ਤਾਜਾ ਖ਼ਬਰਾਂ


ਜਲੰਧਰ ਦੇ ਸ਼ਿਵ ਨਗਰ 'ਚ ਦੇਰ ਰਾਤ ਚੱਲੀ ਗੋਲੀ , ਇਕ ਜ਼ਖ਼ਮੀ
. . .  about 4 hours ago
ਗੁਲਾਬ ਦੇਵੀ ਰੋਡ 'ਤੇ ਅਕਟਿਵਾ ਸਵਾਰ ਤੋਂ ਲੁੱਟੇ 2 ਲੱਖ
. . .  1 day ago
ਜਲੰਧਰ , 23 ਜੁਲਾਈ -ਗੁਲਾਬ ਦੇਵੀ ਰੋਡ 'ਤੇ ਅਕਟਿਵਾ 'ਤੇ ਜਾ ਰਹੇ 60 ਸਾਲਾ ਵਿਅਕਤੀ ਤੋਂ 2 ਮੋਟਰ ਸਾਈਕਲ ਸਵਾਰਾਂ ਨੇ 2 ਲੱਖ ਲੁੱਟ ਲਏ ।ਇਹ ਵਿਅਕਤੀ ਮੈਡੀਕਲ ਸ਼ਾਪ ਤੋਂ ਘਰ ਜਾ ਰਿਹਾ ...
ਕਰਨਾਟਕਾ ਸਿਆਸੀ ਸੰਕਟ : ਕੁਮਾਰਸਵਾਮੀ ਨੇ ਰਾਜਪਾਲ ਵੈਜੂਭਾਈ ਨੂੰ ਸੌਂਪਿਆ ਅਸਤੀਫ਼ਾ
. . .  1 day ago
ਕਰਨਾਟਕਾ ਸਿਆਸੀ ਸੰਕਟ : ਬੰਗਲੁਰੂ ਦੇ ਰਾਜਭਵਨ ਪੁੱਜੇ ਕੁਮਾਰਸਵਾਮੀ
. . .  1 day ago
ਕਰਨਾਟਕਾ ਸਿਆਸੀ ਸੰਕਟ : ਕੁਮਾਰਸਵਾਮੀ ਸਰਕਾਰ ਬਹੁਮਤ ਸਾਬਤ ਨਹੀਂ ਕਰ ਸਕੀ, ਵਿਰੋਧ 'ਚ 105 ਤੇ ਸਮਰਥਨ ਵਿਚ ਪਏ 99 ਵੋਟ
. . .  1 day ago
ਕਰਨਾਟਕਾ ਸਿਆਸੀ ਸੰਕਟ : ਕੁਮਾਰਸਵਾਮੀ ਸਰਕਾਰ ਬਹੁਮਤ ਸਾਬਤ ਨਹੀਂ ਕਰ ਸਕੀ, ਵਿਰੋਧ 'ਚ 105 ਤੇ ਸਮਰਥਨ ਵਿਚ ਪਏ...
ਕਰਨਾਟਕਾ ਸਿਆਸੀ ਸੰਕਟ : ਕੁਮਾਰਸਵਾਮੀ ਦੇ ਭਾਸ਼ਣ ਮਗਰੋਂ ਵਿਧਾਨ ਸਭਾ ਵਿਚ ਵਿਸ਼ਵਾਸ ਮਤ 'ਤੇ ਵੋਟਿੰਗ
. . .  1 day ago
ਬਿਜਲੀ ਮੁਲਾਜ਼ਮਾਂ ਕੋਲੋਂ ਲੱਖਾਂ ਰੁਪਏ ਲੁੱਟੇ, ਕੈਸ਼ੀਅਰ ਬੁਰੀ ਤਰ੍ਹਾਂ ਜ਼ਖਮੀ
. . .  1 day ago
ਅਟਾਰੀ/ ਖਾਸਾ, 23 ਜੁਲਾਈ (ਰੁਪਿੰਦਰਜੀਤ ਸਿੰਘ ਭਕਨਾ, ਪੰਨੂੰ) - ਹਰ ਰੋਜ਼ ਦੀ ਤਰ੍ਹਾਂ ਬੈਂਕ ਵਿਚ ਰਕਮ ਜਮ੍ਹਾਂ ਕਰਾਉਣ ਜਾ ਰਹੇ ਖਾਸਾ ਬਿਜਲੀ ਘਰ ਦੇ ਮੁਲਾਜ਼ਮਾਂ ਪਾਸੋਂ ਅਣਪਛਾਤੇ ਲੁਟੇਰੇ ਲਗਭਗ 3 ਲੱਖ 68 ਹਜ਼ਾਰ ਰੁਪਏ ਦੀ ਰਕਮ ਲੁੱਟ ਕੇ ਫ਼ਰਾਰ ਹੋਣ ਵਿੱਚ ਕਾਮਯਾਬ...
ਵਿਜੀਲੈਂਸ ਵਲੋਂ ਪਟਵਾਰੀ ਰਿਸ਼ਵਤ ਲੈਂਦਾ ਰੰਗੇ ਹੱਥੀ ਕਾਬੂ
. . .  1 day ago
ਢਿਲਵਾਂ, 23 ਜੁਲਾਈ (ਪ੍ਰਵੀਨ/ਸੁਖੀਜਾ/ਪਲਵਿੰਦਰ) - ਵਿਜੀਲੈਂਸ ਵਿਭਾਗ ਵਲੋਂ ਅੱਜ ਡੀ.ਐਸ.ਪੀ. ਕਰਮਵੀਰ ਸਿੰਘ ਦੀ ਅਗਵਾਈ ਹੇਠ ਟੀਮ ਵਲੋਂ ਸਬ-ਤਹਿਸੀਲ ਢਿਲਵਾਂ ਵਿਖੇ 8 ਹਜ਼ਾਰ ਦੀ ਰਿਸ਼ਵਤ ਲੈਂਦਿਆਂ ਪਟਵਾਰੀ ਸਮੇਤ ਇਕ ਔਰਤ ਨੂੰ ਰੰਗੇ ਹੱਥੀ ਕਾਬੂ...
ਭਾਰਤ ਦੀ 2020 ਵਿਚ ਆਰਥਿਕ ਦਰ 7.2 ਫੀਸਦੀ ਰਹੇਗੀ - ਅੰਤਰਰਾਸ਼ਟਰੀ ਮੁਦਰਾ ਫ਼ੰਡ
. . .  1 day ago
ਨਵੀਂ ਦਿੱਲੀ, 23 ਜੁਲਾਈ - ਅੰਤਰਰਾਸ਼ਟਰੀ ਮੁਦਰਾ ਫ਼ੰਡ ਵਲੋਂ ਕਿਹਾ ਗਿਆ ਹੈ ਕਿ 2019 ਵਿਚ ਵਿਸ਼ਵ ਦੀ ਵਿਕਾਸ ਦਰ 3.2 ਫੀਸਦੀ ਰਹੇਗੀ ਤੇ 2020 ਵਿਚ ਇਹ ਦਰ ਵੱਧ ਕੇ 3.5 ਫੀਸਦੀ ਹੋ ਜਾਵੇਗੀ ਅਤੇ ਉੱਥੇ ਹੀ, ਭਾਰਤ ਦਾ ਆਰਥਿਕ ਵਿਕਾਸ 2019 ਵਿਚ 7 ਫੀਸਦੀ ਰਹੇਗਾ
ਸ੍ਰੀ ਮੁਕਤਸਰ ਸਾਹਿਬ: ਚਿੱਟੇ ਦਾ ਟੀਕਾ ਲਗਾਉਣ ਨਾਲ ਨੌਜਵਾਨ ਦੀ ਮੌਤ
. . .  1 day ago
ਸ੍ਰੀ ਮੁਕਤਸਰ ਸਾਹਿਬ, 23 ਜੁਲਾਈ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਲਾਗਲੇ ਇਕ ਪਿੰਡ ਵਿਚ ਨੌਜਵਾਨ ਦੀ ਚਿੱਟੇ ਦਾ ਟੀਕਾ ਲਾਉਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿਮੀਂਦਾਰ ਘਰਾਣੇ ਨਾਲ ਸਬੰਧਿਤ ਨੌਜਵਾਨ ਨਸ਼ੇ...
ਪਿੰਡ ਵਾਸੀਆਂ ਨੇ ਪੁਲਿਸ ਪਾਰਟੀ ਨੂੰ ਬਣਾਇਆ ਬੰਧਕ
. . .  1 day ago
ਪਠਾਨਕੋਟ, 23 ਜੁਲਾਈ (ਚੌਹਾਨ) - ਥਾਣਾ ਡਮਟਾਲ ਅਧੀਨ ਪੈਂਦੇ ਪਿੰਡ ਛੰਨੀ ਬੇਲੀ ਵਿਖੇ ਪੰਜਾਬ ਦੇ ਭੋਗਪੁਰ ਤੋਂ ਕਿਸੇ ਮਾਮਲੇ ਵਿਚ ਛਾਪੇਮਾਰੀ ਕਰਨ ਆਈ ਪੰਜਾਬ ਪੁਲਿਸ ਟੀਮ ਨੂੰ ਪਿੰਡ ਵਾਸੀਆਂ ਨੇ ਬੰਧਕ ਬਣਾ ਲਿਆ ਤੇ ਉਨ੍ਹਾਂ ਦੇ ਹਥਿਆਰ ਕਥਿਤ ਰੂਪ ਵਿਚ ਖੋਹ ਲਏ ਤੇ...
ਪ੍ਰਧਾਨ ਮੰਤਰੀ ਨੂੰ ਮਿਲਣ ਲਈ ਸੰਸਦ 'ਚ ਪਹੁੰਚਿਆ 'ਖ਼ਾਸ ਦੋਸਤ', ਸੋਸ਼ਲ ਮੀਡੀਆ 'ਤੇ ਤਸਵੀਰਾਂ ਵਾਇਰਲ
. . .  1 day ago
ਨਵੀਂ ਦਿੱਲੀ, 23 ਜੁਲਾਈ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਪਿਆਰੇ ਬੱਚੇ ਨਾਲ ਆਪਣੀਆਂ ਤਸੀਵਰਾਂ ਸਾਂਝੀਆਂ ਕੀਤੀਆਂ। ਤਸਵੀਰਾਂ ਨਾਲ ਉਨ੍ਹ ਨੇ ਲਿਖਿਆ ਸੀ, ''ਅੱਜ ਸੰਸਦ 'ਚ ਇੱਕ ਬੇਹੱਦ ਖ਼ਾਸ ਦੋਸਤ ਮੈਨੂੰ ਮਿਲਣ...
ਭੇਦਭਰੀ ਹਾਲਤ 'ਚ ਬੱਚਿਆਂ ਦੇ ਗੁੰਮ ਹੋਣ ਦਾ ਮਾਮਲਾ : ਇਲਾਕਾ ਵਾਸੀਆਂ ਨੇ ਲਾਇਆ ਸੜਕ 'ਤੇ ਜਾਮ
. . .  1 day ago
ਰਾਜਪੁਰਾ, 23 ਜੁਲਾਈ (ਰਣਜੀਤ ਸਿੰਘ)- ਰਾਜਪੁਰਾ ਨੇੜਲੇ ਪਿੰਡ ਖੇੜੀ ਗੰਡਿਆ ਵਿਖੇ ਬੀਤੀ ਸ਼ਾਮ ਦੋ ਸਕੇ ਭਰਾ ਭੇਦਭਰੀ ਹਾਲਤ 'ਚ ਗੁੰਮ ਹੋ ਗਏ ਸਨ। ਇਸ ਮਾਮਲੇ ਨੂੰ ਲੈ ਕੇ ਹੁਣ ਇਲਾਕਾ ਵਾਸੀਆਂ ਨੇ ਰਾਜਪੁਰਾ-ਪਟਿਆਲਾ ਹਾਈਵੇਅ 'ਤੇ ਗੰਡਾ ਨਰਵਾਣਾ ਬਰਾਂਚ...
ਰਿਸ਼ਵਤ ਲੈਂਦਿਆਂ ਏ. ਐੱਸ. ਆਈ. ਰੰਗੇ ਹੱਥੀਂ ਕਾਬੂ
. . .  1 day ago
ਮੋਗਾ, 23 ਜੁਲਾਈ- ਮੋਗਾ 'ਚ ਵਿਜੀਲੈਂਸ ਬਿਊਰੋ ਵਲੋਂ ਅੱਜ 5000 ਰੁਪਏ ਦੀ ਰਿਸ਼ਵਤ ਲੈਂਦਿਆਂ ਏ. ਐੱਸ. ਆਈ. ਗੁਰਪ੍ਰੀਤ ਸਿੰਘ ਨੂੰ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ। ਏ. ਐੱਸ. ਆਈ. ਗੁਰਪ੍ਰੀਤ ਸਿੰਘ ਧਰਮਕੋਟ ਵਿਖੇ ਥਾਣੇ 'ਚ...
ਸਿਰਸਾ ਵਲੋਂ ਸਰਨਾ ਨੂੰ ਦਿੱਲੀ ਕਮੇਟੀ ਦੇ ਨਗਰ ਕੀਰਤਨ 'ਚ ਸ਼ਾਮਲ ਹੋਣ ਦੀ ਅਪੀਲ
. . .  1 day ago
ਜਲੰਧਰ, 23 ਜੁਲਾਈ (ਮੇਜਰ ਸਿੰਘ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਅਕਾਲੀ ਦਲ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੂੰ ਸਨਿਮਰ ਬੇਨਤੀ ਕੀਤੀ ਹੈ ਕਿ ਉਹ ਸਿੱਖਾਂ ਦੀ ਪ੍ਰਤੀਨਿਧ ਸੰਸਥਾ ਵਲੋਂ ਦਿੱਲੀ ਤੋਂ...
ਬੌਰਿਸ ਜੌਹਨਸਨ ਹੋਣਗੇ ਇੰਗਲੈਂਡ ਦੇ ਨਵੇਂ ਪ੍ਰਧਾਨ ਮੰਤਰੀ
. . .  1 day ago
ਬੇਅਦਬੀ ਮਾਮਲੇ 'ਚ ਅਦਾਲਤ ਵਲੋਂ ਤਿੰਨ ਸ਼ਿਕਾਇਤਕਰਤਾਵਾਂ ਦੀ ਅਰਜ਼ੀ ਮਨਜ਼ੂਰ
. . .  1 day ago
11ਵੇਂ ਦਿਨ ਹੋਇਆ ਚੱਕ ਜਵਾਹਰੇਵਾਲਾ ਗੋਲੀਕਾਂਡ ਦੇ ਮ੍ਰਿਤਕਾਂ ਦਾ ਅੰਤਿਮ ਸਸਕਾਰ
. . .  1 day ago
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਬਾਦਸ਼ਾਹਪੁਰ ਦਾ ਦੌਰਾ
. . .  1 day ago
ਕਰਜ਼ੇ ਦੇ ਬੋਝ ਹੇਠਾਂ ਦੱਬੇ ਕਿਸਾਨ ਵਲੋਂ ਖ਼ੁਦਕੁਸ਼ੀ
. . .  1 day ago
ਲੁਧਿਆਣਾ 'ਚ ਹੌਜ਼ਰੀ ਫੈਕਟਰੀ 'ਚ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਸਮਾਨ ਸੜ ਕੇ ਹੋਇਆ ਸੁਆਹ
. . .  1 day ago
ਟੋਲ ਟੈਕਸ ਬੈਰੀਅਰ ਨਿੱਝਰਪੁਰਾ ਵਿਖੇ ਅਚਾਨਕ ਕਾਰ ਨੂੰ ਲੱਗੀ ਅੱਗ
. . .  1 day ago
ਮੋਟਰਸਾਈਕਲ ਵਲੋਂ ਟੱਕਰ ਮਾਰੇ ਜਾਣ ਕਾਰਨ ਔਰਤ ਦੀ ਮੌਤ
. . .  1 day ago
'84 ਸਿੱਖ ਵਿਰੋਧੀ ਦੰਗਾ ਮਾਮਲਾ : ਹਾਈਕੋਰਟ ਵਲੋਂ ਦੋਸ਼ੀ ਕਰਾਰੇ ਗਏ 33 ਲੋਕਾਂ ਨੂੰ ਸੁਪਰੀਮ ਕੋਰਟ ਨੇ ਦਿੱਤੀ ਜ਼ਮਾਨਤ
. . .  1 day ago
ਆਪਣੇ ਸਕੂਲ ਦੀ ਬੱਸ ਦੀ ਲਪੇਟ 'ਚ ਆਉਣ ਕਾਰਨ ਬੱਚੇ ਦੀ ਮੌਤ
. . .  1 day ago
ਲਾਦੇਨ ਦਾ ਪਤਾ ਲਗਾਉਣ 'ਚ ਸੀ. ਏ. ਆਈ. ਨੂੰ ਆਈ. ਐੱਸ. ਆਈ. ਦੀ ਸੂਚਨਾ ਨਾਲ ਮਿਲੀ ਮਦਦ- ਇਮਰਾਨ ਖ਼ਾਨ
. . .  1 day ago
ਮਹਿਲ ਕਲਾਂ ਨੇੜੇ ਸਾਬਕਾ ਅਕਾਲੀ ਆਗੂ ਪੰਮਾ ਸਿੱਧੂ ਮੂੰਮ 'ਤੇ ਦੋ ਹਮਲਾਵਰਾਂ ਨੇ ਚਲਾਈਆਂ ਅੰਨ੍ਹੇਵਾਹ ਗੋਲੀਆਂ
. . .  1 day ago
ਬੰਗਾ ਪੁਲਿਸ ਨੇ ਲੁੱਟ-ਖੋਹ ਕਰਨ ਵਾਲੇ ਗਿਰੋਹ ਦੇ ਚਾਰ ਮੈਂਬਰਾਂ ਨੂੰ ਕੀਤਾ ਕਾਬੂ
. . .  1 day ago
ਰਾਜ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਲਈ ਮੁਲਤਵੀ
. . .  1 day ago
ਟਰੰਪ ਦੇ ਬਿਆਨ 'ਤੇ ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ- ਮੋਦੀ ਨੇ ਨਹੀਂ ਮੰਗੀ ਕੋਈ ਮਦਦ
. . .  1 day ago
ਸੰਗਰੂਰ 'ਚ ਡੀ. ਸੀ. ਦਫ਼ਤਰ ਮੂਹਰੇ ਕਿਸਾਨਾਂ ਦਾ ਧਰਨਾ ਸ਼ੁਰੂ
. . .  1 day ago
ਰਾਜਪੁਰਾ ਨੇੜਲੇ ਪਿੰਡ 'ਚ ਦੋ ਸਕੇ ਭਰਾ ਅਗਵਾ, ਇਲਾਕੇ 'ਚ ਫੈਲੀ ਸਨਸਨੀ
. . .  1 day ago
ਕੈਪਟਨ ਵਲੋਂ ਸੰਗਰੂਰ ਅਤੇ ਪਟਿਆਲਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ
. . .  1 day ago
ਸੁਖਵਿੰਦਰ ਸਿੰਘ ਵਲੋਂ ਗਾਇਆ ਸ਼ਬਦ 'ਕਲਿ ਤਾਰਣ ਗੁਰੂ ਨਾਨਕ ਆਇਆ' ਸ਼ਬਦ ਸ਼੍ਰੋਮਣੀ ਕਮੇਟੀ ਵਲੋਂ ਰਿਲੀਜ਼
. . .  1 day ago
ਸੰਗਰੂਰ ਅਤੇ ਪਟਿਆਲਾ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਨਗੇ ਕੈਪਟਨ
. . .  1 day ago
ਕਸ਼ਮੀਰ 'ਤੇ ਟਰੰਪ ਵਲੋਂ ਦਿੱਤੇ ਵਿਵਾਦਿਤ ਬਿਆਨ 'ਤੇ ਅਮਰੀਕਾ ਨੇ ਸੁਧਾਰੀ ਗ਼ਲਤੀ
. . .  1 day ago
ਭਾਜਪਾ ਦੇ ਸੰਸਦੀ ਦਲ ਦੀ ਬੈਠਕ ਜਾਰੀ
. . .  1 day ago
ਈਰਾਨ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
. . .  1 day ago
ਦੁਕਾਨ 'ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ
. . .  1 day ago
ਸੁਪਰੀਮ ਕੋਰਟ ਅੱਜ ਕਰੇਗਾ ਐਨ.ਆਰ.ਸੀ ਮਾਮਲੇ 'ਚ ਸੁਣਵਾਈ
. . .  1 day ago
ਬਰਤਾਨੀਆ ਦੇ ਨਵੇਂ ਪ੍ਰਧਾਨ ਮੰਤਰੀ ਦੀ ਘੋਸ਼ਣਾ ਅੱਜ
. . .  1 day ago
ਬਿਹਾਰ 'ਚ ਨਾਬਾਲਗ ਲੜਕੀ ਨਾਲ ਸਮੂਹਿਕ ਜਬਰ ਜਨਾਹ
. . .  1 day ago
ਮਹਾਰਾਸ਼ਟਰ 'ਚ ਕੈਮੀਕਲ ਗੋਦਾਮ ਨੂੰ ਲੱਗੀ ਅੱਗ
. . .  1 day ago
ਕਰਨਾਟਕ ਦੇ 2 ਆਜ਼ਾਦ ਵਿਧਾਇਕਾਂ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਅੱਜ ਸੁਣਵਾਈ
. . .  1 day ago
ਬਲਾਕ ਸੰਮਤੀ ਮੈਂਬਰ 270 ਗ੍ਰਾਮ ਹੈਰੋਇਨ ਸਣੇ ਗ੍ਰਿਫ਼ਤਾਰ
. . .  1 day ago
ਅੱਜ ਦਾ ਵਿਚਾਰ
. . .  1 day ago
ਕੈਪਟਨ ਭਲਕੇ ਪਟਿਆਲਾ ਅਤੇ ਸੰਗਰੂਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਸਰਵੇਖਣ ਕਰਨਗੇ
. . .  2 days ago
ਲੜਕਾ ਤੇ ਲੜਕੀ ਦੇ ਪਰਿਵਾਰ ਦੀ ਆਪਸੀ ਲੜਾਈ ਵਿੱਚ ਅੱਧੀ ਦਰਜਨ ਦੇ ਕਰੀਬ ਲੋਕ ਜ਼ਖਮੀ
. . .  2 days ago
ਘੱਗਰ ਦਰਿਆ ਦੇ ਵਧੇ ਪਾਣੀ ਦਾ ਘਟਿਆ ਪੱਧਰ
. . .  2 days ago
ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਦੁਕਾਨਦਾਰਾਂ ਤੇ ਪਿੰਡ ਵਾਸੀਆਂ ਨੇ ਲਗਾਇਆ ਧਰਨਾ
. . .  2 days ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 4 ਕੱਤਕ ਸੰਮਤ 550

ਪਟਿਆਲਾ

ਪਟਿਆਲਾ ਅਤੇ ਆਸ-ਪਾਸ ਦੁਸਹਿਰੇ ਦਾ ਤਿਉਹਾਰ ਮਨਾਇਆ

ਪਟਿਆਲਾ, 19 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)-ਇੱਥੋਂ ਦੇ ਵੀਰ ਹਕੀਕਤ ਰਾਏ ਗਰਾਊਾਡ ਵਿਖੇ ਅੱਜ ਦੁਸਹਿਰੇ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਹਜ਼ਾਰਾਂ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ | ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਪੁੱਤਰ ਰਣਇੰਦਰ ਸਿੰਘ ਵਿਸ਼ੇਸ਼ ਤੌਰ 'ਤੇ ਦੁਸਹਿਰਾ ਮੇਲੇ ਮੌਕੇ ਪਹੁੰਚੇ ਅੇ ਉਨ੍ਹਾਂ ਸ਼ਹਿਰ ਵਾਸੀਆਂ ਨੂੰ ਦੁਸਹਿਰੇ ਦੇ ਤਿਉਹਾਰ ਦੀ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਸਾਡੀ ਨੌਜਵਾਨ ਪੀੜ੍ਹੀ ਨਸ਼ਿਆਂ ਦੀ ਦਲਦਲ ਵਿਚ ਡੁੱਬਣ ਤੋਂ ਬਚਾਉਣ ਲਈ ਪੰਜਾਬ ਸਰਕਾਰ ਨੂੰ ਆਮ ਲੋਕਾਂ ਤੋਂ ਸਹਿਯੋਗ ਦੀ ਜ਼ਰੂਰਤ ਹੈ | ਉਨ੍ਹਾਂ ਅੱਜ ਰਾਵਣ, ਮੇਘਨਾਦ ਤੇ ਕੁੰਭਕਰਨ ਦੇ ਪੁਤਲਿਆਂ ਦੇ ਨਾਲ-ਨਾਲ ਹਰੀਸ਼ ਸਿੰਗਲਾ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਬਣਾਏ ਗਏ ਚੌਥੇ ਪੁਤਲੇ ਨਸ਼ੇ ਦੇ ਦੈਂਤ ਰੂਪੀ ਪੁਤਲੇ ਦੀ ਸ਼ਲਾਘਾ ਕੀਤੀ | ਇਸ ਮੌਕੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ, ਐੱਸ.ਐੱਸ.ਪੀ. ਮਨਦੀਪ ਸਿੰਘ ਸਿੱਧੂ, ਐੱਸ.ਪੀ. ਸਿਟੀ ਕੇਸਰ ਸਿੰਘ ਨੇ ਵੀ ਇਸ ਨਸ਼ੇ ਰੂਪੀ ਬਿਮਾਰੀ ਨੂੰ ਖ਼ਤਮ ਕਰਨ ਦੇ ਲਈ ਹਰੀਸ਼ ਸਿੰਗਲਾ ਦੇ ਇਸ ਯਤਨ ਦੀ ਪ੍ਰਸ਼ੰਸਾ ਕੀਤੀ | ਇਸ ਮੌਕੇ ਮੇਅਰ ਸੰਜੀਵ ਕੁਮਾਰ ਸ਼ਰਮਾ ਬਿੱਟੂ, ਚੇਅਰਮੈਨ ਪੀ.ਆਰ.ਟੀ.ਸੀ. ਕੇ.ਕੇ. ਸ਼ਰਮਾ, ਚੇਅਰਮੈਨ ਇਨਫਰਮੇਸ਼ਨ ਰਾਈਟ ਕਮਿਸ਼ਨ ਸੰਜੀਵ ਗਰਗ ਨੇ ਵੀ ਦੁਸਹਿਰਾ ਤੇ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ | ਇਸ ਮੌਕੇ ਰਣਇੰਦਰ ਸਿੰਘ ਨੂੰ ਪ੍ਰਬੰਧਕਾਂ ਵਲੋਂ ਰਾਮ ਦਰਬਾਰ ਤੇ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਡਾ. ਨਵੀਨ ਸਰੋਂਵਾਲਾ, ਭਗਵਾਨ ਦਾਸ ਜੁਨੇਜਾ, ਡਾ. ਭਾਈ ਪਰਮਜੀਤ ਸਿੰਘ, ਨਰਿੰਦਰ ਸਿੰਗਲਾ, ਪ੍ਰਵੀਨ ਗੋਇਲ, ਯੋਗਿੰਦਰ ਸਿੰਘ ਯੋਗੀ, ਵਿਨਤੀ ਸੰਗਰ, ਅਨਿਲ ਮੰਗਲਾ, ਕਾਂਤ ਬਾਂਸਲ, ਪ੍ਰੇਮ ਕ੍ਰਿਸ਼ਨ ਪੁਰੀ, ਕੇ.ਕੇ. ਮਲਹੋਤਰਾ, ਨਰੇਸ਼ ਦੁੱਗਲ, ਅਸ਼ੋਕ ਸ਼ਰਮਾ, ਅਤੁੱਲ ਜੋਸ਼ੀ, ਅਨਿਲ ਮੋਦਗਿਲ, ਪ੍ਰਵੀਨ ਰਾਣਾ, ਸੰਦੀਪ ਮਲਹੋਤਰਾ, ਰਾਜੇਸ਼ ਮੰਡੋਰਾ ਅਤੇ ਹਰਵਿੰਦਰ ਨਿੱਪੀ ਆਦਿ ਹਾਜ਼ਰ ਸਨ |
ਸ੍ਰੀ ਆਦਰਸ਼ ਰਾਮ ਲੀਲ੍ਹਾ ਕਮੇਟੀ ਵਲੋਂ ਦੁਸਹਿਰਾ ਮਨਾਇਆ
ਪਟਿਆਲਾ, (ਧਰਮਿੰਦਰ ਸਿੰਘ ਸਿੱਧੂ)-ਸ੍ਰੀ ਆਦਰਸ਼ ਰਾਮ ਲੀਲ੍ਹਾ ਕਮੇਟੀ ਵਲੋਂ ਡੀ. ਐਮ. ਡਬਲਿਊ. ਵਿਖੇ ਸਥਿਤ ਮੈਦਾਨ 'ਚ ਰਾਮ ਲੀਲ੍ਹਾ ਤੇ ਦੁਸਹਿਰਾ ਮੇਲਾ ਕਰਵਾਇਆ ਗਿਆ | ਸਮਾਗਮ ਦੌਰਾਨ ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਪਵਨ ਕੁਮਾਰ ਗੁਪਤਾ ਤੇ ਹੋਰ ਸ਼ਿਵ ਸੈਨਿਕ ਵੀ ਡੀ.ਐਮ.ਡਬਲਿਊ. ਵਿਖੇ ਹਾਜ਼ਰ ਹੋਏ | ਇਸ ਮੌਕੇ ਰਾਮ ਲੀਲ੍ਹਾ ਦੇ ਅਦਾਕਾਰਾਂ ਵਲੋਂ ਰਾਵਣ ਵੱਧ ਸਮੇਤ ਵੱਖ-ਵੱਖ ਦਿ੍ਸ਼ਾਂ ਦੀ ਪੇਸ਼ਕਾਰੀ ਕੀਤੀ ਗਈ ਤੇ ਆਖ਼ਰ 'ਚ ਰਾਵਣ ਵੱਧ ਤੋਂ ਬਾਅਦ ਰਾਵਣ, ਕੁੰਭਕਰਨ ਤੇ ਮੇਘਨਾਦ ਦੇ ਪੁਤਲੇ ਸਾੜੇ ਗਏ | ਇਸ ਮੌਕੇ ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਪਵਨ ਕੁਮਾਰ ਗੁਪਤਾ ਨੇ ਸੰਬੋਧਨ ਕਰਦਿਆਂ ਭਗਵਾਨ ਰਾਮ ਵਲੋਂ ਦਿਖਾਏ ਮਾਰਗ ਸਬੰਧੀ ਸਾਰਿਆਂ ਨੂੰ ਜਾਣਕਾਰੀ ਦਿੱਤੀ ਗਈ | ਇਸ ਤੋਂ ਬਾਅਦ ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਪਵਨ ਕੁਮਾਰ ਗੁਪਤਾ ਵਲੋਂ ਸਰਕਾਰੀ ਸਕੂਲ ਚੌਰਾ ਦੇ ਨਾਲ ਲਗਦੇ ਮੈਦਾਨ 'ਚ ਕਰਵਾਏ ਗਏ 6ਵੇਂ ਦੁਸਹਿਰੇ ਮੇਲੇ 'ਚ ਵੀ ਸ਼ਿਰਕਤ ਕੀਤੀ ਗਈ | ਇਸ ਮੌਕੇ ਸੰਜੀਵ ਕੁਮਾਰ ਬਬਲਾ, ਰਾਜੇਸ਼ ਕੌਸ਼ਿਕ, ਸ਼ਮਾਕਾਂਤ ਪਾਂਡੇ, ਪ੍ਰਦੀਪ ਵਰਮਾ, ਕਿ੍ਸ਼ਨ ਕੁਮਾਰ ਬਿੱਟੂ, ਪਵਨ ਸਦਾਨਾ, ਪੰਡਿਤ ਬਦਰੀ ਪ੍ਰਸਾਦ ਆਦਿ ਹਾਜ਼ਰ ਰਹੇ |
ਰਾਜਪੁਰਾ 'ਚ ਦੁਸਹਿਰਾ ਮਨਾਇਆ
ਰਾਜਪੁਰਾ, (ਜੀ.ਪੀ. ਸਿੰਘ)-ਅੱਜ ਸਥਾਨਕ ਸ਼ਹਿਰ 'ਚ ਦੁਸਹਿਰਾ ਦਾ ਤਿਉਹਾਰ ਬੜੀ ਧੂਮਧਾਮ ਤੇ ਉਤਸ਼ਾਹ ਨਾਲ ਮਨਾਇਆ ਗਿਆ, ਜਿਸ ਦੇ ਤਹਿਤ ਲੰਘੇ 10 ਦਿਨਾਂ ਤੋਂ ਚੱਲ ਰਹੀਆਂ ਸ਼ਹਿਰ ਦੀਆਂ 8 ਰਾਮ-ਲੀਲ੍ਹਾ 'ਚੋਂ 6 ਥਾਵਾਂ, ਝੰਡਾ ਗਰਾਊਾਡ 'ਚ ਸ੍ਰੀ ਕਿ੍ਸ਼ਨਾ ਡਰਾਮੈਟਿਕ ਕਲੱਬ, ਜੈ ਸ਼ੰਕਰ ਰਾਮਲੀਲਾ ਕਲੱਬ ਪੁਰਾਣੀ ਮਿਰਚ ਮੰਡੀ, ਸ੍ਰੀ ਸੇਵਾ ਸਮਿਤੀ ਰਾਮਲੀਲ੍ਹਾ ਕਮੇਟੀ ਦੇਵੀ ਮੰਦਿਰ ਪੁਰਾਣਾ ਰਾਜਪੁਰਾ, ਸੰਗਮ ਰਾਮਲੀਲ੍ਹਾ ਕਲੱਬ ਫੋਕਲ ਪੁਆਇੰਟ, ਨਿਰਮਲਾ ਸਟੇਡੀਅਮ ਤੇ ਰਾਮ ਪਾਰਕ ਨੇੜੇ ਕੇਂਦਰੀ ਗੁਰਦੁਆਰਾ ਸਿੰਘ ਸਭਾ 'ਤੇ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਪੁਤਲਿਆਂ ਨੂੰ ਅਗਨੀ ਭੇਟ ਕੀਤਾ ਗਿਆ | ਜਾਣਕਾਰੀ ਮੁਤਾਬਿਕ ਇੱਥੋਂ ਦੇ ਝੰਡਾ ਗਰਾਊਾਡ ਮਿਰਚ ਮੰਡੀ, ਪੁਰਾਣਾ ਰਾਜਪੁਰਾ, ਫੋਕਲ ਪੁਆਇੰਟ ਵਿਖੇ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਵਲੋਂ ਆਪਣੀ ਟੀਮ ਦੇ ਨਾਲ ਪਹੁੰਚੇ ਤੇ ਰਾਵਣ, ਮੇਘਨਾਦ ਤੇ ਕੁੰਭਕਰਨ ਦੇ ਪੁਤਲਿਆਂ ਨੂੰ ਅਗਨੀ ਭੇਟ ਕੀਤਾ ਗਿਆ | ਇਸ ਤੋਂ ਇਲਾਵਾ ਨਿਰਮਲਾ ਸਟੇਡੀਅਮ ਵਿਖੇ ਅਕਾਲੀ ਆਗੂ ਹਰਪਾਲ ਸਿੰਘ ਸਰਾਓ ਵਲੋਂ ਪੁਤਲਿਆਂ ਨੂੰ ਅਗਨੀ ਭੇਟ ਕੀਤਾ ਗਿਆ | ਇਸ ਮੌਕੇ ਨਗਰ ਕੌਾਸਲ ਪ੍ਰਧਾਨ ਨਰਿੰਦਰ ਸ਼ਾਸਤਰੀ, ਯੂਥ ਕਾਂਗਰਸ ਆਗੂ ਨਿਰਭੈ ਸਿੰਘ ਮਿਲਟੀ, ਮੀਤ ਪ੍ਰਧਾਨ ਅਮਨਦੀਪ ਸਿੰਘ ਨਾਗੀ, ਗੁਰਦੀਪ ਸਿੰਘ ਧਮੌਲੀ, ਸੰਜੀਵ ਬਾਂਸਲ ਗੱਪੂ, ਅਮਰਜੀਤ ਸਿੰਘ ਮੋਹੀ, ਪਵਨ ਕੁਮਾਰ ਪਿੰਕਾ, ਬਾਬਾ ਸ਼ਿਵਨਾਥ, ਦਲਬੀਰ ਸਿੰਘ ਸੱਗੂ, ਯੋਗੇਸ਼ ਗੋਲਡੀ, ਮਲਕੀਤ ਸਿੰਘ ਉਪੱਲਹੇੜੀ ਬਲਦੀਪ ਸਿੰਘ ਬੱਲੂ ਸਮੇਤ ਹੋਰਾਂ ਨੇ ਵੱਖ-ਵੱਖ ਦੁਸਹਿਰਾ ਸਮਾਗਮਾਂ ਵਿਚ ਸ਼ਿਰਕਤ ਕੀਤੀ | ਘਨੌਰ ਦੇ ਖੇਡ ਸਟੇਡੀਅਮ 'ਚ ਦੁਸਹਿਰੇ ਦਾ ਮੇਲਾ ਲੱਗਾ
ਘਨੌਰ, (ਬਲਜਿੰਦਰ ਸਿੰਘ ਗਿੱਲ)-ਕਸਬਾ ਘਨੌਰ ਦੇ ਖੇਡ ਸਟੇਡੀਅਮ 'ਚ ਦੁਸਹਿਰੇ ਦਾ ਮੇਲਾ ਲੱਗਾ | ਇਸ ਮੌਕੇ ਹਲਕਾ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਰਾਵਣ ਦੇ ਪੁਤਲੇ ਨੂੰ ਅੱਗ ਲਗਾਈ | ਇਸ ਮੌਕੇ ਹਲਕਾ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਕਿਹਾ ਕਿ ਇਹ ਤਿਉਹਾਰ ਸਾਨੂੰ ਸੱਚ ਦੇ ਰਾਹ 'ਤੇ ਚਲਣ ਦੀ ਪੇ੍ਰਰਨਾ ਦਿੰਦਾ ਹੈ | ਇਸ ਦੌਰਾਨ ਗਾਇਕ ਮਨਿੰਦਰ ਮੰਗਾ ਤੇ ਸਾਥੀ ਕਲਾਕਾਰ ਨੇ ਰੰਗ ਬੰਨਿ੍ਹਆ | ਇਸ ਮੌਕੇ ਰਜਿੰਦਰ ਸਿੰਘ ਜਲਾਲਪੁਰ, ਨਗਰ ਪੰਚਾਇਤ ਪ੍ਰਧਾਨ ਨਰਭਿੰਦਰ ਭਿੰਦਾ, ਸੰਮਤੀ ਮੈਂਬਰ ਬਲਜੀਤ ਸਿੰਘ ਗਿੱਲ, ਗੁਰਨਾਮ ਸਿੰਘ ਬਦੇਛਾ, ਸੁਰਿੰਦਰ ਸ਼ਰਮਾ, ਮੁਸ਼ਤਾਕ ਅਲੀ ਜੱਸੀ, ਵਾਇਸ ਪ੍ਰਧਾਨ ਮਾਸਟਰ ਮੋਹਨ ਸਿੰਘ, ਹਰਵਿੰਦਰ ਸਿੰਘ, ਕਮਲਦੀਪ ਸਿੰਘ ਹੈਪੀ, ਸ਼ਮਸ਼ੇਰ ਸਿੰਘ ਹਰੀਮਾਜਰਾ ਸਮੇਤ ਹੋਰ ਵੀ ਹਾਜ਼ਰ ਸਨ |
ਦੁਸਹਿਰੇ ਦਾ ਤਿਉਹਾਰ ਮਨਾਇਆ
ਨਾਭਾ (ਕਰਮਜੀਤ ਸਿੰਘ)-ਦਸਹਿਰੇ ਦਾ ਪਵਿੱਤਰ ਤਿਉਹਾਰ ਸ਼ਹਿਰ ਦੇ ਪੁਰਾਣਾ ਹਾਈ ਕੋਰਟ ਗਰਾਊਾਡ, ਰਿਪੁਦਮਨ ਕਾਲਜ ਸਟੇਡੀਅਮ ਤੇ ਰੇਲਵੇ ਸਟੇਸ਼ਨ 'ਤੇ ਹਰ ਸਾਲ ਦੀ ਤਰ੍ਹਾਂ ਧੂਮਧਾਮ ਨਾਲ ਮਨਾਇਆ ਗਿਆ | ਸਥਾਨਕ ਪੁਰਾਣਾ ਹਾਈ ਕੋਰਟ ਗਰਾਊਾਡ ਵਿਖੇ ਪਿਛਲੇ ਕਈ ਦਹਾਕਿਆਂ ਤੋਂ ਮਨਾਇਆ ਜਾ ਰਿਹਾ ਦੁਸਹਿਰੇ ਦਾ ਤਿਉਹਾਰ ਇਸ ਵਾਰ ਵੀ ਮਹਾਂ ਲਕਸ਼ਮੀ ਰਾਮਲੀਲਾ ਕਲੱਬ ਦੇ ਚੇਅਰਮੈਨ ਅਮਰਦੀਪ ਸਿੰਘ ਖੰਨਾ ਤੇ ਪ੍ਰਧਾਨ ਮੁਰਾਰੀ ਲਾਲ ਮੁਨੀਮ ਦੀ ਅਗਵਾਈ ਵਿਚ ਮਨਾਇਆ ਗਿਆ | ਇਸ ਮੌਕੇ ਰਾਵਣ, ਕੁੰਭਕਰਨ, ਮੇਘਨਾਦ ਦੇ ਪੁਤਲੇ ਬਣਾਏ ਗਏ | ਸ਼ੋਭਾ ਯਾਤਰਾ ਨੂੰ ਝੰਡੀ ਸੀਨੀਅਰ ਕੌਾਸਲਰ ਅਮਰਦੀਪ ਸਿੰਘ ਖੰਨਾ ਨੇ ਦਿੱਤੀ | ਸਮਾਗਮ ਦੇ ਮੁੱਖ ਮਹਿਮਾਨ ਆਈ.ਜੀ. ਜ਼ੋਨਲ ਅਮਰਦੀਪ ਸਿੰਘ ਰਾਏ ਸਨ | ਉਨ੍ਹਾਂ ਸਮਾਜਿਕ, ਧਾਰਮਿਕ ਸ਼ਖ਼ਸੀਅਤਾਂ ਦਾ ਕਲੱਬ ਵਲੋਂ ਸਨਮਾਨ ਕੀਤਾ | ਇਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਕਾਲਾ ਰਾਮ ਕਾਂਸਲ, ਉਪ ਪੁਲਿਸ ਕਪਤਾਨ ਦਵਿੰਦਰ ਅੱਤਰੀ, ਤਹਿਸੀਲਦਾਰ ਸੁਖਜਿੰਦਰ ਸਿੰਘ ਟਿਵਾਣਾ, ਨਾਇਬ ਤਹਿਸੀਲਦਾਰ ਕੁਲਭੂਸ਼ਣ ਸ਼ਰਮਾ, ਨਗਰ ਕੌਾਸਲ ਪ੍ਰਧਾਨ ਰਜਨੀਸ਼ ਮਿੱਤਲ ਸੈਂਟੀ, ਪੰਜਾਬ ਪਾਵਰ ਨਿਗਮ ਦੇ ਐਕਸੀਅਨ ਜੀ.ਐਸ. ਗੁਰਮ, ਚਰਨਜੀਤ ਬਾਤਿਸ਼, ਜਗਜੀਤ ਸਿੰਘ ਦੁਲੱਦੀ, ਸੋਮਨਾਥ ਢੱਲ, ਹਰਪ੍ਰੀਤ ਸਿੰਘ ਸੀਨੀ: ਕੌਾਸਲਰ ਅਸ਼ੋਕ ਬਿੱਟੂ, ਨਰਿੰਦਰ ਭਾਟੀਆ ਆਦਿ ਹਾਜ਼ਰ ਸਨ |
ਪਾਤੜਾਂ 'ਚ ਦੁਸਹਿਰੇ ਦਾ ਤਿਉਹਾਰ ਮਨਾਇਆ
ਪਾਤੜਾਂ, (ਜਗਦੀਸ਼ ਸਿੰਘ ਕੰਬੋਜ)- ਦੁਸਹਿਰੇ ਦਾ ਤਿਉਹਾਰ ਪਾਤੜਾਂ ਵਿਖੇ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ | ਆਲ ਇੰਡੀਆ ਹਿੰਦੂ ਸ਼ਿਵ ਸੈਨਾ ਦੇ ਪ੍ਰਧਾਨ ਰੁਮੇਸ਼ ਕੁਮਾਰ ਕੁੱਕੂ ਦੀ ਸਰਪ੍ਰਸਤੀ ਹੇਠ ਤੇ ਸਚਿਨ ਆਜ਼ਾਦ ਮੋਨੂ ਦੀ ਅਗਵਾਈ 'ਚ ਸ਼ਿਵ ਸੈਨਾ ਦੀ ਡਵੀਜ਼ਨ ਪਾਤੜਾਂ ਵਲੋਂ ਇਸ ਦੇ ਸਬੰਧ 'ਚ ਸ੍ਰੀ ਰਾਮ ਤੇ ਰਾਵਣ ਤੇ ਉਨ੍ਹਾਂ ਦੀਆਂ ਫ਼ੌਜਾਂ ਦੇ ਰੂਪ 'ਚ ਸਜੇ ਕਲਾਕਾਰਾਂ ਦੀ ਸ਼ੋਭਾ ਯਾਤਰਾ ਸ਼ਹਿਰ ਵਿਚ ਕੱਢੀ ਗਈ | ਇਸ ਮੌਕੇ ਹਲਕਾ ਵਿਧਾਇਕ ਨਿਰਮਲ ਸਿੰਘ ਨੇ ਸ਼ਮੂਲੀਅਤ ਕੀਤੀ | ਰਾਵਣ ਦੇ ਪੁਤਲੇ ਨੂੰ ਅਗਨ ਭੇਟ ਕਰਨ ਤੋਂ ਪਹਿਲਾਂ ਵਿਧਾਇਕ ਨਿਰਮਲ ਸਿੰਘ ਨੇ ਦੁਸਹਿਰੇ ਦੇ ਤਿਉਹਾਰ ਦੇ ਮੌਕੇ 'ਤੇ ਲੋਕਾਂ ਨੂੰ ਵਧਾਈ ਦਿੱਤੀ ਤੇ ਇਹ ਤਿਉਹਾਰ ਮਨਾਉਣ ਦਾ ਉਪਰਾਲਾ ਕਰਨ ਲਈ ਆਲ ਇੰਡੀਆ ਹਿੰਦੂ ਸ਼ਿਵ ਸੈਨਾ ਦੀ ਪ੍ਰਸੰਸਾ ਕੀਤੀ | ਸਮਾਗਮ 'ਚ ਸਤਨਾਮ ਸਿੰਘ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਨਰਿੰਦਰ ਸਿੰਗਲਾ ਪ੍ਰਧਾਨ ਨਗਰ ਕੌਾਸਲ, ਰਣਜੀਤ ਕੁਮਾਰ ਅਰੋੜਾ ਬਿੱਲਾ ਸਾਬਕਾ ਪ੍ਰਧਾਨ ਨਗਰ ਕੌਾਸਲ, ਰਾਮ ਚੰਦਰ ਸਿੰਗਲਾ ਖ਼ਜ਼ਾਨਚੀ, ਫੂਲਾ ਸਿੰਘ ਸਧਾਰਨਪੁਰ, ਅਸ਼ਵਨੀ ਭੁਟਾਲ, ਵਿਜੈ ਗਰਗ, ਨਵੀਨ ਗਰਗ, ਪ੍ਰਸ਼ੋਤਮ ਸਿੰਗਲਾ ਜ਼ਿਲ੍ਹਾ ਪ੍ਰਧਾਨ, ਕਿ੍ਸ਼ਨ ਸਿੰਗਲਾ, ਸਾਹਿਲ ਗੋਇਲ, ਅਸ਼ੋਕ ਕੁਮਾਰ ਨੇ ਦੁਸਿਹਰੇ ਦੇ ਤਿਉਹਾਰ ਨੂੰ ਮਨਾਉਣ 'ਚ ਆਪਣਾ ਯੋਗਦਾਨ ਪਾਇਆ |
ਦੁਸਹਿਰੇ ਦਾ ਤਿਉਹਾਰ ਮਨਾਇਆ
ਰਾਜਪੁਰਾ, (ਰਣਜੀਤ ਸਿੰਘ)-ਸਥਾਨਿਕ ਸ਼ਹਿਰ ਤੇ ਆਲੇ ਦੁਆਲੇ ਦੇ ਪਿੰਡਾਂ ਵਿਚ ਦੁਸਹਿਰੇ ਦਾ ਤਿਉਹਾਰ ਬਹੁਤ ਹੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ | ਅੱਜ ਬਾਜ਼ਾਰ ਵਿਚ ਅੰਤਾਂ ਦੀ ਭੀੜ ਵੇਖਣ ਨੂੰ ਮਿਲ ਰਹੀ ਸੀ ਤੇ ਖ਼ਾਸ ਤੌਰ 'ਤੇ ਹਲਵਾਈਆਂ ਅਤੇ ਫਲਾਂ ਦੀਆਂ ਦੁਕਾਨਾਂ ਤੇ ਆਮ ਨਾਲੋਂ ਜ਼ਿਆਦਾ ਭੀੜ ਸੀ | ਜਾਣਕਾਰੀ ਮੁਤਾਬਿਕ ਸ਼ਹਿਰ 'ਚ ਅੱਧੀ ਦਰਜਨ ਦੇ ਕਰੀਬ ਵੱਖ-ਵੱਖ ਥਾਵਾਂ 'ਤੇ ਰਾਵਣ, ਕੁੰਭਕਰਨ ਤੇ ਮੇਘਨਾਦ ਦੇ ਪੁਤਲੇ ਬਣਾਏ ਹੋਏ ਸਨ, ਇਸ ਦੇ ਨਾਲ ਹੀ ਰੋਟਰੈਕਟ ਕਲੱਬ ਵਲੋਂ ਵੀ ਗੋਬਿੰਦ ਕਾਲੋਨੀ ਵਿਖੇ ਦੁਸਹਿਰਾ ਮਨਾਇਆ ਗਿਆ | ਇਸ ਦੇ ਨਾਲ ਹੀ ਪੁਰਾਣਾ ਰਾਜਪੁਰਾ, ਝੰਡਾ ਗਰਾਂਉਡ, ਮਿਰਚ ਮੰਡੀ ਸਮੇਤ ਹੋਰਨਾਂ ਥਾਵਾਂ 'ਤੇ ਬੱਚਿਆਂ ਦੇ ਮਨੋਰੰਜਨ ਲਈ ਝੂਲੇ ਲਾਏ ਹੋਏ ਹੋਏ ਸਨ | ਇਸ ਮੌਕੇ ਕਿਸੇ ਵੀ ਅਣ ਸੁਖਾਵੀਂ ਘਟਨਾ ਨੂੰ ਮੁੱਖ ਰੱਖ ਕੇ ਪੁਲਿਸ ਨੇ ਪੂਰੇ ਬੰਦੋਬਸਤ ਕੀਤੇ ਹੋਏ ਸਨ | ਇਸ ਮੌਕੇ ਧਰਮਪਾਲ ਵਰਮਾ, ਪ੍ਰਧਾਨ ਆਸਥਾ ਤਲਵਾੜ, ਸੁਰਿੰਦਰ ਤਲਵਾੜ, ਆਨੰਦ ਚੈਹਿਲ, ਸੁਮਿਤ, ਓਬਰਾਏ ਅਤੇ ਹੋਰ ਗਲੀ ਮੁਹੱਲੇ ਦੇ ਬੱਚੇ ਤੇ ਔਰਤਾਂ ਹਾਜ਼ਰ ਸਨ |
ਡੇਰਾ ਬਾਬਾ ਸ਼ੰਕਰ ਗਿਰ ਔਲੀਆਂ ਵਿਖੇ ਦੁਸਹਿਰਾ ਮਨਾਇਆ
ਦੇਵੀਗੜ੍ਹ, (ਮੁਖਤਿਆਰ ਸਿੰਘ ਨੌਗਾਵਾਂ)-ਦੁਸਹਿਰੇ ਦਾ ਤਿਓਹਾਰ ਅੱਜ ਜਿੱਥੇ ਦੇਸ਼ ਵਿਦੇਸ਼ 'ਚ ਧੂਮ ਧਾਮ ਨਾਲ ਮਨਾਇਆ ਗਿਆ, ਉੱਥੇ ਹੀ ਕਸਬਾ ਦੇਵੀਗੜ੍ਹ ਦੇ ਡੇਰਾ ਬਾਬਾ ਸ਼ੰਕਰ ਗਿਰ ਔਲੀਆਂ ਵਿਖੇ ਵੀ ਇਹ ਤਿਉਹਾਰ ਬੜੀ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਸਵੇਰ ਤੋਂ ਹੀ ਸ਼ਰਧਾਲੂਆਂ ਦੀਆਂ ਲਾਈਨਾਂ ਮੱਥਾ ਟੇਕਣ ਲਈ ਲੱਗੀਆਂ ਹੋਈਆਂ ਸਨ | ਇਸ ਮੌਕੇ ਹਜ਼ਾਰਾਂ ਸ਼ਰਧਾਲੂਆਂ ਨੇ ਮੱਥਾ ਟੇਕਿਆ | ਇਸ ਦੌਰਾਨ ਵੱਖ-ਵੱਖ ਸਾਧੂਆਂ, ਸੰਤਾਂ ਤੇ ਕਲਾਕਾਰਾਂ ਨੇ ਸੰਤਾਂ ਮਹਾਂਪੁਰਸ਼ਾਂ ਵਲੋਂ ਕੀਤੇ ਕੰਮਾਂ ਦਾ ਗੁਣਗਾਨ ਕੀਤਾ | ਇਸ ਮੌਕੇ ਥਾਣਾ ਜੁਲਕਾਂ ਦੇ ਮੁਖੀ ਇੰਸ: ਗੁਰਪ੍ਰੀਤ ਸਿੰਘ ਭਿੰਡਰ ਵਿਸ਼ੇਸ਼ ਤੌਰ 'ਤੇ ਬਾਬਾ ਜੀ ਦੀ ਸਮਾਧ 'ਤੇ ਮੱਥਾ ਟੇਕਣ ਪਹੁੰਚੇ, ਜਿਨ੍ਹਾਂ ਨੇ ਬਾਬਾ ਜੀ ਦੇ ਪਾਏ ਪੂਰਨਿਆਂ 'ਤੇ ਚੱਲਣ ਦਾ ਲੋਕਾਂ ਨੂੰ ਸੰਦੇਸ਼ ਦਿੱਤਾ | ਉਨ੍ਹਾਂ ਦੇ ਨਾਲ ਗੱਦੀ ਨਸ਼ੀਨ ਬੀਬੀ ਗਰੜ ਦੱਤ, ਚੌਧਰੀ ਭੁਪਿੰਦਰ ਸਿੰਘ ਸਰਪੰਚ, ਨਰਿੰਦਰ ਸ਼ਰਮਾ ਪੰਚ, ਨਿੱਕਾ ਮਹਿਤਾ, ਜੀਤ ਕਾਲੜਾ, ਜੱਸਾ ਸਿੰਘ, ਅਮਰ ਬੰਸੀ ਆਦਿ ਮੌਜੂਦ ਸਨ |

ਸੰਤ ਨਿਰਮਲ ਸਿੰਘ ਭੂਰੀ ਵਾਲੇ ਰਾਸ਼ਟਰੀ ਸਮਾਜ ਸੇਵੀ ਸੰਤ ਰਤਨ ਪੁਰਸਕਾਰ ਨਾਲ ਸਨਮਾਨਿਤ

ਸਨੌਰ, 19 ਅਕਤੂਬਰ (ਸੁਖਵਿੰਦਰ ਸਿੰਘ ਸੋਖਲ)-ਪ੍ਰਸਿੱਧ ਸਮਾਜ ਸੇਵੀ ਸੰਸਥਾਂ ਆਲ ਇੰਡੀਆ ਪਿੰਗਲਾ ਆਸ਼ਰਮ ਦੇ ਸੰਸਥਾਪਕ ਸੱਚਖੰਡ ਵਾਸੀ ਸੰਤ ਬਾਬਾ ਮੋਹਣ ਸਿੰਘ ਦਾ 24ਵਾਂ ਯਾਦਗਾਰੀ ਸਪਤਾਹ ਸਨੌਰ ਵਿਖੇ ਬੜੀ ਧੂਮਧਾਮ­ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਲੜੀਵਾਰ ...

ਪੂਰੀ ਖ਼ਬਰ »

ਜਾਅਲੀ ਵੀਜ਼ੇ ਲਗਾਉਣ ਦੇ ਮਾਮਲੇ 'ਚ 3 ਨਾਮਜ਼ਦ

ਪਟਿਆਲਾ, 19 ਅਕਤੂਬਰ (ਖਰੋੜ) -ਥਾਣਾ ਅਰਬਨ ਅਸਟੇਟ ਦੀ ਪੁਲਿਸ ਨੇ ਮੁਖ਼ਬਰੀ ਦੇ ਆਧਾਰ 'ਤੇ ਲੋਕਾਂ ਦੇ ਪਾਸਪੋਰਟ 'ਤੇ ਜਾਅਲੀ ਵੀਜ਼ੇ ਲਗਾ ਕੇ ਭੋਲੇ ਭਾਲੇ ਲੋਕਾਂ ਨਾਲ ਠੱਗੀ ਕਰਨ ਦੇ ਮਾਮਲੇ 'ਚ ਇਕ ਔਰਤ ਸਮੇਤ 3 ਜਣਿਆਂ ਿਖ਼ਲਾਫ਼ ਕੇਸ ਦਰਜ ਕਰ ਲਿਆ ਹੈ | ਪੁਲਿਸ ਮੁਤਾਬਿਕ ...

ਪੂਰੀ ਖ਼ਬਰ »

ਕਾਰ ਦੀ ਟੱਕਰ ਵੱਜਣ ਕਾਰਨ 2 ਲੜਕੀਆਂ ਜ਼ਖ਼ਮੀ

ਪਟਿਆਲਾ, 19 ਅਕਤੂਬਰ (ਖਰੋੜ) -ਇਕ ਅਣਪਛਾਤੇ ਕਾਰ ਚਾਲਕ ਨੇ ਲਾਪਰਵਾਹੀ ਨਾਲ ਕਾਰ ਚਲਾਉਂਦੇ ਹੋਏ ਬੱਸ ਚੜ੍ਹਨ ਲਈ ਖੜੀਆਂ ਦੋ ਲੜਕੀਆਂ 'ਚ ਮਾਰੀ ਜਿਸ ਕਾਰਨ ਦੋਨਾਂ ਦੇ ਸੱਟਾ ਵੱਜੀਆਂ | ਇਸ ਹਾਦਸੇ ਦੀ ਰਿਪੋਰਟ ਬਾਬੂ ਰਾਮ ਵਾਸੀ ਪਿੰਡ ਖੇੜੀ ਨੇ ਥਾਣਾ ਸਦਰ 'ਚ ਦਰਜ ਕਰਵਾਈ ਕਿ ...

ਪੂਰੀ ਖ਼ਬਰ »

ਖੇਤਾਂ 'ਚ ਘੇਰ ਕੇ ਕੁੱਟਮਾਰ ਕਰਨ 'ਤੇ ਮਾਮਲਾ ਦਰਜ

ਪਟਿਆਲਾ, 19 ਅਕਤੂਬਰ (ਖਰੋੜ) -ਇਕ ਵਿਅਕਤੀ ਦੀ ਖੇਤਾਂ 'ਚ ਘੇਰ ਕੇ ਕੁੱਟਮਾਰ ਕਰਨ ਦੇ ਮਾਮਲੇ 'ਚ ਥਾਣਾ ਅਨਾਜ ਮੰਡੀ ਦੀ ਪੁਲਿਸ ਨੇ ਚਾਰ ਜਣਿਆ ਿਖ਼ਲਾਫ਼ ਕੇਸ ਦਰਜ ਕਰ ਲਿਆ ਹੈ | ਮੇਵਾ ਸਿੰਘ ਵਾਸੀ ਪਿੰਡ ਕਰਮਗੜ ਨੇ ਪੁਲਿਸ ਨੂੰ ਦੱਸਿਆ ਕਿ ਵੀਰਾ ਰਾਮ , ਲੱਖਾ ਰਾਮ, ਬਲਵੰਤ ...

ਪੂਰੀ ਖ਼ਬਰ »

ਦੋ ਰੇਲ ਹਾਦਸਿਆਂ 'ਚ ਦੋ ਵਿਅਕਤੀਆਂ ਦੀ ਮੌਤ

ਰਾਜਪੁਰਾ, 19 ਅਕਤੂਬਰ (ਜੀ. ਪੀ. ਸਿੰਘ)-ਰਾਜਪੁਰਾ-ਅੰਬਾਲਾ ਮੁੱਖ ਰੇਲ ਮਾਰਗ 'ਤੇ ਵਾਪਰੇ ਦੋ ਰੇਲ ਹਾਦਸਿਆਂ 'ਚ ਇਕ ਨਾਬਾਲਗ ਲੜਕੀ ਸਣੇ ਦੋ ਜਣਿਆਂ ਦੀ ਮੌਤ ਹੋ ਗਈ | ਪੁਲਿਸ ਨੇ ਮਿ੍ਤਕਾਂ ਦੀ ਲਾਸ਼ਾਂ ਨੂੰ ਸਥਾਨਕ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰਖਵਾ ਕੇ ਅਗਲੀ ਕਾਰਵਾਈ ...

ਪੂਰੀ ਖ਼ਬਰ »

ਅਸ਼ਲੀਲ ਹਰਕਤਾਂ ਕਰਨ 'ਤੇ ਕੇਸ ਦਰਜ

ਪਟਿਆਲਾ, 19 ਅਕਤੂਬਰ (ਖਰੋੜ) -ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਇਕ ਔਰਤ ਦੀ ਸ਼ਿਕਾਇਤ 'ਤੇ ਉਪਿੰਦਰਜੀਤ ਸਿੰਘ ਵਾਸੀ ਪਟਿਆਲਾ ਦੇ ਿਖ਼ਲਾਫ਼ ਉਕਤ ਔਰਤ ਨਾਲ ਅਸ਼ਲੀਲ ਹਰਕਤਾਂ ਕਰਨ 'ਤੇ ਕੇਸ ਦਰਜ ਕਰ ਲਿਆ ਹੈ | ਇਸ ਮਾਮਲੇ ਦੀ ਰਿਪੋਰਟ ਪੀੜਤਾਂ ਨੇ ਪੁਲਿਸ ਕੋਲ ਦਰਜ ਕਰਵਾਈ ਕਿ ...

ਪੂਰੀ ਖ਼ਬਰ »

ਔਰਤ ਨੂੰ ਵਿਆਹ ਦਾ ਝਾਂਸਾ ਦੇ ਕੇ ਗਹਿਣੇ ਤੇ ਪੈਸੇ ਠੱਗੇ

ਪਟਿਆਲਾ, 19 ਅਕਤੂਬਰ (ਖਰੋੜ) -ਇਕ ਔਰਤ ਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਨਾਜਾਇਜ਼ ਸਬੰਧ ਬਣਾਉਣ ਅਤੇ ਉਸ ਪਾਸੋਂ ਤਿੰਨ ਲੱਖ ਦੇ ਗਹਿਣੇ ਤੇ ਡੇਢ ਲੱਖ ਰੁਪਏ ਨਗਦ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ | ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਪੀੜਤਾਂ ਦੀ ਸ਼ਿਕਾਇਤ 'ਤੇ ਪ੍ਰਵੀਨ ...

ਪੂਰੀ ਖ਼ਬਰ »

ਮੁੱਖ ਮੰਤਰੀ ਦੇ ਜ਼ਿਲ੍ਹੇ ਦੇ ਕਸਬਾ ਦੇਵੀਗੜ੍ਹ ਦਾ ਬਹੁਤਾ ਹਿੱਸਾ ਪੀਣ ਵਾਲੇ ਪਾਣੀ ਤੋਂ ਵਾਂਝਾ

ਮੁਖ਼ਤਿਆਰ ਸਿੰਘ ਨੋਗਾਵਾਂ ਦੇਵੀਗੜ੍ਹ, 19 ਅਕਤੂਬਰ-ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਜ਼ਿਲ੍ਹੇ ਪਟਿਆਲਾ ਦਾ ਅਹਿਮ ਕਸਬਾ ਦੇਵੀਗੜ੍ਹ ਜੋ ਕਿ ਪਟਿਆਲਾ ਤੋਂ ਪਹੇਵਾ ਰਾਜ ਮਾਰਗ 'ਤੇ 23 ਕਿੱਲੋਮੀਟਰ ਦੂਰ ਸਥਿਤ ਹੈ, ਵਿਖੇ ਪੀਣ ਵਾਲੇ ਪਾਣੀ ਦੀ ਭਾਰੀ ਕਿੱਲਤ ...

ਪੂਰੀ ਖ਼ਬਰ »

ਡਾ. ਉਬਰਾਏ ਵਲੋਂ ਗਾਰਡਨ ਥੀਏਟਰ ਮੁਹਿੰਮ ਦੇ 17 ਸਾਲ ਮੁਕੰਮਲ ਹੋਣ 'ਤੇ ਨਟਾਸ ਸਨਮਾਨਿਤ

ਪਟਿਆਲਾ, 19 ਅਕਤੂਬਰ (Ðਗੁਰਵਿੰਦਰ ਸਿੰਘ ਔਲਖ)-ਵਿਸ਼ਵ ਪ੍ਰਸਿੱਧ ਸਮਾਜ ਸੇਵੀ ਡਾ. ਐਸ.ਪੀ. ਸਿੰਘ ਓਬਰਾਏ ਵਲੋਂ ਚਲਾਈ ਜਾ ਰਹੀ ਵਿਸ਼ਵ ਵਿਆਪੀ ਸਮਾਜ ਸੇਵਾ, ਕਲਾ-ਸਪੋਰਟਸ ਸਰਪ੍ਰਸਤੀ ਮੁਹਿੰਮ ਤਹਿਤ ਨੈਸ਼ਨਲ ਥੀਏਟਰ ਆਰਟਸ ਸੋਸਾਇਟੀ ਨੂੰ ਸਨਮਾਨਿਤ ਕੀਤਾ ਗਿਆ | ਇਹ ਸਨਮਾਨ ...

ਪੂਰੀ ਖ਼ਬਰ »

ਯੁਵਕ ਸੇਵਾਵਾਂ ਵਿਭਾਗ ਦੇ ਵਲੰਟੀਅਰਾਂ ਨੇ ਕੇਰਲ ਰਾਹਤ ਫ਼ੰਡ ਲਈ 3 ਲੱਖ ਤੋਂ ਵਧੇਰੇ ਰਾਸ਼ੀ ਭੇਜੀ

ਪਟਿਆਲਾ, 19 ਅਕਤੂਬਰ (ਗੁਰਪ੍ਰੀਤ ਸਿੰਘ ਚੱਠਾ)-ਯੁਵਕ ਸੇਵਾਵਾਂ ਵਿਭਾਗ ਨੇ ਆਪਣੇ ਨਾਲ ਸਬੰਧਿਤ ਐਨ.ਐਸ.ਐਸ. ਵਲੰਟੀਅਰਾਂ ਤੇ ਕਾਲਜਾਂ ਦੇ ਰੈੱਡ ਰੀਬਨ ਕਲੱਬਾਂ ਰਾਹੀਂ ਰਾਸ਼ੀ ਇਕੱਤਰ ਕਰਕੇ ਕੇਰਲਾ ਰਾਹਤ ਫ਼ੰਡ 'ਚ ਪੁੱਜਦੀ ਕੀਤੀ ਹੈ | ਇਸ ਮੌਕੇ ਡਿਪਟੀ ਕਮਿਸ਼ਨਰ ਪਟਿਆਲਾ ...

ਪੂਰੀ ਖ਼ਬਰ »

ਪੰਜਾਬੀ ਯੂਨੀਵਰਸਿਟੀ 56ਵੀਂ ਸਾਲਾਨਾ ਐਥਲੈਟਿਕ ਮੀਟ ਨੈਸ਼ਨਲ ਕਾਲਜ ਆਫ਼ ਫਿਜੀਕਲ ਐਜੂਕੇਸ਼ਨ ਚੁਪਕੀ ਬਣਿਆ ਚੈਂਪੀਅਨ

ਪਟਿਆਲਾ, 19 ਅਕਤੂਬਰ (ਚਹਿਲ) -ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਿੰਥੈਟਿਕ ਟਰੈਕ ਵਿਖੇ ਡਾ. ਗੁਰਦੀਪ ਕੌਰ ਰੰਧਾਵਾ ਖੇਡ ਨਿਰਦੇਸ਼ਕਾ ਦੀ ਅਗਵਾਈ 'ਚ ਚੱਲ ਰਹੀ 56ਵੀਂ ਪੰਜਾਬੀ ਯੂਨੀਵਰਸਿਟੀ ਸਾਲਾਨਾ ਐਥਲੈਟਿਕ ਮੀਟ ਦੇ ਦੋਨਾਂ ਵਰਗਾਂ 'ਚ ਨੈਸ਼ਨਲ ਕਾਲਜ ਆਫ਼ ਫਿਜ਼ੀਕਲ ...

ਪੂਰੀ ਖ਼ਬਰ »

ਪੰਜਾਬੀ ਯੂਨੀਵਰਸਿਟੀ ਹੈਂਡਬਾਲ ਚੈਂਪੀਅਨਸ਼ਿਪ ਦੇ ਦੋਨੋਂ ਿਖ਼ਤਾਬ ਖ਼ਾਲਸਾ ਕਾਲਜ ਪਟਿਆਲਾ ਨੇ ਜਿੱਤੇ

ਪਟਿਆਲਾ, 19 ਅਕਤੂਬਰ (ਚਹਿਲ)-ਖ਼ਾਲਸਾ ਕਾਲਜ ਪਟਿਆਲਾ ਨੇ ਹਾਲ ਹੀ 'ਚ ਪਬਲਿਕ ਕਾਲਜ ਸਮਾਣਾ ਵਿਖੇ ਹੋਈ ਪੰਜਾਬੀ ਯੂਨੀਵਰਸਿਟੀ ਅੰਤਰ ਕਾਲਜ ਹੈਂਡਬਾਲ (ਮਹਿਲਾ ਤੇ ਪੁਰਸ਼) ਚੈਂਪੀਅਨਸ਼ਿਪ ਦੇ ਦੋਨੋਂ ਿਖ਼ਤਾਬ ਜਿੱਤਣ ਦਾ ਮਾਣ ਪ੍ਰਾਪਤ ਕੀਤਾ ਹੈ | ਉਕਤ ਟੂਰਨਾਮੈਂਟ 'ਚ ...

ਪੂਰੀ ਖ਼ਬਰ »

ਸੰਧੂ ਕਾਲਜ 'ਚ ਖੇਤਰੀ ਯੁਵਕ ਤੇ ਲੋਕ ਮੇਲਾ ਭੰਗੜੇ ਦੀ ਪੇਸ਼ਕਾਰੀ ਨਾਲ ਖ਼ਤਮ

ਪਟਿਆਲਾ, 19 ਅਕਤੂਬਰ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ 'ਵਰਸਿਟੀ ਪਟਿਆਲਾ ਦਾ ਚਾਰ ਦਿਨਾ ਖੇਤਰੀ ਯੁਵਕ ਤੇ ਲੋਕ ਮੇਲਾ ਜਸਦੇਵ ਸਿੰਘ ਸੰਧੂ ਕਾਲਜ ਆਫ਼ ਐਜੂਕੇਸ਼ਨ ਰਾਜਪੁਰਾ ਰੋਡ ਕੌਲੀ ਵਿਖੇ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋ ਗਿਆ | ਪੰਜਾਬੀ ਗੱਭਰੂਆਂ ਵਲੋਂ ...

ਪੂਰੀ ਖ਼ਬਰ »

ਸਰਕਾਰੀ ਪਾਲੀਟੈਕਨਿਕ ਕਾਲਜ 'ਚ ਨਵੇਂ ਵਿਦਿਆਰਥੀਆਂ ਲਈ ਖੁਸ਼ਾਮਦੀਦ ਸਮਾਗਮ

ਪਟਿਆਲਾ, 19 ਅਕਤੂਬਰ (ਗੁਰਪ੍ਰੀਤ ਸਿੰਘ ਚੱਠਾ)-ਸਥਾਨਕ ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ ਪਟਿਆਲਾ 'ਚ 12 ਨਵੇਂ ਅਧਿਆਪਕਾਂ ਤੇ ਪਹਿਲੇ ਸਾਲ ਦੀਆਂ ਨਵੀਆਂ ਵਿਦਿਆਰਥਣਾਂ ਨੂੰ ਖੁਸ਼ਾਮਦੀਦ ਕਹਿਣ ਲਈ ਸੱਭਿਆਚਾਰਕ ਸਮਾਗਮ ਕਰਵਾਇਆ ਗਿਆ | ਕਾਲਜ ਦੇ ਪਿ੍ੰਸੀਪਲ ਡਾ. ...

ਪੂਰੀ ਖ਼ਬਰ »

ਪਿਆਰ ਦਾ ਸੁਨੇਹਾ ਲੈ ਕੇ ਜਰਮਨੀ ਤੋਂ ਆਇਆ 3 ਮੈਂਬਰੀ ਵਫ਼ਦ ਵਿਧਾਇਕ ਕੰਬੋਜ ਨੂੰ ਮਿਲਿਆ

ਰਾਜਪੁਰਾ, 19 ਅਕਤੂਬਰ (ਜੀ.ਪੀ. ਸਿੰਘ)-ਪਿਆਰ ਦਾ ਸੁਨੇਹਾ ਲੈ ਕੇ ਭਾਰਤੀ ਮੂਲ ਦੇ ਜਰਮਨੀ ਵਾਸੀ ਜਰਮਨੀ ਦੇ ਸਟੇਟ ਕੌਾਸਲਰ ਤੇ ਜਰਮਨ ਦੀ ਨੈਸ਼ਨਲ ਫ਼ਰੀ ਡੈਮੋਕੇ੍ਰਟਿਕ ਪਾਰਟੀ ਦੇ ਪ੍ਰਧਾਨ ਰਾਹੁਲ ਕੁਮਾਰ ਦੀ ਅਗਵਾਈ 'ਚ ਇਕ 3 ਮੈਂਬਰੀ ਸਰਕਾਰੀ ਵਫ਼ਦ ਲੰਘੀ ਦੇਰ ਰਾਤ ...

ਪੂਰੀ ਖ਼ਬਰ »

ਰਾਮਗੜ੍ਹੀਆ ਸਭਾ ਵਲੋਂ ਸਕੂਲਾਂ ਨੂੰ ਮੱਛਰ ਭਜਾਉਣ ਦੀ ਦਵਾਈ ਦੀਆਂ ਸ਼ੀਸ਼ੀਆਂ ਵੰਡੀਆਂ

ਰਾਜਪੁਰਾ, 19 ਅਕਤੂਬਰ (ਜੀ.ਪੀ. ਸਿੰਘ)-ਅੱਜ ਸਥਾਨਕ ਗੁਰਦੁਆਰਾ ਸਾਹਿਬ ਰਾਮਗੜ੍ਹੀਆ ਸਭਾ ਦੇ ਲੰਗਰ ਹਾਲ 'ਚ ਸਭਾ ਦੇ ਪ੍ਰਧਾਨ ਤੇ ਕੌਾਸਲਰ ਹਰਦੇਵ ਸਿੰਘ ਕੰਡੇਵਾਲਾ ਦੀ ਅਗਵਾਈ 'ਚ ਸ਼ਹਿਰ ਵਿਚ ਫ਼ੈਲ ਰਹੀ ਡੇਂਗੂ ਤੇ ਚਿਕਨਗੁਨੀਆਂ ਦੀ ਬਿਮਾਰੀ ਤੋਂ ਸਕੂਲਾਂ ਦੇ ਬੱਚਿਆਂ ...

ਪੂਰੀ ਖ਼ਬਰ »

ਆੜ੍ਹਤੀਆਂ ਵਲੋਂ ਸ਼ੈਲਰਾਂ 'ਚ ਲਾਉਣ ਲਈ ਝੋਨਾ ਦੂਸਰੇ ਜ਼ਿਲਿ੍ਹਆਂ 'ਚੋਂ ਮੰਗਵਾਉਣ ਦਾ ਵਿਰੋਧ

ਸਮਾਣਾ, 19 ਅਕਤੂਬਰ (ਹਰਵਿੰਦਰ ਸਿੰਘ ਟੋਨੀ)-ਸਮਾਣਾ ਏਰੀਏ 'ਚ ਝੋਨੇ ਦੀ ਫ਼ਸਲ ਦੀ ਵਾਢੀ ਲੇਟ ਹੋਣ ਤੇ ਸਰਕਾਰੀ ਖ਼ਰੀਦ ਏਜੰਸੀਆਂ ਵਲੋਂ ਸ਼ੈਲਰਾਂ 'ਚ ਲਾਉਣ ਲਈ ਝੋਨਾ ਸਰਹੱੱਦੀ ਤੇ ਹੋਰ ਜ਼ਿਲਿ੍ਹਆਂ 'ਚੋਂ ਮੰਗਵਾਉਣ ਕਾਰਨ ਆੜ੍ਹਤੀਆਂ 'ਚ ਹਾਹਾਕਾਰ ਮਚੀ ਹੋਈ ਹੈ¢ ...

ਪੂਰੀ ਖ਼ਬਰ »

ਸੁਪਰ ਸਕਸ਼ਨ ਮਸ਼ੀਨਾਂ ਨਾਲ ਪਟਿਆਲਾ ਸ਼ਹਿਰ 'ਚ 14 ਕਿੱਲੋਮੀਟਰ ਸੀਵਰੇਜ ਲਾਈਨਾਂ ਦੀ ਸਫ਼ਾਈ ਦਾ ਕੰਮ ਮੁਕੰਮਲ-ਮੇਅਰ

ਪਟਿਆਲਾ, 19 ਅਕਤੂਬਰ (ਜ. ਸ. ਢਿੱਲੋਂ)-ਨਗਰ ਨਿਗਮ ਪਟਿਆਲਾ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਸੀਵਰੇਜ ਪ੍ਰਣਾਲੀ ਦੀ ਸੁਰੱਖਿਆ ਲਈ ਸਾਨੂੰ ਵੀ ਯੋਗਦਾਨ ਪਾਉਣਾ ਚਾਹੀਦਾ ਹੈ | ਉਨ੍ਹਾਂ ਆਖਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ...

ਪੂਰੀ ਖ਼ਬਰ »

ਗੁਰੂ ਨਾਨਕ ਦੇਵ ਕੀਰਤਨ ਸੁਸਾਇਟੀ ਡਡਵਿੰਡੀ ਵਲੋਂ 9ਵਾਂ ਮਹਾਨ ਕੀਰਤਨ ਸਮਾਗਮ 2 ਨੂੰ

ਡਡਵਿੰਡੀ, 19 ਅਕਤੂਬਰ (ਬਲਬੀਰ ਸੰਧਾ) -ਸ੍ਰੀ ਗੁਰੂ ਨਾਨਕ ਦੇਵ ਕੀਰਤਨ ਐਾਡ ਵੈੱਲਫੇਅਰ ਸੁਸਾਇਟੀ ਡਡਵਿੰਡੀ ਵਲੋਂ ਸਮੂਹ ਨਗਰ, ਇਲਾਕਾ ਨਿਵਾਸੀਆਂ ਤੇ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ...

ਪੂਰੀ ਖ਼ਬਰ »

ਵਿਧਾਇਕ ਕੰਬੋਜ ਵਲੋਂ ਦੋ ਵਾਰਡਾਂ 'ਚ ਇੰਟਰਲਾਕਿੰਗ ਟਾਈਲਾਂ ਲਗਾਉਣ ਦੇ ਕੰਮਾਂ ਦੀ ਸ਼ੁਰੂਆਤ

ਰਾਜਪੁਰਾ, 19 ਅਕਤੂਬਰ (ਜੀ.ਪੀ. ਸਿੰਘ)-ਅੱਜ ਸਥਾਨਕ ਨਗਰ ਕੌਾਸਲ ਦੇ ਵਾਰਡ ਨੰਬਰ 7 ਤੇ 10 'ਚ ਸੜਕਾਂ 'ਤੇ 30 ਲੱਖ ਰੁਪਏ ਦੀ ਲਾਗਤ ਨਾਲ ਇੰਟਰਲਾਕਿੰਗ ਟਾਈਲਾਂ ਲਗਾਉਣ ਦੇ ਕੰਮ ਦੀ ਸ਼ੁਰੂਆਤ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਵਲੋਂ ਕੀਤੀ ਗਈ | ਇਸ ਦੌਰਾਨ ਨਗਰ ਕੌਾਸਲ ਦੇ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਗਤਕਾ ਕੱਪ 'ਚ ਪਟਿਆਲਾ ਜੇਤੂ

ਪਟਿਆਲਾ, 19 ਅਕਤੂਬਰ (ਚਹਿਲ) -ਸਹਿਯੋਗ ਵੈਲਫੇਅਰ ਫਾਊਾਡੇਸ਼ਨ ਵਲੋਂ ਗੁਰਦੁਆਰਾ ਦੂਖ-ਨਿਵਾਰਨ ਸਾਹਿਬ ਵਿਖੇ ਲੜਕੀਆਂ ਦਾ ਜ਼ਿਲ੍ਹਾ ਪੱਧਰੀ ਗਤਕਾ ਕੱਪ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ | ਜਿਸ ਦਾ ਉਦਘਾਟਨ ਪਟਿਆਲਾ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਕੀਤਾ | ਸੁਰੇਸ਼ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਖੇਡਾਂ : ਦੌੜਾਂ 'ਚ ਕਿਰਨਜੋਤ ਕੌਰ ਦੀ ਝੰਡੀ

ਪਟਿਆਲਾ, 19 ਅਕਤੂਬਰ (ਚਹਿਲ)-ਪੰਜਾਬ ਸਰਕਾਰ ਦੇ ਖੇਡ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਵਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਕਰਵਾਏ ਜਾ ਰਹੇ ਜ਼ਿਲ੍ਹਾ ਪੱਧਰੀ ਅੰਡਰ-18 (ਲੜਕੇ ਅਤੇ ਲੜਕੀਆਂ) ਦੇ ਟੂਰਨਾਮੈਂਟ ਦੇ ਦੂਸਰੇ ਦਿਨ ਵੀ ਅਥਲੈਟਿਕਸ, ਬਾਸਕਟਬਾਲ, ...

ਪੂਰੀ ਖ਼ਬਰ »

ਜ਼ਿਲ੍ਹਾ ਜੇਤੂ ਅਥਲੀਟ ਰਵੀ ਸ਼ੰਕਰ ਦਾ ਸਨਮਾਨ

ਰਾਜਪੁਰਾ, 19 ਅਕਤੂਬਰ (ਜੀ. ਪੀ. ਸਿੰਘ)-ਸਰਕਾਰੀ ਹਾਈ ਸਕੂਲ ਰਾਜਪੁਰਾ ਟਾਊਨ ਦੇ ਵਿਦਿਆਰਥੀ ਰਵੀ ਸ਼ੰਕਰ ਨੂੰ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ 'ਚੋਂ ਦੋ ਤਗਮੇ ਜਿੱਤਣ 'ਤੇ ਪਿ੍ੰ. ਜਸਵੀਰ ਕੌਰ ਦੀ ਅਗਵਾਈ 'ਚ ਸਨਮਾਨਿਤ ਕੀਤਾ ਗਿਆ | ਸੱਤਵੀਂ ਜਮਾਤ ਦੇ ਵਿਦਿਆਰਥੀ ਰਵੀ ਸ਼ੰਕਰ ...

ਪੂਰੀ ਖ਼ਬਰ »

ਕੁਸ਼ਤੀ 'ਚ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਸੂਬਾ ਪੱਧਰ ਲਈ ਚੋਣ

ਭੜੀ, 19 ਅਕਤੂਬਰ (ਭਰਪੂਰ ਸਿੰਘ ਹਵਾਰਾ)-ਗਾਰਡੀਅਨ ਆਫ਼ ਗਵਰਨੈਂਸ ਸੂਬੇਦਾਰ ਗੁਰਲਾਲ ਸਿੰਘ ਦੀ ਪ੍ਰੇਰਨਾ ਸਦਕਾ ਕੁਸ਼ਤੀ ਦੀ ਸਿਖਲਾਈ ਪ੍ਰਾਪਤ ਵਿਦਿਆਰਥੀਆਂ ਖੇੜੀ ਜ਼ੋਨ ਹਰਕ੍ਰਿਸ਼ਨ ਸਿੰਘ ਅੰਡਰ 14 ਅਤੇ ਲਵਪ੍ਰੀਤ ਸਿੰਘ, ਸਿਮਰਨਜੀਤ ਸਿੰਘ ਸੋਢੀ, ਗੁਰਵਿੰਦਰ ਸਿੰਘ, ...

ਪੂਰੀ ਖ਼ਬਰ »

ਕੂੜੇ ਦੀ ਰਹਿੰਦ ਖੂੰਹਦ ਪ੍ਰਬੰਧਨ ਸਬੰਧੀ ਵਰਕਸ਼ਾਪ ਸਮਾਪਤ

ਪਟਿਆਲਾ, 19 ਅਕਤੂਬਰ (ਜ.ਸ. ਢਿੱਲੋਂ) -ਸ਼ਹਿਰੀ ਮਾਮਲੇ ਨਾਲ ਸਬੰਧਿਤ ਕੌਮੀ ਸੰਸਥਾ ਜੋ ਸ਼ਹਿਰੀ ਤੇ ਮਕਾਨ ਉਸਾਰੀ ਮੰਤਰਾਲਾ ਭਾਰਤ ਸਰਕਾਰ ਤੇ ਫੀਡਬੈਕ ਫਾਊਾਡੇਸ਼ਨ, ਗੁਰੂਗ੍ਰਾਮ ਵਲੋਂ ਸ੍ਰੀਮਤੀ ਜੀਵਨਜੋਤ ਕੌਰ ਉਪ ਨਿਰਦੇਸ਼ਕ ਸਥਾਨਕ ਸਰਕਾਰ ਪਟਿਆਲਾ ਦੀ ਯੋਗ ਅਗਵਾਈ ...

ਪੂਰੀ ਖ਼ਬਰ »

ਸਟੈਂਪ ਡਿਊਟੀ 'ਚ ਵਾਧੇ ਦਾ ਫ਼ੈਸਲਾ ਆਮ ਆਦਮੀ ਦਾ ਲੱਕ ਤੋੜਨ ਵਾਲਾ- ਰੱਖੜਾ

ਪਟਿਆਲਾ, 19 ਅਕਤੂਬਰ (ਅਮਰਬੀਰ ਸਿੰਘ ਆਹਲੂਵਾਲੀਆ)-ਕਾਂਗਰਸ ਸਰਕਾਰ ਦੇ ਸ਼ਾਸਨ ਨੂੰ ਆਮ ਆਦਮੀ ਵਾਸਤੇ ਸਭ ਤੋਂ ਮਾੜਾ ਸਮਾਂ ਕਰਾਰ ਦਿੰਦਿਆਂ ਸ਼ੋ੍ਰਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਸੂਬਾ ਸਰਕਾਰ ਵਲੋਂ ਸਟੈਂਪ ਡਿਊਟੀ ...

ਪੂਰੀ ਖ਼ਬਰ »

ਬਿਜਲੀ ਦਰਾਂ ਤੇ ਸਟੈਂਪ ਡਿਊਟੀ 'ਚ ਵਾਧਾ ਨਿੰਦਣਯੋਗ-ਲਾਲਕਾ

ਨਾਭਾ, 19 ਅਕਤੂਬਰ (ਕਰਮਜੀਤ ਸਿੰਘ)-ਪੰਜਾਬ ਸਰਕਾਰ ਵਲੋਂ ਬਿਜਲੀ ਦਰਾਂ 'ਚ ਕੀਤਾ ਗਿਆ ਚੁੱਪਚਾਪ ਵਾਧਾ ਤੇ ਸਟੈਂਪ ਡਿਊਟੀ ਵਿਚ ਕੀਤਾ ਅਥਾਹ ਵਾਧਾ ਸਰਕਾਰ ਦੀ ਨਿੰਦਣਯੋਗ ਕਾਰਵਾਈ ਹੈ | ਇਹ ਗੱਲ ਸੀਨੀ: ਅਕਾਲੀ ਆਗੂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਮੀਤ ਪ੍ਰਧਾਨ ਮੱਖਣ ...

ਪੂਰੀ ਖ਼ਬਰ »

ਪਬਰੀ ਸਹਿਕਾਰੀ ਸਭਾ 'ਚ ਲੱਖਾਂ ਰੁਪਏ ਦੀ ਵਿੱਤੀ ਬੇਨਿਯਮੀਆਂ ਦਾ ਮਾਮਲਾ ਸਹਿਕਾਰਤਾ ਵਿਭਾਗ ਦੇ ਉੱਚ-ਅਧਿਕਾਰੀਆਂ ਕੋਲ ਪੁੱਜਿਆ

ਰਾਜਪੁਰਾ, 19 ਅਕਤੂਬਰ (ਜੀ.ਪੀ. ਸਿੰਘ)-ਪਿਛਲੇ ਸਮੇਂ ਦੌਰਾਨ ਇਸ ਖੇਤਰ ਨਾਲ ਸਬੰਧਿਤ ਪਿੰਡ ਪਬਰੀ, ਤਖਤੂਮਾਜਰਾ, ਗੋਪਾਲਪੁਰ, ਅਬਦਲਪੁਰ, ਪਬਰਾ, ਖਾਨਪੁਰ ਖੁਰਦ, ਦਮਨਹੇੜੀ, ਢੀਡਸਾਂ, ਬਡੌਲੀ ਗੁਜਰਾਂ ਤੇ ਜੱਖੜਾਂ 'ਤੇ ਆਧਾਰਿਤ ''ਦੀ ਪਬਰੀ ਬਹੁਮੰਤਵੀ ਸਹਿਕਾਰੀ ਸਭਾ ...

ਪੂਰੀ ਖ਼ਬਰ »

ਮੁਲਾਜ਼ਮ ਫ਼ਰੰਟ ਪੰਜਾਬ ਨੇ ਅਧਿਆਪਕਾਂ ਦੇ ਕੱਲ੍ਹ ਨੂੰ ਪਟਿਆਲਾ ਵਿਖੇ ਹੋ ਰਹੇ ਧਰਨੇ ਦਾ ਕੀਤਾ ਸਮਰਥਨ

ਪਟਿਆਲਾ, 19 ਅਕਤੂਬਰ (ਅ.ਸ. ਆਹਲੂਵਾਲੀਆ)-ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਦੇ ਮੁਲਾਜ਼ਮ ਫ਼ਰੰਟ ਪੰਜਾਬ ਨੇ ਪਟਿਆਲਾ ਵਿਖੇ ਚੱਲ ਰਹੇ ਅਧਿਆਪਕਾਂ ਦੇ ਪੱਕੇ ਮੋਰਚੇ ਦੀ ਪੁਰਜ਼ੋਰ ਹਮਾਇਤ ਕੀਤੀ ਹੈ | ਮੁਲਾਜ਼ਮ ਫ਼ਰੰਟ ਪੰਜਾਬ ਦੇ ਪ੍ਰਧਾਨ ਤੇਜਿੰਦਰ ...

ਪੂਰੀ ਖ਼ਬਰ »

ਸੜਕ 'ਤੇ ਲੜ ਰਹੇ ਆਵਾਰਾ ਪਸ਼ੂਆਂ ਨਾਲ ਟਕਰਾਉਣ 'ਤੇ ਵਿਅਕਤੀ ਦੀ ਮੌਤ

ਪਟਿਆਲਾ, 19 ਅਕਤੂਬਰ (ਖਰੋੜ) -ਕੱਲ੍ਹ ਰਾਤ ਨਾਭਾ ਤੋਂ ਪਟਿਆਲਾ ਆ ਰਹੇ ਇਕ ਵਿਅਕਤੀ ਦੇ ਰਸਤੇ 'ਚ ਲੜ ਰਹੇ ਆਵਾਰਾ ਪਸ਼ੂਆਂ 'ਚ ਮੋਟਰਸਾਈਕਲ ਦੀ ਟੱਕਰ ਵੱਜਣ ਕਾਰਨ ਮੌਕੇ 'ਤੇ ਹੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਹਾਦਸੇ ਦੀ ਤਫ਼ਤੀਸ਼ ਕਰ ਰਹੇ ਸੈਂਚਰੀ ਇਨਕਲੇਵ ...

ਪੂਰੀ ਖ਼ਬਰ »

ਨਗਰ ਨਿਗਮ ਦੇ ਆਊਟ ਸੋਰਸਿੰਗ ਸਫ਼ਾਈ ਕਾਮਿਆਂ ਵਲੋਂ ਧਰਨਾ

ਪਟਿਆਲਾ, 19 ਅਕਤੂਬਰ (ਅ.ਸ. ਆਹਲੂਵਾਲੀਆ)-ਨਗਰ ਨਿਗਮ ਵਿਖੇ ਆਊਟ ਸੋਰਸਿੰਗ 'ਤੇ ਕੰਮ ਕਰਨ ਵਾਲੇ 250 ਦੇ ਕਰੀਬ ਸਫ਼ਾਈ ਕਰਮਚਾਰੀਆਂ ਨੇ ਫਾਇਰ ਬਿ੍ਗੇਡ ਦਫ਼ਤਰ ਵਿਖੇ ਧਰਨਾ ਲਗਾ ਦਿੱਤਾ | ਧਰਨਾਕਾਰੀਆਂ ਮੁਲਾਜ਼ਮਾਂ ਦਾ ਕਹਿਣਾ ਸੀ ਕਿ ਪਿਛਲੇ ਢਾਈ ਮਹੀਨਿਆਂ ਤੋਂ ਉਨ੍ਹਾਂ ...

ਪੂਰੀ ਖ਼ਬਰ »

ਅਧਿਆਪਕ ਮੋਰਚੇ ਦੀ ਸੂਬਾ ਕਮੇਟੀ ਨੇ ਕੱਲ੍ਹ ਹੋਣ ਵਾਲੀ ਰੈਲੀ ਨੂੰ ਲੈ ਕੀਤੀ ਹੰਗਾਮੀ ਮੀਟਿੰਗ

ਪਟਿਆਲਾ, 19 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)-ਪਟਿਆਲਾ ਵਿਖੇ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ ਅਗਵਾਈ 'ਚ ਮੁੱਖ ਮੰਤਰੀ ਦੇ ਸ਼ਹਿਰ 'ਚ ਚੱਲ ਰਿਹਾ ਪੱਕਾ ਮੋਰਚਾ ਤੇ ਮਰਨ ਵਰਤ ਅੱਜ 13ਵੇਂ ਦਿਨ ਵਿਚ ਸ਼ਾਮਲ ਹੋ ਗਿਆ¢ ਅੱਜ ਧਰਨੇ ਦੇ ਦੌਰਾਨ ਹਾਜਰ ਅਧਿਆਪਕਾਂ ਦੀ ਮੌਜੂਦਗੀ ...

ਪੂਰੀ ਖ਼ਬਰ »

ਥਾਪਰ ਯੂਨੀਵਰਸਿਟੀ 'ਚ ਖੂਨਦਾਨ ਕੈਂਪ

ਪਟਿਆਲਾ, 19 ਅਕਤੂਬਰ (ਅ.ਬ)- ਵਿਸ਼ਵ ਸਿਹਤ ਦਿਵਸ ਮੌਕੇ ਥਾਪਰ ਯੂਨੀਵਰਸਿਟੀ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ | ਇਹ ਕੈਂਪ ਸਤੂਰਨਾਲਿਆ ਤੇ ਰਾਜਿੰਦਰਾ ਹਸਪਤਾਲ ਵਲੋਂ ਲਗਾਇਆ ਗਿਆ | ਇਸ ਮੌਕੇ ਇੰਸਟੀਚਿਊਟ ਦੇ 173 ਵਿਦਿਆਰਥੀਆਂ ਨੇ ਖੂਨਦਾਨ ਕੀਤਾ | ਇਸ ਮੌਕੇ ਰਾਜਿੰਦਰਾ ...

ਪੂਰੀ ਖ਼ਬਰ »

ਬਲਬੇੜਾ 'ਚ ਮੇਲਾ ਦੁਸਹਿਰਾ ਯਾਦਗਾਰੀ ਹੋ ਨਿੱਬੜਿਆ

ਡਕਾਲਾ, 19 ਅਕਤੂਬਰ (ਮਾਨ) -ਇਤਿਹਾਸਕ ਸਮਾਧਾਂ ਡੇਰਾ ਬਾਬਾ ਬੱਖਤਾ ਨਾਥ ਵਿਖੇ ਗੱਦੀ ਨਸ਼ੀਨ ਮਹੰਤ ਬਾਬਾ ਸ਼ਾਂਤੀ ਨਾਥ ਦੀ ਨਿਗਰਾਨੀ ਹੇਠ ਸੰਗਤਾਂ ਦੇ ਸਹਿਯੋਗ ਨਾਲ ਦੋ ਦਿਨਾ ਮੇਲਾ ਦਸਹਿਰਾ ਸ਼ਰਧਾ ਪੂਰਵਕ ਮਨਾਇਆ ਗਿਆ¢ ਸਮਾਗਮ ਦੀ ਸ਼ੁਰੂਆਤ 19 ਅਕਤੂਬਰ ਦੀ ਰਾਤ ਨੂੰ ...

ਪੂਰੀ ਖ਼ਬਰ »

ਪਟਿਆਲਾ ਜ਼ਿਲੇ੍ਹ ਦੇ ਕੁਝ ਕਿਸਾਨ ਪਿਛਲੇ 3 ਸਾਲਾਂ ਤੋਂ ਨਹਾੀ ਲਗਾ ਰਹੇ ਝੋਨੇ ਦੀ ਪਰਾਲੀ ਨੂੰ ਅੱਗ

ਪਟਿਆਲਾ, 19 ਅਕਤੂਬਰ (ਗੁਰਵਿੰਦਰ ਸਿੰਘ ਔਲਖ)-ਜਿੱਥੇ ਪੰਜਾਬ ਸਰਕਾਰ ਵਲੋਂ ਹਰ ਹੀਲਾ ਵਸੀਲਾ ਵਰਤ ਕੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਿਆ ਜਾ ਰਿਹਾ ਹੈ, ਉੱਥੇ ਹੀ ਪੰਜਾਬ 'ਚ ਕੁੱਝ ਅਜਿਹੇ ਕਿਸਾਨ ਵੀ ਹਨ, ਜਿਹੜੇ ਪ੍ਰਦੂਸ਼ਣ ਦੀ ਸਮੱਸਿਆ ਨੂੰ ...

ਪੂਰੀ ਖ਼ਬਰ »

ਪਿੰਡ ਆਲੋਵਾਲ ਵਿਖੇ ਖੇਤੀਬਾੜੀ ਵਿਭਾਗ ਨਾਭਾ ਵਲੋਂ ਕੈਂਪ

ਭਾਦਸੋਂ, 19 ਅਕਤੂਬਰ (ਗੁਰਬਖ਼ਸ਼ ਸਿੰਘ ਵੜੈਚ)-ਅੱਜ ਤੰਦਰੁਸਤ ਪੰਜਾਬ ਮਿਸ਼ਨ ਦੇ ਤਹਿਤ ਪਿੰਡ ਆਲੋਵਾਲ ਵਿਖੇ ਖੇਤੀਬਾੜੀ ਵਿਭਾਗ ਨਾਭਾ ਵਲੋਂ ਅੱਪਡੇਟ ਐਗਰੋ ਸੈਂਟਰ ਗਰੁੱਪ ਆਲੋਵਾਲ ਦੇ ਸਹਿਯੋਗ ਨਾਲ ਜਾਗਰੂਕਤਾ ਕੈਂਪ ਲਗਾਇਆ ਗਿਆ | ਇਹ ਕੈਂਪ ਡਾ. ਗੁਰਮੀਤ ਸਿੰਘ ...

ਪੂਰੀ ਖ਼ਬਰ »

ਕੋਮਲਪ੍ਰੀਤ ਦਾ ਕਾਵਿ-ਸੰਗਿ੍ਹ 'ਆਓ ਵੰਡੀਏ ਮੁਸਕਾਨ­' ਲੋਕ ਅਰਪਣ

ਸਮਾਣਾ, 19 ਅਕਤੂਬਰ (ਸਾਹਿਬ ਸਿੰਘ, ਪ੍ਰੀਤਮ ਸਿੰਘ ਨਾਗੀ)-ਸਰਕਾਰੀ ਅਧਿਆਪਕ ਕੋਮਲਪ੍ਰੀਤ ਕੌਰ ਦਾ ਬਾਲ ਕਾਵਿ-ਸੰਗਿ੍ਹ 'ਆਓ ਵੰਡੀਏ ਮੁਸਕਾਨ­' ਪੰਜਾਬ ਦੇ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਲੋਕ-ਅਰਪਣ ਕੀਤਾ | ਇਹ ਲੇਖਿਕਾ ਦੀ ਦੂਜੀ ਕਿਤਾਬ ਹੈ | ਮੰਤਰੀ ਸ੍ਰੀ ਸੋਨੀ ...

ਪੂਰੀ ਖ਼ਬਰ »

ਪੈਲੇਸ ਬਾਹਰੋਂ ਮੋਟਰਸਾਈਕਲ ਚੋਰੀ

ਪਟਿਆਲਾ, 19 ਅਕਤੂਬਰ (ਖਰੋੜ)-14 ਅਕਤੂਬਰ ਦੀ ਦਰਮਿਆਨੀ ਰਾਤ ਗਰੈਂਡ ਸਕੇਅਰ ਹੀਰਾ ਬਾਗ ਦੇ ਬਾਹਰੋਂ ਕੋਈ ਅਣਪਛਾਤਾ ਵਿਅਕਤੀ ਚੋਰੀ ਕਰਕੇ ਲੈ ਗਿਆ ਹੈ | ਇਸ ਦੀ ਰਿਪੋਰਟ ਸਨੀ ਕੁਮਾਰ ਨੇ ਥਾਣਾ ਅਰਬਨ ਅਸਟੇਟ 'ਚ ਦਰਜ ਕਰਵਾਈ | ਪੁਲਿਸ ਨੇ ਮੋਟਰਸਾਈਕਲ ਦੇ ਨੰਬਰ ਪੀ.ਬੀ. 11 ਸੀ.ਈ. 1159 ...

ਪੂਰੀ ਖ਼ਬਰ »

ਚੰਡੀਗੜ੍ਹ-ਲੁਧਿਆਣਾ ਰੇਲ ਮਾਰਗ 'ਤੇ ਭੜੀ-ਖਮਾਣੋਂ ਸੜਕ ਨੂੰ ਲਾਂਘੇ ਬਾਰੇ ਫ਼ੈਸਲਾ ਲੈਣ ਦਾ ਹੁਕਮ

ਚੰਡੀਗੜ੍ਹ, 19 ਅਕਤੂਬਰ (ਸੁਰਜੀਤ ਸਿੰਘ ਸੱਤੀ)-ਹਾਈਕੋਰਟ ਦੇ ਚੀਫ਼ ਜਸਟਿਸ ਕ੍ਰਿਸ਼ਨਾ ਮੁਰਾਰੀ ਦੀ ਡਿਵੀਜ਼ਨ ਬੈਂਚ ਨੇ ਰੇਲਵੇ ਦੇ ਉੱਤਰ ਖੇਤਰੀ ਚੀਫ਼ ਇੰਜੀਨੀਅਰ ਨੂੰ ਚੰਡੀਗੜ੍ਹ-ਲੁਧਿਆਣਾ ਰੇਲ ਮਾਰਗ 'ਤੇ ਭੜੀ ਤੋਂ ਖਮਾਣੋਂ ਨੂੰ ਜਾਂਦੀ ਸੜਕ ਲਈ ਲਾਂਘਾ ਦੇਣ ਬਾਰੇ ...

ਪੂਰੀ ਖ਼ਬਰ »

ਸਿੱਖ ਬੁੱਧੀਜੀਵੀ ਕੌ ਾਸਲ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਦਿੱਤੇ ਗਏ ਅਸਤੀਫ਼ੇ ਦੀ ਸ਼ਲਾਘਾ

ਪਟਿਆਲਾ, 19 ਅਕਤੂਬਰ (ਅ.ਸ. ਆਹਲੂਵਾਲੀਆ)-ਸਿੱਖ ਬੁੱਧੀਜੀਵੀ ਕੌਾਸਲ ਦੀ ਕਾਰਜਕਾਰੀ ਕਮੇਟੀ ਨੇ ਕੌਾਸਲ ਪ੍ਰਧਾਨ ਪ੍ਰੋ. ਬਲਦੇਵ ਸਿੰਘ ਬੱਲੂਆਣਾ ਦੀ ਪ੍ਰਧਾਨਗੀ ਹੇਠ ਇੱਥੇ ਗੁਰਦੁਆਰਾ ਸ੍ਰੀ ਦੂਖ-ਨਿਵਾਰਨ ਸਾਹਿਬ ਪਟਿਆਲਾ ਵਿਖੇ ਅਹਿਮ ਇਕੱਤਰਤਾ ਕਰਕੇ ਸਰਬਸੰਮਤੀ ਨਾਲ ...

ਪੂਰੀ ਖ਼ਬਰ »

ਭਾਦਸੋਂ 'ਚ 2 ਥਾਈਾ ਕਰਵਾਇਆ ਸਾਲਾਨਾ ਦੁਸਹਿਰਾ ਉਤਸਵ

ਭਾਦਸੋਂ, 19 ਅਕਤੂਬਰ (ਗੁਰਬਖ਼ਸ਼ ਸਿੰਘ ਵੜੈਚ)-ਭਾਦਸੋਂ 'ਚ ਦੁਸਹਿਰਾ 2 ਥਾਵਾਂ 'ਤੇ ਮਨਾਇਆ ਗਿਆ | ਦਿਨ ਵੇਲੇ ਸ੍ਰੀ ਰਾਮ ਚੰਦਰ ਜੀ ਦੇ ਜੀਵਨ ਨਾਲ ਸੰਬੰਧਿਤ ਝਾਕੀਆਂ ਸ਼ਹਿਰ ਦੇ ਮੇਨ ਬਾਜ਼ਾਰ 'ਚ ਕੱਢੀਆਂ ਗਈਆਂ | ਇਕ ਸਮਾਗਮ ਸੈਕੰਡਰੀ ਸਕੂਲ ਭਾਦਸੋਂ ਦੇ ਖੇਡ ਮੈਦਾਨ 'ਚ ...

ਪੂਰੀ ਖ਼ਬਰ »

ਕੰਪਨੀ ਨਾਲ 15 ਲੱਖ ਤੋਂ ਵੱਧ ਦੀ ਠੱਗੀ ਮਾਰਨ 'ਤੇ ਮੁਕੱਦਮਾ ਦਰਜ

ਪਟਿਆਲਾ, 19 ਅਕਤੂਬਰ (ਖਰੋੜ) -ਇਕ ਵਿਅਕਤੀ ਦੁਆਰਾ ਇਕ ਕੰਪਨੀ ਦੇ ਨਾਲ 15 ਲੱਖ 15 ਹਜ਼ਾਰ 136 ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ | ਤਰਾਸ਼ਣਾ ਸਰਵਿਸ ਲਿਮਟਿਡ ਦੇ ਸਟੇਟ ਮੈਨੇਜਰ ਦਲੀਪ ਮਿਸ਼ਰਾ ਨੇ ਥਾਣਾ ਤਿ੍ਪੜੀ 'ਚ ਰਿਪੋਰਟ ਦਰਜ ਕਰਵਾਈ ਕਿ ਚਮਕੌਰ ਸਿੰਘ ਵਾਸੀ ...

ਪੂਰੀ ਖ਼ਬਰ »

ਗੰਗਾ ਇੰਟਰਨੈਸ਼ਨਲ ਸਕੂਲ ਵਿਖੇ ਦੁਸਹਿਰੇ ਦਾ ਤਿਉਹਾਰ ਮਨਾਇਆ

ਖਨੌਰੀ/ਅਰਨੋਂ, 19 ਅਕਤੂਬਰ (ਬਲਵਿੰਦਰ ਸਿੰਘ ਥਿੰਦ, ਦਰਸ਼ਨ ਸਿੰਘ ਪਰਮਾਰ)-ਗੰਗਾ ਇੰਟਰਨੈਸ਼ਨਲ ਸਕੂਲ ਢਾਬੀ ਗੁੱਜਰਾਂ ਵਿਖੇ ਵਿਦਿਆਰਥੀਆਂ ਵਲੋਂ ਦੁਸਹਿਰੇ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ | ਜਿਸ ਮੌਕੇ ਵਿਦਿਆਰਥੀਆਂ ਨੇ ਵੱਖ-ਵੱਖ ਗਤੀਵਿਧੀਆਂ ਵਿਚ ਭਾਗ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX