ਤਾਜਾ ਖ਼ਬਰਾਂ


ਲੋਕ ਸਭਾ ਦੀ ਕਾਰਵਾਈ ਕੱਲ੍ਹ ਤੱਕ ਦੇ ਲਈ ਮੁਲਤਵੀ
. . .  50 minutes ago
ਨਵੀਂ ਦਿੱਲੀ, 19 ਨਵੰਬਰ- ਲੋਕ ਸਭਾ ਦੀ ਕਾਰਵਾਈ ਬੁੱਧਵਾਰ ਸਵੇਰੇ 11 ਵਜੇ ਤੱਕ ਦੇ ਲਈ ਮੁਲਤਵੀ ਕਰ ਦਿੱਤੀ...
ਹੈਰੋਇਨ ਸਮੇਤ ਪੁਲਿਸ ਕਾਂਸਟੇਬਲ ਕਾਬੂ
. . .  52 minutes ago
ਲੁਧਿਆਣਾ, 19 ਨਵੰਬਰ (ਰੁਪੇਸ਼)- ਲੁਧਿਆਣਾ ਪੁਲਿਸ 'ਚ ਤਾਇਨਾਤ ਸੀਨੀਅਰ ਕਾਂਸਟੇਬਲ ਨੂੰ ਗੁਪਤ ਸੂਚਨਾ ਦੇ ਆਧਾਰ 'ਤੇ ਐੱਸ.ਟੀ.ਐਫ ਰੇਂਜ ਲੁਧਿਆਣਾ...
ਉੜੀਸਾ 'ਚ ਕਮਲ ਹਾਸਨ ਡਾਕਟਰੇਟ ਦੀ ਆਨਰੇਰੀ ਡਿਗਰੀ ਨਾਲ ਸਨਮਾਨਿਤ
. . .  about 1 hour ago
ਭੁਵਨੇਸ਼ਵਰ, 19 ਨਵੰਬਰ- ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਅੱਜ ਭੁਵਨੇਸ਼ਵਰ 'ਚ ਸਿਨੇਮਾ ਦੇ ਖੇਤਰ 'ਚ ਦਿੱਤੇ ਯੋਗਦਾਨ ਦੇ ਲਈ ਦੱਖਣੀ ਫ਼ਿਲਮ ਇੰਡਸਟਰੀ ਦੇ ਸੁਪਰਸਟਾਰ ਕਮਲ ਹਾਸਨ..
ਵਿਜੀਲੈਂਸ ਟੀਮ ਵੱਲੋਂ ਰਿਸ਼ਵਤ ਲੈਂਦੇ ਏ.ਐੱਸ.ਆਈ ਕਾਬੂ
. . .  about 1 hour ago
ਪਠਾਨਕੋਟ, 19 ਨਵੰਬਰ (ਆਰ. ਸਿੰਘ) - ਵਿਜੀਲੈਂਸ ਵਿਭਾਗ ਦੀ ਟੀਮ ਵੱਲੋਂ ਥਾਣਾ ਮਾਮੂਨ 'ਚ ਤੈਨਾਤ ਇੱਕ ਸਹਾਇਕ ਸਬ ਇੰਸਪੈਕਟਰ ਨੂੰ ਚਾਰ ਹਜਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਕਾਬੂ ...
ਚੰਗਾਲੀਵਾਲਾ ਮਾਮਲਾ : ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਜਗਮੇਲ ਸਿੰਘ ਦਾ ਹੋਇਆ ਅੰਤਿਮ ਸਸਕਾਰ
. . .  about 1 hour ago
ਲਹਿਰਾਗਾਗਾ, 19 ਨਵੰਬਰ (ਸੂਰਜ ਭਾਨ ਗੋਇਲ) - ਪਿੰਡ ਚੰਗਾਲੀਵਾਲਾ ਵਿਖੇ ਜਗਮੇਲ ਸਿੰਘ ਦੀ ਲਾਸ਼ ਦਾ ਪੀ.ਜੀ.ਆਈ ਚੰਡੀਗੜ੍ਹ ਤੋਂ ਇੱਥੇ ਪਹੁੰਚਣ 'ਤੇ ਸਖ਼ਤ ਸੁਰੱਖਿਆ...
ਰਾਜਸਥਾਨ ਨਗਰ ਨਿਗਮ ਚੋਣਾਂ 'ਚ ਕਾਂਗਰਸ ਦੀ ਬੱਲੇ-ਬੱਲੇ
. . .  about 2 hours ago
ਜੈਪੁਰ, 19 ਨਵੰਬਰ- ਰਾਜਸਥਾਨ ਨਗਰ ਨਿਗਮ ਦੇ ਨਤੀਜੇ ਐਲਾਨ ਦਿੱਤੇ ਗਏ ਹਨ ਜਿਸ 'ਚ ਕਾਂਗਰਸ ਜੇਤੂ ਰਹੀ ਹੈ। ਉੱਥੇ ਹੀ ਇਨ੍ਹਾਂ ਚੋਣਾਂ 'ਚ ਭਾਜਪਾ ਦੂਸਰੇ ...
ਕੈਪਟਨ ਦੀ ਮੰਗ ਨੂੰ ਮੰਨਦਿਆਂ ਗੂਗਲ ਨੇ ਹਟਾਈ ਭਾਰਤ ਵਿਰੋਧੀ ਮੋਬਾਇਲ ਐਪ
. . .  about 2 hours ago
ਚੰਡੀਗੜ੍ਹ, 19 ਨਵੰਬਰ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੰਗ ਨੂੰ ਮੰਨਦਿਆਂ ਗੂਗਲ ਨੇ ਆਪਣੇ ਪਲੇ ਸਟੋਰ ਤੋਂ ਭਾਰਤ ਵਿਰੋਧੀ ਮੋਬਾਇਲ ਐਪਲੀਕੇਸ਼ਨ '2020 ਸਿੱਖ ਰੈਫਰੈਂਡਮ' ਨੂੰ ਤੁਰੰਤ...
ਜਲਿਆਂਵਾਲਾ ਬਾਗ ਨੈਸ਼ਨਲ ਮੈਮੋਰੀਅਲ (ਸੋਧ) ਬਿੱਲ ਰਾਜ ਸਭਾ 'ਚ ਪਾਸ
. . .  about 2 hours ago
ਨਵੀਂ ਦਿੱਲੀ, 19 ਨਵੰਬਰ- ਲੋਕ ਸਭਾ ਤੋਂ ਬਾਅਦ ਜਲਿਆਂਵਾਲਾ ਬਾਗ ਨੈਸ਼ਨਲ ਮੈਮੋਰੀਅਲ (ਸੋਧ) ਬਿੱਲ ਅੱਜ ਰਾਜ...
ਵਿਜੀਲੈਂਸ ਪੁਲਿਸ ਮੋਗਾ ਵਲੋਂ ਰਿਸ਼ਵਤ ਲੈਂਦਾ ਥਾਣੇਦਾਰ ਰੰਗੇ ਹੱਥੀਂ ਕਾਬੂ
. . .  about 3 hours ago
ਮੋਗਾ, 19 ਨਵੰਬਰ (ਗੁਰਤੇਜ ਸਿੰਘ ਬੱਬੀ)- ਅੱਜ ਵਿਜੀਲੈਂਸ ਪੁਲਿਸ ਮੋਗਾ ਵਲੋਂ ਇੱਕ ਥਾਣੇਦਾਰ ਨੂੰ 2500 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤੇ ਜਾਣ ਦੀ ਖ਼ਬਰ ਹੈ। ਜਾਣਕਾਰੀ ਮੁਤਾਬਕ ਜਗਰਾਜ ਸਿੰਘ...
ਦਿੱਲੀ 'ਚ ਇੱਕ ਪੇਪਰ ਗੋਦਾਮ 'ਚ ਲੱਗੀ ਭਿਆਨਕ ਅੱਗ
. . .  about 3 hours ago
ਨਵੀਂ ਦਿੱਲੀ, 19 ਨਵੰਬਰ- ਦਿੱਲੀ ਦੇ ਅਲੀਪੁਰ 'ਚ ਸਥਿਤ ਪੇਪਰ ਗੋਦਾਮ 'ਚ ਮੰਗਲਵਾਰ ਨੂੰ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਦੀ ਖ਼ਬਰ ਮਿਲਦਿਆਂ ...
ਦਿੱਲੀ 'ਚ ਪ੍ਰਦੂਸ਼ਣ ਗੰਭੀਰ ਚਿੰਤਾ ਦਾ ਵਿਸ਼ਾ ਹੈ : ਮਨੀਸ਼ ਤਿਵਾੜੀ
. . .  about 3 hours ago
ਨਵੀਂ ਦਿੱਲੀ, 19 ਨਵੰਬਰ- ਦਿੱਲੀ 'ਚ ਪ੍ਰਦੂਸ਼ਣ ਨੂੰ ਲੈ ਕੇ ਲੋਕ ਸਭਾ 'ਚ ਵਿਚਾਰ ਵਟਾਂਦਰੇ ਦੌਰਾਨ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਕਿਹਾ ਕਿ ਦਿੱਲੀ 'ਚ ਹਰ ਸਾਲ ਪ੍ਰਦੂਸ਼ਣ ਦਾ ਮੁੱਦਾ ਉੱਠਦਾ...
ਪ੍ਰਿਯੰਕਾ ਨੇ ਬਚਪਨ ਦੀ ਤਸਵੀਰ ਸਾਂਝੀ ਕਰਕੇ ਕੀਤਾ ਦਾਦੀ ਇੰਦਰਾ ਗਾਂਧੀ ਨੂੰ ਯਾਦ
. . .  about 3 hours ago
ਨਵੀਂ ਦਿੱਲੀ, 19 ਨਵੰਬਰ- ਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਅੱਜ 102ਵਾਂ ਜਨਮ ਦਿਨ ਹੈ। ਇਸ ਮੌਕੇ ਉਨ੍ਹਾਂ ਦੀ ਪੋਤੀ ਪ੍ਰਿਯੰਕਾ ਗਾਂਧੀ ਵਾਡਰਾ ਨੇ ਟਵਿੱਟਰ 'ਤੇ...
ਪੀ.ਐਮ.ਸੀ ਬੈਂਕ ਖਾਤਾ ਧਾਰਕਾਂ ਨੇ ਬੰਬੇ ਹਾਈਕੋਰਟ ਦੇ ਬਾਹਰ ਕੀਤਾ ਪ੍ਰਦਰਸ਼ਨ
. . .  about 3 hours ago
ਮੁੰਬਈ, 19 ਨਵੰਬਰ- ਪੀ.ਐਮ.ਸੀ ਬੈਂਕ ਖਾਤਾ ਧਾਰਕਾਂ ਨੇ ਬੰਬੇ ਹਾਈਕੋਰਟ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ। ਦੱਸ ਦੇਈਏ ਕਿ ਪੀ.ਐਮ.ਸੀ. ਬੈਂਕ ਮਾਮਲੇ 'ਚ ਸੁਣਵਾਈ 4 ਦਸੰਬਰ ..
ਬੇਰੁਜ਼ਗਾਰ ਬੀ. ਐੱਡ. ਅਧਿਆਪਕਾਂ ਦੀ ਸਿੱਖਿਆ ਮੰਤਰੀ ਨਾਲ ਗੱਲਬਾਤ ਰਹੀ ਬੇਸਿੱਟਾ
. . .  about 3 hours ago
ਸੰਗਰੂਰ, 19 ਨਵੰਬਰ (ਧੀਰਜ ਪਸ਼ੋਰੀਆ)- ਤਿੰਨ ਮਹੀਨਿਆਂ ਤੋਂ ਰੁਜ਼ਗਾਰ ਦੀ ਪ੍ਰਾਪਤੀ ਲਈ ਸਿੱਖਿਆ ਮੰਤਰੀ ਦੇ ਸ਼ਹਿਰ ਸੰਗਰੂਰ 'ਚ ਪੱਕਾ ਮੋਰਚਾ ਲਾਈ ਬੈਠੇ ਬੇਰੁਜ਼ਗਾਰ ਬੀ. ਐੱਡ. ਅਧਿਆਪਕਾਂ ਦੀ...
ਆਈ. ਪੀ. ਐੱਸ. ਅਧਿਕਾਰੀ ਖੱਟੜਾ ਬਣੇ ਪੀ. ਏ. ਪੀ. ਜਲੰਧਰ ਦੇ ਡੀ. ਆਈ. ਜੀ.
. . .  about 3 hours ago
ਜਲੰਧਰ 19 ਨਵੰਬਰ, (ਐੱਮ. ਐੱਸ. ਲੋਹੀਆ)- ਡੀ. ਆਈ. ਜੀ. ਲੁਧਿਆਣਾ ਰੇਂਜ ਵਜੋਂ ਆਪਣੀਆਂ ਸੇਵਾਵਾਂ ਦੇ ਰਹੇ ਆਈ. ਪੀ. ਐੱਸ. ਅਧਿਕਾਰੀ ਆਰ. ਐੱਸ. ਖੱਟੜਾ ਦਾ ਤਬਾਦਲਾ ਜਲੰਧਰ ਪੀ. ਏ. ਪੀ. ਦੇ ਡੀ. ਆਈ. ਜੀ...
ਅਣਪਛਾਤੇ ਨਕਾਬਪੋਸ਼ ਮੋਟਰਸਾਈਕਲ ਸਵਾਰਾਂ ਨੇ ਨੌਜਵਾਨ ਨੂੰ ਗੋਲੀਆਂ ਮਾਰ ਕੇ ਕੀਤਾ ਗੰਭੀਰ ਜ਼ਖਮੀ
. . .  about 3 hours ago
ਮੁੱਲਾਂਪੁਰ ਪੁਲਿਸ ਨੇ ਮਸਤਗੜ੍ਹ ਗੋਲੀਕਾਂਡ ਦੇ ਚਾਰੇ ਮੁਲਜ਼ਮ 24 ਘੰਟਿਆਂ 'ਚ ਕੀਤੇ ਗ੍ਰਿਫ਼ਤਾਰ
. . .  about 4 hours ago
ਹਾਦਸੇ 'ਚ ਜ਼ਖਮੀ ਵਿਅਕਤੀ ਦੀ ਮੌਤ ਦੇ ਜ਼ਿੰਮੇਵਾਰ ਨੂੰ ਗ੍ਰਿਫ਼ਤਾਰ ਕਰਾਉਣ ਲਈ ਲੋਕਾਂ ਨੇ ਥਾਣੇ ਦਾ ਕੀਤਾ ਘਿਰਾਓ
. . .  about 4 hours ago
ਗ਼ਰੀਬਾਂ ਦੇ ਮਕਾਨਾਂ ਸੰਬੰਧੀ ਅਰਜ਼ੀਆਂ ਰੱਦ ਹੋਣ ਦੀ ਹੋਵੇਗੀ ਜਾਂਚ- ਮਨਪ੍ਰੀਤ ਬਾਦਲ
. . .  about 4 hours ago
ਮੁਸ਼ੱਰਫ਼ ਵਿਰੁੱਧ ਦੇਸ਼ ਧ੍ਰੋਹ ਦੇ ਮਾਮਲੇ 'ਚ ਅਦਾਲਤ ਨੇ ਸੁਰੱਖਿਅਤ ਰੱਖਿਆ ਫ਼ੈਸਲਾ
. . .  about 5 hours ago
ਮਹਾਰਾਸ਼ਟਰ ਮੁੱਦੇ 'ਤੇ ਸੋਨੀਆ ਗਾਂਧੀ ਨੇ ਪਾਰਟੀ ਨੇਤਾਵਾਂ ਨਾਲ ਕੀਤੀ ਮੁਲਾਕਾਤ
. . .  about 5 hours ago
ਅੰਮ੍ਰਿਤਸਰ ਪਹੁੰਚੀ ਬਾਲੀਵੁੱਡ ਅਦਾਕਾਰਾ ਕ੍ਰਿਸ਼ਮਾ ਕਪੂਰ
. . .  about 5 hours ago
ਗਾਂਧੀ ਪਰਿਵਾਰ ਦੀ ਐੱਸ. ਪੀ. ਜੀ. ਸੁਰੱਖਿਆ ਹਟਾਉਣ ਦਾ ਮੁੱਦਾ ਲੋਕ ਸਭਾ 'ਚ ਉੱਠਿਆ
. . .  about 6 hours ago
ਸਾਈਕਲ 'ਤੇ 3500 ਕਿਲੋਮੀਟਰ ਦੀ ਯਾਤਰਾ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਨੇ ਗੁਰਦੁਆਰਾ ਕਿਲ੍ਹਾ ਮੁਬਾਰਕ ਵਿਖੇ ਟੇਕਿਆ ਮੱਥਾ
. . .  about 6 hours ago
ਪੰਜਾਬ 'ਚ ਤਿੰਨ ਆਈ. ਪੀ. ਐੱਸ. ਅਫ਼ਸਰਾਂ ਦੇ ਤਬਾਦਲੇ
. . .  about 6 hours ago
ਕੇਰਲ ਪੁਲਿਸ ਨੇ 12 ਸਾਲਾ ਲੜਕੀ ਨੂੰ ਸਬਰੀਮਾਲਾ ਮੰਦਰ 'ਚ ਦਾਖ਼ਲ ਹੋਣ ਤੋਂ ਰੋਕਿਆ
. . .  about 6 hours ago
ਭਾਰਤ-ਪਾਕਿਸਤਾਨ ਵਿਚਾਲੇ ਪੋਸਟਲ ਸਰਵਿਸ ਬਹਾਲ
. . .  about 7 hours ago
ਸੜਕ ਕਿਨਾਰਿਓਂ ਮਿਲੀ ਵਿਅਕਤੀ ਦੀ ਲਾਸ਼
. . .  about 7 hours ago
ਕਾਂਗਰਸ-ਐੱਨ. ਸੀ. ਪੀ. ਨੇਤਾਵਾਂ ਵਿਚਾਲੇ ਅੱਜ ਹੋਣ ਵਾਲੀ ਬੈਠਕ ਮੁਲਤਵੀ
. . .  about 7 hours ago
ਲੁਧਿਆਣਾ ਦਮੋਰੀਆ ਪੁਲ ਨੇੜੇ ਲੀਹੋਂ ਲੱਥਾ ਮਾਲ ਗੱਡੀ ਦਾ ਡੱਬਾ
. . .  about 7 hours ago
ਇਲਾਜ ਲਈ ਏਅਰ ਐਂਬੂਲੈਂਸ ਰਾਹੀਂ ਲੰਡਨ ਰਵਾਨਾ ਹੋਏ ਨਵਾਜ਼ ਸ਼ਰੀਫ਼
. . .  about 5 hours ago
ਹੰਗਾਮੇ ਕਾਰਨ ਰਾਜ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਲਈ ਮੁਲਤਵੀ
. . .  about 8 hours ago
ਸੰਸਦ 'ਚ ਇੰਦਰਾ ਗਾਂਧੀ ਨੂੰ ਦਿੱਤੀ ਗਈ ਸ਼ਰਧਾਂਜਲੀ
. . .  about 8 hours ago
ਲੋਕ ਸਭਾ ਦੀ ਕਾਰਵਾਈ ਸ਼ੁਰੂ, ਵਿਰੋਧੀ ਧਿਰ ਕਰ ਰਹੇ ਹਨ ਹੰਗਾਮਾ
. . .  about 8 hours ago
ਦਰਦਨਾਕ ਸੜਕ ਹਾਦਸੇ 'ਚ ਇੰਟੈਲੀਜੈਂਸ ਬਿਊਰੋ ਦੇ ਅਧਿਕਾਰੀ ਦੀ ਮੌਤ
. . .  about 8 hours ago
ਕਾਂਗਰਸ ਨੇ ਲੋਕ ਸਭਾ 'ਚ ਦਿੱਤਾ ਸਦਨ ਨੂੰ ਮੁਲਤਵੀ ਕਰਨ ਦਾ ਪ੍ਰਸਤਾਵ
. . .  about 9 hours ago
ਪ੍ਰਧਾਨ ਮੰਤਰੀ ਮੋਦੀ ਨੇ ਇੰਦਰਾ ਗਾਂਧੀ ਨੂੰ ਦਿੱਤੀ ਸ਼ਰਧਾਂਜਲੀ
. . .  about 9 hours ago
ਪੱਕਾ ਮੋਰਚਾ ਲਾਈ ਬੈਠੇ ਬੀ.ਐਡ ਅਧਿਆਪਕਾਂ ਦੀ ਸਿੱਖਿਆ ਮੰਤਰੀ ਨਾਲ ਬੈਠਕ
. . .  about 10 hours ago
ਅਕਾਲੀ ਆਗੂ ਦਲਬੀਰ ਸਿੰਘ ਢਿਲਵਾਂ ਦਾ ਗੋਲੀਆਂ ਮਾਰ ਕੇ ਕਤਲ
. . .  about 10 hours ago
ਇੰਦਰਾ ਗਾਂਧੀ ਨੂੰ ਸ਼ਰਧਾਂਜਲੀ ਕੀਤੀ ਗਈ ਭੇਟ
. . .  about 11 hours ago
ਦਿੱਲੀ ਐਨ.ਸੀ.ਆਰ. ਵਿਚ ਘਟਿਆ ਪ੍ਰਦੂਸ਼ਣ
. . .  about 11 hours ago
ਅੱਜ ਦਾ ਵਿਚਾਰ
. . .  about 11 hours ago
ਸਿਆਚਿਨ : ਗਲੇਸ਼ੀਅਰ 'ਚ 8 ਫਸੇ ਜਵਾਨ, ਬਚਾਅ ਕਾਰਜ ਜਾਰੀ
. . .  1 day ago
ਪੰਜਾਬੀ ਫ਼ਿਲਮ ਅਦਾਕਾਰ ਜਸਵਿੰਦਰ ਭੱਲਾ ਦੇ ਸਾਲੇ ਵੱਲੋਂ ਖ਼ੁਦਕੁਸ਼ੀ, ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ
. . .  10 minutes ago
ਸੜਕ ਹਾਦਸੇ 'ਚ ਦੋ ਮਾਸੂਮ ਬੱਚਿਆਂ ਦੀ ਹੋਈ ਮੌਤ
. . .  19 minutes ago
ਤੀਰ-ਅੰਦਾਜ਼ ਆਰਤੀ ਬਣੀ ਗੋਲਡ ਮੈਡਲਿਸਟ
. . .  52 minutes ago
ਜੰਮੂ-ਕਸ਼ਮੀਰ : ਰਾਜੌਰੀ 'ਚ ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ
. . .  about 1 hour ago
ਚੰਗਾਲੀਵਾਲਾ ਕਾਂਡ : ਪੰਜਾਬ ਸਰਕਾਰ ਵੱਲੋਂ ਪੀੜਤ ਪਰਿਵਾਰ ਨੂੰ 20 ਲੱਖ ਰੁਪਏ ਮੁਆਵਜ਼ਾ ਅਤੇ ਨੌਕਰੀ ਦੇਣ ਦਾ ਐਲਾਨ
. . .  about 1 hour ago
ਬਿਲ ਗੇਟਸ ਨੇ ਕੀਤੀ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ
. . .  1 day ago
ਸੋਨੀਆ ਗਾਂਧੀ ਨੂੰ ਉਨ੍ਹਾਂ ਦੀ ਰਿਹਾਇਸ਼ 'ਤੇ ਮਿਲਣ ਪਹੁੰਚੇ ਸ਼ਰਦ ਪਵਾਰ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 27 ਕੱਤਕ ਸੰਮਤ 550

ਚੰਡੀਗੜ੍ਹ / ਸਾਹਿਬਜ਼ਾਦਾ ਅਜੀਤ ਸਿੰਘ ਨਗਰ

ਪੰਜਾਬ ਕਲਾ ਭਵਨ 'ਚ 'ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਾਹਿਤਕ ਦੇਣ' ਵਿਸ਼ੇ 'ਤੇ ਸੈਮੀਨਾਰ ਕਰਵਾਇਆ

ਡੀਗੜ੍ਹ, 11 ਨਵੰਬਰ (ਅਜਾਇਬ ਸਿੰਘ ਔਜਲਾ)- ਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਸਮਾਗਮਾਂ ਤੋਂ ਪਹਿਲਾਂ ਹੀ ਸ਼ਤਾਬਦੀ ਨੂੰ ਸਮਰਪਿਤ ਕਰਦਿਆਂ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵਲੋਂ ਪਹਿਲਕਦਮੀ ਕੀਤੀ ਤੇ ਇਕ ਸੈਮੀਨਾਰ ਕਰਵਾਇਆ ਗਿਆ, ਜਿਸ ਦਾ ਵਿਸ਼ਾ ਸੀ 'ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਾਹਿਤਕ ਦੇਣ'। ਪੰਜਾਬ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵਲੋਂ ਕਰਵਾਏ ਗਏ ਇਸ ਸਾਰਥਿਕ ਤੇ ਵਿਚਾਰਕ ਅਦਾਨ ਪ੍ਰਦਾਨ ਵਾਲੇ ਸਮਾਗਮ ਦੀ ਪ੍ਰਧਾਨਗੀ ਪੰਜਾਬ ਸਾਹਿਤ ਅਕਾਦਮੀ ਦੀ ਪ੍ਰਧਾਨ ਡਾ. ਸਰਬਜੀਤ ਕੌਰ ਸੋਹਲ ਵਲੋਂ ਕੀਤੀ ਗਈ, ਜਦਕਿ ਡਾ. ਲਾਭ ਸਿੰਘ ਖੀਵਾ ਵੀ ਇਸ ਸਮਾਗਮ ਦਾ ਹਿੱਸਾ ਬਣੇ। ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ ਵਲੋਂ ਸੈਮੀਨਾਰ 'ਚ ਪੁੱਜਿਆਂ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਪੂਰਨ ਫਲਸਫੇ ਨੂੰ ਇਕ ਸੈਮੀਨਾਰ ਵਿਚ ਸਮੇਟਣਾ ਅਸਾਨ ਨਹੀਂ ਪਰ ਸ਼ੁਰੂਆਤ ਕੀਤੀ ਹੈ ਤੇ ਇਹ ਵਿਚਾਰ-ਚਰਚਾ ਅੱਗੇ ਵਧੇਗੀ।
ਬਤੌਰ ਮੁੱਖ ਬੁਲਾਰੇ ਪਹੁੰਚੇ ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਦੇ ਪ੍ਰੋਫੈਸਰ ਡਾ. ਬਲਜਿੰਦਰ ਸਿੰਘ ਤੂਰ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਬਾਬਾ ਨਾਨਕ ਤੇ ਉਨ੍ਹਾਂ ਦਾ ਫ਼ਲਸਫ਼ਾ ਕਿਸੇ ਇਕ ਖਿੱਤੇ, ਕਿਸੇ ਇਕ ਧਰਮ, ਕਿਸੇ ਇਕ ਜਾਤ ਦਾ ਨਹੀਂ, ਬਲਕਿ ਸਮੁੱਚੀ ਲੋਕਾਈ ਦਾ ਹੈ। ਉਨ੍ਹਾਂ ਗੁਰਮੁਖੀ ਲਿੱਪੀ ਦੇ ਵਿਸ਼ੇ ਨੂੰ ਉਭਾਰਦਿਆਂ ਆਖਿਆ ਕਿ ਸਾਡੇ ਕੋਲ ਧੁਨੀਆਂ, ਅੱਖਰ ਤੇ ਇਸ਼ਾਰੇ ਤਾਂ ਸਨ ਪਰ ਪੈਂਤੀ ਅੱਖਰੀ ਗੁਰਮੁਖੀ ਲਿੱਪੀ ਨਾਲ ਅਸੀਂ ਅਮੀਰ ਹੋ ਗਏ ਤੇ ਉਸ ਰਾਹੀਂ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਅਧਿਆਤਮਕਤਾ ਦਾ ਗਿਆਨ ਦਿੱਤਾ।
ਇਸ ਵਿਚਾਰ-ਚਰਚਾ ਨੂੰ ਅੱਗੇ ਵਧਾਉਂਦਿਆਂ ਡਾ. ਹਰਮਿੰਦਰ ਕਾਲੜਾ ਨੇ ਜਿੱਥੇ ਹੜੱਪਾ ਲਿੱਪੀ ਤੇ ਹੋਰ ਖੋਜਾਂ ਦਾ ਜ਼ਿਕਰ ਕੀਤਾ, ਉੱਥੇ ਉਨ੍ਹਾਂ ਇਹ ਵੀ ਵਿਸਥਾਰ ਨਾਲ ਦੱਸਿਆ ਕਿ ਵਾਹਿਗੁਰੂ ਸ਼ਬਦ ਕਿਥੋਂ ਚੱਲ ਕੇ ਕਿਵੇਂ ਸਾਡੇ ਤੱਕ ਪਹੁੰਚਿਆ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਾਹਿਤਕ ਦੇਣ ਨੂੰ ਵਿਸਥਾਰਦਿਆਂ ਹੋਇਆਂ ਡਾ. ਅਵਤਾਰ ਸਿੰਘ ਪਤੰਗ ਨੇ ਕਿਹਾ ਕਿ ਇਹ ਅਜੇ ਵੀ ਬਹੁਤ ਖੋਜ ਭਰਪੂਰ ਵਿਸ਼ਾ ਹੈ ਤੇ ਅੱਜ ਉਸ ਦੇ ਸਾਹਿਤਕ ਪਹਿਲੂ ਵੇਖਣ ਨਾਲ ਬਾਬੇ ਨਾਨਕ ਦਾ ਫ਼ਲਸਫ਼ਾ ਹੋਰ ਵਿਸ਼ਾਲਤਾ ਤੇ ਵਿਸਥਾਰ ਨਾਲ ਅੱਗੇ ਵਧੇਗਾ। ਇਸ ਮੌਕੇ ਪੰਜਾਬ ਸਾਹਿਤ ਅਕਾਦਮੀ ਦੀ ਪ੍ਰਧਾਨ ਡਾ. ਸਰਬਜੀਤ ਕੌਰ ਸੋਹਲ ਨੇ ਕਿਹਾ ਕਿ ਗੁਰੂ ਸਾਹਿਬ ਦੇ ਵਿਚਾਰ ਤੇ ਸਾਹਿਤਕ ਦੇਣ ਇੰਨੀ ਵਿਸ਼ਾਲ ਤੇ ਗਹਿਰੀ ਹੈ ਕਿ ਉਸ ਨੂੰ ਲਿਖਣ ਲਈ ਜੇ ਧਰਤੀ ਵੀ ਵਰਕਾ ਬਣ ਜਾਵੇ ਤਾਂ ਵੀ ਉਹ ਥੋੜ੍ਹੀ ਰਹਿ ਜਾਵੇਗੀ। ਉੱਘੇ ਸਾਹਿਤਕਾਰ ਤੇ ਸਭਾ ਦੇ ਸਾਬਕਾ ਪ੍ਰਧਾਨ ਡਾ. ਲਾਭ ਸਿੰਘ ਖੀਵਾ ਨੇ ਵੀ ਆਪਣੇ ਵਿਚਾਰ ਪੇਸ਼ ਕਰਦਿਆਂ ਜਿੱਥੇ ਲੇਖਕ ਸਭਾ ਦੇ ਉੱਦਮ ਨੂੰ ਸਲਾਹਿਆ, ਉੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ ਨੂੰ ਕੇਂਦਰਿਤ ਕਰਵਾਏ ਕਵੀ ਦਰਬਾਰ ਮੌਕੇ ਪੇਸ਼ ਕਵੀਆਂ ਦੀਆਂ ਰਚਨਾਵਾਂ ਨੂੰ ਵੀ ਦਾਦ ਦਿੱਤੀ। ਇਸੇ ਦੌਰਾਨ ਕਵੀ ਦਰਬਾਰ ਵੀ ਕਰਵਾਇਆ ਗਿਆ ਜਿਸ ਵਿਚ ਮਨਮੋਹਨ ਸਿੰਘ ਦਾਊਂ, ਗੁਰਨਾਮ ਕੰਵਰ, ਸਰਬਜੀਤ ਕੌਰ ਸੋਹਲ, ਬਲਕਾਰ ਸਿੱਧੂ, ਸੇਵੀ ਰਾਇਤ, ਕਸ਼ਮੀਰ ਕੌਰ ਸੰਧੂ ਤੋਂ ਇਲਾਵਾ ਦਰਸ਼ਨ ਤ੍ਰਿਊਣਾ, ਮਨਜੀਤ ਕੌਰ ਮੀਤ, ਸਿਮਰਜੀਤ ਗਰੇਵਾਲ, ਜਗਦੀਪ ਨੂਰਾਨੀ, ਧਿਆਨ ਸਿੰਘ ਕਾਹਲੋਂ, ਤੇਜਾ ਸਿੰਘ ਥੂਹਾ, ਬਾਬੂ ਰਾਮ ਦੀਵਾਨਾ ਆਦਿ ਕਵੀਆਂ ਨੇ ਆਪਣੀਆਂ ਸਾਰਥਿਕ ਰਚਨਾਵਾਂ ਨਾਲ ਭਰਵੀਂ ਹਾਜ਼ਰੀ ਲੁਆਈ। ਮੰਚ ਸੰਚਾਲਨ ਸਭਾ ਦੇ ਜਨਰਲ ਸਕੱਤਰ ਦੀਪਕ ਸ਼ਰਮਾ ਚਨਾਰਥਲ ਨੇ ਸਾਹਿਤਕ ਅੰਦਾਜ਼ ਵਿਚ ਨਿਭਾਇਆ। ਇਸ ਮੌਕੇ ਡਾ. ਗੁਰਮੇਲ ਸਿੰਘ, ਡਾ. ਸੁਰਿੰਦਰ ਗਿੱਲ, ਨਿੰਦਰ ਘੁਗਿਆਣਵੀ, ਸੰਜੀਵਨ ਸਿੰਘ, ਪਾਲ ਅਜਨਬੀ, ਊਸ਼ਾ ਕੰਵਰ, ਸੁਨੀਤਾ, ਬਲਦੇਵ ਸਿੰਘ, ਰਘਬੀਰ ਸਿੰਘ ਵੜੈਚ, ਨਾਹਰ ਸਿੰਘ ਗਿੱਲ, ਸਤਬੀਰ ਕੌਰ ਆਦਿ ਨੇ ਵੀ ਸ਼ਮੂਲੀਅਤ ਕੀਤੀ। ਅਖੀਰ 'ਚ ਚੰਡੀਗੜ੍ਹ ਦੇ ਸਮੂਹ ਗੁਰਦੁਆਰਾ ਪ੍ਰਬੰਧਕ ਸੰਗਠਨਾਂ ਵਲੋਂ ਉਪਲਬਧ ਕਰਵਾਇਆ ਗਿਆ ਗੁਰੂ ਕਾ ਲੰਗਰ ਵੀ ਅਤੁੱਟ ਵਰਤਿਆ ਗਿਆ।

'10ਵਾਂ ਚੰਡੀਗੜ੍ਹ ਨੈਸ਼ਨਲ ਕਰਾਫਟ ਮੇਲਾ-2018' 'ਚ ਵੱਖ-ਵੱਖ ਰਾਜਾਂ ਦੇ ਲੋਕ ਨਾਚਾਂ ਦੀ ਰਹੀ ਧੂਮ

ਚੰਡੀਗੜ੍ਹ, 11 ਨਵੰਬਰ (ਅਜਾਇਬ ਸਿੰਘ ਔਜਲਾ)-ਉੱਤਰੀ ਖੇਤਰ ਸੱਭਿਆਚਾਰਕ ਕੇਂਦਰ ਪਟਿਆਲਾ ਵਲੋਂ ਸੱਭਿਆਚਾਰਕ ਮਾਮਲੇ ਚੰਡੀਗੜ੍ਹ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ '10ਵੇਂ ਚੰਡੀਗੜ੍ਹ ਨੈਸ਼ਨਲ ਕਰਾਫ਼ਟ ਮੇਲਾ-2018' ਦੇ ਅੱਜ ਤੀਜੇ ਦਿਨ ਵੱਖ-ਵੱਖ ਰਾਜਾਂ ਦੇ ਲੋਕ ਨਾਚਾਂ ਦੀ ...

ਪੂਰੀ ਖ਼ਬਰ »

ਪੁਲਿਸ ਵਲੋਂ ਭਗੌੜਾ ਵਿਅਕਤੀ ਗਿ੍ਫ਼ਤਾਰ

ਚੰਡੀਗੜ੍ਹ, 11 ਨਵੰਬਰ (ਰਣਜੀਤ ਸਿੰਘ)- ਯੂ. ਟੀ. ਪੁਲਿਸ ਵਿਭਾਗ ਦੇ ਪੀ. ਓ. ਸੈੱਲ ਨੇ ਇਕ ਸਾਬਕਾ ਇਨਸੋ ਨੇਤਾ ਦੀ ਹੱਤਿਆ ਦੇ ਮਾਮਲੇ 'ਚ ਸ਼ਾਮਿਲ ਦੋਸ਼ੀ ਨੌਜਵਾਨ ਨੂੰ ੂ ਪੀ. ਯੂ. ਕੈਂਪਸ ਤੋਂ ਗਿ੍ਫ਼ਤਾਰ ਕਰ ਲਿਆ ਹੈ | ਪੁਲਿਸ ਅਨੁਸਾਰ ਦੋਸ਼ੀ ਦੀ ਪਹਿਚਾਨ ਹਰਿਆਣਾ ਸੂਬੇ ਦੇ ...

ਪੂਰੀ ਖ਼ਬਰ »

ਸਿਹਤ ਵਿਭਾਗ ਵਲੋਂ ਮੈਡੀਕਲ ਜਾਂਚ ਕੈਂਪ

ਚੰਡੀਗੜ੍ਹ, 11 ਨਵੰਬਰ (ਮਨਜੋਤ ਸਿੰਘ ਜੋਤ)- ਚੰਡੀਗੜ੍ਹ ਸਿਹਤ ਵਿਭਾਗ ਵਲੋਂ ਨੈਸ਼ਨਲ ਗਰੀਨ ਟਿ੍ਬਿਊਨਲ ਦੀ ਅਗਵਾਈ ਵਿਚ ਪਿੰਡ ਹੱਲੋਮਾਜਰਾ ਵਿਖੇ ਮੈਗਾ ਸਿਹਤ ਜਾਂਚ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਡਾਇਰੈਕਟਰ ਇਨਵਾਇਰਨਮੈਂਟ ਅਤੇ ਫੋਰੈਸਟ ਦੇਬੇਂਦਰ ਦਲਾਈ ...

ਪੂਰੀ ਖ਼ਬਰ »

ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ

ਚੰਡੀਗੜ੍ਹ, 11 ਨਵੰਬਰ (ਰਣਜੀਤ ਸਿੰਘ)- ਸੈਕਟਰ-43 ਸਥਿਤ ਟਿਉਲਿਪ ਹੋਟਲ ਦੇ ਸਾਹਮਣੇ ਇਕ ਸ਼ੋਅਰੂਮ ਤੋਂ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ, ਜਿਸਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਅਤੇ ਮੌਕੇ 'ਤੇ ਪਹੁੰਚੀ ਪੁਲਿਸ ਨੇ ਉਸਨੂੰ ਹਸਪਤਾਲ ਭਰਤੀ ਕਰਵਾਇਆ ਜਿੱਥੇ ...

ਪੂਰੀ ਖ਼ਬਰ »

ਸੰਘਰਸ਼ ਕਰ ਰਹੇ ਅਧਿਆਪਕਾਂ ਦੀਆਂ ਬਦਲੀਆਂ ਕੈਪਟਨ ਸਰਕਾਰ ਦਾ ਕਰਮਚਾਰੀ ਵਿਰੋਧੀ ਚਿਹਰਾ ਕਰ ਰਹੀਆਂ ਹਨ ਨੰਗਾ-ਪਿ੍ੰ: ਬੁੱਧ ਰਾਮ

ਚੰਡੀਗੜ੍ਹ, 11 ਨਵੰਬਰ (ਅਜੀਤ ਬਿਊਰੋ)-ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਪਿਛਲੇ ਕਈ ਦਿਨਾਂ ਤੋਂ ਧਰਨੇ 'ਤੇ ਬੈਠੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵਿਰੁੱਧ ਸਰਕਾਰ ਦੁਆਰਾ ਅਖ਼ਤਿਆਰ ਕੀਤੀ ਬਦਲਾ-ਲਊ ਨੀਤੀ ਦੀ ਨਿਖੇਧੀ ਕਰਦਿਆਂ ਆਮ ਆਦਮੀ ਪਾਰਟੀ ਨੇ ਇਸ ਨੂੰ ...

ਪੂਰੀ ਖ਼ਬਰ »

ਚੰਡੀਗੜ੍ਹ ਜ਼ਿਲ੍ਹਾ ਕਾਂਗਰਸ ਸ਼ਹਿਰੀ-1 ਦੀ ਕਾਰਜਕਾਰਨੀ ਦਾ ਐਲਾਨ

ਚੰਡੀਗੜ੍ਹ, 11 ਨਵੰਬਰ (ਆਰ. ਐਸ. ਲਿਬਰੇਟ)-ਅੱਜ ਚੰਡੀਗੜ੍ਹ ਜ਼ਿਲ੍ਹਾ ਕਾਂਗਰਸ ਸ਼ਹਿਰੀ-1 ਦੇ ਪ੍ਰਧਾਨ ਅਜੇ ਜੋਸ਼ੀ ਨੇ ਕਾਂਗਰਸ ਇਕਾਈ ਚੰਡੀਗੜ੍ਹ ਪ੍ਰਧਾਨ ਪ੍ਰਦੀਪ ਛਾਬੜਾ ਦੀ ਸਹਿਮਤੀ ਨਾਲ ਆਪਣੀ ਕਾਰਜਕਾਰਨੀ ਦਾ ਐਲਾਨ ਕਰ ਦਿੱਤਾ ਹੈ | ਜਾਰੀ ਸੂਚੀ ਅਨੁਸਾਰ ਨਿਰਮਲ ...

ਪੂਰੀ ਖ਼ਬਰ »

ਪਿਸਤੌਲ ਦਿਖਾ ਕੇ ਮਾਡਲ ਨਾਲ ਜਬਰ ਜਨਾਹ ਕਰਨ ਵਾਲਾ ਫ਼ਰਾਰ, ਪੁਲਿਸ ਵਲੋਂ ਛਾਪੇਮਾਰੀ ਜਾਰੀ

ਚੰਡੀਗੜ੍ਹ, 11 ਨਵੰਬਰ (ਰਣਜੀਤ ਸਿੰਘ)-ਚੰਡੀਗੜ੍ਹ ਪੁਲਿਸ ਨੂੰ ਸਾਲ 2010 ਤੇ 11 ਦੌਰਾਨ ਹੋਏ ਕਈ ਅਪਰਾਧਕ ਮਾਮਲਿਆਂ ਵਿਚ ਜਬਰ ਜਨਾਹ ਕਰਨ ਵਾਲੇ ਇਸ ਮੁਲਜ਼ਮ ਦੀ ਭਾਲ ਸੀ ਅਤੇ ਇਸੇ ਹੀ ਮੁਲਜ਼ਮ ਨੇ ਸ਼ੁੱਕਰਵਾਰ ਦੀ ਦੇਰ ਰਾਤ ਨੂੰ ਸੈਕਟਰ 63 ਵਿਖੇ ਇਕ ਫਲੈਟ ਵਿਚ ਰਹਿਣ ਵਾਲੀ 22 ...

ਪੂਰੀ ਖ਼ਬਰ »

ਦੁਨੀਆ ਦੇ ਪਹਿਲੇ ਇੰਜੀਨੀਅਰ ਵਿਸ਼ਵਕਰਮਾ-ਟੰਡਨ

ਚੰਡੀਗੜ੍ਹ, 11 ਨਵੰਬਰ (ਆਰ.ਐੱਸ. ਲਿਬਰੇਟ) -ਵਿਸ਼ਵਕਰਮਾ ਦਿਵਸ 'ਤੇ ਚੰਡੀਗੜ੍ਹ ਦੀਆਂ ਵੱਖ-ਵੱਖ ਸੰਸਥਾਵਾਂ ਵਲੋਂ ਪੂਜਾ ਤੇ ਰੰਗਾਰੰਗ ਸਭਿਆਚਾਰਕ ਪ੍ਰੋਗਰਾਮ ਕਰਵਾਏ ਗਏ, ਇਨ੍ਹਾਂ ਵਿਚ ਭਾਜਪਾ ਇਕਾਈ ਚੰਡੀਗੜ੍ਹ ਦੇ ਪ੍ਰਦੇਸ਼ ਪ੍ਰਧਾਨ ਸੰਜੇ ਟੰਡਨ ਮੁੱਖ ਮਹਿਮਾਨ ਵਜੋਂ ...

ਪੂਰੀ ਖ਼ਬਰ »

ਕਾਂਗਰਸੀ ਸਾਬਕਾ ਮੇਅਰਾਂ ਨੂੰ ਪਿੰਡਾਂ ਦੇ ਨਗਰ ਨਿਗਮ 'ਚ ਮਿਲਾਉਣ 'ਤੇ ਇਤਰਾਜ਼ ਪਰ ਕਾਂਗਰਸ ਚੁੱਪ

ਚੰਡੀਗੜ੍ਹ, 11 ਨਵੰਬਰ (ਆਰ. ਐਸ. ਲਿਬਰੇਟ)- ਕਾਂਗਰਸੀ ਸਾਬਕਾ ਮੇਅਰਾਂ ਨੂੰ ਪਿੰਡਾਂ ਦੇ ਨਗਰ ਨਿਗਮ 'ਚ ਮਿਲਾਉਣ 'ਤੇ ਇਤਰਾਜ਼ ਹੈ ਪਰ ਸਥਾਨਕ ਕਾਂਗਰਸ ਚੁੱਪ ਨਜ਼ਰ ਆ ਰਹੀ ਹੈ! ਸਥਾਨਕ ਸਾਬਕਾ ਲੋਕ ਸਭਾ ਮੈਂਬਰ ਪਵਨ ਕੁਮਾਰ ਬਾਂਸਲ ਸਹਿਤ ਕਾਂਗਰਸ ਇਕਾਈ ਚੰਡੀਗੜ੍ਹ ਦੇ ...

ਪੂਰੀ ਖ਼ਬਰ »

ਚੰਡੀਗੜ੍ਹ• 'ਚ ਨਸ਼ੇ ਿਖ਼ਲਾਫ਼ ਜਾਗਰੂਕਤਾ ਦੌੜ 'ਚ ਬੱਚਿਆਂ ਤੇ ਨੌਜਵਾਨਾਂ ਨੇ ਲਿਆ ਹਿੱਸਾ

ਚੰਡੀਗੜ•, 11 ਨਵੰਬਰ (ਅਜਾਇਬ ਸਿੰਘ ਔਜਲਾ)- ਸੁਖਨਾ ਝੀਲ ਚੰਡੀਗੜ• ਵਿਖੇ ਅੱਜ ਨਸ਼ਿਆਂ ਖਿਲਾਫ਼ ਜਾਗਰੂਕਤਾ ਦੌੜ ਕਰਵਾਈ ਗਈ | ਇਸ ਸੰਦੇਸ਼ ਨੂੰ ਘਰ-ਘਰ ਤੱਕ ਪਹੁੰਚਾਉਣਾ ਤੇ ਵੱਧ ਤੋਂ ਵੱਧ ਲੋਕਾਂ ਨੂੰ ਇਸ ਮੈਰਾਥਨ ਨਾਲ ਜੋੜਿਆ ਗਿਆ | ਇਸ ਦੌੜ ਵਿਚ ਚਾਰ ਸੌ ਦੇ ਕਰੀਬ ...

ਪੂਰੀ ਖ਼ਬਰ »

ਪਿੰਡਾਂ ਨੂੰ ਨਗਰ ਨਿਗਮ 'ਚ ਸ਼ਾਮਿਲ ਕਰਨ 'ਤੇ ਪੰਚਾਇਤਾਂ ਦੇ ਮੁਲਾਜ਼ਮ ਵੀ ਭੰਬਲਭੂਸੇ 'ਚ

ਚੰਡੀਗੜ੍ਹ, 11 ਨਵੰਬਰ (ਆਰ.ਐਸ.ਲਿਬਰੇਟ)- ਪਿੰਡਾਂ ਨੂੰ ਨਗਰ ਨਿਗਮ 'ਚ ਸ਼ਾਮਿਲ ਕਰਨ ਦੇ ਫ਼ੈਸਲੇ 'ਤੇ ਮੁਲਾਜ਼ਮ ਵੀ ਭੰਬਲਭੂਸੇ 'ਚ ਪੈ ਗਏ ਹਨ ਕਿ ਜੋ ਮੁਲਾਜ਼ਮ ਸਾਲਾਂ ਤੋਂ ਪੰਚਾਇਤਾਂ ਅਧੀਨ ਪਿੰਡਾਂ ਵਿਚ ਕੰਮ ਕਰ ਰਹੇ ਸਨ ਕੀ ਉਹ ਨਗਰ ਨਿਗਮ ਵਿਚ ਤਬਦੀਲ ਕੀਤੇ ਜਾਣਗੇ | ਇਸ ...

ਪੂਰੀ ਖ਼ਬਰ »

ਪੰਚਕੂਲਾ ਵਿਖੇ ਕਰਵਾਈ ਸੀ. ਡਬਲਿਊ. ਈ. ਦੀ ਫਾਈਟ ਦੌਰਾਨ ਪ੍ਰਸ਼ਾਸਨ ਦਾ ਸਹਿਯੋਗ ਨਾ ਮਿਲਣ 'ਤੇ 'ਗ੍ਰੇਟ ਖਲੀ' ਨਿਰਾਸ਼

ਪੰਚਕੂਲਾ, 11 ਨਵੰਬਰ (ਕਪਿਲ)- ਪੰਚਕੂਲਾ ਦੇ ਸੈਕਟਰ-3 ਸਥਿਤ ਤਾਊ ਦੇਵੀ ਲਾਲ ਸਟੇਡੀਅਮ ਵਿਖੇ ਅੱਜ ਸੀ. ਡਬਲਿਊ. ਈ. ਦੀ ਫਾਈਟ ਕਰਵਾਈ ਗਈ | ਡਬਲਿਊ. ਡਬਲਿਊ. ਈ. ਦੇ ਰੈਸਲਰ 'ਦਾ ਗ੍ਰੇਟ ਖਲੀ' ਦੀ ਸੀ. ਡਬਲਿਊ. ਈ. ਅਕੈਡਮੀ ਵਲੋਂ ਪੰਚਕੂਲਾ ਤੋਂ ਬਾਅਦ ਹੁਣ ਅਗਲੇ ਦਿਨਾਂ ਦੌਰਾਨ ...

ਪੂਰੀ ਖ਼ਬਰ »

'ਰੰਗ ਪੰਜਾਬ' ਪੰਜਾਬੀ ਦਰਸ਼ਕਾਂ ਦਾ ਰੁਝਾਨ ਤੈਅ ਕਰੇਗੀ-ਦੀਪ ਸਿੱਧੂ

ਚੰਡੀਗੜ੍ਹ, 11 ਨਵੰਬਰ (ਅਜਾਇਬ ਸਿੰਘ ਔਜਲਾ)- ਪੰਜਾਬੀ ਫ਼ਿਲਮ 'ਜੋਰਾ 10 ਨੰਬਰੀਆ' ਨਾਲ ਚਰਚਾ 'ਚ ਆਏ ਅਦਾਕਾਰ ਦੀਪ ਸਿੱਧੂ ਦੀ ਨਵੀਂ ਪੰਜਾਬੀ ਫ਼ਿਲਮ 'ਰੰਗ ਪੰਜਾਬ' ਇਸ ਮਹੀਨੇ 23 ਨਵੰਬਰ ਨੂੰ ਰਿਲੀਜ਼ ਹੋ ਰਹੀ ਹੈ | ਗੁਰਪ੍ਰੀਤ ਭੁੱਲਰ ਦੀ ਲਿਖੀ ਤੇ ਰਾਕੇਸ਼ ਮਹਿਤਾ ਦੀ ...

ਪੂਰੀ ਖ਼ਬਰ »

ਮੁਹਾਲੀ ਦੇ ਦਿਨੇਸ਼ ਸੋਈ ਦਾ ਨਾਂਅ ਇੰਡੀਆ ਬੱੁਕ ਆਫ ਰਿਕਾਰਡ 'ਚ ਸ਼ਾਮਿਲ

ਐੱਸ. ਏ. ਐੱਸ. ਨਗਰ, 11 ਨਵੰਬਰ (ਨਰਿੰਦਰ ਸਿੰਘ ਝਾਂਮਪੁਰ)-ਮੁਹਾਲੀ ਦੇ ਰਹਿਣ ਵਾਲੇ ਦਿਨੇਸ਼ ਸੁਦਰਸ਼ਨ ਸੋਈ ਜੋ ਕਿ ਫਿਲਮ ਜਗਤ 'ਚ ਸਭ ਤੋਂ ਵੱਧ ਪ੍ਰਾਜੈਕਟ ਕਾਸਟ ਕਰਨ ਲਈ ਇੰਡੀਆ ਬੁੱਕ ਆਫ ਰਿਕਾਰਡ ਵਿਚ ਆਪਣਾ ਨਾਂਅ ਦਰਜ ਕਰਵਾ ਚੁੱਕੇ ਹਨ | ਅੱਜ ਮੁਹਾਲੀ ਵਿਚ ਪੱਤਰਕਾਰਾਂ ...

ਪੂਰੀ ਖ਼ਬਰ »

ਗਵਾਲੀਅਰ ਸ਼ਹਿਰ ਦਾ ਨਾਂਅ ਬੰਦੀਛੋੜ ਗੁਰੂ ਹਰਗੋਬਿੰਦ ਰੱਖਿਆ ਜਾਵੇ - ਨਰਿੰਦਰ ਸਿੰਘ

ਚੰਡੀਗੜ•, 11 ਨਵੰਬਰ (ਅਜਾਇਬ ਸਿੰਘ ਔਜਲਾ)- ਸਮਾਜ ਸੇਵੀ ਨਰਿੰਦਰ ਸਿੰਘ ਇੰਟਰਨੈਸ਼ਨਲ ਨੇ ਮੰਗ ਕੀਤੀ ਹੈ ਕਿ ਮੱਧ ਪ੍ਰਦੇਸ਼ ਦੇ ਸ਼ਹਿਰ ਗਵਾਲੀਅਰ ਦਾ ਨਾਂਅ 'ਬੰਦੀ ਛੋੜ ਗੁਰੂ ਹਰਗੋਬਿੰਦ' ਰੱਖਿਆ ਜਾਵੇ | ਉਨ•੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ...

ਪੂਰੀ ਖ਼ਬਰ »

ਸੁਖਬੀਰ ਦੇ ਹੁਕਮਾਂ ਤਹਿਤ ਦਿੱਲੀ ਗੁਰਦੁਆਰਾ ਕਮੇਟੀ 'ਚ ਸੁਧਾਰ ਦੀ ਕਵਾਇਦ ਸ਼ੁਰੂ

ਨਵੀਂ ਦਿੱਲੀ, 11 ਨਵੰਬਰ (ਜਗਤਾਰ ਸਿੰਘ)-ਕਈ ਮਸਲਿਆਂ ਕਾਰਨ ਪ੍ਰਭਾਵਿਤ ਹੋਏ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਅਕਸ ਨੂੰ ਸਾਫ਼-ਸੁਥਰਾ ਬਣਾਉਣ ਦੀ ਕਵਾਇਦ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵਲੋਂ 5 ਮੈਂਬਰੀ ਕਮੇਟੀ ਗਠਿਤ ਕੀਤੀ ਗਈ ਹੈ ...

ਪੂਰੀ ਖ਼ਬਰ »

ਨਵਾਂਗਰਾਉਂ ਦੇ ਵਾਰਡ ਨੰ.-3 ਵਿਖੇ ਵਿਕਾਸ ਕਾਰਜ ਸ਼ੁਰੂ

ਮੁੱਲਾਂਪੁਰ ਗਰੀਬਦਾਸ, 11 ਨਵੰਬਰ (ਖੈਰਪੁਰ)- ਕਸਬਾ ਨਵਾਂਗਰਾਉਂ ਦੇ ਵਾਰਡ ਨੰਬਰ-3 ਵਿਖੇ ਗਲੀ ਬਣਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ, ਜਿਸ ਦਾ ਉਦਘਾਟਨ ਕੌਾਸਲਰ ਗੁਰਬਚਨ ਸਿੰਘ ਵਲੋਂ ਕੀਤਾ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਕੌਾਸਲਰ ਗੁਰਬਚਨ ਸਿੰਘ ਨੇ ਦੱਸਿਆ ਕਿ ਗਲੀ ...

ਪੂਰੀ ਖ਼ਬਰ »

ਮੁਹਾਲੀ-ਸਰਹਿੰਦ ਨੈਸ਼ਨਲ ਹਾਈਵੇਅ 'ਤੇ ਡੂੰਘੇ ਖੱਡਿਆਂ ਕਾਰਨ ਨਿੱਤ ਵਾਪਰ ਰਹੇ ਨੇ ਭਿਆਨਕ ਹਾਦਸੇ

ਐੱਸ. ਏ. ਐੱਸ. ਨਗਰ, 11 ਨਵੰਬਰ (ਨਰਿੰਦਰ ਸਿੰਘ ਝਾਂਮਪੁਰ)-ਬੀਤੇ ਕੁਝ ਮਹੀਨੇ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਹਾਣਾ-ਲਾਂਡਰਾਂ-ਚੁੰਨੀ ਸੜਕ ਦੇ ਪਸਾਰ ਲਈ ਤੁਰੰਤ 23 ਕਰੋੜ ਰੁਪਏ ਦੀ ਰਕਮ ਜਾਰੀ ਕਰਨ ਲਈ ਵਿੱਤ ਵਿਭਾਗ ਨੂੰ ਹੁਕਮ ਜਾਰੀ ਕੀਤੇ ...

ਪੂਰੀ ਖ਼ਬਰ »

ਟੋਲ ਪਲਾਜ਼ਾ 'ਤੇ ਆਇਆ ਵਾਹਨਾਂ ਦਾ ਹੜ੍ਹ, ਜਾਮ 'ਚ ਫਸੀਆਂ ਕਈ ਐਾਬੂਲੈਂਸਾਂ

ਲਾਲੜੂ, 11 ਨਵੰਬਰ (ਰਾਜਬੀਰ ਸਿੰਘ)- ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ 'ਤੇ ਪੈਂਦੇ ਦੱਪਰ ਟੋਲ ਪਲਾਜਾ 'ਤੇ ਐਤਵਾਰ ਸ਼ਾਮ ਸਮੇਂ ਇਕਦਮ ਅੰਬਾਲਾ ਤੋਂ ਚੰਡੀਗੜ੍ਹ ਜਾਣ ਵਾਲੇ ਵਾਹਨਾਂ ਦਾ ਹਜੂਮ ਉਮੜ ਪਿਆ, ਜਿਸ ਕਾਰਨ ਕਰੀਬ ਦੋ ਘੰਟੇ ਤੱਕ ਟੋਲ ਪਲਾਜਾ ਸੰਚਾਲਨ ਦੀ ਸਥਿਤੀ ...

ਪੂਰੀ ਖ਼ਬਰ »

ਸ੍ਰੀ ਵਿਸ਼ਵਕਰਮਾ ਦਿਵਸ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ

ਕੁਰਾਲੀ, 11 ਨਵੰਬਰ (ਹਰਪ੍ਰੀਤ ਸਿੰਘ)-ਸ੍ਰੀ ਵਿਸ਼ਵਕਰਮਾ ਸਭਾ ਵਲੋਂ ਭਗਵਾਨ ਸ੍ਰੀ ਵਿਸ਼ਵਕਰਮਾ ਦੇ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਸਥਾਨਕ ਵਿਸ਼ਵਕਰਮਾ ਭਵਨ ਵਿਖੇ ਕਰਵਾਇਆ ਗਿਆ | ਸਭਾ ਦੇ ਚੇਅਰਮੈਨ ਜਸਵਿੰਦਰ ਸਿੰਘ ਗੋਲਡੀ ਦੀ ਅਗਵਾਈ ਅਤੇ ਸਭਾ ਦੇ ਪ੍ਰਧਾਨ ...

ਪੂਰੀ ਖ਼ਬਰ »

ਸ੍ਰੀ ਵਿਸ਼ਵਕਰਮਾ ਵੈੱਲਫੇਅਰ ਸੁਸਾਇਟੀ ਨੇ ਵਿਸ਼ਵਕਰਮਾ ਦਿਵਸ ਮਨਾਇਆ

ਡੇਰਾਬੱਸੀ, 11 ਨਵੰਬਰ (ਸ਼ਾਮ ਸਿੰਘ ਸੰਧੂ)-ਸ੍ਰੀ ਵਿਸ਼ਵਕਰਮਾ ਵੈੱਲਫੇਅਰ ਸੁਸਾਇਟੀ ਡੇਰਾਬੱਸੀ ਵਲੋਂ ਸ੍ਰੀ ਰਾਮਲੀਲ੍ਹਾ ਮੈਦਾਨ ਵਿਖੇ ਰਾਜੇਸ਼ ਨਾਰਾਇਣ, ਪਵਨ ਧੀਮਾਨ, ਕੁਲਦੀਪ ਰੰਗੀ, ਹਰੀ ਓਮ ਧੀਮਾਨ ਤੇ ਸੁਸ਼ੀਲ ਧੀਮਾਨ ਦੀ ਅਗਵਾਈ ਹੇਠ ਹਲਕਾ ਪੱਧਰ 'ਤੇ ...

ਪੂਰੀ ਖ਼ਬਰ »

ਮਹਿਲਾ ਦੁੱਧ ਸਹਿਕਾਰੀ ਸਭਾ ਮਦਨਹੇੜੀ ਨੇ ਮੁਨਾਫਾ ਵੰਡਿਆ

ਖਰੜ, 11 ਨਵੰਬਰ (ਜੰਡਪੁਰੀ)- ਦੀ ਮਹਿਲਾ ਦੁੱਧ ਸਹਿਕਾਰੀ ਸਭਾ ਮਦਨਹੇੜੀ ਵਲੋਂ ਇਕ ਸਮਾਗਮ ਦੌਰਾਨ ਦੁੱਧ ਉਤਪਾਦਕਾਂ ਨੂੰ ਮੁਨਾਫਾ ਵੰਡਿਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਸਭਾ ਵਲੋਂ ਆਪਣੇ ਮੈਂਬਰਾਂ ਨੂੰ ਤਕਰੀਬਨ ਪੌਣੇ ਕੁ ...

ਪੂਰੀ ਖ਼ਬਰ »

ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ ਸਿਸਵਾਂ ਦੇ ਸਾਲਾਨਾ ਗੁਰਮਤਿ ਸਮਾਗਮ ਦਾ ਪੋਸਟਰ ਜਾਰੀ

ਮੁੱਲਾਂਪੁਰ ਗਰੀਬਦਾਸ, 11 ਨਵੰਬਰ (ਦਿਲਬਰ ਸਿੰਘ ਖੈਰਪੁਰ)-ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ ਸਿਸਵਾਂ ਵਿਖੇ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਕਰਵਾਏ ਜਾ ਰਹੇ ਸਾਲਾਨਾ ਤਿੰਨ ਰੋਜ਼ਾ ਗੁਰਮਤਿ ਸਮਾਗਮ ਸਬੰਧੀ ਪੋਸਟਰ ਅੱਜ ਗੁਰਦੁਆਰਾ ਸਾਹਿਬ ਦੇ ਮੁੱਖ ...

ਪੂਰੀ ਖ਼ਬਰ »

ਬਾਬਾ ਨੀਮ ਨਾਥ ਦੀ ਜੈਅੰਤੀ ਮਨਾਈ

ਐੱਸ. ਏ. ਐੱਸ. ਨਗਰ, 11 ਨਵੰਬਰ (ਕੇ. ਐੱਸ. ਰਾਣਾ)- ਬਾਬਾ ਨੀਮ ਨਾਥ ਮੰਦਰ ਪਿੰਡ ਕੁੰਭੜਾ ਵਿਖੇ ਬਾਬਾ ਨੀਮ ਨਾਥ ਦੀ ਜੈਅੰਤੀ ਉਤਸ਼ਾਹ ਨਾਲ ਮਨਾਈ ਗਈ | ਇਸ ਮੌਕੇ ਸਭ ਤੋਂ ਪਹਿਲਾਂ ਹਵਨ ਕਰਵਾਇਆ ਗਿਆ ਉਪਰੰਤ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ, ਜਿਸ ਦੌਰਾਨ ਆਈ. ਵੀ. ਵਾਈ. ...

ਪੂਰੀ ਖ਼ਬਰ »

ਵੱਖ-ਵੱਖ ਥਾਵਾਂ ਤੋਂ ਸ਼ਰਾਬ ਬਰਾਮਦ- ਦੋ ਨਾਮਜ਼ਦ

ਪਟਿਆਲਾ, 11 ਨਵੰਬਰ (ਆਤਿਸ਼ ਗੁਪਤਾ)-ਪਟਿਆਲਾ ਪੁਲਿਸ ਨੇ ਭੈੜੇ ਅਨਸਰਾਂ ਦੇ ਿਖ਼ਲਾਫ਼ ਕਾਰਵਾਈ ਕਰਦੇ ਹੋਏ ਵੱਖ-ਵੱਖ ਮਾਮਲਿਆਂ 'ਚ 131 ਬੋਤਲਾਂ ਸ਼ਰਾਬ ਦੀਆਂ ਬਰਾਮਦ ਕਰਕੇ ਦੋ ਦੇ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ਇਹ ਕਾਰਵਾਈ ਥਾਣਾ ਸਿਵਲ ਲਾਈਨ ਦੇ ਹੌਲਦਾਰ ਬਲਵਿੰਦਰ ...

ਪੂਰੀ ਖ਼ਬਰ »

ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ ਹੋਈ

ਐੱਸ. ਏ. ਐੱਸ. ਨਗਰ, 11 ਨਵੰਬਰ (ਕੇ. ਐੱਸ. ਰਾਣਾ)- ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਮੁਹਾਲੀ ਦੀ ਜਨਰਲ ਬਾਡੀ ਦੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਮੋਹਨ ਸਿੰਘ ਦੀ ਪ੍ਰਧਾਨਗੀ ਹੇਠ ਹੇਈ ਹੋਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜਨਰਲ ਸਕੱਤਰ ਡਾ: ਐੱਨ. ਕੇ. ਕਲਸੀ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਸਮੇਤ ਦੋ ਕਾਬੂ

ਕੁਰਾਲੀ, 11 ਨਵੰਬਰ (ਅਕਾਲਗੜ੍ਹੀਆ)- ਸਥਾਨਕ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਇਕ ਕਾਰ 'ਚੋਂ ਨਾਜਾਇਜ਼ ਸ਼ਰਾਬ ਦੀਆਂ 40 ਪੇਟੀਆਂ ਬਰਾਮਦ ਕਰਦਿਆਂ ਦੋ ਵਿਅਕਤੀਆਂ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਦਲਵਿੰਦਰ ਸਿੰਘ ਨੇ ...

ਪੂਰੀ ਖ਼ਬਰ »

ਨਿਰਵਾਣਾ ਗ੍ਰੀਨਜ਼ ਦੇ ਵਸਨੀਕਾਂ ਲਈ ਰੌਚਕ ਮੁਕਾਬਲੇ ਕਰਵਾਏ

ਐੱਸ. ਏ. ਐੱਸ. ਨਗਰ, 11 ਨਵੰਬਰ (ਕੇ. ਐੱਸ. ਰਾਣਾ)-ਤਿਉਹਾਰਾਂ ਦੇ ਸੀਜ਼ਨ ਨੂੰ ਮੱਦੇਨਜ਼ਰ ਰੱਖਦਿਆਂ ਨਿਰਵਾਣਾ ਗ੍ਰੀਨਜ਼ ਦੇ ਵਸਨੀਕਾਂ ਲਈ ਵੱਖ-ਵੱਖ ਰੌਚਕ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਦੌਰਾਨ ਸਥਾਨਕ ਵਸਨੀਕਾਂ ਵਲੋਂ ਵੱਧ ਚੜ੍ਹ ਕੇ ਭਾਗ ਲਿਆ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਬੰਦ ਪਏ ਘਰ 'ਚੋਂ ਲੱਖਾਂ ਦੀ ਨਕਦੀ ਤੇ ਗਹਿਣੇ ਚੋਰੀ

ਜ਼ੀਰਕਪੁਰ, 11 ਨਵੰਬਰ (ਹੈਪੀ ਪੰਡਵਾਲਾ)-ਢਕੌਲੀ ਦੀ ਗੁਰੂ ਨਾਨਕ ਇਨਕਲੇਵ ਵਿਚਲੇ ਇਕ ਬੰਦ ਪਏ ਘਰ ਦੇ ਤਾਲੇ ਤੋੜ ਕੇ ਚੋਰ ਲੱਖਾਂ ਰੁਪਏ ਦੀ ਨਕਦੀ ਤੇ ਸੋਨੇ-ਚਾਂਦੀ ਦੇ ਗਹਿਣਿਆਂ 'ਤੇ ਹੱਥ ਸਾਫ਼ ਕਰ ਗਏ | ਘਰ ਦੇ ਮਾਲਕ ਵਲੋਂ ਪੁਲਿਸ ਨੂੰ ਘਟਨਾ ਸਬੰਧੀ ਸ਼ਿਕਾਇਤ ਦੇ ਦਿੱਤੀ ...

ਪੂਰੀ ਖ਼ਬਰ »

ਏ. ਆਈ. ਸੀ. ਟੀ. ਵਲੋਂ ਦੇਸ਼ ਦੇ 35 ਲੱਖ ਨÏਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਮਿਆਰੀ ਸੁਧਾਰਾਂ ਦੀ ਸ਼ੁਰੂਆਤ

ਐੱਸ. ਏ. ਐੱਸ. ਨਗਰ, 11 ਨਵੰਬਰ (ਕੇ. ਐੱਸ. ਰਾਣਾ)-ਆਲ ਇੰਡੀਆ ਕੌਾਸਲ ਫਾਰ ਟੈਕਨੀਕਲ ਐਜੂਕੇਸ਼ਨ (ਏ. ਆਈ. ਸੀ. ਟੀ.) ਅਧੀਨ ਚਲਦੀਆਂ 10,000 ਤੋਂ ਵੱਧ ਸੰਸਥਾਵਾਂ ਅੰਦਰ ਪੜ੍ਹਦੇ 35 ਲੱਖ ਤੋਂ ਵੱਧ ਨੌਜਵਾਨਾਂ ਨੂੰ ਹੋਰ ਹੁਨਰਮੰਦ ਤੇ ਉਦਯੋਗਿਕ ਮੁਹਾਰਤ ਪ੍ਰਦਾਨ ਕਰਨ ਲਈ ਆਲ ਇੰਡੀਆ ...

ਪੂਰੀ ਖ਼ਬਰ »

ਸਰਵਿਸ ਸੜਕਾਂ 'ਤੇ ਰੋਜ਼ਾਨਾ ਲੱਗਦੇ ਜਾਮਾਂ ਤੋਂ ਰਾਹਗੀਰ ਡਾਹਢੇ ਔਖੇ

ਲਾਲੜੂ, 11 ਨਵੰਬਰ (ਰਾਜਬੀਰ ਸਿੰਘ)- ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ ਦੇ ਨਾਲ-ਨਾਲ ਬਣੀਆਂ ਸਰਵਿਸ ਸੜਕਾਂ 'ਤੇ ਰੋਜ਼ਾਨਾ ਲੱਗਦੇ ਲੰਮੇ-ਲੰਮੇ ਜਾਮਾਂ ਕਾਰਨ ਰਾਹਗੀਰ ਤੇ ਸ਼ਹਿਰ ਵਾਸੀ ਡਾਹਢੇ ਔਖੇ ਹਨ | ਇਨ੍ਹਾਂ ਸਰਵਿਸ ਸੜਕਾਂ 'ਤੇ ਸਾਰਾ ਦਿਨ ਲੱਗੀਆਂ ਰਹਿੰਦੀਆਂ ...

ਪੂਰੀ ਖ਼ਬਰ »

ਸੜੀ ਕਣਕ ਦਾ 5 ਸਾਲਾਂ ਬਾਅਦ ਕਿਸਾਨ ਨੂੰ ਮਿਲਿਆ ਮੁਆਵਜ਼ਾ

ਖਰੜ, 11 ਨਵੰਬਰ (ਗੁਰਮੁੱਖ ਸਿੰਘ ਮਾਨ)-ਖਰੜ ਤਹਿਸੀਲ ਤਹਿਤ ਪੈਂਦੇ ਪਿੰਡ ਝਿੰਗੜਾਂ ਕਲਾਂ ਦੇ ਕਿਸਾਨ ਮਾਨ ਸਿੰਘ ਦੀ ਸਾਲ 2013 ਵਿਚ ਬਿਜਲੀ ਦੇ ਸ਼ਾਰਟ-ਸਰਕਟ ਕਾਰਨ ਦੋ ਵਿੱਘੇ ਕਣਕ ਦੀ ਫ਼ਸਲ ਸੜ ਗਈ ਸੀ, ਜਿਸ ਦਾ ਮੁਆਵਜ਼ਾ ਪੰਜ ਸਾਲਾਂ ਬਾਅਦ ਪਰਮਾਨੈਂਟ ਲੋਕ ਅਦਾਲਤ ਮੁਹਾਲੀ ...

ਪੂਰੀ ਖ਼ਬਰ »

ਐੱਸ. ਐੱਸ. ਏ./ਰਮਸਾ ਅਧਿਆਪਕ ਯੂਨੀਅਨ ਦੀ ਮੀਟਿੰਗ ਹੋਈ

ਐੱਸ. ਏ. ਐੱਸ. ਨਗਰ, 11 ਨਵੰਬਰ (ਕੇ. ਐੱਸ. ਰਾਣਾ)- ਐੱਸ. ਐੱਸ. ਏ./ਰਮਸਾ ਅਧਿਆਪਕ ਯੂਨੀਅਨ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਬਲਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਹਰਿੰਦਰ ਸਿੰਘ ਨੇ ਦੱਸਿਆ ਕਿ ਮੀਟਿੰਗ ਦੌਰਾਨ ਐੱਸ. ਐੱਸ. ਏ./ਰਮਸਾ ...

ਪੂਰੀ ਖ਼ਬਰ »

ਮਰਹੂਮ ਪ੍ਰਭਸਿਮਰਨ ਸਿੰਘ ਨੰਨੂ ਦੀ ਯਾਦ 'ਚ 10ਵਾਂ ਖ਼ੂਨਦਾਨ ਕੈਂਪ ਲਗਾਇਆ

ਐੱਸ. ਏ. ਐੱਸ. ਨਗਰ, 11 ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ)-ਮਰਹੂਮ ਪ੍ਰਭਸਿਮਰਨ ਸਿੰਘ ਨੰਨੂ ਸਿੱਧੂ ਦੀ ਯਾਦ ਵਿਚ 10ਵਾਂ ਖ਼ੂਨਦਾਨ ਕੈਂਪ ਟ੍ਰੇਡਰਸ ਮਾਰਕੀਟ ਵੈੱਲਫੇਅਰ ਐਸੋਸੀਏਸ਼ਨ ਵਲੋਂ ਫ਼ੇਜ਼ 3ਬੀ2 ਵਿਖੇ ਲਗਾਇਆ ਗਿਆ, ਜਿਸ ਦਾ ਉਦਘਾਟਨ ਮਰਹੂਮ ਪ੍ਰਭਸਿਮਰਨ ਸਿੰਘ ...

ਪੂਰੀ ਖ਼ਬਰ »

ਵੱਖ-ਵੱਖ ਸੜਕ ਹਾਦਸਿਆਂ 'ਚ ਇਕ ਜ਼ਖਮੀ

ਐੱਸ. ਏ. ਐੱਸ. ਨਗਰ, 11 ਨਵੰਬਰ (ਕੇ. ਐੱਸ. ਰਾਣਾ)- ਅੰਤਰਰਾਸ਼ਟਰੀ ਏਅਰਪੋਰਟ ਰੋਡ 'ਤੇ ਦੇਰ ਰਾਤ ਕਰੀਬ ਦੋ ਹਾਦਸੇ ਵਾਪਰੇ | ਪਹਿਲੇ ਹਾਦਸੇ 'ਚ ਮੋਟਰਸਾਈਕਲ ਤੇ ਕਾਰ ਵਿਚਕਾਰ ਹੋਈ ਟੱਕਰ ਦੌਰਾਨ ਪਿੰਡ ਭਾਂਖਰਪੁਰ ਦਾ ਰਹਿਣ ਵਾਲਾ ਨੌਜਵਾਨ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ | ਇਸ ...

ਪੂਰੀ ਖ਼ਬਰ »

ਪੀ. ਯੂ. ਦੀ ਵਿਦਿਆਰਥਣ ਜਾਗਿ੍ਤੀ ਸ਼ਰਮਾ ਵਲੋਂ ਪਹਿਲਾ ਸਥਾਨ ਹਾਸਲ

ਚੰਡੀਗੜ੍ਹ, 11 ਨਵੰਬਰ (ਮਨਜੋਤ ਸਿੰਘ ਜੋਤ)- ਪੰਜਾਬ ਯੂਨੀਵਰਸਿਟੀ ਇੰਸਟੀਚਿਊਟ ਆਫ਼ ਫਾਰਮਾਸਿਊਟੀਕਲ ਸਾਇੰਸ (ਯੂ.ਆਈ.ਪੀ.ਐੱਸ.) ਦੀ ਵਿਦਿਆਰਥਣਾਂ ਜਾਗਿ੍ਤੀ ਸ਼ਰਮਾ ਨੇ 'ਫਾਰਮਾਸਿਸਟ ਤੁਹਾਡੀ ਦਵਾਈ ਦੇ ਮਾਹਿਰ' ਵਿਸ਼ੇ 'ਤੇ ਹੋਈ ਜ਼ੋਨਲ ਪ੍ਰੀਖਿਆ ਵਿਚ ਪਹਿਲਾ ਸਥਾਨ ...

ਪੂਰੀ ਖ਼ਬਰ »

ਮਾਸਟਰ ਕੇਡਰ ਯੂਨੀਅਨ ਦਾ ਵਫਦ ਚੋਣ ਕਮਿਸ਼ਨ ਨੂੰ ਮਿਲਿਆ

ਕੁਰਾਲੀ, 11 ਨਵੰਬਰ (ਹਰਪ੍ਰੀਤ ਸਿੰਘ)-ਮਾਸਟਰ ਕੇਡਰ ਯੂਨੀਅਨ ਦੇ ਆਗੂਆਂ ਨੇ ਚੋਣ ਡਿਊਟੀ ਦੌਰਾਨ ਚੋਣ ਅਮਲੇ ਨੂੰ ਆਉਂਦੀਆਂ ਮੁਸ਼ਕਿਲਾਂ ਨੂੰ ਲੈ ਕੇ ਪੰਜਾਬ ਦੇ ਚੋਣ ਕਮਿਸ਼ਨ ਨਾਲ ਮੁਲਾਕਾਤ ਕੀਤੀ | ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ ਬਲਦੇਵ ਸਿੰਘ ਬੁੱਟਰ ਅਤੇ ...

ਪੂਰੀ ਖ਼ਬਰ »

ਵਿਸ਼ਵਕਰਮਾ ਦਿਵਸ ਮੌਕੇ ਸ਼ੋਭਾ ਯਾਤਰਾ ਕੱਢੀ

ਡੇਰਾਬੱਸੀ, 11 ਨਵੰਬਰ (ਸ਼ਾਮ ਸਿੰਘ ਸੰਧੂ)-ਵਿਸ਼ਵਕਰਮਾ ਦਿਵਸ ਮੌਕੇ ਵਿਸ਼ਵਕਰਮਾ ਕਲੱਬ, ਮੁਹੱਲਾ ਲੁਹਾਰਾਂ ਵਾਲਾ ਵਾਰਡ ਨੰ. 9 ਡੇਰਾਬੱਸੀ ਵਲੋਂ ਪ੍ਰਧਾਨ ਐਡਵੋਕੇਟ ਰਾਮ ਧੀਮਾਨ ਅਤੇ ਚੇਅਰਮੈਨ ਦਲੀਪ ਧੀਮਾਨ ਦੀ ਅਗਵਾਈ ਹੇਠ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ, ਜਿਸ ...

ਪੂਰੀ ਖ਼ਬਰ »

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ

ਮੁੱਲਾਂਪੁਰ ਗਰੀਬਦਾਸ, 11 ਨਵੰਬਰ (ਦਿਲਬਰ ਸਿੰਘ ਖੈਰਪੁਰ)-ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ ਬਲਾਕ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਗਿਆ | ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ, ...

ਪੂਰੀ ਖ਼ਬਰ »

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾਗੱਦੀ ਦਿਵਸ ਸਬੰਧੀ ਸਮਾਗਮ

ਐੱਸ. ਏ. ਐੱਸ. ਨਗਰ, 11 ਨਵੰਬਰ (ਨਰਿੰਦਰ ਸਿੰਘ ਝਾਂਮਪੁਰ)- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾਗੱਦੀ ਦਿਵਸ ਨੂੰ ਸਮਰਪਿਤ ਸਮੁੱਚੀ ਸੰਗਤ ਦੇ ਸਹਿਯੋਗ ਨਾਲ ਸੰਤ ਮਹਿੰਦਰ ਸਿੰਘ ਲੰਬਿਆਂ ਵਾਲਿਆਂ ਦੇ ਉਪਰਾਲੇ ਸਦਕਾ ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਲੰਬਿਆਂ ...

ਪੂਰੀ ਖ਼ਬਰ »

ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਬੰਦੀ ਛੋੜ ਦਿਵਸ ਨੂੰ ਸਮਰਪਿਤ ਕੀਰਤਨ ਦਰਬਾਰ

ਐੱਸ. ਏ. ਐੱਸ. ਨਗਰ, 11 ਨਵੰਬਰ (ਨਰਿੰਦਰ ਸਿੰਘ ਝਾਂਮਪੁਰ)- ਇਥੋਂ ਨੇੜਲੇ ਪਿੰਡ ਸੋਹਾਣਾ ਸਥਿਤ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਬੰਦੀ ਛੋੜ ਦਿਵਸ ਮਨਾਇਆ ਗਿਆ | ਇਸ ਦਿਹਾੜੇ ਦੀ ਖੁਸ਼ੀ ਵਿਚ ਸਵੇਰੇ 9 ਵਜੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ, ਉਪਰੰਤ ਸਾਰਾ ਦਿਨ ...

ਪੂਰੀ ਖ਼ਬਰ »

ਮੱਖੀਆਂ ਤੋਂ ਸਤਾਏ ਲੋਕ ਅੱਜ ਸੌ ਾਪਣਗੇ ਐੱਸ. ਡੀ. ਐੱਮ. ਨੂੰ ਮੰਗ ਪੱਤਰ

ਲਾਲੜੂ, 11 ਨਵੰਬਰ (ਰਾਜਬੀਰ ਸਿੰਘ)-ਪਿੰਡਾਂ ਅੰਦਰ ਮੱਖੀਆਂ ਦੀ ਭਰਮਾਰ ਤੋਂ ਪ੍ਰੇਸ਼ਾਨ ਲਾਲੜੂ ਖੇਤਰ ਦੇ ਲੋਕਾਂ ਅਤੇ ਭਾਰਤੀ ਕਮਿਊਨਿਸਟ ਪਾਰਟੀ ਸੀ. ਪੀ. ਆਈ. ਤਹਿਸੀਲ ਕਮੇਟੀ ਹਲਕਾ ਡੇਰਾਬੱਸੀ ਵਲੋਂ ਇਸ ਸਮੱਸਿਆ ਦੇ ਹੱਲ ਦੀ ਮੰਗ ਨੂੰ ਲੈ ਕੇ ਅੱਜ 12 ਨਵੰਬਰ ਨੂੰ ਐੱਸ. ...

ਪੂਰੀ ਖ਼ਬਰ »

ਬਲਾਕ ਪੱਧਰੀ ਦੁੱਧ ਚੁਆਈ ਮੁਕਾਬਲੇ ਅੱਜ ਤੋਂ-ਡਾ: ਬਿਮਲ ਸ਼ਰਮਾ

ਲਾਲੜੂ, 11 ਨਵੰਬਰ (ਰਾਜਬੀਰ ਸਿੰਘ)-ਪਸ਼ੂ ਪਾਲਣ ਵਿਭਾਗ ਪੰਜਾਬ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਪਸ਼ੂ ਪਾਲਣ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਬਲਾਕ ਪੱਧਰੀ ਦੁੱਧ ਚੁਆਈ ਮੁਕਾਬਲੇ 12 ਨਵੰਬਰ ਤੋਂ ਕਰਵਾਏ ਜਾ ਰਹੇ ਹਨ ...

ਪੂਰੀ ਖ਼ਬਰ »

ਤਿਲਕ ਰਾਜ ਦੀਆਂ ਸੇਵਾਵਾਂ ਚੰਡੀਗੜ੍ਹ ਨੂੰ ਸੌ ਾਪੀਆਂ

ਚੰਡੀਗੜ੍ਹ, 11 ਨਵੰਬਰ (ਵਿਸ਼ੇਸ਼ ਪ੍ਰਤੀਨਿਧ) - ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਤਿਲਕ ਰਾਜ, ਐਚ.ਸੀ.ਐਸ. ਦੀਆਂ ਸੇਵਾਵਾਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਸੌਾਪ ਦਿੱਤੀਆਂ ਹਨ | ਉਨ੍ਹਾਂ ਦੀ ਛੇਤੀ ਹੀ ਨਿਯੁਕਤੀ ਕਰ ਦਿਤੀ ਜਾਏਗੀ | ਇਸੇ ਤਰ੍ਹਾਂ ਹਰਿਆਣਾ ਸਰਕਾਰ ਨੇ ...

ਪੂਰੀ ਖ਼ਬਰ »

ਵਿਸ਼ਵਕਰਮਾ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ

ਮੁੱਲਾਂਪੁਰ ਗਰੀਬਦਾਸ, 11 ਨਵੰਬਰ (ਖੈਰਪੁਰ)- ਪਿੰਡ ਕਾਂਸਲ ਵਿਖੇ ਵਿਸ਼ਵਕਰਮਾ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ | ਇਸ ਮੌਕੇ ਭਜਨ ਮੰਡਲੀ ਵਲੋਂ ਭਗਵਾਨ ਵਿਸ਼ਵਕਰਮਾ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ | ਸਮਾਗਮ ਦੌਰਾਨ ਅਕਾਲੀ ਦਲ ਦੇ ਹਲਕਾ ਖਰੜ ਦੇ ਇੰਚਾਰਜ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX