ਤਾਜਾ ਖ਼ਬਰਾਂ


ਅਫ਼ਗ਼ਾਨਿਸਤਾਨ 'ਚ ਹੋਏ ਆਈ.ਡੀ ਧਮਾਕੇ 'ਚ 1 ਦੀ ਮੌਤ, 11 ਜ਼ਖਮੀ
. . .  10 minutes ago
ਕਾਬੁਲ, 21 ਸਤੰਬਰ- ਅਫ਼ਗ਼ਾਨਿਸਤਾਨ ਦੇ ਪਰਵਾਨ 'ਚ ਹੋਏ ਆਈ.ਡੀ ਧਮਾਕੇ 'ਚ 1 ਦੀ ਮੌਤ ਅਤੇ 11 ਲੋਕਾਂ ਦੇ ਜ਼ਖਮੀ ...
ਦਸੰਬਰ 2021 ਵਿਚ ਪੁਲਾੜ ਵਿਚ ਮਨੁੱਖ ਰਹਿਤ ਮਿਸ਼ਨ ਭੇਜੇਗਾ ਭਾਰਤ : ਇਸਰੋ ਮੁਖੀ
. . .  14 minutes ago
ਨਵੀਂ ਦਿੱਲੀ, 21 ਸਤੰਬਰ- ਵਿਕਰਮ ਲੈਂਡਰ ਨਾਲ ਸੰਪਰਕ ਦੀਆਂ ਉਮੀਦਾਂ ਲਗਭਗ ਖਤਮ ਹੋ ਚੁੱਕੀਆਂ ਹਨ। ਇਸ ਦੌਰਾਨ ਇਸਰੋ ਦੇ ਮੁਖੀ ਕੇ ਸਿਵਾਨ ਨੇ ਕਿਹਾ ਕਿ ਪੁਰਾਣੀ ਅਸਫਲਤਾ ਤੋਂ ਉਭਰਦੇ ਹੋਏ...
ਭਾਰਤ ਨੇ ਆਸਕਰ ਦੇ ਲਈ ਭੇਜਿਆ ਫ਼ਿਲਮ 'ਗਲੀ ਬੁਆਏ' ਦਾ ਨਾਂਅ
. . .  58 minutes ago
ਭਾਰਤ ਨੇ ਆਸਕਰ ਦੇ ਲਈ ਭੇਜਿਆ ਫ਼ਿਲਮ 'ਗਲੀ ਬੁਆਏ' ਦਾ ਨਾਂਅ...
ਪਟਾਕਾ ਫ਼ੈਕਟਰੀ 'ਚ ਧਮਾਕਾ ਹੋਣ ਕਾਰਨ 6 ਮੌਤਾਂ, ਕੋਈ ਜ਼ਖਮੀ
. . .  about 1 hour ago
ਲਖਨਊ, 21 ਸਤੰਬਰ- ਉੱਤਰ ਪ੍ਰਦੇਸ਼ ਦੇ ਏਟਾ ਜ਼ਿਲ੍ਹੇ 'ਚ ਇਕ ਪਟਾਕਾ ਫ਼ੈਕਟਰੀ 'ਚ ਧਮਾਕਾ ਹੋਣ ਕਾਰਨ 6 ਲੋਕਾਂ ਦੀ ਮੌਤ ਹੋ ਗਈ ਜਦਕਿ ਕਈ ਲੋਕ ਜ਼ਖਮੀ ਹੋਏ ...
ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ ਫਾਈਨਲ 'ਚ ਪਹੁੰਚੇ ਦੀਪਕ ਪੂਨੀਆ
. . .  about 1 hour ago
ਨੂਰ ਸੁਲਤਾਨ, 21 ਸਤੰਬਰ- ਭਾਰਤ ਦੇ ਨੌਜਵਾਨ ਪਹਿਲਵਾਨ ਦੀਪਕ ਪੂਨੀਆ ਨੇ ਕਜ਼ਾਕਿਸਤਾਨ ਦੇ ਨੂਰ ਸੁਲਤਾਨ 'ਚ ਜਾਰੀ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ 86 ਕਿਲੋਗ੍ਰਾਮ ਵਰਗ...
ਜੰਮੂ-ਕਸ਼ਮੀਰ ਦੇ ਮੇਂਡਰ 'ਚ ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ
. . .  about 1 hour ago
ਸ੍ਰੀਨਗਰ, 21 ਸਤੰਬਰ- ਜੰਮੂ-ਕਸ਼ਮੀਰ ਦੇ ਮੇਂਡਰ ਸੈਕਟਰ ਦੇ ਬਾਲਾਕੋਟਾ 'ਚ ਪਾਕਿਸਤਾਨ ਨੇ ਜੰਗਬੰਦੀ ਦੀ ਉਲੰਘਣਾ ਕੀਤੀ ...
ਹੱਡਾ ਰੋੜੀ ਵਿਵਾਦ ਹੱਲ ਕਰਨ ਲਈ ਵਿਧਾਇਕ ਦਰਸ਼ਨ ਸਿੰਘ ਬਰਾੜ ਕੱਲ੍ਹ ਪੁੱਜਣਗੇ ਸੁਖਾਨੰਦ
. . .  about 2 hours ago
ਠੱਠੀ ਭਾਈ, 21 ਸਤੰਬਰ (ਜਗਰੂਪ ਸਿੰਘ ਮਠਾੜੂ)- ਸੁਖਾਨੰਦ, ਸੰਤੂਵਾਲਾ ਅਤੇ ਸੁਖਾਨੰਦ ਖ਼ੁਰਦ ਦੀ ਸਾਂਝੀ ਹੱਡਾ ਰੋੜੀ ਦਾ ਵਿਵਾਦ ਜੋ ਪਿਛਲੇ ਕਈ ਦਿਨਾਂ ਤੋਂ ਚੱਲ...
ਸ਼ਿਮਲਾ 'ਚ ਮੀਂਹ ਦੇ ਨਾਲ ਹੋਈ ਭਾਰੀ ਗੜੇਮਾਰੀ
. . .  about 2 hours ago
ਸ਼ਿਮਲਾ, 21 ਸਤੰਬਰ- ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲ੍ਹੇ ਦੇ ਨਾਰਕੰਡਾ ਇਲਾਕੇ 'ਚ ਅੱਜ...
ਰੈੱਡੀ ਨੇ ਕੀਤਾ ਆਂਧਰਾ ਪ੍ਰਦੇਸ਼ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
. . .  about 2 hours ago
ਅਮਰਾਵਤੀ, 21 ਸਤੰਬਰ- ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਜਗਨ ਮੋਹਨ ਰੈੱਡੀ ਨੇ ਅੱਜ ਸੂਬੇ...
ਸਾਬਕਾ ਕਮਿਸ਼ਨਰ ਰਾਜੀਵ ਕੁਮਾਰ ਦੀ ਜ਼ਮਾਨਤ ਪਟੀਸ਼ਨ 'ਤੇ ਅਦਾਲਤ ਨੇ ਫ਼ੈਸਲਾ ਰੱਖਿਆ ਸੁਰੱਖਿਅਤ
. . .  about 2 hours ago
ਕੋਲਕਾਤਾ, 21 ਸਤੰਬਰ- ਪੱਛਮੀ ਬੰਗਾਲ ਦੀ ਅਲੀਪੁਰ ਕੋਰਟ ਨੇ ਕੋਲਕਾਤਾ ਪੁਲਿਸ ਦੇ ਸਾਬਕਾ ਕਮਿਸ਼ਨਰ ਰਾਜੀਵ ਕੁਮਾਰ ਵੱਲੋਂ ਦਾਇਰ ਅਗਾਊਂ ...
ਜ਼ਿਮਨੀ ਚੋਣਾਂ 'ਚ ਲੋਕ ਕਾਂਗਰਸ ਨੂੰ ਹੀ ਚੁਣਨਗੇ- ਕੈਪਟਨ
. . .  about 2 hours ago
ਚੰਡੀਗੜ੍ਹ, 21 ਸਤੰਬਰ- ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ 'ਤੇ ਜ਼ਿਮਨੀ ਚੋਣਾਂ ਨੂੰ ਲੈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਲੋਕ ਇੱਕ ਵਾਰ ਫਿਰ ਕਾਂਗਰਸ...
ਰਾਜਸਥਾਨ : ਸ੍ਰੀਗੰਗਾਨਗਰ-ਪਾਕਿ ਕੌਮਾਂਤਰੀ ਸਰਹੱਦ ਦੇ 2 ਕਿਲੋਮੀਟਰ ਦੇ ਘੇਰੇ 'ਚ ਧਾਰਾ 144 ਲਾਗੂ
. . .  about 2 hours ago
ਜੈਪੁਰ, 21 ਸਤੰਬਰ- ਰਾਜਸਥਾਨ 'ਚ ਸ੍ਰੀਗੰਗਾਨਗਰ-ਪਾਕਿਸਤਾਨ ਕੌਮਾਂਤਰੀ ਸਰਹੱਦ ਦੇ 2 ਕਿਲੋਮੀਟਰ ਦੇ ਘੇਰੇ 'ਚ ਧਾਰਾ 144 ਲਾਗੂ ਕੀਤੀ ਗਈ...
90 ਫੁੱਟ ਉੱਚੀ ਪਾਣੀ ਦੀ ਟੈਂਕੀ 'ਤੇ ਚੜ੍ਹੇ ਚੀਮਾ
. . .  about 3 hours ago
ਸੰਗਰੂਰ, 21 ਸਤੰਬਰ (ਧੀਰਜ ਪਸ਼ੋਰੀਆ)- ਬੇਰੁਜ਼ਗਾਰ ਈ. ਟੀ. ਟੀ. ਅਧਿਆਪਕਾਂ ਦੇ ਧਰਨੇ 'ਚ ਪੁੱਜੇ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ...
ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ ਸੈਮੀਫਾਈਨਲ 'ਚ ਪਹੁੰਚੇ ਦੀਪਕ ਪੂਨੀਆ, ਦੇਸ਼ ਨੂੰ ਦਿਵਾਇਆ ਓਲੰਪਿਕ ਕੋਟਾ
. . .  about 3 hours ago
ਨੂਰ ਸੁਲਤਾਨ, 21 ਸਤੰਬਰ- ਭਾਰਤ ਦੇ ਪਹਿਲਵਾਨ ਦੀਪਕ ਪੂਨੀਆ ਨੇ ਅੱਜ ਕਜ਼ਾਕਿਸਤਾਨ ਦੇ ਨੂਰ ਸੁਲਤਾਨ 'ਚ ਜਾਰੀ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ 86 ਕਿਲੋਗ੍ਰਾਮ ਵਰਗ...
ਪ੍ਰਧਾਨ ਮੰਤਰੀ ਮੋਦੀ ਦੇ ਜਹਾਜ਼ 'ਚ ਆਈ ਖ਼ਰਾਬੀ
. . .  about 3 hours ago
ਫਰੈਂਕਫਰਟ, 21 ਜਲੰਧਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਮਰੀਕਾ ਦੇ ਹਿਊਸਟਨ ਜਾਂਦੇ ਸਮੇਂ ਜਹਾਜ਼ 'ਚ ਤਕਨੀਕੀ ਖ਼ਰਾਬੀ ਦੀ ਵਜ੍ਹਾ ਕਾਰਨ ਜਰਮਨੀ ਦੇ ਫਰੈਂਕਫਰਟ...
ਹੱਡਾ ਰੋੜੀ ਵਿਵਾਦ ਸਬੰਧੀ ਸੁਖਾਨੰਦ ਪੁੱਜਾ ਪੁਲਿਸ ਪ੍ਰਸ਼ਾਸਨ- ਨਹੀਂ ਨਿਕਲਿਆ ਕੋਈ ਹੱਲ
. . .  about 4 hours ago
ਚੀਮਾ ਨੇ ਧਰਨੇ 'ਚ ਪੁੱਜ ਕੇ ਕੀਤੀ ਈ. ਟੀ. ਟੀ. ਅਧਿਆਪਕਾਂ ਦੇ ਸੰਘਰਸ਼ ਦੀ ਹਿਮਾਇਤ
. . .  about 4 hours ago
ਪਿਸਤੌਲ ਦੀ ਨੋਕ 'ਤੇ ਸ਼ਰਾਬ ਦੇ ਠੇਕਿਆਂ ਨੂੰ ਲੁੱਟਣ ਵਾਲੇ ਗਿਰੋਹ ਦੇ ਪੰਜ ਮੈਂਬਰ ਕਾਬੂ
. . .  about 2 hours ago
ਸਾਢੇ ਬਾਰਾਂ ਕਰੋੜ ਰੁਪਏ ਦੀ ਹੈਰੋਇਨ ਸਣੇ ਤਿੰਨ ਕਾਬੂ
. . .  about 4 hours ago
ਕਿਸਾਨਾਂ ਵਲੋਂ ਮੁੱਖ ਮੰਤਰੀ ਦੇ ਭਾਸ਼ਣ ਦੌਰਾਨ ਹੰਗਾਮਾ
. . .  about 4 hours ago
ਸਾਬਕਾ ਮੁੱਖ ਮੰਤਰੀ ਰਾਮਪਾਲ ਮਾਜਰਾ ਅਤੇ ਸਾਬਕਾ ਵਿਧਾਇਕ ਦੂਡਾ ਰਾਮ ਭਾਜਪਾ 'ਚ ਹੋਏ ਸ਼ਾਮਲ
. . .  about 4 hours ago
ਕੈਪਟਨ ਵਲੋਂ ਪੰਜਾਬ ਦਾ ਪਾਣੀ, ਹਵਾ ਅਤੇ ਧਰਤੀ ਬਚਾਉਣ ਦਾ ਸੱਦਾ
. . .  about 5 hours ago
ਵਿਦੇਸ਼ਾਂ ਤੋਂ ਪੰਜਾਬ ਅੰਦਰ ਦੁੱਧ ਨਹੀਂ ਆਉਣ ਦਿਆਂਗੇ- ਰੰਧਾਵਾ
. . .  about 5 hours ago
550 ਸਾਲਾ ਪ੍ਰਕਾਸ਼ ਪੁਰਬ ਸੰਬੰਧੀ ਬਾਬਾ ਸਰਬਜੋਤ ਬੇਦੀ ਵਲੋਂ ਕਰਾਏ ਜਾ ਰਹੇ 'ਅਰਦਾਸ ਸਮਾਗਮ' 'ਚ ਸ਼ਾਮਲ ਹੋਣਗੇ ਦਾਦੂਵਾਲ
. . .  about 6 hours ago
ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ 'ਤੇ 21 ਅਕਤੂਬਰ ਨੂੰ ਹੋਣਗੀਆਂ ਜ਼ਿਮਨੀ ਚੋਣਾਂ
. . .  about 6 hours ago
ਹਰਿਆਣਾ ਅਤੇ ਮਹਾਰਾਸ਼ਟਰ 'ਚ ਵਿਧਾਨ ਸਭਾ ਚੋਣਾਂ ਲਈ 21 ਅਕਤੂਬਰ ਨੂੰ ਪਾਈਆਂ ਜਾਣਗੀਆਂ ਵੋਟਾਂ
. . .  about 6 hours ago
ਕੈਪਟਨ ਵਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕਿਸਾਨ ਅਤੇ ਗਡਵਾਸੂ ਦੇ ਪਸ਼ੂ ਪਾਲਣ ਮੇਲੇ ਦਾ ਉਦਘਾਟਨ
. . .  about 6 hours ago
ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ 'ਤੇ 21 ਅਕਤੂਬਰ ਨੂੰ ਹੋਣਗੀਆਂ ਜ਼ਿਮਨੀ ਚੋਣਾਂ, 24 ਅਕਤੂਬਰ ਨੂੰ ਆਉਣਗੇ ਨਤੀਜੇ
. . .  about 6 hours ago
24 ਅਕਤਬੂਰ ਨੂੰ ਆਉਣਗੇ ਦੋਹਾਂ ਸੂਬਿਆਂ 'ਚ ਵਿਧਾਨ ਸਭਾ ਚੋਣਾਂ ਦੇ ਨਤੀਜੇ
. . .  about 7 hours ago
21 ਅਕਤੂਬਰ ਨੂੰ ਹੋਣਗੀਆਂ ਹਰਿਆਣਾ ਅਤੇ ਮਹਾਰਾਸ਼ਟਰ 'ਚ ਵਿਧਾਨ ਸਭਾ ਚੋਣਾਂ
. . .  about 7 hours ago
ਮਹਾਰਾਸ਼ਟਰ 'ਚ 8.9 ਕਰੋੜ ਅਤੇ ਹਰਿਆਣਾ 'ਚ 1.82 ਕਰੋੜ ਰਜਿਸਟਰਡ ਵੋਟਰ ਹਨ- ਮੁੱਖ ਚੋਣ ਕਮਿਸ਼ਨਰ
. . .  about 7 hours ago
ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਦੱਸਿਆ ਕਿ ਅੱਜ ਤੋਂ ਦੋਹਾਂ ਸੂਬਿਆਂ 'ਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ
. . .  about 7 hours ago
ਕਾਲਮ ਖ਼ਾਲੀ ਛੱਡਣ 'ਤੇ ਰੱਦ ਹੋਵੇਗੀ ਉਮੀਦਵਾਰੀ- ਮੁੱਖ ਚੋਣ ਕਮਿਸ਼ਨਰ
. . .  about 7 hours ago
ਉਮੀਦਵਾਰਾਂ ਨੂੰ ਅਪਰਾਧਿਕ ਰਿਕਾਰਡ ਦੀ ਜਾਣਕਾਰੀ ਦੇਣੀ ਪਵੇਗੀ- ਚੋਣ ਕਮਿਸ਼ਨ
. . .  about 7 hours ago
ਮਹਾਰਾਸ਼ਟਰ ਦੀਆਂ 288 ਵਿਧਾਨ ਸਭਾ ਸੀਟਾਂ 'ਤੇ ਹੋਵੇਗੀ ਵੋਟਿੰਗ
. . .  about 7 hours ago
ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ 'ਤੇ ਹੋਵੇਗੀ ਵੋਟਿੰਗ
. . .  about 7 hours ago
ਮਹਾਰਾਸ਼ਟਰ 'ਚ 1.8 ਲੱਖ ਈ. ਵੀ. ਐਮ. ਦੀ ਹੋਵੇਗੀ ਵਰਤੋਂ- ਚੋਣ ਕਮਿਸ਼ਨ
. . .  about 7 hours ago
ਹਰਿਆਣਾ 'ਚ 1.3 ਲੱਖ ਈ. ਵੀ. ਐਮ. ਦੀ ਹੋਵੇਗੀ ਵਰਤੋਂ- ਚੋਣ ਕਮਿਸ਼ਨ
. . .  about 7 hours ago
ਹਰਿਆਣਾ ਵਿਧਾਨ ਸਭਾ ਦਾ 2 ਨਵੰਬਰ ਅਤੇ ਮਹਾਰਾਸ਼ਟਰ ਵਿਧਾਨ ਸਭਾ ਦਾ 9 ਨਵੰਬਰ ਨੂੰ ਖ਼ਤਮ ਹੋ ਰਿਹਾ ਹੈ ਕਾਰਜਕਾਲ
. . .  about 7 hours ago
ਮਹਾਰਾਸ਼ਟਰ ਅਤੇ ਹਰਿਆਣਾ 'ਚ ਵਿਧਾਨ ਸਭਾ ਚੋਣਾਂ ਦਾ ਐਲਾਨ
. . .  about 7 hours ago
ਚੋਣ ਕਮਿਸ਼ਨ ਵਲੋਂ ਕੀਤੀ ਜਾ ਰਹੀ ਹੈ ਪ੍ਰੈੱਸ ਕਾਨਫ਼ਰੰਸ
. . .  about 7 hours ago
ਪੰਜਾਬ ਖੇਤੀਬਾੜੀ ਯੂਨੀਵਰਸਿਟੀ 'ਚ ਪਹੁੰਚੇ ਕੈਪਟਨ
. . .  about 8 hours ago
ਲੁਧਿਆਣਾ ਵਿਖੇ ਕਿਸਾਨ ਮੇਲੇ 'ਚ 'ਐਂਟਰੀ' ਨੂੰ ਲੈ ਕੇ ਕਿਸਾਨਾਂ ਵਲੋਂ ਪ੍ਰਦਰਸ਼ਨ
. . .  1 minute ago
ਤਾਮਿਲਨਾਡੂ 'ਚ ਐੱਨ. ਆਈ. ਏ. ਵਲੋਂ ਛਾਪੇਮਾਰੀ
. . .  about 8 hours ago
ਇਸਰੋ ਮੁਖੀ ਨੇ ਕਿਹਾ- ਨਹੀਂ ਹੋਇਆ ਲੈਂਡਰ 'ਵਿਕਰਮ' ਨਾਲ ਸੰਪਰਕ, ਅਗਲੀ ਤਰਜੀਹ 'ਗਗਨਯਾਨ' ਮਿਸ਼ਨ
. . .  about 8 hours ago
ਪੁਣਛ ਜ਼ਿਲ੍ਹੇ 'ਚ ਪਾਕਿਸਤਾਨ ਵਲੋਂ ਜੰਗਬੰਦੀ ਦੀ ਉਲੰਘਣਾ
. . .  about 8 hours ago
ਚਿੱਟੇ ਦੇ ਝੰਬੇ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ
. . .  about 9 hours ago
ਕੁਝ ਵਿਅਕਤੀਆਂ ਨੇ ਘਰ 'ਚ ਦਾਖ਼ਲ ਹੋ ਕੇ ਕੀਤਾ ਹਮਲਾ, ਇੱਕ ਦੀ ਮੌਤ ਅਤੇ ਤਿੰਨ ਜ਼ਖ਼ਮੀ
. . .  about 8 hours ago
ਛੱਤ ਡਿੱਗਣ ਕਰਕੇ ਪਤਨੀ ਦੀ ਮੌਤ, ਪਤੀ ਤੇ ਪੁੱਤਰ ਗੰਭੀਰ
. . .  about 9 hours ago
ਅਧਿਆਪਕ ਨੂੰ ਡੈਪੂਟੇਸ਼ਨ 'ਤੇ ਭੇਜੇ ਜਾਣ 'ਤੇ ਪਿੰਡ ਵਾਸੀਆਂ ਨੇ ਸਕੂਲ ਨੂੰ ਮਾਰਿਆ ਜਿੰਦਾ
. . .  about 9 hours ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 2 ਮੱਘਰ ਸੰਮਤ 550

ਪਹਿਲਾ ਸਫ਼ਾ

ਐਸ.ਆਈ.ਟੀ. ਵਲੋਂ ਬਾਦਲ ਤੋਂ 40 ਮਿੰਟ ਪੁੱਛਗਿੱਛ

ਪੁੱਛਗਿੱਛ ਲਈ ਆਏ ਕੁੰਵਰ ਵਿਜੇ ਪ੍ਰਤਾਪ ਦਾ ਵਿਰੋਧ, ਟੀਮ ਦੇ ਮੁਖੀ ਪ੍ਰਮੋਦ ਕੁਮਾਰ ਨਾਲ ਫ਼ੋਨ 'ਤੇ ਗੱਲ ਕਰਵਾਉਣ ਲਈ ਕਿਹਾ
ਹਰਕਵਲਜੀਤ ਸਿੰਘ

ਚੰਡੀਗੜ੍ਹ, 16 ਨਵੰਬਰ-ਕੋਟਕਪੂਰਾ ਅਤੇ ਬਹਿਬਲ ਕਲਾਂ ਵਿਖੇ ਬੇਅਦਬੀਆਂ ਵਿਰੁੱਧ ਰੋਸ ਧਰਨਾ ਦੇਣ ਵਾਲੇ ਸਿੱਖ ਸ਼ਰਧਾਲੂਆਂ ਵਿਰੁੱਧ 2015 ਦੌਰਾਨ ਹੋਈ ਪੁਲਿਸ ਕਾਰਵਾਈ ਅਤੇ ਪੁਲਿਸ ਗੋਲੀ ਦੀਆਂ ਘਟਨਾਵਾਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਵਲੋਂ ਅੱਜ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਪੰਜਾਬ ਐਮ.ਐਲ.ਏ. ਫਲੈਟ ਸਥਿਤ ਉਨ੍ਹਾਂ ਦੀ ਰਿਹਾਇਸ਼ 'ਤੇ ਕੋਈ 40 ਮਿੰਟ ਪੁੱਛਗਿੱਛ ਕੀਤੀ ਗਈ | ਜਾਂਚ ਟੀਮ ਦੇ ਮੈਂਬਰ ਆਈ.ਜੀ.ਪੀ. ਕੰਵਰ ਵਿਜੈ ਪ੍ਰਤਾਪ ਸਿੰਘ ਜਿਸ ਨੂੰ ਅਕਾਲੀ ਦਲ ਵਲੋਂ ਕੱਲ੍ਹ ਜਾਂਚ ਦੇ ਕੰਮ ਤੋਂ ਵੱਖ ਕਰਨ ਦੀ ਮੰਗ ਕਰਦਿਆਂ ਉਸ ਵਿਰੁੱਧ ਤਿੱਖੀ ਦੂਸ਼ਣਬਾਜ਼ੀ ਵੀ ਕੀਤੀ ਗਈ ਸੀ ਉਨ੍ਹਾਂ ਦੀ ਅਗਵਾਈ ਵਿਚ ਹੀ ਇਹ ਟੀਮ ਬਾਅਦ ਦੁਪਹਿਰ 2.30 ਵਜੇ ਸ. ਬਾਦਲ ਦੀ ਰਿਹਾਇਸ਼ 'ਤੇ ਪੁੱਜੀ ਲੇਕਿਨ ਸ. ਬਾਦਲ ਨੇ ਕੰਵਰ ਵਿਜੈ ਪ੍ਰਤਾਪ ਸਿੰਘ ਨਾਲ ਗੱਲਬਾਤ ਤੋਂ ਇਨਕਾਰ ਕਰਦਿਆਂ ਜਾਂਚ ਟੀਮ ਦੇ ਮੁਖੀ ਵਧੀਕ ਡੀ.ਜੀ.ਪੀ. ਪ੍ਰਬੋਧ ਕੁਮਾਰ ਨਾਲ ਟੈਲੀਫ਼ੋਨ 'ਤੇ ਗੱਲ ਕਰਵਾਉਣ ਲਈ ਕਿਹਾ | ਸ. ਬਾਦਲ ਨੇ ਸ੍ਰੀ ਪ੍ਰਬੋਧ ਕੁਮਾਰ ਨੂੰ ਸਪੱਸ਼ਟ ਕੀਤਾ ਕਿ ਉਹ ਉਨ੍ਹਾਂ ਨਾਲ ਹੀ ਗੱਲ ਕਰਨਾ ਚਾਹੁਣਗੇ ਅਤੇ ਜੇਕਰ ਉਹ ਚਾਹੁਣ ਤਾਂ ਉਹ ਉਨ੍ਹਾਂ ਦੇ ਦਫ਼ਤਰ ਆਉਣ ਲਈ ਵੀ ਤਿਆਰ ਹਨ | ਲੇਕਿਨ ਸ੍ਰੀ ਪ੍ਰਬੋਧ ਕੁਮਾਰ 10 ਮਿੰਟ ਬਾਅਦ ਹੀ ਸ. ਬਾਦਲ ਦੇ ਫਲੈਟ 'ਤੇ ਪੁੱਜ ਗਏ |
ਸ. ਬਾਦਲ ਨਾਲ ਜਾਂਚ ਟੀਮ ਵਲੋਂ ਕੀਤੀ ਗਈ ਪੁੱਛਗਿੱਛ ਮੌਕੇ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ, ਸੰਸਦ ਮੈਂਬਰ ਬਲਵਿੰਦਰ ਸਿੰਘ ਭੂੰਦੜ ਅਤੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਅਤੇ ਡਾ. ਦਲਜੀਤ ਸਿੰਘ ਚੀਮਾ ਅਤੇ ਕਈ ਹੋਰ ਆਗੂ ਵੀ ਹਾਜ਼ਰ ਸਨ | ਲੇਕਿਨ ਜਾਂਚ ਟੀਮ ਵਲੋਂ ਸ. ਬਾਦਲ ਨਾਲ ਇਕੱਲਿਆਂ ਗੱਲਬਾਤ ਕੀਤੀ ਗਈ ਅਤੇ ਕਿਸੇ ਹੋਰ ਆਗੂ ਨੂੰ ਅੰਦਰ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ | ਜਾਂਚ ਟੀਮ ਵਿਚ ਸ੍ਰੀ ਪ੍ਰਬੋਧ ਕੁਮਾਰ ਅਤੇ ਕੰਵਰ ਵਿਜੈ ਪ੍ਰਤਾਪ ਤੋਂ ਇਲਾਵਾ ਆਈ.ਜੀ.ਪੀ. ਅਰੁਣ ਪਾਲ ਸਿੰਘ ਅਤੇ ਐਸ.ਪੀ. ਭੁਪਿੰਦਰ ਸਿੰਘ ਸ਼ਾਮਲ ਸਨ | ਲੇਕਿਨ ਪੁੱਛਗਿੱਛ ਤੋਂ ਬਾਅਦ ਜਾਂਚ ਟੀਮ ਦੇ ਕਿਸੇ ਵੀ ਮੈਂਬਰ ਵਲੋਂ ਪੱਤਰਕਾਰਾਂ ਨਾਲ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਕਰਨ ਤੋਂ ਇਨਕਾਰ ਕੀਤਾ ਗਿਆ | ਸ. ਬਾਦਲ ਵਲੋਂ ਵੀ ਬਾਅਦ ਵਿਚ ਆਪਣੇ ਫਲੈਟ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਵੇਂ ਉਨ੍ਹਾਂ ਨੂੰ ਪਤਾ ਹੈ ਕਿ ਇਸ ਵਿਸ਼ੇਸ਼ ਜਾਂਚ ਟੀਮ ਵਲੋਂ ਕੋਈ ਵੀ ਰਿਪੋਰਟ ਮੁੱਖ ਮੰਤਰੀ ਦੇ ਹੁਕਮਾਂ ਅਨੁਸਾਰ ਬਣਾਈ ਜਾਣੀ ਹੈ ਪ੍ਰੰਤੂ ਉਨ੍ਹਾਂ ਇਕ ਚੰਗੇ ਕਾਨੂੰਨ ਮੰਨਣ ਵਾਲੇ ਨਾਗਰਿਕ ਹੋਣ ਦੇ ਨਾਤੇ ਜਾਂਚ ਟੀਮ ਨੂੰ ਸਹਿਯੋਗ ਦੇਣ ਦਾ ਫ਼ੈਸਲਾ ਲਿਆ ਸੀ | ਉਨ੍ਹਾਂ ਜਾਂਚ ਟੀਮ ਨੂੰ ਕਾਂਗਰਸ ਵਲੋਂ ਅਕਾਲੀ ਦਲ ਵਿਰੁੱਧ ਤਿਆਰ ਕੀਤੀ ਗਈ ਸਾਜ਼ਿਸ਼ ਦਾ ਹਿੱਸਾ ਕਰਾਰ ਦਿੱਤਾ ਅਤੇ ਕਿਹਾ ਕਿ ਸਰਕਾਰ ਕੋਲ ਕਿਉਂਕਿ ਆਪਣੀ ਕਾਰਗੁਜ਼ਾਰੀ ਸਬੰਧੀ ਵਿਖਾਉਣ ਨੂੰ ਕੁਝ ਨਹੀਂ ਹੈ, ਇਸ ਲਈ ਉਸ ਵਲੋਂ ਹੁਣ ਅਜਿਹੇ ਸਿਆਸੀ ਹੱਥਕੰਡੇ ਅਪਣਾਏ ਜਾ ਰਹੇ ਹਨ | ਸ. ਬਾਦਲ ਨੇ ਦੋਸ਼ ਲਗਾਇਆ ਕਿ ਦੇਸ਼ ਦੇ ਇਤਿਹਾਸ ਵਿਚ ਪਹਿਲੀ ਵਾਰ ਕਿਸੇ ਸਾਬਕਾ ਮੁੱਖ ਮੰਤਰੀ ਨੂੰ ਧਾਰਾ 307 ਦੇ ਇਕ ਕੇਸ ਵਿਚ ਸੰਮਨ ਜਾਰੀ ਕਰਕੇ ਉਸ ਤੋਂ ਪੁੱਛਗਿੱਛ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਕੀ ਸਾਕਾ ਨੀਲਾ ਤਾਰਾ ਲਈ ਕਿਸੇ ਨੇ ਇੰਦਰਾ ਗਾਂਧੀ ਤੋਂ ਵੀ ਪੁੱਛਗਿੱਛ ਕੀਤੀ ਸੀ? ਜਾਂ ਅੰਮਿ੍ਤਸਰ ਰੇਲ ਹਾਦਸੇ ਲਈ ਮੁੱਖ ਮੰਤਰੀ ਤੋਂ ਵੀ ਕਿਸੇ ਤਰ੍ਹਾਂ ਦੀ ਪੁੱਛਗਿੱਛ ਹੋਈ ਹੈ | ਜਾਂਚ ਟੀਮ ਵਲੋਂ 40 ਮਿੰਟਾਂ ਦੌਰਾਨ ਪੁੱਛੇ ਗਏ ਸਵਾਲਾਂ ਸਬੰਧੀ ਕੋਈ ਸਪੱਸ਼ਟ ਜੁਆਬ ਦੇਣ ਤੋਂ ਟਾਲਾ ਵੱਟਦਿਆਂ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਕੋਲ ਪੁੱਛਣ ਲਈ ਕੁਝ ਹੈ ਹੀ ਨਹੀਂ ਸੀ | ਲੇਕਿਨ ਉਨ੍ਹਾਂ ਪੁੱਛੇ ਸਵਾਲਾਂ ਦਾ ਬਕਾਇਦਾ ਜੁਆਬ ਦਿੱਤਾ | ਸ. ਬਾਦਲ ਨੇ ਇਹ ਵੀ ਕਿਹਾ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਿਸ ਰਿਪੋਰਟ ਨੂੰ ਆਧਾਰ ਬਣਾ ਕੇ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਹੈ, ਉਸ ਰਿਪੋਰਟ ਵਿਚ ਵੀ ਉਨ੍ਹਾਂ ਨੂੰ ਜਾਂ ਉਸ ਸਮੇਂ ਦੇ ਉਪ ਮੁੱਖ ਮੰਤਰੀ ਨੂੰ ਕਿਤੇ ਜ਼ਿੰਮੇਵਾਰ ਨਹੀਂ ਠਹਿਰਾਇਆ ਗਿਆ | ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਅਕਸ਼ੈ ਕੁਮਾਰ ਨੂੰ ਮੈਂ ਇਕ ਸਮਾਗਮ ਦੌਰਾਨ ਤਾਂ ਜ਼ਰੂਰ ਦੇਖਿਆ ਸੀ ਪਰ ਇਸ ਤੋਂ ਇਲਾਵਾ ਮੇਰੀ ਨਾ ਉਨ੍ਹਾਂ ਨਾਲ ਕਦੀ ਕੋਈ ਮੇਲ ਮੁਲਾਕਾਤ ਜਾਂ ਗੱਲਬਾਤ ਹੀ ਹੋਈ ਹੈ | ਸ. ਬਾਦਲ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਨ੍ਹਾਂ ਨੂੰ ਜੇਲ੍ਹਾਂ ਆਦਿ ਦਾ ਕੋਈ ਡਰ ਨਹੀਂ ਦਿੱਤਾ ਜਾ ਸਕਦਾ | ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਵਲੋਂ ਸਿਆਸੀ ਮੰਤਵਾਂ ਲਈ ਪੁਲਿਸ ਜਾਂਚਾਂ ਨੂੰ ਜਿਵੇਂ ਵਰਤਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਹ ਇਕ ਖ਼ਤਰਨਾਕ ਰੁਝਾਨ ਹੈ ਜਿਸ ਦਾ ਸੂਬੇ ਦੇ ਮਾਹੌਲ 'ਤੇ ਮਾੜਾ ਅਸਰ ਵੀ ਪੈ ਸਕਦਾ ਹੈ | ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਜੋ ਕਿ ਫਲੈਟ ਦੇ ਅੰਦਰ ਹੀ ਮੌਜੂਦ ਸਨ, ਲੇਕਿਨ ਉਹ ਨਾ ਤਾਂ ਬਾਹਰ ਆਏ ਅਤੇ ਨਾ ਹੀ ਉਨ੍ਹਾਂ ਵੱਲੋਂ ਪੱਤਰਕਾਰਾਂ ਨਾਲ ਕਿਸੇ ਤਰ੍ਹਾਂ ਦੀ ਗੱਲਬਾਤ ਕੀਤੀ ਗਈ | ਦਲ ਦੇ ਸੂਤਰਾਂ ਨੇ ਦੱਸਿਆ ਕਿ ਸ. ਸੁਖਬੀਰ ਸਿੰਘ ਬਾਦਲ 19 ਨਵੰਬਰ ਨੂੰ ਸ੍ਰੀ ਅੰਮਿ੍ਤਸਰ ਵਿਖੇ ਜਾਂਚ ਟੀਮ ਸਾਹਮਣੇ ਪੇਸ਼ ਹੋਣਗੇ |
ਜਾਂਚ ਟੀਮ ਲਈ ਮਹੱਤਵਪੂਰਨ ਸਵਾਲ
ਕੋਟਕਪੂਰਾ ਅਤੇ ਬਹਿਬਲ ਕਲਾਂ ਵਿਖੇ ਵਾਪਰੀਆਂ ਘਟਨਾਵਾਂ ਲਈ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਵਲੋਂ ਕੋਟਕਪੂਰਾ ਵਿਖੇ ਬੇਅਦਬੀਆਂ ਦੇ ਵਿਰੋਧ ਵਿਚ ਲੱਗੇ ਧਰਨੇ ਨੂੰ ਉਠਾਉਣ ਲਈ ਹੁਕਮ ਕਿਸ ਪੱਧਰ 'ਤੇ ਦਿੱਤੇ ਗਏ ਵੱਡਾ ਮੁੱਦਾ ਬਣਿਆ ਹੋਇਆ ਹੈ | ਕਿਉਂਕਿ ਜਾਂਚ ਟੀਮ ਸਾਹਮਣੇ ਹੁਣ ਤੱਕ ਪੇਸ਼ ਹੋਏ ਦੂਜੇ ਜ਼ਿਲਿ੍ਹਆਂ ਤੇ ਰੇਜਾਂ ਅਤੇ ਲੁਧਿਆਣਾ ਤੋਂ ਪੁੱਜੇ ਪੁਲਿਸ ਕਮਿਸ਼ਨਰ ਵਲੋਂ ਕਿਹਾ ਗਿਆ ਕਿ ਉਹ ਪੁਲਿਸ ਹੈਡਕੁਆਰਟਰ ਤੋਂ ਮਿਲੇ ਆਦੇਸ਼ਾਂ ਅਨੁਸਾਰ ਕੋਟਕਪੂਰਾ ਆਪਣੀ ਫੋਰਸ ਨਾਲ ਪੁੱਜੇ ਸਨ | ਲੇਕਿਨ ਦਿਲਚਸਪ ਗੱਲ ਇਹ ਹੈ ਕਿ ਕੋਟਕਪੂਰਾ ਅਤੇ ਬਹਿਬਲ ਕਲਾਂ ਵਿਖੇ ਪੁਲਿਸ ਨੂੰ ਗੋਲੀ ਚਲਾਉਣ ਦਾ ਆਦੇਸ਼ ਕਿਸੇ ਵਲੋਂ ਦਿੱਤਾ ਗਿਆ ਇਸ ਦਾ ਕੋਈ ਰਿਕਾਰਡ ਨਹੀਂ | ਮੈਡੀਕਲ ਰਿਪੋਰਟਾਂ ਅਨੁਸਾਰ ਭਾਵੇਂ ਏ.ਕੇ.-47 ਗੋਲੀਆਂ ਦੀ ਦੋਵਾਂ ਥਾਵਾਂ 'ਤੇ ਵਰਤੋਂ ਸਾਹਮਣੇ ਆਈ ਹੈ ਲੇਕਿਨ ਘਟਨਾ ਤੋਂ ਬਾਅਦ ਪੁਲਿਸ ਵਲੋਂ ਸਪੱਸ਼ਟ ਕੀਤਾ ਗਿਆ ਸੀ ਕਿ ਪੁਲਿਸ ਨੇ ਕੋਈ ਗੋਲੀ ਨਹੀਂ ਚਲਾਈ ਅਤੇ ਪੁਲਿਸ ਕਰਮਚਾਰੀਆਂ ਕੋਲ ਜਾਰੀ ਕੀਤਾ ਪੂਰਾ ਅਸਲਾ ਬਰੂਦ ਮੌਜੂਦ ਹੈ ਅਤੇ ਉਸ ਵਿਚ ਕੋਈ ਕਮੀ ਸਾਹਮਣੇ ਨਹੀਂ ਆਈ | ਲੇਕਿਨ ਇਹ ਗੋਲੀ ਚਲਾਈ ਕਿਸ ਵਲੋਂ ਗਈ ਅਤੇ ਜੋ ਗੋਲੀ ਪੁਲਿਸ ਵਲੋਂ ਚੱਲੀ ਉਸ ਤੋਂ ਬਾਅਦ ਪੁਲਿਸ ਦਾ ਅਸਲਾ ਵੀ ਪੂਰਾ ਕਿਵੇਂ ਦਿਖਾਇਆ ਗਿਆ ਅਤੇ ਪੁਲਿਸ ਗੋਲੀ ਦਾ ਕੇਸ ਦਰਜ ਹੋਣ ਦੇ ਬਾਵਜੂਦ ਵੀ ਉਕਤ ਕੇਸਾਂ ਵਿਚ ਅੱਗੋਂ ਕਦੀ ਕਾਰਵਾਈ ਕਿਉਂ ਨਹੀਂ ਹੋਈ ਅਤੇ ਇਸ ਲਈ ਕੌਣ ਜ਼ਿੰਮੇਵਾਰ ਸੀ ਇਹ ਸਾਰੀਆਂ ਗੱਲਾਂ ਜਾਂਚ ਟੀਮ ਲਈ ਵੱਡੀ ਬੁਝਾਰਤ ਬਣੀਆਂ ਹੋਈਆਂ ਹਨ |

ਇਸ ਸਾਲ ਪਰਾਲੀ ਸਾੜਨ ਦੇ ਮਾਮਲੇ ਵਧੇ-ਭੂਰੇ ਲਾਲ

ਨਵੀਂ ਦਿੱਲੀ, 16 ਨਵੰਬਰ (ਪੀ. ਟੀ. ਆਈ.)-ਸੁਪਰੀਮ ਕੋਰਟ ਵਲੋਂ ਨਿਯੁਕਤ ਈ. ਸੀ. ਪੀ. ਏ. ਦੇ ਚੇਅਰਮੈਨ ਭੂਰੇ ਲਾਲ ਨੇ ਕਿਹਾ ਕਿ ਕਾਨੂੰਨ ਸਖਤੀ ਨਾਲ ਲਾਗੂ ਕਰਨ ਦੇ ਬਾਵਜੂਦ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਗੁਆਂਢੀ ਰਾਜਾਂ ਵਿਚ ਪਰਾਲੀ ਸਾੜਨ ਦੇ ਮਾਮਲੇ ਵਧੇ ਹਨ ਅਤੇ ਉਨ੍ਹਾਂ ਲੋਕਾਂ ਦੀ ਮਾਨਸਿਕਤਾ ਵਿਚ ਤਬਦੀਲੀ ਲਿਆਉਣ ਦੀ ਲੋੜ 'ਤੇ ਜ਼ੋਰ ਦਿੱਤਾ ਤਾਂ ਜੋ ਉਹ ਇਸ ਦਾ ਬਦਲ ਸੋਚਣ | ਪੀ. ਐਚ. ਡੀ. ਚੈਂਬਰ ਵਲੋਂ ਆਰਥਿਕ ਅਤੇ ਵਾਤਾਵਰਨ ਨੂੰ ਬਚਾਈ ਰੱਖਣ ਲਈ ਫ਼ਸਲਾਂ ਦੇ ਰਹਿੰਦ ਖੂੰਹਦ ਦੀ ਵੱਡੇ ਪੱਧਰ 'ਤੇ ਵਰਤੋਂ ਬਾਰੇ ਕਰਵਾਈ ਵਰਕਸ਼ਾਪ ਵਿਖੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪਰਾਲੀ ਰਸਾਇਣਕ ਖਾਦਾਂ ਦਾ ਵਧੀਆ ਵਸੀਲਾ ਬਣ ਸਕਦੀ ਹੈ ਅਤੇ ਇਸ ਦੀ ਸਰਬੋਤਮ ਵਰਤੋਂ ਇਸ ਨੂੰ ਮਿੱਟੀ ਵਿਚ ਮਿਲਾਉਣਾ ਹੈ | ਪੰਜਾਬ ਤੇ ਹਰਿਆਣਾ ਵਿਚ ਪਰਾਲੀ ਸਾੜਨੀ ਦਿੱਲੀ ਵਿਚ ਹਵਾ ਦੀ ਗੁਣਵੱਤਾ ਨੂੰ ਪ੍ਰਭਾਵਤ ਕਰਨ ਵਾਲੇ ਕਾਰਨਾਂ ਵਿਚੋਂ ਇਕ ਹੈ | ਵਾਤਾਵਰਨ ਪ੍ਰਦੂਸ਼ਣ ਕੰਟਰੋਲ ਅਥਾਰਟੀ (ਈ. ਪੀ. ਸੀ. ਏ.) ਦੇ ਚੇਅਰਮੈਨ ਨੇ ਕਿਹਾ ਕਿ ਇਸ ਹਕੀਕਤ ਕਿ ਇਸ ਵਾਰ ਕਾਨੂੰਨ ਜ਼ਿਆਦਾ ਸਖਤੀ ਨਾਲ ਲਾਗੂ ਕੀਤਾ ਗਿਆ ਦੇ ਬਾਵਜੂਦ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਪਰਾਲੀ ਸਾੜਨ ਦੇ ਮਾਮਲੇ ਵਧੇ ਹਨ | ਭੂਰੇ ਲਾਲ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਤਾਂ ਪਰਾਲੀ ਨੂੰ ਸਾੜਨ ਦਾ ਬਦਲ ਲੱਭਣ ਲਈ ਤਿਆਰ ਹਨ ਪਰ ਪੁਰਾਣੀ ਪੀੜ੍ਹੀ ਪਰਾਲੀ ਨੂੰ ਸਾੜਨਾ ਹੀ ਚਾਹੁੰਦੀ ਹੈ | ਉਨ੍ਹਾਂ ਕਿਹਾ ਕਿ ਪਰਾਲੀ ਨੂੰ ਪੂਰੀ ਤਰ੍ਹਾਂ ਗਲਣ-ਸੜਨ (ਡੀਕੰਪੋਜ਼) ਵਿਚ 45 ਦਿਨ ਦਾ ਸਮਾਂ ਲਗਦਾ ਹੈ, ਇਸ ਪਿਛੋਂ ਹੀ ਇਸ ਦੀ ਖਾਦ ਵਜੋਂ ਵਰਤੋਂ ਹੁੰਦੀ ਹੈ ਪਰ

ਆਲੋਕ ਵਰਮਾ ਿਖ਼ਲਾਫ਼ ਹੋਰ ਜਾਂਚ ਦੀ ਲੋੜ-ਸੁਪਰੀਮ ਕੋਰਟ

ਨਵੀਂ ਦਿੱਲੀ, 16 ਨਵੰਬਰ (ਉਪਮਾ ਡਾਗਾ ਪਾਰਥ)-ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਕੇਂਦਰੀ ਵਿਜੀਲੈਂਸ ਕਮਿਸ਼ਨ ਨੂੰ ਸੀ. ਬੀ. ਆਈ. ਦੇ ਡਾਇਰੈਕਟਰ ਆਲੋਕ ਵਰਮਾ ਖਿਲਾਫ ਭਿ੍ਸ਼ਟਾਚਾਰ ਦੇ ਦੋਸ਼ਾਂ ਬਾਰੇ ਆਪਣੀ ਜਾਂਚ ਕੁਝ ਬਹੁਤ ਹੀ ਨਾਂਹਪੱਖੀ ਗੱਲਾਂ ਦਾ ਪਤਾ ਲੱਗਾ ਹੈ ਅਤੇ ਕੁਝ ਦੋਸ਼ਾਂ ਵਿਚ ਹੋਰ ਜਾਂਚ ਕਰਨਾ ਚਾਹੁੰਦਾ ਹੈ ਜਿਸ ਲਈ ਹੋਰ ਸਮੇਂ ਦੀ ਲੋੜ ਹੈ | ਅਦਾਲਤ ਨੇ ਕਿਹਾ ਕਿ ਕੁਝ ਗੱਲਾਂ ਵਿਚ ਬਹੁਤ ਸ਼ਲਾਘਾ ਵੀ ਕੀਤੀ ਗਈ ਹੈ | ਮਿਲੀਆਂ ਜੁਲੀਆਂ ਗੱਲਾਂ ਸਾਹਮਣੇ ਆਉਣ 'ਤੇ ਸੁਪਰੀਮ ਕੋਰਟ ਨੇ ਵਿਜੀਲੈਂਸ ਕਮਿਸਨ ਦੀ ਮੁਕੰਮਲ ਗੁਪਤ ਰਿਪੋਰਟ ਨੂੰ ਸਵੀਕਾਰ
ਕਰਦਿਆਂ ਹੁਕਮ ਦਿੱਤਾ ਕਿ ਇਸ ਦੀ ਇਕ ਕਾਪੀ ਸੀਲਬੰਦ ਲਿਫ਼ਾਫੇ ਵਿਚ ਵਰਮਾ ਨੂੰ ਦਿੱਤੀ ਜਾਵੇ ਅਤੇ ਇਸ ਦਾ ਉਹ ਜਵਾਬ ਇਸੇ ਤਰ੍ਹਾਂ ਸੀਲਬੰਦ ਲਿਫ਼ਾਫੇ ਵਿਚ 19 ਨਵੰਬਰ ਦੁਪਹਿਰ ਇਕ ਵਜੇ ਤਕ ਦਾਇਰ ਕਰਨ | ਚੀਫ਼ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਵਾਲੇ ਬੈਂਚ ਜਿਸ ਵਿਚ ਜਸਟਿਸ ਐਸ. ਕੇ. ਕੌਲ ਅਤੇ ਜਸਟਿਸ ਕੇ. ਐਮ. ਜੋਸੇਫ ਸ਼ਾਮਿਲ ਸਨ ਨੇ ਕਿਹਾ ਕਿ ਮੁਢਲੀ ਮੁਕੰਮਲ ਜਾਂਚ ਰਿਪੋਰਟ ਵਿਚ ਕੁਝ ਬਹੁਤ ਸ਼ਲਾਘਾ ਵਾਲੀਆਂ, ਕੁਝ ਠੀਕ ਠਾਕ ਅਤੇ ਕੁਝ ਕਾਫੀ ਨਾਂਹਪੱਖੀ ਗੱਲਾਂ ਸਾਹਮਣੇ ਆਈਆਂ ਹਨ | ਚੀਫ਼ ਜਸਟਿਸ ਨੇ ਕਿਹਾ ਕਿ ਵਿਜੀਲੈਂਸ ਕਮਿਸ਼ਨ ਨੇ ਆਪਣੀ ਰਿਪੋਰਟ ਨੂੰ ਚਾਰ ਹਿੱਸਿਆਂ ਵਿਚ ਵੰਡਿਆ ਹੈ ਅਤੇ ਕੁਝ ਦੋਸ਼ਾਂ ਵਿਚ ਬਹੁਤ ਸ਼ਲਾਘਾ ਕੀਤੀ ਗਈ, ਕੁਝ ਵਿਚ ਠੀਕ ਠਾਕ ਅਤੇ ਕੁਝ ਦੋਸ਼ਾਂ ਵਿਚ ਬਹੁਤ ਨਾਂਹਪੱਖੀ ਗੱਲਾਂ ਕਹੀਆਂ ਗਈਆਂ ਹਨ ਅਤੇ ਮਾਮਲੇ ਦੀ ਸੁਣਵਾਈ 20 ਨਵੰਬਰ 'ਤੇ ਪਾ ਦਿੱਤੀ ਹੈ |
ਸੀ. ਬੀ. ਆਈ. ਮਾਮਲਾ
ਚੀਫ਼ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਵਾਲੀ ਬੈਂਚ ਨੇ ਕਿਹਾ ਕਿ ਸੀ. ਵੀ. ਸੀ. ਰਿਪੋਰਟ 'ਚ ਆਲੋਕ ਵਰਮਾ ਨੂੰ ਕਲੀਨ ਚਿੱਟ ਨਹੀਂ ਦਿੱਤੀ ਗਈ | ਹਾਲਾਂਕਿ ਸਰਬਉੱਚ ਅਦਾਲਤ ਨੇ ਸੀ. ਬੀ. ਆਈ. ਦੇ ਵਿਸ਼ੇਸ਼ ਡਾਇਰੈਕਟਰ ਰਾਕੇਸ਼ ਅਸਥਾਨਾ ਨੂੰ ਸੀ. ਵੀ. ਸੀ. ਦੀ ਰਿਪੋਰਟ ਦੇਣ ਤੋਂ ਇਨਕਾਰ ਕਰ ਦਿੱਤਾ | ਅਦਾਲਤ ਨੇ ਸਰਕਾਰੀ ਵਕੀਲ ਅਟਾਰਨੀ ਜਨਰਲ ਕੇ. ਕੇ. ਵੇਨੂੰ ਗੋਪਾਲ ਅਤੇ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੂੰ ਰਿਪੋਰਟ ਦੇਣ ਦੇ ਆਦੇਸ਼ ਦਿੱਤੇ | ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਵਕੀਲ ਪ੍ਰਸ਼ਾਂਤ ਭੂਸ਼ਣ ਦੇ ਐਨ. ਜੀ. ਓ. ਕਾਮਨ ਕਾਜ ਨੂੰ ਝਾੜ ਲਾਉਂਦੇ ਹੋਏ ਉਸ 'ਤੇ ਸੀ. ਬੀ. ਆਈ. ਦੇ ਅੰਤਿ੍ਮ ਡਾਇਰੈਕਟਰ ਨਾਗੇਸ਼ਵਰ ਰਾਓ ਦੇ ਫ਼ੈਸਲਿਆਂ 'ਤੇ ਸਵਾਲ ਉਠਾੳਣ ਦਾ ਕਾਰਨ ਪੁੱਛਿਆ | ਚੀਫ਼ ਜਸਟਿਸ ਰੰਜਨ ਗੋਗੋਈ ਨੇ ਕਿਹਾ ਕਿ ਸਿਰਫ਼ ਸਵਾਲ ਉਠਾਏ ਜਾ ਰਹੇ ਹਨ, ਪਰ ਇਹ ਨਹੀਂ ਦੱਸਿਆ ਜਾ ਰਿਹਾ ਕਿ ਉਨ੍ਹਾਂ ਦੇ ਫ਼ੈਸਲੇ ਗਲਤ ਕਿਵੇਂ ਹਨ | ਸੁਣਵਾਈ ਦੌਰਾਨ ਅੰਤਿ੍ਮ ਡਾਇਰੈਕਟਰ ਨਾਗੇਸ਼ਵਰ ਰਾਓ ਵਲੋਂ ਕੀਤੇ ਗਏ ਤਬਾਦਲਿਆਂ ਅਤੇ ਮੋਈਨ ਕੁਰੈਸ਼ੀ ਕੇਸ 'ਚ ਮੁਜਰਮ ਹੈਦਰਾਬਾਦ ਦੇ ਕਾਰੋਬਾਰੀ ਸਤੀਸ਼ ਬਾਬੂ ਸਨਾ ਦੀ ਪਟੀਸ਼ਨ 'ਤੇ ਇਹ ਕਹਿ ਕੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਹਾਲੇ ਵੱਡਾ ਸਵਾਲ ਇਹ ਹੈ ਕਿ ਸਰਕਾਰ ਨੇ ਵਰਮਾ ਨੂੰ ਛੁੱਟੀ 'ਤੇ ਜਾਣ ਲਈ ਕਿਉਂ ਕਿਹਾ?
ਬੱਸੀ ਦੀ ਪਟੀਸ਼ਨ 'ਤੇ ਫ਼ੈਸਲਾ ਬਾਅਦ 'ਚ
ਚੀਫ਼ ਜਸਟਿਸ ਗੋਗੋਈ ਨੇ ਸੀ. ਬੀ. ਆਈ. ਦੇ ਅੰਤਿ੍ਮ ਡਾਇਰੈਕਟਰ ਨਾਗੇਸ਼ਵਰ ਰਾਓ ਵਲੋਂ ਤਬਾਦਲਾ ਕੀਤੇ ਗਏ ਸੀ. ਬੀ. ਆਈ. ਅਧਿਕਾਰੀ ਏ. ਕੇ. ਬੱਸੀ ਨੂੰ ਫ਼ਿਲਹਾਲ ਕੁਝ ਦਿਨ ਉਥੇ ਹੀ ਰਹਿਣ ਦਾ ਮਸ਼ਵਰਾ ਦਿੱਤਾ | ਬੱਸੀ ਨੇ ਰਾਤੋ-ਰਾਤ ਹੋਏ ਤਬਾਦਲੇ ਦੇ ਿਖ਼ਲਾਫ਼ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕਰਕੇ ਮਾਮਲੇ ਨੂੰ ਚੁਣੌਤੀ ਦਿੱਤੀ ਸੀ | ਚੀਫ਼ ਜਸਟਿਸ ਵਲੋਂ ਜਦ ਤਬਾਦਲੇ ਵਾਲੀ ਥਾਂ ਬਾਰੇ ਪੁੱਛਣ 'ਤੇ ਬੱਸੀ ਦੇ ਵਕੀਲ ਨੇ ਪੋਰਟ ਬਲੇਅਰ ਕਿਹਾ ਤਾਂ ਉਨ੍ਹਾਂ ਕਿਹਾ ਕਿ ਚੰਗੀ ਥਾਂ ਹੈ | ਕੁਝ ਦਿਨ ਉਥੇ ਹੀ ਰਹੋ | ਜ਼ਿਕਰਯੋਗ ਹੈ ਕਿ ਬੱਸੀ ਉਸ ਟੀਮ ਦੀ ਅਗਵਾਈ ਕਰ ਰਹੇ ਸਨ ਜੋ ਸੀ. ਬੀ. ਆਈ. ਦੇ ਵਿਸ਼ੇਸ਼ ਡਾਇਰੈਕਟਰ ਰਾਕੇਸ਼ ਅਸਥਾਨਾ ਦੇ ਿਖ਼ਲਾਫ਼ ਰਿਸ਼ਵਤ ਦੇ ਇਲਜ਼ਾਮਾਂ ਦੀ ਪੜਤਾਲ ਕਰ ਰਹੀ ਸੀ |

ਤਾਮਿਲਨਾਡੂ 'ਚ ਗਾਜਾ ਤੂਫ਼ਾਨ-13 ਮੌਤਾਂ

ਚੇਨਈ, 16 ਨਵੰਬਰ (ਏਜੰਸੀ)-ਤਾਮਿਲਨਾਡੂ 'ਚ ਆਏ ਤੂਫ਼ਾਨ ਗਾਜਾ ਨੇ ਸੂਬੇ ਦੇ ਤਟੀ ਇਲਾਕਿਆਂ 'ਚ ਤਬਾਹੀ ਮਚਾਈ ਹੈ | ਤਾਮਿਲਨਾਡੂ ਦੇ ਨਾਗਾਪੱਤੀਨਮ, ਥਨਜਾਵੁਰ ਅਤੇ ਤਿਰੂਵਰੁਰ ਜ਼ਿਲਿ੍ਹਆਂ 'ਚ ਆਏ ਖ਼ਤਰਨਾਕ ਤੂਫ਼ਾਨ ਨਾਲ 13 ਲੋਕਾਂ ਦੀ ਮੌਤ ਹੋ ਗਈ ਜਦਕਿ 80 ਹਜ਼ਾਰ ਤੋਂ ਜ਼ਿਆਦਾ ਲੋਕ ਬੇਘਰ ਹੋ ਗਏ ਹਨ | ਨਾਗਾਪੱਤੀਨਮ 'ਚ ਸਭ ਤੋਂ ਜ਼ਿਆਦਾ ਨੁਕਸਾਨ ਦੇਖਣ ਨੂੰ ਮਿਲਿਆ ਹੈ | ਬੰਗਾਲ ਦੀ ਖਾੜੀ ਵਲੋਂ ਤਾਮਿਲਨਾਡੂ ਵਧਿਆ ਗਾਜਾ ਤੂਫ਼ਾਨ ਬੀਤੀ ਦੇਰ ਰਾਤ ਤਾਮਿਲਨਾਡੂ ਦੇ ਸਮੁੰਦਰ ਕੰਢੇ ਵਾਲੇ ਇਲਾਕਿਆਂ 'ਚ ਪਹੁੰਚ ਗਿਆ | ਰਾਤ ਭਰ ਵਰ੍ਹੇ ਮੀਂਹ ਅਤੇ 100-120 ਕਿ. ਮੀ. ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲੀਆਂ ਹਵਾਵਾਂ ਨਾਲ ਕਈ ਮਕਾਨ ਢਹਿ-ਢੇਰੀ ਹੋ ਗਏ | ਤੂਫ਼ਾਨ ਨਾਲ ਹੋਏ ਜ਼ਖ਼ਮੀਆਂ ਅਤੇ ਬੇਘਰਿਆਂ ਨੂੰ ਰਾਹਤ ਤੰਬੂਆਂ 'ਚ ਪਹੁੰਚਾਇਆ ਗਿਆ ਹੈ | ਸੂਬੇ ਦੇ ਮੁੱਖ ਮੰਤਰੀ ਈ. ਪਲਾਨੀਸਵਾਮੀ ਨੇ ਪੀੜਤਾਂ ਨੂੰ ਮੁਆਵਜ਼ਾ ਦੇਣ ਦਾ ਐਲਾਨ ਕੀਤਾ | ਉਨ੍ਹਾਂ ਕਿਹਾ ਕਿ ਮਿ੍ਤਕਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਅਤੇ ਗੰਭੀਰ ਜ਼ਖ਼ਮੀਆਂ ਨੂੰ 1-1 ਲੱਖ ਰੁਪਏ ਦਿੱਤੇ ਜਾਣਗੇ | ਇਸ ਦੇ ਨਾਲ ਹੀ ਮਾਮੂਲੀ ਜ਼ਖ਼ਮੀਆਂ ਲਈ 25-25 ਲੱਖ ਰੁਪਏ ਮੁਆਵਜ਼ੇ ਦਾ ਐਲਾਨ ਕੀਤਾ ਗਿਆ | ਉਨ੍ਹਾਂ ਵਾਅਦਾ ਕੀਤਾ ਕਿ ਤੂਫ਼ਾਨ
ਨਾਲ ਹੋਏ ਨੁਕਸਾਨ ਲਈ ਮਛੇਰਿਆਂ ਨੂੰ ਵੀ ਮਦਦ ਦਿੱਤੀ ਜਾਵੇਗੀ | ਉਨ੍ਹਾਂ ਬਿਜਲੀ, ਰਾਹਤ ਪ੍ਰਬੰਧਨ ਅਤੇ ਪੀ. ਡਬਲਯੂ. ਡੀ. ਵਿਭਾਗ ਨੂੰ ਰਾਹਤ ਕਾਰਜ ਸ਼ੁਰੂ ਕਰਨ ਲਈ ਨਿਰਦੇਸ਼ ਦਿੱਤੇ | ਉਨ੍ਹਾਂ ਕਿਹਾ ਕਿ ਸੂਬੇ ਦੇ ਮੰਤਰੀ ਰਾਹਤ ਕਾਰਜਾਂ ਦਾ ਜਾਇਜ਼ਾ ਲੈਣ ਲਈ ਤੂਫ਼ਾਨ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਰਹੇ ਹਨ | ਕੇਂਦਰ ਸਰਕਾਰ ਨੇ ਤਾਮਿਲਨਾਡੂ ਸਰਕਾਰ ਨੂੰ ਭਰੋਸਾ ਦਿੱਤਾ ਕਿ ਸੂਬੇ 'ਚ ਪੈਦਾ ਹੋਈ ਸਥਿਤੀ ਨਾਲ ਨਜਿੱਠਣ ਲਈ ਸੂਬੇ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ | ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਗ੍ਰਹਿ ਸਕੱਤਰ ਰਾਜੀਵ ਗਉਬਾ ਨੂੰ ਤਾਮਿਲਨਾਡੂ 'ਚ ਹਾਲਾਤਾਂ 'ਤੇ ਨਿਗਰਾਨੀ ਰੱਖਣ ਅਤੇ ਸੂਬਾ ਪ੍ਰਬੰਧਨ ਨੂੰ ਹਰ ਮਦਦ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ | ਰਾਜਨਾਥ ਸਿੰਘ ਨੇ ਟਵੀਟਰ ਰਾਹੀਂ ਇਸ ਦੀ ਜਾਣਕਾਰੀ ਦਿੱਤੀ |

ਮੋਦੀ ਅਮੀਰਾਂ ਦੇ ਪ੍ਰਧਾਨ ਮੰਤਰੀ-ਸਿੱਧੂ

ਛੱਤੀਸਗੜ੍ਹ, 16 ਨਵੰਬਰ (ਅਜੀਤ ਬਿਊਰੋ)-ਕਾਂਗਰਸ ਦੇ ਸਟਾਰ ਪ੍ਰਚਾਰਕ ਤੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਛੱਤੀਸਗੜ੍ਹ 'ਚ ਵਿਧਾਨ ਸਭਾ ਚੋਣਾਂ ਲਈ ਕੀਤੀਆਂ ਚੋਣ ਰੈਲੀਆਂ ਦੌਰਾਨ ਕੇਂਦਰ ਸਰਕਾਰ ਨੂੰ ਖੂਬ ਰਗੜੇ ਲਗਾਏ | ਉਨ੍ਹਾਂ ਛੱਤੀਸਗੜ੍ਹ ਦੇ ਚਾਰ ਵੱਡੇ ਸ਼ਹਿਰਾਂ ਸ਼ਕਤੀ ਸ਼ਹਿਰ, ਕੋਰਬਾ, ਬਿਲਾਸਪੁਰ ਤੇ ਪਾਟਨ 'ਚ ਰੈਲੀਆਂ ਦੌਰਾਨ ਲੋਕਾਂ ਦੇ ਵੱਡੇ ਇਕੱਠਾਂ ਨੂੰ ਸੰਬੋਧਨ ਕੀਤਾ | ਕੇਂਦਰ ਸਰਕਾਰ 'ਤੇ ਕਰਾਰੇ ਹਮਲੇ ਕਰਦਿਆਂ ਸਿੱਧੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਅਮੀਰਾਂ ਨਾਲ ਰਲੇ ਹੋਏ ਹਨ ਤੇ ਅਮੀਰਾਂ ਦੀਆਂ ਚੋਰੀਆਂ 'ਤੇ ਪਰਦੇ ਪਾਉਂਦੇ ਹਨ | ਉਨ੍ਹਾਂ ਕਿਹਾ ਕਿ ਮੋਦੀ ਨੇ ਅਮੀਰਾਂ ਦਾ 72000 ਕਰੋੜ ਦਾ ਕਰਜ਼ਾ ਮੁਆਫ਼ ਕੀਤਾ ਪਰ ਕਿਸਾਨ ਜੋ ਕਰਜ਼ਿਆਂ 'ਚ ਡੁੱਬੇ ਹੋਏ ਖੁਦਕੁਸ਼ੀਆਂ ਕਰ ਰਹੇ ਹਨ, ਦੀ ਕੋਈ ਸਾਰ ਨਹੀਂ ਲਈ | ਸਿੱਧੂ ਨੇ ਕਿਹਾ ਕਿ ਛੱਤੀਸਗੜ੍ਹ 'ਚ ਕਾਂਗਰਸ ਸਰਕਾਰ ਆਉਣ 'ਤੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕੀਤੇ ਜਾਣਗੇ | ਉਨ੍ਹਾਂ ਨੇ ਕਿਹਾ ਕਿ ਮੋਦੀ ਨੇ ਆਦਿ ਵਾਸੀ ਲੋਕਾਂ ਦੀ ਸੰਸਕ੍ਰਿਤੀ ਖੋਹ ਲਈ, ਜ਼ਮੀਨਾਂ ਖੋਹ ਲਈਆਂ ਪਰ ਅਸੀਂ ਸਾਰਿਆਂ ਨੂੰ ਖੋਹੀਆਂ ਜ਼ਮੀਨਾਂ ਵਾਪਸ ਕਰਾਂਗੇ | ਉਨ੍ਹਾਂ ਕਿਹਾ ਕਿ 1992 ਤੋਂ 2018 ਤੱਕ ਤੇਲ ਕੀਮਤਾਂ 15 ਗੁਣਾਂ ਵਧ ਗਈਆਂ ਹਨ ਜਦੋਂ ਕਿ ਕਿਸਾਨ ਦੀਆਂ ਫ਼ਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਕੇਵਲ 5 ਗੁਣਾ ਵਧਿਆ | ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਆਉਣ 'ਤੇ ਝੋਨੇ ਦੀ ਕੀਮਤ 2500 ਰੁਪਏ ਕਰਾਂਗੇ | ਉਨ੍ਹਾਂ ਕਿਹਾ ਕਿ ਯੂ.ਪੀ.ਏ. ਸਰਕਾਰ ਵੇਲੇ ਡੁੱਬੇ ਕਰਜ਼ 2 ਲੱਖ 4 ਹਜ਼ਾਰ ਕਰੋੜ ਸੀ ਜੋ ਮੋਦੀ ਸਰਕਾਰ ਵੇਲੇ ਵਧ ਕੇ 10 ਲੱਖ 25 ਹਜ਼ਾਰ ਕਰੋੜ ਹੋ ਗਏ ਹਨ | ਸਿੱਧੂ ਨੇ ਕਿਹਾ ਕਿ ਕਿਸਾਨਾਂ ਦੀਆਂ ਜ਼ਮੀਨਾਂ ਦੀਆਂ ਕੁਰਕੀਆਂ ਹੁੰਦੀਆਂ ਹਨ, ਉਨ੍ਹਾਂ ਨੂੰ ਫੜਿਆਂ ਜਾਂਦਾ ਹੈ ਪਰ ਅਡਾਨੀ, ਅੰਬਾਨੀ, ਅਲੋਕ ਗਰੁੱਪ, ਐੱਸਾਰ ਗਰੁੱਪ ਵਰਗੇ ਵੱਡੇ ਵੱਡੇ ਉਦਯੋਗਪਤੀ ਜਿਨ੍ਹਾਂ ਦੀਆਂ ਲੱਖਾਂ ਕਰੋੜਾਂ ਰੁਪਇਆਂ ਦੀਆਂ ਦੇਣਦਾਰੀਆਂ ਹਨ, ਨੂੰ ਮੋਦੀ ਕਿਉਂ ਨਹੀਂ ਫੜਦਾ | ਸਿੱਧੂ ਨੇ ਕਿਹਾ ਮੋਦੀ ਨੇ ਕਿਹਾ ਸੀ ਕਿ ਵਿਦੇਸ਼ਾਂ ਤੋਂ ਕਾਲਾ ਧਨ ਵਾਪਸ ਲਿਆਵਾਂਗੇ ਪਰ ਕੁਝ ਨਹੀਂ ਕੀਤਾ ਤੇ ਜਿਨ੍ਹਾਂ ਚੋਰੀ ਦੇ ਪੈਸੇ ਲੁਕਾਏ ਹਨ, ਉਨ੍ਹਾਂ ਦੇ ਨਾਂਅ ਨਸ਼ਰ ਨਹੀਂ ਕੀਤੇ | ਉਨ੍ਹਾਂ ਕਿਹਾ ਕਿ ਬੀਮਾ ਯੋਜਨਾ ਕੰਪਨੀਆਂ 'ਚ ਕਿਸਾਨਾਂ ਦਾ ਹਿੱਸਾ ਮਨਫ਼ੀ ਹੈ ਜਦੋਂ ਕਿ ਕੰਪਨੀਆਂ ਨੂੰ ਵੱਡੇ ਵੱਡੇ ਲਾਭ ਹੋਏ ਹਨ | ਉਨ੍ਹਾਂ ਕਿਹਾ ਮੋਦੀ ਦਾ 'ਮੇਕ ਇਨ ਇੰਡੀਆ' ਪਕੌੜਾ ਹੈ, ਕਿਉਂਕਿ ਬੁਲਟ ਟਰੇਨ ਜਾਪਾਨ ਤੋਂ ਆ ਰਹੀ ਹੈ, ਸਰਦਾਰ ਪਟੇਲ ਦੀ ਮੂਰਤੀ ਚੀਨ ਬਣਾ ਰਿਹਾ ਹੈ, ਰਾਫ਼ੇਲ ਫਰਾਂਸ ਤੋਂ ਆ ਰਿਹਾ ਹੈ, ਜਦੋਂ ਇਹ ਸਾਰੇ ਬਾਹਰ ਤੋਂ ਹੀ ਆ ਰਹੇ ਹਨ ਤਾਂ ਭਾਰਤ ਦਾ 'ਮੇਕ ਇਨ ਇੰਡੀਆ' ਕੀ ਪਕੌੜਾ ਹੈ, ਕੀ ਨੌਜਵਾਨ ਪਕੌੜੇ ਹੀ ਬਣਾਉਣਗੇ | ਉਨ੍ਹਾਂ ਕਿਹਾ ਮਿੱਤਰੋ ਚੌਕੀਦਾਰ ਚੋਰ ਹੈ | ਭਾਜਪਾ ਪ੍ਰਧਾਨ ਅਮਿਤ ਸ਼ਾਹ 'ਤੇ ਵੀ ਹਮਲਾ ਕਰਦਿਆਂ ਸਿੱਧੂ ਨੇ ਕਿਹਾ ਕਿ ਮੈਨੂੰ ਗੁਜਰਾਤ ਦੰਗਿਆਂ 'ਚ ਸ਼ਾਮਿਲ ਹੋਣ ਵਾਲਿਆਂ ਨੂੰ ਦੇਸ਼ ਭਗਤੀ ਦਾ ਸਬੂਤ ਦੇਣ ਦੀ ਲੋੜ ਨਹੀਂ |

ਨੋਟਬੰਦੀ ਭਾਰਤ ਦੇ ਇਤਿਹਾਸ ਦਾ ਸਭ ਤੋਂ ਵੱਡਾ ਘੁਟਾਲਾ-ਰਾਹੁਲ ਗਾਂਧੀ

ਸਾਗਰ, 16 ਨਵੰਬਰ (ਏਜੰਸੀ)- ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਮੱਧ ਪ੍ਰਦੇਸ਼ 'ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਨੋਟਬੰਦੀ ਨੂੰ ਆਜ਼ਾਦ ਭਾਰਤ ਦੇ ਇਤਿਹਾਸ ਦਾ ਸਭ ਤੋਂ ਵੱਡਾ ਘੁਟਾਲਾ ਦੱਸਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਰੀਬਾਂ ਦੇ ਖੂਨ-ਪਸੀਨੇ ਦੀ ਕਮਾਈ ਲੁੱਟ ਕੇ ਕੁਝ ਅਮੀਰਾਂ ਦੀ ਝੋਲੀ 'ਚ ਪਾ ਦਿੱਤੀ | ਮੱਧ ਪ੍ਰਦੇਸ਼ 'ਚ ਸਾਗਰ ਜ਼ਿਲ੍ਹੇ ਦੇ ਦੇਓਰੀ 'ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਕਿਹਾ ਕਿ ਆਪਣੇ ਆਪ ਨੂੰ ਦੇਸ਼ ਦਾ 'ਚੌਕੀਦਾਰ' ਕਹਿਣ ਵਾਲੇ ਮੋਦੀ ਜੀ ਭਿ੍ਸ਼ਟਾਚਾਰ ਨੂੰ ਨੱਥ ਪਾਉਣ 'ਚ ਨਾਕਾਮ ਰਹੇ ਹਨ | ਰਾਹੁਲ ਗਾਂਧੀ ਨੇ ਲੋਕਾਂ ਨੂੰ ਪੁੱਛਿਆ ਕੀ ਉਨ੍ਹਾਂ ਕਿਸੇ ਸੂਟ-ਬੂਟ ਵਾਲੇ ਨੂੰ ਲਾਈਨਾਂ 'ਚ ਲੱਗੇ ਵੇਖਿਆ? ਤਾਂ ਲੋਕਾਂ 'ਨਹੀਂ' 'ਚ ਜਵਾਬ ਦਿੱਤਾ | ਉਨ੍ਹਾਂ ਕਿਹਾ ਕਿ ਹਜ਼ਾਰਾਂ ਕਰੋੜ ਰੁਪਏ ਲੈ ਕੇ ਭੱਜਣ ਵਾਲੇ ਮੇਹੁਲ ਚੌਕਸੀ ਨੇ ਵਿੱਤ ਮੰਤਰੀ ਜੇਤਲੀ ਦੀ ਬੇਟੀ ਦੇ ਖ਼ਾਤੇ 'ਚ ਪੈਸੇ ਜਮ੍ਹਾਂ ਕਰਵਾਏ ਅਤੇ ਵਿਜੇ ਮਾਲਿਆ ਦੇਸ਼ ਤੋਂ ਭੱਜਣ ਤੋਂ ਪਹਿਲਾਂ ਸੰਸਦ 'ਚ ਵਿੱਤ ਮੰਤਰੀ ਜੇਤਲੀ ਨੂੰ ਮਿਲ ਕੇ ਗਿਆ ਸੀ |

1984 ਸਿੱਖ ਕਤਲੇਆਮ ਦੇ ਇਕ ਮਾਮਲੇ 'ਚ ਗਵਾਹ ਨੇ ਸੱਜਣ ਕੁਮਾਰ ਨੂੰ ਪਹਿਚਾਣਿਆ

ਨਵੀਂ ਦਿੱਲੀ, 16 ਨਵੰਬਰ (ਏਜੰਸੀ)-ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ 1984 'ਚ ਭੜਕੇ ਸਿੱਖ ਵਿਰੋਧੀ ਦੰਗਿਆਂ ਦੇ ਇਖ ਮਾਮਲੇ 'ਚ ਦੋਸ਼ੀ ਕਾਂਗਰਸ ਨੇਤਾ ਅਤੇ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ | ਇਨ੍ਹਾਂ ਦੰਗਿਆਂ ਦੇ ਇਕ ਗਵਾਹ ਨੇ ਅੱਜ ਪਟਿਆਲਾ ਹਾਊਸ ਕੋਰਟ 'ਚ ਸੱਜਣ ਕੁਮਾਰ ਸ਼ਨਾਖਤ ਕੀਤੀ | ਜੱਜ ਪੂਨਮ ਭਾਂਬਾ ਦੀ ਅਦਾਲਤ 'ਚ ਸੁਣਵਾਈ ਦੌਰਾਨ ਗਵਾਹ ਨੇ ਸੱਜਣ ਕੁਮਾਰ ਦੀ ਪਹਿਚਾਣ ਕਰਦਿਆਂ ਕਿਹਾ ਕਿ ਇਹ ਹੀ ਉਹ ਵਿਅਕਤੀ ਹੈ ਜਿਸ ਨੇ ਭੀੜ ਨੂੰ ਭੜਕਾਇਆ ਸੀ | ਇਸ ਮਾਮਲੇ ਦੀ ਅਗਲੀ ਸੁਣਵਾਈ 20 ਦਸੰਬਰ ਨੂੰ ਹੋਵੇਗੀ |

ਜੇਕਰ ਪਿਛਲੀ ਕਮੇਟੀ ਨੇ '84 ਕਤਲੇਆਮ ਦੀ ਸਹੀ ਪੈਰਵੀ ਕੀਤੀ ਹੁੰਦੀ ਤਾਂ ਦੋਸ਼ੀਆਂ ਨੂੰ ਸਜ਼ਾ ਮਿਲ ਚੁੱਕੀ ਹੁੰਦੀ-ਜੀ. ਕੇ.

ਮੇਰਾ ਗੁੱਸਾ ਪੂਰੀ ਸਿੱਖ ਕੌਮ ਦਾ ਹੈ-ਮਨਜਿੰਦਰ ਸਿੰਘ ਸਿਰਸਾ ਨਵੀਂ ਦਿੱਲੀ, 16 ਨਵੰਬਰ (ਬਲਵਿੰਦਰ ਸਿੰਘ ਸੋਢੀ)-ਜੇਕਰ ਪਿਛਲੀ ਕਮੇਟੀ ਨੇ 1984 ਸਿੱਖ ਕਤਲ-ਏ-ਆਮ ਦੇ ਕੇਸ ਦੀ ਪੈਰਵੀ ਸਹੀ ਢੰਗ ਨਾਲ ਕੀਤੀ ਹੁੰਦੀ ਤਾਂ ਹੁਣ ਤੱਕ ਕਦੋਂ ਦੀ ਕਾਤਲਾਂ ਨੂੰ ਸਜ਼ਾ ਮਿਲ ਚੁੱਕੀ ...

ਪੂਰੀ ਖ਼ਬਰ »

ਰਾਜਾ ਭਈਆ ਵਲੋਂ ਨਵੀਂ ਰਾਜਨੀਤਕ ਪਾਰਟੀ ਬਣਾਉਣ ਦਾ ਐਲਾਨ

ਲਖਨਊ, 16 ਨਵੰਬਰ (ਏਜੰਸੀ)- ਉੱਤਰ ਪ੍ਰਦੇਸ਼ ਦੇ ਕੁੰਡਾ ਤੋਂ ਆਜ਼ਾਦ ਵਿਧਾਇਕ ਰਘੂਰਾਜ ਪ੍ਰਤਾਪ ਸਿੰਘ ਉਰਫ਼ ਰਾਜਾ ਭਈਆ ਨੇ ਅੱਜ ਨਵੀਂ ਰਾਜਨੀਤਕ ਪਾਰਟੀ ਬਣਾਉਣ ਦਾ ਐਲਾਨ ਕੀਤਾ ਹੈ | ਰਾਜਾ ਭਈਆ ਉੱਤਰ ਪ੍ਰਦੇਸ਼ ਦੇ ਕੁੰਡਾ ਤੋਂ ਹੁਣ ਤੱਕ 6 ਵਾਰ ਲਗਾਤਾਰ ਵਿਧਾਇਕ ਚੁਣੇ ...

ਪੂਰੀ ਖ਼ਬਰ »

ਕਾਂਗਰਸ ਗਾਂਧੀ ਪਰਿਵਾਰ ਤੋਂ ਬਾਹਰਲਾ ਪਾਰਟੀ ਪ੍ਰਧਾਨ ਬਣਾ ਕੇ ਦਿਖਾਵੇ-ਮੋਦੀ

ਅੰਬਿਕਾਪੁਰ, 16 ਨਵੰਬਰ (ਪੀ. ਟੀ. ਆਈ.)-ਨਹਿਰੂ ਦੇ ਲੋਕਤੰਤਰੀ ਢਾਂਚੇ ਕਾਰਨ ਇਕ ਚਾਹ ਵਾਲਾ ਪ੍ਰਧਾਨ ਮੰਤਰੀ ਬਣ ਸਕਦਾ ਹੈ ਟਿੱਪਣੀ ਲਈ ਕਾਂਗਰਸ 'ਤੇ ਹਮਲਾ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੁਣੌਤੀ ਦਿੱਤੀ ਕਿ ਕਾਂਗਰਸ ਉਨ੍ਹਾਂ ਨੂੰ ਇਹ ਵਿਸ਼ਵਾਸ ਦੇਣ ਲਈ ...

ਪੂਰੀ ਖ਼ਬਰ »

ਆਂਧਰਾ ਪ੍ਰਦੇਸ਼ ਤੇ ਪੱਛਮੀ ਬੰਗਾਲ ਨੇ ਸੀ.ਬੀ.ਆਈ. ਨੂੰ ਸੂਬੇ ਦੇ ਮਾਮਲਿਆਂ ਦੀ ਜਾਂਚ ਤੋਂ ਰੋਕਿਆ

ਅਮਰਾਵਤੀ, 16 ਨਵੰਬਰ (ਏਜੰਸੀ)- ਆਂਧਰਾ ਪ੍ਰਦੇਸ਼ ਸਰਕਾਰ ਨੇ ਅੱਜ ਕੇਂਦਰ ਨਾਲ ਜਾਰੀ ਖਿੱਚੋਤਾਣ ਦੇ ਚੱਲਦਿਆਂ ਸੀ.ਬੀ.ਆਈ. ਦੇ ਸੂਬੇ ਦੇ ਅਧਿਕਾਰ ਖੇਤਰ 'ਚ ਪੈਂਦੇ ਮਾਮਲਿਆਂ ਦੀ ਜਾਂਚ ਕਰਨ 'ਤੇ ਰੋਕ ਲਗਾ ਦਿੱਤੀ ਹੈ ਅਤੇ ਹੁਣ ਸੀ.ਬੀ.ਆਈ. ਆਂਧਰਾ ਪ੍ਰਦੇਸ਼ ਦੀਆਂ ਸੀਮਾਵਾਂ ...

ਪੂਰੀ ਖ਼ਬਰ »

ਚੀਨੀ ਸੈਨਾ ਵਲੋਂ ਭਾਰਤੀ ਖੇਤਰ 'ਤੇ ਫਿਰ ਘੁਸਪੈਠ-ਲੱਦਾਖ ਦੀ ਪਾਂਗੋਂਗ ਤਸੋ ਝੀਲ 'ਚ ਤਾਇਨਾਤ ਕੀਤੀਆਂ ਕਿਸ਼ਤੀਆਂ

ਨਵੀਂ ਦਿੱਲੀ, 16 ਨਵੰਬਰ (ਏਜੰਸੀ)-ਚੀਨ ਭਾਰਤ ਦੀ ਜ਼ਮੀਨ 'ਤੇ ਫਿਰ ਘੁਸਪੈਠ ਕਰ ਰਿਹਾ ਹੈ | ਇਸ ਵਾਰ ਚੀਨ ਦੀ ਸੈਨਾ ਨੇ ਘੁਸਪੈਠ ਦੀ ਨਵੀਂ ਸਾਜ਼ਿਸ਼ ਤਹਿਤ ਲਦਾਖ ਦੀ ਪਾਂਗੋਂਗ ਤਸੋ ਝੀਲ 'ਚ ਤੇਜ਼ੀ ਨਾਲ ਗਸ਼ਤ ਕਰਨ ਵਾਲੀਆਂ ਕਿਸ਼ਤੀਆਂ ਤਾਇਨਾਤ ਕਰ ਦਿੱਤੀਆਂ ਹਨ | ਇਸ ਦੇ ...

ਪੂਰੀ ਖ਼ਬਰ »

ਬੰਗਾਲ ਨੇ ਵੀ ਲਗਾਈ ਰੋਕ

ਕੋਲਕਾਤਾ, 16 ਨਵੰਬਰ (ਏਜੰਸੀ)- ਪੱਛਮੀ ਬੰਗਾਲ ਨੇ ਵੀ ਉਨ੍ਹਾਂ ਦੀ ਹਦੂਦ ਅੰਦਰ ਸਰਕਾਰ ਦੀ ਮਨਜ਼ੂਰੀ ਬਿਨਾਂ ਛਾਪੇਮਾਰੀ ਕਰਨ 'ਤੇ ਰੋਕ ਲਗਾ ਦਿੱਤੀ ਹੈ | ਇਸ ਮਾਮਲੇ 'ਚ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ ਦੀ ਸਰਕਾਰ ਵਲੋਂ ਜਾਰੀ ਕੀਤੇ ਐਲਾਨ ਦੀ ਪੱਛਮੀ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX