ਤਾਜਾ ਖ਼ਬਰਾਂ


ਪੁਲਿਸ ਨੇ 4 ਘੰਟੇ 'ਚ ਸੁਲਝਾਇਆ ਨਾਭਾ ਬੈਂਕ ਡਕੈਤੀ ਮਾਮਲਾ
. . .  6 minutes ago
ਨਾਭਾ, 14 ਨਵੰਬਰ (ਕਰਮਜੀਤ ਸਿੰਘ) ਨਾਭਾ ਬੈਂਕ ਡਕੈਤੀ ਦਾ ਮਾਮਲਾ ਪਟਿਆਲਾ ਪੁਲਿਸ ਨੇ 4 ਘੰਟਿਆਂ 'ਚ ਹੀ ਸੁਲਝਾ ਲਿਆ ਹੈ। ਪੁਲਿਸ ਨੇ ਲੁੱਟੀ ਰਕਮ ਬਰਾਮਦ ਕਰ ਲੁਟੇਰਿਆ...
ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ
. . .  18 minutes ago
ਜ਼ੀਰਾ, 14 ਨਵੰਬਰ (ਮਨਜੀਤ ਸਿੰਘ ਢਿੱਲੋਂ) - ਨੇੜਲੇ ਪਿੰਡ ਮਨਸੂਰਦੇਵਾ ਵਿਖੇ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਦੀਪਕ ਸਿੰਘ (25 ਸਾਲ) ਬਾਥਰੂਮ...
ਇਸਰੋ ਵੱਲੋਂ ਜੀ.ਐੱਸ.ਏ.ਟੀ-29 ਸੈਟੇਲਾਈਟ ਲਾਂਚ
. . .  25 minutes ago
ਸ੍ਰੀਹਰੀਕੋਟਾ, 14 ਨਵੰਬਰ - ਇਸਰੋ ਵੱਲੋਂ ਆਂਧਰਾ ਪ੍ਰਦੇਸ਼ ਦੇ ਸ੍ਰੀਹਰੀਕੋਟਾ ਤੋਂ ਜੀ.ਐੱਸ.ਐੱਲ.ਵੀ-ਐਮ.ਕੇ-3 ਡੀ-2 ਰਾਕਟ ਰਾਹੀ ਜੀ.ਐੱਸ.ਏ.ਟੀ ਸੈਟੇਲਾਈਟ ...
ਹਿਮਾ ਦਾਸ ਯੂਨੀਸੈੱਫ ਭਾਰਤ ਦੀ ਨੌਜਵਾਨ ਅੰਬੈਸਡਰ ਨਿਯੁਕਤ
. . .  39 minutes ago
ਨਵੀਂ ਦਿੱਲੀ, 14 ਨਵੰਬਰ - ਭਾਰਤੀ ਅਥਲੀਟ ਹਿਮਾ ਦਾਸ ਯੂਨੀਸੈੱਫ ਭਾਰਤ ਦੀ ਨੌਜਵਾਨ ਅੰਬੈਸਡਰ ਨਿਯੁਕਤ ਕੀਤੀ ਗਈ...
ਰਾਫੇਲ ਡੀਲ 'ਤੇ ਜੋ ਦੋਸ਼ ਲਗਾ ਰਹੇ ਹਨ ਉਹ ਅਨਪੜ੍ਹ ਹਨ - ਵੀ.ਕੇ ਸਿੰਘ
. . .  50 minutes ago
ਨਵੀਂ ਦਿੱਲੀ, 14 ਨਵੰਬਰ - ਕੇਂਦਰ ਵਿਦੇਸ਼ ਰਾਜ ਮੰਤਰੀ ਵੀ.ਕੇ ਸਿੰਘ ਦਾ ਕਹਿਣਾ ਹੈ ਰਾਫੇਲ ਡੀਲ ਨੂੰ ਲੈ ਕੇ ਜੋ ਦੋਸ਼ ਲਗਾ ਰਹੇ ਹਨ, ਉਹ ਅਨਪੜ੍ਹ ਹਨ, ਜਿਨ੍ਹਾਂ ਨੂੰ ਇਸ ਬਾਰੇ...
ਜਸਟਿਸ ਗੋਬਿੰਦ ਮਾਥੁਰ ਨੇ ਇਲਾਹਾਬਾਦ ਹਾਈਕੋਰਟ ਦੇ ਚੀਫ਼ ਜਸਟਿਸ ਵਜੋ ਚੁੱਕੀ ਸਹੁੰ
. . .  52 minutes ago
ਇਲਾਹਾਬਾਦ, 14 ਨਵੰਬਰ - ਜਸਟਿਸ ਗੋਬਿੰਦ ਮਾਥੁਰ ਨੇ ਪ੍ਰਯਾਗਰਾਜ 'ਚ ਇਲਾਹਾਬਾਦ ਹਾਈਕੋਰਟ ਦੇ ਚੀਫ਼ ਜਸਟਿਸ ਵਜੋ ਸਹੁੰ ਚੁੱਕੀ...
ਭਾਰੀ ਬਰਫ਼ਬਾਰੀ ਦੇ ਚੱਲਦਿਆਂ ਮੁਗਲ ਰੋਡ ਬੰਦ
. . .  about 1 hour ago
ਸ੍ਰੀਨਗਰ, 14 ਨਵੰਬਰ - ਜੰਮੂ ਕਸ਼ਮੀਰ ਦੇ ਰਾਜੌਰੀ 'ਚ ਪੈਂਦੇ ਪੀਰ ਪੰਜਾਲ ਦੇ ਪਹਾੜੀ ਇਲਾਕਿਆਂ ਵਿਚ ਹੋਈ ਤਾਜ਼ਾ ਬਰਫ਼ਬਾਰੀ ਦੇ ਚੱਲਦਿਆਂ ਮੁਗਲ ਰੋਡ ਅੱਜ ਬੰਦ ਕਰ ਦਿੱਤਾ...
ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰ ਸ਼ੇਖਰ ਰਾਉ ਨੇ ਗਜਵੇਲ ਤੋਂ ਭਰੇ ਨਾਮਜ਼ਦਗੀ ਪੇਪਰ
. . .  about 1 hour ago
ਹੈਦਰਾਬਾਦ, 14 ਨਵੰਬਰ - ਤੇਲੰਗਾਨਾ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਮੁੱਖ ਮੰਤਰੀ ਕੇ. ਚੰਦਰ ਸ਼ੇਖਰ ਰਾਉ ਨੇ ਗਜਵਾਲ ਵਿਧਾਨ ਸਭਾ ਹਲਕੇ ਤੋਂ ਆਪਣੇ ਨਾਮਜ਼ਦਗੀ ਪੇਪਰ...
ਟੀ-20 ਮਹਿਲਾ ਵਿਸ਼ਵ ਕੱਪ 'ਚ ਭਾਰਤ ਤੇ ਆਇਰਲੈਂਡ ਦਾ ਮੁਕਾਬਲਾ ਕੱਲ੍ਹ
. . .  about 1 hour ago
ਗੁਆਨਾ, 14 ਨਵੰਬਰ - ਵੈਸਟ ਇੰਡੀਜ਼ ਵਿਖੇ ਚੱਲ ਰਹੇ ਮਹਿਲਾ ਵਿਸ਼ਵ ਕੱਪ ਦੇ ਗਰੁੱਪ ਬੀ ਵਿਚ ਭਾਰਤ ਦਾ ਮੁਕਾਬਲਾ 15 ਨਵੰਬਰ ਨੂੰ ਆਇਰਲੈਂਡ ਨਾਲ ਹੋਵੇਗਾ। ਇਹ ਮੁਕਾਬਲਾ...
ਰਾਫੇਲ ਸਮਝੌਤੇ 'ਤੇ ਸੁਪਰੀਮ ਕੋਰਟ ਨੇ ਫੈਸਲਾ ਰੱਖਿਆ ਸੁਰੱਖਿਅਤ
. . .  about 2 hours ago
ਨਵੀਂ ਦਿੱਲੀ, 14 ਨਵੰਬਰ - ਰਾਫੇਲ ਸੌਦੇ ਨੂੰ ਲੈ ਕੇ ਸੁਪਰੀਮ ਕੋਰਟ 'ਚ ਦਾਖਲ ਅਰਜੀਆਂ 'ਤੇ ਅੱਜ ਲੰਬੀ ਸੁਣਵਾਈ ਹੋਈ। ਅਦਾਲਤ ਰਾਫੇਲ ਸੌਦੇ ਦੀ ਕੀਮਤ ਅਤੇ ਇਸ ਦੇ ਫਾਇਦੇ ਦੀ ਜਾਂਚ ਕਰੇਗੀ। ਕੇਂਦਰ ਨੇ ਪਿਛਲੀ ਸੁਣਵਾਈ 'ਚ 36 ਰਾਫੇਲ ਲੜਾਕੂ ਜਹਾਜ਼ਾਂ ਦੀ ਕੀਮਤ ਤੇ...
ਸੀ.ਬੀ.ਆਈ. ਬਨਾਮ ਸੀ.ਬੀ.ਆਈ : ਰਾਕੇਸ਼ ਅਸਥਾਨਾ ਦੀ ਰਾਹਤ 'ਚ ਵਾਧਾ
. . .  about 2 hours ago
ਨਵੀਂ ਦਿੱਲੀ, 14 ਨਵੰਬਰ - ਸੀ.ਬੀ.ਆਈ. ਬਨਾਮ ਸੀ.ਬੀ.ਆਈ ਮਾਮਲੇ 'ਚ ਦਿੱਲੀ ਹਾਈਕੋਰਟ ਨੇ ਸੀ.ਬੀ.ਆਈ. ਦੇ ਸਪੈਸ਼ਲ ਡਾਇਰੈਕਟਰ ਰਾਕੇਸ਼ ਅਸਥਾਨਾ ਨੂੰ 28 ਨਵੰਬਰ ਤੱਕ ਲਈ ਅੰਤਰਿਮ ਰਾਹਤ 'ਚ ਵਾਧਾ ਕੀਤਾ...
ਬੰਦ ਫ਼ੈਕਟਰੀ ਅੰਦਰ ਨਕਲੀ ਸ਼ਰਾਬ ਬਣਾਉਣ ਦੀ ਫ਼ੈਕਟਰੀ ਤੋਂ ਪਰਦਾਫਾਸ਼
. . .  about 2 hours ago
ਡੇਰਾਬਸੀ,14 ਨਵੰਬਰ ( ਸ਼ਾਮ ਸਿੰਘ ਸੰਧੂ )- ਐਕਸਾਈਜ਼ ਐਂਡ ਟੈਕਸੇਸ਼ਨ ਡਿਪਾਰਟਮੈਂਟ ਪੰਜਾਬ ਦੇ ਡਾਇਰੈਕਟਰ ਇਨਵੈਸਟੀਗੇਸ਼ਨ ਅਤੇ ਉਨ੍ਹਾਂ ਦੀ ਟੀਮ ਨੇ ਮੁਖ਼ਬਰੀ ਦੇ ਆਧਾਰ 'ਤੇ ਛਾਪਾ ਮਾਰ ਕੇ ਡੇਰਾਬਸੀ ਨੇੜਲੇ ਪਿੰਡ ਘੋਲੂ ਮਾਜਰਾ ਸਥਿਤ ਗਲਾਸ ਪੈਲੇਸ ਦੇ ਸਾਹਮਣੇ ਇੱਕ...
ਦਿੱਲੀ ਹਾਈ ਕੋਰਟ ਨੇ ਦਾਤੀ ਮਹਾਰਾਜ ਦੀ ਪਟੀਸ਼ਨ ਖਾਰਜ ਕੀਤੀ
. . .  about 2 hours ago
ਨਵੀਂ ਦਿੱਲੀ,14 ਨਵੰਬਰ (ਜਗਤਾਰ ਸਿੰਘ)- ਦਿੱਲੀ ਹਾਈ ਕੋਰਟ ਨੇ ਜਬਰ ਜਨਾਹ ਮਾਮਲੇ ਦੇ ਦੋਸ਼ੀ ਦਾਤੀ ਮਹਾਰਾਜ ਦੀ ਪਟੀਸ਼ਨ ਨੂੰ ਖਾਰਜ ਕੀਤਾ ਹੈ। ਇਸ ਪਟੀਸ਼ਨ ਰਾਹੀਂ ਅਦਾਲਤ ਦੇ ਉਸ ਫੈਸਲੇ ਦੀ ਸਮੀਖਿਆ ਦੀ ਮੰਗ ਕੀਤੀ ਗਈ ਸੀ,ਜਿਸ ਵਿਚ ਉਸ ਦੇ ਖ਼ਿਲਾਫ਼ ਦਰਜ...
ਪ੍ਰਦੂਸ਼ਣ ਦੇ ਚੱਲਦਿਆਂ ਪੰਜਾਬ ਸਰਕਾਰ ਨੂੰ 50 ਕਰੋੜ ਦਾ ਜੁਰਮਾਨਾ
. . .  about 2 hours ago
ਨਵੀਂ ਦਿੱਲੀ, 14 ਨਵੰਬਰ - ਨੈਸ਼ਨਲ ਗਰੀਨ ਟ੍ਰਿਬਿਊਨਲ ਨੇ ਪੰਜਾਬ ਸਰਕਾਰ ਨੂੰ ਬਿਆਸ ਤੇ ਸਤਲੁਜ ਦਰਿਆਵਾਂ 'ਚ ਫੈਲੇ ਪ੍ਰਦੂਸ਼ਣ ਦੇ ਚੱਲਦਿਆਂ 50 ਕਰੋੜ ਦਾ ਜੁਰਮਾਨਾ ਲਗਾਇਆ ਹੈ। ਟ੍ਰਿਬਿਊਨਲ ਨੇ ਜੁਰਮਾਨਾ ਭਰਨ ਲਈ ਪੰਜਾਬ ਸਰਕਾਰ ਨੂੰ ਦੋ ਹਫ਼ਤੇ ਦਾ ਸਮਾਂ ਦਿੱਤਾ...
1984 ਸਿੱਖ ਕਤਲੇਆਮ 'ਚ ਨਰੇਸ਼ ਸੇਹਰਾਵਤ ਤੇ ਯਸ਼ਪਾਲ ਦੋਸ਼ੀ, ਭਲਕੇ ਸੁਣਾਈ ਜਾਵੇਗੀ ਸਜ਼ਾ
. . .  1 minute ago
ਨਵੀਂ ਦਿੱਲੀ, 14 ਨਵੰਬਰ (ਜਗਤਾਰ ਸਿੰਘ) - ਦਿੱਲੀ ਪਟਿਆਲਾ ਹਾਊਸ ਕੋਰਟ ਨੇ 1984 ਸਿੱਖ ਕਤਲੇਆਮ 'ਚ ਨਰੇਸ਼ ਸੇਹਰਾਵਤ ਤੇ ਯਸ਼ਪਾਲ ਸਿੰਘ ਨੂੰ ਦੋਸ਼ੀ ਮੰਨਿਆ ਹੈ। ਦੋਵਾਂ ਨੂੰ ਆਈ.ਪੀ.ਸੀ. ਦੀ ਧਾਰਾ 452, 302, 307, 324, 395, 436 ਤਹਿਤ ਦੋਸ਼ੀ ਮੰਨਿਆ ਗਿਆ...
ਹਿਜਬੁਲ ਮੁਜਾਹਿਦੀਨ ਦੇ ਦੋ ਅੱਤਵਾਦੀ ਗ੍ਰਿਫਤਾਰ
. . .  about 3 hours ago
ਨਸ਼ੇ 'ਚ ਧੁੱਤ ਵਿਦੇਸ਼ੀ ਮਹਿਲਾ ਵਲੋਂ ਏਅਰ ਇੰਡੀਆ ਦੀ ਉਡਾਣ 'ਚ ਹੰਗਾਮਾ
. . .  about 3 hours ago
ਪਹਿਲੀ ਆਲਮੀ ਜੰਗ ਦੀ ਯਾਦ 'ਚ ਕਰਵਾਏ ਸਮਾਗਮ 'ਚ ਕੈਪਟਨ ਨੇ ਲਿਆ ਹਿੱਸਾ
. . .  about 3 hours ago
ਇਨੈਲੋ ਦਾ ਹੁਣ ਦੋਫਾੜ ਹੋਣ ਤੈਅ
. . .  about 3 hours ago
ਸੁਖਬੀਰ ਬਾਦਲ ਦੀ ਅਗਵਾਈ 'ਚ ਜਲੰਧਰ 'ਚ ਅਕਾਲੀ ਦਲ ਦਾ ਧਰਨਾ ਜਾਰੀ
. . .  about 4 hours ago
ਅਜੇ ਚੌਟਾਲਾ ਵੀ ਇਨੈਲੋ ਤੋਂ ਕੱਢੇ ਗਏ
. . .  about 4 hours ago
ਹਾਈਕੋਰਟ ਨੇ ਬਹਿਬਲ ਕਲਾਂ ਗੋਲੀ ਕਾਂਡ 'ਚ ਫਸੇ ਪੁਲਿਸ ਅਫਸਰਾਂ ਖਿਲਾਫ ਜਾਂਚ 'ਤੇ ਲਗਾਈ ਰੋਕ ਰੱਖੀ ਜਾਰੀ
. . .  about 4 hours ago
ਸਿਹਤ ਵਿਭਾਗ ਨੇ ਨਸ਼ਾ ਛੁਡਾਊ ਕੇਂਦਰ ਕੀਤਾ ਸੀਲ
. . .  about 4 hours ago
ਜਲੰਧਰ 'ਚ ਸ਼੍ਰੋਮਣੀ ਅਕਾਲੀ ਦਲ ਵਲੋਂ ਧਰਨਾ
. . .  about 5 hours ago
ਨਾਭਾ 'ਚ ਡਕੈਤੀ ਦੌਰਾਨ ਗੰਭੀਰ ਜ਼ਖਮੀ ਹੋਏ ਗੰਨਮੈਨ ਦੀ ਹੋਈ ਮੌਤ
. . .  about 5 hours ago
ਨਾਭਾ 'ਚ ਬੈਂਕ ਦੇ ਗੰਨਮੈਨ ਨੂੰ ਗੋਲੀ ਮਾਰ ਕੇ 50 ਲੱਖ ਦੀ ਡਕੈਤੀ
. . .  about 5 hours ago
ਰੁਪਏ 'ਚ ਡਾਲਰ ਮੁਕਾਬਲੇ 67 ਪੈਸੇ ਆਈ ਮਜ਼ਬੂਤੀ
. . .  about 6 hours ago
ਰਾਫੇਲ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਜਾਰੀ
. . .  about 6 hours ago
ਧਮਾਕੇ 'ਚ 5 ਜਵਾਨਾਂ ਸਮੇਤ ਇਕ ਨਾਗਰਿਕ ਜ਼ਖਮੀ
. . .  about 6 hours ago
ਮੋਦੀ ਨੇ ਅਮਰੀਕਾ ਦੇ ਉਪ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ
. . .  about 7 hours ago
ਪੰਡਿਤ ਜਵਾਹਰ ਲਾਲ ਨਹਿਰੂ ਨੂੰ ਮਨਮੋਹਨ ਸਿੰਘ ਤੇ ਸੋਨੀਆ ਗਾਂਧੀ ਨੇ ਸ਼ਰਧਾਂਜਲੀ ਭੇਟ ਕੀਤੀ
. . .  about 7 hours ago
ਰਾਜਸਥਾਨ 'ਚ ਸੜਕ ਹਾਦਸਾ, 6 ਲੋਕਾਂ ਦੀ ਮੌਤ
. . .  about 7 hours ago
ਅੱਜ ਵਿਆਹ ਕਰਾਉਣਗੇ ਦੀਪਿਕਾ-ਰਣਵੀਰ
. . .  about 8 hours ago
ਜੰਮੂ ਤੋਂ ਪਠਾਨਕੋਟ ਆ ਰਹੀ ਇਨੋਵਾ ਚਾਰ ਲੋਕਾਂ ਵਲੋਂ ਖੋਹੀ, ਫਰਾਰ
. . .  about 7 hours ago
ਭਾਰਤ 'ਚ ਅੱਜ ਨਵੀਂ ਆਰਥਿਕ ਕ੍ਰਾਂਤੀ - ਫਿਨਟੈੱਕ ਫੈਸਟੀਵਲ 'ਚ ਮੋਦੀ ਨੇ ਕਿਹਾ
. . .  about 9 hours ago
ਅੱਜ ਦਾ ਵਿਚਾਰ
. . .  about 9 hours ago
ਅੱਗ ਲੱਗਣ ਨਾਲ ਘਰ ਦਾ ਸਾਰਾ ਸਾਮਾਨ ਸੜ ਕੇ ਰਾਖ
. . .  1 day ago
ਗਰਨੇਡ ਤੇ ਜਿੰਦਾ ਕਾਰਤੂਸਾਂ ਸਮੇਤ ਮਹਿਲਾ ਗ੍ਰਿਫ਼ਤਾਰ
. . .  1 day ago
ਸਦਾਨੰਦ ਗੌੜਾ ਤੇ ਨਰਿੰਦਰ ਸਿੰਘ ਤੋਮਰ ਨੂੰ ਦਿੱਤੇ ਗਏ ਵਾਧੂ ਚਾਰਜ
. . .  1 day ago
ਸਰਕਾਰ ਨੇ 8 ਪੂਰਬ ਉੱਤਰੀ ਅੱਤਵਾਦੀ ਸੰਗਠਨਾਂ ਉੱਪਰ ਪਾਬੰਦੀ ਵਧਾਈ - ਗ੍ਰਹਿ ਮੰਤਰਾਲਾ
. . .  1 day ago
ਤਾਮਿਲਨਾਡੂ 'ਚ ਡੀ.ਐਮ.ਕੇ ਨਾਲ ਮਿਲ ਕੇ ਲੜਾਂਗੇ ਵਿਧਾਨ ਸਭਾ ਚੋਣ - ਯੇਚੁਰੀ
. . .  1 day ago
ਸਾਂਝਾ ਅਧਿਆਪਕ ਮੋਰਚਾ ਤੇ ਜਥੇਬੰਦੀਆਂ ਵੱਲੋਂ ਭੱਠਲ ਦੀ ਕੋਠੀ ਦਾ ਘਿਰਾਓ
. . .  1 day ago
ਹਥਿਆਰਾਂ ਸਣੇ 1 ਲੱਖ ਦਾ ਇਨਾਮੀ ਬਦਮਾਸ਼ ਗ੍ਰਿਫ਼ਤਾਰ
. . .  1 day ago
ਘੁਸਪੈਠ ਦੀ ਕੋਸ਼ਿਸ਼ ਕਰ ਰਹੇ 2 ਅੱਤਵਾਦੀ ਢੇਰ
. . .  about 1 hour ago
ਸ੍ਰੀਲੰਕਾ : ਸੁਪਰੀਮ ਕੋਰਟ ਵੱਲੋਂ ਸੰਸਦ ਭੰਗ ਕਰਨ ਦਾ ਫ਼ੈਸਲਾ ਖ਼ਾਰਜ
. . .  about 1 hour ago
1984 ਸਿੱਖ ਦੰਗਾ ਮਾਮਲਾ: ਐੱਸ.ਆਈ.ਟੀ. 'ਚ ਤੀਜੇ ਮੈਂਬਰ ਦੀ ਨਿਯੁਕਤੀ ਸਬੰਧੀ ਰਾਸ਼ਟਰਪਤੀ ਨੂੰ ਮੰਗ ਪੱਤਰ
. . .  about 1 hour ago
ਫਲਿਪਕਾਰਟ ਦੇ ਗਰੁੱਪ ਸੀ.ਈ.ਓ ਬਿੰਨੀ ਬਾਂਸਲ ਵੱਲੋਂ ਅਸਤੀਫ਼ਾ
. . .  about 1 hour ago
ਸੀਤਾਰਾਮ ਯੇਚੁਰੀ ਵੱਲੋਂ ਡੀ.ਐਮ.ਕੇ ਪ੍ਰਮੁੱਖ ਸਟਾਲਿਨ ਨਾਲ ਮੁਲਾਕਾਤ
. . .  6 minutes ago
ਕੈਪਟਨ ਅਰਵਿੰਦ ਕਠਪਾਲੀਆ ਨੂੰ ਆਪ੍ਰੇਸ਼ਨ ਡਾਇਰੈਕਟਰ ਦੇ ਅਹੁਦੇ ਤੋਂ ਹਟਾਇਆ ਗਿਆ
. . .  40 minutes ago
ਦਰਦਨਾਕ ਹਾਦਸੇ 'ਚ ਦੋ ਦੋਸਤਾਂ ਦੀ ਮੌਤ
. . .  41 minutes ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 24 ਕੱਤਕ ਸੰਮਤ 550
ਿਵਚਾਰ ਪ੍ਰਵਾਹ: ਯੋਗਤਾਵਾਂ ਅਤੇ ਮਿਹਨਤ ਨਾਲ ਹੀ ਅਸੀਂ ਆਪਣੇ ਟੀਚੇ ਪ੍ਰਾਪਤ ਕਰ ਸਕਦੇ ਹਾਂ। -ਰਾਬਿੰਦਰ ਨਾਥ ਟੈਗੋਰ

ਰਾਸ਼ਟਰੀ-ਅੰਤਰਰਾਸ਼ਟਰੀ

ਵਿਦੇਸ਼ਾਂ 'ਚ ਬੰਦੀ ਛੋੜ ਦਿਵਸ ਤੇ ਦੀਵਾਲੀ ਸਬੰਧੀ ਸਮਾਗਮ

ਸ੍ਰੀ ਗੁਰੂ ਸਿੰਘ ਸਭਾ ਸਾਊਥਾਲ 'ਚ ਵੱਡੀ ਗਿਣਤੀ 'ਚ ਸੰਗਤ ਨੇ ਭਰੀ ਹਾਜ਼ਰੀ
ਲੰਡਨ, 8 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਯੂ. ਕੇ. ਦੇ ਵੱਖ-ਵੱਖ ਸ਼ਹਿਰਾਂ 'ਚ ਬੰਦੀ ਛੋੜ ਦਿਵਸ ਦੀਵਾਲੀ ਸਬੰਧੀ ਵਿਸ਼ੇਸ਼ ਸਮਾਗਮ ਕਰਵਾਏ ਗਏ | ਸਿੱਖਾਂ ਅਤੇ ਹਿੰਦੂਆਂ ਵਲੋਂ ਪੂਰੇ ਉਤਸ਼ਾਹ ਨਾਲ ਦੀਵਾਲੀ ਮਨਾਈ ਗਈ ਅਤੇ ਦੇਰ ਰਾਤ ਤੱਕ ਸਾਊਥਾਲ, ਗ੍ਰੇਵਜ਼ੈਂਡ, ਕਵੈਂਟਰੀ, ਬਾਰਕਿੰਗ, ਬ੍ਰਮਿੰਘਮ, ਡਰਬੀ, ਸਲੋਹ ਆਦਿ ਸ਼ਹਿਰਾਂ 'ਚ ਆਤਿਸ਼ਬਾਜ਼ੀ ਨਾਲ ਅਸਮਾਨ ਚਮਕਦਾ ਅਤੇ ਗੂੰਜਦਾ ਰਿਹਾ | ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਿਖੇ ਦੀਵਾਲੀ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਸਾਰਾ ਦਿਨ ਗੁਰਬਾਣੀ ਕੀਰਤਨ ਅਤੇ ਕਥਾ ਵਿਚਾਰਾਂ ਦਾ ਪ੍ਰਵਾਹ ਚਲਦਾ ਰਿਹਾ | ਕੰਮ ਦਾ ਦਿਨ ਹੋਣ ਦੇ ਬਾਵਜੂਦ ਸ਼ਾਮ ਨੂੰ ਸਿੱਖ ਭਾਈਚਾਰੇ ਨੇ ਵੱਡੀ ਗਿਣਤੀ 'ਚ ਹਾਜ਼ਰੀ ਭਰੀ | ਸੰਗਤ ਨੇ ਦੀਵੇ ਅਤੇ ਮੋਮਬੱਤੀਆਂ ਜਗ੍ਹਾ ਕੇ ਬੰਦੀ ਛੋੜ ਦਿਵਸ ਮਨਾਇਆ | ਗੁਰੂ ਘਰ ਦੇ ਪ੍ਰਧਾਨ ਗੁਰਮੇਲ ਸਿੰਘ ਮੱਲ੍ਹੀ ਨੇ ਸਿੱਖ ਸੰਗਤ ਨੂੰ ਵਧਾਈ ਦਿੱਤੀ | ਸਾਊਥਾਲ ਦੇ ਰਾਮ ਮੰਦਰ ਅਤੇ ਹਿੰਦੂ ਵਿਸ਼ਵ ਮੰਦਰ 'ਚ ਹਿੰਦੂ ਭਾਈਚਾਰੇ ਨੇ ਹਾਜ਼ਰੀ ਭਰੀ ਅਤੇ ਦੀਪਮਾਲਾ ਕੀਤੀ | ਸਾਬਕਾ ਕੇਂਦਰੀ ਮੰਤਰੀ ਪ੍ਰੀਤੀ ਪਟੇਲ, ਐਮ. ਪੀ. ਵਰਿੰਦਰ ਸ਼ਰਮਾ, ਐਮ. ਪੀ. ਤਨਮਨਜੀਤ ਸਿੰਘ ਢੇਸੀ ਨੇ ਦੀਵਾਲੀ ਮੌਕੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ |
ਟੋਰਾਂਟੋ ਵਿਖੇ ਧਾਰਮਿਕ ਸਥਾਨਾਂ 'ਤੇ ਲੱਗੀਆਂ ਰੌਣਕਾਂ
ਟੋਰਾਂਟੋਂ, (ਹਰਜੀਤ ਸਿੰਘ ਬਾਜਵਾ)- ਬੰਦੀ ਛੋੜ ਦਿਵਸ ਅਤੇ ਦੀਵਾਲੀ ਦਾ ਤਿਉਹਾਰ ਇੱਥੇ ਭਾਰਤੀ ਭਾਈਚਾਰੇ ਵਲੋਂ ਉਤਸ਼ਾਹ ਨਾਲ ਮਨਾਇਆ ਗਿਆ | ਇੱਥੇ ਓਾਟਾਰੀਓ ਸੂਬੇ ਦੇ ਵੱਖ-ਵੱਖ ਗੁਰੂਦੁਆਰਾ ਸਾਹਿਬਾਨ 'ਚ ਸੰਗਤਾਂ ਦਾ ਭਾਰੀ ਇਕੱਠ ਵੇਖਣ ਨੂੰ ਮਿਲਿਆ | ਗੁਰੂਦੁਆਰਾ ਸਿੱਖ ਸੰਗਤ ਬਰੈਂਪਟਨ, ਓਾਟਾਰੀਓ ਖਾਲਸਾ ਦਰਬਾਰ ਡਿਕਸੀ ਰੋਡ ਤੋਂ ਇਲਾਵਾ ਵੱਖ-ਵੱਖ ਗੁਰੂਦੁਆਰਾ ਸਾਹਿਬਾਨ 'ਚ ਸਵੇਰ ਤੋਂ ਹੀ ਜਿੱਥੇ ਸੰਗਤ ਦੀ ਆਵਾਜਾਈ ਰਹੀ ਉੱਥੇ ਹੀ ਵੱਖ-ਵੱਖ ਰਾਗੀ ਅਤੇ ਢਾਡੀ ਜਥਿਆਂ ਵਲੋਂ ਕੀਰਤਨ ਅਤੇ ਜੋਸ਼ੀਲੀਆਂ ਵਾਰਾਂ ਨਾਲ ਸੰਗਤ ਨੂੰ ਨਿਹਾਲ ਕੀਤਾ ਗਿਆ | ਸਾਰੇ ਹੀ ਗੁਰੂਦੁਆਰਾ ਸਾਹਿਬਾਨ 'ਚ ਸੰਗਤ ਵਲੋਂ ਜਿੱਥੇ ਦੀਪਮਾਲਾ ਕੀਤੀ ਗਈ, ਉੱਥੇ ਹੀ ਦੀਵੇ ਅਤੇ ਮੋਮਬੱਤੀਆਂ ਵੀ ਬਾਲੀਆਂ ਗਈਆਂ | ਇਸ ਤੋਂ ਇਲਾਵਾ ਇੱਥੇ ਵੱਖੋ-ਵੱਖਰੇ ਸ਼ਹਿਰਾਂ 'ਚ ਮੰਦਰਾਂ 'ਚ ਵੀ ਦੀਵਾਲੀ ਮਨਾਈ ਗਈ |
ਸਿਡਨੀ 'ਚ ਭਾਰੀ ਗਿਣਤੀ ਸੰਗਤ ਗੁਰੂਘਰ ਹੋਈਆਂ ਨਤਮਸਤਕ
ਸਿਡਨੀ, (ਹਰਕੀਰਤ ਸਿੰਘ ਸੰਧਰ)-ਦੀਵਾਲੀ ਅਤੇ ਬੰਦੀ ਛੋੜ ਦੇ ਪਵਿੱਤਰ ਦਿਹਾੜੇ ਮੌਕੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਗੁਰੂਘਰ ਨਤਮਸਤਕ ਹੋਈਆਂ | ਸਿਡਨੀ ਦੇ ਗਲੈਨਵੁੱਡ ਗੁਰਦੁਆਰੇ ਸਾਰਾ ਦਿਨ ਗੁਰਬਾਣੀ ਦਾ ਰਸਭਿੰਨਾ ਕੀਰਤਨ ਚਲਦਾ ਰਿਹਾ | ਗੁਰੂਘਰ ਦੇ ਹਜ਼ੂਰੀ ਰਾਗੀ ਜਥੇ ਵਲੋਂ ਇਸ ਵਿਸ਼ੇਸ਼ ਦਿਨ ਸਬੰਧੀ ਦੀਵਾਨ ਸਜਾਏ ਗਏ | ਢਾਡੀ ਵਲੋਂ ਬੰਦੀ ਛੋੜ ਦਿਵਸ ਦੇ ਪ੍ਰਸੰਗ ਨੂੰ ਸੰਗਤਾਂ ਨਾਲ ਸਾਂਝਾ ਕੀਤਾ ਅਤੇ ਇਸ ਦਿਨ ਦੀ ਮਹਾਨਤਾ ਬਾਰੇ ਦੱ ਸਿਆ | ਗੁਰੂਘਰ ਨੂੰ ਸਾਰੇ ਪਾਸਿਓਾ ਰੌਸ਼ਨੀਆਂ ਨਾਲ ਜਗਮਗਾਇਆ ਗਿਆ ਸੀ ਅਤੇ ਸੰਗਤਾਂ ਵਲੋਂ ਮੋਮਬੱਤੀਆਂ ਅਤੇ ਦੀਵੇ ਲਗਾ ਕੇ ਚਾਨਣ ਕੀਤਾ ਗਿਆ | ਵੱਖ-ਵੱਖ ਧਰਮਾਂ ਦੇ ਇਸ ਸਾਂਝੇ ਤਿਉਹਾਰ ਵਿਚ ਹਿੰਦੂ, ਸਿੱਖਾਂ ਅਤੇ ਨਾਲ-ਨਾਲ ਹੋਰ ਧਰਮਾਂ ਦੇ ਲੋਕ ਵੀ ਇਥੇ ਪਹੁੰਚੇ |
ਇਸੇ ਤਰ੍ਹਾਂ ਰਿਵਸਬੀ ਗੁਰੂਘਰ ਵਿਖੇ ਵੀ ਸਾਰਾ ਦਿਨ ਹੀ ਰਸਭਿੰਨਾ ਕੀਰਤਨ ਚਲਦਾ ਰਿਹਾ | ਮਹਿੰਦਰ ਸਿੰਘ ਬਿੱਟਾ ਅਤੇ ਪ੍ਰਬੰਧਕ ਕਮੇਟੀ ਨੇ ਦੱ ਸਿਆ ਕਿ ਹਜ਼ਾਰਾਂ ਦੀ ਗਿਣਤੀ 'ਚ ਸੰਗਤ ਇਸ ਦਿਹਾੜੇ 'ਤੇ ਗੁਰਦੁਆਰੇ ਪਹੁੰਚੀ | ਗੁਰੂਘਰ ਦੇ ਹਜ਼ੂਰੀ ਰਾਗੀ ਭਾਈ ਰਮਨਪ੍ਰੀਤ ਸਿੰਘ, ਗੁਰਮੀਤ ਸਿੰਘ ਅਤੇ ਅਰਵਿੰਦਰ ਸਿੰਘ ਨੇ ਸੰਗਤ ਨੂੰ ਕੀਰਤਨ ਰਾਹੀਂ ਬੰਦੀ ਛੋੜ ਦਿਵਸ ਸਬੰਧੀ ਜਾਣੂ ਕਰਵਾਇਆ | ਭਾਈ ਇਕਬਾਲ ਸਿੰਘ ਨੇ ਕੀਰਤਨ ਰਾਹੀਂ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ | ਇਸੇ ਤਰ੍ਹਾਂ ਗਲੈਨਵੁੱਡ ਗੁਰੂਘਰ ਵਿਖੇ ਵੀ ਸੰਗਤਾਂ ਨੇ ਹਾਜ਼ਰੀ ਭਰੀ | ਢਾਡੀ ਜਥੇ ਵਲੋਂ ਬੰਦੀ ਛੋੜ ਦਿਵਸ ਦੇ ਪ੍ਰਸੰਗ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ |
ਹਾਂਗਕਾਂਗ 'ਚ ਵੱਖ-ਵੱਖ ਭਾਈਚਾਰਿਆਂ ਨੇ ਦੀਵਾਲੀ ਮਨਾਈ
ਹਾਂਗਕਾਂਗ, (ਜੰਗ ਬਹਾਦਰ ਸਿੰਘ)-ਰੌਸ਼ਨੀਆਂ ਦਾ ਤਿਉਹਾਰ ਦੀਵਾਲੀ ਹਾਂਗਕਾਂਗ ਵਿਖੇ ਵੱਖੋ-ਵੱਖ ਭਾਈਚਾਰਿਆਂ ਵਲੋਂ ਆਪੋ-ਆਪਣੀਆਂ ਰਵਾਇਤਾਂ ਨਾਲ ਮਨਾਇਆ ਗਿਆ | ਸਿੱਖ ਭਾਈਚਾਰੇ ਵਲੋਂ ਗੁਰਦੁਆਰਾ ਖ਼ਾਲਸਾ ਦੀਵਾਨ ਵਿਖੇ ਬੰਦੀ ਛੋੜ ਦਿਵਸ ਮਨਾਉਦਿਆਂ ਦਿਨ ਭਰ ਸ਼ਬਦ ਕੀਰਤਨ ਅਤੇ ਕਥਾ ਦੇ ਪ੍ਰਵਾਹ ਚਲਾਏ ਗਏ ਅਤੇ ਰਾਤ ਸਮੇਂ ਦੀਵਿਆਂ ਮੋਮਬੱਤੀਆਂ ਅਤੇ ਲੜੀਆਂ ਰਾਹੀਂ ਆਕਰਸ਼ਕ ਦੀਪਮਾਲਾ ਕੀਤੀ ਗਈ | ਇਸ ਮੌਕੇ ਟੂਰਿਸਟ ਵੀਰਾਂ ਵਲੋਂ ਲੰਗਰ ਦਾ ਪ੍ਰਬੰਧ ਕੀਤਾ ਗਿਆ | ਇਸੇ ਤਰ੍ਹਾਂ ਹਿੰਦੂ ਭਾਈਚਾਰੇ ਵਲੋਂ ਹੈਪੀ ਵੈਲੀ ਮੰਦਰ ਅਤੇ ਚਿਮਚਾ ਸ਼ੂਈ ਮੰਦਰ ਵਾਸਤੇ ਬਹੁਤ ਸਾਰੇ ਛੋਟੇ ਮੰਦਰਾਂ ਵਿਚ ਦੀਪਮਾਲਾ ਕਰਕੇ ਸ੍ਰੀ ਰਾਮ ਚੰਦਰ ਦੇ ਅਯੁੱਧਿਆ ਆਗਮਨ ਦੀ ਖੁਸ਼ੀ ਮਨਾਈ ਗਈ | ਹਾਂਗਕਾਂਗ ਵਸਦੇ ਨਿਪਾਲੀ ਭਾਈਚਾਰੇ ਵਲੋਂ ਵੱਡੀ ਪੱਧਰ 'ਤੇ ਇਸ ਤਿਉਹਾਰ ਨੂੰ ਮਨਾਉਦਿਆਂ ਘਰਾਂ, ਮੰਦਰਾਂ ਵਿਚ ਦੀਪਮਾਲਾ ਕੀਤੀ ਗਈ ਉੱਥੇ ਬਹੁਤ ਸਾਰੀਆਂ ਪਾਰਟੀਆਂ ਅਤੇ ਨਿੱਜੀ ਸਮਾਗਮਾਂ ਦਾ ਆਯੋਜਨ ਕੀਤਾ ਗਿਆ |
ਨਿਊਜ਼ੀਲੈਂਡ 'ਚ ਉਤਸ਼ਾਹ ਨਾਲ ਮਨਾਇਆ ਦੀਵਾਲੀ ਦਾ ਤਿਉਹਾਰ
ਆਕਲੈਂਡ, (ਹਰਮਨਪ੍ਰੀਤ ਸਿੰਘ ਗੋਲੀਆ)- ਨਿਊਜ਼ੀਲੈਂਡ ਵਿਖੇ ਭਾਵੇ ਦੀਵਾਲੀ ਦੇ ਤਿਉਹਾਰ ਨੰੂ ਲੈ ਕਿ ਕਰੀਬ 2 ਹਫ਼ਤੇ ਪਹਿਲਾਂ ਤੋਂ ਵੱਖੋ-ਵੱਖ ਸੰਸਥਾਵਾਂ ਵਲੋਂ ਭਾਰਤੀ ਸੱਭਿਅਤਾ ਦੇ ਰੰਗ ਪੇਸ਼ ਕਰਦੇ ਸੱਭਿਆਚਾਰਕ ਸਮਾਗਮ ਕਰਵਾਉਣੇ ਸ਼ੁਰੂ ਕਰ ਦਿੱਤੇ ਸਨ, ਪਰ ਦੀਵਾਲੀ ਵਾਲੇ ਦਿਨ ਸਮੂਹ ਭਾਰਤੀ ਭਾਈਚਾਰੇ ਨੇ ਇਸ ਤਿਉਹਾਰ ਨੰੂ ਉਤਸ਼ਾਹ ਨਾਲ ਮਨਾਇਆ, ਜਿੱਥੇ ਪੰਜਾਬ ਤੋਂ ਬਾਹਰੀ ਹੋਰਨਾਂ ਸੂਬਿਆਂ ਤੋਂ ਵੱਖੋ-ਵੱਖ ਧਰਮਾਂ ਦੇ ਆਏ ਲੋਕਾਂ ਨੇ ਆਪਣੇ ਧਰਮ ਅਨੁਸਾਰ ਮੰਦਰ ਾਂ ਗੁਰਦੁਆਰਾ ਸਾਹਿਬ ਆਦਿ 'ਚ ਜਾ ਕਿ ਇਸ ਤਿਉਹਾਰ ਨੰੂ ਮਨਾਇਆ, ਉੱਥੇ ਹੀ ਪੰਜਾਬੀ ਭਾਈਚਾਰੇ ਦੇ ਲੋਕਾਂ ਨੇ ਵੀ ਗੁਰਦੁਆਰਾ ਸਾਹਿਬ 'ਚ ਜਾ ਕਿ ਸਜੇ ਵਿਸ਼ੇਸ ਦੀਵਾਨ 'ਚ ਆਪਣੀ ਹਾਜਰੀ ਲਗਵਾਈ ¢ ਰਾਜਧਾਨੀ ਵੈਲਿੰਗਟਨ, ਕਰਾਈਚਰਚ, ਹੇਸਟਿੰਗ, ਹਮਿਲਟਨ, ਟੋਰੰਗਾ, ਟੀ ਪੁੱਕੀ, ਰੋਟੋਰੂਆਂ, ਟਾਕਾਨੀਨੀ, ਪਾਪਾਟੋਏਟੋਏ, ਓਟਾਹੂ, ਨਿਊਲਿਨ, ਪਾਲਮੀਸਟਨੋਰਥ ਆਦਿ ਸ਼ਹਿਰਾਂ ਦੇ ਗੁਰੂ ਘਰਾਂ 'ਚ ਕੀਰਤਨ ਦੀਵਾਨ ਸਜਾਏ ਗਏ ¢ ਗੁਰਦੁਅਰਾ ਟਾਕਾਨੀਨੀ ਵਿਖੇ ਸਜਾਏ ਗਏ ਵਿਸ਼ੇਸ਼ ਦੀਵਾਨ 'ਚ ਪੰਜਾਬ ਤੋਂ ਆਏ ਪੰਥ ਦੇ ਮਹਾਨ ਕੀਰਤਨੀਏ ਹਜ਼ੂਰੀ ਰਾਗੀ ਦਰਬਾਰ ਸਾਹਿਬ ਬਲਦੇਵ ਸਿੰਘ ਬਡਾਲਾ ਦੇ ਜਥੇ ਵਲੋਂ ਸੰਗਤ ਨਾਲ ਗੁਰਬਾਣੀ ਵਿਚਾਰਾਂ ਦੀ ਸਾਝ ਪਾਈ ਗਈ | ਇਸ ਵਿਸ਼ੇਸ਼ ਸਮਾਗਮ 'ਚ ਨਿਊਜ਼ੀਲੈਂਡ ਦੀ ਵਿਰੋਧੀ ਧਿਰ ਨੈਸ਼ਨਲ ਪਾਰਟੀ ਦੇ ਆਗੂ ਸਾਈਮਨ ਅਤੇ ਉਨ੍ਹਾਂ ਨਾਲ ਸਿੱਖ ਮੈਂਬਰ ਪਾਰਲੀਮੈਟ ਕੰਵਲਜੀਤ ਸਿੰਘ ਬਖਸ਼ੀ ਵਿਸ਼ੇਸ਼ ਤੌਰ 'ਤੇ ਪਹੁੰਚੇ ਅਤੇ ਪ੍ਰਬੰਧਕਾਂ ਵਲੋਂ ਉਨ੍ਹਾਂ ਦਾ ਸਨਮਾਣ ਵੀ ਕੀਤਾ ਗਿਆ ¢
ਸਿਆਟਲ ਵਿਚ ਦੀਵਾਲੀ ਅਤੇ ਬੰਦੀ ਛੋੜ ਦਿਵਸ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ
ਸਿਆਟਲ, (ਗੁਰਚਰਨ ਸਿੰਘ ਢਿੱਲੋਂ)-ਦੇਸ਼-ਵਿਦੇਸ਼ 'ਚ ਦੀਵਾਲੀ ਦਾ ਤਿਉਹਾਰ ਅਤੇ ਬੰਦੀ ਛੋੜ ਦਿਵਸ ਆਪਣੇ-ਆਪਣੇ ਰੀਤੀ-ਰਿਵਾਜ਼ਾਂ ਅਨੁਸਾਰ ਹਿੰਦੂਆਂ ਤੇ ਸਿੱਖਾਂ ਨੇ ਬੜੇ ਉਤਸ਼ਾਹ ਨਾਲ ਮਨਾਇਆ | ਗੁਰਦੁਆਰਾ ਸੱਚਾ ਮਾਰਗ ਐਬਰਨ ਵਿਚ ਸ਼ਾਮ ਨੂੰ ਧਾਰਮਿਕ ਦੀਵਾਨ ਸਜਾਏ ਗਏ ਜਿਥੇ ਗੁਰੂਘਰ ਦੇ ਕੀਰਤਨੀ ਜਥੇ ਭਾਈ ਕੁਲਵਿੰਦਰ ਸਿੰਘ ਅਤੇ ਸਹਿਜ਼ ਕੌਰ ਨੇ ਰਸਭਿੰਨਾ ਕੀਰਤਨ ਕਰ ਕੇ ਸੰਗਤਾਂ ਨੂੰ ਨਿਹਾਲ ਕੀਤਾ | ਹੈੱਡ ਗ੍ਰੰਥੀ ਬਾਬਾ ਗੁਰਮੀਤ ਸਿੰਘ ਨੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਅਤੇ ਦੀਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਦਿੱਤੀਆਂ | ਇਸ ਮੌਕੇ ਲੰਗਰਾਂ ਦੀ ਸੇਵਾ ਅਵਤਾਰ ਸਿੰਘ ਢਿੱਲੋਂ, ਕਰਮਜੀਤ ਸਿੰਘ ਬੁੱਟਰ ਅਤੇ ਗੁਰਨਾਮ ਸਿੰਘ ਬੜੈਚ ਨੇ ਬੜੀ ਸ਼ਰਧਾ ਭਾਵਨਾ ਨਾਲ ਕੀਤੀ | ਗੁਰੂਘਰ ਵਲੋਂ ਗੁਰਨਾਮ ਸਿੰਘ ਬੜੈਚ ਨੂੰ ਸਿਰੋਪਾਓ ਦੇ ਕੇ ਨਿਵਾਜਿਆ ਗਿਆ |
ਸਿਆਟਲ 'ਚ ਭਾਰੀ ਗਿਣਤੀ 'ਚ ਸੰਗਤ ਗੁਰੂ ਘਰਾਂ 'ਚ ਨਤਮਸਤਕ ਹੋਈ
ਸਿਆਟਲ, (ਹਰਮਨਪ੍ਰੀਤ ਸਿੰਘ)-ਅੱਜ ਸਿਆਟਲ ਦੇ ਵੱਖ-ਵੱਖ ਗੁਰੂ ਘਰਾਂ ਵਿਖੇ ਬੰਦੀ ਛੋੜ ਦਿਵਸ ਪੂਰੀ ਸ਼ਰਧਾ ਨਾਲ ਮਨਾਇਆ ਗਿਆ | ਸਾਰੇ ਗੁਰੂ ਘਰਾਂ 'ਚ ਦੀਪਮਾਲਾ ਕੀਤੀ ਗਈ | ਗੁਰਦੁਆਰਾ ਸਿੰਘ ਸਭਾ ਰੈਂਟਨ ਵਿਖੇ ਸ਼ਾਮ ਵੇਲੇ ਧਾਰਮਿਕ ਦੀਵਾਨ ਸਜਾਏ ਗਏ, ਜਿਸ 'ਚ ਭਾਈ ਜਰਨੈਲ ਸਿੰਘ ਲੁਧਿਆਣੇ ਵਾਲੇ, ਭਾਈ ਵਰਿਆਮ ਸਿੰਘ ਦੇ ਰਾਗੀ ਜਥਿਆਂ ਨੇ ਗੁਰਬਾਣੀ ਦਾ ਰਸਭਿੰਨਾ ਕੀਰਤਨ ਕਰਕੇ ਸੰਗਤ ਨੂੰ ਸ਼ਬਦ ਗੁਰੂ ਨਾਲ ਜੋੜਿਆ | ਖ਼ਾਲਸਾ ਸਕੂਲ ਦੇ ਬੱਚਿਆਂ ਨੇ ਵੀ ਗੁਰਬਾਣੀ ਕੀਰਤਨ ਨਾਲ ਸੰਗਤ ਨੂੰ ਮੰਤਰ-ਮੁਗਧ ਕੀਤਾ | ਗੁਰੂ ਘਰ ਦੇ ਮੁੱਖ ਗ੍ਰੰਥੀ ਗਿਆਨੀ ਸ਼ੇਰ ਸਿੰਘ ਨੇ ਕਥਾ ਦੁਆਰਾ ਬੰਦੀ ਛੋੜ ਦਿਵਸ ਦੀ ਮਹੱਤਤਾ ਬਾਰੇ ਸੰਗਤ ਨੂੰ ਜਾਣੂ ਕਰਵਾਇਆ | ਗੁਰੂ ਘਰ ਦੇ ਮੁੱਖ ਸੇਵਾਦਾਰ ਜਗਮੋਹਰ ਸਿੰਘ ਵਿਰਕ ਨੇ ਸੰਗਤ ਨੂੰ ਬੰਦੀ ਛੋੜ ਦਿਵਸ ਦੀ ਵਧਾਈ ਦਿੱਤੀ | ਸਟੇਜ ਸਕੱਤਰ ਦੀ ਜ਼ਿੰਮੇਵਾਰੀ ਕਮੇਟੀ ਦੇ ਜਨਰਲ ਸਕੱਤਰ ਅਵਤਾਰ ਸਿੰਘ ਆਦਮਪੁਰੀ ਨੇ ਬਾਖ਼ੂਬੀ ਨਿਭਾਈ | ਇਸ ਮੌਕੇ ਸੰਗਤ ਨੇ ਦੀਵੇ ਜਗਾਏ ਤੇ ਮਠਿਆਈਆਂ ਗੁਰੂ ਘਰ ਲਗਾਈਆਂ |
ਗੁਰਦੁਆਰਾ ਸੱਚਾ ਮਾਰਗ : ਸਿਆਟਲ ਦੇ ਗੁਰਦੁਆਰਾ ਸੱਚਾ ਮਾਰਗ ਵਿਖੇ ਵੀ ਭਾਰੀ ਗਿਣਤੀ 'ਚ ਸੰਗਤ ਨੇ ਪੁੱਜ ਕੇ ਬੰਦੀ ਛੋੜ ਦਿਵਸ ਨੂੰ ਪੂਰੀ ਸ਼ਰਧਾ ਨਾਲ ਮਨਾਇਆ | ਇਸ ਮੌਕੇ ਸਜਾਏ ਦੀਵਾਨਾਂ 'ਚ ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਕੁਲਵਿੰਦਰ ਸਿੰਘ ਦੇ ਜਥੇ ਨੇ ਗੁਰਬਾਣੀ ਦਾ ਰਸਭਿੰਨਾ ਕੀਰਤਨ ਕਰਕੇ ਸੰਗਤ ਨੂੰ ਮੰਤਰ ਮੁਗਧ ਕੀਤਾ | ਗੁਰੂ ਘਰ ਦੇ ਜਨਰਲ ਸਕੱਤਰ ਹਰਸ਼ਿੰਦਰ ਸਿੰਘ ਸੰਧੂ ਨੇ ਆਈ ਸੰਗਤ ਨੂੰ ਜੀ ਆਇਆਂ ਕਿਹਾ ਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਦਿੱਤੀਆਂ | ਇਸ ਮੌਕੇ ਸਜਾਏ ਗਏ ਦੀਵਾਨ 'ਚ ਭਾਈ ਕੁਲਵਿੰਦਰ ਸਿੰਘ ਦੇ ਰਾਗੀ ਜਥੇ ਨੇ ਗੁਰਬਾਣੀ ਦਾ ਰਸਭਿੰਨਾ ਕੀਰਤਨ ਕਰਕੇ ਸੰਗਤ ਨੂੰ ਨਿਹਾਲ ਕੀਤਾ | ਗੁਰੂ ਘਰ ਦੇ ਮੁੱਖ ਗ੍ਰੰਥੀ ਗਿਆਨੀ ਗੁਰਮੀਤ ਸਿੰਘ ਨੇ ਅਰਦਾਸ ਕੀਤੀ | ਮੁੱਖ ਵਾਕ ਲਿਆ | ਇਸ ਮੌਕੇ ਵੱਡੀ ਗਿਣਤੀ 'ਚ ਸੰਗਤ ਹਾਜ਼ਰ ਸੀ |
ਗੁਰਦੁਆਰਾ ਸਿੱਖ ਸੈਂਟਰ ਆਫ਼ ਸਿਆਟਲ ਬੋਥਲ ਵਿਖੇ ਵੀ ਬੰਦੀ ਛੋੜ ਦਿਵਸ ਦੇ ਸਬੰਧ 'ਚ ਵਿਸ਼ੇਸ਼ ਦੀਵਾਨ ਸਜਾਏ ਗਏ | ਇਸ ਮੌਕੇ ਗੁਰੂ ਦੇ ਪ੍ਰਸਿੱਧ ਕੀਰਤਨੀ ਜਥੇ ਭਾਈ ਧਰਮਿੰਦਰ ਸਿੰਘ ਹੁਸ਼ਿਆਰਪੁਰ ਵਾਲੇ ਤੇ ਭਾਈ ਰੇਸ਼ਮ ਸਿੰਘ ਦੇ ਰਾਗੀ ਜਥਿਆਂ ਨੇ ਸੰਗਤ ਨੂੰ ਸ਼ਬਦ ਗੁਰੂ ਨਾਲ ਜੋੜਿਆ | ਗੁਰੂ ਘਰ ਦੀ ਕਮੇਟੀ ਦੇ ਪ੍ਰਧਾਨ ਭਾਈ ਗੁਰਮੇਲ ਸਿੰਘ ਗਿੱਲ ਨੇ ਇਸ ਸ਼ੁਭ ਦਿਹਾੜੇ ਦੀਆਂ ਮੁਬਾਰਕਾਂ ਦਿੱਤੀਆਂ | ਇਸ ਮੌਕੇ ਭਾਰੀ ਗਿਣਤੀ 'ਚ ਸੰਗਤ ਹਾਜ਼ਰ ਸਨ |

ਪ੍ਰਧਾਨ ਮੰਤਰੀ ਥੈਰੀਸਾ ਮੇਅ ਨੇ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਦਿੱਤੀਆਂ ਵਧਾਈਆਂ

ਲੰਡਨ, 8 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਬਰਤਾਨੀਆਂ ਦੀ ਪ੍ਰਧਾਨ ਮੰਤਰੀ ਥੈਰੀਸਾ ਮੇਅ ਨੇ ਯੂ. ਕੇ. ਵੱਸਦੇ ਹਿੰਦੂ ਅਤੇ ਸਿੱਖ ਭਾਈਚਾਰੇ ਨੂੰ ਦੀਵਾਲੀ ਅਤੇ ਬੰਦੀਛੋੜ ਦਿਵਸ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਇਸ ਮੌਕੇ ਬੋਲਦਿਆਂ ਕਿਹਾ ਕਿ ਰੌਸ਼ਨੀ ਦੇ ਇਸ ...

ਪੂਰੀ ਖ਼ਬਰ »

54 ਫੀਸਦੀ ਭਾਰਤੀ ਮਾਪੇ ਆਪਣੇ ਬੱਚਿਆਂ ਨੂੰ ਬਣਾਉਣਾ ਚਾਹੁੰਦੇ ਹਨ ਅਧਿਆਪਕ

ਲੰਡਨ, 8 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਬਰਤਾਨੀਆਂ ਦੀ 'ਵਰਕੇ ਫਾਊਾਡੇਸ਼ਨ' ਵਲੋਂ ਦੀਵਾਲੀ ਮੌਕੇ 'ਗਲੋਬਲ ਟੀਚਰ ਸਟੇਟਸ ਇੰਡੈਕਸ 2018' ਰਿਲੀਜ਼ ਕੀਤਾ ਗਿਆ ਅਤੇ ਜਿਸ 'ਚ ਦੁਨੀਆ ਦੇ 35 ਦੇਸ਼ਾਂ ਨੂੰ ਸ਼ਾਮਿਲ ਕੀਤਾ ਗਿਆ ਹੈ | ਇਸ 'ਚ ਖੁਲਾਸਾ ਕੀਤਾ ਗਿਆ ਹੈ ਕਿ ਅੱਧੇ ...

ਪੂਰੀ ਖ਼ਬਰ »

ਰਾਸ਼ਟਰੀ-ਅੰਤਰਰਾਸ਼ਟਰੀ

...

ਪੂਰੀ ਖ਼ਬਰ »

ਭਾਰਤੀ ਲੜਕੀ ਇਸਾਬੇਲ ਦਾ ਕਿਤਾਬ 'ਧੰਨਵਾਦ ਮਾਂ' ਲਈ ਸਨਮਾਨ

ਫਰੈਂਕਫਰਟ, 8 ਨਵੰਬਰ (ਸੰਦੀਪ ਕੌਰ ਮਿਆਣੀ)- ਇਸਾਬੇਲ ਨੂੰ ਉਸਦੀ ਕਿਤਾਬ 'ਧੰਨਵਾਦ ਮਾਂ' ਲਈ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ¢ਇਸਾਬੇਲ ਜਿਸ ਨੂੰ ਉਸ ਦੀ ਭੈਣ ਸਮੇਤ ਜਰਮਨੀ ਦੇ ਜੋੜੇ ਵਲੋਂ ਬਿਨਾ ਉਸ ਦੇ ਮਾਂ ਬਾਪ ਦੀ ਆਗਿਆ ਨਾਲ ਗੋਦ ਲਿਆ ਗਿਆ ਸੀ¢ ਪਰ ਜਦ ਉਹ 18 ਸਾਲ ਦੀ ...

ਪੂਰੀ ਖ਼ਬਰ »

ਵਿਸ਼ਵ ਜੰਗ ਦੌਰਾਨ ਸ਼ਹੀਦ ਹੋਣ ਵਾਲੇ ਸਿੱਖ ਸਿਪਾਹੀਆਂ 'ਤੇ ਸੰਸਦ 'ਚ ਬੋਲੇ ਐਮ.ਪੀ. ਢੇਸੀ

ਲੰਡਨ, 8 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਬਰਤਾਨੀਆਂ ਦੀ ਸੰਸਦ 'ਚ ਕੱਲ੍ਹ ਪਹਿਲੀ ਵਿਸ਼ਵ ਜੰਗ ਦੀ 100ਵੀਂ ਵਰ੍ਹੇਗੰਢ ਮੌਕੇ ਬੋਲਦਿਆਂ ਐਮ. ਪੀ. ਤਨਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਭਾਰਤੀ ਸਿਪਾਹੀਆਂ ਦਾ ਵੱਡਾ ਯੋਗਦਾਨ ਰਿਹਾ ਹੈ, ਜਿਸ 'ਚ ਸਿੱਖ, ਹਿੰਦੂ, ਮੁਸਲਿਮ ...

ਪੂਰੀ ਖ਼ਬਰ »

ਨਕਲੀ ਪੁਲਿਸ ਬਣ ਕੇ ਲੋਕਾਂ ਨੂੰ ਲੁੱਟਣ ਵਾਲੇ ਲੁਟੇਰਿਆਂ ਖ਼ਿਲਾਫ਼ ਕੇਸ ਦਰਜ

ਫਰੈਂਕਫਰਟ, 8 ਨਵੰਬਰ (ਸੰਦੀਪ ਕੌਰ ਮਿਆਣੀ)- ਪਿਛਲੇ ਸਮੇਂ ਤੋਂ ਜਰਮਨੀ 'ਚ ਕਈ ਇਹੋ ਜਿਹੇ ਗਰੋਹ ਘੁੰਮ ਰਹੇ ਹਨ ਜੋ ਘਰਾਂ 'ਚ ਫ਼ੋਨ ਕਰਕੇ ਲੋਕਾਂ ਨੂੰ ਡਰਾਉਂਦੇ ਹਨ ਅਤੇ ਆਪਣੇ ਆਪ ਨੂੰ ਪੁਲਿਸ ਵਾਲੇ ਦੱਸਦੇ ਹਨ। ਇਕ ਇਹੋ ਜਿਹੇ ਕੇਸ 'ਚ ਹਾਈਡਲਬਰਗ ਦੀ ਰਹਿਣ ਵਾਲੀ ਬਜ਼ੁਰਗ ਔਰਤ ...

ਪੂਰੀ ਖ਼ਬਰ »

ਹਿੱਲ ਬੱਸਾਂ ਦੇ ਸੈਂਕੜੇ ਡਰਾਈਵਰ ਦੀਵਾਲੀ 'ਤੇ ਪਏ ਬਿਮਾਰ

ਸਿਡਨੀ, 8 ਨਵੰਬਰ (ਹਰਕੀਰਤ ਸਿੰਘ ਸੰਧਰ)-ਸਿਡਨੀ ਵਿਚ ਚਲਦੀਆਂ ਪ੍ਰਮੁੱਖ ਬੱਸਾਂ ਦੀ ਕੰਪਨੀ ਦੇ 115 ਡਰਾਈਵਰ 7 ਨਵੰਬਰ ਨੂੰ ਇਕ ਦਮ ਬਿਮਾਰੀ ਦੀ ਛੁੱਟੀ ਲੈ ਕੇ ਘਰ ਰਹਿ ਗਏ। ਇਥੇ ਗੌਰਤਲਬ ਹੈ ਕਿ ਇਸ ਦਿਨ ਦੀਵਾਲੀ ਸੀ। ਮੰਨਿਆ ਜਾ ਰਿਹਾ ਹੈ ਕਿ ਦੀਵਾਲੀ ਕਰਕੇ ਬਹੁਤੇ ਭਾਰਤੀ ...

ਪੂਰੀ ਖ਼ਬਰ »

ਸੁਰਵੀਨ ਚਾਵਲਾ ਨੇ ਗਰਭਵਤੀ ਹੋਣ ਦੀ ਖ਼ਬਰ ਸਾਂਝੀ ਕੀਤੀ

ਨਵੀਂ ਦਿੱਲੀ, 8 ਨਵੰਬਰ (ਏਜੰਸੀ)- 'ਹੇਟ ਸਟੋਰੀ-2' ਅਤੇ 'ਪਾਰਚਡ' ਵਰਗੀਆਂ ਸ਼ਾਨਦਾਰ ਫ਼ਿਲਮਾਂ 'ਚ ਨਜ਼ਰ ਆ ਚੁੱਕੀ ਅਦਾਕਾਰਾ ਸੁਰਵੀਨ ਚਾਵਲਾ ਨੇ ਮੀਡੀਆ ਨਾਲ ਆਪਣੇ ਗਰਭਵਤੀ ਹੋਣ ਦੀ ਖ਼ਬਰ ਸਾਂਝੀ ਕੀਤੀ। ਸੁਰਵੀਨ ਚਾਵਲਾ ਨੇ ਕੁਝ ਮਹੀਨੇ ਪਹਿਲਾਂ ਆਪਣੇ ਵਿਆਹੁਤਾ ਹੋਣ ਦੀਆਂ ...

ਪੂਰੀ ਖ਼ਬਰ »

ਪੰਜਾਬ ਦੀ ਅਜੋਕੀ ਸਥਿਤੀ ਨੂੰ ਬਿਆਨ ਕਰਦਾ ਗੀਤ 'ਯਾਰ ਵਲੈਤੀਆ ਰਿਲੀਜ਼

ਐਡੀਲੇਡ, 8 ਨਵੰਬਰ (ਗੁਰਮੀਤ ਸਿੰਘ ਵਾਲੀਆ)-ਪੰਜਾਬੀ ਦੇ ਪ੍ਰਸਿੱਧ ਸ਼ਾਇਰ ਸੁਲੱਖਣ ਸਰਹੱਦੀ ਵਲੋਂ ਪੰਜਾਬ ਦੇ ਹਾਲਾਤ 'ਤੇ ਆਧਾਰਿਤ ਲਿਖਿਆ ਗੀਤ 'ਯਾਰ ਵਲੈਤੀਆ' ਐਡੀਲੇਡ ਤੋਂ ਉੱਭਰ ਰਹੇ ਪੰਜਾਬੀ ਗਾਇਕ ਦਵਿੰਦਰ ਚਾਹਲ(ਡੀ. ਸੀ. ਧਾਰੀਵਾਲ) ਦੀ ਆਵਾਜ 'ਚ ਰੈਪਿਡ ਰਿਕਾਰਡਜ਼ ...

ਪੂਰੀ ਖ਼ਬਰ »

ਸਿਆਟਲ ਤੋਂ ਅੰਮ੍ਰਿਤਸਰ ਹਵਾਈ ਉਡਾਣ ਚਲਾਉਣ ਦੀ ਮੰਗ

ਸਿਆਟਲ, 8 ਨਵੰਬਰ (ਗੁਰਚਰਨ ਸਿੰਘ ਢਿੱਲੋਂ)-ਵਾਸ਼ਿੰਗਟਨ ਸਟੇਟ ਵਿਚ ਭਾਰਤੀ ਮੂਲੀ ਦੇ ਲੋਕਾਂ, ਖ਼ਾਸ ਕਰ ਕੇ ਪੰਜਾਬੀ ਭਾਈਚਾਰੇ ਦੇ ਲੋਕਾਂ ਦੀ ਵੱਧ ਰਹੀ ਆਮਦ ਕਰਕੇ ਸਿਆਟਲ ਤੋਂ ਅੰਮ੍ਰਿਤਸਰ ਫਲਾਈਟ ਚਲਾਉਣ ਦੀ ਮੰਗ ਕੀਤੀ ਗਈ। ਬਾਬਾ ਬੁੱਢਾ ਐਸੋਸੀਏਸ਼ਨ ਆਫ਼ ਅਮਰੀਕਾ ਦੇ ...

ਪੂਰੀ ਖ਼ਬਰ »

ਮਾਊਂਟ ਐਵਰੈਸਟ ਦੀ ਚੋਟੀ ਚੜ੍ਹਨ ਵਾਲੀ ਭਾਰਤੀ ਮੂਲ ਦੀ ਅਪਾਹਜ਼ ਮਹਿਲਾ ਦਾ ਆਨਰੇਰੀ ਡਿਗਰੀ ਨਾਲ ਸਨਮਾਨ

ਲੰਡਨ, 8 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਮਾਊਂਟ ਐਵਰਰੈਸਟ ਦੀ ਚੜ੍ਹਾਈ ਕਰਨ ਵਾਲੀ ਪਹਿਲੀ ਭਾਰਤੀ ਅਪਾਹਜ਼ ਮਹਿਲਾ ਅਰੂਨੀਮਾ ਸਿਨਹਾ ਨੂੰ ਉਨ੍ਹਾਂ ਦੀਆਂ ਪ੍ਰੇਰਕ ਉਪਲਬਧੀਆਂ ਲਈ ਬਰਤਾਨੀਆਂ ਦੀ ਯੂਨੀਵਰਸਿਟੀ ਆਫ ਸਟ੍ਰੈਥਕਲਾਯਡ ਨੇ ਡਾਕਟਰੇਟ ਦੀ ਆਨਰੇਰੀ ...

ਪੂਰੀ ਖ਼ਬਰ »

ਸਿੱਖ ਬੱਚੀ ਦੀ ਸੜਕ ਹਾਦਸੇ 'ਚ ਮੌਤ

ਲੰਡਨ, 8 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਸਲੋਹ ਦੇ ਕੈਪਿਨਹੈਮ ਪ੍ਰਾਇਮਰੀ ਸਕੂਲ ਦੀ 6 ਸਾਲਾ ਸਿੱਖ ਬੱਚੀ ਦਲਜੀਤ ਕੌਰ ਖਾਲਸਾ ਦੀ ਬੀਤੇ ਦਿਨੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਦਲਜੀਤ ਕੌਰ ਦਾ ਜਨਮ ਅਫਗਾਨਿਸਤਾਨ 'ਚ ਹੋਇਆ ਸੀ ਅਤੇ ਉਹ 11 ਜਨਵਰੀ 2018 'ਚ ਯੂ. ਕੇ. ਆਈ ...

ਪੂਰੀ ਖ਼ਬਰ »

ਐਡੀਲੇਡ ਦੀਵਾਲੀ ਮੇਲੇ 'ਤੇ ਡਾ: ਚੁੱਘਾ ਵਲੋਂ ਸਨਮਾਨ ਸਮਾਗਮ

ਐਡੀਲੇਡ, 8 ਨਵੰਬਰ (ਗੁਰਮੀਤ ਸਿੰਘ ਵਾਲੀਆ)-ਐਡੀਲੇਡ ਤੋਂ ਡਾਕਟਰ ਕੁਲਦੀਪ ਸਿੰਘ ਚੁੱਘਾ ਪ੍ਰਧਾਨ ਪੰਜਾਬੀ ਐਸੋਸੀਏਸ਼ਨ ਆਫ਼ ਸਾਊਥ ਆਸਟ੍ਰੇਲੀਆ ਵਲੋਂ ਸੇਵਕ ਪਾਰਕ ਮੋਡਬਰੀ 'ਚ ਮਨਾਏ ਦੀਵਾਲੀ ਮੇਲੇ 'ਚ ਵੱਖ-ਵੱਖ ਖੇਤਰ 'ਚ ਨਿਭਾਈਆਂ ਸੇਵਾਵਾਂ ਰਾਹੀਂ ਯੋਗਦਾਨ ਪਾਉਣ ਲਈ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX