ਤਾਜਾ ਖ਼ਬਰਾਂ


ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ ਮਿਸ਼ੇਲ ਦੀ ਜ਼ਮਾਨਤ ਪਟੀਸ਼ਨ ਕੀਤੀ ਖ਼ਾਰਜ
. . .  7 minutes ago
ਨਵੀਂ ਦਿੱਲੀ, 18 ਅਪ੍ਰੈਲ- ਈ.ਡੀ ਅਤੇ ਸੀ.ਬੀ.ਆਈ. ਦੀ ਮੰਗ ਨੂੰ ਧਿਆਨ 'ਚ ਰੱਖਦੇ ਹੋਏ ਵਿਸ਼ੇਸ਼ ਅਦਾਲਤ ਨੇ ਅਗਸਤਾ ਵੈਸਟਲੈਂਡ ਮਾਮਲੇ ਦੇ ਕਥਿਤ ਵਿਚੌਲੀਏ ਕ੍ਰਿਸਚੀਅਨ ਮਿਸ਼ੇਲ ਦੀ ਜ਼ਮਾਨਤ ਪਟੀਸ਼ਨ ਨੂੰ ਖ਼ਾਰਜ ਕਰ ਦਿੱਤਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ....
ਅਖਿਲੇਸ਼ ਯਾਦਵ ਨੇ ਆਜ਼ਮਗੜ੍ਹ ਤੋਂ ਭਰਿਆ ਨਾਮਜ਼ਦਗੀ ਪੱਤਰ
. . .  21 minutes ago
ਲਖਨਊ, 18 ਅਪ੍ਰੈਲ- ਲੋਕ ਸਭਾ ਚੋਣਾਂ 2019 'ਚ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਅੱਜ ਆਜ਼ਮਗੜ੍ਹ ਲੋਕ ਸਭਾ ਸੀਟ ਤੋਂ ਆਪਣਾ ਨਾਮਜ਼ਦਗੀ ਪੱਤਰ ਭਰਿਆ....
ਜੰਮੂ ਕਸ਼ਮੀਰ 'ਚ 3 ਵਜੇ ਤੱਕ 38.5 ਫ਼ੀਸਦੀ ਹੋਈ ਵੋਟਿੰਗ
. . .  41 minutes ago
ਦੁਬਈ ਤੋਂ ਅੰਮ੍ਰਿਤਸਰ ਹਵਾਈ ਅੱਡੇ ਪੁੱਜੇ ਯਾਤਰੀ ਕੋਲੋਂ ਲੱਖਾਂ ਦਾ ਸੋਨਾ ਹੋਇਆ ਬਰਾਮਦ
. . .  42 minutes ago
ਰਾਜਾਸਾਂਸੀ, 18 ਅਪ੍ਰੈਲ (ਹਰਦੀਪ ਸਿੰਘ ਖੀਵਾ)- ਦੁਬਈ ਤੋਂ ਏਅਰ ਇੰਡੀਆ ਐਕਸਪ੍ਰੈੱਸ ਦੀ ਉਡਾਣ ਰਾਹੀਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਪੁੱਜੇ ਇਕ ਯਾਤਰੀ ਕੋਲੋਂ ਕਸਟਮ ਅਧਿਕਾਰੀਆਂ ਵੱਲੋਂ ਕੀਤੀ ਗਈ ਜਾਂਚ-ਪੜਤਾਲ ਦੌਰਾਨ ....
ਅੰਮ੍ਰਿਤਸਰ ਦੇ ਹਵਾਈ ਅੱਡੇ ਤੋਂ ਜੈੱਟ ਏਅਰਵੇਜ਼ ਦੀਆਂ ਸਾਰੀਆਂ ਉਡਾਣਾਂ ਬੰਦ
. . .  52 minutes ago
ਰਾਜਾਸਾਂਸੀ, 18 ਅਪ੍ਰੈਲ (ਹਰਦੀਪ ਸਿੰਘ ਖੀਵਾ) - ਜੈੱਟ ਏਅਰਵੇਜ਼ ਦੀ ਹਵਾਈ ਕੰਪਨੀ ਵੱਲੋਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਤੋਂ ਰਵਾਨਾ 'ਤੇ ਪੁੱਜਣ ਵਾਲੀਆਂ ਸਾਰੀਆਂ ਉਡਾਣਾਂ ਬੰਦ ਕਰ ਦਿੱਤੀਆਂ ਗਈਆਂ, ਜਦ ਕਿ ਜੈੱਟ ਏਅਰਵੇਜ਼...
ਗੰਨੇ ਦੀ ਬਕਾਇਆ ਅਦਾਇਗੀ ਲਈ ਡੀ.ਸੀ ਦਫ਼ਤਰ ਸੰਗਰੂਰ ਪਹੁੰਚਿਆ ਕਿਸਾਨਾਂ ਦਾ ਧਰਨਾ
. . .  1 minute ago
ਸੰਗਰੂਰ, 18 ਅਪ੍ਰੈਲ (ਧੀਰਜ ਪਸ਼ੋਰੀਆ)- ਸੰਗਰੂਰ ਕਿਸਾਨ ਗੰਨਾ ਸੰਘਰਸ਼ ਕਮੇਟੀ ਵੱਲੋਂ ਡਿਪਟੀ ਕਮਿਸ਼ਨਰ ਸੰਗਰੂਰ ਦੇ ਦਫ਼ਤਰ ਦੇ ਅੰਦਰ ਅਣਮਿਥੇ ਸਮੇਂ ਲਈ ਧਰਨਾ ਦਿੱਤਾ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਹਰਦੀਪ ਸਿੰਘ ਸੰਧੂ ਨੇ ....
ਮੰਗਾ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਮੋਗਾ- ਜਲੰਧਰ ਹਾਈਵੇ 'ਤੇ ਧਰਨਾ
. . .  about 1 hour ago
ਧਰਮਕੋਟ, 18 ਅਪ੍ਰੈਲ (ਹਰਮਨਦੀਪ ਸਿੰਘ)- ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਅੱਜ ਮੋਗਾ ਜਲੰਧਰ ਨੈਸ਼ਨਲ ਹਾਈਵੇ 'ਤੇ ਧਰਨਾ ਲਗਾਇਆ ਗਿਆ ਹੈ। ਪਿੰਡ ਫ਼ਤਿਹਗੜ੍ਹ ਕੋਰੋਟਾਣਾ ਵਿਖੇ ਸਥਿਤ ਐੱਸ.ਐੱਫ.ਸੀ. ਸਕੂਲ ਦੇ ਅੱਗੇ ਲਗਾਏ ਇਸ ਧਰਨੇ ਦੀ ....
ਸਾਬਕਾ ਚੇਅਰਮੈਨ ਸੁਖਚਰਨ ਸਿੰਘ ਛਿੰਦਾ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਨਿਯੁਕਤ
. . .  about 1 hour ago
ਠੱਠੀ ਭਾਈ, 18 ਅਪ੍ਰੈਲ (ਜਗਰੂਪ ਸਿੰਘ ਮਠਾੜੂ)- ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਨਜ਼ਦੀਕੀ ਰਹੇ ਸੀਨੀਅਰ ਟਕਸਾਲੀ ਅਕਾਲੀ ਆਗੂ ਸਵਰਗੀ ਬਾਈ ਅਜਮੇਰ ਸਿੰਘ ਕਿੰਗਰਾ ਦੇ ਪਰਿਵਾਰ ਨੂੰ ਮੁੜ ਮਾਣ ਬਖ਼ਸ਼ਦਿਆਂ ਪਿਛਲੇ ਲੰਮੇ ਸਮੇਂ ਤੋਂ ਸ਼੍ਰੋਮਣੀ .....
ਛੱਤੀਸਗੜ੍ਹ 'ਚ ਦੁਪਹਿਰ 1 ਵਜੇ ਤੱਕ 47.02 ਫ਼ੀਸਦੀ ਹੋਈ ਵੋਟਿੰਗ
. . .  about 1 hour ago
ਮਹਾਰਾਸ਼ਟਰ 'ਚ 1 ਵਜੇ ਤੱਕ 35.6 ਫ਼ੀਸਦੀ ਹੋਈ ਵੋਟਿੰਗ
. . .  about 1 hour ago
ਹੁਣ ਵੱਟਸਐਪ 'ਤੇ ਨਹੀਂ ਹੋਵੇਗਾ ਪੰਜਾਬ ਸਰਕਾਰ ਦਾ ਕੋਈ ਵੀ ਕੰਮ
. . .  about 1 hour ago
ਲੁਧਿਆਣਾ, 18 ਅਪ੍ਰੈਲ (ਪੁਨੀਤ ਬਾਵਾ)- ਪੰਜਾਬ ਸਰਕਾਰ ਵੱਲੋਂ ਕੋਈ ਵੀ ਸਰਕਾਰੀ ਕੰਮ ਵੱਟਸਐਪ 'ਤੇ ਨਾ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ ਅਤੇ ਹੁਣ ਸਾਰੇ ਸਰਕਾਰੀ ਕੰਮ ਸਰਕਾਰੀ ਈ.ਮੇਲ. 'ਤੇ ਹੀ ....
ਸਾਧਵੀ ਪ੍ਰਗਿਆ ਨੂੰ ਟਿਕਟ ਦਿੱਤੇ ਜਾਣ 'ਤੇ ਉਮਰ ਅਬਦੁੱਲਾ ਨੇ ਭਾਜਪਾ 'ਤੇ ਸਾਧਿਆ ਨਿਸ਼ਾਨਾ
. . .  about 2 hours ago
ਸ੍ਰੀਨਗਰ, 18 ਅਪ੍ਰੈਲ- ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਨੈਸ਼ਨਲ ਕਾਨਫ਼ਰੰਸ ਦੇ ਨੇਤਾ ਉਮਰ ਅਬਦੁੱਲਾ ਨੇ ਸਾਧਵੀ ਪ੍ਰਗਿਆ ਸਿੰਘ ਠਾਕੁਰ ਨੂੰ ਟਿਕਟ ਦਿੱਤੇ ਜਾਣ 'ਤੇ ਭਾਜਪਾ 'ਤੇ ਨਿਸ਼ਾਨਾ ਸਾਧਿਆ ਹੈ। ਵੀਰਵਾਰ ਨੂੰ ਸ੍ਰੀਨਗਰ 'ਚ ਇਕ ਪੋਲਿੰਗ ਸਟੇਸ਼ਨ 'ਤੇ ਵੋਟ ....
ਵਾਪਰੇ ਭਿਆਨਕ ਸੜਕ ਹਾਦਸੇ 'ਚ ਤਿੰਨ ਨੌਜਵਾਨਾਂ ਦੀ ਮੌਤ
. . .  about 2 hours ago
ਪੁਰਖਾਲੀ(ਰੂਪਨਗਰ), 18 ਅਪ੍ਰੈਲ (ਅੰਮ੍ਰਿਤਪਾਲ ਸਿੰਘ ਬੰਟੀ) - ਇੱਥੋਂ ਨੇੜਲੇ ਪਿੰਡ ਬੱਲਮਗੜ੍ਹ ਮੰਦਵਾੜਾ ਵਿਖੇ ਵਾਪਰੇ ਇੱਕ ਸੜਕ ਹਾਦਸੇ ਦੌਰਾਨ ਤਿੰਨ ਨੌਜਵਾਨ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ, ਬੀਤੀ ਦੇਰ ਸ਼ਾਮ 2 ਨੌਜਵਾਨ ਜੋ .....
ਪ੍ਰੈੱਸ ਕਾਨਫ਼ਰੰਸ ਦੌਰਾਨ ਭਾਜਪਾ ਦੇ ਬੁਲਾਰੇ 'ਤੇ ਇਕ ਵਿਅਕਤੀ ਨੇ ਸੁੱਟੀ ਜੁੱਤੀ
. . .  about 2 hours ago
ਨਵੀਂ ਦਿੱਲੀ, 18 ਅਪ੍ਰੈਲ- ਭਾਜਪਾ ਪਾਰਟੀ ਦੇ ਦਫ਼ਤਰ 'ਚ ਪਾਰਟੀ ਦੇ ਬੁਲਾਰੇ ਅਤੇ ਰਾਜ ਸਭਾ ਮੈਂਬਰ ਜੀ.ਵੀ.ਐਲ. ਨਰਸਿਮ੍ਹਾ ਵੱਲੋਂ ਭੋਪਾਲ ਸੀਟ ਤੋਂ ਸਾਧਵੀ ਪ੍ਰਗਯਾ ਸਿੰਘ ਨੂੰ ਉਮੀਦਵਾਰ ਬਣਾਏ ਜਾਣ ਦੇ ਸੰਬੰਧ 'ਚ ਪ੍ਰੈੱਸ ਕਾਨਫ਼ਰੰਸ ਕੀਤੀ ਜਾ ਰਹੀ ਸੀ ਕਿ ਉੱਥੇ ਮੌਜੂਦ ਇਕ ....
ਸੁਲਤਾਨਪੁਰ ਲੋਕ ਸਭਾ ਸੀਟ ਤੋਂ ਮੇਨਕਾ ਗਾਂਧੀ ਨੇ ਦਾਖਲ ਕਰਵਾਇਆ ਨਾਮਜ਼ਦਗੀ ਪੱਤਰ
. . .  about 3 hours ago
ਲਖਨਊ, 18 ਅਪ੍ਰੈਲ- ਕੇਂਦਰੀ ਮੰਤਰੀ ਮੇਨਕਾ ਗਾਂਧੀ ਨੇ ਉੱਤਰ ਪ੍ਰਦੇਸ਼ ਦੇ ਲੋਕ ਸਭਾ ਹਲਕੇ ਸੁਲਤਾਨਪੁਰ ਤੋਂ ਭਾਜਪਾ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਦਾਖਲ ....
ਲਖਨਊ : ਨਾਮਜ਼ਦਗੀ ਭਰਨ ਤੋਂ ਬਾਅਦ ਪੂਨਮ ਸਿਨਹਾ ਨੇ ਕੀਤਾ ਰੋਡ ਸ਼ੋਅ
. . .  about 3 hours ago
ਪੱਛਮੀ ਬੰਗਾਲ: ਰਾਏਗੰਜ 'ਚ ਸੀ.ਪੀ.ਐਮ ਉਮੀਦਵਾਰ ਮੁਹੰਮਦ ਸਲੀਮ ਦੀ ਗੱਡੀ 'ਤੇ ਹੋਇਆ ਹਮਲਾ
. . .  about 3 hours ago
ਪੁਰਤਗਾਲ 'ਚ ਸੈਲਾਨੀਆ ਨਾਲ ਭਰੀ ਬੱਸ ਦੇ ਹਾਦਸਾ ਗ੍ਰਸਤ ਹੋਣ ਕਾਰਨ 29 ਮੌਤਾਂ, 28 ਜ਼ਖਮੀ
. . .  about 3 hours ago
ਛੱਤੀਸਗੜ੍ਹ 'ਚ ਚੋਣਾਂ ਦੌਰਾਨ ਨਕਸਲੀਆਂ ਨੇ ਕੀਤਾ ਆਈ.ਡੀ. ਧਮਾਕਾ
. . .  about 4 hours ago
ਬੀ.ਕੇ.ਯੂ. ਵੱਲੋਂ ਭਾਜਪਾ ਨੂੰ ਸਮਰਥਨ ਨਾ ਦੇਣ ਦਾ ਐਲਾਨ
. . .  about 4 hours ago
ਪੱਛਮੀ ਬੰਗਾਲ : ਪ੍ਰਦਰਸ਼ਨ ਕਰ ਰਹੇ ਲੋਕਾਂ 'ਤੇ ਪੁਲਿਸ ਨੇ ਕੀਤਾ ਲਾਠੀਚਾਰਜ
. . .  about 4 hours ago
ਕਰੋੜਾਂ ਦੀ ਹੈਰੋਇਨ ਸਮੇਤ ਦੋ ਕਾਬੂ
. . .  about 4 hours ago
ਆਦਰਸ਼ ਸਕੂਲ ਮਨਾਵਾਂ ਦੇ ਸਟਾਫ਼ ਅਤੇ ਬੱਚਿਆਂ ਦੇ ਮਾਪਿਆਂ ਵੱਲੋਂ ਮੈਨੇਜਮੈਂਟ ਖ਼ਿਲਾਫ਼ ਰੋਸ ਧਰਨਾ
. . .  about 4 hours ago
ਤਾਮਿਲਨਾਡੂ 'ਚ 11 ਵਜੇ ਤੱਕ 30.62 ਫ਼ੀਸਦੀ ਹੋਈ ਵੋਟਿੰਗ
. . .  about 4 hours ago
ਛੱਤੀਸਗੜ੍ਹ 'ਚ 11 ਵਜੇ ਤੱਕ 26.2 ਅਤੇ ਅਸਮ 'ਚ 26.39 ਫ਼ੀਸਦੀ ਹੋਈ ਵੋਟਿੰਗ
. . .  about 4 hours ago
ਪੂਨਮ ਸਿਨਹਾ ਨੇ ਲੋਕ ਸਭਾ ਚੋਣਾਂ ਦੇ ਲਈ ਦਾਖਲ ਕਰਵਾਇਆ ਨਾਮਜ਼ਦਗੀ ਪੱਤਰ
. . .  about 4 hours ago
ਸਿਰ ਵੱਢ ਕੇ ਕਤਲ ਕੀਤੀ ਲੜਕੀ ਦੇ ਮਾਮਲੇ 'ਚ ਪੁਲਿਸ ਵੱਲੋਂ ਤਿੰਨ ਕਾਬੂ
. . .  about 4 hours ago
ਲੋਕ ਸਭਾ ਚੋਣਾਂ : ਉੱਤਰ ਪ੍ਰਦੇਸ਼ 'ਚ 11 ਵਜੇ ਤੱਕ 24.31 ਫ਼ੀਸਦੀ ਹੋਈ ਵੋਟਿੰਗ
. . .  about 5 hours ago
ਪਾਕਿਸਤਾਨ 'ਚ ਯਾਤਰੀ ਨਾਲ ਭਰੀ ਬੱਸ 'ਤੇ ਹੋਏ ਹਮਲੇ 'ਚ 14 ਮੌਤਾਂ
. . .  about 5 hours ago
ਸ੍ਰੀ ਮੁਕਤਸਰ ਸਾਹਿਬ: ਜਗਮੀਤ ਸਿੰਘ ਬਰਾੜ 19 ਨੂੰ ਅਕਾਲੀ ਦਲ 'ਚ ਹੋਣਗੇ ਸ਼ਾਮਲ
. . .  about 5 hours ago
ਲੋਕ ਸਭਾ ਚੋਣਾਂ : ਬਿਹਾਰ 'ਚ 10 ਵਜੇ ਤੱਕ 19.5 ਫ਼ੀਸਦੀ ਹੋਈ ਵੋਟਿੰਗ
. . .  about 5 hours ago
ਮਿਸ਼ੇਲ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ 'ਤੇ ਅਦਾਲਤ ਨੇ ਫ਼ੈਸਲਾ ਰੱਖਿਆ ਸੁਰੱਖਿਅਤ
. . .  about 5 hours ago
ਛੱਤੀਸਗੜ੍ਹ : ਪੋਲਿੰਗ ਬੂਥ 'ਤੇ ਤਾਇਨਾਤ ਚੋਣ ਅਧਿਕਾਰੀ ਦੀ ਦਿਲ ਦਾ ਦੌਰਾ ਪੈਣ ਕਾਰਣ ਮੌਤ
. . .  about 5 hours ago
ਵੱਖ-ਵੱਖ ਪਿੰਡਾਂ ਦੀਆ ਪੰਚਾਇਤਾਂ ਨਾਲ ਚੋਣਾਂ ਸਬੰਧੀ ਅੱਜ ਵਿਚਾਰ ਵਟਾਂਦਰਾ ਕਰਨਗੇ ਸਰਕਾਰੀਆ
. . .  about 5 hours ago
ਉੱਤਰ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜ ਬੱਬਰ ਨੇ ਪਾਈ ਵੋਟ
. . .  about 6 hours ago
ਉੜੀਸਾ: ਬੋਲਾਂਗੀਰ 'ਚ ਪੋਲਿੰਗ ਬੂਥ 'ਤੇ ਈ.ਵੀ.ਐਮ ਮਸ਼ੀਨ ਹੋਈ ਖ਼ਰਾਬ, ਰੋਕੀ ਵੋਟਿੰਗ
. . .  about 6 hours ago
9 ਵਜੇ ਤੱਕ ਅਸਮ ਵਿਚ 9.51 ਫ਼ੀਸਦੀ, ਜੰਮੂ ਕਸ਼ਮੀਰ 'ਚ 0.99 ਫ਼ੀਸਦੀ, ਕਰਨਾਟਕਾ 'ਚ 1.14 ਫ਼ੀਸਦੀ
. . .  about 7 hours ago
ਕਮਲ ਹਸਨ ਤੇ ਸ਼ਰੂਤੀ ਹਸਨ ਨੇ ਪਾਈ ਵੋਟ
. . .  about 7 hours ago
ਲੋਕਸਭਾ ਚੋਣਾਂ : ਬਿਹਾਰ ਵਿਚ 8 ਵਜੇ ਤੱਕ ਕਰੀਬ 12 ਫ਼ੀਸਦੀ ਵੋਟਿੰਗ
. . .  about 7 hours ago
ਰੱਖਿਆ ਮੰਤਰੀ ਨੇ ਪਾਈ ਵੋਟ
. . .  about 8 hours ago
ਛੱਤੀਸਗੜ੍ਹ 'ਚ ਦੋ ਨਕਸਲੀ ਢੇਰ
. . .  about 8 hours ago
ਰਜਨੀਕਾਂਤ ਨੇ ਆਪਣੇ ਮਤ ਅਧਿਕਾਰ ਦੀ ਕੀਤੀ ਵਰਤੋਂ
. . .  about 9 hours ago
95 ਸੀਟਾਂ 'ਤੇ ਹੋ ਰਹੀ ਹੈ ਵੋਟਿੰਗ
. . .  about 9 hours ago
ਦੂਸਰੇ ਪੜਾਅ ਤਹਿਤ ਲੋਕ ਸਭਾ ਚੋਣਾਂ 2019 ਲਈ ਵੋਟਿੰਗ ਸ਼ੁਰੂ
. . .  about 9 hours ago
ਅੱਜ ਦਾ ਵਿਚਾਰ
. . .  about 9 hours ago
ਸਾਊਦੀ ਅਰਬ ‘ਚ 2 ਪੰਜਾਬੀਆ ਦੇ ਸਿਰ ਕਲਮ
. . .  1 day ago
ਆਈ.ਪੀ.ਐੱਲ- 2019 : ਹੈਦਰਾਬਾਦ ਨੇ ਚੇਨਈ ਨੂੰ 6 ਵਿਕਟਾਂ ਨਾਲ ਹਰਾਇਆ
. . .  1 day ago
ਆਮ ਆਦਮੀ ਪਾਰਟੀ ਮਾਲਵਾ ਜੋਨ ਯੂਥ ਪ੍ਰਧਾਨ ਸੁਖਰਾਜ ਸਿੰਘ ਗੋਰਾ ਵੱਲੋਂ ਅਸਤੀਫ਼ਾ
. . .  1 day ago
ਫ਼ਸਲ ਖ਼ਰਾਬੀ ਦੇ ਸਦਮੇ ਕਾਰਨ ਕਿਸਾਨ ਦੀ ਮੌਤ
. . .  1 day ago
ਆਈ.ਪੀ.ਐੱਲ- 2019 : ਹੈਦਰਾਬਾਦ ਖ਼ਿਲਾਫ਼ ਟਾਸ ਜਿੱਤ ਕੇ ਚੇਨਈ ਵੱਲੋਂ ਪਹਿਲਾ ਬੱਲੇਬਾਜ਼ੀ ਦਾ ਫ਼ੈਸਲਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 24 ਕੱਤਕ ਸੰਮਤ 550
ਿਵਚਾਰ ਪ੍ਰਵਾਹ: ਯੋਗਤਾਵਾਂ ਅਤੇ ਮਿਹਨਤ ਨਾਲ ਹੀ ਅਸੀਂ ਆਪਣੇ ਟੀਚੇ ਪ੍ਰਾਪਤ ਕਰ ਸਕਦੇ ਹਾਂ। -ਰਾਬਿੰਦਰ ਨਾਥ ਟੈਗੋਰ

ਲੁਧਿਆਣਾ

ਦੀਵਾਲੀ ਦੀ ਰਾਤ ਸੁਪਰੀਮ ਕੋਰਟ ਦੇ ਹੁਕਮਾਂ ਦੀਆਂ ਧੱਜੀਆਂ ਉਡਾਉਂਦੇ ਰਹੇ ਲੋਕ

ਵੱਖ-ਵੱਖ ਥਾਣਿਆਂ 'ਚ 12 ਮਾਮਲੇ ਦਰਜ

ਲੁਧਿਆਣਾ, 8 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਲੁਧਿਆਣਾ ਵਿਚ ਸੁਪਰੀਮ ਕੋਰਟ ਦੇ ਹੁਕਮਾਂ ਦੀਆਂ ਲੋਕਾਂ ਵਲੋਂ ਸ਼ਰ੍ਹੇਆਮ ਧੱਜੀਆਂ ਉਡਾਉਂਦਿਆ ਪੂਰੀ ਰਾਤ ਪਟਾਕੇ ਚਲਾਏ ਗਏ, ਜਦਕਿ ਹੁਕਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਦਾ ਦਾਅਵਾ ਕਰਨ ਵਾਲੀ ਪੁਲਿਸ ਮੂਕ ਦਰਸ਼ਕ ਬਣੀ ਰਹੀ | ਪੁਲਿਸ ਵਲੋਂ ਖਾਨਾਪੂਰਤੀ ਕਰਦਿਆਂ ਵੱਖ-ਵੱਖ ਥਾਣਿਆਂ ਵਿਚ 12 ਮਾਮਲੇ ਦਰਜ ਕੀਤੇ ਗਏ ਹਨ | ਜਾਣਕਾਰੀ ਅਨੁਸਾਰ ਮਾਣਯੋਗ ਸੁਪਰੀਮ ਕੋਰਟ ਵਲੋਂ ਇਕ ਹੁਕਮ ਜਾਰੀ ਕਰਕੇ ਰਾਤ 8 ਤੋਂ 10 ਵਜੇ ਤੱਕ ਹੀ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਸੀ ਤੇ ਇਸ ਲਈ ਪੁਲਿਸ ਮੁਖੀਆਂ ਨੂੰ ਇਹ ਹੁਕਮ ਸਖ਼ਤੀ ਨਾਲ ਲਾਗੂ ਕਰਵਾਉਣ ਲਈ ਕਿਹਾ ਸੀ, ਪਰ ਬੀਤੀ ਰਾਤ ਦੀਵਾਲੀ ਮੌਕੇ ਮਾਣਯੋਗ ਅਦਾਲਤ ਦੇ ਹੁਕਮਾਂ ਦੀਆਂ ਸ਼ਰ੍ਹੇਆਮ ਧੱਜੀਆਂ ਉਡਾਈਆਂ ਗਈਆਂ, ਜਦਕਿ ਜ਼ਿਲ੍ਹੇ ਭਰ ਦੀ ਪੁਲਿਸ ਮੂਕ ਦਰਸ਼ਕ ਬਣੀ ਰਹੀ | ਵੱਖ-ਵੱਖ ਇਲਾਕਿਆਂ ਵਿਚ ਲੋਕਾਂ ਵਲੋਂ 6 ਵਜੇ ਹੀ ਪਟਾਕੇ ਚਲਾਉਣੇ ਸ਼ੁਰੂ ਕਰ ਦਿੱਤੇ ਗਏ ਸਨ, ਜੋ ਕਿ ਪੂਰੀ ਰਾਤ ਚੱਲਦੇ ਰਹੇ | ਬੀਤੀ ਰਾਤ ਸ਼ਹਿਰ ਵਿਚ ਪੁਲਿਸ ਦੀ ਗਸ਼ਤ ਵੀ ਨਾਮਾਤਰ ਸੀ ਤੇ ਲੋਕ ਹੁਕਮਾਂ ਨੂੰ ਟਿੱਚ ਸਮਝਦਿਆਂ ਸੜਕਾਂ 'ਤੇ ਹੀ ਪਟਾਕੇ ਚਲਾਉਂਦੇ ਰਹੇ | ਪੁਲਿਸ ਵਲੋਂ ਇਨ੍ਹਾਂ ਨੂੰ ਅਜਿਹਾ ਕਰਨ ਤੋਂ ਨਹੀਂ ਰੋਕਿਆ ਗਿਆ | ਹਾਲਾਂਕਿ ਦੋ ਦਿਨ ਪਹਿਲਾਂ ਪੁਲਿਸ ਕਮਿਸ਼ਨਰ ਵਲੋਂ ਸਾਰੇ ਐਸ.ਐਚ.ਓਜ਼ ਨੂੰ ਇਨ੍ਹਾਂ ਹੁਕਮਾਂ ਨੂੰ ਸਖ਼ਤੀ ਨਾਲ ਲਾਗੂ ਕਰਵਾਉਣ ਦੇ ਹੁਕਮ ਦਿੱਤੇ ਹਨ | ਦੇਰ ਰਾਤ ਪੁਲਿਸ ਵਲੋਂ ਸ਼ਹਿਰ ਦੇ ਵੱਖ-ਵੱਖ ਥਾਣਿਆਂ ਵਿਚ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਤਹਿਤ 12 ਮਾਮਲੇ ਧਾਰਾ 188 ਤਹਿਤ ਦਰਜ ਕੀਤੇ ਗਏ ਹਨ | ਹੈਰਾਨੀ ਦੀ ਗੱਲ ਹੈ ਕਿ ਪੁਲਿਸ ਵਲੋਂ ਇਹ ਸਾਰੇ ਮਾਮਲੇ ਅਣਪਛਾਤੇ ਵਿਅਕਤੀਆਂ ਿਖ਼ਲਾਫ਼ ਹੀ ਦਰਜ ਕੀਤੇ ਗਏ ਹਨ | ਇਨ੍ਹਾਂ ਮਾਮਲਿਆਂ ਵਿਚ ਕਿਸੇ ਵੀ ਵਿਅਕਤੀ ਨੂੰ ਨਾਮਜ਼ਦ ਨਹੀਂ ਕੀਤਾ ਗਿਆ ਹੈ | ਪੁਲਿਸ ਵਲੋਂ ਦਰਜ ਕੀਤੇ ਇਨ੍ਹਾਂ ਮਾਮਲਿਆਂ ਵਿਚ ਸ਼ਿਕਾਇਤਕਰਤਾ ਵੀ ਪੁਲਿਸ ਮੁਲਾਜ਼ਮਾਂ ਨੂੰ ਬਣਾਇਆ ਗਿਆ ਸੀ | ਪੁਲਿਸ ਮੁਲਾਜ਼ਮਾਂ ਵਲੋਂ ਥਾਣਿਆਂ ਵਿਚ ਦਰਜ ਕਰਵਾਈ ਗਈ ਰਿਪੋਰਟ ਵਿਚ ਦੱਸਿਆ ਹੈ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਹੈ ਕਿ ਕੁਝ ਲੋਕ ਅਦਾਲਤੀ ਹੁਕਮਾਂ ਦੀ ਉਲੰਘਣਾ ਕਰਕੇ 10 ਵਜੇ ਤੋਂ ਬਾਅਦ ਪਟਾਕੇ ਚਲਾ ਰਹੇ ਹਨ, ਪਰ ਇਨ੍ਹਾਂ ਮੁਲਾਜ਼ਮਾਂ ਵਲੋਂ ਮੌਕੇ 'ਤੇ ਜਾ ਕੇ ਇਨ੍ਹਾਂ ਦੋਸ਼ੀਆਂ ਨੂੰ ਗਿ੍ਫ਼ਤਾਰ ਨਹੀਂ ਕੀਤਾ ਗਿਆ ਤੇ ਥਾਣਿਆਂ ਵਿਚ ਬੈਠ ਕੇ ਹੀ ਇਹ ਕੇਸ ਦਰਜ ਕੀਤੇ ਗਏ | ਪੁਲਿਸ ਹੁਣ ਇਨ੍ਹਾਂ ਵਿਅਕਤੀਆਂ ਦੀ ਕਿਸ ਤਰ੍ਹਾਂ ਸ਼ਨਾਖ਼ਤ ਕਰੇਗੀ ਅਤੇ ਉਨ੍ਹਾਂ ਨੂੰ ਗਿ੍ਫ਼ਤਾਰ ਕਰੇਗੀ |
ਢਾਈ ਦਰਜਨ ਤੋਂ ਵਧੇਰੇ ਵਾਪਰੀਆਂ ਅੱਗ ਲੱਗਣ ਦੀਆਂ ਘਟਨਾਵਾਂ
ਲੁਧਿਆਣਾ, (ਅਮਰੀਕ ਸਿੰਘ ਬੱਤਰਾ)- ਦੀਵਾਲੀ ਦੀ ਰਾਤ ਸ਼ਹਿਰ ਵਾਸੀਆਂ ਵਲੋਂ ਚਲਾਏ ਪਟਾਕਿਆਂ ਕਾਰਨ ਵੱਖ-ਵੱਖ ਇਲਾਕਿਆਂ 'ਚ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ, ਜਿਨ੍ਹਾਂ ਵਿਚ ਤਾਜਪੁਰ ਰੋਡ 'ਤੇ ਇਕ ਸਾਬਣ ਫੈਕਟਰੀ, ਸ਼ਕਤੀ ਨਗਰ 'ਚ ਕਬਾੜ ਦਾ ਪਲਾਟ ਤੇ ਫੋਕਲ ਪੁਆਇੰਟ 'ਚ ਲੱਗੀ ਅੱਗ ਸਾਮਿਲ ਹੈ, ਜਿਸ ਦੌਰਾਨ 3 ਕਾਰਾਂ, ਇਕ ਛੋਟਾ ਹਾਥੀ, ਦੋ ਝੁੱਗੀਆਂ, ਮਸ਼ੀਨਰੀ ਤੇ ਲੱਖਾਂ ਰੁਪਏ ਦਾ ਸਾਮਾਨ ਸੜਕੇ ਸੁਆਹ ਹੋ ਗਿਆ | ਫਾਇਰ ਬਿ੍ਗੇਡ ਮੁਖੀ ਸੰਯੁਕਤ ਕਮਿਸ਼ਨਰ ਕੁਲਪ੍ਰੀਤ ਸਿੰਘ ਨੇ ਦੱਸਿਆ ਕਿ ਦੀਵਾਲੀ ਮੌਕੇ ਚਲਾਏ ਜਾਂਦੇ ਪਟਾਕਿਆਂ ਕਾਰਨ ਅੱਗ ਲੱਗਣ ਦੀਆਂ ਵਾਪਰੀਆਂ ਘਟਨਾਵਾਂ ਨਾਲ ਨਜਿੱਠਣ ਲਈ ਕਮਿਸ਼ਨਰ ਕਵਲਪ੍ਰੀਤ ਕੌਰ ਬਰਾੜ ਵਲੋਂ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਫੋਕਲ ਪੁਆਇੰਟ, ਸੁੰਦਰ ਨਗਰ, ਪੁਰਾਣੇ ਬੱਸ ਅੱਡੇ ਗਿੱਲ ਰੋਡ ਅਤੇ ਹੰਬੜਾਂ ਰੋਡ ਸਥਿਤ 5 ਫਾਇਰ ਸਟੇਸ਼ਨਾਂ ਤੋਂ ਇਲਾਵਾ ਆਰਤੀ ਸਿਨੇਮਾ ਚੌਕ ਸ਼ੇਰਪੁਰ ਚੌਕ, ਸਮਰਾਲਾ ਚੌਕ, ਜਲੰਧਰ ਬਾਈਪਾਸ ਚੌਕ 'ਚ ਫਾਇਰ ਟੈਂਡਰ ਖੜ੍ਹੇ ਕਰਨ ਦੇ ਨਿਰਦੇਸ਼ ਦਿੱਤੇ ਸਨ ਜਿਸ ਕਾਰਨ ਨੇੜੇ ਦੇ ਇਲਾਕਿਆਂ 'ਚ ਲੱਗੀ ਅੱਗ ਬੁਝਾਉਣ 'ਚ ਆਸਾਨੀ ਰਹੀ | ਏ.ਡੀ.ਐਫ਼.ਓ. ਭੁਪਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਫਾਇਰ ਬਿ੍ਗੇਡ ਵਿਭਾਗ ਕੋਲ ਸਟਾਫ਼, ਮਸ਼ੀਨਰੀ ਤੇ ਸੁਰੱਖਿਆ ਸਾਜੋ ਸਾਮਾਨ ਦੀ ਕਮੀ ਹੋਣ ਦੇ ਬਾਵਜੂਦ ਅਧਿਕਾਰੀਆਂ/ਕਰਮਚਾਰੀਆਂ ਨੇ ਦਿਨ ਰਾਤ ਮੁਸਤੈਦੀ ਨਾਲ ਡਿਊਟੀ ਨਿਭਾਈ ਅਤੇ ਅੱਗ ਲੱਗਣ ਦੀਆਂ 32 ਘਟਨਾਵਾਂ 'ਤੇ ਸਮੇਂ ਸਿਰ ਕਾਬੂ ਪਾਉਣ ਕਾਰਨ ਵੱਡੇ ਹਾਦਸੇ ਅਤੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ | ਉਨ੍ਹਾਂ ਨੂੰ ਦੱਸਿਆ ਕਿ ਫੋਕਲ ਪੁਆਇੰਟ 'ਚ ਇਕ ਫੈਕਟਰੀ ਦੀ ਅੱਗ ਬੁਝਾਉਣ ਦੌਰਾਨ ਫਾਇਰਮੈਨ ਰਵਿੰਦਰਜੀਤ ਸਿੰਘ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਵੀਰਵਾਰ ਬਾਅਦ ਦੁਪਹਿਰ ਉਸਨੂੰ ਹਸਪਤਾਲ ਤੋਂ ਰਿਲੀਜ਼ ਕਰ ਦਿੱਤਾ ਗਿਆ | ਉਨ੍ਹਾਂ ਦੱਸਿਆ ਕਿ ਦੀਵਾਲੀ ਦੀ ਸ਼ਾਮ ਤੋਂ ਦੇਰ ਰਾਤ ਤੱਕ ਕਰੀਮਪੁਰਾ ਬਾਜ਼ਾਰ, ਮੀਨਾ ਬਾਜ਼ਾਰ, ਸ਼ਕਤੀ ਨਗਰ, ਬਸਤੀ ਜੋਧੇਵਾਲ, ਮਾਡਲ ਟਾਊਨ ਐਕਸਟੈਨਸ਼ਨ, ਗਊਸ਼ਾਲਾ ਰੋਡ, ਡਾਕਟਰ ਅੰਬੇਦਕਰ ਨਗਰ ਨੇੜੇ ਬਿਜਲੀ ਘਰ, ਦਸ਼ਮੇਸ਼ ਨਗਰ, ਗਿੱਲ ਰੋਡ, ਗਾਂਧੀ ਨਗਰ, ਗੁੱਜਰਮੱਲ ਰੋਡ, ਗੁਰੂ ਨਾਨਕ ਮਾਰਕੀਟ, ਤਾਜਪੁਰ ਰੋਡ, ਮੋਤੀ ਨਗਰ, ਗਿਆਸਪੁਰਾ ਰੋਡ, ਸੰਤੋਖ ਨਗਰ ਸ਼ਿਵਪੁਰੀ, ਇੰਡਸਟਰੀ ਏਰੀਆ ਬੀ, ਫੋਕਲ ਪੁਆਇੰਟ ਫੇਸ-3 ਏ, ਸਲੇਮਟਾਬਰੀ, ਮਾਲੀਗੰਜ ਹੌਜਰੀ ਮਾਰਕੀਟ, ਹੈਦਰ ਇਨਕਲੇਵ ਵੱਡੀ ਹੈਬੋਵਾਲ, ਈ.ਐਸ.ਆਈ ਹਸਪਤਾਲ ਰੋਡ ਨੇੜੇ ਬੱਸ ਸਟੈਂਡ, ਖੁੱਡ ਮੁਹੱਲਾ, ਰਾਹੋਂ ਰੋਡ ਖੇਤਾਂ 'ਚ, ਰੇਲਵੇ ਸ਼ੈਡ ਨੇੜੇ ਜਗਰਾਉਂ ਪੁੱਲ, ਬਸਤੀ ਜੋਧੇਵਾਲ ਫੈਕਟਰੀ ਦੀ ਛੱਤ ਤੇ, ਬਾਜਵਾ ਨਗਰ, ਸ਼ੇਰਪੁਰ ਚੌਕ ਮੇਨ ਮਾਰਕੀਟ, ਛਾਉਣੀ ਮੁਹੱਲਾ, ਸੀ.ਐਮ.ਸੀ. ਹਸਪਤਾਲ ਨਜ਼ਦੀਕ 32 ਸਥਾਨਾਂ ਤੇ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ, ਜਿਨ੍ਹਾਂ ਤੇ ਸਟਾਫ਼ ਵਲੋਂ ਸਖ਼ਤ ਮਿਹਨਤ ਅਤੇ ਮੁਸਤੈਦੀ ਨਾਲ ਕਾਬੂ ਪਾਇਆ ਗਿਆ | ਸ਼ਕਤੀ ਨਗਰ 'ਚ ਕਰੀਬ 10 ਹਜ਼ਾਰ ਵਰਗਗਜ਼ ਦੇ ਖਾਲੀ ਪਲਾਟ ਵਿਚ ਪਏ ਕਬਾੜ ਤੇ ਦੋ ਝੁੱਗੀਆਂ ਨੂੰ ਅੱਗ ਲੱਗਣ ਤੋਂ ਬਾਅਦ 3 ਕਾਰਾਂ ਤੇ ਇਕ ਛੋਟਾ ਹਾਥੀ ਨੂੰ ਵੀ ਅੱਗ ਲੱਗਣ ਕਾਰਨ ਭਾਰੀ ਨੁਕਸਾਨ ਪੁੱਜਾ | ਵਿਧਾਇਕ ਸੰਜੇ ਤਲਵਾੜ ਨੇ ਅੱਗ ਤੋਂ ਪ੍ਰਭਾਵਿਤ ਪਲਾਟ ਦਾ ਦੌਰਾ ਕਰਕੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਤੇ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਸਹਾਇਤਾ ਦਾ ਵਿਸ਼ਵਾਸ਼ ਦਿਵਾਇਆ |
ਪਟਾਕਿਆਂ ਨਾਲ ਵੱਡੀ ਗਿਣਤੀ 'ਚ ਲੋਕ ਜ਼ਖ਼ਮੀ ਹੋਏ
ਲੁਧਿਆਣਾ, (ਸਲੇਮਪੁਰੀ)- ਦੀਵਾਲੀ ਵਾਲੀ ਰਾਤ ਪਟਾਕੇ ਚਲਾਉਣ ਨਾਲ ਵੱਡੀ ਗਿਣਤੀ ਵਿਚ ਵਿਅਕਤੀਆਂ ਦੇ ਜ਼ਖ਼ਮੀ ਹੋ ਜਾਣ ਦੀ ਖ਼ਬਰ ਹੈ | ਜ਼ਖ਼ਮੀਆਂ ਵਿਚ ਜ਼ਿਆਦਾਤਰ ਉਹ ਮਰੀਜ ਹਨ, ਜਿਨ੍ਹਾਂ ਦੇ ਹੱਥਾਂ ਜਾਂ ਅੱਖਾਂ ਜ਼ਖ਼ਮੀ ਹੋਈਆਂ ਹਨ | ਅੱਖਾਂ ਰੋਗ ਦੇ ਮਾਹਿਰ ਡਾ. ਬਰਿਜਿੰਦਰ ਸਿੰਘ ਰਾਣਾ ਨੇ ਦੱਸਿਆ ਕਿ ਪੱਖੋਵਾਲ ਰੋਡ ਸਥਿਤ ਰਾਣਾ ਹਸਪਤਾਲ ਵਿਚ ਲਗਪਗ ਇਕ ਦਰਜਨ ਦੇ ਕਰੀਬ ਉਹ ਮਰੀਜ ਆਏ ਹਨ, ਜਿਨ੍ਹਾਂ ਦੇ ਅੱਖਾਂ ਵਿਚ ਪਟਾਕੇ ਵਜੇ ਹਨ | ਡਾ. ਰਾਣਾ ਨੇ ਦੱਸਿਆ ਕਿ ਇਕ ਮਰੀਜ ਅਜਿਹਾ ਵੀ ਆਇਆ ਹੈ, ਜਿਸ ਦੀ ਅੱਖ ਵਿਚ ਜ਼ਿਆਦਾ ਪਟਾਕਾ ਵਜਣ ਨਾਲ ਕਾਫੀ ਨੁਕਸਾਨ ਹੋਇਆ ਹੈ, ਜਿਸ ਕਰਕੇ ਉਸ ਦਾ ਅਪਰੇਸ਼ਨ ਕੀਤਾ ਜਾਵੇਗਾ ਤਾਂ ਕਿ ਉਸ ਦੀ ਅੱਖ ਨੂੰ ਬਚਾਇਆ ਜਾ ਸਕਦਾ ਹੈ | ਇਸ ਤਰ੍ਹਾਂ ਹੀ ਮਲਹਾਰ ਰੋਡ ਸਥਿਤ ਏ.ਐਸ.ਜੀ. ਅੱਖਾਂ ਦੇ ਹਸਪਤਾਲ ਵਿਚ ਵੀ ਇਕ ਦਰਜਨ ਦੇ ਕਰੀਬ ਮਰੀਜ ਆਏ ਹਨ, ਜਿਨ੍ਹਾਂ ਦੀਆਂ ਅੱਖਾਂ ਵਿਚ ਪਟਾਕੇ ਪੈਣ ਨਾਲ ਕਾਫੀ ਨੁਕਸਾਨ ਹੋਇਆ ਹੈ | ਏ.ਐਸ.ਜੀ. ਹਸਪਤਾਲ ਵਿਚ ਇਲਾਜ ਲਈ ਪਹੁੰਚੇ ਇਕ ਮਰੀਜ ਨੇ ਦੱਸਿਆ ਕਿ ਜਦੋਂ ਉਹ ਰਸਤੇ ਵਿਚ ਆ ਰਿਹਾ ਸੀ ਤਾਂ ਕਿਸੇ ਵਿਅਕਤੀ ਨੇ ਉਨ੍ਹਾਂ ਵੱਲ ਪਟਾਕਾ ਸੁਟਿਆ ਜਿਸ ਨਾਲ ਉਸ ਦੀ ਅੱਖ ਦਾ ਕਾਫੀ ਨੁਕਸਾਨ ਹੋ ਗਿਆ ਤੇ ਪਟਾਕੇ ਨਾਲ ਅੱਖ ਦੇ ਪਰਦੇ ਨੂੰ ਵੀ ਸੱਟ ਵੱਜੀ ਹੈ | ਡਾਕਟਰਾਂ ਨੇ ਦੱਸਿਆ ਕਿ ਇਸ ਮਰੀਜ ਦੀ ਨਜ਼ਰ ਬਚਾਉਣ ਲਈ ਅਪਰੇਸ਼ਨ ਕਰਨਾ ਪਵੇਗਾ | ਇਸ ਤੋਂ ਇਲਾਵਾ ਸੀ.ਐਮ.ਸੀ. ਦੇ ਅੱਖ ਵਾਰਡ ਵਿਚ ਕਈ ਮਰੀਜ ਪਹੁੰਚੇ ਹਨ | ਇਸ ਤੋਂ ਇਲਾਵਾ ਜਿਹੜੇ ਮਰੀਜਾਂ ਦੇ ਪਟਾਕਾ ਚਲਾਉਣ ਸਮੇਂ ਹੱਥ ਸੜੇ ਹਨ ਜਾਂ ਹੋਰ ਸਰੀਰਕ ਨੁਕਸਾਨ ਹੋਇਆ ਹੈ, ਵੀ ਵੱਡੀ ਗਿਣਤੀ ਵਿਚ ਦਯਾਨੰਦ ਹਸਪਤਾਲ ਵਿਚ, ਸੀ.ਐਮ.ਸੀ. ਹਸਪਤਾਲ, ਗੁਰੂ ਤੇਗ ਬਹਾਦਰ ਹਸਪਤਾਲ, ਫੋਰਟਿਸ ਹਸਪਤਾਲ, ਸਤਿਗੁਰ ਪ੍ਰਤਾਪ ਸਿੰਘ ਹਸਪਤਾਲ, ਦੀਪਕ ਹਸਪਤਾਲ, ਲੁਧਿਆਣਾ ਮੈਡੀਵੇਜ਼, ਤੂਰ ਹਸਪਤਾਲ ਆਦਿ ਹਸਪਤਾਲਾਂ ਵਿਚ ਪਟਾਕਿਆਂ ਕਾਰਨ ਜ਼ਖ਼ਮੀ ਹੋ ਕੇ ਇਲਾਜ ਲਈ ਪਹੁੰਚੇ ਹਨ |

ਨਗਰ ਨਿਗਮ ਪ੍ਰਸ਼ਾਸਨ ਦੇ ਦਾਅਵੇ ਦੇ ਉਲਟ ਤਿਉਹਾਰਾਂ ਦੌਰਾਨ ਨਹੀਂ ਹੋ ਸਕੀ ਕੂੜੇ ਦੀ ਲਿਫਟਿੰਗ

ਲੁਧਿਆਣਾ, 8 ਨਵੰਬਰ (ਅਮਰੀਕ ਸਿੰਘ ਬੱਤਰਾ)- ਤਿਉਹਾਰੀ ਸੀਜਨ ਦੌਰਾਨ ਸ਼ਹਿਰ ਵਿਚ ਗੰਦਗੀ ਫੈਲਣ ਤੋਂ ਰੋਕਣ ਲਈ ਨਗਰ ਨਿਗਮ ਪ੍ਰਸ਼ਾਸਨ ਵਲੋਂ ਕੀਤੇ ਦਾਅਵਿਆਂ ਦੇ ਉਲਟ ਦੀਵਾਲੀ ਤੋਂ ਬਾਅਦ ਸ਼ਹਿਰ ਅੰਦਰ ਮੌਜੂਦ ਦਰਜਨਾਂ ਸੈਕੰਡਰੀ ਪੁਆਇੰਟਸ (ਕੂੜਾਘਰ) ਵਿਚ ਟਨਾਮੂੰਹੀ ...

ਪੂਰੀ ਖ਼ਬਰ »

ਦੇਹ ਵਪਾਰ ਦੇ ਅੱਡੇ 'ਤੇ ਛਾਪਾਮਾਰੀ ਦੌਰਾਨ ਸੰਚਾਲਿਕਾ ਸਮੇਤ 11 ਗਿ੍ਫ਼ਤਾਰ

ਲੁਧਿਆਣਾ, 8 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਸਥਾਨਕ ਦੁੱਗਰੀ ਇਲਾਕੇ ਦੀ ਸੀ.ਆਰ.ਪੀ.ਐਫ਼. ਕਾਲੋਨੀ ਵਿਚ ਪੁਲਿਸ ਵਲੋਂ ਦੇਹ ਵਪਾਰ ਦੇ ਅੱਡੇ 'ਤੇ ਛਾਪਾਮਾਰੀ ਕਰਕੇ ਸੰਚਾਲਿਕਾ ਸਮੇਤ 11 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਗਿ੍ਫ਼ਤਾਰ ਕੀਤੇ ਕਥਿਤ ਦੋਸ਼ੀਆਂ ਵਿਚ ...

ਪੂਰੀ ਖ਼ਬਰ »

ਪੁਲਿਸ ਨੇ ਸ਼ੱਕ ਦੇ ਆਧਾਰ 'ਤੇ ਹਿਰਾਸਤ 'ਚ ਲਏ ਕਸ਼ਮੀਰੀ ਵਪਾਰੀਆਂ ਨੂੰ ਛੱਡਿਆ

ਲੁਧਿਆਣਾ, 8 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਸਥਾਨਕ ਰੜ੍ਹੀ ਮੁਹੱਲਾ ਵਿਚ ਮੰਗਲਵਾਰ ਨੂੰ ਪੁਲਿਸ ਵਲੋਂ ਸ਼ੱਕ ਦੇ ਆਧਾਰ 'ਤੇ ਹਿਰਾਸਤ ਵਿਚ 4 ਕਸ਼ਮੀਰੀ ਵਪਾਰੀਆਂ ਨੂੰ ਦੇਰ ਰਾਤ ਛੱਡ ਦਿੱਤਾ ਗਿਆ ਹੈ, ਜਦਕਿ ਵਪਾਰੀਆਂ ਨੂੰ ਅੱਤਵਾਦੀ ਦੱਸਣ ਨੂੰ ਸ਼ਾਹੀ ਇਮਾਮ ਨੇ ...

ਪੂਰੀ ਖ਼ਬਰ »

ਈਸ਼ਵਰ ਤੋਂ ਹਮੇਸ਼ਾ ਸਦਬੁੱਧੀ ਮੰਗੋ- ਆਨੰਦ ਸਵਾਮੀ

ਇਆਲੀ/ਥਰੀਕੇ, 8 ਨਵੰਬਰ (ਰਾਜ ਜੋਸ਼ੀ)- ਸ੍ਰੀ ਅਕਸ਼ਰਪੁਰਸ਼ੋਤਮ ਸਵਾਮੀ ਨਾਰਾਇਣ ਸੰਸਥਾਨ ਥਰੀਕੇ ਰੋਡ ਲੁਧਿਆਣਾ ਵਿਖੇ ਸਥਿਤ ਯੋਗੀ ਧਾਮ ਭਗਵਾਨ ਸਵਾਮੀ ਨਾਰਾਇਣ ਮੰਦਿਰ ਵਿਖੇ ਹਰ ਸਾਲ ਦੀ ਤਰ੍ਹਾਂ ਮਨਾਏ ਜਾਂਦੇ ਗੋਵਰਧਨ ਪੂਜਾ ਮਹਾਂਉਤਸਵ ਦਾ ਆਰੰਭ ਨਵਗ੍ਰਹਿ ...

ਪੂਰੀ ਖ਼ਬਰ »

ਬੈਂਸ ਨੇ ਲੁਧਿਆਣਾ ਕੇਂਦਰੀ ਜੇਲ੍ਹ 'ਚ ਬੰਦ ਕੈਦੀਆਂ ਨੂੰ ਕੈਦ 'ਚ ਛੋਟ ਦੇਣ ਲਈ ਜੇਲ੍ਹ ਮੰਤਰੀ ਨੂੰ ਚਿੱਠੀ ਲਿਖੀ

ਲੁਧਿਆਣਾ, 8 ਨਵੰਬਰ (ਪੁਨੀਤ ਬਾਵਾ)- ਕੇਂਦਰੀ ਜੇਲ੍ਹ ਲੁਧਿਆਣਾ ਵਿਚ ਬੰਦ ਕੈਦੀਆਂ ਨੂੰ ਕੈਦ ਵਿਚ ਛੂਟ ਦੇਣ ਦੀ ਮੰਗ ਨੂੰ ਲੈ ਕੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਚਿੱਠੀ ਲਿਖੀ ਹੈ | ...

ਪੂਰੀ ਖ਼ਬਰ »

ਜੂਆ ਖੇਡਦੇ 7 ਵਿਅਕਤੀ ਕਾਬੂ

ਲੁਧਿਆਣਾ, 8 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਪੁਲਿਸ ਨੇ ਅਰਬਨ ਅਸਟੇਟ ਫੇਸ 2 ਵਿਚ ਬੀਤੀ ਰਾਤ ਛਾਪਾਮਾਰੀ ਕਰਕੇ 7 ਵਿਅਕਤੀਆਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ 1 ਲੱਖ 2500 ਰੁਪਏ ਦੀ ਨਕਦੀ ਬਰਾਮਦ ਕੀਤੀ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਗਿ੍ਫ਼ਤਾਰ ...

ਪੂਰੀ ਖ਼ਬਰ »

ਸਾਂਝੇ ਅਧਿਆਪਕ ਮੋਰਚੇ ਨੇ ਮਨਾਈ ਕਾਲੀ ਦੀਵਾਲੀ

ਲੁਧਿਆਣਾ, 8 ਨਵੰਬਰ (ਪਰਮੇਸ਼ਰ ਸਿੰਘ)- ਮੁੱਖ ਮੰਤਰੀ ਵਲੋਂ ਅਧਿਆਪਕ ਮਸਲਿਆਂ ਦੇ ਹੱਲ ਲਈ 5 ਨਵੰਬਰ ਦੀ ਤੈਅ ਮੀਟਿੰਗ ਨਾ ਕਰਨ ਤੇ ਸਰਕਾਰ ਦੇ ਅਧਿਆਪਕਾਂ ਪ੍ਰਤੀ ਮਾੜੇ ਰਵਈਏ ਦੇ ਰੋਸ ਵਜੋਂ ਦੀਵਾਲੀ ਵਾਲੇ ਦਿਨ ਸਾਂਝਾ ਅਧਿਆਪਕ ਮੋਰਚਾ ਲੁਧਿਆਣਾ ਵਲੋਂ ਕਾਲੀ ਦੀਵਾਲੀ ...

ਪੂਰੀ ਖ਼ਬਰ »

ਦਯਾਨੰਦ ਹਸਪਤਾਲ ਦੇ ਮੁਲਾਜ਼ਮਾਂ 'ਚ ਜਬਰੀ ਸਿਹਤ ਬੀਮਾ ਕੱਟਣ ਕਾਰਨ ਰੋਸ

ਲੁਧਿਆਣਾ, 8 ਨਵੰਬਰ (ਸਲੇਮਪੁਰੀ)- ਦਯਾਨੰਦ ਹਸਪਤਾਲ ਦੇ ਬਹੁਤ ਸਾਰੇ ਮੁਲਾਜ਼ਮਾਂ ਅੰਦਰ ਇਸ ਗੱਲ ਨੂੰ ਲੈ ਕੇ ਰੋਸ ਪਾਇਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਤਨਖਾਹ ਵਿਚੋਂ ਜਬਰੀ ਸਿਹਤ ਬੀਮੇ ਦੀ ਕਟੌਤੀ ਕੀਤੀ ਜਾ ਰਹੀ ਹੈ | ਮੁਲਾਜ਼ਮਾਂ ਨੇ ਆਪਣੇ ਨਾਂਅ ਗੁਪਤ ਰੱਖਣ ਦੀ ਸ਼ਰਤ ...

ਪੂਰੀ ਖ਼ਬਰ »

ਝੋਨੇ 'ਚ ਵਧੀ ਨਮੀ ਤੇ ਘੱਟ ਝਾੜ ਦੇ ਹੋਏ ਨੁਕਸਾਨ ਲਈ ਸਰਕਾਰ ਬੋਨਸ ਦੇਵੇ- ਕਾਦੀਆਂ

ਲੁਧਿਆਣਾ, 8 ਨਵੰਬਰ (ਪਰਮੇਸ਼ਰ ਸਿੰਘ)- ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਨੇ ਕੇਂਦਰ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਕਾਰ ਦੇ ਫੈਸਲੇ ਨੂੰ ਪ੍ਰਵਾਨ ਕਰਕੇ 10 ਦਿਨ ਦੇਰੀ 20 ਜੂਨ ਨੂੰ ਝੋਨਾ ਬੀਜਣ ਵਾਲੇ ਕਿਸਾਨਾਂ ਨੂੰ ਇਸ ਸੀਜ਼ਨ 'ਚ ਹੋਏ ਨੁਕਸਾਨ ਦੀ ਭਰਪਾਈ ...

ਪੂਰੀ ਖ਼ਬਰ »

ਬੈਂਕ ਨਾਲ ਠੱਗੀ ਕਰਨ ਵਾਲੇ ਵਿਅਕਤੀਆਂ ਿਖ਼ਲਾਫ਼ ਮਾਮਲਾ ਦਰਜ

ਲੁਧਿਆਣਾ, 8 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਲੁਧਿਆਣਾ ਪੁਲਿਸ ਨੇ ਬੈਂਕ ਨਾਲ 70 ਲੱਖ ਦੀ ਠੱਗੀ ਕਰਨ ਦੇ ਦੋਸ਼ ਤਹਿਤ 18 ਵਿਅਕਤੀਆਂ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਪੰਜਾਬ ਐਾਡ ਸਿੰਧ ਬੈਂਕ ਦੇ ਮੈਨੇਜਰ ਰਜਿੰਦਰ ਸਿੰਘ ਦੀ ਸ਼ਿਕਾਇਤ 'ਤੇ ਅਮਲ ...

ਪੂਰੀ ਖ਼ਬਰ »

ਹੁਣ ਆਨਲਾਈਨ ਵੀ ਲਿਆ ਜਾ ਸਕਦਾ ਗੈਸ ਕੁਨੈਕਸ਼ਨ- ਸੁਰਜੀਤ ਸਿੰਘ

ਲੁਧਿਆਣਾ, 8 ਨਵੰਬਰ (ਜੁਗਿੰਦਰ ਸਿੰਘ ਅਰੋੜਾ)- ਹੌਜਰੀ ਅਤੇ ਟੈਕਸਟਾਈਲ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ ਮੱਕੜ ਨੇ ਕਿਹਾ ਕਿ ਗੈਸ ਕੰਪਨੀਆਂ ਵਲੋਂ ਖਪਤਕਾਰਾਂ ਦੇ ਹਿਤਾਂ ਨੂੰ ਮੁੱਖ ਰੱਖਦਿਆਂ ਹੋਇਆ ਆਰੰਭ ਕੀਤੀ ਗਈ ਆਨਲਾਈਨ ਪ੍ਰਣਾਲੀ ਬਹੁਤ ਹੀ ...

ਪੂਰੀ ਖ਼ਬਰ »

ਜਗਜੀਤ ਨਗਰ ਵਿਖੇ ਕਾਰੋਬਾਰੀਆਂ ਦੀ ਮੀਟਿੰਗ

ਲੁਧਿਆਣਾ, 8 ਨਵੰਬਰ (ਜੁਗਿੰਦਰ ਸਿੰਘ ਅਰੋੜਾ)-ਜਗਜੀਤ ਨਗਰ ਵਿਖੇ ਕਾਰੋਬਾਰੀਆਂ ਦੀ ਇਕ ਵਿਸ਼ੇਸ਼ ਬੈਠਕ ਜਗਜੀਤ ਨਗਰ ਸ਼ਾਪਕੀਪਰਜ਼ ਐਸੋਸੀਏਸ਼ਨ ਦੇ ਪ੍ਰਧਾਨ ਗੁਰਜਿੰਦਰ ਸਿੰਘ ਦੀ ਅਗਵਾਈ ਹੇਠ ਹੋਈ | ਇਸ ਮੌਕੇ ਗੁਰਜਿੰਦਰ ਸਿੰਘ ਨੇ ਕਿਹਾ ਕਿ ਸ਼ਹਿਰ ਨੂੰ ਸਾਫ਼ ਰੱਖਣ ...

ਪੂਰੀ ਖ਼ਬਰ »

'ਆਪ' ਵਲੋਂ ਅਮਰਿੰਦਰ ਸਿੰਘ ਜੱਸੋਵਾਲ ਸ਼ਹਿਰੀ ਯੂਥ ਵਿੰਗ ਦੇ ਪ੍ਰਧਾਨ ਨਿਯੁਕਤ

ਲੁਧਿਆਣਾ, 8 ਨਵੰਬਰ (ਪੁਨੀਤ ਬਾਵਾ)- ਆਮ ਆਦਮੀ ਪਾਰਟੀ ਵਲੋਂ ਸੂਬੇ ਅੰਦਰ ਯੂਥ ਵਿੰਗ ਦਾ ਵਿਸਥਾਰ ਕੀਤਾ ਗਿਆ ਹੈ, ਜਿਸ ਦੇ ਤਹਿਤ ਹੀ ਸਾਬਕਾ ਵਿਧਾਇਕ ਤੇ ਪੰਜਾਬੀ ਸੱਭਿਆਚਾਰ ਦੇ ਬਾਬਾ ਬੋਹੜ ਸਵ: ਜਗਦੇਵ ਸਿੰਘ ਜੱਸੋਵਾਲ ਦੇ ਪੋਤਰੇ ਅਮਰਿੰਦਰ ਸਿੰਘ ਜੱਸੋਵਾਲ ਨੂੰ ...

ਪੂਰੀ ਖ਼ਬਰ »

ਆਰੀਆ ਕਾਲਜ ਵਿਖੇ ਪੋਸਟਰ ਤੇ ਮਾਡਲ ਬਣਾਉਣ ਦੇ ਮੁਕਾਬਲੇ

ਲਾਡੋਵਾਲ, 8 ਨਵੰਬਰ (ਬਲਬੀਰ ਸਿੰਘ ਰਾਣਾ)- ਆਰੀਆ ਕਾਲਜ ਦੇ ਬਾਟਨੀ ਵਿਭਾਗ ਵਲੋਂ ਪੋਸਟਰ ਤੇ ਮਾਡਲ ਬਣਾਉਣ ਦੇ ਮੁਕਾਬਲੇ ਕਰਵਾਏ ਗਏ | ਪਿ੍ੰਸੀਪਲ ਡਾ: ਸਵਿਤਾ ਉੱਪਲ ਨੇ ਦੱਸਿਆ ਕਿ ਉਕਤ ਮੁਕਾਬਲੇ ਵਿਚ ਕੁੱਲ 14 ਵਿਦਿਆਰਥੀਆਂ ਨੇ ਭਾਗ ਲਿਆ, ਜਿਨ੍ਹਾਂ ਦੇ ਨਤੀਜੇ ਦੀ ਘੋਖ ...

ਪੂਰੀ ਖ਼ਬਰ »

ਬਾਬਾ ਵਿਸ਼ਵਕਰਮਾ ਦਾ ਪ੍ਰਗਟ ਦਿਵਸ ਸ਼ਰਧਾ ਨਾਲ ਮਨਾਇਆ

ਲੁਧਿਆਣਾ, 8 ਨਵੰਬਰ (ਪੁਨੀਤ ਬਾਵਾ)- ਕਿਰਤ, ਸ਼ਿਲਪਕਾਰੀ ਤੇ ਇੰਜੀਨੀਅਰਿੰਗ ਦੇ ਬਾਨੀ ਬਾਬਾ ਵਿਸ਼ਵਕਰਮਾ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਮਹਾਂਨਗਰ ਵਿਚ ਕਈ ਥਾਂਈ ਸਮਾਗਮ ਕਰਵਾਏ ਗਏ, ਜਿਨ੍ਹਾਂ ਵਿਚ ਸਨਅਤਕਾਰਾਂ, ਕਾਰੋਬਾਰੀਆਂ ਤੇ ਵਪਾਰੀਆਂ ਨੇ ਹਰ ਵਰਗ ਦੇ ਨਾਲ ਮਿਲ ...

ਪੂਰੀ ਖ਼ਬਰ »

ਨਹੀਂ ਰੁਕ ਰਿਹਾ ਘਰੇਲੂ ਰਸੋਈ ਗੈਸ ਦਾ ਦੁਰਉਪਯੋਗ

ਲੁਧਿਆਣਾ, 8 ਨਵੰਬਰ (ਜੁਗਿੰਦਰ ਸਿੰਘ ਅਰੋੜਾ)- ਤਿਉਂਹਾਰਾਂ ਦੇ ਦਿਨਾਂ ਵਿਚ ਗੈਸ ਦੀ ਖਪਤ ਵੱਧ ਜਾਂਦੀ ਹੈ ਅਤੇ ਵੱਡੀ ਗਿਣਤੀ ਵਿਚ ਖਾਣ ਪੀਣ ਦਾ ਕਾਰੋਬਾਰ ਕਰਨ ਵਾਲੇ ਦੁਕਾਨਦਾਰਾਂ ਵਲੋਂ ਵਪਾਰਕ ਸਲੰਡਰ ਦੀ ਥਾਂ ਕਥਿਤ ਤੌਰ 'ਤੇ ਘਰੇਲੂ ਰਸੋਈ ਗੈਸ ਸਲੰਡਰ ਦੀ ਵਰਤੋਂ ਵੀ ...

ਪੂਰੀ ਖ਼ਬਰ »

ਨਾਮਧਾਰੀ ਸੰਗਤ ਵਲੋਂ ਫੋਕਲ ਪੁਆਇੰਟ ਵਿਖੇ ਸਮਾਗਮ

ਲੁਧਿਆਣਾ, 8 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਨਾਮਧਾਰੀ ਸੰਗਤ ਵਲੋਂ ਫੋਕਲ ਪੁਆਇੰਟ ਵਿਖੇ ਬਾਬਾ ਵਿਸ਼ਵਕਰਮਾ ਦਾ ਪ੍ਰਗਟ ਦਿਵਸ ਮਨਾਇਆ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਨਾਮਧਾਰੀ ਆਗੂ ਨਵਤੇਜ ਸਿੰਘ ਨੇ ਬਾਬਾ ਵਿਸ਼ਵਕਰਮਾ ਵਲੋਂ ਦਰਸਾਏ ਗਏ ਮਾਰਗ 'ਤੇ ਚੱਲਣ ਦੀ ...

ਪੂਰੀ ਖ਼ਬਰ »

ਨੰਬਰਦਾਰ ਕਰਮਜੀਤ ਗਿੱਲ ਵਲੋਂ ਰਾਣਾ ਸੋਢੀ ਨਾਲ ਮੁਲਾਕਾਤ

ਆਲਮਗੀਰ, 8 ਨਵੰਬਰ (ਜਰਨੈਲ ਸਿੰਘ ਪੱਟੀ)- ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬੀਬੀ ਬਲਜੀਤ ਕੌਰ ਗਿੱਲ, ਸੀਨੀਅਰ ਕਾਂਗਰਸੀ ਆਗੂ ਨੰਬਰਦਾਰ ਕਰਮਜੀਤ ਸਿੰਘ ਗਿੱਲ, ਨੌਜਵਾਨ ਕਾਂਗਰਸੀ ਆਗੂ ਸਿਮਰਨ ਸਿੰਘ ਗਿੱਲ ਵਲੋਂ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨਾਲ ਚੰਡੀਗੜ੍ਹ ...

ਪੂਰੀ ਖ਼ਬਰ »

ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਾਤਸ਼ਾਹੀ ਦਸਵੀਂ ਆਲਮਗੀਰ

ਆਲਮਗੀਰ, (ਜਰਨੈਲ ਸਿੰਘ ਪੱਟੀ)- ਇਤਿਹਾਸਿਕ ਅਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਾਤਸ਼ਾਹੀ ਦਸਵੀਂ ਆਲਮਗੀਰ ਵਿਖੇ ਬੰਦੀ ਛੋੜ ਦਿਵਸ ਮੌਕੇ ਮੈਨੇਜਰ ਗੁਰਸੇਵਕ ਸਿੰਘ ਦੀ ਦੇਖ-ਰੇਖ ਹੇਠ ਧਾਰਮਿਕ ਸਮਾਗਮ ਕਰਵਾਇਆ ਗਿਆ ਜਿਸ ਵਿਚ ਭਾਈ ਸ਼ੀਤਲ ਸਿੰਘ, ਭਾਈ ਗੁਰਮੇਲ ...

ਪੂਰੀ ਖ਼ਬਰ »

ਸ਼ਹਿਰ ਦੇ ਬਾਜ਼ਾਰਾਂ 'ਚ ਲੋਕਾਂ ਦੀਆਂ ਭਾਰੀ ਰੌਣਕਾਂ

ਲੁਧਿਆਣਾ, 8 ਨਵੰਬਰ (ਜੁਗਿੰਦਰ ਸਿੰਘ ਅਰੋੜਾ)- ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ਵਿਚ ਲੋਕਾਂ ਦੀਆਂ ਭਾਰੀ ਰੌਣਕਾਂ ਨਜ਼ਰ ਆ ਰਹੀਆਂ ਹਨ ਤੇ ਲੋਕਾਂ ਵਲੋਂ ਭਾਰੀ ਖਰੀਦਦਾਰੀ ਕਰਨ ਕਰਕੇ ਦੁਕਾਨਦਾਰਾਂ ਦੇ ਚਿਹਰੇ ਵੀ ਖਿੜ੍ਹੇ ਹੋਏ ਹਨ | ਵਿਸ਼ੇਸ਼ ਤੌਰ 'ਤੇ ਦੀਵਾਲੀ ਦੇ ...

ਪੂਰੀ ਖ਼ਬਰ »

ਰਣੀਆਂ ਵਿਖੇ ਸਾਲਾਨਾ ਧਾਰਮਿਕ ਸਮਾਗਮ

ਆਲਮਗੀਰ, 8 ਨਵੰਬਰ (ਜਰਨੈਲ ਸਿੰਘ ਪੱਟੀ)-ਵਿਧਾਨ ਸਭਾ ਹਲਕਾ ਗਿੱਲ ਅਧੀਂਨ ਆਉਂਦੇ ਪਿੰਡ ਰਣੀਆ ਸਥਿਤ ਬਾਬਾ ਮੀਖੋ ਮੋਮੀ ਜਠੇਰੇ ਪ੍ਰਬੰਧਕ ਕਮੇਟੀ ਰਣੀਆਂ ਵਲੋਂ ਕਰਵਾਏ ਜਾਂਦੇ ਸਾਲਾਨਾ ਸਮਾਗਮ ਮੌਕੇ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ, ਜਿਸ ਵਿਚ ਸੀਨੀਅਰ ਕਾਂਗਰਸੀ ਆਗੂ ...

ਪੂਰੀ ਖ਼ਬਰ »

ਖਤਰਨਾਕ ਚੋਰ ਗਰੋਹ ਦਾ ਸਰਗਨਾ ਗਿ੍ਫ਼ਤਾਰ

ਲੁਧਿਆਣਾ, 8 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਲੁਧਿਆਣਾ ਪੁਲਿਸ ਨੇ ਖਤਰਨਾਕ ਵਾਹਨ ਗਰੋਹ ਦੇ ਸਰਗਨੇ ਨੂੰ ਗਿ੍ਫ਼ਤਾਰ ਕਰਕੇ ਉਸ ਦੇ ਕਬਜ਼ੇ ਵਿਚੋਂ ਲੱਖਾਂ ਰੁਪਏ ਮੁੱਲ ਦੇ ਵਾਹਨ ਬਰਾਮਦ ਕੀਤੇ ਹਨ | ਐਸ.ਐਚ.ਓ. ਅਮਨਦੀਪ ਸਿੰਘ ਗਿੱਲ ਨੇ ਦੱਸਿਆ ਕਿ ਪੁਲਿਸ ਵਲੋਂ ...

ਪੂਰੀ ਖ਼ਬਰ »

ਰੁਦਰਾ ਕਾਲੋਨੀ ਲੁਹਾਰਾ ਵਿਖੇ ਛੱਠ ਪੂਜਾ ਦੀਆਂ ਤਿਆਰੀਆਂ

ਡਾਬਾ/ਲੁਹਾਰਾ, 8 ਨਵੰਬਰ (ਕੁਲਵੰਤ ਸਿੰਘ ਸੱਪਲ)- ਰੁਦਰਾ ਕਾਲੋਨੀ ਲੁਹਾਰਾ ਵਿਖੇ ਸਵ: ਮਨਦੀਪ ਸਿੰਘ ਦੀ ਯਾਦ ਵਿਚ ਨਿਰਮਲ ਸਿੰਘ ਐਸ. ਐਸ. ਦੀ ਅਗਵਾਈ ਹੇਠ ਛੱਠ ਪੂਜਾ 13 ਅਤੇ 14 ਨਵੰਬਰ ਨੂੰ ਕਰਵਾਈ ਜਾ ਰਹੀ ਹੈ | ਐਸ. ਐਸ. ਨੇ ਛਠ ਪੂਜਾ ਦੀਆਂ ਚਲ ਰਹੀਆਂ ਤਿਆਰੀਆਂ ਦਾ ਜਾਇਜ਼ਾ ...

ਪੂਰੀ ਖ਼ਬਰ »

ਜ਼ਿਲ੍ਹਾ ਰੁਜ਼ਗਾਰ ਬਿਓਰੋ ਤੇ ਕਾਰੋਬਾਰ ਲੁਧਿਆਣਾ ਦੀ ਸੀਨੀਅਰ ਸਹਾਇਕ ਨੇ ਏ. ਡੀ. ਸੀ. 'ਤੇ ਬੰਦੀ ਬਣਾਉਣ ਦਾ ਦੋਸ਼ ਲਗਾਇਆ

ਲੁਧਿਆਣਾ, 8 ਨਵੰਬਰ (ਪੁਨੀਤ ਬਾਵਾ)- ਜ਼ਿਲ੍ਹਾ ਰੁਜ਼ਗਾਰ ਬਿਓਰੋ ਤੇ ਕਾਰੋਬਾਰ ਲੁਧਿਆਣਾ ਵਿਚ ਤਾਇਨਾਤ ਸੀਨੀਅਰ ਸਹਾਇਕ ਜਸਵਿੰਦਰ ਕੌਰ ਨੇ ਰੁਜ਼ਗਾਰ ਉਤਪਤੀ ਤੇ ਸਿਖ਼ਲਾਈ ਵਿਭਾਗ ਪੰਜਾਬ ਦੇ ਨਿਰਦੇਸ਼ਕ ਰਾਹੁਲ ਤਿਵਾੜੀ ਨੂੰ ਚਿੱਠੀ ਲਿਖੀ ਹੈ, ਜਿਸ ਵਿਚ ਉਸ ਨੇ ਵਧੀਕ ...

ਪੂਰੀ ਖ਼ਬਰ »

ਐੱਸ.ਪੀ (ਐੱਚ) ਗੁਰਦੀਪ ਸਿੰਘ ਨੇ ਆਪਣੇ ਦਰਜਾ ਚਾਰ ਮੁਲਾਜ਼ਮਾਂ ਨਾਲ ਦੀਵਾਲੀ ਮਨਾਈ

ਮੁੱਲਾਂਪੁਰ-ਦਾਖਾ, 8 ਨਵੰਬਰ (ਨਿਰਮਲ ਸਿੰਘ ਧਾਲੀਵਾਲ)-ਦੀਵਾਲੀ ਪਵਿੱਤਰ ਤਿਉਹਾਰ ਹੋਣ ਦੇ ਨਾਲ ਸਾਂਝੀਵਾਲਤਾ ਦਾ ਸੰਦੇਸ਼ ਦਿੰਦਾ ਹੈ, ਹਿੰਦੂ, ਸਿੱਖ, ਬੋਧੀ, ਹਰ ਧਰਮ ਆਪੋ-ਆਪਣੀਆਂ ਰਵਾਇਤਾਂ ਅਨੁਸਾਰ ਦੀਪਮਾਲਾ ਕਰਕੇ ਦੀਵਾਲੀ ਦਾ ਤਿਉਹਾਰ ਸਾਂਝਾ ਕਰਦੇ ਹਨ | ਇਹ ...

ਪੂਰੀ ਖ਼ਬਰ »

ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਯੁਵਾ ਚੇਤਨਾ ਕੈਂਪ ਲਗਾਇਆ

ਗੁਰੂਸਰ ਸੁਧਾਰ, 8 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)-ਜੀ.ਐਚ.ਜੀ. ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਗੁਰੂਸਰ ਸੁਧਾਰ ਵਿਖੇ ਤਿੰਨ ਰੋਜ਼ਾ ਯੁਵਾ ਚੇਤਨਾ ਕੈਂਪ ਦਿਲਪ੍ਰੀਤ ਸਿੰਘ, ਡਾ: ਰਾਜੀਵ ਸ਼ਰਮਾ, ਵਿਵੇਕ ਸ਼ਰਮਾ, ਮੈਡਮ ਕਰਮਜੀਤ ਕੌਰ ਤੇ ਅਵਨੀਤ ਕੌਰ ਦੀ ਅਗਵਾਈ ਹੇਠ ...

ਪੂਰੀ ਖ਼ਬਰ »

ਝੋਨੇ ਦੀ ਫ਼ਸਲ ਦੇਰੀ ਨਾਲ ਪੱਕਣ ਕਾਰਨ ਦੀਵਾਲੀ ਦਾ ਤਿਉਹਾਰ ਰਿਹਾ ਫਿੱਕਾ

ਸਿੱਧਵਾਂ ਬੇਟ, 8 ਨਵੰਬਰ (ਜਸਵੰਤ ਸਿੰਘ ਸਲੇਮਪੁਰੀ)-ਝੋਨੇ ਦੀ ਫ਼ਸਲ ਦੇਰੀ ਨਾਲ ਪੱਕਣ ਕਾਰਨ ਪੂਰੇ ਬੇਟ ਇਲਾਕੇ ਵਿਚ ਰੋਸ਼ਨੀਆਂ ਦਾ ਤਿਉਹਾਰ ਇਸ ਵਾਰ ਫਿੱਕਾ ਹੀ ਰਿਹਾ | ਕਈ ਕਿਸਾਨ ਤਾਂ ਦੀਵਾਲੀ ਦਾ ਤਿਉਹਾਰ ਹੋਣ ਦੇ ਬਾਵਜੂਦ ਵੀ ਆਪਣੀਆਂ ਝੋਨੇ ਨਾਲ ਭਰੀਆਂ ਟਰਾਲੀਆਂ ...

ਪੂਰੀ ਖ਼ਬਰ »

ਮੈਂ ਕਿਸੇ ਨੂੰ ਬੰਦੀ ਨਹੀਂ ਬਣਾਇਆ- ਡਾ: ਅਗਰਵਾਲ

ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼ੇਨਾ ਅਗਰਵਾਲ ਨੇ ਕਿਹਾ ਕਿ ਉਨ੍ਹਾਂ ਨੇ ਮੰਗਲਵਾਰ ਨੂੰ ਹਦਾਇਤ ਕੀਤੀ ਕਿ ਤਿਉਹਾਰ ਦੀਆਂ ਛੁੱਟੀਆਂ ਹਨ, ਇਸ ਲਈ ਸਾਰੇ ਮੁਲਾਜ਼ਮ ਲੋਕਾਂ ਦੀ ਸਹੁੂਲਤ ਨੂੰ ਦੇਖਦੇ ਹੋਏ ਆਪਣੀ ਡਾਕ ਕਢਵਾ ਕੇ ਤੇ ਹੋਰ ਬਕਾਇਆ ਕੰਮ ਕੱਢ ਕੇ ਜਾਣਗੇ | ...

ਪੂਰੀ ਖ਼ਬਰ »

ਗੁਰੂ ਨਾਨਕ ਦਰਬਾਰ ਝਾਂਡੇ 'ਚ ਬੰਦੀ ਛੋੜ ਦਿਵਸ ਮੌਕੇ ਧਾਰਮਿਕ ਸਮਾਗਮ

ਇਆਲੀ/ਥਰੀਕੇ, 8 ਨਵੰਬਰ (ਰਾਜ ਜੋਸ਼ੀ)-ਗੁਰੂ ਨਾਨਕ ਦਰਬਾਰ ਝਾਂਡੇ (ਲੁਧਿ:) ਵਿਖੇ ਸੰਤ ਰਾਮਪਾਲ ਸਿੰਘ ਦੇ ਉੱਦਮ ਨਾਲ ਮੀਰੀ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸਮਰਪਿਤ ਬੰਦੀ ਛੋੜ ਦਿਵਸ ਸ਼ਰਧਾ ਨਾਲ ਮਨਾਇਆ ਗਿਆ | ਸ੍ਰੀ ਗੁਰੂ ...

ਪੂਰੀ ਖ਼ਬਰ »

ਵੱਖ-ਵੱਖ ਰੇਲ ਹਾਦਸਿਆਂ 'ਚ 2 ਗੰਭੀਰ ਜ਼ਖਮੀ

ਖੰਨਾ, 8 ਨਵੰਬਰ (ਹਰਜਿੰਦਰ ਸਿੰਘ ਲਾਲ) - ਦੋਰਾਹਾ ਦੇ ਕੋਲ ਸਥਿਤ ਬੇਗੋਵਾਲ ਦੇ ਕੋਲ ਇਕ ਵਿਅਕਤੀ ਦੇ ਗੱਡੀ ਵਿਚੋਂ ਡਿਗ ਕੇ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਹੈ¢ ਜ਼ਖਮੀ ਨੂੰ ਐਾਬੂਲੈਂਸ 108 ਦੀ ਸਹਾਇਤਾ ਨਾਲ ਖੰਨਾ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ...

ਪੂਰੀ ਖ਼ਬਰ »

ਬਾਬਾ ਵਿਸ਼ਵਕਰਮਾ ਜੀ ਦੇ ਜਨਮ ਦਿਹਾੜੇ ਮੌਕੇ ਸਮਾਗਮ

ਰਾਏਕੋਟ, 8 ਨਵੰਬਰ (ਸੁਸ਼ੀਲ)-ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਅੱਜ ਇੱਥੇ ਬੜੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ | ਇਸ ਸਬੰਧ 'ਚ ਰਾਮਗੜ੍ਹੀਆ ਧੀਮਾਨ ਸਭਾ ਰਾਏਕੋਟ ਵਲੋਂ ਸਰਪ੍ਰਸਤ ਈਸ਼ਰ ਸਿੰਘ, ਪ੍ਰਧਾਨ ਜੋਗਿੰਦਰ ਸਿੰਘ ਹੂੰਝਣ ਅਤੇ ਮੀਤ ਪ੍ਰਧਾਨ ...

ਪੂਰੀ ਖ਼ਬਰ »

ਥਾਣੇਦਾਰ ਰਜਨੀਸ਼ ਸੂਦ ਇੰਸਪੈਕਟਰ ਬਣੇ, ਉਚ ਅਧਿਕਾਰੀਆਂ ਵਲ਼ੋਂ ਵਧਾਈਆਂ

ਖੰਨਾ, 8 ਨਵੰਬਰ (ਹਰਜਿੰਦਰ ਸਿੰਘ ਲਾਲ) - ਖੰਨਾ ਦੇ ਐੱਸ. ਐੱਸ. ਪੀ. ਧਰੁਵ ਦਹਿਆ ਨੇ ਦੱਸਿਆ ਕਿ ਡੀ. ਜੀ. ਪੀ. ਸੁਰੇਸ਼ ਅਰੋੜਾ, ਡੀ. ਆਈ. ਜੀ. ਰਣਬੀਰ ਸਿੰਘ ਖੱਟੜਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਿਛਲੇ ਸਮੇਂ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਡਿਊਟੀ ਕਰਦੇ ਹੋਏ ਵਧੀਆ ...

ਪੂਰੀ ਖ਼ਬਰ »

ਖੰਨਾ ਪੁਲਿਸ ਵਲੋਂ ਜੂਏ ਦੇ ਵੱਖ-ਵੱਖ ਮਾਮਲਿਆਂ 'ਚ 15 ਵਿਅਕਤੀ ਕਾਬੂ

ਖੰਨਾ, 8 ਨਵੰਬਰ (ਅਜੀਤ ਬਿਊਰੋ) - ਅੱਜ ਖੰਨਾ ਪੁਲਿਸ ਨੇ ਜੂਆ ਖੇਡਦੇ 15 ਵਿਅਕਤੀਆਂ ਨੂੰ ਕਾਬੂ ਕਰ ਕੇ 1 ਲੱਖ 49 ਹਜ਼ਾਰ 300 ਰੁਪਏ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ¢ ਪ੍ਰਾਪਤ ਜਾਣਕਾਰੀ ਅਨੁਸਾਰ ਡੀ. ਐੱਸ. ਪੀ. ਸਰਬਜੀਤ ਕੌਰ ਬਾਜਵਾ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਇਕ ...

ਪੂਰੀ ਖ਼ਬਰ »

ਕੌ ਾਸਲ ਮੁਲਾਜ਼ਮਾਂ ਵਲੋਂ ਦੀਵਾਲੀ ਮੌਕੇ ਫੜ੍ਹੀ ਰੇਹੜੀ ਵਾਲਿਆਂ ਤੇ ਦੁਕਾਨਦਾਰਾਂ ਤੋਂ ਉਗਰਾਹੀ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ

ਖੰਨਾ, 8 ਨਵੰਬਰ (ਹਰਜਿੰਦਰ ਸਿੰਘ ਲਾਲ) - ਖੰਨਾ ਨਗਰ ਕੌਾਸਲ ਇਕ ਬੇਹੱਦ ਸੰਗੀਨ ਮਾਮਲੇ ਵਿਚ ਚਰਚਾ ਵਿਚ ਹੈ | ਕੌਾਸਲ ਮੁਲਾਜ਼ਮਾਂ ਤੇ ਦੀਵਾਲੀ ਦੇ ਨਾਂਅ ਤੇ ਨਜਾਇਜ਼ ਵਸੂਲੀ ਦਾ ਦੋਸ਼ ਹੈ ਅਤੇ ਇਸ ਦੀਆਂ ਕਈ ਵੀਡੀਓ ਸੋਸ਼ਲ ਮੀਡੀਆ ਵਾਇਰਲ ਹੋ ਰਹੀਆਂ ਹਨ | ਦੁਕਾਨਦਾਰ, ...

ਪੂਰੀ ਖ਼ਬਰ »

ਪੰਜਾਬ ਯੂਨੀਵਰਸਿਟੀ ਇੰਟਰ ਜ਼ੋਨਲ ਯੂਥ ਫੈਸਟੀਵਲ 'ਚ ਸੁਧਾਰ ਕਾਲਜ ਦੀ ਝੂਮਰ ਟੀਮ ਵਲੋਂ ਸ਼ਾਨਦਾਰ ਪੇਸ਼ਕਾਰੀ

ਗੁਰੂਸਰ ਸੁਧਾਰ, 8 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)-ਦਸ਼ਮੇਸ਼ ਗਰਲਜ਼ ਕਾਲਜ ਬਾਦਲ ਵਿਖੇ ਪੰਜਾਬ ਯੂਨੀਵਰਸਿਟੀ ਇੰਟਰ ਜ਼ੋਨਲ ਯੂਥ ਫੈਸਟੀਵਲ ਵਿਚ ਜੀ.ਐੱਚ.ਜੀ. ਖ਼ਾਲਸਾ ਕਾਲਜ ਆਫ਼ ਐਜਕੇਸ਼ਨ ਗੁਰੂਸਰ ਸੁਧਾਰ ਦੀ 'ਝੂਮਰ' ਟੀਮ ਨੇ ਸ਼ਾਨਦਾਰ ਪੇਸ਼ਕਾਰੀ ਕੀਤਾ ਤੇ ...

ਪੂਰੀ ਖ਼ਬਰ »

ਮੋਟਰਸਾਈਕਲ ਤੇ ਕਾਰ ਦੀ ਟੱਕਰ 'ਚ ਵਿਅਕਤੀ ਜ਼ਖਮੀ

ਖੰਨਾ, 8 ਨਵੰਬਰ (ਦਵਿੰਦਰ ਸਿੰਘ ਗੋਗੀ)- ਸੜਕ ਹਾਦਸੇ ਵਿਚ ਇਕ ਜ਼ਖ਼ਮੀ ਨੂੰ 108 ਐਾਬੂਲੈਂਸ ਨੇ ਹਸਪਤਾਲ ਪਹੁੰਚਾਇਆ | ਜਾਣਕਾਰੀ ਅਨੁਸਾਰ ਗੁਰਚਰਨ ਸਿੰਘ ਉਮਰ ਪੰਜਾਹ ਸਾਲ ਜਦੋਂ ਪਿੰਡ ਸਲਾਣਾ ਤੋਂ ਆਪਣੇ ਕੰਮ ਲਈ ਮੋਟਰਸਾਈਕਲ ਤੇ ਜਾ ਰਿਹਾ ਸੀ ਤਾਂ ਰਸਤੇ ਵਿਚ ਸਾਹਮਣੇ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX