ਤਾਜਾ ਖ਼ਬਰਾਂ


ਕਿਸੇ ਦੇ ਕੁੱਝ ਕਹਿਣ ਨਾਲ ਨਿਤੀਸ਼ ਕੁਮਾਰ ਜਾਂ ਜੇ.ਡੀ.ਯੂ ਨੂੰ ਕੋਈ ਫ਼ਰਕ ਨਹੀ - ਜੇ.ਡੀ.ਯੂ
. . .  8 minutes ago
ਪਟਨਾ, 16 ਨਵੰਬਰ - ਬਿਹਾਰ ਜਨਤਾ ਦਲ ਯੁਨਾਇਟਡ ਦੇ ਪ੍ਰਧਾਨ ਬਸ਼ਿਸ਼ਟ ਨਾਰਾਇਣ ਸਿੰਘ ਨੇ ਕੇਂਦਰੀ ਮੰਤਰੀ ਉਪੇਂਦਰ ਕੁਸ਼ਵਾਹਾ ਦੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਲੈ ਕੇ ਦਿੱਤੇ...
1984 ਸਿੱਖ ਕਤਲੇਆਮ : ਅਦਾਲਤ 'ਚ ਗਵਾਹ ਨੇ ਕੀਤੀ ਸੱਜਣ ਕੁਮਾਰ ਦੀ ਪਹਿਚਾਣ
. . .  26 minutes ago
ਨਵੀਂ ਦਿੱਲੀ, 16 ਨਵੰਬਰ- 1984 ਸਿੱਖ ਕਤਲੇਆਮ 'ਚ ਛਮ ਕੌਰ ਨਾਂਅ ਦੀ ਇੱਕ ਗਵਾਹ ਨੇ ਦਿੱਲੀ ਦੀ ਪਟਿਆਲਾ ਹਾਊਸ ਕੋਰਟ 'ਚ ਕਾਂਗਰਸੀ ਨੇਤਾ ਸੱਜਣ ਕੁਮਾਰ ਦੀ ਪਹਿਚਾਣ ਕੀਤੀ....
ਇੱਕ ਹੀ ਪਰਿਵਾਰ ਦਾ ਗੀਤ ਗਾਉਂਦੇ ਹਨ ਰਾਜ ਦਰਬਾਰੀ- ਮੋਦੀ
. . .  35 minutes ago
ਰਾਏਪੁਰ, 16 ਨਵੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਛੱਤੀਸਗੜ੍ਹ ਦੇ ਅੰਬਿਕਾ ਪੁਰ 'ਚ ਇੱਕ ਰੈਲੀ ਸੰਬੋਧਨ ਕਰਦਿਆਂ ਕਾਂਗਰਸ ਪਾਰਟੀ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਰਾਜ ਦਰਬਾਰੀ ਕੇਵਲ ਇੱਕ ਹੀ ਪਰਿਵਾਰ ਦਾ ਗੀਤ ਗਾਉਂਦੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ....
ਔਰਤ ਦਾ ਬੇਰਹਿਮੀ ਨਾਲ ਕਤਲ
. . .  45 minutes ago
ਤਲਵੰਡੀ ਸਾਬੋ/ਸੀਂਗੋ ਮੰਡੀ, 16 ਨਵੰਬਰ (ਲੱਕਵਿੰਦਰ ਸ਼ਰਮਾ) - ਉਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਭਾਗੀਵਾਦਰ 'ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਪਿੰਡ 'ਚ ਇੱਕ ਵਿਅਕਤੀ ਨੇ ਆਪਣੀ ਹੀ ਪਤਨੀ ਦਾ ਸਿਰ 'ਚ ਰਾੜ ਤੇ ਇੱਟਾਂ ਮਾਰ ਕੇ ਕਤਲ ਕਰ ਦਿੱਤਾ ਹੈ । ਪਿੰਡ ਦੇ...
ਸਬਰੀਮਾਲਾ ਮੰਦਿਰ ਵਿਵਾਦ : ਰਿਹਾਨਾ ਫਾਤਿਮਾ ਦੀ ਅਗਾਊਂ ਜ਼ਮਾਨਤ ਅਰਜ਼ੀ ਖ਼ਾਰਜ
. . .  about 1 hour ago
ਤਿਰੂਵਨੰਤਪੁਰਮ, 16 ਨਵੰਬਰ - ਕੇਰਲ ਹਾਈਕੋਰਟ ਨੇ ਸਮਾਜਿਕ ਕਾਰਕੁਨ ਰਿਹਾਨਾ ਫਾਤਿਮਾ ਦੀ ਅਗਾਊਂ ਜ਼ਮਾਨਤ ਅਰਜ਼ੀ ਖ਼ਾਰਜ ਕਰ ਦਿੱਤੀ ਹੈ। ਰਿਹਾਨਾ ਫਾਤਿਮਾ ਨੇ 19 ਅਕਤੂਬਰ...
ਮਰਨ ਵਰਤ 'ਤੇ ਬੈਠੇ ਕਿਸਾਨਾਂ ਨੇ ਮਿੰਨੀ ਸਕੱਤਰੇਤ ਦੇ ਸਾਹਮਣੇ ਲਗਾਇਆ ਧਰਨਾ
. . .  about 1 hour ago
ਬਠਿੰਡਾ, 16 ਨਵੰਬਰ (ਕਮਲਜੀਤ ਸਿੰਘ) -ਬਠਿੰਡਾ ਵਿਖੇ ਕਿਸਾਨੀ ਮੰਗਾਂ, ਝੋਨੇ 'ਚ ਨਮੀ ਦੀ ਮਾਤਰਾ 17 ਤੋਂ 24 ਫ਼ੀਸਦੀ ਕਰਨ ਦੀ ਮੰਗ ਨੂੰ ਲੈ ਕੇ ਮਰਨ ਵਰਤ 'ਤੇ ਬੈਠੇ ਕਿਸਾਨਾਂ ਦੇ ਸਾਥੀਆਂ ਨੇ ਮਿੰਨੀ ਸਕੱਤਰੇਤ ਸਾਹਮਣੇ ਧਰਨਾ ਲਗਾਇਆ.....
ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ
. . .  about 1 hour ago
ਬਰਨਾਲਾ, 16 ਨਵੰਬਰ (ਧਰਮਪਾਲ ਸਿੰਘ)-ਸੇਖਾ ਰੋਡ ਬਰਨਾਲਾ ਸੜਕ 'ਤੇ ਪੈਂਦੇ ਕੋਠੇ ਸੁਰਜੀਤ ਪੁਰਾ ਦੇ ਕਿਸਾਨ ਗੁਰਦੀਪ ਸਿੰਘ (38) ਨੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਜ਼ਹਿਰੀਲੀ ਦਵਾਈ ਨਿਗਲ ਕੇ ਖ਼ੁਦਕੁਸ਼ੀ ਕਰ ਲਈ । ਮ੍ਰਿਤਕ ਦੇ ਭਰਾ ਵਕੀਲ ਸਿੰਘ ਨੇ ਦੱਸਿਆ ਕਿ ਉਸ ਦਾ....
ਭੀਮਾ ਕੋਰੇਗਾਂਵ ਕੇਸ ਦੀ ਸੁਣਵਾਈ 3 ਦਸੰਬਰ ਤੱਕ ਮੁਲਤਵੀ
. . .  about 1 hour ago
ਨਵੀਂ ਦਿੱਲੀ, 16 ਨਵੰਬਰ- ਸੁਪਰੀਮ ਕੋਰਟ ਨੇ ਭੀਮਾ ਕੋਰੇਗਾਂਵ ਕੇਸ 'ਚ ਕਾਰਕੁਨਾਂ ਦੀ ਗ੍ਰਿਫਤਾਰੀ ਦੇ ਮਾਮਲੇ 'ਚ ਸੁਣਵਾਈ ਨੂੰ 3 ਦਸੰਬਰ ਤੱਕ ਮੁਲਤਵੀ ਕਰ ਦਿੱਤਾ....
ਅਲੋਕ ਵਰਮਾ 'ਤੇ ਹੋਰ ਜਾਂਚ ਦੀ ਲੋੜ - ਸੁਪਰੀਮ ਕੋਰਟ
. . .  about 1 hour ago
ਨਵੀਂ ਦਿੱਲੀ, 16 ਨਵੰਬਰ - ਸੀ.ਬੀ.ਆਈ. ਬਨਾਮ ਸੀ.ਬੀ.ਆਈ. ਮਾਮਲੇ 'ਚ ਡਾਇਰੈਕਟਰ ਅਲੋਕ ਵਰਮਾ ਦੀ ਪਟੀਸ਼ਨ 'ਤੇ ਅੱਜ ਸੁਪਰੀਮ ਕੋਰਟ 'ਚ ਸੁਣਵਾਈ ਹੋਈ। ਉਨ੍ਹਾਂ ਦੀ ਪਟੀਸ਼ਨ 'ਤੇ ਚੀਫ਼ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਵਾਲੇ ਬੈਂਚ ਨੇ ਸੁਣਵਾਈ ਕੀਤੀ। ਸੁਪਰੀਮ...
ਸ਼੍ਰੋਮਣੀ ਕਮੇਟੀ ਨੇ ਮਨਾਇਆ ਸਥਾਪਨਾ ਦਿਵਸ
. . .  about 2 hours ago
ਅੰਮ੍ਰਿਤਸਰ, 16 ਨਵੰਬਰ (ਜਸਵੰਤ ਸਿੰਘ ਜੱਸ)- ਨਵੰਬਰ 1920 ਵਿਚ ਹੋਂਦ 'ਚ ਆਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਥਾਪਨਾ ਦਿਵਸ ਅੱਜ ਸ਼੍ਰੋਮਣੀ ਕਮੇਟੀ ਮੁੱਖ ਦਫ਼ਤਰ ਸਥਿਤ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਉਤਸ਼ਾਹ ਸਹਿਤ ਮਨਾਇਆ ਗਿਆ। ਸ਼੍ਰੋਮਣੀ ਕਮੇਟੀ...
ਅਲੋਕ ਵਰਮਾ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਅੱਜ
. . .  about 2 hours ago
ਨਵੀਂ ਦਿੱਲੀ, 16 ਨਵੰਬਰ - ਸੁਪਰੀਮ ਕੋਰਟ 'ਚ ਅੱਜ ਸੀ.ਬੀ.ਆਈ. ਬਨਾਮ ਸੀ.ਬੀ.ਆਈ. ਮਾਮਲੇ 'ਚ ਡਾਇਰੈਕਟਰ ਅਲੋਕ ਵਰਮਾ ਦੀ ਪਟੀਸ਼ਨ 'ਤੇ ਸੁਣਵਾਈ ਹੋਣ ਜਾ ਰਹੀ ਹੈ। ਪਟੀਸ਼ਨ 'ਤੇ ਚੀਫ ਜਸਟਿਸ ਰੰਜਨ ਗੋਗੋਈ ਦੀ ਬੈਂਚ ਸੁਣਵਾਈ...
ਸਪਨਾ ਚੌਧਰੀ ਦੇ ਪ੍ਰੋਗਰਾਮ 'ਚ ਜੰਮ ਕੇ ਚਲੀਆਂ ਕੁਰਸੀਆਂ, ਇਕ ਮੌਤ ਕਈ ਜ਼ਖਮੀ
. . .  about 2 hours ago
ਨਵੀਂ ਦਿੱਲੀ, 16 ਨਵੰਬਰ - ਬਿਗ ਬਾਸ ਦੀ ਸਾਬਕਾ ਪ੍ਰਤੀਯੋਗੀ ਤੇ ਹਰਿਆਣਾ ਦੀ ਮਸ਼ਹੂਰ ਨਰਤਕੀ ਸਪਨਾ ਚੌਧਰੀ ਦੇ ਬਿਹਾਰ ਸਥਿਤ ਬੇਗੁਸਰਾਏ 'ਚ ਚੱਲ ਰਹੇ ਪ੍ਰੋਗਰਾਮ ਦੌਰਾਨ ਪੁੱਜੇ ਲੋਕ ਆਪਸ 'ਚ ਲੜ ਪਏ ਤੇ ਇਕ ਦੂਸਰੇ 'ਤੇ ਕੁਰਸੀਆਂ ਸੁਟਣ ਲੱਗੇ। ਇਸ ਦੌਰਾਨ ਇਕ...
ਪ੍ਰਦਰਸ਼ਨਕਾਰੀਆਂ ਨੇ ਤ੍ਰਿਪਤੀ ਦੇਸਾਈ ਦੇ ਵਿਰੋਧ 'ਚ ਹਵਾਈ ਅੱਡੇ ਦਾ ਕੀਤਾ ਘਿਰਾਓ
. . .  about 3 hours ago
ਕੋਚੀ, 16 ਨਵੰਬਰ - ਸਬਰੀਮਾਲਾ ਮੰਦਰ 'ਚ ਮਹਿਲਾਵਾਂ ਦੇ ਪ੍ਰਵੇਸ਼ ਨੂੰ ਲੈ ਕੇ ਚੱਲ ਰਹੇ ਵਿਵਾਦ ਵਿਚਕਾਰ ਅੱਜ ਸ਼ੁਕਰਵਾਰ ਫਿਰ ਸਬਰੀਮਾਲਾ ਮੰਦਰ ਦੇ ਦੁਆਰ ਖੁੱਲ ਰਹੇ ਹਨ, ਉਥੇ ਹੀ ਸਬਰੀਮਾਲਾ ਮੰਦਰ 'ਚ ਦਰਸ਼ਨ ਲਈ ਅੱਜ ਭੁਮਾਤਾ ਬ੍ਰਿਗੇਡ ਦੀ ਪ੍ਰਮੁੱਖ ਤ੍ਰਿਪਤੀ ਦੇਸਾਈ ਵੀ ਕੋਚੀ...
ਡਿਊਟੀ 'ਤੇ ਤਾਇਨਾਤ ਕਾਂਸਟੇਬਲ ਨੇ ਕੀਤੀ ਖ਼ੁਦਕੁਸ਼ੀ
. . .  about 3 hours ago
ਨਵੀਂ ਦਿੱਲੀ, 16 ਨਵੰਬਰ - ਦਿੱਲੀ ਸਕੱਤਰੇਤ 'ਚ ਡਿਊਟੀ 'ਤੇ ਤਾਇਨਾਤ ਦਿੱਲੀ ਪੁਲਿਸ ਦੇ 35 ਸਾਲਾ ਕਾਂਸਟੇਬਲ ਸੋਹਣਵੀਰ ਨੇ ਅੱਜ ਆਪਣੀ ਸਰਵਿਸ ਪਿਸਤੌਲ ਨਾਲ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਮੌਕੇ ਤੋਂ ਇਕ ਸੁਸਾਇਡ ਨੋਟ ਵੀ ਬਰਾਮਦ ਹੋਇਆ ਹੈ। ਮੁੱਢਲੀ...
ਐਸ.ਆਈ.ਟੀ. ਨੂੰ ਅੱਜ ਬਿਆਨ ਦਰਜ ਕਰਾਉਣਗੇ ਬਾਦਲ
. . .  about 3 hours ago
ਜਲੰਧਰ, 16 ਨਵੰਬਰ - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅੱਜ ਚੰਡੀਗੜ੍ਹ ਵਿਖੇ ਬੇਅਦਬੀ ਕਾਂਡ ਤੇ ਕੋਟਕਪੂਰਾ ਗੋਲੀਕਾਂਡ ਸਬੰਧੀ ਵਿਸ਼ੇਸ਼ ਜਾਂਚ ਟੀਮ ਨੂੰ ਆਪਣੇ ਬਿਆਨ ਦਰਜ...
ਤਾਮਿਲਨਾਡੂ 'ਚ ਗਾਜਾ ਤੁਫ਼ਾਨ ਕਾਰਨ ਕਈ ਮਕਾਨ ਤੇ ਦਰਖਤ ਡਿੱਗੇ
. . .  about 4 hours ago
ਤੇਲ ਦੀਆਂ ਕੀਮਤਾਂ 'ਚ ਮਾਮੂਲੀ ਕਟੌਤੀ ਜਾਰੀ
. . .  about 5 hours ago
ਗੰਦੇ ਨਾਲੇ 'ਚੋਂ ਮਿਲੀ ਸ਼ੱਕੀ ਹਾਲਤ 'ਚ ਲਾਸ਼
. . .  about 5 hours ago
ਅੱਜ ਦਾ ਵਿਚਾਰ
. . .  about 5 hours ago
ਟੀ-20 ਮਹਿਲਾ ਵਿਸ਼ਵ ਕੱਪ : ਭਾਰਤ 52 ਦੌੜਾਂ ਨਾਲ ਜੇਤੂ
. . .  1 day ago
ਟੀ-20 ਮਹਿਲਾ ਵਿਸ਼ਵ ਕੱਪ : ਭਾਰਤ ਨੇ ਦਿੱਤਾ ਆਇਰਲੈਂਡ ਨੂੰ 146 ਦੌੜਾਂ ਦਾ ਟੀਚਾ
. . .  1 day ago
ਵਿਆਹ ਤੋਂ ਬਾਅਦ ਰਣਵੀਰ-ਦੀਪਿਕਾ ਨੇ ਪਹਿਲੀ ਤਸਵੀਰ ਕੀਤੀ ਸਾਂਝੀ
. . .  1 day ago
ਟੀ-20 ਮਹਿਲਾ ਵਿਸ਼ਵ ਕੱਪ : ਭਾਰਤ ਖ਼ਿਲਾਫ਼ ਟਾਸ ਜਿੱਤ ਕੇ ਆਇਰਲੈਂਡ ਵੱਲੋਂ ਪਹਿਲਾ ਗੇਂਦਬਾਜ਼ੀ ਦਾ ਫ਼ੈਸਲਾ
. . .  1 day ago
ਐੱਸ.ਟੀ.ਐੱਫ ਦਾ ਹੌਲਦਾਰ 30 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ
. . .  1 day ago
ਪਿਸਤੌਲ ਦੀ ਨੋਕ 'ਤੇ ਦੁਕਾਨਦਾਰ ਤੋਂ 5.50 ਲੱਖ ਦੀ ਲੁੱਟ
. . .  1 day ago
ਜੈਸ਼-ਏ-ਮੁਹੰਮਦ ਦੇ 7 ਅੱਤਵਾਦੀ ਫ਼ਿਰੋਜ਼ਪੁਰ 'ਚ ਹੋਣ ਦਾ ਸ਼ੱਕ
. . .  1 day ago
ਮੁਜ਼ੱਫਰਪੁਰ ਸ਼ੈਲਟਰ ਹੋਮ ਮਾਮਲਾ : ਸਾਬਕਾ ਮੰਤਰੀ ਮੰਜੂ ਵਰਮਾ ਜੇ.ਡੀ.ਯੂ 'ਚੋਂ ਮੁਅੱਤਲ
. . .  1 day ago
ਨਾਭਾ ਬੈਂਕ ਡਕੈਤੀ : ਐੱਸ.ਐੱਚ.ਓ ਥਾਣਾ ਕੋਤਵਾਲੀ ਲਾਈਨ ਹਾਜ਼ਰ
. . .  1 day ago
ਭੀਮਾ ਕੋਰੇਗਾਂਵ ਹਿੰਸਾ ਮਾਮਲਾ : ਪੁਲਿਸ ਵੱਲੋਂ 5 ਮੁਲਜ਼ਮਾਂ ਖ਼ਿਲਾਫ਼ ਦੋਸ਼ ਪੱਤਰ ਦਾਖਲ
. . .  1 day ago
ਸੰਗਰੂਰ 'ਚ ਡੇਂਗੂ ਦਾ ਕਹਿਰ ਜਾਰੀ, 1457 'ਤੇ ਪਹੁੰਚਿਆ ਪੀੜਤਾਂ ਦਾ ਆਂਕੜਾ
. . .  1 day ago
ਦੁਨੀਆਂ ਦੇ ਸਭ ਤੋਂ ਵਧੀਆਂ ਕੋਚਾਂ 'ਚੋਂ ਇਕ ਹਨ ਰਵੀ ਸ਼ਾਸਤਰੀ- ਵਿਰਾਟ ਕੋਹਲੀ
. . .  1 day ago
ਕੋਰਟ 'ਚ ਸਿਰਸਾ ਵੱਲੋਂ ਦੋਸ਼ੀ ਯਸ਼ਪਾਲ 'ਤੇ ਹਮਲਾ
. . .  1 day ago
1984 ਸਿੱਖ ਕਤਲੇਆਮ ਮਾਮਲਾ: ਦੋਸ਼ੀਆਂ ਨੂੰ ਸਜ਼ਾ ਸੁਣਾਉਣ ਦਾ ਹੁਕਮ 20 ਨਵੰਬਰ ਤੱਕ ਸੁਰੱਖਿਅਤ
. . .  1 day ago
ਨਕਸਲੀਆਂ ਨੇ ਠੇਕੇਦਾਰ ਦਾ ਕਤਲ ਕਰ ਕੇ ਉਸ ਦੇ ਵਾਹਨਾਂ ਨੂੰ ਲਗਾਈ ਅੱਗ
. . .  1 day ago
1 ਦਸੰਬਰ ਨੂੰ ਮਰਾਠਾ ਰਾਖਵਾਂਕਰਨ ਦਾ ਐਲਾਨ ਕਰ ਸਕਦੀ ਹੈ ਸਰਕਾਰ
. . .  1 day ago
ਪੰਜਾਬ ਜਲ ਸਪਲਾਈ ਵਰਕਰਾਂ ਤੇ ਭਰਾਤਰੀ ਜਥੇਬੰਦੀਆਂ ਵੱਲੋਂ ਮਲੇਰਕੋਟਲਾ ਵਿਖੇ ਧਰਨਾ
. . .  1 day ago
ਨਾਭਾ ਵਿਖੇ ਬੈਂਕ ਲੁੱਟਣ ਵਾਲੇ ਦੋਸ਼ੀਆਂ ਬਾਰੇ ਪੁਲਿਸ ਨੇ ਕੀਤੇ ਕਈ ਵੱਡੇ ਖ਼ੁਲਾਸੇ
. . .  1 day ago
ਵਿਆਪਮ ਘੋਟਾਲੇ ਦਾ ਦੋਸ਼ੀ ਰਾਕੇਸ਼ ਨਰਗਾਵੇ ਗ੍ਰਿਫ਼ਤਾਰ
. . .  about 1 hour ago
ਸਹਿਕਾਰੀ ਸਭਾਵਾਂ ਗੁਰਦਾਸਪੁਰ ਦਾ ਉਪ ਰਜਿਸਟਰਾਰ ਤੇ ਇੰਸਪੈਕਟਰ ਮੁਅੱਤਲ - ਰੰਧਾਵਾ
. . .  about 1 hour ago
ਸਬਰੀਮਾਲਾ ਮੰਦਰ ਮਾਮਲਾ : ਸੁਪਰੀਮ ਕੋਰਟ ਦੇ ਫ਼ੈਸਲੇ ਖ਼ਿਲਾਫ਼ ਨਹੀਂ ਜਾ ਸਕਦੀ ਸਰਕਾਰ - ਪਿਨਾਰਾਈ
. . .  1 day ago
ਰਾਜਨਾਥ ਸਿੰਘ ਨੇ ਨਕਸਲੀਆਂ ਨੂੰ ਆਤਮ ਸਮਰਪਣ ਕਰਨ ਦੀ ਕੀਤੀ ਅਪੀਲ
. . .  13 minutes ago
ਤਾਜ਼ਾ ਹਮਲਿਆਂ 'ਚ 35 ਅਫ਼ਗ਼ਾਨ ਸੁਰੱਖਿਆ ਬਲਾਂ ਦੀ ਮੌਤ
. . .  1 day ago
ਅਣਪਛਾਤੇ ਵਿਅਕਤੀਆਂ ਵੱਲੋਂ ਮੋਟਰਸਾਈਕਲ ਸਵਾਰ ਤੋਂ 98 ਹਜ਼ਾਰ ਰੁਪਏ ਦੀ ਲੁੱਟ
. . .  28 minutes ago
ਨੈਸ਼ਨਲ ਹੈਰਾਲਡ ਕੇਸ ਦੀ ਸੁਣਵਾਈ 22 ਨਵੰਬਰ ਤੱਕ ਮੁਲਤਵੀ
. . .  49 minutes ago
ਮਨਿਸਟਰੀਅਲ ਸਟਾਫ਼ ਦੇ ਕਾਮਿਆਂ ਵੱਲੋਂ ਬਠਿੰਡਾ 'ਚ ਰੋਸ ਪ੍ਰਦਰਸ਼ਨ
. . .  42 minutes ago
'84 ਸਿੱਖ ਕਤਲੇਆਮ : ਦੋਸ਼ੀਆਂ ਨੂੰ ਮਿਲਣੀ ਚਾਹੀਦੀ ਹੈ ਫਾਂਸੀ ਦੀ ਸਜ਼ਾ- ਪੀੜਤ
. . .  about 1 hour ago
ਸਾਨੂੰ ਜੱਜਾਂ ਦੀ ਹੈ ਜ਼ਰੂਰਤ - ਰੰਜਨ ਗੋਗੋਈ
. . .  about 1 hour ago
ਕੇਰਲ ਦੇ ਮੁੱਖ ਮੰਤਰੀ ਵੱਲੋਂ ਸਬਰੀਮਾਲਾ ਮੰਦਰ ਦੇ ਮੁੱਦੇ 'ਤੇ ਬੁਲਾਈ ਗਈ ਬੈਠਕ
. . .  about 1 hour ago
ਸੰਸਦ ਦੇ ਸਰਦ ਰੁੱਤ ਸੈਸ਼ਨ 'ਚ ਰਾਫੇਲ ਡੀਲ ਦੇ ਮੁੱਦੇ ਨੂੰ ਉਠਾਏਗੀ ਕਾਂਗਰਸ - ਖੜਗੇ
. . .  1 day ago
ਸ਼ਾਹਿਦ ਅਫਰੀਦੀ ਦੇ ਬਿਆਨ 'ਤੇ ਬੋਲੇ ਰਾਜਨਾਥ ਸਿੰਘ- ਕਸ਼ਮੀਰ ਭਾਰਤ ਦਾ ਹਿੱਸਾ ਸੀ ਅਤੇ ਰਹੇਗਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 7 ਕੱਤਕ ਸੰਮਤ 550
ਿਵਚਾਰ ਪ੍ਰਵਾਹ: ਸੁਧਾਰ ਦਾ ਇਕ ਤਰੀਕਾ ਹੈ, ਸਖ਼ਤ ਅਨੁਸ਼ਾਸਨ ਅਤੇ ਪ੍ਰੇਰਨਾਮਈ ਵਿਹਾਰ। -ਅਗਿਆਤ

ਬਰਨਾਲਾ

ਪਰਾਲੀ ਨੂੰ ਅੱਗ ਲਾਉਣ ਵਾਲੇ 9 ਕਿਸਾਨਾਂ ਦੇ ਕੱਟੇ ਚਲਾਨ-ਡਿਪਟੀ ਕਮਿਸ਼ਨਰ

ਬਰਨਾਲਾ, 22 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ)-ਪਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ 'ਤੇ ਕਾਬੂ ਪਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵਲੋਂ ਪ੍ਰਭਾਵਸ਼ਾਲੀ ਢੰਗ ਨਾਲ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਹੁਣ ਤੱਕ ਖੇਤਾਂ ਦੇ ਵੱਢਾਂ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ 'ਚ 9 ਚਲਾਨ ਕੱਟੇ ਜਾ ਚੁੱਕੇ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਧਰਮ ਪਾਲ ਗੁਪਤਾ ਨੇ ਅੱਜ ਸਬੰਧਤ ਵਿਭਾਗਾਂ ਅਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ, ਜੀ.ਓ.ਜੀ. ਅਤੇ ਕਲੱਸਟਰ ਅਫ਼ਸਰਾਂ ਨਾਲ ਕੀਤੀ ਗਈ ਵਿਸ਼ੇਸ਼ ਮੀਟਿੰਗ ਦੌਰਾਨ ਕੀਤਾ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਿਸਾਨਾਂ ਨੂੰ ਪਰਾਲੀ ਸਾੜਨ ਨਾਲ ਹੋਣ ਵਾਲੇ ਨੁਕਸਾਨ ਤੋਂ ਜਾਣੂ ਕਰਵਾਉਣ ਲਈ ਤਨਦੇਹੀ ਨਾਲ ਕੰਮ ਕੀਤਾ ਜਾਵੇ ਤਾਂ ਜੋ ਉਹ ਜਾਗਰੂਕ ਹੋ ਕੇ ਖ਼ੁਦ ਹੀ ਇਸ ਮਾੜੀ ਪ੍ਰਥਾ ਨੂੰ ਬੰਦ ਕਰ ਦੇਣ | ਉਨ੍ਹਾਂ ਦੱਸਿਆ ਕਿ ਅੱਗ ਲਗਾਉਣ ਕਰਕੇ ਸਭ ਤੋਂ ਵੱਧ ਨੁਕਸਾਨ ਕਿਸਾਨ ਦਾ ਆਪਣਾ ਹੁੰਦਾ ਹੈ ਕਿਉਂਕਿ ਇਸ ਨਾਲ ਕਈ ਤਰ੍ਹਾਂ ਦੀਆਂ ਖਾਦਾਂ, ਸੂਖਮ ਤੱਤ ਅਤੇ ਮਿੱਤਰ ਕੀੜੇ ਮਰ ਜਾਂਦੇ ਹਨ | ਉਨ੍ਹਾਂ ਕਿਹਾ ਕਿ ਇੱਕ ਏਕੜ ਦੀ ਪਰਾਲੀ ਸਾੜਨ ਨਾਲ 32 ਕਿੱਲੋ ਯੂਰੀਆ, 5.5 ਕਿੱਲੋ ਡੀ.ਏ.ਪੀ. ਅਤੇ 51 ਕਿੱਲੋ ਪੋਟਾਸ਼ ਖਾਦ ਦੇ ਨਾਲ ਨਾਲ ਮੱਲੜ ਅਤੇ ਆਰਗੈਨਿਕ ਕਾਰਬਨ ਸੜ ਜਾਂਦੇ ਹਨ | ਉਨ੍ਹਾਂ ਕਿਹਾ ਕਿ ਸਿਰਫ਼ ਅੱਗ ਲਗਾਉਣ ਨਾਲ ਹੀ ਪੰਜਾਬ ਦੇ ਕਿਸਾਨਾਂ ਦਾ ਸਿੱਧੇ ਤੌਰ 'ਤੇ ਸਾਲਾਨਾ 500 ਕਰੋੜ ਰੁਪਏ ਦਾ ਨੁਕਸਾਨ ਹੋ ਜਾਂਦਾ ਹੈ | ਸ੍ਰੀ ਗੁਪਤਾ ਨੇ ਕਿਹਾ ਕਿ ਜੇਕਰ ਕੋਈ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਲਾਵੇਗਾ ਤਾਂ ਉਸ ਦਾ ਚਲਾਨ ਕੱਟ ਕੇ ਜੁਰਮਾਨਾ ਕੀਤਾ ਜਾਵੇਗਾ | 2 ਏਕੜ ਤੋਂ ਘੱਟ ਪਰਾਲੀ ਸਾੜਨ 'ਤੇ 2500 ਰੁਪਏ, 2 ਤੋਂ 5 ਏਕੜ ਤੱਕ ਲਈ 5000 ਰੁਪਏ ਅਤੇ 5 ਏਕੜ ਤੋਂ ਵੱਧ ਪਰਾਲੀ 'ਤੇ 15000 ਰੁਪਏ ਦਾ ਜੁਰਮਾਨਾ ਕੀਤਾ ਜਾ ਰਿਹਾ ਹੈ | ਮੀਟਿੰਗ ਵਿਚ ਐਸ.ਐਸ.ਪੀ. ਹਰਜੀਤ ਸਿੰਘ, ਐਸ.ਡੀ.ਐਮ. ਸੰਦੀਪ ਕੁਮਾਰ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਪਰਵੀਨ ਕੁਮਾਰ, ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਜਤਿੰਦਰਪਾਲ ਸਿੰਘ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਐਕਸੀਅਨ ਹਰਜੀਤ ਸਿੰਘ, ਐਸ.ਡੀ.ਓ. ਅਸ਼ਪ੍ਰੀਤ ਸਿੰਘ, ਡੀ.ਡੀ.ਪੀ.ਓ. ਸੰਜੀਵ ਸ਼ਰਮਾ, ਜੀ.ਓ.ਜੀ. ਇੰਚਾਰਜ ਲਾਭ ਸਿੰਘ ਤੋਂ ਇਲਾਵਾ ਸਾਰੇ ਐਸ.ਐਚ.ਓ. ਤੇ ਕਲੱਸਟਰ ਅਫ਼ਸਰ ਵੀ ਹਾਜ਼ਰ ਸਨ |

ਐਸ. ਡੀ. ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਝੰਡੇ ਗੱਡੇ

ਧਨੌਲਾ, 22 ਅਕਤੂਬਰ (ਜਤਿੰਦਰ ਸਿੰਘ ਧਨੌਲਾ)-ਸੀ.ਬੀ.ਐਸ.ਸੀ. ਬੋਰਡ ਵਲੋਂ ਕਲਸਟਰ 17 ਦਾ ਕਬੱਡੀ ਟੂਰਨਾਮੈਂਟ ਸੰਤ ਈਸ਼ਰ ਸਿੰਘ ਅਕੈਡਮੀ ਛਾਹੜ ਵਿਖੇ ਕਰਵਾਇਆ ਗਿਆ | ਜਿਸ ਦੌਰਾਨ ਵੱਡੀ ਗਿਣਤੀ ਵਿਚ ਪੰਜਾਬ ਅਤੇ ਹਰਿਆਣਾ ਦੀਆਂ ਟੀਮਾਂ ਨੇ ਭਾਗ ਲਿਆ | ਮੁਕਾਬਲਿਆਂ ਦੌਰਾਨ ...

ਪੂਰੀ ਖ਼ਬਰ »

ਵੋਟਰ ਜਾਗਰੂਕਤਾ ਵੈਨ ਨੂੰ ਜ਼ਿਲ੍ਹਾ ਚੋਣ ਅਫ਼ਸਰ ਨੇ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਬਰਨਾਲਾ, 22 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ)-ਵੋਟਰਾਂ ਨੂੰ ਵੋਟਰ ਸੂਚੀਆਂ ਦੀ ਸੁਧਾਈ ਸਬੰਧੀ ਜਾਗਰੂਕ ਕਰਨ ਲਈ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਧਰਮ ਪਾਲ ਗੁਪਤਾ ਨੇ ਸਵੀਪ ਗਤੀਵਿਧੀਆਂ ਤਹਿਤ ਵੋਟਰ ਜਾਗਰੂਕਤਾ ਵੈਨ ਨੂੰ ਜ਼ਿਲ੍ਹਾ ...

ਪੂਰੀ ਖ਼ਬਰ »

264 ਬੋਤਲਾਂ ਠੇਕਾ ਸ਼ਰਾਬ ਦੇਸੀ, ਕਾਰ ਸਮੇਤ ਇਕ ਪੁਲਿਸ ਅੜਿੱਕੇ

ਬਰਨਾਲਾ, 22 ਅਕਤੂਬਰ (ਰਾਜ ਪਨੇਸਰ)-ਸੀ.ਆਈ.ਏ. ਸਟਾਫ਼ ਵਲੋਂ ਇਕ ਵਿਅਕਤੀ ਨੂੰ 264 ਬੋਤਲਾਂ (22 ਡੱਬੇ) ਠੇਕਾ ਸ਼ਰਾਬ ਦੇਸੀ, ਕਾਰ ਸਮੇਤ ਕਾਬੂ ਕਰ ਕੇ ਮਾਮਲਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਹੌਲਦਾਰ ਨੈਬ ਸਿੰਘ ਨੇ ਦੱਸਿਆ ਕਿ ਐਸ.ਐਸ.ਪੀ. ਬਰਨਾਲਾ ਹਰਜੀਤ ...

ਪੂਰੀ ਖ਼ਬਰ »

ਮਹਿਲ ਕਲਾਂ 'ਚ ਹੋਈ ਆਰ.ਐਮ.ਪੀ.ਆਈ. ਦੀ ਜ਼ਿਲ੍ਹਾ ਪੱਧਰੀ ਇਕੱਤਰਤਾ

ਮਹਿਲ ਕਲਾਂ, 22 ਅਕਤੂਬਰ (ਅਵਤਾਰ ਸਿੰਘ ਅਣਖੀ)-ਕੇਂਦਰ ਦੀ ਮੋਦੀ ਸਰਕਾਰ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਦੇਸ਼ ਨੂੰ ਫ਼ਿਰਕਾਪ੍ਰਸਤੀ ਦੀ ਅੱਗ ਵਿਚ ਝੋਕ ਰਹੀ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਇਨਕਲਾਬੀ ਮਾਰਕਸਵਾਦੀ ਕਮਿਊਨਿਸਟ ਪਾਰਟੀ ਦੇ ਕੇਂਦਰੀ ...

ਪੂਰੀ ਖ਼ਬਰ »

ਹੰਡਿਆਇਆ ਦੇ ਦੋ ਨੌਜਵਾਨਾਂ ਦੀ ਸੰਗਰੂਰ ਵਿਖੇ ਸੜਕ ਹਾਦਸੇ 'ਚ ਮੌਤ ਹੋ ਜਾਣ 'ਤੇ ਇਲਾਕੇ 'ਚ ਸੋਗ

ਹੰਡਿਆਇਆ, 22 ਅਕਤੂਬਰ (ਗੁਰਜੀਤ ਸਿੰਘ ਖੱੁਡੀ)-ਅੱਜ ਸਵੇਰੇ ਸੰਗਰੂਰ ਨੇੜੇ ਵਾਪਰੇ ਇਕ ਸੜਕ ਹਾਦਸੇ ਵਿਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਅਤੇ ਇਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ | ਥਾਣਾ ਸਦਰ ਬਰਨਾਲਾ ਅਧੀਨ ਪੈਂਦੀ ਪੁਲਿਸ ਚੌਕੀ ਹੰਡਿਆਇਆ ਦੇ ਨੇੜਲੇ ਪਿੰਡ ਬੀਕਾ ਸੂਚ ...

ਪੂਰੀ ਖ਼ਬਰ »

ਖਾਣ ਪੀਣ ਦੀਆਂ ਵਸਤੂਆਂ ਦੀ ਸ਼ੁੱਧਤਾ ਜਾਚਣ ਲਈ ਵੈਨ ਨੂੰ ਸਿਵਲ ਸਰਜਨ ਨੇ ਝੰਡੀ ਦੇ ਕੇ ਕੀਤਾ ਰਵਾਨਾ

ਬਰਨਾਲਾ, 22 ਅਕਤੂਬਰ (ਧਰਮਪਾਲ ਸਿੰਘ)-ਸਿਹਤ ਵਿਭਾਗ ਪੰਜਾਬ ਵਲੋਂ ਫੂਡ ਸੇਫ਼ਟੀ ਸਟੈਂਡਰਡ ਅਥਾਰਿਟੀ ਆਫ਼ ਇੰਡੀਆ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਲੋਕਾਂ ਨੂੰ ਖਾਣ-ਪੀਣ ਵਾਲੀਆਂ ਵਸਤੂਆਂ ਦੀ ਸ਼ੁੱਧਤਾ ਸਬੰਧੀ ਜਾਗਰੂਕ ਕਰਨ ਲਈ ਇਕ ਮੋਬਾਈਲ ਫੂਡ ਟੈਸਟਿੰਗ ਵੈਨ ਨੂੰ ...

ਪੂਰੀ ਖ਼ਬਰ »

ਮੈਕਰੋ ਗਲੋਬਲ ਨੇ ਕੈਨੇਡਾ ਦਾ ਓਪਨ ਵਰਕ ਵੀਜ਼ਾ ਲਗਵਾਇਆ

ਬਰਨਾਲਾ, 22 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ)-ਆਈਲੈਟਸ ਅਤੇ ਵੀਜ਼ਾ ਸੇਵਾਵਾਂ ਮੁਹੱਈਆ ਕਰਵਾਉਣ ਵਾਲੀ ਪ੍ਰਸਿੱਧ ਸੰਸਥਾ ਮੈਕਰੋ ਗਲੋਬਲ ਮੋਗਾ ਦੀ ਬ੍ਰਾਂਚ ਬਰਨਾਲਾ ਵਲੋਂ ਵੱਡੀ ਗਿਣਤੀ ਵਿਚ ਸਟੂਡੈਂਟ ਵੀਜ਼ੇ, ਵਿਜ਼ਟਰ ਵੀਜ਼ੇ ਅਤੇ ਵਰਕ ਓਪਨ ਵੀਜ਼ੇ ਲਗਵਾਏ ਜਾ ਰਹੇ ...

ਪੂਰੀ ਖ਼ਬਰ »

ਜ਼ਿਲ੍ਹਾ ਜੇਲ੍ਹ 'ਚ ਇਕ ਕੈਦੀ ਦੀ ਦੋ ਹਵਾਲਾਤੀਆਂ ਅਤੇ ਦੋ ਕੈਦੀਆਂ ਵਲੋਂ ਮਾਰਕੱੁਟ

ਬਰਨਾਲਾ, 22 ਅਕਤੂਬਰ (ਰਾਜ ਪਨੇਸਰ)-ਸਥਾਨਕ ਜ਼ਿਲ੍ਹਾ ਜੇਲ੍ਹ ਵਿਚ ਇਕ ਕੈਦੀ ਦੀ ਦੋ ਹਵਾਲਾਤੀਆ ਅਤੇ ਦੋ ਕੈਦੀਆਂ ਨੇ ਮਾਰਕੱੁਟ ਕੀਤੀ | ਜਿਸ ਨੂੰ ਜ਼ਖ਼ਮੀ ਹਾਲਤ ਵਿਚ ਇਲਾਜ ਲਈ ਸਿਵਲ ਹਸਪਤਾਲ ਬਰਨਾਲਾ ਲਿਆਂਦਾ ਗਿਆ | ਇਸ ਮੌਕੇ ਗੱਲਬਾਤ ਕਰਦਿਆਂ ਕੈਦੀ ਰਾਜੀਵ ਕੁਮਾਰ ...

ਪੂਰੀ ਖ਼ਬਰ »

ਸੋਨੇ ਦੀਆਂ ਵਾਲੀਆਂ ਝਪਟਣ ਵਾਲੇ ਦੋ ਿਖ਼ਲਾਫ਼ ਮਾਮਲਾ ਦਰਜ

ਬਰਨਾਲਾ, 22 ਅਕਤੂਬਰ (ਰਾਜ ਪਨੇਸਰ)-ਥਾਣਾ ਸਿਟੀ-1 ਵਲੋਂ ਔਰਤ ਦੇ ਕੰਨਾਂ 'ਚੋਂ ਸੋਨੇ ਦੀਆਂ ਵਾਲੀਆਂ ਖੋਹਣ ਵਾਲੇ ਦੋ ਿਖ਼ਲਾਫ਼ ਮਾਮਲਾ ਦਰਜ ਕਰ ਦਿੱਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਰਾਜ ਕੁਮਾਰ ਸਿੰਗਲਾ ...

ਪੂਰੀ ਖ਼ਬਰ »

40 ਬੋਤਲਾਂ ਠੇਕਾ ਸ਼ਰਾਬ ਦੇਸੀ ਬਰਾਮਦ, ਮੁਲਜ਼ਮ ਫ਼ਰਾਰ

ਬਰਨਾਲਾ, 22 ਅਕਤੂਬਰ (ਰਾਜ ਪਨੇਸਰ)-ਥਾਣਾ ਸਦਰ ਵਲੋਂ ਦੋ ਵਿਅਕਤੀਆਂ ਕੋਲੋਂ 40 ਬੋਤਲਾਂ ਠੇਕਾ ਸ਼ਰਾਬ ਦੇਸੀ ਬਰਾਮਦ ਕਰ ਕੇ ਮਾਮਲਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਨੇ ਦੱਸਿਆ ਕਿ ਪਿੰਡ ਫਰਵਾਹੀ ਵਿਖੇ ਪੂਰੀ ਟੀਮ ...

ਪੂਰੀ ਖ਼ਬਰ »

ਕੰਨਿਆ ਸਕੂਲ ਦੇ ਵਿਦਿਆਰਥੀਆਂ ਨੇ ਵਾਤਾਵਰਨ ਚੇਤਨਾ ਰੈਲੀ ਕੱਢੀ

ਬਰਨਾਲਾ, 22 ਅਕਤੂਬਰ (ਅਸ਼ੋਕ ਭਾਰਤੀ)-ਸਰਕਾਰੀ ਸੀਨੀ: ਸੈਕੰਡਰੀ ਸਕੂਲ ਕੰਨਿਆ ਬਰਨਾਲਾ ਦੇ ਪਿ੍ੰਸੀਪਲ ਸ੍ਰੀਮਤੀ ਅਰੂਣਾ ਗਰਗ ਦੀ ਅਗਵਾਈ ਹੇਠ ਐਨ.ਐਸ.ਐਸ. ਯੂਨਿਟ ਦੇ ਵਲੰਟੀਅਰਾਂ ਤੇ ਸਕੂਲ ਸਟਾਫ਼ ਦੇ ਸਹਿਯੋਗ ਨਾਲ ਵਾਤਾਵਰਨ ਚੇਤਨਾ ਰੈਲੀ ਕੱਢੀ ਗਈ | ਇਸ ਰੈਲੀ ਦਾ ...

ਪੂਰੀ ਖ਼ਬਰ »

ਧਨੌਲਾ ਵਿਖੇ ਸ਼ੋਭਾ ਯਾਤਰਾ ਕੱਢੀ

ਧਨੌਲਾ, 22 ਅਕਤੂਬਰ (ਜਤਿੰਦਰ ਸਿੰਘ ਧਨੌਲਾ)-ਭਗਵਾਨ ਵਾਲਮੀਕਿ ਜੀ ਮਹਾਨ ਤਪੱਸਵੀਆਂ 'ਚੋਂ ਇਕ ਸਨ ਜਿਨ੍ਹਾਂ ਮਨੱੁਖਤਾ ਨੂੰ ਸੇਧ ਦੇਣ ਲਈ ਵਡਮੱੁਲਾ ਯੋਗਦਾਨ ਪਾਇਆ | ਇਹ ਪ੍ਰਗਟਾਵਾ ਅਨਾਜ ਮੰਡੀ ਨਜ਼ਦੀਕ ਸ੍ਰੀ ਵਾਲਮੀਕਿ ਮੰਦਰ ਤੋਂ ਯੂਥ ਆਗੂ ਵਿੱਕੀ ਪਿਵਾਲ ਦੀ ਅਗਵਾਈ ...

ਪੂਰੀ ਖ਼ਬਰ »

ਵਾਈ.ਐਸ. ਸਕੂਲ ਬਰਨਾਲਾ ਵਿਖੇ ਦੋ ਰੋਜ਼ਾ ਕਾਨਫ਼ਰੰਸ ਸਮਾਪਤ

ਬਰਨਾਲਾ, 22 ਅਕਤੂਬਰ (ਅਸ਼ੋਕ ਭਾਰਤੀ)-ਵਾਈ.ਐਸ. ਸਕੂਲ ਬਰਨਾਲਾ ਵਿਖੇ ਦੋ ਰੋਜ਼ਾ ਆਈ.ਆਈ.ਐਮ. ਯੂ.ਐਨ. ਕਾਨਫ਼ਰੰਸ ਕੋਆਰਡੀਨੇਟਰ ਮੈਡਮ ਮੋਨਿਕਾ ਗੁਪਤਾ ਤੇ ਐਮ.ਯੂ.ਐਨ. ਇੰਚਾਰਜ ਮੈਡਮ ਕਮਲੇਸ਼ ਸ਼ਰਮਾ ਦੀ ਅਗਵਾਈ ਸਮਾਪਤ ਹੋਈ | ਜਿਸ ਵਿਚ ਮਹਿਲ ਕਲਾਂ, ਭਵਾਨੀਗੜ੍ਹ, ਸੰਗਰੂਰ ...

ਪੂਰੀ ਖ਼ਬਰ »

ਨਾਪਤੋਲ ਵਿਭਾਗ ਦੇ ਇੰਸਪੈਕਟਰ ਵਲੋਂ ਕੀਤੀ ਕਾਰਵਾਈ ਦੀ ਚਰਚਾ

ਰੂੜੇਕੇ ਕਲਾਂ, 22 ਅਕਤੂਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਬੱਸ ਸਟੈਂਡ ਰੂੜੇਕੇ ਕਲਾਂ ਵਿਖੇ ਸਥਿਤ ਬੀਕਾਨੇਰ ਵਾਲਿਆਂ ਦੀ ਮਠਿਆਈਆਂ ਦੀ ਦੁਕਾਨ 'ਤੇ ਪਹੁੰਚ ਕੇ ਨਾਪਤੋਲ ਵਿਭਾਗ ਬਰਨਾਲਾ ਦੇ ਇੰਸਪੈਕਟਰ ਵਲੋਂ ਕੀਤੀ ਗਈ ਕਾਰਵਾਈ ਦੀ ਸਥਾਨਕ ਇਲਾਕੇ ਵਿਚ ਖੂਬ ਚਰਚਾ ਚੱਲ ...

ਪੂਰੀ ਖ਼ਬਰ »

ਕੁਲ ਹਿੰਦ ਕਿਸਾਨ ਸਭਾ ਦੀ ਤਹਿਸੀਲ ਪੱਧਰੀ ਮੀਟਿੰਗ

ਬਰਨਾਲਾ, 22 ਅਕਤੂਬਰ (ਧਰਮਪਾਲ ਸਿੰਘ)-ਕੁਲ ਹਿੰਦ ਕਿਸਾਨ ਸਭਾ ਦੀ ਤਹਿਸੀਲ ਬਰਨਾਲਾ ਦੀ ਮੀਟਿੰਗ ਸਾਥੀ ਨਿਰੰਜਨ ਸਿੰਘ ਠੀਕਰੀਵਾਲਾ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਜ਼ਿਲ੍ਹਾ ਸੀਨੀ: ਮੀਤ ਪ੍ਰਧਾਨ ਗੁਰਦੇਵ ਸਿੰਘ ਦਰਦੀ, ਸਾਬਕਾ ਵਿਧਾਇਕ ਚੰਦ ਸਿੰਘ ਚੋਪੜਾ ਨੇ ...

ਪੂਰੀ ਖ਼ਬਰ »

ਪੀ.ਜੀ.ਡੀ.ਸੀ.ਏ. ਸਮੈਸਟਰ ਦੂਜਾ ਦਾ ਨਤੀਜਾ ਸੌ ਫ਼ੀਸਦੀ ਰਿਹਾ

ਭਦੌੜ, 22 ਅਕਤੂਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਦੁਆਰਾ ਐਲਾਨੇ ਗਏ ਪੀ. ਜੀ. ਡੀ. ਸੀ. ਏ. ਸਮੈਸਟਰ ਦੂਜਾ ਦੇ ਨਤੀਜੇ ਵਿਚ ਮੀਰੀ ਪੀਰੀ ਖ਼ਾਲਸਾ ਕਾਲਜ ਭਦÏੜ ਦੇ ਵਿਦਿਆਰਥੀਆਂ ਨੇ ਵਧੀਆ ਪੁਜ਼ੀਸ਼ਨਾਂ ਹਾਸਲ ਕੀਤੀਆਂ | ਕੰਪਿਊਟਰ ਵਿਭਾਗ ਦੇ ...

ਪੂਰੀ ਖ਼ਬਰ »

ਓਵਰ ਸੈਵਨ ਸੀਜ਼ ਭਦੌੜ ਦੀ ਵਿਦਿਆਰਥਣ ਨੇ 6.5 ਬੈਂਡ ਹਾਸਲ ਕੀਤੇ

ਭਦੌੜ, 22 ਅਕਤੂਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਕਸਬੇ ਦੀ ਤਿੰਨ ਕੋਣੀ ਰੋਡ ਭਦੌੜ ਉੱਪਰ ਚੱਲ ਰਹੀ ਓਵਰ ਸੈਵਨ ਸੀਜ਼ ਸੰਸਥਾ ਦੇ ਵਿਦਿਆਰਥੀ ਆਏ ਦਿਨ ਆਈਲਟਸ ਵਿਚੋਂ ਚੰਗੇ ਬੈਂਡ ਪ੍ਰਾਪਤ ਕਰ ਕੇ ਵਿਦੇਸ਼ ਜਾਣ ਦਾ ਸੁਪਨਾ ਪੂਰਾ ਕਰ ਰਹੇ ਹਨ | ਡਾਇਰੈਕਟਰ ਮੋਹਿਤਪਾਲ ਸਿੰਘ ...

ਪੂਰੀ ਖ਼ਬਰ »

ਐਸ. ਐਸ. ਐਨ. ਸਕੂਲ ਦੇ ਵਿਦਿਆਰਥੀਆਂ ਨੇ ਪੁਜੀਸ਼ਨਾਂ ਹਾਸਲ ਕੀਤੀਆਂ

ਤਪਾ ਮੰਡੀ, 22 ਅਕਤੂਬਰ (ਵਿਜੇ ਸ਼ਰਮਾ)-ਜ਼ਿਲ੍ਹਾ ਪੱਧਰ ਦੇ ਹੋਏ ਰਹੇ ਮੁਕਾਬਲਿਆਂ ਵਿਚੋਂ ਐਸ. ਐਸ. ਐਨ. ਸੀਨੀਅਰ ਸੈਕੰਡਰੀ ਸਕੂਲ ਤਪਾ ਦੇ ਵਿਦਿਆਰਥੀਆਂ ਨੇ ਵੱਖ-ਵੱਖ ਐਥਲੈਟਿਕਸ 'ਚ ਭਾਗ ਲਿਆ ਅਤੇ ਜਿਨ੍ਹਾਂ ਨੇ ਹੋਰ ਸਕੂਲਾਂ ਨੂੰ ਪਛਾੜਦਿਆਂ ਸਕੂਲ ਦਾ ਨਾਂਅ ਰੌਸ਼ਨ ...

ਪੂਰੀ ਖ਼ਬਰ »

ਪ੍ਰੋ: ਦੇਸ ਬੰਧੂ ਬੱਤਾ ਯਾਦਗਾਰੀ ਫੱੁਟਬਾਲ ਚੈਂਪੀਅਨ ਲੀਗ ਦਾ ਿਖ਼ਤਾਬ ਬਰਨਾਲਾ ਦੀ ਟੀਮ ਨੇ ਜਿੱਤਿਆ

ਬਰਨਾਲਾ, 22 ਅਕਤੂਬਰ (ਅਸ਼ੋਕ ਭਾਰਤੀ)-ਜ਼ਿਲ੍ਹਾ ਫੱੁਟਬਾਲ ਐਸੋਸੀਏਸ਼ਨ ਬਰਨਾਲਾ ਵਲੋਂ ਪ੍ਰੋ: ਦੇਸ ਬੰਧੂ ਬੱਤਾ ਯਾਦਗਾਰੀ ਫੁੱਟਬਾਲ ਚੈਂਪੀਅਨ ਲੀਗ ਦੇ ਮੁਕਾਬਲੇ ਸੇਂਟ ਜੋਸਫ ਸਕੂਲ ਬਰਨਾਲਾ ਵਿਖੇ ਕਰਵਾਏ ਗਏ | ਜਿਸ ਵਿਚ ਸਮੁੱਚੇ ਮਾਲਵੇ ਦੀਆਂ ਟੀਮਾਂ ਨੇ ਭਾਗ ਲਿਆ | ...

ਪੂਰੀ ਖ਼ਬਰ »

ਸਕੂਲੀ ਬੱਚਿਆਂ ਨੇ ਅੰਮਿ੍ਤਸਰ ਰੇਲ ਹਾਦਸੇ 'ਚ ਮਾਰੇ ਗਏ ਮਿ੍ਤਕਾਂ ਨੂੰ ਦਿੱਤੀ ਸ਼ਰਧਾਂਜਲੀ

ਤਪਾ ਮੰਡੀ, 22 ਅਕਤੂਬਰ (ਪ੍ਰਵੀਨ ਗਰਗ)-ਸਥਾਨਕ ਸਰਵਹਿੱਤਕਾਰੀ ਸਕੂਲ ਵਿਖੇ ਪਿਛਲੇ ਦਿਨੀਂ ਅੰਮਿ੍ਤਸਰ ਦੇ ਜੌੜਾ ਫਾਟਕ ਨਜ਼ਦੀਕ ਹੋਏ ਦਰਦਨਾਕ ਰੇਲ ਹਾਦਸੇ 'ਚ ਮਾਰੇ ਗਏ ਵਿਅਕਤੀਆਂ ਦੀ ਆਤਮਿਕ ਸ਼ਾਂਤੀ ਲਈ ਸਕੂਲ ਪਿੰ੍ਰਸੀਪਲ ਰਾਜਿੰਦਰ ਰਾਵਤ ਦੀ ਅਗਵਾਈ ਹੇਠ ਦੋ ਮਿੰਟ ...

ਪੂਰੀ ਖ਼ਬਰ »

ਐਕਸੀਅਨ ਹਰਵੇਲ ਸਿੰਘ ਧਾਲੀਵਾਲ ਨੂੰ ਕੀਤਾ ਸਨਮਾਨਿਤ

ਭਦੌੜ, 23 ਅਕਤੂਬਰ (ਵਿਨੋਦ ਕਲਸੀ, ਰਜਿੰਦਰ ਬੱਤਾ)-ਉੱਘੇ ਸੋਸ਼ਲ ਵਰਕਰ ਐਕਸੀਅਨ ਹਰਵੇਲ ਸਿੰਘ ਧਾਲੀਵਾਲ ਵਲੋਂ ਸ਼ਾਨਦਾਰ ਸੇਵਾਵਾਂ ਨਿਭਾਉਣ ਬਦਲੇ ਦਸਮੇਸ਼ ਪਬਲਿਕ ਸਕੂਲ ਵਿਖੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਸਕੂਲ ਦੇ ਪਿ੍ੰਸੀਪਲ ਮਹਿੰਦਰ ਕੌਰ ਢਿੱਲੋਂ, ...

ਪੂਰੀ ਖ਼ਬਰ »

ਸਿਵਲ ਹਸਪਤਾਲ ਦੇ ਪੰਘੂੜੇ 'ਚੋਂ ਮਿਲੀ ਨਵਜੰਮੀ ਬੱਚੀ

ਬਰਨਾਲਾ, 22 ਅਕਤੂਬਰ (ਧਰਮਪਾਲ ਸਿੰਘ)-ਜੱਚਾ ਬੱਚਾ ਸਿਵਲ ਹਸਪਤਾਲ ਬਰਨਾਲਾ ਦੇ ਬਾਹਰ ਬਣੇ ਪੰਘੂੜੇ ਵਿਚ ਕੋਈ ਅਣਪਛਾਤਾ ਵਿਅਕਤੀ ਨਵਜੰਮੀ ਬੱਚੀ ਛੱਡ ਕੇ ਚਲਾ ਗਿਆ | ਜਿਸ ਤੋਂ ਬਾਅਦ ਸਿਵਲ ਸਰਜਨ ਡਾ: ਜੁਗਲ ਕਿਸ਼ੋਰ ਅਤੇ ਐਸ.ਐਮ.ਓ. ਡਾ: ਜਸਵੀਰ ਸਿੰਘ ਔਲਖ ਵਲੋਂ ਨਵਜੰਮੀ ...

ਪੂਰੀ ਖ਼ਬਰ »

12 ਸਾਲ ਪਹਿਲਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਵਾਅਦਿਆਂ ਨੂੰ ਨਹੀਂ ਪਿਆ ਅਜੇ ਵੀ ਬੂਰ

ਧਨੌਲਾ, 22 ਅਕਤੂਬਰ (ਰਘਵੀਰ ਸਿੰਘ ਚੰਗਾਲ)-ਪੰਜਾਬ ਦੀਆਂ ਕਾਂਗਰਸ ਅਤੇ ਅਕਾਲੀ-ਭਾਜਪਾ ਪਾਰਟੀਆਂ ਆਪਣੇ ਰਾਜ ਕਾਲ ਦੌਰਾਨ ਵਿੱਦਿਆ ਦੇ ਮਿਆਰ ਨੂੰ ਖ਼ਾਸ ਕਰ ਕੇ ਲੜਕੀਆਂ ਨੂੰ ਦਿੱਤੀ ਜਾਣ ਵਾਲੀ ਵਿੱਦਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਅਸਲ 'ਚ ਕਿੰਨੀਆਂ ਕੁ ਸੁਹਿਰਦ ਹਨ ...

ਪੂਰੀ ਖ਼ਬਰ »

ਸਾਬਕਾ ਸੈਨਿਕ ਵਿੰਗ ਸ਼ੋ੍ਰਮਣੀ ਅਕਾਲੀ ਦਲ ਦੀ ਮੀਟਿੰਗ

ਬਰਨਾਲਾ, 22 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ)-ਸਾਬਕਾ ਸੈਨਿਕ ਵਿੰਗ ਸ਼ੋ੍ਰਮਣੀ ਅਕਾਲੀ ਦਲ ਜ਼ਿਲ੍ਹਾ ਬਰਨਾਲਾ ਦੀ ਇਕ ਭਰਵੀਂ ਮੀਟਿੰਗ ਸਥਾਨਕ ਰੈਸਟ ਹਾਊਸ ਵਿਖੇ ਮੁੱਖ ਕੋਆਰਡੀਨੇਟਰ ਇੰਜ: ਗੁਰਜਿੰਦਰ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ...

ਪੂਰੀ ਖ਼ਬਰ »

ਲੌ ਾਗਪੁਰੀ ਸਕੂਲ ਦੇ ਜੇਤੂ ਖਿਡਾਰੀਆਂ ਦਾ ਸਨਮਾਨ

ਰੂੜੇਕੇ ਕਲਾਂ, 22 ਅਕਤੂਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਸੰਤ ਬਾਬਾ ਲੌਾਗਪੁਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਪੱਖੋਂ ਕਲਾਂ ਦੇ ਜ਼ੋਨ ਅਤੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਪ੍ਰਧਾਨ ਸੰਤ ...

ਪੂਰੀ ਖ਼ਬਰ »

ਦਸਮੇਸ਼ ਸਕੂਲ ਦੇ ਬੱਚਿਆਂ ਨੇ ਧਾਰਮਿਕ ਤੇ ਇਤਿਹਾਸਕ ਸਥਾਨਾਂ ਦੀ ਯਾਤਰਾ ਕੀਤੀ

ਭਦੌੜ, 22 ਅਕਤੂਬਰ (ਵਿਨੋਦ ਕਲਸੀ, ਰਜਿੰਦਰ ਬੱਤਾ)-ਸਕੂਲੀ ਬੱਚਿਆਂ ਨੂੰ ਧਰਮ ਅਤੇ ਇਤਿਹਾਸ ਸਬੰਧੀ ਜਾਣਕਾਰੀ ਹਿਤ ਦਸਮੇਸ਼ ਪਬਲਿਕ ਸਕੂਲ ਦੇ ਛੋਟੇ ਬੱਚਿਆਂ ਨੰੂ ਰੋਜ਼ਾ ਧਾਰਮਿਕ ਦੌਰਾ ਕਰਵਾਇਆ ਗਿਆ | ਪਿ੍ੰਸੀਪਲ ਮਹਿੰਦਰ ਕੌਰ ਢਿੱਲੋਂ ਦੀ ਸਰਪ੍ਰਸਤੀ ਹੇਠ ਅਤੇ ...

ਪੂਰੀ ਖ਼ਬਰ »

ਪੰਜਾਬੀ 'ਵਰਸਿਟੀ ਪਟਿਆਲਾ ਦੀ 56ਵੀਂ ਸਾਲਾਨਾ ਅਥਲੈਟਿਕ ਮੀਟ 'ਚ ਦਮਨੀਤ ਸਿੰਘ ਨੇ ਸੋਨ ਤਗਮਾ ਜਿੱਤਿਆ

ਬਰਨਾਲਾ, 22 ਅਕਤੂਬਰ (ਅਸ਼ੋਕ ਭਾਰਤੀ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ 56ਵੀਂ ਸਾਲਾਨਾ ਅਥਲੈਟਿਕ ਮੀਟ ਵਿਚ ਯੂਨੀਵਰਸਿਟੀ ਕਾਲਜ ਬਰਨਾਲਾ ਦੇ ਹੋਣਹਾਰ ਕੌਮਾਂਤਰੀ ਖਿਡਾਰੀ ਦਮਨੀਤ ਸਿੰਘ ਨੇ ਹੈਮਰ ਥ੍ਰੋਅ ਦੇ ਮੁਕਾਬਲੇ ਵਿਚ 57.90 ਮੀਟਰ ਦੂਰੀ 'ਤੇ ਗੋਲਾ ਸੱੁਟ ਕੇ ...

ਪੂਰੀ ਖ਼ਬਰ »

ਨਿਊ ਜੈ ਮਾਤਾ ਦਾਤੀ ਕਲੱਬ ਵਲੋਂ 13ਵਾਂ ਵਿਸ਼ਾਲ ਭਗਵਤੀ ਜਾਗਰਣ ਭਲਕੇ

ਤਪਾ ਮੰਡੀ, 22 ਅਕਤੂਬਰ (ਪ੍ਰਵੀਨ ਗਰਗ)-ਨਿਊ ਜੈ ਮਾਤਾ ਦਾਤੀ ਕਲੱਬ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ 13 ਵਾਂ ਵਿਸ਼ਾਲ ਭਗਵਤੀ ਜਾਗਰਣ 24 ਅਕਤੂਬਰ ਦਿਨ ਬੁੱਧਵਾਰ ਨੂੰ ਮਾਤਾ ਦਾਤੀ ਮੰਦਰ ਵਿਖੇ ਕਰਵਾਇਆ ਜਾ ਰਿਹਾ ਹੈ | ਜਿਸ ਸਬੰਧੀ ਇਸ ਧਾਰਮਿਕ ਸਮਾਗਮ ਦੇ ਕਾਰਡ ਕਲੱਬ ...

ਪੂਰੀ ਖ਼ਬਰ »

28 ਦੇ ਪਟਿਆਲੇ ਧਰਨੇ ਸੰਬੰਧੀ ਅਧਿਆਪਕਾਂ ਨੂੰ ਕੀਤਾ ਗਿਆ ਲਾਮਬੰਦ

ਸੰਗਰੂਰ, 22 ਅਕਤੂਬਰ (ਚੌਧਰੀ ਨੰਦ ਲਾਲ ਗਾਂਧੀ) - ਅਧਿਆਪਕ ਦਲ ਪੰਜਾਬ ਦੇ ਵਰਕਰਾਂ ਵਿੱਚ ਕਾਂਗਰਸ ਸਰਕਾਰ ਵੱਲੋਂ ਪਿਛਲੇ ਡੇਢ ਸਾਲ ਤੋਂ ਮੁਲਾਜ਼ਮਾਂ ਦੀਆਂ ਮੰਗਾਂ ਨਾ ਮੰਨਣ ਕਾਰਨ ਕਰਮਚਾਰੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਸੇ ਰੋਸ ਕਾਰਨ 28 ਅਕਤੂਬਰ ਨੂੰ ...

ਪੂਰੀ ਖ਼ਬਰ »

ਛਪਾਰ ਕਾਨਫ਼ਰੰਸ ਅੱਜ

ਅਹਿਮਦਗੜ੍ਹ, 22 ਅਕਤੂਬਰ (ਪੁਰੀ) - ਪੰਜਾਬ ਦੇ ਪ੍ਰਸਿੱਧ ਮੇਲਾ ਛਪਾਰ ਵਿਖੇ ਇਸ ਵਾਰ ਭਾਰੀ ਬਰਸਾਤ ਕਾਰਨ ਕਮਿਊਨਿਸਟ ਪਾਰਟੀਆਂ ਆਪਣੀ ਕਾਨਫਰੰਸ ਨਹੀਂ ਕਰ ਸਕੀਆ | ਇਸੇ ਕਾਰਨ ਅੱਜ 23 ਅਕਤੂਬਰ ਨੂੰ ਛੋਟੇ ਮੇਲੇ ਮੌਕੇ ਛਪਾਰ ਵਿਖੇ ਕਾਨਫਰੰਸ ਕੀਤੀ ਜਾ ਰਹੀ ਹੈ | ਕੁਲ ਹਿੰਦ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX