ਤਾਜਾ ਖ਼ਬਰਾਂ


ਮੋਹਲ਼ੇਧਾਰ ਮੀਂਹ ਕਾਰਨ ਸੰਗਰੂਰ ਤੇ ਬਾਘਾਪੁਰਾਣਾ 'ਚ ਭਰਿਆ ਪਾਣੀ
. . .  7 minutes ago
ਬਾਘਾਪੁਰਾਣਾ/ਸੰਗਰੂਰ, 16 ਜੁਲਾਈ (ਬਲਰਾਜ ਸਿੰਗਲਾ, ਧੀਰਜ ਪਸ਼ੌਰੀਆ) - ਬੀਤੇ ਕੱਲ੍ਹ ਸ਼ੁਰੂ ਹੋਈ ਮੋਹਲ਼ੇਧਾਰ ਵਰਖਾ ਰਾਤ ਨੂੰ ਵੀ ਹੁੰਦੀ ਰਹੀ ਤੇ ਅੱਜ ਦੂਸਰੇ ਦਿਨ ਵੀ ਜਾਰੀ ਹੈ। ਮੀਂਹ ਦਾ ਪਾਣੀ ਸ਼ਹਿਰ ਅੰਦਰ ਜਮਾਂ ਹੋ ਰਿਹਾ ਹੈ। ਮੀਂਹ ਦੇ ਪਾਣੀ ਨੇ ਨਵੀਂ ਦਾਣਾ ਮੰਡੀ ਨੂੰ ਵੀ ਘੇਰ ਲਿਆ ਹੈ। ਜਿਸ ਦੇ ਸਾਰੇ ਦਰਵਾਜ਼ਿਆਂ...
ਪਾਕਿਸਤਾਨ ਨੇ ਭਾਰਤ ਲਈ ਖੋਲ੍ਹਿਆ ਹਵਾਈ ਮਾਰਗ, ਏਅਰਲਾਈਨਜ਼ ਨੂੰ ਮਿਲੀ ਵੱਡੀ ਰਾਹਤ
. . .  22 minutes ago
ਨਵੀਂ ਦਿੱਲੀ, 16 ਜੁਲਾਈ - ਬਾਲਾਕੋਟ ਏਅਰ ਸਟ੍ਰਾਈਕ ਦੇ 140 ਦਿਨ ਬਾਅਦ ਪਾਕਿਸਤਾਨ ਨੇ ਆਪਣੇ ਏਅਰਸਪੇਸ ਨੂੰ ਮੰਗਲਵਾਰ ਨੂੰ ਖੋਲ੍ਹ ਦਿੱਤਾ ਹੈ। ਪਾਕਿਸਤਾਨ ਸਿਵਲ ਐਵੀਏਸ਼ਨ ਅਥਾਰਿਟੀ ਵੱਲੋਂ ਜਾਰੀ ਨੋਟਿਸ ਵਿਚ ਕਿਹਾ ਗਿਆ ਹੈ ਕਿ ਤੁਰੰਤ ਪ੍ਰਭਾਵ ਨਾਲ ਪਾਕਿਸਤਾਨ ਏਅਰ ਸਪੇਸ ਨੂੰ ਸਾਰੇ ਪ੍ਰਕਾਰ ਦੇ...
ਅੱਜ ਦਾ ਵਿਚਾਰ
. . .  37 minutes ago
ਤਬੀਅਤ ਵਿਗੜਨ 'ਤੇ ਕੈਦੀ ਦੀ ਮੌਤ
. . .  1 day ago
ਪਟਿਆਲਾ ,15 ਜੁਲਾਈ ( ਸਿੱਧੂ, ਖਰੌੜ ) -ਨਾਭਾ ਜੇਲ੍ਹ ਕਾਂਡ ਦੇ ਮੁਲਜ਼ਮ ਗੈਂਗਸਟਰ ਚਰਨਪ੍ਰੀਤ ਸਿੰਘ ਚੰਨਾ ਉਮਰ ਤੀਹ ਸਾਲ ਦੀ ਅੱਜ ਰਜਿੰਦਰਾ ਹਸਪਤਾਲ ਪਟਿਆਲਾ ਵਿਚ ਮੌਤ ਹੋ ਗਈ। ਜ਼ਿਕਰਯੋਗ ਹੈ ...
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਦੀ ਕੋਠੀ ਵਿਚ ਚੋਰੀ
. . .  1 day ago
ਜੰਡਿਆਲਾ ਮੰਜਕੀ ,15 ਜੁਲਾਈ (ਸੁਰਜੀਤ ਸਿੰਘ ਜੰਡਿਆਲਾ)-ਪੰਜਾਬ ਦੇ ਸਾਬਕਾ ਕਾਂਗਰਸੀ ਮੁੱਖ ਮੰਤਰੀ ਸਰਦਾਰ ਦਰਬਾਰਾ ਸਿੰਘ ਦੀ ਜੰਡਿਆਲਾ ਵਿਚ ਨਕੋਦਰ ਮੋੜ ਨੇੜੇ ਬੰਦ ਪਈ ਕੋਠੀ ਵਿਚ ਚੋਰੀ ਹੋਣ ਦਾ ...
ਭਰਜਾਈ ਦਾ ਕਤਲ ਕਰਨ ਵਾਲੇ ਵਿਅਕਤੀ ਨੂੰ ਉਮਰ ਕੈਦ ਦੀ ਸਜ਼ਾ
. . .  1 day ago
ਸੰਗਰੂਰ, 15 ਜੁਲਾਈ (ਧੀਰਜ ਪਸ਼ੋਰੀਆ)- ਜ਼ਿਲ੍ਹਾ ਅਤੇ ਸੈਸ਼ਨ ਜੱਜ ਬੀ.ਐੱਸ.ਸੰਧੂ ਦੀ ਅਦਾਲਤ ਨੇ ਭਰਜਾਈ ਦਾ ਕਤਲ ਕਰਨ ਵਾਲੇ ਇਕ ਵਿਅਕਤੀ ਨੂੰ ਉਮਰ ਕੈਦ ਦੀ ਸਜ਼ਾ ....
ਤਿੰਨ ਕਾਰਾਂ ਵਿਚਾਲੇ ਹੋਈ ਭਿਆਨਕ ਟੱਕਰ 'ਚ ਕਈ ਜ਼ਖਮੀ
. . .  1 day ago
ਤਪਾ ਮੰਡੀ, 15 ਜੁਲਾਈ (ਵਿਜੇ ਸ਼ਰਮਾ)- ਕੌਮੀ ਮਾਰਗ ਬਠਿੰਡਾ ਅਤੇ ਚੰਡੀਗੜ੍ਹ 'ਤੇ ਤਿੰਨ ਕਾਰਾਂ ਵਿਚਾਲੇ ਹੋਈ ਭਿਆਨਕ ਟੱਕਰ 'ਚ ਅੱਧੀ ਦਰਜਨ ਦੇ ਕਰੀਬ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਪੁਲਿਸ ਵੱਲੋਂ ਮਿਲੀ ਜਾਣਕਾਰੀ ਦੇ ਮੁਤਾਬਿਕ, ਕੌਮੀ ਮਾਰਗ ਤਪਾ ...
ਲੋਕ ਸਭਾ 'ਚ ਪੰਜਾਬ ਦੇ ਪਾਣੀ ਦਾ ਮੁੱਦਾ ਚੁੱਕਣ 'ਤੇ ਬੈਂਸ ਨੇ ਸੁਖਬੀਰ ਬਾਦਲ ਦੀ ਕੀਤੀ ਸ਼ਲਾਘਾ
. . .  1 day ago
ਜਲੰਧਰ, 15 ਜੁਲਾਈ (ਚਿਰਾਗ਼)- ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਅੱਜ ਕਪੂਰਥਲਾ ਤੋਂ ਆਪਣੀ 'ਪਾਣੀ ਬਚਾਓ' ਮੁਹਿੰਮ ਦੀ ਸ਼ੁਰੂਆਤ ਕੀਤੀ। ਜਲੰਧਰ ਪਹੁੰਚੇ ਬੈਂਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ...
ਸ੍ਰੀ ਮੁਕਤਸਰ ਸਾਹਿਬ: ਪਾਵਰਕਾਮ ਦਾ ਲਾਈਨਮੈਨ ਰਿਸ਼ਵਤ ਲੈਂਦਾ ਕਾਬੂ
. . .  1 day ago
ਸ੍ਰੀ ਮੁਕਤਸਰ ਸਾਹਿਬ, 15 ਜੁਲਾਈ (ਰਣਜੀਤ ਸਿੰਘ ਢਿੱਲੋਂ)- ਪਾਵਰਕਾਮ ਸਬ ਸਟੇਸ਼ਨ ਲੁਬਾਣਿਆਂਵਾਲੀ ਦੇ ਲਾਈਨਮੈਨ ਰਾਜੂ ਨੂੰ ਵਿਜੀਲੈਂਸ ਬਿਊਰੋ ਸ੍ਰੀ ਮੁਕਤਸਰ ਸਾਹਿਬ ਨੇ 5 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਸਰਕਾਰੀ ਗਵਾਹਾਂ ਦੀ ਹਾਜ਼ਰੀ 'ਚ ਅਤੇ ਡੀ.ਐੱਸ.ਪੀ ਰਾਜ ....
ਕੈਪਟਨ ਵੱਲੋਂ ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ ਨਾਲ ਮੁਲਾਕਾਤ
. . .  1 day ago
ਨਵੀਂ ਦਿੱਲੀ, 15 ਜੁਲਾਈ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਨਾਲ ਮੁਲਾਕਾਤ ਕੀਤੀ। ਇਸ ਮੌਕੇ ਦੋਹਾਂ ਨੇਤਾਵਾਂ ਵਿਚਾਲੇ ਭ੍ਰਿਸ਼ਟਾਚਾਰ ਦੇ ਮੁੱਦੇ ਨੂੰ ਲੈ ਕੇ ਗੱਲਬਾਤ ਹੋਈ। ਇਸ ਦੇ ਨਾਲ ਹੀ ਕੈਪਟਨ ....
ਸ੍ਰੀ ਮੁਕਤਸਰ ਸਾਹਿਬ: ਨਵਜੋਤ ਸਿੱਧੂ ਨੂੰ ਸੰਭਾਲਣਾ ਚਾਹੀਦਾ ਹੈ ਬਿਜਲੀ ਮਹਿਕਮਾ -ਚੰਨੀ
. . .  1 day ago
ਸ੍ਰੀ ਮੁਕਤਸਰ ਸਾਹਿਬ, 15 ਜੁਲਾਈ (ਰਣਜੀਤ ਸਿੰਘ ਢਿੱਲੋਂ)- ਪੰਜਾਬ ਦੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ੍ਰੀ ਮੁਕਤਸਰ ਸਾਹਿਬ ਵਿਖੇ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕੀਤਾ। ਇਸ ਉਪਰੰਤ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ....
ਘੱਗਰ ਦਰਿਆ ਦੇ ਪਾਣੀ ਦੀ ਮਾਰ ਹੇਠ ਦਰਜਨਾਂ ਪਿੰਡ, ਨੁਕਸਾਨੀਆਂ ਗਈਆਂ ਕਿਸਾਨਾਂ ਦੀਆਂ ਫ਼ਸਲਾਂ
. . .  1 day ago
ਘਨੌਰ, 15ਜੁਲਾਈ (ਜਾਦਵਿੰਦਰ ਸਿੰਘ ਜੋਗੀਪੁਰ)- ਮਾਨਸੂਨ ਦੇ ਚੱਲਦਿਆਂ ਉੱਤਰੀ ਭਾਰਤ ਸਮੇਤ ਪੰਜਾਬ 'ਚ ਹੋਈ ਭਰਵੀਂ ਬਰਸਾਤ ਨਾਲ ਪਿੰਡ ਸਰਾਲਾ ਕਲਾਂ ਨੇੜੇ ਵਗਦੇ ਘੱਗਰ ਦਰਿਆ ਦਾ ਪਾਣੀ ਉੱਛਲਨ ਕਾਰਨ ਨੇੜਲੇ ਪਿੰਡ ਜੰਡ ਮੰਗੋਲੀ, ਉਂਟਸਰ, ਗਦਾਪੁਰ, ....
ਪਾਕਿਸਤਾਨ ਦੀ ਅੱਤਵਾਦੀ ਵਿਰੋਧੀ ਅਦਾਲਤ ਨੇ ਹਾਫ਼ਿਜ਼ ਸਈਦ ਨੂੰ ਦਿੱਤੀ ਅਗਾਊਂ ਜ਼ਮਾਨਤ
. . .  1 day ago
ਇਸਲਾਮਾਬਾਦ, 15 ਜੁਲਾਈ- ਪਾਕਿਸਤਾਨ ਦੀ ਅੱਤਵਾਦ ਵਿਰੋਧੀ ਅਦਾਲਤ ਨੇ ਅੱਜ ਅੱਤਵਾਦੀ ਸੰਗਠਨ ਜਮਾਤ-ਉਦ-ਦਾਵਾ ਦੇ ਮੁਖੀ ਹਾਫ਼ਿਜ਼ ਸਈਦ ਅਤੇ ਤਿੰਨ ਹੋਰਾਂ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਹੈ। ਇਹ ਜ਼ਮਾਨਤ ਉਨ੍ਹਾਂ ਨੂੰ ਗ਼ੈਰ-ਕਾਨੂੰਨੀ ਤਰੀਕੇ ਨਾਲ ਜ਼ਮੀਨ...
ਕੈਪਟਨ ਵੱਲੋਂ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨਾਲ ਮੁਲਾਕਾਤ
. . .  1 day ago
ਅਜਨਾਲਾ, 15 ਜੁਲਾਈ (ਗੁਰਪ੍ਰੀਤ ਢਿੱਲੋਂ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨਾਲ ਮੁਲਾਕਾਤ ਕੀਤੀ ਤੇ ਦੇਸ਼ 'ਚ ਪਸਰ ਰਹੇ ਪਾਣੀ ਦੇ ਸੰਕਟ ਬਾਰੇ ਵਿਚਾਰ ਚਰਚਾ ਕੀਤੀ। ਇਸ ਦੇ ਨਾਲ ਹੀ ....
ਵੀ.ਆਈ.ਪੀਜ਼ ਦੀਆਂ ਗੱਡੀਆਂ 'ਤੇ ਲਾਲ ਬੱਤੀ ਦੀ ਪਾਬੰਦੀ ਕਾਇਮ
. . .  1 day ago
ਅੰਮ੍ਰਿਤਸਰ, 15 ਜੁਲਾਈ (ਸੁਰਿੰਦਰ ਸਿੰਘ ਵਰਪਾਲ)- ਪੰਜਾਬ ਸਰਕਾਰ ਵੱਲੋਂ 2017 'ਚ ਵੀ.ਆਈ.ਪੀ ਕਲਚਰ ਖ਼ਤਮ ਕਰਨ ਲਈ ਅਫ਼ਸਰਾਂ ਅਤੇ ਹੋਰ ਵੀ.ਆਈ.ਪੀਜ਼ ਦੀਆਂ ਗੱਡੀਆਂ 'ਤੇ ਲਾਲ ਬੱਤੀ ਦੀ ਲਈ ਪਾਬੰਦੀ ਕਾਇਮ ਹੈ ਅਤੇ ਇਹ ਨਹੀਂ ਹਟਾਈ ਗਈ। ਸਰਕਾਰੀ ....
ਮੈਲਬੋਰਨ ਫ਼ਿਲਮ ਫ਼ੈਸਟੀਵਲ ਦੌਰਾਨ ਬਾਦਸ਼ਾਹ ਖ਼ਾਨ ਨੂੰ ਆਨਰੇਰੀ ਡਾਕਟਰੇਟ ਨਾਲ ਸਨਮਾਨਿਤ ਕਰੇਗੀ ਲਾ ਟਰੋਬ ਯੂਨੀਵਰਸਿਟੀ
. . .  1 day ago
550ਵੇਂ ਪ੍ਰਕਾਸ਼ ਪੁਰਬ ਮੌਕੇ ਮੁੱਖ ਸਮਾਗਮ ਦਾ ਹਿੱਸਾ ਬਣਨਗੇ ਪ੍ਰਧਾਨ ਮੰਤਰੀ ਮੋਦੀ- ਕੈਪਟਨ
. . .  1 day ago
ਦਿੱਲੀ 'ਚ ਮੀਂਹ ਕਾਰਨ ਮੌਸਮ ਹੋਇਆ ਸੁਹਾਵਣਾ, ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ
. . .  1 day ago
ਐੱਨ. ਆਈ. ਏ. (ਸੋਧ) ਬਿੱਲ 2019 ਲੋਕ ਸਭਾ 'ਚ ਹੋਇਆ ਪਾਸ
. . .  1 day ago
ਕੇਂਦਰੀ ਜੇਲ੍ਹ ਗੁਰਦਾਸਪੁਰ 'ਚ ਕੈਦੀਆਂ ਦੇ ਦੋ ਗੁੱਟਾਂ ਵਿਚਾਲੇ ਹੋਏ ਝਗੜੇ 'ਚ ਦੋ ਜ਼ਖ਼ਮੀ
. . .  1 day ago
ਭਾਰਤੀ ਕਿਸਾਨ ਯੂਨੀਅਨ ਡਕੋਦਾ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ 'ਤੇ ਹੋਏ ਹਮਲੇ ਸੰਬੰਧੀ ਟੱਲੇਵਾਲ ਥਾਣਾ ਦਾ ਘਿਰਾਓ
. . .  1 day ago
ਸੋਲਨ ਇਮਾਰਤ ਹਾਦਸਾ : ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 14
. . .  1 day ago
ਟਰੱਕ ਅਤੇ ਆਟੋ ਵਿਚਾਲੇ ਹੋਈ ਭਿਆਨਕ ਟੱਕਰ 'ਚ 7 ਲੋਕਾਂ ਦੀ ਮੌਤ, 10 ਜ਼ਖਮੀ
. . .  1 day ago
ਕਰਨਾਟਕ 'ਚ ਵੀਰਵਾਰ ਨੂੰ ਬਹੁਮਤ ਸਾਬਤ ਕਰੇਗੀ ਕੁਮਾਰ ਸਵਾਮੀ ਸਰਕਾਰ
. . .  1 day ago
ਬਾਘਾਪੁਰਣਾ : ਪੰਚਾਇਤ ਸੰਮਤੀ ਦੀ ਗਿਆਨੀ ਜੈਲ ਸਿੰਘ ਮਾਰਕੀਟ ਦੀਆਂ ਖਸਤਾ ਹਾਲ ਦੁਕਾਨਾਂ ਢਹਿਣੀਆਂ ਸ਼ੁਰੂ
. . .  1 day ago
ਬੰਗਾ 'ਚ ਇੰਡਸਇੰਡ ਬੈਂਕ ਨੂੰ ਲੱਗੀ ਭਿਆਨਕ ਅੱਗ
. . .  1 day ago
ਸ੍ਰੀ ਮੁਕਤਸਰ ਸਾਹਿਬ ਪਹੁੰਚੇ ਕੈਬਨਿਟ ਮੰਤਰੀ ਚੰਨੀ ਦਾ ਕਾਫ਼ਲਾ ਲੰਘਣ ਸਮੇਂ ਲੋਕਾਂ ਵਲੋਂ ਨਾਅਰੇਬਾਜ਼ੀ
. . .  1 day ago
ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਬਣੇ ਕਲਰਾਜ ਮਿਸ਼ਰ
. . .  1 day ago
ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ
. . .  1 day ago
ਸਿੱਧੂ ਦੇ ਅਸਤੀਫ਼ੇ 'ਤੇ ਕੈਪਟਨ ਦਾ ਬਿਆਨ, ਕਿਹਾ- ਪਹਿਲਾਂ ਅਸਤੀਫ਼ਾ ਪੜ੍ਹਾਂਗਾ, ਫਿਰ ਫ਼ੈਸਲਾ ਕਰਾਂਗਾ
. . .  1 day ago
ਮੋਹਲ਼ੇਧਾਰ ਮੀਂਹ ਨੇ ਬਾਘਾਪੁਰਾਣਾ 'ਚ ਪ੍ਰਬੰਧਾਂ ਦੀ ਖੋਲ੍ਹੀ ਪੋਲ, ਸ਼ਹਿਰ ਹੋਇਆ ਜਲ-ਥਲ
. . .  1 day ago
ਸੋਲਨ ਇਮਾਰਤ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਹੋ ਕੇ ਹੋਈ 13
. . .  1 day ago
ਜ਼ਮੀਨੀ ਵੰਡ ਨੂੰ ਲੈ ਕੇ ਪਾਣੀ ਵਾਲੀ ਟੈਂਕੀ 'ਤੇ ਚੜ੍ਹੀ ਪਿੰਡ ਦੀ ਪੰਚਾਇਤ
. . .  1 day ago
ਕਾਂਗਰਸ ਨੂੰ ਛੱਡ ਸਾਡੀ ਪਾਰਟੀ 'ਚ ਸ਼ਾਮਲ ਹੋਣ ਸਿੱਧੂ, ਅਸੀਂ ਮੁੱਖ ਮੰਤਰੀ ਦੇ ਚਿਹਰੇ ਵਜੋਂ ਕਰਾਂਗੇ ਪੇਸ਼- ਬੈਂਸ
. . .  1 day ago
ਲੋਕ ਇਨਸਾਫ਼ ਪਾਰਟੀ ਵਲੋਂ 'ਸਾਡਾ ਪਾਣੀ ਸਾਡਾ ਹੱਕ' ਜਨ ਅੰਦੋਲਨ ਦੀ ਸ਼ੁਰੂਆਤ
. . .  1 day ago
ਜਬਰ ਜਨਾਹ ਮਾਮਲੇ 'ਚ ਆਸਾਰਾਮ ਨੂੰ ਜ਼ਮਾਨਤ ਦੇਣ ਤੋਂ ਸੁਪਰੀਮ ਕੋਰਟ ਦਾ ਇਨਕਾਰ
. . .  1 day ago
ਇਲਾਹਾਬਾਦ ਹਾਈਕੋਰਟ ਨੇ ਸਾਕਸ਼ੀ ਅਤੇ ਅਜਿਤੇਸ਼ ਦੀ ਸੁਰੱਖਿਆ ਦੇ ਪੁਲਿਸ ਨੂੰ ਦਿੱਤੇ ਨਿਰਦੇਸ਼
. . .  1 day ago
ਸਿੱਧੂ ਨੇ ਕੈਪਟਨ ਨੂੰ ਭੇਜਿਆ ਆਪਣਾ ਅਸਤੀਫ਼ਾ
. . .  1 day ago
ਯੂਨੀਵਰਸਿਟੀ ਦੇ ਵਿਦਿਆਰਥੀ ਨੇ ਪੱਖੇ ਨਾਲ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
. . .  1 day ago
ਸੋਲਨ ਇਮਾਰਤ ਹਾਦਸਾ : ਮਰਨ ਵਾਲਿਆਂ ਦੀ ਗਿਣਤੀ ਹੋਈ ਅੱਠ
. . .  1 day ago
ਪ੍ਰੇਮ ਵਿਆਹ ਤੋਂ ਬਾਅਦ ਸੁਰੱਖਿਆ ਮੰਗਣ ਹਾਈਕੋਰਟ ਪਹੁੰਚਿਆ ਜੋੜਾ ਬੰਦੂਕ ਦੀ ਨੋਕ 'ਤੇ ਅਗਵਾ
. . .  1 day ago
ਫ਼ਾਜ਼ਿਲਕਾ : ਕੌਮਾਂਤਰੀ ਸਰਹੱਦ ਤੋਂ ਬੀ. ਐੱਸ. ਐੱਫ. ਨੇ ਪਾਕਿ ਘੁਸਪੈਠੀਏ ਨੂੰ ਕੀਤਾ ਕਾਬੂ
. . .  1 day ago
ਤੁਰਕੀ 'ਚ ਵਾਪਰੇ ਸੜਕ ਹਾਦਸੇ 'ਚ 5 ਲੋਕਾਂ ਦੀ ਮੌਤ
. . .  1 day ago
ਸੋਲਨ ਇਮਾਰਤ ਹਾਦਸਾ ਮੰਦਭਾਗਾ - ਜੈਰਾਮ ਠਾਕੁਰ
. . .  about 1 hour ago
ਗੋਦਾਮ 'ਚ ਲੱਗੀ ਭਿਆਨਕ ਅੱਗ
. . .  about 1 hour ago
ਪੱਛਮੀ ਆਸਟ੍ਰੇਲੀਆ 5.5 ਦੀ ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ
. . .  11 minutes ago
ਨੇਪਾਲ 'ਚ ਹੜ੍ਹਾਂ ਕਾਰਨ ਹੁਣ ਤੱਕ 65 ਮੌਤਾਂ
. . .  15 minutes ago
ਸੋਲਨ ਇਮਾਰਤ ਹਾਦਸਾ : ਹੁਣ ਤੱਕ ਫੌਜ ਦੇ 6 ਜਵਾਨਾਂ ਸਮੇਤ 7 ਲਾਸ਼ਾਂ ਬਰਾਮਦ
. . .  38 minutes ago
ਤਕਨੀਕੀ ਖ਼ਰਾਬੀ ਦੇ ਚੱਲਦਿਆਂ ਮਿਸ਼ਨ ਚੰਦਰਯਾਨ-2 ਦੀ ਲਾਂਚਿੰਗ ਟਲੀ
. . .  42 minutes ago
ਅੱਜ ਦਾ ਵਿਚਾਰ
. . .  52 minutes ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 4 ਕੱਤਕ ਸੰਮਤ 550

ਰਾਸ਼ਟਰੀ-ਅੰਤਰਰਾਸ਼ਟਰੀ

550 ਸਾਲਾ ਪ੍ਰਕਾਸ਼ ਪੁਰਬ 'ਤੇ ਅਮਰੀਕਾ ਤੇ ਕੈਨੇਡਾ 'ਚ ਦਿਖਾਈ ਜਾਵੇਗੀ ਡਾਕੂਮੈਂਟਰੀ ਫ਼ਿਲਮ

ਸਿਆਟਲ, 19 ਅਕਤੂਬਰ (ਹਰਮਨਪ੍ਰੀਤ ਸਿੰਘ)-ਅਮਰੀਕਾ 'ਚ ਸਿੱਖਾਂ ਦੀ ਪਛਾਣ ਨੂੰ ਲੈ ਕੇ ਵੱਡੇ ਪੱਧਰ 'ਤੇ ਟੀ. ਵੀ. ਤੇ ਸੋਸ਼ਲ ਮੀਡੀਏ ਜ਼ਰੀਏ ਅਮਰੀਕਨਾਂ ਨੂੰ ਸਿੱਖਾਂ ਦੀ ਪਛਾਣ ਬਾਰੇ ਦੱਸ ਚੁੱਕੀ 'ਨੈਸ਼ਨਲ ਸਿੱਖ ਕੰਪੇਨ' ਸੰਸਥਾ ਵਲੋਂ ਦੁਨੀਆ ਭਰ ਦੇ ਤੇ ਖ਼ਾਸ ਕਰ ਕੇ ਅਮਰੀਕਾ ਤੇ ਗ਼ੈਰ-ਸਿੱਖਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਦੱਸਣ ਲਈ ਤਕਰੀਬਨ ਸਾਡੇ ਚਾਰ ਲੱਖ ਡਾਲਰ ਦੀ ਲਾਗਤ ਨਾਲ ਇਕ ਡਾਕੂਮੈਂਟਰੀ ਫ਼ਿਲਮ ਹਾਲੀਵੁੱਡ ਦੀ ਬਹੁਤ ਵੱਡੀ ਕੰਪਨੀ ਵਲੋਂ ਬਣਾਈ ਜਾ ਰਹੀ ਹੈ | ਅੱਜ ਸਿਆਟਲ ਦੇ ਕੈਂਟ ਸਿਟੀ ਦੇ ਇਕ ਰੈਸਟੋਰੈਂਟ ਵਿਖੇ ਇਸ ਫ਼ਿਲਮ ਲਈ ਫ਼ੰਡ ਇਕੱਠਾ ਕਰਨ ਲਈ ਸਿਆਟਲ ਦੇ ਪ੍ਰਸਿੱਧ ਅਕਾਊਾਟ ਤੇ ਕਾਰੋਬਾਰੀ ਮਹਿੰਦਰ ਸਿੰਘ ਸੋਹਲ ਦੇ ਯਤਨਾਂ ਸਦਕਾ ਸਿਆਟਲ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸੰਬੋਧਨ ਕਰਦੇ 'ਨੈਸ਼ਨਲ ਸਿੱਖ ਕੰਪੇਨ' ਦੇ ਕਰਤਾ-ਧਰਤਾ ਡਾ: ਰਾਜਵੰਤ ਸਿੰਘ ਨੇ ਕਿਹਾ ਕਿ ਅਸੀਂ ਪਹਿਲਾਂ ਗੋਰਿਆਂ ਦੀ ਕੰਪਨੀ ਜ਼ਰੀਏ ਇਕ ਸਰਵੇਖਣ ਕਰਵਾਇਆ ਸੀ ਕਿ ਅਮਰੀਕਾ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਕਿੰਨਾ ਪਤਾ ਹੈ, ਪਰ ਰਿਪੋਰਟ ਨਾਂਹ-ਪੱਖੀ ਹੀ ਸੀ | ਇਸੇ ਚੀਜ਼ ਨੂੰ ਮੁੱਖ ਰੱਖਦੇ ਹੋਏ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਫ਼ਿਲਮ ਬਣਵਾ ਕੇ ਅਮਰੀਕਾ ਦੇ ਮੁੱਖ ਟੀ. ਵੀ. ਚੈਨਲਾਂ 'ਤੇ ਇਸ ਨੂੰ ਦਿਖਾਵਾਂਗੇ | ਇਹ ਫ਼ਿਲਮ ਅੰਗਰੇਜ਼ੀ 'ਚ ਹੋਵੇਗੀ ਤੇ ਇਸ ਵਿਚ ਕੋਈ ਕਿਰਦਾਰ ਨਹੀਂ ਹੋਵੇਗਾ, ਸਗੋਂ ਦੁਨੀਆ ਦੇ ਪ੍ਰਸਿੱਧ ਸਿੱਖ ਵਿਦਵਾਨ, ਵਿਸ਼ਵ ਪ੍ਰਸਿੱਧ ਸਿੱਖ ਹਸਤੀਆਂ ਇਸ ਵਿਚ ਆਪਣੇ ਵਿਚਾਰ ਦੱਸਣਗੇ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਕੁਝ ਗੁਰਦੁਆਰੇ ਉਨ੍ਹਾਂ ਦੇ ਜਨਮ ਅਸਥਾਨ 'ਤੇ ਉਨ੍ਹਾਂ ਦੇ ਨਾਲ ਰਹੇ ਭਾਈ ਮਰਦਾਨਾ ਤੇ ਬਾਲਾ ਬਾਰੇ ਜਾਣਕਾਰੀ ਹੋਵੇਗੀ | ਡਾ: ਰਾਜਵੰਤ ਸਿੰਘ ਨੇ ਦੁਨੀਆ ਭਰ ਦੇ ਸਿੱਖਾਂ ਨੂੰ ਅਪੀਲ ਕੀਤੀ ਕਿ ਜਿਥੇ ਆਪਾਂ ਨਗਰ ਕੀਰਤਨ ਤੇ ਸਭਿਆਚਾਰਕ ਮੇਲਿਆਂ ਤੇ ਗੁਰੂ ਘਰਾਂ 'ਤੇ ਏਨਾ ਰੁਪਈਆ ਖਰਚਦੇ ਹਾਂ, ਉਥੇ ਸਾਨੂੰ ਸਿੱਖੀ ਦੇ ਪ੍ਰਚਾਰ ਤੇ ਸਿੱਖੀ ਦੀ ਪਛਾਣ ਬਾਰੇ ਦੂਸਰੇ ਲੋਕਾਂ ਨੂੰ ਦੱਸਣ ਲਈ ਵੀ ਖਰਚ ਕਰਨਾ ਚਾਹੀਦਾ ਹੈ, ਜਿਸ ਦੀ ਸਾਨੂੰ ਬਹੁਤ ਜ਼ਰੂਰਤ ਹੈ | ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਇਹ ਡਾਕੂਮੈਂਟਰੀ ਫ਼ਿਲਮ ਸਤੰਬਰ 2019 ਤੱਕ ਤਿਆਰ ਹੋ ਜਾਵੇਗੀ ਤੇ ਅਮਰੀਕਾ ਦੇ ਸਾਰੇ ਵੱਡੇ ਸ਼ਹਿਰਾਂ 'ਚ ਇਸ ਦੇ ਪ੍ਰੀਮੀਅਰ ਸ਼ੋਅ ਦਿਖਾਏ ਜਾਣਗੇ |

ਬਰਤਾਨੀਆ 'ਚ ਬੱਚੀਆਂ ਨਾਲ ਜਬਰ ਜਨਾਹ ਦੇ ਦੋਸ਼ਾਂ 'ਚ 20 ਨੂੰ 221 ਸਾਲ ਕੈਦ

ਲੰਡਨ, 19 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੀ ਲੀਡਜ਼ ਕਰਾਊਨ ਕੋਰਟ ਨੇ ਅੱਜ ਮਾਸੂਮ ਬੱਚੀਆਂ ਨਾਲ ਜਬਰ ਜਨਾਹ, ਗੁੰਮਰਾਹ, ਨਸ਼ਾ ਆਦਿ ਦੇ ਦੋਸ਼ਾਂ ਤਹਿਤ 20 ਲੋਕਾਂ ਨੂੰ 221 ਸਾਲ ਕੈਦ ਦੀ ਸਜ਼ਾ ਸੁਣਾਈ ਹੈ | ਇਸ ਗਰੋਹ ਵਿਚ ਦੋ ਪੰਜਾਬੀ ਵੀ ਸ਼ਾਮਿਲ ਹਨ | ਇਸ ...

ਪੂਰੀ ਖ਼ਬਰ »

ਅਮਰੀਕੀ ਇੰਮੀਗ੍ਰੇਸ਼ਨ ਏਜੰਸੀ ਵਿਰੁੱਧ ਆਈ. ਟੀ. ਕੰਪਨੀਆਂ ਵਲੋਂ ਮੁਕੱਦਮਾ

ਸਿਆਟਲ, 19 ਅਕਤੂਬਰ (ਗੁਰਚਰਨ ਸਿੰਘ ਢਿੱਲੋਂ)-1000 ਤੋਂ ਵੱਧ ਛੋਟੀਆਂ ਕੰਪਨੀਆਂ ਦੀ ਨੁਮਾਇੰਦਗੀ ਕਰਨ ਵਾਲੇ ਸੂਚਨਾ ਤਕਨਾਲੋਜੀ ਖ਼ੇਤਰ ਦੇ ਇਕ ਸਮੂਹ ਨੇ ਅਮਰੀਕਾ ਦੀ ਇੰਮੀਗ੍ਰੇਸ਼ਨ ਏਜੰਸੀ ਵਿਰੁੱਧ ਮੁਕੱਦਮਾ ਦਾਇਰ ਕੀਤਾ ਹੈ | ਇਹ ਮੁਕੱਦਮਾ ਤਿੰਨ ਸਾਲ ਤੋਂ ਘੱਟ ਮਿਆਦ ...

ਪੂਰੀ ਖ਼ਬਰ »

ਰਾਜਕੁਮਾਰ ਹੈਰੀ ਤੇ ਮੇਗਨ ਦਾ ਸਿਡਨੀ 'ਚ ਭਰਵਾਂ ਸਵਾਗਤ

ਸਿਡਨੀ, 19 ਅਕਤੂਬਰ (ਹਰਕੀਰਤ ਸਿੰਘ ਸੰਧਰ)-ਸ਼ਾਹੀ ਖ਼ਾਨਦਾਨ ਤੋਂ ਰਾਜ ਕੁਮਾਰ ਹੈਰੀ ਅਤੇ ਉਸ ਦੀ ਪਤਨੀ ਮੇਗਨ ਇਨ੍ਹੀਂ ਦਿਨੀਂ ਸਿਡਨੀ ਵਿਚ ਹਨ | ਇਥੇ ਗੌਰਤਲਬ ਹੈ ਕਿ ਵਿਆਹ ਤੋਂ ਬਾਅਦ ਇਹ ਉਨ੍ਹਾਂ ਦੀ ਪਹਿਲੀ ਇਕੱਠਿਆਂ ਦੀ ਆਸਟ੍ਰੇਲੀਆ ਫੇਰੀ ਹੈ | 16 ਤਰੀਕ ਤੋਂ ਉਨ੍ਹਾਂ ...

ਪੂਰੀ ਖ਼ਬਰ »

ਅਜਿਹਾ ਲੱਗਦਾ ਹੈ ਕਿ ਖਸ਼ੋਗੀ ਹੁਣ ਜਿਉਂਦਾ ਨਹੀਂ ਹੈ-ਟਰੰਪ

ਵਾਸ਼ਿੰਗਟਨ, 19 ਅਕਤੂਬਰ (ਆਈ. ਏ. ਐਨ. ਐਸ.)-ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਇਕ ਬਿਆਨ ਜਾਰੀ ਕੀਤਾ ਗਿਆ ਹੈ ਕਿ ਉਨ੍ਹਾਂ ਨੂੰ ਲਗਦਾ ਹੈ ਕਿ ਸਾਊਦੀ ਅਰਬ ਦਾ ਲਾਪਤਾ ਪੱਤਰਕਾਰ ਜਮਾਲ ਖਸ਼ੋਗੀ ਹੁਣ ਜਿਉਂਦਾ ਨਹੀਂ ਹੈ | ਖਸ਼ੋਗੀ 2 ਅਕਤੂਬਰ ਤੋਂ ਲਾਪਤਾ ਹੈ | ਟਰੰਪ ...

ਪੂਰੀ ਖ਼ਬਰ »

ਸੁਰੱਖਿਅਤ ਤੇ ਸਿਹਤਮੰਦ ਸਮਾਜ ਸਾਡੇ ਸਾਰਿਆਂ ਲਈ ਅਹਿਮ-ਇਰਫਾਨ ਸਾਬਿਰ

ਕੈਲਗਰੀ, 19 ਅਕਤੂਬਰ (ਜਸਜੀਤ ਸਿੰਘ ਧਾਮੀ)-ਸਮਾਜਿਕ ਸੇਵਾਵਾਂ ਬਾਰੇ ਮੰਤਰੀ ਇਰਫਾਨ ਸਾਬੀਰ ਨੇ ਕਿਹਾ ਹੈ ਕਿ ਅਲਬਰਟਾ ਸਰਕਾਰ ਪਰਿਵਾਰਕ ਹਿੰਸਾ ਰੋਕਣ ਲਈ ਉਨ੍ਹਾਂ ਸੰਸਥਾਵਾਂ ਦੀ ਮਦਦ ਕਰ ਰਹੀ ਹੈ, ਜੋ ਪਰਿਵਾਰਕ ਹਿੰਸਾ ਦੇ ਕਾਰਨਾਂ ਨੂੰ ਦੂਰ ਕਰ ਕੇ ਮਸਲਿਆਂ ਦਾ ਹੱਲ ...

ਪੂਰੀ ਖ਼ਬਰ »

ਇਟਲੀ 'ਚ ਜਨਤਕ ਤੌਰ 'ਤੇ ਸ੍ਰੀ ਸਾਹਿਬ ਪਹਿਨਣ 'ਤੇ 2 ਨੌਜਵਾਨਾਂ ਨੂੰ ਜੁਰਮਾਨਾ

ਮਿਲਾਨ (ਇਟਲੀ), 19 ਅਕਤੂਬਰ (ਇੰਦਰਜੀਤ ਸਿੰਘ ਲੁਗਾਣਾ)-ਇਟਲੀ 'ਚ ਗੁਰਦੁਆਰਿਆਂ ਦੀ ਗਿਣਤੀ ਵਧਦੀ ਜਾ ਰਹੀ ਪਰ ਇਸ ਦੇ ਬਾਵਜੂਦ ਇਟਲੀ ਦੇ ਸਿੱਖ ਆਗੂ ਕਿਸੇ ਇਕ ਪਲੇਟਫ਼ਾਰਮ 'ਤੇ ਇਕੱਠੇ ਹੁੰਦੇ ਨਜ਼ਰ ਨਹੀਂ ਆ ਰਹੇ ਹਨ | ਇਨ੍ਹਾਂ ਆਗੂਆਂ ਦੀ ਖਹਿਬਾਜ਼ੀ ਦਾ ਨਤੀਜਾ ਇਟਲੀ ਦੀਆਂ ...

ਪੂਰੀ ਖ਼ਬਰ »

ਗੁਰੂ ਅਮਰਦਾਸ ਗੁਰਦੁਆਰਾ ਲੈਸਟਰ ਵਲੋਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਫੂਡ ਬੈਂਕ ਲਈ ਸੇਵਾ

ਲੰਡਨ, 19 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਗੁਰੂ ਅਮਰਦਾਸ ਗੁਰਦੁਆਰਾ ਲੈਸਟਰ ਵਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਫੂਡ ਬੈਂਕ ਲਈ ਸੇਵਾ ਕੀਤੀ ਗਈ | ਇਹ ਸੇਵਾ ਸਥਾਨਕ ਐਮ. ਪੀ. ਜੌਹਨ ਐਸ਼ਵਰਥ ਵਲੋਂ ਚਲਾਏ ਜਾ ਰਹੇ ਫੂਡ ਬੈਂਕ ਲਈ ਕੀਤੀ ਗਈ | ...

ਪੂਰੀ ਖ਼ਬਰ »

ਆਸਟ੍ਰੇਲੀਆ ਦੇ ਇੰਮੀਗ੍ਰੇਸ਼ਨ ਵਿਭਾਗ ਵਲੋਂ 57,440 ਵੀਜ਼ਾ ਅਰਜ਼ੀਆਂ ਰੱਦ

ਮੈਲਬੌਰਨ/ਸਿਡਨੀ, 19 ਅਕਤੂਬਰ (ਸਰਤਾਜ ਸਿੰਘ ਧੌਲ, ਹਰਕੀਰਤ ਸਿੰਘ ਸੰਧਰ)-ਆਸਟ੍ਰੇਲੀਆ ਦੇ ਇੰਮੀਗ੍ਰੇਸ਼ਨ ਵਿਭਾਗ ਵਲੋਂ ਸਾਲ 2017-18 ਦੇ ਚਲਦਿਆਂ ਲਗਪਗ 57,440 ਹਜ਼ਾਰ ਵੱਖ-ਵੱਖ ਕੇਸਾਂ ਦੇ ਕਾਰਨ ਵੀਜ਼ੇ ਰੱਦ ਕੀਤੇ ਗਏ ਹਨ | 900 ਉਨ੍ਹਾਂ ਲੋਕਾਂ ਦੇ ਵੀਜ਼ੇ ਸਨ, ਜੋ ਚਰਿੱਤਰ ਦੇ ...

ਪੂਰੀ ਖ਼ਬਰ »

ਕੈਲਗਰੀ 'ਚ ਨਕਾਰਾ ਬੰਬ ਮਿਲਣ ਕਾਰਨ ਦਹਿਸ਼ਤ ਦਾ ਮਾਹੌਲ

ਕੈਲਗਰੀ, 19 ਅਕਤੂਬਰ (ਜਸਜੀਤ ਸਿੰਘ ਧਾਮੀ)-ਉੱਤਰ-ਪੂਰਬ ਕੈਲਗਰੀ 'ਚ ਲੰਡਨ ਟਾਊਨ ਸਕੂਏਅਰ ਵਿਖੇ ਸ਼ੱਕੀ ਬੰਬ ਮਿਲਣ ਕਾਰਨ ਦਹਿਸ਼ਤ ਦਾ ਮਾਹੌਲ ਬਣ ਗਿਆ | ਪੁਲਿਸ ਅਧਿਕਾਰੀ ਅੱਗ ਬੁਝਾਊ ਅਮਲੇ ਸਮੇਤ ਮੌਕੇ 'ਤੇ ਪੱੁਜੇ ਅਤੇ ਉਨ੍ਹਾਂ ਨੇ ਨਾਲ ਲੱਗਦੇ ਮਾਲ ਨੂੰ ਖਾਲੀ ਕਰਵਾ ...

ਪੂਰੀ ਖ਼ਬਰ »

ਫ਼ਰਜ਼ੀ ਕਾਰ ਦੁਰਘਟਨਾਵਾਂ ਰਾਹੀਂ 80 ਲੱਖ ਪੌ ਾਡ ਦਾ ਘੁਟਾਲਾ ਕਰਨ ਵਾਲੇ ਭਾਰਤੀਆਂ ਨੂੰ ਕੈਦ

ਲੰਡਨ, 19 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਰੈਡਿੰਗ ਕਰਾਨ ਕੋਰਟ ਨੇ 38 ਸਾਲਾ ਬੂਟਾ ਰਾਮ ਅਤੇ ਉਸ ਦੇ ਭਾਣਜੇ 30 ਸਾਲਾ ਗਗਨਦੀਪ ਨੂੰ ਫ਼ਰਜ਼ੀ ਕਾਰ ਦੁਰਘਟਨਾਵਾਂ ਰਾਹੀਂ 80 ਲੱਖ ਪੌਾਡ ਦਾ ਘਪਲਾ ਕਰਨ ਦੇ ਦੋਸ਼ਾਂ ਤਹਿਤ ਕ੍ਰਮਵਾਰ 9 ਸਾਲ ਅਤੇ 3 ਸਾਲ ਕੈਦ ਦੀ ਸਜ਼ਾ ...

ਪੂਰੀ ਖ਼ਬਰ »

ਭਾਰਤੀ ਮੂਲ ਦੀ ਮੀਨਲ ਪਟੇਲ ਨੂੰ ਅਮਰੀਕਾ 'ਚ ਮਿਲਿਆ ਰਾਸ਼ਟਰਪਤੀ ਪੁਰਸਕਾਰ

ਹਿਊਸਟਨ, 19 ਅਕਤੂਬਰ (ਏਜੰਸੀਆਂ)-ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਭਾਰਤੀ ਮੂਲ ਦੀ ਅਮਰੀਕੀ ਔਰਤ ਨੂੰ ਹਿਊਸਟਨ 'ਚ ਮਨੁੱਖੀ ਤਸਕਰੀ ਨਾਲ ਲੜਨ 'ਚ ਵਿਸ਼ੇਸ਼ ਯੋਗਦਾਨ ਲਈ ਰਾਸ਼ਟਰਪਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ | ਹਿਊਸਟਨ ਦੇ ਮੇਅਰ ਸਿਲਵੇਸਟਰ ...

ਪੂਰੀ ਖ਼ਬਰ »

ਪੰਜਾਬੀ ਨੌਜਵਾਨ ਨੇ ਸਿੱਖਿਆ ਦੇ ਖੇਤਰ 'ਚ ਬਣਾਇਆ ਨਵਾਂ ਰਿਕਾਰਡ

ਲੰਡਨ, 19 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਹੰਸਲੋ ਦੇ ਨੌਜਵਾਨ ਤਰਨਜੀਤ ਸਿੰਘ ਫੁੱਲ ਨੇ ਸਿੱਖਿਆ ਦੇ ਖੇਤਰ 'ਚ ਵੱਡੀ ਕਾਮਯਾਬੀ ਹਾਸਿਲ ਕਰਦਿਆਂ ਨਵਾਂ ਰਿਕਾਰਡ ਬਣਾਇਆ ਹੈ | ਫੁੱਲ ਨੇ ਅਕਾਊਾਟੈਂਸੀ ਬੀ. ਏ. ਆਨਰਜ਼ 'ਚੋਂ 92.8 ਫ਼ੀਸਦੀ ਨੰਬਰ ਪ੍ਰਾਪਤ ਕੀਤੇ ਹਨ, ਜੋ ...

ਪੂਰੀ ਖ਼ਬਰ »

ਭਾਰਤੀ ਹਾਈ ਕਮਿਸ਼ਨਰ ਵਾਈ. ਕੇ. ਸਿਨਹਾ ਨੂੰ ਕੰਜ਼ਰਵੇਟਿਵ ਫਰੈਂਡਜ਼ ਆਫ਼ ਇੰਡੀਆ ਵਲੋਂ ਵਿਦਾਇਗੀ ਪਾਰਟੀ

ਲੰਡਨ, 19 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਭਾਰਤੀ ਹਾਈ ਕਮਿਸ਼ਨਰ ਵਾਈ. ਕੇ. ਸਿਨਹਾ ਅਤੇ ਉਨ੍ਹਾਂ ਦੀ ਧਰਮ ਪਤਨੀ ਨੂੰ ਕੱਲ੍ਹ ਸ਼ਾਮੀ ਲੰਡਨ ਦੇ ਤਾਜ ਹੋਟਲ 'ਚ ਕੰਜ਼ਟਵੇਟਿਵ ਫਰੈਂਡਜ਼ ਆਫ਼ ਇੰਡੀਆ ਵਲੋਂ ਵਿਦਾਇਗੀ ਪਾਰਟੀ ਦਿੱਤੀ ਗਈ | ਇਸ ਮੌਕੇ ਡਾ: ਰੰਮੀ ਰੇਂਜਰ, ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX