ਤਾਜਾ ਖ਼ਬਰਾਂ


ਵਿਆਹ ਤੋਂ ਪਹਿਲਾਂ ਖ਼ੂਬਸੂਰਤ ਅੰਦਾਜ਼ 'ਚ ਨਜ਼ਰ ਆਈ ਗਿੰਨੀ ਚਤਰਥ
. . .  23 minutes ago
ਜਲੰਧਰ, 12 ਦਸੰਬਰ - ਕਾਮੇਡੀ ਕਿੰਗ ਕਪਿਲ ਸ਼ਰਮਾ ਅੱਜ ਜਲੰਧਰ ਦੀ ਰਹਿਣ ਵਾਲੀ ਗਿੰਨੀ ਚਤਰਥ ਨਾਲ ਵਿਆਹ ਦੇ ਬੰਧਨ 'ਚ ਬੱਝਣਗੇ। ਇਸ ਦੇ ਨਾਲ ਹੀ ਕਪਿਲ ਦੀ ਹੋਣ ਵਾਲੀ ਪਤਨੀ ਗਿੰਨੀ ਚਤਰਥ ਦੀ ਤਸਵੀਰ ਸਾਹਮਣੇ ਆਈ ਹੈ ਜਿਸ 'ਚ ਗਿੰਨੀ ਖ਼ੁਸ਼ ਅਤੇ .....
ਮੁੰਬਈ 'ਚ ਇੱਕ ਇਮਾਰਤ ਨੂੰ ਲੱਗੀ ਭਿਆਨਕ ਅੱਗ
. . .  35 minutes ago
ਮੁੰਬਈ, 12 ਦਸੰਬਰ- ਮੁੰਬਈ ਵਿਖੇ ਥਾਣਾ ਦੇ ਚਰਾਈ ਇਲਾਕੇ 'ਚ ਇੱਕ ਇਮਾਰਤ ਨੂੰ ਭਿਆਨਕ ਅੱਗ ਲੱਗਣ ਦੀ ਖ਼ਬਰ ਮਿਲੀ ਹੈ। ਮੌਕੇ 'ਤੇ ਪਹੁੰਚੇ ਅੱਗ ਬੁਝਾਊ ਦਸਤਿਆਂ ਵੱਲੋਂ ਅੱਗ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ ਹੈ। ਹਾਲਾਂਕਿ, ਅਜੇ ਤੱਕ ਕਿਸੇ ਜਾਨੀ ਮਾਲੀ .....
ਅੱਜ ਵਿਆਹ ਦੇ ਬੰਧਨ 'ਚ ਬੱਝਣਗੇ ਕਪਿਲ, ਅੰਮ੍ਰਿਤਸਰ ਤੋਂ ਜਲੰਧਰ ਗਿੰਨੀ ਨੂੰ ਆਉਣਗੇ ਵਿਆਹੁਣ
. . .  34 minutes ago
ਅਜਨਾਲਾ, 12 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਕਾਮੇਡੀ ਕਿੰਗ ਕਪਿਲ ਸ਼ਰਮਾ ਅੱਜ ਆਪਣੇ ਜੀਵਨ ਦੀ ਨਵੀਂ ਸ਼ੁਰੂਆਤ ਕਰਨ ਜਾ ਰਹੇ ਹਨ। ਕਪਿਲ ਅੱਜ ਜਲੰਧਰ ਦੀ ਰਹਿਣ ਵਾਲੀ ਗਿੰਨੀ ਚਤਰਥ ਨਾਲ ਵਿਆਹ ਦੇ ਬੰਧਨ 'ਚ ਬੱਝਣਗੇ। ਕਪਿਲ ਦੀ ਬਰਾਤ ਸ਼ਾਮ ਨੂੰ...
ਸੁਪਰੀਮ ਕੋਰਟ ਨੇ ਵਧਾਇਆ ਪੰਜਾਬ ਦੇ ਡੀ. ਜੀ. ਪੀ. ਦਾ ਕਾਰਜਕਾਲ
. . .  about 1 hour ago
ਨਵੀਂ ਦਿੱਲੀ, 12 ਦਸੰਬਰ- ਸੁਪਰੀਮ ਕੋਰਟ ਨੇ ਪੰਜਾਬ ਅਤੇ ਹਰਿਆਣਾ 'ਚ ਪੁਲਿਸ ਦੇ ਡਾਇਰੈਕਟਰ ਜਨਰਲਾਂ (ਡੀ. ਜੀ. ਪੀ.) ਨੂੰ ਅਗਲੇ ਸਾਲ 31 ਜਨਵਰੀ ਤੱਕ ਆਪਣੇ ਅਹੁਦੇ 'ਤੇ ਬਣੇ ਰਹਿਣ ਦੀ ਆਗਿਆ ਪ੍ਰਦਾਨ ਕਰ ਦਿੱਤੀ ਹੈ। ਚੀਫ਼ ਜਸਟਿਸ ਰੰਜਨ ਗੋਗੋਈ ਦੀ...
ਕਰਜ਼ੇ ਦੀ ਪਰੇਸ਼ਾਨੀ ਦੇ ਚੱਲਦਿਆਂ ਇੱਕ ਹੋਰ ਕਿਸਾਨ ਨੇ ਕੀਤੀ ਖ਼ੁਦਕੁਸ਼ੀ
. . .  about 1 hour ago
ਨਾਭਾ, 12 ਦਸੰਬਰ (ਕਰਮਜੀਤ ਸਿੰਘ)- ਨਾਭਾ ਬਲਾਕ ਦੇ ਪਿੰਡ ਸੰਗਤਪੁਰਾ ਵਿਖੇ ਅੱਜ ਇੱਕ ਕਿਸਾਨ, ਜਿਹੜਾ ਕਿ ਪਿੰਡ ਦਾ ਸਰਪੰਚ ਵੀ ਸੀ, ਨੇ ਕਰਜ਼ੇ ਦੀ ਪਰੇਸ਼ਾਨੀ ਦੇ ਚੱਲਦਿਆਂ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਹਿਚਾਣ ਬੂਟਾ ਸਿੰਘ ਦੇ ਰੂਪ 'ਚ ਹੋਈ ਹੈ। ਜਾਣਕਾਰੀ...
ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਵਿਚਾਲੇ ਹੈ ਗਠਜੋੜ- ਪ੍ਰਕਾਸ਼ ਸਿੰਘ ਬਾਦਲ
. . .  about 2 hours ago
ਮਲੋਟ, 12 ਦਸੰਬਰ (ਗੁਰਮੀਤ ਸਿੰਘ ਮੱਕੜ)- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਅਕਾਲੀ ਦਲ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਪਿੰਡ ਕੋਲਿਆਂਵਾਲੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਹਿਲੀ ਵਾਰ ਇਹ ਕਬੂਲ ਕੀਤਾ ਕਿ ਸ਼੍ਰੋਮਣੀ ਕਮੇਟੀ ਅਤੇ...
ਅੰਮ੍ਰਿਤਸਰ ਦੇ ਇੱਕ ਹੋਰ ਪਿੰਡ 'ਚ ਸਰਬ ਸੰਮਤੀ ਨਾਲ ਹੋਈ ਸਰਪੰਚ ਦੀ ਚੋਣ
. . .  about 2 hours ago
ਓਠੀਆ, 12 ਦਸੰਬਰ (ਗੁਰਵਿੰਦਰ ਸਿੰਘ ਛੀਨਾ)- ਅੰਮ੍ਰਿਤਸਰ ਦੇ ਪਿੰਡ ਰੱਖ ਓਠੀਆ ਵਿਖੇ ਅੱਜ ਪਿੰਡ ਵਾਲਿਆਂ ਨੇ ਸਰਬ ਸੰਮਤੀ ਨਾਲ ਸਰਪੰਚ ਦੀ ਚੋਣ ਕੀਤੀ ਹੈ। ਪਿੰਡ ਵਾਸੀਆਂ ਨੇ ਸਹਿਮਤੀ ਨਾਲ ਕਾਂਗਰਸ ਪਾਰਟੀ ਨਾਲ ਸੰਬੰਧਿਤ ਬੀਬੀ ਰਾਜ ਕੌਰ ਪਤਨੀ ਜਸਵੰਤ ਸਿੰਘ...
ਰਿਜ਼ਰਵ ਬੈਂਕ ਦੇ ਗਵਰਨਰ ਦੀ ਨਿਯੁਕਤੀ 'ਤੇ ਸਵਾਮੀ ਨੇ ਚੁੱਕੇ ਸਵਾਲ, ਮੋਦੀ ਨੂੰ ਲਿਖੀ ਚਿੱਠੀ
. . .  about 2 hours ago
ਨਵੀਂ ਦਿੱਲੀ, 12 ਦਸੰਬਰ- ਭਾਜਪਾ ਦੇ ਸੀਨੀਅਰ ਨੇਤਾ ਸੁਬਰਾਮਣੀਅਮ ਸਵਾਮੀ ਨੇ ਸ਼ਕਤੀਕਾਂਤਾ ਦਾਸ ਨੂੰ ਰਿਜ਼ਰਵ ਬੈਂਕ ਦਾ ਨਵਾਂ ਗਵਰਨਰ ਨਿਯੁਕਤ ਕੀਤੇ ਜਾਣ 'ਤੇ ਸਵਾਲ ਚੁੱਕੇ ਹਨ। ਸਵਾਮੀ ਨੇ ਕਿਹਾ ਕਿ ਸ਼ਕਤੀਕਾਂਤਾ ਦਾਸ ਨੂੰ ਰਿਜ਼ਰਵ ਬੈਂਕ ਦਾ ਗਵਰਨਰ ਨਿਯੁਕਤ...
ਐਕਸਾਈਜ਼ ਵਿਭਾਗ ਵਲੋਂ ਗੁਰਦਾਸਪੁਰ 'ਚ ਵੱਡੀ ਮਾਤਰਾ 'ਚ ਨਾਜਾਇਜ਼ ਸ਼ਰਾਬ ਬਰਾਮਦ
. . .  about 2 hours ago
ਗੁਰਦਾਸਪੁਰ, 12 ਦਸੰਬਰ (ਆਲਮਬੀਰ ਸਿੰਘ)-ਨਜ਼ਦੀਕੀ ਪਿੰਡ ਗੋਹਤ ਪੋਖਰ ਵਿਖੇ ਐਕਸਾਈਜ਼ ਵਿਭਾਗ ਨੇ ਇੱਕ ਸ਼ੈਲਰ ਤੋਂ 762 ਪੇਟੀਆਂ ਨਜਾਇਜ਼ ਸ਼ਰਾਬ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਅਨੁਸਾਰ ਇਹ ਸ਼ਰਾਬ ਚੰਡੀਗੜ੍ਹ ਤੋਂ ਲਿਆ ਕੇ...
ਮੱਧ ਪ੍ਰਦੇਸ਼ 'ਚ ਕਾਂਗਰਸ ਨੇ ਰਾਜਪਾਲ ਕੋਲ ਸਰਕਾਰ ਬਣਾਉਣ ਦਾ ਪੇਸ਼ ਕੀਤਾ ਦਾਅਵਾ
. . .  about 3 hours ago
ਭੋਪਾਲ, 12 ਦਸੰਬਰ- ਮੱਧ ਪ੍ਰਦੇਸ਼ 'ਚ ਅੱਜ ਕਾਂਗਰਸ ਦੇ ਇੱਕ ਵਫ਼ਦ ਵਲੋਂ ਸਰਕਾਰ ਦੇ ਗਠਨ ਨੂੰ ਲੈ ਕੇ ਸੂਬੇ ਦੇ ਰਾਜਪਾਲ ਨਾਲ ਮੁਲਾਕਾਤ ਕੀਤੀ ਗਈ। ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਪਾਰਟੀ ਨੇਤਾ ਨਰਿੰਦਰ ਸਲੂਜਾ ਨੇ ਕਿਹਾ ਕਿ ਉਨ੍ਹਾਂ ਨੇ...
ਸ਼ਿਵਰਾਜ ਚੌਹਾਨ ਨੇ ਰਾਜਪਾਲ ਨੂੰ ਸੌਂਪਿਆ ਅਸਤੀਫ਼ਾ
. . .  about 3 hours ago
ਭੋਪਾਲ, 12 ਦਸੰਬਰ- ਮੱਧ ਪ੍ਰਦੇਸ਼ 'ਚ ਅਖ਼ੀਰ ਸ਼ਿਵਰਾਜ ਸਿੰਘ ਚੌਹਾਨ ਨੇ ਆਪਣੀ ਹਾਰ ਸਵੀਕਾਰ ਕਰ ਲਈ ਹੈ ਅਤੇ ਅੱਜ ਉਨ੍ਹਾਂ ਨੇ ਆਪਣਾ ਅਸਤੀਫ਼ਾ ਰਾਜਪਾਲ ਆਨੰਦੀਬੇਨ ਪਟੇਲ ਨੂੰ ਸੌਂਪ ਦਿੱਤਾ। ਇਸ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ...
ਮੱਧ ਪ੍ਰਦੇਸ਼ 'ਚ ਸਰਕਾਰ ਦੇ ਗਠਨ ਲਈ ਸਮਾਜਵਾਦੀ ਪਾਰਟੀ ਨੇ ਵੀ ਕੀਤਾ ਕਾਂਗਰਸ ਨੂੰ ਸਮਰਥਨ ਦੇਣ ਦਾ ਐਲਾਨ
. . .  about 3 hours ago
ਨਵੀਂ ਦਿੱਲੀ, 12 ਦਸੰਬਰ- ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਦਾ ਕਹਿਣਾ ਹੈ ਕਿ ਮੱਧ ਪ੍ਰਦੇਸ਼ 'ਚ ਸਰਕਾਰ ਬਣਾਉਣ ਲਈ ਸਮਾਜਵਾਦੀ ਪਾਰਟੀ ਕਾਂਗਰਸ ਨੂੰ ਸਮਰਥਨ ਦੇਵੇਗੀ। ਦੱਸ ਦਈਏ ਕਿ ਇਸ ਤੋਂ ਪਹਿਲਾਂ ਬਹੁਜਨ ਸਮਾਜਵਾਦੀ ਪਾਰਟੀ ਨੇ ਵੀ ਸੂਬੇ...
ਰਾਜਸਥਾਨ : ਵਿਧਾਇਕਾਂ ਅਤੇ ਰਾਹੁਲ ਵਲੋਂ ਲਿਆ ਜਾਵੇਗਾ ਮੁੱਖ ਮੰਤਰੀ ਦੇ ਨਾਂ ਦਾ ਫ਼ੈਸਲਾ- ਪਾਇਲਟ
. . .  about 3 hours ago
ਜੈਪੁਰ, 12 ਦਸੰਬਰ - ਰਾਜਸਥਾਨ ਵਿਧਾਨ ਸਭਾ ਚੋਣਾਂ 'ਚ ਮਿਲੀ ਜਿੱਤ ਤੋਂ ਬਾਅਦ ਹੁਣ ਕਾਂਗਰਸ ਦੇ ਸਾਹਮਣੇ ਸਭ ਤੋਂ ਵੱਡੀ ਚੁਣੋਤੀ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਹੈ। ਸੂਬੇ 'ਚ ਸਚਿਨ ਪਾਇਲਟ ਅਤੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੋਵੇਂ ਹੀ ਮੁੱਖ ਮੰਤਰੀ ਦੇ ਅਹੁਦੇ...
ਮੱਧ ਪ੍ਰਦੇਸ਼ : ਅੱਜ ਰਾਜਪਾਲ ਨਾਲ ਮੁਲਾਕਾਤ ਕਰੇਗਾ ਕਾਂਗਰਸ ਦਾ ਵਫ਼ਦ
. . .  about 4 hours ago
ਭੋਪਾਲ, 12 ਦਸੰਬਰ- ਮੱਧ ਪ੍ਰਦੇਸ਼ 'ਚ ਸਰਕਾਰ ਦੇ ਗਠਨ ਦਾ ਦਾਅਵਾ ਪੇਸ਼ ਕਰਨ ਲਈ ਕਾਂਗਰਸ ਦਾ ਵਫ਼ਦ ਅੱਜ ਦੁਪਹਿਰ 12 ਵਜੇ ਰਾਜਪਾਲ ਨਾਲ ਮੁਲਾਕਾਤ ਕਰੇਗਾ। ਦੱਸ ਦਈਏ ਕਿ ਸੂਬੇ 'ਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਪਾਰਟੀ ਨੂੰ 114 ਸੀਟਾਂ ਹਾਸਲ ਹੋਈਆਂ...
ਈ. ਡੀ. ਦੀ ਛਾਪੇਮਾਰੀ 'ਤੇ ਬੋਲੇ ਵਾਡਰਾ- ਮੈਂ ਕੋਈ ਦੇਸ਼ ਛੱਡ ਕੇ ਨਹੀਂ ਭੱਜ ਰਿਹਾ ਹਾਂ
. . .  about 4 hours ago
ਨਵੀਂ ਦਿੱਲੀ, 12 ਦਸੰਬਰ- ਕਾਂਗਰਸ ਨੇਤਾ ਅਤੇ ਸੋਨੀਆ ਗਾਂਧੀ ਦੇ ਜਵਾਈ ਰਾਬਰਟ ਵਾਡਰਾ ਇਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਕੀਤੀ ਗਈ ਛਾਪੇਮਾਰੀ ਨੂੰ ਗ਼ਲਤ ਠਹਿਰਾਉਂਦਿਆਂ ਕਿਹਾ, ''ਮੇਰੇ ਵਿਰੁੱਧ ਲੱਗੇ ਸਾਰੇ ਦੋਸ਼ ਪੂਰੀ ਤਰ੍ਹਾਂ ਗਲਤ ਅਤੇ ਸਿਆਸੀ ਰੂਪ ਨਾਲ...
ਮਾਇਆਵਤੀ ਦਾ ਐਲਾਨ- ਮੱਧ ਪ੍ਰਦੇਸ਼ 'ਚ ਕਾਂਗਰਸ ਨੂੰ ਸਮਰਥਨ ਦੇਵੇਗੀ ਬਸਪਾ
. . .  about 5 hours ago
ਅੱਜ ਸੰਗਰੂਰ ਜ਼ਿਲ੍ਹੇ 'ਚ ਦਾਖ਼ਲ ਹੋਵੇਗਾ ਇਨਸਾਫ਼ ਮਾਰਚ
. . .  about 5 hours ago
ਸ਼ਕਤੀਕਾਂਤਾ ਅੱਜ ਸੰਭਾਲਣਗੇ ਰਿਜ਼ਰਵ ਬੈਂਕ ਦੇ ਗਵਰਨਰ ਵਜੋਂ ਕਾਰਜਭਾਰ
. . .  about 6 hours ago
'ਆਪ' ਯੂਥ ਵਰਕਰ ਅੱਜ ਕਰਨਗੇ ਕੈਪਟਨ ਦੇ ਮਹਿਲ ਦਾ ਘਿਰਾਓ
. . .  about 6 hours ago
ਫਰਾਂਸ 'ਚ ਗੋਲੀਬਾਰੀ ਦੌਰਾਨ ਦੋ ਦੀ ਮੌਤ, 11 ਹੋਰ ਜ਼ਖ਼ਮੀ
. . .  about 7 hours ago
ਤੇਲੰਗਾਨਾ : ਵੀਰਵਾਰ ਨੂੰ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕ ਸਕਦੇ ਹਨ ਕੇ. ਸੀ. ਰਾਓ.
. . .  about 7 hours ago
ਮੱਧ ਪ੍ਰਦੇਸ਼ 'ਚ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦਾ ਹੋਇਆ ਐਲਾਨ
. . .  about 7 hours ago
ਅੱਜ ਦਾ ਵਿਚਾਰ
. . .  about 8 hours ago
ਮੱਧ ਪ੍ਰਦੇਸ਼ 'ਚ ਕਾਂਗਰਸ ਨੇ ਰਾਜਪਾਲ ਨੂੰ ਪੱਤਰ ਲਿਖ ਕੇ ਸਰਕਾਰ ਬਣਾਉਣ ਦਾ ਦਾਵਾ ਕੀਤਾ ਪੇਸ਼ ,ਅਜ ਰਾਤ ਮਿਲਣ ਦਾ ਮੰਗਿਆ ਸਮਾਂ
. . .  1 day ago
ਅਸੀਂ ਜਨਤਾ ਦੇ ਫ਼ੈਸਲੇ ਦਾ ਸਵਾਗਤ ਕਰਦੇ ਹਾਂ -ਮੋਦੀ
. . .  1 day ago
ਪੂਰਬ-ਉਤਰ 'ਚ ਕਾਂਗਰਸ ਦੇ ਅੰਤਿਮ ਰਾਜ ਮਿਜ਼ੋਰਮ 'ਚ ਐਮ ਐਨ ਐਫ ਦੀ ਜਿੱਤ
. . .  1 day ago
ਛੱਤੀਸਗੜ੍ਹ ਅਤੇ ਰਾਜਸਥਾਨ 'ਚ 13 ਦਸੰਬਰ ਨੂੰ ਕਾਂਗਰਸ ਦੇ ਮੁੱਖ ਮੰਤਰੀ ਚੁੱਕ ਸਕਦੇ ਨੇ ਸਹੁੰ
. . .  1 day ago
ਵਿਧਾਨ ਸਭਾ ਚੋਣ ਨਤੀਜੇ : ਵਸੁੰਧਰਾ ਰਾਜੇ ਨੇ ਦਿੱਤਾ ਅਸਤੀਫ਼ਾ
. . .  1 day ago
ਵਸੁੰਧਰਾ ਰਾਜੇ ਨੇ ਰਾਜਪਾਲ ਨੂੰ ਸੌਂਪਿਆ ਅਸਤੀਫ਼ਾ
. . .  1 day ago
ਦੇਸ਼ ਭਾਜਪਾ ਦੇ ਕੰਮ ਤੋਂ ਖ਼ੁਸ਼ ਨਹੀ - ਰਾਹੁਲ
. . .  1 day ago
ਸਟਾਲਿਨ ਨੇ ਰਾਹੁਲ ਗਾਂਧੀ ਨੂੰ ਦਿੱਤੀ ਵਧਾਈ
. . .  1 day ago
ਰਾਹੁਲ ਗਾਂਧੀ ਨੇ ਜਨਤਾ ਤੇ ਪਾਰਟੀ ਵਰਕਰਾਂ ਨੂੰ ਦਿੱਤੀ ਮੁਬਾਰਕਬਾਦ
. . .  1 day ago
ਲੋਕਾਂ ਨੇ ਮੰਦਿਰ-ਮਸਜਿਦ ਦੀ ਰਾਜਨੀਤੀ ਨੂੰ ਨਕਾਰਿਆ - ਮਹਿਬੂਬਾ
. . .  1 day ago
ਸੰਸਦ ਦੇ ਸੈਸ਼ਨ 'ਚ ਮਹਿਲਾ ਰਾਂਖਵੇਕਰਣ ਜਿਹੇ ਕਈ ਮੁੱਦੇ ਉਠਾਵਾਂਗੇ - ਸੁਮਿੱਤਰਾ ਮਹਾਜਨ
. . .  1 day ago
ਨਵੀਨ ਪਟਨਾਇਕ ਵੱਲੋਂ ਕਾਂਗਰਸ, ਐਮ.ਐਨ.ਐੱਫ ਨੂੰ ਮੁਬਾਰਕਬਾਦ
. . .  1 day ago
ਸ਼ਕਤੀਕਤ ਦਾਸ ਆਰ.ਬੀ.ਆਈ ਦੇ ਨਵੇਂ ਗਵਰਨਰ ਨਿਯੁਕਤ
. . .  1 day ago
ਵਿਧਾਨ ਸਭਾ ਚੋਣਾਂ : ਛੱਤੀਸਗੜ੍ਹ ਦੇ ਮੁੱਖ ਮੰਤਰੀ ਰਮਨ ਸਿੰਘ ਨੇ ਮੰਨੀ ਹਾਰ, ਦਿੱਤਾ ਅਸਤੀਫ਼ਾ
. . .  1 day ago
ਸਿਵਲ ਹਸਪਤਾਲ ਵਿਖੇ ਅਣਪਛਾਤੇ ਵਿਅਕਤੀ ਦੀ ਮੌਤ
. . .  1 day ago
ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ : ਭਾਜਪਾ ਦੇ ਆਕਾਸ਼ ਕੈਲਾਸ਼ ਵਿਜੈਵਰਗੀਆ ਨੇ 7 ਹਜ਼ਾਰ ਵੋਟਾਂ ਨਾਲ ਕੀਤੀ ਜਿੱਤ ਹਾਸਲ
. . .  1 day ago
ਮੰਤਰੀ ਮੰਡਲ ਵੱਲੋਂ ਸ਼ਿਲੌਂਗ ਹਿੰਸਾ 'ਚ ਜਾਇਦਾਦ ਨੂੰ ਹੋਏ ਨੁਕਸਾਨ ਵਾਸਤੇ ਸਿੱਖ ਭਾਈਚਾਰੇ ਲਈ ਮੁਆਵਜ਼ੇ ਨੂੰ ਪ੍ਰਵਾਨਗੀ
. . .  1 day ago
ਬਰਗਾੜੀ ਮੋਰਚੇ ਨੇ ਪੰਜਾਬ ਹੀ ਨਹੀਂ ਪੁਰੀ ਦੁਨੀਆ 'ਚ ਜਿੱਤ ਦੀ ਵੱਡੀ ਮਿਸਾਲ ਕੀਤੀ ਪੇਸ਼ : ਧਿਆਨ ਸਿੰਘ ਮੰਡ
. . .  1 day ago
ਵਿਧਾਨ ਸਭਾ ਚੋਣ ਨਤੀਜੇ : 5 ਸੂਬਿਆਂ 'ਚੋਂ ਭਾਜਪਾ ਬਾਹਰ
. . .  1 day ago
ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਪੁਲਿਸ ਜਵਾਨਾਂ ਦੀ ਗਿਣਤੀ ਵੱਧ ਕੇ ਹੋਈ 4
. . .  about 1 hour ago
ਆਈ.ਈ.ਡੀ. ਧਮਾਕੇ 'ਚ ਜ਼ਖਮੀ ਹੋਏ ਜਵਾਨ ਨੂੰ ਹੈਲੀਕਾਪਟਰ ਰਾਹੀ ਲਿਜਾਇਆ ਗਿਆ ਰਾਏਪੁਰ
. . .  about 1 hour ago
ਵਿਧਾਨ ਸਭਾ ਚੋਣ ਨਤੀਜੇ : ਤਿੰਨ ਰਾਜਾਂ ਵਿਚ ਕਾਂਗਰਸ ਵੱਲੋਂ ਸਰਕਾਰ ਬਣਾਉਣ ਦਾ ਅੰਦੇਸ਼ਾ
. . .  about 1 hour ago
ਵਿਧਾਨ ਸਭਾ ਸੈਸ਼ਨ ਦੌਰਾਨ ਕੈਪਟਨ ਤੋਂ ਚੋਣ ਵਾਅਦਿਆਂ ਦਾ ਮੰਗਿਆ ਜਾਵੇਗਾ ਹਿਸਾਬ - ਚੀਮਾ
. . .  about 1 hour ago
ਮੱਧ ਪ੍ਰਦੇਸ਼ 'ਚ ਕਾਂਗਰਸ ਨੂੰ ਬੜ੍ਹਤ, ਰਾਜਸਥਾਨ ਤੇ ਛਤੀਸਗੜ੍ਹ 'ਚ ਪਾਰਟੀ ਨੂੰ ਬਹੁਮਤ
. . .  about 1 hour ago
ਰਿਸ਼ਵਤ ਲੈਂਦਿਆਂ ਗੁਰੂਹਰਸਹਾਏ ਦਾ ਕਾਨੂੰਗੋ ਵਿਜੀਲੈਂਸ ਵੱਲੋਂ ਕਾਬੂ
. . .  12 minutes ago
ਕਾਂਗਰਸ ਦੇ ਜਿੱਤੇ ਵਿਧਾਇਕ ਭਲਕੇ ਕਰਨਗੇ ਬੈਠਕ
. . .  17 minutes ago
ਰਾਜਸਥਾਨ ਦੇ ਸੰਘਰੀਆ ਵਿਧਾਨ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਗੁਰਦੀਪ ਸ਼ਾਹਪੀਣੀਂ ਜਿੱਤੇ
. . .  25 minutes ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 29 ਕੱਤਕ ਸੰਮਤ 550
ਿਵਚਾਰ ਪ੍ਰਵਾਹ: ਹਰ ਨਵੀਂ ਜ਼ਿੰਮੇਵਾਰੀ ਨਾਲ ਮਹਾਨ ਸਮਰੱਥਾ ਨਾ ਸਿਰਫ ਵਿਕਾਸ ਹੀ ਕਰਦੀ ਹੈ, ਸਗੋਂ ਪ੍ਰਗਟ ਵੀ ਹੁੰਦੀ ਹੈ। -ਬਲਟਾਸਰ ਗਰੈਕ ਲੈਨ

ਖੰਨਾ / ਸਮਰਾਲਾ

ਸਬਜ਼ੀ ਮੰਡੀ ਵਿਚ 5ਵੇਂ ਦਿਨ ਵੀ ਰਹੀ ਮੁਕੰਮਲ ਹੜਤਾਲ

ਹਰਜਿੰਦਰ ਸਿੰਘ ਲਾਲ
ਖੰਨਾ, 13 ਨਵੰਬਰ-ਸਬਜ਼ੀ ਮੰਡੀ ਵਿਚ ਯੂਜ਼ਰ ਚਾਰਜਿਜ਼ ਲਗਾਏ ਜਾਣ ਿਖ਼ਲਾਫ਼ ਅਤੇ ਠੇਕੇਦਾਰ ਵਲੋਂ ਕਥਿਤ ਤੌਰ 'ਤੇ ਰੇਹੜੀ ਫੜੀ ਵਾਲਿਆਂ ਦੇ ਨਾਲ ਕੀਤੀ ਕੁੱਟਮਾਰ ਦੇ ਵਿਰੋਧ ਵਿਚ ਸਬਜ਼ੀ ਮੰਡੀ ਵਿਚ ਰੇਹੜੀ ਫੜੀ ਵਾਲਿਆਂ ਅਤੇ ਸਬਜ਼ੀ ਮੰਡੀ ਦੇ ਆੜ੍ਹਤੀਆਂ ਵਲੋਂ ਕੀਤੀ ਹੜਤਾਲ ਵਿਚ ਰਾਜਨੀਤਿਕ ਨੇਤਾਵਾਂ ਦੇ ਸ਼ਾਮਲ ਹੋਣ ਨਾਲ ਬਣੇ ਦਬਾਅ ਅਧੀਨ ਅੱਜ ਐਸ. ਡੀ. ਐਮ. ਖੰਨਾ ਨੇ ਰੇਹੜੀ ਫੜੀ ਯੂਨੀਅਨ ਅਤੇ ਸਬਜ਼ੀ ਮੰਡੀ ਆੜ੍ਹਤੀ ਯੂਨੀਅਨ ਦੇ ਨੇਤਾਵਾਂ ਨੂੰ ਉਨ੍ਹਾਂ ਨਾਲ ਕਿਸੇ ਤਰ੍ਹਾਂ ਦਾ ਧੱਕਾ ਨਾ ਹੋਣ ਦਾ ਯਕੀਨ ਦਿਵਾ ਕੇ ਕੱਲ੍ਹ ਤੋਂ ਹੜਤਾਲ ਖ਼ਤਮ ਕਰਵਾਉਣ ਦਾ ਫ਼ੈਸਲਾ ਕਰਵਾ ਲਿਆ | ਇਸ ਦਰਮਿਆਨ ਅੱਜ ਪੰਜਵੇਂ ਦਿਨ ਵੀ ਸਬਜ਼ੀ ਮੰਡੀ ਵਿਚ ਮੁਕੰਮਲ ਹੜਤਾਲ ਰਹੀ | ਗੌਰਤਲਬ ਹੈ ਕਿ ਇਸ ਧਰਨੇ ਵਿਚ ਕੱਲ੍ਹ ਅਕਾਲੀ, ਕਾਂਗਰਸ ਅਤੇ ਆਪ ਨੇਤਾ ਬੈਠੇ, ਜਦੋਂ ਕਿ ਅੱਜ ਭਾਜਪਾ ਨੇਤਾ ਵੀ ਸ਼ਾਮਲ ਹੋਏ ਸਨ |
ਭਾਜਪਾ ਨੇਤਾ ਵੀ ਧਰਨੇ 'ਤੇ ਬੈਠੇ ਧਰਨੇ
ਅੱਜ ਰੇਹੜੀ ਫੜੀ ਵਾਲਿਆਂ ਦੇ ਧਰਨੇ ਵਿਚ ਭਾਜਪਾ ਜ਼ਿਲ੍ਹਾ ਖੰਨਾ ਦੇ ਪ੍ਰਧਾਨ ਰਣਜੀਤ ਸਿੰਘ ਹੀਰਾ ਦੀ ਅਗਵਾਈ ਵਿਚ ਭਾਜਪਾ ਆਗੂ ਧਰਨੇ ਵਿਚ ਬੈਠੇ | ਇਸ ਮੌਕੇ ਭਾਜਪਾ ਕਿਸਾਨ ਮੋਰਚਾ ਪੰਜਾਬ ਦੇ ਪ੍ਰਧਾਨ ਬਿਕਰਮਜੀਤ ਸਿੰਘ ਚੀਮਾ ਖ਼ਾਸ ਤੌਰ 'ਤੇ ਸ਼ਾਮਿਲ ਹੋਏ | ਚੀਮਾ ਤੇ ਹੀਰਾ ਨੇ ਕਿਹਾ ਕਿ ਕਾਂਗਰਸ ਸਰਕਾਰ ਲੋਕਾਂ ਨੂੰ ਲੁੱਟਣ ਲਈ ਨਵੀਆਂ ਸਕੀਮਾਂ ਘੜਦੀ ਰਹਿੰਦੀ ਹੈ ਅਤੇ ਨਵੇਂ ਨਵੇਂ ਟੈਕਸ ਲਾਏ ਜਾ ਰਹੇ ਹਨ | ਇਸ ਮੌਕੇ ਮੰਡਲ ਪ੍ਰਧਾਨ ਦਿਨੇਸ਼ ਵਿਜ, ਕੌਾਸਲਰ ਸਰਵਦੀਪ ਸਿੰਘ ਕਾਲੀਰਾਓ, ਸਾਬਕਾ ਮੰਡਲ ਪ੍ਰਧਾਨ ਸੁਧੀਰ ਸੋਨੂੰ, ਅਨੂਪ ਸ਼ਰਮਾ, ਰਾਜਨ ਛਿੱਬਰ ਦੋਨੋਂ ਜਨਰਲ ਸਕੱਤਰ, ਬਬਲਾ ਮਹਿਤਾ ਮੀਤ ਪ੍ਰਧਾਨ, ਬੀਰ ਪ੍ਰਕਾਸ਼ ਕਪੂਰ, ਹਰੀਸ਼ ਮਹਿੰਦਰੂ ਆਦਿ ਵੀ ਇਸ ਧਰਨੇ ਵਿਚ ਸ਼ਾਮਲ ਸਨ | ਗੌਰਤਲਬ ਹੈ ਕਿ ਕੱਲ੍ਹ ਅਕਾਲੀ ਦਲ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਯਾਦੂ, ਆਪ ਨੇਤਾ ਅਨਿਲ ਦੱਤ ਫੱਲੀ ਅਤੇ ਵਿਧਾਇਕ ਗੁਰਕੀਰਤ ਸਿੰਘ ਵੀ ਧਰਨੇ ਵਿਚ ਬੈਠੇ ਸਨ |
ਐਸ. ਡੀ. ਐਮ. ਦਫ਼ਤਰ ਪੁੱਜੇ ਆੜ੍ਹਤੀ ਤੇ ਰੇਹੜੀ ਫੜੀ ਯੂਨੀਅਨ ਨੇਤਾ
ਇਸ ਦਰਮਿਆਨ ਸਬਜ਼ੀ ਮੰਡੀ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਅਵਤਾਰ ਸਿੰਘ ਸ਼ੇਰਗਿੱਲ, ਰੇਹੜੀ ਫੜੀ ਯੂਨੀਅਨ ਦੇ ਪ੍ਰਧਾਨ ਸ਼ਾਮ ਲਾਲ ਦੀ ਅਗਵਾਈ ਵਿਚ ਇਕ ਵਫ਼ਦ ਨੇ ਐਸ. ਡੀ. ਐਮ. ਖੰਨਾ ਸੰਦੀਪ ਸਿੰਘ ਨੂੰ ਇਕ ਮੰਗ ਪੱਤਰ ਦਿੱਤਾ | ਦੱਸਿਆ ਗਿਆ ਹੈ ਕਿ ਇਨ੍ਹਾਂ ਨੂੰ ਐਸ. ਡੀ. ਐਮ. ਸੰਦੀਪ ਸਿੰਘ ਵਲੋਂ ਬੁਲਾਇਆ ਗਿਆ ਸੀ | ਇਸ ਮੌਕੇ ਐਸ. ਡੀ. ਐਮ. ਨਾਲ ਡੀ ਐਸ. ਪੀ. ਖੰਨਾ ਦੀਪਕ ਰਾਏ, ਉਪ ਜ਼ਿਲ੍ਹਾ ਮੰਡੀ ਅਫ਼ਸਰ ਜਸਵੀਰ ਸਿੰਘ ਅਤੇ ਖੰਨਾ ਮਾਰਕੀਟ ਕਮੇਟੀ ਸਕੱਤਰ ਦਲਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ | ਇਸ ਮੌਕੇ ਐਸ. ਡੀ. ਐਮ. ਨੇ ਵਫ਼ਦ ਨੂੰ ਅਪੀਲ ਕੀਤੀ ਕਿ ਉਹ ਹੜਤਾਲ ਵਾਪਸ ਲੈ ਲੈਣ | ਮੈਂ ਇਸ ਗੱਲ ਦੀ ਜ਼ਿੰਮੇਵਾਰੀ ਲੈਂਦਾ ਹਾਂ ਕਿ ਠੇਕੇਦਾਰ ਸਰਕਾਰ ਵਲੋਂ ਲਾਏ ਗਏ ਯੂਜ਼ਰ ਚਾਰਜਿਜ਼ ਸਬੰਧੀ ਪਾਲਿਸੀ ਮੁਤਾਬਿਕ ਜੋ ਬਣਦਾ ਹੈ ਉਸ ਤੋਂ ਉੱਪਰ ਇਕ ਰੁਪਇਆ ਵੀ ਨਹੀਂ ਲੈ ਸਕਦਾ, ਤੁਹਾਡੀਆਂ ਬਾਕੀ ਮੰਗਾਂ ਬਾਰੇ ਵੀ ਬੈਠ ਕੇ ਵਿਚਾਰ ਕਰ ਲਿਆ ਜਾਵੇਗਾ ਅਤੇ ਹਰ ਜਾਇਜ਼ ਮੰਗ ਮੰਨੀ ਜਾਵੇਗੀ ਅਤੇ ਸਰਕਾਰ ਤੱਕ ਤੁਹਾਡੀਆਂ ਮੰਗਾਂ ਪਹੁੰਚਾ ਦਿੱਤੀਆਂ ਜਾਣਗੀਆਂ | ਭਾਜਪਾ ਕੌਾਸਲਰ ਅਤੇ ਸਬਜ਼ੀ ਮੰਡੀ ਦੇ ਆੜ੍ਹਤੀ ਸੁਧੀਰ ਸੋਨੂੰ ਨੇ ਦੱਸਿਆ ਕਿ ਕੱਲ੍ਹ ਐਸ. ਡੀ. ਐਮ. ਨਾਲ ਦੁਬਾਰਾ ਮੀਟਿੰਗ ਹੋਵੇਗੀ ਅਤੇ ਸਾਰੀਆਂ ਸ਼ਰਤਾਂ ਤੈਅ ਕਰ ਲਈਆਂ ਜਾਣਗੀਆਂ | ਇਸ ਮੌਕੇ ਅਕਾਲੀ ਦਲ ਜ਼ਿਲ੍ਹਾ ਯੂਥ ਪ੍ਰਧਾਨ ਯਾਦਵਿੰਦਰ ਸਿੰਘ ਯਾਦੂ ਨੇ ਕਿਹਾ ਕਿ ਸਰਕਾਰ ਇਹ ਧੱਕਾ ਟੈਕਸ ਲਾ ਰਹੀ ਹੈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਜਗਦੀਸ਼ ਕੁਮਾਰ, ਰਿੰਕੂ ਲਖ਼ੀਆ, ਜੱਗੂ ਕੈਸ਼ੀਅਰ, ਕੌਾਸਲਰ ਗੁਰਮੀਤ ਨਾਗਪਾਲ, ਕੌਾਸਲਰ ਸੁਧੀਰ ਸੋਨੂੰ, ਗਿਰਧਾਰੀ, ਹਰਵਿੰਦਰ ਸੰਟੂ, ਸ਼ਿਵ ਰਾਮ, ਕਮਲ ਕੁਮਾਰ, ਰੌਕੀ ਸਬਲੋਕ ਆਦਿ ਵੀ ਹਾਜ਼ਰ ਸਨ |
ਕੋਈ ਕੇਸ ਦਰਜ਼ ਨਹੀਂ ਹੋਇਆ
ਗੌਰਤਲਬ ਹੈ ਕਿ ਭਾਵੇਂ ਕੱਲ੍ਹ ਤੋਂ ਹੜਤਾਲ ਖ਼ਤਮ ਕਰਨ ਦਾ ਫ਼ੈਸਲਾ ਹੋ ਗਿਆ ਹੈ | ਪਰ ਹੜਤਾਲੀ ਆਗੂਆਂ ਦੀ ਇਕ ਮੰਗ ਕਿ ਠੇਕੇਦਾਰ ਿਖ਼ਲਾਫ਼ ਕੁੱਟਮਾਰ ਕਰਨ ਦਾ ਕੇਸ ਦਰਜ਼ ਕੀਤਾ ਜਾਵੇ ਅਜੇ ਤੱਕ ਨਹੀਂ ਮੰਨੀ ਗਈ | ਉਂਝ ਇਹ ਵੀ ਗੌਰਤਲਬ ਹੈ ਕਿ ਠੇਕੇਦਾਰ ਨੇ ਵੀ ਆਪਣੇ ਿਖ਼ਲਾਫ਼ ਕੁੱਟਮਾਰ ਕਰਨ ਦੀ ਦਰਖਾਸਤ ਦਿੱਤੀ ਹੋਈ ਸੀ |

60 ਕਰੋੜ ਰੁਪਏ ਝੋਨੇ ਦੀ ਅਦਾਇਗੀ ਰੁਕਣ ਨਾਲ ਕਣਕ ਦੀ ਬਿਜਾਈ 'ਤੇ ਪਿਆ ਅਸਰ

ਸੁਖਵੰਤ ਸਿੰਘ ਗਿੱਲ ਮਾਛੀਵਾੜਾ ਸਾਹਿਬ, 13 ਨਵੰਬਰ- ਮਾਛੀਵਾੜਾ ਅਨਾਜ ਮੰਡੀ ਵਿਚ ਝੋਨੇ ਦੀ ਲਗਭਗ 90 ਫ਼ੀਸਦੀ ਤੋਂ ਵੱਧ ਆਮਦ ਹੋ ਚੁੱਕੀ ਹੈ ਅਤੇ ਇਸ ਵਾਰ ਜਿਥੇ ਕਿਸਾਨਾਂ ਨੂੰ ਝੋਨੇ ਵਿਚ ਨਮੀ ਵੱਧ ਮਾਤਰਾ ਦੀ ਸਮੱਸਿਆ ਨਾਲ ਜੂਝਣਾ ਪਿਆ ਅਤੇ ਹੁਣ ਪਿਛਲੇ 12 ਦਿਨਾਂ ਤੋਂ ...

ਪੂਰੀ ਖ਼ਬਰ »

ਸੜਕ ਹਾਦਸੇ ਵਿਚ ਜ਼ਖ਼ਮੀ ਹੋਏ ਟਰੈਕਟਰ ਚਾਲਕ ਦੀ ਮੌਤ

ਖੰਨਾ, 13 ਨਵੰਬਰ (ਮਨਜੀਤ ਸਿੰਘ ਧੀਮਾਨ)-ਬੀਤੀ ਰਾਤ ਇਕ ਬੱਸ ਅਤੇ ਟਰੈਕਟਰ ਦੀ ਟੱਕਰ ਵਿਚ ਜ਼ਖ਼ਮੀ ਹੋਏ ਟਰੈਕਟਰ ਚਾਲਕ ਦੀ ਹਸਪਤਾਲ ਵਿਚ ਮੌਤ ਹੋ ਜਾਣ ਦੀ ਖ਼ਬਰ ਹੈ | ਏ. ਐਸ. ਆਈ ਰਘਵੀਰ ਸਿੰਘ ਨੇ ਦੱਸਿਆ ਕਿ ਪਿਆਰਾ ਸਿੰਘ ਪੁੱਤਰ ਅਰਜਨ ਸਿੰਘ ਵਾਸੀ ਭੁਗਤਾਣਾ ਕੁਰਾਲੀ ਅਤੇ ...

ਪੂਰੀ ਖ਼ਬਰ »

25 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਦਰਜ

ਖੰਨਾ, 13 ਨਵੰਬਰ (ਹਰਜਿੰਦਰ ਸਿੰਘ ਲਾਲ/ਮਨਜੀਤ ਸਿੰਘ ਧੀਮਾਨ)- ਕੈਨੇਡਾ ਭੇਜਣ ਦੀ ਥਾਂ ਧੋਖੇ ਨਾਲ ਦੁਬਈ ਭੇਜ ਕੇ 25 ਲੱਖ ਰੁਪਏ ਦੀ ਕਥਿਤ ਠੱਗੀ ਮਾਰਨ ਦੇ ਦੋਸ਼ ਵਿਚ ਇੱਕ ਵਿਅਕਤੀ ਿਖ਼ਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ | ਜੱਗਾ ਸਿੰਘ ਪੁੱਤਰ ਦਲੀਪ ਸਿੰਘ ਵਾਸੀ ...

ਪੂਰੀ ਖ਼ਬਰ »

ਲੜਕੀਆਂ ਦੇ ਵਿਆਹ, ਭੰਡਾਰਾ ਅਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ

ਮਲੌਦ, 13 ਨਵੰਬਰ (ਦਿਲਬਾਗ ਸਿੰਘ ਚਾਪੜਾ/ਕੁਲਵਿੰਦਰ ਸਿੰਘ ਨਿਜ਼ਾਮਪੁਰ)- ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਦੁਧਾਲ ਰੋਡ ਮਲੌਦ ਵਿਖੇ ਲੱਖ ਦਾਤਾ ਦਰਬਾਰ ਤੇ ਮੁੱਖ ਸੇਵਾਦਾਰ ਜਗਤਾਰ ਸਿੰਘ ਗੋਗੀ ਰੋੜੀਆ ਦੀ ਅਗਵਾਈ ਵਿਚ ਲੋੜਵੰਦ ਲੜਕੀਆਂ ਦੇ ਵਿਆਹ, ਭੰਡਾਰਾ ...

ਪੂਰੀ ਖ਼ਬਰ »

ਸੈਕਰਡ ਹਾਰਟ ਸਕੂਲ ਨੇ ਵਿਸ਼ਵ ਦਿਆਲਤਾ ਦਿਵਸ ਮੌਕੇ ਮਾਰਚ ਕੱਢਿਆ

ਖੰਨਾ, 13 ਨਵੰਬਰ (ਹਰਜਿੰਦਰ ਸਿੰਘ ਲਾਲ)-ਸੈਕਰਡ ਹਾਰਟ ਕਾਨਵੈਂਟ ਸੀਨੀਅਰ ਸੈਕ. ਵਿਚ ਡਾਇਰੈਕਟਰ ਫਾਦਰ ਵਿਲੀਅਮ ਸਹੋਤਾ ਅਤੇ ਪਿ੍ੰ: ਸਿਸਟਰ ਵਰਜਨ ਦੀ ਅਗਵਾਈ ਵਿਚ ਵਿਸ਼ਵ ਦਿਆਲਤਾ ਕੈਂਪ ਮੁਹਿੰਮ 13 ਨਵੰਬਰ 2018 ਤੋਂ ਸ਼ੁਰੂ ਕੀਤੀ ਗਈ | ਇਸ ਮੌਕੇ ਕੱਢੇ ਗਏ ਦਿਆਲਤਾ ਮਾਰਚ ...

ਪੂਰੀ ਖ਼ਬਰ »

ਏ. ਐਸ. ਵਿਮਨ ਕਾਲਜ ਵਿਚ ਸ਼ਖ਼ਸੀਅਤ ਵਿਕਾਸ ਅਤੇ ਰੁਜ਼ਗਾਰ ਸਬੰਧੀ ਸੈਮੀਨਾਰ

ਖੰਨਾ, 13 ਨਵੰਬਰ (ਹਰਜਿੰਦਰ ਸਿੰਘ ਲਾਲ)-ਏ. ਐਸ. ਕਾਲਜ ਫ਼ਾਰ ਵਿਮੈਨ ਖੰਨਾ ਵਿਚ ਅੰਦਰੂਨੀ ਗੁਣਵੱਤਾ ਭਰੋਸਾ ਅਤੇ ਪਲੇਸਮੈਂਟ ਸੈਲ ਵਲੋਂ ਸ਼ਖ਼ਸੀਅਤ ਦੇ ਵਿਕਾਸ ਅਤੇ ਘਰ ਘਰ ਰੋਜ਼ਗਾਰ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ | ਇਸ ਸੈਮੀਨਾਰ ਦੇ ਕਨਵੀਨਰ ਡਾ: ਰਜਨੀ ...

ਪੂਰੀ ਖ਼ਬਰ »

ਏ. ਐਸ. ਗਰੁੱਪ ਦੇ ਵਿਦਿਆਰਥੀਆਂ ਨੇ ਕੀਤਾ ਚਾਣਕਿਆ ਡੇਅਰੀ ਦਾ ਵਿੱਦਿਅਕ ਦੌਰਾ

ਖੰਨਾ, 13 ਨਵੰਬਰ (ਹਰਜਿੰਦਰ ਸਿੰਘ ਲਾਲ)-ਏ. ਐਸ. ਗਰੱੁਪ ਆਫ਼ ਇੰਸਟੀਚਿਊਸ਼ਨਸ ਖੰਨਾ ਦੇ ਬੀ.ਬੀ. ਏ, ਐਮ. ਬੀ. ੲ.ੇ ਅਤੇ ਬੀ. ਕਾਮ. ਪ੍ਰੋਫੈਸ਼ਨਲ ਦੂਜੇ ਭਾਗ ਦੇ ਵਿਦਿਆਰਥੀਆਂ ਵਲੋਂ ਚਾਣਕਿਆ ਡੇਅਰੀ ਉਦਯੋਗ ਮੰਡੀ ਗੋਬਿੰਦਗੜ੍ਹ ਵਿਖੇ ਵਿੱਦਿਅਕ ਦੌਰਾ ਕੀਤਾ ਗਿਆ | ਇਸ ਦੌਰਾਨ ...

ਪੂਰੀ ਖ਼ਬਰ »

ਖੰਨਾ ਵਿਖੇ ਆਮ ਲੋਕਾਂ ਵਿਚੋਂ ਬਣਾਏ ਗਏ ਟਰੈਫ਼ਿਕ ਮਾਰਸ਼ਲ

ਖੰਨਾ, 13 ਨਵੰਬਰ (ਹਰਜਿੰਦਰ ਸਿੰਘ ਲਾਲ)-ਖੰਨਾ ਦੇ ਐਸ. ਐਸ. ਪੀ. ਧਰੁਵ ਦਹੀਆ ਨੇ ਪ੍ਰੈਸ ਨੋਟ ਰਾਹੀਂ ਦੱਸਿਆ ਕਿ ਪੁਲਿਸ ਜ਼ਿਲ੍ਹਾ ਖੰਨਾ ਵਿਚ ਲੰਬੇ ਸਮੇਂ ਤੋਂ ਚੱਲ ਰਹੀ ਟਰੈਫ਼ਿਕ ਸਮੱਸਿਆ ਨੰੂ ਧਿਆਨ ਵਿਚ ਰੱਖਦੇ ਹੋਏ ਖੰਨਾ ਪੁਲਿਸ ਵਲੋਂ ਇਕ ਅਨੋਖੀ ਪਹਿਲਕਦਮੀ ਕਰਕੇ ਇਕ ...

ਪੂਰੀ ਖ਼ਬਰ »

ਨਾਨਕਸਰ ਠਾਠ ਨੇ ਮੁਫ਼ਤ ਸਿਹਤ ਜਾਂਚ ਕੈਂਪ ਲਗਾਇਆ

ਅਹਿਮਦਗੜ੍ਹ, 13 ਨਵੰਬਰ (ਪੁਰੀ/ਸੋਢੀ) ਬਾਬਾ ਅਮਰ ਸਿੰਘ ਬੜੂੰਦੀ ਵਾਲਿਆਂ ਵਲੋਂ ਚਲਾਈ ਜਾ ਰਹੀ ਵਿੱਦਿਅਕ ਸੰਸਥਾ ਅਨੰਦ ਈਸ਼ਰ ਸੀ. ਸਕੈਂਡਰੀ ਸਕੂਲ ਵਿਖੇ ਨਾਨਕਸਰ ਠਾਠ ਬੜੂੰਦੀ ਦੇ ਵਿਸ਼ੇਸ਼ ਪ੍ਰਬੰਧਾਂ ਹੇਠ ਵੱਖ-ਵੱਖ ਬਿਮਾਰੀਆਂ ਨਾਲ ਪੀੜਤਾਂ ਦੀ ਮੁਫ਼ਤ ਜਾਂਚ ਦਾ ...

ਪੂਰੀ ਖ਼ਬਰ »

ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਵਿਖੇ ਪਸਾਰ ਭਾਸ਼ਨ

ਦੋਰਾਹਾ, 13 ਨਵੰਬਰ (ਮਨਜੀਤ ਸਿੰਘ ਗਿੱਲ, ਜਸਵੀਰ ਝੱਜ)-ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਵਿਖੇ ਪਿ੍ੰਸੀਪਲ ਡਾ. ਨਰਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਰਾਜਨੀਤੀ ਸ਼ਾਸਤਰ ਦੇ ਪੋਸਟ ਗ੍ਰੇਜੂਏਟ ਵਿਭਾਗ ਵਲੋਂ ਪਸਾਰ ਭਾਸ਼ਨ ਕਰਵਾਇਆ ਗਿਆ ਜਿਸ ਵਿਚ ਪੰਜਾਬ ...

ਪੂਰੀ ਖ਼ਬਰ »

ਆਵਾਰਾ ਪਸ਼ੂਆਂ ਨੂੰ ਸੁਰੱਖਿਅਤ ਥਾਂ 'ਤੇ ਪਹੁੰਚਾਉਣ ਲਈ ਨਗਰ ਕੌ ਾਸਲ ਨੇ ਕੀਤੀ ਪਹਿਲਕਦਮੀ

ਮਾਛੀਵਾੜਾ ਸਾਹਿਬ, 13 ਨਵੰਬਰ (ਮਨੋਜ ਕੁਮਾਰ) ਐੱਸ. ਡੀ. ਐਮ. ਸਮਰਾਲਾ ਮੈਡਮ ਗੀਤਿਕਾ ਸਿੰਘ ਦੇ ਸਖ਼ਤ ਆਦੇਸ਼ਾਂ ਤੋਂ ਬਾਅਦ ਮਾਛੀਵਾੜਾ ਨਗਰ ਕੌਾਸਲ ਨੇ ਆਪਣੇ ਸਾਥੀ ਕਰਮਚਾਰੀਆਂ ਦੀ ਸਹਾਇਤਾ ਨਾਲ ਸ਼ਹਿਰ ਦੇ ਵੱਖ-ਵੱਖ ਥਾਵਾਂ 'ਤੇ ਚਿਰਾਂ ਤੋਂ ਆਵਾਰਾ ਅਵਸਥਾ ਵਿਚ ...

ਪੂਰੀ ਖ਼ਬਰ »

ਸਿਹਤ ਵਿਭਾਗ ਨੇ 5 ਸਾਲਾਂ ਵਿਚ ਸਿਰਫ਼ ਇਕ ਵਾਰ ਕੀਤੀ ਦੁੱਧ ਦੀ ਜਾਂਚ

ਮਾਛੀਵਾੜਾ ਸਾਹਿਬ, 13 ਨਵੰਬਰ (ਮਨੋਜ ਕੁਮਾਰ)- ਭਿ੍ਸ਼ਟਾਚਾਰ ਵਿਰੋਧੀ ਫ਼ਰੰਟ ਰਜਿ ਮਾਛੀਵਾੜਾ ਵਲੋਂ ਆਰ. ਟੀ. ਆਈ. ਐਕਟ 2005 ਅਧੀਨ ਮੰਗੀ ਸੂਚਨਾ ਤੋਂ ਖ਼ੁਲਾਸਾ ਹੋਇਆ ਕਿ ਮਾਛੀਵਾੜਾ ਸ਼ਹਿਰ ਅੰਦਰ ਵਿਕਦੇ ਦੁੱਧ ਦੀ ਸਿਹਤ ਵਿਭਾਗ ਵਲੋਂ ਪਿਛਲੇ 5 ਸਾਲਾਂ ਵਿਚ 1 ਵਾਰ ਹੀ ਜਾਂਚ ...

ਪੂਰੀ ਖ਼ਬਰ »

ਮੈਕਰੋ ਗਲੋਬਲ ਦੀ ਵਿਦਿਆਰਥਣ ਕਿਰਨਜੋਤ ਨੇ ਆਈਲੈਟਸ ਲਿਸਨਿੰਗ ਵਿਚ ਲਏ 8 ਬੈਂਡ-ਡੱਲਾ

ਖੰਨਾ, 13 ਨਵੰਬਰ (ਹਰਜਿੰਦਰ ਸਿੰਘ ਲਾਲ)-ਅੱਜ ਦੀ ਨੌਜਵਾਨ ਪੀੜੀ ਜਿੱਥੇ ਬਾਹਰਲੇ ਦੇਸ਼ਾਂ ਵਿਚ ਜਾ ਕੇ ਪੜ੍ਹਨ ਅਤੇ ਉੱਥੇ ਹੀ ਚੰਗੇ ਭਵਿੱਖ ਬਣਾਉਣ ਦੇ ਸੁਪਨੇ ਵੇਖ ਰਹੀ ਹੈ | ਉੱਥੇ ਹੀ ਆਈਲੈਟਸ ਵਿਚ ਚੰਗੇ ਬੈਂਡ ਲੈਣਾ ਬਹੁਤੇ ਵੱਡੀ ਚੁਣੌਤੀ ਬਣ ਚੁੱਕਾ ਹੈ | ਮੈਕਰੋ ...

ਪੂਰੀ ਖ਼ਬਰ »

ਬਾਬਾ ਦਰਸ਼ਨ ਸਿੰਘ ਤਪੋਬਣ ਢੱਕੀ ਸਾਹਿਬ ਵਾਲੇ ਗੁਰਮਤਿ ਪ੍ਰਚਾਰ ਲਈ ਇਟਲੀ ਰਵਾਨਾ

ਮਲੌਦ, 13 ਨਵੰਬਰ (ਦਿਲਬਾਗ ਸਿੰਘ ਚਾਪੜਾ)- ਤਪੋਬਣ ਧਰਮ ਪ੍ਰਚਾਰ ਲਹਿਰ ਦੇ ਤਹਿਤ ਬਾਬਾ ਦਰਸ਼ਨ ਸਿੰਘ ਖ਼ਾਲਸਾ ਗੁਰਦੁਆਰਾ ਤਪੋਬਣ ਢੱਕੀ ਸਾਹਿਬ ਮਕਸੂਦੜਾ ਵਾਲੇ ਜਥੇ ਸਮੇਤ ਗੁਰਮਤਿ ਪ੍ਰਚਾਰ ਲਈ ਇਟਲੀ, ਫਿਨਲੈਂਡ ਤੇ ਸਵੀਡਨ ਲਈ ਕੱਲ੍ਹ ਰਵਾਨਾ ਹੋਏ | ਭਾਈ ਗੁਰਦੀਪ ਸਿੰਘ ...

ਪੂਰੀ ਖ਼ਬਰ »

ਅਧਿਆਪਕਾਂ ਨੇ ਕੀਤਾ ਵਿਧਾਇਕ ਦੀ ਕੋਠੀ ਦਾ ਘਿਰਾਓ

ਸਮਰਾਲਾ, 13 ਨਵੰਬਰ (ਸੁਰਜੀਤ/ਬਲਜੀਤ ਸਿੰਘ ਬਘੌਰ)- ਸਾਂਝਾ ਅਧਿਆਪਕ ਮੋਰਚਾ ਵਲੋਂ ਆਪਣੇ ਮਿਥੇ ਐਲਾਨ ਦੌਰਾਨ ਪੁਲਿਸ ਬੈਰੀਕੇਡ ਤੋੜ ਕੇ ਅੱਜ ਸਥਾਨਕ ਵਿਧਾਇਕ ਦੀ ਕੋਠੀ ਦਾ ਘਿਰਾਓ ਕੀਤਾ ਅਤੇ ਆਪਣੀਆਂ ਮੰਗਾਂ ਸਬੰਧੀ ਆਵਾਜ਼ ਬੁਲੰਦ ਕੀਤੀ | ਰੋਸ ਮਾਰਚ ਨੂੰ ਸਫਲ ਬਣਾਉਣ ...

ਪੂਰੀ ਖ਼ਬਰ »

ਕੁਹਾੜਾ ਦੇ ਇਕ ਘਰ ਵਿਚ ਚੋਰੀ

ਕੁਹਾੜਾ, 13 ਨਵੰਬਰ (ਤੇਲੂ ਰਾਮ ਕੁਹਾੜਾ)- ਪਿੰਡ ਕੁਹਾੜਾ ਵਿਖੇ ਸੰਘੂ ਪੈਲੇਸ ਤੋਂ ਅੱਗੇ ਵਸੀ ਇਕ ਕਾਲੋਨੀ ਦੇ ਇਕ ਘਰ ਵਿਚ ਚੋਰੀ ਹੋਣ ਦੀ ਖ਼ਬਰ ਹੈ | ਘਰ ਦੇ ਮਾਲਕ ਕਮਲ ਕਿਸ਼ੋਰ ਪੱੁਤਰ ਹਰੀ ਚੰਦ ਵਰਮਾ ਨੇ ਦੱਸਿਆ ਕਿ ਉਹ ਪਿਛਲੇ ਕੁੱਝ ਸਮੇਂ ਤੋਂ ਕਰਨਾਲ ਚਲਿਆ ਗਿਆ ਸੀ ਉਸ ...

ਪੂਰੀ ਖ਼ਬਰ »

ਖੇਡਾਂ ਪ੍ਰਤੀ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਪੁਲਿਸ ਵਲੋਂ ਸੈਮੀਨਾਰ

ਅਹਿਮਦਗੜ੍ਹ, 13 ਨਵੰਬਰ (ਪੁਰੀ)- ਵਿਦਿਆਰਥੀਆਂ ਨੂੰ ਖੇਡਾਂ ਪ੍ਰਤੀ ਜਾਗਰੂਕਤਾ ਕਰਨ ਲਈ ਸਥਾਨਕ ਪੁਲਿਸ ਵਲੋਂ ਮਹਾਤਮਾ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਅਤੇ ਲਾਲ ਬਹਾਦਰ ਸ਼ਾਸਤਰੀ ਪਬਲਿਕ ਸਕੂਲ ਵਿਖੇ ਸੈਮੀਨਾਰ ਅਤੇ ਵਰਕਸ਼ਾਪਾਂ ਲਗਾਈਆਂ ਗਈਆਂ | ਐਸ. ਐਚ. ਓ. ਸਿਟੀ ...

ਪੂਰੀ ਖ਼ਬਰ »

ਸਿਹੌੜਾ 'ਚ ਸੀਵਰੇਜ ਪਾਈਪਾਂ ਪੈਣੀਆਂ ਸ਼ੁਰੂ

ਮਲੌਦ, 13 ਨਵੰਬਰ (ਨਿਜ਼ਾਮਪੁਰ/ਚਾਪੜਾ)- ਪਿੰਡ ਸਿਹੌੜਾ ਵਿਖੇ ਪਿਛਲੇ ਕਈ ਸਾਲਾਂ ਤੋਂ ਅਧੂਰੇ ਕਾਰਜ ਨੂੰ ਪਿੰਡ ਤੋਂ ਬਾਹਰ ਵਸੋਂ ਵਾਲੇ ਘਰਾਂ ਦੀ ਮੁੱਖ ਮੰਗ ਨੂੰ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਯਾਦਵਿੰਦਰ ਸਿੰਘ ਜੰਡਾਲੀ ਨੇ ਪੂਰਾ ਕਰਦਿਆਂ ਮਨਰੇਗਾ ਯੋਜਨਾ ਤਹਿਤ ...

ਪੂਰੀ ਖ਼ਬਰ »

ਨਰਿੰਦਰ ਸ਼ਰਮਾ ਦੀ ਪੁਸਤਕ ਰਿਲੀਜ਼ ਤੇ ਸਮਰਾਲਾ ਚ ਸਾਹਿਤਕਾਰਾਂ ਨੇ ਬੰਨਿ੍ਹਆ ਰੰਗ

ਸਮਰਾਲਾ, 13 ਨਵੰਬਰ (ਸੁਰਜੀਤ)- ਪੰਜਾਬੀ ਸਾਹਿਤ ਸਭਾ (ਰਜਿ.) ਸਮਰਾਲਾ ਵੱਲੋਂ ਐਡਵੋਕੇਟ ਨਰਿੰਦਰ ਸ਼ਰਮਾ ਦੇ ਪਲੇਠੇ ਕਾਵ-ਸੰਗ੍ਰਹਿ 'ਜਿੱਤ ਕੇ ਆਉਣ ਤਕ' ਰਿਲੀਜ਼ ਸਮੇਂ ਸਮਰਾਲਾ ਵਿਖੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਆਏ ਲੇਖਕਾਂ, ਵਕੀਲਾਂ, ਸਾਹਿਤਕਾਰਾਂ ਅਤੇ ...

ਪੂਰੀ ਖ਼ਬਰ »

ਏ. ਡੀ. ਸੀ. ਗਿੱਲ ਨੇ ਸ਼ਹਿਰ ਵਿਚ ਫਿਰਦੇ ਗਊ ਧਨ ਨੂੰ ਭਾਦਸੋਂ ਬੀੜ ਵਿਚ ਛੱਡਣ ਤੇ ਪ੍ਰਗਟਾਈ ਸਹਿਮਤੀ

ਖੰਨਾ 13 ਨਵੰਬਰ (ਹਰਜਿੰਦਰ ਸਿੰਘ ਲਾਲ)-ਅੱਜ ਸ਼ਹਿਰੀ ਸੰਘਰਸ਼ ਕਮੇਟੀ ਵੱਲੋਂ ਖੰਨਾ ਦੇ ਏ.ਡੀ.ਸੀ. ਖੰਨਾ ਜਸਪਾਲ ਸਿੰਘ ਗਿੱਲ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਗਈ ਕਿ ਖੰਨਾ ਵਿਚ ਘੁੰਮ ਰਹੇ ਗਊ ਧਨ ਨੂੰ ਸਹੀ ਜਗ੍ਹਾ ਤੇ ਪਹੁੰਚਾਇਆ ਜਾਵੇ | ਜ਼ਿਕਰਯੋਗ ਹੈ ਕਿ ਅੱਜ ਖੰਨਾ ...

ਪੂਰੀ ਖ਼ਬਰ »

ਛਗਨ ਲਾਲ ਸਕੂਲ ਵਿਚ ਹੋਣਹਾਰ ਬੱਚਿਆਂ ਨੂੰ ਕੀਤਾ ਸਨਮਾਨਿਤ

ਖੰਨਾ 13 ਨਵੰਬਰ (ਹਰਜਿੰਦਰ ਸਿੰਘ ਲਾਲ)-ਸਥਾਨਕ ਸਵਾਮੀ ਛਗਨ ਲਾਲਾ ਹੰਸ ਰਾਜ ਜੈਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਚ ਇਕ ਸਮਾਰੋਹ ਦਾ ਆਯੋਜਨ ਕੀਤਾ ਗਿਆ | ਜਿਸ ਵਿਚ ਪ੍ਰੀ ਨਰਸਰੀ ਤੋਂ ਲੈ ਕੇ 12ਵੀਂ ਕਲਾਸ ਤੱਕ ਦੇ ਹੋਣਹਾਰ ਵਿਦਿਆਰਥੀਆਂ ਸਨਮਾਨਿਤ ਕੀਤਾ ਗਿਆ | ...

ਪੂਰੀ ਖ਼ਬਰ »

ਕੋਟਾਂ ਕਾਲਜ ਦੀਆਂ ਵਿਦਿਆਰਥਣਾਂ ਨੇ ਖ਼ਾਲਸਾਈ ਖੇਡਾਂ 'ਚ ਮੱਲ੍ਹਾਂ ਮਾਰੀਆਂ

ਬੀਜਾ 13 ਨਵੰਬਰ (ਰਣਧੀਰ ਸਿੰਘ ਧੀਰਾ)-ਮਾਤਾ ਗੰਗਾ ਖ਼ਾਲਸਾ ਕਾਲਜ ਫ਼ਾਰ ਗਰਲਜ਼, ਮੰਜੀ ਸਾਹਿਬ, ਕੋਟਾਂ ਦੀਆਂ ਵਿਦਿਆਰਥਣਾਂ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕਰਵਾਏ 15ਵੇਂ ਖ਼ਾਲਸਾਈ ਖੇਡ ਉਤਸਵ ਜੋ ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ, ਸ੍ਰੀ ...

ਪੂਰੀ ਖ਼ਬਰ »

ਸਾਂਝਾ ਮੋਰਚੇ ਦੇ ਹੱਕ ਵਿਚ ਅਧਿਆਪਕਾਂ ਨੇ ਕੀਤਾ ਸਰਕਾਰ ਵਿਰੁੱਧ ਰੋਸ ਪ੍ਰਗਟ

ਦੋਰਾਹਾ, 13 ਨਵੰਬਰ (ਜਸਵੀਰ ਝੱਜ) - ਪਟਿਆਲਾ ਵਿਖੇ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੁਆਰਾ ਜਾਰੀ ਪੱਕੇ ਮੋਰਚੇ ਅਤੇ ਲੜੀ ਵਾਰ ਭੁੱਖ ਹੜਤਾਲ਼ ਰਾਹੀਂ ਪੰਜਾਬ ਵਿਚ ਛਿੜਿਆ ਅਧਿਆਪਕ ਅੰਦੋਲਨ ਨਿੱਤ ਨਵੇਂ ਰੂਪ ਧਾਰਨ ਕਰਦਾ ਜਾ ਰਿਹਾ ਹੈ | ਅੱਜ ਸਰਕਾਰੀ ਸੀਨੀਅਰ ਸੈਕੰਡਰੀ ...

ਪੂਰੀ ਖ਼ਬਰ »

ਵੱਖ-ਵੱਖ ਆਗੂਆਂ ਵਲੋਂ ਮਾਤਾ ਅੰਗਰੇਜ ਕੌਰ ਭੰਗੂ ਨੂੰ ਸ਼ਰਧਾਂਜਲੀਆਂ

ਮੁੱਲਾਂਪੁਰ-ਦਾਖਾ, 13 ਨਵੰਬਰ (ਨਿਰਮਲ ਸਿੰਘ ਧਾਲੀਵਾਲ)-ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਮਾਤਾ ਅੰਗਰੇਜ ਕੌਰ ਭੰਗੂ ਨਮਿਤ ਗੁਰਦੁਆਰਾ ਸਾਹਿਬ ਇਯਾਲੀ ਖੁਰਦ ਵਿਖੇ ਅੰਤਿਮ ਅਰਦਾਸ ਹੋਈ | ਇਸ ਤੋਂ ਪਹਿਲਾਂ ਭਾਈ ਨਰਿੰਦਰਪਾਲ ਸਿੰਘ ਲਲਤੋਂ ਕਲਾਂ ਦੇ ਜਥੇ ਵਲੋਂ ਕੀਰਤਨ ...

ਪੂਰੀ ਖ਼ਬਰ »

ਕਾਂਗਰਸੀ ਕੌ ਾਸਲਰ ਰਮਨ ਚਾਂਦੀ ਵਲੋਂ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ

ਪਾਇਲ, 13 ਨਵੰਬਰ (ਰਜਿੰਦਰ ਸਿੰਘ/ ਨਿਜ਼ਾਮਪੁਰ)- ਕਾਂਗਰਸ ਪਾਰਟੀ ਨੂੰ ਉਸ ਵੇਲੇ ਕਾਫੀ ਧੱਕਾ ਲਗਿਆ ਜਦੋਂ ਕਾਂਗਰਸ ਪਾਰਟੀ ਦੇ ਕੌਾਸਲਰ ਰਮਨ ਕੁਮਾਰ ਚਾਂਦੀ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ | ਕੌਾਸਲਰ ਚਾਂਦੀ ਦਾ ਅਸਤੀਫ਼ਾ ਅੱਜ ਸਾਰਾ ...

ਪੂਰੀ ਖ਼ਬਰ »

ਦੋਰਾਹਾ ਸ਼ਹਿਰ ਵਿਚ ਬਾਲ ਮੰਗਤਿਆਂ ਦੀ ਭਰਮਾਰ

ਦੋਰਾਹਾ, 13 ਨਵੰਬਰ (ਜਸਵੀਰ ਝੱਜ)-ਦੋਰਾਹਾ ਸ਼ਹਿਰ ਵਿਚ ਅਕਸਰ ਹੀ ਮੰਗਤਿਆਂ ਖ਼ਾਸ ਕਰ ਕੇ ਬਾਲ ਮੰਗਤਿਆਂ ਨੂੰ ਇਕੱਲੇ ਜਾਂ ਉਨ੍ਹਾਂ ਦੀਆਂ ਆਸ਼ਰਿਤਾਂ (ਮਾਵਾਂ/ਦਾਦੀਆਂ/ਭੈਣਾਂ) ਨਾਲ਼ ਗਲ਼ੀ-ਗਲ਼ੀ, ਦੁਕਾਨ-ਦੁਕਾਨ ਮੰਗਦੇ ਦੇਖਿਆ ਜਾ ਸਕਦਾ ਹੈ | ਹੈਰਾਨੀ ਹੁੰਦੀ ਹੈ ਕਿ ਇਹ ...

ਪੂਰੀ ਖ਼ਬਰ »

ਪੂਰਾ ਦਿਨ ਸੇਵਾ ਕੇਂਦਰ ਪਾਇਲ ਦਾ ਇੰਟਰਨੈਟ ਬੰਦ ਹੋਣ ਕਾਰਨ ਲੋਕ ਹੋਏ ਖ਼ੱਜਲ-ਖ਼ੁਆਰ

ਪਾਇਲ, 13 ਨਵੰਬਰ (ਰਜਿੰਦਰ ਸਿੰਘ/ਨਿਜ਼ਾਮਪੁਰ)- ਪਿਛਲੀ ਸਰਕਾਰ ਵਲੋਂ ਪਿੰਡਾਂ 'ਚ ਬਣਾਏ ਸੇਵਾ ਕੇਂਦਰ ਮੌਜੂਦਾ ਸਰਕਾਰ ਵਲੋਂ ਬੰਦ ਕਰਨ ਕਰ ਕੇ ਹੁਣ ਪਿੰਡਾਂ ਦੇ ਲੋਕਾਂ ਨੂੰ ਵੀ ਸ਼ਹਿਰਾਂ ਦੇ ਸੇਵਾ ਕੇਂਦਰਾਂ 'ਚ ਕਾਫੀ ਦੂਰੀ ਤਹਿ ਕਰ ਕੇ ਆਪਣੇ ਕੰਮ ਕਰਵਾਉਣ ਲਈ ਆਉਣਾ ...

ਪੂਰੀ ਖ਼ਬਰ »

ਸ਼ਹੀਦ ਸਰਾਭਾ ਨੂੰ ਸ਼ਰਧਾਂਜਲੀ ਭੇਟ

ਦੋਰਾਹਾ, 13 ਨਵੰਬਰ (ਜਸਵੀਰ ਝੱਜ)- ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਉਨ੍ਹਾਂ ਦੇ 103ਵੇਂ ਸ਼ਹੀਦੀ ਦਿਵਸ ਤੇ ਦੋਰਾਹਾ ਵਿਖੇ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ | ਭਗਵੰਤ ਸਿੰਘ ਮੱਲ੍ਹੀ ਸਾਬਕਾ ਚੇਅਰਮੈਨ ਸਰਪੰਚ ਐਸੋਸੀਏਸ਼ਨ ਦੋਰਾਹਾ ਅਤੇ ਗੁਰਤੇਜ ਸਿੰਘ ਗਰੇਵਾਲ਼ ...

ਪੂਰੀ ਖ਼ਬਰ »

ਐਸ. ਐਸ. ਪੀ. ਤੋਂ ਆਰ. ਟੀ. ਆਈ. ਅਧੀਨ ਜਾਣਕਾਰੀ ਦਿਵਾਉਣ ਦੀ ਮੰਗ

ਖੰਨਾ, 13 ਨਵੰਬਰ (ਹਰਜਿੰਦਰ ਸਿੰਘ ਲਾਲ)-ਸਥਾਨਕ ਆਰ. ਟੀ. ਆਈ. ਵਰਕਰ ਸੰਤੋਖ ਸਿੰਘ ਬੈਨੀਪਾਲ ਨੇ ਇਕ ਪਾਸੇ ਐਸ. ਐਸ. ਪੀ. ਧਰੁਵ ਦਹੀਆ ਦੀ ਤਾਰੀਫ਼ ਕੀਤੀ ਕਿ ਉਨ੍ਹਾਂ ਦੇ ਚਾਰਜ ਸੰਭਾਲਣ ਤੋਂ ਬਾਅਦ ਖੰਨਾ ਵਿਚ ਜੁਰਮਾਂ ਦਾ ਗਰਾਫ਼ ਘੱਟ ਗਿਆ ਹੈ, ਮੁਜਰਮਾਂ ਨੂੰ ਲੁਕਣ ਲਈ ਥਾਂ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX