ਤਾਜਾ ਖ਼ਬਰਾਂ


ਨਾਭਾ ਵਿਧਾਨ ਸਭਾ ਵਿੱਚ ਚਾਰ ਵਜੇ ਤੱਕ ਅਠਵੰਜਾ ਪ੍ਰਤੀਸ਼ਤ ਪੋਲਿੰਗ ਹੋਈ
. . .  2 days ago
ਆਈ.ਈ.ਡੀ ਧਮਾਕੇ 'ਚ 2 ਜਵਾਨ ਜ਼ਖਮੀ
. . .  22 minutes ago
ਰਾਏਪੁਰ, 21 ਮਈ - ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ 'ਚ ਹੋਏ ਆਈ.ਈ.ਡੀ ਧਮਾਕੇ 'ਚ ਡੀ.ਆਰ.ਜੀ ਦੇ 2 ਜਵਾਨ ਜ਼ਖਮੀ ਹੋਏ...
ਮੁਇਨੁਲ ਹੱਕ ਭਾਰਤ 'ਚ ਭਾਰਤ ਦੇ ਨਵੇਂ ਹਾਈ ਕਮਿਸ਼ਨਰ ਨਿਯੁਕਤ
. . .  24 minutes ago
ਇਸਲਾਮਾਬਾਦ, 21 - ਪਾਕਿਸਤਾਨ ਨੇ ਮੁਇਨੁਲ ਹੱਕ ਨੂੰ ਭਾਰਤ 'ਚ ਆਪਣਾ ਨਵਾਂ ਹਾਈ ਕਮਿਸ਼ਨਰ ਨਿਯੁਕਤ ਕੀਤਾ...
ਅਮਿਤ ਸ਼ਾਹ ਅੱਜ ਕਰਨਗੇ ਐਨ.ਡੀ.ਏ ਆਗੂਆਂ ਨਾਲ ਮੁਲਾਕਾਤ
. . .  45 minutes ago
ਨਵੀਂ ਦਿੱਲੀ, 21 ਮਈ - ਐਗਜ਼ਿਟ ਪੋਲ ਤੋਂ ਬਾਅਦ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਸਰਕਾਰ ਦੇ ਗਠਨ ਨੂੰ ਲੈ ਕੇ ਐਨ.ਡੀ.ਏ ਦੇ ਆਗੂਆਂ ਨਾਲ ਮੁਲਾਕਾਤ...
ਬੋਰਵੈਲ 'ਚ ਡਿੱਗੀ ਬੱਚੀ ਦੀ ਮੌਤ
. . .  47 minutes ago
ਜੋਧਪੁਰ, 21 ਮਈ - ਰਾਜਸਥਾਨ ਦੇ ਜੋਧਪੁਰ ਵਿਖੇ ਬੀਤੀ ਸ਼ਾਮ ਬੋਰਵੈਲ 'ਚ ਡਿੱਗੀ ਬੱਚੀ ਦੀ ਮੌਤ ਹੋ ਗਈ। 13 ਘੰਟੇ ਚੱਲੇ ਬਚਾਅ ਅਭਿਆਨ ਤੋਂ ਬਾਅਦ ਵੀ ਬੱਚੀ ਨੂੰ ਬਚਾਇਆ ਨਹੀ ਜਾ...
ਨਿਕੋਬਾਰ 'ਚ ਭੂਚਾਲ ਦੇ ਝਟਕੇ ਮਹਿਸੂਸ
. . .  42 minutes ago
ਨਵੀਂ ਦਿੱਲੀ, 21 ਮਈ - ਨਿਕੋਬਾਰ 'ਚ ਅੱਜ ਸਵੇਰੇ 2.30 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 4.5 ਮਾਪੀ...
ਸਾਬਕਾ ਐੱਫ-1 ਚੈਂਪੀਅਨ ਨਿਕੀ ਲਉਡਾ ਦਾ ਦੇਹਾਂਤ
. . .  about 1 hour ago
ਨਵੀਂ ਦਿੱਲੀ, 21 ਮਈ - ਸਾਬਕਾ ਐੱਫ-1 ਚੈਂਪੀਅਨ ਨਿਕੀ ਲਉਡਾ ਦਾ 70 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ। ਇਸ ਦੀ ਪੁਸ਼ਟੀ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ...
ਅੱਜ ਦਾ ਵਿਚਾਰ
. . .  about 1 hour ago
ਪਿੰਡ ਵਲੀਪੁਰ ਵਿਖੇ ਆਰ.ਐੱਮ.ਪੀ. ਡਾਕਟਰ ਨੂੰ ਗੋਲੀਆਂ ਮਾਰ ਕੇ ਕੀਤਾ ਜ਼ਖ਼ਮੀ
. . .  1 day ago
ਤਰਨ ਤਾਰਨ, 20 ਮਈ (ਹਰਿੰਦਰ ਸਿੰਘ)-ਥਾਣਾ ਸਦਰ ਤਰਨ ਤਾਰਨ ਅਧੀਨ ਪੈਂਦੇ ਪਿੰਡ ਵਲੀਪੁਰ ਵਿਖੇ ਆਰ.ਐਮ.ਪੀ. ਡਾਕਟਰ ਵਜੋਂ ਕੰਮ ਕਰਦੇ ਇਕ ਵਿਅਕਤੀ ਨੂੰ ਪਿੰਡ ਦੇ ਇਕ ਨੌਜਵਾਨ ਨੇ ਆਪਣੇ ਸਾਥੀਆਂ
ਦਿੱਲੀ ਦੇ ਸੰਗਮ ਬਿਹਾਰ 'ਚ ਵਿਅਕਤੀ ਦਾ ਚਾਕੂ ਮਾਰ ਕੇ ਕਤਲ
. . .  1 day ago
ਨਵੀਂ ਦਿੱਲੀ, 20 ਮਈ- ਦਿੱਲੀ ਦੇ ਸੰਗਮ ਬਿਹਾਰ 'ਚ ਇਕ 29 ਸਾਲ ਦੇ ਵਿਅਕਤੀ ਦਾ ਕੁਝ ਅਣਪਛਾਤੇ ਹਮਲਾਵਰਾਂ ਵੱਲੋਂ ਚਾਕੂ ਮਾਰ ਕੇ ਕਤਲ ਕੀਤਾ ਜਾਣ ਦੀ ਮਾਮਲਾ ਸਾਹਮਣੇ ਆਇਆ...
ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਰਾਜਾਸਾਂਸੀ 'ਚ 22 ਮਈ ਨੂੰ ਮੁੜ ਪੈਣਗੀਆਂ ਵੋਟਾਂ
. . .  1 day ago
ਅੰਮ੍ਰਿਤਸਰ, 20 ਮਈ (ਅਮਨ ਮੈਨੀ) - ਰਾਜਾਸਾਂਸੀ ਵਿਧਾਨ ਸਭਾ ਹਲਕੇ ਦੇ ਪੋਲਿੰਗ ਸਟੇਸ਼ਨ ਨੰਬਰ 123 'ਤੇ 22 ਮਈ ਨੂੰ ਮੁੜ ਵੋਟਾਂ ਪੈਣਗੀਆਂ। ਇਸ ਦੇ ਨਾਲ ਹੀ ਦੱਸ ਦੇਈਏ ਕਿ ਵੋਟਿੰਗ ਦਾ ਸਮਾਂ 7 ਵਜੇ ਤੋਂ ਸ਼ਾਮ 6 ਵਜੇ ਤਕ ਹੋਵੇਗਾ। ਇਸ ਸੰਬੰਧੀ....
ਨਸ਼ੇ ਦੀ ਓਵਰ ਡੋਜ਼ ਲੈਣ ਕਾਰਨ ਨੌਜਵਾਨ ਦੀ ਮੌਤ
. . .  1 day ago
ਹੰਡਿਆਇਆ, 20 ਮਈ (ਗੁਰਜੀਤ ਸਿੰਘ ਖੁੱਡੀ)- ਜ਼ਿਲ੍ਹਾ ਬਰਨਾਲਾ ਦੇ ਪਿੰਡ ਖੁੱਡੀ ਕਲਾਂ ਵਿਖੇ ਆਏ ਪਿੰਡ ਮਾਂਗੇਵਾਲ ਦੇ ਵਾਸੀ ਸੁਖਦੇਵ ਸਿੰਘ ਪੁੱਤਰ ਦਰਸ਼ਨ ਦੀ ਨਸ਼ੇ ਦੀ ਓਵਰ ਡੋਜ਼ ਲੈਣ ਦੇ ਕਾਰਨ....
ਮਹਾਰਾਸ਼ਟਰ ਮਹਿਲਾ ਕਮਿਸ਼ਨ ਨੇ ਵਿਵੇਕ ਓਬਰਾਏ ਨੂੰ ਨੋਟਿਸ ਕੀਤਾ ਜਾਰੀ
. . .  1 day ago
ਨਵੀਂ ਦਿੱਲੀ, 20 ਮਈ- ਬਾਲੀਵੁੱਡ ਅਦਾਕਾਰ ਵਿਵੇਕ ਓਬਰਾਏ ਇੰਨੀ ਦਿਨੀਂ ਆਪਣੀ ਫ਼ਿਲਮ 'ਪੀ.ਐਮ ਨਰਿੰਦਰ ਮੋਦੀ' ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਇਸ ਦੌਰਾਨ, ਐਗਜ਼ਿਟ ਪੋਲ ਦੇ ਨਤੀਜਿਆਂ ਨੂੰ ਲੈ ਕੇ ਵਿਵੇਕ ਨੇ ਆਪਣੇ ਟਵਿਟਰ ਹੈਂਡਲ 'ਤੇ ਇਕ ਪੋਸਟ ....
ਅਫ਼ਗ਼ਾਨਿਸਤਾਨ 'ਚ 11 ਤਾਲਿਬਾਨੀ ਅੱਤਵਾਦੀ ਢੇਰ
. . .  1 day ago
ਕਾਬੁਲ, 20 ਮਈ- ਅਫ਼ਗ਼ਾਨਿਸਤਾਨ ਦੇ ਪੱਛਮੀ ਪ੍ਰਾਂਤ ਫਰਾਹ 'ਚ ਨਾਟੋ ਦੀ ਅਗਵਾਈ ਹੇਠ ਗੱਠਜੋੜ ਫੌਜ ਦੇ ਹਵਾਈ ਹਮਲਿਆਂ 'ਚ 11 ਅੱਤਵਾਦੀ ਮਾਰੇ ਗਏ ਹਨ। ਸੂਬਾਈ ਪੁਲਿਸ ਦੇ ਬੁਲਾਰੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਗੱਠਜੋੜ....
ਮਮਤਾ ਨੂੰ ਮਿਲਣ ਲਈ ਕੋਲਕਾਤਾ ਪਹੁੰਚੇ ਚੰਦਰਬਾਬੂ ਨਾਇਡੂ
. . .  1 day ago
ਕੋਲਕਾਤਾ, 20 ਮਈ- ਤੇਲਗੂ ਦੇਸ਼ਮ ਪਾਰਟੀ ਦੇ ਪ੍ਰਧਾਨ ਚੰਦਰਬਾਬੂ ਨਾਇਡੂ ਤ੍ਰਿਣਮੂਲ ਕਾਂਗਰਸ ਦੀ ਪ੍ਰਧਾਨ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਮਿਲਣ ਲਈ ਅੱਜ...
ਘਰੇਲੂ ਲੜਾਈ ਦੌਰਾਨ ਹਿੰਸਕ ਹੋਇਆ ਪਤੀ, ਦੰਦੀਆਂ ਵੱਢ ਕੇ ਕੱਟਿਆ ਪਤਨੀ ਦਾ ਨੱਕ
. . .  1 day ago
ਪਿਕਅਪ ਵਲੋਂ ਟੱਕਰ ਮਾਰੇ ਜਾਣ ਕਾਰਨ ਮਾਂ-ਪੁੱਤ ਦੀ ਮੌਤ
. . .  1 day ago
ਅੰਮ੍ਰਿਤਸਰ ਦੇ ਪਿੰਡ ਸ਼ਹੂਰਾ ਦੇ ਇੱਕ ਪੋਲਿੰਗ ਬੂਥ ਦੀ ਚੋਣ ਰੱਦ
. . .  1 day ago
ਜੇਲ੍ਹ 'ਚ ਬੰਦ ਨਵਾਜ਼ ਸ਼ਰੀਫ਼ ਨੇ ਹਾਈਕੋਰਟ 'ਚ ਫਿਰ ਦਾਇਰ ਕੀਤੀ ਜ਼ਮਾਨਤ ਪਟੀਸ਼ਨ
. . .  1 day ago
ਅੱਤਵਾਦੀਆਂ ਵਲੋਂ ਗੋਲੀਆਂ ਮਾਰ ਕੇ ਜ਼ਖ਼ਮੀ ਕੀਤੇ ਸਿਆਸੀ ਆਗੂ ਦੀ ਮੌਤ
. . .  1 day ago
ਪਾਕਿਸਤਾਨੀ ਕ੍ਰਿਕਟਰ ਆਸਿਫ਼ ਅਲੀ ਦੀ ਦੋ ਸਾਲਾ ਦੀ ਧੀ ਕੈਂਸਰ ਕਾਰਨ ਮੌਤ
. . .  1 day ago
ਲੁਧਿਆਣਾ 'ਚ ਚੱਲਦੇ ਆਟੋ ਨੂੰ ਅਚਾਨਕ ਲੱਗੀ ਅੱਗ
. . .  1 day ago
ਐਡਮਿਰਲ ਸੁਨੀਲ ਲਾਂਬਾ ਨੇ ਰਾਸ਼ਟਰਪਤੀ ਕੋਵਿੰਦ ਨਾਲ ਕੀਤੀ ਮੁਲਾਕਾਤ
. . .  1 day ago
ਮਹਾਰਾਸ਼ਟਰ ਦੇ ਗੜ੍ਹਚਿਰੌਲੀ 'ਚ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਾਲੇ ਮੁਠਭੇੜ
. . .  1 day ago
ਤਲਵੰਡੀ ਸਾਬੋ ਗੋਲੀਬਾਰੀ ਮਾਮਲਾ : ਸਾਬਕਾ ਅਕਾਲੀ ਵਿਧਾਇਕ ਸਮੇਤ ਸਾਥੀਆਂ 'ਤੇ ਮਾਮਲਾ ਦਰਜ
. . .  1 day ago
ਕੌਮਾਂਤਰੀ ਸਰਹੱਦ ਤੋਂ ਲੱਖਾਂ ਦੀ ਨਕਦੀ ਸਣੇ ਪੰਜ ਸ਼ੱਕੀ ਗ੍ਰਿਫ਼ਤਾਰ
. . .  1 day ago
ਬਿਸ਼ਕੇਕ ਵਿਖੇ ਹੋਣ ਵਾਲੀ ਐੱਸ. ਸੀ. ਓ. ਦੇ ਵਿਦੇਸ਼ ਮੰਤਰੀਆਂ ਦੀ ਬੈਠਕ 'ਚ ਹਿੱਸਾ ਲੈਣਗੇ ਸੁਸ਼ਮਾ ਸਵਰਾਜ
. . .  1 day ago
ਕਾਲਾ ਹਿਰਨ ਸ਼ਿਕਾਰ ਮਾਮਲਾ : ਸੈਫ਼, ਤੱਬੂ, ਸੋਨਾਲੀ, ਨੀਲਮ ਦੀਆਂ ਵਧੀਆਂ ਮੁਸ਼ਕਲਾਂ, ਫਿਰ ਜਾਰੀ ਹੋਏ ਨੋਟਿਸ
. . .  1 day ago
ਲੈਫ਼ਟੀਨੈਂਟ ਜਨਰਲ ਰਣਬੀਰ ਸਿੰਘ ਨੇ ਕਿਹਾ- 2016 'ਚ ਹੋਈ ਪਹਿਲੀ ਸਰਜੀਕਲ ਸਟ੍ਰਾਈਕ
. . .  1 day ago
ਪਤਨੀ ਦੀ ਹੱਤਿਆ ਤੋਂ ਬਾਅਦ ਪਤੀ ਵਲੋਂ ਖ਼ੁਦਕੁਸ਼ੀ ਦੀ ਕੋਸ਼ਿਸ਼
. . .  1 day ago
ਲੋਕ ਸਭਾ ਚੋਣਾਂ ਦੇ ਖ਼ਤਮ ਹੁੰਦਿਆਂ ਹੀ ਕੁੱਲੂ ਰਵਾਨਾ ਹੋਏ ਸੰਨੀ ਦਿਓਲ
. . .  1 day ago
ਮਾਇਆਵਤੀ ਨੂੰ ਮਿਲਣ ਪਹੁੰਚੇ ਅਖਿਲੇਸ਼ ਯਾਦਵ
. . .  1 day ago
ਕੱਲ੍ਹ ਹੋ ਸਕਦੀ ਹੈ ਕੇਂਦਰੀ ਕੈਬਨਿਟ ਦੀ ਬੈਠਕ
. . .  1 day ago
ਓਮਪ੍ਰਕਾਸ਼ ਰਾਜਭਰ ਉੱਤਰ ਪ੍ਰਦੇਸ਼ ਕੈਬਨਿਟ ਤੋਂ ਬਰਖ਼ਾਸਤ, ਯੋਗੀ ਨੇ ਰਾਜਪਾਲ ਕੋਲ ਕੀਤੀ ਸੀ ਸਿਫ਼ਾਰਸ਼
. . .  1 day ago
ਰੇਲ ਗੱਡੀ ਹੇਠਾਂ ਆਉਣ ਕਾਰਨ ਔਰਤ ਦੀ ਮੌਤ
. . .  1 day ago
ਸਿੰਗਾਪੁਰ ਜਾ ਰਹੇ ਜਹਾਜ਼ ਦੀ ਚੇਨਈ ਦੇ ਹਵਾਈ ਅੱਡੇ 'ਤੇ ਹੋਈ ਐਮਰਜੈਂਸੀ ਲੈਂਡਿੰਗ
. . .  1 day ago
ਬ੍ਰਾਜ਼ੀਲ ਦੇ ਬਾਰ 'ਚ ਹੋਈ ਗੋਲੀਬਾਰੀ 'ਚ 11 ਲੋਕਾਂ ਦੀ ਮੌਤ
. . .  1 day ago
ਦੋ ਬੱਸਾਂ ਵਿਚਾਲੇ ਹੋਈ ਜ਼ਬਰਦਸਤ ਟੱਕਰ 'ਚ 2 ਯਾਤਰੀਆਂ ਦੀ ਮੌਤ, 20 ਜ਼ਖ਼ਮੀ
. . .  1 day ago
ਐਗਜ਼ਿਟ ਪੋਲ ਨਾਲ ਸ਼ੇਅਰ ਬਾਜ਼ਾਰ ਵਿਚ ਤੇਜ਼ੀ
. . .  about 1 hour ago
ਲੋੜ ਪਈ ਤਾਂ ਕਾਂਗਰਸ ਨੂੰ ਦੇ ਸਕਦੈ ਹਾਂ ਸਮਰਥਨ
. . .  32 minutes ago
ਕਾਂਗਰਸੀ ਵਰਕਰਾਂ ਤੇ ਜਾਨਲੇਵਾ ਹਮਲਾ 4 ਜ਼ਖ਼ਮੀ
. . .  57 minutes ago
ਚੱਲਦੀ ਬੱਸ 'ਚ ਲੱਗੀ ਭਿਆਨਕ ਅੱਗ
. . .  58 minutes ago
ਕੈਪਟਨ ਅਮਰਿੰਦਰ ਸਿੰਘ, ਪ੍ਰਨੀਤ ਕੌਰ, ਬੀਬਾ ਜੈਇੰਦਰ ਕੌਰ ਵੋਟ ਪਾਉਣ ਲਈ ਪੁੱਜੇ
. . .  2 days ago
ਮਹਿਲਾ ਵੋਟਰ ਨੂੰ ਆਕਰਸ਼ਤ ਕਰਨ ਲਈ ਬਣਾਇਆ ਗਿਆ ਪਿੰਕ ਪੋਲਿੰਗ ਬੂਥ ਦੇ ਬਾਹਰ ਖੜ੍ਹੇ ਚੋਣ ਮੁਲਾਜ਼ਮ
. . .  2 days ago
ਖੇਮਕਰਨ : ਪਿੰਡ ਘਰਿਆਲਾ 'ਚ ਕੁਲ ਵੋਟਾਂ 7044 'ਚੋਂ ਕੇਵਲ 3630 ਵੋਟਾਂ ਪੋਲ ਹੋਈਆਂ
. . .  2 days ago
ਲੁਧਿਆਣਾ 'ਚ ਹੋਈ 62.15 ਫ਼ੀਸਦੀ ਵੋਟਿੰਗ
. . .  2 days ago
ਬੱਚੀਵਿੰਡ-ਪਿੰਡ ਸਾਰੰਗੜਾ ਵਿਖੇ ਦੇਰ ਸ਼ਾਮ ਹੋਈ ਹਿੰਸਾ ਵਿਚ ਅਕਾਲੀ ਸਮਰਥਕ ਜ਼ਖਮੀ
. . .  2 days ago
ਸ੍ਰੀ ਮੁਕਤਸਰ ਸਾਹਿਬ: ਰਾਣੀਵਾਲਾ ਵਿਖੇ ਵੋਟਿੰਗ ਪਾਰਟੀ ਦੀ ਬੱਸ ਨੂੰ ਘੇਰਿਆ
. . .  2 days ago
ਲੋਕ ਸਭਾ ਹਲਕਾ ਫ਼ਤਿਹਗੜ੍ਹ ਸਾਹਿਬ ਵਿਚ 65.65 ਫ਼ੀਸਦੀ ਵੋਟਾਂ ਪਈਆਂ-ਡਾ. ਪ੍ਰਸ਼ਾਂਤ ਕੁਮਾਰ ਗੋਇਲ
. . .  2 days ago
ਲੋਕ ਸਭਾ ਹਲਕਾ ਖਡੂਰ ਸਾਹਿਬ ਵਿਚ ਵੋਟਾਂ ਦੌਰਾਨ ਹੋਇਆ 64.17 ਫ਼ੀਸਦੀ ਮਤਦਾਨ
. . .  2 days ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 6 ਕੱਤਕ ਸੰਮਤ 550

ਬਠਿੰਡਾ /ਮਾਨਸਾ

ਖ਼ਰੀਦ ਇੰਸਪੈਕਟਰ ਦੀ ਕੁੱਟਮਾਰ ਸਬੰਧੀ 2 ਆੜ੍ਹਤੀਆਂ ਸਮੇਤ ਕਈ ਅਣਪਛਾਤਿਆਂ ਿਖ਼ਲਾਫ਼ ਮੁਕੱਦਮਾ ਦਰਜ

ਬੁਢਲਾਡਾ (ਮਾਨਸਾ), 21 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ )-ਸਥਾਨਕ ਮਾਰਕੀਟ ਕਮੇਟੀ ਅਧੀਨ ਪੈਂਦੇ ਖ਼ਰੀਦ ਕੇਂਦਰ ਦੋਦੜਾ ਵਿਖੇ ਵੇਅਰ ਹਾਊਸ ਏਜੰਸੀ ਦੇ ਇੰਸਪੈਕਟਰ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਭਾਵੇਂ ਥਾਣਾ ਸਦਰ ਪੁਲਿਸ ਬੁਢਲਾਡਾ ਨੇ 2 ਆੜ੍ਹਤੀਆਂ ਸਮੇਤ 5-6 ਹੋਰ ਅਣਪਛਾਤੇ ਵਿਅਕਤੀਆਂ ਿਖ਼ਲਾਫ਼ ਵੱਖ ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕਰ ਲਿਆ ਹੈ ਪਰ ਹਾਲੇ ਤੱਕ ਕਿਸੇ ਦੀ ਵੀ ਗਿ੍ਫ਼ਤਾਰੀ ਨਾ ਹੋਣ ਅਤੇ ਹੋਰ ਸਖ਼ਤ ਕਾਰਵਾਈ ਕਰਵਾਉਣ ਲਈ ਵੱਖ ਵੱਖ ਖ਼ਰੀਦ ਏਜੰਸੀਆਂ ਦੇ ਇੰਸਪੈਕਟਰਾਂ ਨੇ ਤਿੱਖੇ ਸੰਘਰਸ਼ ਦਾ ਬਿਗਲ ਵਜਾਉਂਦਿਆਂ ਜ਼ਿਲ੍ਹੇ ਦੇ ਖ਼ਰੀਦ ਕੇਂਦਰਾਂ 'ਚ ਅੱਜ ਬਾਅਦ ਦੁਪਹਿਰ ਝੋਨੇ ਦੀ ਖ਼ਰੀਦ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ | ਸਿਵਲ ਹਸਪਤਾਲ ਬੁਢਲਾਡਾ ਵਿਖੇ ਜੇਰੇ ਇਲਾਜ ਇੰਸਪੈਕਟਰ ਗੁਰਮੀਤ ਸਿੰਘ ਨੇ ਦੋਸ਼ ਲਗਾਇਆ ਕਿ ਉਪਰੋਕਤ ਖ਼ਰੀਦ ਕੇਂਦਰ 'ਚ ਵਿਖੇ ਆੜ੍ਹਤੀ ਰਮੇਸ਼ ਕੁਮਾਰ, ਰਾਜ ਕੁਮਾਰ ਅਤੇ ਕਈ ਹੋਰਾਂ ਵਲੋਂ ਰਾਜ ਸਰਕਾਰ ਵੱਲੋਂ ਪਾਬੰਦੀ ਸ਼ੁਦਾ ਝੋਨੇ ਦੀ ਵਰਾਇਟੀ ਪੀ.ਏ.ਯੂ.-201 ਅਤੇ ਵੱਧ ਨਮੀ ਵਾਲੇ ਝੋਨੇ ਦੀ ਬੋਲੀ ਧੱਕੇ ਨਾਲ ਲਗਵਾਉਣੀ ਚਾਹੀ ਅਤੇ ਉਸ ਵਲੋਂ ਬੋਲੀ ਨਾ ਲਗਾਉਣ ਕਾਰਨ ਕੁੱਟਮਾਰ ਕੀਤੀ ਗਈ | ਇੰਸਪੈਕਟਰ ਅਨੁਸਾਰ ਉਸ ਨੂੰ ਬੇਹੋਸ਼ੀ ਦੀ ਹਾਲਤ 'ਚ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ | ਸਹਾਇਕ ਸਬ ਇੰਸਪੈਕਟਰ ਸੇਵਕ ਸਿੰਘ ਬੁਢਲਾਡਾ ਨੇ ਸੰਪਰਕ ਕਰਨ 'ਤੇ ਦੱਸਿਆ ਕਿ ਇੰਸਪੈਕਟਰ ਦੇ ਬਿਆਨਾਂ 'ਤੇ ਆੜ੍ਹਤੀਆਂ ਸਮੇਤ ਅੱਧੀ ਦਰਜਨ ਵਿਅਕਤੀਆਂ ਿਖ਼ਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਜਲਦ ਗਿ੍ਫ਼ਤਾਰ ਕਰ ਲਿਆ ਜਾਵੇਗਾ | ਆੜ੍ਹਤੀਆਂ ਦਾ ਪੱਖ ਜਾਣਨਾ ਚਾਹਿਆ ਤਾਂ ਉਨ੍ਹਾਂ ਦੇ ਮੋਬਾਈਲ ਬੰਦ ਪਾਏ ਗਏ | ਇਸੇ ਦੌਰਾਨ ਸਮੂਹ ਖ਼ਰੀਦ ਏਜੰਸੀਆਂ ਦੀ ਤਾਲਮੇਲ ਕਮੇਟੀ ਵਲੋਂ ਮਾਰਕਫੈੱਡ ਦਫ਼ਤਰ ਬੁਢਲਾਡਾ ਅੱਗੇ ਰੋਸ ਪ੍ਰਗਟ ਕੀਤਾ ਗਿਆ | ਉਨ੍ਹਾਂ ਦੋਸ਼ ਲਗਾਇਆ ਕਿ ਖ਼ਰੀਦ ਅਧਿਕਾਰੀ ਦੀ ਕੁੱਟਮਾਰ ਦੇ ਮਾਮਲੇ 'ਚ ਯੋਗ ਕਾਰਵਾਈ ਨਹੀਂ ਕੀਤੀ ਗਈ | ਉਨ੍ਹਾਂ ਕਿਹਾ ਕਿ ਲੰਘੀ 18 ਅਕਤੂਬਰ ਨੂੰ ਖ਼ਰੀਦ ਕੇਂਦਰ ਟਾਹਲੀਆਂ ਵਿਖੇ ਕੁਝ ਸ਼ਰਾਰਤੀ ਅਨਸਰਾਂ ਵਲੋਂ ਮੁਲਾਜ਼ਮਾਂ ਨੂੰ ਜ਼ਬਰਦਸਤੀ ਬੰਦੀ ਬਣਾਇਆ ਗਿਆ ਸੀ ਅਤੇ ਅਜਿਹੀਆਂ ਘਟਨਾਵਾਂ 'ਚ ਨਿੱਤ ਰੋਜ਼ ਵਾਧਾ ਹੋ ਰਿਹਾ ਹੈ | ਉਨ੍ਹਾਂ ਐਲਾਨ ਕੀਤਾ ਕਿ ਦੋਸ਼ੀਆਂ ਿਖ਼ਲਾਫ਼ ਸਖ਼ਤ ਕਾਰਵਾਈ ਕਰਨ ਅਤੇ ਗਿ੍ਫ਼ਤਾਰ ਕਰ ਕੇ ਸਲਾਖ਼ਾਂ ਪਿੱਛੇ ਭੇਜਣ ਤੱਕ ਝੋਨੇ ਦੀ ਖ਼ਰੀਦ ਸਮੇਤ ਸਾਰੇ ਕੰਮ-ਕਾਜ ਠੱਪ ਰਹਿਣਗੇ | ਉੱਧਰ ਪਤਾ ਲੱਗਾ ਹੈ ਕਿ ਅੱਜ ਖ਼ਰੀਦ ਅਧਿਕਾਰੀਆਂ ਦੀ ਹਮਾਇਤ 'ਚ ਮਜ਼ਦੂਰ ਵੀ ਆ ਗਏ ਹਨ, ਜਿਨ੍ਹਾਂ ਝੋਨੇ ਦੀਆਂ ਬੋਰੀਆਂ ਦੀ ਲੋਡਿੰਗ ਕਰਨ ਤੋਂ ਇਨਕਾਰ ਕਰ ਦਿੱਤਾ ਹੈ | ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਤਾਲਮੇਲ ਕਮੇਟੀ ਦੇ ਕਾਰਜਕਾਰੀ ਮੈਂਬਰ ਹਰਪਾਲ ਸਿੰਘ ਸਿੱਧੂ, ਦਰਸ਼ਨ ਸਿੰਘ ਜ਼ਿਲ੍ਹਾ ਪ੍ਰਧਾਨ ਵੇਅਰ ਹਾਊਸ ਯੂਨੀਅਨ, ਜਗਦੇਵ ਸਿੰਘ ਜ਼ਿਲ੍ਹਾ ਪ੍ਰਧਾਨ ਪਨਗਰੇਨ ਨੇ ਕਿਹਾ ਕਿ ਖ਼ਰੀਦ ਕੇਂਦਰਾਂ 'ਚ ਸਰਕਾਰੀ ਕੰਮਕਾਜ ਵਿੱਚ ਦਖ਼ਲਅੰਦਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਉਹ ਸਰਕਾਰ ਦੇ ਮਾਪਦੰਡਾਂ ਮੁਤਾਬਿਕ ਖ਼ਰੀਦ ਕਰਦੇ ਹਨ | ਉਨ੍ਹਾਂ ਦੱਸਿਆ ਕਿ ਇਸ ਸਬੰਧੀ ਡਿਪਟੀ ਕਮਿਸ਼ਨਰ ਮਾਨਸਾ ਨੂੰ ਜਾਣੂ ਕਰਵਾ ਦਿੱਤਾ ਹੈ ਅਤੇ ਮੰਗਾਂ ਮੰਨਣ ਤੱਕ ਸੰਘਰਸ਼ ਜਾਰੀ ਰਹੇਗਾ | ਰੋਸ ਪ੍ਰਦਰਸ਼ਨ ਮੌਕੇ ਜਸਵੀਰ ਸਿੰਘ, ਗਗਨਦੀਪ ਸਿੰਘ, ਯੋਗੇਸ਼ ਕੁਮਾਰ ਸਰਦੂਲਗੜ੍ਹ, ਮੱਖਣ ਸਿੰਘ, ਰੁਪਿੰਦਰ ਸਿੰਘ, ਲਖਵਿੰਦਰ ਸਿੰਘ ਭੀਖੀ, ਰਘੁਵੀਰ ਸਿੰਘ, ਵਿਸ਼ਾਲ ਕੁਮਾਰ, ਲਲੀਤ ਕੁਮਾਰ ਆਦਿ ਨੇ ਸੰਬੋਧਨ ਕੀਤਾ | ਮਿਸ ਅਪਨੀਤ ਰਿਆਤ ਡਿਪਟੀ ਕਮਿਸ਼ਨਰ ਨਾਲ ਸੰਪਰਕ ਕਰਨ ਦੇ ਯਤਨ ਅਸਫ਼ਲ ਰਹੇ |

ਟੀ.ਪੀ.ਡੀ. ਮਾਲਵਾ ਕਾਲਜ ਤੇ ਐਨ.ਐਸ.ਐਸ. ਵਿਭਾਗ ਵਲੋਂ ਪਰਾਲੀ ਨਾ ਸਾੜਨ ਸਬੰਧੀ ਚੇਤਨਾ ਰੈਲੀ ਕੱਢੀ

ਰਾਮਪੁਰਾ ਫੂਲ, 21 ਅਕਤੂਬਰ (ਗੁਰਮੇਲ ਸਿੰਘ ਵਿਰਦੀ)-ਪੰਜਾਬੀ ਯੂਨੀਵਰਸਿਟੀ ਟੀ.ਪੀ.ਡੀ. ਮਾਲਵਾ ਕਾਲਜ ਰਾਮਪੁਰਾ ਫੂਲ ਦੇ ਪਿ੍ੰਸੀਪਲ ਡਾ. ਰਾਕੇਸ਼ ਜਿੰਦਲ ਜੀ ਦੀ ਯੋਗ ਸਰਪ੍ਰਸਤੀ ਅਧੀਨ ਐਨ.ਐਸ.ਐਸ. ਵਿਭਾਗ ਵਲੋ ਵਾਤਾਵਰਣ ਚੇਤਨਾ ਰੈਲੀ ਕੱਢੀ ਗਈ ਜਿਸ ਵਿਚ ਐਨ.ਐਸ.ਐਸ. ...

ਪੂਰੀ ਖ਼ਬਰ »

ਨਗਰ ਸੁਧਾਰ ਸਭਾ ਬੁਢਲਾਡਾ ਵਲੋਂ ਕਾਲੇ ਬਿੱਲੇ ਲਗਾ ਕੇ ਰੋਸ ਮਾਰਚ 29 ਨੂੰ

ਬੁਢਲਾਡਾ, 21 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)-ਨਗਰ ਸੁਧਾਰ ਸਭਾ ਬੁਢਲਾਡਾ ਵਲੋਂ ਸਰਕਾਰ ਤੇ ਪ੍ਰਸ਼ਾਸਨ ਿਖ਼ਲਾਫ਼ ਸਥਾਨਕ ਸ਼ਹਿਰ 'ਚ 29 ਅਕਤੂਬਰ ਨੂੰ ਕਾਲੇ ਬਿੱਲੇ ਲਗਾ ਕੇ ਸ਼ਾਂਤਮਈ ਰੋਸ ਮਾਰਚ ਕੱਢਣ ਦਾ ਫ਼ੈਸਲਾ ਕੀਤਾ ਹੈ | ਸਭਾ ਦੇ ਆਗੂਆਂ 'ਚ ਇਸ ਗੱਲੋਂ ਰੋਸ ਫੈਲ ...

ਪੂਰੀ ਖ਼ਬਰ »

ਮਾਨਸਾ ਵਿਖੇ ਤੇਲ ਪੰਪ 'ਤੇ ਪੈਟਰੋਲ ਘੱਟ ਪਾਉਣ ਦਾ ਮਾਮਲਾ ਗਰਮਾਇਆ, ਪੁਲਿਸ ਵਲੋਂ ਪੰਪ ਸੀਲ

ਮਾਨਸਾ, 21 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)-ਸਥਾਨਕ ਸ਼ਹਿਰ ਦੇ ਜਵਾਹਰਕੇ ਰੋਡ 'ਤੇ ਸਥਿਤ ਇਕ ਤੇਲ ਪੰਪ 'ਤੇ ਮੋਟਰਸਾਈਕਲ ਟੈਂਕੀ 'ਚ ਪੈਟਰੋਲ ਪਵਾਉਣ ਮੌਕੇ ਉਦੋਂ ਸਥਿਤੀ ਗੰਭੀਰ ਹੋ ਗਈ ਜਦੋਂ ਸਬੰਧਿਤ ਵਿਅਕਤੀ ਨੇ ਦੋਸ਼ ਲਗਾਇਆ ਕਿ ਉਸ ਨੂੰ ਤੇਲ ਘੱਟ ਮਾਤਰਾ 'ਚ ਪਾਇਆ ...

ਪੂਰੀ ਖ਼ਬਰ »

ਮੰਗਾਂ ਦੀ ਪੂਰਤੀ ਨੂੰ ਲੈ ਕੇ ਜੰਗਲਾਤ ਵਿਭਾਗ ਦੇ ਕਾਮੇ ਦੇਣਗੇ ਚੰਡੀਗੜ੍ਹ ਧਰਨਾ

ਬਠਿੰਡਾ, 21 ਅਕਤੂਬਰ (ਕੰਵਲਜੀਤ ਸਿੰਘ ਸਿੱਧੂ)-ਜੰਗਲਾਤ ਵਿਭਾਗ ਫ਼ੀਲਡ ਵਰਕਰਜ਼ ਯੂਨੀਅਨ ਪੰਜਾਬ ਵਲੋਂ ਮੰਗਾਂ ਨੂੰ ਲੈ ਕੇ ਜੰਗਲਾਤ ਵਿਭਾਗ ਦੇ ਮੁੱਖ ਦਫ਼ਤਰ ਚੰਡੀਗੜ੍ਹ ਵਿਖੇ 29 ਅਕਤੂਬਰ ਨੂੰ ਰੋਸ ਧਰਨਾ ਦੇਣ ਦਾ ਐਲਾਨ ਕੀਤਾ ਹੈ | ਇਸ ਸਬੰਧੀ ਜਥੇਬੰਦੀ ਦੇ ਸੂਬਾ ...

ਪੂਰੀ ਖ਼ਬਰ »

ਬਠਿੰਡਾ ਪੁਲਿਸ ਉੱਪਰ ਨਾਬਾਲਗ ਲੜਕੀ ਦੇ ਅਗਵਾਕਾਰਾਂ ਦੀ ਤਰਫ਼ਦਾਰੀ ਕਰਨ ਦਾ ਦੋਸ਼

ਬਠਿੰਡਾ, 21 ਅਕਤੂਬਰ (ਸੁਖਵਿੰਦਰ ਸਿੰਘ ਸੁੱਖਾ)-ਕੇਂਦਰੀ ਜੇਲ੍ਹ ਬਠਿੰਡਾ ਨਜ਼ਦੀਕ ਰਹਿੰਦੇ ਇਕ ਦਲਿਤ ਪਰਿਵਾਰ ਦੀ ਨਾਬਾਲਗ ਲੜਕੀ ਨੂੰ ਦਿਨ-ਦਿਹਾੜੇ ਅਗਵਾ ਕਰਨ ਵਾਲਿਆਂ ਵਿਰੁੱਧ ਭਾਰਤੀ ਦੰਡਾਂਵਲੀ ਦੀਆਂ ਧਰਾਵਾਂ 364, 365 ਤਹਿਤ ਪਰਚਾ ਦਰਜ ਕਰਨ ਦੀ ਮੰਗ ਕਰ ਰਹੀ ...

ਪੂਰੀ ਖ਼ਬਰ »

ਕੈਪਟਨ ਸਰਕਾਰ ਪਿੰਡਾਂ ਤੇ ਸ਼ਹਿਰਾਂ 'ਚ ਘੁੰਮ ਰਹੇ ਆਵਾਰਾ ਪਸ਼ੂਆਂ ਦਾ ਪੁਖ਼ਤਾ ਹੱਲ ਕਰੇ- ਰਾਮਕਰਨ ਸਿੰਘ ਰਾਮਾਂ

ਰਾਮਾਂ ਮੰਡੀ, 21 ਅਕਤੂਬਰ (ਅਮਰਜੀਤ ਸਿੰਘ ਲਹਿਰੀ)-ਦਾਣਾ ਮੰਡੀਆਂ ਵਿਚ ਆਵਾਰਾ ਪਸ਼ੂ ਕਿਸਾਨਾਂ ਦੀਆਂ ਫ਼ਸਲਾਂ ਉਜਾੜ ਕੇ ਲੋਕਾਂ ਦੀਆਂ ਕੀਮਤੀ ਜਾਨਾਂ ਲੈ ਰਹੇ ਹਨ, ਪੰਜਾਬ ਸਰਕਾਰ ਇਨ੍ਹਾਂ ਦਾ ਪੁਖ਼ਤਾ ਹੱਲ ਕਰੇ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ...

ਪੂਰੀ ਖ਼ਬਰ »

ਜੋਗਾਨੰਦ ਦੇ ਕਿਸਾਨਾਂ ਨੇ ਖੇਤਾਂ ਵਿਚ ਪਰਾਲੀ ਸਾੜ ਕੇ ਸਰਕਾਰ ਨੂੰ ਵੰਗਾਰਿਆ

ਬਠਿੰਡਾ ਛਾਉਣੀ, 21 ਅਕਤੂਬਰ (ਪਰਵਿੰਦਰ ਸਿੰਘ ਜੌੜਾ)-ਜੋਗਾਨੰਦ ਪਿੰਡ ਦੇ ਕਿਸਾਨਾਂ ਨੇ ਖੇਤਾਂ ਵਿਚ ਪਰਾਲੀ ਸਾੜ ਕੇ ਸਰਕਾਰ ਨੂੰ ਵੰਗਾਰਿਆ | ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਵਿਚ ਇਕੱਤਰ ਹੋਏ ਕਿਸਾਨਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਵਿਰੁੱਧ ਰੋਹ ਭਰਪੂਰ ...

ਪੂਰੀ ਖ਼ਬਰ »

ਆਪਣੇ ਘਰਾਂ ਦੀਆਂ ਛੱਤਾਂ 'ਤੇ ਸੋਲਰ ਲਗਾ ਕੇ ਖ਼ੁਦ ਤਿਆਰ ਕੀਤੀ ਜਾ ਸਕਦੀ ਹੈ ਬਿਜਲੀ

ਮਹਿਰਾਜ, 21 ਅਕਤੂਬਰ (ਸੁਖਪਾਲ ਮਹਿਰਾਜ)-ਘਰ ਦੀਆਂ ਛੱਤਾਂ ਉੱਪਰ ਸੋਲਰ ਪਾਵਰ ਪਲਾਂਟ ਲਗਾ ਕੇ ਹਰ ਨਾਗਰਿਕ ਖ਼ੁਦ ਦੀ ਬਿਜਲੀ ਤਿਆਰ ਕਰ ਸਕਦਾ ਹੈ | ਸਰਕਾਰ ਵਲੋਂ ਦਿੱਤੀ ਜਾ ਰਹੀ ਸਬਸਿਡੀ ਕਾਰਨ ਸੋਲਰ ਪਾਵਰ ਪਲਾਂਟ ਲਗਾਉਣੇ ਆਸਾਨ ਹੋ ਗਏ ਹਨ | ਸੋਲਰ ਪਾਵਰ ਪਲਾਂਟ ਉੱਪਰ ...

ਪੂਰੀ ਖ਼ਬਰ »

ਗ਼ਲਤੀ ਮਾਰਕੀਟ ਕਮੇਟੀ ਦੀ ਨੋਟਿਸ ਆੜ੍ਹਤੀਆਂ ਨੂੰ

ਰਾਮਾਂ ਮੰਡੀ, 21 ਅਕਤੂਬਰ (ਤਰਸੇਮ ਸਿੰਗਲਾ)-ਬੀਤੇ ਦਿਨੀਂ ਕਿਸਾਨਾਂ ਵਲੋਂ ਇਕ ਪੇਂਡੂ ਖ਼ਰੀਦ ਵਿਖੇ ਉਤਾਰੇ ਗਏ ਝੋਨੇ ਨੂੰ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਵਲੋਂ ਨਮੀ ਵੱਧ ਦੱਸ ਕੇ ਤਿੰਨ ਆੜ੍ਹਤੀਆਂ ਨੂੰ ਨੋਟਿਸ ਦਿੱਤੇ ਜਾਣ ਦੀ ਕਰੜੀ ਨਿੰਦਾ ਕਰਦੇ ਹੋਏ ਆੜ੍ਹਤੀ ...

ਪੂਰੀ ਖ਼ਬਰ »

ਦੁਸਹਿਰਾ ਉਤਸਵ 'ਤੇ ਵਾਪਰੇ ਰੇਲ ਹਾਦਸੇ 'ਚ ਮਰੇ ਦਰਸ਼ਕਾਂ ਦੀ ਆਤਮਿਕ ਸ਼ਾਂਤੀ ਲਈ ਸੋਕ ਸਭਾ

ਰਾਮਾਂ ਮੰਡੀ, 21 ਅਕਤੂਬਰ (ਤਰਸੇਮ ਸਿੰਗਲਾ)-ਬੀਤੇ ਦਿਨੀਂ ਦਸਹਿਰਾ ਉਤਸਵ ਤੇ ਸ਼੍ਰੀ ਅੰਮਿ੍ਤਸਰ ਸਾਹਿਬ ਵਿਖੇ ਵਾਪਰੇ ਰੇਲ ਹਾਦਸੇ ਵਿਚ ਮਾਰੇ ਗਏ ਕਰੀਬ ਪੰਜ ਦਰਜਨ ਦਰਸ਼ਕਾਂ ਦੇ ਸੋਗ ਵਜੋਂ ਉਦਾਸੀਨ ਮਾਰਗ ਮੰਡਲ ਸੰਸਥਾ ਸੰਤ ਸਮਾਜ ਵਲੋਂ ਪ੍ਰਚਾਰ ਸਕੱਤਰ ਮਹੰਤ ਗਿਆਨ ...

ਪੂਰੀ ਖ਼ਬਰ »

ਭਾਈ ਆਸਾ ਸਿੰਘ ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਨੇ ਲੋਕ ਮੇਲੇ ਵਿਚ ਮੱਲਾ ਮਾਰੀਆਂ

ਗੋਨਿਆਣਾ, 21 ਅਕਤੂਬਰ (ਲਛਮਣ ਦਾਸ ਗਰਗ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਫ਼ਤਿਹ ਗਰੁੱਪ ਆਫ਼ ਕਾਲਜ ਵਿਖੇ ਜ਼ੋਨਲ ਖੇਤਰੀ ਯੁਵਕ ਅਤੇ ਚਾਰ ਰੋਜ਼ਾ ਲੋਕ ਮੇਲਾ ਕਰਵਾਇਆ ਗਿਆ | ਜਿਸ ਵਿਚ ਭਾਈ ਆਸਾ ਸਿੰਘ ਗਰਲਜ਼ ਕਾਲਜ ਗੋਨਿਆਣਾ ਮੰਡੀ ਦੇ ਵਿਦਿਆਰਥੀਆਂ ਨੇ ਲੋਕ ...

ਪੂਰੀ ਖ਼ਬਰ »

ਮੋਟਰਸਾਈਕਲ ਸਵਾਰ ਦੀ ਸੜਕ ਹਾਦਸੇ 'ਚ ਮੌਤ

ਰਾਮਾਂ ਮੰਡੀ, 21 ਅਕਤੂਬਰ (ਤਰਸੇਮ ਸਿੰਗਲਾ)-ਬੀਤੀ ਰਾਤ ਤਲਵੰਡੀ ਸਾਬੋ ਰੋਡ 'ਤੇ ਪਿੰਡ ਜੱਜਲ ਨੇੜੇ ਸੜਕ ਹਾਦਸੇ ਵਿਚ ਜ਼ਖਮੀ ਹੋਏ ਵਿਅਕਤੀ ਦੀ ਬਠਿੰਡਾ ਹਸਪਤਾਲ ਪਹੁੰਚ ਕੇ ਇਲਾਜ ਦੌਰਾਨ ਮੌਤ ਹੋ ਜਾਣ ਦਾ ਸਮਾਚਾਰ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਜਸਵਿੰਦਰ ਸਿੰਘ (45) ...

ਪੂਰੀ ਖ਼ਬਰ »

ਸਹਿਕਾਰੀ ਕੋਆਪੇ੍ਰਟਿਵ ਸੁਸਾਇਟੀ ਚੱਠੇਵਾਲਾ ਦੀ ਚੋਣ ਦੌਰਾਨ ਮਾਨ ਸਿੰਘ ਚੱਠਾ ਬਣੇ ਪ੍ਰਧਾਨ

ਤਲਵੰਡੀ ਸਾਬੋ, 21 ਅਕਤੂਬਰ (ਰਵਜੋਤ ਸਿੰਘ ਰਾਹੀ)-ਸਹਿਕਾਰੀ ਕੋਆਪ੍ਰੇਟਿਵ ਸੁਸਾਇਟੀ ਚੱਠੇਵਾਲਾ ਦੀ ਚੋਣ ਕੀਤੀ ਗਈ | ਜਿਸ ਦੌਰਾਨ ਮਾਨ ਸਿੰਘ ਚੱਠਾ ਨੂੰ ਸਹਿਕਾਰੀ ਸੁਸਾਇਟੀ ਚੱਠੇਵਾਲਾ ਦਾ ਪ੍ਰਧਾਨ ਚੁਣਿਆ ਗਿਆ | ਪ੍ਰਧਾਨ ਮਾਨ ਸਿੰਘ ਚੱਠਾ ਤੋਂ ਇਲਾਵਾ ਅਲਵੇਲ ਸਿੰਘ ...

ਪੂਰੀ ਖ਼ਬਰ »

ਭਾਕਿਯੂ ਕ੍ਰਾਂਤੀਕਾਰੀ ਦੀ ਅਗਵਾਈ ਹੇਠ ਕਿਸਾਨਾਂ ਨੇ ਪਰਾਲੀ ਨੂੰ ਅੱਗ ਲਗਾਈ

ਰਾਮਪੁਰਾ ਫੂਲ, 21 ਅਕਤੂਬਰ (ਗੁਰਮੇਲ ਸਿੰਘ ਵਿਰਦੀ)-ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੀ ਅਗਵਾਈ ਵਿਚ ਪਿੰਡ ਫੂਲ ਦੇ ਸੈਂਕੜੇ ਕਿਸਾਨਾਂ ਨੇ ਇਕੱਠੇ ਹੋ ਕੇ ਪਿੰਡ ਬੁਰਜ ਮਾਨਸ਼ਾਹੀਆ ਰੋਡ ਉੱਤੇ ਇਕ ਖੇਤ ਵਿਚ ਐਲਾਨ ਕਰਕੇ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣੀ ...

ਪੂਰੀ ਖ਼ਬਰ »

ਪਿੰਡ ਗੋਬਿੰਦਪੁਰਾ ਵਿਖੇ ਕਬੱਡੀ ਲੀਗ ਹਰਿਆਣਾ ਲਈ ਟਰਾਇਲ ਕਰਵਾਏ

ਨਥਾਣਾ, 21 ਅਕਤੂਬਰ (ਗੁਰਦਰਸ਼ਨ ਲੁੱਧੜ)-ਪਿੰਡ ਗੋਬਿੰਦਪੁਰਾ ਵਿਖੇ ਕਬੱਡੀ ਲੀਗ ਹਰਿਆਣਾ ਦੇ ਪ੍ਰਬੰਧਕਾਂ ਵਲੋਂ ਸ਼ਹੀਦ ਭਗਤ ਸਿੰਘ ਯੁਵਕ ਸੇਵਾਵਾਂ ਕਲੱਬ ਦੇ ਸਹਿਯੋਗ ਨਾਲ ਲੀਗ ਖੇਡਣ ਲਈ ਯੋਗ ਖਿਡਾਰੀਆਂ ਦੀ ਚੋਣ ਲਈ ਮੁੰਡੇ ਅਤੇ ਕੁੜੀਆਂ ਦੇ ਟਰਾਇਲ ਕਰਵਾਏ ਗਏ | ...

ਪੂਰੀ ਖ਼ਬਰ »

ਫੌਗਿੰਗ ਦੀ ਧੀਮੀ ਗਤੀ ਕਾਰਨ ਮੱਛਰਾਂ ਦਾ ਵਾਧਾ ਖ਼ਤਰੇ ਦੀ ਘੰਟੀ

ਸਰਦੂਲਗੜ੍ਹ, 21 ਅਕਤੂਬਰ (ਜੀ.ਐਮ.ਅਰੋੜਾ)-ਬੀਤੇ ਦਿਨੀਂ ਸਰਦੂਲਗੜ੍ਹ ਸ਼ਹਿਰ ਦੀ ਮਾੜੀ ਸਫ਼ਾਈ ਵਿਵਸਥਾ ਦੇ ਕਾਰਨ ਸ਼ਹਿਰ ਵਿਚ ਬੁਖ਼ਾਰ ਨਾਲ ਪੀੜਤ ਲੋਕਾਂ ਸਬੰਧੀ ਹੋਈ ਪ੍ਰਕਾਸ਼ਿਤ ਹੋਈ ਖ਼ਬਰ ਦੇ ਮੱਦੇਨਜ਼ਰ ਐਸ. ਡੀ. ਐਮ. ਸਰਦੂਲਗੜ੍ਹ ਲਤੀਫ਼ ਅਹਿਮਦ ਦੀ ਹਦਾਇਤਾਂ ...

ਪੂਰੀ ਖ਼ਬਰ »

ਖੇਡਾਂ ਅਤੇ ਸਿਹਤ ਪ੍ਰਤੀ ਜਾਗਰੂਕ ਕਰਨ ਲਈ ਬੁਢਲਾਡਾ 'ਚ ਕਰਵਾਈ ਮਿੰਨੀ ਮੈਰਾਥਨ

ਬੁਢਲਾਡਾ (ਮਾਨਸਾ), 21 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਨੇਕੀ ਫਾਊਾਡੇਸ਼ਨ ਵਲੋਂ ਅੱਜ ਇੱਥੇ ਮਿੰੰਨੀ ਮੇੈਰਾਥਨ 'ਨੇਕੀ ਰਨ ਫਾਰ ਫਨ' ਕਰਵਾਈ ਗਈ | ਝੰਡੀ ਵਿਖਾਉਣ ਦੀ ਰਸਮ ਅਦਿੱਤਿਆ ਡੇਚਲਵਾਲ ਐਸ.ਡੀ.ਐਮ. ਬੁਢਲਾਡਾ ਅਤੇ ਏਸੀਅਨ ਗੇਮਾਂ 'ਚੋਂ ਸੋਨ ਤਗਮਾ ਜੇਤੂ ...

ਪੂਰੀ ਖ਼ਬਰ »

ਸਾਲਾਸਰ ਮੇਲੇ 'ਚ ਭੰਡਾਰਾ ਲਗਾਉਣ ਲਈ ਰਾਸ਼ਨ ਦਾ ਟਰੱਕ ਕੀਤਾ ਰਵਾਨਾ

ਸਰਦੂਲਗੜ੍ਹ, 21 ਅਕਤੂਬਰ (ਅਰੋੜਾ)-ਸਾਲਾਸਰ ਲੰਗਰ ਕਮੇਟੀ ਸਰਦੂਲਗੜ੍ਹ ਵਲੋਂ ਸਾਲਾਸਰ ਧਾਮ (ਰਾਜਸਥਾਨ) ਹਨੂੰਮਾਨ ਮੰਦਰ ਵਿਖੇ ਚੱਲ ਰਹੇ ਮੇਲੇ ਦੌਰਾਨ ਭੰਡਾਰਾ ਲਾਉਣ ਲਈ ਸਰਦੂਲਗੜ੍ਹ ਤੋ ਸਾਲਾਸਰ ਕਮੇਟੀ ਦੇ ਮੈਂਬਰਾਂ ਵੱਲੋਂ ਰਾਸ਼ਨ ਦਾ ਵੱਡਾ ਟਰੱਕ ਲੈ ਕੇ ਸਾਲਾਸਰ ...

ਪੂਰੀ ਖ਼ਬਰ »

ਮਾਨਸਿਕ ਰੋਗੀ ਬੇਸਹਾਰਾ ਔਰਤ ਦਾ ਇਲਾਜ ਕਰਵਾਇਆ

ਬਠਿੰਡਾ, 21 ਅਕਤੂਬਰ (ਸਟਾਫ਼ ਰਿਪੋਰਟਰ)-ਬੱਸ ਸਟੈਂਡ ਨਜਦੀਕ ਬੇਸਹਾਰਾ ਮਾਨਸਿਕ ਰੋਗੀ ਔਰਤ ਦੀ ਸੂਚਨਾ ਮਿਲਣ 'ਤੇ ਸਹਾਰਾ ਜਨ ਸੇਵਾ ਦੇ ਮੈਂਬਰ ਵਿੱਕੀ ਕੁਮਾਰ, ਸੰਦੀਪ ਗਿੱਲ, ਮਨੀ ਸ਼ਰਮਾ ਅਤੇ ਸੰਦੀਪ ਗੋਇਲ ਮੌਕੇ ਤੇ ਪਹੁੰਚੇ | ਉਨ੍ਹਾਂ ਦੱਸਿਆ ਕਿ ਬੇਸਹਾਰਾ ਔਰਤ ਦਰਦ ...

ਪੂਰੀ ਖ਼ਬਰ »

ਮਾਤਾ ਜੰਗੀਰ ਕੌਰ ਜੋਗਾ ਨੂੰ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀਆਂ

ਜੋਗਾ, 21 ਅਕਤੂਬਰ (ਬਲਜੀਤ ਸਿੰਘ ਅਕਲੀਆ)-ਸੀਨੀਅਰ ਕਾਂਗਰਸੀ ਆਗੂ ਤੇ ਮਾਰਕਫੈੱਡ ਦੇ ਸਾਬਕਾ ਡਾਇਰੈਕਟਰ ਅਵਤਾਰ ਸਿੰਘ ਜੋਗਾ ਤੇ ਪ੍ਰੋ: ਜਗਤਾਰ ਸਿੰਘ ਜੋਗਾ ਦੀ ਮਾਤਾ ਜੰਗੀਰ ਕੌਰ ਨੂੰ ਵੱਖ ਵੱਖ ਰਾਜਨੀਤਕ, ਸਿੱਖਿਆ, ਸਮਾਜ ਸੇਵੀ ਤੇ ਹੋਰਨਾਂ ਜਥੇਬੰਦੀਆਂ ਦੇ ...

ਪੂਰੀ ਖ਼ਬਰ »

ਸ਼ੈਲਰ ਮਾਲਕਾਂ ਵਲੋਂ ਕੀਤੀ ਜਾ ਰਹੀ ਲੁੱਟ ਨੰੂ ਬੰਦ ਕਰਨ ਦੀ ਚਿਤਾਵਨੀ

ਗੋਨਿਆਣਾ, 21 ਅਕਤੂਬਰ (ਲਛਮਣ ਦਾਸ ਗਰਗ)-ਅੱਜ ਕੱਲ੍ਹ ਪੂਰੇ ਸੂਬੇ ਵਿਚ ਝੋਨੇ ਦਾ ਸੀਜ਼ਨ ਪੂਰੇ ਜੋਬਨ 'ਤੇ ਹੋਣ ਕਰਕੇ ਸ਼ੈਲਰ ਮਾਲਕਾਂ ਵਲੋਂ ਵੀ ਸਰਕਾਰ ਅਤੇ ਮਜ਼ਦੂਰ ਵਰਗ ਨੂੰ ਤਕੜਾ ਰਗੜਾ ਲਗਾਇਆ ਜਾ ਰਿਹਾ ਹੈ | ਜਿਸ ਦੀ ਮਿਸਾਲ ਸਥਾਨਕ ਝੋਨਾ ਮੰਡੀ ਵਿਚ ਆਮ ਹੀ ਦੇਖਣ ਨੰੂ ...

ਪੂਰੀ ਖ਼ਬਰ »

ਕਿਸਾਨ ਝੋਨੇ ਦੀ ਫ਼ਸਲ ਨੂੰ ਸੁਕਾ ਕੇ ਖ਼ਰੀਦ ਕੇਂਦਰਾਂ 'ਚ ਲਿਆਉਣ- ਸਕੱਤਰ ਬਲਕਾਰ ਸਿੰਘ

ਰਾਮਾਂ ਮੰਡੀ, 21 ਅਕਤੂਬਰ (ਅਮਰਜੀਤ ਸਿੰਘ ਲਹਿਰੀ)-ਮਾਰਕੀਟ ਕਮੇਟੀ ਰਾਮਾਂ ਦੇ ਸਕੱਤਰ ਬਲਕਾਰ ਸਿੰਘ ਨੇ ਖ਼ਰੀਦ ਕੇਂਦਰਾਂ ਦਾ ਦੌਰਾ ਕਰਕੇ ਕਿਸਾਨਾਂ ਅਤੇ ਆੜ੍ਹਤੀਆਂ ਦੀਆਂ ਮੁਸ਼ਕਲਾਂ ਸੁਣੀਆਂ | ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਝੋਨੇ ਦੀ ਫ਼ਸਲ ...

ਪੂਰੀ ਖ਼ਬਰ »

ਨਵੇਂ ਥਾਣਾ ਮੁਖੀ ਨੇ ਸੰਭਾਲਿਆ ਚਾਰਜ

ਬਰੇਟਾ, 21 ਅਕਤੂਬਰ (ਵਿ.ਪ੍ਰਤੀ.)-ਸਥਾਨਕ ਪੁਲਿਸ ਥਾਣਾ ਵਿਖੇ ਇੰਸਪੈਕਟਰ ਰਣਵੀਰ ਸਿੰਘ ਨੇ ਚਾਰਜ ਸੰਭਾਲ ਲਿਆ ਹੈ | ਉਨ੍ਹਾਂ ਕਿਹਾ ਕਿ ਉਹ ਨਸ਼ਾ ਤਸਕਰਾਂ ਸਮੇਤ, ਜੁਰਮ ਕਰਨ ਵਾਲ਼ੇ ਨੂੰ ਕਿਸੇ ਵੀ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ | ਉਨ੍ਹਾਂ ਕਿਹਾ ਕਿ ਇਨਸਾਫ ਪਸੰਦ ...

ਪੂਰੀ ਖ਼ਬਰ »

ਕਿਸਾਨ ਜਥੇਬੰਦੀ ਡਕੌਾਦਾ ਦੀ ਅਗਵਾਈ 'ਚ ਕਿਸਾਨ ਨੇ ਲਗਾਈ ਪਰਾਲੀ ਨੂੰ ਅੱਗ

ਜੋਗਾ, 21 ਅਕਤੂਬਰ (ਬਲਜੀਤ ਸਿੰਘ ਅਕਲੀਆ)-ਭਾਵੇਂ ਕਿ ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਫੂਕਣ 'ਤੇ ਪਾਬੰਦੀ ਲਗਾਈ ਗਈ ਹੈ ਪਰ ਅਕਲੀਆ ਵਿਖੇ ਭਾਰਤੀ ਕਿਸਾਨ ਜਥੇਬੰਦੀ ਡਕੌਾਦਾ ਗੁੱਟ ਦੇ ਆਗੂਆਂ ਦੀ ਅਗਵਾਈ ਵਿੱਚ ਇੱਕ ਕਿਸਾਨ ਵੱਲੋਂ ਪਰਾਲੀ ਨੂੰ ਅੱਗ ...

ਪੂਰੀ ਖ਼ਬਰ »

ਲੰਬੇ ਵਾਲ ਵੇਚਣ ਤੇ ਖ਼ਰੀਦ ਦੇ ਰੁਝਾਨ ਨੂੰ ਠੱਲ੍ਹ ਪਾਉਣ ਦੀ ਮੰਗ

ਬੋਹਾ, 21 ਅਕਤੂਬਰ (ਪ.ਪ.)-ਅਕਸਰ ਹੀ ਗਲੀਆਂ, ਬਾਜ਼ਾਰਾਂ ਅੰਦਰ ਕੁਝ ਰੇਹੜੀਆਂ-ਫੜੀਆਂ, ਸਾਈਕਲਾਂ ਤੇ ਸਵਾਰ ਲੋਕਾਂ ਵਲੋਂ ਮਨੁੱਖੀ ਲੰਬੇ ਵਾਲ 1500 ਰੁਪਏ ਪ੍ਰਤੀ ਕਿੱਲੋ ਵੇਚਣ ਦੇ ਹੋਕੇ ਦਿੱਤੇ ਜਾ ਰਹੇ ਹਨ, ਜਿਸ ਤੋਂ ਆਮ ਲੋਕ ਕਾਫ਼ੀ ਖਫ਼ਾ ਹਨ | ਬਾਬਾ ਜਸਵਿੰਦਰ ਸਿੰਘ ਬੋਹਾ ...

ਪੂਰੀ ਖ਼ਬਰ »

ਜਲ ਸਪਲਾਈ ਅਤੇ ਸੈਨੀਟੇਸ਼ਨ ਇੰਪਲਾਈਜ਼ ਯੂਨੀਅਨ ਦੀ ਇਕੱਤਰਤਾ

ਬੁਢਲਾਡਾ, 21 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ)-ਜਲ ਸਪਲਾਈ ਅਤੇ ਸੈਨੀਟੇਸ਼ਨ (ਮ) ਇੰਪਲਾਈਜ਼ ਯੂਨੀਅਨ ਦੀ ਇਕੱਤਰਤਾ ਪ੍ਰਧਾਨ ਪਾਲ ਸਿੰਘ ਅਕਬਰਪੁਰ ਖੁਡਾਲ ਦੀ ਪ੍ਰਧਾਨਗੀ ਗੁਰਨੇ ਕਲਾਂ ਵਿਖੇ ਹੋਈ | ਇਸ ਮੌਕੇ ਕਰਮਚਾਰੀਆਂ ਦੀਆਂ ਮੰਗਾਂ ਸਬੰਧੀ ਵਿਚਾਰਾਂ ਕੀਤੀਆਂ ਗਈਆਂ | ...

ਪੂਰੀ ਖ਼ਬਰ »

ਭਗਵਾਨ ਵਾਲਮੀਕਿ ਦਿਵਸ 24 ਨੂੰ

ਮਾਨਸਾ, 21 ਅਕਤੂਬਰ (ਵਿ.ਪ੍ਰਤੀ.)-ਭਗਵਾਨ ਵਾਲਮੀਕਿ ਮਹਾਰਾਜ ਪ੍ਰਗਟ ਦਿਵਸ 'ਤੇ 24 ਅਕਤੂਬਰ ਨੂੰ ਸਥਾਨਕ ਸ਼ਹਿਰ 'ਚ ਵਿਸ਼ਾਲ ਸੋਭਾ ਯਾਤਰਾ ਕੱਢੀ ਜਾਵੇਗੀ | ਵਾਲਮੀਕਿ ਸਭਾ ਇੰਡੀਆ ਸ਼ਾਖਾ ਮਾਨਸਾ ਪ੍ਰਧਾਨ ਰਜਿੰਦਰ ਕੁਮਾਰ ਨੇ ਦੱਸਿਆ ਕਿ ਪ੍ਰਭਾਤ ਫੇਰੀਆਂ ਕੱਢੀਆਂ ਜਾ ...

ਪੂਰੀ ਖ਼ਬਰ »

ਬੀ. ਐਡ. ਟੈੱਟ ਪਾਸ ਬੇਰੁਜ਼ਗਾਰ ਨੌਜਵਾਨਾਂ ਦਾ ਮੁੱਦਾ ਵਿਧਾਨ ਸਭਾ 'ਚ ਉਠਾਵਾਂਗਾ- ਵਿਧਾਇਕ ਬੁੱਧ ਰਾਮ

ਬੁਢਲਾਡਾ (ਮਾਨਸਾ), 21 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)-ਆਮ ਆਦਮੀ ਪਾਰਟੀ ਦੇ ਕੋਰ ਕਮੇਟੀ ਦੇ ਚੇਅਰਮੈਨ ਤੇ ਬੁਢਲਾਡਾ ਹਲਕੇ ਤੋਂ ਵਿਧਾਇਕ ਬੁੱਧ ਰਾਮ ਨੇ ਕਿਹਾ ਕਿ ਉਹ ਸਰਦ ਰੁੱਤ ਦੇ ਸੈਸ਼ਨ ਦੌਰਾਨ ਪੰਜਾਬ ਵਿਧਾਨ ਸਭਾ 'ਚ ਬੀ.ਐਡ.ਟੈੱਟ ਪਾਸ ਬੇਰੁਜ਼ਗਾਰ ਨੌਜਵਾਨਾਂ ...

ਪੂਰੀ ਖ਼ਬਰ »

ਨਰਮੇ ਦੀ ਫ਼ਸਲ 'ਤੇ ਝੁਲਸ ਰੋਗ ਦੇ ਹਮਲੇ ਨੇ ਕਿਸਾਨਾਂ ਦੇ ਹੋਸ਼ ਉਡਾਏ

ਬਰੇਟਾ, 21 ਅਕਤੂਬਰ (ਜੀਵਨ ਸ਼ਰਮਾ)-ਇਲਾਕੇ 'ਚ ਨਰਮੇ ਦੀ ਫ਼ਸਲ ਨੂੰ ਪਿਛਲੇ ਕੁਝ ਦਿਨਾਂ ਤੋਂ ਝੁਲਸ ਰੋਗ ਪੈ ਜਾਣ ਕਰ ਕੇ ਨਰਮਾ ਉਤਪਾਦਕ ਕਿਸਾਨਾਂ ਦੇ ਹੋਸ਼ ਉਡਾ ਕੇ ਰੱਖ ਦਿੱਤੇ ਹਨ | ਇਸ ਵਾਰ ਭਾਵੇਂ ਨਰਮੇ ਦੀ ਫ਼ਸਲ ਉੱਪਰ ਚਿੱਟ ਤੇਲੇ ਦੀ ਮਾਰ ਪਿਛਲੇ ਸਾਲਾਂ ਦੇ ...

ਪੂਰੀ ਖ਼ਬਰ »

ਸ਼ਹਿਰ 'ਚ ਟਰੈਫ਼ਿਕ ਵਿਵਸਥਾ ਪੂਰੀ ਤਰ੍ਹਾਂ ਲੜਖੜਾ ਜਾਣ ਨਾਲ ਲੱਗਦੇ ਨੇ ਵੱਡੇ-ਵੱਡੇ ਜਾਮ

ਜੀਵਨ ਸ਼ਰਮਾ ਬਰੇਟਾ, 21 ਅਕਤੂਬਰ-ਸਥਾਨਕ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਅੰਦਰ ਟਰੈਫ਼ਿਕ ਵਿਵਸਥਾ ਪੂਰੀ ਤਰ੍ਹਾਂ ਲੜਖੜਾ ਕੇ ਰਹਿ ਗਈ ਹੈ, ਜਿਸ ਕਾਰਨ ਸ਼ਹਿਰ ਵਾਸੀਆਂ ਦਾ ਘਰੋਂ ਬਾਹਰ ਨਿਕਲਣਾ ਔਖਾ ਹੋਇਆ ਪਿਆ ਹੈ ਪਰ ਪ੍ਰਸ਼ਾਸਨ ਇਸ ਸਮੱਸਿਆ ਨੂੰ ਹੱਲ ਕਰਨ ਪ੍ਰਤੀ ...

ਪੂਰੀ ਖ਼ਬਰ »

ਪਰਲ ਚਿੱਟ ਫ਼ੰਡ ਕੰਪਨੀ ਦੇ ਪੀੜਤਾਂ ਦੀ ਇਕੱਤਰਤਾ ਹੋਈ

ਭੀਖੀ, 21 ਅਕਤੂਬਰ (ਸਿੱਧੂ)-ਪਰਲ ਚਿੱਟ ਫ਼ੰਡ ਕੰਪਨੀ ਦੇ ਪੀੜਤਾਂ ਵਲੋਂ ਬਣਾਈ ਗਈ ਇਨਸਾਫ਼ ਦੀ ਆਵਾਜ਼ ਜਥੇਬੰਦੀ ਦੀ ਸਰਕਲ ਭੀਖੀ ਦੀ ਮੀਟਿੰਗ ਇੱਥੇ ਹੋਈ | ਸੰਬੋਧਨ ਕਰਦਿਆਂ ਸੁਖਪਾਲ ਸਿੰਘ ਅਲੀਸ਼ੇਰ ਨੇ ਕਿਹਾ ਕਿ ਸਰਕਾਰਾਂ ਦੀ ਸ਼ਹਿ 'ਤੇ ਕਰੋੜਾਂ ਲੋਕਾਂ ਦਾ ਪੈਸਾ ...

ਪੂਰੀ ਖ਼ਬਰ »

ਲੋਕ ਸਵੱਛ ਭਾਰਤ ਮੁਹਿੰਮ ਦੀ ਉਡਾ ਰਹੇ ਨੇ ਖਿੱਲੀ

ਭੀਖੀ, 21 ਅਕਤੂਬਰ (ਸਿੱਧੂ)-ਸਥਾਨਕ ਅਨਾਜ ਮੰਡੀ ਵਿਖੇ ਕੰਮ ਕਰ ਰਹੇ ਪੰਜਾਬੀ ਅਤੇ ਪ੍ਰਵਾਸੀ ਮਜ਼ਦੂਰ ਸਵੇਰ ਸਮੇਂ ਮੰਡੀ ਦੇ ਆਸ-ਪਾਸ ਪਈਆਂ ਖੁੱਲ੍ਹੀਆਂ ਥਾਵਾਂ ਅਤੇ ਖੇਤਾਂ ਨੂੰ ਜਾਂਦੇ ਰਸਤਿਆਂ 'ਤੇ ਖੁੱਲੇ੍ਹ 'ਚ ਸ਼ੌਚਾਲਿਆ ਜਾਣ ਨੂੰ ਰੋਕਣ 'ਤੇ ਸਰਕਾਰ ਵਲੋਂ ਲਗਾਈ ...

ਪੂਰੀ ਖ਼ਬਰ »

ਹਾਈਵੇ ਰੋਡ ਸੰਘਰਸ਼ ਕਮੇਟੀ ਵਲੋਂ ਸੰਘਰਸ਼ ਦਾ ਐਲਾਨ

ਬਰੇਟਾ, 21 ਅਕਤੂਬਰ (ਰਵਿੰਦਰ ਕੌਰ ਮੰਡੇਰ)-ਸਥਾਨਕ ਹਾਈਵੇ ਰੋਡ ਸੰਘਰਸ਼ ਕਮੇਟੀ ਵਲੋਂ ਐਫ.ਸੀ.ਆਈ .ਪੱਲੇਦਾਰ ਯੂਨੀਅਨ ਦੇ ਦਫ਼ਤਰ ਵਿਚ ਭਰਵੀਂ ਇਕੱਤਰਤਾ ਕੀਤੀ ਗਈ | ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਕਮੇਟੀ ਵਲੋਂ ਐਸ.ਡੀ.ਐਮ .ਬੁਢਲਾਡਾ ਨੂੰ ਦਿੱਤੇ ਇਤਰਾਜ਼ ਜੋ ...

ਪੂਰੀ ਖ਼ਬਰ »

ਚੱਕਾ ਜਾਮ ਨੂੰ ਸਫਲ ਬਣਾਉਣ ਸਬੰਧੀ ਪਿੰਡਾਂ 'ਚ ਇਕੱਤਰਤਾਵਾਂ

ਭੀਖੀ, 21 ਅਕਤੂਬਰ (ਪ.ਪ.)-ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਵਲੋਂ ਪੰਜਾਬ ਸਰਕਾਰ ਵਲੋਂ ਪਰਾਲੀ ਫੂਕਣ 'ਤੇ ਲਗਾਈ ਗਈ ਪਾਬੰਦੀ ਦੇ ਵਿਰੋਧ ਵਿੱਚ ਕੀਤੇ ਜਾ ਰਹੇ ਚੱਕਾ ਜਾਮ ਨੂੰ ਸਫਲ ਬਣਾਉਣ ਲਈ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਚਰਨ ਸਿੰਘ ਭੀਖੀ ਦੀ ਅਗਵਾਈ 'ਚ ਵੱਖ ...

ਪੂਰੀ ਖ਼ਬਰ »

ਸਰਵਹਿੱਤਕਾਰੀ ਵਿੱਦਿਆ ਮੰਦਰ ਵਿਖੇ ਸਾਇੰਸ ਮੇਲਾ ਲਗਾਇਆ

ਭੀਖੀ, 21 ਅਕਤੂਬਰ (ਬਲਦੇਵ ਸਿੰਘ ਸਿੱਧੂ)-ਸਥਾਨਕ ਸਰਵਹਿੱਤਕਾਰੀ ਵਿੱਦਿਆ ਮੰਦਰ ਵਿਖੇ ਇੱਕ ਰੋਜ਼ਾ ਸਾਇੰਸ ਮੇਲਾ ਲਗਾਇਆ ਗਿਆ | ਇਸ ਮੇਲੇ 'ਚ ਸੰਸਥਾ ਦੇ 10 ਸਕੂਲਾਂ ਦੇ ਲਗਭਗ 258 ਬੱਚਿਆਂ ਨੇ ਭਾਗ ਲਿਆ | ਉਦਘਾਟਨ ਸਕੂਲ ਕਮੇਟੀ ਦੇ ਪ੍ਰਬੰਧਕ ਤੇਜਿੰਦਰ ਪਾਲ ਜਿੰਦਲ ਅਤੇ ...

ਪੂਰੀ ਖ਼ਬਰ »

ਪਿੰਡ ਬਰਨਾਲਾ ਵਿਖੇ ਕਰਾਸ ਕੰਟਰੀ ਕਰਵਾਈ

ਮਾਨਸਾ, 21 ਅਕਤੂਬਰ (ਵਿ. ਪ੍ਰਤੀ.)-ਨਜ਼ਦੀਕੀ ਪਿੰਡ ਬਰਨਾਲਾ ਵਿਖੇ ਪਿੰਡ ਪੱਧਰੀ ਕਰਾਸ ਕੰਟਰੀ ਕਰਵਾਈ ਗਈ, ਜਿਸ ਵਿਚ ਵੱਡੀ ਗਿਣਤੀ 'ਚ ਨੌਜਵਾਨਾਂ ਨੇ ਭਾਗ ਲਿਆ | ਦੌੜ 'ਚ ਰਵਨੀਤ ਸਿੰਘ ਨੇ ਪਹਿਲਾ, ਬਲਕਾਰ ਸਿੰਘ ਨੇ ਦੂਜਾ ਅਤੇ ਸੁਖਵਿੰਦਰ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ | ...

ਪੂਰੀ ਖ਼ਬਰ »

ਰਾਹੁਲ ਭੰਡਾਰੀ ਬਣੇ ਭਾਜਪਾ ਤੇ ਮੰਡਲ ਪ੍ਰਧਾਨ

ਰਾਮਾਂ ਮੰਡੀ, 19 ਅਕਤੂਬਰ (ਤਰਸੇਮ ਸਿੰਗਲਾ)-ਭਾਜਪਾ ਦਾ ਜ਼ਿਲ੍ਹਾ ਪ੍ਰਧਾਨ ਬਦਲਦੇ ਹੀ ਰਾਮਾਂ ਮੰਡਲ ਦਾ ਪ੍ਰਧਾਨ ਵੀ ਬਦਲ ਕੇ ਰਾਹੁਲ ਭੰਡਾਰੀ ਨੂੰ ਨਿਯੁਕਤ ਕਰ ਦਿੱਤਾ ਗਿਆ | ਸ਼੍ਰੀ ਭੰਡਾਰੀ ਨੂੰ ਮੰਡਲ ਪ੍ਰਧਾਨ ਨਿਯੁਕਤ ਕਰਨ ਦੀ ਖ਼ੁਸ਼ੀ 'ਚ ਮੰਡਲ ਦੇ ਵਰਕਰਾਂ ਵਲੋਂ ...

ਪੂਰੀ ਖ਼ਬਰ »

ਨੀਲੇ ਕਾਰਡ ਕੱਟਣ ਦੇ ਰੋਸ ਵਜੋਂ ਅੱਜ ਹੋਵੇਗਾ ਨਗਰ ਪੰਚਾਇਤ ਬਾਲਿਆਾਵਾਲੀ ਦਾ ਘਿਰਾਓ

ਬਾਲਿਆਾਵਾਲੀ, 21 ਅਕਤੂਬਰ (ਕੁਲਦੀਪ ਮਤਵਾਲਾ)-ਨਗਰ ਪੰਚਾਇਤ ਬਾਲਿਆਂਵਾਲੀ ਦੇ ਵਾਸੀਆਂ ਦੇ ਨੀਲੇ ਕਾਰਡ ਕੱਟੇ ਜਾਣ ਤੇ ਪਿੰਡ ਵਾਸੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ, ਭੜਕੇ ਹੋਏ ਲੋਕਾਾ ਨੇ 22 ਅਕਤੂਬਰ ਨੂੰ ਨਗਰ ਪੰਚਾਇਤ ਬਾਲਿਆਾਵਾਲੀ ਦੇ ਬਾਹਰ ਧਰਨਾ ਲਗਾ ਕੇ ...

ਪੂਰੀ ਖ਼ਬਰ »

ਜਥੇਦਾਰ ਦਾਨੇਵਾਲੀਆ ਨੇ ਕੀਤੀ ਸੁਖਬੀਰ ਨਾਲ ਮੁਲਾਕਾਤ

ਅਬੋਹਰ, 21 ਅਕਤੂਬਰ (ਸੁਖਜਿੰਦਰ ਸਿੰਘ ਢਿੱਲੋਂ)-ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਲੀਡਰ ਜਥੇਦਾਰ ਗੁਰਲਾਲ ਸਿੰਘ ਦਾਨੇਵਾਲੀਆ ਨੇ ਪਾਰਟੀ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕੀਤੀ | ਇਸ ਦੌਰਾਨ ਉਨ੍ਹਾਂ ਨੇ ਇਲਾਕੇ ਦੀ ਸਿਆਸੀ ਸਥਿਤੀ ਬਾਰੇ ਵਿਚਾਰਾਂ ...

ਪੂਰੀ ਖ਼ਬਰ »

ਆੜ੍ਹਤੀ ਯੂਨੀਅਨ ਮੰਡੀ ਰੋੜਾਂਵਾਲੀ ਦੇ ਪ੍ਰਧਾਨ ਕੁਲਵਿੰਦਰ ਸਿੰਘ ਸੰਧੂ ਵਲੋਂ ਵਾਲੀਬਾਲ ਟੂਰਨਾਮੈਂਟ ਦਾ ਉਦਘਾਟਨ

ਮੰਡੀ ਰੋੜਾਂਵਾਲੀ, 21 ਅਕਤੂਬਰ (ਮਨਜੀਤ ਸਿੰਘ ਬਰਾੜ)-ਇੱਥੋਂ ਨਾਲ ਲੱਗਦੇ ਪਿੰਡ ਤਾਰੇ ਵਾਲਾ ਵਿਖੇ ਬਾਬਾ ਗੰਡਾ ਮੱਲ ਪ੍ਰਬੰਧਕ ਕਮੇਟੀ ਵਲੋਂ ਬਾਬਾ ਜੀ ਦੀ ਯਾਦ 'ਚ ਪਹਿਲਾ ਵਾਲੀਬਾਲ ਟੂਰਨਾਮੈਂਟ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ | ਇਸ ਟੂਰਨਾਮੈਂਟ ...

ਪੂਰੀ ਖ਼ਬਰ »

ਸ਼ਹੀਦ ਜਵਾਨਾਂ ਨੂੰ 118ਵੀਂ ਬਟਾਲੀਅਨ ਵਲੋਂ ਸ਼ਰਧਾਂਜਲੀ ਭੇਟ

ਜਲਾਲਾਬਾਦ, 21 ਅਕਤੂਬਰ (ਕਰਨ ਚੁਚਰਾ)-ਐਤਵਾਰ ਨੰੂ ਸੀਮਾ ਸੁਰੱਖਿਆ ਬਲ ਦੀ 118ਵੀਂ ਬਟਾਲੀਅਨ ਜਲਾਲਾਬਾਦ ਦੇ ਵਿਹੜੇ ਵਿੱਚ ਕਮਾਂਡੈਂਟ ਰਣਬੀਰ ਸਿੰਘ ਦੀ ਅਗਵਾਈ ਹੇਠ ਆਪਣੇ ਕਰਤੱਵਾਂ ਨੰੂ ਨਿਭਾਉਂਦੇ ਹੋਏ ਦੇਸ਼ ਦੀ ਰੱਖਿਆ ਲਈ ਜਾਨਾਂ ਕੁਰਬਾਨ ਕਰਨ ਵਾਲੇ ਪੁਲਸ ਅਤੇ ...

ਪੂਰੀ ਖ਼ਬਰ »

ਬੱਲੂਆਣੇ ਦਾ ਨੌਜਵਾਨ ਡਿਊਟੀ ਤੋਂ ਘਰ ਵਾਪਸ ਜਾਂਦਾ ਹੋਇਆ ਲੁੱਟਮਾਰ ਦਾ ਸ਼ਿਕਾਰ

ਜਲਾਲਾਬਾਦ, 21 ਅਕਤੂਬਰ (ਜਤਿੰਦਰ ਪਾਲ ਸਿੰਘ)-ਸ਼ਹਿਰ ਜਲਾਲਾਬਾਦ ਵਿੱਚ ਪੁਲਸ ਪ੍ਰਸ਼ਾਸਨ ਤੋਂ ਬੇਖ਼ੌਫ ਹੋਏ ਝਪਟ ਮਾਰਾਂ ਦੇ ਹੌਸਲੇ ਦਿਨੋਂ ਦਿਨ ਬੁਲੰਦ ਹੁੰਦੇ ਜਾ ਰਹੇ ਹਨ ਅਤੇ ਪੁਲਸ ਵੱਲੋਂ ਕੋਈ ਠੋਸ ਕਾਰਵਾਈ ਨਾ ਹੋਣ ਕਰਕੇ ਲੋਕਾਂ ਦਾ ਭਰੋਸਾ ਪੁਲਸ ਵਿਭਾਗ ਤੇ ...

ਪੂਰੀ ਖ਼ਬਰ »

ਸੜਕ 'ਚ ਪਿਆ ਖੱਡਾ ਦੇ ਰਿਹੈ ਹਾਦਸਿਆਂ ਨੂੰ ਸੱਦਾ

ਸੀਤੋ ਗੁੰਨੋ, 21 ਅਕਤੂਬਰ (ਜਸਮੇਲ ਸਿੰਘ ਢਿੱਲੋਂ)-ਸੀਤੋ ਗੁੰਨੋ ਤੋਂ ਬਜੀਦਪੁਰ ਭੋਮਾ ਤੱਕ ਕੁੱਝ ਸਾਲ ਪਹਿਲਾਂ ਬਣੀ ਸੜਕ 'ਤੇ ਪਿਅ ਖੱਡਾ ਹਰ ਸਮੇਂ ਹਾਦਸਿਆਂ ਨੂੰ ਸੱਦਾ ਦਿੰਦਾ ਨਜ਼ਰ ਆਉਂਦਾ ਹੈ | ਇਕ ਤਾਂ ਇਹ ਸੜਕ ਜ਼ਮੀਨ ਤੋਂ ਲਗਪਗ 7-8 ਫੁੱਟ ਉੱਚੀ ਬਣੀ ਹੋਈ ਹੈ ਤੇ ਦੂਜਾ ...

ਪੂਰੀ ਖ਼ਬਰ »

ਜਲਾਲਾਬਾਦ 'ਚ ਕਾਂਗਰਸ ਦੇ ਬਹੁਗਿਣਤੀ ਲੀਡਰਾਂ ਦੀ ਆਪਸੀ ਖਿੱਚੋਤਾਣ ਕਾਰਨ ਕਾਂਗਰਸੀ ਵਰਕਰ ਆਪਣੇ ਹੀ ਲੀਡਰਾਂ ਤੋਂ ਹੋਏ ਔਖੇ

ਮੰਡੀ ਘੁਬਾਇਆ, 21 ਅਕਤੂਬਰ (ਅਮਨ ਬਵੇਜਾ)-ਜਲਾਲਾਬਾਦ ਵਿਧਾਨ ਸਭਾ ਹਲਕਾ ਸਭ ਤੋਂ ਸੰਵੇਦਨਸ਼ੀਲ ਮੰਨਿਆ ਗਿਆ ਸੀ ਕਿਉਂਕਿ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ 3 ਦਿੱਗਜ ਨੇਤਾ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਕਾਂਗਰਸ ਪਾਰਟੀ ਵੱਲੋਂ ...

ਪੂਰੀ ਖ਼ਬਰ »

ਗਰੀਨ ਟਿ੍ਬਿਊਨਲ ਅਨੁਸਾਰ ਕਿਸਾਨਾਂ ਦੀ ਸਹਾਇਤਾ ਨਾ ਹੋਣ ਕਾਰਨ ਕਿਸਾਨਾਂ ਵਲੋਂ ਪਰਾਲੀ ਨੂੰ ਅੱਗ ਲਾਉਣਾ ਜਾਰੀ

ਜਲਾਲਾਬਾਦ, 21ਅਕਤੂਬਰ (ਜਤਿੰਦਰ ਪਾਲ ਸਿੰਘ)-ਝੋਨੇ ਦੀ ਪਰਾਲੀ ਸਾੜਨ ਤੋਂ ਰੋਕਣ ਲਈ ਭਾਵੇਂ ਪ੍ਰਸ਼ਾਸਨ ਵੱਲੋਂ ਕਈ ਤਰਾਂ ਦੇ ਐਲਾਨ ਕੀਤੇ ਜਾ ਰਹੇ ਹਨ ਅਤੇ ਸਖ਼ਤ ਕਾਰਵਾਈ ਦੇ ਸੰਕੇਤ ਵੀ ਦਿੱਤੇ ਜਾ ਰਹੇ ਹਨ ਪਰ ਫੇਰ ਵੀ ਕਿਸਾਨ ਮਜਬੂਰੀ ਵੱਸ ਖੇਤ ਦੀ ਪਰਾਲੀ ਨੂੰ ਅੱਗ ਲਗਾ ...

ਪੂਰੀ ਖ਼ਬਰ »

ਅਬੋਹਰ ਗੈਸ ਏਜੰਸੀ ਨੇ ਜਾਗਰੂਕਤਾ ਸੈਮੀਨਾਰ ਲਾਇਆ

ਅਬੋਹਰ, 21 ਅਕਤੂਬਰ (ਸੁਖਜਿੰਦਰ ਸਿੰਘ ਢਿੱਲੋਂ)-ਅਬੋਹਰ ਗੈੱਸ ਏਜੰਸੀ ਵਲੋਂ ਪਿੰਡ ਢਾਣੀ ਬਿਸ਼ੇਸ਼ਰਨਾਥ ਦੇ ਪੰਚਾਇਤ ਘਰ ਵਿਚ ਜਾਗਰੂਕਤਾ ਤੇ ਸੁਰੱਖਿਆ ਸੈਮੀਨਾਰ ਲਾਇਆ ਗਿਆ | ਇਸ ਮੌਕੇ 'ਤੇ ਜਗਦੀਸ਼ ਜੁਨੇਜਾ ਤੇ ਹਰਬੰਸ ਸਿੰਘ ਨੇ ਪੰਜ ਕਿੱਲੋ ਦੇ ਗੈੱਸ ਸਿਲੰਡਰ ਬਾਰੇ ...

ਪੂਰੀ ਖ਼ਬਰ »

ਜਥੇਦਾਰ ਨਰ ਸਿੰਘ ਘੱਟਿਆਂਵਾਲੀ ਨੇ ਛੱਡਿਆ ਅਕਾਲੀ ਦਲ

ਫ਼ਾਜ਼ਿਲਕਾ, 21 ਅਕਤੂਬਰ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਜ਼ਿਲ੍ਹੇ ਵਿਚ ਟਕਸਾਲੀ ਅਕਾਲੀ ਆਗੂਆਂ ਅਤੇ ਵਰਕਰਾਂ ਵਲੋਂ ਪਾਰਟੀ ਨੂੰ ਛੱਡਣ ਚੱਲ ਰਹੇ ਸਿਲਸਿਲੇ ਦੇ ਤਹਿਤ ਪਿੰਡ ਘੱਟਿਆਵਾਲੀ ਦੇ ਟਕਸਾਲੀ ਅਕਾਲੀ ਪਰਿਵਾਰ ਨਾਲ ਸੰਬੰਧਿਤ ਨਰ ਸਿੰਘ ਘੱਟਿਆਵਾਲੀ ਨੇ ...

ਪੂਰੀ ਖ਼ਬਰ »

ਪਾਰਟੀ ਪ੍ਰਧਾਨ ਦਾ ਹੁਕਮ ਖਿੜੇ ਮੱਥੇ ਪ੍ਰਵਾਨ ਕਰਾਂਗਾ-ਜਥੇਦਾਰ ਸੂਬਾ ਸਿੰਘ

ਫ਼ਾਜ਼ਿਲਕਾ, 21 ਅਕਤੂਬਰ (ਦਵਿੰਦਰ ਪਾਲ ਸਿੰਘ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ 13 ਨਵੰਬਰ ਨੂੰ ਹੋਣ ਵਾਲੀ ਸਾਲਾਨਾ ਚੋਣ ਵਿਚ ਜਿੱਥੇ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵੱਖ-ਵੱਖ ਜ਼ਿਲਿ੍ਹਆਂ ਦੇ ਸ਼ੋ੍ਰਮਣੀ ...

ਪੂਰੀ ਖ਼ਬਰ »

ਭਾਗ ਸਿੰਘ ਖ਼ਾਲਸਾ ਕਾਲਜ ਵਿਚ ਯੂਥ ਫ਼ੈਸਟੀਵਲ ਅੱਜ ਤੋਂ

ਅਬੋਹਰ, 21 ਅਕਤੂਬਰ (ਸੁਖਜਿੰਦਰ ਸਿੰਘ ਢਿੱਲੋਂ)-ਭਾਗ ਸਿੰਘ ਹੇਅਰ ਖ਼ਾਲਸਾ ਕਾਲਜ ਕਾਲਾ ਟਿੱਬਾ ਵਿਖੇ ਅੱਜ 22 ਅਕਤੂਬਰ ਤੋਂ 25 ਅਕਤੂਬਰ ਤੱਕ ਪੰਜਾਬ ਯੂਨੀਵਰਸਿਟੀ ਦਾ ਸ੍ਰੀ ਮੁਕਤਸਰ ਸਾਹਿਬ ਜ਼ੋਨ ਦਾ ਜ਼ੋਨ ਪੱਧਰੀ ਯੂਥ ਫ਼ੈਸਟੀਵਲ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ...

ਪੂਰੀ ਖ਼ਬਰ »

ਜ਼ਿਲੇ੍ਹ ਦੀਆਂ ਮੰਡੀਆਂ 'ਚ 95906 ਮੀਟਿ੍ਕ ਟਨ ਝੋਨੇ ਦੀ ਹੋਈ ਆਮਦ

ਫ਼ਾਜ਼ਿਲਕਾ, 21 ਅਕਤੂਬਰ (ਦਵਿੰਦਰ ਪਾਲ ਸਿੰਘ)-ਡਿਪਟੀ ਕਮਿਸ਼ਨਰ ਮਨਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲੇ੍ਹ ਦੀਆਂ ਸਮੂਹ ਮੰਡੀਆਂ ਵਿੱਚ ਝੋਨੇ ਦੀ ਖ਼ਰੀਦ ਦਾ ਕੰਮ ਨਿਰਵਿਘਨ ਚੱਲ ਰਿਹਾ ਹੈ | ਉਨ੍ਹਾਂ ਦੱਸਿਆ ਕਿ ਬੀਤੀ ਸਾਮ ਤੱਕ ਜ਼ਿਲੇ੍ਹ ਦੀਆਂ ...

ਪੂਰੀ ਖ਼ਬਰ »

ਸ਼ਹੀਦ ਭਾਈ ਮਨੀ ਸਿੰਘ ਗ੍ਰੰਥੀ ਸਭਾ ਦੀ ਮੀਟਿੰਗ 'ਚ ਕਈ ਮਤਿਆਂ ਨੂੰ ਸਰਬਸੰਮਤੀ ਨਾਲ ਪ੍ਰਵਾਨਗੀ

ਫ਼ਾਜ਼ਿਲਕਾ, 21 ਅਕਤੂਬਰ (ਦਵਿੰਦਰ ਪਾਲ ਸਿੰਘ)-ਸ਼ਹੀਦ ਭਾਈ ਮਨੀ ਸਿੰਘ ਗ੍ਰੰਥੀ ਸਭਾ ਦੀ ਮੀਟਿੰਗ ਫ਼ਾਜ਼ਿਲਕਾ ਵਿਖੇ ਹੋਈ | ਜਿਸ ਵਿਚ ਸਰਵ ਸੰਮਤੀ ਨਾਲ ਅੰਮਿ੍ਤ ਸਿੰਘ ਨੂੰ ਪ੍ਰਧਾਨ ਚੁਣਿਆ ਗਿਆ | ਮੀਟਿੰਗ ਵਿਚ ਸਿੱਖ ਸੰਗਤ ਨੂੰ ਡੇਰਿਆਂ, ਪਾਖੰਡਵਾਦ ਤੋਂ ਦੂਰ ਹਟਾ ਕੇ ...

ਪੂਰੀ ਖ਼ਬਰ »

ਆਰਥਿਕ ਤੰਗੀ ਕਾਰਨ ਨੌਜਵਾਨ ਵਲੋਂ ਖ਼ੁਦਕੁਸ਼ੀ

ਭਗਤਾ ਭਾਈਕਾ, 21 ਅਕਤੂਬਰ (ਸੁਖਪਾਲ ਸਿੰਘ ਸੋਨੀ)-ਪਿੰਡ ਨਿਉਰ ਵਿਖੇ ਆਰਥਿਕ ਤੰਗੀ ਕਾਰਨ ਇਕ ਨੌਜਵਾਨ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ | ਪ੍ਰਾਪਤ ਜਾਣਕਾਰੀ ਮੁਤਾਬਿਕ ਗ਼ਰੀਬ ਪਰਿਵਾਰ ਨਾਲ ਸਬੰਧਿਤ ਮਿ੍ਤਕ ਗੁਰਪ੍ਰੀਤ ਸਿੰਘ (23) ਪੁੱਤਰ ਸੁਰਜੀਤ ਸਿੰਘ ...

ਪੂਰੀ ਖ਼ਬਰ »

ਬਾਲ ਮੰਦਰ ਪਬਲਿਕ ਹਾਈ ਸਕੂਲ ਬਾਲਿਆਂਵਾਲੀ ਦੀ ਵਿਦਿਆਰਥਣ ਦੀ ਸਟੇਟ ਪੱਧਰ ਲਈ ਚੋਣ

ਬਾਲਿਆਾਵਾਲੀ, 21 ਅਕਤੂਬਰ (ਕੁਲਦੀਪ ਮਤਵਾਲਾ)-ਜ਼ਿਲ੍ਹਾ ਐਥਲੈਟਿਕ ਮੀਟ (ਅੰਡਰ 17) ਵਿਚ ਬਾਲ ਮੰਦਰ ਪਬਲਿਕ ਹਾਈ ਸਕੂਲ ਬਾਲਿਆਂਵਾਲੀ ਦੀ ਵਿਦਿਆਰਥਣ ਜਸਪ੍ਰੀਤ ਕੌਰ ਪੁੱਤਰੀ ਬਲਕਰਨ ਸਿੰਘ ਢੱਡੇ ਨੇ ਲੰਬੀ ਛਾਲ ਵਿਚ ਦੂਸਰਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਂ ਰੌਸ਼ਨ ...

ਪੂਰੀ ਖ਼ਬਰ »

ਸ਼੍ਰੋਮਣੀ ਕਮੇਟੀ ਵਲੋਂ ਕਰਵਾਏ 39ਵੇਂ ਹਫ਼ਤਾਵਾਰੀ ਗੁਰਮਤਿ ਸਮਾਗਮ ਵਿਚ ਸੰਗਤਾਂ ਨੂੰ ਕਥਾ ਵੀਚਾਰਾਂ ਰਾਹੀਂ ਨਿਹਾਲ ਕੀਤਾ

ਤਲਵੰਡੀ ਸਾਬੋ, 21 ਅਕਤੂਬਰ (ਰਣਜੀਤ ਸਿੰਘ ਰਾਜੂ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਿੱਖ ਕੌਮ ਦੇ ਚੌਥੇ ਤਖ਼ਤ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਕੇ ਸ਼ੁਰੂ ਕੀਤੀ ਗਈ ਗੁਰਮਤਿ ...

ਪੂਰੀ ਖ਼ਬਰ »

ਅੰਮਿ੍ਤਸਰ ਘਟਨਾ 'ਚ ਹਾਦਸੇ ਦਾ ਸ਼ਿਕਾਰ ਹੋਣ ਵਾਲਿਆਂ ਦੇ ਪਰਿਵਾਰਾਂ ਨੂੰ ਬਣਦੀਆਂ ਹਰ ਸਹੂਲਤਾਂ ਦੇਵੇ ਸਰਕਾਰ- ਬਾਬਾ ਤਿਲ੍ਰੋਕੇਵਾਲਾ

ਸੀਂਗੋ ਮੰਡੀ, 21 ਅਕਤੂਬਰ (ਪਿ੍ੰਸ ਸੌਰਭ ਗਰਗ)-ਪਿਛਲੇ ਦਿਨੀਂ ਅੰਮਿ੍ਤਸਰ ਸਾਹਿਬ ਵਿਖੇ ਦਸਹਿਰੇ ਦੇ ਸਮਾਗਮ ਮੌਕੇ ਹੋਏ ਭਿਆਨਕ ਦੁਖਾਂਤ ਘਟਨਾ ਵਿਚ ਲਗਭਗ 60 ਤੋਂ ਜ਼ਿਆਦਾ ਪਰਿਵਾਰਾਂ ਦੇ ਮੈਂਬਰਾਂ ਦੇ ਮੌਤ ਦੇ ਮੰੂਹ ਵਿਚ ਜਾਣ ਤੇ ਅਤਿ ਦੁਖਦਾਈ ਹੈ, ਇਨ੍ਹਾਂ ਗੱਲ੍ਹਾਂ ...

ਪੂਰੀ ਖ਼ਬਰ »

ਸਿਆਸੀ ਆਧਾਰ ਤੇ ਕੱਟੇ ਨੀਲੇ ਕਾਰਡ ਬਹਾਲ ਕਰਨ ਦੀ ਮੰਗ ਨੂੰ ਲੈ ਕੇ ਧਰਨਾ ਲਗਾਉਣ ਦਾ ਫ਼ੈਸਲਾ

ਬਾਲਿਆਾਵਾਲੀ, 21 ਅਕਤੂਬਰ (ਕੁਲਦੀਪ ਮਤਵਾਲਾ)-ਨਗਰ ਪੰਚਾਇਤ ਬਾਲਿਆਾਵਾਲੀ ਦੇ ਹੱਕਦਾਰ ਲੋਕਾਾ ਦੇ ਕੱਟੇ ਨੀਲੇ ਕਾਰਡਾਂ ਨੂੰ ਬਣਾਉਣ ਲਈ ਅੱਜ ਪੰਜਾਬ ਖੇਤ ਮਜ਼ਦੂਰ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਮਜ਼ਦੂਰ ਵਿਹੜੇ ਦੀ ਧਰਮਸ਼ਾਲਾ ਵਿਖੇ ...

ਪੂਰੀ ਖ਼ਬਰ »

ਅੱਖਾਂ ਦੇ ਮੁਫ਼ਤ ਕੈਂਪ ਵਿਚ 1009 ਮਰੀਜ਼ਾਂ ਦੀ ਜਾਂਚ ਕੀਤੀ

ਬੋਹਾ, 21 ਅਕਤੂਬਰ (ਸਲੋਚਨਾ ਤਾਂਗੜੀ)-ਐਸ. ਐਸ. ਜੈਨ ਸਭਾ ਬੋਹਾ ਵਲੋਂ ਜੈਨ ਸਾਧਵੀ ਸੰਘ ਵਲੋਂ ਸਥਾਨਕ ਸਭਾ ਵਿਖੇ ਅੱਖਾਂ ਦਾ ਵਿਸ਼ਾਲ ਮੁਫ਼ਤ ਕੈਂਪ ਆਯੋਜਿਤ ਕੀਤਾ ਗਿਆ | ਉਦਘਾਟਨ ਜੈਨ ਸਭਾ ਬੁਢਲਾਡਾ ਦੇ ਪ੍ਰਧਾਨ ਚਿਰੰਜੀ ਲਾਲ ਜੈਨ ਨੇ ਕੀਤਾ | ਉਨ੍ਹਾਂ ਨਾਲ ਸ਼ੁਰੇਸ਼ ...

ਪੂਰੀ ਖ਼ਬਰ »

ਪਿੰਡ ਬਹਿਮਣ ਜੱਸਾ ਵਿਚ ਮੁਫ਼ਤ ਮੈਡੀਕਲ ਜਾਂਚ ਕੈਂਪ 'ਚ ਸੈਂਕੜੇ ਮਰੀਜ਼ਾਂ ਦੀ ਜਾਂਚ

ਸੀਂਗੋ ਮੰਡੀ, 21 ਅਕਤੂਬਰ (ਲੱਕਵਿੰਦਰ ਸ਼ਰਮਾ)-ਸਮਾਜ ਭਲਾਈ ਦੇ ਕੰਮਾਂ ਲਈ ਬਣੀ ਸੰਤ ਬਾਬਾ ਲਾਲ ਸਿੰਘ ਵੈੱਲਫੇਅਰ ਸੁਸਾਇਟੀ ਪਿੰਡ ਬਹਿਮਣ ਜੱਸਾ ਸਿੰਘ ਵਲੋਂ ਬਾਬਾ ਬਲਜੀਤ ਸਿੰਘ ਦੀ ਅਗਵਾਈ 'ਚ ਪਿੰਡਾਂ ਦੇ ਲੋਕਾਂ ਨੇ ਪਿੰਡ ਬਹਿਮਣ ਜੱਸਾ ਵਿਚ ਮੁਫ਼ਤ ਮੈਡੀਕਲ ਚੈੱਕਅਪ ...

ਪੂਰੀ ਖ਼ਬਰ »

ਮਾਂ ਅੰਬੇ ਭਜਨ ਮੰਡਲ ਨੇ ਰਾਮਾਂ ਮੰਡੀ 8ਵਾਂ ਵਿਸ਼ਾਲ ਜਾਗਰਣ ਕਰਵਾਇਆ

ਰਾਮਾਂ ਮੰਡੀ, 21 ਅਕਤੂਬਰ (ਅਮਰਜੀਤ ਸਿੰਘ ਲਹਿਰੀ)-ਸਥਾਨਕ ਸ਼ਹਿਰ ਦੇ ਮਾਂ ਅੰਬੇ ਭਜਨ ਮੰਡਲ ਰਾਮਾਂ ਦੁਆਰਾ ਮਾਂ ਭਗਵਤੀ ਦਾ 8ਵਾਂ ਵਿਸ਼ਾਲ ਜਾਗਰਨ ਗਾਂਧੀ ਚੌਾਕ ਵਿਚ ਬੜੀ ਸ਼ਰਧਾ ਭਾਵਨਾ ਅਤੇ ਉਤਸ਼ਾਹ ਪੂਰਵਕ ਕਰਵਾਇਆ ਗਿਆ | ਜਾਗਰਨ ਵਿਚ ਪਿ੍ੰਸ ਗਰਗ ਤੇ ਪੂਨਮ ਗਰਗ ਨੇ ...

ਪੂਰੀ ਖ਼ਬਰ »

ਪਟਾਕੇ ਚਲਾਉਂਦੇ ਬੁਲਟਾਂ 'ਤੇ ਚੱਲਿਆ ਪੁਲਿਸ ਦਾ ਡੰਡਾ

ਰਾਮਪੁਰਾ ਫੂਲ, 21 ਅਕਤੂਬਰ (ਗੁਰਮੇਲ ਸਿੰਘ ਵਿਰਦੀ)-ਟ੍ਰੈਫਿਕ ਪੁਲਿਸ ਨੇ ਆਵਾਜਾਈ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਿਖ਼ਲਾਫ਼ ਵਿਸ਼ੇਸ਼ ਮੁਹਿੰਮ ਵਿੱਢੀ ਹੋਈ ਹੈ | ਜਿਸ ਤਹਿਤ ਅੱਜ ਬੁਲਟ ਮੋਟਰ ਸਾਈਕਲਾਂ ਦੇ ਸਾਇਲੈਂਸਰਾਂ ਰਾਹੀਂ ਪਟਾਕੇ ਚਲਾਉਣ ਵਾਲੇ ...

ਪੂਰੀ ਖ਼ਬਰ »

ਧੜੱਲੇ ਨਾਲ ਵੇਚਿਆ ਜਾ ਰਿਹਾ ਹੈ ਮਿਆਦ ਲੰਘਾ ਚੁੱਕਿਆ ਪਨੀਰ

ਰਾਮਪੁਰਾ ਫੂਲ, 21 ਅਕਤੂਬਰ (ਗੁਰਮੇਲ ਸਿੰਘ ਵਿਰਦੀ)-ਸਥਾਨਕ ਡਿੱਗੀ ਵਾਲਾ ਸਕੂਲ ਦੇ ਨਜ਼ਦੀਕ ਇਕ ਦੁਕਾਨਦਾਰ ਵਲੋਂ ਸ਼ਰੇ੍ਹਆਮ ਮਿਆਦ ਲੰਘਾ ਚੁੱਕਿਆ ਪਨੀਰ ਵੇਚਿਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਮਿਲਣ ਤੇ ਜਦੋਂ ਪੱਤਰਕਾਰਾਂ ਨੇ ਉਕਤ ਦੁਕਾਨ 'ਤੇ ਜਾ ਕੇ ਉਸ ਵਰਾਇਟੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX