ਤਾਜਾ ਖ਼ਬਰਾਂ


ਕਪਿਲ-ਗਿੰਨੀ ਦੀ ਰਿਸੈੱਪਸ਼ਨ ਪਾਰਟੀ ਦੀ ਫ਼ੋਟੋ
. . .  1 day ago
ਕਪਿਲ -ਗਿੰਨੀ ਦੀ ਰਿਸੈੱਪਸ਼ਨ ਪਾਰਟੀ 'ਚ ਮਲਕੀਤ , ਸਰਤਾਜ ਤੇ ਦਲੇਰ ਮਹਿੰਦੀ ਵੀ ਪੁੱਜੇ
. . .  1 day ago
ਮੁੰਬਈ : ਈਸ਼ਾ ਅੰਬਾਨੀ ਅਤੇ ਆਨੰਦ ਪੀਰਮਲ ਦੀ ਜੀਓ ਹੋਟਲ 'ਚ ਰਿਸੈੱਪਸ਼ਨ ਪਾਰਟੀ
. . .  1 day ago
ਕਪਿਲ-ਗਿੰਨੀ ਦੀ ਰਿਸੈਪਸ਼ਨ ਪਾਰਟੀ 'ਚ ਗਾਇਕ ਅਤੇ ਕਲਾਕਾਰ ਵੀ ਪੁੱਜੇ
. . .  1 day ago
ਮੁੰਬਈ : ਈਸ਼ਾ ਅੰਬਾਨੀ ਅਤੇ ਆਨੰਦ ਪੀਰਾਮਲ ਦੀ ਰਿਸੈਪਸ਼ਨ ਦੀਆਂ ਤਸਵੀਰਾਂ
. . .  1 day ago
ਪੇਸ਼ੀ ਲਈ ਲਿਆਂਦਾ ਮੁਜਰਮ ਪੁਲਿਸ ਨੂੰ ਚਕਮਾ ਦੇ ਕੇ ਫ਼ਰਾਰ
. . .  1 day ago
ਘੁਮਾਣ ,14 ਦਸੰਬਰ (ਬੰਮਰਾਹ)-ਜ਼ਿਲ੍ਹਾ ਗੁਰਦਾਸਪੁਰ ਵਿਚ ਪੰਜਾਬ ਪੁਲਿਸ ਦੀ ਨਾਲਾਇਕੀ ਉਸ ਵੇਲੇ ਸਾਹਮਣੇ ਆਈ ਜਿਸ ਵੇਲੇ ਘੁਮਾਣ ਪੁਲਸ ਵੱਲੋਂ ਪੇਸ਼ੀ ਤੋਂ ਬਾਅਦ ਲਿਆਂਦਾ ਜਾ ਰਿਹਾ ਮੁਜਰਮ ਅੱਡਾ ਪੰਜ ਗਰਾਈਂਆਂ ...
ਕਪਿਲ-ਗਿੰਨੀ ਦੇ ਵਿਆਹ ਦੀ ਰਿਸੈੱਪਸ਼ਨ ਪਾਰਟੀ ਸ਼ੁਰੂ
. . .  1 day ago
ਅੰਮ੍ਰਿਤਸਰ, 14 ਦਸੰਬਰ (ਹਰਮਿੰਦਰ ਸਿੰਘ, ਸੁਰਿੰਦਰਪਾਲ ਸਿੰਘ ਵਰਪਾਲ) - ਕਾਮੇਡੀ ਕਿੰਗ ਕਪਿਲ ਸ਼ਰਮਾ ਅਤੇ ਗਿੰਨੀ ਚਤਰਥ ਦੇ ਵਿਆਹ ਦੀ ਰਿਸੈੱਪਸ਼ਨ ਪਾਰਟੀ ਰਾਜਾਸਾਂਸੀ ਕੌਮਾਂਤਰੀ ਹਵਾਈ ਨੇੜੇ ਸਥਿਤ ਇੱਕ ਹੋਟਲ...
ਸ੍ਰੀਲੰਕਾ ਦੇ ਵਿਵਾਦਗ੍ਰਸਤ ਪ੍ਰਧਾਨ ਕੱਲ੍ਹ ਨੂੰ ਦੇਣਗੇ ਅਸਤੀਫ਼ਾ
. . .  1 day ago
ਕੋਲੰਬੋ, 14 ਦਸੰਬਰ - ਸ੍ਰੀਲੰਕਾ ਦੇ ਵਿਵਾਦਗ੍ਰਸਤ ਪ੍ਰਧਾਨ ਮੰਤਰੀ ਮਹੇਂਦਾ ਰਾਜਪਕਸ਼ੇ 15 ਦਸੰਬਰ ਨੂੰ ਅਸਤੀਫ਼ਾ ਦੇਣਗੇ। ਇਸ ਦੀ ਪੁਸ਼ਟੀ ਉਨ੍ਹਾਂ ਦੇ ਬੇਟੇ ਨਮਲ ਰਾਜਪਕਸ਼ੇ ਨੇ...
ਕਰਨਾਟਕ : ਜ਼ਹਿਰੀਲਾ ਪ੍ਰਸਾਦ ਨਾਲ 5 ਮੌਤਾਂ, 82 ਹਸਪਤਾਲ ਭਰਤੀ
. . .  1 day ago
ਬੈਂਗਲੁਰੂ, 14 ਦਸੰਬਰ - ਕਰਨਾਟਕ ਦੇ ਚਾਮਰਾਜਨਗਰ ਵਿਖੇ ਜ਼ਹਿਰੀਲਾ ਪਦਾਰਥ ਖਾਣ ਨਾਲ 5 ਲੋਕਾਂ ਦੀ ਮੌਤ ਹੋ ਗਈ, ਜਦਕਿ 82 ਜਣਿਆ ਨੂੰ ਹਸਪਤਾਲ ਭਰਤੀ ਕਰਵਾਇਆ...
ਰਾਫੇਲ ਮੁੱਦੇ 'ਤੇ ਰਾਹੁਲ ਗਾਂਧੀ ਦੀ ਪ੍ਰੈੱਸ ਵਾਰਤਾ
. . .  1 day ago
ਨਵੀਂ ਦਿੱਲੀ, 14 ਦਸੰਬਰ - ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਰਾਫੇਲ ਮੁੱਦੇ 'ਤੇ ਪ੍ਰੈੱਸ ਵਾਰਤਾ ਦੌਰਾਨ ਕਿਹਾ ਕਿ ਰਾਫੇਲ ਡੀਲ 'ਤੇ ਉਨ੍ਹਾਂ ਦੇ ਸਵਾਲ ਅਜੇ ਵੀ ਬਰਕਰਾਰ ਹਨ। ਉਨ੍ਹਾਂ...
ਵਿਸਫੋਟ ਸਮਗਰੀ ਸਮੇਤ ਇੱਕ ਗ੍ਰਿਫ਼ਤਾਰ
. . .  1 day ago
ਸ੍ਰੀਨਗਰ, 14 ਦਸੰਬਰ - ਜੰਮੂ ਕਸ਼ਮੀਰ ਪੁਲਿਸ ਨੇ ਪੁਲਵਾਮਾ ਤੋਂ ਭਾਰੀ ਮਾਤਰਾ 'ਚ ਵਿਸਫੋਟਕ ਸਮਗਰੀ ਸਮੇਤ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ...
ਵਿਆਹ ਦੇ ਬੰਧਨ 'ਚ ਬੱਝੇ ਸਾਇਨਾ ਨੇਹਵਾਲ ਅਤੇ ਪੀ. ਕਸ਼ਯਪ
. . .  1 day ago
ਨਵੀਂ ਦਿੱਲੀ, 14 ਦਸੰਬਰ- ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਤੇ ਪੀ. ਕਸ਼ਯਪ ਅੱਜ ਵਿਆਹ ਦੇ ਪਵਿੱਤਰ ਬੰਧਨ 'ਚ ਬੱਝ ਗਏ ਹਨ। ਇਹ ਜਾਣਕਾਰੀ ਸਾਇਨਾ ਨੇਹਵਾਲ ਨੇ ਆਪਣੇ ਟਵਿੱਟਰ ਆਕਾਊੰਟ 'ਤੇ ਤਸਵੀਰਾਂ ਸਾਂਝੀਆਂ ਕਰ ਕੇ ਦਿੱਤੀ....
20 ਦਸੰਬਰ ਤੱਕ ਮੁਲਤਵੀ ਰਾਕੇਸ਼ ਅਸਥਾਨਾ ਮਾਮਲੇ ਦੀ ਸੁਣਵਾਈ
. . .  1 day ago
ਨਵੀਂ ਦਿੱਲੀ, 14 ਦਸੰਬਰ- ਦਿੱਲੀ ਹਾਈਕੋਰਟ ਨੇ ਰਾਕੇਸ਼ ਅਸਥਾਨਾ ਅਤੇ ਦਵਿੰਦਰ ਕੁਮਾਰ ਦੀ ਐਫ਼.ਆਈ.ਆਰ ਰੱਦ ਕਰਨ ਵਾਲੀ ਪਟੀਸ਼ਨ 'ਤੇ ਸੁਣਵਾਈ 20 ਦਸੰਬਰ ਤੱਕ ਮੁਲਤਵੀ ਕਰ ਦਿੱਤੀ .....
ਅਕਾਲੀ ਆਗੂ ਦਿਆਲ ਸਿੰਘ ਕੋਲਿਆਂਵਾਲੀ ਨੇ ਮੋਹਾਲੀ ਅਦਾਲਤ 'ਚ ਕੀਤਾ ਸਰੈਂਡਰ
. . .  1 day ago
ਮੋਹਾਲੀ, 14 ਦਸੰਬਰ (ਜਸਬੀਰ ਜੱਸੀ)- ਅਕਾਲੀ ਆਗੂ ਦਿਆਲ ਸਿੰਘ ਕੋਲਿਆਂਵਾਲੀ ਵੱਲੋਂ ਮਹਾਲੀ ਦੀ ਅਦਾਲਤ 'ਚ ਸਰੈਂਡਰ ਕਰ ਦਿੱਤਾ....
1 ਕਿੱਲੋ ਹੈਰੋਇਨ ਸਮੇਤ 2 ਵਿਅਕਤੀ ਨੂੰ ਕੀਤਾ ਕਾਬੂ
. . .  1 day ago
ਅਬੋਹਰ, 14 ਦਸੰਬਰ (ਸੁਖਜਿੰਦਰ ਸਿੰਘ ਢਿੱਲੋਂ)- ਅਬੋਹਰ ਪੁਲਿਸ ਦੇ ਸੀ.ਆਈ.ਏ ਸਟਾਫ਼ ਦੀ ਟੀਮ ਵੱਲੋਂ 2 ਵਿਅਕਤੀਆਂ ਨੂੰ 1 ਕਿੱਲੋ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਹੈ ਜਦਕਿ ਇਕ ਵਿਅਕਤੀ ਮੌਕੇ ਤੋਂ ਹੀ ਫ਼ਰਾਰ .....
ਰਾਫੇਲ ਡੀਲ 'ਤੇ ਝੂਠ ਫੈਲਾਉਣ ਵਾਲਿਆਂ ਦੀ ਹੋਈ ਹਾਰ- ਜੇਤਲੀ
. . .  1 day ago
ਅਸ਼ੋਕ ਗਹਿਲੋਤ ਹੋਣਗੇ ਰਾਜਸਥਾਨ ਦੇ ਮੁੱਖ ਮੰਤਰੀ ਅਤੇ ਪਾਇਲਟ ਹੋਣਗੇ ਉਪ ਮੁੱਖ ਮੰਤਰੀ
. . .  1 day ago
ਸ਼੍ਰੋਮਣੀ ਕਮੇਟੀ ਦੀਆ ਚੋਣਾਂ ਡਟ ਕੇ ਲੜਾਂਗੇ : ਬ੍ਰਹਮਪੁਰਾ
. . .  1 day ago
ਬ੍ਰਹਮਪੁਰਾ, ਅਜਨਾਲਾ, ਸੇਖਵਾਂ ਵੱਲੋਂ ਨਵੀ ਬਣਾਈ ਪਾਰਟੀ ਦੇ ਮੁਤੱਲਕ ਪ੍ਰੈੱਸ ਕਾਨਫ਼ਰੰਸ ਆਯੋਜਿਤ
. . .  1 day ago
ਜੀ.ਕੇ ਖਿਲਾਫ ਮਾਮਲਾ ਦਰਜ ਕਰਨ 'ਤੇ ਅਦਾਲਤ ਨੇ ਲਗਾਈ ਰੋਕ
. . .  1 day ago
ਭਾਰਤ ਆਸਟ੍ਰੇਲੀਆ ਪਰਥ ਟੈਸਟ ਮੈਚ : ਆਸਟ੍ਰੇਲੀਆ ਨੇ ਪਹਿਲੇ ਦਿਨ ਦੀ ਖੇਡ ਖ਼ਤਮ ਹੋਣ ਤੱਕ 6 ਵਿਕਟਾਂ 'ਤੇ ਬਣਾਈਆਂ 277 ਦੌੜਾਂ
. . .  1 day ago
ਸਮਝੌਤੇ ਤੋਂ ਬਾਅਦ ਕੰਮ 'ਤੇ ਪਰਤੇ ਸੂਬੇ ਦੇ ਪਟਵਾਰੀ
. . .  1 day ago
ਵਸਤਾਂ ਅਤੇ ਸੇਵਾਵਾਂ ਸੋਧ ਬਿਲ 2018 ਸੰਬੰਧੀ ਮਨਪ੍ਰੀਤ ਬਾਦਲ ਵੱਲੋਂ ਸਦਨ 'ਚ ਪੇਸ਼ ਕੀਤਾ ਗਿਆ ਪ੍ਰਸਤਾਵ
. . .  1 day ago
ਬਲਬੀਰ ਸਿੱਧੂ ਵੱਲੋਂ ਸਦਨ 'ਚ ਪਸ਼ੂ ਫੀਡ ਅਤੇ ਖਣਿਜ ਮਿਸ਼ਰਨ ਬਿੱਲ ਸੰਬੰਧੀ ਪੇਸ਼ ਕੀਤਾ ਗਿਆ ਪ੍ਰਸਤਾਵ
. . .  1 day ago
ਪੰਚਾਇਤੀ ਰਾਜ ਸੋਧ ਬਿਲ 2018 ਪੰਜਾਬ ਵਿਧਾਨ ਸਭਾ 'ਚ ਪਾਸ
. . .  1 day ago
ਸੰਵਿਧਾਨਿਕ ਮਜਬੂਰੀ ਦੇ ਚੱਲਦਿਆਂ ਪੰਚਾਇਤੀ ਚੋਣਾਂ ਅੱਗੇ ਨਹੀਂ ਪਾਈਆਂ ਜਾ ਸਕਦੀਆਂ- ਤ੍ਰਿਪਤ ਬਾਜਵਾ
. . .  1 day ago
ਟਕਸਾਲੀ ਆਗੂਆਂ ਨੂੰ ਨਵੀ ਪਾਰਟੀ ਦੇ ਗਠਨ ਤੋਂ ਪਹਿਲਾਂ ਮਿਲਿਆ ਭਰਵਾਂ ਹੁੰਗਾਰਾ
. . .  1 day ago
ਪੰਚਾਇਤੀ ਰਾਜ ਸੋਧ ਬਿੱਲ ਪਾਸ ਕਰਨ ਮੌਕੇ ਨਾਗਰਾ ਅਤੇ ਮਜੀਠੀਆ ਵਿਚਾਲੇ ਤਿੱਖੀਆਂ ਝੜਪਾਂ
. . .  1 day ago
ਡੇਰਾ ਬਾਬਾ ਨਾਨਕ ਵਿਖੇ ਅਕਾਲੀ ਦਲ ਦੀ ਅੰਦਰੂਨੀ ਧੜੇ ਬੰਦੀ ਖੁੱਲ ਕੇ ਆਈ ਸਾਹਮਣੇ
. . .  1 day ago
ਬਟਾਲਾ ਨੇੜਲੇ ਪਿੰਡ ਸੈਦਪੁਰ ਕਲਾਂ 'ਚ ਚਲੀਆਂ ਗੋਲੀਆਂ, ਇਕ ਔਰਤ ਸਮੇਤ ਹੋਰ ਜ਼ਖ਼ਮੀ
. . .  1 day ago
ਨੇਪਾਲ ਸਰਕਾਰ ਨੇ ਭਾਰਤੀ ਨੋਟਾਂ 'ਤੇ ਲਗਾਈ ਰੋਕ, ਨਹੀਂ ਚੱਲਣਗੇ 200, 500 ਤੇ 2000 ਦੇ ਨੋਟ
. . .  1 day ago
ਸੰਸਦ ਅਤੇ ਵਿਧਾਨ ਸਭਾ 'ਚ ਔਰਤਾਂ ਦੇ ਰਾਖਵਾਂਕਰਨ ਬਿੱਲ 'ਤੇ ਸਰਬਸੰਮਤੀ ਲਈ ਕੈਪਟਨ ਵੱਲੋਂ ਸਾਰੇ ਮੈਂਬਰਾਂ ਦਾ ਧੰਨਵਾਦ
. . .  1 day ago
ਰਾਫੇਲ ਡੀਲ 'ਤੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਮਾਫ਼ੀ ਮੰਗਣ ਰਾਹੁਲ - ਅਮਿਤ ਸ਼ਾਹ
. . .  1 day ago
ਕਰਤਾਰਪੁਰ ਲਾਂਘੇ ਦਾ ਪ੍ਰਸਤਾਵ ਕੈਪਟਨ ਵੱਲੋਂ ਵਿਧਾਨ ਸਭਾ 'ਚ ਪੇਸ਼
. . .  1 day ago
ਪੰਜਾਬ ਦੀ ਸੁਰੱਖਿਆ ਲਈ ਸਰਕਾਰ ਅਤੇ ਵਿਰੋਧੀ ਧਿਰ ਨੂੰ ਆਉਣਾ ਚਾਹੀਦੈ ਅੱਗੇ- ਕੈਪਟਨ
. . .  1 day ago
ਲੋਕ ਮਸਲਿਆਂ 'ਤੇ ਚਰਚਾ ਤੋਂ ਬਚਣ ਲਈ ਇਕ ਦਿਨ ਦਾ ਸੈਸ਼ਨ ਰੱਖੇ ਸਰਕਾਰ- ਸੁਖਬੀਰ ਬਾਦਲ
. . .  1 day ago
ਅਕਾਲੀ ਦਲ ਦੇ ਸਥਾਪਨਾ ਦਿਵਸ ਤੇ ਪੰਜਾਬ ਭਰ 'ਚ ਸਮਾਗਮ
. . .  1 day ago
ਸੁਪਰੀਮ ਕੋਰਟ ਨੇ ਰਾਫੇਲ ਸੌਦੇ ਦੇ ਨਾਲ ਸੰਬੰਧਿਤ ਪਟੀਸ਼ਨਾਂ ਕੀਤੀਆਂ ਖ਼ਾਰਜ
. . .  1 day ago
ਛੱਪੜ 'ਚੋਂ ਮਿਲੀ ਗੁੰਮ ਹੋਏ 10 ਸਾਲਾ ਬੱਚੇ ਦੀ ਲਾਸ਼
. . .  1 day ago
ਕੈਪਟਨ ਵੱਲੋਂ ਮਹਿਲਾਵਾਂ ਨੂੰ 33 ਫ਼ੀਸਦੀ ਰਾਖਵਾਂਕਰਨ ਦੇਣ ਸੰਬੰਧੀ ਸਦਨ 'ਚ ਰੱਖਿਆ ਗਿਆ ਪ੍ਰਸਤਾਵ
. . .  1 day ago
ਬਿੱਲ ਪਾਸ ਕਰਨ ਮੌਕੇ ਆਪ ਤੇ ਅਕਾਲੀ ਦਲ ਵੱਲੋਂ ਸੈਸ਼ਨ ਦਾ ਸਮਾਂ ਵਧਾਉਣ ਦੀ ਮੰਗ ਨੂੰ ਲੈ ਕੇ ਸਦਨ 'ਚ ਹੰਗਾਮਾ
. . .  1 day ago
ਪੰਜਾਬ ਵਿਧਾਨ ਸਭਾ 'ਚ ਬਿਲ ਪਾਸ ਕਰਨ ਦੀ ਕਾਰਵਾਈ ਸ਼ੁਰੂ, ਪਾਸ ਕੀਤੇ ਜਾਣਗੇ 4 ਬਿਲ
. . .  1 day ago
ਅਕਾਲੀ ਦਲ ਵੱਲੋਂ ਸਦਨ 'ਚ ਮੁੜ ਵਾਪਸੀ ਦੌਰਾਨ ਚੁੱਕਿਆ ਗਿਆ ਆਵਾਰਾ ਪਸ਼ੂਆਂ ਦੀ ਸਮੱਸਿਆ ਦਾ ਮੁੱਦਾ
. . .  1 day ago
84 ਦੇ ਸਿੱਖ ਦੰਗਿਆਂ ਦੇ ਮਸਲੇ 'ਤੇ ਅਕਾਲੀ ਦਲ ਵੱਲੋਂ ਸਦਨ 'ਚੋਂ ਵਾਕ ਆਊਟ
. . .  1 day ago
ਅਕਾਲੀ ਦਲ ਵੱਲੋਂ ਸਦਨ 'ਚ ਸੱਜਣ ਕੁਮਾਰ ਅਤੇ ਟਾਈਟਲਰ ਖ਼ਿਲਾਫ਼ ਨਾਅਰੇਬਾਜ਼ੀ
. . .  1 day ago
84 ਦੇ ਸਿੱਖ ਦੰਗਿਆਂ ਨੂੰ ਲੈ ਕੇ ਅਕਾਲੀ ਦਲ ਵੱਲੋਂ ਸਦਨ 'ਚ ਨਾਅਰੇਬਾਜ਼ੀ ਜਾਰੀ
. . .  1 day ago
ਕਮਲ ਨਾਥ ਦੇ ਮੁੱਦੇ 'ਤੇ ਅਕਾਲੀ ਦਲ ਵੱਲੋਂ ਸਦਨ 'ਚ ਹੰਗਾਮਾ
. . .  1 day ago
ਕਾਂਗਰਸ ਦੇ ਧਾਰਮਿਕ ਸਲਾਹਕਾਰ ਨੂੰ ਸਰਕਾਰ ਬਚਾਉਣ ਦੀ ਕਰ ਰਹੀ ਹੈ ਕੋਸ਼ਿਸ਼- ਮਜੀਠੀਆ
. . .  1 day ago
ਮਜੀਠੀਆ ਨੇ ਬਿਆਸ ਦਰਿਆ ਦਾ ਪਾਣੀ ਜ਼ਹਿਰੀਲਾ ਹੋਣ 'ਤੇ ਸਰਕਾਰ ਵੱਲੋਂ ਕਾਰਵਾਈ ਨਾ ਕਰਨ ਦਾ ਚੁੱਕਿਆ ਮੁੱਦਾ
. . .  1 day ago
ਲੋਧੀ ਨੰਗਲ ਨੇ ਨਹਿਰਾਂ ਦੇ ਜ਼ਹਿਰੀਲੇ ਪਾਣੀ ਅਤੇ ਪ੍ਰਦੂਸ਼ਣ ਲਈ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਕਾਰਵਾਈ ਦੀ ਕੀਤੀ ਮੰਗ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 4 ਕੱਤਕ ਸੰਮਤ 550
ਿਵਚਾਰ ਪ੍ਰਵਾਹ: ਪ੍ਰਭਾਵਸ਼ਾਲੀ ਕਦਮ ਨਿਸਚਤ ਰੂਪ ਨਾਲ ਨਤੀਜਾਜਨਕ ਹੋਣੇ ਚਾਹੀਦੇ ਹਨ। -ਜਵਾਹਰ ਲਾਲ ਨਹਿਰੂ

ਸ਼ਹੀਦ ਭਗਤ ਸਿੰਘ ਨਗਰ / ਬੰਗਾ

ਬਦੀ 'ਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਮਨਾਇਆ

ਨਵਾਂਸ਼ਹਿਰ, 19 ਅਕਤੂਬਰ (ਗੁਰਬਖਸ਼ ਸਿੰਘ ਮਹੇ, ਹਰਵਿੰਦਰ ਸਿੰਘ)- ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਅੱਜ ਇੱਥੇ ਸਰਕਾਰੀ ਸਕੂਲ ਦੀ ਗਰਾੳਾੂਡ ਵਿਚ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੰੁਚੇ ਸਾਬਕਾ ਵਿਧਾਇਕ ਗੁਰਇਕਬਾਲ ਕੌਰ ਬਬਲੀ ਨੇ ਦੁਸਹਿਰੇ ਦੇ ਦਿਨ ਦੀ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਸਮਾਜ ਵਿਚ ਰਹਿੰਦਿਆਂ ਬੁਰੇ ਕੰਮਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਅਤੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ | ਇਸ ਮੌਕੇ ਰਾਵਣ, ਕੰੁਭਕਰਨ ਅਤੇ ਮੇਘਨਾਥ ਦੇ ਬਣੇ ਬੁੱਤਾਂ ਨੂੰ ਨਗਰ ਕੌਾਸਲ ਨਵਾਂਸ਼ਹਿਰ ਦੇ ਪ੍ਰਧਾਨ ਲਲਿਤ ਮੋਹਣ ਪਾਠਕ ਨੇ ਅਗਨੀ ਦਿਖਾਈ | ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਦੇ ਦਿਨ ਸਾਨੂੰ ਆਪਣੇ ਅੰਦਰਲੀਆਂ ਰਾਵਣ ਰੂਪੀ ਬੁਰਾਈਆਂ ਨੂੰ ਮਾਰਨ ਦਾ ਪ੍ਰਣ ਕਰਨਾ ਚਾਹੀਦਾ ਹੈ ਜੋ ਸਮਾਜ ਵਿਚ ਗੜਬੜ ਪੈਦਾ ਕਰਦੀਆਂ ਹਨ | ਇਸ ਮੌਕੇ ਦਿਲਚਸਪ ਝਾਕੀਆਂ ਵੀ ਕੱਢੀਆਂ ਗਈਆਂ | ਇਸ ਦੁਸਹਿਰੇ ਦੇ ਮੇਲੇ ਵਿਚ ਹਰ ਉਮਰ ਦੇ ਵਿਅਕਤੀਆਂ ਨੇ ਸ਼ਮੂਲੀਅਤ ਕੀਤੀ | ਔਰਤਾਂ ਵੀ ਵੱਡੀ ਗਿਣਤੀ ਵਿਚ ਸ਼ਾਮਲ ਹੋਈਆਂ | ਇਸ ਮੌਕੇ ਕੁਸ਼ਤੀਆਂ ਅਤੇ ਕਬੱਡੀ ਦੇ ਮੈਚ ਕਰਵਾਏ ਗਏ | ਰੋਜ਼ ਘਈ ਭਲਵਾਨ ਲੜਕੀ ਅਤੇ ਲੜਕੇ ਸੋਨੂੰ ਮੋਰਿੰਡਾ ਦਰਮਿਆਨ ਹੋਈ ਦਿਲਚਸਪ ਕੁਸ਼ਤੀ ਨੂੰ ਦਰਸ਼ਕਾਂ ਨੇ ਸਾਹ ਰੋਕ ਕੇ ਦੇਖਿਆ ਦੋਨਾਂ ਵਲੋਂ ਜ਼ੋਰ ਅਜ਼ਮਾਈ ਕਰਨ ਅਤੇ ਕੁਸ਼ਤੀ ਦੇ ਦਾਅ ਪੇਚ ਵਰਤਣ ਤੋਂ ਬਾਅਦ ਅਖੀਰ ਰੋਜ਼ ਘਈ ਨੇ ਸੋਨੂੰ ਮੋਰਿੰਡਾ ਨੂੰ ਚਿੱਤ ਕਰ ਦਿੱਤਾ | ਬੱਗਾ ਜਾਡਲਾ ਅਤੇ ਹੈਪੀ ਮਾਛੀਵਾੜਾ ਵਿਚ ਹੋਈ ਕੁਸ਼ਤੀ ਵਿਚ ਬੱਗਾ ਜਾਡਲਾ ਜੇਤੂ ਰਿਹਾ | ਲੜਕੀਆਂ ਦੇ ਕਬੱਡੀ ਦੇ ਹੋਏ ਮੈਚ ਵਿਚ ਸ਼ਹੀਦ ਭਗਤ ਸਿੰਘ ਕਲੱਬ ਨਵਾਂਸ਼ਹਿਰ ਨੇ ਦੁਆਬਾ ਕਲੱਬ ਬੰਗਾ ਨੂੰ 21 ਦੇ ਮੁਕਾਬਲੇ 25 ਅੰਕਾਂ ਨਾਲ ਹਰਾ ਕੇ ਜਿੱਤ ਹਾਸਲ ਕੀਤੀ | ਇਸ ਮੌਕੇ ਹਰਿੰਦਰਪਾਲ ਸਿੰਘ ਚੰਦੂਮਾਜਰਾ ਐਮ.ਐਲ.ਏ ਸਨੋਰ, ਡਾ: ਹਰਮੇਸ਼ ਪੁਰੀ, ਜਸਵਿੰਦਰ ਸਿੰਘ ਜੱਸੀ ਕੌਾਸਲਰ, ਪਰਮ ਸਿੰਘ ਖ਼ਾਲਸਾ ਕੌਾਸਲਰ, ਵਿਨੋਦ ਕੁਮਾਰ ਪਿੰਕਾ ਕੌਾਸਲਰ, ਬਲਵਿੰਦਰ ਕੁਮਾਰ ਕੌਾਸਲਰ, ਰਾਜੇਸ਼ ਭਾਰਦਵਾਜ, ਹਰੀ ਕਿਸ਼ਨ ਜੁਲਕਾ, ਹਰੀ ਓਮ ਸਾਹਨੀ, ਡਾ: ਸਤਿੰਦਰ ਸਿੰਘ ਸਰਤਾਜ ਆਦਿ ਵੀ ਹਾਜ਼ਰ ਸਨ |
ਦੁਸਹਿਰਾ ਨੇਕੀ ਦੀ ਜਿੱਤ ਦਾ ਪ੍ਰਤੀਕ-ਚੰਦੂਮਾਜਰਾ
ਬੰਗਾ, (ਜਸਬੀਰ ਸਿੰਘ ਨੂਰਪੁਰ) - ਬੰਗਾ 'ਚ ਦੁਸਹਿਰੇ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ | ਰਾਮ ਲੀਲਾ ਗਰਾਉਂਡ ਵਿਖੇ ਦੁਸਹਿਰੇ ਮੌਕੇ ਹਰਿੰਦਰਪਾਲ ਸਿੰਘ ਚੰਦੂਮਾਜਰਾ ਵਿਧਾਇਕ ਸਨੌਰ ਨੇ ਆਖਿਆ ਕਿ ਦੁਸਹਿਰੇ ਦਾ ਤਿਉਹਾਰ ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ | ਉਨ੍ਹਾਂ ਕਿਹਾ ਇਸ ਤਿਉਹਾਰ ਮੌਕੇ ਸਾਨੂੰ ਨੇਕ ਕੰਮ ਕਰਨ ਦਾ ਪ੍ਰਣ ਕਰਨਾ ਚਾਹੀਦਾ ਹੈ | ਦੁਸਹਿਰਾ ਸਮਾਗਮ ਦਾ ਉਦਘਾਟਨ ਡਾ: ਸੁਖਵਿੰਦਰ ਕੁਮਾਰ ਸੁੱਖੀ ਵਿਧਾਇਕ ਹਲਕਾ ਬੰਗਾ ਨੇ ਕੀਤਾ | ਉਨ੍ਹਾਂ ਵੱਖ-ਵੱਖ ਸਖਸ਼ੀਅਤਾਂ ਦਾ ਸਨਮਾਨ ਵੀ ਕੀਤਾ | ਸਮਾਗਮ ਦੇ ਮੁੱਖ ਮਹਿਮਾਨ ਸਤਵੀਰ ਸਿੰਘ ਪੱਲੀ ਝਿੱਕੀ ਜ਼ਿਲ੍ਹਾ ਪ੍ਰਧਾਨ ਕਾਂਗਰਸ ਅਤੇ ਹਲਕਾ ਇੰਚਾਰਜ ਨੇ ਦੁਸਹਿਰੇ ਦੇ ਤਿਉਹਾਰ ਦੀ ਵਧਾਈ ਦਿੱਤੀ | ਸਮਾਗਮ ਦੌਰਾਨ ਭਗਵਾਨ ਰਾਮ, ਲਸ਼ਮਣ ਅਤੇ ਸੀਤਾ ਦੇ ਜੀਵਨ 'ਤੇ ਝਾਕੀਆਂ ਕੱਢੀਆਂ | ਮੇਘ ਨਾਥ, ਕੁੰਭ ਕਰਨ ਅਤੇ ਰਾਵਣ ਦੇ ਪੁਤਲਿਆਂ ਨੂੰ ਅੱਗ ਲਗਾਈ ਗਈ | ਇਸ ਮੌਕੇ 'ਤੇ ਪ੍ਰਧਾਨ ਸੁਰਿੰਦਰ ਭਾਰਤੀ, ਡਾ: ਬਖਸ਼ੀਸ਼ ਸਿੰਘ, ਰਵੀ ਭੂਸ਼ਣ ਪ੍ਰਧਾਨ ਨਗਰ ਕੌਾਸਲ ਬੰਗਾ, ਜਤਿੰਦਰ ਕੌਰ ਮੂੰਗਾ ਸਾਬਕਾ ਪ੍ਰਧਾਨ, ਬੁੱਧ ਸਿੰਘ ਬਲਾਕੀਪੁਰ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ, ਜੀਤ ਰਾਮ ਭਾਟੀਆ, ਜਸਵਿੰਦਰ ਸਿੰਘ ਮਾਨ, ਹਿੰਮਤ ਤੇਜਪਾਲ ਕਰਮਜੀਤ ਸਿੰਘ ਕਰਨਾਣਾ, ਨਵਦੀਪ ਸਿੰਘ ਅਨੋਖਰਵਾਲ, ਸੁਰਜੀਤ ਸਿੰਘ ਮਾਂਗਟ, ਸੁਰਿੰਦਰ ਜੋਸ਼ੀ, ਸ਼ਿਵ ਕੌੜਾ, ਨਰਿੰਦਰ ਸ਼ਰਮਾ, ਗੁਲਸ਼ਨ ਕੁਮਾਰ, ਰਜਿੰਦਰ ਅਗਰਵਾਲ, ਪ੍ਰਵੀਰ ਅਬੀ, ਸੁਰਿੰਦਰ ਹੈਰੀ, ਪ੍ਰਭਾਤ ਕਲਮੀ, ਨਰਿੰਦਰ ਸ਼ਰਮਾ ਆਦਿ ਹਾਜ਼ਰ ਸਨ |
ਮੁਕੰਦਪੁਰ, (ਅਮਰੀਕ ਸਿੰਘ ਢੀਂਡਸਾ)-ਦੁਸਹਿਰੇ ਦਾ ਤਿਉਹਾਰ ਮੁਕੰਦਪੁਰ ਦੇ ਦੁਸਹਿਰਾ ਮੈਦਾਨ ਵਿਖੇ ਧੂਮ-ਧਾਮ ਨਾਲ ਮਨਾਇਆ ਗਿਆ | ਕੁਝ ਦਿਨਾਂ ਤੋਂ ਰਾਮ ਲੀਲਾ ਦੇ ਸਬੰਧ ਵਿਚ ਵੱਖ-ਵੱਖ ਝਾਕੀਆਂ ਕੱਢੀਆਂ ਗਈਆਂ | ਸ਼ਾਮ ਨੂੰ ਮੇਘਨਾਥ, ਕੁੰਭਕਰਨ ਅਤੇ ਰਾਵਣ ਦੇ ਪੁਤਲਿਆਂ ਨੂੰ ਅਗਨ ਭੇਟ ਕੀਤਾ ਗਿਆ | ਇਸ ਮੌਕੇ ਪੁਰਾਤਨ ਸ਼ਿਵ ਮੰਦਿਰ ਦੇ ਪ੍ਰਧਾਨ ਸੰਜੀਵ ਭਨੋਟ, ਅਵਤਾਰ ਸਿੰਘ ਥਾਂਦੀ ਦੁਸਹਿਰਾ ਕਮੇਟੀ ਪ੍ਰਧਾਨ, ਸੁਭਾਸ਼ ਸਿਹਲੀ, ਵਿੱਕੀ ਖੋਸਲਾ, ਰਮਨ ਕੇਸਰ, ਨੀਰਜ ਭੱਲਾ, ਕੁਲਵਿੰਦਰ ਸੋਨੂੰ, ਪ੍ਰਸ਼ੋਤਮ ਲਾਲ, ਅਮਿਤ ਗੋਗਨਾ, ਹਰਬੰਸ ਲਾਲ ਮਹਿਤਾ, ਅਮਰਜੀਤ ਬਜਾਜ ਪੰਚ ਤੋਂ ਇਲਾਵਾ ਹੋਰ ਮਾਨਯੋਗ ਸ਼ਖਸ਼ੀਅਤਾਂ ਵੀ ਮੌਜੂਦ ਸਨ |
ਫਰਾਲਾ 'ਚ ਦੁਸਹਿਰਾ ਮਨਾਇਆ
ਸੰਧਵਾਂ, (ਪ੍ਰੇਮੀ ਸੰਧਵਾਂ)-ਪਿੰਡ ਫਰਾਲਾ ਵਿਖੇ ਸਰਬ ਧਰਮ ਮਹਾਂ ਸਭਾ ਫਰਾਲਾ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਦੁਸਹਿਰੇ ਦਾ ਤਿਉਹਾਰ ਪ੍ਰਧਾਨ ਹਰਭਜਨ ਸਿੰਘ ਅਟਵਾਲ ਤੇ ਜਨਾਬ ਇਕਬਾਲ ਮੁਹੰਮਦ ਦੀ ਦੇਖ-ਰੇਖ ਹੇਠ ਧੂਮ-ਧਾਮ ਨਾਲ ਮਨਾਇਆ ਗਿਆ | ਦੁਸਹਿਰੇ 'ਚ ਭਗਵਾਨ ਰਾਮ ਚੰਦਰ ਦੇ ਜੀਵਨ ਨਾਲ ਸਬੰਧਿਤ ਹੀਰਾ ਪੇਂਟਰ ਕੋਟ ਫਤੂਹੀ, ਤਜਿੰਦਰ ਕੁਮਾਰ ਹੀਰਾ ਅਤੇ ਦਿਨੇਸ਼ ਕੁਮਾਰ ਹੀਰਾ ਵਲੋਂ ਸਜਾਈਆਂ ਸੁੰਦਰ ਝਾਕੀਆਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ | ਸਮਾਗਮ 'ਚ ਉਚੇਚੇ ਤੌਰ 'ਤੇ ਪਹੁੰਚੇ ਹਲਕਾ ਵਿਧਾਇਕ ਡਾ: ਸੁਖਵਿੰਦਰ ਕੁਮਾਰ ਸੁੱਖੀ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਜਥੇ: ਬੁੱਧ ਸਿੰਘ ਬਲਾਕੀਪੁਰ, ਜਥੇ: ਨਵਦੀਪ ਸਿੰਘ ਅਨੋਖਰਵਾਲ ਅਤੇ ਅਕਾਲੀ ਦਲ ਦੇ ਯੂਥ ਆਗੂ ਜਸਵਿੰਦਰ ਸਿੰਘ ਮਾਨ ਨੇ ਸੰਗਤਾਂ ਨੂੰ ਦੁਸਹਿਰੇ ਦੇ ਪਵਿੱਤਰ ਤਿਉਹਾਰ ਦੀ ਵਧਾਈ ਦਿੱਤੀ | ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਆਪਣੇ ਪਿਤਾ ਪ੍ਰੇਮ ਸਿੰਘ ਚੰਦੂਮਾਜਰਾ ਮੈਂਬਰ ਪਾਰਲੀਮੈਂਟ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਅਖਤਿਆਰੀ ਫੰਡ ਵਿਚੋਂ ਸਰਬ ਧਰਮ ਮਹਾਂ ਸਭਾ ਫਰਾਲਾ ਨੂੰ ਦੋ ਲੱਖ ਰੁਪਏ ਦੇਣ ਦਾ ਐਲਾਨ ਕੀਤਾ | ਪ੍ਰਧਾਨ ਹਰਭਜਨ ਸਿੰਘ, ਇਕਬਾਲ ਮੁਹੰਮਦ, ਰਾਮ ਮੂਰਤੀ, ਰਾਜੂ ਨੰਬਰਦਾਰ ਆਦਿ ਪ੍ਰਬੰਧਕਾਂ ਵਲੋਂ ਦੁਸਹਿਰਾ ਸਮਾਗਮ ਵਿਚ ਪੁੱਜੇ ਆਗੂਆਂ ਨੂੰ ਸਨਮਾਨਿਤ ਕੀਤਾ ਗਿਆ | ਅੰਤ 'ਚ ਇਕਬਾਲ ਮੁਹੰਮਦ, ਹਰਭਜਨ ਸਿੰਘ, ਬਲਵੀਰ ਸਿੰਘ ਬਾਲੀ ਆਦਿ ਪ੍ਰਬੰਧਕਾਂ ਵਲੋਂ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲਿਆਂ ਨੂੰ ਅਗਨੀ ਭੇਟ ਕਰਨ ਦੀ ਰਸਮ ਨਿਭਾਈ | ਰਾਜੂ ਨੰਬਰਦਾਰ ਤੇ ਪੰਮਾ ਚੱਕੀ ਵਾਲੇ ਨੇ ਆਈਆਂ ਹੋਈਆਂ ਸ਼ਖਸ਼ੀਅਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਜਥੇ: ਨਵਦੀਪ ਸਿੰਘ ਅਨੋਖਰਵਾਲ, ਸੁਰਜੀਤ ਸਿੰਘ ਮਾਂਗਟ, ਜਸਵਿੰਦਰ ਸਿੰਘ ਮਾਨ, ਥਾਣੇਦਾਰ ਹਰਨਿੰਦਰ ਸਿੰਘ ਨਿੰਦੀ ਅਟਵਾਲ, ਉਮਰਾਓ ਸਿੰਘ ਯੂ. ਕੇ, ਮਾਤਾ ਜਸਵੀਰ ਕੌਰ ਯੂ. ਕੇ, ਜਰਨੈਲ ਸਿੰਘ ਜੈਲੀ, ਮਨਦੀਪ ਤਲਵਾੜ, ਜਮੀਲ ਅਖ਼ਤਰ, ਹਰਚਰਨ ਸਿੰਘ, ਜਤਿੰਦਰ ਕੁਮਾਰ, ਪੰਕਜ, ਜਸਵਿੰਦਰ ਸਿੰਘ, ਨਿਰਮਲ ਸਿੰਘ, ਸੋਨੀ ਫਰਾਲਾ, ਜੱਸਾ ਮਾਨ, ਏ. ਐਸ. ਆਈ ਦੁਨੀ ਚੰਦ, ਮਹਿਲਾ ਏ. ਐਸ. ਆਈ ਪਰਮਜੀਤ ਕੌਰ, ਵਿਜੈ ਕੁਮਾਰ ਜੱਬੋਵਾਲ, ਅਮਰਜੀਤ, ਰਾਜੇਸ਼ ਕੁਮਾਰ, ਚਰਨਜੀਤ ਭਟੋਆ, ਤੇਜ ਭਾਨ, ਜਸਵੀਰ ਸਿੰਘ ਕਟਾਰੀਆ ਚੌਾਕੀ ਆਦਿ ਹਾਜ਼ਰ ਸਨ |
ਔੜ, (ਗੁਰਨਾਮ ਸਿੰਘ ਗਿਰਨ)- ਕਸਬਾ ਔੜ ਵਿਖੇ 184ਵਾਂ ਦਸਹਿਰੇ ਦੇ ਮੇਲੇ ਦਾ ਉਦਘਾਟਨ ਪਿੰਡ ਦੇ ਸਰਪੰਚ ਜੀਵਨ ਕੁਮਾਰ ਬਿੱਟੂ ਅਤੇ ਮੇਲਾ ਕਮੇਟੀ ਦੇ ਪ੍ਰਧਾਨ ਕਮਲਜੀਤ ਰਾਣਾ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ | ਮੇਲੇ ਦੌਰਾਨ ਕਾਂਗਰਸ ਪਾਰਟੀ ਦੇ ਵਿਧਾਨ ਸਭਾ ਹਲਕਾ ਬੰਗਾ ਦੇ ਇੰਚਾਰਜ ਤੇ ਜ਼ਿਲ੍ਹਾ ਪ੍ਰਧਾਨ ਸਤਵੀਰ ਸਿੰਘ ਪੱਲੀ ਝਿੱਕੀ, ਵਿਧਾਨ ਸਭਾ ਹਲਕਾ ਬੰਗਾ ਦੇ ਵਿਧਾਇਕ ਡਾ: ਸੁਖਵਿੰਦਰ ਕੁਮਾਰ ਸੁੱਖੀ ਆਦਿ ਆਗੂਆਂ ਨੇ ਵੀ ਵਿਸ਼ੇਸ਼ ਤੋਰ ਤੇ ਸ਼ਿਰਕਤ ਕੀਤੀ | ਇਸ ਮੌਕੇ ਸੰਬੋਧਨ ਕਰਦਿਆਂ ਕਾਂਗਰਸੀ ਆਗੂ ਪੱਲੀ ਝਿੱਕੀ, ਤੇ ਅਕਾਲੀ ਦਲ ਦੇ ਹਲਕਾ ਬੰਗਾ ਦੇ ਵਿਧਾਇਕ ਡਾ: ਸੁੱਖੀ ਆਦਿ ਨੇ ਆਖਿਆ ਕਿ ਭਾਰਤ ਦਾ ਇਤਿਹਾਸ ਗਵਾਹ ਕਿ ਸਦੀਆਂ ਤੋਂ ਹੀ ਬਦੀ ਉੱਤੇ ਨੇਕੀ ਦੀ ਹੀ ਸਦਾ ਜਿੱਤ ਹੋਈ ਹੈ | ਇਸ ਮੇਲੇ ਦੇ ਅਖੀਰ ਵਿਚ ਰਾਵਣ ਤੇ ਮੇਘ ਨਾਥ ਆਦਿ ਦੇ ਪੁਤਲਿਆਂ ਨੂੰ ਅਗਨ ਭੇਟ ਕੀਤਾ ਗਿਆ | ਇਸ ਮੌਕੇ ਕਮਲਜੀਤ ਰਾਣਾ ਪ੍ਰਧਾਨ, ਜੀਵਨ ਕੁਮਾਰ ਚੇਅਰਮੈਨ, ਉਪ ਪ੍ਰਧਾਨ ਦਵਿੰਦਰ ਭਾਰੀ, ਗੁਰਬਿੰਦਰ ਸਿੰਘ ਛੋਕਰ, ਵਿਜੇ ਕੁਮਾਰ ਸ਼ਰਮਾ, ਰਾਮਾ ਨੰਦ ਭਨੋਟ ਮੰਡਲ ਪ੍ਰਧਾਨ ਭਾਜਪਾ, ਹਰਬੰਸ ਸਿੰਘ ਨਾਮਧਾਰੀ, ਜਰਨੈਲ ਸਿੰਘ ਸਰਪੰਚ ਖ਼ੁਰਦ, ਗੁਰਚੇਤਨ ਸਿੰਘ ਗੜੀ, ਪਿ੍ੰ: ਨਛੱਤਰ ਸਿੰਘ, ਵਿਪਨ ਭਨੋਟ, ਸੁਰੇਸ਼ ਸਹਿਜਪਾਲ, ਸੋਹਣ ਲਾਲ, ਸ਼ਿਵ ਕੁਮਾਰ ਬਿੱਟਾ, ਸਤਨਾਮ ਸਿੰਘ ਰਾਵਲ, ਮਲਕੀਤ ਸਿੰਘ ਐੱਸ.ਐਚ.ਓ ਥਾਣਾ ਔੜ, ਰਾਮ ਪ੍ਰਕਾਸ਼ ਤੇ ਨਿਰਮਲ ਸਿੰਘ ਦੋਵੇਂ ਏ.ਐੱਸ.ਆਈ, ਬੱੁਧ ਸਿੰਘ ਬਲਾਕੀਪੁਰ ਜ਼ਿਲ੍ਹਾ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ ਨਵਾਂਸ਼ਹਿਰ, ਬਿਪਨ ਭਨੋਟ, ਕੇਸ਼ਵ ਖੱਤਰੀ, ਸੁਰਜੀਤ ਸਿੰਘ ਬਾਨਾ, ਗੁਰਮੀਤ ਚੰਦ, ਹੁਸਨ ਚੰਦ, ਅਸ਼ੋਕ ਦੁੱਗਲ, ਮਨਦੀਪ ਦੁੱਗਲ, ਅਮਰੀਕ ਚੰਦ, ਹਰਮੇਸ਼ ਲਾਲ, ਜੋਗ ਰਾਜ ਨੰਬਰਦਾਰ ਆਦਿ ਤੋਂ ਇਲਾਵਾ ਪਿੰਡ ਅਤੇ ਇਸ ਇਲਾਕੇ ਦੀਆ ਹੋਰ ਵੀ ਅਨੇਕਾਂ ਪ੍ਰਮੁੱਖ ਸ਼ਖਸ਼ੀਅਤਾਂ ਹਾਜ਼ਰ ਸਨ |
ਮਾਹਿਲ ਗਹਿਲਾਂ 'ਚ ਮਨਾਇਆ 134ਵਾਂ ਦੁਸਹਿਰਾ ਮੇਲਾ
ਬੰਗਾ, (ਕਰਮ ਲਧਾਣਾ) - ਬੀਤੇ 134 ਵਰਿ੍ਹਆਂ ਤੋਂ ਮਨਾਇਆ ਜਾ ਰਿਹਾ ਇਸ ਬਲਾਕ ਦੇ ਪ੍ਰਸਿੱਧ ਪਿੰਡ ਮਾਹਿਲ ਗਹਿਲਾ ਦਾ ਦੁਸਹਿਰਾ ਮੇਲਾ ਇਸ ਵਾਰੀ ਮੇਲੀਆਂ ਦੀਆਂ ਯਾਦਾਂ ਵਿਚ ਵਸ ਗਿਆ | ਰਾਮ ਲੀਲਾ ਵੈਲਫੇਅਰ ਕਮੇਟੀ (ਰਜਿ) ਵਲੋਂ ਮਨਾਏ ਇਸ ਮੇਲੇ ਦਾ ਉਦਘਾਟਨ ਕਮੇਟੀ ਦੇ ਪ੍ਰਧਾਨ ਸੁਰਿੰਦਰ ਪਾਟਿਲ ਯੂ. ਕੇ, ਪ੍ਰਵੀਨ ਪਾਠਕ, ਸ਼ੀਆ ਰਾਮ ਸ਼ਾਸ਼ਤਰੀ, ਢੇਰੂ ਰਾਮ ਦਰਦੀ, ਮੰਚ ਸੰਚਾਲਕ ਪਿ੍ੰ: ਹਰਜੀਤ ਸਿੰਘ ਮਾਹਿਲ, ਜਸਵਿੰਦਰ ਸਿੰਘ ਰਾਣਾ, ਮਦਨ ਲਾਲ ਭਨੋਟ ਨੇ ਸਾਂਝੇ ਤੌਰ 'ਤੇ ਕੀਤਾ | ਮੇਲੇ ਦਾ ਆਕਰਸ਼ਣ ਇਸ ਮੌਕੇ ਵੱਖ-ਵੱਖ ਆਰਟ ਗਰੁੱਪਾਂ ਵਲੋਂ ਸਜਾਈਆਂ ਝਾਕੀਆਂ ਦਰਸ਼ਕਾਂ ਨੂੰ ਮੋਹ ਗਈਆਂ | ਭਗਵਾਨ ਰਾਮ ਚੰਦਰ, ਲਛਮਣ ਵੱਲੋਂ ਰਾਵਣ, ਕੰੁਭਕਰਨ ਅਤੇ ਮੇਘਨਾਥ ਨਾਲ ਹੋਏ ਯੁੱਧ ਦੇ ਦਿ੍ਸ਼ ਦਰਸ਼ਕਾਂ ਨੂੰ ਪ੍ਰਭਾਵਿਤ ਕਰਦੇ ਰਹੇ | ਅੰਤ ਵਿਚ ਨੇਕੀ ਦੀ ਬਦੀ ਉੱਤੇ ਜਿੱਤ ਦੀ ਭਾਵਨਾ ਨੂੰ ਪ੍ਰਗਟਾਉਂਦੇ ਹੋਏ ਰਾਵਣ, ਕੁੰਭਕਰਨ, ਮੇਘਨਾਥ ਦੇ ਪੁਤਲਿਆਂ ਨੂੰ ਅਗਨ ਭੇਟ ਕੀਤਾ ਗਿਆ | ਇਸ ਮੌਕੇ ਮੰਚ ਉੱਤੇ ਹਾਜ਼ਰ ਸਖਸ਼ੀਅਤਾਂ ਵਿਚ ਬਾਬਾ ਜੋਗਾ ਸਿੰਘ, ਜਸਵੀਰ ਸਿੰਘ ਰਾਣਾ, ਰਵਿੰਦਰ ਸਿੰਘ ਮਾਹਿਲ ਪ੍ਰਧਾਨ ਕੋ-ਆਪਰੇਟਿਵ ਸੁਸਾਇਟੀ ਮਾਹਿਲ ਗਹਿਲਾ, ਪਰਮਜੀਤ ਸਿੰਘ ਨਵਾਂਸ਼ਹਿਰ, ਏਕ ਨੂਰ ਸਵੈ ਸੇਵੀ ਸੰਸਥ ਪਠਲਾਵਾ ਦੇ ਸੀਨੀਅਰ ਉਪ ਚੇਅਰਮੈਨ ਤਰਲੋਚਨ ਸਿੰਘ ਵਾਰੀਆ, ਵਿੱਤ ਸਕੱਤਰ ਤਰਸੇਮ ਪਠਲਾਵਾ, ਸਕੱਤਰ ਤਰਲੋਚਨ ਸਿੰਘ ਪਠਲਾਵਾ, ਮਾ: ਰਮੇਸ਼ ਪਠਲਾਵਾ, ਜੋਗਿੰਦਰ ਸਿੰਘ ਯੂ. ਐਸ. ਏ, ਰਮੇਸ਼ ਚੰਦਰ, ਸਾਬਕਾ ਸਰਪੰਚ ਸੁਰਜੀਤ ਸਿੰਘ ਨੰਬਰਦਾਰ, ਸਰਪੰਚ ਚਰਨਜੀਤ ਬੌਬੀ, ਬੂਟਾ ਸਿੰਘ ਮਾਹਿਲ, ਪਰਗਣ ਸਿੰਘ ਯੂ. ਕੇ, ਕੇਵਲ ਸਿੰਘ, ਬਲਵੀਰ ਸਿੰਘ ਪਠਲਾਵਾ, ਅਸ਼ੋਕ ਪਾਠਕ ਆਦਿ ਹਾਜ਼ਰ ਸਨ |
(ਸਫ਼ਾ 7 ਦੀ ਬਾਕੀ)
ਦੁਸਹਿਰਾ ਰਾਮ ਲੀਲ੍ਹਾ ਕਮੇਟੀ ਬਲਾਚੌਰ ਵਲੋਂ ਟਿੰਕੂ ਘਈ ਦੀ ਅਗਵਾਈ ਵਿਚ ਧੂਮ ਧਾਮ ਨਾਲ ਮਨਾਇਆ
ਬਲਾਚੌਰ, (ਗੁਰਦੇਵ ਸਿੰਘ , ਦੀਦਾਰ ਸਿੰਘ)- ਰਾਮ ਲੀਲ੍ਹਾ ਕਮੇਟੀ ਬਲਾਚੌਰ ਵਲੋਂ ਕਮੇਟੀ ਦੇ ਪ੍ਰਧਾਨ ਟਿੰਕੂ ਘਈ ਦੀ ਅਗਵਾਈ ਵਿਚ ਦੁਸਹਿਰਾ ਧੂਮ ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਸਮਾਰੋਹ ਦੇ ਮੁੱਖ ਮਹਿਮਾਨ ਚੌਧਰੀ ਦਰਸ਼ਨ ਲਾਲ ਮੰਗੂਪੁਰ ਵਿਧਾਇਕ ਬਲਾਚੌਰ ਨੇ ਆਪਣੇ ਸੰਬੋਧਨ ਵਿਚ ਦੁਸਹਿਰੇ ਦੇ ਇਸ ਪਵਿੱਤਰ ਤਿਉਹਾਰ ਉੱਤੇ ਸਮੂਹ ਇਲਾਕਾ ਨਿਵਾਸੀਆਂ ਨੂੰ ਵਧਾਈ ਦਿੱਤੀ | ਸਮਾਰੋਹ ਵਿਚ ਸ: ਜਗਜੀਤ ਸਿੰਘ ਐੱਸ.ਡੀ.ਐਮ. ਬਲਾਚੌਰ, ਸ: ਰਾਜਪਾਲ ਸਿੰਘ ਹੁੰਦਲ ਡੀ.ਐੱਸ.ਪੀ ਬਲਾਚੌਰ, ਯੂਥ ਕਾਂਗਰਸ ਦੇ ਸੀਨੀਅਰ ਆਗੂ ਅਜੈ ਮੰਗੂਪੁਰ, ਸੋਨੂੰ ਭਾਟੀਆ, ਸਤਪਾਲ ਸੈਣੀ, ਕਾਮਰੇਡ ਪਰਵਿੰਦਰ ਮੇਨਕਾ, ਰਾਜਿੰਦਰ ਸਿੰਘ ਸ਼ਿੰਦੀ, ਰਿੱਕੀ ਬਜਾਜ, ਨਰੇਸ਼ ਚੇਚੀ, ਰਵਿੰਦਰ ਸਿੰਘ ਘੁੰਮਣ ਅਤੇ ਬੌਬੀ ਰਾਣਾ ਆਦਿ ਪਤਵੰਤੇ ਵੀ ਹਾਜ਼ਰ ਸਨ | ਇਸ ਮੌਕੇ ਬੌਬੀ ਘਈ ਵਲੋਂ ਰਾਮ ਲੀਲ੍ਹਾ ਕਮੇਟੀ ਨੂੰ 60,000 ਰੁਪਏ ਦਾਨ ਵਜੋਂ ਦੇਣ 'ਤੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ | ਰਾਮ ਲੀਲ੍ਹਾ ਕਮੇਟੀ ਵਲੋਂ ਸਮੂਹ ਪਤਵੰਤਿਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਤਹਿਸੀਲਦਾਰ ਅਮਨਦੀਪ ਸਿੰਘ ਚਾਵਲਾ, ਐੱਸ.ਐਚ.ਓ. ਸਿਟੀ ਥਾਣਾ ਇੰਸਪੈਕਟਰ ਅਜੇ ਕੁਮਾਰ, ਐੱਸ.ਐਚ.ਓ. ਸਦਰ ਥਾਣਾ ਇੰਸਪੈਕਟਰ ਰਮਨ ਕੁਮਾਰ, ਯੂਥ ਆਗੂ ਅਜੇ ਚੌਧਰੀ ਮੰਗੂਪੁਰ, ਸਤਪਾਲ ਸੈਣੀ, ਪਰਮਿੰਦਰ ਮੇਨਕਾ, ਨਰੇਸ਼ ਚੇਚੀ, ਲਾਲ ਬਹਾਦਰ ਗਾਂਧੀ, ਸੋਢੀ ਸਿੰਘ ਸਮੇਤ ਸਾਰੇ ਕੌਾਸਲਰ ਗਗਨ ਘਈ, ਕਪਿਲ ਘਈ ਬਿੱਟੂ, ਕਾਂਗਰਸ ਦੇ ਸ਼ਹਿਰੀ ਪ੍ਰਧਾਨ ਰਾਜਿੰਦਰ ਸਿੰਘ ਛਿੰਦੀ, ਰਾਮ ਸਰੂਪ, ਵਰਿੰਦਰ ਕੁਮਾਰ ਸਿਆਣਾ, ਜਸਵਿੰਦਰ ਸਿਆਣ,ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਜ਼ਿਲ੍ਹਾ ਪ੍ਰਧਾਨ ਰਵਿੰਦਰ ਸਿੰਘ ਘੁੰਮਣ, ਰਾਜਪੂਤ ਸਭਾ ਬਲਾਚੌਰ ਰਾਣਾ ਦਿਲਾਵਰ ਸਿੰਘ, ਰਾਣਾ ਨਰਿੰਦਰ ਸਿੰਘ,ਰਮਨਦੀਪ ਗੈਰੀ, ਰਿੱਕੀ ਬਜਾਜ, ਰਾਣਾ ਨਰੇਸ਼ ਹੈਪੀ ਅਤੇ ਹੋਰ ਹਾਜ਼ਰ ਸਨ | ਸਮਾਰੋਹ ਦੇ ਅਖੀਰ ਵਿਚ ਰਾਮ ਲੀਲ੍ਹਾ ਕਮੇਟੀ ਦੇ ਪ੍ਰਧਾਨ ਟਿੰਕੂ ਘਈ ਨੇ ਆਏ ਹੋਏ ਸਮੂਹ ਪਤਵੰਤਿਆਂ ਦਾ ਧੰਨਵਾਦ ਕੀਤਾ |
ਦੁਸਹਿਰਾ ਧੂਮ-ਧਾਮ ਨਾਲ ਮਨਾਇਆ
ਕਟਾਰੀਆਂ, (ਨਵਜੋਤ ਸਿੰਘ ਜੱਖੂ) - ਪਿੰਡ ਕੋਟ ਫ਼ਤੂਹੀ ਵਿਖੇ ਦੁਸਹਿਰੇ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਰਾਮ ਲੀਲ੍ਹਾ ਤੇ ਸਮਾਜਿਕ ਬੁਰਾਈਆਂ, ਧਾਰਮਿਕ, ਦੇਸ਼ ਭਗਤੀ ਦੀਆਂ ਵੱਖ- ਵੱਖ ਝਾਕੀਆਂ ਸਜਾਈਆਂ ਗਈਆਂ, ਬਦੀ 'ਤੇ ਨੇਕੀ ਦੀ ਜਿੱਤ ਦੇ ਤਿਉਹਾਰ ਮੌਕੇ ਰਾਮ ਚੰਦਰ ਨੇ ਰਾਵਣ ਨੂੰ ਮਾਰ ਕੇ ਬਦੀ ਦਾ ਅੰਤ ਕੀਤਾ, ਖੁੱਲੇ੍ਹ ਪੰਡਾਲ ਵਿਚ ਰਾਵਣ, ਮੇਘ ਨਾਥ ਤੇ ਕੁੰਭਕਰਨ ਦੇ ਪੁਤਲੇ ਫੂਕੇ ਗਏ | ਇਸ ਮੌਕੇ ਰਾਮ ਲੀਲ੍ਹਾ ਕਮੇਟੀ ਦੇ ਪ੍ਰਧਾਨ ਸੱਜਣ ਸਿੰਘ ਮਾਹਲ, ਚੇਅਰਮੈਨ ਪਰਮਜੀਤ ਸਿੰਘ ਰੱਕੜ, ਕੁਸ਼ਵ ਕਰਨ ਪੰਚ, ਦਰਸ਼ਨ ਸਿੰਘ ਮਾਹੀ, ਸਰਪ੍ਰਸਤ ਗੁਰਮੇਲ ਸਿੰਘ, ਮਾਸਟਰ ਹਰਬੰਸ ਲਾਲ, ਮਨਜੀਤ ਸਿੰਘ ਢਿੱਲੋਂ, ਹਰਪ੍ਰੀਤ ਸਿੰਘ ਮਰਵਾਹਾ, ਪੰਡਿਤ ਧਰਿੰਦਰ ਕੁਮਾਰ, ਡਾ: ਰਾਜ ਕੁਮਾਰ ਹਲਕਾ ਵਿਧਾਇਕ ਚੱਬੇਵਾਲ, ਅਮਰਪ੍ਰੀਤ ਸਿੰਘ ਮੰਟੂ ਲਾਲੀ ਪ੍ਰਧਾਨ ਪ੍ਰਦੇਸ਼ ਯੂਥ ਕਾਂਗਰਸ, ਸੰਜੀਵ ਤਲਵਾੜ, ਸੋਹਣ ਸਿੰਘ ਠੰਡਲ, ਬਲਵਿੰਦਰ ਬਿੱਟੂ ਚੱਕ ਮੱਲਾ, ਅਵਤਾਰ ਸਿੰਘ ਗਿੱਲ, ਮਹੰਤ ਜਗਨ ਨਾਥ ਗਿਰੀ, ਇਕਬਾਲ ਜੀਤ ਸਿੰਘ ਬੈਂਸ, ਸਰਪੰਚ ਗੁਰਬਖ਼ਸ਼ ਸਿੰਘ, ਕਮਲਜੀਤ ਮਾਣਕੂ, ਕਾਮਰੇਡ ਬਲਵੀਰ ਸਿੰਘ, ਨੰਬਰਦਾਰ ਰਾਮ ਸਰੂਪ, ਵਿਜੇ ਬਾਬਾ, ਮੋਹਨ ਲਾਲ ਸੰਮਤੀ ਮੈਂਬਰ, ਜਸਵਿੰਦਰ ਬਿੱਟਾ, ਘਨੱਈਆ ਲਾਲ, ਡਾ: ਜਗਤਾਰ ਸਿੰਘ, ਗੁਲਸ਼ਨ ਰਾਏ ਕੌਸ਼ਲ ਆਦਿ ਹਾਜ਼ਰ ਸਨ |
ਦੁਸਹਿਰਾ ਉਤਸਵ ਧੂੁਮ-ਧਾਮ ਨਾਲ ਮਨਾਇਆ
ਸੜੋਆ, (ਪੱਤਰ ਪ੍ਰੇਰਕ)- ਸ੍ਰੀ ਰਾਮ ਲੀਲ੍ਹਾ ਪ੍ਰਬੰਧਕ ਕਮੇਟੀ ਸੜੋਆ ਵਲਾੋ ਪ੍ਰਵਾਸੀ ਭਾਰਤੀਆਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਕੂਲ ਗਰਾਊਾਡ ਸੜੋਆ ਵਿਖੇ ਦੁਸਹਿਰਾ ਉਤਸਵ ਮਨਾਇਆ ਗਿਆ | ਇਸ ਮੌਕੇ 'ਤੇ ਪੁਨੂੰ ਮਿਊਜ਼ਿਕਲ ਗਰੁੱਪ ਸੜੋਆ ਵਲੋਂ ਰੰਗਾ-ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ | ਸ਼੍ਰੀ ਰਾਮ ਚੰਦਰ, ਲਛਮਣ, ਸੀਤਾ ਮਾਤਾ ਅਤੇ ਸਮੁੱਚੇ ਪਰਿਵਾਰ ਦੇ ਗਰਾਊਾਡ 'ਚ ਦਾਖਲ ਹੋਣ ਤੇ ਹਜ਼ਾਰਾਂ ਦੀ ਗਿਣਤੀ 'ਚ ਇਕੱਤਰ ਦਰਸ਼ਕਾਂ ਨੇ ਤਾਲੀਆਂ ਨਾਲ ਭਰਪੂਰ ਸਵਾਗਤ ਕੀਤਾ | ਇਸ ਮੌਕੇ 'ਤੇ ਮਹਾਰਾਜਾ ਰਾਵਣ, ਮੇਘ ਨਾਥ ਅਤੇ ਕੁੰਭ ਕਰਨ ਦੇ ਪੁਤਲਿਆਂ ਨੂੰ ਅਗਨੀ ਭੇਟ ਕਰਨ ਦੀ ਰਸਮ ਚੌਧਰੀ ਤਰਸੇਮ ਲਾਲ ਸਾਬਕਾ ਚੇਅਰਮੈਨ ਵਲੋਂ ਕੀਤੀ ਗਈ | ਇਸ ਮੌਕੇ ਤੇ ਸੰਜੇ ਮਲਹੋਤਰਾ, ਸੁਰੇਸ਼ ਕੁਮਾਰ ਬੈਂਸ ਯੂ.ਐਸ.ਏ., ਹਰਮੇਸ਼ ਕੁਮਾਰ ਯੂ.ਐਸ.ਏ., ਬਲਰਾਜ ਬੌਬੀ ਕੈਨੇਡਾ, ਕੁਲਵਿੰਦਰ ਸਿੰਘ ਪ੍ਰਧਾਨ, ਪਰਦੀਪ ਕੌਸ਼ਲ, ਰਾਜ ਕੁਮਾਰ, ਸੁੱਚਾ ਸਿੰਘ ਸਾਬਕਾ ਚੇਅਰਮੈਨ, ਵੇਦ ਪ੍ਰਕਾਸ਼ ਸੂਬੇਦਾਰ, ਨਿਰਮਲ ਸਿੰਘ, ਰਾਜ ਕੁਮਾਰ ਸਰਪੰਚ, ਕੁਲਵਿੰਦਰ ਕਿੰਦੋ, ਚਮਨ ਲਾਲ, ਜਸਵਿੰਦਰ ਕੌਰ ਸੰਮਤੀ ਮੈਂਬਰ ਸੜੋਆ, ਅਸ਼ੋਕ ਕੁਮਾਰ, ਦੇਸ਼ ਰਾਜ, ਦੀਪਕ ਕੌਸ਼ਲ, ਮੁਕੇਸ਼ ਕੁਮਾਰ, ਕਮਲਜੀਤ, ਜਸਵਿੰਦਰ ਸਿੰਘ ਸੈਕਟਰੀ, ਸ਼ਨੀ ਭੱਲਾ, ਵਿਪਨ ਜਯੋਤਾ, ਰਮੇਸ਼ ਚੰਦ ਬੱਬਾ ਅਤੇ ਪ੍ਰਵੀਨ ਕੁਮਾਰ ਲਾਲਾ ਆਦਿ ਨੇ ਵੀ ਸਰੋਤਿਆਂ ਨੂੰ ਦੁਸਹਿਰੇ ਦੀਆਂ ਵਧਾਈਆਂ ਦਿੱਤੀਆਂ |

ਆਵਾਜ਼ ਵੱਲੋਂ 'ਆਓ ਖੇਡੀਏ' ਦੇ ਨਾਅਰੇ ਤਹਿਤ ਪੇਂਡੂ ਖੇਡ ਮੇਲਾ ਆਰੰਭ

ਭੱਦੀ, 19 ਅਕਤੂਬਰ (ਨਰੇਸ਼ ਧੌਲ)- ਇਲਾਕੇ 'ਚ ਸਮਾਜ ਭਲਾਈ ਦੇ ਕੰਮਾਂ ਲਈ ਜਾਣੀ ਜਾਂਦੀ ਸੰਸਥਾ ''ਆਵਾਜ਼'' ਵੱਲੋਂ ਬੱਚਿਆਂ ਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਨਸ਼ਿਆਂ ਤੋਂ ਦੂਰ ਰੱਖਣ ਲਈ 'ਆਓ ਖੇਡੀਏ' ਦੇ ਨਾਅਰੇ ਤਹਿਤ ਪਿੰਡ ਉਧਨਵਾਲ ਵਿਖੇ ਆਵਾਜ਼ ਪੇਂਡੂ ਖੇਡ ...

ਪੂਰੀ ਖ਼ਬਰ »

ਪਟਾਕਿਆਂ ਦੇ ਆਰਜ਼ੀ ਲਾਇਸੰਸਾਂ ਲਈ ਅਰਜ਼ੀਆਂ 22 ਤੋਂ ਲਈਆਂ ਜਾਣਗੀਆਂ

ਨਵਾਂਸ਼ਹਿਰ, 19 ਅਕਤੂਬਰ (ਮਹੇ)- ਜ਼ਿਲ੍ਹੇ 'ਚ ਦੀਵਾਲੀ 2018 ਮੌਕੇ ਪਟਾਕੇ ਵੇਚਣ ਦੇ ਆਰਜ਼ੀ ਲਾਇਸੰਸ ਪੰਜਾਬ ਤੇ ਹਰਿਆਣਾ ਹਾਈਕੋਰਟ ਦੀ ਸਿਵਲ ਰਿੱਟ ਪਟੀਸ਼ਨ 23548/2017 ਦੇ ਅੰਤਿ੍ਮ ਆਦੇਸ਼ਾਂ ਮੁਤਾਬਿਕ 29 ਅਕਤੂਬਰ ਨੂੰ ਡੀ. ਸੀ. ਦਫ਼ਤਰ ਨਵਾਂਸ਼ਹਿਰ ਵਿਖੇ ਡਰਾਅ ਰਾਹੀਂ ਅਲਾਟ ...

ਪੂਰੀ ਖ਼ਬਰ »

ਉਜਾਲਾ ਉਪਕਰਨ ਹੁਣ ਡਾਕਘਰਾਂ 'ਚ ਉਪਲਬਧ

ਨਵਾਂਸ਼ਹਿਰ, 19 ਅਕਤੂਬਰ (ਗੁਰਬਖਸ਼ ਸਿੰਘ ਮਹੇ)- ਭਾਰਤੀ ਡਾਕ ਵਿਭਾਗ ਵੱਲੋਂ ਕੇਂਦਰ ਸਰਕਾਰ ਦੇ ਊਰਜਾ ਵਿਭਾਗ ਨਾਲ ਕੀਤੇ ਇਕਰਾਰਨਾਮੇ ਤਹਿਤ ਉਜਾਲਾ ਸਕੀਮ ਅਧੀਨ ਊਰਜਾ ਬਚਾਉਣ ਵਾਲੇ ਉਪਕਰਨ ਮੁਹੱਈਆ ਕਰਵਾਏ ਜਾਣਗੇ | ਇਹ ਜਾਣਕਾਰੀ ਦਿੰਦਿਆਂ ਨਰਿੰਦਰ ਕੁਮਾਰ ਸੀਨੀਅਰ ...

ਪੂਰੀ ਖ਼ਬਰ »

ਪਿੰਡਾਂ 'ਚ ਘੁੰਮ ਰਹੇ ਆਵਾਰਾ ਕੁੱਤਿਆਂ ਤੋਂ ਲੋਕ ਪ੍ਰੇਸ਼ਾਨ

ਮੇਹਲੀ, 19 ਅਕਤੂਬਰ (ਸੰਦੀਪ ਸਿੰਘ) - ਆਵਾਰਾ ਕੁੱਤਿਆਂ ਵਲੋਂ ਲੋਕਾਂ 'ਤੇ ਹਮਲਾ ਕਰਨ ਦੀਆਂ ਵਾਰਦਾਤਾਂ 'ਚ ਨਿੱਤ ਦਿਨ ਵਾਧਾ ਹੋ ਰਿਹਾ ਹੈ ਪਰ ਸਰਕਾਰ ਅਤੇ ਪ੍ਰਸ਼ਾਸ਼ਨ ਦੀ ਢਿੱਲ ਦੇ ਕਾਰਨ ਆਵਾਰਾ ਪਸ਼ੂਆਂ ਅਤੇ ਆਵਾਰਾ ਕੁੱਤਿਆਂ ਵਲੋਂ ਜਿਵੇ ਫ਼ਸਲਾਂ ਨੂੰ ਉਜਾੜਨ ਅਤੇ ...

ਪੂਰੀ ਖ਼ਬਰ »

ਦੁਸਹਿਰੇ ਸਬੰਧੀ ਧਾਰਮਿਕ ਸਮਾਗਮ ਕਰਵਾਇਆ

ਸ੍ਰੀ ਚਮਕੌਰ ਸਾਹਿਬ, 19 ਅਕਤੂਬਰ (ਨਾਰੰਗ)-ਮਾਣੇਮਾਜਰਾ ਵਿਖੇ ਸ੍ਰੀ ਹੇਮਕੁੰਟ ਸਾਹਿਬ ਲੰਗਰ ਅਸਥਾਨ ਯਾਦਗਾਰ ਸ਼ਹੀਦਾਂ ਵਿਖੇ ਅੱਜ ਦੁਸਹਿਰੇ ਸਬੰਧੀ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ ਉਪਰੰਤ ਸੰਤ ਬਾਬਾ ਗੁਰਮੇਲ ਸਿੰਘ ਖ਼ਾਲਸਾ ਵਲੋਂ ਸਜੇ ਦੀਵਾਨ ਵਿਚ ਕੀਰਤਨ ਅਤੇ ...

ਪੂਰੀ ਖ਼ਬਰ »

ਗੰਨਾ ਮਿੱਲ ਅਧਿਕਾਰੀਆਂ ਵਲੋਂ ਕਿਸਾਨਾਂ ਨਾਲ ਮੀਟਿੰਗ

ਮਜਾਰੀ/ਸਾਹਿਬਾ, 19 ਅਕਤੂਬਰ (ਨਿਰਮਲਜੀਤ ਸਿੰਘ ਚਾਹਲ)- ਗੰਨਾਂ ਮਿੱਲ ਨਵਾਂਸ਼ਹਿਰ ਦੇ ਜਨਰਲ ਮੈਨੇਜਰ ਕਮਲਜੀਤ ਸਿੰਘ ਅਤੇ ਮੁੱਖ ਗੰਨਾ ਵਿਕਾਸ ਅਫ਼ਸਰ ਗਿਆਨ ਚੰਦ ਯਾਦਵ ਦੇ ਯਤਨਾਂ ਨਾਲ ਮਿੱਲ ਦੇ ਗੰਨਾ ਡਿਵੈਲਪਮੈਂਟ ਇੰਸਪੈਕਟਰ ਜਸਪਾਲ ਸਿੰਘ ਜਾਡਲੀ ਅਤੇ ਗੰਨਾਂ ...

ਪੂਰੀ ਖ਼ਬਰ »

ਕੈ: ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਪੇਂਡੂ ਖੇਤਰਾਂ ਦੇ ਵਿਕਾਸ ਲਈ ਵਚਨਬੱਧ-ਪੱਲੀ ਝਿੱਕੀ

ਕਟਾਰੀਆਂ, 19 ਅਕਤੂਬਰ (ਨਵਜੋਤ ਸਿੰਘ ਜੱਖੂ)-ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਪੇਂਡੂ ਖੇਤਰਾਂ ਦੇ ਵਿਕਾਸ ਲਈ ਵੱਚਨਵੱਧ ਹੈ ਤੇ ਪੇਂਡੂ ਖੇਤਰਾਂ 'ਚ ਜਿਹੜੇ ਕੰਮ ਅਧੂਰੇ ਹਨ ਉਨ੍ਹਾਂ ਨੂੰ ਪਹਿਲ ਦੇ ਅਧਾਰ 'ਤੇ ਕੀਤਾ ਜਾਵੇਗਾ | ਇਨ੍ਹਾਂ ਸ਼ਬਦਾਂ ਦਾ ...

ਪੂਰੀ ਖ਼ਬਰ »

'ਤੰਦਰੁਸਤ ਪੰਜਾਬ' ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਅੰਡਰ-18 ਖੇਡ ਮੁਕਾਬਲੇ ਦੇ ਜੇਤੂਆਂ ਨੂੰ ਇਨਾਮਾਂ ਦੀ ਵੰਡ

ਨਵਾਂਸ਼ਹਿਰ, 19 ਅਕਤੂਬਰ (ਗੁਰਬਖਸ਼ ਸਿੰਘ ਮਹੇ)- ਐਮ.ਐਲ.ਏ. ਬਲਾਚੌਰ ਚੌ. ਦਰਸ਼ਨ ਲਾਲ ਨੇ ਅੱਜ ਇੱਥੇ ਆਖਿਆ ਕਿ ਪਿਛਲੇ ਸਾਲਾਂ 'ਚ ਰਾਜ ਨੂੰ ਲੱਗੇ ਨਸ਼ਿਆਂ ਦੇ ਧੱਬੇ ਨੂੰ ਨੌਜੁਆਨ ਖੇਡਾਂ 'ਚ ਪ੍ਰਾਪਤੀਆਂ ਨਾਲ ਦੂਰ ਕਰਨ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ...

ਪੂਰੀ ਖ਼ਬਰ »

ਅਕਾਲ ਅਕੈਡਮੀ ਦੀ ਜੇਤੂ ਟੀਮ ਦਾ ਕੀਤਾ ਸਨਮਾਨ

ਬਹਿਰਾਮ, 19 ਅਕਤੂਬਰ (ਨਛੱਤਰ ਸਿੰਘ)-ਇਲਾਕੇ ਦੀ ਨਾਮਵਰ ਸੰਸਥਾ ਕਲਗੀਧਰ ਟਰੱਸਟ ਬੜੂ ਸਾਹਿਬ ਵਲੋਂ ਚਲਾਈਆਂ ਜਾ ਰਹੀਆਂ ਅਕੈਡਮੀਆਂ ਵਿਚੋਂ ਅਕਾਲ ਅਕੈਡਮੀ ਚਾਹਲ ਕਲਾਂ ਵਿਖੇ ਲੜਕਿਆਂ-ਲੜਕੀਆਂ ਵਿਚਕਾਰ ਅੰਤਰ ਅਕਾਦਮੀ ਫੁੱਟਬਾਲ ਮੁਕਾਬਲੇ ਕਰਵਾਏ ਗਏ | ਜਿਸ ਵਿਚ ...

ਪੂਰੀ ਖ਼ਬਰ »

ਸ਼ਹੀਦ-ਏ-ਆਜ਼ਮ. ਸ. ਭਗਤ ਸਿੰਘ ਆਈ. ਟੀ. ਆਈ. ਕਮੇਟੀ ਦਾ ਕੀਤਾ ਗਠਨ

ਨਵਾਂਸ਼ਹਿਰ, 19 ਅਕਤੂਬਰ (ਗੁਰਬਖਸ਼ ਸਿੰਘ ਮਹੇ)- ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਿਕਰਮਜੀਤ ਕੁੱਲੇਵਾਲ ਤੇ ਜ਼ਿਲ੍ਹਾ ਆਗੂ ਕਮਲਦੀਪ ਸਿੰਘ ਨੇ ਕਿਹਾ ਕਿ ਅੱਜ ਪੰਜਾਬ ਸਮੇਤ ਪੁਰੇ ਦੇਸ਼ ਦੇ ਅੰਦਰ ਲੋਕਾਂ ਨੂੰ ਜਿਊਣ ਲਈ ਲੋੜੀਂਦੀਆਂ ਸਹੂਲਤਾਂ ...

ਪੂਰੀ ਖ਼ਬਰ »

ਸਾਲਾਨਾ ਭੰਡਾਰਾ ਤੇ ਕੰਜਕ ਪੂਜਾ ਕਰਵਾਈ

ਮੁਕੰਦਪੁਰ, 19 ਅਕਤੂਬਰ (ਅਮਰੀਕ ਸਿੰਘ ਢੀਂਡਸਾ) - ਪਿੰਡ ਚਾਹਲ ਕਲਾਂ ਦੇ ਨਿਰਮਲ ਕੁਟੀਆ ਆਸ਼ਰਮ ਵਿਖੇ ਹਰ ਸਾਲ ਦੀ ਤਰ੍ਹਾਂ ਕੰਜਕ ਪੂਜਾ ਕਰਕੇ ਲੰਗਰ (ਭੰਡਾਰਾ) ਚਲਾਇਆ ਗਿਆ ਜਿਸ ਦੌਰਾਨ ਇਲਾਕੇ ਭਰ ਤੋਂ ਹਜਾਰਾਂ ਸੰਗਤਾਂ ਨਤਮਸਤਕ ਹੋਈਆਂ | ਇਥੇ ਇਹ ਦੱਸਣਯੋਗ ਹੈ ਕਿ ਇਸ ...

ਪੂਰੀ ਖ਼ਬਰ »

ਪੋਸ਼ਣ ਦਿਵਸ ਮਨਾਇਆ

ਉੜਾਪੜ/ਲਸਾੜਾ, 19 ਅਕਤੂਬਰ (ਲਖਵੀਰ ਸਿੰਘ ਖੁਰਦ) - ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਤੰਦਰੁਸਤ ਅਤੇ ਸਿਹਤਮੰਦ ਰਹਿਣ ਤਾਂ ਸਾਨੂੰ ਆਪਣੀ ਮੁਕੰਮਲ ਸਿਹਤ ਜਾਂਚ ਕਰਵਾਂਉਂਦੇ ਰਹਿਣਾ ਚਾਹੀਦਾ ਹੈ | ਇਹ ਵਿਚਾਰ ਇਸਤਰੀ ਅਤੇ ਬਾਲ ਵਿਕਾਸ ਦਫ਼ਤਰ ਔੜ ਤੋਂ ਸੁਰਵਾਈਜਰ ...

ਪੂਰੀ ਖ਼ਬਰ »

ਵਿਜੇ ਦਸਮੀਂ ਸਬੰਧੀ ਸਮਾਗਮ ਵਿਚ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਮਜ਼ਬੂਤ ਕਰਨ ਲਈ ਅਹਿਦ ਕੀਤਾ

ਬਲਾਚੌਰ, 19 ਅਕਤੂਬਰ (ਦੀਦਾਰ ਸਿੰਘ ਬਲਾਚੌਰੀਆ)- ਅੱਜ ਰਾਸ਼ਟਰੀ ਸਵੈ ਸੇਵਕ ਸੰਘ ਇਕਾਈ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਸ੍ਰੀ ਵਿਜੇ ਦਸਮੀਂ ਦੇ ਸਬੰਧ ਵਿਚ ਬੀ.ਏ.ਵੀ ਸੀਨੀਅਰ ਸੈਕੰਡਰੀ ਸਕੂਲ ਕੰਪਲੈਕਸ ਵਿਖੇ ਸਮਾਗਮ ਕੀਤਾ ਗਿਆ | ਸੰਜੀਵ ਦੁੱਗਲ ਅਤੇ ਸੁਸ਼ੀਲ ...

ਪੂਰੀ ਖ਼ਬਰ »

ਅੱਤ ਦੀ ਮਹਿੰਗਾਈ ਕਾਰਨ ਲੋਕਾਂ ਦਾ ਜੀਵਨ ਅਸਥ-ਵਿਅਸਥ ਹੋਇਆ-ਬੈਂਸ

ਘੁੰਮਣਾਂ, 19 ਅਕਤੂਬਰ (ਮਹਿੰਦਰ ਪਾਲ ਸਿੰਘ) - ਪੰਜਾਬ 'ਚ ਅੱਤ ਦੀ ਮਹਿੰਗਾਈ ਕਾਰਨ ਲੋਕਾਂ ਨੂੰ ਆਪਣਾ ਜੀਵਨ ਨਿਰਵਾਹ ਕਰਨਾ ਔਖਾ ਹੈ | ਇਹ ਵਿਚਾਰ ਸਾਬਕਾ ਸਰਪੰਚ ਡਾ: ਕੁਲਦੀਪ ਰਾਜ ਬੈਂਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੇ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਗਰੀਬ ...

ਪੂਰੀ ਖ਼ਬਰ »

ਸਮਾਜ ਭਲਾਈ ਯਾਤਰਾ ਦਾ ਹੋਵੇਗਾ ਭਾਰੀ ਸਵਾਗਤ-ਤਾਹਰਪੁਰੀ

ਜਾਡਲਾ, 19 ਅਕਤੂਬਰ (ਬੱਲੀ)- ਪੰਜਾਬ ਅੰਦਰ ਸਮਾਜ ਭਲਾਈ ਲਈ ਬਹੁਜਨ ਕ੍ਰਾਂਤੀ ਮੋਰਚਾ, ਬਹੁਜਨ ਮੁਕਤੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਵੱਲੋਂ ਸ੍ਰੀ ਅਨੰਦਪੁਰ ਸਾਹਿਬ ਤੋਂ ਸ਼ੁਰੂ ਕੀਤੀ ਸਮਾਜ ਭਲਾਈ ਪਰਿਵਰਤਨ ਯਾਤਰਾ ਦਾ ਸ਼ਹੀਦ ਭਗਤ ਸਿੰਘ ਨਗਰ ...

ਪੂਰੀ ਖ਼ਬਰ »

ਭਾਈ ਘਨੱਈਆ ਦੇ ਤ੍ਰੈ-ਸ਼ਤਾਬਦੀ ਜੋਤੀ-ਜੋਤ ਦਿਵਸ 'ਤੇ ਗੁਰਮਤਿ ਸਮਾਗਮ 22 ਨੂੰ

ਬੰਗਾ, 19 ਅਕਤੂਬਰ (ਨੂਰਪੁਰ) - ਗੁਰੂ ਨਾਨਕ ਮਿਸ਼ਨ ਮੈਡੀਕਲ ਐਾਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵਲੋਂ ਸੇਵਾ ਦੇ ਪੁੰਜ ਭਾਈ ਘਨੱਈਆ ਜੀ ਦੇ ਤ੍ਰੈ ਸ਼ਤਾਬਦੀ ਜੋਤੀ-ਜੋਤ ਦਿਵਸ ਨੂੰ ਸਮਰਪਿਤ ਗੁਰਮਤਿ ਸਮਾਗਮ 22 ਅਕਤੂਬਰ ਨੂੰ ਗੁਰਦੁਆਰਾ ਗੁਰੂ ਨਾਨਕ ਮਿਸ਼ਨ ...

ਪੂਰੀ ਖ਼ਬਰ »

ਸਿੱਖੀ ਨੂੰ ਢਾਹ ਲਾ ਰਹੀਆਂ ਅਲਾਮਤਾਂ ਵਿਰੱੁਧ ਲੋਕਾਂ ਨੂੰ ਜਾਗਰੂਕ ਕਰ ਰਿਹੈ ਨਿਰਮਲ ਸਿੰਘ ਲੋਦੀਮਾਜਰਾ

ਸ੍ਰੀ ਚਮਕੌਰ ਸਾਹਿਬ, 19 ਅਕਤੂਬਰ (ਜਗਮੋਹਣ ਸਿੰਘ ਨਾਰੰਗ)-ਜ਼ਿਲ੍ਹੇ ਅੰਦਰ ਕਿਸੇ ਵੀ ਥਾਂ ਗੁਰਮਤਿ ਸਮਾਗਮ ਹੋਵੇ ਇਕ ਬਜ਼ੁਰਗ ਚਿਹਰਾ ਤੁਹਾਨੂੰ ਵਹਿਮਾਂ ਭਰਮਾਂ, ਗੁਰੂ ਡੰਮ, ਡੇਰਾਵਾਦ ਅਤੇ ਹੋਰ ਸਮਾਜਿਕ ਬੁਰਾਈਆਂ ਿਖ਼ਲਾਫ਼ ਇਸ਼ਤਿਹਾਰ ਲਗਾਉਂਦਾ ਨਜ਼ਰ ਆਵੇਗਾ | ਇਹ ...

ਪੂਰੀ ਖ਼ਬਰ »

ਵਿਜੇ ਦਸਮੀਂ ਸਬੰਧੀ ਸਮਾਗਮ ਵਿਚ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਮਜ਼ਬੂਤ ਕਰਨ ਲਈ ਅਹਿਦ ਕੀਤਾ

ਬਲਾਚੌਰ, 19 ਅਕਤੂਬਰ (ਦੀਦਾਰ ਸਿੰਘ ਬਲਾਚੌਰੀਆ)- ਅੱਜ ਰਾਸ਼ਟਰੀ ਸਵੈ ਸੇਵਕ ਸੰਘ ਇਕਾਈ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਸ੍ਰੀ ਵਿਜੇ ਦਸਮੀਂ ਦੇ ਸਬੰਧ ਵਿਚ ਬੀ.ਏ.ਵੀ ਸੀਨੀਅਰ ਸੈਕੰਡਰੀ ਸਕੂਲ ਕੰਪਲੈਕਸ ਵਿਖੇ ਸਮਾਗਮ ਕੀਤਾ ਗਿਆ | ਸੰਜੀਵ ਦੁੱਗਲ ਅਤੇ ਸੁਸ਼ੀਲ ...

ਪੂਰੀ ਖ਼ਬਰ »

ਚੋਰਾਂ/ਕਾਲੇ ਕੱਛਿਆਂ ਵਾਲਿਆਂ ਦੇ ਆਉਣ ਦੀ ਪਈ ਰੌਲੀ ਕਾਰਨ ਇਲਾਕੇ 'ਚ ਮਚੀ ਹਫੜਾ-ਦਫੜੀ

ਕਟਾਰੀਆਂ, 19 ਅਕਤੂਬਰ (ਨਵਜੋਤ ਸਿੰਘ ਜੱਖੂ) - ਪਿੰਡ ਕਟਾਰੀਆਂ 'ਚ ਬੀਤੀ ਰਾਤ 9.00 ਕੁ ਵਜੇ ਦੇ ਕਰੀਬ ਪਿੰਡ 'ਚ ਚੋਰਾਂ/ਕਾਲੇ ਕੱਛਿਆਂ ਵਾਲਿਆਂ ਦੇ ਆਉਣ ਦੀ ਪਈ ਰੌਲੀ ਕਾਰਨ ਹਫ਼ੜਾ-ਦਫ਼ੜੀ ਮੱਚ ਗਈ ਅਤੇ ਲੋਕ ਡਾਗਾਂ, ਕਿਰਪਾਨਾਂ ਅਤੇ ਹੋਰ ਮਾਰੂ ਹਥਿਆਰ ਲੈ ਕੇ ਘਟਨਾ ਸਥਾਨ 'ਤੇ ...

ਪੂਰੀ ਖ਼ਬਰ »

ਆਜ਼ਾਦੀ ਦੇ 71 ਸਾਲ ਬੀਤ ਜਾਣ ਬਾਅਦ ਵੀ ਪੇਂਡੂ ਖੇਤਰ ਦੇ ਲੋਕ ਸਿਹਤ ਸੇਵਾਵਾਂ ਤੋਂ ਕੋਹਾਂ ਦੂਰ

ਰਾਹੋਂ, 19 ਅਕਤੂਬਰ (ਬਲਬੀਰ ਸਿੰਘ ਰੂਬੀ)- ਆਜ਼ਾਦੀ ਦੇ 71 ਸਾਲ ਬੀਤ ਜਾਣ ਦੇ ਬਾਅਦ ਵੀ ਸਰਕਾਰਾਂ ਦੇਸ਼ ਵਾਸੀਆਂ ਨੂੰ ਮੁੱਢਲੀਆਂ ਸਹੂਲਤਾਂ ਦੇਣ ਵਿਚ ਨਾਕਾਮ ਰਹੀਆਂ ਹਨ | ਇਨ੍ਹਾਂ 71 ਸਾਲਾਂ ਵਿਚ ਰਾਜ ਸੱਤਾ ਵਿਚ ਆਈਆਂ ਸਰਕਾਰਾਂ ਨੇ ਚੋਣ ਮੈਨੀਫੈਸਟੋ ਵਿਚ ਕਈ ਸਬਜ਼ਬਾਗ ...

ਪੂਰੀ ਖ਼ਬਰ »

ਗੁਰਦੁਆਰਾ ਬਾਬਾ ਭਾਈ ਸਿੱਖ ਹਿਆਲਾ ਵਿਖੇ ਦੁਸਹਿਰੇ ਮੇਲੇ ਮੌਕੇ ਲੱਗੀਆਂ ਭਾਰੀ ਰੌਣਕਾਂ

ਨਵਾਂਸ਼ਹਿਰ, 19 ਅਕਤੂਬਰ (ਹਰਮਿੰਦਰ ਸਿੰਘ ਪਿੰਟੂ)- ਅੱਜ ਗੁਰਦੁਆਰਾ ਧੰਨ-ਧੰਨ ਬਾਬਾ ਭਾਈ ਸਿੱਖ ਪਿੰਡ ਹਿਆਲਾ ਵਿਖੇ ਹਰ ਸਾਲ ਦੀ ਤਰ੍ਹਾਂ ਕਰਵਾਏ ਦਸਹਿਰੇ ਮੇਲੇ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਗੁਰੂ ਘਰ 'ਚ ਹਾਜ਼ਰੀ ਭਰੀ | ਜਾਣਕਾਰੀ ਦਿੰਦੇ ਹੋਏ ਕਮੇਟੀ ਮੈਂਬਰਾਂ ...

ਪੂਰੀ ਖ਼ਬਰ »

ਸਫ਼ਾਈ ਦੀ ਮਾੜੀ ਹਾਲਤ ਤੋਂ ਲੋਕ ਪ੍ਰੇਸ਼ਾਨ

ਰਾਹੋਂ, 19 ਅਕਤੂਬਰ (ਭਾਗੜਾ)- ਕੇਂਦਰ ਸਰਕਾਰ ਵੱਲੋਂ ਸਵੱਛ ਭਾਰਤ ਮੁਹਿੰਮ ਅਤੇ ਪੰਜਾਬ ਸਰਕਾਰ ਵੱਲੋਂ ਤੰਦਰੁਸਤ ਪੰਜਾਬ ਮੁਹਿੰਮ ਸ਼ੁਰੂ ਕੀਤੀ ਗਈ ਹੈ | ਇਸ਼ਤਿਹਾਰਾਂ 'ਤੇ ਲੱਖਾਂ ਰੁਪਏ ਖ਼ਰਚ ਕੀਤੇ ਜਾ ਰਹੇ ਹਨ ਪਰ ਨਗਰ ਕੌਾਸਲ ਰਾਹੋਂ ਇਸ ਪ੍ਰਤੀ ਗੰਭੀਰ ਦਿਖਾਈ ਨਹੀਂ ...

ਪੂਰੀ ਖ਼ਬਰ »

ਐਮ. ਆਰ. ਸਿਟੀ ਸਕੂਲ 'ਚ ਦੁਸਹਿਰਾ ਮਨਾਇਆ

ਬਲਾਚੌਰ, 19 ਅਕਤੂਬਰ (ਦੀਦਾਰ ਸਿੰਘ ਬਲਾਚੌਰੀਆ)- ਐਮ.ਆਰ ਸਿਟੀ ਸੀ.ਸੈ. ਪਬਲਿਕ ਸਕੂਲ, ਬਲਾਚੌਰ ਵਿਖੇ ਦਸਹਿਰੇ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ | ਵਿਦਿਆਰਥੀਆਂ ਦੁਆਰਾ ਦਸਹਿਰੇ ਸਬੰਧੀ ਝਾਕੀਆਂ ਪੇਸ਼ ਕੀਤੀਆਂ ਗਈਆਂ | ਇਸ ਮੌਕੇ ਬੱਚਿਆਂ ਵੱਲੋਂ ਭਗਵਾਨ ਸ੍ਰੀ ...

ਪੂਰੀ ਖ਼ਬਰ »

ਜਾਗਰੂਕਤਾ ਸੈਮੀਨਾਰ ਲਗਾਇਆ

ਸੰਧਵਾਂ, 19 ਅਕਤੂਬਰ (ਪ੍ਰੇਮੀ ਸੰਧਵਾਂ) - ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਵਲੋਂ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੂੰਢ-ਮਕਸੂਦਪੁਰ ਵਿਖੇ ਪਿ੍ੰ: ਕਸ਼ਮੀਰ ਚੰਦ ਦੀ ਅਗਵਾਈ ਹੇਠ ...

ਪੂਰੀ ਖ਼ਬਰ »

ਬਾਬਾ ਸਾਧੂ ਸ਼ਾਹ ਚਿਸ਼ਤੀ ਵਲੋਂ ਧਾਰਮਿਕ ਸੀ. ਡੀ. ਰਿਲੀਜ਼

ਕਟਾਰੀਆਂ, 19 ਅਕਤੂਬਰ (ਨਵਜੋਤ ਸਿੰਘ ਜੱਖੂ) - ਪ੍ਰਸਿੱਧ ਧਾਰਮਿਕ ਅਸਥਾਨ ਪੀਰ ਬਾਬਾ ਬੂੜ ਸ਼ਾਹ ਚਿਸ਼ਤੀ, ਪੀਰ ਬਾਬਾ ਊਧੋ ਸ਼ਾਹ ਚਿਸ਼ਤੀ ਦਰਬਾਰ ਕਟਾਰੀਆਂ ਵਿਖੇ ਗੱਦੀ ਨਸ਼ੀਨ ਬਾਬਾ ਸਾਧੂ ਸ਼ਾਹ ਚਿਸ਼ਤੀ ਨੇ ਸਿੱਧ ਜੋਗੀ ਬਾਲਕ ਨਾਥ ਦੀ ਮਹਿਮਾ ਦਾ ਗੁਣਗਾਨ ਕਰਦੀ ...

ਪੂਰੀ ਖ਼ਬਰ »

ਕੰਢੀ ਸੰਘਰਸ਼ ਕਮੇਟੀ ਦੇ ਆਗੂ 9 ਸਾਥੀਆਂ 'ਤੇ ਪਾਏ ਝੂਠੇ ਕੇਸ ਵਾਪਸ ਕਰਵਾਉਣ ਲਈ ਐੱਸ. ਐੱਸ. ਪੀ. ਨੂੰ ਮਿਲੇ

ਨਵਾਂਸ਼ਹਿਰ, 19 ਅਕਤੂਬਰ (ਗੁਰਬਖਸ਼ ਸਿੰਘ ਮਹੇ)- ਪਿੰਡ ਟੋਰੋਵਾਲ, ਰੌੜੀ, ਛੁਛੇਵਾਲ, ਚਾਂਦਪੁਰ ਰੁੜਕੀ ਕਲਾਂ, ਰੁੜਕੀ ਖ਼ੁਰਦ, ਭੋਲੇਵਾਲ ਦੇ ਲੋਕ ਕੰਢੀ ਸੰਘਰਸ਼ ਕਮੇਟੀ ਦੀ ਰਹਿਨੁਮਾਈ ਹੇਠ ਨਵਾਂਗਰਾਂ ਵਿਖੇ ਲੱਗੇ ਨਜਾਇਜ਼ ਕਾਰੋਬਾਰ ਨੂੰ ਬੰਦ ਕਰਵਾਉਣ ਲਈ ਅਤੇ ...

ਪੂਰੀ ਖ਼ਬਰ »

ਨਿਰਮਾਣ ਮਜ਼ਦੂਰਾਂ ਦੇ ਲੇਬਰ ਕਾਰਡ ਬਣਾਉਣ ਦੇ ਲਈ ਕੈਂਪ ਲਗਾਇਆ ਜਾਵੇਗਾ-ਪਰਦੇਸੀ

ਨਵਾਾਸ਼ਹਿਰ, 19 ਅਕਤੂਬਰ (ਗੁਰਬਖਸ਼ ਸਿੰਘ ਮਹੇ)- ਪੰਜਾਬ ਕਾਨੂੰਨੀ ਸੇਵਾਵਾਂ ਅਥਾਰਿਟੀ ਚੰਡੀਗੜ੍ਹ ਅਤੇ ਸ਼ਹੀਦ ਭਗਤ ਸਿੰਘ ਨਗਰ ਦੇ ਚੇਅਰਮੈਨ ਕਮ ਜ਼ਿਲ੍ਹਾ ਅਤੇ ਸੈਸ਼ਨ ਜੱਜ ਏ.ਐੱਸ. ਗਰੇਵਾਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ...

ਪੂਰੀ ਖ਼ਬਰ »

ਸਿਵਲ ਹਸਪਤਾਲ ਬਲਾਚੌਰ ਵਿਖੇ ਦੰਦ ਰੋਗ ਪੰਦ੍ਹਰਵਾੜਾ ਸਮਾਪਤ

ਬਲਾਚੌਰ, 19 ਅਕਤੂਬਰ (ਦੀਦਾਰ ਸਿੰਘ ਬਲਾਚੌਰੀਆ)- ਲੈਫ਼ਟੀਨੈਂਟ ਜਨਰਲ ਬਿਕਰਮ ਸਿੰਘ ਉਪ ਮੰਡਲ ਹਸਪਤਾਲ ਬਲਾਚੌਰ ਵਿਖੇ ਸੀਨੀਅਰ ਮੈਡੀਕਲ ਅਧਿਕਾਰੀ ਡਾ: ਰਵਿੰਦਰ ਸਿੰਘ ਠਾਕੁਰ ਦੀ ਦੇਖ-ਰੇਖ ਹੇਠ 3 ਅਕਤੂਬਰ ਨੂੰ ਸ਼ੁਰੂ ਹੋਇਆ ਦੰਦਾਂ ਰੋਗ ਸਬੰਧੀ ਪੰਦ੍ਹਰਵਾੜਾ ਅੱਜ ...

ਪੂਰੀ ਖ਼ਬਰ »

ਕੰਢੀ ਸੰਘਰਸ਼ ਕਮੇਟੀ ਨੇ ਰੌੜੀ ਵਿਖੇ ਮੀਟਿੰਗ ਕੀਤੀ

ਪੋਜੇਵਾਲ ਸਰਾਂ, 19 ਅਕਤੂਬਰ (ਰਮਨ ਭਾਟੀਆ)- ਕੰਢੀ ਸੰਘਰਸ਼ ਕਮੇਟੀ ਦੇ ਆਗੂਆਂ ਵੱਲੋਂ ਇਲਾਕੇ ਅੰਦਰ ਚੱਲ ਰਹੀ ਨਜਾਇਜ਼ ਮਾਈਨਿੰਗ ਤੇ ਿਖ਼ਲਾਫ਼ ਸੰਘਰਸ਼ ਕਰ ਰਹੇ ਲੋਕਾਂ ਤੇ ਮੋਟਰਸਾਈਕਲ ਚਾਲਕਾਂ ਵੱਲੋਂ ਗੋਲੀ ਚਲਾਉਣ ਤੇ ਇਨ੍ਹਾਂ ਉੱਤੇ ਝੂਠੇ ਪਰਚੇ ਦਰਜ ਕਰਵਾਉਣ ...

ਪੂਰੀ ਖ਼ਬਰ »

ਸਵੀਪ ਪ੍ਰੋਗਰਾਮ ਅਧੀਨ ਖਿਡਾਰੀਆਂ ਨੂੰ ਵੋਟ ਬਣਾਉਣ ਪ੍ਰਤੀ ਕੀਤਾ ਜਾਗਰੂਕ

ਨਵਾਂਸ਼ਹਿਰ, 19 ਅਕਤੂਬਰ (ਮਹੇ)- ਜ਼ਿਲ੍ਹੇ ਵਿਚ 01.01.19 ਨੂੰ 18 ਸਾਲ ਦੀ ਉਮਰ ਪੂਰੀ ਕਰ ਚੁੱਕੇ ਜਾਂ ਕਰਨ ਵਾਲੇ ਨੌਜੁਆਨਾਂ ਨੂੰ ਵੋਟਰ ਸੂਚੀਆਂ ਦਾ ਹਿੱਸਾ ਬਣਾਉਣ ਲਈ ਸਵੀਪ ਪ੍ਰੋਗਰਾਮ ਅਧੀਨ ਆਈ.ਟੀ.ਆਈ. ਗਰਾਊਾਡ ਨਵਾਂਸ਼ਹਿਰ ਵਿਖੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ...

ਪੂਰੀ ਖ਼ਬਰ »

ਯੂਨੀਵਰਸਿਟੀ ਵਿਚੋਂ ਦੂਜਾ ਸਥਾਨ ਪ੍ਰਾਪਤ ਕਰਨ ਵਾਲੀ ਸਰਕਾਰੀ ਕਾਲਜ ਪੋਜੇਵਾਲ ਦੀ ਵਾਲੀਬਾਲ ਟੀਮ ਦਾ ਕੀਤਾ ਭਰਵਾਂ ਸਵਾਗਤ

ਪੋਜੇਵਾਲ ਸਰਾਂ, 19 ਅਕਤੂਬਰ (ਨਵਾਂਗਰਾਈਾ)-ਪੰਜਾਬ ਯੂਨੀਵਰਸਿਟੀ ਵਿਖੇ ਹੋਈ ਅੰਤਰ ਕਾਲਜ ਵਾਲੀਬਾਲ ਪ੍ਰਤੀਯੋਗਤਾ ਵਿਚ ਦੂਜਾ ਸਥਾਨ ਪ੍ਰਾਪਤ ਕਰਕੇ ਪਰਤੇ ਐਮ.ਬੀ.ਜੀ ਸਰਕਾਰੀ ਕਾਲਜ ਪੋਜੇਵਾਲ ਦੀ ਵਾਲੀਬਾਲ ਲੜਕੇ ਟੀਮ ਦਾ ਕਾਲਜ ਪੁੱਜਣ ਤੇ ਸਮੂਹ ਸਟਾਫ਼, ਕਾਰਜਕਾਰੀ ...

ਪੂਰੀ ਖ਼ਬਰ »

ਸਬਸਿਡੀ ਦੇ ਦਾਅਵੇ ਵਾਸਤੇ ਬਿੱਲ ਜਮ੍ਹਾਂ ਕਰਵਾਉਣ ਦੀ ਆਖ਼ਰੀ ਮਿਤੀ ਅੱਜ

ਨਵਾਂਸ਼ਹਿਰ, 19 ਅਕਤੂਬਰ- (ਗੁਰਬਖਸ਼ ਸਿੰਘ ਮਹੇ)- ਇੰਨ-ਸੀਟੂ ਕਰਾਪ ਰੈਜ਼ੇਡਿਊ ਮੈਨੇਜਮੈਂਟ ਸਕੀਮ 2018 ਅਧੀਨ ਖੇਤੀ ਮਸ਼ੀਨਰੀ ਸਬਸਿਡੀ 'ਤੇ ਲੈਣ ਲਈ ਅਰਜ਼ੀਆਂ ਦੇਣ ਵਾਲੇ ਕਿਸਾਨਾਂ ਨੂੰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਖ਼ਰੀਦੀ ਗਈ ਮਸ਼ੀਨਰੀ ਦੇ ਬਿੱਲ 20 ...

ਪੂਰੀ ਖ਼ਬਰ »

ਮੱਛਰਾਂ ਦੇ ਖ਼ਾਤਮੇ ਲਈ ਪਠਲਾਵਾ ਸੰਸਥਾ ਨੇ ਕਰਵਾਈ ਫੌਗਿੰਗ

ਬੰਗਾ, 19 ਅਕਤੂਬਰ (ਕਰਮ ਲਧਾਣਾ) - ਲੋਕ ਭਲਾਈ ਦੇ ਕਾਰਜਾਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਲੋਕਾਂ ਨੂੰ ਡੇਂਗੂ ਦੀ ਮਾਰ ਤੋਂ ਬਚਾਉਣ ਲਈ ਉੱਘੀ ਸੰਸਥਾ 'ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ' ਨੇ ਪਿੰਡ ਦੀਆਂ ਗਲੀਆਂ ਅਤੇ ਸੜਕਾਂ ਉੱਤੇ ਫੌਗਿੰਗ ਕਰਵਾਈ | ਇਸ ਸੇਵਾ ਕਾਰਜ ਦੀ ...

ਪੂਰੀ ਖ਼ਬਰ »

ਮਹਿੰਦੀਪੁਰ ਵਿਖੇ ਪੋਸ਼ਣ ਦਿਵਸ ਮਨਾਇਆ

ਰੱਤੇਵਾਲ, 19 ਅਕਤੂਬਰ ((ਜੋਨੀ ਭਾਟੀਆ)-ਪਿੰਡ ਮਹਿੰਦੀਪੁਰ ਦੇ ਆਂਗਣਵਾੜੀ ਸੈਂਟਰ ਵਿਚ ਸੀ.ਡੀ.ਪੀ.ਓ. ਬਲਾਚੌਰ ਨਰੇਸ਼ ਕੌਰ ਦੀ ਅਗਵਾਈ ਅਤੇ ਸਰਕਲ ਸੁਪਰਵਾਈਜ਼ਰ ਸੁਦੇਸ਼ ਰਾਣੀ ਦੀ ਦੇਖ-ਰੇਖ ਵਿਚ ਪੋਸ਼ਣ ਦਿਵਸ ਮਨਾਇਆ ਗਿਆ | ਜਿਸ ਵਿਚ ਉਨ੍ਹਾਂ ਔਰਤਾਂ ਨੂੰ ਸਿਹਤ ਸੰਭਾਲ ...

ਪੂਰੀ ਖ਼ਬਰ »

ਗੁਰੂ ਹਰਿਗੋਬਿੰਦ ਸਾਹਿਬ ਕਲੱਬ ਦੇ ਪਹਿਲਵਾਨਾਂ ਨੇ 26 ਮੈਡਲ ਜਿੱਤੇ

ਬੰਗਾ, 19 ਅਕਤੂਬਰ (ਜਸਬੀਰ ਸਿੰਘ ਨੂਰਪੁਰ) - ਸ੍ਰੀ ਗੁਰੂ ਹਰਿਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ ਦੇ ਪਹਿਲਵਾਨਾਂ ਨੇ ਖੇਡ ਵਿਭਾਗ ਪੰਜਾਬ ਵਲੋਂ ਤੰਦਰੁਸਤ ਮਿਸ਼ਨ ਪੰਜਾਬ ਨੂੰ ਸਮਰਪਿਤ ਕਰਵਾਈ ਗਈ ਜ਼ਿਲ੍ਹਾ ਪੱਧਰੀ ਕੁਸ਼ਤੀ ਚੈਪੀਅਨਸ਼ਿੱਪ (ਲੜਕੇ ਅਤੇ ਲੜਕੀਆਂ) ...

ਪੂਰੀ ਖ਼ਬਰ »

14ਵੇਂ ਜਾਗਰਣ ਦੇ ਪਹਿਲੇ ਦਿਨ ਸ਼ੋਭਾ ਯਾਤਰਾ ਕੱਢੀ

ਔੜ/ਝਿੰਗੜਾਂ, 19 ਅਕਤੂਬਰ (ਕੁਲਦੀਪ ਸਿੰਘ)- ਸ਼ਿਵ ਮੰਦਿਰ ਪ੍ਰਬੰਧਕ ਕਮੇਟੀ ਪਿੰਡ ਝਿੰਗੜਾਂ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ 14ਵੇਂ ਵਿਸ਼ਾਲ ਮਾਂ ਭਗਵਤੀ ਜਾਗਰਨ ਦੇ ਪਹਿਲੇ ਦਿਨ ਮੰਦਿਰ ਤੋਂ ਸ਼ੋਭਾ ਯਾਤਰਾ ਕੱਢੀ ਗਈ | ਯਾਤਰਾ ਦਾ ਸੰਗਤਾਂ ਵੱਲੋਂ ਰਸਤੇ 'ਚ ...

ਪੂਰੀ ਖ਼ਬਰ »

ਸਾਲਾਨਾ ਗੁਰਮਤਿ ਸਮਾਗਮ 4 ਨੂੰ -ਪੋਸਟਰ ਰਿਲੀਜ਼

ਰਾਹੋਂ, 19 ਅਕਤੂਬਰ (ਰੂਬੀ)- ਸੰਤ ਈਸ਼ਰ ਸਿੰਘ ਗੜ੍ਹਾ ਸਾਹਿਬ ਵਾਲਿਆਂ ਦੀ ਮਿੱਠੀ ਯਾਦ ਨੂੰ ਸਮਰਪਿਤ ਸਾਲਾਨਾ ਗੁਰਮਤਿ ਸਮਾਗਮ ਦਾ ਪੋਸਟਰ ਰਿਲੀਜ਼ ਕੀਤਾ ਗਿਆ | ਸ੍ਰੀ ਗੁਰੂ ਰਾਮਦਾਸ ਜੀ ਚੈਰੀਟੇਬਲ ਟਰੱਸਟ ਰਾਹੋਂ ਅਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਗੁਰਦੁਆਰਾ ਸਿੰਘ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX