ਤਾਜਾ ਖ਼ਬਰਾਂ


ਜਲੰਧਰ ਤੋਂ ਰਵਾਨਾ ਹੋਈ ਗਿੰਨੀ ਚਤਰਥ ਦੀ ਡੋਲੀ
. . .  1 day ago
ਜਲੰਧਰ ,13 ਦਸੰਬਰ - ਪ੍ਰਸਿੱਧ ਕਾਮੇਡੀਅਨ ਕਪਿਲ ਸ਼ਰਮਾ ਦੀ ਸ਼ਾਦੀ ਗਿੰਨੀ ਨਾਲ 12 ਦਸੰਬਰ ਨੂੰ ਹੋਈ ਸੀ, ਅੱਜ ਗਿੰਨੀ ਦੀ ਡੋਲੀ ਅੰਮ੍ਰਿਤਸਰ ਲਈ ਰਵਾਨਾ ਹੋਈ ।
ਹਾਕੀ ਵਿਸ਼ਵ ਕੱਪ -2018 'ਚ ਭਾਰਤ ਦਾ ਸਫ਼ਰ ਖ਼ਤਮ , ਹਾਲੈਂਡ ਨੇ ਭਾਰਤ ਨੂੰ 2-1 ਨਾਲ ਹਰਾਇਆ
. . .  1 day ago
ਕਪਿਲ ਤੇ ਗਿੰਨੀ ਦੇ ਅਨੰਦ ਕਾਰਜ ਸਮੇਂ ਗ੍ਰੰਥੀ ਸਿੰਘ ਅਰਦਾਸ ਕਰਦੇ ਹੋਏ
. . .  1 day ago
ਹਥਿਆਰਾਂ ਦੀ ਨੋਕ 'ਤੇ ਕਾਰ ਖੋਹਣ ਵਾਲੇ 4 ਨੌਜਵਾਨ ਗ੍ਰਿਫ਼ਤਾਰ
. . .  1 day ago
ਅਜਨਾਲਾ, 13 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਅੰਮ੍ਰਿਤਸਰ ਦਿਹਾਤ ਪੁਲਿਸ ਨੇ ਬੀਤੇ ਦਿਨੀਂ ਜੰਡਿਆਲਾ ਵਿਖੇ ਇੱਕ ਵਿਅਕਤੀ ਤੋਂ ਹਥਿਆਰਾਂ ਦੀ ਨੋਕ 'ਤੇ ਕਾਰ ਖੋਹਣ ਵਾਲੇ 4 ਨੌਜਵਾਨਾਂ...
ਵਿਸ਼ਵ ਹਾਕੀ ਕੱਪ 2018 : ਅੱਧਾ ਸਮਾਂ ਪੂਰਾ ਹੋਣ 'ਤੇ ਭਾਰਤ 1 ਹਾਲੈਂਡ 1
. . .  1 day ago
ਵਿਸ਼ਵ ਹਾਕੀ ਕੱਪ 2018 : ਪਹਿਲਾ ਕੁਆਟਰ ਖ਼ਤਮ ਹੋਣ 'ਤੇ ਭਾਰਤ 1 ਹਾਲੈਂਡ 1
. . .  1 day ago
ਵਿਸ਼ਵ ਹਾਕੀ ਕੱਪ 2018 : ਹਾਲੈਂਡ ਨੇ ਕੀਤਾ ਬਰਾਬਰੀ ਦਾ ਗੋਲ
. . .  1 day ago
ਵਿਸ਼ਵ ਹਾਕੀ ਕੱਪ 2018 : ਭਾਰਤ ਨੇ ਹਾਲੈਂਡ ਸਿਰ ਕੀਤਾ ਪਹਿਲਾ ਗੋਲ
. . .  1 day ago
ਦਲੇਰ ਮਹਿੰਦੀ ਸ਼੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ
. . .  1 day ago
ਅੰਮ੍ਰਿਤਸਰ, 13 ਦਸੰਬਰ (ਰਾਜੇਸ਼ ਕੁਮਾਰ) ਪ੍ਰਸਿੱਧ ਗਾਇਕ ਦਲੇਰ ਮਹਿੰਦੀ ਅੱਜ ਸ਼੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ। ਇਸ ਦੌਰਾਨ ਉਨ੍ਹਾਂ ਪਰਿਕਰਮਾ ਕੀਤੀ ਅਤੇ ਗੁਰੂ ਘਰ...
ਵਿਸ਼ਵ ਹਾਕੀ ਕੱਪ 2018 : ਭਾਰਤ ਅਤੇ ਹਾਲੈਂਡ ਵਿਚਕਾਰ ਕੁਆਟਰ ਫਾਈਨਲ ਮੁਕਾਬਲਾ ਸ਼ੁਰੂ
. . .  1 day ago
ਹਿਮਾਚਲ ਦੇ ਡਲਹੌਜ਼ੀ ਅਤੇ ਚੰਬਾ ਜ਼ਿਲੇ 'ਚ ਤਾਜ਼ਾ ਬਰਫ਼ਬਾਰੀ
. . .  1 day ago
ਸ਼ਿਮਲਾ, 13 ਦਸੰਬਰ - ਹਿਮਾਚਲ ਪ੍ਰਦੇਸ਼ ਦੇ ਡਲਹੌਜ਼ੀ ਅਤੇ ਚੰਬਾ ਜ਼ਿਲੇ 'ਚ ਪੈਂਦੇ ਖਜਾਰ 'ਚ ਤਾਜ਼ਾ ਬਰਫ਼ਬਾਰੀ ਹੋਈ ਹੈ। ਜਿਸ ਕਾਰਨ ਸੈਲਾਨੀਆਂ ਅਤੇ ਸਥਾਨਕ ਲੋਕਾਂ ਦੇ...
2.62 ਕੁਇੰਟਲ ਚੂਰਾ ਪੋਸਤ ਸਮੇਤ 2 ਗ੍ਰਿਫ਼ਤਾਰ
. . .  1 day ago
ਫ਼ਰੀਦਕੋਟ, 13 ਦਸੰਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ) - ਫ਼ਰੀਦਕੋਟ ਸੀ.ਆਈ.ਏ ਸਟਾਫ਼ ਨੇ ਜੈਤੋ-ਬਠਿੰਡਾ ਮਾਰਗ 'ਤੇ ਰੌਤੇ ਰਜਵਾਹੇ ਨੇੜੇ ਨਾਕੇਬੰਦੀ ਦੌਰਾਨ...
ਸੁਪਰੀਮ ਕੋਰਟ 'ਚ ਰਾਫੇਲ ਡੀਲ ਮਾਮਲੇ 'ਤੇ ਫ਼ੈਸਲਾ ਕੱਲ੍ਹ
. . .  1 day ago
ਨਵੀਂ ਦਿੱਲੀ, 13 ਦਸੰਬਰ - ਸੁਪਰੀਮ ਕੋਰਟ 14 ਦਸੰਬਰ ਨੂੰ ਰਾਫੇਲ ਡੀਲ ਮਾਮਲੇ 'ਤੇ ਆਪਣਾ ਫ਼ੈਸਲਾ...
ਪੰਜਾਬੀ ਭਾਸ਼ਾ ਪਾਸਾਰ ਭਾਈਚਾਰੇ ਵੱਲੋਂ ਇਨਸਾਫ਼ ਮਾਰਚ ਦੇ ਆਗੂਆਂ ਨੂੰ ਮੰਗ ਪੱਤਰ
. . .  1 day ago
ਸੰਗਰੂਰ, 13 ਦਸੰਬਰ (ਧੀਰਜ ਪਸ਼ੋਰੀਆ)- ਅੱਜ ਸੰਗਰੂਰ ਪਹੁੰਚੇ ਇਨਸਾਫ਼ ਮਾਰਚ ਦੇ ਆਗੂਆਂ ਜਿਨ੍ਹਾਂ 'ਚ ਸੁਖਪਾਲ ਸਿੰਘ ਖਹਿਰਾ, ਸਿਮਰਜੀਤ ਸਿੰਘ ਬੈਂਸ, ਪਿਰਮਲ ਸਿੰਘ ਧੌਲ਼ਾ ਸ਼ਾਮਿਲ...
ਦਿਲਕਸ਼ ਅੰਦਾਜ਼ 'ਚ ਨਜ਼ਰ ਆਈ ਈਸ਼ਾ ਅੰਬਾਨੀ
. . .  1 day ago
ਨਵੀਂ ਦਿੱਲੀ, 13 ਦਸੰਬਰ- ਪ੍ਰਸਿੱਧ ਉਦਯੋਗਪਤੀ ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਦੀ ਬੇਟੀ ਈਸ਼ਾ ਅੰਬਾਨੀ ਆਪਣੇ ਵਿਆਹ ਮੌਕੇ ਦਿਲਕਸ਼ ਅੰਦਾਜ਼ 'ਚ ਨਜ਼ਰ ਆਈ ....
ਸੁੱਖਾ ਕਾਹਲਵਾਂ ਗੈਂਗ ਦੇ 6 ਮੈਂਬਰ ਗ੍ਰਿਫ਼ਤਾਰ
. . .  1 day ago
ਲੁਧਿਆਣਾ ਪੁਲਿਸ ਵੱਲੋਂ ਲੁੱਟ-ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 3 ਕਾਬੂ
. . .  1 day ago
ਕਾਰ ਅਤੇ ਟਰੱਕ ਦੀ ਭਿਆਨਕ ਟੱਕਰ 'ਚ 3 ਅਧਿਆਪਕਾਂ ਦੀ ਮੌਤ
. . .  1 day ago
ਵਿਦਿਆਰਥੀਆਂ ਦੇ ਵਿਰੋਧ ਤੋਂ ਬਾਅਦ ਘਾਨਾ ਯੂਨੀਵਰਸਿਟੀ 'ਚੋਂ ਹਟਾਈ ਗਈ ਮਹਾਤਮਾ ਗਾਂਧੀ ਦੀ ਮੂਰਤੀ
. . .  1 day ago
ਐਡਵੋਕੇਟ ਹਰਸ਼ ਝਾਂਜੀ ਦੀ ਪਤਨੀ ਦੀ ਸੜਕ ਹਾਦਸੇ 'ਚ ਮੌਤ
. . .  1 day ago
ਕਰਜ਼ੇ ਤੋਂ ਪਰੇਸ਼ਾਨ ਕਿਸਾਨ ਵੱਲੋਂ ਖ਼ੁਦਕੁਸ਼ੀ
. . .  1 day ago
ਮਨਜੀਤ ਸਿੰਘ ਜੀ.ਕੇ. ਖ਼ਿਲਾਫ਼ 24 ਘੰਟਿਆਂ ਦੇ ਅੰਦਰ ਐਫ.ਆਈ.ਆਰ. ਦਰਜ ਕਰਨ ਦੇ ਹੁਕਮ
. . .  1 day ago
ਸਰਦ ਰੁੱਤ ਇਜਲਾਸ : ਸਦਨ ਦੀ ਕਾਰਵਾਈ ਕੱਲ੍ਹ 10 ਵਜੇ ਤੱਕ ਮੁਲਤਵੀ
. . .  1 day ago
ਸਰਦ ਰੁੱਤ ਇਜਲਾਸ : 2 ਮਿੰਟ ਦਾ ਮੌਨ ਰੱਖ ਕੇ ਵਿੱਛੜੀਆਂ ਰੂਹਾਂ ਨੂੰ ਦਿੱਤੀ ਗਈ ਸ਼ਰਧਾਂਜਲੀ
. . .  1 day ago
ਪੰਜਾਬ ਵਿਧਾਨ ਸਭਾ ਦਾ ਸਰਦ ਰੁੱਤ ਇਜਲਾਸ ਸ਼ੁਰੂ
. . .  1 day ago
ਜਲੰਧਰ : ਗਦਈ ਪੁਰ ਦੀ ਇਕ ਫ਼ੈਕਟਰੀ 'ਚ ਹੋਇਆ ਧਮਾਕਾ, ਕਈ ਲੋਕ ਜ਼ਖਮੀ
. . .  1 day ago
ਕੇ. ਚੰਦਰਸ਼ੇਖਰ ਰਾਓ ਨੇ ਤੇਲੰਗਾਨਾ ਦੇ ਮੁੱਖ ਮੰਤਰੀ ਵਜੋਂ ਚੁੱਕਿਆ ਹਲਫ਼
. . .  1 day ago
ਬੇਅਦਬੀ ਮਾਮਲੇ ਦੀ ਜਾਂਚ ਲਈ ਹਾਈਕੋਰਟ ਨੇ ਸੀ.ਬੀ.ਆਈ. ਅਫ਼ਸਰ ਨੂੰ ਕੀਤਾ ਤਲਬ
. . .  1 day ago
ਇੰਟਰਪੋਲ ਨੇ ਮੇਹੁਲ ਚੌਕਸੀ ਖ਼ਿਲਾਫ਼ ਜਾਰੀ ਕੀਤਾ ਰੈੱਡ ਕਾਰਨਰ ਨੋਟਿਸ
. . .  1 day ago
ਲੁੱਟ ਖੋਹਾਂ ਅਤੇ ਗੈਂਗਵਾਰਾਂ 'ਚ 4 ਲੋੜੀਂਦੇ ਗੈਂਗਸਟਰ ਕਾਬੂ
. . .  1 day ago
ਸਚਿਨ ਪਾਇਲਟ ਦੇ ਸਮਰਥਕਾਂ ਵੱਲੋਂ ਦਿੱਲੀ 'ਚ ਨਾਅਰੇਬਾਜ਼ੀ
. . .  1 day ago
ਹੰਗਾਮੇ ਕਾਰਨ ਰਾਜ ਸਭਾ ਦੀ ਕਾਰਵਾਈ ਕੱਲ੍ਹ ਤਕ ਮੁਲਤਵੀ
. . .  1 day ago
ਤੇਜ਼ ਰਫ਼ਤਾਰ ਟਰੇਨ ਦੇ ਪਟੜੀ ਤੋਂ ਉੱਤਰਨ ਕਾਰਨ 4 ਦੀ ਮੌਤ, 43 ਜ਼ਖਮੀ
. . .  1 day ago
ਪੰਜਾਬ ਦੇ ਪਟਵਾਰਖ਼ਾਨਿਆਂ 'ਤੇ ਲਟਕੇ ਤਾਲੇ, ਪਟਵਾਰੀਆਂ ਵੱਲੋਂ ਬਠਿੰਡਾ ਧਰਨੇ ਲਈ ਕੂਚ
. . .  1 day ago
2001 'ਚ ਸੰਸਦ ਹਮਲੇ ਦੌਰਾਨ ਸ਼ਹੀਦ ਹੋਏ ਜਵਾਨਾਂ ਨੂੰ ਕਈ ਨੇਤਾਵਾਂ ਨੇ ਦਿੱਤੀ ਸ਼ਰਧਾਂਜਲੀ
. . .  1 day ago
ਰਾਹੁਲ ਗਾਂਧੀ ਜੋ ਵੀ ਫ਼ੈਸਲਾ ਲੈਣਗੇ ਵਿਧਾਇਕਾਂ ਨੂੰ ਹੋਵੇਗਾ ਮਨਜ਼ੂਰ - ਖੜਗੇ
. . .  1 day ago
ਕਾਊਂਟਰ ਇੰਟੈਲੀਜੈਂਸ ਅਤੇ ਹੈਰੋਇਨ ਤਸਕਰਾਂ ਵਿਚਾਲੇ ਮੁੱਠਭੇੜ, ਦੋ ਕਾਬੂ
. . .  1 day ago
ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ 'ਚ ਭਾਜਪਾ ਦੀ ਸੰਸਦੀ ਦਲ ਦੀ ਬੈਠਕ ਸ਼ੁਰੂ
. . .  1 day ago
ਸਟੀਲ ਕੰਪਨੀ 'ਚ ਹੋਇਆ ਧਮਾਕਾ, 3 ਮਜ਼ਦੂਰਾਂ ਦੀ ਮੌਤ
. . .  1 day ago
ਮੁੱਠਭੇੜ ਵਿਚ ਦੋ ਅੱਤਵਾਦੀ ਢੇਰ
. . .  1 day ago
ਅੱਜ ਸ਼ੁਰੂ ਹੋ ਰਹੇ ਸੈਸ਼ਨ ਦੌਰਾਨ ਨੌਜਵਾਨਾਂ ਦੇ ਰੁਜ਼ਗਾਰ ਦੇ ਮੁੱਦੇ ਨੂੰ ਪ੍ਰਮੁੱਖਤਾ ਨਾਲ ਚੁੱਕਿਆ ਜਾਵੇਗਾ - ਚੀਮਾ
. . .  1 day ago
ਈਸ਼ਾ ਅੰਬਾਨੀ ਤੇ ਅਨੰਦ ਪੀਰਾਮਲ ਦੇ ਵਿਆਹ 'ਚ ਸ਼ਾਮਲ ਹੋਏ ਸਿਤਾਰੇ, ਖਿਡਾਰੀ ਤੇ ਸਿਆਸਤਦਾਨ, ਦੇਖੋ ਤਸਵੀਰਾਂ
. . .  1 day ago
ਗਹਿਲੋਤ ਤੇ ਪਾਈਲਟ ਦਿੱਲੀ ਲਈ ਰਵਾਨਾ
. . .  1 day ago
ਕਪਿਲ ਦੇ ਵਿਆਹ 'ਚ ਉੱਘੇ ਕਲਾਕਾਰਾਂ ਨੇ ਬੰਨ੍ਹਿਆ ਰੰਗ, ਦੇਖੋ ਤਸਵੀਰਾਂ
. . .  about 1 hour ago
ਅੱਜ ਦਾ ਵਿਚਾਰ
. . .  about 1 hour ago
ਕਪਿਲ ਦੇ ਵਿਆਹ 'ਚ ਪੁੱਜੇ ਨਿਰਦੇਸ਼ਕ ਅੱਬਾਸ ਮਸਤਾਨ
. . .  2 days ago
ਜਲੰਧਰ : ਕਪਿਲ ਦੇ ਵਿਆਹ 'ਚ ਨਵਜੋਤ ਸਿੰਘ ਸਿੱਧੂ ਵੀ ਪੁੱਜੇ
. . .  2 days ago
ਮੁੰਬਈ : ਈਸ਼ਾ ਅੰਬਾਨੀ ਤੇ ਆਨੰਦ ਪੀਰਮਲ ਦੇ ਵਿਆਹ ਦੀਆਂ ਤਸਵੀਰਾਂ
. . .  2 days ago
ਮੁੰਬਈ : ਈਸ਼ਾ ਅੰਬਾਨੀ ਤੇ ਆਨੰਦ ਪੀਰਮਲ ਦੀ ਸ਼ਾਦੀ 'ਚ ਪੁੱਜੀ ਪੱਛਮੀ ਬੰਗਾਲ ਦੀ ਸੀ ਐਮ ਮਮਤਾ ਬੈਨਰਜੀ
. . .  2 days ago
ਮੁੰਬਈ : ਈਸ਼ਾ ਅੰਬਾਨੀ ਤੇ ਆਨੰਦ ਪੀਰਮਲ ਦੀ ਸ਼ਾਦੀ 'ਚ ਪੁੱਜੇ ਗ੍ਰਹਿ ਮੰਤਰੀ ਰਾਜਨਾਥ ਸਿੰਘ
. . .  2 days ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 1 ਮੱਘਰ ਸੰਮਤ 550
ਿਵਚਾਰ ਪ੍ਰਵਾਹ: ਅਸੀਂ ਗੱਲਾਂ ਅਸੂਲਾਂ ਦੀਆਂ ਕਰਦੇ ਹਾਂ ਪਰ ਅਮਲ ਆਪਣੇ ਹਿਤਾਂ ਅਨੁਸਾਰ। -ਡਬਲਿਊ ਐਸ. ਲੈਂਡਰ

ਸਾਡੀ ਸਿਹਤ

ਗੰਭੀਰ ਰੋਗਾਂ ਤੋਂ ਬਚਣ ਦੇ ਉਪਾਅ

ਸਾਡੀ ਜੀਵਨ ਸ਼ੈਲੀ ਕੁਝ ਅਜਿਹੀ ਹੁੰਦੀ ਜਾ ਰਹੀ ਹੈ ਕਿ ਹਰ ਵਿਅਕਤੀ ਰੋਗਾਂ ਦਾ ਸ਼ਿਕਾਰ ਬਣਦਾ ਜਾ ਰਿਹਾ ਹੈ। ਅਜਿਹਾ ਨਹੀਂ ਕਿ ਪਹਿਲੇ ਸਮੇਂ ਵਿਚ ਵਿਅਕਤੀ ਬਿਮਾਰ ਨਹੀਂ ਹੁੰਦੇ ਸਨ, ਪਰ ਵਧਦੀ ਉਮਰ ਵਿਚ ਹੀ ਉਨ੍ਹਾਂ ਨੂੰ ਬਿਮਾਰੀਆਂ ਘੇਰਦੀਆਂ ਸਨ। ਅੱਜ ਛੋਟੇ-ਛੋਟੇ ਬੱਚੇ, ਜਵਾਨ ਵਰਗ ਵੀ ਦਿਲ ਦੇ ਰੋਗਾਂ, ਸ਼ੂਗਰ ਤੇ ਕੈਂਸਰ ਵਰਗੇ ਰੋਗਾਂ ਦਾ ਸ਼ਿਕਾਰ ਹੋ ਰਹੇ ਹਨ।
ਮਾਹਿਰਾਂ ਦਾ ਮੰਨਣਾ ਹੈ ਕਿ ਇਸ ਸਭ ਕੁਝ ਦਾ ਕਾਰਨ ਸਾਡੇ ਵਲੋਂ ਸਹੀ ਭੋਜਨ ਨਾ ਗ੍ਰਹਿਣ ਕਰਨਾ ਅਤੇ ਗ਼ਲਤ ਅਤੇ ਗਤੀਹੀਣ ਜੀਵਨ ਸ਼ੈਲੀ ਹੈ। ਜੇ ਅਸੀਂ ਆਪਣੇ ਜੀਵਨ ਵਿਚ ਕੁਝ ਗੱਲਾਂ ਨੂੰ ਸ਼ਾਮਿਲ ਕਰ ਲਈਏ ਤਾਂ ਤੰਦਰੁਸਤ ਜੀਵਨ ਬਿਤਾ ਸਕਦੇ ਹਾਂ। ਆਓ ਜਾਣੀਏ ਕੁਝ ਆਸਾਨ ਰਸਤੇ, ਜਿਨ੍ਹਾਂ ਨੂੰ ਅਪਣਾਅ ਕੇ ਅਸੀਂ ਤੰਦਰੁਸਤ ਰਹਿ ਸਕਦੇ ਹਾਂ।
ਨਾਸ਼ਤਾ ਜ਼ਰੂਰ ਕਰੋ : ਅੱਜ ਬਹੁਤੇ ਲੋਕ ਰੁਝੇਵਿਆਂ ਦੇ ਕਾਰਨ ਦਿਨ ਦਾ ਸਭ ਤੋਂ ਜ਼ਰੂਰੀ ਆਹਾਰ ਨਾਸ਼ਤਾ ਨਹੀਂ ਕਰਦੇ ਜਦੋਂ ਕਿ ਨਾਸ਼ਤਾ ਬਹੁਤ ਹੀ ਜ਼ਰੂਰੀ ਹੈ। ਸਵੇਰੇ ਅਤੇ ਰਾਤ ਵਿਚ ਇਕ ਲੰਬੇ ਸਮੇਂ ਦਾ ਫਰਕ ਹੁੰਦਾ ਹੈ ਅਤੇ ਏਨੀ ਦੇਰ ਸਾਡਾ ਸਰੀਰ ਭੁੱਖਾ ਰਹਿੰਦਾ ਹੈ। ਸਵੇਰੇ ਸਰੀਰ ਅਤੇ ਦਿਮਾਗ ਨੂੰ ਕੰਮ ਕਰਨ ਲਈ ਊਰਜਾ ਦੀ ਲੋੜ ਹੁੰਦੀ ਹੈ ਅਤੇ ਇਹ ਊਰਜਾ ਸਾਨੂੰ ਨਾਸ਼ਤਾ ਹੀ ਦਿੰਦਾ ਹੈ। ਜੇ ਵਿਅਕਤੀ ਸਵੇਰੇ ਨਾਸ਼ਤਾ ਨਹੀਂ ਕਰਦਾ ਤਾਂ ਦੁਪਹਿਰ ਨੂੰ ਉਹ ਜ਼ਿਆਦਾ ਭੋਜਨ ਖਾਂਦਾ ਹੈ, ਜੋ ਮੋਟਾਪੇ ਦਾ ਕਾਰਨ ਬਣ ਸਕਦਾ ਹੈ।
ਕਸਰਤ ਕਰੋ : ਜੇ ਤੁਸੀਂ ਹਰ ਰੋਜ਼ 30 ਮਿੰਟ ਕੋਈ ਵੀ ਐਰੋਬਿਕ ਕਸਰਤ ਕਰਦੇ ਹੋ ਤਾਂ ਤੁਹਾਡਾ ਸਰੀਰ ਅਤੇ ਦਿਲ ਸੁਚਾਰੂ ਰੂਪ ਨਾਲ ਕੰਮ ਕਰਦਾ ਹੈ ਅਤੇ ਤੁਸੀਂ ਦਿਲ ਦੇ ਰੋਗਾਂ ਦੀ ਸੰਭਾਵਨਾ ਨੂੰ ਘੱਟ ਕਰ ਸਕਦੇ ਹੋ।
ਮੱਛੀ ਨੂੰ ਆਪਣੇ ਭੋਜਨ ਵਿਚ ਸ਼ਾਮਿਲ ਕਰੋ : ਮੱਛੀ ਵਿਚ ਓਮੇਗਾ 3 ਫੈਟੀ ਐਸਿਡ ਪਾਇਆ ਜਾਂਦਾ ਹੈ, ਜੋ ਸਿਹਤ ਲਈ ਚੰਗਾ ਮੰਨਿਆ ਜਾਂਦਾ ਹੈ। ਮਾਹਿਰਾਂ ਅਨੁਸਾਰ ਓਮੇਗਾ 3 ਫੈਟੀ ਐਸਿਡ ਦਿਲ ਦੀ ਤੰਦਰੁਸਤੀ ਲਈ ਜ਼ਰੂਰੀ ਹੈ। ਓਮੇਗਾ 3 ਫੈਟੀ ਐਸਿਡ ਕੋਲੈਸਟ੍ਰੋਲ 'ਤੇ ਕਾਬੂ ਰੱਖਦਾ ਹੈ। ਚਮੜੀ ਦੀ ਤੰਦਰੁਸਤੀ ਲਈ ਵੀ ਇਸ ਨੂੰ ਚੰਗਾ ਮੰਨਿਆ ਜਾਂਦਾ ਹੈ। ਕਈ ਖੋਜਾਂ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਇਸ ਦਾ ਸੇਵਨ ਤਣਾਅ ਨੂੰ ਦੂਰ ਕਰਦਾ ਹੈ।
ਧਿਆਨ ਲਗਾਓ : ਕਈ ਖੋਜਾਂ ਤੋਂ ਇਹ ਸਾਬਤ ਹੋਇਆ ਹੈ ਕਿ ਜੇ ਤੁਸੀਂ ਨਿਯਮਤ ਧਿਆਨ ਲਗਾਉਂਦੇ ਹੋ ਤਾਂ ਤੁਸੀਂ ਘੱਟ ਤਣਾਅ ਮਹਿਸੂਸ ਕਰਦੇ ਹੋ, ਤੁਹਾਡਾ ਖੂਨ ਦਾ ਦਬਾਅ ਕਾਬੂ ਵਿਚ ਰਹਿੰਦਾ ਹੈ ਅਤੇ ਤੁਸੀਂ ਸਰੀਰਕ ਅਤੇ ਮਾਨਸਿਕ ਤੌਰ 'ਤੇ ਚੰਗਾ ਮਹਿਸੂਸ ਕਰਦੇ ਹੋ।
ਐਂਟੀ-ਆਕਸੀਡੈਂਟ ਵਾਲੇ ਖਾਧ ਪਦਾਰਥਾਂ ਦਾ ਸੇਵਨ ਕਰੋ : ਫਲ ਅਤੇ ਸਬਜ਼ੀਆਂ ਐਂਟੀ-ਆਕਸੀਡੈਂਟਸ ਦਾ ਚੰਗਾ ਸਰੋਤ ਹਨ। ਟਮਾਟਰ, ਗਾਜਰ, ਚੁਕੰਦਰ, ਬੰਦਗੋਭੀ ਅਤੇ ਫਲ਼ਾਂ ਦਾ ਸੇਵਨ ਕਰੋ। ਟਮਾਟਰ ਵਿਚ ਲਾਈਕੋਪੀਨ ਨਾਮਕ ਐਂਟੀ-ਆਕਸੀਡੈਂਟ ਪਾਇਆ ਜਾਂਦਾ ਹੈ ਜੋ ਕਈ ਤਰ੍ਹਾਂ ਦੇ ਕੈਂਸਰ ਜਿਵੇਂ ਸਤਨ ਕੈਂਸਰ, ਪੇਟ ਅਤੇ ਫੇਫੜਿਆਂ ਦਾ ਕੈਂਸਰ, ਅੰਤੜੀਆਂ ਦੇ ਕੈਂਸਰ ਤੋਂ ਸੁਰੱਖਿਆ ਦਿੰਦਾ ਹੈ। ਐਂਟੀ-ਆਕਸੀਡੈਂਟਸ ਫ੍ਰੀ ਰੈਡੀਕਲਸ ਤੋਂ ਵੀ ਸੁਰੱਖਿਆ ਦਿੰਦੇ ਹਨ, ਇਸ ਲਈ ਐਂਟੀ-ਆਕਸੀਡੈਂਟਸ ਵਾਲੇ ਖਾਧ ਪਦਾਰਥਾਂ ਦਾ ਸੇਵਨ ਕਰੋ।
ਗਹਿਰੀ ਨੀਂਦ ਲਓ : ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਇਮਿਊਨ ਸਿਸਟਮ ਤੰਦਰੁਸਤ ਅਤੇ ਸ਼ਕਤੀਸ਼ਾਲੀ ਬਣੇ ਤਾਂ ਹਰ ਰੋਜ਼ 8 ਘੰਟੇ ਦੀ ਨੀਂਦ ਜ਼ਰੂਰ ਲਓ। ਗੂੜ੍ਹੀ ਅਤੇ ਲੋੜੀਂਦੀ ਨੀਂਦ ਨਵੇਂ ਸੈੱਲ ਬਣਾਉਣ ਵਿਚ ਸਹਾਇਤਾ ਕਰਦੀ ਹੈ ਅਤੇ ਦਿਮਾਗ ਨੂੰ ਆਰਾਮ ਪਹੁੰਚਾਉਂਦੀ ਹੈ।
ਹੱਸੋ ਅਤੇ ਰੋਗ ਦੂਰ ਭਜਾਓ : 'ਹੱਸੋ ਅਤੇ ਤੰਦਰੁਸਤ ਰਹੋ', ਇਹ ਸਭ ਤੋਂ ਆਸਾਨ ਅਤੇ ਸਸਤਾ ਤਰੀਕਾ ਹੈ ਤੰਦਰੁਸਤ ਰਹਿਣ ਦਾ। ਜੇ ਤੁਹਾਨੂੰ ਹਾਸਾ ਨਾ ਵੀ ਆ ਰਿਹਾ ਹੋਵੇ ਅਤੇ ਤੁਸੀਂ ਝੂਠਾ ਹਾਸਾ ਵੀ ਹੱਸੋ ਤਾਂ ਉਹ ਵੀ ਤੁਹਾਨੂੰ ਲਾਭ ਪਹੁੰਚਾ ਸਕਦਾ ਹੈ। ਜਦੋਂ ਤੁਸੀਂ ਦਿਲ ਖੋਲ੍ਹ ਕੇ ਹੱਸਦੇ ਹੋ ਤਾਂ ਸਰੀਰ ਵਿਚ ਕੁਝ ਅਜਿਹੇ ਰਸਾਇਣ ਜਿਵੇਂ 'ਇੰਡੋਫ੍ਰਿੰਸ' ਪੈਦਾ ਹੁੰਦੇ ਹਨ, ਜੋ ਤਣਾਅ, ਡਿਪ੍ਰੈਸ਼ਨ, ਟੈਨਸ਼ਨ ਦੂਰ ਕਰਦੇ ਹਨ। ਨਵੀਆਂ ਖੋਜਾਂ ਨਾਲ ਇਹ ਸਾਹਮਣੇ ਆਇਆ ਹੈ ਕਿ ਹੱਸਣ ਨਾਲ ਦਿਲ ਦੇ ਰੋਗੀਆਂ ਅਤੇ ਕੈਂਸਰ ਦੇ ਰੋਗੀਆਂ ਵਿਚ ਵੀ ਸੁਧਾਰ ਆਉਂਦਾ ਹੈ ਅਤੇ ਵਿਅਕਤੀ ਨੂੰ ਦਰਦ ਘੱਟ ਮਹਿਸੂਸ ਹੁੰਦੀ ਹੈ ਅਤੇ ਰੋਗਾਂ ਨਾਲ ਲੜਨ ਦੀ ਸ਼ਕਤੀ ਵਧਦੀ ਹੈ।
ਆਪਣੇ ਸਰੀਰ ਦੀ ਸਫ਼ਾਈ ਵੱਲ ਧਿਆਨ ਦਿਓ : ਸਰੀਰ ਦੀ ਸਫ਼ਾਈ, ਖਾਸ ਕਰਕੇ ਦੰਦਾਂ ਦੀ ਸਫ਼ਾਈ ਪ੍ਰਤੀ ਲਾਪ੍ਰਵਾਹੀ ਨਾ ਵਰਤੋ। ਕਈ ਖੋਜਾਂ ਤੋਂ ਇਹ ਸਾਹਮਣੇ ਆਇਆ ਹੈ ਕਿ ਬੈਕਟੀਰੀਆ ਜੋ ਮਸੂੜਿਆਂ ਸਬੰਧੀ ਰੋਗਾਂ ਦਾ ਕਾਰਨ ਬਣਦੇ ਹਨ, ਦਿਲ ਦੇ ਰੋਗਾਂ ਦੀ ਸੰਭਾਵਨਾ ਨੂੰ ਵੀ ਵਧਾਉਂਦੇ ਹਨ, ਇਸ ਲਈ ਹਰ ਰੋਜ਼ ਆਪਣੇ ਦੰਦਾਂ ਨੂੰ ਸਵੇਰੇ ਅਤੇ ਸੌਣ ਤੋਂ ਪਹਿਲਾਂ ਜ਼ਰੂਰ ਸਾਫ਼ ਕਰੋ।
ਅਲਕੋਹਲ ਦਾ ਸੇਵਨ ਨਾ ਕਰੋ : ਅਲਕੋਹਲ ਦਾ ਸੇਵਨ ਵੀ ਕਈ ਰੋਗਾਂ ਦੀ ਸੰਭਾਵਨਾ ਨੂੰ ਵਧਾਉਂਦਾ ਹੈ, ਇਸ ਲਈ ਇਸ ਦਾ ਸੇਵਨ ਨਾ ਕਰੋ। ਨਵੀਆਂ ਖੋਜਾਂ ਨਾਲ ਇਹ ਸਾਹਮਣੇ ਆਇਆ ਹੈ ਕਿ ਰੈਡ ਵਾਈਨ ਸਿਹਤ ਲਈ ਹਾਨੀਕਾਰਕ ਨਹੀਂ, ਕਿਉਂਕਿ ਇਸ ਵਿਚ ਫਲੇਵੋਨਾਈਡਸ ਐਂਟੀ-ਆਕਸੀਡੈਂਟ ਹੁੰਦੇ ਹਨ ਜੋ ਕੈਂਸਰ ਤੋਂ ਸੁਰੱਖਿਆ ਦਿੰਦੇ ਹਨ। ਇਸ ਲਈ ਮਾਹਿਰ ਰੈਡ ਵਾਈਨ ਦੇ ਇਕ ਪੈੱਗ ਨੂੰ ਹਾਨੀਕਾਰਕ ਨਹੀਂ ਮੰਨਦੇ ਪਰ ਸੀਮਤ ਮਾਤਰਾ 'ਤੇ ਜ਼ੋਰ ਦਿੰਦੇ ਹਨ।

ਆਪਣੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾਓ

ਰੋਗਾਂ ਤੋਂ ਬਚਾਉਣ ਦੀ ਸਮਰੱਥਾ ਨੂੰ ਰੋਗ ਪ੍ਰਤੀਰੋਧਕ ਸਮਰੱਥਾ ਕਹਿੰਦੇ ਹਨ। ਆਮ ਤੌਰ 'ਤੇ ਪੋਲੀਓ, ਕਸ਼ਯ ਰੋਗ, ਪੀਲੀਆ, ਟੈਟਨੇਸ, ਖਸਰਾ ਆਦਿ ਬਿਮਾਰੀਆਂ ਲਈ ਟੀਕਾਕਰਨ ਕੀਤਾ ਜਾਂਦਾ ਹੈ। ਗ਼ੈਰ-ਸੰਕ੍ਰਾਮਕ ਰੋਗਾਂ ਤੋਂ ਰੱਖਿਆ ਲਈ ਅੰਤਰਰਾਸ਼ਟਰੀ ਪੱਧਰ 'ਤੇ ਵਿਗਿਆਨੀ ...

ਪੂਰੀ ਖ਼ਬਰ »

ਬਿਮਾਰੀਆਂ ਤੋਂ ਦੂਰ ਰੱਖਦੇ ਹਨ ਮਸਾਲੇ

ਆਪਣੀ ਨਿੱਜੀ ਜ਼ਿੰਦਗੀ ਵਿਚ ਅਸੀਂ ਸਾਰੇ ਹਮੇਸ਼ਾ ਕਿਸੇ ਨਾ ਕਿਸੇ ਰੋਗ ਤੋਂ ਪੀੜਤ ਰਹਿੰਦੇ ਹਾਂ, ਚਾਹੇ ਉਹ ਕਬਜ਼, ਭੁੱਖ ਨਾ ਲੱਗਣਾ, ਦਮਾ ਜਾਂ ਦਿਲ ਨਾਲ ਸਬੰਧਤ ਬਿਮਾਰੀ ਹੀ ਕਿਉਂ ਨਾ ਹੋਵੇ। ਇਨ੍ਹਾਂ ਬਿਮਾਰੀਆਂ ਨੂੰ ਠੀਕ ਕਰਨ ਲਈ ਸਾਨੂੰ ਚੰਗੇ-ਖਾਸੇ ਪੈਸੇ ਵੀ ਖਰਚ ਕਰਨੇ ...

ਪੂਰੀ ਖ਼ਬਰ »

ਛਿੱਲਾਂ ਵਿਚ ਛੁਪਿਆ ਹੈ ਸਿਹਤ ਦਾ ਰਾਜ਼

ਅਕਸਰ ਦੇਖਣ ਵਿਚ ਆਉਂਦਾ ਹੈ ਕਿ ਅਸੀਂ ਸਾਰੇ ਲੋਕ ਫਲਾਂ ਅਤੇ ਸਬਜ਼ੀਆਂ ਦੀ ਵਰਤੋਂ ਕਰਦੇ ਸਮੇਂ ਉਨ੍ਹਾਂ ਦੀਆਂ ਛਿੱਲਾਂ ਅਤੇ ਪੱਤਿਆਂ ਨੂੰ ਲਾਹ ਕੇ ਬਾਹਰ ਸੁੱਟ ਦਿੰਦੇ ਹਾਂ, ਜਦੋਂ ਕਿ ਇਕ ਖੋਜ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਉਨ੍ਹਾਂ ਦੀਆਂ ਇਹ ਛਿੱਲਾਂ ਉਨ੍ਹਾਂ ਫਲਾਂ ...

ਪੂਰੀ ਖ਼ਬਰ »

40 ਸਾਲ ਤੋਂ ਬਾਅਦ ਵੀ ਰਹੋ ਚੁਸਤ-ਦਰੁਸਤ

ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਕੁੱਲ 15 ਕਾਰਨ ਹਨ, ਜਿਨ੍ਹਾਂ ਕਾਰਨ 40 ਸਾਲ ਤੱਕ ਪਹੁੰਚਦੇ-ਪਹੁੰਚਦੇ ਨਾ ਸਿਰਫ ਵਿਅਕਤੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਘਿਰਨ ਲਗਦਾ ਹੈ, ਸਗੋਂ ਸਮੇਂ ਤੋਂ ਪਹਿਲਾਂ ਹੀ ਬੁੱਢਾ ਵੀ ਦਿਖਾਈ ਦੇਣ ਲਗਦਾ ਹੈ। ਇਹ ਕਾਰਨ ਹਨ-ਜ਼ਿਆਦਾ ਖਾਣਾ, ...

ਪੂਰੀ ਖ਼ਬਰ »

ਬੱਚਿਆਂ ਲਈ ਖ਼ਤਰਨਾਕ ਹੋ ਸਕਦਾ ਹੈ ਨਮਕ

ਕੁਝ ਮਨੋਵਿਗਿਆਨੀਆਂ ਅਨੁਸਾਰ ਕੁਝ ਨਵੇਂ ਜਨਮੇ ਬੱਚਿਆਂ ਵਿਚ ਨਮਕ ਦੀ ਥੋੜ੍ਹੀ ਜਿਹੀ ਵੀ ਜ਼ਿਆਦਾ ਮਾਤਰਾ ਨਾਲ ਉਨ੍ਹਾਂ ਦਾ ਖੂਨ ਦਾ ਦਬਾਅ ਆਮ ਬੱਚਿਆਂ ਨਾਲੋਂ ਬਹੁਤ ਜ਼ਿਆਦਾ ਵਧ ਜਾਂਦਾ ਹੈ। ਅਮਰੀਕਨ ਹਾਰਟ ਐਸੋਸੀਏਸ਼ਨ ਦੇ ਡਾਕਟਰਾਂ ਨੇ ਇਕ ਖੋਜ ਵਿਚ ਇਹ ਪਤਾ ਲਗਾਇਆ ਹੈ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX