ਲੰਡਨ, 16 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਬੀਤੇ ਦਿਨੀ ਦੀਵਾਲੀ ਮੌਕੇ ਮਿਡਲੈਂਡ ਪੁਲਿਸ ਵਲੋਂ ਸਿੱਖ ਨੌਜਵਾਨਾਂ ਨੂੰ ਪੁਲਿਸ 'ਚ ਭਾਰਤੀ ਕਰਨ ਖਾਤਰ ਉਤਸ਼ਾਹਿਤ ਕਰਨ ਲਈ ਬਲਸਾਲ ਦੇ ਗੁਰੂ ਨਾਨਕ ਦੇਵ ਜੀ ਗੁਰਦੁਆਰਾ ਸਾਹਿਬ ਵਿਖੇ ਸਟਾਲ ਲਗਾਇਆ ਗਿਆ | ਇਸ ਮੌਕੇ ਕੁਝ ਨੌਜਵਾਨਾਂ ਵਲੋਂ ਪੁਲਿਸ ਦਾ ਵਿਰੋਧ ਕਰਦਿਆਂ ਗੁਰੂ ਘਰ 'ਚੋਂ ਚਲੇ ਜਾਣ ਲਈ ਕਿਹਾ | ਸਿੱਖ ਯੂਥ ਯੂ.ਕੇ. ਦੇ ਮੈਂਬਰਾਂ ਨੇ ਦੋਸ਼ ਲਾਇਆ ਕਿ ਯੂ.ਕੇ. ਪੁਲਿਸ ਭਾਰਤ ਨਾਲ ਸਿੱਖਾਂ ਦੇ ਮਾਮਲਿਆਂ 'ਚ ਦਖਲ ਦਿੰਦੀ ਤੇ ਜਾਸੂਸੀ ਕਰਦੀ ਹੈ | ਇਸ ਮੌਕੇ ਬਣਾਈ ਇਕ ਵੀਡੀਓ ਸ਼ੋਸਲ ਮੀਡੀਆ 'ਤੇ ਵਾਈਰਲ ਹੋਈ | ਇਸ ਵੀਡੀਓ 'ਚ ਨੌਜਵਾਨ ਕਹਿ ਰਿਹਾ ਹੈ ਕਿ ਸਿੱਖਾਂ ਨੇ ਮਿਡਲੈਂਡ ਪੁਲਿਸ 'ਤੇ ਗੁਰੂ ਘਰਾਂ 'ਚ ਦਾਖਲੇ 'ਤੇ ਪਾਬੰਦੀ ਲਗਾਈ ਹੈ | ਕਿਉਂਕਿ ਬੀਤੇ ਦਿਨੀ ਪੁਲਿਸ ਨੇ 5 ਸਿੱਖਾਂ ਦੇ ਘਰਾਂ 'ਤੇ ਛਾਪੇ ਮਾਰੇ ਸਨ, ਜਿਸ ਦਾ ਕਾਰਨ ਪੈਸੇ, ਹਵਾਲਾ ਅਤੇ ਭਾਰਤ 'ਚ ਅੱਤਵਾਦ ਨਾਲ ਸਬੰਧਤ ਮਾਮਲਾ ਕਿਹਾ ਸੀ | ਇਸ ਤੋਂ ਇਲਾਵਾ ਭਾਰਤੀ ਮੀਡੀਆ ਨੂੰ ਕੁਝ ਲੋਕਾਂ ਦੇ ਨਾਂਅ ਵੀ ਨਸ਼ਰ ਕੀਤੇ ਸਨ | ਇਸ ਨੂੰ ਲੈ ਕੇ ਸਿੱਖਾਂ 'ਚ ਰੋਸ ਪਾਇਆ ਜਾ ਰਿਹਾ ਹੈ | ਵਾਇਰਲ ਹੋਈ ਵੀਡੀਓ ਅਤੇ ਗੁਰੂ ਘਰਾਂ 'ਚ ਹੋਏ ਵਿਰੋਧ ਦਾ ਸਪੱਸ਼ਟੀਕਰਨ ਦਿੰਦਿਆਂ ਵੈਸਟ ਮਿਡਲੈਂਡ ਪੁਲਿਸ ਨੇ ਕਿਹਾ ਕਿ ਉਨ੍ਹਾਂ 'ਤੇ ਲੱਗੇ ਦੋਸ਼ ਗਲਤ ਹਨ | ਕਿਸੇ ਵੀ ਸਮੂਹ ਨੂੰ ਰਾਜਨੀਤਕ, ਧਾਰਮਿਕ ਜਾਂ ਨਸਲ ਅਤੇ ਵਿਚਾਰਧਾਰਕ ਕਾਰਨਾਂ ਕਰਕੇ ਨਿਸ਼ਾਨਾ ਨਹੀਂ ਬਣਾਇਆ ਜਾਂਦਾ ਹੈ | ਗੁਰੂ ਨਾਨਕ ਦੇਵ ਜੀ ਗੁਰਦੁਆਰਾ ਸਾਹਿਬ ਵਿਖੇ ਦੀਵਾਲੀ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਨਜ਼ੂਰੀ ਨਾਲ ਹੀ ਸਟਾਲ ਲਗਾਇਆ ਗਿਆ ਸੀ, ਜਿਸ ਰਾਹੀਂ ਸਿੱਖ ਨੌਜਵਾਨਾਂ ਨੂੰ ਪੁਲਿਸ 'ਚ ਭਾਰਤੀ ਹੋਣ ਲਈ ਉਤਸ਼ਾਹਿਤ ਕੀਤਾ ਗਿਆ ਸੀ | ਪੁਲਿਸ ਨੇ ਕਿਹਾ ਕਿ ਕਿਸੇ ਵੀ ਕਾਨੂੰਨ 'ਚ ਰਹਿ ਕੇ ਪ੍ਰਦਰਸ਼ਨ ਕਰਨ ਵਾਲੇ ਸਮੂਹ ਦੀ ਜਾਂਚ ਨਹੀਂ ਹੋ ਰਹੀ | ਜਾਰੀ ਬਿਆਨ 'ਚ ਕਿਹਾ ਗਿਆ ਕਿ ਵੈਸਟ ਮਿਡਲੈਂਡ ਪੁਲਿਸ ਦੇ ਸਿੱਖ ਭਾਈਚਾਰੇ ਨਾਲ ਬਹੁਤ ਨਿੱਘੇ ਰਿਸ਼ਤੇ ਹਨ ਅਤੇ ਪੁਲਿਸ ਅਧਿਕਾਰੀ ਲਗਾਤਾਰ ਗੁਰਦੁਆਰਾ ਸਾਹਿਬ ਵਿਖੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਛਾਪੇਮਾਰੀ ਦਾ ਭਾਰਤ ਜਾਂ ਯੂ.ਕੇ. ਸਰਕਾਰ ਨਾਲ ਕੋਈ ਸਬੰਧ ਨਹੀਂ |
ਲੰਡਨ, 16 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-29 ਮਾਰਚ 2019 ਨੂੰ ਯੂ. ਕੇ. ਯੂਰਪੀ ਸੰਘ ਤੋਂ ਵੱਖ ਹੋ ਰਿਹਾ ਹੈ, ਜਿਸ ਬਾਰੇ ਹੋਏ ਸਮਝੌਤਿਆਂ ਨੂੰ ਲੈ ਕੇ ਰਾਜਨੀਤੀ ਪੂਰੀ ਤਰ੍ਹਾਂ ਸਰਗਰਮ ਹੈ | ਪ੍ਰਧਾਨ ਮੰਤਰੀ ਥੈਰੀਸਾ ਮੇਅ ਦਾ ਵਿਰੋਧ ਕਰ ਰਹੇ ਸੰਸਦ ਮੈਂਬਰਾਂ ਵਲੋਂ ...
ਟੋਰਾਂਟੋ, 16 ਨਵੰਬਰ (ਸਤਪਾਲ ਸਿੰਘ ਜੌਹਲ)-ਇਸ ਸਾਲ ਕੈਨੇਡਾ 'ਚ ਪੱਕੇ ਤੌਰ 'ਤੇ ਰਹਿਣ ਲਈ ਸ਼ਰਨ ਅਪਲਾਈ ਕਰਨ ਵਾਲੇ ਭਾਰਤੀਆਂ ਦੀ ਗਿਣਤੀ 2017 ਦੇ ਮੁਕਾਬਲੇ ਲਗਪਗ 300 ਫੀਸਦੀ ਵਧੀ ਹੈ ਅਤੇ ਉਨ੍ਹਾਂ 'ਚ ਸਭ ਤੋਂ ਵੱਧ ਪੰਜਾਬੀ ਅਤੇ ਹਰਿਆਣਵੀ ਹਨ | 2018 ਦੇ ਅੱਧ ਤੱਕ 1805 ਭਾਰਤੀਆਂ ਨੇ ...
ਹਰਾਰੇ, 16 ਨਵੰਬਰ (ਏਜੰਸੀ)- ਜ਼ਿੰਬਾਬਵੇ 'ਚ ਇਕ ਦੁਰਘਟਨਾਗ੍ਰਸਤ ਹੋਣ ਨਾਲ ਇਸ 'ਚ ਸਵਾਰ ਘੱਟੋਂ-ਘੱਟ 42 ਲੋਕਾਂ ਦੀ ਮੌਤ ਹੋ ਗਈ | ਪੁਲਿਸ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਬੁਲਾਵਾਯੋ ਬਿ੍ਜ ਮਾਰਗ ਤੋਂ ਦੱਖਣੀ ਅਫਰੀਕਾ ਨੂੰ ਜਾਂਦੀ ਇਹ ਬੱਸ ਨੂੰ ਅੱਗ ਲੱਗ ਗਈ | ਇਹ ਬੱਸ ...
ਵੀਨਸ (ਇਟਲੀ), 16 ਨਵੰਬਰ (ਹਰਦੀਪ ਸਿੰਘ ਕੰਗ)- ਇਟਲੀ ਦੇ ਅੋਸਤਾ ਜ਼ਿਲ੍ਹੇ 'ਚ ਵਾਪਰੀ ਮੰਦਭਾਗੀ ਘਟਨਾ ਅਨੁਸਾਰ ਇਕ 48 ਸਾਲਾ ਨਰਸ ਨੇ ਆਪਣੇ ਕਿੱਤੇ ਨਾਲ ਧ੍ਰੋਹ ਕਮਾਉਦਿਆਂ ਜ਼ਹਿਰੀਲਾ ਟੀਕਾ ਲਗਾ ਕੇ ਆਪਣੇ ਹੀ 7 ਸਾਲ ਅਤੇ 9 ਸਾਲ ਦੇ 2 ਬੱਚਿਆਂ ਨੂੰ ਮਾਰ ਮੁਕਾ ਦਿੱਤਾ ਅਤੇ ਉਸ ...
ਮੈਲਬੌਰਨ, 16 ਨਵੰਬਰ (ਸਰਤਾਜ ਸਿੰਘ ਧੌਲ)-24 ਨਵੰਬਰ ਨੂੰ ਵਿਕਟੋਰੀਆ ਰਾਜ ਦੀਆਂ ਵੋਟਾਂ ਪੈ ਰਹੀਆਂ ਹਨ, ਜਿਸ ਦੇ ਸਬੰਧ 'ਚ ਇਥੋਂ ਦੇ ਮੌਜੂਦਾ ਪ੍ਰੀਮੀਅਰ ਡੈਨੀਅਲ ਐਾਡਰਿਓ ਵਲੋਂ ਗੁਰਦੁਆਰਾ ਬਲੈਕਬਰਨ ਵਿਖੇ ਮੱਥਾ ਟੇਕਿਆ ਗਿਆ ਅਤੇ ਇਹ ਐਲਾਨ ਕੀਤਾ ਕਿ ਜੇਕਰ ਉਨ੍ਹਾਂ ਦੀ ...
ਲੰਡਨ, 16 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਦਰਸ਼ਨ ਬੁਲੰਦਵੀ ਦਾ ਕਾਵਿ ਸੰਗ੍ਰਹਿ 'ਮਹਿਕਾਂ ਦਾ ਸਿਰਨਾਵਾਂ' ਬੀਤੇ ਦਿਨ ਯੂ. ਕੇ. ਦੇ ਸ਼ਹਿਰ ਹੰਸਲੋ ਵਿਖੇ ਰੱਖੇ ਗਏ ਇਕ ਸਾਹਿਤਕ ਸਮਾਗਮ 'ਚ ਲੋਕ ਅਰਪਣ ਕੀਤਾ ਗਿਆ | ਸਮਾਗਮ ਦੀ ਸ਼ੁਰੂਆਤ ਮਹਿੰਦਰਪਾਲ ਸਿੰਘ ਧਾਲੀਵਾਲ ...
ਲੰਡਨ, 16 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਜਬਰੀ ਵਿਆਹਾਂ ਨੂੰ ਰੋਕਣ ਲਈ ਕਾਨੂੰਨੀ ਦਾਇਰਾ ਬਣਾਉਣ ਲਈ ਜੱਦੋ-ਜਹਿਦ ਕਰਨ ਵਾਲੀ ਸਮਾਜ ਸੇਵਿਕਾ ਜਸਵਿੰਦਰ ਸੰਘੇੜਾ ਨਾਲ ਛੇੜਛਾੜ ਕਰਨ ਦੇ ਮਾਮਲੇ 'ਚ ਦੋਸ਼ੀ ਪਾਏ ਬਿ੍ਟਿਸ਼ ਸੰਸਦ ਮੈਂਬਰ ਲਾਰਡ ਲੇਸਟਰ ਦੀ ਮੁਅੱਤਲੀ ...
ਲੰਡਨ, 16 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਪੰਜਾਬ ਤੋਂ ਚੰਗੇ ਭਵਿੱਖ ਦੀਆਂ ਆਸਾਂ ਲੈ ਕੇ ਯੂ. ਕੇ. ਆਏ ਇਕ ਪੰਜਾਬੀ ਸੋਢੀ ਸਿੰਘ ਦੀ ਬੀਤੇ ਦਿਨੀ ਮੌਤ ਹੋ ਗਈ | ਉਹ 10 ਵਰਿ੍ਹਆਂ ਤੋਂ ਸੜਕਾਂ 'ਤੇ ਸੌਣ ਲਈ ਮਜ਼ਬੂਰ ਸੀ | ਬੀਤੇ ਦਿਨੀ ਉਸ ਨੂੰ ਇਲਫੋਰਡ ਦੀ ਹਾਈ ਰੋਡ 'ਤੇ ...
ਵਾਸ਼ਿੰਗਟਨ, 16 ਨਵੰਬਰ (ਹੁਸਨ ਲੜੋਆ ਬੰਗਾ)- ਵਾਸ਼ਿੰਗਟਨ ਦੇ ਇਕ ਵਿਅਕਤੀ ਨੂੰ ਉੱਤਰੀ ਇਡਾਹੋ 'ਚ ਵਾਸ਼ਿੰਗਟਨ ਕੈਬ ਡਰਾਈਵਰ ਦੇ ਕਤਲ ਮਾਮਲੇ 'ਚ ਦੋਸ਼ੀ ਠਹਿਰਾਇਆ ਹੈ | ਬੋਨਰ ਕਾਊਾਟੀ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਇਸਤਗਾਸਾ ਧਿਰ ਨੇ 21 ਸਾਲ ਦੇ ਜੈਕਬ ਕੋਰਬਨ ਕੋਲਮੈਨ ...
ਵਾਸ਼ਿੰਗਟਨ, 16 ਨਵੰਬਰ (ਏਜੰਸੀ)- ਵਿਕਿਲੀਕਸ ਦੇ ਸੰਸਥਾਪਕ ਯੂਲੀਅਨ ਅਸਾਂਝੇ 'ਤੇ ਅਮਰੀਕੀ ਅਦਾਲਤ 'ਚ ਦੋਸ਼ ਲਗਾਏ ਗਏ ਹਨ | ਅਸਾਂਝੇ ਨੇ ਸਾਲ 2010 'ਚ ਵੱਡੀ ਗਿਣਤੀ 'ਚ ਅਮਰੀਕੀ ਖੁਫ਼ੀਆ ਦਸਤਾਵੇਜ਼ਾਂ ਨੂੰ ਜਨਤਕ ਕਰ ਦਿੱਤਾ ਸੀ | ਵਿਕਿਲੀਕਸ ਨੇ ਦੱਸਿਆ ਕਿ ਮੁਦਈ ਨੇ ਅਦਾਲਤ ...
ਲੰਡਨ, 16 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- 350 ਲੱਖ ਪੌਾਡ ਦਾ ਡਰੱਗ ਦਾ ਧੰਦਾ ਕਰਨ ਦੇ ਦੋਸ਼ 'ਚ ਜੇਲ੍ਹ ਦੀ ਸਜ਼ਾ ਭੁਗਤ ਰਹੇ ਗਰੋਹ ਦਾ ਸਾਮਾਨ ਨਿਲਾਮ ਕੀਤਾ ਗਿਆ ਹੈ | 2015 'ਚ ਸਮੈਦਿਕ ਦੇ ਰਹਿਣ ਵਾਲੇ ਹਰਪਾਲ ਸਿੰਘ ਗਿੱਲ ਨੇ ਆਪਣੇ ਗਾਇਕ ਬੇਟੇ ਮਨਜੀਤ ਉਰਫ ਫੌਜੀ ਗਿੱਲ ...
ਬਰਮਿੰਘਮ, 16 ਨਵੰਬਰ (ਪਰਵਿੰਦਰ ਸਿੰਘ)- ਬਰਮਿੰਘਮ 'ਚ ਸ੍ਰੀ ਵੈਂਕਟੇਸ਼ਵਰ ਬਾਲਾਜੀ ਮੰਦਰ 'ਚ ਪਹਿਲੇ ਗਾਂਧੀ ਸੈਂਟਰ ਦਾ ਉਦਘਾਟਨ ਕੀਤਾ ਗਿਆ | ਇਸ ਦਾ ਸਮਾਂ ਇਸ ਤੋਂ ਵਧੇਰੇ ਢੁਕਵਾਂ ਨਹੀਂ ਹੋ ਸਕਦਾ, ਕਿਉਂਕਿ ਮਹਾਤਮਾ ਗਾਂਧੀ ਦੀ 150ਵੀਂ ਜੈਅੰਤੀ ਨੂੰ ਮਨਾਉਣ ਲਈ ਦੋ ਸਾਲ ...
ਨੋਮ ਪੇਨਹ (ਕੰਬੋਡੀਆ), 16 ਨਵੰਬਰ (ਏਜੰਸੀ)- ਕੰਬੋਡੀਆ ਦੀ ਇਕ ਅਦਾਲਤ ਨੇ ਦਹਾਕਿਆਂ ਪੁਰਾਣੇ ਮਾਨਵਤਾ ਦੇ ਕਤਲ ਮਾਮਲੇ 'ਚ ਖਮੇਰ ਰੂਜ਼ ਸ਼ਾਸਨ ਦੇ ਦੋ ਚੋਟੀ ਦੇ ਨੇਤਾਵਾਂ ਨੂੰ ਦੋਸ਼ੀ ਠਹਿਰਾਇਆ ਹੈ | ਇਹ ਜਾਬਰ ਸ਼ਾਸਨ ਲਗਪਗ 40 ਸਾਲ ਪਹਿਲਾਂ ਖਤਮ ਹੋ ਗਿਆ ਸੀ | ਜਿਨ੍ਹਾਂ ...
ਸ਼ਿਕਾਗੋ, 16 ਨਵੰਬਰ (ਏਜੰਸੀ)- ਕੈਲੀਫੋਰਨੀਆ ਦੇ ਜੰਗਲਾਂ 'ਚ ਲੱਗੀ ਅੱਗ ਕਾਰਨ ਲਾਪਤਾ ਲੋਕਾਂ ਦੀ ਗਿਣਤੀ ਅਜੇ ਵੀ ਸੈਂਕੜਿਆਂ 'ਚ ਹੈ | ਇਸ ਦਰਮਿਆਨ ਬਚਾਅ ਕਰਮੀਆਂ ਨੇ 7 ਹੋਰ ਲਾਸ਼ਾਂ ਬਰਾਮਦ ਕੀਤੀਆਂ ਹਨ | ਇਨ੍ਹਾਂ 7 ਮਿ੍ਤਕਾਂ ਦਾ ਪਤਾ ਲੱਗਣ ਦੇ ਨਾਲ ਹੀ 'ਕੈਂਪ ਫਾਇਰ' 'ਚ ...
ਲੰਡਨ, 16 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਹੁੱਲ ਕਰਾਊਨ ਕੋਰਟ ਨੇ 31 ਸਾਲਾ ਦਵਿੰਦਰ ਢਿੱਲੋਂ ਨੂੰ ਉਸ ਦੇ ਸਾਥੀ ਸਮੇਤ ਮਨੁੱਖੀ ਤਸਕਰੀ ਦੇ ਦੋਸ਼ਾਂ ਤਹਿਤ 14 ਸਾਲ ਕੈਦ ਦੀ ਸਜ਼ਾ ਸੁਣਾਈ ਹੈ | ਅਦਾਲਤ 'ਚ ਦੱਸਿਆ ਗਿਆ ਕਿ 61 ਸਾਲਾ ਸਟੀਫਨ ਅਤੇ 31 ਸਾਲਾ ਦਵਿੰਦਰ ਢਿੱਲੋਂ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX