ਤਾਜਾ ਖ਼ਬਰਾਂ


ਡੇਰਾਬਸੀ ਨਗਰ ਕੌਂਸਲ ਦੀ ਲਾਪਰਵਾਹੀ ਨੇ ਲਈ ਨੌਜਵਾਨ ਦੀ ਜਾਨ
. . .  1 day ago
ਡੇਰਾਬਸੀ,19 ਨਵੰਬਰ [ਗੁਰਮੀਤ ਸਿੰਘ]- ਜ਼ਿਲ੍ਹਾ ਮੁਹਾਲੀ ਦੇ ਕਸਬਾ ਡੇਰਾਬਸੀ ਵਿਚੇ ਅੱਜ ਦੇਰ ਸ਼ਾਮ ਨਗਰ ਕੌਂਸਲ ਦੀ ਲਾਪਰਵਾਹੀ ਕਰਕੇ ਇੱਕ ਨੌਜਵਾਨ ਦੀ ਗੰਦਗੀ ਨਾਲ ਭਰੇ ਖੂਹ 'ਚ ਡੁੱਬ ਕੇ ਮੌਤ ਹੋ ਗਈ। ਨਗਰ ਕੌਂਸਲ ...
ਪ੍ਰਕਾਸ਼ ਪੁਰਬ ਸਮਾਗਮਾਂ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਸੱਦਾ ਦੇਣ ਆਪ ਪਹੁੰਚੇ ਭਾਈ ਲੌਂਗੋਵਾਲ
. . .  1 day ago
ਅੰਮ੍ਰਿਤਸਰ, 19 ਨਵੰਬਰ { ਜਸਵੰਤ ਸਿੰਘ ਜੱਸ} - ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਇਸ ਸਾਲ ਸ਼ੁਰੂ ਕੀਤੇ ਜਾਣ ਵਾਲੇ ਸਮਾਗਮਾਂ ਦੌਰਾਨ 23 ਨਵੰਬਰ 2018 ਦੇ ਸਮਾਗਮ ਵਿਚ ਸ਼ਮੂਲੀਅਤ ਲਈ ...
ਚੱਕਦਾਨਾ ਦੇ ਕਰਿੰਦੇ ਦਾ ਅਣਪਛਾਤੇ ਵਿਅਕਤੀਆਂ ਵੱਲੋਂ ਕਤਲ
. . .  1 day ago
ਬੰਗਾ, 19 ਨਵੰਬਰ (ਜਸਬੀਰ ਸਿੰਘ ਨੂਰਪੁਰ) - ਪਿੰਡ ਚੱਕਦਾਨਾ ਵਿਖੇ ਨਹਿਰ ਕਿਨਾਰੇ ਠੇਕੇ ਨਜ਼ਦੀਕ ਬਣੇ ਅਹਾਤੇ ਦੇ ਕਰਿੰਦੇ ਸੰਤੋਸ਼ (28) ਵਾਸੀ ਉੱਤਰ ਪ੍ਰਦੇਸ਼ ਹਾਲ ਵਾਸੀ ਚੱਕਦਾਨਾ ਦੀ ਅਣਪਛਾਤੇ ਵਿਅਕਤੀਆਂ ਵੱਲੋਂ ਬੜੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਮ੍ਰਿਤਕ ਦੇ....
ਸਾਂਬਾ ਸੈਕਟਰ 'ਚ ਹੋਇਆ ਧਮਾਕੇ 'ਚ ਬੀ.ਐਸ.ਐਫ ਦਾ ਜਵਾਨ ਸ਼ਹੀਦ
. . .  1 day ago
ਸ੍ਰੀਨਗਰ, 19 ਨਵੰਬਰ- ਜੰਮੂ-ਕਸ਼ਮੀਰ ਦੇ ਸਾਂਬਾ ਸੈਕਟਰ 'ਚ ਹੋਏ ਧਮਾਕੇ ਕਾਰਨ ਬੀ.ਐਸ.ਐਫ ਦੇ ਇਕ ਜਵਾਨ ਦੇ ਸ਼ਹੀਦ ਹੋਣ ਦੀ ਖ਼ਬਰ...
ਸਾਂਬਾ ਸੈਕਟਰ 'ਚ ਹੋਇਆ ਧਮਾਕਾ, ਬੀ.ਐਸ.ਐਫ ਦੇ 3 ਜਵਾਨ ਜ਼ਖਮੀ
. . .  1 day ago
ਸ੍ਰੀਨਗਰ, 19 ਨਵੰਬਰ- ਜੰਮੂ-ਕਸ਼ਮੀਰ ਦੇ ਸਾਂਬਾ ਸੈਕਟਰ 'ਚ ਹੋਏ ਧਮਾਕੇ ਕਾਰਨ ਬੀ.ਐਸ.ਐਫ ਦੇ ਜਵਾਨ ਜ਼ਖਮੀ ਹੋਏ ਹਨ.....
ਪਾਕਿਸਤਾਨ ਜਾਣ ਲਈ ਸ਼੍ਰੋਮਣੀ ਕਮੇਟੀ ਦੇ ਜਥੇ ਨੂੰ ਜਾਰੀ ਹੋਏ 1227 ਵੀਜ਼ੇ
. . .  1 day ago
ਅੰਮ੍ਰਿਤਸਰ, 19 ਨਵੰਬਰ (ਜੱਸ)- ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ 23 ਨਵੰਬਰ ਨੂੰ ਪ੍ਰਕਾਸ਼ ਪੁਰਬ ਮਨਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਸ਼ਰਧਾਲੂਆਂ ਦਾ ਜਥਾ 21 ਨਵੰਬਰ ਨੂੰ.....
ਚੰਦਰ ਬਾਬੂ ਨਾਇਡੂ ਨੇ ਮਮਤਾ ਬੈਨਰਜੀ ਨਾਲ ਕੀਤੀ ਮੁਲਾਕਾਤ
. . .  1 day ago
ਬੈਂਗਲੁਰੂ, 19 ਨਵੰਬਰ- ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਮੁਲਾਕਾਤ ਕੀਤੀ....
ਕਾਰ ਅਤੇ ਮੋਟਰਸਾਈਕਲ ਦੀ ਟੱਕਰ ਦੌਰਾਨ ਇਕ ਦੀ ਮੌਤ, ਇਕ ਜ਼ਖਮੀ
. . .  1 day ago
ਤਪਾ ਮੰਡੀ,19 ਨਵੰਬਰ (ਪ੍ਰਵੀਨ ਗਰਗ) - ਸਥਾਨਕ ਤਪਾ-ਭਦੌੜ ਲਿੰਕ ਰੋਡ 'ਤੇ ਪਿੰਡ ਰਾਇਆ ਨਜ਼ਦੀਕ ਕਾਰ ਅਤੇ ਮੋਟਰਸਾਈਕਲ ਵਿਚਕਾਰ ਹੋਈ ਟੱਕਰ ਦੌਰਾਨ ਮੋਟਰਸਾਈਕਲ ਸਵਾਰ ਇੱਕ ਨੌਜਵਾਨ ਦੀ ਮੌਤ ਅਤੇ ਇੱਕ ਦੇ ਗੰਭੀਰ ਜ਼ਖਮੀ ਹੋਣ ਦੀ ਖ਼ਬਰ....
ਡੇਰਾ ਸਿਰਸਾ ਦੀ 45 ਮੈਂਬਰੀ ਕਮੇਟੀ ਦੇ ਦੁਨੀ ਚੰਦ ਸਮੇਤ ਪੰਜ ਬਰੀ
. . .  1 day ago
ਸੰਗਰੂਰ, 19 ਨਵੰਬਰ (ਧੀਰਜ ਪਸ਼ੋਰੀਆ)- ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਨੂੰ ਪੰਚਕੂਲਾ ਦੀ ਸੀ. ਬੀ. ਆਈ. ਅਦਾਲਤ ਵਲੋਂ ਜਬਰ ਜਨਾਹ ਦੇ ਮਾਮਲੇ 'ਚ ਦੋਸ਼ੀ ਕਰਾਰੇ ਜਾਣ ਤੋਂ ਬਾਅਦ ਜ਼ਿਲ੍ਹਾ ਸੰਗਰੂਰ ਦੇ ਕਸਬੇ ਚੀਮਾ ਦੇ ਸੇਵਾ ਕੇਂਦਰ ਨੂੰ ਅੱਗ ਲਗਾਏ ਜਾਣ ਦੇ ਦੋਸ਼ਾਂ ...
ਸੂਬੇ 'ਚ ਅੱਤਵਾਦ ਦੇ ਪਨਪਣ ਦਾ ਕੋਈ ਖ਼ਤਰਾ ਨਹੀਂ -ਕੈਪਟਨ
. . .  1 day ago
ਅੰਮ੍ਰਿਤਸਰ, 19 ਨਵੰਬਰ (ਰੇਸ਼ਮ ਸਿੰਘ)- ਬੀਤੇ ਦਿਨ ਅੰਮ੍ਰਿਤਸਰ ਦੇ ਰਾਜਾਸਾਂਸੀ ਦੇ ਪਿੰਡ ਅਦਲੀਵਾਲ ਵਿਖੇ ਨਿਰੰਕਾਰੀ ਸਤਿਸੰਗ ਭਵਨ 'ਚ ਦੋ ਹਮਲਾਵਰਾਂ ਵੱਲੋਂ ਕੀਤੇ ਗਰਨੇਡ ਹਮਲੇ ਨੂੰ ਭਾਵੇ ਮੁੱਢਲੇ ਤੌਰ 'ਤੇ ਅੱਤਵਾਦੀ ਘਟਨਾ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਪਰ ਸੂਬੇ....
ਐੱਸ.ਜੀ.ਪੀ. ਸੀ. ਵਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਉਣ ਸੰਬੰਧੀ ਪ੍ਰੋਗਰਾਮਾਂ ਦਾ ਕਿਤਾਬਚਾ ਜਾਰੀ
. . .  1 day ago
ਸੁਲਤਾਨਪੁਰ ਲੋਧੀ, 19 ਨਵੰਬਰ (ਥਿੰਦ, ਹੈਪੀ, ਸੋਨੀਆ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 549ਵੇਂ ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਲਈ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਕਰਾਏ ਜਾਣ ਵਾਲੇ ਤਿੰਨ ਦਿਨਾਂ ਗੁਰਮਤਿ ਸਮਾਗਮਾਂ ਅਤੇ ਸਾਲ ਭਰ ਚੱਲਣ ਵਾਲੇ ਸ਼ਤਾਬਦੀ ਸਮਾਗਮਾਂ...
ਸਾਡੀ ਸਿੱਖਾਂ ਨਾਲ ਕੋਈ ਦੁਸ਼ਮਣੀ ਨਹੀਂ ਹੈ - ਡੇਰਾ ਮੁਖੀ
. . .  1 day ago
ਅੰਮ੍ਰਿਤਸਰ, 19 ਨਵੰਬਰ (ਰੇਸ਼ਮ ਸਿੰਘ)- ਨਿਰੰਕਾਰੀ ਭਵਨ ਵਿਖੇ ਹੋਏ ਅੱਤਵਾਦੀ ਹਮਲੇ ਉਪਰੰਤ ਜੇਰੇ ਇਲਾਜ ਜ਼ਖਮੀਆਂ ਦਾ ਪਤਾ ਲੈਣ ਪੁਜੀ ਪੰਜਾਬ ਹਿਮਾਚਲ ਅਤੇ ਹਰਿਆਣਾ ਸਥਿਤ ਭਵਨਾਂ ਦੀ ਮੁੱਖ ਪ੍ਰਬੰਧਕ ਸ੍ਰੀਮਤੀ ਜੋਗਿੰਦਰ ਕੌਰ ਨੇ ਕਿਹਾ ਕਿ ਨਿਰੰਕਾਰੀ ਮੱਤ ਦੇ
ਕੈਪਟਨ ਅਤੇ ਜਾਖੜ ਵਲੋਂ ਕੀਤੇ ਸਵਾਲਾਂ ਦੇ ਆਧਾਰ 'ਤੇ ਐੱਸ. ਆਈ. ਟੀ. ਨੇ ਕੀਤੀ ਪੁੱਛਗਿੱਛ- ਸੁਖਬੀਰ ਬਾਦਲ
. . .  1 day ago
ਚੰਡੀਗੜ੍ਹ, 19 ਨਵੰਬਰ (ਵਿਕਰਮਜੀਤ ਸਿੰਘ ਮਾਨ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਚੰਡੀਗੜ੍ਹ 'ਚ ਪ੍ਰੈੱਸ ਕਾਨਫਰੰਸ ਦੌਰਾਨ ਬੋਲਦਿਆਂ ਕਿਹਾ ਕਿ ਐੱਸ. ਆਈ. ਟੀ. ਨੇ ਉਨ੍ਹਾਂ ਕੋਲੋਂ ਪੁੱਛਗਿੱਛ ਕੈਪਟਨ ਅਤੇ ਸੁਨੀਲ ਜਾਖੜ ਵੱਲੋਂ ਕੀਤੇ ਸਵਾਲਾਂ ਦੇ...
ਸੰਗਰੂਰ ਪੁਲਿਸ ਵੱਲੋਂ ਖ਼ਾਲਿਸਤਾਨ ਗ਼ਦਰ ਫੋਰਸ ਦਾ ਮੈਂਬਰ ਕਾਬੂ
. . .  1 day ago
ਸੰਗਰੂਰ, 18 ਨਵੰਬਰ (ਦਮਨਜੀਤ ਸਿੰਘ,ਅਮਨਦੀਪ ਸਿੰਘ ਬਿੱਟਾ) - ਜ਼ਿਲ੍ਹਾ ਸੰਗਰੂਰ ਪੁਲਿਸ ਵੱਲੋਂ ਖ਼ਾਲਿਸਤਾਨ ਗ਼ਦਰ ਫੋਰਸ ਦੇ ਇੱਕ ਮੈਂਬਰ ਨੂੰ ਦਿੜ੍ਹਬਾ ਤੋਂ ਕਾਬੂ ਕਰਨ ਦਾ ਦਾਅਵਾ ਕਿੱਤਾ ਗਿਆ ਹੈ । ਐੱਸ.ਐੱਸ.ਪੀ. ਸੰਗਰੂਰ ਡਾ. ਸੰਦੀਪ ਗਰਗ ਨੇ ਦੱਸਿਆ ਕਿ ਜ਼ਿਲ੍ਹੇ 'ਚ ....
ਅੰਮ੍ਰਿਤਸਰ : ਘਟਨਾ ਵਾਲੀ ਥਾਂ ਨੇੜੇ ਰੈੱਡ ਕਾਰਪੈੱਟ ਵਿਛਾਏ ਜਾਣ ਕਾਰਨ ਵਿਵਾਦਾਂ 'ਚ ਘਿਰਿਆ ਕੈਪਟਨ ਦਾ ਦੌਰਾ
. . .  1 day ago
ਅੰਮ੍ਰਿਤਸਰ, 19 ਨਵੰਬਰ (ਸੁਰਿੰਦਰ ਕੋਛੜ)- ਅੰਮ੍ਰਿਤਸਰ ਦੇ ਰਾਜਾਸਾਂਸੀ 'ਚ ਬੀਤੇ ਦਿਨ ਇੱਕ ਨਿਰੰਕਾਰੀ ਭਵਨ 'ਚ ਹੋਏ ਧਮਾਕੇ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਪਰ ਉਨ੍ਹਾਂ ਦਾ ਇਹ ਦੌਰਾ ਵਿਵਾਦਾਂ 'ਚ ਘਿਰ...
ਪੰਜਾਬ ਨੂੰ ਅੱਗ ਲਾਉਣਾ ਬੰਦ ਕਰਨ ਕੈਪਟਨ - ਸੁਖਬੀਰ ਬਾਦਲ
. . .  1 day ago
ਅੰਮ੍ਰਿਤਸਰ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਮੁੱਖ ਮੰਤਰੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਲਈ ਕੀਤਾ ਨੌਕਰੀ ਦਾ ਐਲਾਨ
. . .  1 day ago
ਦਿੱਲੀ 'ਚ ਫ਼ੈਕਟਰੀ ਨੂੰ ਲੱਗੀ ਭਿਆਨਕ ਅੱਗ, ਚਾਰ ਲੋਕਾਂ ਦੀ ਮੌਤ
. . .  1 day ago
ਅੰਮ੍ਰਿਤਸਰ : ਮੁੱਖ ਮੰਤਰੀ ਦੀ ਪ੍ਰੈੱਸ ਕਾਨਫਰੰਸ ਸ਼ੁਰੂ
. . .  1 day ago
ਅੰਮ੍ਰਿਤਸਰ ਬੰਬ ਧਮਾਕਾ : ਜ਼ਖ਼ਮੀਆਂ ਦਾ ਹਾਲ ਜਾਣਨ ਲਈ ਗੁਰੂ ਨਾਨਕ ਹਸਪਤਾਲ ਪਹੁੰਚੇ ਕੈਪਟਨ
. . .  1 day ago
ਸੜਕ ਹਾਦਸੇ 'ਚ ਕੈਂਟਰ ਚਾਲਕ ਦੀ ਮੌਤ, ਇਕ ਜ਼ਖ਼ਮੀ
. . .  1 day ago
ਰਿਜਿਜੂ ਨੇ ਅੰਮ੍ਰਿਤਸਰ ਬੰਬ ਧਮਾਕੇ ਦੀ ਕੀਤੀ ਨਿੰਦਾ
. . .  1 day ago
ਰਾਜਾਸਾਂਸੀ ਬੰਬ ਧਮਾਕੇ 'ਚ ਜ਼ਖਮੀ ਹੋਏ ਲੋਕਾਂ ਦਾ ਹਾਲ ਜਾਣਨ ਹਸਪਤਾਲ ਪਹੁੰਚੇ ਕੈਪਟਨ
. . .  1 day ago
ਰਾਜਾਸਾਂਸੀ ਪਹੁੰਚੇ ਕੈਪਟਨ ਅਮਰਿੰਦਰ ਸਿੰਘ
. . .  1 day ago
ਕੋਟਕਪੂਰਾ ਅਤੇ ਬਹਿਬਲ ਕਲਾਂ ਮਾਮਲਾ : ਐੱਸ.ਆਈ.ਟੀ ਵੱਲੋਂ ਅੱਜ ਸੁਖਬੀਰ ਬਾਦਲ ਤੋਂ ਕੀਤੀ ਜਾਵੇਗੀ ਪੁੱਛਗਿੱਛ
. . .  1 day ago
ਕਾਦੀਆਂ 'ਚ ਦੋ ਦੁਕਾਨਾਂ ਨੂੰ ਲਗੀ ਭਿਆਨਕ ਅੱਗ
. . .  1 day ago
ਟਰਾਲੇ ਅਤੇ ਕੈਂਟਰ ਵਿਚਾਲੇ ਹੋਈ ਜ਼ਬਰਦਸਤ ਟੱਕਰ 'ਚ ਇੱਕ ਦੀ ਮੌਤ ਅਤੇ ਦੋ ਜ਼ਖ਼ਮੀ
. . .  1 day ago
ਬੇਅਦਬੀ ਮਾਮਲਾ : ਬਜ਼ੁਰਗ ਪਿਤਾ ਟਹਿਲ ਸਿੰਘ ਨੇ ਕਿਹਾ - ਮੇਰਾ ਪੁੱਤਰ ਦੋਸ਼ੀ ਨਹੀਂ
. . .  1 day ago
ਸਾਢੇ ਸੱਤ ਕਰੋੜ ਦੀ ਹੈਰੋਇਨ ਸਮੇਤ ਇਕ ਨਾਈਜੀਰੀਅਨ ਗ੍ਰਿਫ਼ਤਾਰ
. . .  1 day ago
ਰਾਜਾਸਾਂਸੀ ਬੰਬ ਧਮਾਕਾ : ਪੁਲਿਸ ਵਿਭਾਗ ਵੱਲੋਂ ਸ਼ਕੀ ਵਿਅਕਤੀਆਂ ਦੇ ਸਕੈੱਚ ਜਾਰੀ
. . .  1 day ago
ਕੋਠੇ ਦਿਆਲ ਸਿੰਘ ਵਾਸੀਆਂ ਵੱਲੋਂ ਬੇਅਦਬੀ ਦੇ ਦੋਸ਼ੀ ਡੇਰਾ ਪ੍ਰੇਮੀਆਂ ਦੇ ਮੁਕੰਮਲ ਬਾਈਕਾਟ ਦਾ ਐਲਾਨ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ ਪੈਰੀਫਿਰਲ ਐਕਸਪ੍ਰੈੱਸ ਵੇਅ ਦਾ ਕੀਤਾ ਉਦਘਾਟਨ
. . .  1 day ago
ਕਿਸਾਨਾਂ ਵੱਲੋਂ ਵਿਧਾਨ ਸਭਾ ਦੇ ਸਾਹਮਣੇ ਪ੍ਰਦਰਸ਼ਨ
. . .  1 day ago
ਰਾਜਾਸਾਂਸੀ ਬੰਬ ਧਮਾਕੇ 'ਚ ਐੱਚ.ਈ.36 ਕਿਸਮ ਦਾ ਹੈਂਡ ਗਰਨੇਡ ਵਰਤੇ ਜਾਣ ਦਾ ਖ਼ਦਸ਼ਾ
. . .  1 day ago
ਰਾਜਾਸਾਂਸੀ ਵਿਖੇ ਹੋਏ ਬੰਬ ਧਮਾਕੇ 'ਚ ਮਾਰੇ ਗਏ ਸੰਦੀਪ ਸਿੰਘ ਦਾ ਹੋਇਆ ਸਸਕਾਰ
. . .  1 day ago
ਮੋਗਾ ਜ਼ਿਲ੍ਹੇ ਦੇ ਨੌਜਵਾਨ ਦੀ ਮਨੀਲਾ 'ਚ ਗੋਲੀਆ ਮਾਰ ਕੇ ਹੱਤਿਆ
. . .  1 day ago
ਫ਼ੈਕਟਰੀ 'ਚ ਕੰਮ ਕਰਦੇ ਸਮੇਂ ਵਾਪਰੇ ਹਾਦਸੇ 'ਚ 2 ਮਜ਼ਦੂਰਾਂ ਦੀ ਮੌਤ, ਇੱਕ ਜ਼ਖਮੀ
. . .  1 day ago
ਪਹਿਲਾਜ ਨਿਹਲਾਨੀ ਦੀ ਪਟੀਸ਼ਨ 'ਤੇ ਬੌਂਬੇ ਹਾਈਕੋਰਟ 'ਚ ਸੁਣਵਾਈ 21 ਨੂੰ
. . .  1 day ago
ਮੁੱਠਭੇੜ 'ਚ 2 ਮਾਉਵਾਦੀ ਢੇਰ
. . .  1 day ago
ਨਿਰੰਕਾਰੀ ਭਵਨ ਧਮਾਕੇ 'ਚ ਮਾਰੇ ਗਏ ਸੰਦੀਪ ਸਿੰਘ ਮ੍ਰਿਤਕ ਦੇਹ ਪਹੁੰਚੀ ਘਰ
. . .  1 day ago
ਫੂਲਕਾ ਨੇ ਵਿਵਾਦਿਤ ਬਿਆਨ 'ਤੇ ਜਤਾਇਆ ਅਫ਼ਸੋਸ
. . .  1 day ago
ਸੀ.ਬੀ.ਆਈ ਦੇ ਡੀ.ਆਈ.ਜੀ ਮਨੀਸ਼ ਕੁਮਾਰ ਸਿਨਹਾ ਵੀ ਪਹੁੰਚੇ ਸੁਪਰੀਮ ਕੋਰਟ
. . .  1 day ago
ਆਈ.ਆਰ.ਸੀ.ਟੀ.ਸੀ ਘੁਟਾਲੇ ਦੀ ਸੁਣਵਾਈ 20 ਦਸੰਬਰ ਤੱਕ ਮੁਲਤਵੀ
. . .  1 day ago
ਵਾਰਾਨਸੀ ਹਵਾਈ ਅੱਡੇ 'ਤੇ ਲੱਗੀ ਅੱਗ
. . .  1 day ago
ਕੈਪਟਨ ਅਮਰਿੰਦਰ ਸਿੰਘ ਅੱਜ ਆਉਣਗੇ ਨਿਰੰਕਾਰੀ ਭਵਨ
. . .  1 day ago
ਐਨ.ਆਈ.ਏ ਦੀ ਟੀਮ ਮੁੜ ਤੋਂ ਪਹੁੰਚੀ ਨਿਰੰਕਾਰੀ ਭਵਨ
. . .  1 day ago
ਕੈਪਟਨ ਵੱਲੋਂ ਅੰਮ੍ਰਿਤਸਰ ਧਮਾਕੇ 'ਚ ਸ਼ਾਮਲ ਸ਼ੱਕੀਆਂ ਦੀ ਸੂਚਨਾ ਦੇਣ ਵਾਲੇ ਨੂੰ 50 ਲੱਖ ਦੇ ਇਨਾਮ ਦਾ ਐਲਾਨ
. . .  1 day ago
ਸੀ.ਬੀ.ਆਈ ਵਿਵਾਦ : ਅਲੋਕ ਵਰਮਾ ਅੱਜ ਬੰਦ ਲਿਫ਼ਾਫ਼ੇ ਦਾਖਲ ਕਰਵਾਉਣਗੇ ਰਿਪੋਰਟ
. . .  1 day ago
ਸੋਨੀਆ ਤੇ ਰਾਹੁਲ ਨੇ ਇੰਦਰਾ ਗਾਂਧੀ ਨੂੰ ਦਿੱਤੀ ਸ਼ਰਧਾਂਜਲੀ
. . .  1 day ago
ਆਰ.ਬੀ.ਆਈ ਕੇਂਦਰੀ ਨਿਰਦੇਸ਼ਕ ਬੋਰਡ ਦੀ ਮੀਟਿੰਗ ਅੱਜ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 5 ਕੱਤਕ ਸੰਮਤ 550
ਿਵਚਾਰ ਪ੍ਰਵਾਹ: ਲਾਪਰਵਾਹੀ ਅਕਸਰ ਅਗਿਆਨਤਾ ਤੋਂ ਵੀ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ। -ਫਰੈਂਕਲਿਨ

ਮਾਨਸਾ

ਅਵਾਰਾ ਪਸ਼ੂਆਂ ਦੀ ਸਮੱਸਿਆ ਸਬੰਧੀ ਆਮ ਲੋਕਾਂ ਨੂੰ ਪ੍ਰਸ਼ਾਸਨ ਦੀ ਮੁਹਿੰਮ ਦਾ ਹਿੱਸਾ ਬਣਨ ਦੀ ਲੋੜ

750 ਪਸ਼ੂਆਂ ਨੂੰ ਫੜ ਕੇ ਸੰਭਾਲਿਆ 8ਭਵਿੱਖ ਵਿਚ ਯਤਨ ਜਾਰੀ ਰਹਿਣਗੇ-ਡਿਪਟੀ ਕਮਿਸ਼ਨਰ

ਬਲਵਿੰਦਰ ਸਿੰਘ ਧਾਲੀਵਾਲ
ਮਾਨਸਾ, 20 ਅਕਤੂਬਰ-ਭਾਵੇਂ ਆਵਾਰਾ ਪਸ਼ੂਆਂ ਦੀ ਸਮੱਸਿਆ ਪੰਜਾਬ ਦੀ ਹੀ ਨਹੀਂ ਬਲਕਿ ਉੱਤਰੀ ਭਾਰਤ ਦੇ ਰਾਜਾਂ ਦੀ ਗੰਭੀਰ ਸਮੱਸਿਆ ਬਣ ਗਈ ਹੈ ਪਰ ਮਾਨਸਾ ਜ਼ਿਲ੍ਹੇ 'ਚ ਆਵਾਰਾ ਡੰਗਰਾਂ ਤੋਂ ਨਿਜਾਤ ਦਿਵਾਉਣ ਲਈ ਨੌਜਵਾਨ ਆਈ. ਏ.ਐਸ. ਅਧਿਕਾਰੀ ਮਿਸ ਅਪਨੀਤ ਰਿਆਤ ਡਿਪਟੀ ਕਮਿਸ਼ਨਰ ਮਾਨਸਾ ਵਲੋਂ ਮੁੜ ਮੁਹਿੰਮ ਚਲਾਈ ਗਈ ਹੈ | ਉਨ੍ਹਾਂ 2 ਮਹੀਨੇ ਪਹਿਲਾਂ ਵੱਖ ਵੱਖ ਸਮਾਜਿਕ ਕਾਰਕੁਨਾਂ ਤੇ ਜਥੇਬੰਦੀਆਂ ਦੇ ਸਹਿਯੋਗ ਨਾਲ ਅਜਿਹੇ ਪਸ਼ੂਆਂ ਨੂੰ ਸਾਂਭਣ ਦੀ ਮੁਹਿੰਮ ਚਲਾਈ ਸੀ | ਕੁਝ ਦਿਨਾਂ ਬਾਅਦ ਇਸ ਮੁਹਿੰਮ 'ਚ ਕਈ ਕਾਰਨਾਂ ਕਰ ਕੇ ਖੜੋਤ ਆ ਗਈ ਸੀ, ਜਿਸ ਨੂੰ ਲੈ ਕੇ ਆਮ ਲੋਕਾਂ 'ਚ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲੀਆਂ ਸਨ | ਪ੍ਰਸ਼ਾਸਨ ਵਲੋਂ ਕੁਝ ਵਕਫ਼ੇ ਬਾਅਦ ਇਹ ਮੁਹਿੰਮ ਫਿਰ ਤੇਜ਼ੀ ਸ਼ੁਰੂ ਕੀਤੀ ਗਈ ਹੈ | ਡੀ.ਸੀ. ਨੇ ਗਊਸ਼ਾਲਾਵਾਂ ਦੇ ਪ੍ਰਬੰਧਕਾਂ, ਪਿੰਡਾਂ ਦੇ ਪਤਵੰਤਿਆਂ ਤੇ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਇਕੱਤਰਤਾਵਾਂ ਕਰ ਕੇ ਆਵਾਰਾ ਪਸ਼ੂਆਂ ਨੂੰ ਫੜ ਕੇ ਸਮਰਥਾ ਅਨੁਸਾਰ ਗਊਸ਼ਾਲਾਵਾਂ ਭੇਜਣਾ ਸ਼ੁਰੂ ਕਰ ਦਿੱਤਾ ਹੈ | ਲੰਘੀ 16 ਅਕਤੂਬਰ ਦੀ ਰਾਤ 9 ਵਜੇ ਤੋਂ 12 ਵਜੇ ਤੱਕ ਪਸ਼ੂਆਂ ਨੂੰ ਫੜ ਕੇ ਸ਼ਹਿਰ ਦੇ 3 ਸਥਾਨਾਂ 'ਤੇ ਇਕੱਠਾ ਕੀਤਾ ਜਾਂਦਾ ਹੈ, ਜਿੱਥੇ ਹਰੇ ਚਾਰੇ, ਪਾਣੀ ਆਦਿ ਦਾ ਪ੍ਰਬੰਧ ਕੀਤਾ ਗਿਆ ਹੈ | ਇਸ ਕਾਰਜ ਲਈ ਬਿਜਲੀ ਗਰਿੱਡ ਦੇ ਨੇੜੇ, ਭਾਈ ਗੁਰਦਾਸ ਡੇਰੇ ਦੇ ਨਜ਼ਦੀਕ ਓਵਰਬਿ੍ਜ ਕੋਲ ਅਤੇ ਰਮਦਿੱਤੇਵਾਲਾ ਚੌਕ ਥਾਵਾਂ ਨਿਰਧਾਰਿਤ ਕੀਤੀਆਂ ਗਈਆਂ ਹਨ | ਇਨ੍ਹਾਂ ਥਾਵਾਂ 'ਤੇ ਆਵਾਰਾ ਪਸ਼ੂਆਂ ਨੂੰ ਲਿਆ ਕੇ ਦੂਸਰੇ ਦਿਨ ਗਊਸ਼ਾਲਾਵਾਂ 'ਚ ਭੇਜਿਆ ਜਾਂਦਾ ਹੈ | ਜ਼ਿਕਰਯੋਗ ਗੱਲ ਇਹ ਹੈ ਕਿ ਪਸ਼ੂਆਂ ਦੀ ਫੜੋ ਫੜਾਈ ਸਮੇਂ ਖ਼ੁਦ ਡਿਪਟੀ ਕਮਿਸ਼ਨਰ ਤੇ ਹੋਰ ਅਧਿਕਾਰੀ ਹਾਜ਼ਰ ਹੁੰਦੇ ਹਨ |
750 ਪਸ਼ੂਆਂ ਨੂੰ ਗਊਸ਼ਾਲਾਵਾਂ 'ਚ ਭੇਜਿਆ
ਪਿਛਲੇ 4 ਦਿਨਾਂ ਤੋਂ ਇਸ ਮੁਹਿੰਮ ਤਹਿਤ 750 ਪਸ਼ੂਆਂ ਨੂੰ ਫੜ ਕੇ ਗਊਸ਼ਾਲਾਵਾਂ 'ਚ ਭੇਜ ਦਿੱਤਾ ਗਿਆ ਹੈ | ਇਸ ਮੁਹਿੰਮ ਦਾ ਹਿੱਸਾ ਬਣੇ ਗਊ ਭਗਤ ਯਸਪਾਲ ਸ਼ਰਮਾ, ਐਡਵੋਕੇਟ ਗੁਰਲਾਭ ਸਿੰਘ ਮਾਹਲ ਤੇ ਪਰਮਜੀਤ ਸਿੰਘ ਸਾਬਕਾ ਸਰਪੰਚ ਨੰਗਲ ਕਲਾਂ ਨੇ ਦੱਸਿਆ ਕਿ ਵੱਖ ਵੱਖ ਪਿੰਡਾਂ ਤੇ ਸ਼ਹਿਰਾਂ ਦੇ ਪਤਵੰਤਿਆਂ ਤੇ ਕਿਸਾਨਾਂ ਦੇ ਸਹਿਯੋਗ ਨਾਲ ਪਹਿਲ ਦੇ ਆਧਾਰ 'ਤੇ ਮਾਨਸਾ-ਸਿਰਸਾ ਮੁੱਖ ਸੜਕ, ਖੋਖਰ ਰੋਡ ਤੇ ਕੈਂਚੀਆਂ ਵਾਲੀ ਸੜਕ ਤੋਂ ਪਸ਼ੂਆਂ ਨੂੰ ਬੜੀ ਮੁਸ਼ਕਿਲ ਨਾਲ ਇਕੱਠੇ ਕਰ ਕੇ 450 ਪਸ਼ੂ ਖੋਖਰ ਗਊਸ਼ਾਲਾ, 200 ਮਾਨਸਾ ਮੁੱਖ ਗਊਸ਼ਾਲਾ ਤੋਂ ਇਲਾਵਾ 100 ਦੇ ਕਰੀਬ ਬਾਬਾ ਨਾਨਕ ਗਊਸ਼ਾਲਾ ਰਮਦਿੱਤੇਵਾਲਾ ਵਿਖੇ ਛੱਡ ਦਿੱਤੇ ਗਏ ਹਨ | ਉਨ੍ਹਾਂ ਦੱਸਿਆ ਕਿ ਅਗਲੇ ਦਿਨਾਂ 'ਚ ਵੀ ਪੂਰੀ ਸਾਵਧਾਨੀ ਵਰਤ ਕੇ ਪਸ਼ੂਆਂ ਨੂੰ ਸਮਰਥਾ ਅਨੁਸਾਰ ਗਊਸ਼ਾਲਾਵਾਂ 'ਚ ਛੱਡਿਆ ਜਾਵੇਗਾ |
ਵੱਡੀ ਗਿਣਤੀ 'ਚ ਘੁੰਮ ਰਹੇ ਹਨ ਆਵਾਰਾ ਡੰਗਰ
ਜ਼ਿਲੇ੍ਹ ਦੇ ਪਿੰਡਾਂ ਤੇ ਸ਼ਹਿਰਾਂ 'ਚ ਹਜ਼ਾਰਾਂ ਦੀ ਗਿਣਤੀ 'ਚ ਆਵਾਰਾ ਡੰਗਰ ਘੁੰਮ ਰਹੇ ਹਨ | ਇਨ੍ਹਾਂ ਪਸ਼ੂਆਂ 'ਚ ਗਊਆਂ ਤੋਂ ਇਲਾਵਾ ਢੱਠੇ, ਵੱਛੇ ਆਦਿ ਸ਼ਾਮਿਲ ਹਨ | ਜਿੱਥੇ ਇਹ ਕਿਸਾਨਾਂ ਲਈ ਸਿਰਦਰਦੀ ਬਣ ਰਹੇ ਹਨ ਉੱਥੇ ਹਾਦਸਿਆਂ ਨੂੰ ਜਨਮ ਦੇ ਰਹੇ ਹਨ | ਮਾਨਸਾ ਜ਼ਿਲ੍ਹੇ 'ਚ ਪਿਛਲੇ ਮਹੀਨੇ ਦੌਰਾਨ ਕਈ ਨੌਜਵਾਨਾਂ ਦੀਆਂ ਅਜਾਈਾ ਜਾਨਾਂ ਆਵਾਰਾ ਪਸ਼ੂਆਂ ਕਰ ਕੇ ਹੋਈਆਂ ਹਨ | ਉਂਜ ਵੀ ਪਸ਼ੂਆਂ ਨੇ ਸ਼ਹਿਰੀਆਂ ਦਾ ਜਿਊਣਾ ਦੁੱਭਰ ਕਰ ਰੱਖਿਆ ਹੈ | ਭਾਵੇਂ ਜ਼ਿਲ੍ਹੇ 'ਚ ਦਰਜਨ ਦੇ ਕਰੀਬ ਗਊਸ਼ਾਲਾਵਾਂ ਹਨ ਪਰ ਪ੍ਰਬੰਧਕ ਦੁਧਾਰੂ ਪਸ਼ੂਆਂ ਨੂੰ ਹੀ ਰੱਖਣ ਲਈ ਤਰਜ਼ੀਹ ਦਿੰਦੇ ਹਨ | ਜੇਕਰ ਉਹ ਚਾਹੁਣ ਤਾਂ ਕਾਫ਼ੀ ਗਿਣਤੀ 'ਚ ਹੋਰ ਪਸ਼ੂਆਂ ਨੂੰ ਰੱਖ ਸਕਦੇ ਹਨ | ਇਸ ਦੇ ਨਾਲ ਹੀ ਆਮ ਲੋਕਾਂ ਨੂੰ ਵੀ ਪ੍ਰਸ਼ਾਸਨ ਦੀ ਮੁਹਿੰਮ ਦਾ ਭਾਗ ਬਣਨਾ ਚਾਹੀਦਾ ਹੈ | ਪਿੰਡ ਕੋਟ ਲੱਲੂ, ਝੁਨੀਰ, ਬਾਬਾ ਜੋਗੀ ਪੀਰ ਰੱਲਾ ਆਦਿ ਵਿਖੇ ਕਈ ਅਜਿਹੀਆਂ ਝਿੜੀਆਂ ਹਨ, ਜਿੱਥੇ ਤਾਰਾਂ ਜਾਂ ਬਾਊਡਰੀ ਵਾਲ ਬਗ਼ਲ ਕੇ ਹਜ਼ਾਰਾਂ ਦੀ ਗਿਣਤੀ 'ਚ ਪਸ਼ੂਆਂ ਨੂੰ ਸਾਂਭਿਆ ਜਾ ਸਕਦਾ ਹੈ | ਇਸ ਦੇ ਨਾਲ ਹੀ ਪਸ਼ੂ ਪਾਲਣ ਵਿਭਾਗ ਨੂੰ ਵੀ ਅਮਰੀਕਨ ਵੱਛਿਆਂ ਆਦਿ ਨੂੰ ਵੀ ਖੱਸੀ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਕਿ ਇਨ੍ਹਾਂ ਪਸ਼ੂਆਂ ਦੀ ਨਫ਼ਰੀ ਨਾ ਵਧੇ |
ਭਵਿੱਖ ਵਿਚ ਯਤਨ ਜਾਰੀ ਰਹਿਣਗੇ- ਮਿਸ ਅਪਨੀਤ ਰਿਆਤ
ਮਿਸ ਅਪਨੀਤ ਰਿਆਤ ਡਿਪਟੀ ਕਮਿਸ਼ਨਰ ਮਾਨਸਾ ਨੇ 'ਅਜੀਤ' ਵਲੋਂ ਸੰਪਰਕ ਕਰਨ 'ਤੇ ਦੱਸਿਆ ਕਿ ਉਨ੍ਹਾਂ ਇਹ ਮੁਹਿੰਮ ਸ਼ੁਰੂ ਕਰ ਕੇ ਲੋਕਾਂ ਨੂੰ ਜਾਗ ਲਗਾਇਆ ਹੈ | ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਾਸੀਆਂ ਦਾ ਫ਼ਰਜ਼ ਬਣਦਾ ਹੈ ਕਿ ਮੁਹਿੰਮ ਨੂੰ ਸਫਲ ਕਰਨ ਲਈ ਬਣਦਾ ਯੋਗਦਾਨ ਪਾਉਣ | ਉਨ੍ਹਾਂ ਦੱਸਿਆ ਕਿ ਇਹ ਮੁਹਿੰਮ ਅਗਲੇ ਦਿਨਾਂ 'ਚ ਵੀ ਜਾਰੀ ਰਹੇਗੀ ਅਤੇ ਸ਼ਹਿਰਾਂ, ਕਸਬਿਆਂ ਦੇ ਗਊਸ਼ਾਲਾਵਾਂ ਦੇ ਪ੍ਰਬੰਧਕਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ ਹਨ, ਜਿਸ ਤਹਿਤ ਹੋਰ ਪਿੰਡਾਂ, ਸ਼ਹਿਰਾਂ 'ਚੋਂ ਵੀ ਪਸ਼ੂਆਂ ਨੂੰ ਫੜ ਕੇ ਸਮਰਥਾ ਅਨੁਸਾਰ ਗਊਸ਼ਾਲਾਵਾਂ 'ਚ ਛੱਡਿਆ ਜਾਵੇਗਾ ਜਿੱਥੇ ਹਰੇ ਚਾਰੇ, ਪਾਣੀ ਆਦਿ ਪੂਰਾ ਪ੍ਰਬੰਧ ਹੋਵੇਗਾ | ਉਨ੍ਹਾਂ ਦੱਸਿਆ ਕਿ ਪਸ਼ੂਆਂ ਦੇ ਸਿੰਗਾਂ ਤੇ ਪੂਛਾਂ 'ਤੇ ਰਿਫ਼ਲੈਕਟਰ ਲਗਾਉਣ ਦੇ ਯਤਨ ਕੀਤੇ ਜਾਣਗੇ ਤਾਂ ਕਿ ਆਮ ਘੁੰਮਦੇ ਪਸ਼ੂ ਹਾਦਸਿਆਂ ਨੂੰ ਜਨਮ ਨਾ ਦੇਣ |

ਪੰਜਾਬ ਨੰਬਰਦਾਰ ਯੂਨੀਅਨ ਜ਼ਿਲ੍ਹਾ ਮਾਨਸਾ ਦੀ ਇਕੱਤਰਤਾ

ਮਾਨਸਾ, 20 ਅਕਤੂਬਰ (ਸ. ਰਿ.)- ਪੰਜਾਬ ਨੰਬਰਦਾਰ ਯੂਨੀਅਨ ਜ਼ਿਲ੍ਹਾ ਮਾਨਸਾ ਦੀ ਮੀਟਿੰਗ ਸਥਾਨਕ ਬਾਲ ਭਵਨ ਵਿਖੇ ਹੋਈ | ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਅੰਮਿ੍ਤਪਾਲ ਸਿੰਘ ਗੁਰਨੇ ਨੇ ਸਰਕਾਰ ਤੋਂ ਮੰਗ ਕੀਤੀ ਕਿ ਹਰਿਆਣਾ ਦੀ ਤਰਜ਼ 'ਤੇ ਨੰਬਰਦਾਰਾਂ ਦੇ ਮਾਣ-ਭੱਤੇ ...

ਪੂਰੀ ਖ਼ਬਰ »

ਮਾਨਸਾ ਪੁਸਤਕ ਮੇਲੇ ਦੌਰਾਨ ਡੇਢ ਲੱਖ ਦੀਆਂ ਕਿਤਾਬਾਂ ਵਿਕੀਆਂ

ਮਾਨਸਾ, 20 ਅਕਤੂਬਰ (ਗੁਰਚੇਤ ਸਿੰਘ ਫੱਤੇਵਾਲੀਆ)-ਨੈਸ਼ਨਲ ਬੁੱਕ ਟਰੱਸਟ ਵਲੋਂ ਸਿੱਖਿਆ ਵਿਕਾਸ ਮੰਚ ਮਾਨਸਾ ਦੇ ਸਹਿਯੋਗ ਨਾਲ ਸਥਾਨਕ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ਼ ਕਾਲਜ ਵਿਖੇ ਲਗਾਏ ਗਏ ਛੇ ਰੋਜਾ ਪੁਸਤਕ ਮੇਲੇ ਦੌਰਾਨ ਪਾਠਕ ਡੇਢ ਲੱਖ ਤੋਂ ਵੱਧ ਦੀਆਂ ...

ਪੂਰੀ ਖ਼ਬਰ »

ਦਸ ਵਿਦਿਆਰਥੀਆਂ ਦੀ ਸਾਲਾਨਾ ਫ਼ੀਸ ਭਰੀ, ਬੂਟ, ਜੁਰਾਬਾਂ ਤੇ ਵਰਦੀ ਵੰਡੀ
ਮੱਲੀ ਵੈੱਲਫੇਅਰ ਟਰੱਸਟ ਗ਼ਰੀਬ ਤੇ ਲੋੜਵੰਦਾਂ ਦੀ ਸਹਾਇਤਾ ਲਈ ਬਹੁੜਿਆ

ਬੋਹਾ, 20 ਅਕਤੂਬਰ (ਸਲੋਚਨਾ ਤਾਂਗੜੀ)-ਇਸ ਖੇਤਰ ਦੀ ਸਮਾਜ ਸੇਵੀ ਸੰਸਥਾ ਮੱਲੀ ਵੈੱਲਫੇਅਰ ਟਰੱਸਟ ਪੰਜਾਬ ਜਿੱਥੇ ਸਮਾਜ ਸੇਵਾ ਕੇਂਦਰ ਦੇ ਖੇਤਰ ਵਿਚ ਅਨੇਕਾਂ ਕਾਰਜ ਕਰ ਰਿਹਾ ਹੈ, ਉੱਥੋਂ ਲੋੜਵੰਦ ਤੇ ਗ਼ਰੀਬ ਵਿਦਿਆਰਥੀਆਂ ਦੀ ਪੜ੍ਹਾਈ ਲਈ ਵੀ ਬਹੁੜਿਆ ਹੈ | ਇਸ ਸੰਸਥਾ ...

ਪੂਰੀ ਖ਼ਬਰ »

ਮਾਨਸਾ ਜ਼ਿਲ੍ਹੇ ਦੇ ਸਰਹੱਦੀ ਪਿੰਡਾਂ ਦਾ ਝੋਨਾ ਹਰਿਆਣਾ ਦੀਆਂ ਮੰਡੀਆਂ ਵਿਚ ਜਾਣ ਲੱਗਾ

ਝੁਨੀਰ, 20 ਅਕਤੂਬਰ (ਪ. ਪ.)-ਕਸਬਾ ਝੁਨੀਰ ਅਤੇ ਆਸ ਪਾਸ ਦੇ ਦਰਜਨਾਂ ਪਿੰਡਾਂ ਦੇ ਕਿਸਾਨ ਝੋਨੇ ਦਾ ਵੱਧ ਭਾਅ ਲੈਣ ਲਈ ਹਰਿਆਣਾ ਾਜ ਦੀਆਂ ਨਜ਼ਦੀਕੀ ਮੰਡੀਆਂ ਅਤੇ ਸਬ ਯਾਰਡਾਂ ਵਿਚ ਧੜਾਧੜ ਜਾਣ ਲੱਗ ਪਏ ਹਨ | ਕਿਸਾਨਾਂ ਨੇ ਦੱਸਿਆ ਕਿ ਹਰਿਆਣਾ ਰਾਜ ਦੇ ਵਪਾਰੀ ਤੇ ਸ਼ੈਲਰ ...

ਪੂਰੀ ਖ਼ਬਰ »

ਘੱਟ ਗਿਣਤੀਆਂ 'ਤੇ ਅੱਤਿਆਚਾਰ ਰੋਕਣ ਲਈ ਜਥੇਬੰਦਕ ਏਕਤਾ ਤੇ ਸੰਘਰਸ਼ ਸਮੇਂ ਦੀ ਮੁੱਖ ਲੋੜ- ਚੌਹਾਨ

ਮਾਨਸਾ, 20 ਅਕਤੂਬਰ (ਗੁਰਚੇਤ ਸਿੰਘ ਫੱਤੇਵਾਲੀਆ)-ਦੇਸ਼ ਵਿਚ ਦਲਿਤਾਂ, ਮਜ਼ਦੂਰਾਂ, ਘੱਟ ਗਿਣਤੀਆਂ ਅਤੇ ਔਰਤਾਂ ਉੱਪਰ ਹੋ ਰਹੇ ਹਮਲਿਆਂ ਅਤੇ ਅੱਤਿਆਚਾਰ ਨੂੰ ਰੋਕਣ ਲਈ ਜਥੇਬੰਦਕ ਏਕਤਾ ਅਤੇ ਸੰਘਰਸ਼ ਸਮੇਂ ਦੀ ਮੁੱਖ ਲੋੜ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਵਲੋਂ ਜ਼ਮੀਨ ਦੀ ਕੁਰਕੀ ਰੋਕਣ ਦਾ ਦਾਅਵਾ

ਸਰਦੂਲਗੜ੍ਹ, 20 ਅਕਤੂਬਰ ( ਜੀ.ਐਮ.ਅਰੋੜਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਗਰੁੱਪ ਦੇ ਕਿਸਾਨ ਆਗੂ ਚਾਨਣ ਸਿੰਘ ਨੇ ਕਿਸਾਨ ਮਸਰੇਡ ਸਿੰਘ ਵਾਸੀ ਜਗਤਗੜ੍ਹ ਬਾਂਦਰਾਂ ਦੀ ਜ਼ਮੀਨ ਦੀ ਕੁਰਕੀ ਰੋਕਣ ਦਾ ਦਾਅਵਾ ਕੀਤਾ ਹੈ | ਉਨ੍ਹਾਂ ਪੈੱ੍ਰਸ ਬਿਆਨ ਜਾਰੀ ਕਰਦਿਆਂ ...

ਪੂਰੀ ਖ਼ਬਰ »

ਵਿਧਾਇਕ ਬੁਧ ਰਾਮ ਨੇ ਮੰਡੀਆਂ ਦਾ ਦੌਰਾ ਕਰ ਕੇ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣੀਆਂ

ਬੋਹਾ, 20 ਅਕਤੂਬਰ (ਸਲੋਚਨਾ ਤਾਂਗੜੀ)-ਹਲਕਾ ਬੁਢਲਾਡਾ ਦੇ ਵਿਧਾਇਕ ਬੁਧ ਰਾਮ ਨੇ ਇਸ ਖੇਤਰ ਦੇ ਪਿੰਡਾਂ ਬਰ੍ਹੇ, ਟਾਹਲੀਆਂ, ਅੱਕਾਂਵਾਲੀ, ਆਲਮਪੁਰ ਮੰਦਰਾਂ ਆਦਿ ਦੀਆਂ ਮੰਡੀਆਂ ਖ਼ਰੀਦ ਕੇਂਦਰਾਂ ਦਾ ਦੌਰਾ ਕੀਤਾ ਅਤੇ ਉੱਥੇ ਮੌਜੂਦ ਕਿਸਾਨਾਂ ਦੀਆ ਮੁਸ਼ਕਲਾਂ ਸੁਣੀਆਂ | ...

ਪੂਰੀ ਖ਼ਬਰ »

ਕਿਸਾਨਾਂ ਨੂੰ ਮੰਡੀਆਂ ਵਿਚ ਨਹੀਂ ਰੁਲਨ ਦਿੱਤਾ ਜਾਵੇਗਾ- ਕਿਸਾਨ ਆਗੂ

ਜੋਗਾ, 20 ਅਕਤੂਬਰ (ਪ. ਪ.)-ਕਿਸਾਨਾਂ ਨੂੰ ਝੋਨੇ ਦੀ ਫ਼ਸਲ ਵੇਚਣ ਲਈ ਮੰਡੀਆਂ ਵਿਚ ਰੁਲਨ ਨਹੀਂ ਦਿੱਤਾ ਜਾਵੇਗਾ, ਜਿਸ ਵਾਸਤੇ ਜਥੇਬੰਦੀਆਂ ਹਰ ਦਿਨ ਮੰਡੀਆਂ ਦੇ ਦੌਰੇ ਕਰ ਕੇ ਝੋਨੇ ਦੀ ਬੋਲੀ ਲਗਵਾਉਣਗੀਆਂ | ਕਿਸਾਨ ਆਗੂ ਇੰਦਰਜੀਤ ਸਿੰਘ ਝੱਬਰ, ਮਹਿੰਦਰ ਸਿੰਘ ਭੈਣੀਬਾਘਾ, ...

ਪੂਰੀ ਖ਼ਬਰ »

240 ਬੋੋਤਲਾਂ ਹਰਿਆਣਾ ਮਾਰਕਾ ਸ਼ਰਾਬ ਫੜੀ

ਮਾਨਸਾ, 20 ਅਕਤੂਬਰ (ਸਟਾਫ਼ ਰਿਪੋਰਟਰ)-ਸੀ.ਆਈ.ਏ. ਸਟਾਫ ਮਾਨਸਾ ਨੇ ਕਾਰ ਸਵਾਰ ਇਕ ਵਿਅਕਤੀ ਕੋਲੋਂ ਹਰਿਆਣਾ ਮਾਰਕਾ ਸ਼ਰਾਬ ਬਰਾਮਦ ਕੀਤੀ ਹੈ | ਹੌੌਲਦਾਰ ਦਰਸ਼ਨ ਸਿੰਘ ਤੇ ਪੁਲਿਸ ਪਾਰਟੀ ਵਲੋਂ ਗਸ਼ਤ ਦੌਰਾਨ ਪਿੰਡ ਭੰਮੇ ਕਲਾਂ ਕੋਲ ਇੰਡੀਕਾ ਕਾਰ ਸਵਾਰ ਬਸੰਤ ਸਿੰਘ ਉਰਫ ...

ਪੂਰੀ ਖ਼ਬਰ »

ਮਿਲਾਵਟ ਖੋਰੀ ਦਾ ਧੰਦਾ ਕਰਨ ਵਾਲਿਆਂ ਿਖ਼ਲਾਫ਼ ਹੋਵੇ ਸਖ਼ਤ ਕਾਰਵਾਈ

ਬਰੇਟਾ, 20 ਅਕਤੂਬਰ (ਵਿ. ਪ੍ਰਤੀ.)-ਪੰਜਾਬ ਸਰਕਾਰ ਵਲੋਂ ਸਿਹਤ ਵਿਭਾਗ ਦੀਆਂ ਟੀਮਾਂ ਦੀ ਜ਼ਿੰਮੇਵਾਰੀ ਨਿਸ਼ਚਤ ਕੀਤੀ ਜਾਂਦੀ ਹੈ ਕਿ ਉਹ ਮਿਲਾਵਟ ਦਾ ਧੰਦਾ ਕਰਨ ਵਾਲਿਆਂ ਸਖ਼ਤ ਕਦਮ ਚੁੱਕਣ ਪਰ ਸਰਕਾਰ ਦੇ ਆਦੇਸ਼ਾਂ ਦੀ ਪਰਵਾਹ ਕੀਤੇ ਬਿਨਾਂ ਇਹ ਧੰਦਾ ਹਰ ਸ਼ਹਿਰ ਕਸਬੇ ...

ਪੂਰੀ ਖ਼ਬਰ »

ਝੋਨੇ ਦੀ ਢਿੱਲੀ ਖ਼ਰੀਦ ਨੂੰ ਲੈ ਕੇ ਕਿਸਾਨਾਂ ਨੇ ਕੀਤੀ ਨਾਅਰੇਬਾਜ਼ੀ

ਬਰੇਟਾ, 20 ਅਕਤੂਬਰ (ਜੀਵਨ ਸ਼ਰਮਾ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਅਤੇ (ਡਕੌਾਦਾ) ਵਲੋਂ ਗੋਬਿੰਦਪੁਰਾ ਵਿਖੇ ਝੋਨੇ ਦੀ ਖ਼ਰੀਦ ਢਿੱਲੀ ਚੱਲਣ ਕਾਰਨ ਸਰਕਾਰ ਿਖ਼ਲਾਫ਼ ਨਾਅਰੇਬਾਜ਼ੀ ਕੀਤੀ ਗਈ | ਜਾਣਕਾਰੀ ਦਿੰਦਿਆਂ ਯੂਨੀਅਨ ਉਗਰਾਹਾਂ ਦੇ ਬਲਾਕ ਪ੍ਰਧਾਨ ...

ਪੂਰੀ ਖ਼ਬਰ »

ਵਿਸਰਦੀਆਂ ਜਾ ਰਹੀਆਂ ਨੇ ਪੁਰਾਤਨ ਪੇਂਡੂ ਖੇਡਾਂ, ਮੋਬਾਈਲ ਤੇ ਕੰਪਿਊਟਰ ਦਾ ਹੋਇਆ ਬੋਲਬਾਲਾ

ਬਰੇਟਾ, 20 ਅਕਤੂਬਰ (ਰਵਿੰਦਰ ਕੌਰ ਮੰਡੇਰ)-ਵਿਦਿਆਰਥੀ ਜੀਵਨ ਵਿਚ ਖੇਡਾਂ ਦਾ ਬਹੁਤ ਮਹੱਤਵ ਹੈ ਪ੍ਰੰਤੂ ਸਮੇਂ ਦੇ ਨਾਲ ਨਾਲ ਹੋਈ ਤਰੱਕੀ ਕਾਰਨ ਪੇਂਡੂ ਖੇਡਾਂ ਨੂੰ ਹੁਣ ਵਿਸਾਰਿਆ ਜਾਣ ਲੱਗਾ ਹੈ | ਪੁਰਾਣੇ ਸਮੇਂ ਵਿਚ ਛੋਟੀਆਂ ਖੇਡਾਂ ਨੂੰ ਬਹੁਤ ਤਰਜੀਹ ਦਿੱਤੀ ਜਾਂਦੀ ...

ਪੂਰੀ ਖ਼ਬਰ »

ਸ. ਚੇਤਨ ਸਿੰਘ ਵਿੱਦਿਆ ਮੰਦਰ ਮਾਨਸਾ ਵਿਖੇ ਤੰਦਰੁਸਤ ਪੰਜਾਬ-ਨਸ਼ਾ ਮੁਕਤ ਪ੍ਰੋਗਰਾਮ ਕਰਵਾਇਆ

ਮਾਨਸਾ, 20 ਅਕਤੂਬਰ (ਗੁਰਚੇਤ ਸਿੰਘ ਫੱਤੇਵਾਲੀਆ)-ਸ. ਚੇਤਨ ਸਿੰਘ ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਵਿੱਦਿਆ ਮੰਦਰ ਮਾਨਸਾ ਵਿਖੇ ਸਬ ਡਵੀਜ਼ਨ ਸਾਂਝ ਕੇਂਦਰ ਮਾਨਸਾ ਵਲੋਂ ਪ੍ਰੋਗਰਾਮ ਤੰਦਰੁਸਤ ਪੰਜਾਬ-ਨਸ਼ਾ ਮੁਕਤ ਪੰਜਾਬ ਕਰਵਾਇਆ ਗਿਆ | ਇਸ ਮੌਕੇ ਐਸ.ਐਚ.ਓ. ਜਸਵੀਰ ...

ਪੂਰੀ ਖ਼ਬਰ »

ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵ ਤੋਂ ਜਾਣੂ ਕਰਵਾਇਆ

ਸਰਦੂਲਗੜ੍ਹ, 20 ਅਕਤੂਬਰ (ਪ. ਪ.)- ਲੋਕਾਂ ਨੂੰ ਨਸ਼ਿਆਂ ਿਖ਼ਲਾਫ਼ ਜਾਗਰੂਕ ਕਰਨ ਲਈ ਜ਼ਿਲ੍ਹਾ ਪੁਲਿਸ ਮੁਖੀ ਵਲੋਂ ਗਠਿਤ ਸਪੈਸ਼ਲ ਟਾਸਕ ਵਹੀਕਲ ਟੀਮ ਵਲੋਂ ਸਥਾਨਕ ਜੀਨੀਅਸ ਆਈ.ਟੀ.ਆਈ ਦੇ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵ ਤੋਂ ਜਾਣੂ ਕਰਵਾਇਆ ਗਿਆ | ਟੀਮ ...

ਪੂਰੀ ਖ਼ਬਰ »

ਅੰਮਿ੍ਤਸਰ ਹਾਦਸੇ ਦੇ ਮਿ੍ਤਕ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ

ਮਾਨਸਾ, 20 ਅਕਤੂਬਰ (ਸਟਾਫ਼ ਰਿਪੋਰਟਰ)-ਬੀਤੇ ਕੱਲ੍ਹ ਦੁਸਹਿਰੇ ਦੇ ਤਿਉਹਾਰ ਮੌਕੇ ਅੰਮਿ੍ਤਸਰ ਵਿਖੇ ਹੋਏ ਭਿਆਨਕ ਹਾਦਸੇ ਵਿਚ ਮਰਨ ਵਾਲੇ ਅਤੇ ਜ਼ਖਮੀ ਹੋਏ ਪੀੜਤਾਂ ਲਈ ਵੱਖ ਵੱਖ ਪਾਰਟੀਆਂ ਅਤੇ ਜਥੇਬੰਦੀਆਂ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ¢ ਸ਼ੋ੍ਰਮਣੀ ...

ਪੂਰੀ ਖ਼ਬਰ »

ਪੰਜਾਬੀ ਚੇਤਨਾ ਯਾਤਰਾ ਕਰ ਰਹੇ ਤੇਜਿੰਦਰ ਸਿੰਘ ਖ਼ਾਲਸਾ ਦਾ ਨਵਯੁਗ ਸਾਹਿਤ ਕਲਾ ਮੰਚ ਵਲੋਂ ਸਵਾਗਤ

ਭੀਖੀ, 20 ਅਕਤੂਬਰ (ਨਿ. ਪ. ਪ.)-ਮਾਂ ਬੋਲੀ ਪੰਜਾਬੀ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਲਈ ਸਾਈਕਲ 'ਤੇ ਚੇਤਨਾ ਯਾਤਰਾ ਕਰ ਰਹੇ ਤੇਜਿੰਦਰ ਸਿੰਘ ਖ਼ਾਲਸਾ ਵਾਸੀ ਮਾਨਸਾ ਦਾ ਕਸਬਾ ਭੀਖੀ ਪਹੁੰਚਣ 'ਤੇ ਨਵਯੁਗ ਸਾਹਿਤ ਕਲਾ ਮੰਚ ਵਲੋਂ ਸਵਾਗਤ ਕੀਤਾ ਗਿਆ | ਸ਼ਹੀਦ ਭਗਤ ਸਿੰਘ ...

ਪੂਰੀ ਖ਼ਬਰ »

ਪੀ.ਜੀ.ਡੀ.ਸੀ. ਏ ਦਾ ਨਤੀਜਾ ਸ਼ਾਨਦਾਰ ਰਿਹਾ

ਜੋਗਾ, 20 ਅਕਤੂਬਰ (ਮਨਜੀਤ ਸਿੰਘ ਘੜੈਲੀ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਐਲਾਨੇ ਗਏ ਪੀ. ਜੀ. ਡੀ. ਸੀ. ਏ ਸਮੈਸਟਰ ਦੂਜਾ ਦੇ ਨਤੀਜੇ ਵਿਚੋਂ ਮਾਈ ਭਾਗੋ ਡਿਗਰੀ ਕਾਲਜ ਰੱਲਾ ਦਾ ਨਤੀਜਾ ਸ਼ਾਨਦਾਰ ਰਿਹਾ ਹੈ¢ ਇਸ ਨਤੀਜੇ ਸਬੰਧੀ ਜਾਣਕਾਰੀ ਦਿੰਦਿਆਾ ਕੰਪਿਊਟਰ ਵਿਭਾਗ ...

ਪੂਰੀ ਖ਼ਬਰ »

ਮੰਗਾਂ ਸਬੰਧੀ ਪੈਨਸ਼ਨਰਾਂ ਦਾ ਵਫ਼ਦ ਡੀ. ਸੀ. ਨੂੰ ਮਿਲਿਆ

ਮਾਨਸਾ, 20 ਅਕਤੂਬਰ (ਸਟਾਫ਼ ਰਿਪੋਰਟਰ)-ਦੀ ਮਾਨਸਾ ਰਿਟਾਇਰਡ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਦੀ ਕਾਰਜਕਾਰਨੀ ਦੀ ਮੀਟਿੰਗ ਪੈਨਸ਼ਨਰ ਭਵਨ ਮਾਨਸਾ ਵਿਖੇ ਲੱਖਾ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਪੈਨਸ਼ਨਰਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ...

ਪੂਰੀ ਖ਼ਬਰ »

ਜੀ. ਐਚ. ਇੰਮੀਗੇ੍ਰਸ਼ਨ ਮਾਨਸਾ ਦੀ ਵਿਦਿਆਰਥਣ ਸੰਦੀਪ ਕੌਰ ਨੇ ਪੀ. ਟੀ. ਈ. 'ਚੋਂ 7 ਬੈਂਡ ਹਾਸਲ ਕੀਤੇ

ਮਾਨਸਾ, 20 ਅਕਤੂਬਰ (ਸਟਾਫ਼ ਰਿਪੋਰਟਰ)-ਜੀ. ਐਚ. ਇੰਮੀਗ੍ਰੇਸ਼ਨ ਮਾਨਸਾ ਵਲੋਂ ਲਗਾਤਾਰ ਪੀ.ਟੀ.ਈ. ਅਤੇ ਆਈਲੈਟਸ ਦੀ ਪ੍ਰੀਖਿਆ ਵਿਚੋਂ ਸ਼ਾਨਦਾਰ ਨਤੀਜੇ ਪ੍ਰਾਪਤ ਕੀਤੇ ਹਨ¢ ਪੀ. ਟੀ. ਈ. ਦੀ ਪ੍ਰੀਖਿਆ ਵਿਚੋਂ ਸੰਦੀਪ ਕੌਰ ਡੇਲੂਆਣਾ ਨੇ ਓਵਰਆਲ 7 ਬੈਂਡ ਹਾਸਲ ਕੀਤੇ¢ ਸੰਸਥਾ ...

ਪੂਰੀ ਖ਼ਬਰ »

ਬੁਢਲਾਡਾ ਸ਼ਹਿਰ 'ਚ ਮਿੰਨੀ ਮੈਰਾਥਨ ਤੇ ਨੇਕੀ ਨਾਈਟ ਅੱਜ

ਮਾਨਸਾ, 20 ਅਕਤੂਬਰ (ਸਟਾਫ਼ ਰਿਪੋਰਟਰ)-ਨੇਕੀ ਫਾਊਾਡੇਸ਼ਨ ਬੁਢਲਾਡਾ ਵਲੋਂ 21 ਅਕਤੂਬਰ ਨੂੰ ਸਵੇਰੇ 7 ਵਜੇ ਸ਼ਹਿਰ ਵਿਚ ਮਿੰਨੀ ਮੈਰਾਥਨ 'ਨੇਕੀ ਰਨ ਫਾਰ ਫਨ' ਦੇ ਬੈਨਰ ਹੇਠ ਕਰਵਾਈ ਜਾ ਰਹੀ ਹੈ | ਇਸੇ ਦਿਨ ਸ਼ਾਮ ਨੂੰ ਫਾਊਾਡੇਸ਼ਨ ਵਲੋਂ ਨੇਕੀ ਨਾਈਟ ਦਾ ਵੀ ਆਯੋਜਨ ਕੀਤਾ ਜਾ ...

ਪੂਰੀ ਖ਼ਬਰ »

ਪਰਾਲੀ ਦਾ ਠੋਸ ਹੱਲ ਕੱਢਣ ਦੀ ਮੰਗ

ਮਾਨਸਾ, 20 ਅਕਤੂਬਰ (ਸ. ਰਿ.)-ਪੰਜਾਬ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਸਾਧੂ ਸਿੰਘ ਬੁਰਜ ਹਰੀ ਤੇ ਬਲਾਕ ਕਮੇਟੀ ਮੈਂਬਰ ਹਰਜਿੰਦਰ ਸਿੰਘ ਮਾਨਸ਼ਾਹੀਆ ਨੇ ਕਿਹਾ ਕਿ ਸਰਕਾਰ ਬਿਨਾਂ ਕੋਈ ਪ੍ਰਬੰਧ ਕੀਤੇ ਕਿਸਾਨਾਂ 'ਤੇ ਪਰਾਲੀ ਨਾ ਸਾੜਨ ਦੀਆਂ ਜਬਰੀ ਪਾਬੰਦੀਆਂ ਥੋਪ ਰਹੀ ...

ਪੂਰੀ ਖ਼ਬਰ »

ਸਾਧਵੀ ਸ੍ਰੀ ਸਿਧਾਰਥੀ ਜੀ ਮਹਾਰਾਜ ਨੂੰ ਪੜ੍ਹਾਇਆ ਦੀਕਸ਼ਾ ਦਾ ਵੱਡਾ ਪਾਠ

ਸਰਦੂਲਗੜ੍ਹ, 20 ਅਕਤੂਬਰ (ਜੀ. ਐਮ. ਅਰੋੜਾ)-ਬੀਤੇ ਦਿਨੀਂ ਵੈਰਾਗਣ ਡੋਲਫੀ ਜੈਨ ਦੀਕਸ਼ਾ ਲੈ ਕੇ ਬਣੀ ਸਾਧਵੀ ਸ੍ਰੀ ਸਿਧਾਰਥੀ ਜੀ ਮਹਾਰਾਜ ਨੂੰ ਕੋਕਿਲਾ ਕੰਠੀ ਮਹਾਂ ਸਾਧਵੀ ਸ੍ਰੀ ਮੀਨਾ ਜੀ ਮਹਾਰਾਜ ਠਾਨੇ 10 ਦੀ ਅਗਵਾਈ ਵਿਚ ਸਥਾਨਕ ਜੈਨ ਸਭਾ ਪੁਰਾਣਾ ਬਾਜ਼ਾਰ ਵਿਖੇ ...

ਪੂਰੀ ਖ਼ਬਰ »

ਸੰਪਰਕ ਸੜਕ ਬਣਾਉਣ ਦੀ ਮੰਗ

ਸਰਦੂਲਗੜ੍ਹ-20 ਅਕਤੂਬਰ (ਪ. ਪ. )-ਸਿਰਸਾ ਮਾਨਸਾ ਸੜਕ 'ਤੇ ਸਥਿਤ ਪਿੰਡ ਟਿੱਬੀ ਹਰੀ ਸਿੰਘ ਤੋਂ ਮੀਰਪੁਰ ਕਲਾਂ, ਭਗਵਾਨਪੁਰ ਹੀਂਗਣਾ ਨੂੰ ਨਿਕਲਦੀ ਸੰਪਰਕ ਸੜਕ ਦੀ ਦਿਨੋਂ ਦਿਨ ਹੋ ਰਹੀ ਖਸਤਾ ਹਾਲਤ ਨੂੰ ਦੇਖਦੇ ਹੋਏ ਇਲਾਕੇ ਦੇ ਲੋਕਾਂ ਨੇ ਸੜਕ ਨੂੰ ਨਵੇਂ ਸਿਰੇ ਤੋਂ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX