ਤਾਜਾ ਖ਼ਬਰਾਂ


ਬਲਟਾਣਾ 'ਚ ਸ਼ਰਾਬ ਦੇ ਅਹਾਤੇ 'ਚ ਚੱਲੀ ਗੋਲੀ, 2 ਜ਼ਖ਼ਮੀ
. . .  1 day ago
ਜ਼ੀਰਕਪੁਰ, 16 ਨਵੰਬਰ {ਹੈਪੀ ਪੰਡਵਾਲਾ} - ਬਲਟਾਣਾ ਖੇਤਰ 'ਚ ਇਕ ਅਹਾਤੇ 'ਤੇ ਸ਼ਰਾਬ ਪੀਂਦੇ ਨੌਜਵਾਨਾਂ ਦੀ ਹੋਈ ਤਕਰਾਰ 'ਚ ਇਕ ਧਿਰ ਵੱਲੋਂ ਗੋਲੀ ਚਲਾ ਦਿੱਤੀ ਗਈ ਜਿਸ ਵਿਚ ਦੋਵੇਂ ਧਿਰਾਂ ਦੇ ਦੋ ਜਣੇ ...
ਮੈਨੂੰ ਮਿਲ ਰਹੀਆਂ ਹਨ ਜਾਨੋਂ ਮਾਰਨ ਦੀਆਂ ਧਮਕੀਆਂ - ਬੋਨੀ
. . .  1 day ago
ਅਜਨਾਲਾ, 16 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਕੋਰ ਕਮੇਟੀ ਦੀ ਹੋਈ ਮੀਟਿੰਗ ਦੌਰਾਨ ਪਿਛਲੇ ਦਿਨੀਂ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਖ਼ਾਰਜ ਕੀਤੇ ਗਏ ਹਲਕਾ ਅਜਨਾਲਾ ਦੇ ਸਾਬਕਾ ਵਿਧਾਇਕ ਬੋਨੀ ਅਮਰਪਾਲ ਸਿੰਘ ਅਜਨਾਲਾ ਨੇ...
ਵੱਖ-ਵੱਖ ਦੇਸ਼ਾਂ ਦੀ ਮੁਦਰਾ ਸਮੇਤ ਇਕ ਕਾਬੂ
. . .  1 day ago
ਰਾਜਾਸਾਂਸੀ, 16 ਨਵੰਬਰ (ਹੇਰ) - ਅੱਜ ਇੰਡੀਗੋ ਰਾਹੀ ਦੁਬਈ ਤੋਂ ਆਏ ਪ੍ਰਦੀਪ ਸਿੰਘ ਵਾਸੀ ਲੁਧਿਆਣਾ ਤੋਂ ਕਸਟਮ ਵਿਭਾਗ ਦੇ ਅਧਿਕਾਰੀਆਂ ਵੱਲੋਂ ਵੱਖ-ਵੱਖ ਦੇਸ਼ਾਂ ਦੀ ਮੁਦਰਾ ਦੇ ਨੋਟ ਬਰਾਮਦ ਕੀਤੇ ਗਏ ਹਨ। ਕਸਟਮ ਵਿਭਾਗ ਦੇ ਅਧਿਕਾਰੀਆਂ ਦੇ ਅਨੁਸਾਰ ਬਰਾਮਦ....
ਪ੍ਰਧਾਨ ਮੰਤਰੀ ਮੋਦੀ ਅਤੇ ਸ਼ਾਹ ਰਾਜਸਥਾਨ 'ਚ ਕਰਨਗੇ ਚੋਣ ਰੈਲੀ
. . .  1 day ago
ਰਾਏਪੁਰ, 16 ਨਵੰਬਰ- ਰਾਜਸਥਾਨ ਵਿਧਾਨ ਸਭਾ ਚੋਣਾਂ 2018 ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਪ੍ਰਧਾਨ ਅਮਿਤ ਸ਼ਾਹ, ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ, ਸੁਸ਼ਮਾ ਸਵਰਾਜ, ਨਿਤਿਨ ਗੜਕਰੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ....
ਅਪ੍ਰੈਲ 'ਚ ਹੋਵੇਗੀ ਧਾਰਾ 370 ਦੀ ਸੰਵਿਧਾਨਿਕ ਵੈਦਤਾ ਨੂੰ ਚੁਨੌਤੀ ਦੇਣ ਵਾਲੀ ਪਟੀਸ਼ਨ 'ਤੇ ਸੁਣਵਾਈ
. . .  1 day ago
ਨਵੀਂ ਦਿੱਲੀ, 16 ਨਵੰਬਰ- ਸੁਪਰੀਮ ਕੋਰਟ ਨੇ ਕੇਂਦਰ ਅਤੇ ਰਾਜ ਸਰਕਾਰ ਦੀ ਬੇਨਤੀ 'ਤੇ ਸ਼ੁੱਕਰਵਾਰ ਨੂੰ ਕਿਹਾ ਕਿ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਸੰਬੰਧੀ ਸੰਵਿਧਾਨ ਦੀ ਧਾਰਾ 370 ਦੀ ਵੈਧਤਾ ਵਾਲੀ ਪਟੀਸ਼ਨ 'ਤੇ ਅਪ੍ਰੈਲ 'ਚ ਸੁਣਵਾਈ ਕੀਤੀ ਜਾਵੇਗੀ....
ਆਂਧਰਾ ਪ੍ਰਦੇਸ਼ 'ਚ ਪਾਬੰਦੀ ਦੀ ਨਹੀ ਮਿਲੀ ਜਾਣਕਾਰੀ - ਸੀ.ਬੀ.ਆਈ
. . .  1 day ago
ਨਵੀਂ ਦਿੱਲੀ, 16 ਨਵੰਬਰ - ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ ਵੱਲੋਂ 'ਚ ਸੀ.ਬੀ.ਆਈ ਦੇ ਆਂਧਰਾ ਪ੍ਰਦੇਸ਼ 'ਚ ਨਾ ਆਉਣ ਦੇਣ ਸਬੰਧੀ ਦਿੱਤੇ ਬਿਆਨ 'ਤੇ ਸੀ.ਬੀ.ਆਈ...
ਟੀ-20 ਮਹਿਲਾ ਵਿਸ਼ਵ ਕੱਪ : ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਮੁਕਾਬਲਾ ਕੱਲ੍ਹ
. . .  1 day ago
ਗੁਆਨਾ, 16 ਨਵੰਬਰ - ਵੈਸਟ ਇੰਡੀਜ਼ 'ਚ ਚੱਲ ਰਹੇ ਟੀ-20 ਮਹਿਲਾ ਵਿਸ਼ਵ ਕੱਪ ਦੌਰਾਨ ਗਰੁੱਪ ਬੀ ਵਿਚ ਭਾਰਤ ਅਤੇ ਆਸਟ੍ਰੇਲੀਆ ਦਾ ਮੁਕਾਬਲਾ 17 ਨਵੰਬਰ ਨੂੰ ਹੋਵੇਗਾ। ਭਾਰਤ...
ਝੂਠ ਅਤੇ ਸਚਾਈ ਤੋਂ ਕੋਸਾਂ ਦੂਰ ਹਨ ਨਾਨਾ ਪਾਟੇਕਰ 'ਤੇ ਲਗਾਏ ਦੋਸ਼ -ਵਕੀਲ
. . .  1 day ago
ਮੁੰਬਈ, 16 ਨਵੰਬਰ- ਬਾਲੀਵੁੱਡ ਅਦਾਕਾਰਾ ਤਨੁਸ਼੍ਰੀ ਦੱਤਾ ਦੇ ਕਥਿਤ ਜਿਨਸੀ ਸ਼ੋਸ਼ਣ ਮਾਮਲੇ 'ਚ ਰਾਜ ਮਹਿਲਾ ਆਯੋਗ ਵੱਲੋਂ ਨਾਨਾ ਪਾਟੇਕਰ ਨੂੰ ਜਾਰੀ ਕੀਤੇ ਨੋਟਿਸ 'ਤੇ ਪਾਟੇਕਰ ਦੇ ਵਕੀਲ ਅਨੀਕੇਤ ਨਿਕਮ ਨੇ ਕਿਹਾ ਕਿ ਉਨ੍ਹਾਂ 'ਤੇ ਲਗਾਏ ਸਾਰੇ ਦੋਸ਼ ਝੂਠੇ ਹਨ ਅਤੇ ਸਚਾਈ ...
ਟਰਾਂਸਪੋਰਟ ਮੰਤਰੀ ਪੰਜਾਬ ਅਰੁਣਾ ਚੌਧਰੀ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ
. . .  1 day ago
ਅੰਮ੍ਰਿਤਸਰ, 16 ਨਵੰਬਰ (ਜੱਸ) - ਪੰਜਾਬ ਦੇ ਟਰਾਂਸਪੋਰਟ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਅੱਜ ਪਰਿਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਨਤਮਸਤਕ ਹੋਣ ਉਪਰੰਤ ਅਰੁਣਾ ਚੌਧਰੀ...
ਦੋ ਮਹੀਨਿਆਂ ਦੇ ਲਈ ਖੋਲ੍ਹਿਆ ਗਿਆ ਸਬਰੀਮਾਲਾ ਮੰਦਰ
. . .  1 day ago
ਤਿਰੂਵਨੰਤਪੁਰਮ, 16 ਨਵੰਬਰ- ਕੇਰਲ ਦਾ ਸਬਰੀਮਾਲਾ ਮੰਦਰ ਦੋ ਮਹੀਨਿਆਂ ਦੇ ਲਈ ਇੱਕ ਵਾਰ ਫਿਰ ਖੋਲ੍ਹਿਆ ਗਿਆ....
ਟਰੈਕਟਰ ਟਰਾਲੀ ਦੇ ਪਲਟਣ ਕਾਰਨ 20 ਲੋਕ ਜ਼ਖਮੀ
. . .  1 day ago
ਲਖਨਊ, 16 ਨਵੰਬਰ -ਦਿੱਲੀ-ਦੇਹਰਾਦੂਨ ਕੌਮੀ ਰਾਜ ਮਾਰਗ 'ਤੇ ਇੱਕ ਟਰੈਕਟਰ ਟਰਾਲੀ ਦੇ ਪਲਟਣ ਕਾਰਨ ਘੱਟੋ-ਘੱਟ 20 ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਪੁਲਿਸ ਵੱਲੋਂ ਮਿਲੀ ਜਾਣਕਾਰੀ ਦੇ ਅਨੁਸਾਰ, ਇਹ ਘਟਨਾ ਬੀਤੇ ਦਿਨ ਉਸ ਸਮੇਂ ਵਾਪਰੀ ਜਦੋਂ ਇਹ ਲੋਕ ....
ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਨੇ ਕੀਤਾ ਰਣਵੀਰ-ਦੀਪਿਕਾ ਦੇ ਅਨੰਦ ਕਾਰਜ ਮੌਕੇ ਲਾਵਾਂ ਦਾ ਕੀਰਤਨ
. . .  1 day ago
ਅੰਮ੍ਰਿਤਸਰ, 16 ਨਵੰਬਰ (ਜਸਵੰਤ ਸਿੰਘ ਜੱਸ)- ਬਾਲੀਵੁੱਡ ਦੀ ਪ੍ਰਸਿੱਧ ਜੋੜੀ ਅਦਾਕਾਰ ਰਣਵੀਰ ਸਿੰਘ ਤੇ ਅਦਾਕਾਰਾ ਦੀਪਿਕਾ ਪਾਦੂਕੋਨ ਦੇ ਬੀਤੇ ਦਿਨੀਂ ਇਟਲੀ ਵਿਚ ਸਿੱਖ ਧਰਮ...
ਯੋਗੀ ਨੇ ਕਾਨਪੁਰ 'ਚ ਡਿਫੈਂਸ ਐਕਸਪੋ-2018 ਦਾ ਕੀਤਾ ਉਦਘਾਟਨ
. . .  1 day ago
ਲਖਨਊ, 16 ਨਵੰਬਰ- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਯਨਾਥ ਨੇ ਸ਼ੁੱਕਰਵਾਰ ਨੂੰ ਕਾਨਪੁਰ 'ਚ ਡਿਫੈਂਸ ਐਕਸਪੋ-2018 ਦਾ ਉਦਘਾਟਨ....
ਰਾਜਸਥਾਨ ਸਮੇਤ 20 ਰਾਜ ਭਾਜਪਾ ਦੇ ਨਾਲ ਹਨ - ਰਾਜ ਵਰਧਨ ਸਿੰਘ
. . .  1 day ago
ਰਾਏਪੁਰ, 16 ਨਵੰਬਰ -ਕੇਂਦਰੀ ਮੰਤਰੀ ਰਾਜ ਵਰਧਨ ਸਿੰਘ ਰਾਠੌਰ ਨੇ ਜੈਪੁਰ 'ਚ ਭਾਜਪਾ ਦੇ ਪੱਖ 'ਚ ਚੋਣ ਪ੍ਰਚਾਰ ਕਰਦਿਆਂ ਕਿਹਾ ਕਿ ਰਾਜਸਥਾਨ ਹਮੇਸ਼ਾ ਤੋਂ ਹੀ ਭਾਜਪਾ ਦੇ ਨਾਲ ਰਿਹਾ ਹੈ। ਅੱਜ ਜਦੋਂ 20 ਰਾਜ ਭਾਜਪਾ ਦੇ ਨਾਲ ਹਨ ਤਾਂ ਇਹ ਭਾਜਪਾ ਅਤੇ ਪ੍ਰਧਾਨ ਮੰਤਰੀ ...
ਕੈਪਟਨ ਵੱਲੋਂ ਮੇਰੀ ਪਤਨੀ ਨੂੰ ਵੀ ਕਰਵਾਇਆ ਗਿਆ ਸੀ ਤੰਗ ਪਰੇਸ਼ਾਨ -ਬਾਦਲ
. . .  1 day ago
ਚੰਡੀਗੜ੍ਹ, 16 ਨਵੰਬਰ (ਵਿਕਰਮਜੀਤ ਮਾਨ) - ਵਿਸ਼ੇਸ਼ ਜਾਂਚ ਟੀਮ (ਐੱਸ.ਆਈ.ਟੀ) ਵੱਲੋਂ ਪੁੱਛਗਿੱਛ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਸਾਡੇ ਤਿੰਨ ਘਰਾਂ 'ਚ ਸ੍ਰੀ ਗੁਰੂ ਗ੍ਰੰਥ ਜੀ...
ਤ੍ਰਿਪਤੀ ਦੇਸਾਈ ਨੂੰ ਵਾਪਸ ਚਲੇ ਜਾਣਾ ਚਾਹੀਦੈ - ਰਾਹੁਲ ਈਸ਼ਵਰ
. . .  1 day ago
ਪੁਲਿਸ ਨੇ ਮੌਕੇ 'ਤੇ ਦਬੋਚਿਆ ਅਦਾਲਤ 'ਚੋਂ ਭੱਜਣ ਦੀ ਕੋਸ਼ਿਸ਼ ਰਿਹਾ ਮੁਲਜ਼ਮ
. . .  1 day ago
ਐੱਸ.ਆਈ.ਟੀ ਵੱਲੋਂ ਪ੍ਰਕਾਸ਼ ਸਿੰਘ ਬਾਦਲ ਤੋਂ ਅੱਧਾ ਘੰਟਾ ਪੁੱਛਗਿੱਛ
. . .  1 day ago
ਅਧਿਕਾਰੀਆਂ ਨੇ ਯਾਤਰੀ ਤੋਂ ਬਰਾਮਦ ਕੀਤਾ ਸੋਨੇ ਦਾ ਪਾਊਡਰ
. . .  1 day ago
ਕਰਨਾਟਕ : ਆਵਾਰਾ ਕੁੱਤਿਆ ਨੂੰ ਮਾਰਨ 'ਤੇ ਸੁਪਰੀਮ ਕੋਰਟ ਵੱਲੋਂ ਸਕਲੇਸ਼ਪੁਰ ਨਿਗਮ ਨੂੰ ਨੋਟਿਸ
. . .  1 day ago
ਕੱਲ੍ਹ ਹੋਵੇਗਾ ਭਾਰਤ ਦੀ ਪਹਿਲੀ ਇੰਜਨ ਰਹਿਤ ਟਰੇਨ ਦਾ ਟਰਾਇਲ ਰਨ
. . .  1 day ago
ਹਿਮਾਚਲ ਲੋਕ ਸੇਵਾ ਕਮਿਸ਼ਨ ਦੇ ਸਾਬਕਾ ਚੇਅਰਮੈਨ ਚੰਦਰ ਮੋਹਨ ਸ਼ਰਮਾ ਵੱਲੋਂ ਖ਼ੁਦਕੁਸ਼ੀ
. . .  1 day ago
ਭਾਜਪਾ ਨਾਮ ਅਤੇ ਨੋਟ ਬਦਲ ਸਕਦੀ ਹੈ ਗੇਮ ਨਹੀਂ - ਮਮਤਾ ਬੈਨਰਜੀ
. . .  1 day ago
ਰਾਜਸਥਾਨ ਚੋਣਾਂ : ਟਿਕਟ ਵੰਡ ਤੋਂ ਨਾਰਾਜ਼ ਜੈਪੁਰ ਦੀ ਸਾਬਕਾ ਮੇਅਰ ਜੋਤੀ ਨੇ ਛੱਡੀ ਕਾਂਗਰਸ
. . .  1 day ago
ਚੱਕਰਵਰਤੀ ਤੂਫ਼ਾਨ : ਮ੍ਰਿਤਕਾਂ ਦੇ ਪਰਿਵਾਰਾਂ ਨੂੰ ਦਿੱਤਾ ਜਾਵੇਗਾ 10 ਲੱਖ ਦਾ ਮੁਆਵਜ਼ਾ -ਪਲਾਨੀਸਵਾਮੀ
. . .  1 day ago
ਕਿਸੇ ਦੇ ਕੁੱਝ ਕਹਿਣ ਨਾਲ ਨਿਤੀਸ਼ ਕੁਮਾਰ ਜਾਂ ਜੇ.ਡੀ.ਯੂ ਨੂੰ ਕੋਈ ਫ਼ਰਕ ਨਹੀ - ਜੇ.ਡੀ.ਯੂ
. . .  1 day ago
1984 ਸਿੱਖ ਕਤਲੇਆਮ : ਅਦਾਲਤ 'ਚ ਗਵਾਹ ਨੇ ਕੀਤੀ ਸੱਜਣ ਕੁਮਾਰ ਦੀ ਪਹਿਚਾਣ
. . .  1 day ago
ਇੱਕ ਹੀ ਪਰਿਵਾਰ ਦਾ ਗੀਤ ਗਾਉਂਦੇ ਹਨ ਰਾਜ ਦਰਬਾਰੀ- ਮੋਦੀ
. . .  1 day ago
ਔਰਤ ਦਾ ਬੇਰਹਿਮੀ ਨਾਲ ਕਤਲ
. . .  1 day ago
ਸਬਰੀਮਾਲਾ ਮੰਦਿਰ ਵਿਵਾਦ : ਰਿਹਾਨਾ ਫਾਤਿਮਾ ਦੀ ਅਗਾਊਂ ਜ਼ਮਾਨਤ ਅਰਜ਼ੀ ਖ਼ਾਰਜ
. . .  1 day ago
ਮਰਨ ਵਰਤ 'ਤੇ ਬੈਠੇ ਕਿਸਾਨਾਂ ਨੇ ਮਿੰਨੀ ਸਕੱਤਰੇਤ ਦੇ ਸਾਹਮਣੇ ਲਗਾਇਆ ਧਰਨਾ
. . .  1 day ago
ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ
. . .  1 day ago
ਭੀਮਾ ਕੋਰੇਗਾਂਵ ਕੇਸ ਦੀ ਸੁਣਵਾਈ 3 ਦਸੰਬਰ ਤੱਕ ਮੁਲਤਵੀ
. . .  1 day ago
ਅਲੋਕ ਵਰਮਾ 'ਤੇ ਹੋਰ ਜਾਂਚ ਦੀ ਲੋੜ - ਸੁਪਰੀਮ ਕੋਰਟ
. . .  1 day ago
ਸ਼੍ਰੋਮਣੀ ਕਮੇਟੀ ਨੇ ਮਨਾਇਆ ਸਥਾਪਨਾ ਦਿਵਸ
. . .  1 day ago
ਅਲੋਕ ਵਰਮਾ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਅੱਜ
. . .  1 day ago
ਸਪਨਾ ਚੌਧਰੀ ਦੇ ਪ੍ਰੋਗਰਾਮ 'ਚ ਜੰਮ ਕੇ ਚਲੀਆਂ ਕੁਰਸੀਆਂ, ਇਕ ਮੌਤ ਕਈ ਜ਼ਖਮੀ
. . .  1 day ago
ਪ੍ਰਦਰਸ਼ਨਕਾਰੀਆਂ ਨੇ ਤ੍ਰਿਪਤੀ ਦੇਸਾਈ ਦੇ ਵਿਰੋਧ 'ਚ ਹਵਾਈ ਅੱਡੇ ਦਾ ਕੀਤਾ ਘਿਰਾਓ
. . .  1 day ago
ਡਿਊਟੀ 'ਤੇ ਤਾਇਨਾਤ ਕਾਂਸਟੇਬਲ ਨੇ ਕੀਤੀ ਖ਼ੁਦਕੁਸ਼ੀ
. . .  1 day ago
ਐਸ.ਆਈ.ਟੀ. ਨੂੰ ਅੱਜ ਬਿਆਨ ਦਰਜ ਕਰਾਉਣਗੇ ਬਾਦਲ
. . .  1 day ago
ਤਾਮਿਲਨਾਡੂ 'ਚ ਗਾਜਾ ਤੁਫ਼ਾਨ ਕਾਰਨ ਕਈ ਮਕਾਨ ਤੇ ਦਰਖਤ ਡਿੱਗੇ
. . .  1 day ago
ਤੇਲ ਦੀਆਂ ਕੀਮਤਾਂ 'ਚ ਮਾਮੂਲੀ ਕਟੌਤੀ ਜਾਰੀ
. . .  1 day ago
ਗੰਦੇ ਨਾਲੇ 'ਚੋਂ ਮਿਲੀ ਸ਼ੱਕੀ ਹਾਲਤ 'ਚ ਲਾਸ਼
. . .  1 day ago
ਅੱਜ ਦਾ ਵਿਚਾਰ
. . .  1 day ago
ਟੀ-20 ਮਹਿਲਾ ਵਿਸ਼ਵ ਕੱਪ : ਭਾਰਤ 52 ਦੌੜਾਂ ਨਾਲ ਜੇਤੂ
. . .  2 days ago
ਟੀ-20 ਮਹਿਲਾ ਵਿਸ਼ਵ ਕੱਪ : ਭਾਰਤ ਨੇ ਦਿੱਤਾ ਆਇਰਲੈਂਡ ਨੂੰ 146 ਦੌੜਾਂ ਦਾ ਟੀਚਾ
. . .  2 days ago
ਵਿਆਹ ਤੋਂ ਬਾਅਦ ਰਣਵੀਰ-ਦੀਪਿਕਾ ਨੇ ਪਹਿਲੀ ਤਸਵੀਰ ਕੀਤੀ ਸਾਂਝੀ
. . .  2 days ago
ਟੀ-20 ਮਹਿਲਾ ਵਿਸ਼ਵ ਕੱਪ : ਭਾਰਤ ਖ਼ਿਲਾਫ਼ ਟਾਸ ਜਿੱਤ ਕੇ ਆਇਰਲੈਂਡ ਵੱਲੋਂ ਪਹਿਲਾ ਗੇਂਦਬਾਜ਼ੀ ਦਾ ਫ਼ੈਸਲਾ
. . .  2 days ago
ਐੱਸ.ਟੀ.ਐੱਫ ਦਾ ਹੌਲਦਾਰ 30 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ
. . .  2 days ago
ਪਿਸਤੌਲ ਦੀ ਨੋਕ 'ਤੇ ਦੁਕਾਨਦਾਰ ਤੋਂ 5.50 ਲੱਖ ਦੀ ਲੁੱਟ
. . .  2 days ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 6 ਕੱਤਕ ਸੰਮਤ 550
ਿਵਚਾਰ ਪ੍ਰਵਾਹ: ਜੇ ਸਮਾਂ ਰਹਿੰਦਿਆਂ ਕਿਸੇ ਸਮੱਸਿਆ ਦਾ ਹੱਲ ਨਾ ਕੱਢਿਆ ਜਾਵੇ ਤਾਂ ਉਹ ਹੋਰ ਵੀ ਭਿਆਨਕ ਹੋ ਜਾਂਦੀ ਹੈ। -ਨੀਤੀ ਵਚਨ

ਹੁਸ਼ਿਆਰਪੁਰ / ਮੁਕੇਰੀਆਂ

ਪੁਲਿਸ ਲਾਈਨ 'ਚ 'ਪੁਲਿਸ ਸ਼ਹੀਦੀ' ਦਿਵਸ ਮਨਾਇਆ

ਹੁਸ਼ਿਆਰਪੁਰ, 21 ਅਕਤੂਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਜ਼ਿਲ੍ਹਾ ਪੁਲਿਸ ਮੁਖੀ ਜੇ. ਇਲਨਚੇਲੀਅਨ ਦੀ ਅਗਵਾਈ 'ਚ ਪੁਲਿਸ ਲਾਈਨ ਹੁਸ਼ਿਆਰਪੁਰ ਵਿਖੇ 'ਪੁਲਿਸ ਸ਼ਹੀਦੀ' ਦਿਵਸ ਮਨਾਇਆ ਗਿਆ | ਇਸ ਸਮਾਗਮ ਦੀ ਸ਼ੁਰੂਆਤ ਗਾਰਡ ਆਡ ਆਨਰ ਵਲੋਂ ਕੀਤੀ ਗਈ | ਇਸ ਮੌਕੇ ਸ਼ਹੀਦਾਂ ਨੂੰ ਵੱਖ-ਵੱਖ ਅਧਿਕਾਰੀਆਂ ਵਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ | ਇਸ ਮੌਕੇ ਸ਼ਹੀਦ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਬੋਲਦਿਆਂ ਜ਼ਿਲ੍ਹਾ ਪੁਲਿਸ ਮੁਖੀ ਜੇ. ਇਲਨਚੇਲੀਅਨ ਨੇ ਕਿਹਾ ਕਿ ਦੇਸ਼ ਦੇ ਵੱਖ-ਵੱਖ ਭਾਗਾਂ 'ਚ ਸ਼ਹੀਦ ਹੋਏ ਪੁਲਿਸ ਜਵਾਨਾਂ ਦੀ ਯਾਦ 'ਚ 21 ਅਕਤੂਬਰ ਦਾ ਦਿਨ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਮਨਾਇਆ ਜਾਂਦਾ ਹੈ | ਉਨ੍ਹਾਂ ਦੱਸਿਆ ਕਿ 21 ਅਕਤੂਬਰ 1959 ਨੂੰ ਹੋਟ ਸਪਰਿੰਗਜ਼ ਚੀਨ ਬਾਰਡਰ 'ਤੇ ਸੀ.ਆਰ.ਪੀ.ਐਫ਼. ਦੇ 10 ਜਵਾਨਾਂ ਦੀ ਟੁਕੜੀ ਜਿਸ ਦੀ ਅਗਵਾਈ ਐਸ.ਆਈ. ਕਰਮ ਸਿੰਘ ਕਰ ਕਰੇ ਸਨ, ਨੂੰ ਗਸ਼ਤ ਕਰਦਿਆਂ ਚੀਨੀ ਫੌਜ ਨੇ ਹਮਲਾ ਕਰਕੇ ਸ਼ਹੀਦ ਕਰ ਦਿੱਤਾ | ਇਸ ਲਈ ਸ਼ਹੀਦਾਂ ਦੀ ਯਾਦ 'ਚ ਪੂਰੇ ਭਾਰਤ 'ਚ ਇਹ ਦਿਨ ਮਨਾਇਆ ਜਾਂਦਾ ਹੈ | ਇਸ ਮੌਕੇ ਉਨ੍ਹਾਂ ਸ਼ਹੀਦ ਹੋਏ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਅਤੇ ਉਨ੍ਹਾਂ ਨੂੰ ਤੁਰੰਤ ਹੱਲ ਕਰਵਾਉਣ ਦਾ ਭਰੋਸਾ ਦਿੱਤਾ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਹਰਬੀਰ ਸਿੰਘ ਸਮੇਤ ਵੱਖ-ਵੱਖ ਅਧਿਕਾਰੀ ਹਾਜ਼ਰ ਸਨ |

ਸੜਕ ਹਾਦਸੇ 'ਚ ਇਕ ਦੀ ਮੌਤ, 2 ਜ਼ਖ਼ਮੀ

ਹੁਸ਼ਿਆਰਪੁਰ, 21 ਅਕਤੂਬਰ (ਬਲਜਿੰਦਰਪਾਲ ਸਿੰਘ)- ਸੜਕ ਹਾਦਸੇ 'ਚ ਇਕ ਸ਼ਰਧਾਲੂ ਦੀ ਮੌਤ ਹੋ ਗਈ ਜਦਕਿ ਦੋ ਜ਼ਖ਼ਮੀ ਹੋ ਗਏ | ਪਿੰਡ ਪਿੱਪਲਾਂਵਾਲਾ ਦੇ ਵਾਸੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਦੋ ਸਾਥੀਆਂ ਸ਼ੰਕਰ ਤੇ ਸ਼ਿਵ ਸ਼ੰਕਰ ਨਾਲ ਪੀਰ ਨਿਗਾਹਾ ਤੋਂ ਮੱਥਾ ...

ਪੂਰੀ ਖ਼ਬਰ »

ਜੇਠ-ਜੇਠਾਣੀ ਸਮੇਤ 5 ਿਖ਼ਲਾਫ਼ ਮਾਮਲਾ ਦਰਜ

ਹੁਸ਼ਿਆਰਪੁਰ, 21 ਅਕਤੂਬਰ (ਬਲਜਿੰਦਰਪਾਲ ਸਿੰਘ)- ਔਰਤ ਨਾਲ ਕੁੱਟਮਾਰ ਕਰਕੇ ਗਲਤ ਵਿਹਾਰ ਕਰਨ ਦੇ ਦੋਸ਼ 'ਚ ਜੇਠ-ਜੇਠਾਣੀ ਸਮੇਤ ਪੰਜ ਿਖ਼ਲਾਫ਼ ਥਾਣਾ ਮਾਹਿਲਪੁਰ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਕੁਲਦੀਪ ਕੌਰ ਵਾਸੀ ਪੱਦੀ ਨੇ ਪੁਲਿਸ ਨੂੰ ਦੱਸਿਆ ...

ਪੂਰੀ ਖ਼ਬਰ »

ਨਾਜਾਇਜ਼ ਦੇਸੀ ਸ਼ਰਾਬ ਸਮੇਤ ਇਕ ਕਾਬੂ

ਹਾਜੀਪੁਰ, 21 ਅਕਤੂਬਰ (ਰਣਜੀਤ ਸਿੰਘ)- ਥਾਣਾ ਹਾਜੀਪੁਰ ਪੁਲਿਸ ਵਲੋਂ ਇਕ ਵਿਅਕਤੀ ਨੂੰ ਨਾਜਾਇਜ਼ ਦੇਸੀ ਸ਼ਰਾਬ ਸਮੇਤ ਕਾਬੂ ਕਰਨ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਏ.ਐਸ.ਆਈ. ਭੁਪਿੰਦਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਪਿੰਡ ਖੁੰਦਪੁਰ ਨਜ਼ਦੀਕ ਮੋੜ 'ਤੇ ਨਾਕਾਬੰਦੀ ...

ਪੂਰੀ ਖ਼ਬਰ »

ਜੂਆ ਖੇਡਦੇ ਚਾਰ ਕਾਬੂ

ਹੁਸ਼ਿਆਰਪੁਰ, 21 ਅਕਤੂਬਰ (ਬਲਜਿੰਦਰਪਾਲ ਸਿੰਘ)- ਥਾਣਾ ਸਦਰ ਦੀ ਪੁਲਿਸ ਨੇ ਜੂਆ ਖੇਡਦੇ ਚਾਰ ਕਥਿਤ ਦੋਸ਼ੀਆਂ ਨੂੰ ਕਾਬੂ ਕਰਕੇ ਉਨ੍ਹਾਂ ਤੋਂ ਨਕਦੀ ਤੇ ਹੋਰ ਸਾਮਾਨ ਬਰਾਮਦ ਕੀਤਾ ਹੈ | ਕਥਿਤ ਦੋਸ਼ੀਆਂ ਦੀ ਪਹਿਚਾਣ ਗੁਰਮੇਲ ਰਾਮ, ਕਰਮਜੀਤ ਸਿੰਘ ਵਾਸੀਆਨ ਬੇਗਮਪੁਰਾ, ...

ਪੂਰੀ ਖ਼ਬਰ »

ਮੁਕੇਰੀਆਂ ਸ਼ਹਿਰ ਦੇ ਰਿਹਾਇਸ਼ੀ ਇਲਾਕਿਆਂ 'ਚ ਬਣੇ ਪਟਾਕਿਆਂ ਦੇ ਸਟੋਰ

ਮੁਕੇਰੀਆਂ, 21 ਅਕਤੂਬਰ (ਰਾਮਗੜ੍ਹੀਆ)- ਦੁਸਹਿਰਾ ਤੇ ਦੀਵਾਲੀ ਦੇ ਤਿਉਹਾਰਾਂ ਮੌਕੇ ਹਰ ਸਾਲ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਵਲੋਂ ਪਟਾਕੇ ਚਲਾਉਣ ਤੇ ਵੇਚਣ ਲਈ ਸਮਾਂ, ਸਥਾਨ ਨਿਸ਼ਚਿਤ ਕੀਤਾ ਜਾਂਦਾ ਹੈ, ਪ੍ਰੰਤੂ ਹਰ ਵਾਰ ਪੁਲਿਸ ਪ੍ਰਸ਼ਾਸਨ ਦੀ ਕਥਿਤ ਲਾਪਰਵਾਹੀ ...

ਪੂਰੀ ਖ਼ਬਰ »

ਪੁਲਿਸ ਚੌਕੀ ਭੰਗਾਲਾ ਦੀ ਢਿੱਲੀ ਕਾਰਗੁਜ਼ਾਰੀ ਤੋਂ ਲੋਕ ਪ੍ਰੇਸ਼ਾਨ

ਭੰਗਾਲਾ, 21 ਅਕਤੂਬਰ (ਸਰਵਜੀਤ ਸਿੰਘ)- ਐਸ.ਐਸ.ਪੀ. ਹੁਸ਼ਿਆਰਪੁਰ ਵਲੋਂ ਹਿਮਾਚਲ ਤੋਂ ਆ ਰਹੇ ਨਸ਼ਿਆਂ ਦੀ ਰੋਕਥਾਮ ਤੇ ਥਾਣਾ ਮੁਕੇਰੀਆਂ ਤੋਂ ਦੂਰ ਪੈਂਦੇ ਪਿੰਡਾਂ ਵਿਚ ਅਮਨ ਕਾਨੰੂਨ ਦੀ ਸਥਿਤੀ ਕਾਬੂ ਵਿਚ ਰੱਖਣ ਲਈ ਪੁਲਿਸ ਚੌਕੀ ਭੰਗਾਲਾ ਬਣਾਈ ਗਈ ਸੀ ਹਾਲਾਂਕਿ ਇਸ ...

ਪੂਰੀ ਖ਼ਬਰ »

ਵਾਲਮੀਕਿ ਭਾਈਚਾਰੇ ਦੀ ਸ਼ੋਭਾ ਯਾਤਰਾ ਰੋਕਣ 'ਤੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਿਖ਼ਲਾਫ਼ ਨਾਅਰੇਬਾਜ਼ੀ

ਤਲਵਾੜਾ, 21 ਅਕਤੂਬਰ (ਸੁਰੇਸ਼ ਕੁਮਾਰ)- ਤਲਵਾੜਾ 'ਚ ਵਾਲਮੀਕਿ ਭਾਈਚਾਰੇ ਵਲੋਂ ਕੱਢੀ ਜਾਣ ਵਾਲੀ ਸ਼ੋਭਾ ਯਾਤਰਾ ਤਲਵਾੜਾ ਪੁਲਿਸ ਵਲੋਂ ਇਜਾਜ਼ਤ ਨਾ ਹੋਣ ਦਾ ਹਵਾਲਾ ਦੇ ਕੇ ਐਨ ਮੌਕੇ 'ਤੇ ਰੁਕਵਾ ਦੇਣ ਕਾਰਨ ਬਾਲਮੀਕਿ ਭਾਈਚਾਰੇ ਦੇ ਆਗੂਆਂ ਵਲੋਂ ਐਸ.ਡੀ.ਐਮ. ਮੁਕੇਰੀਆਂ ...

ਪੂਰੀ ਖ਼ਬਰ »

ਅੰਮਿ੍ਤਸਰ ਰੇਲ ਹਾਦਸੇ ਦੇ ਮਿ੍ਤਕਾਂ ਦੀ ਆਤਮਿਕ ਸ਼ਾਂਤੀ ਲਈ ਮੋਮਬੱਤੀ ਮਾਰਚ

ਹੁਸ਼ਿਆਰਪੁਰ 21 ਅਕਤੂਬਰ (ਹਰਪ੍ਰੀਤ ਕੌਰ)- ਸ੍ਰੀ ਰਾਸ਼ਟਰੀ ਰਾਜਪੂਤ ਕਰਨੀ ਸੈਨਾ ਵਲੋਂ ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਸ਼ਹਿਰ 'ਚ ਮੋਮਬੱਤੀ ਮਾਰਚ ਕੱਢ ਕੇ ਅੰਮਿ੍ਤਸਰ ਰੇਲ ਹਾਦਸੇ ਦੇ ਮਿ੍ਤਕਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਗਈ | ਕਰਨੀ ਸੈਨਾ ਦੇ ...

ਪੂਰੀ ਖ਼ਬਰ »

ਵਿਦਿਅਕ ਯੋਗਤਾ ਦੇ ਬਾਵਜੂਦ ਅਧਿਆਪਕ ਦੀ ਵਿਧਵਾ ਨੂੰ ਨਹੀਂ ਮਿਲੀ ਤਰਸ ਦੇ ਆਧਾਰ 'ਤੇ ਨੌਕਰੀ

ਤਲਵਾੜਾ, 21 ਅਕਤੂਬਰ (ਸੁਰੇਸ਼ ਕੁਮਾਰ)- ਅਧਿਆਪਕਾਂ ਪ੍ਰਤੀ ਸਰਕਾਰ ਦੀ ਬੇਰੁਖੀ ਦੇ ਚੱਲਦਿਆਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੰਬੋਤਾੜ ਦੇ ਕੰਪਿਊਟਰ ਫੈਕਲਟੀ ਦੀ ਵਿਧਵਾ ਆਪਣੇ ਬੱਚਿਆਂ ਦਾ ਗੁਜ਼ਾਰਾ ਲੋਕਾਂ ਦੇ ਘਰਾਂ 'ਚ ਕੰਮ ਕਰਕੇ ਕਰਨ ਲਈ ਮਜਬੂਰ ਹੈ | ਅਧਿਆਪਕ ...

ਪੂਰੀ ਖ਼ਬਰ »

ਭੰਗਾਲਾ ਵਿਖੇ ਰੈਡੀਮੇਡ ਕੱਪੜਿਆਂ ਦੀ ਦੁਕਾਨ 'ਚ ਚੋਰੀ

ਭੰਗਾਲਾ, 21 ਅਕਤੂਬਰ (ਸਰਵਜੀਤ ਸਿੰਘ)- ਬੀਤੀ ਰਾਤ ਚੋਰਾਂ ਵਲੋਂ ਭੰਗਾਲਾ ਵਿਖੇ ਰਮਨ ਗਾਰਮੈਂਟਸ ਦੀ ਦੁਕਾਨ ਦੀ ਮੌਾਟੀ ਦੇ ਤਾਲੇ ਤੋੜ ਕੇ ਰੈਡੀਮੇਡ ਕੱਪੜੇ ਚੋਰੀ ਕਰ ਲਏ | ਦੁਕਾਨ ਦੇ ਮਾਲਕ ਰਮਨ ਕੁਮਾਰ ਨੇ ਦੱਸਿਆ ਕਿ ਉਸ ਦੀ ਰੇਲਵੇ ਫਾਟਕ ਭੰਗਾਲਾ ਨੇੜੇ ਰੈਡੀਮੇਡ ...

ਪੂਰੀ ਖ਼ਬਰ »

ਬੱਸ ਤੇ ਕਾਰ ਦੀ ਟੱਕਰ 'ਚ ਕਾਰ ਸਵਾਰ ਗੰਭੀਰ ਜ਼ਖ਼ਮੀ

ਗੜ੍ਹਸ਼ੰਕਰ, 21 ਅਕਤੂਬਰ (ਸੁਮੇਸ਼ ਬਾਲੀ, ਧਾਲੀਵਾਲ)- ਗੜ੍ਹਸ਼ੰਕਰ ਤੋਂ ਬੰਗਾ ਰੋਡ 'ਤੇ ਪੈਂਦੇ ਅੱਡਾ ਚੋਹੜਾ ਵਿਖੇ ਬੱਸ ਤੇ ਕਾਰ ਦੀ ਟੱਕਰ 'ਚ ਕਾਰ ਸਵਾਰ ਦੇ ਗੰਭੀਰ ਰੂਪ 'ਚ ਜ਼ਖ਼ਮੀ ਹੋ ਜਾਣ ਦੀ ਖ਼ਬਰ ਹੈ, ਜਿਸ ਨੂੰ ਸਿਵਲ ਹਸਪਤਾਲ ਗੜ੍ਹਸ਼ੰਕਰ ਦਾਖਲ ਕਰਵਾਇਆ ਗਿਆ ...

ਪੂਰੀ ਖ਼ਬਰ »

ਪਤਨੀ ਨੂੰ ਆਤਮ ਹੱਤਿਆ ਲਈ ਮਜਬੂਰ ਕਰਨ ਦੇ ਦੋਸ਼ 'ਚ ਪਤੀ ਨਾਮਜ਼ਦ

ਹੁਸ਼ਿਆਰਪੁਰ, 21 ਅਕਤੂਬਰ (ਬਲਜਿੰਦਰਪਾਲ ਸਿੰਘ)- ਪਤਨੀ ਨੂੰ ਕਥਿਤ ਤੌਰ 'ਤੇ ਆਤਮ ਹੱਤਿਆ ਲਈ ਮਜਬੂਰ ਕਰਨ ਦੇ ਦੋਸ਼ 'ਚ ਥਾਣਾ ਬੁੱਲ੍ਹੋਵਾਲ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ | ਪਿੰਡ ਖਰਦੇਹੜ ਦੇ ਵਾਸੀ ਗੁਰਨਾਮ ਸਿੰਘ ਨੇ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ 'ਚ ਦੱਸਿਆ ਕਿ ...

ਪੂਰੀ ਖ਼ਬਰ »

ਜਾਤੀ ਸੂਚਕ ਗਾਲਾਂ ਕੱਢਣ ਦੇ ਦੋਸ਼ 'ਚ 3 ਨਾਮਜ਼ਦ

ਹੁਸ਼ਿਆਰਪੁਰ, 21 ਅਕਤੂਬਰ (ਬਲਜਿੰਦਰਪਾਲ ਸਿੰਘ)- ਜਾਤੀ ਸੂਚਕ ਗਾਲਾਂ ਕੱਢਣ ਅਤੇ ਜ਼ਬਰਦਸਤੀ ਅਸਤੀਫ਼ਾ ਲਿਖਵਾਉਣ ਦੇ ਦੋਸ਼ 'ਚ ਥਾਣਾ ਗੜ੍ਹਸ਼ੰਕਰ ਦੀ ਪੁਲਿਸ ਨੇ ਤਿੰਨ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਪਵਨ ਕੁਮਾਰ ਨੇ ਪੁਲਿਸ ਕੋਲ ਦਰਜ ਕਰਵਾਈ ...

ਪੂਰੀ ਖ਼ਬਰ »

ਲੋਕ ਸਭਾ ਚੋਣਾਂ 'ਚ ਜਿੱਤ ਲਈ ਯੂਥ ਵਰਕਰ ਇਕਜੁੱਟ ਹੋ ਕੇ ਕੰਮ ਕਰਨ-ਡਾ: ਰਾਜ

ਹੁਸ਼ਿਆਰਪੁਰ, 21 ਅਕਤੂਬਰ (ਨਰਿੰਦਰ ਸਿੰਘ ਬੱਡਲਾ)- ਹਲਕਾ ਚੱਬੇਵਾਲ ਦੇ ਯੂਥ ਕਾਂਗਰਸੀ ਅਹੁਦੇਦਾਰਾਂ ਤੇ ਵਰਕਰਾਂ ਦੀ ਇਕੱਤਰਤਾ ਕਾਂਗਰਸ ਦੇ ਜ਼ਿਲ੍ਹਾ ਮੀਤ ਪ੍ਰਧਾਨ ਗੁਰਜੀਤ ਸਿੰਘ ਗਿੱਲ ਦੀ ਅਗਵਾਈ 'ਚ ਹੋਈ, ਜਿਸ 'ਚ ਹਲਕਾ ਚੱਬੇਵਾਲ ਤੋਂ ਵਿਧਾਇਕ ਡਾ: ਰਾਜ ਕੁਮਾਰ ...

ਪੂਰੀ ਖ਼ਬਰ »

ਪਿੰਡ ਬੱਡਲਾ ਦੀ ਨੁਹਾਰ ਬਦਲਣ ਦੀ ਸ਼ੁਰੂਆਤ

ਹੁਸ਼ਿਆਰਪੁਰ, 21 ਅਕਤੂਬਰ (ਨਰਿੰਦਰ ਸਿੰਘ ਬੱਡਲਾ)- ਲੋਕ ਭਲਾਈ ਸੇਵਾ ਕਲੱਬ ਪਿੰਡ ਬੱਡਲਾ ਵਲੋਂ ਪਿੰਡ ਦੀ ਨੁਹਾਰ ਬਦਲਣ ਲਈ ਬੀੜਾ ਚੁੱਕਿਆ ਗਿਆ ਹੈ, ਜਿਸ ਦੇ ਚੱਲਦਿਆਂ ਕਲੱਬ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ 'ਚ ਵੱਖ-ਵੱਖ ਜਗ੍ਹਾ 'ਤੇ ਸਫ਼ਾਈ ਕਰਵਾਈ ਜਾ ਰਹੀ ...

ਪੂਰੀ ਖ਼ਬਰ »

ਦਸੂਹਾ ਵਿਖੇ ਐਕੂਪੈ੍ਰਸ਼ਰ ਸੈਂਟਰ ਦਾ ਉਦਘਾਟਨ

ਦਸੂਹਾ, 21 ਅਕਤੂਬਰ (ਭੁੱਲਰ)- ਸੁਪਰ ਮਾਰਕੀਟ ਦਸੂਹਾ ਵਿਖੇ ਸਿਹਤਮੰਦ ਸਮਾਜ ਸਿਰਜਣ ਤੇ ਲੋਕਾਂ ਦੀ ਸਿਹਤ ਦੀ ਸੰਭਾਲ ਸੰਬੰਧੀ ਐਕਯੂਪੈ੍ਰਸ਼ਰ ਸੈਂਟਰ ਦਾ ਉਦਘਾਟਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸੁਸਾਇਟੀ ਦੇ ਪ੍ਰਧਾਨ ਦੀਦਾਰ ਸਿੰਘ ਕਾਲਾ ਨੇ ਕੀਤਾ | ਉਨ੍ਹਾਂ ਕਿਹਾ ...

ਪੂਰੀ ਖ਼ਬਰ »

ਸਿਵਲ ਹਸਪਤਾਲ ਦਸੂਹਾ ਵਿਖੇ 6 ਮਹੀਨੇ ਚੱਲਣ ਵਾਲਾ ਲੰਗਰ ਸ਼ੁਰੂ

ਦਸੂਹਾ, 21 ਅਕਤੂਬਰ (ਭੁੱਲਰ)- ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੇਵਾ ਸੁਸਾਇਟੀ ਦਸੂਹਾ ਵਲੋਂ ਸਿਵਲ ਹਸਪਤਾਲ ਦਸੂਹਾ ਵਿਖੇ ਹਰ ਸਾਲ ਦੀ ਤਰ੍ਹਾਂ ਰੋਜ਼ਾਨਾ ਸਵੇਰੇ ਮਰੀਜ਼ਾਂ ਵਾਸਤੇ ਦੁੱਧ, ਚਾਹ, ਰਸ ਤੇ ਬਿਸਕੁਟ ਦੇ ਲੰਗਰ ਦੀ ਸ਼ੁਰੂਆਤ ਕੀਤੀ ਗਈ, ਜਿਸ ਦਾ ਉਦਘਾਟਨ ਐਸ. ਡੀ. ...

ਪੂਰੀ ਖ਼ਬਰ »

ਬੱਸ ਅੱਡਾ ਭੰਗਾਲਾ ਵਿਖੇ ਸਰਵਿਸ ਰੋਡ 'ਤੇ ਖੜ੍ਹੇ ਵਾਹਨ ਲੋਕਾਂ ਲਈ ਬਣੇ ਸਿਰਦਰਦੀ

ਭੰਗਾਲਾ, 21 ਅਕਤੂਬਰ (ਸਰਵਜੀਤ ਸਿੰਘ)- ਕੌਮੀ ਮਾਰਗ ਦੇ ਨਿਰਮਾਣ ਸਮੇਂ ਸਥਾਨਕ ਟਰੈਫ਼ਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਰਵਿਸ ਲੇਨ ਬਣਾਈ ਗਈ ਸੀ ਪਰ ਇਸ ਲੇਨ 'ਤੇ ਹੁਣ ਟੈਂਪੂ, ਨਿੱਜੀ ਗੱਡੀਆਂ, ਮੋਟਰਸਾਈਕਲ, ਸਕੂਟਰ ਆਦਿ ਲੋਕਾਂ ਵਲੋਂ ਖੜ੍ਹੇ ਕੀਤੇ ਜਾਣ ਕਰਕੇ ਇਸ ...

ਪੂਰੀ ਖ਼ਬਰ »

ਬਾਬਾ ਬਿਸ਼ਨ ਸਿੰਘ ਦੇ ਬਰਸੀ ਸਮਾਗਮ ਸਬੰਧੀ ਪੋਸਟਰ ਜਾਰੀ

ਅੱਡਾ ਸਰਾਂ, 21 ਅਕਤੂਬਰ (ਹਰਜਿੰਦਰ ਸਿੰਘ ਮਸੀਤੀ)- ਬਾਬਾ ਬਿਸ਼ਨ ਸਿੰਘ ਦੀ ਬਰਸੀ ਸਬੰਧੀ ਧਾਰਮਿਕ ਸਮਾਗਮ 30 ਅਕਤੂਬਰ ਨੂੰ ਪਿੰਡ ਕੰਧਾਲਾ ਜੱਟਾਂ ਵਿਚ ਕਰਵਾਇਆ ਜਾਵੇਗਾ | ਪਿੰਡ ਦੇ ਗੁਰਦੁਆਰਾ ਬਾਬਾ ਬਿਸ਼ਨ ਸਿੰਘ 'ਚ ਪ੍ਰਬੰਧਕ ਕਮੇਟੀ ਵਲੋਂ ਪਿੰਡ ਵਾਸੀਆਂ ਤੇ ...

ਪੂਰੀ ਖ਼ਬਰ »

ਫ਼ੌਜ 'ਚ ਭਰਤੀ ਲਈ ਨੌਜਵਾਨਾਂ ਦੀ ਸਿਖਲਾਈ ਸ਼ੁਰੂ

ਗੜ੍ਹਸ਼ੰਕਰ, 21 ਅਕਤੂਬਰ (ਧਾਲੀਵਾਲ)- ਐਕਸ ਸਰਵਿਸਮੈਨ ਸੋਸ਼ਲ ਵੈਲਫੇਅਰ ਟਰੱਸਟ ਗੜ੍ਹਸ਼ੰਕਰ ਵਲੋਂ ਫੌਜ ਵਿਚ ਭਰਤੀ ਹੋਣ ਦੇ ਚਾਹਵਾਨ ਨੌਜਵਾਨਾਂ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੜ੍ਹਸ਼ੰਕਰ ਦੇ ਖੇਡ ਮੈਦਾਨ 'ਚ ਵਿਖੇ ਮੁਢਲੀ ਸਿਖਲਾਈ ਸ਼ੁਰੂ ਕੀਤੀ ਗਈ | ਟਰੱਸਟ ...

ਪੂਰੀ ਖ਼ਬਰ »

ਕੋਟਫਤੂਹੀ ਸਮੇਤ ਆਸ-ਪਾਸ ਦੇ ਪਿੰਡਾਂ ਦੀਆਂ ਸੰਪਰਕ ਸੜਕਾਂ ਦੀ ਹਾਲਤ ਖ਼ਸਤਾ

ਕੋਟਫਤੂਹੀ, 21 ਅਕਤੂਬਰ (ਅਮਰਜੀਤ ਸਿੰਘ ਰਾਜਾ)- ਕੋਟਫਤੂਹੀ ਸਮੇਤ ਆਸ-ਪਾਸ ਦੇ ਪਿੰਡਾਂ ਦੀਆਂ ਸੰਪਰਕ ਸੜਕਾਂ ਹਾਲੋਂ-ਬੇਹਾਲ ਹੋ ਗਈਆਂ ਹਨ | ਇਨ੍ਹਾਂ 'ਚੋਂ ਬਹੁਤੀਆਂ ਸੜਕਾਂ ਦੀ ਹਾਲਤ ਤਾਂ ਏਨੀ ਖ਼ਰਾਬ ਹੋ ਚੁੱਕੀ ਹੈ ਕਿ ਉਨ੍ਹਾਂ 'ਤੇ ਵਾਹਨ ਤਾਂ ਕੀ ਪੈਦਲ ਵੀ ਚੱਲਣਾ ਔਖਾ ...

ਪੂਰੀ ਖ਼ਬਰ »

ਪੀਰ ਲੱਖ ਦਾਤਾ ਦੀ ਯਾਦ 'ਚ ਜੋੜ ਮੇਲਾ

ਕੋਟਫਤੂਹੀ, 21 ਅਕਤੂਬਰ (ਅਮਰਜੀਤ ਸਿੰਘ ਰਾਜਾ)- ਪਿੰਡ ਰਸੂਲਪੁਰ ਵਿਖੇ ਪੀਰ ਲੱਖ ਦਾਤਾ ਦੇ ਦਰਬਾਰ 'ਤੇ ਪ੍ਰਬੰਧਕਾਂ ਵਲੋਂ ਪੀਰ ਲੱਖ ਦਾਤਾ ਦੀ ਯਾਦ 'ਚ ਸਾਲਾਨਾ ਜੋੜ ਮੇਲਾ ਕਰਵਾਇਆ ਗਿਆ | ਇਸ ਮੌਕੇ ਚਿਰਾਗ, ਚਾਦਰ, ਝੰਡੇ ਦੀ ਰਸਮ ਸੰਗਤਾਂ ਵਲੋਂ ਅਦਾ ਕੀਤੀ ਗਈ | ਜੋੜ ਮੇਲੇ ...

ਪੂਰੀ ਖ਼ਬਰ »

ਐਸ. ਡੀ. ਐਮ. ਵਲੋਂ ਮੈਡੀਕਲ ਕੈਂਪ ਦਾ ਉਦਘਾਟਨ

ਗੜ੍ਹਦੀਵਾਲਾ, 21 ਅਕਤੂਬਰ (ਚੱਗਰ)- ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਦਾਰਾਪੁਰ ਵਿਖੇ ਸਵ: ਉਜਾਗਰ ਰਾਮ ਦੀ ਯਾਦ ਵਿਚ ਉਨ੍ਹਾਂ ਦੇ ਪੁੱਤਰ ਗਰਦਾਵਰ ਬਖਸ਼ੀਸ਼ ਸਿੰਘ ਚੰਪਕ, ਇੰਸਪੈਕਟਰ ਗੁਰਦੀਪ ਸਿੰਘ ਤੇ ਇੰਸਪੈਕਟਰ ਮਲਕੀਤ ਸਿੰਘ ਵਲੋਂ ਮੁਫ਼ਤ ਮੈਡੀਕਲ ਕੈਂਪ ਲਗਾਇਆ ...

ਪੂਰੀ ਖ਼ਬਰ »

ਡੋਗਰਾ ਦੀ ਅਗਵਾਈ ਹੇਠ ਪਿੰਡਾਂ ਦਾ ਸਰਬਪੱਖੀ ਵਿਕਾਸ ਕੀਤਾ ਜਾਵੇਗਾ-ਕੱਲੋਵਾਲ

ਦਸੂਹਾ, 21 ਅਕਤੂਬਰ (ਭੁੱਲਰ)- ਸਤਪਾਲ ਸਿੰਘ ਕੱਲੋਵਾਲ ਜਨਰਲ ਸਕੱਤਰ ਕਾਂਗਰਸ ਕਮੇਟੀ ਨੇ ਵਿਧਾਇਕ ਅਰੁਣ ਮਿੱਕੀ ਡੋਗਰਾ ਵਲੋਂ ਦਸੂਹਾ ਦੇ ਵੱਖ-ਵੱਖ ਪਿੰਡਾਂ ਦੇ ਸਤਾਈ ਲਾਭਪਾਤਰੀਆਂ ਲਈ ਮਕਾਨ ਬਣਾਉਣ ਲਈ ਭੇਜੇ ਪਹਿਲੀ ਕਿਸ਼ਤ ਦੇ ਪੰਜਾਹ-ਪੰਜਾਹ ਹਜ਼ਾਰ ਰੁਪਏ ਦੇ ਚੈੱਕ ...

ਪੂਰੀ ਖ਼ਬਰ »

ਪਿ੍ੰਸੀਪਲ ਪਰਮਿੰਦਰ ਸਿੰਘ ਨੇ ਅਹੁਦਾ ਸੰਭਾਲਿਆ

ਬੀਣੇਵਾਲ, 21 ਅਕਤੂਬਰ (ਬੈਜ ਚੌਧਰੀ)- ਪਰਮਿੰਦਰ ਸਿੰਘ ਪੀ. ਈ. ਐਸ-1 ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਰੂਬਿਸ਼ਨਪੁਰੀ ਭਵਾਨੀਪੁਰ ਬੀਤ ਵਿਖੇ ਬਤੌਰ ਪਿ੍ੰਸੀਪਲ ਵਜੋਂ ਅਹੁਦਾ ਸੰਭਾਲ ਲਿਆ | ਉਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਲਮਗੀਰ ਜ਼ਿਲ੍ਹਾ ਲੁਧਿਆਣਾ ਤੋਂ ...

ਪੂਰੀ ਖ਼ਬਰ »

ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਵਲੋਂ ਸ਼ੋਕ ਸਭਾ

ਕੋਟਫ਼ਤੂਹੀ, 21 ਅਕਤੂਬਰ (ਅਟਵਾਲ)- ਪਿੰਡ ਡਾਂਡੀਆ ਦੇ ਨਾਂਗਿਆਂ ਦੇ ਡੇਰਾ ਸੱਚਖੰਡ ਵਿਖੇ ਅੰਮਿ੍ਤਸਰ ਵਿਖੇ ਦੁਸਹਿਰੇ ਮੌਕੇ ਰੇਲ ਗੱਡੀ ਨਾਲ ਹੋਈਆਂ ਮੌਤਾਂ 'ਤੇ ਗਹਿਰਾ ਦੁੱਖ ਪ੍ਰਗਟਾਉਂਦੇ ਹੋਏ ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਵਲੋਂ ਇਕ ਸ਼ੋਕ ਸਭਾ ...

ਪੂਰੀ ਖ਼ਬਰ »

ਕਲੱਬ ਵਲੋਂ ਲੋੜਵੰਦਾਂ ਨੂੰ ਮਕਾਨ ਬਣਾ ਕੇ ਦੇਣ ਦੀ ਸ਼ੁਰੂਆਤ

ਹੁਸ਼ਿਆਰਪੁਰ, 21 ਅਕਤੂਬਰ (ਨਰਿੰਦਰ ਸਿੰਘ ਬੱਡਲਾ)- ਸ਼ਹੀਦ ਭਗਤ ਸਿੰਘ ਐਨ.ਆਈ.ਆਰ. ਕਲੱਬ ਪੱਟੀ ਵਲੋਂ ਸ਼ੁਰੂ ਕੀਤੀ ਗਈ ਸਮਾਜ ਭਲਾਈ ਦੀ ਮੁਹਿੰਮ ਤਹਿਤ ਪਿੰਡ ਪੱਟੀ ਵਿਖੇ ਭਾਰੀ ਮੀਂਹ ਨਾਲ ਨੁਕਸਾਨੇ ਕੁਲਵੰਤ ਸਿੰਘ ਦਾ ਘਰ ਬਣਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ | ਸਰਪੰਚ ...

ਪੂਰੀ ਖ਼ਬਰ »

ਸਕੱਤਰ ਮਾਰਕੀਟ ਕਮੇਟੀ ਵਲੋਂ ਮੰਡੀਆਂ ਦੀ ਅਚਨਚੇਤ ਜਾਂਚ

ਦਸੂਹਾ, 21 ਅਕਤੂਬਰ (ਭੁੱਲਰ)- ਸਕੱਤਰ ਮਾਰਕੀਟ ਕਮੇਟੀ ਪੰਡਿਤ ਦਿਨੇਸ਼ ਕੁਮਾਰ ਵਲੋਂ ਮੰਡੀਆਂ ਦੀ ਅਚਨਚੇਤ ਜਾਂਚ ਕੀਤੀ ਗਈ | ਉਨ੍ਹਾਂ ਦਾਣਾ ਮੰਡੀ ਦਸੂਹਾ, ਪੱਸੀ ਕੰਡੀ, ਘੋਗਰਾ, ਬਾਜਾ ਚੱਕ, ਸਫਦਰਪੁਰ, ਆਲਮਪੁਰ, ਰਾਵਾਂ ਤੇ ਖੁਣਖੁਣ ਕਲਾਂ ਵਿਖੇ ਮੰਡੀਆਂ ਵਿਚ ਝੋਨੇ ਦੀ ...

ਪੂਰੀ ਖ਼ਬਰ »

ਅੰਬਿਕਾ ਸੋਨੀ ਵਲੋਂ 4 ਪਿੰਡਾਂ ਲਈ ਗ੍ਰਾਂਟ ਜਾਰੀ

ਗੜ੍ਹਸ਼ੰਕਰ, 21 ਅਕਤੂਬਰ (ਧਾਲੀਵਾਲ)- ਪੰਜਾਬ ਪ੍ਰਦੇਸ਼ ਕਾਂਗਰਸ ਸੇਵ ਦਲ ਦੇ ਸੂਬਾ ਕਨਵੀਨਰ ਐਡਵੋਕੇਟ ਪੰਕਜ ਕ੍ਰਿਪਾਲ ਨੇ ਦੱਸਿਆ ਕਿ ਰਾਜ ਸਬਾ ਮੈਂਬਰ ਅੰਬਿਕਾ ਸੋਨੀ ਵਲੋਂ ਆਪਣੇ ਐੱਮ.ਪੀ. ਲੈਂਡ ਫੰਡ ਵਿਚੋਂ ਗੜ੍ਹਸ਼ੰਕਰ ਹਲਕੇ ਦੇ ਪਿੰਡ ਹਾਜੀਪੁਰ ਦੀਆਂ ਗਲੀਆਂ ...

ਪੂਰੀ ਖ਼ਬਰ »

ਮਾਂ ਦੁਰਗਾ ਧਰਮਾਰਥ ਸੇਵਾ ਸੁਸਾਇਟੀ ਵਲੋਂ ਜਾਗਰਣ

ਐਮਾਂ ਮਾਂਗਟ, 21 ਅਕਤੂਬਰ (ਗੁਰਾਇਆ)- ਜੈ ਮਾਂ ਦੁਰਗਾ ਧਰਮਾਰਥ ਸੇਵਾ ਸੁਸਾਇਟੀ ਉੱਚੀ ਬੱਸੀ ਵਲੋਂ 15ਵਾਂ ਸਾਲਾਨਾ ਜਾਗਰਣ ਧੂਮਧਾਮ ਤੇ ਸ਼ਰਧਾ ਪੂਰਵਕ ਕਰਵਾਇਆ ਗਿਆ ਜਿਸ ਵਿਚ ਰਜਿੰਦਰ ਰਾਜਾ ਜਲੰਧਰ ਤੇ ਰਾਣੀ ਵੰਦਨਾ ਮੁਕੇਰੀਆਂ ਵਾਲਿਆਂ ਨੇ ਮਹਾਂਮਾਈ ਦਾ ਗੁਣਗਾਨ ...

ਪੂਰੀ ਖ਼ਬਰ »

ਪਹਿਲਵਾਨ ਰਘੂਨਾਥ ਸਿੰਘ ਮਿਨਹਾਸ ਦੀ ਯਾਦ 'ਚ ਸੱਭਿਆਚਾਰਕ ਮੇਲਾ

ਤਲਵਾੜਾ, 21 ਅਕਤੂਬਰ (ਮਹਿਤਾ)- ਬਲਾਕ ਤਲਵਾੜਾ ਦੇ ਪਿੰਡ ਅਪਰ ਪਲਾਹੜ ਵਿਖੇ ਖੇਤਰ ਦੀ ਮਹਾਨ ਸ਼ਖ਼ਸੀਅਤ ਸਵਰਗੀ ਠਾਕੁਰ ਪਹਿਲਵਾਨ ਰਘੂਨਾਥ ਸਿੰਘ ਮਿਨਹਾਸ ਦੀ ਯਾਦ ਵਿਚ ਉਨ੍ਹਾਂ ਦੇ ਸਪੁੱਤਰ ਠਾਕੁਰ ਜੋਗਿੰਦਰ ਸਿੰਘ ਮਿਨਹਾਸ ਮੱੁਖ ਪ੍ਰਬੰਧਕ ਸਵਰਗੀ ਠਾਕੁਰ ਰਘੂਨਾਥ ...

ਪੂਰੀ ਖ਼ਬਰ »

ਪੀ. ਆਰ. ਟੀ. ਸੀ. ਜਹਾਨਖੇਲਾਂ 'ਚ ਪੁਲਿਸ ਸ਼ਹੀਦੀ ਦਿਵਸ ਮਨਾਇਆ

ਹੁਸ਼ਿਆਰਪੁਰ, 21 ਅਕਤੂਬਰ (ਬਲਜਿੰਦਰਪਾਲ ਸਿੰਘ)- ਪੀ.ਆਰ.ਟੀ.ਸੀ. ਜਹਾਨਖੇਲਾਂ ਵਿਖੇ ਪੁਲਿਸ ਸ਼ਹੀਦੀ ਦਿਵਸ ਕਮਾਡੈਂਟ ਭੁਪਿੰਦਰ ਸਿੰਘ ਦੀ ਅਗਵਾਈ 'ਚ ਮਨਾਇਆ ਗਿਆ | ਇਸ ਮੌਕੇ ਸਮੂਹ ਅਫ਼ਸਰਾਂ ਵਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਕਮਾਡੈਂਟ ਭੁਪਿੰਦਰ ਸਿੰਘ ...

ਪੂਰੀ ਖ਼ਬਰ »

ਅਗਰਵਾਲ ਜੈਅੰਤੀ ਨੂੰ ਸਮਰਪਿਤ ਧਾਰਮਿਕ ਸਮਾਗਮ

ਗੜ੍ਹਦੀਵਾਲਾ, 21 ਅਕਤੂਬਰ (ਚੱਗਰ)- ਸ੍ਰੀ ਅਗਰਵਾਲ ਸਭਾ ਗੜ੍ਹਦੀਵਾਲਾ ਵਲੋਂ ਸਥਾਨਕ ਜੰਝ ਘਰ ਨਜ਼ਦੀਕ ਕਮੇਟੀ ਘਰ ਵਿਖੇ ਅਗਰਸੇਨ ਜੈਯੰਤੀ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸਭ ਤੋਂ ਪਹਿਲਾਂ ਪੰਡਿਤ ਸੁਦੇਸ਼ ਸ਼ਰਮਾ ਐਾਡ ਪਾਰਟੀ ਨੇ ਅਗਰਸੈਨ ਪੂਜਾ ਅਰਚਨਾ ...

ਪੂਰੀ ਖ਼ਬਰ »

ਕੁਲਾਰ ਵਲੋਂ ਸੋਨ ਤਗਮਾ ਜੇਤੂ ਖਿਡਾਰੀ ਮੁਨੀਸ਼ ਸੈਣੀ ਦਾ ਸਨਮਾਨ

ਟਾਂਡਾ ਉੜਮੁੜ, 21 ਅਕਤੂਬਰ (ਦੀਪਕ ਬਹਿਲ)-ਫਿਟਨੈੱਸ ਐਵੋਲੂਸ਼ਨ ਟਾਂਡਾ ਵਲੋਂ ਕਮਲਜੀਤ ਸਿੰਘ ਕੁਲਾਰ ਦੀ ਅਗਵਾਈ ਹੇਠ ਅੰਤਰ ਕਾਲਜ ਅਥਲੈਟਿਕ ਮੀਟ ਪੰਜਾਬ ਯੂਨੀਵਰਸਿਟੀ ਦੇ ਸੋਨ ਦਾ ਤਗਮਾ ਜੇਤੂ ਮੁਨੀਸ਼ ਸੈਣੀ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਕੁਲਾਰ ਤੇ ਸਾਥੀਆਂ ਨੇ ...

ਪੂਰੀ ਖ਼ਬਰ »

ਪੰਡੋਰੀ ਲਮੀਣ ਸਕੂਲ 'ਚ ਕਿਸਾਨਾਂ ਨੂੰ ਪਰਾਲੀ ਨਾ ਸਾੜਣ ਸਬੰਧੀ ਕੀਤਾ ਜਾਗਰੂਕ

ਐਮਾਂ ਮਾਂਗਟ, 21 ਅਕਤੂਬਰ (ਗੁਰਾਇਆ)- ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਰਕਾਰੀ ਮਿਡਲ ਸਕੂਲ ਪੰਡੋਰੀ ਲਮੀਣ ਦੇ ਵਿਦਿਆਰਥੀਆਂ ਵਲੋਂ ਪਰਾਲੀ ਨਾ ਸਾੜਨ ਸਬੰਧੀ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ | ਇਸ ਮੌਕੇ ਖੇਤੀਬਾੜੀ ਅਫ਼ਸਰ ਮੁਕੇਰੀਆਂ ਡਾਕਟਰ ਹਰਤਰਨਪਾਲ ਸਿੰਘ ...

ਪੂਰੀ ਖ਼ਬਰ »

ਭਗਵਾਨ ਵਾਲਮੀਕਿ ਦੇ ਫਲੈਕਸ ਪਾੜਨ 'ਤੇ ਮਾਮਲਾ ਦਰਜ

ਮੁਕੇਰੀਆਂ, 21 ਅਕਤੂਬਰ (ਰਾਮਗੜ੍ਹੀਆ)- ਮੁਕੇਰੀਆਂ ਦੇ ਪਿੰਡ ਚੱਕ ਅੱਲ੍ਹਾ ਬਖ਼ਸ਼ ਵਿਖੇ ਲੱਗੇ ਇਕ ਫਲੈਕਸ ਤੇ ਪੋਸਟਰ ਜੋ ਭਗਵਾਨ ਵਾਲਮੀਕਿ ਜੈਯੰਤੀ ਨਾਲ ਸਬੰਧਿਤ ਸੀ, ਨੂੰ ਪਾੜ ਕੇ ਬੇਅਦਬੀ ਕਰਨ ਦੇ ਦੋਸ਼ਾਂ ਹੇਠ ਮੁਕੇਰੀਆਂ ਪੁਲਿਸ ਵਲੋਂ ਧਾਰਾ 295 ਦੇ ਤਹਿਤ ਨਾਮਾਲੂਮ ...

ਪੂਰੀ ਖ਼ਬਰ »

ਪੰਜਾਬ ਰੋਡਵੇਜ਼ ਇੰਪਲਾਈਜ਼ ਯੂਨੀਅਨ ਵਲੋਂ ਹਰਿਆਣਾ ਰੋਡਵੇਜ਼ ਦੀ ਹੜਤਾਲ ਦਾ ਸਮਰਥਨ

ਹੁਸ਼ਿਆਰਪੁਰ, 21 ਅਕਤੂਬਰ (ਬਲਜਿੰਦਰਪਾਲ ਸਿੰਘ)- ਪੰਜਾਬ ਰੋਡਵੇਜ਼ ਇੰਪਲਾਈਜ਼ ਯੂਨੀਅਨ (ਆਜ਼ਾਦ) ਦੇ ਸੂਬਾ ਚੇਅਰਮੈਨ ਸਾਥੀ ਮੱਖਣ ਸਿੰਘ, ਸੂਬਾ ਪ੍ਰਧਾਨ ਸਾਥੀ ਰਾਜਿੰਦਰ ਸਿੰਘ, ਸੂਬਾ ਜਨਰਲ ਸਕੱਤਰ ਨਛੱਤਰ ਸਿੰਘ ਜੈਤੋਂ, ਸੀਨੀਅਰ ਮੀਤ ਪ੍ਰਧਾਨ ਸਾਥੀ ਬਲਵੀਰ ਸਿੰਘ ...

ਪੂਰੀ ਖ਼ਬਰ »

ਬਾਲ ਵਿਗਿਆਨ ਕਾਂਗਰਸ ਤਹਿਤ ਅਧਿਆਪਕਾਂ ਦੀ ਵਰਕਸ਼ਾਪ

ਹੁਸ਼ਿਆਰਪੁਰ, 21 ਅਕਤੂਬਰ (ਬਲਜਿੰਦਰਪਾਲ ਸਿੰਘ)- ਪੰਜਾਬ ਸਟੇਟ ਕਾਉਂਸਿਲ ਫਾਰ ਸਾਇੰਸ ਐਾਡ ਟੈਕਨੋਲੋਜੀ ਚੰਡੀਗੜ੍ਹ ਦੇ ਸਹਿਯੋਗ ਨਾਲ 26ਵੀਂ ਬਾਲ ਵਿਗਿਆਨ ਕਾਂਗਰਸ ਤਹਿਤ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਦੀ ਇਕ ਦਿਨਾਂ ਵਰਕਸ਼ਾਪ ਹੋਲੀ ਹਾਰਟ ਸਕੂਲ ਨਈ ...

ਪੂਰੀ ਖ਼ਬਰ »

ਸੀ. ਐਚ. ਸੀ. ਹਾਰਟਾ-ਬੱਡਲਾ 'ਚ ਦੰਦਾਂ ਦਾ ਪੰਦ੍ਹਰਵਾੜਾ ਸਮਾਪਤ

ਹੁਸ਼ਿਆਰਪੁਰ, 21 ਅਕਤੂਬਰ (ਨਰਿੰਦਰ ਸਿੰਘ ਬੱਡਲਾ)- ਸੀਨੀਅਰ ਮੈਡੀਕਲ ਅਫ਼ਸਰ ਡਾ: ਸੰਦੀਪ ਖਰਬੰਦਾ ਦੀ ਅਗਵਾਈ 'ਚ ਸੀ.ਐਚ.ਸੀ. ਹਾਰਟਾ-ਬੱਡਲਾ 'ਚ ਲਗਾਇਆ ਦੰਦਾਂ ਦਾ ਪੰਦਰਵਾੜਾ ਸਮਾਪਤ ਹੋ ਗਿਆ | ਡੈਂਟਲ ਸਰਜਨ ਡਾ: ਸੰਦੀਪ ਡੁਮਾਣਾ ਨੇ ਦੱਸਿਆ ਕਿ ਪੰਦਰਵਾੜੇ ਦੌਰਾਨ ...

ਪੂਰੀ ਖ਼ਬਰ »

ਐਸ. ਡੀ. ਐਮ. ਨੇ ਵੋਟਰ ਜਾਗਰੂਕਤਾ ਵੈਨ ਨੂੰ ਕੀਤਾ ਰਵਾਨਾ

ਹੁਸ਼ਿਆਰਪੁਰ, 21 ਅਕਤੂਬਰ (ਬਲਜਿੰਦਰਪਾਲ ਸਿੰਘ)- ਲੋਕ ਸਭਾ ਚੋਣਾਂ-2019 ਲਈ ਸਮੂਹ ਵਿਧਾਨ ਸਭਾ ਹਲਕਿਆਂ 'ਚ ਵੋਟਿੰਗ ਮਸ਼ੀਨਾਂ ਦੇ ਨਾਲ-ਨਾਲ ਵੀ.ਵੀ.ਪੀ.ਏ.ਟੀ. ਦੀ ਵਰਤੋ ਕੀਤੀ ਜਾਵੇਗੀ | ਇਸ ਸਬੰਧੀ ਆਮ ਜਨਤਾ ਨੂੰ ਜਾਗਰੂਕ ਕਰਨ ਲਈ ਉਪ ਮੰਡਲ ਮੈਜਿਸਟਰੇਟ-ਕਮ-ਚੋਣਕਾਰ ...

ਪੂਰੀ ਖ਼ਬਰ »

ਬੱਡਲਾ ਸਕੂਲ ਦੇ ਅਥਲੀਟਾਂ ਦਾ ਸ਼ਾਨਦਾਰ ਪ੍ਰਦਰਸ਼ਨ

ਪੱਸੀ ਕੰਡੀ, 21 ਅਕਤੂਬਰ (ਅਮਰਜੀਤ ਸਿੰਘ ਤਿਹਾੜਾ)- ਜ਼ਿਲ੍ਹਾ ਸਕੂਲ ਐਥਲੈਟਿਕ ਮੁਕਾਬਲੇ ਜੋ ਸਰਕਾਰੀ ਕਾਲਜ ਟਾਂਡਾ ਉੜਮੁੜ (ਹੁਸ਼ਿਆਰਪੁਰ) ਵਿਖੇ ਹੋਈ, ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਡਲਾ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਅੰਡਰ 19 ਦੇ ...

ਪੂਰੀ ਖ਼ਬਰ »

ਡਾ: ਰਾਜ ਵਲੋਂ 'ਇੰਪੀਰੀਅਲ ਡਿਜ਼ਾਈਨ ਐਕਸਿਸ' ਦੇ ਦਫ਼ਤਰ ਦਾ ਉਦਘਾਟਨ

ਹੁਸ਼ਿਆਰਪੁਰ, 21 ਅਕਤੂਬਰ (ਬਲਜਿੰਦਰਪਾਲ ਸਿੰਘ)- ਅੱਡਾ ਚੱਬੇਵਾਲ 'ਚ 'ਇੰਪੀਰੀਅਲ ਡਿਜ਼ਾਈਨ ਐਕਸਿਸ' ਆਰਕੀਟੈਕਟ ਦੇ ਦਫ਼ਤਰ ਦਾ ਉਦਘਾਟਨ ਵਿਧਾਇਕ ਡਾ: ਰਾਜ ਕੁਮਾਰ ਵਲੋਂ ਕੀਤਾ ਗਿਆ | ਇਸ ਮੌਕੇ ਉਨ੍ਹਾਂ ਇੰਜੀਨੀਅਰ ਹਰਪ੍ਰੀਤ ਸਿੰਘ ਤੇ ਤਰਸੇਮ ਸਿੰਘ ਦੇ ਇਸ ਉਪਰਾਲੇ ਦੀ ...

ਪੂਰੀ ਖ਼ਬਰ »

ਰਾਏ ਚੱਕ ਸਕੂਲ ਦੇ ਬੱਚਿਆਂ ਨੂੰ ਬੂਟ ਜੁਰਾਬਾਂ ਵੰਡੀਆਂ

ਪੱਸੀ ਕੰਡੀ, 21 ਅਕਤੂਬਰ (ਅਮਰਜੀਤ ਸਿੰਘ ਤਿਹਾੜਾ)- ਗੁਰੂ ਰਵਿਦਾਸ ਵੈੱਲਫੇਅਰ ਸੁਸਾਇਟੀ ਪਿੰਡ ਰਾਏ ਚੱਕ ਵਲੋਂ ਪਿੰਡ ਦੇ ਐਲੀਮੈਂਟਰੀ ਸਕੂਲ ਦੇ ਬੱਚਿਆਂ ਨੂੰ ਬੂਟ ਜੁਰਾਬਾਂ ਵੰਡੀਆਂ ਗਈਆਂ | ਸੁਸਾਇਟੀ ਦੇ ਪ੍ਰਧਾਨ ਅਨੰਦ ਪਾਲ ਤੇ ਸੰਮਤੀ ਮੈਂਬਰ ਰਜੇਸ਼ ਕੁਮਾਰ ...

ਪੂਰੀ ਖ਼ਬਰ »

ਮੰਡੀ 'ਚ ਸੁੱਕਾ ਝੋਨਾ ਲਿਆਉਣ ਵਾਲੇ ਕਿਸਾਨਾਂ ਦਾ ਸਨਮਾਨ

ਘੋਗਰਾ, 21 ਅਕਤੂਬਰ (ਆਰ. ਐਸ. ਸਲਾਰੀਆ)- ਦਾਣਾ ਮੰਡੀ ਕੌਲਪੁਰ ਵਿਖੇ ਸੁੱਕਾ ਝੋਨਾ ਲੈ ਕੇ ਆਉਣ ਵਾਲੇ ਕਿਸਾਨਾਂ ਦਾ ਸਨਮਾਨ ਕੀਤਾ ਗਿਆ | ਮਨਜੀਤ ਸਿੰਘ ਮਦਨ ਲਾਲ ਟਰੇਡਿੰਗ ਕੰਪਨੀ ਨੇ ਦੱਸਿਆ ਕਿ ਮੰਡੀ ਵਿਚ ਕਿਸਾਨ ਜਸਪਾਲ ਸਿੰਘ, ਤਰਲੋਕ ਸਿੰਘ, ਆਕਾਸ਼ ਕੁਮਾਰ ਨੇ ਨਵੀਂ ਦੀ ...

ਪੂਰੀ ਖ਼ਬਰ »

ਐਸ. ਐਸ. ਏ./ਰਮਸਾ ਅਧਿਆਪਕਾਂ ਨੇ ਰੋਸ ਪ੍ਰਗਟਾਇਆ

ਹੁਸ਼ਿਆਰਪੁਰ 21 ਅਕਤੂਬਰ (ਹਰਪ੍ਰੀਤ ਕੌਰ)- ਪਿਛਲੇ 10 ਸਾਲਾਂ ਤੋਂ ਠੇਕੇ 'ਤੇ ਕੰਮ ਕਰਦੇ ਐਸ.ਐਸ.ਏ./ਰਮਸਾ ਅਤੇ ਆਦਰਸ਼/ਮਾਡਲ ਸਕੂਲ ਅਧਿਆਪਕਾਂ ਨੂੰ ਸਿਖਿਆ ਵਿਭਾਗ ਅੰਦਰ ਰੈਗੂਲਰ ਕਰਨ ਦੀ ਆੜ ਹੇਠ ਉਨ੍ਹਾਂ ਦੀ ਮੌਜੂਦਾ ਤਨਖਾਹ 'ਤੇ 65 ਤੋਂ 75 ਫ਼ੀਸਦੀ ਕਟੌਤੀ ਕਰਨ ਅਤੇ ਕੱਚੇ ...

ਪੂਰੀ ਖ਼ਬਰ »

ਡੇਅਰੀ ਫਾਰਮਿੰਗ ਦਾ ਕੋਰਸ ਪੂਰਾ ਕਰਨ ਵਾਲਿਆਂ ਨੂੰ ਸਰਟੀਫ਼ਿਕੇਟ ਵੰਡੇ

ਹੁਸ਼ਿਆਰਪੁਰ, 21 ਅਕਤੂਬਰ (ਨਰਿੰਦਰ ਸਿੰਘ ਬੱਡਲਾ)- ਪੀ.ਐਨ.ਬੀ. ਪੇਂਡੂ ਸਵੈ ਰੁਜ਼ਗਾਰ ਸਿਖਲਾਈ ਸੰਸਥਾ ਪਿੰਡ ਤਨੁੰਲੀ 'ਚ 10 ਦਿਨਾਂ ਡੇਅਰੀ ਫਾਰਮਿੰਗ ਦੀ ਮੁਫ਼ਤ ਸਿਖਲਾਈ ਦੇ ਪੂਰੇ ਹੋਣ 'ਤੇ ਸਿਖਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਗਏ | ਸੰਸਥਾ ਦੇ ਡਾਇਰੈਕਟਰ ਕੇ. ਜੀ. ...

ਪੂਰੀ ਖ਼ਬਰ »

ਔਰਤਾਂ ਨਾਲ ਲੁੱਟ ਖੋਹ ਕਰਨ ਦੇ ਮਾਮਲਿਆਂ 'ਚ 4 ਗਿ੍ਫ਼ਤਾਰ

ਹੁਸ਼ਿਆਰਪੁਰ, 21 ਅਕਤੂਬਰ (ਬਲਜਿੰਦਰਪਾਲ ਸਿੰਘ)- ਇਲਾਕੇ 'ਚ ਵੱਖ-ਵੱਖ ਸਥਾਨਾਂ 'ਤੇ ਔਰਤਾਂ ਤੋਂ ਹੋਈਆਂ ਲੁੱਟਾਂ-ਖੋਹਾਂ ਦੇ ਸਬੰਧ 'ਚ ਪੁਲਿਸ ਨੇ 3 ਮਾਮਲੇ ਦਰਜ ਕਰਕੇ 2 ਮਾਮਲਿਆਂ 'ਚ ਚਾਰ ਕਥਿਤ ਦੋਸ਼ੀਆਂ ਨੂੰ ਗਿ੍ਫ਼ਤਾਰ ਕਰ ਲਿਆ ਹੈ | ਜਾਣਕਾਰੀ ਅਨੁਸਾਰ ਪਿੰਡ ਬਾਬਾ ...

ਪੂਰੀ ਖ਼ਬਰ »

ਪੰਜਾਬ ਰੋਡਵੇਜ਼ ਇੰਪਲਾਈਜ਼ ਯੂਨੀਅਨ (ਆਜ਼ਾਦ) ਦੀ ਮੀਟਿੰਗ

ਹੁਸ਼ਿਆਰਪੁਰ, 21 ਅਕਤੂਬਰ (ਬਲਜਿੰਦਰਪਾਲ ਸਿੰਘ)- ਪੰਜਾਬ ਰੋਡਵੇਜ਼ ਇੰਪਲਾਈਜ਼ ਯੂਨੀਅਨ (ਆਜ਼ਾਦ) ਦੀ ਮੀਟਿੰਗ ਮੌਕੇ ਸੂਬਾ ਚੇਅਰਮੈਨ ਸਾਥੀ ਮੱਖਣ ਸਿੰਘ, ਪ੍ਰਧਾਨ ਸਾਥੀ ਰਾਜਿੰਦਰ ਸਿੰਘ, ਸੂਬਾ ਜਨਰਲ ਸਕੱਤਰ ਸਾਥੀ ਨਛੱਤਰ ਸਿੰਘ, ਸੂਬਾ ਸੀਨੀਅਰ ਮੀਤ ਪ੍ਰਧਾਨ ਸਾਥੀ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਦੀ ਮੀਟਿੰਗ

ਦਸੂਹਾ, 21 ਅਕਤੂਬਰ (ਭੁੱਲਰ)- ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਦੀ ਮੀਟਿੰਗ ਪਿ੍ੰਸੀਪਲ ਸੁਰਿੰਦਰ ਸਿੰਘ ਬਸਰਾ ਹਲਕਾ ਇੰਚਾਰਜ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਬਸਰਾ ਨੇ ਅਧਿਆਪਕ ਵਰਗ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਮੰਗ ਕੀਤੀ ਕਿ ਅਧਿਆਪਕਾਂ ਦੀਆਂ ...

ਪੂਰੀ ਖ਼ਬਰ »

ਵਿੱਕੀ ਵਲੋਂ ਪਿੰਡ ਜੌਹਲਾਂ ਵਿਖੇ ਕਬੱਡੀ ਟੂਰਨਾਮੈਂਟ ਦਾ ਉਦਘਾਟਨ

ਟਾਂਡਾ ਉੜਮੁੜ, 21 ਅਕਤੂਬਰ (ਦੀਪਕ ਬਹਿਲ)-'ਨੌਜਵਾਨ ਨਸ਼ੇ ਤਿਆਗ ਕੇ ਖੇਡਾਂ ਪ੍ਰਤੀ ਉਤਸ਼ਾਹਿਤ ਹੋਣ ਤਾਂ ਜੋ ਨਿਰੋਏ ਤੇ ਸਿਹਤਮੰਦ ਸਮਾਜ ਦੀ ਸਿਰਜਣਾ ਹੋ ਸਕੇ |' ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਯੂਥ ਅਕਾਲੀ ਦਲ ਦੇ ਸਰਕਲ ਪ੍ਰਧਾਨ ਸਰਬਜੀਤ ਸਿੰਘ ਵਿੱਕੀ ਨੇ ਇਕ ਖੇਡ ...

ਪੂਰੀ ਖ਼ਬਰ »

ਸਪੈਸ਼ਲ ਵਿਦਿਆਰਥੀਆਂ ਨੇ ਲਗਾਈ ਮੋਮਬੱਤੀਆਂ ਦੀ ਪ੍ਰਦਰਸ਼ਨੀ

ਹੁਸ਼ਿਆਰਪੁਰ, 21 ਅਕਤੂਬਰ (ਬਲਜਿੰਦਰਪਾਲ ਸਿੰਘ)- ਜੇ.ਐਸ.ਐਸ. ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲਾਂ ਦੇ ਸਪੈਸ਼ਲ ਵਿਦਿਆਰਥੀਆਂ ਵਲੋਂ ਤਿਆਰ ਕੀਤੀਆਂ ਮੋਮਬੱਤੀਆਂ ਦੀ ਪ੍ਰਦਰਸ਼ਨੀ ਫੂਡ ਕਰਾਫ਼ਟ ਇੰਸਟੀਚਿਊਟ ਰਾਮ ਕਾਲੋਨੀ ਕੈਂਪ 'ਚ ਲਗਾਈ ਗਈ ਜਿਸ ਦਾ ਉਦਘਾਟਨ ...

ਪੂਰੀ ਖ਼ਬਰ »

ਭਾਈ ਘਨੱਈਆ ਦੇ ਜੋਤੀ ਜੋਤਿ ਸ਼ਤਾਬਦੀ ਨੂੰ ਸਮਰਪਿਤ ਸਮਾਗਮ

ਦਸੂਹਾ, 21 ਅਕਤੂਬਰ (ਭੁੱਲਰ)- ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਰਾਮਦਾਸਪੁਰ ਦੇ ਮੁੱਖ ਸੇਵਾਦਾਰ ਸੰਤ ਬਾਬਾ ਹਰਚਰਨ ਸਿੰਘ ਖ਼ਾਲਸਾ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਪਿੰਡ ਖੁਣ-ਖੁਣ ਸ਼ਰਕੀ ਵਿਖੇ ਭਾਈ ਘਨੱਈਆ ਦੇ 300 ਸਾਲਾ ਜੋਤੀ ਜੋਤਿ ਸ਼ਤਾਬਦੀ ਨੂੰ ਸਮਰਪਿਤ ਸਮਾਗਮ ...

ਪੂਰੀ ਖ਼ਬਰ »

ਰੇਲਵੇ ਮੰਡੀ ਸਕੂਲ ਦੀਆਂ ਹੈਾਡਬਾਲ ਟੀਮਾਂ ਦਾ ਸ਼ਾਨਦਾਰ ਪ੍ਰਦਰਸ਼ਨ

ਹੁਸ਼ਿਆਰਪੁਰ, 21 ਅਕਤੂਬਰ (ਬਲਜਿੰਦਰਪਾਲ ਸਿੰਘ)- ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰੇਲਵੇ ਮੰਡੀ ਦੀ ਪਿ੍ੰਸੀਪਲ ਲਲਿਤਾ ਰਾਣੀ ਨੇ ਦੱਸਿਆ ਕਿ ਸਕੂਲ ਦੀਆਂ ਹੈਾਡਬਾਲ ਟੀਮਾਂ ਨੇ ਅੰਡਰ-17 'ਚ ਜ਼ਿਲ੍ਹੇ 'ਚੋਂ ਪਹਿਲਾਂ ਤੇ ਅੰਡਰ-19 'ਚ ਦੂਜਾ ਸਥਾਨ ਪ੍ਰਾਪਤ ਕੀਤਾ | ...

ਪੂਰੀ ਖ਼ਬਰ »

ਮਹਾਰਾਜਾ ਰਣਜੀਤ ਸਿੰਘ ਦੀ ਯਾਦ 'ਚ ਗੁਰਮਤਿ ਸਮਾਗਮ

ਹੁਸ਼ਿਆਰਪੁਰ, 21 ਅਕਤੂਬਰ (ਨਰਿੰਦਰ ਸਿੰਘ ਬੱਡਲਾ)- ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਪਿੰਡ ਹਾਰਟਾ ਵਿਖੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਯਾਦ 'ਚ ਗੁਰਮਤਿ ਸਮਾਗਮ ਕਰਵਾਇਆ ਗਿਆ | ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਦੀਵਾਨ ਹਾਲ ਵਿਚ ਬੀਬੀ ...

ਪੂਰੀ ਖ਼ਬਰ »

ਆਤਿਸ਼ਬਾਜ਼ੀ ਦੇ ਥੋਕ ਵਿਕਰੇਤਾਵਾਂ ਨਾਲ ਕਮਿਸ਼ਨਰ ਵਲੋਂ ਮੀਟਿੰਗ

ਹੁਸ਼ਿਆਰਪੁਰ, 21 ਅਕਤੂਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਦੁਸਹਿਰਾ ਅਤੇ ਦਿਵਾਲੀ ਦੇ ਤਿਉਹਾਰ ਮੌਕੇ ਆਤਿਸ਼ਬਾਜ਼ੀ ਵੇਚਣ ਵਾਲੇ ਥੋਕ ਵਿਕਰੇਤਾਵਾਂ ਵਲੋਂ ਕੀਤੇ ਜਾਣ ਵਾਲੇ ਫਾਇਰ ਸੇਫਟੀ ਪ੍ਰਬੰਧਾਂ ਸਬੰਧੀ ਜਾਣਕਾਰੀ ਦੇਣ ਲਈ ਨਗਰ ਨਿਗਮ ਦੇ ਕਮਿਸ਼ਨਰ ਬਲਬੀਰ ...

ਪੂਰੀ ਖ਼ਬਰ »

ਰੋਟਰੀ ਆਈ ਬੈਂਕ ਤੇ ਕੋਰਨੀਅਲ ਟਰਾਂਸਪਲਾਂਟ ਸੁਸਾਇਟੀ ਦੀ ਮੀਟਿੰਗ

ਹੁਸ਼ਿਆਰਪੁਰ, 21 ਅਕਤੂਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਰੋਟਰੀ ਆਈ ਬੈਂਕ ਤੇ ਕੋਰਨੀਅਲ ਟਰਾਂਸਪਲਾਂਟ ਸੁਸਾਇਟੀ ਦੀ ਮੀਟਿੰਗ ਪ੍ਰਧਾਨ ਜੇ. ਬੀ. ਬਹਿਲ ਦੀ ਪ੍ਰਧਾਨਗੀ ਹੇਠ ਹੋਈ | ਜੇ. ਬੀ. ਬਹਿਲ ਨੇ ਦੱਸਿਆ ਕਿ ਸੁਸਾਇਟੀ ਵਲੋਂ ਸਤੰਬਰ 2018 'ਚ 41 ਲੋਕਾਂ ਦੀਆਂ ਅੱਖਾਂ ...

ਪੂਰੀ ਖ਼ਬਰ »

ਆਦੇਸ਼ ਇੰਟਰਨੈਸ਼ਨਲ ਸਕੂਲ ਵਿਖੇ ਖੋ-ਖੋ ਮੁਕਾਬਲੇ

ਮਿਆਣੀ, 21 ਅਕਤੂਬਰ (ਹਰਜਿੰਦਰ ਸਿੰਘ ਮੁਲਤਾਨੀ)- ਆਦੇਸ਼ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਲਖਿੰਦਰ (ਮਿਆਣੀ) ਵਿਖੇ ਉਪ ਪਿ੍ੰਸੀਪਲ ਲਵਨੀਤ ਕੌਰ ਦੀ ਅਗਵਾਈ ਵਿਚ ਅੰਤਰ ਹਾਊਸ ਖੋ-ਖੋ ਮੁਕਾਬਲੇ ਕਰਵਾਏ ਗਏ ਜਿਸ ਦੌਰਾਨ ਸਫਾਇਰ ਹਾਊਸ ਨੇ ਜਸਪਰ ਹਾਊਸ ਨੂੰ ਹਰਾਇਆ | ...

ਪੂਰੀ ਖ਼ਬਰ »

ਐਸ. ਡੀ. ਐਮ. ਵਲੋਂ ਪ੍ਰਾਈਵੇਟ ਬੈਂਕਾਂ ਦੇ ਅਧਿਕਾਰੀਆਂ ਨਾਲ ਮੀਟਿੰਗ

ਦਸੂਹਾ, 21 ਅਕਤੂਬਰ (ਭੁੱਲਰ)- ਹਰਚਰਨ ਸਿੰਘ ਪੀ. ਸੀ. ਐਸ. ਉਪ ਮੰਡਲ ਮੈਜਿਸਟ੍ਰੇਟ ਦਸੂਹਾ ਵਲੋਂ ਸਬ ਡਵੀਜ਼ਨ ਦਸੂਹਾ ਅਧੀਨ ਆਉਂਦੀਆਂ ਸਾਰੀਆਂ ਪ੍ਰਾਈਵੇਟ ਬੈਂਕਾਂ ਦੇ ਅਧਿਕਾਰੀਆਂ ਨੂੰ ਇਕ ਮੀਟਿੰਗ ਕੀਤੀ ਜਿਸ ਵਿਚ ਪੰਜਾਬ ਸਰਕਾਰ ਵਲੋਂ ਮਾਰਜੀਨਲ ਕਿਸਾਨਾਂ ਦੇ ਕਰਜ਼ਾ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX