ਤਾਜਾ ਖ਼ਬਰਾਂ


ਦਿੱਲੀ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਵੱਲੋਂ 54 ਉਮੀਦਵਾਰਾਂ ਦੀ ਸੂਚੀ ਜਾਰੀ
. . .  1 day ago
ਅਜਨਾਲਾ, 18 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ) - ਦਿੱਲੀ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ 54 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ...
ਪ੍ਰਿਟਿੰਗ ਪ੍ਰੈੱਸ ਨੂੰ ਲੱਗੀ ਅੱਗ 'ਚ ਲੱਖਾਂ ਦਾ ਨੁਕਸਾਨ
. . .  1 day ago
ਲੁਧਿਆਣਾ, 18 ਜਨਵਰੀ (ਰੁਪੇਸ਼ ਕੁਮਾਰ) - ਲੁਧਿਆਣਾ ਦੇ ਸੂਦਾਂ ਮੁਹੱਲੇ 'ਚ ਇੱਕ ਪ੍ਰਿਟਿੰਗ ਪ੍ਰੈੱਸ ਨੂੰ ਅਚਾਨਕ ਅੱਗ ਲੱਗ ਗਈ। ਇਸ ਦੀ ਸੂਚਨਾ ਮਿਲਣ ਤੋਂ ਬਾਅਦ...
ਅਮਰੀਕਾ ਤੋਂ ਦਿੱਲੀ ਉਡਾਣ ਦੌਰਾਨ ਲੋਹੀਆਂ ਦੇ ਵਿਅਕਤੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
. . .  1 day ago
ਲੋਹੀਆਂ ਖ਼ਾਸ, 18 ਜਨਵਰੀ (ਗੁਰਪਾਲ ਸਿੰਘ ਸ਼ਤਾਬਗੜ੍ਹ) - ਅਮਰੀਕਾ ਦੇ ਕੈਲੇਫੋਰਨੀਆ 'ਚ ਪੈਂਦੇ ਮਨਟੀਕਾ ਸ਼ਹਿਰ ਵਿਖੇ ਪਰਿਵਾਰ ਸਮੇਤ ਰਹਿੰਦੇ ਜਗੀਰ ਸਿੰਘ ਵਾਸੀ ਪਿੰਡ ਬਦਲੀ ਬਲਾਕ ਲੋਹੀਆਂ ਖ਼ਾਸ ਦੇ ਘਰ ਰੱਖੇ ਵਿਆਹ ਸਮਾਗਮ ਦੀਆਂ ਖ਼ੁਸ਼ੀਆਂ ਉਸ ਵੇਲੇ ਮਾਤਮ...
ਸ੍ਰੀਲੰਕਾ ਦੇ ਰਾਸ਼ਟਰਪਤੀ ਵੱਲੋਂ ਅਜੀਤ ਡੋਭਾਲ ਨਾਲ ਮੁਲਾਕਾਤ
. . .  1 day ago
ਨਵੀਂ ਦਿੱਲੀ, 18 ਜਨਵਰੀ - ਸ੍ਰੀਲੰਕਾ ਦੇ ਰਾਸ਼ਟਰਪਤੀ ਗੋਤਬਯਾ ਰਾਜਪਕਸ਼ੇ ਵੱਲੋਂ ਅੱਜ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨਾਲ ਮੁਲਾਕਾਤ ਕੀਤੀ। ਇਸ ਮੌਕੇ ਦੋਵਾਂ ਵਿਚਕਾਰ ਰਾਸ਼ਟਰੀ ਸੁਰੱਖਿਆ, ਖ਼ੁਫ਼ੀਆ ਵੰਡ...
ਦਲਿਤ ਵਿਰੋਧੀ ਹਨ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰਨ ਵਾਲੇ - ਅਮਿਤ ਸ਼ਾਹ
. . .  1 day ago
ਬੈਂਗਲੁਰੂ, 18 ਜਨਵਰੀ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਰਨਾਟਕ ਦੇ ਹੁਬਲੀ 'ਚ ਇੱਕ ਜਨ ਸਭਾ ਨੂੰ ਸੰਬੋਧਨ ਕਰਦਿਆ ਕਿਹਾ ਕਿ ਉਹ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰਨ ਵਾਲਿਆਂ ਨੂੰ ਪੁੱਛਣਾ...
10 ਪੀੜੀਆਂ ਬਾਅਦ ਵੀ ਸਾਵਰਕਰ ਦੀ ਹਿੰਮਤ ਦਾ ਮੁਕਾਬਲਾ ਨਹੀਂ ਕਰ ਸਕਦੇ ਰਾਹੁਲ ਗਾਂਧੀ - ਸਮ੍ਰਿਤੀ ਈਰਾਨੀ
. . .  1 day ago
ਲਖਨਊ, 18 ਜਨਵਰੀ - ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਹਾਲ ਹੀ ਵਿਚ ਕਿਹਾ ਸੀ ਕਿ ਉਹ ਮਾਫ਼ੀ ਨਹੀਂ ਮੰਗਣਗੇ। ਉਹ ਰਾਹੁਲ ਸਾਵਰਕਰ ਨਹੀ ਹਨ। ਮੈਂ ਅੱਜ ਰਾਹੁਲ ਗਾਂਧੀ...
ਪ੍ਰਨੀਤ ਕੌਰ ਨੇ ਕੀਤਾ 66 ਕੇ ਵੀ ਸਬ- ਸਟੇਸ਼ਨ ਦਾ ਰਸਮੀ ਉਦਘਾਟਨ
. . .  1 day ago
ਡੇਰਾਬਸੀ, 18 ਜਨਵਰੀ (ਸ਼ਾਮ ਸਿੰਘ ਸੰਧੂ) - ਹਲਕਾ ਪਟਿਆਲਾ ਤੋਂ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਵਲੋਂ ਅੱਜ ਡੇਰਾਬਸੀ ਨੇੜਲੇ ਪਿੰਡ ਹਰੀਪੁਰ ਕੂੜਾ ਵਿਖੇ 4 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ...
ਝਾਰਖੰਡ : ਉਮਰ ਕੈਦ ਦੀ ਸਜ਼ਾ ਭੁਗਤ ਰਹੇ 139 ਕੈਦੀਆਂ ਦੀ ਰਿਹਾਈ ਦਾ ਰਾਹ ਪੱਧਰਾ
. . .  1 day ago
ਰਾਂਚੀ, 18 ਜਨਵਰੀ - ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਸੂਬੇ ਦੀਆਂ ਵੱਖ ਵੱਖ ਜੇਲ੍ਹਾਂ 'ਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ 139 ਕੈਦੀਆਂ ਨੂੰ ਰਿਹਾਅ ਕਰਨ ਦੇ ਪ੍ਰਸਤਾਵ...
ਹੁਣ ਸ਼੍ਰੋ:ਅ:ਦ (ਬਾਦਲ) ਦੇ ਮਾਲਵਾ ਜੋਨ-2 ਦੇ ਸਕੱਤਰ ਨੇ ਦਿੱਤਾ ਅਸਤੀਫ਼ਾ
. . .  1 day ago
ਸੁਨਾਮ ਊਧਮ ਸਿੰਘ ਵਾਲਾ, 18 ਜਨਵਰੀ ( ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ) - ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ...
ਸੀ.ਏ.ਏ 'ਤੇ 10 ਲਾਈਨਾਂ ਬੋਲ ਕੇ ਦਿਖਾਉਣ ਰਾਹੁਲ ਗਾਂਧੀ - ਜੇ.ਪੀ ਨੱਢਾ
. . .  1 day ago
ਨਵੀਂ ਦਿੱਲੀ, 18 ਜਨਵਰੀ - ਭਾਜਪਾ ਦੇ ਕਾਰਜਕਾਰੀ ਪ੍ਰਧਾਨ ਜੇ.ਪੀ ਨੱਢਾ ਦਾ ਕਹਿਣਾ ਹੈ ਕਿ ਉਹ ਵਿਰੋਧੀ ਪਾਰਟੀਆਂ ਨੂੰ ਪੁੱਛਣਾ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਨਾਗਰਿਕਤਾ ਸੋਧ ਕਾਨੂੰਨ ਤੋਂ ਕੀ...
ਜੇ.ਈ.ਈ (ਮੇਨ) 2020 ਨਤੀਜਾ : ਜਲੰਧਰ ਦੇ 2 ਵਿਦਿਆਰਥੀਆਂ ਨੇ ਸੂਬੇ ਭਰ 'ਚੋਂ ਕੀਤਾ ਕ੍ਰਮਵਾਰ ਪਹਿਲਾ ਤੇ ਦੂਜਾ ਸਥਾਨ ਹਾਸਲ
. . .  1 day ago
ਜਲੰਧਰ, 18 ਜਨਵਰੀ (ਚਿਰਾਗ਼ ਸ਼ਰਮਾ) - ਜੇ.ਈ.ਈ (ਮੇਨ) 2020 ਦੇ ਪਹਿਲੇ ਫੇਸ ਦੇ ਨਤੀਜਿਆਂ ਵਿਚ ਜਲੰਧਰ ਦੇ ਉੱਜਵਲ ਮਹਿਤਾ ਨੇ 99.99 ਫ਼ੀਸਦੀ ਅੰਕ ਹਾਸਲ ਕਰ ਕੇ ਪੰਜਾਬ ਭਰ 'ਚੋਂ ਪਹਿਲਾ ਸਥਾਨ...
'ਆਪ' ਵਿਧਾਇਕ ਆਦਰਸ਼ ਸ਼ਾਸਤਰੀ ਨੇ ਝਾੜੂ ਛੱਡ ਫੜਿਆ ਹੱਥ
. . .  1 day ago
ਨਵੀਂ ਦਿੱਲੀ, 18 ਜਨਵਰੀ - ਦਿੱਲੀ ਦੇ ਦਵਾਰਕਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਆਦਰਸ਼ ਸ਼ਾਸਤਰੀ ਅੱਜ ਸੀਨੀਅਰ ਕਾਂਗਰਸੀ ਆਗੂ ਪੀ.ਸੀ ਚਾਕੋ ਅਤੇ ਦਿੱਲੀ ਕਾਂਗਰਸ ਦੇ ਪ੍ਰਧਾਨ ਸੁਭਾਸ਼ ਚੋਪੜਾ ਦੀ...
ਮੁੱਠਭੇੜ ਤੋਂ ਬਾਅਦ ਇੱਕ ਨਕਸਲੀ ਗ੍ਰਿਫ਼ਤਾਰ
. . .  1 day ago
ਰਾਏਪੁਰ, 18 ਜਨਵਰੀ - ਝਾਰਖੰਡ ਦੇ ਚਾਏਬਾਸਾ ਵਿਖੇ ਪੁਲਿਸ ਅਤੇ ਸੀ.ਆਰ.ਪੀ ਐੱਫ ਨੇ ਸਾਂਝੇ ਆਪ੍ਰੇਸ਼ਨ ਤਹਿਤ ਮੁੱਠਭੇੜ ਤੋਂ ਬਾਅਦ ਇੱਕ ਨਕਸਲੀ ਨੂੰ ਗ੍ਰਿਫ਼ਤਾਰ ਕਰ...
ਸੀ.ਏ.ਏ ਲਾਗੂ ਕਰਨ 'ਤੇ ਧੰਨਵਾਦ ਲਈ ਭਾਜਪਾ ਹੈੱਡਕੁਆਟਰ ਪਹੁੰਚੇ ਹਰਿਆਣਾ ਤੇ ਦਿੱਲੀ ਦੇ ਪਾਕਿਸਤਾਨੀ ਸ਼ਰਨਾਰਥੀ
. . .  1 day ago
ਨਵੀਂ ਦਿੱਲੀ, 18 ਜਨਵਰੀ - ਦਿੱਲੀ ਤੇ ਹਰਿਆਣਾ 'ਚ ਰਹਿ ਰਹੇ ਪਾਕਿਸਤਾਨੀ ਸ਼ਰਨਾਰਥੀ ਨਾਗਰਿਕਤਾ ਸੋਧ ਕਾਨੂੰਨ ਨੂੰ ਲਾਗੂ ਕਰਨ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ...
ਸ਼੍ਰੀ ਦੂਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਸ਼ਾਨੋ ਸ਼ੌਕਤ ਨਾਲ ਮਨਾਇਆ ਜਾਵੇਗਾ ਪੰਚਮੀ ਦਾ ਪਵਿੱਤਰ ਦਿਹਾੜਾ- ਭਾਈ ਲੌਂਗੋਵਾਲ
. . .  1 day ago
ਲੌਂਗੋਵਾਲ, 18 ਜਨਵਰੀ (ਸ.ਸ.ਖੰਨਾ ) ਸ਼ਹੀਦ ਭਾਈ ਮਨੀ ਸਿੰਘ ਜੀ ਦੇ ਜਨਮ ਅਸਥਾਨ ਗੁਰਦੁਆਰਾ ਕੈਂਬੋਵਾਲ ਸਾਹਿਬ ਵਿਖੇ ਅੱਜ ਅਜੀਤ ਨਾਲ ਗੱਲਬਾਤ ਦੌਰਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਗੁਰਦੁਆਰਾ...
ਸੜਕ ਹਾਦਸੇ 'ਚ ਫ਼ਿਲਮੀ ਅਦਾਕਾਰਾ ਸ਼ਬਾਨਾ ਆਜ਼ਮੀ ਜ਼ਖਮੀ
. . .  1 day ago
ਪ੍ਰਧਾਨ ਮੰਤਰੀ ਅਤੇ ਸੋਨੀਆ ਗਾਂਧੀ ਨੇ ਅਸ਼ਵਨੀ ਚੋਪੜਾ ਦੇ ਦੇਹਾਂਤ 'ਤੇ ਪ੍ਰਗਟਾਇਆ ਦੁੱਖ
. . .  1 day ago
ਜੰਮੂ-ਕਸ਼ਮੀਰ 'ਚ ਰਹੱਸਮਈ ਬਿਮਾਰੀ ਕਾਰਨ 10 ਬੱਚਿਆਂ ਦੀ ਮੌਤ
. . .  1 day ago
19 ਜਨਵਰੀ ਨੂੰ ਵੀ ਖੁੱਲ੍ਹਾ ਰਹੇਗਾ ਸ਼ਿਰਡੀ ਸਾਂਈ ਮੰਦਰ
. . .  1 day ago
ਤ੍ਰਿਵੇਂਦਰ ਰਾਵਤ ਵੱਲੋਂ ਪ੍ਰਧਾਨ ਮੰਤਰੀ ਨਾਲ ਮੁਲਾਕਾਤ
. . .  1 day ago
ਸਿਰਫ਼ ਸੱਤਾ ਹਾਸਲ ਕਰਨ ਦੀ ਸੋਚ ਤਕ ਸੀਮਤ ਹੋ ਕੇ ਰਹਿ ਗਈ ਹੈ ਅਕਾਲੀ ਲੀਡਰਸ਼ਿਪ - ਪਰਮਿੰਦਰ ਢੀਂਡਸਾ
. . .  1 day ago
ਹਥਿਆਰਬੰਦ ਲੁਟੇਰਿਆਂ ਵੱਲੋਂ ਬੈਂਕ 'ਚੋਂ 5 ਲੱਖ ਦੀ ਲੁੱਟ
. . .  1 day ago
ਸਾਲ 2013 ਦੇ ਗੁੜੀਆ ਸਮੂਹਿਕ ਜਬਰ ਜਨਾਹ ਮਾਮਲੇ 'ਚ ਦੋ ਦੋਸ਼ੀ ਕਰਾਰ
. . .  1 day ago
ਅਕਾਲੀ ਪਰਿਵਾਰਾਂ ਦਾ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਦੀ ਸ਼ਤਾਬਦੀ ਵਰ੍ਹੇ ਨੂੰ ਲੈ ਕੇ 'ਸਫ਼ਰ-ਏ-ਅਕਾਲੀ ਲਹਿਰ' ਪ੍ਰੋਗਰਾਮ ਸ਼ੁਰੂ
. . .  1 day ago
ਬਿਜਲੀ ਦੀਆਂ ਹਾਈ ਵੋਲਟੇਜ ਤਾਰਾਂ ਦੀ ਲਪੇਟ 'ਚ ਆਉਣ ਨਾਲ ਨੌਜਵਾਨ ਦੀ ਮੌਤ
. . .  1 day ago
ਉਤਰਾਖੰਡ ਦੇ ਮੁੱਖ ਮੰਤਰੀ ਵਲੋਂ ਰਾਜਨਾਥ ਸਿੰਘ ਨਾਲ ਮੁਲਾਕਾਤ
. . .  1 day ago
ਕਿੱਨੌਰ : ਢਿਗਾਂ ਡਿੱਗਣ ਕਾਰਨ ਨੈਸ਼ਨਲ ਹਾਈਵੇ ਬੰਦ
. . .  1 day ago
ਪ੍ਰਗਿਆ ਠਾਕੁਰ ਨੂੰ ਸ਼ੱਕੀ ਚਿੱਠੀ ਭੇਜਣ ਦੇ ਮਾਮਲੇ 'ਚ ਇੱਕ ਗ੍ਰਿਫ਼ਤਾਰ
. . .  1 day ago
ਵਿਅਕਤੀ ਦਾ ਕੁੱਟ ਕੁੱਟ ਕੇ ਬੇਰਹਿਮੀ ਨਾਲ ਕਤਲ, ਉਪਰੰਤ ਹੋਈ ਗੋਲੀਬਾਰੀ 'ਚ 2 ਜ਼ਖਮੀ
. . .  1 day ago
ਨਿਰਭੈਆ ਦੇ ਦੋਸ਼ੀ ਪਵਨ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ 20 ਜਨਵਰੀ ਨੂੰ ਹੋਵੇਗੀ ਸੁਣਵਾਈ
. . .  1 day ago
ਸੀ.ਏ.ਏ ਅਤੇ ਐਨ.ਆਰ.ਸੀ ਨੂੰ ਲੈ ਕੇ ਇੱਕ ਮੰਚ 'ਤੇ ਆਉਣ ਸਾਰੀਆਂ ਵਿਰੋਧੀ ਪਾਰਟੀਆਂ - ਚਿਦੰਬਰਮ
. . .  1 day ago
ਜੰਮੂ-ਕਸ਼ਮੀਰ 'ਚ ਪਾਕਿਸਤਾਨ ਨੇ ਫਿਰ ਕੀਤੀ ਜੰਗਬੰਦੀ ਦੀ ਉਲੰਘਣਾ
. . .  1 day ago
ਢੀਂਡਸਾ ਸਾਹਿਬ ਨੂੰ ਮੇਰਾ ਸ਼੍ਰੋਮਣੀ ਕਮੇਟੀ ਪ੍ਰਧਾਨ ਬਣਨਾ ਬਿਲਕੁਲ ਵੀ ਪਸੰਦ ਨਹੀਂ - ਭਾਈ ਲੌਂਗੋਵਾਲ
. . .  1 day ago
ਰਾਹੁਲ ਗਾਂਧੀ ਨੇ ਪਿਊਸ਼ ਗੋਇਲ ਅਤੇ ਹਰਸਿਮਰਤ ਬਾਦਲ ਨੂੰ ਲਿਖੀ ਚਿੱਠੀ
. . .  1 day ago
ਜੰਮੂ ਕਸ਼ਮੀਰ 'ਚ ਵੁਆਇਸ ਅਤੇ ਐੱਸ.ਐਮ.ਐੱਸ ਸੇਵਾਵਾਂ ਹੋਣਗੀਆਂ ਬਹਾਲ - ਪ੍ਰਿੰਸੀਪਲ ਸਕੱਤਰ
. . .  1 day ago
ਕਰਿਆਨੇ ਦਾ ਸਮਾਨ ਵੇਚ ਕੇ ਮੋਟਰਸਾਈਕਲਾਂ 'ਤੇ ਆ ਰਹੇ ਨੌਜਵਾਨਾਂ ਨੂੰ ਟਰੱਕ ਨੇ ਮਾਰੀ ਟੱਕਰ, ਦੋਹਾਂ ਦੀ ਮੌਤ
. . .  1 day ago
ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਵਲੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਕੌਮ ਨੂੰ ਅਗਵਾਈ ਦੇਣ ਦੀ ਅਪੀਲ
. . .  1 day ago
ਪੁੱਛਗਿੱਛ ਲਈ ਡੀ. ਐੱਸ. ਪੀ. ਦਵਿੰਦਰ ਸਿੰਘ ਨੂੰ ਦਿੱਲੀ ਲਿਆਏਗੀ ਐੱਨ. ਆਈ. ਏ.
. . .  1 day ago
ਨਾਗਰਿਕਤਾ ਕਾਨੂੰਨ ਨੂੰ ਪੰਜਾਬ 'ਚ ਲਾਗੂ ਕਰਾਉਣ ਲਈ ਅੰਮ੍ਰਿਤਸਰ 'ਚ ਕੱਢੀ ਗਈ ਤਿਰੰਗਾ ਯਾਤਰਾ
. . .  1 day ago
ਵਾਹਨ ਵਲੋਂ ਟੱਕਰ ਮਾਰੇ ਜਾਣ ਕਾਰਨ ਹਾਈਵੇਅ 'ਤੇ ਪਲਟੀ ਕਾਰ, ਤਿੰਨ ਜ਼ਖ਼ਮੀ
. . .  1 day ago
ਸਾਨੀਆ ਮਿਰਜ਼ਾ ਦਾ ਧਮਾਕਾ, ਮਾਂ ਬਣਨ ਤੋਂ ਬਾਅਦ ਜਿੱਤਿਆ ਪਹਿਲਾ ਖ਼ਿਤਾਬ
. . .  1 day ago
ਜੰਮੂ-ਕਸ਼ਮੀਰ 'ਚ ਹਿਰਾਸਤ 'ਚ ਰੱਖੇ ਗਏ ਚਾਰ ਹੋਰ ਨੇਤਾ ਰਿਹਾਅ
. . .  1 day ago
ਸਾਬਕਾ ਸੰਸਦ ਮੈਂਬਰ ਅਸ਼ਵਨੀ ਚੋਪੜਾ ਦਾ ਦੇਹਾਂਤ
. . .  1 day ago
ਸਾਵਰਕਰ ਨੂੰ ਲੈ ਕੇ ਸੰਜੇ ਰਾਓਤ ਨੇ ਫਿਰ ਦਿੱਤਾ ਵਿਵਾਦਿਤ ਬਿਆਨ, ਕਿਹਾ- ਵਿਰੋਧ ਕਰਨ ਵਾਲਿਆਂ ਨੂੰ ਭੇਜੋ ਜੇਲ੍ਹ
. . .  1 day ago
ਸੰਘਣੀ ਧੁੰਦ ਕਾਰਨ ਰੁਕੀ ਲੁਧਿਆਣੇ ਦੀ ਰਫ਼ਤਾਰ
. . .  1 day ago
ਚੰਦਰਸ਼ੇਖਰ ਆਜ਼ਾਦ ਦੀ ਜ਼ਮਾਨਤ ਸੋਧ ਦਾ ਮਾਮਲਾ 21 ਜਨਵਰੀ ਤੱਕ ਲਈ ਮੁਲਤਵੀ
. . .  1 day ago
ਸੋਨੀਆ ਗਾਂਧੀ ਦੀ ਰਿਹਾਇਸ਼ ਦੇ ਬਾਹਰ ਕਾਂਗਰਸੀ ਵਰਕਰਾਂ ਦਾ ਵਿਰੋਧ-ਪ੍ਰਦਰਸ਼ਨ
. . .  1 day ago
ਡੀ. ਐੱਸ. ਪੀ. ਦਵਿੰਦਰ ਸਿੰਘ ਦੇ ਮਾਮਲੇ ਦੀ ਐੱਨ. ਆਈ. ਏ. ਕਰੇਗੀ ਜਾਂਚ
. . .  1 day ago
ਸੰਘਣੀ ਧੁੰਦ ਅਤੇ ਠੰਢ ਕਾਰਨ ਜਨ-ਜੀਵਨ ਪ੍ਰਭਾਵਿਤ
. . .  1 day ago
ਪਾਕਿਸਤਾਨ 'ਚ ਹਿੰਦੂ ਲੜਕੀਆਂ ਦੀ ਅਗਵਾਕਾਰੀ 'ਤੇ ਭਾਰਤ ਨੇ ਜਤਾਇਆ ਵਿਰੋਧ, ਪਾਕਿ ਹਾਈ ਕਮਿਸ਼ਨ ਦਾ ਅਧਿਕਾਰੀ ਤਲਬ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 22 ਕੱਤਕ ਸੰਮਤ 550

ਸੰਗਰੂਰ

ਖਨੌਰੀ ਪੁਲਿਸ ਵਲੋਂ ਨਾਮਾਲੂਮ ਵਿਅਕਤੀ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਣ ਦਾ ਦਾਅਵਾ

8ਦੋ ਦੋਸ਼ੀਆਂ ਨੂੰ ਗਿ੍ਫ਼ਤਾਰ ਕਰਕੇ ਅਦਾਲਤ 'ਚ ਕੀਤਾ ਪੇਸ਼

ਖਨੌਰੀ, 6 ਨਵੰਬਰ (ਰਾਜੇਸ਼ ਕੁਮਾਰ)-ਖਨੌਰੀ ਪੁਲਿਸ ਵਲੋਂ ਬੀਤੇ ਦਿਨੀਂ ਘੱਗਰ ਦਰਿਆ 'ਚੋਂ ਕੱਪੜਿਆਂ 'ਚ ਬੰਨੀ ਹੋਈ ਨਾਮਾਲੂਮ ਵਿਅਕਤੀ ਦੀ ਲਾਸ਼ ਮਿਲਣ 'ਤੇ ਦਰਜ ਹੋਏ ਅੰਨ੍ਹੇ ਕਤਲ ਕੇਸ ਦੀ ਗੁੱਥੀ ਸੁਲਝਾ ਲੈਣ ਦਾ ਦਾਅਵਾ ਕੀਤਾ, ਇਸ ਸਬੰਧੀ ਪੁਲਿਸ ਥਾਣਾ ਖਨੌਰੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਐਸ.ਐਚ.ਓ. ਖਨੌਰੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਮਾਨਯੋਗ ਐਸ.ਐਸ.ਪੀ ਸੰਗਰੂਰ ਸੰਦੀਪ ਗਰਗ ਦੇ ਦਿਸ਼ਾ ਨਿਰਦੇਸ਼ਾਂ ਅਤੇ ਐਸ.ਪੀ. ਇੰਨਵੈਸਟੀਗੇਸ਼ਨ ਗੁਰਮੀਤ ਸਿੰਘ ਅਤੇ ਡੀ.ਐਸ.ਪੀ. ਮੂਨਕ ਅਜੇਪਾਲ ਸਿੰਘ ਦੀ ਹਦਾਇਤਾਂ ਅਨੁਸਾਰ ਕੀਤੀ ਤਫ਼ਤੀਸ਼ ਅਤੇ ਮਿ੍ਤਕ ਵਿਅਕਤੀ ਦੀ ਜੇਬ 'ਚੋਂ ਮਿਲੀ 6 ਹਜ਼ਾਰ ਰੁਪਏ ਦੇ ਲਖੀਮਪੁਰ ਖੀਰੀ ਉੱਤਰ ਪ੍ਰਦੇਸ਼ ਦੀ ਪਰਚੀ ਦੇ ਆਧਾਰ 'ਤੇ ਸਾਰਾ ਕੇਸ ਸੁਲਝਾਇਆ ਗਿਆ ਹੈ | ਥਾਣਾ ਮੁਖੀ ਨੇ ਦੱਸਿਆ ਕਿ ਲੰਘੀ 2 ਅਕਤੂਬਰ 2018 ਨੂੰ ਘੱਗਰ ਦਰਿਆ ਖਨੌਰੀ ਲਾਗਿਓਾ ਕੱਪੜਿਆਂ 'ਚ ਬੰਨੀ ਇਕ ਨਾਮਾਲੂਮ ਵਿਅਕਤੀ ਦੀ ਲਾਸ਼ ਮਿਲੀ ਸੀ ਅਤੇ ਮੌਕੇ ਪਰ ਐਸ.ਪੀ. ਇੰਨਵੈਟੀਗੇਸ਼ਨ ਗੁਰਮੀਤ ਸਿੰਘ ਅਤੇ ਡੀ.ਐਸ.ਪੀ. ਮੂਨਕ ਅਜੇਪਾਲ ਸਿੰਘ ਵੀ ਪੁੱਜੇ ਸਨ ਅਤੇ ਕਿ੍ਸ਼ਨ ਕੁਮਾਰ ਪੁੱਤਰ ਹਰਦੇਵ ਸਿੰਘ ਵਾਸੀ ਖਨੌਰੀ ਦੇ ਬਿਆਨ ਪਰ ਅਣਪਛਾਤੇ ਵਿਅਕਤੀਆਂ ਦੇ ਿਖ਼ਲਾਫ਼ ਮੁਕੱਦਮਾ ਨੰਬਰ 113 ਮਿਤੀ 2-10-2018 ਅਧੀਨ ਧਾਰਾ 302, 201, 34 ਆਈ.ਪੀ.ਸੀ ਦਰਜ ਰਜਿਸਟਰ ਕੀਤਾ ਗਿਆ ਸੀ ਅਤੇ ਮਿ੍ਤਕ ਵਿਅਕਤੀ ਦੀ ਜੇਬ 'ਚੋਂ ਮਿਲੀ ਯੂ.ਪੀ. ਦੇ ਲਖੀਮਪੁਰ ਖੀਰੀ ਦੇ ਇਕ ਪੰਪ ਤੋਂ 6 ਹਜ਼ਾਰ ਰੁਪਏ ਦੇ ਤੇਲ ਭਰਵਾਏ ਦੀ ਪਰਚੀ ਦੇ ਆਧਾਰ 'ਤੇ ਕੀਤੀ ਤਫ਼ਤੀਸ਼ ਤੋਂ ਮਿ੍ਤਕ ਦੀ ਸ਼ਨਾਖ਼ਤ ਪਰਮਜੀਤ ਸਿੰਘ ਪੁੱਤਰ ਬੋਹੜ ਸਿੰਘ ਵਾਸੀ ਤਲਵੰਡੀ ਭਾਈ ਜ਼ਿਲ੍ਹਾ ਫ਼ਿਰੋਜ਼ਪੁਰ ਵਜੋਂ ਹੋਈ ਅਤੇ ਮਿ੍ਤਕ ਦੇ ਵਾਰਸਾਂ ਨੇ ਦੱਸਿਆ ਕਿ ਮਿ੍ਤਕ ਡਰਾਈਵਰੀ ਦਾ ਕੰਮ ਕਰਦਾ ਸੀ ਅਤੇ ਟਰਾਲਾ ਨੰਬਰ ਪੀ.ਬੀ. 5ਕਿਊ 9829 ਜੋ ਕਿ ਮਿ੍ਤਕ ਦੇ ਸੋਹਰੇ ਨਛੱਤਰ ਸਿੰਘ ਪੁੱਤਰ ਦਰਸ਼ਨ ਸਿੰਘ ਦਾ ਸੀ | ਥਾਣਾ ਮੁਖੀ ਨੇ ਦੱਸਿਆ ਕਿ ਮਿ੍ਤਕ ਪਰਮਜੀਤ ਸਿੰਘ ਦੇ ਮੋਬਾਈਲ ਨੰਬਰ ਤੋਂ ਵਿਗਿਆਨਿਕ ਢੰਗ ਨਾਲ ਕੀਤੀ ਤਫ਼ਤੀਸ਼ ਦੇ ਆਧਾਰ 'ਤੇ ਮਿ੍ਤਕ ਪਰਮਜੀਤ ਸਿੰਘ ਦੇ ਕਾਤਲਾਂ ਤੱਕ ਪਹੁੰਚਣ ਵਿਚ ਸਫ਼ਲਤਾ ਹਾਸਲ ਕੀਤੀ | ਜਿਨ੍ਹਾਂ ਦੀ ਪਹਿਚਾਣ ਹਰਪਿੰਦਰ ਸਿੰਘ ਉਰਫ਼ ਭਿੰਦੂ ਪੁੱਤਰ ਮਿਲਖਾ ਸਿੰਘ ਸਿੰਘ ਵਾਸੀ ਜੰਡੋ ਕੇ ਸਰਹਾਲੀ, ਸਰਬਜੀਤ ਸਿੰਘ ਉਰਫ਼ ਸਾਹਿਬ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਖਾਰਾ, ਬਲਜੀਤ ਸਿੰਘ ਉਰਫ਼ ਬਿੱਲੂ ਪੁੱਤਰ ਮੇਜਰ ਸਿੰਘ ਵਾਸੀ ਖਾਰਾ, ਮਨਦੀਪ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਗੰਧਲੀ ਜ਼ਿਲ੍ਹਾ ਤਰਨਤਾਰਨ ਵੱਜੋ ਹੋਈ ਹੈ ਜਿੰਨਾ 'ਚੋਂ ਹਰਪਿੰਦਰ ਸਿੰਘ ਉਰਫ਼ ਭਿੰਦੂ ਪੁੱਤਰ ਮਿਲਖਾ ਸਿੰਘ ਸਿੰਘ ਵਾਸੀ ਜੰਡੋ ਕੇ ਸਰਹਾਲੀ, ਸਰਬਜੀਤ ਸਿੰਘ ਉਰਫ਼ ਸਾਹਿਬ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਖਾਰਾ ਜਿੱਲ੍ਹਾ ਤਰਨਤਾਰਨ ਨੂੰ ਗਿ੍ਫ਼ਤਾਰ ਕਰਕੇ ਮੋਟਰ ਸਾਈਕਲ ਨੰਬਰ ਪੀ.ਬੀ 46 ਈ 2167 ਕਰਾਇਆ ਗਿਆ ਥਾਣਾ ਮੁਖੀ ਨੇ ਦੱਸਿਆ ਕਿ ਦੋਸ਼ੀਆਂ ਨੇ ਮਿ੍ਤਕ ਪਰਮਜੀਤ ਸਿੰਘ ਨੂੰ ਖੱਲ ਦਾ ਟਰਾਲਾ ਭਰਵਾਉਣ ਦਾ ਝਾਂਸਾ ਦੇ ਕੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ, ਜਿਸ ਦੀ ਮਨਸਾ ਟਰਾਲਾ ਖੋਹਣਾ ਸੀ | ਥਾਣਾ ਮੁਖੀ ਨੇ ਦੱਸਿਆ ਕਿ ਦੋਸ਼ੀ ਹਰਪਿੰਦਰ ਸਿੰਘ ਉਰਫ਼ ਭਿੰਦੂ 'ਤੇ ਪਹਿਲਾਂ ਵੀ ਕਈ ਮੁਕੱਦਮੇ ਦਰਜ ਹਨ | ਅੱਜ ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ |

ਬੱਲੋਕੇ ਦੀ ਦਾਣਾ ਮੰਡੀ ਵਿਚ ਜਿਨਸ ਦੀ ਖ਼ਰੀਦ ਨਾ ਹੋਣ ਕਾਰਨ ਕਿਸਾਨਾਂ ਵਲੋਂ ਨਾਅਰੇਬਾਜ਼ੀ

ਸ਼ਹਿਣਾ, 6 ਨਵੰਬਰ (ਸੁਰੇਸ਼ ਗੋਗੀ)-ਦਾਣਾ ਮੰਡੀ ਬੱਲੋਕੇ ਵਿਖੇ ਪਿਛਲੇ ਚਾਰ ਦਿਨਾਂ ਤੋਂ ਝੋਨੇ ਦੀ ਖ਼ਰੀਦ ਨਾ ਹੋਣ ਕਾਰਨ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਾਦਾ ਦੇ ਆਗੂਆਂ ਦੀ ਅਗਵਾਈ ਵਿਚ ਕਿਸਾਨਾਂ ਨੇ ਸਰਕਾਰ ਅਤੇ ਖ਼ਰੀਦ ਏਜੰਸੀਆਂ ਿਖ਼ਲਾਫ਼ ਜੰਮ ਕੇ ...

ਪੂਰੀ ਖ਼ਬਰ »

ਦੋ ਅੰਗਹੀਣ ਔਰਤਾਂ ਨੇ ਆਪਣੇ ਪਰਿਵਾਰਾਂ ਸਮੇਤ ਸੀ.ਡੀ.ਪੀ.ਓ. ਦਫ਼ਤਰ ਅੱਗੇ ਲਾਇਆ ਧਰਨਾ

ਸ਼ਹਿਣਾ, 6 ਨਵੰਬਰ (ਸੁਰੇਸ਼ ਗੋਗੀ)-ਇਸਤਰੀ ਸੁਰੱਖਿਆ ਤੇ ਬਾਲ ਵਿਕਾਸ ਵਿਭਾਗ ਦਫ਼ਤਰ ਸ਼ਹਿਣਾ ਅੱਗੇ ਤਪਾ ਮੰਡੀ ਨਾਲ ਸਬੰਧਤ ਦੋ ਅੰਗਹੀਣ ਔਰਤਾਂ ਵਲੋਂ ਆਂਗਣਵਾੜੀ ਮਹਿਕਮੇ ਵਿਚ ਬਤੌਰ ਹੈਲਪਰ ਦੇ ਤੌਰ 'ਤੇ ਨਿਯੁਕਤੀ ਨੂੰ ਲੈ ਕੇ ਧਰਨਾ ਲਗਾ ਕੇ ਸਬੰਧਤ ਸੁਪਰਵਾਈਜ਼ਰ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਵਲੋਂ ਅੱਗ ਲਗਾਉਣ ਦੀ ਬਜਾਏ ਪਰਾਲੀ ਨੂੰ ਗਊਸ਼ਾਲਾ ਭੇਜਣ ਦੀ ਅਪੀਲ

ਬਰਨਾਲਾ, 6 ਨਵੰਬਰ (ਗੁਰਪ੍ਰੀਤ ਸਿੰਘ ਲਾਡੀ)-ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਧਰਮ ਪਾਲ ਗੁਪਤਾ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਇਸ ਨੂੰ ਪਸ਼ੂਆਂ ਲਈ ਚਾਰੇ ਦੇ ਤੌਰ 'ਤੇ ਵਰਤਿਆ ਜਾ ਸਕਦਾ ਹੈ | ਇਸ ਨਾਲ ਜਿੱਥੇ ਪਰਾਲੀ ਨੂੰ ਅੱਗ ਲਗਾਉਣ ਨਾਲ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰਸ਼ਾਸਨ ਦੀ ਸਖ਼ਤਾਈ ਕਾਰਨ ਬਰਨਾਲਾ ਵਿਖੇ ਬਾਜ਼ਾਰਾਂ ਵਿਚ ਨਹੀਂ ਲੱਗੇ ਪਟਾਖੇ

ਬਰਨਾਲਾ, 6 ਨਵੰਬਰ (ਗੁਰਪ੍ਰੀਤ ਸਿੰਘ ਲਾਡੀ)-ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਜਾਰੀ ਕੀਤੀਆਂ ਹਦਾਇਤਾਂ ਦੇ ਮੱਦੇਨਜ਼ਰ ਤਿਉਹਾਰਾਂ ਮੌਕੇ ਸੰਘਣੀ ਆਬਾਦੀ ਵਿਚ ਪਟਾਖੇ ਸਟੋਰ ਕਰਨ ਅਤੇ ਵੇਚਣ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੀਤੀ ਗਈ ਸਖ਼ਤਾਈ ਤਹਿਤ ...

ਪੂਰੀ ਖ਼ਬਰ »

ਜ਼ਿਲ੍ਹਾ ਮੈਜਿਸਟਰੇਟ ਵਲੋਂ ਦੀਵਾਲੀ ਅਤੇ ਹੋਰ ਤਿਉਹਾਰਾਂ ਮੌਕੇ ਪਟਾਖੇ ਚਲਾਉਣ ਸਬੰਧੀ ਹੁਕਮ ਜਾਰੀ

ਬਰਨਾਲਾ, 6 ਨਵੰਬਰ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਮੈਜਿਸਟਰੇਟ ਬਰਨਾਲਾ ਸ੍ਰੀ ਧਰਮ ਪਾਲ ਗੁਪਤਾ ਨੇ ਪੰਜਾਬ ਹਰਿਆਣਾ ਹਾਈਕੋਰਟ ਦੇ ਹੁਕਮਾਾ ਅਨੁਸਾਰ ਫ਼ੌਜਦਾਰੀ ਜ਼ਾਬਤਾ ਸੰਘਤਾ 1973 (1974 ਦੇ ਐਕਟ ਨੰ 2) ਦੀ ਧਾਰਾ 144 ਤਹਿਤ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ...

ਪੂਰੀ ਖ਼ਬਰ »

12 ਬੋਤਲਾਂ ਸ਼ਰਾਬ ਸਮੇਤ ਇਕ ਕਾਬੂ

ਤਪਾ ਮੰਡੀ, 6 ਨਵੰਬਰ (ਪ੍ਰਵੀਨ ਗਰਗ)-ਸਥਾਨਕ ਪੁਲਿਸ ਨੇ ਨਸ਼ਿਆਂ ਿਖ਼ਲਾਫ਼ ਵਿੱਢੀ ਮੁਹਿੰਮ ਤਹਿਤ 12 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਇੰਪਾਇਰ ਨੰਬਰ 1 (ਚੰਡੀਗੜ੍ਹ) ਸਮੇਤ ਦੋਸ਼ੀ ਨੂੰ ਮੌਕੇ 'ਤੇ ਕਾਬੂ ਕਰ ਕੇ ਮਾਮਲਾ ਦਰਜ ਕਰਨ ਦੀ ਪੁਸ਼ਟੀ ਕਰਦਿਆਂ ਥਾਣਾ ਮੁਖੀ ...

ਪੂਰੀ ਖ਼ਬਰ »

ਟੱਲੇਵਾਲ ਪੁਲਿਸ ਵਲੋਂ 21 ਬੋਤਲਾਂ ਸਮੇਤ ਇਕ ਕਾਬੂ

ਟੱਲੇਵਾਲ, 6 ਨਵੰਬਰ (ਸੋਨੀ ਚੀਮਾ)-ਥਾਣਾ ਟੱਲੇਵਾਲ ਦੀ ਪੁਲਿਸ ਵਲੋਂ ਇਕ ਵਿਅਕਤੀਆਂ ਨੂੰ 21 ਬੋਤਲਾਂ ਸ਼ਰਾਬ ਸਮੇਤ ਕਾਬੂ ਕਰਨ ਦਾ ਸਮਾਚਾਰ ਹੈ | ਜਗਜੀਤ ਸਿੰਘ ਘੁਮਾਣ ਥਾਣਾ ਮੁਖੀ ਟੱਲੇਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣੇ ਦੇ ਹੌਲਦਾਰ ਜਸਮੇਲ ਸਿੰਘ ਜਦ ...

ਪੂਰੀ ਖ਼ਬਰ »

ਨਸ਼ੀਲੀਆਂ ਦਵਾਈਆਂ ਦੇ ਕੇਸ ਵਿਚੋਂ ਬਰੀ

ਸੰਗਰੂਰ, 6 ਨਵੰਬਰ (ਧੀਰਜ ਪਸ਼ੌਰੀਆ)-ਵਧੀਕ ਸੈਸ਼ਨ ਜੱਜ ਸੁਮਿਤ ਘਈ ਦੀ ਅਦਾਲਤ ਨੇ ਨਸ਼ੀਲੀਆਂ ਦਵਾਈਆਂ ਦੇ ਕੇਸ ਵਿਚੋਂ ਇਕ ਵਿਅਕਤੀ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਹੈ | ਬਚਾਅ ਪੱਖ ਦੇ ਵਕੀਲ ਦੀਪਕ ਅਰੋੜਾ ਨੇ ਦੱਸਿਆ ਕਿ ਪੁਲਿਸ ਥਾਣਾ ਸਦਰ ਸੰਗਰੂਰ ਵਿਖੇ 29 ਅਪ੍ਰੈਲ 2012 ...

ਪੂਰੀ ਖ਼ਬਰ »

ਕਰਮ ਸਿੰਘ ਧਾਲੀਵਾਲ ਨੇ ਖੇਤੀਬਾੜੀ ਵਿਭਾਗ ਦੀਆਂ ਹਦਾਇਤਾਂ 'ਤੇ ਆਪਣੀ 25 ਏਕੜ ਫ਼ਸਲ ਹੈਪੀ ਸੀਡਰ ਨਾਲ ਬੀਜੀ

ਟੱਲੇਵਾਲ, 6 ਨਵੰਬਰ (ਸੋਨੀ ਚੀਮਾ)-ਹਵਾ ਨੂੰ ਪ੍ਰਦੂਸ਼ਣ ਮੁਕਤ ਰੱਖਣ ਦੇ ਉਪਰਾਲਿਆਂ ਅਤੇ ਖੇਤੀਬਾੜੀ ਵਿਭਾਗ ਦੀਆਂ ਹਦਾਇਤਾਂ 'ਤੇ ਪਿੰਡ ਪੱਖੋਕੇ ਦੇ ਕਿਸਾਨ ਕਰਮ ਸਿੰਘ ਧਾਲੀਵਾਲ ਨੇ ਖੇਤ ਵਿਚ ਝੋਨੇ ਦੀ ਪਰਾਲੀ ਨੂੰ ਬਿਨਾਂ ਅੱਗ ਲਾਏ ਆਪਣੀ 25 ਏਕੜ ਜ਼ਮੀਨ ਵਿਚ ਹੈਪੀ ...

ਪੂਰੀ ਖ਼ਬਰ »

25 ਨੂੰ ਬਰਗਾੜੀ ਦੀ ਧਰਤੀ 'ਤੇ ਸਿੱਖ ਸੰਗਤਾਂ ਦਾ ਲਾਮਿਸਾਲ ਇਕੱਠ ਹੋਵੇਗਾ-ਜਥੇਦਾਰ ਸੰਘੇੜਾ

ਸ਼ਹਿਣਾ, 6 ਨਵੰਬਰ (ਸੁਰੇਸ਼ ਗੋਗੀ)-549ਵਾਂ ਪ੍ਰਕਾਸ਼ ਦਿਹਾੜਾ ਬਰਗਾੜੀ ਦੀ ਧਰਤੀ 'ਤੇ ਸ਼ਰਧਾ ਨਾਲ ਮਨਾਉਣ ਲਈ ਸਿੰਘ ਸਾਹਿਬ ਭਾਈ ਧਿਆਨ ਸਿੰਘ ਮੰਡ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਸਮੁੱਚੀਆਂ ਨਾਮਲੇਵਾ ਸਿੱਖ ਸੰਗਤਾਂ ਨੂੰ ਆਦੇਸ਼ ਦਿੱਤਾ ਗਿਆ ਹੈ | ਇਹ ਸ਼ਬਦ ...

ਪੂਰੀ ਖ਼ਬਰ »

ਐਸ.ਡੀ. ਪਬਲਿਕ ਸਕੂਲ ਛਾਪਾ ਵਿਖੇ ਵਿਦਿਆਰਥੀਆਂ ਨੂੰ ਗੁਰਮਤਿ ਸਾਹਿਤ ਵੰਡਿਆ

ਮਹਿਲ ਕਲਾਂ, 6 ਨਵੰਬਰ (ਅਵਤਾਰ ਸਿੰਘ ਅਣਖੀ)-ਨਾਮਵਰ ਵਿੱਦਿਅਕ ਸੰਸਥਾ ਐੱਸ.ਡੀ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਛਾਪਾ ਵਿਖੇ ਸ੍ਰੀ ਸਹਿਜ ਪਾਠ ਸੇਵਾ ਸੁਸਾਇਟੀ ਲੁਧਿਆਣਾ ਦੇ ਸਹਿਯੋਗ ਨਾਲ ਵਿਦਿਆਰਥੀਆਂ ਨੂੰ ਗੁਰਬਾਣੀ ਨਾਲ ਜੋੜਨ ਸਬੰਧੀ ਵਿਸ਼ੇਸ਼ ਸੈਮੀਨਾਰ ਕਰਾਇਆ ...

ਪੂਰੀ ਖ਼ਬਰ »

ਸਾਬਕਾ ਸੈਨਿਕ ਯੂਨਾਈਟਿਡ ਵੈੱਲਫੇਅਰ ਸੁਸਾਇਟੀ ਦੀ ਮੀਟਿੰਗ

ਬਰਨਾਲਾ, 6 ਨਵੰਬਰ (ਰਾਜ ਪਨੇਸਰ)-ਸਾਬਕਾ ਸੈਨਿਕ ਯੂਨਾਈਟਿਡ ਵੈੱਲਫੇਅਰ ਸੁਸਾਇਟੀ ਦੀ ਮੀਟਿੰਗ ਪ੍ਰਧਾਨ ਸੂਬੇਦਾਰ ਮੇਜਰ ਹਰਦੀਪ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਮੰਜੀ ਸਾਹਿਬ ਵਿਖੇ ਕੀਤੀ ਗਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਸ: ਰੰਧਾਵਾ ਨੇ ਕਿਹਾ ਕਿ ...

ਪੂਰੀ ਖ਼ਬਰ »

ਭੁੱਲਰ ਸਕੂਲ ਧੌਲਾ ਵਿਖੇ ਗਰੀਨ ਦੀਵਾਲੀ ਮਨਾਈ

ਰੂੜੇਕੇ ਕਲਾਂ, 6 ਨਵੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਇੰਜ: ਐੱਚ. ਐਸ. ਭੁੱਲਰ ਸੀਨੀਅਰ ਸੈਕੰਡਰੀ ਸਕੂਲ ਧੌਲਾ ਵਿਖੇ ਚੇਅਰਮੈਨ ਹਰਜੀਤ ਸਿੰਘ ਭੁੱਲਰ, ਮੈਨੇਜਿੰਗ ਡਾਇਰੈਕਟਰ ਸੁਖਬੰਸ ਕੌਰ ਭੁੱਲਰ ਦੀ ਅਗਵਾਈ ਵਿਚ ਵਿਦਿਆਰਥੀਆਂ ...

ਪੂਰੀ ਖ਼ਬਰ »

'ਆਸਰਾ ਇਕ ਕੋਸ਼ਿਸ਼ ਖ਼ੁਸ਼ੀ ਕੀ' ਵਲੋਂ ਲੋੜਵੰਦਾਂ ਦੀ ਮਦਦ

ਮਹਿਲ ਕਲਾਂ, 6 ਨਵੰਬਰ (ਅਵਤਾਰ ਸਿੰਘ ਅਣਖੀ)-ਗੁਰਪ੍ਰੀਤ ਹੋਲੀ ਹਾਰਟ ਪਬਲਿਕ ਸਕੂਲ ਮਹਿਲ ਕਲਾਂ ਵਿਖੇ ਇਕ ਵਿਸ਼ੇਸ਼ ਉਪਰਾਲੇ ਦੇ ਤਹਿਤ ਲੋੜਵੰਦ ਵਿਅਕਤੀਆਂ ਨੂੰ ਵਿਦਿਆਰਥੀਆਂ ਵਲੋਂ ਪੁਰਾਣੇ ਕੱਪੜੇ, ਕਿਤਾਬਾਂ, ਬੂਟ ਅਤੇ ਖਿਡੌਣੇ ਵੰਡੇ ਗਏ | ਸੰਸਥਾ ਦੇ ਵਿਦਿਆਰਥੀਆਂ ...

ਪੂਰੀ ਖ਼ਬਰ »

ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਕਿਸਾਨ ਦੀਵਾਲੀ ਦੀ ਰਾਤ ਮੰਡੀਆਂ ਵਿਚ ਕੱਟਣ ਲਈ ਮਜਬੂਰ

88 ਦਿਨਾਂ ਤੋਂ ਲਗਾਤਾਰ ਕਿਸਾਨ ਮੰਡੀਆਂ ਵਿਚ ਹੋ ਰਹੇ ਹਨ ਖੱਜਲ ਖ਼ੁਆਰ

ਬਰਨਾਲਾ, 6 ਨਵੰਬਰ (ਧਰਮਪਾਲ ਸਿੰਘ)-ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਮੰਡੀਆਂ ਵਿਚ ਕਿਸਾਨਾਂ ਦੀ ਜਿਨਸ ਦੀ ਬੋਲੀ ਸਮੇਂ ਸਿਰ ਨਾ ਹੋਣ ਕਾਰਨ ਕਿਸਾਨ ਕਰੀਬ 8 ਦਿਨਾਂ ਤੋਂ ਲਗਾਤਾਰ ਮੰਡੀਆਂ ਵਿਚ ਖੱਜਲ ਖ਼ੁਆਰ ਹੋ ਰਹੇ ਹਨ, ਜਿਸ ਕਾਰਨ ਦੀਵਾਲੀ ਦਾ ਤਿਉਹਾਰ ਵੀ ਮੰਡੀਆਂ ...

ਪੂਰੀ ਖ਼ਬਰ »

ਸਰਵਹਿੱਤਕਾਰੀ ਸਕੂਲ ਦੇ ਵਿਦਿਆਰਥੀਆਂ ਨੇ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦਾ ਦਿੱਤਾ ਸੱਦਾ

ਤਪਾ ਮੰਡੀ, 6 ਨਵੰਬਰ (ਪ੍ਰਵੀਨ ਗਰਗ)-ਸਥਾਨਕ ਸਰਵਹਿੱਤਕਾਰੀ ਸਕੂਲ ਦੇ ਵਿਦਿਆਰਥੀਆਂ ਵਲੋਂ ਸਕੂਲ ਪਿੰ੍ਰਸੀਪਲ ਰਜਿੰਦਰ ਰਾਵਤ ਦੀ ਅਗਵਾਈ ਹੇਠ ਦੀਵਾਲੀ ਦੇ ਤਿਉਹਾਰ ਮੌਕੇ ਸਮੁੱਚੇ ਸ਼ਹਿਰ ਵਿਚੋਂ ਰੈਲੀ ਕੱਢ ਕੇ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦਾ ਸੱਦਾ ਦਿੱਤਾ ...

ਪੂਰੀ ਖ਼ਬਰ »

ਸਰਕਾਰੀ ਸਕੂਲ ਘੁੰਨਸ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ

ਤਪਾ ਮੰਡੀ, 6 ਨਵੰਬਰ (ਪ੍ਰਵੀਨ ਗਰਗ)-ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਘੁੰਨਸ ਵਿਖੇ ਦੀਵਾਲੀ ਦਾ ਤਿਉਹਾਰ ਪਿ੍ੰਸੀਪਲ ਮੈਡਮ ਨੀਰਜਾ ਦੀ ਅਗਵਾਈ ਹੇਠ ਮਨਾਇਆ ਗਿਆ ¢ ਜਿਸ ਵਿਚ ਸਮੁੱਚੇ ਸਕੂਲੀ ਬੱਚਿਆਂ ਅਤੇ ਸਟਾਫ਼ ਨੇ ਭਾਗ ਲਿਆ ¢ ਇਸ ਮੌਕੇ ਲੈਕਚਰਾਰ ...

ਪੂਰੀ ਖ਼ਬਰ »

ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਵਿਖੇ ਕਿੱਤਾ ਮੁਖੀ ਕੋਰਸਾਂ ਸਬੰਧੀ ਜਾਣਕਾਰੀ ਦੇਣ ਹਿਤ ਸੈਮੀਨਾਰ

ਬਰਨਾਲਾ, 6 ਨਵੰਬਰ (ਅਸ਼ੋਕ ਭਾਰਤੀ)-ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਵਿਖੇ ਐਨ.ਐਸ.ਐਸ. ਵਿਭਾਗ ਦੇ ਸਹਿਯੋਗ ਨਾਲ ਇਕ ਰੋਜ਼ਾ ਕਿੱਤਾ ਮੁਖੀ ਕੋਰਸਾਂ ਸਬੰਧੀ ਜਾਣਕਾਰੀ ਦੇਣ ਹਿੱਤ ਸੈਮੀਨਾਰ ਲਗਾਇਆ ਗਿਆ | ਸੈਮੀਨਾਰ ਦੌਰਾਨ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦੀ ...

ਪੂਰੀ ਖ਼ਬਰ »

90 ਯੂਨਿਟ ਖੂਨਦਾਨ ਕੀਤਾ

ਸੰਗਰੂਰ, 6 ਨਵੰਬਰ (ਸੁਖਵਿੰਦਰ ਸਿੰਘ ਫੁੱਲ) - ਬਲਰਾਮਜੀ ਦਾਸ ਟੰਡਨ ਚੈਰੀਟੇਬਲ ਫਾਊਡੇਂਸ਼ਨ, ਚੰਡੀਗੜ੍ਹ ਅਤੇ ਬਾਬੂ ਨਾਨਕ ਚੰਦ ਕਾਲੜਾ ਚੈਰੀਟੇਬਲ ਟਰੱਸਟ, ਸੰਗਰੂਰ ਵਲੋਂ ਸ੍ਰੀ ਬਲਰਾਮਜੀ ਦਾਸ ਟੰਡਨ, ਸਾਬਕਾ ਗਵਰਨਰ, ਛੱਤੀਸਗੜ੍ਹ ਅਤੇ ਸਾਬਕਾ ਡਿਪਟੀ ਮੁੱਖ ਮੰਤਰੀ ...

ਪੂਰੀ ਖ਼ਬਰ »

ਟੀਚਿੰਗ ਅਤੇ ਨਾਨ ਟੀਚਿੰਗ ਸਟਾਫ਼ ਵਲੋਂ ਕਾਲੀ ਦੀਵਾਲੀ ਮਨਾਉਣ ਦਾ ਐਲਾਨ

ਲਹਿਰਾਗਾਗਾ, 6 ਨਵੰਬਰ (ਗਰਗ, ਢੀਂਡਸਾ)-ਬਾਬਾ ਹੀਰਾ ਸਿੰਘ ਭੱਠਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਾਡ ਟੈਕਨਾਲੋਜੀ ਕਾਲਜ ਲਹਿਰਾਗਾਗਾ ਦੇ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ਼ ਨੇ ਪਿਛਲੇ 6 ਮਹੀਨਿਆਂ ਤੋਂ ਤਨਖ਼ਾਹ ਨਾ ਮਿਲਣ ਦੇ ਰੋਸ ਵਜੋਂ ਕਾਲਜ ਵਿਖੇ ਕਾਲੇ ਬਿੱਲੇ ...

ਪੂਰੀ ਖ਼ਬਰ »

ਬਾਪੂ ਸਰਦਾਰ ਰੂਪ ਸਿੰਘ ਸੂਲਰ ਨਮਿਤ ਭੋਗ ਅਤੇ ਸ਼ਰਧਾਂਜਲੀ ਸਮਾਗਮ

ਦਿੜ੍ਹਬਾ ਮੰਡੀ, 6 ਨਵੰਬਰ (ਪਰਵਿੰਦਰ ਸੋਨੂੰ)-ਸ਼ੋ੍ਰਮਣੀ ਅਕਾਲੀ ਦਲ ਐਸੀ ਵਿੰਗ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਠੇਕੇਦਾਰ ਬਿੱਕਰ ਸਿੰਘ ਸਰਪੰਚ ਸੂਲਰ ਦੇ ਬਾਪੂ ਜੀ ਸਰਦਾਰ ਰੂਪ ਸਿੰਘ ਸੂਲਰ ਸੇਵਾ-ਮੁਕਤ ਮੁਲਾਜਮ ਪੀ.ਆਰ.ਟੀ.ਸੀ ਨਮਿਤ ਭੋਗ ਪਿੰਡ ਦੇ ਗੁਰਦੁਆਰਾ ਸਾਹਿਬ ...

ਪੂਰੀ ਖ਼ਬਰ »

ਦੀਵਾਲੀ ਦਾ ਤਿਉਹਾਰ ਮਨਾਇਆ

ਸੁਨਾਮ ਊਧਮ ਸਿੰਘ ਵਾਲਾ, 6 ਨਵੰਬਰ (ਰੁਪਿੰਦਰ ਸਿੰਘ ਸੱਗੂ)-ਸ਼ਿਵ ਸ਼ਕਤੀ ਵੁਮੈਨ ਕਲੱਬ ਸੁਨਾਮ ਵਲੋਂ ਰੌਸ਼ਨੀਆਂ ਦਾ ਪਵਿੱਤਰ ਤਿਉਹਾਰ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਤੇ ਸ਼ਹਿਰ ਦੀ ਉੱਘੀ ਸਮਾਜ ਸੇਵਕਾਂ ਅਤੇ ਕੌਾਸਲਰ ਮੈਡਮ ਕਾਂਤ ਪੱਪਾ ...

ਪੂਰੀ ਖ਼ਬਰ »

ਹਰੇ ਦਰੱਖਤਾਂ ਦੀ ਸ਼ਰੇਆਮ ਕਟਾਈ ਜਾਰੀ

ਅਮਰਗੜ੍ਹ, 6 ਨਵੰਬਰ (ਸੁਖਜਿੰਦਰ ਸਿੰਘ ਝੱਲ)- ਇਕ ਪੌਦੇ ਨੂੰ ਲਗਾਉਣ ਤੋਂ ਲੈ ਕੇ ਪਾਲਣ ਤੱਕ ਕੀ ਕੀ ਕਰਨਾ ਪੈਂਦਾ ਹੈ, ਪੌਦੇ ਤੋਂ ਰੁੱਖ ਕਿਵੇਂ ਬਣਦਾ ਹੈ ਉਸ ਸਬੰਧੀ ਸ਼ਾਇਦ ਵਣ ਵਿਭਾਗ ਨੇ ਸੋ ਚਣਾ ਬੰਦ ਕਰ ਦਿੱਤਾ ਹੈ | ਇਸੇ ਕਰ ਕੇ ਨਵੇਂ ਬੂਟੇ ਲਗਾ ਕੇ ਉਨ੍ਹਾਂ ਨੂੰ ਪਾਲਣ ...

ਪੂਰੀ ਖ਼ਬਰ »

ਮਾਤਾ ਗੁਜਰੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਧਨੌਲਾ ਨੇ ਫੈਂਸੀ ਡਰੈਂਸ ਮੁਕਾਬਲੇ ਕਰਵਾਏ

ਧਨੌਲਾ, 6 ਨਵੰਬਰ (ਨਿੱਜੀ ਪੱਤਰ ਪ੍ਰੇਰਕ)-ਮਾਤਾ ਗੁਜਰੀ ਪਬਲਿਕ ਸੀਨੀ: ਸੈਕੰ: ਸਕੂਲ ਦੇ ਚੇਅਰਮੈਨ ਬਿਕਰਮਜੀਤ ਸਿੰਘ ਵਾਲੀਆ ਅਤੇ ਪਿ੍ੰਸੀਪਲ ਵਰੁਣਦੀਪ ਕੌਰ ਵਾਲੀਆ ਦੀ ਯੋਗ ਅਗਵਾਈ ਹੇਠ ਨਰਸਰੀ ਤੋਂ ਦੂਸਰੀ ਕਲਾਸ ਦੇ ਵਿਦਿਆਰਥੀਆਾ ਦਾ ਫੈਂਸੀ ਡਰੈਸ ਮੁਕਾਬਲੇ ਕਰਵਾਏ ...

ਪੂਰੀ ਖ਼ਬਰ »

ਮਗਨਰੇਗਾ ਸਕੀਮ ਤਹਿਤ ਪਿੰਡਾਂ ਦੀਆਂ ਸੜਕਾਂ ਬਰਮਾ ਦੇ ਕੰਮ ਚਲਾਉਣ ਨੂੰ ਵਿਭਾਗੀ ਮਨਜ਼ੂਰੀ

ਹੰਡਿਆਇਆ, 6 ਨਵੰਬਰ (ਗੁਰਜੀਤ ਸਿੰਘ ਖੱੁਡੀ)-ਮਹਾਤਮਾ ਗਾਂਧੀ ਕੌਮੀ ਰੁਜ਼ਗਾਰ ਗਰੰਟੀ ਐਕਟ (ਮਗਨਰੇਗਾ) ਸਕੀਮ ਤਹਿਤ ਪੰਜਾਬ ਦੇ ਪਿੰਡਾਂ ਵਿਚ ਸੜਕਾਂ ਦੀਆਂ ਬਰਮਾ 'ਤੇ ਮਿੱਟੀ ਪਾਉਣ ਅਤੇ ਸਫ਼ਾਈ ਕਰਨ ਦੇ ਕੰਮਾਂ ਨੂੰ ਚਲਾਉਣ ਲਈ ਵਿਭਾਗ ਵਲੋਂ ਮਨਜ਼ੂਰੀ ਦਿੱਤੀ ਗਈ | ...

ਪੂਰੀ ਖ਼ਬਰ »

ਸੈਕਰਡ ਹਾਰਟ ਸਕੂਲ ਵਿਖੇ ਅਥਲੈਟਿਕ ਮੀਟ ਕਰਵਾਈ

ਬਰਨਾਲਾ, 6 ਨਵੰਬਰ (ਅਸ਼ੋਕ ਭਾਰਤੀ)-ਸੈਕਰਡ ਹਾਰਟ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਹੰਡਿਆਇਆ ਰੋਡ ਬਰਨਾਲਾ ਵਿਖੇ ਸਾਲਾਨਾ ਅਥਲੈਟਿਕ ਮੀਟ ਕਰਵਾਈ ਗਈ | ਜਿਸ ਵਿਚ ਨਰਸਰੀ ਤੋਂ ਲੈ ਕੇ ਬਾਰ੍ਹਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਨੇ 100 ਮੀਟਰ, 200 ਮੀਟਰ, ਡਿਸਕਸ ਥੋ੍ਰ, ...

ਪੂਰੀ ਖ਼ਬਰ »

ਵਜੀਦਕੇ ਕਲਾਂ 'ਚ ਅਗਾਂਹਵਧੂ ਕਿਸਾਨ ਵਲੋਂ 18 ਏਕੜ ਕਣਕ ਦੀ ਸਿੱਧੀ ਬਿਜਾਈ

ਮਹਿਲ ਕਲਾਂ, 6 ਨਵੰਬਰ (ਅਵਤਾਰ ਸਿੰਘ ਅਣਖੀ)-ਪਿੰਡ ਵਜੀਦਕੇ ਕਲਾਂ (ਬਰਨਾਲਾ) ਵਿਖੇ ਕਿਸਾਨ ਜਬਰ ਸਿੰਘ ਪੁੱਤਰ ਚੰਦ ਸਿੰਘ ਵੱਲੋਂ ਜਮਹੂਰੀ ਕਿਸਾਨ ਸਭਾ ਦੇ ਸੂਬਾ ਸਕੱਤਰ ਮਲਕੀਤ ਸਿੰਘ ਵਜੀਦਕੇ ਦੀ ਪ੍ਰੇਰਨਾ ਸਦਕਾ ਹੈਪੀਸੀਡਰ ਨਾਲ 18 ਏਕੜ ਕਣਕ ਦੀ ਸਿੱਧੀ ਬਿਜਾਈ ਕੀਤੀ ...

ਪੂਰੀ ਖ਼ਬਰ »

ਐਫ.ਆਰ.ਆਈ. ਸਕੂਲ ਦੇ ਵਿਦਿਆਰਥੀਆਂ ਨੇ ਗਰੀਨ ਦੀਵਾਲੀ ਮਨਾਈ

ਟੱਲੇਵਾਲ, 6 ਨਵੰਬਰ (ਸੋਨੀ ਚੀਮਾ)-ਇਲਾਕੇ ਦੀ ਨਾਮਵਰ ਸੰਸਥਾ ਐਫ.ਆਰ.ਆਈ. ਸਕੂਲ ਵਿਚ ਪ੍ਰਬੰਧਕਾਂ ਅਤੇ ਵਿਦਿਆਰਥੀਆਂ ਵਲੋਂ ਰਲ ਕੇ 'ਗਰੀਨ ਦੀਵਾਲੀ' ਮਨਾਈ ਗਈ | ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਮਕਕੰਵਲ ਸਿੰਘ ਮੱੁਖ ਅਧਿਆਪਕ ਨੇ ਕਿਹਾ ਕਿ ਵਧ ਰਹੇ ਪ੍ਰਦੂਸ਼ਣ ਦੀ ...

ਪੂਰੀ ਖ਼ਬਰ »

ਦੀਵਾਲੀ ਮੌਕੇ ਵਿਦਿਆਰਥੀਆਂ ਦੇ ਉਜਵਲ ਭਵਿੱਖ ਲਈ ਸਕੂਲ 'ਚ ਕਰਵਾਇਆ ਸੱਭਿਆਚਾਰਕ ਸਮਾਗਮ

ਤਪਾ ਮੰਡੀ, 6 ਨਵੰਬਰ (ਵਿਜੇ ਸ਼ਰਮਾ)-ਗਾਰਗੀ ਫਾੳਾੂਡੇਸ਼ਨ ਵਲੋਂ ਪਿੰਡ ਮੌੜ ਨਾਭਾ ਦੇ ਉਡਾਣ ਪਬਲਿਕ ਸਕੂਲ ਵਿਖੇ ਦਲਿਤ ਵਰਗ ਦੇ ਬੱਚਿਆਂ ਦੇ ਉੱਜਵਲ ਭਵਿੱਖ ਲਈ ਦੀਵਾਲੀ ਮੌਕੇ ਸੱਭਿਆਚਾਰਕ ਤੇ ਪੇਂਟਿੰਗ ਮੁਕਾਬਲੇ ਕਰਵਾਏ ਗਏ | ਜਿਸ ਦੇ ਮੱੁਖ ਮਹਿਮਾਨ ਗਾਰਗੀ ...

ਪੂਰੀ ਖ਼ਬਰ »

8ਲਿਫ਼ਟਿੰਗ ਦਾ ਹੋਇਆ ਮਾੜਾ ਹਾਲ
ਅਨਾਜ ਮੰਡੀਆਂ 'ਚ ਝੋਨੇ ਦੇ ਲੱਗੇ ਅੰਬਾਰ, ਤਿਲ ਸੱੁਟਣ ਨੂੰ ਨਹੀਂ ਰਹੀ ਥਾਂ

ਤਪਾ ਮੰਡੀ, 6 ਨਵੰਬਰ (ਵਿਜੇ ਸ਼ਰਮਾ)-ਤਪਾ ਮਾਰਕੀਟ ਕਮੇਟੀ ਅਧੀਨ ਆਉਂਦੀਆਂ ਖੇਤਰ ਦੀਆਂ ਅਨਾਜ ਮੰਡੀਆਂ 'ਚ ਝੋਨੇ ਦੀ ਫ਼ਸਲ ਦੇ ਅੰਬਾਰ ਲੱਗੇ ਹੋਏ ਅਤੇ ਫ਼ਸਲ ਦੀ ਚੁਕਾਈ ਦੇ ਨਾ ਹੋਣ ਕਰ ਕੇ ਮੰਡੀਆਂ 'ਚ ਤਿੱਲ ਸੁੱਟਣ ਨੂੰ ਕਿਸੇ ਪਾਸੇ ਥਾਂ ਨਹੀਂ ਰਹੀ ਹੈ | ਅੰਦਰਲੀ ਅਨਾਜ ...

ਪੂਰੀ ਖ਼ਬਰ »

ਨਾਨ-ਟੀਚਿੰਗ ਕਰਮਚਾਰੀਆਂ ਵਲੋਂ ਪੰਜਾਬ ਸਰਕਾਰ ਵਿਰੁੱਧ ਰੋਸ ਮੁਜ਼ਾਹਰਾ

ਮਸਤੂਆਣਾ ਸਾਹਿਬ, 6 ਨਵੰਬਰ (ਦਮਦਮੀ)-ਪੰਜਾਬ ਅਤੇ ਚੰਡੀਗੜ੍ਹ ਨਾਨ-ਟੀਚਿੰਗ ਇੰਪਲਾਈਜ਼ ਏਡਿਡ ਤੇ ਅਨ-ਏਡਿਡ ਯੂਨੀਅਨ ਦੇ ਸੱਦੇ ਤੇ ਲਗਾਤਾਰ ਕੀਤੀਆਂ ਜਾ ਰਹੀਆਂ ਹੜਤਾਲਾਂ ਅਤੇ ਧਰਨਿਆਂ ਦੇ ਅਧੀਨ ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਦੀ ਨਾਨ-ਟੀਚਿੰਗ ਸਟਾਫ਼ ਯੂਨੀਅਨ ...

ਪੂਰੀ ਖ਼ਬਰ »

ਬਾਰੂਦ ਦੇ ਢੇਰ ਉੱਪਰ ਫਿਰ ਸਜਿਆ ਅਮਰਗੜ੍ਹ ਦਾ ਬਾਜ਼ਾਰ, ਪ੍ਰਸ਼ਾਸਨ ਬਣਿਆ ਮੂਕ-ਦਰਸ਼ਕ

ਅਮਰਗੜ੍ਹ, 6 ਨਵੰਬਰ (ਸੁਖਜਿੰਦਰ ਸਿੰਘ ਝੱਲ)-ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪ੍ਰਸ਼ਾਸਨ ਦੇ ਦਾਅਵੇ ਸਿਰਫ਼ ਕਾਗ਼ਜ਼ਾਂ ਤੱਕ ਹੀ ਸੀਮਤ ਰਹੇ, ਭਾਵੇਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਸ ਵਾਰ ਪਟਾਖਿਆਂ ਦੀ ਵਿੱਕਰੀ ਲਈ ਆਰਜ਼ੀ ਲਾਇਸੈਂਸ ਵੀ ਜਾਰੀ ਕੀਤੇ ਗਏ ਪਰ ਉਨ੍ਹਾਂ ਦਾ ...

ਪੂਰੀ ਖ਼ਬਰ »

ਸਾਂਝੇ ਮੋਰਚੇ ਨੇ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਨਾ ਕਰਨ ਦੇ ਰੋਸ ਵਜੋਂ ਮਨਾਈ ਕਾਲੀ ਦੀਵਾਲੀ

ਸੰਗਰੂਰ, 6 ਨਵੰਬਰ (ਧੀਰਜ ਪਸ਼ੌਰੀਆ)-ਅੱਜ ਸਾਂਝੇ ਮੋਰਚੇ ਦੇ ਅਧਿਆਪਕ ਸਥਾਨਕ ਮਾਤਾ ਨੈਣਾਂ ਦੇਵੀ ਮੰਦਰ ਦੇ ਪਾਰਕ ਵਿਖੇ ਇਕੱਠੇ ਹੋਏ ਉਸ ਤੋਂ ਬਾਅਦ ਕਾਲੇ ਚੋਲੇ ਪਾ ਕੇ ਸੰਗਰੂਰ ਦੇ ਬਾਜ਼ਾਰਾਂ ਵਿਚੋਂ ਦੀ ਰੋਹ ਭਰਪੂਰ ਪ੍ਰਦਰਸ਼ਨ ਕਰਦੇ ਹੋਏ ਕਾਲੀ ਦੀਵਾਲੀ ਮਨਾਈ | ਇਸ ...

ਪੂਰੀ ਖ਼ਬਰ »

ਸਕੂਲ ਵੈਨ ਅਤੇ ਟਰੱਕ ਦੀ ਟੱਕਰ 'ਚ 7 ਬੱਚੇ ਜ਼ਖਮੀ

ਧੂਰੀ, 6 ਨਵੰਬਰ (ਸੰਜੇ ਲਹਿਰੀ)-ਸਥਾਨਕ ਦੌਲਤਪੁਰ ਰੋਡ ਨੇੜੇ ਇਕ ਨਿੱਜੀ ਸਕੂਲ ਦੀ ਵੈਨ ਅਤੇ ਟਰੱਕ ਦੀ ਹੋਈ ਆਪਸੀ ਟੱਕਰ ਨਾਲ ਵਿਸ਼ਾਲ ਮਾਡਲ ਸਕੂਲ ਦੇ 7 ਬੱਚਿਆਂ ਦੇ ਫੱਟੜ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਵਿਸ਼ਾਲ ਮਾਡਲ ਸਕੂਲ ਧੂਰੀ ਦੀ ...

ਪੂਰੀ ਖ਼ਬਰ »

ਸੰਤ ਬਾਬਾ ਗੁਰਮੀਤ ਸਿੰਘ ਜੀ ਨੇ ਖਿਡਾਰੀਆਂ ਨੰੂ ਵੀਲ੍ਹਚੇਅਰਾਂ ਦਿੱਤੀਆਂ

ਕੋਟ ਈਸੇ ਖਾਂ, 6 ਨਵੰਬਰ (ਨਿਰਮਲ ਸਿੰਘ ਕਾਲੜਾ)-ਪੰਜਾਬ ਵੀਲ ਚੇਅਰ ਕਿ੍ਕਟ ਐਸੋਸੀਏਸ਼ਨ ਦੇ ਖਿਡਾਰੀਆਂ ਨੂੰ ਸੰਤ ਬਾਬਾ ਗੁਰਮੀਤ ਸਿੰਘ ਨੇ ਲਗਪਗ 4 ਲੱਖ ਰੁਪਏ ਦੀਆਂ 11 ਵੀਲ੍ਹ ਚੇਅਰਾਂ ਖ਼ਰੀਦ ਕੇ ਦਿੱਤੀਆਂ | ਇਹ ਖਿਡਾਰੀ ਅਗਲੇ ਮਹੀਨੇ ਨੈਸ਼ਨਲ ਟੂਰਨਾਮੈਂਟ ਜੋ ਕਿ ...

ਪੂਰੀ ਖ਼ਬਰ »

ਮਾਮਲਾ ਨਗਰ ਪੰਚਾਇਤ ਖਨੌਰੀ ਦੇ ਕਾਂਗਰਸੀ ਪ੍ਰਧਾਨ ਦੇ ਸ਼ੈਲਰ ਦਾ

ਯੂ.ਪੀ. ਅਤੇ ਹਰਿਆਣਾ ਰਾਜਾਂ ਦੇ ਪਿੰਡਾਂ ਤੋਂ ਸਿੱਧਾ ਝੋਨਾਂ ਖ਼ਰੀਦ ਕੇ ਸੂਬਾ ਸਰਕਾਰ ਨੂੰ ਲਾਇਆ ਜਾ ਰਿਹਾ ਮੋਟਾ ਚੂਨਾ

ਖਨੌਰੀ, 6 ਨਵੰਬਰ (ਰਾਜੇਸ਼ ਕੁਮਾਰ)-'ਲੋਕਾਂ ਦਾ ਨੀ ਦੁੱਧ ਵਿਕਦਾ, ਤੇਰਾ ਵਿਕਤਾ ਜੈ ਕੁੜੇ ਪਾਣੀ' ਪੰਜਾਬੀ ਗੀਤ ਦੇ ਇਹ ਬੋਲ ਖਨੌਰੀ ਵਿਖੇ ਉਦੋਂ ਸਹੀ ਸਾਬਤ ਹੋਏ ਜਦੋਂ ਖਨੌਰੀ ਅਤੇ ਪਾਤੜਾਂ ਦੀਆਂ ਅਨਾਜ ਮੰਡੀਆਂ ਵਿਚ ਕਿਸਾਨਾਂ ਦੇ ਝੋਨੇ ਦਾ ਸਹੀ ਰੇਟ ਨਾ ਮਿਲਣ ਕਾਰਨ ਅੰਨ ...

ਪੂਰੀ ਖ਼ਬਰ »

ਸੇਂਟ ਬਚਨਪੁਰੀ ਸਕੂਲ ਪੱਖੋ ਕਲਾਾ ਵਿਖੇ ਕੈਂਡਲ ਡੈਕੋਰੇਸ਼ਨ, ਰੰਗੋਲੀ ਮੁਕਾਬਲੇ ਕਰਵਾਏ

ਰੂੜੇਕੇ ਕਲਾਂ, 6 ਨਵੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਅੰਤਰਰਾਸ਼ਟਰੀ ਪੱਧਰ ਦੀ ਪੜ੍ਹਾਈ ਮੁਹੱਈਆ ਕਰਵਾ ਰਹੀ ਇਲਾਕੇ ਦੀ ਪ੍ਰਸਿੱਧ ਸੰਸਥਾ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਵਿਖੇ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ ਦੀ ਅਗਵਾਈ ਹੇਠ ਦੀਵਾਲੀ ਦੇ ...

ਪੂਰੀ ਖ਼ਬਰ »

ਚਿੱਟੇ ਦੇ ਕੇਸ ਵਿਚੋਂ ਤਿੰਨ ਬਰੀ

ਸੰਗਰੂਰ, 6 ਨਵੰਬਰ (ਧੀਰਜ ਪਸ਼ੌਰੀਆ)-ਵਧੀਕ ਸੈਸ਼ਨ ਜੱਜ ਜੇ.ਐਸ. ਭਿੰਡਰ ਦੀ ਅਦਾਲਤ ਨੇ ਤਿੰਨ ਵਿਅਕਤੀਆਂ ਨੂੰ ਚਿੱਟੇ ਦੇ ਕੇਸ ਵਿਚੋਂ ਬਰੀ ਕਰਨ ਦਾ ਹੁਕਮ ਸੁਣਾਇਆ ਹੈ | ਬਚਾਅ ਪੱਖ ਦੇ ਵਕੀਲ ਸੰਦੀਪ ਹਰੇੜੀ ਨੇ ਦੱਸਿਆ ਕਿ ਪੁਲਿਸ ਥਾਣਾ ਮਲੇਰਕੋਟਲਾ ਸਿਟੀ-2 ਵਿਖੇ 16 ...

ਪੂਰੀ ਖ਼ਬਰ »

ਨਾਜਾਇਜ਼ ਸਬੰਧਾਂ ਕਾਰਨ ਕੁੱਟਮਾਰ-ਮੁਕੱਦਮਾ ਦਰਜ

ਮੋਗਾ, 6 ਨਵੰਬਰ (ਸ਼ਿੰਦਰ ਸਿੰਘ ਭੁਪਾਲ) ਹਰਪ੍ਰੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਡਗਰੂ ਦੀ ਸ਼ਿਕਾਇਤ ਅਤੇ ਉਸ ਦੇ ਬਿਆਨਾਂ ਦੇ ਆਧਾਰ 'ਤੇ ਦਿਲਰਾਜ ਸਿੰਘ ਉਰਫ਼ ਗੁਰਤੇਜ ਸਿੰਘ, ਗੋਰਾ ਸਿੰਘ ਪੁੱਤਰ ਬਲਵੰਤ ਸਿੰਘ ਅਤੇ ਦੋ ਅਣਪਛਾਤੇ ਵਿਅਕਤੀਆਂ ਿਖ਼ਲਾਫ਼ ਸਹਾਇਕ ...

ਪੂਰੀ ਖ਼ਬਰ »

ਦੀਵਾਲੀ ਦੇ ਦਿਨਾਂ 'ਚ ਮੰਡੀਆਂ 'ਚ ਰੁਲਦੇ ਕਿਸਾਨਾਂ ਦੀ ਕਹਾਣੀ ਤਸਵੀਰ ਦੀ ਜ਼ੁਬਾਨੀ

ਬਾਘਾ ਪੁਰਾਣਾ, 6 ਨਵੰਬਰ (ਬਲਰਾਜ ਸਿੰਗਲਾ)-ਹਿੰਦੁਸਤਾਨ ਦਾ ਬਹੁਤ ਹੀ ਪ੍ਰਸਿੱਧ ਅਤੇ ਸਾਂਝੀ ਵਾਲਤਾ ਦਾ ਪ੍ਰਤੀਕ ਦੀਵਾਲੀ ਦਾ ਤਿਉਹਾਰ ਬਹੁਤ ਹੀ ਖ਼ੁਸ਼ੀਆਂ ਅਤੇ ਚਾਵਾਂ ਨਾਲ ਹਰੇਕ ਵਰਗ ਦੇ ਲੋਕਾਂ ਵਲੋਂ ਮਨਾਇਆ ਜਾਂਦਾ ਹੈ, ਪਰੰਤੂ ਇਸ ਵਾਰ ਮੰਡੀਆਂ ਵਿਚ ਝੋਨੇ ਦੀ ...

ਪੂਰੀ ਖ਼ਬਰ »

ਪਿਸਤੌਲ ਦੀ ਨੋਕ 'ਤੇ ਖੋਹੀ ਬਰੀਜ਼ਾ ਕਾਰ ਮਹਿਣਾ ਪੁਲਿਸ ਨੇ ਕੀਤੀ ਬਰਾਮਦ

ਮੋਗਾ, 6 ਨਵੰਬਰ (ਗੁਰਤੇਜ ਸਿੰਘ/ਸੁਰਿੰਦਰਪਾਲ ਸਿੰਘ)-ਬੀਤੀ 24 ਜੂਨ 2018 ਨੂੰ ਮੋਗਾ ਦੇ ਭੀਮ ਨਗਰ ਨਿਵਾਸੀ ਕੱਪੜੇ ਦੇ ਵਪਾਰੀ ਕੋਸ਼ਲ ਅਗਰਵਾਲ ਪੁੱਤਰ ਨਿਰੰਜਨ ਦਾਸ ਕੋਲੋਂ ਉਸ ਵਕਤ ਅਣਪਛਾਤੇ ਲੁਟੇਰਿਆਂ ਨੇ ਪਿਸਤੌਲ ਦੀ ਨੋਕ 'ਤੇ ਬਰੈਜ਼ਾ ਕਾਰ ਖੋਹ ਲਈ ਸੀ, ਜਦੋਂ ਉਹ ਆਪਣੀ ...

ਪੂਰੀ ਖ਼ਬਰ »

ਬਿਨਾ ਮਨਜ਼ੂਰੀ ਪਟਾਕੇ ਵੇਚਣ ਵਾਲੇ ਦੁਕਾਨਦਾਰਾਂ ਿਖ਼ਲਾਫ਼ ਕਾਰਵਾਈ ਦੀ ਮੰਗ

ਰੂੜੇਕੇ ਕਲਾਂ, 6 ਨਵੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਸਥਾਨਕ ਇਲਾਕੇ ਦੇ ਪਿੰਡ ਧੌਲਾ, ਰੂੜੇਕੇ ਕਲਾਂ, ਪੱਖੋ ਕਲਾਂ, ਧੂਰਕੋਟ, ਕਾਹਨੇਕੇ, ਭੈਣੀ ਜੱਸਾ, ਬਦਰਾ, ਪਿਰਥਾ ਪੱਤੀ ਧੂਰਕੋਟ, ਰੂੜੇਕੇ ਖ਼ੁਰਦ ਵਿਖੇ ਬਿਨਾਂ ਮਨਜ਼ੂਰੀ ਖੁੱਲੇ੍ਹਆਮ ਜਨਤਕ ਸਥਾਨਾਂ 'ਤੇ ਵੱਡੀਆਂ ...

ਪੂਰੀ ਖ਼ਬਰ »

ਗਰੀਨ ਵੈਲੀ ਸਕੂਲ ਵਿਖੇ ਦੀਵਾਲੀ ਮਨਾਈ

ਅਹਿਮਦਗੜ੍ਹ, 6 ਨਵੰਬਰ (ਸੁਖਸਾਗਰ ਸਿੰਘ ਸੋਢੀ)-ਸਥਾਨਕ ਸਥਾਨਕ ਗਰੀਨ ਵੈਲੀ ਸਕੂਲ ਵਿਖੇ ਦੀਵਾਲੀ ਦਾ ਤਿਉਹਾਰ ਬੜੀਆਂ ਖ਼ੁਸ਼ੀਆਂ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਵਲੋਂ ਆਪਣੀਆਂ ਕਲਾਸਾਂ ਨੂੰ ਖ਼ੂਬਸੂਰਤ ਤਰੀਕੇ ਨਾਲ ਸਜਾਇਆ ਗਿਆ ਅਤੇ ...

ਪੂਰੀ ਖ਼ਬਰ »

ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦਾ ਦਿੱਤਾ ਸੰਦੇਸ਼

ਲਹਿਰਾਗਾਗਾ, 6 ਨਵੰਬਰ (ਸੂਰਜ ਭਾਨ ਗੋਇਲ)-ਅਕੈਡਮਿਕ ਹਾਈਟਸ ਪਬਲਿਕ ਸਕੂਲ ਵਿਖੇ ਦੀਵਾਲੀ ਦੇ ਤਿਉਹਾਰ ਮੌਕੇ ਲਕਸ਼ਮੀ ਦੇਵੀ ਦੀ ਵੰਦਨਾ ਕਰਕੇ ਸਕੂਲ ਦੇ ਚੇਅਰਮੈਨ ਸੰਜੇ ਸਿੰਗਲਾ, ਪਿ੍ੰਸੀਪਲ ਮੈਡਮ ਰੀਤੂ ਰਾਣਾ ਅਤੇ ਪ੍ਰਬੰਧਕ ਵਿਕ੍ਰੇਸ਼ ਰਾਣਾ ਦੀ ਅਗਵਾਈ ਹੇਠ ਹੋਈ | ...

ਪੂਰੀ ਖ਼ਬਰ »

ਨਸ਼ੀਲੇ ਪਾਊਡਰ ਦੀ ਤਸਕਰੀ ਦੇ ਦੋਸ਼ਾਂ ਵਿਚੋਂ ਬਰੀ

ਸੰਗਰੂਰ, 6 ਨਵੰਬਰ (ਧੀਰਜ ਪਸ਼ੌਰੀਆ)-ਵਧੀਕ ਸੈਸ਼ਨ ਜੱਜ ਗੌਰਵ ਕਾਲੀਆ ਦੀ ਅਦਾਲਤ ਨੇ ਨਸ਼ੀਲੇ ਪਾਊਡਰ ਦੀ ਤਸ਼ਕਰੀ ਦੇ ਦੋਸ਼ਾਂ ਵਿਚੋਂ ਦੋ ਵਿਅਕਤੀਆਂ ਨੰੂ ਬਰੀ ਕਰਨ ਦਾ ਹੁਕਮ ਸੁਣਾਇਆ ਹੈ | ਬਚਾਅ ਪੱਖ ਦੇ ਉੱਘੇ ਵਕੀਲ ਸੁਰਜੀਤ ਸਿੰਘ ਗਰੇਵਾਲ ਅਤੇ ਅਮਨਦੀਪ ਸਿੰਘ ...

ਪੂਰੀ ਖ਼ਬਰ »

ਦੀਵਾਲੀ ਦੀਆਂ ਰੌਣਕਾਂ ਗ਼ਾਇਬ, ਖ਼ਰੀਦਦਾਰੀ ਕਰਨ ਵਾਲਿਆਂ ਦੇ ਸਵਾਦ, ਤਰੀਕੇ ਤੇ ਤੇਵਰ ਪਿਛਲੇ ਸਾਲਾਂ ਨਾਲੋਂ ਬਦਲੇ

ਅਮਰਗੜ੍ਹ, 6 ਨਵੰਬਰ (ਬਲਵਿੰਦਰ ਸਿੰਘ ਭੁੱਲਰ)-ਦੇਸ਼ ਦੇ ਸਭ ਤੋਂ ਵੱਡੇ ਤਿਉਹਾਰ ਦੀਵਾਲੀ ਦੀ ਆਮਦ ਦੇ ਸ਼ੁਭ ਅਵਸਰ 'ਤੇ ਪੰਜਾਬ ਦੇ ਲੋਕਾਂ ਵਲੋਂ ਸ਼ਹਿਰਾਂ ਅੰਦਰ ਵੱਖੋ ਵੱਖਰੀ ਤਰ੍ਹਾਂ ਦੀ ਖਰੀਦਦਾਰੀ ਨੂੰ ਲੈ ਕੇ ਪਿਛਲੇ ਸਾਲਾਂ ਨਾਲੋਂ ਵਧੇਰੇ ਜਾਗਿ੍ਤੀ ਵੇਖਣ ਨੂੰ ...

ਪੂਰੀ ਖ਼ਬਰ »

ਖਨੌਰੀ ਵਿਖੇ ਭੀੜ ਭਰੇ ਬਾਜ਼ਾਰ 'ਚ ਸ਼ਰੇ੍ਹਆਮ ਵੇਚੇ ਜਾ ਰਹੇ ਹਨ ਪਟਾਕੇ

ਖਨੌਰੀ, 6 ਨਵੰਬਰ (ਰਾਜੇਸ਼ ਕੁਮਾਰ)-ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਪਟਾਕੇ ਵੇਚਣ 'ਤੇ ਸਖ਼ਤ ਹਦਾਇਤਾਂ ਹੋਣ ਦੇ ਬਾਅਦ ਵੀ ਜ਼ਿਲ੍ਹਾ ਸੰਗਰੂਰ ਦੇ ਕਸਬਾ ਖਨੌਰੀ ਵਿਖੇ ਭੀੜ੍ਹ ਭਰੇ ਬਾਜ਼ਾਰ ਵਿਚ ਸ਼ਰੇ੍ਹਆਮ ਪਟਾਕੇ ਸਜਾ ਕੇ ਵੇਚੇ ਜਾ ਰਹੇ ਹਨ ਅਤੇ ਪ੍ਰਸ਼ਾਸਨ ਅੱਖਾਂ ...

ਪੂਰੀ ਖ਼ਬਰ »

ਸਾਬਕਾ ਸਰਪੰਚ ਹਰਪਾਲ ਸਿੰਘ ਲੀਲੂ ਨਮਿਤ ਪਾਠ ਦਾ ਭੋਗ 9 ਨੂੰ

ਮਸਤੂਆਣਾ ਸਾਹਿਬ, 6 ਨਵੰਬਰ (ਦਮਦਮੀ)-ਉੱਘੇ ਸਮਾਜ ਸੇਵੀ ਪਰਮਿੰਦਰ ਸਿੰਘ ਢਿੱਲੋਂ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਸਤਿਕਾਰਯੋਗ ਪਿਤਾ ਸਾਬਕਾ ਸਰਪੰਚ ਹਰਪਾਲ ਸਿੰਘ ਲੀਲੂ ਵਾਸੀ ਰੂਪਾਹੇੜੀ ਦਾ ਬੀਤੇ ਦਿਨੀਂ ਅਚਾਨਕ ਦੇਹਾਂਤ ਹੋ ਗਿਆ | ਸਾਬਕਾ ...

ਪੂਰੀ ਖ਼ਬਰ »

'ਚੰਦ ਜਦੋਂ ਰੋਟੀ ਲਗਦਾ ਹੈ' ਦਾ ਸਫ਼ਲ ਮੰਚਨ

ਸੰਗਰੂਰ, 6 ਨਵੰਬਰ (ਸੁਖਵਿੰਦਰ ਸਿੰਘ ਫੁੱਲ)-ਸਾਇੰਟੇਫਿਕ ਅਵੇਅਰਨੈੱਸ ਐਾਡ ਸੋਸ਼ਲ ਵੈਲਫੇਅਰ ਫੋਰਮ ਅਤੇ ਉਡਾਨ ਆਰਟਸ ਗਰੁੱਪ ਵਲੋਂ ਸਥਾਨਕ ਜ਼ਿਲ੍ਹਾ ਲਾਇਬ੍ਰੇਰੀ ਦੀ ਖੁੱਲ੍ਹੀ ਸਟੇਜ 'ਤੇ ਗੁਰਪਿਆਰ ਦੀ ਨਿਰਦੇਸ਼ਨਾਂ ਹੇਠ 'ਚੰਦ ਜਦੋਂ ਰੋਟੀ ਲਗਦਾ ਹੈ' ਨਾਟਕ ਦੀ ...

ਪੂਰੀ ਖ਼ਬਰ »

ਵਿਧਾਇਕ ਅਮਨ ਅਰੋੜਾ ਵਲੋਂ ਆਧੁਨਿਕ ਕਲਾਸ ਰੂਮ ਪ੍ਰੋਜੈਕਟ ਦੀ ਸ਼ੁਰੂਆਤ

ਲੌਾਗੋਵਾਲ, 6 ਨਵੰਬਰ (ਵਿਨੋਦ)-ਸੁਨਾਮ ਹਲਕੇ ਦੇ ਵਿਧਾਇਕ ਅਮਨ ਅਰੋੜਾ ਨੇ ਆਪਣੇ ਪੱਧਰ 'ਤੇ ਹਲਕੇ ਦੇ 5 ਸਰਕਾਰੀ ਪ੍ਰਾਇਮਰੀ ਸਕੂਲ ਵਿਚ ਸਮਾਰਟ ਕਲਾਸ ਰੂਪ ਬਣਾਉਣ ਦੀ ਸ਼ੁਰੂਆਤ ਕੀਤੀ ਹੈ | ਅੱਜ ਅਮਨ ਅਰੋੜਾ ਨੇ ਨੇੜਲੇ ਪਿੰਡ ਸ਼ੇਰੋਂ ਅਤੇ ਲੋਹਾ ਖੇੜਾ ਵਿਖੇ ਅਤਿ ਆਧੁਨਿਕ ...

ਪੂਰੀ ਖ਼ਬਰ »

ਭੰਗੜਾ ਟੀਮ ਦਾ ਸਵਾਗਤ

ਲੌਾਗੋਵਾਲ, 6 ਨਵੰਬਰ (ਸ.ਸ. ਖੰਨਾ)-ਪਿਛਲੇ ਦਿਨੀਂ ਕਲੈਹਰੀ ਆਰਟਸ ਕਲਚਰਲ ਅਕੈਡਮੀ ਵਲੋਂ ਭੰਗੜਾ ਟੀਮ ਨਿਊਜ਼ੀਲੈਂਡ ਦੇ ਵੱਖ-ਵੱਖ ਸ਼ਹਿਰਾਂ ਵਿਚੋਂ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਤੋਂ ਬਾਅਦ ਵਾਪਸ ਵਤਨ ਪੁੱਜਣ 'ਤੇ ਸਰਕਾਰੀ ਸਕੂਲ ਰੱਤੋਕੇ ਦੇ ਭੰਗੜਾ ਕੋਚ ਸ੍ਰੀ ...

ਪੂਰੀ ਖ਼ਬਰ »

ਵਿਦਿਆਰਥੀਆਂ ਨੂੰ ਦੀਵਾਲੀ ਮੌਕੇ ਮਠਿਆਈ ਅਤੇ ਬੂਟ ਵੰਡੇ

ਮਲੋਟ, 6 ਨਵੰਬਰ (ਗੁਰਮੀਤ ਸਿੰਘ ਮੱਕੜ)-ਐਨ.ਆਰ.ਆਈ. ਰਵਿੰਦਰ ਮੱਕੜ ਦੇ ਸਹਿਯੋਗ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਅਜੀਤ ਨਗਰ ਦੇ ਵਿਦਿਆਰਥੀਆਂ ਨੂੰ ਬੂਟ ਅਤੇ ਮਠਿਆਈ ਵੰਡ ਕੇ ਦੀਵਾਲੀ ਦਾ ਤਿਉਹਾਰ ਮਨਾਇਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਹਿਯੋਗ ਜਨ ਸੇਵਾ ਸੰਸਥਾ ਦੇ ...

ਪੂਰੀ ਖ਼ਬਰ »

ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਕੀਤਾ ਸਕੂਲ ਦਾ ਨਾਂਅ ਰੋਸ਼ਨ

ਗਿੱਦੜਬਾਹਾ, 6 ਨਵੰਬਰ (ਬਲਦੇਵ ਸਿੰਘ ਘੱਟੋਂ)-ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਕੋਟਭਾਈ ਦੇ ਵਿਦਿਆਰਥੀਆਂ ਵਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ ਕਰਵਾਏ ਗਏ ਜ਼ਿਲ੍ਹਾ ਪੱਧਰ ਦੇ ਵਿਦਿਅਕ ਮੁਕਾਬਲਿਆਂ 'ਚ ਚੰਗੀਆਂ ਪੁਜ਼ੀਸ਼ਨਾਂ ਪ੍ਰਾਪਤ ਕਰਕੇ ਸਕੂਲ ਦੇ ...

ਪੂਰੀ ਖ਼ਬਰ »

ਨਵਜੀਵਨ ਕੁਸ਼ਟ ਆਸ਼ਰਮ ਵਿਖੇ ਮਠਿਆਈ ਅਤੇ ਫ਼ਲ ਵੰਡ ਕੇ ਦੀਵਾਲੀ ਮਨਾਈ

ਮਲੋਟ, 6 ਨਵੰਬਰ (ਗੁਰਮੀਤ ਸਿੰਘ ਮੱਕੜ)-ਸਥਾਨਕ ਭਾਰਤ ਨਗਰ ਸਥਿਤ ਪਿ੍ੰਸ ਮਾਡਲ ਸਕੂਲ ਦੇ ਪਿ੍ੰਸੀਪਲ ਗੁਲਸ਼ਨ ਅਰੋੜਾ ਦੀ ਪ੍ਰੇਰਨਾ ਸਦਕਾ ਵਿਦਿਆਰਥੀਆਂ ਨੇ ਦੀਵਾਲੀ ਦੇ ਤਿਉਹਾਰ ਮੌਕੇ ਫਾਲਤੂ ਖਰਚ ਕਰਨ ਦੀ ਬਜਾਏ ਅਤੇ ਆਪਣੀ ਜੇਬ ਖਰਚ ਵਿਚੋਂ ਨਵਜੀਵਨ ਕੁਸ਼ਟ ਆਸ਼ਰਮ ...

ਪੂਰੀ ਖ਼ਬਰ »

ਕਾਮਧੇਨੂੰ ਨਸਲ ਸੁਧਾਰ ਗਊਸ਼ਾਲਾ ਕਮੇਟੀ ਦਾ ਵਫ਼ਦ ਘੁਬਾਇਆ ਨੂੰ ਮਿਲਿਆ

ਸ੍ਰੀ ਮੁਕਤਸਰ ਸਾਹਿਬ, 6 ਨਵੰਬਰ (ਰਣਜੀਤ ਸਿੰਘ ਢਿੱਲੋਂ)-ਸਥਾਨਕ ਫ਼ੱਤਣਵਾਲਾ ਗ੍ਰਹਿ ਵਿਖੇ ਕਾਮਧੇਨੂੰ ਨਸਲ ਸੁਧਾਰ ਗਊਸ਼ਾਲਾ ਕਮੇਟੀ ਦਾ ਵਫ਼ਦ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਤੇ ਸਾਬਕਾ ਚੇਅਰਮੈਨ ਜਗਜੀਤ ਸਿੰਘ ਹਨੀ ਫ਼ੱਤਣਵਾਲਾ ਦੀ ਅਗਵਾਈ ...

ਪੂਰੀ ਖ਼ਬਰ »

ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਮਠਿਆਈਆਂ ਤੇ ਪਟਾਕਿਆਂ ਦੀਆਂ ਦੁਕਾਨਾਂ ਸਜੀਆਂ

ਸ੍ਰੀ ਮੁਕਤਸਰ ਸਾਹਿਬ, 6 ਨਵੰਬਰ (ਰਣਜੀਤ ਸਿੰਘ ਢਿੱਲੋਂ)-ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਸ਼ਹਿਰ ਵਿਚ ਸਵੇਰ ਤੋਂ ਹੀ ਦੁਕਾਨਦਾਰਾਂ ਨੇ ਮਠਿਆਈਆਂ ਅਤੇ ਪਟਾਕਿਆਂ ਦੀਆਂ ਦੁਕਾਨਾਂ ਸਜਾਈਆਂ | ਸ਼ਹਿਰ ਦੇ ਮੁੱਖ ਬੱਸ ਸਟੈਂਡ ਤੇ ਬਜ਼ਾਰਾਂ ਵਿਚ ਲੋਕਾਂ ਦੀ ਸਾਰਾ ਦਿਨ ਭੀੜ ...

ਪੂਰੀ ਖ਼ਬਰ »

ਸੈਕਰਡ ਹਾਰਟ ਸਕੂਲ 'ਚ ਮਨਾਈ ਹਰੀ ਦੀਵਾਲੀ

ਮੰਡੀ ਬਰੀਵਾਲਾ, 6 ਨਵੰਬਰ (ਨਿਰਭੋਲ ਸਿੰਘ)-ਸੈਕਰਡ ਹਾਰਟ ਪਬਲਿਕ ਸਕੂਲ ਜੰਡੋਕੇ ਵਿਚ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਹਰੀ ਦੀਵਾਲੀ ਮਨਾਈ | ਇਸ ਸਮੇਂ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਪ੍ਰਣ ਕੀਤਾ ਕਿ ਉਹ ਪਟਾਕੇ ਨਹੀਂ ਚਲਾਉਣਗੇ ਅਤੇ ਸਿੰਥੈਟਿਕ ਮਠਿਆਈ ਦੀ ਵਰਤੋਂ ...

ਪੂਰੀ ਖ਼ਬਰ »

ਨਹਿਰੂ ਬਸਤੀ 'ਚ ਪੀਣ ਵਾਲੇ ਪਾਣੀ ਦੀ ਘਾਟ-ਲੋਕ ਪ੍ਰੇਸ਼ਾਨ

ਮੰਡੀ ਬਰੀਵਾਲਾ, 6 ਨਵੰਬਰ (ਨਿਰਭੋਲ ਸਿੰਘ)-ਹਰਕਿ੍ਸ਼ਨ ਕੁਮਾਰ, ਸੁਖਮਨ ਸਿੰਘ, ਰਜਤ ਅਗਰਵਾਲ ਆਦਿ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਹਿਰੂ ਬਸਤੀ ਬਰੀਵਾਲਾ ਵਿਚ ਪੀਣ ਵਾਲੇ ਸਾਫ਼ ਪਾਣੀ ਦੀ ਘਾਟ ਰੜਕ ਰਹੀ ਹੈ | ਉਨ੍ਹਾਂ ਦੱਸਿਆ ਕਿ ਪਾਣੀ ਨਾ ਮਿਲਣ ਕਾਰਨ ਨਹਿਰੂ ਬਸਤੀ ...

ਪੂਰੀ ਖ਼ਬਰ »

ਵਿਦਿਆਰਥੀਆਂ ਨੂੰ ਦੀਵਾਲੀ ਮੌਕੇ ਮਠਿਆਈ ਅਤੇ ਬੂਟ ਵੰਡੇ

ਮਲੋਟ, 6 ਨਵੰਬਰ (ਗੁਰਮੀਤ ਸਿੰਘ ਮੱਕੜ)-ਐਨ.ਆਰ.ਆਈ. ਰਵਿੰਦਰ ਮੱਕੜ ਦੇ ਸਹਿਯੋਗ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਅਜੀਤ ਨਗਰ ਦੇ ਵਿਦਿਆਰਥੀਆਂ ਨੂੰ ਬੂਟ ਅਤੇ ਮਠਿਆਈ ਵੰਡ ਕੇ ਦੀਵਾਲੀ ਦਾ ਤਿਉਹਾਰ ਮਨਾਇਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਹਿਯੋਗ ਜਨ ਸੇਵਾ ਸੰਸਥਾ ਦੇ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਵਲੋਂ ਮੰਡੀ ਬੋਰਡ ਦਫ਼ਤਰ ਅੱਗੇ ਰੋਸ ਧਰਨਾ

ਸ੍ਰੀ ਮੁਕਤਸਰ ਸਾਹਿਬ, 6 ਨਵੰਬਰ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਸਥਾਨਕ ਜ਼ਿਲ੍ਹਾ ਮੰਡੀ ਬੋਰਡ ਦਫ਼ਤਰ ਅੱਗੇ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਵਲੋਂ ਰੋਸ ਧਰਨਾ ਦਿੱਤਾ ਗਿਆ ਅਤੇ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਸੰਬੋਧਨ ਕਰਦਿਆਂ ਪੰਜਾਬ ਪ੍ਰਧਾਨ ...

ਪੂਰੀ ਖ਼ਬਰ »

ਵਾਤਾਵਰਨ ਨੂੰ ਬਚਾਉਣ ਲਈ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਈ ਜਾਵੇ-ਗਰੇਵਾਲ

ਸ੍ਰੀ ਮੁਕਤਸਰ ਸਾਹਿਬ, 6 ਨਵੰਬਰ (ਰਣਜੀਤ ਸਿੰਘ ਢਿੱਲੋਂ)-ਦਿਨੋਂ ਦਿਨ ਵਧ ਰਿਹਾ ਪ੍ਰਦੂਸ਼ਣ ਮਨੁੱਖਤਾ ਲਈ ਘਾਤਕ ਹੈ | ਇਸ ਲਈ ਲੋਕਾਂ ਨੂੰ ਵਾਤਾਵਰਣ ਨੂੰ ਬਚਾਉਣ ਲਈ ਅੱਗੇ ਆਉਣਾ ਚਾਹੀਦਾ ਹੈ | ਇਹ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਤੇ ...

ਪੂਰੀ ਖ਼ਬਰ »

ਆਲ ਇੰਡੀਆ ਗੇਮਇੰਗ ਫ਼ੈਡਰੇਸ਼ਨ ਕੱਪ ਕਰਵਾਇਆ

ਸ੍ਰੀ ਮੁਕਤਸਰ ਸਾਹਿਬ, 6 ਨਵੰਬਰ (ਰਣਜੀਤ ਸਿੰਘ ਢਿੱਲੋਂ)-ਡੇਰਾ ਭਾਈ ਮਸਤਾਨ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਮੁਕਤਸਰ ਸਾਹਿਬ ਵਿਖੇ ਪੰਜਾਬ ਗੇਮਇੰਗ ਫ਼ੈਡਰੇਸ਼ਨ ਵਲੋਂ ਆਲ ਇੰਡੀਆ ਗੇਮਇੰਗ ਫ਼ੈਡਰੇਸ਼ਨ ਕੱਪ-2018 ਕਰਵਾਇਆ ਗਿਆ ਜਿਸ ਵਿਚ 4 ਸੂਬਿਆਂ ਪੰਜਾਬ, ...

ਪੂਰੀ ਖ਼ਬਰ »

ਨਸ਼ਾ ਵਿਰੋਧੀ ਅਤੇ ਟ੍ਰੈਫਿਕ ਨਿਯਮਾਂ ਸਬੰਧੀ ਸੈਮੀਨਾਰ

ਮੰਡੀ ਕਿੱਲਿਆਂਵਾਲੀ, 6 ਨਵੰਬਰ (ਇਕਬਾਲ ਸਿੰਘ ਸ਼ਾਂਤ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੰਘੇਵਾਲਾ ਵਿਖੇ ਜ਼ਿਲ੍ਹਾ ਪੁਲਿਸ ਸ੍ਰੀ ਮੁਕਤਸਰ ਸਾਹਿਬ ਦੇ ਨਸ਼ਾ ਵਿਰੋਧੀ ਚੇਤਨਾ ਯੂਨਿਟ ਵਲੋਂ ਨਸ਼ਾ ਵਿਰੋਧੀ ਅਤੇ ਟ੍ਰੈਫਿਕ ਨਿਯਮਾਂ ਸਬੰਧੀ ਸੈਮੀਨਾਰ ਕਰਵਾਇਆ ਗਿਆ | ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX