ਪੁਲਿਸ ਨੇ ਸ਼ਹਿਰਾਂ 'ਚ ਲਗਾਏ ਅੱਤਵਾਦੀ ਮੂਸਾ ਦੇ ਪੋਸਟਰ
ਗੁਰਦਾਸਪੁਰ, 15 ਨਵੰਬਰ (ਆਰਿਫ਼)-ਪਾਕਿਸਤਾਨ 'ਚ ਸਰਗਰਮ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਜ਼ਾਕਿਰ ਮੂਸਾ ਤੇ ਉਸ ਦੇ ਕਰੀਬ 6 ਤੋਂ 7 ਸਾਥੀਆਂ ਨੂੰ ਵੱਖ-ਵੱਖ ਸ਼ਹਿਰਾਂ 'ਚ ਵੇਖੇ ਜਾਣ ਦੀ ਸੂਚਨਾ 'ਤੇ ਪੰਜਾਬ ਭਰ 'ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ | ਬੀਤੇ ਦਿਨ ਪਠਾਨਕੋਟ ਤੋਂ ਨਜ਼ਦੀਕੀ ਮਾਧੋਪੁਰ ਤੋਂ ਚਾਰ ਸ਼ੱਕੀ ਵਿਅਕਤੀਆਂ ਵਲੋਂ ਬੰਦੂਕ ਦਿਖਾ ਕੇ ਇਕ ਇਨੋਵਾ ਗੱਡੀ ਖ਼ੋਹੇ ਜਾਣ ਦੀ ਖ਼ਬਰ ਮਿਲੀ ਸੀ | ਜਿਸ ਤੋਂ ਬਾਅਦ ਇਹ ਅਟਕਲਾਂ ਲਗਾਈਆਂ ਜਾ ਰਹੀਆਂ ਸੀ ਕਿ ਇਹ ਗੱਡੀ ਅੱਤਵਾਦੀਆਂ ਵਲੋਂ ਵੀ ਖ਼ੋਹੀ ਹੋਈ ਜਾ ਸਕਦੀ ਹੈ | ਕਿਉਂਕਿ ਇਸ ਘਟਨਾ ਤੋਂ ਬਾਅਦ ਪਠਾਨਕੋਟ ਤੇ ਗੁਰਦਾਸਪੁਰ ਦੇ ਇਲਾਕਿਆਂ ਅੰਦਰ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਸੀ | ਹੁਣ ਇੰਟੈਲੀਜੈਂਸ ਬਿਊਰੋ ਵਲੋਂ ਇਕ ਪੱਤਰ ਜਾਰੀ ਕੀਤਾ ਗਿਆ ਹੈ | ਜਿਸ 'ਚ ਜੈਸ਼-ਏ-ਮੁਹੰਮਦ ਸੰਗਠਨ ਦੇ 7 ਮੈਂਬਰਾਂ ਨੰੂ ਫ਼ਿਰੋਜ਼ਪੁਰ 'ਚ ਦੇਖੇ ਜਾਣ ਦੀ ਗੱਲ ਕੀਤੀ ਜਾ ਰਹੀ ਹੈ |
ਜਿਸ ਉਪਰੰਤ ਪੂਰੇ ਪੰਜਾਬ 'ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ | ਗੁਰਦਾਸਪੁਰ, ਦੀਨਾਨਗਰ ਦੇ ਇਲਾਕਿਆਂ ਅੰਦਰ ਜੈਸ਼-ਏ-ਮੁਹੰਮਦ ਦੇ ਖ਼ਤਰਨਾਕ ਅੱਤਵਾਦੀ ਜ਼ਾਕਿਰ ਮੂਸਾ ਦੇ ਪੋਸਟਰ ਲਗਾ ਕੇ ਉਸ ਦੀ ਭਾਲ ਕੀਤੀ ਜਾ ਰਹੀ ਹੈ | ਇਸ ਸਬੰਧੀ ਐਸ.ਐਸ.ਪੀ. ਗੁਰਦਾਸਪੁਰ ਨੇ ਕਿਹਾ ਕਿ ਇੰਟੈਲੀਜੈਂਸ ਬਿਊਰੋ ਵਲੋਂ ਭੇਜੇ ਇਕ ਪੱਤਰ ਰਾਹੀਂ ਅੱਤਵਾਦੀ ਜ਼ਾਕਿਰ ਮੂਸਾ ਸਮੇਤ ਉਸ ਦੇ ਸਾਥੀਆਂ ਨੰੂ ਅੰਮਿ੍ਤਸਰ 'ਚ ਦੇਖੇ ਜਾਣ ਦੀ ਸੂਚਨਾ ਮਿਲ ਰਹੀ ਹੈ | ਜਿਸ ਕਾਰਨ ਪੂਰੇ ਪੰਜਾਬ 'ਚ ਹਾਈ ਅਲਰਟ ਕੀਤਾ ਹੋਇਆ ਹੈ ਅਤੇ ਸਰਹੱਦੀ ਇਲਾਕੇ ਅੰਦਰ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਹੈ | ਇਕ ਅਧਿਕਾਰੀ ਨੇ ਦੱਸਿਆ ਕਿ ਕਮਿਸ਼ਨਰਾਂ ਅਤੇ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਚੌਕਸ ਰਹਿਣ ਲਈ ਕਿਹਾ ਗਿਆ ਹੈ | ਖ਼ੁਫ਼ੀਆ ਸੂਚਨਾ 'ਚ ਇਹ ਵੀ ਦੱਸਿਆ ਗਿਆ ਹੈ ਕਿ ਹੋ ਸਕਦਾ ਹੈ ਕਿ ਪਾਕਿਸਤਾਨ ਤੋਂ ਆਏ ਇਹ ਅੱਤਵਾਦੀ ਰਾਜਧਾਨੀ ਦਿੱਲੀ ਵੱਲ ਵਧ ਰਹੇ ਹੋਣ | ਜ਼ਿਕਰਯੋਗ ਹੈ ਕਿ ਪਹਿਲਾਂ ਵੀ ਦੋ ਵਾਰ ਗੁਰਦਾਸਪੁਰ ਤੇ ਪਠਾਨਕੋਟ ਦੇ ਇਲਾਕਿਆਂ ਰਾਹੀਂ ਪਾਕਿਸਤਾਨੀ ਅੱਤਵਾਦੀਆਂ ਨੇ ਭਾਰਤ 'ਚ ਘੁਸਪੈਠ ਕੀਤੀ ਸੀ ਤੇ ਪਠਾਨਕੋਟ ਏਅਰਬੇਸ 'ਤੇ ਅੱਤਵਾਦੀ ਹਮਲਾ ਕੀਤਾ ਸੀ |
ਫ਼ਿਰੋਜ਼ਪੁਰ 'ਚ ਹੋਣ ਦਾ ਸ਼ੱਕ
ਫ਼ਿਰੋਜ਼ਪੁਰ (ਤਪਿੰਦਰ ਸਿੰਘ)-ਜੈਸ਼-ਏ-ਮੁਹੰਮਦ ਦੇ ਸੱਤ ਅੱਤਵਾਦੀਆਂ ਦੇ ਫ਼ਿਰੋਜ਼ਪੁਰ ਖ਼ੇਤਰ 'ਚ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ | ਭਾਵੇਂ ਭਾਰਤ ਦੀਆਂ ਖ਼ੁਫ਼ੀਆ ਏਜੰਸੀਆਂ ਪੁਖ਼ਤਾ ਪੁਸ਼ਟੀ ਨਹੀਂ ਕਰ ਰਹੀਆਂ, ਪ੍ਰੰਤੂ ਸੋਸ਼ਲ ਮੀਡੀਆ 'ਤੇ ਲਗਾਤਾਰ ਚੱਲ ਰਹੀਆਂ ਚਰਚਾਵਾਂ ਤੇ ਖ਼ਾਸ ਕਰਕੇ ਸਰਹੱਦੀ ਖ਼ੇਤਰ 'ਚ ਪਿਛਲੇ 24 ਘੰਟਿਆਂ ਤੋਂ ਪੁਲਿਸ ਤੇ ਹੋਰ ਸੁਰੱਖਿਆ ਬਲਾਂ ਦੇ ਸਖ਼ਤ ਪ੍ਰਬੰਧ ਲੋਕਾਂ 'ਚ ਸ਼ੱਕ ਦੀ ਸੰਭਾਵਨਾ ਨੂੰ ਵਧਾ ਰਹੇ ਹਨ |
ਕਾਰ ਖ਼ੋਹਣ ਵਾਲਿਆਂ ਦੀ ਭਾਲ ਲਈ ਟੀਮਾਂ ਬਣਾਈਆਂ-ਪੁਲਿਸ
ਚੰਡੀਗੜ੍ਹ (ਪੀ.ਟੀ.ਆਈ.)-ਬੀਤੇ ਦਿਨੀਂ ਪਠਾਨਕੋਟ ਜ਼ਿਲ੍ਹੇ 'ਚ ਮਾਧੋਪੁਰ ਨੇੜੇ ਚਾਰ ਵਿਅਕਤੀਆਂ ਵਲੋਂ ਬੰਦੂਕ ਦਿਖਾ ਕੇ ਡਰਾਈਵਰ ਤੋਂ ਖ਼ੋਹੀ ਗਈ ਗੱਡੀ ਦੀ ਘਟਨਾ ਦੇ ਮਾਮਲੇ 'ਚ ਪੁਲਿਸ ਦੇ ਹੱਥ ਅਜੇ ਤੱਕ ਕੋਈ ਸੁਰਾਗ ਨਹੀਂ ਲੱਗਾ | ਪੰਜਾਬ ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਅਸੀਂ ਉਨ੍ਹਾਂ ਨੂੰ ਕਾਬੂ ਕਰਨ 'ਚ ਲੱਗੇ ਹੋਏ ਹਾਂ | ਉਨ੍ਹਾਂ ਦੀ ਤਲਾਸ਼ ਲਈ ਕਈ ਟੀਮਾਂ ਬਣਾਈਆਂ ਗਈਆਂ ਹਨ ਅਤੇ ਸਰਹੱਦੀ ਜ਼ਿਲਿ੍ਹਆਂ ਪਠਾਨਕੋਟ, ਗੁਰਦਾਸਪੁਰ, ਬਟਾਲਾ, ਅੰਮਿ੍ਤਸਰ (ਦਿਹਾਤੀ) ਤੇ ਤਰਨ ਤਾਰਨ 'ਚ ਸੁਰੱਖਿਆ ਬਲਾਂ ਨੂੰ ਚੌਕਸ ਰਹਿਣ ਲਈ ਕਿਹਾ ਗਿਆ ਹੈ | ਪੰਜਾਬ ਪੁਲਿਸ ਸ਼ੱਕੀ ਵਿਅਕਤੀਆਂ ਨੂੰ ਲੱਭਣ ਲਈ ਜੰਮੂ-ਕਸ਼ਮੀਰ ਪੁਲਿਸ ਨਾਲ ਵੀ ਤਾਲਮੇਲ ਕਰ ਰਹੀ ਹੈ | ਸਰਹੱਦੀ ਇਲਾਕਿਆਂ 'ਚ ਅਤੇ ਰਾਜਮਾਰਗਾਂ 'ਤੇ ਕਈ ਜਾਂਚ ਚੌਕੀਆਂ ਬਣਾਈਆਂ ਗਈਆਂ ਹਨ ਅਤੇ ਵਾਹਨਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ |
ਨਵੀਂ ਦਿੱਲੀ, 15 ਨਵੰਬਰ (ਜਗਤਾਰ ਸਿੰਘ)-ਦਿੱਲੀ-ਐਨ. ਸੀ. ਆਰ. 'ਚ ਵਧ ਰਹੇ ਪ੍ਰਦੂਸ਼ਣ ਨੂੰ ਲੈ ਕੇ ਕੌਮੀ ਗ੍ਰੀਨ ਟਿ੍ਬਿਊਨਲ (ਐਨ. ਜੀ. ਟੀ.) ਨੇ ਸਖ਼ਤ ਫ਼ੈਸਲਾ ਲਿਆ ਹੈ | ਐਨ. ਜੀ. ਟੀ. ਨੇ ਅੱਜ ਇਕ ਫ਼ੈਸਲੇ 'ਚ ਕਿਹਾ ਹੈ ਕਿ ਪਰਾਲੀ ਸਾੜਨ ਵਾਲੇ ਪੰਜਾਬ ਦੇ ਕਿਸਾਨਾਂ ਨੂੰ ਖੇਤੀ ਲਈ ਮਿਲਣ ਵਾਲੀ ਮੁਫ਼ਤ ਬਿਜਲੀ ਅਤੇ ਹੋਰ ਸਹੂਲਤਾਂ ਨਹੀਂ ਦਿੱਤੀਆਂ ਜਾ ਸਕਦੀਆਂ | ਐਨ. ਜੀ. ਟੀ. ਨੇ ਇਹ ਵੀ ਕਿਹਾ ਕਿ ਯੂ. ਪੀ., ਹਰਿਆਣਾ ਅਤੇ ਦਿੱਲੀ ਦੀਆਂ ਸਰਕਾਰਾਂ ਵੀ ਪਰਾਲੀ ਸਾੜਨ ਵਾਲੇ ਆਪਣੇ ਕਿਸਾਨਾਂ ਦੇ ਿਖ਼ਲਾਫ਼ ਅਜਿਹੇ ਕਦਮ ਚੁੱਕਣ ਲਈ ਸੁਤੰਤਰ ਹਨ | ਦਰਅਸਲ ਐਨ. ਜੀ. ਟੀ. ਕੋਰਟ 'ਚ ਲਗਾਤਾਰ ਦੂਜੇ ਦਿਨ ਦਿੱਲੀ 'ਚ ਹੋ ਰਹੇ ਪ੍ਰਦੂਸ਼ਣ ਬਾਰੇ ਸੁਣਵਾਈ ਹੋਈ ਅਤੇ ਇਸ ਮੌਕੇ ਪੰਜਾਬ, ਯੂ.ਪੀ., ਹਰਿਆਣਾ, ਰਾਜਸਥਾਨ ਤੇ ਦਿੱਲੀ ਦੇ ਮੁੱਖ ਸਕੱਤਰ
ਐਨ. ਜੀ. ਟੀ. ਕੋਰਟ 'ਚ ਪੇਸ਼ ਹੋਏ | ਜਾਣਕਾਰੀ ਅਨੁਸਾਰ ਐਨ. ਜੀ. ਟੀ. ਚੇਅਰਮੈਨ ਨਾਲ ਹੋਈ ਬੈਠਕ 'ਚ ਦਿੱਲੀ ਦੇ ਗਵਾਂਢੀ ਸੂਬਿਆਂ ਨੇ ਦਿੱਲੀ ਸਰਕਾਰ ਦੀ ਉਸ ਦਲੀਲ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਕਿ ਗਵਾਂਢੀ ਸੂਬਿਆਂ 'ਚ ਸਾੜੀ ਜਾਣ ਵਾਲੀ ਪਰਾਲੀ ਦਿੱਲੀ ਵਿਚ ਪ੍ਰਦੂਸ਼ਣ ਦਾ ਵੱਡਾ ਕਾਰਣ ਹੈ | ਪੰਜਾਬ ਦੇ ਮੁੱਖ ਸਕੱਤਰ ਨੇ ਕੁਝ ਅੰਕੜੇ ਪੇਸ਼ ਕਰਦਿਆਂ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਪਰਾਲੀ ਸਾੜਨ ਦੀਆਂ ਘਟਨਾਵਾਂ 'ਚ ਕਮੀ ਆਈ ਹੈ ਅਤੇ ਹਵਾ ਦਾ ਰੁਖ਼ ਵੀ ਪੰਜਾਬ ਤੋਂ ਦਿੱਲੀ ਵੱਲ ਨਾ ਹੋਣ ਦੇ ਬਾਵਜੂਦ ਦਿੱਲੀ 'ਚ ਪ੍ਰਦੂਸ਼ਣ ਦੀ ਮਾੜੀ ਸਥਿਤੀ ਬਣੀ ਹੋਈ ਹੈ | ਜਾਣਕਾਰੀ ਮੁਤਾਬਿਕ ਐਨ. ਜੀ. ਟੀ. ਨੇ ਕੇਂਦਰ ਸਰਕਾਰ ਖੇਤੀਬਾੜੀ ਸਕੱਤਰ ਤੇ ਸੂਬਿਆਂ ਦੇ ਸਕੱਤਰਾਂ ਨੂੰ ਇੱਕ ਕਮੇਟੀ ਬਣਾਉਣ ਦਾ ਨਿਰਦੇਸ਼ ਦਿੱਤਾ ਹੈ ,ਜੋ ਇਹ ਪਤਾ ਲਗਾਏਗੀ ਕਿ ਪਰਾਲੀ ਸਾੜਨ ਦੇ ਨਾਲ ਹੀ ਦਿੱਲੀ 'ਚ ਜ਼ਿਆਦਾ ਪ੍ਰਦੂਸ਼ਣ ਹੁੰਦਾ ਹੈ ਜਾਂ ਫੇਰ ਕੋਈ ਹੋਰ ਕਾਰਨ ਹੈ | ਇਸ ਕਮੇਟੀ ਨੂੰ ਇਹ ਰਿਪੋਰਟ 30 ਅਪ੍ਰੈਲ 2019 ਨੂੰ ਹੋਣ ਵਾਲੀ ਅਗਲੀ ਸੁਣਵਾਈ ਤੋਂ ਪਹਿਲਾਂ ਤਿਆਰ ਕਰਨੀ ਹੋਵੇਗੀ | ਦਰਅਸਲ ਦਿੱਲੀ ਤੇ ਉਸ ਦੇ ਨੇੜਲੇ ਇਲਾਕਿਆਂ 'ਚ ਹੋਣ ਵਾਲੇ ਪ੍ਰਦੂਸ਼ਣ ਲਈ ਇੱਕ ਵੱਡਾ ਕਾਰਣ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਵਲੋਂ ਸਾੜੀ ਜਾਂਦੀ ਪਰਾਲੀ ਨੂੰ ਵੀ ਮੰਨਿਆ ਜਾਂਦਾ ਹੈ ਅਤੇ ਇਸੇ ਸਬੰਧੀ ਐਨ. ਜੀ. ਟੀ. ਵਲੋਂ ਜਨਹਿਤ ਪਟੀਸ਼ਨਾਂ 'ਤੇ ਸੁਣਵਾਈ ਕੀਤੀ ਜਾ ਰਹੀ ਹੈ |
ਚੰਡੀਗੜ੍ਹ, 15 ਨਵੰਬਰ (ਹਰਕਵਲਜੀਤ ਸਿੰਘ)-ਪੰਜਾਬ ਸਰਕਾਰ ਵਲੋਂ ਰਾਜ 'ਚ ਗੱਡੀਆਂ ਦੀ ਮੌਜੂਦਾ ਰਜਿਸਟਰੇਸ਼ਨ ਫੀਸ 'ਤੇ 1 ਤੋਂ 10 ਪ੍ਰਤੀਸ਼ਤ ਤੱਕ ਸੈਸ ਲਗਾਉਣ ਦਾ ਫੈਸਲਾ ਲਿਆ ਹੈ | ਰਾਜ ਸਰਕਾਰ ਵਲੋਂ ਕਮਰਸ਼ੀਅਲ ਅਤੇ ਭਾਰੀ ਵਾਹਨਾਂ ਦੀ ਰਜਿਸਟਰੇਸ਼ਨ 'ਤੇ ਮੌਜੂਦਾ ਰਜਿਸਟਰੇਸ਼ਨ ਫੀਸ ਉਪਰ 10 ਪ੍ਰਤੀਸ਼ਤ ਸੈਸ ਲਗਾਇਆ ਜਾਵੇਗਾ, ਜਦੋਂਕਿ ਗੈਰ ਕਮਰਸ਼ੀਅਲ ਅਤੇ ਆਮ ਵਾਹਨਾਂ ਲਈ ਇਹ ਸੈਸ 1 ਪ੍ਰਤੀਸ਼ਤ ਹੋਵੇਗਾ | ਰਾਜ ਸਰਕਾਰ ਦੇ ਇਕ ਬੁਲਾਰੇ ਨੇ ਇਸ ਫੈਸਲੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਰਾਜ ਸਰਕਾਰ ਵੱਲੋਂ ਲਗਾਇਆ ਗਿਆ ਇਹ ਵਾਧੂ ਕਰ ਸਮਾਜਿਕ ਸੁਰੱਖਿਆ ਸੈਸ ਹੋਵੇਗਾ, ਜਿਸ ਦਾ ਮੁੱਖ ਮੰਤਵ ਸਮਾਜਿਕ ਸੁਰੱਖਿਆ ਲਈ
ਦਿੱਤੀਆਂ ਜਾ ਰਹੀਆਂ ਮੌਜੂਦਾ ਪੈਨਸ਼ਨਾਂ, ਜਿਨ੍ਹਾਂ 'ਚ ਬਜ਼ੁਰਗਾਂ, ਬੇਸਹਾਰਾ ਅਤੇ ਵਿਧਵਾਵਾਂ ਆਦਿ ਨੂੰ ਮਿਲ ਰਹੀਆਂ ਪੈਨਸ਼ਨਾਂ ਲਈ ਇਸ ਵਾਧੂ ਧਨ ਰਾਸ਼ੀ ਨੂੰ ਜੁਟਾਉਣਾ ਹੈ | ਸੂਚਨਾ ਅਨੁਸਾਰ ਰਾਜ ਸਰਕਾਰ ਪਾਰਲੀਮਾਨੀ ਚੋਣਾਂ ਤੋਂ ਪਹਿਲਾਂ ਰਾਜ ਵਿਚ ਸਮਾਜਿਕ ਸੁਰੱਖਿਆ ਪੈਨਸ਼ਨਾਂ ਨੂੰ ਮੌਜੂਦਾ 750 ਰੁਪਏ ਤੋਂ ਵਧਾ ਕੇ 1000 ਰੁਪਏ ਕਰਨਾ ਚਾਹੁੰਦੀ ਹੈ | ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵਲੋਂ ਸਤਾ 'ਚ ਆਉਣ ਤੋਂ ਬਾਅਦ ਪੈਨਸ਼ਨਾਂ ਨੂੰ 500 ਰੁਪਏ ਤੋਂ ਵਧਾ ਕੇ 750 ਰੁਪਏ ਕੀਤਾ ਗਿਆ ਸੀ, ਜਦੋਂਕਿ ਸਰਕਾਰ ਦਾ ਦਾਅਵਾ ਹੈ ਕਿ ਉਹ ਆਪਣੇ 5 ਸਾਲਾਂ ਦੇ ਕਾਰਜਕਾਲ ਦੌਰਾਨ ਇਸ ਪੈਨਸ਼ਨ ਨੂੰ ਪੜਾਅਵਾਰ 2000 ਰੁਪਏ ਮਹੀਨਾ ਤੱਕ ਕਰਨਾ ਚਾਹੁੰਦੀ ਹੈ, ਜੋ ਕਿ ਕਾਂਗਰਸ ਪਾਰਟੀ ਵੱਲੋਂ ਆਪਣੇ ਚੋਣ ਮਨੋਰਥ ਪੱਤਰ 'ਚ ਲੋਕਾਂ ਨਾਲ ਵਾਅਦਾ ਕੀਤਾ ਗਿਆ ਸੀ | ਹਾਲਾਂਕਿ ਰਜਿਸਟਰੇਸ਼ਨ ਫੀਸਾਂ ਦੇ ਵਧਣ ਨਾਲ ਰਾਜ 'ਚ ਵਾਹਨਾਂ ਦੀ ਵਿਕਰੀ 'ਤੇ ਵੀ ਅਸਰ ਪੈਣ ਦਾ ਖਦਸ਼ਾ ਹੈ, ਪਰੰਤੂ ਰਾਜ ਸਰਕਾਰ ਦੇ ਸੂਤਰਾਂ ਨੇ ਸਪੱਸ਼ਟ ਕੀਤਾ ਹੈ ਕਿ ਜ਼ਿਆਦਾਤਰ ਦੂਜੇ ਰਾਜਾਂ 'ਚ ਵੀ ਇਸ ਵੇਲੇ ਰਜਿਸਟ੍ਰੇਸ਼ਨ ਫੀਸ ਪੰਜਾਬ ਨਾਲੋਂ ਵਧ ਹੈ | ਬੁਲਾਰੇ ਨੇ ਕਿਹਾ ਕਿ ਰਾਜ ਸਰਕਾਰ ਵਲੋਂ ਪਹਿਲਾਂ ਹੀ ਪੈਨਸ਼ਨਾਂ ਨੂੰ ਨਿਯਮਤ ਢੰਗ ਨਾਲ ਦੇਣ ਲਈ ਇਕ ਵਿਸ਼ੇਸ਼ ਸਮਾਜਿਕ ਸੁਰੱਖਿਆ ਫ਼ੰਡ ਕਾਇਮ ਕੀਤਾ ਹੋਇਆ ਹੈ ਅਤੇ ਇਹ ਨਵਾਂ ਲਗਾਇਆ ਗਿਆ ਵਾਹਨਾਂ 'ਤੇ ਸੈਸ ਉਸੇ ਫੰਡ ਵਿਚ ਜਾਵੇਗਾ ਅਤੇ ਇਸ ਦੀ ਵਰਤੋਂ ਵੀ ਕੇਵਲ ਸਮਾਜਿਕ ਸੁਰੱਖਿਆ ਪੈਨਸ਼ਨਾਂ ਲਈ ਹੀ ਹੋ ਸਕੇਗੀ |
ਆਈ.ਜੀ. 'ਤੇ ਮੰਦਭਾਵਨਾ, ਗੈਰ ਪੇਸ਼ਾਵਾਰਾਨਾ ਅਤੇ ਪੱਖਪਾਤੀ ਟਿੱਪਣੀਆਂ ਦੇ ਦੋਸ਼ ਲਗਾਏ
ਚੰਡੀਗੜ੍ਹ, 15 ਨਵੰਬਰ (ਹਰਕਵਲਜੀਤ ਸਿੰਘ)-ਸ਼੍ਰੋਮਣੀ ਅਕਾਲੀ ਦਲ ਵਲੋਂ ਅੱਜ ਸ਼ਾਮ ਪੰਜਾਬ ਦੇ ਮੁੱਖ ਸਕੱਤਰ, ਮੁੱਖ ਸਕੱਤਰ ਗ੍ਰਹਿ ਅਤੇ ਕੋਟਕਪੂਰਾ ਤੇ ਬਹਿਬਲ ਕਲਾਂ ਘਟਨਾ ਲਈ ਗਠਿਤ ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਤੇ ਵਧੀਕ ਡੀ.ਜੀ.ਪੀ. ਸ੍ਰੀ ਪ੍ਰਬੋਧ ਕੁਮਾਰ ਨੂੰ ਇੱਕ ਪੱਤਰ ਲਿਖ ਕੇ ਸਪੱਸ਼ਟ ਕੀਤਾ ਕਿ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਜਾਂਚ ਟੀਮ ਨੂੰ ਉਕਤ ਘਟਨਾਵਾਂ ਨਾਲ ਸਬੰਧਿਤ ਜਾਂਚ ਦੇ ਕੰਮ 'ਚ ਪੂਰਨ ਸਹਿਯੋਗ ਦੇਣਾ ਚਾਹੁੰਦੇ ਹਨ ਪਰ ਆਈ.ਜੀ. ਕੁੰਵਰ ਵਿਜੈ ਪ੍ਰਤਾਪ ਸਿੰਘ ਅਜਿਹੀ ਟੀਮ ਦੇ ਵਿਚ ਸ਼ਾਮਲ ਨਹੀਂ ਹੋਣੇ ਚਾਹੀਦੇ | ਅਕਾਲੀ ਦਲ ਦੇ ਸੰਸਦ ਮੈਂਬਰ ਅਤੇ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਬਲਵਿੰਦਰ ਸਿੰਘ ਭੂੰਦੜ ਅਤੇ ਪਾਰਟੀ ਦੇ ਬੁਲਾਰੇ ਤੇ ਸੀਨੀਅਰ ਮੀਤ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ ਵਲੋਂ ਲਿਖੇ ਗਏ ਇਸ ਪੱਤਰ 'ਚ ਕੁੰਵਰ ਵਿਜੈ ਪ੍ਰਤਾਪ ਸਿੰਘ 'ਤੇ ਪੱਖਪਾਤੀ ਟਿੱਪਣੀਆਂ, ਸਿਆਸੀ ਸਾਂਝਾਂ, ਮੰਦਭਾਵਨਾ ਅਤੇ ਗੈਰ ਪੇਸ਼ਾਵਾਰਾਨਾ ਵਿਵਹਾਰ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਉਹ ਗੁਰਦਾਸਪੁਰ ਦੇ ਕਾਂਗਰਸੀ ਆਗੂ ਮਰਹੂਮ ਖੁਸ਼ਹਾਲ ਬਹਿਲ ਦਾ ਜਨਮ ਦਿਨ ਮਨਾਉਣ ਲਈ ਕਈ ਕਾਂਗਰਸ ਵਿਧਾਨਕਾਰਾਂ ਨਾਲ ਸ਼ਾਮਲ ਹੋਏ ਅਤੇ ਉਨ੍ਹਾਂ ਵਲੋਂ ਜਿਸ ਢੰਗ ਨਾਲ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ
ਸਬੰਧੀ ਟਿੱਪਣੀਆਂ ਕੀਤੀਆਂ ਗਈਆਂ ਕਿ ''ਉਨ੍ਹਾਂ ਨੂੰ ਰਾਜ ਅਤੇ ਕੇਂਦਰ ਸਰਕਾਰ ਵਲੋਂ ਜ਼ੈਡ ਸੁਰੱਖਿਆ ਕਰਕੇ ਆਣ-ਜਾਣ ਲਈ ਲਗਜ਼ਰੀ ਕਾਰਾਂ ਦਿੱਤੀਆਂ ਹੋਈਆਂ ਹਨ ਅਤੇ ਜਦੋਂ ਉਹ ਰੈਲੀਆਂ ਸੰਬੋਧਨ ਕਰ ਰਹੇ ਹਨ ਤਾਂ ਕੀ ਉਹ ਜਾਂਚ ਟੀਮ ਸਾਹਮਣੇ ਪੇਸ਼ ਕਿਉਂ ਨਹੀਂ ਹੋ ਸਕਦੇ'' ਤੋਂ ਉਨ੍ਹਾਂ ਦਾ ਪੱਖਪਾਤੀ ਰਵੱਈਆ ਸਪੱਸ਼ਟ ਸੀ | ਲੇਕਿਨ ਸੂਬੇ ਦੇ ਡੀ.ਜੀ.ਪੀ. ਜੋ ਅੱਜ ਛੁੱਟੀ 'ਤੇ ਸਨ ਅਤੇ ਸੂਬੇ ਤੋਂ ਬਾਹਰ ਸਨ, ਉਨ੍ਹਾਂ ਦੀ ਗੈਰ ਹਾਜ਼ਰੀ 'ਚ ਦੂਜੇ ਅਧਿਕਾਰੀਆਂ ਨਾਲ ਜਦੋਂ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਸਪੱਸ਼ਟ ਕੀਤਾ ਕਿ ਹੁਣ ਤੱਕ ਜਿੰਨੇ ਵਿਸ਼ੇਸ਼ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਗਈ ਹੈ ਉਹ ਜਾਂਚ ਟੀਮ ਦੇ ਮੁਖੀ ਪ੍ਰਬੋਧ ਕੁਮਾਰ ਵਲੋਂ ਹੀ ਕੀਤੀ ਜਾ ਰਹੀ ਹੈ, ਜਦਕਿ ਟੀਮ ਦੇ ਦੂਜੇ ਮੈਂਬਰ ਕੋਈ ਸਵਾਲ ਕਰਨ ਦੀ ਥਾਂ ਕੇਵਲ ਨੋਟ ਹੀ ਲੈਂਦੇ ਹਨ | ਉਨ੍ਹਾਂ ਕਿਹਾ ਕਿ ਵਿਸ਼ੇਸ਼ ਜਾਂਚ ਟੀਮ 5 ਮੈਂਬਰੀ ਟੀਮ ਹੈ ਅਤੇ ਕੋਈ ਜ਼ਰੂਰੀ ਨਹੀਂ ਕਿ ਹਰੇਕ ਪੁੱਛਗਿੱਛ ਦੌਰਾਨ ਸਾਰੇ 5 ਮੈਂਬਰ ਹੀ ਹਾਜ਼ਰ ਹੋਣ, ਜਿਸ ਤੋਂ ਸਪੱਸ਼ਟ ਹੈ ਕਿ ਜਾਂਚ ਟੀਮ ਕੱਲ੍ਹ ਕੰੁਵਰ ਵਿਜੈ ਪ੍ਰਤਾਪ ਸਿੰਘ ਤੋਂ ਬਿਨਾਂ ਵੀ ਸ. ਬਾਦਲ ਦੇ ਨਿਵਾਸ ਅਸਥਾਨ 'ਤੇ ਬਾਅਦ ਦੁਪਹਿਰ ਜਾ ਸਕਦੀ ਹੈ | ਪੁਲਿਸ ਸੂਤਰਾਂ ਅਨੁਸਾਰ ਜਾਂਚ ਟੀਮ ਮੁੱਖ ਤੌਰ 'ਤੇ ਇਹ ਜਾਣਨਾ ਚਾਹੁੰਦੀ ਹੈ ਕਿ ਕੋਟਕਪੂਰਾ ਅਤੇ ਬਹਿਬਲ ਕਲਾਂ ਤੋਂ ਬੇਅਦਬੀਆਂ ਵਿਰੁੱਧ ਰੋਸ ਧਰਨਾ ਦੇ ਰਹੇ ਸਿੱਖ ਸ਼ਰਧਾਲੂਆਂ ਨੂੰ ਉਥੋਂ ਜਬਰੀ ਚੁੱਕਣ ਦਾ ਫ਼ੈਸਲਾ ਕਿਸ ਪੱਧਰ 'ਤੇ ਲਿਆ ਗਿਆ, ਕਿਉਂਕਿ ਬੀਤੇ ਸਮੇਂ ਦੌਰਾਨ ਅਜਿਹੀ ਚਰਚਾ ਰਹੀ ਹੈ ਕਿ ਮੁੱਖ ਮੰਤਰੀ ਨੂੰ ਅੱਧੀ ਰਾਤ ਬਾਅਦ ਅਕਾਲੀ ਵਿਧਾਨਕਾਰ ਮਨਤਾਰ ਸਿੰਘ ਬਰਾੜ ਵਲੋਂ ਫੋਨ 'ਤੇ ਉਕਤ ਪੁਲਿਸ ਕਾਰਵਾਈ ਸਬੰਧੀ ਸੂਚਨਾ ਦਿੱਤੀ ਗਈ, ਜਿਸ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਵਲੋਂ 2 ਵਾਰ ਉਸ ਸਮੇਂ ਦੇ ਡੀ.ਜੀ.ਪੀ. ਸ੍ਰੀ ਸੁਮੇਧ ਸੈਣੀ ਨਾਲ ਫ਼ੋਨ 'ਤੇ ਗੱਲ ਕਰਕੇ ਸੂਚਨਾ ਦੀ ਪੁਸ਼ਟੀ ਕਰਨ ਦੀ ਕੋਸ਼ਿਸ਼ ਕੀਤੀ ਗਈ | ਚਰਚਾ ਇਹ ਵੀ ਸੀ ਕਿ ਸਾਬਕਾ ਮੁੱਖ ਮੰਤਰੀ ਅਜਿਹੀ ਪੁਲਿਸ ਕਾਰਵਾਈ ਦੇ ਹੱਕ ਵਿਚ ਨਹੀਂ ਸਨ ਅਤੇ ਇਸੇ ਕਾਰਨ ਉਕਤ ਘਟਨਾ ਤੋਂ ਬਾਅਦ ਸ. ਪ੍ਰਕਾਸ਼ ਸਿੰਘ ਬਾਦਲ ਦੇ ਦਬਾਅ ਹੇਠ ਉਸ ਸਮੇਂ ਦੇ ਡੀ.ਜੀ.ਪੀ. ਸੁਮੇਧ ਸੈਣੀ ਦਾ ਤਬਾਦਲਾ ਕੀਤਾ ਗਿਆ, ਪਰ ਪਤਾ ਲੱਗਾ ਹੈ ਕਿ ਸ. ਬਾਦਲ ਵਲੋਂ ਵੀ ਕੱਲ੍ਹ ਜਾਂਚ ਟੀਮ ਸਾਹਮਣੇ ਆਪਣੇ ਬਿਆਨ ਰਿਕਾਰਡ ਕਰਾਉਣ ਲਈ ਆਪਣੇ ਕਾਨੂੰਨੀ ਮਾਹਿਰਾਂ ਨਾਲ ਮਸ਼ਵਰੇ ਕੀਤੇ ਜਾ ਰਹੇ ਹਨ ਅਤੇ ਸੰਭਵ ਹੈ ਕਿ ਕੱਲ੍ਹ ਪੁੱਛਗਿੱਛ ਦੇ ਸਮੇਂ ਦੌਰਾਨ ਵੀ ਸ. ਬਾਦਲ ਆਪਣੇ ਕਾਨੂੰਨੀ ਸਲਾਹਕਾਰਾਂ ਨੂੰ ਆਪਣੇ ਫਲੈਟ 'ਤੇ ਹਾਜ਼ਰ ਰੱਖਣ |
ਸੁਖਬੀਰ ਜਾਂਚ ਟੀਮ ਸਾਹਮਣੇ ਅੰਮਿ੍ਤਸਰ ਹੀ ਪੇਸ਼ ਹੋਣਗੇ
ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਿਸ਼ੇਸ਼ ਜਾਂਚ ਟੀਮ ਸਾਹਮਣੇ ਸੋਮਵਾਰ 19 ਨਵੰਬਰ ਨੂੰ ਸ੍ਰੀ ਅੰਮਿ੍ਤਸਰ ਦੇ ਸਰਕਟ ਹਾਊਸ ਵਿਖੇ ਹੀ ਪੇਸ਼ ਹੋਣਗੇ ਕਿਉਂਕਿ ਭਾਰਤੀ ਦੰਡਾਵਲੀ ਸੈਕਸ਼ਨ 160, ਜਿਸ ਅਧੀਨ ਸ. ਸੁਖਬੀਰ ਸਿੰਘ ਨੂੰ ਸੰਮਨ ਜਾਰੀ ਕੀਤੇ ਗਏ ਹਨ ਉਸ ਅਧੀਨ ਕੇਵਲ 65 ਸਾਲ ਤੋਂ ਵੱਧ ਉਮਰ ਵਾਲੇ ਵਿਅਕਤੀ ਨੂੰ ਹੀ ਉਸ ਦੇ ਰਿਹਾਇਸ਼ੀ ਸ਼ਹਿਰ ਵਾਲੇ ਸਥਾਨ 'ਤੇ ਪੁੱਛਗਿੱਛ ਲਈ ਬੁਲਾਇਆ ਜਾ ਸਕਦਾ ਹੈ, ਜਦਕਿ ਇਸ ਤੋਂ ਘੱਟ ਉਮਰ ਵਾਲੇ ਵਿਅਕਤੀ ਨੂੰ ਕਿਸੇ ਹੋਰ ਜਗ੍ਹਾ ਵੀ ਜਾਂਚ ਲਈ ਸੱਦਿਆ ਜਾ ਸਕਦਾ ਹੈ | ਜਾਣਕਾਰੀ ਅਨੁਸਾਰ ਸੁਖਬੀਰ ਬਾਦਲ ਅੱਜ ਹੀ ਅੰਮਿ੍ਤਸਰ ਚਲੇ ਗਏ ਸਨ ਅਤੇ ਅਗਲੇ ਕੁਝ ਦਿਨ ਅੰਮਿ੍ਤਸਰ ਵਿਖੇ ਹੀ ਹੋਣਗੇ |
ਬਾਦਲ ਅੱਜ ਦਰਜ ਕਰਵਾਉਣਗੇ ਬਿਆਨ
ਚੰਡੀਗੜ੍ਹ, (ਵਿਕਰਮਜੀਤ ਸਿੰਘ ਮਾਨ)-ਪੰਜਾਬ 'ਚ ਹੋਈਆਂ ਬੇਅਦਬੀਆਂ ਅਤੇ ਗੋਲੀਕਾਂਡ ਦੀ ਜਾਂਚ ਲਈ ਸਰਕਾਰ ਵਲੋਂ ਗਠਿਤ ਕੀਤੀ ਵਿਸ਼ੇਸ਼ ਜਾਂਚ ਟੀਮ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਆਪਣੇ ਬਿਆਨ ਦਰਜ ਕਰਵਾਉਣ ਲਈ ਵਿਸ਼ੇਸ਼ ਛੂਟ ਦਿੱਤੀ ਸੀ, ਜਿਸ 'ਤੇ ਅੱਜ ਅਕਾਲੀ ਦਲ ਨੇ ਫ਼ੈਸਲਾ ਲਿਆ ਹੈ ਕਿ ਸ. ਬਾਦਲ ਚੰਡੀਗੜ੍ਹ ਵਿਖੇ ਆਪਣੇ ਬਿਆਨ ਦਰਜ ਕਰਾਉਣਗੇ | ਇਸ ਗੱਲ ਦਾ ਖੁਲਾਸਾ ਅੱਜ ਇੱਥੇ ਅਕਾਲੀ ਦਲ ਦੇ ਸੀਨੀਅਰ ਨੇਤਾ ਡਾ. ਦਲਜੀਤ ਸਿੰਘ ਚੀਮਾ ਨੇ ਕੀਤਾ | ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਵਿਸ਼ੇਸ਼ ਜਾਂਚ ਟੀਮ ਸ. ਬਾਦਲ ਤੋਂ ਉਨ੍ਹਾਂ ਦੇ ਚੰਡੀਗੜ੍ਹ ਸੈਕਟਰ-4 ਸਥਿਤ ਸਰਕਾਰੀ ਫਲੈਟ 'ਚ ਪੁੱਛਗਿੱਛ ਕਰੇਗੀ | ਡਾ. ਚੀਮਾ ਨੇ ਕਿਹਾ ਕਿ ਅਕਾਲੀ ਦਲ ਪੰਜਾਬ ਸਰਕਾਰ ਦੁਆਰਾ ਏ.ਡੀ.ਜੀ.ਪੀ ਪ੍ਰਬੋਧ ਕੁਮਾਰ ਦੀ ਅਗਵਾਈ ਹੇਠ ਬਣਾਈ ਗਈ 'ਸਿਟ' ਦੇ ਮੈਂਬਰ ਵਜੋਂ ਪੰਜਾਬ ਪੁਲਿਸ ਦੇ ਆਈ.ਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਤੁਰੰਤ ਹਟਾਏ ਜਾਣ ਦੀ ਮੰਗ ਵੀ ਕਰਦਾ ਹੈ¢ ਡਾ. ਚੀਮਾ ਅਤੇ ਅਕਾਲੀ ਦਲ ਦੇ ਨੇਤਾ ਸ. ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਕੁੰਵਰ ਵਿਜੈ ਪ੍ਰਤਾਪ ਸਿੰਘ ਦੁਆਰਾ ਮੀਡੀਆ ਦੇ ਸਾਹਮਣੇ ਕੀਤੀਆਂ ਗੈਰ-ਪੇਸ਼ਾਵਰ ਅਤੇ ਪੱਖਪਾਤੀ ਟਿੱਪਣੀਆਂ ਨੇ ਇਸ ਅਧਿਕਾਰੀ ਅੰਦਰ ਭਰੇ ਪੱਖਪਾਤ ਅਤੇ ਖੱੁਨਸ ਦੀ ਭਾਵਨਾ ਨੂੰ ਨੰਗਾ ਕਰ ਦਿੱਤਾ ਹੈ, ਜਿਸ ਨਾਲ ਉਸ ਦੀ ਭਰੋਸੇਯੋਗਤਾ, ਪੇਸ਼ਾਵਰ ਕਾਬਲੀਅਤ ਅਤੇ ਨਿਰਪੱਖਤਾ 'ਤੇ ਸਵਾਲੀਆ ਚਿੰਨ੍ਹ ਲੱਗ ਰਿਹਾ ਹੈ¢ ਉਨ੍ਹਾਂ ਕਿਹਾ ਕਿ ਉਸ ਦੇ 'ਸਿਟ' 'ਚ ਬਣੇ ਰਹਿਣ ਨਾਲ ਆਜ਼ਾਦ ਅਤੇ ਨਿਰਪੱਖ ਜਾਂਚ ਦਾ ਮੰਤਵ ਹੀ ਖ਼ਤਮ ਹੋ ਜਾਵੇਗਾ |
ਪਿੱਠ ਦੀ ਦਰਦ ਕਾਰਨ ਬਾਦਲ ਲਈ ਸਫਰ ਹੋਇਆ ਔਖਾ
ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਜੋ ਕਾਫ਼ੀ ਸਮੇਂ ਤੋਂ ਪਿੱਠ ਦੀ ਦਰਦ ਦੇ ਸ਼ਿਕਾਰ ਹਨ ਅਤੇ ਇਸੇ ਕਾਰਨ ਉਹ ਜ਼ਮੀਨ 'ਤੇ ਵੀ ਨਹੀਂ ਬੈਠ ਸਕਦੇ, ਉਨ੍ਹਾਂ ਨੂੰ ਹੁਣ ਸਫ਼ਰ ਕਰਨ 'ਚ ਵੀ ਕਾਫ਼ੀ ਮੁਸ਼ਕਿਲ ਆ ਰਹੀ ਹੈ ਅਤੇ ਡਾਕਟਰਾਂ ਦੀ ਸਲਾਹ 'ਤੇ ਉਨ੍ਹਾਂ ਦੀ ਸਫ਼ਰ ਕਰਨ ਵਾਲੀ ਗੱਡੀ 'ਚ ਵੀ ਤਬਦੀਲੀ ਕੀਤੀ ਜਾ ਰਹੀ ਹੈ ਤਾਂ ਕਿ ਉਹ ਬੈਠਣ ਦੀ ਥਾਂ ਲੰਬੇ ਪੈ ਕੇ ਵੀ ਸਫ਼ਰ ਕਰ ਸਕਣ |
ਸਾਬਕਾ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਅੱਜ ਕਿਹਾ ਕਿ ਪੰਜਾਬ 'ਚ ਖ਼ੁਫ਼ੀਆ ਏਜੰਸੀਆਂ ਵਲੋਂ ਜਾਰੀ ਕੀਤਾ ਹਾਈ ਅਲਰਟ ਇਸ ਗੱਲ ਦਾ ਸਿੱਧਾ ਸੰਕੇਤ ਹੈ ਕਿ ਸੂਬੇ 'ਤੇ ਅੱਤਵਾਦ ਦੇ ਕਾਲੇ ਦਿਨ ਮੰਡਰਾ ਰਹੇ ਹਨ ਅਤੇ ਗਰਮਿਖ਼ਆਲੀ ਸੂਬੇ ਅੰਦਰ ਅਸਥਿਰਤਾ ਫ਼ੈਲਾਉਣ ਦੀ ਕੋਸ਼ਿਸ਼ ਕਰ ਰਹੇ ਹਨ¢ ਸੂਬਾ ਸਰਕਾਰ 'ਤੇ ਅਮਨ ਕਾਨੰੂਨ ਦੀ ਸਥਿਤੀ ਨੰੂ ਲੈ ਕੇ ਲਾਪਰਵਾਹੀ ਵਰਤਣ ਦੇ ਦੋਸ਼ ਲਾਉਂਦਿਆਂ ਸ. ਮਜੀਠੀਆ ਨੇ ਕਿਹਾ ਕਿ ਸੂਬਾ ਸਰਕਾਰ ਨੇ ਨਾ ਸਿਰਫ਼ ਗ੍ਰਹਿ ਮੰਤਰੀ ਵਲੋਂ ਸੂਬੇ ਅੰਦਰ ਵਿਗੜ ਰਹੀ ਅਮਨ-ਕਾਨੰੂਨ ਦੀ ਸਥਿਤੀ ਬਾਰੇ ਕੀਤੀਆਂ ਟਿੱਪਣੀਆਂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੱਤਾ ਹੈ ਸਗੋਂ ਭਾਰਤੀ ਫ਼ੌਜ ਮੁਖੀ ਵਲੋਂ ਪੰਜਾਬ ਦੇ ਹਾਲਾਤ ਨਾਜ਼ੁਕ ਹੋਣ ਦੀ ਚਿਤਾਵਨੀ ਪ੍ਰਤੀ ਵੀ ਅੱਖਾਂ ਬੰਦ ਕਰ ਲਈਆਂ ਹਨ¢ ਉਨ੍ਹਾਂ ਕਿਹਾ ਕਿ ਵਿਗੜ ਰਹੀ ਅਮਨ-ਕਾਨੰੂਨ ਦੀ ਸਥਿਤੀ ਸੂਬੇ ਨੰੂ ਦੁਬਾਰਾ ਅੱਤਵਾਦ ਦੇ ਹਨੇਰੇ ਅੰਦਰ ਸੁੱਟ ਸਕਦੀ ਹੈ¢ ਕਾਂਗਰਸ ਨੰੂ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਮੂਰਖ ਬਣਾਉਣ ਵਾਲੀ ਪਾਰਟੀ ਕਰਾਰ ਦਿੰਦਿਆਂ ਸ. ਮਜੀਠੀਆ ਨੇ ਕਿਹਾ ਕਿ ਨਿੱਜੀ ਸੈਕਟਰ ਵਲੋਂ ਸੂਬੇ ਅੰਦਰ ਨਿਵੇਸ਼ ਨਾ ਕਰਨ ਦੀ ਮੁੱਖ ਵਜ੍ਹਾ ਅਸਥਿਰਤਾ ਹੈ, ਜਿਸ ਦੇ ਭਾਰੀ ਆਰਥਿਕ ਖ਼ਮਿਆਜ਼ੇ ਭੁਗਤਣੇ ਪੈ ਸਕਦੇ ਹਨ¢
ਛੱਤੀਸਗੜ੍ਹ 'ਚ ਪਹਿਲੇ ਦਿਨ ਕਰਨਗੇ ਛੇ ਰੈਲੀਆਂ
ਜਲੰਧਰ, 15 ਨਵੰਬਰ (ਅਜੀਤ ਬਿਊਰੋ)-ਕੁੱਲ ਹਿੰਦ ਕਾਂਗਰਸ ਕਮੇਟੀ ਵਲੋਂ ਤਿੰਨ ਰਾਜਾਂ ਛੱਤੀਸਗੜ੍ਹ, ਮੱਧ ਪ੍ਰਦੇਸ਼ ਤੇ ਰਾਜਸਥਾਨ ਦੀਆਂ ਵਿਧਾਨ ਸਭਾ ਚੋਣਾਂ ਲਈ ਕਿ੍ਕਟਰ ਤੋਂ ਸਿਆਸਤਦਾਨ ਬਣੇ ਪੰਜਾਬ ਦੇ ਕੈਬਨਿਟ ਮੰਤਰੀ ਸ: ਨਵਜੋਤ ਸਿੰਘ ਸਿੱਧੂ ਨੂੰ ਸਟਾਰ ਚੋਣ ਪ੍ਰਚਾਰਕ ਵਜੋਂ ਉਤਾਰਨ ਦਾ ਫ਼ੈਸਲਾ ਕੀਤਾ ਗਿਆ ਹੈ¢ ਸ: ਸਿੱਧੂ ਆਪਣੀ 15 ਰੋਜ਼ਾ ਚੋਣ ਪ੍ਰਚਾਰ ਮੁਹਿੰਮ ਦੀ ਕੱਲ੍ਹ 16 ਨਵੰਬਰ ਨੂੰ ਛੱਤੀਸਗੜ੍ਹ ਤੋਂ ਸ਼ੁਰੂਆਤ ਕਰਨਗੇ ਜਿੱਥੇ ਉਹ ਇਕ ਦਿਨ ਵਿਚ 6 ਰੈਲੀਆਂ ਕਰਨਗੇ¢ ਕੁੱਲ ਹਿੰਦ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਦਿਸ਼ਾ ਨਿਰਦੇਸ਼ਾਂ 'ਤੇ ਸੀਨੀਅਰ ਕਾਂਗਰਸੀ ਆਗੂਆਂ ਅਹਿਮਦ ਪਟੇਲ ਤੇ ਅਸ਼ੋਕ ਗਹਿਲੋਤ ਵਲੋਂ ਤੈਅ ਕੀਤੇ ਪ੍ਰੋਗਰਾਮ ਅਨੁਸਾਰ ਸ: ਸਿੱਧੂ ਛੱਤੀਸਗੜ੍ਹ ਵਿੱਚ 3 ਦਿਨ ਅਤੇ ਮੱਧ ਪ੍ਰਦੇਸ਼ ਤੇ ਰਾਜਸਥਾਨ ਵਿੱਚ 6-6 ਦਿਨ ਚੋਣ ਪ੍ਰਚਾਰ ਕਰਨਗੇ¢ ਰਾਜਸਥਾਨ ਕਾਂਗਰਸ ਕਮੇਟੀ ਵਲੋਂ ਸਭ ਤੋਂ ਵੱਧ ਮੰਗ ਹੈ ਕਿ ਸ: ਨਵਜੋਤ ਸਿੰਘ ਸਿੱਧੂ ਨੂੰ ਸਟਾਰ ਪ੍ਰਚਾਰਕ ਵਜੋਂ ਉਤਾਰਿਆ ਜਾਵੇ¢ ਕੱਲ੍ਹ 16 ਨਵੰਬਰ ਨੂੰ ਸ: ਨਵਜੋਤ ਸਿੰਘ ਸਿੱਧੂ ਛੱਤੀਸਗੜ੍ਹ ਵਿਚ ਰਾਏਗੜ੍ਹ, ਕੋਰਬਾ, ਬਿਲਾਸਪੁਰ, ਪਾਟਨ, ਆਰੰਗ ਤੇ ਰਾਏਪੁਰ ਵਿਖੇ ਚੋਣ ਪ੍ਰਚਾਰ ਕਰਨਗੇ¢
ਨਵੀਂ ਦਿੱਲੀ, 15 ਨਵੰਬਰ (ਜਗਤਾਰ ਸਿੰਘ)-ਪਟਿਆਲਾ ਹਾਊਸ ਅਦਾਲਤ ਨੇ 1984 ਸਿੱਖ ਕਤਲੇਆਮ ਨਾਲ ਸਬੰਧਿਤ ਇੱਕ ਮਾਮਲੇ 'ਚ ਦੋਸ਼ੀ ਕਰਾਰ ਦਿੱਤੇ ਗਏ ਯਸ਼ਪਾਲ ਸਿੰਘ ਤੇ ਨਰੇਸ਼ ਸਹਿਰਾਵਤ ਨੂੰ ਸਜ਼ਾ ਸੁਣਾਉਣ ਬਾਰੇ ਫੈਸਲਾ 20 ਨਵੰਬਰ ਤੱਕ ਰਾਖਵਾਂ ਰੱਖ ਲਿਆ ਹੈ | ਅੱਜ ਅਦਾਲਤ ਵਿਚ ਪਹਿਲਾਂ ਸਜ਼ਾ 'ਤੇ ਬਹਿਸ ਕੀਤੀ ਜਾਣੀ ਸੀ, ਉਪਰੰਤ ਅਦਾਲਤ ਨੇ ਇਹ ਤੈਅ ਕਰਨਾ ਸੀ ਕਿ ਦੋਸ਼ੀਆਂ ਨੂੰ ਕਿੰਨੀ ਸਜ਼ਾ ਦਿੱਤੀ ਜਾਵੇ | ਬੀਤੇ ਕੱਲ੍ਹ ਦੋਸ਼ੀ ਕਰਾਰ ਦਿੱਤੇ ਗਏ ਦੋਵੇਂ ਦੋਸ਼ੀਆਂ ਨੂੰ ਸਜ਼ਾ ਦੇਣ ਬਾਰੇ ਅੱਜ ਪਟਿਆਲਾ ਹਾਊਸ ਅਦਾਲਤ ਦੇ ਵਧੀਕ ਜ਼ਿਲ੍ਹਾ ਜੱਜ ਅਜੈ ਪਾਂਡੇ ਨੇ ਦੋਵੇਂ ਪਾਸਿਆਂ ਦੇ ਵਕੀਲਾਂ ਦੀਆਂ ਦਲੀਲਾਂ ਸੁਣੀਆਂ | ਪੀੜਤ ਧਿਰ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਵਕੀਲ ਗੁਰਬਖਸ਼ ਸਿੰਘ, ਸੀਨੀਅਰ ਐਡਵੋਕੇਟ ਐਚ.ਐਸ. ਫੂਲਕਾ ਤੇ ਸਰਕਾਰੀ ਵਕੀਲ ਕੇ.ਕੇ. ਕੈਨ ਨੇ ਬਹਿਸ 'ਚ ਹਿੱਸਾ ਲੈਂਦੇ ਹੋਏ ਦਲੀਲ ਦਿੱਤੀ ਕਿ ਮੌਜੂਦਾ ਮਾਮਲਾ ਬਹੁਤ ਹੀ ਦੁਰਲੱਭ ਮਾਮਲਾ ਹੈ ਅਤੇ ਇਸ ਵਿਚ ਦੋਸ਼ੀ ਨੂੰ ਮੌਤ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ | ਹਾਲਾਂਕਿ ਦੋਸ਼ੀਆਂ ਦੇ ਵਕੀਲ ਵੱਲੋਂ ਦੋਸ਼ੀ ਦੀ ਵੱਡੀ ਉਮਰ ਅਤੇ ਮਾੜੀ ਸਿਹਤ ਦਾ ਹਵਾਲਾ ਦਿੱਤਾ ਗਿਆ | ਅਦਾਲਤ ਵੱਲੋਂ ਪੀੜਤ ਪਰਿਵਾਰ ਨੂੰ ਮਿਲੇ ਮੁਆਵਜ਼ੇ ਤੋਂ ਇਲਾਵਾ ਪੀੜਤ ਅਤੇ ਦੋਸ਼ੀਆਂ ਦੇ ਕੰਮਕਾਜ ਬਾਰੇ ਵੀ ਪੁੱਛਿਆ ਗਿਆ | ਫੂਲਕਾ ਨੇ ਦਲੀਲ ਦਿੱਤੀ ਕਿ ਅਦਾਲਤ ਨੇ ਬੀਤੇ ਕੱਲ੍ਹ ਦੇ ਫ਼ੈਸਲੇ ਦੀ ਪੈਰਾ 147 ਤੇ 149 ਵਿਚ ਮੁਲਜ਼ਮ ਨੂੰ ਦੋਸ਼ੀ ਠਹਿਰਾਉਣ ਵਾਲੇ ਫੈਸਲੇ 'ਚ ਸਪੱਸ਼ਟ ਕਰ ਦਿੱਤਾ ਕਿ ਨਰੇਸ਼ ਸਹਿਰਾਵਤ ਭੀੜ ਦੀ ਅਗਵਾਈ ਕਰ ਰਹੇ ਸਨ ਅਤੇ ਮਿੱਟੀ ਦੇ ਤੇਲ ਦੀ ਕੈਨ ਲੈ ਕੇ ਜਾ ਰਹੇ ਸਨ | ਅਦਾਲਤ ਨੇ ਇਸ ਮਾਮਲੇ
ਦੀ ਬਹਿਸ ਪੂਰੀ ਕਰਨ ਉਪਰੰਤ ਦੋਵਾਂ ਦੋਸ਼ੀਆਂ ਨੂੰ ਸਜ਼ਾ ਬਾਰੇ ਫੈਸਲਾ 20 ਨਵੰਬਰ ਤੱਕ ਰਾਖਵਾਂ ਰੱਖ ਲਿਆ | ਦੱਸਣਯੋਗ ਹੈ ਕਿ 1 ਨਵੰਬਰ 1984 ਨੂੰ ਦਿੱਲੀ ਦੇ ਮਹੀਪਾਲਪੁਰ ਇਲਾਕੇ ਵਿਚ ਹਰਦੇਵ ਸਿੰਘ ਤੇ ਅਵਤਾਰ ਸਿੰਘ ਦੀ ਹੱਤਿਆ ਕਰ ਦਿੱਤੀ ਗਈ ਸੀ ਅਤੇ ਵਸੰਤ ਵਿਹਾਰ ਪੁਲਿਸ ਥਾਣੇ 'ਚ ਕੇਸ ਦਰਜ ਕਰਵਾਇਆ ਗਿਆ ਸੀ | ਜਾਣਕਾਰੀ ਮੁਤਾਬਿਕ ਇਹ ਕੇਸ ਕਤਲੇਆਮ ਦੇ 9 ਸਾਲ ਬਾਅਦ ਭਾਵ 1994 'ਚ ਦਰਜ ਹੋਇਆ ਪਰ ਸਬੂਤਾਂ ਦੀ ਘਾਟ ਕਾਰਨ ਇਹ ਮਾਮਲਾ ਬੰਦ ਕਰ ਦਿੱਤਾ ਗਿਆ ਸੀ ਅਤੇ ਦੰਗਿਆਂ ਦੀ ਜਾਂਚ ਲਈ ਗਠਤ ਐਸ.ਆਈ.ਟੀ. ਨੇ ਮਾਮਲੇ ਨੂੰ ਦੁਬਾਰਾ ਖੋਲਿ੍ਹਆ ਸੀ |
ਅਦਾਲਤ ਦੇ ਬਾਹਰ ਸਿਰਸਾ ਵਲੋਂ ਦੋਸ਼ੀ ਯਸ਼ਪਾਲ 'ਤੇ ਹਮਲਾ
1984 ਸਿੱਖ ਕਤਲੇਆਮ ਦੇ ਇੱਕ ਮਾਮਲੇ 'ਚ ਅੱਜ ਅਦਾਲਤ ਵੱਲੋਂ ਸਜ਼ਾ ਸੁਣਾਈ ਜਾਣੀ ਸੀ ਪਰ ਅਦਾਲਤ ਨੇ ਸਜ਼ਾ ਸੁਣਾਉਣ ਦਾ ਫੈਸਲਾ 20 ਨਵੰਬਰ ਤੱਕ ਰਾਖਵਾਂ ਰੱਖ ਲਿਆ | ਜਿਵੇਂ ਹੀ ਅਦਾਲਤ ਨੇ ਫੈਸਲਾ ਸੁਣਾਇਆ ਅਤੇ ਪੁਲਿਸ ਦੋਸ਼ੀਆਂ ਨੂੰ ਅਦਾਲਤ ਦੇ ਕਮਰੇ ਤੋਂ ਬਾਹਰ ਲੈ ਕੇ ਜਾਣ ਲੱਗੀ ਤਾਂ ਉੱਥੇ ਹੋਰਨਾ ਸਿੱਖਾਂ ਸਮੇਤ ਮੌਜੂਦ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ (ਵਿਧਾਇਕ ਅਕਾਲੀ-ਭਾਜਪਾ) ਨੇ ਦੋਸ਼ੀ ਯਸ਼ਪਾਲ 'ਤੇ ਹਮਲਾ ਕਰ ਦਿੱਤਾ | ਇਹ ਸਭ ਕੁੱਝ ਇੰਨੀ ਤੇਜ਼ੀ ਨਾਲ ਹੋਇਆ ਕਿ ਅਦਾਲਤ ਦੇ ਬਾਹਰ ਕੁੱਝ ਦੇਰ ਲਈ ਮਾਹੌਲ ਕਾਫੀ ਤਣਾਅਪੂਰਨ ਬਣ ਗਿਆ | ਕਿਉਂਕਿ ਸਿਰਸਾ ਵੱਲੋਂ ਹਮਲਾ ਕਰਨ ਉਪਰੰਤ ਦੂਜੀ ਧਿਰ ਵੱਲੋਂ ਖੁੱਲ੍ਹੇ 'ਚ ਆਉਣ ਦੀ ਕਥਿਤ ਧਮਕੀ ਦੇਣ ਦੇ ਨਾਲ ਹੀ ਕਾਫੀ ਅਸਭਿਅਕ ਭਾਸ਼ਾ ਦੀ ਵਰਤੋਂ ਵੀ ਕੀਤੀ ਗਈ | ਇਸ ਦੌਰਾਨ ਦੋਵੇਂ ਧਿਰਾਂ ਪੁਲਿਸ ਨਾਲ ਉਲਝਦੀਆਂ ਨਜ਼ਰ ਆਈਆਂ ਤੇ ਪੁਲਿਸ ਨਾਲ ਵੀ ਧੱਕਾ ਮੁੱਕੀ ਵੀ ਹੋਈ ਪ੍ਰੰਤੂ ਪੁਲਿਸ ਵੱਲੋਂ ਕਿਸੇ ਤਰ੍ਹਾਂ ਦੋਵਾਂ ਧਿਰਾਂ ਨੂੰ ਕਾਬੂ 'ਚ ਕਰਕੇ ਮਾਹੌਲ ਨੂੰ ਸ਼ਾਂਤ ਕੀਤਾ ਗਿਆ | ਪੁਲਿਸ ਨੂੰ ਦੋਸ਼ੀਆਂ ਨੂੰ ਬਚਾਉਣ ਲਈ ਕਾਫੀ ਮਸ਼ੱਕਤ ਕਰਨੀ ਪਈ | ਇਸ ਮਸਲੇ ਨੂੰ ਲੈ ਕੇ ਅਦਾਲਤ ਵੱਲੋਂ ਦਿੱਲੀ ਕਮੇਟੀ ਦੇ ਇੱਕ ਅਧਿਕਾਰੀ ਨੂੰ ਝਾੜ ਵੀ ਪਾਈ | ਦੋਸ਼ੀ ਯਸ਼ਪਾਲ 'ਤੇ ਹਮਲਾ ਕਰਨ ਵਾਲੇ ਸਿਰਸਾ ਦਾ ਕਹਿਣਾ ਹੈ ਕਿ ਜਿਨ੍ਹਾਂ ਨੇ 1984 ਵਿਚ ਨਿਰਦੋਸ਼ ਸਿੱਖਾਂ ਦੀ ਹੱਤਿਆ ਕੀਤੀ ਸੀ,ਉਨ੍ਹਾਂ ਦੋਸ਼ੀਆਂ ਦੇ ਆਲੇ ਦੁਆਲੇ ਹਾਲੇ ਵੀ ਗੁੰਡਾ ਕਿਸਮ ਦੇ ਲੋਕ ਘੁੰਮ ਰਹੇ ਹਨ ਅਤੇ 1984 ਦੁਬਾਰਾ ਯਾਦ ਕਰਵਾਉਣ ਦੀਆਂ ਕਥਿਤ ਧਮਕੀਆਂ ਦੇ ਰਹੇ ਸਨ | ਐਡਵੋਕੇਟ ਫੂਲਕਾ ਨੇ ਅਦਾਲਤ ਦੇ ਬਾਹਰ ਮੁਲਜ਼ਮਾਂ 'ਤੇ ਕੀਤੇ ਹਮਲੇ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਅਜਿਹੀਆਂ ਘਟਨਾਵਾਂ ਨਾਲ ਪੀੜਤ ਦਾ ਕੇਸ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ |
ਦਿੱਲੀ 'ਚ ਕੈਪਟਨ ਵਲੋਂ ਰਾਹੁਲ ਗਾਂਧੀ ਨਾਲ ਮੁਲਾਕਾਤ
ਚੰਡੀਗੜ੍ਹ, 15 ਨਵੰਬਰ (ਹਰਕਵਲਜੀਤ ਸਿੰਘ)-ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਦਿੱਲੀ 'ਚ ਕਾਂਗਰਸ ਦੇ ਕੌਮੀ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਗਈ | ਇਸ ਬੈਠਕ ਦੌਰਾਨ ਪੰਜਾਬ ...
ਪ੍ਰਧਾਨ ਮੰਤਰੀ ਸਿੰਗੁਪਰ ਦੇ ਦੌਰੇ 'ਤੋਂ ਸਵਦੇਸ਼ ਪਰਤੇ
ਸਿੰਗਾਪੁਰ, 15 ਨਵੰਬਰ (ਪੀ. ਟੀ. ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ ਸ਼ਾਂਤਮਈ ਅਤੇ ਖੁਸ਼ਹਾਲ ਇੰਡੋ-ਪ੍ਰਸ਼ਾਂਤ ਖੇਤਰ ਪ੍ਰਤੀ ਵਚਨਬੱਧ ਹੈ ਅਤੇ ਉਨ੍ਹਾਂ ਸਿੰਗਾਪੁਰ ਵਿਚ 13ਵੇਂ ਈਸਟ ...
ਮੁਲਜ਼ਮ ਦਰਜੀ ਸਾਥੀਆਂ ਸਮੇਤ ਗਿ੍ਫ਼ਤਾਰ
ਨਵੀਂ ਦਿੱਲੀ, 15 ਨਵੰਬਰ (ਪੀ. ਟੀ. ਆਈ.)-ਪੈਸਿਆਂ ਦੇ ਵਿਵਾਦ ਨੂੰ ਲੈ ਕੇ ਇਕ ਦਰਜੀ ਤੇ ਉਸ ਦੇ ਦੋ ਸਹਿਯੋਗੀਆਂ ਨੇ ਦੱਖਣੀ ਦਿੱਲੀ ਦੇ ਵਸੰਤ ਕੁੰਜ ਇਨਕਲੈਵ 'ਚ ਰਹਿੰਦੀ ਇਕ ਫ਼ੈਸ਼ਨ ਡਿਜ਼ਾਈਨਰ ਤੇ ਉਸ ਦੇ ਘਰੇਲੂ ਨੌਕਰ ਦਾ ਕਤਲ ਕਰ ...
ਸਿੰਧ 'ਚ ਨਾਬਾਲਗ ਹਿੰਦੂ ਲੜਕੀ ਅਗਵਾ
ਅੰਮਿ੍ਤਸਰ, 15 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਹੈਦਰਾਬਾਦ ਸ਼ਹਿਰ ਤੋਂ ਤਿੰਨ ਦਿਨ ਪਹਿਲਾਂ ਅਗਵਾ ਕੀਤੇ ਹਿੰਦੂ ਨੌਜਵਾਨ ਰਮੇਸ਼ ਕੁਮਾਰ ਪੁੱਤਰ ਸਿੱਕੀਲਾਧੋ ਓਦ ਦੀ ਲਾਸ਼ ਪੁਲਿਸ ਨੇ ਬਰਾਮਦ ਕੀਤੀ ਹੈ | ਰਮੇਸ਼ ਕੁਮਾਰ ...
ਦੋਵਾਂ ਦੇਸ਼ਾਂ ਦੇ ਚੋਟੀ ਦੇ ਅਧਿਕਾਰੀਆਂ ਵਿਚਕਾਰ ਰੱਖਿਆ ਤੇ ਸੁਰੱਖਿਆ ਬਾਰੇ ਗੱਲਬਾਤ
ਬੀਜਿੰਗ, 15 ਨਵੰਬਰ (ਪੀ. ਟੀ. ਆਈ.)-ਡੋਕਲਾਮ ਅੜਿੱਕੇ ਤੋਂ ਲਗਪਗ ਇਕ ਸਾਲ ਬਾਅਦ ਭਾਰਤ ਅਤੇ ਚੀਨ ਦੇ ਚੋਟੀ ਦੇ ਰੱਖਿਆ ਅਧਿਕਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ...
ਕੇਲਾਂਗ 'ਚ ਤਾਪਮਾਨ ਮਨਫ਼ੀ 3.3 ਡਿਗਰੀ ਸੈਲਸੀਅਸ 'ਤੇ ਪੁੱਜਾ
ਸ਼ਿਮਲਾ, 15 ਨਵੰਬਰ (ਏਜੰਸੀ)-ਹਿਮਾਚਲ ਪ੍ਰਦੇਸ਼ ਦੇ ਮਨਾਲੀ ਅਤੇ ਨਾਰਕੰਡਾ 'ਚ ਬੀਤੀ ਰਾਤ ਮੌਸਮ ਦੀ ਪਹਿਲੀ ਬਰਫ਼ਬਾਰੀ ਹੋਈ | ਮੌਸਮ ਵਿਭਾਗ ਦੇ ਨਿਰਦੇਸ਼ਕ ਮਨਮੋਹਨ ਸਿੰਘ ਨੇ ਦੱਸਿਆ ਕਿ ਮਨਾਲੀ 'ਚ ਘੱਟੋ-ਘੱਟ ...
ਨਵੀਂ ਦਿੱਲੀ, 15 ਨਵੰਬਰ (ਜਗਤਾਰ ਸਿੰਘ)-ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਸਾਇਰਿਲ ਰਾਮਾਫੋਸਾ 26 ਜਨਵਰੀ ਪਰੇਡ ਦੇ ਮੁੱਖ ਮਹਿਮਾਨ ਹੋਣਗੇ | ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਡ ਵੱਲੋਂ ਗਣਤੰਤਰ ਦਿਵਸ ਦਾ ਸੱਦਾ ਅਸਵੀਕਾਰ ਕਰਨ ਤੋਂ ਬਾਅਦ ਭਾਰਤ ਹੁਣ ਇਕ ਅਜਿਹੇ ਦੇਸ਼ ...
ਨਵੀਂ ਦਿੱਲੀ, 15 ਨਵੰਬਰ (ਜਗਤਾਰ ਸਿੰਘ)-ਦਿੱਲੀ ਹਾਈਕੋਰਟ ਨੇ ਆਈ.ਟੀ.ਓ. ਵਿਖੇ ਸਥਿਤ ਨੈਸ਼ਨਲ ਹੇਰਾਲਡ ਹਾਊਸ ਨੂੰ ਖ਼ਾਲੀ ਕਰਨ ਦੇ ਕੇਂਦਰ ਦੇ ਆਦੇਸ਼ ਨੂੰ ਚੁਣੌਤੀ ਦੇਣ ਵਾਲੀ ਕਾਂਗਰਸ ਦੀ ਪਟੀਸ਼ਨ 'ਤੇ ਸਥਿਤੀ ਜਿਉਂ ਦੀ ਤਿਉਂ ਬਰਕਰਾਰ ਰੱਖਣ ਦਾ ਆਦੇਸ਼ ਦਿੱਤਾ ਹੈ | ...
ਕਿਹਾ, ਭਰੋਸੇਯੋਗਤਾ ਦੇ ਸੰਕਟ ਦਾ ਸਾਹਮਣਾ ਕਰ ਰਹੀ ਹੈ ਵਿਰੋਧੀ ਧਿਰ
ਰਾਏਪੁਰ, 15 ਨਵੰਬਰ (ਪੀ. ਟੀ. ਆਈ.)-ਚੋਣ ਪ੍ਰਚਾਰ ਲਈ ਛੱਤੀਸਗੜ੍ਹ ਪੁੱਜੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਰਤ 'ਚ ਨਕਸਲਵਾਦ ਆਪਣੇ ਆਖ਼ਰੀ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX