ਸ਼ਿਵ ਸ਼ਰਮਾ
ਜਲੰਧਰ, 21 ਅਕਤੂਬਰ-ਨਿਗਮ ਹਾਊਸ ਵਿਚ ਨਾਜਾਇਜ਼ ਇਮਾਰਤਾਂ ਦੇ ਮਾਮਲੇ 'ਤੇ ਖੜ੍ਹੇ ਹੋਏ ਵਿਵਾਦ ਤੋਂ ਬਾਅਦ ਹੁਣ ਅਕਾਲੀ-ਭਾਜਪਾ ਦੇ ਆਗੂਆਂ ਨੇ ਵੀ ਮੋਰਚਾ ਖੋਲ੍ਹ ਦਿੱਤਾ ਹੈ | ਸਾਬਕਾ ਮੇਅਰ ਸੁਨੀਲ ਜੋਤੀ, ਕੌਾਸਲਰਾਂ ਨੇ ਨਾਜਾਇਜ਼ ਉਸਾਰੀਆਂ ਨੂੰ ਲੈ ਕੇ ਮੇਅਰ ਜਗਦੀਸ਼ ਰਾਜਾ ਅਤੇ ਵਿਧਾਇਕ ਰਜਿੰਦਰ ਬੇਰੀ 'ਤੇ ਦੋਸ਼ ਲਗਾਏ ਹਨ ਕਿ ਨਾਜਾਇਜ਼ ਇਮਾਰਤਾਂ ਦੇ ਮਾਮਲੇ ਵਿਚ ਉਹ ਜ਼ਿੰਮੇਵਾਰ ਹਨ ਕਿਉਂਕਿ ਕੇਂਦਰੀ ਹਲਕੇ ਵਿਚ ਹੀ ਕਈ ਇਸ ਤਰਾਂ ਦੀਆਂ ਇਮਾਰਤਾਂ ਬਣੀਆਂ ਹਨ | ਅਕਾਲੀ-ਭਾਜਪਾ ਦੇ ਆਗੂਆਂ ਨੇ ਇਹ ਦੋਸ਼ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲਗਾਏ ਹਨ | ਸਾਬਕਾ ਮੇਅਰ ਸੁਨੀਲ ਜੋਤੀ, ਬਲਬੀਰ ਬਿੱਟੂ ਤੇ ਹੋਰ ਕੌਾਸਲਰਾਂ ਨੇ ਕਿਹਾ ਕਿ ਰਾਮਾ ਮੰਡੀ ਵਿਚ ਕਈ ਕਾਂਗਰਸੀ ਆਗੂ ਇਮਾਰਤਾਂ ਬਣਵਾ ਰਹੇ ਹਨ, ਜਿਨ੍ਹਾਂ ਵਿਚ ਉਹ ਅਫ਼ਸਰਾਂ 'ਤੇ ਗ਼ਲਤ ਦੋਸ਼ ਲਾ ਕੇ ਉਨ੍ਹਾਂ 'ਤੇ ਦਬਾਅ ਪਾ ਰਹੇ ਹਨ | ਮੇਅਰ 'ਤੇ ਵਰ੍ਹਦਿਆਂ ਆਗੂਆਂ ਨੇ ਕਿਹਾ ਕਿ ਉਨ੍ਹਾਂ ਦੇ ਕਾਰਜਕਾਲ ਵਿਚ ਹਾਊਸ ਬੈਠਕ 'ਚ ਮੇਜ਼ਾਂ 'ਤੇ ਖੜ੍ਹੇ ਹੋ ਕੇ ਹੰਗਾਮਾ ਕੀਤਾ ਜਾਂਦਾ ਰਿਹਾ ਹੈ ਕਿ ਨਾਜਾਇਜ਼ ਉਸਾਰੀਆਂ ਬਣ ਰਹੀਆਂ ਹਨ ਤੇ ਡੰਮ੍ਹੀ ਹਾਊਸ ਚਲਾਏ ਜਾਂਦੇ ਰਹੇ ਹਨ, ਹੁਣ ਨਾਜਾਇਜ਼ ਉਸਾਰੀਆਂ 'ਤੇ ਮੇਅਰ ਕਿਉਂ ਜ਼ਿੰਮੇਵਾਰ ਹਨ | ਨਿਗਮ ਵਿਚ ਭਿ੍ਸ਼ਟਾਚਾਰ ਹੋਣ ਦੇ ਦੋਸ਼ ਲਗਾਉਂਦੇ ਹੋਏ ਉਨ੍ਹਾਂ ਕਿਹਾ ਕਿ ਪਹਿਲਾਂ ਆਈ. ਏ.ਐੱਸ. ਅਫ਼ਸਰ ਆਸ਼ਿਕਾ ਜੈਨ ਤੇ ਹੁਣ ਸਾਰੇ ਅਫ਼ਸਰਾਂ 'ਤੇ ਦਬਾਅ ਕੇ ਉਨ੍ਹਾਂ ਦਾ ਮਨੋਬਲ ਡੇਗਿਆ ਜਾ ਰਿਹਾ ਹੈ | ਸ਼ਹਿਰ ਵਿਚ ਸਫ਼ਾਈ ਤੋਂ ਲੈ ਕੇ ਸਾਰੇ ਕੰਮ ਠੱਪ ਪੈ ਗਏ ਹਨ | ਸਵੀਪਿੰਗ ਪ੍ਰੋਜੈਕਟ 'ਤੇ ਉਂਗਲੀਆਂ ਉਠਾਉਂਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਕਤ ਪ੍ਰੋਜੈਕਟ ਬਿਲਕੁਲ ਸਹੀ ਨਿਯਮਾਂ ਮੁਤਾਬਕ ਤਿਆਰ ਕੀਤਾ ਗਿਆ ਹੈ | ਮਸ਼ੀਨ ਰਾਹੀਂ ਸੜਕਾਂ ਦੀ ਹਾਲਤ ਸੁਧਰ ਗਈ ਸੀ, ਪਰ ਹੁਣ ਕੰਮ ਬੰਦ ਹੋਣ ਨਾਲ ਹਰ ਪਾਸੇ ਗੰਦਗੀ ਫੈਲੀ ਹੈ | ਸਾਬਕਾ ਮੇਅਰ ਜੋਤੀ ਨੇ ਦਾਅਵਾ ਕੀਤਾ ਕਿ ਦੂਜੇ ਸ਼ਹਿਰਾਂ ਤੋਂ ਇਹ ਪ੍ਰੋਜੈਕਟ ਸਸਤਾ ਸੀ | ਨਿਗਮ ਦੇ ਚਰਚਿਤ 274 ਕਰੋੜ ਦੇ ਐਲ. ਈ. ਡੀ. ਪ੍ਰੋਜੈਕਟ ਮਾਮਲੇ 'ਤੇ ਉਨ੍ਹਾਂ ਨੇ ਇਸ ਮੁੱਦੇ 'ਤੇ ਰੋਹਨ ਸਹਿਗਲ 'ਤੇ ਝੂਠ ਬੋਲਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਮੇਅਰ ਦੀ ਪ੍ਰਧਾਨਗੀ ਵਿਚ ਜਿਹੜੀ ਬੈਠਕ ਹੋਈ ਸੀ, ਉਸ ਵਿਚ ਰੋਹਨ ਸਹਿਗਲ ਨੇ 18 ਵਾਟ ਦੀਆਂ ਲਾਈਟਾਂ ਲਗਾਉਣਾ ਮੰਨਿਆ ਸੀ, ਪਰ ਬਾਅਦ ਵਿਚ ਇਸ ਮੁੱਦੇ 'ਤੇ ਗ਼ਲਤ ਬਿਆਨੀ ਕਰਨ 'ਤੇ ਰੋਹਨ ਨੂੰ ਆਪਣਾ ਅਸਤੀਫ਼ਾ ਦੇਣਾ ਚਾਹੀਦਾ ਹੈ | ਸਾਬਕਾ ਮੇਅਰ ਨੇ ਕਿਹਾ ਕਿ ਨਿਗਮ ਵਿਚ ਕੰਮਕਾਜ ਬਿਲਕੁਲ ਠੱਪ ਹੋ ਚੱੁਕਾ ਹੈ | ਸਫ਼ਾਈ ਵਿਵਸਥਾ ਫ਼ੇਲ੍ਹ ਹੋ ਚੁੱਕੀ ਹੈ | ਉਨ੍ਹਾਂ ਨੇ ਆਪਣੇ ਕਾਰਜਕਾਲ ਵਿਚ ਜਿਹੜੇ ਕੰਮ ਚਲਾਏ ਸਨ, ਉਨ੍ਹਾਂ ਨੂੰ ਬੰਦ ਕਰ ਦਿੱਤਾ ਗਿਆ ਹੈ | ਵਿਧਾਇਕ ਬਾਵਾ ਹੈਨਰੀ ਨੇ ਪ੍ਰੀਤ ਨਗਰ ਦੇ ਪ੍ਰੋਜੈਕਟ ਦਾ ਕੰਮ ਬੰਦ ਕਰਵਾ ਦਿੱਤਾ ਹੈ | ਪਹਿਲਾਂ 4 ਕਰੋੜ ਦੇ ਪ੍ਰੋਜੈਕਟ ਨੂੰ ਮਹਿੰਗਾ ਦੱਸਿਆ ਗਿਆ ਸੀ, ਜਦਕਿ ਹੁਣ 7 ਕਰੋੜ ਦਾ ਪ੍ਰੋਜੈਕਟ ਤਿਆਰ ਕੀਤਾ ਗਿਆ ਹੈ | ਪਿਛਲੀ ਬੈਠਕ 'ਚ ਵੀ ਕੇਂਦਰੀ ਫ਼ੰਡਾਂ ਨਾਲ ਸਬੰਧਿਤ ਵਿਕਾਸ ਕਾਰਜ ਪਾਸ ਕਰਵਾਏ ਗਏ | ਆਗੂਆਂ ਨੇ ਕਿਹਾ ਕਿ ਉਹ ਜਲਦੀ ਹੀ ਨਿਗਮ ਦੀ ਮਾੜੀ ਸਫ਼ਾਈ ਵਿਵਸਥਾ ਬਾਰੇ ਖ਼ੁਲਾਸਾ ਕਰਨਗੇ | ਇਸ ਮੌਕੇ ਕੰਵਲਜੀਤ ਸਿੰਘ ਬੇਦੀ, ਬਲਬੀਰ ਸਿੰਘ ਬਿੱਟੂ, ਅਸ਼ਵਨੀ ਭੰਡਾਰੀ, ਮਨਜੀਤ ਸਿੰਘ, ਸੁਮਨ ਸਹਿਗਲ, ਇੰਦਰ ਸਹਿਗਲ, ਵੇਦ ਵਸ਼ਿਸ਼ਟ, ਜੌਲੀ ਬੇਦੀ, ਵਰਿੰਦਰ ਸ਼ਰਮਾ ਗੁੱਡੂ, ਭਗਵੰਤ ਪ੍ਰਭਾਕਰ ਤੇ ਹੋਰ ਹਾਜ਼ਰ ਸਨ |
ਡੰਮੀ ਹਾਊਸ ਚਲਾਉਣ ਵਾਲਿਆਂ ਤੋਂ ਨਹੀਂ ਚੱਲ ਰਿਹਾ ਅਸਲ ਹਾਊਸ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਮੇਅਰ ਤੇ ਹੋਰ ਆਗੂਆਂ ਨੇ ਹਾਊਸ ਦੀ ਮੌਜੂਦਾ ਹਾਲਾਤ ਨੂੰ ਲੈ ਕੇ ਵਿਅੰਗਮਈ ਟਿੱਪਣੀ ਕਰਦਿਆਂ ਇਹ ਵੀ ਕਿਹਾ ਕਿ ਡੰਮ੍ਹੀ ਹਾਊਸ ਚਲਾਉਣ ਵਾਲਿਆਂ ਤੋਂ ਹੁਣ ਅਸਲ ਨਿਗਮ ਹਾਊਸ ਨਹੀਂ ਚੱਲ ਰਿਹਾ ਹੈ |
ਸ਼ਾਸਤਰੀ ਮਾਰਕੀਟ ਕੋਲ ਇਮਾਰਤ ਦਾ ਮਾਮਲਾ ਉਠਾਇਆ
ਬੈਠਕ ਵਿਚ ਅਕਾਲੀ-ਭਾਜਪਾ ਦੇ ਕੌਾਸਲਰ ਨੇ ਸ਼ਾਸਤਰੀ ਮਾਰਕੀਟ ਚੌਕ ਦੇ ਲਾਗੇ ਬਣ ਰਹੀ ਇਕ ਇਮਾਰਤ ਦਾ ਮਸਲਾ ਵੀ ਉਠਾਇਆ ਕਿ ਉਕਤ ਇਮਾਰਤ 'ਤੇ ਕਿਸ ਤਰ੍ਹਾਂ ਨਾਲ ਲੈਂਟਰ ਪੈ ਗਿਆ ਹੈ | ਉਕਤ ਇਮਾਰਤ ਦੀ ਪਹਿਲਾਂ ਤਾਂ ਸ਼ਟਰਿੰਗ ਤੋੜੀ ਗਈ ਸੀ, ਪਰ ਬਾਅਦ ਵਿਚ ਕਾਰਵਾਈ ਕਿਉਂ ਰੋਕੀ ਗਈ ਸੀ |
ਇਕ ਵੀ ਇਮਾਰਤ ਦਾ ਸਬੂਤ ਦੇਣ-ਬੇਰੀ
ਵਿਧਾਇਕ ਰਜਿੰਦਰ ਬੇਰੀ ਨੇ ਸਾਬਕਾ ਮੇਅਰ ਸਮੇਤ ਅਕਾਲੀ-ਭਾਜਪਾ ਕੌਾਸਲਰਾਂ ਵਲੋਂ ਲਗਾਏ ਦੋਸ਼ਾਂ ਬਾਰੇ ਕਿਹਾ ਕਿ ਉਹ ਇਕ ਇਮਾਰਤ ਬਣਵਾਉਣ ਦਾ ਸਬੂਤ ਦੇ ਦੇਣ ਕਿ ਉਨ੍ਹਾਂ ਨੇ ਉਸਾਰੀ ਕਰਵਾਈ ਹੋਵੇ | ਸ੍ਰੀ ਬੇਰੀ ਨੇ ਕਿਹਾ ਕਿ ਇਹ ਕਿਸੇ ਤੋਂ ਛੁਪਿਆ ਹੋਇਆ ਨਹੀਂ ਹੈ ਕਿ ਅਕਾਲੀ-ਭਾਜਪਾ ਦੇ ਕਾਰਜਕਾਲ ਵਿਚ ਕਿਸ ਤਰ੍ਹਾਂ ਨਾਲ ਨਾਜਾਇਜ਼ ਕਾਲੋਨੀਆਂ 'ਤੇ ਇਮਾਰਤਾਂ ਬਣੀਆਂ ਸਨ, ਉਨ੍ਹਾਂ ਨੇ ਇਲਾਕੇ ਵਿਚ ਇਕ ਵੀ ਕਾਲੋਨੀ ਨਹੀਂ ਬਣਨ ਦਿੱਤੀ |
ਵਿਰੋਧੀਆਂ ਦਾ ਪਬਲਿਸਿਟੀ ਸਟੰਟ-ਮੇਅਰ
ਦੂਜੇ ਪਾਸੇ ਮੇਅਰ ਜਗਦੀਸ਼ ਰਾਜਾ ਨੇ ਸਾਬਕਾ ਮੇਅਰ ਅਤੇ ਹੋਰ ਆਗੂਆਂ ਵਲੋਂ ਲਗਾਏ ਗਏ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਉਹ ਉਨ੍ਹਾਂ ਦੇ ਨਾਲ ਚੱਲਣ ਅਤੇ ਦੱਸਣ ਕਿ ਕਿਹੜੀ ਇਮਾਰਤ ਬਣਵਾਈ ਹੈ | ਸ੍ਰੀ ਰਾਜਾ ਨੇ ਕਿਹਾ ਕਿ ਉਕਤ ਆਗੂਆਂ ਕੋਲ ਕੋਈ ਕੰਮ ਨਹੀਂ ਹੈ ਤੇ ਉਹ ਗ਼ਲਤ ਦੋਸ਼ ਲਗਾ ਰਹੇ ਹਨ, ਜਿਨ੍ਹਾਂ ਦਾ ਕੋਈ ਆਧਾਰ ਨਹੀਂ ਹੈ |
ਜਲੰਧਰ, 21 ਅਕਤੂਬਰ (ਸ਼ੈਲੀ)- ਫੂਡ ਐਡਲੇਟਰਸ਼ਨ ਜਲੰਧਰ ਫੂਡ ਟੀਮ ਦੀ ਅਗਵਾਈ ਵਾਲੇ ਡਰਾਈਵ ਦੀ ਅਗਵਾਈ ਅਧੀਨ ਡਾ. ਬਲਵਿੰਦਰ ਸਿੰਘ, ਡੀ.ਐਚ.ਓ. ਅਤੇ ਰਿਸ਼ੂ ਮਹਾਜਨ ਐਫ.ਐਸ.ਓ. ਨਾਲ ਸਵੇਰੇ 6 ਵਜੇ ਗੁਰੂ ਅਮਰਦਾਸ ਚੌਕ ਵਿਖੇ, ਸੈਦਾਂ ਗੇਟ, ਰੈਣਕ ਬਾਜ਼ਾਰ ਵਿਖੇ ਕੀਤੀ ਗਈ | ਇਸ ਤੋਂ ...
ਮਕਸੂਦਾਂ, 21 ਅਕਤੂਬਰ (ਲਖਵਿੰਦਰ ਪਾਠਕ)- ਥਾਣਾ-1 ਦੇ ਅਧੀਨ ਆਉਂਦੇ ਰਵਿਦਾਸ ਨਗਰ 'ਚ ਬੀਤੀ ਰਾਤ ਚੱਲ ਰਹੇ ਭਗਵਤੀ ਜਾਗਰਣ ਦੌਰਾਨ ਰਾਤ 12 ਵਜੇ ਦੇ ਕਰੀਬ ਕੁਝ ਨੌਜਵਾਨਾਂ ਨੇ ਇਕ ਨੌਜਵਾਨ 'ਤੇ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ, ਜਿਸ ਕਾਰਨ ਨੌਜਵਾਨ ਗੰਭੀਰ ...
ਲੋਹੀਆਂ ਖਾਸ, 21 ਅਕਤੂਬਰ (ਬਲਵਿੰਦਰ ਸਿੰਘ ਵਿੱਕੀ)- ਬੀਤੀ ਰਾਤ ਨੂੰ ਸਥਾਨਕ ਰੇਲਵੇ ਸਟੇਸ਼ਨ ਦੇ ਬਾਹਰ ਰਾਸ਼ਟਰੀ ਮਾਰਗ 'ਤੇ ਇਕ ਜੀਪ, ਖੜ੍ਹੀ ਕੰਬਾਈਨ ਨਾਲ ਟਕਰਾਅ ਗਈ, ਜਿਸ ਦੇ ਸਿੱਟੇ ਵਜੋਂ ਇਕ ਵਿਅਕਤੀ ਦੀ ਮੋਤ ਹੋ ਗਈ, ਜਦਕਿ ਦੂਸਰੇ ਦੇ ਗੰਭੀਰ ਸੱਟਾਂ ਲੱਗੀਆਂ ਹਨ | ...
ਨਕੋਦਰ, 21 ਅਕਤੂਬਰ (ਗੁਰਵਿੰਦਰ ਸਿੰਘ)-ਸਦਰ ਥਾਣਾ ਅਧੀਨ ਆਉਂਦੇ ਪਿੰਡ ਬਜੂਹਾਂ ਕਲਾਂ 'ਚ ਇਕ ਵਿਅਕਤੀ ਦੀ ਸ਼ਰਾਬ ਪੀਣ ਨਾਲ ਮੌਤ ਹੋ ਗਈ | ਮਿ੍ਤਕ ਦੀ ਪਹਿਚਾਨ ਸਤਪਾਲ ਵਾਸੀ ਬਜੂਹਾਂ ਕਲਾਂ ਦੇ ਰੂਪ ਵਜੋਂ ਹੋਈ ਹੈ | ਪੁਲਿਸ ਨੇ ਮਿ੍ਤਕ ਦੀ ਪਤਨੀ ਸੁਖਵਿੰਦਰ ਕੌਰ ਦੇ ਬਿਆਨ 'ਤੇ ...
ਜਲੰਧਰ, 21 ਅਕਤੂਬਰ (ਸ਼ੈਲੀ)- ਅੱਜ ਬਾਅਦ ਦੁਪਹਿਰ ਪ੍ਰਤਾਪ ਬਾਗ ਦੇ ਸਾਹਮਣੇ ਯੂਨੀਵਰਸਲ ਟੇ੍ਰਡਰਜ਼ 'ਚ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਦੁਕਾਨ 'ਚ ਪਿਆ ਸਾਰਾ ਸਾਮਾਨ ਸੜ ਗਿਆ | ਜਾਣਕਾਰੀ ਅਨੁਸਾਰ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਗਿਆ ਹੈ | ਇਸ ਸਬੰਧੀ ਦੁਕਾਨ ...
ਨੂਰਮਹਿਲ, 21ਅਕਤੂਬਰ (ਗੁਰਦੀਪ ਸਿੰਘ ਲਾਲੀ)- ਥਾਣਾ ਨੂਰਮਹਿਲ ਦੀ ਪੁਲਿਸ ਨੇ ਇਕ ਵਿਅਕਤੀ ਨੂੰ 9 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਹੈ | ਇਸ ਬਾਰੇ ਸੁਰਜੀਤ ਸਿੰਘ ਮਾਂਗਟ ਥਾਣਾ ਮੁਖੀ ਨੇ ਦੱਸਿਆ ਕਿ ਜਗਦੇਵ ਸਿੰਘ ਏ.ਐਸ.ਆਈ. ਸਮੇਤ ਪੁਲਿਸ ਪਾਰਟੀ ਗਸ਼ਤ ਕਰਦੇ ...
ਜਲੰਧਰ, 21 ਅਕਤੂਬਰ (ਸ਼ਿਵ)- ਯੂ.ਪੀ. ਦੀ ਕੰਪਨੀ ਅਮਨ ਕਲੀਨਿੰਗ ਇਕੁਅਪਮਿੰਟਸ ਪ੍ਰਾ: ਲਿਮ: ਨੇ ਨਿਗਮ ਪ੍ਰਸ਼ਾਸਨ ਨੂੰ ਇਕ ਚਿੱਠੀ ਲਿਖ ਕੇ ਦੋ ਸਾਲ ਪਹਿਲਾਂ ਕੂੜਾ ਚੁੱਕਣ ਲਈ ਵੇਚੇ ਗਏ 150 ਦੇ ਕਰੀਬ ਹੱਥ ਰੇਹੜਿਆਂ ਦੀ ਅਦਾਇਗੀ ਦੇਣ ਦੀ ਮੰਗ ਕੀਤੀ ਹੈ ਤੇ ਨਾਲ ਹੀ ਕੰਪਨੀ ਨੇ ...
ਮਕਸੂਦਾਂ, 21 ਅਕਤੂਬਰ (ਲਖਵਿੰਦਰ ਪਾਠਕ)- ਥਾਣਾ-1 ਦੇ ਅਧੀਨ ਆਉਂਦੀ ਕਾਲੀਆ ਕਾਲੋਨੀ ਦੇ ਬਾਹਰ ਹਾਈਵੇ 'ਤੇ ਧਾਰਮਿਕ ਸਮਾਗਮ ਦੇ ਲਗਾਏ ਪੋਸਟਰ 3 ਵਿਅਕਤੀਆਂ ਵਲੋਂ ਇਕ ਵਾਰ ਫਿਰ ਪਾੜ ਦਿੱਤੇ ਗਏ ਹਨ, ਜਿਨ੍ਹਾਂ ਿਖ਼ਲਾਫ਼ ਸ਼ਿਕਾਇਤ ਦਰਜ ਕਰਵਾਏ ਜਾਣ ਉਪਰੰਤ 3 ਵਿਅਕਤੀਆਂ 'ਤੇ ...
ਜਲੰਧਰ, 21 ਅਕਤੂਬਰ (ਹਰਵਿੰਦਰ ਸਿੰਘ ਫੁੱਲ)- ਪੰਜਾਬ ਰੋਡਵੇਜ਼/ਪਨਬੱਸ ਆਜ਼ਾਦ ਯੂਨੀਅਨ ਜਲੰਧਰ-1 ਦੇ ਪ੍ਰਧਾਨ ਅਮਨਜੋਤ ਸਿੰਘ ਬਰਾੜ, ਜਨਰਲ ਸਕੱਤਰ ਤਰਨਜੀਤ ਸਿੰਘ ਸੈਣੀ, ਕੈਸ਼ੀਅਰ ਦਵਿੰਦਰ ਸਿੰਘ ਸੰਧੂ ਅਤੇ ਸੂਬਾ ਪ੍ਰਧਾਨ ਰਜਿੰਦਰ ਕੁਮਾਰ ਨੇ ਪ੍ਰੈੱਸ ਨੂੰ ਜਾਰੀ ਇਕ ...
ਜਲੰਧਰ, 21 ਅਕਤੂਬਰ (ਰਣਜੀਤ ਸਿੰਘ ਸੋਢੀ)- ਰਾਜਨੀਤਕ ਵਿਗਿਆਨ ਵਿਭਾਗ ਦੇ ਅਧੀਨ, ਡੀ.ਏ.ਵੀ. ਕਾਲਜ ਜਲੰਧਰ ਨੇ ਗਰੁੱਪ ਪੱਧਰ 'ਤੇ 15ਵੇਂ ਰਾਸ਼ਟਰੀ ਯੁਵਾ ਸੰਸਦ ਦਾ ਪ੍ਰਬੰਧ ਕੀਤਾ ਗਿਆ | ਪਿ੍ੰ: ਡਾ. ਐੱਸ.ਕੇ. ਅਰੋੜਾ ਨੇ ਯੋਗ ਯੂਥ ਸੰਸਦ ਦੀ ਮਹੱਤਤਾ 'ਤੇ ਬੋਲਦੇ ਹੋਏ ਕਿਹਾ ਕਿ ਇਸ ...
ਜਲੰਧਰ, 21 ਅਕਤੂਬਰ (ਰਣਜੀਤ ਸਿੰਘ ਸੋਢੀ)- ਕੰਨਿਆ ਮਹਾਂਵਿਦਿਆਲਾ ਜਲੰਧਰ ਦੇ ਪੋਸਟ ਗੈ੍ਰਜੂਏਟ ਡਿਪਾਰਟਮੈਂਟ ਆਫ਼ ਫਿਜ਼ਿਕਸ ਦੁਆਰਾ ਬੀ.ਐੱਸ.ਸੀ. ਨਾਨ ਮੈਡੀਕਲ ਤੇ ਕੰਪਿਊਟਰ ਸਾਇੰਸ ਦੀਆਂ ਵਿਦਿਆਰਥਣਾਂ ਵਲੋਂ ਜਲੰਧਰ ਵਿਖੇ ਸਥਿਤ ਇਲੈਕਟਿ੍ਕਸਿਟੀ ਟ੍ਰਾਂਸਮਿਸ਼ਨ ...
ਜਲੰਧਰ, 21 ਅਕਤੂਬਰ (ਰਣਜੀਤ ਸਿੰਘ ਸੋਢੀ)-ਹੰਸ ਰਾਜ ਮਹਿਲਾ ਮਹਾ ਵਿਦਿਆਲਿਆ, ਜਲੰਧਰ ਦੇ ਰੈੱਡ ਰਿਬਨ ਕਲੱਬ ਅਤੇ ਐਨ.ਐੱਸ.ਐੱਸ. ਵਿਭਾਗ ਕਾਲਜ ਪਿ੍ੰਸੀਪਲ ਪ੍ਰੋ. ਡਾ. ਅਜੈ ਸਰੀਨ ਦੇ ਦਿਸ਼ਾ ਨਿਰਦੇਸ਼ ਹੇਠ ਸਹਾਇਕ ਡਾਇਰੈਕਟਰ ਯੂਥ ਸਰਵਿਸਿਜ਼ ਪੰਜਾਬ ਵੱਲੋਂ ਕੱਢੀ ਗਈ ...
ਜਲੰਧਰ, 21 ਅਕਤੂਬਰ (ਰਣਜੀਤ ਸਿੰਘ ਸੋਢੀ)-ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਐਨ.ਸੀ.ਸੀ. ਕੈਡਿਟਾ ਨੇ ਪਿਛਲੇ ਦਿਨੀਂ ਜਲੰਧਰ ਕੈਂਟ ਵਿਚ ਹੋਏ ਆਰਮੀ ਅਟੈਚਮੈਂਟ ਕੈਂਪ ਵਿਚ ਹਿੱਸਾ ਲਿਆ ਅਤੇ ਕਈ ਉਪਲਬਧੀਆਂ ਕਾਲਜ ਦੇ ਨਾਂ ਕੀਤੀਆਂ | ਇਨ੍ਹਾਂ ਉਪਲਬਧੀਆਂ 'ਤੇ ਕਾਲਜ ਦੇ ...
ਜਲੰਧਰ, 21 ਅਕਤੂਬਰ (ਜਤਿੰਦਰ ਸਾਬੀ)- ਬਾਬਾ ਜੀ.ਐਸ. ਬੋਧੀ ਹਾਕੀ ਕਲੱਬ ਜਲੰਧਰ ਵਲੋਂ ਡਾਇਨਾ ਸਪੋਰਟਸ ਦੇ ਸਹਿਯੋਗ ਨਾਲ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਐਸਟਰੋਟਰਫ ਹਾਕੀ ਮੈਦਾਨ ਵਿਚ ਕਰਵਾਈ ਜਾ ਰਹੀ ਦੂਸਰੀ 'ਸਿਕਸ ਏ ਸਾਈਡ ਹਾਕੀ ਲੀਗ' ਵਿਚ ਅੱਜ ਖੇਡੇ ਤਿੰਨ ਮੈਚਾਂ ...
ਜਲੰਧਰ, 21 ਅਕਤੂਬਰ (ਜਤਿੰਦਰ ਸਾਬੀ)- ਜ਼ਿਲ੍ਹਾ ਜਲੰੰਧਰ ਸਕੂਲ ਟੂਰਨਾਮੈਂਟ ਕਮੇਟੀ ਵਲੋਂ ਮਿੱਠਾਪੁਰ ਦੇ ਸਟੇਡੀਅਮ ਵਿਖੇ ਕਰਵਾਏ ਗਏ ਅੰਡਰ-17 ਸਾਲ ਲੜਕੀਆਂ ਤੇ ਲੜਕੇ ਵਰਗ ਦੇ ਹਾਕੀ ਟੂਰਨਾਮੈਂਟ ਸਮਾਪਤ ਹੋ ਗਏ | ਇਹ ਜਾਣਕਾਰੀ ਦਿੰਦੇ ਹੋਏ ਕੌਮਾਂਤਰੀ ਹਾਕੀ ਅੰਪਾਇਰ ...
ਜਲੰਧਰ, 21 ਅਕਤੂਬਰ (ਸ਼ਿਵ)- ਸ੍ਰੀ ਬਾਂਕੇ ਬਿਹਾਰੀ ਭਾਗਵਤ ਪ੍ਰਚਾਰ ਸਮਿਤੀ ਜਲੰਧਰ ਵਲੋਂ ਪ੍ਰਸਿੱਧ ਕਥਾਵਾਚਕ ਆਚਾਰੀਆ ਗੋਸਵਾਮੀ ਸ੍ਰੀ ਗੌਰਵ ਕ੍ਰਿਸ਼ਨ ਮਹਾਰਾਜ ਆਪਣੀ ਵਾਣੀ ਨਾਲ ਸਾਰੇ ਭਗਤਾਂ ਨੂੰ ਕਥਾ ਦਾ ਰਸਪਾਨ ਕਰਵਾਉਣਗੇ | ਇਸ ਬਾਰੇ ਸਮਿਤੀ ਦੀ ਪਹਿਲੀ ਬੈਠਕ ...
ਜਲੰਧਰ, 21 ਅਕਤੂਬਰ (ਜਤਿੰਦਰ ਸਾਬੀ)- ਇੰਗਲੈਂਡ ਤੋਂ ਨੈਸ਼ਨਲ ਹਾਕੀ ਅਕੈਡਮੀ ਦੀ ਅੰਡਰ-15 ਜੂਨੀਅਰ ਹਾਕੀ ਟੀਮ ਅੱਜ ਜਲੰਧਰ ਪੁੱਜ ਗਈ ਹੈ, ਜਿਸ ਵਿਚ 35 ਖਿਡਾਰੀ ਤੇ ਅਧਿਕਾਰੀ ਸ਼ਾਮਿਲ ਹਨ | ਖਿਡਾਰੀਆਂ ਦੇ ਮਾਤਾ-ਪਿਤਾ ਵੀ ਨਾਲ ਆਏ ਹਨ | ਇਨ੍ਹਾਂ ਦੇ ਮੈਚ ਜਲੰਧਰ ਤੇ ਸੰਗਰੂਰ ...
ਜਲੰਧਰ, 21 ਅਕਤੂਬਰ (ਜਤਿੰਦਰ ਸਾਬੀ)- ਜ਼ਿਲ੍ਹਾ ਜਲੰਧਰ ਟੇਬਲ ਟੈਨਿਸ ਐਸੋਸੀਏਸ਼ਨ ਵਲੋਂ ਹੰਸ ਰਾਜ ਸਟੇਡੀਅਮ ਵਿਖੇ ਕਰਵਾਈ ਗਈ ਅੰਤਰ ਸਕੂਲ ਟੇਬਲ ਚੈਂਪੀਅਨਸ਼ਿਪ ਅੱਜ ਸਮਾਪਤ ਹੋ ਗਈ | ਚੈਂਪੀਅਨਸ਼ਿਪ ਦੇ ਸਬ ਜੂਨੀਅਰ ਟੀਮ ਵਰਗ 'ਚ ਲਰਨਿੰਗ ਪਾਥ ਮੁਹਾਲੀ ਨੇ ਪਹਿਲਾ ਤੇ ...
ਜਲੰਧਰ, 21 ਅਕਤੂਬਰ (ਹਰਵਿੰਦਰ ਸਿੰਘ ਫੁੱਲ)-ਦੀਵਾਲੀ ਮੌਕੇ ਜਿੰਮਖਾਨਾ ਕਲੱਬ ਵਿਖੇ ਕਰਵਾਏ ਜਾਂਦੇ ਪ੍ਰੋਗਰਾਮਾਂ ਦੀ ਸ਼ੁਰੂਆਤ ਪਹਿਲਾਂ ਗਰੈਂਡ ਤੰਬੋਲਾ ਖੇਡ ਕੀਤੀ ਗਈ ਅਤੇ ਲੱਕੀ ਡਰਾਅ ਕੱਢੇ ਗਏ | ਸਮਾਗਮ ਦੌਰਾਨ ਵਾਈਸ ਪ੍ਰਧਾਨ ਐਸ.ਪੀ.ਐਸ.ਵਿਰਕ ਸਕੱਤਰ ਸੰਦੀਪ ਬਹਿਲ, ...
ਜਲੰਧਰ, 21 ਅਕਤੂਬਰ (ਜਤਿੰਦਰ ਸਾਬੀ)- ਜ਼ਿਲ੍ਹਾ ਜਲੰਧਰ ਸਕੂਲ ਟੂਰਨਾਮੈਂਟ ਦੇ ਅੰਡਰ-14 ਫੁੱਟਬਾਲ ਲੜਕੀਆਂ ਦੇ ਮੁਕਾਬਲੇ ਜੋ ਦੋਆਬਾ ਖਾਲਸਾ ਸਕੂਲ ਦੇ ਵਿਚ ਕਰਵਾਏ ਜਾ ਰਹੇ ਹਨ, 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੋਡੇ ਸਪਰਾਏ ਨੇ ਪਹਿਲਾ ਸਥਾਨ ਹਾਸਲ ਕੀਤਾ | ਬੁੰਡਾਲਾ ...
ਜਲੰਧਰ, 21 ਅਕਤੂਬਰ (ਰਣਜੀਤ ਸਿੰਘ ਸੋਝੀ)- ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਸੋਸ਼ਲ ਸੈਂਸੀਟਾਈਜੇਸ਼ਨ ਕਲੱਬ ਵੱਲੋਂ ਕਾਲਜ ਵਿਖੇ ਸਵੱਛਤਾ ਮੁਹਿੰਮ ਤਹਿਤ ਵਿਦਿਆਰਥੀਆਂ ਨੂੰ ਕੈਂਪਸ ਵਿਚ ਹਰਿਆਲੀ ਨੂੰ ਪ੍ਰੋਤਸਾਹਿਤ, ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਤੇ ...
ਜਲੰਧਰ, 21 ਅਕਤੂਬਰ (ਜਸਪਾਲ ਸਿੰਘ)-ਸਮਾਜ ਸੇਵੀ ਸੰਸਥਾ ਜਜ਼ਬਾ ਵਲੋਂ ਸਥਾਨਕ ਆਦਰਸ਼ ਨਗਰ ਪਾਰਕ ਵਿਖੇ ਇਕ ਬੈਡਮਿੰਟਨ ਟੂਰਨਾਮੈਂਟ ਕਰਵਾਇਆ ਗਿਆ | ਪ੍ਰਧਾਨ ਗਗਨਦੀਪ ਸਿੰਘ ਨਾਗੀ ਦੀ ਅਗਵਾਈ ਹੇਠ ਕਰਵਾਏ ਇਸ ਟੂਰਨਾਮੈਂਟ 'ਚ ਇਲਾਕੇ ਦੇ ਬੱਚਿਆਂ ਨੇ ਬੜੇ ਉਤਸ਼ਾਹ ਨਾਲ ...
ਲੋਹੀਆਂ ਖਾਸ, 21 ਅਕਤੂਬਰ (ਗੁਰਪਾਲ ਸਿੰਘ ਸ਼ਤਾਬਗੜ੍ਹ)- ਸਵ: ਕਰਮ ਸਿੰਘ ਉੱਪਲ ਅਤੇ ਸਰਦਾਰਨੀ ਪ੍ਰਕਾਸ਼ ਕੌਰ ਉੱਪਲ ਯੁਵਕ ਸੇਵਾਵਾਂ ਕਲੱਬ (ਰਜ਼ਿ:) ਪਿੰਡ ਮਾਣਕ ਵਲੋਂ ਕਰਵਾਏ ਜਾ ਰਹੇ 14ਵੇਂ ਸਮੂਹਿਕ ਵਿਆਹ ਸਮਾਗਮ 'ਚ 52 ਲੜਕੀਆਂ ਦੇ ਵਿਆਹ ਬੁਕ ਕਰਵਾਉਣ ਵਾਲੇ ਲੋੜਵੰਦ ...
ਜਲੰਧਰ, 21 ਅਕਤੂਬਰ (ਰਣਜੀਤ ਸਿੰਘ ਸੋਢੀ)- ਭਾਰਤ ਦੀ ਵਿਰਾਸਤ ਤੇ ਖ਼ੁਦਮੁਖ਼ਤਿਆਰ ਸੰਸਥਾ ਕੰਨਿਆ ਮਹਾਂਵਿਦਿਆਲਾ ਜਲੰਧਰ ਪੀ.ਜੀ. ਡਿਪਾਰਟਮੈਂਟ ਆਫ਼ ਫਿਜ਼ਿਕਸ ਵਲੋਂ 'ਮਿਜ਼ਾਈਲ ਮੈਨ ਆਫ਼ ਇੰਡੀਆ' ਦੇ ਨਾਂਅ ਵਜੋਂ ਜਾਣੇ ਜਾਂਦੇ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ. ...
ਸ਼ਾਹਕੋਟ, 21 ਅਕਤੂਬਰ (ਸਚਦੇਵਾ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੂਨੀਆਂ (ਸ਼ਾਹਕੋਟ) ਦੇ ਐੱਨ.ਸੀ.ਸੀ. ਕੈਡਿਟ ਅਵਤਾਰ ਸਿੰਘ ਨੇ ਜ਼ਿਲ੍ਹਾ ਕੁਸ਼ਤੀ ਫ੍ਰੀ ਸਟਾਈਲ 79 ਕਿਲੋਗ੍ਰਾਮ ਭਾਰ ਵਰਗ 'ਚ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਤੇ ਮਾਪਿਆਂ ਦੇ ਨਾਂਅ ਨੂੰ ਰੌਸ਼ਨ ਕੀਤਾ ...
ਫਿਲੌਰ, 21 ਅਕਤੂਬਰ (ਸੁਰਜੀਤ ਸਿੰਘ ਬਰਨਾਲਾ)-ਨਜ਼ਦੀਕੀ ਪਿੰਡ ਤੇਹਿੰਗ ਵਿਖੇ ਪੇਂਡੂ ਹਾਕੀ ਲੀਗ 2018 ਕਰਵਾਉਣ ਸਬੰਧੀ ਮੀਟਿੰਗ ਦਾ ਆਯੋਜਨ ਕੀਤਾ ਗਿਆ | ਮੀਟਿੰਗ ਉਪਰੰਤ ਆਯੋਜਕਾਂ ਨੇ ਦੱਸਿਆ ਕਿ ਰੂਰਲ ਹਾਕੀ ਡਿਵੈੱਲਪਮੈਂਟ ਸੁਸਾਇਟੀ ਦੇ ਸਹਿਯੋਗ ਨਾਲ ਚੌਥੀ ਪੇਂਡੂ ...
ਸ਼ਾਹਕੋਟ, 21 ਅਕਤੂਬਰ (ਸਚਦੇਵਾ)- ਕਸ਼ੱਤਰੀਆ ਟਾਂਕ ਸਭਾ ਸ਼ਾਹਕੋਟ ਵਲੋਂ ਸ਼੍ਰੋਮਣੀ ਭਗਤ ਨਾਮਦੇਵ ਦਾ ਪ੍ਰਕਾਸ਼ ਉਤਸਵ 26 ਅਕਤੂਬਰ ਨੂੰ ਸ਼ਰਧਾ-ਭਾਵਨਾ ਨਾਲ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਕਸ਼ੱਤਰੀਆ ਟਾਂਕ ਸਭਾ ਸ਼ਾਹਕੋਟ ਦੇ ਪ੍ਰਧਾਨ ਸੁਰਿੰਦਰ ਸਿੰਘ ਸਹਿਗਲ, ...
ਬਿਲਗਾ, 21 ਅਕਤੂਬਰ (ਰਾਜਿੰਦਰ ਸਿੰਘ ਬਿਲਗਾ)- ਅੱਜ ਦਾਣਾ ਮੰਡੀ ਤਲਵਣ ਵਿਖੇ ਭਾਰਤੀ ਕਿਸਾਨ ਯੂਨੀਅਨ ਪੰਜਾਬ (ਕਾਦੀਆਂ) ਵੱਲੋਂ ਕਿਸਾਨਾਂ ਨਾਲ ਮੀਟਿੰਗ ਕਰਕੇ ਪਰਾਲੀ ਸਾੜਨ ਦੇ ਸਬੰਧ 'ਚ ਚਰਚਾ ਕੀਤੀ | ਇਸ ਮੌਕੇ ਤੇ ਅਮਰੀਕ ਸਿੰਘ ਪ੍ਰਧਾਨ ਜਿਲਾ ਜਲੰਧਰ, ਦਵਿੰਦਰ ਸਿੰਘ ...
ਜਲੰਧਰ, 21 ਅਕਤੂਬਰ (ਰਣਜੀਤ ਸਿੰਘ ਸੋਢੀ)-ਪਿ੍ੰਸੀਪਲ ਡਾ. ਜਗਰੂਪ ਸਿੰਘ ਦੀ ਪ੍ਰਧਾਨਗੀ ਹੇਠ ਮੇਹਰ ਚੰਦ ਬਹੁਤਕਨੀਕੀ ਕਾਲਜ ਜਲੰਧਰ ਦੇ ਰੈੱਡ ਰਿਬਨ ਕਲੱਬ ਵੱਲੋਂ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਲਈ ਇੱਕ ਰੈਲੀ ਦਾ ਪ੍ਰਬੰਧ ਕੀਤਾ ਗਿਆ | ਇਸ ਜਾਗਰੂਕਤਾ ਰੈਲੀ 'ਚ ...
ਫਿਲੌਰ, 21 ਅਕਤੂਬਰ (ਬੀ.ਐਸ. ਕੇਨੈਡੀ)- ਫਿਲੌਰ ਵਿਖੇ ਅੱਜ ਦੁਪਿਹਰ 2 ਵਜੇ ਦੇ ਕਰੀਬ ਮੁੱਖ ਮਾਰਗ 'ਤੇ ਪਠਾਨਕੋਟ ਤੋਂ ਲੁਧਿਆਣਾ ਵੱਲ ਜਾ ਰਿਹਾ ਟਰੱਕ ਨੰਬਰ ਪੀ.ਬੀ. 35 ਕਿਊ 8141 ਪਲਟ ਗਿਆ, ਜਿਸ ਨੂੰ ਡਰਾਈਵਰ ਤਰਸੇਮ ਸਿੰਘ ਪਿੰਡ ਫੱਤੂ ਬਰਕਤ ਜ਼ਿਲ੍ਹਾ ਗੁਰਦਾਸਪੁਰ ਦਾ ਰਹਿਣ ...
ਜਲੰਧਰ, 21 ਅਕਤੂਬਰ (ਐੱਮ.ਐੱਸ. ਲੋਹੀਆ)- ਗੁਰਦੁਆਰਾ ਸ੍ਰੀ ਗੁਰੂੁ ਸਿੰਘ ਸਭਾ, ਮਾਡਲ ਟਾਊਨ ਵਿਖੇ 26 ਅਕਤੂਬਰ ਨੂੰ ਸ੍ਰੀ ਗੁਰੂ ਰਾਮ ਦਾਸ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ | ਇਸ ਸਬੰਧੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਜੀਤ ...
ਜਲੰਧਰ, 21 ਅਕਤੂਬਰ (ਹਰਵਿੰਦਰ ਸਿੰਘ ਫੁੱਲ)- ਮਾਤਾ ਗੁਜਰੀ ਸੇਵਾ ਸੁਸਾਇਟੀ, ਭਾਈ ਘਨੱਈਆ ਜੀ ਸੇਵਕ ਦਲ ਅਤੇ ਗੁਰਦੁਆਰਾ ਹਰਕ੍ਰਿਸ਼ਨ ਸਹਿਬ ਦੀ ਪ੍ਰਬੰਧਕੀ ਕਮੇਟੀ ਦੇ ਸਹਿਯੋਗ ਨਾਲ ਭਾਈ ਘਨੱਈਆ ਦੇ 300 ਸਾਲਾ ਸ਼ਤਾਬਦੀ ਨੂੰ ਸਮਰਪਿਤ ਸੰਧਿਆ ਫੇਰੀ ਕੱਢੀ ਗਈ | ਜਾਣਕਾਰੀ ...
ਜਲੰਧਰ, 21 ਅਕਤੂਬਰ (ਹਰਵਿੰਦਰ ਸਿੰਘ ਫੁੱਲ)- ਆਲ ਇੰਡੀਆ ਪੰਜਾਬ ਨੈਸ਼ਨਲ ਬੈਂਕ ਪੈਨਸ਼ਨਰਜ ਐਾਡ ਰਿਟਾਇਰਜ਼ ਐਸੋਸੀਏਸ਼ਨ ਜਲੰਧਰ ਸਰਕਲ ਦੀ ਜਨਰਲ ਬਾਡੀ ਦੀ ਮੀਟਿੰਗ ਅੱਜ ਸਥਾਨਕ ਲਾਇਨਜ ਭਵਨ ਵਿਖੇ ਹੋਈ, ਜਿਸ ਦੀ ਪ੍ਰਧਾਨਗੀ ਲਖਬੀਰ ਸਿੰਘ ਸਿੰਘ ਨੇ ਕੀਤੀ | ਮੀਟਿੰਗ ਵਿਚ ...
ਜਲੰਧਰ 21 ਅਕਤੂਬਰ (ਜਤਿੰਦਰ ਸਾਬੀ)- ਹਰਿਆਣਾ ਲਾਇਨਜ਼ ਨੇ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਮੈਪਲ ਲੀਫ਼ ਕੈਨੇਡਾ ਨੂੰ 60-43 ਦੇ ਫ਼ਰਕ ਨਾਲ ਹਰਾ ਕੇ ਗਲੋਬਲ ਕਬੱਡੀ ਲੀਗ ਵਿਚ ਤੀਜੀ ਜਿੱਤ ਦਰਜ ਕਰਦੇ ਹੋਏ ਪੰਜ ਮੈਚਾਂ ਤੋਂ ਬਾਅਦ ਆਪਣੇ ਖਾਤੇ ਵਿਚ ਕੁੱਲ 9 ਅੰਕ ਜਮ੍ਹਾਂ ਕਰ ...
ਚੁਗਿੱਟੀ/ਜੰਡੂਸਿੰਘ, 21 ਅਕਤੂਬਰ (ਨਰਿੰਦਰ ਲਾਗੂ)-ਗੁਰੂ ਕ੍ਰਿਪਾ ਨਿਸ਼ਕਾਮ ਸੇਵਾ ਸੁਸਾਇਟੀ ਵਲੋਂ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਦ੍ਹਰਵਾਂ ਕੀਰਤਨ ਦਰਬਾਰ ਲਾਲਵਾਲੀ ਖੇਤਰ 'ਚ 22 ਅਕਤੂਬਰ ਨੂੰ ਸ਼ਰਧਾ ਤੇ ...
ਜਲੰਧਰ, 21 ਅਕਤੂਬਰ (ਰਣਜੀਤ ਸਿੰਘ ਸੋਢੀ)-ਇਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਕਈ ਗਤੀਵਿਧੀਆਂ ਹੋਟਲ ਮੈਨੇਜਮੈਂਟ ਦੇ ਵਿਦਿਆਰਥੀਆਂ ਲਈ ਕਰਵਾਈਆਂ ਗਈਆਂ | ਇਹ ਗਤੀਵਿਧੀਆਂ ਵੱਖ-ਵੱਖ ਪ੍ਰਕਾਰ ਦੇ ਥੀਮ ਗੋ ਗਰੀਨ, ਕਲੀਨ ਇੰਡੀਆ, ਸੇਵ ਗਰਲ ਚਾਈਲਡ, ...
ਜਲੰਧਰ, 21 ਅਕਤੂਬਰ (ਸ਼ਿਵ)- ਜਲੰਧਰ ਉੱਤਰੀ ਵਿਧਾਨ ਸਭਾ ਖੇਤਰ ਦੇ ਖਿੰਗਰਾਂ ਗੇਟ ਵਿਚ ਯੁਵਾ ਰਾਸ਼ਟਰ ਨਿਰਮਾਣ ਵਾਹਿਨੀ ਸੰਸਥਾ ਵਲੋਂ ਅੰਮਿ੍ਤਸਰ ਵਿਚ ਹੋਏ ਰੇਲ ਹਾਦਸੇ ਵਿਚ ਮਰੇ ਵਿਅਕਤੀਆਂ ਦੀ ਯਾਦ 'ਚ ਮੋਮਬੱਤੀ ਮਾਰਚ ਕੱਢ ਕੇ ਸ਼ਰਧਾਂਜਲੀ ਦਿੱਤੀ ਗਈ | ਮਾਰਚ ...
ਚੁਗਿੱਟੀ/ਜੰਡੂਸਿੰਘਾ, 21 ਅਕਤੂਬਰ (ਨਰਿੰਦਰ ਲਾਗੂ)-ਭਗਤ ਮੋਹਣ ਲਾਲ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਥਾਨਕ ਮੁਹੱਲਾ ਕੋਟਰਾਮ ਦਾਸ ਵਿਖੇ ਬਾਬਾ ਬਾਲਕ ਨਾਥ ਦੀ ਯਾਦ 'ਚ 13ਵਾਂ ਸਾਲਾਨਾ ਜਾਗਰਣ ਕਰਵਾਇਆ ਤੇ ਭੰਡਾਰਾ ਲਗਾਇਆ ਗਿਆ | ਇਸ ਸਬੰਧ 'ਚ ਰਾਤ 8 ਵਜੇ ਜੋਤੀ ...
ਜਲੰਧਰ, 21 ਅਕਤੂਬਰ (ਹਰਵਿੰਦਰ ਸਿੰਘ ਫੁੱਲ)- ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਦੀਆਂ ਸ਼ਖਤ ਹਦਾਇਤਾਂ 'ਤੇ ਜ਼ਿਲ੍ਹੇ ਦੀਆਂ ਮੰਡੀਆਂ ਵਿਚ ਝੋਨੇ ਦੀ ਖ਼ਰੀਦ ਤੇ ਚੁਕਾਈ ਪ੍ਰਕਿਰਿਆ ਵਿਚ ਤੇਜ਼ੀ ਆਈ ਹੈ, ਜਿਸ ਸਦਕਾ 2.05 ਲੱਖ ਮੀਟਿ੍ਕ ਟਨ ਤੋਂ ਜ਼ਿਆਦਾ ਖ਼ਰੀਦ ਕੀਤੇ ...
ਫਿਲੌਰ, 21 ਅਕਤੂਬਰ (ਬੀ.ਐਸ. ਕੇਨੈਡੀ)- ਫਿਲੌਰ ਵਿਖੇ ਅੱਜ ਦੁਪਿਹਰ 2 ਵਜੇ ਦੇ ਕਰੀਬ ਮੁੱਖ ਮਾਰਗ 'ਤੇ ਪਠਾਨਕੋਟ ਤੋਂ ਲੁਧਿਆਣਾ ਵੱਲ ਜਾ ਰਿਹਾ ਟਰੱਕ ਨੰਬਰ ਪੀ.ਬੀ. 35 ਕਿਊ 8141 ਪਲਟ ਗਿਆ, ਜਿਸ ਨੂੰ ਡਰਾਈਵਰ ਤਰਸੇਮ ਸਿੰਘ ਪਿੰਡ ਫੱਤੂ ਬਰਕਤ ਜ਼ਿਲ੍ਹਾ ਗੁਰਦਾਸਪੁਰ ਦਾ ਰਹਿਣ ...
ਜੰਡਿਆਲਾ ਮੰਜਕੀ, 21 ਅਕਤੂਬਰ (ਮਨਜਿੰਦਰ ਸਿੰਘ)- ਬੀਤੇ ਦਿਨੀਂ ਗੁਰਾਇਆ ਵਿਖੇ ਬੱਚਿਆਂ ਦੇ ਫੁੱਟਬਾਲ ਮੁਕਾਬਲਿਆਂ ਵਿਚ ਜੇਤੂ ਰਹਿਣ ਵਾਲੀਆਂ ਟੀਮਾਂ ਨੂੰ ਸਨਮਾਨਿਤ ਕਰਨ ਲਈ ਸਥਾਨਕ ਸੀਨੀਅਰ ਸੈਕੰਡਰੀ ਸਕੂਲ ਸਮਰਾਏ ਜੰਡਿਆਲਾ ਵਿਖੇ ਸਨਮਾਨ ਸਮਾਰੋਹ ਕਰਵਾਇਆ ਗਿਆ, ...
ਕਿਸ਼ਨਗੜ੍ਹ, 21 ਅਕਤੂਬਰ (ਹਰਬੰਸ ਸਿੰਘ ਹੋਠੀ)-ਸਵੱਛ ਭਾਰਤ ਅਭਿਆਨ ਤਹਿਤ ਪ੍ਰੀਤਮ ਪ੍ਰਕਾਸ਼ ਸਮਾਜ ਸੇਵਾ ਸੁਸਾਇਟੀ ਦੀ ਰਜਿ: ਦੇ ਉੱਦਮ ਸਦਕਾਂ ਅੱਜ ਛੋਟੇ-ਛੋਟੇ ਬੱਚਿਆਂ ਵਲੋਂ ਪਿੰਡ ਰਾਏਪੁਰ ਰਸੂਲਪੁਰ ਦੀ ਦੁਸਹਿਰਾ ਗਰਾਊਾਡ ਤੋਂ ਸਫ਼ਾਈ ਅਭਿਆਨ ਦੀ ਆਰੰਭਤਾ ਕੀਤੀ ...
ਲੋਹੀਆਂ ਖਾਸ, 21 ਅਕਤੂਬਰ (ਬਲਵਿੰਦਰ ਸਿੰਘ ਵਿੱਕੀ) -ਪਿੰਡ ਕਰਾ ਵਿਖੇ ਭਗਵਾਨ ਮਹਾਰਿਸ਼ੀ ਵਾਲਮੀਕਿ ਦੇ ਪ੍ਰਗਟ ਦਿਵਸ ਦੀ ਖੁਸ਼ੀ ਵਿਚ ਸ਼ੋਭਾ ਯਾਤਰਾ ਕੱਢੀ ਗਈ, ਜਿਸ ਵਿਚ ਸ਼ਾਮਿਲ ਸੰਗਤਾਂ ਸਾਰੇ ਰਸਤੇ ਭਾਗਵਾਨ ਵਾਲਮੀਕਿ ਦਾ ਗੁਣਗਾਨ ਕਰਦੀਆਂ ਹੋਈਆਂ ਪਿੰਡ ਮਾਣਕ, ...
ਲੋਹੀਆਂ ਖਾਸ, 21 ਅਕਤੂਬਰ (ਗੁਰਪਾਲ ਸਿੰਘ ਸ਼ਤਾਬਗੜ੍ਹ)- ਸਵ: ਕਰਮ ਸਿੰਘ ਉੱਪਲ ਅਤੇ ਸਰਦਾਰਨੀ ਪ੍ਰਕਾਸ਼ ਕੌਰ ਉੱਪਲ ਯੁਵਕ ਸੇਵਾਵਾਂ ਕਲੱਬ (ਰਜ਼ਿ:) ਪਿੰਡ ਮਾਣਕ ਵਲੋਂ ਕਰਵਾਏ ਜਾ ਰਹੇ 14ਵੇਂ ਸਮੂਹਿਕ ਵਿਆਹ ਸਮਾਗਮ 'ਚ 52 ਲੜਕੀਆਂ ਦੇ ਵਿਆਹ ਬੁਕ ਕਰਵਾਉਣ ਵਾਲੇ ਲੋੜਵੰਦ ...
ਸ਼ਾਹਕੋਟ, 21 ਅਕਤੂਬਰ (ਸਚਦੇਵਾ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੂਨੀਆਂ (ਸ਼ਾਹਕੋਟ) ਦੇ ਐੱਨ.ਸੀ.ਸੀ. ਕੈਡਿਟ ਅਵਤਾਰ ਸਿੰਘ ਨੇ ਜ਼ਿਲ੍ਹਾ ਕੁਸ਼ਤੀ ਫ੍ਰੀ ਸਟਾਈਲ 79 ਕਿਲੋਗ੍ਰਾਮ ਭਾਰ ਵਰਗ 'ਚ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਤੇ ਮਾਪਿਆਂ ਦੇ ਨਾਂਅ ਨੂੰ ਰੌਸ਼ਨ ਕੀਤਾ ...
ਕਿਸ਼ਨਗੜ੍ਹ, 21 ਅਕਤੂਬਰ (ਹਰਬੰਸ ਸਿੰਘ ਹੋਠੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਿਆਸ ਪਿੰਡ ਵਿਖੇ ਖੇਡਣ ਵਾਲਿਆਂ ਵਿਦਿਆਰਥੀਆਂ ਨੂੰ ਕ੍ਰਿਕਟ, ਵਾਲੀਬਾਲ, ਫੁੱਟਬਾਲ ਤੇ ਹੋਰ ਖੇਡਾਂ ਦੇ ਲੋੜੀਂਦੇ ਸਾਮਾਨ ਦੀਆਂ ਕਿੱਟਾਂ ਵੰਡੀਆਂ ਗਈਆਂ | ਉਕਤ ਸਪੋਰਟਸ ਕਿੱਟਾਂ ...
ਫਿਲੌਰ, 21 ਅਕਤੂਬਰ (ਸੁਰਜੀਤ ਸਿੰਘ ਬਰਨਾਲਾ)-ਨਜ਼ਦੀਕੀ ਪਿੰਡ ਤੇਹਿੰਗ ਵਿਖੇ ਪੇਂਡੂ ਹਾਕੀ ਲੀਗ 2018 ਕਰਵਾਉਣ ਸਬੰਧੀ ਮੀਟਿੰਗ ਦਾ ਆਯੋਜਨ ਕੀਤਾ ਗਿਆ | ਮੀਟਿੰਗ ਉਪਰੰਤ ਆਯੋਜਕਾਂ ਨੇ ਦੱਸਿਆ ਕਿ ਰੂਰਲ ਹਾਕੀ ਡਿਵੈੱਲਪਮੈਂਟ ਸੁਸਾਇਟੀ ਦੇ ਸਹਿਯੋਗ ਨਾਲ ਚੌਥੀ ਪੇਂਡੂ ...
ਬਿਲਗਾ, 21 ਅਕਤੂਬਰ (ਰਾਜਿੰਦਰ ਸਿੰਘ ਬਿਲਗਾ)- ਅੱਜ ਦਾਣਾ ਮੰਡੀ ਤਲਵਣ ਵਿਖੇ ਭਾਰਤੀ ਕਿਸਾਨ ਯੂਨੀਅਨ ਪੰਜਾਬ (ਕਾਦੀਆਂ) ਵੱਲੋਂ ਕਿਸਾਨਾਂ ਨਾਲ ਮੀਟਿੰਗ ਕਰਕੇ ਪਰਾਲੀ ਸਾੜਨ ਦੇ ਸਬੰਧ 'ਚ ਚਰਚਾ ਕੀਤੀ | ਇਸ ਮੌਕੇ ਤੇ ਅਮਰੀਕ ਸਿੰਘ ਪ੍ਰਧਾਨ ਜਿਲਾ ਜਲੰਧਰ, ਦਵਿੰਦਰ ਸਿੰਘ ...
ਸ਼ਾਹਕੋਟ, 21 ਅਕਤੂਬਰ (ਸਚਦੇਵਾ)- ਕਸ਼ੱਤਰੀਆ ਟਾਂਕ ਸਭਾ ਸ਼ਾਹਕੋਟ ਵਲੋਂ ਸ਼੍ਰੋਮਣੀ ਭਗਤ ਨਾਮਦੇਵ ਦਾ ਪ੍ਰਕਾਸ਼ ਉਤਸਵ 26 ਅਕਤੂਬਰ ਨੂੰ ਸ਼ਰਧਾ-ਭਾਵਨਾ ਨਾਲ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਕਸ਼ੱਤਰੀਆ ਟਾਂਕ ਸਭਾ ਸ਼ਾਹਕੋਟ ਦੇ ਪ੍ਰਧਾਨ ਸੁਰਿੰਦਰ ਸਿੰਘ ਸਹਿਗਲ, ...
ਨੂਰਮਹਿਲ, 21 ਅਕਤੂਬਰ (ਗੁਰਦੀਪ ਸਿੰਘ ਲਾਲੀ)- ਨੂਰਮਹਿਲ ਪੁਲਿਸ ਨੇ ਕੁਲਵੀਰ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਢੰਡੇ ਥਾਣਾ ਗੁਰਾਇਆ ਨੂੰ 90 ਗਰਾਮ ਨਸ਼ੀਲੇ ਪਦਾਰਥ ਸਮੇਤ ਕਾਬੂ ਕੀਤਾ | ਇਸ ਬਾਬਤ ਥਾਣਾ ਮੁਖੀ ਸੁਰਜੀਤ ਸਿੰਘ ਮਾਂਗਟ ਨੇ ਦੱਸਿਆ ਕੇ ਮਹਿੰਦਰਪਾਲ ਏ.ਐਸ.ਆਈ. ...
ਮੱਲ੍ਹੀਆਂ ਕਲਾਂ, 21 ਅਕਤੂਬਰ (ਮਨਜੀਤ ਮਾਨ)-ਭਗਵਾਨ ਵਾਲਮੀਕਿ ਨੌਜਵਾਨ ਸਭਾ ਵਲੋਂ ਪਿੰਡ ਇਲਾਕੇ ਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਪਿੰਡ ਭੋਡੇ ਸਪਰਾਏ (ਜਲੰਧਰ) ਦੇ ਭਗਵਾਨ ਵਾਲਮੀਕਿ ਮੰਦਰ ਤੋਂ 23 ਅਕਤੂਬਰ ਨੂੰ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਜਾਵੇਗੀ | ਇਹ ...
ਲੋਹੀਆਂ ਖਾਸ, 21 ਅਕਤੂਬਰ (ਗੁਰਪਾਲ ਸਿੰਘ ਸ਼ਤਾਬਗੜ੍ਹ)- ਪਿੰਡ ਕਾਕੜ ਕਲਾਂ 'ਚ ਇਕ ਬਜ਼ੁਰਗ ਦੁਕਾਨਦਾਰ ਨਾਲ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਸੰਤੋਖ ਸਿੰਘ ਪੁੱਤਰ ਇੰਦਰ ਸਿੰਘ ਅੱਡਾ ਕਾਕੜ ਕਲਾਂ 'ਚ ਚਾਹ ਦੀ ਦੁਕਾਨ ਕਰਦਾ ਹੈ, ਨੇ ਦੱਸਿਆ ਕਿ ...
ਕਿਸ਼ਨਗੜ੍ਹ, 21 ਅਕਤੂਬਰ (ਹਰਬੰਸ ਸਿੰਘ ਹੋਠੀ)-ਸਿਹਤ ਵਿਭਾਗ ਪੰਜਾਬ ਵਲੋਂ ਡੀ. ਡੀ. ਐਚ. ਓ. ਮੈਡਮ ਗੁਰਵਿੰਦਰ ਕੌਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕਮਿਊਨਿਟੀ ਹੈਲਥ ਸੈਂਟਰ ਕਾਲਾ ਬੱਕਰਾ ਵਿਖੇ ਐਸ. ਐਮ. ਓ. ਡਾ: ਸੁਰਿੰਦਰ ਜਗਤ ਦੀ ਸਰਪ੍ਰਸਤੀ ਹੇਠ ਦੰਦਾਂ ਦੀ ਸਾਂਭ-ਸੰਭਾਲ ਲਈ ...
ਮਲਸੀਆਂ, 21 ਅਕਤੂਬਰ (ਸੁਖਦੀਪ ਸਿੰਘ) ਬੇਰੀਜ਼ ਗਲੋਬਲ ਡਿਸਕਵਰੀ ਸਕੂਲ, ਮਲਸੀਆਂ ਵਿਖੇ ਸਕੂਲ ਦੇ ਟਰੱਸਟੀ ਰਾਮ ਮੂਰਤੀ ਦੀ ਅਗਵਾਈ 'ਚ ਜਲੰਧਰ ਸਹੋਦਿਆ ਤਾਈਕਵਾਂਡੋ ਮੁਕਾਬਲੇ 22 ਤੇ 23 ਅਕਤੂਬਰ ਨੂੰ ਕਰਵਾਏ ਜਾ ਰਹੇ ਹਨ | ਇਸ ਸਬੰਧ 'ਚ ਇੱਕ ਅਹਿਮ ਮੀਟਿੰਗ ਸਕੂਲ ਪਿ੍ੰਸੀਪਲ ...
ਲੋਹੀਆਂ ਖਾਸ, 21 ਅਕਤੂਬਰ (ਗੁਰਪਾਲ ਸਿੰਘ ਸ਼ਤਾਬਗੜ੍ਹ)- ਨੇੜਲੇ ਪਿੰਡ ਗੱਟੀ ਪੀਰ ਬਖਸ਼ ਦੇ ਖੇਤਾਂ 'ਚ ਕਿਸੇ ਨਿੱਕੀ ਜਿਹੀ ਗੱਲ ਨੂੰ ਲੈ ਕੇ ਇਕ ਔਰਤ ਅਤੇ ਕਿਸਾਨ ਵਿਚਾਲੇ ਹੋਈ ਬਹਿਸ ਲੋਹੀਆਂ ਥਾਣੇ ਪੁੱਜ ਚੁੱਕੀ ਹੈ | ਸਿਵਲ ਹਸਪਤਾਲ ਲੋਹੀਆਂ 'ਚ ਜ਼ੇਰੇ ਇਲਾਜ ਔਰਤ ...
ਫਿਲੌਰ, 21 ਅਕਤੂਬਰ (ਸੁਰਜੀਤ ਸਿੰਘ ਬਰਨਾਲਾ)-ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਸਬੰਧ ਵਿਚ ਫਿਲੌਰ ਵਿਖੇ ਸ਼ਰਧਾਲੂਆਂ ਵਲੋਂ ਪ੍ਰਭਾਤ ਫੇਰੀ ਦਾ ਆਯੋਜਨ ਕੀਤਾ ਗਿਆ | ਇਸ ਪ੍ਰਭਾਤ ਫੇਰੀ ਦੌਰਾਨ ਵੱਡੀ ਗਿਣਤੀ 'ਚ ਹਾਜ਼ਰ ਸੰਗਤਾਂ ਵਲੋਂ ਭਗਵਾਨ ਵਾਲਮੀਕਿ ਜੀ ਦੀ ਮਹਿਮਾ ...
ਕਿਸ਼ਨਗੜ੍ਹ, 21 ਅਕਤੂਬਰ (ਹਰਬੰਸ ਸਿੰਘ ਹੋਠੀ)-ਡੇਰਾ ਸੰਤ ਬਾਬਾ ਪ੍ਰੀਤਮ ਦਾਸ ਬਾਬੇ ਜੌੜੇ ਪਿੰਡ ਰਾਏਪੁਰ ਰਸੂਲਪੁਰ ਵਿਖੇ ਸ਼੍ਰੋਮਣੀ ਅਕਾਲੀ ਦਲ ਐਸ.ਸੀ. ਵਿੰਗ ਦੇ ਪ੍ਰਧਾਨ ਗੁਲਜ਼ਾਰ ਸਿੰਘ ਰਣੀਕੇ ਆਪਣੇ ਸਾਥੀਆਂ ਸਮੇਤ ਨਤਮਸਤਕ ਹੋਏ | ਉਨ੍ਹਾਂ ਕਿਹਾ ਕਿ ਉਹ ਉਕਤ ...
ਸ਼ਾਹਕੋਟ, 21 ਅਕਤੂਬਰ (ਸਚਦੇਵਾ)- ਦੀ ਢੰਡੋਵਾਲ ਕੋਆਪ੍ਰੇਟਿਵ ਐਗਲੀਕਲਚਰ ਮਲਟੀਪਰਪਜ਼ ਸੁਸਾਇਟੀ ਦੇ ਅਹੁਦੇਦਾਰਾਂ ਤੇ ਮੈਂਬਰਾਂ ਦੀ ਮੀਟਿੰਗ ਪ੍ਰਧਾਨ ਜਗਤਾਰ ਸਿੰਘ ਖ਼ਾਲਸਾ ਕੋਟਲਾ ਸੂਰਜ ਮੱਲ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਵੱਖ-ਵੱਖ ਮੁੱਦਿਆ 'ਤੇ ...
ਮਹਿਤਪੁਰ, 21 ਅਕਤੂਬਰ (ਰੰਧਾਵਾ)- ਇਕ ਸੋਚ ਵੈੱਲਫੇਅਰ ਫਾਊਾਡੇਸ਼ਨ ਵਲੋਂ ਬਲੱਡ ਵੈੱਲਫੇਅਰ ਸੁਸਾਇਟੀ ਬਾਠ ਕਲਾਂ, ਗ੍ਰਾਮ ਪੰਚਾਇਤ ਤੇ ਨਗਰ ਵਾਸੀਆਂ ਦੇ ਸਹਿਯੋਗ ਨਾਲ ਸਰਕਾਰੀ ਪ੍ਰਇਮਰੀ ਸਕੂਲ ਬਾਠ ਕਲਾਂ ਵਿਖੇ ਲਗਾਏ ਗਏ ਤੀਸਰੇ ਫਰੀ ਮੈਡੀਕਲ ਜਾਂਚ ਤੇ ਕੈਂਸਰ ਰੋਕੋ ...
ਫਿਲੌਰ, 21 ਅਕਤੂਬਰ (ਇੰਦਰਜੀਤ ਚੰਦੜ੍ਹ)- ਨਜ਼ਦੀਕੀ ਪਿੰਡ ਨੰਗਲ ਵਿਖੇ ਡਾ. ਬੀ.ਆਰ. ਅੰਬੇਡਕਰ ਵੈੱਲਫੇਅਰ ਐਾਡ ਐਜੂਕੇਸ਼ਨਲ ਸੁਸਾਇਟੀ, ਸ੍ਰੀ ਗੁਰੂ ਰਵਿਦਾਸ ਭਵਨ ਪ੍ਰਬੰਧਕ ਕਮੇਟੀ ਅਤੇ ਗ੍ਰਾਮ ਪੰਚਾਇਤ ਪਿੰਡ ਨੰਗਲ ਦੇ ਸਹਿਯੋਗ ਨਾਲ ਸ੍ਰੀ ਗੁਰੂ ਰਵਿਦਾਸ ਜੀ ਨੂੰ ...
ਜੰਡਿਆਲਾ ਮੰਜ਼ਕੀ, 21 ਅਕਤੂਬਰ (ਮਨਜਿੰਦਰ ਸਿੰਘ) ਮਾਂ ਛਿਨਮਸਤਿਕਾ ਭਾਗਵਤੀ ਜਾਗਰਣ ਕਮੇਟੀ ਜੰਡਿਆਲਾ ਵਲੋਂ 18ਵਾਂ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ ਗਿਆ | ਜਾਗਰਣ ਕਮੇਟੀ ਵਲੋਂ ਜੰਡਿਆਲਾ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਥਾਨਕ ਪੱਤੀ ਬੜੀ ਵਿਖੇ ਕਰਵਾਏ ਇਸ ...
ਲੋਹੀਆਂ ਖਾਸ, 21 ਅਕਤੂਬਰ (ਬਲਵਿੰਦਰ ਸਿੰਘ ਵਿੱਕੀ, ਗੁਰਪਾਲ ਸਿੰਘ ਸ਼ਤਾਬਗੜ੍ਹ)- ਪਿੰਡ ਕੋਠਾ ਵਿਖੇ ਰਸਤੇ ਨੂੰ ਲੈ ਕੇ ਚੱਲ ਰਹੇ ਵਿਵਾਦ ਕਾਰਨ ਹੋਈ ਲੜਾਈ ਦੌਰਾਨ ਇਕ ਵਿਅਕਤੀ ਦੇ ਸੱਟਾਂ ਲੱਗਣ ਦੀ ਜਾਣਕਾਰੀ ਹੈ | ਸਰਕਾਰੀ ਹਸਪਤਾਲ ਲੋਹੀਆਂ ਵਿਖੇ ਦਾਖਲ ਹੋਏ ਜਸਵਿੰਦਰ ...
ਨੂਰਮਹਿਲ 21 ਅਕਤੂਬਰ (ਗੁਰਦੀਪ ਸਿੰਘ ਲਾਲੀ)- ਮਾਂ ਸ਼ੇਰਾਂ ਵਾਲੀ ਭਜਨ ਮੰਡਲੀ ਰਜਿ. ਪਿੰਡ ਭੰਡਾਲ ਹਿੰਮਤ ਅਤੇ ਭੰਡਾਲ ਬੂਟਾ, ਐਨ.ਆਰ.ਆਈ. ਵੀਰਾਂ ਅਤੇ ਦੋਹਾਂ ਨਗਰਾਂ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ 6ਵਾਂ ਵਿਸ਼ਾਲ ਜਾਗਰਣ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆਂ ...
ਕਰਤਾਰਪੁਰ, 21 ਅਕਤੂਬਰ (ਭਜਨ ਸਿੰਘ ਧੀਰਪੁਰ)-ਇਤਿਹਾਸਕ ਸ਼ਹਿਰ ਕਰਤਾਰਪੁਰ ਜਿਸ ਨੂੰ ਕਈ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਹੈ, ਪਰ ਇਸ ਸ਼ਹਿਰ ਨੂੰ ਸਮੇਂ-ਸਮੇਂ ਦੀਆਂ ਸਰਕਾਰਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਨੇ ਵੀ ਵਿਸਾਰਿਆ ਹੋਇਆ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX