ਤਾਜਾ ਖ਼ਬਰਾਂ


ਪੰਜਾਬ ਦੀਆਂ 40 ਦੇ ਕਰੀਬ ਅਧਿਆਪਕ ਜਥੇਬੰਦੀਆਂ ਵੱਲੋਂ ਸੰਘਰਸ਼ ਕਮੇਟੀ ਦਾ ਗਠਨ
. . .  1 minute ago
ਸੰਗਰੂਰ, 17 ਜਨਵਰੀ(ਧੀਰਜ ਪਸ਼ੋਰੀਆ)- ਅਧਿਆਪਕ ਮੰਗਾਂ ਲਈ ਸੰਘਰਸ਼ ਕਰ ਰਹੇ ਸਾਂਝਾ ਅਧਿਆਪਕ ਮੋਰਚਾ ਦੇ ਪੰਜ ਅਧਿਆਪਕ ਆਗੂਆਂ ਨੂੰ ਨੌਕਰੀ ਤੋਂ ਕੱਢੇ ਜਾਣ ਦੇ ਖ਼ਿਲਾਫ਼ ਪੰਜਾਬ ਦੀਆਂ ਤਮਾਮ ਅਧਿਆਪਕ ਜਥੇਬੰਦੀਆਂ ਇਕ ਮੰਚ 'ਤੇ ਆ ਗਈਆਂ....
ਵਿਜੈ ਸਾਂਪਲਾ ਵੱਲੋਂ ਜੇਜੋਂ ਦੋਆਬਾ ਤੋਂ ਅੰਮ੍ਰਿਤਸਰ ਟਰੇਨ ਨੂੰ ਝੰਡੀ ਦੇ ਕੇ ਕੀਤਾ ਰਵਾਨਾ
. . .  18 minutes ago
ਮਾਹਿਲਪੁਰ 17 ਜਨਵਰੀ (ਦੀਪਕ ਅਗਨੀਹੋਤਰੀ)- ਬਲਾਕ ਮਾਹਿਲਪੁਰ ਦੇ ਪਹਾੜੀ ਖ਼ਿੱਤੇ ਦੇ ਪਿੰਡ ਜੇਜੋਂ ਦੋਆਬਾ ਤੋਂ ਅੰਮ੍ਰਿਤਸਰ ਨੂੰ ਸ਼ੁਰੂ ਹੋਈ ਨਵੀ ਰੇਲ ਗੱਡੀ ਨੂੰ ਕੇਂਦਰੀ ਰਾਜ ਮੰਤਰੀ ਵਿਜੈ ਸਾਂਪਲਾ ਨੇ ਅੱਜ ਝੰਡੀ ਦੇ ਕੇ ਰਵਾਨਾ ਕੀਤਾ। ਉਨ੍ਹਾਂ ਇਸ ਸਟੇਸ਼ਨ ਨੂੰ ਅਗਲੇ ਦੋ .....
ਐਨ.ਆਈ.ਏ ਦੀ ਵਿਸ਼ੇਸ਼ ਟੀਮ ਵੱਲੋਂ ਲੁਧਿਆਣਾ 'ਚ ਛਾਪੇਮਾਰੀ
. . .  15 minutes ago
ਲੁਧਿਆਣਾ, 17 ਜਨਵਰੀ (ਪਰਮਿੰਦਰ ਸਿੰਘ ਅਹੂਜਾ)- ਅੱਤਵਾਦੀਆਂ ਦੇ ਲੁਧਿਆਣਾ 'ਚ ਲੁਕੇ ਹੋਣ ਨੂੰ ਲੈ ਕੇ ਐਨ.ਆਈ.ਏ ਦੀ ਵਿਸ਼ੇਸ਼ ਟੀਮ ਵੱਲੋਂ ਕੁੱਝ ਥਾਵਾਂ 'ਤੇ ਛਾਪੇਮਾਰੀ ਕੀਤੇ ਜਾਣ ਦੀ ਖ਼ਬਰ ਹੈ। ਜਾਣਕਾਰੀ ਦੇ ਅਨੁਸਾਰ, ਇਸ ਟੀਮ ਦੇ ਅਧਿਕਾਰੀਆਂ ਵੱਲੋਂ ਜ਼ਿਲ੍ਹਾ ......
ਪੱਤਰਕਾਰ ਹੱਤਿਆ ਮਾਮਲਾ : ਮੁਲਜ਼ਮਾਂ ਨੂੂੰ ਸਜ਼ਾ ਸੁਣਾਉਣ ਲਈ ਸੀ.ਬੀ.ਆਈ. ਕੋਰਟ 'ਚ ਪਹੁੰਚੇ ਜੱਜ ਜਗਦੀਪ ਸਿੰਘ
. . .  32 minutes ago
ਪੰਚਕੂਲਾ, 17 ਜਨਵਰੀ (ਕੇ.ਐੱਸ. ਰਾਣਾ)- ਮਰਹੂਮ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਹੱਤਿਆ ਕਾਂਡ ਸਬੰਧੀ ਅੱਜ ਸੀ.ਬੀ. ਆਈ. ਕੋਰਟ ਵੱਲੋਂ ਮੁਲਜ਼ਮਾਂ ਨੂੰ ਸਜ਼ਾ ਦਾ ਐਲਾਨ ਕੀਤਾ ਜਾਵੇਗਾ। ਇਸ ਸਬੰਧੀ ਜੱਜ ਜਗਦੀਪ ਸਿੰਘ ਸੀ.ਬੀ.ਆਈ. ਦੀ ਕੋਰਟ 'ਚ ਪਹੁੰਚ ਚੁੱਕੇ .....
ਪਾਕਿਸਤਾਨ ਵੱਲੋਂ ਪੁੰਛ 'ਚ ਮੁੜ ਜੰਗਬੰਦੀ ਦੀ ਉਲੰਘਣਾ
. . .  45 minutes ago
ਸ੍ਰੀਨਗਰ, 17 ਜਨਵਰੀ- ਜੰਮੂ-ਕਸ਼ਮੀਰ 'ਚ ਅੱਜ ਫਿਰ ਤੋਂ ਪਾਕਿਸਤਾਨ ਵੱਲੋਂ ਪੁੰਛ ਸੈਕਟਰ 'ਚ ਜੰਗਬੰਦੀ ਦੀ ਉਲੰਘਣਾ ਕੀਤੀ ਗਈ ਹੈ ਜਿਸ ਦੀ ਭਾਰਤੀ ਫ਼ੌਜ ਵੱਲੋਂ ਜਵਾਬੀ ਕਾਰਵਾਈ ਕੀਤੀ ਜਾ ਰਹੀ.....
ਸੰਘਣੀ ਧੁੰਦ ਕਾਰਨ ਮੁੜ ਜਨਜੀਵਨ ਹੋਇਆ ਪ੍ਰਭਾਵਿਤ, ਮਾਪਿਆਂ ਵੱਲੋਂ ਸਕੂਲਾਂ ਦਾ ਸਮਾਂ ਬਦਲਣ ਦੀ ਮੰਗ
. . .  about 1 hour ago
ਅਜਨਾਲਾ,17 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਪੰਜਾਬ ਅੰਦਰ ਬੇਸ਼ੱਕ ਲਗਾਤਾਰ ਕੜਾਕੇ ਦੀ ਠੰਢ ਪੈ ਰਹੀ ਹੈ ਅਤੇ ਕੁੱਝ ਦਿਨਾਂ ਤੋਂ ਧੁੰਦ ਨਾ ਪੈਣ ਕਾਰਨ ਕੰਮ-ਕਾਰ ਆਮ ਵਾਂਗ ਹੀ ਚੱਲ ਰਿਹਾ ਸੀ ਪਰ ਅੱਜ ਅਚਾਨਕ ਪਈ ਸੰਘਣੀ ਧੁੰਦ ਨੇ ਮੁੜ ਜਨਜੀਵਨ ਪ੍ਰਭਾਵਿਤ ਕਰ .....
ਅੰਡੇਮਾਨ ਨਿਕੋਬਾਰ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
. . .  about 1 hour ago
ਨਵੀਂ ਦਿੱਲੀ, 17 ਜਨਵਰੀ- ਅੰਡੇਮਾਨ ਨਿਕੋਬਾਰ ਟਾਪੂ 'ਚ ਅੱਜ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਜਾਣਕਾਰੀ ਦੇ ਅਨੁਸਾਰ, ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 6.0 ਮਾਪੀ ਗਈ ਹੈ। ਹਾਲਾਂਕਿ, ਭੂਚਾਲ ਕਾਰਨ ਹਾਲੇ ਤੱਕ ਕਿਸੇ ਜਾਨੀ ਜਾ ਮਾਲੀ .....
ਐਨ.ਆਈ.ਏ. ਵਲੋਂ ਪੰਜਾਬ ਤੇ ਯੂਪੀ 'ਚ ਛਾਪੇਮਾਰੀ
. . .  about 1 hour ago
ਨਵੀਂ ਦਿੱਲੀ, 17 ਜਨਵਰੀ - ਆਈ.ਐਸ.ਆਈ.ਐਸ. ਤੋਂ ਪ੍ਰੇਰਿਤ ਮਾਡਿਊਲ ਨਾਲ ਸਬੰਧਤ ਹਾਲ ਹੀ ਵਿਚ ਦਰਜ ਕੀਤੇ ਗਏ ਕੇਸਾਂ ਨਾਲ ਸਬੰਧਿਤ ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਵਲੋਂ ਪੱਛਮੀ ਉਤਰ ਪ੍ਰਦੇਸ਼ ਦੀਆਂ ਸੱਤ ਥਾਵਾਂ ਤੇ ਪੰਜਾਬ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਸਬੰਧੀ ਮੀਡੀਆ ਵਿਚ ਰਿਪੋਰਟਾਂ...
ਸੰਘਣੀ ਧੁੰਦ ਕਾਰਨ ਵਾਪਰੇ ਹਾਦਸੇ ਵਿਚ 1 ਮੌਤ, 5 ਜ਼ਖਮੀ
. . .  about 2 hours ago
ਮੋਗਾ, 17 ਜਨਵਰੀ - ਮੋਗਾ ਕੋਟਕਪੂਰਾ ਰੋਡ 'ਤੇ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਇਕ ਮੌਤ ਹੋ ਗਈ ਹੈ ਤੇ 5 ਹੋਰ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਇਹ ਹਾਦਸਾ ਸੰਘਣੀ ਧੁੰਦ ਕਾਰਨ ਵਾਪਰਿਆ...
ਅੱਜ ਡੇਰਾ ਸਿਰਸਾ ਮੁਖੀ ਨੂੰ ਛਤਰਪਤੀ ਕਤਲ ਮਾਮਲੇ 'ਚ ਹੋਵੇਗੀ ਸਜ਼ਾ
. . .  about 2 hours ago
ਜਲੰਧਰ, 17 ਜਨਵਰੀ - ਪੱਤਰਕਾਰ ਰਾਮਚੰਦਰ ਛਤਰਪਤੀ ਦੇ ਕਤਲ ਮਾਮਲੇ 'ਚ ਅੱਜ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਵੱਲੋਂ ਡੇਰਾ ਸਿਰਸਾ ਮੁਖੀ ਰਾਮ ਰਹੀਮ ਸਮੇਤ ਕ੍ਰਿਸ਼ਨ ਲਾਲ, ਨਿਰਮਲ ਸਿੰਘ ਤੇ ਕੁਲਦੀਪ ਸਿੰਘ ਨੂੰ ਸਜ਼ਾ ਸੁਣਾਈ ਜਾਵੇਗੀ। ਇਨ੍ਹਾਂ ਨੂੰ ਇਕੱਠੇ ਵੀਡੀਓ ਕਾਨਫਰੰਸਿੰਗ ਰਾਹੀਂ ਸਜ਼ਾ ਸੁਣਾਈ...
ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਵਾਧਾ
. . .  about 2 hours ago
ਨਵੀਂ ਦਿੱਲੀ, 17 ਜਨਵਰੀ - ਪੈਟਰੋਲ ਤੇ ਡੀਜਲ ਦੀਆਂ ਕੀਮਤਾਂ 'ਚ ਅੱਜ ਇਕ ਵਾਰ ਫਿਰ ਵਾਧਾ ਦੇਖਣ ਨੂੰ ਮਿਲਿਆ। ਰਾਜਧਾਨੀ ਦਿੱਲੀ 'ਚ ਪੈਟਰੋਲ ਦੀ ਕੀਮਤ 'ਚ 14 ਪੈਸੇ ਪ੍ਰਤੀ ਲੀਟਰ ਵਾਧਾ ਦਰਜ ਕੀਤਾ ਗਿਆ। ਇਸ ਨਾਲ ਪੈਟਰੋਲ ਦੀ ਕੀਮਤ 70.47 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਉੱਥੇ ਹੀ, ਰਾਜਧਾਨੀ...
ਅੱਜ ਦਾ ਵਿਚਾਰ
. . .  about 3 hours ago
ਹੈੱਡ ਕਾਂਸਟੇਬਲ ਨੇ ਟ੍ਰੈਫਿਕ ਪੁਲਿਸ ਦੇ ਸਹਾਇਕ ਸਬ ਇੰਸਪੈਕਟਰ ਨੂੰ ਮਾਰੀ ਗੋਲੀ
. . .  1 day ago
ਡੇਰਾਬਸੀ , 16 ਜਨਵਰੀ ( ਸ਼ਾਮ ਸਿੰਘ ਸੰਧੂ)-ਡੇਰਾਬਸੀ ਪੁਲਿਸ ਸਟੇਸ਼ਨ ਵਿਖੇ ਇੱਕ ਹੈੱਡ ਕਾਂਸਟੇਬਲ ਨੇ ਟ੍ਰੈਫਿਕ ਪੁਲਿਸ ਡੇਰਾਬਸੀ ਦੇ ਇੰਚਾਰਜ ਸਹਾਇਕ ਸਬ ਇੰਸਪੈਕਟਰ ਲਖਵਿੰਦਰ ਸਿੰਘ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਹੈ
ਸੀਰੀਆ ਧਮਾਕੇ 'ਚ 30 ਨਾਗਰਿਕਾਂ ਦੀ ਮੌਤ
. . .  1 day ago
ਅਮਿੱਤ ਸ਼ਾਹ ਨੂੰ ਹੋਇਆ ਸਵਾਈਨ ਫਲੂ , ਏਮਜ਼ 'ਚ ਭਰਤੀ
. . .  1 day ago
ਨਵੀਂ ਦਿੱਲੀ ,16 ਜਨਵਰੀ - ਭਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿੱਤ ਸ਼ਾਹ ਨੂੰ ਸਵਾਈਨ ਫਲੂ ਹੋਣ ਕਰਕੇ ਏਮਜ਼ 'ਚ ਭਰਤੀ ਕੀਤਾ ਗਿਆ ਹੈ।
'ਖੇਲੋ ਇੰਡੀਆ' 'ਚ ਬੁਢਲਾਡਾ ਤਹਿਸੀਲ ਦੀ ਪ੍ਰਦੀਪ ਕੌਰ ਨੇ ਜਿੱਤਿਆ ਕਾਂਸੇ ਦਾ ਮੈਡਲ
. . .  1 day ago
ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਮਹੇਸ਼ਵਰੀ ਸੁਪਰੀਮ ਕੋਰਟ ਦੇ ਜੱਜ ਨਿਯੁਕਤ
. . .  1 day ago
ਤਾਮਿਲਨਾਡੂ ਦਾ ਡੀ ਗੁਕੇਸ਼ ਬਣਿਆ ਦੁਨੀਆ ਦਾ ਦੂਜਾ ਸਭ ਤੋਂ ਛੋਟੀ ਉਮਰ ਦਾ ਸ਼ਤਰੰਜ ਗ੍ਰੈਂਡਮਾਸਟਰ
. . .  1 day ago
ਜਸਟਿਸ ਸੰਜੀਵ ਖੰਨਾ ਦੀ ਤਰੱਕੀ ਦੀ ਸਿਫ਼ਾਰਸ਼ ਤੋਂ ਬਾਰ ਕੌਂਸਲ ਨਾਰਾਜ਼
. . .  1 day ago
ਵੀਜ਼ਾ ਖ਼ਤਮ ਹੋਣ ਦੇ ਬਾਵਜੂਦ ਭਾਰਤ ਰਹਿਣ ਵਾਲਾ ਵਿਦੇਸ਼ੀ ਗ੍ਰਿਫ਼ਤਾਰ
. . .  1 day ago
ਸਿੱਖਿਆ ਬੋਰਡ ਵਲੋਂ 12ਵੀਂ ਸ੍ਰੇਣੀ ਦੀ ਡੇਟਸ਼ੀਟ 'ਚ ਤਬਦੀਲੀ
. . .  1 day ago
ਸੁਖਪਾਲ ਖਹਿਰਾ ਵੱਲੋਂ ਬ੍ਰਹਮਪੁਰਾ ਤੇ ਸੇਖਵਾਂ ਨਾਲ ਮੁੜ ਕੀਤੀ ਜਾ ਰਹੀ ਹੈ ਬੰਦ ਕਮਰਾ ਮੀਟਿੰਗ
. . .  1 day ago
ਪੰਜਾਬ ਸਮੇਤ 12 ਸੂਬਿਆਂ 'ਚ ਸਥਾਪਿਤ ਹੋਣਗੀਆਂ ਨਵੀਆਂ ਯੂਨੀਵਰਸਿਟੀਆਂ
. . .  1 day ago
ਨਵੇਂ ਸੀ.ਬੀ.ਆਈ. ਡਾਇਰੈਕਟਰ 'ਤੇ 24 ਜਨਵਰੀ ਹੋਵੇਗੀ ਬੈਠਕ
. . .  1 day ago
ਅਮਰੀਕੀ ਸਰਕਾਰ ਦੇ ਮੁਲਾਜ਼ਮਾਂ ਲਈ ਸਿੱਖ ਸੰਗਤ ਨੇ ਚਲਾਇਆ ਲੰਗਰ
. . .  1 day ago
ਪੰਜਾਬ ਪੁਲਿਸ ਮੁਖੀ ਸੁਰੇਸ਼ ਅਰੋੜਾ ਨੂੰ ਮਿਲਿਆ 9 ਮਹੀਨਿਆਂ ਦਾ ਵਾਧਾ
. . .  1 day ago
ਕੁਲਬੀਰ ਜ਼ੀਰਾ ਕਾਂਗਰਸ ਪਾਰਟੀ ਤੋਂ ਮੁਅੱਤਲ
. . .  1 day ago
ਭੇਦਭਰੇ ਹਾਲਾਤ 'ਚ ਮਿਲੀ ਨੌਜਵਾਨ ਦੀ ਲਾਸ਼, ਜਾਂਚ 'ਚ ਜੁਟੀ ਪੁਲਿਸ
. . .  1 day ago
ਵੀਡੀਓ ਕਾਨਫਰੰਸਿੰਗ ਰਾਹੀਂ ਰਾਮ ਰਹੀਮ ਨੂੰ ਸੁਣਾਈ ਜਾਵੇਗੀ ਸਜ਼ਾ
. . .  1 day ago
ਜਲੰਧਰ ਦੇ ਸਾਬਕਾ ਮੇਅਰ ਸੁਰੇਸ਼ ਸਹਿਗਲ ਨੇ ਅਦਾਲਤ 'ਚ ਕੀਤਾ ਆਤਮ ਸਮਰਪਣ
. . .  1 day ago
ਅਰੁਣਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਗੇਗਾਂਗ ਨੇ ਭਾਜਪਾ ਤੋਂ ਦਿੱਤਾ ਅਸਤੀਫ਼ਾ
. . .  1 day ago
'84 ਕਤਲੇਆਮ ਮਾਮਲੇ 'ਚ ਸੱਜਣ ਕੁਮਾਰ ਨੂੰ ਦੋਸ਼ੀ ਕਰਾਰੇ ਜਾਣ 'ਤੇ ਟਾਈਟਲਰ ਨੇ ਦਿੱਤਾ ਇਹ ਬਿਆਨ
. . .  1 day ago
ਸ਼ੀਲਾ ਦੀਕਸ਼ਤ ਦੀ ਤਾਜਪੋਸ਼ੀ ਮੌਕੇ ਟਾਈਟਲਰ ਦੀ ਮੌਜੂਦਗੀ 'ਤੇ ਹਰਸਿਮਰਤ ਬਾਦਲ ਨੇ ਚੁੱਕੇ ਸਵਾਲ
. . .  1 day ago
ਸਵਾਈਨ ਫਲੂ ਕਾਰਨ 45 ਸਾਲਾ ਵਿਅਕਤੀ ਦੀ ਮੌਤ
. . .  1 day ago
ਸ਼ੀਲਾ ਦੀਕਸ਼ਤ ਨੇ ਸੰਭਾਲੀ ਦਿੱਲੀ ਕਾਂਗਰਸ ਦੀ ਕਮਾਨ, ਪ੍ਰੋਗਰਾਮ 'ਚ ਨਜ਼ਰ ਆਏ ਜਗਦੀਸ਼ ਟਾਈਟਲਰ
. . .  1 day ago
ਡੀ. ਜੀ. ਪੀ. ਦੀ ਨਿਯੁਕਤੀ ਨੂੰ ਲੈ ਕੇ ਪੰਜਾਬ ਸਮੇਤ ਪੰਜ ਸੂਬਿਆਂ ਨੂੰ ਸੁਪਰੀਮ ਕੋਰਟ ਵਲੋਂ ਝਟਕਾ
. . .  1 day ago
ਕਰਤਾਰਪੁਰ ਸਾਹਿਬ ਲਾਂਘਾ ਬਣਾਉਣ 'ਚ ਦੇਰੀ ਕਾਂਗਰਸ ਸਰਕਾਰ ਦੀ ਨਾਕਾਮੀ- ਸਾਂਪਲਾ
. . .  1 day ago
ਆਪਣੇ ਅਸਤੀਫ਼ੇ 'ਚ ਮਾਸਟਰ ਬਲਦੇਵ ਨੇ ਕੇਜਰੀਵਾਲ ਨੂੰ ਲਿਖੀਆਂ ਇਹ ਗੱਲਾਂ
. . .  1 day ago
ਕਾਰ ਅਤੇ ਮੋਟਰਸਾਈਕਲ ਵਿਚਾਲੇ ਹੋਈ ਭਿਆਨਕ ਟੱਕਰ 'ਚ ਇੱਕ ਦੀ ਮੌਤ, ਇੱਕ ਜ਼ਖ਼ਮੀ
. . .  1 day ago
ਭਾਖੜਾ ਨਹਿਰ 'ਚ ਡਿੱਗੀ ਕਾਰ, ਤਿੰਨ ਨੌਜਵਾਨਾਂ ਦੀ ਮੌਤ
. . .  about 1 hour ago
ਫਿਲੌਰ ਸਥਿਤ ਪੰਜਾਬ ਐਂਡ ਸਿੰਧ ਬੈਂਕ 'ਚ ਚੋਰੀ ਦੀ ਨਾਕਾਮ ਕੋਸ਼ਿਸ਼
. . .  about 1 hour ago
ਨਾਗੇਸ਼ਵਰ ਰਾਓ ਦੀ ਨਿਯੁਕਤੀ ਵਿਰੁੱਧ ਦਾਇਰ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਅਗਲੇ ਹਫ਼ਤੇ ਹੋਵੇਗੀ ਸੁਣਵਾਈ
. . .  about 1 hour ago
ਕੀਨੀਆ ਦੀ ਰਾਜਧਾਨੀ ਨੈਰੋਬੀ 'ਚ ਧਮਾਕਾ, 15 ਲੋਕਾਂ ਦੀ ਮੌਤ
. . .  15 minutes ago
'ਆਪ' ਨੂੰ ਵੱਡਾ ਝਟਕਾ, ਵਿਧਾਇਕ ਮਾਸਟਰ ਬਲਦੇਵ ਨੇ ਪਾਰਟੀ ਤੋਂ ਦਿੱਤਾ ਅਸਤੀਫ਼ਾ
. . .  about 1 hour ago
ਅਣਪਛਾਤੇ ਹਮਲਾਵਰਾਂ ਵਲੋਂ ਗੋਲੀਆਂ ਚਲਾਏ ਜਾਣ ਕਾਰਨ ਇੱਕ ਦੀ ਮੌਤ, ਇੱਕ ਜ਼ਖ਼ਮੀ
. . .  53 minutes ago
ਵਿਆਹ ਦੀਆਂ ਤਿਆਰੀਆਂ ਵਿਚਾਲੇ ਘਰ 'ਚ ਲੱਗੀ ਅੱਗ, ਦੁਲਹਨ ਸਮੇਤ ਚਾਰ ਸਹੇਲੀਆਂ ਦੀ ਮੌਤ
. . .  about 1 hour ago
ਮੁਖ਼ਬਰੀ ਦੇ ਸ਼ੱਕ 'ਚ ਨਕਸਲੀਆਂ ਨੇ ਦੋ ਲੋਕਾਂ ਦੀ ਕੀਤੀ ਹੱਤਿਆ
. . .  about 1 hour ago
6 ਦਿਨਾਂ ਬਾਅਦ ਸਸਤਾ ਹੋਇਆ ਪੈਟਰੋਲ, ਡੀਜ਼ਲ ਦੀ ਕੀਮਤ 'ਚ ਵਾਧਾ
. . .  about 1 hour ago
ਬਸਪਾ ਨੇਤਾ ਦਾ ਵਿਵਾਦਿਤ ਬਿਆਨ, ਕਿਹਾ- ਚੋਣਾਂ 'ਚ ਭਾਜਪਾ ਵਾਲਿਆਂ ਨੂੰ ਦੌੜਾ-ਦੌੜਾ ਕੇ ਮਾਰਾਂਗੇ
. . .  1 day ago
ਦੋ ਔਰਤਾਂ ਨੇ ਸਬਰੀਮਾਲਾ ਮੰਦਰ 'ਚ ਦਾਖ਼ਲ ਹੋਣ ਦੀ ਕੀਤੀ ਕੋਸ਼ਿਸ਼, ਪ੍ਰਦਰਸ਼ਨਕਾਰੀਆਂ ਨੇ ਰੋਕਿਆ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 3 ਕੱਤਕ ਸੰਮਤ 550
ਿਵਚਾਰ ਪ੍ਰਵਾਹ: ਸੁਰੱਖਿਆ ਹੀ ਸਰਕਾਰ ਦਾ ਸਭ ਤੋਂ ਵੱਡਾ ਕਾਨੂੰਨ ਹੈ। -ਜਸਟਿਸ ਅਨਿਲ

ਜਲੰਧਰ

ਕੌ ਾਸਲ ਦੇ ਦੋਸ਼ਾਂ ਤੋਂ ਨਾਰਾਜ਼ ਅਫ਼ਸਰਾਂ ਵਲੋਂ ਨਿਗਮ ਹਾਊਸ ਦੀ ਬੈਠਕ ਦਾ ਬਾਈਕਾਟ

ਸ਼ਿਵ ਸ਼ਰਮਾ
ਜਲੰਧਰ, 18 ਅਕਤੂਬਰ- ਕਈ ਦਿਨਾਂ ਤੋਂ ਅਣਅਧਿਕਾਰਤ ਇਮਾਰਤਾਂ ਸਮੇਤ ਹੋਰ ਮਸਲਿਆਂ ਦੇ ਹੱਲ ਨਾ ਹੋਣ ਕਰਕੇ ਮੇਅਰ ਸਮੇਤ ਕੌਾਸਲਰਾਂ ਅਤੇ ਅਫ਼ਸਰਸ਼ਾਹੀ ਵਿਚ ਚੱਲ ਰਿਹਾ ਟਕਰਾਅ ਅੱਜ ਨਿਗਮ ਹਾਊਸ ਵਿਚ ਉਸ ਵੇਲੇ ਬਾਹਰ ਆ ਗਿਆ, ਜਦ ਬੇਇੱਜ਼ਤੀ ਤੋਂ ਨਾਰਾਜ਼ ਸਾਰੇ ਵਿਭਾਗਾਂ ਦੇ ਅਫ਼ਸਰਾਂ ਨੇ ਬੈਠਕ ਦਾ ਬਾਈਕਾਟ ਕਰ ਦਿੱਤਾ ਤੇ ਮਾਮਲਾ ਏਨਾ ਜ਼ਿਆਦਾ ਵਧ ਗਿਆ ਕਿ ਮੇਅਰ ਜਗਦੀਸ਼ ਰਾਜਾ ਵਲੋਂ 15 ਮਿੰਟ ਵਿਚ ਵਾਪਸ ਆਉਣ ਦੇ ਸੱਦੇ ਦੇ ਬਾਵਜੂਦ ਵੀ ਅਫ਼ਸਰ ਹਾਊਸ ਵਿਚ ਦੁਬਾਰਾ ਨਹੀਂ ਆਏ | ਇਸ ਮੁੱਦੇ ਨੂੰ ਲੈ ਕੇ ਨਿਗਮ ਹਾਊਸ ਵਿਚ ਜੰਮ ਕੇ ਹੰਗਾਮਾ ਹੋਇਆ | ਚੇਤੇ ਰਹੇ ਕਿ ਨਿਗਮ ਅਫ਼ਸਰਾਂ ਦੀ ਨਿਗਮ ਹਾਊਸ ਵਿਚ ਹੁੰਦੀ ਜਵਾਬਦੇਹੀ ਤੋਂ ਨਾਰਾਜ਼ ਅਫ਼ਸਰਾਂ ਪਹਿਲਾਂ ਹੀ ਨਾਰਾਜ਼ਗੀ ਜ਼ਾਹਰ ਕਰਦੇ ਰਹੇ ਹਨ ਕਿ ਉਨ੍ਹਾਂ ਨੂੰ ਜ਼ਲੀਲ ਕੀਤਾ ਜਾਂਦਾ ਹੈ | ਨਿਗਮ ਇਤਿਹਾਸ ਵਿਚ ਪਹਿਲੀ ਵਾਰ ਨਿਗਮ ਹਾਊਸ ਵਿਚ ਅਫ਼ਸਰਾਂ ਨੇ ਬਾਈਕਾਟ ਕੀਤਾ ਹੈ | ਨਿਗਮ ਹਾਊਸ ਵਿਚ ਅਫ਼ਸਰਾਂ ਵਲੋਂ ਬਾਈਕਾਟ ਉਸ ਵੇਲੇ ਸ਼ੁਰੂ ਹੋਇਆ ਜਦ ਕੌਾਸਲਰ ਮਨਦੀਪ ਜੱਸਲ, ਦੇਸ ਰਾਜ ਜੱਸਲ ਨੇ ਇਮਾਰਤਾਂ ਅਤੇ ਅਣਅਧਿਕਾਰਤ ਕਾਲੋਨੀਆਂ ਨੂੰ ਲੈ ਕੇ ਅਫ਼ਸਰਾਂ ਨੂੰ ਘੇਰਿਆ | ਇਸ ਬਾਰੇ ਅਫ਼ਸਰਾਂ ਦੀ ਜਵਾਬਦੇਹੀ ਕਰਨੀ ਸ਼ੁਰੂ ਕੀਤੀ ਤੇ ਮੇਅਰ ਨੇ ਇਮਾਰਤ ਵਿਭਾਗ ਦੇ ਇੰਸਪੈਕਟਰ ਨੀਰਜ ਸ਼ਰਮਾ ਨੂੰ ਇਕ ਇਮਾਰਤ ਦੀ ਉਸਾਰੀ ਨੂੰ ਲੈ ਕੇ ਜਵਾਬ ਦੇਣ ਲਈ ਸੱਦ ਲਿਆ | ਨੀਰਜ ਸ਼ਰਮਾ ਜਵਾਬ ਦੇ ਰਹੇ ਸਨ ਤੇ ਨਾਲ ਹੀ ਸਾਰੇ ਅਫ਼ਸਰ ਉੱਠ ਕੇ ਖੜ੍ਹੇ ਹੋ ਗਏ, ਜਿਨ੍ਹਾਂ ਨੇ ਉਨ੍ਹਾਂ ਦੀ ਬੇਇੱਜ਼ਤੀ ਕਰਨ ਦਾ ਦੋਸ਼ ਲਗਾਉਂਦੇ ਹੋਏ ਨਿਗਮ ਹਾਊਸ ਤੋਂ ਬਾਈਕਾਟ ਕਰ ਦਿੱਤਾ | ਅਫ਼ਸਰਾਂ ਦੇ ਬਾਈਕਾਟ ਕਰਨ 'ਤੇ ਮੇਅਰ ਜਗਦੀਸ਼ ਰਾਜਾ ਵੀ ਭੜਕ ਗਏ ਤੇ ਉਨ੍ਹਾਂ ਨੇ ਵੀ ਬਾਕੀ ਕੌਾਸਲਰਾਂ ਨਾਲ ਤੈਸ਼ ਵਿਚ ਆ ਕੇ ਕਿਹਾ ਕਿ ਅਫ਼ਸਰਾਂ ਨੇ ਨਿਗਮ ਹਾਊਸ ਦੀ ਮਰਿਆਦਾ ਭੰਗ ਕੀਤੀ ਹੈ | ਤੈਸ਼ ਵਿਚ ਆਏ ਮੇਅਰ ਨੇ ਇੱਥੋਂ ਤੱਕ ਕਿਹਾ ਕਿ ਇਹ ਹਾਊਸ ਦੀ ਤੌਹੀਨ ਹੈ, ਉਹ ਡਰਨ ਵਾਲੇ ਨਹੀਂ ਹਨ ਤੇ ਅਫ਼ਸਰਾਂ ਨੂੰ ਨਿਗਮ ਹਾਊਸ ਵਿਚ ਜਵਾਬ ਦੇਣੇ ਹੀ ਪੈਣਗੇ | ਅਫ਼ਸਰਾਂ ਦੇ ਜਾਣ ਤੋਂ ਬਾਅਦ ਮੇਅਰ ਨੇ ਵੀ ਜੰਮ ਕੇ ਭੜਾਸ ਕੱਢੀ | ਮੇਅਰ ਦਾ ਕਹਿਣਾ ਸੀ ਕਿ ਅਜੇ ਵੀ ਨਿਗਮ ਵਿਚ ਇੰਸਪੈਕਟਰੀ ਰਾਜ ਹੈ ਤੇ ਦੂਜੇ ਵਿਭਾਗ ਚਾਹੇ ਕਿਧਰੇ ਨਾ ਪਹੁੰਚ ਸਕਣ, ਪਰ ਇਮਾਰਤ ਵਿਭਾਗ ਦੇ ਇੰਸਪੈਕਟਰ ਅੱਧੇ ਮਰਲੇ ਤੱਕ ਦੇ ਬਣ ਰਹੇ ਮਕਾਨਾਂ ਤੱਕ ਵੀ ਪੁੱਜ ਜਾਂਦੇ ਹਨ | ਕੌਾਸਲਰ ਤਾਂ ਇੱਥੋਂ ਤੱਕ ਨਾਰਾਜ਼ ਸਨ ਕਿ ਜੇਕਰ ਹਾਊਸ ਵਿਚ ਅਫ਼ਸਰਾਂ ਤੋਂ ਜਵਾਬ ਲੈਣ ਦਾ ਅਧਿਕਾਰ ਨਹੀਂ ਤਾਂ ਮੇਅਰ ਕਹਿਣ ਉਹ ਆਪਣੇ ਅਸਤੀਫ਼ੇ ਵੀ ਮੁੱਖ ਮੰਤਰੀ ਨੂੰ ਦੇ ਸਕਦੇ ਹਨ |
ਕੁਝ ਕੌਾਸਲਰ ਕਰਵਾਉਂਦੇ ਹਨ ਗ਼ਲਤ ਕੰਮ
ਬਾਈਕਾਟ ਕਰਨ ਤੋਂ ਬਾਅਦ ਨਿਗਮ ਅਫ਼ਸਰਾਂ ਨੇ ਕਮਿਸ਼ਨਰ ਨੂੰ ਆਪਣੀ ਸ਼ਿਕਾਇਤ ਦਿੱਤੀ ਕਿ ਉਨ੍ਹਾਂ ਨੂੰ ਨਿਗਮ ਹਾਊਸ ਵਿਚ ਚੋਰ-ਚੋਰ ਕਹਿ ਕੇ ਜ਼ਲੀਲ ਕੀਤਾ ਜਾਂਦਾ ਹੈ | ਰੋਡ ਸਵੀਪਿੰਗ ਪ੍ਰੋਜੈਕਟ ਨੂੰ ਬਿਨਾਂ ਸੁਣੇ ਵਿਜੀਲੈਂਸ ਬਿਊਰੋ ਨੂੰ ਭੇਜਿਆ ਜਾ ਰਿਹਾ ਹੈ | ਅਫ਼ਸਰਾਂ ਨੇ ਕਿਹਾ ਕਿ ਕੁਝ ਕੌਾਸਲਰ ਜਾਣਬੁੱਝ ਕੇ ਗਲਤ ਕੰਮ ਕਰਵਾਉਂਦੇ ਹਨ | ਜੇਕਰ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰਕੇ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਂਦੀ ਹੈ ਤਾਂ ਰੰਜਸ਼ਨ ਨਿਗਮ ਹਾਊਸ ਵਿਚ ਮੁਅੱਤਲ ਕਰਨ ਲਈ ਦਬਾਅ ਬਣਾਇਆ ਜਾਂਦਾ ਹੈ | ਅਫ਼ਸਰਾਂ ਦਾ ਕਹਿਣਾ ਸੀ ਕਿ ਜੇਕਰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹੋਣ ਨਾਲ ਉਨ੍ਹਾਂ ਦਾ ਜਾਨੀ-ਮਾਲੀ ਨੁਕਸਾਨ ਹੁੰਦਾ ਹੈ ਤਾਂ ਇਸ ਲਈ ਮੇਅਰ, ਨਿਗਮ ਤੇ ਸਮੁੱਚਾ ਹਾਊਸ ਜ਼ਿੰਮੇਵਾਰ ਹੋਵੇਗਾ | ਅਫ਼ਸਰਾਂ ਨੇ ਕਿਹਾ ਕਿ ਜੇਕਰ ਕੋਈ ਕੰਮ ਤੋਂ ਖ਼ੁਸ਼ ਨਹੀਂ ਤਾਂ ਆਪਣੀ ਮਰਜ਼ੀ ਦਾ ਸਟਾਫ਼ ਲਗਵਾ ਸਕਦਾ ਹੈ | ਅਫ਼ਸਰਾਂ ਨੇ ਬਾਅਦ ਵਿਚ ਕਮਿਸ਼ਨਰ ਦੀਪਰਵਾ ਲਾਕੜਾ ਨੂੰ ਮਿਲ ਕੇ ਨਾਰਾਜ਼ਗੀ ਜ਼ਾਹਰ ਕੀਤੀ ਤੇ ਕਿਹਾ ਕਿ ਹਾਊਸ ਵਿਚ ਬੇਇੱਜ਼ਤੀ ਕਰਨ ਦਾ ਕੰਮ ਬੰਦ ਕੀਤਾ ਜਾਵੇ |
ਸਮੁੱਚੇ ਅਫ਼ਸਰਾਂ 'ਚ ਰੋਸ
ਨਿਗਮ ਹਾਊਸ ਵਿਚ ਹੋਈ ਅੱਜ ਦੀ ਘਟਨਾ ਨੂੰ ਲੈ ਕੇ ਸਮੁੱਚੀ ਅਫ਼ਸਰਸ਼ਾਹੀ ਵਿਚ ਕਾਫ਼ੀ ਰੋਸ ਹੈ ਕਿਉਂਕਿ ਇਹ ਪਹਿਲੀ ਵਾਰ ਹੈ ਕਿ ਅਫ਼ਸਰਾਂ ਨੇ ਹਾਊਸ ਦਾ ਬਾਈਕਾਟ ਕੀਤਾ ਹੋਵੇ, ਪਰ ਆਉਂਦੇ ਦਿਨਾਂ ਵਿਚ ਇਸ ਮਸਲੇ ਦੇ ਹੋਰ ਭਖ਼ਣ ਦੇ ਸ਼ੱਕ ਤੋਂ ਇਨਕਾਰ ਨਹੀਂ ਕੀਤਾ ਜਾ ਰਿਹਾ ਹੈ |
ਹਾਊਸ ਵਲੋਂ ਇੰਸਪੈਕਟਰ ਨੀਰਜ ਸ਼ਰਮਾ ਮੁਅੱਤਲ
ਜਲੰਧਰ - ਜਿਸ ਤਰਾਂ ਨਾਲ ਨਿਗਮ ਹਾਊਸ ਵਿਚ ਇਕ ਇਮਾਰਤ ਇੰਸਪੈਕਟਰ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ ਤੇ ਉਸੇ ਤਰਾਂ ਨਾਲ ਰਾਮਾ ਮੰਡੀ ਵਿਚ ਇਕ ਇਮਾਰਤ ਦੀ ਉਸਾਰੀ ਨੂੰ ਲੈ ਕੇ ਲੱਗੇ ਦੋਸ਼ਾਂ ਤੋਂ ਬਾਅਦ ਜਦ ਨੀਰਜ ਸ਼ਰਮਾ ਇੰਸਪੈਕਟਰ ਤੋਂ ਵਾਰ-ਵਾਰ ਪੁੱਛਣ ਕਿ ਇਹ ਕਿਸ ਦੇ ਦਬਾਅ ਹੇਠ ਇਕ ਹਿੱਸੇ ਦੀ ਉਸਾਰੀ ਕੀਤੀ ਜਾ ਰਹੀ ਹੈ ਤਾਂ ਉਸ ਨੇ ਵੀ ਜਦ ਕਿਹਾ ਕਿ ਇਮਾਰਤਾਂ ਦੇ ਮਾਮਲੇ ਵਿਚ ਸਿਆਸੀ ਦਬਾਅ ਹੈ ਤੇ ਇਸ ਇਮਾਰਤ ਬਾਰੇ ਵੀ ਵਿਧਾਇਕ ਦਾ ਸਿਆਸੀ ਦਬਾਅ ਸੀ, ਜਿਸ ਤੋਂ ਮੇਅਰ ਵੀ ਭੜਕ ਗਏ ਤੇ ਉਨ੍ਹਾਂ ਨੇ ਕਿਹਾ ਕਿ ਉਕਤ ਇਮਾਰਤ ਵਿਚ ਕੋਈ ਸਿਆਸੀ ਦਬਾਅ ਨਹੀਂ ਹੈ | ਇਸੇ ਦੌਰਾਨ ਹੀ ਸਾਰੇ ਨਿਗਮ ਅਫ਼ਸਰਾਂ ਨੇ ਬਾਈਕਾਟ ਕਰ ਦਿੱਤਾ ਤਾਂ ਨੀਰਜ ਸ਼ਰਮਾ ਵੀ ਬਾਅਦ ਵਿਚ ਬਾਹਰ ਚਲੇ ਗਏ | ਨੀਰਜ ਦੇ ਜਾਣ ਤੋਂ ਬਾਅਦ ਨਿਗਮ ਹਾਊਸ ਨੇ ਨੀਰਜ ਸ਼ਰਮਾ 'ਤੇ ਵੀ ਭੜਾਸ ਕੱਢੀ ਕਿ ਹਾਊਸ ਦੀ ਮਰਿਆਦਾ ਕਾਇਮ ਰੱਖੀ ਜਾਵੇਗੀ ਤੇ ਮੇਅਰ ਦੀ ਸਿਫ਼ਾਰਸ਼ 'ਤੇ ਵੀ ਸਾਰੇ ਕੌਾਸਲਰਾਂ ਨੇ ਨੀਰਜ ਸ਼ਰਮਾ ਨੂੰ ਸਰਬਸੰਮਤੀ ਨਾਲ ਮੁਅੱਤਲ ਕਰਨ ਦੀ ਸਿਫ਼ਾਰਸ਼ ਕਰ ਦਿੱਤੀ | ਦੂਜੇ ਪਾਸੇ ਕਮਿਸ਼ਨਰ ਦੀਪਰਵਾ ਲਾਕੜਾ ਨਾਲ ਸੰਪਰਕ ਕੀਤਾ ਗਿਆ ਕਿ ਉਨ੍ਹਾਂ ਨੇ ਨੀਰਜ ਸ਼ਰਮਾ ਨੂੰ ਇਸ ਮਾਮਲੇ ਵਿਚ ਕਾਰਵਾਈ ਕਰਨ ਲਈ ਕਿਹਾ ਸੀ | ਰਾਮਾ ਮੰਡੀ ਵਿਚ ਇਕ ਇਮਾਰਤ ਦੀ ਪਾਰਕਿੰਗ 'ਤੇ ਵੀ ਉਸਾਰੀ ਕੀਤੀ ਗਈ ਸੀ |
ਸਟੇਟ ਵਿਜੀਲੈਂਸ ਕਰੇਗਾ ਸਵੀਪਿੰਗ ਪ੍ਰੋਜੈਕਟ ਦੀ ਜਾਂਚ
ਜਲੰਧਰ - ਲੰਬੇ ਸਮੇਂ ਤੋਂ ਚਰਚਾ ਦਾ ਵਿਸ਼ਾ ਬਣੇ ਸਵੀਪਿੰਗ ਪ੍ਰੋਜੈਕਟ ਬਾਰੇ ਸੀਲਬੰਦ ਲਿਫ਼ਾਫ਼ਾ ਅੱਜ ਖੁੱਲ੍ਹ ਗਿਆ, ਜਿਸ ਦੇ ਖੁੱਲ੍ਹਣ ਦਾ ਕਈਆਂ ਨੂੰ ਇਤਰਾਜ਼ ਸੀ, ਪਰ ਇਸ ਦੇ ਖੁੱਲ੍ਹਣ ਤੋਂ ਬਾਅਦ ਮੇਅਰ ਨੇ ਜਾਂਚ ਸਹੀ ਤਰੀਕੇ ਨਾਲ ਨਾ ਹੋਣ ਦੇ ਦੋਸ਼ ਲਗਾਏ ਤੇ ਹਾਊਸ ਨੇ ਫ਼ੈਸਲਾ ਕਰਦਿਆਂ ਇਹ ਮਾਮਲਾ ਸਟੇਟ ਵਿਜੀਲੈਂਸ ਨੂੰ ਭੇਜਣ ਦਾ ਫ਼ੈਸਲਾ ਕੀਤਾ | ਮੇਅਰ ਦਾ ਕਹਿਣਾ ਸੀ ਕਿ ਇਸ ਰਿਪੋਰਟ ਵਿਚ ਕਈ ਖ਼ਾਮੀਆਂ ਹਨ | ਉਨ੍ਹਾਂ ਖ਼ੁਲਾਸਾ ਕੀਤਾ ਕਿ ਸਵੀਪਿੰਗ ਪ੍ਰੋਜੈਕਟ ਦੇਣ ਵਿਚ ਕਈ ਧਾਂਦਲੀਆਂ ਕੀਤੀਆਂ ਗਈਆਂ ਹਨ | ਕੰਪਨੀ ਨੇ ਸਹੀ ਤਰੀਕੇ ਨਾਲ ਕੰਮ ਨਹੀਂ ਕੀਤਾ | ਹਾਊਸ ਨੇ ਪ੍ਰੋਜੈਕਟ ਡੇਢ ਸਾਲ ਦਾ ਬਣਾਇਆ ਸੀ, ਪਰ ਇਸ ਨੂੰ ਪੰਜ ਸਾਲ ਦਾ ਕਰ ਦਿੱਤਾ ਗਿਆ ਤੇ ਹਾਊਸ ਦੀ ਮਨਜ਼ੂਰੀ ਤੋਂ ਬਿਨਾਂ ਹੀ ਆਪਣੀ ਮਸ਼ੀਨ ਦੀ ਖ਼ਰੀਦ ਕਰਨ ਦੀ ਜਗ ੍ਹਾ ਕੰਪਨੀ ਨੂੰ ਇਹ ਕੰਮ ਦੇ ਦਿੱਤਾ | ਮੇਅਰ ਦਾ ਕਹਿਣਾ ਸੀ ਕਿ ਪ੍ਰਤੀ ਕਿੱਲੋਮੀਟਰ ਸੜਕ ਦੀ ਸਫ਼ਾਈ ਲਈ ਦੁੱਗਣੀ ਦੇ ਕਰੀਬ ਰਕਮ ਦਿੱਤੀ ਗਈ | ਸੈਂਟਰ ਵਰਜਾਂ ਨੂੰ ਜਮਸ਼ੇਰ ਤੋਂ ਪਾਣੀ ਲਿਆ ਕੇ ਸਾਫ਼ ਕੀਤਾ ਜਾਣਾ ਸੀ, ਪਰ ਇਹ ਕੰਮ ਨਹੀਂ ਕੀਤਾ ਗਿਆ | ਇਹ ਲਾਈਨ ਹੀ ਸਮਝੌਤੇ ਤੋਂ ਉਡਾ ਦਿੱਤੀ ਗਈ ਹੈ | ਮੇਅਰ ਨੇ ਸਵੀਪਿੰਗ ਪ੍ਰੋਜੈਕਟ ਬਾਰੇ ਕਈ ਖ਼ਾਮੀਆਂ ਗਿਣਾਈਆਂ | ਚੇਤੇ ਰਹੇ ਕਿ ਇਸ ਦੀ ਜਾਂਚ ਦਾ ਕੰਮ ਕਮਿਸ਼ਨਰ ਨੂੰ ਦਿੱਤਾ ਗਿਆ ਸੀ ਤੇ ਬਾਅਦ ਵਿਚ ਇਸ ਦੀ ਜਾਂਚ ਕਮੇਟੀ ਬਣਾਈ ਗਈ ਸੀ | ਇਸ ਮੁੱਦੇ 'ਤੇ ਵਿਰੋਧੀ ਧਿਰ ਦੇ ਕੌਾਸਲਰਾਂ ਦੀ ਸੱਤਾਧਾਰੀ ਕੌਾਸਲਰਾਂ ਨਾਲ ਬਹਿਸ ਵੀ ਹੋਈ | ਬਾਅਦ ਵਿਚ ਇਕ ਵੇਲੇ ਤਾਂ ਉਹ ਬਾਈਕਾਟ ਕਰਨ ਲੱਗੇ ਸੀ, ਪਰ ਮੇਅਰ ਵਲੋਂ ਮਸਲਾ ਹੱਲ ਕੀਤੇ ਜਾਣ ਤੋਂ ਬਾਅਦ ਉਹ ਆਪਣੀਆਂ ਕੁਰਸੀਆਂ 'ਤੇ ਬੈਠ ਗਏ | ਵਿਰੋਧੀ ਧਿਰ ਦੇ ਵਿਰੇਸ਼ ਮਿੰਟੂ ਦੀ ਪੂਰੀ ਤਿਆਰੀ ਨਾ ਹੋਣ ਕਰਕੇ ਉਨ੍ਹਾਂ ਨੂੰ ਬੈਠਣਾ ਪਿਆ, ਜਦ ਮੇਅਰ ਨੇ ਕਿਹਾ ਕਿ 85 ਲੱਖ ਦੀ ਅਦਾਇਗੀ ਸਵੀਪਿੰਗ ਪ੍ਰੋਜੈਕਟ ਕੰਪਨੀ ਨੂੰ ਦਿੱਤੀ ਨਹੀਂ ਸਗੋਂ ਰੋਕੀ ਗਈ ਹੈ |
ਨਿਗਮ ਹਾਊਸ ਦੀ ਬੈਠਕ ਵਿਚ 133 ਅਤੇ 165 ਨੰਬਰ ਮਤੇ ਨੂੰ ਪੈਂਡਿੰਗ ਰੱਖਿਆ ਗਿਆ ਹੈ | 133 ਨੰਬਰ ਮਤੇ ਵਿਚ ਘਰਾਂ ਦੇ ਬਾਹਰ ਯੂ. ਆਈ. ਡੀ. ਨੰਬਰ ਲਿਖਣ ਲਈ ਰੇਟ ਨਵੇਂ ਸਿਰੇ ਤੋਂ ਤੈਅ ਕਰਨੇ ਅਤੇ ਮਤਾ ਨੰਬਰ 165 ਵਿਚ 66 ਕੇ. ਵੀ. ਅੰਡਰ ਗਰਾੳਾੂਡ ਤਾਰ ਦੀ ਉਸਾਰੀ ਬਾਰੇ ਸ਼ਾਮਿਲ ਹੈ |
ਦੇਸ ਰਾਜ ਜੱਸਲ ਵਲੋਂ ਹਾਈਵੇ ਤੋਂ ਪੋਲ ਅਤੇ ਸਟਰੀਟ ਲਾਈਟਾਂ ਉਤਾਰਨ ਦੀ ਸਾਰੀ ਜਾਂਚ ਕਰਨ ਲਈ ਕਮੇਟੀ ਦਾ ਗਠਨ ਕੀਤਾ ਗਿਆ ਹੈ | ਦੇਸ ਰਾਜ ਜੱਸਲ ਦਾ ਕਹਿਣਾ ਸੀ ਕਿ ਸ਼ਹਿਰ ਵਿਚ 10 ਸਾਲਾਂ ਤੋਂ ਅਣਅਧਿਕਾਰਤ ਕਾਲੋਨੀਆਂ ਬਣਨ ਨਾਲ 350 ਕਰੋੜ ਦਾ ਨੁਕਸਾਨ ਹੋਇਆ ਹੈ ਤੇ ਇਸ ਬਾਰੇ ਜ਼ਿੰਮੇਵਾਰਾਂ ਿਖ਼ਲਾਫ਼ ਕਾਰਵਾਈ ਹੋਣੀ ਚਾਹੀਦੀ ਹੈ |
ਦੀਵਾਲੀ ਤੋਂ ਪਹਿਲਾਂ ਕੌਾਸਲਰਾਂ ਨੂੰ ਮਿਲਣਗੀਆਂ 25-25 ਲਾਈਟਾਂ
ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੌਰ ਦੀ ਮੰਗ ਮੇਅਰ ਨੇ ਮੰਨ ਲਈ ਜਿਸ ਵਿਚ ਹੁਣ ਦੀਵਾਲੀ ਤੋਂ ਪਹਿਲਾਂ ਹਰ ਕੌਾਸਲਰਾਂ ਨੂੰ 25-25 ਸਟਰੀਟ ਲਾਈਟਾਂ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ, ਜਦਕਿ ਮਹਿਲਾ ਕੌਾਸਲਰਾਂ ਨੂੰ 30-30 ਲਾਈਟਾਂ ਦਿੱਤੀਆਂ ਜਾਣਗੀਆਂ | ਡਿਪਟੀ ਮੇਅਰ ਸਿਮਰਨਜੀਤ ਸਿੰਘ ਬੰਟੀ ਨੇ ਤਾਂ ਇਹ ਵੀ ਚੁਟਕੀ ਲੈਂਦੇ ਹੋਏ ਮੇਅਰ ਤੋਂ ਮੰਗ ਕੀਤੀ ਕਿ ਵਿਧਾਇਕਾਂ ਦੀਆਂ ਪਤਨੀਆਂ ਦੇ ਵਾਰਡਾਂ ਵਿਚ 50-50 ਲਾਈਟਾਂ ਦਿੱਤੀਆਂ ਜਾਣ | ਮੇਅਰ ਨੇ ਇਸ ਮੌਕੇ ਕਮਿਸ਼ਨਰ ਦੀਪਰਵਾ ਲਾਕੜਾ ਨੂੰ ਦੀਵਾਲੀ ਤੋਂ ਪਹਿਲਾਂ-ਪਹਿਲਾਂ ਅਦਾਇਗੀ ਕਰਨ ਲਈ ਕਿਹਾ |
ਹਲਕਾ ਕੌਾਸਲਰਾਂ ਦੀ ਸਹਿਮਤੀ ਨਾਲ ਹੀ ਲੱਗਣਗੇ ਕੂੜਾ ਪਲਾਂਟ
ਜਲੰਧਰ - ਦੋ ਮਤਿਆਂ ਨੂੰ ਛੱਡ ਕੇ ਸਾਰੇ ਮਤੇ ਨਿਗਮ ਹਾਊਸ ਨੇ ਪਾਸ ਕਰ ਦਿੱਤੇ ਹਨ ਤੇ ਇਸ ਵਿਚ ਹਰ ਹਲਕੇ ਵਿਚ ਕੂੜੇ ਦੇ ਪਲਾਂਟ ਸਿਰਫ਼ ਕੌਾਸਲਰਾਂ ਦੀ ਸਹਿਮਤੀ ਤੋਂ ਬਾਅਦ ਹੀ ਲੱਗਣਗੇ | ਮੁੱਖ ਸੜਕਾਂ ਦੀ ਸਫ਼ਾਈ ਲਈ ਸਮਾਰਟ ਸਿਟੀ ਤਹਿਤ ਮਸ਼ੀਨ ਦੀ ਖ਼ਰੀਦ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ | ਨਿਗਮ ਵੱਲੋਂ ਇਸ ਲਈ ਡੇਂਗੂ ਦੀ ਦਵਾਈ ਦੀ ਖ਼ਰੀਦਣ ਦਾ ਫ਼ੈਸਲਾ ਕੀਤਾ ਗਿਆ ਹੈ | 162 ਨੰਬਰ ਦੇ ਪਾਸੇ ਮਤੇ ਵਿਚ ਬੈਜ, ਟੋਪੀਆਂ, ਜੁੱਟ ਬੈਗ, ਪੀ. ਏ. ਸਿਸਟਮ ਸਮੇਤ 8.25 ਲੱਖ ਖ਼ਰਚੇ ਤੋ ਇਲਾਵਾ 2 ਅਕਤੂਬਰ ਨੂੰ ਹੋਣ ਵਾਲੀ ਰੈਲੀ ਲਈ 10.20 ਲੱਖ ਦਾ ਖਰਚਾ ਸ਼ਾਮਿਲ ਹੈ | ਮਤਾ ਨੰਬਰ 135 ਵਿਚ 15000 ਕਿੱਲੋ ਮੈਲਾਥੀਨ ਦਵਾਈ ਦੀ ਖ਼ਰੀਦ 'ਤੇ 40.80 ਲੱਖ ਦਾ ਖਰਚਾ ਕੀਤਾ ਜਾਵੇਗਾ | ਹਾਊਸ ਦੀ ਮੀਟਿੰਗ ਵਿਚ ਹੋਰ ਜਿਹੜੇ ਮਤੇ ਪਾਸ ਕਰਵਾਏ ਗਏ ਹਨ, ਉਨ੍ਹਾਂ ਵਿਚ ਮੁੱਖ ਮੰਤਰੀ ਦੇ ਕੈਪਟਨ ਅਮਰਿੰਦਰ ਸਿੰਘ ਦੇ ਜਲੰਧਰ ਆਉਣ 'ਤੇ ਬਣਾਏ 10 ਬੋਰਡਾਂ ਦੀ 24320 ਰੁਪਏ ਦੀ ਅਦਾਇਗੀ ਕੀਤੀ ਜਾਣੀ ਹੈ ਤੇ ਨਿਗਮ ਦੀ ਬੇਨਿਯਮੀਆਂ ਦੀ ਜਾਂਚ ਕਰਨ ਆਈ ਟੀਮ ਦਾ ਰਹਿਣ ਦਾ ਖਰਚਾ 2.45 ਲੱਖ ਰੁਪਏ ਦੇ ਖ਼ਰਚੇ ਦਾ ਬਿੱਲ ਪਾਸ ਕੀਤਾ ਗਿਆ ਹੈ |
ਪਾਸ ਕੀਤੇ ਗਏ ਮੁੱਖ ਮਤੇ
• ਵਰਿਆਣਾ ਡੰਪ ਦਾ ਕੂੜਾ ਖ਼ਤਮ ਕਰਨ ਲਈ ਬਾਈਓ ਮਾਈਨਿੰਗ ਪ੍ਰੋਜੈਕਟ ਲਗਾਉਣ ਬਾਰੇ |
• ਸਟ੍ਰੀਟ ਵੈਂਡਿੰਗ ਤਹਿਤ ਫ਼ੀਸ ਰੀਵਿਊ ਕਰਨ ਬਾਰੇ |
• ਸ਼ਹਿਰ ਦੇ ਹੱਦ ਅੰਦਰ 50 ਮਾਈਕ੍ਰੋਨ ਤੋਂ ਵਧ ਮੋਟਾਈ ਵਾਲੇ ਲਿਫ਼ਾਫ਼ਿਆਂ ਦੀ ਵਰਤੋਂ ਬਾਰੇ |
• ਚੰਦਨ ਨਗਰ ਆਰ. ਯੂ. ਬੀ. ਦਾ ਰਸਤਾ ਸੋਢਲ ਰੋਡ ਵਾਲੇ ਪਾਸੇ ਖੋਲ੍ਹਣ ਬਾਰੇ |
• ਬਸਤੀ ਬਾਵਾ ਖੇਲ ਤੋਂ ਪਠਾਨਕੋਟ ਚੌਕ ਤੱਕ ਪਾਈ ਜਾਣ ਵਾਲੀ ਗੈਸ ਪਾਈਪ ਲਾਈਨ ਸਮੇਤ ਕਈ ਵਿਕਾਸ ਕਾਰਜ |
ਕੌਾਸਲਰਾਂ ਨੇ ਰੱਖੇ ਆਪਣੇ ਮੁੱਦੇ
ਕਾਂਗਰਸ ਦੇ ਕੌਾਸਲਰ ਅਰੁਣਾ ਅਰੋੜਾ ਨੇ ਸਾਰੇ ਸ਼ਹਿਰ ਵਿਚ ਬਿਨਾਂ ਸੀ. ਐਲ. ਯੂ. ਦੇ ਕੋਠੀਆਂ ਵਿਚ ਪਾਰਕਿੰਗ ਖੋਲ੍ਹਣ ਵਾਲਿਆਂ ਤੋਂ ਵਸੂਲੀ ਕਰਨ ਦੀ ਮੰਗ ਕੀਤੀ ਹੈ ਕਿ ਉਨ੍ਹਾਂ ਲਈ ਸੀ. ਐਲ. ਯੂ. ਲੈਣੇ ਜ਼ਰੂਰੀ ਕੀਤੇ ਜਾਣ | ਸ਼ਮਸ਼ੇਰ ਸਿੰਘ ਖਹਿਰਾ ਨੇ ਨਿਗਮ ਦੀਆਂ ਜ਼ਮੀਨਾਂ ਦੀ ਹੋਰ ਨਿਸ਼ਾਨਦੇਹੀ ਕਰਕੇ ਸਾਰੀਆਂ ਨੂੰ ਤਾਰਬੰਦੀ ਕੀਤੇ ਜਾਣ ਦੀ ਮੰਗ ਕੀਤੀ | ਕੌਾਸਲਰ ਬਲਰਾਜ ਠਾਕੁਰ ਨੇ ਮੰਗ ਕੀਤੀ ਕਿ ਸਾਰੀਆਂ ਕਾਲੋਨੀਆਂ ਵਿਚ ਪਬਲਿਕ ਸਟ੍ਰੀਟ ਘੋਸ਼ਿਤ ਕਰਨ ਦਾ ਕੰਮ ਜਲਦੀ ਕੀਤਾ ਜਾਵੇ, ਜਦਕਿ ਇਸ ਬਾਰੇ ਕੁਝ ਟਿੱਪਣੀ ਕਰਨ 'ਤੇ ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੌਰ ਨੇ ਕਿਹਾ ਕਿ ਇਸ ਚੰਗੇ ਕੰਮ ਵਿਚ ਕਿਸੇ ਤਰਾਂ ਦਾ ਵਿਘਨ ਨਹੀਂ ਪਾਉਣਾ ਚਾਹੀਦਾ ਹੈ | ਡਾ. ਜਸਲੀਨ ਕੌਰ ਸੇਠੀ ਨੇ ਸਕਾਈਲਾਰਕ ਹੋਟਲ ਵਾਲੀ ਇਮਾਰਤ ਵਿਚ ਕਬਜ਼ਿਆਂ ਨੂੰ ਲੈ ਕੇ ਕੀਤੀ ਗਈ ਕਾਰਵਾਈ ਲਈ ਵਿਧਾਇਕ ਰਜਿੰਦਰ ਬੇਰੀ ਅਤੇ ਮੇਅਰ ਜਗਦੀਸ਼ ਰਾਜਾ ਦੀ ਸ਼ਲਾਘਾ ਕੀਤੀ | ਦਵਿੰਦਰ ਸਿੰਘ ਰੌਣੀ ਆਜ਼ਾਦ ਕੌਾਸਲਰ ਨੇ ਕਿਹਾ ਕਿ ਉਨ੍ਹਾਂ ਦੇ ਹਲਕੇ ਵਿਚ ਸਟ੍ਰੀਟ ਲਾਈਟਾਂ ਤੇ ਹੋਰ ਸਮਾਨ ਉਪਲਬਧ ਕਰਵਾਇਆ ਜਾਵੇ |
ਆਰ.ਟੀ.ਆਈ. ਕਾਰਕੁਨਾਂ ਿਖ਼ਲਾਫ਼ ਮਤਾ ਪਾਸ
ਹਾਊਸ ਦੀ ਬੈਠਕ ਵਿਚ ਕੌਾਸਲਰ ਕਵਲਜੀਤ ਕੌਰ ਗੁੱਲੂ ਸਮੇਤ ਦੋ ਦਰਜਨ ਦੇ ਕਰੀਬ ਕੌਾਸਲਰਾਂ ਨੇ ਆਰ. ਟੀ. ਆਈ. ਕਾਰਕੁਨਾਂ ਰਵਿੰਦਰ ਪਾਲ ਸਿੰਘ ਚੱਢਾ ਅਤੇ ਸਿਮਰਨਜੀਤ ਸਿੰਘ ਨੂੰ ਬਲੈਕ ਲਿਸਟ ਕਰਨ ਦੀ ਮੰਗ ਨੂੰ ਹਾਊਸ ਨੇ ਪ੍ਰਵਾਨ ਕਰਕੇ ਇਸ ਨੂੰ ਸੂਚਨਾ ਕਮਿਸ਼ਨਰ ਨੂੰ ਭੇਜਣ ਦਾ ਫ਼ੈਸਲਾ ਕੀਤਾ ਹੈ | ਹਾਊਸ ਵਿਚ ਲਿਆਂਦੀ ਗਈ ਇਸ ਮਾਮਲੇ ਵਿਚ ਦੋਵਾਂ ਆਰ. ਟੀ. ਆਈ. ਕਾਰਕੁਨਾਂ 'ਤੇ ਕਈ ਦੋਸ਼ ਲਗਾਏ ਗਏ ਹਨ ਜਦਕਿ ਆਰ. ਟੀ. ਆਈ. ਐਕਟੀਵਿਸਟ ਸਿਮਰਨਜੀਤ ਸਿੰਘ ਦਾ ਕਹਿਣਾ ਸੀ ਕਿ ਆਰ. ਟੀ. ਆਈ. ਐਕਟ ਨੂੰ ਲੋਕ-ਸਭਾ ਅਤੇ ਰਾਜ-ਸਭਾ ਨੇ ਸੂਚਨਾ ਐਕਟ ਪਾਸ ਕੀਤਾ ਹੈ ਤੇ ਕਿ ਇਹ ਮੰਗ ਕਰਨ ਵਾਲੀ ਕੌਾਸਲਰ ਇਨ੍ਹਾਂ ਤੋਂ ਵੱਡੇ ਹੋ ਗਏ ਹਨ | ਉਨ੍ਹਾਂ ਕਿਹਾ ਕਿ ਉਹ ਇਸ ਤਰਾਂ ਦੇ ਗ਼ਲਤ ਫ਼ੈਸਲੇ ਦੇ ਿਖ਼ਲਾਫ਼ ਹਾਈਕੋਰਟ ਵਿਚ ਵੀ ਜਾਣਗੇ ਤੇ ਸਾਰੇ ਦੋਸ਼ ਨਿਰਮੂਲ ਹਨ | ਦੂਜੇ ਪਾਸੇ ਆਰ. ਟੀ. ਆਈ. ਐਕਟੀਵਿਸਟ ਰਵਿੰਦਰਪਾਲ ਸਿੰਘ ਚੱਢਾ ਦਾ ਕਹਿਣਾ ਸੀ ਕਿ ਇਸ ਤਰਾਂ ਦੇ ਗ਼ਲਤ ਦੋਸ਼ ਇਸ ਕਰਕੇ ਲਗਾਏ ਗਏ ਹਨ ਕਿਉਂਕਿ ਅਫ਼ਸਰਾਂ ਦੇ ਕੱਚੇ ਚਿੱਠੇ ਉਹ ਲਗਾਤਾਰ ਖੋਲ੍ਹਦੇ ਰਹੇ ਹਨ |
ਬਾਇਓ ਮਾਈਨਿੰਗ ਦੇ ਕੂੜੇ ਦੀ ਸੰਭਾਲ ਕਰਨ ਵਾਲਾ ਨਹੀਂ ਦਿਖਾਇਆ ਪ੍ਰੋਜੈਕਟ
ਨਿਗਮ ਹਾਊਸ ਦੀ ਬੈਠਕ ਵਿਚ ਕੰਪਨੀ ਵੱਲੋਂ ਬਾਇਓ ਮਾਈਨਿੰਗ ਬਾਰੇ ਸਕਰੀਨ ਰਾਹੀਂ ਪਲਾਂਟ ਦੇ ਕੰਮ ਕਰਨ ਦੇ ਤਰੀਕੇ ਦੀ ਜਾਣਕਾਰੀ ਦੇਣ ਆਈ ਸੀ ਪਰ ਅਫ਼ਸਰਾਂ ਵੱਲੋਂ ਬਾਈਕਾਟ ਕਰਨ ਤੋਂ ਬਾਅਦ ਜਦੋਂ ਉਨ੍ਹਾਂ ਨੇ ਨਿਗਮ ਵਿਚ ਹੰਗਾਮਾ ਹੁੰਦਾ ਦੇਖਿਆ ਤਾਂ ਉਹ ਆਪਣਾ ਸਮਾਨ ਸਮੇਟ ਕੇ ਚਲੀ ਵਗਈ |
ਅਫ਼ਸਰਾਂ ਨੇ ਕੀਤਾ ਵਿਰੋਧੀ ਧਿਰ ਦਾ ਬਚਾਅ
ਨਿਗਮ ਹਾਊਸ ਵਿਚ ਵਿਰੋਧੀ ਧਿਰ ਦਾ ਬਚਾਅ ਬਾਈਕਾਟ ਕਰਨ ਵਾਲੇ ਅਫ਼ਸਰਾਂ ਨੇ ਕਰ ਦਿੱਤਾ ਕਿਉਂਕਿ ਮੇਅਰ ਜਗਦੀਸ਼ ਰਾਜਾ ਨੂੰ ਘੇਰਨ ਦੀ ਵਿਉਂਤਬੰਦੀ ਬਣਾ ਕੇ ਆਈ ਵਿਰੋਧੀ ਧਿਰ ਕੋਲ ਮੇਅਰ ਦੇ ਹਮਲੇ ਦਾ ਕੋਈ ਜਵਾਬ ਨਹੀਂ ਸੀ | ਵਿਰੋਧੀ ਧਿਰ ਦੇ ਕਈ ਮੈਂਬਰ ਤਾਂ ਬਿਨਾਂ ਤਿਆਰੀ ਦੇ ਆਏ ਸਨ | ਭਾਜਪਾ ਕੌਾਸਲਰ ਵਿਰੇਸ਼ ਮਿੰਟੂ ਤਾਂ ਬਿਨਾਂ ਦਸਤਾਵੇਜ਼ਾਂ ਤੋਂ ਇਹ ਦੋਸ਼ ਲਗਾ ਬੈਠੇ ਕਿ ਸਵੀਪਿੰਗ ਪ੍ਰੋਜੈਕਟ ਵਿਚ ਲੱਖਾਂ ਦੀ ਅਦਾਇਗੀ ਕੁਝ ਸਮੇਂ ਪਹਿਲਾਂ ਹੋਈ ਹੈ, ਜਦਕਿ ਮੇਅਰ ਰਾਜਾ ਨੇ ਮਿੰਟੂ ਦੇ ਦੋਸ਼ ਦੀ ਇਹ ਕਹਿ ਕੇ ਫ਼ੂਕ ਕੱਢ ਦਿੱਤੀ ਕਿ ਅਦਾਇਗੀ ਦਿੱਤੀ ਨਹੀਂ ਸਗੋਂ ਰੋਕੀ ਗਈ ਹੈ | ਵਿਰੋਧੀ ਧਿਰ ਦੇ ਮੈਂਬਰਾਂ ਨੂੰ ਤਾਂ ਇਹੋ ਨਹੀਂ ਪਤਾ ਸੀ ਕਿ ਉਹ ਸੱਤਾਧਾਰੀਆਂ ਨੂੰ ਕਿਸ ਮੁੱਦੇ 'ਤੇ ਘੇਰਨ ਜਾ ਰਹੇ ਹਨ | ਉਂਜ ਹੁਣ ਤੱਕ ਵਿਰੋਧੀ ਧਿਰ ਦੀ ਜਗਾ ਤਾਂ ਰੋਹਨ ਸਹਿਗਲ ਵਰਗੇ ਹੋਰ ਆਗੂਆਂ ਨੇ ਕਈ ਵਿਵਾਦਾਂ ਦੇ ਮੁੱਦਿਆਂ 'ਤੇ ਡਟ ਕੇ ਸੱਤਾਧਾਰੀਆਂ ਨਾਲ ਟੱਕਰ ਲਈ ਹੈ | ਵਿਰੋਧੀ ਧਿਰ ਕਿ ਬਿਨਾਂ ਤਿਆਰੀ ਤੋਂ ਹੀ ਨਿਗਮ ਵਿਚ ਆਇਆ ਸੀ, ਇਸ ਦੀ ਕਾਫ਼ੀ ਚਰਚਾ ਰਹੀ ਸੀ |
ਮੇਅਰ ਆਏ ਰਿੰਕੂ ਦੇ ਸਮਰਥਨ 'ਚ
ਮੇਅਰ ਜਗਦੀਸ਼ ਰਾਜਾ ਨੇ ਵੈਸਟ ਹਲਕੇ ਦੇ ਵਿਧਾਇਕ ਸੁਸ਼ੀਲ ਰਿੰਕੂ ਦੇ ਹਲਕੇ ਵਿਚ ਵਾਰ-ਵਾਰ ਕਾਰਵਾਈ ਕਰਨ ਨੂੰ ਲੈ ਕੇ ਭੜਾਸ ਕੱਢਦਿਆਂ ਕਿਹਾ ਕਿ ਅਫ਼ਸਰਾਂ ਰਿੰਕੂ ਦੇ ਇਲਾਕੇ ਵਿਚ ਹੀ ਕਿਉਂ ਕਾਰਵਾਈ ਕਰ ਰਹੇ ਹਨ | ਉਨ੍ਹਾਂ ਦੇ ਨਾਲ ਬੈਠੇ ਕਮਿਸ਼ਨਰ ਦੀਪਰਵਾ ਲਾਕੜਾ ਨੇ ਚਾਹੇ ਉਸ ਵੇਲੇ ਕੋਈ ਜਵਾਬ ਨਹੀਂ ਦਿੱਤਾ ਪਰ ਬਾਅਦ ਵਿਚ ਉਨ੍ਹਾਂ ਨੂੰ ਪੁੱਛਣ 'ਤੇ ਸ੍ਰੀ ਲਾਕੜਾ ਨੇ ਦੱਸਿਆ ਕਿ ਇਸ ਤਰਾਂ ਦੀ ਕੋਈ ਗੱਲ ਨਹੀਂ ਹੈ ਕਿ ਵੈਸਟ ਹਲਕੇ ਵਿਚ ਕਾਰਵਾਈ ਕੀਤੀ ਜਾ ਰਹੀ ਹੈ |
ਮਿੱਠਾਪੁਰ ਹਲਕੇ 'ਚ ਹੋਵੇਗੀ ਕਾਰਵਾਈ
ਕਮਿਸ਼ਨਰ ਦੀਪਰਵਾ ਲਾਕੜਾ ਨੇ ਕਿਹਾ ਹੈ ਕਿ ਮਿੱਠਾਪੁਰ ਲਾਗੇ ਜਿਹੜੇ ਕਬਜ਼ੇ ਹੋਏ ਹਨ, ਉਨ੍ਹਾਂ ਨੂੰ ਨੋਟਿਸ ਜਾਰੀ ਕਰ ਦਿੱਤੇ ਗਏ ਹਨ | ਲਤੀਫਪੁੁਰਾ ਵਿਚ ਵੀ ਕਾਰਵਾਈ ਲਈ ਨਿਗਮ ਆਪਣੀ ਕਾਰਵਾਈ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਇਹ ਟਰੱਸਟ ਵਲੋਂ ਦਿੱਤੀ ਗਈ ਸਕੀਮ ਦਾ ਹਿੱਸਾ ਸੀ |

-ਗਲੋਬਲ ਕਬੱਡੀ ਲੀਗ 2018- ਸਿੰਘ ਵਾਰੀਅਰਜ਼ ਪੰਜਾਬ ਨੇ ਕੈਲੀਫੋਰਨੀਆ ਈਗਲਜ਼ ਨੂੰ 53-52 ਨਾਲ ਹਰਾਇਆ

ਜਲੰਧਰ 18 ਅਕਤੂਬਰ (ਜਤਿੰਦਰ ਸਾਬੀ)- ਗਲੋਬਲ ਕਬੱਡੀ ਲੀਗ ਵਿਚ ਮਨਜੋਤ ਸਿੰਘ ਮਾਛੀਵਾੜਾ ਦੀ ਆਖਰੀ ਸਫਲ ਰੇਡ ਸਦਕਾ ਸਿੰਘ ਵਾਰੀਅਰਜ਼ ਪੰਜਾਬ ਨੇ ਕੈਲੀਫੋਰਨੀਆ ਈਗਲਜ਼ ਨੂੰ 53-52 ਦੇ ਫ਼ਰਕ ਨਾਲ ਹਰਾ ਕੇ ਲਗਾਤਾਰ ਤੀਜੀ ਜਿੱਤ ਦਰਜ ਕੀਤੀ | ਉਲੰਪੀਅਨ ਸੁਰਜੀਤ ਹਾਕੀ ...

ਪੂਰੀ ਖ਼ਬਰ »

ਹਾਈਟੈੱਕ ਨਾਕੇ 'ਤੇ ਵਿਅਕਤੀ ਤੋਂ 22 ਲੱਖ 45 ਹਜ਼ਾਰ ਬਰਾਮਦ

ਜਲੰਧਰ, 18 ਅਕਤੂਬਰ (ਐੱਮ.ਐੱਸ. ਲੋਹੀਆ) - ਦਿਹਾਤੀ ਪੁਲਿਸ ਵਲੋਂ ਲਗਾਏ ਹਾਈਟੈੱਕ ਨਾਕਿਆਂ 'ਤੇ ਕੀਤੀ ਜਾਂਦੀ ਵਿਸ਼ੇਸ਼ ਜਾਂਚ ਦੌਰਾਨ ਸਤਲੁਜ ਪੁੱਲ 'ਤੇ ਲਗਾਏ ਨਾਕੇ ਤੋਂ ਥਾਣਾ ਫਿਲੌਰ ਦੀ ਪੁਲਿਸ ਨੇ ਇਕ ਵਿਅਕਤੀ ਕੋਲੋਂ 22,45,900 ਰੁਪਏ ਬਰਾਮਦ ਕੀਤੇ ਹਨ | ਇਸ ਸਬੰਧੀ ...

ਪੂਰੀ ਖ਼ਬਰ »

ਦੁਸਹਿਰਾ, ਦੀਵਾਲੀ ਤੇ ਗੁਰਪੁਰਬ ਮੌਕੇ ਪਟਾਖੇ ਤੇ ਆਤਿਸ਼ਬਾਜੀ ਚਲਾਉਣ ਦਾ ਸਮਾਂ

ਜਲੰਧਰ, 18 ਅਕਤੂਬਰ (ਐੱਮ.ਐੱਸ. ਲੋਹੀਆ)- ਡਿਪਟੀ ਕਮਿਸ਼ਨਰ ਪੁਲਿਸ ਪਰਮਬੀਰ ਸਿੰਘ ਪਰਮਾਰ ਨੇ ਮਿਤੀ 19-10-18 ਨੂੰ ਦੁਸਹਿਰੇ ਵਾਲੇ ਦਿਨ ਪਟਾਖੇ/ਆਤਿਸ਼ਬਾਜੀ ਚਲਾਉਣ ਦਾ ਸਮਾਂ ਸ਼ਾਮ 5 ਵਜੇ ਤੋਂ ਰਾਤ 8 ਵਜੇ ਅਤੇ ਮਿਤੀ 7-11-18 ਨੂੰ ਆ ਰਹੀ ਦੀਵਾਲੀ ਅਤੇ ਮਿਤੀ 23-11-18, 24-11-18 ਨੂੰ ...

ਪੂਰੀ ਖ਼ਬਰ »

ਛਾਉਣੀ 'ਚ ਦੁਸਹਿਰੇ ਮੌਕੇ ਰਾਵਣ, ਮੇਘਨਾਦ ਤੇ ਕੁੰਭਕਰਨ ਦੇ ਪੁਤਲੇ ਸਾੜੇ

ਜਲੰਧਰ ਛਾਉਣੀ, 18 ਅਕਤੂਬਰ (ਪਵਨ ਖਰਬੰਦਾ)- ਦੁਸਹਿਰਾ ਸਮਾਗਮ ਅੱਜ ਜਲੰਧਰ ਛਾਉਣੀ ਵਿਖੇ ਦੁਸਹਿਰਾ ਮੈਦਾਨ 'ਚ ਸ੍ਰੀ ਰਾਮ ਲੀਲਾ ਕਮੇਟੀ ਜਲੰਧਰ ਛਾਉਣੀ ਦੇ ਅਹੁਦੇਦਾਰਾਂ ਤੇ ਮੈਂਬਰਾਂ ਵਲੋਂ ਸੰਗਤ ਦੇ ਸਹਿਯੋਗ ਮਨਾਇਆ ਗਿਆ | ਇਸ ਦੌਰਾਨ ਮੁੱਖ ਮਹਿਮਾਨ ਵਜੋਂ ਪਹੁੰਚੇ ...

ਪੂਰੀ ਖ਼ਬਰ »

ਸੋਮਵਾਰ ਤੋਂ ਟੋਕਨ ਸਿਸਟਮ ਨਾਲ ਹੋਵੇਗਾ ਰਜਿਸਟਰੀਆਂ ਦਾ ਕੰਮਕਾਜ

ਜਲੰਧਰ, 18 ਅਕਤੂਬਰ (ਚੰਦੀਪ ਭੱਲਾ)-ਸੋਮਵਾਰ ਤੋਂ ਰਜਿਸਟਰੀਆਂ ਦਾ ਕੰਮ ਟੋਕਨ ਸਿਸਟਮ ਨਾਲ ਹੋਵੇਗਾ | ਇਸ ਸਬੰਧੀ ਅੱਜ ਗੱਲਬਾਤ ਕਰਦੇ ਹੋਏ ਸਬ ਰਜਿਸਟਰਾਰ ਸ੍ਰੀ ਮਨਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਨੇ ਰਜਿਸਟਰੀਆਂ ਲਈ ਸਮਾਂ ਲਿਆ ਹੋਵੇਗਾ, ਉਹ ...

ਪੂਰੀ ਖ਼ਬਰ »

ਅਕਾਲੀ ਦਲ ਦੇ ਐਸ.ਸੀ. ਵਿੰਗ ਜਲੰਧਰ ਦੇ ਅਹੁਦੇਦਾਰ ਐਲਾਨੇ

ਜਲੰਧਰ, 18 ਅਕਤੂਬਰ (ਮੇਜਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਐਸ.ਸੀ ਵਿੰਗ ਜਲੰਧਰ ਸ਼ਹਿਰੀ ਦੇ ਅਹੁਦੇਦਾਰਾਂ ਦਾ ਐਲਾਨ ਵਿੰਗ ਦੇ ਪੰਜਾਬ ਦੇ ਪ੍ਰਧਾਨ ਸ: ਗੁਲਜ਼ਾਰ ਸਿੰਘ ਰਣੀਕੇ ਨੇ ਕੀਤਾ | ਦੋਆਬਾ ਜ਼ੋਨ ਦੇ ਪ੍ਰਧਾਨ ਦਰਸ਼ਨ ਸਿੰਘ ਕੋਟ ਕਰਾਰ ਖਾਂ ਅਤੇ ਜ਼ਿਲ੍ਹਾ ...

ਪੂਰੀ ਖ਼ਬਰ »

ਪਹਿਲਾ ਇੰਟਰ ਸਕੂਲ ਟੇਬਿਲ ਟੈਨਿਸ ਟੂਰਨਾਮੈਂਟ ਅੱਜ ਤੋਂ

ਜਲੰਧਰ, 18 ਅਕਤੂਬਰ (ਜਤਿੰਦਰ ਸਾਬੀ)- ਪਹਿਲਾ ਇੰਟਰ ਸਕੂਲ ਟੇਬਿਲ ਟੈਨਿਸ ਟੂਰਨਾਮੈਂਟ ਹੰਸ ਰਾਜ ਸਟੇਡੀਅਮ ਜਲੰਧਰ ਵਿਖੇ 19 ਤੋਂ 21 ਅਕਤੂਬਰ ਤੱਕ ਕਰਵਾਇਆ ਜਾ ਰਿਹਾ ਹੈ | ਇਹ ਜਾਣਕਾਰੀ ਜ਼ਿਲ੍ਹਾ ਜਲੰਧਰ ਟੇਬਿਲ ਟੈਨਿਸ ਦੇ ਅਹੁਦੇਦਾਰਾਂ ਵਲੋਂ ਦਿੱਤੀ ਗਈ | ਉਨ੍ਹਾਂ ...

ਪੂਰੀ ਖ਼ਬਰ »

ਕਿਡਨੀ ਕਾਂਡ 'ਚ ਸਜ਼ਾ ਯਾਫ਼ਤਾ 5 ਡਾਕਟਰਾਂ ਨੂੰ ਬਰੀ ਕਰਨ 'ਤੇ ਡਾਕਟਰੀ ਖੇਮੇ 'ਚ ਤਸੱਲੀ

ਜਲੰਧਰ, 18 ਅਕਤੂਬਰ (ਮੇਜਰ ਸਿੰਘ)-2002 'ਚ ਜਲੰਧਰ ਤੇ ਅੰਮਿ੍ਤਸਰ 'ਚ ਹੋਏ ਕਿਡਨੀ ਬਦਲਣ ਦੇ ਸਕੈਂਡਲ 'ਚ 5 ਡਾਕਟਰਾਂ ਉੱਪਰ ਦਰਜ ਮੁਕੱਦਮੇ 'ਚ ਹੇਠਲੀ ਅਦਾਲਤਾਂ ਵਲੋਂ ਉਨ੍ਹਾਂ ਨੂੰ ਸੁਣਾਈ ਕੈਦ ਦੀ ਸਜ਼ਾ ਹਾਈਕੋਰਟ ਵਲੋਂ ਰੱਦ ਕਰਨ ਦੇ ਫ਼ੈਸਲੇ ਨਾਲ ਡਾਕਟਰੀ ਖੇਮੇ 'ਚ ਤਸੱਲੀ ...

ਪੂਰੀ ਖ਼ਬਰ »

-ਆਈ.ਕੇ.ਜੀ-ਪੀ.ਟੀ.ਯੂ. ਸੱਭਿਆਚਾਰਕ ਮੇਲਾ ਸਮਾਪਤ- ਡੇਵੀਏਟ ਨੇ ਕੀਤਾ ਓਵਰਆਲ ਟਰਾਫ਼ੀ 'ਤੇ ਕਬਜ਼ਾ

ਜਲੰਧਰ, 18 ਅਕਤੂਬਰ (ਰਣਜੀਤ ਸਿੰਘ ਸੋਢੀ)-ਸੀ.ਟੀ. ਗਰੁੱਪ ਆਫ਼ ਇੰਸਟੀਚਿਊਸ਼ਨਜ਼ ਸ਼ਾਹ ਕਪੂਰ ਕੈਂਪਸ ਵਿਖੇ ਚੱਲ ਰਹੇ 3 ਦਿਨਾ ਆਈ.ਕੇ.ਜੀ. ਪੰਜਾਬ ਟੈਕਨੀਕਲ ਯੂਨੀਵਰਸਿਟੀ ਨਾਰਥ ਜ਼ੋਨਲ ਯੁਵਕ ਮੇਲਾ ਸਮਾਪਤ ਹੋ ਗਿਆ | ਇਸ ਮੇਲੇ 'ਚ ਡੀ.ਏ.ਵੀ. ਇੰਸਟੀਚਿਊਟ ਆਫ਼ ...

ਪੂਰੀ ਖ਼ਬਰ »

-ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ- ਕੁਸ਼ਤੀ 'ਚ ਹਰਦੀਪ ਸਿੰਘ ਤੇ ਅਮਨ ਕੁਮਾਰ ਰਹੇ ਜੇਤੂ

ਜਲੰਧਰ, 18 ਅਕਤੂਬਰ (ਜਤਿੰਦਰ ਸਾਬੀ)- ਪੰਜਾਬ ਖੇਡ ਵਿਭਾਗ ਵਲੋਂ ਅੰਡਰ-18 ਖੇਡ ਮੁਕਾਬਲੇ ਦੇ ਕੁਸ਼ਤੀ ਗਰੀਕੋ ਰੋਮਨ ਵਰਗ ਦੇ 51 ਕਿੱਲੋ 'ਚ ਜੈ ਨੇ ਪਹਿਲਾ, ਵਿਨੇ ਨੇ ਦੂਜਾ ਤੇ ਗੁਰਪ੍ਰੀਤ ਨੇ ਤੀਜਾ, 55 ਕਿੱਲੋ 'ਚ ਹਰਦੀਪ ਸਿੰਘ ਨੇ ਪਹਿਲਾ, ਜਗਪ੍ਰੀਤ ਸਿੰਘ ਨੇ ਦੂਜਾ ਤੇ ਸੁਖਪਾਲ ...

ਪੂਰੀ ਖ਼ਬਰ »

ਟਾਕ ਜਠੇਰਿਆਂ ਦਾ ਸਾਲਾਨਾ ਮੇਲਾ 21 ਨੂੰ

ਜਲੰਧਰ, 18 ਅਕਤੂਬਰ (ਅ. ਬ.)-ਕਸ਼ਅਪ ਰਾਜਪੂਤ ਭਾਈਚਾਰੇ ਦੇ ਟਾਕ ਜਠੇਰਿਆ ਦਾ ਸਾਲਾਨਾ ਮੇਲਾ 21 ਅਕਤੂਬਰ ਦਿਨ ਐਤਵਾਰ ਨੂੰ ਪਿੰਡ ਜੰਡੀ (ਸ਼ਾਮਚੁਰਾਸੀ) ਵਿਖੇ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆ ਜਠੇਰਿਆ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮੋਹਨ ਸਿੰਘ ...

ਪੂਰੀ ਖ਼ਬਰ »

ਆਸ਼ਾ ਵਰਕਰਾਂ ਤੇ ਫੈਸਿਲੀਟੇਟਰ ਯੂਨੀਅਨ ਵਲੋਂ ਰੋਸ ਰੈਲੀ

ਜਲੰਧਰ, 18 ਅਕਤੂਬਰ (ਐੱਮ.ਐੱਸ. ਲੋਹੀਆ) - ਆਸ਼ਾ ਵਰਕਰਜ਼ ਤੇ ਫੈਸਿਲੀਟੇਟਰ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਇਕਾਈ ਵੱਲੋਂ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਆਪਣੀਆਂ ਹੱਕੀ ਮੰਗਾਂ ਅਤੇ ਆਪਣੇ ਨਵੇਂ ਇੰਸੈਂਟਿਵਾਂ ਨੂੰ ਲਾਗੂ ਕਰਵਾਉਣ ਲਈ ਅੱਜ ਸਿਵਲ ਸਰਜਨ ਦਫ਼ਤਰ ਜਲੰਧਰ ...

ਪੂਰੀ ਖ਼ਬਰ »

ਗੁਰੂ ਨਾਨਕ ਮਿਸ਼ਨ ਹਸਪਤਾਲ ਜਲੰਧਰ ਵਲੋਂ ਕਾਹਲਵਾਂ ਵਿਖੇ ਅੱਖਾਂ ਦਾ ਮੁਫ਼ਤ ਕੈਂਪ 21 ਨੂੰ

ਜਲੰਧਰ, 18 ਅਕਤੂਬਰ (ਅ.ਬ.)-ਬਰਬੀਰ ਸਿੰਘ ਸੈਣੀ ਪ੍ਰਧਾਨ ਗੁਰੂ ਨਾਨਕ ਮਿਸ਼ਨ ਹਸਪਤਾਲ ਟਰੱਸਟ ਗੁਰੂ ਨਾਨਕ ਚੌਕ ਜਲੰਧਰ ਸ਼ਹਿਰ ਸੂਚਨਾ ਦਿੰਦੇ ਹਨ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਜਲੰਧਰ ਵਲੋਂ ਬੀਬੀ ਪ੍ਰੀਤਮ ਕੌਰ ਦੀ 27ਵੀਂ ਬਰਸੀ ਤੇ ਉਨ੍ਹਾਂ ਦੀ ਯਾਦ ਵਿਚ 15ਵਾਂ ਕੈਂਪ ...

ਪੂਰੀ ਖ਼ਬਰ »

ਲੁੱਟ-ਖੋਹਾਂ ਕਰਨ ਵਾਲੇ ਅਮਰੂਦ ਗਰੋਹ ਦੇ 4 ਮੈਂਬਰ ਹਥਿਆਰਾਂ ਸਮੇਤ ਗਿ੍ਫ਼ਤਾਰ

ਜਲੰਧਰ, 18 ਅਕਤੂਬਰ (ਐੱਮ.ਐੱਸ. ਲੋਹੀਆ)-ਲੁੱਟਾਂ-ਖੋਹਾਂ ਅਤੇ ਚੋਰੀਆਂ ਕਰਨ ਵਾਲੇ ਅਮਰੂਦ ਗਰੋਹ ਦੇ 5 ਮੈਂਬਰਾਂ 'ਚੋਂ ਲਾਂਬੜਾ ਪੁਲਿਸ ਨੇ 4 ਨੂੰ ਗਿ੍ਫ਼ਤਾਰ ਕਰ ਲਿਆ ਹੈ, ਜਿਨ੍ਹਾਂ ਦੀ ਪਹਿਚਾਣ ਥਾਣਾ ਲਾਂਬੜਾ ਅਧੀਨ ਆਉਂਦੇ ਪਿੰਡ ਗਾਖ਼ਲ ਦੇ ਰਹਿਣ ਵਾਲੇ ਸੁਰਜੀਤ ਸਿੰਘ ...

ਪੂਰੀ ਖ਼ਬਰ »

ਜਲੰਧਰ ਅਦਾਲਤਨਾਮਾ

ਧੋਖਾਧੜੀ ਦੇ ਮਾਮਲੇ 'ਚ 2 ਸਾਲ ਕੈਦ ਜਲੰਧਰ, 18 ਅਕਤੂਬਰ (ਚੰਦੀਪ ਭੱਲਾ)-ਜੇ.ਐਮ.ਆਈ.ਸੀ. ਮੀਨਾਕਸ਼ੀ ਮਹਾਜਨ ਦੀ ਅਦਾਲਤ ਨੇ ਧੋਖਾਧੜੀ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਸ਼ਿਵ ਕੁਮਾਰ ਪੁੱਤਰ ਪਰਮਜੀਤ ਸਿੰਘ ਵਾਸੀ ਗਨੇਸ਼ਪੁਰ, ਥਾਣਾ ਮਹਿਤਪੁਰ, ਹੁਸ਼ਿਆਰਪੁਰ ਨੂੰ 2 ...

ਪੂਰੀ ਖ਼ਬਰ »

ਹਾਦਸੇ 'ਚ ਇਕ ਦੀ ਮੌਤ

ਗੁਰਾਇਆ, 18 ਅਕਤੂਬਰ (ਬਲਵਿੰਦਰ ਸਿੰਘ)-ਇੱਥੇ ਰੁੜਕਾ ਕਲਾਂ ਰੋਡ 'ਤੇ ਹੋਏ ਇਕ ਹਾਦਸੇ ਦੌਰਾਨ ਇਕ ਦੀ ਮੌਤ ਹੋ ਗਈ | ਮਿਲੀ ਜਾਣਕਾਰੀ ਮੁਤਾਬਿਕ ਇਕ ਟਰੈਕਟਰ ਟਰਾਲੀ ਨਾਲ ਹੋਏ ਹਾਦਸੇ 'ਚ ਸੁਖਦੇਵ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਸੰਗ ਢੇਸੀਆਂ ਦੀ ਮੌਤ ਹੋ ਗਈ | ਪੁਲਿਸ ਨੇ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ

ਕਿਸ਼ਨਗੜ੍ਹ, 18 ਅਕਤੂਬਰ (ਹਰਬੰਸ ਸਿੰਘ ਹੋਠੀ)-ਕਿਸ਼ਨਗੜ੍ਹ ਪੁਲਿਸ ਵਲੋਂ ਨਾਕੇ ਦੌਰਾਨ ਇਕ ਵਿਅਕਤੀ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ | ਕਿਸ਼ਨਗੜ੍ਹ ਪੁਲਿਸ ਚੌਕੀ ਇੰਚਾਰਜ ਏ.ਐਸ.ਆਈ. ਸੁਖਜੀਤ ਸਿੰਘ ਬੈਂਸ ਨੇ ਦੱਸਿਆ ਕਿ ਉਨ੍ਹਾਂ ...

ਪੂਰੀ ਖ਼ਬਰ »

ਚੌਥਾ ਦਰੱਖ਼ਤ ਡਿੱਗਿਆ, ਵੱਡਾ ਹਾਦਸਾ ਟਲਿਆ

ਫਿਲੌਰ, 18 ਅਕਤੂਬਰ (ਸੁਰਜੀਤ ਸਿੰਘ ਬਰਨਾਲਾ)-ਫਿਲੌਰ-ਨਵਾਂਸ਼ਹਿਰ ਬੱਸ ਅੱਡੇ 'ਤੇ ਵਣ ਵਿਭਾਗ ਦਾ ਅੱਜ ਚੌਥਾ ਦਰੱਖਤ ਡਿੱਗਿਆ | ਗੌਰਤਲਬ ਹੈ ਕਿ ਪਹਿਲਾਂ ਵੀ ਸਫੈਦੇ ਦੇ ਭਾਰੇ-ਭਾਰੇ ਦਰੱਖਤ ਡਿੱਗ ਚੁੱਕੇ ਹਨ ਪਰ ਜਾਨੀ ਨੁਕਸਾਨ ਤੋਂ ਬਚਾਅ ਰਹਿੰਦਾ ਹੈ | ਅੱਜ ਵੀ ਇਕ ਸਫੈਦੇ ...

ਪੂਰੀ ਖ਼ਬਰ »

ਕਿਸਾਨਾਂ ਦੀ ਇਕੱਤਰਤਾ 24 ਨੂੰ

ਮਹਿਤਪੁਰ, 18 ਅਕਤੂਬਰ (ਰੰਧਾਵਾ) ਦੁਆਬਾ ਕਿਸਾਨ ਯੂਨੀਅਨ ਦੇ ਮੈਂਬਰਾਂ ਦੀ ਇਕ ਹੰਗਾਮੀਂ ਇਕੱਤਰਤਾ ਯੂਨੀਅਨ ਦੇ ਪ੍ਰਧਾਨ ਸੁਖਵੰਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਕਿਸਾਨੀ ਨੂੰ ਪਰਾਲੀ ਸੰਭਾਲਣ ਵਰਗੀਆਂ ਤੇ ਹੋਰ ...

ਪੂਰੀ ਖ਼ਬਰ »

ਜਵਾਹਰ ਨਵੋਦਿਆ ਵਿਦਿਆਲਿਆ 'ਚ ਦਾਖ਼ਲੇ ਲਈ ਆਨਲਾਈਨ ਪ੍ਰਕਿਰਿਆ ਸ਼ੁਰੂ

ਮਲਸੀਆਂ, 18 ਅਕਤੂਬਰ (ਸੁਖਦੀਪ ਸਿੰਘ)- ਜਵਾਹਰ ਨਵੋਦਿਆ ਵਿਦਿਆਲਿਆ ਤਲਵੰਡੀ ਮਾਧੋ (ਜਲੰਧਰ) ਵਿਚ 9ਵੀਂ ਜਮਾਤ 'ਚ ਖਾਲੀ ਪਈਆਂ ਸੀਟਾਂ ਭਰਨ ਲਈ ਦਾਖਲਾ ਪ੍ਰਵੇਸ਼ ਪ੍ਰੀਖਿਆ 2 ਫਰਵਰੀ 2019 ਨੂੰ ਇਸੇ ਵਿਦਿਆਲਿਆ ਵਿਚ ਲਈ ਜਾਵੇਗੀ, ਜਿਸ ਸਬੰਧੀ ਆਨਲਾਈਨ ਦਾਖਲਾ ਫਾਰਮ ਭਰਨ ਦੀ ...

ਪੂਰੀ ਖ਼ਬਰ »

ਚੋਰਾਂ ਨੇ ਹਜ਼ਾਰਾਂ ਰੁਪਏ ਦਾ ਤਾਂਬਾ ਕੀਤਾ ਚੋਰੀ

ਕਰਤਾਰਪੁਰ, 18 ਅਕਤੂਬਰ (ਜਸਵੰਤ ਵਰਮਾ, ਧੀਰਪੁਰ)-ਸਥਾਨਕ ਨਗਰ ਸੁਧਾਰ ਟਰੱਸਟ ਕਰਤਾਰਪੁਰ ਵਿਖੇ ਨਵੇਂ ਖੁੱਲ੍ਹ ਰਹੇ ਬੀ.ਐਸ.ਆਈ.ਐਮ. ਆਈਲੈਟਸ ਸੈਂਟਰ ਤੋਂ ਚੋਰ ਹਜ਼ਾਰਾਂ ਰੁਪਏ ਦਾ ਤਾਂਬਾ ਚੋਰੀ ਕਰ ਲੈ ਗਏ | ਇਸ ਸਬੰਧ ਵਿਚ ਆਈਲੈਸਟ ਸੈਂਟਰ ਦੇ ਈਸ਼ਾਨ ਉਹਰੀ ਨੇ ਦੱਸਿਆ ਕਿ ...

ਪੂਰੀ ਖ਼ਬਰ »

ਸੰਤ ਕਰਤਾਰ ਸਿੰਘ ਤੇ ਸੰਤ ਭਾਗ ਸਿੰਘ ਦੀ ਬਰਸੀ ਸਬੰਧੀ ਧਾਰਮਿਕ ਦੀਵਾਨ

ਲੋਹੀਆਂ ਖਾਸ, 18 ਅਕਤੂਬਰ (ਦਿਲਬਾਗ ਸਿੰਘ)- ਗੁਰਦੁਆਰਾ ਧਰਮਸ਼ਾਲਾ ਟਾਹਲੀ ਸਾਹਿਬ ਗਿੱਦੜਪਿੰਡੀ (ਜਲੰਧਰ) ਵਿਖੇ ਸੰਤ ਬਾਬਾ ਕਰਤਾਰ ਸਿੰਘ ਅਤੇ ਸੰਤ ਬਾਬਾ ਭਾਗ ਸਿੰਘ ਕਾਰ ਸੇਵਾ ਵਾਲਿਆਂ ਦੀ ਬਰਸੀ ਸ਼ਰਧਾ ਨਾਲ ਮਨਾਈ ਗਈ | ਗੁਰਦੁਆਰਾ ਪ੍ਰਬੰਧਕ ਕਮੇਟੀ, ਪ੍ਰਵਾਸੀ ...

ਪੂਰੀ ਖ਼ਬਰ »

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਲੋਹੀਆਂ 'ਚ ਰੋਕੀਆਂ ਰੇਲ ਗੱਡੀਆਂ

ਲੋਹੀਆਂ ਖਾਸ, 18 ਅਕਤੂਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਬਲਵਿੰਦਰ ਸਿੰਘ ਵਿੱਕੀ)- ਸੂਬਾ ਪ੍ਰਧਾਨ ਸਤਨਾਂਅ ਸਿੰਘ ਪੰਨੂੰ ਦੀ ਸਰਪ੍ਰਸਤੀ ਹੇਠ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ 'ਤੇ ਪੂਰੇ ਪੰਜਾਬ 'ਚ ਰੇਲਾਂ ਰੋਕਣ ਦੇ ਐਲਾਨ ਦੌਰਾਨ ਲੋਹੀਆਂ 'ਚ ਵੀ ਕਮੇਟੀ ਦੇ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਸਮੇਤ ਔਰਤ ਕਾਬੂ

ਲੋਹੀਆਂ ਖਾਸ, 18 ਅਕਤੂਬਰ (ਦਿਲਬਾਗ ਸਿੰਘ, ਗੁਰਪਾਲ ਸਿੰਘ ਸ਼ਤਾਬਗੜ੍ਹ)- ਲੋਹੀਆਂ ਖਾਸ ਥਾਣੇ ਦੀ ਪੁਲਿਸ ਵਲੋਂ 100 ਨਸ਼ੀਲੀਆਂ ਗੋਲੀਆਂ ਸਮੇਤ ਇਕ ਔਰਤ ਨੂੰ ਗਿ੍ਫ਼ਤਾਰ ਕੀਤੇ ਜਾਣ ਦੀ ਖ਼ਬਰ ਹੈ | ਇਸ ਸਬੰਧੀ ਮੁੱਖ ਥਾਣਾ ਅਫ਼ਸਰ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਏ.ਐੱਸ.ਆਈ. ...

ਪੂਰੀ ਖ਼ਬਰ »

ਦੰਦ ਸੰਭਾਲ ਪੰਦ੍ਹਰਵਾੜੇ ਦੌਰਾਨ 350 ਮਰੀਜ਼ਾਂ ਨੇ ਲਿਆ ਲਾਹਾ

ਮਹਿਤਪੁਰ, 18 ਅਕਤੂਬਰ (ਰੰਧਾਵਾ)- ਸਿਵਲ ਸਰਜਾਨ ਡਾ. ਰਾਜੇਸ਼ ਕੁਮਾਰ ਤੇ ਡਾ. ਗੁਰਿੰਦਰ ਕੌਰ ਜ਼ਿਲ੍ਹਾ ਡੈਂਟਲ ਸਿਹਤ ਅਫਸਰ ਦੀਆਂ ਹਿਦਾਇਤਾਂ ਤੇ ਡਾ: ਕੁਲਵਿੰਦਰ ਕੌਰ ਐਸ.ਐਮ.ਓ. ਮੁੱਢਲਾ ਸਿਹਤ ਕੇਂਦਰ ਮਹਿਤਪੁਰ ਦੀ ਅਗਵਾਈ ਹੇਠ ਮੁੱਢਲਾ ਸਿਹਤ ਕੇਂਦਰ ਮਹਿਤਪੁਰ ਵਿਖੇ ...

ਪੂਰੀ ਖ਼ਬਰ »

ਪੰਜਾਬ ਫੁੱਟਬਾਲ ਲੀਗ ਅੰਡਰ-17 ਵਾਈ. ਐੱਫ. ਸੀ. ਦੀ ਟੀਮ ਦਾ ਸ਼ਾਨਦਾਰ ਪ੍ਰਦਰਸ਼ਨ

ਰੁੜਕਾ ਕਲਾਂ, 18 ਅਕਤੂਬਰ (ਦਵਿੰਦਰ ਸਿੰਘ ਖ਼ਾਲਸਾ)- ਪੰਜਾਬ ਫੁੱਟਬਾਲ ਫੈਡਰੇਸ਼ਨ ਵਲੋਂ ਫੁੱਟਬਾਲ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਪੰਜਾਬ ਪੱਧਰ ਤੇ ਟੀਮਾਂ ਨੂੰ ਵੱਖ-ਵੱਖ ਪੱਧਰ 'ਤੇ ਵੰਡ ਕੇ ਲੀਗ ਚਲਾਈ ਜਾ ਰਹੀ ਹੈ, ਜਿਸ ਵਿਚ ਕਾਲਜ ਪੱਧਰ, ਕਲੱਬ ਅਤੇ ਅਕਾਦਮੀਆਂ ਦੀਆਂ ...

ਪੂਰੀ ਖ਼ਬਰ »

ਗੁਰੂ ਨਾਨਕ ਮਿਸ਼ਨ ਹਸਪਤਾਲ ਜਲੰਧਰ ਵਲੋਂ ਕਾਹਲਵਾਂ ਵਿਖੇ ਅੱਖਾਂ ਦਾ ਮੁਫ਼ਤ ਕੈਂਪ 21 ਨੂੰ

ਜਲੰਧਰ, 18 ਅਕਤੂਬਰ (ਅ.ਬ.)-ਬਰਬੀਰ ਸਿੰਘ ਸੈਣੀ ਪ੍ਰਧਾਨ ਗੁਰੂ ਨਾਨਕ ਮਿਸ਼ਨ ਹਸਪਤਾਲ ਟਰੱਸਟ ਗੁਰੂ ਨਾਨਕ ਚੌਕ ਜਲੰਧਰ ਸ਼ਹਿਰ ਸੂਚਨਾ ਦਿੰਦੇ ਹਨ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਜਲੰਧਰ ਵਲੋਂ ਬੀਬੀ ਪ੍ਰੀਤਮ ਕੌਰ ਦੀ 27ਵੀਂ ਬਰਸੀ ਤੇ ਉਨ੍ਹਾਂ ਦੀ ਯਾਦ ਵਿਚ 15ਵਾਂ ਕੈਂਪ ...

ਪੂਰੀ ਖ਼ਬਰ »

ਦੁਸਹਿਰੇ ਤੋਂ ਪਹਿਲਾਂ 'ਰਾਮਲੀਲ੍ਹਾ ਰਾਤ' ਦਾ ਲਾਡੀ ਸ਼ੇਰੋਵਾਲੀਆ ਵਲੋਂ ਉਦਘਾਟਨ

ਲੋਹੀਆਂ ਖਾਸ, 18 ਅਕਤੂਬਰ (ਗੁਰਪਾਲ ਸਿੰਘ ਸ਼ਤਾਬਗੜ੍ਹ)- ਰਾਮ ਕਥਾ ਸਮੇਤ ਸਾਰੇ ਧਰਮ ਮਨੁੱਖਤਾ ਨੂੰ ਰਲ ਮਿਲ ਕੇ ਰਹਿਣ ਦਾ ਉਪਦੇਸ਼ ਦਿੰਦੇ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਾਟਾਵਾ ਕੁੰਦਨ ਲਾਲ ਰਾਮ ਲੀਲਾ ਕਲੱਬ ਲੋਹੀਆਂ ਖਾਸ ਵਲੋਂ ਗੀਤਾ ਭਵਨ ਵਿਖੇ ਕਰਵਾਈ ਜਾ ਰਹੀ ...

ਪੂਰੀ ਖ਼ਬਰ »

ਪਿੰਡ ਡੱਲੀ ਦੀਆਂ ਦਰਜਨਾਂ ਮੋਟਰਾਂ ਤੋਂ ਤਾਰਾਂ ਚੋਰੀ

ਭੋਗਪੁਰ, 18 ਅਕਤੂਬਰ (ਕਮਲਜੀਤ ਸਿੰਘ ਡੱਲੀ)- ਬੀਤੀ ਰਾਤ ਡੱਲੀ ਪਿੰਡ ਦੇ ਖੇਤਾਂ ਵਿਚ ਜ਼ਿੰਮੀਦਾਰਾਂ ਦੀਆਂ ਦਰਜਨਾਂ ਮੋਟਰਾਂ ਤੋਂ ਚੋਰਾਂ ਵੱਲੋਂ ਤਾਰਾਂ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਜਿਥੇ ਬੀਤੀ ਰਾਤ ਕਿਸਾਨ ਅਮਰਜੀਤ ...

ਪੂਰੀ ਖ਼ਬਰ »

ਮੋਟਰ ਸੜਨ ਕਾਰਨ ਪਾਣੀ ਦੀ ਕਿੱਲਤ

ਬਿਲਗਾ, 18 ਅਕਤੂਬਰ (ਰਾਜਿੰਦਰ ਸਿੰਘ ਬਿਲਗਾ)- ਸਥਾਨਕ ਮੁਹੱਲਾ ਪੱਤੀ ਭੱਟੀ 'ਚ ਸਥਿਤ ਵਾਟਰ ਸਪਲਾਈ ਦੇ ਟਿਊਬਵੈੱਲ ਦੀ ਮੋਟਰ ਸੜਨ ਕਾਰਨ ਪਾਣੀ ਨੂੰ ਲੈ ਕੇ ਲੋਕਾਂ 'ਚ ਹਾਹਾਕਾਰ ਮੱਚੀ ਹੋਈ ਹੈ | ਦੇਖਿਆ ਗਿਆ ਹੈ ਤਿੰਨ ਮੁਹੱਲਿਆਂ ਜਿਨ੍ਹਾਂ ਵਿਚ ਪੱਤੀ ਭੋਜਾ, ਪੱਤੀ ਭੱਟੀ ...

ਪੂਰੀ ਖ਼ਬਰ »

ਕਮੇਟੀ ਦੀ ਧੜੇਬੰਦੀ ਕਾਰਨ ਵਿਕਾਸ ਦੀ ਰਫ਼ਤਾਰ ਮੱਠੀ ਅਨੇਕਾਂ ਸਮੱਸਿਆਵਾਂ 'ਚ ਘਿਰਿਆ ਇਤਿਹਾਸਿਕ ਕਸਬਾ ਬਿਲਗਾ

ਬਿਲਗਾ, 18 ਅਕਤੂਬਰ (ਰਾਜਿੰਦਰ ਸਿੰਘ ਬਿਲਗਾ)-ਇਤਿਹਾਸਕ ਅਤੇ ਦੇਸ਼ ਭਗਤਾਂ ਦੇ ਨਾਂਅ ਨਾਲ ਜਾਣਿਆ ਜਾਂਦਾ ਕਸਬਾ ਬਿਲਗਾ ਅੱਜ ਅਨੇਕਾਂ ਸਮੱਸਿਆ ਵਿਚ ਘਿਰਿਆ ਹੋਣ ਕਰਕੇ ਨਗਰ ਵਾਸੀ ਕਈ ਮੁਸ਼ਕਿਲਾਂ ਵਿਚ ਹੈ | ਭਾਂਵੇ 10 ਮਹੀਨੇ ਪਹਿਲਾਂ ਨਗਰ ਵਾਸੀਆਂ ਵਲੋਂ ਨਗਰ ਕਮੇਟੀ ਦੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX