ਫ਼ਿਰੋਜ਼ਪੁਰ, 15 ਨਵੰਬਰ (ਤਪਿੰਦਰ ਸਿੰਘ)-ਪੰਜਾਬ ਦੀਆਂ ਦੋ ਪ੍ਰਮੁੱਖ ਖੱਬੀਆਂ ਪਾਰਟੀਆਂ ਭਾਰਤ ਕਮਿਊਨਿਸਟ ਪਾਰਟੀ ਤੇ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਵਲੋਂ ਅੱਜ ਮਹਾਨ ਸ਼ਹੀਦਾਂ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਸਮਾਰਕ ਹੁਸੈਨੀਵਾਲਾ ਤੋਂ ਬੇਰੁਜ਼ਗਾਰੀ ਕਰਜ਼ਿਆਂ, ਨਸ਼ਿਆਂ ਤੇ ਭਿ੍ਸ਼ਟਾਚਾਰ ਮੁਕਤ ਤੇ ਪੜਿ੍ਹਆ-ਲਿਖਿਆ, ਸਿਹਤਮੰਦ ਤੇ ਅਮਨ ਭਾਈਚਾਰੇ ਵਾਲਾ ਖ਼ੁਸ਼ਹਾਲ ਸਾਂਝੀਵਾਲਤਾ ਦਾ ਪੰਜਾਬ ਸਿਰਜਣ ਲਈ ਲੋਕ ਚੇਤਨਾ ਜਥਾ ਮਾਰਚ ਦਾ ਆਵਾਜ਼ ਕੀਤਾ ਗਿਆ | ਇਸ ਜਥੇ ਮਾਰਚ ਦੀ ਅਗਵਾਈ ਸੀ.ਪੀ.ਆਈ. ਦੇ ਕੌਮੀ ਕੌਾਸਲ ਮੈਂਬਰ ਕਾਮਰੇਡ ਜਗਰੂਪ ਸਿੰਘ, ਸਾਬਕਾ ਸੂਬਾ ਸਕੱਤਰ ਹਰਦੇਵ ਸਿੰਘ ਅਰਸ਼ੀ, ਕੌਮੀ ਕੌਾਸਲ ਮੈਂਬਰ ਜਗਜੀਤ ਸਿੰਘ ਜੋਗਾ, ਜ਼ਿਲ੍ਹਾ ਸਕੱਤਰ ਕਸ਼ਮੀਰ ਸਿੰਘ ਅਤੇ ਸੀ.ਪੀ.ਆਈ.ਐਮ. ਦੇ ਸੂਬਾ ਸਕੱਤਰ ਸੁਖਵਿੰਦਰ ਸਿੰਘ ਸੇਖੋਂ, ਸੂਬਾ ਕੌਾਸਲ ਮੈਂਬਰ ਕੁਲਵਿੰਦਰ ਸਿੰਘ ਅਤੇ ਜ਼ਿਲ੍ਹਾ ਸਕੱਤਰ ਹੰਸਾ ਸਿੰਘ ਧੁਆ, ਕੁਲਦੀਪ ਖੁੰਗਰ ਨੇ ਕੀਤੀ | ਇਸ ਮੌਕੇ ਮਹਾਨ ਸ਼ਹੀਦਾਂ ਨੂੰ ਨਤਮਸਤਕ ਹੁੰਦਿਆਂ ਸੀ.ਪੀ.ਆਈ. ਦੇ ਸਾਥੀ ਜਗਰੂਪ ਨੇ ਕਿਹਾ ਕਿ ਅੱਜ ਦੇਸ਼ ਅਤੇ ਪੰਜਾਬ ਦੀ ਜਵਾਨੀ ਬੇਰੁਜ਼ਗਾਰੀ ਦਾ ਸੰਤਾਪ ਹੰਢਾ ਰਹੀ ਹੈ | ਜੇਕਰ ਦੇਸ਼ ਅਤੇ ਸਮਾਜ ਦਾ ਸੱਚਾ ਵਿਕਾਸ ਕਰਨਾ ਹੈ ਤਾਂ ਦੇਸ਼ ਦੀ ਪਾਰਲੀਮੈਂਟ ਵਿਚੋਂ ਰੁਜ਼ਗਾਰ ਦੀ ਗਾਰੰਟੀ ਦਾ ਕਾਨੂੰਨ ਪਾਸ ਕਰਵਾ ਕੇ ਲਾਗੂ ਕਰਵਾਉਣਾ ਅੱਜ ਲੋੜਾਂ ਦੀ ਲੋੜ ਹੈ | ਸਾਥੀ ਜਗਰੂਪ ਨੇ ਅੱਗੇ ਕਿਹਾ ਕਿ ਇਹ ਜਥਾ ਮਾਰਚ ਪੰਜਾਬ ਦੇ ਡੂੰਘੇ ਹੁੰਦੇ ਪਾਣੀਆਂ ਦੇ ਲੇਬਲ ਉੱਚਾ ਕਰਨ ਲਈ ਪੰਜਾਬ ਦੇ ਲੋਕਾਂ ਨੂੰ ਚੇਤਨ ਕਰੇਗਾ | ਇਸ ਮੌਕੇ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਦੇਸ਼ ਵਿਚ ਦੋ ਕਰੋੜ ਨੌਕਰੀਆਂ ਦਾ ਲਾਰਾ ਲਾ ਕੇ ਜਵਾਨੀ ਨੂੰ ਗੁੰਮਰਾਹ ਕੀਤਾ ਗਿਆ ਹੈ | ਸੀ.ਪੀ.ਆਈ. ਦੇ ਸਾਬਕਾ ਸੂਬਾ ਸਕੱਤਰ ਕਾਮਰੇਡ ਹਰਦੇਵ ਸਿੰਘ ਅਰਸ਼ੀ ਤੇ ਸੂਬਾ ਕੌਾਸਲ ਮੈਂਬਰ ਜਗਜੀਤ ਸਿੰਘ ਜੋਗਾ ਨੇ ਕਿਹਾ ਕਿ ਕਮਿਊਨਿਸਟ ਪਾਰਟੀਆਂ ਦਾ ਜਥਾ ਮਾਰਚ ਲੋਕ ਹਿੱਤਾਂ ਦੀ ਰਾਖੀ ਲਈ ਪਹਿਰਾ ਦੇਵੇਗਾ ਅਤੇ ਲੋਕ ਚੇਤਨਾ ਪੈਦਾ ਕਰੇਗਾ | ਕਾਮਰੇਡ ਅਰਸ਼ੀ ਅਤੇ ਕਾਮਰੇਡ ਜੋਗਾ ਨੇ ਕਿਹਾ ਕਿ ਦੇਸ਼ ਦੀ ਸੱਤਾ 'ਤੇ ਕਾਬਜ਼ ਹਾਕਮਾਂ ਵਲੋਂ ਆਜ਼ਾਦੀ 'ਤੇ ਹਮਲੇ ਕੀਤੇ ਜਾ ਰਹੇ ਹਨ | ਸੀ.ਪੀ.ਐਮ. ਦੇ ਸੂਬਾਈ ਆਗੂ ਕੁਲਵਿੰਦਰ ਸਿੰਘ ਤੇ ਜਤਿੰਦਰ ਸਿੰਘ ਨੇ ਕਿਹਾ ਕਿ ਸ਼ਹੀਦਾਂ ਦੀ ਧਰਤੀ ਤੋਂ ਸ਼ੁਰੂ ਕੀਤਾ ਜਥਾ ਮਾਰਚ 21 ਨਵੰਬਰ ਤੱਕ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਸ਼ਹਿਰਾਂ ਪਿੰਡਾਂ ਤੇ ਕਸਬਿਆਂ ਵਿਚ ਹੁੰਦਾ ਹੋਇਆ ਸੂਬੇ ਦੇ ਲੋਕਾਂ ਨੂੰ ਰਾਜਸੀ ਤੌਰ 'ਤੇ ਚੇਤਨ ਕਰੇਗਾ | ਸ਼ਹੀਦਾਂ ਦੀ ਧਰਤੀ ਤੋਂ ਸ਼ੁਰੂ ਹੋਇਆ ਇਹ ਜਥਾ ਮਾਰਚ ਫ਼ਿਰੋਜ਼ਪੁਰ ਦੇ ਵੱਖ-ਵੱਖ ਬਾਜ਼ਾਰਾਂ ਵਿਚੋਂ ਹੁੰਦਾ ਹੋਇਆ ਆਪਣੇ ਅਗਲੇ ਮੁਕਾਮ ਵੱਲ ਵੱਧ ਗਿਆ | ਇਸ ਜਥੇ ਮਾਰਚ ਨੂੰ ਸੀ.ਪੀ.ਆਈ. ਜ਼ਿਲ੍ਹਾ ਫ਼ਾਜ਼ਿਲਕਾ ਦੇ ਸਕੱਤਰ ਕਾਮਰੇਡ ਹੰਸ ਰਾਜ ਗੋਲਡਨ, ਸੂਬਾ ਕੌਾਸਲ ਮੈਂਬਰ ਸੁਰਿੰਦਰ ਸਿੰਘ ਢੰਡੀਆਂ, ਪਰਮਜੀਤ ਢਾਬਾਂ, ਕਾਮਰੇਡ ਜੀਤ ਚੋਹਾਣਾ, ਬਲਵੰਤ ਚੋਹਾਣਾ, ਫ਼ਿਰੋਜ਼ਪੁਰ ਦੇ ਜ਼ਿਲ੍ਹਾ ਮੀਤ ਸਕੱਤਰ ਹਰੀ ਚੰਦ ਬਹਾਦਰ ਕੇ, ਰਸ਼ਪਾਲ ਸਿੰਘ ਮਖੂ, ਸੂਬਾ ਕੌਾਸਲ ਮੈਂਬਰ ਚਰਨਜੀਤ ਸਿੰਘ ਛਾਂਗਾ ਰਾਏ, ਭਗਵਾਨ ਦਾਸ ਬਹਾਦਰ ਕੇ, ਸੀ.ਪੀ.ਆਈ.ਐਮ. ਦੇ ਜ਼ਿਲ੍ਹਾ ਆਗੂ ਬੱਗਾ ਪ੍ਰਧਾਨ, ਪਾਲ ਸਿੰਘ ਮੱਟੂ, ਮਹਿੰਦਰ ਸਿੰਘ ਅਤੇ ਦਰਸ਼ਨ ਸਿੰਘ ਨੇ ਵੀ ਸੰਬੋਧਨ ਕੀਤਾ |
ਫ਼ਾਜ਼ਿਲਕਾ, 15 ਨਵੰਬਰ (ਅਮਰਜੀਤ ਸ਼ਰਮਾ)-ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਵਲੋਂ ਬੱਸਾਂ ਤੇ ਹੋਰ ਭਾਰੀ ਵਾਹਨਾਂ ਨੂੰ ਦਾਣਾ ਮੰਡੀ ਦੇ ਗੇਟ ਸਾਹਮਣੇ ਵਾਪਸ ਮੁੜਨ ਤੋਂ ਲਗਾਈ ਰੋਕ ਤੋਂ ਬਾਅਦ ਇਹ ਵਾਹਨ ਟਰੱਕ ਯੂਨੀਅਨ ਤੋਂ ਵਾਪਸ ਮੁੜ ਕੇ ਆਉਣਗੇ, ਜਿਸ ਨਾਲ ਟ੍ਰੈਫ਼ਿਕ ...
ਫ਼ਿਰੋਜ਼ਪੁਰ, 15 ਨਵੰਬਰ (ਤਪਿੰਦਰ ਸਿੰਘ)-ਫ਼ਿਰੋਜ਼ਪੁਰ ਪੁਲਿਸ ਨੇ ਕੋਟਕਪੂਰਾ ਦੇ ਇਕ ਠੱਗ ਟਰੈਵਲ ਏਜੰਟ ਿਖ਼ਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ | ਪਿੰਡ ਵਰਿਆਂ ਦਾ ਵਸਨੀਕ ਹਰਮੰਦਰ ਸਿੰਘ ਨੇ ਦੋਸ਼ ਲਾਇਆ ਕਿ ਸ਼ਿਲੰਦਰ ਕੁਮਾਰ ਪੁੱਤਰ ਦੇਵ ਕੀ ਨੰਦਨ ਸ਼ਰਮਾ ਵਾਸੀ ...
ਫ਼ਿਰੋਜ਼ਪੁਰ, 15 ਨਵੰਬਰ (ਜਸਵਿੰਦਰ ਸਿੰਘ ਸੰਧੂ)-ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪ੍ਰਸ਼ਾਸਕੀ ਸੁਧਾਰਾਂ ਤਹਿਤ ਜ਼ਿਲ੍ਹੇ ਦੇ 25 ਪੇਂਡੂ ਅਤੇ ਸ਼ਹਿਰੀ ਸੇਵਾ ਕੇਂਦਰਾਂ ਵਿਚ ਲੋਕਾਂ ਨੂੰ ਵੱਖ-ਵੱਖ ਵਿਭਾਗਾਂ ਨਾਲ ਸਬੰਧਿਤ 275 ਕਿਸਮ ਦੀਆਂ ਸੇਵਾਵਾਂ ਮਿੱਥੇ ...
ਫ਼ਿਰੋਜ਼ਪੁਰ, 15 ਨਵੰਬਰ (ਤਪਿੰਦਰ ਸਿੰਘ)-ਫ਼ਿਰੋਜ਼ਪੁਰ ਸ਼ਹਿਰ ਸਥਿਤ ਗੁਰਦੁਆਰਾ ਅਕਾਲਗੜ੍ਹ ਸਾਹਿਬ ਨਜ਼ਦੀਕ ਕੁਝ ਨੌਜਵਾਨਾਂ ਨੇ ਗੋਲੀ ਚਲਾ ਦਿੱਤੀ | ਪੁਲਿਸ ਸੂਚਨਾ ਮੁਤਾਬਿਕ ਅਣਪਛਾਤੇ ਨੌਜਵਾਨਾਂ ਨੇ ਪਿਸਤੌਲ ਰਾਹੀਂ ਖਾਈ ਫੇਮੇ ਕੀ ਦਾ ਵਸਨੀਕ ਗੁਰਕੀਰਤ ਸਿੰਘ ...
ਤਲਵੰਡੀ ਭਾਈ, 15 ਨਵੰਬਰ (ਰਵਿੰਦਰ ਸਿੰਘ ਬਜਾਜ, ਕੁਲਜਿੰਦਰ ਸਿੰਘ ਗਿੱਲ)-ਜ਼ਿਲ੍ਹਾ ਪੁਲਿਸ ਮੁਖੀ ਪ੍ਰੀਤਮ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਾੜੇ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਥਾਣਾ ਤਲਵੰਡੀ ਭਾਈ ਦੀ ਪੁਲਿਸ ਵਲੋਂ 21 ਪੇਟੀਆਂ ...
ਅਬੋਹਰ, 15 ਨਵੰਬਰ (ਕੁਲਦੀਪ ਸਿੰਘ ਸੰਧੂ)-ਥਾਣਾ ਸਦਰ ਦੀ ਪੁਲਿਸ ਨੇ ਇੱਕ ਔਰਤ ਨਾਲ ਛੇੜ-ਛਾੜ ਕਰਨ ਦੇ ਦੋਸ਼ਾਂ ਤਹਿਤ ਇੱਕ ਵਿਅਕਤੀ ਿਖ਼ਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ | ਪ੍ਰਾਪਤ ਜਾਣਕਾਰੀ ਮੁਤਾਬਿਕ ਉਪ ਮੰਡਲ ਦੇ ਪਿੰਡ ਕਾਲਾ ਟਿੱਬਾ ਵਾਸੀ ਪੀੜਤ ...
ਅਬੋਹਰ, 15 ਨਵੰਬਰ (ਕੁਲਦੀਪ ਸਿੰਘ ਸੰਧੂ)-ਥਾਣਾ ਸਿਟੀ-2 ਦੀ ਪੁਲਿਸ ਨੇ ਇੱਕ ਵਿਅਕਤੀ ਦੇ ਬਿਆਨਾਂ 'ਤੇ ਘਰ 'ਚ ਦਾਖ਼ਲ ਹੋਕੇ ਸੱਟਾਂ ਮਾਰਨ ਦੇ ਦੋਸ਼ਾਂ ਤਹਿਤ ਉਸ ਦੀ ਪਤਨੀ, ਸਾਲੀ, ਸਾਂਢੂ ਸਮੇਤ ਪੰਜ ਜਣਿਆਂ ਿਖ਼ਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ | ...
ਅਬੋਹਰ, 15 ਨਵੰਬਰ (ਕੁਲਦੀਪ ਸਿੰਘ ਸੰਧੂ)-ਐਾਟੀ ਨਾਰਕੋਟਿਕ ਸੈੱਲ ਪੁਲਿਸ ਨੇ ਚੈਕਿੰਗ ਦੌਰਾਨ ਇਕ ਘੋੜਾ ਟਰਾਲਾ ਚਾਲਕ ਤੇ ਸਹਾਇਕ ਚਾਲਕ ਨੂੰ 1500 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ | ਪ੍ਰਾਪਤ ਜਾਣਕਾਰੀ ਮੁਤਾਬਿਕ ਐਾਟੀ ਨਾਰਕੋਟੈਕ ਸੈੱਲ ਦੇ ਸਹਾਇਕ ਥਾਣੇਦਾਰ ...
ਫ਼ਿਰੋਜ਼ਪੁਰ, 15 ਨਵੰਬਰ (ਤਪਿੰਦਰ ਸਿੰਘ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਫ਼ਿਰੋਜ਼ਪੁਰ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਫ਼ਿਰੋਜ਼ਪੁਰ ਵਿਖੇ ਹੋਈ | ਮੀਟਿੰਗ ਵਿਚ ਕਿਸਾਨੀ ਮੰਗਾਂ ਉਪਰ ਵਿਚਾਰ ...
ਫ਼ਾਜ਼ਿਲਕਾ, 15 ਨਵੰਬਰ (ਅਮਰਜੀਤ ਸ਼ਰਮਾ)-ਫ਼ਾਜ਼ਿਲਕਾ ਦੀ ਡੈੱਡ ਹਾਊਸ ਰੋਡ 'ਤੇ ਸਥਿਤ ਇਕ ਮੈਡੀਕਲ ਸਟੋਰ 'ਤੇ ਅਚਾਨਕ ਅੱਗ ਲੱਗ ਗਈ, ਜਿਸ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ | ਗੰਗੋਤਰੀ ਮੈਡੀਕਲ ਸਟੋਰ ਦੇ ਸੰਚਾਲਕ ਅਭਿਸ਼ੇਕ ਸ਼ਰਮਾ ਨੇ ਇਸ ਨੂੰ ਸਾਜ਼ਿਸ਼ ਕਰਾਰ ...
ਅਬੋਹਰ, 15 ਨਵੰਬਰ (ਸੁਖਜਿੰਦਰ ਸਿੰਘ ਢਿੱਲੋਂ)-ਇੱਥੇ ਸਰਕਾਰੀ ਹਸਪਤਾਲ ਨੇੜੇ ਪੈਦਲ ਜਾ ਰਹੀ ਇੱਕ ਔਰਤ ਤੋਂ ਮੋਟਰਸਾਈਕਲ ਸਵਾਰ ਪਰਸ ਖੋਹ ਕੇ ਫ਼ਰਾਰ ਹੋ ਗਏ | ਜਾਣਕਾਰੀ ਅਨੁਸਾਰ ਨਵੀਂ ਆਬਾਦੀ ਵਾਸੀ ਬਿਮਲਾ ਪਤਨੀ ਸੁਭਾਸ਼ ਚੰਦਰ ਐਚ.ਡੀ.ਐਫ਼.ਸੀ. ਬੈਂਕ ਵਿਚ ਪੈਸੇ ਜਮਾ ...
ਫ਼ਿਰੋਜ਼ਪੁਰ, 15 ਨਵੰਬਰ (ਤਪਿੰਦਰ ਸਿੰਘ)-ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ. ਐਮ. ਪੀ. ਆਈ.) ਵਲੋਂ 'ਲੋਕ ਜਗਾਓ, ਲੁਟੇਰੇ ਭਜਾਓ' ਦੇ ਨਾਅਰੇ ਤਹਿਤ ਜਥਾ ਮਾਰਚ ਵੱਖ-ਵੱਖ ਥਾਵਾਂ ਤੋਂ ਹੁੰਦਾ ਹੋਇਆ ਬਜੀਦਪੁਰ ਕਾਨਫ਼ਰੰਸ 'ਚ ਪਹੁੰਚਿਆ, ਜਿੱਥੇ ਜਥੇ ਮਾਰਚ ਦਾ ਭਰਵਾਂ ...
ਫ਼ਿਰੋਜ਼ਪੁਰ, 15 ਨਵੰਬਰ (ਤਪਿੰਦਰ ਸਿੰਘ)-ਲਾਲੂ ਵਾਲਾ ਦੇ ਵਸਨੀਕ ਦਲੀਪ ਸਿੰਘ ਪੁੱਤਰ ਤਾਰਾ ਸਿੰਘ ਨੇ ਪੁਲਿਸ ਪ੍ਰਸ਼ਾਸਨ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਪਿੰਡ ਦੇ ਹੀ ਜਰਨੈਲ ਸਿੰਘ ਪੁੱਤਰ ਮੁਨਸ਼ਾ ਸਿੰਘ, ਦਰਸ਼ਨ ਸਿੰਘ ਨੰਬਰਦਾਰ ਤੇ ਕਸ਼ਮੀਰ ਸਿੰਘ ਪੁੱਤਰ ਬਿਸ਼ਨ ...
ਜ਼ੀਰਾ, 15 ਨਵੰਬਰ (ਮਨਜੀਤ ਸਿੰਘ ਢਿੱਲੋਂ)-ਸ੍ਰੀ ਤਾਰਾ ਚੰਦ ਅਗਰਵਾਲ ਸਕੂਲ ਜ਼ੀਰਾ ਵਿਖੇ ਬਾਲ ਦਿਵਸ ਨੂੰ ਸਮਰਪਿਤ ਇਕ ਰੋਜ਼ਾ ਖੇਡ ਮੇਲਾ ਸੰਸਥਾ ਦੇ ਸਰਪ੍ਰਸਤ ਪ੍ਰੇਮ ਗਰੋਵਰ ਦੀ ਦੇਖ-ਰੇਖ 'ਚ ਕਰਵਾਏ ਗਏ ਖੇਡ ਮੇਲੇ ਦਾ ਉਦਘਾਟਨ ਪ੍ਰਧਾਨ ਕਪਿਲ ਰਿਸ਼ੀ ਸੇਠੀ ਅਤੇ ਉੱਪ ...
ਫ਼ਿਰੋਜ਼ਪੁਰ, 15 ਨਵੰਬਰ (ਤਪਿੰਦਰ ਸਿੰਘ)-ਫ਼ਿਰੋਜ਼ਪੁਰ ਪੁਲਿਸ ਦੇ ਪੀ.ਓ. ਸਟਾਫ਼ ਨੇ ਕੁਲਵਿੰਦਰ ਸਿੰਘ ਨਾਂਅ ਦੇ ਅਦਾਲਤੀ ਭਗੌੜੇ ਨੂੰ ਕਾਬੂ ਕਰਨ 'ਚ ਸਫਲਤਾ ਹਾਸਿਲ ਕੀਤੀ ਹੈ | ਪ੍ਰਵੀਨ ਕੁਮਾਰ ਇੰਚਾਰਜ ਪੀ.ਓ. ਸੈੱਲ ਨੇ ਦੱਸਿਆ ਕਿ ਹਰਜਿੰਦਰ ਕੌਰ ਜੱਜ ਗੁਰੂਹਰਸਹਾਏ ...
ਗੋਲੂ ਕਾ ਮੋੜ, 15 ਨਵੰਬਰ (ਸੁਰਿੰਦਰ ਸਿੰਘ ਲਾਡੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੇਘਾ ਰਾਏ ਵਿਖੇ ਅੱਜ ਸਵੇਰੇ ਵੋਕੇਸ਼ਨਲ ਟਰੇਡ ਦੇ ਕੁਇਜ਼ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਸਕੂਲ ਦੇ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ | ਇਸ ਮੌਕੇ ਸਕੂਲ ਦੇ ...
ਫ਼ਿਰੋਜ਼ਪੁਰ, 15 ਨਵੰਬਰ (ਰਾਕੇਸ਼ ਚਾਵਲਾ)-ਕਸਬਾ ਜ਼ੀਰਾ ਅਧੀਨ ਸੁਸਾਈਡ ਨੋਟ ਛੱਡ ਕੇ ਆਤਮ ਹੱਤਿਆ ਕਰਨ ਵਾਲੇ ਓਮ ਪ੍ਰਕਾਸ਼ ਦੇ ਮਾਮਲੇ 'ਚ ਮਿ੍ਤਕ ਦੇ ਹਸਤਾਖਰਾਂ ਵਾਲੀ ਭਾਈਵਾਲੀ ਤੋੜਣ ਵਾਲੀ ਦਸੀ ਲਿਖਤ 'ਤੇ ਰਾਜ਼ੀਨਾਮੇ 'ਚ ਵਰਤੇ ਅਸ਼ਟਾਮ 'ਚ ਨਵਾਂ ਖ਼ੁਲਾਸਾ ਹੋਇਆ ਹੈ | ...
ਫ਼ਿਰੋਜ਼ਪੁਰ, 15 ਨਵੰਬਰ (ਤਪਿੰਦਰ ਸਿੰਘ)-ਬਾਲ ਦਿਵਸ ਮੌਕੇ 'ਤੇ ਅਕਾਲ ਅਕੈਡਮੀ ਰੱਤਾ ਖੇੜਾ (ਪੰਜਾਬ ਸਿੰਘ ਵਾਲਾ) ਦੇ ਬੱਚਿਆਂ ਵਲੋਂ ਵੱਧ ਰਹੇ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਰੈਲੀ ਕੱਢੀ ਗਈ | ਇਸ ਰੈਲੀ ਦੀ ਸ਼ੁਰੂਆਤ ਹੈੱਡ ਕਾਂਸਟੇਬਲ ਜੀਤ ਸਿੰਘ ਅਤੇ ਹੈੱਡ ਕਾਂਸਟੇਬਲ ...
ਲੱਖੋ ਕੇ ਬਹਿਰਾਮ, 15 ਨਵੰਬਰ (ਰਾਜਿੰਦਰ ਸਿੰਘ ਹਾਂਡਾ)-ਕਲਗ਼ੀਧਰ ਟਰੱਸਟ ਬੜੂ ਸਾਹਿਬ ਵਲੋਂ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਚਲਾਏ ਜਾ ਰਹੇ ਅਭਿਆਨ ਤਹਿਤ ਅਕਾਲੀ ਅਕੈਡਮੀ ਨਵਾਂ ਕਿਲਾ ਵਲੋਂ ਲੱਖੋ ਕੇ ਬਹਿਰਾਮ ਵਿਖੇ ਲੋਕਾਂ ਨੂੰ ...
ਗੁਰੂਹਰਸਹਾਏ, 15 ਨਵੰਬਰ (ਹਰਚਰਨ ਸਿੰਘ ਸੰਧੂ)-ਵਿਧਾਨ ਸਭਾ ਹਲਕਾ ਗੁਰੂਹਰਸਹਾਏ ਦੇ ਜ਼ੋਨ ਚੱਕ ਕੰਧੇ ਸ਼ਾਹ ਤੋਂ ਕਾਂਗਰਸੀ ਉਮੀਦਵਾਰ ਵਜੋਂ ਜੇਤੂ ਬਲਾਕ ਸੰਮਤੀ ਮੈਂਬਰ ਮੈਡਮ ਕਿਰਨਾ ਰਾਣੀ ਨੇ ਕੈਬਨਿਟ ਖੇਡ ਮੰਤਰੀ ਰਾਣਾ ਸੋਢੀ ਦੇ ਬੇਟੇ ਅਨੁਮੀਤ ਸਿੰਘ ਹੀਰਾ ਸੋਢੀ ...
ਗੁਰੂਹਰਸਹਾਏ, 15 ਨਵੰਬਰ (ਪਿ੍ਥਵੀ ਰਾਜ ਕੰਬੋਜ)-ਬਲਾਕ ਗੁਰੂਹਰਸਹਾਏ ਦੇ ਮਨਰੇਗਾ ਕਰਮਚਾਰੀ ਯੂਨੀਅਨ ਦੁਆਰਾ ਪੰਜਾਬ ਦੇ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਬੇਟੇ ਹੀਰਾ ਸੋਢੀ ਨੂੰ ਉਨ੍ਹਾਂ ਦੇ ਨਿਵਾਸ ਸਥਾਨ ਕੋਠੀ ਰਾਜਗੜ੍ਹ 'ਤੇ ਮੰਗ ਪੱਤਰ ਦਿੱਤਾ ਗਿਆ | ...
ਫ਼ਿਰੋਜ਼ਪੁਰ, 15 ਨਵੰਬਰ (ਤਪਿੰਦਰ ਸਿੰਘ)-ਨੂੰਹ ਨੂੰ ਦਾਜ ਮੰਗਣ ਦੇ ਨਾਂਅ 'ਤੇ ਤੰਗ ਪੇ੍ਰਸ਼ਾਨ ਕਰਨ ਦੇ ਮਾਮਲੇ ਨੂੰ ਲੈ ਕੇ ਵੋਮੈਨ ਸੈੱਲ ਵਲੋਂ ਸਹੁਰਾ ਪਰਿਵਾਰ ਿਖ਼ਲਾਫ਼ ਮੁਕੱਦਮਾ ਦਰਜ ਕੀਤਾ ਗਿਆ | ਟਿੱਬਾ ਬਸਤੀ ਦਾ ਬਲਦੇਵ ਕੁਮਾਰ ਦੀ ਧੀ ਮੇਘਨੀ ਨੇ ਪੁਲਿਸ ਨੂੰ ...
ਫ਼ਿਰੋਜ਼ਪੁਰ, 15 ਨਵੰਬਰ (ਤਪਿੰਦਰ ਸਿੰਘ)-ਦੋ ਅਣਪਛਾਤੇ ਮੋਟਰਸਾਈਕਲ ਸਵਾਰ ਜਿਨ੍ਹਾਂ ਨੇ ਆਪਣੇ ਮੂੰਹ ਬੰਨੇ ਹੋਏ ਸਨ, ਵਲੋਂ ਪਿਸਤੌਲ ਦੀ ਨੋਕ 'ਤੇ ਸੰਦੀਪ ਕੁਮਾਰ ਨਾਂਅ ਦੇ ਇਕ ਦੁਕਾਨਦਾਰ ਤੋਂ 5.50 ਲੱਖ ਰੁਪਏ ਖੋਹ ਕੇ ਫ਼ਰਾਰ ਹੋ ਗਏ | ਉਕਤ ਲੁੱਟ ਦੀ ਘਟਨਾ ਅੱਜ ਸ਼ਾਮੀ ...
ਅਬੋਹਰ, 15 ਨਵੰਬਰ (ਸੁਖਜਿੰਦਰ ਸਿੰਘ ਢਿੱਲੋਂ)-ਨਗਰ ਕੌਾਸਲ ਦੇ ਸਫ਼ਾਈ ਸੇਵਕਾਂ ਨੇ 4 ਮਹੀਨੇ ਤੋਂ ਤਨਖ਼ਾਹ ਨਾ ਮਿਲਣ ਦੇ ਰੋਸ ਵਜੋਂ ਅਣਮਿੱਥੇ ਸਮੇਂ ਲਈ ਹੜਤਾਲ ਕਰਨ ਦੀ ਚਿਤਾਵਨੀ ਦਿੱਤੀ ਹੈ | ਜਾਣਕਾਰੀ ਅਨੁਸਾਰ ਸਫ਼ਾਈ ਸੇਵਕਾਂ ਨੇ ਅੱਜ ਅੱਧੇ ਦਿਨ ਦੀ ਹੜਤਾਲ ਕਰਕੇ ...
ਫ਼ਾਜ਼ਿਲਕਾ, 15 ਨਵੰਬਰ (ਅਮਰਜੀਤ ਸ਼ਰਮਾ)-ਡਾਇਰੈਕਟਰ ਸਮਾਜਿਕ ਸੁਰੱਖਿਆ ਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਜ਼ਿਲੇ੍ਹ ਦੇ ਪਿੰਡ ਆਲਮਗੜ੍ਹ ਵਿਖੇ ਸਥਿਤ ਮਾਤਰ ਛਾਇਆ ਅਨਾਥ ਆਸ਼ਰਮ ਨੂੰ ਅਡਾਪਸ਼ਨ ਏਜੰਸੀ ਵਜੋਂ ਐਲਾਨਿਆ ਗਿਆ ਹੈ | ...
ਫ਼ਾਜ਼ਿਲਕਾ, 15 ਨਵੰਬਰ (ਦਵਿੰਦਰ ਪਾਲ ਸਿੰਘ)-ਜ਼ਿਲ੍ਹਾ ਮੈਜਿਸਟੇ੍ਰਟ ਮਨਪ੍ਰੀਤ ਸਿੰਘ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹੇ ਅੰਦਰ ਪੰਜ ਜਾਂ ਪੰਜ ਤੋਂ ਵਧੇਰੇ ਵਿਅਕਤੀਆਂ ਦੇ ਇਕੱਠੇ ਹੋਣ 'ਤੇ ਪਾਬੰਦੀ ...
ਫ਼ਿਰੋਜ਼ਪੁਰ, 15 ਨਵੰਬਰ (ਤਪਿੰਦਰ ਸਿੰਘ)-ਬਟਾਲਾ ਦੇ ਦਿਲਬਾਗ ਸਿੰਘ ਨਾਂਅ ਦੇ ਇਕ ਟਰੈਵਲ ਏਜੰਟ ਵਲੋਂ ਪਿੰਡ ਸ਼ੀਹਾਂ ਪਾੜੀ ਦੇ ਮਨਜੀਤ ਸਿੰਘ ਪੁੱਤਰ ਸਵਰਨ ਸਿੰਘ ਨਾਲ 2 ਲੱਖ ਰੁਪਏ ਦੀ ਠੱਗੀ ਮਾਰੀ | ਪੀੜਤ ਨੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਲਿਖਤੀ ਸ਼ਿਕਾਇਤ ਕੀਤੀ ਕਿ ...
ਜਲਾਲਾਬਾਦ, 15 ਨਵੰਬਰ (ਹਰਪ੍ਰੀਤ ਸਿੰਘ ਪਰੂਥੀ/ਜਤਿੰਦਰ ਪਾਲ ਸਿੰਘ)-ਥਾਣਾ ਸਦਰ ਪੁਲਿਸ ਨੇ 50 ਗਰਾਮ ਹੈਰੋਇਨ ਸਮੇਤ ਦੋ ਵਿਅਕਤੀਆਾ ਨੂੰ ਕਾਬੂ ਕੀਤਾ ਹੈ ¢ ਜਾਾਚ ਅਧਿਕਾਰੀ ਹਰਬੰਸ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਦੇ ਸਬੰਧ ਵਿਚ ਐਫ.ਐਫ. ਰੋਡ ਕਾਲੂ ...
ਅਬੋਹਰ, 15 ਨਵੰਬਰ (ਸੁਖਜਿੰਦਰ ਸਿੰਘ ਢਿੱਲੋਂ)-ਗੋਪੀਚੰਦ ਆਰੀਆ ਮਹਿਲਾ ਕਾਲਜ ਵਿਚ ਪਿ੍ੰਸੀਪਲ ਡਾ: ਰੇਖਾ ਸੂਦ ਹਾਂਡਾ ਦੇ ਨਿਰਦੇਸ਼ਨ ਅਤੇ ਖੋਜ ਸੈੱਲ ਦੇ ਡੀਨ ਡਾ: ਸੀਮਾ ਸੋਮਾਨੀ ਦੀ ਨੁਮਾਇੰਦਗੀ ਵਿਚ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦੇ ਤਹਿਤ ਇਕ ਵਰਕਸ਼ਾਪ ਲਗਾਈ ...
ਜਲਾਲਾਬਾਦ, 15 ਨਵੰਬਰ (ਕਰਨ ਚੁਚਰਾ)-ਸ਼ਹਿਰ ਦੇ ਗਾਂਧੀ ਨਗਰ ਸਥਿਤ ਸ੍ਰੀ ਜੈ ਮਾਂ ਮੰਦਰ ਵਿਚ ਵੀਰਵਾਰ ਨੰੂ 51 ਸ੍ਰੀ ਰਮਾਇਣ ਦੇ ਪਾਠਾਂ ਦੀ ਲੜੀ ਆਰੰਭ ਕੀਤੀ ਗਈ | ਇਸ ਤੋਂ ਪਹਿਲਾਂ ਸ਼੍ਰੀ ਕ੍ਰਿਸ਼ਨ ਕੁਮਾਰ ਸ਼ਾਸਤਰੀ ਜੀ ਦੇ ਘਰ ਤੋਂ ਸ੍ਰੀ ਰਮਾਇਣ (ਧਾਰਮਿਕ ਕਿਤਾਬ) ਨੰੂ ...
ਜਲਾਲਾਬਾਦ, 15 ਨਵੰਬਰ (ਜਤਿੰਦਰ ਪਾਲ ਸਿੰਘ/ਕਰਨ ਚੁਚਰਾ)-ਜਲਾਲਾਬਾਦ ਨੇੜੇ ਪੈਂਦੇ ਪਿੰਡ ਢਾਬ ਕੜਿਆਲ ਵਿਖੇ ਮਨਰੇਗਾ ਮਜ਼ਦੂਰਾਂ ਦੀ ਮੀਟਿੰਗ ਪ੍ਰਧਾਨ ਮਨਜੀਤ ਸਿੰਘ ਦੀ ਅਗਵਾਈ ਹੇਠ ਹੋਈ | ਇਸ ਮੌਕੇ ਕਾਮਰੇਡ ਬਲਵੀਰ ਸਿੰਘ ਵਿਸ਼ੇਸ਼ ਤੋਰ ਤੇ ਹਾਜ਼ਰ ਹੋਏ | ਮੀਟਿੰਗ ਵਿਚ ...
ਅਬੋਹਰ, 15 ਨਵੰਬਰ (ਸੁਖਜਿੰਦਰ ਸਿੰਘ ਢਿੱਲੋਂ)-ਸੁਰਿੰਦਰ ਜਾਖੜ ਇਫਕੋ ਟਰੱਸਟ ਵਲੋਂ ਇੱਥੇ ਡੀ.ਏ.ਵੀ. ਸਕੂਲ ਵਿਚ 17 ਨਵੰਬਰ ਨੂੰ ਮੈਗਾ ਮੈਡੀਕਲ ਕੈਂਪ ਤੇ ਕੈਂਸਰ ਜਾਗਰੂਕਤਾ ਕੈਂਪ ਲਾਇਆ ਜਾ ਰਿਹਾ ਹੈ | ਜਿਸ ਵਿਚ ਮਾਹਿਰ ਡਾਕਟਰ ਆਪਣੀਆਂ ਸੇਵਾਵਾਂ ਦੇਣਗੇ | ਇਸ ਬਾਰੇ ...
ਅਬੋਹਰ, 15 ਨਵੰਬਰ (ਸੁਖਜਿੰਦਰ ਸਿੰਘ ਢਿੱਲੋਂ)-ਪਸ਼ੂ ਪਾਲਣ ਵਿਭਾਗ ਵਲੋਂ ਪਸ਼ੂ ਪਾਲਣ ਦੇ ਕਿਤੇ ਨੂੰ ਪ੍ਰਫੁੱਲਿਤ ਕਰਨ ਤੇ ਕਿਸਾਨਾਂ ਨੂੰ ਸਹਾਇਕ ਧੰਦਿਆਂ ਨਾਲ ਜੋੜਨ ਲਈ ਇੱਥੇ ਢੀਗਾਂਵਾਲੀ ਵਿਖੇ 3 ਰੋਜ਼ਾ ਪਸ਼ੂ ਧਨ ਮੇਲੇ ਕਰਵਾਏ ਗਏ | ਇਸ ਦੌਰਾਨ ਪਸ਼ੂਆਂ ਦੇ ਦੁੱਧ ...
ਫ਼ਾਜ਼ਿਲਕਾ, 15 ਨਵੰਬਰ (ਦਵਿੰਦਰ ਪਾਲ ਸਿੰਘ)-64ਵੀਂ ਪੰਜਾਬ ਰਾਜ ਸਕੂਲੀ ਖੇਡਾਂ ਜੋ ਕਿ ਸਿੱਖਿਆ ਵਿਭਾਗ ਵਲੋਂ ਕਰਵਾਈਆਂ ਜਾ ਰਹੀਆਂ ਹਨ | ਭਾਰ ਤੋਲਣ ਦੇ ਵੱਖ ਵੱਖ ਮੁਕਾਬਲੇ ਜੋ ਜ਼ਿਲ੍ਹਾ ਲੁਧਿਆਣਾ ਦੇ ਖੰਨਾ ਵਿਖੇ ਕਰਵਾਏ ਗਏ ਸਨ | ਇਨ੍ਹਾਂ ਮੁਕਾਬਲਿਆਂ ਵਿਚ ...
ਮੰਡੀ ਲਾਧੂਕਾ, 15 ਨਵੰਬਰ (ਮਨਪ੍ਰੀਤ ਸੈਣੀ)-ਸਰਕਾਰੀ ਪ੍ਰਾਇਮਰੀ ਸਕੂਲ ਚੱਕ ਭੰਬਾ ਵਟੂ ਬਲਾਕ ਜਲਾਲਾਬਾਦ ਵਿਖੇ ਬਾਲ ਦਿਵਸ ਮੌਕੇ ਬਾਲ ਮੇਲੇ ਦਾ ਆਯੋਜਨ ਕੀਤਾ ਗਿਆ | ਇਸ ਮੇਲੇ ਵਿਚ ਪ੍ਰੀ ਪ੍ਰਾਇਮਰੀ ਤੇ ਪ੍ਰਾਇਮਰੀ ਪੱਧਰ ਦੇ ਵਿਦਿਆਰਥੀਆਂ ਵਲੋਂ ਭਾਗ ਲਿਆ ਗਿਆ | ਇਸ ...
ਜਲਾਲਾਬਾਦ, 15 ਨਵੰਬਰ (ਹਰਪ੍ਰੀਤ ਸਿੰਘ ਪਰੂਥੀ/ਜਤਿੰਦਰ ਪਾਲ ਸਿੰਘ)-ਧੰਨ-ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਦਿਹਾੜੇ ਨੂੰ ਸਮਰਪਿਤ 30ਵਾਂ ਦੁੱਖ ਨਿਵਾਰਨ ਕੈਂਪ ਤੇ ਨਾਮ ਜਾਪ ਕਥਾ ਕੀਰਤਨ ਸਮਾਗਮ ਅੱਜ ਸਥਾਨਕ ਗੁਰਦੁਆਰਾ ਸ਼੍ਰੀ ਸਿੰਘ ਸਭਾ ਵਿਖੇ ਕੀਤਾ ਗਿਆ | ...
ਅਬੋਹਰ, 15 ਨਵੰਬਰ (ਸੁਖਜਿੰਦਰ ਸਿੰਘ ਢਿੱਲੋਂ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਬੱਚਿਆਂ ਦੇ ਸਰਵਪੱਖੀ ਵਿਕਾਸ, ਅਮੀਰ ਵਿਰਸੇ ਅਤੇ ਪਰੰਪਰਾਵਾਂ ਨੂੰ ਪ੍ਰਫੁਲਿਤ ਕਰਨ, ਉਸਾਰੂ, ਸਿਹਤਮੰਦ ਸਮਾਜ ਦੀ ਸਿਰਜਣਾ ਅਤੇ ਸਰਬ ਸਾਂਝੇ ਮਨੁੱਖੀ ਭਾਈਚਾਰੇ ਦੀ ਸਥਾਪਨਾ ...
ਮੰਡੀ ਲਾਧੂਕਾ, 15 ਨਵੰਬਰ (ਰਾਕੇਸ਼ ਛਾਬੜਾ)-ਬੇਰੁਜ਼ਗਾਰ ਸਰੀਰਕ ਸਿੱਖਿਆ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਅਸ਼ੋਕ ਕੰਬੋਜ਼ ਤੇ ਡੀ.ਪੀ.ਈ.ਡੀ. ਦੇ ਪੰਜਾਬ ਪ੍ਰਧਾਨ ਕੇਸ਼ਵ ਕੋਹਲੀ ਨੇ ਕਿਹਾ ਹੈ ਕਿ ਚੋਣਾਂ ਤੋਂ ਪਹਿਲਾਂ ਸਿਆਸੀ ਪਾਰਟੀਆਂ ਪੰਜਾਬ ਦੇ ਨੌਜਵਾਨਾਂ ਨੂੰ ...
ਫ਼ਾਜ਼ਿਲਕਾ, 15 ਨਵੰਬਰ (ਦਵਿੰਦਰ ਪਾਲ ਸਿੰਘ)-ਸਰਕਾਰੀ ਹਾਈ ਸਕੂਲ ਹੀਰਾਂ ਵਾਲੀ ਵਿਖੇ ਮੈਡਮ ਰਿਤੂ ਦੀ ਅਗਵਾਈ 'ਚ ਬਾਲ ਦਿਵਸ ਮਨਾਇਆ ਗਿਆ | ਬੱਚਿਆਂ ਵੱਲੋਂ ਗੀਤ, ਨਾਚ, ਸਕਿੱਟ ਆਦਿ ਵੱਖ-ਵੱਖ ਵੰਨਗੀਆਂ ਪੇਸ਼ ਕੀਤੀਆਂ ਗਈਆਂ | ਸਕੂਲ ਮੁੱਖ ਅਧਿਆਪਕਾ ਡਾ. ਨਵਜੀਤ ਕੌਰ ਨੇ ...
ਜਲਾਲਾਬਾਦ, 15 ਨਵੰਬਰ (ਜਤਿੰਦਰ ਪਾਲ ਸਿੰਘ/ਕਰਨ ਚੁੱਚਰਾ)-ਸਥਾਨਕ ਗਊਸ਼ਾਲਾ ਸੇਵਾ ਸੰਮਤੀ ਵਲੋਂ ਗੋਪਾ ਅਸ਼ਟਮੀ ਨੂੰ ਮੁੱਖ ਰੱਖਦੇ ਹੋਏ ਅੱਜ ਪੁਰਾਣੀ ਗਊਸ਼ਾਲਾ ਤੋਂ ਸ਼ੋਭਾ ਯਾਤਰਾ ਵੀ ਸਜਾਈ ਗਈ | ਸ਼ੋਭਾ ਯਾਤਰਾ ਦਾ ਮਕਸਦ ਭਗਤਾਂ ਨੂੰ ਕੱਲ੍ਹ ਸ਼ੁੱਕਰਵਾਰ ਨੂੰ ਮਨਾਈ ...
ਫ਼ਾਜ਼ਿਲਕਾ, 15 ਨਵੰਬਰ (ਦਵਿੰਦਰ ਪਾਲ ਸਿੰਘ)-ਡਿਪਟੀ ਕਮਿਸ਼ਨਰ ਮਨਪ੍ਰੀਤ ਸਿੰਘ ਛਤਵਾਲ ਨੇ ਕਿਸਾਨਾਂ ਨੂੰ ਵਾਤਾਵਰਣ ਨੂੰ ਬਚਾਉਣ ਲਈ ਹੰਭਲਾ ਮਾਰਨ ਦੀ ਅਪੀਲ ਕੀਤੀ ਹੈ | ਉਨ੍ਹਾਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਬਿਨਾਂ ਅੱਗ ਲਗਾਏ ਬਿਨਾਂ ਕਣਕ ਦੀ ਸਿੱਧੀ ...
ਸ੍ਰੀਗੰਗਾਨਗਰ, 15 ਨਵੰਬਰ (ਦਵਿੰਦਰਜੀਤ ਸਿੰਘ)-ਭਾਰਤੀ ਜਨਤਾ ਪਾਰਟੀ ਵਲੋਂ ਆਪਣੇ ਉਮੀਦਵਾਰਾਂ ਦੀ ਦੂਜੀ ਲਿਸਟ 'ਚ ਗੰਗਾਨਗਰ ਸੀਟ ਲਈ ਵਿਨੀਤਾ ਅਹੂਜਾ ਦਾ ਨਾਂਅ ਐਲਾਨਿਆ ਹੈ ਤੇ ਅਨੂਪਗੜ੍ਹ ਦੀ ਸੀਟ ਸ੍ਰੀਮਤੀ ਸੰਤੋਸ਼ ਦੇਵੀ ਨੂੰ ਨਾਮਜ਼ਦ ਕੀਤਾ ਹੈ ਜਦੋਂਕਿ ...
ਖੂਈਆਂ ਸਰਵਰ, 15 ਨਵੰਬਰ (ਜਗਜੀਤ ਸਿੰਘ ਧਾਲੀਵਾਲ)-64ਵੀਂ ਰਾਜ ਅੰਤਰ ਜ਼ਿਲ੍ਹਾ ਕੁਸ਼ਤੀ ਮੁਕਾਬਲਿਆਂ ਵਿਚ ਸ੍ਰੀ ਓਮ ਪ੍ਰਕਾਸ਼ ਏ.ਵੀ.ਐਨ. ਸਕੂਲ ਮੌਜਗੜ੍ਹ ਦੀਆਂ ਲੜਕੀਆਂ ਨੇ ਜਿੱਤ ਪ੍ਰਾਪਤ ਕਰਕੇ ਰਾਸ਼ਟਰੀ ਪੱਧਰ ਕੁਸ਼ਤੀ ਮੁਕਾਬਲਿਆਂ ਲਈ ਆਪਣਾ ਸਥਾਨ ਬਣਾਇਆ ਹੈ | 39 ...
ਜਲਾਲਾਬਾਦ, 15 ਨਵੰਬਰ (ਜਤਿੰਦਰ ਪਾਲ ਸਿੰਘ)-ਐਾਟੀ ਕਰੱਪਸ਼ਨ ਬਿਉਰੋ ਵਲੋਂ ਆਪਣੀ ਟੀਮ ਵਿਚ ਵਾਧਾ ਕਰਦੇ ਹੋਏ ਨਵੇਂ ਅਹੁਦੇਦਾਰ ਚੁਣੇ ਗਏ | ਸੰਸਥਾ ਦੇ ਦਫ਼ਤਰ ਵਿਖੇ ਅਸ਼ੋਕ ਕੰਬੋਜ ਦੀ ਅਗਵਾਈ ਹੇਠ ਇਹ ਨਿਯੁਕਤੀਆਂ ਕੀਤੀਆਂ ਗਈਆਂ | ਨਵੇਂ ਬਣਾਏ ਗਏ ਅਹੁਦੇਦਾਰਾਂ ਵਿਚ ...
ਫ਼ਾਜ਼ਿਲਕਾ, 15 ਨਵੰਬਰ (ਦਵਿੰਦਰ ਪਾਲ ਸਿੰਘ)-ਸੂਬਾ ਸਰਕਾਰ ਵਲੋਂ ਚਲਾਈ ਜਾ ਰਹੀ ਘਰ-ਘਰ ਰੋਜ਼ਗਾਰ ਯੋਜਨਾ ਤਹਿਤ ਡਿਪਟੀ ਕਮਿਸ਼ਨਰ ਮਨਪ੍ਰੀਤ ਸਿੰਘ ਛਤਵਾਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਵਿਦਿਆਰਥੀਆਂ ਨੂੰ ਕਿੱਤਾ, ...
ਅਬੋਹਰ, 15 ਨਵੰਬਰ (ਸੁਖਜਿੰਦਰ ਸਿੰਘ ਢਿੱਲੋਂ)-ਰਾਜਸਥਾਨ ਦੀਆਂ ਵਿਧਾਨ ਸਭਾ ਚੋਣਾਂ ਲਈ ਸੰਗਰੀਆ ਵਿਧਾਨ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਨੇ ਗੁਰਦੀਪ ਸਿੰਘ ਸ਼ਾਹਪੀਣੀ ਨੂੰ ਉਮੀਦਵਾਰ ਬਣਾਇਆ ਗਿਆ ਹੈ | ਇਸ ਹਲਕੇ ਤੋਂ ਉਹ 2 ਵਿਧਾਨ ਸਭਾ ਚੋਣਾਂ ਲੜ ਚੁੱਕੇ ਹਨ ਇਕ ...
ਫ਼ਿਰੋਜ਼ਪੁਰ, 15 ਨਵੰਬਰ (ਜਸਵਿੰਦਰ ਸਿੰਘ ਸੰਧੂ)-ਸਿੱਖਿਆ, ਸਮਾਜਿਕ ਤੇ ਸੱਭਿਆਚਾਰਕ ਖੇਤਰ 'ਚ ਵਿਲੱਖਣ ਪਹਿਚਾਣ ਰੱਖਣ ਵਾਲੀ ਬਹੁਪੱਖੀ ਸ਼ਖ਼ਸੀਅਤ ਪਿ੍ੰਸੀਪਲ ਡਾ: ਮਧੂ ਪਰਾਸ਼ਰ ਦੇ 26 ਸਾਲਾ ਕਾਰਜਕਾਲ 'ਚ ਦੇਵ ਸਮਾਜ ਕਾਲਜ ਨੇ ਦਿੱਖ, ਸਿੱਖਿਆ, ਖੇਡਾਂ, ਸੱਭਿਆਚਾਰਕ ...
ਤਲਵੰਡੀ ਭਾਈ, 15 ਨਵੰਬਰ (ਕੁਲਜਿੰਦਰ ਸਿੰਘ ਗਿੱਲ)-ਕਿਸਾਨਾਂ ਦੀ ਕਰਜ਼ਾ ਮੁਆਫ਼ੀ ਦਾ ਵਾਅਦਾ ਕਰਕੇ ਸੱਤਾ ਵਿਚ ਆਈ ਕੈਪਟਨ ਸਰਕਾਰ ਵਲੋਂ ਨਿਗੁਣੀ ਕਰਜ਼ਾ ਮੁਆਫ਼ੀ ਨੂੰ ਵੀ ਨੇਪਰੇ ਨਹੀਂ ਚਾੜਿ੍ਹਆ ਜਾ ਰਿਹਾ, ਜਿਸ ਦੇ ਚੱਲਦਿਆਂ ਕਰਜ਼ਾ ਮੁਕਤੀ ਦੀ ਆਸ ਵਿਚ ਛੋਟੇ ਕਿਸਾਨ ...
ਜ਼ੀਰਾ, 15 ਨਵੰਬਰ (ਮਨਜੀਤ ਸਿੰਘ ਢਿੱਲੋਂ)-ਜ਼ੀਰਾ ਨੇੜਲੇ ਪਿੰਡ ਸ਼ਾਹਵਾਲਾ ਵਿਖੇ ਧੰਨ-ਧੰਨ ਬਾਬਾ ਕਾਲਾ ਮਾਹਿਰ ਦੀ ਯਾਦ ਵਿਚ ਸਾਲਾਨਾ ਇਕ ਰੋਜ਼ਾ ਖੇਡ ਮੇਲਾ ਬੜੀ ਸ਼ਰਧਾ ਤੇ ਧੂਮ-ਧਾਮ ਨਾਲ ਮਨਾਇਆ ਗਿਆ | ਸਵੇਰ ਵੇਲੇ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਢਾਡੀ, ਕਵੀਸ਼ਰੀ ...
ਕੁੱਲਗੜ੍ਹੀ 15 ਨਵੰਬਰ (ਸੁਖਜਿੰਦਰ ਸਿੰਘ ਸੰਧੂ)- ਫ਼ਿਰੋਜ਼ਪੁਰ-ਜ਼ੀਰਾ ਸੜਕ 'ਤੇ ਪਿੰਡ ਲੋਹਗੜ੍ਹ ਦੇ ਨਜ਼ਦੀਕ ਲੁਟੇਰਿਆਂ ਨੇ ਆਈ ਟਵੰਟੀ ਕਾਰ ਖੋਹ ਲਈ | ਪੁਲਿਸ ਥਾਣਾ ਕੁੱਲਗੜ੍ਹੀ ਦੇ ਮੁਖੀ ਜਸਵੰਤ ਸਿੰਘ ਭੱਟੀ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਨੀਰਜ ਕੁਮਾਰ ...
ਅਬੋਹਰ, 15 ਨਵੰਬਰ (ਸੁਖਜਿੰਦਰ ਸਿੰਘ ਢਿੱਲੋਂ)-ਬਠਿੰਡਾ ਜ਼ਿਲ੍ਹੇ ਦੇ ਪਿੰਡ ਨੰਦਗੜ੍ਹ ਦੇ ਆਦਰਸ਼ ਸਕੂਲ ਵਿਚ ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਕਰਵਾਏ ਗਏ ਖੇਤਰੀ ਪੱਧਰ ਦੇ ਪੰਜ ਜ਼ਿਲਿ੍ਹਆਂ ਦੇ ਮੁਕਾਬਲਿਆਂ ਵਿਚ ਭਾਗ ਲੈ ਕੇ ਸਥਾਨਕ ਸਿੰਘ ਸਭਾ ਕੰਨਿਆ ...
ਮੋਗਾ, 15 ਨਵੰਬਰ (ਜਸਪਾਲ ਸਿੰਘ ਬੱਬੀ)-ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੋਗਾ ਵਿਖੇ ਸੀਨੀਅਰ ਸਿਟੀਜ਼ਨ ਕੌਾਸਲ (ਸੇਵਾ ਮੁਕਤ ਮੁਲਾਜ਼ਮ) ਫੈਡਰੇਸ਼ਨ ਕਾਰਜਕਾਰਨੀ ਮੀਟਿੰਗ ਪ੍ਰਧਾਨ ਸਰਦਾਰੀ ਲਾਲ ਕਾਮਰਾ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਦੇਵਰਾਜ ਅਗਰਵਾਲ ਅਤੇ ...
ਮੋਗਾ, 15 ਨਵੰਬਰ (ਜਸਪਾਲ ਸਿੰਘ ਬੱਬੀ)-ਨਿਸ਼ਕਾਮ ਸੇਵਾ ਭਾਵ ਦੀ ਮੀਟਿੰਗ ਆਰੀਆ ਸਕੂਲ ਮੋਗਾ ਵਿਖੇ ਸੀਨੀਅਰ ਐਡਵੋਕੇਟ ਬੋਧ ਰਾਜ ਮਜੀਠੀਆ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਸੰਸਥਾ ਦੇ ਜਰਨਲ ਸਕੱਤਰ ਕੌਾਸਲਰ ਚਰਨਜੀਤ ਸਿੰਘ ਝੰਡੇਆਣਾ ਜ਼ਿਲ੍ਹਾ ਪ੍ਰਧਾਨ ਸ਼ੋ੍ਰਮਣੀ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX