ਤਾਜਾ ਖ਼ਬਰਾਂ


ਸੁਨੀਲ ਜਾਖੜ ਨੇ ਇਕ ਵਾਰ ਫਿਰ ਦਿੱਤਾ ਕੰਮ ਰੋਕੋ ਪ੍ਰਸਤਾਵ
. . .  21 minutes ago
ਨਵੀਂ ਦਿੱਲੀ, 14 ਦਸੰਬਰ - ਕਾਂਗਰਸ ਦੇ ਸੰਸਦ ਮੈਂਬਰ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੇ ਰਾਫੇਲ ਮੁੱਦੇ ਨੂੰ ਲੈ ਕੇ ਲੋਕ ਸਭਾ ਦੇ ਸਰਦ ਰੁੱਤ ਇਜਲਾਸ 'ਚ ਇਕ ਵਾਰ ਫਿਰ ਕੰਮ ਰੋਕੋ ਪ੍ਰਸਤਾਵ ਦਾ ਨੋਟਿਸ ਦਿੱਤਾ...
ਭਿਆਨਕ ਸੜਕ ਹਾਦਸੇ 'ਚ 7 ਮੌਤਾਂ
. . .  31 minutes ago
ਜੰਮੂ, 14 ਦਸੰਬਰ - ਜੰਮੂ ਕਸ਼ਮੀਰ ਦੇ ਰਿਸਾਈ ਜਿਲ੍ਹੇ 'ਚ ਪੈਂਦੇ ਸੁਜਾਨਧਰ ਪਿੰਡ ਕੋਲ ਇਕ ਵਹੀਕਲ ਦੇ ਦੇ ਸੜਕ ਤੋਂ ਪਲਟ ਜਾਣ ਕਾਰਨ ਹੋਏ ਭਿਆਨਕ ਹਾਦਸੇ 'ਚ 7 ਲੋਕਾਂ ਦੀ ਮੌਤ ਹੋ ਗਈ ਹੈ ਤੇ ਤਿੰਨ ਲੋਕ ਜ਼ਖਮੀ ਹੋਏ...
ਮਾਲਿਆ ਜੀ ਨੂੰ ਚੋਰ ਕਹਿਣਾ ਠੀਕ ਨਹੀਂ - ਨਿਤਿਨ ਗਡਕਰੀ
. . .  40 minutes ago
ਨਵੀਂ ਦਿੱਲੀ, 14 ਦਸੰਬਰ - ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਬੀਤੇ ਕੱਲ ਕਿਹਾ ਕਿ ਇਕ ਵਾਰ ਕਰਜ਼ ਨਾ ਚੁਕਾਉਣ ਵਾਲੇ ਵਿਜੇ ਮਾਲਿਆ ਜੀ ਨੂੰ ਚੋਰ ਕਹਿਣਾ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਸੰਕਟ ਨਾਲ ਜੂਝ ਰਹੇ ਉਦਯੋਗਪਤੀ ਦਾ ਚਾਰ ਦਹਾਕਿਆਂ ਤੱਕ ਠੀਕ ਸਮੇਂ 'ਤੇ ਕਰਜ਼ ਚੁਕਾਉਣ...
ਦਲੇਰ ਮਹਿੰਦੀ ਕਪਿਲ ਦੀ ਰਿਸੈੱਪਸ਼ਨ 'ਚ ਕਰਨਗੇ ਪ੍ਰੋਗਰਾਮ ਪੇਸ਼
. . .  about 1 hour ago
ਅਜਨਾਲਾ, 14 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਉੱਘੇ ਕਾਮੇਡੀ ਕਲਾਕਾਰ ਕਪਿਲ ਸ਼ਰਮਾ ਵੱਲੋਂ ਵਿਆਹ ਮਗਰੋਂ ਅੱਜ ਅੰਮ੍ਰਿਤਸਰ 'ਚ ਸ਼ਾਨਦਾਰ ਰਿਸੈੱਪਸ਼ਨ ਦਿੱਤੀ ਜਾ ਰਹੀ ਹੈ। ਜਿਸ ਵਿਚ ਪ੍ਰਸਿੱਧ ਪੋਪ ਸਟਾਰ ਦਲੇਰ ਮਹਿੰਦੀ ਵੱਲੋਂ ਆਪਣਾ ਪ੍ਰੋਗਰਾਮ ਪੇਸ਼ ਕੀਤਾ...
ਭਾਰਤ ਆਸਟ੍ਰੇਲੀਆ ਦੂਸਰਾ ਪਰਥ ਟੈੱਸਟ : ਆਸਟ੍ਰੇਲੀਆ ਵੱਲੋਂ ਟਾਸ ਜਿੱਤ ਕੇ ਬੱਲੇਬਾਜ਼ੀ
. . .  about 1 hour ago
ਅੱਜ ਦਾ ਵਿਚਾਰ
. . .  about 1 hour ago
ਜਲੰਧਰ ਤੋਂ ਰਵਾਨਾ ਹੋਈ ਗਿੰਨੀ ਚਤਰਥ ਦੀ ਡੋਲੀ
. . .  1 day ago
ਜਲੰਧਰ ,13 ਦਸੰਬਰ - ਪ੍ਰਸਿੱਧ ਕਾਮੇਡੀਅਨ ਕਪਿਲ ਸ਼ਰਮਾ ਦੀ ਸ਼ਾਦੀ ਗਿੰਨੀ ਨਾਲ 12 ਦਸੰਬਰ ਨੂੰ ਹੋਈ ਸੀ, ਅੱਜ ਗਿੰਨੀ ਦੀ ਡੋਲੀ ਅੰਮ੍ਰਿਤਸਰ ਲਈ ਰਵਾਨਾ ਹੋਈ ।
ਹਾਕੀ ਵਿਸ਼ਵ ਕੱਪ -2018 'ਚ ਭਾਰਤ ਦਾ ਸਫ਼ਰ ਖ਼ਤਮ , ਹਾਲੈਂਡ ਨੇ ਭਾਰਤ ਨੂੰ 2-1 ਨਾਲ ਹਰਾਇਆ
. . .  1 day ago
ਕਪਿਲ ਤੇ ਗਿੰਨੀ ਦੇ ਅਨੰਦ ਕਾਰਜ ਸਮੇਂ ਗ੍ਰੰਥੀ ਸਿੰਘ ਅਰਦਾਸ ਕਰਦੇ ਹੋਏ
. . .  1 day ago
ਹਥਿਆਰਾਂ ਦੀ ਨੋਕ 'ਤੇ ਕਾਰ ਖੋਹਣ ਵਾਲੇ 4 ਨੌਜਵਾਨ ਗ੍ਰਿਫ਼ਤਾਰ
. . .  1 day ago
ਅਜਨਾਲਾ, 13 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਅੰਮ੍ਰਿਤਸਰ ਦਿਹਾਤ ਪੁਲਿਸ ਨੇ ਬੀਤੇ ਦਿਨੀਂ ਜੰਡਿਆਲਾ ਵਿਖੇ ਇੱਕ ਵਿਅਕਤੀ ਤੋਂ ਹਥਿਆਰਾਂ ਦੀ ਨੋਕ 'ਤੇ ਕਾਰ ਖੋਹਣ ਵਾਲੇ 4 ਨੌਜਵਾਨਾਂ...
ਵਿਸ਼ਵ ਹਾਕੀ ਕੱਪ 2018 : ਅੱਧਾ ਸਮਾਂ ਪੂਰਾ ਹੋਣ 'ਤੇ ਭਾਰਤ 1 ਹਾਲੈਂਡ 1
. . .  1 day ago
ਵਿਸ਼ਵ ਹਾਕੀ ਕੱਪ 2018 : ਪਹਿਲਾ ਕੁਆਟਰ ਖ਼ਤਮ ਹੋਣ 'ਤੇ ਭਾਰਤ 1 ਹਾਲੈਂਡ 1
. . .  1 day ago
ਵਿਸ਼ਵ ਹਾਕੀ ਕੱਪ 2018 : ਹਾਲੈਂਡ ਨੇ ਕੀਤਾ ਬਰਾਬਰੀ ਦਾ ਗੋਲ
. . .  1 day ago
ਵਿਸ਼ਵ ਹਾਕੀ ਕੱਪ 2018 : ਭਾਰਤ ਨੇ ਹਾਲੈਂਡ ਸਿਰ ਕੀਤਾ ਪਹਿਲਾ ਗੋਲ
. . .  1 day ago
ਦਲੇਰ ਮਹਿੰਦੀ ਸ਼੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ
. . .  1 day ago
ਅੰਮ੍ਰਿਤਸਰ, 13 ਦਸੰਬਰ (ਰਾਜੇਸ਼ ਕੁਮਾਰ) ਪ੍ਰਸਿੱਧ ਗਾਇਕ ਦਲੇਰ ਮਹਿੰਦੀ ਅੱਜ ਸ਼੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ। ਇਸ ਦੌਰਾਨ ਉਨ੍ਹਾਂ ਪਰਿਕਰਮਾ ਕੀਤੀ ਅਤੇ ਗੁਰੂ ਘਰ...
ਵਿਸ਼ਵ ਹਾਕੀ ਕੱਪ 2018 : ਭਾਰਤ ਅਤੇ ਹਾਲੈਂਡ ਵਿਚਕਾਰ ਕੁਆਟਰ ਫਾਈਨਲ ਮੁਕਾਬਲਾ ਸ਼ੁਰੂ
. . .  1 day ago
ਹਿਮਾਚਲ ਦੇ ਡਲਹੌਜ਼ੀ ਅਤੇ ਚੰਬਾ ਜ਼ਿਲੇ 'ਚ ਤਾਜ਼ਾ ਬਰਫ਼ਬਾਰੀ
. . .  1 day ago
2.62 ਕੁਇੰਟਲ ਚੂਰਾ ਪੋਸਤ ਸਮੇਤ 2 ਗ੍ਰਿਫ਼ਤਾਰ
. . .  1 day ago
ਸੁਪਰੀਮ ਕੋਰਟ 'ਚ ਰਾਫੇਲ ਡੀਲ ਮਾਮਲੇ 'ਤੇ ਫ਼ੈਸਲਾ ਕੱਲ੍ਹ
. . .  1 day ago
ਪੰਜਾਬੀ ਭਾਸ਼ਾ ਪਾਸਾਰ ਭਾਈਚਾਰੇ ਵੱਲੋਂ ਇਨਸਾਫ਼ ਮਾਰਚ ਦੇ ਆਗੂਆਂ ਨੂੰ ਮੰਗ ਪੱਤਰ
. . .  1 day ago
ਦਿਲਕਸ਼ ਅੰਦਾਜ਼ 'ਚ ਨਜ਼ਰ ਆਈ ਈਸ਼ਾ ਅੰਬਾਨੀ
. . .  1 day ago
ਸੁੱਖਾ ਕਾਹਲਵਾਂ ਗੈਂਗ ਦੇ 6 ਮੈਂਬਰ ਗ੍ਰਿਫ਼ਤਾਰ
. . .  1 day ago
ਲੁਧਿਆਣਾ ਪੁਲਿਸ ਵੱਲੋਂ ਲੁੱਟ-ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 3 ਕਾਬੂ
. . .  1 day ago
ਕਾਰ ਅਤੇ ਟਰੱਕ ਦੀ ਭਿਆਨਕ ਟੱਕਰ 'ਚ 3 ਅਧਿਆਪਕਾਂ ਦੀ ਮੌਤ
. . .  1 day ago
ਵਿਦਿਆਰਥੀਆਂ ਦੇ ਵਿਰੋਧ ਤੋਂ ਬਾਅਦ ਘਾਨਾ ਯੂਨੀਵਰਸਿਟੀ 'ਚੋਂ ਹਟਾਈ ਗਈ ਮਹਾਤਮਾ ਗਾਂਧੀ ਦੀ ਮੂਰਤੀ
. . .  1 day ago
ਐਡਵੋਕੇਟ ਹਰਸ਼ ਝਾਂਜੀ ਦੀ ਪਤਨੀ ਦੀ ਸੜਕ ਹਾਦਸੇ 'ਚ ਮੌਤ
. . .  1 day ago
ਕਰਜ਼ੇ ਤੋਂ ਪਰੇਸ਼ਾਨ ਕਿਸਾਨ ਵੱਲੋਂ ਖ਼ੁਦਕੁਸ਼ੀ
. . .  1 day ago
ਮਨਜੀਤ ਸਿੰਘ ਜੀ.ਕੇ. ਖ਼ਿਲਾਫ਼ 24 ਘੰਟਿਆਂ ਦੇ ਅੰਦਰ ਐਫ.ਆਈ.ਆਰ. ਦਰਜ ਕਰਨ ਦੇ ਹੁਕਮ
. . .  1 day ago
ਸਰਦ ਰੁੱਤ ਇਜਲਾਸ : ਸਦਨ ਦੀ ਕਾਰਵਾਈ ਕੱਲ੍ਹ 10 ਵਜੇ ਤੱਕ ਮੁਲਤਵੀ
. . .  1 day ago
ਸਰਦ ਰੁੱਤ ਇਜਲਾਸ : 2 ਮਿੰਟ ਦਾ ਮੌਨ ਰੱਖ ਕੇ ਵਿੱਛੜੀਆਂ ਰੂਹਾਂ ਨੂੰ ਦਿੱਤੀ ਗਈ ਸ਼ਰਧਾਂਜਲੀ
. . .  1 day ago
ਪੰਜਾਬ ਵਿਧਾਨ ਸਭਾ ਦਾ ਸਰਦ ਰੁੱਤ ਇਜਲਾਸ ਸ਼ੁਰੂ
. . .  1 day ago
ਜਲੰਧਰ : ਗਦਈ ਪੁਰ ਦੀ ਇਕ ਫ਼ੈਕਟਰੀ 'ਚ ਹੋਇਆ ਧਮਾਕਾ, ਕਈ ਲੋਕ ਜ਼ਖਮੀ
. . .  1 day ago
ਕੇ. ਚੰਦਰਸ਼ੇਖਰ ਰਾਓ ਨੇ ਤੇਲੰਗਾਨਾ ਦੇ ਮੁੱਖ ਮੰਤਰੀ ਵਜੋਂ ਚੁੱਕਿਆ ਹਲਫ਼
. . .  1 day ago
ਬੇਅਦਬੀ ਮਾਮਲੇ ਦੀ ਜਾਂਚ ਲਈ ਹਾਈਕੋਰਟ ਨੇ ਸੀ.ਬੀ.ਆਈ. ਅਫ਼ਸਰ ਨੂੰ ਕੀਤਾ ਤਲਬ
. . .  1 day ago
ਇੰਟਰਪੋਲ ਨੇ ਮੇਹੁਲ ਚੌਕਸੀ ਖ਼ਿਲਾਫ਼ ਜਾਰੀ ਕੀਤਾ ਰੈੱਡ ਕਾਰਨਰ ਨੋਟਿਸ
. . .  1 day ago
ਲੁੱਟ ਖੋਹਾਂ ਅਤੇ ਗੈਂਗਵਾਰਾਂ 'ਚ 4 ਲੋੜੀਂਦੇ ਗੈਂਗਸਟਰ ਕਾਬੂ
. . .  1 day ago
ਸਚਿਨ ਪਾਇਲਟ ਦੇ ਸਮਰਥਕਾਂ ਵੱਲੋਂ ਦਿੱਲੀ 'ਚ ਨਾਅਰੇਬਾਜ਼ੀ
. . .  1 day ago
ਹੰਗਾਮੇ ਕਾਰਨ ਰਾਜ ਸਭਾ ਦੀ ਕਾਰਵਾਈ ਕੱਲ੍ਹ ਤਕ ਮੁਲਤਵੀ
. . .  1 day ago
ਤੇਜ਼ ਰਫ਼ਤਾਰ ਟਰੇਨ ਦੇ ਪਟੜੀ ਤੋਂ ਉੱਤਰਨ ਕਾਰਨ 4 ਦੀ ਮੌਤ, 43 ਜ਼ਖਮੀ
. . .  1 day ago
ਪੰਜਾਬ ਦੇ ਪਟਵਾਰਖ਼ਾਨਿਆਂ 'ਤੇ ਲਟਕੇ ਤਾਲੇ, ਪਟਵਾਰੀਆਂ ਵੱਲੋਂ ਬਠਿੰਡਾ ਧਰਨੇ ਲਈ ਕੂਚ
. . .  1 day ago
2001 'ਚ ਸੰਸਦ ਹਮਲੇ ਦੌਰਾਨ ਸ਼ਹੀਦ ਹੋਏ ਜਵਾਨਾਂ ਨੂੰ ਕਈ ਨੇਤਾਵਾਂ ਨੇ ਦਿੱਤੀ ਸ਼ਰਧਾਂਜਲੀ
. . .  1 day ago
ਰਾਹੁਲ ਗਾਂਧੀ ਜੋ ਵੀ ਫ਼ੈਸਲਾ ਲੈਣਗੇ ਵਿਧਾਇਕਾਂ ਨੂੰ ਹੋਵੇਗਾ ਮਨਜ਼ੂਰ - ਖੜਗੇ
. . .  1 day ago
ਕਾਊਂਟਰ ਇੰਟੈਲੀਜੈਂਸ ਅਤੇ ਹੈਰੋਇਨ ਤਸਕਰਾਂ ਵਿਚਾਲੇ ਮੁੱਠਭੇੜ, ਦੋ ਕਾਬੂ
. . .  1 day ago
ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ 'ਚ ਭਾਜਪਾ ਦੀ ਸੰਸਦੀ ਦਲ ਦੀ ਬੈਠਕ ਸ਼ੁਰੂ
. . .  about 1 hour ago
ਸਟੀਲ ਕੰਪਨੀ 'ਚ ਹੋਇਆ ਧਮਾਕਾ, 3 ਮਜ਼ਦੂਰਾਂ ਦੀ ਮੌਤ
. . .  about 1 hour ago
ਮੁੱਠਭੇੜ ਵਿਚ ਦੋ ਅੱਤਵਾਦੀ ਢੇਰ
. . .  about 1 hour ago
ਅੱਜ ਸ਼ੁਰੂ ਹੋ ਰਹੇ ਸੈਸ਼ਨ ਦੌਰਾਨ ਨੌਜਵਾਨਾਂ ਦੇ ਰੁਜ਼ਗਾਰ ਦੇ ਮੁੱਦੇ ਨੂੰ ਪ੍ਰਮੁੱਖਤਾ ਨਾਲ ਚੁੱਕਿਆ ਜਾਵੇਗਾ - ਚੀਮਾ
. . .  13 minutes ago
ਈਸ਼ਾ ਅੰਬਾਨੀ ਤੇ ਅਨੰਦ ਪੀਰਾਮਲ ਦੇ ਵਿਆਹ 'ਚ ਸ਼ਾਮਲ ਹੋਏ ਸਿਤਾਰੇ, ਖਿਡਾਰੀ ਤੇ ਸਿਆਸਤਦਾਨ, ਦੇਖੋ ਤਸਵੀਰਾਂ
. . .  38 minutes ago
ਗਹਿਲੋਤ ਤੇ ਪਾਈਲਟ ਦਿੱਲੀ ਲਈ ਰਵਾਨਾ
. . .  about 1 hour ago
ਕਪਿਲ ਦੇ ਵਿਆਹ 'ਚ ਉੱਘੇ ਕਲਾਕਾਰਾਂ ਨੇ ਬੰਨ੍ਹਿਆ ਰੰਗ, ਦੇਖੋ ਤਸਵੀਰਾਂ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 6 ਕੱਤਕ ਸੰਮਤ 550
ਿਵਚਾਰ ਪ੍ਰਵਾਹ: ਜੇ ਸਮਾਂ ਰਹਿੰਦਿਆਂ ਕਿਸੇ ਸਮੱਸਿਆ ਦਾ ਹੱਲ ਨਾ ਕੱਢਿਆ ਜਾਵੇ ਤਾਂ ਉਹ ਹੋਰ ਵੀ ਭਿਆਨਕ ਹੋ ਜਾਂਦੀ ਹੈ। -ਨੀਤੀ ਵਚਨ

ਕਪੂਰਥਲਾ / ਫਗਵਾੜਾ

ਪੁਲਿਸ ਨੇ ਅੱਤਵਾਦ, ਵੱਖਵਾਦ ਤੇ ਹੋਰ ਚੁਨੌਤੀਆਂ ਦਾ ਦਲੇਰੀ ਨਾਲ ਟਾਕਰਾ ਕੀਤਾ-ਡੀ. ਸੀ.

ਕਪੂਰਥਲਾ, 21 ਅਕਤੂਬਰ (ਅਮਰਜੀਤ ਕੋਮਲ)- ਪੰਜਾਬ ਪੁਲਿਸ ਦਾ ਇਤਿਹਾਸ ਲਾਮਿਸਾਲ ਬਹਾਦਰੀ ਤੇ ਕੁਰਬਾਨੀਆਂ ਵਾਲਾ ਹੈ | ਪੁਲਿਸ ਨੇ ਅੱਤਵਾਦ, ਵੱਖਵਾਦ ਤੇ ਹੋਰ ਕਈ ਚੁਨੌਤੀਆਂ ਦਾ ਬਹੁਤ ਦਲੇਰੀ ਨਾਲ ਟਾਕਰਾ ਕੀਤਾ | ਇਹ ਸ਼ਬਦ ਮੁਹੰਮਦ ਤਇਅਬ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਅੱਜ ਪੁਲਿਸ ਲਾਇਨ ਕਪੂਰਥਲਾ ਵਿਚ ਪੁਲਿਸ ਯਾਦਗਾਰੀ ਦਿਵਸ ਮੌਕੇ ਦੇਸ਼ ਦੀ ਏਕਤਾ ਅਖੰਡਤਾ ਲਈ ਸ਼ਹੀਦੀ ਪ੍ਰਾਪਤ ਕਰਨ ਵਾਲੇ ਪੰਜਾਬ ਪੁਲਿਸ ਦੇ ਅਰਧ ਸੈਨਿਕ ਬਲਾਂ ਜਵਾਨਾਂ ਨੂੰ ਸ਼ਰਧਾਂਜਲੀਆਂ ਭੇਟ ਕਰਦਿਆਂ ਕਹੀ | ਜ਼ਿਲ੍ਹਾ ਪੁਲਿਸ ਮੁਖੀ ਸਤਿੰਦਰਪਾਲ ਸਿੰਘ ਦੀ ਅਗਵਾਈ ਵਿਚ ਹੋਏ ਸਮਾਗਮ ਵਿਚ ਬੋਲਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਰਾਜ ਵਿਚ ਅਮਨ, ਸੁਰੱਖਿਆ ਤੇ ਭਾਈਚਾਰਕ ਸਾਂਝ ਪੰਜਾਬ ਪੁਲਿਸ ਵਲੋਂ ਦਿੱਤੀਆਂ ਸ਼ਹਾਦਤਾਂ ਸਦਕਾ ਹੀ ਪੈਦਾ ਹੋਈ ਹੈ | ਸਮਾਗਮ ਨੂੰ ਸੰਬੋਧਨ ਕਰਦਿਆਂ ਐੱਸ. ਐੱਸ. ਪੀ. ਕਪੂਰਥਲਾ ਸਤਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਤੇ ਅਰਧ ਸੈਨਿਕ ਬਲਾਂ ਦੇ ਜਵਾਨਾਂ ਦੀ ਸ਼ਹਾਦਤ ਸਾਡੇ ਲਈ ਪ੍ਰੇਰਨ ਸਰੋਤ ਹੈ | ਉਨ੍ਹਾਂ ਕਿਹਾ ਕਿ ਪਿਛਲੇ ਸਾਲ ਦੇਸ਼ ਵਿਚ 414 ਪੁਲਿਸ ਤੇ ਅਰਧ ਸੈਨਿਕ ਬਲਾਂ ਦੇ ਜਵਾਨ ਸ਼ਹੀਦ ਹੋਏ | ਇਸੇ ਤਰ੍ਹਾਂ ਪੰਜਾਬ ਵਿਚ ਅੱਤਵਾਦ ਦੇ ਦੌਰ ਦੌਰਾਨ 1785 ਪੁਲਿਸ ਤੇ ਹੋਮਗਾਰਡ ਦੇ ਜਵਾਨਾਂ ਤੇ ਪੁਲਿਸ ਮੁਲਾਜ਼ਮਾਂ ਦੇ 262 ਪਰਿਵਾਰਕ ਮੈਂਬਰਾਂ ਨੇ ਦੇਸ਼ ਦੀ ਏਕਤਾ ਅਖੰਡਤਾ ਦੀ ਰਾਖੀ ਲਈ ਜੀਵਨ ਬਲੀਦਾਨ ਕੀਤਾ | ਉਨ੍ਹਾਂ ਕਿਹਾ ਕਿ ਸਾਨੂੰ ਸ਼ਹੀਦ ਹੋਏ ਜਵਾਨਾਂ ਦੀ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ | ਇਸ ਮੌਕੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਮਨੀਸ਼ ਅਰੋੜਾ, ਵਧੀਕ ਸਿਵਲ ਜੱਜ ਸੀਨੀਅਰ ਡਵੀਜ਼ਨ ਅਜੀਤਪਾਲ ਸਿੰਘ ਤੇ ਹੋਰ ਸ਼ਖ਼ਸੀਅਤਾਂ ਨੇ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ | ਇਸਤੋਂ ਪਹਿਲਾਂ ਪੁਲਿਸ ਜਵਾਨਾਂ ਵਲੋਂ ਹਥਿਆਰ ਉਲਟੇ ਕਰਕੇ ਸ਼ਹੀਦਾਂ ਨੂੰ ਸਲਾਮੀ ਦਿੱਤੀ ਗਈ ਤੇ ਮੌਕੇ 'ਤੇ ਹਾਜ਼ਰ ਪੁਲਿਸ ਅਧਿਕਾਰੀਆਂ ਨੇ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਹੀਦਾਂ ਨੂੰ ਯਾਦ ਕੀਤਾ | ਇਸ ਮੌਕੇ ਸ਼ਹੀਦ ਹੋਏ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਉਨ੍ਹਾਂ ਦੀਆਂ ਦੁੱਖ ਤਕਲੀਫ਼ਾਂ ਸੁਣੀਆਂ ਗਈਆਂ | ਇਸ ਮੌਕੇ ਜ਼ਿਲ੍ਹੇ ਦੇ ਪੁਲਿਸ ਅਧਿਕਾਰੀ, ਸੇਵਾ ਮੁਕਤ ਪੁਲਿਸ ਅਧਿਕਾਰੀ, ਵੱਖ-ਵੱਖ ਸਮਾਜ ਸੇਵੀ ਸੰਸਥਾ ਦੇ ਨੁਮਾਇੰਦੇ ਤੇ ਸ਼ਹੀਦ ਹੋਏ ਜਵਾਨਾ ਦੇ ਪਰਿਵਾਰਕ ਮੈਂਬਰ ਹਾਜ਼ਰ ਸਨ |

ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 8 ਲੋੜਵੰਦ ਲੜਕੀਆਂ ਦੇ ਅਨੰਦ ਕਾਰਜ ਕਰਵਾਏ

ਕਪੂਰਥਲਾ, 21 ਅਕਤੂਬਰ (ਸਡਾਨਾ)- ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਹਾੜੇ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨੌਜਵਾਨ ਸੇਵਕ ਸਭਾ ਵਲੋਂ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਨਾਲ ...

ਪੂਰੀ ਖ਼ਬਰ »

ਸ਼ਰਾਬ ਤਸਕਰ ਨੇ ਪੁਲਿਸ ਪਾਰਟੀ ਦੀ ਗੱਡੀ 'ਚ ਮਾਰੀ ਟੱਕਰ, 192 ਬੋਤਲਾਂ ਸ਼ਰਾਬ ਬਰਾਮਦ

ਕਪੂਰਥਲਾ, 21 ਅਕਤੂਬਰ (ਸਡਾਨਾ)- ਪੁਲਿਸ ਪਾਰਟੀ ਦੀ ਡਿਊਟੀ ਵਿਚ ਵਿਘਨ ਪਾਉਣ ਤੇ ਉਨ੍ਹਾਂ ਦੀ ਗੱਡੀ ਦਾ ਨੁਕਸਾਨ ਕਰਨ ਦੇ ਕਥਿਤ ਦੋਸ਼ ਹੇਠ ਸਦਰ ਪੁਲਿਸ ਨੇ ਅਣਪਛਾਤੇ ਸ਼ਰਾਬ ਤਸਕਰਾਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਲੋੜੀਂਦੀ ਕਾਰਵਾਈ ਆਰੰਭ ਕਰ ...

ਪੂਰੀ ਖ਼ਬਰ »

ਨੈਤਿਕਤਾ ਦੀ ਘਾਟ ਕਾਰਨ ਮਨੁੱਖ ਦੇ ਧਨ ਵੰਡਣ ਸਬੰਧੀ ਵਿਸ਼ਵਾਸ 'ਚ ਕਮੀ ਆਈ-ਡਾ: ਬੈਨੀਪਾਲ

ਕਪੂਰਥਲਾ, 21 ਅਕਤੂਬਰ (ਅਮਰਜੀਤ ਕੋਮਲ)- ਅਜੋਕੇ ਸਮੇਂ ਮਨੁੱਖ ਧਨ ਇਕੱਤਰ ਕਰਨ ਵਿਚ ਲੱਗਾ ਹੋਇਆ ਹੈ ਤੇ ਉਸਦੇ ਧਨ ਵੰਡਣ ਸਬੰਧੀ ਵਿਸ਼ਵਾਸ ਵਿਚ ਕਮੀ ਆਈ ਹੈ, ਜਿਸ ਦਾ ਮੁੱਖ ਕਾਰਨ ਨੈਤਿਕਤਾ ਦੀ ਘਾਟ ਹੈ | ਇਹ ਸ਼ਬਦ ਡਾ: ਟੀ. ਐੱਸ. ਬੈਨੀਪਾਲ ਡੀਨ ਕਾਲਜ ਡਿਵੈਪਲਮੈਂਟ ਕੌਸ਼ਲ ...

ਪੂਰੀ ਖ਼ਬਰ »

ਨਾਬਾਲਿਗ ਲੜਕੀ ਨੂੰ ਵਰਗਲਾ ਕੇ ਲੈ ਜਾਣ ਵਾਲੇ ਵਿਰੁੱਧ ਕੇਸ ਦਰਜ

ਕਪੂਰਥਲਾ, 21 ਅਕਤੂਬਰ (ਸਡਾਨਾ)- ਨਾਬਾਲਿਗ ਲੜਕੀ ਨੂੰ ਵਰਗਲਾ ਕੇ ਲੈ ਜਾਣ ਦੇ ਕਥਿਤ ਦੋਸ਼ ਹੇਠ ਥਾਣਾ ਸਿਟੀ ਪੁਲਿਸ ਨੇ ਇਕ ਵਿਅਕਤੀ ਵਿਰੁੱਧ ਕੇਸ ਦਰਜ ਕਰ ਲਿਆ ਹੈ | ਆਪਣੀ ਸ਼ਿਕਾਇਤ ਵਿਚ ਰਜੀਆ ਦੇਵੀ ਵਾਸੀ ਬਿਹਾਰ ਹਾਲ ਵਾਸੀ ਮੱਛਰ ਕਾਲੋਨੀ ਨੇ ਦੱਸਿਆ ਕਿ ਉਸਦੀ ਲੜਕੀ ...

ਪੂਰੀ ਖ਼ਬਰ »

ਪਟਾਕਿਆਂ ਦੇ ਆਰਜ਼ੀ ਲਾਇਸੰਸ ਲੈਣ ਲਈ 22 ਤੋਂ 26 ਤੱਕ ਲਈਆਂ ਜਾਣਗੀਆਂ ਅਰਜ਼ੀਆਂ

ਕਪੂਰਥਲਾ, 21 ਅਕਤੂਬਰ (ਸਡਾਨਾ)- ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਆਦੇਸ਼ਾਂ ਮੁਤਾਬਿਕ ਜ਼ਿਲ੍ਹੇ ਵਿਚ ਦੀਵਾਲੀ ਮੌਕੇ ਪਟਾਕੇ ਵੇਚਣ ਦੇ ਕੁੱਲ 17 ਆਰਜ਼ੀ ਲਾਇਸੰਸ 29 ਅਕਤੂਬਰ ਨੂੰ ਬਾਅਦ ਦੁਪਹਿਰ 3 ਵਜੇ ਯੋਜਨਾ ਭਵਨ, ਡਿਪਟੀ ਕਮਿਸ਼ਨਰ ਦਫ਼ਤਰ ਕਪੂਰਥਲਾ ਵਿਖੇ ...

ਪੂਰੀ ਖ਼ਬਰ »

ਵਕੀਲ 'ਤੇ ਹੋਏ ਹਮਲੇ ਸਬੰਧੀ ਤਿੰਨ ਵਿਰੁੱਧ ਕੇਸ ਦਰਜ

ਕਪੂਰਥਲਾ, 21 ਅਕਤੂਬਰ (ਸਡਾਨਾ)- ਬੀਤੇ ਦਿਨੀਂ ਅਰਬਨ ਅਸਟੇਟ ਦੇ ਮੁੱਖ ਗੇਟ 'ਤੇ ਐਡਵੋਕੇਟ ਰਾਹੁਲ ਸ਼ਰਮਾ 'ਤੇ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰਨ ਦੇ ਮਾਮਲੇ ਸਬੰਧੀ ਸਿਟੀ ਪੁਲਿਸ ਨੇ ਰਾਹੁਲ ਸ਼ਰਮਾ ਦੇ ਬਿਆਨਾਂ ਤਹਿਤ ਅਰਬਨ ਅਸਟੇਟ ਦੇ ਵਸਨੀਕ ਤੁਸ਼ਾਰ ਸ਼ਰਮਾ ਤੇ ਉਸ ਦੇ ...

ਪੂਰੀ ਖ਼ਬਰ »

ਮਾਰਕਫੈੱਡ ਕਿਸਾਨਾਂ ਨੂੰ 30 ਪ੍ਰਤੀਸ਼ਤ ਸਬਸਿਡੀ 'ਤੇ ਘਰੇਲੂ ਵਸਤਾਂ ਦੀਆਂ ਕਿੱਟਾਂ ਮੁਹੱਈਆ ਕਰਵਾਏਗਾ-ਡਿਪਟੀ ਰਜਿਸਟਰਾਰ

ਸੁਲਤਾਨਪੁਰ ਲੋਧੀ, 21 ਅਕਤੂਬਰ (ਪ. ਪ.)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਦੇਸ਼ਾਂ 'ਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਸੂਬੇ ਦੀਆਂ ਸਹਿਕਾਰੀ ਸਭਾਵਾਂ ਨੂੰ ਮਜ਼ਬੂਤੀ ਪ੍ਰਦਾਨ ਕਰਨ ਤੇ ਕਿਸਾਨਾਂ ਨੂੰ ਘਰੇਲੂ ...

ਪੂਰੀ ਖ਼ਬਰ »

ਪਿੰਡ ਭਦਾਸ ਦੇ ਕਿਸਾਨਾਂ ਨੇ ਪਰਾਲੀ ਨੂੰ ਅੱਗ ਲਗਾਈ

ਬੇਗੋਵਾਲ, 21 ਅਕਤੂਬਰ (ਸੁਖਜਿੰਦਰ ਸਿੰਘ)- ਬਲਾਕ ਨਡਾਲਾ ਦੇ ਪਿੰਡ ਭਦਾਸ, ਮੌਲੀ, ਚਾਨਚੱਕ ਤੇ ਹੋਰਨਾਂ ਪਿੰਡਾਂ ਦੇ ਕਿਸਾਨਾਂ ਵਲੋਂ ਸਰਕਾਰੀ ਕਾਨੰੂਨਾਂ ਨੂੰ ਛਿੱਕੇ ਟੰਗਦਿਆਂ ਪਰਾਲੀ ਨੂੰ ਅੱਗ ਲਗਾ ਦਿੱਤੀ | ਜਿਸ ਕਾਰਨ ਪਰਾਲੀ ਦਾ ਧੂੰਆਂ ਅਸਮਾਨ 'ਤੇ ਫੈਲਣ ਨਾਲ ਵੱਡੀ ...

ਪੂਰੀ ਖ਼ਬਰ »

ਪੇਸ਼ੀ ਭੁਗਤ ਕੇ ਆਏ ਹਵਾਲਾਤੀਆਂ ਦੇ ਜੇਲ੍ਹ 'ਚ ਪ੍ਰਵੇਸ਼ ਕਰਨ 'ਤੇ ਚੌਕਸੀ ਵਰਤੀ ਜਾਵੇ-ਡੀ. ਸੀ.

ਕਪੂਰਥਲਾ, 21 ਅਕਤੂਬਰ (ਅਮਰਜੀਤ ਕੋਮਲ)- ਜਦੋਂ ਕੋਈ ਹਵਾਲਾਤੀ ਅਦਾਲਤ ਵਿਚੋਂ ਪੇਸ਼ੀ ਭੁਗਤ ਕੇ ਜੇਲ੍ਹ ਵਿਚ ਆਉਂਦਾ ਹੈ ਤਾਂ ਇਸ ਸਮੇਂ ਇਹ ਚੌਕਸੀ ਵਰਤੀ ਜਾਵੇ ਕਿ ਉਸ ਕੋਲ ਕੋਈ ਨਸ਼ੀਲੀ ਜਾਂ ਵਰਜਿਤ ਵਸਤੂ ਤਾਂ ਨਹੀਂ | ਇਹ ਹਿਦਾਇਤ ਮੁਹੰਮਦ ਤਇਅਬ ਡਿਪਟੀ ਕਮਿਸ਼ਨਰ ...

ਪੂਰੀ ਖ਼ਬਰ »

ਨਕਦੀ ਖੋਹਣ ਦੇ ਮਾਮਲੇ 'ਚ ਇਕ ਵਿਰੁੱਧ ਕੇਸ ਦਰਜ

ਕਪੂਰਥਲਾ, 21 ਅਕਤੂਬਰ (ਸਡਾਨਾ)-ਇਕ ਵਿਅਕਤੀ ਦੀ ਮਾਰਕੁੱਟ ਕਰਕੇ ਉਸ ਪਾਸੋਂ ਨਕਦੀ ਖੋਹਣ ਦੇ ਮਾਮਲੇ ਨੂੰ ਲੈ ਕੇ ਸਦਰ ਪੁਲਿਸ ਨੇ ਇਕ ਵਿਅਕਤੀ ਵਿਰੁੱਧ ਕੇਸ ਦਰਜ ਕਰ ਲਿਆ ਹੈ | ਆਪਣੀ ਸ਼ਿਕਾਇਤ ਵਿਚ ਭਰਤ ਰਾਏ ਨੇ ਦੱਸਿਆ ਕਿ ਉਹ ਬੀਤੇ ਦਿਨ ਆਪਣੀ ਸਾਈਕਲ 'ਤੇ ਰਜਾਪੁਰ ਤੋਂ ...

ਪੂਰੀ ਖ਼ਬਰ »

ਇਲੈਕਟਰੋ ਹੋਮਿਓਪੈਥੀ ਰਿਸਰਚ ਸੈਂਟਰ ਦੇ ਸੰਚਾਲਕਾਂ ਨੇ ਫਰਜ਼ੀ ਪੱਤਰਕਾਰਾਂ 'ਤੇ ਲਾਇਆ ਬਲੈਕ ਮੇਲਿੰਗ ਦਾ ਦੋਸ਼

ਫਗਵਾੜਾ, 21 ਅਕਤੂਬਰ (ਅਸ਼ੋਕ ਕੁਮਾਰ ਵਾਲੀਆ)- ਸਥਾਨਕ ਹੁਸ਼ਿਆਰਪੁਰ ਰੋਡ ਸਥਿਤ ਗੁਰੂ ਨਾਨਕ ਇਲੈਕਟਰੋ ਹੋਮਿਓਪੈਥੀ ਰਿਸਰਚ ਸੈਂਟਰ ਦੇ ਸੰਚਾਲਕ ਤਜਿੰਦਰ ਸਿੰਘ ਪਰਿਹਾਰ ਅਤੇ ਜਤਿੰਦਰ ਸਿੰਘ ਪਰਿਹਾਰ ਵਲੋਂ ਅੱਜ ਇੱਥੇ ਕੀਤੀ ਇਕ ਪੈੱ੍ਰਸ ਕਾਨਫ਼ਰੰਸ ਵਿਚ ਸ਼ਹਿਰ ਦੇ ਦੋ ...

ਪੂਰੀ ਖ਼ਬਰ »

ਭਗਵਾਨ ਵਾਲਮੀਕਿ ਮੰਦਰ 'ਚ ਬਾਬਾ ਤੀਰਥ ਨਾਥ ਨੇ ਝੰਡੇ ਦੀ ਰਸਮ ਅਦਾ ਕੀਤੀ

ਕਪੂਰਥਲਾ, 21 ਅਕਤੂਬਰ (ਵਿ.ਪ੍ਰ.)- ਭਗਵਾਨ ਵਾਲਮੀਕਿ ਕੇਂਦਰੀ ਮੰਦਰ ਮੁਹੱਲਾ ਸ਼ਹਿਰੀਆਂ ਵਿਖੇ ਬਾਬਾ ਤੀਰਥ ਨਾਥ ਵਲੋਂ ਝੰਡੇ ਦੀ ਰਸਮ ਅਦਾ ਕੀਤੀ ਗਈ | ਭਗਵਾਨ ਵਾਲਮੀਕਿ ਨੌਜਵਾਨ ਸਭਾ ਮੁਹੱਲਾ ਸ਼ਹਿਰੀਆਂ ਵਲੋਂ ਕਰਵਾਏ ਗਏ ਸਮਾਗਮ ਦੇ ਸਬੰਧ ਵਿਚ 22 ਅਕਤੂਬਰ ਨੂੰ ਭਗਵਾਨ ...

ਪੂਰੀ ਖ਼ਬਰ »

ਬਲਾਕ ਸੰਮਤੀ ਮੈਂਬਰ ਭੁੱਲਾਰਾਈ ਦੀ ਜਿੱਤ ਦੇ ਸ਼ੁਕਰਾਨੇ ਵਜੋਂ ਸਮਾਗਮ ਕਰਵਾਇਆ

ਖਲਵਾੜਾ, 21 ਅਕਤੂਬਰ (ਮਨਦੀਪ ਸਿੰਘ ਸੰਧੂ)- ਬੀਤੇ ਮਹੀਨੇ ਹੋਈਆਂ ਬਲਾਕ ਸੰਮਤੀ ਚੋਣਾਂ ਦੌਰਾਨ ਭੁੱਲਾਰਾਈ ਜ਼ੋਨ ਤੋਂ ਕਾਂਗਰਸ ਪਾਰਟੀ ਵਲੋਂ ਚੋਣਾਂ ਲੜ ਕੇ ਸ਼ਾਨ ਨਾਲ ਜਿੱਤੇ ਬਲਾਕ ਸੰਮਤੀ ਮੈਂਬਰ ਗੁਰਦਿਆਲ ਸਿੰਘ ਭੁੱਲਾਰਾਈ ਦੀ ਸ਼ਾਨਦਾਰ ਜਿੱਤ ਦੇ ਸ਼ੁਕਰਾਨੇ ...

ਪੂਰੀ ਖ਼ਬਰ »

ਜੋੜ ਮੇਲਾ ਤੇ ਕਬੱਡੀ ਕੱਪ 1 ਨੂੰ

ਸੁਲਤਾਨਪੁਰ ਲੋਧੀ, 21 ਅਕਤੂਬਰ (ਥਿੰਦ, ਹੈਪੀ)- ਸੰਤ ਬਾਬਾ ਤੁਲਸੀ ਦਾਸ ਜੀ ਝੁੱਗੀ ਵਾਲਿਆਂ ਦੀ ਪਵਿੱਤਰ ਯਾਦ ਵਿਚ ਸਾਲਾਨਾ ਜੋੜ ਮੇਲਾ ਤੇ ਚੌਥਾ ਕਬੱਡੀ ਗੋਲਡ ਕੱਪ 1 ਨਵੰਬਰ ਨੂੰ ਪਿੰਡ ਤੋਤੀ ਵਿਖੇ ਸਮੂਹ ਇਲਾਕਾ ਨਿਵਾਸੀਆਂ ਵਲੋਂ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ...

ਪੂਰੀ ਖ਼ਬਰ »

ਬਾਬਾ ਤੁਲਸੀ ਦਾਸ ਦੀ ਯਾਦ 'ਚ ਸਾਲਾਨਾ ਜੋੜ ਮੇਲਾ 30 ਤੋਂ

ਡਡਵਿੰਡੀ, 21 ਅਕਤੂਬਰ (ਬਲਬੀਰ ਸੰਧਾ)- ਬਾਬਾ ਤੁਲਸੀ ਦਾਸ ਜੀ ਝੁੱਗੀ ਵਾਲਿਆਂ ਦੀ ਯਾਦ ਨੂੰ ਸਮਰਪਿਤ ਪਿੰਡ ਤੋਤੀ ਵਿਖੇ ਸਥਿਤ ਗੁਰਦੁਆਰਾ ਸਾਹਿਬ 'ਚ ਸਾਲਾਨਾ ਜੋੜ ਮੇਲਾ 30, 31 ਅਕਤੂਬਰ ਤੇ 1 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ | ਇਹ ਜਾਣਕਾਰੀ ਦਿੰਦੇ ਹੋਏ ਗੁਲਜ਼ਾਰ ਸਿੰਘ ਤੇ ...

ਪੂਰੀ ਖ਼ਬਰ »

550 ਸਾਲਾ ਸ਼ਤਾਬਦੀ ਨੂੰ ਸਮਰਪਿਤ ਕੀਰਤਨ ਦਰਬਾਰ 16 ਤੋਂ

ਤਲਵੰਡੀ ਚੌਧਰੀਆਂ, 21 ਅਕਤੂਬਰ (ਪਰਸਨ ਲਾਲ ਭੋਲਾ)- ਸ੍ਰੀ ਗੁਰੂ ਨਾਨਕ ਦੇਵ ਕੀਰਤਨ ਸੇਵਾ ਸੁਸਾਇਟੀ ਤਲਵੰਡੀ ਚੌਧਰੀਆਂ ਵਲੋਂ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲ ਸਮਰਪਿਤ 9ਵਾਂ ਮਹਾਨ ਕੀਰਤਨ ਦਰਬਾਰ 16 ...

ਪੂਰੀ ਖ਼ਬਰ »

ਮਾਤਾ ਨੈਣਾ ਦੇਵੀ ਮੰਦਰ ਕਮੇਟੀ ਨੇ ਜਾਗਰਨ ਕਰਵਾਇਆ

ਸੁਲਤਾਨਪੁਰ ਲੋਧੀ, 21 ਅਕਤੂਬਰ (ਨਰੇਸ਼ ਹੈਪੀ, ਥਿੰਦ)- ਮਾਤਾ ਨੈਣਾ ਦੇਵੀ ਮੰਦਰ ਕਮੇਟੀ ਵਲੋਂ ਪਹਿਲਾ ਸਾਲਾਨਾ ਜਾਗਰਨ ਪੁੱਡਾ ਕਾਲੋਨੀ ਸਾਹਮਣੇ ਨੇੜੇ ਐੱਚ.ਪੀ. ਗੈਸ ਗੋਦਾਮ ਸੁਲਤਾਨਪੁਰ ਲੋਧੀ ਵਿਖੇ ਮਨਾਇਆ ਗਿਆ, ਜਿਸ ਦੀ ਸ਼ੁਰੂਆਤ ਰੀਬਨ ਕੱਟ ਕੇ ਠੇਕੇਦਾਰ ਗੁਰਸ਼ਰਨ ...

ਪੂਰੀ ਖ਼ਬਰ »

ਭਗਵਾਨ ਵਾਲਮੀਕਿ ਜੀ ਦਾ ਜਨਮ ਦਿਹਾੜਾ 24 ਨੂੰ

ਢਿਲਵਾਂ, 21 ਅਕਤੂਬਰ (ਗੋਬਿੰਦ ਸੁਖੀਜਾ, ਪਲਵਿੰਦਰ ਸਿੰਘ)- ਮੁੱਖ ਸੇਵਾਦਾਰ ਦਲਬੀਰ ਸਿੰਘ ਵਸੀਕਾ ਨੇ ਦੱਸਿਆ ਕਿ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਭਗਵਾਨ ਵਾਲਮੀਕਿ ਜੀ ਦਾ ਜਨਮ ਦਿਹਾੜਾ 24 ਅਕਤੂਬਰ ਨੂੰ ਢਿਲਵਾਂ ਵਿਚ ਸ਼ਰਧਾਪੂਰਵਕ ਮਨਾਇਆ ਜਾ ਰਿਹਾ ਹੈ | ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵਲੋਂ ਖੇਡ ਮੁਕਾਬਲਿਆਂ 'ਚ ਸ਼ਾਨਦਾਰ ਪ੍ਰਦਰਸ਼ਨ

ਕਪੂਰਥਲਾ, 21 ਅਕਤੂਬਰ (ਵਿ. ਪ੍ਰ.)- ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਅਰਬਨ ਅਸਟੇਟ ਕਪੂਰਥਲਾ ਦੇ ਵਿਦਿਆਰਥੀਆਂ ਨੇ ਕਪੂਰਥਲਾ ਬਲਾਕ-2 ਦੇ ਜ਼ੋਨਲ ਪੱਧਰ ਦੇ ਖੇਡ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ | ਸਕੂਲ ਦੀ ਵਿਦਿਆਰਥਣ ਵੰਦਨਾ ਨੇ 100 ਮੀਟਰ ਤੇ 200 ਮੀਟਰ ...

ਪੂਰੀ ਖ਼ਬਰ »

ਵਿਕਾਸ ਕਾਰਜ ਸ਼ਤਾਬਦੀ ਸਮਾਗਮਾਂ ਤੋਂ ਪਹਿਲਾਂ ਮੁਕੰਮਲ ਕੀਤੇ ਜਾਣਗੇ-ਢਿੱਲੋਂ, ਸਵਰਨ ਸਿੰਘ

ਸੁਲਤਾਨਪੁਰ ਲੋਧੀ, 21 ਅਕਤੂਬਰ (ਨਰੇਸ਼ ਹੈਪੀ, ਸੋਨੀਆ, ਥਿੰਦ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਸ਼ਤਾਬਦੀ ਸਮਾਗਮਾਂ ਨੂੰ ਲੈ ਕੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵੱਡੇ ਪੱਧਰ 'ਤੇ ਕਾਰ ਸੇਵਾ ਦੇ ਕਾਰਜ ਆਰੰਭ ਕੀਤੇ ਗਏ ਹਨ ਤੇ ਸੰਤਾਂ ...

ਪੂਰੀ ਖ਼ਬਰ »

ਬਾਬਾ ਦਰਸ਼ਨ ਸਿੰਘ ਕੁੱਲੀ ਵਾਲਿਆਂ ਦੀ ਬਰਸੀ 25 ਨੂੰ

ਭੁਲੱਥ, 21 ਅਕਤੂਬਰ (ਮਨਜੀਤ ਸਿੰਘ ਰਤਨ)- ਸੱਚਖੰਡ ਵਾਸੀ ਸੰਤ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲਿਆਂ ਦੀ ਬਰਸੀ 25 ਅਕਤੂਬਰ ਨੂੰ ਗੁਰਦੁਆਰਾ ਸੰਤਸਰ ਕਮਰਾਏ (ਭੁਲੱਥ) ਵਿਖੇ ਮਨਾਈ ਜਾ ਰਹੀ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਦੱਸਿਆ ...

ਪੂਰੀ ਖ਼ਬਰ »

ਮਾਤਾ ਦੇਵੀ ਦਿਆਲਾ ਮੰਦਰ ਖੱਸਣ ਵਿਖੇ ਜਗਰਾਤਾ ਕਰਵਾਇਆ

ਭੁਲੱਥ, 21 ਅਕਤੂਬਰ (ਮਨਜੀਤ ਸਿੰਘ ਰਤਨ)- ਇੱਥੋਂ ਨਜ਼ਦੀਕੀ ਪਿੰਡ ਖੱਸਣ ਵਿਖੇ ਮਾਤਾ ਦੇਵੀ ਦਿਆਲਾ ਮੰਦਰ ਵਿਖੇ ਜਗਰਾਤਾ ਕਰਵਾਇਆ ਗਿਆ | ਇਸ ਮੌਕੇ ਗਾਇਕ ਰਾਜ ਕੁਮਾਰ ਐਾਡ ਪਾਰਟੀ ਜਲੰਧਰ ਵਾਲਿਆਂ ਨੇ ਮਾਤਾ ਦੀਆਂ ਭੇਟਾਂ ਗਾ ਕੇ ਸੰਗਤਾਂ ਨੰੂ ਨਿਹਾਲ ਕੀਤਾ | ਇਸ ਮੌਕੇ ...

ਪੂਰੀ ਖ਼ਬਰ »

ਹੁਣ ਤੱਕ 221156 ਮੀਟਿ੍ਕ ਟਨ ਝੋਨੇ ਦੀ ਹੋਈ ਖ਼ਰੀਦ-ਡੀ. ਸੀ.

ਕਪੂਰਥਲਾ, 21 ਅਕਤੂਬਰ (ਸਡਾਨਾ)-ਜ਼ਿਲ੍ਹੇ ਵਿਚ ਝੋਨੇ ਦੀ ਖ਼ਰੀਦ ਦਾ ਅੰਕੜਾ 2 ਲੱਖ ਮੀਟਿ੍ਕ ਟਨ ਤੋਂ ਪਾਰ ਹੋ ਗਿਆ ਹੈ ਅਤੇ ਹੁਣ ਤੱਕ ਜ਼ਿਲ੍ਹੇ ਦੀਆਂ ਵੱਖ-ਵੱਖ ਮੰਡੀਆਂ ਵਿਚ 221156 ਮੀਟਿ੍ਕ ਟਨ ਝੋਨੇ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ | ਇਹ ਜਾਣਕਾਰੀ ਦਿੰਦਿਆਂ ਡਿਪਟੀ ...

ਪੂਰੀ ਖ਼ਬਰ »

ਸੁਭਾਨਪੁਰ ਚੌਾਕ 'ਚ ਬੱਸ ਸਟੈਂਡ ਦੀ ਅਣਹੋਂਦ ਕਾਰਨ ਨਿੱਤ ਲੱਗਦਾ ਹੈ ਜਾਮ

ਸੁਭਾਨਪੁਰ, 21 ਅਕਤੂਬਰ (ਕੰਵਰ ਬਰਜਿੰਦਰ ਸਿੰਘ ਜੱਜ)- ਨੈਸ਼ਨਲ ਹਾਈਵੇ ਅਥਾਰਿਟੀ ਆਫ਼ ਇੰਡੀਆ ਵਲੋਂ 532 ਕਰੋੜ ਰੁਪਏ ਤੋਂ ਵੀ ਵੱਧ ਰਕਮ ਖ਼ਰਚ ਕਰਕੇ ਭਾਵੇਂ ਕਿ ਜਲੰਧਰ ਤੋਂ ਢਿਲਵਾਂ ਤੱਕ ਸੜਕ ਨੂੰ ਚੌੜਾ ਕਰਕੇ ਬਣਾਇਆ ਗਿਆ ਹੈ, ਪਰ ਨੈਸ਼ਨਲ ਹਾਈਵੇ ਅਥਾਰਿਟੀ ਵਲੋਂ ਜਿਸ ...

ਪੂਰੀ ਖ਼ਬਰ »

ਭਾਕਿਯੂ (ਕਾਦੀਆਂ) ਦੀ ਮੀਟਿੰਗ ਹੋਈ

ਭੁਲੱਥ, 21 ਅਕਤੂਬਰ (ਮਨਜੀਤ ਸਿੰਘ ਰਤਨ)- ਕਸਬਾ ਭੁਲੱਥ ਵਿਖੇ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਲਿੱਟਾਂ ਤੇ ਬਲਾਕ ਭੁਲੱਥ ਪ੍ਰਧਾਨ ਸੁਰਿੰਦਰ ਸਿੰਘ ਸ਼ੇਰਗਿੱਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਕਿਸਾਨੀ ਮੁੱਦਿਆਂ 'ਤੇ ...

ਪੂਰੀ ਖ਼ਬਰ »

ਵਾਲਮੀਕਿ ਜੀ ਦੇ ਪ੍ਰਗਟ ਦਿਵਸ ਸਬੰਧੀ ਸ਼ੋਭਾ ਯਾਤਰਾ ਕੱਢੀ

ਭੁਲੱਥ, 21 ਅਕਤੂਬਰ (ਮਨਜੀਤ ਸਿੰਘ ਰਤਨ)- ਕਸਬਾ ਭੁਲੱਥ ਵਿਖੇ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਸਬੰਧੀ ਇਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਜੋ ਭਗਵਾਨ ਵਾਲਮੀਕਿ ਮੰਦਰ ਤੋਂ ਸ਼ੁਰੂ ਹੋ ਕੇ ਸ਼ਹਿਰ ਦੀ ਪ੍ਰਕਰਮਾ ਕਰਦੀ ਹੋਈ ਪਿੰਡ ਖੱਸਣ, ਲਿੱਟਾਂ, ਰਾਮਗੜ੍ਹ, ...

ਪੂਰੀ ਖ਼ਬਰ »

ਡੱਬੇ ਸਮੇਤ ਮਠਿਆਈ ਤੋਲਣ ਵਾਲੇ ਦੁਕਾਨਦਾਰਾਂ ਿਖ਼ਲਾਫ਼ ਹੋਵੇ ਕਾਰਵਾਈ-ਸ਼ੰਮੀ

ਕਪੂਰਥਲਾ, 21 ਅਕਤੂਬਰ (ਸਡਾਨਾ)- ਤਿਉਹਾਰਾਂ ਦੇ ਦਿਨਾਂ ਦੌਰਾਨ ਮਠਿਆਈਆਂ ਦੀਆਂ ਦੁਕਾਨਾਂ ਵਾਲੇ ਗ੍ਰਾਹਕਾਂ ਨੂੰ ਮਹਿੰਗੀ ਮਠਿਆਈ ਦੇ ਨਾਲ ਸਸਤੇ ਭਾਅ ਦਾ ਗੱਤੇ ਵਾਲਾ ਡੱਬਾ ਵੀ ਮਠਿਆਈ ਦੇ ਮੁੱਲ 'ਤੇ ਵੇਚ ਰਹੇ ਹਨ ਤੇ ਇਸ ਵੱਲ ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਕੋਈ ...

ਪੂਰੀ ਖ਼ਬਰ »

ਪੰਜਾਬੀ ਚਿੰਤਕ ਗਲੋਬਲ ਮੰਚ ਦੀ ਮੀਟਿੰਗ ਹੋਈ

ਨਡਾਲਾ, 21 ਅਕਤੂਬਰ (ਮਾਨ)- ਪੰਜਾਬੀ ਚਿੰਤਕ ਗਲੋਬਲ ਮੰਚ ਨਡਾਲਾ ਦੀ ਐਗਜ਼ੈਕਟਿਵ ਮੀਟਿੰਗ ਵਿਚ ਵਾਤਾਵਰਣ ਪ੍ਰਦੂਸ਼ਣ ਵਿਰੁੱਧ ਮਤਾ ਪਾਸ ਕੀਤਾ ਗਿਆ, ਜਿਸ ਵਿਚ ਪਰਾਲੀ ਤੇ ਦੀਵਾਲੀ ਨਾਲ ਸਬੰਧਿਤ ਪ੍ਰਦੂਸ਼ਣ ਸਰੋਕਾਰਾਂ 'ਤੇ ਭਰਵੀਂ ਬਹਿਸ ਹੋਈ | ਐਗਜ਼ੈਕਟਿਵ ਮੀਟਿੰਗ ...

ਪੂਰੀ ਖ਼ਬਰ »

ਸ਼ੇਖੂਪੁਰ 'ਚ ਸਟਾਰ ਨਾਈਟ ਸ਼ੋਅ ਅੱਜ-ਰਵੀ ਮਾਨ, ਧਾਰੀਵਾਲ

ਕਪੂਰਥਲਾ, 21 ਅਕਤੂਬਰ (ਅ. ਬ.)- ਰਵੀ ਮਾਨ ਪਰਮੋਟਰ ਕੈਨੇਡਾ ਤੇ ਫ਼ਿਲਮ ਪੋ੍ਰਡਿਊਸਰ ਮਨੋਹਰ ਧਾਰੀਵਾਲ, ਬਾਬਾ ਨਿੰਦੇ ਸ਼ਾਹ ਨੇ ਪੱਤਰਕਾਰਾਂ ਨੂੰ ਦੱਸਿਆ ਕਿ 22 ਅਕਤੂਬਰ ਨੂੰ ਸ਼ਾਮ 6 ਵਜੇ ਤੋਂ ਰਾਤ 12 ਵਜੇ ਤੱਕ ਸਟਾਰ ਨਾਈਟ ਸ਼ੋਅ ਨਜ਼ਦੀਕ ਪੀਰ ਬਾਬਾ ਬੂਟਾ ਸਾਹਿਬ ਦਰਬਾਰ ...

ਪੂਰੀ ਖ਼ਬਰ »

ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਲੁਧਿਆਣਾ ਵਲੋਂ ਪਿੰਡ ਪਲਾਹੀ ਦਾ ਦੌਰਾ

ਫਗਵਾੜਾ, 21 ਅਕਤੂਬਰ (ਅਸ਼ੋਕ ਕੁਮਾਰ ਵਾਲੀਆ)- ਪਿੰਡ ਪਲਾਹੀ ਵਿਖੇ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਲੁਧਿਆਣਾ ਪਰਮਜੀਤ ਸਿੰਘ ਨੇ ਦੌਰਾ ਕੀਤਾ ਤੇ ਉਨ੍ਹਾਂ ਨੇ ਪਹਿਲਾ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਛੇਵੀਂ ਵਿਖੇ ਨਤਮਸਤਕ ਹੋ ਕੇ ਪਿੰਡ ਵਿਖੇ ਚੱਲ ਰਹੇ ਵਿਕਾਸ ...

ਪੂਰੀ ਖ਼ਬਰ »

ਮਾਡਲ ਟਾਊਨ ਵੈੱਲਫੇਅਰ ਕੌ ਾਸਲ ਵਲੋਂ ਸਭਿਆਚਾਰਕ ਮੇਲਾ 4 ਨੂੰ

ਕਪੂਰਥਲਾ, 21 ਅਕਤੂਬਰ (ਸਡਾਨਾ)- ਮਾਡਲ ਟਾਊਨ ਵੈੱਲਫੇਅਰ ਕੌਾਸਲ ਵਲੋਂ 20ਵਾਂ ਸਾਲਾਨਾ ਸਭਿਆਚਾਰਕ ਮੇਲਾ 4 ਨਵੰਬਰ ਨੂੰ ਸ਼ਾਮ 6 ਵਜੇ ਸਿਟੀ ਹਾਲ ਚੌਾਕ ਮਾਡਲ ਟਾਊਨ ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕੌਾਸਲ ਦੇ ਪ੍ਰਧਾਨ ਤਲਵਿੰਦਰ ਸਿੰਘ, ਮੇਲਾ ...

ਪੂਰੀ ਖ਼ਬਰ »

ਸਰਕਾਰੀ ਕਾਲਜ ਦੀ ਵਿਦਿਆਰਥਣ ਜੋਤੀ ਨੇ ਭਾਸ਼ਾ ਵਿਭਾਗ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ 'ਚ ਪਹਿਲਾ ਸਥਾਨ 'ਤੇ

ਕਪੂਰਥਲਾ, 21 ਅਕਤੂਬਰ (ਸਡਾਨਾ)- ਭਾਸ਼ਾ ਵਿਭਾਗ ਵਲੋਂ ਜ਼ਿਲ੍ਹਾ ਪੱਧਰ 'ਤੇ ਵਿਦਿਆਰਥੀਆਂ ਦੇ ਕਰਵਾਏ ਗਏ ਲਿਖਤੀ ਮੁਕਾਬਲਿਆਂ ਵਿਚ ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ ਦੀ ਵਿਦਿਆਰਥਣ ਜੋਤੀ ਨੇ ਜ਼ਿਲ੍ਹੇ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ | ਇਸ ਲਈ ਜੋਤੀ ...

ਪੂਰੀ ਖ਼ਬਰ »

ਸਮੇਂ ਸਿਰ ਸੂਚਨਾ ਨਾ ਮਿਲਣ 'ਤੇ ਆਰ. ਸੀ. ਐੱਫ. ਇੰਪਲਾਈਜ਼ ਯੂਨੀਅਨ ਨੇ ਨਹੀਂ ਕੀਤੀ ਰੇਲਵੇ ਬੋਰਡ ਦੇ ਮੈਂਬਰ ਨਾਲ ਮੀਟਿੰਗ

ਕਪੂਰਥਲਾ, 21 ਅਕਤੂਬਰ (ਸਡਾਨਾ)-ਆਰ. ਸੀ. ਐੱਫ. ਪ੍ਰਸ਼ਾਸਨ ਵਲੋਂ ਸਮੇਂ ਸਿਰ ਰੇਲਵੇ ਬੋਰਡ ਦੇ ਨੁਮਾਇੰਦੇ ਦੇ ਆਰ.ਸੀ.ਐੱਫ਼ ਆਉਣ ਦੀ ਸੂਚਨਾ ਨਾ ਦਿੱਤੇ ਜਾਣ ਕਾਰਨ ਆਰ.ਸੀ.ਅੱੈਫ. ਇੰਪਲਾਈਜ਼ ਯੂਨੀਅਨ ਦੇ ਵਫ਼ਦ ਵਲੋਂ ਰੇਲਵੇ ਬੋਰਡ ਦੀ ਰੋਿਲੰਗ ਸਟਾਕ ਕਮੇਟੀ ਦੇ ਮੈਂਬਰ ਨਾਲ ...

ਪੂਰੀ ਖ਼ਬਰ »

ਕਿਸ਼ਨ ਸਿੰਘ ਵਾਲਾ ਵਿਖੇ ਸਾਲਾਨਾ ਜਾਗਰਣ ਕਰਵਾਇਆ

ਭੰਡਾਲ ਬੇਟ, 21 ਅਕਤੂਬਰ (ਜੋਗਿੰਦਰ ਸਿੰਘ ਜਾਤੀਕੇ)-ਸਮੂਹ ਐਨ.ਆਰ.ਆਈ. ਵੀਰਾਂ ਅਤੇ ਨਗਰ ਨਿਵਾਸੀ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਸਮੂਹ ਜਾਗਰਣ ਕਮੇਟੀ ਵਲੋਂ ਪਿੰਡ ਕਿਸ਼ਨ ਸਿੰਘ ਵਾਲਾ ਵਿਖੇ ਸਾਲਾਨਾ ਜਾਗਰਣ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ...

ਪੂਰੀ ਖ਼ਬਰ »

ਬੀ. ਸੀ. ਵਿੰਗ ਦੇ ਵੱਡੀ ਗਿਣਤੀ ਵਿਚ ਵਰਕਰ ਰੋਸ ਧਰਨੇ ਵਿਚ ਸ਼ਮੂਲੀਅਤ ਕਰਨਗੇ-ਜਥੇ: ਡੋਗਰਾਂਵਾਲ

ਕਪੂਰਥਲਾ, 21 ਅਕਤੂਬਰ (ਸਡਾਨਾ)-ਸ਼ੋ੍ਰਮਣੀ ਅਕਾਲੀ ਦਲ ਵਲੋਂ ਪੋਸਟ ਮੈਟਿ੍ਕ ਸਕਾਲਰਸ਼ਿਪ ਸਬੰਧੀ ਵਿਦਿਆਰਥੀਆਂ ਦੇ ਹੱਕ ਵਿਚ ਜਲੰਧਰ ਵਿਖੇ 22 ਅਕਤੂਬਰ ਨੂੰ ਐੈਸ.ਸੀ. ਤੇ ਬੀ.ਸੀ. ਵਿੰਗ ਦੇ ਵਰਕਰਾਂ ਨਾਲ ਡੀ.ਸੀ. ਦਫ਼ਤਰ ਜਲੰਧਰ ਵਿਖੇ ਰੋਸ ਵਿਖਾਵਾ ਕੀਤਾ ਜਾ ਰਿਹਾ ਹੈ | ...

ਪੂਰੀ ਖ਼ਬਰ »

ਇੰਗਲੈਂਡ ਤੋਂ ਅੰਡਰ-15ਜੂਨੀਅਰ ਹਾਕੀ ਟੀਮ ਜਲੰੰਧਰ ਪੁੱਜੀ

ਜਲੰਧਰ, 21 ਅਕਤੂਬਰ (ਜਤਿੰਦਰ ਸਾਬੀ)- ਇੰਗਲੈਂਡ ਤੋਂ ਨੈਸ਼ਨਲ ਹਾਕੀ ਅਕੈਡਮੀ ਦੀ ਅੰਡਰ-15 ਜੂਨੀਅਰ ਹਾਕੀ ਟੀਮ ਅੱਜ ਜਲੰਧਰ ਪੁੱਜ ਗਈ ਹੈ, ਜਿਸ ਵਿਚ 35 ਖਿਡਾਰੀ ਤੇ ਅਧਿਕਾਰੀ ਸ਼ਾਮਿਲ ਹਨ | ਖਿਡਾਰੀਆਂ ਦੇ ਮਾਤਾ-ਪਿਤਾ ਵੀ ਨਾਲ ਆਏ ਹਨ | ਇਨ੍ਹਾਂ ਦੇ ਮੈਚ ਜਲੰਧਰ ਤੇ ਸੰਗਰੂਰ ...

ਪੂਰੀ ਖ਼ਬਰ »

ਖਿਡਾਰਨ ਰਾਜਵਿੰਦਰ ਕੌਰ ਵਤਨ ਪਰਤੀ

ਭੁਲੱਥ, 21 ਅਕਤੂਬਰ (ਸੁਖਜਿੰਦਰ ਸਿੰਘ ਮੁਲਤਾਨੀ)-ਭੁਲੱਥ ਦੇ ਮੁਹੱਲਾ ਕਮਰਾਏ ਦੀ ਖਿਡਾਰਣ ਰਾਜਵਿੰਦਰ ਕੌਰ ਸਾਊਥ ਕੋਰੀਆ ਤੋਂ ਤਿੰਨ ਦਿਨਾਂ ਸੈਮੀਨਾਰ ਵਿਚ ਭਾਗ ਲੈਣ ਉਪਰੰਤ ਵਤਨ ਪਰਤੀ | 'ਅਜੀਤ' ਨਾਲ ਗੱਲਬਾਤ ਕਰਦੇ ਹੋਏ ਰਾਜਵਿੰਦਰ ਕੌਰ ਪਤਨੀ ਸੁਖਜਿੰਦਰ ਸਿੰਘ ਨੇ ...

ਪੂਰੀ ਖ਼ਬਰ »

ਗ੍ਰਾਮੀਣ ਬੈਂਕ ਹਮੀਰਾ ਨੇ ਵਿੱਤੀ ਸ਼ਾਖਰਤਾ ਕੈਂਪ ਲਗਾਇਆ

ਕਪੂਰਥਲਾ, 21 ਅਕਤੂਬਰ (ਵਿ.ਪ੍ਰ.)-ਗ੍ਰਾਮੀਣ ਬੈਂਕ ਹਮੀਰਾ ਵਲੋਂ ਪਿੰਡ ਹਮੀਰਾ ਵਿਖੇ ਵਿੱਤੀ ਸ਼ਾਖਰਤਾ ਕੈਂਪ ਬੈਂਕ ਦੀ ਹਮੀਰਾ ਬ੍ਰਾਂਚ ਦੇ ਮੈਨੇਜਰ ਤਲਵਿੰਦਰ ਸਿੰਘ ਦੀ ਅਗਵਾਈ ਹੇਠ ਲਗਾਇਆ ਗਿਆ | ਕੈਂਪ ਨੂੰ ਸੰਬੋਧਨ ਕਰਦਿਆਂ ਤਲਵਿੰਦਰ ਸਿੰਘ ਨੇ ਬੈਂਕ ਦੀਆਂ ਵੱਖ-ਵੱਖ ...

ਪੂਰੀ ਖ਼ਬਰ »

ਸਟੇਟ ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਨੇ ਸਮੂਹਿਕ ਸਹਿਜ ਪਾਠਾਂ ਦੇ ਭੋਗ ਪਾਏ

ਕਪੂਰਥਲਾ, 21 ਅਕਤੂਬਰ (ਸਡਾਨਾ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ਬਦ ਗੁਰੂ ਪ੍ਰਚਾਰ ਸਭਾ ਦੇ ਸਹਿਯੋਗ ਨਾਲ ਸੰਗਤਾਂ ਵਲੋਂ ਅੱਜ ਸਟੇਟ ਗੁਰਦੁਆਰਾ ਸਾਹਿਬ ਵਿਖੇ ਇਕ ਸਮਾਗਮ ਦੌਰਾਨ ਅਪ੍ਰੈਲ ਮਹੀਨੇ ਵਿਚ ਸ਼ੁਰੂ ਕੀਤੇ ਗਏ ਸ੍ਰੀ ...

ਪੂਰੀ ਖ਼ਬਰ »

ਬਾਬਾ ਨਾਮਦੇਵ ਕਾਲੋਨੀ ਵਿਖੇ ਕੀਰਤਨ ਦਰਬਾਰ ਕਰਵਾਇਆ

ਕਪੂਰਥਲਾ, 21 ਅਕਤੂਬਰ (ਸਡਾਨਾ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਬਾਬਾ ਨਾਮਦੇਵ ਕਾਲੋਨੀ ਵਿਖੇ ਸਾਲਾਨਾ ਕੀਰਤਨ ਦਰਬਾਰ ਕਰਵਾਇਆ ਗਿਆ | ਜਥੇਦਾਰ ਹਰਵਿੰਦਰ ਸਿੰਘ, ਗਿਆਨੀ ਗੁਰਮੁਖ ਸਿੰਘ ਧਾਲੀਵਾਲ ਤੇ ...

ਪੂਰੀ ਖ਼ਬਰ »

ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਸਬੰਧੀ ਪ੍ਰਭਾਤ ਫੇਰੀ ਕੱਢੀ

ਸੁਲਤਾਨਪੁਰ ਲੋਧੀ, 21 ਅਕਤੂਬਰ (ਨਰੇਸ਼ ਹੈਪੀ, ਥਿੰਦ)- ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਸਬੰਧੀ ਪ੍ਰਭਾਤ ਫੇਰੀ ਕੱਢੀ ਗਈ ਜੋ ਨਗਰ ਦੇ ਵੱਖ-ਵੱਖ ਬਾਜ਼ਾਰਾਂ ਤੇ ਮੁਹੱਲਿਆਂ ਤੋਂ ਹੁੰਦੀ ਹੋਈ ਕੌਾਸਲਰ ਪ੍ਰਵੀਨ ਚੌਹਾਨ ਅਤੇ ਸਾਕਾ ਕੌਾਸਲਰ ਵਿੱਕੀ ਚੌਹਾਨ ਦੇ ਗ੍ਰਹਿ ...

ਪੂਰੀ ਖ਼ਬਰ »

ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਹਾੜੇ ਸਬੰਧੀ ਪਿੰਡ ਦਬੁਰਜੀ ਤੋਂ ਸ਼ੋਭਾ ਯਾਤਰਾ ਸਜਾਈ

ਕਪੂਰਥਲਾ, 21 ਅਕਤੂਬਰ (ਸਡਾਨਾ)- ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਹਾੜੇ ਸਬੰਧੀ ਭਗਵਾਨ ਵਾਲਮੀਕਿ ਸਭਾ ਪਿੰਡ ਦਬੁਰਜੀ ਵਲੋਂ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ | ਇਸ ਮੌਕੇ ਬਾਲਯੋਗੀ ਪ੍ਰਗਟ ਨਾਥ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਇਹ ਸ਼ੋਭਾ ਯਾਤਰਾ ਪਿੰਡ ਦਬੁਰਜੀ ...

ਪੂਰੀ ਖ਼ਬਰ »

ਹੱਡੀਆਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ

ਕਪੂਰਥਲਾ, 21 ਅਕਤੂਬਰ (ਸਡਾਨਾ)- ਅਲਾਇੰਸ ਕਲੱਬ ਕਪੂਰਥਲਾ ਰੋਇਲ ਵਲੋਂ ਪਟੇਲ ਹਸਪਤਾਲ ਜਲੰਧਰ ਦੇ ਸਹਿਯੋਗ ਨਾਲ ਮੁਫ਼ਤ ਮੈਡੀਕਲ ਜਾਂਚ ਕੈਂਪ ਸਥਾਨਕ ਐੱਮ. ਡੀ. ਐੱਸ. ਡੀ. ਸਕੂਲ ਵਿਖੇ ਲਗਾਇਆ ਗਿਆ | ਕੈਂਪ 'ਚ ਹੱਡੀਆਂ ਦੇ ਰੋਗਾਂ ਦੇ ਮਾਹਿਰ ਡਾ: ਅਜੈ ਦੀਪ ਸਿੰਘ ਨੇ ਆਪਣੀ ...

ਪੂਰੀ ਖ਼ਬਰ »

ਡੋਗਰਾਂਵਾਲ ਵਿਖੇ ਇੰਟਰਲਾਕ ਟਾਈਲਾਂ ਲਗਾਉਣ ਦਾ ਕੰਮ ਸ਼ੁਰੂ

ਕਪੂਰਥਲਾ, 21 ਅਕਤੂਬਰ (ਸਡਾਨਾ)- ਲੋਕ ਸਭਾ ਹਲਕਾ ਖ਼ਡੂਰ ਸਾਹਿਬ ਤੋਂ ਸੰਸਦ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਵਲੋਂ ਆਪਣੇ ਅਖ਼ਤਿਆਰੀ ਫੰਡ ਐੱਮ.ਪੀ. ਲੈਂਡ ਵਿਚੋਂ ਜਾਰੀ ਕੀਤੀ ਗਈ ਡੇਢ ਲੱਖ ਰੁਪਏ ਦੀ ਰਾਸ਼ੀ ਨਾਲ ਪਿੰਡ ਡੋਗਰਾਂਵਾਲ ਤੋਂ ਪੀਰ ਬਾਬਾ ਚੁੱਪ ਸ਼ਾਹ ਦੇ ...

ਪੂਰੀ ਖ਼ਬਰ »

-ਬਾਬਾ ਜੀ.ਐੱਸ. ਬੋਧੀ ਹਾਕੀ ਲੀਗ- ਵਾਰੀਅਰਜ਼, ਸਕਾਰਪੀਅਨ ਤੇ ਅਵੈਂਜਰ ਦੀ ਜੇਤੂ ਮੁਹਿੰਮ ਜਾਰੀ

ਜਲੰਧਰ, 21 ਅਕਤੂਬਰ (ਜਤਿੰਦਰ ਸਾਬੀ)- ਬਾਬਾ ਜੀ.ਐਸ. ਬੋਧੀ ਹਾਕੀ ਕਲੱਬ ਜਲੰਧਰ ਵਲੋਂ ਡਾਇਨਾ ਸਪੋਰਟਸ ਦੇ ਸਹਿਯੋਗ ਨਾਲ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਐਸਟਰੋਟਰਫ ਹਾਕੀ ਮੈਦਾਨ ਵਿਚ ਕਰਵਾਈ ਜਾ ਰਹੀ ਦੂਸਰੀ 'ਸਿਕਸ ਏ ਸਾਈਡ ਹਾਕੀ ਲੀਗ' ਵਿਚ ਅੱਜ ਖੇਡੇ ਤਿੰਨ ਮੈਚਾਂ ...

ਪੂਰੀ ਖ਼ਬਰ »

ਧਾਰਮਿਕ ਬੋਰਡ ਪਾੜਨ 'ਤੇ ਤਿੰਨਾਂ ਿਖ਼ਲਾਫ਼ ਮਾਮਲਾ ਦਰਜ

ਮਕਸੂਦਾਂ, 21 ਅਕਤੂਬਰ (ਲਖਵਿੰਦਰ ਪਾਠਕ)- ਥਾਣਾ-1 ਦੇ ਅਧੀਨ ਆਉਂਦੀ ਕਾਲੀਆ ਕਾਲੋਨੀ ਦੇ ਬਾਹਰ ਹਾਈਵੇ 'ਤੇ ਧਾਰਮਿਕ ਸਮਾਗਮ ਦੇ ਲਗਾਏ ਪੋਸਟਰ 3 ਵਿਅਕਤੀਆਂ ਵਲੋਂ ਇਕ ਵਾਰ ਫਿਰ ਪਾੜ ਦਿੱਤੇ ਗਏ ਹਨ, ਜਿਨ੍ਹਾਂ ਿਖ਼ਲਾਫ਼ ਸ਼ਿਕਾਇਤ ਦਰਜ ਕਰਵਾਏ ਜਾਣ ਉਪਰੰਤ 3 ਵਿਅਕਤੀਆਂ 'ਤੇ ...

ਪੂਰੀ ਖ਼ਬਰ »

ਪੰਜਾਬ ਰੋਡਵੇਜ਼ ਜਲੰਧਰ-1 ਯਾਤਰੀਆਂ ਦੀ ਜ਼ਿੰਦਗੀ ਨਾਲ ਕਰ ਰਿਹੈ ਖਿਲਵਾੜ

ਜਲੰਧਰ, 21 ਅਕਤੂਬਰ (ਹਰਵਿੰਦਰ ਸਿੰਘ ਫੁੱਲ)- ਪੰਜਾਬ ਰੋਡਵੇਜ਼/ਪਨਬੱਸ ਆਜ਼ਾਦ ਯੂਨੀਅਨ ਜਲੰਧਰ-1 ਦੇ ਪ੍ਰਧਾਨ ਅਮਨਜੋਤ ਸਿੰਘ ਬਰਾੜ, ਜਨਰਲ ਸਕੱਤਰ ਤਰਨਜੀਤ ਸਿੰਘ ਸੈਣੀ, ਕੈਸ਼ੀਅਰ ਦਵਿੰਦਰ ਸਿੰਘ ਸੰਧੂ ਅਤੇ ਸੂਬਾ ਪ੍ਰਧਾਨ ਰਜਿੰਦਰ ਕੁਮਾਰ ਨੇ ਪ੍ਰੈੱਸ ਨੂੰ ਜਾਰੀ ਇਕ ...

ਪੂਰੀ ਖ਼ਬਰ »

ਭਾਈ ਘਨੱਈਆ ਦੇ 300 ਸਾਲਾ ਸ਼ਤਾਬਦੀ ਸਬੰਧੀ ਸੰਧਿਆ ਫੇਰੀ

ਜਲੰਧਰ, 21 ਅਕਤੂਬਰ (ਹਰਵਿੰਦਰ ਸਿੰਘ ਫੁੱਲ)- ਮਾਤਾ ਗੁਜਰੀ ਸੇਵਾ ਸੁਸਾਇਟੀ, ਭਾਈ ਘਨੱਈਆ ਜੀ ਸੇਵਕ ਦਲ ਅਤੇ ਗੁਰਦੁਆਰਾ ਹਰਕ੍ਰਿਸ਼ਨ ਸਹਿਬ ਦੀ ਪ੍ਰਬੰਧਕੀ ਕਮੇਟੀ ਦੇ ਸਹਿਯੋਗ ਨਾਲ ਭਾਈ ਘਨੱਈਆ ਦੇ 300 ਸਾਲਾ ਸ਼ਤਾਬਦੀ ਨੂੰ ਸਮਰਪਿਤ ਸੰਧਿਆ ਫੇਰੀ ਕੱਢੀ ਗਈ | ਜਾਣਕਾਰੀ ...

ਪੂਰੀ ਖ਼ਬਰ »

ਪੀ.ਐਨ.ਬੀ. ਦੇ ਪੈਨਸ਼ਨਰਾਂ ਦੀ ਜਨਰਲ ਬਾਡੀ ਦੀ ਮੀਟਿੰਗ

ਜਲੰਧਰ, 21 ਅਕਤੂਬਰ (ਹਰਵਿੰਦਰ ਸਿੰਘ ਫੁੱਲ)- ਆਲ ਇੰਡੀਆ ਪੰਜਾਬ ਨੈਸ਼ਨਲ ਬੈਂਕ ਪੈਨਸ਼ਨਰਜ ਐਾਡ ਰਿਟਾਇਰਜ਼ ਐਸੋਸੀਏਸ਼ਨ ਜਲੰਧਰ ਸਰਕਲ ਦੀ ਜਨਰਲ ਬਾਡੀ ਦੀ ਮੀਟਿੰਗ ਅੱਜ ਸਥਾਨਕ ਲਾਇਨਜ ਭਵਨ ਵਿਖੇ ਹੋਈ, ਜਿਸ ਦੀ ਪ੍ਰਧਾਨਗੀ ਲਖਬੀਰ ਸਿੰਘ ਸਿੰਘ ਨੇ ਕੀਤੀ | ਮੀਟਿੰਗ ਵਿਚ ...

ਪੂਰੀ ਖ਼ਬਰ »

ਡੀ.ਏ.ਵੀ. ਕਾਲਜ 'ਚ 15ਵੇਂ ਰਾਸ਼ਟਰੀ ਯੁਵਾ ਸੰਸਦ ਦਾ ਪ੍ਰਬੰਧ

ਜਲੰਧਰ, 21 ਅਕਤੂਬਰ (ਰਣਜੀਤ ਸਿੰਘ ਸੋਢੀ)- ਰਾਜਨੀਤਕ ਵਿਗਿਆਨ ਵਿਭਾਗ ਦੇ ਅਧੀਨ, ਡੀ.ਏ.ਵੀ. ਕਾਲਜ ਜਲੰਧਰ ਨੇ ਗਰੁੱਪ ਪੱਧਰ 'ਤੇ 15ਵੇਂ ਰਾਸ਼ਟਰੀ ਯੁਵਾ ਸੰਸਦ ਦਾ ਪ੍ਰਬੰਧ ਕੀਤਾ ਗਿਆ | ਪਿ੍ੰ: ਡਾ. ਐੱਸ.ਕੇ. ਅਰੋੜਾ ਨੇ ਯੋਗ ਯੂਥ ਸੰਸਦ ਦੀ ਮਹੱਤਤਾ 'ਤੇ ਬੋਲਦੇ ਹੋਏ ਕਿਹਾ ਕਿ ਇਸ ...

ਪੂਰੀ ਖ਼ਬਰ »

ਸ਼ਰਾਬ ਪੀਣ ਨਾਲ ਵਿਅਕਤੀ ਦੀ ਮੌਤ

ਨਕੋਦਰ, 21 ਅਕਤੂਬਰ (ਗੁਰਵਿੰਦਰ ਸਿੰਘ)-ਸਦਰ ਥਾਣਾ ਅਧੀਨ ਆਉਂਦੇ ਪਿੰਡ ਬਜੂਹਾਂ ਕਲਾਂ 'ਚ ਇਕ ਵਿਅਕਤੀ ਦੀ ਸ਼ਰਾਬ ਪੀਣ ਨਾਲ ਮੌਤ ਹੋ ਗਈ | ਮਿ੍ਤਕ ਦੀ ਪਹਿਚਾਨ ਸਤਪਾਲ ਵਾਸੀ ਬਜੂਹਾਂ ਕਲਾਂ ਦੇ ਰੂਪ ਵਜੋਂ ਹੋਈ ਹੈ | ਪੁਲਿਸ ਨੇ ਮਿ੍ਤਕ ਦੀ ਪਤਨੀ ਸੁਖਵਿੰਦਰ ਕੌਰ ਦੇ ਬਿਆਨ ...

ਪੂਰੀ ਖ਼ਬਰ »

ਵਿਸ਼ਾਲ ਸ਼ੋਭਾ ਯਾਤਰਾ 23 ਨੂੰ -ਧਾਲੀਵਾਲ

ਮੱਲ੍ਹੀਆਂ ਕਲਾਂ, 21 ਅਕਤੂਬਰ (ਮਨਜੀਤ ਮਾਨ)-ਭਗਵਾਨ ਵਾਲਮੀਕਿ ਨੌਜਵਾਨ ਸਭਾ ਵਲੋਂ ਪਿੰਡ ਇਲਾਕੇ ਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਪਿੰਡ ਭੋਡੇ ਸਪਰਾਏ (ਜਲੰਧਰ) ਦੇ ਭਗਵਾਨ ਵਾਲਮੀਕਿ ਮੰਦਰ ਤੋਂ 23 ਅਕਤੂਬਰ ਨੂੰ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਜਾਵੇਗੀ | ਇਹ ...

ਪੂਰੀ ਖ਼ਬਰ »

ਫਿਲੌਰ ਵਿਖੇ ਬੱਜਰੀ ਦਾ ਭਰਿਆ ਟਰੱਕ ਪਲਟਿਆ

ਫਿਲੌਰ, 21 ਅਕਤੂਬਰ (ਬੀ.ਐਸ. ਕੇਨੈਡੀ)- ਫਿਲੌਰ ਵਿਖੇ ਅੱਜ ਦੁਪਿਹਰ 2 ਵਜੇ ਦੇ ਕਰੀਬ ਮੁੱਖ ਮਾਰਗ 'ਤੇ ਪਠਾਨਕੋਟ ਤੋਂ ਲੁਧਿਆਣਾ ਵੱਲ ਜਾ ਰਿਹਾ ਟਰੱਕ ਨੰਬਰ ਪੀ.ਬੀ. 35 ਕਿਊ 8141 ਪਲਟ ਗਿਆ, ਜਿਸ ਨੂੰ ਡਰਾਈਵਰ ਤਰਸੇਮ ਸਿੰਘ ਪਿੰਡ ਫੱਤੂ ਬਰਕਤ ਜ਼ਿਲ੍ਹਾ ਗੁਰਦਾਸਪੁਰ ਦਾ ਰਹਿਣ ...

ਪੂਰੀ ਖ਼ਬਰ »

ਫੁੱਟਬਾਲ ਦੇ ਜੇਤੂ ਖਿਡਾਰੀਆਂ ਨੂੰ ਕੀਤਾ ਸਨਮਾਨਿਤ

ਜੰਡਿਆਲਾ ਮੰਜਕੀ, 21 ਅਕਤੂਬਰ (ਮਨਜਿੰਦਰ ਸਿੰਘ)- ਬੀਤੇ ਦਿਨੀਂ ਗੁਰਾਇਆ ਵਿਖੇ ਬੱਚਿਆਂ ਦੇ ਫੁੱਟਬਾਲ ਮੁਕਾਬਲਿਆਂ ਵਿਚ ਜੇਤੂ ਰਹਿਣ ਵਾਲੀਆਂ ਟੀਮਾਂ ਨੂੰ ਸਨਮਾਨਿਤ ਕਰਨ ਲਈ ਸਥਾਨਕ ਸੀਨੀਅਰ ਸੈਕੰਡਰੀ ਸਕੂਲ ਸਮਰਾਏ ਜੰਡਿਆਲਾ ਵਿਖੇ ਸਨਮਾਨ ਸਮਾਰੋਹ ਕਰਵਾਇਆ ਗਿਆ, ...

ਪੂਰੀ ਖ਼ਬਰ »

ਭਗਵਾਨ ਵਾਲਮੀਕਿ ਦੇ ਪ੍ਰਕਾਸ਼ ਦਿਹਾੜੇ ਸਬੰਧੀ ਸ਼ੋਭਾ ਯਾਤਰਾ

ਆਦਮਪੁਰ, 21 ਅਕਤੂਬਰ (ਹਰਪ੍ਰੀਤ ਸਿੰਘ)- ਨੇੜੇ ਪਿੰਡ ਚੋਂਮੋਂ ਵਿਖੇ ਭਗਵਾਨ ਵਾਲਮੀਕਿ ਦੇ ਪ੍ਰਕਾਸ਼ ਦਿਹਾੜੇ ਸਬੰਧੀ ਵਿਸ਼ਾਲ ਸ਼ੋਭਾ ਯਾਤਰਾ ਸਮੂਹ ਪੰਚਾਇਤ ਪਿੰਡ ਵਾਸੀਆਂ ਤੇ ਪ੍ਰਧਾਨ ਕੁਲਵਿੰਦਰ ਕਿੰਦਾ ਦੀ ਦੇਖਰੇਖ ਹੇਠ ਕੱਢੀ ਗਈ, ਜਿਸ ਵਿਚ ਮੁੱਖ ਮਹਿਮਾਨ ਵਜੋਂ ...

ਪੂਰੀ ਖ਼ਬਰ »

ਸਵੱਛ ਭਾਰਤ ਅਭਿਆਨ ਤਹਿਤ ਛੋਟੇ ਬੱਚਿਆਂ ਨੇ ਸਫ਼ਾਈ ਅਭਿਆਨ ਆਰੰਭਿਆ

ਕਿਸ਼ਨਗੜ੍ਹ, 21 ਅਕਤੂਬਰ (ਹਰਬੰਸ ਸਿੰਘ ਹੋਠੀ)-ਸਵੱਛ ਭਾਰਤ ਅਭਿਆਨ ਤਹਿਤ ਪ੍ਰੀਤਮ ਪ੍ਰਕਾਸ਼ ਸਮਾਜ ਸੇਵਾ ਸੁਸਾਇਟੀ ਦੀ ਰਜਿ: ਦੇ ਉੱਦਮ ਸਦਕਾਂ ਅੱਜ ਛੋਟੇ-ਛੋਟੇ ਬੱਚਿਆਂ ਵਲੋਂ ਪਿੰਡ ਰਾਏਪੁਰ ਰਸੂਲਪੁਰ ਦੀ ਦੁਸਹਿਰਾ ਗਰਾਊਾਡ ਤੋਂ ਸਫ਼ਾਈ ਅਭਿਆਨ ਦੀ ਆਰੰਭਤਾ ਕੀਤੀ ...

ਪੂਰੀ ਖ਼ਬਰ »

ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਸਬੰਧੀ ਸ਼ੋਭਾ ਯਾਤਰਾ

ਲੋਹੀਆਂ ਖਾਸ, 21 ਅਕਤੂਬਰ (ਬਲਵਿੰਦਰ ਸਿੰਘ ਵਿੱਕੀ) -ਪਿੰਡ ਕਰਾ ਵਿਖੇ ਭਗਵਾਨ ਮਹਾਰਿਸ਼ੀ ਵਾਲਮੀਕਿ ਦੇ ਪ੍ਰਗਟ ਦਿਵਸ ਦੀ ਖੁਸ਼ੀ ਵਿਚ ਸ਼ੋਭਾ ਯਾਤਰਾ ਕੱਢੀ ਗਈ, ਜਿਸ ਵਿਚ ਸ਼ਾਮਿਲ ਸੰਗਤਾਂ ਸਾਰੇ ਰਸਤੇ ਭਾਗਵਾਨ ਵਾਲਮੀਕਿ ਦਾ ਗੁਣਗਾਨ ਕਰਦੀਆਂ ਹੋਈਆਂ ਪਿੰਡ ਮਾਣਕ, ...

ਪੂਰੀ ਖ਼ਬਰ »

ਮਾਣਕ ਵਿਖੇ 27 ਨੂੰ ਹੋਣਗੇ ਸਮੂਹਿਕ ਅਨੰਦ ਕਾਰਜ-ਥਿਆੜਾ, ਬੀਬੀ ਢਿੱਲੋਂ

ਲੋਹੀਆਂ ਖਾਸ, 21 ਅਕਤੂਬਰ (ਗੁਰਪਾਲ ਸਿੰਘ ਸ਼ਤਾਬਗੜ੍ਹ)- ਸਵ: ਕਰਮ ਸਿੰਘ ਉੱਪਲ ਅਤੇ ਸਰਦਾਰਨੀ ਪ੍ਰਕਾਸ਼ ਕੌਰ ਉੱਪਲ ਯੁਵਕ ਸੇਵਾਵਾਂ ਕਲੱਬ (ਰਜ਼ਿ:) ਪਿੰਡ ਮਾਣਕ ਵਲੋਂ ਕਰਵਾਏ ਜਾ ਰਹੇ 14ਵੇਂ ਸਮੂਹਿਕ ਵਿਆਹ ਸਮਾਗਮ 'ਚ 52 ਲੜਕੀਆਂ ਦੇ ਵਿਆਹ ਬੁਕ ਕਰਵਾਉਣ ਵਾਲੇ ਲੋੜਵੰਦ ...

ਪੂਰੀ ਖ਼ਬਰ »

ਪੂਨੀਆਂ ਸਕੂਲ ਦੇ ਅਵਤਾਰ ਸਿੰਘ ਦਾ ਜ਼ਿਲ੍ਹਾ ਕੁਸ਼ਤੀ 'ਚ ਪਹਿਲਾ ਸਥਾਨ

ਸ਼ਾਹਕੋਟ, 21 ਅਕਤੂਬਰ (ਸਚਦੇਵਾ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੂਨੀਆਂ (ਸ਼ਾਹਕੋਟ) ਦੇ ਐੱਨ.ਸੀ.ਸੀ. ਕੈਡਿਟ ਅਵਤਾਰ ਸਿੰਘ ਨੇ ਜ਼ਿਲ੍ਹਾ ਕੁਸ਼ਤੀ ਫ੍ਰੀ ਸਟਾਈਲ 79 ਕਿਲੋਗ੍ਰਾਮ ਭਾਰ ਵਰਗ 'ਚ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਤੇ ਮਾਪਿਆਂ ਦੇ ਨਾਂਅ ਨੂੰ ਰੌਸ਼ਨ ਕੀਤਾ ...

ਪੂਰੀ ਖ਼ਬਰ »

ਪੇਂਡੂ ਹਾਕੀ ਲੀਗ 2018 ਦੀਆਂ ਤਿਆਰੀਆਂ ਸਬੰਧੀ ਮੀਟਿੰਗ

ਫਿਲੌਰ, 21 ਅਕਤੂਬਰ (ਸੁਰਜੀਤ ਸਿੰਘ ਬਰਨਾਲਾ)-ਨਜ਼ਦੀਕੀ ਪਿੰਡ ਤੇਹਿੰਗ ਵਿਖੇ ਪੇਂਡੂ ਹਾਕੀ ਲੀਗ 2018 ਕਰਵਾਉਣ ਸਬੰਧੀ ਮੀਟਿੰਗ ਦਾ ਆਯੋਜਨ ਕੀਤਾ ਗਿਆ | ਮੀਟਿੰਗ ਉਪਰੰਤ ਆਯੋਜਕਾਂ ਨੇ ਦੱਸਿਆ ਕਿ ਰੂਰਲ ਹਾਕੀ ਡਿਵੈੱਲਪਮੈਂਟ ਸੁਸਾਇਟੀ ਦੇ ਸਹਿਯੋਗ ਨਾਲ ਚੌਥੀ ਪੇਂਡੂ ...

ਪੂਰੀ ਖ਼ਬਰ »

ਵਿਦਿਆਰਥੀਆਂ ਨੂੰ ਸਪੋਰਟਸ ਕਿੱਟਾਂ ਵੰਡੀਆਂ

ਕਿਸ਼ਨਗੜ੍ਹ, 21 ਅਕਤੂਬਰ (ਹਰਬੰਸ ਸਿੰਘ ਹੋਠੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਿਆਸ ਪਿੰਡ ਵਿਖੇ ਖੇਡਣ ਵਾਲਿਆਂ ਵਿਦਿਆਰਥੀਆਂ ਨੂੰ ਕ੍ਰਿਕਟ, ਵਾਲੀਬਾਲ, ਫੁੱਟਬਾਲ ਤੇ ਹੋਰ ਖੇਡਾਂ ਦੇ ਲੋੜੀਂਦੇ ਸਾਮਾਨ ਦੀਆਂ ਕਿੱਟਾਂ ਵੰਡੀਆਂ ਗਈਆਂ | ਉਕਤ ਸਪੋਰਟਸ ਕਿੱਟਾਂ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਵਲੋਂ ਕਿਸਾਨਾਂ ਨਾਲ ਮੀਟਿੰਗ

ਬਿਲਗਾ, 21 ਅਕਤੂਬਰ (ਰਾਜਿੰਦਰ ਸਿੰਘ ਬਿਲਗਾ)- ਅੱਜ ਦਾਣਾ ਮੰਡੀ ਤਲਵਣ ਵਿਖੇ ਭਾਰਤੀ ਕਿਸਾਨ ਯੂਨੀਅਨ ਪੰਜਾਬ (ਕਾਦੀਆਂ) ਵੱਲੋਂ ਕਿਸਾਨਾਂ ਨਾਲ ਮੀਟਿੰਗ ਕਰਕੇ ਪਰਾਲੀ ਸਾੜਨ ਦੇ ਸਬੰਧ 'ਚ ਚਰਚਾ ਕੀਤੀ | ਇਸ ਮੌਕੇ ਤੇ ਅਮਰੀਕ ਸਿੰਘ ਪ੍ਰਧਾਨ ਜਿਲਾ ਜਲੰਧਰ, ਦਵਿੰਦਰ ਸਿੰਘ ...

ਪੂਰੀ ਖ਼ਬਰ »

ਨਸ਼ੀਲੇ ਪਦਾਰਥ ਸਮੇਤ ਗਿ੍ਫ਼ਤਾਰ

ਨੂਰਮਹਿਲ, 21 ਅਕਤੂਬਰ (ਗੁਰਦੀਪ ਸਿੰਘ ਲਾਲੀ)- ਨੂਰਮਹਿਲ ਪੁਲਿਸ ਨੇ ਕੁਲਵੀਰ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਢੰਡੇ ਥਾਣਾ ਗੁਰਾਇਆ ਨੂੰ 90 ਗਰਾਮ ਨਸ਼ੀਲੇ ਪਦਾਰਥ ਸਮੇਤ ਕਾਬੂ ਕੀਤਾ | ਇਸ ਬਾਬਤ ਥਾਣਾ ਮੁਖੀ ਸੁਰਜੀਤ ਸਿੰਘ ਮਾਂਗਟ ਨੇ ਦੱਸਿਆ ਕੇ ਮਹਿੰਦਰਪਾਲ ਏ.ਐਸ.ਆਈ. ...

ਪੂਰੀ ਖ਼ਬਰ »

ਭੰਡਾਲਾ 'ਚ ਮਾਤਾ ਦਾ 6ਵਾਂ ਜਾਗਰਣ ਕਰਵਾਇਆ

ਨੂਰਮਹਿਲ 21 ਅਕਤੂਬਰ (ਗੁਰਦੀਪ ਸਿੰਘ ਲਾਲੀ)- ਮਾਂ ਸ਼ੇਰਾਂ ਵਾਲੀ ਭਜਨ ਮੰਡਲੀ ਰਜਿ. ਪਿੰਡ ਭੰਡਾਲ ਹਿੰਮਤ ਅਤੇ ਭੰਡਾਲ ਬੂਟਾ, ਐਨ.ਆਰ.ਆਈ. ਵੀਰਾਂ ਅਤੇ ਦੋਹਾਂ ਨਗਰਾਂ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ 6ਵਾਂ ਵਿਸ਼ਾਲ ਜਾਗਰਣ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆਂ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX