ਤਾਜਾ ਖ਼ਬਰਾਂ


ਹਰਸਿਮਰਤ ਬਾਦਲ ਤੇ ਗੁਰਜੀਤ ਔਜਲਾ ਨੇ ਵੀ ਜਗਾਏ ਦੀਵੇ
. . .  about 1 hour ago
ਅਜਨਾਲਾ, 5 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ) - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ 'ਤੇ ਕੇਂਦਰ ਮੰਤਰੀ ਹਰਸਿਮਰਤ ਕੋਰ ਬਾਦਲ ਅਤੇ ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਔਜਲਾ ਨੇ ਵੀ ਦੀਵੇ ਜਗਾ ਕੇ ਕੋਰੋਨਾ ਖ਼ਿਲਾਫ਼ ਲੜਾਈ 'ਚ ਇੱਕਜੁੱਟਤਾ ਦਾ ਸਬੂਤ ਦਿੱਤਾ।ਇਸ ਮੌਕੇ ਹਰਸਿਮਰਤ ਕੌਰ ਬਾਦਲ...
ਖ਼ਰਾਬ ਮੌਸਮ ਦੇ ਬਾਵਜੂਦ ਲੋਕਾਂ ਨੇ ਜਗਾਈਆਂ ਮੋਮਬਤੀਆਂ, ਦੀਵੇ ਤੇ ਮੋਬਾਈਲ ਲਾਈਟਾਂ
. . .  about 1 hour ago
ਫ਼ਾਜ਼ਿਲਕਾ/ਬੰਗਾ/ਮਾਧੋਪੁਰ/ਛਾਹੜ(ਸੰਗਰੂਰ)/ਤਪਾ ਮੰਡੀ/ਘਨੌਰ/ਬਟਾਲਾ/ਬਾਘਾ ਪੁਰਾਣਾ/ਪਾਤੜਾਂ/ਜਲਾਲਾਬਾਦ/ਹੁਸ਼ਿਆਰਪੁਰ, 5 ਅਪ੍ਰੈਲ (ਪ੍ਰਦੀਪ ਕੁਮਾਰ, ਜਸਵੀਰ ਸਿੰਘ ਨੂਰਪੁਰ, ਨਰੇਸ਼ ਮਹਿਰਾਪੁਰ/ਪ੍ਰਵੀਨ ਗਰਗ, ਕਾਹਲੋਂ,ਪੁਰੇਵਾਲ, ਜਸਵੀਰ ਸਿੰਘ ਔਜਲਾ, ਬਲਜਿੰਦਰ ਸਿੰਘ ਗਿੱਲ, ਬਲਰਾਜ ਸਿੰਗਲਾ, ਕਰਨ ਚੁਚਰਾ, ਗੁਰਇਕਬਾਲ ਸਿੰਘ ਖ਼ਾਲਸਾ, ਹਰਜਾਪ ਸਿੰਘ) ਪ੍ਰਧਾਨ ਮੰਤਰੀ ਦੀ ਅਪੀਲ 'ਤੇ ਖ਼ਰਾਬ ਮੌਸਮ ਦੇ ਬਾਵਜੂਦ ਲੋਕਾਂ ਨੇ ਦੀਵੇ, ਮੋਮਬਤੀਆਂ ਅਤੇ ਮੋਬਾਈਲਾਂ ਦੀਆਂ ਲਾਈਟਾਂ ਜਗ੍ਹਾ ਕੇ ਇੱਕਜੁੱਟਤਾ...
ਪੰਜਾਬ 'ਚ ਲੋਕਾਂ ਨੇ ਵੱਖ ਵੱਖ ਥਾਵਾਂ 'ਤੇ ਜਗਾਈਆਂ ਮੋਮਬਤੀਆਂ, ਦੀਵੇ
. . .  about 2 hours ago
ਅੰਮ੍ਰਿਤਸਰ/ਤਪਾ ਮੰਡੀ/ ਭਦੌੜ/ਫਿਰੋਜ਼ਪੁਰ, 5 ਅਪ੍ਰੈਲ (ਰਾਜੇਸ਼ ਕੁਮਾਰ ਸੰਧੂ, ਵਿਜੇ ਸ਼ਰਮਾ, ਜਸਵਿੰਦਰ ਸਿੰਘ ਸੰਧੂ, ਗੁਰਪ੍ਰੀਤ ਸਿੰਘ ਢਿੱਲੋਂ, ਵਿਨੋਦ ਕਲਸੀ, ਰਜਿੰਦਰ ਬੱਤਾ) - ਪ੍ਰਧਾਨ ਮੰਤਰੀ ਨਰਿੰਦਰ ਮੋਦੀ...
ਪ੍ਰਧਾਨ ਮੰਤਰੀ ਦੀ ਅਪੀਲ 'ਤੇ ਲੋਕਾਂ ਨੇ ਜਗਾਏ ਦੀਵੇ, ਮੋਮਬਤੀਆਂ
. . .  about 2 hours ago
ਜਲੰਧਰ, 5 ਅਪ੍ਰੈਲ (ਅ.ਬ) - ਕੋਰੋਨਾ ਵਾਇਰਸ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ 'ਤੇ ਦੇਸ਼ ਭਰ 'ਚ ਲੋਕਾਂ ਨੇ ਆਪਣੇ ਆਪਣੇ ਘਰਾਂ ਦੀ ਬੱਤੀਆਂ ਬੰਦ ਕਰ ਕੇ ਮੋਮਬਤੀਆਂ ਤੇ ਦੀਵੇ ਜਗਾ ਕੇ ਇੱਕਜੁੱਟਤਾ ਦਾ ਸਬੂਤ...
ਬੱਤੀਆਂ ਬੰਦ ਕਰਕੇ ਦੀਵੇ ਬਾਲਣ ਤੋਂ ਪਹਿਲਾਂ ਹੀ ਤੇਜ਼ ਹਨੇਰੀ ਕਾਰਨ ਸਰਹੱਦੀ ਖੇਤਰ ਦੀ ਬੱਤੀ ਹੋਈ ਗੁੱਲ
. . .  about 2 hours ago
ਬਟਾਲਾ, 5 ਅਪ੍ਰੈਲ (ਕਾਹਲੋਂ) - ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀਂ ਨਰਿੰਦਰ ਮੋਦੀ ਵਲੋਂ ਅੱਜ ਰਾਤ ਨੂੰੰ 9 ਵਜੇ ਬੱਤੀਆਂ ਬੰਦ ਕਰਕੇ ਦੀਵੇ ਬਾਲਣ ਦੇ ਕੀਤੇ ਗਏ ਐਲਾਨ ਨੂੰ ਲੋਕਾਂ ਵਲੋਂ ਅਮਲੀਜਾਮਾਂ ਪਹਿਨਾਉਣ ਤੋਂ ਪਹਿਲਾਂ...
ਪੰਜਾਬ 'ਚ ਕੋਰੋਨਾ ਵਾਇਰਸ ਕਾਰਨ 7ਵੀਂ ਮੌਤ
. . .  about 3 hours ago
ਪਠਾਨਕੋਟ, 5 ਅਪ੍ਰੈਲ (ਸੁਜਾਨਪੁਰ) - ਪਠਾਨਕੋਟ ਦੇ ਕਸਬਾ ਸੁਜਾਨਪੁਰ 'ਚ ਪੈਂਦੇ ਮੁਹੱਲਾ ਸ਼ੇਖਾਂ ਵਿਖੇ ਕੋਰੋਨਾ ਵਾਇਰਸ ਦੀ ਪਾਈ ਗਈ ਪੀੜਤ ਮਹਿਲਾ ਦੀ ਅੱਜ ਅੰਮ੍ਰਿਤਸਰ ਵਿਖੇ ਇਲਾਜ...
ਯੁਵਰਾਜ ਸਿੰਘ ਨੇ ਕੋਰੋਨਾ ਲਈ ਦਿੱਤੇ 50 ਲੱਖ
. . .  about 3 hours ago
ਜਲੰਧਰ, 5 ਅਪ੍ਰੈਲ (ਅ.ਬ) - ਕ੍ਰਿਕਟਰ ਯੁਵਰਾਜ ਸਿੰਘ ਨੇ ਕੋਰੋਨਾ ਵਾਇਰਸ ਲਈ ਆਪਣੇ ਵੱਲੋਂ 50 ਲੱਖ ਰੁਪਏ ਪੀ.ਐਮ ਕੇਅਰਸ ਨੂੰ ਦਾਨ ਵਜੋਂ ਦਿੱਤੇ...
ਪੰਜਾਬ 'ਚ ਤਬਲੀਗ਼ੀ ਜਮਾਤ ਨਾਲ ਸਬੰਧਿਤ ਹੁਣ ਤੱਕ ਕੋਰੋਨਾ ਦੇ 6 ਮਾਮਲਿਆਂ ਦੀ ਪੁਸ਼ਟੀ
. . .  about 3 hours ago
ਚੰਡੀਗੜ੍ਹ, 5 ਅਪ੍ਰੈਲ (ਵਿਕਰਮਜੀਤ ਮਾਨ) - ਪੰਜਾਬ 'ਚ ਤਬਲੀਗ਼ੀ ਜਮਾਤ ਨਾਲ ਸਬੰਧਿਤ ਹੁਣ ਤੱਕ 350 ਲੋਕਾਂ ਦੇ ਕੋਰੋਨਾ ਵਾਇਰਸ ਨੂੰ ਲੈ ਕੇ ਨਮੂਨੇ ਲਏ ਗਏ ਸਨ, ਜਿਨ੍ਹਾਂ 'ਚੋਂ 6 ਦੀ...
ਕੋਰੋਨਾ ਵਾਇਰਸ : ਬਰਤਾਨੀਆ 'ਚ 24 ਘੰਟਿਆਂ ਦੌਰਾਨ 621 ਮੌਤਾਂ
. . .  about 4 hours ago
ਲੰਡਨ, 5 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ) - ਕੋਰੋਨਾ ਵਾਇਰਸ ਕਾਰਨ ਬਰਤਾਨੀਆ 'ਚ 24 ਘੰਟਿਆਂ ਦੌਰਾਨ 621 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ। ਕੋਰੋਨਾ ਵਾਇਰਸ ਕਾਰਨ...
ਮਾਨਸਿਕ ਪ੍ਰੇਸ਼ਾਨੀ ਦੀ ਸ਼ਿਕਾਰ ਔਰਤ ਵੱਲੋਂ ਗੋਲੀ ਮਾਰ ਕੇ ਖ਼ੁਦਕੁਸ਼ੀ
. . .  about 4 hours ago
ਪਾਤੜਾਂ, 5 ਅਪ੍ਰੈਲ (ਗੁਰਇਕਬਾਲ ਸਿੰਘ ਖਾਲਸਾ ) - ਪੁਰਾਣੀਆਂ ਕਾਰਾਂ ਦੀ ਵੇਚ ਖਰੀਦ ਦਾ ਕੰਮ ਕਰਨ ਵਾਲੇ ਇੱਕ ਵਿਅਕਤੀ ਦੀ ਪਿਛਲੇ ਕੁਝ ਦਿਨਾਂ ਤੋਂ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਦੀ...
ਸਰਹੱਦੀ ਖੇਤਰ ਦੇ ਪਿੰਡਾਂ 'ਚ ਬਾਰਸ਼ ਅਤੇ ਗੜੇਮਾਰੀ ਸ਼ੁਰੂ
. . .  about 4 hours ago
ਬੱਚੀ ਵਿੰਡ, 5 ਅਪ੍ਰੈਲ (ਬਲਦੇਵ ਸਿੰਘ ਕੰਬੋ)- ਪਿਛਲੇ ਕਈ ਦਿਨਾਂ ਤੋਂ ਤਿੱਖੀ ਧੁੱਪ ਅਤੇ ਸਾਫ਼ ਮੌਸਮ ਦੇ ਚੱਲਦਿਆਂ ਵੱਧ ਰਿਹਾ...
ਗੁਰੂਹਰਸਹਾਏ ਵਿਖੇ ਨਜਾਇਜ਼ ਕਬਜ਼ਿਆਂ 'ਤੇ ਨਗਰ ਕੌਂਸਲ ਦਾ ਚਲਿਆ ਬੁਲਡੋਜ਼ਰ
. . .  about 4 hours ago
ਗੁਰੂਹਰਸਹਾਏ, 5 ਅਪ੍ਰੈਲ (ਹਰਚਰਨ ਸਿੰਘ ਸੰਧੂ)- ਕੋਰੋਨਾ ਵਾਇਰਸ ਦੇ ਚੱਲਦਿਆਂ ਲੱਗੇ ਕਰਫਿਊ ਦੌਰਾਨ ਗੁਰੂਹਰਸਹਾਏ....
ਕਰਫ਼ਿਊ ਦੌਰਾਨ ਫ਼ਾਜ਼ਿਲਕਾ ਜ਼ਿਲ੍ਹਾ ਪ੍ਰਸ਼ਾਸਨ 29 ਹਾਜ਼ਰ ਲੋਕਾਂ ਤੱਕ ਮੁਹੱਈਆ ਕਰਵਾ ਰਿਹਾ ਹੈ ਖਾਣਾ - ਡੀ.ਸੀ
. . .  about 4 hours ago
ਫ਼ਾਜ਼ਿਲਕਾ, 5 ਅਪ੍ਰੈਲ (ਪ੍ਰਦੀਪ ਕੁਮਾਰ)- ਕੋਰੋਨਾ ਵਾਇਰਸ ਨੂੰ ਲੈ ਕੇ ਜਾਰੀ ਕਰਫ਼ਿਊ ਦੌਰਾਨ ਫ਼ਾਜ਼ਿਲਕਾ ਜ਼ਿਲ੍ਹਾ ਪ੍ਰਸ਼ਾਸਨ ਹਰ ਰੋਜ਼ ਕਰੀਬ 29 ਹਾਜ਼ਰ ਲੋਕਾਂ....
ਸੰਤ ਗੁਰਬਚਨ ਸਿੰਘ ਪਠਲਾਵਾ ਸਮੇਤ ਸੱਤ ਵਿਅਕਤੀਆਂ ਦੀ ਕੋਰੋਨਾ ਵਾਰਸ ਰਿਪੋਰਟ ਦੁਬਾਰਾ ਆਈ ਨੈਗੇਟਿਵ
. . .  about 4 hours ago
ਢਕੋਲੀ ਹਸਪਤਾਲ 'ਚ ਦਾਖਲ ਕੋਰੋਨਾ ਵਾਇਰਸ ਦੇ ਸਾਰੇ ਸ਼ੱਕੀ ਮਰੀਜ਼ਾਂ ਦੀ ਰਿਪੋਰਟ ਨੈਗੇਟਿਵ
. . .  1 minute ago
ਜ਼ੀਰਕਪੁਰ, 5 ਅਪ੍ਰੈਲ (ਹੈਪੀ ਪੰਡਵਾਲਾ)- ਇੱਥੋਂ ਦੇ ਢਕੋਲੀ ਹਸਪਤਾਲ 'ਚ ਦਾਖਲ ਕੋਰੋਨਾ ਵਾਇਰਸ ਦੇ ਕੁਲ 12 ਸ਼ੱਕੀ ਮਰੀਜ਼ਾਂ ਦੀ ਰਿਪੋਰਟ ਨੈਗੇਟਿਵ...
ਪੰਜਾਬ ਸਰਕਾਰ ਵੱਲੋਂ ਰਾਹਤ ਕਾਰਜਾਂ ਲਈ 150 ਕਰੋੜ ਅਤੇ ਮੈਡੀਕਲ ਉਪਕਰਨਾਂ ਦੀ ਖ਼ਰੀਦ ਲਈ 50 ਕਰੋੜ ਦਿੱਤੇ ਗਏ - ਮਨਪ੍ਰੀਤ ਬਾਦਲ
. . .  about 5 hours ago
ਪਾਜ਼ੀਟਿਵ ਪਾਏ ਜਮਾਤੀਆਂ ਦੇ ਸੰਪਰਕ 'ਚ ਆਉਣ ਵਾਲੇ 13 ਹੋਰਨਾਂ ਦੇ ਖੂਨ ਦੇ ਨਮੂਨੇ ਲਏ
. . .  about 5 hours ago
ਰਾਸ਼ਨ ਨਾ ਮਿਲਣ 'ਤੇ ਕੌਂਸਲਰ ਵੱਲੋਂ ਭੁੱਖ ਹੜਤਾਲ 'ਤੇ ਬੈਠਣ ਦਾ ਫ਼ੈਸਲਾ
. . .  about 5 hours ago
ਸਰਕਾਰੀ ਪੱਤਰ ਵਿਹਾਰ ਸਰਕਾਰੀ ਈ-ਮੇਲ ਰਾਹੀਂ ਕਰਨ ਦੇ ਆਦੇਸ਼
. . .  about 5 hours ago
ਪ੍ਰਧਾਨ ਮੰਤਰੀ ਦੀ ਅਪੀਲ ਉੱਪਰ ਲੋਕਾਂ ਵੱਲੋਂ ਮੋਮਬਤੀਆਂ ਖ਼ਰੀਦਣੀਆਂ ਸ਼ੁਰੂ
. . .  about 5 hours ago
ਲੁਧਿਆਣਾ 'ਚ ਕੋਰੋਨਾ ਵਾਇਰਸ ਕਾਰਨ ਹੋਈ ਦੂਸਰੀ ਮੌਤ
. . .  about 5 hours ago
ਕੋਰੋਨਾ ਪੀੜਤ ਮਰੀਜ਼ਾਂ ਲਈ ਆਰ.ਸੀ.ਐਫ. ਵੱਲੋਂ ਜੀਵਨ ਨਾਮੀ ਵੈਂਟੀਲੇਟਰ ਦਾ ਨਿਰਮਾਣ
. . .  about 5 hours ago
ਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਨੇ 11 ਲੋਕਾਂ ਦੀ ਲਈ ਜਾਨ : ਸਿਹਤ ਮੰਤਰਾਲੇ
. . .  about 5 hours ago
ਝੰਡੇਰ ਕਲਾਂ 'ਚ ਵਿਦੇਸ਼ ਤੋਂ ਆਏ ਵਿਅਕਤੀ ਦੀ ਹੋਈ ਮੌਤ, ਸਿਹਤ ਵਿਭਾਗ ਵੱਲੋਂ ਸੰਸਕਾਰ
. . .  about 6 hours ago
ਕਰਫਿਊ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ 132 ਵਿਅਕਤੀਆਂ ਖ਼ਿਲਾਫ਼ ਕੀਤੀ ਗਈ ਕਾਰਵਾਈ
. . .  about 6 hours ago
ਕੈਬਨਿਟ ਮੰਤਰੀ ਸਰਕਾਰੀਆ ਵੱਲੋਂ ਹਲਕਾ ਰਾਜਾਸਾਂਸੀ ਨੂੰ ਪੂਰੀ ਤਰ੍ਹਾਂ ਬੰਦ ਕਰਨ ਦੇ ਹੁਕਮ
. . .  about 6 hours ago
ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਹਲਕਾ ਦਸੂਹਾ ਦਾ ਕੀਤਾ ਦੌਰਾ
. . .  about 6 hours ago
ਪੰਜਾਬ 'ਚ ਹੁਣ ਤੱਕ ਕੋਰੋਨਾ ਵਾਇਰਸ ਦੇ 68 ਮਾਮਲਿਆਂ ਦੀ ਹੋਈ ਪੁਸ਼ਟੀ
. . .  about 6 hours ago
ਜ਼ਿਲ੍ਹਾ ਮੈਜਿਸਟਰੇਟ ਕਪੂਰਥਲਾ ਵੱਲੋਂ ਸਮੂਹ ਖੇਤੀਬਾੜੀ ਸਹਿਕਾਰੀ ਸਭਾਵਾਂ ਰੋਜ਼ਾਨਾ ਖੋਲ੍ਹਣ ਦੇ ਹੁਕਮ ਜਾਰੀ
. . .  about 6 hours ago
ਪੁਲਿਸ ਪ੍ਰਸ਼ਾਸਨ ਵੱਲੋਂ ਸਰਹੱਦੀ ਖੇਤਰ ਦੇ ਪਿੰਡਾਂ ਨੂੰ ਸੀਲ ਕਰਨ ਦੀਆਂ ਹਦਾਇਤਾਂ
. . .  about 6 hours ago
ਪਸ਼ੂਆਂ ਦਾ ਚਾਰਾ ਲੈਣ ਗਈ ਔਰਤ ਦੀ ਮਿਲੀ ਲਾਸ਼
. . .  about 6 hours ago
ਕਰਫ਼ਿਊ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਪੁਲਿਸ ਦੀ ਸਖ਼ਤ ਕਾਰਵਾਈ, 10 ਵਾਹਨਾਂ ਦੇ ਕੱਟੇ ਚਲਾਨ
. . .  about 7 hours ago
ਕਣਕ 'ਤੇ ਬੋਨਸ ਦੇਣ ਨੂੰ ਕੇਂਦਰ ਸਰਕਾਰ ਦੇਵੇ ਪ੍ਰਵਾਨਗੀ-ਰਾਮਾ
. . .  about 7 hours ago
ਜੰਡਿਆਲਾ ਗੁਰੂ ਨੇੜਲੇ ਪਿੰਡ ਜਾਣੀਆਂ ਚ ਚੱਲੀ ਗੋਲੀ, 2 ਜ਼ਖਮੀ
. . .  about 6 hours ago
ਭਾਈ ਨਿਰਮਲ ਸਿੰਘ ਖ਼ਾਲਸਾ ਦੇ ਸਹਾਇਕ ਰਾਗੀ ਨੂੰ ਐਸਕਾਰਟ ਹਸਪਤਾਲ ਕੀਤਾ ਤਬਦੀਲ
. . .  about 7 hours ago
ਜ਼ਿਲ੍ਹਾ ਪ੍ਰਸ਼ਾਸਨ ਦੇ ਹੁਕਮਾਂ ਤੇ ਪਿੰਡ ਰਾਉਵਾਲ 'ਚ ਸਿਹਤ ਵਿਭਾਗ ਨੇ ਪ੍ਰਭਾਵਿਤ ਘਰਾਂ ਦੀ ਕੀਤੀ ਪੜਤਾਲ
. . .  about 7 hours ago
ਕੋਰੋਨਾ ਵਾਇਰਸ ਦੇ ਵਧਦੇ ਪ੍ਰਕੋਪ ਕਾਰਨ ਹਰਿਆਣਾ ਰਾਜ ਦੀ ਹੱਦ ਨੂੰ ਕੀਤਾ ਗਿਆ ਸੀਲ, ਆਵਾਜਾਈ ਮੁਕੰਮਲ ਬੰਦ
. . .  about 7 hours ago
ਕਰਫ਼ਿਊ ਦੀ ਉਲੰਘਣਾ ਕਰਨ ਵਾਲੇ 3 ਲੋਕਾਂ ਦੇ ਖ਼ਿਲਾਫ਼ ਕੀਤਾ ਮੁਕੱਦਮਾ ਦਰਜ
. . .  about 7 hours ago
ਕਰਫ਼ਿਊ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਕੇਸ ਦਰਜ
. . .  about 8 hours ago
ਪਿੰਡ ਜ਼ਫਰਵਾਲ ਵਿਖੇ ਅਚਾਨਕ ਪੁਲਿਸ ਅਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਜਾਂਚ
. . .  about 8 hours ago
ਪ੍ਰਧਾਨ ਮੰਤਰੀ ਮੋਦੀ ਨੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਅਤੇ ਪ੍ਰਤਿਭਾ ਪਾਟਿਲ ਨਾਲ ਕੋਰੋਨਾ ਵਾਇਰਸ 'ਤੇ ਕੀਤੀ ਗੱਲਬਾਤ
. . .  about 8 hours ago
ਨਿਜ਼ਾਮੂਦੀਨ ਮਰਕਜ਼ 'ਚ ਜਾਂਚ ਦੇ ਲਈ ਪਹੁੰਚੀ ਕ੍ਰਾਈਮ ਬਰਾਂਚ ਦੀ ਟੀਮ
. . .  about 8 hours ago
ਘੱਟ ਗਿਣਤੀ ਵਰਗ ਦੇ ਵਿਅਕਤੀ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  about 9 hours ago
ਥਾਣਾ ਨੰਦਗੜ੍ਹ ਦੀ ਹਵਾਲਾਤ 'ਚੋਂ ਬੀਤੀ ਰਾਤ ਤਿੰਨ ਦੋਸ਼ੀ ਹੋਏ ਫ਼ਰਾਰ
. . .  about 9 hours ago
ਬਰਨਾਲਾ 'ਚ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਆਇਆ ਸਾਹਮਣੇ
. . .  about 9 hours ago
ਨਿਰਮਲ ਸਿੰਘ ਖ਼ਾਲਸਾ ਦੀ ਵਾਇਰਲ ਆਡੀਓ ਤੇ ਭਾਈ ਦਰਸ਼ਨ ਸਿੰਘ ਦੇ ਇਲਾਜ 'ਚ ਕੁਤਾਹੀ ਹੈ ਕਾਫੀ ਦੁਖਦਾਈ : ਲੌਂਗੋਵਾਲ
. . .  about 9 hours ago
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਭਾਂਡੇ ਖੜਕਾ ਕੇ ਕੀਤੇ ਗਏ ਰੋਸ ਮੁਜ਼ਾਹਰੇ
. . .  about 9 hours ago
ਜਲੰਧਰ ਦੇ ਹਰਦੀਪ ਨਗਰ 'ਚ ਮਿਲਿਆ ਕੋਰੋਨਾ ਦਾ ਸ਼ੱਕੀ ਮਰੀਜ਼
. . .  about 9 hours ago
ਫਗਵਾੜਾ ਦੇ ਪਿੰਡ ਖੁਰਮਪੁਰ 'ਚ ਔਰਤ ਵੱਲੋਂ ਸ਼ੱਕੀ ਹਾਲਾਤ 'ਚ ਖ਼ੁਦਕੁਸ਼ੀ
. . .  about 9 hours ago
ਮਰੀਜ਼ਾਂ ਦੀ ਸਹੀ ਦੇਖਭਾਲ ਯਕੀਨੀ ਬਣਾਏ ਪੰਜਾਬ ਸਰਕਾਰ- ਭਾਈ ਲੌਂਗੋਵਾਲ
. . .  about 10 hours ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 6 ਕੱਤਕ ਸੰਮਤ 550

ਸੰਪਾਦਕੀ

ਮੇਰਾ ਪਿੰਡ ਮੇਰੇ ਖੇਤ : ਵਧ ਰਿਹਾ ਹੈ ਕੁਦਰਤੀ ਖੇਤੀ ਦਾ ਰੁਝਾਨ

ਮਾਡਲ ਟਾਊਨ ਜਲੰਧਰ ਦੇ ਇਕ ਸਕੂਲ ਵਿਚ ਹਰੇਕ ਐਤਵਾਰ ਸਵੇਰੇ ਔਰਗੈਨਿਕ (ਕੁਦਰਤੀ ਖੇਤੀ) ਸਬਜ਼ੀਆਂ ਦੀ ਛੋਟੀ ਜਿਹੀ ਮੰਡੀ ਲਗਦੀ ਹੈ। ਹੁਸ਼ਿਆਰਪੁਰ, ਨਵਾਂਸ਼ਹਿਰ ਤੇ ਸ਼ਾਹਕੋਟ ਇਲਾਕੇ ਦੇ ਕੁਦਰਤੀ ਖੇਤੀ ਕਰਨ ਵਾਲੇ ਕੁਝ ਸੂਝਵਾਨ ਕਿਸਾਨ ਸਬਜ਼ੀਆਂ, ਦਾਲਾਂ, ਹਲਦੀ, ਤੇਲ ਆਦਿ ਵਸਤਾਂ ਲੈ ਕੇ ਪਹੁੰਚਦੇ ਹਨ। ਸਭ ਚੀਜ਼ਾਂ ਹੱਥੋ-ਹੱਥ ਵਿਕ ਜਾਂਦੀਆਂ ਹਨ। ਖਰੀਦਦਾਰ ਵਧੇਰੇ ਕਰਕੇ ਪੜ੍ਹੇ-ਲਿਖੇ ਲੋਕ ਹੁੰਦੇ ਹਨ। ਅਸੀਂ ਵੀ ਕੁਝ ਸਮੇਂ ਤੋਂ ਉਥੋਂ ਸਬਜ਼ੀਆਂ ਲਿਆਉਂਦੇ ਹਾਂ। ਸਵਾਦ ਤੇ ਸਿਹਤਮੰਦ ਤੱਤਾਂ ਪੱਖੋਂ ਬਾਜ਼ਾਰੀ ਸਬਜ਼ੀਆਂ ਨਾਲੋਂ ਵੱਡਾ ਅੰਤਰ ਹੁੰਦਾ ਹੈ। ਮਨ ਵਿਚ ਅਕਸਰ ਇਸ ਸਬੰਧੀ ਵਿਚਾਰ ਚਲਦੇ ਰਹਿੰਦੇ ਹਨ।
ਬੀਤੇ ਹਫ਼ਤੇ ਇਕ ਦਿਨ ਸ਼ਾਮ ਸਮੇਂ ਡੀ.ਡੀ. ਪੰਜਾਬੀ ਚੈਨਲ ਲਗਾਇਆ ਤਾਂ ਖੇਤੀਬਾੜੀ ਦਾ ਪ੍ਰੋਗਰਾਮ 'ਮੇਰਾ ਪਿੰਡ ਮੇਰੇ ਖੇਤ' ਚੱਲ ਰਿਹਾ ਸੀ। ਅੰਮ੍ਰਿਤਸਰ ਇਲਾਕੇ ਦੇ ਇਕ ਕਿਸਾਨ ਨਾਲ ਗੱਲਬਾਤ ਜਾਰੀ ਸੀ। ਉਹ ਕਿਸਾਨ ਕੁਦਰਤੀ ਖੇਤੀ ਕਰਦਾ ਹੈ ਅਤੇ ਕਣਕ-ਝੋਨੇ ਦੀ ਥਾਂ ਐਲੋਵੀਰਾ, ਹਲਦੀ ਅਤੇ ਸਰ੍ਹੋਂ ਆਦਿ ਦੀ ਖੇਤੀ ਕਰਕੇ ਇਨ੍ਹਾਂ ਦੇ ਜੂਸ, ਹਲਦੀ ਤੇ ਤੇਲ ਖੁਦ ਵੇਚਦਾ ਹੈ। ਖੜ੍ਹੇ ਪੈਰ ਚੰਗਾ ਭਾਅ ਮਿਲਣ ਕਾਰਨ ਵਾਹਵਾ ਵਟਕ ਹੋ ਜਾਂਦੀ ਹੈ ਅਤੇ ਕਣਕ-ਝੋਨੇ 'ਤੇ ਆਉਂਦੀਆਂ ਕੁਦਰਤੀ ਤੇ ਗ਼ੈਰਕੁਦਰਤੀ ਆਫ਼ਤਾਂ ਦੇ ਸੰਕਟ ਦੀ ਸਮੱਸਿਆ ਵੀ ਨਹੀਂ ਝੱਲਣੀ ਪੈਂਦੀ।
ਗੱਲਬਾਤ ਖੇਤਾਂ ਵਿਚ ਹੋ ਰਹੀ ਸੀ। ਐਲੋਵੀਰਾ ਦੇ ਖੇਤ, ਹਲਦੀ ਦੇ ਖੇਤ, ਮੇਰੀ ਦਿਲਚਸਪੀ ਬਣ ਗਈ। ਸਾਰੀ ਗੱਲਬਾਤ ਧਿਆਨ ਨਾਲ ਸੁਣੀ ਅਤੇ ਇਸ ਨਤੀਜੇ 'ਤੇ ਪਹੁੰਚਿਆ ਕਿ ਫ਼ਸਲੀ ਚੱਕਰ ਤੋੜਨ ਅਤੇ ਕੁਦਰਤੀ ਖੇਤੀ ਕਰਨ ਨਾਲ ਪੰਜਾਬ ਦਾ ਕਿਸਾਨ ਕਾਫ਼ੀ ਹੱਦ ਤੱਕ ਵਰਤਮਾਨ ਆਰਥਿਕ ਸੰਕਟ ਵਿਚੋਂ ਨਿਕਲ ਸਕਦਾ ਹੈ। ਇਹੀ ਨਹੀਂ ਪੰਜਾਬ ਵਾਸੀਆਂ ਨੂੰ ਸਾਫ਼-ਸੁਥਰੀਆਂ ਸਬਜ਼ੀਆਂ, ਤੇਲ-ਘਿਓ ਤੇ ਮਿਰਚ-ਮਸਾਲੇ ਮਿਲ ਸਕਣਗੇ। ਖੁਰਾਕ ਵਿਚ ਸ਼ਾਮਿਲ ਸ਼ਹਿਰੀ ਤੱਤਾਂ ਤੋਂ ਕਿਸੇ ਹੱਦ ਤੱਕ ਬਚਾ ਹੋ ਸਕੇਗਾ। ਮੀਡੀਆ ਨੂੰ ਵਿਸ਼ੇਸ਼ ਕਰਕੇ ਦੂਰਦਰਸ਼ਨ ਨੂੰ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ਅਤੇ ਪੰਜਾਬ ਦੇ ਜਿਹੜੇ ਕਿਸਾਨ ਇਸ ਰਾਹ ਤੁਰੇ ਹਨ, ਉਨ੍ਹਾਂ ਨਾਲ ਲੰਮੀਆਂ ਮੁਲਾਕਾਤਾਂ ਕਰਕੇ ਪ੍ਰਸਾਰਿਤ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਹੋਰ ਕਿਸਾਨ ਅਤੇ ਲੋਕ ਇਸ ਰੁਝਾਨ ਪ੍ਰਤੀ ਸੁਚੇਤ ਹੋਣ ਅਤੇ ਕੁਦਰਤੀ ਖੇਤੀ ਕਰਨ ਵਾਲੇ ਕਿਸਾਨਾਂ ਦਾ ਕਾਫ਼ਲਾ ਦਿਨੋ-ਦਿਨ ਵੱਡਾ ਹੁੰਦਾ ਜਾਵੇ।
ਪੰਜਾਬ ਵਿਚ ਕੁਝ ਸੰਸਥਾਵਾਂ ਤੇ ਅਦਾਰਿਆਂ ਵਲੋਂ ਇਹ ਬੀੜਾ ਚੁੱਕਿਆ ਗਿਆ ਹੈ। 'ਖੇਤੀ ਵਿਰਾਸਤ ਮਿਸ਼ਨ' ਜੈਤੋ ਅਤੇ ਹੁਣ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਇਸ ਦਿਸ਼ਾ ਵਿਚ ਲਗਾਤਾਰ ਯਤਨਸ਼ੀਲ ਹਨ। 'ਖੇਤੀ ਵਿਰਾਸਤ ਮਿਸ਼ਨ' ਦੁਆਰਾ ਬਲਿਹਾਰੀ ਕੁਦਰਤ ਨਾਂਅ ਦਾ ਆਡੀਓ ਮੈਗਜ਼ੀਨ ਕੱਢਿਆ ਜਾ ਰਿਹਾ ਹੈ। 'ਕੁਦਰਤੀ ਕਿਸਾਨ ਹੱਟ' ਤਹਿਤ ਬਠਿੰਡਾ, ਜਲੰਧਰ, ਲੁਧਿਆਣਾ, ਚੰਡੀਗੜ੍ਹ ਆਦਿ ਸ਼ਹਿਰਾਂ ਵਿਚ ਕੁਦਰਤੀ ਸਬਜ਼ੀਆਂ ਮੁਹੱਈਆ ਕੀਤੀਆਂ ਜਾ ਰਹੀਆਂ ਹਨ। ਪੰਜਾਬ ਲਈ 'ਗਰੀਨ ਮੈਨੀਫੈਸਟੋ' ਜਾਰੀ ਕੀਤਾ ਗਿਆ ਹੈ। ਇਸੇ ਤਰ੍ਹਾਂ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ 'ਸਕੂਲ ਆਫ਼ ਔਰਗੈਨਿਕ ਫਾਰਮਿੰਗ' ਚਲਾਇਆ ਜਾ ਰਿਹਾ ਹੈ। 'ਔਰਗੈਨਿਕ ਫਾਰਮਰਸ ਕਲੱਬ' ਦੀ ਸਥਾਪਨਾ ਕੀਤੀ ਗਈ ਹੈ।
ਕੁਦਰਤੀ ਖੇਤੀ ਵਾਲਾ ਰਾਜ ਸਿੱਕਮ
ਉਧਰ ਬੀਤੇ ਬੁੱਧਵਾਰ ਰਾਤ 8 ਕੁ ਵਜੇ ਟੀ.ਵੀ. ਵੇਖਣ ਦਾ ਮਨ ਸੀ। ਕਿਸੇ ਚੈਨਲ 'ਤੇ ਕੁਝ ਕੰਮ ਦਾ ਆ ਨਹੀਂ ਰਿਹਾ ਸੀ। ਚੈਨਲ ਬਦਲੀ ਜਾ ਰਿਹਾ ਸਾਂ। ਡੀ.ਡੀ. ਇੰਡੀਆ 'ਤੇ ਜਾ ਕੇ ਰੁਕ ਗਿਆ। 'ਇਨ ਡੈੱਬਥ' ਪ੍ਰੋਗਰਾਮ ਤਹਿਤ 'ਸਿੱਕਮ ਦੁਨੀਆ ਦੀ ਪਹਿਲੀ ਔਰਗੈਨਿਕ ਸਟੇਟ' ਸਬੰਧੀ ਭਾਵਪੂਰਤ ਜਾਣਕਾਰੀ ਦਿੱਤੀ ਜਾ ਰਹੀ ਸੀ। ਮਾਹਿਰ ਟਿੱਪਣੀਆਂ ਕਰ ਰਹੇ ਸਨ। ਦੁਨੀਆ ਦੀ ਪਹਿਲੀ ਔਰਗੈਨਿਕ ਸਟੇਟ ਬਣਨ 'ਤੇ ਸੰਯੁਕਤ ਰਾਸ਼ਟਰ ਦੁਆਰਾ 2018 ਦਾ ਬਿਹਤਰੀਨ ਨੀਤੀਆਂ ਲਈ ਆਸਕਰ ਐਵਾਰਡ ਸਿੱਕਮ ਨੂੰ ਦਿੱਤਾ ਗਿਆ। ਇਸ ਐਵਾਰਡ ਲਈ 25 ਵੱਖ-ਵੱਖ ਮੁਲਕਾਂ ਦੀਆਂ 51 ਨੀਤੀਆਂ ਨੇ ਦਾਅਵੇਦਾਰੀ ਪੇਸ਼ ਕੀਤੀ ਸੀ। ਸਿੱਕਮ ਵਿਚ 75,000 ਏਕੜ 'ਤੇ ਕੁਦਰਤੀ ਖੇਤੀ ਹੋ ਰਹੀ ਹੈ ਕਿਉਂਕਿ ਸਰਕਾਰ ਨੇ ਅਜਿਹਾ ਕਰਨ ਲਈ ਕੁਝ ਨਿਯਮ ਤੇ ਨੀਤੀਆਂ ਲਾਗੂ ਕੀਤੀਆਂ ਹਨ। ਇਹ ਯਤਨ 2003 ਵਿਚ ਆਰੰਭੇ ਗਏ ਸਨ ਅਤੇ ਰਾਜ ਵਿਚ ਖੇਤੀਬਾੜੀ ਨਾਲ ਸਬੰਧਿਤ ਰਸਾਇਣਕ ਖਾਦਾਂ ਤੇ ਦਵਾਈਆਂ 'ਤੇ ਰੋਕ ਲਗਾ ਦਿੱਤੀ ਗਈ ਸੀ। ਨਤੀਜੇ ਵਜੋਂ ਕਿਸਾਨ ਕੋਲ ਕੋਈ ਹੋਰ ਬਦਲ ਨਹੀਂ ਸੀ ਅਤੇ ਉਨ੍ਹਾਂ ਨੂੰ ਕੁਦਰਤੀ ਖੇਤੀ ਵੱਲ ਝੁਕਣਾ ਪਿਆ। ਉਪਰੋਕਤ ਵੱਡੀ ਪਹਿਲ ਕਾਰਨ ਸਿੱਕਮ ਕਈ ਹੋਰ ਪ੍ਰਾਪਤੀਆਂ ਵੱਲ ਵਧਣ ਲੱਗਾ। ਧਰਤੀ ਸਿਹਤਮੰਦ ਰਹਿਣ ਲੱਗੀ। ਉੱਪਜ ਵਿਚ ਵਾਧਾ ਹੋਣ ਲੱਗਾ। ਦੁਨੀਆ ਭਰ 'ਚੋਂ ਯਾਤਰੀਆਂ ਦੀ ਆਮਦ ਵਧੀ। ਸੈਰ-ਸਪਾਟੇ ਨੂੰ ਹੁਲਾਰਾ ਮਿਲਿਆ। ਸਿੱਕਮ ਯਾਤਰੀ ਖੁਦ ਕਿਚਨ ਗਾਰਡਨ ਵਿਚੋਂ ਤੋੜ ਕੇ, ਤਿਆਰ ਕਰਕੇ ਕੁਦਰਤੀ ਭੋਜਨ ਖਾ ਸਕਦੇ ਹਨ। ਇਸ ਤਰ੍ਹਾਂ ਸਿੱਕਮ ਨੇ ਦੁਨੀਆ ਸਾਹਮਣੇ ਇਕ ਮਾਡਲ ਪੇਸ਼ ਕੀਤਾ ਹੈ। ਰੋਮ ਵਿਚ ਉਪਰੋਕਤ ਐਵਾਰਡ ਪ੍ਰਾਪਤ ਕਰਨ ਸਮੇਂ ਸਿੱਕਮ ਦੇ ਮੁੱਖ ਮੰਤਰੀ ਪਵਨ ਕੁਮਾਰ ਨੇ ਕਿਹਾ ਸੀ, 'ਆਓ, ਸਾਰੇ ਰਲ ਕੇ ਇਕ ਔਰਗੈਨਿਕ ਸੰਸਾਰ ਸਿਰਜੀਏ।'
ਸਿੱਕਮ ਵਿਚ ਇਸ ਪਹਿਲ ਦਾ ਫਾਇਦਾ 66,000 ਕਿਸਾਨ ਪਰਿਵਾਰਾਂ ਨੂੰ ਹੋ ਰਿਹਾ ਹੈ। ਇਸ ਲਈ ਸਰਕਾਰਾਂ ਅਤੇ ਸੰਸਥਾਵਾਂ ਵਲੋਂ ਰਲ ਕੇ ਲਗਾਤਾਰ ਉੱਦਮ ਕੀਤੇ ਗਏ। 'ਸਿੱਕਮ ਔਰਗੈਨਿਕ ਮਿਸ਼ਨ 2010' ਤਹਿਤ ਇਕ ਫ਼ਿਲਮ ਤਿਆਰ ਕੀਤੀ ਗਈ, ਜਿਸ ਰਾਹੀਂ ਇਹ ਦੱਸਿਆ ਗਿਆ ਕਿ ਸੂਬੇ ਵਿਚ ਖੋਜ ਰਾਹੀਂ ਇਹ ਬਦਲਾਅ ਕਿਵੇਂ ਲਿਆਂਦਾ ਗਿਆ। ਕਿਵੇਂ ਕਿਸਾਨਾਂ ਨੂੰ ਸਿੱਖਿਅਤ ਕੀਤਾ ਗਿਆ ਅਤੇ ਕਿਵੇਂ ਮਾਰਕੀਟਿੰਗ ਕੀਤੀ ਗਈ। ਸਾਰ-ਤੱਤ ਵਜੋਂ ਸੰਦੇਸ਼ ਇਹ ਦਿੱਤਾ ਗਿਆ ਕਿ ਧਰਤੀ ਨੂੰ ਬਚਾਉਣ ਲਈ ਸਾਨੂੰ ਰਸਾਇਣ-ਮੁਕਤ ਖੇਤੀ ਵੱਲ ਵਧਣਾ ਹੀ ਪਵੇਗਾ।
ਇਹਦੇ ਲਈ ਦ੍ਰਿੜ੍ਹ ਇਰਾਦੇ, ਦੂਰ-ਦ੍ਰਿਸ਼ਟੀ ਅਤੇ ਪ੍ਰਤੀਬੱਧਤਾ ਦੀ ਲੋੜ ਹੈ। ਸਿੱਕਮ ਵਿਚ ਜਦ ਪਹਿਲੇ ਕਦਮ ਉਠਾਏ ਗਏ ਤਾਂ ਵਿਰੋਧੀ ਪਾਰਟੀਆਂ ਤੇ ਕਿਸਾਨਾਂ ਵਲੋਂ ਹੋ-ਹੱਲਾ ਮਚਾਇਆ ਗਿਆ। ਰਸਾਇਣਕ ਪਦਾਰਥ ਮੁਹੱਈਆ ਕਰਨ ਵਾਲੀਆਂ ਕੰਪਨੀਆਂ ਰੁਕਾਵਟਾਂ ਪਾਉਣ ਲੱਗੀਆਂ। ਪ੍ਰੰਤੂ ਸਖ਼ਤ ਮਿਹਨਤ, ਲਗਨ ਤੇ ਮਜ਼ਬੂਤ ਸਿਆਸੀ ਪ੍ਰਤੀਬੱਧਤਾ ਸਦਕਾ ਰੋਕਾਂ ਰੁਕਾਵਟਾਂ ਪਾਰ ਕਰਦਿਆਂ ਸਿੱਕਮ 2015 ਵਿਚ ਮੁਕੰਮਲ ਕੁਦਰਤੀ ਖੇਤੀ ਵਾਲਾ ਸੂਬਾ ਬਣ ਗਿਆ।
ਹੁਣ ਕੇਰਲਾ ਵਰਗੇ ਰਾਜ ਵੀ ਸਿੱਕਮ ਦੇ ਪੈਰ-ਚਿੰਨ੍ਹਾਂ 'ਤੇ ਚੱਲਣ ਦੀ ਕੋਸ਼ਿਸ਼ ਕਰ ਰਹੇ ਹਨ। ਨੌਜਵਾਨਾਂ ਨੂੰ ਇਸ ਮਿਸ਼ਨ ਨਾਲ ਜੋੜਿਆ ਜਾ ਰਿਹਾ ਹੈ। ਕੁਦਰਤੀ ਨੀਤੀ ਘੜੀ ਜਾ ਰਹੀ ਹੈ। ਲੋਗੋ ਤਿਆਰ ਹੋ ਰਹੇ ਹਨ। ਚੁਣੌਤੀਆਂ ਨੂੰ ਸਮਝ ਕੇ ਹੱਲ ਤਲਾਸ਼ੇ ਜਾ ਰਹੇ ਹਨ। ਕੀ ਪੰਜਾਬ ਵੀ ਕਦੇ ਇਸ ਦਿਸ਼ਾ ਵਿਚ ਕੋਈ ਕਦਮ ਪੁੱਟੇਗਾ?


-ਮੋਬਾਈਲ : 94171-53513.
prof_kulbir@yahoo.com

 

ਸਥਾਪਨਾ ਦਿਵਸ 'ਤੇ ਵਿਸ਼ੇਸ਼

ਆਧੁਨਿਕ ਭਾਰਤ ਦਾ ਨਵੀਨ ਮੰਦਰ ਭਾਖੜਾ ਡੈਮ

ਭਾਖੜਾ ਇਕ ਨਿੱਕੇ ਜਿਹੇ ਪਹਾੜੀ ਪਿੰਡ ਦਾ ਨਾਂਅ ਹੈ। ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਬਿਲਾਸਪੁਰ ਦਾ ਇਹ ਪਿੰਡ ਸਾਰੇ ਸੰਸਾਰ 'ਚ ਪ੍ਰਸਿੱਧ ਹੈ ਕਿਉਂਕਿ ਇਸ ਪਿੰਡ 'ਚ ਭਾਖੜਾ ਡੈਮ ਸਥਿਤ ਹੈ। ਭਾਖੜਾ ਡੈਮ ਦਾ ਨਿਰਮਾਣ ਕਾਰਜ ਸੁਤੰਤਰਤਾ ਮਗਰੋਂ 1948 'ਚ ਆਰੰਭ ਹੋਇਆ ਅਤੇ 1963 ਤੱਕ ...

ਪੂਰੀ ਖ਼ਬਰ »

ਦੇਸ਼ ਵਿਚ ਅਮੀਰ-ਗ਼ਰੀਬ ਦਾ ਪਾੜਾ ਕਿਵੇਂ ਘਟਾਇਆ ਜਾਵੇ?

8 ਅਕਤੂਬਰ, 2018 ਨੂੰ ਡਿਵੈਲਪਮੈਂਟ ਫਾਇਨੈਂਸ ਇੰਟਰਨੈਸ਼ਨਲ ਅਤੇ ਔਕਸਫੈਮ ਸੰਸਥਾਵਾਂ ਵਲੋਂ ਅਮੀਰ-ਗ਼ਰੀਬ ਦਾ ਪਾੜਾ ਘਟਾਉਣ ਲਈ ਵੱਖ-ਵੱਖ ਮੁਲਕਾਂ ਵਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਦੇ ਆਧਾਰ 'ਤੇ ਕੀਤੀ ਗਈ ਦਰਜਾਬੰਦੀ ਵਿਚ ਭਾਰਤ ਫਾਡੀ ਮੁਲਕਾਂ ਵਿਚ ਆਇਆ ਹੈ। 2015 ਦੌਰਾਨ 193 ...

ਪੂਰੀ ਖ਼ਬਰ »

ਜਾਅਲੀ ਨਸ਼ਾ ਛੁਡਾਊ ਕੇਂਦਰਾਂ ਦਾ ਪਰਦਾਫਾਸ਼

ਪੰਜਾਬ ਵਲੋਂ ਨਸ਼ੇ ਦੀ ਗੰਭੀਰ ਮਾਰ ਝੱਲਣ ਤੋਂ ਬਾਅਦ ਹੁਣ ਉਸੇ ਨਸ਼ੇ ਦੀ ਇਕ ਹੋਰ ਮਾਰ ਭਾਵ ਨਸ਼ੇ ਦੇ ਇਲਾਜ ਵਿਚ ਵੀ ਨਸ਼ੀਲੇ ਪਦਾਰਥਾਂ ਦੇ ਕਾਰੋਬਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਮਾਰ ਅਸਲ ਵਿਚ ਦੋ ਧਾਰੀ ਤਲਵਾਰ ਵਾਂਗ ਹੈ। ਇਸ ਨਾਲ ਇਕ ਪਾਸੇ ਨਸ਼ੀਲੇ ਪਦਾਰਥਾਂ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX