਸ ਮਿਲਰਜ਼ ਐਸੋਸੀਏਸ਼ਨ ਦੇ ਚੇਅਰਮੈਨ ਜਵੈਲ ਸਿੰਗਲਾ ਨੇ ਰਾਈਸ ਮਿਲਰਜ਼ ਦਾ ਕੋਟਾ ਵਧਾਉਣ ਦੀ ਮੰਗ ਕੀਤੀ ਹੈ, ਤਾਂ ਕਿ ਕਿਸਾਨਾਂ ਨੂੰ ਫ਼ਸਲਾਂ ਦੀ ਵਾਜਬ ਕੀਮਤ ਮਿਲੇ | ਇਸ ਦੇ ਨਾਲ-ਨਾਲ ਪਿਛਲੇ ਸਾਲ ਦੀ ...

ਪੂਰੀ ਖ਼ਬਰ »

ਮਜ਼ਬੂਤ ਲੋਕਰਾਜੀ ਵਿਵਸਥਾ ਕਾਰਨ ਦੇਸ਼ ਵਿਕਾਸ ਕਰ ਰਿਹੈ-ਵਤਸ

ਥਾਨੇਸਰ, 18 ਅਕਤੂਬਰ (ਅਜੀਤ ਬਿਊਰੋ)-ਰਾਜ ਸਭਾ ਸਾਂਸਦ ਲੈ. ਜਨਰਲ ਸੇਵਾਮੁਕਤ ਡਾ. ਡੀ.ਪੀ. ਵਤਸ ਨੇ ਕਿਹਾ ਹੈ ਕਿ ਇਕ ਸਿਹਤਮੰਦ ਲੋਕਤੰਤਰ ਲਈ ਰਚਨਾਤਮਕ ਅਤੇ ਊਰਜਾ ਨਾਲ ਭਰੇ ਲੋਕ ਪ੍ਰਤੀਨਿਧਾਂ ਦਾ ਹੋਣਾ ਜ਼ਰੂਰੀ ਹੈ | ਲੋਕ ਪ੍ਰਤੀਨਿਧੀ ਸਮਾਜ ਅਤੇ ਦੇਸ਼ ਬਾਰੇ ਜਾਗਰੂਕ ...

ਪੂਰੀ ਖ਼ਬਰ »

ਅਣਪਛਾਤੇ ਨੌਜਵਾਨਾਂ ਨੇ ਰਾਵਣ, ਕੁੰਭਕਰਨ ਅਤੇ ਮੇਘਨਾਦ ਦੇ ਪੁਤਲਿਆਂ ਨੂੰ ਲਗਾਈ ਅੱਗ

ਕੁਰੂਕਸ਼ੇਤਰ, 18 ਅਕਤੂਬਰ (ਜਸਬੀਰ ਸਿੰਘ ਦੁੱਗਲ)-ਦਸਹਿਰਾ ਉਤਸਵ ਦੀ ਪੂਰਬ ਸ਼ਾਮ 'ਤੇ ਜਿੱਥੇ ਕਾਰੀਗਰ ਰਾਵਣ, ਕੁੰਭਕਰਣ, ਮੇਘਨਾਥ ਦੇ ਪੁਤਲਿਆਂ ਨੂੰ ਅੰਤਮ ਰੂਪ ਦੇ ਕੇ ਨਿਸ਼ਚੰਤ ਹੋ ਚੁੱਕੇ ਸਨ, ਪਰ ਵੀਰਵਾਰ ਦੀ ਦੇਰ ਸ਼ਾਮ ਨੂੰ ਹੀ ਕਰੀਬ 6.30 ਵਜੇ 10-15 ਨਕਾਬਪੋਸ਼ ...

ਪੂਰੀ ਖ਼ਬਰ »

ਫਾਨਿਆਂ ਵਿਚ ਅੱਗ ਨਾ ਲਗਾਉਣ ਕਿਸਾਨ, ਵਾਤਾਵਰਨ ਦੀ ਸੰਭਾਲ ਕਰਨਾ ਸਾਡੀ ਜ਼ਿੰਮੇਵਾਰੀ-ਡੀ.ਸੀ.

ਕੁਰੂਕਸ਼ੇਤਰ, 18 ਅਕਤੂਬਰ (ਜਸਬੀਰ ਸਿੰਘ ਦੁੱਗਲ)-ਡਿਪਟੀ ਕਮਿਸ਼ਨਰ ਡਾ. ਐਸ.ਐਸ. ਫੁਲੀਆ ਨੇ ਪਿਹੋਵਾ ਤੋਂ ਵਾਪਸ ਆਉਂਦੇ ਸਮੇਂ ਪਿਹੋਵਾ ਖੇਤਰ ਦੇ ਇਕ ਖੇਤ ਵਿਚ ਜਦ ਫਾਨਿਆਂ ਵਿਚ ਲੱਗੀ ਅੱਗ ਵੇਖੀ, ਤਾਂ ਉਹ ਖੇਤ ਵਿਚਕਾਰ ਪੁੱਜ ਗਏ | ਉਨ੍ਹਾਂ ਦੇ ਨਾਲ ਪਿਹੋਵਾ ਦੀ ਐਸ.ਡੀ.ਐਮ. ...

ਪੂਰੀ ਖ਼ਬਰ »

ਮੰਤਰੀ ਨੇ ਜ਼ਖ਼ਮੀ ਵਿਅਕਤੀ ਨੂੰ ਆਪਣੀ ਗੱਡੀ 'ਚ ਪਹੁੰਚਾਇਆ ਹਸਪਤਾਲ

ਕੁਰੂਕਸ਼ੇਤਰ, 18 ਅਕਤੂਬਰ (ਜਸਬੀਰ ਸਿੰਘ ਦੁੱਗਲ)-ਖ਼ੁਰਾਕ ਅਤੇ ਸਪਲਾਈ ਮੰਤਰੀ ਕਰਨਦੇਵ ਕੰਬੋਜ਼ ਤੇ ਵਿਧਾਇਕ ਸੁਭਾਸ਼ ਸੁਧਾ ਨੇ ਹਾਦਸੇ ਵਿਚ ਜ਼ਖ਼ਮੀ ਵਿਅਕਤੀ ਨੂੰ ਸੜਕ ਤੋਂ ਚੁੱਕ ਕੇ ਆਪਣੀ ਪਾਇਲਟ ਗੱਡੀ ਰਾਹੀਂ ਹਸਪਤਾਲ ਪਹੁੰਚਾਇਆ | ਕੁਰੂਕਸ਼ੇਤਰ ਦੇ ਪਿੱਪਲੀ ਦੇ ...

ਪੂਰੀ ਖ਼ਬਰ »

9 ਪੇਂਡੂ ਸਕੱਤਰਾਂ ਨੂੰ ਝੋਨੇ ਦੇ ਫਾਨੇ ਸਾੜਨ ਤੋਂ ਰੋਕਣ ਤੋਂ ਅਸਫ਼ਲ ਰਹਿਣ 'ਤੇ ਕਾਰਨ ਦੱਸੋ ਨੋਟਿਸ ਜਾਰੀ

ਕੈਥਲ, 18 ਅਕਤੂਬਰ (ਅਜੀਤ ਬਿਊਰੋ)-ਡਿਪਟੀ ਕਮਿਸ਼ਨਰ ਧਰਮਵੀਰ ਸਿੰਘ ਦੇ ਆਦੇਸ਼ਾਂ ਮੁਤਾਬਿਕ ਜ਼ਿਲ੍ਹੇ ਦੇ 9 ਗ੍ਰਾਮ ਸਕੱਤਰਾਂ ਨੂੰ ਸਬੰਧਤ ਪਿੰਡਾਂ ਵਿਚ ਝੋਨੇ ਦੀ ਫ਼ਸਲ ਦੇ ਫਾਨੇ ਸਾੜਨ ਤੋਂ ਰੋਕਣ )ਚ ਅਸਫ਼ਲ ਰਹਿਣ 'ਤੇ ਕਾਰਣ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ | ਇਨ੍ਹਾਂ ...

ਪੂਰੀ ਖ਼ਬਰ »

ਸਵੱਛ ਭਾਰਤ ਮੁਹਿੰਮ ਤਹਿਤ ਭਾਜਪਾ ਸੂਬਾਈ ਪ੍ਰਧਾਨ ਨੇ ਕੱਢੀ ਸ਼ਹਿਰ 'ਚ ਪੈਦਲ ਯਾਤਰਾ

ਟੋਹਾਣਾ, 18 ਅਕਤੂਬਰ (ਗੁਰਦੀਪ ਸਿੰਘ ਭੱਟੀ)-ਵਿਧਾਇਕ ਤੇ ਭਾਜਪਾ ਸੂਬਾਈ ਪ੍ਰਧਾਨ ਸੁਭਾਸ਼ ਬਰਾਲਾ ਵਲੋਂ ਮਹਾਤਮਾਂ ਗਾਂਧੀ ਦੀ 150ਵੀਂ ਜੈਅੰਤੀ 'ਤੇ ਕੱਢੀ ਗਈ ਪੈਦਲ ਯਾਤਰਾ ਦਾ ਸ਼ਹਿਰ ਦੇ ਬਾਜ਼ਾਰਾਂ ਵਿਚ ਭਰਵਾਂ ਸਵਾਗਤ ਕੀਤਾ ਗਿਆ | ਯਾਤਰਾ ਸਵੇਰੇ ਭਾਜਪਾ ਦਫ਼ਤਰ 'ਚੋਂ ...

ਪੂਰੀ ਖ਼ਬਰ »

ਸਰਕਾਰ ਦੀ ਗਲਤ ਨੀਤੀਆਂ ਕਾਰਨ ਕਿਸਾਨ ਆਰਥਿਕ ਬਰਬਾਦੀ ਦੇ ਕੰਢੇ-ਸੈਣੀ

ਕੁਰੂਕਸ਼ੇਤਰ, 18 ਅਕਤੂਬਰ (ਜਸਬੀਰ ਸਿੰਘ ਦੁੱਗਲ)-ਇਨੈਲੋ ਦੇ ਸਾਬਕਾ ਬਲਾਕ ਬੁਲਾਰੇ ਸੁਰੇਂਦਰ ਸੈਣੀ ਨੇ ਕਿਹਾ ਕਿ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਕਿਸਾਨ ਆਰਥਿਕ ਬਰਬਾਦੀ ਵੱਲ ਜਾ ਰਿਹਾ ਹੈ | ਬੇਮੌਸਮੀ ਬਾਰਿਸ਼ ਨਾਲ ਜਿੱਥੇ ਕਿਸਾਨਾਂ 'ਤੇ ਦੋਹਰੀ ਮਾਰ ਪਈ ਹੈ, ਉਥੇ ...

ਪੂਰੀ ਖ਼ਬਰ »

ਨਹੀਂ ਚੱਲੀਆਂ ਸਰਕਾਰੀ ਬੱਸਾਂ, ਕਰਮਚਾਰੀ ਰਹੇ ਅੰਡਰਗਰਾਊਾਡ

ਯਮੁਨਾਨਗਰ, 18 ਅਕਤੂਬਰ (ਗੁਰਦਿਆਲ ਸਿੰਘ ਨਿਮਰ)-ਹਰਿਆਣਾ ਰੋਡਵੇਜ ਕਰਮਚਾਰੀਆਂ ਦੀ ਹੜਤਾਲ ਅੱਜ ਤੀਜੇ ਦਿਨ ਵੀ ਜਾਰੀ ਰਹੀ | ਯਮੁਨਾਨਗਰ ਡੀਪੂ ਤੋਂ ਸਵੇਰ ਤੋਂ ਕੋਈ ਬੱਸ ਨਹੀਂ ਚੱਲੀ | ਕਰਮਚਾਰੀਆਂ ਜਾਇਜ਼ ਮੰਗਾਂ ਨਾ ਮੰਨਣ 'ਤੇ ਸਰਕਾਰ ਤੋਂ ਨਰਾਜ ਰਹੇ | ਗਿ੍ਫ਼ਤਾਰੀਆਂ ...

ਪੂਰੀ ਖ਼ਬਰ »

ਮਾਤਾ ਹਰਕੀ ਦੇਵੀ ਸਕੂਲ 'ਚ ਰਾਮਲੀਲ੍ਹਾ ਪੇਸ਼ ਕਰ ਕੇ ਮਨਾਇਆ ਦੁਸਹਿਰਾ

ਕਾਲਾਂਵਾਲੀ, 18 ਅਕਤੂਬਰ (ਭੁਪਿੰਦਰ ਪੰਨੀਵਾਲੀਆ)-ਖੇਤਰ ਦੇ ਕਸਬਾ ਔਢਾਂ ਦੇ ਮਾਤਾ ਹਰਕੀ ਦੇਵੀ ਸੀਨੀਅਰ ਸੈਕੰਡਰੀ ਸਕੂਲ 'ਚ ਅੱਜ ਏਪੀਜੇ ਹਾਊਸ ਦੇ ਵਿਦਿਆਰਥੀਆਂ ਨੇ ਦੁਸ਼ਹਿਰੇ ਦਾ ਪਾਵਨ ਤਿਓਹਾਰ ਮਨਾਇਆ | 11ਵੀਂ ਜਮਾਤ ਦੀ ਵਿਦਿਆਰਥਣ ਪ੍ਰਭਜੋਤ ਨੇ ਆਪਣੇ ਭਾਸ਼ਣ ...

ਪੂਰੀ ਖ਼ਬਰ »

ਭਾਕਿਯੂ ਜ਼ਿਲ੍ਹਾ ਯਮੁਨਾਨਗਰ ਵਲੋਂ ਮੁੱਖ ਮੰਤਰੀ ਦੇ ਨਾਂਅ ਮੰਗ-ਪੱਤਰ

ਯਮੁਨਾਨਗਰ, 18 ਅਕਤੂਬਰ (ਗੁਰਦਿਆਲ ਸਿੰਘ ਨਿਮਰ)-ਪਿਛਲੇ ਦਿਨੀਂ ਅਤਿ ਦੇ ਮੀਂਹ ਤੇ ਗੜੇਮਾਰੀ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਦਾ ਕਾਫੀ ਨੁਕਸਾਨ ਹੋਇਆ | ਖਾਸ ਕਰਕੇ ਗੰਨੇ ਦੀ ਫ਼ਸਲ ਨੂੰ ਸਭ ਤੋਂ ਜ਼ਿਆਦਾ ਮਾਰ ਪਈ ਹੈ | ਜਿਸ ਕਾਰਨ ਕਿਸਾਨ ਚਾਹੁੰਦੇ ਹਨ ਕਿ ਦੂਜੀਆਂ ...

ਪੂਰੀ ਖ਼ਬਰ »

ਸਕੂਲ ਵਿਚ ਵਿਦਿਆਰਥੀਆਂ ਅਤੇ ਸਟਾਫ਼ ਨੇ ਮਨਾਇਆ ਦੁਸਹਿਰਾ

ਨਰਾਇਣਗੜ੍ਹ, 18 ਅਕਤੂਬਰ (ਪੀ.ਸਿੰਘ)-ਮਾਊਾਟ ਕਾਰਮਲ ਇੰਟਰਨੈਸ਼ਨਲ ਸਕੂਲ ਕਾਠੇ ਮਾਜਰਾ 'ਚ ਦੁਸਹਿਰਾ ਤਿਊਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ 'ਤੇ ਸਕੂਲ ਦੀ ਪਿ੍ੰਸੀਪਲ ਡਾਕਟਰ ਹਰਲੀਨ ਕੌਰ ਨੇ ਬੱਚਿਆਂ ਨੂੰ ਬੁਰਾਈ 'ਤੇ ਚੰਗਿਆਈ ਦੀ ਜਿੱਤ ਦੇ ਤਿਊਹਾਰ ਦਾ ...

ਪੂਰੀ ਖ਼ਬਰ »

ਨੌਜਵਾਨਾਂ ਦਾ ਭਾਜਪਾ 'ਚ ਭਰੋਸਾ ਰਾਸ਼ਟਰ ਦੇ ਵਿਕਾਸ ਵੱਲ ਇਕ ਹੋਰ ਉਪਰਾਲਾ-ਸਵਾਮੀ ਸੰਦੀਪ ਓਾਕਾਰ

ਕੁਰੂਕਸ਼ੇਤਰ, 18 ਅਕਤੂਬਰ (ਜਸਬੀਰ ਸਿੰਘ ਦੁੱਗਲ)-ਵੱਖ-ਵੱਖ ਯੂਨੀਵਰਸਿਟੀਆਂ 'ਚ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੇ ਉਮੀਦਵਾਰਾਂ ਦੀ ਜਿੱਤ ਦਰਸ਼ਾਉਂਦੀ ਹੈ ਕਿ ਨੌਜਵਾਨਾਂ ਦਾ ਭਰੋਸਾ ਭਾਜਪਾ ਅਤੇ ਪ੍ਰਧਾਨਮੰਤਰੀ ਮੋਦੀ 'ਚ ਕਾਇਮ ਹੈ | ਇਹ ਵਿਚਾਰ ਸਵਾਮੀ ਸੰਦੀਪ ...

ਪੂਰੀ ਖ਼ਬਰ »

ਵਿਸ਼ਾਲ ਭਗਵਤੀ ਜਾਗਰਣ ਵਿਚ ਝੁੰਮੇ ਹਜ਼ਾਰਾਂ ਸ਼ਰਧਾਲੂ

ਕੁਰੂਕਸ਼ੇਤਰ, 18 ਅਕਤੂਬਰ (ਜਸਬੀਰ ਸਿੰਘ ਦੁੱਗਲ)-ਕੋਰੀਓਗਰਾਫ਼ੀ 'ਚ ਨਵਦੁਰਗਾ ਅਤੇ ਮਾਂ ਕਾਲੀ ਦੇ ਸਵਰੂਪ ਦੀ ਅਦਭੁੱਤ ਪੇਸ਼ਕਾਰੀ ਅਤੇ ਪੋਸ਼ਾਕ ਨਾਲ ਸਜੇ ਕਲਾਕਾਰਾਂ ਵਲੋਂ ਮਾਂ ਭਗਵਤੀ ਅਤੇ ਸ਼ਕਤੀਪੀਆਂ ਦਾ ਗੌਰਵਮਈ ਇਤਿਹਾਸ ਸੁਣ ਕੇ ਹਜ਼ਾਰਾਂ ਸ਼ਰਧਾਲੂ ਨਿਹਾਲ ਹੋ ...

ਪੂਰੀ ਖ਼ਬਰ »

ਪੈਨਸ਼ਨਰ ਆਪਣੇ ਨਾਂਅ ਦੇ ਪਹਿਲੇ ਅੱਖਰ ਮੁਤਾਬਿਕ ਜਮ੍ਹਾਂ ਕਰਵਾ ਸਕਦੇ ਹਨ ਆਪਣੇ ਜੀਵਨ ਸਰਟੀਫਿਕੇਟ

ਥਾਨੇਸਰ, 18 ਅਕਤੂਬਰ (ਅਜੀਤ ਬਿਊਰੋ)-ਕੁਰੂਕਸ਼ੇਤਰ ਜ਼ਿਲ੍ਹੇ ਦੇ ਖਜਾਨਾ ਅਤੇ ਉਪ ਖਜਾਨਾ ਦਫ਼ਤਰਾਂ ਤੋਂ ਪੈਨਸ਼ਨ ਹਾਸਲ ਕਰ ਰਹੇ ਪੈਨਸ਼ਨਰ, ਜੋ ਕਿ ਸਤੰਬਰ 2012 ਤੋਂ ਬਾਅਦ ਸੇਵਾਮੁਕਤ ਹੋਏ ਹਨ ਅਤੇ ਜੋ ਮੌਜੂਦਾ ਸਮੇਂ 'ਚ ਖਜਾਨਾ ਦਫ਼ਤਰ ਕੁਰੂਕਸ਼ੇਤਰ ਅਤੇ ਇਸ ਤਹਿਤ ਉਪ ...

ਪੂਰੀ ਖ਼ਬਰ »

ਸ਼ੂਗਰ ਮਿੱਲ ਕਰਮਚਾਰੀਆਂ ਨੇ ਸੀਨੀਅਰ ਅਧਿਕਾਰੀਆਂ ਨੂੰ ਘੇਰਿਆ

ਸ਼ਾਹਾਬਾਦ ਮਾਰਕੰਡਾ, 18 ਅਕਤੂਬਰ (ਅਜੀਤ ਬਿਊਰੋ)-ਸ਼ਾਹਾਬਾਦ ਸਹਿਕਾਰੀ ਸ਼ੂਗਰ ਮਿੱਲ ਕਰਮਚਾਰੀ ਯੂਨੀਅਨ ਨੇ ਆਪਣੀਆਂ ਮੰਗਾਂ ਦੇ ਸਮਰਥਨ ਵਿਚ ਮਿੱਲ ਕੰਪਲੈਕਸ ਵਿਚ ਸੀਨੀਅਰ ਅਧਿਕਾਰੀਆਂ ਨੂੰ ਘੇਰਾ ਪਾਇਆ | ਉਨ੍ਹਾਂ ਨੇ ਦੋਸ਼ ਲਗਾਇਆ ਕਿ ਕਰਮਚਾਰੀਆਂ ਦੀਆ ਮੰਗਾਂ ...

ਪੂਰੀ ਖ਼ਬਰ »

ਤੀਜੇ ਦਿਨ ਵੀ ਹਰਿਆਣਾ ਰੋਡਵੇਜ਼ ਬੱਸਾਂ ਦਾ ਚੱਕਾ ਰਿਹਾ ਜਾਮ

ਫਤਿਹਾਬਾਦ, 18 ਅਕਤੂਬਰ (ਹਰਬੰਸ ਮੰਡੇਰ)-ਹਰਿਆਣਾ ਰੋਡਵੇਜ਼ ਤਾਲਮੇਲ ਕਮੇਟੀ ਨੇ ਅਪਣੀ ਹੜਤਾਲ ਨੂੰ 2 ਦਿਨ ਹੋਰ ਵਧਾ ਦਿੱਤਾ ਹੈ | ਅੱਜ ਤੀਜੇ ਦਿਨ ਵੀ ਹਰਿਆਣਾ ਰੋਡਵੇਜ ਬੱਸਾਂ ਦਾ ਚੱਕਾ ਜਾਮ ਰਿਹਾ | ਚੱਕਾ ਜਾਮ ਹੋਣ ਕਾਰਨ ਯਾਤਰੀਆਂ ਨੂੰ ਹੋ ਰਹੀ ਭਾਰੀ ਪ੍ਰੇਸ਼ਾਨੀ ਨੂੰ ...

ਪੂਰੀ ਖ਼ਬਰ »

ਏ.ਵੀ. ਵਿੱਦਿਆ ਮੰਦਰ ਸਕੂਲ 'ਚ ਮਨਾਇਆ ਦੁਸਹਿਰੇ ਦਾ ਤਿਉਹਾਰ

ਗੂਹਲਾ ਚੀਕਾ, 18 ਅਕਤੂਬਰ (ਓ.ਪੀ. ਸੈਣੀ)-ਏ.ਵੀ. ਵਿਦਿਆ ਮੰਦਰ ਸਕੂਲ 'ਚ ਦੁਸਹਿਰੇ ਦੇ ਤਿਉਹਾਰ ਦੇ ਸਬੰਧ ਵਿਚ ਪ੍ਰੋਗਰਾਮ ਕਰਵਾਇਆ ਗਿਆ | ਪ੍ਰੋਗਰਾਮ 'ਚ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ | ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਕਮੇਟੀ ਦੇ ਪ੍ਰਧਾਨ ਦੁਰਗਾ ਦਾਸ ਨੇ ...

ਪੂਰੀ ਖ਼ਬਰ »

ਅੱਗ ਲੱਗਣ ਕਾਰਨ ਪਰਾਲੀ ਦੀ ਭਰੀ ਟਰਾਲੀ ਸੜੀ

ਏਲਨਾਬਾਦ, 18 ਅਕਤੂਬਰ (ਜਗਤਾਰ ਸਮਾਲਸਰ)-ਬਾਈਪਾਸ 'ਤੇ ਕਰਨ ਪੈਲੇਸ ਦੇ ਨਜ਼ਦੀਕ ਇਕ ਪਰਾਲੀ ਦੀ ਭਰੀ ਟਰਾਲੀ 'ਚ ਅਚਾਨਕ ਅੱਗ ਲੱਗ ਜਾਣ ਕਾਰਨ ਪਰਾਲੀ ਨਾਲ ਭਰੀ ਟਰਾਲੀ ਪੂਰੀ ਤਰ੍ਹਾਂ ਸੜ ਗਈ | ਜਾਣਕਾਰੀ ਮੁਤਾਬਕ ਭਗਵਾਨ ਸਿੰਘ ਪੁੱਤਰ ਓਮ ਪ੍ਰਕਾਸ਼ ਆਪਣੇ ਟਰੈਕਟਰ ਨੰਬਰ ...

ਪੂਰੀ ਖ਼ਬਰ »

ਸੂਬਾ ਵਾਸੀਆਂ ਕੋਲ ਇਕ ਬਦਲ ਵਜੋਂ ਹੈ ਆਮ ਆਦਮੀ ਪਾਰਟੀ-ਵਿਸ਼ਾਲ ਖੁੱਬੜ

ਕੁਰੂਕਸ਼ੇਤਰ, 18 ਅਕਤੂਬਰ (ਜਸਬੀਰ ਸਿੰਘ ਦੁੱਗਲ)-ਆਮ ਆਦਮੀ ਪਾਰਟੀ ਦੇ ਸੂਬਾਈ ਬੁਲਾਰੇ ਵਿਸ਼ਾਲ ਖੁੱਬੜ ਨੇ ਥਾਨੇਸਰ ਵਿਧਾਨ ਸਭਾ ਦੇ ਗਾਂਧੀ ਨਗਰ ਵਿਚ ਪਾਰਟੀ ਆਗੂ ਸੁਮਿਤ ਹਿੰਦੁਸਤਾਨੀ ਅਤੇ ਪਵਨ ਸ਼ਰਮਾ ਦੇ ਸਹਿਯੋਗ ਨਾਲ ਮੈਂ ਅਤੇ ਮੇਰਾ ਪਰਿਵਾਰ ਆਮ ਆਦਮੀ ਪਾਰਟੀ ਦੇ ...

ਪੂਰੀ ਖ਼ਬਰ »

ਕੰਨਿਆ ਪੂਜਾ ਕਰ ਕੇ ਮਨਾਈ ਦੁਰਗਾ ਅਸ਼ਟਮੀ, ਕੰਜਕਾਂ ਦੀ ਪੂਜਾ ਲਈ ਰਹੀ ਭੱਜਦੌੜ

ਕੁਰੂਕਸ਼ੇਤਰ, 18 ਅਕਤੂਬਰ (ਜਸਬੀਰ ਸਿੰਘ ਦੁੱਗਲ)-ਧਰਮ ਨਗਰੀ ਵਿਚ ਦੁਰਗਾ ਅਸ਼ਟਮੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ | ਬੁੱਧਵਾਰ ਸਵੇਰੇ ਸ਼ਰਧਾਲੂਆਂ ਨੇ ਮਾਂ ਦੁਰਗਾ ਦੇ 8ਵੇਂ ਸਵਰੂਪ ਮਹਾਗੌਰੀ ਦੀ ਪੂਜਾ ਕੀਤੀ | ਅਸ਼ਟਮੀ ਦੀ ਕੜਾਹੀ ਕਰਨ ਵਾਲੇ ਭਗਤਾਂ ਨੇ ਕੰਨਿਆ ...

ਪੂਰੀ ਖ਼ਬਰ »

ਸਰਕਾਰੀ ਨੈਸ਼ਨਲ ਕਾਲਜ 'ਚ ਸ਼ਾਂਤੀਪੂਰਨ ਹੋਈਆਂ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ

ਸਿਰਸਾ, 18 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਵਿਦਿਆਰਥੀ ਯੂਨੀਅਨ ਦੀਆਂ 22 ਸਾਲਾਂ ਬਾਅਦ ਹੋਈਆਂ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਕਈ ਵਿਦਿਆਰਥੀ ਜਥੇਬੰਦੀਆਂ ਦੇ ਵਿਰੁੱਧ ਦੇ ਬਾਵਜੂਦ ਗੌਰਮਿੰਟ ਨੈਸ਼ਨਲ ਕਾਲਜ 'ਚ ਸ਼ਾਂਤੀਪੂਰਨ ਸੰਪੰਨ ਹੋ ਗਈਆਂ | ਵਿਦਿਆਰਥੀ ...

ਪੂਰੀ ਖ਼ਬਰ »

ਵੱਖ-ਵੱਖ ਵਿਧਾਵਾਂ ਤਹਿਤ ਮੁਕਾਬਲੇ ਚੱਲਣਗੇ 26 ਤੱਕ

ਕੁਰੂਕਸ਼ੇਤਰ, 18 ਅਕਤੂਬਰ (ਜਸਬੀਰ ਸਿੰਘ ਦੁੱਗਲ)-ਜ਼ਿਲ੍ਹਾ ਬਾਲ ਕਲਿਆਣ ਅਧਿਕਾਰੀ ਪ੍ਰਦੀਪ ਮਲਿਕ ਨੇ ਦੱਸਿਆ ਕਿ ਵੱਖ-ਵੱਖ ਧਾਰਾਵਾਂ ਤਹਿਤ ਮੁਕਾਬਲੇ ਸ਼ੁਰੂ ਹੋ ਚੁੱਕੇ ਹਨ, ਜੋ ਕਿ 26 ਅਕਤੂਬਰ ਤੱਕ ਚੱਲਣਗੇ | ਇਨ੍ਹਾਂ ਮੁਕਾਬਲਿਆਂ 'ਚ ਪਹਿਲਾ ਅਤੇ ਦੂਜਾ ਸਥਾਨ ਹਾਸਲ ...

ਪੂਰੀ ਖ਼ਬਰ »

ਬੀ.ਐਸ.ਐਨ.ਐਲ. ਹਰਿਆਣਾ ਪਰਿਮੰਡਲ ਦੇ ਮੀਤ ਪ੍ਰਧਾਨ ਬਣੇ ਜਗਦੇਵ ਸਿੰਘ ਗਾਬਾ

ਕੁਰੂਕਸ਼ੇਤਰ, 18 ਅਕਤੂਬਰ (ਜਸਬੀਰ ਸਿੰਘ ਦੁੱਗਲ)-ਨੈਸ਼ਨਲ ਫੈਡਰੇਸ਼ਨ ਆਫ਼ ਟੈਲੀਫੋਨ ਇੰਪਲਾਈਜ਼ ਯੂਨੀਅਨ (ਬੀ.ਐਸ.ਐਨ.ਐਲ.) ਹਰਿਆਣਾ ਪਰਿਮੰਡਲ ਦੀ ਚੋਣ ਫਰੀਦਾਬਾਦ 'ਚ ਸਮਾਪਤ ਹੋਈ ਇਸ 'ਚ ਸ਼ਾਹਾਬਾਦ ਦੇ ਜਗਦੇਵ ਸਿੰਘ ਗਾਬਾ ਨੂੰ ਸਰਬਸੰਮਤੀ ਨਾਲ ਹਰਿਆਣਾ ਪਰਿਮੰਡਲ ਦਾ ...

ਪੂਰੀ ਖ਼ਬਰ »

ਫਾਈਨਾਂਸਰ ਖ਼ੁਦਕੁਸ਼ੀ ਮਾਮਲੇ 'ਚ ਥਾਣੇ ਦਾ ਘਿਰਾਓ ਅਤੇ ਮੋਦੀ ਦਾ ਪੁਤਲਾ ਸਾੜਨ ਬਾਅਦ ਮਿ੍ਤਕ ਦਾ ਸਸਕਾਰ

ਡੱਬਵਾਲੀ, 18 ਅਕਤੂਬਰ (ਇਕਬਾਲ ਸਿੰਘ ਸ਼ਾਂਤ)-ਫਿਰੌਤੀ ਮਾਮਲੇ 'ਚ ਖੁਦਕੁਸ਼ੀ ਕਰਨ ਵਾਲੇ ਫਾਈਨਾਂਸਰ ਯੋਗੇਸ਼ ਮਿੱਤਲ ਦਾ ਅੱਜ ਤੀਜੇ ਦਿਨ ਤਿੱਖੇ ਸੰਘਰਸ਼ ਅਤੇ ਪ੍ਰਸ਼ਾਸਨ ਨਾਲ ਲੰਮੀ ਕਸ਼ਮਕਸ਼ ਦੇਰ ਸ਼ਾਮ ਅੰਤਮ ਸਸਕਾਰ ਕਰ ਦਿੱਤਾ ਗਿਆ | ਇਸਤੋਂ ਪਹਿਲਾਂ ਅੱਜ ਸਵੇਰੇ ...

ਪੂਰੀ ਖ਼ਬਰ »

ਗਲਾ ਘੋਟੂ ਗਰੋਹ ਦਾ ਇਕ ਮੈਂਬਰ ਪੁਲਿਸ ਨੇ ਕੀਤਾ ਕਾਬੂ

ਨਵੀਂ ਦਿੱਲੀ, 18 ਅਕਤੂਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਪਿਛਲੇ ਸਮੇਂ ਤੋਂ ਗਲ ਘੋਟੂ ਗਰੋਹ ਪੂਰੀ ਤਰ੍ਹਾਂ ਨਾਲ ਸਰਗਰਮ ਹੈ ਅਤੇ ਇਸ ਵਲੋਂ ਕਈ ਇਲਾਕਿਆਂ ਵਿਚ ਵਾਰਦਾਤਾਂ ਕਰ ਕੇ ਲੋਕਾਂ ਵਿਚ ਦਹਿਸ਼ਤ ਫ਼ੈਲਾਉਣ ਦੀ ਕੋਸ਼ਿਸ਼ ਕੀਤੀ ਹੋਈ ਹੈ ਅਤੇ ਲੋਕਾਂ ਤੋਂ ...

ਪੂਰੀ ਖ਼ਬਰ »

ਦਿੱਲੀ ਯੂਨੀਵਰਸਿਟੀ ਨੇ ਜੀ.ਕੇ. ਵਲੋਂ ਗੁਰੂ ਗੋਬਿੰਦ ਸਿੰਘ ਕਾਲਜ ਆਫ਼ ਕਾਮਰਸ ਦਾ 5% ਸਾਲਾਨਾ ਮੈਨੇਜਮੈਂਟ ਹਿੱਸਾ ਅਦਾ ਨਾ ਕਰਨ 'ਤੇ ਜਾਰੀ ਕੀਤਾ ਨੋਟਿਸ-ਸਰਨਾ

ਨਵੀਂ ਦਿੱਲੀ, 18 ਅਕਤੂਬਰ (ਬਲਵਿੰਦਰ ਸਿੰਘ ਸੋਢੀ)-ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਹਰਵਿੰਦਰ ਸਿੰਘ ਸਰਨਾ ਨੇ ਆਪਣੇ ਪ੍ਰੈੱਸ ਨੂੰ ਜਾਰੀ ਕੀਤੇ ਬਿਆਨ 'ਚ ਕਿਹਾ ਕਿ ਸ: ਜੀ.ਕੇ. ਵਲੋਂ ਖ਼ਾਲਸਾ ਕਾਲਜਾਂ ਦੇ 5% ਸਾਲਾਨਾ ਮੈਨੇਜਮੈਂਟ ਹਿੱਸੇ ਦੀ ਅਦਾਇਗੀ ਨਾ ...

ਪੂਰੀ ਖ਼ਬਰ »

ਸੀ.ਐਮ.ਕੇ. ਗਰਲਜ਼ ਕਾਲਜ ਦੀ ਕਰਮਜੀਤ ਕੌਰ ਪ੍ਰਧਾਨ ਅਤੇ ਪਿ੍ਅੰਕਾ ਗੋਇਲ ਬਣੀ ਸਕੱਤਰ

ਸਿਰਸਾ, 18 ਅਕਤੂਬਰ (ਭੁਪਿੰਦਰ ਪੰਨੀਵਾਲੀਆ)-ਜ਼ਿਲ੍ਹੇ ਦੇ ਸੀ.ਐਮ.ਕੇ. ਗਰਲਜ਼ ਕਾਲਜ 'ਚ ਹੋਈਆਂ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ 'ਚ ਕਰਮਜੀਤ ਕੌਰ ਨੇ ਪ੍ਰਧਾਨਗੀ ਦੇ ਆਹੁਦੇ ਲਈ ਜਿੱਤ ਪ੍ਰਾਪਤ ਕੀਤੀ ਹੈ, ਜਦੋਂਕਿ ਸਕੱਤਰ ਅਹੁਦੇ ਲਈ ਪਿ੍ਅੰਕਾ ਗੋਇਲ ਨੇ ਬਾਜੀ ਮਾਰੀ ਹੈ | ...

ਪੂਰੀ ਖ਼ਬਰ »

ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਦੁਸਹਿਰਾ ਹੱਲਾ ਮਹੱਲਾ ਸਮਾਗਮ ਅੱਜ

ਹਜ਼ੂਰ ਸਾਹਿਬ, 18 ਅਕਤੂਬਰ (ਰਵਿੰਦਰ ਸਿੰਘ ਮੋਦੀ)- ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਵਿਖੇ ਦੁਸਹਿਰਾ ਹੱਲਾ ਮਹੱਲਾ 19 ਅਕਤੂਬਰ ਨੂੰ ਮਨਾਉਣ ਵਾਸਤੇ ਹਜਾਰਾਂ ਸੰਗਤਾਂ ਹਾਜਰ ਹੋਈਆਂ ਹਨ | ਤਖ਼ਤ ਸਾਹਿਬ ਦੀ ਮਰਿਆਦਾ ਅਨੁਸਾਰ ਸਵੇਰੇ ਤੜਕੇ ਸ਼੍ਰੀ ਗੁਰੂ ਗ੍ਰੰਥ ...

ਪੂਰੀ ਖ਼ਬਰ »

ਸੂਬੇ ਦਾ ਬਗੈਰ ਭੇਦਭਾਵ ਕੀਤਾ ਬਰਾਬਰ ਵਿਕਾਸ-ਕੁਲਵੰਤ ਬਾਜ਼ੀਗਰ

ਗੂਹਲਾ ਚੀਕਾ, 18 ਅਕਤੂਬਰ (ਓ.ਪੀ. ਸੈਣੀ)-ਵਿਧਾਇਕ ਕੁਲਵੰਤ ਬਾਜੀਗਰ ਨੇ 7ਵੇਂ ਦਿਨ ਦੀ ਯਾਤਰਾ ਪਿੰਡ ਖਰਕਾਂ ਤੋਂ ਸ਼ੁਰੂ ਕੀਤੀ | ਵਿਧਾਇਕ ਕੁਲਵੰਤ ਬਾਜੀਗਰ ਨੇ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਨੇ ਸੂਬੇ 'ਚ ਇਮਾਨਦਾਰੀ ਦੀ ਇਕ ਨਵੀਂ ਮਿਸਾਲ ਕਾਇਮ ਕਰਦੇ ਹੋਏ ...

ਪੂਰੀ ਖ਼ਬਰ »

ਰੋਡਵੇਜ਼ ਕਰਮਚਾਰੀਆਂ ਅਤੇ ਸਰਕਾਰ ਦਰਮਿਆਨ ਵਧਿਆ ਟਕਰਾਅ

ਕਰਨਾਲ, 18 ਅਕਤੂਬਰ (ਗੁਰਮੀਤ ਸਿੰਘ ਸੱਗੂ )-ਹਰਿਆਣਾ ਰੋਡਵੇਜ਼ ਦੇ ਹੜਤਾਲੀ ਕਰਮਚਾਰੀਆਂ ਅਤੇ ਸਰਕਾਰ ਦਰਮਿਆਨ ਟਕਰਾਅ ਵੱਧ ਗਿਆ ਹੈ | ਰੋਡੇਵੇਜ਼ ਦੇ ਹੜਤਾਲੀ ਕਰਮਚਾਰੀਆਂ ਵਲੋਂ ਆਪਣਾ ਚੱਕਾ ਜਾਮ ਹੜਤਾਲ 2 ਦਿਨਾਂ ਲਈ ਵਧਾ ਦਿੱਤੇ ਜਾਣ ਤੋਂ ਬਾਅਦ ਸਰਕਾਰ ਅਤੇ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX