ਤਾਜਾ ਖ਼ਬਰਾਂ


ਇੰਗਲੈਂਡ-ਅਫ਼ਗ਼ਾਨਿਸਤਾਨ ਮੈਚ : ਇੰਗਲੈਂਡ ਨੇ ਅਫ਼ਗ਼ਾਨਿਸਤਾਨ ਨੂੰ 150 ਦੌੜਾਂ ਨਾਲ ਹਰਾਇਆ
. . .  37 minutes ago
ਫ਼ਾਜ਼ਿਲਕਾ ਨਗਰ ਕੌਂਸਲ ਦੇ ਪ੍ਰਧਾਨ 'ਤੇ ਅਣਪਛਾਤੇ ਨੌਜਵਾਨਾ ਵੱਲੋਂ ਹਮਲਾ
. . .  56 minutes ago
ਫ਼ਾਜ਼ਿਲਕਾ, 18 ਜੂਨ (ਪ੍ਰਦੀਪ ਕੁਮਾਰ )-ਫ਼ਾਜ਼ਿਲਕਾ ਨਗਰ ਕੌਂਸਲ ਦੇ ਪ੍ਰਧਾਨ ਰਕੇਸ਼ ਧੂੜਿਆ 'ਤੇ ਅਣਪਛਾਤੇ ਨੌਜਵਾਨਾ ਵੱਲੋਂ ਹਮਲਾ ਕਰ ਦਿਤਾ ਗਿਆ, ਜਿਸ ਤੋ ਬਾਅਦ ਉਨ੍ਹਾਂ ਨੂੰ ਫ਼ਾਜ਼ਿਲਕਾ ਦੇ ਸਿਵਲ...
ਧਰਤੀ ਮੇਰੀ ਮਾਂ ਹੈ, ਇਸ ਤੋਂ ਵੱਡਾ ਕੋਈ ਨਹੀ - ਅਖਿਲੇਸ਼
. . .  about 2 hours ago
ਲਖਨਊ, 18 ਜੂਨ - ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਬੰਦੇ ਮਾਤਰਮ ਦੇ ਸਵਾਲ 'ਤੇ ਬੋਲਦਿਆ ਕਿਹਾ ਕਿ ਧਰਤੀ ਉਨ੍ਹਾਂ ਦੀ ਮਾਂ ਹੈ, ਤੇ ਧਰਤੀ ਤੋਂ ਵੱਡਾ ਕੋਈ ...
ਜੰਗਲਾ ਨੂੰ ਅੱਗ ਤੋਂ ਬਚਾਉਣ ਲਈ ਪਟੀਸ਼ਨ 'ਤੇ ਸੁਪਰੀਮ ਕੋਰਟ ਸੁਣਵਾਈ ਲਈ ਤਿਆਰ
. . .  about 3 hours ago
ਨਵੀਂ ਦਿੱਲੀ, 18 ਜੂਨ - ਉੱਤਰਾਖੰਡ ਵਿਖੇ ਜੰਗਲਾ ਨੂੰ ਅੱਗ ਤੋਂ ਬਚਾਉਣ ਲਈ ਦਾਇਰ ਪਟੀਸ਼ਨ 'ਤੇ ਸੁਪਰੀਮ ਕੋਰਟ 24 ਜੂਨ ਨੂੰ ਸੁਣਵਾਈ ਲਈ ਤਿਆਰ...
ਬੱਚਿਆ ਦੀ ਮੌਤ ਨੂੰ ਲੈ ਕੇ ਨਿਤੀਸ਼ ਕੁਮਾਰ ਤੇ ਹੋਰਨਾਂ ਖ਼ਿਲਾਫ਼ ਪਟੀਸ਼ਨ
. . .  about 3 hours ago
ਮੁਜ਼ੱਫਰਪੁਰ, 18 ਜੂਨ - ਬਿਹਾਰ ਦੇ ਮੁਜ਼ੱਫਰਪੁਰ ਵਿਖੇ ਚਮਕੀ ਬੁਖ਼ਾਰ ਕਾਰਨ 109 ਬੱਚਿਆ ਦੀ ਮੌਤ ਨੂੰ ਲੈ ਕੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ, ਕੇਂਦਰੀ ਸਿਹਤ ਮੰਤਰੀ...
ਕੇਦਾਰਨਾਥ 'ਚ ਆਕਸੀਜਨ ਦੀ ਕਮੀ ਕਾਰਨ ਇੱਕ ਵਿਅਕਤੀ ਦੀ ਮੌਤ
. . .  about 3 hours ago
ਦੇਹਰਾਦੂਨ, 18 ਜੂਨ - ਉੱਤਰਾਖੰਡ ਦੇ ਕੇਦਾਰਨਾਥ ਵਿਖੇ ਆਕਸੀਜਨ ਦੀ ਕਮੀ ਕਾਰਨ ਮੁੰਬਈ ਦੇ 52 ਸਾਲਾਂ ਇੱਕ ਵਿਅਕਤੀ ਦੀ ਮੌਤ ਹੋ ਗਈ। ਕਿਹਾ ਜਾ ਰਿਹਾ ਹੈ ਸਥਾਨਕ ਹੈਲੀਪੈਡ ਦੇ...
ਇੰਗਲੈਂਡ-ਅਫ਼ਗ਼ਾਨਿਸਤਾਨ ਮੈਚ : ਅਫ਼ਗ਼ਾਨਿਸਤਾਨ ਦਾ ਦੂਸਰਾ ਖਿਡਾਰੀ ਆਊਟ
. . .  about 3 hours ago
ਇੰਗਲੈਂਡ-ਅਫ਼ਗ਼ਾਨਿਸਤਾਨ ਮੈਚ : 10 ਓਵਰਾਂ ਤੋਂ ਬਾਅਦ ਅਫ਼ਗ਼ਾਨਿਸਤਾਨ 48/1
. . .  about 3 hours ago
ਕਿਸ਼ਤੀ ਪਲਟਣ ਕਾਰਨ 2 ਸੈਲਾਨੀਆਂ ਦੀ ਮੌਤ
. . .  about 3 hours ago
ਸ੍ਰੀਨਗਰ, 18 ਜੂਨ - ਜੰਮੂ ਕਸ਼ਮੀਰ ਦੇ ਪਹਿਲਗਾਂਵ ਵਿਖੇ ਟੂਰਿਸਟ ਰਿਜ਼ਾਰਟ 'ਤੇ ਕਿਸ਼ਤੀ ਪਲਟਣ ਕਾਰਨ 2 ਸੈਲਾਨੀਆਂ ਦੀ ਮੌਤ ਹੋ ਗਈ, ਜਦਕਿ 4 ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਨੇੜੇ...
ਇੰਗਲੈਂਡ-ਅਫ਼ਗ਼ਾਨਿਸਤਾਨ ਮੈਚ : 5 ਓਵਰਾਂ ਤੋਂ ਬਾਅਦ ਅਫ਼ਗ਼ਾਨਿਸਤਾਨ 13/1
. . .  about 3 hours ago
ਅੱਤਵਾਦੀਆਂ ਨੇ ਪੁਲਿਸ ਥਾਣੇ 'ਤੇ ਸੁੱਟਿਆ ਗਰਨੇਡ
. . .  about 4 hours ago
ਸ੍ਰੀਨਗਰ, 18 ਜੂਨ - ਜੰਮੂ ਕਸ਼ਮੀਰ ਦੇ ਪੁਲਵਾਮਾ 'ਚ ਅੱਤਵਾਦੀਆਂ ਵੱਲੋਂ ਪੁਲਿਸ ਥਾਣੇ 'ਤੇ ਗਰਨੇਡ ਸੁੱਟਿਆ ਗਿਆ, ਜੋ ਕਿ ਥਾਣੇ ਦੇ ਬਾਹਰ ਹੀ ਫੱਟ ਗਿਆ। ਇਹ ਹਮਲੇ 'ਚ ਕੁੱਝ ਲੋਕ...
ਇੰਗਲੈਂਡ ਨੇ ਬਣਾਇਆ ਵਿਸ਼ਵ ਕੱਪ ਦਾ ਆਪਣਾ ਸਭ ਤੋਂ ਵੱਡਾ ਸਕੋਰ
. . .  about 4 hours ago
ਲੰਦਨ, 18 ਜੂਨ - ਵਿਸ਼ਵ ਕੱਪ ਦੇ ਇੱਕ ਮੈਚ ਦੌਰਾਨ ਇੰਗਲੈਂਡ ਨੇ ਅਫ਼ਗ਼ਾਨਿਸਤਾਨ ਖ਼ਿਲਾਫ਼ ਪਹਿਲਾ ਬੱਲੇਬਾਜ਼ੀ ਕਰਦਿਆ ਨਿਰਧਾਰਿਤ 50 ਓਵਰਾਂ 'ਚ ਵਿਕਟਾਂ ਦੇ ਨੁਕਸਾਨ 'ਤੇ 397 ਦੌੜਾਂ ਬਣਾਈਆਂ। ਵਿਸ਼ਵ ਕੱਪ...
ਸੋਨੀਆ ਗਾਂਧੀ ਨੇ ਬੁਲਾਈ ਵਿਰੋਧੀ ਆਗੂਆਂ ਦੀ ਮੀਟਿੰਗ
. . .  about 4 hours ago
ਨਵੀਂ ਦਿੱਲੀ, 18 ਜੂਨ - ਸੋਨੀਆ ਗਾਂਧੀ ਨੇ ਸੰਸਦ 'ਚ ਵਿਰੋਧੀ ਪਾਰਟੀਆਂ ਦੇ ਆਗੂਆਂ ਦੀ ਮੀਟਿੰਗ ਬੁਲਾਈ ਹੈ। ਮੀਟਿੰਗ 'ਚ ਸ਼ਾਮਲ ਹੋਣ ਲਈ ਡੀ.ਐਮ.ਕੇ ਆਗੂ ਕਨੀਮੋਝੀ, ਸੀ.ਪੀ.ਆਈ...
ਇੰਗਲੈਂਡ-ਅਫ਼ਗ਼ਾਨਿਸਤਾਨ ਮੈਚ : ਇੰਗਲੈਂਡ ਨੇ ਅਫ਼ਗ਼ਾਨਿਸਤਾਨ ਨੂੰ ਜਿੱਤਣ ਲਈ ਦਿੱਤਾ 398 ਦੌੜਾਂ ਦਾ ਟੀਚਾ
. . .  about 4 hours ago
ਇੰਗਲੈਂਡ-ਅਫ਼ਗ਼ਾਨਿਸਤਾਨ ਮੈਚ : ਇੰਗਲੈਂਡ ਨੇ ਗਵਾਈ 6ਵੀਂ ਵਿਕਟ
. . .  about 4 hours ago
ਇੰਗਲੈਂਡ-ਅਫ਼ਗ਼ਾਨਿਸਤਾਨ ਮੈਚ : ਅਫ਼ਗ਼ਾਨਿਸਤਾਨ ਨੂੰ ਮਿਲੀ 5ਵੀਂ ਸਫਲਤਾ
. . .  about 5 hours ago
ਇੰਗਲੈਂਡ-ਅਫ਼ਗ਼ਾਨਿਸਤਾਨ ਮੈਚ : ਇੰਗਲੈਂਡ ਨੇ ਗਵਾਈ ਚੌਥੀ ਵਿਕਟ, ਕਪਤਾਨ ਮੌਰਗਨ 148 ਦੌੜਾਂ ਬਣਾ ਕੇ ਆਊਟ
. . .  about 5 hours ago
ਇੰਗਲੈਂਡ-ਅਫ਼ਗ਼ਾਨਿਸਤਾਨ ਮੈਚ : ਅਫ਼ਗ਼ਾਨਿਸਤਾਨ ਨੂੰ ਮਿਲੀ ਤੀਸਰੀ ਸਫਲਤਾ, ਜੌ ਰੂਟ ਦੌੜਾਂ 88 ਬਣਾ ਕੇ ਆਊਟ
. . .  about 5 hours ago
ਇੰਗਲੈਂਡ ਅਫ਼ਗ਼ਾਨਿਸਤਾਨ ਮੈਚ : 45 ਓਵਰਾਂ ਤੋਂ ਬਾਅਦ ਇੰਗਲੈਂਡ 323/2
. . .  about 5 hours ago
ਤ੍ਰਿਣਮੂਲ ਦਾ ਇੱਕ ਵਿਧਾਇਕ, 12 ਕੌਂਸਲਰ ਅਤੇ ਕਾਂਗਰਸ ਦਾ ਬੁਲਾਰਾ ਭਾਜਪਾ 'ਚ ਸ਼ਾਮਲ
. . .  about 5 hours ago
ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਨੌਜਵਾਨ ਦੀ ਮੌਤ
. . .  about 5 hours ago
ਇੰਗਲੈਂਡ ਅਫ਼ਗ਼ਾਨਿਸਤਾਨ ਮੈਚ : ਇੰਗਲੈਂਡ ਦੇ ਕਪਤਾਨ ਇਓਨ ਮੌਰਗਨ ਦਾ ਸੈਂਕੜਾ ਪੂਰਾ
. . .  about 5 hours ago
ਇੰਗਲੈਂਡ ਅਫ਼ਗ਼ਾਨਿਸਤਾਨ ਮੈਚ : 40 ਓਵਰਾਂ ਤੋਂ ਬਾਅਦ ਇੰਗਲੈਂਡ 255/2
. . .  about 5 hours ago
ਅਧੀਰ ਰੰਜਨ ਚੌਧਰੀ ਹੋਣਗੇ ਲੋਕ ਸਭਾ 'ਚ ਕਾਂਗਰਸ ਦੇ ਨੇਤਾ
. . .  about 5 hours ago
ਇੰਗਲੈਂਡ ਅਫ਼ਗ਼ਾਨਿਸਤਾਨ ਮੈਚ : 35 ਓਵਰਾਂ ਤੋਂ ਬਾਅਦ ਇੰਗਲੈਂਡ 199/2
. . .  about 6 hours ago
ਇੰਗਲੈਂਡ ਅਫ਼ਗ਼ਾਨਿਸਤਾਨ ਮੈਚ : ਇੰਗਲੈਂਡ ਦੇ ਜੌ ਰੂਟ ਦੀਆਂ 50 ਦੌੜਾਂ ਪੂਰੀਆਂ
. . .  about 6 hours ago
ਪਾਦਰੀ ਦੇ ਕਤਲ ਦੇ ਦੋਸ਼ ਹੇਠ ਨੂੰਹ ਸਹੁਰਾ ਗ੍ਰਿਫ਼ਤਾਰ
. . .  about 6 hours ago
ਇੰਗਲੈਂਡ ਅਫ਼ਗ਼ਾਨਿਸਤਾਨ ਮੈਚ : 30 ਓਵਰਾਂ ਤੋਂ ਬਾਅਦ ਇੰਗਲੈਂਡ 164/2
. . .  about 6 hours ago
ਇੰਗਲੈਂਡ ਅਫ਼ਗ਼ਾਨਿਸਤਾਨ ਮੈਚ : ਇੰਗਲੈਂਡ ਦਾ ਦੂਸਰਾ ਖਿਡਾਰੀ ਆਊਟ
. . .  about 6 hours ago
ਇੰਗਲੈਂਡ ਅਫ਼ਗ਼ਾਨਿਸਤਾਨ ਮੈਚ : 25 ਓਵਰਾਂ ਤੋਂ ਬਾਅਦ ਇੰਗਲੈਂਡ 139/1
. . .  about 6 hours ago
ਸਿੱਖ ਡਰਾਈਵਰ ਨਾਲ ਕੁੱਟਮਾਰ ਦਾ ਮਾਮਲਾ : ਦਿੱਲੀ ਪੁਲਿਸ ਨੇ ਗ੍ਰਹਿ ਮੰਤਰਾਲੇ ਨੂੰ ਸੌਂਪੀ ਰਿਪੋਰਟ
. . .  about 6 hours ago
ਸੜਕ ਹਾਦਸੇ ਚ ਨੌਜਵਾਨ ਦੀ ਮੌਤ ਤੋਂ ਬਾਅਦ ਲੋਕਾਂ ਘੇਰਿਆ ਡਿਫੈਂਸ ਮਾਰਗ
. . .  about 7 hours ago
ਇੰਗਲੈਂਡ ਅਫ਼ਗ਼ਾਨਿਸਤਾਨ ਮੈਚ : 15 ਓਵਰਾਂ ਤੋਂ ਬਾਅਦ ਇੰਗਲੈਂਡ 72/1
. . .  about 7 hours ago
ਅਯੁੱਧਿਆ ਅੱਤਵਾਦੀ ਹਮਲਾ ਮਾਮਲਾ : ਅਦਾਲਤ ਨੇ ਚਾਰ ਦੋਸ਼ੀਆਂ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ
. . .  about 7 hours ago
ਇੰਗਲੈਂਡ ਅਫ਼ਗ਼ਾਨਿਸਤਾਨ ਮੈਚ : 10 ਓਵਰਾਂ ਤੋਂ ਬਾਅਦ ਇੰਗਲੈਂਡ 45/1
. . .  about 7 hours ago
ਇੰਗਲੈਂਡ ਅਫ਼ਗ਼ਾਨਿਸਤਾਨ ਮੈਚ : 44 ਦੌੜਾਂ 'ਤੇ ਇੰਗਲੈਂਡ ਦਾ ਪਹਿਲਾ ਖਿਡਾਰੀ ਆਊਟ
. . .  about 7 hours ago
ਸੋਨੀਆ ਗਾਂਧੀ ਨੇ ਲੋਕ ਸਭਾ ਮੈਂਬਰ ਵਜੋਂ ਚੁੱਕੀ ਸਹੁੰ
. . .  about 7 hours ago
ਨਨਕਾਣਾ ਸਾਹਿਬ ਵਿਖੇ ਹਸਪਤਾਲ 'ਚ ਚੱਲੀਆਂ ਗੋਲੀਆਂ, ਚਾਰ ਦੀ ਮੌਤ ਅਤੇ ਕਈ ਜ਼ਖ਼ਮੀ
. . .  about 8 hours ago
ਇੰਗਲੈਂਡ ਅਫ਼ਗ਼ਾਨਿਸਤਾਨ ਮੈਚ : ਇੰਗਲੈਂਡ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਲਿਆ ਫ਼ੈਸਲਾ
. . .  about 8 hours ago
ਅਨੰਤਨਾਗ 'ਚ ਮੁਠਭੇੜ ਦੌਰਾਨ ਸ਼ਹੀਦ ਹੋਏ ਮੇਜਰ ਕੇਤਨ ਸ਼ਰਮਾ ਨੂੰ ਰਾਜਨਾਥ ਸਿੰਘ ਨੇ ਭੇਂਟ ਕੀਤੀ ਸ਼ਰਧਾਂਜਲੀ
. . .  about 8 hours ago
ਪੰਜਾਬ ਚ ਨਸ਼ੇ ਦਾ ਕਹਿਰ ਜਾਰੀ, ਅੱਜ ਇੱਕ ਹੋਰ ਘਰ ਦਾ ਬੁਝਿਆ ਚਿਰਾਗ਼
. . .  about 9 hours ago
ਖੜ੍ਹੇ ਟਰੈਕਟਰ-ਟਰਾਲੀ 'ਚ ਵੱਜੀ ਗੱਡੀ, ਇੱਕ ਗੰਭੀਰ ਜ਼ਖ਼ਮੀ
. . .  about 9 hours ago
ਜੰਮੂ-ਕਸ਼ਮੀਰ 'ਚ ਹੋਏ ਅੱਤਵਾਦੀ ਹਮਲੇ ਦੌਰਾਨ ਹਿਮਾਚਲ ਪ੍ਰਦੇਸ਼ ਦਾ ਜਵਾਨ ਸ਼ਹੀਦ
. . .  about 9 hours ago
ਆਸਮਾਨੀ ਬਿਜਲੀ ਨੇ ਕਈ ਫੁੱਟ ਉੱਪਰ ਚੁੱਕ ਕੇ ਜ਼ਮੀਨ 'ਤੇ ਸੁੱਟਿਆ ਨੌਜਵਾਨ, ਮੌਤ
. . .  about 9 hours ago
ਰਵਨੀਤ ਸਿੰਘ ਬਿੱਟੂ ਨੇ ਲੋਕ ਸਭਾ ਮੈਂਬਰ ਵਜੋਂ ਚੁੱਕੀ ਸਹੁੰ
. . .  about 10 hours ago
ਚਮਕੀ ਬੁਖ਼ਾਰ ਦਾ ਕਹਿਰ- ਮੁਜ਼ੱਫਰਪੁਰ ਦੇ ਹਸਪਤਾਲ 'ਚ ਪਹੁੰਚੇ ਨਿਤਿਸ਼ ਕੁਮਾਰ
. . .  about 10 hours ago
ਜਸਬੀਰ ਸਿੰਘ ਡਿੰਪਾ ਨੇ ਲੋਕ ਸਭਾ ਮੈਂਬਰ ਵਜੋਂ ਚੁੱਕੀ ਸਹੁੰ
. . .  about 10 hours ago
ਕੈਨੇਡਾ 'ਚ ਹੋਈ ਗੋਲੀਬਾਰੀ ਦੌਰਾਨ ਚਾਰ ਲੋਕ ਜ਼ਖ਼ਮੀ
. . .  about 10 hours ago
ਐੱਸ. ਡੀ. ਐੱਮ. ਅਤੇ ਤਹਿਸੀਲ ਦਫ਼ਤਰ ਦੇ ਕਾਮਿਆਂ ਨੇ 'ਕਲਮ ਛੋੜ' ਹੜਤਾਲ ਕਰਕੇ ਸਰਕਾਰ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ
. . .  about 11 hours ago
ਗੁਰਜੀਤ ਸਿੰਘ ਔਜਲਾ ਨੇ ਪੰਜਾਬੀ 'ਚ ਚੁੱਕੀ ਸਹੁੰ
. . .  about 11 hours ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 5 ਕੱਤਕ ਸੰਮਤ 550

ਸ਼ਹੀਦ ਭਗਤ ਸਿੰਘ ਨਗਰ / ਬੰਗਾ

ਮਕਾਨ ਉਸਾਰੀ ਲਈ ਮਨਜ਼ੂਰ ਹੋਈ ਰਕਮ ਲੈਣ ਲਈ ਦਫ਼ਤਰਾਂ ਦੇ ਚੱਕਰ ਕੱਢ ਰਿਹੈ ਦਿਵਿਆਂਗ ਸੁੱਚਾ ਰਾਮ

ਬਲਾਚੌਰ, 20 ਅਕਤੂਬਰ (ਦੀਦਾਰ ਸਿੰਘ ਬਲਾਚੌਰੀਆ)- ਇਕ ਪਾਸੇ ਵੱਖ-ਵੱਖ ਕੈਟਾਗਰੀਆਂ ਨਾਲ ਸਬੰਧਤ ਲੋੜਵੰਦ ਲੋਕਾਂ ਨੂੰ ਸਰਕਾਰ ਲਾਭਪਾਤਰੀ ਸਕੀਮਾਂ ਦੇਣ ਦਾ ਰਾਗ ਅਲਾਪ ਰਹੀ ਹੈ ਪਰ ਕਿੰਨੇ ਕੁ ਲੋਕਾਂ ਨੂੰ ਇਹ ਲਾਭ ਦਿੱਤਾ ਗਿਆ ਹੈ? ਇਸ ਬਾਰੇ ਤਾਂ ਸਰਕਾਰ ਹੀ ਜਾਣਦੀ ਹੈ, ਪਰ ਹਾਲੇ ਤੱਕ ਲੋਕਾਂ ਦੇ ਪੱਲੇ ਖੱਜਲ ਖ਼ੁਆਰੀ ਤੋਂ ਇਲਾਵਾ ਕੁੱਝ ਨਹੀਂ ਪੈ ਰਿਹਾ ਹੈ, ਅਜਿਹੀ ਆਪ ਬੀਤੀ ਸੁਣਾਈ 85 ਫ਼ੀਸਦੀ ਦਿਵਿਆਂਗ ਸੁੱਚਾ ਰਾਮ ਪੁੱਤਰ ਸਵ: ਗੁਰਮੇਲ ਚੰਦ ਵਾਸੀ ਵਾਰਡ ਨੰਬਰ 7 ਬਲਾਚੌਰ ਨੇ | ਗੱਲਬਾਤ ਕਰਦਿਆਂ ਸੁੱਚਾ ਰਾਮ ਨੇ ਦੱਸਿਆ 1995 ਵਿਚ ਇਕ ਸੜਕ ਹਾਦਸੇ 'ਚ ਉਸ ਦੀ ਲੱਤ ਕੱਟੀ ਗਈ ਸੀ ਅਤੇ ਬਾਅਦ ਵਿਚ ਉਸ ਦੇ ਗੁਰਦੇ ਖ਼ਰਾਬ ਹੋ ਗਏ ਸਨ | ਉਸ ਦਾ ਪੀ.ਜੀ.ਆਈ. ਚੰਡੀਗੜ੍ਹ ਤੋਂ ਇਲਾਜ ਜਾਰੀ ਹੈ, ਘਰ ਵਿਚ ਕਮਾਉਣ ਵਾਲਾ ਕੋਈ ਨਹੀਂ ਹੈ ਅਤੇ ਉਹ ਅਤੇ ਉਸ ਦੀ ਪਤਨੀ ਅਤੇ ਬੇਟੀ ਜਿਸ ਨੂੰ ਲਾਭਪਾਤਰੀ ਸਕੀਮ ਤਹਿਤ ਪੈਨਸ਼ਨ ਮਿਲ ਰਹੀ ਹੈ, ਨਾਲ ਹੀ ਘਰ ਦਾ ਗੁਜ਼ਾਰਾ ਚਲਾ ਰਿਹਾ ਹੈ | ਸੁੱਚਾ ਰਾਮ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਉਸ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਸਾਰਿਆਂ ਲਈ ਮਕਾਨ ਸਕੀਮ ਤਹਿਤ ਫਾਰਮ ਭਰ ਕੇ ਸਥਾਨਕ ਨਗਰ ਕੌਾਸਲ ਦੇ ਦਫ਼ਤਰ ਦਿੱਤਾ ਸੀ, ਕਿਉਂਕਿ ਉਹ ਕਰੀਬ ਢਾਈ ਮਰਲੇ ਵਿਚ ਇਕ ਖਸਤਾ ਹਾਲ ਮਕਾਨ ਰਹਿ ਰਿਹਾ ਹੈ, ਰਸੋਈ ਦਾ ਕੰਮਕਾਰ ਵੀ ਮਕਾਨ ਵਿਚ ਹੀ ਕੀਤਾ ਜਾ ਰਿਹਾ ਹੈ ਅਤੇ ਜੇਕਰ ਜ਼ਿਆਦਾ ਮੀਂਹ ਪੈ ਜਾਵੇ ਤਾਂ ਮੰਦਭਾਗੀ ਘਟਨਾ ਘਟਣ ਦਾ ਖ਼ਤਰਾ ਬਣਿਆ ਰਹਿੰਦਾ ਹੈ | ਸੁੱਚਾ ਰਾਮ ਮੁਤਾਬਿਕ ਸਾਰੇ ਦਸਤਾਵੇਜ਼ ਮੁਕੰਮਲ ਕਰਨ ਉਪਰੰਤ ਉਨ੍ਹਾਂ ਨੂੰ ਸਰਕਾਰ ਵੱਲੋਂ ਜਾਰੀ ਪ੍ਰਵਾਨਗੀ ਪੱਤਰ ਨੰਬਰ/2016/94 ਮਿਤੀ 24 ਦਸੰਬਰ 2016 ਨੂੰ ਅਕਾਲੀ-ਭਾਜਪਾ ਗੱਠਜੋੜ ਸਰਕਾਰ ਨਾਲ ਸਬੰਧਤ ਉਸ ਵਕਤ ਦੇ ਸੰਸਦੀ ਸਕੱਤਰ ਚੌਧਰੀ ਨੰਦ ਲਾਲ (ਹੁਣ ਸਾਬਕਾ) ਨੇ ਨਗਰ ਕੌਾਸਲ ਬਲਾਚੌਰ ਵਿਖੇ ਇਕ ਸੰਖੇਪ ਸਮਾਗਮ ਦੌਰਾਨ ਉਸ ਵਕਤ ਦੇ ਪ੍ਰਧਾਨ ਰਾਣਾ ਰਣਦੀਪ ਸਿੰਘ ਤੇ ਹੋਰ ਅਧਿਕਾਰੀ ਹਾਜ਼ਰ ਸਨ, ਨੇ ਦਿੱਤਾ ਸੀ | ਪੱਤਰ ਵਿਚ ਇਹ ਵੀ ਅੰਕਿਤ ਹੈ ਕਿ ਨਵੀਂ ਉਸਾਰੀ ਕਰਨ ਲਈ ਇਕ ਲੱਖ ਪੰਜਾਹ ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਜਿਹੜੀ ਕਿ ਤਿੰਨ ਭਾਗਾਂ ਵਿਚ ਦਿੱਤੀ ਜਾਣੀ ਹੈ ਲਈ ਉਸ ਦਾ ਨਾਮ ਯੂ.ਐਲ.ਬੀ ਵੱਲੋਂ ਵੈਰੀਫਾਈਡ ਲਾਭਪਾਤਰੀ ਸੂਚੀ ਵਿਚ ਦਰਜ ਹੈ | ਇਸ ਪ੍ਰਵਾਨਗੀ ਪੱਤਰ ਮਿਲਣ ਉਪਰੰਤ ਵਾਰਡ ਇੰਚਾਰਜ ਵੱਲੋਂ ਦਿੱਤੇ ਨਿਰਦੇਸ਼ਾਂ ਤਹਿਤ ਉਸ ਵਕਤ ਹਲਕਾ ਪਟਵਾਰੀ ਵੱਲੋਂ ਰਿਪੋਰਟ ਬਣਾ ਕੇ ਦੇ ਦਿੱਤੀ ਅਤੇ ਕੁਝ ਸਮੇਂ ਬਾਅਦ ਆਵਾਸ ਯੋਜਨਾਂ ਦੇ ਕਰਮਚਾਰੀਆਂ ਨੇ ਘਰ ਦੀਆਂ ਤਸਵੀਰਾਂ ਵੀ ਲਈਆਂ ਸਨ, ਪਰ ਇਸ ਉਪਰੰਤ ਪੰਜਾਬ ਦੀ ਸਰਕਾਰ ਬਦਲ ਗਈ, ਉਸ ਨੂੰ ਹਾਲੇ ਤੱਕ ਮਕਾਨ ਬਣਾਉਣ ਲਈ ਕੁਝ ਵੀ ਨਹੀਂ ਮਿਲਿਆ | ਉਨ੍ਹਾਂ ਦੱਸਿਆ ਕਿ ਜਦੋਂ ਵੀ ਉਹ ਇਸ ਰਾਸ਼ੀ ਨੂੰ ਪ੍ਰਾਪਤ ਕਰਨ ਲਈ ਨਗਰ ਕੌਾਸਲ ਬਲਾਚੌਰ ਦੇ ਦਫ਼ਤਰ ਜਾਂਦਾ ਹੈ, ਤਾਂ ਇਕੋ ਗੱਲ ਆਖੀ ਜਾਂਦੀ ਹੈ ਕਿ ਲਾਭਪਾਤਰੀਆਂ ਨੂੰ ਰਕਮ ਜਲਦੀ ਹੀ ਦਿੱਤੀ ਜਾ ਰਹੀ ਹੈ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਪ੍ਰਵਾਨ ਹੋਈ ਰਕਮ ਜਲਦੀ ਤੋਂ ਜਲਦੀ ਦਿੱਤੀ ਜਾਵੇ, ਤਾਂ ਜੋ ਉਹ ਆਪਣੇ ਮਕਾਨ ਦੀ ਨਵ ਉਸਾਰੀ ਕਰ ਸਕੇ |

ਨਾਭ ਕੰਵਲ ਰਾਜਾ ਸਾਹਿਬ ਦਾ ਚਾਰ ਰੋਜ਼ਾ ਜੋੜ ਮੇਲਾ 23 ਤੋਂ

ਬੰਗਾ, 20 ਅਕਤੂਬਰ (ਕਰਮ ਲਧਾਣਾ) - ਨਾਭ ਕੰਵਲ ਰਾਜਾ ਸਾਹਿਬ ਦੇ ਤਪ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਸੁੱਜੋਂ ਵਿਖੇ 23 ਅਕਤੂਬਰ ਤੋਂ 26 ਅਕਤੂਬਰ ਤੱਕ ਉਨ੍ਹਾਂ ਦੀ ਯਾਦ ਨੂੰ ਸਮਰਪਿਤ ਕਰਾਏ ਜਾ ਰਹੇ 27ਵੇਂ ਸਲਾਨਾ ਜੋੜ ਮੇਲੇ ਦੀਆਂ ਤਿਆਰੀਆਂ ਸਬੰਧੀ ਗੁ: ਪ੍ਰਬੰਧਕ ਕਮੇਟੀ, ...

ਪੂਰੀ ਖ਼ਬਰ »

ਕਰਾਟੇ ਕੱਪ ਦੇ ਸੋਨ ਤਗਮਾ ਜੇਤੂ ਖਿਡਾਰੀਆਂ ਦਾ ਸਨਮਾਨ

ਬੰਗਾ, 20 ਅਕਤੂਬਰ (ਜਸਬੀਰ ਸਿੰਘ ਨੂਰਪੁਰ) - ਬਟਾਲਾ ਵਿਖੇ ਪਹਿਲਾ ਉਜਵਲ ਇੰਟਰਨੈਸ਼ਨਲ ਕਰਾਟੇ ਕੱਪ ਕਰਵਾਇਆ ਗਿਆ | ਇਸ ਮੁਕਾਬਲੇ ਵਿਚ ਕਰਾਟੇ ਕੋਚ ਅਤੇ ਕਲੱਬ ਪ੍ਰਧਾਨ ਰਾਜਵੀਰ ਸਿੰਘ ਕੈਂਥ ਦੀ ਅਗਵਾਈ ਵਿਚ 'ਵੀਰ ਫਾਈਟਰ ਕਰਾਟੇ ਕਲੱਬ ਬੰਗਾ ਦੇ ਖਿਡਾਰੀਆਂ ਨੇ ਭਾਗ ਲਿਆ | ...

ਪੂਰੀ ਖ਼ਬਰ »

ਪਰਾਲੀ ਸਾੜਨ ਵਿਰੁੱਧ ਵਿਦਿਆਰਥੀਆਂ ਨੇ ਰੈਲੀ ਕੱਢੀ

ਮਜਾਰੀ/ਸਾਹਿਬਾ, 20 ਅਕਤੂਬਰ (ਚਾਹਲ)- ਕੈਪਟਨ ਅਮਰਜੀਤ ਸਿੰਘ ਦੇ ਸਹਿਯੋਗ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਕਰਾਵਰ ਦੇ ਵਿਦਿਆਰਥੀਆਂ ਵਲੋਂ ਪਰਾਲੀ ਨਾਂ ਸਾੜਨ ਵਿਰੁੱਧ ਪਿੰਡ ਵਿਚ ਕਿਸਾਨ ਜਾਗਰੂਕਤਾ ਰੈਲੀ ਕੱਢੀ ਗਈ | ਇਸ ਮੌਕੇ ਬਲਾਕ ਸੰਮਤੀ ਮੈਂਬਰ ਸਤੀਸ਼ ਕੁਮਾਰ ਅਤੇ ...

ਪੂਰੀ ਖ਼ਬਰ »

ਆਵਾਜ਼ ਸੰਸਥਾ ਨੇ ਸਮਾਜ ਸੇਵਾ ਦੇ ਖੇਤਰ ਵਿਚ ਵੱਖਰੀ ਪਹਿਚਾਣ ਬਣਾਈ-ਮਹੰਤ ਦਿਆਲ ਦਾਸ ਖੇਡ ਮੇਲੇ ਦੌਰਾਨ ਸੈਂਕੜੇ ਲੜਕੀਆਂ ਨੇ ਵੀ ਪੁੱਟੀਆਂ ਵੱਡੀਆਂ ਪੁਲਾਂਘਾਂ

ਭੱਦੀ, 20 ਅਕਤੂਬਰ (ਨਰੇਸ਼ ਧੌਲ)- ਸਮਾਜ ਸੇਵਾ ਦੇ ਖੇਤਰ ਵਿਚ ਵੱਖਰੀ ਪਹਿਚਾਣ ਬਣਾਉਣ ਵਾਲੀ ਸੰਸਥਾ ''ਆਵਾਜ਼'' ਵੱਲੋਂ ਬੱਚਿਆਂ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਨਸ਼ਿਆਂ ਤੋਂ ਦੂਰ ਰੱਖਣ ਲਈ 'ਆਓ ਖੇਡੀਏ' ਦੇ ਨਾਅਰੇ ਤਹਿਤ ਪਿੰਡ ਉਧਨਵਾਲ ਵਿਖੇ ਚੱਲ ਰਹੇ ...

ਪੂਰੀ ਖ਼ਬਰ »

ਚਾਂਦਪੁਰ ਰੁੜਕੀ ਵਿਖੇ ਕ੍ਰੈਸ਼ਰ ਤੇ ਨਾਜਾਇਜ਼ ਮਾਈਨਿੰਗ ਿਖ਼ਲਾਫ਼ ਸੰਘਰਸ਼ ਤਹਿਤ ਮੀਟਿੰਗ

ਪੋਜੇਵਾਲ/ਚੰਦਿਆਣੀ, 20 ਅਕਤੂਬਰ (ਨਵਾਂਗ੍ਰਾਈਾ, ਰਮਨ ਭਾਟੀਆ)- ਕੰਢੀ ਸੰਘਰਸ਼ ਕਮੇਟੀ ਵਲੋਂ ਵਾਤਾਵਰਨ, ਬੇ-ਜੁਬਾਨੇ ਪਸ਼ੂ ਪੰਛੀਆਂ ਅਤੇ ਮਨੁੱਖੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਪਿੰਡ ਨਵਾਂਗਰਾਂ ਕੁੱਲਪੁਰ ਵਿਖੇ ਚੱਲ ਰਹੇ ਕ੍ਰੈਸ਼ਰ, ਕ੍ਰੈਸ਼ਰ ਦੀ ਆੜ ਵਿਚ ਇਲਾਕੇ ...

ਪੂਰੀ ਖ਼ਬਰ »

ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫ਼ਰੰਟ ਵਲੋਂ ਅਧਿਆਪਕਾਂ ਦੇ ਸੰਘਰਸ਼ ਦੀ ਹਮਾਇਤ

ਨਵਾਂਸ਼ਹਿਰ, 20 ਅਕਤੂਬਰ (ਗੁਰਬਖਸ਼ ਸਿੰਘ ਮਹੇ)- ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫ਼ਰੰਟ ਦੇ ਸੂਬਾ ਕਨਵੀਨਰ ਮਹਿੰਦਰ ਸਿੰਘ ਪਰਵਾਨਾ, ਠਾਕੁਰ ਸਿੰਘ, ਮਹਿੰਦਰ ਸਿੰਘ, ਪ੍ਰੇਮ ਸਾਗਰ ਸ਼ਰਮਾ ਨੇ ਕਿਹਾ ਹੈ ਕਿ ਅਧਿਆਪਕਾਂ ਦੀਆਂ ਤਨਖ਼ਾਹਾਂ ਨੂੰ ਘਟਾਉਣ ਵਿਰੁੱਧ ...

ਪੂਰੀ ਖ਼ਬਰ »

ਰੇਲ ਹਾਦਸੇ ਦੇ ਮਿ੍ਤਕਾਂ ਦੀ ਯਾਦ 'ਚ ਕੱਢਿਆ ਮੋਮਬੱਤੀ ਮਾਰਚ

ਨਵਾਂਸ਼ਹਿਰ, 20 ਅਕਤੂਬਰ (ਗੁਰਬਖਸ਼ ਸਿੰਘ ਮਹੇ, ਹਰਵਿੰਦਰ ਸਿੰਘ)- ਬੀਤੇ ਕੱਲ੍ਹ ਦੁਸਹਿਰਾ ਉਤਸਵ ਮੌਕੇ ਅੰਮਿ੍ਤਸਰ ਵਿਖੇ ਵਾਪਰੇ ਭਿਆਨਕ ਰੇਲ ਹਾਦਸੇ ਦੇ ਮਿ੍ਤਕਾਂ ਦੀ ਯਾਦ 'ਚ ਨਵਾਂਸ਼ਹਿਰ ਵਿਖੇ ਸ਼ੋ੍ਰਮਣੀ ਕਮੇਟੀ ਮੈਂਬਰ ਜਥੇਦਾਰ ਗੁਰਬਖਸ਼ ਸਿੰਘ ਖਾਲਸਾ, ...

ਪੂਰੀ ਖ਼ਬਰ »

ਚੰਗੀ ਜ਼ਿੰਦਗੀ ਜਿਊਣ ਲਈ ਨਸ਼ੇ ਛੱਡਣੇ ਜ਼ਰੂਰੀ- ਲਾਦੀਆਂ, ਜੱਸੋਮਜਾਰਾ

ਸੰਧਵਾਂ, 20 ਅਕਤੂਬਰ (ਪ੍ਰੇਮੀ) - ਨਸ਼ਿਆਂ ਦੇ ਦੈਂਤ ਨੇ ਅਨੇਕਾਂ ਮਾਵਾਂ ਦੇ ਬਲੀ ਪੁੱਤਾਂ ਨੂੰ ਨਿਗਲ ਲਿਆ ਤੇ ਮਾਵਾਂ ਆਪਣੇ ਪੁੱਤਾਂ ਦੇ ਵਿਯੋਗ ਵਿਚ ਵਿਲਕਦੀਆਂ ਫਿਰਦੀਆਂ ਹਨ ਕਿਉਂਕਿ ਉਨ੍ਹਾਂ ਨੂੰ ਬੁਢਾਪੇ ਵਿਚ ਸਾਂਭਣ ਵਾਲਾ ਕੋਈ ਸਹਾਰਾ ਨਜ਼ਰ ਨਹੀਂ ਆ ਰਿਹਾ | ...

ਪੂਰੀ ਖ਼ਬਰ »

ਦੁਸਹਿਰਾ ਕਬੱਡੀ ਟੂਰਨਾਮੈਂਟ ਦੌਰਾਨ ਫਿਰੋਜ਼ਪੁਰ ਨੇ ਢੰਡਵਾੜ ਨੂੰ ਹਰਾ ਕੇ ਜਿੱਤੀ ਟਰਾਫ਼ੀ

ਮੁਕੰਦਪੁਰ, 20 ਅਕਤੂਬਰ (ਅਮਰੀਕ ਸਿੰਘ ਢੀਂਡਸਾ) - ਦੇਸ਼ ਦੀ ਵੰਡ ਤੋਂ ਵੀ ਪਹਿਲਾਂ ਦਾ ਲਗਦਾ ਆ ਰਿਹਾ ਦੁਸਹਿਰਾ ਮੇਲਾ ਤੇ ਮੁਕੰਦਪੁਰ ਕਬੱਡੀ ਟੂਰਨਾਮੈਂਟ ਬਹੁਤ ਹੀ ਰੌਚਕ ਤੇ ਫ਼ਸਵੇਂ ਮੁਕਾਬਲਿਆਂ ਦੀਆਂ ਯਾਦਾਂ ਬਿਖੇਰਦਾ ਸਮਾਪਤ ਹੋਇਆ | ਤਿੰਨ ਦਿਨ ਚੱਲੇ ਇਸ ...

ਪੂਰੀ ਖ਼ਬਰ »

ਭੂਰੀਵਾਲੇ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਖੇਡਾਂ ਵਿਚ ਮੱਲਾਂ ਮਾਰੀਆਂ

ਪੋਜੇਵਾਲ ਸਰਾਂ/ਚੰਦਿਆਣੀ, 20 ਅਕਤੂਬਰ (ਰਮਨ ਭਾਟੀਆ)- ਸਤਿਗੁਰ ਭੂਰੀਵਾਲੇ ਗੁਰਗੱਦੀ ਪਰੰਪਰਾ (ਗਰੀਬਦਾਸੀ ਸੰਪਰਦਾਇ) ਦੇ ਵਰਤਮਾਨ ਗੱਦੀਨਸ਼ੀਨ ਵੇਦਾਂਤ ਆਚਾਰੀਆ ਸਵਾਮੀ ਚੇਤਨਾ ਨੰਦ ਭੂਰੀਵਾਲਿਆਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਮਹਾਰਾਜ ਲਾਲ ਦਾਸ ਬ੍ਰਹਮਾ ਨੰਦ ...

ਪੂਰੀ ਖ਼ਬਰ »

ਦੋ ਦਿਨਾ ਦਸਹਿਰਾ ਕਬੱਡੀ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਹੋਇਆ ਸੰਪਨ

ਰਾਹੋਂ, 20 ਅਕਤੂਬਰ (ਬਲਬੀਰ ਸਿੰਘ ਰੂਬੀ)- ਸ੍ਰੀ ਰਾਮ ਲੀਲ੍ਹਾ ਦਸਹਿਰਾ ਕਮੇਟੀ ਰਾਹੋਂ ਵੱਲੋਂ ਦੋ ਦਿਨਾਂ ਕਬੱਡੀ ਟੂਰਨਾਮੈਂਟ ਦਸਹਿਰਾ ਗਰਾਊਾਡ ਵਿਖੇ ਕਰਵਾਇਆ ਗਿਆ | ਇਸ ਕਬੱਡੀ ਦੇ ਮਹਾ ਕੰੁਭ ਖੇਡ ਮੇਲੇ ਵਿਚ ਮੁੱਖ ਮਹਿਮਾਨ ਦੀ ਭੂਮਿਕਾ ਹਲਕਾ ਸਨੌਰ ਤੋਂ ਵਿਧਾਇਕ ...

ਪੂਰੀ ਖ਼ਬਰ »

ਨਿਰਮਲ ਸਾਗਰ ਸਕੂਲ 'ਚ ਦੁਸਹਿਰੇ ਦਾ ਤਿਉਹਾਰ ਮਨਾਇਆ

ਉੜਾਪੜ/ਲਸਾੜਾ, 20 ਅਕਤੂਬਰ (ਖੁਰਦ) - ਨਿਰਮਲ ਸਾਗਰ ਪਬਲਿਕ ਸਕੂਲ ਲਸਾੜਾ ਵਿਖੇ ਦੁਸਹਿਰੇ ਦਾ ਤਿਉਹਾਰ ਸਮੂਹ ਵਿਦਿਆਰਥੀਆਂ ਵਲੋਂ ਧੂਮ-ਧਾਮ ਨਾਲ ਮਨਾਇਆ ਗਿਆ | ਬੱਚੇ ਰਾਮ, ਲਛਮਣ ਤੇ ਹਨੂਮਾਨ, ਸੀਤਾ, ਰਾਵਣ, ਕੁੰਭਕਰਨ ਅਤੇ ਮੇਘਨਾਥ ਬਣ ਕੇ ਆਏ | ਉਹਨਾਂ ਨੇ ਰਾਮ ਲੀਲਾ ਰਚੀ | ...

ਪੂਰੀ ਖ਼ਬਰ »

ਲੱਖ ਦਾਤਾ ਕਾਦਰੀ ਦਰਬਾਰ 'ਚ ਕੰਜਕ ਪੂਜਨ ਭੰਡਾਰਾ ਕਰਵਾਇਆ

ਕਟਾਰੀਆਂ, 20 ਅਕਤੂਬਰ (ਜੱਖੂ) - ਕਟਾਰੀਆਂ 'ਚ ਪੀਰ ਸੁਲਤਾਨ ਲੱਖ ਦਾਤਾ ਕਾਦਰੀ ਦਰਬਾਰ ਵਿਖੇ ਕੰਜਕ ਪੂਜਨ ਭੰਡਾਰਾ ਗੱਦੀ ਨਸ਼ੀਨ ਸਾਈਾ ਲਖਵੀਰ ਸ਼ਾਹ ਕਾਦਰੀ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ | ਇਸ ਮੌਕੇ ਕੰਜਕਾਂ ਬਿਠਾਈਆਂ ਗਈਆਂ ਅਤੇ ਉਨ੍ਹਾਂ ਨੂੰ ਦਾਨ-ਪੁੰਨ ਕਰਕੇ ...

ਪੂਰੀ ਖ਼ਬਰ »

-ਲੋਕ ਮਸਲਾ- ਖੰਡ ਮਿੱਲ ਨਵਾਂਸ਼ਹਿਰ ਕਿਸਾਨਾਂ ਨੂੰ ਦੇ ਰਹੀ ਹੈ ਕੁੜੱਤਣ, ਕਿਸਾਨਾਂ ਦੇ ਗੰਨੇ ਦਾ ਬਕਾਇਆ ਖੜ੍ਹਾ ਹੈ 28 ਕਰੋੜ ਰੁਪਏ

ਨਵਾਂਸ਼ਹਿਰ, 20 ਅਕਤੂਬਰ (ਹਰਵਿੰਦਰ ਸਿੰਘ)- ਮਿੱਠੀ-ਮਿੱਠੀ ਖੰਡ ਦਾ ਉਤਪਾਦਨ ਕਰਨ ਵਾਲੀ ਸਹਿਕਾਰੀ ਖੰਡ ਮਿੱਲ ਨਵਾਂਸ਼ਹਿਰ ਕਿਸਾਨਾਂ ਨੂੰ ਕੁੜੱਤਣ ਦੇ ਰਹੀ ਹੈ | 1993-94 ਦੇ ਸੀਜ਼ਨ ਵਿਚ ਤਕਨੀਕੀ ਕਾਰਗੁਜ਼ਾਰੀ ਅਤੇ ਗੰਨਾ ਵਿਕਾਸ ਬਾਰੇ ਦੋ ਕੌਮੀ ਐਵਾਰਡ ਜਿੱਤਣ ਵਾਲੀ ਅਤੇ ...

ਪੂਰੀ ਖ਼ਬਰ »

ਮੁਫ਼ਤ ਆਯੁਰਵੈਦਿਕ ਕੈਂਪ ਲਗਾਇਆ

ਮੱਲਪੁਰ ਅੜਕਾਂ,) 20 ਅਕਤੂਬਰ (ਮਨਜੀਤ ਸਿੰਘ ਜੱਬੋਵਾਲ) - ਦੁਸਾਂਝ ਖੁਰਦ ਵਿਖੇ ਆਯੂਰਵੈਦਿਕ ਵਿਭਾਗ ਵਲੋਂ ਡਾ: ਊਸ਼ਾ ਸ਼ਰਮਾ ਜ਼ਿਲ੍ਹਾ ਆਯੂਰਵੈਦਿਕ ਅਤੇ ਯੂਨਾਨੀ ਅਫ਼ਸਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਮੁਫ਼ਤ ਆਯੂਰਵੈਦਿਕ ਕੈਂਪ ...

ਪੂਰੀ ਖ਼ਬਰ »

ਸਰਕਾਰ ਝੋਨੇ ਦੀ ਪਰਾਲੀ ਨਾ ਸਾੜਨ ਬਦਲੇ ਕਿਸਾਨਾਂ ਨੂੰ ਪ੍ਰਤੀ ਏਕੜ ਪੰਜ ਹਜ਼ਾਰ ਰੁਪਏ ਮੁਆਵਜ਼ਾ ਦੇਵੇ- ਪਰਮਿੰਦਰ ਸਿੰਘ

ਸੰਧਵਾਂ, 20 ਅਕਤੂਬਰ (ਪ੍ਰੇਮੀ ਸੰਧਵਾਂ) - ਕੁਦਰਤ ਦੀ ਕਰੋਪੀ, ਡੀਜਲ ਦੀਆਂ ਅਸਮਾਨੀ ਚੜ੍ਹੀਆਂ ਕੀਮਤਾਂ ਅਤੇ ਹੋਰ ਮਹਿੰਗੇ ਖੇਤੀ ਖਰਚਿਆਂ ਕਾਰਨ ਪਹਿਲਾਂ ਹੀ ਕਿਸਾਨ ਗੁਰਬਤ ਭਰੀ ਜ਼ਿੰਦਗੀ ਗੁਜਾਰ ਰਿਹਾ ਹੈ ਤੇ ਹੁਣ ਪੰਜਾਬ ਸਰਕਾਰ ਵਲੋਂ ਪਰਾਲੀ ਤੇ ਰਹਿੰਦ-ਖੂੰਹਦ ਨੂੰ ...

ਪੂਰੀ ਖ਼ਬਰ »

ਸਾਲਾਨਾ ਜਾਗਰਣ ਕਰਵਾਇਆ

ਘੁੰਮਣਾਂ, 20 ਅਕਤੂਬਰ (ਮਹਿੰਦਰ ਪਾਲ ਸਿੰਘ) - ਪਿੰਡ ਭਰੋਲੀ 'ਚ ਮਹਾਮਾਈ ਦੇ ਮੰਦਰ ਵਲੋਂ ਗ੍ਰਾਮ ਪੰਚਾਇਤ, ਪ੍ਰਬੰਧਕ ਕਮੇਟੀ ਅਤੇ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਮਾਂ ਦੇ ਨਵਰਾਤਰਿਆਂ ਦੇ ਸਬੰਧ 'ਚ ਜਾਗਰਣ ਕਰਵਾਇਆ ਗਿਆ | ਹਵਨ ਯੱਗ ਤੇ ਭੰਡਾਰਾ ਕਰਨ ਉਪਰੰਤ ...

ਪੂਰੀ ਖ਼ਬਰ »

ਸਵੈ-ਸਹਾਇਤਾ ਗਰੁੱਪਾਂ ਨੇ ਵਿਆਜ ਵੰਡ ਸਮਾਰੋਹ ਕੀਤਾ

ਜਾਡਲਾ, 20 ਅਕਤੂਬਰ (ਬੱਲੀ)- ਔਰਤਾਂ ਸਵੈ ਸਹਾਇਤਾ ਗਰੁੱਪਾਂ ਦੀਆਂ ਮੈਂਬਰ ਬਣ ਕੇ ਪਰਿਵਾਰ ਅਤੇ ਸਮਾਜ ਦਾ ਵਿਕਾਸ ਕਰਨ ਦੇ ਨਾਲ ਨਾਲ ਆਪਣੇ ਪੈਰਾਂ 'ਤੇ ਖੜੇ ਹੋਣ ਦਾ ਮਾਣ ਵੀ ਹਾਸਲ ਕਰ ਸਕਦੀਆਂ ਹਨ | ਇਹ ਵਿਚਾਰ ਨੇੜਲੇ ਪਿੰਡ ਸਨਾਵਾ ਵਿਖੇ ਬਲਾਕ ਵਿਕਾਸ ਪ੍ਰਾਜੈਕਟ ਦਫ਼ਤਰ ...

ਪੂਰੀ ਖ਼ਬਰ »

ਸਮੁੰਦੜਾ ਦੇ ਛਿੰਝ ਮੇਲੇ 'ਚ ਕਮਲ ਡੂਮਛੇੜੀ ਜੇਤੂ ਰਿਹਾ

ਸਮੁੰਦੜਾ, 20 ਅਕਤੂਬਰ (ਤੀਰਥ ਸਿੰਘ ਰੱਕੜ)- ਕਸਬਾ ਸਮੁੰਦੜਾ ਵਿਖੇ ਗੁੱਗਾ ਜ਼ਾਹਿਰ ਪੀਰ ਛਿੰਝ ਕਮੇਟੀ ਵੱਲੋਂ ਗਰਾਮ ਪੰਚਾਇਤ, ਪ੍ਰਵਾਸੀ ਭਾਰਤੀਆਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਦਸਹਿਰਾ ਉਤਸਵ ਨੰੂ ਸਮਰਪਿਤ ਸਾਲਾਨਾ ਛਿੰਝ ਮੇਲਾ ਕਰਵਾਇਆ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਬੈਡਮਿੰਟਨ ਖਿਡਾਰੀਆਂ ਨੂੰ ਕੀਤਾ ਸਨਮਾਨਿਤ

ਨਵਾਂਸ਼ਹਿਰ, 20 ਅਕਤੂਬਰ (ਗੁਰਬਖਸ਼ ਸਿੰਘ ਮਹੇ)- ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਮੈਮੋਰੀਅਲ ਕਲੱਬ ਵੱਲੋਂ ਬੈਡਮਿੰਟਨ ਸਟੇਡੀਅਮ ਨਵਾਂਸ਼ਹਿਰ ਵਿਖੇ ਹੋਣਹਾਰ ਖਿਡਾਰੀਆਂ ਨੂੰ ਸਨਮਾਨਿਤ ਕਰਨ ਲਈ ਇਕ ਵਿਸ਼ੇਸ਼ ਸਮਾਗਮ ਕੀਤਾ ਗਿਆ | ਇਸ ਮੌਕੇ ਕੋਚ ਵਿਸ਼ਾਲ ਮਹਿਤਾ ਨੇ ...

ਪੂਰੀ ਖ਼ਬਰ »

ਢਾਹਾਂ ਸਕੂਲ ਦੇ ਵਿਦਿਆਰਥੀਆਂ ਵਲੋਂ ਧਾਰਮਿਕ ਅਸਥਾਨਾਂ ਦੀ ਯਾਤਰਾ

ਬੰਗਾ, 20 ਅਕਤੂਬਰ (ਜਸਬੀਰ ਸਿੰਘ ਨੂਰਪੁਰ) - ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਚੇਤਨਾ ਯਾਤਰਾ ਦੌਰਾਨ ਸੁਲਤਾਨਪੁਰ ਲੋਧੀ ਵਿਖੇ ਇਤਿਹਾਸਿਕ ...

ਪੂਰੀ ਖ਼ਬਰ »

ਸਹਿਕਾਰੀ ਸਭਾ ਝਿੰਗੜਾਂ ਦੀ ਚੋਣ 26 ਨੂੰ

ਔੜ/ਝਿੰਗੜਾਂ, 20 ਅਕਤੂਬਰ (ਝਿੰਗੜ)- ਦੀ ਝਿੰਗੜਾਂ ਕੋਆਪ੍ਰੇਟਿਵ ਮਲਟੀਪਰਪਜ਼ ਸੁਸਾਇਟੀ ਝਿੰਗੜਾਂ ਦੀ ਚੋਣ 26 ਅਕਤੂਬਰ ਨੂੰ ਸਵੇਰੇ 9 ਵਜੇ ਕੀਤੀ ਜਾ ਰਹੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਜਰਨੈਲ ਸਿੰਘ, ਵਾਇਸ ਪ੍ਰਧਾਨ ਕਸ਼ਮੀਰ ਸਿੰਘ ਪੱਪੂ ਅਤੇ ਸਭਾ ਦੇ ...

ਪੂਰੀ ਖ਼ਬਰ »

ਅੰਮਿ੍ਤਸਰ 'ਚ ਦੁਸਹਿਰੇੇ ਦੌਰਾਨ ਵਾਪਰੇ ਦੁਖਾਂਤ 'ਤੇ ਦੁੱਖ ਪ੍ਰਗਟ

ਬਹਿਰਾਮ, 20 ਅਕਤੂਬਰ (ਨਛੱਤਰ ਸਿੰਘ) - ਸਾਬਕਾ ਵਿਧਾਇਕ ਬੰਗਾ ਚੌਧਰੀ ਮੋਹਣ ਲਾਲ ਇੰਚਾਰਜ ਲੋਕ ਸਭਾ ਹਲਕਾ ਬਸਪਾ ਜਲੰਧਰ ਨੇ ਦੁਸਹਿਰੇ ਵਾਲੀ ਸ਼ਾਮ ਨੂੰ ਅੰਮਿ੍ਤਸਰ ਵਿਖੇ ਦੁਸਹਿਰੇ ਮੇਲੇ ਦੌਰਾਨ ਜੋ ਰੇਲ ਹਾਦਸਾ ਵਾਪਰਿਆ ਉਸ ਵਿਚ ਮਿ੍ਤਕਾਂ ਅਤੇ ਜਖ਼ਮੀਆਂ ਦੇ ...

ਪੂਰੀ ਖ਼ਬਰ »

ਮਾਡਿਲੰਗ ਮੁਕਾਬਲੇ ਦੇ ਜੇਤੂ ਰਹੇ ਵਿਦਿਆਰਥੀਆਂ ਦਾ ਸਨਮਾਨ

ਬੰਗਾ, 20 ਅਕਤੂਬਰ (ਜਸਬੀਰ ਸਿੰਘ ਨੂਰਪੁਰ) - ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ ਵਿਦਿਆਰਥੀਆਂ ਵਲੋਂ ਸ਼ਾਨਦਾਰ ਪ੍ਰਾਪਤੀਆਂ ਦੀ ਲੜੀ ਵਿਚ ਬੀਤੇ ਦਿਨੀ ਜ਼ਿਲ੍ਹਾ ਜਲੰਧਰ ਦੇ ਏ. ਪੀ. ਜੇ ਫਾਈਨ ਆਰਟਸ ਕਾਲਜ ਵਿਖੇ ਹੋਏ ਮਾਡਲਿੰਗ ...

ਪੂਰੀ ਖ਼ਬਰ »

'ਬੇਟੀ ਬਚਾਓ-ਬੇਟੀ ਪੜ੍ਹਾਓ' ਤਹਿਤ ਸੈਮੀਨਾਰ ਕਰਵਾਇਆ

ਨਵਾਂਸ਼ਹਿਰ, 20 ਅਕਤੂਬਰ (ਹਰਮਿੰਦਰ ਸਿੰਘ ਪਿੰਟੂ)- ਅੱਜ ਸਰਕਲ ਗੁੱਜਰਪੁਰ ਕਲਾਂ ਸੈਂਟਰ ਨੰਬਰ-2 ਵੱਲੋਂ ਬਕਰਖਾਨਾ ਰੋਡ ਨਵਾਂਸ਼ਹਿਰ ਵਿਖੇ 'ਬੇਟੀ ਬਚਾਓ-ਬੇਟੀ ਪੜ੍ਹਾਓ' ਤਹਿਤ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ਸਰਕਲ ਸੁਪਰਵਾਈਜ਼ਰ ਗੁਰਬੰਸ ਕੌਰ ਨੇ ਹਾਜ਼ਰ ਮੁਹੱਲਾ ...

ਪੂਰੀ ਖ਼ਬਰ »

ਅੰਮਿ੍ਤਸਰ ਦੇ ਰੇਲ ਹਾਦਸੇ ਦੇ ਮਿ੍ਤਕਾਂ ਨੂੰ ਕਾਂਗਰਸ ਵਲੋਂ ਸ਼ਰਧਾਂਜਲੀ

ਬੰਗਾ, 20 ਅਕਤੂਬਰ (ਜਸਬੀਰ ਸਿੰਘ ਨੂਰਪੁਰ) - ਅੰਮਿ੍ਤਸਰ ਵਿਖੇ ਦੁਸਹਿਰੇ ਮੌਕੇ ਰੇਲਗੱਡੀ ਹੇਠ ਆ ਕੇ ਮਰਨ ਵਾਲੇ ਵਿਅਕਤੀਆਂ ਨੂੰ ਕਾਂਗਰਸ ਪਾਰਟੀ ਵਲੋਂ ਸਤਵੀਰ ਸਿੰਘ ਪੱਲੀ ਝਿੱਕੀ ਹਲਕਾ ਇੰਚਾਰਜ ਬੰਗਾ ਦੀ ਅਗਵਾਈ 'ਚ ਸ਼ਰਧਾਂਜਲੀ ਭੇਟ ਕੀਤੀ ਗਈ | ਹੋਈਆਂ ਮੌਤਾਂ ਨੂੰ ...

ਪੂਰੀ ਖ਼ਬਰ »

ਉਂਕਾਰ ਸਿੰਘ ਨੂੰ ਮਿਲਿਆ ਸੋਨਾਲੀਕਾ ਟਰੈਕਟਰਜ਼ ਵਲੋਂ ਵਿਦੇਸ਼ ਟੂਰ ਦਾ ਮੌਕਾ

ਨਵਾਂਸ਼ਹਿਰ, 20 ਅਕਤੂਬਰ (ਗੁਰਬਖਸ਼ ਸਿੰਘ ਮਹੇ)- ਸੋਨਾਲੀਕਾ ਕੰਪਨੀ ਦੀ ਏਜੰਸੀ ਬਾਬਾ ਵਿਸ਼ਵਕਰਮਾ ਟਰੈਕਟਰਜ਼ ਬੰਗਾ ਰੋਡ, ਨਵਾਂਸ਼ਹਿਰ ਦੇ ਐਮ.ਡੀ. ਸੁਲੱਖਣ ਸਿੰਘ ਦੀ ਅਗਵਾਈ ਹੇਠ ਇਕ ਸਮਾਗਮ ਕਰਵਾਇਆ ਗਿਆ | ਇਸ ਸਮਾਗਮ ਵਿਚ ਕੰਪਨੀ ਦੇ ਏ.ਜੀ.ਐਮ. ਦੀਪਕ ਰਿਸ਼ੀ, ਮੈਨੇਜਰ ...

ਪੂਰੀ ਖ਼ਬਰ »

ਹਰੀਪੁਰ ਵਿਖੇ ਵੇਰਕਾ ਦੇ ਬੀ. ਐਮ. ਸੀ. ਦਾ ਉਦਘਾਟਨ

ਪੁਰਖਾਲੀ, 20 ਅਕਤੂਬਰ (ਅੰਮਿ੍ਤਪਾਲ ਸਿੰਘ ਬੰਟੀ)-ਹਰੀਪੁਰ ਵਿਖੇ ਵੇਰਕਾ ਦੇ ਬੀ. ਐਮ. ਸੀ. (ਦੁੱਧ ਠੰਢਾ ਕਰਨ ਦਾ ਯੰਤਰ) ਦਾ ਉਦਘਾਟਨ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਸੁਖਵਿੰਦਰ ਸਿੰਘ ਵਿਸਕੀ, ਮਿਲਕ ਪਲਾਂਟ ਦੇ ਡਾਇਰੈਕਟਰ ਜਗਤਾਰ ਸਿੰਘ ਸੈਂਫਲਪੁਰ ਅਤੇ ਡਿਪਟੀ ...

ਪੂਰੀ ਖ਼ਬਰ »

ਸੁਪੋਸ਼ਣ ਗੋਦ ਭਰਾਈ ਸਮਾਗਮ ਕਰਵਾਇਆ

ਮੁਕੰਦਪੁਰ, 20 ਅਕਤੂਬਰ (ਅਮਰੀਕ ਸਿੰਘ ਢੀਂਡਸਾ) - 'ਬੇਟੀ ਬਚਾਓ ਤੇ ਬੇਟੀ ਪੜ੍ਹਾਓ' ਸਕੀਮ ਤਹਿਤ ਪਿੰਡ ਸਰਹਾਲ ਕਾਜੀਆਂ ਵਿਖੇ ਇਸਤਰੀ ਸਿਹਤ ਅਤੇ ਬਾਲ ਵਿਕਾਸ ਵਿਭਾਗ ਔੜ ਵਲੋਂ ਸਮਾਗਮ ਕਰਵਾਇਆ ਗਿਆ ਜਿਸ ਵਿਚ ਖਾਸ ਕਰਕੇ ਪਿੰਡ ਦੀਆਂ ਗਰਭਵਤੀ ਔਰਤਾਂ ਨੇ ਵੱਧ ਚੜ੍ਹ ਕੇ ...

ਪੂਰੀ ਖ਼ਬਰ »

ਕਾਂਗਰਸ ਸਰਕਾਰ ਤੋਂ ਹਰ ਵਰਗ ਦੁਖੀ - ਚੌਧਰੀ ਮੋਹਣ ਲਾਲ

ਬਹਿਰਾਮ, 20 ਅਕਤੂਬਰ (ਨਛੱਤਰ ਸਿੰਘ) - ਲੰਘੀਆਂ ਵਿਧਾਨ ਸਭਾ ਚੋਣਾਂ ਕਾਂਗਰਸ ਪਾਰਟੀ ਨੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਜਿੱਤੀਆਂ, ਹੋਇਆ ਸਭ ਕੁਝ ਲੋਕਾਂ ਦੀ ਸੋਚ ਤੋਂ ਉਲਟ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਵਿਧਾਇਕ ਬੰਗਾ ਚੌਧਰੀ ਮੋਹਣ ਲਾਲ ਬਹਿਰਾਮ ਤੇ ...

ਪੂਰੀ ਖ਼ਬਰ »

ਭਗਵਤੀ ਜਾਗਰਣ ਕਰਵਾਇਆ

ਮੇਹਲੀ, 20 ਅਕਤੂਬਰ (ਪ. ਪ.) - ਸ਼ੀਤਲਾ ਮਾਤਾ ਦੇ ਅਸਥਾਨ 'ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਮੂਹ ਨਗਰ ਨਿਵਾਸੀਆਂ, ਐਨ. ਆਰ. ਆਈ. ਵੀਰਾਂ ਅਤੇ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਪਿੰਡ ਬਾਹੜ-ਮਜ਼ਾਰਾ ਵਿਖੇ 15ਵਾਂ ਭਗਵਤੀ ਜਾਗਰਣ ਕਰਵਾਇਆ ਗਿਆ | ਇਸ ਮੌਕੇ ਸੋਨੂੰ ਫਰਾਲਾ, ...

ਪੂਰੀ ਖ਼ਬਰ »

ਗੁਰਦੁਆਰਾ ਕਮੇਟੀ ਵਲੋਂ ਡਿਸਪੈਂਸਰੀ ਲਈ ਈ. ਸੀ. ਜੀ. ਮਸ਼ੀਨ ਭੇਟ

ਮੁਕੰਦਪੁਰ, 20 ਅਕਤੂਬਰ (ਅਮਰੀਕ ਸਿੰਘ ਢੀਂਡਸਾ) - ਗੁਰਦੁਆਰਾ ਨਾਭ ਕੰਵਲ ਰਾਜਾ ਸਾਹਿਬ ਰਸੋਖਾਨਾ ਮਜਾਰਾ ਨੌ ਆਬਾਦ ਪ੍ਰਬੰਧਕ ਕਮੇਟੀ ਵਲੋਂ ਪਿੰਡ ਵਿਖੇ ਚੱਲ ਰਹੀ ਸਰਕਾਰੀ ਡਿਸਪੈਂਸਰੀ ਨੂੰ ਗੁਰਦੁਆਰਾ ਸਾਹਿਬ ਤਰਫੋਂ ਇਕ ਈ. ਸੀ. ਜੀ ਮਸ਼ੀਨ ਭੇਂਟ ਕੀਤੀ ਗਈ | ਇਸ ਬਾਰੇ ...

ਪੂਰੀ ਖ਼ਬਰ »

ਅੱਜ ਭਗਵਾਨ ਮਹਾਂਵੀਰ ਦੀਆਂ ਸਿੱਖਿਆਵਾਂ 'ਤੇ ਚੱਲਣ ਦੀ ਲੋੜ-ਮਹਾਂ ਸਾਧਵੀ ਸ਼੍ਰੇਸ਼ਠਾ

ਬਲਾਚੌਰ, 20 ਅਕਤੂਬਰ (ਦੀਦਾਰ ਸਿੰਘ )- ਸਥਾਨਕ ਐੱਸ ਐੱਸ ਜੈਨ ਸਭਾ ਵਿਖੇ ਚੱਲ ਰਹੇ ਨਰਾਤਿਆਂ ਦੇ ਸਬੰਧ ਵਿਚ ਚੱਲੇ ਧਾਰਮਿਕ ਸਮਾਗਮਾਂ ਮੌਕੇ ਮਹਾਂ ਸਾਧਵੀ ਸ਼੍ਰੇਸ਼ਠਾ ਨੇ ਪ੍ਰਵਚਨ ਕਰਦਿਆਂ ਕਿਹਾ ਕਿ ਅੱਜ ਲੋੜ ਹੈ ਭਗਵਾਨ ਮਹਾਂਵੀਰ ਦੇ ਦਰਸਾਏ ਮਾਰਗ 'ਤੇ ਚੱਲ ਕੇ ਜੀਵਨ ...

ਪੂਰੀ ਖ਼ਬਰ »

ਪੱਲੀ ਝਿੱਕੀ ਨੇ ਕਟਾਰੀਆਂ ਦਾਣਾ ਮੰਡੀ ਦਾ ਲਿਆ ਜ਼ਾਇਜਾ

ਕਟਾਰੀਆਂ, 20 ਅਕਤੂਬਰ (ਨਵਜੋਤ ਸਿੰਘ ਜੱਖੂ) - ਦਾਣਾ ਮੰਡੀ ਕਟਾਰੀਆਂ 'ਚ ਝੋਨੇ ਦੇ ਖ੍ਰੀਦ ਪ੍ਰਬੰਧਾਂ ਦਾ ਜ਼ਾਇਜਾ ਸਤਵੀਰ ਸਿੰਘ ਪੱਲੀ ਝਿੱਕੀ ਜ਼ਿਲ੍ਹਾ ਪ੍ਰਧਾਨ ਸ਼ਹੀਦ ਭਗਤ ਸਿੰਘ ਨਗਰ ਅਤੇ ਹਲਕਾ ਇੰਚਾਰਜ਼ ਨੇ ਲਿਆ | ਇਸ ਮੌਕੇ ਉਨ੍ਹਾਂ ਕਿਹਾ ਕਿ ਮੰਡੀਆਂ ਵਿਚ ...

ਪੂਰੀ ਖ਼ਬਰ »

ਖਟਕੜ ਕਲਾਂ 'ਚ ਕਬੱਡੀ ਦਾ ਮਹਾਂਕੁੰਭ ਅੱਜ

ਬੰਗਾ, 20 ਅਕਤੂਬਰ (ਨੂਰਪੁਰ) - ਬਾਬਾ ਜਵਾਹਰ ਸਿੰਘ ਅਸਥਾਨ ਝੰਡਾ ਜੀ ਖਟਕੜ ਕਲਾਂ ਵਿਖੇ ਬਾਬਾ ਹਰਮਿੰਦਰ ਸਿੰਘ ਲੱਕੀ ਬਾਬਾ ਦੀ ਅਗਵਾਈ 'ਚ ਕਬੱਡੀ ਦਾ ਮਹਾਂਕੁੰਭ 21 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ | ਸਰਪੰਚ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਕਬੱਡੀ ਕੱਪ ਦੌਰਾਨ 8 ਨਾਮੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX