ਤਾਜਾ ਖ਼ਬਰਾਂ


ਇਸ ਸਾਲ ਜੰਮੂ ਕਸ਼ਮੀਰ 'ਚ ਮਾਰੇ ਗਏ 66 ਅੱਤਵਾਦੀ - ਸੂਤਰ
. . .  8 minutes ago
ਨਵੀਂ ਦਿੱਲੀ, 22 ਅਪ੍ਰੈਲ - ਸੂਤਰਾਂ ਅਨੁਸਾਰ ਜੰਮੂ ਕਸ਼ਮੀਰ 'ਚ ਇਸ ਸਾਲ 66 ਅੱਤਵਾਦੀ ਮਰੇ ਗਏ ਹਨ, ਜਿਨ੍ਹਾਂ ਵਿਚੋਂ 27 ਜੈਸ਼-ਏ-ਮੁਹੰਮਦ ਨਾਲ ਸਬੰਧਿਤ ਸਨ। ਇਨ੍ਹਾਂ ਵਿਚੋਂ 19 ਅੱਤਵਾਦੀ ਪੁਲਵਾਮਾ...
ਕਾਂਗਰਸ ਨੇ ਉਤਰ ਪ੍ਰਦੇਸ਼ ਦੇ ਲਈ 3 ਉਮੀਦਵਾਰਾਂ ਦਾ ਕੀਤਾ ਐਲਾਨ
. . .  43 minutes ago
ਲਖਨਊ, 22 ਅਪ੍ਰੈਲ- ਕਾਂਗਰਸ ਨੇ ਉਤੱਰ ਪ੍ਰਦੇਸ਼ ਦੇ ਲਈ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ 'ਚ ਤਿੰਨ ਉਮੀਦਵਾਰਾਂ ਦੇ ਨਾਂਅ ਸ਼ਾਮਲ ਹਨ। ਦੱਸ ਦੇਈਏ ਕਿ ਕਾਂਗਰਸ ਨੇ ਇਲਾਹਾਬਾਦ ਤੋਂ ਯੋਗੇਸ਼ ਸ਼ੁਕਲਾ ਨੂੰ ਚੋਣ ਮੈਦਾਨ 'ਚ ਉਤਾਰਨ ਦਾ ਫ਼ੈਸਲਾ ਕੀਤਾ ....
ਸ੍ਰੀਲੰਕਾ : ਕੋਲੰਬੋ 'ਚ ਚਰਚ ਦੇ ਨੇੜੇ ਬੰਬ ਨੂੰ ਨਕਾਰਾ ਕਰਦੇ ਸਮੇਂ ਹੋਇਆ ਧਮਾਕਾ
. . .  58 minutes ago
ਕੋਲੰਬੋ, 22 ਅਪ੍ਰੈਲ- ਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ 'ਚ ਚਰਚ ਦੇ ਨੇੜੇ ਇਕ ਹੋਰ ਬੰਬ ਧਮਾਕਾ ਹੋਇਆ ਹੈ। ਜਾਣਕਾਰੀ ਦੇ ਅਨੁਸਾਰ, ਬੰਬ ਨਿਰੋਧਕ ਦਸਤਿਆਂ ਵੱਲੋਂ ਬੰਬ ਨੂੰ ਨਕਾਰਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਇਸ ਦੌਰਾਨ ਹੀ ਇਹ ਧਮਾਕਾ....
ਕਣਕ ਦੀ ਖ਼ਰੀਦ ਨਾ ਹੋਣ ਕਾਰਨ ਲਹਿਰਾ-ਸੁਨਾਮ ਮੁੱਖ ਰੋਡ ਜਾਮ
. . .  about 1 hour ago
ਲਹਿਰਾਗਾਗਾ, 22 ਅਪ੍ਰੈਲ (ਸੂਰਜ ਭਾਨ ਗੋਇਲ)- ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਕਣਕ ਦੀ ਸਹੀ ਖ਼ਰੀਦ ਨਾ ਹੋਣ ਕਾਰਨ ਅੱਜ ਲਹਿਰਾ-ਸੁਨਾਮ ਰੋਡ ਵਿਖੇ ਮੁੱਖ ਰਸਤਾ ਰੋਕ ਕੇ ਬਲਾਕ ਪ੍ਰਧਾਨ ਧਰਮਿੰਦਰ ਸਿੰਘ ਪਿਸ਼ੌਰ ਦੀ ਅਗਵਾਈ ਹੇਠ ਧਰਨਾ .....
ਚੋਣ ਕਮਿਸ਼ਨ ਬੀ.ਜੇ.ਪੀ., ਕਾਂਗਰਸ ਅਤੇ ਅਕਾਲੀ ਦਲ(ਬ) ਦੇ ਚੋਣ ਨਿਸ਼ਾਨ ਕਰੇ ਰੱਦ : ਮਾਨ
. . .  about 1 hour ago
ਫ਼ਤਹਿਗੜ੍ਹ ਸਾਹਿਬ, 22 ਅਪ੍ਰੈਲ (ਭੂਸ਼ਨ ਸੂਦ, ਅਰੁਣ ਆਹੂਜਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ 2019 ਲੋਕ ਸਭਾ ਚੋਣਾਂ ਦੇ ਨਤੀਜਿਆਂ ਨੂੰ ਆਪਣੇ ਹੱਕ 'ਚ ਕਰਨ ਦੇ ਮਕਸਦ ਨੂੰ ਮੁੱਖ ਰੱਖ ਕੇ ਜੰਗ ਦੀਆਂ ਇਨਸਾਨੀਅਤ ਵਿਰੋਧੀ ਗੱਲਾਂ ਕਰ ਕੇ ਗੁਆਂਢੀ ਮੁਲਕ ਪਾਕਿਸਤਾਨ .....
ਤਲਵੰਡੀ ਭਾਈ ਤੋਂ ਰੋਡ ਸ਼ੋਅ ਦੇ ਰੂਪ 'ਚ ਘੁਬਾਇਆ ਨੇ ਆਰੰਭ ਕੀਤਾ ਚੋਣ ਪ੍ਰਚਾਰ
. . .  about 1 hour ago
ਤਲਵੰਡੀ ਭਾਈ, 22 ਅਪ੍ਰੈਲ (ਕੁਲਜਿੰਦਰ ਸਿੰਘ ਗਿੱਲ)- ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਘੁਬਾਇਆ ਨੂੰ ਲੋਕ ਸਭਾ ਹਲਕਾ ਫ਼ਿਰੋਜਪੁਰ ਤੋਂ ਕਾਂਗਰਸ ਪਾਰਟੀ ਵੱਲੋਂ ਉਮੀਦਵਾਰ ਐਲਾਨੇ ਜਾਣ ਉਪਰੰਤ ਅੱਜ ਪਹਿਲੀ ਵਾਰ ਆਪਣੇ ਹਲਕੇ 'ਚ ਪੁੱਜਣ ਤੇ ਕਾਂਗਰਸੀ ਵਰਕਰਾਂ ਵੱਲੋਂ ....
ਸਾਈਕਲ 'ਤੇ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਆਇਆ ਭਾਰਤੀ ਲੋਕ ਸੇਵਾ ਦਲ ਦਾ ਉਮੀਦਵਾਰ
. . .  58 minutes ago
ਸੰਗਰੂਰ, 22 ਅਪ੍ਰੈਲ (ਧੀਰਜ ਪਸ਼ੋਰੀਆ)- ਸੰਗਰੂਰ ਲੋਕ ਸਭਾ ਹਲਕੇ ਤੋਂ ਚੋਣ ਲੜ ਰਿਹਾ ਭਾਰਤੀ ਲੋਕ ਸੇਵਾ ਦਲ ਦਾ ਉਮੀਦਵਾਰ ਮਹਿੰਦਰ ਸਿੰਘ ਦਾਨ ਗੜ੍ਹ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਦੇ ਲਈ ਸਾਈਕਲ 'ਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ.....
ਕੋਲੰਬੋ ਦੇ ਬੱਸ ਸਟੈਂਡ ਤੋਂ ਪੁਲਿਸ ਨੇ ਬਰਾਮਦ ਕੀਤੇ 87 ਬੰਬ
. . .  about 2 hours ago
ਕੋਲੰਬੋ, 22 ਅਪ੍ਰੈਲ- ਸ੍ਰੀਲੰਕਾ 'ਚ ਲੰਘੇ ਦਿਨ ਰਾਜਧਾਨੀ ਕੋਲੰਬੋ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਈਸਟਰ ਮੌਕੇ ਹੋਏ ਲੜੀਵਾਰ ਬੰਬ ਧਮਾਕਿਆਂ 'ਚ ਕਈ ਲੋਕ ਮਾਰੇ ਗਏ ਹਨ। ਸ੍ਰੀਲੰਕਾ ਪੁਲਿਸ ਵੱਲੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਰਾਜਧਾਨੀ ਕੋਲੰਬੋ ਦੇ ਮੁੱਖ ਬੱਸ ....
ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਅਧਿਆਪਕ ਦੀ ਮੌਤ
. . .  about 2 hours ago
ਭਿੰਡੀ ਸੈਦਾਂ(ਅੰਮ੍ਰਿਤਸਰ) 22 ਅਪ੍ਰੈਲ (ਪ੍ਰਿਤਪਾਲ ਸਿੰਘ ਸੂਫ਼ੀ)- ਅੱਜ ਸਥਾਨਕ ਕਸਬਾ ਭਿੰਡੀ ਸੈਦਾਂ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਬਤੌਰ ਅਧਿਆਪਕ ਸੇਵਾ ਨਿਭਾ ਰਹੇ ਮਾਸਟਰ ਹਰਪ੍ਰੀਤ ਸਿੰਘ ਦੀ ਅਚਾਨਕ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦੀ .....
ਅਗਸਤਾ ਵੈਸਟਲੈਂਡ ਮਾਮਲਾ : ਅਦਾਲਤ ਨੇ ਸੀ.ਬੀ.ਆਈ ਅਤੇ ਮਿਸ਼ੇਲ ਦੇ ਵਕੀਲ ਨੂੰ ਜਵਾਬ ਦਾਖਲ ਕਰਨ ਦਾ ਦਿੱਤਾ ਸਮਾਂ
. . .  about 2 hours ago
ਨਵੀਂ ਦਿੱਲੀ, 22 ਅਪ੍ਰੈਲ - ਦਿੱਲੀ ਹਾਈਕੋਰਟ ਨੇ ਸੀ.ਬੀ.ਆਈ. ਨੇ ਕ੍ਰਿਸਚੀਅਨ ਮਿਸ਼ੇਲ ਦੇ ਵਕੀਲ ਨੂੰ ਤਿਹਾੜ ਜੇਲ੍ਹ ਦੇ ਅਧਿਕਾਰੀਆਂ ਵੱਲੋਂ ਦਾਇਰ ਪਟੀਸ਼ਨ 'ਤੇ ਜਵਾਬ ਦਾਖਲ ਕਰਨ ਦੇ ਲਈ ਸਮਾਂ ਦਿੱਤਾ ਹੈ। ਇਸ ਪਟੀਸ਼ਨ 'ਚ ਹੇਠਲੀ ਅਦਾਲਤ ਨੂੰ ਚੁਨੌਤੀ ਦਿੰਦੇ ਹੋਏ ....
ਅਸੀਂ ਸ਼ਬਦ ਗੁਰੂ ਦੇ ਦੋਖੀਆਂ ਤੋਂ ਵੋਟ ਨਹੀਂ ਮੰਗਣੀ- ਗਿਆਸਪੁਰਾ
. . .  about 2 hours ago
ਫ਼ਤਹਿਗੜ੍ਹ ਸਾਹਿਬ, 22 ਅਪ੍ਰੈਲ (ਅਰੁਣ ਆਹੂਜਾ)- ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਵਿਚ ਸ਼ਾਮਲ ਕਿਸੇ ਵਿਅਕਤੀ ਤੋਂ ਅਸੀਂ ਵੋਟ ਨਹੀਂ ਮੰਗਣੀ, ਕਿਉਂਕਿ ਸਾਡਾ ਜ਼ਮੀਰ ਇਸ ਦੀ ਇਜਾਜ਼ਤ ਨਹੀਂ ਦਿੰਦਾ। ਇਹ ਗੱਲ ਅੱਜ ਉਮੀਦਵਾਰ ਇੰਜੀ.....
ਫਿਲੀਪੀਨਜ਼ 'ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ
. . .  about 2 hours ago
ਮਨੀਲਾ, 22 ਅਪ੍ਰੈਲ- ਫਿਲੀਪੀਨਜ਼ ਦੀ ਰਾਜਧਾਨੀ ਮਨੀਲਾ 'ਚ ਅੱਜ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 6.3 ਮਾਪੀ ਗਈ। ਅਮਰੀਕੀ ਭੂ ਵਿਗਿਆਨ ਸਰਵੇਖਣ ਮੁਤਾਬਕ ਭੂਚਾਲ ਦੇ ਝਟਕੇ ਸਥਾਨਕ ਸਮੇਂ...
ਸ਼੍ਰੋਮਣੀ ਅਕਾਲੀ ਦਲ ਨੂੰ ਲੱਗਾ ਝਟਕਾ, ਪਿੰਡ ਸੁੱਖੇਵਾਲ ਦੀ ਪੂਰੀ ਪੰਚਾਇਤ ਕਾਂਗਰਸ 'ਚ ਹੋਈ ਸ਼ਾਮਿਲ
. . .  about 3 hours ago
ਨਾਭਾ, 22 ਅਪ੍ਰੈਲ (ਕਰਮਜੀਤ ਸਿੰਘ)- ਸ਼੍ਰੋਮਣੀ ਅਕਾਲੀ ਦਲ ਭਾਜਪਾ ਗੱਠਜੋੜ ਨੂੰ ਉਸ ਸਮੇਂ ਭਾਰੀ ਝਟਕਾ ਲੱਗਾ ਜਦੋਂ ਨੇੜਲੇ ਪਿੰਡ ਸੁੱਖੇਵਾਲ ਦੀ ਅਕਾਲੀ ਦਲ ਦੀ ਜਿੱਤੀ ਹੋਈ ਪੰਚਾਇਤ ਪਿੰਡ ਦੇ ਸਰਪੰਚ ਧਰਮਿੰਦਰ ਸਿੰਘ ਦੀ ਅਗਵਾਈ 'ਚ ਅੱਜ ਕੈਬਨਿਟ ਮੰਤਰੀ ਸਾਧੂ .....
ਮਨੋਜ ਤਿਵਾੜੀ ਨੇ ਭਰਿਆ ਨਾਮਜ਼ਦਗੀ ਪੱਤਰ
. . .  about 3 hours ago
ਨਵੀਂ ਦਿੱਲੀ, 22 ਅਪ੍ਰੈਲ- ਭਾਜਪਾ ਉਮੀਦਵਾਰ ਮਨੋਜ ਤਿਵਾੜੀ ਨੇ ਲੋਕ ਸਭਾ ਚੋਣਾਂ ਲਈ ਅੱਜ ਆਪਣਾ ਨਾਮਜ਼ਦਗੀ ਪੱਤਰ ਭਰ ਦਿੱਤਾ ਹੈ। ਉਹ ਉੱਤਰੀ-ਪੂਰਬੀ ਦਿੱਲੀ ਤੋਂ ਚੋਣ ਲੜ ਰਹੇ...
ਦੋ ਮੋਟਰਸਾਈਕਲਾਂ ਵਿਚਾਲੇ ਹੋਈ ਭਿਆਨਕ ਟੱਕਰ 'ਚ 2 ਜ਼ਖਮੀ
. . .  about 3 hours ago
ਮਮਦੋਟ, 22 ਅਪ੍ਰੈਲ (ਸੁਖਦੇਵ ਸਿੰਘ ਸੰਗਮ) - ਮਮਦੋਟ ਖਾਈ ਸੜਕ 'ਤੇ ਪਿੰਡ ਪੀਰ ਖਾਂ ਸ਼ੇਖ਼ ਬੱਸ ਅੱਡੇ 'ਤੇ ਦੋ ਮੋਟਰਸਾਈਕਲਾਂ ਵਿਚਾਲੇ ਹੋਈ ਟੱਕਰ 'ਚ ਦੋ ਵਿਅਕਤੀਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਿਕ, ਰਾਧਾ ਕ੍ਰਿਸ਼ਨ ਪਿੰਡ ਪੀਰ ਖਾਂ ....
ਸ੍ਰੀਲੰਕਾ 'ਚ ਅੱਜ ਅੱਧੀ ਰਾਤ ਤੋਂ ਲਾਗੂ ਹੋਵੇਗੀ ਐਮਰਜੈਂਸੀ
. . .  about 3 hours ago
ਸ੍ਰੀ ਮੁਕਤਸਰ ਸਾਹਿਬ: ਅੱਗ ਲੱਗਣ ਕਾਰਨ 75 ਏਕੜ ਕਣਕ ਸੜ ਕੇ ਹੋਈ ਸੁਆਹ
. . .  about 3 hours ago
ਪ੍ਰਗਿਆ ਠਾਕੁਰ ਨੇ ਭਰਿਆ ਨਾਮਜ਼ਦਗੀ ਪੱਤਰ
. . .  about 3 hours ago
ਬੇਮੌਸਮੀ ਬਾਰਸ਼ ਨਾਲ ਨੁਕਸਾਨੀਆਂ ਫ਼ਸਲਾਂ ਦੇ ਮੁਆਵਜ਼ੇ ਲਈ 'ਆਪ' ਆਗੂਆਂ ਨੇ ਡੀ.ਸੀ ਨੂੰ ਸੌਂਪਿਆ ਮੰਗ ਪੱਤਰ
. . .  about 3 hours ago
ਸ੍ਰੀਲੰਕਾ ਧਮਾਕਾ : ਕੋਲੰਬੋ 'ਚ ਕਰਫ਼ਿਊ ਲਾਉਣ ਦੇ ਹੁਕਮ
. . .  about 4 hours ago
ਅਕਾਲੀ ਦਲ ਭਲਕੇ ਕਰੇਗਾ ਬਠਿੰਡਾ ਅਤੇ ਫ਼ਿਰੋਜ਼ਪੁਰ ਤੋਂ ਉਮੀਦਵਾਰਾਂ ਦਾ ਐਲਾਨ
. . .  about 4 hours ago
ਚੱਲਦੀ ਗੱਡੀ 'ਚ ਅਚਾਨਕ ਲੱਗੀ ਅੱਗ, ਵਾਲ-ਵਾਲ ਬਚਿਆ ਬਜ਼ੁਰਗ ਜੋੜਾ
. . .  about 2 hours ago
ਪਟਿਆਲਾ 'ਚ ਵਾਹਨ ਚੋਰੀ ਕਰਨ ਵਾਲਾ ਆਇਆ ਪੁਲਿਸ ਅੜਿੱਕੇ
. . .  about 4 hours ago
ਭਾਜਪਾ ਨੂੰ ਲੱਗਾ ਵੱਡਾ ਝਟਕਾ : ਸੁਰੇਸ਼ ਚੰਦੇਲ ਕਾਂਗਰਸ 'ਚ ਹੋਏ ਸ਼ਾਮਲ
. . .  about 4 hours ago
ਟਿਕ ਟਾਕ ਮਾਮਲੇ 'ਤੇ 24 ਅਪ੍ਰੈਲ ਤੱਕ ਮਦਰਾਸ ਹਾਈਕੋਰਟ ਕਰੇ ਵਿਚਾਰ- ਸੁਪਰੀਮ ਕੋਰਟ
. . .  about 4 hours ago
ਕੈਪਟਨ ਅਤੇ ਕੇ.ਪੀ. ਦੀ ਹਾਜ਼ਰੀ 'ਚ ਚੌਧਰੀ ਸੰਤੋਖ ਸਿੰਘ ਨੇ ਭਰਿਆ ਨਾਮਜ਼ਦਗੀ ਪੱਤਰ
. . .  about 4 hours ago
ਸੜਕ 'ਤੇ ਪਲਟਿਆ ਟਰੈਕਟਰ-ਟਰਾਲੀ, ਆਵਾਜਾਈ ਹੋਈ ਠੱਪ
. . .  about 5 hours ago
ਦਿੱਲੀ 'ਚ ਮਨੋਜ ਤਿਵਾੜੀ ਨੇ ਕੀਤਾ ਰੋਡ ਸ਼ੋਅ
. . .  about 5 hours ago
ਮੋਗਾ ਦੇ ਪ੍ਰਬੰਧਕੀ ਕੰਪਲੈਕਸ ਅੰਦਰ ਬਣੀ ਬੈਂਕ 'ਚੋਂ ਲੱਖਾਂ ਦੀ ਨਗਦੀ ਸਮੇਤ ਸੋਨਾ ਚੋਰੀ
. . .  about 6 hours ago
ਟਿਕਟ ਨਾ ਦਿੱਤੇ ਜਾਣ ਤੋਂ ਨਾਰਾਜ਼ ਕੇ.ਪੀ ਨੂੰ ਮਨਾਉਣ ਪੁੱਜੇ ਕੈਪਟਨ ਅਮਰਿੰਦਰ ਸਿੰਘ
. . .  about 6 hours ago
ਨਾਮਜ਼ਦਗੀਆਂ ਨੂੰ ਲੈ ਕੇ ਪੁਲਿਸ ਨੇ ਵਧਾਈ ਚੌਕਸੀ
. . .  about 6 hours ago
'ਪੀ.ਐਮ ਨਰਿੰਦਰ ਮੋਦੀ' ਦੀ ਰਿਲੀਜ਼ 'ਤੇ ਚੋਣ ਕਮਿਸ਼ਨ ਨੇ ਸੁਪਰੀਮ ਕੋਰਟ ਨੂੰ ਦਿੱਤੀ ਰਿਪੋਰਟ
. . .  about 6 hours ago
ਕਰਾਚੀ ਜੇਲ੍ਹ ਤੋਂ ਲਾਹੌਰ ਪਹੁੰਚੇ ਰਿਹਾਅ ਕੀਤੇ ਮਛੇਰੇ, ਬਾਅਦ ਦੁਪਹਿਰ ਭਾਰਤ ਪਹੁੰਚਣ ਦੀ ਸੰਭਾਵਨਾ
. . .  about 7 hours ago
ਕਾਂਗਰਸ ਵੱਲੋਂ ਦਿੱਲੀ ਦੀਆਂ 6 ਸੀਟਾਂ ਦੇ ਲਈ ਉਮੀਦਵਾਰਾਂ ਦਾ ਐਲਾਨ
. . .  about 7 hours ago
ਪੂਰੇ ਪੰਜਾਬ 'ਚ ਅੱਜ ਅਧਿਆਪਕ ਕਰਨਗੇ ਅਰਥੀ ਫੂਕ ਮੁਜ਼ਾਹਰੇ
. . .  about 7 hours ago
ਕਾਂਗਰਸ ਤੋਂ ਨਾਰਾਜ਼ ਸ.ਧੀਮਾਨ ਨਾਲ ਕੇਵਲ ਢਿੱਲੋਂ ਨੇ ਬੰਦ ਕਮਰਾ ਕੀਤੀ ਮੀਟਿੰਗ
. . .  about 7 hours ago
ਸ੍ਰੀਲੰਕਾ 'ਚ ਹੋਏ ਲੜੀਵਾਰ ਬੰਬ ਧਮਾਕਿਆਂ 'ਚ ਹੁਣ ਤੱਕ 24 ਸ਼ੱਕੀ ਵਿਅਕਤੀ ਗ੍ਰਿਫ਼ਤਾਰ
. . .  about 7 hours ago
ਜਲਾਲਾਬਾਦ ਤੋਂ ਅਗਵਾ ਅਤੇ ਕਤਲ ਹੋਏ ਵਪਾਰੀ ਸੁਮਨ ਮੁਟਨੇਜਾ ਦੇ ਅਗਵਾਕਾਰ ਕਾਬੂ
. . .  about 8 hours ago
ਗ੍ਰੰਥੀ ਸਿੰਘ ਵਲੋਂ ਟਰੇਨ ਹੇਠਾਂ ਆ ਕੇ ਖ਼ੁਦਕੁਸ਼ੀ
. . .  about 8 hours ago
ਸ੍ਰੀਲੰਕਾ 'ਚ ਹੋਏ ਧਮਾਕਿਆਂ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 290
. . .  about 8 hours ago
ਨਾਰਾਜ਼ ਕਾਂਗਰਸੀ ਆਗੂ ਕੇ. ਪੀ. ਨੂੰ ਮਨਾਉਣ ਲਈ ਅੱਜ ਉਨ੍ਹਾਂ ਦੇ ਘਰ ਆਉਣਗੇ ਕੈਪਟਨ
. . .  about 9 hours ago
ਸ੍ਰੀਲੰਕਾ 'ਚ ਕੋਲੰਬੋ ਹਵਾਈ ਅੱਡੇ ਦੇ ਨੇੜੇ ਮਿਲਿਆ ਜਿੰਦਾ ਬੰਬ
. . .  about 9 hours ago
ਅੱਜ ਸੰਗਰੂਰ ਆਉਣਗੇ ਸੁਖਬੀਰ ਬਾਦਲ
. . .  about 5 hours ago
ਲੋਕ ਸਭਾ ਚੋਣਾਂ ਲਈ ਪੰਜਾਬ 'ਚ ਅੱਜ ਤੋਂ ਸ਼ੁਰੂ ਹੋਵੇਗਾ ਨਾਮਜ਼ਦਗੀਆਂ ਦਾ ਦੌਰ
. . .  about 10 hours ago
ਅੱਜ ਦਾ ਵਿਚਾਰ
. . .  about 10 hours ago
ਆਈ.ਪੀ.ਐੱਲ : 2019 - ਰੋਮਾਂਚਕ ਮੁਕਾਬਲੇ 'ਚ ਬੈਂਗਲੌਰ ਨੇ ਚੇਨਈ ਨੂੰ 1 ਦੌੜ ਨਾਲ ਹਰਾਇਆ
. . .  1 day ago
ਕੱਲ੍ਹ ਤੋਂ ਅਧਿਆਪਕ ਲਗਾਤਾਰ ਕਰਨਗੇ ਅਰਥੀ ਫ਼ੂਕ ਮੁਜ਼ਾਹਰੇ
. . .  1 day ago
ਮੌਲਵੀ ਉੱਪਰ ਜਾਨਲੇਵਾ ਹਮਲਾ
. . .  1 day ago
ਆਈ.ਪੀ.ਐੱਲ : 2019 - ਬੈਂਗਲੌਰ ਨੇ ਚੇਨਈ ਨੂੰ ਜਿੱਤਣ ਲਈ ਦਿੱਤਾ 162 ਦੌੜਾਂ ਦਾ ਟੀਚਾ
. . .  1 day ago
ਅਗਵਾ ਹੋਏ ਵਪਾਰੀ ਦੀ ਲਾਸ਼ ਬਰਾਮਦ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 27 ਕੱਤਕ ਸੰਮਤ 550
ਿਵਚਾਰ ਪ੍ਰਵਾਹ: ਆਰਥਿਕ ਸਮਾਨਤਾ ਤੋਂ ਬਿਨਾਂ ਸਿਆਸੀ ਆਜ਼ਾਦੀ ਸਿਰਫ਼ ਦਿਖਾਵਾ ਹੈ। -ਲਾਸਕੀ

ਤਰਨਤਾਰਨ

ਕਿਸਾਨ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਦੇ ਪੁੱਤਰ ਤੇ ਨਜ਼ਦੀਕੀ ਰਿਸ਼ਤੇਦਾਰ ਦੀ ਅਣਪਛਾਤੇ ਨੌਜਵਾਨਾਂ ਵਲੋਂ ਬੇਰਹਿਮੀ ਨਾਲ ਕੁੱਟਮਾਰ

ਤਰਨ ਤਾਰਨ, 11 ਨਵੰਬਰ (ਲਾਲੀ ਕੈਰੋਂ)-ਤਰਨ ਤਾਰਨ ਵਿਖੇ ਬੀਤੀ ਦੇਰ ਸ਼ਾਮ ਨੂੰ ਅਣਪਛਾਤੇ ਨੌਜਵਾਨਾਂ ਵਲੋਂ ਕਿਸਾਨ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਦੇ ਪੁੱਤਰ ਤੇ ਇਕ ਰਿਸ਼ਤੇਦਾਰ ਨੌਜਵਾਨ ਦੀ ਕੁੱਟਮਾਰ ਕਰਕੇ ਜ਼ਖਮੀ ਕਰ ਦਿੱਤਾ ਗਿਆ ਤੇ ਜਾਂਦੇ ਜਾਂਦੇ ਉਨ੍ਹਾਂ ਦੀ ਗੱਡੀ ਨੂੰ ਵੀ ਬੁਰੀ ਤਰ੍ਹਾਂ ਭੰਨ ਤੋੜ ਗਏ | ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਿਸਾਨ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ ਨੇ ਦੱਸਿਆ ਕਿ ਬੀਤੀ ਦੇਰ ਸ਼ਾਮ ਨੂੰ ਉਨ੍ਹਾਂ ਦੇ ਪੁੱਤਰ ਅੰਮਿ੍ਤਪਾਲ ਸਿੰਘ ਤੇ ਨਜ਼ਦੀਕੀ ਰਿਸ਼ਤੇਦਾਰ ਅਮਰੀਕਾ ਵਾਸੀ ਨੌਜਵਾਨ ਨਵਰਿਫਤ ਸਿੰਘ ਤਰਨ ਤਾਰਨ ਦੇ ਚਾਰ ਖੰਭਾ ਚੌਾਕ ਨੇੜੇ ਕੁਝ ਸਾਮਾਨ ਲੈਣ ਲਈ ਆਪਣੀ ਵੈਂਟੋ ਗੱਡੀ ਪੀ.ਬੀ. 46 ਵਾਈ 9041 'ਤੇ ਆਏ ਸਨ ਤੇ ਅੰਮਿ੍ਤਪਾਲ ਸਿੰਘ ਜਦੋਂ ਦੁਕਾਨ ਤੋਂ ਸਾਮਾਨ ਲੈਣ ਗਿਆ ਤਾਂ ਕੁਝ ਅਣਪਛਾਤੇ ਤੇਜ਼ ਹਥਿਆਰਾਂ ਨਾਲ ਲੈਸ ਨੌਜਵਾਨ ਜੋ ਕਿ ਆਪਸ ਵਿਚ ਝਗੜ ਰਹੇ ਸਨ ਕਿ ਜਿੰਨਾਂ ਵਲੋਂ ਝਗੜੇ ਦੌਰਾਨ ਉਥੇ ਖੜ੍ਹੀ ਵੈਂਟੋ ਗੱਡੀ 'ਤੇ ਲੋਹੇ ਦੀ ਰਾਡ ਮਾਰ ਦਿੱਤੀ ਤਾਂ ਗੱਡੀ 'ਚ ਬੈਠੇ ਨਵਰਿਫਤ ਸਿੰਘ ਨੇ ਬਾਹਰ ਆ ਕੇ ਰਾਡ ਮਾਰਨ ਦੀ ਵਜ੍ਹਾ ਪੁੱਛੀ ਤਾਂ ਉਨ੍ਹਾਂ ਅਣਪਛਾਤੇ ਵਿਅਕਤੀਆਂ ਵਲੋਂ ਨਵਰਿਫਤ ਸਿੰਘ ਨੂੰ ਕੁੱਟਣਾ ਮਾਰਨਾ ਸ਼ੁਰੂ ਕਰ ਦਿੱਤਾ ਤਾਂ ਏਨੇ ਨੂੰ ਰੌਲਾ ਸੁਣ ਕੇ ਜਦ ਅੰਮਿ੍ਤਪਾਲ ਸਿੰਘ ਦੁਕਾਨ 'ਚੋਂ ਭੱਜਾ ਆਇਆ ਤਾਂ ਉਸ ਨੂੰ ਵੀ ਉਕਤ ਵਿਅਕਤੀਆਂ ਨੇ ਤੇਜ਼ ਹਥਿਆਰਾਂ ਨਾਲ ਕੁੱਟਣਾ ਮਾਰਨਾ ਸ਼ੁਰੂ ਕਰ ਦਿੱਤਾ | ਜਿਨਾਂ ਨੂੰ ਗੰਭੀਰ ਜ਼ਖ਼ਮੀ ਕਰਨ ਤੋਂ ਬਾਅਦ ਉਕਤ ਹਮਲਾਵਰਾਂ ਨੇ ਉਨ੍ਹਾਂ ਦੀ ਖੜ੍ਹੀ ਵੈਂਟੋ ਗੱਡੀ ਵੀ ਬੁਰੀ ਤਰ੍ਹਾਂ ਭੰਨ ਤੋੜ ਦਿੱਤੀ ਤੇ ਜਾਂਦੇ ਹੋਏ ਗੱਡੀ 'ਚੋਂ 2 ਲੱਖ ਰੁਪਏ ਲੈ ਕੇ ਫਰਾਰ ਹੋ ਗਏ | ਸ: ਪੰਨੂੰ ਨੇ ਦੱਸਿਆ ਕਿ ਨਵਰਿਫਤ ਸਿੰਘ ਦੇ ਗੰਭੀਰ ਸੱਟਾਂ ਲੱਗਣ 'ਤੇ ਗੁਰੂ ਨਾਨਕ ਦੇਵ ਸੁਪਰਸਪੈਸ਼ਲਿਟੀ ਹਸਪਤਾਲ ਤਰਨ ਤਾਰਨ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ | ਓਧਰ ਇਸ ਸਬੰਧੀ ਥਾਣਾ ਸਿਟੀ ਤਰਨ ਤਾਰਨ ਵਿਖੇ ਬਾਕਾਇਦਾ ਸ਼ਿਕਾਇਤ ਦਰਜ ਕਰਵਾ ਕੇ ਦੋਸ਼ੀਆਂ ਿਖ਼ਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਹੈ | ਅਗਰ ਪੁਲਿਸ ਨੇ ਦੋਸ਼ੀਆਂ ਿਖ਼ਲਾਫ਼ ਕਾਰਵਾਈ 'ਚ ਕੋਈ ਵੀ ਢਿੱਲਮੱਠ ਦਿਖਾਈ ਤਾਂ ਕਿਸਾਨ ਸੰਘਰਸ਼ ਕਮੇਟੀ ਪੁਲਿਸ ਪ੍ਰਸ਼ਾਸਨ ਿਖ਼ਲਾਫ਼ ਜ਼ੋਰਦਾਰ ਸੰਘਰਸ਼ ਵਿੱਢੇਗੀ |

ਕੇਂਦਰ ਦੀ ਨੋਟਬੰਦੀ ਦੇ ਜ਼ਖ਼ਮ ਦੋ ਸਾਲ ਬਾਅਦ ਵੀ ਅੱਲੇ ਹਨ-ਰਟੌਲ

ਤਰਨ ਤਾਰਨ, 11 ਨਵੰਬਰ (ਲਾਲੀ ਕੈਰੋਂ)-ਕੇਂਦਰ ਵਿਚਲੀ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨੇ ਦੋ ਸਾਲ ਪਹਿਲਾਂ ਨੋਟਬੰਦੀ ਦਾ ਗ਼ਲਤ ਫ਼ੈਸਲਾ ਲੈਣ ਤੋਂ ਬਾਅਦ ਨਾਲ ਹੀ ਜੀ.ਐੱਸ.ਟੀ. ਤੇ ਹੋਰ ਬੇਲੋੜੇ ਬੋਝ ਜਨਤਾ 'ਤੇ ਪਾ ਕੇ ਦੇਸ਼ ਨੂੰ ਤਬਾਹੀ ਵੱਲ ਧੱਕ ਦਿੱਤਾ ਸੀ | ਜਿਸ ...

ਪੂਰੀ ਖ਼ਬਰ »

ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ 5 ਦਿਨਾ ਜ਼ਿਲ੍ਹਾ ਪੱਧਰੀ ਰੋਜ਼ਗਾਰ ਮੇਲਾ ਅੱਜ ਤੋਂ ਸ਼ੁਰੂ

ਤਰਨ ਤਾਰਨ, 11 ਨਵੰਬਰ (ਪਰਮਜੀਤ ਜੋਸ਼ੀ)¸ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਤਰਨ ਤਾਰਨ ਵਲੋਂ ਜ਼ਿਲ੍ਹਾ ਪੱਧਰੀ ਰੋਜ਼ਗਾਰ ਮੇਲਾ 12 ਨਵੰਬਰ ਤੋਂ 16 ਨਵੰਬਰ ਤੱਕ ਮਾਈ ਭਾਗੋ ਨਰਸਿੰਗ ਕਾਲਜ ਤਰਨ ਤਾਰਨ ਵਿਖੇ ਲਗਾਇਆ ਜਾ ਰਿਹਾ ਹੈ | ਇਹ ...

ਪੂਰੀ ਖ਼ਬਰ »

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਭਾਤ ਫੇਰੀਆਂ ਆਰੰਭ

ਪੱਟੀ, 11 ਨਵੰਬਰ (ਅਵਤਾਰ ਸਿੰਘ ਖਹਿਰਾ)-ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਜੋ 23 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ, ਨੂੰ ਸਮਰਪਿਤ ਪ੍ਰਭਾਤ ਫੇਰੀਆਂ ਸਥਾਨ ਸ਼ਹਿਰ 'ਚ ਸੁਸ਼ੋਭਿਤ ਗੁਰਦੁਆਰਾ ਭੱਠ ਸਾਹਿਬ ਜੀ ਤੋਂ ਗੁਰਦੁਆਰਾ ਸਾਹਿਬ ਜੀ ਦੇ ਮੁੱਖ ਸੇਵਾਦਾਰ ...

ਪੂਰੀ ਖ਼ਬਰ »

ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਵਿਖੇ ਡੀ.ਆਈ.ਜੀ. ਸੁਰਜੀਤ ਸਿੰਘ ਨਤਮਸਤਕ ਹੋਏ

ਝਬਾਲ, 11 ਨਵੰਬਰ (ਸਰਬਜੀਤ ਸਿੰਘ)¸ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਹਿਲੇ ਹੈੱਡ ਗ੍ਰੰਥੀ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਵਿਖੇ ਨਵੇ ਬਣੇ ਡੀ.ਆਈ.ਜੀ. ਅਮਨ ਅਤੇ ਕਾਨੂੰਨ ਸੁਰਜੀਤ ਸਿੰਘ ਆਪਣੇ ਪਰਿਵਾਰ ...

ਪੂਰੀ ਖ਼ਬਰ »

ਸਰਾਏ ਅਮਾਨਤ ਖਾਂ ਏਰੀਏ ਵਿਚ ਬਿਜਲੀ ਦੇ ਟਰਾਸਫ਼ਾਰਮਰ ਵਿਚੋਂ ਤੇਲ ਚੋਰੀ ਕਰਨ ਵਾਲਾ ਗਰੋਹ ਸਰਗਰਮ

ਸਰਾਏਾ ਅਮਾਨਤ ਖਾਂ, 11 ਨਵੰਬਰ (ਨਰਿੰਦਰ ਸਿੰਘ ਦੋਦੇ)¸ਸਰਹੱਦੀ ਕਸਬਾ ਸਰਾਏਾ ਅਮਾਨਤ ਖਾਂ ਦੇ ਨਾਲ ਲੱਗਦੇ ਪਿੰਡਾਂ ਵਿਚੋਂ ਪਿਛਲੇ ਡੇਢ ਮਹੀਨੇ ਤੋਂ ਮੋਟਰਾਂ ਦੇ ਟਰਾਸਫਾਰਮਰਾਂ ਵਿਚੋਂ ਚੋਰ ਗਰੋਹ ਵਲੋਂ ਲੱਖਾਂ ਰੁਪਏ ਦਾ ਤੇਲ ਚੋਰੀ ਕੀਤਾ ਗਿਆ | ਇਸ ਬਾਰੇ ਜਾਣਕਾਰੀ ...

ਪੂਰੀ ਖ਼ਬਰ »

ਬਿਜਲੀ ਕਾਮਿਆਂ ਵਲੋਂ 17-18 ਨਵੰਬਰ ਦੀ ਦੋ ਰੋਜ਼ਾ ਸੂਬਾ ਜਨਰਲ ਕੌਾਸਲ ਮੀਟਿੰਗ ਦੀ ਤਿਆਰੀ ਸਬੰਧੀ ਸਰਕਲ ਮੀਟਿੰਗ

ਤਰਨ ਤਾਰਨ, 11 ਨਵੰਬਰ (ਪਰਮਜੀਤ ਜੋਸ਼ੀ)¸ਬਿਜਲੀ ਕਾਮਿਆਂ ਦੀ ਜਥੇਬੰਦੀ ਪੀ.ਐੱਸ.ਈ.ਬੀ. ਇੰਪਲਾਈਜ਼ ਫੈੱਡਰੇਸ਼ਨ ਏਟਕ ਪੰਜਾਬ ਦੀ ਦੋ ਰੋਜ਼ਾ ਸੂਬਾ ਜਨਰਲ ਕੌਾਸਲ ਮੀਟਿੰਗ ਜੋ 17 ਅਤੇ 18 ਨਵੰਬਰ ਨੂੰ ਸਥਾਨਿਕ ਸਤਿਕਾਰ ਪੈਲੇਸ ਵਿਚ ਹੋ ਰਹੀ ਹੈ, ਦੀ ਤਿਆਰੀ ਸਬੰਧੀ ਸਰਕਲ ਦੀ ...

ਪੂਰੀ ਖ਼ਬਰ »

ਚੋਰਾਂ ਵਲੋਂ ਦਿਨ ਦਿਹਾੜੇ ਚੋਰੀ ਦੀ ਅਸਫਲ ਕੋਸ਼ਿਸ਼

ਗੋਇੰਦਵਾਲ ਸਾਹਿਬ, 11 ਨਵੰਬਰ (ਵਰਿੰਦਰ ਸਿੰਘ ਰੰਧਾਵਾ)¸ਕਸਬਾ ਗੋਇੰਦਵਾਲ ਸਾਹਿਬ ਵਿਖੇ ਦੋ ਮੋਟਰਸਾਈਕਲ ਸਵਾਰ ਚੋਰਾਂ ਵਲੋਂ ਦਿਨ ਦਿਹਾੜੇ ਦੋ ਘਰਾਂ ਦੇ ਤਾਲੇ ਤੋੜ ਕੇ ਚੋਰੀ ਕਰਨ ਦੀ ਅਸਫ਼ਲ ਕੋਸ਼ਿਸ਼ ਕੀਤੀ ਗਈ, ਜਿਨ੍ਹਾਾ ਵਿਚੋਂ ਇਕ ਚੋਰ ਨੂੰ ਸਥਾਨਕ ਲੋਕਾਂ ਨੇ ...

ਪੂਰੀ ਖ਼ਬਰ »

ਕਿਸਾਨ ਆਗੂ ਦੇ ਪੁੱਤਰ 'ਤੇ ਹਮਲਾ ਕਰਨ ਵਾਲਿਆਂ ਿਖ਼ਲਾਫ਼ ਹੋਵੇ ਸਖ਼ਤ ਕਰਵਾਈ-ਪੰਨੂੰ

ਤਰਨ ਤਾਰਨ, 11 ਨਵੰਬਰ (ਪਰਮਜੀਤ ਜੋਸ਼ੀ)-ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾਈ ਕਨਵੀਨਰ ਕੰਵਲਪ੍ਰੀਤ ਸਿੰਘ ਪੰਨੂੰ ਨੇ ਕਿਸਾਨ ਆਗੂ ਸਤਨਾਮ ਸਿੰਘ ਪੰਨੂੰ ਦੇ ਬੇਟੇ ਅਤੇ ਰਿਸ਼ਤੇਦਾਰ ਉਪਰ ਗੁੰਡਾ ਅਨਸਰਾਂ ਵਲੋਂ ਕੀਤੇ ਹਮਲੇ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ...

ਪੂਰੀ ਖ਼ਬਰ »

ਕੌਮੀ ਪਸ਼ੂ ਧਨ ਮੁਕਾਬਲਾ-2019 ਲਈ 12 ਨਵੰਬਰ ਤੋਂ ਸ਼ੁਰੂ ਹੋਣਗੇ ਬਲਾਕ ਪੱਧਰ ਦੇ ਦੁੱਧ ਚੁਆਈ ਮੁਕਾਬਲੇ- ਡਿਪਟੀ ਕਮਿਸ਼ਨਰ

ਤਰਨ ਤਾਰਨ, 11 ਨਵੰਬਰ (ਪਰਮਜੀਤ ਜੋਸ਼ੀ)¸ਪੰਜਾਬ ਸਰਕਾਰ ਪਸ਼ੂ ਪਾਲਣ ਨਾਲ ਜੁੜੇ ਅਗਾਂਹ ਵਧੂ ਕਿਸਾਨਾਂ ਲਈ 12 ਨਵੰਬਰ ਤੋਂ ਬਲਾਕ ਪੱਧਰ ਦੇ ਦੁੱਧ ਚੁਆਈ ਮੁਕਾਬਲਿਆਂ ਦੀ ਸ਼ੁਰੂਆਤ ਕਰਨ ਜਾ ਰਹੀ ਹੈ | ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ...

ਪੂਰੀ ਖ਼ਬਰ »

ਸਾਂਝਾ ਅਧਿਆਪਕ ਮੋਰਚਾ ਪੰਜਾਬ ਵਲੋਂ ਵਿਧਾਇਕਾਂ ਦਾ ਘਿਰਾਓ ਕਰਨ ਦਾ ਐਲਾਨ

ਤਰਨ ਤਾਰਨ, 11 ਨਵੰਬਰ (ਪਰਮਜੀਤ ਜੋਸ਼ੀ)-ਸਾਂਝਾ ਅਧਿਆਪਕ ਮੋਰਚਾ ਪੰਜਾਬ ਵਲੋਂ ਅਧਿਆਪਕ ਮੰਗਾਂ ਦੀ ਪ੍ਰਾਪਤੀ ਲਈ ਲੜੀਵਾਰ ਸੰਘਰਸ਼ ਪਟਿਆਲਾ ਵਿਖੇ ਚੱਲ ਰਿਹਾ ਹੈ | ਸੂਬਾਈ ਲੀਡਰਸ਼ਿਪ ਵਲੋਂ ਸਰਕਾਰ ਵਿਰੁੱਧ ਐਕਸ਼ਨ ਤੇਜ਼ ਕਰਨ ਲਈ ਆਉਣ ਵਾਲੇ ਇਨ੍ਹਾਂ ਵਿਚ ਸਾਰੇ ਪੰਜਾਬ ...

ਪੂਰੀ ਖ਼ਬਰ »

ਉੱਘੇ ਟਰਾਂਸਪੋਟਰ ਮੱਖਣ ਸ਼ਕਰੀ ਨੂੰ ਸਦਮਾ ਛੋਟੇ ਭਰਾ ਦਾ ਦਿਹਾਂਤ

ਪੱਟੀ, 11 ਨਵੰਬਰ (ਪ੍ਰਭਾਤ ਮੌਾਗਾ)¸ਇਲਾਕੇ ਦੇ ਉੱਘੇ ਟਰਾਂਸਪੋਟਰ ਮੱਖਣ ਸਿੰਘ ਸ਼ੱਕਰੀ ਤੇ ਉਨ੍ਹਾਂ ਦੇ ਪਰਿਵਾਰ ਨੂੰ ਉਸ ਵੇਲੇ ਭਾਰੀ ਸਦਮਾ ਲੱਗਾ ਜਦ ਉਨ੍ਹਾਂ ਦਾ ਛੋਟਾ ਭਰਾ ਧਰਮਿੰਦਰ ਸਿੰਘ ਸ਼ੱਕਰੀ (44) ਭਰ ਜਵਾਨੀ ਵਿਚ ਅਚਾਨਕ ਅਕਾਲ ਚਲਾਣਾ ਕਰ ਗਏ | ਜਿਨ੍ਹਾਂ ਦਾ ...

ਪੂਰੀ ਖ਼ਬਰ »

ਗੋਲੀ ਕਾਂਡ ਵਿਚ ਮਾਰੇ ਗਏ ਲਾਡੀ ਵੇਈਾਪੂਈਾ ਦਾ ਗ਼ਮਗੀਨ ਮਾਹੌਲ 'ਚ ਅੰਤਿਮ ਸੰਸਕਾਰ

ਫਤਿਆਬਾਦ, 11 ਨਵੰਬਰ (ਧੂੰਦਾ)-ਪਿੰਡ ਵੇਈਾਪੂਈਾ ਵਿਖੇ ਬੀਤੇ ਰੋਜ਼ ਕੰਧ ਦੇ ਝਗੜੇ ਤੋਂ ਗੋਲੀ ਦਾ ਸ਼ਿਕਾਰ ਹੋਏ ਮਨਜਿੰਦਰ ਸਿੰਘ ਉਰਫ਼ ਲਾਡੀ ਵੇਈਾਪੂਈਾ ਦਾ ਵੇਈਾਪੂਈਾ ਦੇ ਸ਼ਮਸ਼ਾਨਘਾਟ ਵਿਖੇ ਗ਼ਮਗੀਨ ਮਾਹੌਲ ਵਿਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ | ਇਸ ਮੌਕੇ ਦਲ ...

ਪੂਰੀ ਖ਼ਬਰ »

ਜਲਿ੍ਹਆਂ ਵਾਲੇ ਬਾਗ਼ ਤੋਂ ਖਡੂਰ ਸਾਹਿਬ ਤੱਕ 12 ਨਵੰਬਰ ਨੂੰ ਚਲਾਏ ਜਾ ਰਹੇ ਜਥਾ ਮਾਰਚ ਦੀਆਂ ਤਿਆਰੀਆਂ ਮੁਕੰਮਲ

ਖਡੂਰ ਸਾਹਿਬ, 11 ਨਵੰਬਰ (ਪ੍ਰਤਾਪ ਸਿੰਘ ਵੈਰੋਵਾਲ)-ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵਲੋਂ ਖਡੂਰ ਸਾਹਿਬ ਵਿਖੇ ਕੀਤੀ ਜਾ ਰਹੀ 12 ਨਵੰਬਰ ਨੂੰ ਵਿਸ਼ਾਲ ਕਾਨਫਰੰਸ ਵਿਚ ਪਹੁੰਚਣ ਲਈ ਜੱਲਿ੍ਹਆਂਵਾਲੇ ਬਾਗ਼ ਤੋਂ ਇਕ ਵੱਡੇ ਜਥੇ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ...

ਪੂਰੀ ਖ਼ਬਰ »

ਵੱਖ-ਵੱਖ ਪਾਰਟੀਆਂ ਦੇ ਆਗੂਆਂ ਵਲੋਂ ਮਹਾਸ਼ਾ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ

ਫਤਿਆਬਾਦ, 11 ਨਵੰਬਰ (ਧੂੰਦਾ)-ਕਸਬਾ ਫਤਿਆਬਾਦ ਦੇ ਮਹਾਸ਼ਾ ਪਰਿਵਾਰ 'ਚੋਂ ਸ੍ਰੀ ਵੇਦ ਪ੍ਰਕਾਸ਼ ਮਹਾਸ਼ਾ (ਵੇਦੀ ਮਹਾਸ਼ਾ) ਨਮਿਤ ਅੱਜ ਰਸਮ ਚੌਥਾ ਦੀ ਮੌਕੇ ਉਨ੍ਹਾਂ ਦੇ ਬੇਟੇ ਨੰਬਰਦਾਰ ਬਿੱਲਾ ਮਹਾਸ਼ਾ, ਭਤੀਜੇ ਮਿੰਟੂ ਮਹਾਸ਼ਾ, ਜੰਗਲੀ ਮਹਾਸ਼ਾ, ਬਿੱਟੂ ਸਵਾਮੀ ...

ਪੂਰੀ ਖ਼ਬਰ »

ਕੇ.ਬੀ.ਸੀ. ਸੈਂਟਰ ਦੇ ਵਿਦਿਆਰਥੀਆਂ ਨੇ ਪੀ.ਟੀ.ਈ. 'ਚ ਮਾਰੀਆਂ ਮੱਲਾਂ

ਝਬਾਲ, 11 ਨਵੰਬਰ (ਸੁਖਦੇਵ ਸਿੰਘ)-ਕੇ.ਬੀ.ਸੀ. ਸੈਂਟਰ ਅੰਮਿ੍ਤਸਰ ਵਿਖੇ ਪੜ੍ਹ ਰਹੇ ਬੱਚਿਆਂ ਨੇ ਪੀ.ਟੀ.ਆਈ. ਤੇ ਆਈਲੈਟਸ ਵਿਚੋਂ ਵਧੀਆ ਬੈਂਡ ਪ੍ਰਾਪਤ ਕੀਤੇ ਹਨ | ਇਸ ਸਬੰਧੀ ਕੇ.ਬੀ.ਸੀ. ਸੈਂਟਰ ਦੇ ਡਾਇਰੈਕਟਰ ਬਿਕਰਮ ਝਬਾਲ ਨੇ ਦੱਸਿਆ ਕਿ ਹਾਲ ਹੀ ਵਿਚ ਆਏ.ਪੀ.ਟੀ.ਆਈ. ਦੇ ...

ਪੂਰੀ ਖ਼ਬਰ »

ਗੁਰੂ ਅਮਰਦਾਸ ਸਕੂਲ ਵਿਖੇ ਬੂਟੇ ਲਗਾ ਕੇ ਹਰੀ ਦੀਵਾਲੀ ਮਨਾਈ

ਗੋਇੰਦਵਾਲ ਸਾਹਿਬ, 11 ਨਵੰਬਰ (ਵਰਿੰਦਰ ਸਿੰਘ ਰੰਧਾਵਾ)¸ਇਲਾਕੇ ਦੀ ਪ੍ਰਸਿੱਧ ਸੰਸਥਾ ਗੁਰੂ ਅਮਰਦਾਸ ਸੀਨੀਅਰ ਸੈਕੰਡਰੀ ਸਕੂਲ ਗੋਇੰਦਵਾਲ ਸਾਹਿਬ ਵਿਚ ਸਕੂਲ ਦੇ ਚੇਅਰਮੈਨ ਜਸਪਾਲ ਸਿੰਘ ਰੰਧਾਵਾ ਨੇ ਅੱਜ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਦੀਵਾਲੀ ਅਤੇ ਬੰਦੀ ...

ਪੂਰੀ ਖ਼ਬਰ »

ਤਰਨ ਤਾਰਨ ਵਿਖੇ ਕੁੱਟਮਾਰ ਕਰਨ ਤੇ ਗੱਡੀ ਭੰਨਣ ਵਾਲੇ ਅਨਸਰਾਂ ਨੂੰ ਤੁਰੰਤ ਗਿ੍ਫ਼ਤਾਰ ਕੀਤਾ ਜਾਵੇ-ਕਿਸਾਨ ਆਗੂ

ਤਰਨ ਤਾਰਨ, 11 ਨਵੰਬਰ (ਕੱਦਗਿੱਲ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਸਿੰਘ ਚੁਤਾਲਾ ਤੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਨੇ ਪ੍ਰੈਸ ਨੂੰ ਦੱਸਿਆ ਕਿ ਤਰਨ ਤਾਰਨ ਜ਼ਿਲ੍ਹੇ ਵਿਚ ਅਮਨ ਕਾਨੂੰਨ ਦੀ ਸਥਿਤੀ ਬਿਲਕੁਲ ਵਿਗੜ ...

ਪੂਰੀ ਖ਼ਬਰ »

ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵਲੋਂ 12 ਨਵੰਬਰ ਦੇ ਜਥੇ ਮਾਰਚ ਦੀਆਂ ਤਿਆਰੀਆਂ ਮੁਕੰਮਲ-ਪੰਡੋਰੀ

ਤਰਨ ਤਾਰਨ, 11 ਨਵੰਬਰ (ਪਰਮਜੀਤ ਜੋਸ਼ੀ)¸ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਵਲੋਂ 'ਲੋਕ ਜਗਾਓ, ਲੁਟੇਰੇ ਭਜਾਓ' ਦੇ ਨਾਅਰੇ ਤਹਿਤ 12 ਨਵੰਬਰ ਨੂੰ ਜੱਲਿ੍ਹਆਂ ਵਾਲੇ ਬਾਗ ਤੋਂ ਚੱਲ ਰਹੇ ਜਥੇ ਮਾਰਚ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ¢ ਜ਼ਿਲ੍ਹੇ ...

ਪੂਰੀ ਖ਼ਬਰ »

ਮਾਝਾ ਫਰੈਂਡਜ਼ ਕਲੱਬ ਵਲੋਂ ਕੁੱਤਿਆਂ ਦੀਆਂ ਦੌੜਾਂ 14 ਨੂੰ

ਤਰਨ ਤਾਰਨ, 11 ਨਵੰਬਰ (ਲਾਲੀ ਕੈਰੋਂ)-ਮਾਝਾ ਫਰੈਂਡਜ਼ ਕਲੱਬ ਤਰਨ ਤਾਰਨ ਵਲੋਂ ਹਰ ਸਾਲ ਦੀ ਤਰ੍ਹਾਂ ਕੁੱਤਿਆਂ ਦੀਆਂ ਦੌੜਾਂ 14 ਨਵੰਬਰ ਬੁੱਧਵਾਰ ਨੂੰ ਕਰਵਾਈਆਂ ਜਾਣਗੀਆਂ, ਜਿਸ ਪ੍ਰਤੀ ਕਲੱਬ ਵਲੋਂ ਪੂਰੇ ਜ਼ੋਰਾਂ ਸ਼ੋਰਾਂ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ | ਇਹ ...

ਪੂਰੀ ਖ਼ਬਰ »

ਮਾਊਾਟ ਲਿਟਰੇਰੀ ਜੀ. ਸਕੂਲ ਦਾ ਵਿੱਦਿਅਕ ਟੂਰ ਕਰਵਾਇਆ

ਤਰਨ ਤਾਰਨ, 11 ਨਵੰਬਰ (ਪਰਮਜੀਤ ਜੋਸ਼ੀ)-ਪੜ੍ਹਾਈ ਦੇ ਨਾਲ ਨਾਲ ਵਿਦਿਆਰਥੀਆਂ ਦਾ ਬੌਧਿਕ ਵਿਕਾਸ ਬਹੁਤ ਜ਼ਰੂਰੀ ਹੈ ਤੇ ਬੌਧਿਕ ਵਿਕਾਸ ਲਈ ਵਿੱਦਿਅਕ ਯਾਤਰਾਵਾਂ ਅਹਿਮ ਰੋਲ ਅਦਾ ਕਰਦੀਆਂ ਹਨ | ਇਸੇ ਕੜੀ ਅਧੀਨ ਮਾਊਾਟ ਲਿਟਰੇਰੀ ਜੀ. ਸਕੂਲ ਤਰਨ ਤਾਰਨ ਵਲੋਂ ਸਾਇੰਸ ਸਿਟੀ ...

ਪੂਰੀ ਖ਼ਬਰ »

13 ਦੇ ਚੋਣ ਇਜਲਾਸ ਦੀਆਂ ਤਿਆਰੀਆਂ ਸਬੰਧੀ ਮੁੱਖ ਸਕੱਤਰ ਵਲੋਂ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨਾਲ ਇਕੱਤਰਤਾ

ਅੰਮਿ੍ਤਸਰ, 11 ਨਵੰਬਰ (ਜਸਵੰਤ ਸਿੰਘ ਜੱਸ)- 13 ਨਵੰਬਰ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਮੇਤ ਹੋਰ ਅਹੁਦੇਦਾਰਾਂ ਦੀ ਚੋਣ ਸਬੰਧੀ ਹੋ ਰਹੇ ਸਾਲਾਨਾ ਜਨਰਲ ਇਜਲਾਸ ਸਮਾਗਮ ਦੀਆਂ ਤਿਆਰੀਆਂ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ: ਰੂਪ ਸਿੰਘ ਵਲੋਂ ਅੱਜ ...

ਪੂਰੀ ਖ਼ਬਰ »

ਡੀ. ਐਸ. ਪੀ. ਗੁਰਮੀਤ ਸਿੰਘ ਚੀਮਾ ਵਲੋਂ ਸੁਵਿਧਾ ਕਮੇਟੀ ਮੈਂਬਰਾਂ ਨਾਲ ਮੀਟਿੰਗ

ਜੰਡਿਆਲਾ ਗੁਰੂ, 11 ਨਵੰਬਰ (ਰਣਜੀਤ ਸਿੰਘ ਜੋਸਨ)- ਪੋਲੀਸਿੰਗ ਕਮਿਊਨਿਟੀ ਸੁਵਿਧਾ ਕੇਂਦਰ ਜੰਡਿਆਲਾ ਗੁਰੂ ਵਿਖੇ ਡੀ. ਐਸ. ਪੀ. ਗੁਰਮੀਤ ਸਿੰਘ ਚੀਮਾ ਵਲੋਂ ਅੱਜ ਕਮੇਟੀ ਮੈਂਬਰਾਂ ਤੇ ਸਟਾਫ ਨਾਲ ਮੀਟਿੰਗ ਕੀਤੀ ਗਈ | ਇਸ ਮੌਕੇ ਡੀ. ਐਸ. ਪੀ. ਗੁਰਮੀਤ ਸਿੰਘ ਚੀਮਾ ਨੇ ਮੀਟਿੰਗ ...

ਪੂਰੀ ਖ਼ਬਰ »

ਭਾਰਤ ਦੇ ਜੂਨੀਅਰ ਲੜਕਿਆਂ ਨੇ ਜੂਨੀਅਰ ਏਸ਼ੀਆ ਹੈਂਡਬਾਲ ਪ੍ਰਤੀਯੋਗਤਾ 'ਚ ਜਿੱਤਿਆ ਕਾਂਸੀ ਦਾ ਤਗਮਾ

ਅੰਮਿ੍ਤਸਰ, 11 ਨਵੰਬਰ (ਹਰਜਿੰਦਰ ਸਿੰਘ ਸ਼ੈਲੀ)¸ ਥਾਈਲੈਂਡ ਦੀ ਰਾਜਧਾਨੀ ਬੈਂਕਾਕ 'ਚ 5 ਤੋਂ 9 ਨਵੰਬਰ ਤੱਕ ਹੋਈ ਜੂਨੀਅਰ ਲੜਕਿਆਂ ਦੀ ਏਸ਼ੀਅਨ ਹੈਂਡਬਾਲ ਪ੍ਰਤੀਯੋਗਤਾ 'ਚ ਹਿੱਸਾ ਲੈਣ ਗਈ ਭਾਰਤ ਦੀ ਟੀਮ ਨੇ ਕਾਂਸੇ ਦਾ ਤਗਮਾ ਜਿੱਤਣ 'ਚ ਸਫ਼ਲਤਾ ਹਾਸਲ ਕੀਤੀ ਹੈ | ਸਭ ਤੋਂ ...

ਪੂਰੀ ਖ਼ਬਰ »

14 ਨੂੰ ਤਹਿਸੀਲ ਅਜਨਾਲਾ ਦੇ ਸਮੁੁੱਚੇ ਪਿੰਡਾਂ ਤੇ ਕਸਬਿਆਂ 'ਤੇ ਆਧਾਰਿਤ ਹੋਣਗੀਆਂ ਜ਼ੋਨ ਪੱਧਰੀ ਸਮਾਜਿਕ ਪਰਿਵਰਤਨ ਰੈਲੀਆਂ: ਡਾ: ਸਤਨਾਮ

ਅਜਨਾਲਾ, 11 ਨਵੰਬਰ (ਐੱਸ. ਪ੍ਰਸ਼ੋਤਮ)- ਅੱਜ ਇੱਥੇ ਆਰ. ਐੱਮ. ਪੀ. ਆਈ. ਦੇ ਤਹਿਸੀਲ ਪੱਧਰੀ ਦਫ਼ਤਰ ਵਿਖੇ ਸੂਬਾ ਸਕੱਤਰੇਤ ਮੈਂਬਰ ਡਾ: ਸਤਨਾਮ ਸਿੰਘ ਅਜਨਾਲਾ, ਸੂਬਾ ਕਮੇਟੀ ਮੈਂਬਰ ਸ਼ੀਤਲ ਸਿੰਘ ਤਲਵੰਡੀ ਤੇ ਤਹਿਸੀਲ ਸਕੱਤਰ ਕਾਮਰੇਡ ਗੁਰਨਾਮ ਸਿੰਘ ਉਮਰਪੁਰਾ ਦੀ ਸਾਂਝੀ ...

ਪੂਰੀ ਖ਼ਬਰ »

ਲੋਕ ਸਭਾ ਮੈਂਬਰ ਔਜਲਾ ਨੇ ਰੀੜ ਦੀ ਹੱਡੀ ਦੀ ਸੱਟ ਤੋਂ ਪੀੜਤਾਂ ਨੂੰ ਵੀਲ੍ਹ ਚੇਅਰਾਂ ਵੰਡੀਆਂ

ਅੰਮਿ੍ਤਸਰ, 11 ਨਵੰਬਰ (ਰੇਸ਼ਮ ਸਿੰਘ)¸ ਰੀੜ ਦੀ ਹੱਡੀ ਦੀ ਸੱਟ ਤੋਂ ਪੀੜਿਤ ਵਿਅਕਤੀਆਂ ਦੀ ਸਹੂਲਤ ਲਈ ਕਿਸੇ ਵੀ ਪ੍ਰਕਾਰ ਦੀ ਫ਼ੰਡ ਦੀ ਕਮੀਂ ਨਹੀਂ ਰਹਿਣ ਦਿੱਤੀ ਜਾਵੇਗੀ ਅਤੇ ਉਨ੍ਹਾਂ ਦੀ ਸਹਾਇਤਾ ਲਈ ਉਪਕਰਨ ਜਾਂ ਹੋਰ ਸਹੂਲਤਾਂ ਨੰੂ ਬਿਨ੍ਹਾਂ ਕਿਸੇ ਮੁਸ਼ਕਿਲ ਦੇ ...

ਪੂਰੀ ਖ਼ਬਰ »

14 ਨੂੰ ਤਹਿਸੀਲ ਅਜਨਾਲਾ ਦੇ ਸਮੁੁੱਚੇ ਪਿੰਡਾਂ ਤੇ ਕਸਬਿਆਂ 'ਤੇ ਆਧਾਰਿਤ ਹੋਣਗੀਆਂ ਜ਼ੋਨ ਪੱਧਰੀ ਸਮਾਜਿਕ ਪਰਿਵਰਤਨ ਰੈਲੀਆਂ: ਡਾ: ਸਤਨਾਮ

ਅਜਨਾਲਾ, 11 ਨਵੰਬਰ (ਐੱਸ. ਪ੍ਰਸ਼ੋਤਮ)- ਅੱਜ ਇੱਥੇ ਆਰ. ਐੱਮ. ਪੀ. ਆਈ. ਦੇ ਤਹਿਸੀਲ ਪੱਧਰੀ ਦਫ਼ਤਰ ਵਿਖੇ ਸੂਬਾ ਸਕੱਤਰੇਤ ਮੈਂਬਰ ਡਾ: ਸਤਨਾਮ ਸਿੰਘ ਅਜਨਾਲਾ, ਸੂਬਾ ਕਮੇਟੀ ਮੈਂਬਰ ਸ਼ੀਤਲ ਸਿੰਘ ਤਲਵੰਡੀ ਤੇ ਤਹਿਸੀਲ ਸਕੱਤਰ ਕਾਮਰੇਡ ਗੁਰਨਾਮ ਸਿੰਘ ਉਮਰਪੁਰਾ ਦੀ ਸਾਂਝੀ ...

ਪੂਰੀ ਖ਼ਬਰ »

ਕਰਮ ਸਿੰਘ ਭੰਗੂ ਦੀ ਬਰਸੀ ਸ਼ਰਧਾ ਨਾਲ ਮਨਾਈ

ਰਈਆ, 11 ਨਵੰਬਰ (ਸੁੱਚਾ ਸਿੰਘ ਘੁੰਮਣ)-ਮਾਤਾ ਜੁਗਿੰਦਰ ਕੌਰ ਦੇ ਪਤੀ ਤੇ ਪਤਵਿੰਦਰ ਸਿੰਘ, ਹਰਵਿੰਦਰ ਸਿੰਘ, ਮਨਜੀਤ ਸਿੰਘ ਤੇ ਦਵਿੰਦਰ ਸਿੰਘ ਸਰਪੰਚ ਦਨਿਆਲ ਦੇ ਪਿਤਾ ਕਰਮ ਸਿੰਘ ਭੰਗੂ ਦੀ ਬਰਸੀ ਉਨ੍ਹਾਂ ਦੇ ਪਿੰਡ ਦਨਿਆਲ ਵਿਖੇ ਪੂਰਨ ਸ਼ਰਧਾ ਤੇ ਸਤਿਕਾਰ ਨਾਲ ਮਨਾਈ ਗਈ | ...

ਪੂਰੀ ਖ਼ਬਰ »

ਆਮ ਗਿਆਨ ਦੇ ਮੁਕਾਬਲੇ ਕਰਵਾਏ

ਚੌਕ ਮਹਿਤਾ, 11 ਨਵੰਬਰ (ਜਗਦੀਸ਼ ਸਿੰਘ ਬਮਰਾਹ)- ਦਸਮੇਸ਼ ਹੈਰੀਟੇਜ਼ ਪਬਲਿਕ ਸਕੂਲ ਮਹਿਤਾ ਚੌਕ ਵਿਖੇ ਜਨਰਲ ਨਾਲੇਜ ਮੁਕਾਬਲੇ ਕਰਵਾਏ ਗਏ ਜਿਸ 'ਚ ਪਹਿਲੀ ਜਮਾਤ ਤੋਂ ਸੱਤਵੀਂ ਜਮਾਤ ਤੱਕ ਦੇ ਬੱਚਿਆਂ ਨੇ ਹਿੱਸਾ ਲਿਆ | ਬੱਚਿਆਂ ਨੂੰ ਭਾਰਤ ਦੇਸ਼ ਨਾਲ ਸਬੰਧਤ ਸਵਾਲ ...

ਪੂਰੀ ਖ਼ਬਰ »

ਐਸ. ਸੀ. ਵਿੰਗ ਦੇ ਚੇਅਰਮੈਨ ਡਾਕਟਰ ਤਰਸੇਮ ਸਿੰਘ ਸਿਆਲਕਾ ਦੇ ਪੁੱਤਰ ਤੇ ਚਚੇਰੇ ਭਰਾ ਦਾ ਅੰਤਿਮ ਸੰਸਕਾਰ

ਟਾਹਲੀ ਸਾਹਿਬ, 11 ਨਵੰਬਰ (ਪਲਵਿੰਦਰ ਸਿੰਘ ਸਰਹਾਲਾ)¸ ਹਲਕਾ ਮਜੀਠਾ ਦੇ ਉੱਘੇ ਕਾਂਗਰਸੀ ਆਗੂ ਅਤੇ ਐਸ. ਸੀ. ਵਿੰਗ ਦੇ ਚੇਅਰਮੈਨ ਡਾਕਟਰ ਤਰਸੇਮ ਸਿੰਘ ਸਿਆਲਕਾ ਦੇ ਪੁੱਤਰ ਹਰਸੁੱਖਪ੍ਰੀਤ ਸਿੰਘ ਅਤੇ ਚਚੇਰੇ ਭਰਾ ਹਰਵਿੰਦਰ ਸਿੰਘ ਵਾਸੀ ਪਿੰਡ ਸਿਆਲਕਾ ਜਿੰਨ•ਾਂ ਦੀ ...

ਪੂਰੀ ਖ਼ਬਰ »

ਕਿਸੇ ਹੋਰ ਵੱਡੇ ਰੇਲ ਹਾਦਸੇ ਨੂੰ ਸੱਦਾ ਦੇ ਰਹੇ ਰੇਲਵੇ ਟਰੈਕ ਦੇ ਆਲੇ-ਦੁਆਲੇ ਲੋਕਾਂ ਵਲੋਂ ਕੀਤੇ ਨਾਜਾਇਜ਼ ਕਬਜ਼ੇ

ਅੰਮਿ੍ਤਸਰ, 11 ਨਵੰਬਰ (ਹਰਜਿੰਦਰ ਸਿੰਘ ਸ਼ੈਲੀ)¸ ਦੁਸਹਿਰੇ ਵਾਲੇ ਹਾਦਸੇ ਤੋਂ ਬਾਅਦ ਅੰਮਿ੍ਤਸਰ-ਨਵੀਂ ਦਿੱਲੀ ਰੇਲਵੇ ਟਰੈਕ 'ਤੇ ਸ਼ਿਵਾਲਾ ਫ਼ਾਟਕ ਤੋਂ ਲੈ ਕੇ ਜੌੜਾ ਫਾਟਕ ਤੱਕ ਲੋਕਾਂ ਵਲੋਂ ਕੀਤੇ ਗਏ ਨਾਜਾਇਜ਼ ਕਬਜ਼ੇ ਕਿਸੇ ਹੋਰ ਵੱਡੇ ਭਿਆਨਕ ਰੇਲ ਹਾਦਸੇ ਨੂੰ ...

ਪੂਰੀ ਖ਼ਬਰ »

ਜਨਤਾ ਮਾਡਰਨ ਸੀ: ਸੈ: ਸਕੂਲ ਵਿੱਖੇ ਕਰਵਾਏ ਕੁਇਜ਼ ਮੁਕਾਬਲੇ

ਚੌਕ ਮਹਿਤਾ, 11 ਨਵੰਬਰ (ਜਗਦੀਸ਼ ਸਿੰਘ ਬਮਰਾਹ)-ਬੀਤੇ ਦਿਨ ਜਨਤਾ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਮਹਿਤਾ ਚੌਕ ਵਿੱਖੇ ਡਾ: ਖ਼ੁਸ਼ਪ੍ਰੀਤ ਕੌਰ ਦੀ ਰਹਿਨੁਮਾਈ ਹੇਠ ਅੰਤਰ ਹਾਊਸ ਕੁਇਜ਼ ਮੁਕਾਬਲਾ ਕਰਵਾਇਆ ਗਿਆ, ਜਿਸ 'ਚ ਸਕੂਲ ਦੇ ਹਾਊਸ ਆਰੀਆ ਭੱਟ, ਕਲਪਨਾ ਤੇ ਰੋਹਿਨੀ ...

ਪੂਰੀ ਖ਼ਬਰ »

ਪਾਵਰਕਾਮ ਦੀ ਮੁਲਾਜ਼ਮ ਜਥੇਬੰਦੀ ਇੰਪਲਾਈਜ਼ ਫ਼ੈਡਰੇਸ਼ਨ ਵਲੋਂ ਗੱਗੋਮਾਹਲ ਵਿਖੇ ਹੰਗਾਮੀ ਮੀਟਿੰਗ

ਗੱਗੋਮਾਹਲ, 11 ਨਵੰਬਰ (ਬਲਵਿੰਦਰ ਸਿੰਘ ਸੰਧੂ)¸ਇੰਪਲਾਈਜ਼ ਫ਼ੈਡਰੇਸ਼ਨ ਪਾਵਰਕਾਮ ਸਬ ਡਵੀਜ਼ਨ ਰਮਦਾਸ ਦੀ ਹੰਗਾਮੀ ਮੀਟਿੰਗ ਮੰਡਲ ਅਜਨਾਲਾ ਦੇ ਪ੍ਰਧਾਨ ਰਣਜੀਤ ਸਿੰਘ ਦੀ ਪ੍ਰਧਾਨਗੀ ਹੇਠ ਗੱਗੋਮਾਹਲ ਵਿਖੇ ਹੋਈ ਜਿਸ 'ਚ ਇੰਪਲਾਈਜ਼ ਫ਼ੈਡਰੇਸ਼ਨ ਦੇ ਪੰਜਾਬ ਮੀਤ ...

ਪੂਰੀ ਖ਼ਬਰ »

ਕਿਸੇ ਹੋਰ ਵੱਡੇ ਰੇਲ ਹਾਦਸੇ ਨੂੰ ਸੱਦਾ ਦੇ ਰਹੇ ਰੇਲਵੇ ਟਰੈਕ ਦੇ ਆਲੇ-ਦੁਆਲੇ ਲੋਕਾਂ ਵਲੋਂ ਕੀਤੇ ਨਾਜਾਇਜ਼ ਕਬਜ਼ੇ

ਅੰਮਿ੍ਤਸਰ, 11 ਨਵੰਬਰ (ਹਰਜਿੰਦਰ ਸਿੰਘ ਸ਼ੈਲੀ)¸ ਦੁਸਹਿਰੇ ਵਾਲੇ ਹਾਦਸੇ ਤੋਂ ਬਾਅਦ ਅੰਮਿ੍ਤਸਰ-ਨਵੀਂ ਦਿੱਲੀ ਰੇਲਵੇ ਟਰੈਕ 'ਤੇ ਸ਼ਿਵਾਲਾ ਫ਼ਾਟਕ ਤੋਂ ਲੈ ਕੇ ਜੌੜਾ ਫਾਟਕ ਤੱਕ ਲੋਕਾਂ ਵਲੋਂ ਕੀਤੇ ਗਏ ਨਾਜਾਇਜ਼ ਕਬਜ਼ੇ ਕਿਸੇ ਹੋਰ ਵੱਡੇ ਭਿਆਨਕ ਰੇਲ ਹਾਦਸੇ ਨੂੰ ...

ਪੂਰੀ ਖ਼ਬਰ »

ਚਾਰੇ ਦੀ ਕਿੱਲਤ ਕਾਰਨ ਕਿਸਾਨ, ਪਸ਼ੂ ਪਾਲਕ ਪ੍ਰੇਸ਼ਾਨ

ਬੰਡਾਲਾ, 11 ਨਵੰਬਰ (ਅਮਰਪਾਲ ਸਿੰਘ ਬੱਬੂ)-ਹਰ ਸਾਲ ਅਕਤੂਬਰ-ਨਵੰਬਰ ਮਹੀਨੇ 'ਚ ਕਿਸਾਨ ਪਸ਼ੂ ਪਾਲਕਾਂ ਲਈ ਚਾਰੇ ਦੀ ਘਾਟ ਨੂੰ ਲੈ ਕੇ ਮੁਸ਼ਕਿਲਾਂ ਖੜ੍ਹੀਆਂ ਹੋ ਜਾਂਦੀਆਂ ਹਨ ¢ ਇਨ੍ਹਾਂ ਦਿਨਾਂ 'ਚ ਖੇਤਾਂ 'ਚੋਂ ਚਰੀ ਬਾਜ਼ਰਾ ਤੇ ਹੋਰ ਹਰਾ ਚਾਰਾ ਖ਼ਤਮ ਹੋ ਜਾਂਦਾ ਹੈ | ...

ਪੂਰੀ ਖ਼ਬਰ »

ਮਜ਼ਦੂਰਾਂ ਵਲੋਂ ਪੰਜਾਬ ਤੇ ਕੇਂਦਰ ਸਰਕਾਰ ਿਖ਼ਲਾਫ਼ ਰੋਸ ਮੁਜ਼ਾਹਰਾ

ਚੇਤਨਪੁਰਾ, 11 ਨਵੰਬਰ (ਮਹਾਂਬੀਰ ਸਿੰਘ ਗਿੱਲ)-ਪਿੰਡ ਜੋਹਲ ਵਿਖੇ ਪੇਂਡੂ ਮਜ਼ਦੂਰ ਯੂਨੀਅਨ ਵਲੋਂ ਜਗਜੀਤ ਸਿੰਘ ਵਡਾਲਾ ਦੀ ਅਗਵਾਈ ਹੇਠ ਵੱਡੀ ਇਕੱਤਰ ਹੋਏ ਲੋਕਾਂ ਨੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਿਖ਼ਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਰੋਸ ਮੁਜ਼ਾਹਰਾ ...

ਪੂਰੀ ਖ਼ਬਰ »

ਗੁਰਦੁਆਰਾ ਸ੍ਰੀ ਟਾਹਲਾ ਸਾਹਿਬ ਚੱਬਾ ਵਿਖੇ ਹਰਿਆਣੇ ਦੇ ਡੀ.ਜੀ.ਪੀ. ਸੰਧੂ ਨੇ ਪਰਿਵਾਰ ਸਮੇਤ ਮੱਥਾ ਟੇਕਿਆ

ਚੱਬਾ, 11 ਨਵੰਬਰ (ਜੱਸਾ ਅਨਜਾਣ)¸ ਸ਼ਹੀਦ ਬਾਬਾ ਦੀਪ ਸਿੰਘ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸ੍ਰੀ ਟਾਹਲਾ ਸਾਹਿਬ ਤਰਨ ਤਾਰਨ ਰੋੋਡ ਚੱਬਾ ਵਿਖੇ ਹਰਿਆਣੇ ਦੇ ਡੀ. ਜੀ. ਪੀ. ਬਲਜੀਤ ਸਿੰਘ ਸੰਧੂ ਨੇ ਆਪਣੇ ਪਰਿਵਾਰ ਸਮੇਤ ਮੱਥਾ ਟੇਕਿਆ | ਕੁਝ ਚਿਰ ਬੈਠ ਕੇ ਇਲਾਹੀ ਬਾਣੀ ਦਾ ...

ਪੂਰੀ ਖ਼ਬਰ »

ਸੰਤ ਮਾਈਕਲ ਚਰਚ ਵਿਖੇ 18 ਨੂੰ ਮਨਾਇਆ ਜਾਵੇਗਾ ਸੂਬਾ ਪੱਧਰੀ ਸਾਲਾਨਾ ਈਦ ਤਿਓਹਾਰ : ਫਾਦਰ ਜੋਹਨ

ਅਜਨਾਲਾ, 11 ਨਵੰਬਰ(ਐਸ. ਪ੍ਰਸ਼ੋਤਮ)¸ਸਥਾਨਕ ਸ਼ਹਿਰ 'ਚ ਸੰਤ ਮਾਈਕਲ ਚਰਚ ਵਿਖੇ ਫਜ਼ਲਾਂ ਦੀ ਮਾਂ ਮਰੀਅਮ ਦੇ ਤੀਰਥ ਸਥਾਨ ਦੀ ਸਾਲਾਨਾ ਈਦ 18 ਨਵੰਬਰ ਨੂੰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਸੂਬਾ ਪੱਧਰ ਤੇ ਮਨਾਏ ਜਾਣ ਲਈ 17 ਨਵੰਬਰ ਤੱਕ ਚੱਲਣ ਵਾਲੇ ਰੋਜ਼ਾਨਾ ਧਾਰਮਿਕ ...

ਪੂਰੀ ਖ਼ਬਰ »

ਗੁਰੂ ਸਹਿਬਾਨ ਦੇ ਇਤਿਹਾਸ ਨਾਲ ਛੇੜਛਾੜ ਨਿੰਦਣਯੋਗ-ਜਥੇ: ਰਣੀਕੇ

ਚੱਬਾ, 11 ਨਵੰਬਰ (ਜੱਸਾ ਅਨਜਾਣ)-ਹਲਕਾ ਅਟਾਰੀ ਅਧੀਨ ਆਉਂਦੇ ਪਿੰਡ ਚਾਟੀਵਿੰਡ ਦੇ ਸਾਬਕਾ ਸਰਪੰਚ ਤੇ ਸੀਨੀਅਰ ਅਕਾਲੀ ਆਗੂ ਬਖ਼ਸ਼ੀਸ਼ ਸਿੰਘ ਦੇ ਗ੍ਰਹਿ ਵਿਖੇ ਇਕ ਸਾਦੇ ਸਮਾਰੋਹ 'ਚ ਵਿਸ਼ੇਸ਼ ਤੌਰ 'ਤੇ ਪਹੁੰਚੇ ਸਾਬਕਾ ਕੈਬਨਿਟ ਮੰਤਰੀ ਜਥੇ: ਗੁਲਜ਼ਾਰ ਸਿੰਘ ਰਣੀਕੇ ਨੇ ...

ਪੂਰੀ ਖ਼ਬਰ »

ਕਿਸਾਨ ਆਗੂ ਬੇਦਾਦਪੁਰ ਤੇ ਬੁਤਾਲਾ ਆਜ਼ਾਦ ਕਿਸਾਨ ਸੰਘਰਸ਼ ਕਮੇਟੀ 'ਚ ਸ਼ਾਮਿਲ

ਬਾਬਾ ਬਕਾਲਾ ਸਾਹਿਬ, 11 ਨਵੰਬਰ (ਰਾਜਨ)-ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਮੀਟਿੰਗ ਗੁਰਦੁਆਰਾ ਡੇਰਾ ਮਾਤਾ ਗੰਗਾ ਜੀ ਬਾਬਾ ਬਕਾਲਾ ਸਾਹਿਬ ਵਿਖੇ ਹੋਈ | ਇਸ ਮੌਕੇ ਸ: ਦਲਬੀਰ ਸਿੰਘ ਬੇਦਾਦਪੁਰ, ਸੁਖਚੈਨ ਸਿੰਘ ਤੇ ਚਰਨਜੀਤ ਸਿੰਘ ਬੁਤਾਲਾ ਨੇ ਕਿਸਾਨ ਸੰਘਰਸ਼ ...

ਪੂਰੀ ਖ਼ਬਰ »

ਕੋਟ ਖ਼ਾਲਸਾ ਵਿਖੇ ਸਰਬੱਤ ਦੇ ਭਲੇ ਲਈ ਧਾਰਮਿਕ ਸਮਾਗਮ ਕਰਵਾਏ

ਛੇਹਰਟਾ, 11 ਨਵੰਬਰ (ਵਡਾਲੀ)-ਸਮਾਜ ਸੇਵਕ ਦੀਦਾਰ ਸਿੰਘ ਝਲਕ, ਭਾਈ ਗੁਰਦੇਵ ਸਿੰਘ ਵਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਸਰਬੱਤ ਦੇ ਭਲੇ ਲਈ ਗੁਰਦੁਆਰਾ ਬੋਹੜੀ ਸਾਹਿਬ ਰੋਡ ਕੋਟ ਖ਼ਾਲਸਾ ਵਿਖੇ ਧਾਰਮਿਕ ਸਮਾਗਮ ਕਰਵਾਏ ਗਏ | ਪਰਸੋਂ ਤੋਂ ਰਖਾਏ ਗਏ ਸ੍ਰੀ ਅਖੰਡ ਪਾਠ ਸਾਹਿਬ ...

ਪੂਰੀ ਖ਼ਬਰ »

ਭੇਦਭਰੀ ਹਾਲਤ 'ਚ ਔਰਤ ਲਾਪਤਾ

ਸਠਿਆਲਾ, 11 ਨਵੰਬਰ (ਜਗੀਰ ਸਿੰਘ ਸਫਰੀ)-ਬਲਵਿੰਦਰ ਕੌਰ (64) ਵਾਸੀ ਸਠਿਆਲਾ ਦੇ ਹੁਸ਼ਿਆਰਪੁਰ ਬੱਸ ਅੱਡੇ ਤੋਂ ਭੇਦਭਰੀ ਹਾਲਤ ਵਿਚ ਲਾਪਤਾ ਹੋਣ ਬਾਰੇ ਖ਼ਬਰ ਹੈ | ਇਸ ਬਾਰੇ ਮਾ: ਭਗਵਾਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ 9 ਅਕਤੂਬਰ ਨੂੰ ਪਿੰਡ ਸਠਿਆਲਾ ਤੋਂ ਸ੍ਰੀ ...

ਪੂਰੀ ਖ਼ਬਰ »

ਸੀਨੀਅਰ ਅਕਾਲੀ ਆਗੂ ਜਤਿੰਦਰ ਸਿੰਘ ਲੱਧਾ ਮੁੰਡਾ ਨੂੰ ਸਦਮਾ, ਭਰਾ ਦਾ ਦਿਹਾਂਤ

ਚੌਕ ਮਹਿਤਾ, 11 ਨਵੰਬਰ (ਜਗਦੀਸ਼ ਸਿੰਘ ਬਮਰਾਹ)-ਇਲਾਕੇ 'ਚ ਸਮਾਜਿਕ, ਰਾਜਨੀਨਿਤਕ ਤੇ ਧਾਰਮਿਕ ਤੌਰ 'ਤੇ ਆਪਣੀ ਖਾਸ ਪਛਾਣ ਰੱਖਣ ਵਾਲੇ ਲੱਧਾ ਮੁੰਡਾ ਪਰਿਵਾਰ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ, ਜਦੋਂ ਉੱਘੇ ਅਕਾਲੀ ਆਗੂ ਜਤਿੰਦਰ ਸਿੰਘ ਲੱਧਾਮੁੰਡਾ ਐੱਮ. ਡੀ. ਐੱਮ. ਐੱਸ. ...

ਪੂਰੀ ਖ਼ਬਰ »

ਪਸ਼ੂ ਪਾਲਣ ਵਿਭਾਗ ਵਲੋਂ ਬਲਾਕ ਪੱਧਰੀ ਦੁੱਧ ਚੁਆਈ ਮੁਕਾਬਲੇ ਅੱਜ ਤੋਂ

ਜੰਡਿਆਲਾ ਗੁਰੂ, 11 ਨਵੰਬਰ (ਰਣਜੀਤ ਸਿੰਘ ਜੋਸਨ)-ਪਸ਼ੂ ਪਾਲਣ ਵਿਭਾਗ ਪੰਜਾਬ ਵਲੋਂ ਪੰਜਾਬ ਅੰਦਰ ਵਧ ਤੋਂ ਵਧ ਦੁੱਧ ਦੇਣ ਵਾਲੀਆਾ ਮੱਝਾਂ ਤੇ ਬੱਕਰੀਆਂ ਦੇ ਚੱਪੜਚਿੜੀ ਵਿਖੇ ਕਰਵਾਏ ਜਾ ਰਹੇ ਦੁੱਧ ਚੁਆਈ ਮੁਕਾਬਲਿਆਂ ਦੇ ਨਾਲ ਨਾਲ ਜ਼ਿਲ੍ਹਾ ਅੰਮਿ੍ਤਸਰ ਦੇ ਸਾਰੇ ...

ਪੂਰੀ ਖ਼ਬਰ »

ਸ਼ਹੀਦ ਨਾਇਕ ਗੁਰਮੇਲ ਸਿੰਘ ਬਰਸੀ ਸਮਾਗਮ ਅੱਜ

ਬੁਤਾਲਾ, 11 ਨਵੰਬਰ (ਹਰਜੀਤ ਸਿੰਘ)-12 ਨਵੰਬਰ 2000 ਨੂੰ ਕਾਰਗਿਲ ਦੀ ਲੜਾਈ ਦੀ ਵਿਚ ਸੈਨਾ ਵਿਚ ਸ਼ਹੀਦ ਹੋਏ ਨਾਇਕ ਗੁਰਮੇਲ ਸਿੰਘ ਪੁੱਤਰ ਗੋਪਾਲ ਸਿੰਘ ਨਮਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਅੱਜ 12 ਨਵੰਬਰ ਪਿੰਡ ਖਾਨਪੁਰ ਨਜਦੀਕ ਬੁਤਾਲਾ ਤਹਿਸੀਲ ਬਾਬਾ ...

ਪੂਰੀ ਖ਼ਬਰ »

ਵਾਅਦਾ ਿਖ਼ਲਾਫ਼ੀ ਅੰਮਿ੍ਤਸਰ ਵਿਖੇ ਸੂਬਾ ਪੱਧਰੀ ਧਰਨਾ 30 ਨੂੰ

ਚੇਤਨਪੁਰਾ, 11 ਨਵੰਬਰ (ਮਹਾਂਬੀਰ ਗਿੱਲ)-ਬਸਪਾ (ਅੰਬੇਡਕਰ) ਪਾਰਟੀ ਵਲੋਂ ਪੰਜਾਬ ਸਰਕਾਰ ਦੇ ਲੋਕਾਂ ਨਾਲ ਕੀਤੇ ਝੂਠੇ ਵਾਅਦੇ ਸਬੰਧੀ ਸੂਬਾ ਪੱਧਰੀ ਧਰਨੇ ਲਗਾਏ ਜਾ ਰਹੇ ਹਨ | ਇਸੇ ਲੜੀ ਤਹਿਤ 30 ਨਵੰਬਰ ਨੂੰ ਜ਼ਿਲ੍ਹਾ ਅੰਮਿ੍ਤਸਰ ਵਿਖੇ ਸੂਬਾ ਪੱਧਰੀ ਧਰਨਾ ਲਗਾਇਆ ਜਾ ...

ਪੂਰੀ ਖ਼ਬਰ »

ਸਰਕਾਰੀ ਹਸਪਤਾਲਾਂ ਦੀਆਂ ਗ਼ਰੀਬਾਂ ਦੇ ਇਲਾਜ ਵਿਹੂਣੀਆਂ ਵੱਡੀਆਂ ਇਮਾਰਤਾਂ ਬਣੀਆਂ ਚਿੱਟੇ ਹਾਥੀ

ਭਿੱਖੀਵਿੰਡ, 11 ਨਵੰਬਰ (ਬੌਬੀ)-ਦੀਵਾਲੀ ਵਾਲੇ ਦਿਨ ਗੈਂਗਸਟਰ ਗਰੁੱਪਾਂ ਵਿਚਕਾਰ ਹੋਈ ਫਾਇਰਿੰਗ ਵਿਚ ਜ਼ਖ਼ਮੀ ਹੋਏ ਦੋਵੇਂ ਨੌਜਵਾਨਾਂ ਦਾ ਇਲਾਜ ਭਿੱਖੀਵਿੰਡ ਹੀ ਹੋ ਰਿਹਾ ਹੈ, ਇਕ ਨੌਜਵਾਨ ਅਰਮਾਨਦੀਪ ਸਿੰਘ ਦੇ ਪਿਤਾ ਨਿਰਵੈਲ ਸਿੰਘ ਨੇ ਦੀਵਾਲੀ ਵਾਲੇ ਦਿਨ ਇਕ ...

ਪੂਰੀ ਖ਼ਬਰ »

ਖਾਲੜਾ ਤੋਂ ਚੰਡੀਗੜ੍ਹ, ਪਟਿਆਲਾ ਬੱਸ ਚਲਾਉਣ ਦਾ ਭਰੋਸਾ ਦੇਣ 'ਤੇ ਪੀ.ਆਰ.ਟੀ.ਸੀ. ਦੇ ਡਿਪਟੀ ਡਾਇਰੈਕਟਰ ਨੂੰ ਕੀਤਾ ਸਨਮਾਨਿਤ

ਭਿੱਖੀਵਿੰਡ, 11 ਨਵੰਬਰ (ਬੌਬੀ)-ਸਰਹੱਦੀ ਖ਼ੇਤਰ ਦੇ ਲੋਕਾਂ ਦੀ ਕਾਫ਼ੀ ਚਿਰ ਤੋਂ ਲਟਕਦੀ ਆ ਰਹੀ ਮੰਗ ਪੀ.ਆਰ.ਟੀ.ਸੀ. ਬੱਸ ਸੇਵਾ ਪਟਿਆਲਾ ਅਤੇ ਚੰਡੀਗੜ੍ਹ ਦੇ ਕਾਫ਼ੀ ਚਿਰਾਂ ਤੋਂ ਟਾਇਮ ਬੰਦ ਹੋਏ, ਜਿਸ 'ਤੇ ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਦੀ ਪ੍ਰੇਰਨਾ ਸਦਕਾ ਖਾਲੜਾ ...

ਪੂਰੀ ਖ਼ਬਰ »

ਗੋਲਡ ਮੈਡਲ ਜੇਤੂ ਹਰਵਿੰਦਰ ਸਿੰਘ ਸੇਰੋਂ ਦਾ ਤਰਨ ਤਾਰਨ ਪਹੁੰਚਣ 'ਤੇ ਸਵਾਗਤ

ਤਰਨ ਤਾਰਨ, 11 ਨਵੰਬਰ (ਪਰਮਜੀਤ ਜੋਸ਼ੀ)-ਲੁਧਿਆਣਾ ਦੇ ਪਿੰਡ ਮਲਕਪੁਰ ਵਿਖੇ ਹੋਈ 50ਵੀਂ ਸੀਨੀਅਰ ਰੈਸਿਲੰਗ ਚੈਂਪੀਅਨਸ਼ਿਪ ਵਿਚ 57 ਕਿੱਲੋ ਵਰਗ ਵਿਚ ਗੋਲਡ ਮੈਡਲ ਜਿੱਤਣ ਵਾਲੇ ਪਿੰਡ ਸੇਰੋਂ ਦੇ ਹਰਵਿੰਦਰ ਸਿੰਘ ਦਾ ਤਰਨ ਤਾਰਨ ਪਹੁੰਚਣ 'ਤੇ ਜ਼ੋਰਦਾਰ ਸਵਾਗਤ ਕੀਤਾ ਗਿਆ | ...

ਪੂਰੀ ਖ਼ਬਰ »

ਮਾਤਾ ਭਾਗ ਕੌਰ ਲਾਇਬ੍ਰੇਰੀ ਝਬਾਲ ਵਿਖੇ ਮੀਟਿੰਗ ਹੋਈ

ਝਬਾਲ, 11 ਨਵੰਬਰ (ਸਰਬਜੀਤ ਸਿੰਘ)- ਝਬਾਲ ਵਿਖੇ ਮਾਤਾ ਭਾਗ ਕੌਰ ਯਾਦਗਿਰੀ ਲਾਇਬ੍ਰੇਰੀ 'ਚ ਪ੍ਰੋ. ਅਮਨਦੀਪ ਕੌਰ ਬੱਲ ਦੀ ਪ੍ਰਧਾਨਗੀ ਹੇਠ ਲਾਇਬ੍ਰੇਰੀ ਦੇ ਅਹੁਦੇਦਾਰਾਂ ਦੀ ਮੀਟਿੰਗ ਹੋਈ | ਇਸ ਮੀਟਿੰਗ ਵਿਚ ਜਨਰਲ ਸਕੱਤਰ ਕਾਮਰੇਡ ਯਸ਼ਪਾਲ ਝਬਾਲ ਨੇ ਲਾਇਬ੍ਰੇਰੀ ਦੇ ...

ਪੂਰੀ ਖ਼ਬਰ »

ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਕੀਰਤਨ ਦਰਬਾਰ ਕਰਵਾਇਆ

ਛੇਹਰਟਾ, 11 ਨਵੰਬਰ (ਵਡਾਲੀ)-ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸੇਵਕ ਸਭਾ ਦੇ ਮੁੱਖ ਸੇਵਾਦਾਰ ਮਾਸਟਰ ਬਲਜੀਤ ਸਿੰਘ ਦੀ ਦੇਖ-ਰੇਖ ਹੇਠ ਸਮੂਹ ਇਲਾਕਾ ਨਿਵਾਸੀ ਸੰਗਤ ਦੇ ਸਹਿਯੋਗ ਨਾਲ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਕੀਰਤਨ ਦਰਬਾਰ ...

ਪੂਰੀ ਖ਼ਬਰ »

ਅੰਮਿ੍ਤਸਰ ਵਿਖੇ 16 ਤੋਂ 18 ਤੱਕ ਹੋਵੇਗੀ ਕੈਂਸਰ ਪ੍ਰਤੀ ਜਾਗਰੂਕ ਕਰਨ ਲਈ ਨੈਸ਼ਨਲ ਕਾਨਫਰੰਸ

ਅੰਮਿ੍ਤਸਰ, 11 ਨਵੰਬਰ (ਹਰਜਿੰਦਰ ਸਿੰਘ ਸ਼ੈਲੀ)-ਭਾਰਤ ਵਰਗੇ ਵਿਕਾਸਸ਼ੀਲ ਦੇਸ਼ 'ਚ ਤੇਜ਼ੀ ਨਾਲ ਫ਼ੈਲ ਰਹੀ ਜਾਨਲੇਵਾ ਬੀਮਾਰੀ ਕੈਂਸਰ ਪ੍ਰਤੀ ਜਾਗਰੂਕ ਕਰਨ ਲਈ 16 ਤੋਂ 18 ਨਵੰਬਰ ਤੱਕ ਨੈਸ਼ਨਲ ਕਾਨਫਰੰਸ ਅੰਮਿ੍ਤਸਰ 'ਚ ਕਰਵਾਈ ਜਾਵੇਗੀ | ਇਹ ਜਾਣਕਾਰੀ ਐਨ. ਆਈ. ਏ. ਐਮ. ਪੀ. ...

ਪੂਰੀ ਖ਼ਬਰ »

ਅੰਮਿ੍ਤਸਰ ਵਿਖੇ 16 ਤੋਂ 18 ਤੱਕ ਹੋਵੇਗੀ ਕੈਂਸਰ ਪ੍ਰਤੀ ਜਾਗਰੂਕ ਕਰਨ ਲਈ ਨੈਸ਼ਨਲ ਕਾਨਫਰੰਸ

ਅੰਮਿ੍ਤਸਰ, 11 ਨਵੰਬਰ (ਹਰਜਿੰਦਰ ਸਿੰਘ ਸ਼ੈਲੀ)-ਭਾਰਤ ਵਰਗੇ ਵਿਕਾਸਸ਼ੀਲ ਦੇਸ਼ 'ਚ ਤੇਜ਼ੀ ਨਾਲ ਫ਼ੈਲ ਰਹੀ ਜਾਨਲੇਵਾ ਬੀਮਾਰੀ ਕੈਂਸਰ ਪ੍ਰਤੀ ਜਾਗਰੂਕ ਕਰਨ ਲਈ 16 ਤੋਂ 18 ਨਵੰਬਰ ਤੱਕ ਨੈਸ਼ਨਲ ਕਾਨਫਰੰਸ ਅੰਮਿ੍ਤਸਰ 'ਚ ਕਰਵਾਈ ਜਾਵੇਗੀ | ਇਹ ਜਾਣਕਾਰੀ ਐਨ. ਆਈ. ਏ. ਐਮ. ਪੀ. ...

ਪੂਰੀ ਖ਼ਬਰ »

ਇਜਲਾਸ ਦੌਰਾਨ ਭਾਜਪਾ ਐਸ.ਸੀ. ਮੋਰਚਾ ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਸ: ਝਿਰਮਲ ਸਿੰਘ ਚੁਣੇ

ਅਜਨਾਲਾ, 11 ਨਵੰਬਰ(ਐਸ. ਪ੍ਰਸ਼ੋਤਮ)¸ਅੱਜ ਸਥਾਨਕ ਸ਼ਹਿਰ 'ਚ ਭਾਜਪਾ ਜ਼ਿਲਾ੍ਹ ਦਿਹਾਤੀ ਦੇ ਦਫਤਰ ਵਿਖੇ ਭਾਜਪਾ ਐਸ.ਸੀ. ਮੋਰਚਾ ਜ਼ਿਲਾ੍ਹ ਦਿਹਾਤੀ 'ਚ ਅਗਾਮੀ ਮਿਸ਼ਨ 2019 ਚੋਣਾਂ 'ਚ ਮੋਦੀ ਸਰਕਾਰ ਮੁੜ ਸੱਤਾ 'ਚ ਲਿਆਉਣ ਦੇ ਮਿਸ਼ਨ ਤਹਿਤ ਮੋਰਚੇ 'ਚ ਨਵੀਂ ਰੂਹ ਫੂਕਣ ਤੇ ...

ਪੂਰੀ ਖ਼ਬਰ »

ਹਰਮਨਜੋਤ ਸਿੰਘ ਨੂੰ ਬੈਸਟ ਪਲੇਅਰ ਦੇ ਐਵਾਰਡ ਨਾਲ ਕੀਤਾ ਸਨਮਾਨਿਤ

ਛੇਹਰਟਾ, 11 ਨਵੰਬਰ (ਵਡਾਲੀ)-ਵੀਰ ਸਰਬਜੋਤ ਸਿੰਘ ਗੱਤਕਾ ਖਿਡਾਰੀ (ਨੈਸ਼ਨਲ ਗੋਲਡ ਮੈਡਲਿਸਟ) ਜੋ ਬੀਤ ਸਾਲ ਹੈਦਰਾਬਾਦ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਸਜਾਏ ਵਿਸ਼ਾਲ ਨਗਰ ਕੀਰਤਨ ਦੌਰਾਨ ਗਤਕੇ ਦੇ ਸਟੰਟ ਕਰਦੇ ਹੋਏ ਅੱਗ ਨਾਲ ਝੁਲਸਣ ਨਾਲ ਭਰ ਜਵਾਨੀ ...

ਪੂਰੀ ਖ਼ਬਰ »

ਪਿੰਡ ਮੱਦੂਛਾਂਗਾ ਵਿਚ ਛਿੰਝ ਮੇਲਾ 14 ਨੂੰ

ਸੁਧਾਰ, 11 ਨਵੰਬਰ (ਜਸਵਿੰਦਰ ਸਿੰਘ ਸੰਧੂ)-ਬਾਬਾ ਮਿੱਡ ਗੁਰਾਇਆ ਦੀ ਪਾਵਨ ਯਾਦ ਵਿਚ ਸਾਲਾਨਾ ਛਿੰਝ ਜੋੜ ਮੇਲਾ 14 ਨਵੰਬਰ ਨੂੰ ਪਿੰਡ ਮੱਦੂਛਾਂਗਾ ਵਿਖੇ ਸਮੂਹ ਗੁਰਾਇਆ ਪਰਿਵਾਰ ਅਤੇ ਨਗਰ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ | ਮੇਲੇ ਵਿਚ ਪਹੁੰਚ ਰਹੇ ਪਹਿਲਵਾਨਾ ਤੋਂ ...

ਪੂਰੀ ਖ਼ਬਰ »

ਹਲਕਾ ਪੱਛਮੀ ਦੇ ਸੀਨੀਅਰ ਕਾਂਗਰਸੀ ਆਗੂ ਸ਼ਤੀਸ ਬੱਲੂ ਨੇ ਸੰਧੂ ਕਾਲੋਨੀ ਵਾਸੀਆਂ ਦੀਆਂ ਸੁਣੀਆਂ ਮੁਸ਼ਕਿਲਾਂ

ਛੇਹਰਟਾ, 11 ਨਵੰਬਰ (ਵਡਾਲੀ)¸ਵਿਧਾਨ ਸਭਾ ਹਲਕਾ ਪੱਛਮੀ ਅਧੀਨ ਪੈਂਦੀ ਵਾਰਡ ਨੰਬਰ 81 ਦੇ ਅਧੀਨ ਪੈਂਦੇ ਇਲਾਕਾ ਸੰਧੂ ਕਾਲੋਨੀ ਵਿਖੇ ਵੈਲਫ਼ੇਅਰ ਸੋਸਾਇਟੀ ਦੇ ਚੇਅਰਮੈਨ ਐਡਵੋਕੇਟ ਜਗੀਰ ਸਿੰਘ, ਪ੍ਰਧਾਨ ਸਵਰਨ ਸਿੰਘ ਸੰਧੂ ਦੀ ਸਾਝੀ ਅਗਵਾਈ 'ਚ ਸੈਚਰੀ ਪਬਲਿਕ ਸਕੂਲ ...

ਪੂਰੀ ਖ਼ਬਰ »

ਪ੍ਰੀਤ ਨਗਰ 'ਚ ਬਾਲ ਦਿਵਸ 'ਤੇ ਨਾਟਕ ਦਾ ਮੰਚਨ 14 ਨੂੰ

ਲੋਪੋਕੇ, 11 ਨਵੰਬਰ (ਗੁਰਵਿੰਦਰ ਸਿੰਘ ਕਲਸੀ)-ਗੁਰਬਖਸ਼ ਸਿੰਘ ਨਾਨਕ ਸਿੰਘ ਫਾਊਾਡੇਸ਼ਨ ਪ੍ਰੀਤ ਨਗਰ (ਅੰਮਿ੍ਤਸਰ) ਵਲੋਂ ਆਪਣੇ ਪ੍ਰੀਤ ਭਵਨ ਵਿਖੇ ਜਿਹੜੀ ਉੱਚ ਪੱਧਰੀ ਸੱਭਿਆਚਾਰਕ ਪ੍ਰੋਗਰਾਮ ਕਰਵਾਉਣ ਦੀ ਲੜੀ ਤੋਰੀ ਹੋਈ ਹੈ, ਉਸੇ ਅਧੀਨ ਬਾਲ ਦਿਵਸ ਦੇ ਵਿਸ਼ੇਸ਼ ਮੌਕੇ ...

ਪੂਰੀ ਖ਼ਬਰ »

ਬਾਬਾ ਨਾਂਗਾ ਦੇ ਮੇਲੇ 'ਤੇ ਗੀਤ ਲੇਖਕ ਪਨਗੋਟਾ ਨੂੰ ਕੀਤਾ ਸਨਮਾਨਿਤ

ਪੱਟੀ, 11 ਨਵੰਬਰ (ਪ੍ਰਭਾਤ ਮੌਾਗਾ)-ਨੇੜਲੇ ਪਿੰਡ ਪਨਗੋਟਾ ਵਿਖੇ ਬਾਬਾ ਨਾਂਗਾ ਦੀ ਯਾਦ ਵਿਚ ਮਨਾਏ ਗਏ ਦੋ ਰੋਜ਼ਾ ਮੇਲੇ ਵਿਚ ਇਲਾਕੇ ਦੀਆਂ ਸੰਗਤਾਂ ਨਤਮਤਸਕ ਹੋਈਆਂ | ਇਸ ਮੌਕੇ ਦੋ ਰੋਜ਼ਾ ਮੇਲੇ ਵਿਚ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਖੁੱਲੇ ਪੰਡਾਲ ਵਿਚ ਰਾਗੀ, ਢਾਡੀ ...

ਪੂਰੀ ਖ਼ਬਰ »

ਪਿੰਡ ਮੱਲ੍ਹਾ ਵਾਸੀਆਂ ਬੂਟੇ ਲਗਾ ਕੇ ਗਰੀਨ ਦੀਵਾਲੀ ਮਨਾਈ

ਖਡੂਰ ਸਾਹਿਬ, 11 ਨਵੰਬਰ (ਮਾਨ ਸਿੰਘ)-ਜਿੱਥੇ ਪੂਰੇ ਪੰਜਾਬ ਵਿਚ ਦੀਵਾਲੀ ਦੇ ਤਿਉਹਾਰ ਮੌਕੇ ਲੋਕਾਂ ਵਲੋਂ ਪਟਾਕੇ ਚਲਾ ਕੇ ਸ਼ੋਰ-ਸ਼ਰਾਬੇ ਅਤੇ ਪ੍ਰਦੂਸ਼ਣ ਵਿੱਚ ਵਾਧਾ ਕੀਤਾ ਗਿਆ ਉਥੇ ਕੁਝ ਚੰਗੀ ਸੋਚ ਰੱਖਣ ਵਾਲੇ ਲੋਕਾਂ ਵਲੋਂ ਬਿਨ੍ਹਾ ਪਟਾਕੇ ਚਲਾਏ ਪ੍ਰਦੂਸ਼ਣ ਰਹਿਤ ...

ਪੂਰੀ ਖ਼ਬਰ »

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਗੁਰਦੁਆਰਿਆਂ ਨੂੰ ਇਕ-ਇਕ ਕਰੋੜ ਰੁਪਏ ਦਿੱਤੇ ਜਾਣਗੇ-ਏ.ਡੀ.ਸੀ. ਰਾਕੇਸ਼ ਕੁਮਾਰ

ਖਾਲੜਾ, 11 ਨਵੰਬਰ (ਜੱਜਪਾਲ ਸਿੰਘ ਜੱਜ)-ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮੁੱਖ ਰਖਦਿਆਂ ਜਿਹੜੇ ਜਿਹੜੇ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਮੁਖ ਰਖਦਿਆਂ ...

ਪੂਰੀ ਖ਼ਬਰ »

ਸ਼ਹੀਦ ਬਾਬਾ ਦੀਪ ਸਿੰਘ ਸਕੂਲ ਕੰਗ ਦੇ ਵਿਦਿਆਰਥੀ ਸਹਿ ਅਕਾਦਮਿਕ ਮੁਕਾਬਲਿਆਂ ਵਿਚੋਂ ਰਹੇ ਜੇਤੂ

ਖਡੂਰ ਸਾਹਿਬ, 11 ਨਵੰਬਰ (ਮਾਨ ਸਿੰਘ)-ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵਲੋਂ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਹਿ ਅਕਾਦਮਿਕ ਮੁਕਾਬਿਆਂ ਵਿਚੋਂ ਸਹੀਦ ਬਾਬਾ ਦੀਪ ਸਿੰਘ ਸਕੂਲ ਕੰਗ ਦੇ ਵਿਦਿਆਰਥੀ ਜੇਤੂ ਰਹੇ | ਇਨ੍ਹਾਂ ਮੁਕਾਬਲਿਆਂ ਵਿਚੋਂ ਇਸ ਸਕੂਲ ਦੀ ਵਿਦਿਆਰਥਣ ...

ਪੂਰੀ ਖ਼ਬਰ »

ਗੁਰਦੁਆਰਾ ਬਾਬਾ ਵਿਸ਼ਵਕਰਮਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੇ ਜਸਵੰਤ ਸਿੰਘ ਜੱਸ

n ਗੁਰਦੁਆਰਾ ਬਾਬਾ ਵਿਸ਼ਵਕਰਮਾ ਪ੍ਰਬੰਧਕ ਕਮੇਟੀ ਦੀ ਹੋਈ ਚੋਣ ਦੌਰਾਨ ਨਵ-ਨਿਯੁਕਤ ਪ੍ਰਧਾਨ ਜਸਵੰਤ ਸਿੰਘ ਜੱਸ ਨੂੰ ਸਨਮਾਨਿਤ ਕਰਦੇ ਹੋਏ ਰਾਮਗੜ੍ਹੀਆ ਬਿਰਾਦਰੀ ਦੇ ਆਗੂ | ਤਸਵੀਰ : ਅਵਤਾਰ ਸਿੰਘ ਖਹਿਰਾ ਪੱਟੀ, 11 ਨਵੰਬਰ (ਅਵਤਾਰ ਸਿੰਘ ਖਹਿਰਾ)-ਸਥਾਨਕ ਸ਼ਹਿਰ 'ਚ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX