ਤਾਜਾ ਖ਼ਬਰਾਂ


ਪੁਲਿਸ ਨੇ 4 ਘੰਟੇ 'ਚ ਸੁਲਝਾਇਆ ਨਾਭਾ ਬੈਂਕ ਡਕੈਤੀ ਮਾਮਲਾ
. . .  12 minutes ago
ਨਾਭਾ, 14 ਨਵੰਬਰ (ਕਰਮਜੀਤ ਸਿੰਘ) ਨਾਭਾ ਬੈਂਕ ਡਕੈਤੀ ਦਾ ਮਾਮਲਾ ਪਟਿਆਲਾ ਪੁਲਿਸ ਨੇ 4 ਘੰਟਿਆਂ 'ਚ ਹੀ ਸੁਲਝਾ ਲਿਆ ਹੈ। ਪੁਲਿਸ ਨੇ ਲੁੱਟੀ ਰਕਮ ਬਰਾਮਦ ਕਰ ਲੁਟੇਰਿਆ...
ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ
. . .  24 minutes ago
ਜ਼ੀਰਾ, 14 ਨਵੰਬਰ (ਮਨਜੀਤ ਸਿੰਘ ਢਿੱਲੋਂ) - ਨੇੜਲੇ ਪਿੰਡ ਮਨਸੂਰਦੇਵਾ ਵਿਖੇ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਦੀਪਕ ਸਿੰਘ (25 ਸਾਲ) ਬਾਥਰੂਮ...
ਇਸਰੋ ਵੱਲੋਂ ਜੀ.ਐੱਸ.ਏ.ਟੀ-29 ਸੈਟੇਲਾਈਟ ਲਾਂਚ
. . .  31 minutes ago
ਸ੍ਰੀਹਰੀਕੋਟਾ, 14 ਨਵੰਬਰ - ਇਸਰੋ ਵੱਲੋਂ ਆਂਧਰਾ ਪ੍ਰਦੇਸ਼ ਦੇ ਸ੍ਰੀਹਰੀਕੋਟਾ ਤੋਂ ਜੀ.ਐੱਸ.ਐੱਲ.ਵੀ-ਐਮ.ਕੇ-3 ਡੀ-2 ਰਾਕਟ ਰਾਹੀ ਜੀ.ਐੱਸ.ਏ.ਟੀ ਸੈਟੇਲਾਈਟ ...
ਹਿਮਾ ਦਾਸ ਯੂਨੀਸੈੱਫ ਭਾਰਤ ਦੀ ਨੌਜਵਾਨ ਅੰਬੈਸਡਰ ਨਿਯੁਕਤ
. . .  45 minutes ago
ਨਵੀਂ ਦਿੱਲੀ, 14 ਨਵੰਬਰ - ਭਾਰਤੀ ਅਥਲੀਟ ਹਿਮਾ ਦਾਸ ਯੂਨੀਸੈੱਫ ਭਾਰਤ ਦੀ ਨੌਜਵਾਨ ਅੰਬੈਸਡਰ ਨਿਯੁਕਤ ਕੀਤੀ ਗਈ...
ਰਾਫੇਲ ਡੀਲ 'ਤੇ ਜੋ ਦੋਸ਼ ਲਗਾ ਰਹੇ ਹਨ ਉਹ ਅਨਪੜ੍ਹ ਹਨ - ਵੀ.ਕੇ ਸਿੰਘ
. . .  56 minutes ago
ਨਵੀਂ ਦਿੱਲੀ, 14 ਨਵੰਬਰ - ਕੇਂਦਰ ਵਿਦੇਸ਼ ਰਾਜ ਮੰਤਰੀ ਵੀ.ਕੇ ਸਿੰਘ ਦਾ ਕਹਿਣਾ ਹੈ ਰਾਫੇਲ ਡੀਲ ਨੂੰ ਲੈ ਕੇ ਜੋ ਦੋਸ਼ ਲਗਾ ਰਹੇ ਹਨ, ਉਹ ਅਨਪੜ੍ਹ ਹਨ, ਜਿਨ੍ਹਾਂ ਨੂੰ ਇਸ ਬਾਰੇ...
ਜਸਟਿਸ ਗੋਬਿੰਦ ਮਾਥੁਰ ਨੇ ਇਲਾਹਾਬਾਦ ਹਾਈਕੋਰਟ ਦੇ ਚੀਫ਼ ਜਸਟਿਸ ਵਜੋ ਚੁੱਕੀ ਸਹੁੰ
. . .  58 minutes ago
ਇਲਾਹਾਬਾਦ, 14 ਨਵੰਬਰ - ਜਸਟਿਸ ਗੋਬਿੰਦ ਮਾਥੁਰ ਨੇ ਪ੍ਰਯਾਗਰਾਜ 'ਚ ਇਲਾਹਾਬਾਦ ਹਾਈਕੋਰਟ ਦੇ ਚੀਫ਼ ਜਸਟਿਸ ਵਜੋ ਸਹੁੰ ਚੁੱਕੀ...
ਭਾਰੀ ਬਰਫ਼ਬਾਰੀ ਦੇ ਚੱਲਦਿਆਂ ਮੁਗਲ ਰੋਡ ਬੰਦ
. . .  about 1 hour ago
ਸ੍ਰੀਨਗਰ, 14 ਨਵੰਬਰ - ਜੰਮੂ ਕਸ਼ਮੀਰ ਦੇ ਰਾਜੌਰੀ 'ਚ ਪੈਂਦੇ ਪੀਰ ਪੰਜਾਲ ਦੇ ਪਹਾੜੀ ਇਲਾਕਿਆਂ ਵਿਚ ਹੋਈ ਤਾਜ਼ਾ ਬਰਫ਼ਬਾਰੀ ਦੇ ਚੱਲਦਿਆਂ ਮੁਗਲ ਰੋਡ ਅੱਜ ਬੰਦ ਕਰ ਦਿੱਤਾ...
ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰ ਸ਼ੇਖਰ ਰਾਉ ਨੇ ਗਜਵੇਲ ਤੋਂ ਭਰੇ ਨਾਮਜ਼ਦਗੀ ਪੇਪਰ
. . .  about 1 hour ago
ਹੈਦਰਾਬਾਦ, 14 ਨਵੰਬਰ - ਤੇਲੰਗਾਨਾ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਮੁੱਖ ਮੰਤਰੀ ਕੇ. ਚੰਦਰ ਸ਼ੇਖਰ ਰਾਉ ਨੇ ਗਜਵਾਲ ਵਿਧਾਨ ਸਭਾ ਹਲਕੇ ਤੋਂ ਆਪਣੇ ਨਾਮਜ਼ਦਗੀ ਪੇਪਰ...
ਟੀ-20 ਮਹਿਲਾ ਵਿਸ਼ਵ ਕੱਪ 'ਚ ਭਾਰਤ ਤੇ ਆਇਰਲੈਂਡ ਦਾ ਮੁਕਾਬਲਾ ਕੱਲ੍ਹ
. . .  about 1 hour ago
ਗੁਆਨਾ, 14 ਨਵੰਬਰ - ਵੈਸਟ ਇੰਡੀਜ਼ ਵਿਖੇ ਚੱਲ ਰਹੇ ਮਹਿਲਾ ਵਿਸ਼ਵ ਕੱਪ ਦੇ ਗਰੁੱਪ ਬੀ ਵਿਚ ਭਾਰਤ ਦਾ ਮੁਕਾਬਲਾ 15 ਨਵੰਬਰ ਨੂੰ ਆਇਰਲੈਂਡ ਨਾਲ ਹੋਵੇਗਾ। ਇਹ ਮੁਕਾਬਲਾ...
ਰਾਫੇਲ ਸਮਝੌਤੇ 'ਤੇ ਸੁਪਰੀਮ ਕੋਰਟ ਨੇ ਫੈਸਲਾ ਰੱਖਿਆ ਸੁਰੱਖਿਅਤ
. . .  about 2 hours ago
ਨਵੀਂ ਦਿੱਲੀ, 14 ਨਵੰਬਰ - ਰਾਫੇਲ ਸੌਦੇ ਨੂੰ ਲੈ ਕੇ ਸੁਪਰੀਮ ਕੋਰਟ 'ਚ ਦਾਖਲ ਅਰਜੀਆਂ 'ਤੇ ਅੱਜ ਲੰਬੀ ਸੁਣਵਾਈ ਹੋਈ। ਅਦਾਲਤ ਰਾਫੇਲ ਸੌਦੇ ਦੀ ਕੀਮਤ ਅਤੇ ਇਸ ਦੇ ਫਾਇਦੇ ਦੀ ਜਾਂਚ ਕਰੇਗੀ। ਕੇਂਦਰ ਨੇ ਪਿਛਲੀ ਸੁਣਵਾਈ 'ਚ 36 ਰਾਫੇਲ ਲੜਾਕੂ ਜਹਾਜ਼ਾਂ ਦੀ ਕੀਮਤ ਤੇ...
ਸੀ.ਬੀ.ਆਈ. ਬਨਾਮ ਸੀ.ਬੀ.ਆਈ : ਰਾਕੇਸ਼ ਅਸਥਾਨਾ ਦੀ ਰਾਹਤ 'ਚ ਵਾਧਾ
. . .  about 2 hours ago
ਨਵੀਂ ਦਿੱਲੀ, 14 ਨਵੰਬਰ - ਸੀ.ਬੀ.ਆਈ. ਬਨਾਮ ਸੀ.ਬੀ.ਆਈ ਮਾਮਲੇ 'ਚ ਦਿੱਲੀ ਹਾਈਕੋਰਟ ਨੇ ਸੀ.ਬੀ.ਆਈ. ਦੇ ਸਪੈਸ਼ਲ ਡਾਇਰੈਕਟਰ ਰਾਕੇਸ਼ ਅਸਥਾਨਾ ਨੂੰ 28 ਨਵੰਬਰ ਤੱਕ ਲਈ ਅੰਤਰਿਮ ਰਾਹਤ 'ਚ ਵਾਧਾ ਕੀਤਾ...
ਬੰਦ ਫ਼ੈਕਟਰੀ ਅੰਦਰ ਨਕਲੀ ਸ਼ਰਾਬ ਬਣਾਉਣ ਦੀ ਫ਼ੈਕਟਰੀ ਤੋਂ ਪਰਦਾਫਾਸ਼
. . .  about 2 hours ago
ਡੇਰਾਬਸੀ,14 ਨਵੰਬਰ ( ਸ਼ਾਮ ਸਿੰਘ ਸੰਧੂ )- ਐਕਸਾਈਜ਼ ਐਂਡ ਟੈਕਸੇਸ਼ਨ ਡਿਪਾਰਟਮੈਂਟ ਪੰਜਾਬ ਦੇ ਡਾਇਰੈਕਟਰ ਇਨਵੈਸਟੀਗੇਸ਼ਨ ਅਤੇ ਉਨ੍ਹਾਂ ਦੀ ਟੀਮ ਨੇ ਮੁਖ਼ਬਰੀ ਦੇ ਆਧਾਰ 'ਤੇ ਛਾਪਾ ਮਾਰ ਕੇ ਡੇਰਾਬਸੀ ਨੇੜਲੇ ਪਿੰਡ ਘੋਲੂ ਮਾਜਰਾ ਸਥਿਤ ਗਲਾਸ ਪੈਲੇਸ ਦੇ ਸਾਹਮਣੇ ਇੱਕ...
ਦਿੱਲੀ ਹਾਈ ਕੋਰਟ ਨੇ ਦਾਤੀ ਮਹਾਰਾਜ ਦੀ ਪਟੀਸ਼ਨ ਖਾਰਜ ਕੀਤੀ
. . .  about 2 hours ago
ਨਵੀਂ ਦਿੱਲੀ,14 ਨਵੰਬਰ (ਜਗਤਾਰ ਸਿੰਘ)- ਦਿੱਲੀ ਹਾਈ ਕੋਰਟ ਨੇ ਜਬਰ ਜਨਾਹ ਮਾਮਲੇ ਦੇ ਦੋਸ਼ੀ ਦਾਤੀ ਮਹਾਰਾਜ ਦੀ ਪਟੀਸ਼ਨ ਨੂੰ ਖਾਰਜ ਕੀਤਾ ਹੈ। ਇਸ ਪਟੀਸ਼ਨ ਰਾਹੀਂ ਅਦਾਲਤ ਦੇ ਉਸ ਫੈਸਲੇ ਦੀ ਸਮੀਖਿਆ ਦੀ ਮੰਗ ਕੀਤੀ ਗਈ ਸੀ,ਜਿਸ ਵਿਚ ਉਸ ਦੇ ਖ਼ਿਲਾਫ਼ ਦਰਜ...
ਪ੍ਰਦੂਸ਼ਣ ਦੇ ਚੱਲਦਿਆਂ ਪੰਜਾਬ ਸਰਕਾਰ ਨੂੰ 50 ਕਰੋੜ ਦਾ ਜੁਰਮਾਨਾ
. . .  about 2 hours ago
ਨਵੀਂ ਦਿੱਲੀ, 14 ਨਵੰਬਰ - ਨੈਸ਼ਨਲ ਗਰੀਨ ਟ੍ਰਿਬਿਊਨਲ ਨੇ ਪੰਜਾਬ ਸਰਕਾਰ ਨੂੰ ਬਿਆਸ ਤੇ ਸਤਲੁਜ ਦਰਿਆਵਾਂ 'ਚ ਫੈਲੇ ਪ੍ਰਦੂਸ਼ਣ ਦੇ ਚੱਲਦਿਆਂ 50 ਕਰੋੜ ਦਾ ਜੁਰਮਾਨਾ ਲਗਾਇਆ ਹੈ। ਟ੍ਰਿਬਿਊਨਲ ਨੇ ਜੁਰਮਾਨਾ ਭਰਨ ਲਈ ਪੰਜਾਬ ਸਰਕਾਰ ਨੂੰ ਦੋ ਹਫ਼ਤੇ ਦਾ ਸਮਾਂ ਦਿੱਤਾ...
1984 ਸਿੱਖ ਕਤਲੇਆਮ 'ਚ ਨਰੇਸ਼ ਸੇਹਰਾਵਤ ਤੇ ਯਸ਼ਪਾਲ ਦੋਸ਼ੀ, ਭਲਕੇ ਸੁਣਾਈ ਜਾਵੇਗੀ ਸਜ਼ਾ
. . .  about 3 hours ago
ਨਵੀਂ ਦਿੱਲੀ, 14 ਨਵੰਬਰ (ਜਗਤਾਰ ਸਿੰਘ) - ਦਿੱਲੀ ਪਟਿਆਲਾ ਹਾਊਸ ਕੋਰਟ ਨੇ 1984 ਸਿੱਖ ਕਤਲੇਆਮ 'ਚ ਨਰੇਸ਼ ਸੇਹਰਾਵਤ ਤੇ ਯਸ਼ਪਾਲ ਸਿੰਘ ਨੂੰ ਦੋਸ਼ੀ ਮੰਨਿਆ ਹੈ। ਦੋਵਾਂ ਨੂੰ ਆਈ.ਪੀ.ਸੀ. ਦੀ ਧਾਰਾ 452, 302, 307, 324, 395, 436 ਤਹਿਤ ਦੋਸ਼ੀ ਮੰਨਿਆ ਗਿਆ...
ਹਿਜਬੁਲ ਮੁਜਾਹਿਦੀਨ ਦੇ ਦੋ ਅੱਤਵਾਦੀ ਗ੍ਰਿਫਤਾਰ
. . .  about 3 hours ago
ਨਸ਼ੇ 'ਚ ਧੁੱਤ ਵਿਦੇਸ਼ੀ ਮਹਿਲਾ ਵਲੋਂ ਏਅਰ ਇੰਡੀਆ ਦੀ ਉਡਾਣ 'ਚ ਹੰਗਾਮਾ
. . .  about 3 hours ago
ਪਹਿਲੀ ਆਲਮੀ ਜੰਗ ਦੀ ਯਾਦ 'ਚ ਕਰਵਾਏ ਸਮਾਗਮ 'ਚ ਕੈਪਟਨ ਨੇ ਲਿਆ ਹਿੱਸਾ
. . .  about 3 hours ago
ਇਨੈਲੋ ਦਾ ਹੁਣ ਦੋਫਾੜ ਹੋਣ ਤੈਅ
. . .  about 4 hours ago
ਸੁਖਬੀਰ ਬਾਦਲ ਦੀ ਅਗਵਾਈ 'ਚ ਜਲੰਧਰ 'ਚ ਅਕਾਲੀ ਦਲ ਦਾ ਧਰਨਾ ਜਾਰੀ
. . .  about 4 hours ago
ਅਜੇ ਚੌਟਾਲਾ ਵੀ ਇਨੈਲੋ ਤੋਂ ਕੱਢੇ ਗਏ
. . .  about 4 hours ago
ਹਾਈਕੋਰਟ ਨੇ ਬਹਿਬਲ ਕਲਾਂ ਗੋਲੀ ਕਾਂਡ 'ਚ ਫਸੇ ਪੁਲਿਸ ਅਫਸਰਾਂ ਖਿਲਾਫ ਜਾਂਚ 'ਤੇ ਲਗਾਈ ਰੋਕ ਰੱਖੀ ਜਾਰੀ
. . .  about 4 hours ago
ਸਿਹਤ ਵਿਭਾਗ ਨੇ ਨਸ਼ਾ ਛੁਡਾਊ ਕੇਂਦਰ ਕੀਤਾ ਸੀਲ
. . .  about 4 hours ago
ਜਲੰਧਰ 'ਚ ਸ਼੍ਰੋਮਣੀ ਅਕਾਲੀ ਦਲ ਵਲੋਂ ਧਰਨਾ
. . .  about 5 hours ago
ਨਾਭਾ 'ਚ ਡਕੈਤੀ ਦੌਰਾਨ ਗੰਭੀਰ ਜ਼ਖਮੀ ਹੋਏ ਗੰਨਮੈਨ ਦੀ ਹੋਈ ਮੌਤ
. . .  about 5 hours ago
ਨਾਭਾ 'ਚ ਬੈਂਕ ਦੇ ਗੰਨਮੈਨ ਨੂੰ ਗੋਲੀ ਮਾਰ ਕੇ 50 ਲੱਖ ਦੀ ਡਕੈਤੀ
. . .  about 6 hours ago
ਰੁਪਏ 'ਚ ਡਾਲਰ ਮੁਕਾਬਲੇ 67 ਪੈਸੇ ਆਈ ਮਜ਼ਬੂਤੀ
. . .  about 6 hours ago
ਰਾਫੇਲ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਜਾਰੀ
. . .  about 6 hours ago
ਧਮਾਕੇ 'ਚ 5 ਜਵਾਨਾਂ ਸਮੇਤ ਇਕ ਨਾਗਰਿਕ ਜ਼ਖਮੀ
. . .  1 minute ago
ਮੋਦੀ ਨੇ ਅਮਰੀਕਾ ਦੇ ਉਪ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ
. . .  about 7 hours ago
ਪੰਡਿਤ ਜਵਾਹਰ ਲਾਲ ਨਹਿਰੂ ਨੂੰ ਮਨਮੋਹਨ ਸਿੰਘ ਤੇ ਸੋਨੀਆ ਗਾਂਧੀ ਨੇ ਸ਼ਰਧਾਂਜਲੀ ਭੇਟ ਕੀਤੀ
. . .  about 7 hours ago
ਰਾਜਸਥਾਨ 'ਚ ਸੜਕ ਹਾਦਸਾ, 6 ਲੋਕਾਂ ਦੀ ਮੌਤ
. . .  about 8 hours ago
ਅੱਜ ਵਿਆਹ ਕਰਾਉਣਗੇ ਦੀਪਿਕਾ-ਰਣਵੀਰ
. . .  about 8 hours ago
ਜੰਮੂ ਤੋਂ ਪਠਾਨਕੋਟ ਆ ਰਹੀ ਇਨੋਵਾ ਚਾਰ ਲੋਕਾਂ ਵਲੋਂ ਖੋਹੀ, ਫਰਾਰ
. . .  about 8 hours ago
ਭਾਰਤ 'ਚ ਅੱਜ ਨਵੀਂ ਆਰਥਿਕ ਕ੍ਰਾਂਤੀ - ਫਿਨਟੈੱਕ ਫੈਸਟੀਵਲ 'ਚ ਮੋਦੀ ਨੇ ਕਿਹਾ
. . .  about 9 hours ago
ਅੱਜ ਦਾ ਵਿਚਾਰ
. . .  about 9 hours ago
ਅੱਗ ਲੱਗਣ ਨਾਲ ਘਰ ਦਾ ਸਾਰਾ ਸਾਮਾਨ ਸੜ ਕੇ ਰਾਖ
. . .  1 day ago
ਗਰਨੇਡ ਤੇ ਜਿੰਦਾ ਕਾਰਤੂਸਾਂ ਸਮੇਤ ਮਹਿਲਾ ਗ੍ਰਿਫ਼ਤਾਰ
. . .  1 day ago
ਸਦਾਨੰਦ ਗੌੜਾ ਤੇ ਨਰਿੰਦਰ ਸਿੰਘ ਤੋਮਰ ਨੂੰ ਦਿੱਤੇ ਗਏ ਵਾਧੂ ਚਾਰਜ
. . .  1 day ago
ਸਰਕਾਰ ਨੇ 8 ਪੂਰਬ ਉੱਤਰੀ ਅੱਤਵਾਦੀ ਸੰਗਠਨਾਂ ਉੱਪਰ ਪਾਬੰਦੀ ਵਧਾਈ - ਗ੍ਰਹਿ ਮੰਤਰਾਲਾ
. . .  1 day ago
ਤਾਮਿਲਨਾਡੂ 'ਚ ਡੀ.ਐਮ.ਕੇ ਨਾਲ ਮਿਲ ਕੇ ਲੜਾਂਗੇ ਵਿਧਾਨ ਸਭਾ ਚੋਣ - ਯੇਚੁਰੀ
. . .  1 day ago
ਸਾਂਝਾ ਅਧਿਆਪਕ ਮੋਰਚਾ ਤੇ ਜਥੇਬੰਦੀਆਂ ਵੱਲੋਂ ਭੱਠਲ ਦੀ ਕੋਠੀ ਦਾ ਘਿਰਾਓ
. . .  1 day ago
ਹਥਿਆਰਾਂ ਸਣੇ 1 ਲੱਖ ਦਾ ਇਨਾਮੀ ਬਦਮਾਸ਼ ਗ੍ਰਿਫ਼ਤਾਰ
. . .  about 1 hour ago
ਘੁਸਪੈਠ ਦੀ ਕੋਸ਼ਿਸ਼ ਕਰ ਰਹੇ 2 ਅੱਤਵਾਦੀ ਢੇਰ
. . .  about 1 hour ago
ਸ੍ਰੀਲੰਕਾ : ਸੁਪਰੀਮ ਕੋਰਟ ਵੱਲੋਂ ਸੰਸਦ ਭੰਗ ਕਰਨ ਦਾ ਫ਼ੈਸਲਾ ਖ਼ਾਰਜ
. . .  about 1 hour ago
1984 ਸਿੱਖ ਦੰਗਾ ਮਾਮਲਾ: ਐੱਸ.ਆਈ.ਟੀ. 'ਚ ਤੀਜੇ ਮੈਂਬਰ ਦੀ ਨਿਯੁਕਤੀ ਸਬੰਧੀ ਰਾਸ਼ਟਰਪਤੀ ਨੂੰ ਮੰਗ ਪੱਤਰ
. . .  about 1 hour ago
ਫਲਿਪਕਾਰਟ ਦੇ ਗਰੁੱਪ ਸੀ.ਈ.ਓ ਬਿੰਨੀ ਬਾਂਸਲ ਵੱਲੋਂ ਅਸਤੀਫ਼ਾ
. . .  about 1 hour ago
ਸੀਤਾਰਾਮ ਯੇਚੁਰੀ ਵੱਲੋਂ ਡੀ.ਐਮ.ਕੇ ਪ੍ਰਮੁੱਖ ਸਟਾਲਿਨ ਨਾਲ ਮੁਲਾਕਾਤ
. . .  12 minutes ago
ਕੈਪਟਨ ਅਰਵਿੰਦ ਕਠਪਾਲੀਆ ਨੂੰ ਆਪ੍ਰੇਸ਼ਨ ਡਾਇਰੈਕਟਰ ਦੇ ਅਹੁਦੇ ਤੋਂ ਹਟਾਇਆ ਗਿਆ
. . .  46 minutes ago
ਦਰਦਨਾਕ ਹਾਦਸੇ 'ਚ ਦੋ ਦੋਸਤਾਂ ਦੀ ਮੌਤ
. . .  47 minutes ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 24 ਕੱਤਕ ਸੰਮਤ 550
ਿਵਚਾਰ ਪ੍ਰਵਾਹ: ਯੋਗਤਾਵਾਂ ਅਤੇ ਮਿਹਨਤ ਨਾਲ ਹੀ ਅਸੀਂ ਆਪਣੇ ਟੀਚੇ ਪ੍ਰਾਪਤ ਕਰ ਸਕਦੇ ਹਾਂ। -ਰਾਬਿੰਦਰ ਨਾਥ ਟੈਗੋਰ

ਜਗਰਾਓਂ

ਬਾਬਾ ਵਿਸ਼ਵਕਰਮਾ ਦਾ ਜੀਵਨ ਕਿਰਤੀ ਲੋਕਾਂ ਦਾ ਪ੍ਰੇਰਨਾਸ੍ਰੋਤ- ਦਾਖਾ

ਜਗਰਾਉਂ, 8 ਨਵੰਬਰ (ਹਰਵਿੰਦਰ ਸਿੰਘ ਖ਼ਾਲਸਾ, ਗੁਰਦੀਪ ਸਿੰਘ ਮਲਕ)-ਗੁਰਦੁਆਰਾ ਵਿਸ਼ਵਕਰਮਾ ਨੇੜੇ ਨਗਰ ਕੌਾਸਲ ਵਿਖੇ ਭਗਵਾਨ ਵਿਸ਼ਵਕਰਮਾ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ | ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਜਗਰਾਉਂ ਵਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸਮਾਗਮ ਦੇ ਮੁੱਖ ਮਹਿਮਾਨ ਮਲਕੀਤ ਸਿੰਘ ਦਾਖਾ ਸਨ | ਸਮਾਗਮ ਵਿਚ ਰਾਗੀ ਇੰਦਰਜੀਤ ਸਿੰਘ ਸ਼ਾਂਤ ਨੇ ਗੁਰਬਾਣੀ ਦਾ ਕੀਰਤਨ ਅਤੇ ਜਗਦੀਸ਼ ਸਿੰਘ ਤਿਹਾੜਾ ਢਾਡੀ ਜਥੇ ਨੇ ਵਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਇਸ ਸਮਾਗਮ ਵਿਚ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ, ਸਾਬਕਾ ਵਿਧਾਇਕ ਐਸ.ਆਰ. ਕਲੇਰ, ਸਾਬਕਾ ਵਿਧਾਇਕ ਭਾਗ ਸਿੰਘ ਮੱਲ੍ਹਾ, ਸਾਬਕਾ ਚੇਅਰਮੈਨ ਕੰਵਲਜੀਤ ਸਿੰਘ ਮੱਲ੍ਹਾ, ਡਾ: ਰਜਿੰਦਰ ਸ਼ਰਮਾ ਆਦਿ ਵੀ ਸ਼ਾਮਲ ਹੋਏ | ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਭਗਵਾਨ ਵਿਸ਼ਵਕਰਮਾ ਦਾ ਜੀਵਨ ਕਿਰਤੀ ਲੋਕਾਂ ਦੀ ਪ੍ਰੇਰਣਾ ਦਾ ਸ੍ਰੋਤ ਹੈ | ਸਮਾਗਮ ਵਿਚ ਪਹੁੰਚੀਆਂ ਸ਼ਖ਼ਸੀਅਤਾਂ ਨੂੰ ਪ੍ਰਬੰਧਕਾਂ ਨੇ ਸਨਮਾਨਿਤ ਅਤੇ ਧੰਨਵਾਦ ਵੀ ਕੀਤਾ | ਇਸ ਮੌਕੇ ਬਾਬਾ ਮੋਹਣ ਸਿੰਘ ਸੱਗੂ, ਪ੍ਰਧਾਨ ਹਾਕਮ ਸਿੰਘ ਸੀਹਰਾ, ਜਿੰਦਰਪਾਲ ਧੀਮਾਨ, ਅਮਰਨਾਥ ਕਲਿਆਣ, ਗੋਪਾਲ ਸ਼ਰਮਾ, ਮਨਜੀਤ ਇੰਦਰਪਾਲ ਸਿੰਘ, ਗੁਰਮੇਲ ਸਿੰਘ, ਦਰਸ਼ਨ ਸਿੰਘ ਸੱਗੂ, ਬਲਵੰਤ ਸਿੰਘ ਪਨੇਸਰ, ਅਜੀਤ ਸਿੰਘ ਠੁਕਰਾਲ, ਰਚੰਦ ਸਿੰਘ ਦੇਹੜਕਾ, ਕਰਨੈਲ ਸਿੰਘ, ਪ੍ਰਮਜੀਤ ਸਿੰਘ, ਸਤਨਾਮ ਸਿੰਘ, ਸੁਰਜੀਤ ਸਿੰਘ ਮਾਣੂਕੇ, ਹਰਜਿੰਦਰ ਸਿੰਘ, ਤਰਲੋਚਨ ਸਿੰਘ, ਜਗਦੇਵ ਸਿੰਘ ਮਠਾੜੂ, ਬਲਵੰਤ ਸਿੰਘ ਜਗਦੇ, ਨਛੱਤਰ ਸਿੰਘ ਪਲਾਹਾ, ਅਵਤਾਰ ਸਿੰਘ ਪਲਾਹਾ, ਕੰਵਰਪਾਲ ਸਿੰਘ, ਕਰਮਜੀਤ ਸਿੰਘ ਕੈਂਥ, ਤਰਲੋਚਨ ਸਿੰਘ ਸੀਹਰਾ, ਇੰਦਰਜੀਤ ਸਿੰਘ ਲਾਂਬਾ, ਸਤੀਸ਼ ਕੁਮਾਰ ਪੱਪੂ, ਦਰਸ਼ਨਸ਼ਰਮ ਸਿੰਘ ਮੁਲਤਾਨੀ, ਅਵਤਾਰ ਸਿੰਘ ਹਠੂਰ, ਹਰਦੇਵ ਸਿੰਘ ਬੌਬੀ, ਦੀਪਇੰਦਰ ਸਿੰਘ ਭੰਡਾਰੀ, ਰਾਜ ਵਰਮਾ, ਕੱਲੂ ਮੀਆਂ, ਅਵਤਾਰ ਸਿੰਘ ਸਿੱਧੂ, ਸੁਰੇਸ਼ ਗਰਗ ਆਦਿ ਵੀ ਹਾਜ਼ਰ ਸਨ |
ਜਗਰਾਉਂ, (ਹਰਵਿੰਦਰ ਸਿੰਘ ਖ਼ਾਲਸਾ)-ਬਾਬਾ ਵਿਸ਼ਵਕਰਮਾ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਵਿਸ਼ਵਕਰਮਾ ਅੱਡਾ ਰਾਏਕੋਟ ਜਗਰਾਉਂ ਵਿਖੇ ਸਮਾਗਮ ਹੋਇਆ | ਸਮਾਗਮ ਵਿਚ ਸ੍ਰੀ ਅਖੰਡ ਪਾਠ ਜੀ ਦੇ ਭੋਗ ਪਾਉਣ ਉਪਰੰਤ ਦੀਵਾਨ ਸਜਾਏ ਗਏ | ਇਸ ਸਮਾਗਮ ਵਿਚ ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ, ਸਾਬਕਾ ਵਿਧਾਇਕ ਐਸ.ਆਰ. ਕਲੇਰ, ਕੰਵਲਜੀਤ ਸਿੰਘ ਮੱਲ੍ਹਾ, ਸਤਿੰਦਰਪਾਲ ਸਿੰਘ ਕਾਕਾ ਗਰੇਵਾਲ, ਸਰਪ੍ਰਸਤ ਬਾਬਾ ਮੋਹਣ ਸਿੰਘ ਆਦਿ ਨੇ ਭਗਵਾਨ ਵਿਸ਼ਵਕਰਮਾ ਦੇ ਪ੍ਰਕਾਸ਼ ਦਿਹਾੜੇ 'ਤੇ ਵਧਾਈ ਦਿੰਦਿਆਂ ਕਿਹਾ ਕਿ ਭਗਵਾਨ ਵਿਸ਼ਵਕਰਮਾ ਨੇ ਇਸ ਦੁਨੀਆ ਨੂੰ ਦੁਨਿਆਵੀ ਕੰਮ ਮਿਹਨਤ, ਲਗਨ ਅਤੇ ਇਮਾਨਦਾਰੀ ਨਾਲ ਕਰਨ ਦੀ ਸਿੱਖਿਆ ਦਿੱਤੀ | ਇਸ ਸਮਾਗਮ ਵਿਚ ਭਾਈ ਇੰਦਰਜੀਤ ਸਿੰਘ ਅਤੇ ਜਗਦੀਸ਼ ਸਿੰਘ ਤਿਹਾੜਾ ਨੇ ਵਾਰਾਂ ਰਾਹੀਂ ਸੰਗਤਾਂ ਨੂੰ ਭਗਵਾਨ ਵਿਸ਼ਵਕਰਮਾ ਦੇ ਇਤਿਹਾਸ ਪ੍ਰਤੀ ਜਾਣੂ ਕਰਵਾਇਆ | ਹੈੱਡ ਗ੍ਰੰਥੀ ਭਾਈ ਬਲਦੇਵ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ | ਸਟੇਜ ਦੀ ਸੇਵਾ ਹਰਜਿੰਦਰ ਸਿੰਘ ਗੁਲੂ ਨੇ ਬਾਖ਼ੂਬੀ ਨਾਲ ਨਿਭਾਈ | ਸਮਾਗਮ ਵਿਚ ਰਾਮਗੜ੍ਹੀਆ ਵੈਲਫੇਅਰ ਸੁਸਾਇਟੀ ਨੇ ਵਿਸ਼ਵਕਰਮਾ ਸਨਮਾਨ ਗੁਰਦੇਵ ਸਿੰਘ ਪਨੇਸਰ ਨੂੰ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਅਮਰ ਨਾਥ ਕਲਿਆਣ, ਕੌਾਸਲਰ ਕਰਮਜੀਤ ਸਿੰਘ ਕੈਂਥ, ਕੌਾਸਲਰ ਅਕੂੰਸ਼ ਧੀਰ, ਕੰਵਰਪਾਲ ਸਿੰਘ, ਡਾ: ਨਰਿੰਦਰ ਸਿੰਘ, ਰਵਿੰਦਰ ਕੁਮਾਰ ਸੱਭਰਵਾਲ, ਸੁਖਵਿੰਦਰ ਸਿੰਘ, ਹਰਪ੍ਰੀਤ ਸਿੰਘ ਸੱਗੂ, ਰਜਿੰਦਰ ਸਿੰਘ ਆਦਿ ਵੀ ਹਾਜ਼ਰ ਸਨ |
ਵਿਸ਼ਵਕਰਮਾ ਸਭਾ ਨੇ ਬਾਬਾ ਵਿਸ਼ਵਕਰਮਾ ਦਾ ਜਨਮ ਦਿਹਾੜਾ ਮਨਾਇਆ
ਰਾਏਕੋਟ, (ਬਲਵਿੰਦਰ ਸਿੰਘ ਲਿੱਤਰ)-ਵਿਸ਼ਵਕਰਮਾ ਭਵਨ ਮੌਲਵੀਆ ਮੁਹੱਲਾ ਰਾਏਕੋਟ ਵਿਖੇ ਵਿਸ਼ਵਕਰਮਾ ਸਭਾ ਤੇ ਵਿਸ਼ਵਕਰਮਾ ਸੁਖਮਨੀ ਸੇਵਾ ਸੁਸਾਇਟੀ ਦੀਆਂ ਬੀਬੀਆਂ ਵਲੋਂ ਪ੍ਰਕਾਸ਼ ਦਿਹਾੜਾ ਧੂਮ-ਧਾਮ ਨਾਲ ਮਨਾਇਆ | ਇਸ ਮੌਕੇ ਬੀਬੀ ਰੁਪਿੰਦਰ ਕੌਰ ਵਿਸ਼ਵਕਰਮਾ ਸੁਖਮਨੀ ਸੇਵਾ ਸੁਸਾਇਟੀ ਦੀਆਂ ਬੀਬੀਆਂ ਵਲੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕੀਤੇ ਅਤੇ ਆਸਾ ਦੀ ਵਾਰ ਦਾ ਕੀਰਤਨ ਕੀਤਾ | ਸਮਾਗਮ ਦੌਰਾਨ ਮੁਖ ਮਹਿਮਾਨ ਵਜੋਂ ਜਗਜੀਤ ਸਿੰਘ ਤਲਵੰਡੀ ਮੈਂਬਰ ਸ਼੍ਰੋਮਣੀ ਕਮੇਟੀ ਨੇ ਹਾਜ਼ਰੀ ਭਰੀ | ਉਨ੍ਹਾਂ ਸੰਬੋਧਨ ਕਰਦਿਆਂ ਬਾਬਾ ਵਿਸ਼ਵਕਰਮਾ ਜੀ ਦੇ ਜਨਮ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ | ਇਸ ਮੌਕੇ ਕੌਾਸਲਰ ਡਾ. ਹਰਪਾਲ ਸਿੰਘ ਗਰੇਵਾਲ, ਡਾ. ਅਸ਼ੋਕ ਸ਼ਰਮਾ, ਮੈਨੇਜ਼ਰ ਨਿਰਭੈ ਸਿੰਘ, ਡਾਇਰੈਕਟਰ ਗੁਰਜੀਤ ਸਿੰਘ ਗਿੱਲ, ਪਰਮਿੰਦਰ ਸਿੰਘ, ਪ੍ਰਧਾਨ ਸ਼ਰਨਜੀਤ ਸਿੰਘ ਸੌਾਦ ਅਤੇ ਇੰਜੀਨੀਅਰ ਜਸਵੀਰ ਸਿੰਘ ਐਸ.ਡੀ.ਓ ਸੁਧਾਰ ਨੇ ਪੁੱਜੀਆਂ ਸੰਗਤਾਂ ਨੂੰ ਵਧਾਈਆਂ ਦਿੱਤੀਆਂ | ਇਸ ਮੌਕੇ ਜਗਤਾਰ ਸਿੰਘ ਸੌਾਦ, ਹਰਪਾਲ ਸਿੰਘ ਲਿੱਤਰਾਂ ਵਾਲੇ, ਭੁਪਿੰਦਰ ਸਿੰਘ ਕਾਕਾ, ਗੁਰਮੀਤ ਸਿੰਘ ਸੌਾਦ, ਜਗਦੇਵ ਸਿੰਘ ਦੇਵ, ਰਜਿੰਦਰ ਸਿੰਘ ਸੌਾਦ, ਤਾਰਾ ਸਿੰਘ, ਲਖਵੀਰ ਸਿੰਘ, ਸੁਖਵਿੰਦਰ ਸਿੰਘ, ਬੀਬੀ ਗੁਰਮੀਤ ਕੌਰ ਬੇਦੀ, ਬੀਬੀ ਸੁਮਨ, ਬੀਬੀ ਸੁਰਜੀਤ ਕੌਰ, ਬੀਬੀ ਜਸਵਿੰਦਰ ਕੌਰ, ਬੀਬੀ ਕਮਲ ਕੌਰ, ਬੀਬੀ
ਮਨਜੀਤ ਕੌਰ, ਬੀਬੀ ਨੀਲਮ ਕੌਰ, ਬੀਬੀ ਤੇਜਿੰਦਰ ਕੌਰ ਆਦਿ ਹਾਜਰ ਸਨ। ਇਸ ਮੌਕੇ ਬਾਬਾ ਗੁਰੂ ਦੇ ਲੰਗਰ ਅਤੁੱਟ ਵਰਤੇ।
ਰਾਜ ਮਿਸਤਰੀ ਮਜ਼ਦੂਰ ਯੂਨੀਅਨ ਰਾਏਕੋਟ ਨੇ ਬਾਬਾ ਵਿਸ਼ਵਕਰਮਾ ਦਾ ਜਨਮ ਦਿਹਾੜਾ ਮਨਾਇਆ
ਰਾਏਕੋਟ, (ਬਲਵਿੰਦਰ ਸਿੰਘ ਲਿੱਤਰ)-ਰਾਜ ਮਿਸਤਰੀ ਮਜ਼ਦੂਰ ਯੂਨੀਅਨ ਰਾਏਕੋਟ ਵਲੋਂ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਲੇਬਰ ਚੌਕ ਰਾਏਕੋਟ ਲੇਬਰ ਯੂਨੀਅਨ ਦੇ ਚੇਅਰਮੈਨ ਬੂਟਾ ਸਿੰਘ ਹੇਹਰ ਦੀ ਦੇਖ-ਰੇਖ ਹੇਠ ਹੋਏ ਸਮਾਗਮ ਦੌਰਾਨ ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਮਾ: ਮੁਖਤਿਆਰ ਸਿੰਘ ਜਲਾਲਦੀਵਾਲ, ਕਾਮਰੇਡ ਬਲਜੀਤ ਸਿੰਘ ਬੁਰਜ ਹਰੀ ਸਿੰਘ, ਪ੍ਰਧਾਨ ਰਣਧੀਰ ਸਿੰਘ ਢੇਸੀ, ਕੌਂਸਲਰ ਗਣੇਸ਼ ਬਹਾਦਰ, ਕਾਮਰੇਡ ਹਰਪਾਲ ਸਿੰਘ ਭੈਣੀ ਦਰੇੜਾਂ ਆਦਿ ਨੇ ਬਾਬਾ ਵਿਸ਼ਵਕਰਮਾ ਜੀ ਦੀ ਮੂਰਤੀ 'ਤੇ ਫੁੱਲਮਾਲਾ ਅਰਪਿਤ ਕਰਕੇ ਪੂਜਾ ਕੀਤੀ ਗਈ। ਇਸ ਮੌਕੇ ਰਾਣਾ ਸਿੰਘ ਰਾਏਕੋਟ, ਕਰਮ ਸਿੰਘ ਰਾਏਕੋਟ, ਹਾਕਮ ਸਿੰਘ ਬੱਸੀਆਂ, ਜਸਵੀਰ ਸਿੰਘ, ਜਰਨੈਲ ਸਿੰਘ ਰਾਏਕੋਟ, ਨਾਨਕ ਸਿੰਘ ਰਾਏਕੋਟ, ਧਰਵਿੰਦਰ ਸਿੰਘ ਬੱਸੀਆਂ, ਬਹਾਦਰ ਸਿੰਘ, ਹਰਬਖਸ ਸਿੰਘ, ਸਿਕੰਦਰ ਸਿੰਘ, ਇੰਦਰਜੀਤ ਸਿੰਘ, ਗਗਨਦੀਪ ਸਿੰਘ, ਰਾਜਪਾਲ ਸਿੰਘ ਬਰ੍ਹਮੀ, ਬਲਵਿੰਦਰ ਸਿੰਘ ਭੈਣੀ ਦਰੇੜਾਂ, ਪਿਆਰਾ ਸਿੰਘ ਕਾਲਸਾਂ, ਗੁਰਪ੍ਰੀਤ ਸਿੰਘ ਜੌਹਲਾਂ, ਲਾਭ ਸਿੰਘ ਜੌਹਲਾਂ, ਜਗਸੀਰ ਸਿੰਘ ਤਲਵੰਡੀ, ਸੁਖਵਿੰਦਰ ਕਲਾਲਮਾਜਰਾ ਆਦਿ ਹਾਜ਼ਰ ਸਨ।
ਗੁਰੂਸਰ ਸੁਧਾਰ 'ਚ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਮਨਾਇਆ
ਗੁਰੂਸਰ ਸੁਧਾਰ, (ਬਲਵਿੰਦਰ ਸਿੰਘ ਧਾਲੀਵਾਲ)-ਬਾਬਾ ਵਿਸ਼ਵਕਰਮਾ ਸੰਸਥਾ ਵਲੋਂ ਇਲਾਕਾ ਨਿਵਾਸੀਆਂ ਤੇ ਦੁਕਾਨਦਾਰ ਵੀਰਾਂ ਦੇ ਸਹਿਯੋਗ ਨਾਲ ਸਥਾਨਕ ਕਸਬੇ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਬੀਤੇ ਦਿਨਾਂ ਤੋਂ ਪ੍ਰਕਾਸ਼ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਪਾਏ ਜਾਣ ਤੋਂ ਇਲਾਵਾ ਢਾਡੀ ਜਥਾ ਭਾਈ ਗੁਰਮੇਲ ਸਿੰਘ ਅੱਬੂਵਾਲ, ਸੁਖਦੀਪ ਸਿੰਘ ਹਲਵਾਰਾ, ਰਣਬੀਰ ਸਿੰਘ ਅੱਬੂਵਾਲ, ਬਲਜੀਤ ਸਿੰਘ ਅੱਬੂਵਾਲ ਵਲੋਂ ਵਾਰਾਂ ਪੇਸ਼ ਕੀਤੀਆਂ ਗਈਆਂ। ਕੀਰਤਨੀ ਜਥਾ ਭਾਈ ਮਨੋਹਰ ਸਿੰਘ ਤੇ ਸਾਥੀਆਂ ਵਲੋਂ ਸੰਗਤਾਂ ਨੂੰ ਸ਼ਬਦ ਗੁਰਬਾਣੀ ਰਾਹੀਂ ਨਿਹਾਲ ਕੀਤਾ ਗਿਆ। ਇਸ ਮੌਕੇ ਪ੍ਰਧਾਨ ਅਮਰ ਸਿੰਘ ਗਰੇਵਾਲ, ਪ੍ਰਧਾਨ ਬਲਵੀਰ ਸਿੰਘ ਮਣਕੂ, ਖੁਸ਼ਪਾਲ ਸਿੰਘ, ਸੈਕਟਰੀ ਜਗਤਾਰ ਸਿੰਘ, ਬਾਬਾ ਰਜਿੰਦਰ ਸਿੰਘ, ਭੁਪਿੰਦਰ ਸਿੰਘ, ਸਰਪੰਚ ਸੁਖਵਿੰਦਰ ਸਿੰਘ ਕਲੇਰ, ਹਰਦੇਵ ਸਿੰਘ, ਭਗਵਾਨ ਸਿੰਘ, ਸੁਖਵਿੰਦਰ ਸਿੰਘ, ਨਿਰਮਲ ਸਿੰਘ ਨੇਦੀ, ਇਕਬਾਲ ਸਿੰਘ ਬੇਦੀ, ਪ੍ਰਿੰ: ਨਿਰਮਲ ਸਿੰਘ, ਪ੍ਰਿੰ: ਜਗਰਾਜ ਸਿੰਘ ਧਾਲੀਵਾਲ, ਅਵਤਾਰ ਸਿੰਘ, ਜਸਵਿੰਦਰ ਸਿੰਘ, ਗੁਰਮੀਤ ਸਿੰਘ, ਸੂਬੇਦਾਰ ਜਸਵੰਤ ਸਿੰਘ, ਗੁਰਦੀਪ ਸਿੰਘ, ਕੁਲਵਿੰਦਰ ਸਿੰਘ, ਗ੍ਰੰਥੀ ਜਗਤਾਰ ਸਿੰਘ, ਕਥਾਵਾਚਕ ਸੁਰਜੀਤ ਸਿੰਘ ਅਕਾਲਗੜ੍ਹ, ਲੋਕਲ ਜਥਾ ਬੀਬੀ ਗੁਰਦੇਵ ਕੌਰ, ਕੁਲਵੰਤ ਕੌਰ, ਬਲਵੰਤ ਕੌਰ ਸਮੇਤ ਸਮੂਹ ਸੰਗਤਾਂ ਹਾਜ਼ਰ ਸਨ।

ਬਾਬਾ ਚੰਨਣ ਸਿੰਘ ਲੋਹਟਬੱਦੀ ਵਾਲਿਆਂ ਦੀ 14ਵੀਂ ਬਰਸੀ ਦੀਆਂ ਤਰੀਕਾਂ ਐਲਾਨੀਆਂ

ਲੋਹਟਬੱਦੀ, 8 ਨਵੰਬਰ (ਕੁਲਵਿੰਦਰ ਸਿੰਘ ਡਾਂਗੋਂ)- ਬਾਬਾ ਧਿਆਨ ਸਿੰਘ ਦੇ ਤਪ ਅਸਥਾਨ ਗੁਰਦੁਆਰਾ ਬਾਬਾ ਬੁੱਢਾ ਸਰ ਸਾਹਿਬ ਪਿੰਡ ਲੋਹਟਬੱਦੀ ਵਿਖੇ ਮੌਜੂਦਾ ਸੰਚਾਲਕ ਬਾਬਾ ਜਸਦੇਵ ਸਿੰਘ ਲੋਹਟਬੱਦੀ ਵਾਲਿਆਂ ਦੀ ਸਰਪ੍ਰਸਤੀ ਹੇਠ ਬਾਬਾ ਚੰਨਣ ਸਿੰਘ ਲੋਹਟਬੱਦੀ ...

ਪੂਰੀ ਖ਼ਬਰ »

ਬਲੌਜ਼ਮ ਕਾਨਵੈਂਟ ਸਕੂਲ ਵਿਖੇ ਸੀਨੀਅਰ ਵਿੰਗ ਦੀ ਐਥਲੈਟਿਕ ਮੀਟ ਕਰਵਾਈ

ਜਗਰਾਉਂ, 8 ਨਵੰਬਰ (ਜੋਗਿੰਦਰ ਸਿੰਘ)-ਬਲੌਜ਼ਮ ਕਾਨਵੈਂਟ ਸਕੂਲ ਜਗਰਾਉਂ ਵਿਖੇ ਸੀਨੀਅਰ ਵਿੰਗ ਦੀ ਐਥਲੈਟਿਕ ਮੀਟ ਕਰਵਾਈ, ਜਿਸ ਵਿਚ ਅੰਤਰ ਹਾਊਸ ਮੁਕਾਬਲਿਆਂ ਦੇ ਨਾਲ-ਨਾਲ ਦਸਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਬੱਚਿਆਂ ਨੇ ਭਾਗ ਲਿਆ | ਇਸ ਵਿਚ ਬੱਚਿਆਂ ਦੀਆਂ ਦੌੜਾਂ ...

ਪੂਰੀ ਖ਼ਬਰ »

ਬਜ਼ੁਰਗ ਔਰਤ ਦੀ ਕੀਤੀ ਕੁੱਟਮਾਰ

ਹਠੂਰ, 8 ਨਵੰਬਰ (ਜਸਵਿੰਦਰ ਸਿੰਘ ਛਿੰਦਾ)-ਦੀਵਾਲੀ ਤੋਂ ਇਕ ਦਿਨ ਪਹਿਲਾਂ ਪਿੰਡ ਰਸੂਲਪੁਰ ਦੀ ਇਕ 85 ਸਾਲਾ ਬਜ਼ੁਰਗ ਔਰਤ ਨਸੀਬ ਕੌਰ ਨੂੰ ਪਿੰਡ ਦੇ ਹੀ ਕੁਝ ਵਿਅਕਤੀਆਂ ਵਲੋਂ ਕੁੱਟਮਾਰ ਕੀਤੇ ਜਾਣ ਕਾਰਨ, ਉਹ 6 ਨਵੰਬਰ ਤੋਂ ਹਠੂਰ ਦੇ ਸਰਕਾਰੀ ਹਸਪਤਾਲ ਵਿਖੇ ਦਾਖਲ ਹੈ | ...

ਪੂਰੀ ਖ਼ਬਰ »

ਤੂਰ ਪਰਿਵਾਰ ਨੇ ਦਿੱਤੀ ਸਿੰਮਕ ਗੋਤ ਦੇ ਜਠੇਰਿਆਂ ਨੂੰ ਇਕ ਕਨਾਲ ਜ਼ਮੀਨ

ਚੌਾਕੀਮਾਨ, 8 ਨਵੰਬਰ (ਤੇਜਿੰਦਰ ਸਿੰਘ ਚੱਢਾ)-ਪਿੰਡ ਸਵੱਦੀ ਕਲਾਂ ਵਿਖੇ ਸਿੰਮਕ ਗੋਤ ਵਾਲਿਆਂ ਦੇ ਜਠੇਰਿਆਂ ਨੂੰ ਇਕ ਕਨਾਲ ਜ਼ਮੀਨ ਜਗਦੇਵ ਸਿੰਘ ਤੂਰ, ਪਰਮਿੰਦਰ ਸਿੰਘ ਤੂਰ ਤੇ ਕੁਲਵੰਤ ਸਿੰਘ ਕੈਨਡਾਂ ਪੁੱਤਰ ਸਵ: ਅਮਰ ਸਿੰਘ ਤੂਰ ਨੇ ਦਿੱਤੀ | ਇਸ ਮੌਕੇ ਹਲਕਾ ਦਾਖਾ ਦੇ ...

ਪੂਰੀ ਖ਼ਬਰ »

ਰਣਜੀਤ ਸਿੰਘ ਧਾਲੀਵਾਲ ਦੀ ਮੌਤ 'ਤੇ ਦੁੱਖ ਪ੍ਰਗਟ

ਮੁੱਲਾਂਪੁਰ-ਦਾਖਾ, 8 ਨਵੰਬਰ (ਨਿਰਮਲ ਸਿੰਘ ਧਾਲੀਵਾਲ)-ਪਿੰਡ ਰੱਤੋਵਾਲ ਦੇ ਜੰਮਪਲ ਸੇਵਾ ਮੁਕਤ ਪੁਲਿਸ ਅਧਿਕਾਰੀ ਅਤੇ ਡੈਅਰੀ ਚੌਾਕ (ਲੁਧਿ:) ਮੂਯਰ ਵਿਹਾਰ ਮੁਹੱਲਾ ਸੁਧਾਰ ਕਮੇਟੀ ਪ੍ਰਧਾਨ ਰਣਜੀਤ ਸਿੰਘ ਧਾਲੀਵਾਲ ਦੇ ਸੰਖੇਪ ਬਿਮਾਰੀ ਨਾਲ ਅਕਾਲ ਚਲਾਣਾ ਕਰ ਜਾਣ 'ਤੇ ...

ਪੂਰੀ ਖ਼ਬਰ »

ਦੀਵਾਲੀ ਵਾਲੇ ਦਿਨ ਪਰਾਲੀ ਨੂੰ ਲਾਈ ਅੱਗ ਕਾਰਨ ਝੋਨੇ ਦੀ ਫਸਲ ਸੜੀ

ਹਠੂਰ, 8 ਨਵੰਬਰ (ਜਸਵਿੰਦਰ ਸਿੰਘ ਛਿੰਦਾ)-ਪਿੰਡ ਮਾਣੂੰਕੇ ਵਿਖੇ ਦੀਵਾਲੀ ਵਾਲੇ ਦਿਨ ਇਕ ਕਿਸਾਨ ਵਲੋਂ ਆਪਣੇ ਖੇਤ ਝੋਨੇ ਦੀ ਪਰਾਲੀ ਨੂੰ ਲਾਈ ਅੱਗ ਨਾਲ ਦੂਸਰੇ ਕਿਸਾਨ ਦੇ ਖੜੇ ਝੋਨੇ ਦੀ ਫਸਲ ਅੱਗ ਨਾਲ ਸੜਨ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਪਿੰਡ ਮਾਣੂੰਕੇ ਦੇ ਕਿਸਾਨ ...

ਪੂਰੀ ਖ਼ਬਰ »

ਪੰਜਾਬ ਯੂਨੀਵਰਸਿਟੀ ਇੰਟਰ ਜ਼ੋਨਲ ਯੂਥ ਫੈਸਟੀਵਲ 'ਚ ਸੁਧਾਰ ਕਾਲਜ ਦੀ ਝੂਮਰ ਟੀਮ ਵਲੋਂ ਸ਼ਾਨਦਾਰ ਪੇਸ਼ਕਾਰੀ

ਗੁਰੂਸਰ ਸੁਧਾਰ, 8 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)-ਦਸ਼ਮੇਸ਼ ਗਰਲਜ਼ ਕਾਲਜ ਬਾਦਲ ਵਿਖੇ ਪੰਜਾਬ ਯੂਨੀਵਰਸਿਟੀ ਇੰਟਰ ਜ਼ੋਨਲ ਯੂਥ ਫੈਸਟੀਵਲ ਵਿਚ ਜੀ.ਐੱਚ.ਜੀ. ਖ਼ਾਲਸਾ ਕਾਲਜ ਆਫ਼ ਐਜਕੇਸ਼ਨ ਗੁਰੂਸਰ ਸੁਧਾਰ ਦੀ 'ਝੂਮਰ' ਟੀਮ ਨੇ ਸ਼ਾਨਦਾਰ ਪੇਸ਼ਕਾਰੀ ਕੀਤਾ ਤੇ ...

ਪੂਰੀ ਖ਼ਬਰ »

ਝੋਨੇ ਦੀ ਫ਼ਸਲ ਦੇਰੀ ਨਾਲ ਪੱਕਣ ਕਾਰਨ ਦੀਵਾਲੀ ਦਾ ਤਿਉਹਾਰ ਫਿੱਕਾ ਰਿਹਾ

ਸਿੱਧਵਾਂ ਬੇਟ, 8 ਨਵੰਬਰ (ਜਸਵੰਤ ਸਿੰਘ ਸਲੇਮਪੁਰੀ)-ਝੋਨੇ ਦੀ ਫ਼ਸਲ ਦੇਰੀ ਨਾਲ ਪੱਕਣ ਕਾਰਨ ਪੂਰੇ ਬੇਟ ਇਲਾਕੇ ਵਿਚ ਰੋਸ਼ਨੀਆਂ ਦਾ ਤਿਉਹਾਰ ਇਸ ਵਾਰ ਫਿੱਕਾ ਹੀ ਰਿਹਾ | ਕਈ ਕਿਸਾਨ ਤਾਂ ਦੀਵਾਲੀ ਦਾ ਤਿਉਹਾਰ ਹੋਣ ਦੇ ਬਾਵਜੂਦ ਵੀ ਆਪਣੀਆਂ ਝੋਨੇ ਨਾਲ ਭਰੀਆਂ ਟਰਾਲੀਆਂ ...

ਪੂਰੀ ਖ਼ਬਰ »

ਬਾਬਾ ਚੰਨਣ ਸਿੰਘ ਲੋਹਟਬੱਦੀ ਵਾਲਿਆਂ ਦੀ 14ਵੀਂ ਬਰਸੀ ਦੀਆਂ ਤਰੀਕਾਂ ਐਲਾਨੀਆਂ

ਬਾਬਾ ਬੁੱਢਾ ਜੀ ਦੇ ਆਗਮਨ ਪੁਰਬ ਸਬੰਧੀ ਸਮਾਗਮ 16 ਨੂੰ ਲੋਹਟਹੱਦੀ-ਬਾਬਾ ਬੁੱਢਾ ਜੀ ਦੇ ਅਵਤਾਰ ਦਿਵਸ ਸਬੰਧੀ ਗੁਰਦੁਆਰਾ ਬਾਬਾ ਬੁੱਢਾ ਸਰ ਲੋਹਟਬੱਦੀ ਵਿਖੇ ਸਲਾਨਾ ਸਮਾਗਮ 16 ਨਵੰਬਰ ਨੂੰ ਹੋਣਗੇ | ਇਸ ਮੌਕੇ ਬਾਬਾ ਜਸਦੇਵ ਸਿੰਘ ਸੰਗਤਾਂ ਨੂੰ ਰਸ-ਭਿੰਨੇ ਕੀਰਤਨ ...

ਪੂਰੀ ਖ਼ਬਰ »

ਐੱਸ.ਪੀ (ਐੱਚ) ਗੁਰਦੀਪ ਸਿੰਘ ਨੇ ਆਪਣੇ ਦਰਜਾ ਚਾਰ ਮੁਲਾਜ਼ਮਾਂ ਨਾਲ ਦੀਵਾਲੀ ਮਨਾਈ

ਮੁੱਲਾਂਪੁਰ-ਦਾਖਾ, 8 ਨਵੰਬਰ (ਨਿਰਮਲ ਸਿੰਘ ਧਾਲੀਵਾਲ)-ਦੀਵਾਲੀ ਪਵਿੱਤਰ ਤਿਉਹਾਰ ਹੋਣ ਦੇ ਨਾਲ ਸਾਂਝੀਵਾਲਤਾ ਦਾ ਸੰਦੇਸ਼ ਦਿੰਦਾ ਹੈ, ਹਿੰਦੂ, ਸਿੱਖ, ਬੋਧੀ, ਹਰ ਧਰਮ ਆਪੋ-ਆਪਣੀਆਂ ਰਵਾਇਤਾਂ ਅਨੁਸਾਰ ਦੀਪਮਾਲਾ ਕਰਕੇ ਦੀਵਾਲੀ ਦਾ ਤਿਉਹਾਰ ਸਾਂਝਾ ਕਰਦੇ ਹਨ | ਇਹ ...

ਪੂਰੀ ਖ਼ਬਰ »

ਮੰਡੀ ਮੁੱਲਾਂਪੁਰ 'ਚ ਬਾਬਾ ਵਿਸ਼ਵਕਰਮਾ ਦਾ ਜਨਮ ਦਿਹਾੜਾ ਮਨਾਇਆ

ਮੁੱਲਾਂਪੁਰ-ਦਾਖਾ, 8 ਨਵੰਬਰ (ਨਿਰਮਲ ਸਿੰਘ ਧਾਲੀਵਾਲ)-ਮੰਡੀ ਮੁੱਲਾਂਪੁਰ ਦੇ ਗੁਰਦੁਆਰਾ ਬਾਬਾ ਵਿਸ਼ਵਕਰਮਾ ਜੀ ਰਾਮਗੜ੍ਹੀਆ ਸਭਾ ਵਿਖੇ ਬਾਬਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਆਰੰਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਠ ਦੇ ਭੋਗ ਉਪਰੰਤ ਹਜ਼ੂਰੀ ਰਾਗੀ ਨਰਿੰਦਰ ...

ਪੂਰੀ ਖ਼ਬਰ »

ਲੜਾਈ 'ਚ ਦੋ ਵਿਅਕਤੀ ਜ਼ਖ਼ਮੀ

ਖੰਨਾ, 8 ਨਵੰਬਰ (ਅਮਰਜੀਤ ਸਿੰਘ) - ਦੋ ਵਿਅਕਤੀਆਂ ਦੀ ਆਪਸੀ ਲੜਾਈ ਵਿਚ ਦੋਨਾਂ ਦੇ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਮਿਲਿਆ ਹੈ | ਸਿਵਲ ਹਸਪਤਾਲ ਇਲਾਜ ਅਧੀਨ ਕਿ੍ਸ਼ਨ ਵਾਸੀ ਛੋਟਾ ਖੰਨਾ ਨੇ ਆਪਣੇ ਦੋਸਤ ਪਿ੍ਤਪਾਲ ਸਿੰਘ ਵਾਸੀ ਛੋਟਾ ਖੰਨਾ ਿਖ਼ਲਾਫ਼ ਦੋਸ਼ ਲਗਾਉਂਦਿਆਂ ...

ਪੂਰੀ ਖ਼ਬਰ »

ਇਕ ਦੁੱਕਾ ਘਟਨਾਵਾਂ ਨੂੰ ਛੱਡ ਕੇ ਸ਼ਾਂਤੀਪੂਰਵਕ ਰਿਹਾ ਦੀਵਾਲੀ ਦਾ ਤਿਉਹਾਰ

ਸਮਰਾਲਾ, 8 ਨਵੰਬਰ (ਬਲਜੀਤ ਸਿੰਘ ਬਘੌਰ)- ਸਮਰਾਲਾ ਇਲਾਕੇ ਵਿਚ ਇਕ ਦੁੱਕਾ ਘਟਨਾਵਾਂ ਨੂੰ ਛੱਡ ਕੇ ਦੀਵਾਲੀ ਦਾ ਤਿਉਹਾਰ ਸ਼ਾਂਤੀਪੂਰਵਕ ਰਿਹਾ | ਦੀਵਾਲੀ ਵਾਲੀ ਰਾਤ ਖੰਨਾ ਰੋਡ ਤੇ ਬਣੀ ਗਊਸ਼ਾਲਾ ਨੇੜੇ ਗਊਆਂ ਦੇ ਚਾਰੇ ਲਈ ਇਕ ਪਾਸੇ ਰੱਖੀ ਪਰਾਲੀ ਵਿਚ ਆਤਿਸ਼ਬਾਜ਼ੀ ਦੀ ...

ਪੂਰੀ ਖ਼ਬਰ »

ਐਡਵੋਕੇਟ ਸ਼ਿਵ ਕੁਮਾਰ ਕਲਿਆਣ ਸਮੇਤ ਦਰਜਨ ਲੋਕ ਬਸਪਾ 'ਚ ਸ਼ਾਮਿਲ

ਸਮਰਾਲਾ, 8 ਨਵੰਬਰ (ਬਲਜੀਤ ਸਿੰਘ ਬਘੌਰ/ਸੁਰਜੀਤ) - ਵਿਧਾਨ ਸਭਾ ਵਿਚ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਪੇਸ਼ ਕਰਨ ਤੋਂ ਬਾਅਦ ਵੀ ਅਸਲ ਦੋਸ਼ੀਆਂ ਨੂੰ ਜੇਲ੍ਹਾਂ ਵਿਚ ਬੰਦ ਨਾ ਕਰਨ ਤੋਂ ਸਾਫ਼ ਜ਼ਾਹਿਰ ਹੈ ਕਿ ਅਕਾਲੀ ਤੇ ਕਾਂਗਰਸੀ ਆਪਸ ਵਿਚ ਮਿਲੇ ਹੋਏ ਹਨ | ਇਨ੍ਹਾਂ ...

ਪੂਰੀ ਖ਼ਬਰ »

ਨੌਜਵਾਨਾਂ ਨੂੰ ਚੰਗੀ ਦਿਸ਼ਾ ਦੇਣ ਲਈ ਮੈਦਾਨ ਵਿਚ ਨਿੱਤਰੇਗੀ ਓਸ਼ੋ ਧਾਰਾ

ਕੁਹਾੜਾ, 8 ਨਵੰਬਰ (ਤੇਲੂ ਰਾਮ ਕੁਹਾੜਾ)- ਪੰਜਾਬ ਦੇ ਨੌਜਵਾਨਾਂ ਨੂੰ ਨਸ਼ਾ ਮੁਕਤ ਅਤੇ ਤਣਾਅ ਮੁਕਤ ਕਰਨ ਦਾ ਫ਼ੈਸਲਾ ਓਸ਼ੋ ਮੈਡੀਟੇਸ਼ਨ ਕੇਂਦਰ ਗਰੇਵਾਲ ਫਾਰਮ ਸ੍ਰੀ ਭੈਣੀ ਸਾਹਿਬ ਵਿਖੇ ਇਕ ਵਿਸ਼ੇਸ਼ ਮੀਟਿੰਗ ਵਿਚ ਕੀਤਾ ਗਿਆ ¢ ਮੀਟਿੰਗ ਵਿਚ ਓਸ਼ੋ ਧਾਰਾ ਦੇ ...

ਪੂਰੀ ਖ਼ਬਰ »

ਵੱਖ-ਵੱਖ ਥਾਵਾਂ 'ਤੇ ਦੀਵਾਲੀ ਅਤੇ ਬੰਦੀਛੋੜ ਦਿਵਸ ਮਨਾਇਆ

ਖੰਨਾ, 8 ਨਵੰਬਰ (ਹਰਜਿੰਦਰ ਸਿੰਘ ਲਾਲ)- ਬੀਤੀ ਰਾਤ ਖੰਨਾ ਪੁਲਿਸ ਜ਼ਿਲ੍ਹੇ ਅਤੇ ਆਸ ਪਾਸ ਦੇ ਵੱਖ ਵੱਖ ਕਸਬਿਆਂ, ਪਿੰਡਾਂ ਅਤੇ ਸ਼ਹਿਰਾਂ ਵਿਚ ਦੀਵਾਲ਼ੀ ਦਾ ਤਿਉਹਾਰ ਅਤੇ ਗੁਰੂ ਹਰਗੋਬਿੰਦ ਸਾਹਿਬ ਦਾ ਬੰਦੀ ਛੋੜ ਦਿਵਸ ਬਹੁਤ ਹੀ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਗਿਆ | ...

ਪੂਰੀ ਖ਼ਬਰ »

ਕਸਬਾ ਬੀਜਾ ਵਿਖੇ ਦੋ ਦਰਜਨ ਨੌਜਵਾਨ ਕਾਂਗਰਸ ਵਿਚ ਸ਼ਾਮਲ

ਬੀਜਾ, 8 ਨਵੰਬਰ (ਰਣਧੀਰ ਸਿੰਘ ਧੀਰਾ)- ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਅਤੇ ਹਿਮਾਚਲ ਕਾਂਗਰਸ ਦੇ ਇੰਚਾਰਜ ਗੁਰਕੀਰਤ ਸਿੰਘ ਵਿਧਾਇਕ ਖੰਨਾ ਨੇ ਕਿਹਾ ਕਿ ਪੰਜਾਬ ਅੰਦਰ ਸ਼੍ਰੋਮਣੀ ਅਕਾਲੀ ਦਲ ਦਾ ਰੋਜ਼ਾਨਾ ਸਫ਼ਾਇਆ ਹੋ ਰਿਹਾ ਤੇ ਗੁਰੂਆਂ ਪੀਰਾਂ ਦੀ ਪਵਿੱਤਰ ...

ਪੂਰੀ ਖ਼ਬਰ »

ਬਿਜਲੀ ਸਰਕਟ ਕਾਰਨ ਤਿੰਨ ਏਕੜ ਗੰਨੇ ਦੀ ਫ਼ਸਲ ਸੜੀ

ਮਾਛੀਵਾੜਾ ਸਾਹਿਬ, 8 ਨਵੰਬਰ (ਮਨੋਜ ਕੁਮਾਰ)- ਦੀਵਾਲੀ ਦੀ ਸ਼ਾਮ ਅਚਾਨਕ ਸੈਂਸੋਵਾਲ ਖ਼ੁਰਦ ਵਿਖੇ ਪੱਟੇ 'ਤੇ ਖੇਤੀ ਕਰਦੇ ਕਿਸਾਨ ਬਲਰਾਜ ਸਿੰਘ ਦੇ ਕਰੀਬ ਤਿੰਨ ਏਕੜ ਵਿਚ ਖੜੀ ਗੰਨੇ ਦੀ ਫ਼ਸਲ ਨੂੰ ਬਿਜਲੀ ਸਰਕਟ ਤੋਂ ਡਿੱਗੀ ਚੰਗਿਆੜੀ ਨੇ ਆਪਣੀ ਚਪੇਟ ਵਿਚ ਲੈ ਲਿਆ | ਜਿਸ ...

ਪੂਰੀ ਖ਼ਬਰ »

ਵਿਧਾਇਕ ਕੋਟਲੀ ਅਤੇ ਲੱਖਾ ਨੇ ਗੁਰਦੁਆਰਾ ਮੰਜੀ ਸਾਹਿਬ ਵਿਖੇ ਮੱਥਾ ਟੇਕਿਆ

ਬੀਜਾ, 8 ਨਵੰਬਰ (ਰਣਧੀਰ ਸਿੰਘ ਧੀਰਾ)- ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਅਤੇ ਹਿਮਾਚਲ ਕਾਂਗਰਸ ਦੇ ਇੰਚਾਰਜ ਗੁਰਕੀਰਤ ਸਿੰਘ ਵਿਧਾਇਕ ਹਲਕਾ ਖੰਨਾ ਅਤੇ ਹਲਕਾ ਪਾਇਲ ਦੇ ਵਿਧਾਇਕ ਲਖਵੀਰ ਸਿੰਘ ਲੱਖਾ ਕੱਲ੍ਹ ਦੀਵਾਲੀ ਅਤੇ ਬੰਦੀ ਛੋੜ ਦਿਵਸ ਮੌਕੇ ਸ੍ਰੀ ਗੁਰੂ ...

ਪੂਰੀ ਖ਼ਬਰ »

ਮੋਟਰਸਾਈਕਲ ਤੇ ਕਾਰ ਦੀ ਟੱਕਰ 'ਚ ਵਿਅਕਤੀ ਜ਼ਖਮੀ

ਖੰਨਾ, 8 ਨਵੰਬਰ (ਦਵਿੰਦਰ ਸਿੰਘ ਗੋਗੀ)- ਸੜਕ ਹਾਦਸੇ ਵਿਚ ਇਕ ਜ਼ਖ਼ਮੀ ਨੂੰ 108 ਐਾਬੂਲੈਂਸ ਨੇ ਹਸਪਤਾਲ ਪਹੁੰਚਾਇਆ | ਜਾਣਕਾਰੀ ਅਨੁਸਾਰ ਗੁਰਚਰਨ ਸਿੰਘ ਉਮਰ ਪੰਜਾਹ ਸਾਲ ਜਦੋਂ ਪਿੰਡ ਸਲਾਣਾ ਤੋਂ ਆਪਣੇ ਕੰਮ ਲਈ ਮੋਟਰਸਾਈਕਲ ਤੇ ਜਾ ਰਿਹਾ ਸੀ ਤਾਂ ਰਸਤੇ ਵਿਚ ਸਾਹਮਣੇ ...

ਪੂਰੀ ਖ਼ਬਰ »

ਖੰਨਾ ਪੁਲਿਸ ਵਲੋਂ ਜੂਏ ਦੇ ਵੱਖ-ਵੱਖ ਮਾਮਲਿਆਂ 'ਚ 15 ਵਿਅਕਤੀ ਕਾਬੂ

ਖੰਨਾ, 8 ਨਵੰਬਰ (ਅਜੀਤ ਬਿਊਰੋ) - ਅੱਜ ਖੰਨਾ ਪੁਲਿਸ ਨੇ ਜੂਆ ਖੇਡਦੇ 15 ਵਿਅਕਤੀਆਂ ਨੂੰ ਕਾਬੂ ਕਰ ਕੇ 1 ਲੱਖ 49 ਹਜ਼ਾਰ 300 ਰੁਪਏ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ¢ ਪ੍ਰਾਪਤ ਜਾਣਕਾਰੀ ਅਨੁਸਾਰ ਡੀ. ਐੱਸ. ਪੀ. ਸਰਬਜੀਤ ਕੌਰ ਬਾਜਵਾ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਇਕ ...

ਪੂਰੀ ਖ਼ਬਰ »

ਕੌਾਸਲ ਮੁਲਾਜ਼ਮਾਂ ਵਲੋਂ ਦੀਵਾਲੀ ਮੌਕੇ ਫੜ੍ਹੀ ਰੇਹੜੀ ਵਾਲਿਆਂ ਤੇ ਦੁਕਾਨਦਾਰਾਂ ਤੋਂ ਉਗਰਾਹੀ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ

ਖੰਨਾ, 8 ਨਵੰਬਰ (ਹਰਜਿੰਦਰ ਸਿੰਘ ਲਾਲ) - ਖੰਨਾ ਨਗਰ ਕੌਾਸਲ ਇਕ ਬੇਹੱਦ ਸੰਗੀਨ ਮਾਮਲੇ ਵਿਚ ਚਰਚਾ ਵਿਚ ਹੈ | ਕੌਾਸਲ ਮੁਲਾਜ਼ਮਾਂ ਤੇ ਦੀਵਾਲੀ ਦੇ ਨਾਂਅ ਤੇ ਨਜਾਇਜ਼ ਵਸੂਲੀ ਦਾ ਦੋਸ਼ ਹੈ ਅਤੇ ਇਸ ਦੀਆਂ ਕਈ ਵੀਡੀਓ ਸੋਸ਼ਲ ਮੀਡੀਆ ਵਾਇਰਲ ਹੋ ਰਹੀਆਂ ਹਨ | ਦੁਕਾਨਦਾਰ, ...

ਪੂਰੀ ਖ਼ਬਰ »

ਵੱਖ-ਵੱਖ ਰੇਲ ਹਾਦਸਿਆਂ 'ਚ 2 ਗੰਭੀਰ ਜ਼ਖਮੀ

ਖੰਨਾ, 8 ਨਵੰਬਰ (ਹਰਜਿੰਦਰ ਸਿੰਘ ਲਾਲ) - ਦੋਰਾਹਾ ਦੇ ਕੋਲ ਸਥਿਤ ਬੇਗੋਵਾਲ ਦੇ ਕੋਲ ਇਕ ਵਿਅਕਤੀ ਦੇ ਗੱਡੀ ਵਿਚੋਂ ਡਿਗ ਕੇ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਹੈ¢ ਜ਼ਖਮੀ ਨੂੰ ਐਾਬੂਲੈਂਸ 108 ਦੀ ਸਹਾਇਤਾ ਨਾਲ ਖੰਨਾ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ...

ਪੂਰੀ ਖ਼ਬਰ »

ਪਿੰਡ ਚਕਰ ਦੇ ਕਿਸਾਨਾਂ ਨੇ ਕਰੀਬ 200 ਏਕੜ ਪਰਾਲੀ ਸਾੜੇ ਬਿਨਾਂ ਕਣਕ ਬੀਜੀ

ਹਠੂਰ, 8 ਨਵੰਬਰ (ਜਸਵਿੰਦਰ ਸਿੰਘ ਛਿੰਦਾ)-ਦੇਹੜਕਾ ਪਿੰਡ ਤੋਂ ਬਾਆਦ ਪਿੰਡ ਚਕਰ ਵਿਖੇ ਵੀ ਬਹੁਤ ਸਾਰੇ ਕਿਸਾਨਾਂ ਨੇ ਲਗਭਗ 200 ਏਕੜ ਖੇਤਾਂ ਵਿਚ ਝੋਨੇ ਦੀ ਪਰਾਲੀ ਸਾੜੇ ਬਿਨਾਂ ਹੀ ਕਣਕ ਬੀਜਣੀ ਸ਼ੁਰੂ ਕੀਤੀ ਹੋਈ ਹੈ | ਪਿਛਲੇ ਕੁਝ ਸਮੇਂ ਤੋਂ ਪਿੰਡ ਦੇ ਐਨ.ਆਰ.ਆਈ. ਵੀਰਾਂ ...

ਪੂਰੀ ਖ਼ਬਰ »

ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੇ ਪਿੰਡ ਧੋਥੜ ਵਿਖੇ ਖੇਤ ਪ੍ਰਦਰਸ਼ਨੀ ਲਗਾਈ

ਸਿੱਧਵਾਂ ਬੇਟ, 8 ਨਵੰਬਰ (ਜਸਵੰਤ ਸਿੰਘ ਸਲੇਮਪੁਰੀ)-ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਲਾਗਲੇ ਪਿੰਡ ਧੋਥੜ ਦੇ ਅਗਾਂਹਵਧੂ ਕਿਸਾਨ ਤੇ ਸਰਪੰਚ ਭੁਪਿੰਦਰ ਸਿੰਘ ਤਤਲਾ ਦੇ ਖੇਤਾਂ ਵਿਚ ਇਨ-ਸੀਡ ਪੈਰੀਮਟਮਰ ਮੈਂਨਜਮੈਂਟ ਸਕੀਮ ਤਹਿਤ ਖੇਤ ਪ੍ਰਦਰਸ਼ਨੀ ਲਗਾਈ | ...

ਪੂਰੀ ਖ਼ਬਰ »

ਦੀਵਾਲੀ ਮੌਕੇ ਪਿੰਡਾਂ ਤੇ ਬਾਜ਼ਾਰਾਂ 'ਚ ਰਹੀ ਚਹਿਲ-ਪਹਿਲ

ਲੋਹਟਬੱਦੀ, 8 ਨਵੰਬਰ (ਕੁਲਵਿੰਦਰ ਸਿੰਘ ਡਾਂਗੋਂ)-ਇਸ 'ਚ ਕੋਈ ਸ਼ੱਕ ਨਹੀਂ ਕਿ ਅੱਤ ਦੀ ਮਹਿੰਗਾਈ ਨੂੰ ਤਿਉਹਾਰਾਂ ਦੀਆਂ ਖੁਸ਼ੀਆਂ ਮੱਧਮ ਕਰਨ ਲਈ ਜਿੰਮੇਵਾਰ ਠਹਿਰਾਇਆ ਜਾ ਰਿਹਾ ਹੈ, ਭਾਵੇਂ ਦੀਵਾਲੀ ਤਿਉਹਾਰ ਦੀ ਆਮਦ ਨੂੰ ਲੈ ਕੇ ਕੁਝ ਦਿਨਾਂ ਪਹਿਲਾਂ ਬਾਜ਼ਾਰਾਂ 'ਚ ...

ਪੂਰੀ ਖ਼ਬਰ »

ਬਾਬਾ ਵਿਸ਼ਵਕਰਮਾ ਜੀ ਦੇ ਜਨਮ ਦਿਹਾੜੇ ਮੌਕੇ ਸਮਾਗਮ

ਰਾਏਕੋਟ, 8 ਨਵੰਬਰ (ਸੁਸ਼ੀਲ)-ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਅੱਜ ਇੱਥੇ ਬੜੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ | ਇਸ ਸਬੰਧ 'ਚ ਰਾਮਗੜ੍ਹੀਆ ਧੀਮਾਨ ਸਭਾ ਰਾਏਕੋਟ ਵਲੋਂ ਸਰਪ੍ਰਸਤ ਈਸ਼ਰ ਸਿੰਘ, ਪ੍ਰਧਾਨ ਜੋਗਿੰਦਰ ਸਿੰਘ ਹੂੰਝਣ ਅਤੇ ਮੀਤ ਪ੍ਰਧਾਨ ...

ਪੂਰੀ ਖ਼ਬਰ »

ਗੁਰੂ ਨਾਨਕ ਦਰਬਾਰ ਝਾਂਡੇ 'ਚ ਬੰਦੀ ਛੋੜ ਦਿਵਸ ਮੌਕੇ ਧਾਰਮਿਕ ਸਮਾਗਮ

ਇਆਲੀ/ਥਰੀਕੇ, 8 ਨਵੰਬਰ (ਰਾਜ ਜੋਸ਼ੀ)-ਗੁਰੂ ਨਾਨਕ ਦਰਬਾਰ ਝਾਂਡੇ (ਲੁਧਿ:) ਵਿਖੇ ਸੰਤ ਰਾਮਪਾਲ ਸਿੰਘ ਦੇ ਉੱਦਮ ਨਾਲ ਮੀਰੀ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸਮਰਪਿਤ ਬੰਦੀ ਛੋੜ ਦਿਵਸ ਸ਼ਰਧਾ ਨਾਲ ਮਨਾਇਆ ਗਿਆ | ਸ੍ਰੀ ਗੁਰੂ ...

ਪੂਰੀ ਖ਼ਬਰ »

ਕੁਲਦੀਪ ਮਾਣਕ ਦੀ ਯਾਦਗਾਰ 'ਤੇ ਮਨਾਈ ਦੀਵਾਲੀ

ਰਾਏਕੋਟ, 8 ਨਵੰਬਰ (ਬਲਵਿੰਦਰ ਸਿੰਘ ਲਿੱਤਰ)-ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੇ 'ਟਿੱਲਾ ਮਾਣਕ ਦਾ' ਪਿੰਡ ਜਲਾਲਦੀਵਾਲ ਵਿਖੇ ਬਣੀ ਉਨ੍ਹਾਂ ਦੀ ਯਾਦਗਾਰ 'ਤੇ ਮਾਣਕ ਦੇ ਪਰਿਵਾਰ, ਗੀਤਕਾਰ ਤੇ ਉਨ੍ਹਾਂ ਦੇ ਪ੍ਰਸੰਸਕਾਂ ਵੱਲੋਂ ਉਨ੍ਹਾਂ ਦੀ ਯਾਦ ਵਿਚ ਦੀਵਾਲੀ ਦੇ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX