ਤਾਜਾ ਖ਼ਬਰਾਂ


ਸੁਪਰੀਮ ਕੋਰਟ 'ਚ ਪਹੁੰਚਿਆ ਹੈਦਰਾਬਾਦ ਮੁਠਭੇੜ ਮਾਮਲਾ, ਪੁਲਿਸ ਵਿਰੁੱਧ ਪਟੀਸ਼ਨ ਦਾਇਰ
. . .  8 minutes ago
ਨਵੀਂ ਦਿੱਲੀ, 7 ਦਸੰਬਰ- ਮਹਿਲਾ ਵੈਟਰਨਰੀ ਡਾਕਟਰ ਦੀ ਸਮੂਹਿਕ ਜਬਰ ਜਨਾਹ ਤੋਂ ਬਾਅਦ ਹੱਤਿਆ ਕਰਕੇ ਸਾੜਨ ਦੇ ਮਾਮਲੇ ਦੇ ਚਾਰੋ ਦੋਸ਼ੀਆਂ ਦੇ ਮੁਠਭੇੜ ਦੌਰਾਨ ਮਾਰੇ ਜਾਣ ਦਾ ਮਾਮਲਾ ਹੁਣ ਸੁਪਰੀਮ ਕੋਰਟ...
ਉੱਤਰ ਪ੍ਰਦੇਸ਼ ਦੇ ਚਿਤਰਕੂਟ 'ਚ ਮਹਿਲਾ ਡਾਂਸਰ ਨੂੰ ਗੋਲੀ ਮਾਰਨ ਦੇ ਦੋਸ਼ 'ਚ ਦੋ ਲੋਕ ਗ੍ਰਿਫ਼ਤਾਰ
. . .  31 minutes ago
ਲਖਨਊ, 7 ਦਸੰਬਰ- ਉੱਤਰ ਪ੍ਰਦੇਸ਼ ਦੇ ਚਿਤਰਕੂਟ 'ਚ ਮਹਿਲਾ ਡਾਂਸਰ ਨੂੰ ਗੋਲੀ ਮਾਰਨ ਦੇ ਦੋਸ਼ 'ਚ ਪੁਲਿਸ ਨੇ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਮਾਮਲਾ ਬੀਤੀ 1 ਦਸੰਬਰ ਦਾ ਹੈ। ਵਿਆਹ ਸਮਾਰੋਹ ਦੌਰਾਨ...
ਉਨਾਓ ਜਬਰ ਜਨਾਹ ਪੀੜਤਾ ਦੀ ਮੌਤ 'ਤੇ ਬੋਲੀ ਮਾਇਆਵਤੀ- ਕਾਨੂੰਨ ਦਾ ਖ਼ੌਫ਼ ਪੈਦਾ ਕਰਨ ਸੂਬਾ ਸਰਕਾਰਾਂ
. . .  44 minutes ago
ਲਖਨਊ, 7 ਦਸੰਬਰ- ਉਨਾਓ ਸਮੂਹਿਕ ਜਬਰ ਜਨਾਹ ਪੀੜਤਾ ਦੀ ਮੌਤ 'ਤੇ ਬਸਪਾ ਮੁਖੀ ਮਾਇਆਵਤੀ ਨੇ ਕਿਹਾ ਕਿ ਹੈ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸੂਬਾ ਸਰਕਾਰਾਂ ਨੂੰ ਕਾਨੂੰਨ ਦਾ ਖ਼ੌਫ਼ ਪੈਦਾ ਕਰਨ ਦੀ ਲੋੜ...
ਝਾਰਖੰਡ ਵਿਧਾਨ ਸਭਾ ਚੋਣਾਂ : ਸਵੇਰੇ 9 ਵਜੇ ਤੱਕ 13.03 ਫ਼ੀਸਦੀ ਵੋਟਿੰਗ
. . .  about 1 hour ago
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਉਨਾਓ ਜਬਰ ਜਨਾਹ ਪੀੜਤਾ ਦੀ ਮੌਤ 'ਤੇ ਜਤਾਇਆ ਦੁੱਖ
. . .  about 1 hour ago
ਲਖਨਊ, 7 ਦਸੰਬਰ- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਉਨਾਓ ਜਬਰ ਜਨਾਹ ਪੀੜਤਾ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੇ ਸਾਰੇ...
14 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜ ਗਏ ਉਨਾਓ ਜਬਰ ਜਨਾਹ ਮਾਮਲੇ ਦੇ ਦੋਸ਼ੀ
. . .  about 1 hour ago
ਨਵੀਂ ਦਿੱਲੀ, 7 ਦਸੰਬਰ- ਉਨਾਓ ਸਮੂਹਿਕ ਜਬਰ ਜਨਾਹ ਮਾਮਲੇ ਦੇ ਪੰਜਾਂ ਦੋਸ਼ੀਆਂ ਨੂੰ ਅਦਾਲਤ ਨੇ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਹੈ। ਦੋਸ਼ੀਆਂ ਨੂੰ ਪੁਲਿਸ ਨੇ...
ਸਫਦਰਜੰਗ ਹਸਪਤਾਲ ਪਹੁੰਚੀ ਰਾਸ਼ਟਰੀ ਮਹਿਲਾ ਆਯੋਗ ਦੀ ਪ੍ਰਧਾਨ
. . .  about 2 hours ago
ਨਵੀਂ ਦਿੱਲੀ, 7 ਦਸੰਬਰ- ਰਾਸ਼ਟਰੀ ਮਹਿਲਾ ਆਯੋਗ ਦੀ ਪ੍ਰਧਾਨ ਰੇਖਾ ਸ਼ਰਮਾ ਸਫਦਰਜੰਗ ਹਸਪਤਾਲ ਪਹੁੰਚੀ ਹੈ ਜਿੱਥੇ ਦੇਰ ਰਾਤ ਉਨਾਓ ...
ਉਨਾਓ ਮਾਮਲੇ 'ਚ ਦੋਸ਼ੀਆਂ ਨੂੰ ਇਕ ਮਹੀਨੇ ਦੇ ਅੰਦਰ ਦਿੱਤੀ ਜਾਵੇ ਫਾਂਸੀ : ਸਵਾਤੀ ਮਾਲੀਵਾਲ
. . .  about 3 hours ago
ਨਵੀਂ ਦਿੱਲੀ, 7 ਦਸੰਬਰ- ਦਿੱਲੀ ਮਹਿਲਾ ਆਯੋਗ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਉਨਾਓ ਜਬਰ ਜਨਾਹ ਪੀੜਤਾ ਦੀ ਮੌਤ 'ਤੇ ਕਿਹਾ ਕਿ ਉਹ ਉੱਤਰ ਪ੍ਰਦੇਸ਼ ਸਰਕਾਰ ਅਤੇ ਕੇਂਦਰ ...
ਅੱਜ ਝਾਰਖੰਡ ਦੀਆਂ 20 ਵਿਧਾਨਸਭਾ ਸੀਟਾਂ ਦੇ ਲਈ ਹੋ ਰਹੀਆਂ ਹਨ ਚੋਣਾਂ
. . .  about 3 hours ago
ਰਾਂਚੀ, 7 ਦਸੰਬਰ- ਅੱਜ ਝਾਰਖੰਡ ਦੀਆਂ 20 ਵਿਧਾਨਸਭਾ ਸੀਟਾਂ ਦੇ ਲਈ ਚੋਣਾਂ ਹੋ ਰਹੀਆਂ ਹਨ। ਲੋਕ ਸਵੇਰ ਤੋਂ ਹੀ ਵੋਟ ਪਾਉਣ...
ਅੱਜ ਦਾ ਵਿਚਾਰ
. . .  about 3 hours ago
ਭਾਰਤ ਵੈਸਟ ਇੰਡੀਜ਼ ਟੀ20 ਮੈਚ : ਭਾਰਤ ਨੇ 6 ਵਿਕਟਾਂ ਨਾਲ ਜਿੱਤ ਹਾਸਿਲ ਕੀਤੀ
. . .  1 day ago
ਸਾਬਕਾ ਪੈਰਾ ਮਿਲਟਰੀ ਫੋਰਸ ਵੱਲੋਂ 13 ਨੂੰ ਕੀਤਾ ਜਾਵੇਗਾ ਦਿੱਲੀ ਸੰਸਦ ਭਵਨ ਦਾ ਘਿਰਾਓ
. . .  1 day ago
ਫ਼ਤਿਹਗੜ੍ਹ ਸਾਹਿਬ, 6 ਦਸੰਬਰ (ਅਰੁਣ ਅਹੂਜਾ)- ਆਪਣੀਆਂ ਮੰਗਾਂ ਨੂੰ ਲੈ ਕੇ ਸਾਬਕਾ ਆਲ ਇੰਡੀਆ ਪੈਰਾਂ ਮਿਲਟਰੀ ਫੋਰਸ ਵੱਲੋਂ 13 ਦਸੰਬਰ ਨੂੰ ਦਿੱਲੀ ਸੰਸਦ ਭਵਨ ਅਗੇ ਕੌਮੀ ਪੱਧਰੀ ਰੋਸ ਧਰਨਾ ਲਗਾਇਆ ਜਾ ਰਿਹਾ ਹੈ, ਜਿਸ ...
ਭਾਰਤ ਵੈਸਟ ਇੰਡੀਜ਼ ਟੀ20 ਮੈਚ : ਵੈਸਟ ਇੰਡੀਜ਼ ਨੇ ਭਾਰਤ ਨੂੰ ਜਿੱਤਣ ਲਈ ਦਿੱਤਾ 208 ਦੌੜਾਂ ਦਾ ਟੀਚਾ
. . .  1 day ago
ਭਾਰਤ ਵੈਸਟ ਇੰਡੀਜ਼ ਟੀ20 ਮੈਚ : ਵੈਸਟ ਇੰਡੀਜ਼ ਦਾ 101 ਦੌੜਾਂ 'ਤੇ ਡਿੱਗਿਆ ਤੀਸਰਾ ਵਿਕਟ
. . .  1 day ago
ਭਾਰਤ ਵੈਸਟ ਇੰਡੀਜ਼ ਟੀ20 ਮੈਚ : ਵੈਸਟ ਇੰਡੀਜ਼ ਦੀ ਤੇਜ਼ ਸ਼ੁਰੂਆਤ, 10 ਓਵਰਾਂ ਮਗਰੋਂ ਦੋ ਵਿਕਟਾਂ ਦੇ ਨੁਕਸਾਨ 'ਤੇ 101 ਦੌੜਾਂ
. . .  1 day ago
ਫ਼ਾਜ਼ਿਲਕਾ ਪੁਲਿਸ ਨੇ ਔਰਤਾਂ ਲਈ 'ਪਿੱਕ ਐਂਡ ਡਰੋਪ' ਸੇਵਾ ਦੀ ਕੀਤੀ ਸ਼ੁਰੂ
. . .  1 day ago
ਸ੍ਰੀ ਮੁਕਤਸਰ ਸਾਹਿਬ ਤੋਂ ਅਗਵਾ ਨੌਜਵਾਨ ਬਰਾਮਦ,3 ਦੋਸ਼ੀ ਕਾਬੂ
. . .  1 day ago
ਭਾਰਤ ਵੈਸਟ ਇੰਡੀਜ਼ : ਵੈਸਟ ਇੰਡੀਜ਼ ਨੂੰ ਲੱਗਾ ਦੂਸਰਾ ਝਟਕਾ, ਸਕੋਰ 64
. . .  1 day ago
ਭਾਰਤ ਵੈਸਟ ਇੰਡੀਜ਼ ਟੀ 20 ਮੈਚ : 5 ਓਵਰਾਂ ਮਗਰੋਂ ਵੈਸਟ ਇੰਡੀਜ਼ ਨੇ ਇਕ ਵਿਕਟ ਦੇ ਨੁਕਸਾਨ 'ਤੇ ਬਣਾਈਆਂ 57 ਦੌੜਾਂ
. . .  1 day ago
ਭਾਰਤ ਵੈਸਟ ਇੰਡੀਜ਼ : ਦੂਸਰੇ ਓਵਰ 'ਚ ਵੈਸਟ ਇੰਡੀਜ ਨੂੰ ਲੱਗਾ ਪਹਿਲਾ ਝਟਕਾ, ਸਕੋਰ 13/1
. . .  1 day ago
ਅਮਰੀਕਨ ਨਾਗਰਿਕ ਕਰਤਾਰਪੁਰ ਲਾਂਘੇ ਤੋਂ ਲੰਘਣ ਨਾ ਦਿੱਤਾ - ਕਿਸੇ ਹੋਰ ਰਸਤੇ ਲੰਘਣ ਦੀ ਕੀਤੀ ਕੋਸ਼ਿਸ਼ - ਬੀ.ਐਸ.ਐਫ. ਨੇ ਕੀਤੀ ਨਾਕਾਮ
. . .  1 day ago
ਭਾਰਤ ਵੈਸਟ ਇੰਡੀਜ਼ ਪਹਿਲਾ ਟੀ20 : ਭਾਰਤ ਨੇ ਟਾਸ ਜਿੱਤ ਕੇ ਪਹਿਲਾ ਗੇਂਦਬਾਜ਼ੀ ਦਾ ਲਿਆ ਫ਼ੈਸਲਾ
. . .  1 day ago
ਪੋਕਸੋ ਐਕਟ ਤਹਿਤ ਜਬਰ ਜਨਾਹੀਆਂ ਦੇ ਦੋਸ਼ੀਆਂ ਲਈ ਰਹਿਮ ਦੀ ਪਟੀਸ਼ਨ ਨਾ ਹੋਵੇ - ਰਾਸ਼ਟਰਪਤੀ
. . .  1 day ago
ਜਲੰਧਰ ਦਿਹਾਤੀ ਕਾਂਗਰਸ ਪ੍ਰਧਾਨ ਦੇ ਘਰ 'ਤੇ ਈ.ਡੀ. ਵੱਲੋਂ ਛਾਪੇਮਾਰੀ
. . .  1 day ago
ਮਾਈਨਿੰਗ ਮਾਫ਼ੀਆ ਦਾ ਵੱਧ ਚੁਕੈ ਖ਼ੌਫ਼, ਕਈ ਕਾਨੂੰਨੀ ਕਰੈਸ਼ਰ ਬੰਦ, ਮੁੱਖ ਮੰਤਰੀ ਦਾ ਇਕ ਸਲਾਹਕਾਰ ਸਵਾਲਾਂ ਦੇ ਘੇਰੇ 'ਚ - ਹਰਪਾਲ ਚੀਮਾ
. . .  1 day ago
ਸਾਬਕਾ ਸਰਪੰਚ ਦਲਬੀਰ ਸਿੰਘ ਢਿਲਵਾਂ ਕਤਲ ਮਾਮਲੇ 'ਚ ਪੁਲਿਸ ਨੇ ਹਾਸਲ ਕੀਤੀ ਵੱਡੀ ਕਾਮਯਾਬੀ
. . .  1 day ago
ਹੈਦਰਾਬਾਦ ਐਨਕਾਊਂਟਰ : ਸਾਨੂੰ ਆਪਣੇ ਬਚਾਅ ਲਈ ਚਲਾਉਣੀ ਪਈ ਗੋਲੀ - ਤੇਲੰਗਾਨਾ ਪੁਲਿਸ
. . .  1 day ago
ਵਿਧਾਨ ਸਭਾ ਹਲਕਾ ਅਟਾਰੀ ਤੋਂ ਯੂਥ ਕਾਂਗਰਸ ਦੀਆਂ ਜਥੇਬੰਦਕ ਚੋਣਾਂ ਸ਼ਾਂਤਮਈ ਢੰਗ ਨਾਲ ਸੰਪੰਨ
. . .  1 day ago
ਸਮਾਣਾ ਨੇੜੇ ਪਿੰਡ ਗੱਜੂਮਾਜਰਾ ਚ ਏ.ਟੀ.ਐਮ. ਤੋੜਿਆ
. . .  1 day ago
ਯੂਥ ਕਾਂਗਰਸ ਬਲਾਕ ਨਾਭਾ ਦੀ ਹੋਈ ਚੋਣ ਸ਼ਾਂਤੀਪੂਰਵਕ
. . .  1 day ago
ਸ੍ਰੀ ਮੁਕਤਸਰ ਸਾਹਿਬ ਵਿਖੇ ਦਿਨ-ਦਿਹਾੜੇ ਨੌਜਵਾਨ ਅਗਵਾ, ਜਾਂਚ 'ਚ ਜੁਟੀ ਪੁਲਿਸ
. . .  1 day ago
ਵਿਧਾਇਕ 'ਤੇ ਹਮਲੇ ਦੇ ਮਾਮਲੇ 'ਚ ਪੁਲਿਸ ਨੇ ਪੰਜ ਵਿਅਕਤੀਆਂ ਨੂੰ ਅਦਾਲਤ 'ਚ ਕੀਤਾ ਪੇਸ਼
. . .  1 day ago
ਹੈਦਰਾਬਾਦ ਐਨਕਾਉਂਟਰ 'ਤੇ ਤੇਲੰਗਾਨਾ ਪੁਲਿਸ ਵੱਲੋਂ ਕੀਤੀ ਜਾ ਰਹੀ ਪ੍ਰੈੱਸ ਕਾਨਫ਼ਰੰਸ
. . .  1 day ago
ਕਬੱਡੀ ਟੂਰਨਾਮੈਂਟ : ਨਿਊਜ਼ੀਲੈਂਡ ਨੇ ਕੀਨੀਆ ਨੂੰ 9 ਅੰਕਾਂ ਨਾਲ ਹਰਾਇਆ
. . .  1 day ago
ਗਿੱਪੀ ਗਰੇਵਾਲ ਨੂੰ ਫਿਰੌਤੀ ਲਈ ਧਮਕਾਉਣ ਦੇ ਮਾਮਲੇ 'ਚ 5 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਗੈਂਗਸਟਰ ਸੁਖਪ੍ਰੀਤ ਸਿੰਘ ਬੁੱਢਾ
. . .  1 day ago
ਮਾਰੀਸ਼ਸ ਦੇ ਪ੍ਰਧਾਨ ਮੰਤਰੀ ਨੇ ਅੱਜ ਪੀ.ਐਮ ਮੋਦੀ ਨਾਲ ਕੀਤੀ ਮੁਲਾਕਾਤ
. . .  1 day ago
ਜਲੰਧਰ ਪੁਲਿਸ ਨੇ ਚਾਰ ਨਸ਼ਾ ਤਸਕਰਾਂ ਨੂੰ ਕੀਤਾ ਕਾਬੂ
. . .  1 day ago
ਪਾਣੀ ਦੀ ਨਿਕਾਸੀ ਨਾਲੀ ਕੋਲੋਂ ਮਿਲਿਆ ਭਰੂਣ
. . .  1 day ago
ਵਿਧਾਨ ਸਭਾ ਹਲਕਾ ਅਜਨਾਲਾ 'ਚ ਅਮਨ ਅਮਾਨ ਨਾਲ ਪੈ ਰਹੀਆਂ ਹਨ ਯੂਥ ਕਾਂਗਰਸ ਦੀਆਂ ਵੋਟਾਂ
. . .  1 day ago
ਕਬੱਡੀ ਟੂਰਨਾਮੈਂਟ : ਕੀਨੀਆ ਅਤੇ ਨਿਊਜ਼ੀਲੈਂਡ ਵਿਚਾਲੇ ਮੈਚ ਸ਼ੁਰੂ
. . .  1 day ago
ਕਬੱਡੀ ਟੂਰਨਾਮੈਂਟ : ਆਸਟ੍ਰੇਲੀਆ ਨੇ ਸ੍ਰੀਲੰਕਾ ਨੂੰ 14 ਅੰਕਾਂ ਨਾਲ ਹਰਾਇਆ
. . .  1 day ago
ਹੈਦਰਾਬਾਦ ਐਨਕਾਉਂਟਰ 'ਤੇ ਲਾਕੇਟ ਚੈਟਰਜੀ ਨੇ ਕਿਹਾ- ਅਜਿਹੇ ਐਨਕਾਉਂਟਰ ਨੂੰ ਬਣਾਇਆ ਜਾਣਾ ਚਾਹੀਦਾ ਹੈ ਕਾਨੂੰਨੀ
. . .  1 day ago
10 ਦਸੰਬਰ ਨੂੰ ਹੋਵੇਗੀ ਭਾਜਪਾ ਸੰਸਦੀ ਪਾਰਟੀ ਦੀ ਬੈਠਕ
. . .  1 day ago
ਪਟਿਆਲਾ ਵਿਖੇ ਕਬੱਡੀ ਟੂਰਨਾਮੈਂਟ ਦੌਰਾਨ ਸ੍ਰੀਲੰਕਾ ਅਤੇ ਆਸਟ੍ਰੇਲੀਆ ਵਿਚਾਲੇ ਮੁਕਾਬਲਾ ਜਾਰੀ
. . .  1 day ago
ਅੰਧੀਰ ਰੰਜਨ ਚੌਧਰੀ ਨੇ ਲੋਕ ਸਭਾ 'ਚ ਚੁੱਕਿਆ ਉਨਾਓ ਜਬਰ ਜਨਾਹ ਪੀੜਤਾ ਨੂੰ ਸਾੜਨ ਦਾ ਮਾਮਲਾ
. . .  1 day ago
8 ਦਸੰਬਰ ਨੂੰ ਬੁੰਡਾਲਾ ਮੰਜਕੀ 'ਚ ਕਰਵਾਏ ਜਾਣਗੇ ਸਵ.ਕਾਮਰੇਡ ਸੁਰਜੀਤ ਦੇ ਬਰਸੀ ਸੰਬੰਧੀ ਸਮਾਗਮ
. . .  1 day ago
ਪ੍ਰਿਅੰਕਾ ਰੈਡੀ ਦੇ ਕਾਤਲਾਂ ਨੂੰ ਪੁਲਿਸ ਵੱਲੋਂ ਐਨਕਾਊਂਟਰ ਕਰਨ ਦੀ ਖ਼ੁਸ਼ੀ 'ਚ ਬਠਿੰਡਾ 'ਚ ਵੰਡੇ ਗਏ ਲੱਡੂ
. . .  1 day ago
ਹੈਦਰਾਬਾਦ ਐਨਕਾਉਂਟਰ 'ਤੇ ਮੇਨਕਾ ਗਾਂਧੀ ਨੇ ਚੁੱਕੇ ਸਵਾਲ, ਕਿਹਾ- ਨਿਆਂ ਪ੍ਰਣਾਲੀ ਤਹਿਤ ਮਿਲਣੀ ਚਾਹੀਦੀ ਸੀ ਸਜ਼ਾ
. . .  1 day ago
ਪੁਲਿਸ ਕਮਿਸ਼ਨਰ ਸੱਜਨਾਰ ਵੱਲੋਂ ਐਨਕਾਊਂਟਰ 'ਚ ਜਬਰ ਜਨਾਹ ਦੇ ਦੋਸ਼ੀਆਂ ਨੂੰ ਕੀਤਾ ਗਿਆ ਢੇਰ
. . .  1 day ago
ਧਰਨੇ 'ਤੇ ਬੈਠੀ ਜਿਨਸੀ ਸ਼ੋਸ਼ਣ ਦੀ ਪੀੜਤ ਡਾਕਟਰ ਨੂੰ ਪੁਲਿਸ ਨੇ ਲਿਆ ਹਿਰਾਸਤ 'ਚ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 27 ਕੱਤਕ ਸੰਮਤ 550

ਸੰਪਾਦਕੀ

'ਅਰਥ ਮੈਟਰਜ਼' ਹੈ ਦੂਰਦਰਸ਼ਨ ਦਾ ਸਾਰਥਿਕ ਤੇ ਸਲਾਹੁਣਯੋਗ ਉਪਰਾਲਾ

'ਅਰਥ ਮੈਟਰਜ਼' ਦੂਰਦਰਸ਼ਨ ਦਾ ਪੁਰਾਣਾ ਪ੍ਰੋਗਰਾਮ ਹੈ ਪ੍ਰੰਤੂ ਅੱਜ ਹੋਰ ਪ੍ਰਸੰਗਕ, ਹੋਰ ਸਾਰਥਿਕ, ਹੋਰ ਮਹੱਤਵਪੂਰਨ ਹੋ ਗਿਆ ਹੈ। ਕਈ ਸਾਲ ਪਹਿਲਾਂ ਇਹ ਦੂਰਦਰਸ਼ਨ ਦੇ ਕੌਮੀ ਚੈਨਲ ਤੋਂ ਵਿਖਾਇਆ ਜਾਂਦਾ ਸੀ। ਉਦੋਂ ਵੀ ਇਸ ਦੀ ਸਾਰਥਿਕਤਾ ਤੇ ਪੇਸ਼ਕਾਰੀ ਮੈਨੂੰ ਪ੍ਰਭਾਵਿਤ ਕਰਦੀ ਸੀ। ਬੀਤੇ ਦਿਨੀਂ ਇਸ ਦੀ ਇਕ ਕੜੀ ਜੋ ਪੰਜਾਬੀ ਵਿਚ ਅਨੁਵਾਦ (ਡਬ) ਕੀਤਾ ਹੋਇਆ ਸੀ, ਡੀ.ਡੀ. ਪੰਜਾਬੀ ਨੇ ਪ੍ਰਸਾਰਿਤ ਕੀਤੀ। ਕਸ਼ਮੀਰ ਦੇ ਸ਼ਹਿਰ ਸ੍ਰੀਨਗਰ ਵਿਚ ਸਥਿਤ ਡੱਲ ਝੀਲ। ਉਸ ਦੀ ਹੋਂਦ ਹਸਤੀ, ਉਸਦੀ ਸਾਂਭ-ਸੰਭਾਲ, ਉਸਦੇ ਇਰਦ-ਗਿਰਦ ਖੁੰਬਾਂ ਵਾਂਗ ਉੱਗ ਆਈਆਂ ਮਨੁੱਖੀ ਬਸਤੀਆਂ, ਹੋਟਲ, ਰਹਿੰਦ-ਖੂੰਹਦ ਤੇ ਕੁਦਰਤੀ ਘਾਹ-ਬੂਟੀ ਨਾਲ ਉਸ ਦਾ ਦਮ ਘੁੱਟਣ ਲੱਗਾ ਹੈ। ਦਾਇਰਾ ਸੁੰਗੜ ਰਿਹਾ ਹੈ, ਉਸ ਦੀ ਕੁਦਰਤੀ ਖ਼ੂਬਸੂਰਤੀ ਨੂੰ ਗ੍ਰਹਿਣ ਲੱਗ ਗਿਆ ਹੈ। ਬੀਤੇ ਦਿਨੀਂ ਮੈਂ ਸ੍ਰੀਨਗਰ ਵਿਚ ਸਾਂ। ਡੱਲ ਝੀਲ ਦੀਆਂ ਸ਼ਾਮ ਸਮੇਂ ਦੀਆਂ ਤਸਵੀਰਾਂ ਖਿੱਚ ਕੇ ਫੇਸਬੁੱਕ 'ਤੇ ਪਾਈਆਂ ਸਨ। ਬੜੀਆਂ ਦਿਲਕਸ਼ ਸਨ। ਪਰ ਅਸਲੀਅਤ ਕੁਝ ਹੋਰ ਹੈ। ਮੈਂ ਅੱਖੀਂ ਵੀ ਵੇਖੀ ਅਤੇ 'ਅਰਥ ਮੈਟਰਜ਼' ਦੀ ਇਸ ਕੜੀ ਨੇ ਵੀ ਸਾਹਮਣੇ ਲਿਆਂਦੀ। ਇਹ ਕੜੀ ਡੀ.ਡੀ. ਕਸ਼ੀਰ ਅਤੇ ਕਸ਼ਮੀਰ ਦੇ ਹੋਰ ਚੈਨਲਾਂ ਤੋਂ ਵਾਰ-ਵਾਰ ਵਿਖਾਈ ਜਾਣੀ ਚਾਹੀਦੀ ਹੈ।
ਨਿਰਮਾਤਾ-ਨਿਰਦੇਸ਼ਕ ਮਾਈਕ ਪਾਂਡੇ ਨੇ 'ਅਰਥ ਮੈਟਰਜ਼' ਲੜੀ ਦੂਰਦਰਸ਼ਨ ਲਈ ਬਣਾਈ ਸੀ। ਇਸ ਨੂੰ ਹੁਣ ਤੱਕ ਕਈ ਐਵਾਰਡ ਮਿਲ ਚੁੱਕੇ ਹਨ। ਧਰਤੀ ਕੀ ਤੋਂ ਕੀ ਬਣਦੀ ਜਾ ਰਹੀ ਹੈ। ਕੁਦਰਤੀ ਸਰੋਤਾਂ ਦਾ ਮੂੰਹ-ਮੁਹਾਂਦਰਾ ਵਿਗੜ ਰਿਹਾ ਹੈ। ਪ੍ਰਦੂਸ਼ਣ ਨੇ ਜੀਵ-ਜੰਤੂਆਂ ਦਾ ਜਿਊਣਾ ਮੁਹਾਲ ਕਰ ਦਿੱਤਾ ਹੈ। ਇਸ ਸਭ ਨੂੰ ਪਾਂਡੇ ਕੈਮਰੇ ਤੇ ਕੁਮੈਂਟਰੀ ਰਾਹੀਂ ਅਜਿਹੇ ਸੁਭਾਵਿਕ, ਪ੍ਰਭਾਵਸ਼ਾਲੀ, ਕਲਾਮਈ ਤੇ ਵਾਸਤਵਿਕ ਢੰਗ ਨਾਲ ਬਿਆਨ ਕਰਦਾ ਹੈ ਕਿ ਦਰਸ਼ਕ ਵੇਖਦਾ ਹੀ ਰਹਿ ਜਾਂਦਾ ਹੈ ਤੇ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿੰਦਾ।
ਪਾਂਡੇ ਨੈਰੋਬੀ ਵਿਚ ਪੈਦਾ ਹੋਇਆ ਪ੍ਰੰਤੂ ਉਸ ਦੇ ਮਾਪੇ ਭਾਰਤੀ ਸਨ। 1970 ਨੇੜੇ ਨੈਰੋਬੀ ਵਿਚ ਉਸ ਨੂੰ ਰਾਜੀਵ ਗਾਂਧੀ ਨੂੰ ਮਿਲਣ ਦਾ ਮੌਕਾ ਮਿਲਿਆ। ਰਾਜੀਵ ਗਾਂਧੀ ਨੇ ਉਸ ਨੂੰ ਭਾਰਤ ਆ ਕੇ ਕੰਮ ਕਰਨ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਭਾਰਤ ਨੂੰ ਤੇਰੇ ਵਰਗੀ ਪ੍ਰਤਿਭਾ ਦੀ ਸਖ਼ਤ ਲੋੜ ਹੈ। 'ਅਰਥ ਮੈਟਰਜ਼' ਦੂਰਦਰਸ਼ਨ ਲਈ ਤਿਆਰ ਕਰਨ ਦਾ ਸਬੱਬ ਰਾਜੀਵ ਗਾਂਧੀ ਨੇ ਹੀ ਬਣਾਇਆ। ਇਸ ਉਪਰੰਤ ਉਸ ਨੂੰ ਭਾਰਤ ਵਿਚ ਅਜਿਹੇ ਅਨੇਕਾਂ ਹੋਰ ਪ੍ਰੋਜੈਕਟ ਮਿਲ ਗਏ।
ਦੂਰਦਰਸ਼ਨ ਦੇ ਕੌਮੀ ਚੈਨਲ ਤੋਂ ਇਹ ਲੜੀ 2001 ਵਿਚ ਆਰੰਭ ਕੀਤੀ ਗਈ ਸੀ ਅਤੇ ਇਸ ਦੀਆਂ 108 ਕੜੀਆਂ ਸਨ। ਦੂਸਰੇ ਦੌਰ ਤਹਿਤ 26 ਕੜੀਆਂ ਨਾਲ ਇਸ ਦੀ ਸ਼ੁਰੂਆਤ 4 ਫਰਵਰੀ, 2007 ਨੂੰ ਹੋਈ ਸੀ। ਇਹ ਲੜੀ ਵੀ ਵਿਚਾਰਾਂ ਨੂੰ ਟੁੰਬਣ ਵਾਲੀ ਸੀ। ਭਾਰਤ ਤੇ ਵਿਸ਼ਵ ਸਨਮੁੱਖ ਅਨੇਕਾਂ ਚੁਣੌਤੀਆਂ ਮੂੰਹ ਅੱਡੀ ਖਲੋਤੀਆਂ ਹਨ ਪ੍ਰੰਤੂ ਕੁਦਰਤ ਸੂਖਮ ਸੰਤੁਲਨ ਬਣਾਈ ਰੱਖਣ ਦੇ ਆਹਰ ਵਿਚ ਰੁੱਝੀ ਰਹਿੰਦੀ ਹੈ। ਕੁਦਰਤ ਦੇ ਮਹੱਤਵ ਤੇ ਵਡੱਪਣ ਨੂੰ ਬਾਖੂਬੀ ਉਘਾੜਿਆ ਗਿਆ ਸੀ। ਸਿਹਤ ਸਬੰਧੀ ਮੁੱਦੇ ਜਿਹੜੇ ਸਿੱਧੇ ਤੌਰ 'ਤੇ ਵਾਤਾਵਰਨ ਨਾਲ ਜੁੜੇ ਹਨ, ਉਨ੍ਹਾਂ ਬਾਰੇ ਸਮਝਣ ਸਮਝਾਉਣ ਦੇ ਸਫ਼ਲ ਉਪਰਾਲੇ ਕੀਤੇ ਸਨ। ਭਾਰਤ ਸਮੇਤ ਸਮੁੱਚੇ ਏਸ਼ੀਆ ਦਾ 'ਈਕੋਸਿਸਟਮ' ਵੱਡੇ ਦਬਾਅ ਅਧੀਨ ਹੈ। ਸਾਡੇ ਬੱਚਿਆਂ ਤੇ ਨੌਜਵਾਨਾਂ ਲਈ ਇਹ ਜਾਨਣਾ ਨਿਹਾਇਤ ਜ਼ਰੂਰੀ ਹੈ। 'ਅਰਥ ਮੈਟਰਜ਼' ਲੜੀ ਦੀ ਵਿਸ਼ੇਸ਼ਤਾ ਸੀ ਕਿ ਇਹ ਵਿਸ਼ਾਲ ਤੇ ਗਹਿਰ ਗੰਭੀਰ ਖੋਜ 'ਤੇ ਆਧਾਰਿਤ ਸੀ ਅਤੇ ਇਸ ਨੂੰ ਖੇਤਰੀ ਭਾਸ਼ਾਵਾਂ ਵਿਚ ਡੱਬ ਕੀਤਾ ਗਿਆ ਸੀ। ਦੂਰਦਰਸ਼ਨ ਕੋਲ ਇਹ ਬੇਸ਼ਕੀਮਤੀ ਖਜ਼ਾਨਾ ਮੌਜੂਦ ਹੈ। ਇਸ ਨੂੰ ਸਾਰੇ ਦੂਰਦਰਸ਼ਨ ਕੇਂਦਰਾਂ ਤੋਂ ਮੁੜ ਪ੍ਰਸਾਰਿਤ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਮਨੁੱਖ ਦੁਆਰਾ ਕੁਦਰਤ ਨਾਲ ਕੀਤੀ ਜਾ ਰਹੀ ਛੇੜਛਾੜ ਦਾ ਘਿਨਾਉਣਾ ਚਿਹਰਾ ਖ਼ਤਰਨਾਕ ਰੂਪ ਵਿਚ ਸਾਹਮਣੇ ਆਉਣਾ ਸ਼ੁਰੂ ਹੋ ਗਿਆ ਹੈ। ਹਵਾ ਪ੍ਰਦੂਸ਼ਣ, ਪਾਣੀ ਪ੍ਰਦੂਸ਼ਣ, ਭੂ-ਪ੍ਰਦੂਸ਼ਣ, ਵਾਤਾਵਰਨੀ-ਪ੍ਰਦੂਸ਼ਣ ਖ਼ਤਰੇ ਦੇ ਨਿਸ਼ਾਨ ਪਾਰ ਕਰ ਗਏ ਹਨ।
ਨੋਟਬੰਦੀ ਦੀ ਵਰ੍ਹੇਗੰਢ ਤੇ ਮੀਡੀਆ
ਮੈਂ ਸੋਚਦਾ ਸਾਂ ਕਿ ਨੋਟਬੰਦੀ ਦੀ ਦੂਸਰੀ ਵਰ੍ਹੇਗੰਢ ਮੌਕੇ ਸਰਕਾਰ ਖਾਮੋਸ਼ ਰਹੇਗੀ ਕਿਉਂਕਿ ਹੁਣ ਤੱਕ ਕਈ ਜ਼ਿੰਮੇਵਾਰ ਧਿਰਾਂ ਇਸ ਦੇ ਨਾਂਹ-ਪੱਖੀ ਪਹਿਲੂਆਂ ਤੇ ਪ੍ਰਭਾਵਾਂ ਬਾਰੇ ਠੋਸ ਰੂਪ ਵਿਚ ਬਹੁਤ ਸਾਰੇ ਅੰਕੜੇ ਤੇ ਜਾਣਕਾਰੀ ਮੁਹੱਈਆ ਕਰ ਚੁੱਕੀਆਂ ਹਨ। ਪ੍ਰੰਤੂ ਜਦ ਟੈਲੀਵਿਜ਼ਨ ਚਲਾਇਆ ਤਾਂ ਵਿੱਤ ਮੰਤਰੀ ਅੱਧੀਆਂ ਅਧੂਰੀਆਂ ਗੱਲਾਂ, ਅੱਧੇ ਅਧੂਰੇ ਢੰਗ ਨਾਲ ਪ੍ਰੈੱਸ ਕਾਨਫਰੰਸ ਰਾਹੀਂ ਮੀਡੀਆ ਨਾਲ ਸਾਂਝੀਆਂ ਕਰ ਰਹੇ ਸਨ। ਕੁਝ ਚੈਨਲ ਉਨ੍ਹਾਂ ਦੇ ਦਾਅਵਿਆਂ ਨੂੰ ਚੁਣੌਤੀ ਦਿੰਦੇ ਹੋਏ ਤੱਥਾਂ ਅੰਕੜਿਆਂ ਦੇ ਆਧਾਰ'ਤੇ ਦਰਸ਼ਕਾਂ ਨੂੰ ਚੁਕੰਨੇ ਕਰ ਰਹੇ ਸਨ। ਇਸੇ ਤਰ੍ਹਾਂ 9 ਨਵੰਬਰ ਦੀਆਂ ਅਖ਼ਬਾਰਾਂ ਦੇ ਮੁੱਖ ਪੰਨੇ 'ਤੇ ਵਿੱਤ ਮੰਤਰੀ ਦੀ ਤਸਵੀਰ ਨਾਲ ਉਨ੍ਹਾਂ ਦੁਆਰਾ ਕੀਤੇ ਦਾਅਵੇ ਪ੍ਰਭਾਵਿਤ ਕੀਤੇ ਗਏ। ਲਗਪਗ ਹਰੇਕ ਅਖ਼ਬਾਰ ਨੇ ਵਿਰੋਧੀ ਧਿਰ ਦੇ ਦਾਅਵਿਆਂ ਤੇ ਮਾਹਿਰਾਂ ਦੀਆਂ ਟਿੱਪਣੀਆਂ ਨੂੰ ਬਰਾਬਰ ਦੀ ਕਵਰੇਜ ਦੇ ਕੇ ਪਾਠਕਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਨਿਭਾਇਆ। ਪ੍ਰੰਤੂ ਖ਼ਬਰ ਚੈਨਲਾਂ ਦੇ ਸਬੰਧ ਵਿਚ ਅਜਿਹਾ ਨਹੀਂ ਕਿਹਾ ਜਾ ਸਕਦਾ ਕਿਉਂਕਿ ਬਹੁਤੇ ਚੈਨਲ ਇਕਪਾਸੜ ਜਾਣਕਾਰੀ ਦਿੰਦੇ ਹੋਏ ਸਰਕਾਰੀ ਪੱਖ ਨੂੰ ਹੀ ਉਭਾਰ ਰਹੇ ਸਨ।
ਮੀਡੀਆ ਦੇ ਇਕ ਹਿੱਸੇ ਵਲੋਂ ਸਾਬਕਾ ਪ੍ਰਧਾਨ ਮੰਤਰੀ ਅਤੇ ਵਿਸ਼ਵ ਪ੍ਰਸਿੱਧ ਅਰਥ-ਸ਼ਾਸਤਰੀ ਡਾ: ਮਨਮੋਹਨ ਸਿੰਘ ਦੇ ਦਾਅਵਿਆਂ ਨੂੰ ਪ੍ਰਮੁੱਖਤਾ ਨਾਲ ਦਰਸਾਇਆ, ਸਮਝਾਇਆ ਤੇ ਪ੍ਰਕਾਸ਼ਿਤ ਕੀਤਾ ਗਿਆ। ਮੇਰੀ ਸਮਝ ਅਨੁਸਾਰ ਡਾ: ਮਨਮੋਹਨ ਸਿੰਘ ਦੀਆਂ ਟਿੱਪਣੀਆਂ ਨੋਟਬੰਦੀ ਦਾ ਸਭ ਤੋਂ ਸਹੀ, ਸੰਤੁਲਿਤ ਤੇ ਸਮਝਦਾਰੀ ਵਾਲਾ ਵਿਸ਼ਲੇਸ਼ਣ ਕਿਹਾ ਜਾ ਸਕਦਾ ਹੈ।


-ਮੋਬਾਈਲ : 94171-53513.
prof_kulbir@yahoo.com

 

ਮਹਾਨ ਚਿੰਤਕ ਤੇ ਲੇਖਕ ਕਾਮਰੇਡ ਸੋਹਣ ਸਿੰਘ ਜੋਸ਼

ਜਨਮ ਦਿਨ 'ਤੇ ਵਿਸ਼ੇਸ਼

ਕਾਮਰੇਡ ਸੋਹਣ ਸਿੰਘ ਜੋਸ਼ ਉੱਘੇ ਆਜ਼ਾਦੀ ਘੁਲਾਟੀਏ, ਮਹਾਨ ਰਾਜਨੀਤਕ ਆਗੂ ਅਤੇ ਪ੍ਰਸਿੱਧ ਸਾਹਿਤਕਾਰ ਸਨ। ਉਨ੍ਹਾਂ ਦਾ ਜਨਮ 12 ਨਵੰਬਰ, 1898 ਨੂੰ ਪਿੰਡ ਚੇਤਨਪੁਰਾ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ ਸੀ। ਉਨ੍ਹਾਂ ਨੇ 12ਵੀਂ ਜਮਾਤ ਪਾਸ ਕਰਕੇ 'ਹੁਗਲੀ' (ਕਲਕੱਤੇ) ਵਿਖੇ ...

ਪੂਰੀ ਖ਼ਬਰ »

ਭਾਰਤ ਵਿਚ ਔਰਤਾਂ ਦੀ ਸਥਿਤੀ

ਕੌਮਾਂਤਰੀ ਖ਼ਬਰ ਏਜੰਸੀ ਰਾਇਟਰ ਦੀ ਸ਼ਾਖਾ ਥਾਮਸਨ ਰਾਇਟਰ ਫਾਊਂਡੇਸ਼ਨ ਦੀ ਤਾਜ਼ਾ ਰਿਪੋਰਟ ਸਾਲ 2018 ਮੁਤਾਬਿਕ ਭਾਰਤ ਔਰਤਾਂ ਦੀ ਸੁਰੱਖਿਆ ਪੱਖੋਂ ਸਥਿਤੀ ਦੇ ਲਿਹਾਜ਼ ਨਾਲ ਦੁਨੀਆ ਵਿਚ ਸਭ ਤੋਂ ਫਾਡੀ ਹੈ। ਅੱਜ ਦੇਸ਼ ਦੇ ਵੱਖ-ਵੱਖ ਭਾਗਾਂ ਵਿਚ ਹਰ ਰੋਜ਼ ਔਰਤਾਂ ਨਾਲ ਜਬਰ ਜਨਾਹ, ...

ਪੂਰੀ ਖ਼ਬਰ »

ਵਿੱਤੀ ਪੱਧਰ 'ਤੇ ਉਪਜੀ ਅਸਥਿਰਤਾ

ਦੋ ਸਾਲ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਐਲਾਨੀ ਗਈ ਨੋਟਬੰਦੀ ਅਤੇ ਉਸ ਤੋਂ ਬਾਅਦ ਲਾਗੂ ਕੀਤੇ ਗਏ ਵਸਤੂ ਅਤੇ ਸੇਵਾ ਕਰ (ਜੀ.ਐਸ.ਟੀ.) ਦੇ ਫਾਇਦੇ ਜਾਂ ਨੁਕਸਾਨ 'ਤੇ ਦੇਸ਼ ਵਿਚ ਬਹਿਸ ਚਲਦੀ ਰਹੀ ਹੈ। ਪਰ ਹੁਣ ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੂਰਾਮ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX