ਤਾਜਾ ਖ਼ਬਰਾਂ


ਕਪਿਲ ਦੇ ਵਿਆਹ 'ਚ ਪੁੱਜੇ ਨਿਰਦੇਸ਼ਕ ਅੱਬਾਸ ਮਸਤਾਨ
. . .  1 day ago
ਜਲੰਧਰ : ਕਪਿਲ ਦੇ ਵਿਆਹ 'ਚ ਨਵਜੋਤ ਸਿੰਘ ਸਿੱਧੂ ਵੀ ਪੁੱਜੇ
. . .  1 day ago
ਮੁੰਬਈ : ਈਸ਼ਾ ਅੰਬਾਨੀ ਤੇ ਆਨੰਦ ਪੀਰਮਲ ਦੇ ਵਿਆਹ ਦੀਆਂ ਤਸਵੀਰਾਂ
. . .  1 day ago
ਮੁੰਬਈ : ਈਸ਼ਾ ਅੰਬਾਨੀ ਤੇ ਆਨੰਦ ਪੀਰਮਲ ਦੀ ਸ਼ਾਦੀ 'ਚ ਪੁੱਜੀ ਪੱਛਮੀ ਬੰਗਾਲ ਦੀ ਸੀ ਐਮ ਮਮਤਾ ਬੈਨਰਜੀ
. . .  1 day ago
ਮੁੰਬਈ : ਈਸ਼ਾ ਅੰਬਾਨੀ ਤੇ ਆਨੰਦ ਪੀਰਮਲ ਦੀ ਸ਼ਾਦੀ 'ਚ ਪੁੱਜੇ ਗ੍ਰਹਿ ਮੰਤਰੀ ਰਾਜਨਾਥ ਸਿੰਘ
. . .  1 day ago
ਹਾਕੀ ਵਿਸ਼ਵ ਕੱਪ ਦੇ ਕੁਆਰਟ ਫਾਈਨਲ 'ਚ ਇੰਗਲੈਂਡ ਨੇ ਅਰਜਨਟੀਨਾ ਅਤੇ ਆਸਟ੍ਰੇਲੀਆ ਨੇ ਫਰਾਂਸ ਨੂੰ ਹਰਾਇਆ
. . .  1 day ago
ਗੰਨੇ ਦੇ ਖੇਤ 'ਚੋਂ ਮਿਲੀ ਮਾਂ ਅਤੇ ਬੱਚੀ ਦੀ ਲਾਸ਼
. . .  1 day ago
ਆਦਮਪੁਰ, 12 ਦਸੰਬਰ - ਨਾਲ ਲੱਗਦੇ ਪਿੰਡ ਸ਼ਾਹਪੁਰ ਨੇੜੇ ਗੰਨੇ ਦੇ ਖੇਤ 'ਚੋਂ ਮਾਂ ਅਤੇ ਉਸ ਦੀ 2 ਕੁ ਸਾਲਾਂ ਬੱਚੀ ਦੀ ਸ਼ੱਕੀ ਹਾਲਾਤਾਂ 'ਚ ਲਾਸ਼ ਮਿਲੀ ਹੈ। ਇਸ ਦਾ ਪਤਾ ਚੱਲਦਿਆ...
ਕਪਿਲ ਸ਼ਰਮਾ ਬਰਾਤ ਲੈ ਕੇ ਪਹੁੰਚੇ ਕਲੱਬ ਕਬਾਨਾ
. . .  1 day ago
ਜਲੰਧਰ, 12 ਦਸੰਬਰ (ਜਸਪਾਲ) - ਕਾਮੇਡੀ ਕਿੰਗ ਕਪਿਲ ਸ਼ਰਮਾ ਗਿੰਨੀ ਨਾਲ ਵਿਆਹ ਕਰਵਾਉਣ ਲਈ ਬੈਂਡ ਬਾਜਿਆ ਨਾਲ ਬਰਾਤ ਲੈ ਕੇ ਜਲੰਧਰ-ਫਗਵਾੜਾ ਨੈਸ਼ਨਲ ਹਾਈਵੇ...
ਈਸ਼ਾ ਅੰਬਾਨੀ-ਆਨੰਦ ਪੀਰਾਮਲ ਦੇ ਵਿਆਹ 'ਚ ਪਹੁੰਚੀਆਂ ਕਈ ਪ੍ਰਮੁੱਖ ਹਸਤੀਆਂ
. . .  1 day ago
ਮੁੰਬਈ, 12 ਦਸੰਬਰ - ਈਸ਼ਾ ਅੰਬਾਨੀ-ਆਨੰਦ ਪੀਰਾਮਲ ਦੇ ਵਿਆਹ 'ਚ ਸ਼ਾਮਲ ਹੋਣ ਲਈ ਐਸ਼ਵਰਿਆ ਰਾਏ ਬਚਨ ਅਤੇ ਅਭਿਸ਼ੇਕ ਬਚਨ ਆਪਣੀ ਬੇਟੀ ਅਰਾਧਿਆ ਨਾਲ, ਪ੍ਰਿਅੰਕਾ ਚੋਪੜਾ...
ਦਿੱਲੀ : ਫ਼ਰਨੀਚਰ ਬਾਜ਼ਾਰ ਨੂੰ ਲੱਗੀ ਅੱਗ ਉੱਪਰ ਪਾਇਆ ਗਿਆ ਕਾਬੂ
. . .  1 day ago
ਨਵੀਂ ਦਿੱਲੀ, 12 ਦਸੰਬਰ - ਦਿੱਲੀ ਦੇ ਕੀਰਤੀ ਨਗਰ ਵਿਖੇ ਫ਼ਰਨੀਚਰ ਬਾਜਾਰ ਨੂੰ ਲੱਗੀ ਉੱਪਰ ਉੱਪਰ ਅੱਗ ਬੁਝਾਊ ਦਸਤੇ ਦੀਆਂ 20 ਗੱਡੀਆਂ ਦੀ ਮਦਦ ਨਾਲ ਕਾਬੂ ਪਾ ਲਿਆ...
ਈਸ਼ਾ ਅੰਬਾਨੀ-ਆਨੰਦ ਪੀਰਾਮਲ ਦੇ ਵਿਆਹ 'ਚ ਪਹੁੰਚੇ ਪ੍ਰਣਬ ਮੁਖਰਜੀ
. . .  1 day ago
ਮੁੰਬਈ, 12 ਦਸੰਬਰ - ਈਸ਼ਾ ਅੰਬਾਨੀ-ਆਨੰਦ ਪੀਰਾਮਲ ਦੇ ਵਿਆਹ 'ਚ ਸ਼ਾਮਲ ਹੋਣ ਲਈ ਸਾਬਕਾ ਮੁੱਖ ਮੰਤਰੀ ਪ੍ਰਣਬ ਮੁਖਰਜੀ ਐਂਟੀਲੀਆ ਪਹੁੰਚ ਗਏ...
ਭੋਪਾਲ : ਵਿਧਾਇਕਾਂ ਦੀ ਮੀਟਿੰਗ 'ਚ ਇੱਕ ਲਾਈਨ ਦਾ ਪ੍ਰਸਤਾਵ ਪਾਸ
. . .  1 day ago
ਭੋਪਾਲ, 12 ਦਸੰਬਰ - ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਲੈ ਕੇ ਕਾਂਗਰਸੀ ਵਿਧਾਇਕ ਪਾਰਟੀ ਦੀ ਮੀਟਿੰਗ ਦੌਰਾਨ ਇੱਕ ਲਾਈਨ ਦਾ ਪ੍ਰਸਤਾਵ ਪਾਸ ਕੀਤਾ ਗਿਆ ਹੈ। ਮੁੱਖ ਮੰਤਰੀ...
ਪੰਥਕ ਆਗੂਆਂ 'ਚ ਕੋਈ ਦਰਾੜ ਨਹੀਂ, 20 ਦਸੰਬਰ ਨੂੰ ਹੋਵੇਗਾ ਅਗਲੇ ਸੰਘਰਸ਼ ਦਾ ਐਲਾਨ - ਭਾਈ ਮੰਡ
. . .  1 day ago
ਫ਼ਿਰੋਜ਼ਪੁਰ 12 ਦਸੰਬਰ (ਜਸਵਿੰਦਰ ਸਿੰਘ ਸੰਧੂ) - ਬਰਗਾੜੀ ਮੋਰਚੇ ਨੂੰ ਸਫਲ ਦੱਸਦਿਆਂ ਸਰਬੱਤ ਖ਼ਾਲਸਾ ਵੱਲੋਂ ਐਲਾਨੇ ਗਏ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਕਿਹਾ ਕਿ ਮੋਰਚੇ ਦੀ ਸਮਾਪਤੀ ਸਮੇਂ ਕੁੱਝ ਵੀ ਗਲਤ ਨਹੀਂ ....
ਸਿਮੋਨਾ ਚੱਕਰਵਰਤੀ ਅਤੇ ਕ੍ਰਿਸ਼ਨਾ ਅਭਿਸ਼ੇਕ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
. . .  1 day ago
ਅੰਮ੍ਰਿਤਸਰ, 12 ਦਸੰਬਰ (ਸੁਰਿੰਦਰ ਪਾਲ ਸਿੰਘ)- ਕਾਮੇਡੀ ਕਿੰਗ ਕਪਿਲ ਸ਼ਰਮਾ ਅੱਜ ਆਪਣੇ ਜੀਵਨ ਦੀ ਨਵੀਂ ਸ਼ੁਰੂਆਤ ਕਰਨ ਜਾ ਰਹੇ ਹਨ। ਉਨ੍ਹਾਂ ਦੇ ਵਿਆਹ 'ਚ ਸ਼ਾਮਲ ਹੋਣ ਆਏ ਸਿਮੋਨਾ ਚੱਕਰਵਰਤੀ, ਕ੍ਰਿਸ਼ਨਾ ਅਭਿਸ਼ੇਕ ਅਤੇ ਰਾਜੀਵ ਠਾਕੁਰ ਸ੍ਰੀ ਹਰਿਮੰਦਰ ਸਾਹਿਬ.....
ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਕਾਲੇ ਤਿੱਤਰ ਦਾ ਦਿੱਤਾ ਤੋਹਫ਼ਾ
. . .  1 day ago
ਚੰਡੀਗੜ੍ਹ, 12 ਦਸੰਬਰ- ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਕਾਲੇ ਤਿੱਤਰ ਦੀ ਮੂਰਤ ਦਾ ਤੋਹਫ਼ਾ ਭੇਟ ਕੀਤਾ। ਜਾਣਕਾਰੀ ਲਈ ਦੱਸ ਦੇਈਏ ਕਿ ਨਵਜੋਤ ਸਿੰਘ ਸਿੱਧੂ ਇਸ ....
ਦਿੱਲੀ ਦੇ ਫ਼ਰਨੀਚਰ ਬਾਜ਼ਾਰ 'ਚ ਲੱਗੀ ਅੱਗ
. . .  1 day ago
ਸ਼ਕਤੀਕਾਂਤਾ ਦਾਸ ਨੇ ਰਿਜ਼ਰਵ ਬੈਂਕ ਦੇ ਗਵਰਨਰ ਵਜੋਂ ਸੰਭਾਲਿਆ ਕਾਰਜਭਾਰ
. . .  1 day ago
ਮੱਧ ਪ੍ਰੇਦਸ਼ 'ਚ ਮੁੱਖ ਮੰਤਰੀ ਬਣ ਕੇ ਨਹੀਂ ਸਗੋਂ ਪਰਿਵਾਰ ਦਾ ਮੈਂਬਰ ਬਣ ਕੇ ਚਲਾਈ ਸਰਕਾਰ - ਸ਼ਿਵਰਾਜ
. . .  1 day ago
ਭਾਰਤ ਨੇ ਪਾਕਿਸਤਾਨ ਨੂੰ ਮਕਬੂਜ਼ਾ ਕਸ਼ਮੀਰ ਵਾਪਸ ਕਰਨ ਲਈ ਕਿਹਾ
. . .  1 day ago
ਵਿਆਹ ਤੋਂ ਪਹਿਲਾਂ ਖ਼ੂਬਸੂਰਤ ਅੰਦਾਜ਼ 'ਚ ਨਜ਼ਰ ਆਈ ਗਿੰਨੀ ਚਤਰਥ
. . .  1 day ago
ਮੁੰਬਈ 'ਚ ਇੱਕ ਇਮਾਰਤ ਨੂੰ ਲੱਗੀ ਭਿਆਨਕ ਅੱਗ
. . .  1 day ago
ਅੱਜ ਵਿਆਹ ਦੇ ਬੰਧਨ 'ਚ ਬੱਝਣਗੇ ਕਪਿਲ, ਅੰਮ੍ਰਿਤਸਰ ਤੋਂ ਜਲੰਧਰ ਗਿੰਨੀ ਨੂੰ ਆਉਣਗੇ ਵਿਆਹੁਣ
. . .  1 day ago
ਸੁਪਰੀਮ ਕੋਰਟ ਨੇ ਵਧਾਇਆ ਪੰਜਾਬ ਦੇ ਡੀ. ਜੀ. ਪੀ. ਦਾ ਕਾਰਜਕਾਲ
. . .  1 day ago
ਕਰਜ਼ੇ ਦੀ ਪਰੇਸ਼ਾਨੀ ਦੇ ਚੱਲਦਿਆਂ ਇੱਕ ਹੋਰ ਕਿਸਾਨ ਨੇ ਕੀਤੀ ਖ਼ੁਦਕੁਸ਼ੀ
. . .  1 day ago
ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਵਿਚਾਲੇ ਹੈ ਗਠਜੋੜ- ਪ੍ਰਕਾਸ਼ ਸਿੰਘ ਬਾਦਲ
. . .  1 day ago
ਅੰਮ੍ਰਿਤਸਰ ਦੇ ਇੱਕ ਹੋਰ ਪਿੰਡ 'ਚ ਸਰਬ ਸੰਮਤੀ ਨਾਲ ਹੋਈ ਸਰਪੰਚ ਦੀ ਚੋਣ
. . .  1 day ago
ਰਿਜ਼ਰਵ ਬੈਂਕ ਦੇ ਗਵਰਨਰ ਦੀ ਨਿਯੁਕਤੀ 'ਤੇ ਸਵਾਮੀ ਨੇ ਚੁੱਕੇ ਸਵਾਲ, ਮੋਦੀ ਨੂੰ ਲਿਖੀ ਚਿੱਠੀ
. . .  1 day ago
ਐਕਸਾਈਜ਼ ਵਿਭਾਗ ਵਲੋਂ ਗੁਰਦਾਸਪੁਰ 'ਚ ਵੱਡੀ ਮਾਤਰਾ 'ਚ ਨਾਜਾਇਜ਼ ਸ਼ਰਾਬ ਬਰਾਮਦ
. . .  1 day ago
ਮੱਧ ਪ੍ਰਦੇਸ਼ 'ਚ ਕਾਂਗਰਸ ਨੇ ਰਾਜਪਾਲ ਕੋਲ ਸਰਕਾਰ ਬਣਾਉਣ ਦਾ ਪੇਸ਼ ਕੀਤਾ ਦਾਅਵਾ
. . .  1 day ago
ਸ਼ਿਵਰਾਜ ਚੌਹਾਨ ਨੇ ਰਾਜਪਾਲ ਨੂੰ ਸੌਂਪਿਆ ਅਸਤੀਫ਼ਾ
. . .  1 day ago
ਮੱਧ ਪ੍ਰਦੇਸ਼ 'ਚ ਸਰਕਾਰ ਦੇ ਗਠਨ ਲਈ ਸਮਾਜਵਾਦੀ ਪਾਰਟੀ ਨੇ ਵੀ ਕੀਤਾ ਕਾਂਗਰਸ ਨੂੰ ਸਮਰਥਨ ਦੇਣ ਦਾ ਐਲਾਨ
. . .  1 day ago
ਰਾਜਸਥਾਨ : ਵਿਧਾਇਕਾਂ ਅਤੇ ਰਾਹੁਲ ਵਲੋਂ ਲਿਆ ਜਾਵੇਗਾ ਮੁੱਖ ਮੰਤਰੀ ਦੇ ਨਾਂ ਦਾ ਫ਼ੈਸਲਾ- ਪਾਇਲਟ
. . .  1 day ago
ਮੱਧ ਪ੍ਰਦੇਸ਼ : ਅੱਜ ਰਾਜਪਾਲ ਨਾਲ ਮੁਲਾਕਾਤ ਕਰੇਗਾ ਕਾਂਗਰਸ ਦਾ ਵਫ਼ਦ
. . .  1 day ago
ਈ. ਡੀ. ਦੀ ਛਾਪੇਮਾਰੀ 'ਤੇ ਬੋਲੇ ਵਾਡਰਾ- ਮੈਂ ਕੋਈ ਦੇਸ਼ ਛੱਡ ਕੇ ਨਹੀਂ ਭੱਜ ਰਿਹਾ ਹਾਂ
. . .  1 day ago
ਮਾਇਆਵਤੀ ਦਾ ਐਲਾਨ- ਮੱਧ ਪ੍ਰਦੇਸ਼ 'ਚ ਕਾਂਗਰਸ ਨੂੰ ਸਮਰਥਨ ਦੇਵੇਗੀ ਬਸਪਾ
. . .  1 day ago
ਅੱਜ ਸੰਗਰੂਰ ਜ਼ਿਲ੍ਹੇ 'ਚ ਦਾਖ਼ਲ ਹੋਵੇਗਾ ਇਨਸਾਫ਼ ਮਾਰਚ
. . .  1 day ago
ਸ਼ਕਤੀਕਾਂਤਾ ਅੱਜ ਸੰਭਾਲਣਗੇ ਰਿਜ਼ਰਵ ਬੈਂਕ ਦੇ ਗਵਰਨਰ ਵਜੋਂ ਕਾਰਜਭਾਰ
. . .  1 day ago
'ਆਪ' ਯੂਥ ਵਰਕਰ ਅੱਜ ਕਰਨਗੇ ਕੈਪਟਨ ਦੇ ਮਹਿਲ ਦਾ ਘਿਰਾਓ
. . .  1 day ago
ਫਰਾਂਸ 'ਚ ਗੋਲੀਬਾਰੀ ਦੌਰਾਨ ਦੋ ਦੀ ਮੌਤ, 11 ਹੋਰ ਜ਼ਖ਼ਮੀ
. . .  1 day ago
ਤੇਲੰਗਾਨਾ : ਵੀਰਵਾਰ ਨੂੰ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕ ਸਕਦੇ ਹਨ ਕੇ. ਸੀ. ਰਾਓ.
. . .  1 day ago
ਮੱਧ ਪ੍ਰਦੇਸ਼ 'ਚ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦਾ ਹੋਇਆ ਐਲਾਨ
. . .  1 day ago
ਅੱਜ ਦਾ ਵਿਚਾਰ
. . .  1 day ago
ਮੱਧ ਪ੍ਰਦੇਸ਼ 'ਚ ਕਾਂਗਰਸ ਨੇ ਰਾਜਪਾਲ ਨੂੰ ਪੱਤਰ ਲਿਖ ਕੇ ਸਰਕਾਰ ਬਣਾਉਣ ਦਾ ਦਾਵਾ ਕੀਤਾ ਪੇਸ਼ ,ਅਜ ਰਾਤ ਮਿਲਣ ਦਾ ਮੰਗਿਆ ਸਮਾਂ
. . .  2 days ago
ਅਸੀਂ ਜਨਤਾ ਦੇ ਫ਼ੈਸਲੇ ਦਾ ਸਵਾਗਤ ਕਰਦੇ ਹਾਂ -ਮੋਦੀ
. . .  2 days ago
ਪੂਰਬ-ਉਤਰ 'ਚ ਕਾਂਗਰਸ ਦੇ ਅੰਤਿਮ ਰਾਜ ਮਿਜ਼ੋਰਮ 'ਚ ਐਮ ਐਨ ਐਫ ਦੀ ਜਿੱਤ
. . .  2 days ago
ਛੱਤੀਸਗੜ੍ਹ ਅਤੇ ਰਾਜਸਥਾਨ 'ਚ 13 ਦਸੰਬਰ ਨੂੰ ਕਾਂਗਰਸ ਦੇ ਮੁੱਖ ਮੰਤਰੀ ਚੁੱਕ ਸਕਦੇ ਨੇ ਸਹੁੰ
. . .  2 days ago
ਵਿਧਾਨ ਸਭਾ ਚੋਣ ਨਤੀਜੇ : ਵਸੁੰਧਰਾ ਰਾਜੇ ਨੇ ਦਿੱਤਾ ਅਸਤੀਫ਼ਾ
. . .  2 days ago
ਵਸੁੰਧਰਾ ਰਾਜੇ ਨੇ ਰਾਜਪਾਲ ਨੂੰ ਸੌਂਪਿਆ ਅਸਤੀਫ਼ਾ
. . .  2 days ago
ਦੇਸ਼ ਭਾਜਪਾ ਦੇ ਕੰਮ ਤੋਂ ਖ਼ੁਸ਼ ਨਹੀ - ਰਾਹੁਲ
. . .  2 days ago
ਸਟਾਲਿਨ ਨੇ ਰਾਹੁਲ ਗਾਂਧੀ ਨੂੰ ਦਿੱਤੀ ਵਧਾਈ
. . .  2 days ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 7 ਕੱਤਕ ਸੰਮਤ 550
ਿਵਚਾਰ ਪ੍ਰਵਾਹ: ਸੁਧਾਰ ਦਾ ਇਕ ਤਰੀਕਾ ਹੈ, ਸਖ਼ਤ ਅਨੁਸ਼ਾਸਨ ਅਤੇ ਪ੍ਰੇਰਨਾਮਈ ਵਿਹਾਰ। -ਅਗਿਆਤ

ਚੰਡੀਗੜ੍ਹ / ਸਾਹਿਬਜ਼ਾਦਾ ਅਜੀਤ ਸਿੰਘ ਨਗਰ

ਮੁੱਖ ਮੰਤਰੀ ਵਲੋਂ ਇਜ਼ਰਾਈਲ ਦੀਆਂ ਪ੍ਰਮੁੱਖ ਕੰਪਨੀਆਂ ਨਾਲ ਮੀਟਿੰਗਾਂ ਰਾਹੀਂ ਨਿਵੇਸ਼ ਨੂੰ ਹੁਲਾਰਾ ਦੇਣ ਵਾਸਤੇ ਬੁਨਿਆਦ ਤਿਆਰ

ਚੰਡੀਗੜ੍ਹ•, 22 ਅਕਤੂਬਰ (ਅਜੀਤ ਬਿਊਰੋ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਬੁਨਿਆਦੀ ਢਾਂਚੇ, ਖੇਤੀਬਾੜੀ ਅਤੇ ਜਲ ਪ੍ਰਬੰਧਨ ਸੈਕਟਰਾਂ ਵਿਚ ਸਹਿਯੋਗ ਦੀ ਸਮਰੱਥਾ ਦਾ ਪਤਾ ਲਾਉਣ ਅਤੇ ਨਿਵੇਸ਼ ਦੇ ਮੌਕਿਆਂ ਨੂੰ ਤਲਾਸ਼ਣ ਵਾਸਤੇ ਇਜ਼ਰਾਈਲ ਦੀਆਂ ਕੁਝ ਉੱਘੀਆਂ ਕੰਪਨੀਆਂ ਦੇ ਅਧਿਕਾਰੀਆਂ ਨਾਲ ਲੜੀਵਾਰ ਉੱਚ ਪੱਧਰੀ ਮੀਟਿੰਗਾਂ ਦੌਰਾਨ ਵਿਚਾਰ-ਵਟਾਂਦਰਾ ਕੀਤਾ | ਟਾਇਰੋਸ ਇੰਟਰਨੈਸ਼ਨਲ ਗਰੁੱਪ ਲਿ. ਦੇ ਨਾਲ ਇਕ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਇਸ ਗਰੁੱਪ ਵਲੋਂ ਊਰਜਾ, ਜਲ, ਵਾਜਬ ਦਰਾਂ ਦੇ ਘਰਾਂ, ਸਕੂਲਾਂ ਤੇ ਹਸਪਤਾਲਾਂ ਦੇ ਨਿਰਮਾਣ ਵਿਚ ਨਿਵੇਸ਼ ਦੀਆਂ ਸੰਭਾਵਨਾਵਾਂ ਬਾਰੇ ਵਿਚਾਰ-ਵਟਾਂਦਰਾ ਕੀਤਾ | ਮੁੱਖ ਮੰਤਰੀ ਦੀ ਅਗਵਾਈ 'ਚ ਪੰਜਾਬ ਦੇ ਵਫ਼ਦ ਨੂੰ ਅਧਿਕਾਰੀਆਂ ਨੇ ਗਰੁੱਪ ਵਲੋਂ ਕੀਤੇ ਜਾ ਰਹੇ ਕਾਰਜਾਂ ਬਾਰੇ ਦੱਸਿਆ | ਇਹ ਗਰੁੱਪ ਇੰਪੈਕਟ ਇਨਵੈਸਟਮੈਂਟ ਐਾਡ ਪ੍ਰਾਜੈਕਟਸ ਦਾ ਮਾਹਿਰ ਹੈ ਤੇ ਇਸ ਨੇ ਭਾਰਤ ਵਿਚ ਆਪਣੀ ਭਵਿੱਖੀ ਯੋਜਨਾਵਾਂ ਦੇ ਹਿੱਸੇ ਵਲੋਂ ਇੰਪੈਕਟ ਅਨੁਮਾਨ ਲਈ ਸਮਰਪਿਤ ਐਫ.ਡੀ.ਆਈ ਫ਼ੰਡ ਖੋਲ੍ਹ•ਣ ਦਾ ਫੈਸਲਾ ਕੀਤਾ ਹੈ |
ਕੈਪਟਨ ਅਮਰਿੰਦਰ ਸਿੰਘ ਨੇ ਅਧਿਕਾਰੀਆਂ ਨਾਲ ਪੰਜਾਬ ਵਿਚ ਗਰੁੱਪ ਵਲੋਂ ਕੀਤੇ ਜਾ ਸਕਣ ਵਾਲੇ ਨਿਵੇਸ਼ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ | ਨੈਨਦਾਨਜੈਨ ਸਿੰਜਾਈ ਫਾਰਮ ਦੇ ਦੌਰੇ ਦੌਰਾਨ ਮੁੱਖ ਮੰਤਰੀ ਨੇ 80 ਸਾਲਾਂ ਪੁਰਾਣੀ ਕੰਪਨੀ ਵਲੋਂ ਕੀਤੇ ਜਾ ਰਹੇ ਕੰਮਾਂ ਦੀ ਪ੍ਰਸੰਸਾ ਕੀਤੀ ਜਿਸ ਨੂੰ ਇਕ ਪ੍ਰਮੁੱਖ ਮਾਈਕ੍ਰੋ ਸਿੰਜਾਈ ਆਧਾਰਿਤ ਭਾਰਤੀ ਕੰਪਨੀ ਨੇ ਪ੍ਰਾਪਤ ਕੀਤਾ ਹੈ | ਅਜਿਹਾ ਉਤਪਾਦਕਤਾ ਨੂੰ ਵਧਾਉਣ ਵਾਸਤੇ ਢੁੱਕਵੀਂ ਖੇਤੀਬਾੜੀ ਤੇ ਬਾਗ਼ਬਾਨੀ ਦੇ ਖੇਤਰ ਵਿਚ ਕੀਤਾ ਗਿਆ ਹੈ | ਮੁੱਖ ਮੰਤਰੀ ਨੇ ਬੈਂਗਣ ਤੇ ਚਿੱਟੇ ਤੇ ਬੈਂਗਣੀ ਪੌਦੇ ਤੇ ਨਿੰਬੂ ਜਾਤੀ ਦੀਆਂ ਕਿਸਮਾਂ ਦੇ ਵੱਖ-ਵੱਖ ਫਲਾਂ ਤੇ ਸਬਜ਼ੀਆਂ ਮਿਆਰ ਤੇ ਝਾੜ ਵਿਚ ਸੁਧਾਰ ਲਿਆਉਣ ਲਈ ਕੰਪਨੀ ਵਲੋਂ ਆਪਣੇ ਫਾਰਮਾਂ 'ਤੇ ਵਰਤੀ ਜਾ ਰਹੀ ਅਤਿ ਆਧੁਨਿਕ ਤਕਨਾਲੋਜੀ ਦਾ ਵੀ ਅਧਿਐਨ ਕੀਤਾ |
ਨੈਨਦਾਨਜੈਨ ਆਪਣੇ ਵੱਖ-ਵੱਖ ਮੁਕੰਮਲ ਹੋਏ ਅਤੇ ਚੱਲ ਰਹੇ ਪ੍ਰਾਜੈਕਟਾਂ ਕਾਰਨ 1993 ਤੋਂ ਹੀ ਪੰਜਾਬ ਵਿਚ ਮੌਜੂਦ ਹੈ | ਇਨ੍ਹ•ਾਂ ਪ੍ਰਾਜੈਕਟਾਂ ਵਿਚ ਫ਼ਸਲੀ ਵਿਭਿੰਨਤਾ ਫਾਰਮਫਰੈਸ਼ (ਫਾਰਮ ਤੋਂ ਘਰ) ਪ੍ਰਾਜੈਕਟ ਵੀ ਸ਼ਾਮਿਲ ਹੈ ਜੋ ਕਿ ਫੂਡ ਐਾਡ ਸਪਾਈਸ ਪ੍ਰਾਸੈਸਿੰਗ ਉਦਯੋਗ ਨਾਲ ਸਬੰਧਤ ਹੈ | ਇਸ ਦੇ ਨਾਲ ਹੀ ਇਕ ਜਲ ਸੰਭਾਲ ਪ੍ਰਾਜੈਕਟ ਵੀ ਹੈ ਜੋ ਕਿ ਕੰਢੀ ਖੇਤਰ ਵਿਚ ਪਾਇਲਟ ਪ੍ਰਾਜੈਕਟ ਵਜੋਂ ਅਮਲ ਵਿਚ ਹੈ | ਕੰਪਨੀ ਨੇ ਸਮੁਦਾਏ ਅਤੇ ਵਿਅਕਤੀਗਤ ਲੋੜਾਂ ਵਾਸਤੇ ਵਿਸ਼ਵ ਦਾ ਸਭ ਤੋਂ ਵੱਡਾ ਪਾਵਰ ਮਾਈਕ੍ਰੋ ਸਿੰਜਾਈ ਸਿਸਟਮ ਸਥਾਪਤ ਕੀਤਾ ਹੈ | ਕੰਪਨੀ ਪੰਜਾਬ ਦੇ ਪਿੰਡਾਂ ਦੇ ਛੱਪੜਾਂ ਤੇ ਸੀਵਰੇਜ ਟ੍ਰੀਟਮੈਂਟ ਪਲਾਂਟਾਂ ਤੋਂ ਸੋਧੇ ਹੋਏ ਪਾਣੀ ਦੀ ਵਰਤੋਂ ਦੁਆਰਾ ਸਿੰਜਾਈ ਦੇ ਬਦਲਵੇ ਸ੍ਰੋਤਾਂ ਨੂੰ ਪੈਦਾ ਕਰਨ ਲਈ ਵੀ ਕਾਰਜ ਕਰ ਰਹੀ ਹੈ | ਇਸ ਤੋਂ ਇਲਾਵਾ ਇਹ ਖ਼ਾਸਕਰ ਆਲੂ ਤੇ ਆਲੂ ਦੇ ਬੀਜ ਦੇ ਉਤਪਾਦ 'ਚ ਹਾਈਡਰੋਫੋਨਿਕਸ ਤੇ ਐਰੋਫੋਨਿਕਸ ਤਕਨਾਲੋਜੀ ਵੀ ਅਮਲ ਵਿਚ ਲਿਆ ਰਹੀ ਹੈ | ਇਸ ਦੇ ਨਾਲ ਹੀ ਇਹ ਖੁੱਲ੍ਹ•ੀ ਨਹਿਰੀ ਪ੍ਰਣਾਲੀ ਨੂੰ ਐਚ.ਡੀ.ਪੀ.ਈ. ਪਾਈਪਸ ਵਿਚ ਤਬਦੀਲ ਕਰ ਰਹੀ ਹੈ |
ਦੋਵੇਂ ਧਿਰਾਂ ਪੰਜਾਬ ਦੇ ਪ੍ਰਗਤੀ ਦੇ ਮੁੱਖ ਖੇਤਰਾਂ ਵਿਚ ਵਧੀਆ ਸਹਿਯੋਗ ਅਤੇ ਜ਼ਰੂਰੀ ਵਾਤਾਵਰਨ ਪੈਦਾ ਕਰਨ ਦੀਆਂ ਸੰਭਾਵਨਾਵਾਂ ਦਾ ਪਤਾ ਲਾਉਣ ਲਈ ਵੀ ਸਹਿਮਤ ਹੋਈਆਂ |
ਇਜ਼ਰਾਈਲ ਦੇ ਦੌਰੇ ਦੇ ਪਹਿਲੇ ਦਿਨ ਮੁੱਖ ਮੰਤਰੀ ਨੇ ਡੈਨ ਰੀਜ਼ਨ ਵੇਸਟ ਵਾਟਰ ਟ੍ਰੀਟਮੈਂਟ ਪਲਾਂਟ (ਸ਼ਾਫਦਾਨ) ਦਾ ਵੀ ਦੌਰਾ ਕੀਤਾ ਅਤੇ ਇਜ਼ਰਾਈਲ ਦੀ ਰਾਸ਼ਟਰੀ ਜਲ ਕੰਪਨੀ ਮੇਕੋਰੋਟ ਦੇ ਅਧਿਕਾਰੀਆਂ ਨਾਲ ਮਿਲਣੀ ਕੀਤੀ | ਸ਼ਾਫਦਾਨ ਇਕ ਇੰਟਰ ਰੀਜ਼ਨਲ ਸਿਸਟਮ ਹੈ ਜੋ ਘਣੀ ਆਬਾਦੀ ਵਾਲੇ ਸ਼ਹਿਰੀ ਇਲਾਕਿਆਂ ਤੇ ਸਨਅਤੀ ਜ਼ੋਨਾਂ ਵਿਚ ਮਿਉਂਸਪਲ ਰਹਿੰਦ-ਖੁਹੰਦ ਨੂੰ ਇਕੱਤਰ ਕਰਦਾ, ਸੋਧਦਾ ਤੇ ਵਰਤਣਯੋਗ ਬਣਾਉਂਦਾ ਹੈ | ਇਹ ਇਜ਼ਰਾਈਲ ਵਿਚ ਸਭ ਤੋਂ ਵੱਡਾ ਵੇਸਟ ਵਾਟਰ ਟ੍ਰੀਟਮੈਂਟ ਪਲਾਂਟ ਹੈ | ਡੈਨ ਖੇਤਰ ਵਿਚ ਪਾਣੀ ਨੂੰ ਸੋਧਣ ਦੇ ਵਾਸਤੇ ਇਹ ਪਲਾਂਟ ਇਗੁਡਾਨ ਇਨਵਾਇਰਮੈਂਟ ਇਨਫਰਾਸਟਰਕਚਰ ਵਲੋਂ ਤਿਆਰ ਕੀਤਾ ਗਿਆ ਸੀ |
ਮੁੱਖ ਮੰਤਰੀ ਨੂੰ ਦੱਸਿਆ ਗਿਆ ਕਿ ਮਹਾਂਨਗਰ ਡੈਨ ਰੀਜ਼ਨ ਦੇ 120,000,000 ਐਮ3 ਪ੍ਰਤੀ ਸਾਲ ਦੂਸ਼ਤ ਪਾਣੀ ਨਾਲ ਨਿਪਟਿਆ ਜਾਂਦਾ ਹੈ | ਇਸ ਕਰਕੇ ਇਹ ਅਣਸੋਧਿਆ ਪਾਣੀ ਮੈਡੀਟੇਰਿਅਨ ਸਮੁੰਦਰ ਵਿਚ ਨਹੀਂ ਛੱਡਿਆ ਜਾਂਦਾ | ਸੋਧੇ ਹੋਏ ਪਾਣੀ ਨੂੰ ਨੇਗਵ ਰੇਗਿਸਤਾਨ ਤੇ ਹੋਰਨਾਂ ਖਾਲ਼ਿਆਂ ਵਿਚ ਭੇਜਿਆ ਜਾਂਦਾ ਹੈ | ਨੇਗੀ ਦੀ 60 ਫੀਸਦੀ ਤੋਂ ਜ਼ਿਆਦਾ ਖੇਤੀ ਦੀ ਸਿੰਜਾਈ ਸ਼ਾਫਦਾਨ ਦੇ ਪਾਣੀ ਨਾਲ ਕੀਤੀ ਜਾਂਦੀ ਹੈ | ਮੁੱਖ ਮੰਤਰੀ ਨੇ ਇੰਟੈਲੀਜੈਂਸ ਜਨਰੇਸ਼ਨ ਐਾਡ ਅਨੈਲਸਿਸ, ਸੋਸ਼ਲ ਮੀਡੀਆ ਸੈਂਟੀਮੈਂਟ ਅਨੈਲਸਿਸ ਅਤੇ ਪੁਲਿਸ ਦੇ ਕੰਮ ਕਾਜ ਵਿਚ ਤਕਨਾਲੋਜੀ ਦੀ ਵਰਤੋਂ ਸਬੰਧੀ ਖੇਤਰਾਂ ਦੀਆਂ ਮੰਨੀਆਂ-ਪ੍ਰਮੰਨੀਆਂ ਇਜ਼ਰਾਇਲੀ ਕੰਪਨੀਆਂ ਦੀਆਂ ਪੇਸ਼ਕਾਰੀਆਂ ਦੌਰਾਨ ਪਹਿਲਾਂ ਦਿਨ ਗੁਜ਼ਾਰਿਆ | ਇਹ ਕੰਪਨੀਆਂ ਕਾਨੂੰਨ ਨੂੰ ਲਾਗੂ ਕਰਨ ਦੇ ਖੇਤਰ ਵਿਚ ਪ੍ਰਮੁੱਖ ਕੰਪਨੀਆਂ ਹਨ ਅਤੇ ਇਹ ਬਹੁਤ ਸਾਰੀਆਂ ਅੰਤਰਰਾਸ਼ਟਰੀ ਖੂਫੀਆ ਏਜੰਸੀਆਂ ਤੇ ਪੁਲਿਸ ਫੋਰਸ ਨਾਲ ਕੰਮ ਕਰ ਰਹੀਆਂ ਹਨ |
ਮੁੱਖ ਮੰਤਰੀ ਨੇ ਪੁਲਿਸ ਅਤੇ ਖੂਫੀਆ ਖੇਤਰ ਦੇ ਕੰਮ-ਕਾਜ ਵਿਚ ਅਤਿ ਆਧੁਨਿਕ ਤਕਨਾਲੋਜੀ ਦੀ ਮਹੱਤਤਾ 'ਤੇ ਜ਼ੋਰ ਦਿੱਤਾ | ਅੱਤਵਾਦ, ਅਪਰਾਧ ਅਤੇ ਪੰਜਾਬ ਵਰਗੇ ਸਰਹੱਦੀ ਸੂਬੇ ਵਿਚ ਸ਼ਾਂਤੀ ਅਤੇ ਫ਼ਿਰਕੂ ਸਦਭਾਵਨਾ ਬਣਾਈ ਰੱਖਣ ਲਈ ਇਸ ਦੀ ਜ਼ਰੂਰਤ 'ਤੇ ਵੀ ਜ਼ੋਰ ਦਿੱਤਾ | ਬਾਅਦ ਵਿਚ ਇਜ਼ਰਾਈਲ ਵਿਚ ਭਾਰਤ ਦੇ ਰਾਜਦੂਤ ਪਵਨ ਕਪੂਰ ਨੇ ਮੁੱਖ ਮੰਤਰੀ ਦੀ ਮੇਜ਼ਬਾਨੀ ਵਿਚ ਰਾਤਰੀ ਭੋਜ ਦਿੱਤਾ |
ਮੁੱਖ ਮੰਤਰੀ ਦੇ ਨਾਲ ਉਨ੍ਹ•ਾਂ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਵਧੀਕ ਮੁੱਖ ਸਕੱਤਰ ਵਿਨੀ ਮਹਾਜਨ, ਵਧੀਕ ਮੁੱਖ ਸਕੱਤਰ-ਕਮ-ਵਿੱਤ ਕਮਿਸ਼ਨਰ ਵਿਸ਼ਵਜੀਤ ਖੰਨਾ, ਡੀ.ਜੀ.ਪੀ. ਦਿਨਕਰ ਗੁਪਤਾ ਅਤੇ ਮਿਸ਼ਨ ਡਾਇਰੈਕਟਰ ਗਰਾਉਂਡ ਵਾਟਰ ਪ੍ਰਬੰਧਨ ਅਰੁਣਜੀਤ ਸਿੰਘ ਮਿਗਲਾਨੀ ਹਾਜ਼ਰ ਸਨ |

ਅੰਮਿ੍ਤਸਰ ਹਾਦਸੇ ਬਾਰੇ ਖਹਿਰਾ ਦਾ ਬਿਆਨ ਮੰਦਭਾਗਾ - ਅਕਾਲੀ ਦਲ

ਚੰਡੀਗੜ੍ਹ, 22 ਅਕਤੂਬਰ (ਅਜੀਤ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਨੇ ਅੱਜ 'ਆਪ' ਆਗੂ ਸ. ਸੁਖਪਾਲ ਸਿੰਘ ਖਹਿਰਾ ਵਲੋਂ ਅੰਮਿ੍ਤਸਰ 'ਚ ਵਾਪਰੇ ਦੁਸਹਿਰਾ ਹਾਦਸੇ ਨੂੰ ਮਾਮੂਲੀ ਕਰਾਰ ਦੇਣ ਸਬੰਧੀ ਬਿਆਨ ਨੂੰ ਮੰਦਭਾਗਾ ਕਰਾਰ ਦਿੱਤਾ ਹੈ¢ ਚੰਡੀਗੜ੍ਹ ਵਿਖੇ ਅਕਾਲੀ ਆਗੂ ਸ. ...

ਪੂਰੀ ਖ਼ਬਰ »

ਕੇਂਦਰ ਸਰਕਾਰ 6000 ਰੁਪਏ ਪ੍ਰਤੀ ਏਕੜ ਜਾਂ 200 ਰੁਪਏ ਪ੍ਰਤੀ ਕੁਇੰਟਲ ਦਾ ਦੇਵੇ ਮੁਆਵਜ਼ਾ, ਕਿਸਾਨ ਨਹੀਂ ਸਾੜਨਗੇ ਪਰਾਲੀ - ਅਗੌਲ

ਚੰਡੀਗੜ੍ਹ 22 ਅਕਤੂਬਰ (ਅਜੀਤ ਬਿਊਰੋ)- ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਸੂਬਾ ਜਨਰਲ ਸਕੱਤਰ ਉਂਕਾਰ ਸਿੰਘ ਅਗੌਲ ਨੇ ਅੱਜ ਕਿਹਾ ਹੈ ਕਿ ਕਿਸਾਨ ਭਲੀਭਾਂਤ ਜਾਣਦੇ ਹਨ ਕਿ ਧੂੰਏ ਨਾਲ ਵਾਤਾਵਰਨ ਗੰਧਲਾ ਹੁੰਦਾ ਹੈ ਪਰ ਉਨ੍ਹਾਂ ਨੂੰ ਵੀ ਪਰਾਲੀ ਸਾੜਨ ਦਾ ਕੋਈ ਚਾਅ ...

ਪੂਰੀ ਖ਼ਬਰ »

ਮਕਾਨ ਦੀ ਛੱਤ ਤੋਂ ਡਿੱਗ ਕੇ ਮਜ਼ਦੂਰ ਦੀ ਮੌਤ

ਚੰਡੀਗੜ੍ਹ, 22 ਅਕਤੂਬਰ (ਗੁਰਪ੍ਰੀਤ ਸਿੰਘ ਜਾਗੋਵਾਲ)- ਸੈਕਟਰ 29 ਵਿਚ ਮਕਾਨ ਦੀ ਛੱਤ ਤੋਂ ਡਿੱਗਣ ਕਾਰਨ ਇਕ ਮਜ਼ਦੂਰ ਦੀ ਮੌਤ ਹੋ ਗਈ | ਜਾਣਕਾਰੀ ਅਨੁਸਾਰ ਮਿ੍ਤਕ ਦੀ ਪਛਾਣ ਲਕਸ਼ਮੀ ਵਜੋਂ ਹੋਈ ਹੈ ਜੋ ਬੁੜੈਲ ਵਿਚ ਰਹਿੰਦਾ ਸੀ | ਲਕਸ਼ਮੀ ਮੂਲ ਰੂਪ ਵਿਚ ਬਿਹਾਰ ਦਾ ਰਹਿਣ ...

ਪੂਰੀ ਖ਼ਬਰ »

ਜਾਅਲੀ ਨੰਬਰ ਪਲੇਟ ਲਗਾ ਕੇ ਘੁੰਮ ਰਿਹਾ ਇਕ ਕਾਬੂ

ਚੰਡੀਗੜ੍ਹ, 22 ਅਕਤੂਬਰ (ਗੁਰਪ੍ਰੀਤ ਸਿੰਘ ਜਾਗੋਵਾਲ)- ਚੰਡੀਗੜ੍ਹ ਪੁਲਿਸ ਨੇ ਇਕ ਵਿਅਕਤੀ ਨੂੰ ਜਾਅਲੀ ਨੰਬਰ ਪਲੇਟ ਲਗਾ ਕੇ ਐਕਟੀਵਾ ਸਕੂਟਰ 'ਤੇ ਘੰੁਮਦੇ ਹੋਏ ਗਿ੍ਫ਼ਤਾਰ ਕੀਤਾ ਹੈ | ਮਿਲੀ ਜਾਣਕਾਰੀ ਅਨੁਸਾਰ ਗਿ੍ਫ਼ਤਾਰ ਮੁਲਜ਼ਮ ਦੀ ਪਛਾਣ ਬਾਪੂਧਾਮ ਕਾਲੋਨੀ ਦੇ ...

ਪੂਰੀ ਖ਼ਬਰ »

ਗੈਂਗਸਟਰ ਸੰਪਤ ਨਹਿਰਾ ਨੂੰ ਅਦਾਲਤ 'ਚ ਪੇਸ਼ ਕਰਕੇ ਲਿਆ 10 ਦਿਨਾਂ ਦਾ ਪੁਲਿਸ ਰਿਮਾਂਡ

ਬਨੂੜ, 22 ਅਕਤੂਬਰ (ਭੁਪਿੰਦਰ ਸਿੰਘ)- ਲਾਰੈਂਸ ਬਿਸ਼ਨੋਈ ਗਰੁੱਪ ਦੇ ਮੁੱਖ ਗੈਂਗਸਟਰ ਸੰਪਤ ਨਹਿਰਾ ਨੂੰ ਬਨੂੜ ਪੁਲਿਸ ਅੱਜ ਪੋ੍ਰਡਕਸ਼ਨ ਵਰੰਟਾਂ ਰਾਹੀਂ ਪਟਿਆਲਾ ਜੇਲ੍ਹ ਤੋਂ ਬਨੂੜ ਲੈ ਕੇ ਆਈ ਤੇ ਸੰਪਤ ਨੂੰ ਮੁਹਾਲੀ ਦੀ ਅਦਾਲਤ ਵਿਚ ਪੇਸ਼ ਕਰਕੇ 10 ਦਿਨਾਂ ਦਾ ਪੁਲਿਸ ...

ਪੂਰੀ ਖ਼ਬਰ »

ਕਾਰ ਦੀ ਟੱਕਰ ਨਾਲ ਰੇਹੜੀ ਚਾਲਕ ਦੀ ਮੌਤ

ਚੰਡੀਗੜ੍ਹ, 22 ਅਕਤੂਬਰ (ਗੁਰਪ੍ਰੀਤ ਸਿੰਘ ਜਾਗੋਵਾਲ)- ਸੈਕਟਰ 26/28 ਨੂੰ ਵੰਡਦੀ ਸੜਕ 'ਤੇ ਹੋਏ ਇਕ ਸੜਕ ਹਾਦਸੇ ਵਿਚ ਇਕ ਰੇਹੜੀ ਚਾਲਕ ਦੀ ਮੌਤ ਹੋ ਗਈ | ਰੇਹੜੀ ਨੂੰ ਪਿੱਛੇ ਤੋਂ ਆ ਰਹੀ ਇਕ ਕਾਰ ਨੇ ਟੱਕਰ ਮਾਰੀ ਜਿਸ ਨੂੰ ਇਕ ਮਹਿਲਾ ਚਾਲਕ ਚਲਾ ਰਹੀ ਸੀ | ਪੁਲਿਸ ਤੋਂ ਮਿਲੀ ...

ਪੂਰੀ ਖ਼ਬਰ »

ਸੂਬੇ ਵਿਚ ਬੰਦ ਪਈਆਂ ਖੰਡ ਮਿੱਲਾਂ ਨੂੰ ਮੁੜ ਸੁਰਜੀਤ ਕੀਤਾ ਜਾਵੇਗਾ - ਰੰਧਾਵਾ

ਚੰਡੀਗੜ੍ਹ•, 22 ਅਕਤੂਬਰ (ਅਜੀਤ ਬਿਊਰੋ)- ਪੰਜਾਬ ਸਰਕਾਰ ਵਲੋਂ ਘਾਟੇ ਵਿਚ ਜਾ ਰਹੀਆਂ ਸਹਿਕਾਰੀ ਖੰਡ ਮਿੱਲਾਂ ਨੂੰ ਪੰਜਾਬ ਦੇ ਵੱਖ-ਵੱਖ ਸਥਾਨਾਂ 'ਤੇ ਗੰਨੇ ਦੀ ਉਪਲੱਬਧਤਾ ਅਨੁਸਾਰ ਚੀਨੀ ਤੋਂ ਇਲਾਵਾ ਇਥਾਨੌਲ, ਬਿਜਲੀ, ਸ਼ਰਾਬ ਆਦਿ ਦਾ ਉਤਪਾਦਨ ਕਰਨ ਦੇ ਕੰਪਲੈਕਸਾਂ ...

ਪੂਰੀ ਖ਼ਬਰ »

'ਕਲਾਕਾਰ ਸੰਗਮ ਪੰਜਾਬ ਦਾ' ਸਾਹਿਤਕ ਸਮਾਗਮ 'ਚ ਲੇਖਕਾਂ ਅਤੇ ਕਵੀਆਂ ਨੇ ਕੀਤੀ ਸ਼ਿਰਕਤ

ਚੰਡੀਗੜ੍ਹ, 22 ਅਕਤੂਬਰ (ਅਜਾਇਬ ਸਿੰਘ ਔਜਲਾ)- ਕੌਮਾਂਤਰੀ ਕਲਾਕਾਰ ਸੰਗਮ ਪੰਜਾਬ ਵਲੋਂ ਆਪਣਾ ਸਾਹਿਤਕ ਸਮਾਰੋਹ ਉੱਤਮ ਸੈਕਟਰ 46 ਵਿਖੇ ਕਰਵਾਇਆ ਗਿਆ | ਕੰਵਰਜੀਤ ਭੱਠਲ ਦੀ ਅਗਵਾਈ ਹੇਠ ਇਸ ਸਮਾਰੋਹ ਵਿਚ ਨਾਮੀ ਲੇਖਕ ਤੇ ਕਵੀਆਂ ਨੇ ਵੀ ਭਰਵੀਂ ਸ਼ਿਰਕਤ ਕੀਤੀ | ਰਾਈਟਰ ...

ਪੂਰੀ ਖ਼ਬਰ »

ਏ.ਐਸ.ਆਈ. 50 ਹਜ਼ਾਰ ਦੀ ਰਿਸ਼ਵਤ ਲੈਂਦਾ ਕਾਬੂ

ਚੰਡੀਗੜ੍ਹ, 22 ਅਕਤੂਬਰ (ਅਜੀਤ ਬਿਊਰੋ) - ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਥਾਣਾ ਬਸਤੀ ਟੈਂਕਾਂ ਵਾਲੀ, ਫ਼ਿਰੋਜ਼ਪੁਰ ਵਿਖੇ ਤਾਇਨਾਤ ਏ.ਐਸ.ਆਈ. ਸਤਨਾਮ ਸਿੰਘ ਨੰੂ 50,000 ਰੁਪਏ ਦੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ ਕਰ ਲਿਆ | ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ...

ਪੂਰੀ ਖ਼ਬਰ »

ਅੰਮਿ੍ਤਸਰ ਹਾਦਸੇ ਬਾਰੇ ਖਹਿਰਾ ਦਾ ਬਿਆਨ ਮੰਦਭਾਗਾ - ਅਕਾਲੀ ਦਲ

ਚੰਡੀਗੜ੍ਹ, 22 ਅਕਤੂਬਰ (ਅਜੀਤ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਨੇ ਅੱਜ 'ਆਪ' ਆਗੂ ਸ. ਸੁਖਪਾਲ ਸਿੰਘ ਖਹਿਰਾ ਵਲੋਂ ਅੰਮਿ੍ਤਸਰ 'ਚ ਵਾਪਰੇ ਦੁਸਹਿਰਾ ਹਾਦਸੇ ਨੂੰ ਮਾਮੂਲੀ ਕਰਾਰ ਦੇਣ ਸਬੰਧੀ ਬਿਆਨ ਨੂੰ ਮੰਦਭਾਗਾ ਕਰਾਰ ਦਿੱਤਾ ਹੈ¢ ਚੰਡੀਗੜ੍ਹ ਵਿਖੇ ਅਕਾਲੀ ਆਗੂ ਸ. ...

ਪੂਰੀ ਖ਼ਬਰ »

ਸੁਖਬੀਰ ਦਾ '84 ਦੰਗਿਆਂ ਦੀ ਗੱਲ ਕਰਨਾ, ਬਰਗਾੜੀ ਕਾਂਡ ਤੋਂ ਧਿਆਨ ਭਟਕਾਉਣ ਦੀ ਕੋਝੀ ਚਾਲ - ਰੰਧਾਵਾ

ਚੰਡੀਗੜ੍ਹ, 22 ਅਕਤੂਬਰ (ਅਜੀਤ ਬਿਊਰੋ)- ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਅਕਾਲੀ ਦਲ ਦਾ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ '84 ਦੰਗਿਆਂ ਦਾ ਮੁੱਦਾ ਚੁੱਕ ਕੇ ਲੋਕਾਂ ਦਾ ਧਿਆਨ ਬਰਗਾੜੀ ਮੁੱਦੇ ਤੋਂ ...

ਪੂਰੀ ਖ਼ਬਰ »

ਬੋਰਡ ਨੇ ਲੇਟ ਲਤੀਫ਼ ਤੇ ਦਫ਼ਤਰ ਆ ਕੇ ਬਿਨਾਂ ਦੱਸੇ ਫਰਲੋ ਮਾਰਨ ਵਾਲੇ ਮੁਲਾਜ਼ਮਾਂ 'ਤੇ ਕੱਸਿਆ ਸ਼ਿਕੰਜਾ

ਐੱਸ. ਏ. ਐੱਸ. ਨਗਰ, 22 ਅਕਤੂਬਰ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਮੈਨੇਜਮੈਂਟ ਵਲੋਂ ਬੋਰਡ ਦੇ ਮੁੱਖ ਦਫ਼ਤਰ ਵਿਚ ਆਉਂਦੇ ਕੱਝ ਲੇਟ ਲਤੀਫ਼ ਅਤੇ ਦਫ਼ਤਰ ਆ ਕੇ ਬਿਨਾਂ ਦੱਸੇ ਫਰਲੋ ਮਾਰਨ ਵਾਲੇ ਮੁਲਾਜ਼ਮਾਂ 'ਤੇ ਸ਼ਿਕੰਜਾ ਕੱਸ ਦਿੱਤਾ ਹੈ | ...

ਪੂਰੀ ਖ਼ਬਰ »

ਰਿਸ਼ਵਤ ਮਾਮਲੇ 'ਚ ਅਸ਼ੋਕ ਗੋਇਲ ਨੂੰ ਮਿਲੀ ਜ਼ਮਾਨਤ

ਚੰਡੀਗੜ੍ਹ, 22 ਅਕਤੂਬਰ (ਰਣਜੀਤ ਸਿੰਘ/ਜਾਗੋਵਾਲ)- ਫ਼ਿਰੋਜ਼ਪੁਰ ਰੇਂਜ ਦੇ ਸਾਬਕਾ ਆਈ.ਜੀ. ਗੁਰਿੰਦਰ ਸਿੰਘ ਢਿੱਲੋਂ ਦੇ ਨਾਮ 'ਤੇ ਪੰਜ ਲੱਖ ਰਿਸ਼ਵਤ ਲੈਣ ਦੇ ਮਾਮਲੇ 'ਚ ਗਿ੍ਫ਼ਤਾਰ ਹੋਏ ਲੁਧਿਆਣਾ ਦੇ ਵਪਾਰੀ ਅਸ਼ੋਕ ਗੋਇਲ ਨੂੰ ਪੰਜਾਬ-ਹਰਿਆਣਾ ਹਾਈਕੋਰਟ ਤੋਂ ਜ਼ਮਾਨਤ ...

ਪੂਰੀ ਖ਼ਬਰ »

ਹਰਿਆਣਾ ਸਰਕਾਰ ਵਲੋਂ ਰੋਡਵੇਜ਼ ਦੇ ਸਿਖਲਾਈ ਅਧੀਨ ਡਰਾਈਵਰਾਂ ਨੂੰ ਤੁਰੰਤ ਕੰਮ 'ਤੇ ਵਾਪਸ ਆਉਣ ਦੀ ਅਪੀਲ

ਚੰਡੀਗੜ੍ਹ, 22 ਅਕਤੂਬਰ (ਐਨ.ਐਸ.ਪਰਵਾਨਾ) - ਹਰਿਆਣਾ ਸਰਕਾਰ ਨੇ ਰਾਜ ਟਰਾਂਸਪੋਰਟ ਵਿਭਾਗ ਵਿਚ ਰੋਡਵੇਜ਼ ਦੇ ਸਿਖਲਾਈ ਅਧੀਨ ਡਰਾਈਵਰਾਂ ਨੂੰ ਤੁਰੰਤ ਕੰਮ 'ਤੇ ਵਾਪਿਸ ਆਉਣ ਦੀ ਅਪੀਲ ਕੀਤੀ ਹੈ | ਹਰਿਆਣਾ ਰਾਜ ਟਰਾਂਸਪੋਰਟ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਹਰਿਆਣਾ ...

ਪੂਰੀ ਖ਼ਬਰ »

ਸਿੱਖ ਬੀਬੀਆਂ ਨੂੰ ਹੈਲਮੇਟ ਦੀ ਛੋਟ ਸਬੰਧੀ ਨੋਟੀਫ਼ਿਕੇਸ਼ਨ ਜਾਰੀ ਕਰ 30 ਦਿਨਾਂ 'ਚ ਪ੍ਰਸ਼ਾਸਨ ਨੇ ਇਤਰਾਜ਼ ਮੰਗੇ

ਅੱਜ ਸ਼੍ਰੋਮਣੀ ਅਕਾਲੀ ਦਲ ਇਕਾਈ ਚੰਡੀਗੜ੍ਹ ਦੀ ਬੈਠਕ ਹਰਦੀਪ ਸਿੰਘ ਬੁਟੇਰਲਾ ਦੀ ਅਗਵਾਈ ਹੇਠ ਹੋਈ, ਜਿਸ ਵਿਚ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਭਾਰਤ ਸਰਕਾਰ ਦੀ ਹਦਾਇਤ 'ਤੇ ਸਿੱਖ ਬੀਬੀਆਂ ਨੂੰ ਹੈਲਮਟ ਪਾਉਣ ਤੋਂ ਛੂਟ ਦੇਣ ਦੀ ਮੱਦ ਵਿਚ ਸੋਧ ਕਰਨ ਦੀ ਤਜਵੀਜ਼ ਕੀਤੀ ਗਈ ...

ਪੂਰੀ ਖ਼ਬਰ »

ਚੰਡੀਗੜ੍ਹ 'ਚ ਤਿੰਨ ਰੋਜ਼ਾ 'ਕੱਵਾਲੀ ਉਤਸਵ-2018' ਸ਼ਾਨੋ ਸ਼ੌਕਤ ਨਾਲ ਸਮਾਪਤ

ਚੰਡੀਗੜ੍ਹ, 22 ਅਕਤੂਬਰ (ਅਜਾਇਬ ਸਿੰਘ ਔਜਲਾ) - ਉੱਤਰੀ ਖੇਤਰ ਸੱਭਿਆਚਾਰਕ ਕੇਂਦਰ ਪਟਿਆਲਾ ਵਲੋਂ ਚੰਡੀਗੜ੍ਹ ਦੇ ਟੈਗੋਰ ਥੀਏਟਰ ਵਿਖੇ ਤਿੰਨ ਰੋਜਾ 'ਕੱਵਾਲੀ ਉਤਸਵ-2018' ਕਰਵਾਇਆ ਗਿਆ ਜੋ ਅੱਜ ਇੱਥੇ ਚੰਗੀ ਛਾਪ ਛੱਡਦਾ ਹੋਇਆ ਸ਼ਾਨੋ ਸ਼ੌਕਤ ਨਾਲ ਨੇਪਰੇ ਚੜਿ੍ਹਆ | ਇਸ ...

ਪੂਰੀ ਖ਼ਬਰ »

ਪੰਜਾਬ ਯੂਨੀਵਰਸਿਟੀ 'ਚ 'ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ' ਬਾਰੇ ਸੈਮੀਨਾਰ

ਚੰਡੀਗੜ੍ਹ, 22 ਅਕਤੂਬਰ (ਮਨਜੋਤ ਸਿੰਘ ਜੋਤ)- ਪੰਜਾਬ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵਲੋਂ ਪੰਜਾਬੀ ਅਕਾਦਮੀ ਦਿੱਲੀ ਦੇ ਸਹਿਯੋਗ ਨਾਲ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ: ਸਮਾਂ 'ਤੇ ਸੰਵਾਦ ਬਾਰੇ ਸੈਮੀਨਾਰ ਕਰਵਾਇਆ ਗਿਆ¢ ਇਸ ਮੌਕੇ ਉਪ ਕੁਲਪਤੀ ਪ੍ਰੋ: ...

ਪੂਰੀ ਖ਼ਬਰ »

ਪੀ.ਯੂ. 'ਚ ਵਿਦਿਆਰਥੀ ਸੱਥ ਵਲੋਂ ਬੇਅਦਬੀ ਤੇ ਬਹਿਬਲ ਕਲਾਂ ਸਾਕੇ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਨੂੰ ਲੈ ਕੇ ਮਾਰਚ

ਚੰਡੀਗੜ੍ਹ, 22 ਅਕਤੂਬਰ (ਮਨਜੋਤ ਸਿੰਘ ਜੋਤ)- ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਅਤੇ ਬਹਿਬਲ ਕਲਾਂ ਸਾਕੇ ਦੌਰਾਨ ਸਿੱਖ ਸੰਗਤਾਂ 'ਤੇ ਗੋਲੀ ਚਲਾਉਣ ਦੇ ਦੋਸ਼ ਵਿਚ ਸ਼ਾਮਿਲ ਸਾਰੇ ਪੁਲਿਸ ਅਫ਼ਸਰਾਂ ...

ਪੂਰੀ ਖ਼ਬਰ »

ਪੁਲਿਸ ਕਰਮੀ ਨਾਲ ਕੁੱਟਮਾਰ ਦੇ ਮਾਮਲੇ 'ਚ ਚਾਰ ਨਾਬਾਲਗ ਬਰੀ

ਚੰਡੀਗੜ੍ਹ, 22 ਅਕਤੂਬਰ (ਰਣਜੀਤ ਸਿੰਘ/ਜਾਗੋਵਾਲ)- ਪੁਲਿਸ ਕਰਮੀਆਂ ਨਾਲ ਕੁੱਟਮਾਰ ਕਰਨ ਦੇ ਮਾਮਲੇ 'ਚ ਬਾਲ ਅਪਰਾਧ ਨਾਲ ਜੁੜੀ ਅਦਾਲਤ ਨੇ ਚਾਰ ਨਾਬਾਲਗਾਂ ਨੂੰ ਬਰੀ ਕਰ ਦਿੱਤਾ | ਦੋ ਸਾਲ ਪੁਰਾਣੇ ਮਾਮਲੇ 'ਚ ਕੁਲ ਛੇ ਲੜਕਿਆਂ 'ਤੇ ਕੁੱਟਮਾਰ ਦੇ ਦੋਸ਼ ਸਨ ਜਿਨ੍ਹਾਂ ਵਿਚੋਂ ...

ਪੂਰੀ ਖ਼ਬਰ »

ਸੈਕਟਰ 34 ਦੇ ਪ੍ਰਦਰਸ਼ਨੀ ਗ੍ਰਾਊਾਡ 'ਚ ਦੀਵਾਲੀ ਤੱਕ ਚੱਲਣ ਵਾਲਾ ਮੇਲਾ ਸ਼ੁਰੂ

ਚੰਡੀਗੜ੍ਹ, 22 ਅਕਤੂਬਰ (ਆਰ.ਐਸ.ਲਿਬਰੇਟ)- ਪਿੱਛਲੇ 19 ਸਾਲਾਂ ਤੋਂ ਚੰਡੀਗੜ੍ਹ ਦੀ ਸ਼ਾਨ ਮੰਨਿਆ ਜਾਂਦਾ ਸੈਕਟਰ 34 ਦੇ ਪ੍ਰਦਰਸ਼ਨੀ ਗ੍ਰਾਊਾਡ ਵਿਚ ਦੀਵਾਲੀ ਤਕ ਚੱਲਣ ਵਾਲਾ ਮੇਲਾ ਸ਼ੁਰੂ ਹੋ ਗਿਆ ਹੈ | ਅੱਜ ਪੱਤਰਕਾਰ ਮਿਲਣੀ ਦੌਰਾਨ ਪ੍ਰਬੰਧਕਾਂ ਨੇ ਇਸ ਸਾਲ ਪਿੱਛਲੇ ਸਾਲ ...

ਪੂਰੀ ਖ਼ਬਰ »

ਸਿੱਖ ਬੀਬੀਆਂ ਨੂੰ ਹੈਲਮੇਟ ਦੀ ਛੋਟ ਸਬੰਧੀ ਨੋਟੀਫ਼ਿਕੇਸ਼ਨ ਜਾਰੀ ਕਰ 30 ਦਿਨਾਂ 'ਚ ਪ੍ਰਸ਼ਾਸਨ ਨੇ ਇਤਰਾਜ਼ ਮੰਗੇ

ਚੰਡੀਗੜ੍ਹ, 22 ਅਕਤੂਬਰ (ਆਰ.ਐਸ.ਲਿਬਰੇਟ)- ਸਿੱਖ ਬੀਬੀਆਂ ਨੂੰ ਹੈਲਮੇਟ ਦੀ ਛੋਟ ਸਬੰਧੀ ਨੋਟੀਫ਼ਿਕੇਸ਼ਨ ਜਾਰੀ ਕਰ 30 ਦਿਨਾਂ ਵਿਚ ਪ੍ਰਸ਼ਾਸਨ ਨੇ ਇਤਰਾਜ਼ ਅਤੇ ਸੁਝਾਅ ਮੰਗੇ ਹਨ | ਇਹ ਨੋਟੀਫ਼ਿਕੇਸ਼ਨ ਪ੍ਰਸ਼ਾਸਨ ਨੇ ਕੇਂਦਰ ਸਰਕਾਰ ਦੇ ਦਖ਼ਲ ਬਾਅਦ ਕਾਨੰੂਨੀ ਰਾਇ ਲੈਣ ...

ਪੂਰੀ ਖ਼ਬਰ »

ਗ਼ਲਤ ਜਗ੍ਹਾ ਪਾਰਕ ਕੀਤੀ ਜੱਜ ਦੀ ਕਾਰ ਦਾ ਟ੍ਰੈਫਿਕ ਪੁਲਿਸ ਨੇ ਕੀਤਾ ਚਲਾਨ

ਚੰਡੀਗੜ੍ਹ•, 22 ਅਕਤੂਬਰ (ਰਣਜੀਤ ਸਿੰਘ/ਜਾਗੋਵਾਲ)- ਤਿਉਹਾਰਾਂ ਦੇ ਦਿਨ ਨੇੜੇ ਆਉਂਦੇ ਹੀ ਮਾਰਕੀਟਾਂ ਵਿਚ ਭੀੜ ਹੋਣੀ ਸ਼ੁਰੂ ਹੋ ਗਈ ਹੈ ਤੇ ਲੋਕਾਂ ਨੂੰ ਆਪਣੇ ਵਾਹਨ ਖੜ•ੇ ਕਰਨ ਲਈ ਜਗ•ਾ ਨਹੀਂ ਮਿਲ ਰਹੀ ਹੈ | ਚੰਡੀਗੜ੍ਹ •ਟ੍ਰੈਫਿਕ ਪੁਲਿਸ ਗ਼ਲਤ ਜਗ•ਾ 'ਤੇ ਖੜ•ੇ ਕੀਤੇ ...

ਪੂਰੀ ਖ਼ਬਰ »

ਗਮਾਡਾ ਵਲੋਂ ਪਾਣੀ ਦੇ ਰੇਟਾਂ 'ਚ ਕੀਤੇ ਭਾਰੀ ਵਾਧੇ ਨੂੰ ਵਾਪਸ ਨਾ ਲੈਣ ਦੇ ਰੋਸ ਵਜੋਂ ਧਰਨਾ

ਐੱਸ. ਏ. ਐੱਸ. ਨਗਰ, 22 ਅਕਤੁਬਰ (ਨਰਿੰਦਰ ਸਿੰਘ ਝਾਂਮਪੁਰ)-ਗਮਾਡਾ ਅਧੀਨ ਆਉਂਦੇ ਸੈਕਟਰਾਂ 66 ਤੋਂ 80 ਵਿਚ ਗਮਾਡਾ ਵਲੋਂ ਪਾਣੀ ਦੇ ਰੇਟਾਂ ਵਿਚ ਕੀਤੇ ਭਾਰੀ ਵਾਧੇ ਨੂੰ ਵਾਪਸ ਨਾ ਲਏ ਜਾਣ ਦੇ ਰੋਸ ਵਜੋਂ ਅੱਜ ਵੱਖ-ਵੱਖ ਵਾਰਡਾਂ ਦੇ ਕੌਾਸਲਰਾਂ ਅਤੇ ਰੈਜੀਡੈਂਟਸ ਵੈੱਲਫ਼ੇਅਰ ...

ਪੂਰੀ ਖ਼ਬਰ »

ਮਾਈਨਿੰਗ ਲਈ ਵਰਤੇ ਜਾਂਦੇ ਬਿਨਾਂ ਨੰਬਰਾਂ ਵਾਲੇ ਵਾਹਨ ਕੀਤੇ ਜਾਣਗੇ ਜ਼ਬਤ : ਡਿਪਟੀ ਕਮਿਸ਼ਨਰ

ਐੱਸ. ਏ. ਐੱਸ. ਨਗਰ, 22 ਅਕਤੂਬਰ (ਕੇ. ਐੱਸ. ਰਾਣਾ)- ਕਾਰਜਕਾਰੀ ਇੰਜੀਨੀਅਰ-ਕਮ-ਜ਼ਿਲ੍ਹਾ ਮਾਈਨਿੰਗ ਅਫ਼ਸਰ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਆਰ.ਟੀ.ਏ. ਨਾਲ ਤਾਲਮੇਲ ਕਰਕੇ ਟਿੱਪਰਾਂ, ਜੇ. ਸੀ. ਬੀ. ਮਸ਼ੀਨਾਂ, ਪੋਕਲੇਨ ਮਸ਼ੀਨਾਂ ਤੇ ਟਰੈਕਟਰ-ਟਰਾਲੀਆਂ ਆਦਿ ਦੇ ਵੇਰਵੇ ...

ਪੂਰੀ ਖ਼ਬਰ »

-ਮਾਮਲਾ ਕੌਾਸਲ ਦੇ ਸਾਬਕਾ ਪ੍ਰਧਾਨ ਦੇ ਪਰਿਵਾਰ ਬਾਰੇ ਕਥਿਤ ਭੱਦੀ ਸ਼ਬਦਾਵਲੀ ਵਰਤਣ ਦਾ-

ਰਾਮਗੜ੍ਹੀਆ ਤੇ ਧੀਮਾਨ ਬਰਾਦਰੀ ਵਲੋਂ ਜਗਮੋਹਨ ਸਿੰਘ ਕੰਗ ਦੇ ਬਾਈਕਾਟ ਦਾ ਐਲਾਨ

ਕੁਰਾਲੀ, 22 ਅਕਤੂਬਰ (ਹਰਪ੍ਰੀਤ ਸਿੰਘ)- ਸਥਾਨਕ ਰਾਮਗੜ੍ਹੀਆ ਤੇ ਧੀਮਾਨ ਬਰਾਦਰੀ ਨੇ ਸ਼ਹਿਰ ਦੀ ਨਗਰ ਕੌਾਸਲ ਦੇ ਸਾਬਕਾ ਪ੍ਰਧਾਨ ਜਸਵਿੰਦਰ ਸਿੰਘ ਗੋਲਡੀ ਦੇ ਪਰਿਵਾਰ ਬਾਰੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਵਲੋਂ ਕਥਿਤ ਭੱਦੀ ਸ਼ਬਦਾਵਲੀ ਵਰਤਣ ਦਾ ਦੋਸ਼ ...

ਪੂਰੀ ਖ਼ਬਰ »

ਪਤਨੀ ਨੂੰ ਛੱਡ ਕੇ ਫ਼ਰਾਰ ਹੋਏ ਪਤੀ ਨੇ ਥਾਣੇ 'ਚ ਪਤਨੀ ਨਾਲ ਜੀਵਨ ਬਤੀਤ ਕਰਨ ਦਾ ਕੀਤਾ ਵਾਅਦਾ

ਐੱਸ. ਏ. ਐੱਸ. ਨਗਰ, 22 ਅਕਤੂਬਰ (ਜਸਬੀਰ ਸਿੰਘ ਜੱਸੀ)– ਦਿੱਲੀ ਦੀ ਰਹਿਣ ਵਾਲੀ ਗੀਤਾ ਨਾਂਅ ਦੀ ਮਹਿਲਾ ਨੂੰ ਬੀਤੇ ਦਿਨੀਂ ਉਸ ਦੇ ਪਤੀ ਗੁਰਪ੍ਰੀਤ ਸਿੰਘ ਵਲੋਂ ਗੁੰਮਰਾਹ ਕਰਕੇ ਦਿੱਲੀ ਤੋਂ ਮੁਹਾਲੀ ਲਿਆ ਛੱਡ ਦਿੱਤਾ ਗਿਆ ਸੀ, ਪਰ ਅੱਜ ਅਚਾਨਕ ਗੁਰਪ੍ਰੀਤ ਸਿੰਘ ਥਾਣਾ ...

ਪੂਰੀ ਖ਼ਬਰ »

-ਮਾਮਲਾ ਹੌਲਦਾਰ ਵਲੋਂ ਰਿਸ਼ਵਤ ਲੈਣ ਦਾ-

ਅਦਾਲਤ ਨੇ ਹੌਲਦਾਰ ਨੂੰ ਸੁਣਾਈ 4 ਸਾਲ ਦੀ ਕੈਦ

ਐੱਸ. ਏ. ਐੱਸ. ਨਗਰ, 22 ਅਕਤੂਬਰ (ਜਸਬੀਰ ਸਿੰਘ ਜੱਸੀ)-ਵਿਜੀਲੈਂਸ ਵਲੋਂ ਥਾਣਾ ਮੁੱਲਾਂਪੁਰ 'ਚ ਤਾਇਨਾਤ ਹੌਲਦਾਰ ਰਾਮ ਸੰਜੀਵਨ ਨੂੰ 10 ਹਜ਼ਾਰ ਰੁਪਏ ਰਿਸ਼ਵਤ ਸਮੇਤ ਕਾਬੂ ਕਰਨ ਦੇ ਮਾਮਲੇ 'ਚ ਅੱਜ ਮੁਹਾਲੀ ਦੇ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਦੀ ਅਦਾਲਤ ਨੇ ਸਰਕਾਰੀ ਧਿਰ ਅਤੇ ...

ਪੂਰੀ ਖ਼ਬਰ »

ਗਮਾਡਾ ਦੇ ਵੱਖ-ਵੱਖ ਸੈਕਟਰਾਂ/ਪ੍ਰਾਜੈਕਟਾਂ 'ਚ ਮੌਜੂਦ ਜਾਇਦਾਦਾਂ ਦੀ ਈ-ਨਿਲਾਮੀ ਦੀ ਮਿਤੀ 'ਚ ਵਾਧਾ

ਐੱਸ. ਏ. ਐੱਸ.ਨਗਰ, 22 ਅਕਤੂਬਰ (ਨਰਿੰਦਰ ਸਿੰਘ ਝਾਂਮਪੁਰ)- ਗਮਾਡਾ ਦੇ ਵੱਖ-ਵੱਖ ਸੈਕਟਰਾਂ/ਪ੍ਰਾਜੈਕਟਾਂ ਵਿਚ ਮੌਜੂਦ ਵੱਖ-ਵੱਖ ਜਾਇਦਾਦਾਂ ਦੀ ਈ-ਨਿਲਾਮੀ ਮਿਤੀ 25-10-2018 ਨੂੰ ਬਾਅਦ ਦੁਪਹਿਰ 3 ਵਜੇ ਖਤਮ ਹੋ ਰਹੀ ਹੈ ਜਦਕਿ ਇਸ ਦੀ ਮਿਤੀ 18-10-2018 ਰੱਖੀ ਗਈ ਸੀ ਲਿਹਾਜ਼ਾ ਛੁੱਟੀਆਂ ...

ਪੂਰੀ ਖ਼ਬਰ »

ਆਟੋ 'ਚੋਂ ਨਾਜਾਇਜ਼ ਸ਼ਰਾਬ ਬਰਾਮਦ, ਆਟੋ ਚਾਲਕ ਫ਼ਰਾਰ

ਐੱਸ. ਏ. ਐੱਸ. ਨਗਰ, 22 ਅਕਤੂਬਰ (ਜਸਬੀਰ ਸਿੰਘ ਜੱਸੀ)- ਥਾਣਾ ਬਲੌਾਗੀ ਦੀ ਪੁਲਿਸ ਨੇ ਨਾਜਾਇਜ਼ ਸ਼ਰਾਬ ਸਮੇਤ ਇਕ ਆਟੋ ਨੂੰ ਕਬਜ਼ੇ 'ਚ ਲਿਆ ਹੈ ਪਰ ਹਨੇਰੇ ਦਾ ਲਾਭ ਚੁੱਕਦੇ ਹੋਏ ਆਟੋ ਚਾਲਕ ਆਟੋ ਛੱਡ ਕੇ ਮੌਕੇ ਤੋਂ ਫ਼ਰਾਰ ਹੋਣ 'ਚ ਸਫਲ ਹੋ ਗਿਆ | ਪੁਲਿਸ ਨੇ ਉਕਤ ਆਟੋ 'ਚੋਂ ...

ਪੂਰੀ ਖ਼ਬਰ »

ਚਾਕੂ ਦੀ ਨੋਕ 'ਤੇ ਲੁੱਟਣ ਵਾਲੇ 2 ਨੌਜਵਾਨ ਤੇ 1 ਨਾਬਾਲਗ ਗਿ੍ਫ਼ਤਾਰ

ਐੱਸ. ਏ. ਐੱਸ. ਨਗਰ, 22 ਅਕਤੂਬਰ (ਜਸਬੀਰ ਸਿੰਘ ਜੱਸੀ)– ਥਾਣਾ ਫੇਜ਼-8 ਦੀ ਪੁਲਿਸ ਨੇ ਦੁਸਹਿਰਾ ਦੇਖ ਕੇ ਘਰ ਜਾ ਰਹੇ ਵਿਜੇ ਨਾਂਅ ਦੇ ਵਿਅਕਤੀ ਨੂੰ ਚਾਕੂ ਦੀ ਨੋਕ 'ਤੇ ਲੁੱਟਣ ਦੇ ਮਾਮਲੇ 'ਚ ਨਾਮਜ਼ਦ 3 ਨੌਜਵਾਨਾਂ ਨੂੰ ਗਿ੍ਫ਼ਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ | ਉਕਤ ...

ਪੂਰੀ ਖ਼ਬਰ »

ਬੰਦ ਘਰ ਦੇ ਤਾਲੇ ਤੋੜ ਕੇ 2 ਲੈਪਟਾਪ ਤੇ ਨਕਦੀ ਚੋਰੀ

ਜ਼ੀਰਕਪੁਰ, 22 ਅਕਤੂਬਰ (ਹੈਪੀ ਪੰਡਵਾਲਾ)-ਢਕੋਲੀ ਖੇਤਰ 'ਚ ਚੋਰ ਇਕ ਬੰਦ ਘਰ ਨੂੰ ਨਿਸ਼ਾਨਾ ਬਣਾ ਕੇ 2 ਲੈਪਟਾਪ ਤੇ ਨਕਦੀ ਚੋਰੀ ਕਰਕੇ ਲੈ ਗਏ | ਸੁਮਿਤ ਵਾਸੀ ਮਕਾਨ ਨੰਬਰ 22-ਏ ਸਰਸਵਤੀ ਵਿਹਾਰ ਢਕੋਲੀ ਨੇ ਦੱਸਿਆ ਕਿ 19 ਤਾਰੀਕ ਦੁਸਹਿਰੇ ਵਾਲੇ ਦਿਨ ਉਹ ਪਰਿਵਾਰ ਨਾਲ ਘਰ ਨੂੰ ...

ਪੂਰੀ ਖ਼ਬਰ »

ਨਾਬਾਲਗ ਨਾਲ ਸਰੀਰਕ ਸਬੰਧ ਬਣਾਉਣ 'ਤੇ ਮਾਮਲਾ ਦਰਜ

ਡੇਰਾਬੱਸੀ, 22 ਅਕਤੂਬਰ (ਸ਼ਾਮ ਸਿੰਘ ਸੰਧੂ)-ਡੇਰਾਬੱਸੀ ਪੁਲਿਸ ਨੇ ਵਿਆਹ ਤੋਂ ਪਹਿਲਾਂ ਆਪਣੀ ਹੋਣ ਵਾਲੀ 16 ਸਾਲਾ ਦੀ ਨਾਬਾਲਗ ਮੰਗੇਤਰ ਨੂੰ ਗਰਭਵਤੀ ਬਣਾਉਣ ਦੇ ਦੋਸ਼ 'ਚ ਲੁਧਿਆਣਾ ਵਿਖੇ ਰਹਿਣ ਵਾਲੇ ਇਕ ਨੌਜਵਾਨ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ਮੁਲਜ਼ਮ ਦੀ ਪਛਾਣ ...

ਪੂਰੀ ਖ਼ਬਰ »

ਸੀ. ਜੀ. ਸੀ. ਲਾਂਡਰਾਂ ਵਲੋਂ 13ਵਾਂ ਕੌਮੀ ਪੱਧਰੀ ਫੈਸਟ 'ਪਰਿਵਰਤਨ' 15 ਤੇ 16 ਨਵੰਬਰ ਨੂੰ

ਐੱਸ. ਏ. ਐੱਸ. ਨਗਰ, 22 ਅਕਤੂਬਰ (ਕੇ. ਐੱਸ. ਰਾਣਾ)- ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ (ਸੀ. ਜੀ. ਸੀ.) ਲਾਂਡਰਾਂ ਵਿਖੇ 15 ਅਤੇ 16 ਨਵੰਬਰ ਨੂੰ 13ਵਾਂ ਕੌਮੀ ਪੱਧਰੀ ਤਕਨੀਕੀ ਅਤੇ ਸੱਭਿਆਚਾਰਕ ਫੈਸਟ 'ਪਰਿਵਰਤਨ' ਕਰਵਾਇਆ ਜਾ ਰਿਹਾ ਹੈ | ਇਸ ਦੋ ਰੋਜ਼ਾ ਫੈਸਟ ਦੌਰਾਨ ਦੇਸ਼ ਭਰ ਤੋਂ ...

ਪੂਰੀ ਖ਼ਬਰ »

ਆਈ. ਟੀ. ਆਈ. ਚੌਕ ਲਾਲੜੂ ਬਣਿਆ ਲੋਕਾਂ ਲਈ ਜਾਨ ਦਾ ਖੌਅ

ਲਾਲੜੂ, 22 ਅਕਤੂਬਰ (ਰਾਜਬੀਰ ਸਿੰਘ)- ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ 'ਤੇ ਸਥਿਤ ਆਈ. ਟੀ. ਆਈ. ਚੌਕ ਲਾਲੜੂ ਹੁਣ ਰਾਹਗੀਰਾਂ ਲਈ ਜਾਨ ਦਾ ਖੋਅ ਬਣ ਕੇ ਰਹਿ ਗਿਆ ਹੈ | ਇਥੇ ਆਏ ਦਿਨ ਵਾਪਰ ਰਹੇ ਸੜਕੀ ਹਾਦਸਿਆਂ ਵਿਚ ਕੀਮਤੀ ਜਾਨਾਂ ਜਾ ਰਹੀਆਂ ਹਨ ਅਤੇ ਰਾਹਗੀਰ ਫੱਟੜ ਵੀ ਹੋ ...

ਪੂਰੀ ਖ਼ਬਰ »

ਰੇਲ ਹਾਦਸੇ ਲਈ ਕੇਂਦਰ ਸਰਕਾਰ ਤੇ ਰੇਲ ਵਿਭਾਗ ਪੂਰੀ ਤਰ੍ਹਾਂ ਜ਼ਿੰਮੇਵਾਰ-ਰਾਮੂਵਾਲੀਆ

ਅੰਮਿ੍ਤਸਰ, 22 ਅਕਤੂਬਰ (ਹਰਮਿੰਦਰ ਸਿੰਘ)-ਸਮਾਜਵਾਦੀ ਪਾਰਟੀ ਦੇ ਪੰਜਾਬ ਅਤੇ ਚੰਡੀਗੜ੍ਹ ਤੋਂ ਇੰਚਾਰਜ, ਸਾਬਕਾ ਕੇਂਦਰੀ ਮੰਤਰੀ ਸ. ਬਲਵੰਤ ਸਿੰਘ ਰਾਮੂਵਾਲੀਆ ਦਸਹਿਰੇ ਮੌਕੇ ਵਾਪਰੇ ਰੇਲ ਹਾਦਸੇ 'ਚ ਫੱਟੜ ਹੋਣ ਵਾਲੇ ਲੋਕਾਂ ਦਾ ਹਾਲ ਜਾਣਨ ਲਈ ਵੱਖ-ਵੱਖ ਹਸਪਤਾਲਾਂ ...

ਪੂਰੀ ਖ਼ਬਰ »

ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਸਬੰਧੀ ਸ਼ੋਭਾ ਯਾਤਰਾ ਸਜਾਈ

ਕੁਰਾਲੀ, 22 ਅਕਤੂਬਰ (ਹਰਪ੍ਰੀਤ ਸਿੰਘ)- ਸਥਾਨਕ ਵਾਲਮੀਕਿ ਸਭਾ ਵਾਰਡ ਨੰ: 13 ਵਲੋਂ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਦੇ ਸਬੰਧ ਵਿਚ ਅੱਜ ਸਥਾਨਕ ਸ਼ਹਿਰ ਵਿਚ ਸ਼ੋਭਾ ਯਾਤਰਾ ਸਜਾਈ ਗਈ | ਸਭਾ ਦੇ ਪ੍ਰਧਾਨ ਚਮਨ ਲਾਲ ਦੀ ਅਗਵਾਈ 'ਚ ਸਜਾਈ ਇਸ ਸ਼ੋਭਾ ਯਾਤਰਾ ਦੌਰਾਨ ਜਿੱਥੇ ...

ਪੂਰੀ ਖ਼ਬਰ »

25 ਸਾਲਾ ਵਿਆਹੁਤਾ ਨੇ ਲਾਇਆ ਫਾਹਾ

ਡੇਰਾਬੱਸੀ, 22 ਅਕਤੂਬਰ (ਸ਼ਾਮ ਸਿੰਘ ਸੰਧੂ)-ਡੇਰਾਬੱਸੀ ਨੇੜਲੇ ਪਿੰਡ ਕੂੜਾਂਵਾਲਾ ਵਿਖੇ ਮੂਲ ਰੂਪ 'ਚ ਉੜੀਸਾ ਜ਼ਿਲ੍ਹਾ ਮਾਯੂਰਗੰਜ ਦੀ ਰਹਿਣ ਵਾਲੀ ਇਕ 25 ਸਾਲਾ ਵਿਆਹੁਤਾ ਨੇ ਛੱਤ ਵਾਲੇ ਪੱਖੇ ਨਾਲ ਫਾਹਾ ਲਗਾ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ | ਮਿ੍ਤਕਾ ਦੀ ਪਛਾਣ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਫੱਟੜ ਹੋਏ 50 ਸਾਲਾ ਵਿਅਕਤੀ ਦੀ ਜ਼ੇਰੇ ਇਲਾਜ ਮੌਤ

ਲਾਲੜੂ, 22 ਅਕਤੂਬਰ (ਰਾਜਬੀਰ ਸਿੰਘ)-ਪਿੰਡ ਸਰਸੀਣੀ ਨੇੜੇ ਬੀਤੇ ਦਿਨੀਂ ਇਕ ਕੈਂਟਰ ਦੀ ਲਪੇਟ ਵਿਚ ਆਉਣ ਕਾਰਨ ਜ਼ਖ਼ਮੀ ਹੋਏ 50 ਸਾਲਾ ਵਿਅਕਤੀ ਦੀ ਅੱਜ ਪੀ. ਜੀ. ਆਈ. ਚੰਡੀਗੜ੍ਹ ਵਿਖੇ ਜ਼ੇਰੇ ਇਲਾਜ ਮੌਤ ਹੋ ਗਈ ਹੈ | ਪੁਲਿਸ ਨੇ ਕੈਂਟਰ ਚਾਲਕ ਿਖ਼ਲਾਫ਼ ਮਾਮਲਾ ਦਰਜ ਕਰਕੇ ਉਸ ...

ਪੂਰੀ ਖ਼ਬਰ »

ਗਿਆਨ ਜੋਤੀ ਵਿਖੇ ਜਾਰੀ ਪੀ. ਟੀ. ਯੂ. ਦੇ ਯੂਥ ਫੈਸਟ ਦਾ ਦੂਜਾ ਦਿਨ ਭੰਗੜੇ ਦੇ ਨਾਂਅ ਰਿਹਾ

ਐੱਸ. ਏ. ਐੱਸ. ਨਗਰ, 22 ਅਕਤੂਬਰ (ਕੇ. ਐੱਸ. ਰਾਣਾ)- ਗਿਆਨ ਜੋਤੀ ਇੰਸਟੀਚਿਊਟ ਆਫ਼ ਮੈਨੇਜਮੈਂਟ ਅਤੇ ਟੈਕਨਾਲੋਜੀ ਫੇਜ਼-2 ਮੁਹਾਲੀ ਵਿਖੇ ਜਾਰੀ ਆਈ. ਕੇ. ਜੀ-ਪੀ. ਟੀ. ਯੂ. ਦੇ ਤਿੰਨ ਰੋਜ਼ਾ ਸਾਊਥ ਜ਼ੋਨ ਯੂਥ ਫੈਸਟ ਦਾ ਦੂਜਾ ਦਿਨ ਪੰਜਾਬ ਦੇ ਪ੍ਰਸਿੱਧ ਲੋਕ-ਨਾਚ ਭੰਗੜੇ ਦੇ ਨਾਂਅ ...

ਪੂਰੀ ਖ਼ਬਰ »

ਐਨ. ਡੀ. ਪੀ. ਐਸ. ਐਕਟ ਮਾਮਲੇ 'ਚ 15 ਸਾਲ ਕੈਦ ਤੇ ਡੇਢ ਲੱਖ ਜੁਰਮਾਨਾ

ਪੰਚਕੂਲਾ, 22 ਅਕਤੂਬਰ (ਕਪਿਲ)- ਪੰਚਕੂਲਾ ਜ਼ਿਲ੍ਹੇ ਦੇ ਪਿੰਜੌਰ ਥਾਣੇ ਵਿਚ 2016 ਵਿਚ ਦਰਜ ਐਫ. ਆਈ. ਆਰ. ਨੰਬਰ 225 ਵਿਚ ਐਨ. ਡੀ. ਪੀ. ਐਸ. ਐਕਟ ਦੇ ਮਾਮਲੇ ਵਿਚ ਅੱਜ ਐਡੀਸ਼ਨਲ ਸੈਸ਼ਨ ਜੱਜ ਨਰਿੰਦਰ ਸੂਰਾ ਨੇ ਫ਼ੈਸਲਾ ਸੁਣਾਉਂਦੇ ਹੋਏ ਪਰਦੂਮਨ ਗੁਪਤਾ ਨਾਂਅ ਦੇ ਵਿਅਕਤੀ ਨੂੰ ...

ਪੂਰੀ ਖ਼ਬਰ »

ਪਿੰਡ ਖੇੜਾ ਵਿਖੇ ਸਾਲਾਨਾ ਕੁਸ਼ਤੀ ਦੰਗਲ 4 ਨੂੰ

ਮੁੱਲਾਂਪੁਰ ਗਰੀਬਦਾਸ, 22 ਅਕਤੂਬਰ (ਖੈਰਪੁਰ)-ਪਿੰਡ ਖੇੜਾ ਵਿਖੇ ਹਰ ਸਾਲ ਦੀ ਤਰ੍ਹਾਂ ਛਿੰਝ ਕਮੇਟੀ, ਬਾਬਾ ਕਮਲਦੇਵ ਯੂਥ ਕਲੱਬ, ਸਮੂਹ ਨਗਰ ਨਿਵਾਸੀਆਂ ਅਤੇ ਗ੍ਰਾਮ ਪੰਚਾਇਤ ਵਲੋਂ ਸਾਂਝੇ ਤੌਰ 'ਤੇ 4 ਨਵੰਬਰ ਨੂੰ ਬਾਅਦ ਦੁਪਹਿਰ ਕੁਸ਼ਤੀ ਦੰਗਲ ਕਰਵਾਇਆ ਜਾ ਰਿਹਾ ਹੈ | ...

ਪੂਰੀ ਖ਼ਬਰ »

ਹਲਕਾ ਖਰੜ ਦੇ ਲੋਕਾਂ ਦੀਆਂ ਸਾਰੀਆਂ ਮੁਸ਼ਕਿਲਾਂ ਦਾ ਕੀਤਾ ਜਾਵੇਗਾ ਨਿਪਟਾਰਾ : ਮੱਛਲੀ ਕਲਾਂ

ਖਰੜ, 22 ਅਕਤੂਬਰ (ਜੰਡਪੁਰੀ)-ਵਿਧਾਨ ਸਭਾ ਹਲਕਾ ਖਰੜ ਦੀਆਂ ਸੜਕਾਂ ਦੇ ਨਿਰਮਾਣ ਤੇ ਮੁਰੰਮਤ ਵੱਲ ਵਿਸ਼ੇਸ਼ ਧਿਆਨ ਦੇਣ ਦੇ ਨਾਲ-ਨਾਲ ਹਲਕੇ ਦੇ ਲੋਕਾਂ ਦੀਆਂ ਸਾਰੀਆਂ ਮੁਸ਼ਕਿਲਾਂ ਦਾ ਨਿਪਟਾਰਾ ਕੀਤਾ ਜਾਵੇਗਾ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਕਾਂਗਰਸ ਦੇ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਦੇ ਮਾਮਲੇ 'ਚ ਕਥਿਤ ਦੋਸ਼ੀ ਨੂੰ ਭੇਜਿਆ ਜੇਲ੍ਹ

ਖਰੜ, 22 ਅਕਤੂਬਰ (ਮਾਨ)- ਖਰੜ ਦੀ ਅਦਾਲਤ ਨੇ ਨਾਜਾਇਜ਼ ਸ਼ਰਾਬ ਸਮੇਤ ਗਿ੍ਫ਼ਤਾਰ ਕੀਤੇ ਗਏ ਲਖਵੀਰ ਸਿੰਘ ਨਾਮਕ ਮੁਲਜ਼ਮ ਨੂੰ ਨਿਆਇਕ ਹਿਰਾਸਤ ਵਿਚ ਭੇਜਣ ਦੇ ਹੁਕਮ ਸੁਣਾਏ ਹਨ | ਸਿਟੀ ਪੁਲਿਸ ਖਰੜ ਦੇ ਹੌਲਦਾਰ ਮੋਹਨ ਲਾਲ ਨੇ ਦੱਸਿਆ ਕਿ ਪੁਲਿਸ ਵਲੋਂ ਗੁਪਤਾ ਸੂਚਨਾ ਦੇ ...

ਪੂਰੀ ਖ਼ਬਰ »

ਕੱਲ੍ਹ ਬਰਵਾਲਾ ਵਿਖੇ ਹੋਵੇਗਾ ਪਿ੍ਥਵੀ ਰਾਜ ਮਹਾਂਸੰਮੇਲਨ

ਪੰਚਕੂਲਾ, 22 ਅਕਤੂਬਰ (ਕਪਿਲ)-ਰਾਜਪੂਤ ਯੂਥ ਬਿ੍ਗੇਡ ਵਲੋਂ ਆਖਰੀ ਹਿੰਦੂ ਸਮਰਾਟ ਪਿ੍ਥਵੀ ਰਾਜ ਚੌਹਾਨ ਸਬੰਧੀ ਮਹਾਂ-ਸੰਮੇਲਨ 24 ਅਕਤੂਬਰ ਨੂੰ ਬਰਵਾਲਾ ਦੀ ਅਨਾਜ ਮੰਡੀ ਨੇੜੇ ਕਰਵਾਇਆ ਜਾ ਰਿਹਾ ਹੈ | ਪੰਚਕੂਲਾ ਦੇ ਸੈਕਟਰ-1 ਵਿਖੇ ਪੱਤਰਕਾਰ ਸੰਮੇਲਨ ਦੌਰਾਨ ਇਸ ਸਬੰਧੀ ...

ਪੂਰੀ ਖ਼ਬਰ »

ਲਖਨੌਰ ਅਗਨੀਕਾਂਡ ਤੋਂ ਬਾਅਦ ਵੀ ਨਹੀਂ ਜਾਗਿਆ ਪ੍ਰਸ਼ਾਸਨ

ਜ਼ੀਰਕਪੁਰ, 22 ਅਕਤੂਬਰ (ਅਵਤਾਰ ਸਿੰਘ)-ਬੀਤੇ ਕੱਲ੍ਹ ਵੱਡੇ ਤੜਕੇ ਲਖਨੌਰ ਵਿਖੇ ਸਥਿਤ ਫਰਨੀਚਰ ਮਾਰਕੀਟ ਵਿਚ ਲੱਗੀ ਭਿਆਨਕ ਅੱਗ ਦੇ ਬਾਵਜੂਦ ਸਥਾਨਕ ਪ੍ਰਸ਼ਾਸਨ ਵਲੋਂ ਅੱਗ ਦੇ ਢੇਰ 'ਤੇ ਬੈਠੇ ਬਲਟਾਣਾ ਸ਼ਹਿਰ ਦੇ ਵਸਨੀਕਾਂ ਦੀ ਸੁਰੱਖਿਆ ਲਈ ਹਾਲੇ ਤੱਕ ਕੋਈ ਕਦਮ ਨਹੀਂ ...

ਪੂਰੀ ਖ਼ਬਰ »

ਜਾਟ ਅੰਦੋਲਨ ਦੌਰਾਨ ਵਿੱਤ ਮੰਤਰੀ ਦੇ ਘਰ ਨੂੰ ਅੱਗ ਲਗਾਉਣ ਦੇ ਮਾਮਲੇ 'ਚ ਨਹੀਂ ਹੋਈ ਸੁਣਵਾਈ

ਪੰਚਕੂਲਾ, 22 ਅਕਤੂਬਰ (ਕਪਿਲ)- ਹਰਿਆਣਾ ਵਿਚ ਹੋਏ ਜਾਟ ਅੰਦੋਲਨ ਦੇ ਦੌਰਾਨ ਵਿੱਤ ਮੰਤਰੀ ਦੇ ਘਰ ਨੂੰ ਅੱਗ ਲਗਾਉਣ ਦੇ ਮਾਮਲੇ ਵਿਚ ਪੰਚਕੂਲਾ ਸਥਿਤ ਹਰਿਆਣਾ ਦੀ ਵਿਸ਼ੇਸ਼ ਸੀ. ਬੀ. ਆਈ. ਅਦਾਲਤ ਵਿਚ ਸੁਣਵਾਈ ਹੋਈ | ਇਸ ਦੌਰਾਨ ਮਾਮਲੇ ਨਾਲ ਸਬੰਧਤ ਸਾਰੇ ਮੁਲਜ਼ਮ ਅਦਾਲਤ ...

ਪੂਰੀ ਖ਼ਬਰ »

ਪੰਥ ਰਤਨ ਭਾਈ ਜਸਬੀਰ ਸਿੰਘ ਖ਼ਾਲਸਾ ਖੰਨੇ ਵਾਲਿਆਂ ਦੀ ਯਾਦ 'ਚ ਸਮਾਗਮ ਕਰਵਾਇਆ

ਐੱਸ. ਏ. ਐੱਸ. ਨਗਰ, 22 ਅਕਤੂਬਰ (ਕੇ. ਐੱਸ. ਰਾਣਾ)- ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਚੈਰੀਟੇਬਲ ਆਈ ਇੰਸਟੀਚਿਊਟ ਅਤੇ ਸੁਪਰਸਪੈਸ਼ਲਿਟੀ ਹਸਪਤਾਲ ਸੋਹਾਣਾ ਦੀ ਪ੍ਰਬੰਧਕੀ ਕਮੇਟੀ ਵਲੋਂ ਭਾਈ ਦਵਿੰਦਰ ਸਿੰਘ ਖ਼ਾਲਸਾ ਖੰਨੇ ਵਾਲਿਆਂ ਦੀ ਅਗਵਾਈ ਹੇਠ ਪੰਥ ਰਤਨ ਭਾਈ ਸਾਹਿਬ ...

ਪੂਰੀ ਖ਼ਬਰ »

ਪਿੰਡ ਬੜੀ ਵਿਖੇ ਉਸਾਰੇ ਜਾ ਰਹੇ ਇਕ ਸ਼ੋਅਰੂਮ ਦਾ ਮਾਮਲਾ ਗਮਾਡਾ ਦਫ਼ਤਰ ਪੁੱਜਾ

ਐੱਸ. ਏ. ਐੱਸ. ਨਗਰ, 22 ਅਕਤੂਬਰ (ਨਰਿੰਦਰ ਸਿੰਘ ਝਾਂਮਪੁਰ)-ਇਥੋਂ ਨੇੜਲੇ ਪਿੰਡ ਬੜੀ ਵਿਖੇ ਉਸਾਰੇ ਜਾ ਰਹੇ ਸ਼ੋਅਰੂਮ ਦਾ ਮਾਮਲਾ ਅੱਜ ਗਮਾਡਾ ਦਫ਼ਤਰ ਪੁੱਜਾ | ਇਸ ਸਬੰਧੀ ਗਮਾਡਾ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਦਿੰਦਿਆਂ ਕਮਲਜੀਤ ਸਿੰਘ ਤੇ ਨਸੀਬ ਕੌਰ ਤੋਂ ਇਲਾਵਾ ...

ਪੂਰੀ ਖ਼ਬਰ »

ਡੀ. ਸੀ. ਰੇਟਾਂ 'ਤੇ ਤਨਖ਼ਾਹ ਦੇਣ ਦੀ ਮੰਗ ਨੂੰ ਲੈ ਕੇ ਕਾਮਿਆਂ ਵਲੋਂ ਜਨਤਕ ਪਖਾਨੇ ਬੰਦ

ਐੱਸ. ਏ. ਐੱਸ. ਨਗਰ, 22 ਅਕਤੂਬਰ (ਤਰਵਿੰਦਰ ਸਿੰਘ ਬੈਨੀਪਾਲ)-ਸ਼ਹਿਰ ਦੇ ਵੱਖ-ਵੱਖ ਫੇਜ਼ਾਂ ਵਿਚ ਬਣੇ ਜਨਤਕ ਪਖਾਨਿਆਂ ਦੇ ਕਾਮਿਆਂ ਵਲੋਂ ਅੱਜ ਆਪਣੀਆਂ ਮੰਗਾਂ ਦੇ ਹੱਕ ਵਿਚ ਰੋਸ ਜਤਾਉਂਦਿਆਂ ਕੰਮ ਬੰਦ ਰੱਖਿਆ ਗਿਆ ਅਤੇ ਪਖਾਨਿਆਂ ਨੂੰ ਤਾਲੇ ਜੜ ਦਿੱਤੇ ਗਏ, ਜਿਸ ਕਾਰਨ ਆਮ ...

ਪੂਰੀ ਖ਼ਬਰ »

ਸਰਕਾਰੀ ਕਾਲਜ ਵਾਲੀ ਸੜਕ 'ਤੇ ਬਿਜਲੀ ਬੋਰਡ ਦੀ ਲਾਪ੍ਰਵਾਹੀ ਕਾਰਨ ਵਾਪਰ ਸਕਦੈ ਵੱਡਾ ਹਾਦਸਾ

ਡੇਰਾਬੱਸੀ, 22 ਅਕਤੂਬਰ (ਗੁਰਮੀਤ ਸਿੰਘ)- ਡੇਰਾਬੱਸੀ ਸਰਕਾਰੀ ਕਾਲਜ ਨੂੰ ਜਾਣ ਵਾਲੀ ਸੜਕ 'ਤੇ ਪਾਵਰਕਾਮ ਵਿਭਾਗ ਦੀ ਲਾਪ੍ਰਵਾਹੀ ਕਰਕੇ ਕਿਸੇ ਸਮੇਂ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ | ਇਸ ਸੜਕ 'ਤੇ ਸਥਿਤ ਨੇਚਰ ਪਾਰਕ ਦੇ ਸਾਹਮਣੇ ਸੜਕ 'ਤੇ ਕਾਫੀ ਹੇਠਾਂ ਬਿਜਲੀ ਦੀ ਤਾਰ ...

ਪੂਰੀ ਖ਼ਬਰ »

ਐਕਸਟੈਨਸ਼ਨ ਲੈਕਚਰਾਰਾਂ ਨੇ ਕੀਤਾ ਹਾਊਸਿੰਗ ਬੋਰਡ ਜਾਮ

ਪੰਚਕੂਲਾ, 22 ਅਕਤੂਬਰ (ਕਪਿਲ)- ਆਪਣੀਆਂ ਮੰਗਾਂ ਨੂੰ ਲੈ ਕੇ ਐਕਸਟੈਨਸ਼ਨ ਲੈਕਚਰਾਰਾਂ ਨੇ ਅੱਜ ਪੰਚਕੂਲਾ ਵਿਚ ਵੱਡੀ ਗਿਣਤੀ ਵਿਚ ਪਹੁੰਚ ਕੇ ਪ੍ਰਦਰਸ਼ਨ ਕੀਤਾ | ਆਪਣੀਆਂ ਮੰਗਾਂ ਨੂੰ ਲੈ ਕੇ ਉਨ੍ਹਾਂ ਨੇ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਨਿਵਾਸ ਲਈ ਕੂਚ ਕੀਤਾ ਪਰ ...

ਪੂਰੀ ਖ਼ਬਰ »

ਧਨੌਨੀ ਅਨਾਜ ਮੰਡੀ ਦੇ ਬਾਹਰ ਸੜਕ ਦੀ ਹਾਲਤ ਖਸਤਾ, ਕਿਸਾਨਾਂ ਸਮੇਤ ਲੋਕ ਪੇ੍ਰਸ਼ਾਨ

ਡੇਰਾਬੱਸੀ, 22 ਅਕਤੂਬਰ (ਗੁਰਮੀਤ ਸਿੰਘ)- ਪਿਛਲੇ ਦਿਨੀਂ ਹੋਈ ਭਾਰੀ ਬਰਸਾਤ ਕਰਕੇ ਝੋਨੇ ਦੀ ਫਸਲ ਅਤੇ ਸੜਕਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਮੁਹਾਲੀ ਗੁਰਪ੍ਰੀਤ ਕੌਰ ਸਪਰਾ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ 25 ਸਤੰਬਰ ਨੂੰ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX