ਤਾਜਾ ਖ਼ਬਰਾਂ


ਬੱਸ ਮੈਨੇਜਰ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਸਾਂਝੀ ਐਕਸ਼ਨ ਕਮੇਟੀ ਵਲੋਂ ਮੁਜ਼ਾਹਰਾ
. . .  21 minutes ago
ਸ੍ਰੀ ਮੁਕਤਸਰ ਸਾਹਿਬ, 19 ਦਸੰਬਰ (ਰਣਜੀਤ ਸਿੰਘ ਢਿੱਲੋਂ)- ਚੰਡੀਗੜ੍ਹ ਨੂੰ ਜਾਂਦੀ ਪੰਜਾਬ ਰੋਡਵੇਜ਼ ਸ੍ਰੀ ਮੁਕਤਸਰ ਸਾਹਿਬ ਡੀਪੂ ਦੀ ਵਾਲਵੋ ਬੱਸ ਨੂੰ ਰੋਕਣ ਦੇ ਮਾਮਲੇ ਨੂੰ ਲੈ ਕੇ ਪੰਜਾਬ ਰੋਡਵੇਜ਼ ਕਾਮਿਆਂ ਅਤੇ ਆਰਬਿਟ ਬੱਸ ਦੇ ਮੈਨੇਜਰ ਵਿਚਕਾਰ ਤਖ਼ਲਕਲਾਮੀ ਹੋਈ। ....
ਪੰਚਾਇਤੀ ਚੋਣਾਂ 'ਚ ਵਰਤੀ ਜਾਣ ਵਾਲੀ 200 ਪੇਟੀ ਨਜਾਇਜ਼ ਸ਼ਰਾਬ ਬਰਾਮਦ
. . .  25 minutes ago
ਟਾਂਡਾ ਉੜਮੁੜ, 19 ਦਸੰਬਰ (ਦੀਪਕ ਬਹਿਲ)- ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਸ਼ਰਾਬ ਦੇ ਠੇਕੇਦਾਰਾਂ ਵੱਲੋਂ ਵੋਟਰਾਂ ਨੂੰ ਕਥਿਤ ਤੌਰ 'ਤੇ ਜਾਅਲੀ ਸ਼ਰਾਬ ਤਿਆਰ ਕਰ ਕੇ ਠੇਕਿਆਂ 'ਚ ਸਪਲਾਈ ਕਰਨ ਦੇ ਮੰਤਵ ਨਾਲ ਵਰਤੀ ਜਾਣ ਵਾਲੀ ਸ਼ਰਾਬ ਦੀ ਇਕ ਵੱਡੀ ਖੇਪ ਜਿਸ 'ਚ .....
ਬਰਗਾੜੀ ਮੋਰਚੇ ਦੀ ਸਮਾਪਤੀ ਦੇ ਐਲਾਨ 'ਤੇ ਭਾਈ ਹਵਾਰਾ ਨੇ ਲਿਖਿਆ ਪੱਤਰ
. . .  30 minutes ago
ਚੰਡੀਗੜ੍ਹ, 19 ਦਸੰਬਰ (ਅਜਾਇਬ ਸਿੰਘ ਔਜਲਾ)- ਤਿਹਾੜ ਜੇਲ੍ਹ ਦਿੱਲੀ 'ਚ ਬੰਦ ਭਾਈ ਜਗਤਾਰ ਸਿੰਘ ਹਵਾਰਾ ਦਾ ਇੱਕ ਪੱਤਰ ਅੱਜ ਚੰਡੀਗੜ੍ਹ 'ਚ ਐਡਵੋਕੇਟ ਅਮਰ ਸਿੰਘ ਚਾਹਲ ਵੱਲੋਂ ਪੱਤਰਕਾਰਾਂ ਨੂੰ ਸੌਂਪਿਆ ਗਿਆ। ਇਸ 'ਚ ਭਾਈ ਜਗਤਾਰ ਸਿੰਘ ਹਵਾਰਾ ਨੇ ਲਿਖਿਆ .....
'84 ਸਿੱਖ ਕਤਲੇਆਮ : ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਾਲਿਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਕੀਤਾ ਜਾਵੇਗਾ ਸਨਮਾਨਿਤ- ਲੌਂਗੋਵਾਲ
. . .  44 minutes ago
ਚੰਡੀਗੜ੍ਹ, 19 ਦਸੰਬਰ (ਵਿਕਰਮਜੀਤ ਸਿੰਘ ਮਾਨ)- 1984 ਦੇ ਸਿੱਖ ਕਤਲੇਆਮ ਮਾਮਲੇ 'ਚ 34 ਸਾਲ ਗਵਾਹ ਬਣੇ ਰਹੇ ਗਵਾਹਾਂ, ਵਕੀਲਾਂ ਅਤੇ ਇਸ ਕੇਸ 'ਚ ਮੌਜੂਦ ਲੋਕਾਂ ਅਤੇ ਐਚ.ਐਸ. ਫੂਲਕਾ ਨੂੰ ਸ਼੍ਰੋਮਣੀ ਕਮੇਟੀ ਵੱਲੋਂ 26 ਦਸੰਬਰ ਨੂੰ ਅਕਾਲ ਤਖਤ 'ਚ ਸਨਮਾਨਿਤ .....
ਐਮਾਜ਼ੋਨ ਨੇ ਸ਼੍ਰੀ ਹਰਿਮੰਦਰ ਸਾਹਿਬ ਦੀਆਂ ਤਸਵੀਰਾਂ ਦੀ ਕੀਤੀ ਬੇਅਦਬੀ, ਐਸ.ਜੀ.ਪੀ.ਸੀ. ਨੇ ਭੇਜਿਆ ਨੋਟਿਸ
. . .  50 minutes ago
ਜਲੰਧਰ, 19 ਦਸੰਬਰ -ਸ਼੍ਰੀ ਹਰਿਮੰਦਰ ਸਾਹਿਬ ਦੀਆਂ ਤਸਵੀਰਾਂ ਦੀ ਬੇਅਦਬੀ ਕਰਨ ਦੇ ਮਾਮਲੇ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਨ ਲਾਈਨ ਚੀਜ਼ਾਂ-ਵਸਤਾਂ ਵੇਚਣ ਵਾਲੀ ਕੰਪਨੀ ਐਮਾਜ਼ੋਨ ਡਾਟ ਕਾਮ ਨੂੰ ਨੋਟਿਸ ਭੇਜਿਆ ਗਿਆ.....
ਇਸਰੋ ਨੇ ਸ੍ਰੀਹਰੀਕੋਟਾ ਤੋਂ ਜੀ.ਸੈਟ-7ਏ ਨੂੰ ਕੀਤਾ ਲਾਂਚ
. . .  about 1 hour ago
ਨਵੀਂ ਦਿੱਲੀ, 19 ਦਸੰਬਰ- ਸ੍ਰੀਹਰੀਕੋਟਾ ਦੇ ਸਤੀਸ਼ ਧਵਨ ਸਪੇਸ ਸੈਂਟਰ 'ਚ ਇਸਰੋ (ਭਾਰਤੀ ਪੁਲਾੜ ਖੋਜ ਸੰਸਥਾ) ਨੇ ਜੀ.ਸੈਟ-7ਏ ਨੂੰ ਲਾਂਚ ਕਰ ਦਿੱਤਾ ਹੈ। ਜੀ.ਸੈਟ-7ਏ ਇਕ ਭੂਗੋਲਿਕ ਉਪਗ੍ਰਹਿ ਹੈ ਜੋ ਭਾਰਤ ਦੀ ਸੰਚਾਰ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਕੰਮ ਕਰੇਗਾ.....
ਲੋਕ ਸਭਾ 'ਚ ਪਾਸ ਹੋਇਆ ਸਰੋਗੇਸੀ ਬਿਲ
. . .  about 1 hour ago
ਬਠਿੰਡਾ ਫ਼ੈਕਟਰੀ ਧਮਾਕਾ: ਸੂਬਾ ਸਰਕਾਰ ਵੱਲੋਂ ਮ੍ਰਿਤਕ ਦੇ ਪਰਿਵਾਰ ਅਤੇ ਜ਼ਖਮੀ ਵਿਅਕਤੀ ਨੂੰ ਮੁਆਵਜ਼ਾ ਦੇਣ ਦਾ ਐਲਾਨ
. . .  about 1 hour ago
ਬਠਿੰਡਾ, 19 ਦਸੰਬਰ (ਵਿਕਰਮ) - ਬਠਿੰਡਾ ਦੇ ਗਰੋਥ ਸੈਂਟਰ ਵਿਖੇ ਮਾਚਸ ਬਣਾਉਣ ਵਾਲੀ ਫ਼ੈਕਟਰੀ 'ਚ ਹੋਏ ਧਮਾਕੇ 'ਚ ਮਾਰੇ ਗਏ ਵਿਅਕਤੀ ਦੇ ਪਰਿਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 3 ਲੱਖ ਅਤੇ ਗੰਭੀਰ ਜ਼ਖਮੀ ਹੋਏ ਵਿਅਕਤੀ ਨੂੰ 50 ....
ਪੰਜਾਬ ਸਰਕਾਰ ਵੱਲੋਂ ਨਵੇਂ ਵਰ੍ਹੇ ਦੇ ਸਬੰਧ 'ਚ ਸਰਕਾਰੀ ਛੁੱਟੀਆਂ ਦਾ ਐਲਾਨ
. . .  about 1 hour ago
ਚੰਡੀਗੜ੍ਹ, 19 ਦਸੰਬਰ (ਅਜਾਇਬ ਸਿੰਘ ਔਜਲਾ)- ਪੰਜਾਬ ਸਰਕਾਰ ਵੱਲੋਂ ਅੱਜ ਆਗਾਮੀ ਨਵੇਂ ਵਰ੍ਹੇ ਦੇ ਸਬੰਧ 'ਚ ਸਰਕਾਰੀ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ ।ਸਰਕਾਰ ਵੱਲੋਂ ਇਸ ਬਾਰੇ ਬਕਾਇਦਾ ਪੱਤਰ ਵੀ ਜਾਰੀ ਕਰ ਦਿੱਤਾ ਗਿਆ
ਰਾਫੇਲ 'ਤੇ ਮੁਆਫ਼ੀ ਦੀ ਮੰਗ ਨੂੰ ਲੈ ਕੇ ਰਾਹੁਲ ਗਾਂਧੀ ਖ਼ਿਲਾਫ਼ ਭਾਜਪਾ ਦਾ ਪ੍ਰਦਰਸ਼ਨ
. . .  about 2 hours ago
ਲੁਧਿਆਣਾ, 19 ਦਸੰਬਰ (ਰੁਪੇਸ਼)- ਰਾਫੇਲ ਮੁੱਦੇ 'ਤੇ ਭਾਜਪਾ ਦੇ ਪੰਜਾਬ ਪ੍ਰਧਾਨ ਸ਼ਵੇਤ ਮਲਿਕ ਦੀ ਅਗਵਾਈ 'ਚ ਭਾਜਪਾ ਵਰਕਰਾਂ ਨੇ ਕਾਂਗਰਸ ਪਾਰਟੀ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਕਾਂਗਰਸ ਪਾਰਟੀ ਨੂੰ ਇਕ ਝੂਠੀ ਪਾਰਟੀ ਕਰਾਰ ਦੇ ਹੋਏ ਭਾਜਪਾ ਵਰਕਰਾਂ .....
ਅਗਸਤਾ ਵੈਸਟਲੈਂਡ ਮਾਮਲਾ : ਅਦਾਲਤ ਨੇ ਮਿਸ਼ੇਲ ਨੂੰ 28 ਦਸੰਬਰ ਤੱਕ ਨਿਆਇਕ ਹਿਰਾਸਤ 'ਚ ਭੇਜਿਆ
. . .  about 2 hours ago
ਨਵੀਂ ਦਿੱਲੀ, 19 ਦਸੰਬਰ- ਅਗਸਤਾ ਵੈਸਟਲੈਂਡ ਮਾਮਲੇ ਦੇ ਕਥਿਤ ਵਿਚੋਲੀਏ ਕ੍ਰਿਸਟੀਅਨ ਮਿਸ਼ੇਲ ਨੂੰ ਦਿੱਲੀ ਦੀ ਅਦਾਲਤ ਨੇ 28 ਦਸੰਬਰ ਤੱਕ ਦੇ ਲਈ ਨਿਆਇਕ ਹਿਰਾਸਤ 'ਚ ਭੇਜ ਦਿੱਤਾ ....
ਵਿਜੀਲੈਂਸ ਵਿਭਾਗ ਨੇ ਰਿਸ਼ਵਤ ਲੈਦੇ ਜੇ.ਈ. ਨੂੰ ਰੰਗੇ ਹੱਥੀਂ ਕੀਤਾ ਕਾਬੂ
. . .  about 2 hours ago
ਢਿਲਵਾਂ, 19 ਦਸੰਬਰ (ਸੁਖੀਜਾ, ਪਲਵਿੰਦਰ ਪ੍ਰਵੀਨ)- ਵੀ.ਡੀ.ਪੀ.ਓ. ਦਫ਼ਤਰ ਢਿਲਵਾਂ 'ਚ ਵਿਜੀਲੈਂਸ ਵਿਭਾਗ ਵੱਲੋਂ ਜੇ.ਈ. ਨੂੰ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਗਿਆ ਹੈ। ਕਾਬੂ ਕੀਤੇ ਜੇ.ਈ. ਦੀ ਪਹਿਚਾਣ ਮੋਹਨ ਲਾਲ ਵਜੋਂ ਹੋਈ ਹੈ। ਇਸ ਮੌਕੇ ਡੀ.ਐਸ.ਪੀ. ਵਿਜੀਲੈਂਸ ....
ਟੁਆਇਲਟ ਸੀਟ 'ਤੇ ਹਰਿਮੰਦਰ ਸਾਹਿਬ ਦੀਆਂ ਤਸਵੀਰਾਂ, ਸੰਗਤਾਂ 'ਚ ਭਾਰੀ ਰੋਸ
. . .  about 2 hours ago
ਜਲੰਧਰ, 19 ਦਸੰਬਰ - ਦੁਨੀਆ ਭਰ ਵਿਚ ਵੱਸਦੇ ਸਿੱਖ ਭਾਈਚਾਰੇ ਅਤੇ ਸ੍ਰੀ ਹਰਿਮੰਦਰ ਸਾਹਿਬ ਨੂੰ ਰੂਹਾਨੀਅਤ ਦਾ ਕੇਂਦਰ ਮੰਨਣ ਵਾਲੇ ਸਮੂਹ ਲੋਕਾਂ ਨੂੰ ਇਹ ਜਾਣ ਕੇ ਦੁੱਖ ਹੋਵੇਗਾ ਕਿ ਆਨ ਲਾਈਨ ਚੀਜ਼ਾਂ-ਵਸਤਾਂ ਵੇਚਣ ਵਾਲੀ ਕੰਪਨੀ ਐਮਾਜ਼ੋਨ ਡਾਟ ਕਾਮ ਵਲੋਂ ਭਾਰਤ ਵਿਚ ਅਜਿਹੀਆਂ ਟੁਆਇਲਟ ਸੀਟਾਂ ਵੇਚਣ...
ਸਕੂਲ 'ਚ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਬਾਰੀ, ਦੋ ਅਧਿਆਪਕ ਜ਼ਖਮੀ
. . .  about 2 hours ago
ਕੋਲਕਾਤਾ, 19 ਦਸੰਬਰ- ਪੱਛਮੀ ਬੰਗਾਲ ਦੇ ਕੂਚ ਬਿਹਾਰ 'ਚ ਸਥਿਤ ਇਕ ਪ੍ਰਾਈਵੇਟ ਸਕੂਲ 'ਚ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀ ਬਾਰੀ ਕੀਤੇ ਜਾਣ ਦੀ ਖ਼ਬਰ ਮਿਲੀ ਹੈ। ਇਸ ਘਟਨਾ 'ਚ ਦੋ ਅਧਿਆਪਕ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਨੇੜੇ ਦੇ ਨਿੱਜੀ ਹਸਪਤਾਲ 'ਚ.....
ਬਠਿੰਡਾ-ਕੋਟਕਪੂਰਾ ਰੋਡ 'ਤੇ ਲੋਕਾਂ ਵੱਲੋਂ ਧਰਨਾ ਲਗਾ ਕੇ ਸਰਕਾਰ ਤੇ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ
. . .  about 3 hours ago
ਜੈਤੋ, 19 ਦਸੰਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਪਿੰਡ ਢੈਪਈ ਦੇ ਲੋਕਾਂ ਨੇ ਬਠਿੰਡਾ-ਕੋਟਕਪੂਰਾ ਰੋਡ 'ਤੇ ਸਥਿਤ ਦਾਣਾ ਮੰਡੀ ਦੇ ਸਾਹਮਣੇ ਧਰਨਾ ਲਗਾ ਕੇ ਆਵਾਜਾਈ ਠੱਪ ਕਰ ਦਿੱਤੀ ਤੇ ਸਰਕਾਰ ਤੇ ਪ੍ਰਸ਼ਾਸਨ ਦੇ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ.....
ਰਾਫੇਲ ਡੀਲ 'ਚ ਹੋਣ ਜਾ ਰਿਹੈ ਮਹਾਂ ਘੋਟਾਲਾ- ਨਰੇਸ਼ ਯਾਦਵ
. . .  about 3 hours ago
ਬੌਬੇ ਹਾਈਕੋਰਟ ਨੇ ਮਰਾਠਾ ਰਾਖਵਾਂਕਰਨ ਮਾਮਲੇ ਨੂੰ 23 ਜਨਵਰੀ ਤੱਕ ਕੀਤਾ ਮੁਲਤਵੀ
. . .  about 3 hours ago
ਸ੍ਰੀ ਮੁਕਤਸਰ ਸਾਹਿਬ: ਕਾਗ਼ਜ਼ ਦਾਖਲ ਕਰਨ ਦੇ ਆਖ਼ਰੀ ਦਿਨ ਚਾਹਵਾਨ ਉਮੀਦਵਾਰਾਂ ਦੇ ਲੱਗੇ ਮੇਲੇ
. . .  about 4 hours ago
ਗ੍ਰਾਮੀਣ ਡਾਕ ਸੇਵਕਾਂ ਦੇ ਹੜਤਾਲ 'ਤੇ ਚਲੇ ਜਾਣ ਕਾਰਨ ਪਿੰਡਾਂ 'ਚ ਡਾਕ ਸੇਵਾਵਾਂ ਹੋਈਆਂ ਪ੍ਰਭਾਵਿਤ
. . .  about 4 hours ago
'84 ਸਿੱਖ ਦੰਗਿਆਂ ਦੇ ਮਾਮਲੇ 'ਚ ਦੋਸ਼ੀ ਯਸ਼ਪਾਲ ਦੀ ਪਟੀਸ਼ਨ 'ਤੇ 29 ਜਨਵਰੀ ਨੂੰ ਹੋਵੇਗੀ ਸੁਣਵਾਈ
. . .  about 4 hours ago
ਮਾਚਸ ਬਣਾਉਣ ਵਾਲੀ ਫ਼ੈਕਟਰੀ 'ਚੋ ਧਮਾਕੇ ਦੌਰਾਨ ਜ਼ਖਮੀ ਹੋਏ ਦੋ ਮਜ਼ਦੂਰਾਂ 'ਚੋਂ ਇਕ ਦੀ ਮੌਤ
. . .  about 4 hours ago
ਭਾਜਪਾ ਵੱਲੋਂ ਕਾਂਗਰਸ ਦਫ਼ਤਰ ਦੀ ਘੇਰਾਬੰਦੀ
. . .  about 5 hours ago
ਮਲੌਦ 'ਚ ਨਾਮਜ਼ਦਗੀ ਪੇਪਰ ਭਰਨ ਵਾਲਿਆਂ ਦੀਆਂ ਲੱਗੀਆਂ ਲੰਮੀਆਂ ਕਤਾਰਾਂ
. . .  about 5 hours ago
ਅਗਸਤਾ ਵੈਸਟਲੈਂਡ : ਮਿਸ਼ੇਲ ਦੀ ਜ਼ਮਾਨਤ ਪਟੀਸ਼ਨ 'ਤੇ ਅਦਾਲਤ ਨੇ ਫ਼ੈਸਲਾ ਰੱਖਿਆ ਸੁਰੱਖਿਅਤ
. . .  about 5 hours ago
ਬਠਿੰਡਾ 'ਚ ਮਾਚਸ ਬਣਾਉਣ ਵਾਲੀ ਫ਼ੈਕਟਰੀ 'ਚ ਹੋਇਆ ਧਮਾਕਾ, 2 ਮਜ਼ਦੂਰ ਗੰਭੀਰ ਜ਼ਖਮੀ
. . .  about 4 hours ago
ਪਾਕਿਸਤਾਨ ਜੇਲ੍ਹ ਤੋਂ ਰਿਹਾਅ ਹੋ ਕੇ ਭਾਰਤ ਪਰਤੇ ਹਾਮਿਦ ਅੰਸਾਰੀ ਨੇ ਸੁਸ਼ਮਾ ਸਵਰਾਜ ਨਾਲ ਕੀਤੀ ਮੁਲਾਕਾਤ
. . .  about 5 hours ago
ਪ੍ਰਧਾਨ ਮੰਤਰੀ ਮੋਦੀ ਸਮੇਤ ਸਿੱਖ ਕਤਲੇਆਮ ਦੇ ਸਾਰੇ ਗਵਾਹਾਂ ਅਤੇ ਵਕੀਲਾਂ ਨੂੰ ਕੀਤਾ ਜਾਵੇਗਾ ਸਨਮਾਨਿਤ - ਮਜੀਠੀਆ
. . .  about 6 hours ago
ਆਈ.ਐਨ.ਐਕਸ ਮੀਡੀਆ ਮਾਮਲਾ : ਈ.ਡੀ. ਦੇ ਦਫ਼ਤਰ ਪਹੁੰਚੇ ਪੀ. ਚਿਦੰਬਰਮ
. . .  about 6 hours ago
30 ਅਤੇ 50 ਰੁਪਏ 'ਚ ਉਮੀਦਵਾਰਾਂ ਨੂੰ ਦਿਤੇ ਜਾ ਰਹੇ ਹਨ ਨਾਮਜ਼ਦਗੀਆਂ ਭਰਨ ਵਾਲੇ ਦਸਤਾਵੇਜ਼
. . .  about 6 hours ago
ਏ.ਆਈ.ਏ.ਡੀ.ਐਮ.ਕੇ ਸੰਸਦਾਂ ਵੱਲੋਂ ਸੰਸਦ ਕੰਪਲੈਕਸ 'ਚ ਪ੍ਰਦਰਸ਼ਨ
. . .  about 5 hours ago
ਆਈ.ਐਨ.ਐਕਸ ਮੀਡੀਆ ਮਾਮਲੇ 'ਚ ਈ.ਡੀ. ਨੇ ਪੀ. ਚਿਦੰਬਰਮ ਨੂੰ ਭੇਜਿਆ ਸੰਮਨ
. . .  about 6 hours ago
ਪਟਿਆਲਾ ਹਾਊਸ ਕੋਰਟ 'ਚ ਸੀ.ਬੀ.ਆਈ. ਵੱਲੋਂ ਮਿਸ਼ੇਲ ਦੀ ਜ਼ਮਾਨਤ ਪਟੀਸ਼ਨ ਦਾ ਵਿਰੋਧ
. . .  about 7 hours ago
ਟਾਊਨ ਜੰਡਿਆਲਾ ਗੁਰੂ ਦੇ ਇੰਚਾਰਜ ਸਬ ਇੰਸਪੈਕਟਰ ਵੱਲੋਂ ਖ਼ੁਦਕੁਸ਼ੀ
. . .  about 7 hours ago
ਦਿਨ ਚੜ੍ਹਨ ਤੋਂ ਪਹਿਲਾਂ ਹੀ ਉਮੀਦਵਾਰਾਂ ਦੀਆਂ ਬੂਥਾਂ ਤੋਂ ਬਾਹਰ ਲੱਗੀਆਂ ਲੰਮੀਆਂ ਕਤਾਰਾਂ
. . .  about 7 hours ago
ਦੇਸ਼ ਦੇ 8.50 ਲੱਖ ਕੈਮਿਸਟਾਂ ਵਲੋਂ 8 ਜਨਵਰੀ ਤੋਂ ਈ. ਫਾਰਮੇਸੀ ਵਿਰੁੱਧ ਹੱਲਾ ਬੋਲਣ ਦਾ ਐਲਾਨ
. . .  about 7 hours ago
ਦਿੱਲੀ ਦੇ ਕਈ ਹਸਪਤਾਲਾਂ 'ਚ ਅੱਜ ਡਾਕਟਰਾਂ ਦੀ ਹੜਤਾਲ
. . .  about 8 hours ago
ਯੁਗਾਂਡਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 19 ਲੋਕਾਂ ਦੀ ਮੌਤ
. . .  about 9 hours ago
ਈਸਟਰ ਟਾਪੂ 'ਤੇ ਲੱਗੇ ਭੂਚਾਲ ਦੇ ਝਟਕੇ
. . .  about 9 hours ago
ਅੱਜ ਦਾ ਵਿਚਾਰ
. . .  about 9 hours ago
ਸਰਬਸੰਮਤੀ ਵਾਲੇ ਸਰਪੰਚਾਂ ਅਤੇ ਪੰਚਾਂ ਨੂੰ ਵੀ ਨਾਮਜ਼ਦਗੀਆਂ ਭਰਨੀਆਂ ਜ਼ਰੂਰੀ
. . .  1 day ago
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੱਖਿਆ ਮੰਤਰਾਲਾ ਨੂੰ ਸਪੇਸ ਕਮਾਂਡ ਬਣਾਉਣ ਦਾ ਦਿੱਤਾ ਨਿਰਦੇਸ਼
. . .  1 day ago
ਜੰਮੂ-ਕਸ਼ਮੀਰ ਦੇ ਪੁਣਛ 'ਚ ਪਾਕਿ ਵੱਲੋਂ ਗੋਲਾਬਾਰੀ ਜਾਰੀ , ਭਾਰਤੀ ਸੈਨਾ ਦੇ ਰਹੀ ਜਵਾਬ
. . .  1 day ago
ਰਾਜਸਥਾਨ 'ਚ ਨਵੀਂ ਸਰਕਾਰ ਬਣਦਿਆਂ ਹੀ 40 ਆਈ ਏ ਐੱਸ ਅਫ਼ਸਰਾਂ ਦਾ ਤਬਾਦਲਾ
. . .  1 day ago
ਅਸਾਮ ਸਰਕਾਰ ਨੇ ਮੁਆਫ ਕੀਤਾ ਕਿਸਾਨਾਂ ਦਾ 600 ਕਰੋੜ ਰੁਪਏ ਦਾ ਕਰਜ਼
. . .  1 day ago
ਜ਼ਿਲ੍ਹਾ ਸੰਗਰੂਰ 'ਚ ਤਿੰਨ ਚੋਣ ਅਬਜ਼ਰਵਰ ਨਿਯੁਕਤ
. . .  1 day ago
99 ਫੀਸਦੀ ਚੀਜ਼ਾਂ ਨੂੰ 18 ਫੀਸਦੀ ਜਾਂ ਉਸ ਤੋਂ ਘੱਟ ਜੀ.ਐਸ.ਟੀ. ਦੇ ਦਾਇਰੇ 'ਚ ਲਿਆਂਦਾ ਜਾਵੇਗਾ - ਮੋਦੀ
. . .  1 day ago
ਆਈ.ਪੀ.ਐਲ. ਨਿਲਾਮੀ : ਇੰਗਲੈਂਡ ਦੇ ਸੈਮ ਕੁਰੈਨ ਨੂੰ ਪੰਜਾਬ ਨੇ 7 ਕਰੋੜ 20 ਲੱਖ 'ਚ ਖਰੀਦਿਆ
. . .  about 1 hour ago
ਸਰਹੱਦੀ ਇਲਾਕੇ 'ਚ ਭੁਚਾਲ ਦੇ ਝਟਕੇ ਮਹਿਸੂਸ
. . .  about 1 hour ago
ਆਈ.ਪੀ.ਐਲ. ਨਿਲਾਮੀ : ਵਰੁਣ ਚਕਰਵਤੀ ਨੂੰ ਪੰਜਾਬ ਨੇ 8 ਕਰੋੜ 40 ਲੱਖ 'ਚ ਖਰੀਦਿਆ
. . .  1 minute ago
ਹਾਮਿਦ ਅੰਸਾਰੀ ਭਾਰਤ ਪੁੱਜਿਆ
. . .  17 minutes ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 29 ਕੱਤਕ ਸੰਮਤ 550
ਿਵਚਾਰ ਪ੍ਰਵਾਹ: ਹਰ ਨਵੀਂ ਜ਼ਿੰਮੇਵਾਰੀ ਨਾਲ ਮਹਾਨ ਸਮਰੱਥਾ ਨਾ ਸਿਰਫ ਵਿਕਾਸ ਹੀ ਕਰਦੀ ਹੈ, ਸਗੋਂ ਪ੍ਰਗਟ ਵੀ ਹੁੰਦੀ ਹੈ। -ਬਲਟਾਸਰ ਗਰੈਕ ਲੈਨ

ਪਹਿਲਾ ਸਫ਼ਾ

ਭਾਈ ਗੋਬਿੰਦ ਸਿੰਘ ਲੌਾਗੋਵਾਲ ਮੁੜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ

• ਰਘੂਜੀਤ ਸਿੰਘ ਵਿਰਕ ਸੀਨੀ: ਮੀਤ ਪ੍ਰਧਾਨ, ਬਿੱਕਰ ਸਿੰਘ ਚੰਨੂ ਮੀਤ ਪ੍ਰਧਾਨ ਤੇ ਗੁਰਬਚਨ ਸਿੰਘ ਕਰਮੂੰਵਾਲਾ ਜਨਰਲ ਸਕੱਤਰ ਬਣਾਏ • ਅੰਤਿ੍ੰਗ ਕਮੇਟੀ 'ਚ 11 ਨਵੇਂ ਚਿਹਰੇ ਸ਼ਾਮਿਲ
ਜਸਵੰਤ ਸਿੰਘ ਜੱਸ ਹਰਮਿੰਦਰ ਸਿੰੰਘ

ਅੰਮਿ੍ਤਸਰ, 13 ਨਵੰਬਰ¸ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੱਜ ਬਾਅਦ ਦੁਪਹਿਰ ਇਥੇ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਹੋਏ ਸਾਲਾਨਾ ਜਨਰਲ ਇਜਲਾਸ ਦੌਰਾਨ ਮੌਜੂਦਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਹੀ ਸਰਬਸੰਮਤੀ ਨਾਲ ਬਿਨਾਂ ਮੁਕਾਬਲਾ ਸ਼ੋ੍ਰਮਣੀ ਕਮੇਟੀ ਦੇ 43ਵੇਂ ਪ੍ਰਧਾਨ ਚੁਣੇ ਗਏ | ਭਾਈ ਲੌਾਗੋਵਾਲ ਦਾ ਮੁੜ ਪ੍ਰਧਾਨ ਵਜੋਂ ਨਾਂਅ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਪੇਸ਼ ਕੀਤਾ ਜਿਸ ਦੀ ਤਾਈਦ ਸਾਬਕਾ ਪ੍ਰਧਾਨ ਜਥੇ: ਅਵਤਾਰ ਸਿੰਘ ਤੇ ਤਾਈਦ ਮਜੀਦ ਸਾਬਕਾ ਕਾਰਜਕਾਰੀ ਪ੍ਰਧਾਨ ਅਲਵਿੰਦਰਪਾਲ ਸਿੰਘ ਪੱਖੋਕੇ ਨੇ ਕੀਤੀ | ਵਿਰੋਧੀ ਗਰੁੱਪ ਵਲੋਂ ਮੁਕਾਬਲੇ ਲਈ ਕੋਈ ਵੀ ਉਮੀਦਵਾਰ ਖੜ੍ਹਾ ਨਾ ਕੀਤੇ ਜਾਣ ਕਾਰਨ ਹਾਜ਼ਰ ਮੈਂਬਰਾਂ ਨੇ ਹੱਥ ਖੜੇ੍ਹ ਕਰ ਕੇ ਤੇ ਜੈਕਾਰਿਆਂ ਦੀ ਗੂੰਜ ਵਿਚ ਇਸ ਮਤੇ ਨੂੰ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ | ਇਸ ਉਪਰੰਤ ਰਘੂਜੀਤ ਸਿੰਘ ਵਿਰਕ (ਕਰਨਾਲ) ਨੂੰ ਮੁੜ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤੇ ਜਾਣ ਸਬੰਧੀ ਨਾਂਅ ਗੁਰਮੇਲ ਸਿੰਘ ਸੰਗਤਪੁਰਾ ਨੇ ਪੇਸ਼ ਕੀਤਾ ਜਿਸ ਦੀ ਤਾਈਦ ਗੁਰਿੰਦਰਪਾਲ ਸਿੰਘ ਗੋਰਾ ਤੇ ਤਾਈਦ ਮਜੀਦ ਨਵਤੇਜ ਸਿੰਘ ਕਾਉਣੀ ਨੇ ਕੀਤੀ | ਜੂਨੀਅਰ ਮੀਤ ਪ੍ਰਧਾਨ ਵਜੋਂ ਬਿੱਕਰ ਸਿੰਘ ਚੰਨੂ ਦਾ ਨਾਂਅ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਨੇ ਪੇਸ਼ ਕੀਤਾ ਤੇ ਤਾਈਦ ਮਜੀਦ ਗੁਰਬਚਨ ਸਿੰਘ ਗਰੇਵਾਲ ਨੇ ਕੀਤੀ | ਜਨਰਲ ਸਕੱਤਰ ਵਜੋਂ ਗੁਰਬਚਨ ਸਿੰਘ ਕਰਮੂਵਾਲ ਦਾ ਨਾਂਅ ਭਾਈ ਮਨਜੀਤ ਸਿੰਘ ਨੇ ਪੇਸ਼ ਕੀਤਾ ਜਿਸ ਦੀ ਤਾਈਦ ਮਜੀਦ ਸ: ਗੁਰਮੇਲ ਸਿੰਘ ਸੰਗਤਪੁਰਾ ਤੇ ਪ੍ਰੀਤਮ ਸਿੰਘ ਮਲਸੀਆਂ ਸਿੰਘ ਨੇ ਕੀਤੀ | ਇਸ ਇਜਲਾਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਰਘਬੀਰ ਸਿੰਘ ਤੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਤੋਂ ਇਲਾਵਾ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗੰ੍ਰਥੀ ਗਿਆਨੀ ਜਗਤਾਰ ਸਿੰਘ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਗੰ੍ਰਥੀ ਗਿਆਨੀ ਮਲਕੀਤ ਸਿੰਘ ਵੀ ਸ਼ਾਮਿਲ ਸਨ |
ਅੰਤਿੰ੍ਰਗ ਕਮੇਟੀ
15 ਮੈਂਬਰੀ ਕਾਰਜਕਾਰਨੀ 'ਚੋਂ ਚਾਰ ਅਹੁਦੇਦਾਰਾਂ ਨੂੰ ਛੱਡ ਕੇ ਬਾਕੀ 11 ਮੈਂਬਰੀ ਨਵੀਂ ਅੰਤਿੰ੍ਰਗ ਕਮੇਟੀ ਦਾ ਐਲਾਨ ਕੀਤਾ ਗਿਆ, ਜਿਸ 'ਚ ਬਾਬਾ ਗੁਰਮੀਤ ਸਿੰਘ ਤਿ੍ਲੋਕੇ ਵਾਲਾ, ਭਾਈ ਮਨਜੀਤ ਸਿੰਘ, ਅਮਰੀਕ ਸਿੰਘ ਕੋਟਸ਼ਮੀਰ, ਭੁਪਿੰਦਰ ਸਿੰਘ ਭਲਵਾਨ, ਜਗਜੀਤ ਸਿੰਘ ਤਲਵੰਡੀ, ਖ਼ੁਸ਼ਵਿੰਦਰ ਸਿੰਘ ਭਾਟੀਆ, ਬੀਬੀ ਜਸਬੀਰ ਕੌਰ ਜ਼ੱਫਰਵਾਲ, ਸ਼ਿੰਗਾਰਾ ਸਿੰਘ ਲੋਹੀਆਂ, ਜਥੇ: ਤਾਰਾ ਸਿੰਘ ਸੱਲਾ, ਜਥੇ: ਅਮਰੀਕ ਸਿੰਘ ਵਿਛੋਆ ਤੇ ਜਰਨੈਲ ਸਿੰਘ ਕਰਤਾਰਪੁਰ ਨੂੰ ਸ਼ਾਮਿਲ ਕੀਤਾ ਗਿਆ | ਬਾਬਾ ਤਿ੍ਲੋਕੇ ਵਾਲਾ ਨੂੰ ਛੱਡ ਕੇ ਬਾਕੀ ਸਾਰੇ ਮੈਂਬਰਾਂ ਨੂੰ ਪਹਿਲੀ ਵਾਰ ਅੰਤਿ੍ੰਗ ਮੈਂਬਰ ਬਣਾਇਆ ਗਿਆ ਹੈ | ਇਸ ਤੋਂ ਪਹਿਲਾਂ ਇਜਲਾਸ ਦੀ ਕਾਰਵਾਈ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ: ਰੂਪ ਸਿੰਘ ਨੇ ਇਜਲਾਸ  ਸਬੰਧੀ ਜਾਰੀ ਪੱਤਰ ਪੜ੍ਹ• ਕੇ ਆਰੰਭ ਕੀਤੀ, ਜਿਸ ਤੋਂ ਬਾਅਦ ਪ੍ਰਧਾਨ ਭਾਈ ਲੌਾਗੋਵਾਲ ਨੇ ਬੀਤੇ ਸਮੇਂ ਚਲਾਣਾ ਕਰ ਗਏ ਸ਼੍ਰੋਮਣੀ ਕਮੇਟੀ ਦੇ 3 ਮੈਂਬਰਾਂ, ਜਥੇਦਾਰ ਕੁਲਦੀਪ ਸਿੰਘ ਵਡਾਲਾ, ਬਾਬਾ ਸੁਖਚੈਨ ਸਿੰਘ ਧਰਮਪੁਰਾ ਤੇ ਜਥੇਦਾਰ ਲਾਭ ਸਿੰਘ ਦੇਵੀ ਨਗਰ ਸਬੰਧੀ ਸ਼ੋਕ ਮਤੇ ਪੜੇ੍ਹ |
ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ
ਦੁਬਾਰਾ ਪ੍ਰਧਾਨ ਚੁਣੇ ਜਾਣ ਉਪਰੰਤ ਭਾਈ ਲੌਾਗੋਵਾਲ ਆਪਣੇ ਹੋਰ ਸਾਥੀ ਅਹੁਦੇਦਾਰਾਂ ਤੇ ਕਾਰਜਕਾਰਨੀ ਮੈਂਬਰਾਂ ਸਮੇਤ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼ੁਕਰਾਨੇ ਲਈ ਨਤਮਸਤਕ ਹੋਣ ਪੁੱਜੇ | ਸ੍ਰੀ ਹਰਿਮੰਦਰ ਸਾਹਿਬ ਵਿਖੇ ਮੁੱਖ ਗੰ੍ਰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਉਨ੍ਹ•ਾਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ | ਪ੍ਰਧਾਨ ਤੇ ਹੋਰ ਅਹੁਦੇਦਾਰਾਂ ਨੂੰ ਉਨ੍ਹਾਂ ਦੇ ਸਮਰਥਕਾਂ ਨੇ ਸਿਰੋਪਾਓ ਭੇਟ ਕਰਕੇ ਤੇ ਮਠਿਆਈਆਂ ਨਾਲ ਮੂੰਹ ਮਿੱਠਾ ਕਰਵਾ ਕੇ ਉਨ੍ਹ•ਾਂ ਨੂੰ ਵਧਾਈ ਦਿੱਤੀ |
ਵਿਰੋਧੀ ਧਿਰ ਦਾ ਕੋਈ ਮੈਂਬਰ ਨਹੀਂ
ਅਕਾਲੀ ਦਲ (ਬਾਦਲ) ਵਿਰੋਧੀ ਪੰਥਕ ਫ਼ਰੰਟ ਵਲੋਂ ਮੁਕਾਬਲੇ 'ਤੇ ਕੋਈ ਉਮੀਦਵਾਰ ਖੜ੍ਹਾ ਨਾ ਕੀਤੇ ਜਾਣ 'ਤੇ ਇਜਲਾਸ ਵਿਚ ਸ਼ਾਮਿਲ ਨਾ ਹੋਣ ਕਾਰਨ ਪਿਛਲੇ ਸਾਲ ਦੇ ਮੁਕਾਬਲੇ ਇਸ ਗਰੁੱਪ ਦਾ ਇਕ ਵੀ ਮੈਂਬਰ ਅੰਤਿੰ੍ਰਗ ਕਮੇਟੀ ਵਿਚ ਸ਼ਾਮਿਲ ਨਹੀਂ ਕੀਤਾ ਗਿਆ | ਸ਼ੋ੍ਰਮਣੀ ਕਮੇਟੀ ਦੀਆਂ 30 ਦੇ ਕਰੀਬ ਮਹਿਲਾ ਮੈਂਬਰਾਂ 'ਚੋਂ ਕੇਵਲ ਇਕ ਬੀਬੀ ਜਸਬੀਰ ਕੌਰ ਜ਼ੱਫਰਵਾਲ ਨੂੰ ਹੀ 15 ਮੈਂਬਰੀ ਕਾਰਜਕਾਰਨੀ ਵਿਚ ਸ਼ਾਮਿਲ ਕੀਤਾ ਗਿਆ | ਇਸ ਚੋਣ ਇਜਲਾਸ 'ਤੇ ਨਿਗਾਹ ਰੱਖਣ ਲਈ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਮੁੱਖ ਬੁਲਾਰੇ ਡਾ: ਦਿਲਜੀਤ ਸਿੰਘ ਚੀਮਾ ਪੁੱਜੇ ਹੋਏ ਸਨ, ਪਰ ਉਹ ਚੋਣ ਇਜਲਾਸ ਤੋਂ ਬਾਹਰ ਹੀ ਰਹੇ |
ਜਥੇ: ਸੁਖਦੇਵ ਸਿੰਘ ਭੌਰ ਦਾ ਪੱਖ
ਇਸੇ ਦੌਰਾਨ ਪੰਥਕ ਫਰੰਟ ਨਾਲ ਸਬੰਧਿਤ ਮੈਂਬਰਾਂ ਵਲੋਂ ਅੱਜ ਗੁਰੂ ਅਰਜਨ ਦੇਵ ਨਿਵਾਸ ਵਿਖੇ ਫਰੰਟ ਦੇ ਕਨਵੀਨਰ ਜਥੇ: ਸੁਖਦੇਵ ਸਿੰਘ ਭੌਰ ਦੀ ਅਗਵਾਈ ਵਿਚ ਇਕੱਤਰਤਾ ਕੀਤੀ ਗਈ ਜਿਸ ਵਿਚ 13-14 ਮੈਂਬਰਾਂ ਦੇ ਸ਼ਾਮਿਲ ਹੋਣ ਤੇ ਬਾਕੀਆਂ ਦੇ ਸਹਿਮਤੀ ਦੇਣ ਦਾ ਦਾਅਵਾ ਕੀਤਾ ਗਿਆ ਹੈ | ਜਥੇ: ਭੌਰ ਨੇ ਬਾਅਦ ਵਿਚ ਫ਼ੋਨ 'ਤੇ ਗੱਲਬਾਤ ਕਰਦਿਆਂ ਕਿਹਾ ਕਿ 24 ਸਤੰਬਰ 2015 ਨੂੰ ਅਕਾਲੀ ਲੀਡਰਸ਼ਿਪ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀਆਂ ਪੰਥਕ ਰਵਾਇਤਾਂ ਦਾ ਘਾਣ ਕਰਦਿਆਂ, ਗੁਰਮਤਿ ਵਿਰੋਧੀ ਡੇਰਾ ਸਿਰਸਾ ਦੇ ਮੁਖੀ ਨੂੰ ਅਖੌਤੀ ਮੁਆਫ਼ੀ ਦਾ ਸਵਾਂਗ ਰਚਿਆ ਗਿਆ | ਇਸ ਰੋਸ ਵਜੋਂ ਅਸੀਂ ਅਕਾਲੀ ਦਲ ਬਾਦਲ ਦਾ ਸਾਥ ਛੱਡ ਕੇ, ਪੰਥਕ ਸਫਾ ਵਿਚ ਖੜ੍ਹਨ ਨੂੰ ਤਰਜੀਹ ਦਿੱਤੀ |
ਹਾਜ਼ਰ ਮੈਂਬਰ ਸਾਹਿਬਾਨ
ਜ਼ਿਕਰਯੋਗ ਹੈ ਕਿ ਅੱਜ ਹੋਏ ਜਨਰਲ ਇਜਲਾਸ ਦੌਰਾਨ ਸਿਮਰਜੀਤ ਸਿੰਘ ਬੈਂਸ ਤੇ ਇਕ ਹੋਰ ਮੈਂਬਰ ਮਹਿੰਦਰ ਸਿੰਘ ਹੁਸੈਨਪੁਰ ਦੇ ਹਾਲ 'ਚੋਂ ਬਾਹਰ ਚਲੇ ਜਾਣ ਕਾਰਨ ਬਾਕੀ ਹਾਜ਼ਰ 151 ਮੈਂਬਰਾਂ 'ਚ ਜਥੇਦਾਰ ਤੋਤਾ ਸਿੰਘ, ਬੀਬੀ ਜਗੀਰ ਕੌਰ, ਜਥੇਦਾਰ ਅਵਤਾਰ ਸਿੰਘ, ਪ੍ਰੋ: ਕਿਰਪਾਲ ਸਿੰਘ ਬਡੂੰਗਰ, ਅਲਵਿੰਦਰਪਾਲ ਸਿੰਘ ਪੱਖੋਕੇ, ਭਾਈ ਅਮਰਜੀਤ ਸਿੰਘ ਚਾਵਲਾ ਤੇ ਗੁਰਚਰਨ ਸਿੰਘ ਗਰੇਵਾਲ, ਰਜਿੰਦਰ ਸਿੰਘ ਮਹਿਤਾ ਸਮੇਤ ਹੋਰ ਮੈਂਬਰ ਮੌਜੂਦ ਸਨ |
ਬੈਂਸ ਅਤੇ ਹੁਸੈਨਪੁਰ ਵਲੋਂ ਬਾਈਕਾਟ
ਜਨਰਲ ਇਜਲਾਸ ਦੀ ਕਾਰਵਾਈ ਸ਼ੁਰੂ ਹੰੁਦਿਆਂ ਹੀ ਲੁਧਿਆਣਾ ਤੋਂ ਸ਼ੋ੍ਰਮਣੀ ਕਮੇਟੀ ਮੈਂਬਰ ਤੇ ਵਿਧਾਇਕ ਸ: ਬਲਵਿੰਦਰ ਸਿੰਘ ਬੈਂਸ ਨੇ ਉੱਠ ਕੇ ਬੋਲਦਿਆਂ ਪ੍ਰਧਾਨਗੀ ਚੋਣ ਤੋਂ ਪਹਿਲਾਂ ਸ੍ਰੀ ਗੁਰੂ ਗੰ੍ਰਥ ਸਾਹਿਬ ਦੇ ਨਿਰਾਦਰ ਦੇ ਮਾਮਲੇ 'ਤੇ ਬਹਿਸ ਕਰਨ ਲਈ ਮਤਾ ਰੱਖਿਆ ਜਿਸ ਨੂੰ ਅਸਵੀਕਾਰ ਕਰਦੇ ਹੋਏ ਪ੍ਰਧਾਨ ਭਾਈ ਲੌਾਗੋਵਾਲ ਵਲੋਂ ਇਜਲਾਸ ਦੀ ਕਾਰਵਾਈ ਨੂੰ ਅੱਗੇ ਤੋਰਦਿਆਂ ਸ਼ੋਕ ਮਤੇ ਪੜ•੍ਹਨੇ ਜਾਰੀ ਰੱਖੇ | ਇਸ 'ਤੇ ਸ: ਬੈਂਸ ਅਤੇ ਉਨ੍ਹ•ਾਂ ਦੇ ਨਾਲ ਨਵਾਂ ਸ਼ਹਿਰ ਤੋਂ ਮੈਂਬਰ ਮਹਿੰਦਰ ਸਿੰਘ ਹੁਸੈਨਪੁਰ ਇਜਲਾਸ ਦਾ ਬਾਈਕਾਟ ਕਰ ਕੇ ਬਾਹਰ ਆ ਗਏ |
ਬੀਬੀ ਕਿਰਨਜੋਤ ਕੌਰ ਤੋਂ ਮਾਈਕ ਖੋਹਿਆ
ਹਾਊਸ ਦੀ ਕਾਰਵਾਈ ਦੇ ਅੰਤਿਮ ਪੜਾਅ 'ਤੇ ਪੁੱਜਦਿਆਂ ਹੀ ਸ਼ੋ੍ਰਮਣੀ ਕਮੇਟੀ ਮੈਂਬਰ ਬੀਬੀ ਕਿਰਨਜੋਤ ਕੌਰ ਵਲੋਂ ਮਾਈਕ 'ਤੇ ਆਪਣੀ ਰਾਏ ਰੱਖਦਿਆਂ ਸਿਲੇਬਸ ਕਮੇਟੀ ਦੇ ਚੇਅਰਮੈਨ ਸਿੱਖ ਵਿਦਵਾਨ ਡਾ: ਕਿਰਪਾਲ ਸਿੰਘ ਇ ਤਿਹਾਸਕਾਰ ਨੂੰ ਅਹੁਦੇ ਤੋਂ ਲਾਹੇ ਜਾਣ ਦੀ ਕਾਰਵਾਈ ਨਾਲ ਅਸਹਿਮਤੀ ਪ੍ਰਗਟ ਕੀਤੀ ਗਈ | ਉਹ ਅਜੇ ਗੱਲ ਕਰ ਹੀ ਰਹੇ ਸਨ, ਕਿ ਸ਼ੋ੍ਰਮਣੀ ਕਮੇਟੀ ਦੇ ਕਈ ਮੈਂਬਰ ਭੜਕ ਗਏ ਅਤੇ ਉਨ੍ਹ•ਾਂ ਵਿਚੋਂ ਚਰਨਜੀਤ ਸਿੰਘ ਜੱਸੋਵਾਲ ਵਲੋਂ ਬੀਬੀ ਕਿਰਨਜੋਤ ਕੌਰ ਕੋਲੋਂ ਮਾਇਕ ਖੋਹਣ ਦਾ ਯਤਨ ਕੀਤਾ ਗਿਆ, ਜਿਸ 'ਤੇ ਬੀਬੀ ਕਿਰਨਜੋਤ ਕੌਰ ਹਾਊਸ ਦਾ ਬਾਈਕਾਟ ਕਰ ਕੇ ਬਾਹਰ ਆ ਗਏ |
ਪੱਤਰਕਾਰਾਂ ਨਾਲ ਦੁਰਵਿਵਹਾਰ
ਪੱਤਰਕਾਰਾਂ ਵਲੋਂ ਜਦੋਂ ਬੀਬੀ ਕਿਰਨਜੋਤ ਕੌਰ ਨਾਲ ਗੱਲਬਾਤ ਕੀਤੀ ਜਾ ਰਹੀ ਤਾਂ ਸ਼ੋ੍ਰਮਣੀ ਕਮੇਟੀ ਦੇ ਮੈਂਬਰ ਸ: ਹਰੀ ਸਿੰਘ ਜ਼ੀਰਾ ਦੇ ਬੇਟੇ ਨੇ ਪੱਤਰਕਾਰਾਂ ਦੀ ਕਾਰਵਾਈ ਵਿਚ ਖਲਲ ਪਾਉਣ ਦਾ ਯਤਨ ਕਰਦੇ ਹੋਏ ਪੱਤਰਕਾਰਾਂ ਨੂੰ ਧੱਕੇ ਮਾਰਨੇ ਸ਼ੁਰੂ ਕਰ ਦਿੱਤੇ, ਜਿਸ ਦਾ ਪੱਤਰਕਾਰ ਭਾਈਚਾਰੇ ਵਲੋਂ ਵਿਰੋਧ ਕੀਤਾ ਗਿਆ ਅਤੇ ਜਿਸ 'ਤੇ ਸ਼ੋ੍ਰਮਣੀ ਕਮੇਟੀ ਮੁਲਾਜ਼ਮਾਂ ਨੇ ਇਸ ਕਾਰਵਾਈ ਲਈ ਪੱਤਰਕਾਰਾਂ ਕੋਲੋਂ ਮੁਆਫ਼ੀ ਮੰਗੀ | ਜਨਰਲ ਇਜਲਾਸ ਦੌਰਾਨ ਪਾਸ ਕੀਤੇ ਗਏ ਕੁੱਝ ਅਹਿਮ ਮਤੇਅੰਮਿ੍ਤਸਰ, (ਜੱਸ, ਹਰਮਿੰਦਰ)-ਸ਼ੋ੍ਰਮਣੀ ਕਮੇਟੀ ਦੇ ਜਨਰਲ ਇਜਲਾਸ ਦੌਰਾਨ ਪ੍ਰਧਾਨ ਭਾਈ ਲੌਾਗੋਵਾਲ ਨੇ ਪੇਸ਼ ਕਰੀਬ 11 ਮਤਿਆਂ ਨੂੰ ਹਾਜ਼ਰ ਮੈਂਬਰਾਂ ਵਲੋਂ ਪ੍ਰਵਾਨਗੀ ਦਿੱਤੀ ਗਈ |
-ਮਤੇ ਰਾਹੀਂ 550 ਸਾਲਾ ਪ੍ਰਕਾਸ਼ ਪੁਰਬ ਨੂੰ ਸ਼੍ਰੋਮਣੀ ਕਮੇਟੀ ਵਲੋਂ ਖ਼ਾਲਸਾਈ ਜਾਹੋ-ਜਲਾਲ ਨਾਲ ਕੌਮਾਂਤਰੀ ਪੱਧਰ 'ਤੇ ਮਨਾਉਣ ਲਈ ਪ੍ਰਤੀਬੱਧਤਾ ਦਾ ਪ੍ਰਗਟਾਵਾ ਕੀਤਾ ਗਿਆ |
-ਭਾਰਤ-ਪਾਕਿ ਸਰਕਾਰਾਂ ਤੋਂ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੁੰਦਿਆਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਈ ਖੁੱਲ੍ਹਾ ਲਾਂਘਾ ਦੇਣ ਤੇ ਸੰਗਤਾਂ ਨੂੰ ਵੱਧ ਤੋਂ ਵੱਧ ਵੀਜ਼ੇ ਦੇਣ ਦੀ ਮੰਗ ਕੀਤੀ ਗਈ |
-ਬਾਰ੍ਹਵੀਂ ਦੀ ਪੁਸਤਕ 'ਚ ਗੁਰ-ਇਤਿਹਾਸ ਤੇ ਸਿੱਖ-ਇਤਿਹਾਸ ਨਾਲ ਛੇੜ-ਛਾੜ ਕਰਨ ਦੇ ਮਾਮਲੇ 'ਚ ਮੁੱਖ ਮੰਤਰੀ ਸਿੱਖ ਜਗਤ ਤੋਂ ਮੁਆਫ਼ੀ ਮੰਗਣ ਤੇ ਸਿੱਖਿਆ ਮੰਤਰੀ ਨੂੰ ਮੰਤਰੀ ਮੰਡਲ 'ਚ ਬਰਖ਼ਾਸਤ ਕਰਕੇ ਉਸ 'ਤੇ ਅਤੇ ਜਿਹੜੇ ਅਖੌਤੀ ਵਿਦਵਾਨ, ਲੇਖਕ ਇਸ ਮੰਦਭਾਗੀ ਸਾਜਿਸ਼ ਵਿਚ ਸ਼ਾਮਿਲ ਹਨ, ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇ |
-ਬੇਅਦਬੀ ਦੀਆਂ ਘਟਨਾਵਾਂ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਨੂੰ ਸਖ਼ਤੀ ਨਾਲ ਅਮਲ 'ਚ ਲਿਆਉਣ ਲਈ ਕਿਹਾ ਗਿਆ |
-ਜੇਲ੍ਹਾਂ 'ਚ ਪਿਛਲੇ ਲੰਮੇ ਸਮੇਂ ਤੋਂ ਕਾਲੇ ਕਾਨੂੰਨਾਂ ਅਧੀਨ ਨਿਰਦੋਸ਼ ਨਜ਼ਰਬੰਦ ਸਿੱਖਾਂ ਦੀ ਰਿਹਾਈ ਵਾਸਤੇ ਅਪੀਲ ਕੀਤੀ ਗਈ |
-ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਨੂੰ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਵਾਸਤੇ ਬੁਰਜ ਅਕਾਲੀ ਬਾਬਾ ਫੂਲਾ ਸਿੰਘ, ਘਿਓ ਮੰਡੀ ਚੌਕ, ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਤੇ ਚਾਟੀਵਿੰਡ ਗੇਟ ਤੋਂ ਸ੍ਰੀ ਹਰਿਮੰਦਰ ਸਾਹਿਬ ਤੱਕ ਆਉਣ ਵਾਲੇ ਸਾਰੇ ਰਸਤਿਆਂ ਨੂੰ ਖੁੱਲ੍ਹਾ ਕਰਕੇ ਸਿੱਖ ਵਿਰਾਸਤੀ ਦਿੱਖ ਦੇਣ ਦੀ ਮੰਗ ਕੀਤੀ ਗਈ |
-ਸ੍ਰੀ ਹਰਿਮੰਦਰ ਸਾਹਿਬ 'ਤੇ ਜੂਨ 1984 'ਚ ਭਾਰਤੀ ਫ਼ੌਜ ਵਲੋਂ ਕੀਤੇ ਹਮਲੇ ਅਤੇ ਨਵੰਬਰ 1984 'ਚ ਸਿੱਖਾਂ ਦੇ ਕਤਲੇਆਮ ਦੀ ਨਿੰਦਾ ਕਰਦਿਆਂ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਮਿਲਣ 'ਤੇ ਰੋਸ ਪ੍ਰਗਟ ਕਰਦਿਆਂ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕੀਤੀ ਗਈ ਅਤੇ ਸਿੱਖ ਰੈਫਰੈਂਸ ਲਾਇਬ੍ਰੇਰੀ 'ਚੋਂ ਚੁੱਕੇ ਗਏ ਵੱਡਮੁੱਲੇ ਸਰਮਾਏ ਨੂੰ ਵਾਪਸ ਕਰਨ ਦੀ ਵੀ ਮੰਗ ਕੀਤੀ ਗਈ |
-ਵਿਦੇਸ਼ਾਂ 'ਚ ਸਿੱਖਾਂ 'ਤੇ ਹੋ ਰਹੇ ਨਸਲੀ ਹਮਲਿਆਂ ਦੀ ਨਿੰਦਾ ਕੀਤੀ ਗਈ ਅਤੇ ਮੰਗ ਕੀਤੀ ਗਈ ਕਿ ਸਿੱਖਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ | ਭਾਰਤ ਅੰਦਰ ਹੁੰਦੀਆਂ ਮੁਕਾਬਲਾ ਪ੍ਰੀਖਿਆਵਾਂ 'ਚ ਸਿੱਖ ਵਿਦਿਆਰਥੀਆਂ ਨੂੰ ਕਕਾਰ ਪਹਿਨ ਕੇ ਬੈਠਣ ਤੋਂ ਰੋਕਣ ਦੀ ਵੀ ਨਿੰਦਾ ਕੀਤੀ ਗਈ |
- ਫ਼ਿਲਮਾਂ, ਨਾਟਕਾਂ ਤੇ ਟੀ. ਵੀ. ਲੜੀਵਾਰਾਂ ਵਿਚ ਸਿੱਖ ਪਾਤਰਾਂ ਨੂੰ ਮਜ਼ਾਕੀਆ ਲਹਿਜ਼ੇ ਵਿਚ ਪੇਸ਼ ਕਰਨ ਤੋਂ ਰੋਕਣ ਲਈ ਫ਼ਿਲਮ ਸੈਂਸਰ ਬੋਰਡ 'ਚ ਸ਼੍ਰੋਮਣੀ ਕਮੇਟੀ ਦੇ ਇਕ ਨੁਮਾਇੰਦੇ ਨੂੰ ਪੱਕੇ ਤੌਰ 'ਤੇ ਸ਼ਾਮਿਲ ਕਰਨ ਦੀ ਮੰਗ ਕੀਤੀ ਗਈ |
-ਸੋਸ਼ਲ ਮੀਡੀਆ ਵਿਚ ਗੁਰੂ ਸਾਹਿਬਾਨ ਤੇ ਸਿੱਖ ਧਰਮ ਸਬੰਧੀ ਅਪਮਾਨਜਨਕ ਟਿੱਪਣੀਆਂ ਕਰਨ ਅਤੇ ਇਤਰਾਜ਼ਯੋਗ ਤਸਵੀਰਾਂ ਪਾਉਣ ਵਾਲਿਆਂ ਵਿਰੁੱਧ ਧਾਰਾ 295-ਏ ਅਤੇ ਹੋਰ ਬਣਦੀਆਂ ਧਰਾਵਾਂ ਅਧੀਨ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ |
ਅਗਲਾ ਸਾਲ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋਵੇਗਾ-ਭਾਈ ਲੌ ਾਗੋਵਾਲ
ਭਾਈ ਗੋਬਿੰਦ ਸਿੰਘ ਲੌਾਗੋਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੂਸਰੀ ਵਾਰ ਇਹ ਸੇਵਾ ਮਿਲਣ 'ਤੇ ਸ਼ੋ੍ਰਮਣੀ ਅਕਾਲੀ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅਤੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਅਗਲਾ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋਵੇਗਾ | ਇਹ ਸ਼ਤਾਬਦੀ ਵੱਡੇ ਪੱਧਰ 'ਤੇ ਮਨਾਈ ਜਾਵੇਗੀ ਜਿਸ ਦੀ ਅਰੰਭਤਾ 22 ਅਤੇ 23 ਨਵੰਬਰ ਨੂੰ ਸੁਲਤਾਨਪੁਰ ਲੋਧੀ ਤੋਂ ਕੀਤੀ ਜਾਵੇਗੀ | ਉਨ੍ਹ•ਾਂ ਕਿਹਾ ਕਿ ਕੇਂਦਰ ਸਰਕਾਰ, ਪੰਜਾਬ ਸਰਕਾਰ ਤੇ ਹੋਰ ਸਿਆਸੀ ਪਾਰਟੀਆਂ ਤੇ ਸਿੱਖ ਜਥੇਬੰਦੀਆਂ ਦੇ ਆਗੂਆਂ ਨੂੰ ਵੀ ਇਕ ਸਟੇਜ ਲਗਾਉਣ ਲਈ ਅਪੀਲ ਕੀਤੀ ਜਾਵੇਗੀ | ਉਨ੍ਹ•ਾਂ ਕਿਹਾ ਕਿ ਸ਼ੋ੍ਰਮਣੀ ਕਮੇਟੀ ਵਲੋਂ ਇਕ ਵਫ਼ਦ ਪਾਕਿਸਤਾਨ ਭੇਜਿਆ ਜਾਵੇਗਾ ਤੇ ਉੱਥੋਂ ਦੀ ਸਰਕਾਰ ਅਤੇ ਪਾਕਿਸਤਾਨ ਗੁਰਦੁਆਰਾ ਕਮੇਟੀ ਨਾਲ ਉੱਥੇ ਹੋਣ ਵਾਲੇ ਸਮਾਗਮਾਂ ਸਬੰਧੀ ਗੱਲਬਾਤ ਕੀਤੀ ਜਾਵੇਗੀ |
ਭਾਈ ਲੌ ਾਗੋਵਾਲ-ਸੰਖੇਪ ਜੀਵਨ ਝਾਤ
ਸ਼੍ਰੋਮਣੀ ਕਮੇਟੀ ਦੇ ਲਗਾਤਾਰ ਦੂਜੀ ਵਾਰ ਪ੍ਰਧਾਨ ਬਣੇ ਭਾਈ ਗੋਬਿੰਦ ਸਿੰਘ ਲੌਾਗੋਵਾਲ ਦਾ ਜਨਮ 18 ਅਕਤੂਬਰ 1956 ਨੂੰ ਸ. ਪੋਹਲਾ ਸਿੰਘ ਤੇ ਮਾਤਾ ਸੰਤ ਕੌਰ ਦੇ ਗ੍ਰਹਿ ਪਿੰਡ ਲੌਾਗੋਵਾਲ, ਜ਼ਿਲ੍ਹਾ ਸੰਗਰੂਰ ਵਿਖੇ ਹੋਇਆ | ਉਹ ਐਮ. ਏ. ਪੰਜਾਬੀ ਦੀ ਉੱਚ ਯੋਗਤਾ ਰੱਖਦੇ ਹਨ | ਉਨ੍ਹਾਂ ਨੂੰ ਲੰਮਾ ਸਮਾਂ ਸੰਤ ਹਰਚੰਦ ਸਿੰਘ ਲੌਾਗੋਵਾਲ ਦੀ ਸੰਗਤ ਮਾਨਣ ਦਾ ਮੌਕਾ ਪ੍ਰਾਪਤ ਹੋਇਆ ਜਿਨ੍ਹਾਂ ਪਾਸੋਂ ਉਨ੍ਹਾਂ ਰਾਜਨੀਤਕ ਤੌਰ 'ਤੇ ਅਗਵਾਈ ਲੈ ਕੇ ਹੁਣ ਤੱਕ ਵੱਖ-ਵੱਖ ਸੇਵਾਵਾਂ ਦਿੱਤੀਆਂ | ਮਿੱਠ ਬੋਲੜੇ, ਸਹਿਜ ਤੇ ਸੰਜਮ ਵਾਲੀ ਸ਼ਖ਼ਸੀਅਤ ਦੇ ਮਾਲਕ ਭਾਈ ਲੌਾਗੋਵਾਲ 1985 ਵਿਚ ਪਹਿਲੀ ਵਾਰ ਧਨੌਲਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪੰਜਾਬ ਵਿਧਾਨ ਸਭਾ ਲਈ ਵਿਧਾਇਕ ਚੁਣੇ ਗਏ | ਉਹ ਮਾਰਕਫੈੱਡ ਪੰਜਾਬ ਦੇ ਚੇਅਰਮੈਨ ਤੇ 1997 ਤੋਂ 2002 ਤੱਕ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਵਿਚ ਮੰਤਰੀ ਰਹੇ | 2002 ਤੋਂ 2007 ਤੱਕ ਉਹ ਦੁਬਾਰਾ ਵਿਧਾਇਕ ਬਣੇ ਅਤੇ 2015 'ਚ ਹਲਕਾ ਧੂਰੀ ਦੀ ਜ਼ਿਮਨੀ ਚੋਣ ਜਿੱਤ ਕੇ ਮੁੜ ਵਿਧਾਇਕ ਬਣੇ | ਉਹ ਜ਼ਿਲ੍ਹਾ ਯੋਜਨਾ ਬੋਰਡ ਸੰਗਰੂਰ ਦੇ ਚੇਅਰਮੈਨ ਵੀ ਰਹੇ | ਭਾਈ ਲੌਾਗੋਵਾਲ ਸੰਨ 2011 'ਚ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਣੇ ਤੇ ਨਵੰਬਰ 2017 ਵਿਚ ਸ਼ੋ੍ਰਮਣੀ ਕਮੇਟੀ ਦੇ ਪਹਿਲੀ ਵਾਰ ਪ੍ਰਧਾਨ ਬਣੇ | ਅੱਜ ਅਕਾਲੀ ਦਲ ਦੀ ਹਾਈਕਮਾਨ ਵਲੋਂ ਉਨ੍ਹਾਂ ਨੂੰ ਦੂਜੀ ਵਾਰ ਇਸ ਵੱਕਾਰੀ ਸਿੱਖ ਸੰਸਥਾ ਦੇ ਪ੍ਰਧਾਨ ਬਣਾ ਕੇ ਮਾਣ ਦਿੱਤਾ ਗਿਆ ਹੈ |
153 ਮੈਂਬਰ ਹੋਏ ਸ਼ਾਮਿਲ
ਚੋਣ ਇਜਲਾਸ 'ਚ ਸ਼੍ਰੋਮਣੀ ਕਮੇਟੀ ਦੇ 191 ਮੈਂਬਰੀ ਹਾਊਸ 'ਚੋਂ ਕੇਵਲ 153 ਮੈਂਬਰ ਸ਼ਾਮਿਲ ਹੋਏ | ਹਾਊਸ ਦੇ ਮੈਂਬਰ ਸਿੰਘ ਸਾਹਿਬਾਨ 'ਚੋਂ ਅੱਜ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਕਾਰਜਕਾਰੀ ਜਥੇੇ: ਗਿਆਨੀ ਰਘਬੀਰ ਸਿੰਘ, ਜਥੇ: ਗਿਆਨੀ ਇਕਬਾਲ ਸਿੰਘ ਪਟਨਾ ਸਾਹਿਬ, ਗਿਆਨੀ ਹਰਪ੍ਰੀਤ ਸਿੰਘ ਤੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਹੀ ਸ਼ਾਮਿਲ ਹੋਏ ਜਦਕਿ ਪੰਜਾਬ ਤੋਂ ਬਾਹਰਲੇ ਦੋਵਾਂ ਤਖ਼ਤ ਸਾਹਿਬਾਨ ਦੇ ਜਥੇਦਾਰ ਸ਼ਾਮਿਲ ਨਹੀਂ ਹੋਏ | ਜ਼ਿਕਰਯੋਗ ਹੈ ਕਿ ਸਿੰਘ ਸਾਹਿਬਾਨ ਹਾਊਸ ਦੇ ਮੈਂਬਰ ਤਾਂ ਹੁੰਦੇ ਹਨ ਪਰ ਵੋਟਿੰਗ 'ਚ ਹਿੱਸਾ ਨਹੀਂ ਲੈਂਦੇ | ਸੂਚਨਾ ਅਨੁਸਾਰ 9 ਮੈਂਬਰ ਅਕਾਲ ਚਲਾਣਾ ਕਰ ਚੁੱਕੇ ਹਨ ਤੇ 2 ਮੈਂਬਰ ਜਥੇ: ਸੁੱਚਾ ਸਿੰਘ ਲੰਗਾਹ ਤੇ ਸ਼ਰਨਜੀਤ ਸਿੰਘ ਅਸਤੀਫ਼ਾ ਦੇ ਚੁੱਕੇ ਹਨ |

ਰਾਫ਼ੇਲ ਸੌਦਾ : ਡਸਾਲਟ ਸੀ. ਈ. ਓ. ਵਲੋਂ ਕਾਂਗਰਸ ਦੇ ਸਾਰੇ ਦੋਸ਼ ਰੱਦ

ਕਿਹਾ, ਅੰਬਾਨੀ ਨੂੰ ਅਸੀਂ ਖੁਦ ਚੁਣਿਆ
ਨਵੀਂ ਦਿੱਲੀ, 13 ਨਵੰਬਰ (ਏਜੰਸੀ)-ਡਸਾਲਟ ਐਵੀਏਸ਼ਨ ਦੇ ਸੀ. ਈ. ਓ. ਐਰਿਕ ਟਰਾਪੀਅਰ ਨੇ ਅੱਜ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਸਾਰੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਡਸਾਲਟ ਐਵੀਏਸ਼ਨ ਅਤੇ ਰਿਲਾਇੰਸ ਸਾਂਝੇ ਉਦਮ ਦੇ ਆਫਸੈੱਟ ਕੰਟਰੈਕਟ ਨੂੰ ਲੈ ਕੇ ਕੋਈ ਝੂਠ ਨਹੀਂ ਬੋਲਿਆ | ਇਸ ਦੇ ਨਾਲ ਹੀ ਉਨ੍ਹਾਂ ਸਪਸ਼ਟ ਕੀਤਾ ਕਿ ਰਿਲਾਇੰਸ ਦੀ ਚੋਣ ਉਨ੍ਹਾਂ ਖੁਦ ਕੀਤੀ ਹੈ ਅਤੇ ਇਸ ਵਿਚ ਹੋਰ 30 ਭਾਈਵਾਲ ਹਨ | ਰਾਹੁਲ ਗਾਂਧੀ ਦੇ ਦੋਸ਼ਾਂ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਉਹ ਝੂਠ ਨਹੀਂ ਬੋਲਦਾ | ਜੋ ਬਿਆਨ ਉਨ੍ਹਾਂ ਨੇ ਪਹਿਲਾਂ ਦਿੱਤਾ ਹੈ ਉਹ ਪੂਰੀ ਤਰ੍ਹਾਂ ਸਹੀ ਹੈ | ਉਨ੍ਹਾਂ ਦੀ ਝੂਠ ਬੋਲਣ ਵਾਲੇ ਵਿਅਕਤੀ ਵਜੋਂ ਪਛਾਣ ਨਹੀਂ | ਉਨ੍ਹਾਂ ਦੇ ਅਹੁਦੇ ਵਾਲਾ ਵਿਅਕਤੀ ਝੂਠ ਨਹੀਂ ਬੋਲ ਸਕਦਾ | ਟਰਾਪੀਅਰ ਨੇ ਅੱਗੇ ਕਿਹਾ ਕਿ ਅਸੀਂ ਪਹਿਲਾਂ ਕਾਂਗਰਸ ਸਰਕਾਰ ਨਾਲ ਵੀ ਸੌਦਾ ਕੀਤਾ ਸੀ ਪਰ ਜੋ ਰਾਹੁਲ ਗਾਂਧੀ ਨੇ ਦੋਸ਼ ਲਾਏ ਹਨ ਉਨ੍ਹਾਂ ਨਾਲ ਦੁੱਖ ਪੁੱਜਾ ਹੈ | ਟਰਾਪੀਅਰ ਨੇ ਕਿਹਾ ਕਿ ਕਾਂਗਰਸ ਪਾਰਟੀ ਨਾਲ ਕੰਮ ਕਰਨ ਦਾ ਸਾਡਾ ਲੰਬਾ ਅਨੁਭਵ ਹੈ | ਸਾਡਾ ਪਹਿਲਾ ਸੌਦਾ 1953 ਵਿਚ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨਾਲ ਹੋਇਆ ਸੀ | ਇਸ ਪਿਛੋਂ ਵੀ ਅਸੀਂ ਕਈ ਪ੍ਰਧਾਨ ਮੰਤਰੀਆਂ ਨਾਲ ਸੌਦਾ ਕੀਤਾ | ਅਸੀਂ ਭਾਰਤ ਨਾਲ ਕੰਮ ਕਰ ਰਹੇ ਹਾਂ ਕਿਸੇ ਪਾਰਟੀ ਨਾਲ ਨਹੀਂ | ਅਸੀਂ ਭਾਰਤੀ ਹਵਾਈ ਫ਼ੌਜ ਅਤੇ ਭਾਰਤ ਸਰਕਾਰ ਨੂੰ ਰਣਨੀਤਕ ਉਤਪਾਦ ਜਿਵੇਂ ਲੜਾਕੂ ਜਹਾਜ਼ ਸਪਲਾਈ ਕਰ ਰਹੇ ਹਾਂ | ਇਹ ਗੱਲ ਸਭ ਤੋਂ ਮਹੱਤਵਪੂਰਣ ਹੈ | ਟਰਾਪੀਅਰ ਦਾ ਬਿਆਨ ਸਾਹਮਣੇ ਆਉਣ ਨਾਲ ਰਾਫੇਲ ਵਿਵਾਦ ਇਕ ਵਾਰ ਫਿਰ ਚਰਚਾ ਦਾ ਵਿਸ਼ਾ ਬਣ ਗਿਆ ਹੈ ਕਿ ਕੌਣ ਸੱਚਾ ਤੇ ਕੌਣ ਝੂਠਾ ਹੈ | ਉਂਜ ਕਾਂਗਰਸ ਨੇ ਐਰਿਕ ਟਰਾਪੀਅਰ ਦੇ ਬਿਆਨ ਨੂੰ ਖਾਰਜ ਕਰ ਦਿੱਤਾ ਹੈ |

ਕਾਂਗਰਸ ਨੇ ਦਾਅਵਾ ਕੀਤਾ ਖਾਰਜ

ਨਵੀਂ ਦਿੱਲੀ, 13 ਨਵੰਬਰ (ਪੀ. ਟੀ. ਆਈ.)-ਕਾਂਗਰਸ ਵਲੋਂ ਡਿਸਾਲਟ ਦੇ ਮੁੱਖ ਕਾਰਜਕਾਰੀ ਅਧਿਕਾਰੀ ਦੇ ਦਾਅਵਿਆਂ ਕਿ ਕੁਝ ਵੀ ਗਲਤ ਨਹੀਂ ਹੋਇਆ, ਨੂੰ 'ਨਿਰਮਤ ਝੂਠ' ਕਹਿ ਕੇ ਰੱਦ ਕਰਨ ਨਾਲ ਰਾਫੇਲ ਜਹਾਜ਼ਾਂ ਦੇ ਸੌਦੇ ਨੂੰ ਲੈ ਕੇ ਸਿਆਸੀ ਜੰਗ ਹੋਰ ਤੇਜ਼ ਹੋ ਗਈ ਹੈ ਅਤੇ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ਼ ਤਾਜ਼ਾ ਹਮਲਾ ਬੋਲਿਆ ਹੈ | ਪਾਰਟੀ ਨੇਤਾਵਾਂ ਰਣਦੀਪ ਸੁਰਜੇਵਾਲਾ ਅਤੇ ਆਨੰਦ ਸ਼ਰਮਾ ਨੇ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਦੇ ਹਮਲੇ ਵਿਚ ਸ਼ਾਮਿਲ ਹੁੰਦਿਆ ਦੋਸ਼ ਲਾਇਆ ਕਿ ਸਰਕਾਰ ਮਾਮਲੇ 'ਤੇ ਪਰਦਾ ਪਾ ਰਹੀ ਹੈ | ਕਾਂਗਰਸ ਦੇ ਮੁਖ ਬੁਲਾਰੇ ਸੂਰਜੇਵਾਲਾ ਨੇ ਕਿਹਾ ਕਿ ਰਾਸ਼ਟਰ ਲੜਾਕੂ ਜਹਾਜ਼ਾਂ ਦੀ ਖ਼ਰੀਦ ਬਾਰੇ ਨਿਰਪੱਖ ਜਾਂਚ ਚਾਹੁੰਦਾ ਹੈ ਨਾ ਕਿ ਤੋੜੇ ਮਰੋੜੇ ਸਪੱਸ਼ਟੀਕਰਨ | ਉਹ ਡਿਸਾਲਟ ਐਵੀਏਸ਼ਨ ਦੇ ਮੁਖੀ ਕਾਰਜਕਾਰੀ ਅਧਿਕਾਰੀ ਐਰਿਕ ਟਰਾਪੀਅਰ ਵਲੋਂ ਮੀਡੀਆ ਨਾਲ ਮੁਲਾਕਾਤ ਵਿਚ ਸੌਦੇ ਦੇ ਕੀਤੇ ਬਚਾਅ ਦਾ ਜਵਾਬ ਦੇ ਰਹੇ ਸਨ | ਟਰਾਪੀਅਰ ਨੇ ਦਾਅਵਾ ਕੀਤਾ ਕਿ 58000 ਕਰੋੜ ਰੁਪਏ ਦੇ ਸੌਦੇ ਵਿਚ ਕੁਝ ਵੀ ਗਲਤ ਨਹੀਂ ਹੋਇਆ ਅਤੇ ਇਹ ਪੂਰੀ ਤਰ੍ਹਾਂ ਸਾਫ ਸੁਥਰਾ ਸੀ | ਟਰਾਪੀਅਰ ਨੇ ਇਹ ਵੀ ਦਾਅਵਾ ਕੀਤਾ ਕਿ ਕੰਪਨੀ ਨੇ ਰਿਲਾਇੰਸ ਦੀ ਆਫਸੈੱਟ ਪਾਰਟਨਰ ਵਜੋਂ ਖੁਦ ਚੋਣ ਕੀਤੀ ਹੈ | ਆਨੰਦ ਸ਼ਰਮਾ ਨੇ ਦੋਸ਼ ਲਾਇਆ ਕਿ ਡਿਸਾਲਟ ਦੇ ਸੀ. ਈ. ਓ. ਦੀ ਮੁਲਾਕਾਤ ਦਾ ਸਮਾਂ ਮਹੱਤਵਪੂਰਨ ਹੈ ਕਿਉਂਕਿ ਚੋਣਾਂ ਨੇੜੇ ਆ ਰਹੀਆਂ ਹਨ | ਪ੍ਰਧਾਨ ਮੰਤਰੀ ਵਲੋਂ ਨਿੱਜੀ ਰੂਪ ਵਿਚ ਮਾਪਦੰਡਾਂ 'ਚ ਤਬਦੀਲੀ ਕਰਨ ਅਤੇ 136 ਦੀ ਥਾਂ ਜਹਾਜ਼ਾਂ ਦੀ ਗਿਣਤੀ ਘਟਾ ਕੇ 36 ਕਰਨ ਪਿੱਛੋਂ ਸਾਰੀ ਪ੍ਰਕਿਰਿਆ ਪ੍ਰਭਾਵਿਤ ਹੋਈ ਹੈ |
'ਕੈਗ' ਰਾਫੇਲ ਸੌਦੇ ਤੇ ਨੋਟਬੰਦੀ ਬਾਰੇ ਰਿਪੋਰਟ ਪੇਸ਼ ਕਰਨ 'ਚ ਜਾਣਬੁੱਝ ਕੇ ਕਰ ਰਿਹਾ ਹੈ ਦੇਰੀ
60 ਸੇਵਾ ਮੁਕਤ ਨੌਕਰਸ਼ਾਹਾਂ ਨੇ ਕੰਪਟ੍ਰੋਲਰ ਤੇ ਆਡੀਟਰ ਜਨਰਲ (ਕੈਗ) ਨੂੰ ਪੱਤਰ ਲਿਖ ਕੇ ਅਗਲੇ ਸਾਲ ਆਮ ਚੋਣਾਂ ਤੱਕ ਐਨ. ਡੀ. ਏ. ਸਰਕਾਰ ਨੂੰ ਕਿਸੇ ਘਬਰਾਹਟ ਵਾਲੀ ਸਥਿਤੀ ਤੋਂ ਬਚਾਉਣ ਦੇ ਉਦੇਸ਼ ਨਾਲ ਨੋਟਬੰਦੀ ਅਤੇ ਰਾਫੇਲ ਸੌਦੇ ਬਾਰੇ ਆਡਿਟ ਰਿਪੋਰਟਾਂ ਵਿਚ ਜਾਣਬੁੱਝ ਕੇ ਕੀਤੀ ਜਾ ਰਹੀ ਦੇਰੀ 'ਤੇ ਚਿੰਤਾ ਜ਼ਾਹਿਰ ਕੀਤੀ ਹੈ | ਪੱਤਰ ਵਿਚ ਉਨ੍ਹਾਂ ਨੋਟਬੰਦੀ ਅਤੇ ਰਾਫੇਲ ਲੜਾਕੂ ਜਹਾਜਾਂ ਦੇ ਸੌਦੇ ਬਾਰੇ ਆਡਿਟ ਰਿਪੋਰਟਾਂ ਵਿਚ ਬੇਲੋੜੀ ਦੇਰੀ 'ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਰਿਪੋਰਟਾਂ ਸਰਦ ਰੁੱਤ ਇਜਲਾਸ ਤੋਂ ਪਹਿਲਾਂ ਸੰਸਦ ਵਿਚ ਪੇਸ਼ ਕੀਤੀਆਂ ਜਾਣੀਆਂ ਚਾਹੀਦੀਆਂ ਹਨ | ਪੱਤਰ ਵਿਚ ਕਿਹਾ ਗਿਆ ਹੈ ਕਿ ਕੈਗ ਵਲੋਂ ਨੋਟਬੰਦੀ ਅਤੇ ਰਾਫੇਲ ਸੌਦੇ ਬਾਰੇ ਆਡਿਟ ਰਿਪੋਰਟਾਂ ਸਮੇਂ ਸਿਰ ਪੇਸ਼ ਕਰਨ ਵਿਚ ਨਾਕਾਮ ਰਹਿਣ ਨੂੰ ਪੱਖਪਾਤੀ ਕਾਰਵਾਈ ਵਜੋਂ ਦੇਖਿਆ ਜਾ ਸਕਦਾ ਹੈ ਅਤੇ ਇਸ ਨਾਲ ਸੰਸਥਾ ਲਈ ਭਰੋਸਯੋਗਤਾ ਦਾ ਸੰਕਟ ਪੈਦਾ ਹੋ ਸਕਦਾ ਹੈ | 'ਕੈਗ' ਨੇ ਇਸ ਬਾਰੇ ਤੁਰੰਤ ਕੋਈ ਪ੍ਰਤੀਕਰਨ ਜ਼ਾਹਿਰ ਨਹੀਂ ਕੀਤਾ | ਇਸ ਪੱਤਰ 'ਤੇ ਦਸਤਖ਼ਤ ਕਰਨ ਵਾਲੇ ਨੌਕਰਸ਼ਾਹਾਂ ਵਿਚ ਸਾਬਕਾ ਆਈ. ਪੀ. ਐਸ. ਅਤੇ ਪੰਜਾਬ ਪੁੁਲਿਸ ਦੇ ਸਾਬਕਾ ਮੁਖੀ ਜੇ. ਐਫ. ਰਿਬੇਰੋ, ਸਾਬਕਾ ਆਈ. ਏ. ਐਸ. ਤੋਂ ਸਮਾਜ ਸੇਵਾ ਬਣੀ ਅਰੁਨਾ ਰਾਏ, ਪੁਣੇ ਦੇ ਸਾਬਕਾ ਪੁਲਿਸ ਕਮਿਸ਼ਨ ਮੀਰਾਂ ਬੋਰਵੰਕਰ, ਪ੍ਰਸਾਰ ਭਾਰਤੀ ਦੇ ਸਾਬਕਾ ਸੀ. ਈ. ਓ. ਜਵਾਹਰ ਸਿਰਸਰ, ਇਟਲੀ ਲਈ ਭਾਰਤ ਦੇ ਸਾਬਕਾ ਰਾਜਦੂਤ ਕੇ. ਪੀ. ਫਾਬੀਆਨ ਅਤੇ ਕੇਂਦਰੀ ਅਤੇ ਦੂਸਰੀਆਂ ਸਰਬ ਭਾਰਤੀ ਸੇਵਾਵਾਂ ਦੇ ਅਧਿਕਾਰੀ ਸ਼ਾਮਿਲ ਹਨ |

ਕੈਪਟਨ ਵਲੋਂ ਰਾਹੁਲ ਗਾਂਧੀ ਨਾਲ ਮੀਟਿੰਗ ਕੱਲ੍ਹ ਸੰਭਵ

ਵਿਧਾਇਕਾਂ ਨੂੰ ਚੇਅਰਮੈਨ ਲਗਾਉਣ ਸਬੰਧੀ ਹੋ ਸਕਦੈ ਵਿਚਾਰ-ਵਟਾਂਦਰਾ
ਚੰਡੀਗੜ੍ਹ, 13 ਨਵੰਬਰ (ਹਰਕਵਲਜੀਤ ਸਿੰਘ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਜੋ ਕੱਲ੍ਹ ਦਿੱਲੀ ਜਾ ਰਹੇ ਹਨ, ਦੀ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨਾਲ ਪਰਸੋਂ ਮੀਟਿੰਗ ਹੋਣ ਦੀ ਸੰਭਾਵਨਾ ਹੈ | ਮੁੱਖ ਮੰਤਰੀ ਨੇ ਦਿੱਲੀ ਵਿਖੇ ਕੱਲ੍ਹ ਰਾਜ ਦੇ ਮੁੱਖ ਸਕੱਤਰ ਕਰਨਅਵਤਾਰ ਸਿੰਘ ਦੇ ਪਿਤਾ ਦੇ ਭੋਗ ਸਮਾਗਮ ਵਿਚ ਵੀ ਸ਼ਮੂਲੀਅਤ ਕਰਨੀ ਹੈ | ਸੂਚਨਾ ਅਨੁਸਾਰ ਉਹ ਅਗਲੇ 2-3 ਦਿਨ ਦਿੱਲੀ ਰੁਕ ਸਕਦੇ ਹਨ ਅਤੇ ਕਾਂਗਰਸ ਦੇ ਕੌਮੀ ਪ੍ਰਧਾਨ ਤੋਂ ਇਲਾਵਾ ਉਨ੍ਹਾਂ ਦੇ ਦਿੱਲੀ ਵਿਖੇ ਕੋਈ ਹੋਰ ਵੀ ਵਿਸ਼ੇਸ਼ ਰੁਝੇਵੇਂ ਹਨ | ਉੱਚ ਪਾਰਟੀ ਸੂਤਰਾਂ ਅਨੁਸਾਰ ਰਾਹੁਲ ਗਾਂਧੀ ਨਾਲ ਇਸ ਮੀਟਿੰਗ ਦੌਰਾਨ ਮੁੱਖ ਮੰਤਰੀ ਵਲੋਂ ਰਾਜ ਵਿਚ ਬੋਰਡਾਂ ਅਤੇ ਕਾਰਪੋਰੇਸ਼ਨਾਂ ਵਿਚ ਪਾਰਟੀ ਵਿਧਾਇਕਾਂ ਨੂੰ ਚੇਅਰਮੈਨ ਆਦਿ ਨਿਯੁਕਤ ਕਰਨ ਸਬੰਧੀ ਵੀ ਕਾਂਗਰਸ ਪ੍ਰਧਾਨ ਤੋਂ ਪ੍ਰਵਾਨਗੀ ਲਈ ਜਾਣੀ ਹੈ, ਜਿਸ ਲਈ ਰਾਜ ਦੇ ਰਾਜਪਾਲ ਵਲੋਂ ਸੋਧ ਬਿੱਲ ਨੂੰ ਪ੍ਰਵਾਨਗੀ ਮਿਲਣ ਨਾਲ ਰਾਹ ਪੱਧਰਾ ਹੋ ਗਿਆ ਹੈ | ਚਰਚਾ ਇਹ ਹੈ ਕਿ ਮੁੱਖ ਮੰਤਰੀ ਪਹਿਲੇ ਪੜਾਅ ਵਿਚ ਇਕ ਦਰਜਨ ਤੋਂ ਵੱਧ ਵਿਧਾਇਕਾਂ ਨੂੰ ਚੇਅਰਮੈਨ ਨਿਯੁਕਤ ਕਰਨਾ ਚਾਹੁੰਦੇ ਹਨ | ਆਪਣੀ ਮਗਰਲੀ ਸਰਕਾਰ ਦੌਰਾਨ ਵੀ ਕੈਪਟਨ ਅਮਰਿੰਦਰ ਸਿੰਘ ਵਲੋਂ 30 ਤੋਂ ਵੱਧ ਵਿਧਾਇਕਾਂ ਨੂੰ ਬੋਰਡਾਂ, ਕਾਰਪੋਰੇਸ਼ਨਾਂ ਦੇ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ ਤੇ ਇਨ੍ਹਾਂ 'ਚੋਂ ਕੁਝ ਅਜਿਹੀਆਂ ਕਾਰਪੋਰੇਸ਼ਨਾਂ ਤੇ ਬੋਰਡ ਵੀ ਸਨ ਜੋ ਕੰਮ ਕਾਜ ਬੰਦ ਕਰ ਚੁੱਕੀਆਂ ਸਨ | ਮੁੱਖ ਮੰਤਰੀ ਵਲੋਂ ਮਗਰਲੇ ਦਿਨਾਂ ਦੌਰਾਨ ਆਪਣੇ ਕੁਝ ਸੀਨੀਅਰ ਮੰਤਰੀਆਂ ਅਤੇ ਸਿਆਸੀ ਸਲਾਹਕਾਰਾਂ ਨਾਲ ਵੀ ਇਸ ਮੁੱਦੇ 'ਤੇ ਮਸ਼ਵਰੇ ਕੀਤੇ ਗਏ | ਮੁੱਖ ਮੰਤਰੀ ਸਕੱਤਰੇਤ ਦੇ ਸੂਤਰਾਂ ਅਨੁਸਾਰ ਰਾਹੁਲ ਗਾਂਧੀ ਵਲੋਂ ਇਸ ਮੀਟਿੰਗ ਲਈ ਸਮਾਂ ਕੱਲ੍ਹ ਸ਼ਾਮ ਤੱਕ ਨਿਸ਼ਚਿਤ ਕੀਤੇ ਜਾਣ ਦੀ ਸੰਭਾਵਨਾ ਹੈ | ਮੁੱਖ ਮੰਤਰੀ ਵਲੋਂ ਆਪਣੀ ਇਸ ਦਿੱਲੀ ਫੇਰੀ ਦੌਰਾਨ 1-2 ਕੇਂਦਰੀ ਮੰਤਰੀਆਂ ਤੋਂ ਵੀ ਮੁਲਾਕਾਤ ਲਈ ਸਮਾਂ ਮੰਗਿਆ ਹੈ, ਪਰ ਉਕਤ ਮੀਟਿੰਗਾਂ ਲਈ ਪੁਸ਼ਟੀ ਹੋਣੀ ਅਜੇ ਬਾਕੀ ਹੈ | ਮੁੱਖ ਮੰਤਰੀ ਕੇਂਦਰ ਤੋਂ ਝੋਨੇ ਦੀ ਖਰੀਦ ਲਈ ਨਮੀ ਦੀ ਮਾਤਰਾ ਵਿਚ ਕੁਝ ਵਾਧੇ ਸਬੰਧੀ ਫ਼ੈਸਲਾ ਚਾਹੁੰਦੇ ਹਨ, ਜਿਸ ਕਾਰਨ ਰਾਜ ਵਿਚ ਝੋਨੇ ਦੀ ਖ਼ਰੀਦ ਵਿਚ ਕਾਫ਼ੀ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ |

ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ 41 ਪਿੰਡਾਂ ਨੂੰ ਬਣਾਇਆ ਜਾਵੇਗਾ ਮਾਡਰਨ ਗਰਾਮ

ਚੰਡੀਗੜ੍ਹ, 13 ਨਵੰਬਰ (ਬਿਊਰੋ ਚੀਫ਼)-ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖ ਕੇ ਉਨ੍ਹਾਂ ਦੀ ਚਰਨ ਛੋਹ ਪ੍ਰਾਪਤ ਖੇਤਰਾਂ ਵਿਚ ਵਿਸ਼ੇਸ਼ ਵਿਕਾਸ ਪ੍ਰਾਜੈਕਟ ਵਿੱਢਣ ਦਾ ਫ਼ੈਸਲਾ ਲਿਆ ਗਿਆ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ 41 ਪਿੰਡਾਂ ਦੀ ਜੋ ਸੂਚੀ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਰਾਜ ਸਰਕਾਰ ਨੂੰ ਭੇਜੀ ਗਈ ਹੈ ਉਨ੍ਹਾਂ ਸਾਰੇ ਪਿੰਡਾਂ ਨੂੰ ਮਾਡਰਨ ਗਰਾਮ ਬਣਾਉਣ ਦਾ ਵੀ ਫ਼ੈਸਲਾ ਲਿਆ ਗਿਆ ਹੈ | ਰਾਜ ਸਰਕਾਰ ਵਲੋਂ ਇਨ੍ਹਾਂ ਸਾਰੇ ਪ੍ਰਾਜੈਕਟਾਂ ਦੀ ਸ਼ੁਰੂਆਤ 23 ਨਵੰਬਰ ਤੋਂ ਕੀਤੀ ਜਾਵੇਗੀ ਜੋ ਅਗਲੇ ਇਕ ਸਾਲ ਵਿਚ ਪੂਰੇ ਕੀਤੇ ਜਾਣਗੇ | ਸੂਚਨਾ ਅਨੁਸਾਰ ਮੁੱਖ ਮੰਤਰੀ ਖ਼ੁਦ ਇਨ੍ਹਾਂ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣਾ ਚਾਹੁੰਦੇ ਹਨ | ਰਾਜ ਸਰਕਾਰ ਵਲੋਂ ਸੁਲਤਾਨਪੁਰ ਲੋਧੀ ਲਈ 100 ਕਰੋੜ, ਡੇਰਾ ਬਾਬਾ ਨਾਨਕ ਲਈ 92 ਕਰੋੜ ਅਤੇ ਬਟਾਲਾ ਲਈ 80 ਕਰੋੜ ਰੁਪਏ ਬਜਟ ਵਿਚ ਰੱਖੇ ਜਾਣ ਦਾ ਫ਼ੈਸਲਾ ਲਿਆ ਗਿਆ ਹੈ ਤਾਂ ਜੋ ਇਨ੍ਹਾਂ ਖੇਤਰਾਂ ਵਿਚ ਵਿਕਾਸ ਕਾਰਜਾਂ ਨੂੰ ਨਿਰਧਾਰਿਤ ਸਮੇਂ ਵਿਚ ਪੂਰਾ ਕੀਤਾ ਜਾ ਸਕੇ | ਰਾਜ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਗੁਰੂ ਮਹਾਰਾਜ ਦੀ ਚਰਨ ਛੋਹ ਵਾਲੇ 41 ਪਿੰਡਾਂ ਵਿਚ 23 ਨਵੰਬਰ ਨੂੰ ਅਖੰਡ ਪਾਠ ਸ਼ੁਰੂ ਕੀਤੇ ਜਾਣਗੇ ਅਤੇ ਉਨ੍ਹਾਂ ਤੋਂ ਬਾਅਦ ਇਨ੍ਹਾਂ ਪਿੰਡਾਂ ਵਿਚਲੇ ਗ਼ਰੀਬਾਂ ਅਤੇ ਦਲਿਤਾਂ ਦੇ ਮਹੱਲਿਆਂ ਤੋਂ ਪਿੰਡਾਂ ਦੇ ਨਵੀਨੀਕਰਨ ਦਾ ਕੰਮ ਸ਼ੁਰੂ ਹੋਵੇਗਾ | ਰਾਜ ਸਰਕਾਰ ਨੂੰ ਸ਼ੋ੍ਰਮਣੀ ਕਮੇਟੀ ਵਲੋਂ ਜਿਨ੍ਹਾਂ 41 ਪਿੰਡਾਂ ਦੇ ਨਾਂਅ ਦਿੱਤੇ ਗਏ ਹਨ ਉਨ੍ਹਾਂ ਵਿਚ ਨਾਨਕ ਸਰ ਸਠਿਆਲਾ, ਉਦੋਕੇ, ਵੈਰੋਕੇ, ਮਹਿਮਾ ਸਰਜਾ, ਲਭਵਲੀ, ਮੁਕਾਰਮ ਪੁਰ, ਹਰੀ ਪੁਰ, ਚਲਣ ਕਲਾਂ, ਪੱਖੋਕੇ, ਡੇਰਾ ਬਾਬਾ ਨਾਨਕ, ਵਡਾਲਾ ਗ੍ਰੰਥੀਆਂ ਹਕੀਮਪੁਰ, ਜਗੇੜਾ, ਠੱਕਰਵਾਲ, ਦੁੱਧ, ਪੱਤੀ ਹਰੀ ਸਿੰਘ, ਤਖ਼ਤਪੁਰ, ਖਮਾਲਪੁਰ, ਅਕੋੜ ਸਾਬ, ਛਿਤਨਵਾਲਾ, ਗਹਿਲਾਂ, ਮਹਿੰਗਵਾਲ, ਬਹਾਦਰਪੁਰ, ਕਾਂਝਲਾ, ਸਰਾਏਨਾਗਾ, ਅਮੀ ਸਾਬ ਫਤਿਹਬਾਦ, ਖ਼ਡੂਰ ਸਾਹਿਬ, ਖਾਲੜਾ, ਗੋਇੰਦਵਾਲ ਸਾਹਿਬ, ਲੋਹਾਰ, ਵੈਰੋਵਾਲ, ਰਾਮਦਾਸ, ਵੇਰਕਾ, ਤਲਵੰਡੀ ਸਾਬੋ, ਸੁਲਤਾਨਪੁਰ ਲੋਧੀ, ਬਠਿੰਡਾ, ਲੁਧਿਆਣਾ, ਗਊ ਘਾਟ, ਸੁਨਾਮ ਅਤੇ ਭੱਟੀ ਸ਼ਾਮਿਲ ਹੈ | ਸਰਕਾਰ ਵਲੋਂ ਲਏ ਗਏ ਫ਼ੈਸਲੇ ਅਨੁਸਾਰ ਇਨ੍ਹਾਂ ਸਾਰੇ ਪਿੰਡਾਂ ਵਿਚ ਸੀਵਰੇਜ, ਸੰਪਰਕ ਸੜਕਾਂ, ਗਲੀਆਂ ਵਿਚ ਇੰਟਰ ਲਾਕਿੰਗ ਟਾਇਲਾਂ, ਐਲ.ਈ.ਡੀ ਲਾਈਟਾਂ, ਜਿੰਮ ਅਤੇ ਜਿਨ੍ਹਾਂ ਪਿੰਡਾਂ ਵਿਚ ਜਗ੍ਹਾ ਹੋਵੇਗੀ ਉਨ੍ਹਾਂ ਵਿਚ ਸਟੇਡੀਅਮ ਆਦਿ ਵੀ ਬਣਾਏ ਜਾਣਗੇ | ਰਾਜ ਸਰਕਾਰ ਵਲੋਂ ਸ਼ਤਾਬਦੀ ਸਮਾਗਮਾਂ ਲਈ ਸਬ ਕਮੇਟੀਆਂ ਦਾ ਵੀ ਗਠਨ ਕਰ ਦਿੱਤਾ ਗਿਆ ਹੈ |

ਫ਼ਰੀਦਕੋਟ ਨਾਬਾਲਗਾ ਅਗਵਾ ਕਾਂਡ

ਮੁੱਖ ਦੋਸ਼ੀ ਨਿਸ਼ਾਨ ਸਿੰਘ ਦੀ ਜ਼ਮੀਨ ਨਿਲਾਮ

• ਦਹਿਸ਼ਤ ਕਾਰਨ ਦੂਰ ਰਹੇ ਬੋਲੀਕਾਰ • ਰੈੱਡ ਕਰਾਸ ਨੇ ਕੁਲੈਕਟਰ ਰੇਟ 'ਤੇ 91 ਲੱਖ 'ਚ ਖ਼ਰੀਦੀ ਚਾਰ ਕਿੱਲੇ ਜ਼ਮੀਨ
ਫ਼ਰੀਦਕੋਟ, 13 ਨਵੰਬਰ (ਜਸਵੰਤ ਸਿੰਘ ਪੁਰਬਾ, ਸਰਬਜੀਤ ਸਿੰਘ)-ਫ਼ਰੀਦਕੋਟ ਦੇ ਬਹੁ-ਚਰਚਿਤ ਅਗਵਾ ਕਾਂਡ ਮਾਮਲੇ 'ਚ ਬੀਤੀ 31 ਅਗਸਤ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ ਮੁੱਖ ਦੋਸ਼ੀ ਨਿਸ਼ਾਨ ਸਿੰਘ ਦੀ ਜਾਇਦਾਦ ਨਿਲਾਮ ਕਰਕੇ ਪੀੜਤ ਪਰਿਵਾਰ ਨੂੰ 90 ਲੱਖ ਰੁਪਏ ਮੁਆਵਜ਼ੇ ਵਜੋਂ ਦਿਵਾਉਣ ਦੇ ਦਿੱਤੇ ਗਏ ਹੁਕਮਾਂ ਦੀ ਪਾਲਣਾ ਕਰਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨਿਲਾਮੀ ਦੀ ਕਾਰਵਾਈ ਨੂੰ ਅੰਜ਼ਾਮ ਦੇ ਦਿੱਤਾ ਗਿਆ ਹੈ | ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕਾਰਵਾਈ ਕਰਦੇ ਹੋਏ ਮਾਲ ਵਿਭਾਗ ਫ਼ਰੀਦਕੋਟ ਵਲੋਂ ਨਿਸ਼ਾਨ ਸਿੰਘ ਦੀ ਚਾਰ ਕਿੱਲੇ ਸ਼ਹਿਰੀ ਜ਼ਮੀਨ 91 ਲੱਖ ਰੁਪਏ 'ਚ ਨਿਲਾਮ ਕਰ ਦਿੱਤੀ ਗਈ | ਦੱਸਣਯੋਗ ਹੈ ਕਿ ਨਿਸ਼ਾਨ ਸਿੰਘ ਤੇ ਉਸ ਦੇ ਸਾਥੀਆਂ ਦੀ ਅਜੇ ਵੀ ਏਨੀ ਦਹਿਸ਼ਤ ਹੈ ਕਿ ਕੋਈ ਵੀ ਬੋਲੀਕਾਰ ਬੋਲੀ ਦੇਣ ਲਈ ਨਹੀਂ ਆਇਆ ਅਤੇ ਬਾਅਦ 'ਚ ਇਹ ਜ਼ਮੀਨ ਰੈੱਡ ਕਰਾਸ ਨੇ ਹੀ ਖ਼ਰੀਦ ਲਈ | ਰੈੱਡ ਕਰਾਸ ਨੇ ਚਾਰ ਕਿੱਲੇ ਜ਼ਮੀਨ ਦੀ ਬੋਲੀ ਆਪਣੇ ਹੱਕ 'ਚ ਟੁੱਟਣ ਤੋਂ ਬਾਅਦ 25 ਲੱਖ ਰੁਪਏ ਜਮ੍ਹਾਂ ਵੀ ਕਰਵਾ ਦਿੱਤੇ ਹਨ | ਜਦੋਂ ਕਿ ਬਾਕੀ ਰਕਮ ਅਗਲੇ ਤਿੰਨ ਦਿਨਾਂ 'ਚ ਜਮ੍ਹਾਂ ਹੋਵੇਗੀ | ਹਾਈਕੋਰਟ ਦੇ ਹੁਕਮਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਨੂੰ 10 ਹਫ਼ਤਿਆਂ 'ਚ ਇਹ ਜਾਇਦਾਦ ਨਿਲਾਮ ਕਰਕੇ ਪੀੜਤ ਲੜਕੀ ਨੂੰ 50 ਲੱਖ ਰੁਪਏ ਤੇ ਉਸ ਦੇ ਮਾਤਾ ਪਿਤਾ ਨੂੰ 20-20 ਲੱਖ ਰੁਪਏ ਮੁਆਵਜ਼ੇ ਵਜੋਂ ਦੇਣੇ ਸਨ ਅਤੇ ਇਸ ਦੀ ਲਿਖ਼ਤੀ ਰਿਪੋਰਟ ਹਾਈਕੋਰਟ ਨੂੰ ਸੌਾਪਣੀ ਸੀ | ਜਿਸ ਨੂੰ ਰਹਿੰਦੇ ਸਮੇਂ 'ਚ ਪੂਰਾ ਕਰਦੇ ਹੋਏ ਡਿਪਟੀ ਕਮਿਸ਼ਨਰ ਫ਼ਰੀਦਕੋਟ ਵਲੋਂ ਨਿਸ਼ਾਨ ਸਿੰਘ ਦੀ ਚਾਰ ਕਿੱਲੇ ਜ਼ਮੀਨ ਨੂੰ ਨਿਲਾਮ ਕੀਤਾ ਗਿਆ | ਇਸ ਤੋਂ ਪਹਿਲਾਂ ਮਾਲ ਵਿਭਾਗ ਨੇ 29 ਅਕਤੂਬਰ ਨੂੰ ਨਿਸ਼ਾਨ ਸਿੰਘ ਦੀ ਜਾਇਦਾਦ ਨਿਲਾਮ ਕਰਨ ਦਾ ਦਿਨ ਤੈਅ ਕੀਤਾ ਸੀ ਪ੍ਰੰਤੂ ਉਸ ਦਿਨ ਨਿਲਾਮੀ ਨਹੀਂ ਹੋ ਸਕੀ | ਨਿਸ਼ਾਨ ਸਿੰਘ ਤੇ ਉਸ ਦੀ ਮਾਂ ਨਵਜੋਤ ਕੌਰ ਨੇ ਹਾਈਕੋਰਟ ਦੇ ਮੁਆਵਜ਼ਾ ਦੇਣ ਵਾਲੇ ਹੁਕਮਾਂ ਨੂੰ ਸੁਪਰੀਮ ਕੋਰਟ 'ਚ ਚੁਣੌਤੀ ਦਿੱਤੀ ਹੈ | ਡਿਪਟੀ ਕਮਿਸ਼ਨਰ ਰਾਜੀਵ ਪਰਾਸ਼ਰ ਨੇ ਕਿਹਾ ਕਿ ਹੁਕਮਾਂ ਨੂੰ ਮਿੱਥੇ ਸਮੇਂ 'ਚ ਲਾਗੂ ਕਰਕੇ ਇਸ ਦੀ ਰਿਪੋਰਟ ਹਾਈਕੋਰਟ 'ਚ ਸੌਾਪ ਦਿੱਤੀ ਜਾਵੇਗੀ |

25 ਹਜ਼ਾਰ ਕਰੋੜ ਦੀ ਮਹਾਰਾਜਾ ਫ਼ਰੀਦਕੋਟ ਦੀ ਜਾਇਦਾਦ ਨੂੰ ਲੈ ਕੇ ਲੜਾਈ ਤੇਜ਼ ਹੋਈ

• ਮਹਾਰਾਣੀ ਦੀਪਇੰਦਰ ਕੌਰ ਦੀ ਮੌਤ ਤੋਂ ਬਾਅਦ ਅਹਿਮ ਹੋਵੇਗੀ ਹਾਈਕੋਰਟ ਵਿਚਲੀ ਸੁਣਵਾਈ • 2010 ਤੋਂ ਵੱਖ-ਵੱਖ ਅਦਾਲਤਾਂ 'ਚ ਚੱਲਿਆ ਆ ਰਿਹੈ ਮਾਮਲਾ
ਜਸਵੰਤ ਸਿੰਘ ਪੁਰਬਾ

ਫ਼ਰੀਦਕੋਟ, 13 ਨਵੰਬਰ-ਫ਼ਰੀਦਕੋਟ ਰਿਆਸਤ ਦੇ ਆਖਰੀ ਮਹਾਰਾਜਾ ਹਰਿੰਦਰ ਸਿੰਘ ਬਰਾੜ ਬੰਸ ਬਹਾਦਰ ਦੀ ਵਿਚਕਾਰਲੀ ਬੇਟੀ ਤੇ ਵਰਤਮਾਨ ਰਿਆਸਤ ਪੱਛਮੀ ਬੰਗਾਲ ਦੀ ਮਹਾਰਾਣੀ ਦੀਪਇੰਦਰ ਕੌਰ ਦੀ ਮੌਤ ਤੋਂ ਬਾਅਦ ਮਹਾਰਾਜਾ ਫ਼ਰੀਦਕੋਟ ਦੀ 25 ਹਜ਼ਾਰ ਕਰੋੜ ਰੁਪਏ ਦੀ ਜਾਇਦਾਦ ਦਾ ਮਾਮਲਾ ਮੁੜ ਚਰਚਾ 'ਚ ਹੈ | ਇਹ ਮਾਮਲਾ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਵਿਚਾਰ ਅਧੀਨ ਹੈ ਅਤੇ ਇਸ ਦੀ ਅਗਲੀ ਸੁਣਵਾਈ 21 ਨਵੰਬਰ ਨੂੰ ਹੈ | ਮਹਾਰਾਣੀ ਦੀਪਇੰਦਰ ਕੌਰ ਦੀ ਮੌਤ ਤੋਂ ਬਾਅਦ ਮਹਾਰਾਜਾ ਫ਼ਰੀਦਕੋਟ ਦੇ ਵੰਸ਼ 'ਚੋਂ ਇਕ ਬੇਟੀ ਅੰਮਿ੍ਤ ਕੌਰ ਇਸ ਸਮੇਂ ਜਿਊਾਦੀ ਹੈ | ਮਹਾਰਾਜਾ ਦੀ ਜਾਇਦਾਦ ਦਾ ਮਾਮਲਾ ਸਭ ਤੋਂ ਪਹਿਲਾਂ ਸਾਲ 2013 'ਚ ਸਾਹਮਣੇ ਆਇਆ ਸੀ | ਜਦੋਂ ਚੰਡੀਗੜ੍ਹ ਦੀ ਹੇਠਲੀ ਅਦਾਲਤ ਨੇ ਕੇਸ ਦੀ ਸੁਣਵਾਈ ਦੌਰਾਨ ਮਹਾਰਾਜਾ ਦਾ ਵਸੀਅਤਨਾਮਾ ਜਿਸ ਰਾਹੀਂ ਮਹਾਰਾਵਲ ਖੀਵਾ ਜੀ ਟਰੱਸਟ ਮਹਾਰਾਜਾ ਦੀ ਤਕਰੀਬਨ 25 ਹਜ਼ਾਰ ਕਰੋੜ ਰੁਪਏ ਦੇ ਮੁੱਲ ਦੀ ਜਾਇਦਾਦ ਨੂੰ ਸੰਭਾਲ ਰਿਹਾ ਹੈ, ਨੂੰ ਗਲਤ ਕਰਾਰ ਦਿੰਦਿਆਂ ਹਿੰਦੂ ਸੁਕਸ਼ੈਸਨ ਐਕਟ ਅਨੁਸਾਰ ਮਹਾਰਾਜਾ ਦੀਆਂ ਦੋਵੇਂ ਬੇਟੀਆਂ ਅੰਮਿ੍ਤ ਕੌਰ ਤੇ ਮਹਾਰਾਣੀ ਦੀਪਇੰਦਰ ਕੌਰ ਨੂੰ ਜਾਇਦਾਦ ਦਾ ਵਾਰਸ ਬਣਾ ਦਿੱਤਾ ਸੀ | ਇਹ ਫ਼ੈਸਲਾ ਅਦਾਲਤ ਨੇ ਅੰਮਿ੍ਤ ਕੌਰ ਦੀ ਪਟੀਸ਼ਨ ਦੀ ਸੁਣਵਾਈ ਕਰਦਿਆਂ ਦਿੱਤਾ ਸੀ | ਜਿਸ 'ਚ ਉਸ ਨੇ ਮਹਾਰਾਜਾ ਦੀ 1982 ਦੀ ਵਸੀਅਤ ਨੂੰ ਚੁਣੌਤੀ ਦਿੱਤੀ ਸੀ | ਜ਼ਿਕਰਯੋਗ ਹੈ ਕਿ ਇਸ ਵਸੀਅਤ ਰਾਹੀਂ ਮਹਾਰਾਜਾ ਨੇ ਆਪਣੀ ਸਾਰੀ ਜਾਇਦਾਦ ਦਾ ਵਾਰਸ ਮਹਾਰਾਵਲ ਖੇਵਾ ਜੀ ਟਰੱਸਟ ਨੂੰ ਬਣਾ ਦਿੱਤਾ ਸੀ | ਜਿਸ ਦੀਆਂ ਚੇਅਰਪਰਸਨ ਮਹਾਰਾਣੀ ਦੀਪਇੰਦਰ ਕੌਰ ਤੇ ਉਪ ਚੇਅਰਪਰਸਨ ਮਹਿਤਾਬ ਕੌਰ ਨੂੰ ਬਣਾਇਆ ਗਿਆ ਸੀ | ਇਸੇ ਵਸੀਅਤ ਰਾਹੀਂ ਮਹਾਰਾਜਾ ਨੇ ਆਪਣੀ ਸਭ ਤੋਂ ਵੱਡੀ ਬੇਟੀ ਅੰਮਿ੍ਤ ਕੌਰ ਨੂੰ ਜਾਇਦਾਦ ਤੋਂ ਬੇਦਖ਼ਲ ਕਰ ਦਿੱਤਾ ਸੀ ਕਿਉਂਕਿ ਉਸ ਨੇ ਮਹਾਰਾਜਾ ਦੀ ਇੱਛਾ ਦੇ ਉਲਟ ਵਿਆਹ ਕਰਵਾਇਆ ਸੀ |
ਮਹਾਰਾਜਾ ਫ਼ਰੀਦਕੋਟ ਦੇ ਕੁੱਲ ਚਾਰ ਬੱਚੇ ਸਨ | ਸਭ ਤੋਂ ਵੱਡੀ ਬੇਟੀ ਅੰਮਿ੍ਤ ਕੌਰ, ਦੂਜੀ ਮਹਾਰਾਣੀ ਦੀਪਇੰਦਰ ਕੌਰ, ਤੀਸਰੀ ਮਹਿਤਾਬ ਕੌਰ ਤੇ ਇਕ ਬੇਟਾ ਹਰਮੋਹਿੰਦਰ ਸਿੰਘ ਸਨ | ਮਹਾਰਾਜਾ ਦੀ ਪਤਨੀ ਮਹਾਰਾਣੀ ਨਰਿੰਦਰ ਕੌਰ ਸਨ ਤੇ ਰਾਜ ਮਾਤਾ ਮੋਹਿੰਦਰ ਕੌਰ ਸਨ | ਮਹਾਰਾਜਾ ਦੇ ਬੇਟੇ ਦੀ 1981 'ਚ ਇਕ ਸੜਕ ਹਾਦਸੇ 'ਚ ਮੌਤ ਹੋ ਗਈ ਸੀ | ਜਿਸ ਤੋਂ ਬਾਅਦ ਮਹਾਰਾਜਾ ਤਣਾਅ (ਡਿਪਰੈਸ਼ਨ) 'ਚ ਚਲੇ ਗਏ ਸਨ | ਸੰਨ 1982 ਦੀ ਇਹ ਵਸੀਅਤ ਮਹਾਰਾਜਾ ਦੇ ਬੇਟੇ ਦੀ ਮੌਤ ਤੋਂ ਬਾਅਦ 7-8 ਮਹੀਨਿਆਂ 'ਚ ਲਿਖੀ ਗਈ ਸੀ | ਸੰਨ 1989 'ਚ ਮਹਾਰਾਜਾ ਦੀ ਮੌਤ ਹੋ ਗਈ | ਜਿਸ ਤੋਂ ਬਾਅਦ ਇਕ ਹੋਰ ਵਸੀਅਤ ਸਾਹਮਣੇ ਆਈ ਜਿਸ ਰਾਹੀਂ ਮਹਾਰਾਜਾ ਨੇ ਆਪਣੀ ਜਾਇਦਾਦ ਆਪਣੀਆਂ ਤਿੰਨੋਂ ਬੇਟੀਆਂ ਦੇ ਨਾਂਅ ਕੀਤੀ ਸੀ | ਸਾਲ 2010 'ਚ ਮਹਾਰਾਜਾ ਦੀ ਸਭ ਤੋਂ ਵੱਡੀ ਬੇਟੀ ਅੰਮਿ੍ਤ ਕੌਰ ਨੇ ਇਸ ਵਸੀਅਤ ਰਾਹੀਂ 1982 ਦੀ ਵਸੀਅਤ ਨੂੰ ਚੁਣੌਤੀ ਦਿੱਤੀ ਸੀ ਕਿ ਇਹ ਗਲਤ ਹੈ | ਉਨ੍ਹਾਂ ਆਪਣੀ ਇਸ ਪਟੀਸ਼ਨ ਰਾਹੀਂ ਕਿਹਾ ਸੀ ਕਿ ਮਹਾਰਾਜਾ ਸਾਹਿਬ ਦੀ 1982 ਦੀ ਵਸੀਅਤ 'ਤੇ ਕਈ ਪ੍ਰਸ਼ਨ ਚਿੰਨ੍ਹ ਖੜੇ੍ਹ ਹੁੰਦੇ ਹਨ | ਪਹਿਲਾ ਇਹ ਕਿ ਜਦੋਂ ਇਹ ਵਸੀਅਤ ਲਿਖੀ ਗਈ ਸੀ ਤਾਂ ਉਸ ਸਮੇਂ ਮਹਾਰਾਜਾ ਮਾਨਸਿਕ ਤੌਰ 'ਤੇ ਠੀਕ ਨਹੀਂ ਸਨ | ਪੁੱਤਰ ਦੀ ਮੌਤ ਕਾਰਨ ਉਹ ਤਣਾਅ 'ਚ ਸਨ ਅਤੇ ਇਹ ਵਸੀਅਤ ਉਨ੍ਹਾਂ 'ਤੇ ਦਬਾਅ ਪਾ ਕੇ ਬਣਾਈ ਗਈ ਸੀ | ਦੂਸਰੀ ਸ਼ੱਕ ਦੀ ਗੱਲ ਇਹ ਹੈ ਕਿ 1982 ਦੀ ਇਸ ਵਸੀਅਤ ਸਮੇਂ ਮਹਾਰਾਜਾ ਦੀ ਮਾਤਾ ਤੇ ਪਤਨੀ ਦੋਵੇਂ ਜਿਊਾਦੇ ਸਨ ਪਰ ਫ਼ਿਰ ਵੀ ਉਨ੍ਹਾਂ ਸਾਰੀ ਵਸੀਅਤ, ਸਾਰੀ ਜਾਇਦਾਦ ਉਨ੍ਹਾਂ ਮੌਤ ਉਪਰੰਤ ਇਕ ਟਰੱਸਟ ਦੇ ਹਵਾਲੇ ਕਰਨ ਲਈ ਲਿਖੀ | ਜਿਸ 'ਚ ਉਨ੍ਹਾਂ ਦੀ ਮਾਤਾ ਤੇ ਪਤਨੀ ਮੈਂਬਰ ਵੀ ਨਹੀਂ ਸਨ | ਇਸ ਦੇ ਨਾਲ ਸ਼ੱਕ ਵਾਲੀ ਗੱਲ ਇਹ ਵੀ ਹੈ ਕਿ ਟਰੱਸਟ ਦੇ ਮੈਂਬਰ ਦੇ ਰੂਪ 'ਚ ਆਪਣੇ ਸਾਰੇ ਕਰਮਚਾਰੀਆਂ ਨੂੰ ਲਿਆ ਸੀ ਚਾਹੇ ਉਹ ਕਿਸੇ ਵੀ ਰੁਤਬੇ ਤੇ ਕਿਸੇ ਵੀ ਅਹੁਦੇ 'ਤੇ ਸੀ | ਵਸੀਅਤ ਦਾ ਇਕ ਗਵਾਹ ਬਰਜਿੰਦਰ ਸਿੰਘ ਬਰਾੜ ਖ਼ੁਦ ਇਸ ਦਾ ਲਾਭਪਾਤਰੀ ਸੀ | ਇਨ੍ਹਾਂ ਦਲੀਲਾਂ ਨੂੰ ਧਿਆਨ 'ਚ ਰੱਖਦਿਆਂ ਹੇਠਲੀ ਅਦਾਲਤ ਨੇ 1982 ਦੀ ਇਸ ਵਸੀਅਤ ਨੂੰ ਗਲਤ ਕਰਾਰ ਕਰਦਿਆਂ ਮਹਾਰਾਜਾ ਦੀ ਸਾਰੀ ਜਾਇਦਾਦ ਹਿੰਦੂ ਸੁਕਸ਼ੈਸਨ ਐਕਟ ਅਧੀਨ ਉਸ ਵੇਲੇ ਮਹਾਰਾਜਾ ਦੇ ਜੀਵਤ ਵਾਰਸਾਂ ਅੰਮਿ੍ਤ ਕੌਰ ਤੇ ਮਹਾਰਾਣੀ ਦੀਪ ਇੰਦਰ ਕੌਰ ਦੇ ਨਾਂਅ ਕਰ ਦਿੱਤੀ ਸੀ | ਮਹਾਰਾਜਾ ਦੀ ਤੀਸਰੀ ਬੇਟੀ ਮਹਿਤਾਬ ਕੌਰ ਦੀ ਸਾਲ 2003 'ਚ ਅਣਵਿਆਹੁਤਾ ਦੀ ਮੌਤ ਹੋ ਗਈ ਸੀ | ਅਦਾਲਤ ਦੇ ਇਸ ਫ਼ੈਸਲੇ ਨੂੰ ਟਰੱਸਟ ਵਲੋਂ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ 'ਚ ਚੁਣੌਤੀ ਦਿੱਤੀ ਗਈ | ਇਸ ਦੇ ਨਾਲ ਹੀ ਇਕ ਤੀਸਰੀ ਧਿਰ ਨੇ ਵੀ ਇਸ ਫ਼ੈਸਲੇ ਨੂੰ ਚੁਣੌਤੀ ਦਿੱਤੀ | ਤੀਸਰੀ ਧਿਰ 'ਚ ਮਹਾਰਾਜਾ ਫ਼ਰੀਦਕੋਟ ਦੇ ਭਤੀਜੇ ਟਿੱਕਾ ਭਰਤਇੰਦਰ ਸਿੰਘ ਨੇ ਅਦਾਲਤ ਅੱਗੇ ਇਹ ਦਲੀਲ ਰੱਖੀ ਕਿ ਇੰਨਹੈਰੀਟੈਂਸ (ਉੱਤਰਾਧਿਕਾਰੀ) ਦੇ ਸ਼ਾਹੀ ਕਾਨੂੰਨ ਅਨੁਸਾਰ ਮਹਾਰਾਜਾ ਦੀ ਜਾਇਦਾਦ ਉਨ੍ਹਾਂ ਦੀ ਮੌਤ ਤੋਂ ਬਾਅਦ ਪਰਿਵਾਰ 'ਚ ਜੀਵਤ ਸਭ ਤੋਂ ਵੱਡੇ ਮਰਦ ਵਾਰਸ ਨੂੰ ਜਾਂਦੀ ਹੈ ਅਤੇ ਸਾਲ 1989 'ਚ ਮਹਾਰਾਜਾ ਦੀ ਮੌਤ ਸਮੇਂ ਉਨ੍ਹਾਂ ਦੇ ਛੋਟੇ ਭਰਾ ਟਿੱਕਾ ਮਨਜੀਤ ਇੰਦਰ ਸਿੰਘ ਸਭ ਤੋਂ ਵੱਡੇ ਮਰਦ ਵਾਰਸ ਸਨ | ਇਸ ਲਈ ਇਸ ਜਾਇਦਾਦ ਦੇ ਅਸਲੀ ਹੱਕਦਾਰ ਆਪਣੇ ਪਿਤਾ ਸਵ: ਟਿੱਕਾ ਮਨਜੀਤ ਇੰਦਰ ਸਿੰਘ ਰਾਹੀਂ ਉਹ ਹਨ | ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਵੀ ਇਨ੍ਹਾਂ ਦੋਵਾਂ ਦਲੀਲਾਂ ਨੂੰ ਦਰਕਿਨਾਰ ਕਰਦਿਆਂ ਹੇਠਲੀ ਅਦਾਲਤ ਦਾ ਫ਼ੈਸਲਾ ਕਾਇਮ ਰੱਖਿਆ ਸੀ | ਹੁਣ ਇਹ ਮਾਮਲਾ ਪੰਜਾਬ ਤੇ ਹਰਿਆਣਾ ਹਾਈਕੋਰਟ ਅੰਦਰ ਵਿਚਾਰ ਅਧੀਨ ਹੈ ਅਤੇ ਇਸ ਦੀ ਅਗਲੀ ਸੁਣਵਾਈ 21 ਨਵੰਬਰ ਨੂੰ ਹੈ | ਇਸ ਮਾਮਲੇ ਦੇ ਹਾਈਕੋਰਟ 'ਚ ਚਲਦਿਆਂ ਮਹਾਰਾਣੀ ਦੀਪਇੰਦਰ ਕੌਰ ਦੀ ਪਿਛਲੇ ਐਤਵਾਰ ਮੌਤ ਹੋ ਚੁੱਕੀ ਹੈ ਅਤੇ ਉਨ੍ਹਾਂ ਤੋਂ ਬਾਅਦ ਟਰੱਸਟ ਵਲੋਂ ਇਸ ਮਾਮਲੇ ਦੀ ਪੈਰਵੀ ਟਰੱਸਟ ਦੇ ਉਪ ਚੇਅਰਮੈਨ ਤੇ ਮਹਾਰਾਣੀ ਦੇ ਬੇਟੇ ਜੈ ਚੰਦ ਮਹਿਤਾਬ ਕਰਨਗੇ | ਟਰੱਸਟ ਦੀ ਚੇਅਰਮੈਨੀ ਲਈ ਵੀ ਉਹ ਇਸ ਸਮੇਂ ਸਭ ਤੋਂ ਮਜ਼ਬੂਤ ਉਮੀਦਵਾਰ ਹਨ | ਤੀਸਰੀ ਧਿਰ 'ਚ ਵੀ ਟਿੱਕਾ ਭਰਤਇੰਦਰ ਸਿੰਘ ਦੀ ਸਾਲ 2016 'ਚ ਮੌਤ ਹੋ ਚੁੱਕੀ ਹੈ ਅਤੇ ਹੁਣ ਉਨ੍ਹਾਂ ਦੇ ਬੇਟੇ ਅਮਰਿੰਦਰ ਸਿੰਘ ਟਿੱਕਾ ਇਸ ਮਾਮਲੇ ਦੀ ਪੈਰਵੀ ਕਰ ਰਹੇ ਹਨ | ਟਿੱਕਾ ਭਰਤਇੰਦਰ ਸਿੰਘ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਤੇ ਰਾਮਪੁਰ ਸ਼ਾਹੀ ਪਰਿਵਾਰ ਦੇ ਰਾਜਾ ਵੀਰਭੱਦਰ ਸਿੰਘ ਦੇ ਕੁੜਮ ਹਨ | ਮਹਾਰਾਜਾ ਦੀ ਜਾਇਦਾਦ ਦਾ ਇਹ ਮਾਮਲਾ ਏਨਾ ਗੁੰਝਲਦਾਰ ਇਸ ਕਾਰਨ ਹੈ ਕਿਉਂਕਿ ਜਾਇਦਾਦ ਦੀ ਕੁੱਲ ਕੀਮਤ 20 ਤੋਂ 25 ਹਜ਼ਾਰ ਕਰੋੜ ਰੁਪਏ ਦੇ ਦਰਮਿਆਨ ਦੱਸੀ ਜਾ ਰਹੀ ਹੈ | ਜੋ ਸ਼ਾਇਦ ਆਜ਼ਾਦ ਭਾਰਤ 'ਚ ਕਿਸੇ ਇਕ ਰਾਜ ਘਰਾਣੇ ਦੀ ਸਭ ਤੋਂ ਵੱਧ ਮੁੱਲ ਦੀ ਜਾਇਦਾਦ ਹੈ |

ਅੰਤਰਰਾਸ਼ਟਰੀ ਵਪਾਰ ਮੇਲਾ ਅੱਜ ਤੋਂ

ਨਵੀਂ ਦਿੱਲੀ, 13 ਨਵੰਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਪ੍ਰਗਤੀ ਮੈਦਾਨ ਵਿਖੇ 38ਵਾਂ ਭਾਰਤੀ ਅੰਤਰਰਾਸ਼ਟਰੀ ਵਪਾਰ ਮੇਲਾ 14 ਨਵੰਬਰ ਤੋਂ ਸ਼ੁਰੂ ਹੋ ਰਿਹਾ ਹੈ, ਜਿਸ ਦਾ ਉਦਘਾਟਨ ਕੇਂਦਰੀ ਸੰਸਕ੍ਰਿਤ ਮੰਤਰੀ ਮਹੇਸ਼ ਸ਼ਰਮਾ ਕਰਨਗੇ ਅਤੇ ਇਸ ਮੇਲੇ ਦੀ ਪ੍ਰਧਾਨਗੀ ਵਪਾਰ ...

ਪੂਰੀ ਖ਼ਬਰ »

ਜੰਮੂ-ਕਸ਼ਮੀਰ 'ਚ 3 ਘੁਸਪੈਠੀਏ ਹਲਾਕ

ਮਨਜੀਤ ਸਿੰਘ ਸ੍ਰੀਨਗਰ, 13 ਨਵੰਬਰ-ਜੰਮੂ-ਕਸ਼ਮੀਰ ਨਾਲ ਲੱਗਦੀ ਕੰਟਰੋਲ ਰੇਖਾ 'ਤੇ ਚੌਕਸ ਭਾਰਤੀ ਫ਼ੌਜ ਨੇ ਅੱਜ 2 ਵੱਖ-ਵੱਖ ਥਾਂਵਾਂ 'ਤੇ ਘੁਸਪੈਠ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰਦਿਆਂ 3 ਘੁਸਪੈਠੀਏ ਅੱਤਵਾਦੀਆਂ ਨੂੰ ਮਾਰ ਸੁੱਟਿਆ ਹੈ | ਘੁਸ਼ਪੈਠ ਦੀ ਪਹਿਲੀ ਘਟਨਾ ...

ਪੂਰੀ ਖ਼ਬਰ »

ਸੁਪਰੀਮ ਕੋਰਟ ਵਲੋਂ ਸਬਰੀਮਾਲਾ ਮਾਮਲੇ 'ਚ ਆਪਣੇ ਫ਼ੈਸਲੇ 'ਤੇ ਰੋਕ ਤੋਂ ਇਨਕਾਰ

ਨਵੀਂ ਦਿੱਲੀ, 13 ਨਵੰਬਰ (ਪੀ. ਟੀ. ਆਈ.)-ਸੁਪਰੀਮ ਕੋਰਟ ਨੇ ਸਬਰੀਮਾਲਾ ਮੰਦਰ 'ਚ ਹਰੇਕ ਉਮਰ ਵਰਗ ਦੀਆਂ ਲੜਕੀਆਂ ਨੂੰ ਦਾਖ਼ਲ ਹੋਣ ਦੀ ਇਜਾਜ਼ਤ ਦੇਣ ਵਾਲੇ ਆਪਣੇ ਫ਼ੈਸਲੇ 'ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਹੈ ਪਰ ਉਸ ਨੇ ਇਸ ਮਾਮਲੇ 'ਚ ਦਾਇਰ ਕਰਵਾਈਆਂ ਗਈਆਂ ਕਈ ...

ਪੂਰੀ ਖ਼ਬਰ »

ਐਨ.ਆਰ.ਆਈ. ਪਤੀਆਂ ਵਲੋਂ ਛੱਡੀਆਂ ਔਰਤਾਂ ਦੀ ਅਰਜ਼ੀ 'ਤੇ ਕੇਂਦਰ ਨੂੰ ਨੋਟਿਸ

ਨਵੀਂ ਦਿੱਲੀ, 13 ਨਵੰਬਰ (ਏਜੰਸੀ)-ਸੁਪਰੀਮ ਕੋਰਟ ਨੇ ਆਪਣੀਆਂ ਪਤਨੀਆਂ ਨੂੰ ਛੱਡ ਕੇ ਜਾਣ ਵਾਲੇ ਤੇ ਉਨ੍ਹਾਂ ਨੂੰ ਦਾਜ ਲਈ ਪੇ੍ਰਸ਼ਾਨ ਕਰਨ ਵਾਲੇ ਐਨ. ਆਰ. ਆਈ. ਪਤੀਆਂ ਦੀ ਲਾਜ਼ਮੀ ਗਿ੍ਫ਼ਤਾਰੀ ਦੀ ਮੰਗ ਸਬੰਧੀ ਦਾਇਰ ਇਕ ਅਰਜ਼ੀ 'ਤੇ ਕੇਂਦਰ ਤੋਂ ਜਵਾਬ ਮੰਗਿਆ ਹੈ | ਚੀਫ਼ ...

ਪੂਰੀ ਖ਼ਬਰ »

ਅਨੰਤ ਕੁਮਾਰ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ

ਵੈਂਕਈਆ ਨਾਇਡੂ, ਰਾਜਨਾਥ, ਅਡਵਾਨੀ, ਅਮਿਤ ਸ਼ਾਹ ਤੇ ਹੋਰਾਂ ਵਲੋਂ ਸ਼ਰਧਾਂਜਲੀਆਂ ਬੈਂਗਲੁਰੂ, 13 ਨਵੰਬਰ (ਪੀ. ਟੀ. ਆਈ.)-ਕੇਂਦਰੀ ਮੰਤਰੀ ਅਨੰਤ ਕੁਮਾਰ, ਜਿਨ੍ਹਾਂ ਦਾ ਬੀਤੇ ਕੱਲ੍ਹ ਦਿਹਾਂਤ ਹੋ ਗਿਆ ਸੀ ਦਾ ਇੱਥੇ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ...

ਪੂਰੀ ਖ਼ਬਰ »

ਭਾਰਤ ਨੂੰ ਮਿਲਣ ਵਾਲੇ ਰਾਫ਼ੇਲ ਜਹਾਜ਼ ਨੇ ਫ਼ਰਾਂਸ 'ਚ ਭਰੀ ਪਹਿਲੀ ਉਡਾਣ

ਨਵੀਂ ਦਿੱਲੀ, 13 ਨਵੰਬਰ (ਏਜੰਸੀ)-ਭਾਰਤ ਨੂੰ ਮਿਲਣ ਵਾਲੇ ਜਿਸ ਰਾਫੇਲ ਜਹਾਜ਼ ਨੂੰ ਲੈ ਕੇ ਫ਼ਰਾਂਸ ਤੱਕ ਘਮਸਾਨ ਮਚਿਆ ਹੋਇਆ ਹੈ | ਉਸ ਨੇ ਅੱਜ ਫ਼ਰਾਂਸ 'ਚ ਆਪਣੀ ਪਹਿਲੀ ਉਡਾਣ ਭਰੀ ਹੈ | ਮੰਗਲਵਾਰ ਨੂੰ ਫ਼ਰਾਂਸ ਦੇ ਇਸਤ੍ਰੇ-ਲੇ-ਟਿਊਬ ਏਅਰਬੇਸ 'ਤੇ ਭਾਰਤੀ ਹਵਾਈ ਫ਼ੌਜ ...

ਪੂਰੀ ਖ਼ਬਰ »

1984 ਸਿੱਖ ਵਿਰੋਧੀ ਦੰਗੇ

ਐਸ.ਆਈ.ਟੀ. 'ਚ ਤੀਜੇ ਮੈਂਬਰ ਦੀ ਨਿਯੁਕਤੀ ਨੂੰ ਲੈ ਕੇ ਵਫ਼ਦ ਨੇ ਰਾਸ਼ਟਰਪਤੀ ਨੂੰ ਮੰਗ-ਪੱਤਰ ਸੌਾਪਿਆ

ਨਵੀਂ ਦਿੱਲੀ, 13 ਨਵੰਬਰ (ਜਗਤਾਰ ਸਿੰਘ)-ਸੁਪਰੀਮ ਕੋਰਟ ਵਲੋਂ ਇਸੇ ਸਾਲ ਜਨਵਰੀ ਮਹੀਨੇ 'ਚ 1984 ਸਿੱਖ ਦੰਗਿਆਂ ਦੀ ਮੁੜ ਜਾਂਚ ਲਈ ਗਠਿਤ ਕੀਤੀ ਗਈ ਤਿੰਨ ਮੈਂਬਰੀ ਐਸ.ਆਈ.ਟੀ. (ਵਿਸ਼ੇਸ਼ ਜਾਂਚ ਟੀਮ) 'ਚ ਤੀਜੇ ਮੈਂਬਰ ਦੀ ਨਿਯੁਕਤੀ ਛੇਤੀ ਕਰਵਾਏ ਜਾਣ ਦੀ ਮੰਗ ਨੂੰ ਲੈ ਕੇ ਇਕ ...

ਪੂਰੀ ਖ਼ਬਰ »

ਫਲਿਪਕਾਰਟ ਦੇ ਸੀ.ਈ.ਓ. ਵਲੋਂ ਅਸਤੀਫ਼ਾ

ਨਵੀਂ ਦਿੱਲੀ, 13 ਨਵੰਬਰ (ਏਜੰਸੀ)-ਦੇਸ਼ ਦੀ ਵੱਡੀ ਈ-ਕਾਮਰਸ ਕੰਪਨੀ ਫਲਿਪਕਾਰਟ ਦੇ ਸੀ. ਈ. ਓ. ਬਿੰਨੀ ਬੰਸਲ ਨੇ ਆਪਣੇ ਅਹੁਦੇ ਤੋਂ ਤਤਕਾਲ ਪ੍ਰਭਾਵ ਨਾਲ ਅਸਤੀਫ਼ਾ ਦੇ ਦਿੱਤਾ ਹੈ | ਕੰਪਨੀ 'ਤੇ ਵਾਲਮਾਰਟ ਵਲੋਂ ਕਾਬਜ਼ ਹੋ ਜਾਣ ਤੋਂ ਸਿਰਫ਼ 6 ਮਹੀਨੇ ਬਾਅਦ ਇਹ ਹੈਰਾਨੀਜਨਕ ...

ਪੂਰੀ ਖ਼ਬਰ »

ਸ੍ਰੀਲੰਕਾ 'ਚ ਸੁਪਰੀਮ ਕੋਰਟ ਨੇ ਪਲਟਿਆ ਸੰਸਦ ਭੰਗ ਕਰਨ ਦਾ ਫ਼ੈਸਲਾ

ਕੋਲੰਬੋ, 13 ਨਵੰਬਰ (ਏਜੰਸੀ)-ਸ੍ਰੀਲੰਕਾ ਦੇ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੇਨਾ ਨੂੰ ਸੁਪਰੀਮ ਕੋਰਟ ਨੇ ਵੱਡਾ ਝਟਕਾ ਦਿੰਦਿਆਂ ਉਨ੍ਹਾਂ ਦੇ ਸੰਸਦ ਭੰਗ ਕਰਨ ਵਾਲੇ ਵਿਵਾਦਿਤ ਫ਼ੈਸਲੇ ਨੂੰ ਪਲਟ ਦਿੱਤਾ ਹੈ ਅਤੇ 5 ਜਨਵਰੀ ਨੂੰ ਹੋਣ ਵਾਲੀਆਂ ਚੋਣਾਂ ਦੀਆਂ ਤਿਆਰੀਆਂ ...

ਪੂਰੀ ਖ਼ਬਰ »

ਪਾਕਿ 'ਚ 700 ਕਰੋੜ ਦੇ ਹਵਾਲਾ ਕਾਰੋਬਾਰ ਦਾ ਖ਼ੁਲਾਸਾ

ਅੰਮਿ੍ਤਸਰ, 13 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ 'ਚ ਰੇਹੜੀਆਂ 'ਤੇ ਆਈਸ ਕ੍ਰੀਮ ਵੇਚਣ ਵਾਲਿਆਂ ਸਮੇਤ ਟੈਕਸੀ ਤੇ ਰਿਕਸ਼ਾ ਚਾਲਕਾਂ ਦੇ ਨਾਂਅ 'ਤੇ ਗਲਤ ਢੰਗ ਨਾਲ ਵਿਦੇਸ਼ੀ ਬੈਂਕਾਂ 'ਚ ਇਸ ਤਰ੍ਹਾਂ ਦੇ ਫ਼ਰਜ਼ੀ ਬੈਂਕ ਖਾਤਿਆਂ 'ਚ ਹਵਾਲਾ ਦੇ ਲਗਪਗ 700 ਕਰੋੜ ਰੁਪਏ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX