ਤਾਜਾ ਖ਼ਬਰਾਂ


ਅੱਜ ਦਾ ਵਿਚਾਰ
. . .  1 day ago
ਅੱਜ ਦਾ ਵਿਚਾਰ
ਕਪੂਰਥਲਾ 'ਚ ਕੋਰੋਨਾ ਦਾ ਪਹਿਲਾ ਮਾਮਲਾ ਪਾਜ਼ੀਟਿਵ
. . .  1 day ago
ਕਪੂਰਥਲਾ, 6 ਅਪ੍ਰੈਲ (ਅਮਰਜੀਤ ਸਿੰਘ ਸਡਾਨਾ) - ਕਪੂਰਥਲਾ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਪਾਜ਼ੀਟਿਵ ਪਾਇਆ ਗਿਆ ਹੈ। ਕੋਰੋਨਾ ਵਾਇਰਸ ਦਾ ਪੀੜਤ 17 ਸਾਲਾ ਨੌਜਵਾਨ ਤਬਲੀਗ਼ੀ ਜਮਾਤ ਨਾਲ ਸਬੰਧਿਤ ਦੱਸਿਆ ਜਾ ਰਿਹਾ ਹੈ ਜੋ ਕਿ ਕਪੂਰਥਲਾ...
ਖਮਾਣੋਂ 'ਚ ਕੋਰੋਨਾ ਵਾਇਰਸ ਦੇ 2 ਪਾਜ਼ੀਟਿਵ ਮਾਮਲੇ ਆਏ ਸਾਹਮਣੇ
. . .  1 day ago
ਖਮਾਣੋਂ, 6 ਅਪ੍ਰੈਲ (ਮਨਮੋਹਨ ਸਿੰਘ ਕਲੇਰ, ਹਰਜੀਤ ਸਿੰਘ ਮਾਵੀ) - ਖਮਾਣੋਂ ਤਹਿਸੀਲ ਦੇ ਪਿੰਡ ਮਨੈਲੀ 'ਚ ਤਬਲੀਗ਼ੀ ਜਮਾਤ ਨਾਲ ਸਬੰਧਿਤ ਪਹੁੰਚੇ 11 ਲੋਕਾਂ 'ਚ 2 ਔਰਤਾਂ ਦੀ ਕੋਰੋਨਾ ਵਾਇਰਸ ਰਿਪੋਰਟ ਪਾਜ਼ੀਟਿਵ...
ਕੋਰੋਨਾ ਦੇ ਪਾਜ਼ੀਟਿਵ ਮਰੀਜ਼ ਦੀ ਪਤਨੀ ਤੇ ਪੁੱਤਰ ਦਾ ਕੋਰੋਨਾ ਟੈਸਟ ਵੀ ਪਾਜ਼ੀਟਿਵ
. . .  1 day ago
ਰੂਪਨਗਰ, 6 ਅਪ੍ਰੈਲ (ਸਤਨਾਮ ਸਿੰਘ ਸੱਤੀ) - ਰੂਪਨਗਰ ਦੇ ਪਿੰਡ ਚਤਾਮਲੀ ਦੇ ਕੋਰੋਨਾ ਪਾਜ਼ੀਟਿਵ ਮਰੀਜ਼ ਦੀ 54 ਸਾਲਾ ਪਤਨੀ ਅਤੇ 14 ਸਾਲਾ ਪੁੱਤਰ ਦੀ ਕੋਰੋਨਾ ਰਿਪੋਰਟ ਵੀ ਪਾਜ਼ੀਟਿਵ ਆਈ ਹੈ। ਇਸ ਦੀ ਪੁਸ਼ਟੀ ਡਿਪਟੀ ਕਮਿਸ਼ਨਰ...
ਅਲਬਰਟਾ ਸੂਬੇ ਅੰਦਰ 1250 ਕੇਸਾਂ ਵਿਚੋਂ 23 ਮੌਤਾਂ, 279 ਕੇਸ ਹੋਏ ਤੰਦਰੁਸਤ
. . .  1 day ago
ਕੈਲਗਰੀ, 6 ਅਪ੍ਰੈਲ (ਜਸਜੀਤ ਸਿੰਘ ਧਾਮੀ) - ਅਲਬਰਟਾ ਵਿਚ ਕੋਵਿਡ-19 ਨਾਲ ਪੀੜਤ 69 ਨਵੇਂ ਕੇਸ ਆਉਣ ਪਿੱਛੋਂ 24 ਘੰਟਿਆਂ ਬਾਅਦ ਆਈ ਰਿਪੋਰਟ ਵਿਚ ਗਿਣਤੀ ਹੁਣ 1250 ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 23 ਮੌਤਾਂ ਹੋ ਚੁੱਕੀਆਂ ਹਨ। ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਸੂਚਨਾ ਮੁਤਾਬਿਕ...
ਭਾਜਪਾ ਦਾ 40ਵਾਂ ਸਥਾਪਨਾ ਦਿਵਸ ਅੱਜ
. . .  1 day ago
ਨਵੀਂ ਦਿੱਲੀ, 6 ਅਪ੍ਰੈਲ - ਭਾਜਪਾ ਵੱਲੋਂ ਅੱਜ ਆਪਣਾ 40ਵਾਂ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ਪਾਰਟੀ ਨੇ ਆਪਣੇ ਸੰਸਥਾਪਕ ਮੈਂਬਰਾਂ ਤੇ ਵਰਕਰਾਂ ਦਾ ਧੰਨਵਾਦ...
ਅੱਜ ਵੀਡੀਓ ਕਾਨਫਰੰਂਸਿੰਗ ਰਾਹੀ ਹੋਵੇਗੀ ਕੇਂਦਰੀ ਕੈਬਨਿਟ ਦੀ ਮੀਟਿੰਗ
. . .  1 day ago
ਨਵੀਂ ਦਿੱਲੀ, 6 ਅਪ੍ਰੈਲ - ਕੋਰੋਨਾ ਵਾਇਰਸ ਦੇ ਚੱਲਦਿਆਂ ਕੇਂਦਰੀ ਕੈਬਨਿਟ ਦੀ ਮੀਟਿੰਗ ਅੱਜ ਦੁਪਹਿਰ 1 ਵਜੇ ਵੀਡੀਓ ਕਾਨਫਰੰਂਸਿੰਗ ਰਾਹੀ...
ਜਲੰਧਰ ਜ਼ਿਲ੍ਹੇ ‘ਚ ਜਾਰੀ ਹੋਈ ਸਬਜ਼ੀਆਂ ਤੇ ਫਲਾਂ ਦੀ ਅੱਜ ਦੀ ਰੇਟ ਲਿਸਟ
. . .  1 day ago
ਜਲੰਧਰ, 6 ਅਪ੍ਰੈਲ (ਚਿਰਾਗ਼ ਸ਼ਰਮਾ) - ਜਲੰਧਰ ਜ਼ਿਲ੍ਹੇ ‘ਚ ਅੱਜ ਫਲਾਂ ਤੇ ਸਬਜ਼ੀਆਂ ਦੀ ਰੇਟ ਲਿਸਟ ਜਾਰੀ ਹੋਈ ਹੈ। ਡਿਪਟੀ ਕਮਿਸ਼ਨਰ ਵੱਲੋਂ ਸਬਜ਼ੀਆਂ ਅਤੇ ਫਲ ਵੇਚਣ ਵਾਲਿਆਂ ਨੂੰ ਤੈਅ ਭਾਅ ਅਨੁਸਾਰ ਹੀ ਸਬਜ਼ੀਆਂ...
ਪੁਲਿਸ ਪ੍ਰਸ਼ਾਸਨ ਵੱਲੋਂ ਜੰਡਿਆਲਾ ਗੁਰੂ ਪੂਰੀ ਤਰ੍ਹਾਂ ਸੀਲ
. . .  1 day ago
ਜੰਡਿਆਲਾ ਗੁਰੂ, 6 ਅਪ੍ਰੈਲ (ਰਣਜੀਤ ਸਿੰਘ ਜੋਸਨ) - ਕੋਰੋਨਾ ਵਾਇਰਸ ਨੂੰ ਲੈ ਕੇ ਲੋਕਾਂ ਨੂੰ ਘਰਾਂ ਅੰਦਰ ਰੱਖਣ ਲਈ ਸਰਕਾਰ ਵੱਲੋਂ ਲਗਾਏ ਗਏ ਕਰਫ਼ਿਊ ਦੇ ਚੱਲਦਿਆਂ ਪੁਲਿਸ ਪ੍ਰਸ਼ਾਸਨ ਵੱਲੋਂ ਜੰਡਿਆਲਾ ਗੁਰੂ ਨੂੰ...
ਕੋਰੋਨਾ ਵਾਇਰਸ ਕਾਰਨ ਪੰਜਾਬ 'ਚ 8ਵੀਂ ਮੌਤ
. . .  1 day ago
ਅੰਮ੍ਰਿਤਸਰ, 6 ਅਪ੍ਰੈਲ (ਹਰਮਿੰਦਰ ਸਿੰਘ) ਸਥਾਨਕ ਫੋਰਟਿਸ ਹਸਪਤਾਲ ਵਿਖੇ ਜੇਰੇ ਇਲਾਜ ਕੋਰੋਨ ਪੀੜਤ ਵਿਅਕਤੀ ਦੀ ਅੱਜ ਸਵੇਰੇ ਮੌਤ ਹੋ ਗਈ, ਜਿਸ ਦੀ ਪਹਿਚਾਣ (65 ਸਾਲ) ਵਜੋਂ ਹੈ, ਜੋ ਕਿ ਨਗਰ ਨਿਗਮ ਅੰਮ੍ਰਿਤਸਰ ਤੋਂ ਬਤੌਰ ਨਿਗਰਾਨ ਇੰਜੀਨੀਅਰ ਸੇਵਾ ਮੁਕਤ ਹੋਇਆ...
ਮੁਹਾਲੀ ਵਿਖੇ ਕਰੋਨਾ ਵਾਇਰਸ ਦਾ ਇੱਕ ਹੋਰ ਮਾਮਲਾ ਆਇਆ ਸਾਹਮਣੇ
. . .  1 day ago
ਐੱਸ.ਏ.ਐੱਸ ਨਗਰ, 6 ਅਪ੍ਰੈਲ (ਕੇ ਐੱਸ ਰਾਣਾ ) - ਮੁਹਾਲੀ ਵਿਚਲੇ ਸੈਕਟਰ 68 ਵਿਖੇ ਕਰੋਨਾ ਵਾਇਰਸ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ, ਜੋ ਕਿ ਦਿੱਲੀ ਵਿਖੇ ਤਬਲੀਗ਼ੀ ਜਮਾਤ ਵਿਚ...
ਚੀਨ 'ਚ ਕੋਰੋਨਾ ਦੇ 38 ਪ੍ਰਵਾਸੀ ਮਾਮਲੇ ਪਾਜ਼ੀਟਿਵ, ਇੱਕ ਦੀ ਮੌਤ
. . .  1 day ago
ਬੀਜਿੰਗ, 6 ਅਪ੍ਰੈਲ - ਚੀਨ 'ਚ 38 ਪ੍ਰਵਾਸੀਆਂ ਦੀ ਕੋਰੋਨਾ ਵਾਇਰਸ ਦੀ ਰਿਪੋਰਟ ਪਾਜ਼ੀਟਿਵ ਆਈ ਹੈ, ਜਦਕਿ ਇੱਕ ਦੀ ਮੌਤ ਹੋਈ...
ਸ੍ਰੀ ਮੁਕਤਸਰ ਸਾਹਿਬ ਵਿਖੇ 13 ਵਿਅਕਤੀਆਂ ਦੀ ਰਿਪੋਰਟ ਆਈ ਨੈਗੇਟਿਵ
. . .  1 day ago
ਸ੍ਰੀ ਮੁਕਤਸਰ ਸਾਹਿਬ, 6 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਹਸਪਤਾਲ 'ਚ ਆਈਸੋਲੇਸ਼ਨ ਵਾਰਡ 'ਚ ਦਾਖ਼ਲ...
ਕਨਿਕਾ ਕਪੂਰ ਨੂੰ ਹਸਪਤਾਲ ਤੋਂ ਮਿਲੀ ਛੁੱਟੀ
. . .  1 day ago
ਲਖਨਊ, 6 ਅਪ੍ਰੈਲ- ਕੋਰੋਨਾ ਵਾਇਰਸ ਪਾਜ਼ੀਟਿਵ ਬਾਲੀਵੁੱਡ ਗਾਇਕਾ ਕਨਿਕਾ ਕਪੂਰ ਨੂੰ ਆਖ਼ਰਕਾਰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਕਨਿਕ ਕਪੂਰ ਦਾ...
ਅਣਪਛਾਤੇ ਚੋਰਾਂ ਵੱਲੋਂ ਢਿਲਵਾਂ ਸੇਵਾ ਕੇਂਦਰ 'ਚ ਕੀਮਤੀ ਸਮਾਨ ਦੀ ਚੋਰੀ
. . .  1 day ago
ਢਿਲਵਾਂ, 6 ਅਪ੍ਰੈਲ (ਗੋਬਿੰਦ ਸੁਖੀਜਾ, ਪਲਵਿੰਦਰ ਸਿੰਘ)- ਅਣਪਛਾਤੇ ਚੋਰਾਂ ਨੇ ਕਰਫਿਊ ਦਾ ਲਾਹਾ ਲੈਂਦਿਆਂ ਢਿਲਵਾਂ ਸੇਵਾ ਕੇਂਦਰ ਵਿਖੇ ਕੀਮਤੀ ਸਮਾਨ ...
ਭਾਜਪਾ ਦੇ 40ਵੇਂ ਸਥਾਪਨਾ ਦਿਵਸ ਮੌਕੇ ਪ੍ਰਧਾਨ ਮੰਤਰੀ ਮੋਦੀ ਕਰ ਰਹੇ ਹਨ ਸੰਬੋਧਨ
. . .  1 day ago
ਨਿਊਯਾਰਕ 'ਚ ਇਕ ਟਾਈਗਰ ਨੂੰ ਹੋਇਆ ਕੋਰੋਨਾ
. . .  1 day ago
ਲੋਕ ਸਭਾ ਮੈਂਬਰ ਬਿੱਟੂ ਨੂੰ ਵੀ ਘਰ ਵਿਚ ਇਕਾਂਤਵਾਸ ਰਹਿਣਾ ਪਿਆ
. . .  1 day ago
ਦੋ ਕੋਰੋਨਾ ਮਰੀਜ਼ ਸਾਹਮਣੇ ਆਉਣ 'ਤੇ ਦੋ ਪਿੰਡ ਕੀਤੇ ਗਏ ਸੀਲ
. . .  1 day ago
ਕੋਰੋਨਾ ਵਾਇਰਸ ਸੰਬੰਧੀ ਡੀ.ਜੀ.ਪੀ ਪੰਜਾਬ ਦਿਨਕਰ ਗੁਪਤਾ ਕੱਲ੍ਹ ਲਾਈਵ ਹੋ ਕੇ ਪੰਜਾਬ ਵਾਸੀਆਂ ਦੇ ਹੋਣਗੇ ਰੂ-ਬ-ਰੂ
. . .  1 day ago
ਜਲੰਧਰ ਜ਼ਿਲ੍ਹੇ ‘ਚ ਜਾਰੀ ਹੋਈ ਸਬਜ਼ੀਆਂ ਤੇ ਫਲਾਂ ਦੀ ਅੱਜ ਦੀ ਰੇਟ ਲਿਸਟ
. . .  2 days ago
ਭੋਪਾਲ 'ਚ 61 ਕੋਰੋਨਾ ਪਾਜ਼ੀਟਿਵ ਮਰੀਜ਼, 32 ਸਿਹਤ ਵਿਭਾਗ ਦੇ ਸ਼ਾਮਲ
. . .  1 day ago
ਮਹਾਰਾਸ਼ਟਰ 'ਚ ਅੱਜ ਕੋਰੋਨਾ ਪੀੜਤ 7 ਵਿਅਕਤੀਆਂ ਦੀ ਮੌਤ
. . .  1 day ago
ਪਾਜ਼ੀਟਿਵ ਜਮਾਤੀਆਂ ਨਾਲ ਮੇਲ-ਮਿਲਾਪ ਵਾਲਿਆ ਚੋਂ 7 ਦੇ ਨਮੂਨੇ ਨੈਗੇਟਿਵ ਆਏ
. . .  1 day ago
ਚੰਡੀਗੜ੍ਹ -ਸ੍ਰੀ ਗੁਰੂ ਨਾਭਾ ਦਾਸ ਜੀ ਦੇ ਜਨਮ ਦਿਵਸ ਮੌਕੇ 8 ਅਪ੍ਰੈਲ ਨੂੰ ਪੰਜਾਬ ਸਰਕਾਰ ਵੱਲੋਂ ਛੁੱਟੀ ਦਾ ਐਲਾਨ
. . .  1 day ago
ਕੋਰੋਨਾ ਵਾਇਰਸ ਪਾਜ਼ੀਟਿਵ ਦੇ 4 ਹੋਰ ਨਵੇ ਮਾਮਲੇ ਆਏ ,ਪੀੜਤਾਂ ਦੇ ਪਿੰਡ ਅਤੇ ਇਲਾਕੇ ਕੀਤੇ ਗਏ ਸੀਲ
. . .  1 day ago
ਕੋਰੋਨਾ ਵਾਇਰਸ ਦੇ ਤੰਦਰੁਸਤ ਹੋਏ ਮਰੀਜ਼ ਫਤਿਹ ਸਿੰਘ ਵੱਲੋਂ ਖ਼ੁਲਾਸਾ
. . .  1 day ago
ਝੁੱਗੀ-ਝੌਪੜੀ ਵਾਲਿਆਂ ਨੂੰ ਰਾਸ਼ਨ ਦੀ ਸਪਲਾਈ ਕਰਨ ਬਦਲੇ ਐੱਸ.ਐੱਚ.ਓ. ਦੀ ਮੁੱਖ ਮੰਤਰੀ ਵੱਲੋਂ ਐਵਾਰਡ ਲਈ ਚੋਣ
. . .  1 day ago
ਮਨੈਲੀ ਪਾਜ਼ੀਟਿਵ ਔਰਤਾਂ ਨਾਲ ਸੰਪਰਕ 'ਚ ਆਏ 17 ਲੋਕਾਂ ਦੇ ਸੈਂਪਲ ਲਏ ਗਏ - ਸਿਵਲ ਸਰਜਨ
. . .  1 day ago
ਪੰਜਾਬ ਸਰਕਾਰ ਵੱਲੋਂ ਪਿੰਡਾਂ ਤੇ ਸ਼ਹਿਰਾਂ ਦੇ ਸਰਕਾਰੀ ਤੇ ਨਿੱਜੀ ਹਸਪਤਾਲਾਂ ਵਿਚ ਓ.ਪੀ.ਡੀਜ ਖੋਲ੍ਹਣ ਦੇ ਆਦੇਸ਼ ਜਾਰੀ
. . .  1 day ago
ਕੋਰੋਨਾ ਵਾਇਰਸ ਦੇ ਤੰਦਰੁਸਤ ਹੋਏ ਮਰੀਜ਼ ਫਤਿਹ ਸਿੰਘ ਵੱਲੋਂ ਖ਼ੁਲਾਸਾ
. . .  1 day ago
ਪੰਜਾਬ 'ਚ ਹੁਣ ਤੱਕ ਕੋਰੋਨਾ ਦੇ 79 ਮਾਮਲਿਆਂ ਦੀ ਪੁਸ਼ਟੀ
. . .  1 day ago
ਤਨਖ਼ਾਹਾਂ 'ਚ ਕਟੌਤੀ ਨੂੰ ਲੈ ਕੇ ਬਿਜਲੀ ਕਾਮਿਆਂ ਵੱਲੋਂ ਨਾਅਰੇਬਾਜ਼ੀ
. . .  1 day ago
ਲੰਗਰ ਵਾਸਤੇ ਰਸਦਾ ਦੀ ਖ਼ਰੀਦ ਪੀ.ਡੀ.ਐੱਸ ਰੇਟਾਂ 'ਤੇ ਦੇਣ 'ਤੇ ਭਾਈ ਲੌਂਗੋਵਾਲ ਵੱਲੋਂ ਕੇਂਦਰ ਦਾ ਧੰਨਵਾਦ
. . .  1 day ago
ਸਮਾਜ ਸੇਵੀ ਸ਼੍ਰੀ ਸੰਜੀਵ ਅਗਰਵਾਲ ਜੀ ਵੱਲੋਂ ਨਗਰ ਕੌਂਸਲ ਭੋਗਪੁਰ ਦੇ ਸਫ਼ਾਈ ਕਰਮਚਾਰੀਆਂ ਨੂੰ ਕੀਤਾ ਸਨਮਾਨਿਤ
. . .  1 day ago
ਭਗਵੰਤ ਮਾਨ ਨੇ ਕੈਪਟਨ ਨੂੰ ਕੇਜਰੀਵਾਲ ਸਰਕਾਰ ਦੀ ਤਰ੍ਹਾਂ ਲੋਕਾਂ ਦੇ ਹਿਤਾਂ 'ਚ ਫ਼ੈਸਲੇ ਲੈਣ ਦੀ ਕੀਤੀ ਅਪੀਲ
. . .  1 day ago
ਸੈਣੀਮਾਜਰਾ ਵਿਖੇ ਨੌਜਵਾਨਾਂ ਨੇ ਤਿਆਰ ਕੀਤਾ ਸੈਨੀਟਾਈਜ਼ਰ ਕੈਬਿਨ
. . .  1 day ago
ਲੋੜਵੰਦਾਂ ਲਈ ਲੰਗਰ ਤਿਆਰ ਕਰ ਰਹੇ ਸੇਵਾਦਾਰਾਂ ਦੀ ਹੌਸਲਾ ਅਫ਼ਜਾਈ ਕਰਨ ਗੜ੍ਹਸ਼ੰਕਰ ਪਹੁੰਚੇ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ
. . .  1 day ago
ਹਾਕੀ ਸਟੇਡੀਅਮ ਫ਼ੇਜ਼ 9 ਨੂੰ ਬਣਾਇਆ ਗਿਆ ਆਰਜ਼ੀ ਜੇਲ੍ਹ
. . .  1 day ago
ਪਿੰਡ ਜਾਣੀਆਂ ਦੇ ਵਾਸੀਆਂ ਨੇ ਪਿੰਡ ਨੂੰ ਕੀਤਾ ਸੀਲ
. . .  1 day ago
ਆਨ ਲਾਈਨ ਪ੍ਰਣਾਲੀ ਦੁਆਰਾ ਹੀ ਜਾਰੀ ਕੀਤੇ ਜਾਣਗੇ ਪਾਸ : ਐੱਸ.ਡੀ.ਐਮ
. . .  1 day ago
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਰ ਰਹੇ ਹਨ ਸੰਬੋਧਨ
. . .  1 day ago
ਫੂਡ ਸਪਲਾਈ ਵਿਭਾਗ ਵੱਲੋਂ ਕੁੱਝ ਲਾਭਪਾਤਰੀਆਂ ਨੂੰ ਕਣਕ ਦਿੱਤੇ ਜਾਣ 'ਤੇ ਪਿੰਡ ਵਾਸੀਆਂ ਵੱਲੋਂ ਵਿਰੋਧ
. . .  1 day ago
ਪਿੰਡਾਂ ਦੀ ਮੁਕੰਮਲ ਤਾਲਾਬੰਦੀ ਕਰਨ ਲਈ ਪੰਚਾਇਤਾਂ ਨੇ ਕੀਤੀ ਮੀਟਿੰਗ
. . .  1 day ago
ਜਵਾਹਰਪੁਰ ਦੇ ਪੰਚ ਦੇ ਪਿਉ, ਭਰਾ ਅਤੇ ਪਤਨੀ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  1 day ago
ਤਬਲੀਗ਼ੀ ਜਮਾਤ 'ਚ ਸ਼ਾਮਿਲ ਖੰਨਾ ਵਾਸੀ ਦੇ ਨਜ਼ਦੀਕੀ ਕੋਰੋਨਾ ਨੈਗੇਟਿਵ
. . .  1 day ago
ਜਮਾਤੀ ਹਬੀਬ ਦੀ ਰਿਪੋਰਟ ਆਈ ਨੈਗੇਟਿਵ
. . .  1 day ago
ਕੋਰੋਨਾ ਪੀੜਤ ਮਹਿਲਾ ਦੇ ਪਰਿਵਾਰ ਨੇ ਸਸਕਾਰ ਕਰਨ ਤੋਂ ਕੀਤਾ ਮਨਾ
. . .  1 day ago
ਕਿਸਾਨਾਂ ਨੂੰ ਮੰਡੀਆਂ 'ਚ ਕਣਕ ਵੇਚਣ ਲਈ ਨੰਬਰ ਜਾਰੀ ਕਰਾਂਗੇ- ਆਸ਼ੂ
. . .  1 day ago
ਚੰਡੀਗੜ੍ਹ ਦੇ ਸੈਕਟਰ 17 ਦੇ ਇਕ ਸ਼ੋਅ ਰੂਮ 'ਚ ਲੱਗੀ ਭਿਆਨਕ ਅੱਗ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 1 ਮੱਘਰ ਸੰਮਤ 550

ਜਲੰਧਰ

ਮੌਜੂੂਦਾ ਚਾਲ ਨਾਲ ਅਗਲੇ ਸਾਲ ਤੱਕ ਵੀ ਪੂਰਾ ਨਹੀਂ ਹੋ ਸਕਦਾ ਫ਼ਲਾਈ ਓਵਰਾਂ ਦਾ ਕੰਮ

ਸ਼ਿਵ ਸ਼ਰਮਾ, ਪਵਨ ਖਰਬੰਦਾ
ਜਲੰਧਰ, 15 ਨਵੰਬਰ- ਪਾਣੀਪਤ ਤੋਂ ਜਲੰਧਰ ਤੱਕ ਦਾ 265 ਕਿੱਲੋਮੀਟਰ ਦਾ 6 ਮਾਰਗੀ ਕੌਮੀ ਰਾਜ ਮਾਰਗ ਜਲੰਧਰ ਦੇ ਦੋ ਫਲਾਈ ਓਵਰਾਂ ਪੀ. ਏ. ਪੀ. ਤੇ ਰਾਮਾ ਮੰਡੀ ਦੇ ਫਲਾਈ ਓਵਰਾਂ ਨੂੰ ਛੱਡ ਕੇ ਕੰਮ ਪੂਰਾ ਹੋ ਚੁੱਕਾ ਹੈ ਤੇ ਪੀ. ਏ. ਪੀ. ਫਲਾਈ ਓਵਰ ਦੇ ਕੰਮ ਸ਼ੁਰੂ ਹੋਣ ਤੋਂ ਬਾਅਦ ਲੋਕਾਂ ਨੂੰ ਇਹ ਖ਼ਦਸ਼ਾ ਹੈ ਕਿ ਜਿਸ ਮੱਠੀ ਚਾਲ ਨਾਲ ਕੰਮ ਚੱਲ ਰਿਹਾ ਹੈ ਕਿ ਅਗਲੇ ਸਾਲ ਤੱਕ ਇਹ ਕੰਮ ਸਮੇਂ ਸਿਰ ਪੂਰੇ ਹੋ ਜਾਣਗੇ? ਦੋਵੇਂ ਫਲਾਈ ਓਵਰਾਂ ਦਾ ਕੰਮ ਤੇਜ਼ੀ ਨਾਲ ਪੂਰਾ ਕਰਵਾਉਣ ਲਈ ਡੀ. ਸੀ. ਵਰਿੰਦਰ ਕੁਮਾਰ ਸ਼ਰਮਾ ਆਪ ਕਾਫ਼ੀ ਦਿਲਚਸਪੀ ਲੈਂਦੇ ਰਹੇ ਹਨ ਤੇ ਉਨ੍ਹਾਂ ਨੇ ਹੀ ਪੀ. ਏ. ਪੀ.ਫਲਾਈ ਓਵਰ ਨੂੰ ਮਾਰਚ 2019 ਤੱਕ ਤੇ ਰਾਮਾ ਮੰਡੀ ਦੇ ਫਲਾਈ ਓਵਰ ਨੂੰ ਜੂਨ 2019 ਤੱਕ ਪੂਰਾ ਕਰਨ ਦੀ ਸਖ਼ਤ ਹਦਾਇਤ ਦੇ ਦਿੱਤੀ ਹੈ | ਹੁਣ ਪੀ.ਏ. ਪੀ. ਫਲਾਈ ਓਵਰ ਦੀ ਉਸਾਰੀ ਲਈ ਮੁੱਖ ਰੋਡ 'ਤੇ ਟ੍ਰੈਫ਼ਿਕ ਦਾ ਰੂਟ ਬਦਲ ਕੇ ਸਰਵਿਸ ਸੜਕ 'ਤੇ ਸ਼ੁਰੂ ਕਰ ਦਿੱਤੀ ਗਈ ਹੈ ਪਰ ਇਹ ਕੰਮ ਆਪਣੇ ਤੈਅ ਸਮੇਂ ਤੋਂ 7 ਸਾਲ ਦੀ ਦੇਰੀ ਨਾਲ ਚੱਲ ਰਿਹਾ ਹੈ ਜਦਕਿ ਇਸ ਕੌਮੀ ਰਾਜ ਮਾਰਗ 'ਤੇ ਕਈ ਸਾਲਾਂ ਤੋਂ ਲੋਕ ਟੋਲ ਪਲਾਜ਼ਾ ਦੀ ਅਦਾਇਗੀ ਕਰ ਰਹੇ ਹਨ | ਇਸ ਵੇਲੇ ਜਲੰਧਰ ਵਿਚ ਪੈਂਦੇ ਪਰਾਗਪੁਰ ਤੋਂ ਲੈ ਕੇ ਬਿਧੀਪੁਰ ਤੱਕ ਹੀ 22 ਕਿੱਲੋਮੀਟਰ ਦੇ ਰਸਤੇ ਵਿਚ ਦੋ ਫਲਾਈ ਓਵਰ ਅਹਿਮ ਹੈ ਜਿਨ੍ਹਾਂ ਦਾ ਕੰਮ ਪੂਰਾ ਕੀਤਾ ਜਾਣਾ ਹੈ | ਕਈ ਤਰ੍ਹਾਂ ਦੇ ਵਿਵਾਦਾਂ ਕਰ ਕੇ ਹੀ ਸਮੇਂ ਸਿਰ ਫਲਾਈ ਓਵਰਾਂ ਦਾ ਕੰਮ ਪੂਰਾ ਨਹੀਂ ਕੀਤਾ ਜਾ ਸਕਿਆ ਹੈ | ਪਾਣੀਪਤ ਤੋਂ ਲੈ ਕੇ ਜਲੰਧਰ ਤੱਕ ਕੌਮੀ ਰਾਜ ਮਾਰਗ ਦੀ ਨਵੀਂ ਉਸਾਰੀ ਦਾ ਕੰਮ ਉਂਜ ਸਾਲ 2007 ਵਿਚ ਸ਼ੁਰੂ ਹੋਇਆ ਸੀ ਜਿਹੜਾ ਕਿ ਤਿੰਨ ਸਾਲ ਵਿਚ ਪੂਰਾ ਹੋ ਜਾਣਾ ਸੀ ਪਰ ਜਲੰਧਰ ਦੇ ਹਿੱਸੇ ਵਿਚ ਆਉਂਦੇ ਦੋ ਫਲਾਈ ਓਵਰਾਂ ਦਾ ਕੰਮ ਅਜੇ ਤੱਕ 7 ਸਾਲ ਦੇ ਸਮੇਂ ਵਿਚ ਪੂਰਾ ਨਹੀਂ ਹੋ ਸਕਿਆ ਸੀ | ਜਲੰਧਰ ਦੇ ਹਿੱਸੇ ਵਿਚ ਨਿਕਲਦੇ ਕੌਮੀ ਰਾਜ ਮਾਰਗ ਦੇ ਲਟਕਣ ਦੇ ਕਈ ਕਾਰਨ ਦੱਸੇ ਜਾਂਦੇ ਹਨ ਜਿਨ੍ਹਾਂ ਵਿਚ ਤਾਂ ਬੀ. ਬੀ. ਐਮ. ਬੀ. ਨੇ ਵੀ ਆਪਣੀ ਜਗ੍ਹਾ ਦੇਣੀ ਹੈ | ਇਸ ਤਰ੍ਹਾਂ ਨਾਲ ਬਿਜਲੀ ਦੀਆਂ ਤਾਰਾਂ ਨੂੰ ਹਟਾਉਣ ਦੇ ਕੰਮ ਵਿਚ ਵੀ ਦੇਰੀ ਹੁੰਦੀ ਰਹੀ ਹੈ | ਫ਼ੌਜ ਦੀ ਜਗ੍ਹਾ ਲੈਣ ਲਈ ਕੌਮੀ ਰਾਜ ਮਾਰਗ ਅਥਾਰਿਟੀ ਨੂੰ ਲੰਬਾ ਸਮਾਂ ਲੱਗਿਆ ਤੇ ਇਸ ਸੜਕ ਨੂੰ ਤਾਂ ਹੀ 50 ਫੁੱਟ ਚੌੜੀ ਕੀਤੀ ਜਾ ਸਕੀ ਹੈ | ਹੁਣ ਵੀ ਪੀ. ਏ. ਪੀ. ਪਾਸੇ ਤੋਂ 100 ਫ਼ੀਸਦੀ ਅਪਰੋਚ ਰੋਡ ਬਣ ਗਈ ਹੈ ਜਦ ਕਿ ਰਾਮਾ ਮੰਡੀ ਵਾਲੇ ਫਲਾਈ ਓਵਰ ਵਾਲੇ ਪਾਸੇ ਤਾਂ 6 ਸਾਲਾਂ ਤੋਂ ਸਿਰਫ਼ ਸਲੈਬਾਂ ਹੀ ਪਾਈਆਂ ਗਈਆਂ ਹਨ ਤੇ ਇਹ ਕੰਮ ਅੱਗੇ ਨਹੀਂ ਤੋਰਿਆ ਗਿਆ ਹੈ | ਅਜੇ ਤੱਕ ਇਸ ਪਾਸੇ ਅਪਰੋਚ ਰੋਡ ਦਾ ਕੰਮ ਨਹੀਂ ਕਰਵਾਇਆ ਜਾ ਸਕਿਆ ਹੈ | ਜਲੰਧਰ ਵਾਲੇ ਹਿੱਸੇ ਨੂੰ ਪੂਰਾ ਕਰਵਾਉਣ ਲਈ ਜਲੰਧਰ ਦੇ ਡੀ. ਸੀ. ਵਰਿੰਦਰ ਕੁਮਾਰ ਸ਼ਰਮਾ ਨੇ ਵੀ ਕਾਫ਼ੀ ਮਿਹਨਤ ਕੀਤੀ ਹੈ ਜਿਹੜੇ ਕਿ ਸਮੇਂ-ਸਮੇਂ ਸਿਰ ਮੌਕੇ 'ਤੇ ਜਾ ਕੇ ਇਸ ਰਾਜ ਮਾਰਗ ਤੇ ਫਲਾਈ ਓਵਰਾਂ ਦੇ ਕੰਮ ਨੂੰ ਤੇਜ਼ੀ ਨਾਲ ਨਿਪਟਾਉਣ ਦੀਆਂ ਹਦਾਇਤਾਂ ਦਿੱਤੀਆਂ ਸਨ | ਐਮ. ਪੀ. ਚੌਧਰੀ ਸੰਤੋਖ ਸਿੰਘ ਵੀ ਜਲੰਧਰ ਵਿਚ ਦੋਵੇਂ ਚੌਕਾਂ ਵਿਚ ਲੱਗਦੇ ਜਾਮ ਤੇ ਫਲਾਈ ਓਵਰਾਂ ਦੇ ਨਾ ਬਣਨ ਦਾ ਮਸਲਾ ਵੀ ਲੋਕ-ਸਭਾ ਵਿਚ ਉਠਾ ਚੁੱਕੇ ਹਨ |
ਹੁਣ ਤੱਕ 150 ਤੋਂ ਜ਼ਿਆਦਾ ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ
ਰਾਮਾ ਮੰਡੀ ਤੇ ਪੀ. ਏ. ਪੀ. ਚੌਕ 'ਚ ਫਲਾਈ ਓਵਰਾਂ ਦਾ ਕੰਮ ਸਾਲਾਂ ਤੋਂ ਲਟਕੇ ਹੋਣ ਕਾਰਨ ਵੀ ਹੁਣ ਤੱਕ 150 ਤੋਂ ਜ਼ਿਆਦਾ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ ਤੇ ਇਸ ਦਾ ਕੋਈ ਜਵਾਬ ਕੌਮੀ ਰਾਜ ਮਾਰਗ ਅਥਾਰਿਟੀ ਦੇਣ ਲਈ ਤਿਆਰ ਨਹੀਂ ਹੈ | ਪੀ. ਏ. ਪੀ. ਚੌਕ ਵਿਚ ਚਾਹੇ ਟ੍ਰੈਫ਼ਿਕ ਪੁਲਿਸ ਨਿੱਜੀ ਬੱਸਾਂ ਨੂੰ ਕੰਟਰੋਲ ਕਰਨ ਲਈ ਚੌਕਸ ਨਜ਼ਰ ਆਉਂਦੀ ਹੈ ਪਰ ਉਨ੍ਹਾਂ ਦੀ ਚੌਕਸੀ ਵੀ ਨਿਰਦੋਸ਼ ਲੋਕਾਂ ਨੂੰ ਨਹੀਂ ਬਚਾ ਸਕੀ ਹੈ | ਫਲਾਈ ਓਵਰ ਅਜੇ ਤੱਕ ਪੂਰੇ ਨਹੀਂ ਹੋਏ ਪਰ ਟੋਲ ਪਲਾਜ਼ਾ ਤੋਂ ਲੋਕਾਂ ਤੋਂ ਹਰ ਮਹੀਨੇ ਲੱਖਾਂ ਰੁਪਏ ਦੀ ਵਸੂਲੀ ਕੀਤੀ ਜਾਂਦੀ ਹੈ ਪਰ ਰਾਹਤ ਦੇਣ ਦੇ ਨਾਂਅ 'ਤੇ ਕੋਈ ਵਿਭਾਗ ਆਪਣੀ ਜ਼ਿੰਮੇਵਾਰੀ ਨਿਭਾਉਣ ਵਿਚ ਅਸਫਲ ਰਹੇ ਹਨ |
ਰੂਟ ਬਦਲਿਆ ਪਰ ਸਰਵਿਸ ਰੋਡ 'ਚ ਕਈ ਖ਼ਾਮੀਆਂ
ਪੀ. ਏ. ਪੀ. ਚੌਕ ਦਾ ਚਾਹੇ ਰੂਟ ਬਦਲ ਦਿੱਤਾ ਗਿਆ ਹੈ ਪਰ ਅਜੇ ਵੀ ਸਰਵਿਸ ਸੜਕ 'ਤੇ ਕਈ ਖ਼ਾਮੀਆਂ ਨਜ਼ਰ ਆ ਰਹੀਆਂ ਹਨ | ਜਿਨ੍ਹਾਂ 'ਚ ਪੀ. ਏ. ਪੀ. ਦੇ 5 ਨੰਬਰ ਗੇਟ ਦੇ ਅੱਗੇ ਫਲਾਈ ਓਵਰ ਚੌੜਾ ਕਰਨ ਦੀ ਲੋੜ ਹੈ ਕਿਉਂਕਿ ਚੁਗਿੱਟੀ ਵਾਲਾ ਪੁਲ ਕਾਫ਼ੀ ਚੌੜਾ ਹੈ ਤੇ ਪੀ. ਏ. ਪੀ. ਦੀ ਚੌੜਾਈ ਘੱਟ ਹੈ |
2. ਸਰਵਿਸ ਰੋਡ 'ਤੇ ਪੀ. ਏ. ਪੀ. ਤੋਂ ਲੈ ਕੇ ਰਾਮਾ ਮੰਡੀ ਤੱਕ ਕੋਈ ਵੀ ਸਟਰੀਟ ਲਾਈਟ ਨਹੀਂ ਹੈ ਜਿਸ ਕਰਕੇ ਹਾਦਸਾ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ |
3. ਪਠਾਨਕੋਟ ਤੋਂ ਜਦੋਂ ਲੋਕ ਜਲੰਧਰ ਆਉਂਦੇ ਹਨ ਤਾਂ ਫਗਵਾੜਾ ਤੇ ਜਲੰਧਰ ਜਾਂਦੇ ਹਨ ਤਾਂ ਸਿਗਨਲ ਲਾਈਟਾਂ ਲੱਗਣੀਆਂ ਜ਼ਰੂਰੀ ਹਨ | ਰਾਤ ਨੂੰ ਯੈਲੋ ਲਾਈਟਾਂ ਲੱਗਣ ਦੀ ਮੰਗ ਕੀਤੀ ਜਾ ਰਹੀ ਹੈ |
4. ਭੂਰ ਮੰਡੀ ਵਾਲੀ ਸੜਕ ਨੂੰ ਵੀ ਖੁੱਲ੍ਹਾ ਕਰਨਾ ਦੀ ਲੋੜ ਹੈ ਤਾਂ ਜੋ ਲੋਕਾਂ ਨੂੰ ਟ੍ਰੈਫ਼ਿਕ 'ਚ ਕੋਈ ਵੀ ਸਮੱਸਿਆ ਨਾ ਆ ਸਕੇ | ਉਂਜ ਇਸ ਜਗਾ 'ਤੇ ਹੋਏ ਕਬਜ਼ਿਆਂ ਬਾਰੇ ਵੀ ਕਾਰਵਾਈ ਕਰ ਕੇ ਸੜਕ ਖੁੱਲ੍ਹੀ ਕਰਵਾਉਣੀ ਚਾਹੀਦੀ ਹੈ |
ਰਸਤੇ 'ਚ ਟੈਂਕ ਵੀ ਬਣੇ ਰੁਕਾਵਟ
ਰਾਮਾ ਮੰਡੀ ਤੋਂ ਪੀ. ਏ. ਪੀ. ਆਉਣ ਵਾਲੀ ਸੜਕ ਤਾਂ ਸਿੱਧੀ ਬਣਦੀ ਹੈ ਪਰ ਭੂਰ ਮੰਡੀ ਦੇ ਸਾਹਮਣੇ ਪਏ ਟੈਂਕਾਂ ਕਰਕੇ ਇਸ ਸੜਕ ਤੋਂ ਮੋੜ ਦਿੱਤਾ ਗਿਆ ਹੈ | ਇਸ ਜਗਾ 'ਤੇ ਚਾਹੇ ਸਾਲਾਂ ਤੋਂ ਟੈਂਕ ਪਏ ਹਨ ਤੇ ਇਹ ਫ਼ੌਜ ਦਾ ਮਾਣ ਹਨ ਪਰ ਚਰਚਾ ਇਹ ਵੀ ਹੋ ਰਹੀ ਕਿ ਟੈਂਕਾਂ ਨੂੰ ਪਿੱਛੇ ਕਰਵਾਉਣ ਲਈ ਵੀ ਲੱਖਾਂ ਰੁਪਏ ਦਾ ਖਰਚਾ ਹੈ ਕਿਉਂਕਿ ਇਸ ਲਈ ਵੱਡੀਆਂ ਕਰੇਨਾਂ ਮੰਗਵਾਉਣੀਆਂ ਪੈਣੀਆਂ ਹਨ ਪਰ ਖ਼ਰਚੇ ਨੂੰ ਦੇਖ ਕੇ ਵੀ ਕੰਪਨੀ ਨੂੰ ਇਸ ਕੰਮ ਨੂੰ ਨਹੀਂ ਕੀਤਾ ਸਗੋਂ ਇਸ ਜਗਾ 'ਤੇ ਕੁਝ ਮੋੜ ਪਾ ਦਿੱਤਾ ਗਿਆ ਹੈ | ਸਿੱਧੀ ਆਉਂਦੀ ਸੜਕ ਵਿਚ ਟੈਂਕਾਂ ਕਰਕੇ ਮੋੜ ਪੈਣ ਨਾਲ ਲੋਕ ਜ਼ਰੂਰ ਪ੍ਰੇਸ਼ਾਨ ਹੁੰਦੇ ਹਨ |
ਪਿਛਲੇ ਕੁਝ ਸਮੇਂ ਤੋਂ ਰਾਮਾ ਮੰਡੀ ਅਤੇ ਪੀ. ਏ. ਪੀ. ਫਲਾਈ ਓਵਰਾਂ ਦੇ ਕੰਮ ਨੂੰ ਪੂਰਾ ਕਰਵਾਉਣ ਉਚੇਚੇ ਤੌਰ 'ਤੇ ਯਤਨ ਕਰਦੇ ਰਹੇ ਡੀ. ਸੀ. ਵਰਿੰਦਰ ਕੁਮਾਰ ਸ਼ਰਮਾ ਦਾ ਕਹਿਣਾ ਸੀ ਕਿ ਅਗਲੇ ਸਾਲ ਜੂਨ ਤੱਕ ਦੋਵੇਂ ਫਲਾਈ ਓਵਰਾਂ ਦੇ ਪੂਰਾ ਹੋਣ ਦੀ ਸੰਭਾਵਨਾ ਹੈ | ਉਨਾਂ ਨੇ ਫਲਾਈ ਓਵਰਾਂ ਦੇ ਕੰਮ ਨੂੰ ਪੂਰਾ ਕਰਨ ਲਈ ਕੌਮੀ ਰਾਜ ਮਾਰਗ ਅਥਾਰਿਟੀ ਨੂੰ ਵੱਡੀ ਗਿਣਤੀ 'ਚ ਚਿੱਠੀਆਂ ਲਿਖੀਆਂ ਹਨ | ਉਨ੍ਹਾਂ ਕਿਹਾ ਕਿ ਹੁਣ ਆਸ ਹੈ ਕਿ ਜੂਨ 'ਚ ਰਾਮਾ ਮੰਡੀ ਫਲਾਈ ਓਵਰ ਦਾ ਕੰਮ ਪੂਰਾ ਹੋ ਜਾਵੇਗਾ | ਉਹ ਸਮੇਂ -ਸਮੇਂ ਸਿਰ ਮੌਕੇ ਦਾ ਦੌਰਾ ਕਰ ਕੇ ਜਾਇਜ਼ਾ ਲੈਂਦੇ ਰਹੇ ਹਨ |
ਡੀ. ਸੀ. ਤੇ ਸੀ. ਪੀ. ਨੇ ਲਿਆ ਆਵਾਜਾਈ ਦਾ ਜਾਇਜ਼ਾ
ਜਲੰਧਰ , (ਸ਼ਿਵ)-ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਤੇ ਪੁਲਿਸ ਕਮਿਸ਼ਨਰ ਜਲੰਧਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਵਲੋਂ ਨੈਸ਼ਨਲ ਹਾਈਵੇ 'ਤੇ ਜਾ ਕੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੇ ਕੰਮ ਦਾ ਜਾਇਜ਼ਾ ਲਿਆ ਗਿਆ | ਡਿਪਟੀ ਕਮਿਸ਼ਨਰ ਤੇ ਪੁਲਿਸ ਕਮਿਸ਼ਨਰ ਵਲੋਂ ਪੀ. ਏ. ਪੀ. ਚੌਕ ਦੇ ਇਸ ਭੀੜ ਭੜਕੇ ਵਾਲੇ ਸਥਾਨ 'ਤੇ ਪੁਲ ਦੇ ਨਿਰਮਾਣ ਕੰਮ ਦਾ ਜਾਇਜ਼ਾ ਲੈਣ ਦੇ ਨਾਲ-ਨਾਲ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਇਕ ਘੰਟੇ ਦੇ ਕਰੀਬ ਸਮਾਂ ਬਿਤਾਇਆ ਗਿਆ | ਉਨ੍ਹਾਂ ਵਲੋਂ ਅੰਮਿ੍ਤਸਰ ਤੋਂ ਸ਼ਹਿਰ ਵਿਚ ਆਉਣ ਵਾਲੇ ਵਾਹਨਾਂ ਲਈ ਐੱਚ. ਡੀ. ਐਫ. ਸੀ. ਬੈਂਕ ਤੋਂ ਕੁਝ ਫੁੱਟ ਦੂਰ ਜਾ ਕੇ ਪੀ.ਏ.ਪੀ.ਦੇ ਗੇਟ ਨੰਬਰ 4 ਤੋਂ ਕੀਤੀ ਗਈ ਤਬਦੀਲੀ 'ਤੇ ਤਸੱਲੀ ਦਾ ਪ੍ਰਗਟਾਵਾ ਕੀਤਾ | ਡਿਪਟੀ ਕਮਿਸ਼ਨਰ ਤੇ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪਹਿਲਾਂ ਹੀ ਪੁਖ਼ਤਾ ਪ੍ਰਬੰਧ ਕੀਤੇ ਜਾ ਚੁੱਕੇ ਹਨ ਤਾਂ ਜੋ ਇਸ ਜਗ੍ਹਾ 'ਤੇ ਆਵਾਜਾਈ ਦੀ ਕੋਈ ਸਮੱਸਿਆ ਪੇਸ਼ ਨਾ ਆਵੇ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਸ੍ਰੀ ਕੁਲਵੰਤ ਸਿੰਘ ਹੀਰ, ਸਹਾਇਕ ਕਮਿਸ਼ਨਰ ਪੁਲਿਸ ਜੰਗ ਬਹਾਦਰ ਸ਼ਰਮਾ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ |

ਵਿਧਾਇਕ ਬੇਰੀ ਤੇ ਮੇਅਰ ਦੇ ਦਖ਼ਲ ਨਾਲ ਨਿਗਮ ਅਫ਼ਸਰਾਂ ਦੀ ਹੜਤਾਲ ਮੁਲਤਵੀ

ਜਲੰਧਰ, 15 ਨਵੰਬਰ (ਸ਼ਿਵ)- ਸਾਬਕਾ ਮੇਅਰ ਸੁਰੇਸ਼ ਸਹਿਗਲ ਦੀ ਗਿ੍ਫ਼ਤਾਰੀ ਦੀ ਮੰਗ ਕਰ ਰਹੇ ਨਿਗਮ ਅਫ਼ਸਰਾਂ ਨੇ ਵਿਧਾਇਕ ਰਜਿੰਦਰ ਬੇਰੀ ਤੇ ਮੇਅਰ ਜਗਦੀਸ਼ ਰਾਜਾ ਦੇ ਦਖ਼ਲ ਤੋਂ ਬਾਅਦ 16 ਦਿਨ ਤੋਂ ਚੱਲ ਰਹੀ ਆਪਣੀ ਹੜਤਾਲ ਮੁਲਤਵੀ ਕਰ ਦਿੱਤੀ ਹੈ ਜਦਕਿ ਪੰਜਾਬ ਤੇ ਹਰਿਆਣਾ ...

ਪੂਰੀ ਖ਼ਬਰ »

ਮਕਸੂਦਾਂ ਬੰਬ ਧਮਾਕੇ 'ਚ ਇਕ ਹੋਰ ਦੋਸ਼ੀ ਦੀ ਮਿਲੀਭੁਗਤ ਆਈ ਸਾਹਮਣੇ, ਬੰਬ ਸੁੱਟਣ ਵਾਲੇ ਦੋਸ਼ੀਆਂ ਦਾ ਤਿੰਨ ਦਿਨਾ ਹੋਰ ਰਿਮਾਂਡ

ਮਕਸੂਦਾਂ, 15 ਨਵੰਬਰ (ਲਖਵਿੰਦਰ ਪਾਠਕ)- ਥਾਣਾ ਮਕਸੂਦਾਂ 'ਚ ਬੰਬ ਸੁੱਟਣ ਦੇ ਦੋਸ਼ 'ਚ ਕਾਬੂ ਕੀਤੇ ਗਏ ਸ਼ਾਹਿਦ ਕਯੂਮ ਤੇ ਫ਼ਾਜ਼ਿਲ ਬਸ਼ੀਰ ਨੂੰ ਪੁਲਿਸ ਨੇ ਦੁਬਾਰਾ ਮਿਲੇ ਦੋ ਦਿਨ ਦੇ ਰਿਮਾਂਡ ਉਪਰੰਤ ਫਿਰ ਕੋਰਟ 'ਚ ਪੇਸ਼ ਕੀਤਾ ਜਿੱਥੇ ਕੋਰਟ ਵਲੋਂ ਦੋਸ਼ੀਆਂ ਨੂੰ ਤਿੰਨ ...

ਪੂਰੀ ਖ਼ਬਰ »

ਨਿਗਮ ਇੰਸਪੈਕਟਰ ਨਾਲ ਮਾਰਕੁੱਟ ਕਰਨ ਦੇ ਮਾਮਲੇ 'ਚ ਸਾਬਕਾ ਮੇਅਰ ਸੁਰੇਸ਼ ਸਹਿਗਲ ਨੂੰ ਹਾਈਕੋਰਟ ਵਲੋਂ ਅੰਤਰਿਮ ਰਾਹਤ

ਜਲੰਧਰ, 15 ਨਵੰਬਰ (ਚੰਦੀਪ ਭੱਲਾ) ਪੰਜਾਬ-ਹਰਿਆਣਾ ਹਾਈਕੋਰਟ ਨੇ ਨਗਰ ਨਿਗਮ ਦੇ ਇੰਸਪੈਕਟਰ ਦਿਨੇਸ਼ ਜੋਸ਼ੀ ਨਾਲ ਮਾਰਕੁੱਟ ਕਰਨ ਤੇ ਸਰਕਾਰੀ ਕੰਮ 'ਚ ਰੁਕਾਵਟ ਪਾਉਣ ਦੇ ਮਾਮਲੇ 'ਚ ਨਾਮਜ਼ਦ ਕੀਤੇ ਗਏ ਸਾਬਕਾ ਮੇਅਰ ਸੁਰੇਸ਼ ਸਹਿਗਲ ਨੂੰ ਅੰਤਰਿਮ ਰਾਹਤ ਦਿੰਦੇ ਹੋਏ 13 ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਪੁਲਿਸ ਵਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ

ਜਲੰਧਰ, 15 ਨਵੰਬਰ (ਐੱਮ.ਐੱਸ. ਲੋਹੀਆ)- ਸ਼ਹਿਰ 'ਚ ਅਮਨ ਤੇ ਕਾਨੂੰਨ ਦੀ ਵਿਵਸਥਾ ਨੂੰ ਬਣਾਈ ਰੱਖਣ ਲਈ ਡਿਪਟੀ ਕਮਿਸ਼ਨਰ ਪੁਲਿਸ ਜਲੰਧਰ ਪਰਮਬੀਰ ਸਿੰਘ ਪਰਮਾਰ ਵਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਗਏ ਹਨ | ਜਿਨ੍ਹਾਂ ਤਹਿਤ ਸਾਰੇ ਰੈਸਟੋਰੇਂਟ, ਕਲੱਬ, ਬਾਰ, ...

ਪੂਰੀ ਖ਼ਬਰ »

ਖੋਹਬਾਜ਼ੀ ਦੇ ਮਾਮਲੇ 'ਚ ਕੈਦ

ਜਲੰਧਰ, 15 ਨਵੰਬਰ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀ ਕਰਨੇਸ਼ ਕੁਮਾਰ ਦੀ ਅਦਾਲਤ ਨੇ ਖੋਹਬਾਜ਼ੀ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਅਮਰਜੀਤ ਸਿੰਘ ਉਰਫ ਅੰਬਾ ਪੁੱਤਰ ਹਰਭਜਨ ਸਿੰਘ ਵਾਸੀ ਖਹਿਰਾ, ਸੁਲਤਾਨਪੁਰ ਨੂੰ 5 ਸਾਲ ਦੀ ਕੈਦ ਤੇ ਵੱਖ-ਵੱਖ ...

ਪੂਰੀ ਖ਼ਬਰ »

ਆਟੋ ਤੇ ਟੈਕਸੀ ਯੂਨੀਅਨ ਦੇ ਅਹੁਦੇਦਾਰਾਂ ਵਲੋਂ ਸਟੇਸ਼ਨ 'ਤੇ ਪ੍ਰਦਰਸ਼ਨ

ਜਲੰਧਰ ਛਾਉਣੀ, 15 ਨਵੰਬਰ (ਪਵਨ ਖਰਬੰਦਾ)-ਸਥਾਨਕ ਰੇਲਵੇ ਸਟੇਸ਼ਨ 'ਤੇ ਸਥਿਤ ਆਰ. ਪੀ. ਐਫ਼. ਥਾਣੇ ਦੇ ਬਾਹਰ ਅੱਜ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਛਾਉਣੀ ਰੇਲਵੇ ਸਟੇਸ਼ਨ 'ਤੇ ਸਥਿਤ ਆਟੋ ਯੂਨੀਅਨ ਤੇ ਟੈਕਸੀ ਯੂਨੀਅਨ ਦੇ ਆਗੂਆਂ ਤੇ ਵਰਕਰਾਂ ਵਲੋਂ ਥਾਣਾ ਆਰ.ਪੀ.ਐਫ਼. 'ਚ ...

ਪੂਰੀ ਖ਼ਬਰ »

ਪ.ਸ.ਸ.ਫ. ਵਲੋਂ ਅਧਿਆਪਕਾਂ ਦੇ ਚੱਲ ਰਹੇ ਸੰਘਰਸ਼ ਨੂੰ ਪੂਰਨ ਸਮਰਥਨ

ਜਲੰਧਰ, 15 ਨਵੰਬਰ (ਮੇਜਰ ਸਿੰਘ)-ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫ਼ੈਡਰੇਸ਼ਨ (ਪ.ਸ.ਸ.ਫ.) ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ, ਜਨਰਲ ਸਕੱਤਰ ਤੀਰਥ ਸਿੰਘ ਬਾਸੀ ਅਤੇ ਵਿੱਤ ਸਕੱਤਰ ਮਨਜੀਤ ਸਿੰਘ ਸੈਣੀ ਨੇ ਇਕ ਸਾਂਝੇ ਪ੍ਰੈੱਸ ਬਿਆਨ ਵਿਚ ਕਿਹਾ ਕਿ ਸਾਂਝੇ ਅਧਿਆਪਕ ਮੋਰਚੇ ...

ਪੂਰੀ ਖ਼ਬਰ »

ਹਫਤਾਵਾਰੀ ਸਮਾਗਮ 18 ਨੂੰ

ਜਲੰਧਰ, 15 ਨਵੰਬਰ (ਹਰਵਿੰਦਰ ਸਿੰਘ ਫੁੱਲ)-ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਚੌਕ ਰੈਣਕ ਬਾਜ਼ਾਰ ਜਲੰਧਰ ਦਾ ਹਫ਼ਤਾਵਾਰੀ ਸਮਾਗਮ (ਸੰਗਤੀ ਰੂਪ ਵਿਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਕਥਾ ਕੀਰਤਨ) 18 ਨਵੰਬਰ ਦਿਨ ਐਤਵਾਰ ਨੂੰ ਸਵੇਰੇ 7 ਵਜੇਂ ਤੋਂ 9.30 ਵਜੇ ...

ਪੂਰੀ ਖ਼ਬਰ »

17 ਨੂੰ ਸਜਾਏ ਜਾ ਰਹੇ ਨਗਰ ਕੀਰਤਨ ਦੇ ਰੂਟ ਦਾ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਜਾਇਜ਼ਾ

ਜਲੰਧਰ, 15 ਨਵੰਬਰ (ਹਰਵਿੰਦਰ ਸਿੰਘ ਫੁੱਲ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਮੂਹ ਸਿੰਘ ਸਭਾਵਾਂ, ਧਾਰਮਿਕ ਜਥੇਬੰਦੀਆਂ ਤੇ ਸੇਵਾ ਸੁਸਾਇਟੀਆਂ ਵਲੋਂ 17 ਨਵੰਬਰ ਨੂੰ ਸਜਾਏ ਜਾ ਰਹੇ ਨਗਰ ਕੀਰਤਨ ਦੇ ਰੂਟ ਦਾ ਅੱਜ ਪ੍ਰਸਾਸ਼ਨਿਕ ਅਧਿਕੀਰਆਂ ਨੇ ...

ਪੂਰੀ ਖ਼ਬਰ »

ਸਰਕਾਰੀ ਸਕੂਲ ਚੁਗਿੱਟੀ ਵਿਖੇ ਬਾਲ ਦਿਵਸ ਸਬੰਧੀ ਸਮਾਗਮ

ਚੁਗਿੱਟੀ/ਜੰਡੂਸਿੰਘਾ, 15 ਨਵੰਬਰ (ਨਰਿੰਦਰ ਲਾਗੂ)-ਵਾਰਡ ਨੰ: 14 ਅਧੀਨ ਆਉਂਦੇ ਮੁਹੱਲਾ ਚੁਗਿੱਟੀ ਵਿਖੇ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਚ ਅੱਜ ਪਿ੍ੰਸੀਪਲ ਭਾਰਤੀ ਸਰਪਾਲ ਦੀ ਦੇਖ-ਰੇਖ ਹੇਠ ਬਾਲ ਦਿਵਸ ਮਨਾਇਆ ਗਿਆ | ਇਸ ਮੌਕੇ ਵੱਖ-ਵੱਖ ਬੁਲਾਰਿਆਂ ਵਲੋਂ ...

ਪੂਰੀ ਖ਼ਬਰ »

ਹਰਦੋ ਪ੍ਰੋਹਲਾ ਸਕੂਲ ਨੂੰ 19 ਲੱਖ ਦੀ ਗ੍ਰਾਂਟ ਮਿਲੀ-ਵਿਧਾਇਕ ਪ੍ਰਗਟ ਸਿੰਘ

ਜਲੰਧਰ ਛਾਉਣੀ, 15 ਨਵੰਬਰ (ਪਵਨ ਖਰਬੰਦਾ)-ਹਲਕਾ ਜਲੰਧਰ ਛਾਉਣੀ ਦੇ ਅਧੀਨ ਆਉਂਦੇ ਪਿੰਡ ਹਰਦੋ ਪ੍ਰੋਹਲਾ ਵਿਖੇ ਅੱਜ ਹਲਕੇ ਦੇ ਵਿਧਾਇਕ ਪ੍ਰਗਟ ਸਿੰਘ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸ. ਪਰਮਜੀਤ ਸਿੰਘ ਰਾਏਪੁਰ ਵਲੋਂ ਪਿੰਡ 'ਚ ਹੀ ਸਥਿਤ ...

ਪੂਰੀ ਖ਼ਬਰ »

ਐੱਮ. ਜੀ. ਐੱਨ. ਸਕੂਲ ਦੀ ਅਥਲੈਟਿਕਸ ਮੀਟ ਸਮਾਪਤ

ਜਲੰਧਰ, 15 ਨਵੰਬਰ (ਜਤਿੰਦਰ ਸਾਬੀ)- ਐੱਮ. ਜੀ. ਐੱਨ. ਪਬਲਿਕ ਸਕੂਲ ਆਦਰਸ਼ ਨਗਰ ਦੀ ਸਲਾਨਾ ਅਥਲੈਟਿਕਸ ਮੀਟ ਸਮਾਪਤ ਹੋ ਗਈ | ਇਸ ਵਿਚ ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਗਏ | ਸਾਹਿਬਜ਼ਾਦਾ ਜੁਝਾਰ ਸਿੰਘ ਹਾਊਸ ਨੇ ਪਹਿਲਾ, ਸਾਹਿਬਜ਼ਾਦਾ ਜੋਰਾਵਰ ਸਿੰਘ ਹਾਊਸ ਨੇ ਦੂਜਾ, ...

ਪੂਰੀ ਖ਼ਬਰ »

ਟਰੱਕ ਦੀ ਲਪੇਟ 'ਚ ਆਉਣ ਨਾਲ ਮੋਟਰਸਾਈਕਲ ਸਵਾਰ ਦੀ ਮੌਤ

ਮਕਸੂਦਾਂ, 15 ਨਵੰਬਰ (ਲਖਵਿੰਦਰ ਪਾਠਕ)-ਫੋਕਲ ਪੁਆਇੰਟ ਚੌਕੀ ਦੇ ਅਧੀਨ ਆਉਂਦੇ ਫੋਕਲ ਪੁਆਇੰਟ ਮੇਨ ਰੋਡ 'ਤੇ ਇਕ ਮੋਟਰਸਾਈਕਲ ਸਵਾਰ ਦੀ ਟਰੱਕ ਦੀ ਲਪੇਟ 'ਚ ਆਉਣ ਕਾਰਨ ਮੌਕੇ 'ਤੇ ਮੌਤ ਹੋ ਗਈ | ਮਿ੍ਤਕ ਦੀ ਪਛਾਣ ਅਜੀਤ ਯਾਦਵ ਪੁੱਤਰ ਮਹੇਸ਼ਵਰ ਯਾਦਵ ਵਾਸੀ ਝਾਰਖੰਡ ਦੇ ਤੌਰ ...

ਪੂਰੀ ਖ਼ਬਰ »

ਕੈਬਨਿਟ ਮੰਤਰੀ ਬਾਜਵਾ ਨਾਲ ਡੀ. ਡੀ. ਪੰਜਾਬੀ 'ਤੇ ਇੰਟਰਵਿਊ ਅੱਜ

ਜਲੰਧਰ, 15 ਨਵੰਬਰ (ਜਸਪਾਲ ਸਿੰਘ)-ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਤਿ੍ਪਤ ਰਜਿੰਦਰ ਸਿੰਘ ਬਾਜਵਾ 16 ਨਵੰਬਰ ਨੂੰ ਡੀ. ਡੀ. ਪੰਜਾਬੀ ਦੇ ਪ੍ਰੋਗਰਾਮ 'ਅੱਜ ਦਾ ਮਸਲਾ' ਵਿਚ ਸ਼ਿਰਕਤ ਕਰਨਗੇ | ਇਸ ਦੌਰਾਨ ਉਨ੍ਹਾਂ ਵਲੋਂ ਪੇਂਡੂ ਵਿਕਾਸ ਵਿਚ ਪੰਚਾਇਤੀ ਰਾਜ ਸੰਸਥਾਵਾਂ ਦੀ ...

ਪੂਰੀ ਖ਼ਬਰ »

ਬੀਬੀ ਸੰਘਾ ਵਲੋਂ ਜੰਡੂਸਿੰਘਾ ਵਿਖੇ ਕਰਵਾਏ ਜਾ ਰਹੇ ਕਬੱਡੀ ਟੂਰਨਾਮੈਂਟ ਦਾ ਉਦਘਾਟਨ

ਚੁਗਿੱਟੀ/ਜੰਡੂਸਿੰਘਾ, 15 ਨਵੰਬਰ (ਨਰਿੰਦਰ ਲਾਗੂ)-ਹਲਕਾ ਕਰਤਾਰਪੁਰ ਅਧੀਨ ਆਉਂਦੇ ਪਿੰਡ ਜੰਡੂਸਿੰਘਾ ਵਿਖੇ ਯੰਗਮੈਨ ਸਪੋਰਟਸ ਐਸੋਸੀਏਸ਼ਨ ਤੇ ਗ੍ਰਾਮ ਪੰਚਾਇਤ ਦੇ ਸਮੂਹ ਮੈਂਬਰਾਂ ਵਲੋਂ ਕਰਵਾਏ ਜਾ ਰਹੇ 28ਵੇਂ ਨਰਿੰਦਰਪਾਲ ਸੰਘਾ ਯਾਦਗਾਰੀ ਕਬੱਡੀ ਟੂਰਨਾਮੈਂਟ ਦਾ ...

ਪੂਰੀ ਖ਼ਬਰ »

ਢਾਡੀ ਕਲਾ ਨੂੰ ਪੋਪ ਸੰਗੀਤ ਦੀ ਰੰਗਤ ਦੇਣ ਵਾਲੇ ਢਾਡੀਆਂ ਤੋਂ ਵਿਦੇਸ਼ੀ ਸੰਗਤ ਖ਼ਫ਼ਾ-ਢਾਡੀ ਦਿਲਬਰ

ਨਵਾਂਸ਼ਹਿਰ, 15 ਨਵੰਬਰ (ਹਰਵਿੰਦਰ ਸਿੰਘ)-ਪੰਥ ਪ੍ਰਸਿੱਧ ਢਾਡੀ ਗਿਆਨੀ ਕੁਲਜੀਤ ਸਿੰਘ ਦਿਲਬਰ ਨਵਾਂਸ਼ਹਿਰ ਵਾਲੇ ਅਮਰੀਕਾ, ਕੈਨੇਡਾ ਤੇ ਇੰਗਲੈਂਡ ਦੇ ਦੌਰੇ ਤੋਂ ਬਾਅਦ ਪੰਜਾਬ ਪਰਤ ਆਏ ਹਨ | ਉਨ੍ਹਾਂ ਦੱਸਿਆ ਕਿ ਅਮਰੀਕਾ 'ਚ ਮੈਥਸ ਟਿਪਲੋ, ਮਿੱਸੀ ਸਿੱਪੀ, ਇੰਡੀਆਨਾ, ...

ਪੂਰੀ ਖ਼ਬਰ »

ਅਕਾਲ ਅਕੈਡਮੀ ਖਿਚੀਪੁਰ ਵਲੋਂ ਕਪੂਰ ਪਿੰਡ ਤੇ ਪਤਾਰਾ ਵਿਖੇ ਨਸ਼ਿਆਂ ਵਿਰੁੱਧ ਜਾਗਰੂਕਤਾ ਰੈਲੀ

ਚੁਗਿੱਟੀ/ਜੰਡੂਸਿੰਘਾ, 15 ਨਵੰਬਰ (ਨਰਿੰਦਰ ਲਾਗੂ)-ਕਲਗੀਧਰ ਚੈਰੀਟੇਬਲ ਟਰੱਸਟ ਬੜੂ ਸਾਹਿਬ ਦੀ ਸ਼ਾਖਾ ਅਕਾਲ ਅਕੈਡਮੀ ਦੀ ਸ਼ਾਖਾ ਅਕਾਲ ਅਕੈਡਮੀ ਖਿਚੀਪੁਰ ਵਲੋਂ ਸ਼ਹਿਰ ਦੇ ਨੇੜਲੇ ਪਿੰਡ ਕਪੂਰ ਪਿੰਡ ਵਿਖੇ ਪਿ੍ੰ: ਸੁਨੀਤਾ ਕਪਿਲ ਦੀ ਅਗਵਾਈ 'ਚ ਅੱਜ ਬਾਲ ਦਿਵਸ ਮੌਕੇ ...

ਪੂਰੀ ਖ਼ਬਰ »

ਡਾ. ਜੀ. ਐੱਸ. ਬੇਦੀ ਆਲ ਇੰਡੀਆ ਰੇਡੀਓ 'ਤੇ ਅੱਜ

ਜਲੰਧਰ, 15 ਨਵੰਬਰ (ਰਣਜੀਤ ਸਿੰਘ ਸੋਢੀ)-ਆਲ ਇੰਡੀਆ ਰੇਡੀਓ ਦੇ ਦਿਹਾਤੀ ਪ੍ਰੋਗਰਾਮ 'ਚ ਸ਼ਾਮ 6-30 ਵਜੇ ਜਲੰਧਰ ਦੇ ਮਸ਼ਹੂਰ ਵੈਟਰਨਰੀ ਡਾਕਟਰ ਜੀ. ਐੱਸ. ਬੇਦੀ ਜੋ ਲਿਮਕਾ ਬੁੱਕ 'ਚ ਰਿਕਾਰਡ ਦਰਜ ਕਰਵਾ ਚੁੱਕੇ ਹਨ ਨਾਲ ਵਾਰਤਾ ਪ੍ਰਸਾਰਨ ਕੀਤੀ ਜਾਵੇਗੀ, ਜਿਸ ਦਾ ਵਿਸ਼ਾ ...

ਪੂਰੀ ਖ਼ਬਰ »

ਬੀਬੀ ਸੰਘਾ ਵਲੋਂ ਜੰਡੂਸਿੰਘਾ ਵਿਖੇ ਕਰਵਾਏ ਜਾ ਰਹੇ ਕਬੱਡੀ ਟੂਰਨਾਮੈਂਟ ਦਾ ਉਦਘਾਟਨ

ਚੁਗਿੱਟੀ/ਜੰਡੂਸਿੰਘਾ, 15 ਨਵੰਬਰ (ਨਰਿੰਦਰ ਲਾਗੂ)-ਹਲਕਾ ਕਰਤਾਰਪੁਰ ਅਧੀਨ ਆਉਂਦੇ ਪਿੰਡ ਜੰਡੂਸਿੰਘਾ ਵਿਖੇ ਯੰਗਮੈਨ ਸਪੋਰਟਸ ਐਸੋਸੀਏਸ਼ਨ ਤੇ ਗ੍ਰਾਮ ਪੰਚਾਇਤ ਦੇ ਸਮੂਹ ਮੈਂਬਰਾਂ ਵਲੋਂ ਕਰਵਾਏ ਜਾ ਰਹੇ 28ਵੇਂ ਨਰਿੰਦਰਪਾਲ ਸੰਘਾ ਯਾਦਗਾਰੀ ਕਬੱਡੀ ਟੂਰਨਾਮੈਂਟ ਦਾ ...

ਪੂਰੀ ਖ਼ਬਰ »

ਗੁਰੂ ਨਾਨਕ ਮਿਸ਼ਨ ਨੇ ਸਫ਼ਾਈ ਕਰ ਕੇ ਬੂਟੇ ਲਗਾਏ

ਜਲੰਧਰ, 15 ਨਵੰਬਰ (ਹਰਵਿੰਦਰ ਸਿੰਘ ਫੁੱਲ)-ਬੀਤੀ ਦਿਨੀਂ ਨਿਰਮਾਣ ਸਵੱਛ ਸੇਵਾ (ਐਨ.ਜੀ.ਓ.) ਨੇ ਗੁਰੂ ਨਾਨਕ ਮਿਸ਼ਨ ਚੌਕ ਨੂੰ ਸਾਫ਼ ਕੀਤਾ | ਇਸ ਮੌਕੇ ਨਿਰਮਾਣ ਦੀ ਟੀਮ ਨੇ ਸਵੇਰੇ 7 ਵਜੇ ਤੋਂ 10 ਵਜੇ ਤੱਕ ਸਫ਼ਾਈ ਅਭਿਆਨ ਚਲਾਇਆ | ਮਿਸ਼ਨ ਚੌਕ ਵਿਚ ਭਿਖਾਰੀਆਂ ਦੇ ਕੱਪੜੇ, ਚਾਹ ...

ਪੂਰੀ ਖ਼ਬਰ »

ਗੁਰੂ ਨਾਨਕ ਦੇਵ ਯੂਨੀਵਰਸਿਟੀ ਪ੍ਰੀਖਿਆ ਕੇਂਦਰਾਂ 'ਚ ਕੈਮਰੇ ਲਗਾਉਣ ਦਾ ਫ਼ੈਸਲਾ ਵਾਪਸ ਲਵੇ-ਪੀ. ਸੀ. ਸੀ. ਟੀ. ਯੂ.

ਜਲੰਧਰ, 15 ਨਵੰਬਰ (ਰਣਜੀਤ ਸਿੰਘ ਸੋਢੀ )-ਪੀ. ਸੀ. ਸੀ. ਟੀ. ਯੂ. ਦੇ ਸਕੱਤਰ ਡਾ. ਤਰਸੇਮ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵਲੋਂ ਇਸ ਸਮੈਸਟਰ ਦਸੰਬਰ 2018 ਦੇ ਇਮਤਿਹਾਨਾਂ ਲਈ ਕਈ ਨਵੇਂ ਫ਼ੈਸਲੇ ਲਏ ਗਏ ਹਨ | ਇਹਨਾਂ ...

ਪੂਰੀ ਖ਼ਬਰ »

ਏ. ਪੀ. ਜੇ. ਇੰਸਟੀਚਿਊਟ ਆਫ਼ ਮੈਨੇਜਮੈਂਟ ਵਿਖੇ ਦੋ ਦਿਨਾ 'ਪਿਨਾਕਲ-2018' ਦਾ ਆਗਾਜ਼

ਜਲੰਧਰ, 15 ਨਵੰਬਰ (ਰਣਜੀਤ ਸਿੰਘ ਸੋਢੀ)-ਏ. ਪੀ. ਜੇ. ਇੰਸਟੀਚਿਊਟ ਆਫ਼ ਮੈਨੇਜਮੈਂਟ ਵਿਖੇ ਦੋ ਦਿਨਾਂ ਪ੍ਰਤਿਭਾ ਖੋਜ ਮੁਕਾਬਲਾ 'ਪਿਨਾਕਲ-2018' ਦਾ ਆਗਾਜ਼ ਬੜੇ ਜੋਸ਼ੋ-ਖਰੋਸ਼ ਨਾਲ ਹੋਇਆ | ਇਸ ਸਮਾਰੋਹ 'ਚ ਮੁੱਖ ਮਹਿਮਾਨ ਵਜੋਂ ਵਰਿੰਦਰ ਕੁਮਾਰ ਸ਼ਰਮਾ ਡਿਪਟੀ ਕਮਿਸ਼ਨਰ ...

ਪੂਰੀ ਖ਼ਬਰ »

ਮੇਹਰ ਚੰਦ ਬਹੁਤਕਨੀਕੀ ਕਾਲਜ ਵਿਖੇ ਮਾਈਕ੍ਰੋ ਕੰਟਰੋਲਰ ਐਮਬੈਡਿਡ ਸਿਸਟਮ ਵਿਸ਼ੇ 'ਤੇ ਸੈਮੀਨਾਰ

ਜਲੰਧਰ, 15 ਨਵੰਬਰ (ਰਣਜੀਤ ਸਿੰਘ ਸੋਢੀ)-ਮੇਹਰ ਚੰਦ ਬਹੁਤਕਨੀਕੀ ਕਾਲਜ ਦੇ ਇਲੈਕਟ੍ਰਾਨਿਕਸ ਇੰਜੀਨੀਅਰਿੰਗ ਵਿਭਾਗ ਵਲੋਂ ਇੱਕ ਸੈਮੀਨਾਰ ਪਿ੍ੰ. ਡਾ. ਜਗਰੂਪ ਸਿੰਘ ਤੇ ਜੇ. ਐੱਸ. ਘੇੜਾ, ਮੁਖੀ ਵਿਭਾਗ ਈ.ਸੀ.ਈ ਦੀ ਰਹਿਨੁਮਾਈ ਹੇਠ ਕੀਤਾ ਗਿਆ | ਜਿਸ ਵਿਚ ਇੰਜ਼ੀ. ਮਨਮੋਹਨ ...

ਪੂਰੀ ਖ਼ਬਰ »

ਏ. ਪੀ. ਜੇ. ਕਾਲਜ ਤੀਸਰੇ ਦਿਨ ਗਰੁੱਪ ਡਾਂਸ, ਫੋਕ ਆਰਕੈਸਟਰਾ ਤੇ ਕਲਾਸੀਕਲ ਵੋਕਲ 'ਚ ਰਿਹਾ ਅੱਵਲ
'ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਇੰਟਰ ਜ਼ੋਨਲ ਯੁਵਕ ਮੇਲਾ'

ਜਲੰਧਰ, 15 ਨਵੰਬਰ (ਰਣਜੀਤ ਸਿੰਘ ਸੋਢੀ)-ਏ. ਪੀ. ਜੇ ਕਾਲਜ ਆਫ਼ ਫਾਈਨ ਆਰਟਸ ਜਲੰਧਰ ਵਿਖੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਦੇ ਚੱਲ ਰਹੇ ਇੰਟਰ ਜ਼ੋਨਲ ਯੁਵਕ ਮੇਲੇ ਦੇ ਤੀਸਰੇ ਦਿਨ ਗਰੁੱਪ ਡਾਂਸ, ਫੋਕ ਆਰਕੈਸਟਰਾ, ਪ੍ਰਸ਼ਨੋਤਰੀ, ਮਮਿਕਰੀ, ਕਲਾਸੀਕਲ ...

ਪੂਰੀ ਖ਼ਬਰ »

'ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਇੰਟਰ ਜ਼ੋਨਲ ਯੁਵਕ ਮੇਲਾ'

ਜਲੰਧਰ, 15 ਨਵੰਬਰ (ਰਣਜੀਤ ਸਿੰਘ ਸੋਢੀ)-ਏ. ਪੀ. ਜੇ ਕਾਲਜ ਆਫ਼ ਫਾਈਨ ਆਰਟਸ ਜਲੰਧਰ ਵਿਖੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਦੇ ਚੱਲ ਰਹੇ ਇੰਟਰ ਜ਼ੋਨਲ ਯੁਵਕ ਮੇਲੇ ਦੇ ਤੀਸਰੇ ਦਿਨ ਗਰੁੱਪ ਡਾਂਸ, ਫੋਕ ਆਰਕੈਸਟਰਾ, ਪ੍ਰਸ਼ਨੋਤਰੀ, ਮਮਿਕਰੀ, ਕਲਾਸੀਕਲ ...

ਪੂਰੀ ਖ਼ਬਰ »

ਸਟੇਟ ਪੱਧਰੀ ਕਲਾ ਉਤਸਵ 2018 ਦੌਰਾਨ ਸੰਗੀਤ ਗਾਇਨ ਮੁਕਾਬਲੇ 'ਚ ਸ਼ਿਵਮ ਚੌਹਾਨ ਨੇ ਹਾਸਲ ਕੀਤਾ ਤੀਸਰਾ ਸਥਾਨ

ਜਲੰਧਰ, 15 ਨਵੰਬਰ (ਰਣਜੀਤ ਸਿੰਘ ਸੋਢੀ)-ਦੋਆਬਾ ਖ਼ਾਲਸਾ ਮਾਡਲ ਸ.ਸ. ਸਕੂਲ ਦੇ ਵਿਦਿਆਰਥੀ ਸ਼ਿਵਮ ਚੌਹਾਨ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਵਿਖੇ ਕਰਵਾਏ ਸਟੇਟ ਪੱਧਰੀ ਕਲਾ ਉਤਸਵ 2018 ਵਿਚ ਸੰਗੀਤ ਗਾਇਨ ਮੁਕਾਬਲੇ 'ਚ ਤੀਸਰਾ ਸਥਾਨ ਪ੍ਰਾਪਤ ਕੀਤਾ | ਜ਼ਿਕਰਯੋਗ ਹੈ ...

ਪੂਰੀ ਖ਼ਬਰ »

ਨੈਸ਼ਨਲ ਚਾਈਲਡ ਲੇਬਰ ਸਕੂਲ ਕੋਟ ਰਾਮਦਾਸ ਦੇ ਉਪਕਾਰ ਨਗਰ ਵਿਖੇ ਬਾਲ ਦਿਵਸ ਮਨਾਇਆ

ਚੁਗਿੱਟੀ/ਜੰਡੂਸਿੰਘਾ, 15 ਨਵੰਬਰ (ਨਰਿੰਦਰ ਲਾਗੂ)-ਨੈਸ਼ਨਲ ਚਾਈਲਡ ਲੇਬਰ ਸਕੂਲ ਕੋਟ ਰਾਮਦਾਸ ਦੇ ਉਪਕਾਰ ਨਗਰ ਵਿਖੇ ਅੱਜ ਸ਼ਹੀਦ ਅਜੀਤ ਸਿੰਘ ਨੌਜਵਾਨ ਸੁਸਾਇਟੀ ਵਲੋਂ ਬਾਲ ਦਿਵਸ ਮਨਾਇਆ ਗਿਆ | ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਦੀਪਕ ਮਹਿੰਦਰੂ ਨੇ ਕਿਹਾ ਕਿ ਬਾਲ ਦਿਵਸ ...

ਪੂਰੀ ਖ਼ਬਰ »

ਭਲਕੇ ਸਜਾਏ ਜਾ ਰਹੇ ਨਗਰ ਕੀਰਤਨ ਦੀਆਂ ਤਿਆਰੀਆਂ ਜ਼ੋਰਾਂ 'ਤੇ

ਜਲੰਧਰ, 15 ਨਵੰਬਰ (ਹਰਵਿੰਦਰ ਸਿੰਘ ਫੁੱਲ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ 'ਚ ਸ਼ਹਿਰ ਦੀਆਂ ਸਮੂਹ ਸਿੰਘ ਸਭਾਵਾਂ, ਸੇਵਾ ਸੁਸਾਇਟੀਆਂ, ਇਸਤਰੀ ਸਤਿਸੰਗ ਸਭਾਵਾਂ ਤੇ ਧਾਰਮਿਕ ਜਥੇਬੰਦੀਆਂ ਵਲੋਂ 17 ਨਵੰਬਰ ਦਿਨ ਸ਼ਨਿਚਰਵਾਰ ਨੂੰ ਸਜਾਏ ਜਾ ਰਹੇ ...

ਪੂਰੀ ਖ਼ਬਰ »

ਜੇ. ਡੀ. ਏ. ਨੇ ਸ਼ਹਿਰ ਨੇੜੇ ਚਾਰ ਗ਼ੈਰ ਕਾਨੂੰਨੀ ਕਾਲੋਨੀਆਂ ਢਾਹੀਆਂ

ਜਲੰਧਰ 15 ਨਵੰਬਰ (ਸ਼ਿਵ)-ਵਾਰ-ਵਾਰ ਨੋਟਿਸ ਦੇਣ ਦੇ ਬਾਵਜੂਦ ਨਾਜਾਇਜ਼ ਕਾਲੋਨੀਆਂ ਬਣਾਉਣ ਦੇ ਕੰਮ ਵਿਚ ਲੱਗੇ ਲੋਕਾਂ ਨੂੰ ਜੇ. ਡੀ. ਏ. ਨੇ ਝਟਕਾ ਦਿੰਦੇ ਹੋਏ ਚਾਰ ਕਾਲੋਨੀਆਂ ਦੀਆਂ ਨੀਂਹਾਂ 'ਤੇ ਡਿੱਚ ਫੇਰ ਦਿੱਤੀ ਹੈ | ਇਨ੍ਹਾਂ ਵਿਚੋਂ ਤਾਂ ਤਿੰਨ ਕਾਲੋਨੀਆਂ ਬੁਲੰਦ ...

ਪੂਰੀ ਖ਼ਬਰ »

ਜੇ. ਡੀ. ਏ. ਨੇ ਸ਼ਹਿਰ ਨੇੜੇ ਚਾਰ ਗ਼ੈਰ ਕਾਨੂੰਨੀ ਕਾਲੋਨੀਆਂ ਢਾਹੀਆਂ

ਜਲੰਧਰ 15 ਨਵੰਬਰ (ਸ਼ਿਵ)-ਵਾਰ-ਵਾਰ ਨੋਟਿਸ ਦੇਣ ਦੇ ਬਾਵਜੂਦ ਨਾਜਾਇਜ਼ ਕਾਲੋਨੀਆਂ ਬਣਾਉਣ ਦੇ ਕੰਮ ਵਿਚ ਲੱਗੇ ਲੋਕਾਂ ਨੂੰ ਜੇ. ਡੀ. ਏ. ਨੇ ਝਟਕਾ ਦਿੰਦੇ ਹੋਏ ਚਾਰ ਕਾਲੋਨੀਆਂ ਦੀਆਂ ਨੀਂਹਾਂ 'ਤੇ ਡਿੱਚ ਫੇਰ ਦਿੱਤੀ ਹੈ | ਇਨ੍ਹਾਂ ਵਿਚੋਂ ਤਾਂ ਤਿੰਨ ਕਾਲੋਨੀਆਂ ਬੁਲੰਦ ...

ਪੂਰੀ ਖ਼ਬਰ »

ਗੁਰੂ ਰਾਮਦਾਸ ਸੇਵਕ ਜਥੇ ਵਲੋਂ ਕਰਵਾਏ ਕੀਰਤਨ ਦਰਬਾਰ ਮੌਕੇ ਵੱਡੀ ਗਿਣਤੀ 'ਚ ਸੰਗਤ ਨੇ ਭਰੀ ਹਾਜ਼ਰੀ

ਜਲੰਧਰ, 15 ਨਵੰਬਰ (ਹਰਵਿੰਦਰ ਸਿੰਘ ਫੁੱਲ)-ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਗੁਰੂ ਰਾਮਦਾਸ ਸੇਵਕ ਜਥੇ ਵਲੋਂ ਛੋਟੀ ਬਾਰਾਂਦਰੀ ਮੈਡੀਕਲ ਕਾਲਜ (ਪਿੰਮਜ਼) ਗੜ੍ਹਾ ਰੋਡ ਨੇੜੇ ਬੱਸ ਸਟੈਡ ਵਿਖੇ ਕਰਵਾਏ ਗਏ ਅਲੌਕਿਕ ਨਗਰ ਕੀਰਤਨ ਵਿਚ ਵੱਡੀ ...

ਪੂਰੀ ਖ਼ਬਰ »

ਏ. ਟੀ. ਐਮ. ਬਦਲ ਦੇ ਸਾਬਕਾ ਪੁਲਿਸ ਮੁਲਾਜ਼ਮ ਨਾਲ ਠੱਗੀ ਮਾਰਨ ਵਾਲੇ ਤਿੰਨ ਦੋਸ਼ੀ ਕਾਬੂ

ਜਲੰਧਰ ਛਾੳਣੀ, 15 ਨਵੰਬਰ (ਪਵਨ ਖਰਬੰਦਾ)-ਥਾਣਾ ਰਾਮਾ ਮੰਡੀ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਏ.ਟੀ.ਐਮ. 'ਚ ਪੈਸੇ ਕੱਢਵਾਉਣ ਵਾਲੇ, ਲੋਕਾਂ ਨਾਲ ਠੱਗੀਆਂ ਮਾਰਨ ਤੇ ਉਨ੍ਹਾਂ ਦੇ ਏ.ਟੀ.ਐਮ. ਬਦਲ ਕੇ ਖਾਤਿਆਂ 'ਚੋਂ ਪੈਸੇ ਕੱਢਵਾਉ ਵਾਲੇ ਗਰੋਹ ਦੇ ਤਿੰੰਨ ਮੈਂਬਰਾਂ ...

ਪੂਰੀ ਖ਼ਬਰ »

40ਵੀਂ ਆਲ ਇੰਡੀਆ ਰੇਲਵੇ ਮਹਿਲਾ ਹਾਕੀ ਚੈਂਪੀਅਨਸ਼ਿਪ ਆਰ. ਸੀ. ਐਫ. ਵਿਖੇ ਅੱਜ ਤੋਂ

ਜਲੰਧਰ, 15 ਨਵੰਬਰ (ਜਤਿੰਦਰ ਸਾਬੀ)- 40ਵੀ ਆਲ ਇੰਡੀਆ ਰੇਲਵੇ ਮਹਿਲਾ ਹਾਕੀ ਚੈਂਪੀਅਨਸ਼ਿਪ ਜੋ 16 ਤੋਂ 22 ਨਵੰਬਰ ਤੱਕ ਰੇਲ ਕੋਚ ਫੈਕਟਰੀ ਕਪੂਰਥਲਾ ਵਿਖੇ ਹਾਕੀ ਐਸਟਰੋਟਰਫ ਮੈਦਾਨ 'ਚ ਕਰਵਾਈ ਜਾ ਰਹੀ ਹੈ | ਇਹ ਜਾਣਕਾਰੀ ਆਰ.ਸੀ.ਐਫ. ਸਪੋਰਟਸ ਐਸੋਸੀਏਸ਼ਨ ਦੇ ਸੰਯੁਕਤ ਸਕੱਤਰ ...

ਪੂਰੀ ਖ਼ਬਰ »

ਨਸ਼ੀਲੇ ਪਾਊਡਰ ਦੇ ਮਾਮਲੇ 'ਚ ਕੈਦ

ਜਲੰਧਰ, 15 ਨਵੰਬਰ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀ ਕਰਨੇਸ਼ ਕੁਮਾਰ ਦੀ ਅਦਾਲਤ ਨੇ ਨਸ਼ੀਲੇ ਪਾਊਡਰ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਹਰਪ੍ਰੀਤ ਸਿੰਘ ਪੁੱਤਰ ਰਾਮ ਲਾਲ ਵਾਸੀ ਦਾਨੇਵਾਲ, ਸ਼ਾਹਕੋਟ ਨੂੰ 6 ਮਹੀਨੇ ਦੀ ਕੈਦ ਤੇ ਇਕ ਹਜ਼ਾਰ ਰੁਪਏ ...

ਪੂਰੀ ਖ਼ਬਰ »

ਸਵੀਪਿੰਗ ਪ੍ਰਾਜੈਕਟ ਨੂੰ ਵਿਜੀਲੈਂਸ ਹਵਾਲੇ ਕਰਨਗੇ ਮੇਅਰ

ਜਗਦੀਸ਼ ਰਾਜਾ ਮੇਅਰ ਜਲੰਧਰ, 15 ਨਵੰਬਰ (ਸ਼ਿਵ)- ਨਗਰ ਨਿਗਮ ਦੇ ਚਰਚਿਤ ਸਵੀਪਿੰਗ ਪ੍ਰਾਜੈਕਟ ਮਾਮਲੇ ਦੀ ਜਾਂਚ ਮੇਅਰ ਜਗਦੀਸ਼ ਰਾਜਾ ਜਲਦੀ ਹੀ ਵਿਜੀਲੈਂਸ ਦੇ ਹਵਾਲੇ ਕਰਨ ਦਾ ਫ਼ੈਸਲਾ ਕਰ ਸਕਦੇ ਹਨ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਇਸ ਮਾਮਲੇ ਵਿਚ ਕਈ ...

ਪੂਰੀ ਖ਼ਬਰ »

ਚੋਰੀ ਦੀਆਂ ਚੱਪਲਾਂ ਦੀਆਂ ਸਟੈੱਪ ਵੇਚਣ ਆਇਆ ਕਾਬੂ

ਮਕਸੂਦਾਂ, 15 ਨਵੰਬਰ (ਲਖਵਿੰਦਰ ਪਾਠਕ)-ਫੋਕਲ ਪੁਆਇੰਟ ਚੌਕ ਨੇੜੇ ਲੱਗਦੀ ਸਬਜ਼ੀ ਮੰਡੀ 'ਚ ਚੋਰੀ ਦੀ ਚੱਪਲਾਂ ਦੀ ਸਟੈੱਪ ਵੇਚਣ ਆਇਆ ਇਕ ਦੋਸ਼ੀ ਪੁਲਿਸ ਦੇ ਹੱਥੇ ਚੜ੍ਹ ਗਿਆ | ਜਾਣਕਾਰੀ ਦਿੰਦੇ ਹੋਏ ਫੋਕਲ ਪੁਆਇੰਟ ਚੌਕੀ ਦੇ ਏ.ਐਸ.ਆਈ. ਰਾਜਪਾਲ ਸਿੰਘ ਨੇ ਦੱਸਿਆ ਕਿ ਫੋਕਲ ...

ਪੂਰੀ ਖ਼ਬਰ »

ਪਰਮਿੰਦਰ ਸਿੰਘ ਕਾਲਾ ਤੇ ਉਸ ਦਾ ਪੁੱਤਰ ਧੋਖਾਧੜੀ ਦੇ ਮਾਮਲੇ 'ਚ ਗਿ੍ਫ਼ਤਾਰ

ਜਲੰਧਰ, 15 ਨਵੰਬਰ (ਐੱਮ.ਐੱਸ. ਲੋਹੀਆ)- ਸ਼ਾਸ਼ਤਰੀ ਮਾਰਕੀਟ ਦੇ ਪ੍ਰਧਾਨ ਪਰਮਿੰਦਰ ਸਿੰਘ ਕਾਲਾ ਤੇ ਉਸ ਦੇ ਲੜਕੇ ਪ੍ਰਭਜੋਤ ਸਿੰਘ ਨੂੰ ਥਾਣਾ ਨਵੀਂ ਬਾਰਾਂਦਰੀ ਦੀ ਪੁਲਿਸ ਨੇ ਧੋਖਾਧੜੀ ਦੇ ਮਾਮਲੇ 'ਚ ਗਿ੍ਫ਼ਤਾਰ ਕਰ ਲਿਆ ਹੈ | ਥਾਣਾ ਮੁਖੀ ਇੰਸਪੈਕਟਰ ਬਲਬੀਰ ਸਿੰਘ ਨੇ ...

ਪੂਰੀ ਖ਼ਬਰ »

ਸ.ਐਲੀ.ਸਕੂਲ ਰਾਏਪੁਰ ਰਸੂਲਪੁਰ ਦੇ ਵਿਦਿਆਰਥੀਆਂ ਨੂੰ ਐਨ.ਆਰ.ਆਈ. ਨੇ ਸਟੇਸ਼ਨਰੀ ਵੰਡੀ

ਕਿਸ਼ਨਗੜ੍ਹ, 15 ਨਵੰਬਰ (ਹਰਬੰਸ ਸਿੰਘ ਹੋਠੀ)-ਸਰਕਾਰੀ ਐਲੀਮੈਂਟਰੀ ਸਕੂਲ ਰਾਏਪੁਰ ਰਸੂਲਪੁਰ ਵਿਖੇ ਮੁੱਖ ਅਧਿਆਪਕ ਸੁਖਵਿੰਦਰ ਸਿੰਘ ਦੀ ਦੇਖ-ਰੇਖ ਹੇਠ ਐਨ.ਆਰ.ਆਈ. ਜੀਤ ਬਾਬਾ ਬੈਲਜੀਅਮ ਵਲੋਂ ਵਿਦਿਆਰਥੀਆਂ ਨੂੰ ਲਿਖਤ ਤੇ ਪੜ੍ਹਨਯੋਗ ਸਮੱਗਰੀ ਤੇ ਬੂਟੇ ਵੰਡਣ ਲਈ ...

ਪੂਰੀ ਖ਼ਬਰ »

ਅਕਾਲ ਅਕੈਡਮੀ ਖਿੱਚੀਪੁਰ ਵਲੋਂ ਨਸ਼ਿਆਂ ਸਬੰਧੀ ਜਾਗਰੂਕਤਾ ਰੈਲੀ

ਆਦਮਪੁਰ, 15 ਨਵੰਬਰ (ਹਰਪ੍ਰੀਤ ਸਿੰਘ)- ਕਲਗੀਧਰ ਚੈਰੀਟੇਬਲ ਟ੍ਰਸਟ ਬੜੂ ਸਾਹਿਬ ਦੀ ਬ੍ਰਾਂਚ ਅਕਾਲ ਅਕੈਡਮੀ ਖਿਚੀਪੁਰ ਵਲੋਂ ਨੇੜਲੇ ਪਿੰਡ ਹਰੀਪੁਰ ਵਿਖੇ ਪਿ੍ੰਸੀਪਲ ਸੁਨੀਤਾ ਕਪਿਲ ਦੀ ਦੇਖ ਰੇਖ ਹੇਠ ਬਾਲ ਦਿਵਸ ਮੌਕੇ ਨਸ਼ਿਆਂ ਸਬੰਧੀ ਜਾਗਰੂਕਤਾ ਰੈਲੀ ਕੱਢੀ ਗਈ¢ ...

ਪੂਰੀ ਖ਼ਬਰ »

ਸਮਾਜ ਸੇਵਕਾਂ ਵਲੋਂ ਸਰਕਾਰੀ ਮਿਡਲ ਸਕੂਲ ਸ਼ਾਹਕੋਟ ਨੂੰ 15 ਕੁਰਸੀਆਂ ਭੇਟ

ਸ਼ਾਹਕੋਟ, 15 ਨਵੰਬਰ (ਸਚਦੇਵਾ)- ਸ਼ਾਹਕੋਟ ਦੇ ਸਮਾਜ ਸੇਵਕਾਂ ਵਲੋਂ ਸਰਕਾਰੀ ਮਿਡਲ ਸਕੂਲ ਸ਼ਾਹਕੋਟ (ਨਿੰਮਾਂ ਵਾਲਾ) ਨੂੰ ਕੁਰਸੀਆਂ ਭੇਟ ਕੀਤੀਆਂ ਗਈਆਂ ਤੇ ਹੋਣਹਾਰ ਬੱਚਿਆਂ ਦਾ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਸਕੂਲ ਮੁਖੀ ਸ਼੍ਰੀਮਤੀ ਅਮਰਜੀਤ ਕੌਰ ਸਚਦੇਵਾ ਦੀ ...

ਪੂਰੀ ਖ਼ਬਰ »

ਹੋਣਹਾਰ ਬੱਚਿਆਂ ਨੂੰ ਨਕਦੀ ਭੇਟ ਕਰ ਕੇ ਕੀਤਾ ਸਨਮਾਨਿਤ ਸਮਾਜ ਸੇਵਕਾਂ ਵਲੋਂ ਸਰਕਾਰੀ ਮਿਡਲ ਸਕੂਲ ਸ਼ਾਹਕੋਟ ਨੂੰ 15 ਕੁਰਸੀਆਂ ਭੇਟ

ਸ਼ਾਹਕੋਟ, 15 ਨਵੰਬਰ (ਸਚਦੇਵਾ)- ਸ਼ਾਹਕੋਟ ਦੇ ਸਮਾਜ ਸੇਵਕਾਂ ਵਲੋਂ ਸਰਕਾਰੀ ਮਿਡਲ ਸਕੂਲ ਸ਼ਾਹਕੋਟ (ਨਿੰਮਾਂ ਵਾਲਾ) ਨੂੰ ਕੁਰਸੀਆਂ ਭੇਟ ਕੀਤੀਆਂ ਗਈਆਂ ਤੇ ਹੋਣਹਾਰ ਬੱਚਿਆਂ ਦਾ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਸਕੂਲ ਮੁਖੀ ਸ਼੍ਰੀਮਤੀ ਅਮਰਜੀਤ ਕੌਰ ਸਚਦੇਵਾ ਦੀ ...

ਪੂਰੀ ਖ਼ਬਰ »

ਪਿੰਡ ਕੋਟਲਾ ਸੂਰਜ ਮੱਲ 'ਚ ਨਸ਼ਿਆਂ ਦੀ ਰੋਕਥਾਮ ਸਬੰਧੀ ਸੈਮੀਨਾਰ

ਸ਼ਾਹਕੋਟ, 15 ਨਵੰਬਰ (ਸਚਦੇਵਾ)- ਪੰਜਾਬ ਸਰਕਾਰ ਵਲੋਂ ਚਲਾਈ ਗਈ ਮੁਹਿੰਮ ਨਸ਼ਾ ਮੁਕਤ ਪੰਜਾਬ ਤਹਿਤ ਐੱਸ.ਡੀ.ਐੱਮ ਸ਼ਾਹਕੋਟ ਸ਼੍ਰੀਮਤੀ ਨਵਨੀਤ ਕੌਰ ਬੱਲ ਦੀਆਂ ਹਦਾਇਤਾਂ 'ਤੇ ਬੀ.ਡੀ.ਪੀ.ਓ ਦਫ਼ਤਰ ਸ਼ਾਹਕੋਟ ਵਲੋਂ ਬੀ.ਡੀ.ਪੀ.ਓ ਭੁਪਿੰਦਰ ਸਿੰਘ ਦੀ ਅਗਵਾਈ ਹੇਠ ਪਿੰਡ ...

ਪੂਰੀ ਖ਼ਬਰ »

ਸੈਦਪੁਰ ਝਿੜੀ ਸਕੂਲ 'ਚ 'ਬਾਲ ਮੇਲਾ' ਲਗਾਇਆ

ਸ਼ਾਹਕੋਟ, 15 ਨਵੰਬਰ (ਸਚਦੇਵਾ)- ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਜਲੰਧਰ ਦੀਆਂ ਹਦਾਇਤਾਂ 'ਤੇ ਬਾਲ ਦਿਵਸ ਮੌਕੇ ਸਰਕਾਰੀ ਪ੍ਰਾਇਮਰੀ ਸਕੂਲ ਸੈਦਪੁਰ ਝਿੜੀ (ਸ਼ਾਹਕੋਟ) ਵਿਖੇ ਸਕੂਲ ਮੁਖੀ ਸਰਬਜੀਤ ਕੌਰ ਦੀ ਅਗਵਾਈ ਹੇਠ ਬਾਲ ਮੇਲਾ ਲਗਾਇਆ ਗਿਆ, ਜਿਸ 'ਚ ਬਲਾਕ ...

ਪੂਰੀ ਖ਼ਬਰ »

ਨੂਰਮਹਿਲ 'ਚ ਚੋਰਾਂ ਦੀ ਦਹਿਸ਼ਤ

ਨੂਰਮਹਿਲ, 15 ਨਵੰਬਰ (ਗੁਰਦੀਪ ਸਿੰਘ ਲਾਲੀ)- ਨੂਰਮਹਿਲ 'ਚ ਚੋਰਾਂ ਦੀ ਦਹਿਸ਼ਤ ਦਾ ਮਹੌਲ ਜਾਪਣ ਲੱਗਾ ਜਦੋਂ ਬੀਤੀ ਰਾਤ ਇੱਕ ਵਿਆਕਤੀ ਵਲੋਂ ਨੂਰਮਹਿਲ ਦੇ ਰਵਿਦਾਸ ਪੁਰਾ 'ਚ ਸਥਿਤ ਸ੍ਰੀ ਗੁਰੂ ਰਵਿਦਾਸ ਜੀ ਗੁਰਦੁਆਰਾ ਸਾਹਿਬ ਦੇ ਬਾਹਰਲੇ ਦਰਵਾਜ਼ੇ ਦੀ ਗਰਿਲ ਤੇ ...

ਪੂਰੀ ਖ਼ਬਰ »

ਇਲਾਜ ਦੌਰਾਨ ਅਣਪਛਾਤੇ ਵਿਅਕਤੀ ਦੀ ਮੌਤ

ਆਦਮਪੁਰ, 15 ਨਵਬੰਰ (ਹਰਪ੍ਰੀਤ ਸਿੰਘ)- ਜ਼ੇਰੇ ਇਲਾਜ਼ ਅਣਪਛਾਤੇ ਵਿਆਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਘਟਨਾ ਸਬੰਧੀ ਜਾਣਕਾਰੀ ਦਿੰਦੇ ਏ. ਐਸ. ਆਈ. ਸ਼ਾਮ ਸਿੰਘ ਥਾਣਾ ਆਦਮਪੁਰ ਨੇ ਦੱਸਿਆ ਮਿਤੀ 8 ਨਵੰਬਰ ਨੂੰ ਪਿੰਡ ਘੁੜਿਆਲ ਦੇ ਕਿਸਾਨ ਵਲੋਂ ਥਾਣਾ ...

ਪੂਰੀ ਖ਼ਬਰ »

'ਲੋਕ ਜਗਾਓ, ਲੁਟੇਰੇ ਭਜਾਓ ਮੁਹਿੰਮ ਤਹਿਤ ਪਿੰਡਾਂ 'ਚ ਮੀਟਿੰਗਾਂ

ਬਿਲਗਾ, 15 ਨਵੰਬਰ (ਰਾਜਿੰਦਰ ਸਿੰਘ ਬਿਲਗਾ)- ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵਲੋਂ ਪੰਜਾਬ 'ਚ 'ਲੋਕ ਜਗਾਓ, ਲੁਟੇਰੇ ਭਜਾਓ ਜਥਾ ਮਾਰਚ ਮੁਹਿੰਮ ਤਹਿਤ ਪਿੰਡ ਤਲਵਣ, ਪੁਆਦੜਾ, ਬੁਰਜ ਹਸਨ , ਸੰਗੋਵਾਲ, ਪੁਆਦੜਾ, ਬਿਲਗਾ, ਪਿੰਡ ਔਜਲਾ ਵਿਚ ਯੂਨਿਟ ਮੀਟਿੰਗਾਂ ਕੀਤੀਆਂ ...

ਪੂਰੀ ਖ਼ਬਰ »

ਚਾਰਟ ਮੇਕਿੰਗ ਮੁਕਾਬਲੇ ਕਰਵਾਏ

ਜੰਡਿਆਲਾ ਮੰਜਕੀ, 15 ਨਵੰਬਰ (ਸੁਰਜੀਤ ਸਿੰਘ ਜੰਡਿਆਲਾ)-ਸਰਕਾਰੀ ਕੰਨਿਆ ਸੀ: ਸੈਕੰ: ਸਕੂਲ ਜੰਡਿਆਲਾ 'ਚ ਪਿ੍ੰਸੀਪਲ ਸੱਤਪਾਲ ਦੀ ਅਗਵਾਈ ਹੇਠ ਵਿਦਿਆਰਥਣਾਂ ਦੇ ਚਾਰਟ ਮੇਕਿੰਗ ਅਤੇ ਰੰਗੋਲੀ ਮੁਕਾਬਲੇ ਕਰਵਾਏ ਗਏ | ਮਦਨ ਸਿੰਘ, ਸ੍ਰੀਮਤੀ ਅਵਿਨਾਸ਼ ਕੁਮਾਰੀ, ਸ਼ਾਮ ...

ਪੂਰੀ ਖ਼ਬਰ »

ਪਿੰਡ ਰਸੂਲਪੁਰ ਕਲਾਂ 'ਚ ਭਗਵਾਨ ਵਾਲਮੀਕਿ ਮਹਾਨ ਸਤਿਸੰਗ 18 ਨੂੰ

ਮੱਲ੍ਹੀਆਂ ਕਲਾਂ, 15 ਨਵੰਬਰ (ਮਨਜੀਤ ਮਾਨ)-ਪਿੰਡ ਰਸੂਲਪੁਰ ਕਲਾਂ (ਜਲੰਧਰ) ਵਿਖੇ ਭਗਵਾਨ ਵਾਲਮੀਕਿ ਨੌਜਵਾਨ ਸਭਾ (ਰਜਿ) ਵਲੋਂ 13ਵਾਂ ਭਗਵਾਨ ਵਾਲਮੀਕਿ ਮਹਾਨ ਸਤਿਸੰਗ 18 ਨਵੰਬਰ ਦਿਨ ਐਤਵਾਰ ਨੂੰ ਭਗਵਾਨ ਵਾਲਮੀਕਿ ਨੌਜਵਾਨ ਸਭਾ (ਰਜਿ) ਦੇ ਪ੍ਰਧਾਨ ਸਾਬੀ ਰਸੂਲਪੁਰੀ ...

ਪੂਰੀ ਖ਼ਬਰ »

ਮਾਰਕੀਟ ਕਮੇਟੀ ਮੁਲਾਜ਼ਮ ਜਥੇਬੰਦੀਆਂ ਪੰਜਾਬ ਦੀ ਮੀਟਿੰਗ

ਸ਼ਾਹਕੋਟ, 15 ਨਵੰਬਰ (ਬਾਂਸਲ)-ਮਾਰਕੀਟ ਕਮੇਟੀ ਮੁਲਾਜ਼ਮ ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਜੌਹਲ ਵਲੋਂ ਅੱਜ ਮਾਰਕੀਟ ਕਮੇਟੀ ਸ਼ਾਹਕੋਟ ਦੇ ਸਮੂਹ ਮੁਲਾਜ਼ਮਾਂ ਨਾਲ ਮੀਟਿੰਗ ਕੀਤੀ ਗਈ | ਇਸ ਮੀਟਿੰਗ ਵਿਚ ਕਮੇਟੀ ਮੁਲਾਜ਼ਮਾਂ ਦੀਆਂ ਮੁਸ਼ਕਿਲਾਂ ਅਤੇ ...

ਪੂਰੀ ਖ਼ਬਰ »

ਜੰਗਲਾਤ ਵਿਭਾਗ ਡਿੱਗੇ ਦਰੱਖਤਾਂ ਨੂੰ ਸੰਭਾਲਣ ਤੋਂ ਹੋਇਆ ਅਸਮਰੱਥ

ਭੋਗਪੁਰ, 15 ਨਵੰਬਰ (ਕਮਲਜੀਤ ਸਿੰਘ ਡੱਲੀ)- ਸਥਾਨਕ ਇਲਾਕੇ 'ਚੋਂ ਲੰਘਦੇ ਮਹਿੰਗਰੋਵਾਲ ਚੋਅ ਦੇ ਧੁੱਸੀ ਬੰਨ 'ਤੇ ਲੱਗੇ ਭਾਰੀ ਦਰਖਤ ਕਈ ਮਹੀਨਿਆਂ ਤੋਂ ਡਿੱਗੇ ਪਏ ਹਨ ਪਰ ਜੰਗਲਾਤ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ | ਟਾਂਡੀ ਮੋੜ ਤੋਂ ਲੈ ਕੇ ਲੜੋਆ ਦੇ ਲੜਕੀਆਂ ਦੇ ...

ਪੂਰੀ ਖ਼ਬਰ »

ਪੀ. ਟੀ. ਐਮ. ਆਰੀਆ ਕਾਲਜ 'ਚ ਯੂਨੀਕ ਪਾਰਟੀ ਮਨਾਈ

ਨੂਰਮਹਿਲ, 15 ਨਵੰਬਰ (ਜਸਵਿੰਦਰ ਸਿੰਘ ਲਾਂਬਾ)-ਸਥਾਨਕ ਪੀ. ਟੀ. ਐਮ. ਆਰੀਆ ਕਾਲਜ ਵਿਚ ਬਾਲ ਦਿਵਸ ਮੌਕੇ ਯੂਨੀਕ ਪਾਰਟੀ ਮਨਾਈ ਗਈ, ਜਿਸ ਵਿਚ +1 ਅਤੇ +2 ਦੀਆਂ ਵਿਦਿਆਰਥਣਾਂ ਨੇ ਵਧ-ਚੜ੍ਹ ਕੇ ਹਿੱਸਾ ਲਿਆ | ਵਿਦਿਆਰਥਣਾਂ ਦੁਆਰਾ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਜਿਸ ...

ਪੂਰੀ ਖ਼ਬਰ »

ਧਾਰਮਿਕ ਪ੍ਰੀਖਿਆ 'ਚ ਅੱਵਲ ਆਉਣ ਵਾਲੇ ਸਨਮਾਨਿਤ

ਡਰੋਲੀ ਕਲਾਂ, 15 ਨਵੰਬਰ (ਸੰਤੋਖ ਸਿੰਘ)- ਗੁਰੂ ਨਾਨਕ ਖਾਲਸਾ ਕਾਲਜ ਡਰੋਲੀ ਕਲਾਂ ਦੇ ਧਾਰਮਿਕ ਪ੍ਰੀਖਿਆਂ 'ਚ ਅੱਵਲ ਆਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਪਿ੍ੰਸੀਪਲ ਡਾ. ਸਾਹਿਬ ਸਿੰਘ ਦੀ ਅਗਵਾਈ 'ਚ ਕਰਵਾਏ ਸਮਾਗਮ ਦੌਰਾਨ ਉਚੇਚੇ ਤੌਰ 'ਤੇ ਪਹੁੰਚੇ ...

ਪੂਰੀ ਖ਼ਬਰ »

ਨਸ਼ਿਆਂ ਵਿਰੁੱਧ ਜਾਗਰੂਕਤਾ ਰੈਲੀ ਕੱਢੀ

ਕਰਤਾਰਪੁਰ, 15 ਨਵੰਬਰ (ਜਸਵੰਤ ਵਰਮਾ, ਧੀਰਪੁਰ)-ਅਕਾਲ ਅਕੈਡਮੀ ਘੁੱਗ ਵਲੋਂ ਪਿ੍ੰਸੀਪਲ ਸੋਨੂੰ ਸ਼ਰਮਾ ਦੀ ਅਗਵਾਈ 'ਚ ਨਸ਼ਿਆਂ ਵਿਰੁੱਧ ਪੱਤੜ ਕਲਾਂ, ਲੱਖਣ ਅਤੇ ਕਪੂਰਥਲਾ ਵਿਖੇ ਰੈਲੀ ਕੱਢੀ ਗਈ | ਇਸ ਰੈਲੀ ਨੂੰ ਐਸ. ਐਚ. ਓ. ਸੁਖਪਾਲ ਸਿੰਘ ਤੇ ਏ. ਐਸ. ਆਈ. ਰਜਿੰਦਰ ਸਿੰਘ ਨੇ ...

ਪੂਰੀ ਖ਼ਬਰ »

ਐਚ.ਪੀ. ਮਾਡਲ ਸਕੂਲ 'ਚ ਦੀਵਾਲੀ ਸਬੰਧੀ ਵੱਖ-ਵੱਖ ਮੁਕਾਬਲੇ ਕਰਵਾਏ

ਮਹਿਤਪੁਰ, 15 ਨਵੰਬਰ (ਰੰਧਾਵਾ)- ਐਚ. ਪੀ. ਮਾਡਲ ਸੀਨੀਅਰ ਸਕੈਡੰਰੀ ਸਕੂਲ ਸੰਗੋਵਾਲ ਵਿਖੇ ਦੀਵਾਲੀ ਨੂੰ ਸਮਰਪਿਤ ਮਹਿੰਦੀ, ਰੰਗੇਲੀ ਤੇ ਪੋਸਟਰ ਮੁਕਾਬਲੇ ਹਰਪ੍ਰੀਤ ਸਿੰਘ ਪ੍ਰਧਾਨ ਤੇ ਕੋਆਰਡੀਨੇਟਰ ਜਤਿੰਦਰ ਕੌਰ ਦੀ ਅਗਵਾਈ ਹੇਠ ਕਰਵਾਏ ਗਏ | ਇਸ 'ਚ ਨੌਾਵੀਂ ਤੋਂ ...

ਪੂਰੀ ਖ਼ਬਰ »

ਸਰਕਾਰੀ ਮਿਡਲ ਸਕੂਲ ਦੇ ਬੱਚਿਆਂ ਨੂੰ ਸਵੈਟਰ ਵੰਡੇ

ਨਕੋਦਰ, 15 ਨਵੰਬਰ (ਭੁਪਿੰਦਰ ਅਜੀਤ ਸਿੰਘ)-ਸਰਕਾਰੀ ਮਿਡਲ ਸਕੂਲ ਆਲੋਵਾਲ (ਨਕੋੋਦਰ) ਦੇ ਬੱਚਿਆਂ ਨੂੰ ਸਰਦੀ ਦੇ ਮੌਸਮ ਨੂੰ ਮੁੱਖ ਰੱਖਦਿਆਂ ਬਲਦੇਵ ਰਾਜ ਵਲੋਂ ਸਕੂਲ ਵਿਚ ਸਵੈਟਰ ਵੰਡੇ ਗਏ | ਇਸ ਮੌਕੇ ਉਨ੍ਹਾਂ ਦੇ ਨਾਲ ਨਿਰਮਲ ਸਿੰਘ ਅਤੇ ਪਿੰਡ ਦੇ ਪਤਵੰਤੇ ਸੱਜਣ ਵੀ ...

ਪੂਰੀ ਖ਼ਬਰ »

ਹਿੰਦੂ ਸੰਗਠਨ ਵਲੋਂ ਆਦਮਪੁਰ ਥਾਣੇ ਅੱਗੇ ਧਰਨਾ ਅੱਜ

ਆਦਮਪੁਰ, 15 ਨਵੰਬਰ (ਰਮਨ ਦਵੇਸਰ)- ਆਦਮਪੁਰ ਨੇੜੇ ਅਲਾਵਲਪੁਰ ਦੇ ਮੁਹੱਲਾ ਪਹਾੜੀਆ ਨਿਵਾਸੀ ਇਕ ਵਿਅਕਤੀ ਨੇ ਬੀਤੇ ਦਿਨੀਂ ਆਪਣੇ ਨਿੱਜੀ ਫੇਸਬੁੱਕ ਆਈ. ਡੀ. 'ਤੇ ਲੋਕਾਂ ਦੀਆਂ ਧਾਰਮਿਕ ਭਵਾਨਾਵਾਂ ਦੇ ਿਖ਼ਲਾਫ਼ ਭੱਦੀ ਸ਼ਬਦਾਵਲੀ ਵਰਤਣ ਕਾਰਨ ਅਲਾਵਲਪੁਰ ਨਿਵਾਸੀ ...

ਪੂਰੀ ਖ਼ਬਰ »

'ਧਿਆਨ' ਨਾਲ ਹੀ ਮਨੁੱਖ ਮਾਨਸਿਕ ਸ਼ਾਂਤੀ ਪ੍ਰਾਪਤ ਕਰ ਸਕਦੈ- ਸੰਗਲਤਾ ਭਾਰਤੀ

ਮਲਸੀਆਂ, 15 ਨਵੰਬਰ (ਸੁਖਦੀਪ ਸਿੰਘ)- ਦਿਵਿਆ ਜਯੋਤੀ ਜਾਗ੍ਰਤੀ ਸੰਸਥਾਨ ਦੇ ਪਿੰਡ ਕੋਟਲੀ ਗਾਜਰਾਂ (ਸ਼ਾਹਕੋਟ) ਆਸ਼ਰਮ 'ਚ ਹਫ਼ਤਾਵਰੀ ਸਤਿਸੰਗ ਕਰਵਾਇਆ ਗਿਆ, ਜਿਸ ਵਿਚ ਆਸ਼ੂਤੋਸ਼ ਮਹਾਰਾਜ ਦੀ ਸ਼ਿਸ਼ ਸਾਧਵੀ ਸੰਗਲਤਾ ਭਾਰਤੀ ਨੇ ਪ੍ਰਵਚਨ ਕਰਦੇ ਦੱਸਿਆ ਕਿ ਭਾਰਤੀ ...

ਪੂਰੀ ਖ਼ਬਰ »

ਐਗਜ਼ੈਕਟਿਵ ਮੈਂਬਰ ਜਥੇਦਾਰ ਸ਼ਿੰਗਾਰਾ ਸਿੰਘ ਲੋਹੀਆਂ ਦਾ ਵੱਖ-ਵੱਖ ਸੰਸਥਾਵਾਂ ਤੇ ਆਗੂਆਂ ਵਲੋਂ ਸਨਮਾਨ

ਲੋਹੀਆਂ ਖਾਸ, 15 ਨਵੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ)- ਸ਼ਾਹਕੋਟ ਹਲਕੇ ਤੋਂ ਸੀਨੀਅਰ ਸ਼ੋ੍ਰਮਣੀ ਕਮੇਟੀ ਮੈਂਬਰ ਜਥੇਦਾਰ ਸ਼ਿੰਗਾਰਾ ਸਿੰਘ ਲੋਹੀਆਂ ਨੂੰ ਸ਼੍ਰੋਮਣੀ ਗੁ: ਪ੍ਰਬੰਧਕ ਕਮੇਟੀ ਦੀ ਨਵੀਂ ਚੁਣੀ ਗਈ 11 ਮੈਂਬਰੀ ਕਾਰਜਕਰਨੀ ਵਿਚ ਸ਼ਾਮਲ ਕਰਨ 'ਤੇ ਜਿਥੇ ...

ਪੂਰੀ ਖ਼ਬਰ »

ਪੰਜਾਬ ਸਰਕਾਰ ਵਲੋਂ ਗੰਨੇ ਦੀ ਫ਼ਸਲ ਦਾ ਭਾਅ ਤੈਅ

ਭੋਗਪੁਰ, 15 ਨਵੰਬਰ (ਕੁਲਦੀਪ ਸਿੰਘ ਪਾਬਲਾ)- ਸੂਬੇ ਅੰਦਰ ਗੰਨੇ ਦੀ ਫ਼ਸਲ ਦੀ ਹੋਈ ਰਿਕਾਰਡ ਪੈਦਾਵਾਰ ਤੇ ਗੰਨਾ ਕਾਸ਼ਤਕਾਰਾਂ ਵਲੋਂ ਲਗਾਤਾਰ ਕੀਤੇ ਜਾ ਰਹੇ ਸੰਘਰਸ਼ਾਂ ਦਰਮਿਆਨ ਪੰਜਾਬ ਸਰਕਾਰ ਨੇ ਪਿੜਾਈ ਸੀਜ਼ਨ 2018-19 ਲਈ ਗੰਨੇ ਦੀ ਫ਼ਸਲ ਦੇ ਕਿਸਮਾਂ ਅਨੁਸਾਰ ਭਾਅ ਤੈਅ ...

ਪੂਰੀ ਖ਼ਬਰ »

ਭੋਗਪੁਰ ਖੰਡ ਮਿੱਲ ਦਾ ਪਿੜਾਈ ਸੀਜ਼ਨ 19 ਤੋਂ ਸ਼ੁਰੂ ਪੰਜਾਬ ਸਰਕਾਰ ਵਲੋਂ ਗੰਨੇ ਦੀ ਫ਼ਸਲ ਦਾ ਭਾਅ ਤੈਅ

ਭੋਗਪੁਰ, 15 ਨਵੰਬਰ (ਕੁਲਦੀਪ ਸਿੰਘ ਪਾਬਲਾ)- ਸੂਬੇ ਅੰਦਰ ਗੰਨੇ ਦੀ ਫ਼ਸਲ ਦੀ ਹੋਈ ਰਿਕਾਰਡ ਪੈਦਾਵਾਰ ਤੇ ਗੰਨਾ ਕਾਸ਼ਤਕਾਰਾਂ ਵਲੋਂ ਲਗਾਤਾਰ ਕੀਤੇ ਜਾ ਰਹੇ ਸੰਘਰਸ਼ਾਂ ਦਰਮਿਆਨ ਪੰਜਾਬ ਸਰਕਾਰ ਨੇ ਪਿੜਾਈ ਸੀਜ਼ਨ 2018-19 ਲਈ ਗੰਨੇ ਦੀ ਫ਼ਸਲ ਦੇ ਕਿਸਮਾਂ ਅਨੁਸਾਰ ਭਾਅ ਤੈਅ ...

ਪੂਰੀ ਖ਼ਬਰ »

ਨੂਰਮਹਿਲ ਥਾਣੇ ਦਾ ਐਸ.ਐਚ.ਓ. ਲਾਈਨ ਹਾਜ਼ਰ

ਨੂਰਮਹਿਲ, 15 ਨਵੰਬਰ (ਜਸਵਿੰਦਰ ਸਿੰਘ ਲਾਂਬਾ)-ਜਲੰਧਰ ਦਿਹਾਤੀ ਦੇ ਐਸ.ਐਸ.ਪੀ. ਸੀਨੀਅਰ ਪੁਲਿਸ ਅਫ਼ਸਰ ਨਵਜੋਤ ਸਿੰਘ ਮਾਹਲ ਨੇ ਨੂਰਮਹਿਲ ਥਾਣੇ ਦੇ ਮੁੱਖ ਅਫ਼ਸਰ ਸੁਰਜੀਤ ਸਿੰਘ ਨੂੰ ਕੱਲ੍ਹ ਸ਼ਾਮ ਲਾਈਨ ਹਾਜ਼ਰ ਕਰ ਦਿੱਤਾ | ਸੂਤਰਾਂ ਅਨੁਸਾਰ ਸਬ ਇੰਸਪੈਕਟਰ ਸੁਰਜੀਤ ...

ਪੂਰੀ ਖ਼ਬਰ »

ਗੰਨਾ ਪਿੰਡ 'ਚ ਲੜਕੀ ਨਾਲ ਹੋਏ ਜਬਰ ਜਨਾਹ 'ਚ ਸੰਘਰਸ਼ ਕਰ ਰਹੇ ਆਗੂਆਂ ਦੀ ਹਮਾਇਤ 'ਚ ਨਿਤਰੇਗਾ ਸ਼੍ਰੋਮਣੀ ਰੰਘਰੇਟਾ ਦਲ-ਬਲਵੀਰ ਸਿੰਘ ਚੀਮਾ

ਮੱਲ੍ਹੀਆਂ ਕਲਾਂ, 15 ਨਵੰਬਰ (ਮਨਜੀਤ ਮਾਨ)-ਗੰਨਾ ਪਿੰਡ 'ਚ 13 ਸਾਲ ਦੀ ਲੜਕੀ ਨਾਲ ਹੋਏ ਜਬਰ ਜਨਾਹ ਵਿਚ ਡੀ.ਐਸ.ਪੀ. ਦਫ਼ਤਰ ਅੱਗੇ ਧਰਨਾ ਲਗਾ ਰਹੇ ਸਰਪੰਚ ਕ੍ਰਾਂਤੀ ਮੋਹਨ ਸਿੰਘ ਮੁਠੱਡਾ ਤੇ ਹੋਰ ਆਗੂਆਂ ਦੀ ਪੂਰਨ ਹਮਾਇਤ ਸ਼੍ਰੋਮਣੀ ਰੰਘਰੇਟਾ ਦਲ ਪੰਜਾਬ ਕਰੇਗਾ | ਪ੍ਰੈੱਸ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX