ਕੈਥਲ, 11 ਨਵੰਬਰ (ਅ.ਬ.)- ਗਰੁੱਪ-ਡੀ ਦਾ ਪੇਪਰ ਦੇਣ ਲਈ ਦਾਦਰੀ ਤੋਂ ਕੁਰੂਕਸ਼ੇਤਰ ਜਾ ਰਹੇ ਨੌਜਵਾਨਾਂ ਦੀ ਕਾਰ ਐਤਵਾਰ ਸਵੇਰੇ 3 ਵਜੇ ਜੀਂਦ ਰੋਡ ਪਿਓਦਾ ਗੇਟ ਦੇ ਨੇੜੇ ਬੇਕਾਬੂ ਹੋ ਕੇ ਦਰੱਖ਼ਤ ਨਾਲ ਟਕਰਾ ਗਈ | ਹਾਦਸੇ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ ਅਤੇ 2 ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਪੀ. ਜੀ. ਆਈ. ਰੈਫ਼ਰ ਕੀਤਾ ਗਿਆ ਹੈ | ਮਿ੍ਤਕ ਦੀ ਪਛਾਣ ਸੁਖਦਾਸ (24) ਵਾਸੀ ਪਿੰਡ ਛਿੱਲਰ (ਦਾਦਰੀ) ਵਜੋਂ ਹੋਈ ਹੈ ਜਦਕਿ ਜਸਬੀਰ ਅਤੇ ਵਿਰੇਂਦਰ ਗੰਭੀਰ ਜ਼ਖ਼ਮੀ ਹੋ ਗਏ ਹਨ | ਜਾਂਚ ਅਧਿਕਾਰੀ ਹੈੱਡ ਕਾਂਸਟੇਬਲ ਸੁਰੇਸ਼ ਨੇ ਦੱਸਿਆ ਕਿ ਕਾਰ ਬੇਕਾਬੂ ਹੋ ਕੇ ਦਰੱਖ਼ਤ ਨਾਲ ਟਕਰਾ ਗਈ, ਜਿਸ ਕਾਰਨ ਇਹ ਹਾਦਸਾ ਹੋਇਆ ਹੈ | ਤਿੰਨੋਂ ਨੌਜਵਾਨ ਪਿੰਡ ਤੋਂ ਗਰੁੱਪ-ਡੀ ਦਾ ਪੇਪਰ ਦੇਣ ਲਈ ਕੁਰੂਕਸ਼ੇਤਰ ਜਾ ਰਹੇ ਸਨ | ਕੈਥਲ ਦੇ ਨੇੜੇ ਪੁੱਜ ਕੇ ਕਾਰ ਅਚਾਨਕ ਬੇਕਾਬੂ ਹੋ ਗਈ ਅਤੇ ਦਰੱਖ਼ਤ ਨਾਲ ਜਾ ਟਕਰਾਈ | ਘਟਨਾ ਦੀ ਸੂਚਨਾ ਮਿਲਣ 'ਤੇ ਤਿਤਰਮ ਥਾਣਾ ਪੁਲਿਸ ਮੌਕੇ 'ਤੇ ਪੁੱਜੀ | ਪੁਲਿਸ ਨੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਸੁਖਦਾਸ ਨੂੰ ਮਿ੍ਤਕ ਐਲਾਨ ਕਰ ਦਿੱਤਾ | ਦੋਵੇਂ ਜ਼ਖ਼ਮੀਆਂ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਮੁੱਢਲੇ ਇਲਾਜ ਤੋਂ ਬਾਅਦ ਪੀ. ਜੀ. ਆਈ. ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ | ਜਾਂਚ ਅਧਿਕਾਰੀ ਸੁਰੇਸ਼ ਕੁਮਾਰ ਨੇ ਦੱਸਿਆ ਕਿ ਮਿ੍ਤਕ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ | ਪੁਲਿਸ ਨੇ 174 ਤਹਿਤ ਕਾਰਵਾਈ ਕੀਤੀ ਹੈ |
ਕੁਰੂਕਸ਼ੇਤਰ, 11 ਨਵੰਬਰ (ਜਸਬੀਰ ਸਿੰਘ ਦੁੱਗਲ)- ਸ਼ਾਹਾਬਾਦ ਵਾਸੀ ਗੁਰਪ੍ਰੀਤ ਹੱਤਿਆਕਾਂਡ ਦੇ ਦੋਸ਼ੀ ਰਵਿੰਦਰ ਉਰਫ਼ ਰਵੀ ਨੂੰ ਅਦਾਲਤ ਨੇ 5 ਦਿਨ ਦੇ ਰਿਮਾਂਡ 'ਤੇ ਭੇਜਿਆ ਹੈ | ਦੋਸ਼ੀ ਨੇ ਵਾਰਦਾਤ ਵਿਚ ਸ਼ਾਮਿਲ 6 ਲੋਕਾਂ ਦੇ ਨਾਵਾਂ ਦੀ ਪੁਸ਼ਟੀ ਕੀਤੀ ਹੈ ਅਤੇ ਪਿੰਡ ...
ਕੁਰੂਕਸ਼ੇਤਰ, 11 ਨਵੰਬਰ (ਜਸਬੀਰ ਸਿੰਘ ਦੁੱਗਲ)- ਕੁਦਰਤ 'ਚ 5 ਤੱਤ ਸਭ ਤੋਂ ਮਹੱਤਵਪੂਰਨ ਹਨ, ਜਿਨ੍ਹਾਂ ਦੀ ਸ਼ਾਸਤਰਾਂ 'ਚ ਪੂਜਾ ਕੀਤੀ ਜਾਂਦੀ ਹੈ | ਇਹ ਤੱਤ ਧਰਤੀ, ਜਲ, ਵਾਯੂ, ਆਕਾਸ਼ ਅਤੇ ਅਗਨੀ ਹੈ | ਅੱਜ ਮਨੁੱਖ ਜਾਣੇ-ਅਣਜਾਣੇ 'ਚ ਇਨ੍ਹਾਂ ਤੱਤਾਂ ਨੂੰ ਨੁਕਸਾਨ ਪਹੁੰਚਾ ...
ਸਫੀਦੋਂ, 11 ਨਵੰਬਰ (ਅ.ਬ.)- ਪਿੰਡ ਹਾਟ ਵਿਚ ਕਰੰਟ ਲੱਗਣ ਕਾਰਨ ਇਕ ਕਿਸਾਨ ਦੀ ਮੌਤ ਹੋ ਗਈ | ਜਾਣਕਾਰੀ ਮੁਤਾਬਿਕ ਪਿੰਡ ਹਾਟ ਦਾ ਕਿਸਾਨ ਬਲਵਾਨ (50) ਆਪਣੇ ਖੇਤ ਵਿਚ ਟਿਊਬਵੈੱਲ ਚਲਾਉਣ ਲਈ ਗਿਆ ਸੀ | ਟਿਊਬਵੈੱਲ ਚਲਾਉਂਦੇ ਸਮੇਂ ਉਸ ਨੂੰ ਬਿਜਲੀ ਦਾ ਕਰੰਟ ਲੱਗ ਗਿਆ ਅਤੇ ਉਸ ਦੀ ...
ਪਲਵਲ, 11 ਨਵੰਬਰ (ਅ.ਬ.)- ਜ਼ਮੀਨੀ ਵਿਵਾਦ ਦੇ ਚੱਲਦਿਆਂ ਇਕ ਪੱਖ ਦੇ ਇਕ ਦਰਜਨ ਤੋਂ ਵੱਧ ਲੋਕਾਂ ਨੇ ਇਕ ਪਰਿਵਾਰ 'ਤੇ ਲਾਠੀ-ਡੰਡਾ ਅਤੇ ਕੁਲਹਾੜੀ ਨਾਲ ਹਮਲਾ ਕਰ ਦਿੱਤਾ ਅਤੇ ਜਾਨ ਤੋਂ ਮਾਰਨ ਦੀ ਧਮਕੀ ਦੇ ਕੇ ਫ਼ਰਾਰ ਹੋ ਗਏ | ਚਾਂਦਹਟ ਥਾਣਾ ਪੁਲਿਸ ਨੇ ਪੀੜਤ ਦੀ ਸ਼ਿਕਾਇਤ 'ਦੇ ...
ਝੱਜਰ, 11 ਨਵੰਬਰ (ਅ.ਬ.)- ਖੇਤੀ ਅਤੇ ਕਿਸਾਨ ਕਲਿਆਣ ਮੰਤਰੀ ਓਮ ਪ੍ਰਕਾਸ਼ ਧਨਖੜ ਨੇ ਕਿਹਾ ਕਿ ਖੇਡ ਅਤੇ ਖਿਡਾਰੀਆਂ ਦਾ ਸਨਮਾਨ ਸਾਡੇ ਲਈ ਸਭ ਤੋਂ ਉੱਪਰ ਹੈ | ਹਰਿਆਣਾ ਖਿਡਾਰੀਆਂ ਦੀ ਧਰਤੀ ਹੈ ਅਤੇ ਹਰਿਆਣਾ ਦੇ ਖਿਡਾਰੀ ਦੇਸ਼ ਤੇ ਸੂਬੇ 'ਚ ਝੱਜਰ ਦੇ ਖਿਡਾਰੀ ਤਗਮੇ ਜਿੱਤਣ ...
ਫਤਿਹਾਬਾਦ, 11 ਨਵੰਬਰ (ਅ.ਬ.)- ਝੋਨੇ ਦੀ ਪਰਾਲੀ ਸਾੜਨ ਤੋਂ ਰੋਕਣ ਦੀ ਮੁਹਿੰਮ 'ਚ ਜ਼ਿਲ੍ਹਾ ਪ੍ਰਸ਼ਾਸਨ ਦਾ ਸਹਿਯੋਗ ਨਾ ਕਰਨ ਸਬੰਧੀ ਹਜਰਾਵਾਂ ਕਲਾਂ, ਹਜਰਾਵਾਂ ਖੁਰਦ ਦੇ ਸਰਪੰਚ ਤੇ ਕਾਸ਼ੀਮਪੁਰ ਪਿੰਡ ਦੇ ਨੰਬਰਦਾਰ ਨੂੰ ਮੁਅੱਤਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ | ...
ਨਰਾਇਣਗੜ੍ਹ , 11 ਨਵੰਬਰ (ਪੀ.ਸਿੰਘ)- ਸੀ. ਆਈ. ਏ. ਪੁਲਿਸ ਨੇ ਕੁੱਕ ਡਬਲ ਸਿੰਘ ਹੱਤਿਆ ਮਾਮਲੇ 'ਚ 3 ਮੁਲਜ਼ਮਾਂ 'ਚੋਂਾ 2 ਨੂੰ ਗਿ੍ਫ਼ਤਾਰ ਕਰ ਲਿਆ ਹੈ | ਡੀ. ਐੱਸ. ਪੀ. ਅਮਿਤ ਭਾਟੀਆ ਨੇ ਦੱਸਿਆ ਕਿ ਲੋਟੋਂ ਚੁੰਗੀ ਨੇੇੜੇ ਸਥਿਤ ਇਕ ਹੋਟਲ 'ਚ ਇਹ ਕੁੱਕ ਵਜੋਂ ਕੰਮ ਕਰਦਾ ਸੀ, ਜਿਹੜਾ ...
ਹਸਪਤਾਲ ਪੁੱਜੇ ਮਿ੍ਤਕ ਦੇ ਚਚੇਰੇ ਭਰਾ ਪ੍ਰਵੀਨ ਨੇ ਦੱਸਿਆ ਕਿ ਸੁਖਦਾਸ ਆਪਣੇ ਦੋਸਤਾਂ ਦੇ ਨਾਲ ਸ਼ਾਮ ਦੇ ਸਮੇਂ ਪਿੰਡ ਤੋਂ ਨਿਕਲਿਆ ਸੀ | ਗਰੁੱਪ-ਡੀ ਦਾ ਪੇਪਰ ਦੇਣ ਲਈ ਉਸ ਨੂੰ ਕੁਰੂਕਸ਼ੇਤਰ ਜਾਣਾ ਸੀ ਜੋ ਪਿੰਡ ਤੋਂ ਕਰੀਬ 220 ਕਿੱਲੋਮੀਟਰ ਦੂਰ ਪੈਂਦਾ ਹੈ ਅਤੇ ...
ਸਿਰਸਾ, 11 ਨਵੰਬਰ (ਭੁਪਿੰਦਰ ਪੰਨੀਵਾਲੀਆ)- ਪਰਾਲੀ ਸਾੜਨ ਲਈ ਭਾਵੇਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲਗਾਤਾਰ ਸਖਤਾਈ ਕੀਤੀ ਜਾ ਰਹੀ ਹੈ ਪਰ ਕਿਸਾਨਾਂ ਵਲੋਂ ਪਰਾਲੀ ਨੂੰ ਅੱਗ ਲਾਉਣ ਦਾ ਸਿਲਸਿਲਾ ਜਾਰੀ ਹੈ | ਪਰਾਲੀ ਸਾੜਨ ਵਾਲੇ ਪਿੰਡਾਂ ਦੇ ਪੰਚ, ਸਰਪੰਚ ਤੇ ਨੰਬਰਦਾਰਾਂ ...
ਕੁਰੂਕਸ਼ੇਤਰ, 11 ਨਵੰਬਰ (ਜਸਬੀਰ ਸਿੰਘ ਦੁੱਗਲ)- ਨਸ਼ੀਲੀਆਂ ਵਸਤੂਆਂ ਦੀ ਤਸਕਰੀ ਵਿਚ ਲੱਗੇ ਲੋਕਾਂ 'ਤੇ ਸ਼ਿਕੰਜਾ ਕੱਸਦੇ ਹੋਏ ਪੁਲਿਸ ਨੇ 2 ਦੋਸ਼ੀਆਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਤੋਂ 900 ਗ੍ਰਾਮ ਚਰਸ ਅਤੇ 80 ਗ੍ਰਾਮ ਅਫੀਮ ਬਰਾਮਦ ਕੀਤੀ ਹੈ | ਜ਼ਿਲ੍ਹਾ ਪੁਲਿਸ ...
ਨਰਵਾਨਾ, 11 ਨਵੰਬਰ (ਅ.ਬ.)- ਐੱਫ. ਸੀ. ਆਈ. 'ਚ ਨੌਕਰੀ ਲਗਵਾਉਣ ਦੇ ਨਾਂਅ 'ਤੇ 2 ਲੱਖ 25 ਹਜ਼ਾਰ ਰੁਪਏ ਹੜੱਪ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ | ਰਾਜੇਸ਼ ਪੁੱਤਰ ਸੁਭਾਸ਼ ਵਾਸੀ ਗੋਹੀਆ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਕਿਹਾ ਹੈ ਕਿ ਦਿਨੇਸ਼ ਪੁੱਤਰ ਖਜ਼ਾਨਾ ਵਾਸੀ ਫੁਲੀਆ ...
ਪਲਵਲ, 11 ਨਵੰਬਰ (ਅ.ਬ.)- ਨਾਬਾਲਿਗ ਲੜਕੀ ਨੂੰ ਆਪਣੇ ਪਿਆਰ ਦੇ ਜਾਲ਼ ਵਿਚ ਫਸਾ ਕੇ ਨੌਜਵਾਨ ਹਰਿਦੁਆਰ ਭਜਾ ਕੇ ਲੈ ਗਿਆ | ਲੜਕੀ ਨੂੰ ਅਗਵਾ ਕਰਨ 'ਚ ਦੋਸ਼ੀ ਦਾ ਸਹਿਯੋਗ ਕਰਨ ਵਾਲੇ ਇਕ ਹੋਰ ਦੋਸ਼ੀ ਨੂੰ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਜਦਕਿ ਇਕ ਹੋਰ ਦੋਸ਼ੀ ਫ਼ਰਾਰ ਹੈ | ...
ਲੁਧਿਆਣਾ, 11 ਨਵੰਬਰ (ਅਮਰੀਕ ਸਿੰਘ ਬੱਤਰਾ)-ਸਥਾਨਕ ਮਿੱਢਾ ਚੌਕ ਨਜ਼ਦੀਕ ਸਥਿਤ ਸਤਲੁਜ ਗੈਸ ਸਰਵਿਸ ਦੇ ਕਰਿੰਦੇ ਤੋਂ 3 ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਹਥਿਆਰਾਂ ਦਿਖਾ ਕੇ ਕਰੀਬ 35 ਹਜ਼ਾਰ ਦੀ ਨਕਦੀ ਲੁੱਟ ਕੇ ਫ਼ਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਏਜੰਸੀ ਦੇ ...
ਰੋੜੀ, 11 ਨਵੰਬਰ (ਅ.ਬ.)- ਪਿੰਡ ਸੁਰਤੀਆਂ ਵਿਚ ਦਿਨ ਸਮੇਂ ਇਕ ਨੌਜਵਾਨ ਨੂੰ ਕੁਹਾੜੀਆਂ ਅਤੇ ਤਲਵਾਰਾਂ ਨਾਲ ਵਾਰ ਕਰਕੇ ਹੱਤਿਆ ਕਰਨ ਦੇ 2 ਦੋਸ਼ੀਆਂ ਨੂੰ ਪੁਲਿਸ ਨੇ ਕਾਬੂ ਕਰ ਲਿਆ | ਥਾਣਾ ਇੰਚਾਰਜ ਸੱਤਿਆਵਾਨ ਸ਼ਰਮਾ ਨੇ ਦੱਸਿਆ ਕਿ ਸੁਰਤੀਆ ਵਾਸੀ ਜੀਵਨ ਸਿੰਘ ਹੱਤਿਆ ਤੋਂ ...
ਕੁਰੂਕਸ਼ੇਤਰ, 11 ਨਵੰਬਰ (ਜਸਬੀਰ ਸਿੰਘ ਦੁੱਗਲ)- ਕੁਰੂਕਸ਼ੇਤਰ ਪੈਨੋਰਮਾ ਅਤੇ ਵਿਗਿਆਨ ਕੇਂਦਰ 'ਚ ਵਿਸ਼ਵ ਵਿਗਿਆਨ ਦਿਵਸ ਅਤੇ ਵਿਸ਼ਵ ਵਿਗਿਆਨ ਕੇਂਦਰ ਤੇ ਵਿਗਿਆਨ ਮਿਊਜੀਅਮ ਦਿਵਸ ਮਨਾਏ ਗਏ | ਕੇਂਦਰ 'ਚ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਵਿਗਿਆਨ ਸੰਕਾਏ ਦੇ ਡੀਨ ਡਾ. ...
ਕਾਲਾਂਵਾਲੀ, 11 ਨਵੰਬਰ (ਭੁਪਿੰਦਰ ਪੰਨੀਵਾਲੀਆ)- ਜ਼ਿਲ੍ਹੇ ਦੀ ਸਿੱਖ ਸੰਗਤ ਦੀ ਇਕ ਅਹਿਮ ਮੀਟਿੰਗ ਖੇਤਰ ਦੇ ਕਸਬਾ ਔਢਾਂ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ, ਜਿਸ 'ਚ ਸਿੱਖ ਸੰਗਤ ਨੂੰ ਆ ਰਹੀਆਂ ਆਰਥਿਕ, ਸਮਾਜਿਕ ਅਤੇ ਰਾਜਨੀਤਕ ਔਾਕੜਾ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ | ...
ਕੁਰੂਕਸ਼ੇਤਰ, 11 ਨਵੰਬਰ (ਜਸਬੀਰ ਸਿੰਘ ਦੁੱਗਲ)- ਜੈ ਓਾਕਾਰ ਸ੍ਰੀ ਬ੍ਰਹਮਾ ਧਾਮ 'ਚ ਹਫ਼ਤਾਵਾਰੀ ਸਤਿਸੰਗ ਕਰਵਾਇਆ ਗਿਆ, ਜਿਸ 'ਚ ਭਾਰੀ ਗਿਣਤੀ ਵਿਚ ਸ਼ਰਧਾਲੂਆਂ ਨੇ ਹਿੱਸਾ ਲਿਆ | ਜੈ ਓਾਕਾਰ ਕੌਮਾਂਤਰੀ ਸੇਵਾ ਆਸ਼ਰਮ ਸੰਘ ਦੇ ਸੰਸਥਾਪਕ ਸਵਾਮੀ ਸ਼ਕਤੀਦੇਵ ਮਹਾਰਾਜ ਨੇ ...
ਹਿਸਾਰ, 11 ਨਵੰਬਰ (ਰਾਜ ਪਰਾਸ਼ਰ)- ਹਰਿਆਣਾ ਕਰਮਚਾਰੀ ਮਹਾਂਸੰਘ ਸਬੰਧੀ ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਕਰਮਚਾਰੀ ਯੂਨੀਅਨ ਦਾ ਵਫਦ 12 ਨਵੰਬਰ ਨੂੰ ਸੂਬਾਈ ਪ੍ਰਧਾਨ ਰਾਮ ਪ੍ਰਸਾਦ ਗਲਗਟ ਦੀ ਅਗਵਾਈ 'ਚ ਕਰਮਚਾਰੀਆਂ ਦੀਆਂ ਮੰਗਾਂ ਨੂੰ ਲੈ ਕੇ ਵਿਭਾਗ ਦੇ ...
ਏਲਨਾਬਾਦ, 11 ਨਵੰਬਰ (ਜਗਤਾਰ ਸਮਾਲਸਰ)- ਬਲਾਕ ਦੇ ਪਿੰਡ ਨਾਥੂਸਰੀ ਚੌਪਟਾ ਦੀ ਅਨਾਜ ਮੰਡੀ 'ਚ ਅੱਜ ਸਰਵ ਭਾਰਤੀ ਸਵਾਮੀਨਾਥਨ ਸੰਘਰਸ਼ ਕਮੇਟੀ ਦੇ ਕਿਸਾਨਾਂ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਕੀਤੀ ਗਈ, ਜਿਸ 'ਚ ਕਮੇਟੀ ਦੇ ਜ਼ਿਲ੍ਹੇ ਅਤੇ ਹਲਕਿਆਂ ਦੇ ਅਹੁਦੇਦਾਰਾਂ ਨੇ ...
ਗੂਹਲਾ ਚੀਕਾ, 11 ਨਵੰਬਰ (ਓ.ਪੀ. ਸੈਣੀ)- ਅੱਜ ਕਾਂਗਰਸ ਦੇ ਰਾਸ਼ਟਰੀ ਮੀਡੀਆ ਇੰਚਾਰਜ ਰਣਦੀਪ ਸਿੰਘ ਸੁਰਜੇਵਾਲਾ ਵਲੋਂ ਜੀਂਦ 'ਚ ਹੋਈ ਗਰੀਬ ਅਧਿਕਾਰ ਰੈਲੀ 'ਚ ਗੂਹਲਾ ਤੋਂ ਵੱਡੀ ਗਿਣਤੀ ਵਿਚ ਕਾਂਗਰਸੀ ਕਾਰਕੁੰਨ ਰਵਾਨਾ ਹੋਏ | ਗਰੀਬ ਅਧਿਕਾਰ ਰੈਲੀ ਲਈ ਰਵਾਨਾ ਹੋਣ ਤੋਂ ...
ਥਾਨੇਸਰ, 11 ਨਵੰਬਰ (ਅ.ਬ.)- ਦੱਰਾਖੇੜਾ ਮੁਹੱਲਾ ਥਾਨੇਸਰ ਦੀ ਪੰਚਾਇਤੀ ਧਰਮਸ਼ਾਲਾ ਵਿਚ ਐਤਵਾਰ ਨੂੰ ਪਵਿੱਤਰ ਕੱਤਕ ਮਹੀਨੇ ਦੇ ਸਬੰਧ ਵਿਚ ਸੰਗੀਤਮਈ ਸ੍ਰੀਮਦ ਭਾਗਵਤ ਕਥਾ ਦਾ ਸ਼ੁੱਭ ਆਰੰਭ ਕੀਤਾ ਗਿਆ | ਇਹ ਕਥਾ ਐਤਵਾਰ 18 ਨਵੰਬਰ ਤੱਕ ਰੋਜ਼ਾਨਾ ਦੁਪਹਿਰ 2 ਤੋਂ ਸ਼ਾਮ 5 ...
ਯਮੁਨਾਨਗਰ, 11 ਨਵੰਬਰ (ਗੁਰਦਿਆਲ ਸਿੰਘ ਨਿਮਰ)- ਵਿਧਾਇਕ ਘਣਸ਼ਿਆਮ ਦਾਸ ਅਰੋੜਾ ਨੇ ਲੋਕਾਂ ਦੀ ਪੁਰਜੋਰ ਅਪੀਲ ਨੂੰ ਨਿੱਜੀ ਤੌਰ 'ਤੇ ਦਿਲਚਸਪੀ ਲੈ ਕੇ ਇਕ ਬਹੁਤ ਹੀ ਜ਼ਰੂਰੀ ਸੜਕ ਦੇ ਨਿਰਮਾਣ ਦਾ ਫਤਿਹਗੜ੍ਹ ਵਿਖੇ ਨੀਂਹ ਪੱਥਰ ਰੱਖਿਆ | ਇਸ ਬਾਰੇ ਉਨ੍ਹਾਂ ਦੱਸਿਆ ਕਿ ਇਹ ...
ਕੀਰਤਪੁਰ ਸਾਹਿਬ, 11 ਨਵੰਬਰ (ਬੀਰਅੰਮਿ੍ਤਪਾਲ ਸਿੰਘ ਸੰਨੀ)-ਕੀਰਤਪੁਰ ਸਾਹਿਬ ਵਿਖੇ ਸਥਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮਕਾਲੀ ਸਾਂਈ ਪੀਰ ਬਾਬਾ ਬੁੱਢਣ ਸ਼ਾਹ ਦੀ ਦਰਗਾਹ ਵਿਖੇ ਉਨ੍ਹਾਂ ਦੇ ਜੋਤੀ ਜੋਤ ਸਮਾਉਣ ਦਾ ਸਾਲਾਨਾ ਉਰਸ ਮੁਬਾਰਕ 12 ਨਵੰਬਰ ਨੂੰ ਬੜੀ ਸ਼ਰਧਾ ...
ਕੁਰੂਕਸ਼ੇਤਰ, 11 ਨਵੰਬਰ (ਜਸਬੀਰ ਸਿੰਘ ਦੁੱਗਲ)- ਡਾ. ਏ. ਸੀ. ਨਾਗਪਾਲ ਨੂੰ ਸੀਨੀਅਰ ਸਿਟੀਜਨ ਫੋਰਮ ਦਾ ਤੀਜੀ ਵਾਰ ਪ੍ਰਧਾਨ ਬਣਾਇਆ ਗਿਆ ਹੈ | ਸੈਕਟਰ-13 ਦੇ ਸੀਨੀਅਰ ਸਿਟੀਜਨ ਫੋਰਮ 'ਚ ਹੋਈ ਸਾਲਾਨਾ ਬੈਠਕ ਵਿਚ ਸਰਬਸੰਮਤੀ ਨਾਲ ਚੋਣ ਕੀਤੀ ਗਈ, ਜਿਸ 'ਚ ਪ੍ਰਧਾਨ ਡਾ. ਨਾਗਪਾਲ ...
ਕੁਰੂਕਸ਼ੇਤਰ, 11 ਨਵੰਬਰ (ਜਸਬੀਰ ਸਿੰਘ ਦੁੱਗਲ)- ਸਮਗਰ ਸਿੱਖਿਆ ਮੁਹਿੰਮ ਦਾ ਸੂਬਾਈ ਪੱਧਰੀ ਕਲਾ ਉਤਸਵ ਐਤਵਾਰ ਨੂੰ ਮਲਟੀ ਆਰਟ ਕਲਚਰਲ ਸੈਂਟਰ ਵਿਚ ਸ਼ੁਰੂ ਹੋਇਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਡੀ. ਸੀ. ਡਾ. ਐੱਸ. ਐੱਸ. ਫੁਲੀਆ ਨੇ ਕਲਾ ਉਤਸਵ ਦਾ ਸੱਭਿਆਚਾਰਕ ...
ਕੀਰਤਪੁਰ ਸਾਹਿਬ, 11 ਨਵੰਬਰ (ਬੀਰਅੰਮਿ੍ਤਪਾਲ ਸਿੰਘ ਸੰਨ੍ਹੀ)-ਪੰਜਾਬ ਸਰਕਾਰ ਵੱਲੋਂ ਕੀਰਤਪੁਰ ਸਾਹਿਬ ਦੀ ਇਤਿਹਾਸਕ ਅਤੇ ਧਾਰਮਿਕ ਮਹੱਤਤਾ ਨੂੰ ਧਿਆਨ 'ਚ ਰੱਖ ਕੇ ਇਸ ਦੇ ਵਿਕਾਸ ਲਈ ਕਈ ਵਿਆਪਕ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ ਜਿਨ੍ਹਾਂ ਲਈ ਕਰੋੜਾਂ ਰੁਪਏ ਦੇ ...
ਰੂਪਨਗਰ, 11 ਨਵੰਬਰ (ਪੱਤਰ ਪ੍ਰੇਰਕ)-ਰੂਪਨਗਰ ਤੋਂ ਚੰਡੀਗੜ੍ਹ ਜਾਣ ਵਾਲੀ ਰੇਲਗੱਡੀ ਦੀ ਲਪੇਟ 'ਚ ਆਉਣ ਨਾਲ ਬਜ਼ੁਰਗ ਦੀ ਮੌਤ ਹੋ ਗਈ | ਰੇਲਵੇ ਪੁਲਿਸ ਰੂਪਨਗਰ ਕੋਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਰੂਪਨਗਰ ਤੋਂ ਗੱਡੀ ਨੰਬਰ 74992 ਚੰਡੀਗੜ੍ਹ ਨੂੰ ਜਾ ਰਹੀ ਸੀ ਕਿ ਗੁਰਦੁਆਰਾ ...
ਮੋਰਿੰਡਾ, 11 ਨਵੰਬਰ (ਕੰਗ)-ਪੀ. ਡਬਲਿਯੂ. ਡੀ. ਵਿਭਾਗ ਵਲੋਂ ਡੂਮਛੇੜੀ-ਸਾਦੀਪੁਰ ਸੜਕ ਦੀ ਮੁਰੰਮਤ ਲਈ ਪਾਏ ਗਏ ਪੱਥਰ ਕਾਰਨ ਰੋਜ਼ਾਨਾ ਹਾਦਸੇ ਵਾਪਰ ਰਹੇ ਹਨ | ਇਸ ਸਬੰਧੀ ਰਾਹਗੀਰਾਂ ਅਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸੜਕ 'ਤੇ ਪਾਏ ਗਏ ਇਨ੍ਹਾਂ ਪੱਥਰਾਂ ਕਾਰਨ ਪਿਛਲੇ ...
ਰੂਪਨਗਰ, 11 ਨਵੰਬਰ (ਪੱਤਰ ਪ੍ਰੇਰਕ)-ਰੂਪਨਗਰ ਜੇਲ੍ਹ 'ਚ ਅੱਜ ਅਚਾਨਕ ਏ.ਡੀ.ਜੀ.ਪੀ. ਜੇਲ੍ਹਾਂ ਰੋਹਿਤ ਚੌਧਰੀ ਨੇ ਦੌਰਾ ਕਰਕੇ ਅਚਨਚੇਤ ਚੈਕਿੰਗ ਕੀਤੀ | ਜੇਲ੍ਹ ਪ੍ਰਬੰਧਕਾਂ ਅਨੁਸਾਰ ਇਸ ਮੌਕੇ ਉਨ੍ਹਾਂ ਜੇਲ੍ਹ ਦੀਆਂ ਬੈਰਕਾਂ, ਹਸਪਤਾਲ, ਖਾਣਾ ਆਦਿ ਦਾ ਨਿਰੀਖਣ ਕੀਤਾ ਤੇ ...
ਮੋਰਿੰਡਾ, 11 ਨਵੰਬਰ (ਕੰਗ)-ਦਾਣਾ ਮੰਡੀ ਮੋਰਿੰਡਾ 'ਚ ਜੀਰੀ ਦਾ ਸੀਜ਼ਨ ਲਗਭਗ ਖ਼ਤਮ ਹੋਣ ਵਾਲਾ ਹੈ ਤੇ ਮੰਡੀ 'ਚ ਜੀਰੀ ਦੀ ਆਮਦ 10 ਨਵੰਬਰ ਤੱਕ 3,58,831 ਕੁਇੰਟਲ ਹੋ ਚੁੱਕੀ ਹੈ ਜੋ ਕਿ ਪਿਛਲੇ ਸਾਲ ਦੀ ਕੁੱਲ ਆਮਦ ਨਾਲੋਂ 62 ਹਜ਼ਾਰ ਕੁਇੰਟਲ ਘੱਟ ਹੈ | ਅਨਾਜ ਮੰਡੀ ਮੋਰਿੰਡਾ 'ਚ ...
ਮੋਰਿੰਡਾ, 11 ਨਵੰਬਰ (ਕੰਗ)-ਪੰਜਾਬ ਰਾਜ ਪੈਨਸ਼ਨਰਜ਼ ਮਹਾਂਸੰਘ ਤੇ ਸੀਨੀਅਰ ਸਿਟੀਜ਼ਨ ਇਕਾਈ ਮੋਰਿੰਡਾ ਦੀ ਮਹੀਨਾਵਾਰ ਇਕੱਤਰਤਾ ਪ੍ਰਧਾਨ ਮਾਸਟਰ ਰਾਮੇਸ਼ਵਰ ਦਾਸ ਦੀ ਪ੍ਰਧਾਨਗੀ ਹੇਠ ਮੋਰਿੰਡਾ ਵਿਖੇ ਹੋਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਮ ਸਰੂਪ ਨੇ ਦੱਸਿਆ ਕਿ ...
ਨੂਰਪੁਰ ਬੇਦੀ, 11 ਨਵੰਬਰ (ਵਿੰਦਰਪਾਲ ਝਾਂਡੀਆਂ)-ਬਲਾਕ ਦੇ ਪਿੰਡ ਟੇਢੇਵਾਲ ਦੇ ਵਾਸੀਆਂ ਨੇ ਇਕੱਤਰ ਕਰਕੇ 15 ਹਜ਼ਾਰ 800 ਰੁਪਏ ਤੇ ਪਿੰਡ ਦੇ ਸਮਾਜ ਸੇਵੀ ਚੌਧਰੀ ਸ਼ਿੰਦਰਪਾਲ ਚੌਹਾਨ ਡੁਬਈ ਵਾਲੇ ਟਰਾਂਸਪੋਰਟਰ ਵਲੋਂ 11 ਹਜ਼ਾਰ ਰੁਪਏ ਦੀ ਰਾਸ਼ੀ ਪੀ. ਜੀ. ਆਈ. ਚੰਡੀਗੜ੍ਹ ਦੇ ...
ਏਲਨਾਬਾਦ, 11 ਨਵੰਬਰ (ਜਗਤਾਰ ਸਮਾਲਸਰ)- ਨੋਟਬੰਦੀ ਅਤੇ ਜੀ. ਐੱਸ. ਟੀ. ਵਰਗੇ ਲੋਕ ਵਿਰੋਧੀ ਫੈਸਲੇ ਲੈ ਕੇ ਭਾਜਪਾ ਸਰਕਾਰ ਨੇ ਦੇਸ਼ ਨੂੰ ਆਰਥਿਕਤਾ ਪੱਖੋਂ ਕਾਫੀ ਕਮਜ਼ੋਰ ਕਰ ਦਿੱਤਾ ਹੈ | ਅੱਜ ਦੇਸ਼ 'ਚ ਭਾਜਪਾ ਵਿਰੋਧੀ ਹਨੇਰੀ ਚੱਲ ਰਹੀ ਹੈ ਜੋ ਆਉਣ ਵਾਲੀਆਂ ਲੋਕ ਸਭਾ ...
ਜਗਾਧਰੀ, 11 ਨਵੰਬਰ (ਜਗਜੀਤ ਸਿੰਘ)- ਉਦਯੋਗ ਵਪਾਰ ਮੰਡਲ ਦੀ ਬੈਠਕ ਸੂਬਾਈ ਦਫਤਰ 'ਚ ਸ਼ਹਿਰੀ ਯੁਵਾ ਪ੍ਰਧਾਨ ਗੋਪਾਲ ਜੁਨੇਜਾ ਦੀ ਪ੍ਰਧਾਨਗੀ 'ਚ ਹੋਈ | ਬੈਠਕ 'ਚ ਟਰਾਂਸਪੋਰਟ ਜ਼ਿਲ੍ਹਾ ਪ੍ਰਧਾਨ ਤਾਰਾ ਚੰਦ ਸੈਣੀ, ਨਿਊ ਮਾਰਕੀਟ ਸਕੱਤਰ ਮੋਨੂੰ ਲਾਂਬਾ ਅਤੇ ਪ੍ਰਦੇਸ਼ ...
ਕਾਲਾਂਵਾਲੀ, 11 ਨਵੰਬਰ (ਭੁਪਿੰਦਰ ਪੰਨੀਵਾਲੀਆ)- ਖੇਤਰ ਦੇ ਪਿੰਡ ਰੁਘੂਆਣਾ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਚ ਹਰਿਆਣਾ ਸਟੇਟ ਭਾਰਤ ਸਕਾਊਟ ਅਤੇ ਗਾਈਡ ਵਲੋਂ ਆਉਣ ਵਾਲੇ 5 ਦਸੰਬਰ ਤੋਂ 9 ਦਸੰਬਰ ਤੱਕ 5 ਰੋਜ਼ਾ ਨੈਸ਼ਨਲ ਇੰਟੀਗ੍ਰੇਸ਼ਨ ਕੈਂਪ ਲਗਾਇਆ ਜਾਵੇਗਾ | ...
ਸਿਰਸਾ, 11 ਨਵੰਬਰ (ਭੁਪਿੰਦਰ ਪੰਨੀਵਾਲੀਆ)- ਸਿੱਖਿਆ ਤੇ ਖੇਡਾਂ ਦੇ ਖੇਤਰ 'ਚ ਅੱਗੇ ਰਹਿਣ ਵਾਲੇ ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਨਾਂ ਨੇ ਖੇਡਾਂ ਦੇ ਖੇਤਰ 'ਚ ਇਕ ਹੋਰ ਪ੍ਰਾਪਤੀ ਆਪਣੇ ਨਾਂਅ ਕਰ ਲਈ ਹੈ | ਅਦਾਰੇ ਦੀ ਵਿਦਿਆਰਥਣ ਜੋਤੀ ਇੰਸਾ ਨੇ ਬੀਤੇ ਦਿਨੀਂ ਜੈਪੁਰ 'ਚ ...
ਝੱਜਰ, 11 ਨਵੰਬਰ (ਅ.ਬ.)- ਸਮਰਪਨ ਵੈੱਲਫ਼ੇਅਰ ਸੁਸਾਇਟੀ ਵਲੋਂ ਪੰਜਾਬੀ ਧਰਮਸ਼ਾਲਾ ਵਿਚ ਖੂਨਦਾਨ ਕੈਂਪ ਦੀ ਸ਼ੁਰੂਆਤ ਕਰਦੇ ਹੋਏ ਸੂਬੇ ਦੇ ਖੇਤੀ ਅਤੇ ਕਿਸਾਨ ਕਲਿਆਣ ਮੰਤਰੀ ਓਮ ਪ੍ਰਕਾਸ਼ ਧਨਖੜ ਨੇ ਕਿਹਾ ਕਿ ਦੂਜਿਆਂ ਨੂੰ ਸਮਰਪਿਤ ਭਾਵ ਨਾਲ ਨਵੀਂ ਜ਼ਿੰਦਗੀ ਦੇਣਾ ਹੀ ...
ਹਿਸਾਰ, 11 ਨਵੰਬਰ (ਰਾਜ ਪਰਾਸ਼ਰ)-ਜ਼ਿਲ੍ਹਾ ਸੂਚਨਾ ਅਤੇ ਜਨ ਸੰਪਰਕ ਅਧਿਕਾਰੀ ਪਾਰੂ ਲਤਾ ਦੇ ਪਿਤਾ ਵਿਨੇ ਕੁਮਾਰ ਕੇਸ਼ਵ ਦਾ ਬੀਤੀ ਰਾਤ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ | ਉਹ 70 ਸਾਲ ਦੇ ਸਨ | ਵਿਨੇ ਕੁਮਾਰ ਕੇਸ਼ਵ ਬੈਂਕ ਪ੍ਰਬੰਧਕ ਦੇ ਅਹੁਦੇ ਤੋਂ ਸੇਵਾ-ਮੁਕਤ ...
ਹਿਸਾਰ, 11 ਨਵੰਬਰ (ਰਾਜ ਪਰਾਸ਼ਰ)- ਸੇਵਾ-ਮੁਕਤ ਕਰਮਚਾਰੀ ਸੰਘ ਦੀ ਸੂਬਾਈ ਪੱਧਰੀ ਰੈਲੀ ਪੁਰਾਣਾ ਸਰਕਾਰੀ ਕਾਲਜ ਗਰਾਊਾਡ ਵਿਚ ਹੋਈ, ਜਿਸ 'ਚ ਸੂਬੇ ਦੇ ਸਾਰੇ ਜ਼ਿਲਿ੍ਹਆਂ ਦੇ ਸੇਵਾ-ਮੁਕਤ ਕਰਮਚਾਰੀਆਂ ਨੇ ਹਿੱਸਾ ਲਿਆ | ਰੈਲੀ 'ਚ ਜਨਸੰਗਠਨਾਂ ਮਹਿਲਾ ਸਮਿਤੀ, ਸੀ. ਆਈ. ਟੀ. ...
ਕੁਰੂਕਸ਼ੇਤਰ, 11 ਨਵੰਬਰ (ਜਸਬੀਰ ਸਿੰਘ ਦੁੱਗਲ)- ਹਰਿਆਣਾ ਸਰਕਾਰ ਵਲੋਂ ਚੌਥਾ ਵਰਗ ਦੇ ਕਰਮਚਾਰੀਆਂ ਦੀ ਭਰਤੀਆਂ ਲਈ ਪੂਰੇ ਸੂਬੇ ਦੇ ਵੱਖ-ਵੱਖ ਸਕੂਲਾਂ ਵਿਚ ਕਰਵਾਈ ਜਾ ਰਹੀ ਲਿਖ਼ਤੀ ਪ੍ਰੀਖਿਆ ਦੇ ਤਰੀਕੇ 'ਤੇ ਆਲ ਇੰਡੀਆ ਅੰਬੇਡਕਰ ਮਹਾਸਭਾ ਨੇ ਚਿੰਤਾ ਜ਼ਾਹਿਰ ਕੀਤੀ ...
ਬਾਬੈਨ, 11 ਨਵੰਬਰ (ਡਾ. ਦੀਪਕ ਦੇਵਗਨ)- ਅਣਪਛਾਤੇ ਲੜਕਿਆਂ ਵਲੋਂ ਬਰਾੜਾ ਚੌਕ 'ਤੇ ਇਕ ਵਿਅਕਤੀ 'ਤੇ ਜਾਨਲੇਵਾ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਮੁਤਾਬਿਕ ਬਰਾੜਾ ਚੌਕ 'ਤੇ ਉਸ ਸਮੇਂ ਦਹਿਸ਼ਤ ਫੈਲ ਗਈ, ਜਦ ਕੁੱਝ ਲੜਕਿਆਂ ਨੇ ...
ਕੁਰੂਕਸ਼ੇਤਰ, 11 ਨਵੰਬਰ (ਜਸਬੀਰ ਸਿੰਘ ਦੁੱਗਲ)- ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਵਿਸ਼ਾਲ ਸਿੰਗਲਾ ਨੇ ਕਿਹਾ ਹੈ ਕਿ ਘਰ-ਘਰ ਕਾਂਗਰਸ ਮੁਹਿੰਮ ਸਬੰਧੀ ਲੋਕਾਂ 'ਚ ਜੋਸ਼ ਹੈ | ਮੁਹਿੰਮ ਤਹਿਤ ਵਰਕਰਾਂ ਵਲੋਂ ਪਿੰਡਾਂ ਵਿਚ ਜਾ ਕੇ ਡੋਰ-ਟੂ-ਡੋਰ ...
ਕੁਰੂਕਸ਼ੇਤਰ/ਸ਼ਾਹਾਬਾਦ, 11 ਨਵੰਬਰ (ਜਸਬੀਰ ਸਿੰਘ ਦੁੱਗਲ)- ਜੈ ਪਬਲਿਕ ਸਕੂਲ ਅਧੋਈ ਦਾ ਹਵਨ ਯੱਗ ਦੇ ਨਾਲ ਸ਼ੁੱਭ ਆਰੰਭ ਹੋਇਆ | ਵਿਦਿਆਰਥੀਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕਰਕੇ ਮਹਿਮਾਨਾਂ ਅਤੇ ਦਰਸ਼ਕਾਂ ਦਾ ਮਨ ਮੋਹ ਲਿਆ | ਪਿੰ੍ਰਸੀਪਲ ਚੇਸ਼ਟਾ ਸਲੂਜਾ ਦੀ ...
ਬਹਾਦੁਰਗੜ੍ਹ, 11 ਨਵੰਬਰ (ਅ.ਬ.)-ਪਿੰਡ ਬਰਾਹੀ ਵਿਚ ਹੋ ਰਹੇ ਕੁਸ਼ਤੀ ਦੰਗਲ ਵਿਚ ਵਿਧਾਇਕ ਨਰੇਸ਼ ਕੌਸ਼ਿਕ ਦੇ ਭਰਾ ਅਤੇ ਭਾਜਪਾ ਆਗੂ ਦਿਨੇਸ਼ ਕੌਸ਼ਿਕ ਨੇ ਪਹਿਲਵਾਨਾਂ ਦੀ ਹੌਾਸਲਾ ਅਫ਼ਜ਼ਾਈ ਕੀਤੀ | ਉਨ੍ਹਾਂ ਨੇ ਦੰਗਲ ਵਿਚ 31 ਹਜ਼ਾਰ ਰੁਪਏ ਦੀ ਇਨਾਮੀ ਰਕਮ ਜੇਤੂ ...
ਲੁਧਿਆਣਾ, 11 ਨਵੰਬਰ (ਅਮਰੀਕ ਸਿੰਘ ਬੱਤਰਾ)- ਲੁਧਿਆਣਾ ਪੁਲਿਸ ਨੇ ਸ਼ਹਿਰ ਦੇ ਵੱਖ-ਵੱਖ ਸਥਾਨਾਂ ਤੋਂ ਦੋ ਨਾਬਾਲਗ ਲੜਕੀਆਂ ਨੂੰ ਵਰਗਲਾਉਣ ਦੇ ਦੋ ਮਾਮਲੇ ਦਰਜ ਕਰਕੇ ਦੋਸ਼ੀਆਂ ਤੇ ਲੜਕੀਆਂ ਦੀ ਭਾਲ ਕੀਤੀ ਜਾ ਰਹੀ ਹੈ | ਜਾਂਚ ਅਧਿਕਾਰੀ ਹੌਲਦਾਰ ਹਰਮੇਸ਼ ਲਾਲ ਨੇ ਦੱਸਿਆ ...
ਕੁਰੂਕਸ਼ੇਤਰ, 11 ਨਵੰਬਰ (ਜਸਬੀਰ ਸਿੰਘ ਦੁੱਗਲ)- ਵਿਧਾਇਕ ਸੁਭਾਸ਼ ਸੁਧਾ ਨੇ ਕਿਹਾ ਕਿ ਸੂਬਾ ਸਰਕਾਰ ਲੋਕਾਂ ਨੂੰ ਉੱਚ ਪੱਧਰੀ ਸਿਹਤ ਸੇਵਾਵਾਂ ਨੂੰ ਮੁਹੱਈਆ ਕਰਵਾ ਰਹੀ ਹੈ | ਇਸ ਸੂਬੇ 'ਚ ਸਰਕਾਰੀ ਹਸਪਤਾਲਾਂ ਦੇ ਨਾਲ-ਨਾਲ ਨਿੱਜੀ ਹਸਪਤਾਲ ਵੀ ਆਪਣਾ ਯੋਗਦਾਨ ਦੇ ਰਹੇ ...
ਕੁਰੂਕਸ਼ੇਤਰ, 11 ਨਵੰਬਰ (ਜਸਬੀਰ ਸਿੰਘ ਦੁੱਗਲ)- ਵਿਧਾਇਕ ਸੁਭਾਸ਼ ਸੁਧਾ ਨੇ ਕਿਹਾ ਕਿ ਸ਼ਹਿਰ ਦੇ ਵਾਰਡਾਂ ਅਤੇ ਸੈਕਟਰਾਂ ਦੀਆਂ ਸੜਕਾਂ ਅਤੇ ਗਲੀਆਂ ਦੇ ਕੰਮ 'ਤੇ ਕਰੋੜਾਂ ਰੁਪਏ ਦੀ ਰਕਮ ਖ਼ਰਚ ਕੀਤੀ ਜਾ ਰਹੀ ਹੈ | ਇਸ ਹਲਕੇ 'ਚ ਪਿੰਡਾਂ ਦੀਆਂ ਸੜਕਾਂ ਨੂੰ ਵੀ ਚਕਾਚਕ ...
ਨਰਵਾਨਾ, 11 ਨਵੰਬਰ (ਅ.ਬ.)- ਦਿਵੇਸ਼ ਉਝਾਨਾ ਦੇ ਰਾਜਸਥਾਨ ਦੇ ਜੈਪੁਰ ਵਿਚ ਹੋਈ ਕਾਮਨਵੈਲਥ ਚੈਂਪੀਅਨਸ਼ਿਪ ਵਿਚ 90 ਕਿੱਲੋ ਭਾਰ ਵਰਗ ਵਿਚ ਜੂੱਡੋ 'ਚ ਸੋਨ ਤਗਮਾ ਜਿੱਤਿਆ ਹੈ, ਜਿਸ ਨੂੰ ਲੈ ਕੇ ਪਰਿਵਾਰ ਨੇ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ | ਦਿਵੇਸ਼ ਪਿੰਡ ਉਝਾਨਾ ...
ਕੁਰੂਕਸ਼ੇਤਰ, 11 ਨਵੰਬਰ (ਜਸਬੀਰ ਸਿੰਘ ਦੁੱਗਲ)- ਸੰਤ ਸ਼ੋ੍ਰਮਣੀ ਨਾਮਦੇਵ ਛਿੰਬਾ ਸਮਾਜ ਸਭਾ ਵਲੋਂ ਪਾਰਵਤੀ ਵਿਹਾਰ ਸੰਤ ਨਾਮਦੇਵ ਮੰਦਿਰ 'ਚ 24ਵਾਂ ਸਾਲਾਨਾ ਮਹਾਂਉਤਸਵ ਧੂਮਧਾਮ ਨਾਲ ਮਨਾਇਆ ਗਿਆ | ਸੰਤ ਨਾਮਦੇਵ ਜੀ ਦੀ 748ਵੀਂ ਜੈਅੰਤੀ 'ਤੇ ਹਰਨੇਕ ਸਿੰਘ ਬਕਾਲੀ ਨੇ ...
ਕੁਰੂਕਸ਼ੇਤਰ/ਸ਼ਾਹਾਬਾਦ, 11 ਨਵੰਬਰ (ਜਸਬੀਰ ਸਿੰਘ ਦੁੱਗਲ)- ਸੂਬਾਈ ਮੰਤਰੀ ਕ੍ਰਿਸ਼ਨ ਕੁਮਾਰ ਬੇਦੀ ਨੇ ਪਿੰਡ ਬੜਾਮ 'ਚ ਹੋਏ 91 ਲੱਖ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜਾਂ ਦਾ ਉਦਘਾਟਨ ਕਰਕੇ ਪਿੰਡ ਵਾਸੀਆਂ ਨੂੰ ਸਮਰਪਿਤ ਕੀਤੇ | ਇਨ੍ਹਾਂ ਵਿਕਾਸ ਕਾਰਜ਼ਾਂ 'ਚ ਪਿੰਡ ...
ਪਲਵਲ, 11 ਨਵੰਬਰ (ਅ.ਬ.)- ਨੈਸ਼ਨਲ ਹਾਈਵੇਅ ਨੰਬਰ-2 'ਤੇ ਚੋਟੀ ਵਾਲੇ ਢਾਬੇ ਨੇੜੇ ਅਣਪਛਾਤੇ ਵਾਹਨ ਦੀ ਟੱਕਰ 'ਚ ਮੋਟਰਸਾਈਕਲ ਨਾਲੇ ਵਿਚ ਡਿੱਗਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਉਸ ਦਾ ਦੂਜਾ ਸਾਥੀ ਜ਼ਖ਼ਮੀ ਹੋ ਗਿਆ | ਪੁਲਿਸ ਨੇ ਮਿ੍ਤਕ ਨੌਜਵਾਨ ਦੇ ਪਿਤਾ ਦੀ ...
ਰਤੀਆ, 11 ਨਵੰਬਰ (ਬੇਅੰਤ ਮੰਡੇਰ)- ਸ਼ਹਿਰ ਦੇ ਵਾਰਡ-9 ਵਿਚ ਮੇਨ ਬਾਜ਼ਾਰ ਵਿਚ ਕੰਨਿਆ ਸਕੂਲ ਤੋਂ ਬੱਸ ਅੱਡੇ ਨੂੰ ਜਾਂਦੀ ਗਲੀ ਵਿਚ ਸੀਵਰੇਜ ਦਾ ਡੱਗ ਅੰਦਰ ਤੋਂ ਲੀਕ ਹੋਣ ਕਰਕੇ ਨਾਲ ਲੱਗਦੀ ਵੱਡੀ ਇਮਾਰਤ ਦੇ ਡਿੱਗਣ ਦਾ ਖ਼ਤਰਾ ਪੈਦਾ ਹੋ ਗਿਆ ਹੈ | ਪ੍ਰਭਾਵਿਤ ਇਮਾਰਤ ਦੇ ...
ਰਤੀਆ, 11 ਨਵੰਬਰ (ਬੇਅੰਤ ਮੰਡੇਰ)- ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਲੋਕਲ ਗੁਰਦੁਆਰਾ ਪ੍ਰਬੰਦਕ ਕਮੇਟੀ ਦੀ ਵਿਸ਼ੇਸ਼ ਬੈਠਕ ਪ੍ਰਧਾਨ ਰਣਜੀਤ ਸਿੰਘ ਭਾਨੀਖੇੜਾ ਦੀ ਪ੍ਰਧਾਨਗੀ ਵਿਚ ਹੋਈ | ਇਸ ਬੈਠਕ 'ਚ 12 ਤੋਂ 14 ਨਵੰਬਰ ਤੱਕ ਹੋ ਰਹੇ ਵਿਸ਼ਾਲ ਗੁਰਮਤਿ ਸਮਾਗਮ ...
ਕੁਰੂਕਸ਼ੇਤਰ/ਸ਼ਾਹਾਬਾਦ, 11 ਨਵੰਬਰ (ਜਸਬੀਰ ਸਿੰਘ ਦੁੱਗਲ)- ਕਾਂਗਰਸ ਪਾਰਟੀ ਦੀ ਜਨ ਸੰਪਰਕ ਮੁਹਿੰਮ ਨੂੰ ਲੈ ਕੇ ਬੈਠਕ ਹੋਈ | ਐਡਵੋਕੇਟ ਵਿਰੇਂਦਰ ਕੁਮਾਰ ਦੇ ਜੀ. ਟੀ. ਰੋਡ ਵਿਖੇ ਹੋਈ ਇਸ ਬੈਠਕ 'ਚ ਸ਼ਾਹਾਬਾਦ ਇੰਚਾਰਜ ਵਿਕਾਸ ਰਾਣਾ ਨੇ ਵਰਕਰਾਂ ਦੀਆਂ ਡਿਊਟੀਆਂ ਲਾਈਆਂ ...
ਨਾਂਦੇੜ, 11 ਨਵੰਬਰ (ਰਵਿੰਦਰ ਮੋਦੀ)- ਹਜ਼ੂਰ ਸਾਹਿਬ ਨਾਂਦੇੜ 'ਚ 10 ਸਾਲ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰੂਤਾਗੱਦੀ ਸ਼ਤਾਬਦੀ ਸਮੇਂ ਹਵਾਈ ਅੱਡੇ ਦਾ ਵਿਕਾਸ ਕੀਤਾ ਗਿਆ ਪਰ ਬਾਅਦ 'ਚ ਇਹ ਕਈ ਸਾਲਾਂ ਤੱਕ ਬੰਦ ਅਵਸਥਾ 'ਚ ਰਿਹਾ | ਮੈਂ ਖੁਦ ਸੰਸਦ ਮੈਂਬਰ ਹੋਣ ਦੇ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX