ਤਾਜਾ ਖ਼ਬਰਾਂ


ਮਦਰ ਡੇਅਰੀ ਵੱਲੋਂ ਦੁੱਧ ਦੀ ਕੀਮਤ 'ਚ 3 ਰੁਪਏ ਪ੍ਰਤੀ ਲੀਟਰ ਵਾਧਾ
. . .  1 day ago
ਨਵੀਂ ਦਿੱਲੀ, 14 ਦਸੰਬਰ - ਮਦਰ ਡੇਅਰੀ ਵੱਲੋਂ ਦੁੱਧ ਦੀਆਂ ਕੀਮਤਾਂ ਵਿਚ 3 ਰੁਪਏ ਪ੍ਰਤੀ ਲੀਟਰ ਵਾਧਾ ਕੀਤਾ ਗਿਆ ਹੈ।
ਅਧਿਆਪਕ ਨੂੰ ਗੋਲੀ ਮਾਰ ਕੇ ਖੋਹੀ ਕਾਰ
. . .  1 day ago
ਹਰੀਕੇ ਪੱਤਣ, 14 ਦਸੰਬਰ (ਸੰਜੀਵ ਕੁੰਦਰਾ) - ਕਸਬੇ ਦੇ ਬਿਲਕੁਲ ਨੇੜੇ ਅੱਜ ਸ਼ਾਮ 6.30 ਵਜੇ ਦੇ ਕਰੀਬ ਪਿਸਤੌਲਧਾਰੀ 2 ਲੁਟੇਰੇ ਇੱਕ ਅਧਿਆਪਕ ਨੂੰ ਗੋਲੀ ਮਾਰ ਕੇ ਜ਼ਖਮੀ...
ਨਾਗਰਿਕਤਾ ਸੋਧ ਬਿੱਲ ਖਿਲਾਫ ਫਿਰ ਬੋਲੇ ਕੈਪਟਨ
. . .  1 day ago
ਚੰਡੀਗੜ੍ਹ, 14 ਦਸੰਬਰ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਾਗਰਿਕਤਾ ਸੋਧ ਬਿੱਲ ਖਿਲਾਫ ਬੋਲਦਿਆਂ ਕਿਹਾ ਕਿ ਭਾਰਤ ਦਾ ਧਰਮ ਨਿਰਪੱਖ ਤਾਣਾ ਬਾਣਾ ਹਮੇਸ਼ਾ ਇਸ...
5 ਕਰੋੜ ਦੀ ਹੈਰੋਇਨ ਸਮੇਤ ਨੌਜਵਾਨ ਕਾਬੂ
. . .  1 day ago
ਅਜਨਾਲਾ, 14 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਥਾਣਾ ਅਜਨਾਲਾ ਅਧੀਨ ਆਉਂਦੇ ਪਿੰਡ ਫੱਤੇਵਾਲ ਦੇ ਇੱਕ ਨੌਜਵਾਨ ਹਰਜੀਤ ਸਿੰਘ ਪੁੱਤਰ ਪੂਰਨ ਸਿੰਘ ਨੂੰ ਥਾਣਾ ਘਰਿੰਡਾ ਦੀ ਪੁਲਿਸ...
ਜੇ.ਐਨ.ਯੂ ਦੇ ਉਪ ਕੁਲਪਤੀ 'ਤੇ ਹਮਲਾ
. . .  1 day ago
ਨਵੀਂ ਦਿੱਲੀ, 14 ਦਸੰਬਰ - ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ.ਐਨ.ਯੂ)ਦੇ ਉਪ ਕੁਲਪਤੀ ਐਮ ਜਗਦੇਸ਼ ਕੁਮਾਰ ਦੀ ਕਾਰ ਉੱਪਰ ਯੂਨੀਵਰਸਿਟੀ ਕੰਪਲੈਕਸ ਅੰਦਰ ਕੁੱਝ ਵਿਦਿਆਰਥੀਆਂ...
ਕਾਰ ਦੇ ਦਰਖ਼ਤ ਨਾਲ ਟਕਰਾਈ ਇਕ ਦੀ ਮੌਤ, 4 ਜ਼ਖ਼ਮੀ
. . .  1 day ago
ਕੋਟਕਪੂਰਾ, 14 ਦਸੰਬਰ (ਮੋਹਰ ਸਿੰਘ ਗਿੱਲ) - ਅੱਜ ਸ਼ਾਮ ਸਥਾਨਕ ਸ੍ਰੀ ਮੁਕਤਸਰ ਸਾਹਿਬ ਸੜਕ 'ਤੇ ਪਿੰਡ ਕੋਠੇ ਵੜਿੰਗ ਕੋਲ ਇਕ ਕਾਰ ਅਚਾਨਕ ਬੇਕਾਬੂ ਹੋ ਕੇ ਨਾਲ ਲੱਗਦੇ ਦਰਖ਼ਤ...
ਨਾਗਰਿਕਤਾ ਸੋਧ ਬਿੱਲ ਖ਼ਿਲਾਫ਼ ਆਪਣੇ ਰੁਖ 'ਤੇ ਕਾਇਮ - ਪ੍ਰਸ਼ਾਂਤ ਕਿਸ਼ੋਰ
. . .  1 day ago
ਪਟਨਾ, 14 ਦਸੰਬਰ - ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨਾਲ ਮੁਲਾਕਾਤ ਤੋਂ ਬਾਅਦ ਜਨਤਾ ਦਲ ਯੁਨਾਇਟਡ ਦੇ ਉਪ ਪ੍ਰਧਾਨ ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਕਿ ਨਾਗਰਿਕਤਾ ਸੋਧ ਬਿੱਲ...
ਮਮਤਾ ਵੱਲੋਂ ਲੋਕਾਂ ਨੂੰ ਨਾਗਰਿਕਤਾ ਸੋਧ ਬਿੱਲ ਖ਼ਿਲਾਫ਼ ਪ੍ਰਦਰਸ਼ਨਾਂ ਵਿਚ ਸ਼ਾਮਲ ਨਾ ਹੋਣ ਦੀ ਅਪੀਲ
. . .  1 day ago
ਕੋਲਕਾਤਾ, 14 ਦਸੰਬਰ - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੂਬੇ ਦੇ ਲੋਕਾਂ ਨੂੰ ਨਾਗਰਿਕਤਾ ਸੋਧ ਬਿੱਲ ਖ਼ਿਲਾਫ਼ ਹੋ ਰਹੇ ਪ੍ਰਦਰਸ਼ਨਾਂ ਵਿਚ ਸ਼ਾਮਲ ਨਾ ਹੋਣ ਦੀ ਅਪੀਲ...
ਵੀਰ ਸਾਵਰਕਰ ਦਾ ਅਪਮਾਨ ਨਾ ਕੀਤਾ ਜਾਵੇ - ਸੰਜੇ ਰਾਊਤ
. . .  1 day ago
ਮੁੰਬਈ, 14 ਦਸੰਬਰ - ਕਾਂਗਰਸੀ ਆਗੂ ਗਾਂਧੀ ਵੱਲੋਂ 'ਭਾਰਤ ਬਚਾਓ ਰੈਲੀ' ਦੌਰਾਨ ਸਾਵਰਕਰ ਸਬੰਧੀ ਦਿੱਤੇ ਗਏ ਬਿਆਨ 'ਤੇ ਬੋਲਦਿਆਂ ਸ਼ਿਵ ਸੈਨਾ ਦੇ ਸੀਨੀਅਰ ਆਗੂ ਸੰਜੇ ਰਾਊਤ ਨੇ ਕਿਹਾ...
ਭਾਰਤ ਦੀ ਰੂਹ ਨੂੰ ਚੀਰ ਦੇਵੇਗਾ ਨਾਗਰਿਕਤਾ ਸੋਧ ਬਿੱਲ - ਸੋਨੀਆ ਗਾਂਧੀ
. . .  1 day ago
ਨਵੀਂ ਦਿੱਲੀ, 14 ਦਸੰਬਰ - ਕਾਂਗਰਸ ਵੱਲੋਂ ਆਯੋਜਿਤ 'ਭਾਰਤ ਬਚਾਓ ਰੈਲੀ' ਨੂੰ ਸੰਬੋਧਨ ਕਰਦਿਆ ਕਾਂਗਰਸ ਦੀ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ...
ਪ੍ਰਧਾਨ ਮੰਤਰੀ ਮੋਦੀ ਵੱਲੋਂ ਹਵਾਈ ਫ਼ੌਜ ਦੇ ਪਾਈਲਟਾਂ ਤੇ ਹੋਰ ਜਵਾਨਾਂ ਨਾਲ ਮੁਲਾਕਾਤ
. . .  1 day ago
ਕਾਨਪੁਰ, 14 ਦਸੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਵਾਈ ਫ਼ੌਜ ਦੇ ਪਾਈਲਟਾਂ ਤੇ ਹੋਰ ਜਵਾਨਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਦੇਸ਼ ਨੂੰ ਹਵਾਈ ਫ਼ੌਜ 'ਤੇ...
ਕੋਰ ਆਫ਼ ਜਲੰਧਰ ਨੇ ਜਿੱਤਿਆ 44ਵਾਂ ਆਲ ਇੰਡੀਆ ਲਿਬਰਲਜ਼ ਹਾਕੀ ਟੂਰਨਾਮੈਂਟ
. . .  1 day ago
ਨਾਭਾ, 14 ਦਸੰਬਰ (ਕਰਮਜੀਤ ਸਿੰਘ) - 8 ਦਸੰਬਰ ਤੋਂ ਸਥਾਨਕ ਕਾਲਜ ਸਟੇਡੀਅਮ 'ਚ ਸ਼ੁਰੂ ਹੋਇਆ 44ਵਾਂ ਆਲ ਇੰਡੀਆ ਲਿਬਰਲਜ਼ ਹਾਕੀ ਟੂਰਨਾਮੈਂਟ ਸ਼ਾਨੋ ਸ਼ੌਕਤ ਨਾਲ ਸਮਾਪਤ...
ਸਿਮਰਨਜੀਤ ਸਿੰਘ ਮਾਨ ਮੁੜ ਤੋਂ 5 ਸਾਲਾਂ ਲਈ ਚੁਣੇ ਗਏ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ
. . .  1 day ago
ਅੰਮ੍ਰਿਤਸਰ, 14 ਦਸੰਬਰ (ਅਜਾਇਬ ਸਿੰਘ ਔਜਲਾ) - ਸਿਮਰਨਜੀਤ ਸਿੰਘ ਮਾਨ ਨੂੰ ਮੁੜ ਤੋਂ 5 ਸਾਲਾਂ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਪ੍ਰਧਾਨ ਚੁਣ ਲਿਆ ਗਿਆ ਹੈ। ਇਹ ਫ਼ੈਸਲਾ ਅੱਜ ਇੱਥੇ ਜ਼ਿਲ੍ਹਾ ਪ੍ਰਧਾਨਾਂ ਵਰਕਿੰਗ ਕਮੇਟੀ ਦੇ ਮੈਂਬਰਾਂ ਅਤੇ ਹੋਰ ਅਹੁਦੇਦਾਰਾਂ ਦੀ ਹਾਜ਼ਰੀ...
ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਚੁਣੇ 'ਤੇ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਸੁਖਬੀਰ ਬਾਦਲ ਨੂੰ ਦਿੱਤੀ ਵਧਾਈ
. . .  1 day ago
ਅਮਲੋਹ, 14 ਦਸੰਬਰ (ਗੁਰਚਰਨ ਸਿੰਘ ਜੰਜੂਆ)- ਸੁਖਬੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਤੀਜੀ ਵਾਰ ਸਰਬ ਸੰਮਤੀ ਨਾਲ ਪ੍ਰਧਾਨ ਚੁਣੇ ਜਾਣ 'ਤੇ ਯੂਥ ਅਕਾਲੀ ਦਲ...
ਸ਼੍ਰੋਮਣੀ ਅਕਾਲੀ ਦਾ ਡੈਲੀਗੇਟ ਇਜਲਾਸ ਖ਼ਤਮ
. . .  1 day ago
ਅੰਮ੍ਰਿਤਸਰ, 14 ਦਸੰਬਰ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਚੱਲ ਰਿਹਾ ਡੈਲੀਗੇਟ ਇਜਲਾਸ ਸੁਖਬੀਰ ਸਿੰਘ ਬਾਦਲ ਦੇ ਭਾਸ਼ਣ ਤੋਂ ਬਾਅਦ...
ਬਾਦਲ ਪਰਿਵਾਰ ਤੋਂ ਖ਼ਫ਼ਾ ਟਕਸਾਲੀ ਆਗੂਆਂ ਨੇ ਸ੍ਰੀ ਅਕਾਲ ਤਖ਼ਤ ਦੇ ਅੱਗੇ ਸਨਮੁਖ ਹੋ ਕੇ ਕੀਤੀ ਅਰਦਾਸ
. . .  1 day ago
ਸ਼੍ਰੋਮਣੀ ਅਕਾਲੀ ਦਲ ਦੇ ਡੈਲੀਗੇਟ ਇਜਲਾਸ ਨੂੰ ਸੁਖਬੀਰ ਬਾਦਲ ਵਲੋਂ ਸੰਬੋਧਨ
. . .  1 day ago
ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਵਧਾਈ ਫ਼ਾਰੂਕ ਅਬਦੁੱਲਾ ਦੀ ਨਜ਼ਰਬੰਦੀ
. . .  1 day ago
'ਭਾਰਤ ਬਚਾਓ' ਰੈਲੀ 'ਚ ਬੋਲੇ ਰਾਹੁਲ- ਮੇਰਾ ਨਾਂ ਰਾਹੁਲ ਸਾਵਰਕਰ ਨਹੀਂ, ਮਰ ਜਾਵਾਂਗਾ ਪਰ ਮੁਆਫ਼ੀ ਨਹੀਂ ਮੰਗਾਂਗਾ
. . .  1 day ago
ਪ੍ਰਿਅੰਕਾ ਨੇ ਮੋਦੀ ਸਰਕਾਰ 'ਤੇ ਵਿੰਨ੍ਹਿਆ ਨਿਸ਼ਾਨਾ, ਕਿਹਾ - ਦੇਸ਼ ਨੂੰ ਵੰਡਣ ਦੀ ਕੋਸ਼ਿਸ਼ ਕਰ ਰਿਹੈ ਨਾਗਰਿਕਤਾ ਸੋਧ ਬਿੱਲ
. . .  1 day ago
ਪਰਮਿੰਦਰ ਢੀਂਡਸਾ ਨਾ ਅਕਾਲੀ ਦਲ ਬਾਦਲ ਦੇ ਡੈਲੀਗੇਟ ਇਜਲਾਸ 'ਚ ਗਏ ਅਤੇ ਨਾ ਹੀ ਅਕਾਲੀ ਦਲ ਟਕਸਾਲੀ ਦੇ ਸਮਾਗਮ 'ਚ
. . .  1 day ago
ਨਰਿੰਦਰ ਮੋਦੀ ਨੇ ਦੇਸ਼ ਦੀ ਜਨਤਾ ਨਾਲ ਝੂਠ ਬੋਲਿਆ-ਮਨਮੋਹਨ ਸਿੰਘ
. . .  1 day ago
8 ਸਾਲਾ ਮਾਸੂਮ ਬੱਚੀ ਨਾਲ ਜਬਰ ਜਨਾਹ
. . .  1 day ago
ਬਾਦਲ ਪਰਿਵਾਰ ਦੇ ਵਿਰੁੱਧ ਅਕਾਲੀ ਆਗੂਆਂ ਨੇ ਕੱਢੀ ਭੜਾਸ
. . .  1 day ago
ਕਰਜ਼ੇ ਤੋਂ ਪਰੇਸ਼ਾਨ ਕਿਸਾਨ ਵੱਲੋਂ ਖ਼ੁਦਕੁਸ਼ੀ
. . .  1 day ago
ਸ਼੍ਰੋਮਣੀ ਅਕਾਲੀ ਦਲ ਦੇ ਡੈਲੀਗੇਟ ਇਜਲਾਸ ਦੌਰਾਨ ਪੇਸ਼ ਕੀਤੇ ਗਏ ਵੱਖ-ਵੱਖ ਮਤੇ
. . .  1 day ago
ਪੰਜਾਬ ਸਰਕਾਰ ਵੱਲੋਂ ਰਾਜ ਪੱਧਰੀ ਪੰਜਾਬ ਰਾਜ ਯੁਵਕ ਮੇਲਾ ਕਰਾਉਣ ਦਾ ਐਲਾਨ
. . .  1 day ago
ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਨ 'ਤੇ ਸੀਨੀਅਰ ਅਕਾਲੀ ਆਗੂਆਂ ਨੇ ਸੁਖਬੀਰ ਬਾਦਲ ਨੂੰ ਕੀਤਾ ਸਨਮਾਨਿਤ
. . .  1 day ago
ਸੁਖਬੀਰ ਸਿੰਘ ਬਾਦਲ ਮੁੜ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ
. . .  1 day ago
ਸੁਖਬੀਰ ਸਿੰਘ ਬਾਦਲ ਤੀਜੀ ਵਾਰ ਚੁਣੇ ਗਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ
. . .  1 day ago
ਡੈਲੀਗੇਟ ਇਜਲਾਸ : ਜਵਾਹਰ ਲਾਲ ਨਹਿਰੂ ਨੇ ਸਾਡੇ ਨਾਲ ਧੋਖਾ ਕੀਤਾ- ਜਥੇਦਾਰ ਤੋਤਾ ਸਿੰਘ
. . .  1 day ago
ਡੈਲੀਗੇਟ ਇਜਲਾਸ 'ਚ ਜਥੇਦਾਰ ਤੋਤਾ ਸਿੰਘ ਨੇ ਬਾਬਾ ਖੜਕ ਸਿੰਘ ਦੀ ਤਸਵੀਰ ਤੇਜਾ ਸਿੰਘ ਸਮੁੰਦਰੀ ਹਾਲ 'ਚ ਲਾਉਣ ਦੀ ਕੀਤੀ ਮੰਗ
. . .  1 day ago
ਲੁਧਿਆਣਾ 'ਚ ਮੁਸਲਿਮ ਭਾਈਚਾਰੇ ਵੱਲੋਂ ਨਾਗਰਿਕਤਾ ਸੋਧ ਬਿੱਲ ਦਾ ਵਿਰੋਧ
. . .  1 day ago
ਡੈਲੀਗੇਟ ਇਜਲਾਸ 'ਚ ਡਾ. ਦਲਜੀਤ ਸਿੰਘ ਚੀਮਾ ਦੱਸ ਰਹੇ ਹਨ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ
. . .  1 day ago
ਸ਼੍ਰੋਮਣੀ ਅਕਾਲੀ ਦਲ ਦਾ ਡੈਲੀਗੇਟ ਇਜਲਾਸ ਸ਼ੁਰੂ
. . .  1 day ago
ਬੀ. ਐੱਸ. ਐੱਫ. ਨੇ ਰਾਵੀ ਦਰਿਆ 'ਚੋਂ ਬਰਾਮਦ ਕੀਤੀ ਪਾਕਿਸਤਾਨੀ ਬੇੜੀ
. . .  1 day ago
ਜਲੰਧਰ : ਬਿਸਤ ਦੁਆਬ ਨਹਿਰ 'ਚ ਮਿਲਿਆ ਬੱਚੇ ਦਾ ਭਰੂਣ
. . .  1 day ago
ਬਾਦਲ ਪਰਿਵਾਰ ਤੋਂ ਖ਼ਫ਼ਾ ਆਗੂਆਂ ਵਲੋਂ ਵੱਖਰੇ ਤੌਰ 'ਤੇ ਮਨਾਇਆ ਜਾ ਰਿਹਾ ਹੈ ਅਕਾਲੀ ਦਲ ਦਾ ਸਥਾਪਨਾ ਦਿਵਸ
. . .  1 day ago
ਸਥਾਪਨਾ ਦਿਵਸ ਮੌਕੇ ਅਕਾਲੀ ਦਲ ਵਲੋਂ ਰਖਾਏ ਸ੍ਰੀ ਅਖੰਡ ਪਾਠ ਸਾਹਿਬ ਦੇ ਪਏ ਭੋਗ
. . .  1 day ago
ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਜੀ. ਕੇ. ਅਤੇ ਪਰਮਜੀਤ ਸਰਨਾ
. . .  1 day ago
ਪ੍ਰਸਿੱਧ ਫ਼ਿਲਮੀ ਲੇਖਕ ਅਤੇ 'ਅਜੀਤ' ਦੇ ਕਾਲਮਨਵੀਸ ਰਾਜਿੰਦਰ ਸਿੰਘ ਆਤਿਸ਼ ਦਾ ਦੇਹਾਂਤ
. . .  1 day ago
ਮੁੰਬਈ 'ਚ ਆਸਾਮ ਦੇ ਲੋਕਾਂ ਨੇ ਨਾਗਰਿਕਤਾ ਸੋਧ ਕਾਨੂੰਨ ਦਾ ਕੀਤਾ ਵਿਰੋਧ
. . .  1 day ago
ਬਰਫ਼ ਦੀ ਚਿੱਟੀ ਚਾਦਰ ਨੇ ਢੱਕਿਆ ਸ਼ਿਮਲਾ
. . .  1 day ago
ਰਿਵਾਲਵਰ ਸਾਫ਼ ਕਰਦੇ ਸਮੇਂ ਗੋਲੀ ਚੱਲਣ ਕਾਰਨ ਏ. ਐੱਸ. ਆਈ. ਦੀ ਮੌਤ
. . .  1 day ago
ਅਕਾਲੀ ਦਲ ਦੇ ਸਥਾਪਨਾ ਦਿਵਸ ਮੌਕੇ ਸ਼ਹੀਦ ਬਾਬਾ ਗੁਰਬਖ਼ਸ਼ ਸਿੰਘ ਵਾਲੇ ਸਥਾਨ 'ਤੇ ਪੈ ਰਹੇ ਹਨ ਭੋਗ
. . .  1 day ago
ਰਜਵਾਹੇ 'ਚ ਪਾੜ ਪੈਣ ਕਾਰਨ ਪਾਣੀ 'ਚ ਡੁੱਬੀ ਕਿਸਾਨਾਂ ਦੀ ਫ਼ਸਲ
. . .  1 day ago
ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਪਹੁੰਚੇ ਸੁਖਬੀਰ ਅਤੇ ਹਰਸਿਮਰਤ ਬਾਦਲ
. . .  1 day ago
ਅਕਾਲੀ ਦਲ ਵਲੋਂ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ 99ਵਾਂ ਸਥਾਪਨਾ ਦਿਵਸ
. . .  1 day ago
ਭੁਵਨੇਸ਼ਵਰ ਕੁਮਾਰ ਦੀ ਜਗ੍ਹਾ ਵੈਸਟ ਇੰਡੀਜ਼ ਖ਼ਿਲਾਫ਼ ਇਕ ਦਿਨਾਂ ਸੀਰੀਜ਼ 'ਚ ਸ਼ਾਰਦੂਲ ਠਾਕੁਰ ਭਾਰਤੀ ਟੀਮ 'ਚ ਹੋਏ ਸ਼ਾਮਲ
. . .  1 day ago
ਕੈਨੇਡਾ ਵਿਖੇ ਵਾਪਰੇ ਸੜਕ ਹਾਦਸੇ 'ਚ ਭੋਤਨਾ ਦੇ ਨੌਜਵਾਨ ਦੀ ਹੋਈ ਮੌਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 4 ਕੱਤਕ ਸੰਮਤ 550

ਗੁਰਦਾਸਪੁਰ / ਬਟਾਲਾ / ਪਠਾਨਕੋਟ

ਜ਼ਿਲ੍ਹੇ ਅੰਦਰ ਵੱਖ-ਵੱਖ ਥਾੲੀਂ ਦੁਸਹਿਰੇ ਦਾ ਤਿਉਹਾਰ ਮਨਾਇਆ

ਬਟਾਲਾ 'ਚ ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰਾ ਮਨਾਇਆ

ਬਟਾਲਾ, 19 ਅਕਤੂਬਰ (ਕਾਹਲੋਂ)-ਸਥਾਨਕ ਸ਼ਹਿਰ ਦੇ ਵੱਖ-ਵੱਖ ਥਾਂਵਾਂ 'ਤੇ ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਪਵਿੱਤਰ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ, ਸਾਬਕਾ ਵਿਧਾਇਕ ਅਸ਼ਵਨੀ ਸ਼ੇਖੜੀ, ਸਾਬਕਾ ਸੰਸਦੀ ਸਕੱਤਰ ਸ੍ਰੀ ਜਗਦੀਸ਼ ਰਾਜ ਸਾਹਨੀ ਆਦਿ ਵਲੋਂ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਪੁਤਲਿਆਂ ਨੂੰ ਅਗਨੀ ਭੇਟ ਕੀਤਾ | ਇਸ ਮੌਕੇ 'ਤੇ ਵੱਖ-ਵੱਖ ਪਾਰਟੀਆਂ ਦੇ ਆਗੂ ਤੇ ਲੋਕ ਹਾਜ਼ਰ ਸਨ |
ਕਲਾਨੌਰ ਦੇ ਸ਼ਿਵ ਮੰਦਰ ਸਾਹਮਣੇ ਦੋ ਕਲੱਬਾਂ ਵਲੋਂ ਮਨਾਇਆ ਦੁਸਹਿਰਾ
ਕਲਾਨੌਰ, (ਪੁਰੇਵਾਲ/ਕਾਹਲੋਂ)-ਸਥਾਨਕ ਕਸਬੇ 'ਚ ਸਥਿਤ ਪ੍ਰਾਚੀਨ ਸ਼ਿਵ ਮੰਦਰ ਦੇ ਸਾਹਮਣੇ ਸ੍ਰੀ ਰਾਮ ਨਾਟਕ ਕਲੱਬ ਅਤੇ ਸੂਰਜਵੰਸ਼ੀ ਰਾਮ ਨਾਟਕ ਕਲੱਬ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਬਦੀ 'ਤੇ ਨੇਕੀ ਦੀ ਜਿੱਤ ਦਾ ਤਿਉਹਾਰ ਦੁਸਹਿਰਾ ਸ਼ਰਧਾ ਭਾਵਨਾ ਤੇ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਸਮਾਗਮ 'ਚ ਵਿਸ਼ੇਸ਼ ਤੌਰ 'ਤੇ ਪਹੁੰਚੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸੰਬੋਧਨ ਦੌਰਾਨ ਕਿਹਾ ਕਿ ਅਗਲੇ ਸਾਲ ਕਲਾਨੌਰ 'ਚ ਇਕ ਜਗ੍ਹਾ 'ਤੇ ਹੀ ਦੁਸਹਿਰਾ ਮਨਾਉਣ ਦਾ ਉਪਰਾਲਾ ਕੀਤਾ ਜਾਵੇਗਾ ਅਤੇ 10 ਲੱਖ ਰੁਪਏ ਦਿੱਤੇ ਜਾਣਗੇ | ਉਨ੍ਹਾਂ ਸ੍ਰੀ ਰਾਮ ਨਾਟਕ ਕਲੱਬ ਨੂੰ 1 ਲੱਖ ਤੇ ਸੂਰਜਵੰਸ਼ੀ ਰਾਮ ਨਾਟਕ ਕਲੱਬ ਨੂੰ ਦੋ ਲੱਖ ਰੁਪਏ ਦੇਣ ਦਾ ਐਲਾਨ ਕੀਤਾ | ਸ੍ਰੀ ਰਾਮ ਨਾਟਕ ਕਲੱਬ ਦੇ ਸ੍ਰੀ ਰਾਮ ਚੰਦਰ ਅਤੇ ਸ੍ਰੀ ਲਕਛਮਣ ਦੇ ਸਰੂਪਾਂ 'ਚ ਕਲਾਕਾਰਾਂ ਵਲੋਂ ਝਾਕੀਆਂ ਪੇਸ਼ ਕੀਤੀਆਂ ਗਈਆਂ | ਇਸੇ ਤਰ੍ਹਾਂ ਸ੍ਰੀ ਸੂਰਜਵੰਸ਼ੀ ਰਾਮ ਨਾਟਕ ਕਲੱਬ ਦੇ ਕਲਾਕਾਰਾਂ ਸ੍ਰੀ ਅਮਰਜੀਤ ਖੁੱਲਰ, ਡਾ. ਮਨਮੋਹਨ ਬੇਦੀ ਆਦਿ ਕਲਾਕਾਰਾਂ ਵਲੋਂ ਰਾਵਣ ਯੁੱਧ ਦੀਆਂ ਝਾਕੀਆਂ ਪੇਸ਼ ਕੀਤੀਆਂ ਗਈਆਂ ਅਤੇ ਰਾਵਣ ਦੇ ਪੁਤਲਿਆਂ ਨੂੰ ਅਗਨ ਭੇਟ ਕੀਤਾ ਗਿਆ | ਇਸ ਮੌਕੇ ਕਲਾਨੌਰ ਸਮੇਤ ਪਿੰਡਾਂ ਤੋਂ ਵੱਡੀ ਗਿਣਤੀ 'ਚ ਲੋਕ ਹਾਜ਼ਰ ਹੋਏ |
ਫ਼ਤਹਿਗੜ੍ਹ ਚੂੜੀਆਂ 'ਚ ਦੁਸਹਿਰੇ ਦਾ ਤਿਉਹਾਰ ਮਨਾਇਆ
ਫਤਹਿਗੜ੍ਹ ਚੂੜੀਆਂ, (ਧਰਮਿੰਦਰ ਸਿੰਘ ਬਾਠ, ਐਮ.ਐਸ. ਫੁੱਲ)-ਫਤਹਿਗੜ੍ਹ ਚੂੜੀਆਂ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਨਾਤਮ ਧਰਮ ਸਭਾ, ਦੁਸਹਿਰਾ ਅਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਦੁਸਹਿਰਾ ਬੜੀ ਧੂਮ-ਧਾਮ ਨਾਲ ਮਨਾਇਆ ਗਿਆ ਅਤੇ ਇਸ ਮੌਕੇ ਦੁਸਹਿਰਾ ਗਰਾਉਂਡ ਵਿਚ ਰਾਵਨ ਦੇ ਬੁੱਤ ਨੂੰ ਹਿੰਦੂ ਧਰਮ ਅਨੁਸਾਰ ਅੱਗ ਲਗਾ ਕੇ ਸਾੜਿਆ ਗਿਆ | ਇਸ ਮੌਕੇ ਐਸ.ਐਚ.ਓ. ਹਰਜੀਤ ਸਿੰਘ ਵਿਸ਼ੇਸ ਤੌਰ 'ਤੇ ਪਹੰੁਚੇ | ਇਸ ਮੌਕੇ ਬ੍ਰਾਹਮਣ ਸਭਾ ਦੇ ਪ੍ਰਧਾਨ ਜੁਗਲ ਡੋਗਰਾ ਸ਼ਸੀ ਡੋਗਰਾ, ਸਤਪਾਲ ਚੌਹਾਨ, ਭੂਸ਼ਨ ਜੋਸ਼ੀ, ਸਾਈਦਾਸ ਨੰਦਾ, ਸੁਰੇਸ਼ ਬੱਬਲੂ, ਕਰਨ ਡੋਗਰਾ, ਸੁਰਿੰਦਰ ਛਿੰਦੀ, ਰਕੇਸ਼ ਲੱਕੀ, ਮਹੇਸ਼ ਸਿਆਲ, ਰਾਜੀਵ ਮਹਿਦਰੂ, ਸੰਦੀਪ ਸ਼ਰਮਾ, ਅਸ਼ਵਨੀ ਸ਼ਰਮਾ, ਨਿਸ਼ਾਨ ਸਿੰਘ ਬੰਦੇਸਾ, ਹਰੀਸ਼ ਕੁਮਾਰ, ਯਸ਼ਪਾਲ ਜੱਸੀ, ਕਮਲ ਪਾਂਧੀ, ਡਾ. ਯੂਸਫ ਹੰਸ, ਕਿੱਟੂ ਰੰਧਾਵਾ ਹਵੇਲੀਆਂ, ਡਾ. ਜਸਵੰਤ ਖੈਹਿਰਾ, ਸਰਪੰਚ ਮੋਨੂੰ ਸ਼ਮਸ਼ੇਰਪੁਰ, ਮੇਜਰ ਸਿੰਘ ਬੰਦੇਸਾ, ਮਲੂਕ ਸਿੰਘ ਹਵੇਲੀਆਂ, ਨਿਸ਼ਾਨ ਸਿੰਘ ਬੰਦੇਸ਼ਾ, ਸੁਨੀਲ ਮਸੀਹ, ਦਲਬੀਰ ਸਿੰਘ ਟਪਰੀਆਂ, ਪਿ੍©ਥੀਰਾਜ ਸਿੰਘ, ਰਿਪਨ ਕਾਹਲੋਂ, ਡਾ. ਸੁਧੀਰ ਸ਼ਰਮਾ ਆਦਿ ਹਾਜ਼ਰ ਸਨ |
ਮਿੱਲ ਗਰਊਾਡ ਵਿਖੇ ਦੁਸਹਿਰੇ ਦਾ ਤਿਉਹਾਰ ਮਨਾਇਆ
ਧਾਰੀਵਾਲ, (ਸਵਰਨ ਸਿੰਘ)-ਸਥਾਨਕ ਮਿੱਲ ਗਰਾਉਂਡ ਧਾਰੀਵਾਲ ਵਿਖੇ ਦੁਸਹਿਰੇ ਦਾ ਤਿਉਹਾਰ ਦੁਸਹਿਰਾ ਕਮੇਟੀ ਧਾਰੀਵਾਲ ਵਲੋਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਬੜੀ ਧੂਮ-ਧਾਮ ਨਾਲ ਮਨਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਵਜੋਂ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਨੇ ਸ਼ਿਰਕਤ ਕੀਤੀ, ਜਿਸ ਦੌਰਾਨ ਸੰਘਰ ਵਾਲੇ ਬਾਬਾ ਸ੍ਰੀ ਰਾਮ ਚੰਦਰ ਅਤੇ ਹੋਰ ਸਾਧੂਆਂ ਨੇ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਬੁੱਤਾਂ ਨੂੰ ਅਗਨ ਭੇਟ ਕੀਤਾ | ਸਟੇਜ ਸਕੱਤਰ ਦੀ ਭੂਮਿਕਾ ਰਾਜੇਸ ਪੰਡਿਤ ਨੇ ਬਾਖ਼ੂਬੀ ਨਿਭਾਈ | ਇਸ ਮੌਕੇ ਦੁਸਹਿਰਾ ਕਮੇਟੀ ਪ੍ਰਧਾਨ ਦੀਪਕ ਅਰੋੜਾ ਰਿੰਟੂ, ਸਰਪ੍ਰਸਤ ਕੁਲਦੀਪ ਸਿੰਘ ਟੋਨੀ ਕੌਾਸਲਰ, ਨਰਿੰਦਰ ਕੁਮਾਰ ਕਾਲੇ ਸ਼ਾਹ, ਰਾਕੇਸ਼ ਪੰਡਿਤ, ਰਾਜੇਸ ਪੰਡਿਤ, ਸੰਜੀਵ ਸੋਨੀ, ਮਨਜੀਤ ਸਿੰਘ ਸੰਧੂ, ਅਰਵਿੰਦ ਸਲਵਾਨ ਤਹਿਸੀਲਦਾਰ, ਬਰਿੰਦਰ ਸਿੰਘ ਛੋਟੇਪੁਰ, ਵਜੀਰ ਸਿੰਘ ਲਾਲੀ, ਕੰਵਰਪ੍ਰਤਾਪ ਸਿੰਘ ਗਿੱਲ, ਐਡਵੋਕੇਟ ਰਾਕੇਸ ਰਣੀਆਂ, ਕੌਾਸਲਰ ਅਸ਼ਵਨੀ ਦੁੱਗਲ, ਫਰਾਂਸਿਸ ਗਿੱਲ ਨਵੀਂ ਦਿੱਲੀ, ਵਿਜੇ ਚੇਅਰਮੈਨ, ਐਡਵੋਕੇਟ ਬਲਜੀਤ ਸਿੰਘ ਖੁੰਡਾ, ਬਲਵਿੰਦਰ ਸਿੰਘ ਭਿੰਦਾ ਨੈਣੇਕੋਟ, ਭੁਪਿੰਦਰ ਸਿੰਘ ਵਿੱਟੀ, ਪਲਵਿੰਦਰ ਸਿੰਘ ਪਿੰਦਾ ਸਿੰਘਪੁਰ, ਗੋਪੀ ਜੋਗੋਵਾਲ, ਹਰਪ੍ਰਤਾਪ ਸਿੰਘ ਦੀਪੇਵਾਲ, ਹਨੀ ਮਹਾਜਨ, ਜੋਗਾ ਸਿੰਘ ਆਲੋਵਾਲ, ਪਵਨ ਅਬਰੋਲ, ਕੁਲਵਿੰਦਰ ਸਿੰਘ ਕਾਰੀ, ਬਲਵਿੰਦਰ ਸਿੰਘ ਮੱਲ੍ਹੀ, ਜੱਗਬੀਰ ਸਿੰਘ ਖਾਨਮਲੱਕ, ਅਮਨਦੀਪ ਸਿੰਘ ਚਾਹਲ, ਜੋਤੀ ਉੱਪਲ, ਵਿਜੇ ਵਰਮਾ, ਜੋਧ ਨੰਦਾ ਅਕਾਲੀ ਦਲ ਸ਼ਹਿਰੀ ਪ੍ਰਧਾਨ, ਦੀਪਕ ਅਬਰੋਲ, ਪੀ.ਏ. ਰਵਿੰਦਰ ਸਿੰਘ ਕੰਡੀਲਾ ਆਦਿ ਵੱਡੀ ਗਿਣਤੀ ਵਿਚ ਆਗੂ ਹਾਜ਼ਰ ਸਨ |
ਡੇਰਾ ਬਾਬਾ ਨਾਨਕ ਵਿਖੇ ਉਤਸ਼ਾਹ ਨਾਲ ਮਨਾਇਆ ਦੁਸਹਿਰੇ ਦਾ ਤਿੳਹਾਰ
ਡੇਰਾ ਬਾਬਾ ਨਾਨਕ, (ਵਿਜੇ ਕੁਮਾਰ ਸ਼ਰਮਾ, ਹੀਰਾ ਸਿੰਘ ਮਾਂਗਟ, ਵਤਨ)-ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਤਿਉਹਾਰਾ ਨਵਯੁਵਕ ਰਾਮ ਲੀਲਾ ਐਾਡ ਡ੍ਰਾਮਾਟਿ੍ਕ ਕਲੱਬ ਵਲੋਂ ਹਰ ਸਾਲ ਦੀ ਤਰ੍ਹਾਂ ਬੜੀ ਸ਼ਰਧਾ 'ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੰੁਚੇ ਪੰਜਾਬ ਕੈਬਨਿਟ ਦੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਰਾਵਨ ਦੇ ਪੁਤਲੇ ਨੂੰ ਅਗਨ ਭੇਟ ਕੀਤਾ ਗਿਆ | ਇਸੇ ਤਰ੍ਹਾਂ ਬੇਦੀ ਲਾਲ ਚੰਦ ਮੈਮੋਰੀਅਲ ਕਲੱਬ ਵਲੋਂ ਦੁਸਹਿਰੇ ਦਾ ਤਿਉਹਾਰ ਚੋਲਾ ਸਾਹਿਬ ਦੇ ਖੁੱਲੇ ਮੈਦਾਨ 'ਚ ਰਵਾਇਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਮੁੱਖ ਮਹਿਮਾਨ ਵਜੋਂ ਪੰਹੁਚੇ ਪੰਜਾਬ ਕੈਬਨਿਟ ਦੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਲੋਕਾਂ ਨੂੰ ਦੁਸਹਿਰੇ ਦੀ ਵਧਾਈ ਦਿੱਤੀ ਤੇ ਰਾਵਨ ਦੇ ਪੁਤਲੇ ਨੂੰ ਅਗਨ ਭੇਟ ਕੀਤਾ | ਇਸ ਮੌਕੇ ਨਗਰ ਕੌ ਾਸਲ ਦੇ ਪ੍ਰਧਾਨ ਬੇਦੀ ਪਰਮੀਤ ਸਿੰਘ, ਪ੍ਰੇਮ ਸਾਗਰ ਗੁਪਤਾ, ਮਨੀ ਮਹਾਜਨ, ਮਹਿੰਗਾ ਰਾਮ ਗਰੀਬ ਮੈਂਬਰ ਪੀ.ਪੀ.ਸੀ., ਜਨਕ ਰਾਜ ਮਹਾਜਨ, ਦਵਿੰਦਰ ਪਾਲ ਸਿੰਘ ਬੇਦੀ, ਈਸ਼ਵਰੀ ਪ੍ਰਸ਼ਾਦ ਗੁਪਤਾ, ਮਹਿੰਦਰ ਭੰਡੋਅ, ਰਤਨ ਪਾਲ ਮੈਨੇਜਰ, ਬਿੱਟਾ ਸਾਗਰ, ਸਤਪਾਲ ਸ਼ੌਕੀ, ਡਾ. ਅਸ਼ੋਕ ਸੋਨੀ, ਵਿਜੇ ਕੁਮਾਰ ਵਿੱਗ, ਮਹਿੰਦਰ ਪਾਲ ਮਹਿਤਾ, ਰਿੰਕਾ ਅਗਵਾਨ, ਮਨਜੀਤ ਸਿੰਘ ਮਸ਼ਰਾਲਾ, ਦਲਜੀਤ ਸੋਨੀ, ਹਰਜਿੰਦਰ ਸਿੰਘ ਬਿੱਲੀ, ਅਸ਼ਵਨੀ ਮਰਵਾਹਾ, ਪ੍ਰਸ਼ੋਤਮ ਪਟਵਾਰੀ, ਬਲਦੇਵ ਰਾਜ ਡਾਇਮੰਡ, ਅੰਗਰੇਜ ਸਿੰਘ, ਕੁਲਵਿੰਦਰ ਕੌਸਲਰ, ਦੇਸ ਰਾਜ ਗਰਦੌਰ, ਪਵਨ ਕੁਮਾਰ ਪੰਮਾ, ਹਰਮੇਸ਼ ਵਿੱਗ, ਤਰਲੋਚਨ ਸਿੰਘ ਕੌਸਲਰ, ਮੱਖਣ ਸਿੰਘ ਕਾਲਾਂਵਾਲੀ, ਕਿਸ਼ਨ ਸ਼ਹਿਜਾਦਾ, ਚਿਮਨ ਲਾਲ ਸ਼ੁਗਲ, ਸੁਭਾਸ਼ ਚੰਦਰ ਸਹਿਤ ਵੱਡੀ ਗਿਣਤੀ 'ਚ ਪੰਹੁਚੇ ਲੋਕਾਂ ਨੇ ਦੁਸਹਿਰੇ ਦਾ ਆਨੰਦ ਮਾਣਿਆ |
ਬਾਬਾ ਨਾਮਦੇਵ ਦੁਸਹਿਰਾ ਕਮੇਟੀ ਘੁਮਾਣ ਵਲੋਂ ਦੁਸਹਿਰਾ ਮਨਾਇਆ
ਘੁਮਾਣ, (ਬੰਮਰਾਹ, ਬਾਵਾ)-ਕਸਬਾ ਘੁਮਾਣ ਵਿਖੇ ਬਾਬਾ ਨਾਮਦੇਵ ਦੁਸਹਿਰਾ ਕਮੇਟੀ ਘੁਮਾਣ ਵਲੋਂ ਮੇਨ ਬਾਜ਼ਾਰ 'ਚ ਮੇਲਾ ਗਰਾਉਂਡ ਵਿਚ ਦੁਸਹਿਰਾ ਬੜੀ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਰੱਖੇ ਇਕ ਸਮਾਗਮ ਦੌਰਾਨ ਮੁੱਖ ਮਹਿਮਾਨ ਹਲਕਾ ਵਿਧਾ ੲਕ ਬਲਵਿੰਦਰ ਸਿੰਘ ਲਾਡੀ ਵਿਸ਼ੇਸ਼ ਤੌਰ 'ਤੇ ਪੁੱਜੇ | ਅਖ਼ੀਰ ਵਿਚ ਉਨ੍ਹਾਂ ਨੇ ਰਾਵਣ ਦੇ ਪੁਤਲੇ ਨੂੰ ਅਗਨੀ ਭੇਟ ਕੀਤਾ | ਇਸ ਮੌਕੇ ਬਾਬਾ ਨਾਮਦੇਵ ਦੁਸਹਿਰਾ ਕਮੇਟੀ ਦੇ ਸਰਪ੍ਰਸਤ ਤੇ ਮਨੱੁਖੀ ਅਧਿਕਾਰ ਸੰਘਰਸ਼ ਕਮੇਟੀ ਪੁਲਿਸ ਜ਼ਿਲ੍ਹਾ ਬਟਾਲਾ ਦੇ ਪ੍ਰਧਾਨ ਡਾ. ਹਰਜਿੰਦਰ ਸਿੰਘ ਜੱਜ ਤੋਂ ਇਲਾਵਾ ਸਾਹਿਬ ਸਿੰਘ ਮੰਡ ਬਲਾਕ ਪ੍ਰਧਾਨ, ਨਰਿੰਦਰ ਸਿੰਘ ਨਿੰਦੀ, ਹੈਰੀ ਬਟਾਲਾ, ਸੁਖਜਿੰਦਰ ਸਿੰਘ ਲਾਲੀ ਸਕੱਤਰ ਦਰਬਾਰ ਕਮੇਟੀ ਘੁਮਾਣ, ਪਿਸੌਰਾ ਸਿੰਘ, ਡੀ.ਐਸ.ਪੀ. ਵਰਿੰਦਰਪ੍ਰੀਤ ਸਿੰਘ, ਗੁਰਮੀਤ ਸਿੰਘ ਸਾਬੀ ਸੰਮਤੀ ਮੈਂਬਰ, ਬਲਜੀਤ ਸਿੰਘ ਘੁਮਾਣ, ਮਾ: ਅਜਮੇਰ ਸਿੰਘ ਚਾਹਲ, ਜਗਦੇਵ ਸਿੰਘ ਬਿੱਟੂ, ਦਿਲਬਾਗ ਸਿੰਘ ਲਾਲੀ, ਮੁਕੰਦ ਲਾਲ, ਗੁਰਕੀਰਤ ਸਿੰਘ ਪ੍ਰਧਾਨ ਆਰ.ਐਮ. ਪੀ. ਯੂਨੀਅਨ, ਅਨਮੋਲ ਬਾਵਾ, ਬੰਟੀ ਘੁਮਾਣ, ਸੁਖਜੀਤ ਸਿੰਘ, ਅਸ਼ਵਨੀ ਕੁਮਾਰ, ਰੋਹਿਤ, ਸੋਨੂੰ ਬਾਵਾ, ਪਾਲ ਜੋਤਿਸ਼ੀ, ਰਾਜਬੀਰ ਸਿੰਘ ਲੱਕੀ, ਪਲਵਿੰਦਰ ਸਿੰਘ ਪੇਜ਼ੋਚੱਕ, ਗੁਰਦੀਪ ਸਿੰਘ ਪੀ.ਏ., ਸੁਖਵਿੰਦਰ ਸਿੰਘ ਮੱਲੋਵਾਲੀ, ਗੁਰਦੇਵ ਸਿੰਘ ਲਾਡੀ ਆਦਿ ਹਾਜ਼ਰ ਸਨ |
ਸ੍ਰੀ ਹਰਿਗੋਬਿੰਦਪੁਰ ਵਿਖੇ ਦੁਸਹਿਰੇ ਦਾ ਤਿਉਹਾਰ ਮਨਾਇਆ
ਸ੍ਰੀ ਹਰਿਗੋਬਿੰਦਪੁਰ, (ਕੰਵਲਜੀਤ ਸਿੰਘ ਚੀਮਾ, ਘੁੰਮਣ)-ਸ੍ਰੀ ਹਰਿਗੋਬਿੰਦਪੁਰ ਸ਼ਹਿਰ 'ਚ ਦੁਸਹਿਰੇ ਦਾ ਤਿਉਹਾਰ ਸਥਾਨਕ ਵਾਸੀਆਂ ਵਲੋਂ ਬੜੀ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕਿਆਂ ਦੇ ਖੇਡ ਮੈਦਾਨ 'ਚ ਨਗਰ ਕੌਾਸਲ ਪ੍ਰਧਾਨ ਬਾਬਾ ਹਰਜੀਤ ਸਿੰਘ ਭੱਲਾ, ਕੌਾਸਲਰ ਸੰਦੀਪ ਭੱਲਾ ਵਲੋਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਸ: ਬਲਵਿੰਦਰ ਸਿੰਘ ਲਾਡੀ ਪਹੁੰਚੇ ਅਤੇ ਰਾਵਣ, ਮੇਗਨਾਥ, ਕੁੰਭਕਰਨ ਦੇ ਪੁਤਲਿਆਂ ਨੂੰ ਅਗਨ ਭੇਟ ਕਰਨ ਦੀ ਰਸਮ ਨਿਭਾਈ | ਇਸ ਸਮੇਂ ਡੀ.ਐੱਸ.ਪੀ. ਵਰਿੰਦਰਪ੍ਰੀਤ ਸਿੰਘ, ਥਾਣਾ ਮੁਖੀ ਕੁਲਦੀਪ ਸਿੰਘ, ਵਿਧਾਇਕ ਦੇ ਬੇਟੇ ਹਰਵਿੰਦਰ ਸਿੰਘ ਹੈਰੀ, ਸਾਹਿਬ ਸਿੰਘ ਮੰਡ, ਉਪ ਪ੍ਰਧਾਨ ਸੁਖਵਿੰਦਰ ਸਿੰਘ ਸੈਣੀ, ਮੋਹਨ ਲਾਲ ਕਾਲੀਆ, ਡਾ: ਮਨਜੀਤ ਸਿੰਘ ਪੀਟਾ, ਓਮ ਪ੍ਰਕਾਸ਼, ਕਰਨ ਕਾਲੀਆ, ਸਚਿਨ ਕਾਲੀਆ, ਬਾਬਾ ਪਰਮਜੀਤ ਭੱਲਾ, ਅਕਾਸ਼, ਰਿੱਕੀ ਭੱਲਾ, ਕਾਕਾ ਥਾਪਰ, ਰਪਿੰਦਰਜੀਤ ਸਿੰਘ ਰਿੰਪਾ, ਪੀ.ਏ. ਗੁਰਦੀਪ ਸਿੰਘ ਅਤੇ ਗਗਨ, ਭੁਪਿੰਦਰ ਸਿੰਘ ਭਿੰਦਾ, ਕਰਨਜੀਤ ਸਿੰਘ ਮਚਰਾਏ ਤੋਂ ਇਲਾਵਾ ਸਮੁੱਚੇ ਇਲਾਕਾ ਨਿਵਾਸੀ ਹਾਜ਼ਰ ਸਨ |
ਕਾਹਨੂੰਵਾਨ ਵਿਖੇ ਦੁਸਹਿਰੇ ਧੂਮ-ਧਾਮ ਨਾਲ ਮਨਾਇਆ
ਕਾਹਨੂੰਵਾਨ, (ਹਰਜਿੰਦਰ ਸਿੰਘ ਜੱਜ)-ਸਥਾਨਕ ਕਸਬਾ ਵਾਸੀਆਂ ਵਲੋਂ ਦੁਸਹਿਰੇ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ | ਸੁੰਦਰ ਝਾਕੀਆਂ ਸਜਾਈਆਂ ਗਈਆਂ | ਪ੍ਰਧਾਨ ਮਾ: ਮਹਿੰਦਰ ਸਿੰਘ ਨੇ ਕਸਬਾ ਵਾਸੀਆਂ ਨੂੰ ਦੁਸਹਿਰੇ ਦੀ ਵਧਾਈ ਦਿੱਤੀ | ਹਲਕਾ ਵਿਧਾਇਕ ਕਾਦੀਆਂ ਸ: ਫਤਹਿਜੰਗ ਸਿੰਘ ਬਾਜਵਾ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਮੌਕੇ ਰਛਪਾਲ ਸਿੰਘ, ਠਾਕੁਰ ਕਸ਼ਮੀਰ ਸਿੰਘ, ਠੇਕੇਦਾਰ ਗੁਰਨਾਮ ਸਿੰਘ, ਹਰਦੀਪ ਸਿੰਘ ਭਿੰਡਰ, ਠਾਕੁਰ ਆਬਤਾਬ, ਠਾਕੁਰ ਪ੍ਰਦੀਪ ਸਿੰਘ, ਜਸਵਿੰਦਰ ਸਿੰਘ ਭਾਟੀਆ, ਸਤਨਾਮ ਸਿੰਘ, ਬੂਆ ਸਿੰਘ, ਭੁਪਿੰਦਰ ਸੱਲੋਪੁਰ, ਪਿ੍ੰ. ਨਿਰਮਲ ਸਿੰਘ, ਠਾਕੁਰ ਕੁਲਵੰਤ ਸਿੰਘ, ਸਰਪੰਚ ਕੈਪਟਨ ਸੁਖਵਿੰਦਰਿ ਸਿੰਘ, ਆਤਮਾ ਸਿੰਘ, ਪ੍ਰਧਾਨ ਕਰਮ ਸਿੰਘ ਕੋਟ ਖਾਨ ਮੁਹੰਮਦ ਹਾਜ਼ਰ ਸਨ |

ਇਲਾਕਾ ਵਾਸੀਆਂ ਦੀ ਸੇਵਾ ਕਰਨ 'ਤੇ ਮਿਲਦੀ ਹੈ ਖ਼ੁਸ਼ੀ-ਵਿਧਾਇਕ ਪਾਹੜਾ

ਗੁਰਦਾਸਪੁਰ, 19 ਅਕਤੂਬਰ (ਆਰਿਫ਼/ਸੁਖਵੀਰ ਸਿੰਘ ਸੈਣੀ)-ਬਦੀ 'ਤੇ ਨੇਕੀ ਦਾ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਅੱਜ ਗੁਰਦਾਸਪੁਰ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਅੰਦਰ ਧੂਮਧਾਮ ਨਾਲ ਮਨਾਇਆ ਗਿਆ | ਪਿਛਲੇ ਕਈ ਦਿਨਾਂ ਤੋਂ ਚੱਲ ਰਹੀਆਂ ਰਾਮ ...

ਪੂਰੀ ਖ਼ਬਰ »

ਪਰਮਲ ਦੀ ਚੁਕਾਈ ਨੂੰ ਲੈ ਕੇ ਆੜ੍ਹਤੀਆਂ ਨੇ ਠੇਕੇਦਾਰ ਵਿਰੁੱਧ ਕੀਤਾ ਰੋਸ ਮੁਜ਼ਾਹਰਾ

ਠੇਕੇਦਾਰ ਦੀ ਕਾਰਗੁਜਾਰੀ ਤੋਂ ਸ਼ੈਲਰ ਮਾਲਕ ਵੀ ਔਖੇ ਬਟਾਲਾ, 19 ਅਕਤੂਬਰ (ਸੁਖਦੇਵ ਸਿੰਘ)-ਸਰਕਾਰ ਦੀਆਂ ਏਜੰਸੀਆਂ ਵਲੋਂ ਖ਼ਰੀਦੀ ਜਾ ਰਹੀ ਪਰਮਲ ਦੀ ਚੁਕਾਈ 'ਚ ਢਿੱਲ ਵਰਤਣ 'ਤੇ ਆੜ੍ਹਤੀਆਂ ਭਾਈਚਾਰੇ ਨੇ ਦਾਣਾ ਮੰਡੀ ਬਟਾਲਾ 'ਚ ਭਾਰੀ ਰੋਸ ਮੁਜ਼ਾਹਰਾ ਕੀਤਾ | ਇਸ ਸਬੰਧੀ ...

ਪੂਰੀ ਖ਼ਬਰ »

ਨਿੱਕੇ ਘੁੰਮਣਾਂ 'ਚ ਸੰਤ ਬਾਬਾ ਹਜ਼ਾਰਾ ਸਿੰਘ ਦੀ ਯਾਦ 'ਚ ਗੁਰਮਤਿ ਸਮਾਗਮ ਸਬੰਧੀ ਤਿਆਰੀਆਂ ਜ਼ੋਰਾਂ 'ਤੇ

ਬਟਾਲਾ, 19 ਅਕਤੂਬਰ (ਕਾਹਲੋਂ)-ਗੁਰਦੁਆਰਾ ਤਪ ਅਸਥਾਨ ਸੰਤ ਬਾਬਾ ਹਜ਼ਾਰਾ ਸਿੰਘ ਨਿੱਕੇ ਘੁੰਮਣ ਵਿਖੇ 23, 24, 25 ਅਕਤੂਬਰ ਨੂੰ ਕਰਵਾਏ ਜਾ ਰਹੇ ਗੁਰਮਤਿ ਸਮਾਗਮ ਸਬੰਧੀ ਤਿਆਰੀਆਂ ਜ਼ੋਰਾਂ 'ਤੇ ਹਨ ਅਤੇ ਇਲਾਕੇ ਦੀਆਂ ਸੰਗਤਾਂ ਸਮਾਗਮ ਸਬੰਧੀ ਤਿਆਰੀਆਂ 'ਚ ਜੁਟੀਆਂ ਹੋਈਆਂ ਹਨ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਖੇਡਾਂ ਦੌਰਾਨ ਬਾਬਾ ਫ਼ਤਹਿ ਸਿੰਘ ਹਾਕੀ ਅਕੈਡਮੀ ਰਹੀ ਅਵੱਲ

ਹਰਚੋਵਾਲ, 19 ਅਕਤੂਬਰ (ਰਣਜੋਧ ਸਿੰਘ ਭਾਮ)-ਬੀਤੇ ਦਿਨੀਂ ਜ਼ਿਲ੍ਹਾ ਗੁਰਦਾਸਪੁਰ ਦੇ ਸਰਕਾਰੀ ਕਾਲਜ ਵਿਖੇ ਮਿਸ਼ਨ ਤੰਦਰੁਸਤ ਮੁਹਿੰਮ ਦੌਰਾਨ ਪੰਜਾਬ ਤਹਿਤ ਖੇਡਾਂ ਕਰਵਾਈਆਂ ਗਈਆਂ | ਇਨ੍ਹਾਂ ਖੇਡਾਂ ਦੌਰਾਨ ਵੱਖ-ਵੱਖ ਮੁਕਾਬਲੇ ਕਰਵਾਏ ਗਏ ਅਤੇ ਹਾਕੀ ਦੇ ਟੂਰਨਾਮੈਂਟ ...

ਪੂਰੀ ਖ਼ਬਰ »

ਵਿਧਾਇਕ ਲਾਡੀ ਵਲੋਂ ਹਲਕੇ ਦੀਆਂ ਸੜਕਾਂ ਦੀ ਮੁਰੰਮਤ ਕਰਵਾਈ ਜਾ ਰਹੀ ਹੈ-ਮੁਖਵੰਤ ਸਿੰਘ ਕਾਹਲੋਂ ਸ਼ਾਹਬਾਦ

ਅੱਚਲ ਸਾਹਿਬ, 19 ਅਕਤੂਬਰ (ਗੁਰਚਰਨ ਸਿੰਘ)-ਹਲਕਾ ਵਿਧਾਇਕ ਸ: ਬਲਵਿੰਦਰ ਸਿੰਘ ਲਾਡੀ ਵਲੋਂ ਹਲਕੇ ਦੇ ਵਿਕਾਸ ਕਾਰਜ ਲਈ ਪੂਰੀ ਤਨਦੇਹੀ ਨਾਲ ਵਿਕਾਸ ਕਰਵਾਉਣ ਵਿਚ ਲੱਗੇ ਹੋਏ ਹਨ ਅਤੇ ਅਧਿਕਾਰੀਆਂ ਸਮੇਤ ਹਲਕੇ ਦੇ ਵੱਖ-ਵੱਖ ਕਸਬਿਆਂ ਵਿਚ ਕੈਂਪ ਲਗਾ ਕੇ ਬਿਨਾਂ ਕਿਸੇ ...

ਪੂਰੀ ਖ਼ਬਰ »

ਗੁਰਦੁਆਰਾ ਸ੍ਰੀ ਅੱਚਲ ਸਾਹਿਬ ਦੇ ਸੁੰਦਰੀਕਰਨ ਸਬੰਧੀ ਵਿਧਾਇਕ ਲਾਡੀ ਵਲੋਂ ਰੂਪ-ਰੇਖਾ ਤਿਆਰ ਕਰਕੇ ਭੇਜੀ - ਡਾ: ਸੁਖਵਿੰਦਰ ਸਿੰਘ, ਗੁਰਨਾਮ ਸਿੰਘ

ਅੱਚਲ ਸਾਹਿਬ, 19 ਅਕਤੂਬਰ (ਗੁਰਚਰਨ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਅਵਤਾਰ ਦਿਹਾੜੇ ਮੌਕੇ ਕੈਪਟਨ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਦੀ ਪ੍ਰਾਪਤ ਸਥਾਨਾਂ ਲਈ ਪ੍ਰਾਜੈਕਟ ਜਲਦ ਤਿਆਰ ਹੋਣ ਜਾ ਰਹੇ ਹਨ | ਹਲਕਾ ਸ੍ਰੀ ...

ਪੂਰੀ ਖ਼ਬਰ »

ਕਿਸਾਨ ਮੰਡੀਆਂ 'ਚ ਜਿਨਸ ਵੇਚਣ ਲਈ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨ-ਪਿੰਡੀਆਂ

ਕਲਾਨੌਰ, 19 ਅਕਤੂਬਰ (ਪੁਰੇਵਾਲ)-ਆੜ੍ਹਤੀ ਐਸੋਸ਼ੀਏਸ਼ਨ ਦੇ ਸਰਪ੍ਰਸਤ ਸ: ਰਵੇਲ ਸਿੰਘ ਪਿੰਡੀਆਂ ਅਤੇ ਬਲਾਕ ਪ੍ਰਧਾਨ ਕਾਂਗਰਸ ਸ: ਬਲਵੰਤ ਸਿੰਘ ਸਵਾਮੀਂ ਨੇ ਗੱਲਬਾਤ ਦੌਰਾਨ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਜਿਨਸ ਵੇਚਣ ਲਈ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ...

ਪੂਰੀ ਖ਼ਬਰ »

ਨਿਊ ਗਰੁੱਪ ਦਾਣਾ ਮੰਡੀ ਫਤਹਿਗੜ੍ਹ ਚੂੜੀਆਂ ਨੇ ਯੂਨੀਅਨ ਦਾ ਕੀਤਾ ਨਵਾਂ ਗਠਨ

ਫਤਹਿਗੜ੍ਹ ਚੂੜੀਆਂ, 19 ਅਕਤੂਬਰ (ਐਮ.ਐਸ. ਫੁੱਲ)-ਸਥਾਨਕ ਦਾਣਾ ਮੰਡੀ ਵਿਖੇ ਆੜ੍ਹਤੀਆਂ ਵਲੋਂ ਨਿਉਂ ਗਰੁੱਪ ਦਾਣਾ ਮੰਡੀ ਫਤਹਿਗੜ੍ਹ ਚੂੜੀਆਂ ਦਾ ਨਵਾਂ ਗਠਨ ਕੀਤਾ ਗਿਆ, ਜਿਸ ਵਿਚ 50 ਆੜ੍ਹਤੀਆਂ ਨੇ ਨਵੀਂ ਕਮੇਟੀ ਬਣਾਈ | ਇਹ ਚੋਣ ਪੁਰਾਣੀ ਯੂਨੀਅਨ ਦੀਆਂ ਨੀਤੀਆਂ ਤੋਂ ਤੰਗ ...

ਪੂਰੀ ਖ਼ਬਰ »

ਸਰਕਾਰੀ ਕੰਨਿਆ ਸਕੂਲ ਦੋਰਾਂਗਲਾ ਦੀਆਂ ਖਿਡਾਰਨਾਂ ਦੀ ਸਟੇਟ ਪੱਧਰੀ ਮੁਕਾਬਲੇ ਲਈ ਚੋਣ

ਦੋਰਾਂਗਲਾ, 19 ਅਕਤੂਬਰ (ਲਖਵਿੰਦਰ ਸਿੰਘ ਚੱਕਰਾਜਾ)-ਸਰਕਾਰੀ ਕੰਨਿਆ ਮਿਡਲ ਸਕੂਲ ਦੀ ਵਾਲੀਬਾਲ ਟੀਮ ਨੇ ਜ਼ਿਲ੍ਹਾ ਪੱਧਰੀ ਕਰਵਾਏ ਮੁਕਾਬਲਿਆਂ ਵਿਚ ਦੂਜਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬੀ ਅਧਿਆਪਕਾ ...

ਪੂਰੀ ਖ਼ਬਰ »

ਕੱਲ੍ਹ ਦੇ ਅਧਿਆਪਕ ਧਰਨੇ 'ਚ ਸ਼ਾਮਿਲ ਹੋਵੇਗੀ ਟੀ.ਐਸ.ਯੂ.-ਪੱਪੂ

ਗੁਰਦਾਸਪੁਰ, 19 ਅਕਤੂਬਰ (ਆਰਿਫ਼)-ਐਸ.ਐਸ.ਏ/ਰਮਸਾ ਤੇ ਸਾਂਝਾ ਅਧਿਆਪਕ ਮੋਰਚਾ ਵਲੋਂ ਆਪਣੀਆਂ ਮੰਗਾਂ ਸਬੰਧੀ ਪਟਿਆਲਾ ਵਿਖੇ 21 ਅਕਤੂਬਰ ਨੰੂ ਦਿੱਤੇ ਜਾ ਰਹੇ ਧਰਨੇ ਵਿਚ ਟੈਕਨੀਕਲ ਸਰਵਿਸਿਜ਼ ਯੂਨੀਅਨ ਵੱਧ ਚੜ੍ਹ ਕੇ ਸ਼ਾਮਿਲ ਹੋਵੇਗੀ | ਇਸ ਸਬੰਧੀ ਟੈਕਨੀਕਲ ਸਰਵਿਸਿਜ਼ ...

ਪੂਰੀ ਖ਼ਬਰ »

ਚੀਮਾਂ ਪਬਲਿਕ ਸਕੂਲ ਕਿਸ਼ਨਕੋਟ 'ਚ ਦੁਸਹਿਰੇ ਦਾ ਤਿਉਹਾਰ ਮਨਾਇਆ

ਘੁਮਾਣ, 19 ਅਕਤੂਬਰ (ਬੰਮਰਾਹ)-ਚੀਮਾਂ ਪਬਲਿਕ ਸਕੂਲ ਕਿਸ਼ਨਕੋਟ ਵਿਚ ਦੁਸਹਿਰੇ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ | ਸਕੂਲ ਵਿਚ ਇਸ ਤਿਉਹਾਰ ਨੂੰ ਮਨਾਉਂਦਿਆਂ ਇਸ ਦੀ ਇਤਿਹਾਸਕ ਮਹੱਤਤਾ ਤੋਂ ਜਾਣੂ ਕਰਵਾਇਆ ਗਿਆ ਅਤੇ ਛੋਟੇ ਵਿਦਿਆਰਥੀਆਂ ਵਲੋਂ ਰਾਮ, ਸੀਤਾ ਤੇ ...

ਪੂਰੀ ਖ਼ਬਰ »

ਭਾਕਿਯੂ (ਲੱਖੋਵਾਲ) ਨੇ ਦੋ ਆਗੂਆਂ ਨੂੰ ਜਥੇਬੰਦੀ 'ਚੋਂ ਕੀਤਾ ਬਰਖ਼ਾਸਤ

ਧਾਰੀਵਾਲ, 19 ਅਕਤੂਬਰ (ਸਵਰਨ ਸਿੰਘ)-ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਜ਼ਿਲ੍ਹਾ ਪ੍ਰਧਾਨ ਗੁਰਨਾਮ ਸਿੰਘ ਸੰਘਰ ਨੇ ਦੱਸਿਆ ਕਿ ਜਥੇਬੰਦੀ ਦੇ ਬਟਾਲਾ ਪ੍ਰਧਾਨ ਕਮਲਜੀਤ ਸਿੰਘ ਅਤੇ ਜ਼ਿਲ੍ਹਾ ਪ੍ਰਚਾਰ ਸਕੱਤਰ ਬਖਸ਼ੀਸ਼ ਸਿੰਘ ਨੂੰ ਜਥੇਬੰਦੀ ਦੇ ਿਖ਼ਲਾਫ਼ ...

ਪੂਰੀ ਖ਼ਬਰ »

ਕਾਦੀਆਂ 'ਚ ਦੁਸਹਿਰਾ ਮੇਲਾ ਹੋਇਆ

ਕਾਦੀਆਂ, 19 ਅਕਤੂਬਰ (ਕੁਲਵਿੰਦਰ ਸਿੰਘ)-ਅੱਜ ਕਸਬਾ ਕਾਦੀਆਂ ਅੰਦਰ ਬਦੀ ਉੱਪਰ ਨੇਕੀ ਦੀ ਜਿੱਤ ਦਾ ਪ੍ਰਤੀਕ ਤਿਉਹਾਰ ਦੁਸਹਿਰਾ ਸਰਕਾਰੀ ਆਈ.ਟੀ.ਆਈ. ਸੰਸਥਾ ਦੇ ਖੇਡ ਮੈਦਾਨ ਅੰਦਰ ਦੁਸਹਿਰਾ ਕਮੇਟੀ ਕਾਦੀਆਂ ਦੀ ਅਗਵਾਈ ਹੇਠ ਮਨਾਇਆ ਗਿਆ | ਇਸ ਪਵਿੱਤਰ ਦਿਹਾੜੇ 'ਤੇ ...

ਪੂਰੀ ਖ਼ਬਰ »

ਚੌਕੀ ਇੰਚਾਰਜ ਬਾਜਵਾ ਵਲੋਂ ਮੋਹਤਬਰਾਂ ਨਾਲ ਮੀਟਿੰਗ

ਊਧਨਵਾਲ/ਸ੍ਰੀ ਹਰਗੋਬਿੰਦਪੁਰ, 19 ਅਕਤੂਬਰ (ਪਰਗਟ ਸਿੰਘ, ਘੁੰਮਣ)-ਪੁਲਿਸ ਚੌਕੀ ਇੰਚਾਰਜ਼ ਬਲਵਿੰਦਰ ਸਿੰਘ ਬਾਜਵਾ ਵਲੋਂ ਵਿਦੇਸ਼ ਯਾਤਰਾ ਤੋਂ ਪਰਤਣ ਤੋਂ ਬਾਅਦ ਅੱਜ ਸਟਾਫ਼ ਮੈਂਬਰਾਂ ਅਤੇ ਕੁਝ ਮੁਹਤਬਰ ਵਿਅਕਤੀਆਂ ਨਾਲ ਮੀਟਿੰਗ ਕਰਦਿਆਂ ਉਨ੍ਹਾਂ ਨੇ ਕਿਹਾ ਕਿ ...

ਪੂਰੀ ਖ਼ਬਰ »

ਮਹਾਰਾਜਾ ਰਣਜੀਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਬੱਚਿਆਂ ਦੇ ਧਾਰਮਿਕ ਮੁਕਾਬਲੇ ਹੋਣਗੇ- ਡਾ. ਬਾਜਵਾ

ਕੋਟਲੀ ਸੂਰਤ ਮੱਲ੍ਹੀ, 19 ਅਕਤੂਬਰ (ਕੁਲਦੀਪ ਸਿੰਘ ਨਾਗਰਾ)-ਆਲ ਇੰਡੀਆ ਲੋਕ ਯੁਵਾ ਸ਼ਕਤੀ ਪਾਰਟੀ ਵਲੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਦਿਨ ਪੂਰੀ ਧੂਮ-ਧਾਮ ਨਾਲ ਮਨਾਇਆ ਜਾਵੇਗਾ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਸਬਾ ਕੋਟਲੀ ਸੁੂਰਤ ਮੱਲ੍ਹੀ ...

ਪੂਰੀ ਖ਼ਬਰ »

ਵਿਧਾਇਕ ਫਤਹਿਜੰਗ ਸਿੰਘ ਬਾਜਵਾ ਵਲੋਂ ਦਾਣਾ ਮੰਡੀ ਕਾਦੀਆਂ ਦਾ ਦੌਰਾ

ਕਾਦੀਆਂ, 19 ਅਕਤੂਬਰ (ਕੁਲਵਿੰਦਰ ਸਿੰਘ, ਮਕਬੂਲ ਅਹਿਮਦ)-ਹਲਕਾ ਕਾਦੀਆਂ ਦੇ ਵਿਧਾਇਕ ਸ: ਫਤਹਿਜੰਗ ਸਿੰਘ ਬਾਜਵਾ ਵਲੋਂ ਅੱਜ ਅਨਾਜ ਮੰਡੀ ਕਾਦੀਆਂ ਦਾ ਦੌਰਾ ਕਰਕੇ ਝੋਨੇ ਦੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ | ਇਸ ਮੌਕੇ ਉਨ੍ਹਾਂ ਅਨਾਜ ਮੰਡੀ ਵਿਚ ਫ਼ਸਲ ਵੇਚਣ ਵਾਸਤੇ ...

ਪੂਰੀ ਖ਼ਬਰ »

ਸਰਕਾਰੀ ਹਾਈ ਸਕੂਲ ਭਾਮ ਦੇ ਖਿਡਾਰੀਆਂ ਨੇ ਜ਼ਿਲ੍ਹਾ ਪੱਧਰ ਤੇ ਸਟੇਟ 'ਤੇ ਇਨਾਮ ਪ੍ਰਾਪਤ ਕੀਤੇ

ਕਾਦੀਆਂ, 19 ਅਕਤੂਬਰ (ਕੁਲਵਿੰਦਰ ਸਿੰਘ)-ਸਰਕਾਰੀ ਹਾਈ ਸਕੂਲ ਭਾਮ ਦੇ ਮੁੱਖ ਅਧਿਆਪਕ ਕੁਲਭੂਸ਼ਣ ਸਲਹੋਤਰਾ ਨੇ ਜਾਣਕਾਰੀ ਦਿੰੰਦਿਆਂ ਦੱਸਿਆ ਕਿ ਸਕੂਲ ਦੀ ਹਾਕੀ ਟੀਮ ਅੰਡਰ-14 ਨੇ ਗੁਰਦਾਸਪੁਰ ਜ਼ਿਲ੍ਹੇ 'ਚੋਂ ਜਿੱਤ ਦਰਜ ਕੀਤੀ ਹੈ | ਵੇਟ ਲਿਫਟਿੰਗ ਮੁਕਾਬਲੇ ਵਿਚੋਂ ਵੀਰ ...

ਪੂਰੀ ਖ਼ਬਰ »

ਜੂਨੀਅਰ ਅਥਲੈਟਿਕਸ ਮੀਟ 'ਚ ਘੁਮਾਣ ਇੰਟਰਨੈਸ਼ਨਲ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ

ਘੁਮਾਣ, 19 ਅਕਤੂਬਰ (ਬੰਮਰਾਹ)-ਬਠਿੰਡਾ ਵਿਖੇ ਹੋਈ 93ਵੀਂ ਜੂਨੀਅਰ ਓਪਨ ਪੰਜਾਬ ਐਥਲੈਟਿਕਸ ਮੀਟ ਵਿਚ ਘੁਮਾਣ ਇੰਟਰਨੈਸ਼ਨਲ ਪਬਲਿਕ ਸੀਨੀ: ਸੈਕੰ: ਸਕੂਲ ਘੁਮਾਣ ਦੇ ਵਿਦਿਆਰਥੀਆਂ ਨੇ ਵੀ ਭਾਗ ਲਿਆ, ਜਿਸ ਵਿਚ ਸਕੂਲ ਦੀ ਐਥਲੀਟ ਕੋਮਲਪ੍ਰੀਤ ਕੌਰ ਨੇ ਅੰਡਰ-16 ਗਰੁੱਪ ਵਿਚ 100 ...

ਪੂਰੀ ਖ਼ਬਰ »

ਸ਼ਹੀਦ ਸਿਪਾਹੀ ਬਲਬੀਰ ਸਿੰਘ ਨੰੂ ਸ਼ਰਧਾਂਜਲੀ ਭੇਟ

ਗੁਰਦਾਸਪੁਰ, 19 ਅਕਤੂਬਰ (ਆਰਿਫ਼)-ਸ਼ਹੀਦ ਸਿਪਾਹੀ ਬਲਬੀਰ ਸਿੰਘ ਜੋ 11 ਜੂਨ 1992 ਵਿਚ ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ ਸ਼ਹਾਦਤ ਦਾ ਜਾਮ ਪੀ ਗਏ ਸਨ, ਉਨ੍ਹਾਂ ਦੀ ਸ਼ਹਾਦਤ ਨੰੂ ਯਾਦ ਕਰਦਿਆਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ | ਇਸ ਮੌਕੇ ਡੀ.ਏ.ਵੀ.ਸਕੂਲ ਵਿਖੇ ਕਰਵਾਏ ...

ਪੂਰੀ ਖ਼ਬਰ »

ਪਿੰਡ ਖੁਜਾਲਾ 'ਚ ਤਿੰਨ ਰੋਜ਼ਾ ਧਾਰਮਿਕ ਸਮਾਗਮ ਸਮਾਪਤ

ਹਰਚੋਵਾਲ, 19 ਅਕਤੂਬਰ (ਢਿੱਲੋਂ)-ਪਿੰਡ ਖੁਜਾਲਾ 'ਚ ਸ਼ਹੀਦ ਭਾਈ ਮੋਤੀ ਰਾਮ ਮਹਿਰਾ ਸੁਸਾਇਟੀ ਦੇ ਸਮੂਹ ਅਹੁਦੇਦਾਰਾਂ ਵਲੋਂ ਤਿੰਨ ਰੋਜ਼ਾ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਉੱਚ ਕੋਟੀ ਦੇ ਰਾਗੀ ਭਾਈ ਬਲਵਿੰਦਰ ਸਿੰਘ ਰੰਗੀਲਾ, ਬੀਬੀ ਜਸਬੀਰ ਕੌਰ ਜੱਸ ਢਾਡੀ ਜਥਾ, ...

ਪੂਰੀ ਖ਼ਬਰ »

ਸੰਨੀ ਧੀਦੋਵਾਲ ਮਾਮਲੇ ਨੂੰ ਲੈ ਕੇ ਸਵਰਨ ਸਲਾਰੀਆ ਵਲੋਂ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨਾਲ ਮੁਲਾਕਾਤ

ਧਾਰੀਵਾਲ, 19 ਅਕਤੂਬਰ (ਜੇਮਸ ਨਾਹਰ)-ਪਿੱਛਲੇ ਦਿਨੀਂ ਪੁਲਿਸ ਮੁਕਾਬਲਾ ਬਣਾ ਕੇ ਹਿਮਾਚਲ ਵਿਚ ਮਾਰ ਦਿੱਤੇ ਗਏ ਸੰਨੀ ਧੀਦੋਵਾਲ ਦੇ ਮਾਮਲੇ ਵਿਚ ਮਸੀਹ ਲੋਕਾਂ ਦਾ ਇਕ ਵਫ਼ਦ ਐਡਵੋਕੇਟ ਪਾਲ ਸੰਧੂ ਦੀ ਅਗਵਾਈ ਵਿਚ ਉੱਘੇ ਸਮਾਜ ਸੇਵੀ ਤੇ ਭਾਜਪਾ ਪਾਰਟੀ ਦੇ ਕੌਮੀ ...

ਪੂਰੀ ਖ਼ਬਰ »

ਬਾਲ ਭਲਾਈ ਕੌਾਸਲ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਭਲਕੇ

8 ਖ਼ਾਲਸਾ ਸਕੂਲ ਵਿਖੇ ਕੈਬਨਿਟ ਮੰਤਰੀ ਅਰੁਣਾ ਚੌਧਰੀ ਤੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵੰਡਣਗੇ ਇਨਾਮ ਗੁਰਦਾਸਪੁਰ, 19 ਅਕਤੂਬਰ (ਆਰਿਫ਼)-ਜ਼ਿਲ੍ਹਾ ਬਾਲ ਭਲਾਈ ਕੌਾਸਲ ਗੁਰਦਾਸਪੁਰ ਵਲੋਂ ਡਿਪਟੀ ਕਮਿਸ਼ਨਰ ਵਿਪੁਲ ਉੱਜਵਲ ਦੀ ਪ੍ਰਧਾਨਗੀ ਹੇਠ 22 ਅਕਤੂਬਰ ...

ਪੂਰੀ ਖ਼ਬਰ »

ਗੋਲਡਨ ਤੇ ਸ੍ਰੀ ਨੰਗਲੀ ਸਕੂਲ ਦੇ ਵਿਦਿਆਰਥੀਆਂ ਨੇ ਮਨਾਈ ਪਿਕਨਿਕ

ਗੁਰਦਾਸਪੁਰ, 19 ਅਕਤੂਬਰ (ਆਰਿਫ਼)-ਸਥਾਨਿਕ ਗੋਲਡਨ ਗਰੁੱਪ ਆਫ਼ ਇੰਸਟੀਚਿਊਟ ਵਲੋਂ ਚਲਾਏ ਜਾ ਰਹੇ ਗੋਲਡਨ ਸੀਨੀਅਰ ਸੈਕੰਡਰੀ ਸਕੂਲ ਤੇ ਸ੍ਰੀ ਨੰਗਲੀ ਅਕੈਡਮਿਕ ਸਕੂਲ ਦੇ ਵਿਦਿਆਰਥੀਆਂ ਵਲੋਂ ਸਾਂਝੇ ਤੌਰ 'ਤੇ ਪਿਕਨਿਕ ਮਨਾਈ ਗਈ | ਜਿਸ ਦਾ ਉਦਘਾਟਨ ਗਰੁੱਪ ਦੇ ਚੀਫ਼ ...

ਪੂਰੀ ਖ਼ਬਰ »

ਵੁੱਡ ਬਲਾਜ਼ਮ ਸਕੂਲ 'ਚ ਦੁਸਹਿਰਾ ਮਨਾਇਆ

ਬਟਾਲਾ, 19 ਅਕਤੂਬਰ (ਕਾਹਲੋਂ)-ਅੱਜ ਵੁੱਡ ਬਲਾਜ਼ਮ ਸਕੂਲ ਬਟਾਲਾ ਵਿਖੇ ਦੁਸਹਿਰਾ ਬੜੀ ਧੂਮ-ਧਾਮ ਨਾਲ ਮਨਾਇਆ ਗਿਆ | ਛੇਵੀਂ ਤੱਕ ਦੇ ਬੱਚਿਆਂ ਵਲੋਂ ਸ੍ਰੀ ਰਾਮ ਚੰਦਰ ਜੀ ਦੇ ਜੀਵਨ ਬਾਰੇ ਨਾਟਕ, ਗੀਤ, ਨਾਚ ਪ੍ਰੋਗਰਾਮ ਪੇਸ਼ ਕੀਤਾ ਗਿਆ, ਜਿਸ ਦੀ ਅਗਵਾਈ ਉਪ ਪਿ੍ੰਸੀਪਲ ...

ਪੂਰੀ ਖ਼ਬਰ »

4 ਹਜ਼ਾਰ ਬੇਰੁਜ਼ਗਾਰ ਲਾਈਨਮੈਨਾਂ ਵਲੋਂ ਸੰਘਰਸ਼ ਦਾ ਐਲਾਨ

ਗੁਰਦਾਸਪੁਰ, 19 ਅਕਤੂਬਰ (ਆਰਿਫ਼)-ਬੇਰੁਜ਼ਗਾਰ ਲਾਈਨਮੈਨ ਯੂਨੀਅਨ ਦੀ ਮੀਟਿੰਗ ਸਥਾਨਿਕ ਨਹਿਰੂ ਪਾਰਕ ਵਿਖੇ ਜ਼ਿਲ੍ਹਾ ਪ੍ਰਧਾਨ ਜੋਗਿੰਦਰ ਮੰਜ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਸੀਨੀਅਰ ਮੀਤ ਪ੍ਰਧਾਨ ਰਜਿੰਦਰ ਸਿੰਘ ਨੇ ਕਿਹਾ ਕਿ ਬੇਰੁਜ਼ਗਾਰ ਲਾਈਨਮੈਨ ਪਿਛਲੇ ...

ਪੂਰੀ ਖ਼ਬਰ »

ਅੰਮਿ੍ਤਸਰ ਟਰੇਨ ਹਾਦਸੇ 'ਤੇ ਸੇਵਾ ਸਿੰਘ ਸੇਖਵਾਂ ਵਲੋਂ ਦੁੱਖ ਦਾ ਪ੍ਰਗਟਾਵਾ

ਗੁਰਦਾਸਪੁਰ, 19 ਅਕਤੂਬਰ (ਆਰਿਫ਼)-ਅੱਜ ਸ਼ਾਮ ਅੰਮਿ੍ਤਸਰ ਦੇ ਜੌੜਾ ਫਾਟਕ ਨੇੜੇ ਵਾਪਰੇ ਰੇਲ ਹਾਦਸੇ ਵਿਚ ਮਾਰੇ ਜਾਣ ਵਾਲੇ ਅਨੇਕਾਂ ਵਿਅਕਤੀਆਂ ਦੇ ਪਰਿਵਾਰਾਂ ਨਾਲ ਸਾਬਕਾ ਸਿੱਖਿਆ ਮੰਤਰੀ ਜਥੇ: ਸੇਵਾ ਸਿੰਘ ਸੇਖਵਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ਉਨ੍ਹਾਂ ...

ਪੂਰੀ ਖ਼ਬਰ »

ਕਿਸਾਨਾਂ ਦੇ ਸੰਘਰਸ਼ ਦੀ ਜਿੱਤ ਨਾਲ ਦੂਜੇ ਦਿਨ ਦੇਰ ਸ਼ਾਮ ਖੁੱਲਿ੍ਹਆ ਅੰਮਿ੍ਤਸਰ-ਪਠਾਨਕੋਟ ਰੇਲ ਮਾਰਗ

ਬਟਾਲਾ, 19 ਅਕਤੂਬਰ (ਕਾਹਲੋਂ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਗੰਨੇ ਦੀ ਬਕਾਇਆ ਰਾਸ਼ੀ ਜਾਰੀ ਕਰਨ, ਪਰਾਲੀ ਦਾ ਮਸਲਾ ਹੱਲ ਕਰਨ, ਖੇਤੀ ਮੰਡੀ ਤੋੜਨ, ਝੋਨੇ ਦੀ ਖ਼ਰੀਦ ਆਦਿ ਮੰਗਾਂ ਨੂੰ ਲੈ ਕੇ ਬਟਾਲਾ ਰੇਲਵੇ ਸਟੇਸ਼ਨ 'ਤੇ ਦਿੱਤਾ ਜਾ ਰਿਹਾ ਧਰਨਾ ਅੱਜ ...

ਪੂਰੀ ਖ਼ਬਰ »

ਲੋਕ ਸਭਾ ਚੋਣਾਂ 2019 'ਚ ਯੂਥ ਵਿੰਗ ਅਹਿਮ ਰੋਲ ਅਦਾ ਕਰੇਗਾ-ਰਮਨ ਸੰਧੂ

ਬਟਾਲਾ, 19 ਅਕਤੂਬਰ (ਕਾਹਲੋਂ)-ਦੇਸ਼ ਅੰਦਰ 2019 ਦੀਆਂ ਲੋਕ ਸਭਾ ਚੋਣਾਂ 'ਚ ਮੁੜ ਅਕਾਲੀ-ਭਾਜਪਾ ਗਠਜੋੜ ਸਰਕਾਰ ਬਣਾਉਣ ਲਈ ਯੂਥ ਵਿੰਗ ਆਪਣਾ ਅਹਿਮ ਰੋਲ ਅਦਾ ਕਰੇਗਾ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਰਮਨਦੀਪ ਸਿੰਘ ਸੰਧੂ ਨੇ ਕੀਤਾ | ...

ਪੂਰੀ ਖ਼ਬਰ »

ਕਿਸਾਨਾਂ ਦੀ ਸਹੂਲਤ ਲਈ ਜ਼ਿਲ੍ਹੇ ਭਰ ਦੀਆਂ ਮੰਡੀਆਂ 'ਚ ਲਗਾਏ ਕੰਪਿਊਟਰਾਈਜ਼ ਕੰਡੇ-ਡੀ.ਐਮ.ਓ. ਪੁਹਾਲ

ਕਲਾਨੌਰ, 19 ਅਕਤੂਬਰ (ਪੁਰੇਵਾਲ/ਕਾਹਲੋਂ)-ਜ਼ਿਲ੍ਹਾ ਮੰਡੀ ਅਫ਼ਸਰ ਸ. ਨਿਰਮਲ ਸਿੰਘ ਪੁਹਾਲ ਵਲੋਂ ਅੱਜ ਕਲਾਨੌਰ ਦੀ ਮੁੱਖ ਅਨਾਜ ਮੰਡੀ ਦਾ ਅਚਨਚੇਤ ਦੌਰਾ ਕਰਕੇ ਜਿੱਥੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਜਿਨਸ ਦਾ ਪੂਰਾ ਰੇਟ ...

ਪੂਰੀ ਖ਼ਬਰ »

ਸੈਦੋਵਾਲ ਕਲਾਂ ਸਮੇਤ ਬੇਟ ਇਲਾਕੇ ਦੇ ਵੱਖ-ਵੱਖ ਥਾਈਾ ਮਨਾਇਆ ਦੁਸਹਿਰੇ ਦਾ ਤਿਉਹਾਰ

ਪੁਰਾਣਾ ਸ਼ਾਲਾ, 19 ਅਕਤੂਬਰ (ਗੁਰਾਇਆ)-ਬੇਟ ਇਲਾਕੇ ਅੰਦਰ ਵੱਖ-ਵੱਖ ਥਾਈਾ ਦੁਸਹਿਰੇ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ | ਜਦੋਂ ਕਿ ਸੈਦੋਵਾਲ ਕਲਾਂ ਵਿਖੇ ਸਰਪੰਚ ਮਲਕੀਤ ਸਿੰਘ ਅਤੇ ਮੇਲਾ ਕਮੇਟੀ ਪ੍ਰਧਾਨ ਮਾ: ਨਰੇਸ਼ ਕੁਮਾਰ ਮਿੰਟੂ ਦੇ ਪ੍ਰਬੰਧਾਂ ਹੇਠ ਰਾਵਣ, ...

ਪੂਰੀ ਖ਼ਬਰ »

ਵੱਡੀ ਮਾਤਰਾ 'ਚ ਅਲਕੋਹਲ ਬਰਾਮਦ

ਧਾਰੀਵਾਲ, 19 ਅਕਤੂਬਰ (ਸਵਰਨ ਸਿੰਘ)-ਐਕਸਾਈਜ਼ ਅਤੇ ਪੁਲਿਸ ਵਿਭਾਗ ਵਲੋਂ ਸੰਯੁਕਤ ਕਾਰਵਾਈ ਦੌਰਾਨ ਲਗਪਗ 360 ਕਿਲੋਗ੍ਰਾਮ ਅਲਕੋਹਲ ਬਰਾਮਦ ਕੀਤੀ ਹੈ | ਇਸ ਸਬੰਧ ਵਿਚ ਐਕਸਾਈਜ਼ ਵਿਭਾਗ ਗੁਰਦਾਸਪੁਰ ਦੇ ਇੰਸਪੈਕਟਰ ਨਵਤੇਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਪਾਰਟੀ ...

ਪੂਰੀ ਖ਼ਬਰ »

ਕਿ੍ਸ਼ੀ ਵਿਗਿਆਨ ਕੇਂਦਰ 'ਚ ਕਣਕ ਦਾ ਬੀਜ ਉਪਲਬਧ

ਪਠਾਨਕੋਟ, 19 ਅਕਤੂਬਰ (ਸੰਧੂ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਅਦਾਰੇ ਕਿ੍ਸ਼ੀ ਵਿਗਿਆਨ ਕੇਂਦਰ, ਪਠਾਨਕੋਟ (ਘੋਹ) ਦੇ ਡਿਪਟੀ ਡਾਇਰੈਕਟਰ ਡਾ: ਬਿਕਰਮਜੀਤ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਕਿ੍ਸ਼ੀ ਵਿਗਿਆਨ ਕੇਂਦਰ, ਪਠਾਨਕੋਟ (ਘੋਹ) ਵਿਚ ਕਣਕ ਦੀਆਂ ...

ਪੂਰੀ ਖ਼ਬਰ »

ਸਰਵਹਿੱਤਕਾਰੀ ਵਿੱਦਿਆ ਮੰਦਰ ਵਿਖੇ ਸਨਮਾਨ ਸਮਾਗਮ

ਪਠਾਨਕੋਟ, 19 ਅਕਤੂਬਰ (ਸੰਧੂ)-ਸਰਵਹਿੱਤਕਾਰੀ ਵਿੱਦਿਆ ਮੰਦਰ ਹਰਿਆਲ ਵਿਖੇ ਸਕੂਲ ਦੀ ਪਿ੍ੰਸੀਪਲ ਕੰਚਨ ਦੀ ਪ੍ਰਧਾਨਗੀ ਹੇਠ ਸਨਮਾਨ ਸਮਾਗਮ ਹੋਇਆ | ਜਾਣਕਾਰੀ ਦਿੰਦੇ ਹੋਏ ਪਿ੍ੰਸੀਪਲ ਕੰਚਨ ਨੇ ਦੱਸਿਆ ਕਿ ਭੋਆ ਵਿਖੇ ਲਗਾਏ ਬਾਲ ਕੈਂਪ ਵਿਚ ਸਕੂਲ ਦੀ ਵਿਦਿਆਰਥਣ ...

ਪੂਰੀ ਖ਼ਬਰ »

ਕਾਂਗਰਸੀ ਆਗੂ ਆਪਣੇ-ਆਪ ਨੂੰ ਹਲਕਾ ਇੰਚਾਰਜ ਦੱਸ ਕੇ ਸੁਜਾਨਪੁਰ ਦੇ ਲੋਕਾਂ ਨੂੰ ਕਰ ਰਿਹੈ ਗੁੰਮਰਾਹ-ਅਮਰਜੀਤ ਸਿੰਘ

ਮਾਧੋਪੁਰ, 19 ਅਕਤੂਬਰ (ਨਰੇਸ਼ ਮਹਿਰਾ)-ਭਾਰਤੀ ਜਨਤਾ ਪਾਰਟੀ ਨਾਲ ਸਬੰਧ ਰੱਖਣ ਵਾਲੇ ਪੰਚਾਂ-ਸਰਪੰਚਾਂ ਦੀ ਮੀਟਿੰਗ ਸਰਪੰਚ ਐਡਵੋਕੇਟ ਅਮਰਜੀਤ ਸਿੰਘ ਦੀ ਪ੍ਰਧਾਨਗੀ ਹੇਠ ਉਨ੍ਹਾਂ ਦੇ ਨਿਵਾਸ ਸਥਾਨ ਪਿੰਡ ਬੜੋਈ ਵਿਖੇ ਹੋਈ | ਇਸ ਮੌਕੇ ਸਰਪੰਚ ਐਡਵੋਕੇਟ ਅਮਰਜੀਤ ਸਿੰਘ ...

ਪੂਰੀ ਖ਼ਬਰ »

ਪਠਾਨਕੋਟ ਕਾਲਜ ਆਫ਼ ਐਜੂਕੇਸ਼ਨ ਵਿਖੇ ਪੋਸਟਰ ਮੇਕਿੰਗ ਅਤੇ ਸਲੋਗਨ ਲਿਖਤ ਮੁਕਾਬਲੇ

ਪਠਾਨਕੋਟ, 19 ਅਕਤੂਬਰ (ਆਰ. ਸਿੰਘ)-ਪਠਾਨਕੋਟ ਕਾਲਜ ਆਫ਼ ਐਜੂਕੇਸ਼ਨ ਵਿਖੇ ਕਾਲਜ ਦੇ ਚੇਅਰਮੈਨ ਡਾ: ਸੁਭਾਸ਼ ਮਹਾਜਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਿ੍ੰਸੀਪਲ ਰੁਪਿੰਦਰ ਕੌਰ ਦੀ ਪ੍ਰਧਾਨਗੀ ਹੇਠ ਨਸ਼ੇ ਛੁਡਾਓ ਅਭਿਆਨ ਤਹਿਤ ਵਿਦਿਆਰਥੀਆਂ ਦੇ ਪੋਸਟਰ ਮੇਕਿੰਗ ਅਤੇ ...

ਪੂਰੀ ਖ਼ਬਰ »

ਅਮਨ ਭੱਲਾ ਫਾਊਾਡੇਸ਼ਨ ਕੋਟਲੀ 'ਚ ਨਸ਼ਿਆਂ ਿਖ਼ਲਾਫ਼ ਸੈਮੀਨਾਰ

ਸਰਨਾ, 19 ਅਕਤੂਬਰ (ਬਲਵੀਰ ਰਾਜ)-ਅੱਜ ਅਮਨ ਭੱਲਾ ਫਾਊਾਡੇਸ਼ਨ ਕੋਟਲੀ ਮੁਗਲਾਂ ਵਿਖੇ ਐਸ. ਐਸ. ਪੀ. ਪਠਾਨਕੋਟ ਵਿਵੇਕਸ਼ੀਲ ਸੋਨੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ੇ ਿਖ਼ਲਾਫ਼ ਨੌਜਵਾਨਾਂ ਨੰੂ ਜਾਗਰੂਕ ਕਰਨ ਲਈ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ | ਜਿਸ ...

ਪੂਰੀ ਖ਼ਬਰ »

ਹਰਮਨਦੀਪ ਸਿੰਘ ਲੋਕ ਇਨਸਾਫ਼ ਪਾਰਟੀ ਜ਼ਿਲ੍ਹਾ ਪ੍ਰਧਾਨ ਨਿਯੁਕਤ

ਪਠਾਨਕੋਟ, 19 ਅਕਤੂਬਰ (ਆਸ਼ੀਸ਼ ਸ਼ਰਮਾ/ਚੌਹਾਨ)-ਲੋਕ ਇਨਸਾਫ਼ ਪਾਰਟੀ ਪੰਜਾਬ ਦੀ ਮੀਟਿੰਗ ਪਠਾਨਕੋਟ ਦੇ ਧੀਰਾ ਜੱਟਾਂ ਵਿਖੇ ਪਾਰਟੀ ਦੇ ਮਾਝਾ ਜ਼ੋਨ ਦੇ ਇੰਚਾਰਜ ਅਮਰੀਕ ਸਿੰਘ ਵਰਪਾਲ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਪਾਰਟੀ ਦੇ ਧਾਰਮਿਕ ਵਿੰਗ ਦੇ ਸਭਾ ਪ੍ਰਧਾਨ ...

ਪੂਰੀ ਖ਼ਬਰ »

ਪਠਾਨਕੋਟ ਦੇ ਨੰਨ੍ਹੇ ਬੱਚੇ ਆਪਣੇ ਹੁਨਰ ਦਾ ਵਜਾ ਰਹੇ ਨੇ ਡੰਕਾ

ਪਠਾਨਕੋਟ, 19 ਅਕਤੂਬਰ (ਚੌਹਾਨ)-ਪਠਾਨਕੋਟ ਜ਼ਿਲ੍ਹੇ ਨੇ ਅਭਿਨੈ ਕਲਾ, ਮਾਡਿਲੰਗ ਅਤੇ ਗਾਇਕੀ ਦੀ ਦੁਨੀਆਂ 'ਚ ਕਈ ਚਿਹਰਿਆਂ ਨੰੂ ਜਨਮ ਦਿੱਤਾ ਹੈ | ਜਿਨ੍ਹਾਂ ਬਾਲੀਵੁੱਡ, ਪਾਲੀਵੁੱਡ ਅਤੇ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਜਾ ਕੇ ਆਪਣੇ ਅਤੇ ਆਪਣੇ ਮਾਤਾ-ਪਿਤਾ ਦੇ ਨਾਲ-ਨਾਲ ...

ਪੂਰੀ ਖ਼ਬਰ »

ਜੇ. ਐਮ. ਕੇ. ਇੰਟਰਨੈਸ਼ਨਲ ਸਕੂਲ ਵਿਖੇ ਦੁਸਹਿਰੇ ਦਾ ਤਿਉਹਾਰ ਮਨਾਇਆ

ਪਠਾਨਕੋਟ 19 ਅਕਤੂਬਰ (ਸੰਧੂ)-ਜੇ.ਐਮ.ਕੇ ਇੰਟਰਨੈਸ਼ਨਲ ਸਕੂਲ ਵਿਖੇ ਸਕੂਲ ਦੇ ਕਿੰਡਰ ਗਾਰਡਨ ਦੇ ਛੋਟੇ-ਛੋਟੇ ਬੱਚਿਆ ਵਲੋਂ ਸਕੂਲ ਦੀ ਪਿ੍ੰਸੀਪਲ ਵਨੀਤਾ ਮਹਾਜਨ ਦੀ ਪ੍ਰਧਾਨਗੀ ਹੇਠ ਦਸਹਿਰੇ ਦਾ ਤਿਉਹਾਰ ਮਨਾਇਆ ਗਿਆ | ਪ੍ਰੋਗਰਾਮ ਵਿਚ ਸਕੂਲ ਦੀ ਚੇਅਰਪਰਸਨ ਸਨੇਹ ...

ਪੂਰੀ ਖ਼ਬਰ »

ਸੁਪਰੀਮ ਕੋਰਟ ਤੇ ਹਾਈਕੋਰਟ ਦੇ ਜੱਜਾਂ ਵਲੋਂ ਰਣਜੀਤ ਸਾਗਰ ਡੈਮ ਦਾ ਦੌਰਾ

ਪਠਾਨਕੋਟ, 19 ਅਕਤੂਬਰ (ਸੰਧੂ)-ਸ੍ਰੀ ਵੀਨੀਤ ਸਰਨ ਮਾਨਯੋਗ ਜੱਜ ਸੁਪਰੀਮ ਕੋਰਟ ਪਰਿਵਾਰ ਸਹਿਤ ਤੇ ਸ੍ਰੀ ਕਿ੍ਸ਼ਨਾ ਮੁਰਾਰੀ ਮਾਨਯੋਗ ਜੱਜ ਪੰਜਾਬ ਐਾਡ ਹਰਿਆਣਾ ਹਾਈਕੋਰਟ ਚੰਡੀਗੜ੍ਹ ਪਰਿਵਾਰ ਸਹਿਤ ਚੰਡੀਗੜ੍ਹ ਤੋਂ ਜ਼ਿਲ੍ਹਾ ਪਠਾਨਕੋਟ ਵਿਖੇ ਰਣਜੀਤ ਸਾਗਰ ਡੈਮ ...

ਪੂਰੀ ਖ਼ਬਰ »

ਆਦਿਤਿਅ ਵਾਹਿਨੀ ਪੰਜਾਬ ਪ੍ਰਧਾਨ ਅਜੈ ਸ਼ਰਮਾ ਨੂੰ ਸਦਮਾ–ਮਾਤਾ ਦਾ ਦਿਹਾਂਤ

ਪਠਾਨਕੋਟ, 19 ਅਕਤੂਬਰ (ਆਰ. ਸਿੰਘ)-ਆਦਿਤਿਅ ਵਾਹਿਨੀ ਪੰਜਾਬ ਪ੍ਰਧਾਨ ਅਜੈ ਸ਼ਰਮਾ ਵਾਸੀ ਖ਼ਾਨਪੁਰ ਪਠਾਨਕੋਟ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਬੀਤੇ ਦਿਨੀਂ ਉਨ੍ਹਾਂ ਦੀ ਮਾਤਾ ਰਾਜ ਰਾਣੀ ਦਾ ਅਚਾਨਕ ਦਿਹਾਂਤ ਹੋ ਗਿਆ | ਮਾਤਾ ਰਾਜ ਰਾਣੀ ਕੁਝ ਸਮੇਂ ਤੋਂ ...

ਪੂਰੀ ਖ਼ਬਰ »

ਆਰਮੀ ਪਬਲਿਕ ਸਕੂਲ ਮਾਮੂਨ ਮਿਲਟਰੀ ਸਟੇਸ਼ਨ ਦੇ ਵਿਦਿਆਰਥੀਆਂ ਨੇ ਕੀਤੀ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ

ਪਠਾਨਕੋਟ, 19 ਅਕਤੂਬਰ (ਆਰ. ਸਿੰਘ)-ਆਰਮੀ ਪਬਲਿਕ ਸਕੂਲ ਮਾਮੂਨ ਮਿਲਟਰੀ ਸਟੇਸ਼ਨ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਇਕ ਸਮੂਹ ਨੇ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਨਾਲ ਉਨ੍ਹਾਂ ਦੇ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ (ਪਠਾਨਕੋਟ) ਵਿਖੇ ਸਥਿਤ ...

ਪੂਰੀ ਖ਼ਬਰ »

ਵਪਾਰ ਮੰਡਲ ਦੇ ਅਹੁਦੇਦਾਰਾਂ ਵਲੋਂ ਕਮਿਸ਼ਨਰ ਆਫ਼ ਇਨਕਮ ਟੈਕਸ ਅੰਮਿ੍ਤਸਰ ਨਾਲ ਮੁਲਾਕਾਤ

ਪਠਾਨਕੋਟ, 19 ਅਕਤੂਬਰ (ਆਰ. ਸਿੰਘ)-ਪਠਾਨਕੋਟ ਵਪਾਰ ਮੰਡਲ ਦੇ ਸੀਨੀਅਰ ਮੈਂਬਰਾਂ ਅਤੇ ਵਪਾਰੀਆਂ ਨੇ ਵਪਾਰ ਮੰਡਲ ਦੇ ਸੰਸਥਾਪਕ ਪ੍ਰਧਾਨ ਐੱਸ.ਐੱਸ. ਬਾਵਾ, ਪ੍ਰਧਾਨ ਅਨਿਲ ਮਹਾਜਨ, ਜਨਰਲ ਸੈਕਟਰੀ ਮਨਿੰਦਰ ਸਿੰਘ ਲੱਕੀ ਅਤੇ ਚੇਅਰਮੈਨ ਗੁਰਦੀਪ ਸਿੰਘ ਗੁਲ੍ਹਾਟੀ ਦੀ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਪਠਾਨਕੋਟ ਵਿਖੇ ਕਰਵਾਏ ਜ਼ਿਲ੍ਹਾ ਪੱਧਰੀ ਸਕੇਟਿੰਗ ਮੁਕਾਬਲੇ

ਪਠਾਨਕੋਟ, 19 ਅਕਤੂਬਰ (ਆਰ. ਸਿੰਘ)-ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਪਠਾਨਕੋਟ ਵਿਖੇ ਜ਼ਿਲ੍ਹਾ ਖੇਡ ਅਫ਼ਸਰ ਜਸਮੀਤ ਕੌਰ ਦੀ ਅਗਵਾਈ ਵਿਚ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਕਰਵਾਈਆਂ ਗਈਆਂ | ਜਿਸ ਵਿਚ ਜ਼ਿਲ੍ਹਾ ਪੱਧਰੀ ਸਕੇਟਿੰਗ ਮੁਕਾਬਲੇ ਜ਼ਿਲ੍ਹਾ ...

ਪੂਰੀ ਖ਼ਬਰ »

ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਸੁਰੱਖਿਆ ਪ੍ਰਬੰਧ ਸਖ਼ਤ ਕਰਨ ਦੀ ਕੀਤੀ ਅਪੀਲ

ਪਠਾਨਕੋਟ, 19 ਅਕਤੂਬਰ (ਸੰਧੂ)-ਸਵਰਨਕਾਰ ਸਰਾਫ਼ਾ ਸੰਘ ਦੀ ਪ੍ਰਧਾਨ ਧਰਮਪਾਲ ਚੌਹਾਨ ਅਤੇ ਚੇਅਰਮੈਨ ਤਿਲਕ ਮਹਾਜਨ ਦੀ ਅਗਵਾਈ ਵਿਚ ਮੀਟਿੰਗ ਹੋਈ | ਮੀਟਿੰਗ ਦੌਰਾਨ ਤਿਉਹਾਰਾਂ ਦੇ ਸੀਜ਼ਨ ਵਿਚ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ | ਮੀਟਿੰਗ ...

ਪੂਰੀ ਖ਼ਬਰ »

ਵਿਕਾਸ ਪੱਖੋਂ ਪਛੜੇ ਸਰਹੱਦੀ ਇਲਾਕੇ ਦੀ ਬਿਹਤਰੀ ਲਈ ਉਪਰਾਲਿਆਂ ਦੀ ਲੋੜ ਇਕ ਨਜ਼ਰ ਏਧਰ ਵੀ...!

ਨਰੋਟ ਜੈਮਲ ਸਿੰਘ, 19 ਅਕਤੂਬਰ (ਗੁਰਮੀਤ ਸਿੰਘ)-ਜ਼ਿਲ੍ਹਾ ਪਠਾਨਕੋਟ ਦੇ ਅਧੀਨ ਪੈਂਦੇ ਕਸਬਾ ਨਰੋਟ ਜੈਮਲ ਸਿੰਘ ਅਤੇ ਬਮਿਆਲ ਬਲਾਕ ਆਜ਼ਾਦੀ ਦੇ 70 ਸਾਲ ਬੀਤ ਜਾਣ ਬਾਅਦ ਵੀ ਕਈ ਪੱਖੋਂ ਪਿਛੜੇ ਹੋਏ ਹਨ | ਬਲਾਕ ਨਰੋਟ ਜੈਮਲ ਸਿੰਘ ਅਤੇ ਬਮਿਆਲ ਅਧੀਨ ਕਰੀਬ 120 ਪਿੰਡ ਪੈਂਦੇ ਹਨ ...

ਪੂਰੀ ਖ਼ਬਰ »

ਏਾਜਲਸ ਪਬਲਿਕ ਸਕੂਲ 'ਚ ਮਨਾਇਆ ਗਿਆ ਦੁਸਹਿਰੇ ਦਾ ਤਿਉਹਾਰ

ਪਠਾਨਕੋਟ, 19 ਅਕਤੂਬਰ (ਆਰ. ਸਿੰਘ)-ਏਾਜਲਸ ਪਬਲਿਕ ਸਕੂਲ ਮਾਮੂਨ ਪਠਾਨਕੋਟ ਵਿਖੇ ਪਿ੍ੰਸੀਪਲ ਸ਼ਿਵਾਲਿਕਾ ਢਿੱਲੋਂ ਦੀ ਪ੍ਰਧਾਨਗੀ ਵਿਚ ਦੁਸਹਿਰੇ ਦਾ ਤਿਉਹਾਰ ਮਨਾਇਆ ਗਿਆ | ਜਿਸ ਵਿਚ ਸੀਨੀਅਰ ਵਿੰਗ ਦੇ ਬੱਚਿਆਂ ਅਤੇ ਕਿੰਡਰ ਗਾਰਟਨ ਦੇ ਬੱਚਿਆਂ ਵਲੋਂ ਰੰਗਾਰੰਗ ...

ਪੂਰੀ ਖ਼ਬਰ »

ਰਾਮਲੀਲ੍ਹਾ ਦੇਖ ਕੇ ਘਰ ਪਰਤ ਰਹੇ ਨੌਜਵਾਨ ਨੰੂ ਤੇਜ਼ਧਾਰ ਹਥਿਆਰ ਨਾਲ ਕੀਤਾ ਜ਼ਖ਼ਮੀ

ਡਮਟਾਲ, 19 ਅਕਤੂਬਰ (ਰਾਕੇਸ਼ ਕੁਮਾਰ)-ਇੰਦੌਰਾ ਤੋਂ ਰਾਮ ਲੀਲ੍ਹਾ ਦੇਖ ਕੇ ਰਾਤ ਵਾਪਸ ਆਪਣੇ ਘਰ ਆ ਰਹੇ ਇਕ ਨੌਜਵਾਨ ਨੰੂ ਇੰਦੌਰਾ ਦੇ ਹੀ ਇਕ ਨੌਜਵਾਨ ਨੇ ਤੇਜ਼ਧਾਰ ਹਥਿਆਰ ਨਾਲ ਜ਼ਖ਼ਮੀ ਕਰ ਦਿੱਤਾ ਅਤੇ ਨੌਜਵਾਨ ਦਾ ਮੋਟਰਸਾਈਕਲ ਲੈ ਕੇ ਫ਼ਰਾਰ ਹੋ ਗਿਆ | ਪ੍ਰਾਪਤ ...

ਪੂਰੀ ਖ਼ਬਰ »

ਸਕੂਟਰ-ਸਾਈਕਲ ਦੀ ਟੱਕਰ 'ਚ ਬਜ਼ੁਰਗ ਜ਼ਖ਼ਮੀ

ਪਠਾਨਕੋਟ, 19 ਅਕਤੂਬਰ (ਸੰਧੂ)-ਪਠਾਨਕੋਟ ਦੇ ਲਮੀਨੀ ਰੋਡ 'ਤੇ ਅੱਜ ਸਵੇਰੇ ਸਕੂਟਰ-ਸਾਈਕਲ ਦੀ ਟੱਕਰ ਵਿਚ 60 ਸਾਲਾ ਸਾਈਕਲ ਸਵਾਰ ਵਿਅਕਤੀ ਜ਼ਖ਼ਮੀ ਹੋ ਗਿਆ | ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ | ਜਿੱਥੇ ਜ਼ਖ਼ਮੀ ਸਾਈਕਲ ਸਵਾਰ ਵਿਅਕਤੀ ਦੀ ...

ਪੂਰੀ ਖ਼ਬਰ »

ਡੇਂਗੂ ਦਾ ਇਕ ਹੋਰ ਮਰੀਜ਼ ਮਿਲਿਆ

ਪਠਾਨਕੋਟ, 19 ਅਕਤੂਬਰ (ਚੌਹਾਨ)-ਸਿਵਲ ਸਰਜਨ ਡਾ: ਨੈਨਾ ਸਲਾਥੀਆ ਦੇ ਆਦੇਸ਼ਾਂ 'ਤੇ ਮੁਹੱਲਾ ਘਰਥੋਲੀ ਵਿਖੇ ਡੇਂਗੂ ਜਾਗਰੂਕਤਾ ਟੀਮ ਪੁੱਜੀ ਜਿੱਥੇ ਡੇਂਗੂ ਦਾ ਚੌਥਾ ਕੇਸ ਪਾਜਟਿਵ ਆਉਣ ਤੋਂ ਬਾਅਦ ਲੋਕਾਂ ਦਾ ਹਾਲ ਜਾਨਣ ਅਤੇ ਮੁਹੱਲੇ ਦਾ ਦੌਰਾ ਵੀ ਕੀਤਾ ਅਤੇ ਸਰਵੇ ਕਰ ...

ਪੂਰੀ ਖ਼ਬਰ »

ਪੰਜਾਬ ਰੋਡਵੇਜ਼ ਸਾਂਝਾ ਐਕਸ਼ਨ ਕਮੇਟੀ ਵਲੋਂ ਗੇਟ ਰੈਲੀ

ਪਠਾਨਕੋਟ, 19 ਅਕਤੂਬਰ (ਚੌਹਾਨ)-ਪੰਜਾਬ ਰੋਡਵੇਜ਼ ਦੀ ਸਾਂਝਾ ਐਕਸ਼ਨ ਕਮੇਟੀ ਦੇ ਐਲਾਨ 'ਤੇ ਡੀਪੂ ਦੇ ਸਮੂਹ ਕਰਮਚਾਰੀਆਂ ਨੇ ਗੇਟ ਰੈਲੀ ਕੀਤੀ | ਜਿਸ ਵਿਚ ਵੱਖ-ਵੱਖ ਬੁਲਾਰਿਆਂ ਨੇ ਪੰਜਾਬ ਰੋਡਵੇਜ਼ 'ਚ ਪੇਸ਼ ਆ ਰਹੀਆਂ ਸਮੱਸਿਆਵਾਂ ਸਬੰਧੀ ਜਾਗਰੂਕ ਕਰਵਾਇਆ ਅਤੇ ਸਰਕਾਰ ...

ਪੂਰੀ ਖ਼ਬਰ »

ਪੰਜਾਬ ਰੋਡਵੇਜ਼/ਪਨਬਸ ਆਜ਼ਾਦ ਵਰਕਰਜ਼ ਯੂਨੀਅਨ ਇਕਾਈ ਦੀ ਹੋਈ ਚੋਣ

ਪਠਾਨਕੋਟ, 19 ਅਕਤੂਬਰ (ਚੌਹਾਨ)-ਪੰਜਾਬ ਰੋਡਵੇਜ਼/ਪਨਬਸ ਆਜ਼ਾਦ ਵਰਕਰਜ਼ ਯੂਨੀਅਨ ਦੀ ਵਿਸ਼ੇਸ਼ ਮੀਟਿੰਗ ਪਠਾਨਕੋਟ ਡੀਪੂ ਵਿਖੇ ਪ੍ਰਦੇਸ਼ ਪ੍ਰਧਾਨ ਰਜਿੰਦਰ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਸਰਵਸੰਮਤੀ ਨਾਲ ਪਠਾਨਕੋਟ ਡੀਪੂ ਇਕਾਈ ਦੀ ਚੋਣ ਕੀਤੀ ਗਈ | ...

ਪੂਰੀ ਖ਼ਬਰ »

ਨੰਬਰਦਾਰ ਯੂਨੀਅਨ ਵਲੋਂ ਨਾਇਬ ਤਹਿਸੀਲਦਾਰ ਨਾਲ ਮੀਟਿੰਗ

ਨਰੋਟ ਜੈਮਲ ਸਿੰਘ, 19 ਅਕਤੂਬਰ (ਗੁਰਮੀਤ ਸਿੰਘ)-ਪੰਜਾਬ ਨੰਬਰਦਾਰ ਯੂਨੀਅਨ (ਰਜਿ:) ਦੀ ਮੀਟਿੰਗ ਬਲਾਕ ਪ੍ਰਧਾਨ ਕਿ੍ਪਾਲ ਸਿੰਘ ਦੀ ਅਗਵਾਈ 'ਚ ਕੀਤੀ ਗਈ | ਜਿਸ ਵਿਚ ਪੰਜਾਬ ਨੰਬਰਦਾਰ ਯੂਨੀਅਨ ਪ੍ਰਧਾਨ ਸੱਜਣ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਇਲਾਕੇ ਦੇ ਸਾਰੇ ...

ਪੂਰੀ ਖ਼ਬਰ »

ਵੱਖ-ਵੱਖ ਥਾੲੀਂ ਦੁਸਹਿਰੇ ਦਾ ਤਿਉਹਾਰ ਮਨਾਇਆ

ਪਠਾਨਕੋਟ, 19 ਅਕਤੂਬਰ (ਸੰਧੂ/ਚੌਹਾਨ)-ਨੇਕੀ ਦੀ ਬਦੀ 'ਤੇ ਜਿੱਤ ਨੂੰ ਦਰਸਾਉਂਦਾ ਤਿਉਹਾਰ ਦੁਸਹਿਰਾ ਅੱਜ ਸਥਾਨਕ ਸਵਤੰਤਰਤਾ ਸੰਗਰਾਮੀ ਜਥੇਦਾਰ ਕੇਸਰ ਸਿੰਘ ਮਾਰਗ 'ਤੇ ਸਥਿਤ ਖੁੱਲੇ੍ਹ ਮੈਦਾਨ ਵਿਚ ਕਬੀਰ ਡਰਾਮੈਟਿਕ ਕਲੱਬ ਸਿਆਲੀ ਕੁੱਲੀਆਂ ਵਲੋਂ ਕਲੱਬ ਦੇ ਪ੍ਰਧਾਨ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX