ਯੂਬਾਸਿਟੀ (ਕੈਲੀਫੋਰਨੀਆ), 6 ਨਵੰਬਰ (ਹੁਸਨ ਲੜੋਆ ਬੰਗਾ)-ਦੁਨੀਆ 'ਚ ਯੂਬਾ ਸਿਟੀ ਦੇ ਨਗਰ ਕੀਰਤਨ ਵਜੋਂ ਸਥਾਪਤ ਨਾਂਅ ਉਸ ਵਕਤ ਹੋਰ ਗੂੜ੍ਹਾ ਹੋ ਗਿਆ, ਜਦੋਂ ਪਿਛਲੇ ਨਗਰ ਕੀਰਤਨਾਂ ਦੀ ਸ਼ਾਮਿਲ ਸੰਗਤ ਦਾ ਰਿਕਾਰਡ ਟੁੱਟ ਗਿਆ | ਯੂਬਾ ਸਿਟੀ ਦੇ ਨਗਰ ਕੀਰਤਨ ਦੌਰਾਨ ਐਤਕਾਂ ਵੀ ਮੌਸਮ ਠੀਕ ਹੋਣ ਕਰਕੇ ਸੰਗਤਾਂ ਦਾ ਭਾਰੀ ਇਕੱਠ ਉਮੜਿਆ | ਕਈ ਮਹੀਨਿਆਂ ਤੋਂ ਕੀਤੀ ਗਈ ਤਿਆਰੀ ਅਤੇ ਕਰੀਬ ਇਕ ਮਹੀਨੇ ਤੋਂ ਲੰਗਰਾਂ ਦੀ ਤਿਆਰੀ ਨੇ ਸੰਗਤਾਂ ਨੂੰ ਸੰਭਾਲਣ ਵਿਚ ਕੋਈ ਕਸਰ ਨਹੀਂ ਛੱਡੀ | ਇਸ ਨਗਰ ਕੀਰਤਨ ਦੌਰਾਨ ਵੱਖ-ਵੱਖ ਧਾਰਮਿਕ ਸਮਾਗਮ ਕਰਵਾਏ ਗਏ | ਅਖ਼ੀਰਲੇ ਦਿਨ ਵਿਸ਼ਾਲ ਨਗਰ ਕੀਰਤਨ ਵਿਚ ਕਰੀਬ ਇਕ ਲੱਖ ਸਿੱਖ ਸੰਗਤਾਂ ਨੇ ਸ਼ਮੂਲੀਅਤ ਕਰਕੇ ਪੁਰਾਣੇ ਰਿਕਾਰਡ ਮਾਤ ਪਾਏ | ਇਨ੍ਹਾਂ ਧਾਰਮਿਕ ਸਮਾਗਮਾਂ ਦੌਰਾਨ ਸ੍ਰੀ ਅਖੰਡ ਪਾਠਾਂ ਦੀ ਲੜੀ 13 ਸਤੰਬਰ ਤੋਂ ਸ਼ੁਰੂ ਹੋਈ ਤੇ 4 ਨਵੰਬਰ ਨੂੰ ਭੋਗ ਪਾਏ ਗਏ | ਇਨ੍ਹਾਂ ਸਮਾਗਮਾਂ ਵਿਚ ਵੱਖ-ਵੱਖ ਸ਼ਖ਼ਸੀਅਤਾਂ ਜਿਨ੍ਹਾਂ 'ਚ ਰਾਗੀ, ਢਾਡੀ ਤੇ ਪ੍ਰਚਾਰਕਾਂ ਨੇ ਥੋਕ ਵਿਚ ਸ਼ਮੂਲੀਅਤ ਕੀਤੀ, ਜਿਨ੍ਹਾਂ 'ਚ ਭਾਈ ਇੰਦਰਜੀਤ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਭਾਈ ਕਰਨੈਲ ਸਿੰਘ ਰਣੀਕੇ ਹਜ਼ੂਰੀ ਰਾਗੀ ਸ੍ਰੀ ਹਰਿਮੰਦਰ ਸਾਹਿਬ, ਭਾਈ ਹਰਚਰਨ ਸਿੰਘ ਖ਼ਾਲਸਾ ਹਜ਼ੂਰੀ ਰਾਗੀ ਸ੍ਰੀ ਹਰਿਮੰਦਰ ਸਾਹਿਬ, ਬੀਬੀ ਬਲਜੀਤ ਕੌਰ ਕੈਨੇਡਾ ਵਾਲੇ, ਭਾਈ ਨਿਰੰਜਣ ਸਿੰਘ ਜਵੱਦੀ ਕਲਾਂ, ਭਾਈ ਮਨੋਹਰ ਸਿੰਘ ਦਿੱਲੀ ਵਾਲੇ, ਭਾਈ ਹਰਮਨਦੀਪ ਸਿੰਘ ਖ਼ਾਲਸਾ, ਭਾਈ ਸਾਹਿਬ ਸਿੰਘ, ਭਾਈ ਇਕਬਾਲ ਸਿੰਘ ਕਥਾਵਾਚਕ, ਢਾਡੀ ਜਥਾ ਭਾਈ ਅਮਰਜੀਤ ਸਿੰਘ ਜੌਹਲ ਬਿਧੀਪੁਰ ਵਾਲੇ, ਭਾਈ ਲਖਵਿੰਦਰ ਸਿੰਘ ਸੋਹਲ, ਡਾ: ਸੁਖਪ੍ਰੀਤ ਸਿੰਘ ਉਦੋਕੇ ਤੋਂ ਇਲਾਵਾ ਹੋਰ ਪ੍ਰਚਾਰਕਾਂ ਨੇ ਵੱਖ-ਵੱਖ ਸਮਾਗਮਾਂ ਵਿਚ ਸ਼ਮੂਲੀਅਤ ਕੀਤੀ | ਇਸੇ ਲੜੀ ਤਹਿਤ ਸਨਿਚਰਵਾਰ ਨੂੰ ਸ਼ਾਮ ਦੇ ਦੀਵਾਨਾਂ ਤੋਂ ਬਾਅਦ ਕਵੀ ਦਰਬਾਰ ਹੋਇਆ, ਜਿਸ ਵਿਚ ਕਵੀਆਂ ਨੇ ਧਾਰਮਿਕ ਕਵਿਤਾਵਾਂ ਪੇਸ਼ ਕੀਤੀਆਂ | ਹਫ਼ਤਾ ਪਹਿਲਾਂ ਐਤਵਾਰ ਨੂੰ ਢਾਡੀ ਦਰਬਾਰ ਕਰਵਾਇਆ ਗਿਆ | ਸਨਿਚਰਵਾਰ ਨੂੰ ਬੱਚਿਆਂ ਵਲੋਂ ਕੀਰਤਨ ਦਰਬਾਰ ਕਰਾਇਆ ਗਿਆ | ਸਨਿਚਰਵਾਰ ਨੂੰ ਅੰਮਿ੍ਤ ਵੇਲੇ ਦਸਮੇਸ਼ ਹਾਲ ਵਿਚ ਅੰਮਿ੍ਤ ਸੰਚਾਰ ਹੋਇਆ, ਜਿਸ ਦੌਰਾਨ ਕੁਝ ਪ੍ਰਾਣੀਆਂ ਨੇ ਅੰਮਿ੍ਤ ਛਕਿਆ | ਸਨਿਚਰਵਾਰ ਨੂੰ ਸਵੇਰੇ 8 ਵਜੇ ਨਿਸ਼ਾਨ ਸਾਹਿਬ ਦੇ ਚੋਲੇ ਬਦਲੇ ਗਏ | ਸਨਿਚਰਵਾਰ ਨੂੰ ਇਕ ਸੈਮੀਨਾਰ ਦਾ ਆਯੋਜਿਨ ਕੀਤਾ ਗਿਆ, ਜਿਸ ਦਾ ਵਿਸ਼ਾ 'ਵੇ ਆਫ਼ ਸਿੱਖ' ਰੱਖਿਆ ਗਿਆ, ਜਿਸ ਵਿਚ ਵੱਖ-ਵੱਖ ਲੇਖਕਾਂ ਤੇ ਬੁੱਧੀਜੀਵੀਆਂ ਨੇ ਆਪਣੇ ਪਰਚੇ ਪੜ੍ਹੇ |
ਐਤਵਾਰ ਨਗਰ ਕੀਰਤਨ ਤੋਂ ਪਹਿਲਾਂ ਵਿਸ਼ੇਸ਼ ਦੀਵਾਨਾਂ ਵਿਚ ਵੱਖ-ਵੱਖ ਅਮਰੀਕਨ ਸ਼ਖ਼ਸੀਅਤਾਂ ਅਤੇ ਸਿੱਖ ਭਾਈਚਾਰੇ ਦੇ ਆਗੂਆਂ ਨੂੰ ਸਨਮਾਨਿਤ ਕੀਤਾ ਗਿਆ, ਜਿਨ੍ਹਾਂ 'ਚ ਪੰਜ ਸੁਪਰਵਾਈਜ਼ਰ ਜਿਨ੍ਹਾਂ 'ਚ ਰੌਨ ਸਿਲੰਦਰ, ਜੈਮ ਵੁਡਚਰ, ਡੈਨ ਫਲੋਰਸ, ਲੈਰੀ ਮੰਗਰ, ਮੈਟ ਕੌਾਟ, ਇਸ ਤੋਂ ਇਲਾਵਾ ਕਾਂਗਰਸਮੈਨ ਜੇਮਜ਼ ਗਲੀਮਰ, ਭਾਈ ਰਣਜੀਤ ਸਿੰਘ ਹੈੱਡ ਗ੍ਰੰਥੀ ਬੰਗਲਾ ਸਾਹਿਬ |
ਐਤਕਾਂ ਪਿਛਲੇ ਸਾਲਾਂ ਵਾਂਗ ਬਾਕੀ ਭਾਈਚਾਰਿਆਂ ਦੇ ਲੋਕਾਂ ਨੇ ਸੰਗਤਾਂ ਵਜੋਂ ਹਾਜ਼ਰੀ ਭਰੀ | ਨਗਰ ਕੀਰਤਨ ਦੌਰਾਨ ਵੱਖ-ਵੱਖ ਧਾਰਮਿਕ ਜਥੇਬੰਦੀਆਂ ਅਤੇ ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ ਵਲੋਂ ਆਪਣਾ-ਆਪਣਾ ਫਲੋਟ ਲੈ ਕੇ ਨਗਰ ਕੀਰਤਨ ਵਿਚ ਸ਼ਮੂਲੀਅਤ ਕੀਤੀ | ਖ਼ਾਸ ਤੌਰ 'ਤੇ ਸਿੱਖਜ਼ ਫਾਰ ਜਸਟਿਸ, ਸਿੱਖ ਯੂਥ ਅਮਰੀਕਾ, ਗੋਲਡਨ ਟੈਂਪਲ ਮਾਡਲ, ਭਾਈ ਘਨੱਈਆ ਫਲੋਟ, ਸ਼ਹੀਦ ਸਿੰਘਾਂ ਦਾ ਫਲੋਟ ਆਦਿ ਨੇ ਨਗਰ ਕੀਰਤਨ ਨੂੰ ਆਕਰਸ਼ਤ ਕੀਤਾ | ਬਾਕੀ ਸੰਸਥਾਵਾਂ ਜਿਨ੍ਹਾਂ 'ਚ ਯੂਨਾਈਟਿਡ ਸਿੱਖਜ਼, ਜੈਕਾਰਾ ਮੂਵਮੈਂਟ, ਸਿੱਖ ਕੁਲੀਸ਼ਨ, ਸਿੱਖ ਫ਼ਾਰ ਜਸਟਿਸ, ਸਿੱਖਸ ਸੇਵਾ ਸਿਮਰਨ ਸੁਸਾਇਟੀ, ਬੜੂ ਸਾਹਿਬ ਕਲਗੀਧਰ ਸੁਸਾਇਟੀ, ਭਗਤ ਪੂਰਨ ਸਿੰਘ ਹੈਲਥ ਇਨੀਸ਼ੀਏਟਵ ਆਦਿ ਸਿਰਮੌਰ ਸੰਸਥਾਵਾਂ ਨੇ ਆਪਣੇ-ਆਪਣੇ ਸਟਾਲਾਂ ਰਾਹੀਂ ਸੰਗਤਾਂ 'ਚ ਪ੍ਰਚਾਰ ਕੀਤਾ |
ਸਿਆਟਲ, 6 ਨਵੰਬਰ (ਹਰਮਨਪ੍ਰੀਤ ਸਿੰਘ)-ਅਮਰੀਕਾ ਦੇ ਲਾਸ ਏਾਜਲਸ ਸ਼ਹਿਰ ਦੀ ਇਕ ਆਨਲਾਈਨ ਕੰਪਨੀ 'ਜੈਜਲ' ਵਲੋਂ ਆਪਣੀ ਸਾਈਟ 'ਤੇ ਕਾਰਾਂ 'ਚ ਪੈਰਾਂ ਵਿਚ ਰੱਖਣ ਵਾਲੇ ਮੈਟ ਆਪਣੀ ਸਾਈਟ 'ਤੇ ਵੇਚਣ ਲਈ ਲਾਏ ਗਏ, ਜਿਸ 'ਤੇ ੴ ਤੇ ਸਿੱਖਾਂ ਦੇ ਧਾਰਮਿਕ ਚਿੰਨ੍ਹ ਖੰਡੇ ਦੇ ਲੋਗੋ ...
ਆਕਲੈਂਡ, 6 ਨਵੰਬਰ (ਹਰਮਨਪ੍ਰੀਤ ਸਿੰਘ ਗੋਲੀਆ)-ਵਿਦੇਸ਼ੀ ਧਰਤੀ ਨਿਊਜ਼ੀਲੈਂਡ 'ਚ ਵੀ ਦੀਵਾਲੀ ਦੇ ਤਿਉਹਾਰ ਨੰੂ ਲੈ ਕੇ ਭਾਰਤੀ ਅਤੇ ਫੀਜੀ ਦੇ ਲੋਕਾਂ 'ਚ ਭਾਰੀ ਉਤਸ਼ਾਹ ਵੇਖਣ ਨੰੂ ਮਿਲ ਰਿਹਾ ਹੈ ¢ ਪਿਛਲੇ ਕਰੀਬ 1 ਹਫ਼ਤੇ ਤੋਂ ਜਿਥੇ ਲੋਕ ਆਪਣੇ ਦੋਸਤਾਂ-ਮਿੱਤਰਾਂ ...
ਲੂਵਨ (ਬੈਲਜੀਅਮ), 6 ਨਵੰਬਰ (ਅਮਰਜੀਤ ਸਿੰਘ ਭੋਗਲ)-ਪਹਿਲੇ ਅਤੇ ਦੂਜੇ ਵਿਸ਼ਵ ਯੁੱਧ ਦੇ 100 ਸਾਲ ਪੂਰੇ ਹੋਣ 'ਤੇ ਇਤਿਹਾਸਕ ਸ਼ਹਿਰ ਈਪਰ ਦੇ ਮੀਨਨ ਗੇਟ ਸਮਾਰਕ ਤੇ ਸਮੂਹ ਜੰਗੀ ਫ਼ੌਜੀਆਂ ਅਤੇ ਸਿੱਖ ਫ਼ੌਜੀਆਂ ਨੂੰ ਸ਼ਰਧਾਂਜਲੀ ਦੇਣ ਲਈ ਸ਼ਤਾਬਦੀ ਸਮਾਰੋਹ 11 ਨਵੰਬਰ ...
ਲੂਵਨ (ਬੈਲਜੀਅਮ), 6 ਨਵੰਬਰ (ਅਮਰਜੀਤ ਸਿੰਘ ਭੋਗਲ)-ਦੁਨੀਆ 'ਚ ਸਭ ਤੋਂ ਛੋਟਾ ਮੰਨਿਆ ਜਾਂਦਾ ਬੈਲਜੀਅਮ ਦੀ ਸਟੇਟ ਆਰਦੇਨਾ ਦਾ ਖ਼ੂਬਸੂਰਤ ਪਹਾੜਾ 'ਚ ਵਸਿਆ 12 ਹਜ਼ਾਰ ਦੀ ਆਬਾਦੀ ਵਾਲਾ ਸ਼ਹਿਰ ਦੁਰਬੀ, ਜਿਸ 'ਚ ਸੈਲਾਨੀਆਂ ਨੂੰ ਪ੍ਰਭਾਵਿਤ ਕਰਨ ਲਈ ਸੈਰ-ਸਪਾਟਾ ਵਿਭਾਗ ਵਲੋਂ ...
ਮਿਲਾਨ (ਇਟਲੀ), 6 ਨਵੰਬਰ (ਇੰਦਰਜੀਤ ਸਿੰਘ ਲੁਗਾਣਾ)-ਇਟਲੀ 'ਚ ਆਮ ਆਦਮੀ ਪਾਰਟੀ ਦੇ ਕਨਵੀਨਰ ਫਲਜਿੰਦਰ ਸਿੰਘ ਲੱਲੀਆਂ, ਸੁਰਜੀਤ ਸਿੰਘ ਮੁਕੇਰੀਆਂ, ਕੁਲਵੰਤ ਸਿੰਘ ਚੀਮਾ, ਇੰਦਰਜੀਤ ਸਿੰਘ ਲਿੱਧੜ, ਗੂਰਵਿੰਦਰ ਸਿੰਘ ਨੂਰਪੁਰੀ, ਗੁਰਿੰਦਰ ਸਿੰਘ, ਪਲਵਿੰਦਰ ਸਿੰਘ ਸੋਹਲ, ...
ਲੰਡਨ, 6 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਇਕ ਸੰਸਦੀ ਸਮੂਹ ਨੇ ਆਕਰਸ਼ਕ ਉੱਚ ਸਿੱਖਿਆ ਕੇਂਦਰ ਦੇ ਤੌਰ 'ਤੇ ਦੇਸ਼ ਦੀ ਸਥਿਤੀ 'ਤੇ ਰਿਪੋਰਟ ਜਾਰੀ ਕੀਤੀ ਹੈ | ਰਿਪੋਰਟ ਮੁਤਾਬਿਕ ਸਮੂਹ ਨੂੰ ਬੀਤੇ 8 ਸਾਲਾਂ ਤੋਂ ਬਰਤਾਨੀਆ ਦੀਆਂ ਯੂਨੀਵਰਸਿਟੀਆਂ 'ਚ ...
ਕੋਪਨਹੈਗਨ, 6 ਨਵੰਬਰ (ਅਮਰਜੀਤ ਸਿੰਘ ਤਲਵੰਡੀ)-ਡੈਨਮਾਰਕ 'ਚ ਦੂਜੀ ਪੀੜ੍ਹੀ ਦੇ ਜੰਮਪਲ ਸੂਝਵਾਨ, ਪੜ੍ਹੇ-ਲਿਖੇ ਨੌਜਵਾਨ ਸ: ਹਰਦੀਪ ਸਿੰਘ, ਗੁਰਸੇਵਕ ਸਿੰਘ ਤੇ ਸਤਨਾਮ ਸਿੰਘ ਆਦਿ ਵਲੋਂ ਬੀਤੇ ਦਿਨੀਂ ਡੈਨਮਾਰਕ ਦੀ ਕੋਪਨਹੈਗਨ ਸਥਿਤ ਪਾਰਲੀਮੈਂਟ ਵਿਖੇ ਸੱਭਿਆਚਾਰਕ ...
ਐਡੀਲੇਡ, 6 ਨਵੰਬਰ (ਗੁਰਮੀਤ ਸਿੰਘ ਵਾਲੀਆ)-ਐਡੀਲੇਡ ਨੋਰਵੁਡ ਟਾਊਨ ਹਾਲ 'ਚ ਪਲੈਟੀਨਮ ਨਾਈਟ ਦੇ ਮੁੱਖ ਸਪਾਂਸਰ ਸੰਨੀ ਮੱਲ੍ਹੀ, ਹਰਮੀਤ ਘੁੰਮਣ, ਅਮਰੀਕ ਸਿੰਘ, ਗਗਨ ਢਿੱਲੋਂ, ਰੌਬਿਨ ਵਲੋਂ ਸੁਚੱਜੇ ਪ੍ਰਬੰਧਾਂ ਹੇਠ ਸ਼ੋਅ ਨੂੰ ਵੱਡੀ ਗਿਣਤੀ 'ਚ ਦਰਸ਼ਕ ਵੇਖਣ ਲਈ ...
ਲੈਸਟਰ (ਇੰਗਲੈਂਡ), 6 ਨਵੰਬਰ (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਦੇ ਸ਼ਹਿਰ ਲੈਸਟਰ ਦੇ ਧਾਰਮਿਕ ਸਰਗਰਮੀਆਂ 'ਚ ਮੋਹਰੀ ਗੁਰੂ ਘਰ ਗੁਰਦੁਆਰਾ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਈਸਟ ਪਾਰਕ ਅਤੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਹੋਲੀ ਬੋਨ ਵਲੋਂ ਸਾਂਝੇ ਤੌਰ 'ਤੇ ...
ਸਿਆਟਲ, 6 ਨਵੰਬਰ (ਗੁਰਚਰਨ ਸਿੰਘ ਢਿੱਲੋਂ)-ਗੁਰਦੁਆਰਾ ਬੌਥਲ 'ਚ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸਮਾਜ ਸੇਵੀ ਸੰਸਥਾ 'ਸੋਚ' ਵਲੋਂ ਮੁਫ਼ਤ ਮੈਡੀਕਲ ਕੈਂਪ ਐਤਵਾਰ 4 ਨਵੰਬਰ ਨੂੰ ਲਗਾਇਆ ਗਿਆ | ਇਸ ਕੈਂਪ ਵਿਚ ਜਨਰਲ ਚੈੱਕਅਪ, ਦੰਦਾਂ ਅਤੇ ਅੱਖਾਂ ਦੀ ਜਾਂਚ ...
ਲੰਡਨ, 6 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਲੰਡਨ ਦੇ ਪਾਰਲੀਮੈਂਟ ਸੁਕੇਅਰ ਅਤੇ ਟਰੈਫਗਲਰ ਸੁਕੇਅਰ ਦੇ ਨਜ਼ਦੀਕ ਜਲਦੀ ਵਿਸ਼ਵ ਯੁੱਧ 'ਚ ਹਿੱਸਾ ਲੈਣ ਵਾਲੇ ਸਿੱਖ ਸਿਪਾਹੀਆਂ ਦੀ ਯਾਦਗਾਰ ਉਸਾਰੀ ਜਾਵੇਗੀ | ਇਹ ਵਿਚਾਰ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ...
ਮੈਲਬੌਰਨ, 6 ਨਵੰਬਰ (ਸਰਤਾਜ ਸਿੰਘ ਧੌਲ)-ਦਸ ਸਾਲ ਪਹਿਲਾਂ ਇਥੇ ਕਾਰ ਹਾਦਸੇ ਦਾ ਦੋਸ਼ੀ ਪੁਨੀਤ ਜੋ ਕਿ ਸ਼ਰਾਬੀ ਹਾਲਤ 'ਚ ਗੱਡੀ ਚਲਾ ਰਿਹਾ ਸੀ ਅਤੇ ਉਸ ਸਮੇਂ ਇਥੋਂ ਦੇ ਨੌਜਵਾਨ ਦੀ ਮੌਤ ਹੋ ਗਈ ਸੀ ਅਤੇ ਜਦੋਂ ਅਦਾਲਤੀ ਕਾਰਵਾਈ ਸ਼ੁਰੂ ਹੋਈ ਤਾਂ ਮਿਲੀ ਜ਼ਮਾਨਤ 'ਚ ਉਹ ਕਿਸੇ ...
ਐਡੀਲੇਡ, 6 ਨਵੰਬਰ (ਗੁਰਮੀਤ ਸਿੰਘ ਵਾਲੀਆ)-ਐਡੀਲੇਡ ਪਾਰਲੀਮੈਂਟ ਹਾਊਸ 'ਚ ਜਿੰਗ ਲੀ ਐਮ.ਐਲ.ਸੀ. ਅਸਿਸਟੈਂਟ ਮਨਿਸਟਰ ਵਜੋਂ ਆਯੋਜਿਤ ਦੀਵਾਲੀ ਦਾ ਤਿਉਹਾਰ ਮਨਾਉਣ ਦੇ ਸਮਾਗਮ 'ਚ ਸਟੀਵਨ ਮਾਰਸ਼ਲ ਪ੍ਰੀਮੀਅਰ ਆਫ਼ ਸਾਊਥ ਆਸਟ੍ਰੇਲੀਆ, ਵਿਨੀ ਚੈਅਰਮੈਨ ਡਿਪਟੀ ਚੀਫ਼ ...
• ਖ਼ੂਨਦਾਨ ਕੈਂਪ ਵੀ ਲਾਇਆ
ਸਿਆਟਲ, 6 ਨਵੰਬਰ (ਹਰਮਨਪ੍ਰੀਤ ਸਿੰਘ)-ਸਿਆਟਲ ਦੇ ਗੁਰਦੁਆਰਾ ਸਿੰਘ ਸਭਾ ਰੈਂਟਨ ਵਿਖੇ ਨਵੰਬਰ 1984 ਦੇ ਸਿੱਖ ਨਸਲਕੁਸ਼ੀ 'ਚ ਮਾਰੇ ਗਏ ਨਿਰਦੋਸ਼ ਸਿੱਖਾਂ ਦੀ ਯਾਦ ਮਨਾਈ ਗਈ | ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਖ਼ੂਨਦਾਨ ਕੈਂਪ ਵੀ ਲਾਇਆ ਗਿਆ ...
ਮਿਲਾਨ (ਇਟਲੀ), 6 ਨਵੰਬਰ (ਇੰਦਰਜੀਤ ਸਿੰਘ ਲੁਗਾਣਾ)-ਇਟਲੀ 'ਚ ਕਈ ਦਹਾਕਿਆਂ ਤੋਂ ਬਾਅਦ ਆਏ ਭਿਆਨਕ ਕੁਦਰਤੀ ਕਹਿਰ ਨੇ ਇਟਲੀ ਵਾਸੀਆਂ ਦਾ ਜਨ-ਜੀਵਨ ਵੱਡੇ ਪੱਧਰ 'ਤੇ ਪ੍ਰਭਾਵਿਤ ਹੀ ਨਹੀਂ ਕੀਤਾ, ਸਗੋਂ ਕਈ ਘਰਾਂ ਦੇ ਦੀਵੇ ਵੀ ਸਦਾ ਵਾਸਤੇ ਬੁਝਾਅ ਦਿੱਤੇ ਹਨ ¢ ਇਟਲੀ ਦੇ ...
ਐਡੀਲੇਡ, 6 ਨਵੰਬਰ (ਗੁਰਮੀਤ ਸਿੰਘ ਵਾਲੀਆ)-'ਸਿੱਖ ਸੋਸਾਇਟੀ ਆਫ਼ ਦੱਖਣੀ ਆਸਟ੍ਰੇਲੀਆ' ਵਲੋਂ ਐਡੀਲੇਡ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ, ਜਿਸ 'ਚ ਭਾਰਤੀ ਪਰਿਵਾਰਾਂ ਤੋਂ ਇਲਾਵਾ ਰਾਜਨੀਤਕ ਆਗੂਆਂ ਨੇ ਵੀ ਸ਼ਿਰਕਤ ਕੀਤੀ | ਸਟੇਜ ਦੀ ਜ਼ਿੰਮੇਵਾਰੀ ਕੁਲਦੀਪ ਧੀਰ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX