ਤਾਜਾ ਖ਼ਬਰਾਂ


ਸੁਨੀਲ ਜਾਖੜ ਨੇ ਇਕ ਵਾਰ ਫਿਰ ਦਿੱਤਾ ਕੰਮ ਰੋਕੋ ਪ੍ਰਸਤਾਵ
. . .  23 minutes ago
ਨਵੀਂ ਦਿੱਲੀ, 14 ਦਸੰਬਰ - ਕਾਂਗਰਸ ਦੇ ਸੰਸਦ ਮੈਂਬਰ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੇ ਰਾਫੇਲ ਮੁੱਦੇ ਨੂੰ ਲੈ ਕੇ ਲੋਕ ਸਭਾ ਦੇ ਸਰਦ ਰੁੱਤ ਇਜਲਾਸ 'ਚ ਇਕ ਵਾਰ ਫਿਰ ਕੰਮ ਰੋਕੋ ਪ੍ਰਸਤਾਵ ਦਾ ਨੋਟਿਸ ਦਿੱਤਾ...
ਭਿਆਨਕ ਸੜਕ ਹਾਦਸੇ 'ਚ 7 ਮੌਤਾਂ
. . .  33 minutes ago
ਜੰਮੂ, 14 ਦਸੰਬਰ - ਜੰਮੂ ਕਸ਼ਮੀਰ ਦੇ ਰਿਸਾਈ ਜਿਲ੍ਹੇ 'ਚ ਪੈਂਦੇ ਸੁਜਾਨਧਰ ਪਿੰਡ ਕੋਲ ਇਕ ਵਹੀਕਲ ਦੇ ਦੇ ਸੜਕ ਤੋਂ ਪਲਟ ਜਾਣ ਕਾਰਨ ਹੋਏ ਭਿਆਨਕ ਹਾਦਸੇ 'ਚ 7 ਲੋਕਾਂ ਦੀ ਮੌਤ ਹੋ ਗਈ ਹੈ ਤੇ ਤਿੰਨ ਲੋਕ ਜ਼ਖਮੀ ਹੋਏ...
ਮਾਲਿਆ ਜੀ ਨੂੰ ਚੋਰ ਕਹਿਣਾ ਠੀਕ ਨਹੀਂ - ਨਿਤਿਨ ਗਡਕਰੀ
. . .  42 minutes ago
ਨਵੀਂ ਦਿੱਲੀ, 14 ਦਸੰਬਰ - ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਬੀਤੇ ਕੱਲ ਕਿਹਾ ਕਿ ਇਕ ਵਾਰ ਕਰਜ਼ ਨਾ ਚੁਕਾਉਣ ਵਾਲੇ ਵਿਜੇ ਮਾਲਿਆ ਜੀ ਨੂੰ ਚੋਰ ਕਹਿਣਾ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਸੰਕਟ ਨਾਲ ਜੂਝ ਰਹੇ ਉਦਯੋਗਪਤੀ ਦਾ ਚਾਰ ਦਹਾਕਿਆਂ ਤੱਕ ਠੀਕ ਸਮੇਂ 'ਤੇ ਕਰਜ਼ ਚੁਕਾਉਣ...
ਦਲੇਰ ਮਹਿੰਦੀ ਕਪਿਲ ਦੀ ਰਿਸੈੱਪਸ਼ਨ 'ਚ ਕਰਨਗੇ ਪ੍ਰੋਗਰਾਮ ਪੇਸ਼
. . .  about 1 hour ago
ਅਜਨਾਲਾ, 14 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਉੱਘੇ ਕਾਮੇਡੀ ਕਲਾਕਾਰ ਕਪਿਲ ਸ਼ਰਮਾ ਵੱਲੋਂ ਵਿਆਹ ਮਗਰੋਂ ਅੱਜ ਅੰਮ੍ਰਿਤਸਰ 'ਚ ਸ਼ਾਨਦਾਰ ਰਿਸੈੱਪਸ਼ਨ ਦਿੱਤੀ ਜਾ ਰਹੀ ਹੈ। ਜਿਸ ਵਿਚ ਪ੍ਰਸਿੱਧ ਪੋਪ ਸਟਾਰ ਦਲੇਰ ਮਹਿੰਦੀ ਵੱਲੋਂ ਆਪਣਾ ਪ੍ਰੋਗਰਾਮ ਪੇਸ਼ ਕੀਤਾ...
ਭਾਰਤ ਆਸਟ੍ਰੇਲੀਆ ਦੂਸਰਾ ਪਰਥ ਟੈੱਸਟ : ਆਸਟ੍ਰੇਲੀਆ ਵੱਲੋਂ ਟਾਸ ਜਿੱਤ ਕੇ ਬੱਲੇਬਾਜ਼ੀ
. . .  about 1 hour ago
ਅੱਜ ਦਾ ਵਿਚਾਰ
. . .  about 1 hour ago
ਜਲੰਧਰ ਤੋਂ ਰਵਾਨਾ ਹੋਈ ਗਿੰਨੀ ਚਤਰਥ ਦੀ ਡੋਲੀ
. . .  1 day ago
ਜਲੰਧਰ ,13 ਦਸੰਬਰ - ਪ੍ਰਸਿੱਧ ਕਾਮੇਡੀਅਨ ਕਪਿਲ ਸ਼ਰਮਾ ਦੀ ਸ਼ਾਦੀ ਗਿੰਨੀ ਨਾਲ 12 ਦਸੰਬਰ ਨੂੰ ਹੋਈ ਸੀ, ਅੱਜ ਗਿੰਨੀ ਦੀ ਡੋਲੀ ਅੰਮ੍ਰਿਤਸਰ ਲਈ ਰਵਾਨਾ ਹੋਈ ।
ਹਾਕੀ ਵਿਸ਼ਵ ਕੱਪ -2018 'ਚ ਭਾਰਤ ਦਾ ਸਫ਼ਰ ਖ਼ਤਮ , ਹਾਲੈਂਡ ਨੇ ਭਾਰਤ ਨੂੰ 2-1 ਨਾਲ ਹਰਾਇਆ
. . .  1 day ago
ਕਪਿਲ ਤੇ ਗਿੰਨੀ ਦੇ ਅਨੰਦ ਕਾਰਜ ਸਮੇਂ ਗ੍ਰੰਥੀ ਸਿੰਘ ਅਰਦਾਸ ਕਰਦੇ ਹੋਏ
. . .  1 day ago
ਹਥਿਆਰਾਂ ਦੀ ਨੋਕ 'ਤੇ ਕਾਰ ਖੋਹਣ ਵਾਲੇ 4 ਨੌਜਵਾਨ ਗ੍ਰਿਫ਼ਤਾਰ
. . .  1 day ago
ਅਜਨਾਲਾ, 13 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਅੰਮ੍ਰਿਤਸਰ ਦਿਹਾਤ ਪੁਲਿਸ ਨੇ ਬੀਤੇ ਦਿਨੀਂ ਜੰਡਿਆਲਾ ਵਿਖੇ ਇੱਕ ਵਿਅਕਤੀ ਤੋਂ ਹਥਿਆਰਾਂ ਦੀ ਨੋਕ 'ਤੇ ਕਾਰ ਖੋਹਣ ਵਾਲੇ 4 ਨੌਜਵਾਨਾਂ...
ਵਿਸ਼ਵ ਹਾਕੀ ਕੱਪ 2018 : ਅੱਧਾ ਸਮਾਂ ਪੂਰਾ ਹੋਣ 'ਤੇ ਭਾਰਤ 1 ਹਾਲੈਂਡ 1
. . .  1 day ago
ਵਿਸ਼ਵ ਹਾਕੀ ਕੱਪ 2018 : ਪਹਿਲਾ ਕੁਆਟਰ ਖ਼ਤਮ ਹੋਣ 'ਤੇ ਭਾਰਤ 1 ਹਾਲੈਂਡ 1
. . .  1 day ago
ਵਿਸ਼ਵ ਹਾਕੀ ਕੱਪ 2018 : ਹਾਲੈਂਡ ਨੇ ਕੀਤਾ ਬਰਾਬਰੀ ਦਾ ਗੋਲ
. . .  1 day ago
ਵਿਸ਼ਵ ਹਾਕੀ ਕੱਪ 2018 : ਭਾਰਤ ਨੇ ਹਾਲੈਂਡ ਸਿਰ ਕੀਤਾ ਪਹਿਲਾ ਗੋਲ
. . .  1 day ago
ਦਲੇਰ ਮਹਿੰਦੀ ਸ਼੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ
. . .  1 day ago
ਅੰਮ੍ਰਿਤਸਰ, 13 ਦਸੰਬਰ (ਰਾਜੇਸ਼ ਕੁਮਾਰ) ਪ੍ਰਸਿੱਧ ਗਾਇਕ ਦਲੇਰ ਮਹਿੰਦੀ ਅੱਜ ਸ਼੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ। ਇਸ ਦੌਰਾਨ ਉਨ੍ਹਾਂ ਪਰਿਕਰਮਾ ਕੀਤੀ ਅਤੇ ਗੁਰੂ ਘਰ...
ਵਿਸ਼ਵ ਹਾਕੀ ਕੱਪ 2018 : ਭਾਰਤ ਅਤੇ ਹਾਲੈਂਡ ਵਿਚਕਾਰ ਕੁਆਟਰ ਫਾਈਨਲ ਮੁਕਾਬਲਾ ਸ਼ੁਰੂ
. . .  1 day ago
ਹਿਮਾਚਲ ਦੇ ਡਲਹੌਜ਼ੀ ਅਤੇ ਚੰਬਾ ਜ਼ਿਲੇ 'ਚ ਤਾਜ਼ਾ ਬਰਫ਼ਬਾਰੀ
. . .  1 day ago
2.62 ਕੁਇੰਟਲ ਚੂਰਾ ਪੋਸਤ ਸਮੇਤ 2 ਗ੍ਰਿਫ਼ਤਾਰ
. . .  1 day ago
ਸੁਪਰੀਮ ਕੋਰਟ 'ਚ ਰਾਫੇਲ ਡੀਲ ਮਾਮਲੇ 'ਤੇ ਫ਼ੈਸਲਾ ਕੱਲ੍ਹ
. . .  1 day ago
ਪੰਜਾਬੀ ਭਾਸ਼ਾ ਪਾਸਾਰ ਭਾਈਚਾਰੇ ਵੱਲੋਂ ਇਨਸਾਫ਼ ਮਾਰਚ ਦੇ ਆਗੂਆਂ ਨੂੰ ਮੰਗ ਪੱਤਰ
. . .  1 day ago
ਦਿਲਕਸ਼ ਅੰਦਾਜ਼ 'ਚ ਨਜ਼ਰ ਆਈ ਈਸ਼ਾ ਅੰਬਾਨੀ
. . .  1 day ago
ਸੁੱਖਾ ਕਾਹਲਵਾਂ ਗੈਂਗ ਦੇ 6 ਮੈਂਬਰ ਗ੍ਰਿਫ਼ਤਾਰ
. . .  1 day ago
ਲੁਧਿਆਣਾ ਪੁਲਿਸ ਵੱਲੋਂ ਲੁੱਟ-ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 3 ਕਾਬੂ
. . .  1 day ago
ਕਾਰ ਅਤੇ ਟਰੱਕ ਦੀ ਭਿਆਨਕ ਟੱਕਰ 'ਚ 3 ਅਧਿਆਪਕਾਂ ਦੀ ਮੌਤ
. . .  1 day ago
ਵਿਦਿਆਰਥੀਆਂ ਦੇ ਵਿਰੋਧ ਤੋਂ ਬਾਅਦ ਘਾਨਾ ਯੂਨੀਵਰਸਿਟੀ 'ਚੋਂ ਹਟਾਈ ਗਈ ਮਹਾਤਮਾ ਗਾਂਧੀ ਦੀ ਮੂਰਤੀ
. . .  1 day ago
ਐਡਵੋਕੇਟ ਹਰਸ਼ ਝਾਂਜੀ ਦੀ ਪਤਨੀ ਦੀ ਸੜਕ ਹਾਦਸੇ 'ਚ ਮੌਤ
. . .  1 day ago
ਕਰਜ਼ੇ ਤੋਂ ਪਰੇਸ਼ਾਨ ਕਿਸਾਨ ਵੱਲੋਂ ਖ਼ੁਦਕੁਸ਼ੀ
. . .  1 day ago
ਮਨਜੀਤ ਸਿੰਘ ਜੀ.ਕੇ. ਖ਼ਿਲਾਫ਼ 24 ਘੰਟਿਆਂ ਦੇ ਅੰਦਰ ਐਫ.ਆਈ.ਆਰ. ਦਰਜ ਕਰਨ ਦੇ ਹੁਕਮ
. . .  1 day ago
ਸਰਦ ਰੁੱਤ ਇਜਲਾਸ : ਸਦਨ ਦੀ ਕਾਰਵਾਈ ਕੱਲ੍ਹ 10 ਵਜੇ ਤੱਕ ਮੁਲਤਵੀ
. . .  1 day ago
ਸਰਦ ਰੁੱਤ ਇਜਲਾਸ : 2 ਮਿੰਟ ਦਾ ਮੌਨ ਰੱਖ ਕੇ ਵਿੱਛੜੀਆਂ ਰੂਹਾਂ ਨੂੰ ਦਿੱਤੀ ਗਈ ਸ਼ਰਧਾਂਜਲੀ
. . .  1 day ago
ਪੰਜਾਬ ਵਿਧਾਨ ਸਭਾ ਦਾ ਸਰਦ ਰੁੱਤ ਇਜਲਾਸ ਸ਼ੁਰੂ
. . .  1 day ago
ਜਲੰਧਰ : ਗਦਈ ਪੁਰ ਦੀ ਇਕ ਫ਼ੈਕਟਰੀ 'ਚ ਹੋਇਆ ਧਮਾਕਾ, ਕਈ ਲੋਕ ਜ਼ਖਮੀ
. . .  1 day ago
ਕੇ. ਚੰਦਰਸ਼ੇਖਰ ਰਾਓ ਨੇ ਤੇਲੰਗਾਨਾ ਦੇ ਮੁੱਖ ਮੰਤਰੀ ਵਜੋਂ ਚੁੱਕਿਆ ਹਲਫ਼
. . .  1 day ago
ਬੇਅਦਬੀ ਮਾਮਲੇ ਦੀ ਜਾਂਚ ਲਈ ਹਾਈਕੋਰਟ ਨੇ ਸੀ.ਬੀ.ਆਈ. ਅਫ਼ਸਰ ਨੂੰ ਕੀਤਾ ਤਲਬ
. . .  1 day ago
ਇੰਟਰਪੋਲ ਨੇ ਮੇਹੁਲ ਚੌਕਸੀ ਖ਼ਿਲਾਫ਼ ਜਾਰੀ ਕੀਤਾ ਰੈੱਡ ਕਾਰਨਰ ਨੋਟਿਸ
. . .  1 day ago
ਲੁੱਟ ਖੋਹਾਂ ਅਤੇ ਗੈਂਗਵਾਰਾਂ 'ਚ 4 ਲੋੜੀਂਦੇ ਗੈਂਗਸਟਰ ਕਾਬੂ
. . .  1 day ago
ਸਚਿਨ ਪਾਇਲਟ ਦੇ ਸਮਰਥਕਾਂ ਵੱਲੋਂ ਦਿੱਲੀ 'ਚ ਨਾਅਰੇਬਾਜ਼ੀ
. . .  1 day ago
ਹੰਗਾਮੇ ਕਾਰਨ ਰਾਜ ਸਭਾ ਦੀ ਕਾਰਵਾਈ ਕੱਲ੍ਹ ਤਕ ਮੁਲਤਵੀ
. . .  1 day ago
ਤੇਜ਼ ਰਫ਼ਤਾਰ ਟਰੇਨ ਦੇ ਪਟੜੀ ਤੋਂ ਉੱਤਰਨ ਕਾਰਨ 4 ਦੀ ਮੌਤ, 43 ਜ਼ਖਮੀ
. . .  1 day ago
ਪੰਜਾਬ ਦੇ ਪਟਵਾਰਖ਼ਾਨਿਆਂ 'ਤੇ ਲਟਕੇ ਤਾਲੇ, ਪਟਵਾਰੀਆਂ ਵੱਲੋਂ ਬਠਿੰਡਾ ਧਰਨੇ ਲਈ ਕੂਚ
. . .  1 day ago
2001 'ਚ ਸੰਸਦ ਹਮਲੇ ਦੌਰਾਨ ਸ਼ਹੀਦ ਹੋਏ ਜਵਾਨਾਂ ਨੂੰ ਕਈ ਨੇਤਾਵਾਂ ਨੇ ਦਿੱਤੀ ਸ਼ਰਧਾਂਜਲੀ
. . .  1 day ago
ਰਾਹੁਲ ਗਾਂਧੀ ਜੋ ਵੀ ਫ਼ੈਸਲਾ ਲੈਣਗੇ ਵਿਧਾਇਕਾਂ ਨੂੰ ਹੋਵੇਗਾ ਮਨਜ਼ੂਰ - ਖੜਗੇ
. . .  1 day ago
ਕਾਊਂਟਰ ਇੰਟੈਲੀਜੈਂਸ ਅਤੇ ਹੈਰੋਇਨ ਤਸਕਰਾਂ ਵਿਚਾਲੇ ਮੁੱਠਭੇੜ, ਦੋ ਕਾਬੂ
. . .  1 day ago
ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ 'ਚ ਭਾਜਪਾ ਦੀ ਸੰਸਦੀ ਦਲ ਦੀ ਬੈਠਕ ਸ਼ੁਰੂ
. . .  about 1 hour ago
ਸਟੀਲ ਕੰਪਨੀ 'ਚ ਹੋਇਆ ਧਮਾਕਾ, 3 ਮਜ਼ਦੂਰਾਂ ਦੀ ਮੌਤ
. . .  about 1 hour ago
ਮੁੱਠਭੇੜ ਵਿਚ ਦੋ ਅੱਤਵਾਦੀ ਢੇਰ
. . .  1 minute ago
ਅੱਜ ਸ਼ੁਰੂ ਹੋ ਰਹੇ ਸੈਸ਼ਨ ਦੌਰਾਨ ਨੌਜਵਾਨਾਂ ਦੇ ਰੁਜ਼ਗਾਰ ਦੇ ਮੁੱਦੇ ਨੂੰ ਪ੍ਰਮੁੱਖਤਾ ਨਾਲ ਚੁੱਕਿਆ ਜਾਵੇਗਾ - ਚੀਮਾ
. . .  15 minutes ago
ਈਸ਼ਾ ਅੰਬਾਨੀ ਤੇ ਅਨੰਦ ਪੀਰਾਮਲ ਦੇ ਵਿਆਹ 'ਚ ਸ਼ਾਮਲ ਹੋਏ ਸਿਤਾਰੇ, ਖਿਡਾਰੀ ਤੇ ਸਿਆਸਤਦਾਨ, ਦੇਖੋ ਤਸਵੀਰਾਂ
. . .  40 minutes ago
ਗਹਿਲੋਤ ਤੇ ਪਾਈਲਟ ਦਿੱਲੀ ਲਈ ਰਵਾਨਾ
. . .  about 1 hour ago
ਕਪਿਲ ਦੇ ਵਿਆਹ 'ਚ ਉੱਘੇ ਕਲਾਕਾਰਾਂ ਨੇ ਬੰਨ੍ਹਿਆ ਰੰਗ, ਦੇਖੋ ਤਸਵੀਰਾਂ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 7 ਕੱਤਕ ਸੰਮਤ 550
ਿਵਚਾਰ ਪ੍ਰਵਾਹ: ਸੁਧਾਰ ਦਾ ਇਕ ਤਰੀਕਾ ਹੈ, ਸਖ਼ਤ ਅਨੁਸ਼ਾਸਨ ਅਤੇ ਪ੍ਰੇਰਨਾਮਈ ਵਿਹਾਰ। -ਅਗਿਆਤ

ਹਰਿਆਣਾ ਹਿਮਾਚਲ

ਪਰਾਲੀ ਦੇ ਮੁੱਦੇ ਨੂੰ ਲੈ ਕੇ ਕਿਸਾਨਾਂ ਵਲੋਂ ਏਲਨਾਬਾਦ ਤਹਿਸੀਲ ਕੰਪਲੈਕਸ 'ਚ ਧਰਨਾ

ਏਲਨਾਬਾਦ, 22 ਅਕਤੂਬਰ (ਜਗਤਾਰ ਸਮਾਲਸਰ)-ਝੋਨੇ ਦੀ ਪਰਾਲੀ ਦਾ ਸਥਾਈ ਹੱਲ ਕੱਢੇ ਜਾਣ ਸਹਿਤ ਹੋਰ ਅਨੇਕ ਮੰਗਾਂ ਨੂੰ ਲੈ ਕੇ ਸਰਵ ਭਾਰਤੀ ਕਿਸਾਨ ਸਭਾ,ਹਰਿਆਣਾ ਕਿਸਾਨ ਸਭਾ ਅਤੇ ਸਰਪੰਚ ਐਸੋਸੀਏਸ਼ਨ ਦੀ ਅਗਵਾਈ 'ਚ ਅੱਜ ਸੈਂਕੜੇ ਕਿਸਾਨਾਂ ਨੇ ਏਲਨਾਬਾਦ ਦੀ ਤਹਿਸੀਲ ਕੰਪਲੈਕਸ 'ਚ ਇੱਕਠੇ ਹੋ ਕੇ ਸਰਕਾਰ ਿਖ਼ਲਾਫ਼ ਆਪਣਾ ਧਰਨਾ ਪ੍ਰਦਰਸ਼ਨ ਕੀਤਾ | ਇਸ ਸਮੇ ਕਿਸਾਨਾਂ ਨੇ ਇੱਕ ਮੰਗ ਪੱਤਰ ਤਹਿਸੀਲਦਾਰ ਸੰਜੇ ਚੌਧਰੀ ਰਾਹੀ ਸੂਬੇ ਦੇ ਮੁੱਖ ਮੰਤਰੀ ਨੂੰ ਵੀ ਭੇਜਿਆ | ਇਸ ਪ੍ਰਦਰਸ਼ਨ ਨੂੰ ਸੰਬੋਧਿਨ ਕਰਦਿਆ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ, ਸਰਪੰਚ ਐਸੋਸੀਏਸ਼ਨ ਏਲਨਾਬਾਦ ਦੇ ਪ੍ਰਧਾਨ ਬੂਟਾ ਸਿੰਘ ਕਰੀਵਾਲਾ, ਕਾਮਰੇਡ ਸਵਰਨ ਸਿੰਘ ਵਿਰਕ, ਰਾਜਿੰਦਰ ਬਾਲਾਸਰ, ਸਰਪੰਚ ਨਿਰਵੈਰ ਸਿੰਘ, ਬਲਰਾਜ ਸਿੰਘ ਵਣੀ, ਰਾਜ ਕੁਮਾਰ ਸ਼ੇਖੂਪੁਰੀਆ, ਗੁਰਚਰਨ ਸਿੰਘ ਆਦਿ ਕਿਸਾਨ ਨੇਤਾਵਾਂ ਨੇ ਆਖਿਆ ਕਿ ਐਨ.ਜੀ.ਟੀ. ਨੂੰ ਦਿੱਤੇ ਹਲਫ਼ਨਾਮੇ 'ਚ ਸਰਕਾਰ ਨੇ ਕਿਸਾਨਾਂ ਦੀ ਪਰਾਲੀ 550 ਰੁਪਏ ਪ੍ਰਤੀ ਕੁਇੰਟਲ ਦੀ ਦਰ ਨਾਲ ਖਰੀਦਣ ਦੀ ਗੱਲ ਆਖੀ ਸੀ ਪਰ ਹੁਣ ਸਰਕਾਰ ਆਪਣੇ ਵਾਅਦੇ ਤੋਂ ਮੁਕਰ ਰਹੀ ਹੈ | ਕਿਸਾਨਾਂ ਨੇ ਮੰਗ ਕੀਤੀ ਕਿ ਘੱਗਰ ਨਦੀ ਖੇਤਰ 'ਚ ਰਾਣੀਆ, ਟੋਹਾਨਾ, ਫਤਿਹਾਬਾਦ 'ਚ ਸਰਕਾਰ ਪਰਾਲੀ ਦੇ ਨਿਪਟਾਨ ਲਈ ਕਾਰਖਾਨੇ ਸਥਾਪਿਤ ਕਰੇ ਤਾਂ ਕਿ ਕਿਸਾਨ ਇੱਥੇ ਅਸਾਨੀ ਨਾਲ ਆਪਣੀ ਪਰਾਲੀ ਪਹੁੰਚਾ ਸਕਣ | ਉਨ੍ਹਾਂ ਆਖਿਆ ਕਿ ਪਿੰਡਾਂ 'ਚ ਬਹੁਤੀ ਛੋਟੀ ਕਿਸਾਨੀ ਨਿਵਾਸ ਕਰਦੀ ਹੈ ਜਿਨ੍ਹਾਂ ਲਈ ਮਹਿੰਗੇ ਖੇਤੀਬਾੜੀ ਸੰਦਾਂ ਦਾ ਪ੍ਰਬੰਧ ਕਰਨਾ ਅਸਾਨ ਨਹੀ ਹੈ ਇਸ ਲਈ ਸਰਕਾਰ ਨੂੰ ਹਰ ਕਿਸਾਨ ਦੀ ਮੁਸ਼ਕਲ ਨੂੰ ਸਮਝਣਾ ਚਾਹਿਦਾ ਹੈ | ਕਿਸਾਨ ਨੇਤਾਵਾਂ ਨੇ ਆਖਿਆ ਜੇਕਰ ਸਰਕਾਰ ਪਰਾਲੀ ਦਾ ਕੋਈ ਸਥਾਈ ਹੱਲ ਕੱਢਦੀ ਹੈ ਤਾਂ ਕਿਸਾਨ ਪ੍ਰਤੀ ਏਕੜ 500 ਰੁਪਏ ਆਪਣੇ ਕੋਲੋਂ ਦੇਣ ਲਈ ਵੀ ਤਿਆਰ ਹਨ ਵਰਨਾ ਕਿਸਾਨਾਂ ਕੋਲ ਪਰਾਲੀ ਨੂੰ ਖੇਤਾਂ 'ਚ ਸਾੜੇ ਜਾਣ ਤੋਂ ਇਲਾਵਾ ਕੋਈ ਹੱਲ ਨਹੀ ਹੈ | ਇਸ ਲਈ ਕਿਸਾਨ ਪਰਾਲੀ ਨੂੰ ਖੇਤਾਂ 'ਚ ਸਾੜਣ ਲਈ ਮਜਬੂਰ ਹਨ ਪਰ ਸਰਕਾਰ ਇਸ ਮਾਮਲੇ 'ਚ ਤਾਨਾਸ਼ਾਹੀ ਰਵੱਈਆ ਅਪਣਾ ਰਹੀ ਹੈ ਜਿਸਨੂੰ ਕਿਸਾਨ ਬਰਦਾਸ਼ਤ ਨਹੀ ਕਰਨਗੇ | ਉਨ੍ਹਾਂ ਆਖਿਆ ਕਿ ਆਪਣੇ ਇਸ ਸੰਘਰਸ਼ ਲਈ ਕਿਸਾਨ ਜੇਲ੍ਹਾਂ ਭਰਨ ਲਈ ਵੀ ਤਿਆਰ ਹਨ | ਮੁੱਖ ਮੰਤਰੀ ਨੂੰ ਭੇਜੇ ਮੰਗ ਪੱਤਰ 'ਚ ਮੰਗ ਕੀਤੀ ਗਈ ਕਿ ਹਰਿਆਣਾ ਸਰਕਾਰ ਦੀ ਸਹਾਇਤਾ ਨਾਲ ਚਲ ਰਹੀਆ ਗਉਸ਼ਾਲਾਵਾਂ ਆਪਣੇ ਖਰਚ ਤੇ ਖੇਤਾਂ 'ਚੋਂ ਪਰਾਲੀ ਚੁੱਕਣ ਦਾ ਪ੍ਰਬੰਧ ਕਰਨ,ਪਰਾਲੀ ਨਿਪਟਾਨ ਲਈ ਸਰਕਾਰ 30 ਲੀਟਰ ਡੀਜ਼ਲ ਪ੍ਰਤੀ ਏਕੜ ਕਿਸਾਨਾਂ ਨੂੰ ਦੇਵੇ,2017 ਦੀ ਖਰਾਬ ਹੋਈ ਫ਼ਸਲ ਦੀ ਮੁਆਵਜ਼ਾ ਸੂਚੀ 'ਚ ਰਹਿ ਗਏ 32 ਪਿੰਡਾਂ ਨੂੰ ਵੀ ਜੋੜਿਆ ਜਾਵੇ | ਇਸ ਦੌਰਾਨ ਕਿਸਾਨਾਂ ਨੇ ਐਲਾਨ ਕੀਤਾ ਕਿ ਅਗਾਮੀ 26 ਅਕਤੂਬਰ ਨੂੰ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਜ਼ਿਲ੍ਹਾ ਪੱਧਰ ਤੇ ਡੀ.ਸੀ. ਦਫ਼ਤਰ ਦੇ ਘਿਰਾਓ ਕਰਨਗੇ ਅਤੇ ਜੇਕਰ ਸਰਕਾਰ ਨੇ ਫਿਰ ਵੀ ਉਨ੍ਹਾਂ ਦੀਆ ਸਮੱਸਿਆਵਾਂ ਦਾ ਹੱਲ ਨਾ ਕੀਤਾ, ਤਾਂ ਜੇਲ੍ਹ ਭਰੋ ਅੰਦੋਲਨ ਸ਼ੁਰੂ ਕੀਤਾ ਜਾਵੇਗਾ | ਇਸ ਮੌਕੇ ਪ੍ਰੀਤਪਾਲ ਸਿੰਘ, ਪ੍ਰਕਾਸ਼ ਮੁਮੇਰਾ, ਸਾਹਬ ਰਾਮ ਕਿਸ਼ਨਪੁਰਾ, ਰਮੇਸ਼ ਸਹਾਰਨ, ਮਦਨ ਮਹਿਣਾ, ਸੁਰਿੰਦਰ ਮੰਗਾਲਾ, ਸਤਨਾਮ ਸਿੰਘ ਧਨੂਰ, ਸਰਦੂਲ ਸਿੰਘ ਕੋਟਲੀ,ਗੁਰਦੀਪ ਸਿੰਘ, ਸੁਖਦੇਵ ਸਿੰਘ,ਪਾਲਾ ਸਿੰਘ, ਰਣਜੀਤ ਸਿੰਘ, ਰੋਹਤਾਸ ਕੁਮਾਰ, ਭੁਪਿੰਦਰ ਸਿੰਘ, ਚਰਨਜੀਤ ਸਿੰਘ, ਸਰਪੰਚ ਸੁਖਬਾਜ ਸਿੰਘ ਸਮੇਤ ਸੈਂਕੜੇ ਕਿਸਾਨ ਹਾਜ਼ਰ ਸਨ |

ਸੜਕ ਹਾਦਸੇ ਵਿਚ ਇਕ ਦੀ ਮੌਤ

ਪਲਵਲ, 22 ਅਕਤੂਬਰ (ਅਜੀਤ ਬਿਊਰੋ)-ਨੈਸ਼ਨਲ ਹਾਈਵੇ ਨੰਬਰ-2 'ਤੇ ਪਿੰਡ ਬਘੌਲਾ ਨੇੜੇ ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ ਕਾਰਨ 54 ਸਾਲਾ ਵਿਅਕਤੀ ਦੀ ਮੌਤ ਹੋ ਗਈ | ਸਦਰ ਥਾਣਾ ਪੁਲਿਸ ਨੇ ਮਿ੍ਤਕ ਦੇ ਪੁੱਤਰ ਦੀ ਸ਼ਿਕਾਇਤ 'ਤੇ ਅਣਪਛਾਤੇ ਵਾਹਨ ਚਾਲਕ ਿਖ਼ਲਾਫ਼ 2 ਮਾਮਲਾ ਦਰਜ ...

ਪੂਰੀ ਖ਼ਬਰ »

ਖ਼ਰਾਬ ਹੋਈ ਫ਼ਸਲ ਦਾ ਬੀਮਾ ਕਲੇਮ ਲੈਣ ਲਈ 32 ਪਿੰਡਾਂ ਦੇ ਕਿਸਾਨਾਂ ਨੇ ਮਿੰਨੀ ਸਕੱਤਰੇਤ 'ਚ ਸਰਕਾਰ ਿਖ਼ਲਾਫ਼ ਕੀਤੀ ਨਾਅਰੇਬਾਜ਼ੀ

ਸਿਰਸਾ, 22 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਜ਼ਿਲ੍ਹੇ ਦੇ 32 ਪਿੰਡਾਂ ਦੇ ਕਿਸਾਨਾਂ ਨੂੰ ਪਿਛਲੇ ਵਰ੍ਹੇ ਖਰਾਬ ਹੋਈ ਨਰਮੇ ਦੀ ਫ਼ਸਲ ਦਾ ਬੀਮਾ ਕਲੇਮ ਨਾ ਮਿਲਣ ਤੋਂ ਰੋਹ 'ਚ ਆਏ ਕਿਸਾਨਾਂ ਨੇ ਅੱਜ ਮਿੰਨੀ ਸਕੱਤਰੇਤ 'ਚ ਮਹਾਂ ਪੰਚਾਇਤ ਕਰਕੇ ਸਰਕਾਰ ਿਖ਼ਲਾਫ਼ ਨਾਅਰੇਬਾਜੀ ...

ਪੂਰੀ ਖ਼ਬਰ »

ਭੀੜ-ਭਾੜ ਵਾਲੀਆਂ ਥਾਵਾਂ 'ਤੇ ਪਟਾਕੇ ਵੇਚਣ 'ਤੇ ਪਾਬੰਦੀ

ਸਿਰਸਾ, 22 ਅਕਤੂਬਰ (ਭੁਪਿੰਦਰ ਪੰਨੀਵਾਲੀਆ)-ਜ਼ਿਲ੍ਹਾ ਮੈਜੀਸਟਰੇਟ ਪ੍ਰਭਜੋਤ ਸਿੰਘ ਨੇ ਭੀੜ-ਭਾੜ ਵਾਲੀਆਂ ਥਾਵਾਂ ਤੇ ਬਾਜ਼ਾਰ 'ਚ ਪਟਾਕੇ ਵੇਚਣ ਉੱਤੇ ਪਾਬੰਦੀ ਲਾਉਣ ਦੇ ਆਦੇਸ਼ ਜਾਰੀ ਕੀਤੇ ਹਨ | ਜ਼ਿਲ੍ਹਾ ਮੈਜੀਸਟਰੇਟ ਵੱਲੋਂ ਜਾਰੀ ਆਦੇਸ਼ਾਂ 'ਚ ਕਿਹਾ ਗਿਆ ਹੈ ਕਿ ...

ਪੂਰੀ ਖ਼ਬਰ »

ਗ਼ੈਰ ਕਾਨੂੰਨੀ ਕਬਜ਼ੇ ਹਟਵਾਏ

ਜਗਾਧਰੀ, 22 ਅਕਤੂਬਰ (ਜਗਜੀਤ ਸਿੰਘ) ਫਰਕਪੁਰ ਚ ਅਚਾਨਕ ਪੁੱਜੀ ਨਗਰ ਨਿਗਮ ਦੀ ਟੀਮ ਚੀਫ ਸੇਨੇਟਰੀ ਇੰਸਪੈਕਟਰ ਅਨਿਲ ਨੈਣ ਨਿਗਮ ਦੇ ਬਿਲਡਿੰਗ ਇੰਸਪੈਟਰ ਵਿਵੇਕ ਅਤੇ ਹੋਰ ਅਧਿਕਾਰੀਆਂ ਨੇ ਥਾਣਾ ਫਰਕਪੁਰ ਇੰਚਾਰਜ਼ ਸੁਭਾਸ਼ ਦੀ ਹਾਜ਼ਰੀ 'ਚ ਕਾਲੋਨੀ 'ਚ ਲੋਕਾਂ ਵਲੋ ...

ਪੂਰੀ ਖ਼ਬਰ »

'ਆਪ' ਨੇ ਰੋਡਵੇਜ਼ ਮੁਲਾਜ਼ਮਾਂ ਦੀ ਹੜਤਾਲ ਦੀ ਹਮਾਇਤ 'ਚ ਕੀਤਾ ਪ੍ਰਦਰਸ਼ਨ

ਸਿਰਸਾ, 22 ਅਕਤੂਬਰ (ਭੁਪਿੰਦਰ ਪੰਨੀਵਾਲੀਆ)-ਨਿੱਜੀਕਾਰਨ ਦੇ ਵਿਰੁੱਧ ਰੋਡਵੇਜ ਮੁਲਾਜ਼ਮਾਂ ਦੀ ਚਲ ਰਹੀ ਹੜਤਾਲ ਦੀ ਹਮਾਇਤ ਕਰਦਿਆਂ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਕਾਰਕੁਨਾਂ ਨੇ ਰੋਹ ਭਰਿਆ ਪ੍ਰਦਰਸ਼ਨ ਕੀਤਾ | ਪ੍ਰਦਰਸ਼ਨਕਾਰੀਆਂ ਨੇ ਰੋਡਵੇਜ ਦੇ ਬਾੜੇ 'ਚ ਦਸ ...

ਪੂਰੀ ਖ਼ਬਰ »

ਖੇਤ 'ਚ ਕੰਮ ਕਰਦੇ ਹੋਏ ਕਿਸਾਨ ਦੀ ਮੌਤ

ਨਰਵਾਨਾ, 22 ਅਕਤੂਬਰ (ਅਜੀਤ ਬਿਊਰੋ)-ਪਿੰਡ ਉਚਾਨਾ ਖ਼ੁਰਦ ਦੇ ਇਕ ਕਿਸਾਨ ਦੀ ਖੇਤ ਵਿਚ ਕੰਮ ਕਰਦੇ ਹੋਏ ਮੌਤ ਹੋ ਗਈ | ਕਿਸਾਨ ਭੂਪ ਸਿੰਘ ਆਪਣੇ ਖੇਤ ਵਿਚ ਕੰਮ ਲਈ ਗਿਆ ਹੋਇਆ ਸੀ | ਦੇਰ ਸ਼ਾਮ ਤੱਕ ਭੂਪ ਸਿੰਘ ਦੇ ਘਰ ਨਾ ਪੁੱਜਣ 'ਤੇ ਪਰਿਵਾਰ ਨੇ ਉਸ ਦੀ ਭਾਲ ਕੀਤੀ, ਤਾਂ ਭੂਪ ...

ਪੂਰੀ ਖ਼ਬਰ »

ਰੋਡਵੇਜ਼ ਕਰਮਚਾਰੀਆਂ ਦੇ ਸਮਰਥਨ ਵਿਚ ਵਿਦਿਆਰਥੀਆਂ ਨੇ ਕੀਤਾ ਪ੍ਰਦਰਸ਼ਨ

ਨਰਾਇਣਗੜ੍ਹ, 22 ਅਕਤੂਬਰ (ਪੀ.ਸਿੰਘ)-ਏ.ਵਾਈ.ਐਮ. ਵਿਦਿਆਰਥੀ ਸੰਘ ਦੇ ਵਿਦਿਆਰਥੀਆਂ ਨੇ ਪਿਛਲੇ 6 ਦਿਨਾਂ ਤੋਂ ਹੜਤਾਲ ਕਰ ਰਹੇ ਹਰਿਆਣਾ ਰੋਡਵੇਜ ਦੇ ਕਰਮਚਾਰੀਆਂ ਨੂੰ ਬੱਸ ਅੱਡੇ 'ਤੇ ਜਾ ਕੇ ਸਮਰਥਣ ਦਿੱਤਾ | ਵਿਦਿਆਰਥੀਆਂ ਨੇ ਹਰਿਆਣਾ ਸਰਕਾਰ ਿਖ਼ਲਾਫ਼ ਨਾਅਰੇਬਾਜੀ ...

ਪੂਰੀ ਖ਼ਬਰ »

ਰੋਡਵੇਜ਼ ਕਰਮਚਾਰੀਆਂ ਦੇ ਸਮਰਥਨ 'ਚ ਅਧਿਆਪਕਾਂ ਅਤੇ ਬਿਜਲੀ ਕਰਮੀਆਂ ਨੇ ਕੀਤਾ ਪ੍ਰਦਰਸ਼ਨ

ਢਾਂਡ, 22 ਅਕਤੂਬਰ (ਅਜੀਤ ਬਿਊਰੋ)-ਨਿੱਜੀਕਰਨ ਿਖ਼ਲਾਫ਼ ਰੋਡਵੇਜ਼ ਕਰਮਚਾਰੀਆਂ ਦੀ ਹੜਤਾਲ ਦੇ ਸਮਰਥਨ ਵਿਚ ਅਤੇ ਸਰਕਾਰ ਦੀ ਦਮਨਕਾਰੀ ਨੀਤੀ ਦੇ ਵਿਰੋਧ ਵਿਚ ਗੌਰਮਿੰਟ ਪ੍ਰਾਇਮਰੀ ਸਕੂਲ ਦੇ ਸਾਰੇ ਮੈਂਬਰਾਂ ਨੇ ਕਾਲੀ ਪੱਟੀ ਬੰਨ੍ਹ ਕੇ ਸਿੱਖਿਆ ਕਾਰਜ ਕਰਕੇ ਹੜਤਾਲੀ ...

ਪੂਰੀ ਖ਼ਬਰ »

ਦਿਨ-ਦਿਹਾੜੇ 2 ਮੋਟਰਸਾਈਕਲਾਂ ਚੋਰੀ

ਕੁਰੂਕਸ਼ੇਤਰ, 22 ਅਕਤੂਬਰ (ਜਸਬੀਰ ਸਿੰਘ ਦੁੱਗਲ)-ਜ਼ਿਲ੍ਹੇ ਭਰ ਵਿਚ ਮੋਟਰ ਸਾਈਕਲ ਚੋਰੀ ਦੀਆਂ ਵਾਰਦਾਤਾਂ ਜਾਰੀ ਹਨ | ਪੁਲਿਸ ਵਲੋਂ ਗਸਤ 'ਚ ਵਾਧਾ ਕਰਨ ਅਤੇ ਮਾੜੇ ਅਨਸਰਾਂ 'ਤੇ ਨਜ਼ਰ ਰੱਖਣ ਲਈ ਕੀਤੇ ਜਾ ਰਹੇ ਦਾਅਵਿਆਂ ਦੇ ਬਾਵਜੂਦ ਚੋਰਾਂ ਦੇ ਹੌਸਲੇ ਬੁਲੰਦ ਹਨ ਅਤੇ ਉਹ ...

ਪੂਰੀ ਖ਼ਬਰ »

ਮੁਕਾਬਲੇ ਵਿਚ ਪਿੰਡ ਸਾਰਨ ਦੀ ਟੀਮ ਰਹੀ ਅੱਵਲ

ਸਰਸਵਤੀ ਨਗਰ, 22 ਅਕਤੂਬਰ (ਅਜੀਤ ਬਿਊਰੋ)-ਸਬਲਪੁਰ (ਥਾਣਾ ਛੱਪਰ) ਜਾਹਰਵੀਰ ਗੋਗਾ ਯੁਵਾ ਕਲੰਬ ਥਾਣਾ ਛੱਪਰ ਵਲੋਂ ਇਕ ਰੋਜ਼ਾ ਆਲ ਓਪਨ ਵਾਲੀਬਾਲ ਮੁਕਾਬਲਾ ਕਰਵਾਇਆ ਗਿਆ | ਮੁਕਾਬਲੇ ਵਿਚ 30 ਟੀਮਾਂ ਨੇ ਹਿੱਸਾ ਲਿਆ | ਅੱਵਲ ਆਉਣ ਵਾਲੀ ਟੀਮ ਲਈ 11 ਹਜ਼ਾਰ ਰੁਪਏ ਅਤੇ ਦੂਜਾ ...

ਪੂਰੀ ਖ਼ਬਰ »

ਕੰਨਿਆ ਗੁਰੂਕੁਲ ਨੂੰ ਭੇਟ ਕੀਤਾ ਸਬਮਰਸੀਬਲ ਪੰਪਿੰਗ ਸਿਸਟਮ

ਕੁਰੂਕਸ਼ੇਤਰ, 22 ਅਕਤੂਬਰ (ਜਸਬੀਰ ਸਿੰਘ ਦੁੱਗਲ)-ਸਮਾਜਿਕ ਸੰਸਥਾ ਫਿਨੀਕਸ ਕਲੱਬ ਵਲੋਂ ਕਰਵਾਏ ਜਾ ਰਹੇ ਲੋਕਹਿੱਤ ਕੰਮਾਂ ਨੂੰ ਵੇਖਦੇ ਹੋਏ ਅਹਿਮਦਾਬਾਦ ਦੀ ਲੂਬੀ ਇੰਡਸਟੀਰਜ਼ ਨੇ ਅਮਾਤੀਰ ਕੰਨਿਆ ਗੁਰੁਕੁਲ ਪਿੰਡ ਬਚਗਾਂਵਾਂ ਵਿਚ 5 ਹਾਰਸ ਪਾਵਰ ਦਾ ਸਬਮਰਸੀਬਲ ...

ਪੂਰੀ ਖ਼ਬਰ »

ਕੈਂਪ ਵਿਚ 100 ਵਿਅਕਤੀਆਂ ਵਲੋਂ ਖੂਨਦਾਨ

ਭਿਵਾਨੀ, 22 ਅਕਤੂਬਰ (ਅਜੀਤ ਬਿਊਰੋ)-ਪਿੰਡ ਮੁੰਢਾਲ ਖੁਰਦ ਦੇ ਗੌਰਮਿੰਟ ਸੈਕੰਡਰੀ ਸਕੂਲ ਵਿਚ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ | ਯੁਵਾ ਕਵੀ ਤਿ੍ਦੇਵ ਦੁੱਗਲ ਵਲੋਂ ਪੁੱਤਰ ਰਤਨ ਦੀ ਪ੍ਰਾਪਤੀ 'ਤੇ ਲਗਾਏ ਗਏ ਇਸ ਕੈਂਪ ਵਿਚ 100 ਲੋਕਾਂ ਨੇ ਸਵੈਇੱਛਾ ਨਾਲ ਖੂਨਦਾਨ ਕੀਤਾ | ...

ਪੂਰੀ ਖ਼ਬਰ »

ਮੁਕੰਦ ਲਾਲ ਨੈਸ਼ਨਲ ਕਾਲਜ ਨੇ ਸ਼ਤਰੰਜ ਮੁਕਾਬਲੇ 'ਚ ਸੋਨ ਤਗਮਾ ਜਿੱਤਿਆ

ਯਮੁਨਾਨਗਰ/ਜਗਾਧਰੀ, 22 ਅਕਤੁਬਰ (ਗੁਰਦਿਆਲ ਸਿੰਘ ਨਿਮਰ/ਜਗਜੀਤ ਸਿੰਘ)-ਮੁਕੰਦ ਲਾਲ ਨੈਸ਼ਨਲ ਕਾਲਜ ਦੀ ਸ਼ਤਰੰਜ ਟੀਮ ਨੇ ਕੁਰੂਕਸ਼ੇਤਰ ਯੂਨੀਵਰਸਿਟੀ ਅੰਤਰ ਕਾਲਜ ਸ਼ਤਰੰਜ ਮੁਕਾਬਲੇ ਜੋਕਿ ਆਰੀਆ ਕਾਲਜ ਪਾਣੀਪਤ ਚ 20 ਅਤੇ 21 ਅਕਤੂਬਰ ਨੂੰ ਖੇਡੇ ਗਏ ਸਨ | ਉਸ 'ਚ ਇਕਬਾਲ ...

ਪੂਰੀ ਖ਼ਬਰ »

ਪ੍ਰਦਰਸ਼ਨੀ ਵਿਚ ਔਰਤਾਂ ਨੂੰ ਵੱਖ-ਵੱਖ ਸੂਬਿਆਂ ਦੇ ਪਹਿਰਾਵਿਆਂ ਦੀ ਦਿੱਤੀ ਜਾਣਕਾਰੀ

ਅੰਬਾਲਾ, 22 ਅਕਤੂਬਰ (ਅਜੀਤ ਬਿਊਰੋ)-ਮਹਿਲਾ ਸੰਗਠਨ ਵਲੋਂ ਹੋਮ ਸਟੋਰ ਵਿਚ ਦੀਵਾਲੀ ਅਤੇ ਕਰਵਾ ਚੌਥ 'ਤੇ ਦੇਸ਼ ਦੇ ਵੱਖ-ਵੱਖ ਖੇਤਰਾਂ 'ਚ ਇਸਤੇਮਾਲ ਕੀਤੇ ਜਾਣ ਵਾਲੇ ਪਹਿਰਾਵੇ, ਸਾਜ-ਸੱਜਾ ਦਾ ਸਾਮਾਨ, ਆਰਗੈਨਿਕ ਫੂਡ, ਗਹਿਣੇ ਅਤੇ ਹੋਰ ਸਾਮਾਨ ਦੀ ਪ੍ਰਦਰਸ਼ਨੀ ਲਗਾਈ ਗਈ | ...

ਪੂਰੀ ਖ਼ਬਰ »

ਭਾਰਤ ਨੂੰ ਜਾਣੋ ਮੁਕਾਬਲੇ 'ਚ ਨਚੀਕੇਤਨ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਮਾਰੀ ਬਾਜ਼ੀ

ਏਲਨਾਬਾਦ, 22 ਅਕਤੂਬਰ (ਜਗਤਾਰ ਸਮਾਲਸਰ)-ਭਾਰਤ ਵਿਕਾਸ ਪਰਿਸ਼ਦ ਸ਼ਾਖਾ ਏਲਨਾਬਾਦ ਵਲੋਂ ਕਰਵਾਏ ਗਏ ਭਾਰਤ ਨੂੰ ਜਾਣੋ ਕਵਿੱਜ ਮੁਕਾਬਲੇ 'ਚ ਨਚੀਕੇਤਨ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਇਕ ਵਾਰ ਫਿਰ ਜਿੱਤ ਦਾ ਝੰਡਾ ਲਹਿਰਾਉਦਿਆ ਆਪਣਾ ਦਬਦਬਾ ਕਾਇਮ ਰੱਖਿਆ | ਇਸ ...

ਪੂਰੀ ਖ਼ਬਰ »

ਹਰਿਆਣਾ ਰੋਡਵੇਜ਼ ਦੀ ਹੜਤਾਲ 7ਵੇਂ ਦਿਨ ਦਾਖਲ ਹੋਣ 'ਤੇ ਸਰਕਾਰੀ ਕਰਮਚਾਰੀ ਅਤੇ ਜਨ ਸੰਗਠਨ ਕਰਮਚਾਰੀਆਂ ਦੇ ਸਮਰਥਨ 'ਚ ਆਏ

ਟੋਹਾਣਾ, 22 ਅਕਤੂਬਰ (ਗੁਰਦੀਪ ਸਿੰਘ ਭੱਟੀ)-ਹਰਿਆਣਾ ਸਰਵ ਕਰਮਚਾਰੀ ਸੰਘ, ਸੀਟੂ, ਕਿਸਾਨ ਸਭਾ, ਭਵਨ ਨਿਰਮਾਣ ਮਜਦੂਰ ਜੱਥੇਂਬੰਦੀ, ਮਿਡ ਡੇ ਮੀਲ, ਆਂਗਨਵਾੜੀ ਅਤੇ ਆਸ਼ਾ ਵਰਕਰਾਂ ਵਲੋਂ ਹੜਤਾਲੀ ਰੋੜਵੇਜ਼ ਕਰਮਚਾਰੀਆਂ ਦੇ ਸਮਰਥਨ ਵਿੱਚ ਟੋਹਾਣਾ ਸ਼ਹਿਰ ਦੇ ਬਾਜਾਰਾਂ ...

ਪੂਰੀ ਖ਼ਬਰ »

ਕਿਰਗਿਸਤਾਨ ਦੀਆਂ ਵਿਦਿਆਰਥਣਾਂ ਦਾ ਨੀਲੋਖੇੜੀ ਪੁੱਜਣ 'ਤੇ ਭਰਵਾਂ ਸਵਾਗਤ

ਨੀਲੋਖੇੜੀ, 22 ਅਕਤੂਬਰ (ਆਹੂਜਾ)-ਕਿਸੇ ਸਮੇਂ ਸੰਯੁਕਤ ਰੂਸ ਦਾ ਹਿੱਸਾ ਰਹੇ ਕਿਰਗਿਸਤਾਨ 'ਚ ਗ੍ਰੈਜੂਏਟ ਦੀ ਸਿੱਖਿਆ ਹਾਸਲ ਕਰ ਰਹੀਆਂ 3 ਵਿਦਿਆਰਥਣਾਂ ਭਾਰਤ ਦੌਰੇ 'ਤੇ ਹਨ | ਇਸੇ ਨੂੰ ਲੈ ਕੇ ਉੱਤਰ ਪ੍ਰਦੇਸ਼, ਦਿੱਲੀ, ਹਰਿਆਣਾ ਦੇ ਰੋਹਤਕ ਦੇ 2 ਸਕੂਲਾਂ ਦਾ ਦੌਰਾ ਕਰਨ ਤੋਂ ...

ਪੂਰੀ ਖ਼ਬਰ »

ਵਿਦਿਆਰਥਣਾਂ ਨੇ ਆਪਣੇ ਵਲੋਂ ਤਿਆਰ ਫ਼ੈਸ਼ਨ ਡਿਜਾਈਨ ਦੀ ਲਗਾਈ ਪ੍ਰਦਰਸ਼ਨੀ

ਯਮੁਨਾਨਗਰ, 22 ਅਕਤੂਬਰ (ਗੁਰਦਿਆਲ ਸਿੰਘ ਨਿਮਰ)-ਡੀ.ਏ.ਵੀ. ਗਰਲਜ਼ ਕਾਲਜ ਦੇ ਫੈਸ਼ਨ ਡਿਜਾਈਨਰ ਵਿਭਾਗ ਵਲੋਂ ਵਿਦਿਆਰਥਣਾਂ ਵਲੋਂ ਤਿਅਰ ਕੀਤੇ ਗਏ ਭਾਂਤ-ਭਾਂਤ ਦੇ ਡਿਜਾਈਨਦਾਰ ਸਾਮਾਨ ਦੀ ਖੂਬਸੂਰਤ ਪ੍ਰਦਰਸ਼ਨੀ ਲਗਾਈ ਗਈ | ਇਸ ਦੇ ਨਾਲ ਹੀ ਫੈਸ਼ਨ ਸ਼ੋਅ ਵੀ ਕਰਵਾਇਆ ...

ਪੂਰੀ ਖ਼ਬਰ »

ਰੋਡਵੇਜ਼ ਕਰਮਚਾਰੀਆਂ ਦੀਆਂ ਮੰਗਾਂ ਨਾ ਮੰਨੀਆਂ, ਤਾਂ ਬਿਜਲੀ ਕਰਮਚਾਰੀ ਵੀ ਕੰਮ ਬੰਦ ਕਰ ਦੇਣਗੇ-ਅਭਿਸ਼ੇਕ ਸ਼ਰਮਾ

ਗੂਹਲਾ ਚੀਕਾ, 22 ਅਕਤੂਬਰ (ਓ.ਪੀ. ਸੈਣੀ)-ਆਲ ਹਰਿਆਣਾ ਪਾਵਰ ਕਾਰਪੋਰੇਸ਼ਨ ਵਰਕਰਜ਼ ਯੂਨੀਅਨ ਸਬੰਧਤ ਸਰਵ ਕਰਮਚਾਰੀ ਸੰਘ ਹਰਿਆਣਾ ਸਬ ਯੂਨੀਟ ਚੀਕਾ ਨੇ 9 ਵਜੇ ਤੋਂ 11 ਵਜੇ ਤੱਕ 2 ਘੰਟੇ ਦੀ ਗੇਟ ਮੀਟਿੰਗ ਕੀਤੀ | ਗੇਟ ਮੀਟਿੰਗ ਰੋਡਵੇਜ਼ ਕਰਮਚਾਰੀਆਂ ਦੇ ਸਮਰਥਨ 'ਚ ਕੀਤੀ ਗਈ | ...

ਪੂਰੀ ਖ਼ਬਰ »

ਸਮੈਕ ਸਮੇਤ ਵਿਅਕਤੀ ਕਾਬੂ

ਕੁਰੂਕਸ਼ੇਤਰ, 22 ਅਕਤੂਬਰ (ਜਸਬੀਰ ਸਿੰਘ ਦੁੱਗਲ)-ਅਪਰਾਧ ਸ਼ਾਖਾ-1 ਪੁਲਿਸ ਨੇ ਇਕ ਵਿਅਕਤੀ ਨੂੰ ਸਮੈਕ ਸਮੇਤ ਕਾਬੂ ਕੀਤਾ ਹੈ | ਪੁਲਿਸ ਮੁਖੀ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਅਪਰਾਧ ਸ਼ਾਖਾ-1 ਟੀਮ ਨੂੰ ਗੁਪਤ ਸੂਚਨਾ ਮਿਲੀ | ਟੀਮ ਨੇ ਝਾਂਬਾ-ਕਿਰਮਚ ਰੋਡ ਦੇ ਮੋੜ 'ਤੇ ...

ਪੂਰੀ ਖ਼ਬਰ »

ਐਸ. ਡੀ. ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਨੇ ਮਾਰੀਆਂ ਮੱਲਾਂ

ਨਰਵਾਨਾ, 22 ਅਕਤੂਬਰ (ਅਜੀਤ ਬਿਊਰੋ)-ਭਾਰਤ ਵਿਕਾਸ ਪ੍ਰੀਸ਼ਦ ਹਿਸਾਰ ਵਲੋਂ ਸੂਬਾਈ ਪੱਧਰੀ ਹਿੰਦੀ ਸਮੂਹ ਗਾਇਨ ਮੁਕਾਬਲੇ ਅਤੇ ਸੰਸ਼ਕ੍ਰਿਤ ਸਮੂਹ ਗਾਇਨ ਮੁਕਾਬਲੇ ਵਿਚ ਇਕ ਵਾਰ ਫਿਰ ਐਸ.ਡੀ. ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਨੇ ਤੀਜਾ ਸਥਾਨ ਹਾਸਲ ਕੀਤਾ | ਪਿੰ੍ਰਸੀਪਲ ...

ਪੂਰੀ ਖ਼ਬਰ »

ਖਿਡਾਰੀ ਖੇਡ ਨੂੰ ਖੇਡ ਦੀ ਭਾਵਨਾ ਨਾਲ ਖੇਡਣ-ਰਮੇਸ਼ ਗੁਪਤਾ

ਕੁਰੂਕਸ਼ੇਤਰ, 22 ਅਕਤੂਬਰ (ਜਸਬੀਰ ਸਿੰਘ ਦੁੱਗਲ)-ਸਾਬਕਾ ਵਿਧਾਇਕ ਰਮੇਸ਼ ਗੁਪਤਾ ਨੇ ਕਿਹਾ ਕਿ ਖੇਡਣ ਨਾਲ ਮਨੁੱਖ ਦਾ ਮਾਨਸਿਕ ਵਿਕਾਸ ਹੁੰਦਾ ਹੈ ਅਤੇ ਉਹ ਤੰਦਰੁਸਤ ਵੀ ਰਹਿੰਦਾ ਹੈ | ਉਹ ਪਿੰਡ ਮਥਾਨ ਵਿਚ ਯੁਵਾ ਕਬੱਡੀ ਕਲੱਬ ਵਲੋਂ ਕਰਵਾਏ ਕਬੱਡੀ ਮੁਕਾਬਲੇ ਦੇ ...

ਪੂਰੀ ਖ਼ਬਰ »

ਕਰਮਚਾਰੀਆਂ ਨੇ 750 ਬੱਸਾਂ ਨੂੰ ਨਿੱਜੀ ਹੱਥਾਂ 'ਚ ਦੇਣ ਿਖ਼ਲਾਫ਼ ਕੀਤੀ ਨਾਅਰੇਬਾਜ਼ੀ

ਸਰਸਵਤੀ ਨਗਰ, 22 ਅਕਤੂਬਰ (ਅਜੀਤ ਬਿਊਰੋ)-ਆਲ ਹਰਿਆਣਾ ਪਾਵਰ ਕਾਰਪੋਰੇਸ਼ਨ ਵਰਕਰ ਯੂਨੀਅਨ (ਸਬੰਧਤ ਸਰਵ ਕਰਮਚਾਰੀ ਸੰਘ) ਦੀ ਸੈਂਟਰ ਕੌਾਸਲ ਦੀ ਅਪੀਲ 'ਤੇ ਹਰਿਆਣਾ ਰੋਡਵੇਜ਼ ਦੀ ਹੜਤਾਲ ਦੇ ਸਮਰਥਨ ਵਿਚ 2 ਘੰਟੇ ਦੀ ਟੋਕਲ ਹੜਤਾਲ ਸਬ ਡਵੀਜ਼ਨ ਸਰਸਵਤੀ ਨਗਰ 'ਚ ਕੀਤੀ ਗਈ | ...

ਪੂਰੀ ਖ਼ਬਰ »

ਸੰਕਲਪ ਸਹੋਦਿਆ ਸਕੂਲ ਕੰਪਲੈਕਸ ਵਲੋਂ ਅਧਿਆਪਕ ਟਰੇਨਿੰਗ ਸੈਮੀਨਾਰ ਕਰਵਾਇਆ

ਏਲਨਾਬਾਦ, 22 ਅਕਤੂਬਰ (ਜਗਤਾਰ ਸਮਾਲਸਰ)-ਸੰਕਲਪ ਸਹੋਦਿਆ ਸਕੂਲ ਕੰਪਲੈਕਸ ਵਲੋਂ ਅੱਜ ਏਲਨਾਬਾਦ ਅਤੇ ਰਾਣੀਆ ਦੇ ਸਹੋਦਿਆ ਮੈਂਬਰ ਸਕੂਲਾਂ ਦੇ ਅਧਿਆਪਕਾਂ ਦਾ ਇਕ ਰੋਜ਼ਾ ਟਰੇਨਿੰਗ ਸੈਮੀਨਾਰ ਏਲਨਾਬਾਦ ਦੇ ਨਚੀਕੇਤਨ ਪਬਲਿਕ ਸਕੂਲ 'ਚ ਕਰਵਾਇਆ ਗਿਆ | ਇਸ ਸੈਮੀਨਾਰ 'ਚ ...

ਪੂਰੀ ਖ਼ਬਰ »

ਹਰਿਆਣਾ ਵਿਧਾਨ ਸਭਾ ਸਪੀਕਰ ਨੇ ਵੱਖ-ਵੱਖ ਪਿੰਡਾਂ ਦੀ ਕੀਤੀ ਪੈਦਲ ਯਾਤਰਾ

ਜਗਾਧਰੀ, 22 ਅਕਤੂਬਰ (ਜਗਜੀਤ ਸਿੰਘ)-ਹਰਿਆਣਾ ਵਿਧਾਨ ਸਭਾ ਸਪੀਕਰ ਕੰਵਰਪਾਲ ਗੁੱਜਰ ਨੇ ਜਗਾਧਰੀ ਵਿਧਾਨਸਭਾ ਹਲਕੇ ਦੇ ਪਿੰਡ ਮੁੰਡਾਖੇੜਾ, ਮਾਮਲੀ, ਚਾਹੜੋ, ਸ਼ਾਹਪੁਰ, ਹਰਨੌਲੀ, ਬੁਟੇੜੀ, ਸਲੇਮਪੁਰ, ਮੀਰਪੁਰ, ਮਾਂਡਖੇੜੀ ਅਤੇ ਪੰਜੇਟੋਂ ਪਿੰਡਾਂ ਦੀ ਪੈਦਲ ਯਾਤਰਾ ...

ਪੂਰੀ ਖ਼ਬਰ »

ਬਿੱਕਰ ਸਿੰਘ ਬਣੇ ਮਾਸਟਰ ਕਾਲੋਨੀ ਦੀ ਕਮੇਟੀ ਦੇ ਪ੍ਰਧਾਨ

ਕਾਲਾਂਵਾਲੀ, 22 ਅਕਤੂਬਰ (ਭੁਪਿੰਦਰ ਪੰਨੀਵਾਲੀਆ)-ਜਲਘਰ ਦੇ ਨਾਲ ਲੱਗਦੀ ਮਾਸਟਰ ਕਲੋਨੀ ਦੇ ਵਿਕਾਸ ਲਈ ਬਣਾਈ ਗਈ ਦੀ ਕਾਲਾਂਵਾਲੀ ਸਹਿਕਾਰੀ ਮਕਾਨ ਉਸਾਰੀ ਕਮੇਟੀ ਲਿਮਿਟਡ ਕਾਲਾਂਵਾਲੀ ਦੇ ਅਹੁਦੇਦਾਰਾਂ ਦੀ ਚੋਣ ਕਰਵਾਈ ਗਈ | ਜਿਸ 'ਚ ਬਿੱਕਰ ਸਿੰਘ ਨੂੰ ਪ੍ਰਧਾਨ ਅਤੇ ...

ਪੂਰੀ ਖ਼ਬਰ »

ਦੋ ਰੋਜ਼ਾ ਹੈਂਡਬਾਲ ਟੂਰਨਾਮੈਂਟ 'ਚ ਦਨੌਦਾ ਬਣਿਆ ਚੈਂਪੀਅਨ

ਸਿਰਸਾ, 22 ਅਕਤੂਬਰ (ਭੁਪਿੰਦਰ ਪੰਨੀਵਾਲੀਆ)-ਬੇਗੂ ਰੋਡ ਸਥਿਤ ਖੇਡ ਪਿੰਡ 'ਚ ਸ਼ਾਹ ਸਤਨਾਮ ਜੀ ਹੈਂਡਬਾਲ ਐਕਡਮੀ ਵੱਲੋਂ ਦੋ ਰੋਜ਼ਾ ਹੈਂਡਬਾਲ ਟੂਰਨਾਮੈਂਟ ਕਰਵਾਇਆ ਗਿਆ ਜਿਸ 'ਚ ਸਪੀਡ ਹੈਂਡਬਾਲ ਐਕਡਮੀ ਦਨੌਦਾ ਦੀ ਟੀਮ ਨੇ ਪਹਿਲਾ ਅਤੇ ਮੇਜ਼ਬਾਨ ਸ਼ਾਹ ਸਤਨਾਮ ਜੀ ...

ਪੂਰੀ ਖ਼ਬਰ »

ਕਾਰ-ਮੋਟਰਸਾਈਕਲ ਦੀ ਸਿੱਧੀ ਟੱਕਰ 'ਚ ਮੋਟਰ ਸਾਈਕਲ ਸਵਾਰ ਫੱਟੜ

ਕਾਲਾਂਵਾਲੀ, 22 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਖੇਤਰ ਦੇ ਪਿੰਡ ਪਿਪਲੀ ਦੋ ਕੋਲ ਅੱਜ ਸਵੇਰੇ ਇਕ ਸੜਕ ਹਾਦਸੇ 'ਚ ਮੋਟਰ ਸਾਈਕਲ ਸਵਾਰ ਵਿਅਕਤੀ ਜ਼ਖ਼ਮੀ ਹੋ ਗਿਆ | ਜਖ਼ਮੀ ਵਿਅਕਤੀ ਨੂੰ ਕਾਲਾਂਵਾਲੀ ਦੇ ਸਰਕਾਰੀ ਹਸਪਤਾਲ ਦੀ ਐਾਬੂਲੈਸ ਦੀ ਸਹਾਇਤਾ ਨਾਲ ਕਾਲਾਂਵਾਲੀ ...

ਪੂਰੀ ਖ਼ਬਰ »

ਭਾਜਪਾ ਨੇ ਸੂਬੇ ਦਾ ਭਾਈਚਾਰਾ ਵਿਗਾੜਨ ਦਾ ਕੀਤਾ ਕੰਮ-ਸਿੰਗਲਾ

ਕੁਰੂਕਸ਼ੇਤਰ, 22 ਅਕਤੂਬਰ (ਜਸਬੀਰ ਸਿੰਘ ਦੁੱਗਲ)-ਜ਼ਿਲ੍ਹਾ ਕਾਂਗਰਸ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਵਿਸ਼ਾਲ ਸਿੰਗਲਾ ਨੇ ਕਿਹਾ ਕਿ ਕਾਂਗਰਸ ਨੇ ਦੇਸ਼ ਅਤੇ ਸੂਬੇ ਦੇ ਭਾਈਚਾਰੇ ਨੂੰ ਬਣਾਉਣ ਦਾ ਕੰਮ ਕੀਤਾ ਹੈ, ਜਦਕਿ ਭਾਜਪਾ ਭਾਈਚਾਰਾ ਤੋੜ ਰਹੀ ਹੈ | ਉਹ ਘਰ-ਘਰ ...

ਪੂਰੀ ਖ਼ਬਰ »

ਬਾਲ ਭਵਨ 'ਚ ਵਿਦਿਆਰਥੀਆਂ ਦਾ ਹੋਇਆ ਫੈਂਸੀ ਡ੍ਰੈਸ ਤੇ ਚਿੱਤਰ ਬਣਾਉਣ ਦਾ ਮੁਕਾਬਲਾ

ਸਿਰਸਾ, 22 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਜ਼ਿਲ੍ਹਾ ਬਾਲ ਕਲਿਆਣ ਪਰਿਸ਼ਦ ਵੱਲੋਂ ਬਾਲ ਭਵਨ 'ਚ ਵਿਦਿਆਰਥੀਆਂ ਦੇ ਫੈਂਸੀ ਡ੍ਰੈਸ ਤੇ ਚਿੱਤਰ ਬਣਾਉਣ ਦਾ ਮੁਕਾਬਲਾ ਕਰਵਾਇਆ ਗਿਆ ਜਿਸ 'ਚ ਵੱਡੀ ਗਿਣਤੀ 'ਚ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦਾ ਜੌਹਰ ਦਿਖਾਇਆ | ਇਸ ...

ਪੂਰੀ ਖ਼ਬਰ »

ਪੂਰਵਾਂਚਲ ਵਾਸੀਆਂ ਦੀ ਸੰਸਕ੍ਰਿਤੀ, ਏਕਤਾ, ਅਖੰਡਤਾ ਅਤੇ ਸਰਕਾਰ 'ਚ ਹਿੱਸੇਦਾਰੀ ਵਿਸ਼ਿਆਂ 'ਤੇ ਕੀਤੀ ਚਰਚਾ

ਕੁਰੂਕਸ਼ੇਤਰ, 22 ਅਕਤੂਬਰ (ਜਸਬੀਰ ਸਿੰਘ ਦੁੱਗਲ)-ਹਰਿਆਣਾ ਵਿਚ ਰਹਿਣ ਵਾਲੇ ਪੂਰਵਾਂਚਲ ਵਾਸੀਆਂ ਦੀ ਸ੍ਰੀਰਾਮ ਮੰਦਰ ਸੈਕਟਰ-2 ਪੰਚਕੂਲਾ ਵਿਚ ਵਿਚਾਰ ਗੋਸ਼ਟੀ ਹੋਈ | ਇਸ ਦੌਰਾਨ ਪੂਰਵਾਂਚਲ ਵਾਸੀਆਂ ਦੀ ਸੰਸ਼ਕ੍ਰਿਤੀ, ਏਕਤਾ, ਅਖੰਡਤਾ ਅਤੇ ਸਰਕਾਰ 'ਚ ਹਿੱਸੇਦਾਰੀ ...

ਪੂਰੀ ਖ਼ਬਰ »

ਮਾਪਿਆਂ ਦੀ ਬਦੌਲਤ ਹੀ ਔਲਾਦ ਦਾ ਵਜੂਦ-ਅੰਕਿਤ ਗੁਪਤਾ

ਕੁਰੂਕਸ਼ੇਤਰ, 22 ਅਕਤੂਬਰ (ਜਸਬੀਰ ਸਿੰਘ ਦੁੱਗਲ)-ਏਕਤਾ ਯੁਵਾ ਕਲੱਬ ਵਲੋਂ ਪਟੇਲ ਨਗਰ ਵਿਚ ਲੋਕ ਭਲਾਈ ਲਈ 5ਵਾਂ ਭਗਵਤੀ ਜਾਗਰਣ ਅਤੇ ਭੰਡਾਰਾ ਦਿੱਤਾ ਗਿਆ | ਪ੍ਰੋਗਰਾਮ 'ਚ ਜ਼ਿਲ੍ਹਾ ਕਸ਼ਟ ਨਿਵਾਰਨ ਸਮਿਤੀ ਦੇ ਸਾਬਕਾ ਮੈਂਬਰ ਅੰਕਿਤ ਗੁਪਤਾ ਐਡਵੋਕੇਟ ਨੇ ਮੁੱਖ ਮਹਿਮਾਨ ...

ਪੂਰੀ ਖ਼ਬਰ »

ਐਸ.ਡੀ.ਐਮ. ਨੇ ਲਈ ਸਰਸਵਤੀ ਸੇਵਾ ਸੰਘ ਦੇ ਅਹੁਦੇਦਾਰਾਂ ਦੀ ਬੈਠਕ

ਪਿਹੋਵਾ, 22 ਅਕਤੂਬਰ (ਅਜੀਤ ਬਿਊਰੋ)-ਐਸ.ਡੀ.ਐਮ. ਪੂਜਾ ਚਾਂਵਰੀਆਂ ਵਲੋਂ ਐਸ.ਡੀ.ਐਮ. ਦਫ਼ਤਰ ਵਿਚ ਸਰਸਵਤੀ ਸੇਵਾ ਸੰਘ ਪਿਹੋਵਾ ਦੇ ਅਹੁਦੇਦਾਰਾਂ ਦੀ ਬੈਠਕ ਲਈ ਗਈ | ਬੈਠਕ ਵਿਚ ਸਰਸਵਤੀ ਸੇਵਾ ਸੰਘ ਦੇ ਪ੍ਰਧਾਨ ਸ਼ਿਵ ਵਰਮਾ ਨੇ ਦੱਸਿਆ ਕਿ ਸਰਸਵਤੀ ਸੇਵਾ ਸੰਘ ਵਲੋਂ ਸਰਸਵਤੀ ...

ਪੂਰੀ ਖ਼ਬਰ »

ਜੇਸਰਿਟ ਨੇ ਸੁਹਾਗਣਾਂ ਨੂੰ ਭੇਟ ਕੀਤੇ ਤੋਹਫ਼ੇ

ਥਾਨੇਸਰ, 22 ਅਕਤੂਬਰ (ਅਜੀਤ ਬਿਊਰੋ)-ਜੇ.ਸੀ.ਆਈ. ਦੀ ਮਹਿਲਾ ਵਿੰਗ ਜੇਸਰਿਟ ਵਲੋਂ ਸ਼ਿਵ ਮੰਦਰ 'ਚ ਸੁਹਾਗਨ ਔਰਤਾਂ ਨੂੰ ਕਰਵਾਚੌਥ ਵ੍ਰਤ ਨੂੰ ਲੈ ਕੇ ਤੋਹਫੇ ਭੇਟ ਕੀਤੇ ਗਏ | ਜੇਸਰਿਟ ਦੀ ਚੇਅਰਪਰਸਨ ਡਾ. ਮਾਧਵਿਕਾ ਮਦਾਨ ਨੇ ਦੱਸਿਆ ਕਿ ਔਰਤਾਂ ਦੇ ਜੀਵਨ 'ਚ ਕਰਵਾਚੌਥ ਦਾ ...

ਪੂਰੀ ਖ਼ਬਰ »

ਸਮਾਜ ਸੇਵਾ 'ਚ ਅਗਰਵਾਲ ਸਮਾਜ ਦਾ ਸ਼ਲਾਘਾਯੋਗ ਯੋਗਦਾਨ-ਡਾ. ਬਿੰਦਲ

ਨਰਾਇਣਗੜ੍ਹ, 22 ਅਕਤੂਬਰ (ਪੀ.ਸਿੰਘ)-ਅਗਰਵਾਲ ਸਭਾ ਦੁਆਰਾ ਮਹਾਰਾਜਾ ਅੱਗਰਸੈਨ ਜੈਅੰਤੀ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ | ਸਮਾਗਮ 'ਚ ਹਿਮਾਚਲ ਪ੍ਰਦੇਸ਼ ਦੇ ਵਿਧਾਨ ਸਭਾ ਪ੍ਰਧਾਨ ਡਾ. ਰਾਜੀਵ ਬਿੰਦਲ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਸਮਾਗਮ ਦੀ ...

ਪੂਰੀ ਖ਼ਬਰ »

ਮੋਟਰਸਾਈਕਲ ਚੋਰੀ ਕਰਦਾ ਕਾਬੂ

ਟੋਹਾਣਾ, 22 ਅਕਤੂਬਰ (ਗੁਰਦੀਪ ਸਿੰਘ ਭੱਟੀ)-ਜ਼ਿਲ੍ਹਾ ਹੈਡਕਵਾਟਰ ਦੇ ਤੇਹਰਿਆ ਮੁਹੱਲੇ 'ਚੋਂ ਮੋਟਰ-ਸਾਈਕਲ ਚੋਰੀ ਕਰਦੇ ਇਕ ਨੌਜਵਾਨ ਨੂੰ ਮੁਹੱਲੇ ਵਾਲਿਆਂ ਦਿਨ ਵੇਲੇ ਕਾਬੂ ਕਰ ਲਿਆ | ਤਾਲਾ ਤੋੜਣ ਤੋਂ ਬਾਅਦ ਜਦਾੋ ਮੋਟਰ-ਸਾਈਕਲ ਦਾ ਇੰਜਨ ਚਾਲੂ ਨਾਲ ਹੋ ਇਆ, ਤਾਂ ਸ਼ੱਕ ...

ਪੂਰੀ ਖ਼ਬਰ »

ਏ.ਟੀ.ਐਮ. ਮਸ਼ੀਨ ਤੋੜਨ ਵਾਲਾ 2 ਦਿਨਾਂ ਦੇ ਰਿਮਾਂਡ 'ਤੇ ਭੇਜਿਆ

ਜੀਂਦ, 22 ਅਕਤੂਬਰ (ਅਜੀਤ ਬਿਊਰੋ)-ਪਿੰਡ ਕਮਾਚ ਖੇੜਾ ਵਿਚ ਬੀਤੀ ਰਾਤ ਏ.ਟੀ.ਐਮ. ਮਸ਼ੀਨ ਨੂੰ ਤੋੜ ਕੇ ਕੈਸ਼ ਚੋਰੀ ਕਰਨ ਦਾ ਯਤਨ ਕਰਨ ਵਾਲੇ ਦੋਸ਼ੀ ਨੂੰ ਪੁਲਿਸ ਨੇ ਕੋਰਟ ਵਿਚ ਪੇਸ਼ ਕੀਤਾ | ਕੋਰਟ ਨੇ ਦੋਸ਼ੀ ਨੂੰ 2 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ | ਪੁਲਿਸ ਦੋਸ਼ੀ ...

ਪੂਰੀ ਖ਼ਬਰ »

ਸ਼ਹੀਦ ਐਸ. ਆਈ. ਨਰੇਂਦਰ ਸਿੰਘ ਨੂੰ ਦਿੱਤੀ ਸ਼ਰਧਾਂਜਲੀ

ਕਰਨਾਲ, 22 ਅਕਤੂਬਰ (ਗੁਰਮੀਤ ਸਿੰਘ ਸੱਗੂ)-ਸ਼ੇਖੂਪੁਰਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਰੇਲਵੇ ਰੋਡ ਦੀ ਪ੍ਰਬੰਧਕ ਕਮੇਟੀ ਵਲੋਂ ਆਪਣੇ ਸਕੂਲ ਦੇ ਸਾਬਕਾ ਵਿਦਿਆਰਥੀ ਸ਼ਹੀਦ ਐਸ.ਆਈ. ਨਰੇਂਦਰ ਸਿੰਘ ਨੂੰ ਸ਼ਰਧਾਂਜਲੀ ਦੇਣ ਲਈ ਸਭਾ ਕਰਵਾਈ ਗਈ | ਸਭਾ ਬਾਬਾ ਸੁਖਾ ਸਿੰਘ ...

ਪੂਰੀ ਖ਼ਬਰ »

ਸਰਕਾਰ ਕਰਮਚਾਰੀਆਂ ਅਤੇ ਕਿਸਾਨਾਂ ਨਾਲ ਟਕਰਾਅ ਦੀ ਨੀਤੀ ਛੱਡ ਕੇ ਗਲਬਾਤ ਕਰੇ-ਚੌਧਰੀ ਵੇਦਪਾਲ

ਕਰਨਾਲ, 22 ਅਕਤੂਬਰ (ਗੁਰਮੀਤ ਸਿੰਘ ਸੱਗੂ)-ਸਰਕਾਰ ਕਰਮਚਾਰੀਆਂ ਅਤੇ ਕਿਸਾਨਾਂ ਨਾਲ ਟਕਰਾਅ ਦੀ ਨੀਤੀ ਛੱਡ ਕੇ ਗਲਬਾਤ ਰਾਹੀਂ ਸਮੱਸਿਆਵਾਂ ਦਾ ਹਲ ਕੱਢੇ | ਕੋਈ ਵੀ ਸਮੱਸਿਆ ਦਾ ਹਲ ਟਕਰਾਅ ਜਾਂ ਜ਼ਿੱਦ ਨਾਲ ਨਹੀਂ ਹੋ ਸਕਦਾ | ਇਹ ਪ੍ਰਗਟਾਵਹ ਨੈਸ਼ਨੇਲਿਸਟ ਕਾਂਗਰਸ ਪਾਰਟੀ ...

ਪੂਰੀ ਖ਼ਬਰ »

ਡੀ.ਸੀ. ਵਲੋਂ 2 ਬੱਸ ਚਾਲਕਾਂ ਦੀ ਸੇਵਾਵਾਂ ਸਮਾਪਤ

ਕੁਰੂਕਸ਼ੇਤਰ, 22 ਅਕਤੂਬਰ (ਜਸਬੀਰ ਸਿੰਘ ਦੁੱਗਲ)-ਪ੍ਰੋਬੇਸ਼ਨ ਪੀਰੀਅਡ ਦੌਰਾਨ ਹੜਤਾਲ 'ਤੇ ਚੱਲ ਰਹੇ ਹਰਿਆਣਾ ਰੋਡਵੇਜ਼ ਕੁਰੂਕਸ਼ੇਤਰ ਡੀਪੂ ਦੇ 2 ਬੱਸ ਚਾਲਕਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸੇਵਾਮੁਕਤ ਕਰ ਦਿੱਤਾ ਗਿਆ ਹੈ | ਡਿਪਟੀ ਕਮਿਸ਼ਨਰ ਡਾ. ਐਸ.ਐਸ. ਫੁਲੀਆ ...

ਪੂਰੀ ਖ਼ਬਰ »

ਮੈਡੀਕਲ ਸੰਸਥਾ ਨੂੰ ਜਿੰਦਰਾ ਲਗਾਉਣ ਵਾਲੇ ਕਰਮਚਾਰੀਆਂ ਿਖ਼ਲਾਫ਼ ਦਰਜ ਹੋਵੇਗੀ ਐਫ.ਆਈ.ਆਰ.-ਕੰਬੋਜ

ਕੁਰੂਕਸ਼ੇਤਰ, 22 ਅਕਤੂਬਰ (ਜਸਬੀਰ ਸਿੰਘ ਦੁੱਗਲ)-ਹਰਿਆਣਾ ਦੇ ਖ਼ੁਰਾਕ, ਸਪਲਾਈ ਅਤੇ ਖ਼ਪਤਕਾਰ ਮਾਮਲੇ ਰਾਜ ਮੰਤਰੀ ਕਰਨਦੇਵ ਕੰਬੋਜ਼ ਨੇ ਕਿਹਾ ਕਿ ਝਾਂਸਾ ਖੇਤਰ ਵਿਚ ਸਿਹਤ ਵਿਭਾਗ ਦੇ ਰੈਗੂਲਰ ਅਤ ਕੁੱਝ ਆਊਟਸੋਰਸਿੰਗ ਕਰਮਚਾਰੀਆਂ ਵਲੋਂ ਸਿਹਤ ਸੰਸਥਾ ਦੇ ਮੁੱਖ ...

ਪੂਰੀ ਖ਼ਬਰ »

ਰੋਡਵੇਜ਼ ਕਰਮੀਆਂ ਤੋਂ ਬਾਅਦ ਐਚ.ਅੇਸ.ਈ.ਬੀ. ਵਰਕਰਜ਼ ਯੂਨੀਅਨ ਵਲੋਂ ਬੇਮਿਆਦੀ ਹੜਤਾਲ ਸ਼ੁਰੂ

ਕੁਰੂਕਸ਼ੇਤਰ, 22 ਅਕਤੂਬਰ (ਜਸਬੀਰ ਸਿੰਘ ਦੁੱਗਲ)-ਹਰਿਆਣਾ ਰੋਡਵੇਜ਼ ਕਰਮਚਾਰੀਆਂ ਦੀ ਹੜਤਾਲ ਤੋਂ ਬਾਅਦ ਹੁਣ ਐਚ.ਐਸ.ਈ.ਬੀ. ਵਰਕਰਜ਼ ਯੂਨੀਅਨ ਨੇ ਵੀ ਬੇਮਿਆਦੀ ਹੜਤਾਲ ਸ਼ੁਰੂ ਕਰ ਦਿੱਤੀ ਹੈ | ਸੋਮਵਾਰ ਨੂੰ ਜ਼ਿਲ੍ਹਾ ਭਰ ਵਿਚ ਬਿਜਲੀ ਨਿਗਮ ਦੇ ਦਫ਼ਤਰਾਂ 'ਤੇ ਬਿਜਲੀ ...

ਪੂਰੀ ਖ਼ਬਰ »

ਬੱਸ ਡਰਾਈਵਰ ਤੇ ਕੰਡਕਟਰ ਲੱਗਣ ਲਈ ਬੱਸ ਅੱਡੇ 'ਤੇ ਬੇਰੁਜ਼ਗਾਰਾਂ ਦੀ ਲੱਗੀ ਭੀੜ

ਸਿਰਸਾ, 22 ਅਕਤੂਬਰ (ਭੁਪਿੰਦਰ ਪੰਨੀਵਾਲੀਆ)-ਨਿੱਜੀਕਾਰਨ ਦੇ ਵਿਰੁੱਧ ਰੋਡਵੇਜ ਮੁਲਾਜ਼ਮਾਂ ਦੀ ਹੜਤਾਲ ਅੱਜ ਸਤਵੇਂ ਦਿਨ ਵੀ ਜਾਰੀ ਰਹੀ | ਹੜਤਾਲ ਦੀ ਹਮਾਇਤ 'ਚ ਰਾਜਸੀ ਪਾਰਟੀਆਂ ਤੋਂ ਬਾਅਦ ਹੁਣ ਕਰਮਚਾਰੀ ਜਥੇਬੰਦੀਆਂ ਰੋਡਵੇਜ ਮੁਲਾਜ਼ਮਾਂ ਦੀ ਹਮਾਇਤ 'ਚ ਆ ਗਈਆਂ ਹਨ | ...

ਪੂਰੀ ਖ਼ਬਰ »

ਰੋਡਵੇਜ਼ ਕਰਮਚਾਰੀਆਂ ਨੇ 3 ਦਿਨ ਲਈ ਹੋਰ ਵਧਾਈ ਹੜਤਾਲ

ਕੁਰੂਕਸ਼ੇਤਰ, 22 ਅਕਤੂਬਰ (ਜਸਬੀਰ ਸਿੰਘ ਦੁੱਗਲ)-ਮੰਗਾਂ ਨੂੰ ਲੈ ਕੇ ਹਰਿਆਣਾ ਰੋਡਵੇਜ਼ ਤਾਲਮੇਲ ਕਮੇਟੀ ਦੀ ਅਪੀਲ 'ਤੇ ਕਰਮਚਾਰੀਆਂ ਦੀ ਹਡਤਾਲ 7ਵੇਂ ਦਿਨ ਵੀ ਜਾਰੀ ਰਹੀ | ਕਰਮਚਾਰੀਆਂ ਨੇ ਆਪਣਾ ਅੰਦੋਲਨ ਅੱਗੇ ਵਧਾਉਂਦੇ ਹੋਏ 3 ਦਿਨ ਲਈ ਹੜਤਾਲ ਵਧਾ ਦਿੱਤੀ ਹੈ | ...

ਪੂਰੀ ਖ਼ਬਰ »

ਕਰਨਾਲ ਦੀ ਮਹਿਕ ਜੋਤ ਨੇ ਅਫਰੀਕੀ ਮਹਾਂਦੀਪ ਦੀ ਉਹਰੂ ਚੋਟੀ ਨੂੰ ਕੀਤਾ ਸਰ, ਲਹਿਰਾਇਆ ਤਿਰੰਗਾ

ਕਰਨਾਲ, 22 ਅਕਤੂਬਰ (ਗੁਰਮੀਤ ਸਿੰਘ ਸੱਗੂ)-ਕਰਨਾਲ ਦੀ ਬੇਟੀ ਮਹਿਕ ਜੋਤ ਆਪਣੀ ਗੁਰੂ ਅਤੇ ਪ੍ਰਸਿੱਧ ਪਰਬਤਾਰੋਹੀ ਅਨੀਤਾ ਕੁੰਡੂ ਨਾਲ ਅੱਜ ਦੇਸ਼ ਦਾ ਤਿਰੰਗਾ ਅਫਰੀਕੀ ਮਹਾਦੀਪ ਦੇ ਸਭ ਤੋਂ ਉਚੇ ਪਹਾੜ ਕਿਲਿਮੰਜਾਰੋ ਦੀ ਸਭ ਤੋਂ ਉਚੀ ਉਹਰੂ ਚੋਟੀ 'ਤੇ ਲਹਿਰਾ ਕੇ ਕਰਨਾਲ, ...

ਪੂਰੀ ਖ਼ਬਰ »

ਸ਼ਹੀਦ ਦੇ ਪਰਿਵਾਰ ਨੂੰ ਸਨਮਾਨਿਤ ਕੀਤਾ

ਸੁਖਸਾਲ, 22 ਅਕਤੂਬਰ (ਧਰਮ ਪਾਲ)-ਸ਼ਹੀਦੀ ਦਿਵਸ ਨੂੰ ਸਮਰਪਿਤ ਪੁਲਿਸ ਮੁਖੀ ਰੂਪਨਗਰ ਦੀਆਂ ਹਦਾਇਤਾਂ ਅਨੁਸਾਰ ਅੱਤਵਾਦ ਦੇ ਕਾਲੇ ਦੌਰ ਦੌਰਾਨ ਮਾਰੇ ਗਏ ਪਿੰਡ ਸੁਖਸਾਲ ਦੇ ਪੰਜਾਬ ਹੋਮ ਗਾਰਡ ਵਿਚ ਤਾਇਨਾਤ ਜੈਰਾਮ ਪੁੱਤਰ ਫ਼ਕੀਰ ਚੰਦ ਦੇ ਪਰਿਵਾਰ ਮੈਂਬਰਾਂ ਨੂੰ ...

ਪੂਰੀ ਖ਼ਬਰ »

ਅੰਮਿ੍ਤਸਰ ਰੇਲ ਹਾਦਸੇ 'ਚ ਮਰੇ ਲੋਕਾਂ ਦੀ ਆਤਮਿਕ ਸ਼ਾਂਤੀ ਲਈ ਕੀਤਾ ਪੈਦਲ ਮਾਰਚ

ਸ੍ਰੀ ਚਮਕੌਰ ਸਾਹਿਬ, 22 ਅਕਤੂਬਰ (ਜਗਮੋਹਣ ਸਿੰਘ ਨਾਰੰਗ)-ਗੁਰਮਤਿ ਪ੍ਰਚਾਰ ਫਰੰਟ ਪੰਜਾਬ ਵਲੋਂ ਅੱਜ ਸਥਾਨਕ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਅੰਮਿ੍ਤਸਰ ਸਾਹਿਬ ਵਿਖੇ ਰੇਲ ਹਾਦਸੇ ਵਿਚ ਮਾਰੇ ਗਏ ਲੋਕਾਂ ਦੀ ਆਤਮਿਕ ਸ਼ਾਂਤੀ ਲਈ ਪੈਦਲ ਮਾਰਚ ਕੱਢਿਆ ਗਿਆ, ਜਿਸ ਵਿਚ ...

ਪੂਰੀ ਖ਼ਬਰ »

ਰਾਮ ਲੀਲ੍ਹਾ ਮੰਚਨ ਦੇ ਅੰਤਿਮ ਦਿਨ ਭਗਵਾਨ ਰਾਮ ਦਾ ਰਾਜ ਤਿਲਕ ਸਮਾਗਮ ਕਰਵਾਇਆ

ਸ੍ਰੀ ਅਨੰਦਪੁਰ ਸਾਹਿਬ, 22 ਅਕਤੂਬਰ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਨੇੜਲੇ ਪਿੰਡ ਅਗੰਮਪੁਰ ਦੀ ਰਾਮ ਲੀਲ੍ਹਾ ਕਮੇਟੀ ਵਲੋਂ ਸਮਾਪਤੀ 'ਤੇ ਜਿੱਥੇ ਭਗਵਾਨ ਰਾਮ ਦਾ ਰਾਜ ਤਿਲਕ ਸਮਾਗਮ ਕਰਵਾਇਆ ਗਿਆ ਉੱਥੇ ਹੀ ਕਲਾਕਾਰਾਂ ਨੂੰ ਇਨਾਮਾਂ ਦੀ ਵੰਡ ਵੀ ਕੀਤੀ ਗਈ | ਮੁੱਖ ...

ਪੂਰੀ ਖ਼ਬਰ »

ਸਰਕਾਰੀ ਕਾਲਜ ਨੇੜਿਉਂ ਲੰਘਦਾ ਗੰਦਾ ਨਾਲਾ ਬੰਦ ਹੋਣ ਕਾਰਨ ਫੈਲੀ ਬਦਬੂ

ਰੂਪਨਗਰ, 22 ਅਕਤੂਬਰ (ਸਤਨਾਮ ਸਿੰਘ ਸੱਤੀ)-ਉੱਚੇ ਖੇੜੇ ਆਦਿ ਖੇਤਰਾਂ ਦੇ ਗੰਦੇ ਪਾਣੀ ਦਾ ਨਾਲਾ ਸਰਕਾਰੀ ਕਾਲਜ ਨੇੜੇ ਮੁੱਖ ਮਾਰਗ ਦੀ ਪੁਲੀ ਕੋਲੋਂ ਬੰਦ ਹੋ ਗਿਆ ਜਿਸ ਦਾ ਗੰਦਾ ਪਾਣੀ ਸਰਕਾਰੀ ਕਾਲਜ ਵੱਲ ਜਾਣਾ ਸ਼ੁਰੂ ਹੋ ਗਿਆ ਹੈ | ਸੜਕ 'ਤੇ ਘੁੰਮਦੀ ਗੰਦਗੀ ਨਾਲ ਬਦਬੂ ...

ਪੂਰੀ ਖ਼ਬਰ »

ਗੈਸ ਏਜੰਸੀ ਵੱਲੋਂ ਸੈਮੀਨਾਰ ਕਰਵਾਇਆ

ਸ੍ਰੀ ਅਨੰਦਪੁਰ ਸਾਹਿਬ, 22 ਅਕਤੂਬਰ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਇੱਥੋਂ ਦੀ ਸ੍ਰੀ ਅਨੰਦਪੁਰ ਸਾਹਿਬ ਐਚ. ਪੀ. ਗੈਸ ਏਜੰਸੀ ਵਲੋਂ ਇਕ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ਮਾਲਕ ਜਸਵਿੰਦਰ ਸਿੰਘ ਢਿੱਲੋਂ ਨੇ ਐਚ. ਪੀ. ਵਲੋਂ ਪੰਜ ਕਿੱਲੋਗਰਾਮ ਦੇ ਗੈਸ ਸਿਲੰਡਰ ਸਬੰਧੀ ...

ਪੂਰੀ ਖ਼ਬਰ »

ਗੜਬਾਗਾ ਨੇੜੇ ਨਾਜਾਇਜ਼ ਖਣਨ ਦਾ ਧੰਦਾ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ

ਰੂਪਨਗਰ, 22 ਅਕਤੂਬਰ (ਸਤਨਾਮ ਸਿੰਘ ਸੱਤੀ)-ਰੂਪਨਗਰ ਜ਼ਿਲ੍ਹੇ 'ਚ ਰੇਤਾ, ਬੱਜਰੀ ਦਾ ਨਾਜਾਇਜ਼ ਕਾਰੋਬਾਰ ਮੁੜ ਪੈਰ ਪਸਾਰ ਰਿਹਾ ਹੈ, ਖਣਨ ਕਾਰੋਬਾਰੀਆਂ ਨੇ ਸਤਲੁਜ ਦਰਿਆ ਦੇ ਕੰਢਿਆਂ 'ਤੇ ਜਾਂ ਕੁਝ ਖੇਤਾਂ ਵਿਚੋਂ ਰੇਤੇ ਦੀ ਗੈਰ ਕਾਨੰੂਨੀ ਨਿਕਾਸੀ ਆਰੰਭੀ ਹੋਈ ਹੈ | ...

ਪੂਰੀ ਖ਼ਬਰ »

ਲੰਗਰ ਦੀ ਰਹਿੰਦ-ਖੂੰਹਦ ਤੋਂ ਖਾਦ ਬਣਾਉਣ ਦੀ ਯੋਜਨਾ ਆਰੰਭ

ਰੂਪਨਗਰ, 22 ਅਕਤੂਬਰ (ਸਤਨਾਮ ਸਿੰਘ ਸੱਤੀ)-ਇਤਿਹਾਸਕ ਗੁਰਦੁਆਰਾ ਸਾਹਿਬ ਸ੍ਰੀ ਭੱਠਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਗੁਰਦੁਆਰਾ ਸਾਹਿਬ 'ਚ ਦਰਬਾਰ ਸਾਹਿਬ ਦੇ ਪਿਛਲੇ ਪਾਸੇ ਦੋ ਪਾਰਕਾਂ ਦਾ ਨਿਰਮਾਣ ਆਰੰਭ ਕੀਤਾ ਗਿਆ ਹੈ ਜਿਸ ਵਿਚ ਸਜਾਵਟੀ ਅਤੇ ਛਾਂਦਾਰ ਬੂਟਿਆਂ ...

ਪੂਰੀ ਖ਼ਬਰ »

ਮਸਤ ਬਾਪੂ ਸੇਵਾਦਾਸ ਦੀ ਯਾਦ ਨੂੰ ਸਮਰਪਿਤ ਤਿੰਨ ਦਿਨਾ ਧਾਰਮਿਕ ਸਮਾਗਮ ਕਰਵਾਇਆ

ਔੜ/ਝਿੰਗੜਾ, 22 ਅਕਤੂਬਰ (ਕੁਲਦੀਪ ਸਿੰਘ ਝਿੰਗੜ)-ਧੰਨ ਧੰਨ ਮਸਤ ਬਾਪੂ ਸੇਵਾਦਾਰ ਦੀ ਯਾਦ ਨੂੰ ਸਮਰਪਿਤ ਤਿੰਨ ਦਿਨਾਂ ਧਾਰਮਿਕ ਸਮਾਗਮ ਤਪ ਅਸਥਾਨ ਕੁੱਲਾ ਸਾਹਿਬ ਪਿੰਡ ਝਿੰਗੜਾ ਵਿਖੇ ਪ੍ਰਬੰਧਕ ਕਮੇਟੀ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ | ਜਿਸ ਵਿਚ ...

ਪੂਰੀ ਖ਼ਬਰ »

ਕਾਰ ਸੇਵਾ ਵਾਲੇ ਬਾਬਾ ਚਰਨ ਸਿੰਘ ਨਹੀਂ ਰਹੇ

ਕੁਰੂਕਸ਼ੇਤਰ, 22 ਅਕਤੂਬਰ (ਜਸਬੀਰ ਸਿੰਘ ਦੁੱਗਲ)-ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ ਦੀ ਮੁੜ ਉਸਾਰੀ ਕਰਨ ਵਾਲ ਬਾਬਾ ਚਰਨ ਸਿੰਘ ਦਾ ਸੋਮਵਾਰ ਸਵੇਰੇ ਦਿਹਾਂਤ ਹੋ ਗਿਆ ਹੈ | ਉਹ ਪਿਛਲੇ ਕਈ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ, ਜਿਸ ਕਾਰਨ ਸੋਮਵਾਰ ਸਵੇਰੇ 8 ਵਜੇ ਉਨ੍ਹਾਂ ਨੇ ...

ਪੂਰੀ ਖ਼ਬਰ »

ਲੱਡੂਆਂ ਨਾਲ ਤੋਲ ਕੇ ਅਤੇ ਪੱਗ ਪਹਿਨਾ ਕੇ ਨੌਜਵਾਨਾਂ ਨੇ ਦਿੱਤਾ ਸਮਰਥਨ

ਕੁਰੂਕਸ਼ੇਤਰ, 22 ਅਕਤੂਬਰ (ਜਸਬੀਰ ਸਿੰਘ ਦੁੱਗਲ)-ਪਿੰਡ ਸਾਰਸਾ 'ਚ ਸਵਾਮੀ ਸੰਦੀਪ ਓਾਕਾਰ ਨੂੰ ਪਾਲ ਗਡਰੀਆ ਸਮਾਜ ਦੀ ਧਰਮਸ਼ਾਲਾ ਵਿਚ ਪਿੰਡ ਵਾਸੀਆਂ ਅਤੇ ਸੈਂਕੜੇ ਨੌਜਵਾਨਾਂ ਨੇ ਲੱਡੂਆਂ ਨਾਲ ਤੋਲ ਕੇ ਅਤੇ ਪੱਗ ਪਹਿਨਾ ਕੇ ਸਮਰਥਨ ਦਿੱਤਾ | ਸੰਦੀਪ ਓਾਕਾਰ ਨੇ ਕਿਹਾ ...

ਪੂਰੀ ਖ਼ਬਰ »

ਰਸਤਾ ਰੋਕ ਕੇ ਖੋਹੀ 10 ਹਜ਼ਾਰ ਦੀ ਨਗਦੀ

ਨਰਵਾਨਾ, 22 ਅਕਤੂਬਰ (ਅਜੀਤ ਬਿਊਰੋ)-ਪਿੰਡ ਬੜੌਦਾ ਵਿਚ ਕੰਮ ਤੋਂ ਗਏ ਉਚਾਨਾ ਕਲਾਂ ਦੇ ਕਰਮਬੀਰ ਦਾ ਰਸਤਾ ਰੋਕ ਕੇ ਕੁੱਟਮਾਰ ਕਰਕੇ 10 ਹਜ਼ਾਰ ਰੁਪਏ ਦੀ ਨਗਦੀ ਖੋਹ ਲਈ | ਕਰਮਬੀਰ ਦੀ ਸ਼ਿਕਾਇਤ 'ਤੇ ਪੁਲਿਸ ਨੇ ਪਿੰਡ ਬੜੌਦਾ ਦੇ ਪ੍ਰਦੀਪ ਸਮੇਤ 7 ਤੋਂ 8 ਅਣਪਛਾਤੇ ਲੋਕਾਂ ...

ਪੂਰੀ ਖ਼ਬਰ »

ਚੋਰੀ ਦੇ 3 ਮਾਮਲੇ ਦਰਜ

ਟੋਹਾਣਾ, 22 ਅਕਤੂਬਰ (ਗੁਰਦੀਪ ਸਿੰਘ ਭੱਟੀ)-ਬੀਤੀ ਰਾਤ ਚੋਰੀ ਦੇ 3 ਮਾਮਲੇ ਦਰਜ ਕੀਤੇ ਗਏ | ਪਿੰਡ ਲਲੌਦਾ ਦੇ ਮਿਸਤਰੀ ਦਰਸ਼ਨ ਸਿੰਘ ਦੇ ਮਕਾਨ ਦੇ ਸਾਹਮਣੇ ਪਸ਼ੂਬਾੜੇ 'ਚੋਂ 220 ਕੁਇਟਲ ਕਣਕ ਦੀ ਚੋਰੀ ਹੋ ਗਈ | ਚੋਰ ਗਿਰੋਹ ਦੀਵਾਰ ਟੱਪਕੇ ਦਾਖ਼ਲ ਹੋਏ ਤੇ ਗੇਟ ਖੋਲ੍ਹ ਕੇ ...

ਪੂਰੀ ਖ਼ਬਰ »

ਸਨਾਤਨ ਧਰਮ ਸਭਾ ਦੀ ਸ਼ੋਕ ਮੀਟਿੰਗ

ਸ੍ਰੀ ਅਨੰਦਪੁਰ ਸਾਹਿਬ, 22 ਅਕਤੂਬਰ (ਨਿੱਕੂਵਾਲ, ਕਰਨੈਲ ਸਿੰਘ)-ਸਨਾਤਨ ਧਰਮ ਸਭਾ ਸ੍ਰੀ ਅਨੰਦਪੁਰ ਸਾਹਿਬ ਦੀ ਮੀਟਿੰਗ ਪੰਡਿਤ ਹਰੀ ਓਮ ਸ਼ਰਮਾ ਭਿ੍ਗੂ ਜੋਤਸ਼ੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਦੁਸ਼ਹਿਰਾ ਵਾਲੇ ਦਿਨ ਅੰਮਿ੍ਤਸਰ ਵਿਚ ਰੇਲ ਹਾਦਸੇ ਦੌਰਾਨ ਮਾਰੇ ਗਏ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX