ਤਾਜਾ ਖ਼ਬਰਾਂ


ਆਈ.ਪੀ.ਐੱਲ 2019 : ਰਾਜਸਥਾਨ ਨੇ ਕੋਲਕਾਤਾ ਨੂੰ 3 ਵਿਕਟਾਂ ਨਾਲ ਹਰਾਇਆ
. . .  1 day ago
ਆਈ.ਪੀ.ਐੱਲ 2019 : ਕੋਲਕਾਤਾ ਨੇ ਰਾਜਸਥਾਨ ਨੂੰ 176 ਦੌੜਾਂ ਦਾ ਦਿੱਤਾ ਟੀਚਾ
. . .  1 day ago
ਟਰੱਕ ਡਰਾਈਵਰ ਵੱਲੋਂ ਖ਼ੁਦਕੁਸ਼ੀ
. . .  1 day ago
ਅਜੀਤਵਾਲ, 25 ਅਪ੍ਰੈਲ (ਸ਼ਮਸ਼ੇਰ ਸਿੰਘ ਗਾਲ਼ਿਬ) - ਮੋਗਾ ਬਲਾਕ ਦੇ ਪਿੰਡ ਮਟਵਾਣੀ ਵਿਖੇ ਇੱਕ ਟਰੱਕ ਡਰਾਈਵਰ ਨੇ ਸੜਕ 'ਤੇ ਪੈਂਦੇ ਰਜਵਾਹੇ 'ਤੇ ਦਰਖਤ ਨਾਲ ਫਾਹਾ ਲੈ ਕੇ ਆਪਣੀ ਜੀਵਨ...
ਆਈ.ਪੀ.ਐੱਲ 2019 : ਟਾਸ ਜਿੱਤ ਕੇ ਰਾਜਸਥਾਨ ਵੱਲੋਂ ਕੋਲਕਾਤਾ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  1 day ago
ਕਰਜ਼ੇ ਕਾਰਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ
. . .  1 day ago
ਫ਼ਤਿਹਗੜ੍ਹ ਸਾਹਿਬ, 25 ਅਪ੍ਰੈਲ (ਅਰੁਣ ਅਹੂਜਾ) - ਨਜ਼ਦੀਕੀ ਪਿੰਡ ਪੱਤੋ ਵਿਖੇ ਇਕ ਬਜ਼ੁਰਗ ਕਿਸਾਨ ਵੱਲੋਂ ਕਰਜ਼ੇ ਕਾਰਨ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ...
ਪਟਿਆਲਾ ਜੇਲ੍ਹ ਦੇ 4 ਅਧਿਕਾਰੀ ਮੁਅੱਤਲ
. . .  1 day ago
ਚੰਡੀਗੜ੍ਹ, 25 ਅਪ੍ਰੈਲ - ਜੇਲ੍ਹ ਮੰਤਰੀ ਪੰਜਾਬ ਸੁਖਜਿੰਦਰ ਸਿੰਘ ਰੰਧਾਵਾ ਦੇ ਹੁਕਮਾਂ 'ਤੇ ਜੇਲ੍ਹ ਨਿਯਮਾਂ ਦੀ ਉਲੰਘਣਾ ਕਰਨ 'ਤੇ ਪਟਿਆਲਾ ਜੇਲ੍ਹ ਦੇ 4 ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ...
27 ਅਤੇ 28 ਨੂੰ ਨਹੀ ਲਏ ਜਾਣਗੇ ਨਾਮਜ਼ਦਗੀ ਪੱਤਰ - ਸੀ.ਈ.ਓ ਡਾ. ਰਾਜੂ
. . .  1 day ago
ਚੰਡੀਗੜ੍ਹ, 25 ਅਪ੍ਰੈਲ - ਮੁੱਖ ਚੋਣ ਅਧਿਕਾਰੀ ਪੰਜਾਬ ਡਾ. ਐੱਸ ਕਰੁਣਾ ਰਾਜੂ ਨੇ ਦੱਸਿਆ ਕਿ 27 ਅਤੇ 28 ਅਪ੍ਰੈਲ ਨੂੰ ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਨਹੀ ਕਰਵਾਏ ਜਾ ਸਕਣਗੇ। ਉਨ੍ਹਾਂ ਦੱਸਿਆ ਕਿ 27 ਅਪ੍ਰੈਲ ਜੋ ਕਿ ਮਹੀਨੇ ਦਾ ਚੌਥਾ ਸ਼ਨੀਵਾਰ...
ਸਾਬਕਾ ਫੌਜ ਮੁਖੀ ਜਨਰਲ ਦਲਬੀਰ ਸਿੰਘ ਸੁਹਾਗ ਸੈਸ਼ੇਲਸ ਗਣਰਾਜ 'ਚ ਭਾਰਤ ਦੇ ਹਾਈ ਕਮਿਸ਼ਨਰ ਨਿਯੁਕਤ
. . .  1 day ago
ਨਵੀਂ ਦਿੱਲੀ, 25 ਅਪ੍ਰੈਲ - ਸਾਬਕਾ ਫੌਜ ਮੁਖੀ ਜਨਰਲ ਦਲਬੀਰ ਸਿੰਘ ਸੁਹਾਗ ਨੂੰ ਸੈਸ਼ੇਲਸ ਗਣਰਾਜ 'ਚ ਭਾਰਤ ਦਾ ਹਾਈ ਕਮਿਸ਼ਨਰ ਨਿਯੁਕਤ ਕੀਤਾ ਗਿਆ...
ਪ੍ਰਧਾਨ ਮੰਤਰੀ ਵੱਲੋਂ ਵਾਰਾਨਸੀ 'ਚ ਕੱਢਿਆ ਗਿਆ ਰੋਡ ਸ਼ੋਅ
. . .  1 day ago
ਵਾਰਾਨਸੀ, 25 ਅਪ੍ਰੈਲ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਉੱਤਰ ਪ੍ਰਦੇਸ਼ ਦੇ ਵਾਰਾਨਸੀ 'ਚ ਰੋਡ ਸ਼ੋਅ ਕੱਢਿਆ ਗਿਆ। ਉਨ੍ਹਾਂ ਨਾਲ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ...
1993 ਮੁੰਬਈ ਬੰਬ ਧਮਾਕਿਆਂ ਦੇ ਦੋਸ਼ੀ ਅਬਦੁਲ ਗਨੀ ਤੁਰਕ ਦੀ ਮੌਤ
. . .  1 day ago
ਨਾਗਪੁਰ, 25 ਅਪ੍ਰੈਲ - 1993 ਦੇ ਮੁੰਬਈ ਬੰਬ ਧਮਾਕਿਆਂ ਦੇ ਦੋਸ਼ੀ ਅਬਦੁਲ ਗਨੀ ਤੁਰਕ ਦੀ ਨਾਗਪੁਰ ਦੇ ਹਸਪਤਾਲ 'ਚ ਮੌਤ ਹੋ ਗਈ। ਉਹ ਨਾਗਪੁਰ ਸੈਂਟਰਲ ਜੇਲ੍ਹ 'ਚ ਬੰਦ...
ਬਿਜਲੀ ਦੀਆਂ ਤਾਰਾਂ 'ਚੋਂ ਨਿਕਲੀਆਂ ਚੰਗਿਆੜੀਆਂ ਕਾਰਨ ਕਣਕ ਨੂੰ ਲੱਗੀ ਅੱਗ
. . .  1 day ago
ਮਮਦੋਟ, 25 ਅਪ੍ਰੈਲ (ਸੁਖਦੇਵ ਸਿੰਘ ਸੰਗਮ) - ਮਮਦੋਟ ਬਲਾਕ ਦੇ ਪਿੰਡ ਸਦਰਦੀਨ ਵਾਲਾ ਵਿਖੇ ਬਿਜਲੀ ਦੀਆਂ ਤਾਰਾਂ ਚੋਂ ਨਿਕਲੀਆਂ ਚੰਗਿਆੜੀਆਂ ਕਾਰਨ ਇਕ ਕਿਸਾਨ ਦੀ ਤਿੰਨ ਏਕੜ ਕਣਕ ਸੜ ਜਾਣ ਦੀ ਮੰਦਭਾਗੀ ਖ਼ਬਰ ਮਿਲੀ ਹੈ। ਇਕੱਤਰ ਜਾਣਕਾਰੀ ਅਨੁਸਾਰ ....
ਪੀ.ਡੀ.ਏ ਅਤੇ ਸੀ.ਪੀ.ਆਈ ਦੀ ਸਾਂਝੀ ਉਮੀਦਵਾਰ ਦਵਿੰਦਰ ਕੌਰ ਨੇ ਦਾਖਲ ਕਰਵਾਏ ਨਾਮਜ਼ਦਗੀ ਪੱਤਰ
. . .  1 day ago
ਅੰਮ੍ਰਿਤਸਰ, 25 ਅਪ੍ਰੈਲ- ਲੋਕ ਸਭਾ ਚੋਣਾਂ 'ਚ ਅੰਮ੍ਰਿਤਸਰ ਤੋਂ ਪੰਜਾਬ ਡੈਮੋਕਰੈਟਿਕ ਪਾਰਟੀ(ਪੀ.ਡੀ.ਏ) ਅਤੇ ਸੀ.ਪੀ.ਆਈ. ਦੀ ਸਾਂਝੀ ਸੀਟ ਤੋਂ ਉਮੀਦਵਾਰ ਦਵਿੰਦਰ ਕੌਰ ਨੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਹਨ। ਇਸ ਮੌਕੇ ਸੁਖਪਾਲ ਖਹਿਰਾ ਸਮੇਤ ਹੋਰ ਆਗੂ ਮੌਜੂਦ ....
ਵਾਰਾਨਸੀ 'ਚ ਪ੍ਰਧਾਨ ਮੰਤਰੀ ਮੋਦੀ ਦਾ ਰੋਡ ਸ਼ੋਅ ਸ਼ੁਰੂ
. . .  1 day ago
ਲਖਨਊ, 25 ਅਪ੍ਰੈਲ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਉੱਤਰ ਪ੍ਰਦੇਸ਼ ਦੇ ਵਾਰਾਨਸੀ 'ਚ ਰੋਡ ਸ਼ੋਅ ਕਰ ਰਹੇ ਹਨ। ਇਸ ਮੌਕੇ ਲੋਕਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲ ਰਿਹਾ ਹੈ। ਰੋਡ ਸ਼ੋਅ ਤੋਂ ਬਾਅਦ ਮੋਦੀ ਗੰਗਾ ਆਰਤੀ 'ਚ ਸ਼ਾਮਲ.....
ਪਾਦਰੀ ਐਂਥਨੀ ਦੇ ਪੈਸੇ ਗੁੰਮ ਹੋਣ ਦੇ ਮਾਮਲੇ 'ਚ ਅਦਾਲਤ ਨੇ ਥਾਣੇਦਾਰ ਨੂੰ ਰਿਮਾਂਡ 'ਤੇ ਭੇਜਿਆ
. . .  1 day ago
ਐੱਸ.ਏ.ਐੱਸ. ਨਗਰ, 25 ਅਪ੍ਰੈਲ (ਜਸਬੀਰ ਸਿੰਘ ਜੱਸੀ)- ਪਾਦਰੀ ਐਂਥਨੀ ਦੇ 6 ਕਰੋੜ 65 ਲੱਖ ਰੁਪਏ ਗੁੰਮ ਹੋਣ ਦੇ ਮਾਮਲੇ 'ਚ ਥਾਣਾ ਸਟੇਟ ਕ੍ਰਾਈਮ ਸੈਲ ਵੱਲੋਂ ਗ੍ਰਿਫ਼ਤਾਰ ਥਾਣੇਦਾਰ ਦਿਲਬਾਗ ਸਿੰਘ ਨੂੰ ਅਦਾਲਤ 'ਚ ਪੇਸ਼ ਕੀਤਾ
ਆਂਗਣਵਾੜੀ ਮੁਲਾਜ਼ਮ ਯੂਨੀਅਨ 1 ਮਈ ਨੂੰ ਆਰੰਭ ਕਰੇਗੀ ਤਿੱਖਾ ਸੰਘਰਸ਼ - ਗੁਰਮੀਤ ਕੌਰ
. . .  1 day ago
ਜੈਤੋ, 25 ਅਪ੍ਰੈਲ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕ ਕੋਟਕਪੂਰਾ-02 ਦੀ ਪ੍ਰਧਾਨ ਗੁਰਮੀਤ ਕੌਰ ਦਬੜੀਖਾਨਾ ਨੇ ਦੱਸਿਆ ਹੈ ਕਿ ਜਥੇਬੰਦੀ ਵੱਲੋਂ ਪੰਜਾਬ ਸਰਕਾਰ ਦੀਆਂ ਮਾੜੀਆਂ ਨੀਤੀਆਂ ਦੇ ....
19 ਮਈ ਤੋਂ ਪਹਿਲਾਂ ਰਿਲੀਜ਼ ਨਹੀਂ ਹੋਣੀ ਚਾਹੀਦੀ ਫ਼ਿਲਮ 'ਪੀ.ਐਮ. ਨਰਿੰਦਰ ਮੋਦੀ' - ਚੋਣ ਕਮਿਸ਼ਨ
. . .  1 day ago
ਡੀ.ਸੀ. ਵੱਲੋਂ ਔਜਲਾ ਦੇ ਹੱਕ 'ਚ ਵਿਸ਼ਾਲ ਰੈਲੀਆਂ
. . .  1 day ago
ਮੁਕੇਰੀਆਂ : ਅੱਗ ਲੱਗਣ ਕਾਰਨ ਪੰਜ ਏਕੜ ਕਣਕ ਸੜ ਕੇ ਹੋਈ ਸੁਆਹ
. . .  1 day ago
ਮੁੱਖ ਮੰਤਰੀ ਦੀ ਫੇਰੀ ਨੂੰ ਲੈ ਕੇ ਸ਼ਹਿਰ 'ਚ ਆਵਾਜਾਈ ਹੋਈ ਪ੍ਰਭਾਵਿਤ
. . .  1 day ago
ਮਨਜੀਤ ਸਿੰਘ ਜੀ.ਕੇ. ਤੇ ਹੋਰਨਾਂ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਮਾਮਲੇ 'ਤੇ 4 ਮਈ ਨੂੰ ਹੋਵੇਗੀ ਸੁਣਵਾਈ
. . .  1 day ago
ਕੈਪਟਨ ਦੀ ਚੋਣ ਕਮਿਸ਼ਨ ਨੂੰ ਕਰਾਂਗਾ ਸ਼ਿਕਾਇਤ : ਡਾ ਗਾਂਧੀ
. . .  1 day ago
ਤਲਵੰਡੀ ਸਾਬੋ : ਵਿਦਿਆਰਥੀਆਂ ਨੇ ਕਾਲਜ ਮੈਨੇਜਮੈਂਟ ਦੀ ਧੱਕੇਸ਼ਾਹੀ ਵਿਰੁੱਧ ਸੜਕ ਜਾਮ ਕਰ ਕੇ ਕੀਤੀ ਨਾਅਰੇਬਾਜ਼ੀ
. . .  1 day ago
ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰਦਾ ਭਾਰਤੀ ਨੌਜਵਾਨ ਬੀ.ਐੱਸ.ਐਫ. ਵੱਲੋਂ ਕਾਬੂ
. . .  1 day ago
ਚੋਣ ਰੈਲੀ ਦੌਰਾਨ ਘੁਬਾਇਆ ਨੇ ਸੁਖਬੀਰ ਬਾਦਲ 'ਤੇ ਕੀਤੇ ਤਿੱਖੇ ਸ਼ਬਦੀ ਹਮਲੇ
. . .  1 day ago
ਬੀਬੀ ਪਰਮਜੀਤ ਕੌਰ ਖਾਲੜਾ ਨੇ ਖਡੂਰ ਸਾਹਿਬ ਹਲਕੇ ਤੋਂ ਦਾਖਲ ਕਰਵਾਏ ਨਾਮਜ਼ਦਗੀ ਪੱਤਰ
. . .  1 day ago
ਕਣਕ ਦੀ ਖ਼ਰੀਦ ਨਾ ਹੋਣ ਕਾਰਨ ਕਿਸਾਨਾਂ ਨੇ ਬਹਿਰਾਮ-ਮਾਹਿਲਪੁਰ ਰੋਡ ਕੀਤਾ ਜਾਮ
. . .  1 day ago
'ਆਪ' ਦੇ ਬਾਗ਼ੀ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਕਾਂਗਰਸ 'ਚ ਹੋਏ ਸ਼ਾਮਲ
. . .  1 day ago
ਰਵਨੀਤ ਬਿੱਟੂ ਦੇ ਨਾਮਜ਼ਦਗੀਆਂ ਦਾਖਲ ਕਰਨ ਸਮੇਂ ਸ਼ਹਿਰ ਦੀ ਆਵਾਜਾਈ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ
. . .  1 day ago
ਰਾਜਾ ਵੜਿੰਗ ਨੇ ਕੈਪਟਨ ਦੀ ਮੌਜੂਦਗੀ 'ਚ ਦਾਖਲ ਕਰਵਾਏ ਨਾਮਜ਼ਦਗੀ ਕਾਗ਼ਜ਼
. . .  1 day ago
ਚੰਡੀਗੜ੍ਹ ਤੋਂ ਭਾਜਪਾ ਉਮੀਦਵਾਰ ਕਿਰਨ ਖੇਰ ਨੇ ਦਾਖਲ ਕਰਵਾਇਆ ਨਾਮਜ਼ਦਗੀ ਪੱਤਰ
. . .  1 day ago
ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਸਾਈਕਲ 'ਤੇ ਆਏ ਮਾਸਟਰ ਬਲਦੇਵ ਸਿੰਘ
. . .  1 day ago
ਡਾ.ਧਰਮਵੀਰ ਗਾਂਧੀ ਨੇ ਦਾਖਲ ਕਰਵਾਇਆ ਨਾਮਜ਼ਦਗੀ ਪੱਤਰ
. . .  1 day ago
ਸਟੈਟਿਕ ਸਰਵੀਲਾਂਸ ਟੀਮ ਨੇ ਨਾਕਾਬੰਦੀ ਦੌਰਾਨ ਇਕ ਵਿਅਕਤੀ ਨੂੰ ਨਜਾਇਜ਼ ਸ਼ਰਾਬ ਸਮੇਤ ਕੀਤਾ ਕਾਬੂ
. . .  1 day ago
ਵਾਰਾਨਸੀ ਤੋਂ ਪ੍ਰਧਾਨ ਮੰਤਰੀ ਮੋਦੀ ਦੇ ਖ਼ਿਲਾਫ਼ ਕਾਂਗਰਸ ਦੇ ਅਜੈ ਰਾਏ ਲੜਨਗੇ ਚੋਣ
. . .  1 day ago
'ਆਪ' ਉਮੀਦਵਾਰ ਨੀਨਾ ਮਿੱਤਲ ਨੇ ਦਾਖਲ ਕਰਵਾਇਆ ਨਾਮਜ਼ਦਗੀ ਪੱਤਰ
. . .  1 day ago
ਆੜ੍ਹਤੀਆਂ ਵੱਲੋਂ ਜਲੰਧਰ-ਪਠਾਨਕੋਟ ਕੌਮੀ ਰਾਜ ਮਾਰਗ 'ਤੇ ਧਰਨਾ
. . .  1 day ago
ਸੁਖਪਾਲ ਸਿੰਘ ਖਹਿਰਾ ਵੱਲੋਂ ਵਿਧਾਇਕ ਦੇ ਅਹੁਦੇ ਤੋਂ ਅਸਤੀਫ਼ਾ
. . .  1 day ago
'ਆਪ' ਦੇ ਉਮੀਦਵਾਰ ਜਸਟਿਸ ਜੋਰਾ ਸਿੰਘ ਨੇ ਦਾਖਲ ਕਰਵਾਇਆ ਨਾਮਜ਼ਦਗੀ ਪੱਤਰ
. . .  1 day ago
ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਤੋਂ ਪਹਿਲਾਂ ਕਿਰਨ ਖੇਰ ਨੇ ਕੀਤਾ ਰੋਡ ਸ਼ੋਅ
. . .  1 day ago
ਲੰਗਾਹ ਦੀ ਮੀਟਿੰਗ ਨੂੰ ਲੈ ਕੇ ਕਲਾਨੌਰ ਪੁਲਿਸ ਛਾਉਣੀ 'ਚ ਤਬਦੀਲ
. . .  1 day ago
ਸਿਹਤ ਵਿਭਾਗ ਨੇ ਮਲੇਰੀਆ ਬੁਖ਼ਾਰ ਖ਼ਿਲਾਫ਼ ਕੱਢੀ ਜਾਗਰੂਕ ਰੈਲੀ
. . .  1 day ago
ਸੁਖਪਾਲ ਸਿੰਘ ਖਹਿਰਾ ਐਮ.ਐਲ.ਏ. ਦੇ ਅਹੁਦੇ ਤੋਂ ਜਲਦ ਦੇਣਗੇ ਅਸਤੀਫ਼ਾ
. . .  1 day ago
ਦਿੱਲੀ ਹਵਾਈ ਅੱਡੇ 'ਤੇ ਏਅਰ ਇੰਡੀਆ ਦੇ ਜਹਾਜ਼ 'ਚ ਲੱਗੀ ਅੱਗ
. . .  1 day ago
ਸ੍ਰੀਲੰਕਾ 'ਚ ਨਹੀਂ ਰੁਕ ਰਿਹਾ ਧਮਾਕਿਆਂ ਦਾ ਸਿਲਸਿਲਾ, ਹੁਣ ਪੁਗੋਡਾ ਟਾਊਨ ਦੇ ਨੇੜੇ ਹੋਇਆ ਧਮਾਕਾ
. . .  1 day ago
ਨਾਬਾਲਗ ਲੜਕੀ ਨੂੰ ਸਾੜ ਕੇ ਮਾਰਨ 'ਤੇ ਮਾਹੌਲ ਤਣਾਅਪੂਰਨ, ਸਕੂਲ ਬੰਦ
. . .  1 day ago
ਪੁਤਿਨ ਤੇ ਕਿਮ ਜੋਂਗ ਉਨ ਵਿਚਕਾਰ ਪਹਿਲੀ ਸਿਖਰ ਵਾਰਤਾ ਅੱਜ
. . .  1 day ago
ਕਬਰ ਲਈ ਜ਼ਮੀਨ ਚਾਹੀਦੀ ਹੈ ਤਾਂ ਭਾਰਤ ਮਾਤਾ ਕੀ ਜੈ ਕਹਿਣਾ ਹੋਵੇਗਾ - ਭਾਜਪਾ ਲੀਡਰ ਗਿਰੀਰਾਜ
. . .  1 day ago
ਅਨੰਤਨਾਗ 'ਚ ਦੋ ਅੱਤਵਾਦੀ ਢੇਰ
. . .  1 day ago
ਵਾਰਾਨਸੀ 'ਚ ਮੋਦੀ ਦਾ ਅੱਜ ਹੋਵੇਗਾ ਸ਼ਕਤੀ ਪ੍ਰਦਰਸ਼ਨ, ਨਾਮਜ਼ਦਗੀ ਕਾਗ਼ਜ਼ ਦਾਖਲ ਕਰਨਗੇ
. . .  1 day ago
ਅੱਜ ਦਾ ਵਿਚਾਰ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 3 ਮੱਘਰ ਸੰਮਤ 550
ਿਵਚਾਰ ਪ੍ਰਵਾਹ: ਜ਼ਿੰਮੇਵਾਰੀ ਤੋਂ ਭੱਜਣਾ ਆਸਾਨ ਹੈ ਪਰ ਗ਼ੈਰ-ਜ਼ਿੰਮੇਵਾਰੀ ਦੇ ਸਿੱਟਿਆਂ ਤੋਂ ਬਚਣਾ ਅਸੰਭਵ ਹੈ। -ਜੋਸ਼ੀਆ ਚਾਰਲਸ

ਪਹਿਲਾ ਸਫ਼ਾ

ਭਾਰਤ ਦੁਵੱਲੇ ਰਿਸ਼ਤਿਆਂ ਦੀ ਮਜ਼ਬੂਤੀ ਲਈ ਮਾਲਦੀਵ ਨਾਲ ਕੰਮ ਕਰਨ ਲਈ ਉਤਸੁਕ-ਮੋਦੀ

ਪ੍ਰਧਾਨ ਮੰਤਰੀ ਵਲੋਂ ਮਾਲਦੀਵ ਦੇ ਨਵੇਂ ਰਾਸ਼ਟਰਪਤੀ ਸੋਲਿਹ ਦੇ ਸਹੁੰ ਚੁੱਕ ਸਮਾਗਮ 'ਚ ਸ਼ਿਰਕਤ
ਮਾਲੇ, 17 ਨਵੰਬਰ (ਪੀ.ਟੀ.ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਹ ਦੁਵੱਲੇ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਲਈ ਆਪਣੇ ਗੁਆਂਢੀ ਮੁਲਕ ਮਾਲਦੀਵ ਦੇ ਨਵੇਂ ਰਾਸ਼ਟਰਪਤੀ ਇਬਰਾਹਿਮ ਮੁਹੰਮਦ ਸੋਲਿਹ ਨਾਲ ਕੰਮ ਕਰਨ ਨੂੰ ਲੈ ਕੇ ਕਾਫ਼ੀ ਉਤਸੁਕ ਹਨ | ਮਾਲਦੀਵ ਨਾਲ ਆਪਣੇ ਰਿਸ਼ਤਿਆਂ ਨੂੰ ਨਵੇਂ ਮੁਕਾਮ 'ਤੇ ਪਹੁੰਚਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਇਬਰਾਹਿਮ ਮੁਹੰਮਦ ਸੋਲਿਹ ਦੇ ਸਹੁੰ ਚੁੱਕ ਸਮਾਗਮ 'ਚ ਸ਼ਿਰਕਤ ਕੀਤੀ, ਜਿਨ੍ਹਾਂ ਨੇ ਸਤੰਬਰ 'ਚ ਅਬਦੁੱਲਾ ਯਾਮੀਨ ਨੂੰ ਹਰਾਇਆ ਸੀ | ਸਹੁੰ ਚੁੱਕ ਸਮਾਗਮ ਤੋਂ ਬਾਅਦ ਮੋਦੀ ਨੇ ਸੋਲਿਹ ਨਾਲ ਗੱਲਬਾਤ ਕੀਤੀ | ਦੋਵਾਂ ਆਗੂਆਂ ਨੇ ਭਾਰਤ ਤੇ ਮਾਲਦੀਵ ਵਿਚਾਲੇ ਰਿਸ਼ਤਿਆਂ ਦੇ ਲਚਕੀਲੇਪਨ ਨੂੰ ਧਿਆਨ 'ਚ ਰੱਖਦਿਆਂ ਮਾਲਦੀਵ ਦੇ ਰਾਸ਼ਟਰਪਤੀ ਵਜੋਂ ਸੋਲਿਹ ਦੀ ਚੋਣ ਹੋਣ ਨਾਲ ਸਹਿਯੋਗ ਤੇ ਦੋਸਤੀ ਦੇ ਕਰੀਬੀ ਬੰਧਨ 'ਚ ਨਵੀਨੀਕਰਨ 'ਤੇ ਵਿਸ਼ਵਾਸ ਜਤਾਇਆ | ਮੀਟਿੰਗ ਦੌਰਾਨ ਦੋਵਾਂ ਨੇਤਾਵਾਂ ਨੇ ਹਿੰਦ ਮਹਾਸਾਗਰ 'ਚ ਸ਼ਾਂਤੀ ਅਤੇ ਸੁਰੱਖਿਆ ਕਾਇਮ ਰੱਖਣ ਦੀ ਅਹਿਮੀਅਤ ਅਤੇ ਖ਼ੇਤਰ ਦੀ ਸਥਿਰਤਾ ਲਈ ਇਕ ਦੂਜੇ ਦੀਆਂ ਚਿੰਤਾਵਾਂ ਅਤੇ ਇੱਛਾਵਾਂ ਦਾ ਧਿਆਨ ਰੱਖਣ 'ਤੇ ਸਹਿਮਤੀ ਜਤਾਈ | 54 ਸਾਲਾ ਮਾਲਦੀਵ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਸੋਲਿਹ ਨੇ 23 ਸਤੰਬਰ ਨੂੰ ਹੋਈਆਂ ਚੋਣਾਂ 'ਚ ਅਬਦੁੱਲਾ ਯਾਮੀਨ ਨੂੰ ਹਰਾਇਆ ਸੀ |
ਸਹੰੁ ਚੁੱਕ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਮੋਦੀ ਮਾਲਦੀਵ ਦੇ ਸਾਬਕਾ ਰਾਸ਼ਟਰਪਤੀਆਂ ਮੁਹੰਮਦ ਨਾਸ਼ੀਦ ਅਤੇ ਮੌਮੂਨ ਅਬਦੁਲ ਗਾਯੋਮ ਦੇ ਨਾਲ ਬੈਠੇ ਸਨ | ਇਸ ਮੌਕੇ ਸ੍ਰੀਲੰਕਾ ਦੀ ਸਾਬਕਾ ਰਾਸ਼ਟਰਪਤੀ ਚੰਦਰਿਕਾ ਕੁਮਾਰਤੁੰਗਾ ਵੀ ਹਾਜ਼ਰ ਸਨ | ਮੋਦੀ ਨੇ ਰਾਸ਼ਟਰਪਤੀ ਸੋਲਿਹ ਨੂੰ ਮੁਬਾਰਕਬਾਦ ਦਿੱਤੀ ਅਤੇ ਮਾਲਦੀਵ ਤੇ ਵਿਸ਼ਵ ਦੇ ਹੋਰਨਾਂ ਆਗੂਆਂ ਨਾਲ ਗੱਲਬਾਤ ਕੀਤੀ | ਮੋਦੀ ਨੇ ਟਵੀਟ ਕਰਦਿਆਂ ਮੁਹੰਮਦ ਸੋਲਿਹ ਨੂੰ ਵਧਾਈ  ਦਿੱਤੀ ਅਤੇ ਉਨ੍ਹਾਂ ਦੇ ਬਿਹਤਰ ਕਾਰਜਕਾਲ ਦੀ ਉਮੀਦ ਕੀਤੀ | ਉਨ੍ਹਾਂ ਕਿਹਾ ਕਿ ਮੈਂ ਦੋਵਾਂ ਦੇਸ਼ਾਂ ਵਿਚਾਲੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਉਨ੍ਹਾਂ ਨਾਲ ਕੰਮ ਕਰਨ ਨੂੰ ਲੈ ਕੇ ਤਤਪਰ ਹਾਂ | ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਰਾਸ਼ਟਰਪਤੀ ਸੋਲਿਹ ਨੇ ਪੀਊਪਲਜ਼ ਮਜਲਿਸ (ਸੰਸਦ) ਨੂੰ ਜ਼ੋਰ ਦੇ ਕੇ ਕਿਹਾ ਕਿ ਮਾਲਦੀਵ, ਭਾਰਤ ਨਾਲ ਆਪਣੇ ਮੌਜੂਦਾ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਦਾ ਯਤਨ ਕਰੇਗਾ | ਉਨ੍ਹਾਂ ਕਿਹਾ ਕਿ ਮਾਲਦੀਵ ਹਿੰਦ ਮਹਾਸਾਗਰ ਦੀ ਸਥਾਈ ਸ਼ਾਂਤੀ ਤੇ ਖ਼ੁਸ਼ਹਾਲੀ ਕਾਇਮ ਰੱਖਣ ਲਈ ਆਪਣੀ ਸਾਂਝੀ ਭੂਮਿਕਾ ਨੂੰ ਹੋਰ ਵਧਾਏਗਾ | ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਦਾ ਮਾਲਦੀਵ ਦੀ ਰਾਜਧਾਨੀ ਪੁੱਜਣ 'ਤੇ ਰੈੱਡ ਕਾਰਪੈਟ ਸਵਾਗਤ ਕੀਤਾ ਗਿਆ | ਮਾਲਦੀਵ ਦੀ ਸੰਸਦ ਦੇ ਨਵੇਂ ਸਪੀਕਰ ਕਾਸਿਮ ਇਬਰਾਹਿਮ ਇੱਥੇ ਉਨ੍ਹਾਂ ਨੂੰ ਲੈਣ ਪੁੱਜੇ | ਪ੍ਰਧਾਨ ਮੰਤਰੀ ਵਜੋਂ ਮੋਦੀ ਦਾ ਇਹ ਪਹਿਲਾ ਮਾਲਦੀਵ ਦੌਰਾ ਹੈ | ਇਸ ਤੋਂ ਪਹਿਲਾਂ 2011 'ਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਮਾਲਦੀਵ ਦਾ ਦੌਰਾ ਕੀਤਾ ਸੀ | ਦੱਸਣਯੋਗ ਹੈ ਕਿ ਯਾਮੀਨ ਦੇ ਕਾਰਜਕਾਲ ਅਧੀਨ ਭਾਰਤ-ਮਾਲਦੀਵ ਦੇ ਰਿਸ਼ਤਿਆਂ 'ਚ ਤਣਾਅ ਆ ਗਿਆ ਸੀ | ਯਾਮੀਨ ਨੂੰ ਚੀਨ ਦਾ ਨਜ਼ਦੀਕੀ ਸਮਝਿਆ ਜਾਂਦਾ ਸੀ | ਬੀਤੇ ਸਾਲ ਫ਼ਰਵਰੀ 'ਚ ਯਾਮੀਨ ਵਲੋਂ ਦੇਸ਼ 'ਚ ਅਪਾਤਕਾਲ ਲਗਾਏ ਜਾਣ ਤੋਂ ਬਾਅਦ ਭਾਰਤ ਤੇ ਮਾਲਦੀਵ ਦੇ ਰਿਸ਼ਤੇ ਹੋਰ ਵਿਗੜ ਗਏ ਸਨ | ਇਹ ਅਪਾਤਾਕਾਲ 45 ਦਿਨਾਂ ਤੱਕ ਰਿਹਾ ਸੀ |
ਮੋਦੀ ਵਲੋਂ ਮਾਲਦੀਵ ਦੇ ਰਾਸ਼ਟਰਪਤੀ ਨੂੰ ਭਾਰਤ ਆਉਣ ਦਾ ਸੱਦਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਲਦੀਵ ਦੇ ਨਵੇਂ ਰਾਸ਼ਟਰਪਤੀ ਇਬਰਾਹਿਮ ਮੁਹੰਮਦ ਸੋਲਿਹ ਨਾਲ ਦੁਵੱਲੀ ਮੁਲਾਕਾਤ ਦੌਰਾਨ ਉਨ੍ਹਾਂ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ | ਭਾਰਤੀ ਵਿਦੇਸ਼ ਮੰਤਰਾਲੇ ਅਨੁਸਾਰ ਪ੍ਰਧਾਨ ਮੰਤਰੀ ਨੇ ਸੋਲਿਹ ਨੂੰ ਜਿੰਨੀ ਜਲਦ ਹੋ ਸਕੇ ਭਾਰਤ ਦੇ ਸਰਕਾਰੀ ਦੌਰੇ 'ਤੇ ਆਉਣ ਨੂੰ ਕਿਹਾ | ਰਾਸ਼ਟਰਪਤੀ ਸੋਲਿਹ ਨੇ ਖੁਸ਼ੀ ਨਾਲ ਪ੍ਰਧਾਨ ਮੰਤਰੀ ਦੇ ਸੱਦੇ ਨੂੰ ਪ੍ਰਵਾਨ ਕਰ ਲਿਆ | ਮਾਲਦੀਵ ਦੇ ਵਿਦੇਸ਼ ਮੰਤਰੀ 26 ਨਵੰਬਰ ਨੂੰ ਰਾਸ਼ਟਰਪਤੀ ਦੇ ਭਾਰਤ ਦੌਰੇ ਦੀਆਂ ਤਿਆਰੀਆਂ ਸਬੰਧੀ ਗੱਲਬਾਤ ਲਈ ਭਾਰਤ ਦੌਰੇ 'ਤੇ ਆਉਣਗੇ | ਰਾਸ਼ਟਰਪਤੀ ਸੋਲਿਹ ਨੇ ਨੇੜਲੇ ਭਵਿੱਖ 'ਚ ਪ੍ਰਧਾਨ ਮੰਤਰੀ ਮੋਦੀ ਦੇ ਮਾਲਦੀਵ ਦੇ ਸਰਕਾਰੀ ਦੌਰੇ 'ਤੇ ਆਉਣ ਦੀ ਉਮੀਦ ਜਤਾਈ |

ਲੌਾਗੇਵਾਲਾ ਜੰਗ ਦੇ ਨਾਇਕ ਬਿ੍ਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਨਹੀਂ ਰਹੇ

ਐੱਸ. ਏ. ਐੱਸ. ਨਗਰ, 17 ਨਵੰਬਰ (ਕੇ. ਐੱਸ. ਰਾਣਾ)-ਲੌਾਗੇਵਾਲਾ ਦੀ ਮਸ਼ਹੂਰ ਲੜਾਈ ਦੇ ਨਾਇਕ ਬਿ੍ਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਦਾ ਅੱਜ ਦਿਹਾਂਤ ਹੋ ਗਿਆ | ਪਰਿਵਾਰਕ ਮੈਂਬਰਾਂ ਅਨੁਸਾਰ ਉਹ ਕੈਂਸਰ ਦੀ ਬਿਮਾਰੀ ਤੋਂ ਪੀੜਤ ਸਨ ਅਤੇ ਉਹ ਇੱਥੋਂ ਦੇ ਫੋਰਟਿਸ ਹਸਪਤਾਲ ਵਿਚ ਜ਼ੇਰੇ ਇਲਾਜ ਸਨ | ਉਹ 78 ਸਾਲਾਂ ਦੇ ਸਨ | ਬਿ੍ਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਐਮ. ਵੀ. ਸੀ., ਵੀ. ਐਸ. ਐਮ ਦਾ ਅੰਤਿਮ ਸੰਸਕਾਰ ਸੋਮਵਾਰ 19 ਨਵੰਬਰ ਨੂੰ ਚੰਡੀਗੜ੍ਹ ਸੈਕਟਰ-25 ਦੇ ਸ਼ਮਸ਼ਾਨਘਾਟ ਵਿਖੇ ਦੁਪਹਿਰ 1 ਵਜੇ ਕੀਤਾ ਜਾਵੇਗਾ | ਇਸ ਤੋਂ ਪਹਿਲਾਂ ਉਨ੍ਹਾਂ ਦੀ ਮਿ੍ਤਕ ਦੇਹ ਨੂੰ 19 ਨਵੰਬਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਚੰਡੀਗੜ੍ਹ ਵਿਚਲੇ ਮਕਾਨ ਨੰਬਰ 1119 ਸੈਕਟਰ 33 ਸੀ, ਉਨ੍ਹਾਂ ਦੇ ਨਿਵਾਸ 'ਤੇ ਅੰਤਿਮ ਦਰਸ਼ਨਾਂ ਲਈ ਰੱਖਿਆ ਜਾਵੇਗਾ | ਕੁਲਦੀਪ ਸਿੰਘ ਚਾਂਦਪੁਰੀ ਦਾ ਜਨਮ 22 ਨਵੰਬਰ 1940 ਨੂੰ ਲਹਿੰਦੇ ਪੰਜਾਬ (ਪਾਕਿਸਤਾਨ) ਵਿਚ ਹੋਇਆ ਸੀ, ਜਿਸ ਤੋਂ ਬਾਅਦ ਪਰਿਵਾਰ ਪਿੰਡ ਚਾਂਦਪੁਰ ਰੁੜਕੀ ਜੋ ਕਿ ਪੰਜਾਬ ਦੇ ਬਲਾਚੌਰ ਸ਼ਹਿਰ ਲਾਗੇ ਸਥਿਤ ਹੈ ਵਿਖੇ ਰਹਿਣ ਲੱਗਾ | ਜ਼ਿਕਰਯੋਗ ਹੈ ਕਿ ਕੁਲਦੀਪ ਸਿੰਘ ਚਾਂਦਪੁਰੀ 1962 ਵਿਚ ਭਾਰਤੀ ਫ਼ੌਜ ਵਿਚ ਭਰਤੀ ਹੋਏ ਸਨ ਅਤੇ ਪੰਜਾਬ ਰੈਜੀਮੈਂਟ ਦੀ 23ਵੀਂ ਬਟਾਲੀਅਨ ਦਾ ਹਿੱਸਾ ਬਣੇ | 1971 ਵਿਚ ਰਾਜਸਥਾਨ ਦੇ ਲੌਾਗੇਵਾਲਾ
ਪੋਸਟ ਨੂੰ ਬਚਾਉਣ ਲਈ ਭਾਰਤ-ਪਾਕਿਸਤਾਨ ਦੀ ਲੜਾਈ ਦੌਰਾਨ ਪਾਕਿਸਤਾਨ ਨੂੰ ਹਰਾਉਣ ਲਈ ਉਨ੍ਹਾਂ ਨੂੰ ਮਹਾਂਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ | ਚਾਂਦਪੁਰੀ ਨੇ ਲੌਾਗੇਵਾਲਾ ਪੋਸਟ ਨੂੰ ਬਚਾਉਣ ਲਈ ਆਪਣੇ ਕਰੀਬ 100 ਸਿੱਖ ਜਵਾਨਾਂ ਦੀ ਮਦਦ ਨਾਲ ਪਾਕਿਸਤਾਨ ਦੇ ਕਰੀਬ 2 ਹਜ਼ਾਰ ਸੈਨਿਕਾਂ ਅਤੇ 40 ਟੈਂਕਾਂ ਨੂੰ ਰੋਕ ਕੇ ਰੱਖਿਆ ਅਤੇ ਆਪਣੀ ਬਹਾਦਰੀ ਦਾ ਲੋਹਾ ਮਨਵਾਉਂਦਿਆਂ ਪਾਕਿਸਤਾਨ ਨੂੰ ਕਰਾਰੀ ਹਾਰ ਦਿੱਤੀ | ਲੌਾਗੇਵਾਲਾ ਦੀ ਲੜਾਈ ਉਤੇ ਜੇ. ਪੀ. ਦੱਤਾ ਦੀ ਪ੍ਰਸਿੱਧ 'ਬਾਰਡਰ' ਫ਼ਿਲਮ ਵੀ ਬਣੀ ਹੈ, ਜਿਸ ਵਿਚ ਸੰਨੀ ਦਿਓਲ ਵਲੋਂ ਬਿ੍ਗੇਡੀਅਰ ਚਾਂਦਪੁਰੀ ਦਾ ਰੋਲ ਨਿਭਾਇਆ ਗਿਆ ਹੈ | ਬਿ੍ਗੇਡੀਅਰ ਚਾਂਦਪੁਰੀ ਨੇ 1965 ਦੀ ਲੜਾਈ ਵਿਚ ਵੀ ਆਪਣਾ ਵਿਸ਼ੇਸ਼ ਯੋਗਦਾਨ ਪਾਇਆ ਸੀ |
ਹੁਸ਼ਿਆਰਪੁਰ ਨਾਲ ਸੀ ਗੂੜ੍ਹਾ ਰਿਸ਼ਤਾ
ਹੁਸ਼ਿਆਰਪੁਰ (ਬਲਜਿੰਦਰਪਾਲ ਸਿੰਘ)- 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਲੌਾਗੇਵਾਲਾ ਦੀ ਲੜਾਈ ਦੇ ਹੀਰੋ ਰਹੇ ਮਹਾਂਵੀਰ ਚੱਕਰ ਜੇਤੂ ਬਿ੍ਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਦਾ ਹੁਸ਼ਿਆਰਪੁਰ ਨਾਲ ਓਨਾ ਹੀ ਗੂੜ੍ਹਾ ਰਿਸ਼ਤਾ ਹੈ, ਜਿੰਨਾ ਕਿ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦਾ | ਬਿ੍ਗੇਡੀਅਰ ਚਾਂਦਪੁਰੀ ਨੇ ਵੀ ਹੁਸ਼ਿਆਰਪੁਰ ਦੇ ਉਸੇ ਸਰਕਾਰੀ ਕਾਲਜ ਤੋਂ ਸਿੱਖਿਆ ਪ੍ਰਾਪਤ ਕੀਤੀ ਸੀ, ਜਿੱਥੇ ਡਾ: ਮਨਮੋਹਨ ਸਿੰਘ ਨੇ ਸਿੱਖਿਆ ਹਾਸਲ ਕੀਤੀ | ਬਿ੍ਗੇਡੀਅਰ ਚਾਂਦਪੁਰੀ ਨੇ 1962 'ਚ ਇਸ ਕਾਲਜ ਤੋਂ ਗ੍ਰੈਜੂਏਸ਼ਨ ਦੀ ਪੜ੍ਹਾਈ ਪੂਰੀ ਕੀਤੀ | ਇਸ ਤੋਂ ਪਹਿਲਾਂ ਉਨ੍ਹਾਂ 'ਪ੍ਰੈੱਪ' ਦੀ ਪੜ੍ਹਾਈ ਖ਼ਾਲਸਾ ਕਾਲਜ ਮਾਹਿਲਪੁਰ ਤੋਂ ਕੀਤੀ ਸੀ | ਕਾਲਜ ਦੀ ਪੜ੍ਹਾਈ ਦੌਰਾਨ ਚਾਂਦਪੁਰੀ ਐਨ.ਸੀ.ਸੀ. ਦੇ ਵੀ ਸਿਰਕੱਢ ਕੈਡਿਟ ਰਹੇ | 1962 'ਚ ਪੜ੍ਹਾਈ ਪੂਰੀ ਕਰਨ ਦੌਰਾਨ ਹੀ ਉਨ੍ਹਾਂ ਐਨ.ਸੀ.ਸੀ. ਦੀ ਆਪਣੀ ਟਰੇਨਿੰਗ ਵੀ ਪੂਰੀ ਕੀਤੀ | ਇਸ ਉਪਰੰਤ 1963 'ਚ ਉਹ ਆਫ਼ੀਸਰ ਟਰੇਨਿੰਗ ਅਕੈਡਮੀ ਚੇਨਈ ਤੋਂ ਟਰੇਨਿੰਗ ਹਾਸਲ ਕਰਕੇ ਭਾਰਤੀ ਫ਼ੌਜ 'ਚ ਬਤੌਰ ਸੈਕਿੰਡ ਲੈਫ਼ਟੀਨੈਂਟ ਸ਼ਾਮਿਲ ਹੋ ਗਏ | ਜ਼ਿਕਰਯੋਗ ਹੈ ਕਿ ਬਿ੍ਗੇਡੀਅਰ ਚਾਂਦਪੁਰੀ ਦਾ ਜੱਦੀ ਪਿੰਡ ਚਾਂਦਪੁਰ ਰੁੜਕੀ, ਬਲਾਚੌਰ ਤਹਿਸੀਲ 'ਚ ਪੈਂਦਾ ਹੈ, ਜੋ ਕਿ ਉਸ ਸਮੇਂ ਹੁਸ਼ਿਆਰਪੁਰ ਜ਼ਿਲ੍ਹੇ ਦਾ ਹੀ ਹਿੱਸਾ ਸੀ | ਸਰਕਾਰੀ ਕਾਲਜ ਹੁਸ਼ਿਆਰਪੁਰ ਦੇ ਪਿ੍ੰਸੀਪਲ ਡਾ: ਪਰਮਜੀਤ ਸਿੰਘ ਨੇ ਬਿ੍ਗੇਡੀਅਰ ਚਾਂਦਪੁਰੀ ਦੇ ਦਿਹਾਂਤ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਭਾਰਤ ਨੇ ਆਪਣੇ ਇਕ ਮਹਾਨ ਸਪੂਤ ਨੂੰ ਖੋਹ ਦਿੱਤਾ ਹੈ, ਜਿਸ ਦੀ ਕਮੀ ਕਦੇ ਵੀ ਪੂਰੀ ਨਹੀਂ ਹੋ ਸਕਦੀ |
ਮੁੱਖ ਮੰਤਰੀ ਵਲੋਂ ਦੁੱਖ ਦਾ ਪ੍ਰਗਟਾਵਾ
ਚੰਡੀਗੜ੍ਹ (ਅਜੀਤ ਬਿਊਰੋ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਲੌਾਗੇਵਾਲਾ ਦੀ ਇਤਿਹਾਸਕ ਜੰਗ ਦੇ ਨਾਇਕ ਅਤੇ ਮਹਾਾਵੀਰ ਚੱਕਰ ਵਿਜੇਤਾ ਬਿ੍ਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਦੇ ਅਕਾਲ ਚਲਾਣੇ 'ਤੇ ਡੂੰਘੇ ਦੱੁਖ ਦਾ ਪ੍ਰਗਟਾਵਾ ਕੀਤਾ | ਦੁਖੀ ਪਰਿਵਾਰ ਨਾਲ ਆਪਣੀਆਂ ਸੁਹਿਰਦ ਸੰਵੇਦਨਾਵਾਂ ਸਾਂਝੀਆਂ ਕਰਦਿਆਂ ਕੈਪਟਨ ਨੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਅਤੇ ਪਰਿਵਾਰ ਤੇ ਸਬੰਧੀਆਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ |
ਬਾਦਲ ਵਲੋਂ ਦੁੱਖ ਦਾ ਪ੍ਰਗਟਾਵਾ
ਚੰਡੀਗੜ੍ਹ-ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਬਿ੍ਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਦੇ ਅਕਾਲ ਚਲਾਣੇ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ਸ. ਬਾਦਲ ਨੇ ਕਿਹਾ ਕਿ ਦੇਸ਼ ਨੇ ਅੱਜ ਇਕ ਮਹਾਨ ਸਪੁੱਤਰ ਤੇ ਦੇਸ਼ਭਗਤ ਸਿਪਾਹੀ ਖੋ ਦਿੱਤਾ ਹੈ¢ ਉਨ੍ਹਾਂ ਕਿਹਾ ਕਿ ਚਾਂਦਪੁਰੀ ਦਾ ਵਿਛੋੜਾ ਬਹੁਤ ਕਸ਼ਟਾਇਕ ਰਹੇਗਾ¢ ਸ. ਬਾਦਲ ਨੇ ਇਸ ਬੇਮਿਸਾਲ ਜੰਗੀ ਨਾਇਕ ਨਾਲ ਆਪਣੀ ਲੰਬੀ ਨੇੜਤਾ ਨੰੂ ਯਾਦ ਕਰਦਿਆਾ ਕਿਹਾ ਕਿ ਬਿ੍ਗੇਡੀਅਰ ਚਾਾਦਪੁਰੀ ਅਕਾਲੀ-ਭਾਜਪਾ ਸਰਕਾਰ ਵੱਲੋਂ ਅੰਮਿ੍ਤਸਰ ਵਿਖੇ ਬਣਾਈਆਾ ਜੰਗੀ ਯਾਦਗਾਰਾਾ ਲਈ ਹੌਾਸਲਾ ਤੇ ਪ੍ਰੇਰਣਾ ਦੇਣ ਵਾਲਿਆਾ 'ਚੋਂ ਇਕ ਸਨ |
ਚੰਦੂਮਾਜਰਾ, ਚੌਧਰੀ ਨੰਦ ਲਾਲ ਤੇ ਹੋਰਾਂ ਵਲੋਂ ਦੁੱਖ ਪ੍ਰਗਟ
ਚੰਦਿਆਣੀ ਖ਼ੁਰਦ (ਰਮਨ ਭਾਟੀਆ)-ਬਿ੍ਗੇਡੀਅਰ ਚਾਂਦਪੁਰੀ ਦੀ ਮੌਤ ਤੇ ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ, ਸਾਬਕਾ ਮੁੱਖ ਸੰਸਦੀ ਸਕੱਤਰ ਚੌਧਰੀ ਨੰਦ ਲਾਲ, ਭੂਰੀਵਾਲੇ ਟਰੱਸਟ ਦੇ ਪ੍ਰਧਾਨ ਪ੍ਰੋ: ਮਿੰਦਰ ਸਿੰਘ ਬਾਗ਼ੀ, ਨੌਜਵਾਨ ਆਗੂ ਐਡਵੋਕੇਟ ਰਾਜਵਿੰਦਰ ਸਿੰਘ ਲੱਕੀ, ਪ੍ਰਧਾਨ ਹਰਮੰਦਰ ਸਿੰਘ, ਬਿੰਦਰ ਕੁਮਾਰ ਪੰਚ, ਅਕਾਲੀ ਆਗੂ ਗੁਰਚਰਨ ਚੇਚੀ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ਉਨ੍ਹਾਂ ਕਿਹਾ ਕਿ ਬਿ੍ਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਭਾਰਤ ਮਾਤਾ ਦੇ ਮਹਾਨ ਸਪੁੱਤਰ ਸਨ ਤੇ ਇਲਾਕੇ ਦੀ ਸ਼ਾਨ ਸਨ | ਉਨ੍ਹਾਂ ਦੀ ਮੌਤ ਨਾਲ ਹਲਕਾ ਬਲਾਚੌਰ ਤੇ ਚਾਂਦਪੁਰ ਰੁੜਕੀ ਨਗਰ ਨੂੰ ਬਹੁਤ ਵੱਡਾ ਘਾਟਾ ਪਿਆ ਹੈ |
ਪਿੰਡ ਚਾਂਦਪੁਰ ਰੁੜਕੀ 'ਚ ਸੋਗ ਦੀ ਲਹਿਰ
ਬਲਾਚੌਰ/ਪੋਜੇਵਾਲ ਸਰਾਂ (ਦੀਦਾਰ ਸਿੰਘ ਬਲਾਚੌਰੀਆ/ਨਿਰਮਲ ਨਵਾਂਗਰਾਂ) -ਬਿ੍ਗੇਡੀਅਰ ਚਾਂਦਪੁਰੀ ਦੇ ਅਕਾਲ ਚਲਾਣੇ 'ਤੇ ਹਲਕਾ ਬਲਾਚੌਰ ਤੇ ਪਿੰਡ ਚਾਂਦਪੁਰ ਰੁੜਕੀ ਵਿਖੇ ਸੋਗ ਦੀ ਲਹਿਰ ਫੈਲ ਗਈ | ਹਲਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ, ਸਾਬਕਾ ਵਿਧਾਇਕ ਰਾਮ ਕਿਸ਼ਨ ਕਟਾਰੀਆ, ਸੇਵਾ ਮੁਕਤ ਬਿ੍ਗੇਡੀਅਰ ਰਾਜ ਕੁਮਾਰ, ਬਲਾਕ ਸੰਮਤੀ ਸੜੋਆ ਦੇ ਚੇਅਰਮੈਨ ਹਰਅਮਰਿੰਦਰ ਸਿੰਘ ਰਿੰਕੂ, ਸਰਪੰਚ ਸਤਿੰਦਰ ਕੁਮਾਰ , ਧਰਮ ਚੰਦ ਬਿੱਟੂ, ਸੇਵਾ ਮੁਕਤ ਬੀਈਪੀਓ ਮੇਹਰ ਚੰਦ ਹਲਕਾ, ਅਜੀਤ ਸਿੰਘ ਨਵਾਂਗਰਾਈਾ, ਦੂਰਦਰਸ਼ਨ ਦੇ ਸੇਵਾ ਮੁਕਤ ਨਿਰਦੇਸ਼ਕ ਚੌਧਰੀ ਰਾਮ ਪ੍ਰਕਾਸ਼, ਮਾਰਕਸੀ ਆਗੂ ਮਹਾਂ ਸਿੰਘ ਰੌੜੀ, ਸਾਬਕਾ ਚੇਅਰਮੈਨ ਅਸ਼ੋਕ ਕੁਮਾਰ ਧਿਆਨੀ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਚੇਅਰਪਰਸਨ ਸੰਤੋਸ਼ ਕਟਾਰੀਆ ਅਤੇ ਜੀੳਜੀ ਦੇ ਸੁਪਰਵਾਈਜ਼ਰ ਗੁਰਦੇਵ ਸਿੰਘ ਰਾਏ, ਸੂਬੇਦਾਰ ਮੇਜਰ ਰਘਬੀਰ ਸਿੰਘ ਬਾਂਸ, ਸੂਬੇਦਾਰ ਗੁਲਚੈਨ ਸਿੰਘ ਆਦਿ ਤੋਂ ਇਲਾਵਾ ਗੁੱਜਰ ਸਭਾਵਾਂ ਤੇ ਟਰੱਸਟ ਵਲੋ ਬਿ੍ਗੇਡੀਅਰ ਚਾਂਦਪੁਰੀ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ |
78ਵੇਂ ਜਨਮ ਦਿਨ ਤੋਂ ਪੰਜ ਦਿਨ ਪਹਿਲਾਂ ਹੋਈ ਮੌਤ
ਚੰਡੀਗੜ੍ਹ, 17 ਨਵੰਬਰ (ਰਣਜੀਤ ਸਿੰਘ)- ਬਿ੍ਗੇਡੀਅਰ ਚਾਂਦਪੁਰੀ ਦੀ ਮਿ੍ਤਕ ਦੇਹ ਇਸ ਸਮੇਂ ਸੈਕਟਰ-33 ਸਥਿਤ ਉਨ੍ਹਾਂ ਦੇ ਵੱਡੇ ਬੇਟੇ ਦੇ ਘਰ 'ਚ ਰੱਖੀ ਗਈ ਹੈ | ਛੋਟੇ ਬੇਟਾ ਜਰਮਨੀ ਰਹਿੰਦਾ ਹੈ, ਜਿਨ੍ਹਾਂ ਦੇ ਵਾਪਸ ਆਉਣ 'ਤੇ ਬਿ੍ਗੇਡੀਅਰ ਚਾਂਦਪੁਰੀ ਦਾ ਸਸਕਾਰ ਸੋਮਵਾਰ ਨੂੰ ਕੀਤਾ ਜਾਵੇਗਾ | ਉਨ੍ਹਾਂ ਦੇ ਤਿੰਨ ਬੇਟੇ ਹਨ, ਜਿਨ੍ਹਾਂ 'ਚ ਹਰਦੀਪ ਸਭ ਤੋਂ ਵੱਡਾ ਹੈ ਜਦਕਿ ਬਾਕੀ ਦੋ ਬੇਟੇ ਕੈਨੇਡਾ ਤੇ ਜਰਮਨੀ 'ਚ ਰਹਿੰਦੇ ਹਨ | ਵੱਡੇ ਪੁੱਤਰ ਹਰਦੀਪ ਸਿੰਘ ਚਾਂਦਪੁਰੀ ਨੇ ਦੱਸਿਆ ਕਿ ਬਿ੍ਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਦਾ 78ਵੇਂ ਜਨਮ ਦਿਨ ਤੋਂ ਪੰਜ ਦਿਨ ਪਹਿਲਾਂ ਹੀ ਮੌਤ ਹੋ ਗਈ | ਉਨ੍ਹਾਂ ਦਾ ਜਨਮ 22 ਨਵੰਬਰ 1940 ਨੂੰ ਪੰਜਾਬ (ਪਾਕਿਸਤਾਨ) 'ਚ ਹੋਇਆ ਸੀ | ਉਨ੍ਹਾਂ ਦੱਸਿਆ ਕਿ ਬਿ੍. ਚਾਂਦਪੁਰੀ ਨਾਲ ਸਵ. ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਮੁਲਾਕਾਤ ਕਰਕੇ ਜਿਥੇ ਇਕ ਪਾਸੇ ਭਾਰਤੀ ਫੌਜ ਦੇ ਅਧਿਕਾਰੀਆਂ ਨੂੰ ਵਧਾਈ ਦਿੱਤੀ ਸੀ ਉਥੇ ਨਾਲ ਹੀ ਬਿ੍ਗੇਡੀਅਰ ਚਾਂਦਪੁਰੀ ਨੂੰ 10 ਏਕੜ ਜ਼ਮੀਨ ਬਤੌਰ ਉਪਹਾਰ ਦੇਣ ਦਾ ਵਾਅਦਾ ਕੀਤਾ ਸੀ, ਪਰ 47 ਸਾਲ ਬੀਤਣ ਦੇ ਬਾਅਦ ਵੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵਲੋਂ ਮੇਰੇ ਪਿਤਾ ਨਾਲ ਕੀਤਾ ਗਿਆ ਵਾਅਦਾ ਕੋਈ ਵੀ ਸਰਕਾਰ ਪੂਰਾ ਕਰਨ ਵਿਚ ਸਫ਼ਲ ਨਹੀਂ ਹੋ ਸਕੀ |

ਅਮਰੀਕਾ ਤੋਂ ਐਮ.ਐਚ.-60 ਰੋਮੀਓ ਹੈਲੀਕਾਪਟਰ ਖ਼ਰੀਦੇਗਾ ਭਾਰਤ

ਭਾਰਤ 'ਚ ਵੀ ਅਜਿਹੇ 123 ਹੈਲੀਕਾਪਟਰ ਬਣਾਉਣ ਦੀ ਯੋਜਨਾ
ਵਾਸ਼ਿੰਗਟਨ, 17 ਨਵੰਬਰ (ਏਜੰਸੀ)-ਹਿੰਦ ਮਹਾਸਾਗਰ ਵਿਚ ਚੀਨ ਦੇ ਹਮਲਾਵਰ ਰੁਖ਼ ਨੂੰ ਦੇਖਦੇ ਹੋਏ ਭਾਰਤ ਜਲਦ ਹੀ ਦੁਨੀਆ ਦੇ ਸਭ ਤੋਂ ਉੱਨਤ ਮੰਨੇ ਜਾਣ ਵਾਲੇ ਐਾਟੀ ਸਬਮਰੀਨ ਹੈਲੀਕਾਪਟਰ ਮਲਟੀ ਰੋਲ ਐਮ.ਐਚ.-60 ਰੋਮੀਓ ਸੀ-ਹਾਕ ਹੈਲੀਕਾਪਟਰ ਖ਼ਰੀਦਣ ਜਾ ਰਿਹਾ ਹੈ | ਭਾਰਤ ਨੇ ਅਮਰੀਕਾ ਤੋਂ ਅਜਿਹੇ 24 ਹੈਲੀਕਾਪਟਰ ਖ਼ਰੀਦਣ ਦੀ ਇੱਛਾ ਜ਼ਾਹਰ ਕੀਤੀ ਹੈ | ਭਾਰਤ ਲਈ ਇਹ ਸੌਦਾ ਇਸ ਲਈ ਵੀ ਅਹਿਮ ਹੈ, ਕਿਉਂਕਿ ਮਾਲਦੀਵ, ਸ੍ਰੀਲੰਕਾ ਵਰਗੇ ਗੁਆਂਢੀ ਦੇਸ਼ਾਂ ਸਹਾਰੇ ਚੀਨ ਹਿੰਦ ਮਹਾਸਾਗਰ 'ਚ ਲਗਾਤਾਰ ਦਖ਼ਲ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ | ਇਹ ਹੈਲੀਕਾਪਟਰ ਪਣਡੁੱਬੀਆਂ ਨੂੰ ਤਬਾਹ ਕਰਨ ਦੀ ਸਮਰੱਥਾ ਰੱਖਦਾ ਹੈ ਤੇ ਇਨ੍ਹਾਂ ਦੀ ਅੰਦਾਜ਼ਨ ਕੀਮਤ 2 ਬਿਲੀਅਨ ਡਾਲਰ ਹੈ | ਸੂਤਰਾਂ ਅਨੁਸਾਰ ਇਹ ਸੌਦਾ ਅਗਲੇ ਕੁਝ ਮਹੀਨਿਆਂ ਵਿਚ ਤੈਅ ਹੋ ਜਾਵੇਗਾ | ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਸਿੰਗਾਪੁਰ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅਮਰੀਕਾ ਦੇ ਉੱਪ ਰਾਸ਼ਟਰਪਤੀ ਮਾਈਕ ਪੈਂਸ ਨਾਲ ਸਫ਼ਲ ਮੀਟਿੰਗ ਹੋਈ ਹੈ | ਭਾਰਤ ਨੇ 24 ਐਮ. ਐਚ. 60 ਰੋਮੀਓ ਸੀ-ਹਾਕ ਹੈਲੀਕਾਪਟਰ ਦੀ ਖ਼ਰੀਦ ਲਈ ਬੇਨਤੀ ਪੱਤਰ ਭੇਜ ਦਿੱਤਾ ਹੈ | ਜ਼ਿਕਰਯੋਗ ਹੈ ਕਿ ਭਾਰਤ ਪਿਛਲੇ 10 ਸਾਲਾਂ ਤੋਂ ਐਾਟੀ ਸਬਮਰੀਨ ਹੈਲੀਕਾਪਟਰਾਂ ਦੀ ਜ਼ਰੂਰਤ ਮਹਿਸੂਸ ਕਰ ਰਿਹਾ ਹੈ | ਹਾਲ ਦੇ ਮਹੀਨਿਆਂ ਵਿਚ ਭਾਰਤ ਤੇ ਅਮਰੀਕਾ ਵਿਚਾਲੇ ਰੱਖਿਆ ਸਮਝੌਤਿਆਂ 'ਤੇ ਚਰਚਾ ਵੀ ਹੋਈ ਸੀ | ਇਸ ਤੋਂ ਇਲਾਵਾ ਅਰਜਨਟੀਨਾ 'ਚ ਜੀ-20 ਸੰਮੇਲਨ ਤੋਂ ਵੱਖਰੇ ਤੌਰ 'ਤੇ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮੁਲਾਕਾਤ ਤੋਂ ਪਹਿਲਾਂ ਪੈਂਸ ਤੇ ਮੋਦੀ ਦੀ ਮੁਲਾਕਾਤ ਨੂੰ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ | ਸੂਤਰਾਂ ਦੀ ਮੰਨੀਏ ਤਾਂ ਭਾਰਤ ਇਸ ਦੇ ਨਾਲ ਹੀ ਇਸ ਤਰ੍ਹਾਂ ਦੇ 123 ਹੈਲੀਕਾਪਟਰ ਭਾਰਤ 'ਚ ਬਣਾਉਣ ਦੀ ਵੀ ਯੋਜਨਾ ਬਣਾ ਰਿਹਾ ਹੈ | ਫਿਲਹਾਲ ਇਹ ਹੈਲੀਕਾਪਟਰ ਸਿਰਫ ਅਮਰੀਕਾ ਕੋਲ ਹੈ, ਜਿਸ ਨੂੰ ਦੁਨੀਆ ਦਾ ਸਭ ਤੋਂ ਆਧੁਨਿਕ ਪਣਡੁੱਬੀਆਂ ਤਬਾਹ ਕਰਨ ਵਾਲਾ ਹੈਲੀਕਾਪਟਰ ਮੰਨਿਆ ਜਾਂਦਾ ਹੈ |

ਮੁੱਖ ਮੰਤਰੀ ਦੇ ਸਿਆਸੀ ਸਕੱਤਰ ਕਰਨਪਾਲ ਸਿੰਘ ਸੇਖੋਂ ਦਾ ਦਿਹਾਂਤ

• ਮਿਸਰ ਦੇ ਮਿਲਟਰੀ ਹਸਪਤਾਲ 'ਚ ਲਿਆ ਆਖ਼ਰੀ ਸਾਹ
• ਕੈਪਟਨ ਤੇ ਜਾਖੜ ਸਮੇਤ ਕਈ ਮੰਤਰੀਆਂ ਵਲੋਂ ਦੁੱਖ ਦਾ ਪ੍ਰਗਟਾਵਾ
ਚੰਡੀਗੜ੍ਹ, 17 ਨਵੰਬਰ (ਵਿਕਰਮਜੀਤ ਸਿੰਘ ਮਾਨ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਕੱਤਰ ਕਰਨਪਾਲ ਸਿੰਘ ਸੇਖੋਂ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਹੈ | ਮਿਲੀ ਸੂਚਨਾ ਅਨੁਸਾਰ ਉਨ੍ਹਾਂ ਨੇ ਬੀਤੀ ਰਾਤ ਮਿਸਰ ਵਿਚ ਆਸਵਾਂ ਮਿਲਟਰੀ ਹਸਪਤਾਲ 'ਚ ਆਪਣੇ ਆਖ਼ਰੀ ਸਾਹ ਲਏ¢ ਉਹ 62 ਵਰਿ੍ਹਆਂ ਦੇ ਸਨ ਅਤੇ ਆਪਣੇ ਪਿੱਛੇ ਦੋ ਪੁੱਤਰ ਅਤੇ ਇੱਕ ਧੀ ਛੱਡ ਗਏ ਹਨ¢ ਉਹ ਕੈਪਟਨ ਅਮਰਿੰਦਰ ਸਿੰਘ ਦੇ ਨੇੜਲੇ ਸਾਥੀਆਂ ਵਿਚੋਂ ਇਕ ਸਨ | ਉਨ੍ਹਾਂ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸੇਖੋਂ ਦੇ ਤੁਰ ਜਾਣ ਨਾਲ ਉਨ੍ਹਾਂ ਨੂੰ ਨਿੱਜੀ ਤੌਰ 'ਤੇ ਬਹੁਤ ਵੱਡਾ ਘਾਟਾ ਪਿਆ ਹੈ¢ ਉਨ੍ਹਾਂ ਕਿਹਾ ਕਿ ਮਰਹੂਮ ਸੇਖੋਂ ਨਾਲ ਉਨ੍ਹਾਂ ਦੀ ਲੰਮੀ ਸਾਂਝ ਰਹੀ ਹੈ ਅਤੇ ਦੋਵਾਂ ਪਰਿਵਾਰਾਂ ਦਾ ਘੱਟੋ-ਘੱਟ ਚਾਰ ਪੀੜ੍ਹੀਆਂ ਤੋਂ
ਗੂੜ੍ਹਾ ਰਿਸ਼ਤਾ ਬਣਿਆ ਹੋਇਆ ਹੈ¢ ਕੈਪਟਨ ਨੇ ਕਿਹਾ ਕਿ ਉਨ੍ਹਾਂ ਵਲੋਂ ਸੂਬੇ ਵਿਚ ਕਾਂਗਰਸ ਪਾਰਟੀ ਪ੍ਰਤੀ ਨਿਭਾਈ ਅਣਥੱਕ ਸੇਵਾ ਦੀ ਕਮੀ ਹਮੇਸ਼ਾ ਮਹਿਸੂਸ ਕੀਤੀ ਜਾਵੇਗੀ¢ ਮੁੱਖ ਮੰਤਰੀ ਨੇ ਆਪਣੇ ਨਿੱਜੀ ਟਵੀਟ 'ਚ ਲਿਖਿਆ ਕਿ 'ਮੇਰੇ ਅਜ਼ੀਜ਼ ਮਿੱਤਰ ਕਰਨਪਾਲ ਸਿੰਘ ਸੇਖੋਂ ਦੀ ਮੌਤ ਬਾਰੇ ਸੁਣ ਕੇ ਡੂੰਘਾ ਦੁੱਖ ਪਹੁੰਚਿਆ ਹੈ | ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ ਅਤੇ ਉਨ੍ਹਾਂ ਦੀ ਕਮੀ ਹਮੇਸ਼ਾ ਮਹਿਸੂਸ ਕਰਦਾ ਰਹਾਂਗਾ¢'' ਉਨ੍ਹਾਂ ਦੁਖੀ ਪਰਿਵਾਰ ਨਾਲ ਹਮਦਰਦੀ ਜ਼ਾਹਿਰ ਕਰਦਿਆਂ ਕਿਹਾ ਕਿ ਪਰਿਵਾਰ ਵਲੋਂ ਇਸ ਭਾਣੇ ਨੂੰ ਮੰਨ ਲੈਣ ਦੀ ਉਮੀਦ ਕਰਦਾ ਹਾਂ¢ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਵੀ ਸੇਖੋਂ ਦੀ ਮੌਤ 'ਤੇ ਦੁੱਖ ਜ਼ਾਹਿਰ ਕੀਤਾ ਹੈ | ਦੁੱਖ ਦਾ ਪ੍ਰਗਟਾਵਾ ਕਰਦਿਆਂ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਸੇਖੋਂ ਦੇ ਦਿਹਾਂਤ ਨੂੰ ਨਿੱਜੀ ਘਾਟਾ ਦੱਸਦਿਆਂ ਕਿਹਾ ਕਿ ਨਿੱਘੇ ਤੇ ਮਿਲਾਪੜੇ ਸੁਭਾਅ ਵਾਲੇ ਸੇਖੋਂ ਮੁੱਖ ਮੰਤਰੀ ਵਲੋਂ ਕਹੇ ਕਿਸੇ ਵੀ ਕੰਮ ਨੂੰ ਨੇਪਰੇ ਚੜ੍ਹਾਉਣ ਲਈ ਤਿਆਰ ਰਹਿੰਦੇ ਸਨ¢ ਉਨ੍ਹਾਂ ਤੋਂ ਇਲਾਵਾ ਮੁੱਖ ਮੰਤਰੀ ਦੇ ਪ੍ਰੈਸ ਸਕੱਤਰ ਵਿਮਲ ਸੁੰਬਲੀ, ਸੀ.ਐਮ ਦੀ ਮੀਡੀਆ ਟੀਮ ਦੇ ਮੈਂਬਰ ਜਸਪਾਲ ਸਿੰਘ ਢਿੱਲੋਂ ਸਮੇਤ ਹੋਰ ਮੰਤਰੀਆਂ ਅਤੇ ਪਾਰਟੀ ਆਗੂਆਂ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਹੈ |

ਪੰਚਕੂਲਾ 'ਚ ਪਰਿਵਾਰ ਦੇ 4 ਮੈਂਬਰਾਂ ਦੀ ਹੱਤਿਆ

ਦਾਦੀ, ਦੋ ਪੋਤੇ ਤੇ ਇਕ ਪੋਤੀ ਨੂੰ ਗੋਲੀ ਮਾਰ ਕੇ ਉਤਾਰਿਆ ਮੌਤ ਦੇ ਘਾਟ
ਪੰਚਕੂਲਾ, 17 ਨਵੰਬਰ (ਕਪਿਲ)-ਪੰਚਕੂਲਾ ਦੇ ਪਿੰਡ ਖਟੋਲੀ 'ਚ ਦੇਰ ਰਾਤ ਇਕ ਬਜ਼ੁਰਗ ਔਰਤ, ਉਸ ਦੇ ਦੋ ਪੋਤਿਆਂ ਤੇ ਇਕ ਪੋਤੀ ਦੀ ਬੇਰਹਿਮੀ ਨਾਲ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਇਹ ਚਾਰੇ ਪਿਛਲੇ ਕਈ ਸਾਲਾਂ ਤੋਂ ਇਕੱਲੇ ਘਰ 'ਚ ਰਹਿੰਦੇ ਸਨ | ਮਾਮਲਾ ਆਪਸੀ ਰੰਜਿਸ਼ ਜਾਂ ਜ਼ਮੀਨੀ ਝਗੜੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ | ਇਨ੍ਹਾਂ ਨਾਲ ਇਕ ਲੜਕੀ ਹੋਰ ਰਹਿੰਦੀ ਹੈ ਜੋ ਘਰ ਮੌਜੂਦ ਨਹੀਂ ਸੀ | ਦੱਸਿਆ ਜਾ ਰਿਹਾ ਹੈ ਕਿ ਸਵੇਰੇ ਬਜ਼ੁਰਗ ਔਰਤ ਦਾ ਭਰਾ ਸੁਰੇਸ਼ ਕੁਮਾਰ 6.30 ਵਜੇ ਆਪਣੀ ਭੈਣ ਨੂੰ ਮਿਲਣ
ਆਇਆ ਤਾਂ ਉਸ ਨੇ ਦੇਖਿਆ ਕਿ ਉਸ ਦੀ ਭੈਣ ਰਾਜਬਾਲਾ, ਉਸ ਦਾ ਪੋਤਾ ਵੰਸ਼ ਤੇ ਦਿਵਿਆਂਸ਼ੂ ਸਮੇਤ ਪੋਤੀ ਐਸ਼ਵਰਿਆ ਖ਼ੂਨ ਨਾਲ ਲਥਪਥ ਪਏ ਸਨ, ਜਿਸ ਤੋਂ ਬਾਅਦ ਉਸ ਨੇ ਆਪਣੇ ਪੁੱਤਰ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ ਤੇ ਪੁਲਿਸ ਨੂੰ ਸੂਚਨਾ ਦਿੱਤੀ | ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਚਾਰਾਂ ਦੇ ਸਿਰ 'ਚ ਗੋਲੀ ਲੱਗੀ ਹੈ | ਮਾਮਲੇ ਦੀ ਸੂਚਨਾ ਮਿਲਦੇ ਹੀ ਏ. ਸੀ. ਪੀ. ਪਵਨ ਕੁਮਾਰ, ਪੁਲਿਸ ਡਿਪਟੀ ਕਮਿਸ਼ਨਰ ਅਭਿਸ਼ੇਕ ਜੋਰਵਾਲ ਸਮੇਤ ਫੋਰੈਂਸਿਕ ਟੀਮ ਮੌਕੇ 'ਤੇ ਪਹੁੰਚੇ ਹਾਲਾਂਕਿ ਹਾਲੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਹੱਤਿਆ ਕਿਸ ਨੇ ਅਤੇ ਕਿਉਂ ਕੀਤੀ ਪਰ ਸੂਤਰ ਦੱਸਦੇ ਹਨ ਕਿ ਮਿ੍ਤਕ ਰਾਜਬਾਲਾ ਕੋਲ ਕਾਫ਼ੀ ਜ਼ਮੀਨ ਹੈ ਅਤੇ ਇਹ ਮਾਮਲਾ ਜ਼ਮੀਨੀ ਵਿਵਾਦ ਨਾਲ ਵੀ ਜੁੜਿਆ ਹੋ ਸਕਦਾ ਹੈ | ਮੌਕੇ 'ਤੇ ਪਹੁੰਚੇ ਡੀ. ਸੀ. ਪੀ. ਅਭਿਸ਼ੇਕ ਜੋਰਵਾਲ ਨੇ ਦੱਸਿਆ ਕਿ ਇਨ੍ਹਾਂ ਹੱਤਿਆਵਾਂ ਪਿੱਛੇ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ ਹੈ | ਮਿ੍ਤਕ ਬਜ਼ੁਰਗ ਔਰਤ ਦੇ ਬੇਟੇ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਅਤੇ ਨੂੰ ਹ ਘਰ 'ਚ ਨਹੀਂ ਰਹਿੰਦੀ ਸੀ | ਉਨ੍ਹਾਂ ਦੱਸਿਆ ਕਿ ਹੱਤਿਆਵਾਂ ਪਿੱਛੇ ਲੁੱਟ ਦਾ ਕਾਰਨ ਨਹੀਂ ਹੈ | ਲਾਸ਼ਾਂ ਦਾ ਪੋਸਟਮਾਰਟਮ ਕਰਾਉਣ ਤੋਂ ਬਾਅਦ ਤੇ ਜਾਂਚ-ਪੜਤਾਲ ਤੋਂ ਬਾਅਦ ਘਟਨਾ ਸਬੰਧੀ ਪਤਾ ਲੱਗ ਸਕੇਗਾ | ਜ਼ਿਕਰਯੋਗ ਹੈ ਕਿ ਇਨ੍ਹਾਂ ਦੇ ਘਰ 'ਚ ਇਕ ਕੁੱਤਾ ਵੀ ਹੈ, ਜਿਸ ਨੂੰ ਹਤਿਆਰੇ ਵਲੋਂ ਨਸ਼ੀਲਾ ਪਦਾਰਥ ਖਵਾ ਕੇ ਬੇਹੋਸ਼ ਕਰਨ ਤੋਂ ਬਾਅਦ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ |

ਅਫ਼ਗਾਨਿਸਤਾਨ 'ਚ ਫ਼ੌਜੀ ਹਮਲਿਆਂ ਦੌਰਾਨ 70 ਤਾਲਿਬਾਨੀ ਹਲਾਕ

ਕਾਬੁਲ, 17 ਨਵੰਬਰ (ਏਜੰਸੀ)-ਅਫ਼ਗਾਨਿਸਤਾਨ 'ਚ ਵੱਖ ਵੱਖ ਥਾਵਾਂ 'ਤੇ ਪਿਛਲੇ 24 ਘੰਟਿਆਂ ਦੌਰਾਨ ਹੋਏ ਫ਼ੌਜੀ ਹਮਲਿਆਂ 'ਚ 70 ਦੇ ਕਰੀਬ ਤਾਲਿਬਾਨ ਅੱਤਵਾਦੀ ਮਾਰੇ ਗਏ ਹਨ ਤੇ 15 ਹੋਰ ਜ਼ਖਮੀ ਹੋ ਗਏ | ਰੱਖਿਆ ਮੰਤਰਾਲੇ ਨੇ ਇਕ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਸੈਨਿਕਾਂ ਨੇ ਵੱਖ ਵੱਖ ਸੂਬਿਆਂ ਲੰਘਮਾਨ, ਨਾਨਗਰਹਰ, ਪਕਤੀਕਾ, ਗਜ਼ਨੀ, ਪਾਕਟੀਆ, ਮੇਡਨ ਵਰਦਾਕ, ਕੰਧਾਰ, ਉਰਜ਼ਗਾਨ, ਫਰਾਹ, ਘੋਰ, ਤਖਰ, ਫਰਯਾਬ, ਹੇਲਮੰਡ ਤੇ ਨਿਮਰੋਜ਼ 'ਚ ਤਲਾਸ਼ ਮੁਹਿੰਮਾਂ ਚਲਾਈਆਂ |
ਇਨ੍ਹਾਂ ਮੁਹਿੰਮਾਂ ਦੌਰਾਨ ਤਾਲਿਬਾਨਾਂ ਨਾਲ ਸੈਨਿਕਾਂ ਦੇ ਕਈ ਮੁਕਾਬਲੇ ਹੋਏ, ਜਿਸ 'ਚ 70 ਦੇ ਕਰੀਬ ਤਾਲਿਬਾਨ ਅੱਤਵਾਦੀ ਮਾਰੇ ਗਏ ਤੇ 15 ਹੋਰ ਜ਼ਖਮੀ ਹੋ ਗਏ | ਬਿਆਨ 'ਚ ਦਾਅਵਾ ਕੀਤਾ ਗਿਆ ਹੈ ਕਿ ਸੈਨਿਕ ਨੇ ਮੁਕਾਬਲਿਆਂ ਦੌਰਾਨ ਵੱਡੀ ਗਿਣਤੀ 'ਚ ਹਥਿਆਰ ਤੇ ਗੋਲਾ-ਬਾਰੂਦ ਬਰਾਮਦ ਕੀਤਾ ਹੈ | ਦੂਜੇ ਪਾਸੇ ਤਾਲਿਬਾਨ ਨੇ ਅਜੇ ਇਸ ਸਬੰਧ 'ਚ ਕੁਝ ਨਹੀਂ ਕਿਹਾ |

ਅੱਤਵਾਦੀਆਂ ਵਲੋਂ ਅਗਵਾ ਨੌਜਵਾਨ ਦਾ ਸਿਰ ਕਲਮ

ਸ੍ਰੀਨਗਰ, 17 ਨਵੰਬਰ (ਮਨਜੀਤ ਸਿੰਘ)-ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲੇ੍ਹ 'ਚ ਸਨਿਚਰਵਾਰ ਸਵੇਰ 8 ਵਜੇ 3 ਨੌਜਵਾਨਾਂ ਨੂੰ ਬੇਕਰੀ ਦੀ ਦੁਕਾਨ ਤੋਂ ਅਗਵਾ ਕਰਨ ਦੇ ਬਾਅਦ ਇਕ ਨੂੰ ਗਲਾ ਵੱਢ ਕੇ ਹਲਾਕ ਕਰ ਦਿੱਤਾ ਗਿਆ ਜਦੋਂ ਕਿ 2 ਨੂੰ ਛੱਡ ਦਿੱਤਾ ਗਿਆ | ਅਗਵਾ ਦੀਆਂ ਇਨ੍ਹਾਂ ਘਟਨਾਵਾਂ ਨਾਲ ਇਲਾਕੇ 'ਚ ਖ਼ੌਫ਼ ਦੀ ਲਹਿਰ ਦੌੜ ਗਈ | ਪੁਲਿਸ ਮੁਤਾਬਿਕ ਸ਼ੋਪੀਆਂ ਦੇ ਸਫਨਗਰੀ ਇਲਾਕੇ 'ਚ ਅੱਤਵਾਦੀਆਂ ਨੇ ਨਦੀਮ ਮਨਜ਼ੂਰ ਡਾਰ
(18) ਨੂੰ ਬੰਦੂਕ ਦੀ ਨੋਕ 'ਤੇ ਅਗਵਾ ਕਰਨ ਤੋਂ ਬਾਅਦ ਹਲਾਕ ਕਰਨ ਦੇ 24 ਘੰਟੇ ਬਾਅਦ ਸ਼ੋਪੀਆਂ ਦੇ ਸੈਦਪੋਰਾ ਪਿੰਡ ਤੋਂ ਬੇਕਰੀ ਦੀ ਦੁਕਾਨ ਤੋਂ 3 ਨੌਜਵਾਨਾਂ ਸ਼ਾਇਦ ਅਹਿਮਦ ਗਨਾਈ, ਫਰੂਕ ਅਹਿਮਦ ਠੋਕੁਰ ਅਤੇ ਮੁਹੰਮਦ ਹੁਜ਼ੈਫ ਅਸ਼ਰਫ (19) ਵਾਸੀ ਮੰਜਗਾਮ ਕੁਲਗਾਮ ਨੂੰ ਬੰਦੂਕ ਦੀ ਨੋਕ 'ਤੇ ਅਗਵਾ ਕਰ ਲਿਆ | ਅਗਵਾ ਦੀ ਘਟਨਾ ਦੇ ਤੁਰੰਤ ਬਾਅਦ ਸੁਰੱਖਿਆ ਬਲਾਂ ਨੇ ਇਨ੍ਹਾਂ ਦੀ ਭਾਲ ਲਈ ਤਲਾਸ਼ੀ ਮੁਹਿੰਮ ਚਲਾਈ | ਪੁਲਿਸ ਮੁਤਾਬਿਕ ਅਗਵਾ 3 ਵਿਅਕਤੀ 'ਚੋਂ 2 ਨੂੰ ਦੇਰ ਸ਼ਾਮ ਅੱਤਵਾਦੀਆਂ ਵਲੋਂ ਛੱਡ ਦਿੱਤਾ ਗਿਆ ਜੋ ਬਾਅਦ 'ਚ ਘਰ ਪਰਤ ਆਏ ਜਦਕਿ ਅਸ਼ਰਫ ਦੀ ਗਲ ਵੱਢੀ ਲਾਸ਼ ਸ਼ੋਪੀਆਂ ਦੇ ਹਰਮੇਨ ਪਿੰਡ ਤੋਂ ਬਰਾਮਦ ਕੀਤੀ ਗਈ | ਪੁਲਿਸ ਨੇ ਕਾਨੂੰਨੀ ਕਾਰਵਾਈ ਦੇ ਬਾਅਦ ਲਾਸ਼ ਪਰਿਵਾਰ ਨੂੰ ਸੌਾਪ ਦਿੱਤੀ | ਇਹ ਘਟਨਾ ਸਫਨਗਰੀ ਦੇ ਮਨਜ਼ੂਰ ਅਹਿਮਦ ਨੂੰ ਅਗਵਾ ਕਰਨ ਤੋਂ ਬਾਅਦ ਵਾਪਰੀ ਹੈ | ਜ਼ਿਕਰਯੋਗ ਹੈ ਕਿ ਹਿਜ਼ਬੁਲ ਮੁਜਾਹਦੀਨ ਦੇ ਆਪੇ੍ਰਸ਼ਨ ਕਮਾਂਡਰ ਰਿਆਜ਼ ਨਾਈਕੂ ਵਲੋਂ ਜਾਰੀ ਵੀਡੀਓ 'ਚ ਮਨਜ਼ੂਰ 'ਤੇ ਸਫਨਗਰੀ 'ਚ 2 ਹਿਜ਼ਬੁਲ ਅੱਤਵਾਦੀਆਂ ਛੋਟਾ ਅਬਰਾਰ ਤੇ ਅਬੂ ਅਮੀਨ ਦੀ ਮੁਖ਼ਬਰੀ ਕਰਨ ਦਾ ਦੋਸ਼ ਲਗਾਉਂਦੇ ਸੋਸ਼ਲ ਮੀਡੀਆ 'ਤੇ ਵੀਡੀਓ ਜਾਰੀ ਕੀਤਾ ਗਿਆ ਹੈ ਅਤੇ 11ਵੀਂ ਦੇ ਵਿਦਿਆਰਥੀ ਮਨਜ਼ੂਰ ਨੂੰ ਕਤਲ ਕਰਨ ਦੀ ਜ਼ਿੰਮੇਵਾਰੀ ਹਿਜ਼ਬੁਲ ਦੇ ਆਪੇ੍ਰਸ਼ਨ ਕਮਾਂਡਰ ਰਿਆਜ਼ ਨਾਇਕੂ ਨੇ ਲਈ ਹੈ | ਇਸ ਦੌਰਾਨ ਸ਼ੋਪੀਆਂ ਦੇ ਮਿਮਿੰਦਰ ਪਿੰਡ 'ਚੋਂ ਅੱਤਵਾਦੀਆਂ ਨੇ ਸਨਿਚਰਵਾਰ ਦੇਰ ਸ਼ਾਮ 2 ਹੋਰ ਵਿਅਕਤੀਆਂ ਹਕੀਬ ਜਾਵੇਦ ਤੇ ਇਸ਼ਫਾਕ ਅਹਿਮਦ ਵਾਸੀ ਪਦਸੂ ਨੂੰ ਦੇਰ ਸ਼ਾਮ ਅਗਵਾ ਕਰ ਲਿਆ | ਪੁਲਿਸ ਨੇ ਇਨ੍ਹਾਂ ਦੀ ਭਾਲ ਲਈ ਤਲਾਸ਼ੀ ਮੁਹਿੰਮ ਚਲਾਈ ਹੈ |

ਅਜੈ ਚੌਟਾਲਾ ਨੇ ਚਸ਼ਮੇ ਨੂੰ ਕਿਹਾ ਅਲਵਿਦਾ, ਨਵੀਂ ਪਾਰਟੀ ਦਾ ਐਲਾਨ

ਜੀਂਦ, 17 ਨਵੰਬਰ (ਅਜੀਤ ਬਿਊਰੋ)-ਇਨੈਲੋ 'ਚ ਚੱਲ ਰਹੀ ਸਿਆਸੀ ਖਿੱਚ-ਧੂਹ ਦੌਰਾਨ ਜੀਂਦ 'ਚ ਅਜੈ ਚੌਟਾਲਾ ਨੇ ਨਵੀਂ ਪਾਰਟੀ ਦਾ ਐਲਾਨ ਕਰ ਦਿੱਤਾ ਹੈ | ਉਨ੍ਹਾਂ ਨੇ ਕਿਹਾ ਕਿ ਇਨੈਲੋ ਤੇ ਚਸ਼ਮਾ ਅਭੈ ਚੌਟਾਲਾ ਨੂੰ ਹੀ ਮੁਬਾਰਕ ਹੋਵੇ | ਉਹ ਇਕ ਹਫ਼ਤੇ ਅੰਦਰ ਕਾਨੂੰਨੀ ਅੜਚਨਾਂ ...

ਪੂਰੀ ਖ਼ਬਰ »

ਅਭੈ ਚੋਟਾਲਾ ਗਰੁੱਪ ਦੀ ਚੰਡੀਗੜ੍ਹ 'ਚ ਮੀਟਿੰਗ

ਚੰਡੀਗੜ੍ਹ, 17 ਨਵੰਬਰ (ਐਨ. ਐਸ. ਪਰਵਾਨਾ)-ਅੱਜ ਚੰਡੀਗੜ੍ਹ ਵਿਚ ਅਭੈ ਚੌਟਾਲਾ ਗਰੁੱਪ ਦੀ ਮੀਟਿੰਗ ਹੋਈ, ਜਿਸ 'ਚ ਰਾਜ ਦੀ ਕਾਰਜਕਾਰਨੀ, ਜ਼ਿਲਿ੍ਹਆਂ ਦੇ ਪ੍ਰਧਾਨ ਤੇ ਵਿਧਾਇਕ ਸ਼ਾਮਿਲ ਹੋਏ ਤੇ ਜਿਸ 'ਚ ਮਤਾ ਪਾਸ ਕਰਕੇ ਇਨੈਲੋ ਸੁਪਰੀਮੋ ਓਮ ਪ੍ਰਕਾਸ਼ ਚੌਟਾਲਾ ਦੀ ...

ਪੂਰੀ ਖ਼ਬਰ »

ਪੰਚਾਇਤੀ ਚੋਣਾਂ : ਪਹਿਲੇ ਗੇੜ ਤਹਿਤ ਕਸ਼ਮੀਰ 'ਚ 64.5 ਤੇ ਜੰਮੂ 'ਚ 79.5 ਫੀਸਦੀ ਮਤਦਾਨ

ਸ੍ਰੀਨਗਰ, 17 ਨਵੰਬਰ (ਮਨਜੀਤ ਸਿੰਘ)-ਜੰਮੂ-ਕਸ਼ਮੀਰ 'ਚ ਪੰਚਾਇਤ ਚੋਣਾਂ ਦੇ ਪਹਿਲੇ ਪੜਾਅ ਤਹਿਤ ਕਸ਼ਮੀਰ ਵਾਦੀ ਦੇ ਕੁਪਵਾੜਾ, ਬਾਂਦੀਪੋਰਾ, ਗਾਂਦਰਬਲ, ਬਡਗਾਮ ਤੇ ਸ੍ਰੀਨਗਰ ਦੇ ਪੰਚਾਇਤ ਹਲਕਿਆਂ 'ਚ ਦੁਪਹਿਰ 2 ਵਜੇ ਤੱਕ ਵੋਟਿੰਗ ਸ਼ਾਂਤੀਪੂਰਨ ਢੰਗ ਨਾਲ ਸਮਾਪਤ ਹੋਈ ...

ਪੂਰੀ ਖ਼ਬਰ »

ਕਾਂਗਰਸ ਨੇ ਸਿੱਧੂ ਲਈ ਮੰਗੀ ਸੀ.ਆਈ.ਐਸ.ਐਫ਼. ਸੁਰੱਖਿਆ

ਨਵੀਂ ਦਿੱਲੀ, 17 ਨਵੰਬਰ (ਉਪਮਾ ਡਾਗਾ ਪਾਰਥ)-ਕਾਂਗਰਸ ਨੇ ਪੰਜਾਬ ਸਰਕਾਰ 'ਚ ਮੰਤਰੀ ਅਤੇ ਵਿਧਾਨ ਸਭਾ ਚੋਣਾਂ 'ਚ ਪਾਰਟੀ ਦੇ ਸਟਾਰ ਪ੍ਰਚਾਰਕ ਦੀ ਭੂਮਿਕਾ ਨਿਭਾ ਰਹੇ ਨਵਜੋਤ ਸਿੰਘ ਸਿੱਧੂ 'ਤੇ ਖ਼ਤਰੇ ਦੀ ਸ਼ੱਕ ਦੇ ਮੱਦੇਨਜ਼ਰ ਗ੍ਰਹਿ ਮੰਤਰਾਲੇ ਤੋਂ ਉਨ੍ਹਾਂ ਨੂੰ ਪੂਰੇ ...

ਪੂਰੀ ਖ਼ਬਰ »

'ਸਾਊਦੀ ਅਰਬ ਦੇ ਸ਼ਹਿਜ਼ਾਦੇ ਨੇ ਹੀ ਦਿੱਤਾ ਸੀ ਖ਼ਸ਼ੋਗੀ ਨੂੰ ਕਤਲ ਕਰਨ ਦਾ ਹੁਕਮ'

ਸੀ.ਆਈ.ਏ. ਨੇ ਕੀਤਾ ਖੁਲਾਸਾ ਵਾਸ਼ਿੰਗਟਨ, 17 ਨਵੰਬਰ (ਪੀ. ਟੀ. ਆਈ.)-ਅਮਰੀਕੀ ਜਾਂਚ ਏਜੰਸੀ ਇਸ ਸਿੱਟੇ 'ਤੇ ਪੁੱਜੀ ਹੈ ਕਿ ਸਾਊਦੀ ਅਰਬ ਦੇ ਸ਼ਕਤੀਸ਼ਾਲੀ ਸ਼ਹਿਜ਼ਾਦੇ ਮੁਹੰਮਦ ਬਿਨ ਸਲਮਾਨ ਨੇ ਹੀ ਇਸਤਾਂਬੁਲ ਵਿਚ ਬਾਗੀ ਪੱਤਰਕਾਰ ਜਮਾਲ ਖ਼ਸ਼ੋਗੀ ਨੂੰ ਕਤਲ ਕਰਨ ਦਾ ਹੁਕਮ ...

ਪੂਰੀ ਖ਼ਬਰ »

ਗੋਧਰਾ 'ਚ ਸ਼ਾਮਿਲ ਲੋਕਾਂ ਸਾਹਮਣੇ ਦੇਸ਼ਭਗਤੀ ਸਾਬਤ ਨਹੀਂ ਕਰਾਂਗਾ-ਸਿੱਧੂ

ਛੱਤੀਸਗੜ੍ਹ 'ਚ ਭਾਜਪਾ 'ਤੇ ਸਾਧਿਆ ਨਿਸ਼ਾਨਾ ਰਾਏਪੁਰ, 17 ਨਵੰਬਰ (ਏਜੰਸੀ)-ਪੰਜਾਬ ਸਰਕਾਰ 'ਚ ਕੈਬਨਿਟ ਮੰਤਰੀ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨੇ ਇੱਥੇ ਰਾਫੇਲ ਸੌਦੇ ਅਤੇ ਪੈਸੇ ਲੈ ਕੇ ਫ਼ਰਾਰ ਹੋਏ ਉਦਯੋਗਪਤੀਆਂ ਦੇ ਬਹਾਨੇ ਕੇਂਦਰ ਦੀ ਮੋਦੀ ਸਰਕਾਰ 'ਤੇ ...

ਪੂਰੀ ਖ਼ਬਰ »

ਮੁਕਾਬਲੇ 'ਚ ਅੱਤਵਾਦੀ ਹਲਾਕ

ਈਟਾਨਗਰ, 17 ਨਵੰਬਰ (ਏਜੰਸੀ)-ਅਰੁਣਾਚਲ ਪ੍ਰਦੇਸ਼ ਦੇ ਤਿਰਪ ਜ਼ਿਲ੍ਹੇ 'ਚ ਸੁਰੱਖਿਆ ਬਲਾਂ ਨਾਲ ਮੁਕਾਬਲੇ 'ਚ ਇਕ ਅੱਤਵਾਦੀ ਮਾਰਿਆ ਗਿਆ | ਇਕ ਰੱਖਿਆ ਬੁਲਾਰੇ ਨੇ ਦੱਸਿਆ ਕਿ ਅੱਤਵਾਦੀਆਂ ਵਲੋਂ ਪਿੰਡ ਵਾਲਿਆਂ ਤੋਂ ਜਬਰੀ ਵਸੂਲੀ ਕਰਨ ਬਾਰੇ ਪਤਾ ਲੱਗਣ 'ਤੇ ਅਸਮ ਰਾਈਫ਼ਲ ...

ਪੂਰੀ ਖ਼ਬਰ »

ਮਿਰਚ ਮਸਾਲਾ

- ਤ੍ਰਿਦੀਬ ਰਮਨ
ਆਖ਼ਰ ਕਿਵੇਂ ਸ਼ਿਵ ਭਗਤ ਬਣ ਗਏ ਰਾਹੁਲ?

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਆਪਣੀ ਨਿੱਜੀ ਧਾਰਮਿਕ ਆਸਥਾ ਨੂੰ ਲੈ ਕੇ ਨਿਰੰਤਰ ਵਿਰੋਧੀਆਂ ਦੇ ਨਿਸ਼ਾਨੇ 'ਤੇ ਰਹਿੰਦੇ ਹਨ | ਉਨ੍ਹਾਂ ਦੇ ਹਿੰਦੂ ਹੋਣ ਨੂੰ ਲੈ ਕੇ ਵੀ ਸਵਾਲ ਪੁੱਛਿਆ ਜਾਂਦਾ ਹੈ, ਉਨ੍ਹਾਂ ਦੇ ਮੰਦਰ-ਮੰਦਰ ਦੀ ਪਰਿਕਰਮਾ ਕਰਨ 'ਤੇ ਵੀ ਹਾਹਾਕਾਰ ਮਚਦੀ ...

ਪੂਰੀ ਖ਼ਬਰ »

ਕੁਸ਼ਵਾਹਾ ਕਿਵੇਂ ਫ਼ਸੇ ਨਿਤਿਸ਼ ਦੇ ਜਾਲ 'ਚ

ਉਪੇਂਦਰ ਕੁਸ਼ਵਾਹਾ ਦੀ ਰਾਜਨੀਤੀ ਤੇ ਤੋਰ-ਤਰੀਕਿਆਂ 'ਤੇ ਲੰਬੇ ਸਮੇਂ ਤੋਂ ਨਿਤਿਸ਼ ਕੁਮਾਰ ਦੀ ਨਜ਼ਰ ਸੀ | ਉਹ ਜਾਣਦੇ ਹਨ ਕਿ ਜੇਕਰ ਉਹ ਸਿਰਫ਼ ਕੁਰਮੀਆਂ ਦੇ ਨੇਤਾ ਹੀ ਬਣ ਕੇ ਰਹਿ ਗਏ ਤਾਂ ਬਿਹਾਰ 'ਚ ਕੁਰਮੀ ਵੋਟਰਾਂ ਦੀ ਤਦਾਦ ਕੇਵਲ 2 ਫ਼ੀਸਦੀ ਹੈ ਤੇ ਜੇਕਰ ਉਨ੍ਹਾਂ ...

ਪੂਰੀ ਖ਼ਬਰ »

ਰਾਏਬਰੇਲੀ ਤੋਂ ਪਿ੍ਅੰਕਾ

ਗਾਂਧੀ ਪਰਿਵਾਰ ਵਲੋਂ ਇਸ ਗੱਲ 'ਤੇ ਸਪੱਸ਼ਟ ਸੰਕੇਤ ਮਿਲਣ ਲੱਗੇ ਹਨ ਕਿ ਸਿਹਤ ਸਬੰਧੀ ਸਮੱਸਿਆਵਾਂ ਕਾਰਨ ਸੋਨੀਆ ਗਾਂਧੀ ਸ਼ਾਇਦ 2019 ਦੀਆਂ ਲੋਕ ਸਭਾ ਚੋਣਾਂ ਨਹੀਂ ਲੜ ਸਕੇਗੀ ਤੇ ਉਹ ਰਾਏਬਰੇਲੀ ਦੀ ਬਜਾਏ ਦੇਸ਼ ਭਰ 'ਚ ਕਾਂਗਰਸ ਦੇ ਪੱਖ 'ਚ ਚੋਣ ਪ੍ਰਚਾਰ ਕਰੇਗੀ | ਅਜਿਹੇ 'ਚ ...

ਪੂਰੀ ਖ਼ਬਰ »

ਸੰਬਿਤ ਪਾਤਰਾ ਦੀ ਪਾਤਰਤਾ 'ਤੇ ਸਵਾਲ

ਕਦੇ ਮੋਦੀ ਤੇ ਅਮਿਤ ਸ਼ਾਹ ਦੀਆਂ ਅੱਖਾਂ ਦੇ ਤਾਰੇ ਰਹੇ ਭਾਜਪਾ ਬੁਲਾਰੇ ਸੰਬਿਤ ਪਾਤਰਾ ਦੇ ਚੰਗੇ ਦਿਨ ਜਿਵੇਂ ਹੁਣ ਉਸ ਨਾਲ ਰੁਸ ਗਏ ਹਨ | ਹੁਣ ਤੱਕ ਭਾਜਪਾ ਹਾਈਕਮਾਨ ਉਸਦੀ ਲੱਛੇਦਾਰ ਭਾਸ਼ਾ ਤੇ ਤਿੱਖੇ ਤੇਵਰਾਂ ਦੀ ਦੀਵਾਨੀ ਸੀ ਪਰ ਮੌਜੂਦਾ ਦਿਨਾਂ 'ਚ ਪਾਤਰਾ ਨੇ ...

ਪੂਰੀ ਖ਼ਬਰ »

ਪੀ.ਐਮ. ਦੀ ਦੌੜ 'ਚ ਪਵਾਰ

ਸੂਤਰਾਂ ਅਨੁਸਾਰ ਆਪਣੇ ਕੋਰ ਗਰੁੱਪ ਦੀ ਬੈਠਕ 'ਚ ਰਾਹੁਲ ਨੇ ਸਾਫ਼ ਕਰ ਦਿੱਤਾ ਹੈ ਕਿ ਉਹ 2019 'ਚ ਪ੍ਰਧਾਨ ਮੰਤਰੀ ਅਹੁਦੇ ਦੇ ਦਾਅਵੇਦਾਰ ਨਹੀਂ ਤੇ ਉਨ੍ਹਾਂ ਦਾ ਮਕਸਦ ਮੋਦੀ ਤੇ ਭਾਜਪਾ ਨੂੰ ਮੁੜ ਸੱਤਾ 'ਚ ਆਉਣ ਤੋਂ ਰੋਕਣਾ ਹੈ ਅਤੇ ਇਸ ਦੇ ਲਈ ਉਹ ਪ੍ਰਧਾਨ ਮੰਤਰੀ ਦੇ ਅਹੁਦੇ ...

ਪੂਰੀ ਖ਼ਬਰ »

ਚਿਦੰਬਰਮ 'ਤੇ ਈ.ਡੀ. ਦਾ ਸ਼ਿਕੰਜਾ ਹੋਰ ਕੱਸੇਗਾ

ਯੂ.ਪੀ.ਏ. ਸ਼ਾਸਨਕਾਲ 'ਚ ਭਾਜਪਾ 'ਤੇ ਤਿੱਖੇ ਹਮਲੇ ਕਰਨ ਵਾਲੇ ਚਿਦੰਬਰਮ ਸਹੀ ਮਾਅਨਿਆਂ 'ਚ ਮੋਦੀ ਤੇ ਸ਼ਾਹ ਦੋਵਾਂ ਦੇ ਨਿਸ਼ਾਨੇ 'ਤੇ ਹਨ | ਭਾਜਪਾ ਲੀਡਰਸ਼ਿਪ ਚਿਦੰਬਰਮ ਤੇ ਉਸ ਦੇ ਬੇਟੇ ਕਾਰਤੀ ਨੂੰ ਲੈ ਕੇ ਕੁਝ ਜ਼ਿਆਦਾ ਹੀ ਸਖ਼ਤ ਹੈ | ਈ.ਡੀ. ਦੇ ਮੁਖੀ ਕਰਨੈਲ ਸਿੰਘ ਦੇ ...

ਪੂਰੀ ਖ਼ਬਰ »

ਰਾਹੁਲ ਦਾ ਨਵਾਂ ਹਿੰਦੀ ਪ੍ਰੇਮ

ਇਨ੍ਹਾਂ ਦਿਨਾਂ 'ਚ ਰਾਹੁਲ ਦਾ ਨਵਾਂ-ਨਿਵੇਲਾ ਹਿੰਦੀ ਪ੍ਰੇਮ ਹੁਲਾਰੇ ਮਾਰ ਰਿਹਾ ਹੈ | ਉਨ੍ਹਾਂ ਦੇ ਭਾਸ਼ਣਾਂ ਤੋਂ ਜਿੱਥੇ ਹਿੰਦੀ ਦੀ ਸਿਹਤ ਦਰੁਸਤ ਦਿਸ ਰਹੀ ਹੈ, ਉਥੇ ਹੀ ਉਹ ਆਪਣੇ ਕਥਨਾਂ 'ਚ ਰਾਸ਼ਟਰ ਕਵੀ ਦਿਨਕਰ ਸਮੇਤ ਕਈ ਪ੍ਰਸਿੱਧ ਹਿੰਦੀ ਕਵੀਆਂ ਦੀਆਂ ਰਚਨਾਵਾਂ ...

ਪੂਰੀ ਖ਼ਬਰ »

...ਅਤੇ ਅੰਤ 'ਚ

ਨਵੀਂ ਦਿੱਲੀ 'ਚ 15 ਨਵੰਬਰ ਨੂੰ ਜਿਸ ਪੰਜ ਤਾਰਾ ਹੋਟਲ 'ਚ 'ਇੰਡੀਆ ਡਿਫ਼ੈਂਸ ਕਲਕਲੇਵ 2018' ਕਰਵਾਇਆ ਗਿਆ ਤੇ ਜਿਸ ਤਰ੍ਹਾਂ ਇਸ ਦਾ ਉਦਘਾਟਨ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਕੀਤਾ, ਉਹ ਹੈਰਾਨ ਕਰਨ ਵਾਲਾ ਸੀ | ਕਿਉਂਕਿ ਇਹ ਕਿਸੇ ਤੋਂ ਲੁਕਿਆ ਹੋਇਆ ਨਹੀਂ ਕਿ ਇਹ ਹੋਟਲ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX