ਤਾਜਾ ਖ਼ਬਰਾਂ


ਸ਼ਿਵ ਸੈਨਾ ਆਗੂ 'ਤੇ ਕਾਤਲਾਨਾ ਹਮਲਾ
. . .  1 day ago
ਲੁਧਿਆਣਾ ,22 ਫਰਵਰੀ { ਪਰਮਿੰਦਰ ਸਿੰਘ ਅਹੂਜਾ }- ਸਥਾਨਕ ਜਮਾਲਪੁਰ ਇਲਾਕੇ 'ਚ ਅੱਜ ਰਾਤ ਕੁੱਝ ਅਣਪਛਾਤੇ ਨੌਜਵਾਨਾ ਵੱਲੋਂ ਹਿੰਦੂ ਸ਼ਿਵ ਸੈਨਾ ਆਗੂ ਅਮਿੱਤ ਅਰੋੜਾ 'ਤੇ ਕਾਤਲਾਨਾ ਹਮਲਾ ਕੀਤਾ ਗਿਆ ...
ਬੀਤੀ ਰਾਤ ਨਾਭਾ ਵਿਖੇ ਹੋਏ ਕਤਲ ਦੀ ਗੁੱਥੀ ਸੁਲਝੀ, ਦੋਸਤ ਹੀ ਨਿਕਲਿਆ ਕਾਤਲ
. . .  1 day ago
ਨਾਭਾ, 22 ਫਰਵਰੀ (ਅਮਨਦੀਪ ਸਿੰਘ ਲਵਲੀ) - ਬੀਤੀ ਰਾਤ 9 ਵਜੇ ਦੇ ਕਰੀਬ ਅਮਨਦੀਪ ਸਿੰਘ ਉਰਫ਼ ਗੋਸ਼ੂ ਪੁੱਤਰ ਸਵ. ਭਗਤ ਸਿੰਘ ਦੇ ਕੋਤਵਾਲੀ ਨਜ਼ਦੀਕ ਗੋਲੀ ਲੱਗਣ ਦੀ ਸੂਚਨਾ ਪ੍ਰਾਪਤ ਹੋਈ ਸੀ। ਜਿਸ ਸਬੰਧੀ ਅੱਜ ਕੋਤਵਾਲੀ ਨਾਭਾ ਵੱਲੋਂ 174 ਦੀ ਕਾਰਵਾਈ ਕਰ...
ਮੋਦੀ ਅੱਗੇ ਧਾਰਮਿਕ ਆਜ਼ਾਦੀ ਦਾ ਮੁੱਦਾ ਚੁੱਕਣਗੇ ਟਰੰਪ
. . .  1 day ago
ਵਾਸ਼ਿੰਗਟਨ, 22 ਫਰਵਰੀ - ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਗਲੇ ਹਫ਼ਤੇ ਹੋਣ ਵਾਲੀ ਭਾਰਤ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਗੇ ਧਾਰਮਿਕ ਸੁਤੰਤਰਤਾ ਦਾ ਮੁੱਦਾ ਚੁੱਕਣਗੇ। ਵਾਈਟ ਹਾਊਸ ਨੇ ਇਸ ਸਬੰਧੀ...
ਡੀ. ਜੀ. ਪੀ. ਦੇ ਬਿਆਨ ਦੀ ਗਿਆਨੀ ਹਰਪ੍ਰੀਤ ਸਿੰਘ ਵਲੋਂ ਨਿੰਦਾ
. . .  1 day ago
ਅੰਮ੍ਰਿਤਸਰ, 22 ਫਰਵਰੀ (ਸੁਰਿੰਦਰ ਕੋਛੜ) - ਪਾਕਿਸਤਾਨ ਵਿਖੇ ਸ੍ਰੀ ਨਨਕਾਣਾ ਸਾਹਿਬ ਦੇ ਸ਼ਹੀਦੀ ਸਾਕੇ ਦੇ ਸਮਾਗਮਾਂ |'ਚ ਸ਼ਿਰਕਤ ਕਰਨ ਪਹੁੰਚੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਦੇ ਡੀ. ਜੀ. ਪੀ. (ਡਾਇਰੈਕਟਰ ਜਨਰਲ ਆਫ਼ ਪੁਲਿਸ) ਦਿਨਕਰ...
ਭਾਜਪਾ ਆਗੂ ਸ਼ਕਤੀ ਸ਼ਰਮਾ ਦੀ ਮੀਟਿੰਗ ਵਿਚ ਤਬੀਅਤ ਵਿਗੜੀ
. . .  1 day ago
ਲੁਧਿਆਣਾ, 22 ਫ਼ਰਵਰੀ (ਪੁਨੀਤ ਬਾਵਾ)-ਭਾਜਪਾ ਦੀ ਅੱਜ ਲੁਧਿਆਣਾ ਦੇ ਹੋਟਲ ਨਾਗਪਾਲ ਰਿਜੈਂਸੀ ਵਿਖੇ ਮੀਟਿੰਗ ਦੌਰਾਨ ਪੀ.ਐਸ.ਆਈ.ਈ.ਸੀ. ਦੇ ਸਾਬਕਾ ਚੇਅਰਮੈਨ ਸ਼ਕਤੀ ਸ਼ਰਮਾ ਦੀ ਤਬੀਅਤ ਖ਼ਰਾਬ ਹੋ ਗਈ, ਜਿੰਨਾਂ ਨੂੰ ਭਾਜਪਾ ਆਗੂਆਂ ਨੇ ਚੁੱਕ ਕੇ ਹਸਪਤਾਲ ਪਹੁੰਚਾਇਆ। ਮੀਟਿੰਗ...
ਸ਼ਾਹੀਨ ਬਾਗ ਦੇ ਪ੍ਰਦਰਸ਼ਨਕਾਰੀਆਂ ਨੇ ਨੋਇਡਾ-ਫਰੀਦਾਬਾਦ ਜਾਣ ਵਾਲਾ ਰਸਤਾ ਖੋਲ੍ਹਿਆ
. . .  1 day ago
ਨਵੀਂ ਦਿੱਲੀ, 22 ਫਰਵਰੀ - ਨਾਗਰਿਕਤਾ ਸੋਧ ਕਾਨੂੰਨ ਖਿਲਾਫ ਸ਼ਾਹੀਨ ਬਾਗ 'ਚ ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਆਸ਼ਰਮ, ਜਾਮੀਆ, ਔਖਲਾ, ਬਾਟਲਾ ਹਾਊਸ ਤੋਂ ਨੋਇਡਾ ਤੇ ਫਰੀਦਾਬਾਦ ਜਾਣ ਵਾਲੇ ਰਸਤੇ ਨੂੰ ਖੋਲ ਦਿੱਤਾ ਹੈ ਪਰ ਇਸ ਰਸਤੇ ਤੋਂ ਸਿਰਫ ਬਾਈਕ ਤੇ ਕਾਰ ਰਾਹੀਂ...
ਦੋਸ਼ੀ ਵਿਨੈ ਸ਼ਰਮਾ ਨੂੰ ਕੋਰਟ ਨੇ ਦਿੱਤਾ ਵੱਡਾ ਝਟਕਾ
. . .  1 day ago
ਨਵੀਂ ਦਿੱਲੀ, 22 ਫਰਵਰੀ - ਨਿਰਭੈਆ ਕੇਸ ਵਿਚ ਦੋਸ਼ੀ ਵਿਨੈ ਸ਼ਰਮਾ ਦੀ ਇਲਾਜ ਦੀ ਪਟੀਸ਼ਨ ਨੂੰ ਪਟਿਆਲਾ ਹਾਊਸ ਕੋਰਟ ਨੇ ਖਾਰਜ ਕਰ ਦਿੱਤਾ ਹੈ। ਕੋਰਟ ਨੇ ਕਿਹਾ ਕਿ ਤਿਹਾੜ ਜੇਲ੍ਹ ਦੇ ਮੁਤਾਬਿਕ ਵਿਨੈ ਦੀ ਦਿਮਾਗੀ ਹਾਲਤ ਠੀਕ ਹੈ ਤੇ ਉਸ ਨੂੰ ਇਲਾਜ ਦੀ ਲੋੜ...
ਚੰਡੀਗੜ੍ਹ 'ਚ ਅੱਗ ਲੱਗਣ ਕਾਰਨ 3 ਲੜਕੀਆਂ ਦੀ ਮੌਤ
. . .  1 day ago
ਚੰਡੀਗੜ੍ਹ, 22 ਫਰਵਰੀ (ਰਣਜੀਤ ਸਿੰਘ) - ਚੰਡੀਗੜ੍ਹ ਸਥਿਤ ਸੈਕਟਰ 32 ਪੀਜੀ ਵਿਖੇ ਇਕ ਇਮਾਰਤ ਨੂੰ ਅੱਗ ਲੱਗਣ ਦੀ ਖ਼ਬਰ ਮਿਲ ਹੈ। ਇਸ ਹਾਦਸੇ ਵਿਚ 3 ਲੜਕੀਆਂ ਦੀ ਅੱਗ 'ਚ ਝੁਲਸਣ ਕਾਰਨ ਮੌਤ ਹੋ ਗਈ ਹੈ ਜਦੋਂ ਕਿ 2 ਗੰਭੀਰ ਜ਼ਖਮੀ ਹੋ ਗਈਆਂ ਹਨ। ਜਿਨ੍ਹਾਂ ਨੂੰ...
ਕੇਜਰੀਵਾਲ ਦਾ ਟਰੰਪ ਦੇ ਪ੍ਰੋਗਰਾਮ ਵਿਚੋਂ ਨਾਮ ਹਟਾਏ ਜਾਣ 'ਤੇ ਭੱਖੀ ਸਿਆਸਤ
. . .  1 day ago
ਨਵੀਂ ਦਿੱਲੀ, 22 ਫਰਵਰੀ - ਅਮਰੀਕਾ ਦੀ ਪ੍ਰਥਮ ਮਹਿਲਾ ਮੇਲਾਨੀਆ ਟਰੰਪ ਆਪਣੀ ਭਾਰਤ ਯਾਤਰਾ ਦੌਰਾਨ ਦਿੱਲੀ ਦੇ ਇਕ ਸਰਕਾਰੀ ਸਕੂਲ ਦੇ ਪ੍ਰੋਗਰਾਮ ਵਿਚ ਸ਼ਾਮਲ ਹੋਣ ਵਾਲੀ ਹੈ ਪਰੰਤੂ ਦਿੱਲੀ ਸਰਕਾਰ ਦੇ ਸੂਤਰਾਂ ਮੁਤਾਬਿਕ ਇਸ ਪ੍ਰੋਗਰਾਮ ਵਿਚ ਦਿੱਲੀ...
ਕੈਪਟਨ ਅਮਰਿੰਦਰ ਸਿੰਘ, ਵਿਧਾਇਕ ਬਲਜਿੰਦਰ ਕੌਰ ਅਤੇ ਸਰਪੰਚ ਪੰਥਦੀਪ ਸਿੰਘ ਦਾ ਭਲਕੇ ਰਾਸ਼ਟਰੀ ਆਦਰਸ਼ ਪੁਰਸਕਾਰਾਂ ਨਾਲ ਹੋਵੇਗਾ ਵਿਸ਼ੇਸ਼ ਸਨਮਾਨ
. . .  1 day ago
ਬਟਾਲਾ, 22 ਫਰਵਰੀ (ਕਾਹਲੋਂ)-ਯੁਵਕ ਮਾਮਲੇ ਅਤੇ ਖੇਡਾਂ ਮੰਤਰਾਲਾ, ਭਾਰਤ ਸਰਕਾਰ ਦੇ ਸਹਿਯੋਗ ਨਾਲ ਦਸਵੇਂ ਭਾਰਤੀ ਵਿਦਿਆਰਥੀ ਸੰਸਦ ਦੇ ਹੋ ਰਹੇ ਚਾਰ ਰੋਜ਼ਾ ਪ੍ਰੋਗਰਾਮ ਦੌਰਾਨ ਵਿਗਿਆਨ ਭਵਨ ਦਿੱਲੀ ਵਿਖੇ ਕੈਪਟਨ ਅਮਰਿੰਦਰ ਸਿੰਘ ਦਾ ਆਦਰਸ਼ ਮੁੱਖ ਮੰਤਰੀ, ਐਮ.ਐਲ.ਏ...
ਡੀ.ਜੀ.ਪੀ. ਦੇ ਬਿਆਨ ਦਾ ਇਕੋ ਇੱਕ ਮਕਸਦ, ਕਰਤਾਰਪੁਰ ਕਾਰੀਡੋਰ ਨੂੰ ਬੰਦ ਕਰਾਉਣਾ - ਖਹਿਰਾ
. . .  1 day ago
ਚੰਡੀਗੜ੍ਹ, 22 ਫਰਵਰੀ (ਅਜੈਬ ਸਿੰਘ ਔਜਲਾ) - ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸ.ਸੁਖਪਾਲ ਸਿੰਘ ਖਹਿਰਾ ਨੇ ਅੱਜ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਵੱਲੋਂ ਜੋ ਸ਼ਰਾਰਤ ਪੂਰਨ ਬਿਆਨ...
ਡੀ.ਜੀ.ਪੀ. ਵਰਗੇ ਬੰਦੇ ਅੱਤਵਾਦ ਪੈਦਾ ਕਰਦੇ ਹਨ - ਸੁਖਪਾਲ ਖਹਿਰਾ
. . .  1 day ago
ਕੈਪਟਨ ਅਮਰਿੰਦਰ ਸਿੰਘ ਨੂੰ ਡੀ.ਜੀ.ਪੀ. ਦੇ ਬਿਆਨ 'ਤੇ ਜਵਾਬ ਦੇਣਾ ਪਏਗਾ - ਸੁਖਪਾਲ ਖਹਿਰਾ
. . .  1 day ago
ਡੀ.ਜੀ.ਪੀ. ਨੇ ਸਾਰੀ ਸਿੱਖ ਕੌਮ ਨੂੰ ਅੱਤਵਾਦੀ ਦੱਸਿਆ - ਸੁਖਪਾਲ ਖਹਿਰਾ
. . .  1 day ago
ਸ੍ਰੀ ਕਰਤਾਰਪੁਰ ਲਾਂਘਾ ਕੁੱਝ ਲੋਕਾ ਨੂੰ ਹਜ਼ਮ ਨਹੀਂ ਹੋ ਰਿਹਾ - ਸੁਖਪਾਲ ਖਹਿਰਾ ਨੇ ਡੀ.ਜੀ.ਪੀ. ਦੇ ਬਿਆਨ 'ਤੇ ਕੈਪਟਨ ਤੇ ਅਕਾਲੀ ਦਲ ਦੀ ਕੀਤੀ ਆਲੋਚਨਾ
. . .  1 day ago
ਪੰਜਾਬ ਦੇ ਡੀ.ਜੀ.ਪੀ. ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣਾ ਚਾਹੀਦਾ - ਸੁਖਪਾਲ ਖਹਿਰਾ
. . .  1 day ago
ਮੁੱਖ ਮੰਤਰੀ ਦੇ ਸ਼ਹਿਰ 'ਚ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ ਯੂਨੀਅਨ ਵਲੋਂ ਧਰਨਾ
. . .  1 day ago
ਕਰਤਾਰਪੁਰ ਲਾਂਘੇ 'ਤੇ ਡੀ.ਜੀ.ਪੀ. ਦੇ ਬਿਆਨ ਨੂੰ ਲੈ ਕੇ ਸੁਖਪਾਲ ਸਿੰਘ ਖਹਿਰਾ ਵਲੋਂ ਪ੍ਰੈਸ ਕਾਨਫਰੰਸ ਜਾਰੀ
. . .  1 day ago
ਭਾਰੀ ਮਾਤਰਾ 'ਚ ਅਫੀਮ ਸਮੇਤ ਇਕ ਕਾਬੂ
. . .  1 day ago
ਭਲਕੇ ਦੀ ਰੈਲੀ ਨੂੰ ਲੈ ਕੇ ਸੁਖਬੀਰ ਧੜਾ ਹੁਣੇ ਤੋਂ ਘਬਰਾਇਆ - ਢੀਂਡਸਾ
. . .  1 day ago
ਅੰਮ੍ਰਿਤਸਰ ਦਿਹਾਤੀ 'ਚ ਹਰੇਕ ਪਿੰਡ 'ਚ ਹੋਵੇਗੀ ਪੁਲਿਸ ਅਫ਼ਸਰ ਦੀ ਨਿਯੁਕਤੀ- ਐੱਸ. ਐੱਸ. ਪੀ. ਵਿਕਰਮਜੀਤ ਦੁੱਗਲ
. . .  1 day ago
ਕੇਂਦਰ ਸਰਕਾਰ ਵਲੋਂ ਪੰਜਾਬ ਦੀ ਬਣਦੀ ਜੀ. ਐੱਸ. ਟੀ. ਰਾਸ਼ੀ ਛੇਤੀ ਭੇਜੀ ਜਾਵੇਗੀ- ਅਗਰਵਾਲ
. . .  1 day ago
ਕਰਤਾਰਪੁਰ ਲਾਂਘੇ ਰਾਹੀਂ ਪਾਕਿਸਤਾਨ ਜਾਣ ਵਾਲੇ ਸਾਰੇ ਸ਼ਰਧਾਲੂਆਂ ਪ੍ਰਤੀ ਡੀ. ਜੀ. ਪੀ. ਦਾ ਬਿਆਨ ਗ਼ਲਤ- ਅਮਨ ਅਰੋੜਾ
. . .  1 day ago
ਮਜੀਠੀਆ ਵਲੋਂ ਡੀ. ਜੀ. ਪੀ. ਦੇ ਬਿਆਨ ਦੀ ਨਿਖੇਧੀ, ਪੁੱਛਿਆ- ਕਰਤਾਰਪੁਰ ਲਾਂਘੇ ਰਾਹੀਂ ਜਾ ਕੇ ਕੌਣ ਅੱਤਵਾਦੀ ਬਣਿਆ
. . .  1 day ago
ਕਰਤਾਰਪੁਰ ਸਾਹਿਬ ਲਾਂਘੇ ਸੰਬੰਧੀ ਡੀ. ਜੀ. ਪੀ. ਦੇ ਬਿਆਨ ਨੇ ਸੰਗਤਾਂ ਦੇ ਮਨਾਂ ਨੂੰ ਪਹੁੰਚਾਈ ਡੂੰਘੀ ਠੇਸ- ਭਾਈ ਲੌਂਗੋਵਾਲ
. . .  1 day ago
ਨਹੀਂ ਰਹੇ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਜਨਰਲ ਸਕੱਤਰ ਪ੍ਰੇਮ ਅਰੋੜਾ
. . .  1 day ago
ਅਕਾਲੀ ਦਲ ਨੇ ਗੋਲਕ ਦਾ ਪੈਸਾ ਸਿਆਸਤ 'ਚ ਵਰਤਿਆ- ਬੀਬੀ ਭੱਠਲ
. . .  1 day ago
ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਰਿਸ਼ਤੇਦਾਰ ਅਤੇ ਸਾਬਕਾ ਸੰਸਦ ਮੈਂਬਰ ਕ੍ਰਿਸ਼ਨਾ ਬੋਸ ਦਾ ਦੇਹਾਂਤ
. . .  1 day ago
ਧਾਰਾ 370 ਦੇ ਬੇਅਸਰ ਹੋਣ ਤੋਂ ਬਾਅਦ ਕਾਫ਼ੀ ਖ਼ੁਸ਼ ਹਨ ਜੰਮੂ-ਕਸ਼ਮੀਰ ਦੇ ਵਾਸੀ- ਨੱਡਾ
. . .  1 day ago
ਤਰਨਤਾਰਨ : ਨਗਰ ਕੀਰਤਨ ਦੌਰਾਨ ਹੋਏ ਧਮਾਕੇ 'ਚ ਜ਼ਖ਼ਮੀ ਹੋਏ ਬੱਚੇ ਨੇ ਤੋੜਿਆ ਦਮ
. . .  1 day ago
ਸੁਨੰਦਾ ਪੁਸ਼ਕਰ ਮਾਮਲਾ : ਅਦਾਲਤ ਨੇ ਸ਼ਸ਼ੀ ਥਰੂਰ ਨੂੰ ਤਿੰਨ ਦੇਸ਼ਾਂ ਦੀ ਯਾਤਰਾ ਕਰਨ ਦੀ ਦਿੱਤੀ ਇਜਾਜ਼ਤ
. . .  1 day ago
ਵਿਅਕਤੀ ਨੂੰ ਗੋਲੀ ਮਾਰ ਕੇ ਉਸ ਦਾ ਟਰੈਕਟਰ ਖੋਹ ਕੇ ਫ਼ਰਾਰ ਹੋਏ ਲੁਟੇਰੇ
. . .  1 day ago
ਮੇਲਾਨੀਆ ਟਰੰਪ ਦੀ ਸਕੂਲ ਈਵੈਂਟ 'ਚੋਂ ਹਟਿਆ ਕੇਜਰੀਵਾਲ ਅਤੇ ਸਿਸੋਦੀਆ ਦਾ ਨਾਂ
. . .  1 day ago
ਪਠਾਨਕੋਟ-ਦਿੱਲੀ ਸੁਪਰ ਫਾਸਟ ਰੇਲ ਗੱਡੀ ਦੇ ਅੱਗੇ ਆਈ ਗਾਂ, ਜਾਨੀ-ਮਾਲੀ ਨੁਕਸਾਨ ਤੋਂ ਰਿਹਾ ਬਚਾਅ
. . .  1 day ago
ਮੀਕਾ ਸਿੰਘ ਦੀ ਸਟਾਫ਼ ਮੈਂਬਰ ਸੌਮਿਆ ਖ਼ਾਨ ਦੇ ਖ਼ੁਦਕੁਸ਼ੀ ਮਾਮਲੇ 'ਚ ਜਾਂਚ ਸ਼ੁਰੂ
. . .  1 day ago
ਪਹਿਲਾ ਟੈਸਟ : ਦੂਜੇ ਦਿਨ ਦਾ ਖੇਡ ਖ਼ਤਮ ਹੋਣ ਤੱਕ 51 ਦੌੜਾਂ ਦੀ ਲੀਡ ਨਾਲ ਨਿਊਜ਼ੀਲੈਂਡ 216/5
. . .  1 day ago
ਨਿਰਭੈਆ ਦੇ ਦੋਸ਼ੀ ਪਵਨ ਗੁਪਤਾ ਨੇ ਆਪਣੇ ਕਾਨੂੰਨੀ ਸਲਾਹਕਾਰ ਨਾਲ ਮਿਲਣ ਤੋਂ ਕੀਤਾ ਇਨਕਾਰ
. . .  1 day ago
ਇੱਕ ਵਾਰ ਫਿਰ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਨ ਲਈ ਸ਼ਾਹੀਨ ਬਾਗ ਪਹੁੰਚੀ ਵਕੀਲ ਸਾਧਨਾ ਰਾਮਾਚੰਦਰਨ
. . .  1 day ago
ਸੁਲਤਾਨਪੁਰ ਲੋਧੀ ਤੋਂ ਕਰਤਾਰਪੁਰ ਸਾਹਿਬ ਲਈ ਨਗਰ ਕੀਰਤਨ ਰਵਾਨਾ
. . .  1 day ago
ਕੋਰੋਨਾ ਵਾਇਰਸ : ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਵਾਲੇ ਜਹਾਜ਼ ਨੂੰ ਚੀਨ ਨਹੀਂ ਦੇ ਰਿਹਾ ਇਜਾਜ਼ਤ
. . .  1 day ago
ਬੇਰੁਜ਼ਗਾਰ ਬੀ. ਐੱਡ. ਅਧਿਆਪਕਾਂ ਵਲੋਂ 1 ਮਾਰਚ ਨੂੰ ਸਿੱਖਿਆ ਮੰਤਰੀ ਦੀ ਕੋਠੀ ਘੇਰਨ ਦਾ ਐਲਾਨ
. . .  1 day ago
ਫਾਂਸੀ ਤੋਂ ਪਹਿਲਾਂ ਤਿਹਾੜ ਜੇਲ੍ਹ ਨੇ ਨਿਰਭੈਆ ਦੇ ਦੋਸ਼ੀਆਂ ਨੂੰ ਪਰਿਵਾਰਾਂ ਨਾਲ ਆਖ਼ਰੀ ਮੁਲਾਕਾਤ ਲਈ ਪੁੱਛਿਆ ਸਮਾਂ
. . .  1 day ago
ਚੀਨ 'ਚ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 2345
. . .  1 day ago
ਨਾਗਪੁਰ 'ਚ ਮਿੱਟੀ ਦਾ ਟਿੱਲਾ ਢਹਿਣ ਕਾਰਨ ਚਾਰ ਔਰਤਾਂ ਦੀ ਮੌਤ
. . .  1 day ago
ਮਹੰਤ ਨ੍ਰਿਤਿਆ ਗੋਪਾਲ ਦਾਸ ਬੋਲੇ- ਰਾਮ ਮੰਦਰ ਨਿਰਮਾਣ ਲਈ ਅਸੀਂ ਸਰਕਾਰੀ ਫੰਡ ਨਹੀਂ ਲਵਾਂਗੇ
. . .  1 day ago
ਪਹਿਲਾ ਟੈਸਟ : ਟੀ ਬ੍ਰੇਕ ਤੱਕ ਨਿਊਜ਼ੀਲੈਂਡ 116/2
. . .  1 day ago
ਅੱਜ ਕੌਮਾਂਤਰੀ ਨਿਆਇਕ ਸੰਮੇਲਨ ਦਾ ਉਦਘਾਟਨ ਕਰਨਗੇ ਪ੍ਰਧਾਨ ਮੰਤਰੀ ਮੋਦੀ
. . .  1 day ago
ਅਨੰਤਨਾਗ 'ਚ ਮੁਠਭੇੜ ਦੌਰਾਨ ਲਸ਼ਕਰ ਦੇ ਦੋ ਅੱਤਵਾਦੀ ਢੇਰ
. . .  1 day ago
ਪਹਿਲਾ ਟੈਸਟ : 165 ਦੌੜਾਂ 'ਤੇ ਆਲ ਆਊਟ ਹੋਈ ਭਾਰਤੀ ਟੀਮ, ਲੰਚ ਤੋਂ ਬਾਅਦ ਨਿਊਜ਼ੀਲੈਂਡ 66/1
. . .  1 day ago
ਅੱਜ ਦਾ ਵਿਚਾਰ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 4 ਕੱਤਕ ਸੰਮਤ 550

ਫਰੀਦਕੋਟ / ਮੁਕਤਸਰ

ਨਹਿਰੂ ਸਟੇਡੀਅਮ 'ਚ ਮਨਾਇਆ ਦੁਸਹਿਰੇ ਦਾ ਤਿਉਹਾਰ

ਫ਼ਰੀਦਕੋਟ, 19 ਅਕਤੂਬਰ (ਜਸਵੰਤ ਸਿੰਘ ਪੁਰਬਾ, ਹਰਮਿੰਦਰ ਸਿੰਘ ਮਿੰਦਾ)-ਦੁਸਹਿਰਾ ਕਮੇਟੀ ਫ਼ਰੀਦਕੋਟ ਦੇ ਚੇਅਰਮੈਨ ਅਸ਼ੋਕ ਸੱਚਰ, ਪ੍ਰਧਾਨ ਵਿਨੋਦ ਬਜਾਜ ਦੀ ਯੋਗ ਅਗਵਾਈ ਹੇਠ ਅੱਜ ਨਹਿਰੂ ਸਟੇਡੀਅਮ ਫ਼ਰੀਦਕੋਟ ਵਿਖੇ ਦੁਸਹਿਰਾ ਮੇਲਾ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਕੁਸ਼ਲਦੀਪ ਸਿੰਘ ਢਿੱਲੋਂ ਵਿਧਾਇਕ ਹਲਕਾ ਫ਼ਰੀਦਕੋਟ, ਵਿਸ਼ੇਸ਼ ਮਹਿਮਾਨ ਸੰਦੀਪ ਸਿੰਘ ਸੰਧੂ ਰਾਜਨੀਤਿਕ ਸਲਾਹਕਾਰ ਮੁੱਖ ਮੰਤਰੀ ਪੰਜਾਬ, ਰਾਜੀਵ ਪਰਾਸ਼ਰ ਡਿਪਟੀ ਕਮਿਸ਼ਨਰ ਫ਼ਰੀਦਕੋਟ, ਰਾਜ ਬਚਨ ਸਿੰਘ ਸੰਧੂ ਸੀਨੀਅਰ ਪੁਲਿਸ ਕਪਤਾਨ ਫ਼ਰੀਦਕੋਟ ਅਤੇ ਸਤਿਕਾਰਤ ਮਹਿਮਾਨਾਂ ਵਜੋਂ ਪਰਮਬੰਸ ਸਿੰਘ ਬੰਟੀ ਰੋਮਾਣਾ ਹਲਕਾ ਇੰਚਾਰਜ ਸ਼ੋ੍ਰਮਣੀ ਅਕਾਲੀ ਦਲ, ਉਪੇਂਦਰ ਸ਼ਰਮਾ ਸਾਬਕਾ ਜ਼ੇਲ੍ਹ ਅਤੇ ਨਿਆਂ ਮੰਤਰੀ ਪੰਜਾਬ, ਗੁਰਦਿੱਤ ਸਿੰਘ ਸੇਖੋਂ ਆਮ ਆਦਮੀ ਪਾਰਟੀ ਹਾਜ਼ਰ ਸਨ | ਇਸ ਮੌਕੇ ਸਾਹਿਤਕਾਰ ਨਿੰਦਰ ਘੁਗਿਆਣਵੀ ਦਾ ਫ਼ਰੀਦਕੋਟ ਰਤਨ ਐਵਾਰਡ' ਨਾਲ ਸਨਮਾਨਿਤ ਕੀਤਾ ਗਿਆ | ਮੇਲੇ 'ਚ ਆਤਿਸ਼ਬਾਜ਼ੀ ਦੇ ਮੁਕਾਬਲੇ, ਘੋੜੀਆਂ ਦੇ ਨਾਚ, ਭੰਗੜਾ, ਬਾਜ਼ੀਗਰਾਂ ਦੇ ਕਰੱਤਵ, ਪੈਰਾਗਲਾਇੰਡ ਸ਼ੋਅ ਆਦਿ ਪੇਸ਼ ਕੀਤਾ ਗਿਆ | ਇਸ ਮੌਕੇ ਨਿੰਦਰ ਘੁਗਿਆਣਵੀ ਨੇ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮਿਹਨਤ ਨਾਲ ਜ਼ਿੰਦਗੀ ਦਾ ਹਰ ਮੁਕਾਮ ਹਾਸਲ ਕੀਤਾ ਜਾ ਸਕਦਾ ਹੈ | ਡਿਪਟੀ ਕਮਿਸ਼ਨਰ ਫ਼ਰੀਦਕੋਟ ਰਾਜੀਵ ਪਰਾਸ਼ਰ ਨੇ ਸ਼ਹਿਰ ਨਿਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਦਰਸਾਏ ਮਾਰਗ 'ਤੇ ਚੱਲਣਾ ਚਾਹੀਦਾ ਹੈ | ਮੁੱਖ ਮਹਿਮਾਨ ਕੁਸ਼ਲਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਬੁਰਾਈ 'ਤੇ ਹਮੇਸ਼ਾ ਨੇਕੀ ਦੀ ਜਿੱਤ ਹੁੰਦੀ ਹੈ | ਇਸ ਲਈ ਸਾਨੂੰ ਸੱਚ 'ਤੇ ਪਹਿਰਾ ਦੇਣਾ ਚਾਹੀਦਾ ਹੈ | ਮੰਚ ਸੰਚਾਲਨ ਜਸਬੀਰ ਸਿੰਘ ਜੱਸੀ ਸਹਾਇਕ ਜ਼ਿਲ੍ਹਾ ਗਾਈਡੈਂਸ ਕਾਊਾਸਲਰ, ਰਿਸ਼ੀ ਸ਼ਰਮਾ ਨੇ ਕੀਤਾ | ਇਸ ਮੌਕੇ ਚੇਅਰਮੈਨ ਅਸ਼ੋਕ ਸੱਚਰ ਨੇ ਸਭ ਨੂੰ ਜੀ ਆਇਆਂ ਨੂੰ ਆਖਿਆ ਅਤੇ ਧੰਨਵਾਦ ਪ੍ਰਧਾਨ ਵਿਨੋਦ ਬਜਾਜ ਨੇ ਕੀਤਾ | ਇਸ ਮੌਕੇ ਰਾਵਣ, ਮੇਘਨਾਥ, ਕੁੰਭਕਰਨ ਦੇ ਪੁਤਲਿਆਂ ਨੂੰ ਅਗਨੀ ਭੇਟ ਕੀਤਾ ਗਿਆ | ਇਸ ਮੌਕੇ ਸ੍ਰੀ ਰਾਮਾ ਕਲਾ ਕੇਂਦਰ ਫ਼ਰੀਦਕੋਟ, ਭਾਰਤ ਡਾਰਾਮੈਟਿ੍ਕ ਕਲੱਬ ਵਲੋਂ ਸ਼ੋਭਾ ਯਾਤਰਾ ਕੱਢੀ ਗਈ | ਇਸ ਮੌਕੇ ਬੀਬਾ ਅਮਨਜੋਤ ਕੌਰ ਢਿੱਲੋਂ, ਡਾ. ਦੀਪਤੀ ਪਰਾਸ਼ਰ ਚੇਅਰਪਰਸਨ ਰੈੱਡ ਕਰਾਸ ਹਸਪਤਾਲ ਭਲਾਈ ਸ਼ਾਖਾ, ਜੈਸ਼ਨਪ੍ਰੀਤ ਸਿੰਘ ਢਿੱਲੋਂ ਸੀਨੀਅਰ ਕਾਂਗਰਸੀ ਆਗੂ, ਰਣਜੀਤ ਸਿੰਘ ਭੋਲੂਵਾਲਾ, ਗਿੰਦਰਜੀਤ ਸਿੰਘ ਸੇਖੋਂ, ਬਲਕਰਨ ਸਿੰਘ ਨੰਗਲ ਤੇ ਸ਼ਹਿਰ ਨਿਵਾਸੀ ਵੱਡੀ ਗਿਣਤੀ 'ਚ ਹਾਜ਼ਰ ਸਨ |
ਦੁਸਹਿਰਾ ਧੂਮ-ਧਾਮ ਨਾਲ ਮਨਾਇਆ
ਜੈਤੋ, (ਭੋਲਾ ਸ਼ਰਮਾ)-ਸ੍ਰੀ ਰਾਮਾ ਕਿ੍ਸ਼ਨਾ ਡਰਾਮਾਟਿਕ ਕਲੱਬ (ਰਜਿ:) ਜੈਤੋ ਵਲੋਂ ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਤਿਉਹਾਰ ਦੁਸਹਿਰਾ ਉਤਸਵ ਅੱਜ ਸ਼ਾਮ ਸਥਾਨਕ ਰਾਮਲੀਲਾ ਗਰਾਂਊਡ ਵਿਚ ਬੜ੍ਹੀ ਧੂਮ-ਧਾਮ ਨਾਲ ਮਨਾਇਆ ਗਿਆ | ਸਮਾਗਮ ਦੇ ਮੁੱਖ ਮਹਿਮਾਨ ਜ਼ਿਲ੍ਹਾ ਕਾਂਗਰਸ ਕਮੇਟੀ ਫ਼ਰੀਦਕੋਟ ਦੇ ਪ੍ਰਧਾਨ ਤੇ ਵਿਧਾਨ ਸਭਾ ਹਲਕਾ ਜੈਤੋ ਦੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਪੰਜਗਰਾੲੀਂ, ਵਿਸ਼ੇਸ਼ ਮਹਿਮਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਸੁਰਜੀਤ ਸਿੰਘ ਬਾਬਾ, ਸੀਨੀਅਰ ਕਾਂਗਰਸੀ ਆਗੂ ਸੱਤਪਾਲ ਡੋਡ, ਟਰੱਕ ਯੂਨੀਅਨ ਤਪਾ ਦੇ ਪ੍ਰਧਾਨ ਭੁਪਿੰਦਰ ਸਿੰਘ 'ਵਿੱਕੀ ਬਰਾੜ' ਪੰਜਗਰਾਈਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮਨਪ੍ਰੀਤ ਸਿੰਘ ਸੇਖੋਂ ਬਹਿਬਲ ਕਲਾਂ, ਯੂਥ ਕਾਂਗਰਸੀ ਆਗੂ ਸ਼ਰਨਜੀਤ ਸਿੰਘ ਸੰਨੀ ਪੰਜਗਰਾਈਾ ਹਾਜ਼ਰ ਸਨ | ਇਸ ਮੌਕੇ ਦਰਸ਼ਕਾਂ ਦੇ ਮਨੋਰੰਜਨ ਲਈ ਸਭਿਆਚਾਰਕ ਰੰਗਾਰੰਗ ਪ੍ਰੋਗਰਾਮ ਕਰਵਾਇਆ ਗਿਆ | ਜਿਸ ਵਿਚ ਪ੍ਰਸਿੱਧ ਗਾਇਕ ਦਰਸ਼ਨਜੀਤ, ਸ਼ਰੀਫ਼ ਦਿਲਦਾਰ, ਭਿੰਦਰ ਜੈਤੋ, ਸੁਦਾਗਰ ਖਾਨ, ਨਵੀ ਖਾਨ, ਗੁਰਲਾਲ ਲਾਲੀ ਅਤੇ ਬੀਬਾ ਸਾਬਰ, ਰੇਖਾ ਖਾਨ ਨੇ ਆਪਣੇ ਗੀਤਾਂ ਨਾਲ ਲੋਕਾਂ ਦਾ ਭਰਪੂਰ ਮਨੋਰੰਜਨ ਕੀਤਾ | ਪ੍ਰੋਗਰਾਮ ਦੌਰਾਨ ਮੰਚ ਸੰਚਾਲਨ ਸੰਦੀਪ 'ਟੋਨੀ ਸ਼ਰਮਾ' ਅਤੇ ਵੈਦ ਪ੍ਰਕਾਸ਼ ਸਦਾਵਰਤੀਆ ਨੇ ਕੀਤਾ | ਇਸ ਮੌਕੇ ਮੁੱਖ ਮਹਿਮਾਨ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਪੰਜਗਰਾੲੀਂ ਨੇ ਕਿਹਾ ਕਿ ਇਨਸਾਨ ਨੂੰ ਆਪਣੇ ਅੰਦਰਲੇ ਰਾਵਣ, ਝੂਠ ਅਤੇ ਹੰਕਾਰ ਨੂੰ ਖ਼ਤਮ ਕਰਕੇ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਆਦਰਸ਼ਾਂ 'ਤੇ ਚੱਲਣਾ ਚਾਹੀਦਾ ਹੈ | ਇਸ ਮੌਕੇ ਮੁੱਖ ਮਹਿਮਾਨ ਜੋਗਿੰਦਰ ਸਿੰਘ ਪੰਜਗਰਾੲੀਂ ਨੇ ਆਪਣੇ ਵਲੋਂ ਕਲੱਬ ਨੂੰ 51 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਪ੍ਰਦਾਨ ਕੀਤੀ | ਇਸ ਮੌਕੇ ਰਾਵਣ ਅਤੇ ਮੇਘ ਨਾਥ ਦੇ ਪੁਤਲਿਆਂ ਨੂੰ ਅਗਨ ਭੇਂਟ ਕੀਤਾ ਗਿਆ | ਇਸ ਮੌਕੇ ਸ੍ਰੀ ਰਾਮਾ ਕਿ੍ਸ਼ਨਾ ਡਰਾਮਾਟਿਕ ਕਲੱਬ ਦੇ ਪ੍ਰਧਾਨ ਰਾਮ ਅਵਤਾਰ ਵਰਮਾ, ਚੇਅਰਮੈਨ ਵੇਦ ਪ੍ਰਕਾਸ਼ ਸਦਾਵਰਤੀਆ, ਵਾਈਸ ਚੇਅਰਮੈਨ ਐਡਵੋਕੇਟ ਸਤੀਸ਼ ਕੁਮਾਰ 'ਭੀਰੀ', ਸਰਪ੍ਰਸਤ ਮਾਸਟਰ ਸੁਰਿੰਦਰ ਲੂੰਬਾ, ਜਨਰਲ ਸਕੱਤਰ ਨਰੇਸ਼ ਮਿੱਤਲ, ਸਕੱਤਰ ਸੁਨੀਲ ਸੈਟੀ, ਖ਼ਜ਼ਾਨਚੀ ਟੋਨੀ ਡੋਡ, ਸੰਗੀਤ ਡਾਇਰੈਕਟਰ ਸੋਨੂੰ ਵਰਮਾ ਤੇ ਵਿੱਕੀ ਸਦਾਵਰਤੀਆ, ਡਾਇਰੈਕਟਰ ਈਸ਼ਵਰ ਜਿੰਦਲ, ਸੋਨੂੰ ਸੂਰੀ, ਸੰਦੀਪ ਸ਼ਰਮਾ ਟੋਨੀ, ਟੋਨੀ ਵਰਮਾ, ਤੁਸ਼ਾਰ ਲੂੰਬਾ, ਮੋਨੂੰ ਲੂੰਬਾ, ਸੋਨੂੰ ਲੂੰਬਾ, ਬਿੰਦੂ ਸਦਿਉੜਾ, ਟਿੰਕੂ ਢੱਲਾ, ਸੁਰਿੰਦਰ ਆਰੇ ਸਮੇਤ ਭਾਰੀ ਗਿਣਤੀ ਵਿਚ ਲੋਕਾਂ ਨੇ ਦੁਸਹਿਰੇ ਦਾ ਆਨੰਦ ਮਾਣਿਆ | ਅੰਤ ਵਿਚ ਕਲੱਬ ਦੇ ਪ੍ਰਧਾਨ ਰਾਮ ਅਵਤਾਰ ਵਰਮਾ ਨੇ ਆਏ ਹੋਏ ਮਹਿਮਾਨਾਂ, ਕਲਾਕਾਰਾਂ, ਸਹਿਯੋਗੀ ਸੱਜਣਾਂ ਅਤੇ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ | ਇਸ ਮੌਕੇ ਤਹਿਸੀਲਦਾਰ ਜੈਤੋ ਸ਼ੀਸ਼ ਪਾਲ ਸਿੰਗਲਾ, ਡੀ.ਐੱਸ.ਪੀ. ਜੈਤੋ ਕੁਲਦੀਪ ਸਿੰਘ ਸੋਹੀ, ਐਸ.ਐਚ.ਓ. ਜੈਤੋ ਮੁਖਤਿਆਰ ਸਿੰਘ, ਜ਼ਿਲ੍ਹਾ ਕਾਂਗਰਸ ਕਮੇਟੀ ਫ਼ਰੀਦਕੋਟ ਦੇ ਸੀਨੀਅਰ ਮੀਤ ਪ੍ਰਧਾਨ ਹਰਵਿੰਦਰ ਪਾਲ 'ਕਾਲਾ ਸ਼ਰਮਾ', ਜ਼ਿਲ੍ਹਾ ਕਾਂਗਰਸ ਕਮੇਟੀ ਫ਼ਰੀਦਕੋਟ ਦੇ ਮੀਤ ਪ੍ਰਧਾਨ ਟੋਨੀ ਡੋਡ, ਨਗਰ ਕੌਾਸਲਰ ਵਿਕਾਸ ਸਿੰਗਲਾ 'ਘੰਟੀ ਡੋਡ', ਬਲਾਕ ਸੰਮਤੀ ਮੈਂਬਰ ਜਸਵੰਤ ਸਿੰਘ ਮਾਨ, ਬਲਾਕ ਸੰਮਤੀ ਮੈਂਬਰ ਅਵਤਾਰ ਸਿੰਘ ਬਰਾੜ ਚੈਨਾ, ਪੀ.ਏ. ਰਮਨੀਕ ਸਿੱਕੀ ਪੰਜਗਰਾਈਾ, ਗੁਰਬਿੰਦਰ ਸਿੰਘ ਟਹਿਣਾ, ਗਮਦੂਰ ਸਿੰਘ 'ਪੱਪੂ ਬਰਾੜ' ਚੰਦਭਾਨ, ਦਰਸ਼ਨ ਗੋਇਲ ਜੈਤੋ, ਲੱਕੀ ਡੋਡ ਜੈਤੋ, ਸੋਨੀ ਡੋਡ ਜੈਤੋ, ਚਮਕੌਰ ਸਿੰਘ ਵਾਂਦਰ ਰਾਮੇਆਣਾ, ਗੁਰਮੀਤ ਸਿੰਘ 'ਫੱਗੂ ਗਿੱਲ' ਰਾਮੇਆਣਾ, ਕਾਮਰੇਡ ਰਣਬੀਰ ਚੰਦ ਪੰਵਾਰ, ਜਗਸੀਰ ਸਿੰਘ ਚਹਿਲ ਢੈਪਈ, ਰਾਜਵਿੰਦਰ ਸਿੰਘ 'ਰਾਜਾ ਸੰਧੂ' ਚੈਨਾ, ਭਗਵੰਤ ਸਿੰਘ ਬਰਾੜ ਚੈਨਾ, ਜਗਸੀਰ ਸ਼ਰਮਾ ਰੱਤੀ, ਬੂਟਾ ਸਿੰਘ ਕੋਠੇ ਮਹਾਲਾ ਸਿੰਘ ਵਾਲੇ ਆਦਿ ਮੁਕਾਮੀ ਕਾਂਗਰਸੀ ਆਗੂ ਹਾਜ਼ਰ ਸਨ |

ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ

ਕੋਟਕਪੂਰਾ, 19 ਅਕਤੂਬਰ (ਮੋਹਰ ਗਿੱਲ, ਮੇਘਰਾਜ) - ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਇਕ ਮੀਟਿੰਗ ਰਣਜੀਤ ਸਿੰਘ ਕੰਵਲ ਦੀ ਪ੍ਰਧਾਨਗੀ ਹੇਠ ਹੋਈ | ਇਕੱਤਰਤਾ 'ਚ ਇਸੇ ਮਹੀਨੇ 'ਚ ਜਨਮ ਲੈਣ ਵਾਲੇ ਐਸੋਸੀਏਸ਼ਨ ਦੇ ਮੈਂਬਰ ਬਾਬੂ ਲਾਲ ਮੈਣੀ, ਜਗਰੂਪ ਸਿੰਘ, ...

ਪੂਰੀ ਖ਼ਬਰ »

ਗਿਆਨੀ ਗੁਰਬਚਨ ਸਿੰਘ ਦੇ ਅਸਤੀਫ਼ੇ ਅਤੇ ਨਵੇਂ ਜਥੇਦਾਰ ਦੀ ਕੋਈ ਤੁੱਕ ਨਹੀਂ-ਦਾਦੂਵਾਲ

ਬਰਗਾੜੀ, 19 ਅਕਤੂਬਰ (ਲਖਵਿੰਦਰ ਸ਼ਰਮਾ, ਸੁਖਰਾਜ ਗੋਂਦਾਰਾ)-ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਬਰਗਾੜੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਗੁਰਬਚਨ ਸਿੰਘ ਵਲੋਂ ਦਿੱਤੇ ਅਸਤੀਫੇ 'ਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਗਿਆਨੀ ਗੁਰਬਚਨ ਸਿੰਘ ਵਲੋਂ ...

ਪੂਰੀ ਖ਼ਬਰ »

ਪਰਾਲੀ ਨੂੰ ਅੱਗ ਲਾਉਣ ਦਾ ਰੁਝਾਨ ਵਧਣਾ ਸ਼ੁਰੂ

ਕੋਟਕਪੂਰਾ, 19 ਅਕਤੂਬਰ (ਮੋਹਰ ਗਿੱਲ, ਮੇਘਰਾਜ)- ਇਸ ਹਲਕੇ ਦੇ ਪਿੰਡਾਂ 'ਚ ਝੋਨੇ ਦੀ ਕੰਬਾਈਨ ਨਾਲ ਕਟਾਈ ਕਰਨ ਉਪਰੰਤ ਖੇਤ 'ਚ ਬਾਕੀ ਬਚਦੀ ਪਰਾਲੀ ਅਤੇ ਰਹਿੰਦ-ਖ਼ੂੰਹਦ ਨੂੰ ਕਿਸਾਨਾਂ ਵਲੋਂ ਅੱਗ ਲਾਉਣ ਦਾ ਸਿਲਸਿਲਾ ਪਾਬੰਦੀ ਦੇ ਬਾਵਜੂਦ ਵੀ ਸ਼ੁਰੂ ਹੋ ਚੁੱਕਾ ਹੈ | ...

ਪੂਰੀ ਖ਼ਬਰ »

ਗੁਰਦੁਆਰਾ ਸਾਹਿਬ ਵਿਖੇ ਉੱਦਮ ਇਨਸਾਨੀਅਤ ਸੇਵਾ ਸੁਸਾਇਟੀ ਨੂੰ ਕੀਤਾ ਸਨਮਾਨਿਤ

ਫ਼ਰੀਦਕੋਟ, 19 ਅਕਤੂਬਰ (ਸਤੀਸ਼ ਬਾਗ਼ੀ)-ਉੱਦਮ ਇਨਸਾਨੀਅਤ ਸੇਵਾ ਸੁਸਾਇਟੀ ਦੇ ਲੋਕ ਭਲਾਈ ਕਾਰਜਾਂ ਨੂੰ ਦੇਖਦੇ ਹੋਏ ਗੁਰਦੁਆਰਾ ਸਾਹਿਬਜ਼ਾਦਾ ਅਜੀਤ ਸਿੰਘ ਲੰਗਰ ਮਾਤਾ ਖੀਵੀ ਜੀ ਪ੍ਰਬੰਧਕ ਕਮੇਟੀ ਵਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ...

ਪੂਰੀ ਖ਼ਬਰ »

ਪ੍ਰਦੂਸ਼ਣ ਵਿਭਾਗ ਦੇ ਐਸ.ਡੀ.ਓ ਤੇ ਸੀ.ਏ ਨੂੰ ਦੋ ਦਿਨਾ ਪੁਲਿਸ ਰਿਮਾਂਡ 'ਤੇ ਭੇਜਿਆ

ਫ਼ਰੀਦਕੋਟ, 19 ਅਕਤੂਬਰ (ਜਸਵੰਤ ਸਿੰਘ ਪੁਰਬਾ, ਸਰਬਜੀਤ ਸਿੰਘ)-ਵਿਜੀਲੈਂਸ ਵਿਭਾਗ ਵਲੋਂ ਰਿਸ਼ਵਤ ਦੇ ਦੋਸ਼ਾਂ ਤਹਿਤ ਗਿ੍ਫ਼ਤਾਰ ਕੀਤੇ ਗਏ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਸ.ਡੀ.ਓ. ਅਤੇ ਚਾਰਟਡ ਅਕਾਊਾਟੈਂਟ ਨੂੰ ਅੱਜ ਅਦਾਲਤ ਵਿਖੇ ਪੇਸ਼ ਕੀਤਾ ਗਿਆ | ਜਿੱਥੇ ਪੁਲਿਸ ...

ਪੂਰੀ ਖ਼ਬਰ »

ਜਥੇਦਾਰ ਧਿਆਨ ਸਿੰਘ ਮੰਡ ਦੀ ਅਗਵਾਈ ਹੇਠ ਇਨਸਾਫ ਮੋਰਚਾ 141ਵੇਂ ਦਿਨ ਵੀ ਜਾਰੀ

ਬਰਗਾੜੀ, 19 ਅਕਤੂਬਰ (ਲਖਵਿੰਦਰ ਸ਼ਰਮਾ, ਸੁਖਰਾਜ ਗੋਂਦਾਰਾ)-ਜਥੇਦਾਰ ਧਿਆਨ ਸਿੰਘ ਮੰਡ ਦੀ ਅਗਵਾਈ ਹੇਠ ਬਰਗਾੜੀ ਇਨਸਾਫ਼ ਮੋਰਚਾ 141ਵੇਂ ਦਿਨ ਵੀ ਜਾਰੀ ਰਿਹਾ ਅਤੇ ਅੱਜ ਕੁਲਵੰਤ ਸਿੰਘ, ਨਰਿੰਦਰ ਸਿੰਘ ਭਦੌੜ, ਸਤਨਾਮ ਸਿੰਘ ਗੁਰਦਾਸਪੁਰ, ਸਤਪਾਲ ਸਿੰਘ ਲੁਧਿਆਣਾ, ...

ਪੂਰੀ ਖ਼ਬਰ »

ਸਰਕਾਰੀ ਕਾਲਜ ਵਿਖੇ ਸ਼ਹੀਦਾਂ ਦੀ ਯਾਦ 'ਚ ਸਮਾਗਮ ਕਰਵਾਇਆ

ਸ੍ਰੀ ਮੁਕਤਸਰ ਸਾਹਿਬ, 19 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਪੰਜਾਬ ਪੁਲਿਸ ਦੇ ਡੀ.ਜੀ.ਪੀ ਅਤੇ ਜ਼ਿਲ੍ਹਾ ਪੁਲਿਸ ਮੁਖੀ ਮਨਜੀਤ ਸਿੰਘ ਢੇਸੀ ਦੇ ਦਿਸ਼ਾ-ਨਿਰਦੇਸ਼ ਹੇਠ ਸਥਾਨਕ ਸਰਕਾਰੀ ਕਾਲਜ ਵਿਖੇ ਸ਼ਹੀਦ ਪੁਲਿਸ ਮੁਲਾਜ਼ਮਾਂ ਦੀ ਯਾਦ ਵਿਚ ਨਸ਼ਾ ਛੁਡਾਊ ਸੈੱਲ ਪੰਜਾਬ ...

ਪੂਰੀ ਖ਼ਬਰ »

ਸ਼ਹਿਰ 'ਚ ਦਿਨ ਵੇਲੇ ਵੱਡੇ ਵਾਹਨਾਂ ਦਾ ਦਾਖਲਾ ਆਵਾਜਾਈ ਵਿਚ ਪਾ ਰਿਹੈ ਵਿਘਨ

ਸ੍ਰੀ ਮੁਕਤਸਰ ਸਾਹਿਬ, 19 ਅਕਤੂਬਰ (ਕੁਲਦੀਪ ਸਿੰਘ ਘੁਮਾਣ)-ਸਥਾਨਕ ਸ਼ਹਿਰ ਦੇ ਭੀੜੇ ਬਾਜ਼ਾਰਾਂ ਵਿਚ ਦੁਕਾਨਦਾਰਾਂ ਦੇ ਬਾਹਰੋਂ ਆਉਣ ਵਾਲੇ ਸਮਾਨ ਨੂੰ ਉਤਾਰਨ ਵਾਲੇ ਭਾਰੀ ਵਹੀਕਲਾਂ ਤੇ ਖੋਤੀ ਰੇਹੜੀਆਂ ਵਾਲਿਆਂ ਦੇ ਸਿਤਮ ਤੋਂ ਸ਼ਹਿਰ ਨਿਵਾਸੀ ਅਤੇ ਬਾਹਰੋਂ ਆਉਣ ...

ਪੂਰੀ ਖ਼ਬਰ »

ਉੱਚੀ ਆਵਾਜ਼ ਵਾਲੇ ਮਿਊਜ਼ਿਕ ਤੇ ਹਾਰਨਾਂ 'ਤੇ ਲਗਾਈ ਪਾਬੰਦੀ

ਸ੍ਰੀ ਮੁਕਤਸਰ ਸਾਹਿਬ, 19 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀ ਐਮ.ਕੇ. ਅਰਾਵਿੰਦ ਕੁਮਾਰ ਆਈ.ਏ.ਐਸ. ਨੇ ਫ਼ੌਜਦਾਰੀ ਸੰਘਤਾ 1973 ਦੀ ਧਾਰਾ 144 ਤਹਿਤ ਪ੍ਰਾਪਤ ਅਧਿਕਾਰਾਂ ਦੀਆਂ ਵਰਤੋਂ ਕਰਦਿਆਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਹਦੂਦ ਅੰਦਰ ...

ਪੂਰੀ ਖ਼ਬਰ »

ਅਗਰਵਾਲ ਸਮਾਜ ਸਭਾ ਵਲੋਂ 251 ਲੜਕੀਆਂ ਦੀ ਨਿਗ੍ਹਾ ਕਰਵਾਈ ਗਈ ਚੈੱਕ

ਸ੍ਰੀ ਮੁਕਤਸਰ ਸਾਹਿਬ, 19 ਅਕਤੂਬਰ (ਗੁਲਵਿੰਦਰ ਸਿੰਘ)-ਨੈਸ਼ਨਲ ਕੰਟਰੋਲ ਪ੍ਰੋਗਰਾਮ ਆਫ਼ ਬਲਾਈਡਨੈੱਸ ਅਧੀਨ ਸਕੂਲੀ ਵਿਦਿਆਰਥੀਆਂ ਦੀ ਨਿਗ੍ਹਾ ਟੈੱਸਟ ਕਰਵਾਉਣ ਅਤੇ ਮੁਫ਼ਤ ਐਨਕਾਂ ਦੀ ਸਹੂਲਤ ਦੇਣ ਲਈ ਸਿਵਲ ਸਰਜਨ ਡਾ: ਸੁਖਪਾਲ ਸਿੰਘ ਬਰਾੜ ਦੇ ਦਿਸ਼ਾ-ਨਿਰਦੇਸ਼ਾਂ ...

ਪੂਰੀ ਖ਼ਬਰ »

ਕਿਸਾਨਾਂ ਨੇ ਨੰਦਗੜ੍ਹ ਕੋਲੋਂ ਭਾਗਸਰ ਮਾਈਨਰ ਟੁੱਟਣ ਦਾ ਪ੍ਰਗਟਾਇਆ ਖ਼ਦਸ਼ਾ

ਮੰਡੀ ਲੱਖੇਵਾਲੀ, 19 ਅਕਤੂਬਰ (ਮਿਲਖ ਰਾਜ)-ਕਰੀਬ ਡੇਢ ਸਾਲ ਪਹਿਲਾਂ ਨਵੇਂ ਬਣੇ ਭਾਗਸਰ ਮਾਈਨਰ ਵਿਚ ਹੋਈਆਂ ਕਥਿਤ ਬੇਨਿਯਮੀਆਂ ਦੇ ਦੋਸ਼ ਇਸ ਦੇ ਵਾਰ-ਵਾਰ ਟੁੱਟਣ ਕਾਰਨ ਸੱਚ ਸਾਬਤ ਹੁੰਦੇ ਦਿਖਾਈ ਦੇ ਰਹੇ ਹਨ | ਮਾੜੇ ਮਟੀਰੀਅਲ ਅਤੇ ਕੰਢਿਆਂ ਦੁਆਲੇ ਸਹੀ ਢੰਗ ਨਾਲ ...

ਪੂਰੀ ਖ਼ਬਰ »

ਭਾਰਤ ਵਿਕਾਸ ਪ੍ਰੀਸ਼ਦ ਨੇ ਲੜਕੀ ਦੇ ਵਿਆਹ ਲਈ ਦਿੱਤਾ ਸਹਿਯੋਗ

‘ਮਲੋਟ, 19 ਅਕਤੂਬਰ (ਗੁਰਮੀਤ ਸਿੰਘ ਮੱਕੜ)-ਸਥਾਨਕ ਭਾਰਤ ਵਿਕਾਸ ਪ੍ਰੀਸ਼ਦ ਵਲੋਂ ਇੱਕ ਜ਼ਰੂਰਤਮੰਦ ਪਰਿਵਾਰ ਦੀ ਲੜਕੀ ਦੇ ਵਿਆਹ ਵਿਚ ਘਰੇਲੂ ਵਰਤੋਂ ਦਾ ਸਾਮਾਨ ਦੇ ਕੇ ਸਹਿਯੋਗ ਦਿੱਤਾ ਗਿਆ ਅਤੇ ਸ਼੍ਰੀ ਸੁਖਮਨੀ ਸਾਹਿਬ ਮਹਿਲਾ ਜਥਾ ਵਲੋਂ ਵੀ ਵੱਧ ਚੜ੍ਹ ਕੇ ਸਹਿਯੋਗ ...

ਪੂਰੀ ਖ਼ਬਰ »

ਬਾਬਾ ਵਣਪੀਰ ਦੀ ਦਰਗਾਹ 'ਤੇ ਸੁਸਾਇਟੀ ਮੈਂਬਰਾਂ ਨੇ ਲੰਗਰ ਲਗਾਇਆ

ਰੁਪਾਣਾ, 19 ਅਕਤੂਬਰ (ਜਗਜੀਤ ਸਿੰਘ)-ਬਾਬਾ ਵਣਪੀਰ ਸੇਵਾ ਸੁਸਾਇਟੀ ਰੁਪਾਣਾ ਦੇ ਮੈਂਬਰਾਂ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਨਗਰ ਦੇ ਸਹਿਯੋਗ ਨਾਲ ਸ੍ਰੀ ਮੁਕਤਸਰ ਸਾਹਿਬ ਤੋਂ ਮਲੋਟ ਰੋਡ ਉੱਪਰ ਸਥਿਤ ਬਾਬਾ ਦੀ ਦਰਗਾਹ 'ਤੇ ਦੋ ਰੋਜ਼ਾ ਮੇਲਾ ਕਰਵਾਇਆ ਗਿਆ | ਮੇਲੇ 'ਚ ...

ਪੂਰੀ ਖ਼ਬਰ »

ਗੁਰੂ ਨਾਨਕ ਕਾਲਜ ਵਿਖੇ ਮੱਛੀ ਪਾਲਣ ਤੇ ਜੀਵ ਜੰਤੂ 'ਤੇ ਪ੍ਰਸਾਰ ਭਾਸ਼ਣ ਕਰਵਾਇਆ

ਸ੍ਰੀ ਮੁਕਤਸਰ ਸਾਹਿਬ, 19 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਗੁਰੂ ਨਾਨਕ ਕਾਲਜ ਫ਼ਾਰ ਗਰਲਜ ਸ੍ਰੀ ਮੁਕਤਸਰ ਸਾਹਿਬ ਵਿਖੇ ਬੇਸਿਕ ਸਾਇੰਸ ਵਿਭਾਗ ਵਲੋਂ 'ਮੱਛੀ ਪਾਲਣ ਤਿੰਨ ਸਮੱਸਿਆਵਾਂ ਦਾ ਹੱਲ, ਸੰਤੁਲਿਤ ਭੋਜਨ, ਬੇਰੁਜ਼ਗਾਰ ਤੇ ਆਰਥਿਕ ਵਿਕਾਸ' ਵਿਸ਼ੇ ਸਬੰਧੀ ਪ੍ਰਸਾਰ ...

ਪੂਰੀ ਖ਼ਬਰ »

ਨੈਸ਼ਨਲ ਕਮਿਸ਼ਨ ਫਾਰ ਵੋਮੈਨ ਦੀ ਵਿਸ਼ੇਸ਼ ਮੀਟਿੰਗ 23 ਨੂੰ

ਸ੍ਰੀ ਮੁਕਤਸਰ ਸਾਹਿਬ, 19 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਪੰਜਾਬ ਵਿਚ ਪਿਛਲੇ ਕੁਝ ਸਾਲਾਂ ਤੋਂ ਐੱਨ.ਆਰ.ਆਈ. ਵਿਆਹਾਂ ਦੇ ਧੋਖਾਧੜੀ ਦੇ ਵਧ ਰਹੇ ਕੇਸਾਂ ਨੂੰ ਦੇਖਦਿਆਂ ਸੂਬਾ ਪੱਧਰ ਤੇ ਬਣੀ ਪੰਜਾਬ ਸਟੇਟ ਅਪੈਕਸ ਕਮੇਟੀ ਫਾਰ ਐੱਨ.ਜੀ.ਓ ਨੇ ਲੋਕਾਂ ਵਿਚ ਇਸ ਸਬੰਧੀ ...

ਪੂਰੀ ਖ਼ਬਰ »

ਬਾਘਲਾ ਅਤੇ ਚੁੱਘ ਪਰਿਵਾਰਾਂ ਨਾਲ ਦੁੱਖ ਦਾ ਪ੍ਰਗਟਾਵਾ

ਗਿੱਦੜਬਾਹਾ, 19 ਅਕਤੂਬਰ (ਬਲਦੇਵ ਸਿੰਘ ਘੱਟੋਂ)-ਗਿੱਦੜਬਾਹਾ ਦੇ ਉੱਘੇ ਐਡਵੋਕੇਟ ਨਰਿੰਦਰ, ਬਾਘਲਾ ਸੁਰਿੰਦਰ ਬਾਘਲਾ ਅਤੇ ਦਵਿੰਦਰ ਬਾਘਲਾ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦ ਉਨ੍ਹਾਂ ਦੀ ਸਤਿਕਾਰਯੋਗ ਵੱਡੀ ਭੈਣ ਕਮਲੇਸ਼ ਰਾਣੀ ਪਤਨੀ ਸ੍ਰੀ ਰਾਜੇਸ਼ ਚੁੱਘ ਵਾਸੀ ...

ਪੂਰੀ ਖ਼ਬਰ »

ਮੁਅੱਤਲੀਆਂ, ਤਬਾਦਲੇ ਅਧਿਆਪਕ ਸੰਘਰਸ਼ ਨੂੰ ਨਹੀਂ ਦਬਾ ਸਕਦੇ-ਸਾਂਝਾ ਮੋਰਚਾ

ਮਲੋਟ, 19 ਅਕਤੂਬਰ (ਗੁਰਮੀਤ ਸਿੰਘ ਮੱਕੜ)-ਸਾਂਝਾ ਅਧਿਆਪਕ ਮੋਰਚਾ ਦੇ ਪੰਜਾਬ ਸਰਕਾਰ ਿਖ਼ਲਾਫ਼ ਚੱਲ ਰਹੇ ਸੰਘਰਸ਼ ਵਿਚ ਸ਼ਾਮਲ ਹੋਣ ਬਦਲੇ ਪ੍ਰਬੰਧਕੀ ਆਧਾਰ ਤੇ ਬਦਲੇ ਗਏ ਹੈੱਡ ਟੀਚਰ ਜੀਵਨ ਸਿੰਘ ਨੇ ਸਥਾਨਕ ਬਲਾਕ ਦੇ ਆਲਮਵਾਲਾ ਪ੍ਰਾਇਮਰੀ ਸਕੂਲ ਵਿਚ ਅਧਿਆਪਕ ...

ਪੂਰੀ ਖ਼ਬਰ »

ਨਵੀਂ ਦਾਣਾ ਮੰਡੀ 'ਚ ਝੋਨੇ ਦੀ ਤੁਲਾਈ 'ਚ ਨਾਜਾਇਜ਼ ਲੱਗ ਰਹੀ ਕਾਟ ਤੋਂ ਅੱਕੇ ਕਿਸਾਨ ਨੇ ਝੋਨਾ ਚੁੱਕਿਆ

ਕੋਟਕਪੂਰਾ, 19 ਅਕਤੂਬਰ (ਮੇਘਰਾਜ)-ਅੱਜ ਕੋਟਕਪੂਰਾ ਦੀ ਨਵੀਂ ਦਾਣਾ ਮੰਡੀ ਵਿਖੇ ਝੋਨੇ ਦੀ ਤੁਲਾਈ 'ਚ ਵੱਧ ਕਾਟ ਲੱਗਣ ਅਤੇ 4 ਦਿਨਾਂ ਬਾਅਦ ਵੀ ਝੋਨੇ ਦੀ ਫ਼ਸਲ ਨੂੰ ਸਫ਼ਾਈ ਨਾ ਹੋਣ ਤੋਂ ਤੰਗ ਕਿਸਾਨ ਗੁਰਪ੍ਰੀਤ ਸਿੰਘ ਵਾਸੀ ਪੰਜਗਰਾੲੀਂ ਕਲਾਂ ਨੇ 3 ਟਰਾਲੀਆਂ ਝੋਨੇ ਦੀ ...

ਪੂਰੀ ਖ਼ਬਰ »

ਸਰਕਾਰੀ ਪੌਲੀਟੈਕਨਿਕ ਕਾਲਜ ਕੋਟਕਪੂਰਾ ਦੇ ਵਿਦਿਆਰਥੀਆਂ ਨੇ ਸਾਇੰਸ ਸਿਟੀ ਦਾ ਦੌਰਾ ਕੀਤਾ

ਕੋਟਕਪੂਰਾ, 19 ਅਕਤੂਬਰ (ਮੇਘਰਾਜ) -ਸਰਕਾਰੀ ਪੌਲੀਟੈਕਨਿਕ ਕਾਲਜ ਕੋਟਕਪੂਰਾ ਦੇ ਵਿਦਿਆਰਥੀਆਂ ਨੇ ਬੀਤੇ ਦਿਨੀਂ ਪੁਸ਼ਪਾ ਗੁਜ਼ਰਾਲ ਸਾਇੰਸ ਸਿਟੀ ਦਾ ਵਿੱਦਿਅਕ ਦੌਰਾ ਕੀਤਾ | ਇਸ ਦੌਰੇ ਦੀ ਅਗਵਾਈ ਮਨਮੋਹਨ ਕਿ੍ਸ਼ਨ ਸੀਨੀਅਰ ਲੈਕਚਰਾਰ ਅਪਲਾਈਡ ਸਾਇੰਸ ਨੇ ਕੀਤੀ | ਇਸ ...

ਪੂਰੀ ਖ਼ਬਰ »

ਡੇਂਗੂ ਪੀੜਤਾਂ ਲਈ ਬੱਕਰੀ ਦੇ ਦੁੱਧ ਦੋਧੀ ਯੂਨੀਅਨ ਨੇ ਮੁਹੱਈਆ ਕਰਵਾਇਆ

ਕੋਟਕਪੂਰਾ, 19 ਅਕਤੂਬਰ (ਮੋਹਰ ਸਿੰਘ ਗਿੱਲ)-ਇੱਥੋਂ ਦੀ ਜੈਤੋ ਸੜਕ 'ਤੇ ਸਥਿਤ ਫੇਰੂਮਾਨ ਚੌਾਕ 'ਚ ਐਮ.ਕੇ. ਡੇਅਰੀ ਉਪਰ ਡੇਂਗੂ ਦੀ ਬਿਮਾਰੀ ਨਾਲ ਪੀੜਤ ਲੋਕਾਂ ਨੂੰ ਮੁਫ਼ਤ ਬੱਕਰੀ ਦੇ ਦੁੱਧ ਦੀ ਸੇਵਾ ਮੁਹੱਈਆ ਕਰਵਾਈ ਗਈ | ਦੋਧੀ ਯੂਨੀਅਨ ਦੇ ਪ੍ਰਧਾਨ ਹਰਪ੍ਰੀਤ ਸਿੰਘ ...

ਪੂਰੀ ਖ਼ਬਰ »

ਰੁੱਖ ਲਾਓ ਸੁੱਖ ਪਾਓ

ਪੰਜਗਰਾਈ ਕਲਾਂ, 19 ਅਕਤੂਬਰ (ਕੁਲਦੀਪ ਸਿੰਘ ਗੋਂਦਾਰਾ)-ਵੈਲਫੇਅਰ ਸੇਵਾ ਵੈਲਫੇਅਰ ਸੇਵਾ ਸੁਸਇਟੀ, ਨੌਜਵਾਨ ਸੁਧਾਰ ਸਭਾ ਤੇ ਐਨ.ਆਰ.ਆਈ. ਵੀਰਾ ਦੇ ਸਹਿਯੋਗ ਨਾਲ ਪਿੰਡ ਜੀਵਨ ਵਾਲਾ ਨੂੰ ਹਰਿਆ ਭਰਿਆ ਬਣਾਉਣ ਲਈ ਪਿੰਡ ਦੀ ਫਿਰਨੀ 'ਤੇ ਛਾਂਦਾਰ, ਫੁੱਲਦਾਰ ਤੇ ਸੁਖਚੈਨ ਆਦਿ ...

ਪੂਰੀ ਖ਼ਬਰ »

ਸ਼ਿਵਾਲਿਕ ਸੀਨੀਅਰ ਸੰਕੈਡਰੀ ਸਕੂਲ 'ਚ ਵਿਦਿਆਥੀਆਂ ਨੇ 'ਵਿਸ਼ਵ ਹੱਥ ਧੋਣ' ਦਿਵਸ ਮਨਾਇਆ

ਜੈਤੋ, 19 ਅਕਤੂਬਰ (ਗੁਰਚਰਨ ਸਿੰਘ ਗਾਬੜੀਆ)-ਸ਼ਿਵਾਲਿਕ ਸੀਨੀਅਰ ਸੈਕੰਡਰੀ ਸਕੂਲ (ਮੁਕਤਸਰ ਰੋਡ) ਜੈਤੋ ਦੇ ਵਿਦਿਆਥੀਆਂ ਨੇ 'ਵਿਸ਼ਵ ਹੱਥ ਧੋਣ' ਦਿਵਸ ਮਨਾਇਆ ਗਿਆ | ਸਕੂਲ ਦੇ ਅਧਿਆਪਕਾਂ ਵਲੋਂ 'ਵਿਸ਼ਵ ਹੱਥ ਧੋਣ' ਦਿਵਸ 'ਤੇ ਚਾਨਣਾ ਪਾਉਂਦਿਆ ਹੋਇਆ ਦੱਸਿਆ ਕਿ ਸਾਨੂੰ ਸਭ ...

ਪੂਰੀ ਖ਼ਬਰ »

ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਦੇ ਚਲਾਨ ਕੱਟੇ

ਫ਼ਰੀਦਕੋਟ, 19 ਅਕਤੂਬਰ (ਹਰਮਿੰਦਰ ਸਿੰਘ ਮਿੰਦਾ)-ਸੀਨੀਅਰ ਪੁਲਿਸ ਕਪਤਾਨ ਰਾਜਬਚਨ ਸਿੰਘ ਦੇ ਦਿਸ਼ਾ ਨਿਰਦੇਸਾਂ ਹੇਠ ਅੱਜ ਜ਼ਿਲ੍ਹਾ ਟਰੈਫ਼ਿਕ ਇੰਚਾਰਜ ਇੰਸ. ਕੁਸ਼ਵਿੰਦਰਪਾਲ ਸਿੰਘ ਵਲੋਂ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਦੇ ਚਲਾਨ ਕੱਟੇ ਗਏ | ਇਸ ...

ਪੂਰੀ ਖ਼ਬਰ »

ਕਿਸ਼ੋਰ ਸਿੱਖਿਆ ਵਿਸ਼ੇ 'ਤੇ ਸੈਮੀਨਾਰ ਕਰਾਇਆ

ਕੋਟਕਪੂਰਾ, 19 ਅਕਤੂਬਰ (ਮੋਹਰ ਸਿੰਘ ਗਿੱਲ)- ਸਿੱਖਿਆ ਵਿਭਾਗ ਪੰਜਾਬ ਦੇ ਨਿਰਦੇਸ਼ ਅਨੁਸਾਰ ਸਰਕਾਰੀ ਮਿਡਲ ਸਕੂਲ ਸਿਰਸੜੀ ਵਿਖੇ ਮੁੱਖ ਅਧਿਆਪਕ ਦੀਪਕ ਮਨਚੰਦਾ ਦੀ ਅਗਵਾਈ 'ਚ ਸਕੂਲ 'ਚ ਵਿਦਿਆਰਥਣਾਂ ਨੂੰ ਕਿਸ਼ੋਰ ਉਮਰ 'ਚ ਆਉਂਦੀਆਂ ਸਰੀਰਕ, ਮਾਨਸਿਕ ਤਬਦੀਲੀਆਂ ਅਤੇ ...

ਪੂਰੀ ਖ਼ਬਰ »

ਹੰਸਰਾਜ ਸੰਸਥਾ ਵਿਚ ਦੁਸਹਿਰੇ ਦਾ ਤਿਉਹਾਰ ਮਨਾਇਆ

ਬਾਜਾਖਬਾਨਾ, 19 ਅਕਤੂਬਰ (ਜੀਵਨ ਗਰਗ)-ਹੰਸ ਰਾਜ ਸਕੂਲ ਅਤੇ ਕਾਲਜ ਦੇ ਵਿਦਿਆਰਥੀਆਂ ਨੇ ਦੁਸਹਿਰੇ ਦਾ ਤਿਉਹਾਰ ਮਨਾਇਆ | ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਦਰਸ਼ਨਪਾਲ ਸ਼ਰਮਾ ਨੇ ਕਿਹਾ ਕਿ ਦੁਸਹਿਰਾ ਦਾ ਤਿਉਹਾਰ ਬਦੀ 'ਤੇ ਨੇਕੀ ਦੀ ਜਿੱਤ ਦਾ ...

ਪੂਰੀ ਖ਼ਬਰ »

ਭਾਰਤ ਦਾ ਨਾਂਅ ਰੌਸ਼ਨ ਕਰਨ ਵਾਲੇ ਭਗਵਾਨ ਸਿੰਘ ਦਾ ਵਿਸ਼ੇਸ਼ ਸਨਮਾਨ

ਕੋਟਕਪੂਰਾ, 19 ਅਕਤੂਬਰ (ਮੋਹਰ ਸਿੰਘ ਗਿੱਲ)- ਜਦੋਂ ਕੋਈ ਬੰਦਾ ਆਪਣਾ ਇਰਾਦਾ ਮਜ਼ਬੁੂਤ ਕਰਕੇ ਦਿਨ-ਰਾਤ ਮਿਹਨਤ ਕਰਦਾ ਹੈ ਤਾਂ ਕਿਸਮਤ ਵੀ ਉਨ੍ਹਾਂ ਦਾ ਸਾਥ ਜ਼ਰੂਰ ਦਿੰਦੀ ਹੈ | ਇਕ ਮੱਧ-ਵਰਗੀ ਪਰਿਵਾਰ ਵਿਚ ਪੈਦਾ ਹੋ ਕੇ ਭਗਵਾਨ ਸਿੰਘ ਨੇ ਏਨੀ ਕੁ ਮਿਹਨਤ ਕੀਤੀ ਕਿ ਅੱਜ ਉਹ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX