ਤਾਜਾ ਖ਼ਬਰਾਂ


ਮਹਿਲਾ 20 ਵਿਸ਼ਵ ਕ੍ਰਿਕਟ 'ਚ ਭਾਰਤ 48 ਦੌੜਾਂ ਨਾਲ ਜੇਤੂ
. . .  1 day ago
ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਆਸਟ੍ਰੇਲੀਆ ਨੂੰ ਦਿੱਤਾ 168 ਦੌੜਾਂ ਦਾ ਟੀਚਾ
. . .  1 day ago
ਮਹਿਲਾ 20 ਸੈਮੀ ਫਾਈਨਲ 'ਚ ਭਾਰਤ ਦੀ ਵਧੀਆ ਸ਼ੁਰੂਆਤ , 118 'ਤੇ 3 ਆਊਟ
. . .  1 day ago
ਮਾਣਹਾਨੀ ਮਾਮਲੇ 'ਚ ਕੇਜਰੀਵਾਲ ਬਰੀ
. . .  1 day ago
ਨਵੀਂ ਦਿੱਲੀ, 17 ਨਵੰਬਰ - ਪਟਿਆਲਾ ਹਾਊਸ ਕੋਰਟ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਰਾਜ ਸਭਾ ਸੰਸਦ ਸੁਭਾਸ਼ ਚੰਦਰਾ ਵੱਲੋਂ 2016 'ਚ ਦਾਖਲ ਮਾਣਹਾਨੀ ਮਾਮਲੇ 'ਚ ਬਰੀ ਕਰ ਦਿੱਤਾ....
ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਮੁਹੰਮਦ ਸੋਲਿਹ ਨਾਲ ਕੀਤੀ ਮੁਲਾਕਾਤ
. . .  1 day ago
ਨਵੀਂ ਦਿੱਲੀ, 17 ਨਵੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਲੇ 'ਚ ਮਾਲਦੀਵ ਦੇ ਰਾਸ਼ਟਰਪਤੀ ਇਬਰਾਹੀਮ ਮੁਹੰਮਦ ਸੋਲਿਹ ਨਾਲ ਮੁਲਾਕਾਤ ਕੀਤੀ....
ਇਬਰਾਹੀਮ ਮੁਹੰਮਦ ਸੋਲਿਹ ਨੇ ਮਾਲਦੀਵ ਦੇ ਰਾਸ਼ਟਰਪਤੀ ਵਜੋਂ ਚੁੱਕਿਆ ਹਲਫ਼
. . .  1 day ago
ਨਵੀਂ ਦਿੱਲੀ, 17 ਨਵੰਬਰ - ਇਬਰਾਹੀਮ ਮੁਹੰਮਦ ਸੋਲਿਹ ਨੇ ਅੱਜ ਮਾਲਦੀਵ ਦੇ ਨਵੇਂ ਰਾਸ਼ਟਰਪਤੀ ਵਜੋਂ ਹਲਫ਼ ਚੁੱਕਿਆ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਮੌਜੂਦ....
ਪਿੰਡ ਨੰਗਲਾ 'ਚ ਪਾਣੀ ਦੀਆਂ ਪਾਈਪਾਂ ਨੂੰ ਲੱਗੀ ਭਿਆਨਕ ਅੱਗ
. . .  1 day ago
ਤਲਵੰਡੀ ਸਾਬੋ/ ਸੀਗੋ ਮੰਡੀ 17 ਨਵੰਬਰ (ਲਕਵਿੰਦਰ ਸ਼ਰਮਾ) - ਸਬ ਡਵੀਜ਼ਨ ਤਲਵੰਡੀ ਸਾਬੋ ਦਾ ਪਿੰਡ ਨੰਗਲਾ ਹਰਿਆਣਾ ਦੀ ਸਰਹੱਦ ਅਤੇ ਜ਼ਿਲ੍ਹਾ ਮਾਨਸਾ ਨਾਲ ਲਗਦੇ ਪਿੰਡ 'ਚ ਨਹਿਰੀ ਪਾਣੀ ਦੀ ਕਮੀ ਕਰ ਕੇ ਜ਼ਮੀਨ ਬੰਜਰ ਹੋ ਰਹੀ ਹੈ । ਇਸ ਕਾਰਨ ਕਿਸਾਨ ਪ੍ਰੇਸ਼ਾਨ....
ਟਾਂਡਾ 'ਚ ਟੁੱਟਿਆ ਰੇਲਵੇ ਟਰੈਕ, ਟਲਿਆ ਵੱਡਾ ਹਾਦਸਾ
. . .  1 day ago
ਟਾਂਡਾ ਉੜਮੁੜ, 17 ਨਵੰਬਰ (ਦੀਪਕ ਬਹਿਲ)- ਟਾਂਡਾ ਨੇੜੇ ਇਕ ਰੇਲਵੇ ਟਰੈਕ ਟੁੱਟਣ ਕਾਰਨ ਅਚਾਨਕ ਸਨਸਨੀ ਫੈਲ ਗਈ। ਰਾਹਤ ਭਰੀ ਗੱਲ ਇਹ ਰਹੀ ਕਿ ਰੇਲਵੇ ਟਰੈਕ ਉੱਪਰ ਕਿਸਾਨਾਂ ਦੇ ਧਰਨੇ ਦੇ ਚੱਲਦਿਆਂ ਅੱਜ ਇਸ ਰੇਲਵੇ ਟਰੈਕ ਤੋਂ ਆਵਾਜਾਈ ਬੰਦ ਰਹੀ। ....
ਚੰਡੀਗੜ੍ਹ 'ਚ ਪੁੱਛਗਿੱਛ ਕਰਨ ਸੰਬੰਧੀ ਸੁਖਬੀਰ ਬਾਦਲ ਵੱਲੋਂ 'ਸਿੱਟ' ਨੂੰ ਲਿਖਤੀ ਅਪੀਲ- ਆਈ.ਜੀ.
. . .  1 day ago
ਚੰਡੀਗੜ੍ਹ, 17 ਨਵੰਬਰ (ਵਿਕਰਮਜੀਤ ਸਿੰਘ ਮਾਨ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ 'ਸਿੱਟ' ਤੋਂ ਚੰਡੀਗੜ੍ਹ 'ਚ ਪੁੱਛਗਿੱਛ ਕਰਨ ਸੰਬੰਧੀ ਲਿਖਤੀ ਤੌਰ 'ਤੇ ਅਪੀਲ ਕੀਤੀ ਗਈ ਹੈ। ਇਸ ਬਾਰੇ 'ਅਜੀਤ' ਦੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ....
ਪੰਜਾਬ 'ਚ ਸੀ.ਬੀ.ਆਈ. ਨੂੰ ਜਾਂਚ ਤੋਂ ਰੋਕਣ ਦਾ ਕੋਈ ਵਿਚਾਰ ਨਹੀਂ - ਕੈਪਟਨ
. . .  1 day ago
ਚੰਡੀਗੜ੍ਹ, 17 ਨਵੰਬਰ (ਵਿਕਰਮਜੀਤ ਸਿੰਘ ਮਾਨ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹ ਸਾਫ਼ ਕਰ ਦਿੱਤਾ ਗਿਆ ਹੈ ਕਿ ਸੂਬੇ 'ਚ ਸੀ.ਬੀ.ਆਈ. ਨੂੰ ਆਮ ਜਾਂਚ ਤੋਂ ਰੋਕਣ ਦਾ ਕੋਈ ਵਿਚਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਪਾਰਟੀ ਦੀ ਕੇਂਦਰੀ ਲੀਡਰਾਂ ਵੱਲੋਂ ਸਾਰੇ ਕਾਂਗਰਸ ....
ਕੈਲੀਫੋਰਨੀਆ ਦੇ ਜੰਗਲਾਂ 'ਚ ਲੱਗੀ ਅੱਗ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 71
. . .  1 day ago
ਸ਼ਿਕਾਗੋ, 17 ਨਵੰਬਰ- ਕੈਲੀਫੋਰਨੀਆ ਦੇ ਜੰਗਲਾਂ 'ਚ ਲੱਗੀ ਭਿਆਨਕ ਅੱਗ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 71 ਹੋ ਗਈ ਹੈ ਜਦਕਿ ਇਕ ਹਜ਼ਾਰ ਤੋਂ ਵੱਧ ਲੋਕ ਅਜੇ ਵੀ ਲਾਪਤਾ ਹਨ। ਬੂਟੇ ਕਾਉਂਟੀ ਦੇ ਸ਼ੈਰਿਫ ਕੋਰੀ ਹੋਨਿਆ ਵੱਲੋਂ ਮਿਲੀ ਜਾਣਕਾਰੀ ਅਨੁਸਾਰ...
ਵਸੁੰਦਰਾ ਰਾਜੇ ਦੇ ਖ਼ਿਲਾਫ਼ ਚੋਣ ਲੜਨਗੇ ਮਾਨਵੇਂਦਰ ਸਿੰਘ
. . .  1 day ago
ਰਾਏਪੁਰ, 17 ਨਵੰਬਰ- ਕਾਂਗਰਸ ਵੱਲੋਂ ਰਾਜਸਥਾਨ ਵਿਧਾਨਸਭਾ ਚੋਣਾਂ ਦੇ ਲਈ 32 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ ਗਈ ਹੈ ਉਸ 'ਚ ਮੁੱਖ ਮੰਤਰੀ ਵਸੁੰਦਰਾ ਰਾਜੇ ਦੇ ਖ਼ਿਲਾਫ਼ ਹਾਲ ਹੀ 'ਚ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਕਾਂਗਰਸ 'ਚ ਸ਼ਾਮਲ ਹੋਏ ਮਾਨਵੇਂਦਰ ....
ਮੁਹੰਮਦ ਸੋਲਿਹ ਦੇ ਸਹੁੰ ਚੁੱਕ ਸਮਾਗਮ 'ਚ ਹਿੱਸਾ ਲੈਣ ਮਾਲੇ ਪਹੁੰਚੇ ਪ੍ਰਧਾਨ ਮੰਤਰੀ ਮੋਦੀ
. . .  1 day ago
ਨਵੀਂ ਦਿੱਲੀ, 17 ਨਵੰਬਰ - ਮਾਲਦੀਵ ਦੇ ਨਵੇਂ ਰਾਸ਼ਟਰਪਤੀ ਇਬਰਾਹੀਮ ਮੁਹੰਮਦ ਸੋਲਿਹ ਦੇ ਅੱਜ ਹੋਣ ਵਾਲੇ ਸਹੁੰ ਚੁੱਕ ਸਮਾਰੋਹ 'ਚ ਹਿੱਸਾ ਲੈਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਾਲੇ ਪਹੁੰਚੇ....
ਅਫ਼ਗ਼ਾਨਿਸਤਾਨ : ਪਿਛਲੇ 24 ਘੰਟਿਆਂ ਦੌਰਾਨ ਮਾਰੇ ਗਏ 70 ਅੱਤਵਾਦੀ
. . .  1 day ago
ਕਾਬੁਲ, 17 ਨਵੰਬਰ - ਅਫ਼ਗ਼ਾਨਿਸਤਾਨ ਦੇ ਵੱਖ-ਵੱਖ ਸੂਬਿਆਂ 'ਚ ਪਿਛਲੇ 24 ਘੰਟਿਆਂ ਦੌਰਾਨ ਫ਼ੌਜ ਵੱਲੋਂ ਚਲਾਈ ਮੁਹਿੰਮ 'ਚ 70 ਤਾਲਿਬਾਨ ਅੱਤਵਾਦੀ ਮਾਰੇ ਗਏ ਹਨ ਜਦਕਿ 15 ਹੋਰ ਜ਼ਖਮੀ ਹੋਏ...
ਪਹਿਲਾਂ ਆਪਣੇ ਦਾਦਾ-ਦਾਦੀ ਦੇ ਬਾਰੇ 'ਚ ਜਾਣਨ ਪ੍ਰਧਾਨ ਮੰਤਰੀ ਮੋਦੀ- ਕਪਿਲ ਸਿੱਬਲ
. . .  1 day ago
ਨਵੀਂ ਦਿੱਲੀ, 17 ਨਵੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤੇ ਬਿਆਨ 'ਤੇ ਪਲਟ ਵਾਰ ਕਰਦਿਆਂ ਕਾਂਗਰਸ ਨੇਤਾ ਕਪਿਲ ਸਿਬੱਲ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਲਗਦਾ ਕਿ ਪ੍ਰਧਾਨ ਮੰਤਰੀ ਜੋ ਕਹਿੰਦੇ ਹਨ ਉਹ ...
ਸ਼ੋਪੀਆਂ ਜ਼ਿਲ੍ਹੇ 'ਚੋਂ ਤਿੰਨ ਨਾਗਰਿਕ ਅਗਵਾ
. . .  1 day ago
ਵਿਧਾਨ ਸਭਾ ਕੰਪਲੈਕਸ 'ਚ ਹੋਏ ਗਰਨੇਡ ਹਮਲੇ 'ਚ ਤਿੰਨ ਜ਼ਖਮੀ
. . .  1 day ago
ਡੇਂਗੂ ਕਾਰਨ ਨੌਜਵਾਨ ਦੀ ਮੌਤ
. . .  1 day ago
ਕਾਂਗਰਸ ਨੇ ਸਪਰਧਾ ਚੌਧਰੀ ਨੂੰ ਪਾਰਟੀ 'ਚੋਂ ਕੱਢਿਆ
. . .  1 day ago
ਕਾਂਗਰਸ ਵੱਲੋਂ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ
. . .  1 day ago
ਮਾਂ ਵੱਲੋਂ ਧੀ ਦਾ ਬੇਰਹਿਮੀ ਨਾਲ ਕਤਲ
. . .  1 day ago
ਭਾਜਪਾ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਤੀਜੀ ਸੂਚੀ
. . .  1 day ago
1984 ਸਿੱਖ ਕਤਲੇਆਮ : ਵੱਧ ਸਕਦੀਆਂ ਹਨ ਸੱਜਣ ਕੁਮਾਰ ਦੀਆਂ ਮੁਸ਼ਕਲਾਂ - ਕੇ.ਟੀ. ਐਸ ਤੁਲਸੀ
. . .  1 day ago
ਦਿੱਲੀ 'ਚ ਇਕ ਰੇਸਤਰਾਂ 'ਚ ਲੱਗੀ ਭਿਆਨਕ ਅੱਗ
. . .  1 day ago
ਜੇਕਰ ਬਾਦਲ ਨੇ ਪੁਲਿਸ ਨੂੰ ਸਹੀ ਦਿਸ਼ਾ ਨਿਰਦੇਸ਼ ਦਿੱਤੇ ਹੁੰਦੇ ਤਾਂ ਨਹੀਂ ਚੱਲਣੀ ਸੀ ਦੁਬਾਰਾ ਗੋਲੀ - ਜਾਖੜ
. . .  1 day ago
ਸੀ.ਬੀ.ਆਈ. ਨੂੰ ਆਪਣੇ ਸੂਬਿਆਂ 'ਚ ਆਉਣ ਤੋਂ ਰੋਕਣ ਵਾਲਿਆਂ 'ਤੇ ਜੇਤਲੀ ਨੇ ਸਾਧਿਆ ਨਿਸ਼ਾਨਾ
. . .  1 day ago
5 ਕਰੋੜ ਦੀ ਹੈਰੋਇਨ ਸਮੇਤ ਤਿੰਨ ਕਾਬੂ
. . .  1 day ago
ਮਾਲਦੀਵ ਦੇ ਦੌਰੇ ਲਈ ਰਵਾਨਾ ਹੋਏ ਪ੍ਰਧਾਨ ਮੰਤਰੀ ਮੋਦੀ
. . .  1 day ago
ਕਿਸਾਨਾਂ ਵਲੋਂ ਹੁਸ਼ਿਆਰਪੁਰ ਤੇ ਦਸੂਆ ਮਾਰਗ ਬਲਾਕ
. . .  1 day ago
ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਦਾ ਹੋਇਆ ਦਿਹਾਂਤ
. . .  1 day ago
ਇਕ ਪਰਿਵਾਰ ਦੇ 4 ਜੀਆਂ ਦਾ ਕਤਲ
. . .  1 day ago
ਅੰਤਰਰਾਸ਼ਟਰੀ ਕਬੱਡੀ ਖਿਡਾਰੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
. . .  1 day ago
ਕੈਪਟਨ ਦੇ ਸਿਆਸੀ ਸਲਾਹਕਾਰ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ
. . .  1 day ago
ਕਰਨਾਟਕਾ 'ਚ ਸੜਕ ਹਾਦਸੇ 'ਚ 6 ਲੋਕਾਂ ਦੀ ਮੌਤ
. . .  1 day ago
ਨੋਇਡਾ 'ਚ ਸਕੂਲੀ ਬੱਸ ਨਾਲ ਹਾਦਸਾ, 12 ਵਿਦਿਆਰਥੀ ਜ਼ਖਮੀ
. . .  1 day ago
ਕਰਾਚੀ 'ਚ ਜ਼ੋਰਦਾਰ ਬੰਬ ਧਮਾਕਾ
. . .  1 day ago
ਜੰਮੂ ਕਸ਼ਮੀਰ 'ਚ ਪੰਚਾਇਤੀ ਚੋਣਾਂ ਲਈ ਵੋਟਿੰਗ ਅੱਜ
. . .  about 1 hour ago
ਅੱਜ ਮਾਲਦੀਵ ਦੇ ਦੌਰੇ 'ਤੇ ਜਾਣਗੇ ਮੋਦੀ
. . .  about 1 hour ago
ਅੱਜ ਦਾ ਵਿਚਾਰ
. . .  about 1 hour ago
ਬਲਟਾਣਾ 'ਚ ਸ਼ਰਾਬ ਦੇ ਅਹਾਤੇ 'ਚ ਚੱਲੀ ਗੋਲੀ, 2 ਜ਼ਖ਼ਮੀ
. . .  2 days ago
ਮੈਨੂੰ ਮਿਲ ਰਹੀਆਂ ਹਨ ਜਾਨੋਂ ਮਾਰਨ ਦੀਆਂ ਧਮਕੀਆਂ - ਬੋਨੀ
. . .  2 days ago
ਵੱਖ-ਵੱਖ ਦੇਸ਼ਾਂ ਦੀ ਮੁਦਰਾ ਸਮੇਤ ਇਕ ਕਾਬੂ
. . .  2 days ago
ਪ੍ਰਧਾਨ ਮੰਤਰੀ ਮੋਦੀ ਅਤੇ ਸ਼ਾਹ ਰਾਜਸਥਾਨ 'ਚ ਕਰਨਗੇ ਚੋਣ ਰੈਲੀ
. . .  2 days ago
ਅਪ੍ਰੈਲ 'ਚ ਹੋਵੇਗੀ ਧਾਰਾ 370 ਦੀ ਸੰਵਿਧਾਨਿਕ ਵੈਦਤਾ ਨੂੰ ਚੁਨੌਤੀ ਦੇਣ ਵਾਲੀ ਪਟੀਸ਼ਨ 'ਤੇ ਸੁਣਵਾਈ
. . .  2 days ago
ਆਂਧਰਾ ਪ੍ਰਦੇਸ਼ 'ਚ ਪਾਬੰਦੀ ਦੀ ਨਹੀ ਮਿਲੀ ਜਾਣਕਾਰੀ - ਸੀ.ਬੀ.ਆਈ
. . .  2 days ago
ਟੀ-20 ਮਹਿਲਾ ਵਿਸ਼ਵ ਕੱਪ : ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਮੁਕਾਬਲਾ ਕੱਲ੍ਹ
. . .  2 days ago
ਝੂਠ ਅਤੇ ਸਚਾਈ ਤੋਂ ਕੋਸਾਂ ਦੂਰ ਹਨ ਨਾਨਾ ਪਾਟੇਕਰ 'ਤੇ ਲਗਾਏ ਦੋਸ਼ -ਵਕੀਲ
. . .  2 days ago
ਟਰਾਂਸਪੋਰਟ ਮੰਤਰੀ ਪੰਜਾਬ ਅਰੁਣਾ ਚੌਧਰੀ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ
. . .  2 days ago
ਦੋ ਮਹੀਨਿਆਂ ਦੇ ਲਈ ਖੋਲ੍ਹਿਆ ਗਿਆ ਸਬਰੀਮਾਲਾ ਮੰਦਰ
. . .  2 days ago
ਟਰੈਕਟਰ ਟਰਾਲੀ ਦੇ ਪਲਟਣ ਕਾਰਨ 20 ਲੋਕ ਜ਼ਖਮੀ
. . .  2 days ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 4 ਕੱਤਕ ਸੰਮਤ 550
ਿਵਚਾਰ ਪ੍ਰਵਾਹ: ਪ੍ਰਭਾਵਸ਼ਾਲੀ ਕਦਮ ਨਿਸਚਤ ਰੂਪ ਨਾਲ ਨਤੀਜਾਜਨਕ ਹੋਣੇ ਚਾਹੀਦੇ ਹਨ। -ਜਵਾਹਰ ਲਾਲ ਨਹਿਰੂ

ਮੋਗਾ

ਜ਼ਿਲ੍ਹੇ 'ਚ ਵੱਖ-ਵੱਖ ਥਾਈਾ ਦੁਸਹਿਰੇ ਦਾ ਤਿਉਹਾਰ ਮਨਾਇਆ

ਮੋਗਾ, 19 ਅਕਤੂਬਰ (ਗੁਰਤੇਜ ਸਿੰਘ, ਜਸਪਾਲ ਸਿੰਘ ਬੱਬੀ, ਰਾਜੇਸ਼ ਕੋਛੜ)ਅੱਜ ਮੋਗਾ ਵਿਖੇ ਬਦੀ 'ਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਵਜੋਂ ਮਨਾਇਆ ਜਾਂਦਾ ਦੁਸਹਿਰੇ ਦਾ ਤਿਉਹਾਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਮੋਗਾ ਵਿਖੇ ਇਹ ਤਿਉਹਾਰ ਨਵੀਨ ਕਲਾ ਮੰਦਰ ਵਲੋਂ ਡੀ.ਐਮ. ਕਾਲਜ ਦੀ ਗਰਾਊਾਡ ਵਿਖੇ ਮਨਾਇਆ ਗਿਆ ਜਦਕਿ ਟਾਊਨ ਹਾਲ ਮੋਗਾ ਵਿਖੇ ਦੁਸਹਿਰਾ ਕਮੇਟੀ ਵਲੋਂ ਦੁਸਹਿਰਾ ਮਨਾਉਣ ਦੇ ਨਾਲ-ਨਾਲ ਗੋਧੇਵਾਲਾ ਸਟੇਡੀਅਮ ਵਿਖੇ ਵੀ ਦੁਸਹਿਰੇ ਦਾ ਤਿਉਹਾਰ ਮਨਾਇਆ ਗਿਆ | ਡੀ.ਐਮ. ਕਾਲਜ ਵਿਖੇ ਨਵੀਨ ਕਲਾ ਮੰਦਰ ਵਲੋਂ ਮਨਾਏ ਜਾਣ ਵਾਲੇ ਦੁਸਹਿਰੇ ਦੇ ਤਿਉਹਾਰ ਵਿਚ ਵਿਸ਼ੇਸ਼ ਤੌਰ 'ਤੇ ਪੰਜਾਬ ਦੇ ਏ.ਡੀ.ਜੀ.ਪੀ. ਸਰਦ ਸੱਤਿਆ ਚੌਹਾਨ ਵਿਸ਼ੇਸ਼ ਤੌਰ 'ਤੇ ਪਹੁੰਚੇ ਅਤੇ ਇਸ ਤੋਂ ਇਲਾਵਾ ਹਲਕਾ ਵਿਧਾਇਕ ਡਾ. ਹਰਜੋਤ ਕਮਲ, ਬਰਜਿੰਦਰ ਸਿੰਘ ਮੱਖਣ ਬਰਾੜ ਸਾਬਕਾ ਚੇਅਰਮੈਨ, ਸਾਬਕਾ ਕੈਬਨਿਟ ਮੰਤਰੀ ਮਾਲਤੀ ਥਾਪਰ, ਆਮ ਆਦਮੀ ਪਾਰਟੀ ਦੇ ਬੁਲਾਰੇ ਨਵਦੀਪ ਸੰਘਾ ਅਤੇ ਸ਼ਹਿਰ ਦੇ ਪਤਵੰਤੇ ਵਿਸ਼ੇਸ਼ ਤੌਰ 'ਤੇ ਪਹੁੰਚੇ | ਨਵੀਨ ਕਲਾ ਮੰਦਰ ਦੇ ਪ੍ਰਧਾਨ ਰਮੇਸ਼ ਕੁੱਕੂ ਦੀ ਅਗਵਾਈ ਵਿਚ ਮਨਾਏ ਜਾਣ ਵਾਲੇ ਇਸ ਦੁਸਹਿਰੇ ਦੇ ਤਿਉਹਾਰ ਸਮੇਂ ਮੁੱਖ ਮਹਿਮਾਨ ਏ.ਡੀ.ਜੀ.ਪੀ. ਪੰਜਾਬ ਸਰਦ ਸੱਤਿਆ ਚੌਹਾਨ ਨੇ ਸੰਬੋਧਨ ਵੀ ਕੀਤਾ | ਇਸ ਮੌਕੇ ਏ.ਡੀ.ਜੀ.ਪੀ. ਸਰਦ ਸੱਤਿਆ ਚੌਹਾਨ ਨੇ ਰਿਮੋਟ ਕੰਟਰੋਲ ਨਾਲ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲਿਆਂ ਨੂੰ ਅਗਨ ਭੇਟ ਕੀਤਾ | ਇਸ ਮੌਕੇ ਸਿਟੀ ਪ੍ਰਧਾਨ ਕਾਂਗਰਸ ਵਿਨੋਦ ਬਾਂਸਲ, ਪ੍ਰੇਮ ਭੰਡਾਰੀ, ਰਕੇਸ਼ ਸਿਤਾਰਾ, ਤਰਨ ਸਿੰਗਲਾ, ਸੁਸ਼ੀਲ ਮਿੱਡਾ, ਡਾ. ਪਵਨ ਥਾਪਰ ਅਤੇ ਹੋਰ ਸ਼ਖ਼ਸੀਅਤਾਂ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਇਸ ਦੇ ਨਾਲ ਹੀ ਦੁਸਹਿਰਾ ਕਮੇਟੀ ਮੋਗਾ ਵਲੋਂ ਪ੍ਰਧਾਨ ਮੋਹਨ ਲਾਲ ਸੇਠੀ ਦੀ ਅਗਵਾਈ ਵਿਚ ਪਿਛਲੇ ਲੰਮੇ ਸਮੇਂ ਤੋਂ ਮਨਾਇਆ ਜਾਂਦਾ ਦੁਸਹਿਰੇ ਦਾ ਤਿਉਹਾਰ ਇਸ ਵਾਰ ਵੀ ਟਾਊਨ ਹਾਲ ਮੋਗਾ ਵਿਖੇ ਬੜੀ ਸ਼ਰਧਾ ਨਾਲ ਮਨਾਇਆ ਗਿਆ | ਇਸ ਵਿਚ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਡਾ. ਹਰਜੋਤ ਕਮਲ, ਸਾਬਕਾ ਕੈਬਨਿਟ ਮੰਤਰੀ ਜਥੇਦਾਰ ਤੋਤਾ ਸਿੰਘ, ਮੇਅਰ ਅਕਸ਼ਿਤ ਜੈਨ, ਬਲੂਮਿੰਗ ਬਡਜ਼ ਸਕੂਲ ਦੇ ਚੇਅਰਮੈਨ ਸੰਜੀਵ ਸੈਣੀ, ਸਾਬਕਾ ਕੈਬਨਿਟ ਮੰਤਰੀ ਡਾ. ਮਾਲਤੀ ਥਾਪਰ, ਸਾਬਕਾ ਵਿਧਾਇਕ ਜੋਗਿੰਦਰਪਾਲ ਜੈਨ, ਸੂਬਾ ਸਕੱਤਰ ਕਾਂਗਰਸ ਰਵੀ ਗਰੇਵਾਲ ਵਿਸ਼ੇਸ਼ ਤੌਰ 'ਤੇ ਪਹੁੰਚੇ ਅਤੇ ਉਨ੍ਹਾਂ ਨੇ ਸਾਂਝੇ ਤੌਰ 'ਤੇ ਰਿਮੋਟ ਕੰਟਰੋਲ ਦੀ ਸਵਿੱਚ ਦਬਾ ਕੇ ਪੁਤਲਿਆਂ ਨੂੰ ਅਗਨ ਭੇਟ ਕੀਤਾ | ਇਸ ਮੌਕੇ 'ਤੇ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਤੋਤਾ ਸਿੰਘ, ਹਲਕਾ ਵਿਧਾਇਕ ਡਾ. ਹਰਜੋਤ ਕਮਲ ਨੇ ਸੰਬੋਧਨ ਕੀਤਾ | ਇਸ ਮੌਕੇ ਡਾ. ਦੀਪਕ ਕੋਛੜ, ਦਵਿੰਦਰਪਾਲ ਸਿੰਘ ਰਿੰਪੀ ਚੇਅਰਮੈਨ ਦੇਸ਼ ਭਗਤ ਕਾਲਜ, ਐਡਵੋਕੇਟ ਅਮਿਤ ਘਈ, ਵਿਜੇ ਸਿੰਗਲਾ, ਮਨੀਸ਼ ਮਨਰਾਏ, ਰਵਿੰਦਰ ਗੋਇਲ ਸੀ.ਏ., ਸੌਰਵ ਪੋਪਲੀ, ਰਾਕੇਸ਼ ਭੱਲਾ, ਨਰੇਸ਼ ਕਿੱਟੂ, ਚਰਨਜੀਤ ਝੰਡੇਆਣਾ ਕੌਾਸਲਰ, ਕੇ.ਕੇ. ਕੌੜਾ, ਭਾਨੂ ਪ੍ਰਤਾਪ, ਸੋਨੂੰ ਅਰੋੜਾ, ਵਿਪਨ ਜਿੰਦਲ ਆਦਿ ਹਾਜ਼ਰ ਸਨ |
ਉੱਧਰ ਸੁਰੱਖਿਆ ਦੇ ਮੱਦੇਨਜ਼ਰ ਕਿਸੇ ਅਣਸੁਖਾਵੀਂ ਘਟਨਾ ਵਾਪਰਨ ਤੋਂ ਜ਼ਿਲ੍ਹਾ ਪੁਲਿਸ ਮੁਖੀ ਗੁਲਨੀਤ ਸਿੰਘ ਖੁਰਾਨਾ ਅੱਜ ਸਵੇਰ ਤੋਂ ਹੀ ਸਮੁੱਚੇ ਸ਼ਹਿਰ ਅਤੇ ਦੁਸਹਿਰਾ ਮਨਾਏ ਜਾਣ ਵਾਲੀ ਜਗ੍ਹਾ 'ਤੇ ਖ਼ੁਦ ਨਜ਼ਰ ਰੱਖ ਰਹੇ ਸਨ ਅਤੇ ਉਹ ਹੋਰ ਵੀ ਉੱਚ ਪੁਲਿਸ ਅਧਿਕਾਰੀਆਂ ਨਾਲ ਦੁਸਹਿਰੇ ਦੇ ਪਾਵਨ ਅਵਸਰ 'ਤੇ ਮੌਜੂਦ ਰਹੇ | ਮੋਗਾ ਸ਼ਹਿਰ ਦੇ ਸ਼ਹਿਰ ਬਾਜ਼ਾਰਾਂ ਵਿਚ ਜਿੱਥੇ ਪੰਜਾਬ ਪੁਲਿਸ ਦੇ ਜਵਾਨ ਗਸ਼ਤ ਕਰ ਰਹੇ ਸਨ ਉੱਥੇ ਮਹਿਲਾ ਪੁਲਿਸ ਵੀ ਪੂਰੀ ਤਰ੍ਹਾਂ ਚੌਕਸ ਹੋ ਕੇ ਆਪਣੀ ਡਿਊਟੀ ਨਿਭਾ ਰਹੀਆਂ ਸਨ | ਸ਼ਹਿਰ ਅੰਦਰ ਟਰੈਫ਼ਿਕ ਸੁਚਾਰੂ ਢੰਗ ਨਾਲ ਚਲਾਉਣ ਲਈ ਵੀ ਪੂਰੇ ਵਿਆਪਕ ਪ੍ਰਬੰਧ ਕੀਤੇ ਗਏ ਸਨ ਅਤੇ ਟਰੈਫ਼ਿਕ ਪੁਲਿਸ ਦੇ ਕਰਮਚਾਰੀ ਵੀ ਹਰ ਚੌਕ, ਹਰ ਮੋੜ 'ਤੇ ਟਰੈਫ਼ਿਕ ਨੂੰ ਚਲਾਉਣ ਲਈ ਆਪਣੀ ਡਿਊਟੀ ਨਿਭਾ ਰਹੇ ਸਨ |
ਕੋਟ ਈਸੇ ਖਾਂ ਵਿਖੇ ਮਨਾਇਆ ਦੁਸਹਿਰੇ ਦਾ ਤਿਉਹਾਰ
ਕੋਟ ਈਸੇ ਖਾਂ, (ਗੁਰਮੀਤ ਸਿੰਘ ਖ਼ਾਲਸਾ, ਯਸ਼ਪਾਲ ਗੁਲਾਟੀ)-ਸਥਾਨਕ ਸ਼ਹਿਰ 'ਚ ਪਿਛਲੇ ਲੰਬੇ ਸਮੇਂ (ਬਾਕੀ ਸਫਾ 10 'ਤੇ)
ਸਿਧ ਮੰਦਰ ਅਤੇ ਗਊਸ਼ਾਲਾ ਦੇ ਨਜ਼ਦੀਕ ਮਨਾਇਆ ਜਾਂਦਾ ਦੁਸਹਿਰੇ ਦਾ ਤਿਉਹਾਰ ਇਸ ਵਾਰ ਵੀ ਦੁਸਹਿਰਾ ਕਮੇਟੀ ਵਲੋਂ ਪੂਰੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਕਮੇਟੀ ਪ੍ਰਧਾਨ ਹਰਸ਼ਵਰਧਨ ਆਜ਼ਾਦ ਦੀ ਅਗਵਾਈ ਵਿਚ ਦੁਸਹਿਰੇ ਦਾ ਆਨੰਦ ਮਾਨਣ ਲਈ ਬਹੁਤ ਵਧੀਆ ਪ੍ਰਬੰਧ ਕੀਤੇ ਗਏ | ਪ੍ਰੋਗਰਾਮ ਦੌਰਾਨ ਵੱਡੀ ਗਿਣਤੀ ਵਿਚ ਪਹੁੰਚੇ ਇਲਾਕਾ ਨਿਵਾਸੀਆਂ ਨੇ ਭਗਵਾਨ ਰਾਮ ਚੰਦਰ ਦੀਆਂ ਸੁੰਦਰ ਝਾਕੀਆਂ ਅਤੇ ਰਾਮਾਇਣ ਦੇ ਬਿਰਤਾਂਤ ਨੂੰ ਬਹੁਤ ਵਧੀਆ ਢੰਗ ਨਾਲ ਕਲਾਕਾਰਾਂ ਵਲੋਂ ਪੇਸ਼ ਕੀਤੇ ਦਿ੍ਸ਼ਾਂ ਦਾ ਆਨੰਦ ਮਾਣਿਆ | ਸਮਾਗਮ ਦੌਰਾਨ ਸੀਨੀ. ਕਾਂਗਰਸੀ ਆਗੂ ਕੌਾਸਲਰ ਗੁਰਮੀਤ ਸਿੰਘ ਮੁਖੀਜਾ, ਸਾਬਕਾ ਚੇਅਰਮੈਨ ਵਿਜੇ ਕੁਮਾਰ ਧੀਰ, ਦਲਜੀਤ ਬਿੱਟੂ ਠੇਕੇਦਾਰ, ਰਾਣਾ ਠੇਕੇਦਾਰ, ਬਾਦਲ ਸੰਧੂ, ਸੀਨੀ. ਕਾਂਗਰਸੀ ਬਿੱਟੂ ਮਲਹੋਤਰਾ, ਮਦਨ ਲਾਲ ਸੀਕਰੀ, ਅਰੁਣ ਸੀਕਰੀ, ਅਮਨ ਗਾਬਾ ਅਕਾਲੀ ਆਗੂ ਤੇ ਹੋਰਨਾਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਰਾਵਣ ਦੇ ਬੁੱਤ ਨੂੰ ਅਗਨੀ ਭੇਟ ਕਰਨ ਦੀ ਰਸਮ ਨਿਭਾਈ | ਇਸ ਮੌਕੇ ਵੱਡੀ ਗਿਣਤੀ ਵਿਚ ਹਾਜ਼ਰ ਇਲਾਕੇ ਦੇ ਲੋਕਾਂ ਤੋਂ ਇਲਾਵਾ ਹਰਸ਼ਵਰਧਨ ਆਜ਼ਾਦ, ਜਗਦੀਸ਼ ਬਜਾਜ, ਮਹਿੰਦਰ ਸਿੰਘ ਪਤੰਗਾ, ਸੁਰਿੰਦਰ ਸਚਦੇਵਾ, ਪਿੱਪਲ ਸਿੰਘ ਕੰਡਾ, ਪ੍ਰਮੋਦ ਬੱਬੂ, ਥਾਣਾ ਮੁਖੀ ਦਵਿੰਦਰ ਪ੍ਰਕਾਸ਼, ਜਸਬੀਰ ਰਾਜਪੂਤ ਤੇ ਹੋਰ ਕਈ ਆਗੂ ਹਾਜ਼ਰ ਸਨ |
ਸੁੰਦਰ ਨਗਰ ਵਿਖੇ ਦੁਸਹਿਰੇ ਮਨਾਇਆ
ਕੋਟ ਈਸੇ ਖਾਂ, (ਗੁਰਮੀਤ ਸਿੰਘ ਖ਼ਾਲਸਾ, ਯਸ਼ਪਾਲ ਗੁਲਾਟੀ)-ਸਥਾਨਕ ਸ਼ਹਿਰ ਸੁੰਦਰ ਨਗਰ ਵਿਖੇ ਦੁਸਹਿਰਾ ਕਮੇਟੀ ਵਲੋਂ ਮਨਾਏ ਦੁਸਹਿਰੇ ਦਾ ਤਿਉਹਾਰ ਦਾ ਉਦਘਾਟਨ ਸੋਹਣ ਸਿੰਘ ਖੇਲਾ ਪੀ.ਏ. ਲੋਹਗੜ੍ਹ ਵਲੋਂ ਰਿਬਨ ਕੱਟ ਕੇ ਕੀਤਾ ਗਿਆ | ਇਸ ਮੌਕੇ ਵਿਧਾਇਕ ਤੋਂ ਇਲਾਵਾ ਪ੍ਰਸਿੱਧ ਰਾਜਨੀਤਿਕ, ਧਾਰਮਿਕ, ਸਮਾਜਿਕ ਸ਼ਖ਼ਸੀਅਤਾਂ ਅਤੇ ਆਗੂਆਂ ਨੇ ਵੀ ਵੱਡੀ ਗਿਣਤੀ ਵਿਚ ਹਿੱਸਾ ਲਿਆ | ਤਿਉਹਾਰ ਦੌਰਾਨ ਸੁੰਦਰ ਝਾਕੀਆਂ ਦਾ ਵੱਡੀ ਗਿਣਤੀ ਵਿਚ ਪੁੱਜੇ ਲੋਕਾਂ ਨੇ ਆਨੰਦ ਮਾਣਿਆ | ਇਸ ਮੌਕੇ ਸੋਹਣ ਸਿੰਘ ਖੇਲਾ ਸ਼ਹਿਰ ਨਿਵਾਸੀਆਂ ਨੂੰ ਨੇਕੀ 'ਤੇ ਬਦੀ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦੇ ਤਿਉਹਾਰ ਦੀ ਵਧਾਈ ਦਿੱਤੀ | ਇਸ ਮੌਕੇ ਕਮੇਟੀ ਪ੍ਰਧਾਨ ਭਾਊ ਲਖਵੀਰ ਸਿੰਘ ਕਾਲੜਾ, ਪ੍ਰਕਾਸ਼ ਸਿੰਘ ਰਾਜਪੂਤ ਅਤੇ ਹੋਰਨਾਂ ਕਮੇਟੀ ਮੈਂਬਰ ਨੇ ਵੱਡੀ ਗਿਣਤੀ ਵਿਚ ਪੁੱਜੇ | ਆਗੂਆਂ ਤੇ ਲੋਕਾਂ ਦਾ ਧੰਨਵਾਦ ਕੀਤਾ | ਰਾਵਣ ਦੇ ਬੁੱਧ ਨੂੰ ਅਗਨੀ ਭੇਟ ਕਰਨ ਦੀ ਰਸਮ ਸੋਹਣ ਸਿੰਘ ਖੇਲਾ ਨੇ ਨਿਭਾਈ | ਇਸ ਮੌਕੇ ਭਾਊ ਲੱਖਾ, ਪ੍ਰਕਾਸ਼ ਰਾਜਪੂਤ, ਬਲਰਾਜ ਸ਼ਰਮਾ ਬੱਬੀ, ਕੁਲਬੀਰ ਸਰਪੰਚ ਲੌਾਗੀਵਿੰਡ, ਸੁਰਜੀਤ ਸਿੱਧੂ, ਚੇਅਰਮੈਨ ਪਾਥਵੇਅਜ਼ ਸਕੂਲ, ਜੱਸਾ ਸਿੱਧੂ, ਬਿੰਦਰ ਘਲੋਟੀ, ਅਮਰਜੀਤ ਸਿੱਧੂ, ਗੁਰਮੁਖ ਘਲੋਟੀ, ਮਨਜਿੰਦਰ ਬਹਿਰਾਮਕੇ, ਗੁਰਚਰਨ ਦਾਤੇਵਾਲ, ਸੁੱਖ ਸੰਧੂ, ਬਿਕਰਮ ਸ਼ਰਮਾ ਬਿੱਲਾ, ਗਗਨ ਰਾਜਪੂਤ, ਕੁਲਦੀਪ ਰਾਜਪੂਤ, ਬਿੱਟੂ ਸੈਦ ਮੁਹੰਮਦ, ਕਿ੍ਸ਼ਨ ਤਿਵਾੜੀ, ਸੁੱਖਾ ਸਿੱਧੂ ਅਤੇ ਹੋਰ ਕਈ ਆਗੂ ਹਾਜ਼ਰ ਸਨ |
ਪ੍ਰਾਚੀਨ ਰਾਮ ਲੀਲ੍ਹਾ ਕਮੇਟੀ ਨੇ ਦੁਸਹਿਰੇ ਦਾ ਤਿਉਹਾਰ ਮਨਾਇਆ
ਬਾਘਾ ਪੁਰਾਣਾ (ਬਲਰਾਜ ਸਿੰਗਲਾ)-ਸਥਾਨਕ ਸ਼ਹਿਰ ਦੀ ਪ੍ਰਾਚੀਨ ਰਾਮ ਲੀਲਾ ਕਮੇਟੀ ਵਲੋਂ ਪਵਨ ਕੁਮਾਰ ਪੰਮਾ ਸ਼ਰਮਾ, ਸੁਭਾਸ਼ ਸ਼ਰਮਾ ਅਤੇ ਵਰਿੰਦਰ ਬਾਂਸਲ ਦੀ ਰਹਿਨੁਮਾਈ ਹੇਠ ਸਮੂਹ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਨਿਗਾਹਾ ਪੀਰ ਦੇ ਅਸਥਾਨ ਕੋਲ 'ਬਦੀ ਉੱਪਰ ਨੇਕੀ ਦੀ ਜਿੱਤ' ਦੁਸਹਿਰੇ ਦਾ ਤਿਉਹਾਰ ਬਹੁਤ ਹੀ ਸ਼ਰਧਾ ਪੂਰਵਕ ਅਤੇ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਹੋਏ ਆਗੂਆਂ ਅਤੇ ਵਿਸ਼ੇਸ਼ ਤੌਰ 'ਤੇ ਪਹੁੰਚੇ ਹੋਏ ਵੱਖ-ਵੱਖ ਰਾਜਸੀ, ਗੈਰ ਰਾਜਸੀ ਜਥੇਬੰਦੀਆਂ ਨਾਲ ਸਬੰਧਿਤ ਸ਼ਖ਼ਸੀਅਤਾਂ ਨੇ ਵੱਖ-ਵੱਖ ਰਸਮਾਂ ਅਦਾ ਕੀਤੀਆਂ | ਇਸ ਮੌਕੇ ਕਰਵਾਏ ਕਬੱਡੀ ਦੇ ਟੂਰਨਾਮੈਂਟ ਦਾ ਅਤੇ ਸ਼੍ਰੀ ਰਾਮ ਚੰਦਰ ਅਤੇ ਰਾਵਨ ਦੀ ਸੈਨਾ ਵਿਚ ਯੁੱਧ ਦਾ ਅਨੰਦ ਸੰਗਤਾਂ ਨੇ ਬਹੁਤ ਹੀ ਦਿਲਚਸਪੀ ਨਾਲ ਮਾਣਿਆ | ਇਸ ਮੌਕੇ ਪਵਨ ਕੁਮਾਰ ਪੰਮਾ ਸ਼ਰਮਾ ਵਲੋਂ ਦੁਸਹਿਰੇ ਦਾ ਪੂਜਨ ਕੀਤਾ ਗਿਆ ਅਤੇ ਰਾਵਨ ਦੇ ਬੁੱਤ ਨੂੰ ਅਗਨੀ ਭੇਟ ਕਰਨ ਦੀ ਰਸਮ ਵਰਿੰਦਰ ਬਾਂਸਲ ਵਲੋਂ ਅਦਾ ਕੀਤੀ ਗਈ | ਇਸ ਮੌਕੇ ਵਿਧਾਇਕ ਦਰਸ਼ਨ ਸਿੰਘ ਬਰਾੜ, ਜਥੇਦਾਰ ਤੀਰਥ ਸਿੰਘ ਮਾਹਲਾ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅਤੇ ਹਲਕਾ ਇੰਚਾਰਜ ਬਾਘਾ ਪੁਰਾਣਾ, ਚੇਅਰਮੈਨ ਜਗਤਾਰ ਸਿੰਘ ਰਾਜੇਆਣਾ, ਬਾਲ ਕਿ੍ਸ਼ਨ ਬਾਲੀ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ, ਬਲਤੇਜ ਸਿੰਘ ਲੰਗੇਆਣਾ ਅਤੇ ਹੋਰਨਾਂ ਸ਼ਖ਼ਸੀਅਤਾਂ ਨੇ ਸੰਗਤਾਂ ਨੂੰ ਦੁਸਹਿਰੇ ਦੇ ਤਿਉਹਾਰ ਦੀ ਮਹੱਤਤਾ ਦੱਸਦੇ ਹੋਇਆ ਦੁਸਹਿਰੇ ਦੀ ਵਧਾਈ ਦਿੱਤੀ | ਇਸ ਮੌਕੇ ਕਮੇਟੀ ਵਲੋਂ ਵਰਿੰਦਰ ਬਾਂਸਲ ਅਤੇ ਹੋਰਨਾਂ ਮੈਂਬਰਾਂ ਨੇ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ | ਸਟੇਜ ਦਾ ਸੰਚਾਲਨ ਬੂਟਾ ਸਿੰਘ ਆਲਮ ਵਾਲਾ, ਪਵਨ ਕੁਮਾਰ ਪੰਮਾ ਸ਼ਰਮਾ ਨੇ ਕੀਤਾ | ਇਸ ਮੌਕੇ ਸਰਪੰਚ ਜਗਦੇਵ ਸਿੰਘ ਨਿਗਾਹਾ ਸ਼੍ਰੋਮਣੀ ਅਕਾਲੀ ਦਲ, ਸੁਖਚੈਨ ਸਿੰਘ ਮਾਹਲਾ, ਹਰਚਰਨ ਸਿੰਘ ਲੰਗੇਆਣਾ, ਹਰਵਿੰਦਰ ਸਿੰਘ ਖੱਡੂ ਕਾਲੇਕੇ, ਬਾਬਾ ਜਗਸੀਰ ਸਿੰਘ ਕਾਲੇਕੇ, ਬਲਵਿੰਦਰ ਸਿੱਧੂ ਲਧਾਈਕੇ ਆਦਿ ਹਾਜ਼ਰ ਸਨ | ਅੰਤ ਵਿਚ ਦੁਸਹਿਰਾ ਕਮੇਟੀ ਵਲੋਂ ਸਮੂਹ ਆਈਆਂ ਹੋਈਆਂ ਸ਼ਖ਼ਸੀਅਤਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ |
ਧਰਮਕੋਟ ਵਿਖੇ ਦੁਸਹਿਰਾ ਧੂਮ-ਧਾਮ ਨਾਲ ਮਨਾਇਆ
ਧਰਮਕੋਟ (ਪਰਮਜੀਤ ਸਿੰਘ, ਹਰਮਨਦੀਪ ਸਿੰਘ)-ਧਰਮਕੋਟ ਵਿਖੇ ਪਿਛਲੇ ਲੰਮੇ ਸਮੇਂ ਤੋਂ ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਮਨਾਇਆ ਜਾ ਰਿਹਾ ਦਸਹਿਰੇ ਦਾ ਤਿਉਹਾਰ ਇਸ ਵਾਰ ਵੀ ਆਦਰਸ਼ ਦਸਹਿਰਾ ਕਮੇਟੀ ਵਲੋਂ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ, ਸਾਬਕਾ ਖੇਤੀਬਾੜੀ ਮੰਤਰੀ ਪੰਜਾਬ ਜਥੇਦਾਰ ਤੋਤਾ ਸਿੰਘ, ਪੰਜਾਬ ਪ੍ਰਧਾਨ ਪੀ.ਡੀ.ਐਫ.ਏ ਦਲਜੀਤ ਸਿੰਘ ਸਦਰਪੁਰਾ ਪਹੁੰਚੇ | ਇਸ ਦੌਰਾਨ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਨੇ ਕਿਹਾ ਕਿ ਇਹ ਤਿਉਹਾਰ ਬਦੀ 'ਤੇ ਨੇਕੀ ਦੀ ਜਿੱਤ ਦਾ ਤਿਉਹਾਰ ਹੈ | ਉਨ੍ਹਾਂ ਸ੍ਰੀ ਰਾਮ ਚੰਦਰ ਜੀ ਦੇ ਜੀਵਨ ਬਾਰੇ ਸੰਖੇਪ ਵਿਚ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਨੂੰ ਭਗਵਾਨ ਰਾਮ ਜੀ ਦੇ ਆਦਰਸ਼ ਜੀਵਣ ਤੋਂ ਪ੍ਰੇਰਨਾ ਲੈ ਕੇ ਉਨ੍ਹਾਂ ਦੇ ਦਰਸਾਏ ਮਾਰਗ 'ਤੇ ਚੱਲਣਾ ਚਾਹੀਦਾ ਹੈ | ਇਸ ਮੌਕੇ ਸਾਬਕਾ ਖੇਤੀਬਾੜੀ ਮੰਤਰੀ ਪੰਜਾਬ ਜਥੇਦਾਰ ਤੋਤਾ ਸਿੰਘ ਅਤੇ ਪੀ.ਡੀ.ਐਫ.ਏ. ਦੇ ਪੰਜਾਬ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਨੇ ਕਿਹਾ ਕਿ ਹਰ ਸਾਲ ਮਨਾਏ ਜਾਂਦੇ ਇਸ ਤਿਉਹਾਰ ਨਾਲ ਸਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਸਾਡੇ ਪੁਰਾਤਨ ਇਤਿਹਾਸ ਬਾਰੇ ਜਾਣਕਾਰੀ ਮਿਲਦੀ ਹੈ | ਇਸ ਮੌਕੇ ਆਈਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਮੁੱਖ ਮਹਿਮਾਨਾਂ ਵਲੋਂ ਰਾਵਨ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲਿਆਂ ਨੂੰ ਅਗਨ ਭੇਟ ਕੀਤਾ ਗਿਆ | ਇਸ ਮੌਕੇ ਪ੍ਰਸ਼ੋਤਮ ਲਾਲ ਨਾਇਬ ਤਹਿਸੀਲਦਾਰ ਧਰਮਕੋਟ, ਡੀ.ਐਸ.ਪੀ. ਧਰਮਕੋਟ ਅਜੇ ਰਾਜ ਸਿੰਘ, ਪ੍ਰਧਾਨ ਨਗਰ ਕੌਾਸਲ ਧਰਮਕੋਟ ਇੰਦਰਪ੍ਰੀਤ ਸਿੰਘ ਬੰਟੀ, ਪ੍ਰਧਾਨ ਆੜ੍ਹਤੀ ਯੂਨੀਅਨ ਧਰਮਕੋਟ ਸੁਧੀਰ ਕੁਮਾਰ ਗੋਇਲ, ਕੌਾਸਲਰ ਪਿੰਦਰ ਚਾਹਲ, ਸੀਨੀਅਰ ਅਕਾਲੀ ਆਗੂ ਗੁਰਮੇਲ ਸਿੰਘ ਸਿੱਧੂ, ਗੁਰਜੰਟ ਚਾਹਲ, ਯੂਥ ਪ੍ਰਧਾਨ ਅਕਾਲੀ ਦਲ ਹਰਪ੍ਰੀਤ ਰਿੱਕੀ, ਸੰਦੀਪ ਸੰਧੂ, ਮੇਹਰ ਸਿੰਘ ਰਾਏ, ਸਰਪੰਚ ਬਲਤੇਜ ਸਿੰਘ ਗਿੱਲ ਕੜਿਆਲ, ਸੋਹਣਾ ਖੇਲਾ ਪੀ.ਏ, ਅਵਤਾਰ ਸਿੰਘ ਪੀ.ਏ, ਗੁਰਬਖ਼ਸ਼ ਸਿੰਘ ਬਾਜੇਕੇ, ਲਵਲੀ ਕਿਸ਼ਨਪੁਰਾ ਆਦਿ ਹਾਜ਼ਰ ਸਨ |
ਬਾਘਾ ਪੁਰਾਣਾ ਦੀ ਸੁਭਾਸ਼ ਮੰਡੀ 'ਚ ਦੁਸਹਿਰੇ ਸ਼ਰਧਾ ਪੂਰਵਕ ਮਨਾਇਆ
ਬਾਘਾ ਪੁਰਾਣਾ, (ਬਲਰਾਜ ਸਿੰਗਲਾ)-ਸਥਾਨਕ ਸ਼ਹਿਰ ਦੀ ਸੁਭਾਸ਼ ਦਾਣਾ ਮੰਡੀ ਵਿਚ ਦੁਸਹਿਰੇ ਦਾ ਤਿਉਹਾਰ ਸ਼ਰਧਾ ਪੂਰਵਕ ਮਨਾਇਆ ਗਿਆ | ਇਸ ਮੌਕੇ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੇ ਜੀਵਨ ਨਾਲ ਸਬੰਧਿਤ ਜਾਣਕਾਰੀ ਭਰਪੂਰ ਪ੍ਰੋਗਰਾਮ ਪੇਸ਼ ਕੀਤਾ ਗਿਆ | ਇਸ ਮੌਕੇ ਰਾਵਨ ਦੇ ਬੁੱਤ ਨੇੜੇ ਦੁਸਹਿਰੇ ਦਾ ਪੂਜਨ ਪੰਡਿਤ ਦਰਸ਼ਨ ਕੁਮਾਰ ਵਲੋਂ ਕੀਤਾ ਗਿਆ | ਪੂਜਨ ਦੀ ਰਸਮ ਵਿਧਾਇਕ ਦਰਸ਼ਨ ਸਿੰਘ ਬਰਾੜ, ਪ੍ਰਧਾਨ ਅਨੂੰ ਮਿੱਤਲ ਅਤੇ ਮੁੱਖ ਮਹਿਮਾਨ ਅਜੇ ਮਿੱਤਲ ਵਲੋਂ ਅਦਾ ਕੀਤੀ ਗਈ | ਇਸ ਮੌਕੇ ਰਾਵਨ ਦੇ ਬੁੱਤ ਨੂੰ ਅਗਨ ਭੇਟ ਕਰਨ ਦੀ ਰਸਮ ਵਿਧਾਇਕ ਦਰਸ਼ਨ ਸਿੰਘ ਬਰਾੜ ਵਲੋਂ ਅਦਾ ਕੀਤੀ ਗਈ | ਅੰਤ ਵਿਚ ਪ੍ਰਬੰਧਕਾਂ ਵਲੋਂ ਵਿਧਾਇਕ ਦਰਸ਼ਨ ਸਿੰਘ ਬਰਾੜ, ਅਜੇ ਮਿੱਤਲ ਅਤੇ ਹੋਰਨਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਜਗਸੀਰ ਚੰਦ ਗਰਗ ਸੀਨੀਅਰ ਉਪ ਪ੍ਰਧਾਨ ਨਗਰ ਕੌਾਸਲ ਬਾਘਾ ਪੁਰਾਣਾ, ਬਿੱਟੂ ਮਿੱਤਲ, ਬਾਬਾ ਜਗਸੀਰ ਸਿੰਘ ਗਿੱਲ ਕਾਲੇਕੇ, ਸੁਖਚੈਨ ਸਿੰਘ ਨਿਗਾਹਾ, ਜਗਰੂਪ ਸਿੰਘ ਗੋਂਦਾਰਾ, ਡੀ.ਐਸ.ਪੀ ਰਣਜੋਧ ਸਿੰਘ, ਅਸ਼ੋਕ ਮਿੱਤਲ, ਰਾਜ ਕਮਲ ਲੂੰਬਾ, ਡਾ: ਗੋਗੀ ਗਿੱਲ, ਮੁਖੀ ਬਰਾੜ ਖੋਟੇ, ਇੰਸ: ਪਰਸਨ ਸਿੰਘ ਥਾਣਾ ਮੁਖੀ ਸਮਾਲਸਰ, ਬੰਟੂ ਗਰਗ, ਚਮਕੌਰ ਬਰਾੜ ਅਤੇ ਹੋਰਨਾਂ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਸਮੂਹ ਇਕੱਤਰਤਾ ਨੂੰ ਦੁਸਹਿਰੇ ਦੀ ਵਧਾਈ ਦਿੱਤੀ ਅਤੇ ਦੁਸਹਿਰੇ ਦੇ ਮਹੱਤਵ ਬਾਰੇ ਚਾਨਣਾ ਪਾਇਆ |

ਜ਼ਿਲ੍ਹਾ ਵਿਜੀਲੈਂਸ ਤੇ ਮੋਨੀਟਰਿੰਗ ਕਮੇਟੀ ਦੀ ਮੀਟਿੰਗ ਡੀ. ਸੀ. ਸੰਦੀਪ ਹੰਸ ਦੀ ਪ੍ਰਧਾਨਗੀ ਹੇਠ ਹੋਈ

ਮੋਗਾ, 19 ਅਕਤੂਬਰ (ਗੁਰਤੇਜ ਸਿੰਘ)-ਡਿਪਟੀ ਕਮਿਸ਼ਨਰ ਸੰਦੀਪ ਹੰਸ ਦੀ ਪ੍ਰਧਾਨਗੀ ਹੇਠ ਐਟਰੋਸਿਟੀ ਐਕਟ 1989 ਤਹਿਤ ਜ਼ਿਲ੍ਹਾ ਵਿਜੀਲੈਂਸ ਤੇ ਮੋਨੀਟਰਿੰਗ ਕਮੇਟੀ ਦੀ ਮੀਟਿੰਗ ਹੋਈ | ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਇਸ ਕਮੇਟੀ ਦੀ ਮਹੱਤਤਾ ਬਾਰੇ ਜਾਣਕਾਰੀ ...

ਪੂਰੀ ਖ਼ਬਰ »

ਹੋਲੀ ਹਾਰਟ ਸਕੂਲ ਵਿਖੇ ਬਾਸਕਿਟਬਾਲ ਚੈਂਪੀਅਨਸ਼ਿਪ 22 ਤੋਂ 25 ਤੱਕ

ਮੋਗਾ, 19 ਅਕਤੂਬਰ (ਗੁਰਤੇਜ ਸਿੰਘ)-ਮੋਗਾ-ਲੁਧਿਆਣਾ ਜੀ.ਟੀ. ਰੋਡ ਨੇੜੇ ਅਜੀਤਵਾਲ ਸਥਿਤ ਹੋਲੀ ਹਾਰਟ ਸਕੂਲ ਵਿਖੇ ਸਕੂਲ ਪ੍ਰਬੰਧਕਾਂ ਵਲੋਂ 45ਵੀਂ ਸਬ-ਜੂਨੀਅਰ ਪੰਜਾਬ ਬਾਸਕਟਬਾਲ ਚੈਂਪੀਅਨਸ਼ਿਪ 22 ਅਕਤੂਬਰ ਤੋਂ 25 ਅਕਤੂਬਰ ਤੱਕ ਆਯੋਜਿਤ ਹੋ ਰਹੀ ਹੈ | ਇਸ ਸਬੰਧੀ ਹੋਲੀ ...

ਪੂਰੀ ਖ਼ਬਰ »

ਸ਼ਹੀਦ ਪੁਲਿਸ ਕਰਮਚਾਰੀਆਂ ਦੀ ਯਾਦ ਵਿਚ ਮੋਮਬੱਤੀ ਮਾਰਚ ਕੱਢਿਆ

ਬੱਧਨੀ ਕਲਾਂ, 19 ਅਕਤੂਬਰ (ਸੰਜੀਵ ਕੋਛੜ)-ਦਿਨ ਰਾਤ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕਰਨ ਅਤੇ ਦੇਸ਼ ਦੀ ਸੁਰੱਖਿਆ ਲਈ ਅੱਤਵਾਦੀਆਂ ਨਾਲ ਕੀਤੇ ਮੁਕਾਬਲਿਆਂ 'ਚ ਸ਼ਹੀਦ ਹੋਏ ਪੁਲਿਸ ਕਰਮਚਾਰੀਆਂ ਦੀ ਯਾਦ 'ਚ ਜ਼ਿਲ੍ਹਾ ਪੁਲਿਸ ਮੁਖੀ ਦੀ ਹਦਾਇਤਾਂ ਅਨੁਸਾਰ ਡੀ.ਐਸ.ਪੀ. ...

ਪੂਰੀ ਖ਼ਬਰ »

ਪਰਾਲੀ ਨੂੰ ਅੱਗ ਲਗਾਉਣ ਦੀ ਥਾਂ ਖੇਤਾਂ 'ਚ ਗਾਲਣ ਕਿਸਾਨ-ਨੈਸ਼ਨਲ ਗਰੀਨ ਟਿ੍ਬਿਊਨਲ

ਨੱਥੂਵਾਲਾ ਗਰਬੀ, 19 ਅਕਤੂਬਰ (ਸਾਧੂ ਰਾਮ ਲੰਗੇਆਣਾ)-ਨੈਸ਼ਨਲ ਗਰੀਨ ਟਿ੍ਬਿਊਨਲ ਨਵੀਂ ਦਿੱਲੀ ਦੀਆਂ ਹਦਾਇਤਾਂ ਅਤੇ ਵਾਤਾਵਰਣ ਦੀ ਸ਼ੁੱਧਤਾ ਨੂੰ ਬਰਕਰਾਰ ਰੱਖਣ ਦੇ ਉਦੇਸ਼ ਨਾਲ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵਲੋਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ...

ਪੂਰੀ ਖ਼ਬਰ »

ਪਿੰਡ ਫੂਲੇਵਾਲਾ ਦੇ ਨੇੜੇ ਫ਼ੈਕਟਰੀ 'ਚ ਲੱਗੀ ਭਿਆਨਕ ਅੱਗ

ਸਮਾਧ ਭਾਈ, 19 ਅਕਤੂਬਰ (ਗੁਰਮੀਤ ਸਿੰਘ ਮਾਣੂੰਕੇ)-ਪਿੰਡ ਮਾਣੂੰਕੇ ਦੀ ਜ਼ਮੀਨ 'ਚ ਨਿਹਾਲ ਸਿੰਘ ਤੋਂ ਬਾਘਾ ਪੁਰਾਣਾ ਰੋਡ 'ਤੇ ਪਿੰਡ ਫੂਲੇਵਾਲਾ ਦੇ ਨਜ਼ਦੀਕ ਬਣੀ ਗਰੀਨ ਪਲੈਨੇਟ ਐਨਰਜੀ ਪ੍ਰਾਈਵੇਟ ਲਿਮਟਿਡ ਫ਼ੈਕਟਰੀ 'ਚ ਤੂੜੀ ਦੀ ਰਹਿੰਦ-ਖੰੂਹਦ ਨੂੰ ਲੱਗੀ ਭਿਆਨਕ ਅੱਗ ...

ਪੂਰੀ ਖ਼ਬਰ »

ਭਲਕੇ ਮਨਾਇਆ ਜਾਵੇਗਾ ਪੁਲਿਸ ਯਾਦਗਾਰੀ ਦਿਵਸ-ਐਸ.ਐਸ.ਪੀ.

ਮੋਗਾ, 19 ਅਕਤੂਬਰ (ਗੁਰਤੇਜ ਸਿੰਘ)-ਸੀਨੀਅਰ ਕਪਤਾਨ ਪੁਲਿਸ ਗੁਲਨੀਤ ਸਿੰਘ ਖੁਰਾਣਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 21 ਅਕਤੂਬਰ ਦਾ ਦਿਨ ਹਰ ਸਾਲ ਸਾਰੇ ਭਾਰਤ ਵਿਚ ਪੁਲਿਸ ਯਾਦਗਾਰੀ ਦਿਵਸ ਵਜੋਂ ਮਨਾਇਆ ਜਾਂਦਾ ਹੈ | ਇਸ ਦਿਨ 1959 ਨੂੰ ਚੀਨੀਆਂ ਵਿਰੁੱਧ ਲੜਾਈ ਦੌਰਾਨ ...

ਪੂਰੀ ਖ਼ਬਰ »

ਕਰਜ਼ੇ ਤੋਂ ਪ੍ਰੇਸ਼ਾਨ ਰਹਿੰਦਿਆਂ ਕਿਸਾਨ ਦੀ ਮੌਤ

ਫ਼ਤਿਹਗੜ੍ਹ ਪੰਜਤੂਰ, 19 ਅਕਤੂਬਰ (ਜਸਵਿੰਦਰ ਸਿੰਘ)-ਹਲਕਾ ਧਰਮਕੋਟ ਦੀ ਮਾਰਕੀਟ ਕਮੇਟੀ ਫ਼ਤਿਹਗੜ੍ਹ ਪੰਜਤੂਰ ਅਧੀਨ ਪੈਂਦੇ ਪਿੰਡ ਭੈਣੀ ਦੇ ਕਿਸਾਨ ਦੀ ਕਰਜ਼ੇ ਦੀ ਪੇ੍ਰਸ਼ਾਨੀ ਦੇ ਚਲਦਿਆਂ ਮੌਤ ਹੋ ਗਈ | ਜਾਣਕਾਰੀ ਅਨੁਸਾਰ ਪਿੰਡ ਭੈਣੀ (ਮੋਗਾ) ਦੀ ਦਾਣਾ ਮੰਡੀ ...

ਪੂਰੀ ਖ਼ਬਰ »

ਪਟਾਕੇ ਵੇਚਣ ਤੇ ਸਟਾਕ ਕਰਨ ਲਈ 37 ਆਰਜ਼ੀ ਲਾਇਸੈਂਸ ਡਰਾਅ ਰਾਹੀਂ ਕੀਤੇ ਜਾਣਗੇ ਜਾਰੀ-ਡੀ.ਸੀ. ਸੰਦੀਪ ਹੰਸ

ਮੋਗਾ, 19 ਅਕਤੂਬਰ (ਗੁਰਤੇਜ ਸਿੰਘ/ਜਸਪਾਲ ਸਿੰਘ ਬੱਬੀ)-ਜ਼ਿਲ੍ਹਾ ਮੈਜਿਸਟ੍ਰੇਟ ਮੋਗਾ ਸੰਦੀਪ ਹੰਸ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੀਵਾਲੀ ਦਾ ਤਿਉਹਾਰ 7 ਨਵੰਬਰ ਅਤੇ ਗੁਰਪੁਰਬ 23 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਨ੍ਹਾਂ ਤਿਉਹਾਰਾਂ ਦੌਰਾਨ ...

ਪੂਰੀ ਖ਼ਬਰ »

ਿਲੰਗ ਨਿਰਧਾਰਿਤ ਜਾਂਚ ਦੇ ਦੋਸ਼ਾਂ ਤਹਿਤ ਰਾਜਸਥਾਨ ਪੁਲਿਸ ਵਲੋਂ ਕੋਟ ਈਸੇ ਖਾਂ ਦਾ ਡਾਕਟਰ ਗਿ੍ਫ਼ਤਾਰ

ਕੋਟ ਈਸੇ ਖਾਂ, 19 ਅਕਤੂਬਰ (ਗੁਰਮੀਤ ਸਿੰਘ ਖ਼ਾਲਸਾ)-ਜ਼ਿਲ੍ਹਾ ਮੋਗਾ ਦੇ ਸ਼ਹਿਰ ਕੋਟ ਈਸੇ ਖਾਂ ਡੀ.ਸੀ. ਹਸਪਤਾਲ ਦੇ ਸੰਚਾਲਕ ਡਾ. ਰਮਨ ਅਗਰਵਾਲ ਨੂੰ ਰਾਜਸਥਾਨ ਦੀ ਪੁਲਿਸ ਵਲੋਂ ਿਲੰਗ ਨਿਰਧਾਰਿਤ ਜਾਂਚ ਦੇ ਦੋਸ਼ਾਂ ਤਹਿਤ ਗਿ੍ਫ਼ਤਾਰ ਕਰ ਲਿਆ ਗਿਆ | ਪੁਲਿਸ ਵਲੋਂ ਇਹ ...

ਪੂਰੀ ਖ਼ਬਰ »

ਸਾਂਝੇ ਅਧਿਆਪਕ ਮੋਰਚੇ ਦੇ ਹੱਕ 'ਚ ਜਨਤਕ ਜਥੇਬੰਦੀਆਂ ਨੇ ਪੰਜਾਬ ਸਰਕਾਰ ਦੇ ਰਾਵਣ ਦੇ ਰੂਪ 'ਚ ਪੁਤਲੇ ਫੂਕੇ

ਨਿਹਾਲ ਸਿੰਘ ਵਾਲਾ, 19 ਅਕਤੂਬਰ (ਪਲਵਿੰਦਰ ਸਿੰਘ ਟਿਵਾਣਾ/ਜਗਸੀਰ ਸਿੰਘ ਲੁਹਾਰਾ)-ਸਾਂਝਾ ਅਧਿਆਪਕ ਮੋਰਚਾ ਦੀ ਅਗਵਾਈ ਹੇਠ ਮਰਨ ਵਰਤ 'ਤੇ ਪੱਕੇ ਮੋਰਚੇ ਉੱਪਰ ਪਟਿਆਲਾ ਵਿਖੇ ਬੈਠੇ ਸੂਬੇ ਦੇ ਅਧਿਆਪਕ ਆਗੂਆਂ ਦੇ ਹੱਕ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਲੜਕੀ ਦੀ ਮੌਤ

ਸਮਾਧ ਭਾਈ, 19 ਅਕਤੂਬਰ (ਗੁਰਮੀਤ ਸਿੰਘ ਮਾਣੂੰਕੇ)-ਪਿੰਡ ਦੀਨਾ ਸਾਹਿਬ ਦੀ ਇਕ ਲੜਕੀ ਦੀ ਸੜਕ ਹਾਦਸੇ ਦੌਰਾਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਪੱਧਰ 'ਤੇ ਖੋ-ਖੋ ਖੇਡ ਦੀ ਜੇਤੂ ਖਿਡਾਰਨ ਜੋਤੀ ਕੌਰ (11) ਪੁੱਤਰੀ ਹਰਪ੍ਰੀਤ ਸਿੰਘ ...

ਪੂਰੀ ਖ਼ਬਰ »

ਕਿਸਾਨਾਂ ਨੇ ਲਗਾਈ ਪਰਾਲੀ ਨੂੰ ਅੱਗ

ਨਿਹਾਲ ਸਿੰਘ ਵਾਲਾ, 19 ਅਕਤੂਬਰ (ਪ.ਪ.)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਝੰਡੇ ਹੇਠ ਵੱਡੀ ਗਿਣਤੀ 'ਚ ਕਿਸਾਨਾਂ ਵਲੋਂ ਪਿੰਡ ਤਖ਼ਤੂਪੁਰਾ ਅਤੇ ਲੁਹਾਰਾ ਵਿਖੇ ਝੋਨੇ ਦੀ ਰਹਿੰਦ ਖੂੰਹਦ ਦੇ 17 ਏਕੜ ਖੇਤਾਂ ਵਿਚ ਅੱਗ ਲਗਾਈ ਅਤੇ ਪੰਜਾਬ ਸਰਕਾਰ ਿਖ਼ਲਾਫ਼ ਜੰਮ ਕੇ ...

ਪੂਰੀ ਖ਼ਬਰ »

ਗਲਤ ਕੁਰਸੀਨਾਵੇਂ ਦੇ ਆਧਾਰ 'ਤੇ ਜ਼ਮੀਨ ਤਬਦੀਲ-ਮਾਮਲਾ ਦਰਜ

ਮੋਗਾ, 19 ਅਕਤੂਬਰ (ਸ਼ਿੰਦਰ ਸਿੰਘ ਭੁਪਾਲ)-ਨਾਇਬ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਖੋਸਾ ਪਾਂਡੋ ਦੀ ਸ਼ਿਕਾਇਤ ਦੀ ਪੜਤਾਲ ਜ਼ਿਲ੍ਹਾ ਪੁਲਿਸ ਮੁਖੀ ਮੋਗਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਡੀ.ਐਸ.ਪੀ. (ਸਿਟੀ) ਮੋਗਾ ਨੇ ਕੀਤੀ | ਇਸ ਪੜਤਾਲ ਦੇ ਆਧਾਰ 'ਤੇ ਸਹਾਇਕ ਥਾਣੇਦਾਰ ...

ਪੂਰੀ ਖ਼ਬਰ »

ਬਲੂਮਿੰਗ ਬਡਜ਼ ਸਕੂਲ ਦੀ ਅੰਡਰ-14 ਟੀਮ ਨੇ ਫੁੱਟਬਾਲ ਮੈਚ 'ਚ ਜਿੱਤੇ ਤਗਮੇ

ਮੋਗਾ, 19 ਅਕਤੂਬਰ (ਗੁਰਤੇਜ ਸਿੰਘ)-ਮੋਗਾ ਸ਼ਹਿਰ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਖੇਡ ਵਿਭਾਗ ਵਲੋਂ ਜ਼ਿਲ੍ਹਾ ਪ੍ਰਸ਼ਾਸਨ, ਸਿੱਖਿਆ ਵਿਭਾਗ ਅਤੇ ਉਲੰਪਿਕ ਐਸੋਸੀਏਸ਼ਨ ਦੇ ਸਹਿਯੋਗ ਨਾਲ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਕਰਵਾਈਆਂ ਜਾ ਰਹੀਆਂ ...

ਪੂਰੀ ਖ਼ਬਰ »

ਦੇਵਾ ਵੀਰਪਾਲ ਕੌਰ ਵਲੋਂ ਕਰਵਾਏ ਭਗਵਤੀ ਜਾਗਰਣ ਵਿਚ ਹਜ਼ਾਰਾਂ ਸੰਗਤਾਂ ਹੋਈਆਂ ਨਤਮਸਤਕ

ਬਾਘਾ ਪੁਰਾਣਾ, 19 ਅਕਤੂਬਰ (ਬਲਰਾਜ ਸਿੰਗਲਾ)-ਇਲਾਕੇ ਦੇ ਪ੍ਰਸਿੱਧ ਧਾਰਮਿਕ ਅਸਥਾਨ ਦਰਬਾਰ ਮਾਤਾ ਵੈਸ਼ਨੂੰ ਦੇਵੀ ਜੀ ਬਾਘਾ ਪੱਤੀ ਬਾਘਾ ਪੁਰਾਣਾ ਵਿਖੇ ਇਸ ਅਸਥਾਨ ਦੀ ਮੁੱਖ ਸੇਵਾਦਾਰ ਦੇਵਾ ਵੀਰਪਾਲ ਕੌਰ ਵਲੋਂ ਸ਼ਰਧਾਲੂ ਸੰਗਤਾਂ ਦੇ ਸਹਿਯੋਗ ਨਾਲ ਸਾਲਾਨਾ 12ਵਾਂ ...

ਪੂਰੀ ਖ਼ਬਰ »

ਵੱਖ-ਵੱਖ ਵਰਗਾਂ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਹੋਏ ਸਮਾਪਤ

ਮੋਗਾ, 19 ਅਕਤੂਬਰ (ਗੁਰਤੇਜ ਸਿੰਘ)-ਪੰਜਾਬ ਸਰਕਾਰ ਖੇਡ ਵਿਭਾਗ ਵਲੋਂ 'ਤੰਦਰੁਸਤ ਪੰਜਾਬ ਮਿਸ਼ਨ' ਨੂੰ ਸਮਰਪਿਤ ਵੱਖ-ਵੱਖ ਉਮਰ ਵਰਗ ਨਾਲ ਸਬੰਧਿਤ ਖੇਡ ਮੁਕਾਬਲੇ ਜ਼ਿਲ੍ਹੇ ਅੰਦਰ 15 ਅਕਤੂਬਰ ਤੋਂ 23 ਅਕਤੂਬਰ ਤੱਕ ਬਲੂਮਿੰਗ ਬਡਜ਼ ਸਕੂਲ ਮੋਗਾ ਅਤੇ ਸ਼ਹਿਰ ਦੇ ਹੋਰ ...

ਪੂਰੀ ਖ਼ਬਰ »

ਸੁਆਮੀ ਬੁੱਧ ਪੁਰੀ ਨੇ ਸੰਗਤਾਂ ਨੂੰ ਪ੍ਰਵਚਨਾਂ ਨਾਲ ਕੀਤਾ ਨਿਹਾਲ

ਸਮਾਲਸਰ, 19 ਅਕਤੂਬਰ (ਕਿਰਨਦੀਪ ਸਿੰਘ ਬੰਬੀਹਾ)-ਪਿੰਡ ਮੱਲ੍ਹਕੇ ਸ਼ਬਦ ਸੁਰਤ ਸੰਗਮ ਆਸ਼ਰਮ ਵਿਖੇ ਦਸਹਿਰੇ ਦੇ ਅਵਸਰ ਨੂੰ ਮੁੱਖ ਰੱਖਦੇ ਹੋਏ ਹਰ ਸਾਲ ਦੀ ਤਰ੍ਹਾਂ ਇਸ ਵਾਰ ਸਵਾਮੀ ਬੁੱਧ ਪੁਰੀ ਜੀ ਦੀ ਸਰਪ੍ਰਸਤੀ ਹੇਠ ਆਸ਼ਰਮ ਵਿਖੇ ਜਿਗਿਆਸੂਆਂ ਵਾਸਤੇ ਤਿੰਨ ਦਿਨਾਂ ...

ਪੂਰੀ ਖ਼ਬਰ »

ਮਲਕੀਅਤ ਸਿੰਘ ਸਿੱਧੂ ਮੈਮੋਰੀਅਲ ਸਪੋਰਟਸ ਐਾਡ ਵੈੱਲਫੇਅਰ ਟਰੱਸਟ ਮੋਗਾ ਦੀ ਮੀਟਿੰਗ

ਮੋਗਾ, 19 ਅਕਤੂਬਰ (ਜਸਪਾਲ ਸਿੰਘ ਬੱਬੀ)-ਸਿੱਧੂ ਨਿਵਾਸ ਦੱਤ ਰੋਡ ਮੋਗਾ ਵਿਖੇ ਸਾਬਕਾ ਮੰਤਰੀ ਮਲਕੀਅਤ ਸਿੰਘ ਸਿੱਧੂ ਮੈਮੋਰੀਅਲ ਸਪੋਰਟਸ ਐਾਡ ਵੈੱਲਫੇਅਰ ਟਰੱਸਟ ਮੋਗਾ ਦੀ ਮੀਟਿੰਗ ਕਲੱਬ ਚੇਅਰਮੈਨ ਜਸਪਾਲ ਸਿੰਘ ਸਿੱਧੂ ਮੈਨੇਜਰ ਕੋਆਰਡੀਨੇਸ਼ਨ ਚੰਡੀਗੜ੍ਹ ਨੈਸਲੇ ...

ਪੂਰੀ ਖ਼ਬਰ »

ਜਲੰਧਰ ਦੇ ਰੋਸ ਮਾਰਚ ਵਿਚ ਐਸ.ਸੀ. ਵਿੰਗ ਵੱਧ ਚੜ੍ਹ ਕੇ ਹਿੱਸਾ ਲਵੇਗਾ-ਹੈਪੀ

ਮੋਗਾ, 19 ਅਕਤੂਬਰ (ਗੁਰਤੇਜ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਐਸ.ਸੀ. ਵਿੰਗ ਅਤੇ ਬੀ.ਸੀ. ਵਿੰਗ ਵਲੋਂ ਕੇਂਦਰ ਸਰਕਾਰ ਵਲੋਂ ਗ਼ਰੀਬ ਬੱਚਿਆਂ ਲਈ ਭੇਜੀ ਗਈ ਸਕਾਲਰਸ਼ਿਪ ਪੰਜਾਬ ਸਰਕਾਰ ਵਲੋਂ ਖ਼ੁਰਦ-ਬੁਰਦ ਕਰਨ ਦੇ ਮਾਮਲੇ ਨੂੰ ਲੈ ਕੇ 22 ਅਕਤੂਬਰ ਨੂੰ ਜਲੰਧਰ ਵਿਖੇ ਡਿਪਟੀ ...

ਪੂਰੀ ਖ਼ਬਰ »

ਸੱਚਖੰਡ ਵਾਸੀ ਸ਼ਹੀਦ ਬਾਬਾ ਸੁਬੇਗ ਸਿੰਘ ਦੀ 51ਵੀਂ ਬਰਸੀ ਸ਼ਰਧਾ ਨਾਲ ਮਨਾਈ

ਮੋਗਾ, 19 ਅਕਤੂਬਰ (ਅਮਰਜੀਤ ਸਿੰਘ ਸੰਧੂ)-ਇੱਥੋਂ ਨੇੜਲੇ ਪਿੰਡ ਰੌਲੀ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੱਚਖੰਡ ਵਾਸੀ ਸ਼ਹੀਦ ਬਾਬਾ ਸੁਬੇਗ ਸਿੰਘ ਰੌਲੀ ਵਾਲਿਆਂ ਦੀ ਸਾਲਾਨਾ 51ਵੀਂ ਬਰਸੀ ਗੁਰਦੁਆਰਾ ਸ਼ਦੀਦ ਬਾਬਾ ਸੁਬੇਗ ਵਿਖੇ ਸਮੁੱਚੀ ਪ੍ਰਬੰਧਕ ਕਮੇਟੀ ਅਤੇ ...

ਪੂਰੀ ਖ਼ਬਰ »

ਬਾਬਾ ਖੇਤਰਪਾਲ ਦੇ ਸਾਲਾਨਾ ਜਾਗਰਣ 'ਚ ਵੱਡੇ ਪੱਧਰ 'ਤੇ ਸੰਗਤਾਂ ਨੇ ਹਾਜ਼ਰੀਆਂ ਭਰੀਆਂ

ਬਾਘਾ ਪੁਰਾਣਾ, 19 ਅਕਤੂਬਰ (ਬਲਰਾਜ ਸਿੰਗਲਾ)-ਸਥਾਨਕ ਸ਼ਹਿਰ ਦੀ ਚੰਨੂਵਾਲਾ ਬਾਈਪਾਸ ਲਾਗਲੀ ਸ਼ਰਮਾ ਕਲੋਨੀ ਅਤੇ ਸੂਏ ਦੇ ਨਾਲ ਸਥਿਤ ਪ੍ਰਸਿੱਧ ਧਾਰਮਿਕ ਅਸਥਾਨ ਬਾਬਾ ਖੇਤਰਪਾਲ ਜੀ ਦਾ ਸਾਲਾਨਾ ਜਾਗਰਣ ਅਤੇ ਭੰਡਾਰਾ ਬਾਬਾ ਖੇਤਰਪਾਲ ਸੇਵਾ ਸੰਮਤੀ ਦੇ ਆਗੂ ਸੰਜੀਵ ...

ਪੂਰੀ ਖ਼ਬਰ »

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ

ਮੋਗਾ, 19 ਅਕਤੂਬਰ (ਗੁਰਤੇਜ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਆਗਮਨ ਪੁਰਬ ਨੂੰ ਸਮਰਪਿਤ ਅਤੇ ਸੰਤ ਬਾਬਾ ਗੱਜਾ ਸਿੰਘ ਅਤੇ ਸੰਤ ਬਾਬਾ ਦਰਸ਼ਨ ਸਿੰਘ ਦੀ ਯਾਦ 'ਚ 5 ਦਿਨਾ ਗੁਰਮਤਿ ਸਮਾਗਮ ਡੇਰਾ ਬਾਬਾ ਮੱਲ ਸਿੰਘ ਜੀ ਪੁਰਾਣਾ ਮੋਗਾ ਵਿਖੇ ਮੁੱਖ ਸੇਵਾਦਾਰ ਬਾਬਾ ...

ਪੂਰੀ ਖ਼ਬਰ »

ਗੋ-ਗਲੋਬਲ ਮੋਗਾ ਨੇ ਇਕ ਵਿਦਿਆਰਥਣ ਦਾ ਕੈਨੇਡਾ ਜਾਣ ਦਾ ਸੁਪਨਾ ਕੀਤਾ ਸਾਕਾਰ

ਮੋਗਾ, 19 ਅਕਤੂਬਰ (ਗੁਰਤੇਜ ਸਿੰਘ)-ਗੋ ਗਲੋਬਲ ਵਲੋਂ ਵਿਦਿਆਰਥਣ ਰਾਜਵਿੰਦਰ ਕੌਰ ਵਿਰਕ ਦਾ ਕੈਨੇਡਾ ਜਾਣ ਦਾ ਸੁਪਨਾ ਸਾਕਾਰ ਕੀਤਾ ਗਿਆ | ਇਹ ਸੰਸਥਾ ਸਬ ਜੇਲ੍ਹ ਵਾਲੀ ਗਲੀ ਵਿਚ ਸਥਿਤ ਹੈ, ਜੋ ਕਿ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਹੈ | ਸੰਸਥਾ ਦੇ ਡਾਇਰੈਕਟਰ ਦੀਪਕ ...

ਪੂਰੀ ਖ਼ਬਰ »

ਕੇਂਦਰ ਨੇ ਕਣਕ ਦੇ ਭਾਅ 'ਚ ਵਾਧੇ ਨੂੰ ਡੀ.ਏ.ਪੀ. ਦੇ ਇਕ ਥੈਲੇ 'ਚੋਂ ਹੀ ਕੱਢ ਲਿਆ-ਬਹਿਰਾਮਕੇ

ਕੋਟ ਈਸੇ ਖਾਂ, 19 ਅਕਤੂਬਰ (ਨਿਰਮਲ ਸਿੰਘ ਕਾਲੜਾ)-ਕੇਂਦਰ ਵਿਚ ਮੋਦੀ ਦੀ ਅਗਵਾਈ ਵਿਚ ਸਰਕਾਰ ਨੇ ਦੇਸ਼ ਦੇ ਕਿਸਾਨਾਂ ਨਾਲ ਮੁੜ ਤੋਂ ਇਕ ਵੱਡਾ ਧੋਖਾ ਕੀਤਾ ਹੈ | ਕਣਕ ਦੇ ਭਾਅ ਵਿਚ ਨਿਗੂਣਾ ਵਾਧਾ ਕਰਕੇ ਵਾਹ-ਵਾਹ ਖੱਟਣ ਦੀਆਂ ਗੱਲਾਂ ਕਰਕੇ ਡੀ.ਏ.ਪੀ. ਦੇ ਇੱਕ ਗੱਟੇ ਦੀ ਕੀਮਤ ...

ਪੂਰੀ ਖ਼ਬਰ »

ਬਖਤੌਰ ਸਿੰਘ ਸੱਗੂ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ

ਮੋਗਾ, 19 ਅਕਤੂਬਰ (ਜਸਪਾਲ ਸਿੰਘ ਬੱਬੀ)-ਸੱਗੂ ਟੋਕਾ ਇੰਡਸਟਰੀ ਵਾਲੇ ਜਗਤਾਰ ਸਿੰਘ ਸੱਗੂ (ਪੁੱਤਰ), ਸਤਨਾਮ ਸਿੰਘ ਸੱਗੂ (ਪੁੱਤਰ) ਦੇ ਸਤਿਕਾਰਯੋਗ ਪਿਤਾ ਪ੍ਰਸਿੱਧ ਉਦਯੋਗਪਤੀ ਬਖਤੌਰ ਸਿੰਘ ਸੱਗੂ (ਸੱਗੂ ਟੋਕਾ ਇੰਡਸਟਰੀ ਵਾਲੇ) ਦੀ ਮਿ੍ਤਕ ਦੇਹ ਦਾ ਅੰਤਿਮ ਸੰਸਕਾਰ ...

ਪੂਰੀ ਖ਼ਬਰ »

ਰਣਜੀਤ ਸਿੰਘ ਰਵੀ ਦੀ ਅਚਾਨਕ ਹੋਈ ਮੌਤ 'ਤੇ ਦੁੱਖ ਪ੍ਰਗਟ

ਨਿਹਾਲ ਸਿੰਘ ਵਾਲਾ, 19 ਅਕਤੂਬਰ (ਪਲਵਿੰਦਰ ਸਿੰਘ ਟਿਵਾਣਾ)-ਪਿੰਡ ਬੀੜ ਰਾਊਕੇ ਦੇ ਬਲਵਿੰਦਰ ਸਿੰਘ ਦੇ ਹੋਣਹਾਰ ਸਪੁੱਤਰ ਰਣਜੀਤ ਸਿੰਘ ਰਵੀ (19 ਸਾਲ) ਜੋ ਕਿ 12ਵੀਂ ਕਲਾਸ ਵਿਚ ਪੜ੍ਹਦਾ ਸੀ ਦੀ ਇਕ ਸੰਖੇਪ ਬਿਮਾਰੀ ਦੌਰਾਨ ਅਚਾਨਕ ਹੋੲਾੀ ਮੌਤ 'ਤੇ ਧਾਲੀਵਾਲ ਪਰਿਵਾਰ ਨਾਲ ...

ਪੂਰੀ ਖ਼ਬਰ »

ਟੈਕਨੀਕਲ ਸਰਵਿਸਿਜ਼ ਯੂਨੀਅਨ ਦੀ ਮੀਟਿੰਗ

ਕਿਸ਼ਨਪੁਰਾ ਕਲਾਂ, 18 ਅਕਤੂਬਰ (ਪਰਮਿੰਦਰ ਸਿੰਘ ਗਿੱਲ)-ਟੈਕਨੀਕਲ ਸਰਵਿਸਿਜ਼ ਯੂਨੀਅਨ ਦੀ ਮੀਟਿੰਗ ਪ੍ਰਧਾਨ ਪ੍ਰਕਾਸ਼ ਸਿੰਘ ਕੋਕਰੀ ਬੁੱਟਰਾਂ ਦੀ ਪ੍ਰਧਾਨਗੀ ਹੇਠ ਸਬ ਡਵੀਜ਼ਨ ਭਿੰਡਰ ਕਲਾਂ ਵਿਖੇ ਹੋਈ | ਮੀਟਿੰਗ ਦੌਰਾਨ ਮੁਲਾਜ਼ਮਾਂ ਦੇ ਚਿਰਾਂ ਤੋਂ ਲਟਕਦੇ ਆ ਰਹੇ ...

ਪੂਰੀ ਖ਼ਬਰ »

ਗਰੀਨ ਵੈਲੀ ਸਕੂਲ ਦੀ ਤਾਈਕਵਾਂਡੋ ਟੀਮ ਦੂਜੇ ਸਥਾਨ 'ਤੇ ਰਹੀ

ਨਿਹਾਲ ਸਿੰਘ ਵਾਲਾ, 19 ਅਕਤੂਬਰ (ਪਲਵਿੰਦਰ ਸਿੰਘ ਟਿਵਾਣਾ)-ਗਰੀਨ ਵੈਲੀ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਨਿਹਾਲ ਸਿੰਘ ਵਾਲਾ ਦੀ ਤਾਈਕਵਾਂਡੋ ਦੀ ਟੀਮ ਪੰਜਾਬ ਵਿਚੋਂ ਦੂਜੇ ਸਥਾਨ 'ਤੇ ਰਹੀ | ਸਕੂਲ ਦੇ ਚਾਰ ਬੱਚਿਆਂ ਮਨਜਿੰਦਰ ਸਿੰਘ, ਪਿੰ੍ਰਸਦੀਪ ਕੌਰ, ਜਸਮੀਤ ਕੌਰ ...

ਪੂਰੀ ਖ਼ਬਰ »

ਡਰੀਮ ਬਿਲਡਰਜ਼ ਦੀ ਵਿਦਿਆਰਥਣ ਨੇ ਓਵਰਆਲ 6 ਬੈਂਡ ਪ੍ਰਾਪਤ ਕੀਤੇ

ਬਾਘਾ ਪੁਰਾਣਾ, 19 ਅਕਤੂਬਰ (ਬਲਰਾਜ ਸਿੰਗਲਾ)-ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਆਈਲਟਸ ਸੰਸਥਾ ਡਰੀਮ ਬਿਲਡਰਜ਼ ਗਰੁੱਪ ਆਫ਼ ਇੰਸਟੀਚਿਊਟਸ ਅਤੇ ਇਮੀਗੇ੍ਰਸ਼ਨ ਪੰਜਾਬ ਦੀ ਮੰਨੀ ਪ੍ਰਮੰਨੀ ਸੰਸਥਾ ਹੈ ਜੋ ਕਿ ਸਥਾਨਕ ਸ਼ਹਿਰ ਦੀ ਕੋਟਕਪੂਰਾ ਰੋਡ ਵਿਖੇ ਬੱਸ ਸਟੈਂਡ ਦੇ ...

ਪੂਰੀ ਖ਼ਬਰ »

ਗਰੇ ਮੈਟਰ ਦੀ ਵਿਦਿਆਰਥਣ ਨੇ ਕੀਤੇ ਓਵਰਆਲ 6.5 ਬੈਂਡ ਹਾਸਲ

ਮੋਗਾ, 19 ਅਕਤੂਬਰ (ਗੁਰਤੇਜ ਸਿੰਘ)-ਗਰੇ ਮੈਟਰ ਬਠਿੰਡਾ (ਮੋਗਾ ਬਰਾਂਚ) ਦੀ ਵਿਦਿਆਰਥਣ ਮਨੀਤ ਕੌਰ ਨੇ ਆਈਲਟਸ ਵਿਚੋਂ 6.5 ਬੈਂਡ ਹਾਸਲ ਕੀਤੇ | ਗਰੇ ਮੈਟਰ ਬਠਿੰਡਾ ਦੀ ਮੋਗਾ ਵਿਚ ਖੁੱਲ੍ਹੀ ਨਵੀਂ ਬਰਾਂਚ ਜੋ ਕਿ ਦੱਤ ਰੋਡ ਬੰਗਾਲੀ ਸਵੀਟ ਹਾਊਸ ਦੇ ਨਾਲ ਸਥਿਤ ਹੈ | ਡਾਇਰੈਕਟਰ ...

ਪੂਰੀ ਖ਼ਬਰ »

ਅਥਲੈਟਿਕ ਖੇਡਾਂ 'ਚ ਐਸ.ਐਮ.ਐਮ.ਬੀ. ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ

ਬੱਧਨੀ ਕਲਾਂ, 19 ਅਕਤੂਬਰ (ਸੰਜੀਵ ਕੋਛੜ)-ਜ਼ਿਲ੍ਹਾ ਸਿੱਖਿਆ ਅਫ਼ਸਰ ਤੇ ਸਹਾਇਕ ਜ਼ਿਲ੍ਹਾ ਖੇਡ ਅਫ਼ਸਰ ਇੰਦਰਪਾਲ ਸਿੰਘ ਢਿੱਲੋਂ ਦੀ ਅਗਵਾਈ 'ਚ ਬੀਤੇ ਦਿਨੀਂ ਬਿਲਾਸਪੁਰ ਵਿਖੇ ਹੋਈਆਂ 23ਵੀਆਂ ਅਥਲੈਟਿਕ ਖੇਡਾਂ 'ਚ ਵੱਖ-ਵੱਖ ਸਕੂਲਾਂ ਦੀਆਂ ਟੀਮਾਂ ਨੇ ਭਾਗ ਲਿਆ | ...

ਪੂਰੀ ਖ਼ਬਰ »

ਅਨਾਜ ਮੰਡੀ ਨੱਥੂਵਾਲਾ ਤੇ ਲੰਗੇਆਣਾ ਵਿਖੇ ਝੋਨੇ ਦੀ ਖ਼ਰੀਦ ਹੋਈ ਸ਼ੁਰੂ

ਨੱਥੂਵਾਲਾ ਗਰਬੀ, 19 ਅਕਤੂਬਰ (ਸਾਧੂ ਰਾਮ ਲੰਗੇਆਣਾ)-ਪੇਂਡੂ ਅਨਾਜ ਮੰਡੀ ਨੱਥੂਵਾਲਾ ਗਰਬੀ ਅਤੇ ਲੰਗੇਆਣਾ ਮੰਡੀ ਵਿਖੇ ਝੋਨੇ ਦੀ ਫ਼ਸਲ ਦੀ ਖ਼ਰੀਦ ਪਹਿਲੇ ਦਿਨ ਸ਼ੁਰੂ ਹੋਈ | ਇਸ ਸਮੇਂ ਸੈਕਟਰੀ ਸੰਦੀਪ ਸਿੰਘ ਗੋਂਦਾਰਾ, ਮੰਡੀ ਇੰਚਾਰਜ ਅੰਮਿ੍ਤਪਾਲ ਸਿੰਘ, ਵੇਅਰ ਹਾਊਸ ...

ਪੂਰੀ ਖ਼ਬਰ »

ਅਸਲ੍ਹਾ ਧਾਰਕਾਂ ਵਲੋਂ ਜਮ੍ਹਾਂ ਕਰਵਾਇਆ ਅਸਲ੍ਹਾ ਦੇਣ ਦੀ ਮੰਗ

ਅਜੀਤਵਾਲ, 19 ਅਕਤੂਬਰ (ਹਰਦੇਵ ਸਿੰਘ ਮਾਨ)-19 ਸਤੰਬਰ ਨੂੰ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦੇ ਮੱਦੇਨਜ਼ਰ ਪੰਜਾਬ ਵਿਚ ਅਸਲ੍ਹਾ ਧਾਰਕਾਂ ਨੰੂ ਆਪਣਾਂ ਅਸਲ੍ਹਾ (ਹਥਿਆਰ) ਜਮਾਂ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਸਨ ਅਤੇ ਧਾਰਕਾਂ ਵਲੋਂ ਆਪਣਾ ...

ਪੂਰੀ ਖ਼ਬਰ »

ਜਲਾਲਾਬਾਦ ਈਸਟ ਮੰਡੀ ਵਿਖੇ ਪੰਜਾਬ ਐਗਰੋ ਵਲੋਂ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ

ਧਰਮਕੋਟ, 19 ਅਕਤੂਬਰ (ਪਰਮਜੀਤ ਸਿੰਘ)-ਜਲਾਲਾਬਾਦ ਮੰਡੀ ਵਿਖੇ ਝੋਨੇ ਦੀ ਸਰਕਾਰੀ ਖ਼ਰੀਦ ਪੰਜਾਬ ਐਗਰੋ ਫੂਡ ਗਰੇਨ ਦੇ ਅਧਿਕਾਰੀ ਪੀ.ਕੇ. ਕਾਲੀਆ ਨੇ ਰਿਖੀ ਰਾਮ ਕੇਵਲ ਕਰੀਸ਼ਨ ਦੀ ਆੜ੍ਹਤ ਦੀ ਦੁਕਾਨ 'ਤੇ ਕਿਸਾਨ ਜਸਪਾਲ ਸਿੰਘ ਪੁੱਤਰ ਕੁਲਦੀਪ ਸਿੰਘ ਜਲਾਲਾਬਾਦ ਦੀ 600 ...

ਪੂਰੀ ਖ਼ਬਰ »

ਭਾਸ਼ਣ ਮੁਕਾਬਲੇ ਕਰਵਾਏ

ਮੋਗਾ, 19 ਅਕਤੂਬਰ (ਜਸਪਾਲ ਸਿੰਘ ਬੱਬੀ)-ਗੁਰੂ ਨਾਨਕ ਕਾਲਜ ਮੋਗਾ ਦੇ ਐਾਟੀ ਡਰੱਗ ਸੈੱਲ ਕਮੇਟੀ ਵਲੋਂ ਕਾਰਜਕਾਰੀ ਪਿ੍ੰਸੀਪਲ ਸਵਰਨਜੀਤ ਸਿੰਘ ਦੀ ਅਗਵਾਈ ਹੇਠ ਡਰੱਗ ਵਿਸ਼ੇ 'ਤੇ ਭਾਸ਼ਣ ਪ੍ਰਤੀਯੋਗਤਾ ਕਰਵਾਈ ਗਈ | ਇਸ ਪ੍ਰਤੀਯੋਗਤਾ ਵਿਚ ਵੱਖ-ਵੱਖ ਕੋਰਸਾਂ ਦੇ 12 ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX