ਤਾਜਾ ਖ਼ਬਰਾਂ


ਭਾਖੜਾ ਨਹਿਰ 'ਚ ਬੰਬ ਦੀ ਅਫ਼ਵਾਹ ਦੇ ਚੱਲਦਿਆਂ ਫ਼ੌਜ ਦਾ ਗੁਪਤ ਨਿਰੀਖਣ
. . .  54 minutes ago
ਫ਼ਤਿਹਗੜ੍ਹ ਸਾਹਿਬ ,19 ਜਨਵਰੀ { ਜਤਿੰਦਰ ਸਿੰਘ ਰਾਠੌਰ } - ਭਾਖੜਾ ਨਹਿਰ 'ਚ ਬੰਬ ਦੀ ਅਫ਼ਵਾਹ ਦੇ ਚੱਲਦਿਆਂ ਫ਼ੌਜ ਦਾ ਗੁਪਤ ਨਿਰੀਖਣ ਕੀਤਾ ਗਿਆ। ਇਸ ਮੌਕੇ 'ਤੇ ਮੀਡੀਆ ਨੂੰ ਦੂਰ ਰੱਖਿਆ ਗਿਆ।
ਹਿਮਾਚਲ 'ਚ ਬੱਸ ਪਲਟਣ ਕਾਰਨ 17 ਵਿਦਿਆਰਥੀ ਜ਼ਖਮੀ
. . .  about 2 hours ago
ਹਮੀਰਪੁਰ, 19 ਜਨਵਰੀ - ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ 'ਚ ਇਕ ਸਕੂਲ ਬੱਸ ਦੇ ਪਲਟ ਜਾਣ ਕਾਰਨ 17 ਵਿਦਿਆਰਥੀ ਜ਼ਖਮੀ ਹੋ ਗਏ। ਇਕ ਨਿੱਜੀ ਬੱਸ ਬੱਚਿਆਂ ਨੂੰ ਸਕੂਲ ਲੈ ਕੇ ਜਾ ਰਹੀ ਸੀ।
ਰਾਹੁਲ ਦੇ ਸ਼ਕਤੀ ਪ੍ਰਾਜੈਕਟ ਦੀ ਪੰਜਾਬ 'ਚ ਕੈਪਟਨ ਵਲੋਂ ਸ਼ੁਰੂਆਤ
. . .  about 3 hours ago
ਚੰਡੀਗੜ੍ਹ, 19 ਜਨਵਰੀ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਦੇ ਸ਼ਕਤੀ ਪ੍ਰਾਜੈਕਟ ਨੂੰ ਅੱਜ ਇਥੇ ਲਾਂਚ ਕੀਤਾ ਗਿਆ। ਇਸ ਦਾ ਮਕਸਦ ਮਈ ਵਿਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਲਈ ਸੂਬੇ ਦੇ ਪਾਰਟੀ ਵਰਕਰਾਂ...
ਦਿਸ਼ਾਂਤ ਨੇ ਜੇ.ਈ.ਈ.ਮੇਨਜ਼ ਪ੍ਰੀਖਿਆ ਵਿਚ ਹਾਸਲ ਕੀਤੇ 99.99 ਫ਼ੀਸਦੀ ਅੰਕ
. . .  about 3 hours ago
ਚੰਡੀਗੜ੍ਹ, 19 ਜਨਵਰੀ (ਮਨਜੋਤ) - ਦਿਸ਼ਾਂਤ ਜਿੰਦਲ ਨੇ ਜੇ.ਈ.ਈ. ਮੇਨਜ਼ ਪ੍ਰੀਖਿਆ ਵਿਚ 99.99 ਫ਼ੀਸਦੀ ਅੰਕ ਹਾਸਲ ਕੀਤੇ...
ਪਸ਼ੂ ਪਾਲਣ ਵਿਭਾਗ ਸ਼ੁਰੂ ਕਰੇਗਾ ਮੋਬਾਈਲ ਡਿਸਪੈਂਸਰੀ -ਬਲਵੀਰ ਸਿੰਘ ਸਿੱਧੂ
. . .  about 4 hours ago
ਗੜ੍ਹਸ਼ੰਕਰ, 19 ਜਨਵਰੀ (ਧਾਲੀਵਾਲ)- ਪਸ਼ੂ ਪਾਲਣ ਵਿਭਾਗ ਵਲੋਂ ਪਿੰਡ-ਪਿੰਡ ਜਾ ਕੇ ਪਸ਼ੂਆਂ ਦੇ ਇਲਾਜ ਲਈ ਮੋਬਾਈਲ ਡਿਸਪੈਂਸਰੀ ਦਾ ਪ੍ਰਾਜੈਕਟ ਜਲਦ ਹੀ ਸ਼ੁਰੂ ਕੀਤਾ ਜਾ ਰਿਹਾ ਹੈ। ਡਾਕਟਰ ਤੇ ਹੋਰ ਸਟਾਫ਼ ਤੇ ਸਹੂਲਤਾਂ ਨਾਲ ਲੈਸ ਮੋਬਾਈਲ ਡਿਸਪੈਂਸਰੀ ਵੱਲੋਂ ਪਿੰਡ-ਪਿੰਡ...
ਮੋਟਰਸਾਈਕਲਾਂ ਦੀ ਟੱਕਰ ਵਿਚ ਦੋ ਵਿਅਕਤੀਆਂ ਦੀ ਮੌਤ, ਇਕ ਗੰਭੀਰ ਜ਼ਖ਼ਮੀ
. . .  about 5 hours ago
ਬਰਨਾਲਾ, 19 ਜਨਵਰੀ (ਧਰਮਪਾਲ ਸਿੰਘ)-ਪਿੰਡ ਠੀਕਰੀਵਾਲ ਤੋਂ ਚੁਹਾਣਕੇ ਖ਼ੁਰਦ ਨੂੰ ਜਾਂਦੀ ਸੜਕ 'ਤੇ ਹੋਈ ਮੋਟਰਸਾਈਕਲਾਂ ਦੀ ਆਹਮੋ ਸਾਹਮਣੇ ਟੱਕਰ ਵਿਚ ਮੋਟਰਸਾਈਕਲ 'ਤੇ ਸਵਾਰ ਦੋਵੇਂ ਚਾਲਕਾਂ ਦੀ ਮੌਤ ਹੋ ਗਈ। ਜਦਕਿ ਇਕ ਨੌਜਵਾਨ ਗੰਭੀਰ ਜ਼ਖ਼ਮੀ...
ਸੰਗਰੂਰ ਅਦਾਲਤ 'ਚ ਹੋਵੇਗੀ ਬੇਅਦਬੀ ਮਾਮਲੇ ਦੀ ਸੁਣਵਾਈ
. . .  about 5 hours ago
ਸੰਗਰੂਰ, 19 ਜਨਵਰੀ (ਧੀਰਜ ਪਸ਼ੋਰੀਆ)- ਢਾਈ-ਕੁ ਸਾਲ ਪਹਿਲਾਂ ਮਲੇਰਕੋਟਲਾ ਵਿਖੇ ਧਾਰਮਿਕ ਗ੍ਰੰਥ ਕੁਰਾਨ-ਏ-ਸ਼ਰੀਫ ਦੀ ਬੇਅਦਬੀ ਦੀਆਂ ਵਾਪਰੀਆਂ ਘਟਨਾਵਾਂ ਦੇ ਸੰਬੰਧ 'ਚ ਮਲੇਰਕੋਟਲਾ ਥਾਣਾ ਵਿਖੇ ਦਰਜ ਮਾਮਲੇ ਦੀ ਸੁਣਵਾਈ ਹੁਣ ਸੰਗਰੂਰ ਅਦਾਲਤ ਵਿਖੇ ਹੋਵੇਗੀ। ਮਾਮਲੇ...
ਪ੍ਰਧਾਨ ਮੰਤਰੀ ਮੋਦੀ ਨੂੰ ਹਟਾਉਣਾ ਹੈ ਕੋਲਕਾਤਾ 'ਚ ਹੋਈ ਮਹਾਂ ਰੈਲੀ ਦਾ ਏਜੰਡਾ- ਰਵਿ ਸ਼ੰਕਰ ਪ੍ਰਸਾਦ
. . .  about 5 hours ago
ਕੋਲਕਾਤਾ, 19 ਜਨਵਰੀ- ਕੋਲਕਾਤਾ 'ਚ ਵਿਰੋਧੀ ਰੈਲੀ 'ਤੇ ਬੋਲਦਿਆਂ ਕੇਂਦਰੀ ਮੰਤਰੀ ਰਵਿ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਜਿਹੜੇ ਅੱਖਾਂ 'ਚ ਅੱਖਾਂ ਪਾ ਕੇ ਨਹੀਂ ਦੇਖ ਸਕਦੇ ਅਤੇ ਉਹ ਅੱਜ ਇਕ ਮੰਚ 'ਤੇ ਇਕੱਠੇ ਹੋਏ ਹਨ। ਉਨ੍ਹਾਂ ਕਿਹਾ ਕਿ ਰੈਲੀ 'ਚ ਵੱਖ-ਵੱਖ ਪਾਰਟੀਆਂ ਦੇ ....
ਅਕਾਲੀ ਭਾਜਪਾ ਅਤੇ ਕਾਂਗਰਸ ਦੀਆਂ ਸਰਕਾਰਾਂ ਨੇ ਕਿਸਾਨਾਂ ਨੂੰ ਕੀਤਾ ਕੰਗਾਲ- ਸਿਮਰਨਜੀਤ ਬੈਂਸ
. . .  about 5 hours ago
ਖੇਮਕਰਨ, 19 ਜਨਵਰੀ (ਸੰਦੀਪ ਮਹਿਤਾ) - ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਕਿਸਾਨਾਂ ਦਾ ਦਰਦ ਜਾਣਨ ਲਈ ਸਰਹੱਦੀ ਕਸਬਾ ਖੇਮਕਰਨ ਵਿਖੇ ਪਹੁੰਚੇ। ਇਸ ਮੌਕੇ ਸਿਮਰਨਜੀਤ ਸਿੰਘ ਬੈਂਸ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ......
ਰੋਪੜ ਪੁਲਿਸ ਨੇ ਪੰਜਾਬ 'ਚ ਫ਼ੌਜ ਦੀ ਭਰਤੀ ਘੋਟਾਲੇ ਦਾ ਖ਼ੁਲਾਸਾ ਕਰਦਿਆਂ 5 ਵਿਅਕਤੀਆਂ ਨੂੰ ਕੀਤਾ ਕਾਬੂ
. . .  about 5 hours ago
ਚੰਡੀਗੜ੍ਹ, 19 ਜਨਵਰੀ- ਰੋਪੜ ਪੁਲਿਸ ਨੇ ਪੰਜਾਬ 'ਚ ਫ਼ੌਜ ਭਰਤੀ ਘੋਟਾਲੇ ਦਾ ਖ਼ੁਲਾਸਾ ਕਰਦਿਆਂ ਹੋਇਆਂ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਰਕਾਰ ਬੁਲਾਰੇ ਨੇ ਦਸਿਆ ਕਿ ਇਨ੍ਹਾਂ ਪਾਸੋਂ ਪੁਲਿਸ ਨੇ 29 ਆਧਾਰ ਕਾਰਡ ਅਤੇ ....
ਨੈਸ਼ਨਲ ਮਿਊਜ਼ੀਅਮ ਫ਼ਾਰ ਇੰਡੀਅਨ ਸਿਨੇਮਾ ਦਾ ਉਦਘਾਟਨ ਕਰਨ ਪਹੁੰਚੇ ਮੋਦੀ
. . .  about 6 hours ago
ਮੁੰਬਈ, 19 ਜਨਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੈਸ਼ਨਲ ਮਿਊਜ਼ੀਅਮ ਫ਼ਾਰ ਇੰਡੀਅਨ ਸਿਨੇਮਾ (ਐਨ.ਐਮ.ਆਈ.ਸੀ) ਦਾ ਉਦਘਾਟਨ ਕਰਨ ਲਈ ਮੁੰਬਈ ਪਹੁੰਚੇ ....
ਆਈ.ਆਰ.ਸੀ.ਟੀ.ਸੀ. ਮਾਮਲੇ 'ਚ ਲਾਲੂ ਪ੍ਰਸਾਦ ਯਾਦਵ ਨੂੰ ਮਿਲੀ ਜ਼ਮਾਨਤ
. . .  about 6 hours ago
ਨਵੀਂ ਦਿੱਲੀ, 19 ਜਨਵਰੀ- ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਸਾਬਕਾ ਕੇਂਦਰੀ ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ ਨੂੰ ਆਈ.ਆਰ.ਸੀ.ਟੀ.ਸੀ. ਮਾਮਲੇ 'ਚ ਸੀ.ਬੀ.ਆਈ. ਵੱਲੋਂ ਦਾਇਰ ਕੇਸ 'ਚ ਜ਼ਮਾਨਤ ਦੇ ਦਿੱਤੀ ....
ਈ. ਡੀ. ਵਲੋਂ ਜ਼ਾਕਿਰ ਨਾਇਕ ਦੇ ਪਰਿਵਾਰ ਦੀ ਜਾਇਦਾਦ ਅਟੈਚ
. . .  about 6 hours ago
ਨਵੀਂ ਦਿੱਲੀ, 19 ਜਨਵਰੀ- ਵਿਵਾਦਤ ਇਸਲਾਮੀ ਪ੍ਰਚਾਰਕ ਜ਼ਾਕਿਰ ਨਾਇਕ ਵਿਰੁੱਧ ਮਨੀ ਲਾਂਡਰਿੰਗ ਜਾਂਚ ਦੇ ਸੰਬੰਧ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ 16.40 ਕਰੋੜ ਰੁਪਏ ਦੀ ਜਾਇਦਾਦ ਅਟੈਚ ਕੀਤੀ ਹੈ। ਇਸ ਸੰਬੰਧੀ ਇੱਕ ਬਿਆਨ 'ਚ ਈ. ਡੀ. ਨੇ ਕਿਹਾ.....
ਜੇਕਰ ਮੌਸਮ ਬਦਲ ਸਕਦਾ ਹੈ ਤਾਂ ਭਾਜਪਾ ਦੀ ਸਰਕਾਰ ਕਿਉਂ ਨਹੀ - ਮਮਤਾ ਬੈਨਰਜੀ
. . .  about 7 hours ago
ਕੋਲਕਾਤਾ, 19 ਜਨਵਰੀ- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੋਲਕਾਤਾ 'ਚ ਹੋ ਰਹੀ ਮਹਾਂ ਰੈਲੀ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਇਸ ਰੈਲੀ 'ਚ 23 ਤੋਂ 26 ਪਾਰਟੀਆਂ ਇਕੱਠੀਆਂ ਹੋਈਆਂ ਹਨ। ਉਨ੍ਹਾਂ ਨੇ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ....
ਕਾਰ ਦੇ ਟਰੱਕ ਨਾਲ ਟਕਰਾਉਣ ਕਾਰਨ ਚਾਰ ਨੌਜਵਾਨਾਂ ਦੀ ਮੌਤ
. . .  about 7 hours ago
ਜੈਪੁਰ, 19 ਜਨਵਰੀ- ਰਾਜਸਥਾਨ ਦੇ ਬੀਕਾਨੇਰ ਜ਼ਿਲ੍ਹੇ ਦੇ ਨੋਖਾ ਥਾਣਾ ਖੇਤਰ 'ਚ ਬੀਤੀ ਰਾਤ ਇੱਕ ਕਾਰ ਦੇ ਟਰੱਕ ਨਾਲ ਟਕਰਾਅ ਜਾਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ। ਪੁਲਿਸ ਸੂਤਰਾਂ ਨੇ ਦੱਸਿਆ ਕਿ ਬੀਕਾਨੇਰ ਦੇ ਮੁਕਤਾਪ੍ਰਸਾਦ ਖੇਤਰ ਦੇ ਰਹਿਣ ਵਾਲੇ ਚਾਰ...
ਭਾਰਤ ਖ਼ਿਲਾਫ਼ ਜੋ ਕੰਮ ਪਾਕਿ ਨਹੀਂ ਕਰ ਸਕਿਆ ਉਹ ਮੋਦੀ ਨੇ 5 ਸਾਲਾਂ 'ਚ ਕਰ ਦਿੱਤਾ- ਕੇਜਰੀਵਾਲ
. . .  about 7 hours ago
ਮਹਾਂ ਗਠਜੋੜ 'ਮੋਦੀ' ਵਿਰੁੱਧ ਨਹੀਂ, ਦੇਸ਼ ਦੀ ਜਨਤਾ ਦੇ ਖ਼ਿਲਾਫ਼ ਹੈ- ਪ੍ਰਧਾਨ ਮੰਤਰੀ ਮੋਦੀ
. . .  about 8 hours ago
ਸੜਕ ਹਾਦਸੇ 'ਚ ਸਾਈਕਲ ਸਵਾਰ ਬਜ਼ੁਰਗ ਦੀ ਮੌਤ
. . .  about 7 hours ago
ਕੈਪਟਨ ਦੀ ਬਜਾਏ ਕੇਂਦਰ ਦੇ ਹੱਥ 'ਚ ਹੈ ਪੰਜਾਬ ਸਰਕਾਰ ਦੀ ਕਮਾਨ -ਖਹਿਰਾ
. . .  about 8 hours ago
ਸਬਰੀਮਾਲਾ ਮੰਦਰ ਦੇ ਦਰਸ਼ਨ ਕਰਨ ਪਹੁੰਚੀਆਂ ਔਰਤਾਂ ਪ੍ਰਦਰਸ਼ਨ ਦੇਖ ਪਰਤੀਆਂ ਵਾਪਸ
. . .  about 8 hours ago
ਮਹਾਂ ਰੈਲੀ: ਮੋਦੀ ਸਰਕਾਰ ਦੇ ਰਾਜ 'ਚ ਬੇਰੁਜ਼ਗਾਰੀ 'ਚ ਹੋਇਆ ਵਾਧਾ- ਐਮ.ਕੇ. ਸਟਾਲਿਨ
. . .  about 8 hours ago
ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਯੇਦੀਯੁਰੱਪਾ ਨੇ ਰਾਜਨਾਥ ਸਿੰਘ ਨਾਲ ਕੀਤੀ ਮੁਲਾਕਾਤ
. . .  about 9 hours ago
ਚੋਣਾਂ ਦੀ ਰੰਜਸ਼ ਕਾਰਨ ਇੱਕ ਪਰਿਵਾਰ 'ਤੇ ਗੋਲੀ ਬਾਰੀ, 3 ਗੰਭੀਰ ਜ਼ਖ਼ਮੀ
. . .  about 9 hours ago
ਸੁੱਚਾ ਸਿੰਘ ਛੋਟੋਪੁਰ ਦੀ ਅਗਵਾਈ 'ਚ ਹੋਈ 'ਆਪਣਾ ਪੰਜਾਬ ਪਾਰਟੀ' ਦੀ ਮੀਟਿੰਗ
. . .  about 9 hours ago
ਵਿਧਾਇਕ ਜਸਵਿੰਦਰ ਸਿੰਘ ਸੰਧੂ ਦਾ ਹੋਇਆ ਦਿਹਾਂਤ
. . .  about 9 hours ago
ਮੋਦੀ ਨੇ ਗੁਜਰਾਤ 'ਚ ਕੀਤਾ ਐੱਲ. ਐਂਡ. ਟੀ. ਆਰਮਡ ਸਿਸਟਮ ਕੰਪਲੈਕਸ ਦਾ ਉਦਘਾਟਨ
. . .  about 10 hours ago
ਬਰਫ਼ਬਾਰੀ ਕਾਰਨ ਸ੍ਰੀਨਗਰ 'ਚ ਪ੍ਰਭਾਵਿਤ ਹੋਈਆਂ ਉਡਾਣਾਂ
. . .  about 10 hours ago
ਖਹਿਰਾ ਦੀ ਅਗਵਾਈ 'ਚ ਹੋਈ ਪੰਜਾਬੀ ਏਕਤਾ ਪਾਰਟੀ ਦੀ ਸੂਬਾ ਪੱਧਰੀ ਮੀਟਿੰਗ
. . .  about 10 hours ago
ਦੱਖਣੀ ਭਾਰਤ 'ਤੇ ਹਮਲੇ ਦੀ ਸਾਜ਼ਿਸ਼ ਨਾਕਾਮ, ਤਿੰਨ ਗ੍ਰਿਫ਼ਤਾਰ
. . .  about 10 hours ago
ਲਾਲੂ ਪ੍ਰਸਾਦ ਯਾਦਵ ਦੀ ਜ਼ਮਾਨਤ ਅਰਜ਼ੀ 'ਤੇ 28 ਜਨਵਰੀ ਨੂੰ ਹੋਵੇਗੀ ਸੁਣਵਾਈ
. . .  about 10 hours ago
ਭਾਜਪਾ ਵਿਰੁੱਧ ਕੀਤੀ ਜਾ ਰਹੀ ਮਹਾਂ ਰੈਲੀ 'ਚ ਪਹੁੰਚੀ ਮਮਤਾ ਬੈਨਰਜੀ
. . .  about 11 hours ago
ਥੱਕੇ ਹੋਏ ਪਹਿਲਵਾਨ ਅਖਾੜੇ 'ਚ ਜਾ ਕੇ ਅਜ਼ਮਾਉਣਾ ਚਾਹੁੰਦੇ ਹਨ ਆਪਣੀ ਕਿਸਮਤ - ਅੱਬਾਸ ਨਕਵੀ
. . .  about 11 hours ago
ਸੁਰਜੀਤ ਰੱਖੜਾ ਅਤੇ ਕਬੀਰ ਦਾਸ ਨੇ ਦਿਆਲ ਸਿੰਘ ਕੋਲਿਆਂਵਾਲੀ ਨਾਲ ਕੀਤੀ ਮੁਲਾਕਾਤ
. . .  about 11 hours ago
ਤੇਲ ਪਾਈਪਲਾਈਨ 'ਚ ਅੱਗ ਲੱਗਣ ਕਾਰਨ 20 ਲੋਕਾਂ ਦੀ ਮੌਤ, 54 ਜ਼ਖਮੀ
. . .  about 12 hours ago
ਮਾਣਹਾਨੀ ਮਾਮਲੇ 'ਚ ਲੁਧਿਆਣਾ ਅਦਾਲਤ ਪੁੱਜੇ ਸੰਜੈ ਸਿੰਘ
. . .  about 8 hours ago
ਲਾਲੂ ਪ੍ਰਸਾਦ ਯਾਦਵ ਨਾਲ ਜੁੜੇ ਆਈ.ਆਰ.ਸੀ.ਟੀ.ਸੀ. ਘੋਟਾਲਾ ਮਾਮਲੇ ਦੀ 11 ਫਰਵਰੀ ਨੂੰ ਹੋਵੇਗੀ ਸੁਣਵਾਈ
. . .  about 12 hours ago
ਕੋਹਰੇ ਅਤੇ ਸੰਘਣੀ ਧੁੰਦ ਕਾਰਨ ਦੇਰੀ ਨਾਲ ਚੱਲ ਰਹੀਆਂ ਹਨ ਟਰੇਨਾਂ
. . .  about 12 hours ago
ਸਬਰੀਮਾਲਾ ਮਾਮਲਾ : 2018 ਤੋਂ ਹੁਣ ਤੱਕ ਪੁਲਿਸ ਵਲੋਂ 67,094 ਲੋਕਾਂ 'ਤੇ ਮਾਮਲਾ ਦਰਜ
. . .  about 13 hours ago
ਲੱਦਾਖ਼ 'ਚ ਬਰਫ਼ੀਲੇ ਤੂਫ਼ਾਨ ਦੀ ਲਪੇਟ 'ਚ ਆਉਣ ਕਾਰਨ ਮਾਰੇ ਲੋਕਾਂ ਦੇ ਪਰਿਵਾਰਾਂ ਲਈ ਮੁਆਵਜ਼ੇ ਦਾ ਐਲਾਨ
. . .  about 13 hours ago
ਫਰਵਰੀ 'ਚ ਫਿਰ ਮਿਲਣਗੇ ਟਰੰਪ ਅਤੇ ਕਿਮ, ਵ੍ਹਾਈਟ ਹਾਊਸ ਵਲੋਂ ਖ਼ੁਲਾਸਾ
. . .  about 14 hours ago
ਕੋਲਕਾਤਾ 'ਚ ਅੱਜ ਮਮਤਾ ਕਰੇਗੀ ਮਹਾਂ ਰੈਲੀ, ਨਜ਼ਰ ਆਏਗੀ ਵਿਰੋਧੀ ਧਿਰਾਂ ਦੀ ਏਕਤਾ
. . .  about 14 hours ago
ਅੱਜ ਦਾ ਵਿਚਾਰ
. . .  about 15 hours ago
ਨੌਜਵਾਨ ਉੱਪਰ ਹਮਲਾ ਕਰਕੇ ਨਕਦੀ, ਮੋਟਰਸਾਈਕਲ ਅਤੇ ਮੋਬਾਈਲ ਦੀ ਲੁੱਟ
. . .  about 1 hour ago
ਕਈ ਸਿਆਸੀ ਪਾਰਟੀਆਂ ਦੇ ਆਗੂ ਪਹੁੰਚੇ ਕੋਲਕਾਤਾ
. . .  about 1 hour ago
ਬਾਲ ਵਿਆਹ ਦੇ ਮਾਮਲੇ 'ਚ ਤਿੰਨ ਗ੍ਰਿਫ਼ਤਾਰ
. . .  58 minutes ago
ਡੀ.ਐਮ.ਕੇ ਪ੍ਰਮੁੱਖ ਸਟਾਲਿਨ ਪਹੁੰਚੇ ਕੋਲਕਾਤਾ
. . .  about 1 hour ago
ਸ਼ੱਕੀ ਹਾਲਾਤਾਂ 'ਚ ਵਿਅਕਤੀ ਦੀ ਮੌਤ
. . .  1 day ago
ਹਰ ਬਰਾਤੀ ਨੇ ਬੱਸ 'ਚ ਲਈ ਆਪਣੀ ਆਪਣੀ ਟਿਕਟ, ਸਮਾਜ ਭਲਾਈ ਦਾ ਦਿੱਤਾ ਸੰਦੇਸ਼
. . .  1 day ago
ਕਾਂਗਰਸ ਦੇ ਸੀਨੀਅਰ ਆਗੂਆਂ ਵੱਲੋਂ ਵਿਧਾਇਕ ਜ਼ੀਰਾ ਦੀ ਮੁਅੱਤਲੀ ਰੱਦ ਕਰਾਉਣ ਲਈ ਕੋਸ਼ਿਸ਼ਾਂ ਆਰੰਭ
. . .  1 day ago
ਖ਼ਰਾਬ ਭੋਜਨ ਦੀ ਸ਼ਿਕਾਇਤ ਕਰਨ ਵਾਲੇ ਫ਼ੌਜੀ ਦੇ ਬੇਟੇ ਦੀ ਸ਼ੱਕੀ ਹਾਲਤ 'ਚ ਮੌਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 3 ਕੱਤਕ ਸੰਮਤ 550
ਿਵਚਾਰ ਪ੍ਰਵਾਹ: ਸੁਰੱਖਿਆ ਹੀ ਸਰਕਾਰ ਦਾ ਸਭ ਤੋਂ ਵੱਡਾ ਕਾਨੂੰਨ ਹੈ। -ਜਸਟਿਸ ਅਨਿਲ

ਮਾਨਸਾ

ਕਿਸਾਨਾਂ ਨੇ ਬਰਨਾਲਾ-ਮਾਨਸਾ ਸੜਕ 'ਤੇ ਲਗਾਇਆ ਪੱਕਾ ਮੋਰਚਾ

ਜੋਗਾ, 18 ਅਕਤੂਬਰ (ਬਲਜੀਤ ਸਿੰਘ ਅਕਲੀਆ)-ਪਿੰਡ ਰੱਲਾ ਵਿਖੇ ਮੁੱਖ ਸੜਕ ਬਰਨਾਲਾ-ਮਾਨਸਾ 'ਤੇ ਮਾਖਾ ਚਹਿਲਾਂ ਤੇ ਅਨੂਪਗੜ੍ਹ ਪਿੰਡਾਂ ਦੀਆਂ ਅਨਾਜ ਮੰਡੀਆਂ ਵਿਚੋਂ ਝੋਨਾ ਚੁੱਕਣ ਲਈ ਇਕ ਤੋਂ ਵੱਧ ਸ਼ੈਲਰ ਅਲਾਟ ਜਾਂ ਨਵਾਂ ਸ਼ੈਲਰ ਅਲਾਟ ਕਰਾਉਣ ਦਾ ਮਸਲਾ ਹੱਲ ਕਰਵਾਉਣ ਲਈ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਾਦਾ) ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ ਵਿਚ ਅਣਮਿਥੇ ਸਮੇਂ ਲਈ ਪੱਕਾ ਮੋਰਚਾ ਲਗਾ ਦਿੱਤਾ ਗਿਆ ਹੈ | ਕਿਸਾਨ ਆਗੂ ਮਹਿੰਦਰ ਸਿੰਘ ਭੈਣੀ ਬਾਘਾ, ਇੰਦਰਜੀਤ ਸਿੰਘ ਝੱਬਰ, ਜਗਦੇਵ ਸਿੰਘ ਭੈਣੀਬਾਘਾ ਬਲਵਿੰਦਰ ਸ਼ਰਮਾ ਖਿਆਲਾ ਅਤੇ ਰਾਜ ਸਿੰਘ ਅਕਲੀਆ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਲੰਬੇ ਸਮੇਂ ਤੋਂ ਸ੍ਰੀ ਗਣੇਸ਼ ਰਾਈਸ ਮਿਲ ਨਾਂਅ ਦੇ ਸ਼ੈਲਰ ਵਲੋਂ ਮਾਖਾ ਚਹਿਲਾਂ ਅਤੇ ਅਨੂਪਗੜ੍ਹ ਮੰਡੀਆਂ ਵਿਚੋਂ ਝੋਨੇ ਦੀ ਫ਼ਸਲ ਚੁੱਕੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਕੋਈ ਹੋਰ ਸ਼ੈਲਰ ਅਲਾਟ ਨਾ ਹੋਣ ਕਾਰਨ ਸ਼ੈਲਰ ਮਾਲਕਾਂ ਵਲੋਂ ਕਿਸਾਨਾਂ ਨੂੰ ਤੰਗ ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਉਂਦੇ ਪਿੰਡਾਂ ਦੇ ਕਿਸਾਨਾਂ ਨੇ ਡਿਪਟੀ ਕਮਿਸ਼ਨਰ ਮਾਨਸਾ ਨੂੰ ਮੰਗ ਪੱਤਰ ਦਿੱਤਾ ਗਿਆ ਅਤੇ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਂਦਾ ਗਿਆ ਸੀ ਪਰ ਪ੍ਰਸ਼ਾਸਨ ਵਲੋਂ ਕੋਈ ਹੱਲ ਨਹੀਂ ਕੀਤਾ ਗਿਆ | ਆਗੂਆਂ ਨੇ ਦੱਸਿਆ ਕਿ ਉਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਕਿਸਾਨਾਂ ਦੀ ਮੰਗ ਨੂੰ ਮਨਵਾਉਣ ਲਈ 15 ਅਕਤੂਬਰ ਨੂੰ ਸੰਕੇਤਕ ਧਰਨਾ ਲਗਾ ਕੇ ਸੜਕ ਜਾਮ ਕਰ ਕੇ ਪ੍ਰਸ਼ਾਸਨ ਨੂੰ ਇਸ ਮਸਲੇ ਦਾ ਹੱਲ ਕਰਨ ਲਈ ਤਿੰਨ ਦਿਨਾਂ ਦਾ ਸਮਾਂ ਦਿੱਤਾ ਗਿਆ ਸੀ ਪਰ ਪ੍ਰਸ਼ਾਸਨ ਦੇ ਕੰਨ 'ਤੇ ਜੰੂ ਨਹੀਂ ਸਰਕੀ, ਜਿਸ ਕਰ ਕੇ ਕਿਸਾਨਾਂ ਨੇ ਜਥੇਬੰਦੀਆਂ ਦੀ ਅਗਵਾਈ ਵਿਚ ਮੁੜ ਅਣਮਿਥੇ ਸਮੇਂ ਲਈ ਇਹ ਧਰਨਾ ਲਗਾਇਆ ਹੈ | ਉਨ੍ਹਾਂ ਦੱਸਿਆ ਕਿ ਮਸਲਾ ਹੱਲ ਨਾ ਹੋਣ ਤੱਕ ਮਾਨਸਾ-ਬਰਨਾਲਾ ਸੜਕ 'ਤੇ ਲਗਾਇਆ ਇਹ ਪੱਕਾ ਮੋਰਚਾ ਜਾਰੀ ਰਹੇਗਾ | ਇਸ ਮੌਕੇ ਕੇਵਲ ਸਿੰਘ ਮਾਖਾ, ਚਰਨਜੀਤ ਸਿੰਘ ਮਾਖਾ, ਗੁਰਜਿੰਦਰ ਸਿੰਘ ਮਾਖਾ, ਪ੍ਰਕਾਸ਼ ਸਿੰਘ ਮਾਖਾ, ਸੇਵਕ ਸਿੰਘ ਅਨੂਪਗੜ੍ਹ, ਗੁਰਜੰਟ ਸਿੰਘ ਅਨੂਪਗੜ੍ਹ, ਲਾਭ ਸਿੰਘ ਖੋਖਰ, ਮਾਲਵਿੰਦਰ ਸਿੰਘ ਮਾਖਾ, ਸੁਖਦੇਵ ਸਿੰਘ ਅਤਲਾ ਕਲਾਂ, ਭੋਲਾ ਸਿੰਘ ਸਮਾਉਂ, ਮਨਜੀਤ ਸਿੰਘ ਉਲੱਕ, ਅਜਮੇਰ ਸਿੰਘ ਅਕਲੀਆ ਆਦਿ ਹਾਜ਼ਰ ਸਨ |---ਡਿਪਟੀ ਕਮਿਸ਼ਨਰ ਨੇ ਧਰਨੇ ਸਬੰਧੀ ਪ੍ਰਗਟਾਈ ਅਨਜਾਣਤਾ
ਜਦੋਂ ਧਰਨੇ ਨੂੰ ਚੁਕਵਾਉਣ ਲਈ ਕਿਸੇ ਵੀ ਪ੍ਰਕਾਰ ਦੀ ਪ੍ਰਸ਼ਾਸਨ ਵਲੋਂ ਪਹੁੰਚ ਬਾਰੇ ਡਿਪਟੀ ਕਮਿਸ਼ਨਰ ਮਾਨਸਾ ਅਪਨੀਤ ਰਿਆਤ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਸੇ ਵੀ ਪ੍ਰਕਾਰ ਦੇ ਧਰਨੇ ਤੋਂ ਅਨਜਾਣਤਾ ਪ੍ਰਗਟਾਉਂਦੇ ਹੋਏ ਕਿਹਾ ਕਿ ਕਿਸੇ ਵੀ ਪੁਲਿਸ ਅਧਿਕਾਰੀ ਜਾਂ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਨੇ ਉਨ੍ਹਾਂ ਕੋਲ ਪੂਰੇ ਦਿਨ ਤੋਂ ਧਰਨਾ ਲਗਾਏ ਜਾਣ ਬਾਰੇ ਜਾਣੂ ਨਹੀਂ ਕਰਵਾਇਆ ਗਿਆ | ਉਨ੍ਹਾਂ ਕਿਹਾ ਹੁਣ ਉਨ੍ਹਾਂ ਦੇ ਧਿਆਨ ਵਿਚ ਆ ਗਿਆ ਤਾਂ ਉਹ ਕਿਸੇ ਸਮਰੱਥ ਅਧਿਕਾਰੀ ਦੀ ਡਿਊਟੀ ਲਗਾ ਕੇ ਧਰਨਾ ਸਮਾਪਤੀ ਲਈ ਪਹੁੰਚ ਕਰਨਗੇ |
3 ਸ਼ੈਲਰ ਅਲਾਟ ਕੀਤੇ -ਜ਼ਿਲ੍ਹਾ ਫੂਡ ਸਪਲਾਈ ਅਫ਼ਸਰ
ਜਦੋਂ ਇਸ ਸਬੰਧੀ ਜ਼ਿਲ੍ਹਾ ਫੂਡ ਸਪਲਾਈ ਅਫ਼ਸਰ ਬਲਦੇਵ ਰਾਜ ਵਰਮਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪਹਿਲਾਂ ਵਾਲਾ ਸ਼ੈਲਰ ਬਦਲ ਕੇ ਇਨ੍ਹਾਂ ਪਿੰਡਾਂ ਦੀਆਂ ਮੰਡੀਆਂ ਨੂੰ ਤਿੰਨ ਸ਼ੈਲਰ ਦੁਰਗਾ ਰਾਈਸ ਮਿੱਲ, ਸ੍ਰੀ ਸ਼ਾਮ ਰਾਈਸ ਮਿੱਲ ਤੇ ਹਰੇ ਕਿ੍ਸ਼ਨਾ ਰਾਈਸ ਮਿੱਲ ਅਲਾਟ ਕਰ ਦਿੱਤੇ ਗਏ ਹਨ | ਉਨ੍ਹਾਂ ਕਿਹਾ ਕਿ ਇਸ ਸਬੰਧੀ ਨਾਇਬ ਤਹਿਸੀਲਦਾਰ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ ਜੋ ਕੱਲ੍ਹ ਤੱਕ ਕਿਸਾਨ ਜਥੇਬੰਦੀਆਂ ਨਾਲ ਸੰਪਰਕ ਕਰਨਗੇ | ਦੂਜੇ ਪਾਸੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਦੁਬਾਰਾ ਗੱਲਬਾਤ ਕਰਨ 'ਤੇ ਉਨ੍ਹਾਂ ਕਿਹਾ ਕਿ ਲਿਖਤੀ ਰੂਪ ਵਿਚ ਕੋਈ ਪੱਤਰ ਪ੍ਰਾਪਤ ਨਾ ਹੋਣ ਤੱਕ ਧਰਨਾ ਜਾਰੀ ਰਹੇਗਾ |

ਕਿਸਾਨਾਂ ਨੇ ਝੋਨੇ ਦੀ ਲੁਹਾਈ ਦਾ ਮਿਹਨਤਾਨਾ ਮੰਗਿਆ

ਬੋਹਾ, 18 ਅਕਤੂਬਰ (ਸਲੋਚਨਾ ਤਾਂਗੜੀ)- ਕਿਸਾਨਾਂ ਨੇ ਪੰਜਾਬ ਦੀਆਂ ਮੰਡੀਆਂ ਅਤੇ ਖ਼ਰੀਦ ਕੇਂਦਰਾਂ ਵਿਚ ਝੋਨੇ ਦੀ ਲੁਹਾਈ ਦਾ ਮਿਹਨਤਾਨਾ ਮੰਗਿਆ ਹੈ | ਕਿਸਾਨ ਜਗਬੀਰ ਸਿੰਘ ਹਾਕਮਵਾਲਾ, ਹਰਬੰਸ ਸਿੰਘ ਨੰਦਗੜ੍ਹ, ਬਲਵਿੰਦਰ ਸਿੰਘ ਸ਼ੇਰਖ਼ਾਂ ਵਾਲਾ, ਬਿੰਦਰ ਸਿੰਘ ...

ਪੂਰੀ ਖ਼ਬਰ »

ਪਰਾਲੀ ਨੂੰ ਅੱਗ ਨਾ ਲਗਾਉਣ ਦੀ ਅਪੀਲ

ਭੀਖੀ, 18 ਅਕਤੂਬਰ (ਪ. ਪ.)-ਵਾਤਾਵਰਨ ਅਤੇ ਚੌਗਿਰਦਾ ਸੰਭਾਲ ਕਮੇਟੀ ਵਲੋਂ ਕਿਸਾਨਾਂ ਨੂੰ ਜੀਰੀ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਗਾਉਣ ਦੀ ਅਪੀਲ ਕੀਤੀ ਗਈ ਹੈ | ਕਮੇਟੀ ਦੇ ਪ੍ਰਧਾਨ ਸੰਦੀਪ ਕੁਮਾਰ ਦੀਪੂ ਨੇ ਕਿਹਾ ਕਿ ਜਿੱਥੇ ਜੀਰੀ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ...

ਪੂਰੀ ਖ਼ਬਰ »

ਡੇਰੇ ਨੂੰ ਜਾਂਦੇ ਕੱਚੇ ਰਸਤੇ 'ਤੇ ਸੜਕ ਬਣਾਉਣ ਦੀ ਮੰਗ

ਭੀਖੀ, 18 ਅਕਤੂਬਰ (ਪ. ਪ.)-ਭੀਖੀ ਬੁਢਲਾਡਾ ਟੀ ਪੁਆਇੰਟ ਤੋਂ ਥੋੜ੍ਹਾ ਅੱਗੇ ਤੋਂ ਲੋਪੇਆਣੇ ਡੇਰੇ ਨੂੰ ਜਾਂਦੇ ਕੱਚੇ ਰਸਤੇ 'ਤੇ ਸੜਕ ਬਣਾਉਣ ਦੀ ਮੰਗ ਲੋਕਾਂ ਵਲੋਂ ਪਿਛਲੇ ਕਈ ਸਾਲਾਂ ਤੋਂ ਕੀਤੀ ਜਾ ਰਹੀ ਹੈ | ਕਸਬਾ ਵਾਸੀ ਕਰਨੈਲ ਦਾਸ ਬਾਵਾ, ਹਰਦੇਵ ਸਿੰਘ ਭੋਲੀ, ਬਲਵੀਰ ...

ਪੂਰੀ ਖ਼ਬਰ »

ਬੁਢਲਾਡਾ ਵਿਖੇ ਦੁਸਹਿਰਾ ਲਾਈਵ ਦਿਖਾਇਆ ਜਾਵੇਗਾ

ਬੁਢਲਾਡਾ, 18 ਅਕਤੂਬਰ (ਨਿ.ਪ.ਪ.)- ਸਥਾਨਕ ਸ਼ਹਿਰ ਦੇ ਸ੍ਰੀ ਸਨਾਤਨ ਧਰਮ ਪੰਜਾਬ ਮਹਾਵੀਰ ਦਲ ਬੁਢਲਾਡਾ ਵਲੋਂ ਖੇਡੀ ਜਾ ਰਹੀ ਰਾਮ ਲੀਲ੍ਹਾ ਦਾ ਅੱਜ ਦਾ ਉਦਘਾਟਨ ਨਿਖਿਲ ਖਾਈ ਵਾਲਿਆਂ ਵਲੋਂ ਕੀਤਾ ਗਿਆ | ਇਸ ਦੌਰਾਨ ਬਾਲੀ ਸੂਕਰੀਵ ਸਵਾਦ ਹੋਇਆ, ਜਿਸ ਨੂੰ ਦਰਸ਼ਕਾਂ ਨੇ ਬਹੁਤ ...

ਪੂਰੀ ਖ਼ਬਰ »

ਬੰਟੀ ਖ਼ੁਦਕੁਸ਼ੀ ਮਾਮਲੇ 'ਚ 2 ਵਕੀਲਾਂ ਸਮੇਤ ਸਾਰੇ ਵਿਅਕਤੀਆਂ ਦੀਆਂ ਜ਼ਮਾਨਤ ਅਰਜ਼ੀਆਂ ਰੱਦ

ਮਾਨਸਾ, 18 ਅਕਤੂਬਰ (ਗੁਰਚੇਤ ਸਿੰਘ ਫੱਤੇਵਾਲੀਆ)-ਨਗਰ ਕੌਾਸਲ ਬੁਢਲਾਡਾ ਦੇ ਪ੍ਰਧਾਨ ਅਤੇ ਅਕਾਲੀ ਆਗੂ ਹਰਵਿੰਦਰ ਸਿੰਘ ਬੰਟੀ ਵਲੋਂ ਕੀਤੀ ਗਈ ਖ਼ੁਦਕੁਸ਼ੀ ਦੇ ਮਾਮਲੇ 'ਚ ਨਾਮਜ਼ਦ 2 ਵਕੀਲਾਂ ਸਮੇਤ ਸਾਰੇ ਵਿਅਕਤੀਆਂ ਦੀਆਂ ਜ਼ਮਾਨਤ ਅਰਜ਼ੀਆਂ ਵਧੀਕ ਸੈਸ਼ਨ ਜੱਜ ਮਾਨਸਾ ...

ਪੂਰੀ ਖ਼ਬਰ »

ਸਮੀਖਿਆ ਮੀਟਿੰਗ ਦੌਰਾਨ ਮਾਨਸਾ ਜ਼ਿਲ੍ਹੇ 'ਚ 150 ਖੇਡ ਮੈਦਾਨ ਬਣਾਉਣ ਦਾ ਫ਼ੈਸਲਾ

ਗੁਰਚੇਤ ਸਿੰਘ ਫੱਤੇਵਾਲੀਆ ਮਾਨਸਾ, 18 ਅਕਤੂਬਰ-ਜ਼ਿਲ੍ਹੇ ਵਿਚ ਖੇਡਾਂ ਨੂੰ ਉਤਸ਼ਾਹਿਤ ਕਰਨ ਅਤੇ ਸਰੀਰਕ ਅਭਿਆਸ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ 150 ਖੇਡ ਮੈਦਾਨ ਬਣਾਏ ਜਾਣਗੇ | 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਉਲੀਕੇ ਉਕਤ ਪ੍ਰਾਜੈਕਟ ਲਈ ਜ਼ਿਲ੍ਹੇ ਵਿਚ ...

ਪੂਰੀ ਖ਼ਬਰ »

ਕਸਬਾ ਝੁਨੀਰ ਵਿਖੇ ਨਾਜਾਇਜ਼ ਕਬਜ਼ਿਆਂ ਤੋਂ ਆਮ ਲੋਕ ਦੁਖੀ

ਰਮਨਦੀਪ ਸਿੰਘ ਸੰਧੂ ਝੁਨੀਰ, 18 ਅਕਤੂਬਰ-ਸਥਾਨਕ ਕਸਬੇ ਵਿਖੇ ਸਿਰਸਾ-ਮਾਨਸਾ ਮੁੱਖ ਸੜਕ, ਬੋਹਾ ਰੋਡ ਮੇਨ ਬਾਜ਼ਾਰ ਅਤੇ ਝੁਨੀਰ ਦੀਆਂ ਮੇਨ ਸੜਕਾਂ 'ਤੇ ਹੋਏ ਨਾਜਾਇਜ਼ ਕਬਜ਼ਿਆਂ ਤੋਂ ਆਮ ਲੋਕ ਬਹੁਤ ਦੁਖੀ ਹਨ | ਰਾਹਗੀਰਾਂ ਦਾ ਇਨ੍ਹਾਂ ਸੜਕਾਂ ਤੇ ਬਾਜ਼ਾਰਾਂ ਵਿਚੋਂ ...

ਪੂਰੀ ਖ਼ਬਰ »

ਬਿਜਲੀ ਦੇ ਬਿੱਲਾਂ ਨੂੰ ਲੈ ਕੇ ਮਜ਼ਦੂਰ ਮੁਕਤੀ ਮੋਰਚਾ ਵਲੋਂ ਪੰਜਾਬ ਸਰਕਾਰ ਦੀ ਅਰਥੀ ਸਾੜੀ

ਬਰੇਟਾ, 18 ਅਕਤੂਬਰ (Ðਜੀਵਨ ਸ਼ਰਮਾ)-ਮਜ਼ਦੂਰ ਮੁਕਤੀ ਮੋਰਚਾ ਵਲੋਂ ਪਿੰਡ ਬਹਾਦਰਪੁਰ, ਖੁਡਾਲ ਕਲਾਂ ਵਿਖੇ ਬਿਜਲੀ ਬਿੱਲਾਂ ਵਿਚ ਕੀਤੇ ਵਾਧੇ ਿਖ਼ਲਾਫ਼ ਅਤੇ ਦਲਿਤ ਮਜ਼ਦੂਰਾਂ ਨੂੰ ਪਹਿਲਾਂ ਤੋਂ ਮਿਲ ਰਹੀ ਬਿਜਲੀ ਦੀ 400 ਯੂਨਿਟ ਮੁਆਫ਼ੀ 'ਤੇ ਕੱਟ ਲਾਉਣ ਿਖ਼ਲਾਫ਼ ਪੰਜਾਬ ...

ਪੂਰੀ ਖ਼ਬਰ »

ਦਲਿਤਾਂ ਦੇ ਬਿਜਲੀ ਦੇ ਬਿੱਲਾਂ ਦੇ ਵਾਧੇ ਦੇ ਵਿਰੋਧ 'ਚ ਕੈਪਟਨ ਦਾ ਪੁਤਲਾ ਸਾੜਿਆ

ਮਾਨਸਾ, 18 ਅਕਤੂਬਰ (ਗੁਰਚੇਤ ਸਿੰਘ ਫੱਤੇਵਾਲੀਆ)-ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵਲੋਂ ਕੈਪਟਨ ਸਰਕਾਰ ਦੀ ਦਲਿਤ ਵਿਰੋਧੀ ਨੀਤੀ ਦੇ ਖਿਲਾਫ਼ ਪਿੰਡ ਸੱਦਾ ਸਿੰਘ ਵਾਲਾ ਅਤੇ ਮਾਨਬੀਬੜੀਆਂ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁਤਲੇ ਸਾੜ ਕੇ ਬਿਜਲੀ ਦੇ ...

ਪੂਰੀ ਖ਼ਬਰ »

ਸਾਬਕਾ ਮੁੱਖ ਮੰਤਰੀ ਅੱਜ ਬੁਢਲਾਡਾ 'ਚ

ਮਾਨਸਾ, 18 ਅਕਤੂਬਰ (ਸਟਾਫ਼ ਰਿਪੋਰਟਰ)-ਸ: ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਪੰਜਾਬ ਅਤੇ ਸਰਪ੍ਰਸਤ ਸ਼੍ਰੋਮਣੀ ਅਕਾਲੀ ਦਲ 19 ਅਕਤੂਬਰ ਨੂੰ ਪ੍ਰੀਤ ਪੈਲੇਸ ਬੁਢਲਾਡਾ ਵਿਖੇ ਹਲਕਾ ਬੁਢਲਾਡਾ ਦੀ ਅਕਾਲੀ ਦਲ ਦੀ ਜਥੇਬੰਦੀ ਨੂੰ ਸੰਬੋਧਨ ਕਰਨਗੇ | ਇਸੇ ਦੌਰਾਨ ...

ਪੂਰੀ ਖ਼ਬਰ »

ਜੂਡੋ 'ਚ ਜੇਤੂ ਖਿਡਾਰੀਆਂ ਦਾ ਸਵੇਰ ਦੀ ਸਭਾ 'ਚ ਕੀਤਾ ਸਨਮਾਨ

ਭੀਖੀ, 18 ਅਕਤੂਬਰ (ਨਿ. ਪ. ਪ.)-ਪਿਛਲੇ ਦਿਨੀਂ ਮਾਨਸਾ ਵਿਖੇ ਹੋਈਆਂ ਜ਼ਿਲ੍ਹਾ ਪੱਧਰੀ ਵਿਭਾਗੀ ਖੇਡਾਂ 'ਚੋਂ ਸਰਕਾਰੀ ਸੈਕੰਡਰੀ ਸਕੂਲ (ਮੁੰਡੇ) ਭੀਖੀ ਦੇ ਵਿਦਿਆਰਥੀਆਂ ਵਲੋਂ ਜੂਡੋ ਖੇਡ ਵਿਚ ਸ਼ਾਨਦਾਰ ਪ੍ਰਾਪਤੀ ਕੀਤੀ | ਇਸ ਸਕੂਲ ਦੇ ਵਿਦਿਆਰਥੀਆਂ ਨੇ ਅੰਡਰ-14 ਗਰੁੱਪ ...

ਪੂਰੀ ਖ਼ਬਰ »

ਅਧਿਆਪਕਾਂ ਦੀਆਂ ਛੁੱਟੀਆਂ ਲਈ ਵਿਭਾਗ ਨੇ ਦੋਹਰੀ ਸਿਰਦਰਦੀ ਕੀਤੀ ਖੜ੍ਹੀ

ਬਰੇਟਾ, 18 ਅਕਤੂਬਰ (ਰਵਿੰਦਰ ਕੌਰ ਮੰਡੇਰ)-ਸਿੱਖਿਆ ਵਿਭਾਗ ਪੰਜਾਬ ਵਲੋਂ ਅਧਿਆਪਕਾਂ ਨੂੰ ਛੁੱਟੀਆਂ ਲੈਣ ਸਬੰਧੀ ਨਵਾੇ ਨਿਰਦੇਸ਼ ਜਾਰੀ ਕੀਤੇ ਗਏ ਹਨ, ਜਿਸ ਵਿਚ ਸਮੂਹ ਕਰਮਚਾਰੀਆਂ ਵਲੋਂ ਲਈਆਂ ਜਾਂਦੀਆਂ ਵੱਖ-ਵੱਖ ਤਰ੍ਹਾਂ ਦੀਆਂ ਛੁੱਟੀਆਂ ਨੂੰ ਹੁਣ ਈ-ਪੰਜਾਬ ...

ਪੂਰੀ ਖ਼ਬਰ »

ਬਾਬਾ ਫ਼ਰੀਦ ਪਬਲਿਕ ਹਾਈ ਸਕੂਲ ਦੇ ਬੱਚਿਆਂ ਵਲੋਂ ਖੇਡਾਂ 'ਚ ਚੰਗਾ ਪ੍ਰਦਰਸ਼ਨ

ਝੁਨੀਰ, 18 ਅਕਤੂਬਰ (ਰਮਨਦੀਪ ਸਿੰਘ ਸੰਧੂ)-ਬਾਬਾ ਫ਼ਰੀਦ ਪਬਲਿਕ ਹਾਈ ਸਕੂਲ ਝੁਨੀਰ ਦੇ ਬੱਚਿਆਂ ਨੇ ਜ਼ੋਨ ਪੱਧਰ ਅਤੇ ਜ਼ਿਲ੍ਹਾ ਪੱਧਰ ਦੀਆਂ ਐਥਲੈਟਿਕਸ ਖੇਡਾਂ ਵਿਚ ਚੰਗਾ ਪ੍ਰਦਰਸ਼ਨ ਕੀਤਾ | ਪਿ੍ੰਸੀਪਲ ਸਰਬਜੀਤ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ...

ਪੂਰੀ ਖ਼ਬਰ »

ਸਮਾਉਂ ਦਾ ਕਿਸਾਨ 9 ਵਰਿ੍ਹਆਂ ਤੋਂ ਪਰਾਲੀ ਨੂੰ ਬਿਨਾਂ ਅੱਗ ਲਗਾਇਆਂ ਕਰ ਰਿਹਾ ਹੈ ਬਿਜਾਈ

ਭੀਖੀ, 18 ਅਕਤੂਬਰ (ਬਲਦੇਵ ਸਿੰਘ ਸਿੱਧੂ)-ਪਿੰਡ ਸਮਾਉਂ ਦੇ ਕਿਸਾਨ ਜਗਜੀਤ ਸਿੰਘ ਇਸ ਵਾਰ ਫਿਰ ਆਪਣੇ ਖੇਤ ਵਿਚੋਂ ਝੋਨੇ ਦੀ ਫ਼ਸਲ ਕੱਟਣ ਉਪਰੰਤ ਪਰਾਲੀ ਤੇ ਨਾੜ ਨੂੰ ਬਿਨਾਂ ਅੱਗ ਲਾਇਆਂ ਜ਼ਮੀਨ ਦੀ ਵਹਾਈ ਰੋਟਾਵੇਟਰ ਨਾਲ ਕਰ ਕੇ ਕਿਸਾਨਾਂ ਲਈ ਪ੍ਰੇਰਨਾ ਸਰੋਤ ਬਣ ਰਹੇ ...

ਪੂਰੀ ਖ਼ਬਰ »

ਨਹਿਰੀ ਪਾਣੀ ਵਾਰ-ਵਾਰ ਬੰਦ ਹੋਣ ਦੇ ਮਾਮਲੇ ਦੀ ਜਾਂਚ ਕਰਵਾਈ ਜਾਵੇ

ਬੋਹਾ, 18 ਅਕਤੂਬਰ (ਸਲੋਚਨਾ ਤਾਂਗੜੀ)-ਇਸ ਖੇਤਰ ਨਾਲ ਸਬੰਧਿਤ 50 ਪਿੰਡਾਂ ਦੇ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਬੋਹਾ ਰਜਵਾਹੇ ਵਿਚ ਵਾਰ ਵਾਰ ਪਾਣੀ ਘੱਟ ਹੋਣ ਅਤੇ ਬੰਦੀਆਂ ਦੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ | ਜ਼ਿਕਰਯੋਗ ਹੇ ਕਿ ਇਸ ਖੇਤਰ ...

ਪੂਰੀ ਖ਼ਬਰ »

ਬਾਬਾ ਫਰੀਦ ਪਬਲਿਕ ਸਕੂਲ ਦੇ ਬੱਚਿਆਂ ਨੇ ਖੇਡਾਂ 'ਚ 24 ਪੁਜ਼ੀਸ਼ਨਾਂ ਜਿੱਤੀਆਂ

ਝੁਨੀਰ, 18 ਅਕਤੂਬਰ (ਵਸ਼ਿਸ਼ਟ)-ਬਾਬਾ ਫਰੀਦ ਪਬਲਿਕ ਹਾਈ ਸਕੂਲ ਸਾਹਨੇਵਾਲੀ ਦੇ ਬੱਚਿਆਂ ਨੇ ਜੋਨ ਤੇ ਜ਼ਿਲ੍ਹਾ ਪੱਧਰ ਦੀਆਂ ਅਥਲੈਟਿਕਸ ਖੇਡਾਂ ਵਿਚ 24 ਪੁਜ਼ੀਸ਼ਨਾਂ ਹਾਸਲ ਕੀਤੀਆਂ | ਜੋਨ ਪੱਧਰ ਦੀਆਂ ਖੇਡ ਵਿਚ ਅੰਡਰ- 14 ਵਿਚ ਜਗਦੀਪ ਸਿੰਘ ਕਲਾਸ ਸੱਤਵੀਂ, ਹਰਮਨਦੀਪ ...

ਪੂਰੀ ਖ਼ਬਰ »

ਸੰਜੀਵਨੀ ਵੈੱਲਫੇਅਰ ਸਭਾ ਵਲੋਂ ਕੁੜੀਆਂ ਦੇ ਸਕੂਲ 'ਚ ਨਸ਼ਾ ਵਿਰੋਧੀ ਸੈਮੀਨਾਰ ਕਰਵਾਇਆ

ਬੋਹਾ, 18 ਅਕਤੂਬਰ (ਤਾਂਗੜੀ)-ਸੰਜੀਵਨੀ ਵੈੱਲਫੇਅਰ ਸੁਸਾਇਟੀ ਵਲੋਂ ਮੱਲੀ ਵੈੱਲਫੇਅਰ ਸਭਾ ਦੇ ਸਹਿਯੋਗ ਨਾਲ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਬੋਹਾ ਵਿਖੇ ਨਸ਼ਿਆਂ ਵਿਰੋਧੀ ਸੈਮੀਨਾਰ ਆਯੋਜਿਤ ਕੀਤਾ ਗਿਆ | ਸਕੂਲ ਦੀ ਪ੍ਰਾਥਨਾ ਸਭਾ ਵਿਚ ਹੋਏ ਇਸ ਸਮਾਗਮ ਦੀ ...

ਪੂਰੀ ਖ਼ਬਰ »

ਸਿਲਵਰ ਵਾਟਿਕਾ ਪਬਲਿਕ ਸਕੂਲ ਸਮਾਉਂ ਦੇ ਦੋ ਅਥਲੀਟ ਸੂਬਾ ਪੱਧਰੀ ਖੇਡਾਂ ਲਈ ਚੁਣੇ

ਭੀਖੀ, 18 ਅਕਤੂਬਰ (ਪ. ਪ.)-ਲੁਧਿਆਣਾ ਵਿਖੇ 22 ਅਕਤੂਬਰ ਤੋਂ ਸ਼ੁਰੂ ਹੋ ਰਹੇ 64ਵੇਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਅਥਲੈਟਿਕ ਮੀਟ ਵਿਚ ਸਿਲਵਰ ਵਾਟਿਕਾ ਪਬਲਿਕ ਸਕੂਲ ਸਮਾਉਂ ਦੇ ਦੋ ਅਥਲੀਟ ਹਿੱਸਾ ਲੈਣ ਲਈ ਚੁਣੇ ਗਏ ਹਨ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ...

ਪੂਰੀ ਖ਼ਬਰ »

ਅਲਪਾਈਨ ਵੈਲੀ ਪਬਲਿਕ ਸਕੂਲ 'ਚ ਦੋ ਰੋਜ਼ਾ ਐਥਲੈਟਿਕ ਮੀਟ ਕਰਵਾਈ

ਜੋਗਾ, 18 ਅਕਤੂਬਰ (ਬਲਜੀਤ ਸਿੰਘ ਅਕਲੀਆ)-ਅਲਪਾਈਨ ਵੈਲੀ ਪਬਲਿਕ ਸਕੂਲ ਅਕਲੀਆ ਵਿਖੇ ਦੋ ਰੋਜ਼ਾ ਅਥਲੈਟਿਕ ਮੀਟ ਕਰਵਾਈ ਗਈ | ਪੀ.ਟੀ.ਆਈ. ਸੀਮਾ ਨੇ ਦੱਸਿਆ ਕਿ ਪਹਿਲੇ ਦਿਨ ਨਰਸਰੀ ਤੋਂ ਤੀਜੀ ਜਮਾਤ ਦੇ ਵਿਦਿਆਰਥੀਆਂ ਦੀਆਂ ਖੇਡਾਂ ਦੇ ਮੁਕਾਬਲੇ ਕਰਵਾਏ ਗਏ | ਇਸ ਵਿਚ ਰੌਚਕ ...

ਪੂਰੀ ਖ਼ਬਰ »

ਨਗਰ ਪੰਚਾਇਤ ਜੋਗਾ ਵਲੋਂ ਸਾਈਕਲ ਰੈਲੀ ਕੱਢ ਕੇ 'ਸਿਹਤ ਬਚਾਓ, ਰੋਗ ਭਜਾਓ' ਦਾ ਹੋਕਾ

ਜੋਗਾ, 18 ਅਕਤੂਬਰ (ਬਲਜੀਤ ਸਿੰਘ ਅਕਲੀਆ)-ਨਗਰ ਪੰਚਾਇਤ ਜੋਗਾ ਵਲੋਂ ਨਗਰ ਵਾਸੀਆਂ ਦੇ ਸਹਿਯੋਗ ਨਾਲ ਸਾਈਕਲ ਰੈਲੀ ਕੱਢ ਕੇ ਜਿੱਥੇ 'ਸਿਹਤ ਬਚਾਓ, ਰੋਗ ਭਜਾਓ' ਦਾ ਹੋਕਾ ਦਿੱਤਾ ਉੱਥੇ ਹੀ ਤੇਲ ਖਰਚਾ ਘਟਾਉਣ ਲਈ ਵੀ ਪ੍ਰੇਰਿਆ | ਰੈਲੀ ਵਿਚ ਬਜ਼ੁਰਗ, ਨੌਜਵਾਨਾਂ ਅਤੇ ਬੱਚਿਆ ...

ਪੂਰੀ ਖ਼ਬਰ »

ਕਾਰ ਚਾਲਕਾਂ ਵਲੋਂ ਨਿਕਾਸੀ ਨਾਲੇ ਦੀ ਸਫ਼ਾਈ ਕਰਵਾਉਣ ਦੀ ਮੰਗ

ਸਰਦੂਲਗੜ੍ਹ, 18 ਅਕਤੂਬਰ (ਪ. ਪ.)-ਸਥਾਨਕ ਸ਼ਹਿਰ ਵਿਖੇ ਬੱਸ ਅੱਡੇ ਦੇ ਸਾਹਮਣੇ ਦਸਮੇਸ਼ ਕਾਰ ਯੂਨੀਅਨ ਕੋਲੋਂ ਲੰਘਦੇ ਨਿਕਾਸੀ ਨਾਲੇ ਦੀ ਹਾਲਤ ਬਹੁਤ ਖਸਤਾ ਹੈ | ਯੂਨੀਅਨ ਦੇ ਪ੍ਰਧਾਨ ਗੁਰਜੰਟ ਸਿੰਘ, ਸੱਤਪਾਲ ਸੱਤੀ, ਗਿਆਨ ਚੰਦ, ਨੱਥੂ ਸਿੰਘ, ਸੁਚੇਤ ਕੁਮਾਰ ਤੇ ਕੁਝ ਹੋਰ ...

ਪੂਰੀ ਖ਼ਬਰ »

ਸਰਦ ਰੁੱਤ ਸਕੂਲ ਖੇਡਾਂ 'ਚ ਅੱਵਲ ਵਿਦਿਆਰਥੀਆਂ ਦਾ ਸਨਮਾਨ ਕੀਤਾ

ਬੋਹਾ, 18 ਅਕਤੂਬਰ (ਸਲੋਚਨਾ ਤਾਂਗੜੀ)-ਪਿੰਡ ਰਿਉਂਦ ਕਲਾਂ ਸਥਿਤ ਸਰਦ ਰੁੱਤ ਸਕੂਲੀ ਖੇਡਾਂ 'ਚ ਅੱਵਲ ਰਹਿਣ ਅਤੇ ਸ਼ਾਨਦਾਰ ਪ੍ਰਦਰਸ਼ਨ ਕਰਨ 'ਤੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ ਹੈ | ਸਕੂਲ ਦੀ ਪ੍ਰਬੰਧਕ ਕਮੇਟੀ, ਸਕੂਲ ਸਟਾਫ਼, ਪਿ੍ੰਸੀਪਲ ਅਤੇ ਮਾਪਿਆਂ ਵਲੋਂ ...

ਪੂਰੀ ਖ਼ਬਰ »

ਕਲਪਨਾ ਚਾਵਲਾ ਸਕੂਲ ਧਰਮਪੁਰਾ ਦੇ ਵਿਦਿਆਰਥੀ ਮੋਹਰੀ ਰਹੇ

ਬਰੇਟਾ, 18 ਅਕਤੂਬਰ (ਪ. ਪ.)-ਮਾਨਸਾ ਵਿਖੇ ਹੋਈਆਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਵਿਚ ਕਲਪਨਾ ਚਾਵਲਾ ਮੈਮੋਰੀਅਲ ਪਬਲਿਕ ਸਕੂਲ ਧਰਮਪੁਰਾ ਦੇ ਵਿਦਿਆਰਥੀਆਂ ਨੇ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕੀਤਾ | ਵੱਖ-ਵੱਖ ਗਰੁੱਪ ਵਿਚ ਖੇਡਦਿਆਂ ਅੰਮਿ੍ਤਪਾਲ ਕੌਰ ਕਲਾਸ ...

ਪੂਰੀ ਖ਼ਬਰ »

ਸ੍ਰੀ ਤਾਰਾ ਚੰਦ ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਦਾ ਪ੍ਰਦਰਸ਼ਨ ਵਧੀਆ ਰਿਹਾ

ਭੀਖੀ, 18 ਅਕਤੂਬਰ (ਪ. ਪ.)- ਾਰਖੰਡ ਵਿਖੇ ਹੋਈਆਂ ਨੈਸ਼ਨਲ ਪੱਧਰ ਦੀਆਂ ਕੈਰਮ ਬੋਰਡ ਦੀਆਂ ਖੇਡਾਂ ਵਿਚ ਸ੍ਰੀ ਤਾਰਾ ਚੰਦ ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਦੀਆਂ ਪੰਜ ਖਿਡਾਰਨਾਂ ਏਕਤਾ, ਸਿਮਰਨ, ਦਿਕਸ਼ਾ, ਖੁਸ਼ਪ੍ਰੀਤ ਕੌਰ ਅਤੇ ਜਸਪ੍ਰੀਤ ਕੌਰ ਨੇ ਅੰਡਰ 19 ਵਿਚ ਭਾਗ ...

ਪੂਰੀ ਖ਼ਬਰ »

336 ਬੋਤਲਾਂ ਹਰਿਆਣਾ ਮਾਰਕਾ ਤੇ 9 ਬੋਤਲਾਂ ਘਰ ਦੀ ਕੱਢੀ ਸ਼ਰਾਬ ਫੜੀ

ਮਾਨਸਾ, 18 ਅਕਤੂਬਰ (ਗੁਰਚੇਤ ਸਿੰਘ ਫੱਤੇਵਾਲੀਆ)-ਜ਼ਿਲ੍ਹਾ ਪੁਲਿਸ ਵਲੋਂ ਵੱਖ ਵੱਖ ਵਿਅਕਤੀਆਂ ਕੋਲੋਂ ਹਰਿਆਣਾ ਮਾਰਕਾ ਤੇ ਘਰ ਦੀ ਕੱਢੀ ਸ਼ਰਾਬ ਬਰਾਮਦ ਕੀਤੀ ਗਈ ਹੈ | ਜ਼ਿਲ੍ਹਾ ਪੁਲਿਸ ਮੁਖੀ ਮਨਧੀਰ ਸਿੰਘ ਨੇ ਦੱਸਿਆ ਕਿ ਐਸ.ਪੀ. ਇਨਵੈਸਟੀਗੇਸ਼ਨ ਅਨਿਲ ਕੁਮਾਰ ਅਤੇ ...

ਪੂਰੀ ਖ਼ਬਰ »

ਗੋਇਲ ਮੋਟਰਜ਼ ਝੁਨੀਰ ਵਲੋਂ ਸਮਾਗਮ ਕਰਵਾਇਆ

ਝੁਨੀਰ, 18 ਅਕਤੂਬਰ (ਸੰਧੂ)-ਕਸਬਾ ਝੁਨੀਰ ਦੇ ਗੋਇਲ ਮੋਟਰਜ਼ ਵਲੋਂ ਸਮਾਗਮ ਕਰਵਾਇਆ ਗਿਆ | ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਜਤਿੰਦਰ ਪਾਲ ਮਹਿਤਾ ਵਿਸ਼ੇਸ਼ ਤੌਰ 'ਤੇ ਪਹੁੰਚੇ | ਹੀਰੋ ਕੰਪਨੀ ਵਲੋਂ ਗ੍ਰਾਹਕ ਮਿਲਨੀ ਕਰਵਾਈ ਗਈ | ਤਾਰਾ ਚੰਦ ਗੋਇਲ ਨੇ ਜਾਣਕਾਰੀ ...

ਪੂਰੀ ਖ਼ਬਰ »

ਮਿਲਾਵਟੀ ਵਸਤਾਂ ਦੀ ਵਿਕਰੀ ਜ਼ੋਰਾਂ 'ਤੇ

ਸਰਦੂਲਗੜ੍ਹ, 18 ਅਕਤੂਬਰ (ਨਿ. ਪ. ਪ.)-ਸਥਾਨਕ ਸ਼ਹਿਰ ਅਤੇ ਨਾਲ ਲਗਦੇ ਪਿੰਡਾਂ ਵਿਚ ਸਿਹਤ ਵਿਭਾਗ ਦੀ ਮਿਹਰਬਾਨੀ ਸਦਕਾ ਮਿਲਾਵਟੀ ਵਸਤਾਂ ਦੀ ਵਿਕਰੀ ਜ਼ੋਰਾਂ 'ਤੇ ਹੈ | ਭਾਵੇਂ ਸਿਹਤ ਵਿਭਾਗ ਖ਼ਬਰ ਲੱਗਣ 'ਤੇ ਕਾਗ਼ਜ਼ੀ ਕਾਰਵਾਈ ਪੂਰੀ ਕਰਨ ਲਈ ਆਉਂਦਾ ਹੈ ਤੇ ਦੁਕਾਨਦਾਰਾਂ ...

ਪੂਰੀ ਖ਼ਬਰ »

ਪੰਜਾਬ ਪੁਲਿਸ ਵਲੋਂ 216 ਬੋਤਲਾਂ ਹਰਿਆਣਾ ਸ਼ਰਾਬ ਸਮੇਤ ਦੋ ਕਾਰ ਸਵਾਰ ਕਾਬੂ

ਤਲਵੰਡੀ ਸਾਬੋ, 18 ਅਕਤੂਬਰ (ਰਣਜੀਤ ਸਿੰਘ ਰਾਜੂ)-ਪੰਜਾਬ ਪੁਲਿਸ ਵਲੋਂ ਨਸ਼ੇ ਿਖ਼ਲਾਫ਼ ਵਿੱਢੀ ਮੁਹਿੰਮ ਤਹਿਤ ਤਲਵੰਡੀ ਸਾਬੋ ਇਲਾਕੇ ਵਿਚੋਂ ਸੀ.ਆਈ.ਏ ਸਟਾਫ਼ ਬਠਿੰਡਾ 02 ਨੇ ਦੋ ਲੋਕਾਂ ਨੂੰ ਠੇਕਾ ਸ਼ਰਾਬ ਹਰਿਆਣਾ ਸਮੇਤ ਕਾਬੂ ਕੀਤਾ ਹੈ ਜਿਨ੍ਹਾਂ 'ਤੇ ਮਾਮਲਾ ਦਰਜ ...

ਪੂਰੀ ਖ਼ਬਰ »

Lਅਧਿਆਪਕ ਵਿਰੋਧੀ ਨੀਤੀਆਂ ਦੀ ਜ਼ੋਰਦਾਰ ਨਿੰਦਾ
ਮਾਨਸਾ ਵਿਖੇ ਪੰਜਾਬ ਦੇ ਕੈਬਨਿਟ ਮੰਤਰੀਆਂ ਦਾ ਰਾਵਣ ਬਣਾ ਕੇ ਸਾੜਿਆ

ਮਾਨਸਾ, 18 ਅਕਤੂਬਰ (ਸਟਾਫ਼ ਰਿਪੋਰਟਰ)-ਸਾਂਝਾ ਅਧਿਆਪਕ ਮੋਰਚਾ ਵਲੋਂ ਸਥਾਨਕ ਗੁਰਦੁਆਰਾ ਚੌਕ ਵਿਚ ਦੁਸਹਿਰੇ ਮੌਕੇ ਪੰਜਾਬ ਦੇ ਕੈਬਨਿਟ ਮੰਤਰੀਆਂ ਦਾ ਰਾਵਣ ਬਣਾ ਕੇ ਸਾੜਿਆ ਗਿਆ ¢ ਅਧਿਆਪਕਾਂ ਵਲੋਂ ਬਕਾਇਦਾ 9 ਫੁੱਟ ਉੱਚਾ ਪੁਤਲਾ ਤਿਆਰ ਕਰਵਾਇਆ ਗਿਆ, ਜਿਸ ਉੱਪਰ ...

ਪੂਰੀ ਖ਼ਬਰ »

ਹੈਰੀਟੇਜ ਇੰਟਰਨੈਸ਼ਨਲ ਸਕੂਲ ਭੀਖੀ 'ਚ ਕਰਵਾਈ ਰਾਮ ਲੀਲਾ

ਭੀਖੀ, 18 ਅਕਤੂਬਰ (ਨਿ. ਪ. ਪ.)-ਹੈਰੀਟੇਜ ਇੰਟਰਨੈਸ਼ਨਲ ਸਕੂਲ ਭੀਖੀ ਵਿਖੇ ਦੁਸਹਿਰੇ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਭਗਵਾਨ ਸ੍ਰੀ ਰਾਮ ਜੀ ਦੀ ਜੀਵਨੀ ਅਤੇ ਦੁਸਹਿਰੇ ਨਾਲ ਸਬੰਧਿਤ ਜਾਣਕਾਰੀ ਭਰਭੂਰ ਪ੍ਰਸ਼ਨੋਤਰੀ ਪ੍ਰਤੀਯੋਗਤਾ ਕਰਵਾਈ ਗਈ, ਜਿਸ ਵਿਚ ...

ਪੂਰੀ ਖ਼ਬਰ »

ਕਾਂਗਰਸ ਸੋਸ਼ਲ ਵੈੱਲਫੇਅਰ ਦੇ ਸੁਰਿੰਦਰ ਵਰਮਾ ਬਣੇ ਬਲਾਕ ਪ੍ਰਧਾਨ

ਸਰਦੂਲਗੜ੍ਹ, 18 ਅਕਤੂਬਰ (ਨਿ. ਪ. ਪ.)-ਕਾਂਗਰਸ ਸੋਸ਼ਲ ਵੈੱਲਫੇਅਰ ਪੰਜਾਬ ਦੇ ਪ੍ਰਧਾਨ ਪਿ੍ੰਸ ਬਹਿਲ ਨੇ ਸੂਬਾ ਸਕੱਤਰ ਸਰਬਜੀਤ ਸਿੰਘ ਦੀ ਸਿਫ਼ਾਰਸ਼ 'ਤੇ ਪਿੰਡ ਝੰਡਾ ਖ਼ੁਰਦ ਦੇ ਸੁਰਿੰਦਰ ਕੁਮਾਰ ਵਰਮਾ ਨੂੰ ਕਾਂਗਰਸ ਸੋਸ਼ਲ ਵੈੱਲਫੇਅਰ ਦਾ ਬਲਾਕ ਸਰਦੂਲਗੜ੍ਹ ਦਾ ...

ਪੂਰੀ ਖ਼ਬਰ »

ਆਵਾਜਾਈ ਨਿਯਮ ਤੋੜਨ ਵਾਲਿਆਂ ਦੇ ਚਲਾਨ ਕੱਟੇ

ਸਰਦੂਲਗੜ੍ਹ, 18 ਅਕਤੂਬਰ (ਪ. ਪ.)-ਸਥਾਨਕ ਸ਼ਹਿਰ ਵਿਖੇ ਟ੍ਰੈਫਿਕ ਪੁਲਿਸ ਵਲੋਂ ਆਵਾਜਾਈ ਨਿਯਮ ਤੋੜਨ ਵਾਲੇ ਅੱਧਾ ਦਰਜਨ ਵਾਹਨਾਂ ਦੇ ਚਲਾਨ ਕੱਟੇ ਗਏ | ਟੀਮ ਇੰਚਾਰਜ ਸਹਾਇਕ ਥਾਣੇਦਾਰ ਅਵਤਾਰ ਸਿੰਘ ਫੱਤਾ ਨੇ ਕਿਹਾ ਤਿਉਹਾਰਾਂ ਦੇ ਮੱਦੇਨਜ਼ਰ ਸ਼ਹਿਰ 'ਚ ਭੀੜ ਭੜੱਕੇ ਨੂੰ ...

ਪੂਰੀ ਖ਼ਬਰ »

ਕਿਸਾਨਾਂ ਨੂੰ ਸ਼ੈਲਰ ਮਾਲਕ ਕਰ ਰਹੇ ਨੇ ਜਾਣਬੁੱਝ ਕੇ ਪੇ੍ਰਸ਼ਾਨ-ਕਿਸਾਨ ਆਗੂ

ਜੋਗਾ, 18 ਅਕਤੂਬਰ (ਬਲਜੀਤ ਸਿੰਘ ਅਕਲੀਆ)-ਕਿਸਾਨਾਂ ਦੀ ਝੋਨੇ ਦੀ ਫ਼ਸਲ ਮੰਡੀਆਂ ਵਿਚ ਆਉਣੀ ਸ਼ੁਰੂ ਹੋ ਗਈ ਹੈ ਪਰ ਵੱਧ ਨਮੀ ਦੇ ਨਾਂਅ ਹੇਠ ਸ਼ੈਲਰ ਮਾਲਕ ਕਿਸਾਨਾਂ ਨੂੰ ਜਾਣਬੁੱਝ ਕੇ ਪ੍ਰੇਸ਼ਾਨ ਕਰ ਰਹੇ ਹਨ | ਇਸ ਗੱਲ ਦਾ ਪ੍ਰਗਟਾਵਾ ਪੰਜਾਬ ਕਿਸਾਨ ਯੂਨੀਅਨ ਦੇ ਆਗੂ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX