ਪਟਿਆਲਾ, 23 ਅਕਤੂਬਰ (ਆਤਿਸ਼ ਗੁਪਤਾ)-ਪਟਿਆਲਾ ਪੁਲਿਸ ਵਲੋਂ ਰਾਜਸਥਾਨ ਪੁਲਿਸ ਦੇ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਅਕਾਲੀ ਦਲ ਦੇ ਸਰਪ੍ਰਸਤ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦੇ ਕਥਿਤ ਮਾਮਲੇ 'ਚ ਸ਼ਾਮਿਲ ਜਰਮਨ ਸਿੰਘ ਤੋਂ ਪੁੱਛਗਿੱਛ ਦੌਰਾਨ ਇਕ ਦੇਸੀ ਰਾਈਫ਼ਲ 315 ਬੋਰ, ਇਕ ਦੇਸੀ ਪਿਸਟਲ 32 ਬੋਰ, ਦੋ ਪਿਸਤੌਲ ਦੇਸੀ 315 ਬੋਰ ਸਮੇਤ 315 ਬੋਰ ਰੌਾਦ 5 ਅਤੇ 32 ਬੋਰ ਰੌਾਦ 5 ਅਤੇ ਜਰਮਨ ਸਿੰਘ ਦੇ ਸਾਥੀ ਈਸ਼ਵਰ ਸਿੰਘ ਪੁੱਤਰ ਰਾਜਿੰਦਰ ਸਿੰਘ ਵਾਸੀ ਪਿੰਡ ਬਲੋਂਗੀ ਜ਼ਿਲ੍ਹਾ ਮੁਹਾਲੀ ਨੂੰ ਇਕ ਪਿਸਟਲ 32 ਬੋਰ ਸਮੇਤ 5 ਰੌਾਦ ਸਮੇਤ ਕਾਬੂ ਕਰਨ 'ਚ ਕਾਮਯਾਬੀ ਹਾਸਲ ਕੀਤੀ ਹੈ | ਇਸ ਗੱਲ ਦਾ ਪ੍ਰਗਟਾਵਾ ਜ਼ਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਵਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਇਹ ਕਾਰਵਾਈ ਪੁਲਿਸ ਕਪਤਾਨ ਜਾਂਚ ਮਨਜੀਤ ਸਿੰਘ ਬਰਾੜ, ਉਪ ਪੁਲਿਸ ਕਪਤਾਨ ਜਾਂਚ ਸੁਖਮਿੰਦਰ ਸਿੰਘ ਚੌਹਾਨ ਦੀ ਅਗਵਾਈ 'ਚ ਸੀ.ਆਈ.ਏ. ਸਟਾਫ਼ ਪਟਿਆਲਾ ਦੇ ਇੰਚਾਰਜ ਇੰਸਪੈਕਟਰ ਸ਼ਮਿੰਦਰ ਸਿੰਘ ਵਲੋਂ ਕੀਤੀ ਗਈ | ਜ਼ਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਸੀ.ਆਈ.ਏ. ਸਟਾਫ਼ ਪਟਿਆਲਾ ਦੇ ਮੁਖੀ ਸ਼ਮਿੰਦਰ ਸਿੰਘ ਨੇ ਜਰਮਨ ਸਿੰਘ ਦੀ ਨਿਸ਼ਾਨਦੇਹੀ 'ਤੇ ਸਮਾਣਾ ਪਟਿਆਲਾ ਰੋਡ 'ਤੇ ਬਿਜਲਪੁਰ ਬੱਸ ਸਟੈਂਡ ਕੋਲ ਭਾਖੜਾ ਨਹਿਰ ਪਾਸ ਛਾਪੇਮਾਰੀ ਦੌਰਾਨ ਹਥਿਆਰ ਬਰਾਮਦ ਕਰਕੇ ਉਸ ਿਖ਼ਲਾਫ਼ ਥਾਣਾ ਸਦਰ ਸਮਾਣਾ ਵਿਖੇ ਮਾਮਲਾ ਦਰਜ ਕੀਤਾ ਹੈ | ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਬਰਾਮਦ ਕੀਤੇ ਹਥਿਆਰਾਂ 'ਚੋਂ ਇਕ ਪਿਸਟਲ 32 ਬੋਰ ਅਤੇ ਇਕ ਪਿਸਤੌਲ 315 ਬੋਰ ਜੋ ਕਿ ਸ਼ਾਮਲੀ ਵਾਲੀ ਵਾਰਦਾਤ 'ਚ ਵਰਤੇ ਗਏ ਸਨ | ਦੂਜੇ ਪਾਸੇ ਸੀ.ਆਈ.ਏ. ਪਟਿਆਲਾ ਦੀ ਪੁਲਿਸ ਪਾਰਟੀ ਨੇ ਜਰਮਨ ਸਿੰਘ ਦੇ ਸਾਥੀ ਇਸ਼ਵਰ ਸਿੰਘ ਉਰਫ਼ ਈਸ਼ਰ ਪੁੱਤਰ ਰਜਿੰਦਰ ਸਿੰਘ ਵਾਸੀ ਆਦਰਸ਼ ਕਾਲੋਨੀ ਪਿੰਡ ਬਲੋਂਗੀ ਜ਼ਿਲ੍ਹਾ ਮੁਹਾਲੀ ਨੂੰ ਸਰਹਿੰਦ ਰੋਡ ਨੇੜੇ ਗੁਰੂ ਨਾਨਕ ਆਸ਼ਰਮ ਚੌਕ ਅਲੀਪੁਰ ਰੋਡ ਪਟਿਆਲਾ ਤੋਂ ਇਕ 32 ਬੋਰ ਪਿਸਟਲ ਸਮੇਤ 5 ਰੌਾਦ 32 ਬੋਰ ਸਮੇਤ ਗਿ੍ਫ਼ਤਾਰ ਕਰਕੇ ਉਸ ਿਖ਼ਲਾਫ਼ ਥਾਣਾ ਅਨਾਜ ਮੰਡੀ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ | ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਜਰਮਨ ਸਿੰਘ ਪੰਜਾਬ 'ਚ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿਚ ਬੈਠਾ ਸੀ | ਸਿੱਧੂ ਨੇ ਦੱਸਿਆ ਕਿ ਜਰਮਨ ਸਿੰਘ ਨੇ ਆਪਣੇ ਸਾਥੀ ਗੁਰਜੰਟ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਪਿੰਡ ਧਰਾਵਲੀ ਥਾਣਾ ਗੰਗੋਹ, ਕਰਮ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਰਿਗਾਣਾ ਫਾਰਮ ਥਾਣਾ ਝਿਜਾਨਾ, ਅੰਮਿ੍ਤ ਸਿੰਘ ਪੁੱਤਰ ਪਾਲਾ ਸਿੰਘ ਵਾਸੀ ਵਿਕਾਸ ਨਗਰ ਕਰਨਾਲ ਹਰਿਆਣਾ ਨਾਲ ਰਲ ਕੇ 2 ਅਕਤੂਬਰ ਨੂੰ ਚੈੱਕਪੋਸਟ ਕਮਾਲਪੁਰ ਜ਼ਿਲ੍ਹਾ ਸ਼ਾਮਲੀ (ਯੂ.ਪੀ.) 'ਤੇ ਡਿਊਟੀ ਕਰ ਰਹੇ ਦੋ ਯੂ.ਪੀ. ਪੁਲਿਸ ਦੇ ਕਰਮਚਾਰੀਆਂ 'ਤੇ ਹਮਲਾ ਕਰਕੇ ਉਨ੍ਹਾਂ ਦੀ ਇਕ ਇਨਸਾਸ ਤੇ 303 ਬੋਰ ਰਾਈਫ਼ਲ ਦੀ ਖੋਹ ਕੀਤੀ ਸੀ ਜੋ ਕਿ ਯੂ.ਪੀ. ਪੁਲਿਸ ਵਲੋਂ ਚਾਰ ਮੁਲਜ਼ਮਾਂ ਗੁਰਜੰਟ ਸਿੰਘ, ਕਰਮ ਸਿੰਘ, ਅੰਮਿ੍ਤ ਸਿੰਘ ਅਤੇ ਕਰਮਵੀਰ ਸਿੰਘ ਨੂੰ ਗਿ੍ਫ਼ਤਾਰ ਕਰਕੇ ਬਰਾਮਦ ਕੀਤੇ ਹਨ | ਉਨ੍ਹਾਂ ਦੱਸਿਆ ਕਿ ਗਿ੍ਫ਼ਤਾਰ ਮੁਲਜ਼ਮਾਂ ਨੇ ਦੱਸਿਆ ਸੀ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਮੁੱਖ ਸਾਜਿਸ਼ਕਰਤਾ ਜਰਮਨ ਸਿੰਘ ਸੀ ਜੋ ਕਿ ਸ਼ਾਮਲੀ ਵਾਲੀ ਵਾਰਦਾਤ ਤੋਂ ਬਾਅਦ ਫ਼ਰਾਰ ਚੱਲਿਆ ਆ ਰਿਹਾ ਸੀ |
ਇਸ਼ਵਰ ਸਿੰਘ 3 ਦਿਨਾਂ ਦੇ ਪੁਲਿਸ ਰਿਮਾਂਡ 'ਤੇ
ਪਟਿਆਲਾ ਪੁਲਿਸ ਨੇ ਇਸ਼ਵਰ ਸਿੰਘ ਨੂੰ ਅਦਾਲਤ ਪੇਸ਼ ਕਰਕੇ ਪੁੱਛਗਿੱਛ ਲਈ ਪੁਲਿਸ ਰਿਮਾਂਡ ਦੀ ਮੰਗ ਕੀਤੀ ਤਾਂ ਅਦਾਲਤ ਨੇ ਇਸ਼ਵਰ ਸਿੰਘ ਨੂੰ 26 ਅਕਤੂਬਰ ਤੱਕ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ |
ਸਮਾਣਾ, (ਗੁਰਦੀਪ ਸ਼ਰਮਾ)-ਅਕਾਲੀ ਦਲ ਦੇ ਸਰਪ੍ਰਸਤ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਹੱਤਿਆ ਦਾ ਸਾਜ਼ਿਸ਼ਕਰਤਾ ਖਾੜਕੂ ਜਰਮਨ ਸਿੰਘ ਨੂੰ 19 ਅਕਤੂਬਰ ਨੂੰ ਜੁਡੀਸ਼ੀਅਲ ਮੈਜਿਸਟਰੇਟ ਫ਼ਸਟ ਕਲਾਸ ਅਮਰਜੀਤ ਸਿੰਘ ਪੀ.ਸੀ.ਐਸ. ਸਮਾਣਾ ਦੀ ਅਦਾਲਤ ਵਿਖੇ ...
ਅੰਮਿ੍ਤਸਰ, 23 ਅਕਤੂਬਰ (ਰੇਸ਼ਮ ਸਿੰਘ)-ਅੰਮਿ੍ਤਸਰ ਰੇਲ ਹਾਦਸੇ 'ਚ ਮਾਰੇ ਗਏ 8 ਹੋਰ ਵਿਅਕਤੀਆਂ ਦੇ ਵਾਰਸਾਂ ਨੂੰ ਅੱਜ ਸੂਬਾ ਸਰਕਾਰ ਵਲੋਂ 5-5 ਲੱਖ ਰੁਪਏ ਦੀ ਰਾਸ਼ੀ ਦਿੱਤੀ ਗਈ | ਪੀੜਤ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਨਵਜੋਤ ਸਿੰਘ ਸਿੱਧੂ, ਸੁਖਬਿੰਦਰ ਸਿੰਘ ਸਰਕਾਰੀਆ ...
ਭੁੱਚੋ ਮੰਡੀ, 23 ਅਕਤੂਬਰ (ਬਲਵਿੰਦਰ ਸਿੰਘ ਸੇਠੀ)-ਪਿੰਡ ਚੱਕ ਰਾਮ ਸਿੰਘ ਵਾਲਾ ਦੇ ਕਿਸਾਨ ਅਵਤਾਰ ਸਿੰਘ ਨੇ ਆਪਣੇ ਸਿਰ ਚੜੇ੍ਹ ਕਰਜ਼ੇ ਦਾ ਬੋਝ ਨਾ ਸਹਾਰਦੇ ਹੋਏ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ | ਜਾਣਕਾਰੀ ਅਨੁਸਾਰ ਕਿਸਾਨ ਅਵਤਾਰ ਸਿੰਘ (45) ਜੋ ਪਿਛਲੇ ਕਾਫ਼ੀ ਸਮੇਂ ...
ਲੁਧਿਆਣਾ, 23 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਨੇ ਮੁੰਬਈ ਦੇ ਖ਼ਤਰਨਾਕ ਇਰਾਨੀ ਗਰੋਹ ਦੇ ਸਰਗਨਾ ਨੂੰ ਗਿ੍ਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ | ਕਾਬੂ ਕੀਤਾ ਕਥਿਤ ਦੋਸ਼ੀ ਦੇਸ਼ ਦੇ 7 ਸੂਬਿਆਂ ਦੀ ਪੁਲਿਸ ਨੂੰ ਸੰਗੀਨ ਮਾਮਲਿਆਂ 'ਚ ਲੋੜੀਂਦਾ ਸੀ | ...
ਅੰਮਿ੍ਤਸਰ, 23 ਅਕਤੂਬਰ (ਹਰਮਿੰਦਰ ਸਿੰਘ)-ਪੰਜਾਬ ਸਕੂਲ ਸਿੱਖਿਆ ਬੋਰਡ ਦੀ 11ਵੀਂ ਤੇ 12ਵੀਂ ਦੇ ਸਿਲੇਬਸ 'ਚ ਸਿੱਖ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕੀਤੇ ਜਾਣ ਦਾ ਸ਼੍ਰੋਮਣੀ ਕਮੇਟੀ ਨੇ ਸਖ਼ਤ ਨੋਟਿਸ ਲੈਂਦਿਆਂ ਬੋਰਡ ਦੀ ਸਿਲੇਬਸ ਕਮੇਟੀ 'ਚ ਸ਼ਾਮਿਲ ਆਪਣੇ ਦੋਵੇਂ ...
ਜਲੰਧਰ ਛਾਉਣੀ, 23 ਅਕਤੂਬਰ (ਪਵਨ ਖਰਬੰਦਾ)-ਨਨ ਜਬਰ ਜਨਾਹ ਮਾਮਲੇ 'ਚ ਫਰੈਂਕੋ ਮੁਲੱਕਲ ਿਖ਼ਲਾਫ਼ ਗਵਾਹੀ ਦੇਣ ਵਾਲੇ ਮੁੱਖ ਗਵਾਹ ਪਾਦਰੀ ਕੁਰੀਆਕੋਸ਼ ਕੱਟੂਥਾਰਾ (62) ਦੀ ਮਿ੍ਤਕ ਦੇਹ ਨੂੰ ਲੈ ਕੇ ਅੱਜ ਉਸ ਦੇ ਪਰਿਵਾਰਕ ਮੈਂਬਰ ਤੇ ਹੋਰ ਰਿਸ਼ਤੇਦਾਰ ਆਦਿ ਅੱਜ ਦੇਰ ਸ਼ਾਮ ...
ਅੰਮਿ੍ਤਸਰ, 23 ਅਕਤੂਬਰ (ਰੇਸ਼ਮ ਸਿੰਘ)-ਅੰਮਿ੍ਤਸਰ 'ਚ ਵਾਪਰੇ ਭਿਆਨਕ ਰੇਲ ਹਾਦਸੇ ਲਈ ਰੇਲਵੇ ਵਲੋਂ ਚਾਲਕ ਸਣੇ ਹੋਰ ਅਮਲੇ ਨੂੰ ਬਿਨਾਂ ਜਾਂਚ ਕੀਤੇ ਦਿੱਤੀ ਕਲੀਨ ਚਿੱਟ ਉਪਰੰਤ ਇਹ ਮਾਮਲਾ ਅੱਜ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਵਲੋਂ ਰੇਲਵੇ ਮੰਤਰੀ ਪਿਊਸ਼ ਗੋਇਲ ...
ਅੰਮਿ੍ਤਸਰ, 23 ਅਕਤੂਬਰ (ਰੇਸ਼ਮ ਸਿੰਘ)-ਅੰਮਿ੍ਤਸਰ ਰੇਲ ਹਾਦਸੇ ਦੀ ਸੱਚਾਈ ਨੂੰ ਲੱਭਣ ਲਈ ਪੰਜਾਬ ਸਰਕਾਰ ਵਲੋਂ ਮੈਜਿਸਟਰੇਟ ਜਾਂਚ ਦੇ ਜੋ ਹੁਕਮ ਜਾਰੀ ਕੀਤੇ ਗਏ ਸਨ ਉਹ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਇਸ ਹਾਦਸੇ ਦੀ ਮੈਜਿਸਟਰੇਟ ਜਾਂਚ ਕਰਨ ਲਈ ਜਲੰਧਰ ਡਵੀਜ਼ਨ ਦੇ ...
ਅੰਮਿ੍ਤਸਰ, 23 ਅਕਤੂਬਰ (ਵਿਸ਼ੇਸ਼ ਪਤੀਨਿਧ)-ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਮੇਤ ਹੋਰ ਅਹੁਦੇਦਾਰਾਂ ਦੀ ਸਾਲਾਨਾ ਚੋਣ ਲਈ 13 ਨਵੰਬਰ ਨੂੰ ਹੋ ਰਹੇ ਜਨਰਲ ਇਜਲਾਸ 'ਚ ਸ਼ਮੂਲੀਅਤ ਕਰਨ ਲਈ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਸੱਦਾ ਪੱਤਰ ਭੇਜ ਦਿੱਤੇ ਗਏ ਹਨ | ਸ਼੍ਰੋਮਣੀ ...
ਲੁਧਿਆਣਾ, 23 ਅਕਤੂਬਰ (ਸਲੇਮਪੁਰੀ)-ਹਰਿਆਣਾ 'ਚ ਚਲਦੀਆਂ ਰੋਡਵੇਜ਼ ਬੱਸਾਂ ਦੇ ਮੁਲਾਜ਼ਮਾਂ ਵਲੋਂ ਕਿੱਲੋਮੀਟਰ ਸਕੀਮ ਤਹਿਤ ਕੀਤੇ ਜਾ ਰਹੇ ਨਿੱਜੀਕਰਨ ਵਿਰੁੱਧ 18 ਅਕਤੂਬਰ ਤੋਂ ਹੜਤਾਲ ਸ਼ੁਰੂ ਕੀਤੀ ਹੋਈ ਹੈ, ਜੋ ਹਾਲੇ ਵੀ ਜਾਰੀ ਹੈ | ਹਰਿਆਣਾ ਰੋਡਵੇਜ਼ ਦੇ ਕਾਮਿਆਂ ...
ਵਰਸੋਲਾ, 23 ਅਕਤੂਬਰ (ਵਰਿੰਦਰ ਸਹੋਤਾ)-ਪੰਜਾਬ ਦੇ ਗੰਨਾ ਕਾਸ਼ਤਕਾਰ ਕਿਸਾਨਾਂ ਨੂੰ ਗੰਨੇ ਦੀਆਂ ਅਦਾਇਗੀਆਂ ਲੈਣ ਲਈ ਹਰ ਵਾਰ ਸੰਘਰਸ਼ ਕਰਨਾ ਪੈਂਦਾ ਹੈ ਪਰ ਇਸ ਦੇ ਬਾਵਜੂਦ ਪੰਜਾਬ 'ਚ ਗੰਨੇ ਹੇਠ ਰਕਬਾ ਵਧਦਾ ਜਾ ਰਿਹਾ ਹੈ | ਇਸ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ ...
ਐੱਸ.ਏ.ਐੱਸ. ਨਗਰ, 23 ਅਕਤੂਬਰ (ਨਰਿੰਦਰ ਸਿੰਘ ਝਾਂਮਪੁਰ)-ਸੰਤ ਸਮਾਜ ਦੇ ਸਰਪ੍ਰਸਤ ਬਾਬਾ ਸਰਬਜੋਤ ਸਿੰਘ ਬੇਦੀ, ਬਾਬਾ ਸੇਵਾ ਸਿੰਘ ਰਾਮਪੁਰ ਖੇੜਾ, ਬਾਬਾ ਹਰੀ ਸਿੰਘ ਰੰਧਾਵੇ ਵਾਲੇ, ਬਾਬਾ ਲਖਬੀਰ ਸਿੰਘ ਰਤਵਾੜਾ ਸਾਹਿਬ ਨੇ ਕਿਹਾ ਕਿ ਵਾਰ-ਵਾਰ ਸ੍ਰੀ ਅਕਾਲ ਤਖ਼ਤ ਸਾਹਿਬ ...
ਚੰਡੀਗੜ੍ਹ, 23 ਅਕਤੂਬਰ (ਵਿਕਰਮਜੀਤ ਸਿੰਘ ਮਾਨ)-ਅਧਿਆਪਕ ਜਥੇਬੰਦੀ ਸਾਂਝਾ ਅਧਿਆਪਕ ਮੋਰਚਾ ਵਲੋਂ ਅੱਜ ਪੰਜਾਬ ਸਿਵਲ ਸਕੱਤਰੇਤ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਪਿ੍ੰਸੀਪਲ ਸਕੱਤਰ ਸੁਰੇਸ਼ ਕੁਮਾਰ ਤੇ ਸਿਆਸੀ ਸਲਾਹਕਾਰ ਸੰਦੀਪ ਸੰਧੂ ਨਾਲ ...
ਅੰਮਿ੍ਤਸਰ/ਸੁਲਤਾਨਵਿੰਡ, 23 ਅਕਤੂਬਰ (ਰੇਸ਼ਮ ਸਿੰਘ/ਗੁਰਨਾਮ ਸਿੰਘ ਬੁੱਟਰ)-ਸੁਲਤਾਨਵਿੰਡ ਖੇਤਰ 'ਚ ਅੱਜ ਇਕ ਗੈਂਗਸਟਰ ਦਾ ਭੇਦਭਰੇ ਹਾਲਤ 'ਚ ਕਤਲ ਕਰ ਦਿੱਤਾ ਗਿਆ ਤੇ ਉਸ ਦੀ ਲਾਸ਼ ਅੱਜ ਇੱਥੇ ਖਾਲੀ ਪਲਾਟ 'ਚ ਕੰਬਲ 'ਚ ਲਪੇਟੀ ਮਿਲੀ | ਪੁਲਿਸ ਵਲੋਂ ਕਤਲ ਦਾ ਪਰਚਾ ਦਰਜ ...
ਅੰਮਿ੍ਤਸਰ, 23 ਅਕਤੂਬਰ (ਸੁਰਿੰਦਰ ਕੋਛੜ)-ਦੁਸਹਿਰੇ ਮੌਕੇ ਸਥਾਨਕ ਜੌੜਾ ਫਾਟਕ ਦੇ ਨਜ਼ਦੀਕ ਤੇਜ਼ ਰਫ਼ਤਾਰ ਡੀ. ਐਮ. ਯੂ. ਗੱਡੀ ਹੇਠ ਆ ਕੇ ਮਾਰੇ ਗਏ ਲੋਕਾਂ 'ਚੋਂ ਪੀ. ਐਫ. ਮੈਂਬਰਾਂ ਦੀ ਭਾਲ ਕਰਕੇ ਉਨ੍ਹਾਂ ਦੀ ਬਣਦੀ ਬੀਮਾ ਰਾਸ਼ੀ ਤੇ ਪੈਨਸ਼ਨ ਉਨ੍ਹਾਂ ਦੇ ਵਾਰਸਾਂ ਤੱਕ ...
ਲੁਧਿਆਣਾ, 23 ਅਕਤੂਬਰ (ਭੁਪਿੰਦਰ ਸਿੰਘ ਬਸਰਾ)-ਭਾਰਤੀ ਡਾਕ ਵਿਭਾਗ ਦਹਾਕਿਆਂ ਤੋਂ ਆਮ ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕਰਦਾ ਆ ਰਿਹਾ ਹੈ | ਇਨ੍ਹਾਂ ਸੇਵਾਵਾਂ 'ਚ ਵਾਧਾ ਕਰਦਿਆਂ ਡਾਕ ਵਿਭਾਗ ਪੰਜਾਬ ਸਟੇਟ ਦੀਵਾਲੀ ਬੰਪਰ-2018 ਦੀ ਵਿੱਕਰੀ ਵੀ ਆਪਣੇ ਡਾਕ ਘਰਾਂ 'ਚ ਕਰ ਰਿਹਾ ...
ਜਲੰਧਰ, 23 ਅਕਤੂਬਰ (ਅਜੀਤ ਬਿਊਰੋ)-ਸਰਦੀ ਦੀ ਸ਼ੁਰੂਆਤ ਦੇ ਨਾਲ ਹੀ ਭਾਰਤ 'ਚ ਤਿਉਹਾਰਾਂ ਦਾ ਮੌਸਮ ਵੀ ਆ ਗਿਆ ਹੈ | ਇਹ ਉਹੀ ਸਮਾਂ ਹੈ ਜਦੋਂ ਸਾਰੇ ਭਾਰਤੀ ਜੋਸ਼ ਤੇ ਉਮੰਗ ਨਾਲ ਭਰ ਜਾਂਦੇ ਹਨ | ਭਾਰਤੀ ਔਰਤਾਂ ਨੂੰ ਸਜਣ-ਸੰਵਰਨ ਦਾ ਮੌਕਾ ਮਿਲਦਾ ਹੈ ਤੇ ਬਾਜ਼ਾਰ ਵੀ ਖ਼ੂਬ ...
ਲੁਧਿਆਣਾ, 23 ਅਕਤੂਬਰ (ਸਲੇਮਪੁਰੀ)-ਭਾਰਤ ਸਰਕਾਰ ਵਲੋਂ ਕੌਮੀ ਸਿਹਤ ਮਿਸ਼ਨ ਅਧੀਨ ਸਾਰੇ ਸੂਬਿਆਂ 'ਚ ਦੇਸ਼ ਵਾਸੀਆਂ ਦੀ ਸਹੂਲਤ ਲਈ ਮੁਲਾਜ਼ਮ ਭਰਤੀ ਕੀਤੇ ਗਏ ਹਨ ਪਰ ਮਿਸ਼ਨ ਤਹਿਤ ਤੈਨਾਤ ਮੁਲਾਜ਼ਮਾਂ ਦੀਆਂ ਸੇਵਾਵਾਂ ਠੇਕਾ ਅਧੀਨ ਹਨ, ਜਿਸ ਕਰਕੇ ਇਨ੍ਹਾਂ ਮੁਲਾਜ਼ਮਾਂ ...
ਐੱਸ.ਏ.ਐੱਸ. ਨਗਰ, 23 ਅਕਤੂਬਰ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਿਤ ਸਕੂਲਾਂ ਦੇ 9ਵੀਂ ਤੇ 10ਵੀਂ ਸ਼ੇ੍ਰਣੀ ਦੇ ਵਿਦਿਆਰਥੀ ਵਿੱਦਿਅਕ ਸੈਸ਼ਨ 2018-19 ਤੋਂ ਨਿਰਧਾਰਤ ਨਵੀਂ ਸਕੀਮ ਅਨੁਸਾਰ ਹੁਣ 9 ਵਿਸ਼ਿਆਂ ਦੀ ਥਾਂ ਕੁੱਲ 8 ਵਿਸ਼ੇ ਪੜ੍ਹਨਗੇ | ...
ਚੰਡੀਗੜ੍ਹ, 23 ਅਕਤੂਬਰ (ਅਜਾਇਬ ਸਿੰਘ ਔਜਲਾ)-ਇੱਥੇ ਅੱਜ ਆਮ ਆਦਮੀ ਪਾਰਟੀ ਪੰਜਾਬ ਦੀ ਕੋਰ ਕਮੇਟੀ ਦੀ ਇਕੱਤਰਤਾ ਕਮੇਟੀ ਦੇ ਚੇਅਰਮੈਨ ਤੇ ਵਿਧਾਇਕ ਪਿ੍ੰ. ਬੁੱਧ ਰਾਮ ਦੀ ਪ੍ਰਧਾਨਗੀ ਹੇਠ ਹੋਈ | ਇਸ ਇਕੱਤਰਤਾ 'ਚ ਸੰਸਦ ਮੈਂਬਰ ਭਗਵੰਤ ਮਾਨ, ਵਿਰੋਧੀ ਧਿਰ ਦੇ ਆਗੂ ਹਰਪਾਲ ...
ਫ਼ਾਜ਼ਿਲਕਾ, 23 ਅਕਤੂਬਰ (ਦਵਿੰਦਰ ਪਾਲ ਸਿੰਘ)-ਪੰਜਾਬ ਦੀ ਕਾਂਗਰਸ ਸਰਕਾਰ ਨੇ ਸੱਤਾ 'ਚ ਆਉਣ ਤੋਂ ਪਹਿਲਾਂ ਘਰ-ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਪਰ ਹੁਣ ਇਸ ਦੇ ਉਲਟ ਸਿਹਤ ਵਿਭਾਗ 'ਚ ਕੰਮ ਕਰਦੇ ਵੱਖ-ਵੱਖ ਵਰਗ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਨੌਕਰੀ ਤੋਂ ...
ਸੁਨਾਮ ਊਧਮ ਸਿੰਘ ਵਾਲਾ, 23 ਅਕਤੂਬਰ (ਰੁਪਿੰਦਰ ਸਿੰਘ ਸੱਗੂ)-ਤਿਉਹਾਰਾਂ ਦੀ ਆਮਦ ਤੋਂ ਪਹਿਲਾਂ ਹੀ ਬਾਜ਼ਾਰ ਵਿਚ ਤਰ੍ਹਾਂ ਤਰ੍ਹਾਂ ਦੇ ਖਾਣ ਵਾਲੇ ਪਦਾਰਥ ਨਕਲੀ ਅਤੇ ਮਿਲਾਵਟੀ ਆਮ ਦੇਖੇ ਜਾ ਸਕਦੇ ਹਨ | ਭਾਵੇਂ ਫੂਡ ਵਿਭਾਗ ਅਜਿਹੇ ਨਕਲੀ ਅਤੇ ਮਿਲਾਵਟੀ ਸਾਮਾਨ ਨੂੰ ...
ਸੰਗਰੂਰ, 23 ਅਕਤੂਬਰ (ਚੌਧਰੀ ਨੰਦ ਲਾਲ ਗਾਂਧੀ)-ਪਿਛਲੇ ਲੰਬੇ ਸਮੇਂ ਤੋਂ ਸਿਹਤ ਵਿਭਾਗ 'ਚ ਠੇਕੇ ਉੱਤੇ ਕੰਮ ਕਰ ਰਹੇ ਨੈਸ਼ਨਲ ਹੈਲਥ ਮਿਸ਼ਨ (ਐੱਨ.ਐੱਚ.ਐੱਮ.) ਦੇ ਮੁਲਾਜ਼ਮ 25 ਅਕਤੂਬਰ ਨੂੰ ਦੇਸ਼ ਵਿਆਪੀ ਹੜਤਾਲ ਕਰਨ ਜਾ ਰਹੇ ਹਨ | ਇਸ ਹੜਤਾਲ ਤਹਿਤ ਜ਼ਿਲ੍ਹਾ ਸੰਗਰੂਰ ਦੇ 350 ...
ਫ਼ਰੀਦਕੋਟ, 23 ਅਕਤੂਬਰ (ਜਸਵੰਤ ਸਿੰਘ ਪੁਰਬਾ)-ਕੈਨੇਡੀਅਨ ਅਕੈਡਮੀ ਹੁਣ ਤੱਕ ਹਜ਼ਾਰਾਂ ਵਿਦਿਆਰਥੀਆਂ ਦਾ ਆਸਟੇ੍ਰਲੀਆ ਜਾ ਕੇ ਪੜ੍ਹਨ ਦਾ ਸੁਪਨਾ ਸਾਕਾਰ ਕਰ ਚੁੱਕੀ ਹੈ ਤੇ ਹੁਣ 5.5 ਬੈਂਡ 'ਤੇ ਆਸਟੇ੍ਰਲੀਆ ਦਾ ਸਟੱਡੀ ਵੀਜ਼ਾ ਤੇ ਬਹੁਤ ਹੀ ਸ਼ਾਨਦਾਰ ਨਤੀਜੇ ਦੇ ਰਹੀ ਹੈ | ...
ਜਲੰਧਰ, 23 ਅਕਤੂਬਰ (ਅਜੀਤ ਬਿਊਰੋ)-ਡਾ. ਸ਼ਾਰਦਾ ਮੈਡੀਲਾਈਫ ਆਯੁਰਵੈਦਿਕ ਹਸਪਤਾਲ ਜੋ ਕਿ ਲੁਧਿਆਣਾ, ਬਠਿੰਡਾ, ਮੁਕਤਸਰ, ਮੋਹਾਲੀ 'ਚ ਲੰਬੇ ਸਮੇਂ ਤੋਂ ਗੋਡਿਆਂ ਤੇ ਜੋੜਾਂ ਦੇ ਮਰੀਜ਼ਾਂ ਦਾ ਆਯੁਰਵੈਦਿਕ ਵਿਧੀ ਨਾਲ ਸਫਲ ਇਲਾਜ ਕਰ ਰਹੇ ਹਨ | ਡਾ. ਸ਼ਾਰਦਾ ਮੈਡੀਲਾਈਫ ...
ਲੁਧਿਆਣਾ, 23 ਅਕਤੂਬਰ (ਭੁਪਿੰਦਰ ਸਿੰਘ ਬਸਰਾ)-ਕਣਕ ਪੰਜਾਬ ਦੀ ਮਹੱਤਵਪੂਰਨ ਹਾੜੀ ਦੀ ਫਸਲ ਹੈ | ਇਸ ਦੀ ਕਾਸ਼ਤ ਸਾਲ 2016-17 ਦੌਰਾਨ 34.95 ਲੱਖ ਹੈਕਟੇਅਰ ਰਕਬੇ 'ਚ ਕੀਤੀ ਗਈ, ਜਿਸ ਤੋਂ ਕੁੱਲ ਪੈਦਾਵਾਰ 176.36 ਲੱਖ ਟਨ ਹੋਈ ਤੇ ਇਸ ਦਾ ਔਸਤਨ ਝਾੜ 50.46 ਕੁਇੰਟਲ ਪ੍ਰਤੀ ਹੈਕਟੇਅਰ ਰਿਹਾ | ...
ਜਲੰਧਰ, 23 ਅਕਤੂਬਰ (ਅਜੀਤ ਬਿਊਰੋ)-ਸੇਵਾ ਦੇ ਪੁੰਜ, ਨਾਮ ਦੇ ਰਸੀਏ ਬ੍ਰਹਮ ਗਿਆਨੀ ਸੰਤ ਬਾਬਾ ਜੈਮਲ ਸਿੰਘ ਭੂਰੀ ਵਾਲੇ, ਸੰਤ ਬਾਬਾ ਗੁਰਦਿਆਲ ਸਿੰਘ ਭੂਰੀ ਵਾਲੇ, ਸੰਤ ਬਾਬਾ ਨਾਮਦਾਨ ਸਿੰਘ ਭੂਰੀ ਵਾਲਿਆਂ ਦੀ ਯਾਦ 'ਚ ਸਾਲਾਨਾ ਬਰਸੀ ਸਮਾਗਮ ਮੌਜੂਦਾ ਜਥੇਦਾਰ ਬਾਬਾ ...
ਜਲੰਧਰ, 23 ਅਕਤੂਬਰ (ਅਜੀਤ ਬਿਊਰੋ)-ਦੇਸ਼ ਦੀ ਦੂਜੀ ਵੱਡੀ ਕਾਰ ਉਤਪਾਦਕ ਕੰਪਨੀ ਅਤੇ ਆਪਣੀ ਸ਼ੁਰੂਆਤ ਤੋਂ ਹੀ ਸਭ ਤੋਂ ਵੱਡੀ ਨਿਰਯਾਤ ਕੰਪਨੀ ਹੰਡਾਈ ਮੋਟਰ ਇੰਡੀਆ ਲਿਮਟਿਡ ਵਲੋਂ ਅੱਜ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਅਤੇ ਭਾਰਤੀ ਪਰਿਵਾਰਾਂ ਦੀ ਮਨਪਸੰਦ ਕਾਰ 'ਦੀ ਆਲ ...
ਧਾਰੀਵਾਲ, 23 ਅਕਤੂਬਰ (ਜੇਮਸ ਨਾਹਰ)-ਸੂਬੇ ਦੀ ਕੈਪਟਨ ਸਰਕਾਰ ਵਲੋਂ ਕੇਂਦਰ ਸਰਕਾਰ ਦੇ ਸਹਿਯੋਗ ਨਾਲ 1 ਜਨਵਰੀ 2019 ਨੂੰ 43 ਲੱਖ ਪਰਿਵਾਰਾਂ ਨੂੰ ਯੂਨੀਵਰਸਲ ਹੈਲਥ ਸਕੀਮ ਅਧੀਨ ਮਿਆਰੀ ਸਿਹਤ ਸੇਵਾਵਾਂ ਨਾਲ ਜੋੜਨ ਦੀ ਤਿਆਰੀ ਕੀਤੀ ਜਾ ਰਹੀ ਹੈ ਪ੍ਰੰਤੂ ਇਸ ਯੋਜਨਾ ਨੂੰ ...
ਚੰਡੀਗੜ੍ਹ, 23 ਅਕਤੂਬਰ (ਅਜੀਤ ਬਿਊਰੋ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 'ਆਦਿ ਕਵੀ' ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੇ ਪਵਿੱਤਰ ਮੌਕੇ 'ਤੇ ਪੰਜਾਬ ਦੇ ਲੋਕਾਂ ਨੂੰ ਵਧਾਈ ਦਿੱਤੀ ਹੈ | ਆਪਣੇ ਸੰਦੇਸ਼ 'ਚ ਮੁੱਖ ਮੰਤਰੀ ਨੇ ਭਗਵਾਨ ਵਾਲਮੀਕਿ ਜੀ ਦੀ ਅਮਰ ...
ਅੰਮਿ੍ਤਸਰ, 23 ਅਕਤੂਬਰ (ਸੁਰਿੰਦਰ ਕੋਛੜ)-ਲਹਿੰਦੇ ਪੰਜਾਬ 'ਚ ਦੋ ਬੱਸਾਂ ਵਿਚਕਾਰ ਹੋਈ ਸਿੱਧੀ ਟੱਕਰ 'ਚ ਲਗਪਗ 19 ਲੋਕਾਂ ਦੇ ਹਲਾਕ ਹੋਣ ਅਤੇ 40 ਤੋਂ ਵਧੇਰੇ ਦੇ ਫੱਟੜ ਹੋਣ ਬਾਰੇ ਜਾਣਕਾਰੀ ਮਿਲੀ ਹੈ | ਪੁਲਿਸ ਅਨੁਸਾਰ ਇਹ ਹਾਦਸਾ ਗ਼ਾਜ਼ੀ ਘਾਟ ਇਲਾਕੇ ਦੇ ਨੇੜੇ ਵਾਪਰਿਆ | ...
ਜਲੰਧਰ, 23 ਅਕਤੂਬਰ (ਅ.ਬ.)- ਇਸ ਕਰਵਾ ਚੌਥ ਮੌਕੇ ਕਲਿਆਣ ਜਵੈਲਰਜ਼ ਵਲੋਂ ਤੁਹਾਡੇ ਲਈ ਆਪਣੀ ਵਿਸਥਾਰ ਤਿਉਹਾਰੀ ਕਲੈਕਸ਼ਨ 'ਚ ਮੋਹਰੀ 'ਟਾਪ6' ਜਵੈਲਰੀ ਲੈ ਕੇ ਆਇਆ ਹੈ | ਤਿਉਹਾਰਾਂ ਦੇ ਮੌਕੇ 'ਤੇ ਲਾਲ ਰੰਗ ਔਰਤਾਂ ਨੂੰ ਬੇਹੱਦ ਭਾਉਂਦਾ ਹੈ | ਮਹਿੰਦੀ ਨਾਲ ਰੰਗੇ ਹੱਥਾਂ ਦੀ ...
ਚੰਡੀਗੜ੍ਹ, 23 ਅਕਤੂਬਰ (ਸੁਰਜੀਤ ਸਿੰਘ ਸੱਤੀ)-ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ 'ਤੇ ਧਰਨਾ ਦੇਣ ਉਪਰੰਤ ਜੰਗੀ ਸ਼ਹੀਦਾਂ ਦੀਆਂ ਵਿਧਵਾਵਾਂ 'ਵਾਰ ਵਿੱਡੋ' ਨੂੰ ਜ਼ਮੀਨਾਂ ਦੀ ਮੰਗ ਦੇ ਨਿਪਟਾਰੇ ਲਈ ਅਕਾਲੀ ਸਰਕਾਰ ਵਲੋਂ ਜਾਰੀ ਨੋਟੀਫ਼ਿਕੇਸ਼ਨ ਨੂੰ ਹਾਈਕੋਰਟ ਨੇ ...
ਚੰਡੀਗੜ੍ਹ, 23 ਅਕਤੂਬਰ (ਸੁਰਜੀਤ ਸਿੰਘ ਸੱਤੀ)-ਬੇਅਦਬੀ ਕੇਸ 'ਚ ਰਾਮ ਰਹੀਮ ਤੋਂ ਪੁੱਛਗਿੱਛ ਨਾ ਕਰਨ ਦਾ ਦੋਸ਼ ਲਗਾਉਂਦਿਆਂ ਬਠਿੰਡਾ ਦੇ ਇਕ ਵਿਅਕਤੀ ਵਲੋਂ ਦਾਖ਼ਲ ਅਰਜ਼ੀ 'ਤੇ ਹਾਈਕੋਰਟ ਨੇ ਸੁਣਵਾਈ ਕਰਦਿਆਂ ਅਜੇ ਕੋਈ ਨੋਟਿਸ ਜਾਰੀ ਨਹੀਂ ਕੀਤਾ ਹੈ ਪਰ ਅਗਲੀ ਸੁਣਵਾਈ ...
ਨਵੀਂ ਦਿੱਲੀ, 23 ਅਕਤੂਬਰ (ਬਲਵਿੰਦਰ ਸਿੰਘ ਸੋਢੀ)-ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐਸ. ਈ.) ਨੇ ਆਪਣੇ ਨਾਲ ਸਬੰਧਿਤ ਸਕੂਲਾਂ ਨੂੰ ਕਿਹਾ ਕਿ ਜੇਕਰ ਉਨ੍ਹਾਂ ਨਿਰਧਾਰਤ ਨਿਯਮਾਂ ਦੀ ਪਾਲਣਾ ਜਾਂ ਅਦਾਲਤ ਤੇ ਸਰਕਾਰੀ ਆਦੇਸ਼ਾਂ ਦੀ ਪੂਰੀ ਤਰ੍ਹਾਂ ਪਾਲਣਾ ...
ਗਾਂਧੀਧਾਮ (ਗੁਜਰਾਤ), 23 ਅਕਤੂਬਰ (ਪੀ. ਟੀ. ਆਈ.)-ਅਰਬ ਸਾਗਰ ਦੇ ਭਾਰਤੀ ਖੇਤਰ 'ਚੋਂ ਸਰਹੱਦੀ ਸੁਰੱਖਿਆ ਬਲ (ਬੀ. ਐਸ. ਐਫ.) ਵਲੋਂ ਅੱਜ 5 ਪਾਕਿ ਨਾਗਰਿਕਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਇਕ ਅਧਿਕਾਰੀ ਨੇ ਦੱਸਿਆ ਕਿ ਬੀ. ਐਸ. ਐਫ. ਵਲੋਂ ਉਕਤ ਵਿਅਕਤੀਆਂ ਨੂੰ ਗਿ੍ਫ਼ਤਾਰ ਕਰਕੇ ...
ਨਵੀਂ ਦਿੱਲੀ, 23 ਅਕਤੂਬਰ (ਉਪਮਾ ਡਾਗਾ ਪਾਰਥ)-ਸੁਪਰੀਮ ਕੋਰਟ ਨੇ ਮੁੱਖ ਚੋਣ ਕਮਿਸ਼ਨਰ ਅਤੇ ਹੋਰ ਚੋਣ ਕਮਿਸ਼ਨਰਾਂ ਦੀ ਨਿਯੁਕਤੀ ਲਈ ਕਾਲਜੀਅਮ ਪ੍ਰਣਾਲੀ ਦੀ ਸਥਾਪਨਾ ਕਰਨ ਵਾਲੀ ਪਟੀਸ਼ਨ ਨੂੰ ਪੰਜ ਮੈਂਬਰੀ ਸੰਵਿਧਾਨਕ ਬੈਂਚ ਦੇ ਸਪੁਰਦ ਕਰ ਦਿੱਤਾ ਹੈ | ਭਾਜਪਾ ਨੇਤਾ ...
ਅੰਮਿ੍ਤਸਰ, 23 ਅਕਤੂਬਰ (ਸੁਰਿੰਦਰ ਕੋਛੜ)-ਦੇਸ਼-ਧ੍ਰੋਹ ਦੇ ਮਾਮਲੇ 'ਚ ਘਿਰੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੇ ਬਾਅਦ ਹੁਣ ਉਨ੍ਹਾਂ ਦੀ ਹੀ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਪਾਰਟੀ ਦੇ ਸਾਬਕਾ ਸੰਸਦ ਮੈਂਬਰ ਸਈਦ ਨੇਹਲ ਹਾਸ਼ਮੀ ਨੇ ...
ਕਾਬੁਲ, 23 ਅਕਤੂਬਰ (ਏਜੰਸੀ)-ਅਫ਼ਗਾਨਿਸਤਾਨ ਦੇ ਉੱਤਰੀ ਇਲਾਕੇ ਵਿਚ ਸਥਿਤ ਕੁੰਦੁਜ ਸੂਬੇ ਵਿਚ ਸੁਰੱਖਿਆ ਬਲਾਂ ਵਲੋਂ ਕੀਤੀ ਕਾਰਵਾਈ ਦੌਰਾਨ ਤਾਲੀਬਾਨ ਸੈਨਾ ਮੁਹਿੰਮ ਦੇ ਪ੍ਰਮੁੱਖ ਮੁੱਲਾ ਮਨਸੂਰ ਸਮੇਤ ਕੁੱਲ 21 ਅੱਤਵਾਦੀ ਮਾਰੇ ਗਏ | ਬੀਤੇ ਦਿਨ ਹੋਈ ਇਸ ਕਾਰਵਾਈ ...
ਨਵੀਂ ਦਿੱਲੀ, 23 ਅਕਤੂਬਰ (ਪੀ.ਟੀ.ਆਈ.)-ਭਾਰਤ, ਅਫਗਾਨਿਸਤਾਨ ਅਤੇ ਈਰਾਨ ਨੇ ਅੱਜ ਚਾਬਹਾਰ ਬੰਦਰਗਾਹ ਪ੍ਰਾਜੈਕਟ ਬਾਰੇ ਪਹਿਲੀ ਤਿੰਨ ਧਿਰੀ ਮੀਟਿੰਗ ਕੀਤੀ ਜਿਸ ਦੌਰਾਨ ਇਸ ਨੂੰ ਲਾਗੂ ਕਰਨ ਦਾ ਜਾਇਜ਼ਾ ਲਿਆ ਗਿਆ | ਮੀਟਿੰਗ ਨੂੰ ਮਹੱਤਵਪੂਰਨ ਸਮਝਿਆ ਜਾ ਰਿਹਾ ਹੈ ਕਿਉਂਕਿ ...
ਮੁੰਬਈ, 23 ਅਕਤੂਬਰ (ਏਜੰਸੀ)- ਅਦਾਕਾਰ ਤੇ 'ਬਿੱਗ ਬੋਸ' ਦੇ ਸਾਬਕਾ ਪ੍ਰਤੀਯੋਗੀ ਅਜਾਜ਼ ਖ਼ਾਨ ਨੂੰ ਅੱਜ ਨਵੀ ਮੁੰਬਈ ਪੁਲਿਸ ਦੇ ਨਾਰਕੋਟਿਕਸ ਸੈਲ ਨੇ ਪਾਬੁਦੀਸ਼ੁਦਾ ਦਵਾਈ ਰੱਖਣ ਦੇ ਅਪਰਾਧ 'ਚ ਗਿ੍ਫ਼ਤਾਰ ਕੀਤਾ ਹੈ | ਡਿਪਟੀ ਕਮਿਸ਼ਨਰ ਪੁਲਿਸ (ਅਪਰਾਧ) ਤੁਸ਼ਾਰ ਦੋਸ਼ੀ ...
ਨਵੀਂ ਦਿੱਲੀ, 23 ਅਕਤੂਬਰ (ਏਜੰਸੀ)- ਗ੍ਰਹਿ ਮੰਤਰਾਲੇ ਨੇ ਅੱਜ ਕਿਹਾ ਹੈ ਕਿ ਭਾਰਤੀ ਨਾਗਰਿਕਾਂ ਦੇ ਵਿਦੇਸ਼ੀ ਮੂਲ ਦੇ ਪਤੀ-ਪਤਨੀ ਜਾਂ ਭਾਰਤ ਦੇ ਵਿਦੇਸ਼ੀ ਨਾਗਰਿਕਤਾ ਕਾਰਡ ਹੋਲਡਰ (ਓ.ਸੀ.ਆਈ.) ਹੁਣ ਵਿਸ਼ੇਸ਼ ਓ.ਸੀ.ਆਈ. ਕਾਰਡ ਦੇ ਯੋਗ ਹੋਣਗੇ ਤੇ ਉਨ੍ਹਾਂ ਨੂੰ ਮਲਟੀਪਲ ...
ਚੇਨਈ, 23 ਅਕਤੂਬਰ (ਏਜੰਸੀ)-ਪਹਿਲੇ ਵਿਸ਼ਵ ਖੇਤੀਬਾੜੀ ਇਨਾਮ ਸਬੰਧੀ ਜ਼ਿਊਰੀ ਨੇ ਇਸ ਇਨਾਮ ਲਈ ਭਾਰਤ ਦੀ ਹਰੀਕ੍ਰਾਂਤੀ ਦੇ ਮੁੱਖ ਰਚੇਤਾ ਪ੍ਰੋ: ਐਮ. ਐਸ. ਸਵਾਮੀਨਾਥਨ ਦੀ ਚੋਣ ਕੀਤੀ ਹੈ | ਭਾਰਤੀ ਭੋਜਨ ਅਤੇ ਖੇਤੀਬਾੜੀ ਕੌਾਸਲ (ਆਈ. ਸੀ. ਐਫ. ਏ.) ਵਲੋਂ 26 ਅਕਤੂਬਰ ਨੂੰ ਨਵੀਂ ...
ਬੀਜਿੰਗ, 23 ਅਕਤੂਬਰ (ਏਜੰਸੀ)-ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦਾ ਸਰਗਨਾ ਅਜਹਰ ਮਸੂਦ ਨੂੰ ਅੰਤਰਰਾਸ਼ਟਰੀ ਅੱਤਵਾਦੀ ਐਲਾਨਣ ਦੀ ਭਾਰਤ ਦੀ ਕੋਸ਼ਿਸ਼ ਨੂੰ ਚੀਨ ਨੇ ਹਰ ਵਾਰ ਝਟਕਾ ਦਿੱਤਾ ਹੈ | ਭਾਰਤ ਦੇ ਹਾਲ ਹੀ ਵਿਚ ਕੀਤੇ ਯਤਨ ਨੂੰ ਇਕ ਵਾਰ ਫਿਰ ਚੀਨ ਨੇ ਝਟਕਾ ...
ਰਿਆਧ/ਇਸਲਾਮਾਬਾਦ, 23 ਅਕਤੂਬਰ (ਪੀ. ਟੀ. ਆਈ.)-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਅੱਜ ਕਿਹਾ ਕਿ ਉਹ 2019 ਦੀਆਂ ਲੋਕ ਸਭਾ ਚੋਣਾਂ ਪਿਛੋਂ ਭਾਰਤ ਵੱਲ ਇਕ ਵਾਰ ਫਿਰ ਦੋਸਤੀ ਦਾ ਹੱਥ ਵਧਾਉਣਗੇ ਕਿਉਂਕਿ ਉਨ੍ਹਾਂ ਦਾ ਵਿਸ਼ਵਾਸ ਹੈ ਕਿ ਭਾਰਤ ਨੇ ਉਨ੍ਹਾਂ ਦੀ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX