ਤਾਜਾ ਖ਼ਬਰਾਂ


ਅਜਨਾਲਾ ਪੁਲਿਸ ਵੱਲੋਂ ਨਸ਼ਾ ਤਸਕਰ ਦੀ ਨਿਸ਼ਾਨਦੇਹੀ 'ਤੇ ਕਰੋੜਾਂ ਰੁਪਏ ਮੁੱਲ ਦੀ ਹੋਰ ਹੈਰੋਇਨ ਬਰਾਮਦ
. . .  31 minutes ago
ਅਜਨਾਲਾ, 16 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਅਜਨਾਲਾ ਪੁਲਿਸ ਵੱਲੋਂ ਪਿਛਲੇ ਦਿਨੀਂ ਸਾਢੇ ਸੱਤ ਕਿੱਲੋ ਹੈਰੋਇਨ ਅਤੇ 28 ਲੱਖ ਰੁਪਏ ਡਰੱਗ ਮਨੀ ਸਮੇਤ ਕਾਬੂ ਨਸ਼ਾ ਤਸਕਰ ਦੀ ਨਿਸ਼ਾਨਦੇਹੀ ਤੇ ਅੱਜ ਕਰੋੜਾਂ ਰੁਪਏ ਮੁੱਲ ਦੀ ਹੋਰ ਹੈਰੋਇਨ ...
2 ਕਾਲਜ ਵਿਦਿਆਰਥਣਾਂ ਨੂੰ ਕਾਲਜ ਛੁੱਟੀ ਤੋਂ ਬਾਅਦ 4 ਨੌਜਵਾਨਾਂ ਵੱਲੋਂ ਅਗਵਾ ਕਰਨ ਦੀ ਕੋਸ਼ਿਸ਼
. . .  about 1 hour ago
ਪਠਾਨਕੋਟ 16 ਸਤੰਬਰ (ਸੰਧੂ)- ਪਠਾਨਕੋਟ ਦੇ ਸਿੰਬਲ ਚੌਂਕ ਨੇੜੇ ਅੱਜ ਬਾਅਦ ਦੁਪਹਿਰ ਕਾਲਜ ਛੁੱਟੀ ਹੋਣ ਤੋਂ ਬਾਅਦ ਘਰ ਵਾਪਸ ਜਾ ਰਹੀਆਂ 2 ਕਾਲਜ ਵਿਦਿਆਰਥਣਾਂ ਨੂੰ ਬੋਲੈਰੋ ਗੱਡੀ ਵਿਚ ਸਵਾਰ 4 ਨੌਜਵਾਨਾਂ ਵੱਲੋਂ ਅਗਵਾ ਕਰਨ ...
ਕੈਨੇਡੀਅਨ ਲੜਕੀ ਦੇ 19 ਸਾਲ ਪਹਿਲਾਂ ਹੋਏ ਕਤਲ ਮਾਮਲੇ 'ਚ ਮਾਂ ਅਤੇ ਮਾਮੇ ਖ਼ਿਲਾਫ਼ ਦੋਸ਼ ਆਇਦ
. . .  about 2 hours ago
ਸੰਗਰੂਰ ,16 ਸਤੰਬਰ {ਧੀਰਜ ਪਿਸ਼ੌਰੀਆ }- 19 ਕੁ ਸਾਲ ਪਹਿਲਾ ਪੰਜਾਬੀ ਮੂਲ ਦੀ ਕੈਨੇਡੀਅਨ ਲੜਕੀ ਜਸਵਿੰਦਰ ਕੌਰ ਉਰਫ਼ ਜੱਸੀ ਵੱਲੋਂ ਪੰਜਾਬ ਆ ਕੇ ਪ੍ਰੇਮ ਵਿਆਹ ਕਰਵਾਏ ਜਾਣ ਤੋਂ ਬਾਅਦ ਉਸ ਦੇ ਕਤਲ ਸਬੰਧੀ ਪੁਲਿਸ...
ਸੱਤਾ ਦੇ ਨਸ਼ੇ 'ਚ ਚੂਰ ਕਾਂਗਰਸੀ ਆਗੂ ਨੇ ਧਾਰਮਿਕ ਜੋੜ ਮੇਲੇ 'ਤੇ ਦੁਕਾਨਾਂ ਲਗਾਉਣ ਆਏ ਗ਼ਰੀਬ ਭਜਾਏ
. . .  about 2 hours ago
ਮਹਿਲ ਕਲਾਂ, 16 ਸਤੰਬਰ (ਅਵਤਾਰ ਸਿੰਘ ਅਣਖੀ)-ਠਾਠ ਨਾਨਕਸਰ ਮਹਿਲ ਕਲਾਂ ਸੋਢੇ ਵਿਖੇ 54ਵੇ ਸਾਲਾਨਾ ਜੋੜ ਮੇਲੇ ਮੌਕੇ ਹਰ ਸਾਲ ਦੀ ਤਰਾਂ ਇਸ ਵਾਰ ਦੁਕਾਨਾਂ ਲਗਾਉਣ ਆਏ ਗ਼ਰੀਬ ਦੁਕਾਨਦਾਰਾਂ ਨੂੰ ਮਹਿਲ ਕਲਾਂ ਸੋਢੇ ਦੇ ਕਾਂਗਰਸੀ...
ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ
. . .  about 2 hours ago
ਬੁਢਲਾਡਾ ,16 ਸਤੰਬਰ (ਸਵਰਨ ਸਿੰਘ ਰਾਹੀ)- ਆਪਣੇ ਸਿਰ ਚੜ੍ਹੇ ਕਰਜ਼ੇ ਤੋਂ ਪ੍ਰੇਸ਼ਾਨ ਪਿੰਡ ਬਰ੍ਹੇ ਦੇ ਇੱਕ ਬਜ਼ੁਰਗ ਕਿਸਾਨ ਵੱਲੋਂ ਬਿਜਲੀ ਦੀਆਂ ਤਾਰਾਂ ਨੂੰ ਹੱਥ ਲਗਾ ਕੇ ਖ਼ੁਦਕੁਸ਼ੀ ਕਰ ਲੈਣ ਦੀ ਖ਼ਬਰ ਹੈ।ਮ੍ਰਿਤਕ ਦੇ ਪੁੱਤਰ ਸਤਗੁਰ ਸਿੰਘ ਵੱਲੋਂ ...
ਐਨ.ਆਈ.ਏ. ਨੇ ਜੈਸ਼ ਦੇ 4 ਅੱਤਵਾਦੀਆਂ ਖ਼ਿਲਾਫ਼ ਦਾਖਲ ਕੀਤੀ ਚਾਰਜਸ਼ੀਟ
. . .  about 3 hours ago
ਨਵੀਂ ਦਿੱਲੀ, 16 ਸਤੰਬਰ- ਐਨ.ਆਈ.ਏ. ਨੇ ਜੈਸ਼ ਦੇ 4 ਅੱਤਵਾਦੀਆਂ ਦੇ ਖ਼ਿਲਾਫ਼ ਚਾਰਜਸ਼ੀਟ ਦਾਖਲ ਕੀਤੀ...
ਸ਼ੱਕੀ ਹਾਲਤ 'ਚ 3 ਦਰਜਨ ਦੇ ਕਰੀਬ ਗਊਆਂ ਦੀ ਮੌਤ, ਦਰਜਨ ਦੇ ਕਰੀਬ ਬਿਮਾਰ
. . .  about 3 hours ago
ਰਾਜਪੁਰਾ, 16 ਸਤੰਬਰ (ਰਣਜੀਤ ਸਿੰਘ)- ਅੱਜ ਇੱਥੇ ਸ਼੍ਰੀ ਕ੍ਰਿਸ਼ਨਾ ਗਊਸ਼ਾਲਾ 'ਚ ਤਿੰਨ ਦਰਜਨ ਦੇ ਕਰੀਬ ਗਊਆਂ ਦੀ ਸ਼ੱਕੀ ਹਾਲਤ 'ਚ ਮੌਤ ਹੋ ਗਈ ਹੈ ਜਦ...
ਮਨਰੇਗਾ ਕਰਮਚਾਰੀਆਂ ਨੇ ਮੰਗਾਂ ਨੂੰ ਲੈ ਕੇ ਸਰਕਾਰ ਵਿਰੁੱਧ ਦਿੱਤਾ ਧਰਨਾ ਤੇ ਕੀਤੀ ਨਾਅਰੇਬਾਜ਼ੀ
. . .  about 3 hours ago
ਜੈਤੋ, 16 ਸਤੰਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਮਨਰੇਗਾ ਕਰਮਚਾਰੀ ਯੂਨੀਅਨ ਬਲਾਕ ਦੇ ਪ੍ਰਧਾਨ ਦੀ ਅਗਵਾਈ ਵਿਚ 'ਚ ਸਥਾਨਕ ਬੀ. ਡੀ.ਪੀ.ਓ. ਦਫ਼ਤਰ ...
ਸੁਲਤਾਨਪੁਰ ਲੋਧੀ ਵਿਖੇ ਸਾਰੇ ਜ਼ਰੂਰੀ ਪ੍ਰਬੰਧ 10 ਅਕਤੂਬਰ ਤੱਕ ਕਰ ਲਏ ਜਾਣਗੇ ਮੁਕੰਮਲ : ਏ. ਵੇਨੂੰ ਪ੍ਰਸਾਦ
. . .  about 4 hours ago
ਚੰਡੀਗੜ੍ਹ, 16 ਸਤੰਬਰ- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਸਬੰਧੀ ਸੁਲਤਾਨਪੁਰ ਲੋਧੀ ਵਿਖੇ ਚਲ ਰਹੇ ਵਿਕਾਸ ਕਾਰਜਾਂ 'ਚ ਤੇਜ਼ੀ ਲਿਆਂਦੀ ...
ਮਾਣਯੋਗ ਅਦਾਲਤ ਵਲੋਂ ਵਿਧਾਇਕ ਬੈਂਸ ਦੀ ਜ਼ਮਾਨਤ ਅਰਜ਼ੀ ਖ਼ਾਰਜ
. . .  about 4 hours ago
ਗੁਰਦਾਸਪੁਰ, 16 ਸਤੰਬਰ (ਸੁਖਵੀਰ ਸਿੰਘ ਸੈਣੀ/ਭਾਗਦੀਪ ਸਿੰਘ ਗੋਰਾਇਆ)- ਪਿਛਲੇ ਦਿਨੀਂ ਬਟਾਲਾ ਪਟਾਕਾ ਫ਼ੈਕਟਰੀ 'ਚ ਹੋਏ ਧਮਾਕੇ ਦੇ ਬਾਅਦ ਵਿਧਾਇਕ ਸਿਮਰਜੀਤ ਸਿੰਘ ਬੈਂਸ ਵਲੋਂ ਗੁਰਦਾਸਪੁਰ ...
ਅਣਪਛਾਤੇ ਵਾਹਨ ਦੀ ਫੇਟ ਵਜਣ ਕਾਰਨ 2 ਵਿਅਕਤੀ ਜਖਮੀ
. . .  about 4 hours ago
ਬਹਿਰਾਮ, 16 ਸਤੰਬਰ (ਨਛੱਤਰ ਸਿੰਘ ਬਹਿਰਾਮ) - ਫਗਵਾੜਾ-ਰੋਪੜ ਮੁੱਖ ਮਾਰਗ ਬਹਿਰਾਮ ਨੇੜੇ ਮਾਹਿਲਪੁਰ ਚੌਂਕ ਕੋਲ ਇਕ ਸੜਕ ਹਾਦਸਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ।...
2 ਅਕਤੂਬਰ ਨੂੰ ਫ਼ਤਿਹਗੜ੍ਹ ਸਾਹਿਬ ਵਿਖੇ ਪੰਥਕ ਜਥੇਬੰਦੀਆਂ ਵਲੋਂ ਕੀਤੀ ਜਾਵੇਗੀ ਸੂਬਾ ਪੱਧਰੀ ਕਾਨਫ਼ਰੰਸ
. . .  about 4 hours ago
ਨਾਭਾ 16 ਅਗਸਤ (ਕਰਮਜੀਤ ਸਿੰਘ) - ਪੰਥਕ ਜਥੇਬੰਦੀਆਂ ਵਲੋਂ ਸਿੱਖ ਕੌਮ ਦੀ ਇੱਕਜੁੱਟਤਾ ਲਈ ਫ਼ਤਿਹਗੜ੍ਹ ਸਾਹਿਬ ਵਿਖੇ ਅਗਲੀ ਦੋ ਅਕਤੂਬਰ ਨੂੰ ਸੂਬਾ ਪੱਧਰੀ ਕਾਨਫ਼ਰੰਸ ਦਾ ਆਯੋਜਨ ਕੀਤਾ ਜਾ ਰਿਹਾ....
ਰੰਜਸ਼ ਦੇ ਚੱਲਦਿਆਂ ਚਾਲਕ ਨੇ ਟਰੱਕ ਥੱਲੇ ਦੇ ਕੇ ਕੁਚਲਿਆ ਆਪਣੇ ਹੀ ਪਿੰਡ ਦਾ ਮੁੰਡਾ
. . .  about 5 hours ago
ਬਟਾਲਾ, 16 ਸਤੰਬਰ (ਹਰਦੇਵ ਸਿੰਘ ਸੰਧੂ)- ਬਟਾਲਾ ਨਜ਼ਦੀਕ ਪਿੰਡ ਲੌਂਗੋਵਾਲ ਖ਼ੁਰਦ ਦੇ ਇੱਕ ਨੌਜਵਾਨ ਨੂੰ ਪਿੰਡ ਦੇ ਹੀ ਇੱਕ ਟਰੱਕ ਡਰਾਈਵਰ ਵੱਲੋਂ ਟਰੱਕ ਥੱਲੇ ਦੇ ਕੇ ਮਾਰਨ ...
ਰੋਡਵੇਜ਼ ਦਾ ਸਬ ਇੰਸਪੈਕਟਰ ਗੁਰਮੇਜ ਸਿੰਘ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ
. . .  about 5 hours ago
ਫ਼ਿਰੋਜ਼ਪੁਰ, 16 (ਜਸਵਿੰਦਰ ਸਿੰਘ ਸੰਧੂ) - ਪੰਜਾਬ ਰੋਡਵੇਜ਼ ਦੇ ਸਬ ਇੰਸਪੈਕਟਰ ਗੁਰਮੇਜ ਸਿੰਘ ਨੂੰ ਅੱਜ ਵਿਜੀਲੈਂਸ ਵੱਲੋਂ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕਰ ਲੈਣ ...
ਅਫ਼ਗ਼ਾਨਿਸਤਾਨ 'ਚ ਸੜਕ ਕਿਨਾਰੇ ਹੋਏ ਬੰਬ ਧਮਾਕੇ 'ਚ ਪੰਜ ਲੋਕਾਂ ਦੀ ਮੌਤ
. . .  about 5 hours ago
ਕਾਬੁਲ, 16 ਸਤੰਬਰ- ਅਫ਼ਗ਼ਾਨਿਸਤਾਨ ਦੇ ਫਰਾਹ ਸੂਬੇ 'ਚ ਇੱਕ ਵਾਹਨ ਦੇ ਬੰਬ ਧਮਾਕੇ ਦੀ ਲਪੇਟ 'ਚ ਆਉਣ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ। ਸੂਬਾ ਪੁਲਿਸ ਦੇ ਬੁਲਾਰੇ ਮੋਹੀਬੁੱਲਾਹ ਨੇ ਦੱਸਿਆ ਕਿ ਇਸ ਧਮਾਕੇ 'ਚ ਔਰਤਾਂ ਅਤੇ...
ਪੰਜਾਬ ਸਰਕਾਰ ਵਲੋਂ ਖ਼ਾਲੀ ਅਸਾਮੀਆਂ ਭਰਨ ਲਈ ਸਿਵਲ ਸੇਵਾਵਾਂ ਭਰਤੀ ਨਿਯਮਾਂ ਨੂੰ ਸੁਖਾਲਾ ਬਣਾਉਣ ਦਾ ਫ਼ੈਸਲਾ
. . .  about 6 hours ago
550ਵੇਂ ਪ੍ਰਕਾਸ਼ ਪੁਰਬ ਤੋਂ ਇੱਕ ਦਿਨ ਪਹਿਲਾਂ ਖੁੱਲ੍ਹ ਜਾਵੇਗਾ ਕਰਤਾਰਪੁਰ ਲਾਂਘਾ
. . .  about 6 hours ago
ਅਸਮਾਨੀ ਬਿਜਲੀ ਪੈਣ ਕਾਰਨ ਵਿਅਕਤੀ ਦੀ ਮੌਤ
. . .  about 6 hours ago
ਮਨਰੇਗਾ ਕਰਮਚਾਰੀ ਯੂਨੀਅਨ ਬਲਾਕ ਅਜਨਾਲਾ ਵਲੋਂ ਹੜਤਾਲ ਕਰਕੇ ਸਰਕਾਰ ਖ਼ਿਲਾਫ਼ ਕੀਤੀ ਗਈ ਨਾਅਰੇਬਾਜ਼ੀ
. . .  about 7 hours ago
ਪ੍ਰਿੰਸੀਪਲ ਅਤੇ ਲੈਕਚਰਾਰਾਂ ਦੀ ਘਾਟ ਨੂੰ ਲੈ ਕੇ ਸਰਕਾਰੀ ਸਕੂਲ ਢਿੱਲਵਾਂ ਨੂੰ ਜਿੰਦਰਾ ਮਾਰ ਕੇ ਲਾਇਆ ਗਿਆ ਧਰਨਾ
. . .  about 7 hours ago
ਪੀ. ਐੱਸ. ਏ. ਦੇ ਤਹਿਤ ਹਿਰਾਸਤ 'ਚ ਹਨ ਫ਼ਾਰੂਕ ਅਬਦੁੱਲਾ, ਬਿਨਾਂ ਸੁਣਵਾਈ ਤੋਂ 2 ਸਾਲ ਤੱਕ ਰਹਿ ਸਕਦੇ ਹਨ ਬੰਦ
. . .  about 7 hours ago
ਗ੍ਰਹਿ ਮੰਤਰਾਲੇ ਵਲੋਂ ਡੇਰਾ ਬਾਬਾ ਨਾਨਕ ਵਿਖੇ ਕਰਤਾਰਪੁਰ ਲਾਂਘੇ ਦਾ ਨਿਰੀਖਣ
. . .  about 7 hours ago
ਬਠਿੰਡਾ ਦੇ ਰਾਮਾ ਪਿੰਡ 'ਚ ਵੀ ਫੈਲਿਆ ਹੈਪੇਟਾਈਟਸ 'ਏ'
. . .  about 8 hours ago
ਐੱਸ.ਡੀ.ਓ. ਦੇ ਘਰ ਜਾ ਕੇ ਏ.ਐੱਸ.ਆਈ. ਵਲੋ ਬਦਸਲੂਕੀ ਕਰਨ 'ਤੇ ਬਿਜਲੀ ਕਰਮਚਾਰੀਆਂ ਨੇ ਥਾਣਾ ਮਜੀਠਾ ਦਾ ਕੀਤਾ ਘਿਰਾਓ
. . .  about 8 hours ago
ਆਂਧਰਾ ਪ੍ਰਦੇਸ਼ ਦੇ ਸਾਬਕਾ ਸਪੀਕਰ ਕੋਡੇਲਾ ਸ਼ਿਵਾ ਪ੍ਰਸਾਦ ਰਾਓ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
. . .  about 9 hours ago
ਸਤਿਆਪਾਲ ਮਲਿਕ ਨੇ ਕੀਤੀ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ
. . .  about 9 hours ago
ਐਡਮਿਰਲ ਕਰਮਬੀਰ ਸਿੰਘ ਨੂੰ ਜਲ ਸੈਨਾ ਮੁਖੀ ਨਿਯੁਕਤ ਕੀਤੇ ਜਾਣ ਵਿਰੁੱਧ ਦਾਇਰ ਪਟੀਸ਼ਨ ਖ਼ਾਰਜ
. . .  about 9 hours ago
ਗੁਰੂਹਰਸਹਾਏ ਦੇ ਮਨਰੇਗਾ ਕਰਮਚਾਰੀਆਂ ਵਲੋਂ ਤਿੰਨ ਦਿਨਾਂ ਦੀ ਹੜਤਾਲ
. . .  about 9 hours ago
ਪੰਜਾਬ ਕੈਬਨਿਟ ਨੇ ਐੱਸ. ਸੀ. ਕਮਿਸ਼ਨ ਦੇ ਚੇਅਰਪਰਸਨ ਦੀ ਉਮਰ ਹੱਦ ਵਧਾਉਣ ਦੀ ਦਿੱਤੀ ਪ੍ਰਵਾਨਗੀ
. . .  about 10 hours ago
ਰਾਜੀਵ ਜੈਨ ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਸੈਕਟਰੀ ਬਣੇ
. . .  about 10 hours ago
ਚੀਫ਼ ਜਸਟਿਸ ਰੰਜਨ ਗੋਗੋਈ ਨੇ ਕਿਹਾ- ਜੇਕਰ ਲੋੜ ਪਈ ਤਾਂ ਮੈਂ ਖ਼ੁਦ ਜਾਵਾਂਗਾ ਜੰਮੂ-ਕਸ਼ਮੀਰ
. . .  about 10 hours ago
ਜੰਮੂ-ਕਸ਼ਮੀਰ ਜਾ ਸਕਦੇ ਹਨ ਗ਼ੁਲਾਮ ਨਬੀ ਆਜ਼ਾਦ, ਸੁਪਰੀਮ ਕੋਰਟ ਨੇ ਦਿੱਤੀ ਇਜਾਜ਼ਤ
. . .  about 10 hours ago
ਏ. ਐੱਸ. ਆਈ. ਵਲੋਂ ਗੋਲੀ ਮਾਰ ਕੇ ਖ਼ੁਦਕੁਸ਼ੀ
. . .  about 10 hours ago
ਧਾਰਾ 370 : ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਹਲਫ਼ਨਾਮਾ ਦਾਖ਼ਲ ਕਰਨ ਲਈ ਕਿਹਾ
. . .  about 11 hours ago
ਕੇਂਦਰ ਸਰਕਾਰ ਨੇ ਸੁਪਰੀਮ ਕੋਰਟ 'ਚ ਕਿਹਾ- ਘਾਟੀ 'ਚ ਮੀਡੀਆ ਨੂੰ ਦਿੱਤੀਆਂ ਜਾ ਰਹੀਆਂ ਹਨ ਸਹੂਲਤਾਂ
. . .  about 11 hours ago
ਫ਼ਾਰੂਕ ਅਬਦੁੱਲਾ ਦੀ ਰਿਹਾਈ ਨੂੰ ਲੈ ਕੇ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਜਾਰੀ ਕੀਤਾ ਨੋਟਿਸ
. . .  about 11 hours ago
ਬਲਾਕ ਸੰਮਤੀ ਮੈਂਬਰ ਜਸਪਾਲ ਕੌਰ ਸਾਥੀਆਂ ਸਮੇਤ ਕਾਂਗਰਸ ਨੂੰ ਛੱਡ ਕੇ 'ਆਪ' 'ਚ ਹੋਈ ਸ਼ਾਮਲ
. . .  about 11 hours ago
ਚੰਡੀਗੜ੍ਹ : ਨਗਰ ਨਿਗਮ ਦੇ ਦਫ਼ਤਰ ਸਾਹਮਣੇ ਧਰਨੇ 'ਤੇ ਬੈਠੀ ਕਾਂਗਰਸ
. . .  about 12 hours ago
ਬਲਾਕ ਸੰਮਤੀ ਗੁਰੂਹਰਸਹਾਏ ਦੇ ਸਾਬਕਾ ਚੇਅਰਮੈਨ ਇਕਬਾਲ ਸਿੰਘ ਦਾ ਦੇਹਾਂਤ
. . .  about 12 hours ago
ਜਵਾਹਰ ਕੇ ਮਾਈਨਰ 'ਚ ਪਿਆ 30 ਫੁੱਟ ਦਾ ਪਾੜ, ਡੁੱਬੀਆਂ ਕਿਸਾਨਾਂ ਦੀਆਂ ਫ਼ਸਲਾਂ
. . .  about 12 hours ago
ਮੀਂਹ ਅਤੇ ਹਨੇਰੀ-ਝੱਖੜ ਕਾਰਨ ਜ਼ਮੀਨ 'ਤੇ ਵਿਛੀ ਕਿਸਾਨਾਂ ਵਲੋਂ ਪੁੱਤਾਂ ਵਾਂਗੂੰ ਪਾਲੀ ਝੋਨੇ ਦੀ ਫ਼ਸਲ
. . .  about 12 hours ago
ਰਾਸ਼ਟਰਪਤੀ ਭਵਨ ਨੇੜੇ ਡਰੋਨ ਉਡਾਉਣ ਦੇ ਦੋਸ਼ 'ਚ ਅਮਰੀਕਾ ਦੇ ਪਿਉ-ਪੁੱਤਰ ਗ੍ਰਿਫ਼ਤਾਰ
. . .  about 12 hours ago
ਤੇਜ ਹਨੇਰੀ ਤੇ ਹਲਕੇ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਦਿੱਤੀ ਰਾਹਤ
. . .  about 12 hours ago
ਟਰੰਪ ਵੱਲੋਂ ਐਮਰਜੈਂਸੀ ਪੈਟਰੋਲੀਅਮ ਰਿਜ਼ਰਵ ਤੋਂ ਤੇਲ ਕੱਢਣ ਨੂੰ ਮਨਜ਼ੂਰੀ
. . .  about 13 hours ago
ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ
. . .  about 13 hours ago
ਕਿਸ਼ਤੀ ਹਾਦਸਾ : ਹੁਣ ਤੱਕ 11 ਲਾਸ਼ਾਂ ਬਰਾਮਦ
. . .  about 13 hours ago
ਧਾਰਾ 370 ਹਟਾਏ ਜਾਣ ਖ਼ਿਲਾਫ਼ ਸੁਪਰੀਮ ਕੋਰਟ 'ਚ ਅੱਜ ਫਿਰ ਹੋਵੇਗੀ ਸੁਣਵਾਈ
. . .  about 14 hours ago
"Howdi, Modi!" ਈਵੈਂਟ 'ਚ ਪ੍ਰਧਾਨ ਮੰਤਰੀ ਮੋਦੀ ਨਾਲ ਸ਼ਾਮਲ ਹੋਣਗੇ ਟਰੰਪ
. . .  about 14 hours ago
ਮਹਿਲਾ ਦੇ ਢਿੱਡ 'ਚੋਂ ਨਿਕਲੀ 7 ਕਿੱਲੋ ਦੀ ਰਸੌਲ਼ੀ
. . .  about 14 hours ago
ਅੱਜ ਦਾ ਵਿਚਾਰ
. . .  1 minute ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 1 ਮੱਘਰ ਸੰਮਤ 550

ਹਰਿਆਣਾ ਹਿਮਾਚਲ

ਸਾਜਿਸ਼ ਤਹਿਤ ਇਨੈਲੋ ਸੰਗਠਨ ਨੂੰ ਕੀਤਾ ਜਾ ਰਿਹੈ ਤੋੜਨ ਦਾ ਯਤਨ-ਦੁਸ਼ਿਅੰਤ ਚੌਟਾਲਾ

ਕੁਰੂਕਸ਼ੇਤਰ, 15 ਨਵੰਬਰ (ਜਸਬੀਰ ਸਿੰਘ ਦੁੱਗਲ)- ਸੰਸਦ ਮੈਂਬਰ ਦੁਸ਼ਿਅੰਤ ਚੌਟਾਲਾ ਨੇ ਕਿਹਾ ਕਿ ਉਨ੍ਹਾਂ ਦੇ ਦਾਦਾ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੀ ਆੜ ਵਿਚ ਇਨੈਲੋ ਨੂੰ ਤੋੜਨ ਦੀ ਸਾਜਿਸ਼ ਰਚੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਸਾਡੇ ਪਰਿਵਾਰ ਨੇ ਹਮੇਸ਼ਾਂ ਪਾਰਟੀ ਨੂੰ ਤਾਕਤ ਦੇਣ ਦਾ ਕੰਮ ਕੀਤਾ ਪਰ ਉਨ੍ਹਾਂ ਨੂੰ ਵੀ ਇਸ ਸਾਜਿਸ਼ ਦਾ ਸ਼ਿਕਾਰ ਹੋਣਾ ਪਿਆ | ਪਾਰਟੀ ਦੇ ਪ੍ਰਧਾਨ ਜਨਰਲ ਸਕੱਤਰ ਅਜੈ ਸਿੰਘ ਚੌਟਾਲਾ ਨੂੰ ਪਾਰਟੀ ਤੋਂ ਬਰਖ਼ਾਸਤ ਕੀਤੇ ਜਾਣ 'ਤੇ ਸਵਾਲ ਖੜ੍ਹੇ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਬਰਖ਼ਾਸਤਗੀ ਗ਼ੈਰ-ਕਾਨੂੰਨੀ ਹੈ ਅਤੇ ਜਿਸ ਪੱਤਰ ਦੇ ਤਹਿਤ ਅਜੈ ਚੌਟਾਲਾ ਨੂੰ ਪਾਰਟੀ ਤੋਂ ਕੱਢਿਆ ਗਿਆ ਹੈ, ਉਹ ਵੀ ਫ਼ਰਜ਼ੀ ਹੈ | ਜੀਂਦ ਵਿਚ 17 ਨਵੰਬਰ ਨੂੰ ਇਨੈਲੋ ਸੂਬਾਈ ਕਾਰਜਕਾਰਨੀ ਦੀ ਬੈਠਕ ਵਿਚ ਉਹ ਪੱਤੇ ਖੋਲ੍ਹਣਗੇ | ਉਨ੍ਹਾਂ ਕਿਹਾ ਕਿ ਵਿਰੋਧੀ ਪੱਖ ਅਹੁਦਾ ਬਚਾਉਣ ਲਈ ਨੈਨਾ ਚੌਟਾਲਾ ਿਖ਼ਲਾਫ਼ ਕਾਰਵਾਈ ਨਹੀਂ ਕੀਤੀ | ਜੇਕਰ ਅਭੈ ਚੌਟਾਲਾ 'ਚ ਹਿੰਮਤ ਹੈ ਤਾਂ ਉਹ ਦੂਜੇ ਅਹੁਦੇਦਾਰਾਂ ਿਖ਼ਲਾਫ਼ ਵੀ ਕਾਰਵਾਈ ਕਰਕੇ ਵਿਖਾਉਣ | ਦੁਸ਼ਿਅੰਤ ਚੌਟਾਲਾ ਵੀਰਵਾਰ ਨੂੰ ਪਿੱਪਲੀ ਆਰਾਮ ਘਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ | ਉਨ੍ਹਾਂ ਨੇ ਅਜੈ ਚੌਟਾਲਾ ਨੂੰ ਕਿਹਾ ਕਿ ਇਹ ਸਾਰਾ ਘਟਨਾਕ੍ਰਮ ਗ਼ੈਰ-ਕਾਨੂੰਨੀ ਰਿਹਾ | ਪਾਰਟੀ ਦੇ ਸੁਪਰੀਮੋ ਓਮ ਪ੍ਰਕਾਸ਼ ਚੌਟਾਲਾ ਤੋਂ ਅਜੈ ਸਿੰਘ ਚੌਟਾਲਾ ਨੂੰ ਕੱਢਣ ਦੀ ਕੋਈ ਮਨਜ਼ੂਰੀ ਨਹੀਂ ਲਈ ਗਈ | ਉਨ੍ਹਾਂ ਨੇ ਬਰਖ਼ਾਸਤ ਪੱਤਰ ਨੂੰ ਜਨਤਕ ਕੀਤੇ ਜਾਣ ਦੀ ਮੰਗ ਕੀਤੀ | ਅਜੈ ਸਿੰਘ ਚੌਟਾਲਾ ਨੇ ਪਾਰਟੀ ਦੇ ਪ੍ਰਧਾਨ ਜਨਰਲ ਸਕੱਤਰ ਰਹਿੰਦੇ ਹੋਏ ਸੰਗਠਨ ਨੂੰ ਮਜ਼ਬੂਤੀ ਦੇਣ ਦਾ ਕੰਮ ਕੀਤਾ ਹੈ, ਅਜਿਹੇ ਵਿਚ ਅਜੈ ਸਿੰਘ ਚੌਟਾਲਾ ਨੂੰ ਪਾਰਟੀ ਤੋਂ ਬਾਹਰ ਕਰਨਾ ਅਸੰਵੈਧਾਨਿਕ ਹੈ | ਉਨ੍ਹਾਂ ਕਿਹਾ ਕਿ ਅਜੈ ਸਿੰਘ ਚੌਟਾਲਾ ਅਤੇ ਉਨ੍ਹਾਂ ਨੂੰ ਸਾਜਿਸ਼ ਰਚ ਕੇ ਪਾਰਟੀ ਤੋਂ ਦੂਰ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮਾਤਾ ਨੈਨਾ ਚੌਟਾਲਾ ਨੇ ਵੀ ਪਾਰਟੀ ਨੂੰ ਮਜ਼ਬੂਤ ਕਰਨ ਦਾ ਕੰਮ ਕੀਤਾ ਹੈ ਅਤੇ ਪਿਛਲੇ ਕਈ ਦਿਨ ਤੋਂ ਔਰਤਾਂ ਦੀਆਂ ਬੈਠਕਾਂ ਲੈ ਕੇ ਸਾਜਿਸ਼ ਨੂੰ ਬੇਨਕਾਬ ਕਰ ਰਹੀ ਹੈ | ਜੇਕਰ ਨੈਨਾ ਚੌਟਾਲਾ ਵੀ ਪਾਰਟੀ ਦੇ ਅਨੁਸ਼ਾਸਨ ਨੂੰ ਤੋੜ ਰਹੀ ਹਨ ਤਾਂ ਉਨ੍ਹਾਂ ਨੂੰ ਪਾਰਟੀ ਤੋਂ ਕਿਉਂ ਨਹੀਂ ਕੱਢਿਆ ਜਾ ਰਿਹਾ | ਉਨ੍ਹਾਂ ਕਿਹਾ ਕਿ ਅਭੈ ਚੌਟਾਲਾ ਆਪਣਾ ਵਿਰੋਧੀ ਪੱਖ ਦੇ ਆਗੂ ਦਾ ਅਹੁਦਾ ਬਚਾਉਣ ਲਈ ਉਨ੍ਹਾਂ ਿਖ਼ਲਾਫ਼ ਕਾਰਵਾਈ ਕਰਨ ਦੀ ਹਿੰਮਤ ਨਹੀਂ ਕਰ ਪਾ ਰਹੇ | ਦੁਸ਼ਿਅੰਤ ਚੌਟਾਲਾ ਨੇ ਕਿਹਾ ਕਿ ਇਨੈਲੋ ਸੂਬਾਈ ੍ਰਪ੍ਰਧਾਨ ਅਸ਼ੋਕ ਅਰੋੜਾ ਦੇ ਮੋਢੇ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ | ਉਨ੍ਹਾਂ ਨੇ ਕਿਹਾ ਕਿ 17 ਨਵੰਬਰ ਨੂੰ ਜੀਂਦ ਵਿਚ ਇਨੈਲੋ ਸੂਬਾਈ ਕਾਰਜਕਾਰਨੀ ਦੀ ਬੈਠਕ ਬੁਲਾਈ ਗਈ ਹੈ | ਇਸ ਬੈਠਕ ਲਈ ਪਾਰਟੀ ਦੇ ਸਾਰੇ ਅਹੁਦੇਦਾਰਾਂ ਨੂੰ ਸੱਦਾ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਜੀਂਦ ਬੈਠਕ ਵਿਚ ਹੀ ਪੁੱਜ ਕੇ ਉਹ ਕੋਈ ਫੈਸਲਾ ਲੈਣਗੇ | ਫੈਸਲਾ ਸਾਰੇ ਅਹੁਦੇਦਾਰਾਂ ਦੀ ਸਹਿਮਤੀ ਨਾਲ ਲਿਆ ਜਾਵੇਗਾ | ਇਸ ਮੌਕੇ ਇਨਸੋ ਦੇ ਕੌਮੀ ਮੀਤ ਪ੍ਰਧਾਨ ਜਸਵਿੰਦਰ ਖੈਰਾ, ਇਨੈਲੋ ਸੂਬਾਈ ਕਾਰਜਕਾਰਨੀ ਮੈਂਬਰ ਮਾਇਆ ਰਾਮ ਚੰਦਰਭਾਨਪੁਰਾ, ਜ਼ਿਲ੍ਹਾ ਪ੍ਰਧਾਨ ਕੁਲਦੀਪ ਮੁਲਤਾਨੀ, ਜੋਗਧਿਆਨ, ਰੂਬਲ ਸ਼ਰਮਾ, ਡਾ. ਜੀਤ ਸਿੰਘ ਸ਼ੇਰ, ਸ਼ਿਵ ਸ਼ੰਕਰ ਸ਼ਰਮਾ ਸਮੇਤ ਵਰਕਰ ਹਾਜ਼ਰ ਸਨ |
ਬਰਖ਼ਾਸਤਗੀ ਤੋਂ ਬਾਅਦ ਪਹਿਲੀ ਵਾਰ ਪੁੱਜੇ ਦੁਸ਼ਿਅੰਤ ਚੌਟਾਲਾ ਧਰਮਨਗਰੀ
ਇਨੈਲੋ ਪਾਰਟੀ ਸੰਗਠਨ ਤੋਂ ਬਰਖ਼ਾਸਤ ਕੀਤੇ ਗਏ ਸੰਸਦ ਮੈਂਬਰ ਦੁਸ਼ਿਅੰਤ ਚੌਟਾਲਾ ਪਹਿਲੀ ਵਾਰ ਧਰਮ ਨਗਰੀ ਕੁਰੂਕਸ਼ੇਤਰ ਪੁੱਜੇ | ਇਸ ਦੌਰਾਨ ਉਨ੍ਹਾਂ ਨੇ ਵਰਕਰਾਂ 'ਚ ਜੋਸ਼ ਭਰਨ ਦਾ ਕੰਮ ਕੀਤਾ | ਵਰਕਰ ਵੀ ਦੁਸ਼ਿਅੰਤ ਚੌਟਾਲਾ ਦਾ ਉਤਸ਼ਾਹ ਵਧਾਉਂਦੇ ਹੋਏ ਉਨ੍ਹਾਂ ਦੇ ਪੱਖ ਵਿਚ ਨਾਅਰੇਬਾਜ਼ੀ ਕਰਦੇ ਵਿਖਾਈ ਦਿੱਤੇ | ਵਰਕਰਾਂ 'ਚ ਜੋਸ਼ ਨੂੰ ਵੇਖ ਕੇ ਦੁਸ਼ਿਅੰਤ ਚੌਟਾਲਾ ਵੀ ਫੁੱਲੇ ਨਹੀਂ ਸਮਾ ਰਹੇ ਸਨ | ਉਨ੍ਹਾਂ ਨੇ ਹਰ ਵਰਕਰ ਦਾ ਮਾਣ-ਸਮਾਨ ਰੱਖਦੇ ਹੋਏ ਉਨ੍ਹਾਂ ਨਾਲ ਗੱਲਬਾਤ ਕੀਤੀ |
ਹੁੱਡਾ ਨੇ ਲੋਕਾਂ ਦੇ ਪੈਸੇ ਨੂੰ ਲੁਟਾਇਆ-ਚੌਟਾਲਾ
ਦੁਸ਼ਿਅੰਤ ਚੌਟਾਲਾ ਨੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ 'ਤੇ ਨੈਸ਼ਨਲ ਹੈਰਾਲਡ ਮਾਮਲੇ 'ਚ ਬੋਲਦੇ ਹੋਏ ਕਿਹਾ ਕਿ ਨਹਿਰੂ ਦੇ ਨਾਂਅ 'ਤੇ ਹੁੱਡਾ ਨੇ ਲੋਕਾਂ ਦੇ ਪੈਸੇ ਨੂੰ ਲੁਟਾਉਣ ਦਾ ਕੰਮ ਕੀਤਾ | ਨੈਸ਼ਨਲ ਹੈਰਾਲਡ ਦਾ ਮਾਮਲਾ ਉਨ੍ਹਾਂ ਨੇ ਪ੍ਰਧਾਨ ਮੰਤਰੀ ਸਾਹਮਣੇ ਚੁੱਕਦੇ ਹੋਏ ਇਸ ਸਬੰਧ ਵਿਚ 3 ਪੱਤਰ ਸੌਾਪੇ ਸਨ | ਹੁੱਡਾ ਨੇ ਸਾਲ 2009 ਵਿਚ 1982 ਦੇ ਕੈਲੇਕਟਰ ਰੇਟ ਦੇ ਆਧਾਰ 'ਤੇ ਗ਼ੈਰ-ਕਾਨੂੰਨੀ ਤਰੀਕੇ ਨਾਲ ਜ਼ਮੀਨ ਅਲਾਟ ਕੀਤੀ ਸੀ | ਇਸ ਮਾਮਲੇ ਵਿਚ ਸਿੱਧੇ ਤੌਰ 'ਤੇ ਮੁੱਖ ਮੰਤਰੀ ਅਤੇ 3 ਅਧਿਕਾਰੀ ਸ਼ਾਮਿਲ ਸਨ | ਭਾਜਪਾ ਸਰਕਾਰ ਨੇ 4 ਸਾਲ ਦੇ ਰਾਜ ਵਿਚ ਮਾਮਲੇ ਨੂੰ ਕੇਵਲ ਹੁਣ ਤੱਕ ਸੀ. ਬੀ. ਆਈ. ਤੱਕ ਪਹੁੰਚਾਉਣ ਦਾ ਕੰਮ ਕੀਤਾ ਹੈ |

60 ਗ੍ਰਾਮ ਚਰਸ ਸਮੇਤ ਕਾਬੂ

ਨਰਵਾਨਾ, 15 ਨਵੰਬਰ (ਅ.ਬ.)- ਗੜ੍ਹੀ ਪੁਲਿਸ ਨੇ ਗੁਪਤ ਸੂਚਨਾ ਮਿਲਣ 'ਤੇ ਇਕ ਵਿਅਕਤੀ ਨੂੰ ਚਰਸ ਸਮੇਤ ਕਾਬੂ ਕੀਤਾ ਹੈ | ਸਹਾਇਕ ਸਬ ਇੰਸਪੈਕਟਰ ਪਵਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਪਿੰਡ ਉਝਾਨਾ ਵਾਸੀ ਬੀਰਾ ਪਿੰਡ 'ਚ ਹੀ ਨਾਜਾਇਜ਼ ਤਰੀਕੇ ...

ਪੂਰੀ ਖ਼ਬਰ »

ਸਮੈਕ ਰੱਖਣ ਦੇ ਦੋਸ਼ੀ ਨੂੰ ਸਾਢੇ 3 ਸਾਲ ਕੈਦ

ਕੁਰੂਕਸ਼ੇਤਰ, 15 ਨਵੰਬਰ (ਜਸਬੀਰ ਸਿੰਘ ਦੁੱਗਲ)- ਸਮੈਕ ਰੱਖਣ ਦੇ ਦੋਸ਼ 'ਚ ਫੜੇ ਗਏ ਵਿਅਕਤੀ ਨੂੰ ਅਦਾਲਤ ਨੇ ਸਾਢੇ 3 ਸਾਲ ਕੈਦ ਅਤੇ 50 ਹਜ਼ਾਰ ਰੁਪਏ ਜੁਰਮਾਨਾ ਅਦਾ ਕਰਨ ਦੀ ਸਜ਼ਾ ਸੁਣਾਈ ਹੈ | ਇਹ ਫੈਸਲਾ ਜ਼ਿਲ੍ਹਾ ਕੁਰੂਕਸ਼ੇਤਰ ਦੇ ਐਡੀਸ਼ਨਲ ਸੈਸ਼ਨ ਜੱਜ ਦੀ ਅਦਾਲਤ ਨੇ ...

ਪੂਰੀ ਖ਼ਬਰ »

400 ਗ੍ਰਾਮ ਅਫ਼ੀਮ ਸਮੇਤ ਕਾਬੂ

ਏਲਨਾਬਾਦ, 15 ਨਵੰਬਰ (ਜਗਤਾਰ ਸਮਾਲਸਰ)- ਹਲਕੇ ਦੀ ਚੌਪਟਾ ਥਾਣਾ ਪੁਲਿਸ ਨੇ ਇਕ ਨੌਜਵਾਨ ਨੂੰ ਕਾਬੂ ਕਰਕੇ ਉਸ ਕੋਲੋਂ 400 ਗ੍ਰਾਮ ਅਫ਼ੀਮ ਬਰਾਮਦ ਕੀਤੀ ਹੈ, ਜਿਸ ਦੀ ਪਛਾਣ ਮਹਿੰਦਰ ਸਿੰਘ ਪੁੱਤਰ ਮਨਫ਼ੂਲ ਸਿੰਘ ਵਾਸੀ ਰੁਪਾਣਾ ਬਿਸ਼ਨੋਈਆ ਦੇ ਰੂਪ 'ਚ ਹੋਈ ਹੈ | ਪੁਲਿਸ ਥਾਣਾ ...

ਪੂਰੀ ਖ਼ਬਰ »

ਡੀ. ਏ. ਵੀ. ਕਾਲਜ ਦੀ ਵਿਦਿਆਰਥਣ ਨੇ ਵੇਟ ਲਿਫਟਿੰਗ 'ਚ ਜਿੱਤਿਆ ਸੋਨ ਤਗਮਾ

ਯਮੁਨਾਨਗਰ, 15 ਨਵੰਬਰ (ਗੁਰਦਿਆਲ ਸਿੰਘ ਨਿਮਰ)- ਪੰਜਾਬ ਦੇ ਪਟਿਆਲਾ ਸ਼ਹਿਰ 'ਚ ਜੂਨੀਅਨ ਨੈਸ਼ਨਲ ਵੇਟ ਲਿਫਟਿੰਗ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿਸ ਵਿਚ ਦੇਸ਼ ਦੇ ਕੋਨੇ-ਕੋਨੇ ਤੋਂ ਭਾਰ ਤੋਲਕਾਂ ਨੇ ਵੱਖ-ਵੱਖ ਵਰਗਾਂ ਵਿਚ ਆਪਣੇ ਜੌਹਰ ਵਿਖਾਏ | ਇਸ ਮੁਕਾਬਲੇ 'ਚ ਡੀ. ਏ. ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਹੁਣ ਤੱਕ 10, 94, 613 ਮੀਟਿ੍ਕ ਟਨ ਝੋਨੇ ਦੀ ਹੋਈ ਖ਼ਰੀਦ-ਡੀ.ਸੀ.

ਕੁਰੂਕਸ਼ੇਤਰ, 15 ਨਵੰਬਰ (ਜਸਬੀਰ ਸਿੰਘ ਦੁੱਗਲ)-ਡਿਪਟੀ ਕਮਿਸ਼ਨਰ ਡਾ. ਐੱਸ. ਐੱਸ. ਫੁਲੀਆ ਨੇ ਦੱਸਿਆ ਕਿ ਜ਼ਿਲ੍ਹੇ 'ਚ ਹੁਣ ਤੱਕ ਵੱਖ-ਵੱਖ ਖ਼ਰੀਦ ਏਜੰਸੀਆਂ ਵਲੋਂ 10 ਲੱਖ 94 ਹਜ਼ਾਰ 613 ਮੀਟਿ੍ਕ ਟਨ ਝੋਨੇ ਦੀ ਖ਼ਰੀਦ ਕੀਤੀ ਗਈ ਹੈ, ਜਿਸ 'ਚੋਂ 10 ਲੱਖ 36 ਹਜ਼ਾਰ 129 ਮੀਟਿ੍ਕ ਟਨ ...

ਪੂਰੀ ਖ਼ਬਰ »

ਅੰਤੋਦਿਆ ਸਰਲ ਕੇਂਦਰ 8.8 ਨੰਬਰ ਲੈ ਕੇ ਸੂਬੇ 'ਚ ਰਿਹਾ ਅੱਵਲ-ਡੀ.ਸੀ.

ਕੁਰੂਕਸ਼ੇਤਰ, 15 ਨਵੰਬਰ (ਜਸਬੀਰ ਸਿੰਘ ਦੁੱਗਲ)-ਡਿਪਟੀ ਕਮਿਸ਼ਨਰ ਡਾ. ਐੱਸ. ਐੱਸ. ਫੁਲੀਆ ਨੇ ਦੱਸਿਆ ਕਿ ਅੰਤੋਦਿਆ ਸਰਲ ਕੇਂਦਰ 'ਚ ਨਿਰਧਾਰਤ ਸਮੇਂ 'ਚ ਜ਼ਰੂਰੀ ਕਾਗਜ਼ਾਤ ਬਣਾਉਣ ਦੀ ਸੇਵਾਵਾਂ ਵਜੋਂ ਕੁਰੂਕਸ਼ੇਤਰ 8.8 ਨੰਬਰ ਲੈ ਕੇ ਪੂਰੇ ਸੂਬੇ ਵਿਚ ਪਹਿਲੇ ਸਥਾਨ 'ਤੇ ...

ਪੂਰੀ ਖ਼ਬਰ »

ਪੋਕਸੋ ਐਕਟ ਤਹਿਤ ਦੋਸ਼ੀ ਨੂੰ 10 ਸਾਲ ਕੈਦ ਤੇ ਜੁਰਮਾਨਾ

ਕੁਰੂਕਸ਼ੇਤਰ, 15 ਨਵੰਬਰ (ਜਸਬੀਰ ਸਿੰਘ ਦੁੱਗਲ)-ਪੋਕਸੋ ਐਕਟ ਤਹਿਤ ਇਕ ਮਾਮਲੇ ਦੀ ਸੁਣਵਾਈ ਕਰਦੇ ਅਦਾਲਤ ਨੇ ਦੋਸ਼ੀ ਨੂੰ 10 ਸਾਲ ਕੈਦ ਅਤੇ 10 ਹਜ਼ਾਰ ਰੁਪਏ ਜੁਰਮਾਨਾ ਭਰਨ ਦੀ ਸਜ਼ਾ ਸੁਣਾਈ ਹੈ | ਜ਼ਿਲ੍ਹਾ ਸਹਾਇਕ ਨਿਆਵਾਦੀ ਗੋਪਾਲ ਕੁਮਾਰ ਨੇ ਦੱਸਿਆ ਕਿ 16 ਨਵੰਬਰ 2016 ਨੂੰ ...

ਪੂਰੀ ਖ਼ਬਰ »

ਡੀ. ਸੀ. ਅਤੇ ਏ. ਡੀ. ਸੀ. ਵਲੋਂ ਮਨਰੇਗਾ ਤਹਿਤ ਚੱਲ ਰਹੇ ਕੰਮਾਂ ਦਾ ਨਿਰੀਖ਼ਣ

ਨੀਲੋਖੇੜੀ, 15 ਨਵੰਬਰ (ਆਹੂਜਾ)- ਡਿਪਟੀ ਕਮਿਸ਼ਨਰ ਦਹੀਆ ਅਤੇ ਵਧੀਕ ਡਿਪਟੀ ਕਮਿਸ਼ਨਰ ਨਿਸ਼ਾਂਤ ਯਾਦਵ ਨੇ ਪਿੰਡ ਬਰਾਨਾ ਵਿਚ ਮਨਰੇਗਾ ਤਹਿਤ ਚੱਲ ਰਹੇ ਵਿਕਾਸ ਕਾਰਜਾਂ ਦਾ ਅਤੇ ਪਿੰਡ ਅਰਜੇਹੜੀ ਦੇ ਗੌਰਮਿੰਟ ਸੈਕੰਡਰੀ ਸਕੂਲ ਦੇ ਸੁੰਦਰੀਕਰਨ ਦੇ ਨਿਰੀਖ਼ਣ ਕੀਤਾ ਤੇ ...

ਪੂਰੀ ਖ਼ਬਰ »

ਚੌਧਰੀ ਦੇਵੀ ਲਾਲ ਯੂਨੀਵਰਸਿਟੀ 'ਚ 3 ਰੋਜ਼ਾ ਯੂਥ ਫੈਸਟੀਵਲ ਸ਼ੁਰੂ

ਸਿਰਸਾ, 15 ਨਵੰਬਰ (ਭੁਪਿੰਦਰ ਪੰਨੀਵਾਲੀਆ)- ਜ਼ਿਲ੍ਹੇ ਦੀ ਚੌਧਰੀ ਦੇਵੀ ਲਾਲ ਯੂਨੀਵਰਸਿਟੀ 'ਚ ਸੱਤਵਾਂ ਯੂਥ ਫੈਸਟੀਵਲ ਰੰਗਾ-ਰੰਗ ਪ੍ਰੋਗਰਾਮ ਨਾਲ ਸ਼ੁਰੂ ਹੋਇਆ, ਜਿਸ ਦਾ ਆਗਾਜ਼ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਸ਼ਮਾਂ ਰੌਸ਼ਨ ਕਰਨ ਨਾਲ ਹੋਇਆ | ਆਪਣੇ ਉਦਘਾਟਨੀ ...

ਪੂਰੀ ਖ਼ਬਰ »

ਸ਼ਹਿਰ 'ਚ 14 ਕਰੋੜ 87 ਲੱਖ ਦੇ ਵਿਕਾਸ ਕਾਰਜਾਂ ਨੂੰ ਮਨਜ਼ੂਰੀ ਮਿਲਣ 'ਤੇ ਲੱਡੂ ਵੰਡੇ

ਕਾਲਾਂਵਾਲੀ , 15 ਨਵੰਬਰ (ਭੁਪਿੰਦਰ ਪੰਨੀਵਾਲੀਆ)- ਮੰਡੀ ਕਾਲਾਂਵਾਲੀ ਵਿਖੇ ਮੁੱਖ ਮੰਤਰੀ ਦੇ ਐਲਾਨ ਕੀਤੇ ਜਾਣ ਤੋਂ ਬਾਅਦ ਨਗਰ ਪਾਲਿਕਾ ਵਲੋਂ ਕਰਵਾਏ ਗਏ 14 ਕਰੋੜ 87 ਲੱਖ ਰੁਪਏ ਦੇ ਟੈਂਡਰਾਂ ਨੂੰ ਪੰਚਕੂਲਾ ਮੁੱਖ ਦਫ਼ਤਰ ਵਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ | ਚੇਤੇ ਰਹੇ ...

ਪੂਰੀ ਖ਼ਬਰ »

ਰਿਗਵੇਦਾ ਇੰਟਰਨੈਸ਼ਨਲ ਸਕੂਲ 'ਚ ਫੈਂਸੀ ਡਰੈੱਸ ਮੁਕਾਬਲੇ ਕਰਵਾਏ

ਟੋਹਾਣਾ, 15 ਨਵੰਬਰ (ਗੁਰਦੀਪ ਸਿੰਘ ਭੱਟੀ)- ਸ਼ਹਿਰ ਦੀ ਦਮਕੌਰਾ ਰੋਡ 'ਤੇ ਪੈਂਦੇ ਰਿਗਵੇਦ ਇੰਟਰਨੈਸ਼ਨਲ ਸਕੂਲ ਵਿਚ ਫੈਂਸੀ ਡਰੈੱਸ ਮੁਕਾਬਲੇ ਕਰਵਾਏ ਗਏ ਅਤੇ ਵਿਦਿਆਰਥੀਆਂ ਨੇ ਆਪਣੀਆਂ ਜਮਾਤਾਂ ਮੁਤਾਬਿਕ ਫੈਂਸੀ ਡਰੈੱਸ ਵਿਚ ਅਦਾਕਾਰੀ ਪੇਸ਼ ਕੀਤੀ | ਸਕੂਲ ...

ਪੂਰੀ ਖ਼ਬਰ »

ਸਵੱਛ ਭਾਰਤ ਸਰਵੇਖਣ ਤਹਿਤ ਜਾਗਰੂਕਤਾ ਰੈਲੀ ਕੱਢੀ

ਨੀਲੋਖੇੜੀ, 15 ਨਵੰਬਰ (ਆਹੂਜਾ)- ਸਵੱਛ ਭਾਰਤ ਸਰਵੇਖਣ 2019 'ਚ ਨਗਰਪਾਲਿਕਾ ਸੂਬੇ ਵਿਚ ਪਹਿਲਾ ਸਥਾਨ ਹਾਸਿਲ ਕਰੇ, ਇਸ ਨਾਲ ਪਾਲਿਕਾ ਪ੍ਰਸ਼ਾਸਨ ਅਤੇ ਸ਼ਹਿਰ ਦੇ ਸਾਰੇ ਸਕੂਲਾਂ ਨੇ ਜ਼ੋਰਦਾਰ ਯਤਨ ਸ਼ੁਰੂ ਕਰ ਦਿੱਤੇ ਹਨ, ਇਸ ਲੜੀ ਵਿਚ ਸਨਾਤਨ ਧਰਮ ਮਰੂਤੀ ਨੰਦਨ ਸਕੂਲ ਦੇ ...

ਪੂਰੀ ਖ਼ਬਰ »

ਕਲਾਕਾਰ ਸਲਮਾ ਆਗਾ ਵਲੋਂ ਰਾਜ ਕੁਮਾਰ ਸੈਣੀ ਨਾਲ ਮੁਲਾਕਾਤ

ਕੁਰੂਕਸ਼ੇਤਰ, 15 ਨਵੰਬਰ (ਜਸਬੀਰ ਸਿੰਘ ਦੁੱਗਲ)- ਬਾਲੀਵੁੱਡ ਸਟਾਰ ਸਲਮਾ ਆਗਾ ਨੇ ਲੋਕਤੰਤਰ ਸੁਰੱਖਿਆ ਪਾਰਟੀ 'ਚ ਆਪਣੀ ਆਸਥਾ ਜਤਾਉਂਦੇ ਹੋਏ ਕੁਰੂਕਸ਼ੇਤਰ ਤੋਂ ਸੰਸਦ ਮੈਂਬਰ ਰਾਜ ਕੁਮਾਰ ਸੈਣੀ ਨਾਲ ਮੁਲਾਕਾਤ ਕੀਤੀ | ਉਨ੍ਹਾਂ ਮੁਲਾਕਾਤ ਦੌਰਾਨ ਸੁਪਰੀਮੋ ਰਾਜ ...

ਪੂਰੀ ਖ਼ਬਰ »

ਸਾਬਕਾ ਸਿੱਖਿਆ ਮੰਤਰੀ ਨੇ ਕੀਤੀ ਵੀ. ਆਈ. ਈ. ਸੀ. ਨੈੱਟਵਰਕ ਸਿੱਖਿਆ ਸੰਸਥਾਨ ਦੀ ਸ਼ੁਰੂਆਤ

ਕੁਰੂਕਸ਼ੇਤਰ, 15 ਨਵੰਬਰ (ਜਸਬੀਰ ਸਿੰਘ ਦੁੱਗਲ)- ਹਰਿਆਣਾ ਦੇ ਸਾਬਕਾ ਸਿੱਖਿਆ ਮੰਤਰੀ ਫੂਲਚੰਦ ਮੁਲਾਨਾ ਨੇ ਕਿਹਾ ਕਿ ਭਾਜਪਾ ਦੀ ਕੇਂਦਰ ਅਤੇ ਸੂਬਾਈ ਸਰਕਾਰ ਨੇ ਇਮਾਨਦਾਰੀ ਅਤੇ ਚੰਗੇ ਦਿਨਾਂ ਦਾ ਸੁਫ਼ਨਾ ਦਿਖਾ ਕੇ ਆਮ ਲੋਕਾਂ ਦੇ ਹਿੱਤਾਂ ਨਾਲ ਖਿਲਵਾੜ ਕੀਤਾ ਹੈ | ਉਹ ...

ਪੂਰੀ ਖ਼ਬਰ »

ਭੁਪਿੰਦਰ ਸਿੰਘ ਹੁੱਡਾ ਨੇ ਭਾਜਪਾ ਅਤੇ ਇਨੈਲੋ 'ਤੇ ਸਾਧਿਆ ਨਿਸ਼ਾਨਾ

ਕਰਨਾਲ, 15 ਨਵੰਬਰ (ਗੁਰਮੀਤ ਸਿੰਘ ਸੱਗੂ)-ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਹਰਿਆਣਾ ਦੀ ਸੱਤਾਧਾਰੀ ਭਾਜਪਾ ਅਤੇ ਅੰਦਰੂਨੀ ਕਲੇਸ਼ ਦਾ ਸ਼ਿਕਾਰ ਹੋਈ ਇਨੈਲੋ 'ਤੇ ਨਿਸ਼ਾਨਾ ਸਾਧਦਿਆਂ ਆਮ ਆਦਮੀ ਪਾਰਟੀ ਨੂੰ ਵੀ ਆਧਾਰਹੀਨ ਕਰਾਰ ਦਿੱਤਾ | ਜ਼ਿਲ੍ਹਾ ਬਾਰ ...

ਪੂਰੀ ਖ਼ਬਰ »

ਕੇਜਰੀਵਾਲ ਤੋਂ ਡਰੀ ਖੱਟਰ ਸਰਕਾਰ ਹੋਰਡਿੰਗ ਤੇ ਪੋਸਟਰ ਪਾੜਨ 'ਤੇ ਉੱਤਰੀ-ਨਵੀਨ ਜੈਹਿੰਦ

ਕਰਨਾਲ, 15 ਨਵੰਬਰ (ਗੁਰਮੀਤ ਸਿੰਘ ਸੱਗੂ)-ਦਿੱਲੀ ਦੇ ਮੁੱਖ ਮੰਤਰੀ ਅਤੇ 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਦੇ ਹਰਿਆਣਾ ਦੌਰੇ ਤੋਂ ਪਹਿਲਾਂ ਹੀ ਹਰਿਆਣਾ ਅੰਦਰ 'ਆਪ' ਦੇ ਪੋਸਟਰ ਅਤੇ ਹੋਰਡਿੰਗ ਪਾੜੇ ਜਾਣ ਦੇ ਦੋਸ਼ ਲਗਾਏ ਜਾਣ ਲੱਗੇ ਹਨ | 'ਆਪ' ਨੇ ਇਸ ਲਈ ਰਾਜ ਦੀ ਮਨੋਹਰ ਲਾਲ ...

ਪੂਰੀ ਖ਼ਬਰ »

ਲੋੜਵੰਦ ਬੱਚਿਆਂ 'ਚ ਕੇਕ ਕੱਟ ਕੇ ਮਨਾਇਆ ਬਾਲ ਦਿਵਸ

ਕੁਰੂਕਸ਼ੇਤਰ, 15 ਨਵੰਬਰ (ਜਸਬੀਰ ਸਿੰਘ ਦੁੱਗਲ)- ਉਡਾਨ ਡੀ ਰਾਕ ਕਲਚਰਲ ਐਾਡ ਸੋਸ਼ਲ ਵੈੱਲਫੇਅਰ ਗਰੁੱਪ ਵਲੋਂ ਥਾਨੇਸਰ ਰੇਲਵੇ ਸਟੇਸ਼ਨ ਵਿਖੇ ਝੁੱਗੀ-ਝੌਾਪੜੀ 'ਚ ਰਹਿਣ ਵਾਲੇ ਲੋੜਵੰਦ ਬੱਚਿਆਂ ਨਾਲ ਕੇਕ ਕੱਢ ਕੇ ਅਤੇ ਉਨ੍ਹਾਂ ਨੂੰ ਸਮੋਸੇ ਅਤੇ ਬਿਸਕੁਟ ਵੰਡ ਕੇ ਬਾਲ ...

ਪੂਰੀ ਖ਼ਬਰ »

ਧੂਮਧਾਮ ਨਾਲ ਮਨਾਇਆ ਜਾਵੇਗਾ ਬਾਬਾ ਸ੍ਰੀਚੰਦ ਜੀ ਦਾ 524ਵਾਂ ਪ੍ਰਕਾਸ਼ ਪੁਰਬ-ਬਾਬਾ ਗੁਰਵਿੰਦਰ ਸਿੰਘ

ਕੁਰੂਕਸ਼ੇਤਰ, 15 ਨਵੰਬਰ (ਜਸਬੀਰ ਸਿੰਘ ਦੁੱਗਲ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਧੰਨ-ਧੰਨ ਬਾਬਾ ਸ੍ਰੀਚੰਦ ਜੀ ਦਾ 542ਵਾਂ ਪ੍ਰਕਾਸ਼ ਪੁਰਬ ਡੇਰਾ ਉਦਾਸੀਨ ਬ੍ਰਹਮ ਅਖਾੜਾ ਲੋਕ ਭਲਾਈ ਟਰੱਸਟ ਮਾਂਡੀ ਸਾਹਿਬ ਵਿਚ ਧੂਮਧਾਮ ਨਾਲ ਮਨਾਇਆ ਜਾਵੇਗਾ | ਸਮਾਰੋਹ ...

ਪੂਰੀ ਖ਼ਬਰ »

ਸ਼ਮਸ਼ਾਨ ਭੂਮੀ ਨੂੰ ਸਹੀ ਜਗ੍ਹਾ ਕਰਨ ਲਈ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜਿਆ

ਏਲਨਾਬਾਦ, 15 ਨਵੰਬਰ (ਜਗਤਾਰ ਸਮਾਲਸਰ)- ਬਲਾਕ ਦੇ ਪਿੰਡ ਕੋਟਲੀ ਵਾਸੀ ਸਰਦੂਲ ਸਿੰਘ ਪੁੱਤਰ ਬੰਤਾ ਸਿੰਘ ਨੇ ਅੱਜ ਸੀ. ਐੱਮ. ਵਿੰਡੋ ਰਾਹੀਂ ਹਰਿਆਣਾ ਦੇ ਮੁੱਖ ਮੰਤਰੀ ਨੂੰ ਇਕ ਪੱਤਰ ਭੇਜ ਕੇ ਪਿੰਡ ਦੀ ਸ਼ਮਸ਼ਾਨ ਭੂਮੀ ਨੂੰ ਆਪਣੀ ਜਗ੍ਹਾ ਬਦਲੇ ਜਾਣ ਦੀ ਮੰਗ ਕੀਤੀ ਹੈ | ਇਸ ...

ਪੂਰੀ ਖ਼ਬਰ »

ਕਰੋੜਾਂ ਰੁਪਏ ਦੀ ਹੈਰੋੋਇਨ ਸਮੇਤ ਪੱਤਰਕਾਰ ਗਿ੍ਫ਼ਤਾਰ

ਲੁਧਿਆਣਾ, 15 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਥਾਣਾ ਜੋਧੇਵਾਲ ਦੀ ਪੁਲਿਸ ਨੇ ਇਕ ਪੱਤਰਕਾਰ ਨੂੰ ਗਿ੍ਫ਼ਤਾਰ ਕਰਕੇ ਉਸ ਦੇ ਕਬਜ਼ੇ ਵਿਚੋਂ ਕਰੋੜਾਂ ਰੁਪਏ ਮੁੱਲ ਦੀ ਹੈਰੋਇਨ ਬਰਾਮਦ ਕੀਤੀ ਹੈ | ਜਾਣਕਾਰੀ ਦਿੰਦਿਆਂ ਏ. ਡੀ. ਸੀ. ਪੀ. ਗੁਰਪ੍ਰੀਤ ਸਿੰਘ ਸਕੰਦ ਨੇ ਦੱਸਿਆ ਕਿ ...

ਪੂਰੀ ਖ਼ਬਰ »

163ਵਾਂ ਸ੍ਰੀ ਖਾਟੂ ਸ਼ਿਆਮ ਸੰਕੀਰਤਨ ਸਮਾਪਤ

ਥਾਨੇਸਰ, 15 ਨਵੰਬਰ (ਅ.ਬ.)– ਸ੍ਰੀ ਖਾਟੂ ਸ਼ਿਆਮ ਪਰਿਵਾਰ ਟਰੱਸਟ ਵਲੋਂ 163ਵਾਂ ਸ੍ਰੀ ਖਾਟੁ ਸ਼ਿਆਮ ਸੰਕੀਰਤਨ ਸ਼ੇਖਾਂ ਵਾਲਾ ਮੁਹੱਲਾ 'ਚ ਕਰਵਾਇਆ ਗਿਆ, ਜਿਸ 'ਚ ਵੱਡੀ ਗਿਣਤੀ ਵਿਚ ਆਏ ਸ਼ਿਆਮ ਭਗਤਾਂ ਨੇ ਦਰਬਾਰ ਵਿਚ ਹਾਜ਼ਰੀ ਲਗਵਾਈ | ਆਯੋਜਕ ਵੰਦਨਾ, ਮੋਨੂੰ ਮਹਿਤਾ ...

ਪੂਰੀ ਖ਼ਬਰ »

ਅਧਿਆਪਕਾਂ ਵਲੋਂ ਵਿਧਾਇਕ ਸੰਜੇ ਤਲਵਾੜ ਦੇ ਘਰ ਦਾ ਘਿਰਾਓ

ਲੁਧਿਆਣਾ, 15 ਨਵੰਬਰ (ਪੁਨੀਤ ਬਾਵਾ)-ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਆਰ-ਪਾਰ ਦੀ ਲੜਾਈ ਲੜ ਰਹੇ ਅਧਿਆਪਕਾਂ ਤੇ ਉਨ੍ਹਾਂ ਦੀਆਂ ਭਰਾਤਰੀ ਜਥੇਬੰਦੀਆਂ ਨੇ ਵਿਧਾਨ ਸਭਾ ਹਲਕਾ ਲੁਧਿਆਣਾ ਪੂਰਬੀ ਦੇ ਵਿਧਾਇਕ ਸੰਜੇ ਤਲਵਾੜ ਦੇ ਘਰ ਦਾ ਘਿਰਾਓ ਕੀਤਾ, ਜਿਸ ਦੌਰਾਨ ...

ਪੂਰੀ ਖ਼ਬਰ »

ਹਰਿਆਣਾ ਮੰਤਰੀ ਮੰਡਲ ਦੀ ਮੀਟਿੰਗ ਦੇ ਅਹਿਮ ਫ਼ੈਸਲੇ

ਚੰਡੀਗੜ੍ਹ, 15 ਨਵੰਬਰ (ਐੱਨ. ਐੱਸ. ਪਰਵਾਨਾ)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੀ ਪ੍ਰਧਾਨਗੀ ਹੇਠ ਅੱਜ ਇੱਥੇ ਹੋਈ ਵਜ਼ਾਰਤ ਦੀ ਮੀਟਿੰਗ ਵਿਚ ਹਰਿਆਣਾ ਮੋਟਰ ਵਾਹਨ ਨਿਯਮ 1993 ਵਿਚ ਸੋਧ ਨੂੰ ਮਨਜ਼ੂਰੀ ਪ੍ਰਦਾਨ ਕੀਤੀ ਗਈ ਤਾਂ ਜੋ ਲਰਨਰ ਡਰਾਈਵਿੰਗ ਲਾਇਸੰਸ ਜਾਰੀ ...

ਪੂਰੀ ਖ਼ਬਰ »

ਯੂ. ਆਈ. ਈ. ਟੀ. ਬਣੇਗਾ ਸਾਇੰਸ ਐਾਡ ਤਕਨਾਲੌਜੀ ਵਿਭਾਗ ਦਾ ਤਕਨੀਕ ਆਧਾਰਿਤ ਕੇਂਦਰ

ਥਾਨੇਸਰ, 15 ਨਵੰਬਰ (ਅ.ਬ.)– ਕੁਰੂਕਸ਼ੇਤਰ ਯੂਨੀਵਰਸਿਟੀ ਦੇ ਯੂਨੀਵਰਸਿਟੀ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਸੰਸਥਾਨ ਨੂੰ ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨੀਕੀ ਵਿਭਾਗ ਨੇ ਉੱਤਰ ਭਾਰਤ 'ਚ ਨਵੀਂ ਤਕਨੀਕ ਆਧਾਰਿਤ ਕੇਂਦਰ ਦੀ ਸਥਾਪਨਾ ਲਈ 5 ਕਰੋੜ ਰੁਪਏ ਗਰਾਂਟ ਦੇਣ ...

ਪੂਰੀ ਖ਼ਬਰ »

ਬੱਸ ਅੱਡਾ ਕੰਪਲੈਕਸ 'ਚ ਜੂਆ ਖੇਡਦੇ 12 ਕਾਬੂ

ਲੁਧਿਆਣਾ, 15 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਲੁਧਿਆਣਾ ਪੁਲਿਸ ਨੇ ਬੱਸ ਅੱਡਾ ਕੰਪਲੈਕਸ ਵਿਚ ਛਾਪਾਮਾਰੀ ਕਰਕੇ ਉਥੇ ਜੂਆ ਖੇਡਦੇ 12 ਵਿਅਕਤੀਆਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ 1 ਲੱਖ 54 ਹਜ਼ਾਰ 350 ਰੁਪਏ ਦੀ ਨਕਦੀ ਬਰਾਮਦ ਕੀਤੀ ਹੈ | ਜਾਣਕਾਰੀ ...

ਪੂਰੀ ਖ਼ਬਰ »

ਸ਼ੱਕੀ ਹਾਲਾਤ 'ਚ 8ਵੀਂ ਕਲਾਸ ਦੇ ਵਿਦਿਆਰਥੀ ਵਲੋਂ ਖੁਦਕੁਸ਼ੀ

ਲੁਧਿਆਣਾ, 15 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਸਥਾਨਕ ਸਲੇਮਟਾਬਰੀ ਦੇ ਇਲਾਕੇ ਨਿਊ ਅਮਨ ਨਗਰ 'ਚ ਅੱਠਵੀਂ ਕਲਾਸ ਵਿਚ ਪੜ੍ਹਦੇ ਇਕ ਵਿਦਿਆਰਥੀ ਵਲੋਂ ਸ਼ੱਕੀ ਹਾਲਤ ਵਿਚ ਫਾਹਾ ਲਗਾ ਕੇ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਸਬਜੀ ਮੰਡੀ ...

ਪੂਰੀ ਖ਼ਬਰ »

ਧੂਰੀ ਰੇਲਵੇ ਲਾਈਨ ਦੇ ਆਸ-ਪਾਸ ਸੜਕਾਂ ਤੋਂ ਨਾਜਾਇਜ਼ ਕਬਜ਼ੇ ਹਟਾਏ

ਲੁਧਿਆਣਾ, 15 ਨਵੰਬਰ (ਅਮਰੀਕ ਸਿੰਘ ਬੱਤਰਾ)- ਧੂਰੀ ਰੇਲਵੇ ਲਾਈਨ ਦੇ ਆਸ ਪਾਸ ਦੀਆਂ ਗਲੀਆਂ ਅਤੇ ਸੜਕਾਂ 'ਤੇ ਨਾਜਾਇਜ਼ ਕਬਜ਼ੇ ਕਰਕੇ ਲਗਾਈਆਂ ਰੇਹੜੀਆਂ ਫੜੀਆਂ ਜਿਨ੍ਹਾਂ ਕਾਰਨ ਟਰੈਫਿਕ ਜਾਮ ਦੀ ਸਮੱਸਿਆ ਪੈਦਾ ਹੋ ਰਹੀ ਸੀ, ਨੂੰ ਜ਼ੋਨ ਸੀ ਤਹਿਬਜ਼ਾਰੀ ਸ਼ਾਖਾ ਵਲੋਂ ...

ਪੂਰੀ ਖ਼ਬਰ »

ਬ੍ਰਹਮ ਸਵਰੂਪ ਬ੍ਰਹਮਚਾਰੀ ਨੇ ਕੀਤੀ ਗਊ ਪੂਜਾ

ਥਾਨੇਸਰ, 15 ਨਵੰਬਰ (ਅ.ਬ.)– ਗੋਪਾਸ਼ਟਮੀ ਦੇ ਮੌਕੇ 'ਤੇ ਧਰਮ ਨਗਰੀ 'ਚ ਵੱਖ–ਵੱਖ ਪ੍ਰੋਗਰਾਮ ਕਰਵਾਏ ਗਏ | ਭਾਰਤ ਸਾਧੂ ਸਮਾਜ ਦੇ ਕੌਮੀ ਮੀਤ ਪ੍ਰਧਾਨ ਅਤੇ ਜੈਰਾਮ ਸੰਸਥਾਵਾਂ ਦੇ ਮੁਖੀ ਬ੍ਰਹਮਸਵਰੂਪ ਬ੍ਰਹਮਚਾਰੀ ਨੇ ਜੈਰਾਮ ਸੰਸਥਾਵਾਂ ਦੇ ਟਰੱਸਟੀਆਂ ਦੇ ਨਾਲ ...

ਪੂਰੀ ਖ਼ਬਰ »

ਘੁਮਾਨ ਯਾਤਰਾ ਦਾ ਸ਼ਾਹਬਾਦ ਪੁੱਜਣ 'ਤੇ ਭਰਵਾਂ ਸਵਾਗਤ

ਕੁਰੂਕਸ਼ੇਤਰ/ਸ਼ਾਹਾਬਾਦ, 15 ਨਵੰਬਰ (ਜਸਬੀਰ ਸਿੰਘ ਦੁੱਗਲ)- ਨਾਨਕ ਸਾੲੀਂ ਫਾਊਾਡੇਸ਼ਨ ਵਲੋਂ ਕੱਢੀ ਜਾ ਰਹੀ ਘੁਮਾਨ ਯਾਤਰਾ ਦਾ ਸ਼ਾਹਾਬਾਦ ਵਿਚ ਭਰਵਾਂ ਸਵਾਗਤ ਕੀਤਾ ਗਿਆ | ਸੰਤ ਸ਼ੋ੍ਰਮਣੀ ਨਾਮਦੇਵ ਮੰਦਿਰ ਸਭਾ ਸ਼ਾਹਾਬਾਦ ਦੇ ਮੈਂਬਰਾਂ ਨੇ ਯਾਤਰਾ ਵਿਚ ਸ਼ਾਮਿਲ 220 ...

ਪੂਰੀ ਖ਼ਬਰ »

ਸੇਵਾ-ਮੁਕਤ ਮੁੱਖ ਜਸਟਿਸ ਕੇ. ਜੀ. ਬਾਲਾਕ੍ਰਿਸ਼ਣਨ ਵਲੋਂ 2 ਰੋਜ਼ਾ ਕੌਮੀ ਕਾਨਫਰੰਸ ਦਾ ਉਦਘਾਟਨ

ਕੁਰੂਕਸ਼ੇਤਰ, 15 ਨਵੰਬਰ (ਜਸਬੀਰ ਸਿੰਘ ਦੁੱਗਲ)-ਸੁਪਰੀਮ ਕੋਰਟ ਦੇ ਸੇਵਾ-ਮੁਕਤ ਮੁੱਖ ਜਸਟਿਸ ਕੇ. ਜੀ. ਬਾਲਾਕ੍ਰਿਸ਼ਣਨ ਨੇ ਕਿਹਾ ਕਿ ਭਾਰਤੀ ਸੰਵਿਧਾਨ ਦੁਨੀਆ ਦਾ ਸਭ ਤੋਂ ਚੰਗਾ ਸੰਵਿਧਾਨ ਹੈ | ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਇਹ ਸੰਵਿਧਾਨ ਸਮਾਜਿਕ ਭਲਾਈ ਅਤੇ ...

ਪੂਰੀ ਖ਼ਬਰ »

ਕੰਮਾਂ 'ਚ ਰੁਕਾਵਟ ਪਾਉਣ ਵਾਲਿਆਂ ਨੂੰ ਪ੍ਰਮਾਤਮਾ ਸਦਬੁੱਧੀ ਬਖ਼ਸ਼ੇ-ਸੁਭਾਸ਼ ਬਰਾਲਾ

ਟੋਹਾਣਾ, 15 ਨਵੰਬਰ (ਗੁਰਦੀਪ ਸਿੰਘ ਭੱਟੀ)-ਇੱਥੋਂ ਦੇ ਵਿਧਇਕ ਸੁਭਾਸ਼ ਬਰਾਲਾ ਨੇ ਸ਼ਹਿਰ ਦੇ ਮੇਨ ਬਾਜ਼ਾਰ ਆਉਣ ਵਾਲੇ ਗਾਹਕਾਂ ਤੇ ਵਪਾਰੀਆਂ ਦੀ ਸਹੂਲਤ ਲਈ ਰੇਲਵੇ ਰੋਡ 'ਤੇ ਪੈਂਦੇ ਪੁਰਾਣੇ ਹਸਪਤਾਲ ਤੇ ਪਾਰਕ ਵਾਲੇ ਪ੍ਰਾਇਮਰੀ ਸਕੂਲ ਵਾਲੀ ਥਾਂ 'ਤੇ ਨਵੇਂ ਪ੍ਰੋਜੈਕਟ ...

ਪੂਰੀ ਖ਼ਬਰ »

ਰਸਾਇਣਕ ਖੇਤੀ ਨਾਲ ਜ਼ਮੀਨ ਹੋ ਰਹੀ ਹੈ ਬੰਜਰ-ਰਾਜਪਾਲ ਦੇਵਵਰਤ

ਨਰਾਇਣਗੜ੍ਹ, 15 ਨਵੰਬਰ (ਪੀ. ਸਿੰਘ)-ਸ੍ਰੀ ਕ੍ਰਿਸ਼ਨ ਗਊਸ਼ਾਲਾ ਹੁਸੈਣੀ 'ਚ ਗਊ ਰੱਖਿਆ ਸੰਮੇਲਨ ਕਰਵਾਇਆ ਗਿਆ, ਜਿਸ 'ਚ ਹਿਮਾਚਲ ਦੇ ਰਾਜਪਾਲ ਆਚਾਰੀਆ ਦੇਵਵਰਤ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਸਮਾਗਮ 'ਚ ਗੀਤਾ ਮਨੀਸ਼ੀ ਮਹਾਂਮੰਡਲੇਸ਼ਵਰ ਸਵਾਮੀ ਗਿਆਨਾ ...

ਪੂਰੀ ਖ਼ਬਰ »

ਨਸ਼ੀਲੀਆਂ ਦਵਾਈਆਂ ਦੀ ਤਸਕਰੀ ਦੇ ਮਾਮਲੇ 'ਚ 3 ਵਿਅਕਤੀਆਂ ਨੂੰ ਕੈਦ ਤੇ ਜੁਰਮਾਨਾ

ਕੁਰੂਕਸ਼ੇਤਰ, 15 ਨਵੰਬਰ (ਜਸਬੀਰ ਸਿੰਘ ਦੁੱਗਲ)-ਨਸ਼ੀਲੀਆਂ ਦਵਾਈਆਂ ਦੀ ਤਸਕਰੀ ਦੇ ਮਾਮਲੇ 'ਚ 3 ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਅਦਾਲਤ ਨੇ ਸਜ਼ਾ ਸੁਣਾਈ ਹੈ | ਇਹ ਫੈਸਲਾ ਜ਼ਿਲ੍ਹਾ ਕੁਰੂਕਸ਼ੇਤਰ ਦੀ ਐਡੀਸ਼ਨਲ ਸੈਸ਼ਨ ਜੱਜ ਦੀ ਅਦਾਲਤ ਨੇ ਸੁਣਾਇਆ | ਸਹਾਇਕ ...

ਪੂਰੀ ਖ਼ਬਰ »

ਕਾਲੋਨੀ 'ਚ ਆ ਰਿਹਾ ਗੰਦਾ ਪਾਣੀ, ਲੋਕਾਂ ਨੇ ਜਤਾਇਆ ਰੋਸ

ਸਮਾਲਖਾ, 15 ਨਵੰਬਰ (ਅ.ਬ.)- ਜਨ ਸਿਹਤ ਵਿਭਾਗ ਦਾ ਨਾਅਰਾ ਲੋਕਾਂ ਨੂੰ ਸਾਫ਼ ਪੀਣ ਦਾ ਪਾਣੀ ਮੁਹੱਈਆ ਕਰਵਾਉਣਾ ਹੈ ਪਰ ਵਿਭਾਗ ਦਾ ਨਾਅਰਾ ਉਸ ਸਮੇਂ ਖੋਖਲਾ ਸਾਬਿਤ ਹੋਇਆ, ਜਦੋਂ ਸ਼ਹਿਰ ਦੀ ਚਾਂਦ ਕਾਲੋਨੀ ਦੀ ਇਕ ਗਲੀ ਵਿਚ ਪਿਛਲੇ ਲੰਮੇਂ ਸਮੇਂ ਤੋਂ ਕਰੀਬ 50 ਘਰਾਂ 'ਚ ਗੰਦਾ ...

ਪੂਰੀ ਖ਼ਬਰ »

ਰਜਿਸਟ੍ਰੇਸ਼ਨ ਕਰਵਾਉਣ ਦਾ ਅੱਜ ਆਖਰੀ ਦਿਨ

ਫਤਿਹਾਬਾਦ, 15 ਨਵੰਬਰ (ਅ.ਬ.)- ਡੀ. ਸੀ. ਡਾ. ਜੇ. ਕੇ. ਆਭੀਰ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਨ੍ਹਾਂ ਕਿਸਾਨਾਂ ਨੇ ਆਪਣੇ ਖੇਤ 'ਚ ਆਲੂ ਦੀ ਬਿਜਾਈ ਕਰ ਰੱਖੀ ਹੈ, ਉਹ ਇਸ ਦਾ ਮੁਫ਼ਤ ਰਜਿਸਟ੍ਰੇਸ਼ਨ ਮਾਰਕੀਟਿੰਗ ਬੋਰਡ ਦੀ ਵੈੱਬਸਾਈਟ 'ਤੇ ਆਨ-ਲਾਈਨ ਜਾਂ ਖੇਤੀ ਜਾਂ ...

ਪੂਰੀ ਖ਼ਬਰ »

ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਕੇ ਬੱਚਿਆਂ ਨੇ ਮਨਾਇਆ ਬਾਲ ਦਿਵਸ

ਕੁਰੂਕਸ਼ੇਤਰ, 15 ਨਵੰਬਰ (ਜਸਬੀਰ ਸਿੰਘ ਦੁੱਗਲ)-ਕਿਡਜੀ ਸਕੂਲ ਕਲਿਆਣ ਨਗਰ ਵਿਚ ਬਾਲ ਦਿਵਸ ਧੂਮਧਾਮ ਨਾਲ ਮਨਾਇਆ ਗਿਆ | ਇਸ ਦੌਰਾਨ ਪਿੰ੍ਰਸੀਪਲ ਆਦਿੱਤਿਆ ਵਤਸ ਨੇ ਬੱਚਿਆਂ ਨੂੰ ਬਾਲ ਦਿਵਸ ਦੀ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕਿ ਬੱਚੇ ਦੇਸ਼ ਦਾ ਭਵਿੱਖ ਹਨ, ਜੇਕਰ ...

ਪੂਰੀ ਖ਼ਬਰ »

ਜਗਾਧਰੀ ਸ਼ਹਿਰ ਦੇ ਕਈ ਕਾਂਗਰਸੀ ਭਾਜਪਾ 'ਚ ਸ਼ਾਮਿਲ

ਜਗਾਧਰੀ, 15 ਨਵੰਬਰ (ਜਗਜੀਤ ਸਿੰਘ)- ਜਗਾਧਰੀ ਵਿਧਾਨ ਸਭਾ ਹਲਕੇ ਦੇ ਅਧੀਨ ਗੁਲਾਬ ਨਗਰ, ਰਾਮ ਨਗਰ ਕਾਲੋਨੀ 'ਚ ਹਰਿਆਣਾ ਵਿਧਾਨ ਸਭਾ ਸਪੀਕਰ ਕੰਵਰਪਾਲ ਗੁੱਜਰ ਦੀ ਮੌਜੂਦਗੀ 'ਚ ਕਈ ਕਾਂਗਰਸੀ ਵਰਕਰ ਭਾਜਪਾ ਵਿਚ ਸ਼ਾਮਿਲ ਹੋਏ | ਰਾਮ ਕਾਲੋਨੀ 'ਚ ਰਾਜੀਵ ਸ਼ਰਮਾ, ਮੋਹਨ ਲਾਲ, ...

ਪੂਰੀ ਖ਼ਬਰ »

ਪਰਾਲੀ ਨੂੰ ਅੱਗ ਲਾਉਣ 'ਤੇ ਐੱਸ. ਡੀ. ਐੱਮ. ਨੇ ਦਿੱਤੇ ਜੁਰਮਾਨਾ ਲਗਾਉਣ ਦੇ ਆਦੇਸ਼

ਕਾਲਾਂਵਾਲੀ, 15 ਨਵੰਬਰ (ਭੁਪਿੰਦਰ ਪੰਨੀਵਾਲੀਆ)- ਖੇਤਰ 'ਚ ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ 'ਚ ਪ੍ਰਸ਼ਾਸਨ ਨੇ ਸਖਤੀ ਕਰ ਦਿੱਤੀ ਹੈ ਅਤੇ ਪ੍ਰਸ਼ਾਸਨਿਕ ਅਧਿਕਾਰੀ ਖੁਦ ਖੇਤਰ ਦੇ ਪਿੰਡਾਂ ਦਾ ਦੌਰਾ ਕਰ ਰਹੇ ਹਨ | ਇਸ ਕੜੀ 'ਚ ਐੱਸ. ਡੀ. ਐੱਮ. ਕਾਲਾਂਵਾਲੀ ਬਿਜੇਂਦਰ ਸਿੰਘ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX