ਫ਼ਾਜ਼ਿਲਕਾ, 21 ਅਕਤੂਬਰ (ਦਵਿੰਦਰ ਪਾਲ ਸਿੰਘ)-ਸ਼ਹੀਦ ਜਵਾਨਾਂ ਵੱਲੋਂ ਦਿੱਤੀਆਂ ਗਈਆਂ ਕੁਰਬਾਨੀਆਂ ਨੂੰ ਯਾਦ ਕਰਦੇ ਹੋਏ ਰਾਸ਼ਟਰੀ ਪੁਲਿਸ ਦਿਵਸ ਮੌਕੇ ਜ਼ਿਲੇ੍ਹ ਅੰਦਰ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਦੌਰਾਨ ਕਰਵਾਏ ਵਿਸ਼ੇਸ਼ ਸਮਾਗਮ ਨੂੰ ਸੰਬੋਧਨ ਕਰਦਿਆਂ ਫਾਜ਼ਿਲਕਾ ਦੇ ਜ਼ਿਲ੍ਹਾ ਪੁਲਿਸ ਮੁਖੀ ਡਾ. ਕੇਤਨ ਬਲੀਰਾਮ ਪਾਟਿਲ ਨੇ ਕਿਹਾ ਕਿ ਸ਼ਹੀਦ ਜਵਾਨਾਂ ਦੀ ਕੁਰਬਾਨੀ ਨੂੰ ਜਾਇਆ ਨਹੀਂ ਜਾਣ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਜਵਾਨਾਂ ਵੱਲੋਂ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਹਿਤ ਕੁਰਬਾਨੀਆਂ ਦਿੱਤੀਆਂ ਗਈਆਂ ਸਨ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਵਿਧਾਇਕ ਫਾਜ਼ਿਲਕਾ ਸ.. ਦਵਿੰਦਰ ਸਿੰਘ ਘੁਬਾਇਆ ਤੇ ਐਸ.ਐਸ.ਪੀ. ਵੱਲੋਂ ਸ਼ਹੀਦ ਜਵਾਨਾਂ ਦੀ ਫ਼ੋਟੋਆਂ 'ਤੇ ਸ਼ਰਧਾ ਦੇ ਫ਼ੁਲ ਭੇਂਟ ਕੀਤੇ ਤੇ ਸ਼ਹੀਦ ਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ | ਸਮਾਗਮ ਦੌਰਾਨ ਜ਼ਿਲ੍ਹਾ ਪੁਲਿਸ ਮੁਖੀ ਨੇ ਇਸ ਦਿਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ 21 ਅਕਤੂਬਰ 1959 ਨੂੰ ਲੇਹ ਲਦਾਖ਼ ਵਿਖੇ ਚੀਨੀ ਸੈਨਿਕਾਂ ਵੱਲੋਂ ਜਵਾਨਾਂ ਦੀ ਟੁਕੜੀ ਉੱਤੇ ਹਮਲਾ ਕੀਤਾ ਗਿਆ ਸੀ ਤੇ 10 ਜਵਾਨ ਸ਼ਹੀਦ ਹੋ ਗਏ ਸੀ | ਉਨ੍ਹਾਂ ਦੱਸਿਆ ਕਿ ਸ਼ਹੀਦ ਜਵਾਨਾਂ ਦੀ ਯਾਦ ਵਿੱਚ ਹੀ ਹਰ ਸਾਲ ਇਹ ਦਿਵਸ ਮਨਾਇਆ ਜਾਂਦਾ ਹੈ | ਸਮਾਗਮ ਮੌਕੇ ਸ਼ਹੀਦ ਜਵਾਨਾਂ ਨੂੰ ਸ਼ੌਕ ਸਲਾਮੀ ਵੀ ਦਿੱਤੀ ਗਈ | ਇਸ ਦੌਰਾਨ ਸ਼ਹੀਦ ਗੁਰਨਾਮ ਸਿੰਘ, ਸੰਤੋਖ ਸਿੰਘ, ਕਰਨੈਲ ਸਿੰਘ, ਰਤਨ ਲਾਲ, ਹਰਬੰਸ ਸਿੰਘ, ਸ਼ਹੀਦ ਸਿਪਾਹੀ ਇਕਬਾਲ ਸਿੰਘ, ਗੁਰਮੀਤ ਸਿੰਘ, ਸ਼ਹੀਦ ਬੁਲਾ ਸਿੰਘ, ਹਰਨਾਮ ਸਿੰਘ, ਰੂਲੀਆ ਸਿੰਘ, ਮੰਗਤ ਰਾਮ ਅਤੇ ਪਰਮਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਇਨ੍ਹਾਂ ਜਵਾਨਾਂ ਦੀ ਲਾਸਾਨੀ ਕੁਰਬਾਨੀ ਸਦਕਾ ਸਨਮਾਨਿਤ ਵੀ ਗਿਆ | ਇਸ ਮੌਕੇ ਐਸ.ਡੀ.ਐਮ. ਫਾਜ਼ਿਲਕਾ ਸ੍ਰੀ ਸੁਭਾਸ਼ ਖਟਕ ਜੀ ਨੇ ਸ਼ਹੀਦਾਂ ਨੂੰ ਸ਼ਰਧਾ ਦੇ ਫ਼ੁਲ ਭੇਂਟ ਕੀਤੇ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਉਨ੍ਹਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਦਾ ਲਾਭ ਜ਼ਰੂਰ ਦਿੱਤਾ ਜਾਵੇਗਾ | ਇਸ ਮੌਕੇ ਸ਼ਹੀਦ ਪਰਿਵਾਰਾਂ ਦੇ ਆਏ ਹੋਏ ਸਕੇ-ਸਬੰਧੀਆਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਗਈਆਂ ਅਤੇ ਉਨ੍ਹਾਂ ਨੂੰ ਹੱਲ ਕਰਨ ਦਾ ਵਿਸ਼ਵਾਸ ਵੀ ਦਵਾਇਆ ਗਿਆ |
ਇਸ ਮੌਕੇ ਸੀ.ਜੇ.ਐਮ. ਸ੍ਰੀ ਅਮਿੱਤ ਕੁਮਾਰ, ਜੇ.ਐਮ.ਆਈ.ਸੀ. ਸ੍ਰੀ ਇਨਸਾਨ, ਐਸ.ਡੀ.ਜੀ.ਐਮ. ਸ੍ਰੀ ਅਨੀਸ਼ ਸਾਲਦੀ, ਐਸ.ਪੀ.ਐਚ ਸ. ਜਸਵਿੰਦਰ ਸਿੰਘ, ਐਸ.ਪੀ. ਅਬੋਹਰ ਸ੍ਰੀ ਵਿਨੋਦ ਕੁਮਾਰ, ਡੀ.ਐਸ.ਪੀ. ਅਬੋਹਰ ਰਾਹੁਲ ਭਾਰਦਵਾਜ, ਡੀ.ਐਸ.ਪੀ. ਫਾਜ਼ਿਲਕਾ ਵੈਭਵ ਸਹਿਗਲ, ਸ਼ਹੀਦ ਜਵਾਨਾਂ ਦੇ ਪਰਿਵਾਰਕ ਮੈਂਬਰ ਤੇ ਹੋਰ ਅਧਿਕਾਰੀ ਸ਼ਾਮਲ ਸਨ |
ਫ਼ਾਜ਼ਿਲਕਾ, 21 ਅਕਤੂਬਰ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਅਧੀਨ ਆਉਂਦੇ ਥਾਣਾ ਖੁਈਖੇੜਾ ਪੁਲਿਸ ਨੇ ਸਕੂਲ ਦੇ ਲੇਖਾਕਾਰ ਦੇ ਿਖ਼ਲਾਫ਼ ਫ਼ੀਸਾਂ ਵਿਚ ਹੇਰਾ ਫੇਰੀ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਹੈ | ਥਾਣਾ ਖੁਈਖੇੜਾ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ...
ਫ਼ਿਰੋਜ਼ਪੁਰ, 21 ਅਕਤੂਬਰ (ਰਾਕੇਸ਼ ਚਾਵਲਾ)- ਲੜਕੀਆਂ ਨੂੰ ਡਾਂਸ ਲਈ ਜ਼ਬਰਦਸਤੀ ਕਰਨ ਸਮੇਂ ਆਰਕੈਸਟਰਾ ਮਾਲਕ ਨੂੰ ਗੋਲੀ ਮਾਰ ਕੇ ਕੀਤੇ ਕਤਲ ਦੇ ਮਾਮਲੇ 'ਚ ਜੇਲ੍ਹ ਅੰਦਰ ਬੰਦ ਇਕ 20 ਵਰਿ੍ਹਆਂ ਦੇ ਲੜਕੇ ਵਲੋਂ ਰਿਹਾਈ ਲਈ ਲਗਾਈ ਗਈ ਜ਼ਮਾਨਤ ਅਰਜ਼ੀ ਨੂੰ ਫ਼ਿਰੋਜ਼ਪੁਰ ...
ਫ਼ਾਜ਼ਿਲਕਾ, 21 ਅਕਤੂਬਰ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਥਾਣਾ ਸਿਟੀ ਪੁਲਿਸ ਨੇ ਦੋ ਵਿਅਕਤੀਆਂ ਵਿਰੁੱਧ ਥਾਣੇ ਆ ਕੇ ਡਿਊਟੀ ਵਿਚ ਵਿਘਨ ਪਾਉਣ ਅਤੇ ਵਰਦੀ ਪਾੜਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਹੈ | ਹੌਲਦਾਰ ਹਰਪਾਲ ਸਿੰਘ ਨੇ ਦੱਸਿਆ ਕਿ ਰਮੇਸ਼ ਉਰਫ਼ ਕਾਲੂ ...
ਫ਼ਿਰੋਜ਼ਪੁਰ, 21 ਅਕਤੂਬਰ (ਜਸਵਿੰਦਰ ਸਿੰਘ ਸੰਧੂ)- ਪੁਲਿਸ ਥਾਣਾ ਗੁਰੂਹਰਸਹਾਏ ਅਧੀਨ ਪੈਂਦੇ ਪਿੰਡ ਫ਼ਤਿਹਗੜ੍ਹ ਗਹਿਰੀ ਵਿਖੇ ਪਾਣੀ ਵਾਲੀ ਨਾਲੀ ਨੂੰ ਲੈ ਕੇ ਕੁਝ ਵਿਅਕਤੀਆਂ ਵਲੋਂ ਇਕ ਔਰਤ ਦੀ ਘਰ ਜਾ ਕੇ ਕੁੱਟਮਾਰ ਕਰਨ ਦੀ ਖ਼ਬਰ ਹੈ | ਗੁਰੂ ਗੋਬਿੰਦ ਸਿੰਘ ਮੈਡੀਕਲ ...
ਫ਼ਿਰੋਜ਼ਪੁਰ, 21 ਅਕਤੂਬਰ (ਜਸਵਿੰਦਰ ਸਿੰਘ ਸੰਧੂ)- ਪੁਲਿਸ ਥਾਣਾ ਘੱਲ ਖ਼ੁਰਦ ਦੇ ਸਬ ਇੰਸਪੈਕਟਰ ਤਰਸੇਮ ਸ਼ਰਮਾ ਨੇ ਦੱਸਿਆ ਕਿ ਇਲਾਕੇ ਅੰਦਰ ਨਸ਼ਾ ਸਮਗਲਰਾਂ ਿਖ਼ਲਾਫ਼ ਜਾਰੀ ਮੁਹਿੰਮ ਤਹਿਤ ਪਿੰਡ ਕਬਰ ਵੱਛਾ ਵਿਖੇ ਗਸ਼ਤ ਦੌਰਾਨ ਇਕ ਵਿਅਕਤੀ ਨੂੰ ਸ਼ੱਕ ਦੀ ਬਿਨਾਅ ...
ਫ਼ਿਰੋਜ਼ਪੁਰ, 21 ਅਕਤੂਬਰ (ਜਸਵਿੰਦਰ ਸਿੰਘ ਸੰਧੂ)- ਪੁਲਿਸ ਥਾਣਾ ਸਿਟੀ ਜ਼ੀਰਾ ਵਲੋਂ ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ | ਸਹਾਇਕ ਥਾਣੇਦਾਰ ਨਿਰਮਲ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਸਮਾਧੀ ਮੁਹੱਲਾ ਜ਼ੀਰਾ ਦੇ ਖੇਤਰ ...
ਜ਼ੀਰਾ, 21 ਅਕਤੂਬਰ (ਮਨਜੀਤ ਸਿੰਘ ਢਿੱਲੋਂ, ਜਗਤਾਰ ਸਿੰਘ ਮਨੇਸ)-ਜ਼ੀਰਾ ਵਿਖੇ ਪੁਲ ਨੇੜਿਓ ਲੜਕੀ ਤੋਂ ਪਰਸ ਖੋਹ ਕੇ ਭੱਜਣ ਵਾਲੇ 2 ਮੁਲਜ਼ਮਾਂ ਨੂੰ ਥਾਣਾ ਸਿਟੀ ਜ਼ੀਰਾ ਪੁਲਿਸ ਨੇ ਕਾਬੂ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਐੱਸ.ਆਈ. ਵਣ ਸਿੰਘ, ਏ.ਐੱਸ.ਆਈ. ...
ਮਮਦੋਟ, 21 ਅਕਤੂਬਰ (ਸੁਖਦੇਵ ਸਿੰਘ ਸੰਗਮ, ਜਸਬੀਰ ਸਿੰਘ ਕੰਬੋਜ)- ਪੁਲਿਸ ਥਾਣਾ ਮਮਦੋਟ ਅਧੀਨ ਆਉਂਦੇ ਪਿੰਡ ਸੇਠਾਂ ਵਾਲਾ ਦੇ ਰਹਿਣ ਵਾਲੇ ਇਕ ਨੌਜਵਾਨ 'ਤੇ ਲੰਘੀ ਰਾਤ ਕੁਝ ਅਣਪਛਾਤੇ ਲੁਟੇਰਿਆਂ ਵਲੋਂ ਹਮਲਾ ਕਰਦਿਆਂ ਉਸ ਦਾ ਮੋਟਰਸਾਈਕਲ ਖੋਹ ਲਿਜਾਣ ਦੀ ਖ਼ਬਰ ਮਿਲੀ ਹੈ ...
ਮਮਦੋਟ, 21 ਅਕਤੂਬਰ (ਸੁਖਦੇਵ ਸਿੰਘ ਸੰਗਮ)- ਆਰਥਿਕ ਤੰਗੀ ਦੇ ਚੱਲਦਿਆਂ ਖ਼ੁਦਕੁਸ਼ੀ ਕਰ ਗਏ ਕਸਬਾ ਮਮਦੋਟ ਦੇ ਕਿਸਾਨ ਦੇ ਪਰਿਵਾਰ ਨਾਲ ਅੱਜ ਚਾਰ ਦਿਨ ਬਾਅਦ ਵੀ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕਿਸੇ ਅਧਿਕਾਰੀ ਨੇ ਆਣ ਕੇ ਦੁੱਖ ਸਾਂਝਾ ਕਰਨਾ ਮੁਨਾਸਿਬ ਨਹੀਂ ਸਮਝਿਆ | ...
ਜ਼ੀਰਾ, 21 ਅਕਤੂਬਰ (ਮਨਜੀਤ ਸਿੰਘ ਢਿੱਲੋਂ)- ਸਰਕਾਰੀ ਦਫ਼ਤਰਾਂ ਵਿਚ ਆਮ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਦੀਆਂ ਸੇਵਾਵਾਂ ਦੇਣ ਲਈ ਚੱਲਦੇ ਸੇਵਾ ਕੇਂਦਰਾਂ ਵਲੋਂ ਹੈਲਪ ਡੈਸਕ ਦੇ ਨਾਮ 'ਤੇ ਫਾਰਮ ਭਰਨ ਦੀ ਫ਼ੀਸ ਵਸੂਲ ਕੇ ਆਮ ਲੋਕਾਂ ਦੀ ਆਰਥਿਕ ਲੱੁਟ ਸ਼ੁਰੂ ਕਰ ਦਿੱਤੀ ...
ਮੰਡੀ ਲਾਧੂਕਾ, 21 ਅਕਤੂਬਰ (ਰਾਕੇਸ਼ ਛਾਬੜਾ/ਮਨਪ੍ਰੀਤ ਸੈਣੀ)-ਕਿਸਾਨ ਸਭਾ ਵਲੋਂ ਪਰਾਲੀ ਦੇ ਮੁੱਦੇ ਤੇ ਕਾਮਰੇਡ ਦਰਸ਼ਨ ਰਾਮ ਦੀ ਹਾਜ਼ਰੀ ਵਿੱਚ ਪੰਜਾਬ ਤੇ ਭਾਰਤ ਸਰਕਾਰ ਦੇ ਐਫ.ਐਫ.ਰੋਡ 'ਤੇ ਪੁਤਲੇ ਫੂਕੇ ਗਏ | ਇਸ ਦੌਰਾਨ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ...
ਫ਼ਿਰੋਜ਼ਪੁਰ, 21 ਅਕਤੂਬਰ (ਪਰਮਿੰਦਰ ਸਿੰਘ)- ਪਿਛਲੇ ਦਿਨੀਂ ਰਾਜਸਥਾਨ ਦੇ ਚਿਤੌੜਗੜ੍ਹ ਵਿਖੇ ਹੋਈ ਨੈਸ਼ਨਲ ਕੁਸ਼ਤੀ ਚੈਂਪੀਅਨਸ਼ਿਪ ਵਿਚ ਤੀਜਾ ਸਥਾਨ ਹਾਸਿਲ ਕਰਕੇ ਤੇ ਬਾਬਾ ਸ਼ੇਖ਼ ਫ਼ਰੀਦ ਮੇਲੇ ਵਿਚ ਪੰਜਾਬ ਕੁਮਾਰੀ ਦਾ ਿਖ਼ਤਾਬ ਹਾਸਿਲ ਕਰਨ ਵਾਲੀ ਪਹਿਲਵਾਨ ਤੇ ...
ਅਬੋਹਰ, 21 ਅਕਤੂਬਰ (ਸੁਖਜਿੰਦਰ ਸਿੰਘ ਢਿੱਲੋਂ)-ਇੱਥੋਂ ਦੇ ਪੰਜਪੀਰ ਨਗਰ ਵਿਚ ਇਕ ਵਿਅਕਤੀ ਨੇ ਘਰੇਲੂ ਝਗੜੇ ਦੇ ਚੱਲਦਿਆਂ ਲੋਹੇ ਦੀਆਂ ਰਾੜਾਂ ਨਾਲ ਆਪਣੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ | ਪੁਲਿਸ ਵਲੋਂ ਮਾਮਲੇ ਵਿਚ ਕਾਰਵਾਈ ਕੀਤੀ ਜਾ ਰਹੀ ਹੈ | ਜਾਣਕਾਰੀ ...
ਫ਼ਿਰੋਜ਼ਪੁਰ, 21 ਅਕਤੂਬਰ (ਜਸਵਿੰਦਰ ਸਿੰਘ ਸੰਧੂ)- ਸਾਬਕਾ ਫ਼ੌਜੀਆਂ ਅਤੇ ਸ਼ਹੀਦ ਪਰਿਵਾਰਾਂ ਦੀਆਂ ਸਮੱਸਿਆਵਾਂ ਦੇ ਹੱਲ ਅਤੇ ਵਿਭਾਗੀ ਲਾਭ ਹੱਕ-ਅਧਿਕਾਰਾਂ ਦੀ ਪ੍ਰਾਪਤੀ ਲਈ ਸਾਬਕਾ ਸੈਨਿਕ ਯੂਨੀਅਨ ਵਲੋਂ ਪ੍ਰਧਾਨ ਸੂਬੇਦਾਰ ਚਰਨ ਸਿੰਘ ਕੀਰਤੀ ਚੱਕਰ ਦੀ ਯੋਗ ...
ਫ਼ਿਰੋਜ਼ਪੁਰ, 21 ਅਕਤੂਬਰ (ਜਸਵਿੰਦਰ ਸਿੰਘ ਸੰਧੂ)- ਬਹੁਜਨ ਮੁਕਤੀ ਮੋਰਚਾ ਵਲੋਂ ਪ੍ਰਧਾਨ ਵਾਮਨ ਮੇਸ ਰਾਜ ਦੀ ਅਗਵਾਈ 'ਚ ਪੰਜਾਬ ਅੰਦਰ ਕੱਢੀ ਜਾ ਰਹੀ ਪਰਿਵਰਤਨ ਯਾਤਰਾ ਦਾ 23 ਅਕਤੂਬਰ ਨੂੰ ਅਸ਼ੀਰਵਾਦ ਪੈਲੇਸ (ਮੱਲਾਂਵਾਲਾ ਰੋਡ) ਫ਼ਿਰੋਜ਼ਪੁਰ ਸ਼ਹਿਰ ਪਹੰੁਚਣ ਸਮੇਂ ...
ਜ਼ੀਰਾ, 21 ਅਕਤੂਬਰ (ਜਗਤਾਰ ਸਿੰਘ ਮਨੇਸ)- ਸਿੱਧ ਪੀਠ ਮਾਤਾ ਬਗਲਾ ਮੁਖੀ ਮੰਦਰ ਜ਼ੀਰਾ ਦੀ ਵਰ੍ਹੇਗੰਢ ਦੇ ਸਬੰਧ ਵਿਚ ਮੰਦਰ ਪ੍ਰਬੰਧਕ ਸੁਜੀਤ ਕੁਮਾਰ ਦਿਵੇਦੀ ਦੀ ਰਹਿਨੁਮਾਈ ਹੇਠ ਮਹਾਂ ਮਾਈ ਦਾ ਵਿਸ਼ਾਲ ਜਾਗਰਣ ਕਰਵਾਇਆ ਗਿਆ ਹੈ | ਇਸ ਮੌਕੇ ਹਲਕਾ ਵਿਧਾਇਕ ਕੁਲਬੀਰ ...
ਫ਼ਿਰੋਜਪੁਰ, 21 ਅਕਤੂਬਰ (ਜਸਵਿੰਦਰ ਸਿੰਘ ਸੰਧੂ)- ਪੰਜਾਬ ਪੁਲਿਸ ਵਲੋਂ ਅੱਜ ਪੁਲਿਸ ਲਾਈਨ ਅੰਦਰ ਸ਼ਹੀਦ ਪੁਲਿਸ ਕਰਮਚਾਰੀਆਂ ਨੂੰ ਸ਼ਰਧਾ ਦੇ ਫ਼ੁਲ ਭੇਟ ਕਰਨ ਲਈ ਮਨਾਏ ਗਏ ਯਾਦਗਾਰੀ ਪੁਲਿਸ ਦਿਵਸ ਮੌਕੇ ਉੱਘੀ ਸਮਾਜ ਸੇਵੀ ਸੰਸਥਾ ਵਰਦਾਨ ਵੈੱਲਫੇਅਰ ਸੁਸਾਇਟੀ ਵਲੋਂ ...
ਫ਼ਿਰੋਜ਼ਪੁਰ, 21 ਅਕਤੂਬਰ (ਜਸਵਿੰਦਰ ਸਿੰਘ ਸੰਧੂ)- ਡਾਕਖ਼ਾਨੇ 'ਚ ਚੱਲਦੇ ਪੁਰਾਣੇ ਬੱਚਤ ਖਾਤੇ ਨੂੰ ਨਵਿਆਉਣ 'ਤੇ ਪੈਸੇ ਜਮ੍ਹਾਂ ਕਰਵਾਉਣ 'ਚ ਪੇ੍ਰਸ਼ਾਨੀਆਂ ਦਾ ਸਾਹਮਣਾ ਕਰ ਰਹੇ ਇਕ ਸੀਨੀਅਰ ਸਿਟੀਜ਼ਨ ਅਮਰੀਕ ਸਿੰਘ ਜੰਮੂ ਪੁੱਤਰ ਸੰਪੂਰਨ ਸਿੰਘ ਡਿਪਟੀ ਚੀਫ਼ ਸਿਵਲ ...
ਮਮਦੋਟ, 21 ਅਕਤੂਬਰ (ਜਸਬੀਰ ਸਿੰਘ ਕੰਬੋਜ)- ਪਿੰਡ ਸੇਠਾਂ ਵਾਲਾ ਤੋਂ ਅੱਗੇ ਸਰਹੱਦ 'ਤੇ ਲੱਗੀ ਕੰਡਿਆਲੀ ਤੋਂ ਪਾਰ ਜ਼ੀਰੋ ਲਾਈਨ 'ਤੇ ਬਣੀ ਪੀਰ ਬਾਬਾ ਬੇਰੀ ਵਾਲੇ ਦੀ ਮਜ਼ਾਰ 'ਤੇ ਲੱਗੇ ਮੇਲੇ ਦਾ ਪੂਰਾ ਦਿਨ ਸੰਗਤਾਂ ਨੇ ਅਨੰਦ ਮਾਣਿਆ | ਕੌਮਾਂਤਰੀ ਸਰਹੱਦ 'ਤੇ ਲੱਗੀ ...
ਫ਼ਿਰੋਜ਼ਪੁਰ, 21 ਅਕਤੂਬਰ (ਜਸਵਿੰਦਰ ਸਿੰਘ ਸੰਧੂ)- ਦੁਸਹਿਰੇ ਮੌਕੇ ਅੰਮਿ੍ਤਸਰ ਅੰਦਰ ਵਾਪਰੇ ਇਕ ਦਰਦਨਾਕ ਰੇਲ ਹਾਦਸੇ 'ਚ ਮਾਰੇ ਗਏ ਨਿਰਦੋਸ਼ ਲੋਕਾਂ ਦੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਲਈ ਅਤੇ ਜ਼ਖ਼ਮੀਆਂ ਦੇ ਜਲਦ ਸਿਹਤਯਾਬ ਹੋਣ ਸਬੰਧੀ ਮਯੰਕ ਫਾਊਾਡੇਸ਼ਨ ...
ਫ਼ਿਰੋਜ਼ਪੁਰ, 21 ਅਕਤੂਬਰ (ਜਸਵਿੰਦਰ ਸਿੰਘ ਸੰਧੂ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਅਵਤਾਰ ਦਿਹਾੜੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾਗੱਦੀ ਦਿਵਸ ਨੂੰ ਸਮਰਪਿਤ ਗੁਰਮਤਿ ਸਮਾਗਮ 22 ਅਕਤੂਬਰ ਦਿਨ ਸੋਮਵਾਰ ਨੂੰ ਗੁਰਦੁਆਰਾ ਛੱਪੜੀ ਸਾਹਿਬ ਪਿੰਡ ਤੂਤ ...
ਫ਼ਾਜ਼ਿਲਕਾ, 21 ਅਕਤੂਬਰ (ਦਵਿੰਦਰ ਪਾਲ ਸਿੰਘ)-ਸਥਾਨਕ ਕਾਲਕਾ ਮੰਦਰ ਨੇੜੇ ਲੱਗੀ ਵਿਚ ਅੱਗ ਲੱਗਣ ਕਾਰਨ ਕਈ ਕੁਇੰਟਲ ਨਾਰੀਅਲ ਦਾ ਛਿਲਕਾ ਸੜ ਕੇ ਸੁਆਹ ਹੋ ਗਿਆ | ਜਿਸ ਨਾਲ ਹਜ਼ਾਰਾਂ ਰੁਪਏ ਦਾ ਨੁਕਸਾਨ ਹੋ ਗਿਆ | ਅੱਗ ਲੱਗਣ ਦਾ ਕਾਰਨ ਕਿਸੇ ਪਟਾਕੇ ਦੀ ਚਿੰਗਾਰੀ ਦੱਸੀ ਜਾ ...
ਫ਼ਿਰੋਜ਼ਪੁਰ, 21 ਅਕਤੂਬਰ (ਰਾਕੇਸ਼ ਚਾਵਲਾ)- ਕਾਰ ਸਵਾਰ ਵਲੋਂ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਵਰਤਦੇ ਹੋਏ ਟੱਕਰ ਮਾਰ ਕੇ ਇਕ ਮੋਟਰਸਾਈਕਲ ਸਵਾਰ ਦੀ ਹੋਈ ਮੌਤ ਦੇ ਮਾਮਲੇ 'ਚ ਫ਼ਿਰੋਜ਼ਪੁਰ ਦੀ ਜੁਡੀਸ਼ੀਅਲ ਅਦਾਲਤ ਨੇ ਨਿਵੇਕਲਾ ਫ਼ੈਸਲਾ ਦਿੰਦੇ ਹੋਏ ਕੇਸ 'ਚ ਨਾਮਜ਼ਦ ...
ਜ਼ੀਰਾ, 21 ਅਕਤੂਬਰ (ਮਨਜੀਤ ਸਿੰਘ ਢਿੱਲੋਂ)- ਵਣ ਵਿਭਾਗ ਵਿਚੋਂ ਸੇਵਾ ਮੁਕਤ ਹੋਏ ਇਕ ਕਰਮਚਾਰੀ ਸੀਤਾ ਸਿੰਘ ਨੂੰ ਬਣਦੇ ਸੇਵਾ ਲਾਭ ਦੇਣ ਲਈ ਅਦਾਲਤ ਨੇ ਐੱਸ.ਡੀ.ਐਮ. ਫ਼ਿਰੋਜ਼ਪੁਰ ਅਤੇ ਤਹਿਸੀਲਦਾਰ ਫ਼ਿਰੋਜ਼ਪੁਰ ਨੂੰ ਵਣ ਵਿਭਾਗ ਦੀ ਪ੍ਰਾਪਰਟੀ ਨਿਲਾਮ ਕਰਨ ਸਬੰਧੀ ...
ਫ਼ਿਰੋਜ਼ਪੁਰ, 21 ਅਕਤੂਬਰ (ਜਸਵਿੰਦਰ ਸਿੰਘ ਸੰਧੂ)- ਦੇਸ਼ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਮੁਕਤ ਕਰਵਾਉਣ ਵਾਲੇ ਸ਼ਹੀਦਾਂ ਵਲੋਂ ਪਾਏ ਪੂਰਨਿਆਂ 'ਤੇ ਚੱਲ ਕੇ ਕੇਂਦਰ ਵਿਚਲੀ ਮੋਦੀ ਸਰਕਾਰ ਜਿੱਥੇ ਲੋਕ ਹਿੱਤਾਂ ਲਈ ਦਲੇਰਾਨਾ ਤੇ ਇਮਾਨਦਾਰੀ ਨਾਲ ਸਖ਼ਤ ਫ਼ੈਸਲਾ ਲੈ ...
ਫ਼ਿਰੋਜ਼ਪੁਰ, 21 ਅਕਤੂਬਰ (ਜਸਵਿੰਦਰ ਸਿੰਘ ਸੰਧੂ)- ਬ੍ਰਦਰਜ਼ ਬਾਸਕਟ ਕਲੱਬ ਵਲੋਂ ਜ਼ਿਲ੍ਹਾ ਬਾਸਕਟਬਾਲ ਐਸੋਸੀਏਸ਼ਨ ਦੇ ਸਹਿਯੋਗ ਨਾਲ ਜ਼ਿਲ੍ਹਾ ਖੇਡ ਵਿਭਾਗ ਦੀ ਯੋਗ ਅਗਵਾਈ ਹੇਠ ਬਾਸਕਟਬਾਲ ਦੇ ਨਾਮੀ ਮਹਿਰੂਮ ਖਿਡਾਰੀ ਅਤੁੱਲ ਆਦਿ ਨੂੰ ਸਮਰਪਿਤ ਸ਼ਹੀਦ ਭਗਤ ਸਿੰਘ ...
ਫ਼ਿਰੋਜ਼ਪੁਰ, 21 ਅਕਤੂਬਰ (ਜਸਵਿੰਦਰ ਸਿੰਘ ਸੰਧੂ)- ਸ਼ਹਿਰ ਦੇ ਮਖੂ ਗੇਟ ਵਿਖੇ ਸਥਿਤ ਗੁਰਦੁਆਰਾ ਭਾਈ ਹਾਕਮ ਸਿੰਘ ਵਿਖੇ ਹਰ ਸਾਲ ਬਾਬਾ ਦੀਪ ਸਿੰਘ ਜੀ ਦੇ ਮਨਾਏ ਜਾਂਦੇ ਸ਼ਹੀਦੀ ਦਿਹਾੜੇ ਦੇ ਸਬੰਧ ਵਿਚ ਅੱਜ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦੀ ਹੋਈ ...
ਫ਼ਿਰੋਜ਼ਪੁਰ, 21 ਅਕਤੂਬਰ (ਜਸਵਿੰਦਰ ਸਿੰਘ ਸੰਧੂ)- ਮਾਣਯੋਗ ਅਦਾਲਤ ਵਿਚ ਹਾਜ਼ਰ ਨਾ ਹੋਣ 'ਤੇ ਪੁਲਿਸ ਨੇ ਤੇਜਿੰਦਰ ਸਿੰਘ ਪੁੱਤਰ ਜਗੀਰ ਸਿੰਘ ਨਾਮੀ ਵਿਅਕਤੀ ਨੂੰ ਭਗੌੜਾ ਕਰਾਰ ਦਿੰਦੇ ਹੋਏ ਪੁਲਿਸ ਥਾਣਾ ਕੈਂਟ ਨੇ ਮੁਕੱਦਮਾ ਦਰਜ ਕੀਤਾ ਹੈ | ਸਹਾਇਕ ਥਾਣੇਦਾਰ ਇਕਬਾਲ ...
ਜ਼ੀਰਾ, 21 ਅਕਤੂਬਰ (ਮਨਜੀਤ ਸਿੰਘ ਢਿੱਲੋਂ)- ਕੈਥੋਲਿਕ ਚਰਚ ਪੰਜਾਬ ਵਲੋਂ ਜ਼ੀਰਾ ਵਿਖੇ ਸਥਾਪਿਤ ਕੀਤੀ ਗਈ ਰਾਣੀ ਮਰੀਆ ਕੈਥੋਲਿਕ ਚਰਚ ਜ਼ੀਰਾ ਵਿਖੇ ਇਕ ਵਿਸ਼ੇਸ਼ ਸਮਾਗਮ ਕੈਥੋਲਿਕ ਚਰਚ ਜ਼ੀਰਾ ਦੇ ਫਾਦਰ ਡੈਨਿਸ਼ ਥੋਮਸ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ, ਜਿਸ ਵਿਚ ...
ਫ਼ਿਰੋਜ਼ਪੁਰ, 21 ਅਕਤੂਬਰ (ਜਸਵਿੰਦਰ ਸਿੰਘ ਸੰਧੂ)- ਪੁਲਿਸ ਥਾਣਾ ਮਮਦੋਟ ਅਧੀਨ ਪੈਂਦੇ ਪਿੰਡ ਹਜ਼ਾਰਾ ਸਿੰਘ ਵਾਲਾ ਅੰਦਰ ਪੁਰਾਣੇ ਝਗੜੇ ਦੇ ਚੱਲਦਿਆਂ ਕੁਝ ਲੋਕਾਂ ਨੇ ਬਗੀਚਾ ਸਿੰਘ ਨਾਮੀ ਵਿਅਕਤੀ ਉੱਪਰ ਹਮਲਾ ਕਰਕੇ ਗੰਭੀਰ ਸੱਟਾਂ ਮਾਰੀਆਂ, ਜਿਸ ਨੂੰ ਇਲਾਜ ਲਈ ਗੁਰੂ ...
ਜ਼ੀਰਾ, 21 ਅਕਤੂਬਰ (ਮਨਜੀਤ ਸਿੰਘ ਢਿੱਲੋਂ)- ਭਾਵੇਂ ਕਿ ਪੰਜਾਬ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਤੋਂ ਇਲਾਵਾ ਟਰੈਫ਼ਿਕ ਵਿਭਾਗ ਵਲੋਂ ਜਾਗਰੂਕਤਾ ਸੈਮੀਨਾਰ ਲਗਾ ਕੇ ਲੋਕਾਂ ਨੂੰ ਸੜਕੀ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਅਤੇ ਇਨ੍ਹਾਂ ਨਿਯਮਾਂ ਦੀ ...
ਮੰਡੀ ਰੋੜਾਂਵਾਲੀ, 21 ਅਕਤੂਬਰ (ਮਨਜੀਤ ਸਿੰਘ ਬਰਾੜ)-ਇੱਥੋਂ ਨਾਲ ਲੱਗਦੇ ਪਿੰਡ ਤਾਰੇ ਵਾਲਾ ਵਿਖੇ ਬਾਬਾ ਗੰਡਾ ਮੱਲ ਪ੍ਰਬੰਧਕ ਕਮੇਟੀ ਵਲੋਂ ਬਾਬਾ ਜੀ ਦੀ ਯਾਦ 'ਚ ਪਹਿਲਾ ਵਾਲੀਬਾਲ ਟੂਰਨਾਮੈਂਟ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ | ਇਸ ਟੂਰਨਾਮੈਂਟ ...
ਮੰਡੀ ਅਰਨੀਵਾਲਾ, 21 ਅਕਤੂਬਰ (ਨਿਸ਼ਾਨ ਸਿੰਘ ਸੰਧੂ)-ਮਿਸ਼ਨ ਤੰਦਰੁਸਤ ਪੰਜਾਬ ਤਹਿਤ ਲੱਖਾਂ ਬੂਟੇ ਵੰਡ ਕੇ ਨੰਬਰ ਬਟੋਰਨ ਵਾਲਾ ਜੰਗਲਾਤ ਵਿਭਾਗ ਆਪਣੇ ਕੰਮਾਂ ਪ੍ਰਤੀ ਕਿੰਨਾ ਕੁ ਸੁਹਿਰਦ ਹੈ | ਇਸ ਦੀ ਮਿਸਾਲ ਮਲੋਟ ਫ਼ਾਜ਼ਿਲਕਾ ਰੋਡ ਅਤੇ ਅਰਨੀਵਾਲਾ ਖੇਤਰ ਨਾਲ ...
ਅਬੋਹਰ, 21 ਅਕਤੂਬਰ (ਸੁਖਜਿੰਦਰ ਸਿੰਘ ਢਿੱਲੋਂ)-ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਲੀਡਰ ਜਥੇਦਾਰ ਗੁਰਲਾਲ ਸਿੰਘ ਦਾਨੇਵਾਲੀਆ ਨੇ ਪਾਰਟੀ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕੀਤੀ | ਇਸ ਦੌਰਾਨ ਉਨ੍ਹਾਂ ਨੇ ਇਲਾਕੇ ਦੀ ਸਿਆਸੀ ਸਥਿਤੀ ਬਾਰੇ ਵਿਚਾਰਾਂ ...
ਜਲਾਲਾਬਾਦ, 21 ਅਕਤੂਬਰ (ਜਤਿੰਦਰ ਪਾਲ ਸਿੰਘ)-ਸ਼ਹਿਰ ਜਲਾਲਾਬਾਦ ਵਿੱਚ ਪੁਲਸ ਪ੍ਰਸ਼ਾਸਨ ਤੋਂ ਬੇਖ਼ੌਫ ਹੋਏ ਝਪਟ ਮਾਰਾਂ ਦੇ ਹੌਸਲੇ ਦਿਨੋਂ ਦਿਨ ਬੁਲੰਦ ਹੁੰਦੇ ਜਾ ਰਹੇ ਹਨ ਅਤੇ ਪੁਲਸ ਵੱਲੋਂ ਕੋਈ ਠੋਸ ਕਾਰਵਾਈ ਨਾ ਹੋਣ ਕਰਕੇ ਲੋਕਾਂ ਦਾ ਭਰੋਸਾ ਪੁਲਸ ਵਿਭਾਗ ਤੇ ...
ਮੰਡੀ ਘੁਬਾਇਆ, 21 ਅਕਤੂਬਰ (ਅਮਨ ਬਵੇਜਾ)-ਜਲਾਲਾਬਾਦ ਵਿਧਾਨ ਸਭਾ ਹਲਕਾ ਸਭ ਤੋਂ ਸੰਵੇਦਨਸ਼ੀਲ ਮੰਨਿਆ ਗਿਆ ਸੀ ਕਿਉਂਕਿ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ 3 ਦਿੱਗਜ ਨੇਤਾ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਕਾਂਗਰਸ ਪਾਰਟੀ ਵੱਲੋਂ ...
ਸੀਤੋ ਗੁੰਨੋ, 21 ਅਕਤੂਬਰ (ਜਸਮੇਲ ਸਿੰਘ ਢਿੱਲੋਂ)-ਸੀਤੋ ਗੁੰਨੋ ਤੋਂ ਬਜੀਦਪੁਰ ਭੋਮਾ ਤੱਕ ਕੁੱਝ ਸਾਲ ਪਹਿਲਾਂ ਬਣੀ ਸੜਕ 'ਤੇ ਪਿਅ ਖੱਡਾ ਹਰ ਸਮੇਂ ਹਾਦਸਿਆਂ ਨੂੰ ਸੱਦਾ ਦਿੰਦਾ ਨਜ਼ਰ ਆਉਂਦਾ ਹੈ | ਇਕ ਤਾਂ ਇਹ ਸੜਕ ਜ਼ਮੀਨ ਤੋਂ ਲਗਪਗ 7-8 ਫੁੱਟ ਉੱਚੀ ਬਣੀ ਹੋਈ ਹੈ ਤੇ ਦੂਜਾ ...
ਅਬੋਹਰ, 21 ਅਕਤੂਬਰ (ਸੁਖਜਿੰਦਰ ਸਿੰਘ ਢਿੱਲੋਂ)-ਅਬੋਹਰ ਗੈੱਸ ਏਜੰਸੀ ਵਲੋਂ ਪਿੰਡ ਢਾਣੀ ਬਿਸ਼ੇਸ਼ਰਨਾਥ ਦੇ ਪੰਚਾਇਤ ਘਰ ਵਿਚ ਜਾਗਰੂਕਤਾ ਤੇ ਸੁਰੱਖਿਆ ਸੈਮੀਨਾਰ ਲਾਇਆ ਗਿਆ | ਇਸ ਮੌਕੇ 'ਤੇ ਜਗਦੀਸ਼ ਜੁਨੇਜਾ ਤੇ ਹਰਬੰਸ ਸਿੰਘ ਨੇ ਪੰਜ ਕਿੱਲੋ ਦੇ ਗੈੱਸ ਸਿਲੰਡਰ ਬਾਰੇ ...
ਜਲਾਲਾਬਾਦ, 21ਅਕਤੂਬਰ (ਜਤਿੰਦਰ ਪਾਲ ਸਿੰਘ)-ਝੋਨੇ ਦੀ ਪਰਾਲੀ ਸਾੜਨ ਤੋਂ ਰੋਕਣ ਲਈ ਭਾਵੇਂ ਪ੍ਰਸ਼ਾਸਨ ਵੱਲੋਂ ਕਈ ਤਰਾਂ ਦੇ ਐਲਾਨ ਕੀਤੇ ਜਾ ਰਹੇ ਹਨ ਅਤੇ ਸਖ਼ਤ ਕਾਰਵਾਈ ਦੇ ਸੰਕੇਤ ਵੀ ਦਿੱਤੇ ਜਾ ਰਹੇ ਹਨ ਪਰ ਫੇਰ ਵੀ ਕਿਸਾਨ ਮਜਬੂਰੀ ਵੱਸ ਖੇਤ ਦੀ ਪਰਾਲੀ ਨੂੰ ਅੱਗ ਲਗਾ ...
ਫ਼ਾਜ਼ਿਲਕਾ, 21 ਅਕਤੂਬਰ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਜ਼ਿਲ੍ਹੇ ਵਿਚ ਟਕਸਾਲੀ ਅਕਾਲੀ ਆਗੂਆਂ ਅਤੇ ਵਰਕਰਾਂ ਵਲੋਂ ਪਾਰਟੀ ਨੂੰ ਛੱਡਣ ਚੱਲ ਰਹੇ ਸਿਲਸਿਲੇ ਦੇ ਤਹਿਤ ਪਿੰਡ ਘੱਟਿਆਵਾਲੀ ਦੇ ਟਕਸਾਲੀ ਅਕਾਲੀ ਪਰਿਵਾਰ ਨਾਲ ਸੰਬੰਧਿਤ ਨਰ ਸਿੰਘ ਘੱਟਿਆਵਾਲੀ ਨੇ ...
ਫ਼ਾਜ਼ਿਲਕਾ, 21 ਅਕਤੂਬਰ (ਦਵਿੰਦਰ ਪਾਲ ਸਿੰਘ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ 13 ਨਵੰਬਰ ਨੂੰ ਹੋਣ ਵਾਲੀ ਸਾਲਾਨਾ ਚੋਣ ਵਿਚ ਜਿੱਥੇ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵੱਖ-ਵੱਖ ਜ਼ਿਲਿ੍ਹਆਂ ਦੇ ਸ਼ੋ੍ਰਮਣੀ ...
ਅਬੋਹਰ, 21 ਅਕਤੂਬਰ (ਸੁਖਜਿੰਦਰ ਸਿੰਘ ਢਿੱਲੋਂ)-ਇੱਥੇ ਰਾਮ ਨਾਟਕ ਕਲੱਬ ਵਲੋਂ ਕਰਵਾਈ ਗਈ ਰਾਮਲੀਲ੍ਹਾ ਦਾ ਮੰਚਨ ਬੀਤੀ ਰਾਤ ਸਮਾਪਤ ਹੋਇਆ | ਇਸ ਮੌਕੇ 'ਤੇ ਮੁੱਖ ਮਹਿਮਾਨ ਧਨਪਤ ਸਿਆਗ, ਅਨੰਦ ਕਾਂਸਲ, ਮੋਹਨ ਸਿੰਘ ਸਿੰਗਲਾ ਤੇ ਗੋਵਿੰਦ ਗੁਪਤਾ ਸਨ | ਇਸ ਮੌਕੇ 'ਤੇ ਕਲੱਬ ਦੇ ...
ਅਬੋਹਰ, 21 ਅਕਤੂਬਰ (ਸੁਖਜਿੰਦਰ ਸਿੰਘ ਢਿੱਲੋਂ)-ਭਾਗ ਸਿੰਘ ਹੇਅਰ ਖ਼ਾਲਸਾ ਕਾਲਜ ਕਾਲਾ ਟਿੱਬਾ ਵਿਖੇ ਅੱਜ 22 ਅਕਤੂਬਰ ਤੋਂ 25 ਅਕਤੂਬਰ ਤੱਕ ਪੰਜਾਬ ਯੂਨੀਵਰਸਿਟੀ ਦਾ ਸ੍ਰੀ ਮੁਕਤਸਰ ਸਾਹਿਬ ਜ਼ੋਨ ਦਾ ਜ਼ੋਨ ਪੱਧਰੀ ਯੂਥ ਫ਼ੈਸਟੀਵਲ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ...
ਫ਼ਾਜ਼ਿਲਕਾ, 21 ਅਕਤੂਬਰ (ਦਵਿੰਦਰ ਪਾਲ ਸਿੰਘ)-ਸ਼ਹੀਦ ਭਾਈ ਮਨੀ ਸਿੰਘ ਗ੍ਰੰਥੀ ਸਭਾ ਦੀ ਮੀਟਿੰਗ ਫ਼ਾਜ਼ਿਲਕਾ ਵਿਖੇ ਹੋਈ | ਜਿਸ ਵਿਚ ਸਰਵ ਸੰਮਤੀ ਨਾਲ ਅੰਮਿ੍ਤ ਸਿੰਘ ਨੂੰ ਪ੍ਰਧਾਨ ਚੁਣਿਆ ਗਿਆ | ਮੀਟਿੰਗ ਵਿਚ ਸਿੱਖ ਸੰਗਤ ਨੂੰ ਡੇਰਿਆਂ, ਪਾਖੰਡਵਾਦ ਤੋਂ ਦੂਰ ਹਟਾ ਕੇ ...
ਫ਼ਾਜ਼ਿਲਕਾ, 21 ਅਕਤੂਬਰ (ਦਵਿੰਦਰ ਪਾਲ ਸਿੰਘ)-ਡਿਪਟੀ ਕਮਿਸ਼ਨਰ ਮਨਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲੇ੍ਹ ਦੀਆਂ ਸਮੂਹ ਮੰਡੀਆਂ ਵਿੱਚ ਝੋਨੇ ਦੀ ਖ਼ਰੀਦ ਦਾ ਕੰਮ ਨਿਰਵਿਘਨ ਚੱਲ ਰਿਹਾ ਹੈ | ਉਨ੍ਹਾਂ ਦੱਸਿਆ ਕਿ ਬੀਤੀ ਸਾਮ ਤੱਕ ਜ਼ਿਲੇ੍ਹ ਦੀਆਂ ...
ਮਮਦੋਟ, 21 ਅਕਤੂਬਰ (ਸੁਖਦੇਵ ਸਿੰਘ ਸੰਗਮ)- ਪੰਜਾਬ ਦੇ ਲੋਕ ਰਵਾਇਤੀ ਪਾਰਟੀਆਂ ਤੋਂ ਅੱਕ ਚੁੱਕੇ ਹਨ ਅਤੇ ਪੰਜਾਬ ਨੂੰ ਸਹੀ ਦਿਸ਼ਾ ਵੱਲ ਲੈ ਕੇ ਜਾਣ ਲਈ ਆਮ ਆਦਮੀ ਪਾਰਟੀ ਨੂੰ ਇਕ ਤੀਜੇ ਵਿਕਲਪ ਦੇ ਰੂਪ ਵਿਚ ਦੇਖ ਰਹੇ ਹਨ | ਬਸ਼ਰਤੇ ਕਿ ਪਾਰਟੀ ਹਾਈ ਕਮਾਂਡ ਪਿਛਲੀਆਂ ...
ਫ਼ਿਰੋਜ਼ਪੁਰ, 21 ਅਕਤੂਬਰ (ਜਸਵਿੰਦਰ ਸਿੰਘ ਸੰਧੂ)- ਦੇਸ਼ 'ਚ ਅਮਨ ਸ਼ਾਂਤੀ ਤੇ ਸੁਰੱਖਿਆ ਕਾਇਮ ਰੱਖਣ ਲਈ ਆਪਣੀਆਂ ਕੀਮਤੀ ਜਾਨਾਂ ਵਾਰ ਸ਼ਹਾਦਤਾਂ ਦੇ ਜਾਮ ਪੀਣ ਵਾਲੇ ਸੂਰਬੀਰ ਸੁਰੱਖਿਆ ਕਰਮੀਆਂ ਨੂੰ ਸ਼ਰਧਾ ਦੇ ਫ਼ੁਲ ਭੇਟ ਕਰਨ ਲਈ ਪੰਜਾਬ ਪੁਲਿਸ ਵਲੋਂ ਪੁਲਿਸ ...
ਫ਼ਿਰੋਜ਼ਪੁਰ, 21 ਅਕਤੂਬਰ (ਪਰਮਿੰਦਰ ਸਿੰਘ)- ਹਰਿਆਣਾ ਰੋਡਵੇਜ਼ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ 16 ਅਕਤੂਬਰ ਤੋਂ ਲਗਾਤਾਰ ਕੀਤੀ ਜਾ ਰਹੀ ਹੜਤਾਲ ਦੇ ਮੱਦੇਨਜ਼ਰ ਹਰਿਆਣਾ ਰੋਡਵੇਜ਼ (ਹਰਿਆਣਾ) ਦੀ ਸੂਬਾ ਕਮੇਟੀ ਵਲੋਂ ਪੰਜਾਬ ਰੋਡਵੇਜ਼ ਪਨਬੱਸ ਕੰਟਰੈਕਟ ਵਰਕਰਜ਼ ...
ਕੁੱਲਗੜ੍ਹੀ, 21 ਅਕਤੂਬਰ (ਸੁਖਜਿੰਦਰ ਸਿੰਘ ਸੰਧੂ)- ਭਾਰਤ ਸਰਕਾਰ ਵਲੋਂ ਨੀਲੀ ਰਾਵੀ ਨਸਲ ਦੇ ਵਿਕਾਸ, ਬਿਹਤਰੀ ਤੇ ਪ੍ਰਫੁੱਲਿਤ ਕਰਨ ਵਾਸਤੇ ਚਲਾਏ ਗਏ ਪੋ੍ਰਜੈਕਟ ਤਹਿਤ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾ: ਕਰਨੈਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਅਤੇ ਡਿਪਟੀ ...
ਜ਼ੀਰਾ, 21 ਅਕਤੂਬਰ (ਮਨਜੀਤ ਸਿੰਘ ਢਿੱਲੋਂ)- ਮਾਰਕੀਟ ਕਮੇਟੀ ਦਫ਼ਤਰ ਜ਼ੀਰਾ ਵਿਖੇ ਐੱਸ.ਡੀ.ਐਮ ਨਰਿੰਦਰ ਸਿੰਘ ਧਾਲੀਵਾਲ ਵਲੋਂ ਮੰਡੀ ਦੇ ਆੜ੍ਹਤੀਆਂ ਅਤੇ ਸ਼ੈਲਰ ਮਾਲਕਾਂ ਨਾਲ ਇਕ ਵਿਸ਼ੇਸ਼ ਮੀਟਿੰਗ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਹੱਲ ਸਬੰਧੀ ...
ਗੁਰੂਹਰਸਹਾਏ, 21 ਅਕਤੂਬਰ (ਹਰਚਰਨ ਸਿੰਘ ਸੰਧੂ)- ਬਾਬਾ ਟਿੱਬੇ ਵਾਲਾ ਦੀ ਯਾਦ ਨੂੰ ਸਮਰਪਿਤ ਬਸਤੀ ਕੇਸਰ ਸਿੰਘ ਵਾਲੀ ਵਿਖੇ ਸਮੂਹ ਨਗਰ ਦੇ ਸਹਿਯੋਗ ਨਾਲ ਸਾਲਾਨਾ ਮੇਲਾ ਕਰਵਾਇਆ ਗਿਆ | ਦਰਗਾਹ 'ਤੇ ਚਾਦਰ ਚੜ੍ਹਾਉਣ ਉਪਰੰਤ ਮੇਲੇ ਦੀ ਸ਼ੁਰੂਆਤ ਕੀਤੀ ਗਈ | ਲੋਕਾਂ ਨੇ ਵੱਡੀ ...
ਕੁੱਲਗੜ੍ਹੀ, 21 ਅਕਤੂਬਰ (ਸੁਖਜਿੰਦਰ ਸਿੰਘ ਸੰਧੂ)- ਭਾਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਸੁਖਮੰਦਰ ਸਿੰਘ ਸਰਪੰਚ ਛੂਛਕ ਦੇ ਗ੍ਰਹਿ ਵਿਖੇ ਹੋਈ, ਜਿਸ ਵਿਚ ਦਰਸ਼ਨ ਸਿੰਘ ਬਲਾਕ ਪ੍ਰਧਾਨ ਨੇ ਬੋਲਦਿਆਂ ਕਿਹਾ ਕਿ ਝੋਨੇ ਦੀ ਲੇਟ ਲਵਾਈ ਦੇ ਕਾਰਨ ਝੋਨੇ ਦੀ ਫ਼ਸਲ ਦਾ ਝਾੜ 4 ਤੋਂ ...
ਫ਼ਿਰੋਜ਼ਪੁਰ, 21 ਅਕਤੂਬਰ (ਜਸਵਿੰਦਰ ਸਿੰਘ ਸੰਧੂ)- ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਤੇ ਮੁਲਾਜ਼ਮ ਮੰਗਾਂ ਦੀ ਪ੍ਰਾਪਤੀ ਅਤੇ ਸਾਂਝਾ ਅਧਿਆਪਕ ਮੋਰਚੇ ਵਲੋਂ ਕੀਤੇ ਜਾ ਰਹੇ ਸੰਘਰਸ਼ ਦੀ ਹਮਾਇਤ ਵਿਚ ਪੰਜਾਬ ਤੇ ਯੂ.ਟੀ. ਮੁਲਾਜ਼ਮ ਸੰਘਰਸ਼ ਕਮੇਟੀ ਵਲੋਂ ਪਟਿਆਲਾ ...
ਜ਼ੀਰਾ, 21 ਅਕਤੂਬਰ (ਮਨਜੀਤ ਸਿੰਘ ਢਿੱਲੋਂ)- ਪੰਜਾਬੀ ਗਾਇਕੀ ਵਿਚ ਆਪਣਾ ਪਲੇਠਾ ਗੀਤ ਸਰੋਤਿਆਂ ਦੀ ਕਚਹਿਰੀ ਵਿਚ ਲੈ ਕੇ ਆਏ ਉੱਭਰ ਰਹੇ ਪੰਜਾਬੀ ਲੋਕ ਗਾਇਕ ਲਵਲੀ ਜੱਸੜ ਦਾ ਪਲੇਠਾ ਸਿੰਗਲ ਟਰੈਕ 'ਹੌਸਲਾ' ਰਿਲੀਜ਼ ਕਰਨ ਸਬੰਧੀ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ...
ਤਲਵੰਡੀ ਭਾਈ, 21 ਅਕਤੂਬਰ (ਕੁਲਜਿੰਦਰ ਸਿੰਘ ਗਿੱਲ)- ਭਾਰਤ ਵਿਕਾਸ ਪ੍ਰੀਸ਼ਦ ਦੀ ਤਲਵੰਡੀ ਭਾਈ ਸ਼ਾਖਾ ਵਲੋਂ ਇੱਕ ਗਰੀਬ ਔਰਤ ਦੇ ਇਲਾਜ ਵਾਸਤੇ 10 ਹਜ਼ਾਰ ਰੁਪਏ ਸਹਾਇਤਾ ਰਾਸ਼ੀ ਸੌਾਪੀ ਗਈ ਹੈ | ਇਸ ਸੰਬੰਧੀ ਭਾਰਤ ਵਿਕਾਸ ਪ੍ਰੀਸ਼ਦ ਦੇ ਸ਼ਾਖਾ ਪ੍ਰਧਾਨ ਮਨਜੀਤ ਸਿੰਘ ...
ਫ਼ਿਰੋਜਪੁਰ, 21 ਅਕਤੂਬਰ (ਜਸਵਿੰਦਰ ਸਿੰਘ ਸੰਧੂ)- ਭੋਪਾਲ ਵਿਖੇ ਹੋਈ 3ਵੀਂ ਜੂਨੀਅਰ ਨੈਸ਼ਨਲ ਰੋਇੰਗ ਚੈਂਪੀਅਨਸ਼ਿਪ ਜਿੱਤ ਕੇ ਪੰਜਾਬ ਦੀ ਝੋਲੀ ਸੋਨੇ ਦਾ ਮੈਡਲ ਪਾਉਣ ਵਾਲੀ ਰੋਇੰਗ 4 ਮੈਂਬਰੀ ਟੀਮ ਦੇ ਆਗੂ ਅਮਨਦੀਪ ਸਿੰਘ ਪੁੱਤਰ ਜਗਦੀਸ਼ ਸਿੰਘ ਵਾਸੀ ਪਿੰਡ ਭਾਨੇ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX