ਤਾਜਾ ਖ਼ਬਰਾਂ


25 ਕਿਲੋ ਹੈਰੋਇਨ ਸਣੇ ਤਿੰਨ ਗ੍ਰਿਫ਼ਤਾਰ
. . .  15 minutes ago
ਨਵੀਂ ਦਿੱਲੀ, 17 ਅਕਤੂਬਰ- ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੇ 25 ਕਿਲੋ ਹੈਰੋਇਨ ਸਣੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ...
ਸਾਊਦੀ ਅਰਬ 'ਚ ਵਾਪਰੇ ਸੜਕ ਹਾਦਸੇ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਜਤਾਇਆ ਦੁੱਖ
. . .  31 minutes ago
ਨਵੀਂ ਦਿੱਲੀ, 17 ਅਕਤੂਬਰ- ਪ੍ਰਧਾਨ ਮੰਤਰੀ ਮੋਦੀ ਨੇ ਸਾਊਦੀ ਅਰਬ ਦੇ ਮਦੀਨਾ ਸੂਬੇ 'ਚ ਵਾਪਰੇ ਭਿਆਨਕ ਸੜਕ ਹਾਦਸੇ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸ ਹਾਦਸੇ...
ਪਰਾਲੀ ਨੂੰ ਸਾੜਨ 'ਤੇ ਜੇਕਰ ਕੋਈ ਕਿਸਾਨ 'ਤੇ ਮਾਮਲਾ ਦਰਜ ਕਰਨ ਪਹੁੰਚਿਆ ਤਾਂ ਉਸ ਨੂੰ ਬੰਦੀ ਬਣਾ ਲਿਆ ਜਾਵੇਗਾ- ਕਿਸਾਨ ਆਗੂ
. . .  57 minutes ago
ਬਠਿੰਡਾ, 17 ਅਕਤੂਬਰ (ਨਾਇਬ ਸਿੱਧੂ)- ਪੰਜਾਬ ਸਰਕਾਰ ਵਲੋਂ ਕੀਤੇ ਜਾ ਰਹੇ ਯਤਨਾਂ ਤੋਂ ਬਾਅਦ ਵੀ ਕਿਸਾਨਾਂ ਵਲੋਂ ਪਰਾਲੀ ਨੂੰ ਸਾੜਿਆ ਜਾ ਰਿਹਾ ਹੈ। ਅੱਜ ਬਠਿੰਡਾ ਦੇ ਪਿੰਡ ਜੋਧਪੁਰ ਪਾਖਰ 'ਚ...
ਜਲਾਲਾਬਾਦ 'ਚ ਗੋਲੀ ਚਲਾਉਣ ਵਾਲਾ ਵਿਅਕਤੀ ਗ੍ਰਿਫ਼ਤਾਰ
. . .  about 1 hour ago
ਜਲਾਲਾਬਾਦ, 17 ਅਕਤੂਬਰ (ਪ੍ਰਦੀਪ ਕੁਮਾਰ)- ਬੀਤੇ ਦਿਨ ਜਲਾਲਾਬਾਦ 'ਚ ਗੋਲੀ ਚਲਾਉਣ ਵਾਲੇ ਵਿਅਕਤੀ ਨੂੰ ਪੁਲਿਸ ਨੇ ਇੱਕ ਪਿਸਤੌਲ, ਤਿੰਨ ਜਿੰਦਾ ਰਾਊਂਡ, ਦੋ ਖੋਲ੍ਹਾਂ ਅਤੇ ਇੱਕ ਸਿੱਕੇ ਸਣੇ ਗ੍ਰਿਫ਼ਤਾਰ...
ਫ਼ਾਰੂਕ ਅਬਦੁੱਲਾ ਦੀ ਭੈਣ ਅਤੇ ਧੀ ਰਿਹਾਅ
. . .  about 1 hour ago
ਸ੍ਰੀਨਗਰ, 17 ਅਕਤੂਬਰ- ਨੈਸ਼ਨਲ ਕਾਨਫ਼ਰੰਸ ਦੇ ਨੇਤਾ ਅਤੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫ਼ਾਰੂਕ ਅਬਦੁੱਲਾ ਦੀ ਭੈਣ ਸੁਰਈਆ ਅਤੇ ਉਨ੍ਹਾਂ ਦੀ ਧੀ ਸਾਫੀਆ ਨੂੰ ਬੀਤੀ ਰਾਤ ਜ਼ਮਾਨਤ 'ਤੇ...
ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਦੀ ਗੋਲੀਬਾਰੀ ਕਾਰਨ ਵਪਾਰੀ ਦੀ ਮੌਤ ਤੋਂ ਬਾਅਦ ਅਬੋਹਰ 'ਚ ਸੋਗ ਦੀ ਲਹਿਰ
. . .  about 1 hour ago
ਅਬੋਹਰ, 17 ਅਕਤੂਬਰ (ਕੁਲਦੀਪ ਸਿੰਘ ਸੰਧੂ)- ਬੀਤੀ ਰਾਤ ਜੰਮੂ-ਕਸ਼ਮੀਰ ਦੇ ਸ਼ੋਪੀਆਂ ਇਲਾਕੇ 'ਚ ਅਬੋਹਰ ਦੇ ਦੋ ਵਪਾਰੀਆਂ 'ਤੇ ਅੱਤਵਾਦੀਆਂ ਵਲੋਂ ਗੋਲੀਆਂ ਚਲਾ ਕੇ ਇੱਕ ਵਪਾਰੀ ਨੂੰ ਹਲਾਕ ਕੀਤੇ ਜਾਣ ਦੀ...
ਪਤੀ ਦੀ ਲੰਬੀ ਉਮਰ ਲਈ ਕਰਵਾ ਚੌਥ ਦਾ ਵਰਤ ਰੱਖਣ ਜਾ ਰਹੀ ਔਰਤ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
. . .  30 minutes ago
ਨਾਭਾ, 17 ਅਕਤੂਬਰ (ਕਰਮਜੀਤ ਸਿੰਘ)- ਪਤੀ ਦੀ ਲੰਬੀ ਉਮਰ ਲਈ ਅੱਜ ਕਰਵਾ ਚੌਥ ਦਾ ਵਰਤ ਰੱਖਣ ਜਾ ਰਹੀ ਇੱਕ ਔਰਤ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਜਾਣਕਾਰੀ ਮੁਤਾਬਕ ਸਿੱਖਿਆ...
ਦੇਸ਼ ਭਰ 'ਚ ਮਨਾਇਆ ਜਾ ਰਿਹਾ ਹੈ ਸੁਹਾਗਣਾਂ ਦਾ ਤਿਉਹਾਰ ਕਰਵਾ ਚੌਥ
. . .  about 2 hours ago
ਨਵੀਂ ਦਿੱਲੀ, 17 ਅਕਤੂਬਰ- ਦੇਸ਼ ਭਰ 'ਚ ਅੱਜ ਕਰਵਾ ਚੌਥ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਹ ਦਿਨ ਸੁਹਾਗਣ ਔਰਤਾਂ ਲਈ ਖ਼ਾਸ ਹੁੰਦਾ ਹੈ। ਇਸ ਦਿਨ ਸੁਹਾਗਣ...
ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ 'ਚ ਲੱਗੀ ਅੱਗ
. . .  about 3 hours ago
ਅੰਮ੍ਰਿਤਸਰ, 17 ਅਕਤੂਬਰ (ਸੁਰਿੰਦਰ ਕੋਛੜ)- ਪਾਕਿਸਤਾਨ ਦੇ ਹਸਨ ਅਬਦਾਲ ਸ਼ਹਿਰ 'ਚ ਸਥਿਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਦੇ ਦੀਵਾਨ ਹਾਲ 'ਚ ਅੱਜ ਸਵੇਰੇ ਅੱਗ ਲੱਗ...
ਸਾਊਦੀ ਅਰਬ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 35 ਲੋਕਾਂ ਦੀ ਮੌਤ
. . .  about 3 hours ago
ਰਿਆਧ, 17 ਅਕਤੂਬਰ- ਸਾਊਦੀ ਅਰਬ ਦੇ ਪੱਛਮੀ ਇਲਾਕੇ 'ਚ ਵਾਪਰੇ ਇੱਕ ਭਿਆਨਕ ਸੜਕ ਹਾਦਸੇ 'ਚ 35 ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਹੋਰ ਜ਼ਖ਼ਮੀ ਹੋ ਗਏ। ਜਾਣਕਾਰੀ ਮੁਤਾਬਕ...
ਜਾਪਾਨ ਅਤੇ ਫਿਲੀਪੀਨਜ਼ ਦੇ ਦੌਰੇ 'ਤੇ ਰਵਾਨਾ ਹੋਏ ਰਾਸ਼ਟਰਪਤੀ ਕੋਵਿੰਦ
. . .  about 3 hours ago
ਨਵੀਂ ਦਿੱਲੀ, 17 ਅਕਤੂਬਰ- ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਉਨ੍ਹਾਂ ਦੀ ਪਤਨੀ ਸਵਿਤਾ ਕੋਵਿੰਦ ਅੱਜ 7 ਦਿਨਾਂ ਦੌਰੇ 'ਤੇ...
ਅੱਜ ਦਾ ਵਿਚਾਰ
. . .  about 4 hours ago
ਅਬੋਹਰ ਸ਼ਹਿਰ ਦੇ ਦੋ ਸੇਬ ਵਪਾਰੀਆਂ ਨੂੰ ਜੰਮੂ ਕਸ਼ਮੀਰ ਚ ਅੱਤਵਾਦੀਆਂ ਨੇ ਮਾਰੀ ਗੋਲੀ
. . .  1 day ago
ਅਬੋਹਰ, 16 ਅਕਤੂਬਰ (ਪ੍ਰਦੀਪ ਕੁਮਾਰ) - ਜੰਮੂ ਕਸ਼ਮੀਰ ਇਲਾਕੇ ਵਿਚ ਅਬੋਹਰ ਸ਼ਹਿਰ ਦੇ ਦੋ ਸੇਬ ਵਪਾਰੀਆਂ ਨੂੰ ਅੰਤਕਵਾਦੀਆਂ ਵੱਲੋਂ ਗੋਲੀ ਮਾਰ ਦਿਤੇ ਜਾਣ ਦਾ ਸਮਾਚਾਰ ਹੈ। ਮਿਲੀ ਜਾਣਕਾਰੀ ਅਨੁਸਾਰ ਕਰੀਬ ਦਸ ...
ਕੈਪਟਨ ਦੇ ਰੋਡ ਸ਼ੋਅ ਵਿਚ ਲਗੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ
. . .  1 day ago
ਜਲਾਲਾਬਾਦ,16 ਅਕਤੂਬਰ (ਪ੍ਰਦੀਪ ਕੁਮਾਰ )- ਜਲਾਲਾਬਾਦ ਜ਼ਿਮਨੀ ਚੋਣਾਂ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰ ਰਮਿੰਦਰ ਆਵਲਾ ਦੇ ਹੱਕ ਵਿਚ ਸੂਬੇ ਦੇ ਮੁੱਖਮੰਤਰੀ ਵੱਲੋਂ ਕਢੇ ਗਏ ਰੋਡ ਸ਼ੋਅ ਦੌਰਾਨ ਪਾਵਰ ਕਾਮ ਕਰਾਸਕੋ ਠੇਕਾ ਮੁਲਾਜ਼ਮ...
ਜਦੋਂ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਮੁੱਖ ਮੰਤਰੀ ਦੀ ਗੱਡੀ ਵਿਚ ਨਾ ਬੈਠਣ ਦਿੱਤਾ
. . .  1 day ago
ਸ੍ਰੀ ਮੁਕਤਸਰ ਸਾਹਿਬ, 16 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਮੋਹਲਾਂ ਦੇ ਸਰਕਾਰੀ ਹਾਈ ਸਕੂਲ ਵਿਖੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਹੈਲੀਕਾਪਟਰ ਉਤਰਿਆ। ਇਸ ਸਮੇਂ ਦੌਰਾਨ ...
ਬੀਐਸਐਫ ਵੱਲੋਂ ਪਾਕਿਸਤਾਨੀ ਘੁਸਪੈਠੀਆ ਢੇਰ
. . .  1 day ago
550 ਸਾਲਾ ਪ੍ਰਕਾਸ਼ ਉਤਸਵ ਨੂੰ ਲੈ ਕੇ 'ਆਪ' ਦੀ ਵਿਸ਼ੇਸ਼ ਕਮੇਟੀ ਦੀ ਹੋਈ ਬੈਠਕ
. . .  1 day ago
ਅੰਤਰਰਾਸ਼ਟਰੀ ਸਰਹੱਦ ਨੇੜਿਓ ਚਾਰ ਪੈਕਟ ਹੈਰੋਇਨ ਬਰਾਮਦ
. . .  1 day ago
ਪੰਜਾਬ ਅਤੇ ਜੰਮੂ 'ਚ ਰੱਖਿਆ ਟਿਕਾਣਿਆਂ 'ਤੇ ਅੱਤਵਾਦੀ ਹਮਲੇ ਦਾ ਖ਼ਦਸ਼ਾ, ਅਲਰਟ ਜਾਰੀ
. . .  1 day ago
ਯੂਥ ਕਾਂਗਰਸ ਹਲਕਾ ਬੰਗਾ ਦੇ ਪ੍ਰਧਾਨ ਪੂਨੀ 'ਤੇ ਕਾਤਲਾਨਾ ਹਮਲਾ
. . .  1 day ago
ਕਾਰ ਅਤੇ ਮੋਟਰਸਾਈਕਲ ਵਿਚਾਲੇ ਹੋਈ ਟੱਕਰ 'ਚ ਇੱਕ ਦੀ ਮੌਤ
. . .  1 day ago
ਕਚੂਰਾ ਦੇ ਹੱਕ 'ਚ 'ਆਪ' ਆਗੂ ਅਮਨ ਅਰੋੜਾ ਵਲੋਂ ਜਲਾਲਾਬਾਦ 'ਚ ਕੱਢਿਆ ਗਿਆ ਰੋਡ ਸ਼ੋਅ
. . .  1 day ago
ਪੰਜਾਬ ਅਤੇ ਹਰਿਆਣਾ ਪੁਲਿਸ ਦੇ ਸਹਿਯੋਗ ਨਾਲ ਨਸ਼ਾ ਵਿਰੋਧੀ ਸੈਮੀਨਾਰ ਆਰੰਭ
. . .  1 day ago
ਆਵਲਾ ਦੇ ਹੱਕ 'ਚ ਕੈਪਟਨ ਵਲੋਂ ਜਲਾਲਾਬਾਦ 'ਚ ਕੱਢਿਆ ਗਿਆ ਰੋਡ ਸ਼ੋਅ
. . .  1 day ago
ਅਯੁੱਧਿਆ ਮਾਮਲੇ 'ਤੇ ਬਹਿਸ ਪੂਰੀ, ਸੁਪਰੀਮ ਕੋਰਟ ਨੇ ਸੁਰੱਖਿਅਤ ਰੱਖਿਆ ਫ਼ੈਸਲਾ
. . .  1 day ago
ਕਰਤਾਰਪੁਰ ਲਾਂਘਾ : ਫ਼ੇਜ਼-1 ਦਾ ਕੰਮ ਫ਼ੀਸਦੀ 75 ਫ਼ੀਸਦੀ ਮੁਕੰਮਲ- ਗੋਬਿੰਦ ਮੋਹਨ ਚੇਅਰਮੈਨ ਆਈ. ਸੀ. ਬੀ.
. . .  1 day ago
ਦੋ ਮੋਟਰਸਾਈਕਲਾਂ ਵਿਚਾਲੇ ਹੋਈ ਭਿਆਨਕ ਟੱਕਰ 'ਚ ਇੱਕ ਦੀ ਮੌਤ
. . .  1 day ago
ਫਤਹਿਗੜ੍ਹ ਸਾਹਿਬ 'ਚ ਪਰਾਲੀ ਨੂੰ ਸਾੜਨ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ- ਰਾਜੀ .ਪੀ. ਸ੍ਰੀਵਾਸਤਵਾ
. . .  1 day ago
ਕੌਮਾਂਤਰੀ ਨਗਰ ਕੀਰਤਨ ਦਾ ਮਲੋਟ ਪਹੁੰਚਣ 'ਤੇ ਹੋਇਆ ਭਰਵਾਂ ਸਵਾਗਤ
. . .  1 day ago
ਸਿੱਖ ਕੈਦੀਆਂ ਦੇ ਮੁਕਾਬਲੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੀ ਸਜ਼ਾ ਮੁਆਫ਼ੀ ਦੀ ਤੁਲਨਾ ਗ਼ਲਤ- ਸੁਖਬੀਰ ਬਾਦਲ
. . .  1 day ago
ਅਧਿਕਾਰੀਆਂ ਨੇ ਕਰਤਾਰਪੁਰ ਲਾਂਘੇ ਦੇ ਨਿਰਮਾਣ ਕਾਰਜਾਂ ਦਾ ਲਿਆ ਜਾਇਜ਼ਾ
. . .  1 day ago
ਟਰੱਕ ਡਰਾਈਵਰ ਤੋਂ ਬਾਅਦ ਜੰਮੂ-ਕਸ਼ਮੀਰ 'ਚ ਇੱਕ ਹੋਰ ਨਾਗਰਿਕ ਦੀ ਹੱਤਿਆ
. . .  1 day ago
ਅਨੰਤਨਾਗ 'ਚ ਹਿਜ਼ਬੁਲ ਮੁਜਾਹਿਦੀਨ ਦੇ ਕਮਾਂਡਰ ਨਾਸਿਰ ਚਦਰੂ ਸਣੇ 3 ਅੱਤਵਾਦੀ ਢੇਰ
. . .  1 day ago
ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਦੀ ਤਰੀਕ ਬਦਲੀ
. . .  1 day ago
ਓਡੀਸ਼ਾ ਦੇ ਸਾਬਕਾ ਰਾਜ ਮੰਤਰੀ ਦਾਮੋਦਰ ਰਾਓਤ ਨੇ ਭਾਜਪਾ ਤੋਂ ਦਿੱਤਾ ਅਸਤੀਫ਼ਾ, ਦੱਸੀ ਇਹ ਵਜ੍ਹਾ
. . .  1 day ago
ਤੇਜ਼ਧਾਰ ਹਥਿਆਰ ਨਾਲ ਵਾਰ ਕਰਕੇ ਆਪਣੀ ਪਤਨੀ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਦੋਸ਼ੀ ਨੂੰ ਪੁਲਿਸ ਨੇ ਕੀਤਾ ਕਾਬੂ
. . .  1 day ago
ਸਿਧਰਾਮਈਆ ਨੇ ਕੀਤੀ ਸੋਨੀਆ ਗਾਂਧੀ ਨਾਲ ਮੁਲਾਕਾਤ
. . .  about 1 hour ago
ਸ੍ਰੀ ਮੁਕਤਸਰ ਸਾਹਿਬ ਤੋਂ ਅਗਲੇ ਪੜਾਅ ਲਈ ਰਵਾਨਾ ਹੋਇਆ ਕੌਮਾਂਤਰੀ ਨਗਰ ਕੀਰਤਨ
. . .  about 1 hour ago
ਨਸ਼ੇੜੀ ਵਲੋਂ ਆਪਣੀ ਪਤਨੀ ਦਾ ਤੇਜ਼ਧਾਰ ਹਥਿਆਰ ਨਾਲ ਕਤਲ
. . .  about 1 hour ago
ਜਲਾਲਾਬਾਦ ਹਲਕੇ 'ਚ ਕੈਪਟਨ ਦਾ ਰੋਡ ਸ਼ੋਅ ਸ਼ੁਰੂ
. . .  8 minutes ago
ਪੀ. ਐੱਮ. ਸੀ. ਘੋਟਾਲਾ ਮਾਮਲੇ 'ਤੇ ਸੁਪਰੀਮ ਕੋਰਟ 'ਚ 18 ਅਕਤੂਬਰ ਨੂੰ ਹੋਵੇਗੀ ਸੁਣਵਾਈ
. . .  20 minutes ago
ਪੀ. ਐੱਮ. ਸੀ. ਬੈਂਕ ਮਾਮਲੇ 'ਚ 23 ਅਕਤੂਬਰ ਤੱਕ ਨਿਆਇਕ ਹਿਰਾਸਤ 'ਚ ਭੇਜੇ ਗਏ ਦੋਸ਼ੀ
. . .  about 1 hour ago
ਈ. ਡੀ. ਨੇ ਪੀ. ਚਿਦੰਬਰਮ ਨੂੰ ਕੀਤਾ ਗ੍ਰਿਫ਼ਤਾਰ
. . .  37 minutes ago
ਅਯੁੱਧਿਆ ਮਾਮਲਾ : ਚੀਫ਼ ਜਸਟਿਸ ਨੇ ਕਿਹਾ- ਹੁਣ ਬਹੁਤ ਹੋ ਗਿਆ, 5 ਵਜੇ ਤੱਕ ਪੂਰੀ ਹੋਵੇਗੀ ਸੁਣਵਾਈ
. . .  54 minutes ago
ਚੋਣ ਜ਼ਾਬਤਾ ਲੱਗੇ ਹੋਣ ਦੇ ਬਾਵਜੂਦ ਵੀ ਜਲਾਲਾਬਾਦ 'ਚ ਚੱਲੀ ਗੋਲੀ, ਇੱਕ ਜ਼ਖ਼ਮੀ
. . .  about 1 hour ago
ਸੁਪਰੀਮ ਕੋਰਟ 'ਚ ਅਯੁੱਧਿਆ ਮਾਮਲੇ ਦੀ ਸੁਣਵਾਈ ਸ਼ੁਰੂ
. . .  1 minute ago
ਅੰਮ੍ਰਿਤਸਰ 'ਚ ਪਤੀ-ਪਤਨੀ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  about 1 hour ago
ਹਿਰਾਸਤ 'ਚ ਲਏ ਗਏ ਫ਼ਾਰੂਕ ਅਬਦੁੱਲਾ
. . .  about 1 hour ago
ਗਾਂਗੁਲੀ ਦੇ ਕਪਤਾਨ ਬਣਨ ਤੱਕ ਸੋਚਿਆ ਨਹੀ ਸੀ ਭਾਰਤ ਪਾਕਿਸਤਾਨ ਨੂੰ ਹਰਾ ਸਕੇਗਾ - ਸ਼ੋਇਬ ਅਖ਼ਤਰ
. . .  1 day ago
ਅਮਰੀਕਾ ਨੇ ਮਾਨਵਤਾ ਖ਼ਿਲਾਫ਼ ਕੀਤਾ ਅਪਰਾਧ - ਹਸਨ ਰੂਹਾਨੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 8 ਕੱਤਕ ਸੰਮਤ 550

ਪਹਿਲਾ ਸਫ਼ਾ

ਪਾਕਿ 'ਚ 107 ਫ਼ਰਜ਼ੀ ਬੈਂਕ ਖਾਤਿਆਂ ਰਾਹੀਂ ਹੋਇਆ 100 ਅਰਬ ਤੋਂ ਵਧੇਰੇ ਦਾ ਲੈਣ-ਦੇਣ

ਅੰਮ੍ਰਿਤਸਰ, 23 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਸੁਪਰੀਮ ਕੋਰਟ ਦੇ ਤਿੰਨ ਮੈਂਬਰੀ ਬੈਂਚ ਵਲੋਂ ਧੋਖਾਧੜੀ ਵਾਲੇ ਬੈਂਕ ਖਾਤਿਆਂ ਅਤੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੀ ਸੁਣਵਾਈ ਮੁੜ ਤੋਂ ਸ਼ੁਰੂ ਕੀਤੀ ਗਈ ਹੈ। ਅਦਾਲਤ ਇਸ ਮਾਮਲੇ ਦਾ ਖੁਦ ਨੋਟਿਸ ਲੈਂਦੇ ਹੋਏ ਕੇਸ ਦੀ ਸੁਣਵਾਈ ਕਰ ਰਹੀ ਹੈ। ਜਿਸ ਦੇ ਚੱਲਦਿਆਂ ਅੱਜ ਅਧਿਕਾਰੀਆਂ ਨੇ ਅਦਾਲਤ ਨੂੰ ਸੂਚਿਤ ਕੀਤਾ ਕਿ 107 ਨਕਲੀ ਬੈਂਕ ਖਾਤਿਆਂ ਰਾਹੀਂ 100 ਅਰਬ ਤੋਂ ਵਧੇਰੇ ਪਾਕਿਸਤਾਨੀ ਰੁਪਇਆਂ ਦਾ ਲੈਣ-ਦੇਣ ਕੀਤਾ ਗਿਆ ਹੈ। ਪਾਕਿਸਤਾਨ ਦੀ ਫੈਡਰਲ ਇਨਵੈਸਟੀਗੇਸ਼ਨ ਏਜੰਸੀ (ਐਫ. ਆਈ .ਏ.) ਦੀ ਇਕ ਸੰਯੁਕਤ ਜਾਂਚ ਟੀਮ ਨੇ ਸੁਪਰੀਮ ਕੋਰਟ 'ਚ ਇਕ ਰਿਪੋਰਟ ਦਾਇਰ ਕਰਦਿਆਂ ਦੱਸਿਆ ਕਿ ਫ਼ਰਜ਼ੀ ਬੈਂਕ ਖਾਤਿਆਂ ਰਾਹੀਂ 47 ਅਰਬ ਪਾਕਿਸਤਾਨੀ ਰੁਪਇਆਂ ਦਾ ਲੈਣ-ਦੇਣ ਕੀਤਾ ਗਿਆ ਹੈ ਅਤੇ 36 ਕੰਪਨੀਆਂ ਵਲੋਂ ਫ਼ਰਜ਼ੀ ਖਾਤਿਆਂ ਰਾਹੀਂ 54 ਅਰਬ ਪਾਕਿਸਤਾਨੀ ਰੁਪਇਆਂ ਦਾ ਤਬਾਦਲਾ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਕੁਝ ਨਿੱਜੀ ਬੈਂਕਾਂ 'ਚ ਸਾਲ 2013, 2014 ਅਤੇ 2015 'ਚ ਕਈ ਜਾਅਲੀ ਖਾਤੇ ਖੋਲ੍ਹੇ ਗਏ ਸਨ ਅਤੇ ਇਨ੍ਹਾਂ ਖਾਤਿਆਂ ਰਾਹੀਂ ਅਰਬਾਂ ਰੁਪਇਆਂ ਦੀ ਗੈਰ ਕਾਨੂੰਨੀ ਢੰਗ ਨਾਲ ਟ੍ਰਾਂਜੈਕਸ਼ਨ ਕੀਤੀ ਗਈ। ਅਧਿਕਾਰੀਆਂ ਨੇ ਅਦਾਲਤ ਨੂੰ ਇਹ ਵੀ ਦੱਸਿਆ ਕਿ ਐਫ. ਆਈ. ਏ. ਇਸ ਮਾਮਲੇ 'ਚ 32 ਵਿਅਕਤੀਆਂ ਤੋਂ ਪੁੱਛਗਿੱਛ ਕਰ ਰਹੀ ਹੈ। ਇਸ ਮਹੀਨੇ ਦੇ ਸ਼ੁਰੂ 'ਚ ਪਾਕਿਸਤਾਨ ਗ੍ਰਹਿ ਮੰਤਰਾਲੇ ਨੇ 95 ਲੋਕਾਂ ਦੇ ਮਾਮਲੇ 'ਚ ਸ਼ਮੂਲੀਅਤ ਦੇ ਸ਼ੱਕ 'ਚ ਦੇਸ਼ ਛੱਡਣ 'ਤੇ ਪਾਬੰਦੀ ਲਗਾ ਦਿੱਤੀ ਸੀ।

ਸਿੰਧ 'ਚ 11 ਸਾਲਾ ਹਿੰਦੂ ਕੁੜੀ ਅਗਵਾ

ਅੰਮ੍ਰਿਤਸਰ, 23 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਸਿੰਧ 'ਚ ਮਤਿਆਰੀ ਜ਼ਿਲ੍ਹੇ ਦੇ ਹਾਲਾ ਸ਼ਹਿਰ ਤੋਂ ਅਗਵਾ ਕੀਤੀ ਗਈ 11 ਸਾਲਾ ਹਿੰਦੂ ਲੜਕੀ ਮੋਨਿਕਾ ਲੂਹਾਨੋ ਨੂੰ ਅਗਵਾ ਕੀਤੇ ਜਾਣ ਦੇ ਚਾਰ ਦਿਨ ਬਾਅਦ ਵੀ ਪੁਲਿਸ ਉਸ ਦੀ ਭਾਲ ਨਹੀਂ ਕਰ ਸਕੀ ਹੈ ਤੇ ਨਾ ਹੀ ਅਜੇ ਤੱਕ ਕਿਸੇ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਵਲੋਂ ਜਾਂਚ 'ਚ ਕੀਤੀ ਜਾ ਰਹੀ ਦੇਰੀ ਨੂੰ ਲੈ ਕੇ ਜ਼ਿਲ੍ਹਾ ਮਤਿਆਰੀ ਦੇ ਹਿੰਦੂ ਭਾਈਚਾਰੇ ਨੇ ਮੁਕੰਮਲ ਤੌਰ 'ਤੇ ਕਾਰੋਬਾਰ ਬੰਦ ਰੱਖ ਕੇ ਪੁਲਿਸ ਪ੍ਰਸ਼ਾਸਨ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਹਿੰਦੂ ਭਾਈਚਾਰੇ ਦੇ ਇਕ ਨੁਮਾਇੰਦੇ ਨੇ ਇਸ ਬਾਰੇ ਕਿਹਾ ਕਿ ਪੁਲਿਸ ਵਲੋਂ ਜਾਂਚ 'ਚ ਕੀਤੀ ਜਾ ਰਹੀ ਦੇਰੀ ਦੇ ਚੱਲਦਿਆਂ ਮੋਨਿਕਾ ਦਾ ਧਰਮ ਪਰਿਵਰਤਨ ਕਰਵਾ ਕੇ ਉਸ ਨੂੰ ਵਿਆਹ ਲਈ ਮਜ਼ਬੂਰ ਕੀਤਾ ਜਾ ਸਕਦਾ ਹੈ। ਉਸ ਨੇ ਕਿਹਾ ਕਿ ਜੇਕਰ ਅਜਿਹੀ ਕਾਰਵਾਈ ਹੋਈ ਤਾਂ ਸੂਬੇ 'ਚ ਵਿਆਪਕ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ। ਮੋਨਿਕਾ ਨੂੰ 19 ਅਕਤੂਬਰ ਸ਼ੁੱਕਰਵਾਰ ਨੂੰ ਸਵੇਰੇ ਉਸ ਦੇ ਘਰੋਂ ਚਾਰ ਨੌਜਵਾਨਾਂ ਨੇ ਹਥਿਆਰਾਂ ਦੇ ਜ਼ੋਰ 'ਤੇ ਅਗਵਾ ਕੀਤਾ ਸੀ। ਉਸ ਦੇ ਭਰਾ ਪੁਸ਼ਪਾਲ ਲੁਹਾਨੋ ਨੇ ਐਫ.ਆਈ.ਆਰ. 'ਚ ਮੁਸ਼ਤਾਕ ਮੁਹਾਰ, ਜੋ ਕਿ ਸਰਕਾਰੀ ਸਕੂਲ ਅਧਿਆਪਕ ਦਾ ਪੁੱਤਰ ਹੈ, ਸਮੇਤ ਤਿੰਨ ਹੋਰਨਾਂ 'ਤੇ ਉਸ ਦੀ ਭੈਣ ਨੂੰ ਅਗਵਾ ਕੀਤੇ ਜਾਣ ਦਾ ਦੋਸ਼ ਲਗਾਉਂਦਿਆਂ ਦੱਸਿਆ ਕਿ ਘਰ ਦੇ ਅੰਦਰ ਦਾਖ਼ਲ ਹੁੰਦਿਆਂ ਹੀ ਉਕਤ ਅਗਵਾਕਾਰਾਂ ਨੇ ਘਰ ਨੂੰ ਘੇਰਾ ਪਾ ਲਿਆ ਤੇ ਹਥਿਆਰਾਂ ਦੇ ਜ਼ੋਰ 'ਤੇ ਮੋਨਿਕਾ ਨੂੰ ਗਲੀ 'ਚੋਂ ਘਸੀਟਦੇ ਹੋਏ ਆਪਣੇ ਨਾਲ ਲੈ ਗਏ। ਉੱਧਰ ਸੂਬੇ ਦੇ ਘੱਟ ਗਿਣਤੀ ਮਾਮਲਿਆਂ, ਸਮਾਜਿਕ ਭਲਾਈ ਤੇ ਖ਼ੁਰਾਕ ਮੰਤਰੀ ਹਰੀ ਰਾਮ ਕਿਸ਼ੋਰੀ ਲਾਲ ਨੇ ਮੋਨਿਕਾ ਲੂਹਾਨੋ ਨੂੰ ਅਗਵਾ ਕੀਤੇ ਜਾਣ ਦੀ ਕਾਰਵਾਈ ਦਾ ਸਖ਼ਤ ਨੋਟਿਸ ਲੈਂਦਿਆਂ ਅਗਲੇ ਦੋ ਦਿਨ ਦੇ ਅੰਦਰ ਹੈਦਰਾਬਾਦ ਪੁਲਿਸ ਦੇ ਡੀ. ਆਈ. ਜੀ. ਨੂੰ ਉਸ ਦਾ ਪਤਾ ਲਗਾਉਣ ਦੇ ਨਿਰਦੇਸ਼ ਦਿੱਤੇ।

ਪਾਕਿਸਤਾਨ ਨੂੰ 3 ਅਰਬ ਡਾਲਰ ਦੇਵੇਗਾ ਸਾਊਦੀ ਅਰਬ

ਰਿਆਧ/ਇਸਲਾਮਾਬਾਦ, 23 ਅਕਤੂਬਰ (ਏਜੰਸੀ)-ਅਦਾਇਗੀਆਂ ਦਾ ਭੁਗਤਾਨ (ਬੈਲੇਂਸ ਆਫ-ਪੇਮੈਂਟ) ਕਰਨ ਲਈ ਜੂਝ ਰਹੇ ਪਾਕਿਸਤਾਨ ਨੂੰ ਸਾਊਦੀ ਅਰਬ 3 ਅਰਬ ਡਾਲਰ ਦੀ ਸਹਾਇਤਾ ਮੁਹੱਈਆ ਕਰਵਾਉਣ ਲਈ ਸਹਿਮਤ ਹੋ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਰਿਆਧ ਵਿਖੇ ਸਾਊਦੀ ਅਰਬ ਦੇ ਬਾਦਸ਼ਾਹ ਸਲਮਾਨ ਨਾਲ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਅੱਜ ਮੁਲਾਕਾਤ ਹੋਣ ਬਾਅਦ ਸਾਊਦੀ ਅਰਬ ਨੇ ਪਾਕਿਸਤਾਨ ਨੂੰ 3 ਅਰਬ ਡਾਲਰ ਦਾ ਤੇਲ ਮੁਹੱਈਆ ਕਰਵਾਉਣ 'ਤੇ ਸਹਿਮਤੀ ਦੇ ਦਿੱਤੀ ਹੈ। ਜਿਸ ਦੀ ਅਦਾਇਗੀ ਪਾਕਿਸਤਾਨ ਬਾਅਦ 'ਚ ਕਰ ਸਕੇਗਾ। ਦੋਹਾਂ ਦੇਸ਼ਾਂ ਦੇ ਨੇਤਾਵਾਂ ਨੇ ਇਸ ਬੈਠਕ ਦੌਰਾਨ ਵਪਾਰ, ਨਿਵੇਸ਼ ਅਤੇ ਦੁਪਾਸੜ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ 'ਤੇ ਸਹਿਮਤੀ ਪ੍ਰਗਟਾਈ ਹੈ। ਇਸ ਬੈਠਕ ਦੌਰਾਨ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ, ਵਿੱਤ ਮੰਤਰੀ ਅਸਦ ਉਮਰ ਤੇ ਕਈ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।

ਸਿੰਧੂ ਜਲ ਸੰਧੀ-ਭਾਰਤ ਖ਼ਿਲਾਫ਼ ਹਮਲਾਵਰ ਮੁਹਿੰਮ ਸ਼ੁਰੂ ਕਰੇਗਾ ਪਾਕਿਸਤਾਨ

ਇਸਲਾਮਾਬਾਦ, 23 ਅਕਤੂਬਰ (ਏਜੰਸੀ)- ਭਾਰਤ ਵਲੋਂ ਪਾਕਿਸਤਾਨੀ ਅਧਿਕਾਰੀਆਂ ਦਾ ਜੰਮੂ-ਕਸ਼ਮੀਰ 'ਚ ਦੋ ਪਣ-ਬਿਜਲੀ ਪ੍ਰਾਜੈਕਟਾਂ ਦਾ ਦੌਰਾ ਰੋਕਣ ਤੋਂ ਬਾਅਦ ਪਾਕਸਤਾਨ ਹੁਣ 1960 ਦੀ ਸਿੰਧੂ-ਜਲ ਸੰਧੀ 'ਤੇ ਆਪਣਾ ਰੋਸ ਜਾਹਿਰ ਕਰਨ ਲਈ ਭਾਰਤ ਖਿਲਾਫ ਹਮਲਾਵਰ ਮੁਹਿੰਮ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਸ ਸਬੰਧੀ ਸਿੰਧੂ ਜਲ ਸੰਧੀ 'ਤੇ ਸਥਾਈ ਕਮਿਸ਼ਨ ਦੇ ਪਾਕਿ ਕਮਿਸ਼ਨਰ ਸਈਦ ਮੇਹਰ ਅਲੀ ਸ਼ਾਹ ਨੇ ਕਿਹਾ ਕਿ ਭਾਰਤ ਦੇ ਜਲ ਕਮਿਸ਼ਨਰ ਨੇ 29-30 ਅਗਸਤ ਦੀ ਬੈਠਕ ਤੋਂ ਬਾਅਦ ਇਹ ਵਾਅਦਾ ਕੀਤਾ ਸੀ ਕਿ ਉਹ ਸਤੰਬਰ ਦੇ ਆਖਰੀ ਹਫਤੇ ਪਕਲ ਡੁਲ ਤੇ ਲੋਅਰ ਕਲਨਈ ਦੇ ਦੌਰੇ ਦਾ ਪ੍ਰਬੰਧ ਕਰੇਗਾ, ਪਰ ਇਹ ਦੌਰਾ ਜੰਮੂ-ਕਸ਼ਮੀਰ ਦੀਆਂ ਸਥਾਨਕ ਚੋਣਾਂ ਕਰਕੇ ਰੱਦ ਕਰ ਦਿੱਤਾ ਗਿਆ। ਸ਼ਾਹ ਨੇ ਕਿਹਾ ਕਿ ਚੋਣਾਂ ਸਮਾਪਤ ਹੋ ਗਈਆਂ ਹਨ, ਪਰ ਅਜੇ ਤੱਕ ਭਾਰਤ ਨੇ ਦੌਰੇ ਵਾਸਤੇ ਕੋਈ ਤਰੀਕ ਨਿਸ਼ਚਿਤ ਨਹੀਂ ਕੀਤੀ ਹੈ। ਸ਼ਾਹ ਨੇ ਕਿਹਾ ਕਿ ਉਨ੍ਹਾਂ ਇਸ ਸਬੰਧ 'ਚ ਆਪਣੇ ਹਮਰੁਤਬਾ ਨੂੰ ਰੋਸ ਜਾਹਿਰ ਕਰਨ ਲਈ ਇਕ ਚਿੱਠੀ ਲਿਖੀ ਸੀ ਤੇ ਬਾਅਦ 'ਚ ਫੋਨ 'ਤੇ ਵੀ ਗੱਲਬਾਤ ਕੀਤੀ ਸੀ, ਪਰ ਉਨ੍ਹਾਂ ਜਲਦ ਦੌਰੇ ਦੀ ਕਿਸੇ ਵੀ ਸੰਭਾਵਨਾ ਤੋਂ ਇਨਕਾਰ ਕਰ ਦਿੱਤਾ ਹੈ।

ਮੱਧ ਪ੍ਰਦੇਸ਼-ਮੂਰਤੀ ਤਾਰਨ ਦੌਰਾਨ ਹਿੰਸਾ

ਭੀੜ ਨੇ ਗੱਡੀਆਂ ਸਾੜੀਆਂ, ਪੁਲਿਸ ਵਲੋਂ ਲਾਠੀਚਾਰਜ

ਨਵੀਂ ਦਿੱਲੀ, 23 ਅਕਤੂਬਰ (ਏਜੰਸੀ)-ਮੱਧ ਪ੍ਰਦੇਸ਼ ਦੇ ਜਬਲਪੁਰ ਵਿਚ ਮੂਰਤੀ ਵਿਸਰਜਨ ਦੌਰਾਨ ਇਕ ਵਿਵਾਦ ਦੀ ਖ਼ਬਰ ਸਾਹਮਣੇ ਆਈ। ਇੱਥੇ ਮਹਾਂਕਾਲੀ ਦੀ ਮੂਰਤੀ ਵਿਸਰਜਨ ਦੌਰਾਨ ਕਾਫ਼ੀ ਵੱਡਾ ਹੰਗਾਮਾ ਹੋਇਆ। ਗਵਾਰੀਘਾਟ ਵਿਚ ਕਮੇਟੀ ਮੈਂਬਰਾਂ ਅਤੇ ਪੁਲਿਸ ਵਿਚਕਾਰ ਵਿਵਾਦ ਹੋਇਆ। ਇਸ ਦੌਰਾਨ ਪੁਲਿਸ ਨੇ ਲਾਠੀਚਾਰਜ ਕਰ ਕੇ ਭੀੜ ਹਟਾਉਣ ਦੀ ਕੋਸ਼ਿਸ਼ ਕੀਤੀ, ਜਿਸ ਨਾਲ ਕਮੇਟੀ ਦੇ ਮੈਂਬਰਾਂ ਦਾ ਗੁੱਸਾ ਭੜਕ ਗਿਆ ਅਤੇ ਪਥਰਾਅ ਕਰ ਕੇ ਗੁੱਸੇ ਵਿਚ ਆਈ ਭੀੜ ਨੇ ਕਈ ਗੱਡੀਆਂ ਨੂੰ ਅੱਗ ਲਗਾ ਦਿੱਤੀ। ਅਸਲ ਵਿਚ ਨਰਮਦਾ ਨਦੀ ਦੇ ਮੁੱਖ ਤੱਟ ਗਵਾਰੀਘਾਟ ਵਿਚ ਮਹਾਂਕਾਲੀ ਦੀ ਮੂਰਤੀ ਵਿਸਰਜਨ 'ਤੇ ਕਮੇਟੀ ਮੈਂਬਰ ਅਤੇ ਸ਼ਰਧਾਲੂ ਅੜੇ ਰਹੇ ਜਦੋਂ ਕਿ ਪ੍ਰਸ਼ਾਸਨ ਦਾ ਕਹਿਣਾ ਸੀ ਕਿ ਮੂਰਤੀਆਂ ਲਈ ਵਿਸ਼ੇਸ਼ ਤੌਰ 'ਤੇ ਜੋ ਕੁੰਡ ਬਣਾਇਆ ਗਿਆ ਹੈ ਉੱਥੇ ਹੀ ਵਿਸਰਜਨ ਕੀਤਾ ਜਾਵੇ ਪਰ ਕਮੇਟੀ ਦੇ ਮੈਂਬਰ ਨੇ ਵਿਸਰਜਨ ਤੋਂ ਇਨਕਾਰ ਕਰ ਦਿੱਤਾ ਅਤੇ ਇਸ ਤੋਂ ਬਾਅਦ ਵਿਵਾਦ ਕਾਫੀ ਵਧ ਗਿਆ।

ਪੰਜਾਬ ਵਲੋਂ ਇਜ਼ਰਾਈਲ ਨਾਲ ਜਲ ਪ੍ਰਬੰਧਨ ਤੇ ਖੇਤੀ ਖੋਜ ਸਬੰਧੀ ਸਮਝੌਤੇ

ਮੁੱਖ ਮੰਤਰੀ ਵਲੋਂ ਇਜ਼ਰਾਈਲ ਦੇ ਰਾਸ਼ਟਰਪਤੀ ਨਾਲ ਮੁਲਾਕਾਤ

ਚੰਡੀਗੜ੍ਹ, 23 ਅਕਤੂਬਰ (ਅਜੀਤ ਬਿਊਰੋ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਇਜ਼ਰਾਈਲ ਦੇ ਰਾਸ਼ਟਰਪਤੀ ਰੂਵੇਨ ਰਿਵਲਿਨ ਨਾਲ ਮੀਟਿੰਗ ਦੌਰਾਨ ਦੁਵੱਲੇ ਹਿੱਤਾਂ ਨਾਲ ਸਬੰਧਿਤ ਵੱਖ-ਵੱਖ ਵਿਸ਼ਿਆਂ 'ਤੇ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਜਲ ਪ੍ਰਬੰਧਨ, ਖੇਤੀਬਾੜੀ ਤੇ ਮਾਤਭੂਮੀ ਸੁਰੱਖਿਆ ਤਕਨਾਲੋਜੀ ਵਰਗੇ ਮੁੱਖ ਖੇਤਰਾਂ ਵਿਚ ਇਜ਼ਰਾਈਲ ਦੇ ਤਕਨੀਕੀ ਸਹਿਯੋਗ ਤੇ ਸਮਰਥਨ ਦੀ ਤਵੱਕੋ ਕੀਤੀ। ਮੁੱਖ ਮੰਤਰੀ ਅੱਜ ਸਵੇਰੇ ਯੋਰੋਸ਼ਲਮ ਵਿਖੇ ਰਾਸ਼ਟਰਪਤੀ ਰਿਵਲਿਨ ਨੂੰ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਮਿਲੇ ਤੇ ਦੋਵਾਂ ਆਗੂਆਂ ਨੇ ਦੋਵਾਂ ਦੇਸ਼ਾਂ ਵਿਚਕਾਰ ਇਤਿਹਾਸਕ ਤੌਰ 'ਤੇ ਨੇੜੇ ਦੇ ਸਬੰਧਾਂ ਨੂੰ ਅੱਗੇ ਹੋਰ ਮਜ਼ਬੂਤ ਬਨਾਉਣ ਸਬੰਧੀ ਵਿਚਾਰ ਚਰਚਾ ਕੀਤੀ। ਇਸ ਦੌਰਾਨ ਪੰਜਾਬ ਦੇ ਜਲ ਪ੍ਰਬੰਧਨ ਅਤੇ ਸੁਰੱਖਿਆ ਵਰਗੇ ਗੰਭੀਰ ਖੇਤਰਾਂ ਵਿਚ ਇਜ਼ਰਾਈਲ ਦੇ ਗਿਆਨ ਅਤੇ ਮੁਹਾਰਤ ਦੀ ਵਰਤੋਂ ਬਾਰੇ ਵਿਸ਼ੇਸ਼ ਧਿਆਨ ਕੇਂਦਰਿਤ ਕੀਤਾ ਗਿਆ।
ਪੰਜਾਬ ਵਲੋਂ ਇਜ਼ਰਾਈਲ ਨਾਲ ਜਲ ਪ੍ਰਬੰਧਨ ਤੇ ਖੇਤੀ ਖੋਜ ਸਬੰਧੀ ਸਮਝੌਤੇ
ਬਾਅਦ ਵਿਚ ਪੰਜਾਬ ਸਰਕਾਰ ਨੇ ਜਲ ਸੰਭਾਲ ਤੇ ਪ੍ਰਬੰਧਨ ਨੂੰ ਬੜ੍ਹਾਵਾ ਦੇਣ ਦੇ ਨਾਲ-ਨਾਲ ਖੇਤੀਬਾੜੀ ਖੋਜ ਤੇ ਸਿੱਖਿਆ ਨੂੰ ਹੁਲਾਰਾ ਦੇਣ ਲਈ ਇਜ਼ਰਾਈਲ ਦੇ ਨਾਲ ਚਾਰ ਸਮਝੌਤਿਆਂ 'ਤੇ ਹਸਤਾਖ਼ਰ ਕੀਤੇ ਹਨ। ਜਲ ਪ੍ਰਬੰਧਨ ਬਾਰੇ ਸਹਿਮਤੀ ਪੱਤਰ 'ਤੇ ਹਸਤਾਖ਼ਰ ਪੰਜਾਬ ਜਲ ਸਰੋਤ ਪ੍ਰਬੰਧਨ ਤੇ ਵਿਕਾਸ ਕਾਰਪੋਰੇਸ਼ਨ ਤੇ ਇਜ਼ਰਾਈਲ ਦੀ ਰਾਸ਼ਟਰੀ ਜਲ ਕੰਪਨੀ ਮੇਕੋਰੋਟ ਡਿਵੈਲਪਮੈਂਟ ਐਂਡ ਇੰਟਰਪ੍ਰਾਈਜ਼ਜ਼ ਲਿਮ. ਨੇ ਕੀਤੇ। ਖੇਤੀਬਾੜੀ ਖੋਜ ਨਾਲ ਸਬੰਧਿਤ ਤਿੰਨ ਸਹਿਮਤੀ ਪੱਤਰਾਂ 'ਤੇ ਵੀ ਹਸਤਾਖ਼ਰ ਕੀਤੇ ਗਏ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੇ ਇਜ਼ਰਾਈਲ ਦੇ ਏ. ਆਰ. ਵੀ. ਏ. ਇੰਸਟੀਚਿਊਟ, ਤਲ ਅਵੀਵ ਯੂਨੀਵਰਸਿਟੀ ਤੇ ਗੈਲੀਲੀ ਇੰਟਰਨੈਸ਼ਨਲ ਮੈਨੇਜਮੈਂਟ ਇੰਸਟੀਚਿਊਟ ਨੇ ਇਨ੍ਹਾਂ ਸਮਝੌਤਿਆਂ 'ਤੇ ਹਸਤਾਖ਼ਰ ਕੀਤੇ ਹਨ।
ਭਾਰਤੀ ਸੈਨਿਕਾਂ ਨੂੰ ਦਿੱਤੀ ਸ਼ਰਧਾਂਜਲੀ
ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 1918 'ਚ ਹੈਫਾ ਦੀ ਆਜ਼ਾਦੀ ਦੀ ਲੜਾਈ 'ਚ ਸ਼ਹੀਦੀਆਂ ਪਾਉਣ ਵਾਲੇ ਭਾਰਤੀ ਸੈਨਿਕਾਂ ਨੂੰ ਇਥੇ ਸਥਿਤ ਯਾਦਗਾਰ 'ਤੇ ਸ਼ਰਧਾਂਜਲੀ ਭੇਟ ਕੀਤੀ। ਕੈਪਟਨ ਅਮਰਿੰਦਰ ਸਿੰਘ, ਜੋ ਕਿ ਮਿਲਟਰੀ ਦੇ ਉੱਘੇ ਇਤਿਹਾਸਕਾਰ ਹਨ ਤੇ 'ਸਾਰਾਗੜ੍ਹੀ' ਤੇ ਡਿਫੈਂਸ ਆਫ ਦੀ ਸਾਮਨਾ ਫੋਰਟ' ਬਾਰੇ ਕਿਤਾਬਾਂ ਲਿਖ ਚੁੱਕੇ ਹਨ, ਹੈਫਾ ਦੀ ਜੰਗ 'ਚ ਸ਼ਹੀਦੀਆਂ ਪਾਉਣ ਵਾਲੇ ਸੈਨਿਕਾਂ ਦੀ ਰਾਸ਼ਟਰਮੰਡਲ ਯਾਦਗਾਰ ਵਿਖੇ ਗਏ ਤੇ ਪਹਿਲੇ ਵਿਸ਼ਵ ਯੁੱਧ ਦੌਰਾਨ ਓਟੋਮਨ ਐਂਪਾਇਰ ਫੋਰਸਜ਼ ਵਲੋਂ ਇਜ਼ਰਾਇਲ ਦੇ ਸ਼ਹਿਰ ਹੈਫਾ ਨੂੰ ਬਚਾਉਣ ਲਈ ਆਪਣੀਆਂ ਜਾਨਾਂ ਵਾਰਨ ਵਾਲੇ ਭਾਰਤੀ ਸੈਨਿਕਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।

ਲੰਡਨ 'ਚ ਸਿੱਖ ਰਾਜ ਦਾ ਅਣਮੁੱਲਾ ਖ਼ਜ਼ਾਨਾ ਤੇ ਕਈ ਭਾਰਤੀ ਵਸਤੂਆਂ 18 ਲੱਖ ਪੌਂਡ 'ਚ ਨਿਲਾਮ

ਮਨਪ੍ਰੀਤ ਸਿੰਘ ਬੱਧਨੀ ਕਲਾਂ
ਲੰਡਨ, 23 ਅਕਤੂਬਰ-ਮਹਾਰਾਜਾ ਰਣਜੀਤ ਸਿੰਘ ਦਾ ਅਣਮੁੱਲਾ ਖ਼ਜ਼ਾਨਾ ਅੱਜ ਲੰਡਨ ਦੇ ਬੌਨਹੈਮਜ਼ ਨਿਲਾਮੀ ਘਰ ਵਿੱਚ ਨਿਲਾਮ ਹੋਇਆ ਹੈ। ਜਿਸ ਵਿੱਚ ਮਹਾਰਾਣੀ ਜਿੰਦ ਕੌਰ ਦਾ ਹਾਰ ਸਭ ਤੋਂ ਮਹਿੰਗਾ 1 ਲੱਖ 87 ਹਜ਼ਾਰ ਪੌਂਡ 'ਚ ਵਿਕਿਆ। ਇਸ ਦਾ ਅੰਦਾਜ਼ਨ ਮੁੱਲ 80 ਹਜ਼ਾਰ ਪੌਂਡ ਤੋਂ 1 ਲੱਖ 20 ਹਜ਼ਾਰ ਪੌਂਡ ਤੱਕ ਮਿੱਥਿਆ ਗਿਆ ਸੀ। ਲਾਹੌਰ ਖ਼ਜ਼ਾਨੇ ਦਾ ਇਹ ਹਾਰ ਮੋਤੀਆਂ, ਪੰਨੇ ਅਤੇ ਮਣਕਿਆਂ ਨਾਲ ਸ਼ਿੰਗਾਰਿਆ ਹੋਇਆ ਹੈ। ਦੂਜੇ ਨੰਬਰ 'ਤੇ ਭਾਰਤ ਦੇ ਪਹਿਲੇ ਗਵਰਨਰ ਜਨਰਲ ਵਾਰਨਰ ਹੇਸਟਿੰਗ ਦੀ ਦੂਜੀ ਪਤਨੀ ਮਾਰੀਅਨ ਹੇਸਟਿੰਗ ਦੀ ਮੁਗ਼ਲ ਇੰਪਰਲਡ ਸੀਲਡ 1,81,250 ਪੌਂਡ ਦੀ ਵਿਕੀ ਹੈ। ਵਾਰਨਰ ਹੇਸਟਿੰਗ 1773 ਤੋਂ 1785 ਤੱਕ ਉੱਤਰੀ ਭਾਰਤ ਦੇ ਗਵਰਨਰ ਜਨਰਲ ਰਹੇ ਸਨ। ਵਿਸ਼ਵ ਪ੍ਰਸਿੱਧ ਫੋਟੋਗ੍ਰਾਫ਼ਰ ਲੋਕਵੁੱਡ ਕਿਲਿੰਗ ਦੀ ਭਾਰਤ ਨਾਲ ਸਬੰਧਿਤ ਤਸਵੀਰਾਂ ਦੀ ਇੱਕ ਐਲਬਮ ਵੀ ਨੀਲਾਮ ਹੋਈ, ਜਿਸ ਵਿੱਚ ਅੰਮ੍ਰਿਤਸਰ, ਲਾਹੌਰ ਤੋਂ ਇਲਾਵਾ ਭਾਰਤ ਦੇ ਵੱਖ-ਵੱਖ ਹਿੱਸਿਆਂ ਦੀਆਂ 120 ਅਸਲ ਤਸਵੀਰਾਂ ਹਨ ਜਿਸ 'ਤੇ ਲੌਕਵੁਡ ਕਿਲਿੰਗ ਦੇ ਦਸਤਖ਼ਤ ਅਤੇ 'ਲਾਹੌਰ 1888' ਅੰਕਿਤ ਕੀਤਾ ਹੋਇਆ ਹੈ। ਇਸ ਦਾ ਅੰਦਾਜ਼ਨ ਮੁੱਲ 1 ਲੱਖ ਪੌਂਡ ਤੋਂ 1 ਲੱਖ 50 ਹਜ਼ਾਰ ਪੌਂਡ ਤੱਕ ਜਾਣ ਦੀ ਸੰਭਾਵਨਾ ਸੀ, ਜੋ 1,25,000 ਪੌਂਡ ਦਾ ਵਿਕਿਆ। ਮਹਾਰਾਜਾ ਰਣਜੀਤ ਸਿੰਘ ਦਾ ਸੋਨੇ ਦੀਆਂ ਤਾਰਾਂ ਦੀ ਕਢਾਈ ਵਾਲਾ ਤੀਰਾਂ ਦਾ ਭੱਥਾ, ਤਰਕਸ਼ 1 ਲੱਖ ਪੌਂਡ ਦਾ ਵਿਕਿਆ ਹੈ। ਨਿਲਾਮੀ ਘਰ ਅਨੁਸਾਰ ਤੀਰਾਂ ਦਾ ਭੱਥਾ ਅਤੇ ਤਰਕਸ਼ ਪੁਰਾਤਨ ਕਲਾ ਦਾ ਅਦਭੁੱਤ ਨਮੂਨਾ ਹੈ। ਇਸ ਦੇ ਮਖ਼ਮਲ ਕੱਪੜੇ ਵਾਲੇ ਚਮੜੇ ਦੀ ਪੇਟੀ ਨੂੰ ਲੋਹੇ ਦੇ ਛੋਟੇ ਕੜੇ ਲੱਗੇ ਹੋਏ ਹਨ, ਜਿਸ ਨੂੰ ਸੁਨਹਿਰੀ ਅਤੇ ਲਾਲ ਮਖ਼ਮਲ ਦੇ ਧਾਗੇ ਨਾਲ ਸੁੰਦਰ ਕਢਾਈ ਕੀਤੀ ਹੋਈ ਹੈ। ਜਿਸ ਦੀ ਅੰਦਾਜ਼ਨ ਕੀਮਤ 80 ਹਜ਼ਾਰ ਪੌਂਡ ਤੋਂ 1 ਲੱਖ 20 ਹਜ਼ਾਰ ਪੌਂਡ ਤੱਕ ਮਿੱਥੀ ਗਈ ਸੀ। ਇਸ ਨੂੰ ਮਹਾਰਾਜਾ ਰਣਜੀਤ ਸਿੰਘ ਲਈ 1838 ਵਿੱਚ ਖੜਕ ਸਿੰਘ ਦੇ ਵਿਆਹ ਮੌਕੇ ਲਈ ਵਿਸ਼ੇਸ਼ ਤੌਰ 'ਤੇ ਬਣਵਾਇਆ ਗਿਆ ਸੀ। ਇਸ ਨੂੰ ਲਾਰਡ ਡਲਹੌਜ਼ੀ ਨੇ 1850 ਵਿੱਚ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ। ਇਸ ਤੋਂ ਇਲਾਵਾ ਰਾਧਾ ਅਤੇ ਕ੍ਰਿਸ਼ਨ ਦੇ ਮੇਲ ਦੀ ਇੱਕ ਸੁੰਦਰ ਪੁਰਾਤਨ ਕਲਾਕ੍ਰਿਤੀ 68,750 ਪੌਂਡ 'ਚ ਨਿਲਾਮ ਹੋਈ। ਇਸ ਨੂੰ ਸੋਨੇ ਦੇ ਕਾਗਜ਼ 'ਤੇ ਬਣਾਇਆ ਹੈ, ਇਸ 'ਤੇ ਦੇਵਨਾਗਰੀ ਲਿਪੀ ਵਿੱਚ ਚਾਰ ਸਤਰਾਂ ਲਿਖੀਆਂ ਹੋਈਆਂ ਹਨ, ਕਵਰ ਸ਼ੀਟ ਤੇ ਰਾਇਲ ਲਾਇਬ੍ਰੇਰੀ, ਮੰਡੀ ਦੀ ਮੋਹਰ ਲੱਗੀ ਹੋਈ ਹੈ। 19ਵੀਂ ਸਦੀ ਦਾ ਇੱਕ ਹੋਰ ਹੀਰਿਆਂ ਦਾ ਹਾਰ 37500 ਪੌਂਡ ਦਾ ਵਿਕਿਆ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਤਸਵੀਰਾਂ, ਪੇਟਿੰਗਾਂ ਨਿਲਾਮ ਹੋਈਆਂ। ਨਿਲਾਮੀ ਘਰ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਅੱਜ ਭਾਰਤ ਨਾਲ ਸਬੰਧਿਤ ਚੀਜ਼ਾਂ ਸਮੇਤ ਸਿੱਖ ਰਾਜ ਦਾ ਖ਼ਜ਼ਾਨਾ 1,818,500 ਪੌਂਡ ਦਾ ਵਿਕਿਆ ਹੈ।

ਗੁਰੂਗ੍ਰਾਮ ਗੋਲੀਬਾਰੀ 'ਚ ਜ਼ਖ਼ਮੀ ਹੋਏ ਜੱਜ ਦੇ ਬੇਟੇ ਦੀ ਵੀ ਮੌਤ, ਅੰਗ ਦਾਨ ਕੀਤੇ

ਗੁਰੂਗ੍ਰਾਮ, 23 ਅਕਤੂਬਰ (ਏਜੰਸੀ)- ਵਧੀਕ ਸੈਸ਼ਨ ਜੱਜ ਕ੍ਰਿਸ਼ਨ ਕਾਂਤ ਸ਼ਰਮਾ ਦੇ ਬੇਟੇ ਧਰੁਵ ਦੀ ਅੱਜ ਸਵੇਰੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਹਸਪਤਾਲ 'ਚ ਮੌਤ ਹੋ ਗਈ ਹੈ, ਉਹ 13 ਅਕਤੂਬਰ ਨੂੰ ਆਪਣੇ ਪਿਤਾ ਦੇ ਸੁਰੱਖਿਆ ਗਾਰਡ ਵਲੋਂ ਕੀਤੀ ਗੋਲੀਬਾਰੀ 'ਚ ਗੰਭੀਰ ਜ਼ਖ਼ਮੀ ਹੋ ਗਿਆ ...

ਪੂਰੀ ਖ਼ਬਰ »

ਇਕੋਤਰੀ ਸਮਾਗਮ ਨੂੰ ਸਮਰਪਿਤ ਅਲੌਕਿਕ ਨਗਰ ਕੀਰਤਨ 'ਚ ਉਮੜਿਆ ਸੰਗਤ ਦਾ ਸੈਲਾਬ

ਟਾਂਡਾ ਉੜਮੁੜ, 23 ਅਕਤੂਬਰ (ਦੀਪਕ ਬਹਿਲ)-ਵਿਸ਼ਵ ਪ੍ਰਸਿੱਧ ਮਹਾਨ ਸਾਲਾਨਾ ਇਕੋਤਰੀ ਸਮਾਗਮ ਨੂੰ ਸਮਰਪਿਤ ਵਿਸ਼ਾਲ ਤੇ ਅਲੌਕਿਕ ਨਗਰ ਕੀਰਤਨ ਸੰਗਤ ਦੇ ਭਾਰੀ ਉਤਸ਼ਾਹ ਹੇਠ ਅੱਜ ਟਾਂਡਾ ਵਿਖੇ ਸਜਾਇਆ ਗਿਆ। ਪੰਜ ਪਿਆਰਿਆਂ ਦੀ ਅਗਵਾਈ ਹੇਠ ਤੇ ਸੰਗਤ ਦੇ ਆਕਾਸ਼ ਗਜਾੳਂੂ ਬੋਲੇ ...

ਪੂਰੀ ਖ਼ਬਰ »

ਹਾਵੜਾ ਸਟੇਸ਼ਨ 'ਤੇ ਭਾਜੜ, 2 ਮੌਤਾਂ, 17 ਜ਼ਖ਼ਮੀ

ਕੋਲਕਾਤਾ, 23 ਅਕਤੂਬਰ (ਏਜੰਸੀ)-ਪੱਛਮੀ ਬੰਗਾਲ ਦੇ ਹਾਵੜਾ ਵਿਚ ਸੰਤਰਾਗਾਛੀ ਰੇਲਵੇ ਸਟੇਸ਼ਨ 'ਤੇ ਰੇਲ ਗੱਡੀ 'ਚ ਚੜਣ ਨੂੰ ਲੈ ਕੇ ਜ਼ਬਰਦਸਤ ਭਗਦੜ ਮਚ ਗਈ ਅਤੇ ਇਸ ਦੌਰਾਨ 2 ਲੋਕਾਂ ਦੀ ਮੌਤ ਹੋ ਗਈ ਅਤੇ 17 ਹੋਰ ਜ਼ਖ਼ਮੀ ਹੋ ਗਏ। ਇਹ ਹਾਦਸਾ ਪਲੇਟਫਾਰਮ ਨੰਬਰ 2 ਅਤੇ 3 'ਤੇ ਵਾਪਰਿਆ। ...

ਪੂਰੀ ਖ਼ਬਰ »

ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕੇਵਲ ਅੰਮ੍ਰਿਤਸਰ ਜ਼ਿਲ੍ਹੇ 'ਚ ਛੁੱਟੀ ਦਾ

ਐਲਾਨ ਚੰਡੀਗੜ੍ਹ, 23 ਅਕਤੂਬਰ (ਅਜੀਤ ਬਿਊਰੋ)-ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਪੰਜਾਬ ਸਰਕਾਰ ਵਲੋਂ ਅੰਮ੍ਰਿਤਸਰ ਜ਼ਿਲ੍ਹੇ ਵਿਚ 26 ਅਕਤੂਬਰ ਨੂੰ ਸਥਾਨਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਪਵਿੱਤਰ ਦਿਹਾੜੇ ...

ਪੂਰੀ ਖ਼ਬਰ »

ਅੱਤਵਾਦ ਤੇ ਗੱਲਬਾਤ ਇਕੱਠੇ ਨਹੀਂ ਚੱਲ ਸਕਦੇ-ਰਾਜਨਾਥ

* ਜੰਮੂ-ਕਸ਼ਮੀਰ ਪਹੁੰਚ ਕੇ ਰਾਜਪਾਲ ਨਾਲ ਕੀਤੀ ਮੁਲਾਕਾਤ * ਧਮਾਕੇ 'ਚ ਮਾਰੇ ਗਏ 7 ਨਾਗਰਿਕਾਂ ਲਈ ਮੁਆਵਜ਼ੇ ਦਾ ਕੀਤਾ ਐਲਾਨ

ਸ੍ਰੀਨਗਰ, 23 ਅਕਤੂਬਰ (ਏਜੰਸੀ)-ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਸੁਰੱਖਿਆ ਹਾਲਾਤ ਦਾ ਜਾਇਜ਼ਾ ਲੈਣ ਲਈ ਜੰਮੂ-ਕਸ਼ਮੀਰ ਖਾਸਕਰ ਵਾਦੀ 'ਚ ਇਕ ਦਿਨਾ ਦੌਰੇ 'ਤੇ ਪਹੁੰਚੇ। ਇਥੇ ਉਨ੍ਹਾਂ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਤੇ ਨੈਸ਼ਨਲ ਕਾਨਫ਼ਰੰਸ ਦੇ ਆਗੂ ਓਮਰ ...

ਪੂਰੀ ਖ਼ਬਰ »

ਦੁੱਖ ਦੀ ਘੜੀ 'ਚ ਲੋਕਾਂ ਨੂੰ ਛੱਡ ਮੁੱਖ ਮੰਤਰੀ ਦਾ ਵਿਦੇਸ਼ ਜਾਣਾ ਗੈਰ-ਸੰਜੀਦਗੀ-ਬਾਦਲ

ਮ੍ਰਿਤਕਾਂ ਲਈ 1-1 ਕਰੋੜ, ਸਰਕਾਰੀ ਨੌਕਰੀ ਤੇ ਜ਼ਖ਼ਮੀਆਂ ਨੂੰ 50 ਲੱਖ ਦੇਣ ਦੀ ਮੰਗ

ਚੰਡੀਗੜ੍ਹ, 23 ਅਕਤੂਬਰ (ਵਿਕਰਮਜੀਤ ਸਿੰਘ ਮਾਨ)-ਅੰਮ੍ਰਿਤਸਰ ਰੇਲ ਹਾਦਸੇ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਦੀ ਮੰਗ ਲੈ ਕੇ ਅੱਜ ਅਕਾਲੀ-ਭਾਜਪਾ ਦਾ ਵਫ਼ਦ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ 'ਚ ਰਾਜਪਾਲ ਵੀ.ਪੀ. ਸਿੰਘ ਬਦਨੌਰ ਨੂੰ ਮਿਲਿਆ। ...

ਪੂਰੀ ਖ਼ਬਰ »

ਭਾਰਤ ਵਲੋਂ ਪਾਕਿਸਤਾਨੀ ਹਾਈ ਕਮਿਸ਼ਨ ਦਾ ਅਧਿਕਾਰੀ ਤਲਬ

ਘੁਸਪੈਠ ਕਰਵਾਉਣ ਦੀ ਕੋਸ਼ਿਸ਼ 'ਤੇ ਸਖ਼ਤ ਇਤਰਾਜ਼ ਪ੍ਰਗਟਾਇਆ

ਨਵੀਂ ਦਿੱਲੀ, 23 ਅਕਤੂਬਰ (ਏਜੰਸੀ)- ਪਿਛਲੇ ਹਫਤੇ ਜੰਮੂ-ਕਸ਼ਮੀਰ ਦੇ ਸੁੰਦਰਬਨੀ ਸੈਕਟਰ 'ਚ ਪਾਕਿ ਘੁਸਪੈਠੀਆਂ ਵਲੋਂ ਸ਼ਹੀਦ ਕੀਤੇ ਭਾਰਤੀ ਜਵਾਨਾਂ ਦਾ ਰੋਸ ਜ਼ਾਹਿਰ ਕਰਨ ਲਈ ਭਾਰਤ ਨੇ ਅੱਜ ਪਾਕਿਸਤਾਨ ਹਾਈ ਕਮਿਸ਼ਨ ਦੇ ਇਕ ਸੀਨੀਅਰ ਅਧਿਕਾਰੀ ਨੂੰ ਤਲਬ ਕੀਤਾ। ਵਿਦੇਸ਼ ...

ਪੂਰੀ ਖ਼ਬਰ »

ਬ੍ਰਹਮਪੁਰਾ ਵਲੋਂ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ

ਕਿਹਾ, ਜਿੰਨੀ ਦੇਰ ਜਿਉਂਦਾ ਹਾਂ, ਪਾਰਟੀ 'ਚ ਬਤੌਰ ਸਿਪਾਹੀ ਕੰਮ ਕਰਦਾ ਰਹਾਂਗਾ

ਅੰਮ੍ਰਿਤਸਰ, 23 ਅਕਤੂਬਰ (ਹਰਮਿੰਦਰ ਸਿੰਘ)-ਅਕਾਲੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਤੋਂ ਬਾਅਦ ਟਕਸਾਲੀ ਅਕਾਲੀ ਆਗੂ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਕੋਰ ਕਮੇਟੀ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਪਾਰਟੀ ਦੇ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦੇਣ ...

ਪੂਰੀ ਖ਼ਬਰ »

ਸੀ.ਬੀ.ਆਈ. ਰਿਸ਼ਵਤ ਮਾਮਲੇ 'ਚ ਡੀ.ਐੱਸ.ਪੀ. ਦਾ 7 ਦਿਨਾ ਰਿਮਾਂਡ

ਸੀ.ਬੀ.ਆਈ. ਮੁਖੀ ਅਲੋਕ ਵਰਮਾ ਨੇ ਸਰਕਾਰ ਨੂੰ ਅਸਥਾਨਾ ਦੀ ਮੁਅੱਤਲੀ ਬਾਬਤ ਲਿਖੀ ਚਿੱਠੀ

ਨਵੀਂ ਦਿੱਲੀ, 23 ਅਕਤੂਬਰ (ਉਪਮਾ ਡਾਗਾ ਪਾਰਥ)-ਸੀ.ਬੀ.ਆਈ. ਰਿਸ਼ਵਤ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਡੀ.ਐਸ.ਪੀ. ਦਵੇਂਦਰ ਕੁਮਾਰ ਨੂੰ ਅਦਾਲਤ ਨੇ 7 ਦਿਨਾ ਸੀ.ਬੀ.ਆਈ. ਹਿਰਾਸਤ 'ਚ ਭੇਜ ਦਿੱਤਾ ਹੈ। ਸੀ.ਬੀ.ਆਈ. ਨੇ ਅਦਾਲਤ 'ਚ ਇਹ ਕਹਿੰਦਿਆਂ 10 ਦਿਨਾ ਹਿਰਾਸਤ ਦੀ ਮੰਗ ਕੀਤੀ ਸੀ ਕਿ ...

ਪੂਰੀ ਖ਼ਬਰ »

ਸੁਪਰੀਮ ਕੋਰਟ ਵਲੋਂ ਦੋ ਘੰਟੇ ਪਟਾਕੇ ਚਲਾਉਣ ਦੀ ਇਜਾਜ਼ਤ

* ਸਮਾਂ ਹੱਦ ਪੂਰੇ ਦੇਸ਼ 'ਤੇ ਲਾਗੂ * ਆਦੇਸ਼ 'ਤੇ ਅਮਲ ਕਰਨ ਲਈ ਹਰ ਇਲਾਕੇ ਦੇ ਐਸ.ਐਚ.ਓ. ਦੀ ਜਵਾਬਦੇਹੀ

ਨਵੀਂ ਦਿੱਲੀ, 23 ਅਕਤੂਬਰ (ਜਗਤਾਰ ਸਿੰਘ)- ਦੇਸ਼ ਭਰ 'ਚ ਪਟਾਕਿਆਂ ਦੀ ਵਿਕਰੀ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਤੋਂ ਸੁਪਰੀਮ ਕੋਰਟ ਨੇ ਇਨਕਾਰ ਕਰਦੇ ਹੋਏ ਕੁਝ ਸ਼ਰਤਾਂ ਨਾਲ ਦੇਸ਼ 'ਚ ਪਟਾਕਿਆਂ ਦੀ ਵਿਕਰੀ ਨੂੰ ਮਨਜ਼ੂਰੀ ਦਿੱਤੀ ਹੈ। ਅਦਾਲਤ ਨੇ ਪਟਾਕਿਆਂ ਦੀ ਆਨਲਾਈਨ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX