ਚੰਡੀਗੜ੍ਹ, 15 ਨਵੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)-ਬੁੱਧਵਾਰ ਦੀ ਰਾਤ ਸੈਕਟਰ 17/22 ਨੂੰ ਵੰਡਦੀ ਸੜਕ 'ਤੇ ਲੜਕਿਆਂ ਦੇ ਦੋ ਗਰੁੱਪ ਆਪਸ 'ਚ ਭਿੜ ਗਏ ਤੇ ਬਹਿਸ ਤੋਂ ਬਾਅਦ ਇਕ ਲੜਕੇ ਨੇ ਸੜਕ 'ਤੇ ਹਵਾਈ ਫਾਇਰ ਕਰ ਦਿੱਤਾ | ਪੁਲਿਸ ਨੇ ਸਬੰਧਿਤ ਮਾਮਲਾ ਦਰਜ ਕਰਕੇ ਝਗੜਾ ਕਰਨ ਵਾਲੇ ਲੜਕਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਅਨੁਸਾਰ ਸੈਕਟਰ 22 ਦੇ ਰਹਿਣ ਵਾਲੇ ਪੰਕਜ ਨੇ ਪੁਲਿਸ ਨੂੰ ਸਬੰਧਿਤ ਮਾਮਲੇ ਦੀ ਸ਼ਿਕਾਇਤ ਦਿੱਤੀ ਹੈ | ਪੰਕਜ ਨੇ ਪੁਲਿਸ ਨੂੰ ਦੱਸਿਆ ਕਿ ਉਹ ਸੈਕਟਰ 17 ਬੱਸ ਅੱਡੇ ਦੇ ਸਾਹਮਣੇ ਪੈਂਦੀ ਸੈਕਟਰ 22 ਦੀ ਪਾਰਕਿੰਗ 'ਚ ਖੜ੍ਹਾ ਸੀ ਜਿਸ ਦੌਰਾਨ ਉਸ ਨੇ ਦੇਖਿਆ ਕਿ ਤਿੰਨ ਕਾਰਾਂ ਸੜਕ 'ਤੇ ਰੁਕੀਆਂ ਜਿਨ੍ਹਾਂ 'ਚ ਇਕ ਸਵਿਫ਼ਟ, ਇਕ ਆਈ 20 ਅਤੇ ਇਕ ਫੋਰਡ ਕਾਰ ਸ਼ਾਮਿਲ ਸੀ | ਕਾਰਾਂ ਸੈਕਟਰ 16/17/22/23 ਕ੍ਰਿਕਟ ਸਟੇਡੀਅਮ ਚੌਕ ਵੱਲ ਜਾ ਰਹੀਆਂ ਸਨ ਅਤੇ ਸਾਰੀਆਂ ਕਾਰਾਂ ਪੰਜਾਬ ਨੰਬਰ ਦੀਆਂ ਸਨ | ਦੋ ਕਾਰਾਂ ਗੁਰਦਾਸਪੁਰ ਜ਼ਿਲੇ੍ਹ ਤੋਂ ਰਜਿਸਟਰਡ ਹਨ | ਕਾਰਾਂ 'ਚੋਂ ਨਿਕਲੇ ਲੜਕਿਆਂ ਨੇ ਆਪਸ ਵਿਚ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਪਰ ਇਸ ਦੌਰਾਨ ਸੜਕ 'ਤੇ ਜਾਂਦੇ ਇਕ ਵਿਅਕਤੀ ਨੇ ਲੜਕਿਆਂ ਦੀ ਵੀਡੀਓ ਬਣਾ ਲਈ ਜੋ ਦੇਖਦੇ ਹੀ ਵਾਇਰਲ ਹੋ ਗਈ | ਵੀਡੀਓ ਵਿਚ ਦਿਖਾਈ ਦੇ ਰਿਹਾ ਹੈ ਕਿ ਲੜਕੇ ਆਪਸ 'ਚ ਬਹਿਸ ਕਰ ਰਹੇ ਹਨ ਅਤੇ ਫਿਰ ਇਕ ਲੜਕਾ ਸੜਕ ਕਿਨਾਰੇ ਤੋਂ ਸੀਮੈਂਟ ਦਾ ਸੀਵਰ ਢੱਕਣ ਚੁੱਕ ਕੇ ਸੜਕ 'ਚ ਸੁੱਟ ਦਿੰਦਾ ਹੈ ਅਤੇ ਬਾਅਦ ਵਿਚ ਹਵਾਈ ਫਾਇਰ ਕਰ ਦਿੰਦਾ ਹੈ | ਇਸ ਦੇ ਬਾਅਦ ਲੜਕੇ ਕਾਰਾਂ 'ਚ ਬੈਠ ਕੇ ਮੌਕੇ ਤੋਂ ਚਲੇ ਜਾਂਦੇ ਹਨ | ਬੀਤੀ ਰਾਤ ਮਾਮਲੇ ਸਬੰਧੀ ਸੂਚਨਾ ਮਿਲਣ 'ਤੇ ਪੁਲਿਸ ਟੀਮ ਮੌਕੇ ਉੱਤੇ ਪਹੁੰਚੀ ਤੇ ਪੁਲਿਸ ਨੂੰ ਸੜਕ 'ਤੇ ਪਿਆ ਇਕ ਗੋਲੀ ਦਾ ਖੋਲ੍ਹ ਵੀ ਬਰਾਮਦ ਹੋਇਆ ਹੈ | ਪੁਲਿਸ ਸੂਤਰਾਂ ਅਨੁਸਾਰ ਸ਼ੁਰੂਆਤੀ ਜਾਂਚ 'ਚ ਇਹ ਸਾਹਮਣੇ ਆਇਆ ਹੈ ਕਿ ਇਕ ਕਾਰ ਦੂਜੀ ਕਾਰ ਨਾਲ ਟਕਰਾ ਗਈ ਸੀ ਜਿਸ ਦੇ ਬਾਅਦ ਲੜਕੇ ਆਪਸ ਵਿਚ ਉਲਝੇ ਹਨ ਅਤੇ ਫਿਰ ਲੜਕਿਆਂ ਵਿੱਚੋਂ ਇਕ ਨੇ ਗੋਲੀ ਚਲਾਈ ਹੈ | ਪੁਲਿਸ ਨੇ ਲੜਕਿਆਂ ਦੇ ਇਕ ਗਰੁੱਪ ਦੀ ਪਛਾਣ ਵੀ ਕਰ ਲਈ ਹੈ ਜਿਨ੍ਹਾਂ ਨੂੰ ਪੁਲਿਸ ਸਟੇਸ਼ਨ ਬੁਲਾਇਆ ਗਿਆ ਹੈ | ਪੁਲਿਸ ਨੇ ਸੈਕਟਰ 17 ਪੁਲਿਸ ਸਟੇਸ਼ਨ ਵਿਚ ਸਬੰਧਿਤ ਮਾਮਲਾ ਆਈ.ਪੀ.ਸੀ ਦੀ ਧਾਰਾ 336 ਅਤੇ ਆਰਮਜ਼ ਐਕਟ 25/27/54/59 ਤਹਿਤ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ |
ਕੈਬ ਸਵਾਰ ਨੇ ਚਲਾਈ ਸੀ ਗੋਲੀ
ਮਾਮਲੇ ਦੀ ਜਾਂਚ ਦੌਰਾਨ ਪੁਲਿਸ ਨੇ ਦੋ ਕਾਰਾਂ ਵਿਚ ਸਵਾਰ 6 ਲੜਕਿਆਂ ਤੋਂ ਪੁੱਛਗਿੱਛ ਕੀਤੀ | ਜਿਨ੍ਹਾਂ ਨੇ ਦੱਸਿਆ ਕਿ ਉਹ ਵਿਦਿਆਰਥੀ ਹਨ ਅਤੇ ਬੀਤੀ ਰਾਤ ਉਹ ਸੈਕਟਰ 7 ਦੇ ਕਲੱਬ ਵਿਚ ਜਨਮ ਦਿਨ ਦੀ ਪਾਰਟੀ ਵਿਚ ਗਏ ਸਨ | ਰਾਤ 1 ਵਜੇ ਦੇ ਕਰੀਬ ਜਦ ਉਹ ਕਲੱਬ ਤੋਂ ਨਿਕਲੇ ਤਾਂ ਕਾਰ ਮੋੜਦੇ ਹੋਏ ਉਨ੍ਹਾਂ ਦੀ ਕਾਰ ਇਕ ਟੈਕਸੀ ਨਾਲ ਟਕਰਾ ਗਈ ਜਿਸ ਤੋਂ ਬਾਅਦ ਉਹ ਆਪਣੀਆਂ ਦੋਵੇਂ ਕਾਰਾਂ ਲੈ ਕੇ ਸੈਕਟਰ 17 ਰੋਟੀ ਖਾਣ ਲਈ ਨਿਕਲ ਗਏ ਪਰ ਕੈਬ ਚਾਲਕ ਨੇ ਉਨ੍ਹਾਂ ਦੀਆਂ ਕਾਰਾਂ ਦਾ ਪਿੱਛਾ ਕਰਕੇ ਉਨ੍ਹਾਂ ਨੂੰ ਸੈਕਟਰ 22 ਨੇੜੇ ਰੋਕ ਲਿਆ ਅਤੇ ਉਨ੍ਹਾਂ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ | ਇਸ ਦੌਰਾਨ ਕੈਬ ਵਿਚ ਸਵਾਰ ਤਿੰਨ ਲੜਕਿਆਂ ਨੇ ਬਾਹਰ ਨਿਕਲ ਕੇ ਉਕਤ ਵਿਦਿਆਰਥੀਆਂ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਕੈਬ ਸਵਾਰ ਇਕ ਲੜਕੇ ਨੇ ਹਵਾਈ ਫਾਇਰ ਵੀ ਕਰ ਦਿੱਤਾ | ਪੁਲਿਸ ਨੇ ਲੜਕਿਆਂ ਦੇ ਬਿਆਨ ਲੈ ਕੇ ਉਨ੍ਹਾਂ ਿਖ਼ਲਾਫ਼ 107, 151, ਸੀ.ਆਰ.ਪੀ.ਸੀ ਤਹਿਤ ਕਾਰਵਾਈ ਕੀਤੀ ਹੈ ਅਤੇ ਦੋਵੇਂ ਕਾਰਾਂ ਨੂੰ ਜ਼ਬਤ ਕਰ ਲਿਆ ਹੈ | ਜਿਨ੍ਹਾਂ ਲੜਕਿਆਂ ਿਖ਼ਲਾਫ਼ ਕਾਰਵਾਈ ਕੀਤੀ ਗਈ ਹੈ ਉਨ੍ਹਾਂ ਵਿਚ ਵਨੀਤ ਗੌਤਮ, ਰਣਬੀਰ , ਅਨੀਰੁੱਧ, ਗੁਰਕੀਰਤ ਸਿੰਘ ਅਤੇ ਹਰਮਨਪ੍ਰੀਤ ਸਿੰਘ ਦੇ ਨਾਂਅ ਸ਼ਾਮਿਲ ਹਨ | ਪੁਲਿਸ ਅਨੁਸਾਰ ਤੀਜੀ ਕਾਰ ਦਾ ਨੰਬਰ ਜਾਂਚ ਦੌਰਾਨ ਗਲਤ ਪਾਇਆ ਗਿਆ ਹੈ ਅਤੇ ਪੁਲਿਸ ਕੈਬ ਸਵਾਰਾਂ ਦੀ ਭਾਲ ਵਿਚ ਜੁੱਟ ਗਈ ਹੈ |
ਚੰਡੀਗੜ੍ਹ, 15 ਨਵੰਬਰ (ਅਜਾਇਬ ਸਿੰਘ ਔਜਲਾ)-ਉੱਤਰੀ ਖੇਤਰ ਸੱਭਿਆਚਾਰਕ ਕੇਂਦਰ ਪਟਿਆਲਾ ਵਲੋਂ ਚੰਡੀਗੜ੍ਹ ਦੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ 10ਵੇਂ ਕੌਮੀ ਸ਼ਿਲਪ ਮੇਲੇ ਦੌਰਾਨ ਅੱਜ ਸੂਫ਼ੀ ਗਾਇਕ ਪਦਮਸ੍ਰੀ ਹੰਸ ਰਾਜ ਹੰਸ ਨੂੰ ਸਰੋਤਿਆਂ ...
ਚੰਡੀਗੜ੍ਹ, 15 ਨਵੰਬਰ (ਐਨ.ਐਸ. ਪਰਵਾਨਾ)-ਇੰਡੀਅਨ ਨੈਸ਼ਨਲ ਲੋਕ ਦਲ ਦੇ ਸੈਕਟਰੀ ਜਨਰਲ ਅਜੈ ਸਿੰਘ ਚੌਟਾਲਾ ਜਿਨ੍ਹਾਂ ਨੂੰ ਕੱਲ੍ਹ ਪਾਰਟੀ ਵਿਰੋਧੀ ਸਰਗਰਮੀਆਂ ਵਿਚ ਹਿੱਸਾ ਲੈਣ ਦੇ ਦੋਸ਼ ਵਿਚ ਇਨੈਲੋ 'ਚੋਂ ਕੱਢ ਦਿੱਤਾ ਗਿਆ ਹੈ ਦੇ ਪੁੱਤਰ ਦਿਗਵਿਜੈ ਸਿੰਘ ਚੌਟਾਲਾ ਨੇ ...
ਚੰਡੀਗੜ੍ਹ, 15 ਨਵੰਬਰ (ਆਰ.ਐਸ.ਲਿਬਰੇਟ)-ਚੰਡੀਗੜ੍ਹ ਸਮਾਰਟ ਸਿਟੀ ਲਿਮਟਿਡ ਨਗਰ ਨਿਗਮ ਚੰਡੀਗੜ੍ਹ ਭਲਕੇ ਇੱਕ ਸਥਾਨਕ ਰੇਸਤਰਾਂ 'ਚ ਇਕ ਕੌਮੀ ਕਾਨਫ਼ਰੰਸ ਕਰਵਾ ਰਿਹਾ ਹੈ | ਇਹ ਕਾਨਫ਼ਰੰਸ ਸਮੁੱਚੇ ਭਾਰਤ 'ਚ ਸਮਾਰਟ ਸਿਟੀਆਂ 'ਚ ਕੀਤੀਆਂ ਜਾ ਰਹੀਆਂ ਵੱਖ-ਵੱਖ ਖੋਜਾਂ 'ਤੇ ...
ਚੰਡੀਗੜ੍ਹ, 15 ਨਵੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)-ਚੰਡੀਗੜ੍ਹ ਪੁਲਿਸ 'ਚ 520 ਕਰਮੀਆਂ ਦੀ ਭਰਤੀ ਲਈ ਕੰਪਿਊਟਰ ਟੈੱਸਟ 15 ਤੋਂ 17 ਨਵੰਬਰ ਨੂੰ ਹੋਣਗੇ ਜਿਸ ਵਿਚ 36226 ਉਮੀਦਵਾਰ ਇਹ ਟੈੱਸਟ ਦੇਣਗੇ | ਇਹ ਉਹ ਉਮੀਦਵਾਰ ਹਨ ਜੋ ਸਾਲ 2017 'ਚ ਫਿਜ਼ੀਕਲ ਟੈੱਸਟ ਪੂਰਾ ਕਰ ਚੁੱਕੇ ਹਨ | ...
ਚੰਡੀਗੜ੍ਹ, 15 ਨਵੰਬਰ (ਆਰ.ਐਸ.ਲਿਬਰੇਟ)-ਚੰਡੀਗੜ੍ਹ ਨੂੰ ਪਾਣੀ ਦੀ ਵਾਧੂ ਸਪਲਾਈ ਅਜੇ ਤਿੰਨ ਮਹੀਨੇ ਹੋਰ ਮਿਲਣ ਦੀ ਨਹੀਂ ਆਸ, ਇਸ ਲਈ ਨਗਰ ਨਿਗਮ ਪੰਜਾਬ ਦੇ ਇਲਾਕੇ 'ਚ ਹੋਣ ਵਾਲੇ ਕੰਮ ਦੀ ਦੇਰੀ ਨੂੰ ਕਾਰਨ ਦੱਸ ਰਿਹਾ ਹੈ | ਮੇਅਰ ਦਵੇਸ਼ ਮੌਦਗਿਲ ਨੇ ਵਿਸ਼ੇਸ਼ ਪੱਤਰਕਾਰ ...
ਚੰਡੀਗੜ੍ਹ, 15 ਨਵੰਬਰ (ਅਜੀਤ ਬਿਊਰੋ)-ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਕਿਹਾ ਕਿ ਪੰਜਾਬ ਵਿਚ ਖ਼ੁਫ਼ੀਆ ਏਜੰਸੀਆਂ ਵਲੋਂ ਜਾਰੀ ਕੀਤੀ ਹਾਈ ਅਲਰਟ ਇਸ ਗੱਲ ਦਾ ਸਿੱਧਾ ਸੰਕੇਤ ਹੈ ਕਿ ਸੂਬੇ 'ਤੇ ਅੱਤਵਾਦ ਦੇ ਕਾਲੇ ਦਿਨ ਮੰਡਰਾ ਰਹੇ ਹਨ ਤੇ ਗਰਮਿਖ਼ਆਲੀ ਸੂਬੇ ...
ਚੰਡੀਗੜ੍ਹ, 15 ਨਵੰਬਰ (ਅਜਾਇਬ ਸਿੰਘ ਔਜਲਾ)-ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਵਿਧਾਇਕ ਅਮਨ ਅਰੋੜਾ (ਸੁਨਾਮ) ਵਲੋਂ ਅੱਜ ਇੱਥੇ ਇਕ ਪੱਤਰਕਾਰ ਸੰਮੇਲਨ ਦੌਰਾਨ ਮੰਗ ਕੀਤੀ ਕਿ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਸੀ.ਬੀ.ਆਈ. ਮੌੜ ਬੰਬ ਧਮਾਕੇ ਦੀ ਜਾਂਚ ਕਰੇ | ਉਨ੍ਹਾਂ ਇਹ ...
ਚੰਡੀਗੜ੍ਹ, 15 ਨਵੰਬਰ (ਆਰ.ਐਸ.ਲਿਬਰੇਟ)- ਰਹਿੰਦ-ਖੂੰਹਦ ਨੂੰ ਅਲੱਗ ਕਰਨ ਦੇ ਅਮਲ ਦੀ ਸਮੀਖਿਆ ਲਈ ਚੇਅਰਪਰਸਨ ਐਨ.ਜੀ.ਟੀ. ਸ੍ਰੀਮਤੀ ਰਾਜਵੰਤ ਸੰਧੂ ਨੇ ਅੱਜ ਚੰਡੀਗੜ੍ਹ ਨਗਰ ਨਿਗਮ ਦੇ ਪ੍ਰਬੰਧ ਹੇਠ ਆਉਣ ਵਾਲੇ ਇਲਾਕਿਆਂ ਦਾ ਦੌਰਾ ਕੀਤਾ | ਇਸ ਦੌਰੇ ਦੌਰਾਨ ਉਨ੍ਹਾਂ ਨਾਲ ...
ਚੰਡੀਗੜ੍ਹ, 15 ਨਵੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)-ਪੀ.ਜੀ.ਆਈ. ਗੈਸਟ ਹਾਊਸ ਲੇਨ ਨੇੜੇ ਖੜ੍ਹੀ ਇਕ ਕਾਰ ਦੇ ਸ਼ੀਸ਼ੇ ਤੋੜ ਕੇ ਸਾਮਾਨ ਚੋਰੀ ਕਰਨ ਦਾ ਮਾਮਲਾ ਪੁਲਿਸ ਨੇ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਸਬੰਧਿਤ ਮਾਮਲੇ ਦੀ ਸ਼ਿਕਾਇਤ ਖੰਨਾ ਜ਼ਿਲ੍ਹਾ ਲੁਧਿਆਣਾ ਦੇ ...
ਚੰਡੀਗੜ੍ਹ, 15 ਨਵੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)-ਮੁਹਾਲੀ ਦੇ ਰਹਿਣ ਵਾਲੇ ਇਕ ਵਿਅਕਤੀ ਤੋਂ ਦੋ ਅਣਪਛਾਤੇ ਲੁਟੇਰੇ ਪੈਸੇ ਅਤੇ ਮੋਬਾਈਲ ਫ਼ੋਨ ਖੋਹ ਕੇ ਫ਼ਰਾਰ ਹੋ ਗਏ | ਪੁਲਿਸ ਨੇ ਸ਼ਿਕਾਇਤ 'ਤੇ ਸਬੰਧਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ...
ਚੰਡੀਗੜ੍ਹ, 15 ਨਵੰਬਰ (ਸੁਰਜੀਤ ਸਿੰਘ ਸੱਤੀ)- ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ ਕਿ ਚੰਡੀਗੜ੍ਹ ਮਾਰਕੀਟ ਕਮੇਟੀ ਦੇ ਡਾਇਰੈਕਟਰਾਂ ਦੀ ਚੋਣ ਕਰਵਾਉਣ ਲਈ ਆਖ਼ਰ ਹਰ ਵਾਰ ਹਾਈਕੋਰਟ ਨੂੰ ਹੀ ਕਿਉਂ ...
ਚੰਡੀਗੜ੍ਹ, 15 ਨਵੰਬਰ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੂਪਿੰਦਰ ਸਿੰਘ ਹੁੱਡਾ ਵਲੋਂ 25 ਨਵੰਬਰ ਨੂੰ ਬਰਵਾਲਾ ਜ਼ਿਲ੍ਹਾ ਹਿਸਾਰ 'ਚ 7ਵੀਂ ਜਨ ਕ੍ਰਾਂਤੀ ਰੈਲੀ ਕੀਤੀ ਜਾ ਰਹੀ ਹੈ, ਜਿਸ ਦੀ ਤਿਆਰੀ ਲਈ ਅੱਜ ਇੱਥੇ ਸੈਕਟਰ 28 ਦੇ ਹਰਿਆਣਾ ਪੰਚਾਇਤ ਭਵਨ ...
ਚੰਡੀਗੜ੍ਹ, 15 ਨਵੰਬਰ (ਵਿਕਰਮਜੀਤ ਸਿੰਘ ਮਾਨ)-ਪੰਜਾਬ ਪੁਲਿਸ ਦਾ ਟਰੈਫ਼ਿਕ ਵਿੰਗ ਸੜਕ ਹਾਦਸਿਆਂ ਨੂੰ ਘਟਾਉਣ ਲਈ ਉਪਰਾਲੇ ਕਰ ਰਿਹਾ ਹੈ ਤੇ ਇਸੇ ਸਬੰਧ 'ਚ ਜਲਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਇਸ ਮਸਲੇ 'ਤੇ ਵਿਚਾਰ-ਵਟਾਂਦਰਾ ...
ਡੇਰਾਬੱਸੀ, 15 ਨਵੰਬਰ (ਸ਼ਾਮ ਸਿੰਘ ਸੰਧੂ)-ਮੁਬਾਰਿਕਪੁਰ ਪੁਲਿਸ ਨੇ ਕਰੀਬ 2 ਹਫ਼ਤੇ ਪਹਿਲਾਂ ਮੁਬਾਰਿਕਪੁਰ ਤੋਂ ਫ਼ਰਾਰ ਹੋਏ ਨਾਬਾਲਗ ਪ੍ਰੇਮੀ ਜੋੜੇ ਨੂੰ ਗੁਰੂਗ੍ਰਾਮ ਦੇ ਪਿੰਡ ਨਾਹਰਪੁਰ ਥਾਣਾ ਮਾਨੇਸਰ ਤੋਂ ਕਾਬੂ ਕਰ ਲਿਆ ਹੈ | ਲੜਕੀ ਨੂੰ ਸਬ-ਡਵੀਜ਼ਨਲ ਹਸਪਤਾਲ, ...
ਪੰਚਕੂਲਾ, 15 ਨਵੰਬਰ (ਕਪਿਲ)-ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵਲੋਂ ਅੱਜ ਕਾਲਕਾ ਸਥਿਤ ਕਾਲੀ ਮਾਤਾ ਦੇ ਮੰਦਰ ਵਿਖੇ ਮੱਥਾ ਟੇਕਿਆ ਗਿਆ | ਇਸ ਤੋਂ ਬਾਅਦ ਉਨ੍ਹਾਂ ਕਾਲਕਾ ਦੇ ਰੇਲ ਗਰਾਊਾਡ ਵਿਖੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕੀਤਾ, ਉਪਰੰਤ ਰੇਲ ਗਰਾਊਾਡ ...
ਲਾਲੜੂ, 15 ਨਵੰਬਰ (ਰਾਜਬੀਰ ਸਿੰਘ)-ਨੇੜਲੇ ਪਿੰਡ ਤੋਗਾਂਪੁਰ ਵਿਖੇ ਨਰੇਗਾ ਸਕੀਮ ਦੇ ਤਹਿਤ ਗ੍ਰਾਮ ਪੰਚਾਇਤ ਵਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਦੀਪਇੰਦਰ ਸਿੰਘ ਢਿੱਲੋਂ ਵਲੋਂ ਕਰਵਾਈ ਗਈ | ਇਸ ਮੌਕੇ ...
ਡੇਰਾਬੱਸੀ, 15 ਨਵੰਬਰ (ਸ਼ਾਮ ਸਿੰਘ ਸੰਧੂ)-ਗਰੀਨ ਅਸਟੇਟ, ਬਰਵਾਲਾ ਰੋਡ, ਡੇਰਾਬੱਸੀ ਦੇ ਪ੍ਰਬੰਧਕਾਂ ਵਲੋਂ 2 ਫਲੈਟਾਂ ਦੀ ਖਰੀਦ ਦਾ ਐਗਰੀਮੈਂਟ ਕਰਨ ਦੇ ਬਾਵਜੂਦ ਖਰੀਦਦਾਰਾਂ ਨੂੰ ਫਲੈਟ ਦਾ ਕਬਜ਼ਾ ਨਾ ਦੇਣ ਦੇ ਦੋਸ਼ 'ਚ ਡੇਰਾਬੱਸੀ ਪੁਲਿਸ ਨੇ 2 ਵਿਅਕਤੀਆਂ ਿਖ਼ਲਾਫ਼ ...
ਪੰਚਕੂਲਾ, 15 ਨਵੰਬਰ (ਕਪਿਲ)-ਜਾਟ ਅੰਦੋਲਨ ਦੌਰਾਨ ਹਰਿਆਣਾ ਦੇ ਵਿੱਤ ਮੰਤਰੀ ਕੈਪਟਨ ਅਭਿਮਨਿਯੂ ਦੇ ਘਰ ਨੂੰ ਅੱਗ ਲਗਾਉਣ ਦੇ ਮਾਮਲੇ 'ਚ ਪੰਚਕੂਲਾ ਸਥਿਤ ਹਰਿਆਣਾ ਦੀ ਵਿਸ਼ੇਸ਼ ਸੀ. ਬੀ. ਆਈ. ਅਦਾਲਤ 'ਚ ਸੁਣਵਾਈ ਹੋਈ | ਇਸ ਦੌਰਾਨ ਕੁਝ ਮੁਲਜ਼ਮਾਂ ਨੂੰ ਛੱਡ ਕੇ ਸਾਰੇ ...
ਲਾਲੜੂ, 15 ਨਵੰਬਰ (ਰਾਜਬੀਰ ਸਿੰਘ)-ਕਰ ਤੇ ਆਬਕਾਰੀ ਵਿਭਾਗ ਪੰਜਾਬ ਵਲੋਂ ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ 'ਤੇ ਪਿੰਡ ਘੋਲੂਮਾਜਰਾ ਨੇੜੇ ਨਾਜਾਇਜ਼ ਰੂਪ ਵਿਚ ਨਕਲੀ ਦੇਸੀ ਸ਼ਰਾਬ ਬਣਾ ਕੇ ਵੇਚ ਰਹੀ ਫੈਕਟਰੀ ਦਾ ਪਰਦਾਫਾਸ਼ ਕਰਨ ਤੋਂ ਬਾਅਦ ਪੁਲਿਸ ਨੇ ਸਿਰਸਾ (ਹਰਿਆਣਾ) ...
ਐੱਸ. ਏ. ਐੱਸ. ਨਗਰ, 15 ਨਵੰਬਰ (ਕੇ. ਐੱਸ. ਰਾਣਾ)-ਪੰਜਾਬ ਸਰਕਾਰ ਵਲੋਂ ਦੁੱਧ ਦੇ ਧੰਦੇ ਨੂੰ ਉਤਸ਼ਾਹਿਤ ਕਰਨ ਲਈ ਬੱਸੀ ਪਠਾਣਾ ਵਿਖੇ 358 ਕਰੋੜ ਰੁਪਏ ਦੀ ਲਾਗਤ ਨਾਲ ਮੈਗਾ ਡੇਅਰੀ ਪਲਾਂਟ ਲਗਾਇਆ ਜਾ ਰਿਹਾ ਹੈ, ਜਿਸ ਦਾ ਨੀਂਹ ਪੱਥਰ 17 ਨਵੰਬਰ ਨੂੰ ਪੰਜਾਬ ਦੇ ਮੁੱਖ ਮੰਤਰੀ ...
ਕੁਰਾਲੀ, 15 ਨਵੰਬਰ (ਬਿੱਲਾ ਅਕਾਲਗੜ੍ਹੀਆ)-ਸਥਾਨਕ ਸਬਜ਼ੀ ਮੰਡੀ ਸਥਿਤ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵਿਖੇ ਵਿਦਿਆਰਥੀਆਂ ਵਲੋਂ ਇਕ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ | ਇਸ ਸਮਾਗਮ ਦੌਰਾਨ ਵਿਦਿਆਰਥੀਆਂ ਵਲੋਂ ਰੰਗਾਰੰਗ ਪੋ੍ਰਗਰਾਮ ਵੀ ਪੇਸ਼ ਕੀਤਾ ...
ਐੱਸ. ਏ. ਐੱਸ. ਨਗਰ, 15 ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ)-ਪ੍ਰਸਿੱਧ ਸਮਾਜ ਸੇਵੀ ਤੇ ਨਗਰ ਨਿਗਮ ਮੁਹਾਲੀ ਦੇ ਕੌਾਸਲਰ ਕੁਲਜੀਤ ਸਿੰਘ ਬੇਦੀ ਨੇ ਪਿੰਡ ਬਲੌਾਗੀ ਨੇੜਿਓਾ ਗੁਜ਼ਰਦੀ ਪਟਿਆਲਾ ਕੀ ਰਾਓ ਨਦੀ ਵਾਲੇ ਪੁਲ ਨੂੰ ਡਬਲ ਕਰਵਾਉਣ ਦੀ ਮੰਗ ਕੀਤੀ ਹੈ | ਇਸ ਸਬੰਧ ਵਿਚ ...
ਐੱਸ. ਏ. ਐੱਸ. ਨਗਰ, 15 ਨਵੰਬਰ (ਜਸਬੀਰ ਸਿੰਘ ਜੱਸੀ)-ਸੈਕਟਰ 67-68 ਸਥਿਤ ਮਿਊਾਸੀਪਲ ਕਾਰਪੋਰੇਸ਼ਨ ਚੌਕ 'ਚ ਸਵੇਰ ਸਮੇਂ ਵਾਪਰੇ ਹਾਦਸੇ ਦੌਰਾਨ ਦੋ ਵਿਅਕਤੀਆਂ ਦੇ ਜ਼ਖ਼ਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਸਵੇਰੇ ਇਕ ਮਹਿਲਾ ਕਾਰ ਚਾਲਕ ਸੈਕਟਰ-67 ਤੋਂ ...
ਜ਼ੀਰਕਪੁਰ, 15 ਨਵੰਬਰ (ਅਵਤਾਰ ਸਿੰਘ)-ਜ਼ੀਰਕਪੁਰ ਨਗਰ ਕੌਾਸਲ ਅਧੀਨ ਰੋਜ਼ਾਨਾ ਟਨਾਂ ਦੇ ਹਿਸਾਬ ਨਾਲ ਨਿਕਲ ਰਹੇ ਕੂੜੇ ਦੀ ਸਮੱਸਿਆ ਦੇ ਹੱਲ ਲਈ ਨਗਰ ਕੌਾਸਲ ਵਲੋਂ ਕੂੜੇ ਤੋਂ ਖਾਦ ਤਿਆਰ ਕਰਨ ਦੀ ਤਜਵੀਜ਼ ਤਿਆਰ ਕੀਤੀ ਜਾ ਰਹੀ ਹੈ¢ ਇਸ ਮਕਸਦ ਤਹਿਤ ਜ਼ੀਰਕਪੁਰ ...
ਚੰਡੀਗੜ੍ਹ, 15 ਨਵੰਬਰ (ਅਜੀਤ ਬਿਊਰੋ)-ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਐਸ.ਟੀ.ਐਫ ਫ਼ਿਰੋਜਪੁਰ ਵਿਖੇ ਤਾਇਨਾਤ ਹੌਲਦਾਰ ਮੁਖ਼ਤਿਆਰ ਸਿੰਘ ਨੰੂ 30,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ | ਇਸ ਸਬੰਧੀ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ...
ਚੰਡੀਗੜ੍ਹ, 15 ਨਵੰਬਰ (ਅਜੀਤ ਬਿਊਰੋ)-ਪੰਜਾਬ ਵਿਜੀਲੈਂਸ ਬਿਊਰੋ ਨੇ ਬਲਾਕ ਲੋਹੀਆਂ, ਜ਼ਿਲ੍ਹਾ ਜਲੰਧਰ ਵਿਖੇ ਤਾਇਨਾਤ ਬਲਾਕ ਵਿਕਾਸ ਤੇ ਪੰਚਾਇਤ ਅਫਸਰ (ਬੀ.ਡੀ.ਪੀ.ਓ) ਨੰੂ 10,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ...
ਚੰਡੀਗੜ੍ਹ, 15 ਨਵੰਬਰ (ਰਣਜੀਤ ਸਿੰਘ/ਜਾਗੋਵਾਲ)-100 ਨੰਬਰ 'ਤੇ ਆਈ ਇਕ ਕਾਲ ਦੇ ਆਧਾਰ 'ਤੇ ਪੁਲਿਸ ਬਿਨਾਂ ਜੱਜ ਦੀ ਆਗਿਆ ਲਏ ਪੇਸ਼ੀ ਭੁਗਤਣ ਆਏ ਦੋ ਲੋਕਾਂ ਨੂੰ ਜਬਰਨ ਆਪਣੇ ਨਾਲ ਸੈਕਟਰ 43 ਪੁਲਿਸ ਚੌਕੀ ਲੈ ਗਈ | ਜਦਕਿ ਦੋਵਾਂ ਦੀ ਇਕ ਚੈੱਕ ਬਾਊਾਸ ਦੇ ਕੇਸ ਵਿਚ ਅਦਾਲਤ ਅੰਦਰ ...
ਚੰਡੀਗੜ੍ਹ, 15 ਨਵੰਬਰ (ਅਜਾਇਬ ਸਿੰਘ ਔਜਲਾ)-ਚੰਡੀਗੜ੍ਹ ਸੰਗੀਤ ਨਾਟਕ ਅਕਾਦਮੀ ਵਲੋਂ ਬਾਲ ਭਵਨ ਸੈਕਟਰ 23 'ਚ ਕਰਵਾਏ ਜਾ ਰਹੇ 6 ਰੋਜ਼ਾ ਥੀਏਟਰ ਫ਼ੈਸਟੀਵਲ ਦੇ ਪਹਿਲੇ ਦਿਨ ਸੁਚੇਤਕ ਰੰਗਮੰਚ ਮੋਹਾਲੀ ਵਲੋਂ ਸੋਲੋ ਨਾਟਕ 'ਮਨ ਮਿੱਟੀ' ਨਾਲ ਇਸਤਰੀ ਮਨ ਦੀਆਂ ਪਰਤਾਂ ਦਰਸ਼ਕਾਂ ...
ਚੰਡੀਗੜ੍ਹ, 15 ਨਵੰਬਰ (ਸੁਰਜੀਤ ਸਿੰਘ ਸੱਤੀ)-ਸੁਖਨਾ ਝੀਲ ਦੇ ਸਾਈਲੈਂਸ ਜ਼ੋਨ 'ਚ 17 ਨਵੰਬਰ ਤੋਂ ਕਰਵਾਏ ਜਾਣ ਵਾਲੇ ਲਿਟਰੇਰੀ ਫ਼ੈਸਟੀਵਲ ਦੇ ਆਯੋਜਨ 'ਚ ਦਖ਼ਲ ਅੰਦਾਜ਼ੀ ਕਰਨ ਤੋਂ ਹਾਈਕੋਰਟ ਨੇ ਇਨਕਾਰ ਕਰ ਦਿੱਤਾ ਹੈ | ਇਸ ਮਾਮਲੇ ਵਿਚ ਹਾਈਕੋਰਟ ਨੇ ਪ੍ਰਸ਼ਾਸਨ ਨੂੰ ...
ਚੰਡੀਗੜ੍ਹ, 15 ਨਵੰਬਰ (ਆਰ.ਐਸ.ਲਿਬਰੇਟ)-13 ਪਿੰਡਾਂ ਨੂੰ ਨਗਰ ਨਿਗਮ 'ਚ ਮਿਲਾਉਣ ਦੇ ਵਿਰੋਧ 'ਚ ਪੇਂਡੂ ਸੰਘਰਸ਼ ਕਮੇਟੀ ਦੀ ਅਗਵਾਈ ਵਿਚ 'ਪੰਚਾਇਤਾਂ ਬਚਾਓ-ਪਿੰਡ ਬਚਾਓ' ਨਾਅਰੇ ਹੇਠ ਸੰਘਰਸ਼ ਵਿੱਢਿਆ ਜਾਵੇਗਾ | ਇਸ ਸੰਘਰਸ਼ ਦੀ ਰਣਨੀਤੀ ਵਿਉਂਤਣ ਲਈ 15 ਨਵੰਬਰ ਨੂੰ ਪਿੰਡ ...
ਖਰੜ, 15 ਨਵੰਬਰ (ਮਾਨ)-ਏ. ਪੀ. ਜੇ. ਸਮਾਰਟ ਸਕੂਲ ਮੁੰਡੀ ਖਰੜ ਵਿਖੇ ਬੱਚਿਆਂ ਵਲੋਂ ਪੰਡਿਤ ਜਵਾਹਰ ਲਾਲ ਨਹਿਰੂ ਦਾ ਜਨਮ ਦਿਨ 'ਬਾਲ ਦਿਵਸ' ਦੇ ਰੂਪ 'ਚ ਮਨਾਇਆ ਗਿਆ | ਇਸ ਮੌਕੇ ਸਕੂਲੀ ਬੱਚਿਆਂ ਵਿਚਕਾਰ ਡਾਂਸ ਮੁਕਾਬਲੇ ਵੀ ਕਰਵਾਏ ਗਏ, ਜਿਸ ਦੌਰਾਨ ਪ੍ਰੀ-ਨਰਸਰੀ ਤੋਂ ਲੈ ਕੇ ...
ਪੰਚਕੂਲਾ, 15 ਨਵੰਬਰ (ਕਪਿਲ)-ਸਪੋਰਟਸ ਪ੍ਰਮੋਸ਼ਨ ਸੁਸਾਇਟੀ ਪੰਚਕੂਲਾ ਵਲੋਂ ਰਾਸ਼ਟਰੀ ਅਤੇ ਰਾਜ ਪੱਧਰ ਦੇ ਮੁਕਾਬਲਿਆਂ ਵਿਚ ਮੈਡਲ ਜਿੱਤਣ ਵਾਲੇ ਜ਼ਿਲ੍ਹੇ ਦੇ ਹੋਣਹਾਰ ਖਿਡਾਰੀਆਂ ਲਈ ਸੈਕਟਰ 15 ਭਵਨ ਵਿਦਿਆਲੇ ਵਿਚ ਸਨਮਾਨ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਵਿਧਾਨ ...
ਖਰੜ, 15 ਨਵੰਬਰ (ਗੁਰਮੁੱਖ ਸਿੰਘ ਮਾਨ)-ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਘਰ-ਘਰ ਨੌਕਰੀ ਦੇਣ ਦਾ ਜੋ ਵਾਅਦਾ ਕੀਤਾ ਗਿਆ ਸੀ, ਉਹ ਪੂਰਾ ਕਰਨ ਲਈ ਪੰਜਾਬ ਸਰਕਾਰ ਵਚਨਬੱਧ ਹੈ | ...
ਐੱਸ. ਏ. ਐੱਸ. ਨਗਰ, 15 ਨਵੰਬਰ (ਝਾਂਮਪੁਰ)-ਗਮਾਡਾ ਵਲੋਂ ਅੱਜ ਆਪਣੇ ਅਧਿਕਾਰ ਖੇਤਰ ਵਿਚਲੇ ਬਿਲਡਰ ਸਬੰਧੀ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਇਕ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਵਿਚ ਵੱਡੀ ਗਿਣਤੀ 'ਚ ਲੋਕ ਪੁੱਜੇ ਤੇ ਸਮੱਸਿਆਵਾਂ ਦੱਸੀਆਂ | ਇਸ ...
ਜ਼ੀਰਕਪੁਰ, 15 ਨਵੰਬਰ (ਹੈਪੀ ਪੰਡਵਾਲਾ)-ਅੱਜ ਜ਼ੀਰਕਪੁਰ ਟ੍ਰੈਫ਼ਿਕ ਪੁਲਿਸ ਨੂੰ ਬਿਨਾਂ ਹੈਲਮਟ ਤੋਂ ਮੋਟਰਸਾਈਕਲ ਚਲਾ ਰਹੇ ਜੇ. ਈ. ਦਾ ਚਲਾਨ ਕੱਟਣ ਦਾ ਖਮਿਆਜ਼ਾ ਟ੍ਰੈਫ਼ਿਕ ਲਾਈਟਾਂ ਦੇ ਕੁਨੈਕਸ਼ਨ ਕਟਵਾ ਕੇ ਭੁਗਤਣਾ ਪਿਆ | ਭਾਵੇਂ ਪਾਵਰਕਾਮ ਨੇ ਕੁਝ ਘੰਟਿਆਂ ਬਾਅਦ ...
ਐੱਸ. ਏ. ਐੱਸ. ਨਗਰ, 15 ਨਵੰਬਰ (ਕੇ. ਐੱਸ. ਰਾਣਾ)-ਨੈਸ਼ਨਲ ਇੰਸਟੀਚਿਊਟ ਆਫ਼ ਫਾਰਮਾਸਿਊਟੀਕਲ ਐਜੂਕੇਸ਼ਨ ਐਾਡ ਰਿਸਰਚ (ਨਾਈਪਰ) ਵਿਖੇ ਕੁਦਰਤੀ ਉਤਪਾਦ ਵਿਭਾਗ ਵਲੋਂ 'ਨਵੀਨ ਅਤੇ ਪੁਰਤਾਨ ਔਸ਼ਧੀ ਵਿਕਾਸ' ਦੇ ਵਿਸ਼ੇ ਅਧੀਨ ਕਰਵਾਈ ਜਾ ਰਹੀ ਤਿੰਨ ਰੋਜ਼ਾ ਕੌਮਾਂਤਰੀ ...
ਐੱਸ. ਏ. ਐੱਸ. ਨਗਰ, 15 ਨਵੰਬਰ (ਜਸਬੀਰ ਸਿੰਘ ਜੱਸੀ)-ਉਦਯੋਗਿਕ ਖੇਤਰ ਫੇਜ਼-7 ਸਥਿਤ ਜੋਸ਼ੀ ਹੂੰਡਾਈ ਕੰਪਨੀ ਦੀ ਕਸਟਮ ਕੇਅਰ ਮੈਨੇਜਰ ਨੀਤੂ ਵਰਮਾ ਦੇ ਖਾਤੇ 'ਚੋਂ 54 ਹਜ਼ਾਰ 450 ਰੁਪਏ ਨਿਕਲਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸਬੰਧੀ ਨੀਤੂ ਵਰਮਾ ਨੇ ਸਬੰਧਿਤ ਬੈਂਕ ਤੇ ...
ਐੱਸ. ਏ. ਐੱਸ. ਨਗਰ, 15 ਨਵੰਬਰ (ਜਸਬੀਰ ਸਿੰਘ ਜੱਸੀ)-ਥਾਣਾ ਸੋਹਾਣਾ ਅਧੀਨ ਪੈਂਦੇ ਪਿੰਡ ਜਗਤਪੁਰਾ ਵਿਖੇ ਰਾਤ ਸਮੇਂ 20-25 ਵਿਅਕਤੀ ਜੋ ਕਿ 5-6 ਗੱਡੀਆਂ ਅਤੇ ਬੁਲਟ ਮੋਟਰਸਾਈਕਲਾਂ 'ਤੇ ਸਵਾਰ ਸਨ, ਨੇ 2 ਨੌਜਵਾਨਾਂ 'ਤੇ ਜਾਨਲੇਵਾ ਹਮਲਾ ਕਰਕੇ ਉਨ੍ਹਾਂ ਨੂੰ ਗੰਭੀਰ ਰੂਪ 'ਚ ...
ਐੱਸ. ਏ. ਐੱਸ. ਨਗਰ, 15 ਨਵੰਬਰ (ਜਸਬੀਰ ਸਿੰਘ ਜੱਸੀ)-ਥਾਣਾ ਫੇਜ਼-11 ਅਧੀਨ ਪੈਂਦੇ ਸੈਕਟਰ-80 ਦੇ ਨਜ਼ਦੀਕ ਮਿਕਚਰ ਟਿੱਪਰ ਦੀ ਲਪੇਟ 'ਚ ਆਉਣ ਕਾਰਨ ਇਕ ਸਕੂਟਰ ਸਵਾਰ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਮਿ੍ਤਕ ਦੀ ਪਛਾਣ ਚਰਨਜੀਤ ਸਿੰਘ (48) ਵਾਸੀ ਸਮਸ਼ੇਰ ਨਗਰ ਸਰਹਿੰਦ ...
ਐੱਸ. ਏ. ਐੱਸ. ਨਗਰ, 15 ਨਵੰਬਰ (ਕੇ. ਐੱਸ. ਰਾਣਾ)-ਬਿਹਤਰੀਨ ਸਿੱਖਿਆ ਦੇਣ ਦੇ ਨਾਲ-ਨਾਲ ਆਪਣੀ ਸਮਾਜਿਕ ਜ਼ਿੰਮੇਵਾਰੀ ਨਿਭਾਉਣ ਵਿਚ ਮੋਹਰੀ ਗਿਆਨ ਜੋਤੀ ਇੰਸਟੀਚਿਊਟ ਆਫ਼ ਮੈਨੇਜਮੈਂਟ ਅਤੇ ਟੈਕਨਾਲੋਜੀ, ਫ਼ੇਜ਼ 2 ਨੂੰ ਇਸ ਜ਼ਿੰਮੇਵਾਰੀ ਲਈ ਸਨਮਾਨਿਤ ਕੀਤਾ ਗਿਆ ਹੈ | ਇਹ ...
ਐੱਸ. ਏ. ਐੱਸ. ਨਗਰ, 15 ਨਵੰਬਰ (ਕੇ. ਐੱਸ. ਰਾਣਾ)-ਚੰਡੀਗੜ੍ਹ ਗਰੁੱਪ ਆਫ਼ ਕਾਲਜ਼ਿਜ਼ ਲਾਂਡਰਾਂ ਵਿਖੇ 13ਵੇਂ ਕੌਮੀ ਪੱਧਰੀ ਤਕਨੀਕੀ ਤੇ ਸੱਭਿਆਚਾਰਕ ਪ੍ਰੋਗਰਾਮ 'ਪਰਿਵਰਤਨ' ਦਾ ਆਗ਼ਾਜ਼ ਹੋਇਆ, ਜਿਸ ਵਿਚ ਵਿਦਿਆਰਥੀਆਂ ਨੇ ਆਪਣੇ ਸ਼ਾਨਦਾਰ ਹੁਨਰ ਤੇ ਤਕਨੀਕੀ ਗਿਆਨ ਦੀ ...
ਐੱਸ. ਏ. ਐੱਸ. ਨਗਰ, 15 ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ)-ਸਿੱਖਿਆ ਵਿਭਾਗ ਦੇ ਫ਼ੈਸਲੇ 'ਤੇ ਭਰੋਸਾ ਜਤਾਉਂਦਿਆਂ 517 ਹੋਰ ਅਧਿਆਪਕਾਂ ਵਲੋਂ ਸਿੱਖਿਆ ਵਿਭਾਗ 'ਚ ਆਉਣ ਦੀ ਆਪਸ਼ਨ ਪ੍ਰਵਾਨ ਕਰਨ ਉਪਰੰਤ ਅੱਜ ਵਿੱਦਿਆ ਭਵਨ ਦੇ ਵਿਹੜੇ 'ਚ ਖੁੱਲ੍ਹੇ ਪੰਡਾਲ ਦੌਰਾਨ ਸਿੱਖਿਆ ...
ਐੱਸ. ਏ. ਐੱਸ. ਨਗਰ, 15 ਨਵੰਬਰ (ਕੇ. ਐੱਸ. ਰਾਣਾ)-ਪੰਜਾਬ ਸਰਕਾਰ ਦੀ ਘਰ-ਘਰ ਰੁਜ਼ਗਾਰ ਯੋਜਨਾ ਤਹਿਤ ਜ਼ਿਲ੍ਹਾ ਐੱਸ. ਏ. ਐੱਸ. ਨਗਰ ਸਮੇਤ ਸੂਬੇ ਭਰ 'ਚ ਵੱਖ-ਵੱਖ ਥਾਵਾਂ 'ਤੇ ਰੁਜ਼ਗਾਰ ਮੇਲੇ ਲਾਏ ਜਾ ਰਹੇ ਹਨ, ਜਿਨ੍ਹਾਂ ਦਾ ਨੌਜਵਾਨਾਂ ਨੂੰ ਵੱਧ ਤੋਂ ਵੱਧ ਲਾਹਾ ਲੈਣਾ ਚਾਹੀਦਾ ...
ਐੱਸ. ਏ. ਐੱਸ. ਨਗਰ, 15 ਨਵੰਬਰ (ਕੇ. ਐੱਸ. ਰਾਣਾ)-ਬਿਹਤਰੀਨ ਸਿੱਖਿਆ ਦੇਣ ਦੇ ਨਾਲ-ਨਾਲ ਆਪਣੀ ਸਮਾਜਿਕ ਜ਼ਿੰਮੇਵਾਰੀ ਨਿਭਾਉਣ ਵਿਚ ਮੋਹਰੀ ਗਿਆਨ ਜੋਤੀ ਇੰਸਟੀਚਿਊਟ ਆਫ਼ ਮੈਨੇਜਮੈਂਟ ਅਤੇ ਟੈਕਨਾਲੋਜੀ, ਫ਼ੇਜ਼ 2 ਨੂੰ ਇਸ ਜ਼ਿੰਮੇਵਾਰੀ ਲਈ ਸਨਮਾਨਿਤ ਕੀਤਾ ਗਿਆ ਹੈ | ਇਹ ...
ਐੱਸ. ਏ. ਐੱਸ. ਨਗਰ, 15 ਨਵੰਬਰ (ਕੇ. ਐੱਸ. ਰਾਣਾ)-ਇੰਡੋ ਗਲੋਬਲ ਗਰੁੱਪ ਆਫ਼ ਕਾਲਜਿਜ਼ ਦੇ ਵਿਦਿਆਰਥੀਆਂ ਵਲੋਂ ਡੀ. ਏ. ਵੀ. ਕਾਲਜ ਜਲੰਧਰ ਵਿਖੇ ਕਰਵਾਏ ਗਏ ਪੀ. ਟੀ. ਯੂ. ਜ਼ੋਨਲ ਯੂਥ ਫੈਸਟ ਦੌਰਾਨ ਵੱਖ-ਵੱਖ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲੇ ਸਥਾਨ ...
ਖਿਜ਼ਰਾਬਾਦ, 15 ਨਵੰਬਰ (ਰੋਹਿਤ ਗੁਪਤਾ)-ਇਥੋਂ ਨੇੜਲੇ ਕਸਬਾ ਮਾਜਰੀ ਦੇ ਬਲਾਕ ਚੌਕ ਸਥਿਤ ਗੁਰਦੁਆਰਾ ਸ੍ਰੀ ਗੜ੍ਹੀ ਭੋਰਖਾ ਸਾਹਿਬ ਵਿਖੇ ਬੀਤੇ ਦਿਨੀਂ ਹੋਈਆਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੌਰਾਨ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੀ ਹੋਈ ...
ਖਰੜ, 15 ਨਵੰਬਰ (ਜੰਡਪੁਰੀ)-ਕਿਸਾਨਾਂ ਨੂੰ ਸਹਾਇਕ ਧੰਦੇ ਅਪਨਾਉਣ ਤੇ ਇਨ੍ਹਾਂ ਧੰਦਿਆਂ ਨੂੰ ਵਿਗਿਆਨਕ ਲੀਹਾਂ 'ਤੇ ਲਿਆਉਣ ਸਬੰਧੀ ਜਾਗਰੂਕ ਕਰਨ ਲਈ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਡੇਅਰੀ ਵਿਕਾਸ ਵਿਭਾਗ ਸਮੇਤ ਵੱਖ-ਵੱਖ ਵਿਭਾਗਾਂ ਵਲੋਂ ਦੁੱਧ ਉਤਪਾਦਕ ਜਾਗਰੂਕਤਾ ...
ਖਰੜ, 15 ਨਵੰਬਰ (ਮਾਨ)-ਇੰਟਰਨੈਸ਼ਨਲ ਨੇਚਰਥਰੈਪੀ ਆਰਗੇਨਾਈਜੇਸ਼ਨ ਅਤੇ ਲਾਇਨਜ਼ ਕਲੱਬ ਖਰੜ ਸਿਟੀ ਵਲੋਂ ਸਾਂਝੇ ਤੌਰ 'ਤੇ ਸਰਕਾਰੀ ਮਾ. ਸੀ. ਸੈ. ਸਕੂਲ ਖਰੜ ਵਿਖੇ ਬੱਚਿਆਂ ਨੂੰ ਜਾਣਕਾਰੀ ਦੇਣ ਲਈ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ਨੇਚਰਥ੍ਰੈਪੀ ਦੇ ਮਾਹਿਰ ਡਾ: ਸੰਜੇ ...
ਪੰਚਕੂਲਾ, 15 ਨਵੰਬਰ (ਕਪਿਲ)-ਇਨੈਲੋ ਤੇ ਬਸਪਾ ਦਾ ਇਕ ਸੰਯੁਕਤ ਸੰਮੇਲਨ ਅੱਜ ਪੰਚਕੂਲਾ ਵਿਖੇ ਅਗਰਵਾਲ ਭਵਨ 'ਚ ਕਰਵਾਇਆ ਗਿਆ | ਸੰਮੇਲਨ ਵਿਚ ਇਨੈਲੋ-ਬਸਪਾ ਦੇ ਕਾਰਜਕਰਤਾਵਾਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ | ਪ੍ਰੋਗਰਾਮ ਦੌਰਾਨ ਅਭੈ ਚੌਟਾਲਾ ਨੇ ਕਈ ਲੋਕਾਂ ਨੂੰ ...
ਐੱਸ. ਏ. ਐੱਸ. ਨਗਰ, 15 ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ)-ਸਕੂਲ ਸਿੱਖਿਆ ਵਿਭਾਗ ਵਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਡੀਟੋਰੀਅਮ ਵਿਖੇ ਸਮੱਗਰ ਸਿੱਖਿਆ ਅਧੀਨ ਜਾਰੀ ਦੋ ਰੋਜ਼ਾ ਕਲਾ ਉਤਸਵ ਸੱਭਿਆਚਾਰ ਤੇ ਵਿਰਾਸਤ ਦੀਆਂ ਯਾਦਾਂ ਨੂੰ ਤਰੋ-ਤਾਜ਼ਾ ਕਰਦਾ ਹੋਇਆ ...
ਐੱਸ. ਏ. ਐੱਸ. ਨਗਰ, 15 ਨਵੰਬਰ (ਕੇ. ਐੱਸ. ਰਾਣਾ)-ਸ਼ਹੀਦ ਊਧਮ ਸਿੰਘ ਕਾਲਜ ਆਫ਼ ਇੰਜੀਨੀਅਰਿੰਗ ਐਾਡ ਟੈਕਨਾਲੋਜੀ ਤੰਗੌਰੀ ਵਿਖੇ ਕਾਲਜ ਦੇ ਐੱਨ. ਐੱਸ. ਐੱਸ. ਯੂਨਿਟ ਵਲੋਂ ਵਿਸ਼ਾਲ ਖ਼ੂਨਦਾਨ ਕੈਂਪ ਲਗਾਇਆ ਗਿਆ, ਜਿਸ ਦੌਰਾਨ ਸਰਕਾਰੀ ਕਾਲਜ ਸੈਕਟਰ-32 ਚੰਡੀਗੜ੍ਹ ਤੋਂ ਆਈ ...
ਖਿਜ਼ਰਾਬਾਦ, 15 ਨਵੰਬਰ (ਰੋਹਿਤ ਗੁਪਤਾ)-ਖੇਡਾਂ ਹੀ ਜਵਾਨੀ ਨੂੰ ਸੰਭਾਲਣ ਤੇ ਸਹੀ ਦਿਸ਼ਾ ਦੇਣ ਵਿਚ ਮੁੱਖ ਰੋਲ ਨਿਭਾਅ ਸਕਦੀਆਂ ਹਨ | ਇਹ ਵਿਚਾਰ ਸੀਨੀਅਰ ਯੂਥ ਆਗੂ ਜਗਤਾਰ ਸਿੰਘ ਸਿੱਧੂ ਹੁਸ਼ਿਆਰਪੁਰ ਨੇ ਅੱਜ ਇਥੋਂ ਨੇੜਲੇ ਪਿੰਡ ਮਾਜਰਾ ਦੇ ਦਸਮੇਸ਼ ਸਪੋਰਟਸ ਕਲੱਬ ...
ਐੱਸ. ਏ. ਐੱਸ. ਨਗਰ, 15 ਨਵੰਬਰ (ਨਰਿੰਦਰ ਸਿੰਘ ਝਾਂਮਪੁਰ)-ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਵਲੋਂ ਉਨ੍ਹਾਂ ਔਸ਼ਟੀਆਂ ਜਿਨ੍ਹਾਂ ਦੀ ਜ਼ਮੀਨ ਵੱਖ-ਵੱਖ ਪ੍ਰਾਜੈਕਟਾਂ ਜਿਵੇਂ ਐਰੋਸਿਟੀ, ਆਈ. ਟੀ. ਸਿਟੀ, ਸੈਕਟਰ 76-80, ਸੈਕਟਰ 67-70 ਅਤੇ ਸੈਕਟਰ 88-89 ਦੇ ਵਿਕਾਸ ਲਈ ...
ਕੁਰਾਲੀ, 15 ਨਵੰਬਰ (ਬਿੱਲਾ ਅਕਾਲਗੜ੍ਹੀਆ)-ਕੁਰਾਲੀ-ਚੰਡੀਗੜ੍ਹ ਮਾਰਗ 'ਤੇ ਸਥਿਤ ਗੁਰਦੁਆਰਾ ਸ੍ਰੀ ਕਰਤਾਰਸਰ ਸਾਹਿਬ ਪਡਿਆਲਾ ਵਿਖੇ ਬਾਬਾ ਗਗਨਦੀਪ ਸਿੰਘ ਪਡਿਆਲਾ ਦੀ ਅਵਗਾਈ 'ਚ 19 ਨਵੰਬਰ ਤੋਂ 21 ਨਵੰਬਰ ਤੱਕ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਸਾਲਾਨਾ ਸਰਬੱਤ ਦੇ ...
ਐੱਸ. ਏ. ਐੱਸ. ਨਗਰ, 15 ਨਵੰਬਰ (ਕੇ. ਐੱਸ. ਰਾਣਾ)-ਰਿਆਤ-ਬਾਹਰਾ ਯੂਨੀਵਰਸਿਟੀ ਦੇ ਰੇਲਵੇ ਸਿਗਨਲ ਤੇ ਦੂਰਸੰਚਾਰ ਵਿਭਾਗ 'ਚ ਪੋਸਟ ਗ੍ਰੈਜੂਏਟ ਪ੍ਰੋਗਰਾਮ ਪਾਸ ਕਰਨ ਵਾਲੇ 15 ਵਿਦਿਆਰਥੀਆਂ ਨੇ ਕੋਰਸ ਪੂਰਾ ਕਰਨ ਤੋਂ ਬਾਅਦ ਚੋਟੀ ਦੀਆਂ ਕੰਪਨੀਆਂ ਵਿਚ ਨੌਕਰੀ ਪ੍ਰਾਪਤ ਕੀਤੀ ...
ਲਾਲੜੂ, 15 ਨਵੰਬਰ (ਰਾਜਬੀਰ ਸਿੰਘ)-ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵਲੋਂ ਪਿੰਡ ਰਾਣੀਮਾਜਰਾ ਵਿਖੇ ਸਰਕਾਰੀ ਡਿਸਪੈਂਸਰੀ ਖੋਲ੍ਹਣ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ | ਕਾਂਗਰਸ ਦੇ ਸੂਬਾ ਸਕੱਤਰ ਮਨਪ੍ਰੀਤ ਬੰਨੀ ਸੰਧੂ ਦੇ ਯਤਨਾਂ ਸਦਕਾ ਸਿਹਤ ...
ਐੱਸ. ਏ. ਐੱਸ. ਨਗਰ, 15 ਨਵੰਬਰ (ਕੇ. ਐੱਸ. ਰਾਣਾ)-ਪੰਜਾਬ ਸਰਕਾਰ ਵਲੋਂ ਪਹਿਲੀ ਵਿਸ਼ਵ ਜੰਗ ਦੌਰਾਨ ਸ਼ਹੀਦ ਹੋਏ ਫ਼ੌਜੀਆਂ ਦੀ ਸ਼ਹਾਦਤ ਦੇ 100 ਸਾਲ ਪੂਰੇ ਹੋਣ ਮੌਕੇ ਸ਼ਰਧਾਂਜਲੀ ਦੇਣ ਲਈ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਜਾਣਾ ਚਾਹੀਦਾ ਸੀ, ਪਰ ਸੂਬਾ ਸਰਕਾਰ ਸ਼ਹੀਦਾਂ ਨੂੰ ...
ਮੁੱਲਾਂਪੁਰ ਗ਼ਰੀਬਦਾਸ- ਸ਼ਿਵਾਲਿਕ ਦੀਆਂ ਪਹਾੜੀਆਂ ਵਿਚ ਵਸਦੇ ਪਿੰਡ ਸਿਸਵਾਂ ਵਿਖੇ ਸੁਸ਼ੋਭਿਤ ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ ਸਾਫ਼ ਤੇ ਸ਼ੁੱਧ ਵਾਤਾਵਰਨ ਕਰਕੇ ਮਨਮੋਹਕ ਝਲਕ ਪੇਸ਼ ਕਰਦਾ ਹੈ | ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਕੁਲਜੀਤ ਸਿੰਘ ...
ਖਰੜ, 15 ਨਵੰਬਰ (ਮਾਨ)-ਥਾਣਾ ਸਿਟੀ ਖਰੜ ਵਿਖੇ ਤਾਇਨਾਤ ਕੀਤੇ ਗਏ ਨਵੇਂ ਐੱਸ. ਐੱਚ. ਓ. ਇੰਸਪੈਕਟਰ ਭਗਵੰਤ ਸਿੰਘ ਰਿਆੜ ਨੇ ਅੱਜ ਅਹੁਦਾ ਸੰਭਾਲ ਲਿਆ ਹੈ | ਉਹ ਥਾਣਾ ਨਵਾਂਗਰਾਉਂ ਤੋਂ ਬਦਲ ਕੇ ਇੱਥੇ ਆਏ ਹਨ | ਉਨ੍ਹਾਂ ਸ਼ਹਿਰ 'ਚ ਅਮਨ ਕਾਨੂੰਨ ਦੀ ਸਥਿਤੀ ਕਾਇਮ ਰੱਖਣ ਲਈ ...
ਚੰਡੀਗੜ੍ਹ, 15 ਨਵੰਬਰ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਸਰਕਾਰ ਪਾਰਦਰਸ਼ੀ ਤੇ ਸਮੇਂਬੱਧ ਤਰੀਕੇ ਨਾਲ ਜ਼ਿਲ੍ਹਾ, ਸਬ ਡਿਵੀਜ਼ਨ ਅਤੇ ਤਹਿਸੀਲ ਪੱਧਰ 'ਤੇ ਨਾਗਰਿਕਾਂ ਨੂੰ ਸਰਕਾਰ ਦੇ 35 ਵਿਭਾਗਾਂ ਦੀ 400 ਤੋਂ ਵੱਧ ਆਨਲਾਈਨ ਸੇਵਾਵਾਾ ਮੁਹੱਈਆ ਕਰਾਉਣ ਲਈ ਪ੍ਰਤੀਬੱਧ ਹੈ ...
ਚੰਡੀਗੜ੍ਹ, 15 ਨਵੰਬਰ (ਅਜੀਤ ਬਿਊਰੋ)-ਕਾਲਜ ਪਲੇਸਮੈਂਟ ਸੈੱਲ ਤੇ ਕਾਮਰਸ ਵਿਭਾਗ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ, ਸੈਕਟਰ-26, ਚੰਡੀਗੜ੍ਹ ਵਿਚ 'ਐਚ. ਆਰ. ਡਾਇਨਾਮਿਕ ਇਨ ਕਾਰਪੋਰੇਟਸ ਐਾਡ ਐਚ. ਆਰ. ਸਕਿਲਜ਼ ਰੀਕਵਾਇਰਡ ਫ਼ਾਰ ਦਾ ਪਰੈਜਾਟਸ ਡੇਅ ਕਾਰਪੋਰੇਟ ਵਰਲਡ' ...
ਐੱਸ. ਏ. ਐੱਸ. ਨਗਰ, 15ਨਵੰਬਰ (ਨਰਿੰਦਰ ਸਿੰਘ ਝਾਂਮਪੁਰ)-ਸੰਤ ਸਰੂਪ ਸਿੰਘ ਚੰਡੀਗੜ੍ਹ ਵਾਲਿਆਂ ਵਲੋਂ ਸਰਬੱਤ ਦੇ ਭਲੇ ਲਈ ਗੁਰਦੁਆਰਾ ਸੰਤਸਰ ਸਾਹਿਬ ਸੈਕਟਰ-38 ਵੈਸਟ ਤੇ ਆਸ-ਪਾਸ ਦੇ ਪਿੰਡਾਂ 'ਚ ਸਮਾਗਮ ਕਰਵਾਏ ਜਾ ਰਹੇ ਹਨ | ਇਨ੍ਹਾਂ ਸਮਾਗਮਾਂ ਦੌਰਾਨ ਮੁੱਖ ਤੌਰ 'ਤੇ ...
ਚੰਡੀਗੜ੍ਹ, 15 ਨਵੰਬਰ (ਮਨਜੋਤ ਸਿੰਘ ਜੋਤ)-ਪੰਜਾਬ ਯੂਨੀਵਰਸਿਟੀ ਦੇ ਪੁਲਿਸ ਐਡਮਨਿਸਟਰੇਸ਼ਨ ਵਿਭਾਗ ਵਲੋਂ 'ਜੁਰਮ ਦਿ੍ਸ਼ਟੀ (ਕ੍ਰਾਈਮ ਸੀਨ) ਜਾਂਚ ਅਤੇ ਘਟਨਾ ਮੌਕੇ ਫ਼ੋਟੋਗਰਾਫੀ' ਵਿਸ਼ੇ 'ਤੇ ਵਰਕਸ਼ਾਪ ਲਗਵਾਈ ਗਈ | ਇਸ ਮੌਕੇ ਵਿਭਾਗ ਦੇ ਚੇਅਰਪਰਸਨ ਡਾ.ਕੁਲਦੀਪ ਸਿੰਘ ...
ਚੰਡੀਗੜ੍ਹ, 15 ਨਵੰਬਰ (ਆਰ.ਐਸ.ਲਿਬਰੇਟ)-ਚਿਲਡਰਨ ਡੇ 'ਤੇ ਬਾਲ ਅਧਿਕਾਰ ਕਮਿਸ਼ਨ ਨੇ ਰਾਜ ਸੂਬਾ ਕਾਨੂੰਨੀ ਸੇਵਾਵਾਂ ਅਥਾਰਟੀ ਚੰਡੀਗੜ੍ਹ ਨੇ ਸਾਂਝੇ ਤੌਰ 'ਤੇ ਮਨਾਇਆ | ਇਸ ਮੌਕੇ ਸ੍ਰੀ ਵੀ.ਪੀ.ਸਿੰਘ ਬਦਨੌਰ ਚੰਡੀਗੜ੍ਹ ਪ੍ਰਸ਼ਾਸਕ ਨੇ ਬੱਚਿਆਂ ਦੀ ਚਾਈਲਡ ਫਰੈਂਡਲੀ ਦੌੜ ...
ਜ਼ੀਰਕਪੁਰ, 15 ਨਵੰਬਰ (ਅਵਤਾਰ ਸਿੰਘ)-ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਲਬੀਰ ਸਿੰਘ ਸਿੱਧੂ ਪਸ਼ੂ ਪਾਲਣ ਮੰਤਰੀ ਪੰਜਾਬ ਦੀ ਅਗਵਾਈ ਹੇਠ ਦੁੱਧ ਚੁਆਈ ਮੁਕਾਬਲਿਆਂ ਦਾ ਪਹਿਲਾ ਗੇੜ ਸਮਾਪਤ ਹੋ ਗਿਆ | ਇਨ੍ਹਾਂ ਮੁਕਾਬਲਿਆਂ ...
ਚੰਡੀਗੜ੍ਹ, 15 ਨਵੰਬਰ (ਮਨਜੋਤ ਸਿੰਘ ਜੋਤ)-ਬਾਲ ਦਿਵਸ ਦੇ ਸ਼ੁੱਭ ਮੌਕੇ 'ਤੇ ਪ੍ਰੇਮ ਸਰਿਤਾ ਸਰਵਹਿੱਤਕਾਰੀ ਮਾਡਲ ਸਕੂਲ ਮਲੋਆ ਵਿਖੇ ਖੇਡ ਦਿਵਸ ਮਨਾਇਆ ਗਿਆ | ਇਸ ਮੌਕੇ 'ਤੇ ਮੁੱਖ ਮਹਿਮਾਨ ਸ਼ਾਰਦਾ ਸਰਵਹਿੱਤਕਾਰੀ ਸਕੂਲ ਸੈਕਟਰ 40 ਡੀ ਦੀ ਪਿ੍ੰਸੀਪਲ ਅਰਚਨਾ ਰਹੇ | ...
ਚੰਡੀਗੜ੍ਹ, 15 ਨਵੰਬਰ (ਅਜੀਤ ਬਿਊਰੋ)-ਅੱਜ ਚੰਡੀਗੜ੍ਹ 'ਚ ਕਈ ਜਗ੍ਹਾ ਬਾਲ ਦਿਵਸ ਮਨਾਇਆ ਗਿਆ | ਇਸ ਦੌਰਾਨ ਨਹਿਰੂ ਯੁਵਾ ਕੇਂਦਰ ਚੰਡੀਗੜ੍ਹ ਵਲੋਂ ਵੀ ਬਾਲ ਦਿਵਸ ਸਬੰਧੀ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਗਿਆ | ਚੰਡੀਗੜ੍ਹ 'ਚ ਬੁੜੈਲ ਇਲਾਕੇ 'ਚ ਸਵਾਮਾਨੀ ਯੂਥ ਕਲੱਬ ਨਾਲ ...
ਐੱਸ. ਏ. ਐੱਸ. ਨਗਰ, 15 ਨਵੰਬਰ (ਕੇ. ਐੱਸ. ਰਾਣਾ)-ਪੁਆਧੀ ਪੰਜਾਬੀ ਸੱਥ ਮੁਹਾਲੀ ਦਾ 15ਵਾਂ ਸਾਲਾਨਾ ਸਨਮਾਨ ਸਮਾਗਮ-2018 ਸ਼ਹੀਦ ਕਾਂਸ਼ੀ ਰਾਮ ਮੈਮੋਰੀਅਲ ਕਾਲਜ ਭਾਗੂਮਾਜਰਾ ਵਿਖੇ 18 ਨਵੰਬਰ ਨੂੰ ਸਵੇਰੇ 10 ਵਜੇ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸੱਥ ਦੇ ...
ਡੇਰਬੱਸੀ, 15 ਨਵੰਬਰ (ਸ਼ਾਮ ਸਿੰਘ ਸੰਧੂ)-ਡੇਰਾਬੱਸੀ ਵਿਖੇ 'ਸਵੱਛ ਭਾਰਤ ਅਭਿਆਨ' ਤਹਿਤ ਸਫ਼ਾਈ ਜਾਗਰੂਕਤਾ ਰੈਲੀ ਕੱਢੀ ਗਈ | ਨਗਰ ਕੌਾਸਲ ਡੇਰਾਬੱਸੀ ਦੇ ਕਾਰਜਕਾਰੀ ਪ੍ਰਧਾਨ ਮੁਕੇਸ਼ ਗਾਂਧੀ ਤੇ ਸੀਨੀਅਰ ਮੀਤ ਪ੍ਰਧਾਨ ਮਨਵਿੰਦਰ ਸਿੰਘ ਟੋਨੀ ਰਾਣਾ ਦੀ ਅਗਵਾਈ ਹੇਠ ...
ਮੁੱਲਾਂਪੁਰ ਗਰੀਬਦਾਸ, 15 ਨਵੰਬਰ (ਦਿਲਬਰ ਸਿੰਘ ਖੈਰਪੁਰ)-ਸ਼ਹੀਦ ਡਾ: ਦੀਵਾਨ ਸਿੰਘ ਕਾਲੇਪਾਣੀ ਮਿਊਜ਼ੀਅਮ ਸਿਸਵਾਂ ਵਿਖੇ ਬਾਲ ਦਿਵਸ ਮੌਕੇ ਬੱਚਿਆਂ ਦੇ ਕਵਿਤਾ ਉਚਾਰਨ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ 'ਚ ਆਸ-ਪਾਸ ਦੇ ਸਕੂਲਾਂ ਦੇ ਬੱਚਿਆਂ ਨੇ ਭਾਗ ਲਿਆ, ...
ਲਾਲੜੂ, 15 ਨਵੰਬਰ (ਰਾਜਬੀਰ ਸਿੰਘ)-ਯੂਨੀਵਰਸਲ ਗਰੁੱਪ ਆਫ ਇੰਸਟੀਚਿਊਸ਼ਨਜ਼ ਵਲੋਂ ਲੀਡਰਸ਼ਿਪ ਅਤੇ ਐਾਟਰਪ੍ਰਨਿਓਰਸ਼ਿਪ ਵਿਸ਼ੇ 'ਤੇ ਆਧਾਰਿਤ ਇਕ ਰੋਜ਼ਾ ਅੰਤਰਰਾਸ਼ਟਰੀ ਵਰਕਸ਼ਾਪ ਕਰਵਾਈ ਗਈ, ਜਿਸ ਵਿਚ ਵਿਦਿਆਰਥੀਆਂ ਨੂੰ ਕਾਰੋਬਾਰ ਸ਼ੁਰੂ ਕਰਨ ਤੇ ਅੱਗੇ ਵਧਾਉਣ ...
ਖਰੜ, 15 ਨਵੰਬਰ (ਮਾਨ)-ਪਿੰਡ ਦਾਊਾਮਾਜਰਾ ਦੇ ਆਂਗਣਵਾੜੀ ਕੇਂਦਰ ਵਲੋਂ ਸਰਕਾਰੀ ਪ੍ਰਾਇਮਰੀ ਤੇ ਮਿਡਲ ਸਕੂਲ ਦੇ ਸਹਿਯੋਗ ਨਾਲ ਨਸ਼ਿਆਂ ਿਖ਼ਲਾਫ਼ ਜਾਗਰੂਕਤਾ ਰੈਲੀ ਕੱਢੀ ਗਈ | ਇਸ ਸਬੰਧੀ ਆਂਗਣਵਾੜੀ ਵਰਕਰ ਦਲਜੀਤ ਕੌਰ ਨੇ ਦੱਸਿਆ ਕਿ ਰੈਲੀ ਦੌਰਾਨ ਸਕੂਲੀ ਬੱਚਿਆਂ ...
ਖਰੜ, 15 ਨਵੰਬਰ (ਜੰਡਪੁਰੀ)-ਰਾਜ ਭਰ ਦੀਆਂ ਸਿਹਤ ਸੰਸਥਾਵਾਂ 'ਚ ਸਫਾਈ, ਜਿਸ ਵਿਚ ਹਸਪਤਾਲ ਦੀ ਇਮਾਰਤ ਦੀ ਸਫਾਈ, ਹਸਪਤਾਲ ਦੇ ਚੌਗਿਰਦੇ ਦੀ ਸਫਾਈ, ਹਸਪਤਾਲ 'ਚ ਕੰਮ ਕਰ ਰਹੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਸਾਫ-ਸਫਾਈ ਦਾ ਮਿਆਰ ਸਥਾਪਿਤ ਕਰਨ ਲਈ ਜਾਰੀ ਗਾਈਡਲਾਈਨਜ ...
ਲਾਲੜੂ, 15 ਨਵੰਬਰ (ਰਾਜਬੀਰ ਸਿੰਘ)-ਭਾਰਤ ਵਿਕਾਸ ਪ੍ਰੀਸ਼ਦ ਸ਼ਾਖ਼ਾ ਲਾਲੜੂ ਵਲੋਂ ਸਥਾਨਕ ਸੇਂਟ ਅੱਤਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ 'ਭਾਰਤ ਨੂੰ ਜਾਣੋ' ਵਿਸ਼ੇ 'ਤੇ ਇਕ ਕੁਇਜ਼ ਪ੍ਰਤੀਯੋਗਤਾ ਕਰਵਾਈ ਗਈ, ਜਿਸ ਵਿਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਇਸ ...
ਐੱਸ. ਏ. ਐੱਸ. ਨਗਰ, 15 ਨਵੰਬਰ (ਨਰਿੰਦਰ ਸਿੰਘ ਝਾਂਮਪੁਰ)-ਬਾਬਾ ਨੰਦ ਸਿੰਘ ਤੇ ਬਾਬਾ ਈਸ਼ਰ ਸਿੰਘ ਨਾਨਕਸਰ ਵਾਲਿਆਂ ਦੇ ਚਰਨ ਸੇਵਕ ਸਵ: ਬਾਬਾ ਗੁਰਦਿਆਲ ਸਿੰਘ ਨਾਨਕਸਰ ਵਾਲਿਆਂ ਦੀ ਯਾਦ ਵਿਚ ਅਸਥਾਨ ਦੇ ਮੁਖੀ ਬਾਬਾ ਅਵਤਾਰ ਸਿੰਘ ਗੀਗੇਮਾਜਰਾ ਵਾਲਿਆਂ ਦੀ ਅਗਵਾਈ ਹੇਠ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX