ਅਹਿਮਦਗੜ੍ਹ, 23 ਅਕਤੂਬਰ (ਪੁਰੀ) - ਮੇਲਾ ਛਪਾਰ ਵਿਖੇ ਇਸ ਵਾਰ ਭਾਰੀ ਬਰਸਾਤ ਕਾਰਨ ਸਿਆਸੀ ਕਾਨਫ਼ਰੰਸਾਂ ਨੂੰ ਮੁਲਤਵੀ ਹੋ ਜਾਣ ਬਾਅਦ ਹੁਣ ਛੋਟੇ ਮੇਲੇ ਮੌਕੇ ਅੱਜ ਸੀ ਪੀ ਆਈ ਤੇ ਸੀ ਪੀ ਐਮ ਵਲ਼ੋਂ ਕਾਨਫ਼ਰੰਸ ਕੀਤੀ ਗਈ | ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਸੂਬਾ ਸਕੱਤਰ ਸੁਖਵਿੰਦਰ ਸਿੰਘ ਸੇਖੋਂ ਨੇ ਕੇਂਦਰ ਤੇ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਆਵਾਜ਼ ਬੁਲੰਦ ਕਰਦਿਆਂ ਕਿਹਾ ਕਿ ਭਾਜਪਾ ਸਰਕਾਰ ਨੇ ਜੋ ਕਿਸਾਨਾਂ ਨਾਲ ਵਾਅਦੇ ਕੀਤੇ ਸੀ ਉਸ ਤੇ ਖਰੇਂ ਨਹੀਂ ਉੱਤਰੇ | ਨੋਟ ਬੰਦੀ ਅਤੇ ਕਿਸਾਨ ਵਿਰੋਧੀ ਨੀਤੀਆਂ ਕਾਰਨ ਕਿਸਾਨਾਂ ਦਾ ਉਜਾੜਾ ਹੋ ਚੁੱਕਿਆ ਹੈ ਜਿਸ ਕਾਰਨ ਕਿਸਾਨਾਂ ਦੀਆਂ ਖੁਦਕੁਸ਼ੀਆਂ 'ਚ ਵਾਧਾ ਹੋਇਆ | ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ 'ਚ ਲੋਕ ਕਾਂਗਰਸ, ਭਾਜਪਾ ਤੇ ਅਕਾਲੀ ਪਾਰਟੀਆਂ ਨੂੰ ਮੂੰਹ ਨਹੀਂ ਲਗਾਉਣਗੇ ਕਿਉਂਕਿ ਦੇਸ਼ ਵਿਚ ਕੁੱਝ ਵੀ ਸਹੀ ਨਹੀਂ ਚੱਲ ਰਿਹਾ ਜਿਸ ਦੀ ਪੁਸ਼ਟੀ ਸੁਪਰੀਮ ਕੋਰਟ ਦੇ 4 ਜੱਜਾਂ ਵਲ਼ੋਂ ਪੈੱ੍ਰਸ ਕਾਨਫ਼ਰੰਸ ਕਰ ਕੇ ਕੀਤੀ ਗਈ ਹੈ | ਉਨ੍ਹਾਂ ਮੌਜੂਦਾ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਮੌਜੂਦਾ ਮੁੱਖ ਮੰਤਰੀ ਨੇ ਗੁਟਕਾ ਸਾਹਿਬਾ ਦੀ ਸੁੰਹ ਖਾ ਕੇ ਨਸ਼ਿਆਂ ਦਾ ਖ਼ਾਤਮਾ ਕਰਨ ਲਈ ਕਿਹਾ ਸੀ ਪਰ ਨਸ਼ੇ ਤਾਂ ਖ਼ਤਮ ਕੀ ਹੋਣੇ ਸੀ ਸਗੋਂ ਡਾ ਧਰਮਵੀਰ ਗਾਂਧੀ ਨੇ ਸ਼ਰੇਆਮ ਪੋਸਤ ਦੀ ਖੇਤੀ ਕਰ ਕੇ ਮੌਜੂਦਾ ਸਰਕਾਰ ਦੇ ਦਾਅਵੇ ਨੂੰ ਖੋਖਲਾ ਕਰ ਦਿੱਤਾ | ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਕਿਸਾਨ ਇਸ ਗੱਲੋਂ ਬਦਨਾਮ ਹਨ ਕਿ ਉਹ ਝੋਨੇ ਦੀ ਬਿਜਾਈ ਸਮੇਂ ਪਾਣੀ ਦੀ ਵਰਤੋਂ ਜ਼ਿਆਦਾ ਕਰਦੇ ਹਨ ਪਰ ਉਨ੍ਹਾਂ ਲੋਕਾਂ ਨੂੰ ਇਹ ਨਹੀਂ ਪਤਾ ਕਿ ਝੋਨੇ ਦੀ ਬਿਜਾਈ ਨਾਲੋਂ ਫ਼ੈਕਟਰੀਆਂ ਵਿਚ ਪਾਣੀ ਦੀ ਵਰਤੋਂ ਬਹੁਤ ਅਜਾਈ ਹੁੰਦੀ ਹੈ | ਡੀ ਪੀ ਮੌੜ ਜ਼ਿਲ੍ਹਾ ਸਕੱਤਰ ਸੀ ਪੀ ਆਈ ਲੁਧਿਆਣਾ ਨੇ ਸੰਬੋਧਨ ਕਰਦਿਆ ਕਿਹਾ ਕਿ ਅੱਜ ਦਾ ਨੌਜਵਾਨ ਬੇਰੁਜ਼ਗਾਰੀ ਦੀ ਮਾਰ ਝੱਲ ਰਿਹਾ ਹੈ ਉਚੇਰੀਆਂ ਡਿਗਰੀਆਂ ਲੈ ਕੇ ਵੀ ਉਸ ਨੂੰ ਨੌਕਰੀ ਨਹੀਂ ਮਿਲਦੀ ਜਿਸ ਕਾਰਨ ਉਹ ਗਲਤ ਕਦਮ ਚੁੱਕਣ ਲਈ ਮਜਬੂਰ ਹੋ ਜਾਂਦਾ ਹੈ | ਨਾਲ ਹੀ ਉਨ੍ਹਾਂ ਕਿਹਾ ਕਿ ਨੌਜਵਾਨਾਂ ਦਾ ਰੁਝਾਨ ਵਿਦੇਸ਼ਾਂ ਵੱਲ ਨੌਕਰੀਆਂ ਨਾ ਮਿਲਣ ਕਾਰਨ ਹੀ ਵੱਧ ਰਿਹਾ ਹੈ | ਕਿ੍ਸ਼ਨਾ ਕੁਮਾਰੀ ਜ. ਸੈਕਟਰੀ ਜਨਵਾਦੀ ਇਸਤਰੀ ਸਭਾ ਪੰਜਾਬ ਨੇ ਸੰਬੋਧਨ ਕਰਦਿਆ ਕਿਹਾ ਕਿ ਅੱਜ ਸਾਡੀਆਂ ਮਾਵਾਂ ਭੈਣਾ ਨੂੰ ਸੂਝਵਾਨ ਹੋਣ ਦੀ ਲੋੜ ਹੈ ਕਿਉਂਕਿ ਪੱਛਮੀ ਸਭਿਆਚਾਰ ਇਸ ਦੇ ਭਾਰੂ ਹੁੰਦਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਅੱਜ ਦੀ ਔਰਤ ਨੂੰ ਪੜ੍ਹਾਈ ਦੀ ਬਹੁਤ ਜ਼ਰੂਰਤ ਹੈ | ਇਸ ਤੋਂ ਇਲਾਵਾ ਗੁਲਜ਼ਾਰ ਗੌਰੀਆ ਸੂਬਾ ਸਕੱਤਰ ਖੇਤ ਮਜ਼ਦੂਰ ਯੂਨੀਅਨ, ਜੁਗਿੰਦਰ ਸਿੰਘ ਔਲਖ ਜ਼ਿਲ੍ਹਾ ਕਮੇਟੀ ਮੈਂਬਰ ਨੇ ਵੀ ਕੇਂਦਰ ਤੇ ਪੰਜਾਬ ਸਰਕਾਰਾਂ ਨੂੰ ਜੰਮ ਕੇ ਭੰਡਿਆ | ਇਸ ਮੌਕੇ ਕਾਮਰੇਡ ਬਲਦੇਵ ਸਿੰਘ ਲਤਾਲਾ, ਭਗਵਾਨ ਸਿੰਘ ਸੋਮਲਖੇੜੀ, ਜਸਵੀਰ ਕੌਰ ਰਾਏਕੋਟ, ਗੁਰਦੇਵ ਰਾਜ ਭੁੰਬਲਾ, ਹਰੀਦੱਤ ਪਾਠਕ, ਭੁਪਿੰਦਰ ਸਿੰਘ ਅਹਿਮਦਗੜ੍ਹ, ਜਗਦੇਵ ਸਿੰਘ, ਜੁਗਰਾਜ ਸਿੰਘ, ਜਸਵਿੰਦਰ ਸਿੰਘ, ਨਾਰੰਗ ਸਿੰਘ, ਅਵਤਾਰ ਸਿੰਘ, ਅਮਰਜੀਤ ਸਿੰਘ, ਮੱਘਰ ਸਿੰਘ ਸੋਹੀ, ਹਰਦੇਵ ਸਿੰਘ, ਪਰਮਜੀਤ ਸਿੰਘ, ਭੁਪਿੰਦਰ ਸਿੰਘ ਜੁੜਾਹਾਂ, ਗੁਰਮੇਲ ਸਿੰਘ, ਸੋਮਾ ਛਪਾਰ, ਜੱਗੀ ਛਪਾਰ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਕਾਮਰੇਡ ਵਰਕਰ ਹਾਜਿਰ ਸਨ |
ਸਮਰਾਲਾ, 23 ਅਕਤੂਬਰ (ਬਲਜੀਤ ਸਿੰਘ ਬਘੌਰ)-ਲੋਕਾਂ ਨੂੰ ਸਰਲ ਤਰੀਕੇ ਨਾਲ ਸੇਵਾਵਾਂ ਦੇਣ ਲਈ ਖੋਲੇ ਗਏ ਸੇਵਾ ਕੇਂਦਰ ਹੁਣ ਦੁਵਿਧਾ ਕੇਂਦਰ ਬਣਨ ਲੱਗ ਪਏ ਹਨ | ਸਮਰਾਲਾ ਦੇ ਐੱਸ. ਡੀ. ਐਮ. ਦਫ਼ਤਰ ਵਿਚ ਚਲਦੇ ਇਕੋ ਇਕ ਸੇਵਾ ਕੇਂਦਰ ਵਿਚ ਅਨੇਕਾਂ ਖ਼ਾਮੀਆਂ ਹਨ, ਇੱਥੇ ਨਾ ਤਾਂ ...
ਖੰਨਾ, 23 ਅਕਤੂਬਰ (ਹਰਜਿੰਦਰ ਸਿੰਘ ਲਾਲ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਪੰਜਾਬ ਦੀ ਕੈਪਟਨ ਸਰਕਾਰ ਵਲੋਂ ਮੰਤਰੀਆਂ ਅਤੇ ਹੋਰਾਂ ਲਈ 80 ਕਰੋੜ ਰੁਪਏ ਦੀ ਲਾਗਤ ਨਾਲ ਨਵੀਆਂ ਲਗਜ਼ਰੀ ਕਾਰਾਂ ਖ਼ਰੀਦੇ ਜਾਣ ਤੇ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ ਸਰਕਾਰ ਕੋਲ ...
ਖੰਨਾ, 23 ਅਕਤੂਬਰ (ਹਰਜਿੰਦਰ ਸਿੰਘ ਲਾਲ)-ਸ਼ਹਿਰ ਦੇ ਕੱਪੜੇ ਵਪਾਰੀ ਦੀ ਪਤਨੀ ਜੋ ਕਿ ਆਪਣੇ 2 ਬੇਟਿਆਂ ਸਮੇਤ ਸ਼ੱਕੀ ਹਾਲਾਤ ਵਿਚ ਲਾਪਤਾ ਹੋ ਗਈ ਸੀ, ਦੀ ਲਾਸ਼ ਅੱਜ ਸੰਗਰੂਰ ਨੇੜੇ ਸਥਿਤ ਤਲਵੰਡੀ ਨਹਿਰ ਵਿਚੋਂ ਬਰਾਮਦ ਹੋਈ ਹੈ | ਔਰਤ ਦੀ ਲਾਸ਼ ਮਿਲਣ ਤੋਂ ਇਹ ਸ਼ੱਕ ਹੋਰ ...
ਸਮਰਾਲਾ, 23 ਅਕਤੂਬਰ (ਬਲਜੀਤ ਸਿੰਘ ਬਘੌਰ)-ਥਾਣਾ ਸਮਰਾਲਾ ਅਧੀਨ ਪੁਲਿਸ ਚੌਾਕੀ ਹੇਡੋਂ ਵਲੋਂ ਨਾਕਾਬੰਦੀ ਦੌਰਾਨ ਇਕ ਵਿਅਕਤੀ ਕੋਲੋਂ 12 ਕਿੱਲੋ ਭੁੱਕੀ ਚੂਰਾ ਬਰਾਮਦ ਕਰਕੇ ਐਨ. ਡੀ. ਪੀ. ਐੱਸ. ਐਕਟ ਅਧੀਨ ਕੇਸ ਦਰਜ ਕੀਤਾ ਹੈ | ਕੇਸ ਵਿਚ ਨਾਮਜ਼ਦ ਵਿਅਕਤੀ ਦੀ ਪਹਿਚਾਣ ...
ਖੰਨਾ, 23 ਅਕਤੂਬਰ (ਮਨਜੀਤ ਸਿੰਘ ਧੀਮਾਨ)-ਸੱਸ ਨੂੰਹ ਦੀ ਆਪਸੀ ਲੜਾਈ ਦੌਰਾਨ ਇਕ ਦੂਜੇ ਨੂੰ ਕੁੱਟਮਾਰ ਕਰਕੇ ਦੋਵਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ | ਸਿਵਲ ਹਸਪਤਾਲ ਵਿਚ ਇਲਾਜ ਅਧੀਨ ਆਸ਼ਾ ਰਾਣੀ ਪਤਨੀ ਪ੍ਰਦੀਪ ਕੁਮਾਰ ਵਾਸੀ ਗੁਰੂ ਤੇਗ਼ ਬਹਾਦਰ ਖੰਨਾ ਨੇ ਆਪਣੀ ਨੰੂਹ ...
ਖੰਨਾ, 23 ਅਕਤੂਬਰ (ਹਰਜਿੰਦਰ ਸਿੰਘ ਲਾਲ)-ਅੱਜ ਖੰਨਾ ਦੇ ਇਕੋਂ ਇਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਵਲੋਂ ਕਥਿਤ ਰੂਪ ਵਿਚ ਬਾਲ ਵਿਕਾਸ, ਸਮਾਜ ਭਲਾਈ ਤੇ ਟਰਾਂਸਪੋਰਟ ਮੰਤਰੀ ਨੂੰ ਇਕ ਅਧਿਆਪਕ ਵਲੋਂ ਸਰੀਰਕ ਸ਼ੋਸ਼ਣ ਕਰਨ ਸਬੰਧੀ ਲਿਖੀ ...
ਮਲੌਦ, 23 ਅਕਤੂਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ/ਦਿਲਬਾਗ ਸਿੰਘ ਚਾਪੜਾ)-ਮੁੱਖ ਮੰਤਰੀ ਅਤੇ ਸਿਹਤ ਮੰਤਰੀ ਦੇ ਜੱਦੀ ਸ਼ਹਿਰ ਵਿਚ ਪਹਿਲਾਂ ਹੀ ਅਧਿਆਪਕਾਂ ਵਲੋਂ ਮਰਨ ਵਰਤ ਰੱਖ ਕੇ ਸਰਕਾਰ ਦੇ ਨੱਕ 'ਚ ਦਮ ਕੀਤਾ ਹੋਇਆ¢ ਦੂਜੇ ਪਾਸੇ ਸਿਹਤ ਵਿਭਾਗ ਵਿਚ ਸਿਹਤ ਵਰਕਰਾਂ ਦੀ ...
ਪਾਇਲ/ਮਲੌਦ, 23 ਅਕਤੂਬਰ (ਨਿਜ਼ਾਮਪੁਰ)-ਜ਼ਿਲ੍ਹਾ ਪ੍ਰੀਸ਼ਦ ਮੈਂਬਰ ਯਾਦਵਿੰਦਰ ਸਿੰਘ ਜੰਡਾਲੀ ਦੇ ਯਤਨਾਂ ਸਦਕਾ ਇੰਟਰਲਾਕ ਟਾਈਲਾਂ ਨਾਲ ਮਨਰੇਗਾ ਯੋਜਨਾ ਰਾਹੀਂ 10 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਈ ਗਲੀ ਦਾ ਰਸਮੀ ਉਦਘਾਟਨ ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾ ਨੇ ...
ਸਮਰਾਲਾ, 23 ਅਕਤੂਬਰ (ਸੁਰਜੀਤ)-ਖੇਡਾਂ ਤੇ ਸਭਿਆਚਾਰਕ ਗਤੀਵਿਧੀਆਂ ਵਿਚ ਅੰਤਰਰਾਸ਼ਟਰੀ ਪੱਧਰ ਤੇ ਨਾਮਣਾ ਖੱਟਣ ਵਾਲੀ ਸਮਰਾਲਾ ਇਲਾਕੇ ਦੀ ਪੇਂਡੂ ਵਿੱਦਿਅਕ ਸੰਸਥਾ ਮਾਲਵਾ ਕਾਲਜ ਬੌਾਦਲੀ-ਸਮਰਾਲਾ ਦੇ ਵਿਦਿਆਰਥੀਆਂ ਨੇ ਪੰਜਾਬ ਯੂਨੀਵਰਸਿਟੀ ਵਿਚੋਂ ਫ਼ਰੀ ਸਟਾਈਲ ...
ਮਲੌਦ, 23 ਅਕਤੂਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਸਰਦੀ ਦੇ ਮੌਸਮ ਦੀ ਸ਼ੁਰੂਆਤ ਦੇ ਨਾਲ-ਨਾਲ ਤਿਉਹਾਰਾਂ ਦੇ ਦਿਨਾਂ ਵਿਚ ਖ਼ਾਸਕਰ ਦੀਵਾਲੀ ਨੂੰ ਮੁੱਖ ਰੱਖਦਿਆਂ ਮਠਿਆਈ ਵਿਕਰੇਤਾ ਸਮੇਂ ਤੋਂ ਪਹਿਲਾਂ ਹੀ ਖੋਆ ਤਿਆਰ ਕਰਕੇ ਸਟੋਰ ਕਰਨ ਲੱਗ ਪੈਂਦੇ ਹਨ ਪ੍ਰੰਤੂ ਕਈ ...
ਕੁਹਾੜਾ, 23 ਅਕਤੂਬਰ (ਤੇਲੁ ਰਾਮ ਕੁਹਾੜਾ)- ਤਰਕਸ਼ੀਲ ਸੁਸਾਇਟੀ ਕੁਹਾੜਾ ਇਕਾਈ ਦੀ ਮੀਟਿੰਗ ਕੁਹਾੜਾ ਵਿਖੇ ਜਥੇਬੰਦਕ ਮੁਖੀ ਰੁਪਿੰਦਰਪਾਲ ਸਿੰਘ ਗਿੱਲ ਦੀ ਅਗਵਾਈ ਵਿਚ ਹੋਈ ¢ ਮੀਟਿੰਗ ਵਿਚ ਸ੍ਰੀ ਅੰਮਿ੍ਤਸਰ ਸਾਹਿਬ ਵਿਖੇ ਰੇਲ ਹਾਦਸੇ ਵਿਚ ਹੋਈਆਂ ਮੌਤਾਂ 'ਤੇ ਦੁੱਖ ...
ਸਮਰਾਲਾ, 23 ਅਕਤੂਬਰ (ਸੁਰਜੀਤ)-ਪੰਜਾਬੀ ਸਾਹਿਤ ਸਭਾ ਸਮਰਾਲਾ ਦੀ ਮਹੀਨਾਵਾਰ ਇਕੱਤਰਤਾ ਵਿਚ ਲੇਖਕਾਂ ਵਲੋਂ ਪੇਸ਼ ਕੀਤੀ ਮਿਆਰੀ ਸਾਹਿਤਕ ਰਚਨਾਵਾਂ ਦਾ ਲੰਮਾ ਅਤੇ ਰੋਚਕ ਦੌਰ ਸ਼ਾਮ ਤਕ ਜਾਰੀ ਰਿਹਾ¢ ਸਭਾ ਦੇ ਚੇਅਰਮੈਨ ਕਹਾਣੀਕਾਰ ਸੁਖਜੀਤ ਦੀ ਪ੍ਰਧਾਨਗੀ ਹੇਠ ਹੋਈ | ...
ਮਲੌਦ, 23 ਅਕਤੂਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ/ਦਿਲਬਾਗ ਸਿੰਘ ਚਾਪੜਾ)-ਡੇਅਰੀ ਵਿਕਾਸ ਬੋਰਡ ਪੰਜਾਬ ਦੁਆਰਾ ਬਲਾਕ ਮਲੌਦ ਦੇ ਪਿੰਡ ਸੋਹੀਆਂ ਵਿਖੇ ਦਿਲਬਾਗ ਸਿੰਘ ਹਾਂਸ ਡਿਪਟੀ ਡਾਇਰੈਕਟਰ ਲੁਧਿਆਣਾ ਦੀ ਦੇਖ ਰੇਖ ਹੇਠ ਜਾਗਰੂਕਤਾ ਕੈਂਪ ਲਗਾਇਆ ਗਿਆ¢ ਕੈਂਪ ਦਾ ...
ਅਹਿਮਦਗੜ੍ਹ, 23 ਅਕਤੂਬਰ (ਸੋਢੀ) ਸਥਾਨਕ ਛਪਾਰ ਰੋਡ ਸਥਿਤ ਇੱਕ ਢਾਬੇ 'ਤੇ ਕਿਸਾਨਾਂ ਨੂੰ ਕਣਕ ਬੀਜਣ ਤੋਂ ਕੱਟਣ ਤੱਕ ਘੱਟ ਖਰਚਾ ਕਰਨ ਪ੍ਰਤੀ ਜਾਗਰੂਕਤਾ ਕਰਨ ਲਈ ਸੈਮੀਨਾਰ ਲਾਇਆਂ ਗਿਆ ¢ ਸੈਮੀਨਾਰ ਦਾ ਉਦਘਾਟਨ ਮੁੰਡੇ ਅਹਿਮਦਗੜ੍ਹ ਕਲੱਬ ਦੇ ਪ੍ਰਧਾਨ ਰਾਕੇਸ਼ ਗਰਗ ...
ਖੰਨਾ, 23 ਅਕਤੂਬਰ (ਹਰਜਿੰਦਰ ਸਿੰਘ ਲਾਲ/ਮਨਜੀਤ ਸਿੰਘ ਧੀਮਾਨ)-64ਵੀਆਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਜੋ 16 ਅਤੇ 17 ਅਕਤੂਬਰ ਨੂੰ ਸਰਕਾਰੀ ਕੰਨਿਆ ਸਕੂਲ ਭਰਤ ਨਗਰ ਲੁਧਿਆਣਾ ਵਿਖੇ ਹੋਈਆਂ, ਵਿਚ ਖੰਨਾ ਦੇ ਨਰੋਤਮ ਵਿੱਦਿਆ ਮੰਦਰ ਸਕੂਲ ਦੇ ਖਿਡਾਰੀਆਂ ਨੇ ਸ਼ਾਨਦਾਰ ...
ਖੰਨਾ, 23 ਅਕਤੂਬਰ (ਹਰਜਿੰਦਰ ਸਿੰਘ ਲਾਲ/ਮਨਜੀਤ ਸਿੰਘ ਧੀਮਾਨ)-64ਵੀਆਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਜੋ 16 ਅਤੇ 17 ਅਕਤੂਬਰ ਨੂੰ ਸਰਕਾਰੀ ਕੰਨਿਆ ਸਕੂਲ ਭਰਤ ਨਗਰ ਲੁਧਿਆਣਾ ਵਿਖੇ ਹੋਈਆਂ, ਵਿਚ ਖੰਨਾ ਦੇ ਨਰੋਤਮ ਵਿੱਦਿਆ ਮੰਦਰ ਸਕੂਲ ਦੇ ਖਿਡਾਰੀਆਂ ਨੇ ਸ਼ਾਨਦਾਰ ...
ਪਾਇਲ, 23 ਅਕਤੂਬਰ (ਪੱਤਰ ਪ੍ਰੇਰਕਾਂ ਰਾਹੀਂ)-ਐਸ. ਐਚ. ਓ. ਪਾਇਲ ਇੰਸਪੈਕਟਰ ਅਸ਼ਵਨੀ ਕੁਮਾਰ, ਸਹਾਇਕ ਥਾਣੇਦਾਰ ਪਵਿੱਤਰ ਸਿੰਘ ਇੰਚਾਰਜ ਚੌਕੀ ਰੌਣੀ ਅਤੇ ਚਰਨਜੀਤ ਸਿੰਘ ਥਾਣਾ ਦੀ ਪੁਲਿਸ ਪਾਰਟੀ ਵਲੋਂ ਗੁਰਮੀਤ ਸਿੰਘ ਉਰਫ ਗੀਤਾ ਵਾਸੀ ਘੁਡਾਣੀ ਕਲਾਾ ਕੋਲੋਂ 168 ਪੱਤੇ ...
ਜੌੜੇਪੁਲ ਜਰਗ, 23 ਅਕਤੂਬਰ (ਪਾਲਾ ਰਾਜੇਵਾਲੀਆ)-ਸੱਤਿਆ ਭਾਰਤੀ ਸਕੂਲ ਰੌਣੀ ਵਿਖੇ ਮੁੱਖ ਅਧਿਆਪਕਾ ਗਗਨਦੀਪ ਕੌਰ ਦੀ ਅਗਵਾਈ ਹੇਠ ਖੇਡ ਮੁਕਾਬਲੇ ਕਰਵਾਏ ਗਏ | ਜਿਨ੍ਹਾਂ ਦਾ ਉਦਘਾਟਨ ਭਾਈ ਘਨੱਈਆ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਰਵਿੰਦਰ ਸਿੰਘ ਪੰਧੇਰ ਨੇ ਕੀਤਾ | ...
ਪਾਇਲ, 23 ਅਕਤੂਬਰ (ਪੱਤਰ ਪ੍ਰੇਰਕਾਂ ਰਾਹੀਂ)-ਐਸ. ਐਚ. ਓ. ਪਾਇਲ ਅਸ਼ਵਨੀ ਕੁਮਾਰ, ਸਹਾਇਕ ਥਾਣੇਦਾਰ ਵਿਜੈ ਕੁਮਾਰ ਥਾਣਾ ਪਾਇਲ ਅਤੇ ਸਹਾਇਕ ਥਾਣੇਦਾਰ ਬਲਵੰਤ ਸਿੰਘ ਥਾਣਾ ਪਾਇਲ ਦੀ ਪੁਲਿਸ ਪਾਰਟੀ ਨੇ ਸ਼ੱਕ ਪੈਣ ਤੇ ਇੰਦਰਜੀਤ ਸਿੰਘ ਉਰਫ ਵਾਸੀ ਕਟਾਹਰੀ ਦੀ ਤਲਾਸ਼ੀ ਲਈ ...
ਰਾਏਕੋਟ, 23 ਅਕਤੂਬਰ (ਸੁਸ਼ੀਲ)-ਕਾਂਗਰਸ ਦੇ ਸੂਬਾ ਮੀਤ ਪ੍ਰਧਾਨ ਡਾ. ਅਮਰ ਸਿੰਘ ਵੱਲੋਂ ਅੱਜ ਹਲਕੇ ਦੇ ਪਿੰਡ ਰਾਮਗੜ੍ਹ ਸਿਵੀਆਂ ਅਤੇ ਸ਼ਾਹਜਹਾਨਪੁਰ 'ਚ ਮੀਟਿੰਗਾਂ ਕਰਕੇ ਪਿੰਡ ਵਾਸੀਅੰ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ | ਪਿੰਡ ਰਾਮਗੜ੍ਹ ਸਿਵੀਆਂ ਵਿਖੇ ਮੀਟਿੰਗ ...
ਖੰਨਾ, 23 ਅਕਤੂਬਰ (ਹਰਜਿੰਦਰ ਸਿੰਘ ਲਾਲ)-ਲੁਧਿਆਣਾ ਦੀ ਪ੍ਰਮੁੱਖ ਗੈਰ- ਸਰਕਾਰੀ ਸੰਸਥਾ ਸਕਿੱਲ ਅਪਗਰੇਡੇਸ਼ਨ ਟਰੇਨਿੰਗ ਸਰਵਿਸਜ਼ (ਸੁਟਸ) ਵੱਲੋਂ ਨਬਾਰਡ ਦੇ ਸਹਿਯੋਗ ਨਾਲ ਜ਼ਿਲ੍ਹਾ ਲੁਧਿਆਣਾ ਤੇ ਬਲਾਕ ਖੰਨਾ ਦੇ ਅਧੀਨ ਪੈਂਦੇ ਪਿੰਡ ਰਸੂਲੜਾ ਵਿਚ ਕਲਸਟਰ ਪੱਧਰ ਦੀ ...
ਜਗਰਾਉਂ, 23 ਅਕਤੂਬਰ (ਜੋਗਿੰਦਰ ਸਿੰਘ)-ਗੁਰੂ ਹਰਗੋਬਿੰਦ ਸਾਹਿਬ (ਜੀ.ਐਚ.ਜੀ.) ਅਕੈਡਮੀ ਜਗਰਾਉਂ ਦੀਆਂ ਫੁੱਟਬਾਲ ਖਿਡਾਰਨਾਂ ਨੇ ਲੁਧਿਆਣਾ ਜ਼ਿਲ੍ਹੇ ਦੇ ਪੱਛਮੀ ਜੋਨ ਦੇ ਅੰਡਰ 19 ਲੜਕੀਆਂ ਦੇ ਮੁਕਾਬਲਿਆਂ 'ਚ ਪਹਿਲਾ ਸਥਾਨ ਹਾਸਿਲ ਕਰਦਿਆਂ ਗੋਲਡ ਮੈਡਲ 'ਤੇ ਕਬਜ਼ਾ ਕੀਤਾ ...
ਪੱੱਖੋਵਾਲ/ਸਰਾਭਾ, 23 ਅਕਤੂਬਰ (ਕਿਰਨਜੀਤ ਕੌਰ ਗਰੇਵਾਲ)-ਮਾਲਵਾ ਖੇਤਰ 'ਚ ਫੁੱੱਟਬਾਲ ਦੀ ਨਰਸਰੀ ਵਜੋਂ ਜਾਣੇ ਜਾਂਦੇ ਪਿੰਡ ਸਰਾਭਾ ਦੇ ਸ਼ਹੀਦ ਕਰਤਾਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਰਾਭਾ ਦੀ ਲੜਕੀਆਂ ਦੀ ਫੁੱੱਟਬਾਲ ਟੀਮ (ਅੰਡਰ-17) ਨੇ ਸੂਬਾ ਪੱੱਧਰੀ ...
ਭੂੰਦੜੀ, 23 ਅਕਤੂਬਰ (ਕੁਲਦੀਪ ਸਿੰਘ ਮਾਨ)-ਸਥਾਨਿਕ ਕਸਬਾ 'ਚ ਹਰ ਸਾਲ ਦੀ ਤਰ੍ਹਾਂ ਮਹਾਂਰਿਸ਼ੀ ਭਗਵਾਨ ਵਾਲਮੀਕ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿਚ ਦੋ ਰੋਜ਼ਾ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀ ਰਮਾਇਣ ਦੇ ਪਾਠ ਪੜ੍ਹੇ ਗਏ ਤੇ ਭੋਗ ਪਾਏ ਗਏ | ਇਸ ਦੌਰਾਨ ...
ਜਗਰਾਉਂ, 23 ਅਕਤੂਬਰ (ਜੋਗਿੰਦਰ ਸਿੰਘ)-ਸ਼ਿਵਾਲਿਕ ਮਾਡਲ ਸਕੂਲ ਜਗਰਾਉਂ ਵੱਲੋਂ ਬੱਚਿਆਂ ਦੇ ਬੌਧਿਕ ਅਤੇ ਮਾਨਸਿਕ ਵਿਕਾਸ ਲਈ ਨਰਸਰੀ ਤੋਂ ਚੌਥੀ ਜਮਾਤ ਦੇ ਬੱਚਿਆਂ ਦਾ ਤਲਵੰਡੀ ਫਨ ਆਈਲੈਂਡ ਵਿਖੇ ਟੂਰ ਲਗਾਇਆ ਗਿਆ | ਬੱਚਿਆਂ ਨੇ ਇਸ ਟੂਰ ਦਾ ਪੂਰਾ ਅਨੰਦ ਲਿਆ ਅਤੇ ਖੂਬ ...
ਭੂੰਦੜੀ, 23 ਅਕਤੂਬਰ (ਕੁਲਦੀਪ ਸਿੰਘ ਮਾਨ)-ਸਥਾਨਿਕ ਕਸਬਾ 'ਚ ਹਰ ਸਾਲ ਦੀ ਤਰ੍ਹਾਂ ਮਹਾਂਰਿਸ਼ੀ ਭਗਵਾਨ ਵਾਲਮੀਕ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿਚ ਦੋ ਰੋਜ਼ਾ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀ ਰਮਾਇਣ ਦੇ ਪਾਠ ਪੜ੍ਹੇ ਗਏ ਤੇ ਭੋਗ ਪਾਏ ਗਏ | ਇਸ ਦੌਰਾਨ ...
ਖੰਨਾ, 23 ਅਕਤੂਬਰ (ਅਮਰਜੀਤ ਸਿੰਘ)-ਸੂਬੇ ਵਿਚ ਆਉਣ ਵਾਲੀਆਂ ਸਮੇਂ ਸਮੇਂ ਦੀਆਂ ਸਰਕਾਰਾਂ ਲੋਕਾਂ ਨੂੰ ੂ ਸਹੂਲਤਾਂ ਦੇਣ ਦੇ ਦਾਅਵੇ ਕਰਦੀਆਂ ਆ ਰਹੀਆਂ ਹਨ, ਪਾਰਟੀਆਂ ਆਗੂਆਂ ਵਲੋਂ ਪੰਜਾਬ ਨੂੰ ਕੈਲੇਫੋਰਨੀਆ ਬਣਾਉਣ ਦੇ ਦਾਅਵੇ ਵੀ ਕੀਤੇ ਸੀ | ਮੁੱਖ ਮੰਤਰੀ ਕੈਪਟਨ ...
ਗੁਰੂਸਰ ਸੁਧਾਰ, 23 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)-ਦਸਮੇਸ਼ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਹੇਰਾਂ ਦੀ ਵਿਸਥਾਰ ਕੀਤੀ ਜਾ ਰਹੀ ਇਮਾਰਤ ਦੇ ਚੱਲਦਿਆਂ ਜਥੇਦਾਰ ਸਾਧੂ ਸਿੰਘ ਹੇਰਾਂ ਵਲੋਂ ਪਰਿਵਾਰ ਦੀ ਤਰਫ਼ੋਂ ਸਕੂਲ ਦੇ ਕਮਰਿਆਂ ਲਈ 10 ਛੱਤ ਵਾਲੇ ਪੱਖੇ ਦਾਨ ...
ਸਮਰਾਲਾ, 23 ਅਕਤੂਬਰ (ਬਲਜੀਤ ਸਿੰਘ ਬਘੌਰ)-ਨੇੜਲੇ ਪਿੰਡ ਘੁਲਾਲ ਦੇ ਲੰਮਾ ਸਮਾਂ ਸਰਪੰਚ ਰਹੇ ਅਤੇ ਸਾਬਕਾ ਚੇਅਰਮੈਨ ਹਰਦਿਆਲ ਸਿੰਘ ਮਾਂਗਟ ਦੀ ਬੇਵਕਤੀ ਮੌਤ ਤੇ ਇਲਾਕੇ ਦੀਆਂ ਰਾਜਸੀ ਜਥੇਬੰਦੀਆਂ ਦੇ ਨੁਮਾਇੰਦਿਆਂ ਵਲੋਂ ਦੁਖ ਦਾ ਪ੍ਰਗਟਾਵਾ ਕੀਤਾ ਹੈ | ਦੁੱਖ ਪ੍ਰਗਟ ...
ਅਹਿਮਦਗੜ੍ਹ 23 ਅਕਤੂਬਰ (ਪੁਰੀ) ਸਥਾਨਕ ਸ਼ਹਿਰ ਦੀ ਸਮਾਜ ਸੇਵੀ ਨੌਜਵਾਨ ਵਾਲਮੀਕ ਮੰਦਰ ਕਮੇਟੀ ਰਜਿ. ਵੱਲੋਂ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਅੱਜ ਦਹਿਲੀਜ਼ ਰੋਡ ਅਹਿਮਦਗੜ੍ਹ ਵਿਖੇ ਖੀਰ ਦਾ ਅਟੁੱਟ ਲੰਗਰ ਲਗਾਇਆ ਜਾਵੇਗਾ | ਇਸ ਦੀ ਜਾਣਕਾਰੀ ਸੰਸਥਾ ਦੇ ਪ੍ਰਧਾਨ ...
ਜਲੰਧਰ, 23 ਅਕਤੂਬਰ (ਸਟਾਫ ਰਿਪੋਰਟਰ)-ਦੇਸ਼ ਦੇ ਪ੍ਰਸਿੱਧ ਨਾਰਾਇਣੀ ਆਯੁਰਵੈਦਿਕ ਗਰੁੱਪ ਨੇ ਪੁਰਾਤਨ ਜਾਣਕਾਰੀ ਅਤੇ ਵਿਗਿਆਨਿਕ ਤਰੀਕੇ ਨਾਲ ਆਯੁਰਵੈਦਿਕ ਫਾਰਮੂਲੇ ਨਾਲ ਤਿਆਰ ਕੀਤੀ ਨਾਰਾਇਣੀ ਆਰਥੋਕਿੱਟ ਗੋਡਿਆਂ ਦੇ ਦਰਦਾਂ ਨੂੰ ਦਿਨਾਂ 'ਚ ਠੀਕ ਕਰਨ ਦੀ ਸਮਰੱਥਾ ...
ਮਲੌਦ, 23 ਅਕਤੂਬਰ (ਦਿਲਬਾਗ ਸਿੰਘ ਚਾਪੜਾ/ਕੁਲਵਿੰਦਰ ਸਿੰਘ ਨਿਜ਼ਾਮਪੁਰ)- ਭਾਰਤੀ ਕਮਿਊਨਿਸਟ ਪਾਰਟੀ (ਸੀ. ਪੀ. ਆਈ.) ਅਤੇ ਸੀ. ਪੀ. ਐਮ. ਵਲੋਂ ਸਾਂਝੇ ਤੌਰ 'ਤੇ ਛਪਾਰ ਵਿਖੇ ਕੀਤੀ ਗਈ ਰੈਲੀ ਵਿਚ ਬਲਾਕ ਮਲੌਦ ਤੋਂ ਪ੍ਰਧਾਨ ਕਾਮਰੇਡ ਭਗਵਾਨ ਸਿੰਘ ਸੋਮਲ ਖੇੜੀ ਦੀ ਅਗਵਾਈ ਵਿਚ ...
ਖੰਨਾ, 23 ਅਕਤੂਬਰ (ਪੱਤਰ ਪ੍ਰੇਰਕਾਂ ਰਾਹੀਂ)-ਨਗਰ ਕੌਾਸਲ ਖੰਨਾ ਵਿਖੇ ਕੱਚੇ ਸਫ਼ਾਈ ਮੁਲਾਜ਼ਮਾਂ ਵਲੋਂ ਸਫ਼ਾਈ ਠੇਕੇਦਾਰ ਵਿਰੁੱਧ 2 ਮਹੀਨੇ ਤੋਂ ਤਨਖ਼ਾਹਾਂ ਨਾ ਦੇਣ ਕਾਰਨ ਰੋਜ਼ ਮੁਜ਼ਾਹਰਾ ਕੀਤਾ ਗਿਆ | ਉਨ੍ਹਾਂ ਕਿਹਾ ਕਿ ਸਾਨੂੰ ਆਪਣਾ ਘਰ ਦਾ ਖਰਚਾ ਚਲਾਉਣਾ ਔਖਾ ਹੋ ...
ਮਲੌਦ, 23 ਅਕਤੂਬਰ (ਦਿਲਬਾਗ ਸਿੰਘ ਚਾਪੜਾ/ਕੁਲਵਿੰਦਰ ਸਿੰਘ ਨਿਜ਼ਾਮਪੁਰ)-ਸਰਬੱਤ ਹਸਪਤਾਲ ਮਲੌਦ ਵਿਖੇ ਹੱਡੀਆਂ ਅਤੇ ਜੋੜਾਂ ਦਾ ਮੁਫ਼ਤ ਚੈੱਕਅੱਪ ਕੈਂਪ ਡਾ. ਗੁਰਜੀਤ ਸਿੰਘ ਸੰਧੂ ਦੀ ਅਗਵਾਈ ਵਿਚ ਲਗਾਇਆ ਗਿਆ | ਇਸ ਮੌਕੇ ਹੱਡੀਆਂ ਅਤੇ ਆਪੇ੍ਰਸ਼ਨਾਂ ਦੇ ਮਾਹਿਰ ਡਾ. ...
ਮਲੌਦ, 23 ਅਕਤੂਬਰ (ਦਿਲਬਾਗ ਸਿੰਘ ਚਾਪੜਾ/ਕੁਲਵਿੰਦਰ ਸਿੰਘ ਨਿਜ਼ਾਮਪੁਰ)-ਭਾਰਤੀ ਵਾਲਮੀਕੀ ਧਰਮ ਸਮਾਜ (ਰਜਿ) (ਭਾਵਾਧਸ) ਦੇ ਨੌਜੁਆਨਾਂ ਵਲੋਂ ਭਾਵਾਧਸ ਪਾਇਲ ਦੇ ਪ੍ਰਧਾਨ ਪਰਮਿੰਦਰ ਸਿੰਘ ਮਨੀ ਮਲੌਦ ਦੀ ਅਗਵਾਈ ਵਿਚ ਭਗਵਾਨ ਵਾਲਮੀਕੀ ਦੇ ਪ੍ਰਗਟ ਦਿਵਸ ਦੇ ਸਬੰਧ ਵਿਚ ...
ਮਲੌਦ, 23 ਅਕਤੂਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ/ਦਿਲਬਾਗ ਸਿੰਘ ਚਾਪੜਾ)-ਅਕਾਲੀ ਦਲ ਦੇ ਬਜ਼ੁਰਗ ਟਕਸਾਲੀ ਆਗੂ ਸਿਹਤ ਠੀਕ ਨਾ ਹੋਣ ਬਾਰੇ ਆਖ ਕੇ ਆਪਣੀ ਜ਼ਮੀਰ ਦੀ ਆਵਾਜ਼ ਨਾਲ ਅਸਤੀਫ਼ੇ ਦੇ ਕੇ ਬਾਦਲ ਐਾਡ ਕੰਪਨੀ ਤੋਂ ਕਿਨਾਰਾ ਕਰ ਰਹੇ ਹਨ¢ ਇਹਨਾਂ ਵਿਚਾਰਾਂ ਦਾ ...
ਦੋਰਾਹਾ, 23 ਅਕਤੂਬਰ (ਜੋਗਿੰਦਰ ਸਿੰਘ ਓਬਰਾਏ)- ਜੇਕਰ ਅਜੋਕੀ ਪੀੜ੍ਹੀ ਦੇ ਬੱਚੇ ਸਿੱਖੀ ਮਾਰਗ ਅਪਣਾ ਲੈਣ ਤਾਂ ਹਰ ਕਾਰਜ ਵਿਚ ਫ਼ਾਲਤੂ ਖਰਚੇ ਤੋਂ ਨਿਜਾਤ ਮਿਲੇਗੀ ਅਤੇ ਸਮਾਜ ਅੰਦਰ ਭਰਾਤਰੀ ਭਾਵ ਬਣਿਆ ਰਹੇਗਾ | ਇਹ ਗੱਲ ਅੱਜ ਇੱਥੋਂ ਦੇ ਨੇੜਲੇ ਇਤਿਹਾਸਕ ਅਸਥਾਨ ...
ਕੁਹਾੜਾ, 23 ਅਕਤੂਬਰ (ਤੇਲੂ ਰਾਮ ਕੁਹਾੜਾ)- ਖੇਤੀਬਾੜੀ ਵਿਭਾਗ ਬਲਾਕ ਮਾਂਗਟ ਸਰਕਲ ਕੂੰਮ ਕਲਾਂ ਦੇ ਪਿੰਡ ਪ੍ਰਤਾਪਗੜ੍ਹ ਵਿਖੇ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਨਰਿੰਦਰਪਾਲ ਸਿੰਘ ਦੀ ਅਗਵਾਈ ਹੇਠ ਪਰਾਲੀ ਨਾ ਸਾੜਨ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ ¢ ...
ਬੀਜਾ, 23 ਅਕਤੂਬਰ (ਰਣਧੀਰ ਸਿੰਘ ਧੀਰਾ)-ਅੱਜ ਸੱਤਿਆ ਭਾਰਤੀ ਸਕੂਲ ਘੁੰਗਰਾਲੀ ਰਾਜਪੂਤਾਂ ਵਿਖੇ ਮੁੱਖ ਅਧਿਆਪਕਾ ਗੁਰਪ੍ਰੀਤ ਕੌਰ ਦੀ ਅਗਵਾਈ ਵਿਚ ਖੇਡ ਦਿਨ ਮਨਾਇਆ ਗਿਆ | ਜਿਸ ਵਿਚ ਸਾਬਕਾ ਸਰਪੰਚ ਦਰਸ਼ਨ ਸਿੰਘ, ਕਿਸਾਨ ਆਗੂ ਹਰਦੀਪ ਸਿੰਘ, ਦਰਸਨ ਸਿੰਘ ਸਹੋਤਾ ਅਤੇ ...
ਬੀਜਾ, 23 ਅਕਤੂਬਰ (ਰਣਧੀਰ ਸਿੰਘ ਧੀਰਾ)-ਸ਼੍ਰੋਮਣੀ ਕਮੇਟੀ ਵਲੋਂ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਦੇ ਬਦਲੀ ਕਰਕੇ ਸਰੀ ਅਨੰਦਪੁਰ ਸਾਹਿਬ ਭੇਜੇ ਮੈਨੇਜਰ ਜਸਵਿੰਦਰ ਸਿੰਘ ਮਾਂਗੇਵਾਲ ਦਾ ਕਸਬਾ ਬੀਜਾ ਵਿਖੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਮੀਤ ਪਰਧਾਨ ਜਸਵੰਤ ...
ਬੀਜਾ, 23 ਅਕਤੂਬਰ (ਰਣਧੀਰ ਸਿੰਘ ਧੀਰਾ)-ਰੇਲਵੇ ਪੁਲਿਸ ਚੌਕੀ ਚਾਵਾ ਅਧੀਨ ਆਉਦੇਂ ਰੇਲਵੇ ਫਾਟਕ ਰੁਪਾਲੋਂ ਨੇੜੇ ਪਿੰਡ ਮੰਡਿਆਲਾ ਖ਼ੁਰਦ ਦੇ ਕਰੀਬ 47 ਸਾਲਾਂ ਕਿਸਾਨ ਜਗਤਾਰ ਸਿੰਘ ਪੁੱਤਰ ਪਿਆਰਾ ਸਿੰਘ ਦੀ ਰੇਲ ਗੱਡੀ ਥੱਲੇ ਆ ਜਾਣ ਕਾਰਨ ਮੌਤ ਹੋ ਗਈ¢ ਚੌਕੀ ਇੰਚਾਰਜ ...
ਸਮਰਾਲਾ, 23 ਅਕਤੂਬਰ (ਬਲਜੀਤ ਸਿੰਘ ਬਘੌਰ)-ਇੱਥੋਂ ਨੇੜਲੇ ਪਿੰਡ ਬਾਲਿਉਂ ਦੇ ਵਸਨੀਕ ਰਣਜੀਤ ਸਿੰਘ ਬਾਲਿਉਂ ਹੌਲਦਾਰ ਤੋਂ ਪਦਉਨੱਤ ਹੋ ਕੇ ਸਹਾਇਕ ਥਾਣੇਦਾਰ ਬਣ ਗਏ ਹਨ, ਇਨ੍ਹਾਂ ਨੂੰ ਤਰੱਕੀ ਦੇ ਸਟਾਰ ਪੁਲਿਸ ਕਮਿਸ਼ਨਰ ਲੁਧਿਆਣਾ ਡਾ. ਸੁਖਚੈਨ ਸਿੰਘ ਗਿੱਲ ਵਲੋਂ ਲਗਾਏ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX