ਤਾਜਾ ਖ਼ਬਰਾਂ


ਜੰਮੂ ਕਸ਼ਮੀਰ 'ਚ ਪੰਚਾਇਤੀ ਚੋਣਾਂ ਲਈ ਵੋਟਿੰਗ ਅੱਜ
. . .  29 minutes ago
ਸ੍ਰੀਨਗਰ, 17 ਨਵੰਬਰ - ਜੰਮੂ ਕਸ਼ਮੀਰ 'ਚ ਅੱਜ ਪਹਿਲੇ ਪੜਾਅ ਦੀਆਂ ਪੰਚਾਇਤੀ ਚੋਣਾਂ ਸ਼ੁਰੂ ਹੋ ਗਈਆਂ ਹਨ। ਇਹ ਚੋਣਾਂ ਸੂਬੇ ਵਿਚ 9 ਗੇੜਾਂ ਤਹਿਤ ਹੋਣਗੀਆਂ। ਸਥਾਨਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੰਚਾਇਤੀ ਚੋਣਾਂ ਲਈ ਤਿਆਰੀਆਂ ਮੁਕੰਮਲ ਹਨ, ਲੋਕਾਂ ਵਿਚ ਵੋਟਿੰਗ...
ਅੱਜ ਮਾਲਦੀਵ ਦੇ ਦੌਰੇ 'ਤੇ ਜਾਣਗੇ ਮੋਦੀ
. . .  43 minutes ago
ਨਵੀਂ ਦਿੱਲੀ, 17 ਨਵੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪਹਿਲੀ ਵਾਰ ਮਾਲਦੀਵ ਦੇ ਦੌਰੇ 'ਤੇ ਜਾ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਮਾਲਦੀਵ ਦੇ ਨਵੇਂ ਰਾਸ਼ਟਰਪਤੀ ਮੁਹੰਮਦ ਸੋਲਿਹ ਦੇ ਅੱਜ ਹੋਣ ਵਾਲੇ ਸਹੁੰ ਚੁੱਕ ਸਮਾਰੋਹ 'ਚ ਹਿੱਸਾ ਲੈਣਗੇ। ਸਾਲ 2011 ਤੋਂ ਬਾਅਦ ਪਹਿਲੀ...
ਅੱਜ ਦਾ ਵਿਚਾਰ
. . .  55 minutes ago
ਬਲਟਾਣਾ 'ਚ ਸ਼ਰਾਬ ਦੇ ਅਹਾਤੇ 'ਚ ਚੱਲੀ ਗੋਲੀ, 2 ਜ਼ਖ਼ਮੀ
. . .  1 day ago
ਜ਼ੀਰਕਪੁਰ, 16 ਨਵੰਬਰ {ਹੈਪੀ ਪੰਡਵਾਲਾ} - ਬਲਟਾਣਾ ਖੇਤਰ 'ਚ ਇਕ ਅਹਾਤੇ 'ਤੇ ਸ਼ਰਾਬ ਪੀਂਦੇ ਨੌਜਵਾਨਾਂ ਦੀ ਹੋਈ ਤਕਰਾਰ 'ਚ ਇਕ ਧਿਰ ਵੱਲੋਂ ਗੋਲੀ ਚਲਾ ਦਿੱਤੀ ਗਈ ਜਿਸ ਵਿਚ ਦੋਵੇਂ ਧਿਰਾਂ ਦੇ ਦੋ ਜਣੇ ...
ਮੈਨੂੰ ਮਿਲ ਰਹੀਆਂ ਹਨ ਜਾਨੋਂ ਮਾਰਨ ਦੀਆਂ ਧਮਕੀਆਂ - ਬੋਨੀ
. . .  1 day ago
ਅਜਨਾਲਾ, 16 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਕੋਰ ਕਮੇਟੀ ਦੀ ਹੋਈ ਮੀਟਿੰਗ ਦੌਰਾਨ ਪਿਛਲੇ ਦਿਨੀਂ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਖ਼ਾਰਜ ਕੀਤੇ ਗਏ ਹਲਕਾ ਅਜਨਾਲਾ ਦੇ ਸਾਬਕਾ ਵਿਧਾਇਕ ਬੋਨੀ ਅਮਰਪਾਲ ਸਿੰਘ ਅਜਨਾਲਾ ਨੇ...
ਵੱਖ-ਵੱਖ ਦੇਸ਼ਾਂ ਦੀ ਮੁਦਰਾ ਸਮੇਤ ਇਕ ਕਾਬੂ
. . .  1 day ago
ਰਾਜਾਸਾਂਸੀ, 16 ਨਵੰਬਰ (ਹੇਰ) - ਅੱਜ ਇੰਡੀਗੋ ਰਾਹੀ ਦੁਬਈ ਤੋਂ ਆਏ ਪ੍ਰਦੀਪ ਸਿੰਘ ਵਾਸੀ ਲੁਧਿਆਣਾ ਤੋਂ ਕਸਟਮ ਵਿਭਾਗ ਦੇ ਅਧਿਕਾਰੀਆਂ ਵੱਲੋਂ ਵੱਖ-ਵੱਖ ਦੇਸ਼ਾਂ ਦੀ ਮੁਦਰਾ ਦੇ ਨੋਟ ਬਰਾਮਦ ਕੀਤੇ ਗਏ ਹਨ। ਕਸਟਮ ਵਿਭਾਗ ਦੇ ਅਧਿਕਾਰੀਆਂ ਦੇ ਅਨੁਸਾਰ ਬਰਾਮਦ....
ਪ੍ਰਧਾਨ ਮੰਤਰੀ ਮੋਦੀ ਅਤੇ ਸ਼ਾਹ ਰਾਜਸਥਾਨ 'ਚ ਕਰਨਗੇ ਚੋਣ ਰੈਲੀ
. . .  1 day ago
ਰਾਏਪੁਰ, 16 ਨਵੰਬਰ- ਰਾਜਸਥਾਨ ਵਿਧਾਨ ਸਭਾ ਚੋਣਾਂ 2018 ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਪ੍ਰਧਾਨ ਅਮਿਤ ਸ਼ਾਹ, ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ, ਸੁਸ਼ਮਾ ਸਵਰਾਜ, ਨਿਤਿਨ ਗੜਕਰੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ....
ਅਪ੍ਰੈਲ 'ਚ ਹੋਵੇਗੀ ਧਾਰਾ 370 ਦੀ ਸੰਵਿਧਾਨਿਕ ਵੈਦਤਾ ਨੂੰ ਚੁਨੌਤੀ ਦੇਣ ਵਾਲੀ ਪਟੀਸ਼ਨ 'ਤੇ ਸੁਣਵਾਈ
. . .  1 day ago
ਨਵੀਂ ਦਿੱਲੀ, 16 ਨਵੰਬਰ- ਸੁਪਰੀਮ ਕੋਰਟ ਨੇ ਕੇਂਦਰ ਅਤੇ ਰਾਜ ਸਰਕਾਰ ਦੀ ਬੇਨਤੀ 'ਤੇ ਸ਼ੁੱਕਰਵਾਰ ਨੂੰ ਕਿਹਾ ਕਿ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਸੰਬੰਧੀ ਸੰਵਿਧਾਨ ਦੀ ਧਾਰਾ 370 ਦੀ ਵੈਧਤਾ ਵਾਲੀ ਪਟੀਸ਼ਨ 'ਤੇ ਅਪ੍ਰੈਲ 'ਚ ਸੁਣਵਾਈ ਕੀਤੀ ਜਾਵੇਗੀ....
ਆਂਧਰਾ ਪ੍ਰਦੇਸ਼ 'ਚ ਪਾਬੰਦੀ ਦੀ ਨਹੀ ਮਿਲੀ ਜਾਣਕਾਰੀ - ਸੀ.ਬੀ.ਆਈ
. . .  1 day ago
ਨਵੀਂ ਦਿੱਲੀ, 16 ਨਵੰਬਰ - ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ ਵੱਲੋਂ 'ਚ ਸੀ.ਬੀ.ਆਈ ਦੇ ਆਂਧਰਾ ਪ੍ਰਦੇਸ਼ 'ਚ ਨਾ ਆਉਣ ਦੇਣ ਸਬੰਧੀ ਦਿੱਤੇ ਬਿਆਨ 'ਤੇ ਸੀ.ਬੀ.ਆਈ...
ਟੀ-20 ਮਹਿਲਾ ਵਿਸ਼ਵ ਕੱਪ : ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਮੁਕਾਬਲਾ ਕੱਲ੍ਹ
. . .  1 day ago
ਗੁਆਨਾ, 16 ਨਵੰਬਰ - ਵੈਸਟ ਇੰਡੀਜ਼ 'ਚ ਚੱਲ ਰਹੇ ਟੀ-20 ਮਹਿਲਾ ਵਿਸ਼ਵ ਕੱਪ ਦੌਰਾਨ ਗਰੁੱਪ ਬੀ ਵਿਚ ਭਾਰਤ ਅਤੇ ਆਸਟ੍ਰੇਲੀਆ ਦਾ ਮੁਕਾਬਲਾ 17 ਨਵੰਬਰ ਨੂੰ ਹੋਵੇਗਾ। ਭਾਰਤ...
ਝੂਠ ਅਤੇ ਸਚਾਈ ਤੋਂ ਕੋਸਾਂ ਦੂਰ ਹਨ ਨਾਨਾ ਪਾਟੇਕਰ 'ਤੇ ਲਗਾਏ ਦੋਸ਼ -ਵਕੀਲ
. . .  1 day ago
ਮੁੰਬਈ, 16 ਨਵੰਬਰ- ਬਾਲੀਵੁੱਡ ਅਦਾਕਾਰਾ ਤਨੁਸ਼੍ਰੀ ਦੱਤਾ ਦੇ ਕਥਿਤ ਜਿਨਸੀ ਸ਼ੋਸ਼ਣ ਮਾਮਲੇ 'ਚ ਰਾਜ ਮਹਿਲਾ ਆਯੋਗ ਵੱਲੋਂ ਨਾਨਾ ਪਾਟੇਕਰ ਨੂੰ ਜਾਰੀ ਕੀਤੇ ਨੋਟਿਸ 'ਤੇ ਪਾਟੇਕਰ ਦੇ ਵਕੀਲ ਅਨੀਕੇਤ ਨਿਕਮ ਨੇ ਕਿਹਾ ਕਿ ਉਨ੍ਹਾਂ 'ਤੇ ਲਗਾਏ ਸਾਰੇ ਦੋਸ਼ ਝੂਠੇ ਹਨ ਅਤੇ ਸਚਾਈ ...
ਟਰਾਂਸਪੋਰਟ ਮੰਤਰੀ ਪੰਜਾਬ ਅਰੁਣਾ ਚੌਧਰੀ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ
. . .  1 day ago
ਅੰਮ੍ਰਿਤਸਰ, 16 ਨਵੰਬਰ (ਜੱਸ) - ਪੰਜਾਬ ਦੇ ਟਰਾਂਸਪੋਰਟ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਅੱਜ ਪਰਿਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਨਤਮਸਤਕ ਹੋਣ ਉਪਰੰਤ ਅਰੁਣਾ ਚੌਧਰੀ...
ਦੋ ਮਹੀਨਿਆਂ ਦੇ ਲਈ ਖੋਲ੍ਹਿਆ ਗਿਆ ਸਬਰੀਮਾਲਾ ਮੰਦਰ
. . .  1 day ago
ਤਿਰੂਵਨੰਤਪੁਰਮ, 16 ਨਵੰਬਰ- ਕੇਰਲ ਦਾ ਸਬਰੀਮਾਲਾ ਮੰਦਰ ਦੋ ਮਹੀਨਿਆਂ ਦੇ ਲਈ ਇੱਕ ਵਾਰ ਫਿਰ ਖੋਲ੍ਹਿਆ ਗਿਆ....
ਟਰੈਕਟਰ ਟਰਾਲੀ ਦੇ ਪਲਟਣ ਕਾਰਨ 20 ਲੋਕ ਜ਼ਖਮੀ
. . .  1 day ago
ਲਖਨਊ, 16 ਨਵੰਬਰ -ਦਿੱਲੀ-ਦੇਹਰਾਦੂਨ ਕੌਮੀ ਰਾਜ ਮਾਰਗ 'ਤੇ ਇੱਕ ਟਰੈਕਟਰ ਟਰਾਲੀ ਦੇ ਪਲਟਣ ਕਾਰਨ ਘੱਟੋ-ਘੱਟ 20 ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਪੁਲਿਸ ਵੱਲੋਂ ਮਿਲੀ ਜਾਣਕਾਰੀ ਦੇ ਅਨੁਸਾਰ, ਇਹ ਘਟਨਾ ਬੀਤੇ ਦਿਨ ਉਸ ਸਮੇਂ ਵਾਪਰੀ ਜਦੋਂ ਇਹ ਲੋਕ ....
ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਨੇ ਕੀਤਾ ਰਣਵੀਰ-ਦੀਪਿਕਾ ਦੇ ਅਨੰਦ ਕਾਰਜ ਮੌਕੇ ਲਾਵਾਂ ਦਾ ਕੀਰਤਨ
. . .  1 day ago
ਅੰਮ੍ਰਿਤਸਰ, 16 ਨਵੰਬਰ (ਜਸਵੰਤ ਸਿੰਘ ਜੱਸ)- ਬਾਲੀਵੁੱਡ ਦੀ ਪ੍ਰਸਿੱਧ ਜੋੜੀ ਅਦਾਕਾਰ ਰਣਵੀਰ ਸਿੰਘ ਤੇ ਅਦਾਕਾਰਾ ਦੀਪਿਕਾ ਪਾਦੂਕੋਨ ਦੇ ਬੀਤੇ ਦਿਨੀਂ ਇਟਲੀ ਵਿਚ ਸਿੱਖ ਧਰਮ...
ਯੋਗੀ ਨੇ ਕਾਨਪੁਰ 'ਚ ਡਿਫੈਂਸ ਐਕਸਪੋ-2018 ਦਾ ਕੀਤਾ ਉਦਘਾਟਨ
. . .  1 day ago
ਰਾਜਸਥਾਨ ਸਮੇਤ 20 ਰਾਜ ਭਾਜਪਾ ਦੇ ਨਾਲ ਹਨ - ਰਾਜ ਵਰਧਨ ਸਿੰਘ
. . .  1 day ago
ਕੈਪਟਨ ਵੱਲੋਂ ਮੇਰੀ ਪਤਨੀ ਨੂੰ ਵੀ ਕਰਵਾਇਆ ਗਿਆ ਸੀ ਤੰਗ ਪਰੇਸ਼ਾਨ -ਬਾਦਲ
. . .  1 day ago
ਤ੍ਰਿਪਤੀ ਦੇਸਾਈ ਨੂੰ ਵਾਪਸ ਚਲੇ ਜਾਣਾ ਚਾਹੀਦੈ - ਰਾਹੁਲ ਈਸ਼ਵਰ
. . .  1 day ago
ਪੁਲਿਸ ਨੇ ਮੌਕੇ 'ਤੇ ਦਬੋਚਿਆ ਅਦਾਲਤ 'ਚੋਂ ਭੱਜਣ ਦੀ ਕੋਸ਼ਿਸ਼ ਰਿਹਾ ਮੁਲਜ਼ਮ
. . .  1 day ago
ਐੱਸ.ਆਈ.ਟੀ ਵੱਲੋਂ ਪ੍ਰਕਾਸ਼ ਸਿੰਘ ਬਾਦਲ ਤੋਂ ਅੱਧਾ ਘੰਟਾ ਪੁੱਛਗਿੱਛ
. . .  1 day ago
ਅਧਿਕਾਰੀਆਂ ਨੇ ਯਾਤਰੀ ਤੋਂ ਬਰਾਮਦ ਕੀਤਾ ਸੋਨੇ ਦਾ ਪਾਊਡਰ
. . .  1 day ago
ਕਰਨਾਟਕ : ਆਵਾਰਾ ਕੁੱਤਿਆ ਨੂੰ ਮਾਰਨ 'ਤੇ ਸੁਪਰੀਮ ਕੋਰਟ ਵੱਲੋਂ ਸਕਲੇਸ਼ਪੁਰ ਨਿਗਮ ਨੂੰ ਨੋਟਿਸ
. . .  1 day ago
ਕੱਲ੍ਹ ਹੋਵੇਗਾ ਭਾਰਤ ਦੀ ਪਹਿਲੀ ਇੰਜਨ ਰਹਿਤ ਟਰੇਨ ਦਾ ਟਰਾਇਲ ਰਨ
. . .  1 day ago
ਹਿਮਾਚਲ ਲੋਕ ਸੇਵਾ ਕਮਿਸ਼ਨ ਦੇ ਸਾਬਕਾ ਚੇਅਰਮੈਨ ਚੰਦਰ ਮੋਹਨ ਸ਼ਰਮਾ ਵੱਲੋਂ ਖ਼ੁਦਕੁਸ਼ੀ
. . .  1 day ago
ਭਾਜਪਾ ਨਾਮ ਅਤੇ ਨੋਟ ਬਦਲ ਸਕਦੀ ਹੈ ਗੇਮ ਨਹੀਂ - ਮਮਤਾ ਬੈਨਰਜੀ
. . .  1 day ago
ਰਾਜਸਥਾਨ ਚੋਣਾਂ : ਟਿਕਟ ਵੰਡ ਤੋਂ ਨਾਰਾਜ਼ ਜੈਪੁਰ ਦੀ ਸਾਬਕਾ ਮੇਅਰ ਜੋਤੀ ਨੇ ਛੱਡੀ ਕਾਂਗਰਸ
. . .  1 day ago
ਚੱਕਰਵਰਤੀ ਤੂਫ਼ਾਨ : ਮ੍ਰਿਤਕਾਂ ਦੇ ਪਰਿਵਾਰਾਂ ਨੂੰ ਦਿੱਤਾ ਜਾਵੇਗਾ 10 ਲੱਖ ਦਾ ਮੁਆਵਜ਼ਾ -ਪਲਾਨੀਸਵਾਮੀ
. . .  1 day ago
ਕਿਸੇ ਦੇ ਕੁੱਝ ਕਹਿਣ ਨਾਲ ਨਿਤੀਸ਼ ਕੁਮਾਰ ਜਾਂ ਜੇ.ਡੀ.ਯੂ ਨੂੰ ਕੋਈ ਫ਼ਰਕ ਨਹੀ - ਜੇ.ਡੀ.ਯੂ
. . .  1 day ago
1984 ਸਿੱਖ ਕਤਲੇਆਮ : ਅਦਾਲਤ 'ਚ ਗਵਾਹ ਨੇ ਕੀਤੀ ਸੱਜਣ ਕੁਮਾਰ ਦੀ ਪਹਿਚਾਣ
. . .  1 day ago
ਇੱਕ ਹੀ ਪਰਿਵਾਰ ਦਾ ਗੀਤ ਗਾਉਂਦੇ ਹਨ ਰਾਜ ਦਰਬਾਰੀ- ਮੋਦੀ
. . .  1 day ago
ਔਰਤ ਦਾ ਬੇਰਹਿਮੀ ਨਾਲ ਕਤਲ
. . .  1 day ago
ਸਬਰੀਮਾਲਾ ਮੰਦਿਰ ਵਿਵਾਦ : ਰਿਹਾਨਾ ਫਾਤਿਮਾ ਦੀ ਅਗਾਊਂ ਜ਼ਮਾਨਤ ਅਰਜ਼ੀ ਖ਼ਾਰਜ
. . .  1 day ago
ਮਰਨ ਵਰਤ 'ਤੇ ਬੈਠੇ ਕਿਸਾਨਾਂ ਨੇ ਮਿੰਨੀ ਸਕੱਤਰੇਤ ਦੇ ਸਾਹਮਣੇ ਲਗਾਇਆ ਧਰਨਾ
. . .  1 day ago
ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ
. . .  1 day ago
ਭੀਮਾ ਕੋਰੇਗਾਂਵ ਕੇਸ ਦੀ ਸੁਣਵਾਈ 3 ਦਸੰਬਰ ਤੱਕ ਮੁਲਤਵੀ
. . .  1 day ago
ਅਲੋਕ ਵਰਮਾ 'ਤੇ ਹੋਰ ਜਾਂਚ ਦੀ ਲੋੜ - ਸੁਪਰੀਮ ਕੋਰਟ
. . .  1 day ago
ਸ਼੍ਰੋਮਣੀ ਕਮੇਟੀ ਨੇ ਮਨਾਇਆ ਸਥਾਪਨਾ ਦਿਵਸ
. . .  1 day ago
ਅਲੋਕ ਵਰਮਾ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਅੱਜ
. . .  1 day ago
ਸਪਨਾ ਚੌਧਰੀ ਦੇ ਪ੍ਰੋਗਰਾਮ 'ਚ ਜੰਮ ਕੇ ਚਲੀਆਂ ਕੁਰਸੀਆਂ, ਇਕ ਮੌਤ ਕਈ ਜ਼ਖਮੀ
. . .  1 day ago
ਪ੍ਰਦਰਸ਼ਨਕਾਰੀਆਂ ਨੇ ਤ੍ਰਿਪਤੀ ਦੇਸਾਈ ਦੇ ਵਿਰੋਧ 'ਚ ਹਵਾਈ ਅੱਡੇ ਦਾ ਕੀਤਾ ਘਿਰਾਓ
. . .  1 day ago
ਡਿਊਟੀ 'ਤੇ ਤਾਇਨਾਤ ਕਾਂਸਟੇਬਲ ਨੇ ਕੀਤੀ ਖ਼ੁਦਕੁਸ਼ੀ
. . .  1 day ago
ਐਸ.ਆਈ.ਟੀ. ਨੂੰ ਅੱਜ ਬਿਆਨ ਦਰਜ ਕਰਾਉਣਗੇ ਬਾਦਲ
. . .  about 1 hour ago
ਤਾਮਿਲਨਾਡੂ 'ਚ ਗਾਜਾ ਤੁਫ਼ਾਨ ਕਾਰਨ ਕਈ ਮਕਾਨ ਤੇ ਦਰਖਤ ਡਿੱਗੇ
. . .  about 1 hour ago
ਤੇਲ ਦੀਆਂ ਕੀਮਤਾਂ 'ਚ ਮਾਮੂਲੀ ਕਟੌਤੀ ਜਾਰੀ
. . .  29 minutes ago
ਗੰਦੇ ਨਾਲੇ 'ਚੋਂ ਮਿਲੀ ਸ਼ੱਕੀ ਹਾਲਤ 'ਚ ਲਾਸ਼
. . .  52 minutes ago
ਅੱਜ ਦਾ ਵਿਚਾਰ
. . .  about 1 hour ago
ਟੀ-20 ਮਹਿਲਾ ਵਿਸ਼ਵ ਕੱਪ : ਭਾਰਤ 52 ਦੌੜਾਂ ਨਾਲ ਜੇਤੂ
. . .  2 days ago
ਟੀ-20 ਮਹਿਲਾ ਵਿਸ਼ਵ ਕੱਪ : ਭਾਰਤ ਨੇ ਦਿੱਤਾ ਆਇਰਲੈਂਡ ਨੂੰ 146 ਦੌੜਾਂ ਦਾ ਟੀਚਾ
. . .  2 days ago
ਵਿਆਹ ਤੋਂ ਬਾਅਦ ਰਣਵੀਰ-ਦੀਪਿਕਾ ਨੇ ਪਹਿਲੀ ਤਸਵੀਰ ਕੀਤੀ ਸਾਂਝੀ
. . .  2 days ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 22 ਕੱਤਕ ਸੰਮਤ 550
ਿਵਚਾਰ ਪ੍ਰਵਾਹ: ਜੇ ਸਿਆਸਤ, ਧਰਮ ਅਤੇ ਜਾਤ-ਪਾਤ ਦੇ ਫ਼ਰਕਾਂ ਤੇ ਲੁੱਟ-ਖਸੁੱਟ 'ਤੇ ਆਧਾਰਿਤ ਹੋਵੇ ਤਾਂ ਇਸ ਦਾ ਨਤੀਜਾ ਮਾੜਾ ਹੀ ਰਹੇਗਾ। -ਡਾ: ਮਨਮੋਹਨ ਸਿੰਘ

.....

ਕਰਨਾਟਕ ਉਪ-ਚੋਣਾਂ 'ਚ ਕਾਂਗਰਸ ਜੇ. ਡੀ. (ਐੱਸ.) ਗਠਜੋੜ ਦੀ ਸ਼ਾਨਦਾਰ ਜਿੱਤ

5 ਸੀਟਾਂ 'ਚੋਂ 4 ਜਿੱਤੀਆਂ-ਭਾਜਪਾ ਦੇ ਖ਼ਾਤੇ ਇਕ ਸੀਟ
ਬੈਂਗਲੁਰੂ, 6 ਨਵੰਬਰ (ਏਜੰਸੀ)-ਕਰਨਾਟਕ 'ਚ 3 ਲੋਕ ਸਭਾ ਅਤੇ 2 ਵਿਧਾਨ ਸਭਾ ਸੀਟਾਂ ਲਈ ਹੋਈਆਂ ਉਪ ਚੋਣਾਂ 'ਚ ਸੱਤਾਧਾਰੀ ਗਠਜੋੜ ਕਾਂਗਰਸ-ਜੇ.ਡੀ.(ਐਸ) ਨੇ ਚਾਰ ਸੀਟਾਂ 'ਤੇ ਜਿੱਤ ਹਾਸਲ ਕੀਤੀ ਹੈ ਜਦਕਿ ਭਾਰਤੀ ਜਨਤਾ ਪਾਰਟੀ ਦੇ ਖ਼ਾਤੇ 'ਚ ਕੇਵਲ ਇਕ ਸੀਟ ਆਈ | 2019 ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦੀ ਹਾਰ ਉਸ ਲਈ ਵੱਡਾ ਝਟਕਾ ਹੈ | ਭਾਰਤੀ ਜਨਤਾ ਪਾਰਟੀ ਮਾਈਨਿੰਗ ਮਾਫ਼ੀਆ ਰੈਡੀ ਭਰਾਵਾਂ ਦਾ ਗੜ੍ਹ ਮੰਨੀ ਜਾਂਦੀ ਬੈਲਾਰੀ ਲੋਕ ਸਭਾ ਸੀਟ ਵੀ ਬਚਾ ਨਹੀਂ ਸਕੀ | 2004 ਤੋਂ ਲੈ ਕੇ ਹੁਣ ਤੱਕ ਭਾਜਪਾ ਕੋਲ ਰਹੀ ਬੈਲਾਰੀ ਸੀਟ 'ਤੇ ਕਾਂਗਰਸ ਦੇ ਉਮੀਦਵਾਰ ਵੀ.ਐਸ.ਉਗਰੱਪਾ ਨੇ ਭਾਜਪਾ ਦੀ ਆਪਣੀ ਵਿਰੋਧੀ ਉਮੀਦਵਾਰ ਜੇ. ਸ਼ਾਂਤਾ ਨੂੰ 2.43 ਲੱਖ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਹਰਾਇਆ | ਬੈਲਾਰੀ ਲੋਕ ਸਭਾ ਸੀਟ ਤੋਂ ਭਾਜਪਾ ਦੇ ਦਿੱਗਜ ਨੇਤਾ ਸ੍ਰੀਰਾਮੱਲੂ ਸੰਸਦ ਮੈਂਬਰ ਸੀ, ਪਰ ਵਿਧਾਨ ਸਭਾ ਚੋਣਾਂ 'ਚ ਜਿੱਤ ਹਾਸਲ ਕਰਨ ਦੇ ਬਾਅਦ ਉਨ੍ਹਾਂ ਲੋਕ ਸਭਾ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਸੀ | ਇਸ ਦੇ ਬਾਅਦ ਹੋਈਆਂ ਉਪ ਚੋਣਾਂ 'ਚ ਪਾਰਟੀ ਨੇ ਉਨ੍ਹਾਂ ਦੀ ਭੈਣ ਸ਼ਾਂਤਾ ਨੂੰ ਉਮੀਦਵਾਰ ਬਣਾਇਆ ਸੀ | ਤਿੰਨ ਲੋਕ ਸਭਾ ਹਲਕਿਆਂ ਬੈਲਾਰੀ, ਮਾਂਡਿਆ ਤੇ ਸ਼ਿਮੋਗਾ ਲਈ ਹੋਈਆਂ ਉਪ ਚੋਣਾਂ ਦੇ ਨਤੀਜਿਆਂ 'ਚ ਸੂਬੇ ਦੇ ਸਾਬਕਾ ਮੁੱਖ ਮੰਤਰੀ ਬੀ.ਐਸ. ਯੇਦੀਯੁਰੱਪਾ ਦੇ ਬੇਟੇ ਤੇ ਭਾਜਪਾ ਉਮੀਦਵਾਰ ਬੀ.ਵਾਈ. ਰਾਘਵੇਂਦਰ ਨੇ ਸ਼ਿਮੋਗਾ ਸੀਟ ਤੋਂ ਆਪਣੇ ਜੇ.ਡੀ. (ਐਸ) ਦੇ ਵਿਰੋਧੀ ਉਮੀਦਵਾਰ ਮਧੂ ਬੰਗਾਰੱਪਾ ਨੂੰ 52,148 ਵੋਟਾਂ ਨਾਲ ਹਰਾਇਆ | ਮਾਂਡਿਆ ਲੋਕ ਸਭਾ ਸੀਟ ਤੋਂ ਜੇ.ਡੀ.(ਐਸ) ਉਮੀਦਵਾਰ ਐਲ. ਸ਼ਿਵਾਰਾਮ ਗੌੜਾ ਨੇ 3,24,943 ਵੋਟਾਂ ਦੇ ਵੱਡੇ ਫ਼ਰਕ ਨਾਲ ਜਿੱਤ ਹਾਸਲ ਕੀਤੀ | ਉਸ ਨੇ ਭਾਜਪਾ ਦੇ ਉਮੀਦਵਾਰ ਸਿੱਦਾਰਮੱਈਆ ਨੂੰ ਹਰਾਇਆ | ਦੋ ਵਿਧਾਨ ਸਭਾ ਸੀਟਾਂ ਲਈ ਹੋਈ ਉਪ ਚੋਣ 'ਚ ਰਾਮਨਗਰ ਸੀਟ ਤੋਂ ਮੁੱਖ ਮੰਤਰੀ ਕੁਮਾਰਸਵਾਮੀ ਦੀ ਪਤਨੀ ਅਨੀਤਾ ਕੁਮਾਰਸਵਾਮੀ ਨੇ 1,09,137 ਵੋਟਾਂ ਦੇ ਫ਼ਰਕ ਨਾਲ ਆਪਣੇ ਵਿਰੋਧੀ ਉਮੀਦਵਾਰ ਨੂੰ ਹਰਾਇਆ | ਇਹ ਸੀਟ ਕੁਮਾਰਸਵਾਮੀ ਦੇ ਅਸਤੀਫ਼ੇ ਦੇ ਚਲਦਿਆਂ ਖ਼ਾਲੀ ਹੋਈ ਸੀ | ਜਾਮਖ਼ੰਡੀ ਵਿਧਾਨ ਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਆਨੰਦ ਨਯਾਮਾਗੌੜਾ ਨੇ ਭਾਜਪਾ ਦੇ ਸ੍ਰੀਕਾਂਤ ਕੁਲਕਰਨੀ ਨੂੰ 39,480 ਵੋਟਾਂ ਦੇ ਫ਼ਰਕ ਨਾਲ ਹਰਾਇਆ

ਸ਼ੋਪੀਆਂ 'ਚ ਹਿਜ਼ਬੁਲ ਦੇ ਦੋ ਅੱਤਵਾਦੀ ਹਲਾਕ

  • ਇਕ ਅੱਤਵਾਦੀ ਫ਼ੌਜ 'ਚੋਂ ਭਗੌੜਾ ਹੋ ਕੇ ਸੰਗਠਨ 'ਚ ਹੋਇਆ ਸੀ ਸ਼ਾਮਿਲ

ਸ੍ਰੀਨਗਰ, 6 ਨਵੰਬਰ (ਮਨਜੀਤ ਸਿੰਘ)-ਦੱਖਣੀ ਕਸ਼ਮੀਰ ਦੇ ਜ਼ਿਲ੍ਹਾ ਸ਼ੋਪੀਆਂ ਦੇ ਸਫਨਗਰੀ ਇਲਾਕੇ 'ਚ ਸੁਰੱਖਿਆ ਬਲਾਂ ਨੇ ਤੜਕੇ ਚੱਲੇ ਮੁਕਾਬਲੇ ਦੌਰਾਨ ਹਿਜ਼ਬੁਲ ਦੇ 2 ਅੱਤਵਾਦੀਆਂ ਨੂੰ ਹਲਾਕ ਕਰ ਦਿੱਤਾ ਗਿਆ, ਇਨ੍ਹਾਂ 'ਚੋਂ ਇਕ ਅੱਤਵਾਦੀ ਫ਼ੌਜ 'ਚੋਂ ਭਗੌੜਾ ਹੋ ਕੇ ਹਿਜ਼ਬੁਲ 'ਚ ਸ਼ਾਮਿਲ ਹੋਇਆ ਸੀ | ਪੁਲਿਸ ਸੂਤਰਾਂ ਅਨੁਸਾਰ ਜ਼ੇਨਾਪੋਰਾ (ਸ਼ੋਪੀਆਂ) ਦੇ ਸਫਨਗਰੀ ਇਲਾਕੇ 'ਚ ਹਿਜ਼ਬੁਲ ਦੇ ਅੱਤਵਾਦੀ ਗਰੁੱਪ ਦੇ ਮੌਜੂਦ ਹੋਣ ਦੀ ਸੂਚਨਾ 'ਤੇ ਮੰਗਲਵਾਰ ਤੜਕੇ 44 ਆਰ.ਆਰ, ਸਪੈਸ਼ਲ ਆਪੇ੍ਰਸ਼ਨ ਗਰੁੱਪ (ਪੁਲਿਸ) ਤੇ ਸੀ.ਆਰ.ਪੀ ਨੇ ਸਾਂਝਾ ਆਪੇ੍ਰਸ਼ਨ ਛੇੜਿਆ | ਤਲਾਸ਼ੀ ਦੇ ਚੱਲਦੇ ਸਵੇਰੇ 4 ਵਜੇ ਜਦ ਸੁਰੱਖਿਆ ਬਲ ਇਕ ਦੇ ਘਰ ਨੇੜੇ ਪਹੁੰਚੇ ਉਥੇ ਮਕਾਨ 'ਚ ਲੁਕੇ ਅੱਤਵਾਦੀਆਂ ਨੇ ਉਨ੍ਹਾਂ ਨੂੰ ਆਪਣੇ ਵੱਲ ਆਉਂਦੇ ਦੇਖ ਫਾਇਰਿੰਗ ਕਰਦੇ ਫ਼ਰਾਰ ਹੋਣ ਦੀ ਕੋਸ਼ਿਸ਼ ਕੀਤੀ ਪਰ ਸੁਰੱਖਿਆ ਬਲਾਂ ਨੇ ਆਪਣੇ ਆਪ ਨੂੰ ਸਾਂਭਦੇ ਗੋਲੀਬਾਰੀ ਦਾ ਜਵਾਬ ਦਿੰਦੇ ਇਨ੍ਹਾਂ ਦੇ ਫ਼ਰਾਰ ਹੋਣ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ | ਤਕਰੀਬਨ ਇਕ ਘੰਟਾ ਚੱਲੇ ਇਸ ਮੁਕਾਬਲੇ ਦੌਰਾਨ 2 ਅੱਤਵਾਦੀਆਂ ਨੂੰ ਹਲਾਕ ਕਰ ਦਿੱਤਾ ਗਿਆ | ਜਿਨ੍ਹਾਂ ਦੀਆਂ ਲਾਸ਼ਾਂ ਮੰਗਲਵਾਰ ਨੂੰ ਤਲਾਸ਼ੀ ਦੌਰਾਨ ਪੁਲਿਸ ਨੇ 2 ਏ.ਕੇ 47 ਰਾਈਫਲਾਂ ਸਮੇਤ ਬਰਾਮਦ ਕਰ ਲਈਆਂ | ਮਾਰੇ ਗਏ ਇਕ ਅੱਤਵਾਦੀਆਂ ਦੀ ਪਹਿਚਾਣ ਮੁਹੰਮਦ ਇਦਰੀਸ ਸੁਲਤਾਨ ਉਰਫ਼ ਛੋਟਾ ਅਬਰਾਰ ਵਾਸੀ ਸਫਨਰਗੀ ਅਤੇ ਆਮਿਰ ਹੁਸੈਨ ਰਾਥਰ ਉਰਫ਼ ਅਬੂ ਸੋਬਾਨ ਵਾਸੀ ਆਵੋਨੇਰਾ ਸ਼ੋਪੀਆਂ ਵਜੋਂ ਹੋਈ | ਇਦਰੀਸ ਫ਼ੌਜ ਦੀ ਜੰਮੂ ਕਸ਼ਮੀਰ ਲਾਈਟ ਇੰਫੈਂਟਰੀ (ਜੈਕਲਾਈ) 'ਚ ਜਵਾਨ ਵਜੋਂ ਤਾਇਨਾਤ ਸੀ | 15 ਅਪ੍ਰੈਲ ਨੂੰ ਛੁੱਟੀ 'ਤੇ ਆਉਣ ਦੇ ਬਾਅਦ ਅਚਾਨਕ ਲਾਪਤਾ ਹੋ ਕੇ ਹਿਜ਼ਬੁਲ ਮੁਜਾਹਦੀਨ ਨਾਲ ਜਾ ਮਿਲਿਆ ਸੀ | ਪੁਲਿਸ ਅਨੁਸਾਰ ਜ਼ੇਨਾਪੋਰਾ ਇਲਾਕੇ 'ਚ ਅੱਤਵਾਦੀ ਸਰਗਰਮ ਸੀ | ਅੱਤਵਾਦੀਆਂ ਦੇ ਹਲਾਕ ਹੋਣ ਦੀ ਖ਼ਬਰ ਮਿਲਦੇ ਹੀ ਸਥਾਨਕ ਲੋਕਾਂ ਨੇ ਸ਼ੋਪੀਆਂ ਵਿਖੇ ਹੜਤਾਲ ਕਰਦੇ ਪੁਲਿਸ 'ਤੇ ਪਥਰਾਅ ਕੀਤਾ | ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਛੱਡ ਕੇ ਪ੍ਰਦਰਸ਼ਨਕਾਰੀਆਂ ਨੂੰ ਤਿੱਤਰ-ਬਿੱਤਰ ਕਰਦੇ ਸਥਿਤੀ ਨੂੰ ਕਾਬੂ ਕਰ ਲਿਆ | ਪੁਲਿਸ ਨੇ ਸਥਾਨਕ ਲੋਕਾਂ ਨੂੰ ਮੁਕਾਬਲੇ ਵਾਲੇ ਸਥਾਨ 'ਤੇ ਮੁਕਾਬਲੇ ਦੌਰਾਨ ਅਣਫਟੇ ਗੋਲਾ ਬਾਰੂਦ ਦੇ ਪਏ ਹੋਣ ਦੀ ਸੰਭਾਵਨਾ ਤੇ ਇਸ ਨੂੰ ਹਟਾਉਣ ਤੱਕ ਪੁਲਿਸ ਨਾਲ ਸਹਿਯੋਗ ਕਰਦੇ ਇਲਾਕੇ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ | ਪੁਲਿਸ ਨੇ ਦੋਵੇਂ ਮਾਰੇ ਗਏ ਅੱਤਵਾਦੀਆਂ ਦੀਆਂ ਲਾਸ਼ਾਂ ਪਰਿਵਾਰਾਂ ਨੂੰ ਸੌਾਪ ਦਿੱਤੀਆਂ, ਜਿਨ੍ਹਾਂ ਨੂੰ ਹਜ਼ਾਰਾਂ ਲੋਕਾਂ ਦੀ ਮੌਜੂਦਗੀ 'ਚ ਅੱਤਵਾਦੀ, ਆਜ਼ਾਦੀ ਅਤੇ ਪਾਕਿ ਦੇ ਹੱਕ 'ਚ ਨਾਅਰੇਬਾਜ਼ੀ ਕਰਦੇ ਸਫਾਨਗਰੀ ਅਤੇ ਆਵਨੀਰਾ ਪਿੰਡਾਂ ਦੇ ਸਥਾਨਕ ਕਬਰਿਸਤਾਨਾਂ 'ਚ ਸਪੁਰਦ-ਏ-ਖ਼ਾਕ ਕਰ ਦਿੱਤਾ ਗਿਆ | ਰਿਪੋਰਟ ਮੁਤਾਬਿਕ ਹੁਰੀਅਤ ਗਿਲਾਨੀ ਦੇ ਚੇਅਰਮੈਨ ਸਈਦ ਅਲੀ ਸ਼ਾਹ ਗਿਲਾਨੀ ਨੇ ਟੈਲੀਫ਼ੋਨ ਰਾਹੀ ਜਨਾਜ਼ੇ 'ਚ ਸ਼ਾਮਿਲ ਲੋਕਾਂ ਨੂੰ ਸੰਬੋਧਿਤ ਕੀਤਾ |

ਮੇਹੁਲ ਚੋਕਸੀ ਦਾ ਕਰੀਬੀ ਕੋਲਕਾਤਾ 'ਚ ਗਿ੍ਫ਼ਤਾਰ

  • ਨੀਰਵ ਮੋਦੀ ਦੀ ਦੁਬਈ 'ਚ 56 ਕਰੋੜ ਦੀ ਸੰਪਤੀ ਜ਼ਬਤ

ਕੋਲਕਾਤਾ, 6 ਨਵੰਬਰ (ਰਣਜੀਤ ਸਿੰਘ ਲੁਧਿਆਣਵੀ)-ਪੰਜਾਬ ਨੈਸ਼ਨਲ ਬੈਂਕ ਨਾਲ ਹਜ਼ਾਰਾਂ ਕਰੋੜ ਰੁਪਏ ਦਾ ਘੁਟਾਲਾ ਕਰਨ ਵਾਲੇ ਹੀਰੇ ਦੇ ਵਪਾਰੀ ਨੀਰਵ ਮੋਦੀ ਤੇ ਮੇਹੁਲ ਚੋਕਸੀ ਦੇ ਸਹਿਯੋਗੀ ਅਤੇ ਨੀਰਵ ਮੋਦੀ ਦੀ ਕੰਪਨੀ ਦੇ ਡਾਇਰੈਕਟਰ ਦੀਪਕ ਕ੍ਰਿਸ਼ਨ ਕੁਲਕਰਣੀ ਨੂੰ ਕੋਲਕਾਤਾ ਹਵਾਈ ਅੱਡੇ ਤੋਂ ਇਨਫੋਰਸਮੈੇਂਟ ਡਾਇਰੈਕਟੋਰੇਟ (ਈ. ਡੀ.) ਨੇ ਸੋਮਵਾਰ ਦੀ ਰਾਤ ਮੁੰਬਈ ਤੋਂ ਕੋਲਕਾਤਾ ਪੁੱਜਣ 'ਤੇ ਗਿ੍ਫ਼ਤਾਰ ਕਰ ਲਿਆ ਹੈ | ਈ.ਡੀ. ਨੇ ਉਸ ਦੇ ਿਖ਼ਲਾਫ਼ ਲੁਕ-ਆਊਟ ਨੋਟਿਸ ਜਾਰੀ ਕੀਤਾ ਹੋਇਆ ਸੀ | ਜਾਂਚ ਏਜੰਸੀ ਨੇ ਨੀਰਵ ਮੋਦੀ ਦੇ ਫਰਾਰ ਹੋਣ ਬਾਅਦ ਉਸਦੇ ਜਾਣ ਪਛਾਣ ਵਾਲਿਆਂ ਤੇ ਰਿਸ਼ਦੇਤਾਰਾਂ ਦੀ ਭਾਲ ਸ਼ੁਰੂ ਕੀਤੀ ਹੋਈ ਸੀ ਅਤੇ ਇਸ ਮਾਮਲੇ 'ਚ ਕੁਲਕਰਨੀ ਦਾ ਨਾਮ ਵੀ ਸਾਹਮਣੇ ਆਇਆ ਸੀ | ਲੰਬੇ ਸਮੇਂ ਦੀ ਭਾਲ ਬਾਅਦ ਬੀਤੀ ਰਾਤ 8 ਵਜੇ ਕੁਲਕਰਣੀ ਨੂੰ ਇਥੇ ਪੁੱਜਣ 'ਤੇ ਗਿ੍ਫਤਾਰ ਕੀਤਾ ਗਿਆ, ਉਸ ਦਾ ਨਾਂਅ ਈ.ਡੀ. ਦੀ ਚਾਰਜਸ਼ੀਟ 'ਚ ਵੀ ਸ਼ਾਮਿਲ ਹੈ | ਉਸ ਨੂੰ ਅੱਜ ਟ੍ਰਾਂਜਿਟ ਰਿਮਾਂਡ 'ਤੇ ਮੁੰਬਈ ਲਿਜਾਇਆ ਗਿਆ ਹੈ | ਜ਼ਿਕਰਯੋਗ ਹੈ ਕਿ ਈ.ਡੀ. ਨੇ ਪੰਜਾਬ ਨੈਸ਼ਨਲ ਬੈਂਕ 'ਚ ਹੋਏ 13,500 ਕਰੋੜ ਰੁਪਏ ਦੇ ਹੋਏ ਜਿਸ ਘੁਟਾਲਾ ਮਾਮਲੇ 'ਚ ਉਸ ਨੂੰ ਗਿ੍ਫ਼ਤਾਰ ਕੀਤਾ ਹੈ, ਉਸ ਦੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਦੀਪਕ ਦੇ ਨਾਂਅ 'ਤੇ ਵੀ ਚੋਕਸੀ ਦੀ ਕੰਪਨੀ ਨੇ ਬੈਂਕ ਤੋਂ ਕਰਜ਼ਾ ਲਿਆ ਸੀ ਪਰ ਅਸਲੀਅਤ 'ਚ ਉਸ ਦੀ ਕੋਈ ਕੰਪਨੀ ਹੈ ਹੀ ਨਹੀਂ | ਜਾਂਚ ਦੌਰਾਨ ਖੁਲਾਸਾ ਹੋਇਆ ਹੈ ਕਿ ਚੋਕਸੀ ਨੇ ਜਿਨ੍ਹਾਂ ਕੰਪਨੀਆਂ ਦੇ ਨਾਂਅ 'ਤੇ ਕਰਜ਼ੇ ਲਏ ਉਹ ਸਭ ਵਿਦੇਸ਼ਾਂ 'ਚ ਦੱਸੀਆਂ ਗਈਆਂ ਸਨ, ਪਰ ਦਿਲਚਸਪ ਗੱਲ ਹੈ ਕਿ ਇਹ ਸਭ ਕੰਪਨੀਆਂ ਕੇਵਲ ਕਾਗਜਾਂ 'ਚ ਹੀ ਸਨ |
ਨੀਰਵ ਮੋਦੀ ਦੀ ਦੁਬਈ 'ਚ 56.8 ਕਰੋੜ ਦੀ ਸੰਪਤੀ ਜ਼ਬਤ

ਨਵੀਂ ਦਿੱਲੀ (ਏਜੰਸੀ)-ਪੀ. ਐਨ. ਬੀ. ਧੋਖਾਧੜੀ ਦੇ ਮਾਮਲੇ 'ਚ 13,400 ਕਰੋੜ ਰੁਪਏ ਦੇ ਘੁਟਾਲੇ ਦੇ ਦੋਸ਼ੀ ਨੀਰਵ ਮੋਦੀ ਿਖ਼ਲਾਫ਼ ਈ. ਡੀ. ਨੇ ਇਕ ਵਾਰ ਫਿਰ ਵੱਡੀ ਕਾਰਵਾਈ ਕੀਤੀ ਹੈ | ਦੁਬਈ 'ਚ ਉਸ ਦੀਆਂ ਕੁਲ 11 ਸੰਪਤੀਆਂ ਨੂੰ ਜ਼ਬਤ ਕੀਤਾ ਗਿਆ | ਈ. ਡੀ. ਨੇ ਇਹ ਕਾਰਵਾਈ ਨੀਰਵ ਮੋਦੀ ਅਤੇ ਉਸ ਦੀ ਕੰਪਨੀ ਫਾਇਰਸਟਾਕ ਦੇ ਿਖ਼ਲਾਫ਼ ਕੀਤੀ ਹੈ | ਜ਼ਬਤ ਕੀਤੀ ਗਈ ਸੰਪਤੀ ਦੀ ਕੀਮਤ 70.79 ਲੱਖ ਡਾਲਰ (ਕਰੀਬ 56.8 ਕਰੋੜ ਰੁਪਏ) ਹੈ | ਈ. ਡੀ. ਨੇ ਇਹ ਕਾਰਵਾਈ ਹਵਾਲਾ ਰੋਕੂ ਕਾਨੂੰਨ ਤਹਿਤ ਕੀਤੀ | ਇਸ ਤੋਂ ਪਹਿਲਾਂ ਵੀ ਈ. ਡੀ. ਨੇ ਪੀ. ਐਨ. ਬੀ. ਘੁਟਾਲੇ ਦੇ ਮੁੱਖ ਦੋਸ਼ੀ ਨੀਰਵ ਮੋਦੀ ਨੂੰ ਝਟਕਾ ਦਿੱਤਾ ਸੀ | ਈ. ਡੀ. ਨੇ ਨੀਰਵ ਮੋਦੀ ਦੀ ਹਾਂਗਕਾਂਗ 'ਚ 255 ਕਰੋੜ ਰੁਪਏ ਦੀ ਸੰਪਤੀ ਜ਼ਬਤ ਕਰ ਲਈ ਸੀ | ਇਸ ਦੌਰਾਨ ਈ. ਡੀ. ਨੇ ਪੰਜ ਵਿਦੇਸ਼ੀ ਖਾਤਿਆਂ ਨੂੰ ਜ਼ਬਤ ਕੀਤਾ ਸੀ | ਇਨ੍ਹਾਂ ਖਾਤਿਆਂ 'ਚ ਨੀਰਵ ਦੇ 278 ਕਰੋੜ ਰੁਪਏ ਜਮ੍ਹਾਂ ਸਨ | ਇਸ ਦੇ ਇਲਾਵਾ ਨੀਰਵ ਮੋਦੀ ਦੇ ਗਹਿਣੇ ਅਤੇ ਮੁੰਬਈ ਦੇ ਘਰ ਨੂੰ ਵੀ ਕਬਜ਼ੇ 'ਚ ਲਿਆ ਗਿਆ |

ਫ਼ੈਜ਼ਾਬਾਦ ਜ਼ਿਲ੍ਹੇ ਦਾ ਨਾਂਅ ਹੋਵੇਗਾ ਅਯੁੱਧਿਆ

ਅਯੁੱਧਿਆ (ਉੱਤਰ ਪ੍ਰਦੇਸ਼), 6 ਨਵੰਬਰ (ਪੀ.ਟੀ.ਆਈ.)-ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਦੀਵਾਲੀ ਦੀ ਪੂਰਬਲੀ ਸ਼ਾਮ ਨੂੰ ਐਲਾਨ ਕਰਦਿਆਂ ਕਿਹਾ ਕਿ ਹੁਣ ਤੋਂ ਫ਼ੈਜ਼ਾਬਾਦ ਜ਼ਿਲ੍ਹਾ ਅਯੁੱਧਿਆ ਦੇ ਨਾਂਅ ਨਾਲ ਜਾਣਿਆ ਜਾਵੇਗਾ | ਦੀਵਾਲੀ ਦੀ ਪੂਰਬਲੀ ਸ਼ਾਮ ਨੂੰ ਅਯੁੱਧਿਆ ਵਿਖੇ 'ਦੀਪਉਤਸਵ' ਸਮਾਗਮ 'ਚ ਪੁੱਜੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਕਿਹਾ ਕਿ ਅਯੁੱਧਿਆ ਸਾਡੀ 'ਆਨ, ਬਾਨ ਤੇ ਸ਼ਾਨ ਦਾ ਪ੍ਰਤੀਕ ਹੈ' | ਉਨ੍ਹਾਂ ਕਿਹਾ ਕਿ ਅਯੁੱਧਿਆ ਦੀ ਪਛਾਣ ਭਗਵਾਨ ਰਾਮ ਨਾਲ ਹੀ ਹੈ ਅਤੇ ਕੋਈ ਵੀ ਅਯੁੱਧਿਆ ਨਾਲ ਬੇਇਨਸਾਫ਼ੀ
ਨਹੀਂ ਕਰ ਸਕਦਾ | ਇਸ ਮੌਕੇ ਉਨ੍ਹਾਂ ਅਯੁੱਧਿਆ 'ਚ ਭਗਵਾਨ ਰਾਮ ਦੇ ਪਿਤਾ ਰਾਜਾ ਦਸ਼ਰਥ ਦੇ ਨਾਂਅ 'ਤੇ ਇਕ ਮੈਡੀਕਲ ਕਾਲਜ ਅਤੇ ਭਗਵਾਨ ਰਾਮ ਦੇ ਨਾਂਅ 'ਤੇ ਹਵਾਈ ਅੱਡਾ ਬਣਾਉਣ ਦਾ ਵੀ ਐਲਾਨ ਕੀਤਾ | ਇਸ ਮੌਕੇ ਉਨ੍ਹਾਂ 'ਰਾਮ ਕੀ ਪੈੜੀ' ਦੇ ਸੁੰਦਰੀਕਰਨ ਅਤੇ ਸਰਜੂ ਨਦੀ 'ਚ ਸੀਵਰੇਜ ਦਾ ਪਾਣੀ ਪਾਉਣ ਤੋਂ ਰੋਕਣ ਸਮੇਤ ਕਈ ਪ੍ਰਾਜੈਕਟਾਂ ਦਾ ਐਲਾਨ ਕੀਤਾ | ਹਾਲਾਂਕਿ ਇਸ ਮੌਕੇ ਮੁੱਖ ਮੰਤਰੀ ਦੇ ਸੰਬੋਧਨ ਦੌਰਾਨ ਕਈ ਲੋਕਾਂ ਵਲੋਂ ਅਯੁੱਧਿਆ 'ਚ ਮੰਦਰ ਬਣਾਉਣ ਦੇ ਨਾਅਰੇ ਵੀ ਲਗਾਏ ਗਏ | ਕਈ ਲੋਕਾਂ ਨੇ 'ਯੋਗੀਜੀ ਬਸ ਇਕ ਕਾਮ ਕਰੋ, ਮੰਦਰ ਕਾ ਨਿਰਮਾਣ ਕਰੋ' ਵਰਗੇ ਨਾਅਰੇ ਲਗਾਏ | 'ਦੀਪਉਤਸਵ' ਸਮਾਗਮ 'ਚ ਦੱਖਣੀ ਕੋਰੀਆ ਦੀ ਫ਼ਸਟ ਲੇਡੀ ਕਿੰਮ ਜੰਗ ਸੂਕ ਨੇ ਵੀ ਸ਼ਿਰਕਤ ਕੀਤੀ | ਯੋਗੀ ਨੇ ਇੱਥੇ ਪੁੱਜਣ 'ਤੇ ਉਨ੍ਹਾਂ ਦਾ ਸ਼ੁਕਰੀਆ ਅਦਾ ਕੀਤਾ | ਉਨ੍ਹਾਂ ਕਿਹਾ ਕਿ ਕੋਰੀਆ ਨਾਲ ਸਾਡੇ 2000 ਸਾਲ ਪੁਰਾਣੇ ਰਿਸ਼ਤੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਜ੍ਹਾ ਨਾਲ ਨਵੀਆਂ ਉੱਚਾਈਆਂ 'ਤੇ ਪੁੱਜੇ ਹਨ | ਇਸ ਮੌਕੇ ਕਿਮ ਸੂਕ ਨੇ ਦੀਵਾਲੀ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਮੈਨੂੰ ਇੱਥੇ ਆ ਕੇ ਭਾਰਤੀ ਲੋਕਾਂ ਵਿਚਾਲੇ ਦੀਵਾਲੀ ਦਾ ਤਿਉਹਾਰ ਮਨਾ ਕੇ ਕਾਫ਼ੀ ਖੁਸ਼ੀ ਹੋ ਰਹੀ ਹੈ | ਉਨ੍ਹਾਂ ਇੱਥੇ ਆਉਣ ਲਈ ਸੱਦਾ ਦੇਣ 'ਤੇ ਪ੍ਰਧਾਨ ਮੰਤਰੀ ਮੋਦੀ ਦਾ ਸ਼ੁਕਰੀਆ ਅਦਾ ਕੀਤਾ | ਉਨ੍ਹਾਂ ਕਿਹਾ ਕਿ ਇਹ ਤਿਉਹਾਰ ਹਨੇਰੇ 'ਤੇ ਰੋਸ਼ਨੀ ਦੀ ਜਿੱਤ ਹੈ | ਕੋਰੀਆ 'ਚ ਵੀ ਮੋਮਬੱਤੀ ਕ੍ਰਾਂਤੀ ਹੋਈ, ਜਿਸ ਦੀ ਪ੍ਰਸੰਸਾ ਮਹਾਤਮਾ ਗਾਂਧੀ ਨੇ ਵੀ ਕੀਤੀ ਸੀ | ਉਨ੍ਹਾਂ ਕਿਹਾ ਕਿ ਹਨੇਰਾ ਕਿੰਨਾ ਵੀ ਹੋਵੇ, ਅਸੀਂ ਸਾਰੇ ਮਿਲ ਕੇ ਇਸ ਨੂੰ ਦੂਰ ਕਰ ਸਕਦੇ ਹਾਂ | ਉਨ੍ਹਾਂ ਕਿਹਾ ਕਿ ਮੈਂ ਉਮੀਦ ਕਰਦੀ ਹਾਂ ਕਿ ਭਾਰਤ ਤੇ ਕੋਰੀਆ ਦੀ ਦੋਸਤੀ ਬਣੀ ਰਹੇ | ਇਸ ਦੌਰਾਨ ਭਗਵਾਨ ਰਾਮ, ਮਾਤਾ ਸੀਤਾ ਤੇ ਲਕਸ਼ਮਣ ਦੀ ਭੂਮਿਕਾ ਨਿਭਾਉਣ ਵਾਲੇ ਕਲਾਕਾਰ ਇਕ ਵਿਸ਼ੇਸ਼ ਹੈਲੀਕਾਪਟਰ ਰਾਹੀਂ ਇੱਥੇ ਪੁੱਜੇ, ਜਿਨ੍ਹਾਂ ਦਾ ਸਵਾਗਤ ਯੋਗੀ ਅਦਿੱਤਿਆਨਾਥ ਤੇ ਕਿਮ ਜੰਗ ਸੂਕ ਨੇ ਕੀਤਾ | ਇਸ ਤੋਂ ਪਹਿਲਾਂ ਕਿਮ ਸੂਕ ਨੇ ਰਾਣੀ ਹਿਓ ਦੀ ਯਾਦਗਾਰ 'ਤੇ ਜਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ | ਉਨ੍ਹਾਂ ਇਸ ਯਾਦਗਾਰ ਦੇ ਨਵੀਨੀਕਰਨ ਤੇ ਸੁੰਦਰੀਕਰਨ ਕਰਨ ਲਈ ਰੱਖੇ ਜਾਣੇ ਵਾਲੇ ਨੀਂਹ ਪੱਥਰ ਸਮਾਗਮ 'ਚ ਸ਼ਿਰਕਤ ਕੀਤੀ | ਦੇਰ ਸ਼ਾਮ ਕਿਮ ਸੂਕ ਨੇ ਯੋਗੀ ਅਦਿੱਤਿਆਨਾਥ ਨਾਲ ਮਿਲ ਕੇ ਸਰਜੂ ਨਦੀ ਦੇ ਘਾਟ 'ਤੇ ਹੋਈ ਆਰਤੀ 'ਚ ਭਾਗ ਲਿਆ | ਸ਼ਾਮ ਢਲਣ 'ਤੇ ਲੋਕਾਂ ਵਲੋਂ ਸਰਯੂ ਨਦੀ ਦੇ ਘਾਟ 'ਤੇ 3,01,152 ਦੀਵੇ ਜਗਾ ਕੇ ਨਵਾਂ ਗਿਨੀਜ਼ ਵਰਲਡ ਰਿਕਾਰਡ ਕਾਇਮ ਕੀਤਾ ਗਿਆ |

ਜਲੰਧਰ ਵਿਚ ਪਟਾਕੇ ਤੇ ਚਾਇਨਾ ਡੋਰ ਬਣਾਉਣ ਦੀਆਂ ਫੈਕਟਰੀਆਂ ਫੜੀਆਂ

ਜਲੰਧਰ, 6 ਨਵੰਬਰ (ਐੱਮ.ਐੱਸ. ਲੋਹੀਆ)-ਰਿਆਜ਼ਪੁਰਾ ਮੁਹੱਲੇ 'ਚ ਘਰ ਅੰਦਰ ਨਜਾਇਜ਼ ਤੌਰ 'ਤੇ ਪਟਾਕੇ ਬਣਾਉਂਦੇ ਸਮੇਂ ਹੋਏ ਧਮਾਕੇ ਦੌਰਾਨ 2 ਕਰਿੰਦਿਆਂ ਦੇ ਮਾਰੇ ਜਾਣ ਅਤੇ ਇਸ ਸਬੰਧੀ ਅਦਾਲਤ 'ਚ ਕੇਸ ਭੁਗਤ ਰਹੇ ਗੁਰਦੀਪ ਸਿੰਘ ਪੁੱਤਰ ਖ਼ਜ਼ਾਨ ਸਿੰਘ ਨੂੰ ਜਲੰਧਰ ਪੁਲਿਸ ਨੇ ਇਕ ਵਾਰ ਫ਼ਿਰ ਭਾਰੀ ਮਾਤਰਾ 'ਚ ਪਟਾਕਿਆਂ ਤੇ ਚਾਇਨਾ ਡੋਰ ਸਮੇਤ ਗਿ੍ਫ਼ਤਾਰ ਕਰ ਲਿਆ ਹੈ | ਡੀ.ਸੀ.ਪੀ. ਗੁਰਮੀਤ ਸਿੰਘ, ਏ.ਡੀ.ਸੀ.ਪੀ. (ਸਿਟੀ-1) ਪੀ.ਐੱਸ. ਭੰਡਾਲ ਤੇ ਏ.ਡੀ.ਸੀ.ਪੀ. (ਕ੍ਰਾਈਮ) ਗੁਰਮੇਲ ਸਿੰਘ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪ੍ਰਤਾਪ ਬਾਗ ਦੇ ਖ਼ੇਤਰ 'ਚ ਪਟਾਕਿਆਂ ਦੀ ਇਕ ਨਜਾਇਜ਼ ਫੈਕਟਰੀ ਚੱਲ ਰਹੀ ਹੈ | ਮਿਲੀ ਸੂਚਨਾ ਦੇ ਆਧਾਰ 'ਤੇ ਥਾਣਾ ਡਵੀਜ਼ਨ ਨੰਬਰ 3 ਦੇ ਮੁਖੀ ਇੰਸਪੈਕਟਰ ਵਿਜੇ ਕੁੰਵਰ ਪਾਲ ਤੇ ਸੀ.ਆਈ.ਏ. ਸਟਾਫ਼ ਦੇ ਮੁਖੀ ਇੰਸਪੈਕਟਰ ਅਜੇ ਸਿੰਘ ਦੀਆਂ ਪੁਲਿਸ ਪਾਰਟੀਆਂ ਨੇ ਛਾਪਾ ਮਾਰਿਆ ਤਾਂ ਪ੍ਰਤਾਪ ਬਾਗ ਨੇੜੇ ਚੱਲ ਰਹੇ ਇਕ ਗੁਦਾਮ 'ਚ ਭਾਰੀ ਮਾਤਰਾ 'ਚ ਸਾਮਾਨ ਬਰਾਮਦ ਹੋਇਆ | ਇਸ ਦੀ ਤਫ਼ਤੀਸ਼ ਦੌਰਾਨ ਪਤਾ ਲੱਗਾ ਕਿ ਗੁਰਦੀਪ ਸਿੰਘ ਦੀ ਇਕ ਹੋਰ ਫੈਕਟਰੀ ਜਲੰਧਰ ਵਿਹਾਰ 'ਚ ਹੈ | ਜਦੋਂ ਜਲੰਧਰ ਵਿਹਾਰ 'ਚ ਛਾਪਾ ਮਾਰਿਆ ਗਿਆ ਤਾਂ ਉੱਥੇ ਚਾਇਨਾ ਡੋਰ ਬਣਾਉਣ ਦੀਆਂ ਮਸ਼ੀਨਾਂ, ਡੋਰ 'ਤੇ ਲਗਾਉਣ ਵਾਲੇ ਲੇਬਲ ਤੇ ਪੈਕਿੰਗ ਦਾ ਸਾਮਾਨ ਭਾਰੀ ਮਾਤਰਾ 'ਚ ਮਿਲਿਆ | ਪੁਲਿਸ ਟੀਮਾਂ ਨੇ ਸਾਮਾਨ ਆਪਣੇ ਕਬਜ਼ੇ 'ਚ ਲੈ ਕੇ ਗੁਰਦੀਪ ਸਿੰਘ ਨੂੰ ਗਿ੍ਫ਼ਤਾਰ ਕਰ ਲਿਆ ਹੈ ਅਤੇ ਉਸ ਦੇ ਪਿਤਾ ਦੀ ਭਾਲ ਕੀਤੀ ਜਾ ਰਹੀ ਹੈ |
ਲਾਟਰੀ ਰਾਹੀਂ ਨਿਕਲੀ ਬਰਲਟਨ ਪਾਰਕ 'ਚ ਦੁਕਾਨ

ਸਰਕਾਰ ਵਲੋਂ ਦੀਵਾਲੀ ਮੌਕੇ ਸ਼ਹਿਰ ਦੇ ਖੁੱਲ੍ਹੇ ਇਲਾਕੇ ਬਰਲਟਨ ਪਾਰਕ 'ਚ 20 ਦੁਕਾਨਾਂ ਦੇ ਆਰਜੀ ਲਾਇਸੈਂਸ ਦੇ ਪਟਾਕੇ ਲਗਾਉਣ ਦੀਆਂ ਦੁਕਾਨਾਂ ਅਲਾਟ ਕੀਤੀਆਂ ਗਈਆਂ ਹਨ | ਇਸ ਸਬੰਧੀ ਸ਼ਹਿਰ ਦੇ 120 ਵਪਾਰੀਆਂ ਨੇ ਅਰਜ਼ੀਆਂ ਦਿੱਤੀਆਂ ਸਨ, ਜਿਨ੍ਹਾਂ 'ਚੋਂ 20 ਵਪਾਰੀਆਂ ਨੂੰ ਲਾਇਸੈਂਸ ਜਾਰੀ ਕੀਤੇ ਗਏ ਸਨ | ਇਨ੍ਹਾਂ ਵਪਾਰੀਆਂ 'ਚੋਂ ਇਕ ਗੁਰਦੀਪ ਸਿੰਘ ਦਾ ਪਿਤਾ ਖ਼ਜ਼ਾਨ ਸਿੰਘ ਵੀ ਹੈ | ਖ਼ਜ਼ਾਨ ਸਿੰਘ ਦੇ ਘਰ 'ਚ ਹੀ 27 ਮਾਰਚ 2018 ਨੂੰ ਧਮਾਕਾ ਹੋਇਆ ਸੀ, ਜਿਸ ਦੌਰਾਨ 2 ਕਰਿੰਦੇ ਮਾਰੇ ਗਏ ਸਨ ਅਤੇ 2 ਗੰਭੀਰ ਜ਼ਖ਼ਮੀ ਹੋ ਗਏ ਸਨ | ਖ਼ਜ਼ਾਨ ਸਿੰਘ ਨੂੰ ਲਾਇਸੈਂਸ ਮਿਲਣ 'ਤੇ ਸ਼ਹਿਰ ਦੇ ਕੁਝ ਵਿਅਕਤੀਆਂ ਵਲੋਂ ਇਸ ਦਾ ਵਿਰੋਧ ਵੀ ਕੀਤਾ ਗਿਆ ਸੀ, ਪਰ ਨਾਂਅ ਲਾਟਰੀ ਜ਼ਰੀਏ ਨਿਕਲਿਆ ਹੋਣ ਕਰਕੇ ਮਾਮਲਾ ਠੰਢਾ ਪੈ ਗਿਆ | ਏ.ਡੀ.ਸੀ.ਪੀ. ਭੰਡਾਲ ਨੇ ਜਾਣਕਾਰੀ ਦਿੱਤੀ ਕਿ ਖ਼ਜ਼ਾਨ ਸਿੰਘ ਤੇ ਉਸ ਦੇ ਲੜਕੇ ਦੀਆਂ ਫੈਕਟਰੀਆਂ ਫੜੀਆਂ ਜਾਣ ਤੋਂ ਬਾਅਦ ਇਨ੍ਹਾਂ ਨੂੰ ਮਿਲਿਆ ਲਾਇਸੈਂਸ ਰੱਦ ਕਰ ਦਿੱਤਾ ਗਿਆ ਹੈ ਅਤੇ ਦੁਕਾਨ ਬੰਦ ਕਰਵਾ ਦਿੱਤੀ ਗਈ ਹੈ |

ਸਨਅਤ ਨੂੰ ਹੁਲਾਰਾ ਦੇਣ ਲਈ ਵਿਲੱਖਣ ਪਹਿਲ 'ਬਿਜ਼ਨਸ ਫਸਟ ਪੋਰਟਲ' ਦੀ ਸ਼ੁਰੂਆਤ

2018 'ਚ ਉਦਯੋਗਿਕ ਖੇਤਰ 'ਚ ਬਿਜਲੀ ਦੀ ਖਪਤ 'ਚ 9 ਫ਼ੀਸਦੀ ਇਜ਼ਾਫਾਚੰਡੀਗੜ੍ਹ, 6 ਨਵੰਬਰ (ਅਜੀਤ ਬਿਊਰੋ)-ਸੂਬੇ 'ਚ ਕਾਰੋਬਾਰ ਨੂੰ ਹੋਰ ਸੁਖਾਲਾ ਬਣਾਉਣ ਵੱਲ ਅਹਿਮ ਕਦਮ ਪੁੱਟਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਰਕਾਰ ਦੇ 'ਬਿਜ਼ਨਸ ਫ਼ਸਟ ਪੋਰਟਲ' ਦੀ ਸ਼ੁਰੂਆਤ ਕੀਤੀ | ਜਿਸ ਨਾਲ ਉਦਯੋਗਿਕ ਵਿਕਾਸ ਨੂੰ ਵੱਡਾ ਹੁਲਾਰਾ ਮਿਲੇਗਾ | ਮਾਰਚ, 2018 'ਚ ਨਵੀਂ ਸਰਕਾਰ ਦੇ ਸੱਤਾ ਸੰਭਾਲਣ ਤੋਂ ਬਾਅਦ ਉਦਯੋਗਿਕ ਖੇਤਰ ਨੇ ਲੰਮੀਆਂ ਪੁਲਾਂਘਾਂ ਪੁੱਟੀਆਂ ਹਨ | ਇਸ ਮੌਕੇ ਮੁੱਖ ਮੰਤਰੀ ਨੇ ਦੱਸਿਆ ਕਿ ਇਹ ਪੋਰਟਲ ਸਿੰਗਲ ਵਿੰਡੋ ਪ੍ਰਣਾਲੀ ਦੇ ਤੌਰ 'ਤੇ ਨਿਵੇਸ਼ਕਾਂ ਨੂੰ ਦਰਪੇਸ਼ ਸਨਅਤੀ ਮੁਸ਼ਕਲਾਂ ਦੇ ਹੱਲ, ਫੀਡਬੈਕ ਅਤੇ ਸੁਝਾਵਾਂ ਲਈ ਅਜ਼ਾਦ ਵਿਧੀ ਮੁਹੱਈਆ ਕਰਵਾਏਗਾ | ਉਨ੍ਹਾਂ ਦੱਸਿਆ ਕਿ ਆਲ੍ਹਾ ਦਰਜੇ ਦੀ ਇਹ ਆਨਲਾਈਨ ਸਹੂਲਤ ਉਦਯੋਗਿਕ ਤੇ ਵਿਕਾਸ ਨੀਤੀ-2017 ਤਹਿਤ ਨਿਵੇਸ਼ਕਾਂ ਨੂੰ ਸਮਾਂਬੱਧ ਢੰਗ ਨਾਲ ਵਿੱਤੀ ਰਿਆਇਤਾਂ ਮੁਹੱਈਆ ਕਰਵਾਉਣ 'ਚ ਸਹਾਈ ਹੋਵੇਗੀ | ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਵਲੋਂ ਚੁੱਕੇ ਵੱਖ-ਵੱਖ ਕਦਮਾਂ ਨਾਲ ਨਿਵੇਸ਼ਕਾਰਾਂ ਅਤੇ ਉੱਦਮੀਆਂ 'ਚ ਨਿਵੇਸ਼ ਪ੍ਰਤੀ ਉਤਸ਼ਾਹ ਵਧਿਆ ਹੈ | ਜਿਸ ਦੀ ਪੁਖ਼ਤਾ ਮਿਸਾਲ ਮਾਰਚ, 2017 'ਚ ਨਵੀਂ ਸਰਕਾਰ ਬਣਨ ਤੋਂ ਲੈ ਕੇ ਹੁਣ 19 ਮਹੀਨਿਆਂ 'ਚ ਤਕਰੀਬਨ 10,000 ਕਰੋੜ ਰੁਪਏ ਦੇ ਹੋਏ ਨਿਵੇਸ਼ ਤੋਂ ਲਈ ਜਾ ਸਕਦੀ ਹੈ | ਉਨ੍ਹਾਂ ਦੱਸਿਆ ਕਿ ਸਾਲ 2016-17 ਨਾਲੋਂ 2017-18 'ਚ
ਉਦਯੋਗਿਕ ਖੇਤਰ 'ਚ ਬਿਜਲੀ ਦੀ ਖਪਤ ਵਿਚ 9 ਫ਼ੀਸਦੀ ਵਾਧਾ ਹੋਇਆ ਹੈ ਜੋ ਸਨਅਤੀ ਖੇਤਰ ਦੀ ਤਰੱਕੀ ਨੂੰ ਦਰਸਾਉਂਦਾ ਹੈ | ਉਨ੍ਹਾਂ ਕਿਹਾ ਕਿ ਇਸ ਸਮੇਂ ਦੌਰਾਨ ਹੀ ਮੰਡੀ ਗੋਬਿੰਦਗੜ੍ਹ 'ਚ ਪੁਰਾਣੇ ਯੂਨਿਟਾਂ ਦੇ ਮੁੜ ਚਾਲੂ ਹੋਣ ਤੋਂ ਇਲਾਵਾ 60 ਨਵੇਂ ਯੂਨਿਟ ਵੀ ਚਾਲੂ ਹੋ ਚੁੱਕੇ ਹਨ | ਉਦਯੋਗ ਤੇ ਵਪਾਰ ਵਿਭਾਗ ਅਤੇ ਪੰਜਾਬ ਬਿਊਰੋ ਆਫ਼ ਇਨਵੈਸਟਮੈਂਟ ਪ੍ਰਮੋਸ਼ਨ ਦੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਇਹ ਪੋਰਟਲ ਸੂਬੇ ਭਰ 'ਚ ਸਥਾਪਤ ਹੋਣ ਵਾਲੇ ਨਵੇਂ ਉਦਯੋਗਿਕ ਯੂਨਿਟਾਂ ਰਾਹੀਂ ਰੁਜ਼ਗਾਰ ਦੇ ਵੱਡੇ ਮੌਕੇ ਸਿਰਜਣ ਲਈ ਬਹੁਤ ਸਹਾਈ ਹੋਵੇਗਾ | ਜਿਸ ਨਾਲ ਸਰਕਾਰ ਦੇ ਪ੍ਰਮੁੱਖ ਪ੍ਰੋਗਰਾਮ 'ਘਰ-ਘਰ ਰੁਜ਼ਗਾਰ' ਸਕੀਮ ਨੂੰ ਹੋਰ ਉਤਸ਼ਾਹ ਮਿਲੇਗਾ | ਇਸ ਮੌਕੇ ਮੁੱਖ ਮੰਤਰੀ ਨਾਲ ਉਨ੍ਹਾਂ ਦੇ ਬਹੁਤ ਸਾਰੇ ਕੈਬਨਿਟ ਸਾਥੀ ਅਤੇ ਉੱਘੇ ਉਦਯੋਗਪਤੀ ਹਾਜ਼ਰ ਸਨ | ਇਸ ਤੋਂ ਪਹਿਲਾਂ ਇਨਵੈਸਟ ਪੰਜਾਬ ਦੇ ਸੀ.ਈ.ਓ. ਰਜਤ ਅਗਰਵਾਲ ਨੇ ਪੋਰਟਲ ਸਬੰਧੀ ਪਾਵਰ ਪੁਆਇੰਟ ਰਾਹੀਂ ਪੇਸ਼ਕਾਰੀ ਕੀਤੀ ਅਤੇ ਵਿਸਥਾਰ ਸਹਿਤ ਸਕੀਮ ਬਾਰੇ ਜਾਣਕਾਰੀ ਮੁਹੱਈਆ ਕਰਵਾਈ | ਉਨ੍ਹਾਂ ਨੇ ਅਗਸਤ ਵਿਚ ਨੋਟੀਫਾਈ ਕੀਤੀ ਨਵੀਂ ਸਕੀਮ ਤੇ ਨੀਤੀ ਅਤੇ ਇਸ ਤੋਂ ਬਾਅਦ ਇਸੇ ਸਾਲ ਅਕਤੂਬਰ ਵਿਚ ਲਿਆਂਦੇ ਨਵੇਂ ਜੀ.ਐਸ.ਟੀ. ਫ਼ਾਰਮੂਲੇ ਹੇਠ ਵਿੱਤੀ ਰਿਆਇਤਾਂ ਪ੍ਰਾਪਤ ਕਰਨ ਬਾਰੇ ਅਮਲੀ ਦਿਸ਼ਾ ਨਿਰਦੇਸ਼ਾਂ ਬਾਰੇ ਵੀ ਦੱਸਿਆ | ਇਸ ਪੋਰਟਲ ਹੇਠ ਇਕ ਕਰੋੜ ਰੁਪਏ ਤੋਂ ਵੱਧ ਦੇ ਮਿਸਾਲੀ ਪੂੰਜੀ ਨਿਵੇਸ਼ (ਐਫ.ਸੀ.ਈ.) ਸਬੰਧੀ ਅਰਜ਼ੀਆਂ ਦੀ ਪ੍ਰਵਾਨਗੀ ਪੰਜਾਬ ਬਿਊਰੋ ਇਨਵੈਸਟਮੈਂਟ ਪ੍ਰਮੋਸ਼ਨ (ਇਨਵੈਸਟ ਪੰਜਾਬ) ਵਲੋਂ ਦਿੱਤੀ ਜਾਵੇਗੀ ਅਤੇ ਇਕ ਕਰੋੜ ਰੁਪਏ ਤੱਕ ਦੀ ਐਫ.ਸੀ.ਆਈ. ਲਈ ਪ੍ਰਵਾਨਗੀ ਜ਼ਿਲ੍ਹਾ ਪੱਧਰ 'ਤੇ ਦਿੱਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਰਿਲੇਸ਼ਨਸ਼ਿਪ ਮੈਨੇਜਰਾਂ/ਸੈਕਟਰ ਅਫ਼ਸਰਾਂ ਨੂੰ ਪੋਰਟਲ ਰਾਹੀਂ ਆਪਣੇ-ਆਪ ਹੀ ਜ਼ਿੰਮੇਵਾਰੀ ਲਈ ਮੁਕੱਰਰ ਕੀਤਾ ਜਾਵੇਗਾ | ਇਹ ਪੋਰਟਲ ਨਿਵੇਸ਼ ਲਈ ਪਾਰਦਰਸ਼ੀ, ਏਕੀਕ੍ਰਿਤ ਅਤੇ ਇਕੋ ਥਾਂ 'ਤੇ ਹਰੇਕ ਵਿਵਸਥਾ ਕਰਨ ਵਾਲਾ ਹੈ | ਇਸ ਲਈ ਐਸ.ਐਮ.ਐਸ. ਅਤੇ ਈ-ਮੇਲ ਦੀ ਸੂਚਨਾ ਤੋਂ ਇਲਾਵਾ ਸਰਟੀਫਿਕੇਟ/ ਲਾਇਸੈਂਸ ਡਿਜ਼ੀਟਲ ਤੌਰ 'ਤੇ ਜਾਰੀ ਕੀਤੇ ਜਾ ਸਕਣਗੇ | ਇਕ ਸਾਂਝੇ ਨਿਵੇਦਨ ਫਾਰਮ (ਸੀ.ਏ.ਐਫ.) ਵਿਚ ਸਾਂਝੀ ਸੂਚਨਾ ਅਤੇ ਇਕੋ ਵਾਰ ਸਾਂਝੇ ਦਸਤਾਵੇਜ਼ ਸ਼ਾਮਿਲ ਹੋਣਗੇ | ਇਹ ਪੋਰਟਲ 11 ਵਿਭਾਗਾਂ ਦੀਆਂ 34 ਪੂਰਵ ਸਥਾਪਤੀ ਤੇ ਪੂਰਵ ਅਮਲ ਰੈਗੂਲੇਟਰੀ ਪ੍ਰਵਾਨਗੀਆਂ ਅਤੇ 35 ਵਿੱਤੀ ਰਿਆਇਤਾਂ ਮੁਹੱਈਆ ਕਰਵਾਏਗਾ | ਬਹੁਤ ਰਿਆਇਤਾਂ ਪ੍ਰਾਪਤ ਕਰਨ ਲਈ ਇਸ ਸਬੰਧੀ ਸਾਂਝਾ ਨਿਵੇਦਨ ਫਾਰਮ (ਆਈ. ਸੀ. ਏ. ਐਫ.) ਸਿਰਫ਼ ਇਕੋ ਵਾਰ ਹੀ ਭਰਨਾ ਲੋੜੀਂਦਾ ਹੋਵੇਗਾ | ਬਿਜ਼ਨਸ ਫ਼ਸਟ ਪੋਰਟਲ 'ਤੇ 'ਆਪਣੀ ਪ੍ਰਵਾਨਗੀ ਜਾਣੋ' ਦੀ ਸਹੂਲਤ ਨਿਵੇਸ਼ਕਾਂ ਨੂੰ ਦਿੱਤੀ ਗਈ ਹੈ | ਜਿਸ ਰਾਹੀਂ ਉਹ ਉਦਯੋਗ ਸਥਾਪਤ ਕਰਨ ਲਈ ਲੋੜੀਂਦੀਆਂ ਪ੍ਰਵਾਨਗੀਆਂ ਬਾਰੇ ਜਾਣਕਾਰੀ ਪ੍ਰਾਪਤ ਕਰਨਗੇ | ਇਸ ਨਾਲ ਉਨ੍ਹਾਂ ਦਾ ਕਾਰੋਬਾਰ ਕਰਨ ਲਈ ਸਮਾਂ, ਧਨ ਅਤੇ ਊਰਜਾ ਦੀ ਬੱਚਤ ਹੋਵੇਗੀ ਅਤੇ ਉਹ ਸਬੰਧਿਤ ਦਫ਼ਤਰਾਂ ਦੇ ਚੱਕਰ ਕੱਢਣ ਤੋਂ ਵੀ ਬਚਣਗੇ | ਇਸੇ ਤਰ੍ਹਾਂ ਜਦੋਂ ਵੀ ਨਵੀਂ ਨੀਤੀਆਂ ਘੜੀਆਂ ਜਾਣਗੀਆਂ ਤਾਂ ਡਰਾਫ਼ਟ ਬਿਜ਼ਨਸ ਰੈਗੂਲੇਸ਼ਨ 'ਤੇ ਫੀਡਬੈਕ ਪੋਰਟਲ ਰਾਹੀਂ ਲਈ ਜਾ ਸਕੇਗੀ | ਬੈਂਕਾਂ/ਹੋਰ ਸਰਕਾਰੀ ਸੰਸਥਾਵਾਂ ਆਦਿ ਵਰਗੀ ਤੀਜੀ ਧਿਰ ਐਨ.ਓ.ਸੀ./ਪ੍ਰਵਾਨਗੀ/ਲਾਇਸੈਂਸ ਨੂੰ ਆਨਲਾਈਨ ਤਸਦੀਕ ਕਰ ਸਕੇਗੀ | ਜਿਸ ਨਾਲ ਦਸਤਾਵੇਜ਼ ਦੀ ਪ੍ਰਮਾਣਕਤਾ ਦੀ ਜਾਂਚ ਕਰਨ ਅਤੇ ਤਸਦੀਕ ਕਰਨ 'ਤੇ ਖ਼ਰਚ ਹੁੰਦਾ ਸਮਾਂ ਤੇ ਊਰਜਾ ਘਟਾਉਣ ਵਿਚ ਮਦਦ ਮਿਲੇਗੀ | ਇਸ ਦੌਰਾਨ ਉਦਯੋਗ ਤੇ ਵਪਾਰ ਅਤੇ ਸੂਚਨਾ ਤਕਨਾਲੋਜੀ ਦੀ ਵਧੀਕ ਪ੍ਰਮੁੱਖ ਸਕੱਤਰ ਵਿਨੀ ਮਹਾਜਨ ਨੇ ਦੱਸਿਆ ਕਿ ਇਸ ਪੋਰਟਲ ਨੂੰ ਲਾਂਚ ਕਰਨ ਨਾਲ ਮੌਜੂਦਾ ਅਤੇ ਨਵੀਂ ਸਨਅਤ ਯੂਨਿਟਾਂ ਦੀ ਸਥਾਪਨਾ ਦੇ ਨਾਲ-ਨਾਲ ਵੱਖ-ਵੱਖ ਸਕੀਮਾਂ ਅਧੀਨ ਵਿੱਤੀ ਰਿਆਇਤਾਂ ਲਈ ਲੋੜੀਂਦੀ ਪ੍ਰਵਾਨਗੀ ਹਾਸਲ ਕਰ ਸਕੇਗੀ | ਸਨਅਤ ਨੂੰ ਹੁਲਾਰਾ ਦੇਣ ਲਈ ਸੂਬਾ ਸਰਕਾਰ ਦੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਸਵਰਾਜ ਟਰੈਕਟਰਜ਼ ਦੇ ਵਿਰੇਨ ਪੋਪਲੀ ਨੇ ਕਿਹਾ ਕਿ ਇਹ ਪੋਰਟਲ ਪੰਜਾਬ ਵਿਚ ਨਿਵੇਸ਼ ਲਈ ਇੱਛੁਕ ਉਦਯੋਗਪਤੀਆਂ ਨੂੰ ਦਰਪੇਸ਼ ਮੁਸ਼ਕਲਾਂ ਦੂਰ ਕਰੇਗਾ | ਵਰਧਮਾਨ ਗਰੁੱਪ ਦੇ ਸਚਿਤ ਜੈਨ ਨੇ 'ਇਨਵੈਸਟ ਪੰਜਾਬ' ਨੂੰ ਹੋਰ ਸ਼ਕਤੀ ਦੇਣ ਲਈ ਸਰਕਾਰ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਫ਼ੈਸਲੇ ਲੈਣ 'ਚ ਤੇਜ਼ੀ ਆਵੇਗੀ ਅਤੇ ਪ੍ਰਾਜੈਕਟਾਂ ਨੂੰ ਅਮਲ ਵਿਚ ਲਿਆਉਣ ਵਿਚ ਹੁੰਦੀ ਬੇਲੋੜੀ ਦੇਰੀ ਖ਼ਤਮ ਹੋਵੇਗੀ | ਇਸ ਮੌਕੇ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਸੂਬੇ 'ਚ ਮੁੜ ਉਦਯੋਗਿਕ ਮਾਹੌਲ ਕਾਇਮ ਕਰਨ ਵਿਚ ਲਾਸਾਨੀ ਭੂਮਿਕਾ ਨਿਭਾਉਣ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ | ਇਸ ਮੌਕੇ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਮੁੱਖ ਸਕੱਤਰ ਕਰਨ ਅਵਤਾਰ ਸਿੰਘ ਅਤੇ ਪ੍ਰਮੁੱਖ ਸਕੱਤਰ ਵਿੱਤ ਅਨੁਰਿਧ ਤਿਵਾੜੀ ਹਾਜ਼ਰ ਸਨ |

ਅਫਗਾਨਿਸਤਾਨ 'ਚ ਤਾਲਿਬਾਨ ਹਮਲਾ-20 ਸਰਹੱਦੀ ਸੈਨਿਕ ਮਰੇ

ਕਾਬੁਲ, 6 ਨਵੰਬਰ (ਏ. ਪੀ.)-ਅਫਗਾਨਿਸਤਾਨ ਦੇ ਅਧਿਕਾਰੀਆਂ ਦਾ ਕਹਿਣਾ ਕਿ ਪੱਛਮੀ ਫਾਰਾਹ ਸੂਬੇ ਵਿਚ ਸਰਹੱਦੀ ਸੈਨਿਕਾਂ ਦੇ ਕੈਂਪ 'ਤੇ ਤਾਲਿਬਾਨ ਬਾਗੀਆਂ ਵਲੋਂ ਕੀਤੇ ਹਮਲੇ ਵਿਚ ਘੱਟੋ ਘੱਟ 20 ਸੈਨਿਕ ਮਾਰੇ ਗਏ | ਪ੍ਰਾਂਤਿਕ ਕੌਾਸਲ ਦੇ ਮੈਂਬਰ ਅਬਦੁਲ ਸਮਾਦ ਸਲੇਹੀ ਨੇ ...

ਪੂਰੀ ਖ਼ਬਰ »

ਰਾਸ਼ਟਰਪਤੀ ਵਲੋਂ ਪ੍ਰਦੂਸ਼ਣ ਮੁਕਤ ਦੀਵਾਲੀ ਮਨਾਉਣ ਦੀ ਅਪੀਲ

ਨਵੀਂ ਦਿੱਲੀ, 6 ਨਵੰਬਰ (ਏਜੰਸੀ)-ਪ੍ਰਧਾਨ ਮੰਤਰੀ ਰਾਮ ਨਾਥ ਕੋਵਿੰਦ ਨੇ ਅੱਜ ਦੀਵਾਲੀ ਦੇ ਤਿਉਹਾਰ ਦੀ ਵਧਾਈ ਦਿੰਦਿਆਂ ਦੇਸ਼ ਵਾਸੀਆਂ ਨੂੰ ਪ੍ਰਦੂਸ਼ਣ ਮੁਕਤ ਅਤੇ ਸੁਰੱਖਿਅਤ ਦੀਵਾਲੀ ਮਨਾਉਣਦੀ ਅਪੀਲ ਕੀਤੀ ਹੈ | ਆਪਣੇ ਸੰਦੇਸ਼ 'ਚ ਉਨ੍ਹਾਂ ਕਿਹਾ ਕਿ ਦੀਵਾਲੀ ਦੇਸ਼ ...

ਪੂਰੀ ਖ਼ਬਰ »

ਵਧਦੇ ਪ੍ਰਦੂਸ਼ਣ ਕਾਰਨ ਦਿੱਲੀ ਵਾਸੀ ਹੋਏ ਬੇਹਾਲ

ਨਵੀਂ ਦਿੱਲੀ, 6 ਨਵੰਬਰ (ਜਗਤਾਰ ਸਿੰਘ)-ਦਿੱਲੀ ਦੀ ਹਵਾ ਵਿਚ ਪ੍ਰਦੂਸ਼ਣ ਦੀ ਮਾਤਰਾ ਲਗਾਤਾਰ ਵਧਦੀ ਜਾ ਰਹੀ ਹੈ, ਜਿਸ ਕਾਰਨ ਦੀਵਾਲੀ ਤੋਂ ਇਕ ਦਿਨ ਪਹਿਲਾਂ ਹੀ ਦਿੱਲੀ ਵਿਚ ਸਾਹ ਲੈਣਾ ਔਖਾ ਹੋ ਗਿਆ ਹੈ ਤੇ ਦਿੱਲੀ ਵਾਸੀਆਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ...

ਪੂਰੀ ਖ਼ਬਰ »

ਲੜਕੀਆਂ ਦੇ ਕੱਪੜੇ ਲੁਹਾਉਣ ਦੇ ਮਾਮਲੇ 'ਚ ਫਾਜ਼ਿਲਕਾ ਸਕੂਲ ਦੀ ਪਿੰ੍ਰਸੀਪਲ ਤੇ ਅਧਿਆਪਕਾ ਮੁਅੱਤਲ

ਚੰਡੀਗੜ੍ਹ, 6 ਨਵੰਬਰ (ਅਜੀਤ ਬਿਊਰੋ)-ਸਕੂਲ ਦੇ ਪਖਾਨੇ 'ਚ ਸੈਨੇਟਰੀ ਪੈਡ ਮਿਲਣ ਤੋਂ ਬਾਅਦ ਲੜਕੀਆਂ ਦੇ ਕੱਪੜੇ ਲੁਹਾਉਣ ਦੇ ਮਾਮਲੇ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ 'ਤੇ ਫਾਜ਼ਿਲਕਾ ਜ਼ਿਲ੍ਹੇ ਦੇ ਸਰਕਾਰੀ ਕੰਨਿਆ ਸਕੂਲ, ਕੁੰਡਲ ਦੀ ਪਿ੍ੰਸੀਪਲ ...

ਪੂਰੀ ਖ਼ਬਰ »

ਕੰਟਰੋਲ ਰੇਖਾ 'ਤੇ ਸਨਾਈਪਰ ਹਮਲੇ 'ਚ ਜਵਾਨ ਜ਼ਖ਼ਮੀ

ਜੰਮੂ, 6 ਨਵੰਬਰ (ਏਜੰਸੀ)- ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ 'ਚ ਕੰਟਰੋਲ ਰੇਖਾ 'ਤੇ ਪਾਕਿਸਤਾਨ ਵਾਲੇ ਪਾਸਿਓਾ ਸਨਾਈਪਰ ਰਾਈਫਲ ਨਾਲ ਕੀਤੇ ਹਮਲੇ 'ਚ ਇਕ ਜਵਾਨ ਜ਼ਖ਼ਮੀ ਹੋ ਗਿਆ | ਜਵਾਨ ਨੌਸ਼ੈਰਾ ਸੈਕਟਰ ਦੇ ਕਲਾਲ 'ਚ ਸੀਮਾ ਪਾਰ ਤੋਂ ਆਈ ਗੋਲੀ ਨਾਲ ਜ਼ਖ਼ਮੀ ਹੋ ਗਿਆ, ...

ਪੂਰੀ ਖ਼ਬਰ »

ਹੁਣ ਅਹਿਮਦਾਬਾਦ ਦਾ ਨਾਂਅ ਕਰਨਾਵਤੀ ਕਰਨ ਦੀ ਤਿਆਰੀ

ਅਹਿਮਦਾਬਾਦ (ਗੁਜਰਾਤ), 6 ਨਵੰਬਰ (ਪੀ. ਟੀ. ਆਈ.)-ਯੂ. ਪੀ. ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਵਲੋਂ ਫ਼ੈਜ਼ਾਬਾਦ ਜ਼ਿਲ੍ਹੇ ਦੇ ਨਾਂਅ ਅਯੋਧਿਆ ਕੀਤੇ ਜਾਣ ਤੋਂ ਬਾਅਦ ਗੁਜਰਾਤ ਸਰਕਾਰ ਨੇ ਕਿਹਾ ਹੈ ਕਿ ਜੇਕਰ ਕੋਈ ਕਾਨੂੰਨੀ ਬੰਦਿਸ਼ ਨਾ ਹੋਵੇ ਤਾਂ ਅਸੀਂ ਅਹਿਮਦਾਬਾਦ ਦਾ ...

ਪੂਰੀ ਖ਼ਬਰ »

ਫ਼ੌਜ ਮੁਖੀ ਵਲੋਂ ਨੇਲਾਂਗ ਵਾਦੀ 'ਚ ਭਾਰਤ-ਚੀਨ ਸਰਹੱਦ ਦਾ ਦੌਰਾ

ਉੱਤਰਕਾਸ਼ੀ, 6 ਨਵੰਬਰ (ਏਜੰਸੀ)- ਫ਼ੌਜ ਮੁਖੀ ਜਨਰਲ ਬਿਪਿਨ ਰਾਵਤ ਨੇ ਅੱਜ ਨੇਲਾਂਗ ਵਾਦੀ 'ਚ ਭਾਰਤ-ਚੀਨ ਸਰਹੱਦ ਦਾ ਦੌਰਾ ਕਰ ਜਵਾਨਾਂ ਨੂੰ ਦੀਵਾਲੀ ਦੀਆਂ ਸ਼ੁੱਭ-ਕਾਮਨਾਵਾਂ ਦਿੱਤੀਆਂ | ਭਟਵਾਰੀ ਦੇ ਐਸ.ਡੀ.ਐਮ. ਦੇਵੇਂਦਰ ਸਿੰਘ ਨੇਗੀ ਨੇ ਦੱਸਿਆ ਕਿ ਫ਼ੌਜ ਮੁਖੀ ਸਵੇਰੇ ...

ਪੂਰੀ ਖ਼ਬਰ »

ਭਾਜਪਾ ਤੇ ਪੀਪਲਜ਼ ਕਾਨਫਰੰਸ ਦੇ ਸਮਰਥਨ ਨਾਲ ਮੱਟੂ ਸ੍ਰੀਨਗਰ ਨਗਰ ਨਿਗਮ ਦੇ ਮੇਅਰ ਬਣੇ

ਸ੍ਰੀਨਗਰ, 6 ਨਵੰਬਰ (ਮਨਜੀਤ ਸਿੰਘ)- ਜੰਮੂ-ਕਸ਼ਮੀਰ 'ਚ ਬੀਤੇ 10 ਸਾਲਾਂ ਬਾਅਦ ਹੋਈਆਂ ਸਥਾਨਕ ਨਗਰ ਨਿਗਮ ਦੀਆਂ ਚੋਣਾਂ ਬਾਅਦ ਅੱਜ ਸ੍ਰੀਨਗਰ ਮਿਊਾਸਪਲ ਕਾਰਪੋਰੇਸ਼ਨ (ਐਸ.ਐਮ.ਸੀ.) ਦੇ ਮੇਅਰ ਲਈ ਹੋਈ ਵੋਟਿੰਗ 'ਚ ਪੀਪਲਜ਼ ਕਾਨਫਰੰਸ ਤੇ ਭਾਜਪਾ ਦੀ ਮਦਦ ਨਾਲ ਜ਼ੁਨੈਦ ਮੱਟੂ 74 ...

ਪੂਰੀ ਖ਼ਬਰ »

ਨੋਟਬੰਦੀ ਦੀ ਦੂਜੀ ਵਰ੍ਹੇਗੰਢ ਮੌਕੇ ਕਾਂਗਰਸ ਵਲੋਂ ਦੇਸ਼ ਭਰ 'ਚ ਪ੍ਰਦਰਸ਼ਨ 9 ਨੂੰ

ਕਿਹਾ, ਮੋਦੀ ਦੇਸ਼ ਤੋਂ ਮੁਆਫ਼ੀ ਮੰਗਣ ਨਵੀਂ ਦਿੱਲੀ, 6 ਨਵੰਬਰ (ਏਜੰਸੀ)-ਕਾਂਗਰਸ ਨੇ ਮੋਦੀ ਸਰਕਾਰ ਵਲੋਂ ਕੀਤੀ ਨੋਟਬੰਦੀ ਦੀ ਦੂਜੀ ਵਰ੍ਹੇਗੰਢ ਮੌਕੇ 9 ਨਵੰਬਰ ਨੂੰ ਦੇਸ਼ ਭਰ 'ਚ ਪ੍ਰਦਰਸ਼ਨ ਕਰਨ ਦਾ ਫ਼ੈਸਲਾ ਕੀਤਾ ਹੈ | ਕਾਂਗਰਸ ਨੇ ਮੰਗਲਵਾਰ ਨੂੰ ਮੰਗ ਕੀਤੀ ਕਿ 8 ...

ਪੂਰੀ ਖ਼ਬਰ »

ਸਬਰੀਮਾਲਾ ਮੰਦਰ ਵਿਚ ਔਰਤ ਦੇ ਜਾਣ ਕਾਰਨ ਵਿਰੋਧ ਪ੍ਰਦਰਸ਼ਨ

ਕੈਮਰਾਮੈਨ ਜ਼ਖ਼ਮੀ-200 ਵਿਅਕਤੀਆਂ ਿਖ਼ਲਾਫ਼ ਮਾਮਲਾ ਦਰਜ ਸਬਰੀਮਾਲਾ, 6 ਨਵੰਬਰ (ਏਜੰਸੀ)-ਕੇਰਲ ਦੇ ਸਬਰੀਮਾਲਾ ਮੰਦਰ ਸਥਿਤ ਭਗਵਾਨ ਅਯੱਪਾ ਮੰਦਰ 'ਚ ਔਰਤਾਂ ਨੂੰ ਜਾਣ ਦੀ ਆਗਿਆ ਦੇਣ ਦੇ ਫ਼ੈਸਲੇ ਤੋਂ ਬਾਅਦ ਦੁਬਾਰਾ ਮੰਦਰ ਖੁੱਲ੍ਹਣ 'ਤੇ ਵੀ ਸ਼ਰਧਾਲੂਆਂ ਦਾ ਪ੍ਰਦਰਸ਼ਨ ...

ਪੂਰੀ ਖ਼ਬਰ »

ਬੰਗਲਾਦੇਸ਼ 'ਚ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਦਾ ਪ੍ਰਧਾਨ ਮੁਕਾਬਲੇ 'ਚ ਹਲਾਕ

2016 ਦੇ ਢਾਕਾ ਕੈਫ਼ੇ ਅਤੇ ਕਈ ਵਿਦੇਸ਼ੀਆਂ 'ਤੇ ਹਮਲੇ ਲਈ ਸੀ ਜ਼ਿੰਮੇਵਾਰ ਢਾਕਾ, 6 ਨਵੰਬਰ (ਪੀ. ਟੀ. ਆਈ.)-ਬੰਗਲਾਦੇਸ਼ ਪੁਲਿਸ ਨੇ 2016 'ਚ ਢਾਕਾ ਕੈਫ਼ੇ 'ਤੇ ਹੋਏ ਹਮਲੇ, ਵਿਦੇਸ਼ੀਆਂ, ਬਲਾਗਰਾਂ ਤੇ ਮਨੁੱਖੀ ਅਧਿਕਾਰਾਂ ਦੇ ਕਾਰਕੁਨਾਂ 'ਤੇ ਹਮਲਿਆਂ ਲਈ ਜ਼ਿੰਮੇਵਾਰ ਇਕ ...

ਪੂਰੀ ਖ਼ਬਰ »

ਸਿਗਨੇਚਰ ਬਰਿੱਜ ਵਿਵਾਦ 'ਚ ਤਿਵਾੜੀ ਨੇ ਵਿਧਾਇਕ ਅਮਾਨਤਉੱਲਾ ਖ਼ਾਨ ਿਖ਼ਲਾਫ਼ ਦਰਜ ਕਰਵਾਈ ਸ਼ਿਕਾਇਤ

• ਦਿੱਲੀ ਭਾਜਪਾ ਵਲੋਂ ਕੇਜਰੀਵਾਲ ਿਖ਼ਲਾਫ਼ ਪ੍ਰਦਰਸ਼ਨ • ਵਿਧਾਇਕ ਨੂੰ ਬਰਖ਼ਾਸਤ ਕਰਨ ਦੀ ਮੰਗ ਨਵੀਂ ਦਿੱਲੀ, 6 ਨਵੰਬਰ (ਜਗਤਾਰ ਸਿੰਘ)-ਭਾਜਪਾ ਦਿੱਲੀ ਪ੍ਰਦੇਸ਼ ਪ੍ਰਧਾਨ ਤੇ ਸੰਸਦ ਮੈਂਬਰ ਮਨੋਜ ਤਿਵਾੜੀ ਨੇ ਦਿੱਲੀ ਦੇ ਸਿਗਨੇਚਰ ਬਰਿੱਜ ਦੇ ਉਦਘਾਟਨ ਮੌਕੇ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX