ਤਾਜਾ ਖ਼ਬਰਾਂ


ਨਾਭਾ ਵਿਖੇ ਸਖ਼ਤ ਸੁਰੱਖਿਆ ਵਾਲੀ ਜੇਲ੍ਹ ਅੰਦਰ ਹਵਾਲਾਤੀ ਦੀ ਮੌਤ
. . .  11 minutes ago
ਨਾਭਾ, 17 ਸਤੰਬਰ (ਅਮਨਦੀਪ ਸਿੰਘ ਲਵਲੀ)- ਸ਼ਹਿਰ ਨਾਭਾ ਦੇ ਥੂਹੀ ਰੋਡ ਵਿਖੇ ਸਥਿਤ ਸਖ਼ਤ ਸੁਰੱਖਿਆ ਜੇਲ੍ਹ ਅੰਦਰ ਬੰਦ ਹਵਾਲਾਤੀ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਮੁਤਾਬਕ ਬਾਰੂ ਸਿੰਘ...
ਸੋਨੀਆ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਜਨਮ ਦਿਨ ਦੀਆਂ ਦਿੱਤੀਆਂ ਵਧਾਈਆਂ
. . .  22 minutes ago
ਨਵੀਂ ਦਿੱਲੀ, 17 ਸਤੰਬਰ- ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਨ੍ਹਾਂ ਦੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਹਨ। ਸੋਨੀਆ ਗਾਂਧੀ...
ਡਾ. ਖੇਮ ਸਿੰਘ ਗਿੱਲ ਦੇ ਦਿਹਾਂਤ 'ਤੇ ਕੈਪਟਨ ਨੇ ਜਤਾਇਆ ਦੁੱਖ
. . .  about 1 hour ago
ਚੰਡੀਗੜ੍ਹ, 17 ਸਤੰਬਰ (ਵਿਕਰਮਜੀਤ ਸਿੰਘ ਮਾਨ) - ਪਦਮ ਭੂਸ਼ਨ ਡਾ. ਖੇਮ ਸਿੰਘ ਗਿੱਲ ਦੇ ਦਿਹਾਂਤ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰਕੇ ਕਿਹਾ ਕਿ ਪੀ.ਏ.ਯੂ ਦੇ ਸਾਬਕਾ ਵਾਈਸ ਚਾਂਸਲਰ ਨੂੰ 'ਹਰਿਤ ਕ੍ਰਾਂਤੀ' ਵਿਚ ਪਾਏ ਵੱਡਮੁੱਲੇ ਯੋਗਦਾਨ ਨੂੰ ਹਮੇਸ਼ਾ...
ਪਦਮ ਭੂਸ਼ਨ ਡਾ. ਖੇਮ ਸਿੰਘ ਗਿੱਲ ਦਾ ਹੋਇਆ ਦਿਹਾਂਤ
. . .  about 1 hour ago
ਧਰਮਗੜ੍ਹ, 17 ਸਤੰਬਰ (ਗੁਰਜੀਤ ਸਿੰਘ ਚਹਿਲ) – ਕਲਗ਼ੀਧਰ ਟਰੱਸਟ ਗੁਰਦੁਆਰਾ ਬੜੂ ਸਾਹਿਬ ਦੇ ਉਪ ਪ੍ਰਧਾਨ ਅਤੇ ਪ੍ਰਸਿੱਧ ਖੇਤੀ ਵਿਗਿਆਨੀ ਪਦਮ ਭੂਸ਼ਨ ਡਾ. ਖੇਮ ਸਿੰਘ ਗਿੱਲ ਸਾਬਕਾ ਉਪ ਕੁਲਪਤੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਅੱਜ ਤੜਕਸਾਰ ਦਿਹਾਂਤ ਹੋ ਗਿਆ, ਜੋ ਕਿ...
ਸਰਪੰਚ ਦੇ ਮੁੰਡੇ ਕੋਲੋਂ ਫੜੀ ਗਈ 70 ਕਰੋੜ ਦੀ ਹੈਰੋਇਨ
. . .  about 2 hours ago
ਅਟਾਰੀ, 17 ਸਤੰਬਰ (ਰੁਪਿੰਦਰਜੀਤ ਸਿੰਘ ਭਕਨਾ) - ਅੰਮ੍ਰਿਤਸਰ ਦਿਹਾਤੀ ਪੁਲਿਸ ਅਤੇ ਬੀ.ਐੱਸ.ਐੱਫ ਦੇ ਸਾਂਝੇ ਸਰਚ ਅਪਰੇਸ਼ਨ ਵਿਚ ਭਾਰਤ ਪਾਕਿਸਤਾਨ ਸਰਹੱਦ ਸਥਿਤ ਬਾਹਰੀ ਸਰਹੱਦੀ ਚੌਕੀ ਦਾਉਕੇ ਨੇੜਿਉਂ ਲਗਭਗ 70 ਕਰੋੜ ਰੁਪਏ ਦੇ ਕੌਮਾਂਤਰੀ ਮੁੱਲ ਵਾਲੀ ਹੈਰੋਇਨ ਜਿਸ ਦਾ ਵਜ਼ਨ ਲਗਭਗ 14 ਕਿੱਲੋ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 69 ਸਾਲ ਦੇ ਹੋਏ
. . .  about 2 hours ago
ਨਵੀਂ ਦਿੱਲੀ, 17 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 69 ਸਾਲ ਦੇ ਹੋ ਗਏ ਹਨ। ਭਾਜਪਾ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ਵੱਡੇ ਪੱਧਰ 'ਤੇ ਮਨਾਇਆ ਜਾ ਰਿਹਾ ਹੈ। ਭਾਜਪਾ ਪਿਛਲੇ ਇਕ ਹਫ਼ਤੇ ਤੋਂ ਸੇਵਾ ਸਪਤਾਹ ਦੇ ਰੂਪ ਵਿਚ ਪ੍ਰਧਾਨ ਮੰਤਰੀ ਮੋਦੀ ਦਾ ਜਨਮ ਦਿਨ ਮਨਾ...
ਅੱਜ ਦਾ ਵਿਚਾਰ
. . .  about 2 hours ago
ਨਾਭਾ ਦੀ ਸਖ਼ਤ ਸੁਰੱਖਿਆ ਜੇਲ੍ਹ ਚ 3 ਗੈਂਗਸਟਰਾਂ ਨੇ ਕੈਦੀ ਦੀ ਕੀਤੀ ਕੁੱਟਮਾਰ
. . .  1 day ago
ਨਾਭਾ ,16 ਸਤੰਬਰ {ਅਮਨਦੀਪ ਸਿੰਘ ਲਵਲੀ}- ਨਾਭਾ ਦੀ ਸਖ਼ਤ ਸੁਰੱਖਿਆ ਜੇਲ੍ਹ ਦਾ ਮਾਮਲਾ ਸਾਹਮਣੇ ਆਇਆ ਜਿਸ ਵਿਚ ਤਿੰਨ ਗੈਂਗਸਟਰਾਂ ਵੱਲੋਂ ਕੈਦੀ ਦੀ ਕੁੱਟਮਾਰ ਕੀਤੀ ਗਈ ਹੈ । ਕੈਦੀ ਕਰਮਜੀਤ ...
ਅਜਨਾਲਾ ਪੁਲਿਸ ਵੱਲੋਂ ਨਸ਼ਾ ਤਸਕਰ ਦੀ ਨਿਸ਼ਾਨਦੇਹੀ 'ਤੇ ਕਰੋੜਾਂ ਰੁਪਏ ਮੁੱਲ ਦੀ ਹੋਰ ਹੈਰੋਇਨ ਬਰਾਮਦ
. . .  1 day ago
ਅਜਨਾਲਾ, 16 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਅਜਨਾਲਾ ਪੁਲਿਸ ਵੱਲੋਂ ਪਿਛਲੇ ਦਿਨੀਂ ਸਾਢੇ ਸੱਤ ਕਿੱਲੋ ਹੈਰੋਇਨ ਅਤੇ 28 ਲੱਖ ਰੁਪਏ ਡਰੱਗ ਮਨੀ ਸਮੇਤ ਕਾਬੂ ਨਸ਼ਾ ਤਸਕਰ ਦੀ ਨਿਸ਼ਾਨਦੇਹੀ ਤੇ ਅੱਜ ਕਰੋੜਾਂ ਰੁਪਏ ਮੁੱਲ ਦੀ ਹੋਰ ਹੈਰੋਇਨ ...
2 ਕਾਲਜ ਵਿਦਿਆਰਥਣਾਂ ਨੂੰ ਕਾਲਜ ਛੁੱਟੀ ਤੋਂ ਬਾਅਦ 4 ਨੌਜਵਾਨਾਂ ਵੱਲੋਂ ਅਗਵਾ ਕਰਨ ਦੀ ਕੋਸ਼ਿਸ਼
. . .  1 day ago
ਪਠਾਨਕੋਟ 16 ਸਤੰਬਰ (ਸੰਧੂ)- ਪਠਾਨਕੋਟ ਦੇ ਸਿੰਬਲ ਚੌਂਕ ਨੇੜੇ ਅੱਜ ਬਾਅਦ ਦੁਪਹਿਰ ਕਾਲਜ ਛੁੱਟੀ ਹੋਣ ਤੋਂ ਬਾਅਦ ਘਰ ਵਾਪਸ ਜਾ ਰਹੀਆਂ 2 ਕਾਲਜ ਵਿਦਿਆਰਥਣਾਂ ਨੂੰ ਬੋਲੈਰੋ ਗੱਡੀ ਵਿਚ ਸਵਾਰ 4 ਨੌਜਵਾਨਾਂ ਵੱਲੋਂ ਅਗਵਾ ਕਰਨ ...
ਕੈਨੇਡੀਅਨ ਲੜਕੀ ਦੇ 19 ਸਾਲ ਪਹਿਲਾਂ ਹੋਏ ਕਤਲ ਮਾਮਲੇ 'ਚ ਮਾਂ ਅਤੇ ਮਾਮੇ ਖ਼ਿਲਾਫ਼ ਦੋਸ਼ ਆਇਦ
. . .  1 day ago
ਸੰਗਰੂਰ ,16 ਸਤੰਬਰ {ਧੀਰਜ ਪਿਸ਼ੌਰੀਆ }- 19 ਕੁ ਸਾਲ ਪਹਿਲਾ ਪੰਜਾਬੀ ਮੂਲ ਦੀ ਕੈਨੇਡੀਅਨ ਲੜਕੀ ਜਸਵਿੰਦਰ ਕੌਰ ਉਰਫ਼ ਜੱਸੀ ਵੱਲੋਂ ਪੰਜਾਬ ਆ ਕੇ ਪ੍ਰੇਮ ਵਿਆਹ ਕਰਵਾਏ ਜਾਣ ਤੋਂ ਬਾਅਦ ਉਸ ਦੇ ਕਤਲ ਸਬੰਧੀ ਪੁਲਿਸ...
ਸੱਤਾ ਦੇ ਨਸ਼ੇ 'ਚ ਚੂਰ ਕਾਂਗਰਸੀ ਆਗੂ ਨੇ ਧਾਰਮਿਕ ਜੋੜ ਮੇਲੇ 'ਤੇ ਦੁਕਾਨਾਂ ਲਗਾਉਣ ਆਏ ਗ਼ਰੀਬ ਭਜਾਏ
. . .  1 day ago
ਮਹਿਲ ਕਲਾਂ, 16 ਸਤੰਬਰ (ਅਵਤਾਰ ਸਿੰਘ ਅਣਖੀ)-ਠਾਠ ਨਾਨਕਸਰ ਮਹਿਲ ਕਲਾਂ ਸੋਢੇ ਵਿਖੇ 54ਵੇ ਸਾਲਾਨਾ ਜੋੜ ਮੇਲੇ ਮੌਕੇ ਹਰ ਸਾਲ ਦੀ ਤਰਾਂ ਇਸ ਵਾਰ ਦੁਕਾਨਾਂ ਲਗਾਉਣ ਆਏ ਗ਼ਰੀਬ ਦੁਕਾਨਦਾਰਾਂ ਨੂੰ ਮਹਿਲ ਕਲਾਂ ਸੋਢੇ ਦੇ ਕਾਂਗਰਸੀ...
ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ
. . .  1 day ago
ਬੁਢਲਾਡਾ ,16 ਸਤੰਬਰ (ਸਵਰਨ ਸਿੰਘ ਰਾਹੀ)- ਆਪਣੇ ਸਿਰ ਚੜ੍ਹੇ ਕਰਜ਼ੇ ਤੋਂ ਪ੍ਰੇਸ਼ਾਨ ਪਿੰਡ ਬਰ੍ਹੇ ਦੇ ਇੱਕ ਬਜ਼ੁਰਗ ਕਿਸਾਨ ਵੱਲੋਂ ਬਿਜਲੀ ਦੀਆਂ ਤਾਰਾਂ ਨੂੰ ਹੱਥ ਲਗਾ ਕੇ ਖ਼ੁਦਕੁਸ਼ੀ ਕਰ ਲੈਣ ਦੀ ਖ਼ਬਰ ਹੈ।ਮ੍ਰਿਤਕ ਦੇ ਪੁੱਤਰ ਸਤਗੁਰ ਸਿੰਘ ਵੱਲੋਂ ...
ਐਨ.ਆਈ.ਏ. ਨੇ ਜੈਸ਼ ਦੇ 4 ਅੱਤਵਾਦੀਆਂ ਖ਼ਿਲਾਫ਼ ਦਾਖਲ ਕੀਤੀ ਚਾਰਜਸ਼ੀਟ
. . .  1 day ago
ਨਵੀਂ ਦਿੱਲੀ, 16 ਸਤੰਬਰ- ਐਨ.ਆਈ.ਏ. ਨੇ ਜੈਸ਼ ਦੇ 4 ਅੱਤਵਾਦੀਆਂ ਦੇ ਖ਼ਿਲਾਫ਼ ਚਾਰਜਸ਼ੀਟ ਦਾਖਲ ਕੀਤੀ...
ਸ਼ੱਕੀ ਹਾਲਤ 'ਚ 3 ਦਰਜਨ ਦੇ ਕਰੀਬ ਗਊਆਂ ਦੀ ਮੌਤ, ਦਰਜਨ ਦੇ ਕਰੀਬ ਬਿਮਾਰ
. . .  1 day ago
ਰਾਜਪੁਰਾ, 16 ਸਤੰਬਰ (ਰਣਜੀਤ ਸਿੰਘ)- ਅੱਜ ਇੱਥੇ ਸ਼੍ਰੀ ਕ੍ਰਿਸ਼ਨਾ ਗਊਸ਼ਾਲਾ 'ਚ ਤਿੰਨ ਦਰਜਨ ਦੇ ਕਰੀਬ ਗਊਆਂ ਦੀ ਸ਼ੱਕੀ ਹਾਲਤ 'ਚ ਮੌਤ ਹੋ ਗਈ ਹੈ ਜਦ...
ਮਨਰੇਗਾ ਕਰਮਚਾਰੀਆਂ ਨੇ ਮੰਗਾਂ ਨੂੰ ਲੈ ਕੇ ਸਰਕਾਰ ਵਿਰੁੱਧ ਦਿੱਤਾ ਧਰਨਾ ਤੇ ਕੀਤੀ ਨਾਅਰੇਬਾਜ਼ੀ
. . .  1 day ago
ਸੁਲਤਾਨਪੁਰ ਲੋਧੀ ਵਿਖੇ ਸਾਰੇ ਜ਼ਰੂਰੀ ਪ੍ਰਬੰਧ 10 ਅਕਤੂਬਰ ਤੱਕ ਕਰ ਲਏ ਜਾਣਗੇ ਮੁਕੰਮਲ : ਏ. ਵੇਨੂੰ ਪ੍ਰਸਾਦ
. . .  1 day ago
ਮਾਣਯੋਗ ਅਦਾਲਤ ਵਲੋਂ ਵਿਧਾਇਕ ਬੈਂਸ ਦੀ ਜ਼ਮਾਨਤ ਅਰਜ਼ੀ ਖ਼ਾਰਜ
. . .  1 day ago
ਅਣਪਛਾਤੇ ਵਾਹਨ ਦੀ ਫੇਟ ਵਜਣ ਕਾਰਨ 2 ਵਿਅਕਤੀ ਜਖਮੀ
. . .  1 day ago
2 ਅਕਤੂਬਰ ਨੂੰ ਫ਼ਤਿਹਗੜ੍ਹ ਸਾਹਿਬ ਵਿਖੇ ਪੰਥਕ ਜਥੇਬੰਦੀਆਂ ਵਲੋਂ ਕੀਤੀ ਜਾਵੇਗੀ ਸੂਬਾ ਪੱਧਰੀ ਕਾਨਫ਼ਰੰਸ
. . .  1 day ago
ਡਰਾਈਵਰ ਨੇ ਆਪਣੇ ਪਿੰਡ ਦੇ ਨੌਜਵਾਨ ਨੂੰ ਟਰੱਕ ਥੱਲੇ ਦੇ ਕੇ ਕੁਚਲਿਆ
. . .  1 day ago
ਰੋਡਵੇਜ਼ ਦਾ ਸਬ ਇੰਸਪੈਕਟਰ ਗੁਰਮੇਜ ਸਿੰਘ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ
. . .  1 day ago
ਅਫ਼ਗ਼ਾਨਿਸਤਾਨ 'ਚ ਸੜਕ ਕਿਨਾਰੇ ਹੋਏ ਬੰਬ ਧਮਾਕੇ 'ਚ ਪੰਜ ਲੋਕਾਂ ਦੀ ਮੌਤ
. . .  1 day ago
ਪੰਜਾਬ ਸਰਕਾਰ ਵਲੋਂ ਖ਼ਾਲੀ ਅਸਾਮੀਆਂ ਭਰਨ ਲਈ ਸਿਵਲ ਸੇਵਾਵਾਂ ਭਰਤੀ ਨਿਯਮਾਂ ਨੂੰ ਸੁਖਾਲਾ ਬਣਾਉਣ ਦਾ ਫ਼ੈਸਲਾ
. . .  1 day ago
550ਵੇਂ ਪ੍ਰਕਾਸ਼ ਪੁਰਬ ਤੋਂ ਇੱਕ ਦਿਨ ਪਹਿਲਾਂ ਖੁੱਲ੍ਹ ਜਾਵੇਗਾ ਕਰਤਾਰਪੁਰ ਲਾਂਘਾ
. . .  1 day ago
ਅਸਮਾਨੀ ਬਿਜਲੀ ਪੈਣ ਕਾਰਨ ਵਿਅਕਤੀ ਦੀ ਮੌਤ
. . .  1 day ago
ਮਨਰੇਗਾ ਕਰਮਚਾਰੀ ਯੂਨੀਅਨ ਬਲਾਕ ਅਜਨਾਲਾ ਵਲੋਂ ਹੜਤਾਲ ਕਰਕੇ ਸਰਕਾਰ ਖ਼ਿਲਾਫ਼ ਕੀਤੀ ਗਈ ਨਾਅਰੇਬਾਜ਼ੀ
. . .  1 day ago
ਪ੍ਰਿੰਸੀਪਲ ਅਤੇ ਲੈਕਚਰਾਰਾਂ ਦੀ ਘਾਟ ਨੂੰ ਲੈ ਕੇ ਸਰਕਾਰੀ ਸਕੂਲ ਢਿੱਲਵਾਂ ਨੂੰ ਜਿੰਦਰਾ ਮਾਰ ਕੇ ਲਾਇਆ ਗਿਆ ਧਰਨਾ
. . .  1 day ago
ਪੀ. ਐੱਸ. ਏ. ਦੇ ਤਹਿਤ ਹਿਰਾਸਤ 'ਚ ਹਨ ਫ਼ਾਰੂਕ ਅਬਦੁੱਲਾ, ਬਿਨਾਂ ਸੁਣਵਾਈ ਤੋਂ 2 ਸਾਲ ਤੱਕ ਰਹਿ ਸਕਦੇ ਹਨ ਬੰਦ
. . .  1 day ago
ਗ੍ਰਹਿ ਮੰਤਰਾਲੇ ਵਲੋਂ ਡੇਰਾ ਬਾਬਾ ਨਾਨਕ ਵਿਖੇ ਕਰਤਾਰਪੁਰ ਲਾਂਘੇ ਦਾ ਨਿਰੀਖਣ
. . .  1 day ago
ਬਠਿੰਡਾ ਦੇ ਰਾਮਾ ਪਿੰਡ 'ਚ ਵੀ ਫੈਲਿਆ ਹੈਪੇਟਾਈਟਸ 'ਏ'
. . .  1 day ago
ਐੱਸ.ਡੀ.ਓ. ਦੇ ਘਰ ਜਾ ਕੇ ਏ.ਐੱਸ.ਆਈ. ਵਲੋ ਬਦਸਲੂਕੀ ਕਰਨ 'ਤੇ ਬਿਜਲੀ ਕਰਮਚਾਰੀਆਂ ਨੇ ਥਾਣਾ ਮਜੀਠਾ ਦਾ ਕੀਤਾ ਘਿਰਾਓ
. . .  1 day ago
ਆਂਧਰਾ ਪ੍ਰਦੇਸ਼ ਦੇ ਸਾਬਕਾ ਸਪੀਕਰ ਕੋਡੇਲਾ ਸ਼ਿਵਾ ਪ੍ਰਸਾਦ ਰਾਓ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
. . .  1 day ago
ਸਤਿਆਪਾਲ ਮਲਿਕ ਨੇ ਕੀਤੀ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ
. . .  1 day ago
ਐਡਮਿਰਲ ਕਰਮਬੀਰ ਸਿੰਘ ਨੂੰ ਜਲ ਸੈਨਾ ਮੁਖੀ ਨਿਯੁਕਤ ਕੀਤੇ ਜਾਣ ਵਿਰੁੱਧ ਦਾਇਰ ਪਟੀਸ਼ਨ ਖ਼ਾਰਜ
. . .  1 day ago
ਗੁਰੂਹਰਸਹਾਏ ਦੇ ਮਨਰੇਗਾ ਕਰਮਚਾਰੀਆਂ ਵਲੋਂ ਤਿੰਨ ਦਿਨਾਂ ਦੀ ਹੜਤਾਲ
. . .  1 day ago
ਪੰਜਾਬ ਕੈਬਨਿਟ ਨੇ ਐੱਸ. ਸੀ. ਕਮਿਸ਼ਨ ਦੇ ਚੇਅਰਪਰਸਨ ਦੀ ਉਮਰ ਹੱਦ ਵਧਾਉਣ ਦੀ ਦਿੱਤੀ ਪ੍ਰਵਾਨਗੀ
. . .  1 day ago
ਰਾਜੀਵ ਜੈਨ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਸੈਕਟਰੀ ਬਣੇ
. . .  1 day ago
ਚੀਫ਼ ਜਸਟਿਸ ਰੰਜਨ ਗੋਗੋਈ ਨੇ ਕਿਹਾ- ਜੇਕਰ ਲੋੜ ਪਈ ਤਾਂ ਮੈਂ ਖ਼ੁਦ ਜਾਵਾਂਗਾ ਜੰਮੂ-ਕਸ਼ਮੀਰ
. . .  1 day ago
ਜੰਮੂ-ਕਸ਼ਮੀਰ ਜਾ ਸਕਦੇ ਹਨ ਗ਼ੁਲਾਮ ਨਬੀ ਆਜ਼ਾਦ, ਸੁਪਰੀਮ ਕੋਰਟ ਨੇ ਦਿੱਤੀ ਇਜਾਜ਼ਤ
. . .  1 day ago
ਏ. ਐੱਸ. ਆਈ. ਵਲੋਂ ਗੋਲੀ ਮਾਰ ਕੇ ਖ਼ੁਦਕੁਸ਼ੀ
. . .  1 day ago
ਧਾਰਾ 370 : ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਹਲਫ਼ਨਾਮਾ ਦਾਖ਼ਲ ਕਰਨ ਲਈ ਕਿਹਾ
. . .  about 1 hour ago
ਕੇਂਦਰ ਸਰਕਾਰ ਨੇ ਸੁਪਰੀਮ ਕੋਰਟ 'ਚ ਕਿਹਾ- ਘਾਟੀ 'ਚ ਮੀਡੀਆ ਨੂੰ ਦਿੱਤੀਆਂ ਜਾ ਰਹੀਆਂ ਹਨ ਸਹੂਲਤਾਂ
. . .  about 1 hour ago
ਫ਼ਾਰੂਕ ਅਬਦੁੱਲਾ ਦੀ ਰਿਹਾਈ ਨੂੰ ਲੈ ਕੇ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਜਾਰੀ ਕੀਤਾ ਨੋਟਿਸ
. . .  about 1 hour ago
ਬਲਾਕ ਸੰਮਤੀ ਮੈਂਬਰ ਜਸਪਾਲ ਕੌਰ ਸਾਥੀਆਂ ਸਮੇਤ ਕਾਂਗਰਸ ਨੂੰ ਛੱਡ ਕੇ 'ਆਪ' 'ਚ ਹੋਈ ਸ਼ਾਮਲ
. . .  about 1 hour ago
ਚੰਡੀਗੜ੍ਹ : ਨਗਰ ਨਿਗਮ ਦੇ ਦਫ਼ਤਰ ਸਾਹਮਣੇ ਧਰਨੇ 'ਤੇ ਬੈਠੀ ਕਾਂਗਰਸ
. . .  about 1 hour ago
ਬਲਾਕ ਸੰਮਤੀ ਗੁਰੂਹਰਸਹਾਏ ਦੇ ਸਾਬਕਾ ਚੇਅਰਮੈਨ ਇਕਬਾਲ ਸਿੰਘ ਦਾ ਦੇਹਾਂਤ
. . .  8 minutes ago
ਜਵਾਹਰ ਕੇ ਮਾਈਨਰ 'ਚ ਪਿਆ 30 ਫੁੱਟ ਦਾ ਪਾੜ, ਡੁੱਬੀਆਂ ਕਿਸਾਨਾਂ ਦੀਆਂ ਫ਼ਸਲਾਂ
. . .  17 minutes ago
ਮੀਂਹ ਅਤੇ ਹਨੇਰੀ-ਝੱਖੜ ਕਾਰਨ ਜ਼ਮੀਨ 'ਤੇ ਵਿਛੀ ਕਿਸਾਨਾਂ ਵਲੋਂ ਪੁੱਤਾਂ ਵਾਂਗੂੰ ਪਾਲੀ ਝੋਨੇ ਦੀ ਫ਼ਸਲ
. . .  31 minutes ago
ਰਾਸ਼ਟਰਪਤੀ ਭਵਨ ਨੇੜੇ ਡਰੋਨ ਉਡਾਉਣ ਦੇ ਦੋਸ਼ 'ਚ ਅਮਰੀਕਾ ਦੇ ਪਿਉ-ਪੁੱਤਰ ਗ੍ਰਿਫ਼ਤਾਰ
. . .  29 minutes ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 4 ਕੱਤਕ ਸੰਮਤ 550

ਫਿਰੋਜ਼ਪੁਰ / ਫਾਜ਼ਿਲਕਾ / ਅਬੋਹਰ

ਵੱਖ-ਵੱਖ ਥਾਈਾ ਮਨਾਇਆ ਦੁਸਹਿਰੇ ਦਾ ਤਿਉਹਾਰ

ਫ਼ਿਰੋਜ਼ਪੁਰ, 19 ਅਕਤੂਬਰ (ਜਸਵਿੰਦਰ ਸਿੰਘ ਸੰਧੂ, ਤਪਿੰਦਰ ਸਿੰਘ)-ਦੁਸਹਿਰੇ ਦੇ ਤਿਉਹਾਰ ਨੂੰ ਵੱਖ-ਵੱਖ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਵਲੋਂ ਫ਼ਿਰੋਜ਼ਪੁਰ ਜ਼ਿਲ੍ਹੇ 'ਚ ਪੂਰੇ ਉਤਸ਼ਾਹ ਨਾਲ ਜਗ੍ਹਾ-ਜਗ੍ਹਾ ਮਨਾਇਆ ਗਿਆ | ਗੁਰੂਹਰਸਹਾਏ, ਜ਼ੀਰਾ ਤੋਂ ਇਲਾਵਾ ਫ਼ਿਰੋਜ਼ਪੁਰ ਸ਼ਹਿਰ-ਛਾਉਣੀ ਅੰਦਰ ਹੀ ਪੰਜ ਥਾਵਾਂ 'ਤੇ ਦੁਸਹਿਰਾ ਮਨਾਉਣ ਸਮੇਂ ਪ੍ਰਬੰਧਕਾਂ ਵਲੋਂ ਪਿਛਲੇ ਕੁਝ ਦਿਨਾਂ ਤੋਂ ਚਲਾਈ ਜਾ ਰਹੀ ਰਾਮ ਲੀਲ੍ਹਾ ਦੀ ਸਮਾਪਤੀ ਸਮੇਂ ਰਾਮ ਅਤੇ ਰਾਵਣ ਦੀਆਂ ਫ਼ੌਜਾਂ 'ਚ ਜੰਗ ਹੋਣ ਦੀਆਂ ਝਾਕੀਆਂ ਨੂੰ ਸੁੰਦਰ ਢੰਗ ਨਾਲ ਪੇਸ਼ ਕੀਤਾ ਗਿਆ | ਪੇਸ਼ਕਾਰੀਆਂ ਸਮੇਂ ਰਾਵਣ ਦੀ ਮੌਤ ਉਪਰੰਤ ਰਾਮ ਦੀ ਜਿੱਤ ਨੂੰ ਦਰਸਾਉਂਦੇ ਹੋਏ ਪ੍ਰਬੰਧਕਾਂ ਵਲੋਂ ਵੱਡੇ ਪੱਧਰ 'ਤੇ ਜਸ਼ਨ ਮਨਾਏ ਗਏ, ਜਿਸ ਦੌਰਾਨ ਮੈਦਾਨ 'ਚ ਖੜ੍ਹੇ ਕੀਤੇ 10 ਸਿਰਾਂ ਵਾਲੇ ਰਾਵਣ ਤੋਂ ਇਲਾਵਾ ਕੁੰਭਕਰਨ ਅਤੇ ਮੇਘਨਾਥ ਦੇ ਵੱਡੇ-ਵੱਡੇ ਪੁਤਲਿਆਂ ਨੂੰ ਜਿਉਂ ਹੀ ਅੱਗ ਲਗਾਈ ਗਈ ਤਾਂ ਜਿੱਥੇ ਉੱਚੀ ਆਵਾਜ਼ ਵਾਲੇ ਪਟਾਕੇ ਚੱਲੇ, ਉੱਥੇ ਪ੍ਰਬੰਧਕਾਂ ਵਲੋਂ ਵੱਡੇ ਪੱਧਰ 'ਤੇ ਕੀਤੀ ਗਈ ਆਤਿਸ਼ਬਾਜ਼ੀ ਦਾ ਨਜ਼ਾਰਾ ਬਹੁਤ ਹੀ ਮਨਭਾਉਂਦਾ ਸੀ | ਫ਼ਿਰੋਜ਼ਪੁਰ ਜ਼ਿਲ੍ਹੇ ਅੰਦਰ ਵੱਖ-ਵੱਖ ਥਾਈਾ ਮਨਾਏ ਗਏ ਦੁਸਹਿਰਾ ਸਮਾਗਮਾਂ 'ਚ ਸ਼ਿਰਕਤ ਕਰਨ ਸਮੇਂ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵਲੋਂ ਗੁਰੂਹਰਸਹਾਏ, ਉਨ੍ਹਾਂ ਦੀ ਪਤਨੀ ਟੀਨਾ ਸੋਢੀ ਵਲੋਂ ਪਿੰਡ ਪਿੰਡੀ, ਫ਼ਿਰੋਜ਼ਪੁਰ ਸ਼ਹਿਰੀ ਵਿਧਾਨ ਸਭਾ ਹਲਕਾ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵਲੋਂ ਹਾਊਸਿੰਗ ਬੋਰਡ ਕਾਲੋਨੀ ਤੇ ਡੀ.ਸੀ. ਮਾਡਲ ਸਕੂਲ ਦੇ ਸਾਹਮਣੇ ਆਦਿ ਸ਼ਹਿਰ-ਛਾਉਣੀ ਦੇ ਹੋਰਨਾਂ ਸਮਾਗਮਾਂ 'ਚ, ਭਾਰਤੀ ਜਨਤਾ ਪਾਰਟੀ ਦੇ ਕੌਮੀ ਕਾਰਜਕਾਰਨੀ ਮੈਂਬਰ ਕਮਲ ਸ਼ਰਮਾ ਵਲੋਂ ਘੁਮਿਆਰ ਮੰਡੀ ਅਤੇ ਹਾਊਸਿੰਗ ਬੋਰਡ ਕਾਲੋਨੀ ਆਦਿ, ਵਿਧਾਇਕ ਕੁਲਬੀਰ ਸਿੰਘ ਜ਼ੀਰਾ ਵਲੋਂ ਜ਼ੀਰਾ ਵਿਖੇ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਪੁਤਲਿਆਂ ਨੂੰ ਅੱਗ ਲਗਾਈ ਗਈ |
ਅਬੋਹਰ, (ਸੁਖਜਿੰਦਰ ਸਿੰਘ ਢਿੱਲੋਂ)- ਇੱਥੇ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ | ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਖੇਡ ਗਰਾਊਾਡ 'ਚ ਦੁਸਹਿਰਾ ਕਮੇਟੀ ਵਲੋਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਦੁਸਹਿਰਾ ਮਨਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਪੰਜਾਬ ਕਿਸਾਨ ਕਮਿਸ਼ਨ ਦੇ ਚੇਅਰਮੈਨ ਅਜੇ ਵੀਰ ਜਾਖੜ ਪੁੱਜੇ | ਜਦੋਂ ਕਿ ਡੀ.ਸੀ. ਮਨਪ੍ਰੀਤ ਸਿੰਘ, ਜ਼ਿਲ੍ਹਾ ਪੁਲਿਸ ਮੁਖੀ ਡਾ: ਕੇਤਨ ਬਲੀ ਰਾਮ ਪਾਟਿਲ, ਐੱਸ.ਡੀ.ਐਮ. ਪੂਨਮ ਸਿੰਘ, ਸੰਦੀਪ ਜਾਖੜ ਅਤੇ ਮਾਣਯੋਗ ਜੱਜ ਵਿਸ਼ੇਸ਼ ਤੌਰ 'ਤੇ ਪੁੱਜੇ | ਇਸ ਮੌਕੇ ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਪੁਤਲਿਆਂ ਨੂੰ ਅੱਗ ਲਗਾ ਕੇ ਸਾੜਿਆ ਗਿਆ | ਆਤਿਸ਼ਬਾਜ਼ੀ ਵੀ ਆਕਰਸ਼ਕ ਸੀ | ਇਸ ਮੌਕੇ ਮਹਿਮਾਨਾਂ ਤੇ ਵੱਖ-ਵੱਖ ਸ਼ਖ਼ਸੀਅਤਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪੁਲਿਸ ਵਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ | ਇਸ ਮੌਕੇ ਦੁਸਹਿਰਾ ਕਮੇਟੀ ਦੇ ਅਹੁਦੇਦਾਰਾਂ ਤੋਂ ਇਲਾਵਾ ਵਿਮਲ ਠਠਈ ਜ਼ਿਲ੍ਹਾ ਪ੍ਰਧਾਨ, ਗੁਰਮਨਦੀਪ ਸਿੰਘ, ਐੱਸ.ਪੀ. ਵਿਨੋਦ ਚੌਧਰੀ, ਗੁਰਜਿੰਦਰ ਸਿੰਘ ਲਾਲੀ ਸੰਧੂ, ਡਾ: ਸਾਹਿਲ ਮਿੱਤਲ, ਸ਼ਾਮ ਲਾਲ ਅਰੋੜਾ, ਨਰੇਸ਼ ਗੋਇਲ, ਸਚਿਨ ਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ |
ਫ਼ਾਜ਼ਿਲਕਾ, (ਦਵਿੰਦਰ ਪਾਲ ਸਿੰਘ/ਅਮਰਜੀਤ ਸ਼ਰਮਾ)- ਫ਼ਾਜ਼ਿਲਕਾ ਸ਼ਹਿਰ 'ਚ ਅੱਜ ਵੱਖ ਵੱਖ ਥਾਵਾਂ 'ਤੇ ਦੁਸਹਿਰੇ ਦਾ ਤਿਉਹਾਰ ਮਨਾਇਆ ਗਿਆ | ਦੀ ਆਜ਼ਾਦ ਹਿੰਦ ਰਾਮ-ਲੀਲ੍ਹਾ ਕਮੇਟੀ ਵਲੋਂ ਸਰਕਾਰੀ ਐਮ.ਆਰ. ਕਾਲਜ ਦੇ ਖੇਡ ਮੈਦਾਨ 'ਚ ਮਨਾਏ ਗਏ ਤਿਉਹਾਰ ਮੌਕੇ ਫ਼ਾਜ਼ਿਲਕਾ ਦੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ, ਐਸ.ਡੀ.ਐਮ. ਫ਼ਾਜ਼ਿਲਕਾ ਸੁਭਾਸ਼ ਖਟਕ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜਦੋਂ ਕਿ ਵਿਸ਼ੇਸ਼ ਮਹਿਮਾਨਾਂ 'ਚ ਸੁਰਿੰਦਰ ਅਹੂਜਾ, ਡਾ. ਰੇਣੂ ਧੂੜੀਆ, ਹਰਮਿੰਦਰ ਸਿੰਘ ਬਿੱਟੂ ਦੁਰੇਜਾ, ਮਨਜੀਤ ਸਵਾਮੀ, ਸੁਭਾਸ਼ ਕਟਾਰੀਆ, ਹਰਕ੍ਰਿਸ਼ਨ ਵਰਮਾ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਇਸ ਮੌਕੇ ਸ੍ਰੀ ਰਾਮ ਚੰਦਰ, ਲਛਮਣ ਤੇ ਹਨੰੂਮਾਨ ਦੀਆਂ ਸੁੰਦਰ ਝਾਕੀਆਂ ਸਜਾਈਆਂ ਗਈਆਂ | ਸ਼ਾਮ 7 ਵਜੇ ਦੇ ਕਰੀਬ ਪੁੱਜੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੇ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਪੁਤਲਿਆਂ ਨੂੰ ਅੱਗ ਲਗਾਈ | ਇਸ ਮੌਕੇ ਉਨ੍ਹਾਂ ਸਮੂਹ ਫ਼ਾਜ਼ਿਲਕਾ ਵਾਸੀਆਂ ਨੂੰ ਵਧਾਈ ਸੰਦੇਸ਼ ਦਿੰਦਿਆਂ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ ਅਤੇ ਭਗਵਾਨ ਰਾਮ ਦੇ ਦਰਸਾਏ ਮਾਰਗ 'ਤੇ ਚੱਲਣ ਲਈ ਪ੍ਰੇਰਿਤ ਕੀਤਾ | ਦੀ ਆਜ਼ਾਦ ਹਿੰਦ ਦੁਸਹਿਰਾ ਕਮੇਟੀ ਦੇ ਅਹੁਦੇਦਾਰਾਂ ਨੇ ਪੁੱਜੇ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਨੂੰ ਸਨਮਾਨਿਤ ਕੀਤਾ | ਇਸੇ ਤਰ੍ਹਾਂ ਸ੍ਰੀ ਸੇਵਾ ਸੰਮਤੀ ਰਾਮ-ਲੀਲ੍ਹਾ ਕਮੇਟੀ ਘਾਹ ਮੰਡੀ ਵਲੋਂ ਕੈਂਟ ਰੋਡ 'ਤੇ ਇਹ ਤਿਉਹਾਰ ਮਨਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਸਾਬਕਾ ਵਿਧਾਇਕ ਡਾ. ਮਹਿੰਦਰ ਕੁਮਾਰ ਰਿਣਵਾ, ਬੀ.ਐਸ.ਐਫ਼ ਦੀ 96ਵੀਂ ਬਟਾਲੀਅਨ ਦੇ ਕਮਾਂਡੈਂਟ ਨਰੇਸ਼ ਕੁਮਾਰ ਯਾਦਵ ਸਨ | ਜਦੋਂ ਕਿ ਵਿਸ਼ੇਸ਼ ਮਹਿਮਾਨਾਂ 'ਚ ਡਾ. ਨਵਦੀਪ ਜਸੂਜਾ, ਡਾ. ਵਿਜੇ ਸਚਦੇਵਾ, ਐਡਵੋਕੇਟ ਸੁਭਾਸ਼ ਕਟਾਰੀਆ, ਦੀਪਕ ਨਾਗਪਾਲ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਿਲ ਹੋਏ | ਇਸ ਮੌਕੇ ਵਿਨੋਦ ਗੁਪਤਾ, ਸੁਖਦਰਸ਼ਨ ਲਾਲ ਅਗਰਵਾਲ ਆਦਿ ਨੇ ਪੁੱਜੇ ਮਹਿਮਾਨਾਂ ਨੂੰ ਜੀ ਆਇਆ ਆਖਿਆ | ਇਸ ਤੋਂ ਇਲਾਵਾ ਮੋਜਮ ਰੋਡ 'ਤੇ ਸ੍ਰੀ ਬਾਲਾ ਜੀ ਉੱਤਰ ਰੇਲਵੇ ਰਾਮ-ਲੀਲ੍ਹਾ ਕਮੇਟੀ ਵਲੋਂ ਵੀ ਦੁਸਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਸਾਬਕਾ ਮੰਤਰੀ ਹੰਸ ਰਾਜ ਜੋਸਨ, ਡਾ .ਮਹਿੰਦਰ ਕੁਮਾਰ ਰਿਣਵਾ, ਸੋਈ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਪਾਲ ਸਿੰਘ ਸਵਨਾ, ਰਾਜਦੀਪ ਕੌਰ ਆਦਿ ਪੁੱਜੇ | ਇਸ ਮੌਕੇ ਪੁੱਜੇ ਮਹਿਮਾਨਾਂ ਨੇ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਪੁਤਲਿਆਂ ਨੂੰ ਅਗਨੀ ਦਿਖਾ ਕੇ ਸ਼ਹਿਰ ਵਾਸੀਆਂ ਨੂੰ ਦੁਸਹਿਰੇ ਦੀ ਵਧਾਈ ਦਿੱਤੀ | ਇਸ ਮੌਕੇ ਕਲਾਕਾਰਾਂ ਵਲੋਂ ਪੇਸ਼ ਕੀਤੀਆਂ ਸੁੰਦਰ ਝਾਕੀਆਂ ਖਿੱਚ ਦਾ ਕੇਂਦਰ ਰਹੀਆਂ | 
ਮੰਡੀ ਲਾਧੂਕਾ- (ਰਾਕੇਸ਼ ਛਾਬੜਾ/ ਮਨਪ੍ਰੀਤ ਸੈਣੀ)- ਦੁਸਹਿਰੇ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਮੰਡੀ ਦੇ ਕ੍ਰਿਸ਼ਨਾ ਮੰਦਿਰ ਦੇ ਪੁਜਾਰੀ ਅਸ਼ੋਕ ਸ਼ਰਮਾ ਵਲੋਂ ਪੂਜਾ ਅਰਚਨਾ ਕਰਨ ਤੋਂ ਬਾਅਦ ਫ਼ਾਜ਼ਿਲਕਾ ਦੇ ਸੀਨੀਅਰ ਕਾਂਗਰਸੀ ਆਗੂ ਰੰਜ਼ਮ ਕਮਰਾ, ਹਰਬੰਸ ਲਾਲ ਕੁੱਕੜ, ਜਗਜੀਤ ਸਿੰਘ ਕਾਠਪਾਲ, ਅਵਿਨਾਸ਼ ਕਮਰਾ, ਮਿਹਰ ਚੰਦ ਵਢੇਰਾ, ਫ਼ਕੀਰ ਚੰਦ ਨੰਬਰਦਾਰ ਨੇ ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਪੁਤਲਿਆਂ ਨੂੰ ਇਲੈਕਟ੍ਰੋਨਿਕ ਤਕਨੀਕ ਨਾਲ ਅਗਨ ਭੇਟ ਕੀਤੀ | ਇਸ ਮੌਕੇ ਕਰਮ ਚੰਦ ਢੱਲ, ਰਾਹੁਲ ਕੁੱਕੜ, ਜੈ ਨਰੇਸ਼ ਪੰਕਜ, ਗੁਰਮੀਤ ਸਿੰਘ ਕਾਠਪਾਲ, ਨੀਟੂ ਕਾਠਪਾਲ, ਤਰਸੇਮ ਲਾਲ ਜੁਲਾਹਾ, ਕਸ਼ਮੀਰ ਲਾਲ ਛਾਬੜਾ, ਹਰਜਿੰਦਰ ਸ਼ਰਮਾ, ਪ੍ਰਕਾਸ਼ ਕੌਰ ਬਲਾਕ ਸੰਮਤੀ ਮੈਂਬਰ, ਵੈਦ ਪ੍ਰਕਾਸ਼ ਨਰੂਲਾ, ਰਾਕੇਸ਼ ਜੁਲਾਹਾ ਰਿੱਕੀ, ਕ੍ਰਿਸ਼ਨ ਲਾਲ ਕਨੱਈਆ, ਸ਼ਿਵ ਰਤਨ ਅਸੀਜਾ, ਮਹਿੰਦਰ ਸਿੰਘ ਨੰਬਰਦਾਰ, ਰਜਿੰਦਰ ਪਾਲ ਸਿੰਘ ਰਾਜੂ, ਸੁਰਜੀਤ ਸੋਢੀ, ਪੰਕਜ ਅਰੋੜਾ ਆਦਿ ਹਾਜ਼ਰ ਸਨ |
ਜਲਾਲਾਬਾਦ-(ਕਰਨ ਚੁਚਰਾ/ਜਤਿੰਦਰ ਪਾਲ ਸਿੰਘ)- ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੁਸਹਿਰਾ ਕਮੇਟੀ ਵਲੋਂ ਖ਼ਾਕੀ ਸ਼ਾਹ ਸਮਾਧ ਨਜ਼ਦੀਕ ਦੁਸਹਿਰਾ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਦੁਸਹਿਰਾ ਕਮੇਟੀ ਦੇ ਪ੍ਰਧਾਨ ਪ੍ਰੇਮ ਵਲੇਚਾ, ਅਸ਼ੋਕ ਅਨੇਜਾ ਸ਼ਹਿਰੀ ਪ੍ਰਧਾਨ ਸ਼ਿਅਦ,ਐਸ.ਪੀ.ਐਚ ਮੁਖ਼ਤਿਆਰ ਸਿੰਘ, ਐਸ.ਡੀ.ਐਮ ਕੇਸ਼ਵ ਗੋਇਲ, ਡੀ.ਐਸ.ਪੀ ਜਸਪਾਲ ਸਿੰਘ ਧਾਮੀ, ਅਨਿਲ ਵਲੇਚਾ ਸੂਬਾ ਸਥਾਈ ਮੈਂਬਰ ਬੀਜੇਪੀ, ਰਮਨ ਵਲੇਚਾ, ਦਵਿੰਦਰ ਸਿੰਘ, ਦਰਸ਼ਨ ਲਾਲ ਵਧਵਾ ਜ਼ਿਲ੍ਹਾ ਮੀਤ ਪ੍ਰਧਾਨ ਬੀਜੇਪੀ, ਟਿਕਣ ਪਰੂਥੀ, ਹਰੀਸ਼ ਗਿਰਧਰ, ਸੁਰਿੰਦਰ ਕੰਬੋਜ, ਇੰਦਰਜੀਤ ਕੰਡਾ, ਗੁੱਲੂ ਗੁਰਾਇਆ ਅਤੇ ਹੋਰ ਸ਼ਹਿਰ ਦੇ ਪਤਵੰਤੇ ਮੌਜੂਦ ਸਨ | ਇਸ ਮੌਕੇ ਐਸ.ਡੀ.ਐਮ ਕੇਸ਼ਵ ਗੋਇਲ ਵਲੋਂ ਰਾਵਣ, ਕੰੁਭਕਰਨ ਤੇ ਮੇਘਨਾਥ ਦੇ ਪੁਤਲਿਆਂ ਨੰੂ ਅਗਨੀ ਭੇਟ ਕੀਤੀ ਗਈ |
ਸ੍ਰੀਗੰਗਾਨਗਰ, (ਦਵਿੰਦਰਜੀਤ ਸਿੰਘ)-ਦੁਸਹਿਰਾ ਸ੍ਰੀ ਸਨਾਤਨ ਧਰਮ ਮਹਾਵੀਰ ਦਲ ਮੰਦਰ ਵਲੋਂ ਹਨੂੰਮਾਨਗੜ੍ਹ ਰੋਡ 'ਤੇ ਸਥਿਤ ਸੈਕਟਰ 17 'ਚ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਝਾਕੀਆਂ ਵੀ ਕੱਢੀਆਂ ਗਈਆਂ | ਇਸ ਵਾਰ ਰਾਵਣ 70 ਫੁੱਟ, ਕੁੰਭਕਰਨ 65 ਫੁੱਟ ਤੇ ਮੇਘਨਾਥ ਦਾ ਪੁਤਲਾ 60 ਫੁੱਟ ਦਾ ਬਣਾਇਆ ਗਿਆ | ਸਭ ਤੋਂ ਪਹਿਲਾਂ ਹਨੂੰਮਾਨ ਨੇ ਸੋਨੇ ਦੀ ਲੰਕਾ ਨੂੰ ਅੱਗ ਲਗਾ ਕੇ ਫੂਕਿਆ | ਰਾਮ ਚੰਦਰ ਨੇ ਕੁੰਭਕਰਨ, ਮੇਘਨਾਥ ਅਤੇ ਰਾਵਣ ਦੇ ਪੁਤਲਿਆਂ ਨੂੰ ਅੱਗ ਲਗਾਈ | ਇਸ ਵਾਰ ਸ਼ਹਿਰ 'ਚ ਦੋ ਦੁਸਹਿਰੇ ਮਨਾਏ ਗਏ | ਦੂਸਰਾ ਦੁਸਹਿਰਾ ਨਗਰ ਪ੍ਰੀਸ਼ਦ ਵਲੋਂ ਰਾਮ ਲੀਲ੍ਹਾ ਗਰਾਊਾਡ 'ਚ ਮਨਾਇਆ ਗਿਆ | ਦੋਨੋਂ ਦੁਸਹਿਰਿਆਂ 'ਚ ਪੁਤਲਿਆਂ ਦੀ ਲੰਬਾਈ ਬਰਾਬਰ ਰੱਖੀ ਗਈ |
ਮੰਡੀ ਅਰਨੀਵਾਲਾ, (ਨਿਸ਼ਾਨ ਸਿੰਘ ਸੰਧੂ)- ਸਥਾਨਕ ਹਨੂਮਾਨ ਨਾਟਕ ਕਲੱਬ ਵਲੋਂ ਮੰਡੀ ਵਾਸੀਆਂ ਦੇ ਸਹਿਯੋਗ ਨਾਲ ਦੁਸਹਿਰੇ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ | ਸਥਾਨਕ ਮੰਡੀ ਦੇ ਬਿਜਲੀ ਘਰ ਕੋਲ ਖੇਡ ਮੈਦਾਨ 'ਚ ਦੁਸਹਿਰਾ ਮਨਾਉਣ ਲਈ ਸੁਚੱਜੇ ਪ੍ਰਬੰਧ ਕੀਤੇ ਗਏ | ਵੱਡੀ ਗਿਣਤੀ 'ਚ ਲੋਕਾਂ ਨੇ ਇਸ ਮੌਕੇ ਹਾਜ਼ਰੀ ਭਰੀ | ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਪੁਤਲਿਆਂ ਨੂੰ ਸਾੜਿਆ ਗਿਆ | ਇਸ ਮੌਕੇ ਮੰਡੀ ਦੇ ਪਤਵੰਤਿਆਂ 'ਚ ਸੁਖਦੇਵ ਸਿੰਘ ਠੇਠੀ ਪ੍ਰਧਾਨ ਨਗਰ ਪੰਚਾਇਤ ਅਰਨੀਵਾਲਾ,ਜੋਗਿੰਦਰ ਸਿੰਘ ਐਮਸੀ, ਰੂਬੀ ਗਿੱਲ, ਗੁਰਜੀਤ ਸਿੰਘ ਰਾਣਾ ਸੰਧੂ, ਸ਼ੀਰਾ ਘੁੜਿਆਣਾ, ਐਸਪੀ ਬਜਾਜ, ਹਰਪਾਲ ਸਿੰਘ, ਮੋਹਨ ਲਾਲ, ਰਜਿੰਦਰ ਕੁਮਾਰ, ਪ੍ਰਤਾਪ ਭਠੇਜਾ, ਸਿਤਾਰਾ ਸਿੰਘ ਡੱਬਵਾਲਾ ਕਲਾਂ, ਭੋਲਾ ਸ਼ਰਮਾ, ਸਤੀਸ਼ ਬਤਰਾ, ਰਮੇਸ਼ ਟੁਟੇਜਾ, ਕੰਵਲ ਕਾਲੜਾ, ਭਜਨ ਕੰਬੋਜ, ਪੂਰਨ ਸਿੰਘ ਸੰਧੂ, ਦਿਆਲ ਸਿੰਘ ਵਾਰਵਲ, ਬਿੰਦਰ , ਮਨਜੀਤ ਸਿੰਘ, ਕਰਨੈਲ ਸਿੰਘ ਐਮ.ਸੀ .ਤੋਂ ਇਲਾਵਾ ਹੋਰ ਵੱਖ-ਵੱਖ ਪਾਰਟੀਆਂ ਦੇ ਆਗੂ ਤੇ ਪਤਵੰਤੇ ਹਾਜ਼ਰ ਸਨ |  

ਸੀ.ਆਈ.ਏ. ਸਟਾਫ਼ ਤੇ ਪੁਲਿਸ ਵਲੋਂ ਨਕਦੀ ਸਣੇ ਅੱਧੀ ਦਰਜਨ ਸੱਟੇਬਾਜ਼ ਕਾਬੂ

ਅਬੋਹਰ, 19 ਅਕਤੂਬਰ (ਸੁਖਜੀਤ ਸਿੰਘ ਬਰਾੜ)-ਸੀ.ਆਈ.ਏ. ਸਟਾਫ਼ ਪੁਲਿਸ ਪਾਰਟੀ ਤੇ ਨਗਰ ਥਾਣਾ ਪੁਲਿਸ ਵਲੋਂ ਵੱਖ-ਵੱਖ ਥਾਵਾਂ ਤੋਂ ਨਕਦੀ ਸਣੇ ਅੱਧੀ ਦਰਜਨ ਤੋਂ ਉ ੱਪਰ ਸੱਟੇਬਾਜ਼ਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਸੀ.ਆਈ.ਏ. ਸਟਾਫ਼ ਦੇ ਹੌਲਦਾਰ ਰਣਜੀਤ ਸਿੰਘ ਤੇ ਪੁਲਿਸ ...

ਪੂਰੀ ਖ਼ਬਰ »

ਦੋ ਕਾਰਾਂ 'ਚੋਂ ਸਾਢੇ 58 ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ, ਚਾਰ ਗਿ੍ਫ਼ਤਾਰ

ਸ੍ਰੀਗੰਗਾਨਗਰ, 19 ਅਕਤੂਬਰ (ਦਵਿੰਦਰਜੀਤ ਸਿੰਘ)-ਕੋਤਵਾਲੀ ਪੁਲਿਸ ਨੇ ਦੋ ਕਾਰਾਂ ਨੂੰ ਜ਼ਬਤ ਕਰਕੇ ਵੱਡੀ ਗਿਣਤੀ 'ਚ ਨਸ਼ੀਲੀ ਗੋਲੀਆਂ ਬਰਾਮਦ ਕੀਤੀਆਂ ਹਨ | ਇਸ ਜੁਰਮ 'ਚ ਚਾਰ ਜਣਿਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਸੀ.ਓ. ਪੇਂਡੂ ਖੇਤਰ ਮਰਿਦੁਲ ਕੱਛਾਵਾ ਨੂੰ ਗੁਪਤ ...

ਪੂਰੀ ਖ਼ਬਰ »

ਪਿੰਡ ਪਿੰਡੀ ਦੀ ਟਾਈਲ ਫ਼ੈਕਟਰੀ ਤੋਂ ਚੋਰਾਂ ਨੇ ਉਡਾਏ 7 ਹਜ਼ਾਰ ਰੁਪਏ

ਗੁਰੂਹਰਸਹਾਏ, 19 ਅਕਤੂਬਰ (ਹਰਚਰਨ ਸਿੰਘ ਸੰਧੂ)- ਬੀਤੀ ਰਾਤ ਪਿੰਡ ਪਿੰਡੀ ਨਜ਼ਦੀਕ ਇਕ ਟਾਈਲ ਫ਼ੈਕਟਰੀ 'ਚ ਚੋਰਾਂ ਵਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤੇ ਜਾਣ ਦੀ ਖ਼ਬਰ ਹੈ | ਫ਼ੈਕਟਰੀ ਦੇ ਮਾਲਕ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਰਾਤ ਕਰੀਬ 9 ਵਜੇ ਉਹ ਰੋਜ਼ਾਨਾ ਦੀ ...

ਪੂਰੀ ਖ਼ਬਰ »

ਅੰਗਰੇਜ਼ੀ ਤੇ ਦੇਸੀ ਨਾਜਾਇਜ਼ ਸ਼ਰਾਬ ਬਰਾਮਦ

ਫ਼ਾਜ਼ਿਲਕਾ, 19 ਅਕਤੂਬਰ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਥਾਣਾ ਸਿਟੀ ਪੁਲਿਸ ਨੇ ਦੋ ਵਿਅਕਤੀਆਂ ਤੋਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ, ਜਦੋਂ ਕਿ ਦੋਸ਼ੀ ਪੁਲਿਸ ਦੀ ਗਿ੍ਫ਼ਤ ਤੋਂ ਬਾਹਰ ਹਨ | ਮੋਤਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ੂ ਇਤਲਾਹ ਮਿਲੀ ਸੀ ਕਿ ਪ੍ਰਮੋਦ ...

ਪੂਰੀ ਖ਼ਬਰ »

ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਨੇ ਡੇਰਾ ਮੁਖੀ ਦਾ ਪੁਤਲਾ ਫੂਕ ਕੇ ਮਨਾਇਆ ਦੁਸਹਿਰਾ

ਮੱਲਾਂਵਾਲਾ, 19 ਅਕਤੂਬਰ (ਸੁਰਜਨ ਸਿੰਘ ਸੰਧੂ)-ਅੱਜ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਕਮੇਟੀ ਮੱਲਾਂਵਾਲਾ ਵਲੋਂ ਜ਼ਿਲ੍ਹਾ ਪ੍ਰਧਾਨ ਗੁਰਭੇਜ ਸਿੰਘ ਫ਼ਿਰੋਜ਼ਪੁਰ ਦੀ ਅਗਵਾਈ 'ਚ ਮੱਲਾਂਵਾਲਾ 'ਚ ਸਿਰਸੇ ਵਾਲੇ ਡੇਰਾ ਮੁਖੀ ਤੇ ਡੀ.ਜੀ.ਪੀ. ਸੁਮੇਧ ਸੈਣੀ ਦਾ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਸਮੇਤ 6 ਕਾਬੂ, 1 ਫ਼ਰਾਰ

ਫ਼ਾਜ਼ਿਲਕਾ, 19 ਅਕਤੂਬਰ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਥਾਣਾ ਸਿਟੀ ਪੁਲਿਸ ਨੇ ਨਾਜਾਇਜ਼ ਸ਼ਰਾਬ ਠੇਕਾ ਦੇਸੀ ਲਿਜਾ ਰਹੇ 6 ਵਿਅਕਤੀਆਂ ਨੂੰ ਗਿ੍ਫ਼ਤਾਰ ਕਰਨ 'ਚ ਸਫਲਤਾ ਹਾਸਿਲ ਕੀਤੀ ਹੈ, ਜਦੋਂ ਕਿ ਇਕ ਕਥਿਤ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਿਆ | ਥਾਣਾ ਸਿਟੀ ਪੁਲਿਸ ...

ਪੂਰੀ ਖ਼ਬਰ »

ਦਿਨ-ਦਿਹਾੜੇ ਏ.ਟੀ.ਐਮ. 'ਚੋਂ ਵਿਅਕਤੀ ਤੋਂ ਲੁੱਟੇ ਹਜ਼ਾਰਾਂ ਰੁਪਏ

ਫ਼ਾਜ਼ਿਲਕਾ, 19 ਅਕਤੂਬਰ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ 'ਚੋਂ ਦਿਨ ਦਿਹਾੜੇ ਏ.ਟੀ.ਐਮ. ਤੋਂ ਪੈਸੇ ਕਢਵਾਉਣ ਲਈ ਆਏ ਵਿਅਕਤੀ ਤੋਂ ਦੋ ਨੌਜਵਾਨ ਹਜ਼ਾਰਾਂ ਰੁਪਏ ਦੀ ਨਕਦੀ ਲੁੱਟ ਕੇ ਫ਼ਰਾਰ ਹੋ ਗਏ | ਜਾਣਕਾਰੀ ਦਿੰਦੇ ਹੋਏ ਪੀੜਤ ਤਿਰਲੋਕ ਚੰਦ ਵਾਸੀ ਰਾਮਪੁਰਾ ਨੇ ਦੱਸਿਆ ...

ਪੂਰੀ ਖ਼ਬਰ »

ਦੀਵਾਲੀ ਮੌਕੇ ਸ਼ਾਮ 6.30 ਤੋਂ ਰਾਤ 9.30 ਵਜੇ ਤੱਕ ਹੀ ਪਟਾਕੇ ਚਲਾਉਣ ਦੀ ਹੋਵੇਗੀ ਆਗਿਆ-ਡੀ.ਸੀ.

ਫ਼ਾਜ਼ਿਲਕਾ, 19 ਅਕਤੂਬਰ (ਦਵਿੰਦਰ ਪਾਲ ਸਿੰਘ)-ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪਟਾਕਿਆਂ ਦੀ ਵਿੱਕਰੀ ਤੇ ਚਲਾਉਣ ਲਈ ਸਮਾਂ ਨਿਰਧਾਰਨ ਕਰਨ ਸਬੰਧੀ ਦਿੱਤੇ ਹੁਕਮਾਂ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਟਾਕਿਆਂ ਦੀ ਵਿੱਕਰੀ ਲਈ ਆਰਜ਼ੀ ਲਾਇਸੈਂਸ ਜਾਰੀ ...

ਪੂਰੀ ਖ਼ਬਰ »

-ਮਾਮਲਾ ਪ੍ਰੇਮ ਸੰਬੰਧਾਂ ਨੂੰ ਲੈ ਕੇ ਹੋਏ ਕਤਲ ਦਾ-

ਮਿ੍ਤਕ ਦੇ ਵਾਰਸਾਂ ਨੇ ਇਨਸਾਫ਼ ਲਈ ਲਾਸ਼ ਥਾਣਾ ਸਿਟੀ ਮੂਹਰੇ ਰੱਖ ਕੇ ਲਗਾਇਆ ਧਰਨਾ

ਫ਼ਾਜ਼ਿਲਕਾ, 19 ਅਕਤੂਬਰ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਪਿੰਡ ਨਵਾਂ ਸਲੇਮਸ਼ਾਹ 'ਚ ਪੇ੍ਰਮ ਸੰਬੰਧਾਂ ਨੂੰ ਲੈ ਕੇ ਨੌਜਵਾਨ ਦੇ ਹੋਏ ਕਤਲ ਤੋਂ ਬਾਅਦ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਥਾਣਾ ਸਿਟੀ ਅੱਗੇ ਲਾਸ਼ ਰੱਖ ਕੇ ਰੋਸ ਧਰਨਾ ਦਿੱਤਾ ਤੇ ਪੁਲਿਸ ...

ਪੂਰੀ ਖ਼ਬਰ »

ਬਾਬਾ ਭੂਰੇ ਸ਼ਾਹ ਦੀ ਯਾਦ 'ਚ ਸਾਲਾਨਾ ਸੱਭਿਆਚਾਰਕ ਮੇਲਾ ਕਰਵਾਇਆ

ਮੱਲਾਂਵਾਲਾ, 19 ਅਕਤੂਬਰ (ਗੁਰਦੇਵ ਸਿੰਘ)- ਪਿੰਡ ਜੌੜਾ ਤੇ ਪਿੰਡ ਕੀਮੇ ਵਾਲਾ ਅਤੇ ਸਮੂਹ ਇਲਾਕਾ ਨਿਵਾਸੀਆਂ ਨੇ ਬਾਬਾ ਭੂਰੇ ਸ਼ਾਹ ਦਾ ਸਾਲਾਨਾ ਸੱਭਿਆਚਾਰਕ ਮੇਲਾ ਕਰਵਾਇਆ | ਇਸ ਸੱਭਿਆਚਾਰਕ ਮੇਲੇ 'ਚ ਮੁੱਖ ਮਹਿਮਾਨ ਵਜੋਂ ਲਖਵਿੰਦਰ ਸਿੰਘ ਜੌੜਾ ਪ੍ਰਧਾਨ ਯੂਥ ...

ਪੂਰੀ ਖ਼ਬਰ »

ਟਿਕਟ ਚੈਕਿੰਗ ਮੁਹਿੰਮ ਦੌਰਾਨ 123 ਕੇਸਾਂ ਤੋਂ 58825 ਰੁਪਏ ਜੁਰਮਾਨਾ ਵਸੂਲਿਆ

ਫ਼ਿਰੋਜ਼ਪੁਰ, 19 ਅਕਤੂਬਰ (ਪਰਮਿੰਦਰ ਸਿੰਘ)- ਸੀਨੀਅਰ ਕਮਰਸ਼ੀਅਲ ਡਵੀਜ਼ਨ ਮੈਨੇਜਰ ਹਰੀ ਮੋਹਣ ਦੇ ਨਿਰਦੇਸ਼ਾਂ 'ਤੇ ਕਮਰਸ਼ੀਅਲ ਡਵੀਜ਼ਨ ਮੈਨੇਜਰ ਅਮਿਤਾਬ ਕੁਮਾਰ ਦੀ ਅਗਵਾਈ 'ਚ ਟਿਕਟ ਚੈਕਿੰਗ ਮੁਹਿੰਮ ਅੰਮਿ੍ਤਸਰ ਰੇਲਵੇ ਸਟੇਸ਼ਨ ਤੋਂ ਕੀਤੀ ਗਈ | ਜਾਣਕਾਰੀ ...

ਪੂਰੀ ਖ਼ਬਰ »

ਪੰਜਾਬ ਐਨ.ਯੂ.ਟੀ. ਮੁਲਾਜ਼ਮ ਸੰਘਰਸ਼ ਕਮੇਟੀ ਵਲੋਂ ਸਾਂਝੇ ਅਧਿਆਪਕ ਮੋਰਚੇ ਦੇ ਸੰਘਰਸ਼ ਦੀ ਹਮਾਇਤ

ਫ਼ਿਰੋਜ਼ਪੁਰ, 19 ਅਕਤੂਬਰ (ਤਪਿੰਦਰ ਸਿੰਘ)- ਪੰਜਾਬ ਤੇ ਯੂ.ਟੀ. ਮੁਲਾਜ਼ਮ ਸੰਘਰਸ਼ ਕਮੇਟੀ ਫ਼ਿਰੋਜ਼ਪੁਰ ਦੀ ਮੀਟਿੰਗ ਬਲਬੀਰ ਸਿੰਘ ਕੰਬੋਜ ਦੀ ਪ੍ਰਧਾਨਗੀ ਹੇਠ ਹੋਈ, ਮੀਟਿੰਗ ਵਿਚ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮ ਸ਼ਾਮਿਲ ਹੋਏ | ਮੀਟਿੰਗ ਵਿਚ ਹੋਏ ਫ਼ੈਸਲਿਆਂ ਦੀ ...

ਪੂਰੀ ਖ਼ਬਰ »

ਖੇਡ ਮੰਤਰੀ ਵਲੋਂ ਟ੍ਰੈਫ਼ਿਕ ਪੁਲਿਸ ਦੇ ਦਫ਼ਤਰ ਦਾ ਉਦਘਾਟਨ

ਗੁਰੂਹਰਸਹਾਏ, 19 ਅਕਤੂਬਰ (ਹਰਚਰਨ ਸਿੰਘ ਸੰਧੂ, ਅਮਰਜੀਤ ਸਿੰਘ ਬਹਿਲ)- ਸਥਾਨਕ ਸ਼ਹਿਰ ਦੇ ਲਾਈਟਾਂ ਵਾਲੇ ਚੌਾਕ ਵਿਖੇ ਟਰੈਫ਼ਿਕ ਪੁਲਿਸ ਦੀ ਸਹੂਲਤ ਲਈ ਸਥਾਪਿਤ ਕੀਤੇ ਗਏ ਨਵੇਂ ਦਫ਼ਤਰ ਦਾ ਉਦਘਾਟਨ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਰੀਬਨ ਕੱਟ ਕੇ ਕੀਤਾ | ...

ਪੂਰੀ ਖ਼ਬਰ »

ਖ਼ਰੀਦ ਕੀਤੇ ਝੋਨੇ ਦੀ ਚੁਕਾਈ ਨਾ ਹੋਣ ਕਾਰਨ ਮਮਦੋਟ ਮੰਡੀਆਂ ਦਾ ਬੁਰਾ ਹਾਲ

ਮਮਦੋਟ, 19 ਅਕਤੂਬਰ (ਸੁਖਦੇਵ ਸਿੰਘ ਸੰਗਮ)- ਪਹਿਲੀ ਅਕਤੂਬਰ ਤੋਂ ਪੰਜਾਬ ਸਰਕਾਰ ਵਲੋਂ ਝੋਨੇ ਦੀ ਖ਼ਰੀਦ ਸ਼ੁਰੂ ਕੀਤੇ ਜਾਣ ਦੇ ਬਾਵਜੂਦ ਵੀ ਮੰਡੀਆਂ ਦੇ ਹਾਲਾਤ ਦਿਨ-ਬ-ਦਿਨ ਬਦਤਰ ਹੁੰਦੇ ਜਾ ਰਹੇ ਹਨ, ਝੋਨੇ ਦੀ ਕਟਾਈ ਜੋਬਨ 'ਤੇ ਹੋਣ ਕਰਕੇ ਮਮਦੋਟ ਮੰਡੀਆਂ 'ਚ ਰੁਕ-ਰੁਕ ਕੇ ...

ਪੂਰੀ ਖ਼ਬਰ »

ਮੰਡੀਆਂ 'ਚ ਕੰਮ ਕਰਦੇ ਮਜ਼ਦੂਰਾਂ ਨੇ ਝੋਨਾ ਸੁਕਾਉਣ ਦੀ ਮਜ਼ਦੂਰੀ ਦੇਣ ਦੀ ਕੀਤੀ ਮੰਗ

ਫ਼ਿਰੋਜ਼ਪੁਰ, 19 ਅਕਤੂਬਰ (ਪਰਮਿੰਦਰ ਸਿੰਘ)- ਪੰਜਾਬ ਦੀਆਂ ਮੰਡੀਆਂ 'ਚ ਕਿਸਾਨ ਸੁੱਕਾ ਝੋਨਾ ਲਿਆਉਣ ਪੰਜਾਬ ਸਰਕਾਰ ਵਲੋਂ ਜਾਰੀ ਕੀਤੀਆਂ ਹਦਾਇਤਾਂ ਦੇ ਬਾਵਜੂਦ ਮੰਡੀਆਂ 'ਚ ਜ਼ਿਆਦਾ ਨਮੀ ਵਾਲਾ ਝੋਨਾ ਲਿਆਉਣ ਦੀ ਕਵਾਇਦ ਜਾਰੀ ਹੈ, ਜਿਸ ਦੇ ਚੱਲਦੇ ਮੰਡੀ 'ਚ ਕੰਮ ਕਰਦੇ ...

ਪੂਰੀ ਖ਼ਬਰ »

ਭਾਕਿਯੂ (ਰਾਜੇਵਾਲ) ਦੇ ਆਗੂਆਂ ਨੇ ਐੱਸ.ਡੀ.ਐਮ. ਨੂੰ ਸੌ ਾਪਿਆ ਮੰਗ-ਪੱਤਰ

ਤਲਵੰਡੀ ਭਾਈ, 19 ਅਕਤੂਬਰ (ਕੁਲਜਿੰਦਰ ਸਿੰਘ ਗਿੱਲ)- ਝੋਨੇ ਦੀ ਪਰਾਲੀ ਦੇ ਸਾਰਥਿਕ ਹੱਲ ਦੀ ਮੰਗ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੀ ਬਲਾਕ ਘੱਲ ਖੁਰਦ ਇਕਾਈ ਦਾ ਵਫ਼ਦ ਬਲਾਕ ਪ੍ਰਧਾਨ ਨਾਹਰ ਸਿੰਘ ਮਿਰਜ਼ੇ ਕੇ ਦੀ ਅਗਵਾਈ ਹੇਠ ਉਪ ਮੰਡਲ ਮੈਜਿਸਟ੍ਰੇਟ ...

ਪੂਰੀ ਖ਼ਬਰ »

ਰਾਮਲੀਲ੍ਹਾ, ਦੁਸਹਿਰਾ ਕਮੇਟੀ ਨੂੰ ਖੇਡ ਮੰਤਰੀ ਵਲੋਂ ਢਾਈ ਲੱਖ ਰੁਪਏ ਦੀ ਰਾਸ਼ੀ ਭੇਟ

ਗੁਰੂਹਰਸਹਾਏ, 19 ਅਕਤੂਬਰ (ਹਰਚਰਨ ਸਿੰਘ ਸੰਧੂ, ਪਿ੍ਥਵੀ ਰਾਜ ਕੰਬੋਜ)- ਸਥਾਨਕ ਸ਼ਹਿਰ ਵਿਖੇ ਸ੍ਰੀ ਰਾਮਾ ਨਾਟਕ ਡਰਾਮਾਟਿਕ ਕਲੱਬ ਵਲੋਂ ਕਰਵਾਈ ਜਾ ਰਹੀ ਰਾਮ ਲੀਲ੍ਹਾ ਦੇ ਸਮਾਪਤੀ ਸਮਾਰੋਹ ਸਮੇਂ ਹਲਕੇ ਦੇ ਵਿਧਾਇਕ ਤੇ ਕੈਬਨਿਟ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ...

ਪੂਰੀ ਖ਼ਬਰ »

ਵਣ ਮੰਡਲ ਦਫ਼ਤਰ ਸਾਹਮਣੇ ਜੰਗਲਾਤ ਵਰਕਰਾਂ ਵਲੋਂ ਧਰਨਾ

ਫ਼ਿਰੋਜ਼ਪੁਰ, 19 ਅਕਤੂਬਰ (ਤਪਿੰਦਰ ਸਿੰਘ)- ਪੰਜਾਬ ਵਣ ਵਿਭਾਗ ਵਰਕਰਜ਼ ਯੂਨੀਅਨ ਫ਼ਿਰੋਜ਼ਪੁਰ ਵਲੋਂ ਅੱਜ ਵਰਕਰਾਂ ਦੀ ਮੰਗ ਦੇ ਸਬੰਧ 'ਚ ਵਣ ਮੰਡਲ ਅਫ਼ਸਰ ਫ਼ਿਰੋਜ਼ਪੁਰ ਦੇ ਦਫ਼ਤਰ ਸਾਹਮਣੇ ਰੋਸ ਧਰਨਾ ਲਗਾਇਆ ਗਿਆ | ਧਰਨੇ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਲਾਲ ਸਿੰਘ ਨੇ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮੀਟਿੰਗ

ਜ਼ੀਰਾ, 19 ਅਕਤੂਬਰ (ਮਨਜੀਤ ਸਿੰਘ ਢਿੱਲੋਂ)- ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਇਕ ਵਿਸ਼ੇਸ਼ ਮੀਟਿੰਗ ਜ਼ੀਰਾ ਵਿਖੇ ਗੁਲਜ਼ਾਰ ਸਿੰਘ ਮੀਹਾਂ ਸਿੰਘ ਵਾਲਾ ਮੀਤ ਪ੍ਰਧਾਨ ਪੰਜਾਬ ਦੀ ਪ੍ਰਧਾਨਗੀ ਹੇਠ ਜ਼ੀਰਾ ਵਿਖੇ ਹੋਈ, ਜਿਸ ਦੌਰਾਨ ਕਿਸਾਨਾਂ ਨੂੰ ਝੋਨੇ ਦੇ ਸੀਜ਼ਨ ...

ਪੂਰੀ ਖ਼ਬਰ »

ਅਬੋਹਰ ਮੰਡੀ 'ਚ ਵਪਾਰੀਆਂ ਤੇ ਆੜ੍ਹਤੀਆਂ ਦੀ ਗੰਢਤੁੱਪ ਨਾਲ ਨਰਮੇ, ਝੋਨੇ ਤੇ ਕਿੰਨੂ ਦੀ ਖ਼ਰੀਦ 'ਚ ਕੀਤੀ ਜਾ ਰਹੀ ਹੈ ਵੱਡੀ ਲੁੱਟ

ਅਬੋਹਰ, 19 ਅਕਤੂਬਰ (ਸੁਖਜੀਤ ਸਿੰਘ ਬਰਾੜ)-­ਅਬੋਹਰ ਮੰਡੀ 'ਚ ਵਪਾਰੀਆਂ ਤੇ ਆੜ੍ਹਤੀਆਂ ਦੀ ਆਪਸੀ ਗੰਢਤੁੱਪ ਨਾਲ ਨਰਮੇ, ਝੋਨੇ ਤੇ ਕਿੰਨੂ ਦੀ ਖ਼ਰੀਦ 'ਚ ਹਰ ਰੋਜ਼ ਕਿਸਾਨਾਂ ਦੀ ਵੱਡੀ ਲੁੱਟ ਕੀਤੀ ਜਾ ਰਹੀ ਹੈ | ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਕਾਦੀਆ ਦੇ ...

ਪੂਰੀ ਖ਼ਬਰ »

ਸਿਲੈਕਟਿਡ ਹੈਲਥ ਵਰਕਰਾਂ ਵਲੋਂ ਚੰਡੀਗੜ੍ਹ ਵਿਖੇ ਪੱਕੇ ਧਰਨੇ ਦਾ ਐਲਾਨ

ਅਬੋਹਰ, 19 ਅਕਤੂਬਰ (ਸੁਖਜੀਤ ਸਿੰਘ ਬਰਾੜ)-­ਸਿਲੈੱਕਟਿਡ ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ (ਪੰਜਾਬ) ਜ਼ਿਲ੍ਹਾ ਇਕਾਈ ਫ਼ਾਜ਼ਿਲਕਾ ਦੀ ਅੱਜ ਸਥਾਨਕ ਨਹਿਰੂ ਪਾਰਕ ਵਿਖੇ ਹੋਈ ਮੀਟਿੰਗ 'ਚ ਯੂਨੀਅਨ ਆਗੂਆਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਦਸੰਬਰ 2016 'ਚ ਸਿਹਤ ਵਿਭਾਗ ...

ਪੂਰੀ ਖ਼ਬਰ »

ਪੀ.ਓ. ਸਟਾਫ਼ ਫ਼ਾਜ਼ਿਲਕਾ ਨੇ ਭਗੌੜਾ ਕੀਤਾ ਕਾਬੂ

ਫ਼ਾਜ਼ਿਲਕਾ, 19 ਅਕਤੂਬਰ (ਦਵਿੰਦਰ ਪਾਲ ਸਿੰਘ)-ਪੀ.ਓ. ਸਟਾਫ਼ ਫ਼ਾਜ਼ਿਲਕਾ ਨੇ ਫ਼ਾਜ਼ਿਲਕਾ ਥਾਣਾ ਸਦਰ 'ਚ ਦਰਜ ਇਕ ਮੁਕੱਦਮੇ 'ਚ ਲੋੜੀਂਦੇ ਭਗੌੜੇ ਨੂੰ ਫੜਨ 'ਚ ਸਫਲਤਾ ਹਾਸਿਲ ਕੀਤੀ ਹੈ | ਪੀ.ਓ. ਸਟਾਫ਼ ਦੇ ਇੰਚਾਰਜ ਏ.ਐਸ.ਆਈ. ਰਤਨ ਲਾਲ ਤੇ ਹੈੱਡ ਕਾਂਸਟੇਬਲ ਸਵਾਰ ਸਿੰਘ, ...

ਪੂਰੀ ਖ਼ਬਰ »

ਲੱਧੂਵਾਲਾ ਉਤਾੜ 'ਚ ਵਰਿ੍ਹਆਂ ਤੋਂ ਬੰਦ ਪਈ ਵਾਟਰ ਸਪਲਾਈ ਨੰੂ ਬੁੱਧੀਜੀਵੀ ਸੈੱਲ ਦੇ ਚੇਅਰਮੈਨ ਨੇ ਕੀਤਾ ਚਾਲੂ

ਜਲਾਲਾਬਾਦ, 19 ਅਕਤੂਬਰ (ਕਰਨ ਚੁਚਰਾ)-ਸ਼੍ਰੀ ਮੁਕਤਸਰ ਸਾਹਿਬ ਰੋਡ ਸਥਿਤ ਪਿੰਡ ਲੱਧੂਵਾਲਾ ਉਤਾੜ ਵਿਖੇ ਪਿਛਲੇ ਲੰਬੇ ਵਰਿ੍ਹਆਂ ਤੋਂ ਬੰਦ ਪਈ ਵਾਟਰ ਸਪਲਾਈ ਨੰੂ ਕਾਂਗਰਸ ਬੁੱਧੀਜੀਵੀ ਸੈੱਲ ਦੇ ਸੂਬਾ ਚੇਅਰਮੈਨ ਅਨੀਸ਼ ਸਿਡਾਨਾ ਦੀ ਅਗਵਾਈ ਹੇਠ ਸਵਿੱਚ ਦਬਾ ਕੇ ਚਾਲੂ ...

ਪੂਰੀ ਖ਼ਬਰ »

ਪੁਲਿਸ ਨੇ ਕੱਟੇ ਵਾਹਨਾਂ ਦੇ ਚਲਾਨ

ਜਲਾਲਾਬਾਦ, 19 ਅਕਤੂਬਰ (ਕਰਨ ਚੁਚਰਾ)-ਪੁਲਿਸ ਪ੍ਰਸ਼ਾਸਨ ਵਲੋਂ ਬਿਨਾਂ ਨੰਬਰੀ ਅਤੇ ਬਿਨਾਂ ਦਸਤਾਵੇਜ਼ਾਂ ਵਾਲੇ ਵਾਹਨਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਨਗਰ ਥਾਣਾ ਮੁਖੀ ਭੁਪਿੰਦਰ ਸਿੰਘ ਤੇ ਟ੍ਰੈਫਿਕ ਇੰਚਾਰਜ ਕਸ਼ਮੀਰ ਸਿੰਘ ਵਲੋਂ ਸਾਂਝੇ ਤੌਰ ਤੇ ਬਾਹਮਣੀ ...

ਪੂਰੀ ਖ਼ਬਰ »

ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਤੇ ਸਰਬ ਭਾਰਤ ਨੌਜਵਾਨ ਸਭਾ ਵਲੋਂ ਅਧਿਆਪਕਾਂ ਦੇ ਹੱਕ 'ਚ ਰੋਸ ਪ੍ਰਦਰਸ਼ਨ

ਜਲਾਲਾਬਾਦ, 19 ਅਕਤੂਬਰ (ਹਰਪ੍ਰੀਤ ਸਿੰਘ ਪਰੂਥੀ/ਕਰਨ ਚੁਚਰਾ/ਜਤਿੰਦਰ ਪਾਲ ਸਿੰਘ)-ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਤੇ ਸਰਬ ਭਾਰਤ ਨੌਜਵਾਨ ਸਭਾ ਵੱਲੋਂ ਆਪਣੀਆਂ ਹੱਕੀ ਮੰਗਾਂ ਦੀ ਪੂਰਤੀ ਲਈ ਪਟਿਆਲਾ ਵਿਖੇ ਮਰਨ ਵਰਤ 'ਤੇ ਬੈਠੇ 17 ਅਧਿਆਪਕਾਂ ਦੇ ਸੰਘਰਸ਼ ਦੀ ਪੂਰਨ ...

ਪੂਰੀ ਖ਼ਬਰ »

ਮੁਨਸ਼ੀ 'ਤੇ ਵਕੀਲ ਬਣ ਕੇ ਠੱਗੀ ਮਾਰਨ ਦੇ ਲਗਾਏ ਦੋਸ਼, ਮੁਨਸ਼ੀ ਨੇ ਦੋਸ਼ ਨਕਾਰੇ

ਫ਼ਾਜ਼ਿਲਕਾ, 19 ਅਕਤੂਬਰ (ਅਮਰਜੀਤ ਸ਼ਰਮਾ)-ਫ਼ਾਜ਼ਿਲਕਾ ਦੇ ਪਿੰਡ ਅਲਿਆਣਾ ਨਿਵਾਸੀ ਗੁਰਦੇਵ ਸਿੰਘ ਪੁੱਤਰ ਮਹਿਲ ਸਿੰਘ ਨੇ ਇਕ ਵਿਅਕਤੀ 'ਤੇ ਖ਼ੁਦ ਨੂੰ ਵਕੀਲ ਦੱਸ ਕੇ ਠੱਗੀ ਮਾਰਨ ਦੇ ਦੋਸ਼ ਲਗਾਏ ਹਨ | ਐਸ.ਐਸ.ਪੀ. ਫ਼ਾਜ਼ਿਲਕਾ ਨੂੰ ਦਿੱਤੀ ਦਰਖਾਸਤ 'ਚ ਗੁਰਦੇਵ ਸਿੰਘ ...

ਪੂਰੀ ਖ਼ਬਰ »

ਵਿਦਿਆਰਥੀਆਂ ਦੁਆਰਾ ਬਣਾਏ ਗਏ ਕੂੜਾਦਾਨ ਦੀ ਲਗਾਈ ਪ੍ਰਦਰਸ਼ਨੀ

ਫ਼ਾਜ਼ਿਲਕਾ, 19 ਅਕਤੂਬਰ (ਦਵਿੰਦਰ ਪਾਲ ਸਿੰਘ)-ਸੂਬਾ ਸਰਕਾਰ ਵਲੋਂ ਸ਼ੁਰੂ ਕੀਤੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾ ਦੁਆਰਾ ਅਰਪਣ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਸਰਵਹਿੱਤਕਾਰੀ ਵਿੱਦਿਆ ਮੰਦਿਰ ...

ਪੂਰੀ ਖ਼ਬਰ »

ਵੱਖ-ਵੱਖ ਆਗੂਆਂ ਨੇ ਸਰਪੰਚ ਜੁਗਿੰਦਰ ਕੌਰ ਦੀ ਮੌਤ 'ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

ਮੰਡੀ ਰੋੜਾਂਵਾਲੀ, 19 ਅਕਤੂਬਰ (ਮਨਜੀਤ ਸਿੰਘ ਬਰਾੜ)-ਪਿੰਡ ਖੁੜੰਜ ਦੀ ਸਰਪੰਚ ਮਾਤਾ ਜੁਗਿੰਦਰ ਕੌਰ ਦੀ ਬੀਤੇ ਦਿਨੀਂ ਮੌਤ ਹੋ ਜਾਣ 'ਤੇ ਅੱਜ ਸੀਨੀਅਰ ਅਕਾਲੀ ਆਗੂ ਹਲਕਾ ਗੁਰੂਹਰਸਹਾਏ ਦੇ ਇੰਚਾਰਜ ਵਰਦੇਵ ਸਿੰਘ ਨੋਨੀ ਮਾਨ, ਮਾਤਾ ਗੁਜਰੀ ਸਕੂਲ ਚੱਕ ਸੁਹੇਲੇ ਵਾਲਾ ਦੇ ...

ਪੂਰੀ ਖ਼ਬਰ »

ਹੋਮਿਓਪੈਥੀ ਪ੍ਰਣਾਲੀ ਨਾਲ ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਇਲਾਜ ਕੀਤਾ ਜਾਂਦੈ-ਡਾ: ਲੁਬਾਨੀ

ਅਬੋਹਰ, 19 ਅਕਤੂਬਰ (ਸੁਖਜਿੰਦਰ ਸਿੰਘ ਢਿੱਲੋਂ)-ਇੱਥੋਂ ਦੇ ਸੰਕਟ ਮੋਚਨ ਸ਼ਨੀ ਦੇਵ ਮੰਦਰ ਨਵੀਂ ਆਬਾਦੀ 'ਚ ਮੁਫ਼ਤ ਲਾਲਾ ਰਾਮਚੰਦ ਸਿੰਗਲਾ ਹੋਮਿਓਪੈਥਿਕ ਕਲੀਨਿਕ ਚੱਲ ਰਿਹਾ ਹੈ | ਇਸ ਕਲੀਨਿਕ ਵਿਚ ਡਾ: ਲੁਬਾਨੀ ਬਾਂਸਲ ਵਲੋਂ ਆਪਣੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ...

ਪੂਰੀ ਖ਼ਬਰ »

ਹਾਲਤ ਵਿਗੜਨ ਦੇ ਬਾਵਜੂਦ ਵੀ ਮਰਨ ਵਰਤ 'ਤੇ ਡਟਿਆ ਹੋਇਆ ਹੈ ਅਧਿਆਪਕ ਪ੍ਰਭਦੀਪ ਸਿੰਘ ਗੂੰਬਰ

ਜਲਾਲਾਬਾਦ, 19 ਅਕਤੂਬਰ (ਹਰਪ੍ਰੀਤ ਸਿੰਘ ਪਰੂਥੀ)-ਪੰਜਾਬ ਸਰਕਾਰ ਦੁਆਰਾ 8886 ਐਸ.ਐਸ.ਏ/ਰਮਸਾ/ਮਾਡਲ/ ਆਦਰਸ਼ ਸਕੂਲ ਅਧਿਆਪਕਾਂ ਦੀਆਂ ਤਨਖ਼ਾਹਾਂ ਘਟਾਉਣ ਤੇ ਅਧਿਆਪਕਾਂ ਦੇ ਕੀਤੇ ਜਾ ਰਹੇ ਸ਼ੋਸ਼ਣ ਦੇ ਖਿਲਾਫ ਬੀਤੇ 12 ਦਿਨਾਂ ਤੋਂ ਮਰਨ ਵਰਤ 'ਤੇ ਬੈਠੇ ਪ੍ਰਭਦੀਪ ਸਿੰਘ ...

ਪੂਰੀ ਖ਼ਬਰ »

ਸਰਕਾਰੀ ਮੋਹਰ ਦੀ ਉਡੀਕ 'ਚ ਪਿੰਡ ਲੱਖਾ ਸਿੰਘ ਵਾਲਾ ਦਾ ਸੀਵਰੇਜ ਸਿਸਟਮ

ਮਮਦੋਟ, 19 ਅਕਤੂਬਰ (ਸੁਖਦੇਵ ਸਿੰਘ ਸੰਗਮ)- ਸਮੇਂ-ਸਮੇਂ 'ਤੇ ਸੂਬੇ ਦੀਆਂ ਸਰਕਾਰਾਂ ਪਿੰਡਾਂ ਨੂੰ ਵਿਕਾਸ ਪੱਖੋਂ ਸ਼ਹਿਰਾਂ ਦੇ ਬਰਾਬਰ ਲਿਆ ਖੜ੍ਹਾ ਕਰਨ ਦੇ ਦਾਅਵੇ ਕਰਦੀਆਂ ਨਹੀਂ ਥੱਕਦੀਆਂ, ਪ੍ਰੰਤੂ ਸਰਕਾਰ ਦੇ ਇਨ੍ਹਾਂ ਦਾਅਵਿਆਂ ਦੀ ਪੋਲ ਖੋਲ੍ਹ ਰਿਹਾ ਹੈ ਬਲਾਕ ...

ਪੂਰੀ ਖ਼ਬਰ »

ਸਰਕਾਰੀ ਮੋਹਰ ਦੀ ਉਡੀਕ 'ਚ ਪਿੰਡ ਲੱਖਾ ਸਿੰਘ ਵਾਲਾ ਦਾ ਸੀਵਰੇਜ ਸਿਸਟਮ

ਮਮਦੋਟ, 19 ਅਕਤੂਬਰ (ਸੁਖਦੇਵ ਸਿੰਘ ਸੰਗਮ)- ਸਮੇਂ-ਸਮੇਂ 'ਤੇ ਸੂਬੇ ਦੀਆਂ ਸਰਕਾਰਾਂ ਪਿੰਡਾਂ ਨੂੰ ਵਿਕਾਸ ਪੱਖੋਂ ਸ਼ਹਿਰਾਂ ਦੇ ਬਰਾਬਰ ਲਿਆ ਖੜ੍ਹਾ ਕਰਨ ਦੇ ਦਾਅਵੇ ਕਰਦੀਆਂ ਨਹੀਂ ਥੱਕਦੀਆਂ, ਪ੍ਰੰਤੂ ਸਰਕਾਰ ਦੇ ਇਨ੍ਹਾਂ ਦਾਅਵਿਆਂ ਦੀ ਪੋਲ ਖੋਲ੍ਹ ਰਿਹਾ ਹੈ ਬਲਾਕ ...

ਪੂਰੀ ਖ਼ਬਰ »

ਫ਼ਾਜ਼ਿਲਕਾ ਮਾਰਕੀਟ ਕਮੇਟੀ ਅਧੀਨ ਹੁਣ ਤੱਕ 25243 ਕੁਇੰਟਲ ਝੋਨੇ ਦੀ ਆਮਦ ਹੋਈ-ਬਰਾੜ

ਫ਼ਾਜ਼ਿਲਕਾ, 19 ਅਕਤੂਬਰ (ਦਵਿੰਦਰ ਪਾਲ ਸਿੰਘ)-ਮਾਰਕੀਟ ਕਮੇਟੀ ਫ਼ਾਜ਼ਿਲਕਾ ਅਧੀਨ ਆਉਂਦੀ ਮੁੱਖ ਅਨਾਜ ਮੰਡੀ ਤੇ ਫ਼ੋਕਲ ਪੁਆਇੰਟਾਂ 'ਤੇ ਪਰਮਲ ਝੋਨੇ ਦੀ ਖ਼ਰੀਦ ਦਾ ਕੰਮ ਸਰਕਾਰੀ ਹਦਾਇਤਾਂ ਮੁਤਾਬਿਕ ਬੜੇ ਤਸੱਲੀ ਬਖ਼ਸ਼ ਤਰੀਕੇ ਨਾਲ ਚੱਲ ਰਿਹਾ ਹੈ | ਇਸ ਸਬੰਧੀ ...

ਪੂਰੀ ਖ਼ਬਰ »

ਇਕਬਾਲ ਸਿੰਘ ਬੁਰਜ ਹਨੂਮਾਨਗੜ੍ਹ ਐਸ.ਸੀ ਵਿੰਗ ਦੇ ਜ਼ਿਲ੍ਹਾ ਮੀਤ ਪ੍ਰਧਾਨ ਨਿਯੁਕਤ

ਮੰਡੀ ਅਰਨੀਵਾਲਾ, 19 ਅਕਤੂਬਰ (ਨਿਸ਼ਾਨ ਸਿੰਘ ਸੰਧੂ)-ਪਿੰਡ ਬੁਰਜ ਹਨੂਮਾਨਗੜ੍ਹ ਵਾਸੀ ਇਕਬਾਲ ਸਿੰਘ ਨੂੰ ਸ਼ੋ੍ਰਮਣੀ ਅਕਾਲੀ ਦਲ ਐਸ.ਸੀ ਵਿੰਗ ਜ਼ਿਲ੍ਹਾ ਫ਼ਾਜ਼ਿਲਕਾ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਉਨ੍ਹਾਂ ਦੀ ਨਿਯੁਕਤੀ 'ਤੇ ਪਰਮਿੰਦਰ ਪਾਲ ਸਿੰਘ ਭੁੱਲਰ ...

ਪੂਰੀ ਖ਼ਬਰ »

ਗੁਰਮੀਤ ਸਿੰਘ ਬਿੱਟੂ ਯੂਥ ਅਰੋੜਾ ਸਭਾ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ

ਫ਼ਾਜ਼ਿਲਕਾ, 19 ਅਕਤੂਬਰ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਜ਼ਿਲ੍ਹੇ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਨਾਲ ਜੁੜੇ ਨੌਜਵਾਨ ਆਗੂ ਗੁਰਮੀਤ ਸਿੰਘ ਬਿੱਟੂ ਨੂੰ ਯੂਥ ਅਰੋੜਾ ਮਹਾਂਸਭਾ ਜ਼ਿਲ੍ਹਾ ਫ਼ਾਜ਼ਿਲਕਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਇਹ ਨਿਯੁਕਤੀ ...

ਪੂਰੀ ਖ਼ਬਰ »

ਪਿੰਡ ਚੱਕ ਖੇੜੇ ਵਾਲਾ (ਜੈਮਲ ਵਾਲਾ) ਦੇ ਸੇਵਾ ਕੇਂਦਰ 'ਚ ਆਧਾਰ ਕਾਰਡ ਬਣਨ ਦੀ ਸੁਵਿਧਾ ਸ਼ੁਰੂ

ਮੰਡੀ ਲਾਧੂਕਾ, 19 ਅਕਤੂਬਰ (ਮਨਪ੍ਰੀਤ ਸਿੰਘ ਸੈਣੀ)-ਪਿੰਡ ਚੱਕ ਖੇੜੇ ਵਾਲਾ (ਜੈਮਲ ਵਾਲਾ) ਦੇ ਸੇਵਾ ਕੇਂਦਰ 'ਚ ਆਧਾਰ ਕਾਰਡ ਬਣਨ ਦੀ ਸੁਵਿਧਾ ਸ਼ੁਰੂ ਹੋਣ ਨਾਲ ਇਲਾਕੇ ਦੇ ਲੋਕਾਂ ਨੂੰ ਵੱਡਾ ਲਾਭ ਮਿਲੇਗਾ ਤੇ ਲੋਕ ਇਸ ਆਧਾਰ ਕਾਰਡ ਬਣਨ ਦੀ ਸੁਵਿਧਾ ਦੇ ਨਾਲ-ਨਾਲ ਕਈ ਹੋਰ ...

ਪੂਰੀ ਖ਼ਬਰ »

ਗੁਰੂ ਨਾਨਕ ਦੇਵ ਕੀਰਤਨ ਸੁਸਾਇਟੀ ਡਡਵਿੰਡੀ ਵਲੋਂ 9ਵਾਂ ਮਹਾਨ ਕੀਰਤਨ ਸਮਾਗਮ 2 ਨੂੰ

ਡਡਵਿੰਡੀ, 19 ਅਕਤੂਬਰ (ਬਲਬੀਰ ਸੰਧਾ)-ਸ੍ਰੀ ਗੁਰੂ ਨਾਨਕ ਦੇਵ ਕੀਰਤਨ ਐਾਡ ਵੈੱਲਫੇਅਰ ਸੁਸਾਇਟੀ ਡਡਵਿੰਡੀ ਵਲੋਂ ਸਮੂਹ ਨਗਰ, ਇਲਾਕਾ ਨਿਵਾਸੀਆਂ ਤੇ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ...

ਪੂਰੀ ਖ਼ਬਰ »

ਬਿਜਲੀ ਉਪਭੋਗਤਾ 25 ਤੱਕ ਬਕਾਇਆ ਭਰਨ ਨਹੀ ਤਾਂ ਕੁਨੈਕਸ਼ਨ ਕੱਟੇ ਜਾਣ ਗੇ-ਐਸ.ਡੀ.ਓ

ਮੰਡੀ ਅਰਨੀਵਾਲਾ, 19 ਅਕਤੂਬਰ (ਨਿਸ਼ਾਨ ਸਿੰਘ ਸੰਧੂ)-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਵਿਭਾਗੀ ਬਿੱਲ ਅਦਾ ਨਾ ਕਰਨ ਵਾਲੇ ਡਿਫਾਲਟਰ ਉਪਭੋਗਤਾਵਾਂ ਨੂੰ 25 ਅਕਤੂਬਰ ਤੱਕ ਬਿੱਲ ਜਮ੍ਹਾਂ ਕਰਵਾਉਣ ਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ | ਇਸ ਸਬੰਧੀ ...

ਪੂਰੀ ਖ਼ਬਰ »

ਪਾਕਿ ਯਾਤਰਾ 'ਤੇ ਜਾਣ ਲਈ ਇਸ ਵਾਰ ਪਾਸਪੋਰਟ ਵੱਧ ਆਏ

ਫਿਰੋਜ਼ਪੁਰ, 19 ਅਕਤੂਬਰ (ਸ. ਰ.)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਸ ਵਾਰ ਪ੍ਰਕਾਸ਼ ਪੁਰਬ ਵਿਸਾਖੀ ਸ਼ਹੀਦੀ ਜੋੜ ਮੇਲੇ 'ਤੇ ਸ਼ੇਰੇ ਪੰਜਾਬ ਦੀ ਬਰਸੀ ਮੌਕੇ ਪਾਕਿ ਜਾ ਰਹੇ ਸਿੱਖ ਯਾਤਰੀਆਂ ਨੂੰ ਪਾਕਿ ਵਿਖੇ ਸਿੱਖ ਗੁਰਧਾਮਾਂ ਦੇ ਦਰਸ਼ਨਾਂ ਲਈ ਪ੍ਰਵਾਨਗੀ ਦਿੱਤੀ ਜਾਵੇ | ...

ਪੂਰੀ ਖ਼ਬਰ »

ਅਸ਼ੀਰਵਾਦ ਸਕੀਮ ਤਹਿਤ 2205 ਲਾਭਪਾਤਰੀਆਂ ਨੂੰ ਦਿੱਤੀ ਵਿੱਤੀ ਸਹਾਇਤਾ

ਫ਼ਿਰੋਜ਼ਪੁਰ, 19 ਅਕਤੂਬਰ (ਤਪਿੰਦਰ ਸਿੰਘ)- ਸਰਕਾਰ ਵਲੋਂ ਚਲਾਈ ਜਾ ਰਹੀ ਆਸ਼ੀਰਵਾਦ ਸਕੀਮ ਲਾਭਪਾਤਰੀਆਂ ਲਈ ਬਹੁਤ ਹੀ ਲਾਹੇਵੰਦ ਸਾਬਿਤ ਹੋ ਰਹੀ ਹੈ | ਇਸ ਸਕੀਮ ਤਹਿਤ ਜ਼ਿਲ੍ਹੇ ਦੇ 2205 ਲਾਭਪਾਤਰੀਆਂ ਨੂੰ ਵਿੱਤੀ ਸਹਾਇਤਾ ਦਿੱਤੀ ਜਾ ਚੁੱਕੀ ਹੈ | ਜ਼ਿਲ੍ਹਾ ਭਲਾਈ ...

ਪੂਰੀ ਖ਼ਬਰ »

ਵੱਖ-ਵੱਖ ਥਾਈਾ ਮਨਾਇਆ ਦੁਸਹਿਰੇ ਦਾ ਤਿਉਹਾਰ

(ਸਫਾ 7 ਦੀ ਬਾਕੀ) ਜ਼ੀਰਾ, (ਜਗਤਾਰ ਸਿੰਘ ਮਨੇਸ, ਮਨਜੀਤ ਸਿੰਘ ਢਿੱਲੋਂ)- ਨੱਥਾ ਸਿੰਘ ਜੌਹਲ ਯਾਦਗਾਰੀ ਦੁਸਹਿਰਾ ਗਰਾਊਾਡ 'ਚ ਦਸਹਿਰੇ ਦਾ ਤਿਉਹਾਰ ਦਸਹਿਰਾ ਕਮੇਟੀ ਜ਼ੀਰਾ ਵਲੋਂ ਬੜੀ ਧੂਮ-ਧਾਮ ਨਾਲ ਮਨਾਇਆ ਗਿਆ | ਅੱਜ ਦੇ ਇਸ ਸਮਾਗਮ 'ਚ ਹਲਕਾ ਵਿਧਾਇਕ ਕੁਲਬੀਰ ਸਿੰਘ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX