ਤਾਜਾ ਖ਼ਬਰਾਂ


ਸੜਕ ਹਾਦਸੇ ਚ 2 ਨੌਜਵਾਨਾ ਦੀ ਮੌਤ
. . .  1 day ago
ਉਸਮਾਨਪੁਰ ,21 ਜਨਵਰੀ {ਸੰਦੀਪ }-ਪਿੰਡ ਉਸਮਾਨਪੁਰ - ਚੱਕਲ਼ੀ ਸੰਪਰਕ ਸੜਕ 'ਤੇ ਟਰੈਕਟਰ ਟਰਾਲੀ ਅਤੇ ਮੋਟਰ ਸਾਈਕਲ ਦੀ ਟੱਕਰ 'ਚ 2 ਨੌਜਵਾਨਾ ਦੀ ਮੌਤ ਹੋ ਗਈ ।
ਲੰਡਨ 'ਚ ਈ.ਵੀ.ਐਮ ਸਬੰਧੀ ਕਰਵਾਏ ਜਾ ਰਹੇ ਪ੍ਰੋਗਰਾਮ 'ਤੇ ਨਜ਼ਰ - ਚੋਣ ਕਮਿਸ਼ਨ
. . .  1 day ago
ਨਵੀਂ ਦਿੱਲੀ, 21 ਜਨਵਰੀ - ਇੰਗਲੈਂਡ ਦੇ ਲੰਡਨ 'ਚ ਈ.ਵੀ.ਐਮ ਸਬੰਧੀ ਕਰਵਾਏ ਜਾ ਰਹੇ ਪ੍ਰੋਗਰਾਮ ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਭਾਰਤੀ ਚੋਣ ਕਮਿਸ਼ਨ ਦੀ ਈ.ਵੀ.ਐਮ...
ਅਮਰੀਕੀ ਸੈਨੇਟਰ ਕਮਲਾ ਹੈਰਿਸ ਵੱਲੋਂ 2020 ਰਾਸ਼ਟਰਪਤੀ ਚੋਣ ਲੜਨ ਦਾ ਐਲਾਨ
. . .  1 day ago
ਨਿਊਯਾਰਕ, 21 ਜਨਵਰੀ - ਅਮਰੀਕੀ ਸੈਨੇਟਰ ਕਮਲਾ ਹੈਰਿਸ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਵੱਲੋਂ 2020 ਦੀ ਰਾਸ਼ਟਰਪਤੀ ਚੋਣ ਲੜੀ...
ਟਾਟਾ ਸੂਮੋ ਅਤੇ ਟਰੱਕ ਦੀ ਟੱਕਰ 'ਚ 3 ਮੌਤਾਂ, ਇੱਕ ਜ਼ਖਮੀ
. . .  1 day ago
ਮੂਨਕ, 21 ਜਨਵਰੀ (ਰਾਜਪਾਲ ਸਿੰਗਲਾ) - ਇੱਥੋਂ ਨੇੜਲੇ ਪਿੰਡ ਕੋਲ ਹੋਏ ਦਰਦਨਾਕ ਸੜਕ ਹਾਦਸੇ ਵਿਚ 3 ਲੋਕਾਂ ਦੀ ਮੌਤ ਹੋ ਗਈ, ਜਦਕਿ ਇੱਕ ਜ਼ਖਮੀ ਹੋ ਗਿਆ। ਇਹ ਹਾਦਸਾ...
ਖ਼ਰਾਬ ਮੌਸਮ ਦੇ ਮੱਦੇਨਜ਼ਰ ਦੇਹਰਾਦੂਨ ਦੇ ਸਕੂਲਾਂ 'ਚ ਕੱਲ੍ਹ ਛੁੱਟੀ
. . .  1 day ago
ਦੇਹਰਾਦੂਨ, 21 ਜਨਵਰੀ - ਭਾਰੀ ਬਰਸਾਤ ਤੇ ਬਰਫ਼ਬਾਰੀ ਦੀ ਸੰਭਾਵਨਾ ਨੂੰ ਦੇਖਦੇ ਹੋਏ ਉੱਤਰਾਖੰਡ ਦੇ ਦੇਹਰਾਦੂਨ ਪ੍ਰਸ਼ਾਸਨ ਨੇ 22 ਜਨਵਰੀ ਨੂੰ ਜ਼ਿਲ੍ਹੇ ਦੇ ਸਾਰੇ ਸਕੂਲਾਂ ਅਤੇ ਆਂਗਣਵਾੜੀ...
ਕਰਨਾਟਕ : ਵਿਧਾਇਕ ਜੇ.ਐਨ ਗਣੇਸ਼ ਕਾਂਗਰਸ ਤੋਂ ਮੁਅੱਤਲ
. . .  1 day ago
ਬੈਂਗਲੁਰੂ, 21 ਜਨਵਰੀ - ਕਾਂਗਰਸ ਦੇ ਵਿਧਾਇਕ ਜੇ.ਐਨ ਗਣੇਸ਼ ਵੱਲੋਂ ਕਾਂਗਰਸ ਦੇ ਹੀ ਵਿਧਾਇਕ ਅਨੰਦ ਸਿੰਘ ਨਾਲ ਮਾਰਕੁੱਟ ਤੋਂ ਬਾਅਦ ਕਰਨਾਟਕ ਕਾਂਗਰਸ ਦੇ ਜਨਰਲ ਸਕੱਤਰ...
ਕਰਨਾਟਕ ਕਿਸ਼ਤੀ ਹਾਦਸਾ : ਹੁਣ ਤੱਕ 16 ਲਾਸ਼ਾਂ ਬਰਾਮਦ
. . .  1 day ago
ਬੈਂਗਲੁਰੂ, 21 ਜਨਵਰੀ - ਕਰਨਾਟਕ ਦੇ ਕਰਵਾੜ 'ਚ 24 ਲੋਕਾਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਪਲਟਣ ਤੋਂ ਬਾਅਦ ਸਮੁੰਦਰੀ ਫ਼ੌਜ ਤੇ ਕੋਸਟ ਗਾਰਡ ਨੇ ਹੁਣ ਤੱਕ 16 ਲੋਕਾਂ ਦੀਆਂ ਲਾਸ਼ਾਂ...
680 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਇੱਕ ਗ੍ਰਿਫ਼ਤਾਰ
. . .  1 day ago
ਜਲੰਧਰ, 21 ਜਨਵਰੀ - ਸੀ.ਆਈ.ਏ ਸਟਾਫ਼ ਨੇ 680 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਡੀ.ਸੀ.ਪੀ ਜਾਂਚ ਗੁਰਮੀਤ ਸਿੰਘ ਨੇ ਦੱਸਿਆ ਕਿ...
ਗੋਦਾਮ ਦੀ ਕੰਧ ਡਿੱਗਣ ਕਾਰਨ 2 ਲੋਕਾਂ ਦੀ ਮੌਤ
. . .  1 day ago
ਨਵੀਂ ਦਿੱਲੀ, 21 ਜਨਵਰੀ- ਦਿੱਲੀ ਦੇ ਨਜਫਗੜ੍ਹ ਦੇ ਨਾਂਗਲੀ 'ਚ ਇੱਕ ਗੋਦਾਮ ਦੀ ਕੰਧ ਡਿੱਗਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ......
ਸੁਨੰਦਾ ਪੁਸ਼ਕਰ ਮਾਮਲੇ ਦੀ ਸੁਣਵਾਈ 29 ਜਨਵਰੀ ਤੱਕ ਮੁਲਤਵੀ
. . .  1 day ago
ਨਵੀਂ ਦਿੱਲੀ, 21 ਜਨਵਰੀ- ਸੁਨੰਦਾ ਪੁਸ਼ਕਰ ਦੀ ਮੌਤ ਦੇ ਮਾਮਲੇ 'ਚ ਸੁਣਵਾਈ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ 29 ਜਨਵਰੀ ਤੱਕ ਮੁਲਤਵੀ ਕਰ ਦਿੱਤਾ.....
ਕੁਲਥਮ ਦੇ ਨੌਜਵਾਨ ਦੀ ਮਨੀਲਾ 'ਚ ਗੋਲੀ ਮਾਰ ਕੇ ਹੱਤਿਆ
. . .  1 day ago
ਮੇਹਲੀ, 21 ਜਨਵਰੀ (ਗੁਰਜਿੰਦਰ ਸਿੰਘ ਗੁਰੂ, ਸੰਦੀਪ ਸਿੰਘ) - ਬਲਾਕ ਬੰਗਾ ਦੇ ਪਿੰਡ ਕੁਲਥਮ ਦੇ ਨੌਜਵਾਨ ਦੀ ਮਨੀਲਾ ਵਿਖੇ ਲੁਟੇਰਿਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਨੌਜਵਾਨ...
ਸ੍ਰੀ ਮੁਕਤਸਰ ਸਾਹਿਬ: ਕੈਬਨਿਟ ਮੰਤਰੀ ਸਿੰਗਲਾ ਨੇ ਰੇਲਵੇ ਓਵਰਬ੍ਰਿਜ ਦਾ ਰੱਖਿਆ ਨੀਂਹ ਪੱਥਰ
. . .  1 day ago
ਸ੍ਰੀ ਮੁਕਤਸਰ ਸਾਹਿਬ, 21 ਜਨਵਰੀ (ਰਣਜੀਤ ਸਿੰਘ ਢਿੱਲੋਂ)- ਪੰਜਾਬ ਦੇ ਲੋਕ ਨਿਰਮਾਣ ਮੰਤਰੀ ਵਿਜੇਇੰਦਰ ਸਿੰਗਲਾ ਨੇ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਵਰ੍ਹਦੇ ਮੀਂਹ 'ਚ ਰੇਲਵੇ ਓਵਰਬ੍ਰਿਜ ਦਾ ਨੀਂਹ ਪੱਥਰ ਰੱਖਿਆ ਇਸ ਤੋਂ ਪਹਿਲਾਂ ਸਿੰਗਲਾ ਭੂਮੀ ਪੂਜਣ ਰਸਮ 'ਚ ....
ਕਿਸ਼ਤੀ ਪਲਟਣ ਕਾਰਨ 6 ਮੌਤਾਂ
. . .  1 day ago
ਬੈਂਗਲੁਰੂ, 21 ਜਨਵਰੀ - ਕਰਨਾਟਕ ਦੇ ਕਰਵਾੜ ਨੇੜੇ ਨਦੀ 'ਚ ਕਿਸ਼ਤੀ ਪਲਟਣ ਕਾਰਨ 6 ਲੋਕਾਂ ਦੀ ਮੌਤ ਹੋ ਗਈ। ਕਿਸ਼ਤੀ ਵਿਚ ਕੁੱਲ 22 ਲੋਕ ਸਵਾਰ ਸਨ। ਮਛੇਰਿਆ ਅਤੇ ਕੋਸਟ ਗਾਰਡ...
ਤਿਹਾੜ ਜੇਲ੍ਹ ਅਧਿਕਾਰੀਆਂ ਦੀ ਪਟੀਸ਼ਨ ਖ਼ਾਰਜ, 15 ਮਿਨਟ ਆਈ.ਐਸ.ਡੀ. ਕਾਲ ਕਰ ਸਕੇਗਾ ਮਿਸ਼ੇਲ
. . .  1 day ago
ਨਵੀਂ ਦਿੱਲੀ, 21 ਜਨਵਰੀ- ਅਗਸਤਾ ਵੈਸਟਲੈਂਡ ਮਾਮਲੇ 'ਚ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਤਿਹਾੜ ਜੇਲ੍ਹ ਦੇ ਅਧਿਕਾਰੀਆਂ ਦੀ ਉਸ ਅਰਜ਼ੀ ਨੂੰ ਖਾਰਜ ਕਰ ਦਿੱਤਾ ਹੈ, ਜਿਸ 'ਚ ਕਥਿਤ ਵਿਚੌਲੀਏ ਕ੍ਰਿਸਚੀਅਨ ਮਿਸ਼ੇਲ ਨੂੰ ਹਰ ਹਫ਼ਤੇ 15 ਮਿਨਟ ਤਕ ....
ਤਲਵੰਡੀ ਭਾਈ ਦੀ ਦਾਣਾ ਮੰਡੀ 'ਚੋਂ ਮਿਲੀ ਨੌਜਵਾਨ ਦੀ ਲਾਸ਼
. . .  1 day ago
ਤਲਵੰਡੀ ਭਾਈ, 21 ਜਨਵਰੀ (ਕੁਲਜਿੰਦਰ ਕੁਮਾਰ ਗਿੱਲ)- ਸਥਾਨਕ ਦਾਣਾ ਮੰਡੀ 'ਚੋਂ ਇਕ ਨੌਜਵਾਨ ਦੀ ਲਾਸ਼ ਮਿਲੀ ਹੈ। ਮ੍ਰਿਤਕ ਦੀ ਪਹਿਚਾਣ ਸੁਖਚੈਨ ਸਿੰਘ(23) ਵਾਸੀ ਵਾਰਡ ਨੰ. 7, ਤਲਵੰਡੀ ਭਾਈ ਵਜੋਂ ਹੋਈ ਹੈ। ਤਲਵੰਡੀ ਭਾਈ ਦੇ ਮੁਖੀ ਅਥੀਨਵ ਚੌਹਾਨ ਵੱਲੋਂ ......
ਰਾਜਾਸਾਂਸੀ ਦੇ ਪਿੰਡ ਖਿਆਲਾ ਵਿਖੇ ਪਹੁੰਚੇ ਸੁਖਬੀਰ ਬਾਦਲ
. . .  1 day ago
ਜੰਮੂ-ਕਸ਼ਮੀਰ : ਅੱਤਵਾਦੀਆਂ ਨਾਲ ਮੁਠਭੇੜ ਤੋਂ ਬਾਅਦ ਸੁਰੱਖਿਆ ਬਲਾਂ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪ
. . .  1 day ago
ਜੋਧ ਸਿੰਘ ਸਮਰਾ ਤੇ ਮਜੀਠੀਆ ਮਿਲ ਕੇ ਸੰਭਾਲਣਗੇ ਹਲਕਾ ਅਜਨਾਲਾ ਦੀ ਜ਼ਿੰਮੇਵਾਰੀ - ਬਾਦਲ
. . .  1 day ago
ਸ਼ਰਾਬ ਦੇ ਦੁੱਖ ਕਾਰਨ ਹੀ ਭਗਵੰਤ ਮਾਨ ਦੇ ਪਰਿਵਾਰ ਨੇ ਉਸ ਨੂੰ ਛੱਡਿਆ- ਮਜੀਠੀਆ
. . .  1 day ago
ਸੰਘਣੀ ਧੁੰਦ ਕਾਰਨ ਵਾਪਰੇ ਦਰਦਨਾਕ ਸੜਕ ਹਾਦਸੇ 'ਚ ਚਾਰ ਲੋਕਾਂ ਦੀ ਮੌਤ
. . .  1 day ago
ਭਗਵੰਤ ਮਾਨ ਵਲੋਂ ਸ਼ਰਾਬ ਛੱਡਣ 'ਤੇ ਬੋਲੇ ਬਾਦਲ, ਕਿਹਾ- ਉਨ੍ਹਾਂ ਵਲੋਂ ਕੁਝ ਸਮੇਂ ਲਈ ਛੱਡੀਆਂ ਜਾਂਦੀਆਂ ਹਨ ਕਈ ਚੀਜ਼ਾਂ
. . .  1 day ago
ਸ਼ਾਹ ਦੇ ਹੈਲੀਕਾਪਟਰ ਲੈਂਡਿੰਗ ਨੂੰ ਮਾਲਦਾ 'ਚ ਇਜਾਜ਼ਤ ਨਾ ਦਿੱਤੇ ਜਾਣ ਨੂੰ ਭਾਜਪਾ ਨੇ ਦੱਸਿਆ ਸਾਜ਼ਿਸ਼
. . .  1 day ago
ਪਟਨਾ ਸਾਹਿਬ ਵਿਖੇ ਨਤਮਸਤਕ ਹੋਏ ਪ੍ਰਤਾਪ ਸਿੰਘ ਬਾਜਵਾ
. . .  1 day ago
ਸਿੱਧਗੰਗਾ ਮੱਠ ਦੇ ਮਹੰਤ ਸ਼ਿਵ ਕੁਮਾਰ ਸਵਾਮੀ ਦਾ ਦੇਹਾਂਤ
. . .  1 day ago
ਅਫ਼ਗਾਨਿਸਤਾਨ 'ਚ ਵਿਸ਼ੇਸ਼ ਬਲਾਂ ਦੇ ਟਿਕਾਣੇ 'ਤੇ ਕਾਰ ਬੰਬ ਧਮਾਕਾ, 18 ਦੀ ਮੌਤ
. . .  1 day ago
ਜਿਹੜੇ ਦੇਸ਼ ਛੱਡ ਕੇ ਭੱਜ ਗਏ ਹਨ, ਉਨ੍ਹਾਂ ਨੂੰ ਲਿਆਂਦਾ ਜਾਵੇਗਾ ਵਾਪਸ- ਰਾਜਨਾਥ ਸਿੰਘ
. . .  1 day ago
ਮਾਇਆਵਤੀ 'ਤੇ ਟਿੱਪਣੀ ਮਾਮਲਾ : ਭਾਜਪਾ ਵਿਧਾਇਕਾ ਨੂੰ ਮਹਿਲਾ ਕਮਿਸ਼ਨ ਨੇ ਭੇਜਿਆ ਨੋਟਿਸ
. . .  1 day ago
ਖਹਿਰਾ ਦਾ 'ਆਪ' 'ਤੇ ਹਮਲਾ, ਕਿਹਾ- ਭਗਵੰਤ ਮਾਨ ਦੀ ਸ਼ਰਾਬ ਛੁਡਾਊ ਸੀ ਬਰਨਾਲਾ ਰੈਲੀ
. . .  1 day ago
ਸ੍ਰੀਲੰਕਾ ਨੇ 16 ਭਾਰਤੀ ਮਛੇਰਿਆਂ ਨੂੰ ਕੀਤਾ ਰਿਹਾਅ
. . .  1 day ago
ਅਕਾਲੀ ਵਰਕਰਾਂ ਨਾਲ ਮੀਟਿੰਗ ਕਰਨ ਲਈ ਅਜਨਾਲਾ ਪਹੁੰਚੇ ਸੁਖਬੀਰ ਬਾਦਲ
. . .  1 day ago
ਜਨਰਲ ਵਰਗ ਦੇ ਰਾਖਵਾਂਕਰਨ ਦੇ ਖ਼ਿਲਾਫ਼ ਪਟੀਸ਼ਨ ਦਾਇਰ, ਮਦਰਾਸ ਹਾਈਕੋਰਟ ਨੇ ਸਰਕਾਰ ਨੂੰ ਜਾਰੀ ਕੀਤਾ ਨੋਟਿਸ
. . .  1 day ago
ਸੁਖਬੀਰ ਬਾਦਲ ਅੱਜ ਹਲਕਾ ਰਾਜਾਸਾਂਸੀ ਦੇ ਪਿੰਡਾਂ ਦਾ ਕਰਨਗੇ ਦੌਰਾ
. . .  1 day ago
ਸਵਾਈਨ ਫਲੂ ਕਾਰਨ ਔਰਤ ਦੀ ਮੌਤ
. . .  1 day ago
ਮੈਕਸੀਕੋ : ਤੇਲ ਪਾਈਪਲਾਈਨ ਧਮਾਕੇ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 85
. . .  1 day ago
ਨੇਤਾਵਾਂ ਦੀ ਹੱਤਿਆ ਦੇ ਵਿਰੋਧ 'ਚ ਭਾਜਪਾ ਦਾ ਮੁੱਖ ਮੰਤਰੀ ਕਮਲ ਨਾਥ ਦੇ ਖ਼ਿਲਾਫ਼ ਪ੍ਰਦਰਸ਼ਨ
. . .  1 day ago
ਨਾਗੇਸ਼ਵਰ ਰਾਓ ਦੇ ਨਿਯੁਕਤੀ ਮਾਮਲੇ ਦੀ ਸੁਣਵਾਈ ਤੋਂ ਅਲੱਗ ਹੋਏ ਸੀ.ਜੇ.ਆਈ
. . .  1 day ago
ਹਲਕਾ ਅਜਨਾਲਾ ਦੇ ਵਰਕਰਾਂ ਨਾਲ ਮੀਟਿੰਗ ਕਰਨਗੇ ਸੁਖਬੀਰ ਬਾਦਲ
. . .  1 day ago
ਲਾਹੌਲ-ਸਪਿਤੀ ਜ਼ਿਲ੍ਹੇ ਦੇ ਕੀਲੌਂਗ 'ਚ ਹੋਈ ਤਾਜ਼ਾ ਬਰਫ਼ਬਾਰੀ
. . .  1 day ago
ਜੰਮੂ-ਕਸ਼ਮੀਰ ਦੇ ਬਡਗਾਮ 'ਚ ਮੁੱਠਭੇੜ ਦੌਰਾਨ 2 ਅੱਤਵਾਦੀ ਢੇਰ
. . .  1 day ago
80 ਕਰੋੜ ਰੁਪਏ ਦੀ ਹੈਰੋਇਨ ਸਮੇਤ 6 ਕਾਬੂ
. . .  1 day ago
ਮੇਹੁਲ ਚੌਕਸੀ ਨੇ ਐਂਟੀਗੁਆ 'ਚ ਆਪਣਾ ਭਾਰਤੀ ਪਾਸਪੋਰਟ ਕਰਵਾਇਆ ਜਮਾਂ
. . .  1 day ago
ਫਾਰਮੇਸੀ ਕੌਂਸਲ ਦੇ ਐਲਾਨੇ ਨਤੀਜਿਆਂ 'ਚ 6 ਮੈਂਬਰ ਚੁਣੇ ਗਏ
. . .  1 day ago
ਸੁਸ਼ਮਾ ਸਵਰਾਜ ਅਤੇ ਯੋਗੀ ਨੇ ਯੂਥ ਪ੍ਰਵਾਸੀ ਭਾਰਤੀ ਦਿਵਸ ਦਾ ਕੀਤਾ ਉਦਘਾਟਨ
. . .  1 day ago
ਜੰਮੂ-ਕਸ਼ਮੀਰ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਜਾਰੀ
. . .  1 day ago
ਸੁਲਤਾਨਪੁਰ ਲੋਧੀ 'ਚ ਮੀਂਹ ਪੈਣ ਕਾਰਨ ਠੰਢ 'ਚ ਹੋਇਆ ਵਾਧਾ
. . .  1 day ago
ਇਜ਼ਰਾਈਲ ਨੇ ਸੀਰੀਆ 'ਚ ਈਰਾਨੀ ਟਿਕਾਣਿਆਂ 'ਤੇ ਕੀਤੇ ਹਮਲੇ
. . .  1 day ago
ਧੁੰਦ ਕਾਰਨ ਦੇਰੀ ਨਾਲ ਚੱਲ ਰਹੀਆਂ ਹਨ ਦਿੱਲੀ ਜਾਣ ਵਾਲੀਆਂ ਕਈ ਟਰੇਨਾਂ
. . .  1 day ago
ਮਾਲੀ 'ਚ ਸੰਯੁਕਤ ਰਾਸ਼ਟਰ ਦੇ ਸ਼ਾਂਤੀ ਸੈਨਿਕਾਂ 'ਤੇ ਹੋਏ ਹਮਲੇ 'ਚ 10 ਦੀ ਮੌਤ, 25 ਜ਼ਖ਼ਮੀ
. . .  1 day ago
ਅੱਜ ਦਾ ਵਿਚਾਰ
. . .  1 day ago
ਅਜਨਾਲਾ : ਘਰ ਚੋਂ 15 ਤੋਲੇ ਸੋਨੇ ਦੇ ਗਹਿਣੇ, ਨਗਦੀ ਅਤੇ ਕੈਨੇਡੀਅਨ ਡਾਲਰ ਚੋਰੀ
. . .  2 days ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 24 ਕੱਤਕ ਸੰਮਤ 550
ਿਵਚਾਰ ਪ੍ਰਵਾਹ: ਯੋਗਤਾਵਾਂ ਅਤੇ ਮਿਹਨਤ ਨਾਲ ਹੀ ਅਸੀਂ ਆਪਣੇ ਟੀਚੇ ਪ੍ਰਾਪਤ ਕਰ ਸਕਦੇ ਹਾਂ। -ਰਾਬਿੰਦਰ ਨਾਥ ਟੈਗੋਰ

ਪਹਿਲਾ ਸਫ਼ਾ

ਛੱਤੀਸਗੜ੍ਹ ਨਕਸਲੀ ਹਮਲੇ 'ਚ ਚਾਰ ਨਾਗਰਿਕਾਂ ਦੀ ਮੌਤ, ਇਕ ਜਵਾਨ ਸ਼ਹੀਦ

• ਆਈ.ਈ.ਡੀ. ਲਗਾ ਕੇ ਬੱਸ ਨੂੰ ਉਡਾਇਆ • 15 ਦਿਨਾਂ 'ਚ ਤੀਜਾ ਹਮਲਾ
ਰਾਏਪੁਰ, 8 ਨਵੰਬਰ (ਏਜੰਸੀ)-ਛੱਤੀਸਗੜ੍ਹ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਕਸਲੀਆਂ ਨੇ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਇਆ ਹੈ | ਨਕਸਲੀਆਂ ਨੇ ਛੱਤੀਸਗੜ੍ਹ ਦੇ ਦਾਂਤੇਵਾੜਾ ਜ਼ਿਲ੍ਹੇ 'ਚ ਆਈ.ਈ.ਡੀ. ਲਗਾ ਕੇ ਇਕ ਬੱਸ ਉਡਾ ਦਿੱਤੀ ਜਿਸ ਕਾਰਨ ਚਾਰ ਆਮ ਨਾਗਰਿਕਾਂ ਦੀ ਮੌਤ ਹੋ ਗਈ ਜਦੋਂ ਕਿ ਇਕ ਸੀ.ਆਈ.ਐਸ.ਐਫ਼. ਜਵਾਨ ਸ਼ਹੀਦ ਹੋ ਗਿਆ | ਪੁਲਿਸ ਨੇ ਦੱਸਿਆ ਕਿ ਇਸ ਧਮਾਕੇ ਵਿਚ ਸੀ.ਆਈ.ਐਸ.ਐਫ਼. ਦੇ ਦੋ ਜਵਾਨ ਜ਼ਖ਼ਮੀ ਵੀ ਹੋਏ ਹਨ | ਜ਼ਿਕਰਯੋਗ ਹੈ ਕਿ ਨਕਸਲੀਆਂ ਦਾ 15 ਦਿਨਾਂ 'ਚ ਇਹ ਤੀਜਾ ਹਮਲਾ ਹੈ | ਦੱਸਣਯੋਗ ਹੈ ਕਿ ਸੂਬੇ 'ਚ ਦੋ ਗੇੜਾਂ 'ਚ ਚੋਣਾਂ ਹੋਣੀਆਂ ਹਨ ਤੇ ਸ਼ੁੱਕਰਵਾਰ ਨੂੰ ਭਾਜਪਾ ਦੀ ਚੋਣ ਮੁਹਿੰਮ ਭਖਾਉਣ ਲਈ ਦਾਂਤੇਵਾੜਾ ਤੋਂ 100 ਕਿੱਲੋਮੀਟਰ ਜਗਦਾਲਪੁਰ ਜ਼ਿਲ੍ਹੇ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੋਣ ਪ੍ਰਚਾਰ ਲਈ ਆ ਰਹੇ ਹਨ | ਦਾਂਤੇਵਾੜਾ ਦੇ ਐਸ.ਪੀ. ਅਭਿਸ਼ੇਕ ਪਲਾਵਾ ਨੇ ਦੱਸਿਆ ਕਿ ਨਕਸਲੀਆਂ ਨੇ ਇੱਥੇ ਬਚੇਲੀ 'ਚ ਸੀ. ਆਈ. ਐਸ. ਐਫ਼. ਨੂੰ ਨਿਸ਼ਾਨਾ ਬਣਾਇਆ ਅਤੇ ਉਨ੍ਹਾਂ ਦੀ ਮਿੰਨੀ ਬੱਸ ਨੂੰ ਉਡਾ ਦਿੱਤਾ ਜਦੋਂ ਉਹ ਬਾਜ਼ਾਰ ਤੋਂ ਕਰਿਆਨੇ ਦਾ ਸਾਮਾਨ ਲੈ ਕੇ ਪਰਤ ਰਹੇ ਸਨ | ਨਕਸਲੀਆਂ ਨੇ 6 ਨੰ. ਮੋੜ 'ਤੇ ਜ਼ਬਰਦਸਤ ਆਈ. ਈ. ਡੀ. ਧਮਾਕਾ ਕੀਤਾ, ਜਿਸ 'ਚ ਸੀ. ਆਈ. ਐਸ. ਐਫ਼. ਦਾ ਜਵਾਨ ਸ਼ਹੀਦ ਹੋ ਗਿਆ, ਜਦੋਂ ਕਿ ਬੱਸ ਡਰਾਈਵਰ, ਕੰਡਕਟਰ, ਕਲੀਨਰ ਤੇ ਇਕ ਹੋਰ ਵਿਅਕਤੀ ਜਿਸ ਦੀ ਅਜੇ ਪਛਾਣ ਨਹੀਂ ਹੋਈ ਮਾਰੇ ਗਏ | ਇਹ ਬੱਸ ਸੀ. ਆਈ. ਐਸ. ਐਫ਼. ਨੂੰ ਚੋਣ ਡਿਊਟੀ ਕਾਰਨ ਅਲਾਟ ਹੋਈ ਸੀ | ਘਟਨਾ ਤੋਂ ਬਾਅਦ ਬਚਾਅ ਕਰਮੀ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਜ਼ਖ਼ਮੀਆਂ ਤੇ ਮਿ੍ਤਕਾਂ ਨੂੰ ਹਸਪਤਾਲ ਪਹੁੰਚਾਇਆ | ਪੁਲਿਸ ਅਧਿਕਾਰੀ ਨੇ ਦੱਸਿਆ ਕਿ ਨਕਸਲੀਆਂ ਦੀ ਭਾਲ ਲਈ ਤਲਾਸ਼ੀ ਮੁਹਿੰਮ ਚਲਾਈ ਗਈ ਹੈ | ਜ਼ਿਕਰਯੋਗ ਹੈ ਕਿ ਬੀਤੀ 30 ਅਕਤੂਬਰ ਨੂੰ ਦਾਂਤੇਵਾੜਾ 'ਚ ਹੋਏ ਨਕਸਲੀ ਹਮਲੇ 'ਚ ਤਿੰਨ ਪੁਲਿਸ ਮੁਲਾਜ਼ਮ ਤੇ ਦੂਰਦਰਸ਼ਨ ਦਾ ਇਕ ਕੈਮਰਾਮੈਨ ਮਾਰਿਆ ਗਿਆ ਸੀ | ਜ਼ਿਕਰਯੋਗ ਹੈ ਕਿ ਨਕਸਲੀਆਂ ਵਲੋਂ ਲੋਕਾਂ ਨੂੰ 12 ਤੇ 20 ਨਵੰਬਰ ਨੂੰ ਦੋ ਗੇੜਾਂ 'ਚ ਹੋਣ ਵਾਲੀਆਂ ਚੋਣਾਂ ਦਾ ਬਾਈਕਾਟ ਕਰਨ ਲਈ ਕਿਹਾ ਜਾ ਰਿਹਾ ਹੈ |

550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਵ ਭਰ 'ਚ ਭਾਰਤੀ ਮਿਸ਼ਨਾਂ ਰਾਹੀਂ ਵਿਸ਼ੇਸ਼ ਸਮਾਗਮ ਕਰਵਾਏ ਜਾਣਗੇ

ਨਵੀਂ ਦਿੱਲੀ, 8 ਨਵੰਬਰ (ਏਜੰਸੀ)-ਕੇਂਦਰ ਸਰਕਾਰ ਵਲੋਂ ਅਗਲੇ ਸਾਲ ਅਪ੍ਰੈਲ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਦਾ ਫ਼ੈਸਲਾ ਕੀਤਾ ਗਿਆ ਹੈ | ਇਹ ਫ਼ੈਸਲਾ ਕੌਮੀ ਅਮਲ ਕਮੇਟੀ (ਐਨ. ਆਈ. ਸੀ.) ਦੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ 'ਚ ਹੋਈ ਬੈਠਕ ਵਿਚ ਲਿਆ ਗਿਆ, ਜਿਸ 'ਚ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੀ ਸ਼ਾਮਿਲ ਸਨ | ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ 'ਵਿਸ਼ਵ ਭਾਈਚਾਰਾ ਸਾਲ' ਵਜੋਂ ਮਨਾਉਣ ਦਾ ਫ਼ੈਸਲਾ ਕੀਤਾ ਹੈ ਅਤੇ ਇਸ ਮੌਕੇ ਸਭਿਆਚਾਰਕ ਸਬੰਧਾਂ ਬਾਰੇ ਭਾਰਤੀ ਕੌਾਸਲ ਵਲੋਂ ਵਿਸ਼ਵ ਭਰ 'ਚ ਭਾਰਤੀ ਮਿਸ਼ਨਾਂ ਰਾਹੀਂ
ਵਿਸ਼ੇਸ਼ ਸਮਾਗਮ ਕਰਵਾਏ ਜਾਣਗੇ | ਮੀਟਿੰਗ 'ਚ ਹਾਜ਼ਰ ਸਿੱਧੂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦਾ ਅੰਮਿ੍ਤਸਰ 'ਚ 'ਨੈਸ਼ਨਲ ਇੰਸਟੀਚਿਊਟ ਆਫ਼ ਇੰਟਰਫੇਥ ਸਟੱਡੀਜ਼' ਦੀ ਸਥਾਪਨਾ ਦਾ ਪ੍ਰਸਤਾਵ ਹੈ ਅਤੇ ਗ੍ਰਹਿ ਮੰਤਰੀ ਨੇ ਉਨ੍ਹਾਂ ਨੂੰ ਇਸ ਲਈ ਸਹਾਇਤਾ ਦੇਣ ਦਾ ਭਰੋਸਾ ਦਿੱਤਾ ਹੈ | ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਬਾਰੇ ਪੁੱਛੇ ਜਾਣ 'ਤੇ ਕੋਈ ਸਿੱਧਾ ਜਵਾਬ ਦੇਣ ਦੀ ਬਜਾਏ ਸਿੱਧੂ ਨੇ ਕਿਹਾ ਕਿ ਸ਼ਰਧਾਲੂਆਂ ਨੂੰ ਆਸਾਨੀ ਨਾਲ ਦਰਸ਼ਨ ਕਰਨ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ | ਇਸ ਮੀਟਿੰਗ 'ਚ ਹੋਰਾਂ ਸਮੇਤ ਪੰਜਾਬ ਦੇ ਰਾਜਪਾਲ ਵੀ. ਪੀ. ਸਿੰਘ ਬਦਨੌਰ, ਕੇਂਦਰੀ ਮੰਤਰੀ ਮਹੇਸ਼ ਸ਼ਰਮਾ, ਐਸ. ਐਸ. ਆਹਲੂਵਾਲੀਆ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਤੀਨਿਧੀ ਸ਼ਾਮਿਲ ਸਨ |

ਭਾਈ ਲੌ ਾਗੋਵਾਲ ਨੇ ਦਿੱਤੇ ਅਹਿਮ ਸੁਝਾਅ

ਅੰਮਿ੍ਤਸਰ, 8 ਨਵੰਬਰ (ਸਟਾਫ ਰਿਪੋਰਟਰ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਕੇਂਦਰ ਸਰਕਾਰ ਵਲੋਂ ਬਣਾਈ ਗਈ ਕਮੇਟੀ ਦੀ ਅੱਜ ਦਿੱਲੀ ਵਿਖੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ 'ਚ ਹੋਈ ਇਕੱਤਰਤਾ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਨੇ ਸਿੱਖ ਕੌਮ ਦੀਆਂ ਭਾਵਨਾਵਾਂ ਅਨੁਸਾਰ ਕੁਝ ਸੁਝਾਅ ਪੇਸ਼
ਕੀਤੇ, ਜਿਨ੍ਹਾਂ ਨੂੰ ਗ੍ਰਹਿ ਮੰਤਰੀ ਨੇ ਗੰਭੀਰਤਾ ਨਾਲ ਲਿਆ ਹੈ | ਸ਼੍ਰੋੋਮਣੀ ਕਮੇਟੀ ਮੁੱਖ ਦਫ਼ਤਰ ਤੋਂ ਜਾਰੀ ਸੁੂਚਨਾ ਅਨੁਸਾਰ ਭਾਈ ਲੌਾਗੋਵਾਲ ਨੇ ਦੱਸਿਆ ਕਿ ਕੇਂਦਰ ਸਰਕਾਰ ਵਲੋਂ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਗਠਿਤ ਕੀਤੀ ਕਮੇਟੀ ਦੀ ਮੀਟਿੰਗ 'ਚ ਉਨ੍ਹ•ਾਂ ਨੇ ਸਿੱਖ ਕੌਮ ਵਲੋਂ ਸੁਝਾਅ ਦਿੱਤਾ ਹੈ ਕਿ ਇਸ ਇਤਿਹਾਸਕ ਪੁਰਬ ਮੌਕੇ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹ•ਣ ਲਈ ਫ਼ਰਾਖਦਿਲੀ ਨਾਲ ਕਾਰਜ ਕੀਤਾ ਜਾਵੇ | ਇਸ ਦੇ ਨਾਲ ਹੀ ਉਨ੍ਹ•ਾਂ ਕਿਹਾ ਕਿ ਡੇਰਾ ਬਾਬਾ ਨਾਨਕ ਸਰਹੱਦ ਜਿਥੋਂ ਸੰਗਤ ਕਰਤਾਰਪੁਰ ਸਾਹਿਬ ਦੇ ਦੂਰਬੀਨ ਰਾਹੀਂ ਦਰਸ਼ਨ ਕਰਦੀ ਹੈ, ਵਿਖੇ ਵਧੇਰੇ ਪਹੁੰਚ ਵਾਲੇ ਕੈਮਰੇ ਅਤੇ ਦੂਰਬੀਨਾਂ ਲਗਾਉਣ ਦੀ ਸ਼੍ਰੋਮਣੀ ਕਮੇਟੀ ਨੂੰ ਆਗਿਆ ਦਿੱਤੀ ਜਾਵੇ | ਉਨ੍ਹ•ਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਉਥੇ ਇਕ ਟਾਵਰ ਵੀ ਲਗਾਉਣ ਦੀ ਇੱਛੁਕ ਹੈ ਤਾਂ ਜੋ ਉਸ 'ਤੇ ਵੱਡੀ ਸਕਰੀਨ ਸਥਾਪਿਤ ਕਰ ਕੇ ਕਰਤਾਰਪੁਰ ਸਾਹਿਬ ਦੇ ਸੰਗਤ ਨੂੰ ਸਿੱਧੇ ਦਰਸ਼ਨ ਕਰਵਾਏ ਜਾ ਸਕਣ | ਭਾਈ ਲੌਾਗੋਵਾਲ ਨੇ ਦੱਸਿਆ ਕਿ ਉਨ੍ਹ•ਾਂ ਗੁਰੂ ਸਾਹਿਬ ਨਾਲ ਸਬੰਧਿਤ ਨਗਰੀ ਸੁਲਤਾਨਪੁਰ ਲੋਧੀ ਨੂੰ ਵਿਰਾਸਤੀ ਸ਼ਹਿਰ ਐਲਾਨਣ ਅਤੇ ਇਸ ਦੇ ਵਿਕਾਸ ਲਈ ਵਿਸ਼ੇਸ਼ ਰਾਸ਼ੀ ਜਾਰੀ ਕਰਨ ਨੂੰ ਤਰਜੀਹੀ ਤੌਰ 'ਤੇ ਲੈਣ ਨੂੰ ਕਿਹਾ ਹੈ | ਉਨ੍ਹ•ਾਂ ਕਿਹਾ ਕਿਉਂਕਿ ਸੁਲਤਾਨਪੁਰ ਲੋਧੀ ਵਿਖੇ ਸਾਰੇ ਸਮਾਗਮ ਕੀਤੇ ਜਾਣੇ ਹਨ ਇਸ ਲਈ ਇਥੇ ਕੇਂਦਰ ਸਰਕਾਰ ਵਲੋਂ ਸਿੱਖ ਵਿਰਾਸਤ ਨੂੰ ਰੂਪਮਾਨ ਕਰਦਾ ਅਜਾਇਬ ਘਰ ਬਣਾਇਆ ਜਾਵੇ ਤੇ ਸਮੁੱਚੇ ਸ਼ਹਿਰ ਨੂੰ ਚਿੱਟੇ ਰੰਗ ਨਾਲ ਇਕਸਾਰ ਸਜਾਇਆ ਜਾਵੇ | ਸ਼ਹਿਰ 'ਚ ਗੁਰੂ ਸਾਹਿਬ ਦੀ ਯਾਦ ਨੂੰ ਦਰਸਾਉਂਦੀ ਵੇਈਾ ਨਦੀ ਦੀ ਸਾਂਭ-ਸੰਭਾਲ ਵੱਲ ਉਚੇਚਾ ਧਿਆਨ ਦਿੱਤਾ ਜਾਵੇ | ਉਨ੍ਹਾਂ ਨੇ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਗੁਰਮਤਿ ਸਮਾਗਮ ਕਰਵਾਉਣ ਤੇ ਨਗਰ ਕੀਰਤਨ ਸਜਾਉਣ ਲਈ ਕੇਂਦਰ ਸਰਕਾਰ ਵਲੋਂ ਇਕ ਕਮੇਟੀ ਬਣਾਉਣ ਦਾ ਵੀ ਸੁਝਾਅ ਦਿੱਤਾ | ਉਨ੍ਹ•ਾਂ ਇਹ ਵੀ ਕਿਹਾ ਕਿ ਪਾਕਿਸਤਾਨ ਵਿਚਲੇ ਗੁਰਧਾਮਾਂ ਲਈ ਸ਼੍ਰੋਮਣੀ ਕਮੇਟੀ ਵਲੋਂ ਭੇਜੇ ਜਾਂਦੇ ਸ਼ਰਧਾਲੂਆਂ ਦੇ ਜਥਿਆਂ ਦੇ ਮੈਂਬਰਾਂ 'ਚ ਵੀ ਵਾਧਾ ਕੀਤਾ ਜਾਵੇ | ਭਾਈ ਲੌਾਗੋਵਾਲ ਨੇ ਇਕੱਤਰਤਾ ਦੌਰਾਨ ਇਹ ਵੀ ਅਹਿਮ ਸੁਝਾਅ ਦਿੱਤਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਕੁਝ ਵਿਸ਼ੇਸ਼ ਸਿੱਖਿਆਵਾਂ ਯੂਨੈਸਕੋ ਨੂੰ ਭੇਜੀਆਂ ਜਾਣ ਤੇ ਯੂਨੈਸਕੋ ਨੂੰ ਵੱਖ-ਵੱਖ ਭਾਸ਼ਾਵਾਂ 'ਚ ਅਨੁਵਾਦ ਕਰਕੇ ਦੁਨੀਆ ਸਾਹਮਣੇ ਰੱਖਣ ਲਈ ਕਿਹਾ ਜਾਵੇ | ਉਨ੍ਹ•ਾਂ ਕਿਹਾ ਕਿ ਗੁਰੂ ਸਾਹਿਬ ਦੀਆਂ ਪਾਵਨ ਸਿੱਖਿਆਵਾਂ ਬਾਰੇ ਲਿਖਤੀ ਦਸਤਾਵੇਜ਼ ਸ਼੍ਰੋਮਣੀ ਕਮੇਟੀ ਵਲੋਂ ਦਿੱਤਾ ਜਾਵੇਗਾ ਤਾਂ ਜੋ ਇਹ ਸਿੱਖਿਆਵਾਂ ਮੂਲ ਰੂਪ 'ਚ ਦੁਨੀਆ ਤੱਕ ਪਹੁੰਚ ਸਕਣ | ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ, ਤਰਲੋਚਨ ਸਿੰਘ, ਬਲਵਿੰਦਰ ਸਿੰਘ ਜੌੜਾਸਿੰਘਾ ਤੇ ਹੋਰ ਸ਼ਖਸੀਅਤਾਂ ਵੀ ਮੌਜੂਦ ਸਨ |

ਕੈਲੀਫੋਰਨੀਆ ਦੇ ਬਾਰ 'ਚ ਗੋਲੀਬਾਰੀ-12 ਮੌਤਾਂ

ਕੈਲੀਫੋਰਨੀਆ, 8 ਨਵੰਬਰ (ਏਜੰਸੀ) -ਅਮਰੀਕਾ 'ਚ ਕੈਲੀਫੋਰਨੀਆ ਦੇ ਭੀੜ ਵਾਲੇ ਇਕ ਬਾਰ 'ਚ ਬੁੱਧਵਾਰ ਦੇਰ ਰਾਤ ਇਕ ਸ਼ੱਕੀ ਬੰਦੂਕਧਾਰੀ ਨੇ ਗੋਲੀਬਾਰੀ ਕਰ ਦਿੱਤੀ | ਹਾਲਾਂਕਿ ਸੁਰੱਖਿਆ ਬਲਾਂ ਨੇ ਹਮਲਾਵਰ ਨੂੰ ਮਾਰ ਦਿੱਤਾ ਹੈ | ਇਸ ਘਟਨਾਕ੍ਰਮ 'ਚ ਪੁਲਿਸ ਸਾਰਜੈਂਟ ਸਮੇਤ 12 ਲੋਕਾਂ ਦੀ ਮੌਤ ਹੋ ਗਈ | ਕਾਊਾਟੀ 'ਚ ਸ਼ੈਰਿਫ਼ ਦੇ ਇਕ ਕਪਤਾਨ ਨੇ ਇਹ ਜਾਣਕਾਰੀ ਦਿੱਤੀ | ਵੇਂਤੂਰਾ ਕਾਊਾਟੀ ਸ਼ੈਰਿਫ਼ ਦੇ ਇਕ ਆਫਿਸ ਕਪਤਾਨ ਗੌਰੋ ਕੁਰੇਦਿਜਿਯਾਨ ਨੇ ਦੱਸਿਆ ਕਿ ਘਟਨਾ 'ਚ ਸ਼ੈਰਿਫ਼ ਦੇ ਇਕ ਉੱਪ ਅਧਿਕਾਰੀ ਨੂੰ ਵੀ ਗੋਲੀ ਲੱਗੀ ਹੈ, ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ | ਫ਼ਿਲਹਾਲ ਉਨ੍ਹਾਂ ਜ਼ਖਮੀ ਲੋਕਾਂ ਬਾਰੇ ਜਾਣਕਾਰੀ ਨਹੀਂ ਦਿੱਤੀ ਹੈ | ਸ਼ੈਰਿਫ਼ ਦੇ ਇਕ ਬੁਲਾਰੇ ਨੇ ਦੱਸਿਆ ਕਿ ਓਕਸ ਦਾ ਬਾਰਡਰ ਲਾਈਨ ਬਾਰ ਐਾਡ ਗਿ੍ਲ 'ਚ ਗੋਲੀ ਚੱਲਣ ਦੀ ਜਾਣਕਾਰੀ ਸਭ ਤੋਂ ਪਹਿਲਾਂ ਰਾਤ ਕਰੀਬ 11.20 'ਤੇ ਮਿਲੀ ਸੀ | ਥਾਊਜੈਂਡ ਓਕਸ ਲਾਸ ਏਾਜਲਸ ਤੋਂ ਕਰੀਬ 40 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ | ਉਨ੍ਹਾਂ ਕਿਹਾ ਕਿ ਉੱਪ ਅਧਿਕਾਰੀ ਘਟਨਾ ਸਥਾਨ 'ਤੇ ਪਹੁੰਚੇ ਤਾਂ ਉਨ੍ਹਾਂ ਨੇ ਵੀ ਗੋਲੀ ਚੱਲਣ ਦੀ ਆਵਾਜ਼ ਸੁਣੀ | ਅਧਿਕਾਰੀ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ | ਘਟਨਾ ਸਥਾਨ 'ਤੇ ਮੌਜੂਦ ਲੋਕਾਂ ਨੇ ਮੀਡੀਆ ਨੂੰ ਦੱਸਿਆ ਕਿ ਇਕ ਸ਼ੱਕੀ ਨੇ ਬੰਦੂਕ ਨਾਲ ਕਈ ਵਾਰ ਗੋਲੀਆਂ ਚਲਾਈਆਂ ਅਤੇ ਧੂੰਏ ਵਾਲਾ ਬੰਬ ਚਲਾਉਣ ਦੇ ਬਾਅਦ ਫਿਰ ਗੋਲੀਬਾਰੀ ਕੀਤੀ | ਪੁਲਿਸ ਨੇ ਦੱਸਿਆ ਕਿ ਘਟਨਾ 'ਚ ਘੱਟੋ-ਘੱਟ 30 ਗੋਲੀਆਂ ਚੱਲੀਆਂ | ਪੁਲਿਸ ਨੇ ਲੋਕਾਂ ਨੂੰ ਕਿਹਾ ਕਿ ਹੁਣ ਕੋਈ ਖਤਰਾ ਨਹੀਂ ਹੈ |

ਨੋਟਬੰਦੀ ਸੁਤੰਤਰ ਭਾਰਤ ਦਾ ਸਭ ਤੋਂ ਵੱਡਾ ਘੁਟਾਲਾ-ਕਾਂਗਰਸ

ਨੋਟਬੰਦੀ ਕਾਲਾ ਦਿਨ ਸੀ-ਮਮਤਾ
ਸਮਾਂ ਪੈ ਕੇ ਜ਼ਖ਼ਮ ਹੋਰ ਡੂੰਘੇ ਹੋਏ-ਮਨਮੋਹਨ ਸਿੰਘ
ਨਵੀਂ ਦਿੱਲੀ, 8 ਨਵੰਬਰ (ਪੀ. ਟੀ. ਆਈ.)-ਨੋਟਬੰਦੀ ਦੀ ਦੂਸਰੀ ਵਰ੍ਹੇਗੰਢ 'ਤੇ ਕਾਂਗਰਸ ਨੇ ਅੱਜ ਦੋਸ਼ ਲਾਇਆ ਕਿ ਇਹ ਸੁਤੰਤਰ ਭਾਰਤ ਦਾ ਸਭ ਤੋਂ ਵੱਡਾ ਘੁਟਾਲਾ ਸੀ ਅਤੇ ਇਸ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਅਤੇ ਜ਼ੋਰ ਦੇ ਕੇ ਕਿਹਾ ਕਿ ਲੋਕ ਲਾਪਰਵਾਹੀ ਵਾਲੇ ਇਸ ਫ਼ੈਸਲੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਜ਼ਾ ਦੇਣਗੇ | ਕਾਂਗਰਸ ਦੇ ਬੁਲਾਰੇ ਅਨੰਦ ਸ਼ਰਮਾ ਨੇ ਇਕ ਪ੍ਰੈਸ ਕਾਨਫਰੰਸ ਵਿਚ ਇਹ ਵੀ ਦੋਸ਼ ਲਾਇਆ ਕਿ ਨੋਟਬੰਦੀ ਇਕ ਕਾਲੇ ਧਨ ਨੂੰ ਚਿੱਟਾ ਕਰਨ (ਮਨੀ ਲਾਂਡਰਿੰਗ) ਦਾ ਇਕ ਵੱਡਾ ਪ੍ਰਾਜੈਕਟ ਸੀ, ਐਨ. ਪੀ. ਏ. ਤੇਜ਼ੀ ਨਾਲ ਵਧਿਆ ਹੈ ਅਤੇ ਬੈਕਿੰਗ ਪ੍ਰਣਾਲੀ ਹੱਥ ਪੈਰ ਰਹੀ ਹੈ ਅਤੇ ਹੁਣ ਮੋਦੀ ਸਰਕਾਰ ਭਾਰਤੀ ਰਿਜ਼ਰਵ ਬੈਂਕ ਦੇ ਹੰਗਾਮੀ ਰਿਜ਼ਰਵ ਨੂੰ ਖੋਹਣ ਦਾ ਯਤਨ ਕਰ ਰਹੀ ਹੈ | ਕਾਂਗਰਸ ਦੇ ਮੁਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੁੱਛਿਆ ਕਿ ਭਾਜਪਾ ਸਰਕਾਰ ਨੇ ਨੋਟਬੰਦੀ ਦੀ ਦੂਸਰੀ ਵਰ੍ਹੇਗੰਢ 'ਤੇ ਕੋਈ ਇਸ਼ਤਿਹਾਰ ਜਾਰੀ ਕਿਉਂ ਨਹੀਂ ਕੀਤਾ ਜਾਂ ਲੋਕਾਂ ਨੂੰ ਵਧਾਈ ਕਿਉਂ ਨਹੀਂ ਦਿੱਤੀ ਜਿਵੇਂ ਇਸ ਨੇ ਬੀਤੇ ਸਮੇਂ ਵਿਚ ਕੀਤਾ ਸੀ | ਉਨ੍ਹਾਂ ਦੋਸ਼ ਲਾਇਆ ਕਿ ਨੋਟਬੰਦੀ ਸੁਤੰਤਰ ਭਾਰਤ ਦਾ ਸਭ ਤੋਂ ਵੱਡਾ ਘੁਟਾਲਾ ਸੀ ਅਤੇ ਇਸ ਕਾਰਵਾਈ ਨਾਲ ਕਈ ਲੋਕਾਂ ਦਾ ਕਾਲਾ ਧਨ ਸਫੈਦ ਕੀਤਾ ਗਿਆ ਹੈ | ਸ਼ਰਮਾ ਨੇ ਐਲਾਨ ਕੀਤਾ ਕਿ ਕਾਂਗਰਸ ਨੋਟਬੰਦੀ ਦੀ ਦੂਸਰੀ ਵਰ੍ਹੇਗੰਢ ਮੌਕੇ ਸ਼ੁੱਕਰਵਾਰ ਨੂੰ ਰਾਸ਼ਟਰਵਿਆਪੀ ਰੋਸ ਮਜ਼ਾਹਰੇ ਕਰੇਗੀ | ਕਾਂਗਰਸ ਨੇ ਨੋਟਬੰਦੀ ਦੇ ਮਾੜੇ ਪ੍ਰਭਾਵ ਦੀ ਵੀਡੀਓਜ਼ ਤੇ ਡਾਕੂਮੈਂਟਰੀ ਵੀ ਜਾਰੀ ਕੀਤੀ | ਸ਼ਰਮਾ ਨੇ ਨੋਟਬੰਦੀ ਨਾਲ ਕਰ ਆਧਾਰ ਵਧਣ ਦੇ ਜੇਤਲੀ ਦੇ ਦਾਅਵੇ ਨੂੰ ਰੱਦ ਕਰਦਿਆਂ ਕਿਹਾ ਕਿ ਸੱਤਵੇਂ ਤਨਖਾਹ ਕਮਿਸ਼ਨ ਨਾਲ ਹੋਰ ਲੋਕ ਟੈਕਸ ਦੇ ਘੇਰੇ ਵਿਚ ਆਏ ਹਨ | ਉਨ੍ਹਾਂ ਕਿਹਾ ਕਿ ਵਿਤ ਮੰਤਰੀ ਨੂੰ ਹੋਮਵਰਕ ਕਰਨਾ ਚਾਹੀਦਾ ਹੈ | ਜੇਕਰ ਉਨ੍ਹਾਂ ਦੀ ਆਰਥਿਕ ਪ੍ਰਬੰਧ ਇੰਨਾ ਜ਼ਿਆਦਾ ਵਧੀਆ ਹੈ ਤਾਂ ਉਹ ਰਿਜ਼ਰਵ ਬੈਂਕ ਨੂੰ ਲੁੱਟਣ ਦਾ ਕਿਉਂ ਯਤਨ ਕਰ ਰਹੇ ਹਨ, ਰੁਪਏ ਦੀ ਹਾਲਤ ਇੰਨੀ ਮਾੜੀ ਕਿਉਂ ਹੋਈ ਹੈ |
ਨੋਟਬੰਦੀ ਕਾਲਾ ਦਿਨ ਸੀ-ਮਮਤਾ
ਕੋਲਕਾਤਾ (ਰਣਜੀਤ ਸਿੰਘ ਲੁਧਿਆਣਵੀ)-ਨੋਟਬੰਦੀ ਦਾ ਮੁੱਢ ਤੋਂ ਵਿਰੋਧ ਕਰ ਰਹੀ ਪੱਛਮੀ ਬੰਗਾਲ ਦੀ ਮੁੱਖ
ਮੰਤਰੀ ਮਮਤਾ ਬੈਨਰਜੀ ਨੇ ਇਸ ਦੀ ਦੂਜੀ ਵਰ੍ਹੇਗੰਢ 'ਤੇ ਇਕ ਵਾਰ ਫੇਰ ਅਵਾਜ਼ ਉਠਾਈ ਹੈ | ਅੱਜ ਟਵਿੱਟਰ ਤੇ 8 ਨਵੰਬਰ ਨੂੰ ਕਾਲਾ ਦਿਨ ਆਖਦਿਆਂ ਮਮਤਾ ਨੇ ਲਿਖਿਆ ਹੈ ਕਿ ਦੇਸ਼ ਦੇ ਲੋਕਾਂ ਦੇ ਨਾਲ ਕੇਂਦਰ ਸਰਕਾਰ ਨੇ ਠੱਗੀ ਕੀਤੀ ਹੈ | ਨੋਟਬੰਦੀ ਇਕ ਵੱਡਾ ਭਿ੍ਸ਼ਟਾਚਾਰ ਹੈ, ਜਿਸ ਨੇ ਦੇਸ਼ ਦੀ ਆਰਥਿਕ ਨੀਤੀ ਨੰੂ ਤਬਾਹ ਕਰ ਦਿੱਤਾ ਹੈ | ਇਹੋ ਜਿਹਾ ਕਰਨ ਵਾਲਿਆਂ ਨੂੰ ਲੋਕ ਸਜ਼ਾ ਦੇਣਗੇ | ਨੋਟਬੰਦੀ ਦੇ ਦੋ ਸਾਲ ਪੂਰੇ ਹੋਣ ਮੌਕੇ ਮਮਤਾ ਨੇ ਇਕ ਬਾਰ ਫੇਰ ਮੋਦੀ ਸਰਕਾਰ ਦੇ ਕਾਰਜਕਾਲ ਦੀ ਨਾਕਾਮੀ ਨੂੰ ਲੋਕਾਂ ਸਾਹਮਣੇ ਪੇਸ਼ ਕੀਤਾ ਹੈ | ਉਨ੍ਹਾਂ ਕਿਹਾ ਕਿ ਨੋਟਬੰਦੀ ਕਾਰਨ ਦੋ ਸਾਲ 'ਚ ਘੱਟੋ ਘੱਟ 120 ਵਿਅਕਤੀਆਂ ਦੀ ਮੌਤ ਹੋਈ ਹੈ | ਉਨ੍ਹਾਂ ਕਿਹਾ ਕਿ 2016-17 ਅਤੇ 17-18 ਚ 10 ਰੁਪਏ ਦੇ ਨੋਟ 34 ਫ਼ੀਸਦੀ, 50 ਰੁਪਏ ਦੇ ਨੋਟ 154 ਅਤੇ 500 ਰੁਪਏ ਦੇ ਨੋਟ 4870 ਫ਼ੀਸਦੀ ਵਧੇ ਹਨ | ਇਸਦੇ ਨਾਲ ਹੀ ਕੋਆਪਰੇਟਿਵ ਬੈਂਕ ਦੇ ਚੇਅਰਮੈਨ ਜਿਥੋਂ ਅਮਿਤ ਸ਼ਾਹ ਸਨ,ਉਥੇ ਸਭ ਤੋਂ ਵੱਧ ਰੱਦ ਨੋਟ ਜਮ੍ਹਾ ਹੋਏ ਹਨ | ਇਥੇ ਇਹ ਜ਼ਿਕਰਯੋਗ ਹੈ ਕਿ ਨੋਟਬੰਦੀ ਦਾ ਸਭ ਤੋਂ ਪਹਿਲਾਂ ਵਿਰੋਧ ਮਮਤਾ ਨੇ ਕੀਤਾ ਸੀ ਅਤੇ ਉਸਤੋਂ ਬਾਅਦ ਸੰਸਦ ਦੇ ਅੰਦਰ ਅਤੇ ਬਾਹਰ ਦਿੱਲੀ ਤੋਂ ਲੈ ਕੇ ਕੋਲਕਾਤਾ ਦੀਆਂ ਸੜਕਾਂ ਚ ਪਾਰਟੀ ਵਲੋਂ ਵਿਰੋਧ ਕੀਤਾ ਗਿਆ ਸੀ | ਹੁਣ ਵੀ ਲਗਾਤਾਰ ਨੋਟਬੰਦੀ ਅਤੇ ਜੀ.ਐਸ.ਟੀ .ਦਾ ਵਿਰੋਧ ਕੀਤਾ ਜਾ ਰਿਹਾ ਹੈ |

ਨੋਟਬੰਦੀ ਨਾਲ ਸਹੀ ਅਰਥਵਿਵਸਥਾ ਦਾ ਵਿਸਤਾਰ ਹੋਇਆ-ਜੇਤਲੀ

ਨਵੀਂ ਦਿੱਲੀ, 8 ਨਵੰਬਰ (ਪੀ. ਟੀ. ਆਈ.)-ਵਿੱਤ ਮੰਤਰੀ ਅਰੁਣ ਜੇਤਲੀ ਨੇ ਅੱਜ ਕਿਹਾ ਕਿ ਨੋਟਬੰਦੀ ਨਾਲ ਸਹੀ ਅਰਥਵਿਵਸਥਾ ਦਾ ਵਿਸਤਾਰ ਹੋਇਆ ਹੈ ਅਤੇ ਕਰ ਆਧਾਰ ਵੀ ਵਧਿਆ ਹੈ | ਇਸ ਨਾਲ ਸਰਕਾਰ ਕੋਲ ਗਰੀਬਾਂ ਦੇ ਹਿੱਤ ਵਿਚ ਕੰਮ ਕਰਨ ਅਤੇ ਬੁਨਿਆਦੀ ਢਾਂਚ ਦੇ ਵਿਕਾਸ ਕਰਨ ਲਈ ਵਧੇਰੇ ਸਾਧਨ ਉਪਲਬਧ ਹੋਏ ਹਨ | ਨੋਟਬੰਦੀ ਦੀ ਦੂਸਰੀ ਵਰ੍ਹੇਗੰਢ ਮੌਕੇ ਇਕ ਫੇਸਬੁੱਕ ਪੋਸਟ 'ਤੇ ਜੇਤਲੀ ਨੇ ਲਿਖਿਆ ਕਿ ਕੌਮੀ ਜ਼ਮਹੂਰੀ ਗੱਠਜੋੜ ਸਰਕਾਰ ਦੇ ਪਹਿਲੇ ਚਾਰ ਸਾਲ ਆਮਦਨ ਕਰ ਰਿਟਰਨ ਭਰਨ ਵਾਲਿਆਂ ਦੀ ਗਿਣਤੀ ਵਧਕੇ 6.86 ਕਰੋੜ ਰੁਪਏ ਹੋ ਗਈ ਹੈ ਜਿਹੜੀ 2014 ਵਿਚ 3.8 ਕਰੋੜ ਸੀ | 'ਨੋਟਬੰਦੀ ਦਾ ਪ੍ਰਭਾਵ' ਸਿਰਲੇਖ ਵਾਲੇ ਆਪਣੇ ਇਸ ਲੇਖ ਵਿਚ ਜੇਤਲੀ ਨੇ ਕਿਹਾ ਕਿ ਸਰਕਾਰ
ਦੇ ਪੰਜ ਸਾਲ ਪੂਰੇ ਹੋਣ ਤਕ ਅਸੀਂ ਕਰਦਾਤਾਵਾਂ ਦੀ ਗਿਣਤੀ ਦੁੱਗਣੀ ਕਰ ਚੁੱਕੇ ਹੋਵਾਂਗੇ | ਉਨ੍ਹਾਂ ਕਿਹਾ ਕਿ ਨਵੰਬਰ 2016 ਵਿਚ ਉਸ ਸਮੇਂ ਚੱਲਣ ਵਾਲੇ 500 ਅਤੇ 1000 ਰੁਪਏ ਦੇ ਨੋਟਾਂ ਨੂੰ ਬੰਦ ਕਰਨ ਦਾ ਨਤੀਜਾ ਇਹ ਹੋਇਆ ਕਿ ਸਾਡੀ ਅਰਥਵਿਵਸਥਾ ਵਧੇਰੇ ਰਸਮੀ ਬਣੀ, ਵਧੇਰੇ ਰੈਵੀਨਿਊ ਮਿਲਿਆ, ਗਰੀਬਾਂ ਲਈ ਵਧੇਰੇ ਵਸੀਲੇ ਮਿਲੇ, ਬੁਨਿਆਦੀ ਢਾਂਚਾ ਬਹਿਤਰ ਹੋਇਆ ਅਤੇ ਸਾਡੇ ਨਾਗਰਿਕਾਂ ਦਾ ਜੀਵਨ ਪੱਧਰ ਵੀ ਉੱਚਾ ਹੋਇਆ ਹੈ |
ਸਮਾਂ ਪੈ ਕੇ ਜ਼ਖ਼ਮ ਹੋਰ ਡੂੰਘੇ ਹੋਏ-ਡਾ. ਮਨਮੋਹਨ ਸਿੰਘ

ਨੋਟਬੰਦੀ ਲਈ ਹਮਲਾਵਰ ਮੁਲਾਂਕਣ ਕਰਦਿਆਂ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅੱਜ ਕਿਹਾ ਕਿ ਸਮਾਂ ਪੈ ਕੇ ਨੋਟਬੰਦੀ ਦੇ ਜ਼ਖ਼ਮ ਤੇ ਨਿਸ਼ਾਨ ਹੋਰ ਡੂੰਘੇ ਹੋਏ ਹਨ ਅਤੇ ਇਸ ਫ਼ੈਸਲੇ ਦੀ ਦੂਸਰੀ ਵਰ੍ਹੇਗੰਢ ਦਾ ਦਿਨ ਇਹ ਯਾਦ ਕਰਨ ਲਈ ਹੈ ਕਿ ਕਿਵੇਂ ਆਰਥਿਕ ਦੁਸਾਹਸ ਰਾਸ਼ਟਰ ਨੂੰ ਤੰਗ ਕਰ ਸਕਦਾ ਹੈ | ਕਾਂਗਰਸ ਦੇ ਸੀਨੀਅਰ ਆਗੂ ਨੇ ਸਰਕਾਰ ਨੂੰ ਹੋਰ ਅਪ੍ਰੰਪਰਾਗਤ ਥੋੜੇ ਸਮੇਂ ਵਾਲੇ ਆਰਥਿਕ ਕਦਮ ਨਾ ਚੁੱਕਣ ਲਈ ਕਿਹਾ ਜਿਸ ਨਾਲ ਅਰਥਚਾਰਾ ਹੋਰ ਜ਼ਿਆਦਾ ਅਨਿਸ਼ਚਤਤਾ ਵਾਲਾ ਬਣ ਸਕਦਾ ਹੋਵੇ | ਡਾ. ਸਿੰਘ ਨੇ ਕਿਹਾ ਕਿ ਨੋਟਬੰਦੀ ਦਾ ਹਰੇਕ ਵਿਅਕਤੀ 'ਤੇ ਅਸਰ ਪਿਆ ਹੈ | ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਕਸਰ ਇਹ ਕਿਹਾ ਜਾਂਦਾ ਹੈ ਕਿ ਸਮਾਂ ਦੁੱਖ ਭੁਲਾ ਦਿੰਦਾ ਹੈ ਪਰ ਬਦਕਿਸਮਤੀ ਨਾਲ ਨੋਟਬੰਦੀ ਦੇ ਮਾਮਲੇ ਵਿਚ ਨੋਟਬੰਦੀ ਦੇ ਜ਼ਖ਼ਮ ਸਮਾਂ ਪੈ ਕੇ ਡੂੰਘੇ ਹੋਏ ਹਨ |

ਪੰਜਾਬ ਵਿਚ ਲੋਕਾਂ ਵਲੋਂ ਮਿਲੇ ਹਾਂ ਪੱਖੀ ਹੁੰਗਾਰੇ ਕਾਰਨ ਹਵਾ ਗੁਣਵੱਤਾ ਸੂਚਕ ਅੰਕ 234 ਰਿਹਾ

ਪਿਛਲੇ ਸਾਲ ਦੀਵਾਲੀ ਮੌਕੇ ਹਵਾ ਗੁਣਵੱਤਾ ਸੂਚਕ ਅੰਕ 328 ਸੀ
ਲੁਧਿਆਣਾ, 8 ਨਵੰਬਰ (ਪੁਨੀਤ ਬਾਵਾ)-ਪੰਜਾਬ ਤੇ ਹਰਿਆਣਾ ਹਾਈਕੋਰਟ ਅਤੇ ਸੁਪਰੀਮ ਕੋਰਟ ਵਲੋਂ ਪਟਾਕੇ ਵੇਚਣ ਤੇ ਚਲਾਉਣ 'ਤੇ ਲਗਾਈ ਪਾਬੰਦੀ ਤੇ ਸਮਾਂ ਨਿਸ਼ਚਿਤ ਕਰਨ ਕਰਕੇ ਇਸ ਵਾਰ ਪੰਜਾਬ 'ਚ ਹਵਾ ਗੁਣਵੱਤਾ ਸੂਚਕ ਅੰਕ ਪਿਛਲੇ ਵਰ੍ਹੇ 328 ਦੇ ਮੁਕਾਬਲੇ ਇਸ ਵਰ੍ਹੇ 234 ਮਾਪਿਆ ਗਿਆ ਹੈ ਜੋ ਪਿਛਲੇ ਸਾਲ ਨਾਲੋਂ 29 ਫ਼ੀਸਦੀ ਘੱਟ ਰਿਹਾ | ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵਲੋਂ ਇਹ ਅੰਕੜਾ ਪੰਜਾਬ ਦੇ 6 ਜ਼ਿਲਿ੍ਹਆਂ ਦੀ ਹਵਾ ਗੁਣਵੱਤਾ ਮਾਪਣ ਤੋਂ ਬਾਅਦ ਸਾਹਮਣੇ ਆਇਆ ਹੈ ਜਦਕਿ ਦੇਸ਼ ਦੀ ਰਾਜਧਾਨੀ ਦਿੱਲੀ 'ਚ ਹਵਾ ਪ੍ਰਦੂਸ਼ਣ ਖ਼ਤਰਨਾਕ ਪੱਧਰ 'ਤੇ ਰਿਹਾ | ਪੰਜਾਬ ਦਾ ਸਾਲ 2017 'ਚ ਪੀ. ਐਮ. 10 ਔਸਤਨ 430 ਤੇ ਪੀ.ਐਮ. 2.5 ਔਸਤਨ 225.63 ਮਾਈਕ੍ਰੋਗ੍ਰਾਮ/ਘਣ ਮੀਟਰ ਸੀ, ਜਦਕਿ ਇਸ ਵਰ੍ਹੇ ਪੀ.ਐਮ.10 ਔਸਤਨ 277 ਤੇ ਪੀ.ਐਮ. 2.5 ਔਸਤਨ 126 ਮਾਈਕ੍ਰੋਗ੍ਰਾਮ/ਘਣ ਮੀਟਰ ਦਰਜ ਕੀਤਾ ਗਿਆ ਹੈ | ਪੀ.ਐਮ. 10 'ਚ 36 ਫ਼ੀਸਦੀ ਤੇ ਪੀ.ਐਮ. 2.5 'ਚ 44 ਫ਼ੀਸਦੀ ਤੱਕ ਗਿਰਾਵਟ ਆਈ ਹੈ | 2018 'ਚ ਦੀਵਾਲੀ ਵਾਲੇ ਦਿਨ 7 ਨਵੰਬਰ ਨੂੰ ਸ਼ਾਮ 4 ਵਜੇ ਦੇਸ਼ ਦੀ ਰਾਜਧਾਨੀ ਦਿੱਲੀ 'ਚ 281, ਲੁਧਿਆਣਾ 'ਚ ਹਵਾ ਪ੍ਰਦੂਸ਼ਣ 137, ਖੰਨਾ 'ਚ 186, ਅੰਮਿ੍ਤਸਰ 'ਚ ਹਵਾ ਪ੍ਰਦੂਸ਼ਣ 162, ਪਟਿਆਲਾ 'ਚ 150 ਤੇ ਮੰਡੀ ਗੋਬਿੰਦਗੜ੍ਹ 'ਚ ਹਵਾ ਪ੍ਰਦੂਸ਼ਣ 283 ਮਾਪਿਆ ਗਿਆ, ਜਦਕਿ ਪੰਜਾਬ 'ਚ 8 ਨਵੰਬਰ ਨੂੰ ਸਵੇਰੇ 8 ਵਜੇ ਏਅਰ ਕੁਆਲਿਟੀ ਇੰਡੈਕਸ (ਏ.ਕਿਊ.ਆਈ.) ਔਸਤਨ 234 ਸੂਚਕ ਅੰਕ ਮਾਪਿਆ ਗਿਆ | ਪੰਜਾਬ 'ਚ ਦੀਵਾਲੀ 2016 ਦੇ ਦਿਨ ਹਵਾ ਪ੍ਰਦੂਸ਼ਣ ਏਅਰ ਕੁਆਲਿਟੀ ਇੰਡੈਕਸ (ਏ.ਕਿਊ.ਆਈ.) 130 ਤੋਂ ਵੱਧ ਕੇ 228 ਤੱਕ ਤੇ ਸਾਲ 2017 ਦੀ ਦੀਵਾਲੀ ਦੇ ਦਿਨ ਹਵਾ ਪ੍ਰਦੂਸ਼ਣ ਦੀਵਾਲੀ ਦੇ ਦਿਨਾਂ 'ਚ 265 ਤੋਂ ਵੱਧ ਕੇ ਦੀਵਾਲੀ ਵਾਲੇ ਦਿਨ 328 ਹੋ ਗਿਆ ਸੀ | 2017 'ਚ ਦੀਵਾਲੀ ਵਾਲੇ ਦਿਨ ਸ਼ਾਮ 4 ਵਜੇ ਲੁਧਿਆਣਾ 'ਚ ਹਵਾ ਪ੍ਰਦੂਸ਼ਣ 307, ਅੰਮਿ੍ਤਸਰ 'ਚ ਹਵਾ ਪ੍ਰਦੂਸ਼ਣ 213 ਤੇ ਮੰਡੀ ਗੋਬਿੰਦਗੜ੍ਹ 'ਚ ਹਵਾ ਪ੍ਰਦੂਸ਼ਣ 284 ਮਾਪਿਆ ਗਿਆ, ਜਦਕਿ ਦੀਵਾਲੀ ਵਾਲੇ ਦਿਨ ਸਵੇਰੇ 8 ਵਜੇ ਲੁਧਿਆਣਾ 'ਚ ਏਅਰ ਕੁਆਲਿਟੀ ਇੰਡੈਕਸ (ਏ. ਕਿਊ. ਆਈ.) 416 ਤੇ ਅੰਮਿ੍ਤਸਰ 'ਚ 333 ਰਿਹਾ | ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਮੈਂਬਰ ਸਕੱਤਰ ਕਰੁਨੇਸ਼ ਗਰਗ ਨੇ ਕਿਹਾ ਕਿ ਬੋਰਡ ਵਲੋਂ ਆਬੋ ਹਵਾ ਨੂੰ ਦੂਸ਼ਿਤ ਹੋਣੋਂ ਬਚਾਉਣ ਲਈ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਗਈ ਤੇ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਲੋਂ ਮਿਲੇ ਸਹਿਯੋਗ ਸਦਕਾ ਬੋਰਡ ਹਰੀ ਦੀਵਾਲੀ ਮਨਾਉਣ ਦਾ ਹੋਕਾ ਦੇਣ 'ਚ ਕਾਫ਼ੀ ਹੱਦ ਤੱਕ ਕਾਮਯਾਬ ਹੋਇਆ ਹੈ |
ਸੂਬੇ 'ਚ ਕਈ ਥਾਈਾ ਅੱਧੀ ਰਾਤ ਤੱਕ ਪਟਾਕੇ ਚੱਲੇ
ਸੁਪਰੀਮ ਕੋਰਟ ਵਲੋਂ ਦੀਵਾਲੀ ਵਾਲੇ ਦਿਨ ਰਾਤ 8 ਵਜੇ ਤੋਂ 10 ਵਜੇ ਤੱਕ ਹੀ ਪਟਾਕੇ ਚਲਾਉਣ ਦਾ ਹੁਕਮ ਜਾਰੀ ਕੀਤਾ ਗਿਆ ਸੀ, ਜਿਸ ਨੂੰ ਪੰਜਾਬ 'ਚ ਬਹੁ-ਗਿਣਤੀ ਲੋਕਾਂ ਨੇ ਮੰਨ ਲਿਆ ਪਰ ਸੂਬੇ 'ਚ ਕਈ ਸ਼ਹਿਰਾਂ ਦੇ ਲੋਕਾਂ ਨੇ 10 ਵਜੇ ਤੋਂ ਬਾਅਦ ਦੇਰ ਰਾਤ ਤੱਕ ਪਟਾਕੇ ਚਲਾ ਕੇ ਅਦਾਲਤ ਦੇ ਹੁਕਮਾਂ ਨੂੰ ਟਿੱਚ ਜਾਣਿਆ |

ਹਵਾ ਪ੍ਰਦੂਸ਼ਣ 'ਚ ਆਈ 29 ਫ਼ੀਸਦੀ ਦੀ ਕਮੀ-ਮਰਵਾਹਾ

ਪਟਿਆਲਾ, 8 ਨਵੰਬਰ (ਅਮਰਬੀਰ ਸਿੰਘ ਆਹਲੂਵਾਲੀਆ)-ਸੁਪਰੀਮ ਕੋਰਟ ਦੀਆਂ ਹਦਾਇਤਾਂ ਦੀ ਪਾਲਣਾ ਕਰਕੇ ਹਰੀ ਦੀਵਾਲੀ ਮਨਾਉਣ ਲਈ ਪੰਜਾਬੀਆਂ ਦੇ ਮੋਹਰੀ ਰਹਿਣ ਨੂੰ ਹਾਂ-ਪੱਖੀ ਰੁਝਾਨ ਦਸਦਿਆਂ ਚੇਅਰਮੈਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਪ੍ਰੋ. ਐਸ.ਐਸ. ਮਰਵਾਹਾ ਨੇ ਆਸ ...

ਪੂਰੀ ਖ਼ਬਰ »

ਕੇਦਾਰਨਾਥ ਮੰਦਰ 'ਚ ਕੀਤੀ ਪੂਜਾ

ਕੇਦਾਰਨਾਥ, 8 ਨਵੰਬਰ (ਏਜੰਸੀ) -ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਵਾਲੀ ਮੌਕੇ ਹਿਮਾਲਿਆ ਦੇ ਉੱਚੇ ਪਹਾੜੀ ਖੇਤਰ 'ਚ ਸਥਿਤ ਕੇਦਾਰਨਾਥ ਧਾਮ ਪੁੱਜੇ, ਜਿਥੇ ਉਨ੍ਹਾਂ ਭਗਵਾਨ ਦੇ ਦਰਸ਼ਨ ਕਰ ਪੂਜਾ ਕੀਤੀ | ਮੰਦਿਰ ਦੇ ਕਿਵਾੜ ਬੰਦ ਹੋਣ ਤੋਂ 2 ਦਿਨ ਪਹਿਲਾਂ ਮੰਦਿਰ ਦੇ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਨੇ ਭਾਰਤ-ਚੀਨ ਸਰਹੱਦ 'ਤੇ ਜਵਾਨਾਂ ਨਾਲ ਮਨਾਈ ਦੀਵਾਲੀ

ਉੱਤਰਕਾਸ਼ੀ, 8 ਨਵੰਬਰ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੇ ਦਿਨ ਭਾਰਤ-ਚੀਨ ਸਰਹੱਦ ਨੇੜੇ ਉੱਤਰਾਖੰਡ ਦੇ ਹਰਸ਼ਿਲ 'ਚ ਭਾਰਤ-ਤਿੱਬਤ ਸਰਹੱਦੀ ਪੁਲਿਸ (ਆਈ. ਟੀ. ਬੀ. ਪੀ.) ਦੇ ਜਵਾਨਾਂ ਨਾਲ ਦੀਵਾਲੀ ਮਨਾਈ | ਉਨ੍ਹਾਂ ਦੇ ਦਫ਼ਤਰ ਵਲੋਂ ਜਾਰੀ ਹੋਏ ਬਿਆਨ 'ਚ ...

ਪੂਰੀ ਖ਼ਬਰ »

6 ਜੱਜਾਂ ਦੇ ਪੰਜਾਬ ਅਤੇ ਹਰਿਆਣਾ ਸਮੇਤ ਵੱਖ-ਵੱਖ ਹਾਈਕੋਰਟਾਂ 'ਚ ਤਬਾਦਲੇ

ਨਵੀਂ ਦਿੱਲੀ, 8 ਨਵੰਬਰ (ਏਜੰਸੀ)-ਵੱਖ-ਵੱਖ ਹਾਈਕੋਰਟਾਂ 'ਚ ਛੇ ਜੱਜਾਂ ਦੇ ਅੱਜ ਤਬਾਦਲੇ ਕੀਤੇ ਗਏ | ਇਨ੍ਹਾਂ 'ਚ ਜਸਟਿਸ ਨਿਰਮਲਜੀਤ ਕੌਰ ਵੀ ਸ਼ਾਮਿਲ ਹਨ ਜੋ 2008 'ਚ ਉਨ੍ਹਾਂ ਦੇ ਘਰ 'ਚ ਰੁਪਈਆਂ ਦਾ ਭਰਿਆ ਬੈਗ ਰੱਖੇ ਜਾਣ ਦੇ ਮਾਮਲੇ 'ਚ ਵਿਸਲਬਲੋਅਰ ਦੇ ਤੌਰ 'ਤੇ ਜਾਣੇ ਜਾਂਦੇ ...

ਪੂਰੀ ਖ਼ਬਰ »

ਜੇਲ੍ਹ 'ਚੋਂ ਰਿਹਾਅ ਹੋਈ ਆਸੀਆ ਬੀਬੀ

ਲਾਹੌਰ, 8 ਨਵੰਬਰ (ਏਜੰਸੀ)-ਸਥਾਨਕ ਮੀਡੀਆ ਦੀ ਰਿਪੋਰਟ ਮੁਤਾਬਿਕ ਈਸ਼ਨਿੰਦਾ ਦੇ ਮਾਮਲੇ 'ਚ ਬੀਤੇ ਹਫ਼ਤੇ ਸੁਪਰੀਮ ਕੋਰਟ ਵਲੋਂ ਬਰੀ ਕੀਤੀ ਗਈ ਈਸਾਈ ਔਰਤ ਆਸੀਆ ਬੀਬੀ (47) ਨੂੰ ਮੁਲਤਾਨ ਦੀ ਜੇਲ੍ਹ 'ਚੋਂ ਰਿਹਾਅ ਕਰ ਦਿੱਤਾ ਗਿਆ ਹੈ, ਉਸ ਨੂੰ ਇਥੋਂ ਰਾਵਲਪਿੰਡੀ ਦੇ ਨੂਰਖਾਨ ...

ਪੂਰੀ ਖ਼ਬਰ »

ਅਮਰੀਕਾ 'ਚ ਡੈਮੋਕ੍ਰੇਟਿਕ ਪਾਰਟੀ ਦਾ ਪ੍ਰਤੀਨਿਧੀ ਸਦਨ 'ਤੇ ਕਬਜ਼ਾ

ਵਾਸ਼ਿੰਗਟਨ, 8 ਨਵੰਬਰ (ਪੀ. ਟੀ. ਆਈ.)-ਅਮਰੀਕਾ ਦੀਆਂ ਮੱਧਕਾਲੀ ਚੋਣਾਂ ਵਿਚ ਡੈਮੋਕ੍ਰੇਟਿਕ ਪਾਰਟੀ ਦਾ ਪ੍ਰਤੀਨਿਧੀ ਸਦਨ (ਕਾਂਗਰਸ) 'ਤੇ ਕਬਜ਼ਾ ਹੋ ਗਿਆ ਜਦਕਿ ਸੈਨੇਟ ਵਿਚ ਰਿਪਬਲਿਕਨ ਪਾਰਟੀ ਬਹੁਤ ਹੀ ਧਰੁਵੀਕਰਨ ਵਾਲੀਆਂ ਚੋਣ ਵਿਚ ਆਪਣਾ ਬਹੁਮਤ ਕਾਇਮ ਰੱਖਣ 'ਚ ...

ਪੂਰੀ ਖ਼ਬਰ »

ਪਟਾਕਿਆਂ ਨੇ ਖ਼ਤਰਨਾਕ ਪੱਧਰ 'ਤੇ ਪਹੁੰਚਾਇਆ ਦਿੱਲੀ ਦਾ ਪ੍ਰਦੂਸ਼ਣ

ਨਵੀਂ ਦਿੱਲੀ, 8 ਨਵੰਬਰ (ਜਗਤਾਰ ਸਿੰਘ)-ਦਿੱਲੀ 'ਚ ਪ੍ਰਦੂਸ਼ਣ ਨੂੰ ਕਾਬੂ ਰੱਖਣ ਦੇ ਮੱਦੇਨਜ਼ਰ ਸੁਪਰੀਮ ਕੋਰਟ ਵਲੋਂ ਦਿੱਤੇ ਹੁਕਮ ਅਤੇ ਵਾਤਾਵਰਨ ਚਿੰਤਕਾਂ ਦੀਆਂ ਅਪੀਲਾਂ ਨੂੰ ਦਰਕਿਨਾਰ ਕਰਦੇ ਹੋਏ ਜ਼ਿਆਦਾਤਰ ਦਿੱਲੀ ਵਾਸੀਆਂ ਨੇ ਦੀਵਾਲੀ ਦੀ ਰਾਤ ਰੱਜ ਕੇ ਪਟਾਕੇ ...

ਪੂਰੀ ਖ਼ਬਰ »

ਹੈਰੀ ਸਿੰਘ ਸਿੱਧੂ ਬਣੇ ਕੈਲੀਫੋਰਨੀਆ ਦੇ ਸ਼ਹਿਰ ਅਨਾਹਿਮ ਦੇ ਮੇਅਰ

ਵਾਸ਼ਿੰਗਟਨ, 8 ਨਵੰਬਰ (ਏਜੰਸੀ)-ਸਫਲ ਪੰਜਾਬੀ ਅਮਰੀਕੀ ਕਾਰੋਬਾਰੀ ਹੈਰੀ ਸਿੰਘ ਸਿੱਧੂ ਨੂੰ ਕੈਲੀਫੋਰਨੀਆ ਸੂਬੇ 'ਚ ਸਭ ਤੋਂ ਵੱਡੇ ਸ਼ਹਿਰ ਅਨਾਹੀਮ ਦਾ ਮੇਅਰ ਨਿਯੁਕਤ ਕੀਤਾ ਗਿਆ ਹੈ | ਸਿੱਧੂ, ਜਿਨ੍ਹਾਂ ਨੇ 2002 ਤੋਂ 2012 ਤੱਕ ਦੇ ਸਮੇਂ 'ਚ ਅੱਠ ਸਾਲ ਅਨਾਹੀਮ ਸਿਟੀ ਕੌਾਸਲ 'ਚ ...

ਪੂਰੀ ਖ਼ਬਰ »

ਐਨ.ਸੀ.ਬੀ. ਵਲੋਂ ਕੁਪਵਾੜਾ 'ਚੋਂ 250 ਕਰੋੜ ਦੀ ਹੈਰੋਇਨ ਬਰਾਮਦ

ਨਵੀਂ ਦਿੱਲੀ, 8 ਨਵੰਬਰ (ਏਜੰਸੀ)-ਨਾਰਕੋਟਿਕਸ ਕੰਟਰੋਲ ਬਿਊਰੋ (ਐਨ.ਸੀ.ਬੀ.) ਨੇ ਜੰਮੂ-ਕਸ਼ਮੀਰ ਦੇ ਕੁਪਵਾੜਾ ਤੋਂ ਦਿੱਲੀ ਭੇਜੀ ਜਾ ਰਹੀ ਹੈਰੋਇਨ ਦੀ ਵੱਡੀ ਖੇਪ ਜੰਮੂ-ਕਸ਼ਮੀਰ ਨੈਸ਼ਨਲ ਹਾਈਵੇਅ ਦੇ ਟੋਲ ਪਲਾਜ਼ਾ ਤੋਂ ਜ਼ਬਤ ਕੀਤੀ ਹੈ | ਫੜੀ ਗਈ ਇਸ ਹੈਰੋਇਨ ਦੀ ਕੀਮਤ ...

ਪੂਰੀ ਖ਼ਬਰ »

ਮੋਦੀ ਤੇ ਅਮਿਤ ਸ਼ਾਹ ਨੇ ਅਡਵਾਨੀ ਨੂੰ 91ਵੇਂ ਜਨਮ ਦਿਨ 'ਤੇ ਦਿੱਤੀ ਵਧਾਈ

ਨਵੀਂ ਦਿੱਲੀ, 8 ਨਵੰਬਰ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਵੀਰਵਾਰ ਨੂੰ ਭਾਜਪਾ ਦੇ ਸੀਨੀਅਰ ਨੇਤਾ ਤੇ ਸੰਸਦ ਮੈਂਬਰ ਲਾਲ ਕਿ੍ਸ਼ਨ ਅਡਵਾਨੀ ਨੂੰ ਉਨ੍ਹਾਂ ਦੇ 91ਵੇਂ ਜਨਮ ਦਿਨ ਮੌਕੇ ਸ਼ੁੱਭ-ਕਾਮਨਾਵਾਂ ਦਿੰਦੇ ਹੋਏ ਕਿਹਾ ਕਿ ...

ਪੂਰੀ ਖ਼ਬਰ »

ਪੱਛਮੀ ਬੰਗਾਲ ਵਿਚ 15 ਸਾਲਾ ਲੜਕੀ ਦੀ ਜਬਰ-ਜਨਾਹ ਤੋਂ ਬਾਅਦ ਹੱਤਿਆ

ਕੋਲਕਾਤਾ, 8 ਨਵੰਬਰ (ਰਣਜੀਤ ਸਿੰਘ ਲੁਧਿਆਣਵੀ)-ਪੱਛਮੀ ਬੰਗਾਲ ਦੇ ਝਾਰਖੰਡ ਦੀ ਸਰਹੱਦ ਨਾਲ ਲੱਗਦੇ ਬੀਰਭੂਮ ਜ਼ਿਲ੍ਹੇ ਦੇ ਸੁਰੀ ਇਲਾਕੇ 'ਚ ਇਕ 15 ਸਾਲਾ ਆਦਿਵਾਸੀ ਲੜਕੀ ਨੂੰ ਉਸ ਦੇ ਘਰੋਂ ਚੁੱਕ ਕੇ ਜਬਰ-ਜਨਾਹ ਕਰਨ ਤੋਂ ਬਾਅਦ ਹੱਤਿਆ ਕੀਤੇ ਜਾਣ ਦੀ ਘਟਨਾ ਵਾਪਰੀ ਹੈ। ...

ਪੂਰੀ ਖ਼ਬਰ »

ਆਸੀਆ ਬੀਬੀ ਪਾਕਿਸਤਾਨ 'ਚ ਹੀ ਹੈ-ਸਰਕਾਰ

ਇਸਲਾਮਾਬਾਦ, 8 ਨਵੰਬਰ (ਏਜੰਸੀ)-ਈਸ਼ਨਿੰਦਾ ਦੇ ਦੋਸ਼ 'ਚ ਬੀਤੇ 8 ਸਾਲ ਤੋਂ ਜੇਲ੍ਹ 'ਚ ਬੰਦ ਈਸਾਈ ਔਰਤ ਆਸੀਆ ਬੀਬੀ ਨੂੰ ਬੀਤੇ ਰਾਤ ਰਿਹਾਅ ਕੀਤੇ ਜਾਣ ਬਾਅਦ ਕਿਸੇ ਬਾਹਰਲੇ ਦੇਸ਼ ਭੇਜੇ ਜਾਣ ਦੀ ਮੀਡੀਆ ਰਿਪੋਰਟ ਦਾ ਖੰਡਨ ਕਰਦਿਆਂ ਪਾਕਿਸਤਾਨ ਸਰਕਾਰ ਨੇ ਸਪੱਸ਼ਟ ਕੀਤਾ ...

ਪੂਰੀ ਖ਼ਬਰ »

ਵਾਈਟ ਹਾਊਸ ਵਲੋਂ ਸੀ.ਐਨ.ਐਨ. ਦੇ ਪੱਤਰਕਾਰ ਦਾ ਪ੍ਰੈਸ ਪਾਸ ਮੁਅੱਤਲ

ਵਾਸ਼ਿੰਗਟਨ, 8 ਨਵੰਬਰ (ਪੀ. ਟੀ. ਆਈ.)-ਇਕ ਬੇਮਿਸਾਲ ਕਾਰਵਾਈ ਕਰਦਿਆਂ ਵਾਈਟ ਹਾਊਸ ਨੇ ਸੀ. ਐਨ. ਐਨ. ਦੇ ਵਾਈਟ ਹਾਊਸ ਦੇ ਪੱਤਰਕਾਰ ਜਿਮ ਅਕੋਸਟਾ ਪ੍ਰੈਸ ਪਾਸ ਮੁਅੱਤਲ (ਅਸਥਾਈ ਤੌਰ 'ਤੇ ਨਾ-ਮੰਨਣਯੋਗ) ਕਰ ਦਿੱਤਾ ਹੈ ਉਧਰ ਜਿਮ ਦਾ ਬਚਾਅ ਕਰਦੇ ਹੋਏ ਸੀ. ਐਨ. ਐਨ. ਨੇ ਕਿਹਾ ਕਿ ਇਹ ...

ਪੂਰੀ ਖ਼ਬਰ »

ਬੰਗਲਾਦੇਸ਼ ਦੀ ਬਿਮਾਰ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਨੂੰ ਮੁੜ ਜੇਲ੍ਹ ਭੇਜਿਆ

ਢਾਕਾ, 8 ਨਵੰਬਰ (ਏਜੰਸੀ)- ਬੰਗਲਾਦੇਸ਼ ਦੇ ਅਧਿਕਾਰੀਆਂ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ (73) ਨੂੰ ਹਸਪਤਾਲ 'ਚ ਕਰੀਬ ਇਕ ਮਹੀਨਾ ਇਲਾਜ ਕਰਵਾਉਣ ਬਾਅਦ ਮੁੜ ਜੇਲ੍ਹ ਭੇਜ ਦਿੱਤਾ ਹੈ | ਅਦਾਲਤ ਵਲੋਂ ਖਾਲਿਦਾ ਜ਼ਿਆ ਨੂੰ ਭਿ੍ਸ਼ਟਾਚਾਰ ਦੇ ਇਕ ਮਾਮਲੇ 'ਚ 10 ਸਾਲ ...

ਪੂਰੀ ਖ਼ਬਰ »

ਚੰਡੀਗੜ੍ਹ 'ਚ ਸੁਪਰੀਮ ਕੋਰਟ ਦੀ ਪਟਾਕਿਆਂ 'ਤੇ ਪਾਬੰਦੀ ਦੀ ਉਲੰਘਣਾ ਕਰਨ ਵਾਲੇ 37 ਗਿ੍ਫ਼ਤਾਰ

ਚੰਡੀਗੜ੍ਹ, 8 ਨਵੰਬਰ (ਏਜੰਸੀ)- ਚੰਡੀਗੜ੍ਹ 'ਚ ਸੁਪਰੀਮ ਕੋਰਟ ਵਲੋਂ ਦੀਵਾਲੀ ਦੀ ਰਾਤ ਪਟਾਕਿਆਂ ਨੂੰ ਚਲਾਉਣ ਲਈ ਨਿਰਧਾਰਤ ਕੀਤੇ 8 ਵਜੇ ਤੋਂ 10 ਵਜੇ ਦੇ ਸਮੇਂ ਤੋਂ ਬਾਅਦ ਪਟਾਕੇ ਚਲਾ ਕੇ ਪਾਬੰਦੀ ਦੀ ਉਲੰਘਣਾ ਕਰਨ ਵਾਲੇ 37 ਲੋਕਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ, ਜਦਕਿ ...

ਪੂਰੀ ਖ਼ਬਰ »

ਦਿੱਲੀ 'ਚ ਭਾਰੀ ਵਾਹਨਾਂ ਦੇ ਦਾਖ਼ਲੇ 'ਤੇ ਤਿੰਨ ਦਿਨਾਂ ਲਈ ਪਾਬੰਦੀ

ਨਵੀਂ ਦਿੱਲੀ, 8 ਨਵੰਬਰ (ਏਜੰਸੀ)-ਹਵਾ ਗੁਣਵੱਤਾ ਦੇ ਖ਼ਤਰਨਾਕ ਪੱਧਰ 'ਤੇ ਜਾਣ ਕਾਰਨ ਦਿੱਲੀ ਵਿਚ ਭਾਰੀ ਤੇ ਮੱਧਮ ਦਰਜੇ ਦੇ ਵਾਹਨਾਂ ਦੇ ਦਾਖ਼ਲੇ 'ਤੇ ਤਿੰਨ ਦਿਨਾਂ ਲਈ ਪਾਬੰਦੀ ਲਗਾ ਦਿੱਤੀ ਗਈ ਹੈ ਜੋ ਕਿ ਵੀਰਵਾਰ ਰਾਤ 11 ਵਜੇ ਤੋਂ ਸ਼ੁਰੂ ਹੋ ਗਈ | ਦਿੱਲੀ ਸਰਕਾਰ ਦੇ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX