ਤਾਜਾ ਖ਼ਬਰਾਂ


ਨੋਇਡਾ ਦੇ ਸਪਾਈਸ ਮਾਲ 'ਚ ਲੱਗੀ ਭਿਆਨਕ ਅੱਗ
. . .  4 minutes ago
ਨਵੀਂ ਦਿੱਲੀ, 26 ਅਗਸਤ- ਨੋਇਡਾ ਦੇ ਸੈਕਟਰ 25-ਏ 'ਚ ਸਥਿਤ ਸਪਾਈਸ ਮਾਲ 'ਚ ਭਿਆਨਕ ਅੱਗ ਲੱਗਣ ਦੀ ਖ਼ਬਰ ਮਿਲੀ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ...
ਰਬੜ ਰੋਲ ਬਣਾਉਣ ਵਾਲੀ ਫ਼ੈਕਟਰੀ 'ਚ ਲੱਗੀ ਭਿਆਨਕ, 2 ਵਰਕਰ ਬੁਰੀ ਤਰ੍ਹਾਂ ਝੁਲਸੇ
. . .  36 minutes ago
ਡੇਰਾਬੱਸੀ, 26 ਅਗਸਤ (ਸ਼ਾਮ ਸਿੰਘ ਸੰਧੂ)- ਡੇਰਾਬੱਸੀ-ਬਰਵਾਲਾ ਮਾਰਗ 'ਤੇ ਪਿੰਡ ਕੂੜਾਂ ਵਾਲਾ ਦੇ ਮੌਜੇ 'ਚ ਪੈਂਦੀ ਰਬੜ ਰੋਲ ਬਣਾਉਣ ਵਾਲੀ ਇੱਕ ਫ਼ੈਕਟਰੀ 'ਚ ਅੱਜ ਭਿਆਨਕ ਅੱਗ ਲੱਗ ਗਈ। ਇਸ ਕਾਰਨ ਇੱਥੇ ਕੰਮ ਕਰ ਰਹੇ ਦੋ ਵਰਕਰ ਬੁਰੀ ਤਰ੍ਹਾਂ ਝੁਲਸ ਗਏ। ਉਨ੍ਹਾਂ...
ਭਾਜਪਾ ਨੇਤਾਵਾਂ ਦੀ ਮੌਤ 'ਤੇ ਪ੍ਰਗਿਆ ਠਾਕੁਰ ਦਾ ਬਿਆਨ, ਕਿਹਾ- ਵਿਰੋਧੀ ਧਿਰ ਕਰ ਰਿਹੈ 'ਮਾਰਕ ਸ਼ਕਤੀ' ਦੀ ਵਰਤੋਂ
. . .  55 minutes ago
ਭੋਪਾਲ, 26 ਅਗਸਤ- ਕਈ ਵਿਵਾਦਿਤ ਬਿਆਨ ਦੇ ਚੁੱਕੀ ਭਾਜਪਾ ਦੀ ਸੰਸਦ ਮੈਂਬਰ ਪ੍ਰਗਿਆ ਸਿੰਘ ਠਾਕੁਰ ਨੇ ਇੱਕ ਵਾਰ ਫਿਰ ਅਜਿਹਾ ਹੀ ਬਿਆਨ ਦਿੱਤਾ ਹੈ। ਪ੍ਰਗਿਆ ਨੇ ਵਿਰੋਧੀ ਧਿਰ 'ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਉਹ (ਵਿਰੋਧੀ ਧਿਰ) ਭਾਜਪਾ ਵਿਰੁੱਧ 'ਮਾਰਕ...
ਸਮਾਜਵਾਦੀ ਪਾਰਟੀ ਦੀ ਦਿੱਲੀ ਇਕਾਈ ਭੰਗ
. . .  about 1 hour ago
ਨਵੀਂ ਦਿੱਲੀ, 26 ਅਗਸਤ- ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਤਤਕਾਲ ਪ੍ਰਭਾਵ ਨਾਲ ਪਾਰਟੀ ਦੀ ਦਿੱਲੀ ਇਕਾਈ ਨੂੰ ਭੰਗ...
ਕਸ਼ਮੀਰ ਮਸਲੇ 'ਤੇ ਅੱਜ ਪਾਕਿਸਤਾਨ ਨੂੰ ਸੰਬੋਧਿਤ ਕਰਨਗੇ ਇਮਰਾਨ ਖ਼ਾਨ
. . .  about 1 hour ago
ਇਸਲਾਮਾਬਾਦ, 26 ਅਗਸਤ- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅੱਜ ਆਪਣੇ ਦੇਸ਼ ਦੀ ਜਨਤਾ ਨੂੰ ਕਸ਼ਮੀਰ ਦੇ ਮੁੱਦੇ 'ਤੇ ਸੰਬੋਧਿਤ ਕਰਨਗੇ। ਸੂਚਨਾ ਅਤੇ ਪ੍ਰਸਾਰਨ ਮਾਮਲਿਆਂ ਲਈ ਇਮਰਾਨ ਖ਼ਾਨ ਦੀ ਵਿਸ਼ੇਸ਼ ਸਲਾਹਕਾਰ ਫਿਰਦੌਸ ਆਸ਼ਿਕ ਅਵਾਨ ਨੇ ਅੱਜ...
ਖੰਨਾ ਪੁਲਿਸ ਨੇ ਅੰਤਰਰਾਜੀ ਚੋਰ ਗਿਰੋਹ ਦੇ ਚਾਰ ਮੈਂਬਰਾਂ ਨੂੰ ਕੀਤਾ ਕਾਬੂ
. . .  about 1 hour ago
ਖੰਨਾ, 26 ਅਗਸਤ (ਹਰਜਿੰਦਰ ਸਿੰਘ ਲਾਲ)- ਖੰਨਾ ਦੇ ਐੱਸ. ਐੱਸ. ਪੀ. ਗੁਰਸ਼ਰਨਦੀਪ ਸਿੰਘ ਗਰੇਵਾਲ ਨੇ ਦੱਸਿਆ ਕਿ ਪੁਲਿਸ ਨੇ ਇੰਸਪੈਕਟਰ ਗੁਰਮੇਲ ਸਿੰਘ ਇੰਚਾਰਜ ਸੀ. ਆਈ. ਏ. ਅਤੇ ਥਾਣਾ ਸਿਟੀ 1 ਦੇ ਮੁਖੀ ਲਾਭ ਸਿੰਘ ਵਲੋਂ ਪਹਿਲਾਂ ਫੜੇ ਗਏ ਚੋਰ ਗਿਰੋਹ ਤੋਂ...
ਹੜ੍ਹਾਂ ਕਾਰਨ ਪੈਦਾ ਹੋਏ ਹਾਲਾਤ ਨੂੰ ਲੈ ਕੇ ਆਫ਼ਤ ਪ੍ਰਬੰਧਨ ਗਰੁੱਪ ਵਲੋਂ ਕੀਤੀ ਗਈ ਬੈਠਕ
. . .  about 2 hours ago
ਚੰਡੀਗੜ੍ਹ, 26 ਅਗਸਤ (ਵਿਕਰਮਜੀਤ ਸਿੰਘ ਮਾਨ)- ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਦੀ ਪ੍ਰਧਾਨਗੀ ਹੇਠ ਅੱਜ ਚੰਡੀਗੜ੍ਹ ਵਿਖੇ ਆਫ਼ਤ ਪ੍ਰਬੰਧਨ ਗਰੁੱਪ ਦੀ ਬੈਠਕ ਹੋਈ। ਇਸ ਬੈਠਕ 'ਚ ਸੂਬੇ ਦੇ ਕੁਝ ਜ਼ਿਲ੍ਹਿਆਂ 'ਚ ਆਏ ਹੜ੍ਹਾਂ ਨਾਲ ਨਜਿੱਠਣ ਲਈ ਚੱਲ ਰਹੇ...
7 ਦਿਨਾਂ ਬਾਅਦ ਪਲਾਸਟਿਕ ਦੇ ਲਿਫ਼ਾਫ਼ੇ ਰੱਖਣ ਵਾਲੇ ਦੁਕਾਨਦਾਰਾਂ ਅਤੇ ਰੇਹੜੀ ਚਾਲਕ ਖ਼ਿਲਾਫ਼ ਦਰਜ ਹੋਵੇਗਾ ਮਾਮਲਾ
. . .  about 1 hour ago
ਨਾਭਾ, 26 ਅਗਸਤ (ਅਮਨਦੀਪ ਸਿੰਘ ਲਵਲੀ)- ਜੰਗਲਾਤ ਮੰਤਰੀ ਪੰਜਾਬ ਸਾਧੂ ਸਿੰਘ ਧਰਮਸੋਤ ਵੱਲੋਂ ਨਗਰ ਕੌਂਸਲ ਨਾਭਾ ਵਿਖੇ ਇੱਕ ਵਿਸ਼ੇਸ਼ ਬੈਠਕ ਐਸ.ਡੀ.ਐਮ. ਨਾਭਾ ਕਾਲਾ ਰਾਮ ਕਾਂਸਲ...
ਖੱਡ 'ਚ ਡਿੱਗਾ ਸ਼ਰਧਾਲੂਆਂ ਨਾਲ ਭਰਿਆ ਵਾਹਨ, ਪੰਜ ਜ਼ਖ਼ਮੀ
. . .  about 2 hours ago
ਡਮਟਾਲ, 26 ਅਗਸਤ (ਰਾਕੇਸ਼ ਕੁਮਾਰ)- ਚੁਵਾੜੀ-ਦ੍ਰਮਣ ਮਾਰਗ 'ਤੇ ਖੇੜਾ ਨੇੜੇ ਅੱਜ ਸ਼ਰਧਾਲੂਆਂ ਨਾਲ ਭਰਿਆ ਇੱਕ ਵਾਹਨ ਬੇਕਾਬੂ ਹੋ ਕੇ 70 ਮੀਟਰ ਡੂੰਘੀ ਖੱਡ 'ਚ ਡਿੱਗ ਪਿਆ। ਇਸ ਹਾਦਸੇ 'ਚ ਪੰਜ ਲੋਕ ਜ਼ਖ਼ਮੀ ਹੋ ਗਏ। ਜਾਣਕਾਰੀ ਮੁਤਾਬਕ ਇਹ ਸ਼ਰਧਾਲੂ...
ਬਿਹਾਰ 'ਚ ਦਿਨ ਦਿਹਾੜੇ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਗੋਲੀਆਂ ਮਾਰ ਕੇ ਹੱਤਿਆ
. . .  about 2 hours ago
ਪਟਨਾ, 26 ਅਗਸਤ- ਬਿਹਾਰ ਦੇ ਸੀਤਾਮੜੀ 'ਚ ਸੋਮਵਾਰ ਸਵੇਰੇ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ...
ਸੜਕ ਹਾਦਸੇ 'ਚ ਇੱਕ ਦੀ ਮੌਤ, ਚਾਰ ਜ਼ਖ਼ਮੀ
. . .  about 2 hours ago
ਫਿਲੌਰ, 26 ਅਗਸਤ (ਸੁਰਜੀਤ ਸਿੰਘ ਬਰਨਾਲਾ)- ਫਿਲੌਰ ਦੇ ਨਜ਼ਦੀਕੀ ਪਿੰਡ ਖਹਿਰਾ ਵਿਖੇ ਇੱਕ ਕਾਰ, ਕਰੇਨ ਅਤੇ ਟਰਾਲੇ ਵਿਚਕਾਰ ਹੋਈ ਭਿਆਨਕ ਟੱਕਰ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਚਾਰ ਹੋਰ ਜ਼ਖ਼ਮੀ ਹੋ ਗਏ। ਮ੍ਰਿਤਕ ਦੀ ਪਹਿਚਾਣ ਕਪਿਲ...
ਬੈਂਸ ਵਲੋਂ ਦੋ ਵਿਧਾਇਕਾਂ ਅਤੇ ਸੱਤ ਕੌਂਸਲਰਾਂ ਸਮੇਤ ਇੱਕ ਮਹੀਨੇ ਦੀ ਤਨਖ਼ਾਹ 'ਖ਼ਾਲਸਾ ਏਡ' ਨੂੰ ਦੇਣ ਦਾ ਐਲਾਨ
. . .  about 2 hours ago
ਲੁਧਿਆਣਾ, 26 ਅਗਸਤ (ਰੁਪੇਸ਼ ਕੁਮਾਰ)- ਲੁਧਿਆਣਾ ਦੇ ਹਲਕਾ ਆਤਮ ਨਗਰ ਤੋਂ ਵਿਧਾਇਕ ਅਤੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਅੱਜ ਪ੍ਰੈੱਸ ਕਾਨਫ਼ਰੰਸ ਦੌਰਾਨ ਐਲਾਨ ਇਹ ਐਲਾਨ ਕੀਤਾ ਕਿ ਹੜ੍ਹ ਪੀੜਤਾਂ ਦੀ ਮਦਦ ਲਈ ਉਹ ਆਪਣੇ...
ਤੇਜ਼ ਰਫ਼ਤਾਰ ਅਣਪਛਾਤਾ ਵਾਹਨ 18 ਸਾਲਾ ਨੌਜਵਾਨ ਨੂੰ ਕੁਚਲ ਕੇ ਹੋਇਆ ਫ਼ਰਾਰ
. . .  about 3 hours ago
ਨੌਸ਼ਹਿਰਾ ਮੱਝਾ ਸਿੰਘ(ਬਟਾਲਾ), 26 ਅਗਸਤ(ਤਰਸੇਮ ਸਿੰਘ ਤਰਾਨਾ)- ਅੱਜ ਸਵੇਰੇ ਕਰੀਬ 10 ਵਜੇ ਕਸਬਾ ਧਾਰੀਵਾਲ ਤੋਂ ਨੌਸ਼ਹਿਰਾ ਮੱਝਾ ਸਿੰਘ ਵੱਲ ਆ ਰਹੇ ਬੁਲਟ ਮੋਟਰਸਾਈਕਲ...
ਬੁੱਲ੍ਹੋਵਾਲ ਵਿਖੇ ਸ਼ੋਅਰੂਮ ਨੂੰ ਲੱਗੀ ਅੱਗ, ਲੱਖਾਂ ਦਾ ਹੋਇਆ ਨੁਕਸਾਨ
. . .  about 3 hours ago
ਬੁੱਲ੍ਹੋਵਾਲ, 26 ਅਗਸਤ (ਰਵਿੰਦਰਪਾਲ ਸਿੰਘ ਲੁਗਾਣਾ)- ਬੀਤੀ ਰਾਤ ਕਸਬਾ ਬੁੱਲ੍ਹੋਵਾਲ ਵਿਖੇ ਸਥਿਤ ਕਸਬਾ ਭੱਲਾ ਸਾਈਕਲ ਸਟੋਰ ਦੇ ਸ਼ੋਅਰੂਮ 'ਚ ਸ਼ਾਰਟ ਸਰਕਟ ਹੋਣ...
ਚਿਦੰਬਰਮ ਨੂੰ ਸੁਪਰੀਮ ਕੋਰਟ ਤੋਂ ਝਟਕਾ, ਅਗਾਊਂ ਜ਼ਮਾਨਤ 'ਤੇ ਪਟੀਸ਼ਨ ਹੋਈ ਖ਼ਾਰਜ
. . .  about 3 hours ago
ਨਵੀਂ ਦਿੱਲੀ, 26 ਅਗਸਤ- ਆਈ. ਐੱਨ. ਐਕਸ ਮੀਡੀਆ ਮਾਮਲੇ 'ਚ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੂੰ ਸੁਪਰੀਮ ਕੋਰਟ ਤੋਂ ਝਟਕਾ ਲੱਗਾ ਹੈ। ਅੰਤਰਿਮ ਜ਼ਮਾਨਤ ਰੱਦ ਕਰਨ ਦੇ ਦਿੱਲੀ ਹਾਈਕੋਰਟ ਦੇ ਫ਼ੈਸਲੇ ਵਿਰੁੱਧ ਦਾਇਰ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਖ਼ਾਰਜ...
ਜੇ. ਡੀ. ਯੂ. ਵੱਡਾ ਝਟਕਾ, ਝਾਰਖੰਡ ਅਤੇ ਮਹਾਰਾਸ਼ਟਰ 'ਚ ਤੀਰ ਨਿਸ਼ਾਨ ਨਾਲ ਚੋਣ ਲੜਨ 'ਤੇ ਰੋਕ
. . .  about 3 hours ago
ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਸੀ. ਬੀ. ਆਈ. ਸੀ. ਨੇ ਜ਼ਬਰਦਸਤੀ ਸੇਵਾ ਮੁਕਤ ਕੀਤੇ 22 ਹੋਰ ਸੀਨੀਅਰ ਅਧਿਕਾਰੀ
. . .  about 4 hours ago
ਅਕਾਲੀ ਸਰਕਾਰ ਨਾਲੋਂ ਕਾਂਗਰਸ ਦੇ ਰਾਜ 'ਚ ਵਧੇਰੇ ਸਰਗਰਮ ਹੋਇਆ ਰੇਤ ਮਾਫ਼ੀਆ- ਘੁਬਾਇਆ
. . .  about 4 hours ago
ਸੁਪਰੀਮ ਕੋਰਟ 'ਚ ਅਜੇ ਤੱਕ ਲਿਸਟ ਨਹੀਂ ਹੋਈ ਪੀ. ਚਿਦੰਬਰਮ ਦੀ ਪਟੀਸ਼ਨ
. . .  about 4 hours ago
ਅਧਿਆਪਕਾਂ ਦੀ ਘਾਟ ਨੂੰ ਲੈ ਕੇ ਸਕੂਲ 'ਚ ਧਰਨੇ 'ਤੇ ਬੈਠੇ ਵਿਦਿਆਰਥੀ ਅਤੇ ਮਾਪੇ
. . .  about 4 hours ago
ਭਾਰੀ ਮੀਂਹ ਦੇ ਚੱਲਦਿਆਂ ਪੁਲ ਵਹਿਣ ਕਾਰਨ ਰੋਕੀ ਗਈ ਮਣੀਮਹੇਸ਼ ਯਾਤਰਾ
. . .  about 4 hours ago
ਸ਼ਿਮਲਾ 'ਚ ਭਾਰੀ ਮੀਂਹ ਕਾਰਨ ਨੈਸ਼ਨਲ ਹਾਈਵੇਅ-5 ਹੋਇਆ ਬੰਦ
. . .  about 5 hours ago
ਹਟਾਈ ਗਈ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਐੱਸ. ਪੀ. ਜੀ. ਸੁਰੱਖਿਆ
. . .  about 5 hours ago
ਪੀ. ਚਿਦਾਂਬਰਮ ਦੀ ਅਰਜ਼ੀ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਅੱਜ
. . .  about 5 hours ago
ਇਰਮਿਮ ਸ਼ਮੀਮ ਬਣੀ ਐੱਮ.ਬੀ.ਬੀ.ਐੱਸ ਏ.ਆਈ.ਆਈ.ਐੱਮ.ਐੱਸ ਪਾਸ ਕਰਨ ਵਾਲੀ ਰਾਜ਼ੌਰੀ ਦੀ ਪਹਿਲੀ ਲੜਕੀ
. . .  about 6 hours ago
ਮਿਆਂਮਾਰ 'ਚ ਆਇਆ ਭੂਚਾਲ
. . .  about 6 hours ago
ਕੁਮਾਰਸਵਾਮੀ ਨੇ ਮੈਨੂੰ ਕਦੇ ਵੀ ਦੋਸਤ ਨਹੀ ਸਮਝਿਆ - ਸਿੱਧਾਰਮੱਈਆ
. . .  about 6 hours ago
ਨਾਗਾਲੈਂਡ 'ਚ ਆਇਆ ਭੂਚਾਲ
. . .  about 6 hours ago
ਜ਼ਮੀਨ ਖਿਸਕਣ ਕਾਰਨ ਯਮੁਨੋਤਰੀ ਹਾਈਵੇ ਬੰਦ
. . .  about 7 hours ago
ਜੰਮੂ ਕਸ਼ਮੀਰ ਦੇ ਰਾਜਪਾਲ ਨੂੰ ਸੂਬੇ 'ਚ ਭਾਜਪਾ ਦਾ ਪ੍ਰਧਾਨ ਬਣਾ ਦਿੱਤਾ ਜਾਵੇ - ਅਧੀਰ ਰੰਜਨ ਚੌਧਰੀ
. . .  about 7 hours ago
ਡਾ. ਅੰਬੇਡਕਰ ਦੇ ਬੁੱਤ ਦੀ ਭੰਨਤੋੜ
. . .  about 7 hours ago
ਗ੍ਰੇਟਰ ਨੋਇਡਾ ਵਿਖੇ ਗੋਦਾਮ ਨੂੰ ਲੱਗੀ ਅੱਗ
. . .  about 7 hours ago
ਅੱਜ ਦਾ ਵਿਚਾਰ
. . .  about 7 hours ago
ਭਾਰਤ ਨੇ ਵੈਸਟ ਇੰਡੀਜ਼ ਨੂੰ ਜਿੱਤਣ ਲਈ ਦਿੱਤਾ 419 ਦੌੜਾਂ ਦਾ ਟੀਚਾ
. . .  1 day ago
ਜ਼ਿਲ੍ਹਾ ਪ੍ਰਸ਼ਾਸਨ ਨੇ ਫਿਲੌਰ 'ਚ ਪੂਰਿਆ 180 ਫੁੱਟ ਲੰਮਾ ਪਾੜ
. . .  1 day ago
ਦੋ ਧਿਰਾਂ ਵਿਚਕਾਰ ਚੱਲੀਆਂ ਗੋਲ਼ੀਆਂ ਦੌਰਾਨ 6 ਜ਼ਖਮੀ
. . .  1 day ago
ਇੰਗਲੈਂਡ ਨੇ ਆਸਟ੍ਰੇਲੀਆ ਨੂੰ ਤੀਸਰੇ ਟੈਸਟ 'ਚ ਇੱਕ ਵਿਕਟ ਨਾਲ ਹਰਾਇਆ
. . .  1 day ago
ਖੇਡ ਮੰਤਰੀ ਕਿਰਨ ਰਿਜਿਜੂ ਨੇ ਪੀ.ਵੀ ਸਿੰਧੂ ਨੂੰ ਦਿੱਤੀ ਮੁਬਾਰਕਬਾਦ
. . .  1 day ago
ਜੀ-7 ਸਿਖਰ ਸੰਮੇਲਨ ਲਈ ਪ੍ਰਧਾਨ ਮੰਤਰੀ ਪਹੁੰਚੇ ਫਰਾਂਸ
. . .  1 day ago
ਸੜਕ ਹਾਦਸੇ 'ਚ ਪਤਨੀ ਦੀ ਮੌਤ, ਪਤੀ ਜ਼ਖਮੀ
. . .  1 day ago
ਆਵਾਰਾ ਪਸ਼ੂਆਂ ਕਾਰਨ ਮਰਨ ਵਾਲੇ ਦੇ ਪੀੜਤ ਪਰਿਵਾਰ ਨੂੰ ਮਿਲਣਾ ਚਾਹੀਦਾ ਹੈ ਮੁਆਵਜ਼ਾ - ਵਿਧਾਇਕ
. . .  1 day ago
ਵਿਸ਼ਵ ਬੈਡਮਿੰਟਨ ਚੈਂਪੀਅਨ ਬਣਨ 'ਤੇ ਪੀਵੀ ਸਿੰਧੂ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ ਵਧਾਈ
. . .  12 minutes ago
ਸਿੰਗਲਾ ਦੀ ਹਾਜ਼ਰੀ 'ਚ ਗਾਬਾ ਨੇ ਸੰਭਾਲਿਆ ਆਪਣਾ ਕਾਰਜਭਾਗ
. . .  1 day ago
ਕੇਂਦਰੀ ਟੀਮ ਦੇ ਹੜ੍ਹ ਪ੍ਰਭਾਵਿਤ ਸੂਬਿਆਂ ਦੇ ਦੌਰੇ 'ਚ ਪੰਜਾਬ ਵੀ ਸ਼ੁਮਾਰ
. . .  1 day ago
ਪੁਆਰੀ ਬੰਨ੍ਹ ਦੀ ਸਥਿਤੀ ਬੇਹੱਦ ਨਾਜ਼ੁਕ, ਲੱਖ ਕੋਸ਼ਿਸ਼ਾਂ ਦੇ ਬਾਵਜੂਦ ਬੰਨ੍ਹ ਨੂੰ ਢਾਹ ਲੱਗਣੀ ਜਾਰੀ
. . .  1 day ago
ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ 'ਚ ਸੋਨ ਤਮਗ਼ਾ ਜਿੱਤ ਕੇ ਪੀਵੀ ਸਿੰਧੂ ਨੇ ਰਚਿਆ ਇਤਿਹਾਸ
. . .  1 day ago
ਡਿਊਟੀ 'ਚ ਕੋਤਾਹੀ ਵਰਤਣ 'ਤੇ ਥਾਣਾ ਮੁਖੀ ਲਾਈਨ ਹਾਜ਼ਰ
. . .  1 day ago
ਪਟਿਆਲਾ ਜ਼ਿਲ੍ਹੇ ਦੇ ਕਸਬਾ ਸ਼ੁਤਰਾਣਾ ਨੇੜੇ ਭਾਖੜਾ ਨਹਿਰ ਦੀ ਪਟੜੀ ਖਸਤਾ ਹਾਲਤ
. . .  1 day ago
ਹੜ੍ਹਾਂ ਕਾਰਨ ਪੈਦਾ ਹੋਈ ਸਥਿਤੀ ਦਾ ਜਾਇਜ਼ਾ ਲੈਣ ਲਈ 26 ਨੂੰ ਹੋਵੇਗੀ ਆਫ਼ਤ ਪ੍ਰਬੰਧਨ ਬਾਰੇ ਸਕੱਤਰਾਂ ਦੇ ਗਰੁੱਪ ਦੀ ਬੈਠਕ
. . .  1 day ago
ਪਲਟਣੋਂ ਬਚਿਆ ਨਵਤੇਜ ਚੀਮਾ ਤੇ ਹੋਰ ਅਧਿਕਾਰੀਆਂ ਦਾ ਟਰੈਕਟਰ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 27 ਕੱਤਕ ਸੰਮਤ 550

ਗੁਰਦਾਸਪੁਰ / ਬਟਾਲਾ / ਪਠਾਨਕੋਟ

ਸਾਬਕਾ ਮੰਤਰੀ ਸਵਰਗੀ ਖ਼ੁਸ਼ਹਾਲ ਬਹਿਲ ਦੇ 92ਵੇਂ ਜਨਮ ਦਿਵਸ ਨੰੂ ਸਮਰਪਨ ਦਿਵਸ ਵਜੋਂ ਮਨਾਇਆ

ਗੁਰਦਾਸਪੁਰ, 11 ਨਵੰਬਰ (ਆਰਿਫ਼/ਗੁਰਪ੍ਰਤਾਪ ਸਿੰਘ)- ਸਾਬਕਾ ਮੰਤਰੀ ਸਵਰਗੀ ਖ਼ੁਸ਼ਹਾਲ ਬਹਿਲ ਦੇ 92ਵੇਂ ਜਨਮ ਦਿਹਾੜੇ ਨੰੂ ਅੱਜ ਗੁਰਦਾਸਪੁਰ ਪਬਲਿਕ ਸਕੂਲ ਵਿਖੇ ਸਮਰਪਨ ਦਿਵਸ ਵਜੋਂ ਮਨਾਇਆ ਗਿਆ | ਹਿੰਦੁਸਤਾਨ ਟਾਈਮਜ਼ ਦੇ ਐਗਜ਼ੈਕਟਿਵ ਐਡੀਟਰ ਰਮੇਸ਼ ਵਿਨਾਇਕ ਦੀ ਪ੍ਰਧਾਨਗੀ ਹੇਠ ਕਰਵਾਏ ਇਸ ਸਮਾਗਮ ਦੌਰਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਜਦੋਂ ਕਿ ਜਨਰਲ ਪੁਲਿਸ ਪੰਜਾਬ ਦੇ ਇੰਸਪੈਕਟਰ ਆਈ.ਪੀ.ਐਸ ਕੁੰਵਰ ਵਿਜੇ ਪ੍ਰਤਾਪ ਸਿੰਘ ਵਿਸ਼ੇਸ਼ ਤੌਰ 'ਤੇ ਪਹੰੁਚੇ | ਗੁਰਦਾਸਪੁਰ ਐਜੂਕੇਸ਼ਨ ਸੁਸਾਇਟੀ ਵਲੋਂ ਕਰਵਾਏ ਸਮਾਗਮ ਦੌਰਾਨ ਗੁਰਦਾਸਪੁਰ, ਪਠਾਨਕੋਟ, ਬਟਾਲਾ, ਕਾਦੀਆਂ, ਅੰਮਿ੍ਤਸਰ ਅਤੇ ਤਰਨਤਾਰਨ ਆਦਿ ਹਲਕਿਆਂ ਤੋਂ ਕਾਂਗਰਸੀ ਵਿਧਾਇਕ ਤੇ ਆਗੂ ਸ਼ਾਮਿਲ ਹੋਏ | ਸਮਾਗਮ ਦੀ ਸ਼ੁਰੂਆਤ ਸਵਰਗੀ ਖ਼ੁਸ਼ਹਾਲ ਬਹਿਲ ਦੀ ਤਸਵੀਰ ਅੱਗੇ ਜੋਤੀ ਜਗਾ ਕੇ ਤੇ ਸ਼ਰਧਾ ਦੇ ਫੁਲ ਭੇਟ ਕਰਕੇ ਕੀਤੀ ਗਈ | ਇਸ ਮੌਕੇ ਐਸ.ਐਸ.ਐਸ. ਬੋਰਡ ਪੰਜਾਬ ਦੇ ਚੇਅਰਮੈਨ ਰਮਨ ਬਹਿਲ ਵਲੋਂ ਆਏ ਮਹਿਮਾਨਾਂ ਤੇ ਹੋਰ ਸ਼ਖਸੀਅਤਾਂ ਦਾ ਧੰਨਵਾਦ ਕੀਤਾ ਗਿਆ | ਉਨ੍ਹਾਂ ਨੇ ਸਵਰਗੀ ਖ਼ੁਸ਼ਹਾਲ ਬਹਿਲ ਦੇ ਜੀਵਨ 'ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਖ਼ੁਸ਼ਹਾਲ ਬਹਿਲ ਬਹੁਤ ਉੱਚੀ ਅਤੇ ਸੁੱਚੀ ਸੋਚ ਦੇ ਮਾਲਕ ਸਨ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਸਾਫ਼ ਸੁਥਰੇ ਵਿਚਾਰਾਂ ਕਾਰਨ, ਉਨ੍ਹਾਂ ਦੇ ਰਾਜਨੀਤਿਕ ਜੀਵਨ ਕਾਲ ਦੌਰਾਨ ਉਨ੍ਹਾਂ ਦਾ ਅਕਸ ਨਿਰਮਲ ਤੇ ਸ਼ਾਂਤ ਪਾਣੀ ਦੀ ਤਰ੍ਹਾਂ ਸਾਫ਼ ਰਿਹਾ | ਉਪਰੰਤ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਵਲੋਂ ਵੀ ਸਵਰਗੀ ਖ਼ੁਸ਼ਹਾਲ ਬਹਿਲ ਨੰੂ ਇਕ ਸੱਚੇ ਸੁੱਚੇ ਚਰਿੱਤਰ ਅਤੇ ਆਚਰਨ ਦਾ ਮਾਲਕ ਦੱਸਦੇ ਹੋਏ ਉਨ੍ਹਾਂ ਦੇ ਜੀਵਨ ਤੋਂ ਸੇਧ ਲੈਣ ਦੀ ਗੱਲ ਕਹੀ | ਉਨ੍ਹਾਂ ਕਿਹਾ ਕਿ ਸਵਰਗੀ ਖ਼ੁਸ਼ਹਾਲ ਬਹਿਲ ਵਲੋਂ ਧਰਮਾਂ ਤੇ ਜਾਤਾਂ ਦੇ ਨਾਂਅ 'ਤੇ ਵੰਡ ਕੇ ਰਾਜਨੀਤੀ ਕਦੇ ਨਹੀਂ ਕੀਤੀ ਗਈ ਸੀ, ਸਗੋਂ ਉਨ੍ਹਾਂ ਵਲੋਂ ਰਾਜਨੀਤਕ ਲੋਕਾਂ ਦੇ ਇਸ਼ਾਰਿਆਂ 'ਤੇ ਧਰਮ ਅਤੇ ਜਾਤਾਂ ਦੇ ਨਾਂਅ 'ਤੇ ਲੜਨ ਤੋਂ ਰੋਕਦੇ ਹੋਏ ਲੋਕਾਂ ਨੰੂ ਉਨ੍ਹਾਂ ਦੇ ਸਹੀ ਹੱਕਾਂ ਤੋਂ ਜਾਣੂ ਕਰਵਾਇਆ ਤੇ ਲੋਕਾਂ ਨੰੂ ਉਨ੍ਹਾਂ ਦੀ ਵੋਟ ਦਾ ਸਹੀ ਮੁੱਲ ਸਮਝਾਇਆ | ਇਸ ਮੌਕੇ ਹਿੰਦੁਸਤਾਨ ਟਾਈਮਜ਼ ਦੇ ਐਗਜੈਕਟਿਵ ਐਡੀਟਰ ਰਮੇਸ਼ ਵਿਨਾਇਕ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਸਵਰਗੀ ਖ਼ੁਸ਼ਹਾਲ ਬਹਿਲ ਵਲੋਂ ਆਪਣੀ ਉਸਾਰੂ ਸੋਚ ਨਾਲ ਲੋਕਾਂ ਵਿਚ ਜਾਤ-ਪਾਤ ਅਤੇ ਧਰਮ ਦੇ ਨਾਂਅ 'ਤੇ ਹੋ ਰਹੇ ਕਈ ਝਗੜਿਆਂ ਨੰੂ ਹੱਲ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਧਰਮ ਅਤੇ ਜਾਤ-ਪਾਤ ਦੇ ਆਧਾਰ 'ਤੇ ਰਾਜਨੀਤੀ ਕਰਨ ਵਾਲੇ ਲੋਕਾਂ ਨੰੂ ਉਨ੍ਹਾਂ ਦੇ ਜੀਵਨ ਤੋਂ ਸੇਧ ਲੈਣ ਦੀ ਜ਼ਰੂਰਤ ਹੈ | ਇਸ ਮੌਕੇ ਜਨਰਲ ਪੰਜਾਬ ਪੁਲਿਸ
ਇੰਸਪੈਕਟਰ ਕੁੰਵਰ ਵਿਜੇ ਪ੍ਰਤਾਪ ਸਿੰਘ ਵਲੋਂ ਵੀ ਖ਼ੁਸ਼ਹਾਲ ਬਹਿਲ ਨੰੂ ਉਚ ਕੋਟੀ ਦੇ ਰਾਜਨੀਤਿਕ, ਗੁਣਵਾਨ ਤੇ ਗਿਆਨੀ ਇਨਸਾਨ ਦੱਸਿਆ | ਇਸ ਮੌਕੇ ਕੇ.ਕੇ.ਸ਼ਰਮਾ ਐਜੂਕੇਸ਼ਨ ਸੁਸਾਇਟੀ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਖ਼ੁਸ਼ਹਾਲ ਬਹਿਲ ਦੇ ਜਨਮ ਦਿਵਸ ਨੰੂ ਸਮਰਪਿਤ ਬਿਆਨ ਪੜਿ੍ਹਆ ਗਿਆ ਜਿਸ ਵਿਚ ਦੱਸਿਆ ਗਿਆ ਕਿ ਕਿਵੇਂ ਸਵਰਗੀ ਖ਼ੁਸ਼ਹਾਲ ਬਹਿਲ ਵਲੋਂ ਗੁਰਦਾਸਪੁਰ ਅੰਦਰ ਇੰਡਸਟਰੀ ਤੇ ਰੁਜ਼ਗਾਰ ਘੱਟ ਹੋਣ ਕਾਰਨ ਸ਼ਹਿਰ ਨੂੰ ਐਜੂਕੇਸ਼ਨ ਹੱਬ ਬਣਾਉਣ ਦੀ ਕੋਸ਼ਿਸ਼ ਕੀਤੀ ਗਈ | ਇਸ ਮੌਕੇ ਸਾਉਥ ਅੰਮਿ੍ਤਸਰ ਦੇ ਵਿਧਾਇਕ ਸੁਨੀਲ ਦੱਤੀ, ਹਲਕਾ ਕਾਦੀਆਂ ਦੇ ਵਿਧਾਇਕ ਫ਼ਤਿਹਜੰਗ ਸਿੰਘ ਬਾਜਵਾ, ਤਰਨਤਾਰਨ ਦੇ ਵਿਧਾਇਕ ਧਰਮਵੀਰ ਅਗਨੀਹੋਤਰੀ ਵਲੋਂ ਵੀ ਖ਼ੁਸ਼ਹਾਲ ਬਹਿਲ ਦੇ ਜੀਵਨ 'ਤੇ ਚਾਨਣਾ ਪਾਇਆ ਗਿਆ | ਇਸ ਮੌਕੇ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਅਤੇ ਹੋਰ ਮਹਿਮਾਨਾਂ ਵਲੋਂ ਸਵਰਗੀ ਖ਼ੁਸ਼ਹਾਲ ਬਹਿਲ ਦੀ ਯਾਦ ਵਿਚ ਇਕ ਬੂਟਾ ਵੀ ਲਗਾਇਆ ਗਿਆ | ਇਸ ਮੌਕੇ ਐਸ.ਡੀ.ਐਮ ਸਕੱਤਰ ਸਿੰਘ ਬੱਲ, ਅਵਿਨਾਸ਼ ਮਹਿੰਦਰੂ, ਕੇਸ਼ਵ ਬਹਿਲ, ਮਨੋਹਰ ਲਾਲ ਸ਼ਰਮਾ, ਅਸ਼ੋਕ ਹਸਤੀਰ, ਬਲਵੰਤ ਸਿੰਘ, ਰਾਜੂ ਘੁਰਾਲਾ ਬਲਾਕ ਪ੍ਰਧਾਨ, ਅਮਰਦੀਪ ਸਿੰਘ ਚੀਮਾ ਚੇਅਰਮੈਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ, ਸਾਬਕਾ ਵਿਧਾਇਕ ਪਠਾਨਕੋਟ ਅਸ਼ੋਕ ਸ਼ਰਮਾ, ਅਜੇ ਬਹਿਲ, ਨੀਰਜ ਸਲਹੋਤਰਾ, ਰਾਜੂ ਗੁਰਬੀਰ ਸਿੰਘ ਧਾਲੀਵਾਲ, ਸਲਾਮਤ ਮਸੀਹ, ਅਨੂ ਗੰਡੋਤਰਾ, ਬਲਵਿੰਦਰ ਸਿੰਘ ਭੋਲਾ, ਵਿੱਕੀ, ਰਾਮੇਸ਼ ਵਰਮਾ, ਜਵਾਹਰ ਮਰਵਾਹਾ, ਗੌਰਵ ਵਡੈਰਾ, ਕਾਰਤਿਕ ਵਡੈਰਾ, ਬਾਰ ਪ੍ਰਧਾਨ ਹਰਪ੍ਰੀਤ ਸਿੰਘ ਹੈਪੀ, ਸਾਬਕਾ ਬਾਰ ਪ੍ਰਧਾਨ ਪ੍ਰਦੀਪ ਕੁਮਾਰ, ਐਡਵੋਕੇਟ ਧੀਰਜ ਸ਼ਰਮਾ, ਐਡਵੋਕੇਟ ਮੁਨੀਸ਼ ਕੁਮਾਰ, ਸੁੱਚਾ ਸਿੰਘ ਮੁਲਤਾਨੀ, ਯੋਗੇਸ਼ ਸ਼ਰਮਾ, ਰਘੁਬੀਰ ਸਿੰਘ ਕਾਲੜਾ, ਜਤਿੰਦਰ ਖੋਖਰ, ਕਾਉਂਸਲਰ ਸ਼ਸ਼ੀ, ਕਾਉਂਸਲਰ ਸਤਪਾਲ ਪੱਪੀ ਆਦਿ ਹਾਜ਼ਰ ਸਨ |

ਕਾਂਗਰਸ ਸਰਕਾਰ ਨੇ ਵਾਅਦੇ ਪੂਰੇ ਨਾ ਕਰਕੇ ਲੋਕਾਂ ਨਾਲ ਧੋਖਾ ਕੀਤਾ-ਕਾਕੀ

ਧਾਰੀਵਾਲ, 11 ਨਵੰਬਰ (ਸਵਰਨ ਸਿੰਘ)- ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਚੋਣ ਮੈਨੀਫੈਸਟੋ ਵਿਚ ਪੰਜਾਬ ਦੀ ਜਨਤਾ ਨਾਲ ਜੋ ਵਾਅਦੇ ਕੀਤੇ ਸਨ, ਉਹ ਸਾਰੇ ਹੀ ਗਲਤ ਸਾਬਤ ਹੋਏ ਹਨ ਅਤੇ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹੈ | ਇਸ ਗੱਲ ਦਾ ...

ਪੂਰੀ ਖ਼ਬਰ »

ਪਿੰਡ ਸੋਹਲ ਵਿਚ ਇਕ ਘਰ 'ਤੇ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਫ਼ਾਇਰਿੰਗ

ਧਾਰੀਵਾਲ, 11 ਨਵੰਬਰ (ਸਵਰਨ ਸਿੰਘ)- ਇਥੋਂ ਨਜ਼ਦੀਕੀ ਪਿੰਡ ਸੋਹਲ ਵਿਚ ਕੁਝ ਹਮਲਾਵਰਾਂ ਵਲੋਂ ਇਕ ਘਰ 'ਤੇ ਗੋਲੀਆਂ ਚਲਾ ਕੇ ਕੀਤੇ ਹਮਲੇ ਵਿਚ ਜਾਨੀ ਨੁਕਸਾਨ ਹੋਣ ਤੋਂ ਪਰਿਵਾਰਕ ਮੈਂਬਰ ਵਾਲ-ਵਾਲ ਬਚੇ ਹਨ | ਇਸ ਸਬੰਧ ਵਿਚ ਪੀੜਤ ਹਰਵਿੰਦਰ ਸਿੰਘ ਪੁੱਤਰ ਸੁਰਜਨ ਸਿੰਘ ...

ਪੂਰੀ ਖ਼ਬਰ »

ਚੇਅਰਮੈਨ ਅਮਰਦੀਪ ਚੀਮਾ ਵਲੋਂ ਸਿਵਲ ਹਸਪਤਾਲ ਬਟਾਲਾ 'ਚ ਡਿਜ਼ੀਟਲ ਐਕਸਰੇ ਮਸ਼ੀਨ ਦਾ ਉਦਘਾਟਨ

ਬਟਾਲਾ, 11 ਨਵੰਬਰ (ਕਾਹਲੋਂ)-ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਸ: ਅਮਰਦੀਪ ਸਿੰਘ ਚੀਮਾ ਨੇ ਕਿਹਾ ਹੈ ਕਿ ਸੂਬਾ ਵਾਸੀਆਂ ਨੂੰ ਮਿਆਰੀ ਸਿਹਤ ਸਹੂਲਤਾਂ ਉਪਲੱਬਧ ਕਰਵਾਉਣੀਆਂ ਪੰਜਾਬ ਸਰਕਾਰ ਦਾ ਮੁੱਖ ਏਜੰਡਾ ਹੈ ਅਤੇ ਸਿਹਤ ਖੇਤਰ ਦੇ ਸੁਧਾਰ ਵਿਚ ਸਰਕਾਰ ...

ਪੂਰੀ ਖ਼ਬਰ »

ਪੰਚਾਇਤੀ ਚੋਣਾਂ ਦਸੰਬਰ ਵਿਚ ਨਾ ਕਰਵਾਈਆਂ ਜਾਣ-ਲਾਰੈਂਸ ਚੌਧਰੀ

ਗੁਰਦਾਸਪੁਰ, 11 ਨਵੰਬਰ (ਸੁਖਵੀਰ ਸਿੰਘ ਸੈਣੀ)-ਪੰਜਾਬ ਸਰਕਾਰ ਵਲੋਂ ਪੰਚਾਇਤੀ ਚੋਣ ਦਸੰਬਰ ਮਹੀਨੇ ਕਰਵਾਉਣ ਨਾਲ ਧਾਰਮਿਕ ਪ੍ਰੋਗਰਾਮਾਂ ਨੰੂ ਨੁਕਸਾਨ ਪਹੰੁਚਾ ਹੋ ਸਕਦਾ ਹੈ | ਇਸ ਗੱਲ ਦਾ ਪ੍ਰਗਟਾਵਾ ਕ੍ਰਿਸਚਨ ਨੈਸ਼ਨਲ ਫਰੰਟ ਦੇ ਰਾਸ਼ਟਰੀ ਪ੍ਰਧਾਨ ਲਾਰੈਂਸ ਚੌਧਰੀ ...

ਪੂਰੀ ਖ਼ਬਰ »

ਬੇਰਿੰਗ ਕਾਲਜ ਦੇ ਸਾਲਾਨਾ ਇਨਾਮ ਵੰਡ ਸਮਾਗਮ 'ਚ 115 ਵਿਦਿਆਰਥੀਆਂ ਦਾ ਸਨਮਾਨ

ਬਟਾਲਾ, 11 ਨਵੰਬਰ (ਕਾਹਲੋਂ)-ਬੇਰਿੰਗ ਯੂਨੀਅਨ ਕ੍ਰਿਸ਼ਚੀਅਨ ਕਾਲਜ ਬਟਾਲਾ ਵਿਖੇ ਪਿ੍ੰਸੀਪਲ ਡਾ: ਪ੍ਰੋ: ਐਡਵਰਡ ਮਸੀਹ ਦੀ ਰਹਿਨੁਮਾਈ ਹੇਠ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਵਜੋਂ ਡਾ: ਪ੍ਰੋ: ਡੈਰਿਕ ਇੰਗਲਜ਼ (ਸੈਕਟਰੀ, ਬੁਕਾ) ਨੇ ...

ਪੂਰੀ ਖ਼ਬਰ »

ਬਜਰੀ ਨਾਲ ਭਰਿਆ ਟਿੱਪਰ ਦਰਖ਼ਤ ਵਿਚ ਵੱਜਾ, ਚਾਲਕ ਦੀ ਮੌਤ

ਪੁਰਾਣਾ ਸ਼ਾਲਾ, 11 ਨਵੰਬਰ (ਗੁਰਵਿੰਦਰ ਸਿੰਘ ਗੁਰਾਇਆ)- ਅੱਜ ਸ਼ਾਮ ਨੇੜਲੇ ਪਿੰਡ ਤਾਬਿਲਪੁਰ ਪੰਡੋਰੀ ਅਤੇ ਗਾਜੀਕੋਟ ਦਰਮਿਆਨ ਗੁਰਦਾਸਪੁਰ ਮਾਰਗ 'ਤੇ ਬੱਜਰੀ ਨਾਲ ਭਰਿਆ ਆ ਰਿਹਾ ਟਿੱਪਰ ਇਕ ਦਰਖ਼ਤ ਨਾਲ ਵੱਜ ਗਿਆ ਜਿਸ ਕਾਰਨ ਟਿੱਪਰ ਪਲਟ ਗਿਆ ਅਤੇ ਚਾਲਕ ਦੀ ਮੌਕੇ 'ਤੇ ...

ਪੂਰੀ ਖ਼ਬਰ »

ਘਰਾਂ ਅੱਗੇ ਲੱਗੇ ਗੰਦਗੀ ਦੇ ਢੇਰਾਂ ਕਾਰਨ ਲੋਕਾਂ ਦਾ ਜਿਊਣਾ ਹੋਇਆ ਮੁਹਾਲ

ਪੁਰਾਣਾ ਸ਼ਾਲਾ, 11 ਨਵੰਬਰ (ਅਸ਼ੋਕ ਸ਼ਰਮਾ)- ਪਿੰਡ ਭੁਲੇਚੱਕ ਵਿਖੇ ਘਰਾਂ ਅੱਗੇ ਗੰਦਗੀ ਦੇ ਢੇਰ ਲੱਗਣ ਕਾਰਨ ਲੋਕਾਂ ਦਾ ਜਿਊਣਾ ਮੁਹਾਲ ਹੋਇਆ ਪਿਆ ਹੈ | ਇਸ ਸਬੰਧੀ ਭਰਤ ਮਸੀਹ, ਸੋਨੰੂ ਮਸੀਹ ਨੇ ਦੱਸਿਆ ਕਿ ਕੂੜਾ ਸੁੱਟਣ ਲਈ ਕੋਈ ਵੀ ਨਿਸ਼ਚਿਤ ਜਗ੍ਹਾ ਨਹੀਂ ਹੈ ਜਿਸ ਕਾਰਨ ...

ਪੂਰੀ ਖ਼ਬਰ »

ਗੁਰੂ ਨਾਨਕ ਦੇਵ ਅਕੈਡਮੀ 'ਚ 2 ਰੋਜ਼ਾ ਅਥਲੈਟਿਕਸ ਮੀਟ

ਬਟਾਲਾ, 11 ਨਵੰਬਰ (ਕਾਹਲੋਂ)-ਗੁਰੂ ਨਾਨਕ ਦੇਵ ਅਕੈਡਮੀ ਜਲੰਧਰ ਰੋਡ ਬਟਾਲਾ ਵਿਖੇ 2 ਰੋਜ਼ਾ ਅੰਡਰ ਹਾਊਸ ਅਥਲੈਟਿਕਸ ਮੀਟ ਕਰਵਾਈ ਗਈ, ਜਿਸ ਦਾ ਉਦਘਾਟਨ ਪਿ੍ੰਸੀਪਲ ਬਲਵਿੰਦਰ ਕੌਰ ਨੇ ਸਟਾਫ਼ ਸਮੇਤ ਕੀਤਾ ਅਤੇ ਮੁੱਖ ਮਹਿਮਾਨ ਵਜੋਂ ਸ਼ੋ੍ਰਮਣੀ ਕਮੇਟੀ ਮੈਂਬਰ ਜਥੇ: ...

ਪੂਰੀ ਖ਼ਬਰ »

ਬਟਾਲੇ ਨੂੰ ਪੂਰਨ ਜ਼ਿਲ੍ਹਾ ਐਲਾਨ ਕੀਤੇ ਬਿਨਾਂ ਕੈਪਟਨ ਬਟਾਲਾ ਆਏ ਤਾਂ ਆਜ਼ਾਦ ਪਾਰਟੀ ਘਿਰਾਓ ਕਰੇਗੀ :ਕਲਸੀ

ਬਟਾਲਾ, 11 ਨਵੰਬਰ (ਕਾਹਲੋਂ)- ਅੱਜ ਬਟਾਲਾ ਵਿਖੇ ਆਜ਼ਾਦ ਪਾਰਟੀ ਦੇ ਕੌਮੀ ਪ੍ਰਧਾਨ ਸੁਰਿੰਦਰ ਸਿੰਘ ਕਲਸੀ ਸ਼ੁਕਰਪੁਰਾ ਨੇ ਪਾਰਟੀ ਆਗੂਆਂ ਨਾਲ ਸੰਖੇਪ ਮੀਟਿੰਗ ਪਿੱਛੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਾਦਲਾਂ ਦੀ ਸਰਕਾਰ ਨੇ ਵੀ ਆਪਣੇ 10 ਸਾਲਾ ਰਾਜ ਵਿਚ ...

ਪੂਰੀ ਖ਼ਬਰ »

ਗੁਰੂ ਮਾਨਿਓਾ ਗ੍ਰੰਥ ਚੇਤਨਾ ਸਮਾਗਮ ਨੂੰ ਲੈ ਕੇ ਹੋਈ ਮੀਟਿੰਗ

ਦੀਨਾਨਗਰ, 11 ਨਵੰਬਰ (ਸੰਧੂ/ਸੋਢੀ/ਸ਼ਰਮਾ)- ਦੀਨਾਨਗਰ ਦੇ ਮਗਰਾਲਾ ਬਾਈਪਾਸ 'ਤੇ 13 ਤੋਂ 15 ਨਵੰਬਰ ਤੱਕ ਹੋਣ ਵਾਲੇ ਰਣਜੀਤ ਸਿੰਘ ਢੱਡਰੀਆਂ ਵਾਲਿਆਾ ਦੇ ਸਮਾਗਮ ਸਬੰਧੀ ਵੱਖ-ਵੱਖ ਪਿੰਡ ਵਾਸੀਆਂ ਦੀ ਮੀਟਿੰਗ ਪਿੰਡ ਮਗਰਾਲਾ ਵਿਖੇ ਹੋਈ ਜਿਸ ਵਿਚ ਸਮਾਗਮ ਦੀਆਂ ਤਿਆਰੀਆਂ ...

ਪੂਰੀ ਖ਼ਬਰ »

ਅਕਾਲੀ ਦਲ ਬਾਦਲ ਦੀ ਰੁੜ੍ਹਦੀ ਬੇੜੀ ਨੂੰ ਹੁਣ ਕੋਈ ਨਹੀਂ ਬਚਾ ਸਕਦਾ : ਕਾਂਗਰਸੀ ਆਗੂ

ਕਾਹਨੂੰਵਾਨ, 11 ਨਵੰਬਰ (ਹਰਜਿੰਦਰ ਸਿੰਘ ਜੱਜ)- ਅਕਾਲੀ ਦਲ ਬਾਦਲ ਪਾਰਟੀ ਵਿਚ ਪਈ ਆਪਸੀ ਫੁੱਟ ਇਸ ਦਾ ਗੱਲ ਦਾ ਸੰਕੇਤ ਦਿੰਦੀ ਹੈ ਕਿ ਅਕਾਲੀ ਦਲ ਬਾਦਲ ਦੀ ਰੁੜਦੀ ਬੇੜੀ ਨੂੰ ਹੁਣ ਕੋਈ ਨਹੀਂ ਬਚਾਅ ਸਕਦਾ, ਖ਼ਾਸ ਕਰਕੇ ਕਾਦੀਆਂ ਹਲਕੇ ਤੋਂ ਅਕਾਲੀ ਦਲ ਦਾ ਅਸਲੀ ਬੇੜਾ ਤਾਂ ...

ਪੂਰੀ ਖ਼ਬਰ »

ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ ਦੇ ਅਹੁਦੇਦਾਰਾਂ ਦੀ ਚੋਣ ਹੋਈ

ਗੁਰਦਾਸਪੁਰ, 11 ਨਵੰਬਰ (ਸੁਖਵੀਰ ਸਿੰਘ ਸੈਣੀ)- ਕਰਮਚਾਰੀ ਦਲ ਦੇ ਸਿਟੀ ਸਬ ਡਵੀਜ਼ਨ ਦੇ ਪ੍ਰਧਾਨ ਜਨਕ ਰਾਜ ਬੱਬਰੀ ਨੰਗਲ ਅਤੇ ਸਕੱਤਰ ਹਰਵਿੰਦਰ ਕੁਮਾਰ ਬਣੇ ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ ਦੀ ਸ਼ਹਿਰੀ ਸਬ ਡਵੀਜ਼ਨ ਦੀ ਚੋਣ ਮੰਡਲ ਪ੍ਰਧਾਨ ਰਾਕੇਸ਼ ਠਾਕੁਰ ਦੀ ...

ਪੂਰੀ ਖ਼ਬਰ »

ਕਾਰਗਿਲ ਸ਼ਹੀਦ ਦੇ ਘਰ ਨੂੰ ਬਣਨ ਵਾਲੀ ਸੜਕ ਲਈ ਗ੍ਰਾਂਟ ਮਨਜ਼ੂਰ ਜਲਦ ਹੋਵੇਗਾ ਕੰਮ ਸ਼ੁਰੂ : ਵਿਧਾਇਕ ਲਾਡੀ

ਘੁਮਾਣ, 11 ਨਵੰਬਰ (ਬੰਮਰਾਹ)- ਹਲਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਵਲੋਂ ਪਿੰਡ ਦਕੋਹਾ ਵਿਖੇ ਕਾਂਗਰਸੀ ਵਰਕਰਾਂ ਦੀ ਭਰਵੀਂ ਮੀਟਿੰਗ ਨੂੰ ਸੰਬੋਧਨ ਕੀਤਾ | ਬਲਾਕ ਸੰਮਤੀ ਮੈਂਬਰ ਸਿਕੰਦਰ ਸਿੰਘ ਦਕੋਹਾ ਦੇ ਗ੍ਰਹਿ ਵਿਖੇ ਰੱਖੀ ਇਸ ਮੀਟਿੰਗ 'ਚ ਦਕੋਹਾ ਦੇ ਘਣਘੱਸ ...

ਪੂਰੀ ਖ਼ਬਰ »

ਫਤਹਿਗੜ੍ਹ ਚੂੜੀਆਂ ਵਿਖੇ ਜਮਹੂਰੀ ਕਿਸਾਨ ਸਭਾ ਦੀਆਂ ਮੰਗਾਂ ਸਬੰਧੀ ਹੋਈ ਮੀਟਿੰਗ

ਫਤਹਿਗੜ੍ਹ ਚੂੜੀਆਂ, 11 ਨਵੰਬਰ (ਧਰਮਿੰਦਰ ਸਿੰਘ ਬਾਠ)- ਜਮਹੂਰੀ ਕਿਸਾਨ ਸਭਾ ਪੰਜਾਬ ਦੀ ਤਹਿਸੀਲ ਡੇਰਾ ਬਾਬਾ ਨਾਨਕ ਅਤੇ ਫਤਹਿਗੜ੍ਹ ਚੂੜੀਆਂ ਅਹਿਮ ਮੀਟਿੰਗ ਤਹਿਸੀਲ ਪ੍ਰਧਾਨ ਅਵਤਾਰ ਸਿੰਘ ਠੱਠਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ 29 ਅਤੇ 30 ਨਵੰਬਰ ਨੂੰ ਦਿੱਲੀ ਵਿਖੇ ...

ਪੂਰੀ ਖ਼ਬਰ »

250 ਸਿੱਖ ਬੀਬੀਆਂ ਨੂੰ ਸਨਮਾਨਿਤ ਕੀਤਾ
ਜਥੇਦਾਰ ਬੱਜੂਮਾਨ ਦੀ ਅਗਵਾਈ 'ਚ 'ਸਿੱਖੀ ਸਰੂਪ ਮੇਰਾ ਅਸਲੀ ਰੂਪ' ਲਹਿਰ ਤਹਿਤ 9ਵੇਂ ਪੜਾਅ ਦੇ ਸਮਾਗਮ ਕਰਵਾਏ

ਬਟਾਲਾ, 11 ਨਵੰਬਰ (ਕਾਹਲੋਂ)- ਪਿੰਡ ਘਣੀਏ-ਕੇ-ਬਾਂਗਰ ਗੁਰਦੁਆਰਾ ਸਿੰਘ ਸਭਾ ਵਿਖੇ ਸ਼ੋ੍ਰਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਤੇ ਸਕੱਤਰ ਸ: ਬਲਵਿੰਦਰ ਸਿੰਘ ਜੌੜਾ ਸਿੰਘਾ ਧਰਮ ਪ੍ਰਚਾਰ ਕਮੇਟੀ ਦੇ ਆਦੇਸ਼ ਅਨੁਸਾਰ ਜਥੇ: ਸੱਜਣ ਸਿੰਘ ਬੱਜੂਮਾਨ ...

ਪੂਰੀ ਖ਼ਬਰ »

ਜਥੇਦਾਰ ਬੱਜੂਮਾਨ ਦੀ ਅਗਵਾਈ 'ਚ 'ਸਿੱਖੀ ਸਰੂਪ ਮੇਰਾ ਅਸਲੀ ਰੂਪ' ਲਹਿਰ ਤਹਿਤ 9ਵੇਂ ਪੜਾਅ ਦੇ ਸਮਾਗਮ ਕਰਵਾਏ

ਬਟਾਲਾ, 11 ਨਵੰਬਰ (ਕਾਹਲੋਂ)- ਪਿੰਡ ਘਣੀਏ-ਕੇ-ਬਾਂਗਰ ਗੁਰਦੁਆਰਾ ਸਿੰਘ ਸਭਾ ਵਿਖੇ ਸ਼ੋ੍ਰਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਤੇ ਸਕੱਤਰ ਸ: ਬਲਵਿੰਦਰ ਸਿੰਘ ਜੌੜਾ ਸਿੰਘਾ ਧਰਮ ਪ੍ਰਚਾਰ ਕਮੇਟੀ ਦੇ ਆਦੇਸ਼ ਅਨੁਸਾਰ ਜਥੇ: ਸੱਜਣ ਸਿੰਘ ਬੱਜੂਮਾਨ ...

ਪੂਰੀ ਖ਼ਬਰ »

ਅੱਖਾਂ ਦੇ ਹਸਪਤਾਲ ਵਿਖੇ ਮੁਫ਼ਤ ਕੈਂਪ ਲਗਾਇਆ

ਗੁਰਦਾਸਪੁਰ, 11 ਨਵੰਬਰ (ਆਰਿਫ਼)- ਸਥਾਨਕ ਸ਼ਹਿਰ ਦੇ ਰੇਲਵੇ ਸਟੇਸ਼ਨ ਨੇੜੇ ਸਥਿਤ ਡਾ: ਕੇ.ਡੀ. ਅੱਖਾਂ ਦੇ ਹਸਪਤਾਲ ਵਿਖੇ ਮੁਫ਼ਤ ਅੱਖਾਂ ਦਾ ਕੈਂਪ ਲਗਾਇਆ ਗਿਆ ਜਿਸ ਵਿਚ 150 ਦੇ ਕਰੀਬ ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਦਵਾਈਆਂ ਦਿੱਤੀਆਂ ਗਈਆਂ | ਇਸ ਮੌਕੇ ਅੱਖਾਂ ਦੇ ...

ਪੂਰੀ ਖ਼ਬਰ »

ਸੰਤ ਫਰਾਸਿੰਸ ਕਾਨਵੈਂਟ ਸਕੂਲ ਫਤਹਿਗੜ੍ਹ ਚੂੜੀਆਂ ਵਿਖੇ ਵਿਸ਼ਵ ਸਾਇੰਸ ਦਿਵਸ ਮਨਾਇਆ

ਫਤਹਿਗੜ੍ਹ ਚੂੜੀਆਂ, 11 ਨਵੰਬਰ (ਧਰਮਿੰਦਰ ਸਿੰਘ ਬਾਠ)- ਫਤਹਿਗੜ੍ਹ ਚੂੜੀਆਂ ਦੇ ਸੰਤ ਫਰਾਂਸਿਸ ਕੌਨਵੈਂਟ ਸਕੂਲ ਵਿਖੇ ਸਕੂਲ ਦੇ ਡਾਇਰੈਕਟਰ ਫਾਦਰ ਪੋਲ ਅਤੇ ਪਿ੍ੰਸੀਪਲ ਸਿਸਟਰ ਵਿਲਫੀ ਦੀ ਅਗਵਾਈ ਵਿਚ ਵਿਸ਼ਵ ਸਾਇੰਸ ਦਿਵਸ ਮਨਾਇਆ ਗਿਆ | ਇਸ ਮੌਕੇ ਫਾਦਰ ਪੋਲ, ਪਿ੍ੰ: ...

ਪੂਰੀ ਖ਼ਬਰ »

ਲੋਕ ਭਲਾਈ ਤੇ ਦਲ ਖ਼ਾਲਸਾ ਕਿਸਾਨ ਵਿੰਗ ਆਗੂ ਵਲੋਂ ਗੰਨੇ ਦੀ ਬਕਾਇਆ ਅਦਾਇਗੀ ਬਾਰੇ ਕਿਸਾਨਾਂ ਨਾਲ ਮੀਟਿੰਗ

ਕਾਹਨੂੰਵਾਨ, 11 ਨਵੰਬਰ (ਹਰਜਿੰਦਰ ਸਿੰਘ ਜੱਜ)- ਸਥਾਨਕ ਬੱਸ ਸਟੈਂਡ ਨਜ਼ਦੀਕ ਸ਼ਹੀਦੀ ਪਾਰਕ ਕਾਹਨੂੰੂਵਾਨ ਵਿਖੇ ਲੋਕ ਭਲਾਈ, ਇਨਸਾਨ ਵੈਲਫੇਅਰ ਸੁਸਾਇਟੀ ਅਤੇ ਦਲ ਖ਼ਾਲਸਾ ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਬਲਦੇਵ ਸਿੰਘ ਸਿਰਸਾ ਵਲੋਂ ਸਥਾਨਕ ਕਸਬੇ ਦੇ ਕਿਸਾਨਾਂ ਨਾਲ ...

ਪੂਰੀ ਖ਼ਬਰ »

ਚੌੜ ਸਿਧਵਾਂ ਵਿਖੇ ਕ੍ਰਿਸਮਸ ਕਬੱਡੀ ਕੱਪ 'ਚ ਅੰਤਰਰਾਸ਼ਟਰੀ ਖਿਡਾਰੀ ਪੁੱਜਣਗੇ-ਸਹੋਤਾ/ਡਾ: ਯੂਸਫ਼

ਵਰਸੋਲਾ, 11 ਨਵੰਬਰ (ਵਰਿੰਦਰ ਸਹੋਤਾ)- ਇੱਥੋਂ ਨਜ਼ਦੀਕੀ ਪਿੰਡ ਚੌੜ ਸਿਧਵਾਂ ਵਿਖੇ ਮਸੀਹ ਨੌਜਵਾਨ ਸਭਾ ਵਲੋਂ 14 ਨਵੰਬਰ ਨੂੰ ਕਰਵਾਏ ਜਾ ਰਹੇ ਦੂਸਰੇ ਕਬੱਡੀ ਕੱਪ 'ਚ ਅੰਤਰਰਾਸ਼ਟਰੀ ਖਿਡਾਰੀ ਪੁੱਜਣਗੇ | ਜਦੋਂ ਕਿ ਇਸਾਈ ਭਾਈਚਾਰੇ ਦੇ ਆਗੂ ਵੀ ਵੱਡੀ ਗਿਣਤੀ 'ਚ ਹਾਜ਼ਰੀ ...

ਪੂਰੀ ਖ਼ਬਰ »

ਮੰਗਾਂ ਨੂੰ ਲੈ ਕੇ ਪੁਲਿਸ ਪੈਨਸ਼ਨਰਾਂ ਵਲੋਂ ਅਹਿਮ ਇਕੱਤਰਤਾ

ਬਟਾਲਾ, 11 ਨਵੰਬਰ (ਹਰਦੇਵ ਸਿੰਘ ਸੰਧੂ)-ਅੱਜ ਪੰਜਾਬ ਪੁਲਿਸ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਯੂਨਿਟ ਬਟਾਲਾ ਦੀ ਅਹਿਮ ਇਕੱਤਰਤਾ ਉਪ ਪ੍ਰਧਾਨ ਸ: ਹਰਜੀਤ ਸਿੰਘ ਬਾਜਵਾ ਸਾਬਕਾ ਇੰਸਪੈਕਟਰ ਦੀ ਪ੍ਰਧਾਨਗੀ ਹੇਠ ਸਥਾਨਕ ਪੁਲਿਸ ਲਾਈਨ ਹਾਲ ਵਿਚ ਹੋਈ | ਇਕੱਤਰਤਾ ਮੌਕੇ ...

ਪੂਰੀ ਖ਼ਬਰ »

ਨੌਵੀਂ-ਦਸਵੀਂ ਦੇ ਸਾਲਾਨਾ ਜੋੜ ਮੇਲੇ ਨੂੰ ਲੈ ਕੇ ਸੰਗਤਾਂ 'ਚ ਭਾਰੀ ਉਤਸ਼ਾਹ : ਜੱਸਲ

ਅੱਚਲ ਸਾਹਿਬ, 11 ਨਵੰਬਰ (ਗੁਰਚਰਨ ਸਿੰਘ)-ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਸ੍ਰੀ ਅੱਚਲ ਸਾਹਿਬ ਵਿਖੇ ਨੌਵੀਂ-ਦਸਵੀਂ ਦਾ ਸਾਲਾਨਾ ਜੋੜ ਮੇਲਾ ਸੰਗਤਾਂ ਦੇ ਸਹਿਯੋਗ ਨਾਲ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ 17 ਤੇ 18 ...

ਪੂਰੀ ਖ਼ਬਰ »

ਦਲੀਪ ਸਿੰਘ ਕਾਹਲੋਂ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ

ਕਿਲ੍ਹਾ ਲਾਲ ਸਿੰਘ, 11 ਨਵੰਬਰ (ਬਲਬੀਰ ਸਿੰਘ)-ਪੁਲਿਸ ਥਾਣਾ ਕਿਲਾ ਲਾਲ ਸਿੰਘ ਦੇ ਐਸ.ਐਚ.ਓ. ਅਮੋਲਕਦੀਪ ਸਿੰਘ ਕਾਹਲੋਂ ਦੇ ਦਾਦਾ ਜੀ ਅਤੇ ਐਡਵੋਕੇਟ ਪ੍ਰ੍ਰਭਸ਼ਰਨ ਸਿੰਘ ਕਾਹਲੋਂ ਦੇ ਪਿਤਾ ਸ: ਦਲੀਪ ਸਿੰਘ ਕਾਹਲੋਂ, ਜਿਨ੍ਹਾਂ ਦਾ ਸੰਖੇਪ ਬਿਮਾਰੀ ਮਗਰੋਂ ਦਿਹਾਂਤ ਹੋ ...

ਪੂਰੀ ਖ਼ਬਰ »

ਬੱਚਿਆਂ ਦੇ ਸੁਨਹਿਰੀ ਭਵਿੱਖ ਦੀ ਕਿਰਨ ਰਾਈਲ ਹਾਕੀ ਅਕੈਡਮੀ ਅੱਚਲ ਸਾਹਿਬ

ਅੱਚਲ ਸਾਹਿਬ, 8 ਨਵੰਬਰ (ਗੁਰਚਰਨ ਸਿੰਘ)- ਬੱਚਿਆਂ ਦੇ ਸੁਨਹਿਰੀ ਭਵਿੱਖ ਦੀ ਕਿਰਨ ਰਾਇਲ ਹਾਕੀ ਅਕੈਡਮੀ ਅੱਚਲ ਸਾਹਿਬ ਜਿੱਥੈ ਬੱਚਿਆਂ ਨੂੰ ਚੰਗੀ ਵਿੱਦਿਆ ਪ੍ਰਾਪਤ ਕਰਵਾ ਰਹੀ ਹੈ, ਉੱਥੇ ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਹਾਕੀ ਆਦਿ ਖੇਡਾਂ ਦੀ ਸਿਖਲਾਈ ਦੇ ...

ਪੂਰੀ ਖ਼ਬਰ »

ਲਾਪਤਾ ਬਜ਼ੁਰਗ ਮਹਿਲਾ ਨੂੰ ਸਿੱਖ ਵੈੱਲਫੇਅਰ ਸੁਸਾਇਟੀ ਨੇ ਪਰਿਵਾਰਕ ਮੈਂਬਰਾਂ ਤੱਕ ਪਹੰੁਚਾਇਆ

ਧਾਰੀਵਾਲ, 11 ਨਵੰਬਰ (ਸਵਰਨ ਸਿੰਘ)- ਸਿੱਖ ਵੈੱਲਫ਼ੇਅਰ ਸੁਸਾਇਟੀ ਧਾਰੀਵਾਲ ਵਲੋਂ ਲਗਪਗ ਇਕ ਮਹੀਨੇ ਤੋਂ ਲਾਪਤਾ ਹੋਈ ਇਕ ਬਜ਼ੁਰਗ ਮਹਿਲਾ ਨੂੰ ਉਸ ਦੇ ਪਰਿਵਾਰਕ ਮੈਂਬਰ ਤੱਕ ਪਹੰੁਚਾਇਆ ਹੈ | ਸੁਸਾਇਟੀ ਮੈਂਬਰ ਨਵਨੀਤ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਦਸਮੇਸ਼ ...

ਪੂਰੀ ਖ਼ਬਰ »

ਬੱਚਿਆਂ ਦੇ ਰਹਿਣ-ਸਹਿਣ ਲਈ ਖ਼ਾਸ ਪ੍ਰਬੰਧ : ਚੇਅਰਮੈਨ ਸੁਖਵਿੰਦਰ ਸਿੰਘ, ਜਸਵੰਤ ਸਿੰਘ
ਬੱਚਿਆਂ ਦੇ ਸੁਨਹਿਰੀ ਭਵਿੱਖ ਦੀ ਕਿਰਨ ਰਾਈਲ ਹਾਕੀ ਅਕੈਡਮੀ ਅੱਚਲ ਸਾਹਿਬ

ਅੱਚਲ ਸਾਹਿਬ, 8 ਨਵੰਬਰ (ਗੁਰਚਰਨ ਸਿੰਘ)- ਬੱਚਿਆਂ ਦੇ ਸੁਨਹਿਰੀ ਭਵਿੱਖ ਦੀ ਕਿਰਨ ਰਾਇਲ ਹਾਕੀ ਅਕੈਡਮੀ ਅੱਚਲ ਸਾਹਿਬ ਜਿੱਥੈ ਬੱਚਿਆਂ ਨੂੰ ਚੰਗੀ ਵਿੱਦਿਆ ਪ੍ਰਾਪਤ ਕਰਵਾ ਰਹੀ ਹੈ, ਉੱਥੇ ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਹਾਕੀ ਆਦਿ ਖੇਡਾਂ ਦੀ ਸਿਖਲਾਈ ਦੇ ...

ਪੂਰੀ ਖ਼ਬਰ »

ਅਕਾਲੀ ਦਲ ਵਲੋਂ ਜਲੰਧਰ 'ਚ 14 ਨੂੰ ਦਿੱਤੇ ਜਾ ਰਹੇ ਧਰਨੇ 'ਚ ਐਸ.ਸੀ. ਵਿੰਗ ਦੇ ਵਰਕਰ ਗੁਰਦਾਸਪੁਰ ਤੋਂ ਵੱਡੀ ਪੱਧਰ 'ਤੇ ਪਹੰੁਚਣਗੇ : ਘੁੰਮਣ

ਬਟਾਲਾ, 11 ਨਵੰਬਰ (ਕਾਹਲੋਂ)-ਅੱਜ ਸ਼ੋ੍ਰਮਣੀ ਅਕਾਲੀ ਦਲ ਐਸ.ਸੀ. ਵਿੰਗ ਦੀ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਘੁੰਮਣ ਦੀ ਅਗਵਾਈ ਵਿਚ ਕੀਤੀ ਗਈ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਘੁੰਮਣ ਵਲੋਂ ਵਰਕਰਾਂ ਨਾਲ ਸ਼ੋ੍ਰਮਣੀ ਅਕਾਲੀ ਦਲ ਐਸ.ਸੀ. ਵਿੰਗ ਵਲੋਂ 14 ...

ਪੂਰੀ ਖ਼ਬਰ »

ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਨੇ ਵਿਸ਼ਵਕਰਮਾ ਦਿਵਸ ਮਨਾਇਆ

ਗੁਰਦਾਸਪੁਰ, 11 ਨਵੰਬਰ (ਆਰਿਫ਼)-ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਸਬੰਧਿਤ ਇਫਟੂ ਵਲੋਂ ਲੇਬਰ ਸ਼ੈੱਡ ਗੁਰਦਾਸਪੁਰ ਵਿਖੇ ਹਰਜਿੰਦਰ ਸਿੰਘ ਘੁੱਲਾ, ਜਗੀਰ ਚੰਦ ਅਤੇ ਦਲਬੀਰ ਸਿੰਘ ਪ੍ਰੇਮ ਨਗਰ ਦੀ ਪ੍ਰਧਾਨਗੀ ਹੇਠ ਵਿਸ਼ਵਕਰਮਾ ਦਿਵਸ ਮਨਾਇਆ ਗਿਆ | ਇਸ ਮੌਕੇ ਇਕੱਤਰ ...

ਪੂਰੀ ਖ਼ਬਰ »

ਬੰਦੀ ਛੋੜ ਤੇ ਦੀਵਾਲੀ ਦਾ ਪਵਿੱਤਰ ਦਿਹਾੜਾ ਸ਼ਰਧਾ ਸਹਿਤ ਮਨਾਇਆ

ਕਾਦੀਆਂ, 11 ਨਵੰਬਰ (ਕੁਲਵਿੰਦਰ ਸਿੰਘ)-ਦੀਵਾਲੀ ਤੇ ਬੰਦੀਛੋੜ ਦਿਹਾੜਾ ਕਸਬਾ ਕਾਦੀਆਂ ਅੰਦਰ ਲੋਕਾਂ ਵਲੋਂ ਪੂਰੀ ਸ਼ਰਧਾ ਸਹਿਤ ਮਨਾਇਆ ਗਿਆ | ਇਸ ਮੌਕੇ ਕਸਬਾ ਕਾਦੀਆਂ ਦੇ ਸਮੂਹ ਗੁਰਦੁਆਰਿਆਂ ਮੰਦਿਰਾਂ ਸਮੇਤ ਧਾਰਮਿਕ ਸਥਾਨਾਂ 'ਤੇ ਸੰਗਤਾਂ ਦੀ ਭਾਰੀ ਭੀੜ ਨਤਮਸਤਕ ...

ਪੂਰੀ ਖ਼ਬਰ »

ਵਿਧਾਇਕ ਬਾਜਵਾ ਦੇ ਯਤਨਾਂ ਸਦਕਾ ਸ਼ਹਿਰ ਦੀਆਂ ਸਟਰੀਟ ਲਾਈਟਾਂ ਸ਼ੁਰੂ ਹੋਈਆਂ : ਕਾਂਗਰਸੀ

ਧਾਰੀਵਾਲ, 11 ਨਵੰਬਰ (ਸਵਰਨ ਸਿੰਘ)-ਵਿਧਾਨ ਸਭਾ ਹਲਕਾ ਵਿਧਾਇਕ ਫਤਿਹਜੰਗ ਸਿੰਘ ਨੇ ਯਤਨਾਂ ਕਰਕੇ ਨਗਰ ਕੌਾਸਲ ਧਾਰੀਵਾਲ ਨੂੰ ਫੰਡ ਮੁਹੱਈਆ ਕਰਵਾ ਕੇ ਸ਼ਹਿਰ ਦੀਆਂ ਸਟਰੀਟ ਲਾਈਟਾਂ ਨੂੰ ਸ਼ੁਰੂ ਕਰਵਾ ਕੇ ਆਮ ਨਾਗਰਿਕਾਂ ਨੂੰ ਦੀਵਾਲੀ ਦਾ ਤੋਹਫਾ ਦਿੱਤਾ ਹੈ, ਜਿਸ ਨੂੰ ...

ਪੂਰੀ ਖ਼ਬਰ »

ਰਾਜ ਪੱਧਰੀ ਟੂਰਨਾਮੈਂਟ ਲਈ ਚੀਮਾ ਹਾਕੀ ਅਕੈਡਮੀ ਦੀ ਟੀਮ ਰਵਾਨਾ

ਵਡਾਲਾ ਗ੍ਰੰਥੀਆਂ, 11 ਨਵੰਬਰ (ਕਾਹਲੋਂ)-ਦੇਸ਼ ਦੀ ਹਾਕੀ ਟੀਮ ਵਿਚ ਹੁਣ ਤੱਕ 11 ਖਿਡਾਰੀ ਦੇ ਚੱੁਕੀ ਚੀਮਾ ਹਾਕੀ ਅਕੈਡਮੀ ਸ਼ਾਹਬਾਦ ਦੀ 18 ਮੈਂਬਰੀ ਹਾਕੀ ਟੀਮ ਅੱਜ ਰਾਜ ਪੱਧਰੀ ਹਾਕੀ ਟੂਰਨਾਮੈਂਟ ਖੇਡਣ ਲਈ ਰਵਾਨਾ ਹੋਈ | ਅਕੈਡਮੀ ਦੇ ਡਾਇਰੈਕਟਰ ਡਾ: ਗੁਰਨਾਮ ਸਿੰਘ ਚੀਮਾ ...

ਪੂਰੀ ਖ਼ਬਰ »

ਐਨ.ਆਰ.ਆਈ. ਨੇ ਗਰੀਬ ਪਰਿਵਾਰ ਨੂੰ ਮਕਾਨ ਬਣਾ ਕੇ ਦਿੱਤਾ

ਵਡਾਲਾ ਬਾਂਗਰ, 11 ਨਵੰਬਰ (ਮਨਪ੍ਰੀਤ ਸਿੰਘ ਘੁੰਮਣ)-ਪਿੰਡ ਭੰਡਾਲ ਤੋਂ ਸੀਨੀਅਰ ਕਾਂਗਰਸੀ ਆਗੂ ਇੰਸਪੈਕਟਰ ਪਲਵਿੰਦਰ ਸਿੰਘ ਮੱਲ੍ਹੀ ਦੇ ਯਤਨਾਂ ਸਦਕਾ ਉਨ੍ਹਾਂ ਦਾ ਭਤੀਜਾ ਰਣਜੀਤ ਸਿੰਘ ਸਾਬੀ, ਜੋ ਕਿ ਪਿੰਡ ਭੰਡਾਲ ਦਾ ਹੀ ਜੰਮਪਲ ਹੈ ਅਤੇ ਅੱਜ ਕੱਲ੍ਹ ਅਮਰੀਕਾ ਵਿਚ ...

ਪੂਰੀ ਖ਼ਬਰ »

ਸਿਮਰਨਜੀਤ ਅਤੇ ਹਾਰਦਿਕ ਦੀ ਭਾਰਤੀ ਹਾਕੀ ਟੀਮ 'ਚ ਚੋਣ ਦਾ ਭਰਵਾਂ ਸਵਾਗਤ
ਰਾਜ ਪੱਧਰੀ ਟੂਰਨਾਮੈਂਟ ਲਈ ਚੀਮਾ ਹਾਕੀ ਅਕੈਡਮੀ ਦੀ ਟੀਮ ਰਵਾਨਾ

ਵਡਾਲਾ ਗ੍ਰੰਥੀਆਂ, 11 ਨਵੰਬਰ (ਕਾਹਲੋਂ)-ਦੇਸ਼ ਦੀ ਹਾਕੀ ਟੀਮ ਵਿਚ ਹੁਣ ਤੱਕ 11 ਖਿਡਾਰੀ ਦੇ ਚੱੁਕੀ ਚੀਮਾ ਹਾਕੀ ਅਕੈਡਮੀ ਸ਼ਾਹਬਾਦ ਦੀ 18 ਮੈਂਬਰੀ ਹਾਕੀ ਟੀਮ ਅੱਜ ਰਾਜ ਪੱਧਰੀ ਹਾਕੀ ਟੂਰਨਾਮੈਂਟ ਖੇਡਣ ਲਈ ਰਵਾਨਾ ਹੋਈ | ਅਕੈਡਮੀ ਦੇ ਡਾਇਰੈਕਟਰ ਡਾ: ਗੁਰਨਾਮ ਸਿੰਘ ਚੀਮਾ ...

ਪੂਰੀ ਖ਼ਬਰ »

ਮਸੀਹ ਭਾਈਚਾਰੇ ਦੀ ਲੰਮੇ ਸਮੇਂ ਤੋਂ ਸ਼ੁੱਧ ਪਾਣੀ ਦੀ ਮੰਗ ਨੂੰ ਵੀ ਕੀਤਾ ਪੂਰਾ
ਐਨ.ਆਰ.ਆਈ. ਨੇ ਗਰੀਬ ਪਰਿਵਾਰ ਨੂੰ ਮਕਾਨ ਬਣਾ ਕੇ ਦਿੱਤਾ

ਵਡਾਲਾ ਬਾਂਗਰ, 11 ਨਵੰਬਰ (ਮਨਪ੍ਰੀਤ ਸਿੰਘ ਘੁੰਮਣ)-ਪਿੰਡ ਭੰਡਾਲ ਤੋਂ ਸੀਨੀਅਰ ਕਾਂਗਰਸੀ ਆਗੂ ਇੰਸਪੈਕਟਰ ਪਲਵਿੰਦਰ ਸਿੰਘ ਮੱਲ੍ਹੀ ਦੇ ਯਤਨਾਂ ਸਦਕਾ ਉਨ੍ਹਾਂ ਦਾ ਭਤੀਜਾ ਰਣਜੀਤ ਸਿੰਘ ਸਾਬੀ, ਜੋ ਕਿ ਪਿੰਡ ਭੰਡਾਲ ਦਾ ਹੀ ਜੰਮਪਲ ਹੈ ਅਤੇ ਅੱਜ ਕੱਲ੍ਹ ਅਮਰੀਕਾ ਵਿਚ ...

ਪੂਰੀ ਖ਼ਬਰ »

ਸਾਲਾਨਾ ਗੁਰਮਤਿ ਸਮਾਗਮ ਸ਼ਰਧਾ ਪੂਰਵਕ ਸਮਾਪਤ

ਧਾਰੀਵਾਲ, 11 ਨਵੰਬਰ (ਸਵਰਨ ਸਿੰਘ)-ਇਥੋਂ ਨਜ਼ਦੀਕੀ ਪਿੰਡ ਖੁੰਡਾ ਵਿਖੇ ਸਾਲਾਨਾ ਤਿੰਨ ਰੋਜ਼ਾ ਗੁਰਮਤਿ ਸਮਾਗਮ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ, ਜਿਸ ਵਿਚ ਪਹਿਲੇ ਦਿਨ ਨਿਸ਼ਕਾਮ ਕੀਰਤਨੀ ਜਥਾ ਗੁਰਦਾਸਪੁਰ ਵਲੋਂ ਭਾਈ ਅਜੀਤ ਸਿੰਘ, ਭਾਈ ਅਮਰਜੀਤ ...

ਪੂਰੀ ਖ਼ਬਰ »

ਹਸਤ ਸ਼ਿਲਪ ਕਾਲਜ ਬਟਾਲਾ 'ਚ ਦੀਵਾਲੀ ਮੇਲਾ ਕਰਵਾਇਆ

ਬਟਾਲਾ, 11 ਨਵੰਬਰ (ਕਾਹਲੋਂ)-ਹਸਤ ਸ਼ਿਲਪ ਡਿਗਰੀ ਕਾਲਜ ਅਤੇ ਆਈ.ਟੀ.ਆਈ. ਬਟਾਲਾ 'ਚ ਦੀਵਾਲੀ ਮੇਲਾ ਕਰਵਾਇਆ ਗਿਆ, ਜਿਸ 'ਚ ਮੁੱਖ ਮਹਿਮਾਨ ਵਜੋਂ ਪਿ੍ੰ: ਸੁਨੀਤਾ ਸ਼ਰਮਾ (ਸ.ਸ.ਸ.ਸ. ਘੁਮਾਣ) ਅਤੇ ਪਿ੍ੰ: ਕਮਲੇਸ਼ ਕੌਰ (ਸ.ਸ.ਸ.ਸ. ਦਿਆਲਗੜ੍ਹ) ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ...

ਪੂਰੀ ਖ਼ਬਰ »

ਸੁੰਦਰ ਦਸਤਾਰ ਮੁਕਾਬਲਿਆਂ 'ਚ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਵਡਾਲਾ ਗ੍ਰੰਥੀਆਂ, 11 ਨਵੰਬਰ (ਕਾਹਲੋਂ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਆਗਮਨ ਦਿਵਸ ਨੂੰ ਸਮਰਪਿਤ ਪ੍ਰਧਾਨ ਸ਼੍ਰੋਮਣੀ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਤੇ ਮੈਂਬਰ ਜਥੇਦਾਰ ...

ਪੂਰੀ ਖ਼ਬਰ »

ਬੇਟ ਇਲਾਕੇ 'ਚ ਸ਼ਰਧਾ ਭਾਵਨਾ ਨਾਲ ਮਨਾਇਆ ਵਿਸ਼ਵਕਰਮਾ ਦਿਹਾੜਾ

ਪੁਰਾਣਾ ਸ਼ਾਲਾ, 11 ਨਵੰਬਰ (ਗੁਰਵਿੰਦਰ ਸਿੰਘ ਗੁਰਾਇਆ)-ਬੇਟ ਖੇਤਰ ਦੇ ਵੱਖ-ਵੱਖ ਪਿੰਡਾਂ, ਕਸਬਿਆਂ ਅਤੇ ਬਾਜ਼ਾਰ ਅੰਦਰ ਵਿਸ਼ਵਕਰਮਾ ਦਿਹਾੜਾ ਸੰਗਤਾਂ ਵਲੋਂ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸੇ ਕੜੀ ਤਹਿਤ ਜਿੱਥੇ ਨਵਾਂ ਸ਼ਾਲਾ, ਪੁਰਾਣਾ ਸ਼ਾਲਾ, ...

ਪੂਰੀ ਖ਼ਬਰ »

ਸੇਵਾ ਤੇ ਸਿਮਰਨ ਦੇ ਰਾਹ 'ਤੇ ਚੱਲ ਰਿਹੈ ਗੁਰੂ ਨਾਨਕ ਵੰਸ਼ਜ ਪਰਿਵਾਰ

ਡੇਰਾ ਬਾਬਾ ਨਾਨਕ, 11 ਨਵੰਬਰ (ਵਤਨ)-ਹਿੰਦ-ਪਾਕਿ ਕੌਮਾਂਤਰੀ ਸਰਹੱਦ 'ਤੇ ਵਸਿਆ ਕਸਬਾ ਡੇਰਾ ਬਾਬਾ ਨਾਨਕ, ਜਿੱਥੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅੰਗ ਦੇ ਬਸਤਰ ਸ੍ਰੀ ਚੋਲਾ ਸਾਹਿਬ ਸੁਸ਼ੋਭਿਤ ਹਨ, ਦੇ ਦਰਸ਼ਨਾਂ ਲਈ ਦੇਸ਼ਾਂ-ਵਿਦੇਸ਼ਾਂ ਤੋਂ ...

ਪੂਰੀ ਖ਼ਬਰ »

ਡੀ.ਏ.ਵੀ. ਸੈਨਟਰੀ ਸਕੂਲ 'ਚ ਇਕ ਰੋਜ਼ਾ ਕਾਰਜਸ਼ਾਲਾ ਲਗਾਈ

ਬਟਾਲਾ, 11 ਨਵੰਬਰ (ਕਾਹਲੋਂ)-ਡਾ: ਦੌਲਤ ਰਾਮ ਭੱਲਾ ਡੀ.ਏ.ਵੀ. ਸੈਨਟਰੀ ਪਬਲਿਕ ਸਕੂਲ ਬਟਾਲਾ 'ਚ ਇਕ ਰੋਜ਼ਾ ਕਾਰਜਸ਼ਾਲਾ ਲਗਾਈ ਗਈ, ਜਿਸ ਵਿਚ ਸ੍ਰੀਮਤੀ ਗੀਤਾ ਢੀਂਗਰਾ, ਸਹਾਇਕ ਰਮਨਦੀਪ ਕੌਰ ਮੁੱਖ ਬੁਲਾਰਿਆਂ ਵਜੋਂ ਸ਼ਾਮਿਲ ਹੋਏ, ਜਿਨ੍ਹਾਂ ਦਾ ਪਿ੍ੰ: ਅਨੀਤਾ ਮਹਿਰਾ ਨੇ ...

ਪੂਰੀ ਖ਼ਬਰ »

ਐਸ. ਐਸ. ਐਮ. ਕਾਲਜ ਦੀ ਵਿਦਿਆਰਥਣ ਪ੍ਰਤਿਭਾ ਸ਼ਰਮਾ ਨੇ 'ਕਲਾ ਵੈਭਵ' ਸਨਮਾਨ ਕੀਤਾ ਹਾਸਲ

ਦੀਨਾਨਗਰ, 11 ਨਵੰਬਰ (ਸੰਧੂ/ਸੋਢੀ/ਸ਼ਰਮਾ)-ਐਸ.ਐਸ.ਐਮ. ਕਾਲਜ ਦੀਨਾਨਗਰ ਦੀ ਵਿਦਿਆਰਥਣ ਪ੍ਰਤਿਭਾ ਸ਼ਰਮਾ ਨੂੰ 'ਕਲਾ ਵੈਭਵ' ਸਨਮਾਨ ਨਾਲ ਨਿਵਾਜਿਆ ਗਿਆ | ਇਸ ਸਬੰਧੀ ਕਾਲਜ ਦੇ ਪਿ੍ੰ. ਡਾ: ਆਰ.ਕੇ. ਤੁਲੀ ਨੇ ਦੱਸਿਆ ਕਿ ਬਨਾਰਸ ਹਿੰਦੂ ਯੂਨੀਵਰਸਿਟੀ ਵਿਚ ਪ੍ਰਤਿਭਾ ਸ਼ਰਮਾ ...

ਪੂਰੀ ਖ਼ਬਰ »

ਏ. ਡੀ. ਸੀ. ਮੂਧਲ ਵਲੋਂ ਅਧਿਕਾਰੀਆਂ ਨੂੰ ਕੱਲ੍ਹ ਲੱਗਣ ਵਾਲੇ ਰੁਜ਼ਗਾਰ ਮੇਲੇ ਸਬੰਧੀ ਹਦਾਇਤਾਂ

ਗੁਰਦਾਸਪੁਰ, 11 ਨਵੰਬਰ (ਆਰਿਫ਼)-ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਰਣਬੀਰ ਸਿੰਘ ਮੂਧਲ ਦੀ ਪ੍ਰਧਾਨਗੀ ਹੇਠ ਅਧਿਕਾਰੀਆਂ ਨਾਲ 12 ਨਵੰਬਰ ਨੂੰ ਲੱਗਣ ਵਾਲੇ ਰੁਜ਼ਗਾਰ ਮੇਲੇ ਸਬੰਧੀ ਸਥਾਨਕ ਪੰਚਾਇਤ ਭਵਨ ਵਿਖੇ ਮੀਟਿੰਗ ਹੋਈ | ਮੀਟਿੰਗ ਵਿਚ ਜ਼ਿਲ੍ਹਾ ਰੁਜ਼ਗਾਰ ਅਫ਼ਸਰ ...

ਪੂਰੀ ਖ਼ਬਰ »

ਪਿੰਡ ਗੋਬਿੰਦਸਰ ਦੇ ਵਿਕਾਸ ਲਈ 4 ਲੱਖ ਦੀ ਦਿੱਤੀ ਗਰਾਂਟ

ਨਰੋਟ ਮਹਿਰਾ, 11 ਨਵੰਬਰ (ਸੁਰੇਸ਼ ਕੁਮਾਰ/ਰਾਜ ਕੁਮਾਰੀ)-ਹਲਕਾ ਭੋਆ ਅਧੀਨ ਪੈਂਦੇ ਪਿੰਡ ਗੋਬਿੰਦਸਰ ਵਿਖੇ ਟੋਨੀ ਦੀ ਪ੍ਰਧਾਨਗੀ ਹੇਠ ਇਕ ਸਮਾਗਮ ਕਰਵਾਇਆ ਗਿਆ ਜਿਸ ਵਿਚ ਹਲਕਾ ਵਿਧਾਇਕ ਜੋਗਿੰਦਰਪਾਲ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਉਨ੍ਹਾਂ ਨੇ ਪਿੰਡ ਦੇ ...

ਪੂਰੀ ਖ਼ਬਰ »

ਅੱਤਵਾਦ ਪੀੜਤ ਪਰਿਵਾਰਾਂ ਨਾਲ ਧੱਕਾ ਨਹੀਂ ਹੋਣ ਦੇਵਾਂਗੇ-ਅਸ਼ਵਨੀ ਸ਼ਰਮਾ

ਪਠਾਨਕੋਟ, 11 ਨਵੰਬਰ (ਚੌਹਾਨ)- ਅੱਤਵਾਦ ਪ੍ਰਭਾਵਿਤ ਹਿਜ਼ਰਤਕਾਰੀਆਂ 424 ਪਰਿਵਾਰਾਂ ਵਲੋਂ ਪ੍ਰਧਾਨ ਕਸਤੂਰੀ ਲਾਲ ਅਤੇ ਜਨਰਲ ਸਕੱਤਰ ਕਮਲ ਦੇਵਗਨ ਦੀ ਅਗਵਾਈ ਹੇਠ ਇਕ ਮੀਟਿੰਗ ਹੋਈ ਜਿਸ ਵਿਚ ਬ੍ਰਾਹਮਣ ਸਭਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ, ਉਪ ਪ੍ਰਧਾਨ ਲਲਿਤ ਡੋਗਰਾ, ...

ਪੂਰੀ ਖ਼ਬਰ »

ਵਿਧਾਇਕ ਜੋਗਿੰਦਰਪਾਲ ਨੇ ਕੀਤਾ ਸੜਕ ਦਾ ਉਦਘਾਟਨ

ਨਰੋਟ ਮਹਿਰਾ, 11 ਨਵੰਬਰ (ਸੁਰੇਸ਼ ਕੁਮਾਰ)- ਵਿਧਾਨ ਸਭਾ ਹਲਕਾ ਭੋਆ ਅਧੀਨ ਪੈਂਦੇ ਪਿੰਡ ਜਸਵਾਲੀ ਹਰੀਜਨ ਕਾਲੋਨੀ ਵਿਖੇ ਨਰੇਗਾ ਤਹਿਤ ਬਣਨ ਵਾਲੀ ਸੜਕ ਦਾ ਉਦਘਾਟਨ ਹਲਕਾ ਵਿਧਾਇਕ ਜੋਗਿੰਦਰਪਾਲ ਵਲੋਂ ਕੀਤਾ ਗਿਆ | ਇਸ ਮੌਕੇ ਵਿਧਾਇਕ ਜੋਗਿੰਦਰਪਾਲ ਨੇ ਕਿਹਾ ਕਿ ਉਹ ...

ਪੂਰੀ ਖ਼ਬਰ »

500 ਗਰਾਮ ਚੂਰਾ ਪੋਸਤ ਸਮੇਤ ਇਕ ਗਿ੍ਫ਼ਤਾਰ

ਡਮਟਾਲ, 11 ਨਵੰਬਰ (ਰਾਕੇਸ਼ ਕੁਮਾਰ)- ਨਸ਼ਿਆਂ ਿਖ਼ਲਾਫ਼ ਛੇੜੀ ਗਈ ਮੁਹਿੰਮ ਤਹਿਤ ਅੱਜ ਡਮਟਾਲ ਪੁਲਿਸ ਵਲੋਂ ਇਕ ਵਿਅਕਤੀ ਨੰੂ 500 ਗਰਾਮ ਚੂਰਾ ਪੋਸਤ ਸਮੇਤ ਗਿ੍ਫ਼ਤਾਰ ਕੀਤਾ ਗਿਆ ਹੈ | ਡੀ.ਐਸ.ਪੀ. ਸਾਹਿਲ ਅਰੋੜਾ ਅਰੋੜਾ ਨੇ ਦੱਸਿਆ ਕਿ ਡਮਟਾਲ ਚੌਕੀ ਦੇ ਹਵਾਲਦਾਰ ਵਿਨੇ ...

ਪੂਰੀ ਖ਼ਬਰ »

ਨਿਜੀ ਹਸਪਤਾਲ ਵਿਚ ਮਹਿਲਾ ਦੀ ਇਲਾਜ ਦੌਰਾਨ ਮੌਤ

ਪਠਾਨਕੋਟ 11 ਨਵੰਬਰ (ਸੰਧੂ)- ਸਥਾਨਕ ਨਿਜੀ ਹਸਪਤਾਲ ਵਿਖੇ ਜੇਰੇ ਇਲਾਜ ਇਕ ਮਹਿਲਾ ਦੀ ਇਲਾਜ ਦੌਰਾਨ ਮੌਤ ਹੋ ਗਈ | ਮਿ੍ਤਕ ਮਹਿਲਾ ਦੀ ਪਹਿਚਾਣ ਰਾਮ ਪਿਆਰੀ ਨਿਵਾਸੀ ਝਿਕਲੀ ਕਰੋਲੀ ਵਜੋਂ ਹੋਈ ਹੈ | ਮਿ੍ਤਕ ਮਹਿਲਾ ਦੇ ਪਿਤਾ ਪ੍ਰਕਾਸ਼ ਚੰਦ ਨੇ ਪੁਲਿਸ ਨੂੰ ਦਿੱਤੇ ਬਿਆਨ ...

ਪੂਰੀ ਖ਼ਬਰ »

ਹੁੱਲੜਬਾਜ਼ਾਂ ਨੇ ਰਾਜਸਥਾਨ ਡੀਪੂ ਦੀ ਸਰਕਾਰੀ ਬੱਸ ਦੇ ਸ਼ੀਸ਼ੇ ਤੋੜੇ

ਪਠਾਨਕੋਟ, 11 ਨਵੰਬਰ (ਚੌਹਾਨ)- ਜੰਮੂ ਤੋਂ ਜੈਪੁਰ ਜਾ ਰਹੀ ਰਾਜਸਥਾਨ ਡੀਪੂ ਦੀ ਸਰਕਾਰੀ ਬੱਸ ਦੇ ਅੱਜ ਕੁਝ ਹੁੱਲੜਬਾਜ਼ਾਂ ਵਲੋਂ ਸ਼ੀਸ਼ੇ ਤੋੜੇ ਗਏ | ਜਾਣਕਾਰੀ ਅਨੁਸਾਰ ਜਦੋਂ ਇਹ ਬੱਸ ਨਵਾਂ ਚੱਕੀ ਪੁਲ ਢਾਂਗੂ ਪਠਾਨਕੋਟ ਪਹੁੰਚੀ ਤਾਂ 6 ਅਣਪਛਾਤਿਆਂ ਨੇ ਬੱਸ 'ਤੇ ਪਥਰਾਅ ...

ਪੂਰੀ ਖ਼ਬਰ »

ਸਰਬੱਤ ਖਾਲਸਾ ਧਾਰਮਿਕ ਸੰਸਥਾ ਵਲੋਂ ਗੁਰਦੁਆਰਾ ਸਿੰਘ ਸਭਾ ਵਿਖੇ ਗੁਰਮਤਿ ਸਮਾਗਮ

ਪਠਾਨਕੋਟ, 11 ਨਵੰਬਰ (ਆਰ. ਸਿੰਘ)-ਗੁਰਦੁਆਰਾ ਸਿੰਘ ਸਭਾ ਦੌਲਤਪੁਰ ਖੁਰਦ ਪਠਾਨਕੋਟ ਵਿਖੇ ਸਰਬੱਤ ਖਾਲਸਾ ਧਾਰਮਿਕ ਸੰਸਥਾ ਵਲੋਂ ਸੰਸਥਾ ਦੇ ਮੁੱਖ ਪ੍ਰਬੰਧਕ ਜਥੇਦਾਰ ਗੁਰਦੀਪ ਸਿੰਘ ਗੁਲਾਟੀ ਦੀ ਦੇਖ-ਰੇਖ ਹੇਠ ਸੰਗਤਾਂ ਦੇ ਸਹਿਯੋਗ ਨਾਲ ਗੁਰਮਤਿ ਸਮਾਗਮ ਕਰਵਾਇਆ ਗਿਆ ...

ਪੂਰੀ ਖ਼ਬਰ »

ਫਤਹਿਗੜ੍ਹ ਚੂੜੀਆਂ ਵਿਖੇ ਜਮਹੂਰੀ ਕਿਸਾਨ ਸਭਾ ਦੀ ਮੰਗਾਂ ਸਬੰਧੀ ਹੋਈ ਮੀਟਿੰਗ

ਫਤਹਿਗੜ੍ਹ ਚੂੜੀਆਂ, 11 ਨਵੰਬਰ (ਧਰਮਿੰਦਰ ਸਿੰਘ ਬਾਠ)- ਜਮਹੂਰੀ ਕਿਸਾਨ ਸਭਾ ਪੰਜਾਬ ਦੀ ਤਹਿਸੀਲ ਡੇਰਾ ਬਾਬਾ ਨਾਨਕ ਅਤੇ ਫਤਹਿਗੜ੍ਹ ਚੂੜੀਆਂ ਅਹਿਮ ਮੀਟਿੰਗ ਤਹਿਸੀਲ ਪ੍ਰਧਾਨ ਅਵਤਾਰ ਸਿੰਘ ਠੱਠਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ 29 ਅਤੇ 30 ਨਵੰਬਰ ਨੂੰ ਦਿੱਲੀ ਵਿਖੇ ...

ਪੂਰੀ ਖ਼ਬਰ »

ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ ਦੇ ਅਹੁਦੇਦਾਰਾਂ ਦੀ ਚੋਣ ਹੋਈ

ਗੁਰਦਾਸਪੁਰ, 11 ਨਵੰਬਰ (ਸੁਖਵੀਰ ਸਿੰਘ ਸੈਣੀ)- ਕਰਮਚਾਰੀ ਦਲ ਦੇ ਸਿਟੀ ਸਬ ਡਵੀਜ਼ਨ ਦੇ ਪ੍ਰਧਾਨ ਜਨਕ ਰਾਜ ਬੱਬਰੀ ਨੰਗਲ ਅਤੇ ਸਕੱਤਰ ਹਰਵਿੰਦਰ ਕੁਮਾਰ ਬਣੇ ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ ਦੀ ਸ਼ਹਿਰੀ ਸਬ ਡਵੀਜ਼ਨ ਦੀ ਚੋਣ ਮੰਡਲ ਪ੍ਰਧਾਨ ਰਾਕੇਸ਼ ਠਾਕੁਰ ਦੀ ...

ਪੂਰੀ ਖ਼ਬਰ »

ਵਿਦਿਆਰਥੀਆਂ ਨੂੰ ਪ੍ਰਦੂਸ਼ਣ ਮੁਕਤ ਦੀਵਾਲੀ ਮਨਾਉਣ ਦੀ ਸਹੁੰ ਚੁਕਾਈ ਗਈ

ਵਰਸੋਲਾ, 11 ਨਵੰਬਰ (ਵਰਿੰਦਰ ਸਹੋਤਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਲਾ ਨੰਗਲ ਵਿਖੇ ਪਿ੍ੰਸੀ: ਹਰਦੀਪ ਸਿੰਘ ਦੀ ਅਗਵਾਈ ਹੇਠ ਅੱਜ ਇਕ ਸਮਾਗਮ ਆਯੋਜਿਤ ਕਰਕੇ ਵਿਦਿਆਰਥੀਆਂ ਨੂੰ ਪ੍ਰਦੂਸ਼ਣ ਮੁਕਤ ਦੀਵਾਲੀ ਮਨਾਉਣ ਦੀ ਸਹੁੰ ਚੁਕਾਈ ਗਈ | ਪਿ੍ੰਸੀ: ਹਰਦੀਪ ਸਿੰਘ ...

ਪੂਰੀ ਖ਼ਬਰ »

ਕਾਂਗਰਸ ਸਰਕਾਰ ਨੇ ਵਾਅਦੇ ਪੂਰੇ ਨਾ ਕਰਕੇ ਲੋਕਾਂ ਨਾਲ ਧੋਖਾ ਕੀਤਾ-ਕਾਕੀ

ਧਾਰੀਵਾਲ, 11 ਨਵੰਬਰ (ਸਵਰਨ ਸਿੰਘ)-ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਚੋਣ ਮੈਨੀਫੈਸਟੋ ਵਿਚ ਪੰਜਾਬ ਦੀ ਜਨਤਾ ਨਾਲ ਜੋ ਵਾਅਦੇ ਕੀਤੇ ਸਨ, ਉਹ ਸਾਰੇ ਹੀ ਗਲਤ ਸਾਬਤ ਹੋਏ ਹਨ ਅਤੇ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹੈ | ਇਸ ਗੱਲ ਦਾ ...

ਪੂਰੀ ਖ਼ਬਰ »

ਆਜ਼ਾਦ ਚੰਦਰ ਸ਼ੇਖਰ ਬਲੱਡ ਸੇਵਾ ਸੁਸਾਇਟੀ ਨੇ ਅਨਾਥ ਬੱਚਿਆਂ ਨਾਲ ਮਨਾਈ ਦੀਵਾਲੀ

ਬਟਾਲਾ, 11 ਨਵੰਬਰ (ਬੁੱਟਰ)-ਆਜ਼ਾਦ ਚੰਦਰ ਸ਼ੇਖਰ ਬਲੱਡ ਸੇਵਾ ਸੁਸਾਇਟੀ ਬਟਾਲਾ ਦੇ ਖ਼ਾਲਸਾ ਸੇਵਾ ਚੈਰੀਟੇਬਲ ਟਰੱਸਟ (ਅਨਾਥ ਆਸ਼ਰਮ) ਬਟਾਲਾ ਵਿਖੇ ਬੇਸਹਾਰਾ ਬੱਚਿਆਂ ਨਾਲ ਦੀਵਾਲੀ ਦਾ ਤਿਉਹਾਰ ਮਨਾਇਆ ਅਤੇ ਦੀਵਾਲੀ ਦੇ ਤੋਹਫ਼ਿਆਂ ਦੇ ਤੌਰ 'ਤੇ ਉਨ੍ਹਾਂ ਨੂੰ ਫ਼ਲ, ...

ਪੂਰੀ ਖ਼ਬਰ »

ਬਾਬਾ ਨਾਮਦੇਵ ਸੀਨੀ: ਸੈਕੰ: ਸਕੂਲ ਘੁਮਾਣ ਦੀਆਂ ਵਿਦਿਆਰਥਣਾਂ ਨੂੰ ਸਾਈਕਲ ਵੰਡੇ

ਘੁਮਾਣ, 11 ਨਵੰਬਰ (ਬੰਮਰਾਹ, ਬਾਵਾ)-ਕੁਝ ਸਮਾਂ ਪਹਿਲਾਂ ਘੁਮਾਣ ਸਰਕਾਰੀ ਕੰਨਿਆ ਸਕੂਲ ਘੁਮਾਣ 'ਚ ਹਲਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਨਾਲ ਪੁੱਜੇ ਉੱਘੇ ਐਨ.ਆਰ.ਆਈ. ਰਾਜਬੀਰ ਸਿੰਘ ਨੇ ਲੜਕੀਆਂ ਦੇ ਮਨੋਬਲ ਨੂੰ ਵਧਾਉਣ ਲਈ ਸਰਕਾਰੀ ਸਕੂਲ 'ਚ ਪੜ੍ਹਦੀਆਂ ਲੜਕੀਆਂ, ਜੋ ...

ਪੂਰੀ ਖ਼ਬਰ »

ਕਾਨਵੈਂਟ ਸਕੂਲ ਸਿਧਵਾਂ ਜਮੀਤਾਂ ਵਿਖੇ ਵਿਦਿਆਰਥੀਆਂ ਨੂੰ ਗਰੀਨ ਦੀਵਾਲੀ ਮਨਾਉਣ ਲਈ ਪ੍ਰੇਰਤ ਕੀਤਾ

ਵਰਸੋਲਾ, 11 ਨਵੰਬਰ (ਵਰਿੰਦਰ ਸਹੋਤਾ)-ਕਾਨਵੈਂਟ ਸਕੂਲ ਸਿਧਵਾਂ ਜਮੀਤਾਂ ਵਿਖੇ ਪਿ੍ੰਸੀ: ਸਿਸਟਰ ਫਰਾਂਸਿਸਕਾ ਦੀ ਅਗਵਾਈ ਹੇਠ ਇਕ ਸਮਾਗਮ ਆਯੋਜਿਤ ਕਰਕੇ ਵਿਦਿਆਰਥੀਆਂ ਨੂੰ ਗਰੀਨ ਦੀਵਾਲੀ ਮਨਾਉਣ ਲਈ ਪ੍ਰੇਰਿਤ ਕੀਤਾ ਗਿਆ | ਬਹੁਤ ਸਾਰੇ ਵਿਦਿਆਰਥੀ ਬੂਟੇ ਲੈ ਕੇ ...

ਪੂਰੀ ਖ਼ਬਰ »

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ (ਪ) ਆਗੂਆਂ ਵਲੋਂ ਡੀ.ਸੀ. ਨਾਲ ਬੈਠਕ

ਸ੍ਰੀ ਹਰਿਗੋਬਿੰਦਪੁਰ, 11 ਨਵੰਬਰ (ਕੰਵਲਜੀਤ ਸਿੰਘ ਚੀਮਾ )-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ (ਪ) ਦੇ ਸੂਬਾ ਸਕੱਤਰ ਸਰਵਨ ਸਿੰਘ ਪੰਧੇਰ ਦੀ ਅਗਵਾਈ 'ਚ ਕਮੇਟੀ ਆਗੂਆਂ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨਾਲ ਬਟਾਲਾ ਧਰਨੇ ਦੌਰਾਨ ਮੰਨੀਆਂ ਮੰਗਾਂ ਨੂੰ ਪੂਰਾ ਕਰਨ ਦੇ ...

ਪੂਰੀ ਖ਼ਬਰ »

25 ਨੰੂ ਹੋਣ ਵਾਲੇ 550 ਸਾਲਾ ਗੁਰਪੁਰਬ ਨੰੂ ਸਮਰਪਿਤ ਸਮਾਗਮ ਵਿਚ ਸੰਗਤਾਂ ਹੁੰਮਹੁਮਾ ਕੇ ਪਹੁੰਚਣ-ਮਾਨ

ਗੁਰਦਾਸਪੁਰ, 11 ਨਵੰਬਰ (ਆਲਮਬੀਰ ਸਿੰਘ)-ਸਰਬੱਤ ਖ਼ਾਲਸਾ ਵਲੋਂ ਥਾਪੇ ਗਏ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਅਤੇ ਸਹਿਯੋਗੀ ਜਥੇਦਾਰ ਭਾਈ ਬਲਜੀਤ ਸਿੰਘ ਖ਼ਾਲਸਾ, ਭਾਈ ਅਮਰੀਕ ਸਿੰਘ ਦੀ ਅਗਵਾਈ ਹੇਠ ਸਮੂਹ ਸੰਤ ਸਮਾਜ, ਨਿਹੰਗ ਜਥੇਬੰਦੀਆਂ, ਸਤਿਕਾਰ ਕਮੇਟੀਆਂ ...

ਪੂਰੀ ਖ਼ਬਰ »

ਸੁਖਜਿੰਦਰ ਗਰੁੱਪ ਵਿਖੇ ਪੰਜਾਬ ਸਟੇਟ ਹੈਾਡਬਾਲ ਚੈਂਪੀਅਨਸ਼ਿਪ ਸਫਲਤਾ ਪੂਰਵਕ ਸਮਾਪਤ

ਵਰਸੋਲਾ, 11 ਨਵੰਬਰ (ਵਰਿੰਦਰ ਸਹੋਤਾ)- ਸੁਖਜਿੰਦਰ ਗਰੁੱਪ ਆਫ਼ ਇੰਸਟੀਚਿਊਟ ਹਯਾਤ ਨਗਰ, ਗੁਰਦਾਸਪੁਰ ਵਿਖੇ ਚੱਲ ਰਹੀ ਤਿੰਨ ਰੋਜ਼ਾ ਪੰਜਾਬ ਸਟੇਟ ਹੈਾਡ ਬਾਲ ਚੈਂਪੀਅਨਸ਼ਿਪ ਅੱਜ ਸਫਲਤਾ ਪੂਰਵਕ ਸਮਾਪਤ ਹੋਈ | ਇਸ ਚੈਂਪੀਅਨਸ਼ਿਪ ਦੇ ਅੱਜ ਹੋਏ ਲੜਕਿਆਂ ਦੇ ਫਾਈਨਲ ਮੈਚ ...

ਪੂਰੀ ਖ਼ਬਰ »

ਸੁੱਕੇ ਦਰਖਤਾਂ ਕਾਰਨ ਹਾਦਸਾ ਹੋਣ ਦਾ ਡਰ

ਪੁਰਾਣਾ ਸ਼ਾਲਾ, 11 ਨਵੰਬਰ (ਅਸ਼ੋਕ ਸ਼ਰਮਾ)- ਗੁਰਦਾਸਪੁਰ ਮੁਕੇਰੀਆਂ ਮੁੱਖ ਮਾਰਗ 'ਤੇ ਦੁਕਾਨਾਂ ਅਤੇ ਘਰਾਂ ਅੱਗੇ ਲੱਗੇ ਸੁੱਕੇ ਦਰਖ਼ਤਾਂ ਕਾਰਨ ਕਿਸੇ ਸਮੇਂ ਵੀ ਹਾਦਸਾ ਹੋਣ ਦਾ ਡਰ ਬਣਿਆ ਰਹਿੰਦਾ ਹੈ ਪਰ ਵਣ ਵਿਭਾਗ ਇਸ ਪਾਸੇ ਧਿਆਨ ਨਹੀਂ ਦੇ ਰਿਹਾ ਜਿਸ ਕਾਰਨ ਲੋਕ ...

ਪੂਰੀ ਖ਼ਬਰ »

ਲਿਟਲ ਫਲਾਵਰ ਕਾਨਵੈਂਟ ਸਕੂਲ ਵਿਖੇ ਦੀਵਾਲੀ ਮਨਾਈ

ਗੁਰਦਾਸਪੁਰ, 11 ਨਵੰਬਰ (ਆਰਿਫ਼)-ਸਥਾਨਕ ਲਿਟਲ ਫਲਾਵਰ ਕਾਨਵੈਂਟ ਸਕੂਲ ਵਿਖੇ ਪਿ੍ੰਸੀ: ਸਿਸਟਰ ਲੂਸੀ ਦੀ ਅਗਵਾਈ ਹੇਠ ਦੀਵਾਲੀ ਧੂਮਧਾਮ ਨਾਲ ਮਨਾਈ ਗਈ | ਇਸ ਮੌਕੇ ਨਰਸਰੀ ਅਤੇ ਕੇ.ਜੀ. ਐਕਸ਼ਨ ਦੇ ਬੱਚਿਆਂ ਨੇ ਸ਼ਾਨਦਾਰ ਭੰਗੜਾ ਪੇਸ਼ ਕੀਤਾ | ਪਿ੍ੰਸੀ: ਸਿਸਟਰ ਲੂਸੀ ਨੇ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX