ਤਾਜਾ ਖ਼ਬਰਾਂ


ਅੱਜ ਮਨਾਇਆ ਜਾ ਰਿਹਾ ਹੈ ਮਹਾਂਸ਼ਿਵਰਤਾਰੀ ਦਾ ਪਾਵਨ ਦਿਹਾੜਾ
. . .  12 minutes ago
ਜਲੰਧਰ, 21 ਫਰਵਰੀ - ਦੇਸ਼ ਭਰ ਵਿਚ ਮਹਾਂਸ਼ਿਵਰਾਤਰੀ ਦਾ ਪਾਵਨ ਦਿਹਾੜਾ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਮੰਦਰਾਂ ਵਿਚ ਸ਼ਰਧਾਲੂਆਂ ਦੀ ਭਾਰੀ ਭੀੜ ਲੱਗੀ ਹੋਈ...
ਦੱਖਣੀ ਕੋਰੀਆ 'ਚ ਕੋਰੋਨਾ ਵਾਈਰਸ ਦੇ 52 ਹੋਰ ਕੇਸਾਂ ਦੀ ਪੁਸ਼ਟੀ
. . .  18 minutes ago
ਸਿਓਲ, 21 ਫਰਵਰੀ - ਦੱਖਣੀ ਕੋਰੀਆ 'ਚ ਕੋਰੋਨਾ ਵਾਈਰਸ ਦੇ 52 ਹੋਰ ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ। ਹੁਣ ਤੱਕ ਕੁੱਲ ਮਰੀਜ਼ਾਂ ਦੀ ਗਿਣਤੀ 156 ਹੋ ਚੁੱਕੀ...
ਸ਼ਿਮਲਾ ਦੇ ਮੰਢੋਲ 'ਚ ਹੋਈ ਤਾਜ਼ਾ ਬਰਫਬਾਰੀ
. . .  22 minutes ago
ਸ਼ਿਮਲਾ, 21 ਫਰਵਰੀ - ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਦੇ ਮੰਢੋਲ 'ਚ ਤਾਜ਼ਾ ਬਰਫਬਾਰੀ ਹੋਈ...
ਭਾਰਤ-ਨਿਊਜ਼ੀਲੈਂਡ ਪਹਿਲਾ ਟੈਸਟ : ਟਾਸ ਹਾਰ ਕੇ ਪਹਿਲਾ ਬੱਲੇਬਾਜ਼ੀ ਕਰਦਿਆ ਭਾਰਤ 111/5
. . .  27 minutes ago
ਭਾਰਤ-ਨਿਊਜ਼ੀਲੈਂਡ ਪਹਿਲਾ ਟੈਸਟ : ਟਾਸ ਹਾਰ ਕੇ ਪਹਿਲਾ ਬੱਲੇਬਾਜ਼ੀ ਕਰਦਿਆ ਭਾਰਤ 111/5
ਐੱਫ.ਏ.ਟੀ.ਐੱਫ) ਦਾ ਪੂਰਾ ਸੈਸ਼ਨ ਅੱਜ ਪੈਰਿਸ 'ਚ
. . .  30 minutes ago
ਨਵੀਂ ਦਿੱਲੀ, 21 ਫਰਵਰੀ - ਵਿੱਤੀ ਐਕਸ਼ਨ ਟਾਸਕ ਫੋਰਸ (ਐੱਫ.ਏ.ਟੀ.ਐੱਫ) ਦਾ ਪੂਰਾ ਸੈਸ਼ਨ ਅੱਜ ਪੈਰਿਸ 'ਚ ਹੋਵੇਗਾ।ਸੈਸ਼ਨ ਦੌਰਾਨ ਪਾਕਿਸਤਾਨ ਏਜੰਡੇ 'ਤੇ...
ਅੱਜ ਦਾ ਵਿਚਾਰ
. . .  40 minutes ago
ਅੱਜ ਦਾ ਵਿਚਾਰ
ਕਰੰਟ ਲੱਗਣ ਨਾਲ ਇਕ ਵਿਅਕਤੀ ਦੀ ਮੌਤ
. . .  1 day ago
ਢਿਲਵਾਂ, 20 ਫਰਵਰੀ (ਸੁਖੀਜਾ,ਪ੍ਰਵੀਨ,ਪਲਵਿੰਦਰ)-ਸਥਾਨਕ ਕਸਬੇ 'ਚ ਅੱਜ ਬਿਜਲੀ ਦਾ ਕਰੰਟ ਲੱਗਣ ਨਾਲ ਇਕ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਮਰਜੀਤ ਸਿੰਘ ...
ਹੋਲੇ ਮਹੱਲੇ ਦੇ ਸੁਚਾਰੂ ਪ੍ਰਬੰਧਾਂ ਲਈ ਡੀ ਸੀ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨਾਲ ਕੀਤੀ ਮੀਟਿੰਗ
. . .  1 day ago
ਸ੍ਰੀ ਅਨੰਦਪੁਰ ਸਾਹਿਬ ,20 ਫਰਵਰੀ { ਨਿੱਕੂਵਾਲ }-ਡਿਪਟੀ ਕਮਿਸ਼ਨਰ ਰੂਪਨਗਰ ਵਿਨੇ ਬਬਲਾਨੀ ਅੱਜ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ...
15 ਕਰੋੜ 100 ਕਰੋੜ 'ਤੇ ਭਾਰੀ - ਓਵੈਸੀ ਦੀ ਪਾਰਟੀ ਦੇ ਨੇਤਾ ਦਾ ਵਿਵਾਦਗ੍ਰਸਤ ਬਿਆਨ
. . .  1 day ago
ਨਵੀਂ ਦਿੱਲੀ, 20 ਫਰਵਰੀ - ਨਾਗਰਿਕਤਾ ਸੋਧ ਕਾਨੂੰਨ ਖਿਲਾਫ ਦਿੱਲੀ ਦੇ ਸ਼ਾਹੀਨ ਬਾਗ ਤੋਂ ਨਿਕਲੀ ਚਿੰਗਾਰੀ 'ਤੇ ਵਿਰੋਧ ਦੀ ਸਿਆਸਤ ਤੇਜ ਹੋ ਗਈ ਹੈ। ਸੀ.ਏ.ਏ. ਖਿਲਾਫ ਪ੍ਰਦਰਸ਼ਨ ਨੂੰ ਲੈ ਕੇ ਆਲ ਇੰਡੀਆ ਮਜਲਿਸ ਏ ਇਤੇਹਾਦੁਲ ਮੁਸਲਮੀਨ ਦੇ ਨੇਤਾ ਵਾਰਿਸ ਪਠਾਨ ਨੇ ਬੇਹੱਦ...
ਭਾਜਪਾ ਪ੍ਰਧਾਨ ਜੇ.ਪੀ ਨੱਢਾ ਨੇ ਸ੍ਰੀ ਹਰਿਮੰਦਰ ਸਾਹਿਬ ਟੇਕਿਆ ਮੱਥਾ
. . .  1 day ago
ਅੰਮ੍ਰਿਤਸਰ, 20 ਫਰਵਰੀ (ਹਰਮਿੰਦਰ ਸਿੰਘ) - ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਨੇ ਅੱਜ ਦੇਰ ਸ਼ਾਮ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਦੌਰਾਨ ਸ਼੍ਰੋਮਣੀ ਕਮੇਟੀ ਵੱਲੋਂ ਸੂਚਨਾ ਕੇਂਦਰ ਵਿਖੇ ਸਨਮਾਨਿਤ ਕੀਤਾ ਗਿਆ। ਇਸ ਮੌਕੇ 'ਤੇ ਉਨ੍ਹਾਂ ਨਾਲ ਭਾਜਪਾ...
ਹਵਾਈ ਅੱਡੇ ਨੇੜੇ 100 ਮੀਟਰ ਦਾਇਰੇ 'ਚ ਬਣੀਆਂ ਨਾਜਾਇਜ਼ ਇਮਾਰਤਾਂ ਢਾਈਆਂ
. . .  1 day ago
ਜ਼ੀਰਕਪੁਰ, 20 ਫਰਵਰੀ (ਹਰਦੀਪ ਹੈਪੀ ਪੰਡਵਾਲਾ) - ਅੱਜ ਹਾਈ ਕੋਰਟ ਦੇ ਹੁਕਮਾਂ 'ਤੇ ਅੰਤਰਰਾਸ਼ਟਰੀ ਹਵਾਈ ਅੱਡੇ ਨੇੜੇ 100 ਮੀਟਰ ਘੇਰੇ 'ਚ ਹੋਈਆਂ ਨਾਜਾਇਜ਼ ਉਸਾਰੀਆਂ 'ਤੇ ਕਾਰਵਾਈ ਨੂੰ ਅੰਜਾਮ ਦਿੰਦਿਆਂ ਦਰਜਨ ਦੇ ਕਰੀਬ ਗੋਦਾਮ ਢਾਹ ਦਿੱਤੇ ਗਏ। ਇਸ ਮੌਕੇ ਪ੍ਰਸ਼ਾਸਨਿਕ...
ਨਾਬਾਲਗ ਵਿਦਿਆਰਥਣ ਦਾ ਸਰੀਰਕ ਸ਼ੋਸ਼ਣ ਕਰਨ ਵਾਲੇ ਦੋਸ਼ੀ ਨੂੰ 20 ਸਾਲ ਦੀ ਕੈਦ
. . .  1 day ago
ਹੁਸ਼ਿਆਰਪੁਰ, 20 ਫਰਵਰੀ (ਬਲਜਿੰਦਰਪਾਲ ਸਿੰਘ) - ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਨੀਲਮ ਅਰੋੜਾ ਦੀ ਅਦਾਲਤ ਨੇ ਧਾਰਮਿਕ ਸਥਾਨ 'ਤੇ ਮੱਥਾ ਟੇਕਣ ਗਈ ਨਾਬਾਲਗ ਵਿਦਿਆਰਥਣ ਦਾ ਸਰੀਰਕ ਸ਼ੋਸ਼ਣ ਕਰਨ ਵਾਲੇ ਮਾਮਲੇ ਦੀ ਸੁਣਵਾਈ ਤੋਂ ਬਾਅਦ ਪਾਏ...
23 ਦੀ ਸੰਗਰੂਰ ਰੈਲੀ ਐਸ.ਜੀ.ਪੀ.ਸੀ ਦਾ ਮੁੱਢ ਬੱਨੇਗੀ- ਢੀਂਡਸਾ
. . .  1 day ago
ਸੰਦੌੜ, 20 ਫਰਵਰੀ (ਜਸਵੀਰ ਸਿੰਘ ਜੱਸੀ) - ਸੰਗਰੂਰ ਵਿਖੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਬਾਦਲ ਪਰਿਵਾਰ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਜ਼ਾਦ ਕਰਵਾਉਣ ਲਈ 23 ਫਰਵਰੀ ਨੂੰ ਸੰਗਰੂਰ...
ਸ਼ਾਹੀਨ ਬਾਗ ਦੇ ਪ੍ਰਦਰਸ਼ਨਕਾਰੀਆਂ ਨਾਲ ਨਾਰਾਜ਼ ਹੋਈ ਵਾਰਤਾਕਾਰ ਸਾਧਨਾ ਰਾਮਚੰਦਰਨ
. . .  1 day ago
ਨਵੀਂ ਦਿੱਲੀ, 20 ਫਰਵਰੀ - ਸੁਪਰੀਮ ਕੋਰਟ ਵੱਲੋਂ ਵਿਚੋਲਗੀ ਲਈ ਨਿਯੁਕਤ ਕੀਤੇ ਵਾਰਤਾਕਾਰ ਸੰਜੈ ਹੇਗੜੇ ਤੇ ਸਾਧਨਾ ਰਾਮਚੰਦਰਨ ਸ਼ਾਹੀਨ ਬਾਗ ਪਹੁੰਚ ਗਏ। ਉਹ ਸੀ.ਏ.ਏ. ਦੇ ਵਿਰੋਧ ਵਿਚ ਚੱਲ ਰਹੇ ਪ੍ਰਦਰਸ਼ਨ ਦੇ ਦੂਸਰੇ ਦਿਨ ਵੀ ਪ੍ਰਦਰਸ਼ਨਕਾਰੀਆਂ...
ਸ਼ਾਹੀਨ ਬਾਗ ਫਿਰ ਪਹੁੰਚੇ ਵਾਰਤਾਕਾਰ, ਮੀਡੀਆ ਦੀ ਮੌਜੂਦਗੀ 'ਤੇ ਜਤਾਇਆ ਇਤਰਾਜ਼
. . .  1 day ago
ਨਵੀਂ ਦਿੱਲੀ, 20 ਫਰਵਰੀ - ਸੁਪਰੀਮ ਕੋਰਟ ਵੱਲੋਂ ਵਿਚੋਲਗੀ ਲਈ ਨਿਯੁਕਤ ਕੀਤੇ ਵਾਰਤਾਕਾਰ ਸੰਜੈ ਹੇਗੜੇ ਤੇ ਸਾਧਨਾ ਰਾਮਚੰਦਰਨ ਸ਼ਾਹੀਨ ਬਾਗ ਪਹੁੰਚ ਗਏ। ਉਹ ਸੀ.ਏ.ਏ. ਦੇ ਵਿਰੋਧ ਵਿਚ ਚੱਲ ਰਹੇ ਪ੍ਰਦਰਸ਼ਨ ਦੇ ਦੂਸਰੇ ਦਿਨ ਵੀ ਪ੍ਰਦਰਸ਼ਨਕਾਰੀਆਂ ਦੇ ਨਾਲ ਗੱਲਬਾਤ...
ਖਿਡਾਰੀ ਨੇ ਪਤਨੀ ਤੇ ਤਿੰਨ ਬੱਚਿਆਂ ਨੂੰ ਕਾਰ 'ਚ ਬੰਦ ਕਰ ਜਿੰਦਾ ਸਾੜਿਆ, ਫਿਰ ਕੀਤੀ ਖ਼ੁਦਕੁਸ਼ੀ
. . .  1 day ago
ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਸੋਮਵਾਰ ਤੱਕ ਲਈ ਮੁਲਤਵੀ
. . .  1 day ago
ਰਾਜਸਥਾਨ 'ਚ ਚੋਰੀ ਦੇ ਦੋਸ਼ 'ਚ ਦੋ ਭਰਾਵਾਂ ਦੀ ਵਹਿਸ਼ੀ ਢੰਗ ਨਾਲ ਕੁੱਟਮਾਰ - ਰਾਹੁਲ ਗਾਂਧੀ ਨੇ ਗਹਿਲੋਤ ਸਰਕਾਰ ਤੋਂ ਜਲਦ ਕਾਰਵਾਈ ਦੀ ਕੀਤੀ ਮੰਗ
. . .  1 day ago
ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਨ ਫਿਰ ਸ਼ਾਹੀਨ ਬਾਗ ਪਹੁੰਚੇ ਵਾਰਤਾਕਾਰ
. . .  1 day ago
ਲੌਂਗੋਵਾਲ ਵੈਨ ਹਾਦਸਾ : ਸਿੱਖਿਆ ਮੰਤਰੀ ਨੂੰ ਨੈਤਿਕਤਾ ਕਬੂਲਦੇ ਹੋਏ ਤੁਰੰਤ ਦੇਣਾ ਚਾਹੀਦਾ ਅਸਤੀਫ਼ਾ - ਬੈਂਸ
. . .  1 day ago
ਮੀਂਹ ਕਾਰਨ ਮੌਸਮ ਦਾ ਬਦਲਿਆ ਮਿਜ਼ਾਜ
. . .  1 day ago
ਨਿਰਭੈਆ ਦੇ ਦੋਸ਼ੀ ਨੇ ਆਪਣੇ ਆਪ ਨੂੰ ਮਾਨਸਿਕ ਤੌਰ 'ਤੇ ਦੱਸਿਆ ਬਿਮਾਰ
. . .  1 day ago
ਭੋਪਾਲ ਵਿਚ ਪਲਟੀ ਕਿਸ਼ਤੀ, ਡੀ.ਜੀ.ਪੀ. ਦੀ ਪਤਨੀ ਸਮੇਤ ਸਵਾਰ ਸਨ ਕਈ ਅਧਿਕਾਰੀ, ਬਚਾਅ
. . .  1 day ago
ਨਿਰਭੈਆ ਦੇ ਦੋਸ਼ੀ ਫਾਂਸੀ ਤੋਂ ਬਚਣ ਲਈ ਆਪਣਾ ਰਹੇ ਹਨ ਹਰ ਹੱਥਕੰਡੇ, ਹੁਣ ਪੁੱਜੇ ਚੋਣ ਕਮਿਸ਼ਨ
. . .  1 day ago
ਸ੍ਰੀ ਮੁਕਤਸਰ ਸਾਹਿਬ: ਬਾਦਲ ਨਾਲ ਮੇਰੇ ਗੂੜ੍ਹੇ ਸਬੰਧ-ਨੱਢਾ
. . .  1 day ago
ਵੈਨ ਹਾਦਸੇ 'ਚ ਅਮਨਦੀਪ ਕੌਰ ਦੀ ਬਹਾਦਰੀ 'ਤੇ ਉੱਠੇ ਸਵਾਲ
. . .  1 day ago
ਦੇਸ਼ ਦੇ ਸਾਰੇ ਬੈਂਕ ਰਹਿਣਗੇ 3 ਦਿਨ ਬੰਦ
. . .  1 day ago
ਸਰਕਾਰ ਨੇ 1300 ਸਰਕਾਰੀ ਸਕੂਲ ਕੀਤੇ ਬੰਦ, ਸਿੱਖਿਆ ਮੰਤਰੀ ਨੇ ਕਿਹਾ ਨਹੀਂ
. . .  1 day ago
ਬੇਅਦਬੀ ਮਾਮਲੇ ਵਿਚ ਸੁਪਰੀਮ ਕੋਰਟ ਤੋਂ ਸੀ.ਬੀ.ਆਈ. ਨੂੰ ਝਟਕਾ
. . .  1 day ago
ਪੰਜਾਬ ਵਿਧਾਨ ਸਭਾ ਵਿਚ ਹੁਣ 28 ਫਰਵਰੀ ਨੂੰ ਪੇਸ਼ ਹੋਵੇਗਾ ਬਜਟ
. . .  1 day ago
ਬੇਅਦਬੀ ਮਾਮਲੇ ਵਿਚ ਸੁਪਰੀਮ ਕੋਰਟ ਨੇ ਵਿਧਾਨ ਸਭਾ ਦੇ ਫ਼ੈਸਲੇ 'ਤੇ ਲਾਈ ਮੋਹਰ - ਕੈਪਟਨ
. . .  1 day ago
ਸ੍ਰੀ ਮੁਕਤਸਰ ਸਾਹਿਬ: ਜੇ.ਪੀ. ਨੱਢਾ ਬਾਦਲ ਪਿੰਡ ਪਹੁੰਚੇ
. . .  1 day ago
ਬਾਦਲ, ਸਿੱਧੂ ਤੇ ਢੀਂਡਸਾ ਸਦਨ ਦੀ ਕਾਰਵਾਈ ਵਿਚੋਂ ਰਹੇ ਗੈਰ ਹਾਜ਼ਰ
. . .  1 day ago
ਬਠਿੰਡਾ ਦਿਹਾਤੀ ਵਿਚ ਕਿਸੇ ਵੀ ਸਰਕਾਰੀ ਸਕੂਲ ਦੀ ਇਮਾਰਤ ਅਸੁਰੱਖਿਅਤ ਨਹੀਂ - ਵਿਜੈ ਇੰਦਰ ਸਿੰਗਲਾ
. . .  1 day ago
ਹਿੰਦੂ ਕੋਆਪਰੇਟਿਵ ਬੈਂਕ ਨੂੰ ਮੁੜ ਸੁਰਜੀਤ ਕੀਤਾ ਜਾ ਰਿਹੈ - ਰੰਧਾਵਾ
. . .  1 day ago
ਦੋਰਾਹਾ ਵਿਚ ਨਵੇਂ ਹਸਪਤਾਲ ਦਾ ਕੰਮ 15 ਮਹੀਨੇ ਵਿਚ ਹੋਵੇਗਾ ਮੁਕੰਮਲ - ਬਲਬੀਰ ਸਿੰਘ ਸਿੱਧੂ
. . .  1 day ago
ਆਵਾਰਾ ਪਸ਼ੂਆਂ ਕਾਰਨ ਸੜਕ ਹਾਦਸਿਆਂ 'ਚ ਵਾਧਾ - ਮਜੀਠੀਆ
. . .  1 day ago
ਸ੍ਰੀ ਮੁਕਤਸਰ ਸਾਹਿਬ: ਬਾਦਲ ਪਿੰਡ ’ਚ ਭਾਜਪਾ ਦੇ ਝੰਡਿਆਂ ਦੀ ਭਰਮਾਰ
. . .  1 day ago
ਪਿੰਡ ਕੈਰੋਂ ਵਿਖੇ ਨਰਸਿੰਗ ਕਾਲਜ ਖੋਲ੍ਹਣ ਦੀ ਕੋਈ ਤਜਵੀਜ਼ ਨਹੀਂ - ਓ.ਪੀ ਸੋਨੀ
. . .  1 day ago
ਬਜਟ ਇਜਲਾਸ : ਪੰਜਾਬ ਵਿਧਾਨ ਸਭਾ ਦੀ ਕਾਰਵਾਈ ਪ੍ਰਸ਼ਨਕਾਲ ਨਾਲ ਦੁਬਾਰਾ ਹੋਈ ਸ਼ੁਰੂ
. . .  1 day ago
ਪੀ.ਸੀ.ਬੀ ਨੇ ਉਮਰ ਅਕਮਲ ਨੂੰ ਤੁਰੰਤ ਪ੍ਰਭਾਵ ਨਾਲ ਕੀਤਾ ਮੁਅੱਤਲ
. . .  1 day ago
ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਵਿਅਕਤੀ ਦਾ ਸਿਲੰਡਰ ਮਾਰ ਕੇ ਕਤਲ
. . .  1 day ago
ਪਰਿਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਪੁੱਜੇ ਨੇਪਾਲ ਦੇ ਰਾਜਾ ਗਿਆਨੇਂਦਰ ਬੀਰ ਬਿਕਰਮ ਸ਼ਾਹ ਦੇਵ
. . .  1 day ago
ਜਗਦੇਵ ਕਲਾਂ ਤੋਂ ਲਾਪਤਾ ਤਿੰਨ ਸਕੀਆਂ ਭੈਣਾਂ ਪੁਲਿਸ ਵੱਲੋਂ ਕੁੱਝ ਹੀ ਘੰਟਿਆਂ 'ਚ ਬਰਾਮਦ
. . .  1 day ago
ਬਜਟ ਇਜਲਾਸ : ਸਦਨ 'ਚ ਵਿੱਛੜੀਆਂ ਰੂਹਾਂ ਨੂੰ ਦਿੱਤੀ ਗਈ ਸ਼ਰਧਾਂਜਲੀ
. . .  1 day ago
ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ : ਸਪੀਕਰ ਵੱਲੋਂ ਪੜ੍ਹੇ ਜਾ ਰਹੇ ਹਨ ਸ਼ੋਕ ਮਤੇ
. . .  1 day ago
ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਹੋਇਆ ਸ਼ੁਰੂ
. . .  1 day ago
ਟਰੱਕ ਡਰਾਈਵਰ ਨੂੰ ਗੋਲੀ ਮਾਰ ਕੇ ਨਗਦੀ ਅਤੇ ਮੋਬਾਈਲ ਖੋਹ ਕੇ ਫ਼ਰਾਰ ਹੋਏ ਲੁਟੇਰੇ
. . .  1 day ago
ਜੰਮੂ-ਪਠਾਨਕੋਟ ਹਾਈਵੇ 'ਤੇ ਟਰੱਕ ਅਤੇ ਕਾਰ ਵਿਚਾਲੇ ਹੋਈ ਟੱਕਰ 'ਚ ਇਕੋ ਪਰਿਵਾਰ ਦੇ 5 ਮੈਂਬਰਾਂ ਦੀ ਮੌਤ
. . .  1 day ago
'ਰਾਖਵਾਂਕਰਨ ਖ਼ਤਮ ਨਹੀਂ ਹੋਣ ਦੇਵਾਂਗੇ' ਵਾਲੇ ਪਟਨਾ 'ਚ ਰਾਹੁਲ ਗਾਂਧੀ ਦੇ ਲੱਗੇ ਪੋਸਟਰ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 4 ਕੱਤਕ ਸੰਮਤ 550

ਜਲੰਧਰ

ਜ਼ਿਲ੍ਹੇ 'ਚ ਵੱਖ-ਵੱਖ ਥਾਈਾ ਮਨਾਇਆ ਦੁਸਹਿਰਾ

ਸ਼ਿਵ ਸ਼ਰਮਾ
ਜਲੰਧਰ, 19 ਅਕਤੂਬਰ - ਦੁਸਹਿਰੇ ਦਾ ਤਿਉਹਾਰ ਸ਼ਹਿਰ ਵਿਚ 20 ਤੋਂ ਵੱਧ ਥਾਵਾਂ 'ਤੇ ਧੂਮ-ਧਾਮ ਨਾਲ ਮਨਾਇਆ ਗਿਆ | ਦੁਸਹਿਰੇ ਦੇ ਸਮਾਗਮਾਂ ਵਿਚ ਸ਼ੋਭਾ ਯਾਤਰਾ ਕੱਢਣ ਤੋਂ ਇਲਾਵਾ ਆਤਿਸ਼ਬਾਜ਼ੀ ਦਾ ਪ੍ਰਬੰਧ ਵੀ ਕੀਤਾ ਗਿਆ ਸੀ | ਦੁਪਹਿਰ ਬਾਅਦ ਹੀ ਦੁਸਹਿਰੇ ਦਾ ਸਮਾਗਮ ਨੂੰ ਦੇਖਣ ਲਈ ਲੋਕ ਅਲੱਗ-ਅਲੱਗ ਜਗ੍ਹਾ 'ਤੇ ਵੱਡੇ ਸਮੂਹ ਵਿਚ ਪੁੱਜੇ ਹੋਏ ਸਨ | ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਨੇ ਦੁਸਹਿਰੇ ਦੇ ਤਿਉਹਾਰ ਦਾ ਅਨੰਦ ਮਾਣਿਆ | ਸ੍ਰੀ ਮਹਾਕਾਲੀ ਮੰਦਰ ਦੁਸਹਿਰਾ ਕਮੇਟੀ (ਰਜਿ.) ਨਵੀਂ ਦਾਣਾ ਮੰਡੀ ਵਲੋਂ ਸਾਈ ਦਾਸ ਸਕੂਲ ਵਿਚ ਦੁਸਹਿਰੇ ਦਾ ਸਮਾਗਮ ਕਰਵਾਇਆ ਗਿਆ | ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਪੁਤਲਾ ਸਾੜਨ ਤੋਂ ਪਹਿਲਾਂ ਪ੍ਰਾਚੀਨ ਮੰਦਰ ਲਹੌਰੀਆਂ ਮਿੱਠਾ ਬਾਜ਼ਾਰ ਵਿਚ ਪੂਜਾ ਅਰਚਨਾ ਕਰਕੇ ਸ਼ੋਭਾ ਯਾਤਰਾ ਕੱਢੀ ਗਈ | ਪੂਜਾ ਅਰਚਨਾ 'ਚ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ, ਸਾਬਕਾ ਕੈਬਨਿਟ ਮੰਤਰੀ ਪ੍ਰੋ. ਲਕਸ਼ਮੀ ਕਾਂਤਾ ਚਾਵਲਾ, ਪ੍ਰਧਾਨ ਤਰਸੇਮ ਕਪੂਰ ਸਮੇਤ ਹੋਰ ਵੀ ਪਤਵੰਤੇ ਹਾਜ਼ਰ ਸਨ | ਇਸ ਮੌਕੇ ਸ੍ਰੀ ਵਿਜੇ ਸਾਂਪਲਾ ਨੇ ਦੁਸਹਿਰੇ ਦੀ ਮਹੱਤਤਾ ਦੱਸਦਿਆਂ ਸਾਰਿਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ | ਪੂਜਾ ਅਰਚਨਾ ਤੋਂ ਬਾਅਦ ਭਗਵਾਨ ਰਾਮ, ਲਕਸ਼ਮਣ, ਹਨੂਮਾਨ, ਰਾਵਣ ਦੇ ਰੂਪ ਧਾਰੀ ਕਲਾਕਾਰਾਂ ਦੀ ਅਗਵਾਈ 'ਚ ਢੋਲ-ਢਮੱਕਿਆਂ ਨਾਲ ਸ਼ੋਭਾ ਯਾਤਰਾ ਕੱਢੀ ਗਈ | ਸ਼ੋਭਾ ਯਾਤਰਾ ਦੀ ਅਗਵਾਈ ਵਿਧਾਇਕ ਪਵਨ ਟੀਨੂੰ, ਸੁਨੀਲ ਜੋਤੀ ਸਾਬਕਾ ਮੇਅਰ ਤੇ ਜਗਦੀਸ਼ ਰਾਜਾ ਮੇਅਰ ਨੇ ਕੀਤੀ | ਇਸ ਮੌਕੇ ਰਾਜੇਸ਼ ਸੋਨੀ, ਅਨਿਲ ਟਿੰਕੂ ਤੇ ਹੋਰ ਹਾਜ਼ਰ ਸਨ |
ਸਾਈ ਦਾਸ ਸਕੂਲ ਵਿਚ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਪੁਤਲੇ ਸਾੜੇ ਗਏ, ਜਿੱਥੇ ਕਿ ਮੁੱਖ ਮਹਿਮਾਨ ਵਜੋਂ ਜਸਟਿਸ ਰਾਜਸ਼ੇਖ਼ਰ ਅੱਤਰੀ ਪੰਜਾਬ ਅਤੇ ਹਰਿਆਣਾ ਹਾਈਕੋਰਟ, ਮੰਡਲ ਕਮਿਸ਼ਨਰ ਬੀ. ਪੁਰਸ਼ਾਰਥ, ਡੀ.ਸੀ. ਵਰਿੰਦਰ ਕੁਮਾਰ ਸ਼ਰਮਾ, ਬੀ.ਐੱਸ.ਐੱਫ. ਫ਼ਰੰਟੀਅਰ ਦੇ ਆਈ.ਜੀ. ਮਹੀਪਾਲ ਯਾਦਵ ਹਾਜ਼ਰ ਸਨ | ਸਮਾਗਮ 'ਚ ਹੋਰ ਪਤਵੰਤੇ ਵੀ ਵੱਡੀ ਗਿਣਤੀ ਵਿਚ ਹਾਜ਼ਰ ਸਨ |
ਇਸ ਵਾਰ ਪੁਤਲਿਆਂ 'ਚ ਘੱਟ ਚੱਲੇ ਪਟਾਕੇ
ਕਈ ਜਗ੍ਹਾ ਪੁਤਲਿਆਂ ਵਿਚ ਲਗਾਏ ਗਏ ਪਟਾਕੇ ਇਸ ਵਾਰ ਪਹਿਲਾਂ ਨਾਲੋਂ ਘੱਟ ਮਾਤਰਾ 'ਚ ਚਲਾਏ ਗਏ | ਪਟਾਕਿਆਂ ਨਾਲ ਹੁੰਦੇ ਪ੍ਰਦੂਸ਼ਣ ਬਾਰੇ ਲੋਕਾਂ ਦੇ ਜਾਗਰੂਕ ਅਤੇ ਮਹਿੰਗੇ ਹੋਣ ਕਰਕੇ ਇਸ ਵਾਰ ਪਟਾਕਿਆਂ ਦੀ ਵਿਕਰੀ ਪਹਿਲਾਂ ਨਾਲੋਂ ਘੱਟ ਰਹੀ | ਉਂਜ ਜਲੰਧਰ ਵਿਚ ਦੀਵਾਲੀ ਮੌਕੇ ਵੀ ਪਟਾਕੇ ਵੇਚਣ ਵਾਲਿਆਂ ਨੂੰ ਦੁਕਾਨਾਂ ਦੀ ਅਲਾਟਮੈਂਟ ਦਾ ਕੰਮ ਪੂਰਾ ਨਹੀਂ ਹੋ ਸਕਿਆ ਹੈ | ਦੂਜੇ ਪਾਸੇ ਮੁਹੱਲਿਆਂ ਵਿਚ ਵੀ ਬੱਚਿਆਂ ਵਲੋਂ ਪੁਤਲੇ ਸਾੜੇ ਗਏ | ਕਈ ਸਮਾਗਮਾਂ ਵਿਚ ਘੱਟ ਰੌਣਕ ਦੇਖਣ ਨੂੰ ਮਿਲੀ |

202 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਇਕ ਗਿ੍ਫ਼ਤਾਰ

ਜਲੰਧਰ, 19 ਅਕਤੂਬਰ (ਐੱਮ.ਐੱਸ. ਲੋਹੀਆ)- ਸਕੂਟਰ 'ਤੇ ਨਾਜਾਇਜ਼ ਸ਼ਰਾਬ ਦੀਆਂ ਦੋ ਪੇਟੀਆਂ ਲੈ ਕੇ ਜਾ ਰਹੇ ਰਜਿੰਦਰ ਸਿੰਘ ਉਰਫ਼ ਰਾਜੂ ਪੁੱਤਰ ਇੰਦਰ ਸਿੰਘ ਵਾਸੀ ਬਸਤੀ ਦਾਨਿਸ਼ਮੰਦਾਂ, ਜਲੰਧਰ ਨੂੰ ਗਿ੍ਫ਼ਤਾਰ ਕਰਕੇ ਥਾਣਾ ਭਾਰਗੋ ਕੈਂਪ ਦੀ ਪੁਲਿਸ ਨੇ ਉਸ ਦੀ ਨਿਸ਼ਾਨ ...

ਪੂਰੀ ਖ਼ਬਰ »

ਅਫ਼ਸਰਾਂ ਦੇ ਬਾਈਕਾਟ ਦਾ ਮਾਮਲਾ ਪੁੱਜਾ ਚੰਡੀਗੜ੍ਹ

ਸ਼ਿਵ ਸ਼ਰਮਾ ਜਲੰਧਰ, 19 ਅਕਤੂਬਰ - ਨਿਗਮ ਹਾਊਸ ਦੀ ਬੈਠਕ 'ਚੋਂ ਮੇਅਰ, ਕੌਾਸਲਰਾਂ ਨਾਲ ਹੋਈ ਨਾਰਾਜ਼ਗੀ ਤੋਂ ਬਾਅਦ ਅਫ਼ਸਰਾਂ ਦੇ ਬਾਈਕਾਟ ਦਾ ਮਾਮਲਾ ਚੰਡੀਗੜ੍ਹ ਸਫ਼ਾਂ ਵਿਚ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿਉਂਕਿ ਪਹਿਲੀ ਵਾਰ ਨਿਗਮ ਹਾਊਸ ਦੀ ਬੈਠਕ ਵਿਚ ...

ਪੂਰੀ ਖ਼ਬਰ »

ਸਿਟੀ ਵਾਲਮੀਕਿ ਸਭਾ ਨੂੰ ਵੱਖ-ਵੱਖ ਵਾਲਮੀਕਿ ਸਭਾਵਾਂ ਵਲੋਂ ਸਮਰਥਨ

ਜਲੰਧਰ, 19 ਅਕਤੂਬਰ (ਹਰਵਿੰਦਰ ਸਿੰਘ ਫੁੱਲ)-ਸਿਟੀ ਵਾਲਮੀਕ ਸਭਾ ਦੁਆਰਾ ਮੁਹੱਲਾ ਫਤਿਹਪੁਰ ਵਿਖੇ ਵਿਸ਼ਾਲ ਮੀਟਿੰਗ ਕੀਤੀ ਗਈ, ਜਿਸ ਦੀ ਪ੍ਰਧਾਨਗੀ ਸਭਾ ਦੇ ਪ੍ਰਧਾਨ ਅਮਿ੍ਤ ਖੋਸਲਾ ਨੇ ਕੀਤੀ | ਜਨਰਲ ਸਕੱਤਰ ਰਾਜੇਸ਼ ਭੱਟੀ, ਸੀਨੀਅਰ ਉਪ ਪ੍ਰਧਾਨ ਰਾਜੇਸ਼ ਪਦਮ, ...

ਪੂਰੀ ਖ਼ਬਰ »

'ਸਟਾਪ ਦ ਸਪਾਟਸ' ਗਤੀਵਿਧੀ ਤਹਿਤ ਜਾਨਵੀ ਕਰ ਰਹੀ ਹੈ ਸਮਾਜ ਨੂੰ ਜਾਗਰੂਕ

ਜਲੰਧਰ, 19 ਅਕਤੂਬਰ (ਰਣਜੀਤ ਸਿੰਘ ਸੋਢੀ)- ਵੈੱਲਹਾਮ ਗਰਲਜ਼ ਸਕੂਲ ਦੇਹਰਾਦੂਨ ਦੀ ਵਿਦਿਆਰਥਣ ਜਾਨਵੀ ਸਿੰਘ ਨੇ ਆਪਣੀ ਦਾਦੀ ਇੰਦੂ ਸਿੰਘ ਤੇ ਮਾਤਾ ਰੀਤੀ ਸਿੰਘ ਦੀ ਪ੍ਰੇਰਨਾ ਸਦਕਾ 'ਪੈਡ ਮੈਨ' ਫ਼ਿਲਮ ਤੋਂ ਪ੍ਰੇਰਿਤ ਹੋ ਕੇ ਸਮਾਜ ਨੂੰ 'ਸਟਾਪ ਦ ਸਪਾਟਸ' ਗਤੀਵਿਧੀ ਤਹਿਤ ...

ਪੂਰੀ ਖ਼ਬਰ »

ਸੇਂਟ ਸੋਲਜਰ ਦੇ ਵਿਦਿਆਰਥੀਆਂ ਨੇ ਮਨਾਇਆ ਵਿਸ਼ਵ ਭੋਜਨ ਦਿਵਸ

ਜਲੰਧਰ, 19 ਅਕਤੂਬਰ (ਰਣਜੀਤ ਸਿੰਘ ਸੋਢੀ)-ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਨੰਗਲ ਕਰਾਰ ਖਾਂ ਵਿਖੇ ਵਿਦਿਆਰਥੀਆਂ ਨੇ ਬਿਨਾਂ ਅੱਗ ਤੋਂ ਭੋਜਨ ਬਣਾਉਣ ਦੇ ਮੁਕਾਬਲੇ ਨਾਲ ਵਿਸ਼ਵ ਭੋਜਨ ਦਿਵਸ ਮਨਾਇਆ, ਜਿਸ 'ਚ ਪਿ੍ੰਸੀਪਲ ਅਵਨੀਤ ਕੌਰ ਭੱਟ ਦੇ ਦਿਸ਼ਾ-ਨਿਰਦੇਸ਼ਾਂ 'ਤੇ ...

ਪੂਰੀ ਖ਼ਬਰ »

ਗੁ: ਯਾਦਗਾਰ ਬੀਬਾ ਨਿਰੰਜਣ ਕੌਰ ਬਸ਼ੀਰਪੁਰਾ ਵਿਖੇ ਗੁਰਮਤਿ ਸਮਾਗਮ

ਚੁਗਿੱਟੀ/ਜੰਡੂਸਿੰਘਾ, 19 ਅਕਤੂਬਰ (ਨਰਿੰਦਰ ਲਾਗੂ)-ਸੰਤ ਬਾਬਾ ਹੀਰਾ ਸਿੰਘ ਦੇ ਜਨਮ ਦਿਨ 'ਤੇ ਕੱਤਕ ਮਹੀਨੇ ਦੀ ਸੰਗਰਾਂਦ ਦੇ ਸਬੰਧ 'ਚ ਗੁਰਮਤਿ ਸਮਾਗਮ ਅੱਜ ਗੁਰਦੁਆਰਾ ਬੀਬਾ ਨਿਰੰਜਣ ਕੌਰ ਮੁਹੱਲਾ ਬਸ਼ੀਰਪੁਰਾ ਵਿਖੇ ਸੰਤ ਬਾਬਾ ਜਸਵਿੰਦਰ ਸਿੰਘ ਵਲੋਂ ਸੰਗਤਾਂ ਦੇ ...

ਪੂਰੀ ਖ਼ਬਰ »

ਕੋਮਲ ਦਾ ਤੈਰਾਕੀ 'ਚ ਪਹਿਲਾ ਸਥਾਨ

ਜਲੰਧਰ, 19 ਅਕਤੂਬਰ (ਜਤਿੰਦਰ ਸਾਬੀ)- 64ਵੀਆਂ ਪੰਜਾਬ ਰਾਜ ਸਕੂਲ ਤੈਰਾਕੀ ਖੇਡਾਂ ਦੇ ਮੁਕਾਬਲੇ ਜੋ ਸੰਗਰੂਰ ਵਿਖੇ ਕਰਵਾਏ ਗਏ, ਇਸ ਦੇ 200 ਮੀਟਰ ਬਰੈਸਟ ਸਟਰੋਕ ਦੇ ਮੁਕਾਬਲੇ 'ਚ ਨਹਿਰੂ ਗਾਰਡਨ ਸਕੂਲ ਦੀ ਕੋਮਲ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ | ਜੇਤੂ ਖਿਡਾਰਨ ਨੂੰ ...

ਪੂਰੀ ਖ਼ਬਰ »

ਕੱਤਕ ਮਹੀਨੇ ਦੀ ਸੰਗਰਾਂਦ ਮੌਕੇ ਗੁਰਦੁਆਰਾ ਮਾਡਲ ਟਾਊਨ 'ਚ ਵਿਸ਼ੇਸ਼ ਦੀਵਾਨ

ਜਲ਼ੰਧਰ, 19 ਅਕਤੂਬਰ (ਹਰਵਿੰਦਰ ਸਿੰਘ ਫੁੱਲ)- ਗੁਰਦੁਆਰਾ ਸ੍ਰੀ ਗੁਰੂੁ ਸਿੰਘ ਸਭਾ ਮਾਡਲ ਟਾਊਨ ਜਲੰਧਰ ਵਿਚ ਕੱਤਕ ਮਹੀਨੇ ਦੀ ਸੰਗਰਾਂਦ ਦੇ ਸਵੇਰ ਅਤੇ ਸ਼ਾਮ ਦੇ ਵਿਸ਼ੇਸ਼ ਦੀਵਾਨ ਸ਼ਰਧਾ ਅਤੇ ਸਤਿਕਾਰ ਨਾਲ ਸਜਾਏ ਗਏ | ਗੁਰਦੁਆਰਾ ਸਾਹਿਬ ਕਮੇਟੀ ਦੇ ਪ੍ਰਧਾਨ ਅਜੀਤ ...

ਪੂਰੀ ਖ਼ਬਰ »

ਕੇ. ਐਮ. ਵੀ. ਦੀ ਕਮਾਕਸ਼ੀ ਬਣੀ ਸੁਪਰ ਮੁਟਿਆਰ

ਜਲੰਧਰ, 19 ਅਕਤੂਬਰ (ਰਣਜੀਤ ਸਿੰਘ ਸੋਢੀ)-ਭਾਰਤ ਦੀ ਵਿਰਾਸਤ ਤੇ ਖ਼ੁਦਮੁਖ਼ਤਿਆਰ ਸੰਸਥਾ ਕੰਨਿਆ ਮਹਾਂ ਵਿਦਿਆਲਾ ਜਲੰਧਰ ਦੇ ਸਟੂਡੈਂਟ ਵੈਲਫੇਅਰ ਵਿਭਾਗ ਅਤੇ ਪੋਸਟ ਗ੍ਰੈਜੂਏਟ ਡਿਪਾਰਮੈਂਟ ਆਫ ਜਰਨਲਿਜ਼ਮ ਐਾਡ ਮਾਸ ਕਮਿਊਨੀਕੇਸ਼ਨ ਦੇ ਸਾਂਝੇ ਉਪਰਾਲੇ ਨਾਲ ...

ਪੂਰੀ ਖ਼ਬਰ »

ਖ਼ਾਲਸਾ ਸਕੂਲ ਲਾਂਬੜਾ 'ਚ ਕੀਰਤਨ ਦਰਬਾਰ ਕਰਵਾਇਆ

ਲਾਂਬੜਾ, 19 ਅਕਤੂਬਰ (ਕੁਲਜੀਤ ਸਿੰਘ ਸੰਧੂ)-ਸ਼ਹੀਦ ਬਾਬਾ ਖੁਸ਼ਹਾਲ ਸਿੰਘ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਲਾਂਬੜਾ 'ਚ ਸਾਲਾਨਾ ਕੀਰਤਨ ਦਰਬਾਰ ਕਰਵਾਇਆ ਗਿਆ | ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਸ ਸਲਾਨਾ ਦਰਬਾਰ ਨੂੰ ਸਕੂਲ ਦੀ ...

ਪੂਰੀ ਖ਼ਬਰ »

ਵਿਸ਼ਵ ਜਨ ਕਲਿਆਣ ਚੈਰੀਟੇਬਲ ਟਰੱਸਟ ਵਲੋਂ ਸਮੂਹਿਕ ਵਿਆਹ ਸਮਾਗਮ ਸਮਾਪਤ

ਜਲੰਧਰ, 19 ਅਕਤੂਬਰ (ਹਰਵਿੰਦਰ ਸਿੰਘ ਫੁੱਲ)- ਵਿਸ਼ਵ ਜਨ ਕਲਿਆਣ ਚੈਰੀਟੇਬਲ ਟਰੱਸਟ ਵਲੋਂ ਭਾਈ ਪਾਲ ਸਿਘ ਮਾਣਕ ਦੀ ਪ੍ਰੇਰਣਾ ਸਦਕਾ 12ਵਾਂ ਸਮੂਹਿਕ ਵਿਆਹ ਸਮਾਗਮ 66 ਫੁੱਟੀ ਰੋਡ ਨੇੜੇ ਵਾਈਟ ਡਾਇਮੰਡ ਹੋਟਲ ਨਿਊ ਕਲਗੀਧਰ ਕਲੋਨੀ ਵਿਖੇ ਸੰਪੰਨ ਹੋਏ | ਜਾਣਕਾਰੀ ਦਿੰਦੇ ਹੋਏ ...

ਪੂਰੀ ਖ਼ਬਰ »

ਦਲਿਤ ਵਿਦਿਆਰਥੀਆਂ ਨੂੰ ਵਜ਼ੀਫ਼ੇ ਨਾ ਦਿੱਤੇ ਜਾਣ ਵਿਰੁੱਧ ਅਕਾਲੀ ਵਿੰਗਾਂ ਦੇ ਧਰਨੇ 'ਚ ਸ਼ਾਮਿਲ ਹੋਣ ਦਾ ਸੱਦਾ

ਜਲੰਧਰ, 19 ਅਕਤੂਬਰ (ਮੇਜਰ ਸਿੰਘ)-ਐਸ.ਸੀ. ਤੇ ਬੀ.ਸੀ. ਵਿਦਿਆਰਥੀਆਂ ਨੂੰ ਦਸਵੀਂ ਬਾਅਦ ਪੜ੍ਹਾਈ ਲਈ ਦਿੱਤੇ ਜਾਂਦੇ ਵਜ਼ੀਫ਼ੇ ਦੀ ਰਕਮ ਪੰਜਾਬ ਸਰਕਾਰ ਵਲੋਂ ਜਾਰੀ ਨਾ ਕਰਨ ਵਿਰੁੱਧ 22 ਅਕਤੂਬਰ ਨੂੰ ਡਿਪਟੀ ਕਮਿਸ਼ਨਰ ਜਲੰਧਰ ਦੇ ਦਫ਼ਤਰ ਮੂਹਰੇ ਦਿੱਤੇ ਜਾ ਰਹੇ ਧਰਨੇ ਦੀ ...

ਪੂਰੀ ਖ਼ਬਰ »

ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਪੰਜਾਬ ਪੱਧਰੀ ਧਰਨਾ 10 ਦਸੰਬਰ ਨੂੰ

ਜਲੰਧਰ, 19 ਅਕਤੂਬਰ (ਸ਼ਿਵ)-ਪੰਜਾਬ ਰਾਜ ਪਾਵਰਕਾਮ ਅਤੇ ਟਰਾਂਸਮਿਸ਼ਨ ਦੀ ਪੈਨਸ਼ਨਰਜ਼ ਐਸੋਸੀਏਸ਼ਨ ਦੀ ਹੋਈ ਬੈਠਕ ਵਿਚ ਮੰਗਾਂ ਨਾ ਮੰਨੇ ਜਾਣ ਦੇ ਰੋਸ ਵਜੋਂ 14 ਨਵੰਬਰ ਨੂੰ ਐੱਸ. ਡੀ. ਐਮ. ਅਤੇ ਡੀ. ਸੀ. ਦਫ਼ਤਰਾਂ ਸਾਹਮਣੇ ਵਿਸ਼ਾਲ ਧਰਨਾ ਦੇ ਕੇ ਅਧਿਕਾਰੀਆਂ ਨੂੰ ਮੰਗ ...

ਪੂਰੀ ਖ਼ਬਰ »

ਏਕਨੂਰ ਵੈੱਲਫੇਅਰ ਸੁਸਾਇਟੀ ਨੇ ਮਨਾਇਆ ਦੁਸਹਿਰਾ

ਜਲੰਧਰ, 19 ਅਕਤੂਬਰ (ਚੰਦੀਪ ਭੱਲਾ)-ਏਕ ਨੂਰ ਵੈਲਫੇਅਰ ਸੋਸਾਇਟੀ ਵਲੋਂ ਸਥਾਨਕ 120 ਫੁਟੀ ਰੋਡ 'ਤੇ ਸਥਿਤ ਰਾਜਾ ਗਾਰਡਨ ਨੇੜੇ ਬਾਬਾ ਬੁੱਡਾ ਦੀ ਪੁੱਲ ਵਿਖੇ 6ਵੇਂ ਦੁਸਹਿਰਾ ਉਤਸਵ ਦਾ ਇਹ ਤਿਊਹਾਰ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਦੌਰਾਨ ਕੰਢੀ ਗਈ ਸ਼ੁੰਦਰ ...

ਪੂਰੀ ਖ਼ਬਰ »

ਕੋਟਲੀ ਥਾਨ ਸਿੰਘ 'ਚ ਦੁਸਹਿਰਾ ਸਮਾਗਮ

ਜਲੰਧਰ ਛਾਉਣੀ, 19 ਅਕਤੂਬਰ (ਪਵਨ ਖਰਬੰਦਾ)- ਅੱਜ ਦੁਸਹਿਰਾ ਹਲਕਾ ਆਦਮਪੁਰ ਦੇ ਅਧੀਨ ਆਉਂਦੇ ਪਿੰਡ ਕੋਟਲੀ ਥਾਨ ਸਿੰਘ ਵਿਖੇ ਸਮੂਹ ਪਿੰਡ ਵਾਸੀਆਂ ਤੇ ਲਾਗਲੇ ਪਿੰਡਾਂ ਦੇ ਲੋਕਾਂ ਵਲੋਂ ਮਨਾਇਆ ਗਿਆ, ਜਿਸ ਦੌਰਾਨ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮਹਿਤਾਬ ਸਿੰਘ ਲਾਲੀ ਮੁੱਖ ...

ਪੂਰੀ ਖ਼ਬਰ »

ਅੰਮਿ੍ਤਸਰ ਰੇਲ ਹਾਦਸੇ 'ਚ ਬੀਬੀ ਭੱਠਲ ਵਲੋਂ ਅਫ਼ਸੋਸ ਦਾ ਪ੍ਰਗਟਾਵਾ

ਜਲੰਧਰ, 19 ਅਕਤੂਬਰ (ਮੇਜਰ ਸਿੰਘ)-ਸਾਬਕਾ ਮੁੱਖ ਮੰਤਰੀ ਪੰਜਾਬ ਤੇ ਪੰਜਾਬ ਵਿਕਾਸ ਬੋਰਡ ਦੀ ਡਿਪਟੀ ਚੇਅਰਪਰਸਨ ਬੀਬੀ ਰਜਿੰਦਰ ਕੌਰ ਭੱਠਲ ਨੇ ਅੰਮਿ੍ਤਸਰ 'ਚ ਵਾਪਰੇ ਕਾਂਡ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਤੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਦਾ ਇਜ਼ਹਾਰ ...

ਪੂਰੀ ਖ਼ਬਰ »

25 ਪਿੰਡਾਂ ਦੇ ਲੋਕਾਂ ਨੇ ਦੇਖਿਆ ਦੁਸਹਿਰਾ

ਜਮਸ਼ੇਰ ਖ਼ਾਸ, 19 ਅਕਤੂਬਰ (ਜਸਬੀਰ ਸਿੰਘ ਸੰਧੂ)-ਸਮੂਹ ਨਗਰ ਨਿਵਾਸੀ ਚੰਨਣਪੁਰ, ਸਪਰਾਏ ਅਤੇ ਨਾਨਕਪਿੰਡੀ ਦੀ ਸ੍ਰੀ ਰਾਮ ਉਤਸਵ ਕਮੇਟੀ ਨੇ ਭੋਡੇ ਸਪਰਾਏ 'ਚ ਦੁਸਹਿਰਾ ਉਤਸਵ ਧੂਮਧਾਮ ਨਾਲ ਮਨਾਇਆ | ਇਕ ਏਕੜ ਵਿਚ ਚਾਰੇ ਪਾਸੇ ਤਕਰੀਬਨ 25 ਤੋਂ ਵੱਧ ਪਿੰਡਾਂ ਦੇ ਲੋਕਾਂ ਨੇ 3 ...

ਪੂਰੀ ਖ਼ਬਰ »

ਰਾਣਾ ਸੋਢੀ ਵਲੋਂ ਅੰਮਿ੍ਤਸਰ ਹਾਦਸੇ 'ਤੇ ਦੁੱਖ ਦਾ ਪ੍ਰਗਟਾਵਾ

ਜਲੰਧਰ, 19 ਅਕਤੂਬਰ (ਮੇਜਰ ਸਿੰਘ)- ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਦੁਸਹਿਰਾ ਸਮਾਗਮ ਦੌਰਾਨ ਅੰਮਿ੍ਤਸਰ ਵਿਖੇ ਵਾਪਰੇ ਦਰਦਨਾਕ ਰੇਲ ਹਾਦਸੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ਉਨ੍ਹਾਂ ਕਿਹਾ ਕਿ ਇਸ ਹਾਦਸੇ ਦਾ ਦੁੱਖ ਸ਼ਬਦਾਂ ਵਿਚ ਬਿਆਨ ...

ਪੂਰੀ ਖ਼ਬਰ »

ਜ਼ਿਲ੍ਹਾ ਮਹਿਲਾ ਸਾਫ਼ਟਬਾਲ ਟੀਮ ਦੀ ਚੋਣ

ਜਲੰਧਰ, 19 ਅਕਤੂਬਰ (ਜਤਿੰਦਰ ਸਾਬੀ)- ਜ਼ਿਲ੍ਹਾ ਜਲੰਧਰ ਸਾਫਟਬਾਲ ਐਸੋਸੀਏਸ਼ਨ ਵਲੋਂ ਕੇ.ਐਮ.ਵੀ. ਜਲੰਧਰ ਵਿਖੇ ਮਹਿਲਾ ਟੀਮ ਦੇ ਚੋਣ ਟਰਾਇਲ ਕਰਵਾਏ ਗਏ | ਇਸ ਮੌਕੇ ਤੇ ਮਾਧਵੀ ਸ਼ਰਮਾ, ਸ਼ੁਸ਼ਮਿਤਾ, ਰਜਨੀ, ਰਮਨਦੀਪ, ਪ੍ਰਕਾਸ਼ ਕੌਰ, ਕਾਜਲ, ਮਨੀਸ਼ਾ, ਲਕਸ਼ਮੀ, ਪਿ੍ਆ, ...

ਪੂਰੀ ਖ਼ਬਰ »

ਨੇਤਾਜੀ ਪਾਰਕ 'ਚ ਪੁਲਿਸ ਕਮਿਸ਼ਨਰ ਭੁੱਲਰ ਨੇ ਰਾਵਣ ਕੀਤਾ ਦਹਿਨ

ਜਲੰਧਰ, 19 ਅਕਤੂਬਰ (ਐੱਮ.ਐੱਸ. ਲੋਹੀਆ) - ਸੇਵਾ ਸਮਿਤੀ (ਦੁਸ਼ਹਿਰਾ ਕਮੇਟੀ) ਨੇਤਾ ਜੀ ਪਾਰਕ, ਮਾਸਟਰ ਤਾਰਾ ਸਿੰਘ ਨਗਰ, ਜਲੰਧਰ ਵੱਲੋਂ ਹਰ ਸਾਲ ਦੀ ਤਰ੍ਹਾਂ ਨੇਤਾ ਜੀ ਪਾਰਕ 'ਚ ਦੁਸ਼ਹਿਰਾ ਮਨਾਉਣ ਦੇ ਪ੍ਰਬੰਧ ਕੀਤੇ ਗਏ | ਮੁੱਖ ਪ੍ਰਬੰਧਕ ਇਕਬਾਲ ਸਿੰਘ ਢੀਂਡਸਾ, ਚੇਅਰਮੈਨ ...

ਪੂਰੀ ਖ਼ਬਰ »

ਇੰਡਸਟਰੀਅਲ ਏਰੀਆ 'ਚ ਦੁਸਹਿਰਾ ਮਨਾਇਆ

ਮਕਸੂਦਾਂ, 19 ਅਕਤੂਬਰ (ਲਖਵਿੰਦਰ ਪਾਠਕ)-ਇੰਡਸਟਰੀਅਲ ਏਰੀਆ ਦੀ ਗਰਾਊਾਡ 'ਚ ਦੁਸਹਿਰਾ ਉਤਸ਼ਾਹ ਨਾਲ ਮਨਾਇਆ ਗਿਆ | ਨਵਯੁਵਕ ਮੰਡਲ ਦੁਸਹਿਰਾ ਕਮੇਟੀ ਤੇ ਇੰਡਸਟਰੀਅਲ ਏਰੀਆ ਦੁਸਹਿਰਾ ਕਮੇਟੀਆਂ ਵਲੋਂ ਸਾਂਝੇ ਤੌਰ 'ਤੇ ਕਰਵਾਏ ਗਏ ਸਮਾਗਮ 'ਚ ਵਿਧਾਇਕ ਬਾਵਾ ਹੈਨਰੀ, ...

ਪੂਰੀ ਖ਼ਬਰ »

ਲੁੱਟਾਂ-ਖੋਹਾਂ ਕਰਨ ਵਾਲਾ ਆਟੋ ਚਾਲਕ ਗਿ੍ਫ਼ਤਾਰ

ਜਲੰਧਰ, 19 ਅਕਤੂਬਰ (ਐੱਮ.ਐੱਸ. ਲੋਹੀਆ)- ਥਾਣਾ ਡਵੀਜ਼ਨ ਨੰਬਰ 6 ਅਧੀਨ ਆਉਂਦੀ ਬੱਸ ਅੱਡਾ ਚੌਕੀ ਦੀ ਪੁਲਿਸ ਨੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਕਰਨ ਵਾਲੇ ਇਕ ਆਟੋ ਰਿਕਸ਼ਾ ਚਾਲਕ ਨੂੰ ਗਿ੍ਫ਼ਤਾਰ ਕਰ ਲਿਆ ਹੈ, ਜਿਸ ਦੀ ਪਹਿਚਾਣ ਸਾਗਰ ਉਰਫ਼ ਜੋਟੀ ਪੁੱਤਰ ਰਾਕੇਸ਼ ...

ਪੂਰੀ ਖ਼ਬਰ »

ਗਾਂਜੇ ਸਮੇਤ ਇਕ ਗਿ੍ਫ਼ਤਾਰ

ਜਲੰਧਰ, 19 ਅਕਤੂਬਰ (ਐੱਮ.ਐੱਸ. ਲੋਹੀਆ) -ਥਾਣਾ ਨਵੀਂ ਬਾਰਾਂਦਰੀ ਦੀ ਪੁਲਿਸ ਨੇ ਇਕ ਵਿਅਕਤੀ ਤੋਂ 1 ਕਿੱਲੋ 600 ਗਰਾਮ ਗਾਂਜਾ ਬਰਾਮਦ ਕਰਕੇ, ਉਸ ਨੂੰ ਗਿ੍ਫ਼ਤਾਰ ਕਰ ਲਿਆ ਹੈ, ਜਿਸ ਦੀ ਪਹਿਚਾਣ ਜਗਨ ਨਾਥ ਵਜੋਂ ਹੋਈ ਹੈ | ਥਾਣਾ ਮੁਖੀ ਇੰਸਪੈਕਟਰ ਬਲਬੀਰ ਸਿੰਘ ਨੇ ਜਾਣਕਾਰੀ ...

ਪੂਰੀ ਖ਼ਬਰ »

ਆਰਥੋਨੋਵਾ ਹਸਪਤਾਲ ਅੰਮਿ੍ਤਸਰ ਹਾਦਸੇ ਦੇ ਮਰੀਜ਼ਾਂ ਦਾ ਕਰੇਗਾ ਮੁਫ਼ਤ ਇਲਾਜ

ਜਲੰਧਰ, 19 ਅਕਤੂਬਰ (ਐੱਮ.ਐੱਸ. ਲੋਹੀਆ) - ਆਰਥੋਨੋਵਾ ਹਸਪਤਾਲ ਦੇ ਪ੍ਰਬੰਧਕ ਡਾ. ਹਰਪ੍ਰੀਤ ਸਿੰਘ ਵਲੋਂ ਅੰਮਿ੍ਤਸਰ ਵਿਖੇ ਦੁਸਹਿਰਾ ਸਮਾਗਮ ਦੌਰਾਨ ਵਾਪਰੇ ਰੇਲ ਹਾਦਸੇ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਐਲਾਨ ਕੀਤਾ ਗਿਆ ਕਿ ਹਾਦਸੇ 'ਚ ਜ਼ਖ਼ਮੀ ਵਿਅਕਤੀ ਜੇਕਰ ਉਨ੍ਹਾਂ ...

ਪੂਰੀ ਖ਼ਬਰ »

ਸੂਰੀਆ ਇਨਕਲੇਵ ਪਤਾਰਾ 'ਚ ਦੁਸਹਿਰਾ ਮਨਾਇਆ

ਚੁਗਿੱਟੀ/ਜੰਡੂਸਿੰਘਾ, 19 ਅਕਤੂਬਰ (ਨਰਿੰਦਰ ਲਾਗੂ)-ਮਾਂ ਭਾਰਤੀ ਸੇਵਾ ਸੰਘ ਵਲੋਂ ਗੁਰੂ ਗੋਬਿੰਦ ਸਿੰਘ ਐਵੇਨਿਊ ਸੂਰੀਆ ਇਨਕਲੇਵ ਵਿਖੇ ਦੁਸਹਿਰਾ ਉਤਸਵ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਪ੍ਰਬੰਧਕਾਂ ਵਲੋਂ ਅਯੱਪਾ ਮੰਦਰ ਤੋਂ ਸ਼ੋਭਾ ਯਾਤਰਾ ਕੱਢੀ ਗਈ ਜੋ ਖੇਤਰ ...

ਪੂਰੀ ਖ਼ਬਰ »

ਰੰਜਸ਼ ਤਹਿਤ ਦੁਕਾਨਦਾਰ 'ਤੇ ਹਮਲਾ

ਜਲੰਧਰ, 19 ਅਕਤੂਬਰ (ਐੱਮ.ਐੱਸ. ਲੋਹੀਆ)- ਨਕੋਦਰ ਰੋਡ 'ਤੇ ਨਾਰੀ ਨਿਕੇਤਨ ਨੇੜੇ ਚੱਲ ਰਹੀ ਆਈਸ ਕਰੀਮ ਦੀ ਦੁਕਾਨ ਦੇ ਮਾਲਕ 'ਤੇ ਰੰਜਸ਼ ਤਹਿਤ ਹਮਲਾ ਕੀਤਾ ਗਿਆ, ਜੋ ਸਿਵਲ ਹਸਪਤਾਲ 'ਚ ਜ਼ੇਰੇ ਇਲਾਜ ਹੈ | ਦੁਕਾਨਦਾਰ ਸੁਰਿੰਦਰ ਸਿੰਘ ਪੁੱਤਰ ਦਿਆਲ ਸਿੰਘ ਵਾਸੀ ਪਿਸ਼ੋਰੀਆਂ ...

ਪੂਰੀ ਖ਼ਬਰ »

ਗੱਡੀਆਂ ਦੀ ਟੱਕਰ ਤੋਂ ਬਾਅਦ ਨੌਜਵਾਨਾਂ ਵਲੋਂ ਏਅਰ ਫੋਰਸ ਦੇ ਸਾਰਜੰਟ 'ਤੇ ਜਾਨਲੇਵਾ ਹਮਲਾ

ਜਲੰਧਰ, 19 ਅਕਤੂਬਰ (ਐੱਮ.ਐੱਸ. ਲੋਹੀਆ)- ਰਾਤ ਕਰੀਬ 12 ਵਜੇ ਲਾਡੋਵਾਲੀ ਰੋਡ 'ਤੇ ਕ੍ਰਿਸ਼ਨਾ ਫ਼ੈਕਟਰੀ ਨੇੜੇ ਸਵਿਫ਼ਟ ਡਿਜ਼ਾਇਰ ਅਤੇ ਸਫ਼ਾਰੀ ਗੱਡੀ ਦੀ ਟੱਕਰ ਤੋਂ ਬਾਅਦ ਸਫ਼ਾਰੀ ਸਵਾਰ 4 ਨੌਜਵਾਨਾਂ ਨੇ ਡਿਜ਼ਾਇਰ ਗੱਡੀ ਚਾਲਕ ਏਅਰ ਫੋਰਸ ਦੇ ਸਾਰਜੰਟ 'ਤੇ ਜਾਨਲੇਵਾ ...

ਪੂਰੀ ਖ਼ਬਰ »

ਗੁਰੂ ਨਾਨਕ ਦੇਵ ਕੀਰਤਨ ਸੁਸਾਇਟੀ ਡਡਵਿੰਡੀ ਵਲੋਂ 9ਵਾਂ ਮਹਾਨ ਕੀਰਤਨ ਸਮਾਗਮ 2 ਨੂੰ

ਡਡਵਿੰਡੀ, 19 ਅਕਤੂਬਰ (ਬਲਬੀਰ ਸੰਧਾ)-ਸ੍ਰੀ ਗੁਰੂ ਨਾਨਕ ਦੇਵ ਕੀਰਤਨ ਐਾਡ ਵੈੱਲਫੇਅਰ ਸੁਸਾਇਟੀ ਡਡਵਿੰਡੀ ਵਲੋਂ ਸਮੂਹ ਨਗਰ, ਇਲਾਕਾ ਨਿਵਾਸੀਆਂ ਤੇ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ...

ਪੂਰੀ ਖ਼ਬਰ »

ਗੁਰਮਤਿ ਸਮਾਗਮ 'ਚ ਵੱਡੀ ਗਿਣਤੀ 'ਚ ਸੰਗਤਾਂ ਨੇ ਕੀਤੀ ਸ਼ਮੂਲੀਅਤ

ਚੁਗਿੱਟੀ/ਜੰਡੂਸਿੰਘਾ, 19 ਅਕਤੂਬਰ (ਨਰਿੰਦਰ ਲਾਗੂ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਮੀਰੀ-ਪੀਰੀ ਨੌਜਵਾਨ ਸਭਾ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਗੁ: ਸ੍ਰੀ ਗੁਰੂ ਸਿੰਘ ਸਭਾ ਗੁਰੂ ਨਾਨਕਪੁਰਾ ਵਿਖੇ ਸ਼ਰਧਾ ਤੇ ...

ਪੂਰੀ ਖ਼ਬਰ »

ਅੰਤਰ ਜ਼ਿਲ੍ਹਾ ਸਕੂਲ ਟੇਬਲ ਟੈਨਿਸ ਚੈਂਪੀਅਨਸ਼ਿਪ ਸ਼ੁਰੂ

ਜਲੰਧਰ, 19 ਅਕਤੂਬਰ (ਜਤਿੰਦਰ ਸਾਬੀ)- ਜ਼ਿਲ੍ਹਾ ਜਲੰਧਰ ਟੇਬਲ ਟੈਨਿਸ ਐਸੋਸੀਏਸ਼ਨ ਵਲੋਂ ਹੰਸ ਰਾਜ ਸਟੇਡੀਅਮ ਵਿਖੇ ਕਰਵਾਈ ਜਾ ਰਹੀ ਅੰਤਰ ਸਕੂਲ ਟੇਬਲ ਟੈਨਿਸ ਚੈਂਪੀਅਨਸ਼ਿਪ ਅੱਜ ਤੋਂ ਸ਼ੁਰੂ ਹੋਈ | ਇਸ ਚੈਂਪੀਅਨਸ਼ਿਪ ਦਾ ਉਦਘਾਟਨ ਮੁੱਖ ਮਹਿਮਾਨ ਡਾ ਐਸ.ਪੀ.ਐਸ. ਵਿਰਕ ...

ਪੂਰੀ ਖ਼ਬਰ »

¸ ਗਲੋਬਲ ਕਬੱਡੀ ਲੀਗ 2018 ¸ ਕੈਲੀਫੋਰਨੀਆ ਈਗਲਜ਼ ਦੀ ਹਰਿਆਣਾ ਲਾਇਨਜ਼ 'ਤੇ 63-36 ਨਾਲ ਜਿੱਤ

ਜਲੰਧਰ 19 ਅਕਤੂਬਰ (ਜਤਿੰਦਰ ਸਾਬੀ)- ਕੈਲੀਫ਼ੋਰਨੀਆ ਈਗਲਜ਼ ਨੇ ਹਰਿਆਣਾ ਲਾਇਨਜ਼ ਨੂੰ 63-36 ਦੇ ਫ਼ਰਕ ਨਾਲ ਹਰਾ ਕੇ ਗਲੋਬਲ ਕਬੱਡੀ ਲੀਗ ਵਿਚ ਚਾਰ ਮੈਚਾਂ ਤੋਂ ਬਾਅਦ ਕੁੱਲ 9 ਅੰਕ ਹਾਸਲ ਕਰਕੇ ਪਹਿਲਾ ਸਥਾਨ ਬਣਾ ਲਿਆ ਹੈ | ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਕਰਵਾਈ ...

ਪੂਰੀ ਖ਼ਬਰ »

ਸਹਿਜ ਪਾਠ ਕਰਨ ਲਈ ਸੰਗਤਾਂ 'ਚ ਉਤਸ਼ਾਹ-ਜਥੇ: ਮੰਨਣ

ਜਲੰਧਰ, 19 ਅਕਤੂਬਰ (ਹਰਵਿੰਦਰ ਸਿੰਘ ਫੁੱਲ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਹਿਜ ਪਾਠ ਦੀ ਲਹਿਰ ਨੂੰ ਘਰ-ਘਰ ਪਹੁੰਚਾਉਣ ਦੇ ਕੀਤੇ ਜਾ ਰਹੇ ਉਪਰਾਲੇ ਲਈ ਸੰਗਤ ਵਲੋਂ ਸ਼ਰਧਾ ਭਾਵਨਾ ...

ਪੂਰੀ ਖ਼ਬਰ »

ਪ੍ਰਸਿੱਧ ਸਮਾਜ ਸੇਵਕ ਸੁਭਾਸ਼ ਗੋਇਲ ਦਿੱਲੀ ਵਿਚ ਸਨਮਾਨਿਤ

ਜਲੰਧਰ, 19 ਅਕਤੂਬਰ (ਅ.ਬ.)-ਨਵੰਬਰ 2005 ਤੋਂ ਹੁਣ ਤੱਕ ਲਗਪਗ 12 ਸਾਲਾਂ 'ਚ ਪੰਜਾਬ, ਚੰਡੀਗੜ੍ਹ ਅਤੇ ਦਿੱਲੀ ਵਿਚ ਨਸ਼ਾਮੁਕਤੀ ਜਾਗਰੂਕਤਾ ਕੈਂਪ ਲਗਾ ਕੇ ਦੇਸ਼ ਦੇ ਇਕ ਲੱਖ ਤੋਂ ਵੱਧ ਲੋਕਾਂ ਨੂੰ ਨਸ਼ਾਮੁਕਤ ਕਰਵਾਏ ਜਾਣ ਮੌਕੇ 'ਤੇ ਜੀਵਨ ਸੰਚਾਰ ਵੈੱਲਫੇਅਰ ਐਾਡ ਚੈਰੀਟੇਬਲ ...

ਪੂਰੀ ਖ਼ਬਰ »

ਨਸ਼ੇੜੀਆਂ ਤੇ ਚੋਰਾਂ ਲਈ ਖ਼ਾਸ ਬਣਿਆ ਛਾਉਣੀ ਦਾ ਬੱਸ ਅੱਡਾ

ਜਲੰਧਰ ਛਾਉਣੀ, 19 ਅਕਤੂਬਰ (ਪਵਨ ਖਰਬੰਦਾ)-ਕੈਂਟਨਮੈਂਟ ਬੋਰਡ ਦੇ ਅਧੀਨ ਆਉਂਦਾ ਬੱਸਾ ਅੱਡਾ ਅੱਜ-ਕੱਲ੍ਹ ਨਸ਼ੇੜੀਆਂ ਤੇ ਚੋਰਾਂ ਦਾ ਅੱਡਾ ਬਣਦਾ ਜਾ ਰਿਹਾ ਹੈ, ਜਿਸ ਤੋਂ ਪ੍ਰੇਸ਼ਾਨ ਅੱਜ ਆਸਪਾਸ ਦੇ ਦੁਕਾਨਦਾਰਾਂ ਵਲੋਂ ਪ੍ਰੇਸ਼ਾਨ ਹੋ ਕੇ ਪੁਲਿਸ ਅਧਿਕਾਰੀਆਂ ਪਾਸੋਂ ...

ਪੂਰੀ ਖ਼ਬਰ »

ਰਾਸ਼ਟਰ ਸੇਵਿਕਾ ਸਮਿਤੀ ਦੇ ਮੈਂਬਰਾਂ ਨੇ ਕੀਤਾ ਪਥ ਸੰਚਾਲਨ

ਜਲੰਧਰ, 19 ਅਕਤੂਬਰ (ਸ਼ਿਵ)- ਦੁਸਹਿਰੇ ਮੌਕੇ ਰਾਸ਼ਟਰ ਸੇਵਿਕਾ ਸਮਿਤੀ ਵਲੋਂ ਪਥ ਸੰਚਾਲਨ ਕੀਤਾ ਗਿਆ | ਬਾਬਾ ਬਾਲਕ ਨਾਥ ਮੰਦਰ ਵਿਚ ਪੂਜਾ ਤੋਂ ਸਮਾਗਮ ਆਰੰਭ ਹੋਇਆ | ਮੁੱਖ ਬੁਲਾਰੇ ਕਿ੍ਸ਼ਮਾ ਕਪੂਰ ਨੇ ਕਿਹਾ ਕਿ ਦੁਸਹਿਰੇ ਦਾ ਤਿਉਹਾਰ ਬੁਰਾਈ 'ਤੇ ਸੱਚ ਦੀ ਜਿੱਤ ਦਾ ...

ਪੂਰੀ ਖ਼ਬਰ »

ਜਲੰਧਰ ਆਈ.ਐੱਮ.ਏ. ਨੇ ਅੰਮਿ੍ਤਸਰ ਹਾਦਸੇ 'ਚ ਭੇਜੀਆਂ 5 ਐਾਬੂਲੈਂਸਾਂ

ਜਲੰਧਰ, 19 ਅਕਤੂਬਰ (ਐੱਮ.ਐੱਸ. ਲੋਹੀਆ) - ਦੁਸਹਿਰਾ ਸਮਾਗਮ ਦੌਰਾਨ ਅੰਮਿ੍ਤਸਰ 'ਚ ਵਾਪਰੇ ਰੇਲ ਹਾਦਸੇ ਦੌਰਾਨ ਸੈਂਕੜਿਆਂ ਵਿਅਕਤੀਆਂ ਦੇ ਮਾਰੇ ਜਾਣ ਅਤੇ ਗੰਭੀਰ ਜ਼ਖ਼ਮੀ ਹੋ ਜਾਣ ਦੇ ਮਾਮਲੇ 'ਚ ਸਿਹਤ ਸੇਵਾਵਾਂ ਨੂੰ ਤੁਰੰਤ ਮੁਹੱਈਆ ਕਰਵਾਉਣ ਲਈ ਜਲੰਧਰ ਆਈ.ਐੱਮ.ਏ. ...

ਪੂਰੀ ਖ਼ਬਰ »

ਹਾਈਵੇ 'ਤੇ ਖੜ੍ਹੇ ਟਰੱਕ ਦੇ ਦੋ ਟਾਇਰ ਚੋਰੀ

ਫਿਲੌਰ, 19 ਅਕਤੂਬਰ (ਸੁਰਜੀਤ ਸਿੰਘ ਬਰਨਾਲਾ)-ਬੀਤੇ ਦਿਨੀਂ ਹਾਈਵੇ 'ਤੇ ਗੱਡੀਆਂ 'ਚੋਂ ਬੈਟਰੀਆਂ ਲਾਹ ਕੇ ਚੋਰੀ ਕਰਨ ਵਾਲਾ ਗਰੋਹ ਸਰਗਰਮ ਸੀ, ਪਰ ਹੁਣ ਖੜ੍ਹੇ ਟਰੱਕਾਂ ਦੇ ਟਾਇਰ ਲਾਹੁਣ ਵਾਲਾ ਗਰੋਹ ਵੀ ਸਰਗਰਮ ਨਜ਼ਰ ਆ ਰਿਹਾ ਹੈ | ਜਾਣਕਾਰੀ ਅਨੁਸਾਰ ਟਰੱਕ ਨੰ: ਪੀ. ਬੀ. 11 ...

ਪੂਰੀ ਖ਼ਬਰ »

ਸਰਬਸੰਮਤੀ ਨਾਲ ਟਰੱਕ ਯੂਨੀਅਨ ਇਕ ਹੋਇਆ-ਪ੍ਰਧਾਨ ਰਾਣਾ

ਫਿਲੌਰ, 19 ਅਕਤੂਬਰ (ਸੁਰਜੀਤ ਸਿੰਘ ਬਰਨਾਲਾ)-ਬੀਤੀ ਅਪ੍ਰੈਲ 2018 ਨੂੰ ਟਰੱਕ ਯੂਨੀਅਨ ਫਿਲੌਰ ਦੇ ਮੈਂਬਰ ਕੁਝ ਗੱਲਾਂ ਕਰਕੇ ਟਰੱਕ ਯੂਨੀਅਨ ਤੋਂ ਵੱਖ ਯੂਨੀਅਨ ਬਣਾ ਲਈ ਸੀ, ਜਿਸ ਕਾਰਨ ਫਿਲੌਰ ਵਿਖੇ ਦੋ ਟਰੱਕ ਯੂਨੀਅਨਾਂ ਚੱਲ ਰਹੀਆਂ ਸਨ | ਗੌਰਤਬ ਹੈ ਕਿ ਸਾਂਝੀ ਯੂਨੀਅਨ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਅਥਲੈਟਿਕਸ ਮੀਟ ਦਰਬਾਰਾ ਸਿੰਘ ਸਕੂਲ ਦੀਆਂ ਖਿਡਾਰਨਾਂ ਦਾ ਸ਼ਾਨਦਾਰ ਪ੍ਰਦਰਸ਼ਨ

ਮਲਸੀਆਂ, 19 ਅਕਤੂਬਰ (ਸੁਖਦੀਪ ਸਿੰਘ)- ਸਰਦਾਰ ਦਰਬਾਰਾ ਸਿੰਘ ਮੈਮੋਰੀਅਲ ਸਰਕਾਰੀ ਕੰਨਿਆ ਸੈਕੰਡਰੀ ਸਕੂਲ, ਮਲਸੀਆਂ ਦੀਆਂ ਖਿਡਾਰਣਾ ਨੇ ਜ਼ਿਲ੍ਹਾ ਪੱਧਰੀ ਅਥਲੈਟਿਕਸ ਮੀਟ 2018-19 'ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਸਬੰਧੀ ਪਿ੍ੰਸੀਪਲ ...

ਪੂਰੀ ਖ਼ਬਰ »

ਚੋਰੀ ਦੇ ਸਾਮਾਨ ਸਮੇਤ 3 ਕਾਬੂ

ਕਰਤਾਰਪੁਰ, 19 ਅਕਤੂਬਰ (ਜਸਵੰਤ ਵਰਮਾ, ਧੀਰਪੁਰ)-ਕਰਤਾਰਪੁਰ ਪੁਲਿਸ ਨੇ ਚੋਰੀ ਦੇ ਸਾਮਾਨ ਨਾਲ 3 ਚੋਰਾਂ ਨੂੰ ਕਾਬੂ ਕੀਤਾ ਹੈ | ਇਸ ਸਬੰਧ ਵਿਚ ਕਰਤਾਰਪੁਰ ਥਾਣਾ ਮੁਖੀ ਰਾਜੀਵ ਕੁਮਾਰ ਨੇ ਦੱਸਿਆ ਕਿ ਰਵਿੰਦਰ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਮੰਡੀ ਮੁਹੱਲਾ ਕਰਤਾਰਪੁਰ ...

ਪੂਰੀ ਖ਼ਬਰ »

ਐੱਸ.ਟੀ.ਐੱਸ. ਵਰਲਡ ਸਕੂਲ 'ਚ ਸਾਲਾਨਾ ਖੇਡ ਸਮਾਗਮ

ਰੁੜਕਾ ਕਲਾਂ, 19 ਅਕਤੂਬਰ (ਦਵਿੰਦਰ ਸਿੰਘ ਖ਼ਾਲਸਾ)- ਐੱਸ.ਟੀ.ਐੱਸ. ਵਰਲਡ ਸਕੂਲ ਵਿਖੇ ਸਕੂਲ ਦੇ ਚੇਅਰਪਰਸਨ ਮੈਡਮ ਮਾਲਤੀ ਅਤੇ ਪਿ੍ੰਸੀਪਲ ਪ੍ਰਭਜੋਤ ਗਿੱਲ ਦੀ ਅਗਵਾਈ ਵਿਚ 8ਵਾਂ ਸਾਲਾਨਾ ਖੇਡ ਸਮਾਗਮ ਮਨਾਇਆ ਗਿਆ, ਜਿਸ ਦੇ ਪਹਿਲੇ ਦਿਨ ਪਹਿਲੀ ਤੋਂ ਚੌਥੀ ਦੇ ਸਪੂਨ ਤੇ ...

ਪੂਰੀ ਖ਼ਬਰ »

ਦਿਆਲਪੁਰ ਛਿੰਝ ਮੇਲੇ 'ਚ ਪਟਕੇ ਦੀ ਕੁਸ਼ਤੀ ਪਰਮਿੰਦਰ ਡੂੰਮਛੇੜੀ ਨੇ ਜਿੱਤੀ

ਫਿਲੌਰ, 19 ਅਕਤੂਬਰ (ਸੁਰਜੀਤ ਸਿੰਘ ਬਰਨਾਲਾ)-ਨਜ਼ਦੀਕੀ ਪਿੰਡ ਦਿਆਲਪੁਰ ਵਿਖੇ ਬਾਬੂ ਅਮਰਜੀਤ ਸਿੰਘ ਸਰੋਰਟਸ ਕਲੱਬ, ਐਨ.ਆਰ. ਆਈ. ਵੀਰ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਛਿੰਝ ਮੇਲਾ ਕਰਵਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਐਸ.ਐਸ.ਪੀ. ਕਪੂਰਥਲਾ ਸੰਦੀਪ ਸ਼ਰਮਾ ਨੇ ...

ਪੂਰੀ ਖ਼ਬਰ »

ਐੱਨ.ਸੀ.ਸੀ. ਕੈਡਿਟਸ ਨੇ ਜ਼ਿਲ੍ਹਾ ਪੱਧਰੀ ਅਥਲੈਟਿਕ ਮੀਟ 'ਚ ਜਿੱਤੇ ਤਗਮੇ

ਸ਼ਾਹਕੋਟ, 19 ਅਕਤੂਬਰ (ਸਚਦੇਵਾ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੂਨੀਆਂ ਦੇ ਦੋ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਅਥਲੈਟਿਕ ਮੀਟ 'ਚ ਮੱਲਾਂ ਮਾਰ ਕੇ ਸਕੂਲ ਅਤੇ ਆਪਣੇ ਮਾਪਿਆ ਦੇ ਨਾਂਅ ਨੂੰ ਰੌਸ਼ਨ ਕੀਤਾ ਹੈ | ਇਸ ਸਬੰਧੀ ਐੱਨ.ਸੀ.ਸੀ. ਇੰਚਾਰਜ ਅਮਨਦੀਪ ਕੌਾਡਲ ਨੇ ...

ਪੂਰੀ ਖ਼ਬਰ »

ਚੌਧਰੀ ਵਿਕਰਮਜੀਤ ਸਿੰਘ ਵਲੋਂ ਮੰਡੀਆਂ ਦਾ ਦੌਰਾ

ਫਿਲੌਰ, 19 ਅਕਤੂਬਰ (ਸੁਰਜੀਤ ਸਿੰਘ ਬਰਨਾਲਾ)-ਚੌਧਰੀ ਵਿਕਰਮਜੀਤ ਸਿੰਘ ਜਨਰਲ ਸੈਕਟਰੀ ਪੰਜਾਬ ਕਾਂਗਰਸ ਵਲੋਂ ਫਿਲੌਰ, ਅੱਪਰਾ ਮੰਡੀਆਂ ਦਾ ਦੌਰਾ ਕੀਤਾ ਗਿਆ | ਇਸ ਮੌਕੇ ਉਨ੍ਹਾਂ ਕਿਸਾਨ, ਆੜਤੀਆਂ ਅਤੇ ਲੇਬਰ ਨੂੰ ਆ ਰਹੀਆਂ ਮੁਸ਼ਕਿਲਾਂ ਸੁਣੀਆਂ, ਜਿਨ੍ਹਾਂ ਦਾ ਮੌਕੇ ...

ਪੂਰੀ ਖ਼ਬਰ »

ਜ਼ਖ਼ਮੀ ਹੋਏ ਨੌਜਵਾਨ ਦੀ ਮੌਤ

ਭੋਗਪੁਰ, 19 ਅਕਤੂਬਰ (ਕਮਲਜੀਤ ਸਿੰਘ ਡੱਲੀ)- ਬੀਤੀ ਰਾਤ 10 ਵਜੇ ਦੇ ਕਰੀਬ ਰੇਲਵੇ ਗੇਟ ਨੰਬਰ 40 ਭੋਗਪੁਰ ਦੇ ਬੰਦ ਰੇਲਵੇ ਫ਼ਾਟਕ ਨਾਲ ਟਕਰਾਉਣ ਪਿੱਛੋਂ ਅੱਜ ਇਕ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ | ਜਾਣਕਾਰੀ ਅਨੁਸਾਰ ਹਰਜਿੰਦਰ ਸਿੰਘ ਪੁੱਤਰ ਗੁਰਜੀਤ ਸਿੰਘ ਵਾਸੀ ਆਦਰਸ਼ ...

ਪੂਰੀ ਖ਼ਬਰ »

ਗਿੱਲ ਵਿਖੇ ਸੱਭਿਆਚਾਰਕ ਮੇਲਾ ਕੱਲ੍ਹ

ਕਾਲਾ ਸੰਘਿਆਂ, 19 ਅਕਤੂਬਰ (ਸੰਘਾ)- ਇਥੋਂ ਥੋੜੀ ਦੂਰ ਪਿੰਡ ਗਿੱਲ ਵਿਖੇ ਬਾਬਾ ਸ਼ਾਹ ਮੇਙਣਾ ਦੇ ਅਸਥਾਨ 'ਤੇ ਸਾਲਾਨਾ ਸੱਭਿਆਚਾਰਕ ਮੇਲਾ 21 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ, ਜਿਸ ਸਬੰਧੀ ਹਰਦੇਵ ਗਿੱਲ ਆਸਟ੍ਰੇਲੀਆ ਅਤੇ ਲੱਛਕਰ ਗਿੱਲ ਯੂ.ਐਸ.ਏ. ਨੇ ਦੱਸਿਆ 20 ਅਕਤੂਬਰ ...

ਪੂਰੀ ਖ਼ਬਰ »

ਸਰਕਾਰ ਨੇ ਬੈਨਾਪੁਰ ਦਾ ਪ੍ਰਾਇਮਰੀ ਸਕੂਲ ਬੰਦ ਕੀਤਾ

ਨੂਰਮਹਿਲ, 19 ਅਕਤੂਬਰ (ਜਸਵਿੰਦਰ ਸਿੰਘ ਲਾਂਬਾ)-ਪੰਜਾਬ ਸਰਕਾਰ ਨੇ ਨਜ਼ਦੀਕੀ ਪਿੰਡ ਬੈਨਾਪੁਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ | ਇਕੱਤਰ ਕੀਤੀ ਜਾਣਕਾਰੀ ਅਨੁਸਾਰ ਨੂਰਮਹਿਲ ਬਲਾਕ ਦੇ ਅਧਿਕਾਰੀਆਂ ਨੇ ਸਕੂਲ ਜਾ ਕੇ ਇਸ ਬਾਰੇ ਸਕੂਲ ...

ਪੂਰੀ ਖ਼ਬਰ »

ਸੰਤ ਬਾਬਾ ਨਾਹਰ ਸਿੰਘ ਸਨੇ੍ਹਰਾਂ ਵਾਲਿਆਂ ਦੀ ਬਰਸੀ ਮਨਾਈ

ਲੋਹੀਆਂ ਖਾਸ, 19 ਅਕਤੂਬਰ (ਦਿਲਬਾਗ ਸਿੰਘ)- ਬਾਬੇਕੇ ਸੀਨੀਅਰ ਸੈਕੰਡਰੀ ਸਕੂਲ ਵਾੜਾ ਜੋਧ ਸਿੰਘ (ਜਲੰਧਰ) ਵਿਖੇ ਸੰਤ ਬਾਬਾ ਨਾਹਰ ਸਿੰਘ ਸਨੇ੍ਹਰਾਂ ਵਾਲਿਆਂ ਦੀ ਸਾਲਾਨਾ ਬਰਸੀ ਮਨਾਈ ਗਈ | ਇਸ ਮੌਕੇ ਅਖੰਡ ਪਾਠ ਦੇ ਭੋਗ ਉਪਰੰਤ ਸਜਾਏ ਧਾਰਮਿਕ ਦਿਵਾਨ ਵਿਚ ਬਾਬੇਕੇ ਸਕੂਲ ...

ਪੂਰੀ ਖ਼ਬਰ »

ਮੌ ਸਾਹਿਬ 'ਚ ਭਾਰਤੀ ਕਿਸਾਨ ਯੂਨੀਅਨ ਨੇ ਪਰਾਲੀ ਨੂੰ ਅੱਗ ਲਗਾਈ

ਬਿਲਗਾ, 19 ਅਕਤੂਬਰ (ਰਾਜਿੰਦਰ ਸਿੰਘ ਬਿਲਗਾ)—ਅੱਜ ਦਾਣਾ ਮੰਡੀ ਮੌ ਸਾਹਿਬ ਨੇੜੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਕਿਸਾਨਾਂ ਦਾ ਇਕ ਇਕੱਠ ਕੀਤਾ ਗਿਆ, ਜਿਸ ਵਿਚ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਮਰੀਕ ਸਿੰਘ ਕਾਦੀਆਂ, ਜਨਰਲ ਸਕੱਤਰ ਕਮਲਜੀਤ ਸਿੰਘ, ਮੀਤ ਪ੍ਰਧਾਨ ...

ਪੂਰੀ ਖ਼ਬਰ »

ਧੰਮ ਕ੍ਰਾਂਤੀ ਦਿਵਸ ਨੂੰ ਸਮਰਪਿਤ ਅਸ਼ੋਕ ਵਿਜੈ ਦਸਮੀ ਮਨਾਈ

ਫਿਲੌਰ, 19 ਅਕਤੂਬਰ (ਇੰਦਰਜੀਤ ਚੰਦੜ੍ਹ) -ਸਥਾਨਕ ਸਤਲੁਜ ਦਰਿਆ ਜੀ.ਟੀ. ਰੋਡ 'ਤੇ ਸਥਿਤ ਡਾ. ਅੰਬੇਡਕਰ ਪੀਸ ਪਗੌਡਾ ਵਿਖੇ ਅੰਬੇਡਕਰ ਪੀਸ ਪਗੌਡਾ ਮੈਨੇਜਮੈਂਟ ਕਮੇਟੀ ਅਤੇ ਟਰੱਸਟ, ਅੰਬੇਡਕਰ ਸੈਨਾ ਆਫ਼ ਇੰਡੀਆ, ਸੈਂਟਰਲ ਕੋਆਰਡੀਨੇਸ਼ਨ ਕਮੇਟੀ ਅਤੇ ਬੁਧਿਸ਼ਟ ਮਿਸ਼ਨ ...

ਪੂਰੀ ਖ਼ਬਰ »

ਪੇਪਰ ਨਾਲ ਭਰਿਆ ਟਰੱਕ ਅੱਗ ਲੱਗਣ ਕਾਰਨ ਸੜਿਆ

ਫਿਲੌਰ, 19 ਅਕਤੂਬਰ (ਸੁਰਜੀਤ ਸਿੰਘ ਬਰਨਾਲਾ)-ਫਿਲੌਰ ਦੇ ਨਜ਼ਦੀਕੀ ਹਾਈਵੇ 'ਤੇ ਪੇਪਰ ਨਾਲ ਭਰੇ ਟਰੱਕ ਨੂੰ ਅੱਗ ਲੱਗ ਗਈ, ਜਿਸ ਨਾਲ ਟਰੱਕ ਸੜ ਕੇ ਸੁਆਹ ਹੋ ਗਿਆ | ਜਾਣਕਾਰੀ ਅਨੁਸਾਰ ਟਰੱਕ ਨੰ: ਐਚ. ਆਰ. 55 ਪੀ. 8014, ਜਿਸ ਵਿਚ ਪੇਪਰ ਲੱਦਿਆ ਹੋਇਆ ਸੀ | ਬੀਤੀ ਰਾਤ 1.40 ਵਜੇ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ (ਬ) ਐਸ. ਸੀ. ਵਿੰਗ ਵਲੋਂ ਧਰਨਾ 22 ਨੂੰ

ਆਦਮਪੁਰ, 19 ਅਕਤੂਬਰ (ਹਰਪ੍ਰੀਤ ਸਿੰਘ)- ਸ਼੍ਰੋਮਣੀ ਅਕਾਲੀ ਦਲ (ਬ) ਪੰਜਾਬ ਦੇ ਸੀਨੀਅਰ ਆਗੂ ਧਰਮਪਾਲ ਲੇਸੜੀਵਾਲ ਵਲੋਂ ਹਲਕਾ ਵਿਧਾਇਕ ਆਦਮਪੁਰ ਪਵਨ ਕੁਮਾਰ ਟੀਨੂੰ ਦੀ ਅਗਵਾਈ ਹੇਠ ਇਕ ਵਿਸ਼ੇਸ਼ ਮੀਟਿੰਗ ਕੀਤੀ, ਜਿਸ ਵਿੱਚ ਇਲਾਕੇ ਦੇ ਐਸ.ਸੀ ਵਿੰਗ ਦੇ ਆਗੂਆ ਨੇ ...

ਪੂਰੀ ਖ਼ਬਰ »

ਗੁਲਜ਼ਾਰ ਸਿੰਘ ਰਣੀਕੇ ਵਲੋਂ ਐਸ. ਸੀ. ਅਹੁਦੇਦਾਰਾਂ ਨਾਲ ਮੀਟਿੰਗ

ਕਿਸ਼ਨਗੜ੍ਹ, 19 ਅਕਤੂਬਰ (ਲਖਵਿੰਦਰ ਸਿੰਘ ਲੱਕੀ)-ਸਾਬਕਾ ਕੈਬਨਿਟ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਕੌਮੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਐਸ. ਸੀ. ਵਿੰਗ ਪੰਜਾਬ ਵਲੋਂ ਜ਼ਿਲ੍ਹੇ ਦੇ ਵੱਖ-ਵੱਖ ਹਲਕੇ ਦੇ ਐਸ. ਸੀ. ਵਿੰਗ ਦੇ ਅਹੁਦੇਦਾਰਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ | ...

ਪੂਰੀ ਖ਼ਬਰ »

ਡੀ. ਏ. ਵੀ. ਕਾਲਜ ਦੇ ਦਿਨੇਸ਼ ਕੁਮਾਰ ਨੇ ਚਾਂਦੀ ਦਾ ਤਗਮਾ ਜਿੱਤਿਆ

ਫਿਲੌਰ, 19 ਅਕਤੂਬਰ (ਸੁਰਜੀਤ ਸਿੰਘ ਬਰਨਾਲਾ)-ਡੀ. ਆਰ. ਵੀ. ਡੀ. ਏ. ਵੀ. ਕਾਲਜ ਫਿਲੌਰ ਦੇ ਵਿਦਿਆਰਥੀ ਦਿਨੇਸ਼ ਕੁਮਾਰ ਨੇ 'ਤੰਦਰੁਸਤ ਪੰਜਾਬ' ਮੁਹਿੰਮ ਤਹਿਤ ਅੰਡਰ-18 ਵਰਗ ਕੁਸ਼ਤੀ ਮੁਕਾਬਲੇ ਵਿਚ ਚਾਂਦੀ ਦਾ ਤਗਮਾ ਜਿੱਤਿਆ | ਇਸ ਸਬੰਧੀ ਕਾਲਜ ਪਿ੍ੰਸੀਪਲ ਡਾ: ਵਿਸ਼ਵਾ ਬੰਧੂ ...

ਪੂਰੀ ਖ਼ਬਰ »

ਔਰਤ ਸਮੇਤ 3 ਵਿਅਕਤੀਆਂ ਿਖ਼ਲਾਫ਼ ਮੁਕੱਦਮਾ ਦਰਜ

ਨੂਰਮਹਿਲ, 19 ਅਕਤੂਬਰ (ਜਸਵਿੰਦਰ ਸਿੰਘ ਲਾਂਬਾ)-ਨੂਰਮਹਿਲ ਦੀ ਪੁਲਿਸ ਨੇ ਔਰਤ ਸਮੇਤ ਤਿੰਨ ਵਿਅਕਤੀਆਂ ਿਖ਼ਲਾਫ਼ ਮੁਕੱਦਮਾ ਦਰਜ ਕੀਤਾ ਹੈ | ਜਾਂਚ ਅਧਿਕਾਰੀ ਏ. ਐਸ. ਆਈ. ਦਿਨੇਸ਼ ਕੁਮਾਰ ਨੇ ਦੱਸਿਆ ਕਿ ਇਹ ਮੁਕੱਦਮਾ ਮਨਪ੍ਰੀਤ ਸਿੰਘ ਵਾਸੀ ਸੰਘੇ ਜਗੀਰ ਦੀ ਸ਼ਿਕਾਇਤ 'ਤੇ ...

ਪੂਰੀ ਖ਼ਬਰ »

ਗੁਰਮਤਿ ਸਮਾਗਮ 25 ਤੋਂ

ਜਲੰਧਰ, 19 ਅਕਤੂਬਰ (ਹਰਵਿੰਦਰ ਸਿੰਘ ਫੁੱਲ)- ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 2 ਦਿਨਾ ਵਿਸ਼ੇਸ਼ ਗੁਰਮਤਿ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬਜ਼ਾਰ ਸ਼ੇਖਾਂ ਵਿਖੇ 25 ਅਤੇ 26 ਅਕਤੂਬਰ ਨੂੰ ਕਰਵਾਏ ਜਾਣਗੇ | ਜਾਣਕਾਰੀ ਦਿੰਦੇ ਹੋਏ ...

ਪੂਰੀ ਖ਼ਬਰ »

ਸ਼ੇਰੋਵਾਲੀਆ ਨੇ ਘੱਟ ਸਮੇਂ 'ਚ ਸ਼ਾਹਕੋਟ ਦਾ ਬੇਸ਼ੁਮਾਰ ਵਿਕਾਸ ਕਰਵਾਇਆ-ਸੋਨੂੰ ਪੀ.ਏ.

ਸ਼ਾਹਕੋਟ, 19 ਅਕਤੂਬਰ (ਸਚਦੇਵਾ)- ਲੋਕ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀਆਂ ਨੀਤੀਆਂ ਤੋਂ ਬਹੁਤ ਖ਼ੁਸ਼ ਹਨ ਤੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵਲੋਂ ਥੋੜ੍ਹੇ ਸਮੇਂ 'ਚ ਹੀ ਸ਼ਾਹਕੋਟ ਦਾ ਬੇਸ਼ੁਮਾਰ ਵਿਕਾਸ ਕਰਵਾਇਆ ਗਿਆ ਹੈ | ਇਨ੍ਹਾਂ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX